Tuesday, March 25, 2025

ਪ੍ਰਿੰਸੀਪਲ ਸ਼ੰਕਰ ਦਾਸ ਦਾ ਗੋਲਡ ਮੈਡਲ ਨਾਲ ਸਨਮਾਨ

ਬੰਗਾ/ਨਵਾਂ ਸ਼ਹਿਰ25 ਮਾਰਚ (ਮਨਜਿੰਦਰ ਸਿੰਘ) 
ਸਿੱਖਿਆ ਵਿਭਾਗ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਅਤੇ ਮਾਨਯੋਗ  ਜਿਲ੍ਹਾ ਸਿੱਖਿਆ ਅਫਸਰ ਮੈਡਮ ਡਿੰਪਲ ਮਦਾਨ ਦੀ ਰਹਿਨੁਮਾਈ ਵਿੱਚ ਬੀਤੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਮਾ ਵਿੱਚ ਪੂਰੇ ਜਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਹੈਡਮਾਸਟਰ ਸਾਹਿਬਾਨ ਦਾ ਇੱਕ ਰੋਜਾ ਟ੍ਰੇਨਿੰਗ ਕਮ ਸੈਮੀਨਾਰ ਦਾ ਆਯੋਜਨ ਜਿਲ੍ਹਾ ਨੋਡਲ ਅਫਸਰ ਮੈਡਮ ਰਣਜੀਤ ਕੌਰ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਅਮਰਜੀਤ ਖਟਕੜ ਅਤੇ ਜਿਲ੍ਹਾ ਰਿਸੋਰਸ ਕੋਆਰਡੀਨੇਟਰ ਸ੍ਰੀ ਵਰਿੰਦਰ ਸਿੰਘ ਬੰਗਾ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਵਿੱਚ ਬਹੁਪੱਖੀ ਸ਼ਖਸੀਅਤ  ਜਿਸ ਨੇ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ  ਵੱਡਾ ਕੰਮ ਕੀਤਾ, ਇੰਚਾਰਜ ਕਾਹਮਾ ਸਕੂਲ ਸ੍ਰੀ ਸ਼ੰਕਰ ਦਾਸ  ਨੂੰ ਗੋਲਡ ਮੈਡਲ ਅਤੇ ਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉੱਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਅਮਰਜੀਤ ਖਟਕੜ ਅਤੇ ਜਿਲ੍ਹਾ ਰਿਸੋਰਸ ਕੋਆਰਡੀਨੇਟਰ ਵਰਿੰਦਰ ਬੰਗਾ ਅਤੇ ਜਿਲ੍ਹਾ ਨੋਡਲ ਅਫਸਰ ਮੈਡਮ ਰਣਜੀਤ ਕੌਰ ਨੇ ਸ਼ੰਕਰ ਦਾਸ ਦਾ ਵਿਸ਼ੇਸ਼ ਸਨਮਾਨ ਕਰਦਿਆਂ ਉਹਨਾਂ ਦੀਆਂ ਵਿੱਦਿਅਕ ਖੇਤਰ, ਸਮਾਜ ਸੇਵਾ ਅਤੇ ਪ੍ਰਬੰਧਕੀ ਪ੍ਰਾਪਤੀਆਂ ਦਾ ਵਿਸ਼ੇਸ਼ ਤੌਰ ਤੇ ਜਿਕਰ ਕੀਤਾ। ਇੱਥੇ ਇਹ ਵਿਸ਼ੇਸ਼ ਜਿਕਰਯੋਗ ਹੈ ਕਿ ਸ੍ਰੀ ਸ਼ੰਕਰ ਦਾਸ ਨੇ ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਦੀ ਸਹਾਇਤਾ ਨਾਲ ਬਹੁਤ ਸਾਰੇ ਸਕੂਲਾਂ ਦੇ ਲੋੜਵੰਦ ਬੱਚਿਆਂ ਦੀਆਂ ਫੀਸਾਂ ,ਵਰਦੀਆਂ ,ਸਟੇਸ਼ਨਰੀ,           ਮੈਡੀਕਲ ਕੈਂਪ ,1300 ਤੋਂ ਵੱਧ ਅੱਖਾਂ ਦੇ ਆਪ੍ਰੇਸ਼ਨ,ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਤੇ ਸਹਿਯੋਗ ਅਤੇ ਹੋਰ ਅਨੇਕਾਂ ਲੋਕ ਭਲਾਈ ਦੇ ਕੀਤੇ ਹਨ ।ਇਸ ਮੌਕੇ ਤੇ ਪ੍ਰਿੰਸੀਪਲ ਨਰਿੰਦਰਪਾਲ ਸਿੰਘ, ਪ੍ਰਿੰਸੀਪਲ ਬਲਜਿੰਦਰ ਸਿੰਘ, ਪ੍ਰਿੰਸੀਪਲ ਰਣਜੀਤ ਕੌਰ, ਹੈਡਮਾਸਟਰ ਗੁਰਪ੍ਰੀਤ ਸੈਪਲੇ,ਪ੍ਰਿੰਸੀਪਲ ਗੁਰਪ੍ਰੀਤ ਸਿੰਘ, ਪ੍ਰਿੰਸੀਪਲ  ਰਜਨੀਸ਼ ਕੁਮਾਰ,ਬੀਐਨਓ ਅਮਨਪ੍ਰੀਤ ਜੌਹਰ,ਬੀਐਨਓ ਲਖਵੀਰ ਸਿੰਘ, ਜਤਿੰਦਰ ਸਿੰਘ ਪਾਬਲਾ ਅਤੇ ਪੂਰੇ ਜਿਲ੍ਹੇ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਹੈਡਮਾਸਟਰ ਸਾਹਿਬਾਨ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...