Thursday, May 16, 2024

ਭਾਜਪਾ ਦੀ ਲੋਕ ਸਭਾ ਸੀਟ ਤੋ ਉਮੀਦਵਾਰ ਡਾਕਟਰ ਸੁਭਾਸ ਸ਼ਰਮਾ ਵੱਲੋਂ ਬੰਗਾ ਵਿਖੇ ਚੋਣ ਦਫਤਰ ਦਾ ਕੀਤਾ ਗਿਆ ਉਦਘਾਟਨ :

ਬੰਗਾ 16ਮਈ(ਸ਼ਕੁੰਤਲਾ ਸਰੋਏ)ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪਾਰਟੀ ਵੱਲੋਂ  ਮੁਕੰਦਪੁਰ  ਰੋਡ ਬੰਗਾ ਵਿਖੇ   ਦਫਤਰ ਖੋਲਿਆ ਗਿਆ l ਇਸ ਮੌਕੇ ਰਮਾਇਣ ਦੇ ਪਾਠ ਦਾ ਜਾਪ ਕੀਤਾ ਗਿਆ ਤੇ ਭੋਗ ਪਾਏ ਗਏl  ਪਾਰਟੀ ਜਿਲ੍ਹਾ ਜਨਰਲ ਸਕੱਤਰ ਪ੍ਰਿਤਪਾਲ ਬਜਾਜ  ਤੇ ਹੋਰ ਪਾਰਟੀ ਆਗੂਆਂ ਵੱਲੋਂ ਇਸ ਪ੍ਰੋਗਰਾਮ ਦੇ ਪ੍ਰਬੰਧਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆl ਇਸ ਮੌਕੇ ਪਹੁੰਚੇ ਸ਼੍ਰੀ ਅਨੰਦਪੁਰ ਸਾਹਿਬ ਸੀਟ ਦੇ ਉਮੀਦਵਾਰ ਸੁਭਾਸ਼ ਸ਼ਰਮਾ ਨੇ ਪਾਰਟੀ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਦਾ ਵੇਰਵਾ ਵੀ ਦਿੱਤਾ ਗਿਆ ਤੇ ਕਿਹਾ ਕਿ ਮੈਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋ ਤਾਂ ਜੋ ਮੈਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਵਧੀਆ ਇੰਡਸਟਰੀ ਲਿਆ ਕੇ ਦੇਵਾਂਗਾ ਤਾਂ ਜੋ ਇੱਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਮੈਂ ਇਸ ਹਲਕੇ ਦੀ ਨੁਹਾਰ ਬਦਲ ਕੇ ਰੱਖ ਦਿਆਂਗਾ l ਤੇ ਆਏ ਹੋਏ ਲੋਕਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਜਗਦੀਸ਼ ਮੱਲਾ ਸ਼੍ਰੋਮਣੀ ਅਕਾਲੀ ਦਲ ਐਸੀ ਵਿੰਗ ਦੇ ਰਹਿ ਚੁੱਕੇ ਪ੍ਰਧਾਨ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਏ ਉਹਨਾਂ ਨੂੰ ਭਾਜਪਾ ਉਮੀਦਵਾਰ ਡਾ.ਸੁਭਾਸ਼ ਸ਼ਰਮਾ  ਵਲੋਂ ਸਰੋਪਾ ਪਾ ਕੇ ਕੀਤਾ ਸ਼ਾਮਿਲ ਕੀਤਾ ਗਿਆ l ਇਸ ਮੌਕੇ ਸ਼ਾਮਿਲ ਸਾਥੀ ਮੰਡਲ ਪ੍ਰਧਾਨ ਵਿੱਕੀ ਖੋਸਲਾ,ਰਾਮਾਨੰਦ ਭਨੋਟ, ਆਸ਼ੂ ਠਾਕਰ,ਰਾਜੀਵ ਸ਼ਰਮਾ, ਹੇਮੰਤ,ਤੇਜਪਾਲ,ਪਵਨ ਗੌਤਮ, ਗੁਰਬਚਨ ਲਾਲ,ਸੰਜੀਵ ਮੋਹਣ, ਜਨਕ ਰਾਜ,ਪੁੰਨਮ ਮਾਨਕ, ਸੰਜੀਵ ਰਾਣਾ, ਵਰਿੰਦਰ ਕੌਰ ਥਾਂਦੀ,ਅਸ਼ਵਨੀ ਭਾਰਤਵਾਜ, ਅਸ਼ਵਨੀ ਦੁਲੱਗਣ,ਮਰਦਾਨਾ ਰਾਮ ਮਦਨ,ਮਨਚੰਦਾ ਆਦਿ ਹਾਜ਼ਰ ਸਨ

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...