Thursday, May 15, 2025

ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਨੇ CBSE ਕਲਾਸ 10ਵੀਂ ਅਤੇ 12ਵੀਂ ਦੇ ਸ਼ਾਨਦਾਰ ਨਤੀਜਿਆਂ ਦੀ ਮਨਾਈ ਖੁਸ਼ੀ***डैरिक इंटरनेशनल स्कूल बंगा में सीबीएसई कक्षा 10वीं और 12वीं के उत्कृष्ट परिणामों का भव्य उत्सव

ਬੰਗਾ, 15 ਮਈ (ਮਨਜਿੰਦਰਸਿੰਘ)– ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਨੇ CBSE ਕਲਾਸ 10ਵੀਂ ਅਤੇ 12ਵੀਂ ਦੀਆਂ ਬੋਰਡ ਪਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਬੇਮਿਸਾਲ ਪ੍ਰਾਪਤੀਆਂ ਨੂੰ ਮਨਾਉਣ ਲਈ ਡੈਰਿਕ ਸਕੂਲ ਦੇ ਵਿਹੜੇ ਵਿੱਚ ਇਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ। ਇਸ ਮੌਕੇ ‘ਤੇ ਮਾਪੇ, ਮੀਡੀਆ ਅਤੇ ਪੂਰੇ ਸਟਾਫ਼ ਨੇ ਭਰਪੂਰ ਸ਼ਮੂਲੀਅਤ ਕੀਤੀ।
ਇਹ ਸਮਾਰੋਹ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਕਾਦਮਿਕ ਉਤਕ੍ਰਿਸ਼ਟਤਾ ਨੂੰ ਸਮਰਪਿਤ ਸੀ। ਇਸ ਸਾਲ ਦੇ ਨਤੀਜੇ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ। 98% ਤੋਂ ਵੱਧ ਵਿਦਿਆਰਥੀਆਂ ਨੇ ਅਬਲ ਅੰਕਾਂ ਨਾਲ ਪਾਸ ਕੀਤੇ ਹਨ, ਜਿਨ੍ਹਾਂ ਵਿੱਚੋਂ ਕਈਆਂ ਨੇ 95% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਹ ਸਫਲਤਾ ਸਾਰੇ ਸਕੂਲ ਪਰਿਵਾਰ ਲਈ ਮਾਣਯੋਗ ਹੈ।
ਪ੍ਰਿੰਸੀਪਲ ਸ਼੍ਰੀ ਮਤੀ ਨੀਨਾ ਭਰਦਵਾਜ ਜੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ:
"ਇਹ ਨਤੀਜੇ ਸਾਡੇ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ, ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ। ਅਸੀਂ ਸਿਰਫ਼ ਪਾਠਕ੍ਰਮ ਦੀ  ਸਫਲਤਾ ਨਹੀਂ, ਸਗੋਂ ਹਰ ਬੱਚੇ ਦੇ ਸਰਵਪੱਖੀ  ਵਿਕਾਸ ਵਿੱਚ ਵਿਸ਼ਵਾਸ ਰੱਖਦੇ ਹਾਂ। ਅੱਜ ਅਸੀਂ ਸਿਰਫ਼ ਪ੍ਰਾਪਤ ਅੰਕਾਂ ਦਾ ਨਹੀਂ, ਸਗੋਂ ਵਿਦਿਆਰਥੀ ਦੇ ਚਰਿੱਤਰ ਦੇ ਵਿਕਾਸ ਦਾ ਵੀ ਜਸ਼ਨ ਮਨਾਂ ਰਹੇ ਹਾਂ।"ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਮੀਡੀਆ ਨਾਲ ਗੱਲਬਾਤ ਹੋਈ ਅਤੇ ਪਹਿਲਾ ਦਰਜਾ ਪ੍ਰਾਪਤ ਕਰਨ ਵਾਲਿਆਂ ਨੇ ਆਪਣੇ ਪ੍ਰੇਰਣਾਦਾਇਕ ਅਨੁਭਵ ਸਾਂਝੇ ਕੀਤੇ। ਮਾਪਿਆਂ ਨੇ ਜਦੋਂ ਆਪਣੇ ਬੱਚਿਆਂ ਨੂੰ ਮੰਚ ‘ਤੇ ਸਨਮਾਨਿਤ ਹੁੰਦੇ ਵੇਖਿਆ ਤਾਂ ਉਹਨਾਂ ਦੀਆਂ ਅੱਖਾਂ ਖੁਸ਼ੀ ਨਾਲ ਭਰ ਆਈਆਂ ਅਤੇ ਉਹਨਾਂ ਨੇ ਸਕੂਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਉਪਰਾਂਤ ਮਾਪਿਆ ਨੇ ਵੀ ਖੁਸ਼ੀ ਦੇ ਪਲਾਂ ਨੂੰ ਮੀਡੀਆਂ ਨਾਲ ਸਾਂਝਾ ਕੀਤਾ।
ਸਕੂਲ ਪ੍ਰਸ਼ਾਸਨ ਨੇ ਭਵਿੱਖ ‘ਚ ਵੀ ਗੁਣਵੱਤਾਪੂਰਨ ਅਤੇ ਨਵੀਨਤਮ ਸਿੱਖਿਆ ਦੇਣ ਦੀ ਵਚਨਬੱਧਤਾ ਦੱਸੀ ਅਤੇ ਕਿਹਾ ਕਿ ਉਹ ਹਮੇਸ਼ਾ ਵਿਦਿਆਰਥੀਆਂ ਨੂੰ ਹਰ ਖੇਤਰ ‘ਚ ਅੱਗੇ ਵਧਾਉਣ ਲਈ ਕੜੀ ਮਿਹਨਤ ਨਾਲ ਕੰਮ ਕਰਦੇ ਰਹਿਣਗੇ। ਵਿਦਿਆਰਥੀਆਂ ਦੇ  ਸਰਵਪੱਖੀ ਵਿਕਾਸ  ਲਈ ਵਚਨਬੰਧ ਰਹਿੰਦੇ ਹੋਏ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
बंगा, 15 मई 2025(मनजिंदरसिंह)
डैरिक इंटरनेशनल स्कूल बंगा ने सीबीएसई कक्षा 10वीं और 12वीं की बोर्ड परीक्षाओं में अपने विद्यार्थियों की उत्कृष्ट उपलब्धियों का भव्य समारोह के साथ जश्न मनाया। इस अवसर पर गर्वित अभिभावक, मीडिया प्रतिनिधि तथा स्कूल के शिक्षकगण उपस्थित रहे।
इस समारोह का उद्देश्य छात्रों की मेहनत, लगन और शैक्षणिक उत्कृष्टता को सम्मानित करना था। इस वर्ष के परिणामों ने उत्कृष्टता के नए कीर्तिमान स्थापित किए हैं। 98% से अधिक छात्र-छात्राएं उत्कृष्ट अंकों के साथ उत्तीर्ण हुए हैं, और कई छात्रों ने 95% से अधिक अंक प्राप्त किए हैं, जिससे पूरे विद्यालय परिवार को गर्व की अनुभूति हुई है।
इस अवसर पर प्रधानाचार्या श्रीमती नीना भारद्वाज ने अपने विचार साझा करते हुए कहा:
"ये परिणाम हमारे छात्रों की निरंतर मेहनत, शिक्षकों के मार्गदर्शन और अभिभावकों के सहयोग का परिणाम हैं। हमारा उद्देश्य केवल शैक्षणिक सफलता ही नहीं, बल्कि बच्चों के सर्वांगीण विकास को भी सुनिश्चित करना है। आज हम केवल अंकों का नहीं, बल्कि समर्पण, निरंतरता और चरित्र का भी उत्सव मना रहे हैं।"
कार्यक्रम में छात्र सम्मान समारोह, मीडिया से संवाद और टॉपर्स के प्रेरणादायक अनुभवों को साझा करने जैसे आयोजन हुए। छात्रों के अभिभावकों ने जब अपने बच्चों को सम्मानित होते देखा तो गर्व से भर उठे और विद्यालय के प्रति आभार व्यक्त किया।
कार्यक्रम में विषयवार टॉपर्स, उल्लेखनीय सुधार करने वाले विद्यार्थियों और सह-पाठ्यक्रम गतिविधियों में उत्कृष्ट प्रदर्शन करने वाले छात्रों को विशेष रूप से सम्मानित किया गया।
विद्यालय प्रबंधन ने शिक्षा में नवाचार और उत्कृष्टता को बढ़ावा देने की अपनी प्रतिबद्धता को दोहराया और यह संकल्प लिया कि भविष्य में भी छात्रों को हर क्षेत्र में ऊँचाइयों तक पहुँचाने के लिए निरंतर प्रयास किए जाते रहेंगे।

No comments:

Post a Comment

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...