Tuesday, May 21, 2024

ਐਡਵੋਕੇਟ ਕਮਲਜੀਤ ਸਿੰਘ ਬਣੇ ਲਾਈਨਜ ਕਲੱਬ ਮੁਕੰਦਪੁਰ ਐਕਟਿਵ ਦੇ ਪ੍ਰਧਾਨ-******ਸੁਖਜਿੰਦਰ ਸਿੰਘ ਬਖਲੋਰ ਬਣੇ ਉਪ ਪ੍ਰਧਾਨ -

ਮੁਕੰਦਪੁਰ (ਸ਼ਕੁੰਤਲਾ ਸਰੋਆ )ਲਾਈਨਜ਼ ਕਲੱਬ ਮੁਕੰਦਪੁਰ ਐਕਟਿਵ 321 ਦੀ ਮੀਟਿੰਗ ਕਲੱਬ ਪ੍ਰਧਾਨ ਯਾਦਵਿੰਦਰ ਬੱਲ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਤਲਵੰਡੀ ਫੱਤੂ ਵਾਈਸ ਰੀਜਨ ਚੇਅਰਮੈਨ ਚਰਨਜੀਤ ਤਲਵੰਡੀ ਦੇ ਗ੍ਰਹਿ ਵਿਖੇ ਹੋਈ! ਮੀਟਿੰਗ ਦੌਰਾਨ ਕਲੱਬ ਸੈਕਟਰੀ ਹਰਮਿੰਦਰ ਸਿੰਘ ਨੇ ਪੂਰੇ ਸਾਲ ਦੇ ਪ੍ਰੋਜੈਕਟਾ ਦੀ ਰਿਪੋਰਟ ਪੜੀ ਤੇ ਸਾਲ ਦੇ ਸਾਰੇ ਹਿਸਾਬ ਦਾ ਵੇਰਵਾ ਦਿੱਤਾ ਜਿਸ ਤੇ ਸਾਰੇ ਕਲੱਬ ਮੈਂਬਰਾਂ ਨੇ ਸਹਿਮਤੀ ਦਿੱਤੀ! ਸਾਲ 2024-25 ਦੀ ਨਵੀ ਟੀਮ ਦੀ ਚੋਣ ਕੀਤੀ ਗਈ ਜਿਸ ਵਿਚ ਐਡਵੋਕੇਟ ਕਮਲਜੀਤ ਸਿੰਘ ਨੂੰ ਪ੍ਰਧਾਨ ਤੇ ਸੁਖਜਿੰਦਰ ਸਿੰਘ ਬਖਲੋਰ ਨੂੰ ਕਲੱਬ ਦਾ ਵਾਈਸ ਪ੍ਰਧਾਨ ਚੁਣਿਆ ਗਿਆ ਇਸ ਤੋਂ ਇਲਾਵਾ ਕਲੱਬ ਸੈਕਟਰੀ ਚਰਨਜੀਤ, ਖਜਾਨਚੀ ਸਤਪਾਲ ਮੰਡੇਰ, ਪੀ. ਆਰ. ਓ ਹਰਮਿੰਦਰ ਸਿੰਘ, ਵਾਈਸ ਸੈਕਟਰੀ ਦਲਵੀਰ ਚੰਦ, ਵਾਈਸ ਪੀ. ਆਰ. ਓ ਸ਼ਕੁੰਤਲਾ ਸਰੋਆ ਤੇ ਮੈਂਬਰਾ ਚ ਸੁਖਵਿੰਦਰ ਕੁਮਾਰ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਆਸ਼ਾ ਰਾਣੀ, ਜਗਤਾਰਾ, ਰਾਜ ਕੁਮਾਰ ਵਾਲੀਆਂ, ਸੀਮਾ ਬੱਲ ਤੇ ਬੋਰਡ ਆਫ਼ ਡਰੈਕਟਰ ਯਾਦਵਿੰਦਰ ਬੱਲ, ਸੁਨੀਲ ਕੁਮਾਰ ਤੇ ਚਰਨਜੀਤ ਨੂੰ ਚੁਣਿਆਂ ਗਿਆ! ਨਵ ਨਿਯੁਕਤ ਪ੍ਰਧਾਨ ਐਡਵੋਕੇਟ ਕਮਲਜੀਤ ਸਿੰਘ ਨੇ ਕਿਹਾ ਕਿ ਕਲੱਬ ਵਲੋਂ ਦਿੱਤੀ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਇਸ ਸਾਲ ਵੱਧ ਤੋਂ ਵੱਧ ਪ੍ਰੋਜੈਕਟ ਕਰਕੇ ਪੂਰੇ ਜਿਲੇ ਵਿਚੋਂ ਅਵਾਰਡ ਪ੍ਰਾਪਤ ਕਰਨਗੇ!

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...