Sunday, May 19, 2024

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਦਾਰ ਕੁਸ਼ਲਪਾਲ ਸਿੰਘ ਮਾਨ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ

ਬੰਗਾ ( ਸ਼ਕੁੰਤਲਾ ਸਰੋਆ ) ਅੱਜ ਮਿਤੀ 19 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸੀਟ ਤੋਂ ਉਮੀਦਵਾਰ ਸਰਦਾਰ ਕੁਸ਼ਲਪਾਲ ਸਿੰਘ ਮਾਨ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੀਆਂ ਨਸਲਾਂ ਅਤੇ ਫਸਲਾਂ, ਪੰਜਾਬ ਅਤੇ ਪੰਜਾਬੀ ਦੇ ਮੁੱਦੇ ਕੌਮੀ ਅਤੇ ਪੰਥਕ ਮੁੱਦੇ ਕਿਸਾਨੀ ਅਤੇ ਮਜ਼ਦੂਰਾਂ ਦੇ ਮੁੱਦੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਸਾਡਾ ਪਹਿਲਾ ਟੀਚਾ ਹੈ ਇਹ ਮੁੱਦੇ ਲੈ ਕੇ ਅਸੀਂ ਸ੍ਰੀ ਅਨੰਦਪੁਰ ਸਾਹਿਬ ਹਲਕਾ ਪਿੰਡਾਂ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਜਿੱਥੇ ਸਾਨੂੰ ਲੋਕਾਂ ਵਲੋਂ  ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਹੈ ਮਿਲ ਰਿਹਾ ਹੈ l ਇਸ ਪ੍ਰੈਸ ਵਾਰਤਾ ਵਿੱਚ ਸਰਦਾਰ ਕੁਸ਼ਲਪਾਲ ਸਿੰਘ ਮਾਨ ਵੱਲੋਂ ਇੱਕ ਅਹਿਮ ਜਾਣਕਾਰੀ ਦਿੱਤੀ ਗਈ l ਉਹਨਾਂ ਦੱਸਿਆ ਕਿ ਸਰਦਾਰ ਦਵਿੰਦਰ ਸਿੰਘ ਖਾਨ ਖਾਨਾ ਵੱਲੋਂ ਉਹਨੂੰ ਪਾਰਟੀਮਨੁਸਾਸ਼ਨ ਭੰਗ ਕਰਨ ਦੀ ਬਦੌਲਤ ਪਾਰਟੀ ਦੀ ਮੁੰਢਲੀ ਮੈਂਬਰਸ਼ਿਪ ਤੇ ਪਾਰਟੀ ਦੇ ਹਰ ਤਰ੍ਹਾਂ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਹੈ l ਨਾਲ ਇਹ ਵੀ ਸਪਸ਼ਟ ਕੀਤਾ ਹੈ ਕਿ ਜੋ ਸਰਦਾਰ ਦਵਿੰਦਰ ਸਿੰਘ ਖਾਨਖਾਨਾ ਨੇ   ਪਾਰਟੀ ਦੀ ਦੁਰਵਰਤੋਂ ਕਰਕੇ ਦੇ ਪਾਰਟੀ ਦੇ ਉਮੀਦਵਾਰ ਸਰਦਾਰ ਕੁਸ਼ਲਪਾਲ ਸਿੰਘ ਮਾਨ ਦੇ ਖਿਲਾਫ ਜਾ ਕੇ  ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੇਪਰ ਦਾਖਲ ਕੀਤੇ ਹਨ  lਉਸ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਹੈ l ਸਰਦਾਰ ਦਵਿੰਦਰ ਸਿੰਘ ਇਹ ਚੋਣ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਰਿਹਾ ਹੈ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦਾ ਕੋਈ ਸਬੰਧ ਨਹੀਂ ਹੈ lਸਰਦਾਰ ਕੁਸ਼ਲ ਪਾਲ ਸਿੰਘ ਮਾਨ ਨੇ ਦੱਸਿਆ ਕਿ ਸੋਮਵਾਰ ਕੱਲ ਸਵੇਰੇ 10 ਵਜੇ ਨਵਾਂ ਸ਼ਹਿਰ ਤੋਂ ਵੱਖ ਵੱਖ ਪਿੰਡਾਂ ਵਿੱਚ ਗੁਜਰਦੇ ਹੋਏ ਬੀਰੋਵਾਲ ਉਸਮਾਨਪੁਰ ਨਵਾਂ ਸ਼ਹਿਰ ਬਹਿਰਾਮ ਰਾਹੋਂ  ਬੰਗਾ ਕੱਟਾ ਬਾਅਦ ਪਿੰਡਾਂ ਵਿੱਚ ਜਾਵੇਗਾ  l  ਇਸ ਮੌਕੇ ਹਾਜ਼ਰ ਹੋਏ ਤਰਨਵੀਰ ਸਿੰਘ, ਜਸ ਕਰਨ ਸਿੰਘ,ਜਸਵੀਰ ਸਿੰਘ, ਬੀਬੀ ਕੁਲਵਿੰਦਰ ਕੌਰ ਮਾਨ, ਮਨਿੰਦਰ ਸਿੰਘ,ਅਨੂੰਪ ਸਿੰਘ, ਹਰਜੋਤ ਸਿੰਘ ਮੋਹਣ ਸਿੰਘ, ਬਲਵੀਰ ਸਿੰਘ,ਪਵਨਪ੍ਰੀਤ ਸਿੰਘ ਆਦਿ ਹਾਜ਼ਰ ਸਨl

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...