Tuesday, June 11, 2024

ਮਾਸਟਰ ਨਿਰਮਲ ਰਾਮ ਬਾਗਲੇ ਦੇ ਪਰਿਵਾਰ ਵੱਲੋਂ ਸਰਕਾਰੀ ਸਕੂਲ ਮੁਕੰਦਪੁਰ ਨੂੰ 51000 ਦੀ ਰਾਸ਼ੀ ਭੇਟ:-

ਮੁਕੰਦਪੁਰ 11ਜੂਨ (ਸ਼ਕੁੰਤਲ ਸਰੋਆ )
ਸ੍ਰੀ ਨਿਰਮਲ ਰਾਮ ਬਾਗਲੇ ਅਤੇ ਉਹਨਾਂ ਦੇ ਪਰਿਵਾਰ ਵਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੁਕੰਦਪੁਰ ਨੂੰ ਨਵੇਂ ਪਾਣੀ ਵਾਲੇ ਬੋਰ ਲਈ 51 ਹਜਾਰ ਦੀ ਰਾਸ਼ੀ ਸਕੂਲ ਪ੍ਰਿੰਸੀਪਲ  ਨੂੰ ਭੇਟ ਕੀਤੀ। ਇਸ ਸਮੇਂ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਆਦਮੀ ਨੂੰ ਆਪਣੀ ਨੇਕ ਕਮਾਈ ਵਿੱਚੋਂ ਦੁਸ਼ਵੰਤ ਦੇ ਰੂਪ ਵਿੱਚ ਜਰੂਰ ਦਾਨ ਕਰਨਾ ਚਾਹੀਦਾ ਹੈ ਅਤੇ ਸਿਰਫ ਸਕੂਲ ਹੀ ਅਜਿਹੀ ਜਗਹਾ ਹੈ ਜਿੱਥੇ ਕੀਤਾ ਦਾਨ ਲਗਦਾ ਹੈ। ਇਸ ਸਮੇਂ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਸ੍ਰੀਮਤੀ ਗੁਰਬਖਸ਼ ਕੌਰ ਬੇਟਾ ਬਨੀ ਅਤੇ ਬੇਟੀ ਨਿਧੀ ਹਾਜਰ ਸੀ। ਸਕੂਲ ਸਟਾਫ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਇਸ ਸਮੇਂ ਲੈਕ ਕਿਸ਼ਨ ਚੰਦ ਵਾਈਸ ਪ੍ਰਿੰਸੀਪਲ,ਸ੍ਰੀ ਇੰਦਰਜੀਤਪਾਲ ਲੈਕਚਰ,ਭੁਪਿੰਦਰ ਸਿੰਘ, ਸੰਤੋਖ ਸਿੰਘ, ਰਾਮ ਲੁਭਾਇਆ ਕਲਸੀ, ਸ੍ਰੀਮਤੀ ਪਰਵੀਨ ਕੌਰ, ਮੀਨਾਕਸ਼ੀ ਥਾਪਰ ਰਮਨਦੀਪ, ਹਰਪ੍ਰੀਤ ਕੌਰ, ਮਮਤਾ ਰਾਣੀ ,ਸਰਬਜੀਤ ਕੌਰ, ਨੀਰੂ ਸ਼ਰਮਾ ,ਸਤਿੰਦਰ ਸੋਡੀ ,ਮਨਦੀਪ ਸਿੰਘ, ਲੈਬਰ ਸਿੰਘ ਸਤਵੀਰ ਸਿੰਘ, ਵਿਜੇ ਕੁਮਾਰ ,ਦਲਜੀਤ ਸਿੰਘ ,ਪਰਮਜੀਤ ਸਿੰਘ ਕੈਂਪਸ ਮੈਨੇਜਰ,ਬਲਰਾਮ ਕੁਮਾਰ, ਬਿਕਰ ਸਿੰਘ ਸਿਕਿਉਰਟੀ ਅਫਸਰ , ਸੁਰਜੀਤ ਸਿੰਘ,ਸੰਜੀਵ ਕੁਮਾਰ ,ਕੰਚਨ ਦੇਵੀ ਆਦਿ ਹਾਜਿਰ ਸਨ

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...