(ਹਰਜਿੰਦਰ ਕੌਰ ਚਾਹਲ)
ਫਿਲੌਰ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਅਤੇ ਸਭਾ ਦੇ ਗਠਨ ਦਿਵਸ ਨੂੰ ਸਮਰਪਿਤ ਦਿੱਲੀ ਮੋਰਚੇ ਦੇ ਸ਼ਹੀਦਾਂ ਦੀ ਯਾਦਗਾਰ ਫਿਲੌਰ ਵਿਖੇ ਨੌਜਵਾਨ ਸਭਾ ਦੀ ਤਹਿਸੀਲ ਜਨਰਲ ਬਾਡੀ ਦੀ ਮੀਟਿੰਗ ਕਰਕੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗੁਰਦੀਪ ਗੋਗੀ, ਦਲਵਿੰਦਰ ਕੁਲਾਰ ਨੇ ਕੀਤੀ।
ਇਸ ਮੌਕੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਨੌਜਵਾਨ ਸਭਾ ਦੇ ਗੌਰਸ਼ਾਲੀ ਇਤਿਹਾਸ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਦੇ ਕਾਰਜ ਤਹਿਤ ਜਿਥੇ ਹਾਕਮਾਂ ਕੋਲੋਂ ਨੌਜਵਾਨਾਂ ਦੇ ਵਾਸਤੇ ਇਕਸਾਰ ਤੇ ਮਿਆਰੀ ਸਿੱਖਿਆ, ਮੁਫ਼ਤ ਇਲਾਜ਼,ਹਰ ਨੌਜਵਾਨ ਮੁੰਡੇ-ਕੁੜੀਆਂ ਨੂੰ ਪੱਕੇ ਰੁਜ਼ਗਾਰ ਦੀ ਮੰਗ ਦੀ ਲੜਾਈ ਤੇਜ਼ ਕਰਕੇ ਬਰਾਬਰਤਾ ਵਾਲਾ ਢਾਂਚਾ ਸਥਾਪਿਤ ਦੀ ਲੋੜ ਹੈ। ਉਥੇ ਦੇਸ਼ ਅੰਦਰ ਘੱਟ ਗਿਣਤੀਆਂ, ਔਰਤਾਂ, ਦਲਿਤਾਂ, ਆਦਿਵਾਸੀਆਂ ਤੇ ਹੋ ਰਹੇ ਹਮਲਿਆਂ ਖਿਲਾਫ਼ ਅਤੇ ਦੇਸ਼ ਦਾ ਫ਼ਿਰਕੂ ਕਰਨ ਡਟਵਾਂ ਦਾ ਵਿਰੋਧ ਕਰਨ ਦੀ ਵੀ ਲੋੜ ਹੈ।
ਇਸ ਮੌਕੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਫਿਲੌਰ ਸ਼ਹਿਰ ਅੰਦਰ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਨਾਂ 'ਤੇ ਚੌਂਕ ਦਾ ਨਾਮ ਰੱਖਣ ਅਤੇ ਬੁੱਤ ਸਥਾਪਿਤ ਕਰਨ ਲਈ 10 ਜੂਨ ਨੂੰ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਇਸ ਮੌਕੇ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਬਲਦੇਵ ਸਾਹਨੀ, ਸਨੀ ਫਿਲੌਰ, ਸੋਨੂੰ ਢੇਸੀ, ਮੀਕਾ ਰੁੜਕਾਂ, ਜੱਸਾ ਸੰਧੂ, ਅਵਤਾਰ ਪਾਲਾ, ਓਕਾਰ ਵਿਰਦੀ, ਪ੍ਰਭਾਤ ਕਵੀ, ਪਾਰਸ, ਅਵੀ ਸੂਰਜਾ ਆਦਿ ਵੱਡੀ ਗਿਣਤੀ ਹਾਜ਼ਰ ਸਨ।
No comments:
Post a Comment