Tuesday, September 16, 2025

69 ਵੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਖੇਡਾਂ ਵਿੱਚ ਕਰਾਈ ਬੱਲੇ ਬੱਲੇ ***ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਮੈਨੇਜਮੈਂਟ ਕਮੇਟੀ ਸਮੇਤ ਖਿਡਾਰੀਆਂ ਨੂੰ ਦਿੱਤੀ ਜਿੱਤ ਦੀ ਵਧਾਈ

ਨਵਾਂਸ਼ਹਿਰ 15 ਸਤੰਬਰ (ਹਰਿੰਦਰ ਸਿੰਘ, ਮਨਜਿੰਦਰ ਸਿੰਘ) 69 ਵੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਮਿਤੀ 11 ਸਤੰਬਰ ਤੋਂ 13 ਸਤੰਬਰ ਤੱਕ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਖੇਡ ਮੈਦਾਨ ਵਿੱਚ ਕਰਵਾਏ ਗਏ। ਜਿਸ ਵਿੱਚ ਖਿਡਾਰੀਆਂ ਨੇ ਆਪਣਾ ਖਾਸ ਪ੍ਰਦਰਸ਼ਨ  ਬੜੇ ਹੀ ਉਤਸ਼ਾਹ ਪਨ ਨਾਲ ਦਿਖਾਇਆ। "ਸਫਲਤਾ ਦਾ ਕੋਈ ਰਾਜ਼ ਨਹੀਂ ਹੈ। ਇਹ ਪਸੀਨਾ ਲੈਂਦਾ ਹੈ ਅਤੇ ਇਹ ਵਚਨਬੱਧਤਾ, ਤਿਆਰੀ, ਸਖਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ"।  ਇਸੇ ਤਰ੍ਹਾਂ ਸਫਲਤਾ ਅਤੇ ਪ੍ਰਾਪਤੀਆਂ ਦੇ ਰਵਾਇਤੀ ਮਾਪਦੰਡ ਨੂੰ ਜਾਰੀ ਰੱਖਦੇ ਹੋਏ ਜੇ ਐਸ ਐਫ ਐਚ ਖਾਲਸਾ ਸੀ ਸੈ ਸਕੂਲ ਨਵਾਂਸ਼ਹਿਰ ਨੇ ਇੱਕ ਵਾਰ ਫਿਰ ਤੋਂ ਖੇਡਾਂ ਵਿੱਚ  ਸ਼ਾਨਦਾਰ ਪ੍ਰਾਪਤੀ ਕੀਤੀ ਹੈ।ਜੇ ਐਸ ਐਫ ਐਚ ਖਾਲਸਾ ਸੀ ਸੈ ਸਕੂਲ ਦੇ ਮੁਕਾਬਲਿਆਂ ਦੀਆਂ ਜੇਤੂ ਰਹੀਆਂ ਟੀਮਾਂ ਵਿਚ ਫੁੱਟਬਾਲ ਦੀ ਅੰਡਰ 14 ਤੇ 19 ਲੜਕੇ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁਕਾਬਲਾ ਬਹੁਤ ਹੀ ਫਸਵਾਂ ਸੀ ਜਿਸ ਵਿਚ ਵਿਦਿਆਰਥੀਆਂ ਨੇ ਆਪਣਾ ਜੋਸ਼ ਤੇ ਹੋਸ਼ ਦਿਖਾਇਆ ਅਤੇ ਫੁੱਟਬਾਲ ਮੁਕਾਬਲੇ  ਵਿੱਚ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਖੋ-ਖੋ  ਦੀ ਅੰਡਰ 17 ਅਤੇ 19 ਲੜਕਿਆਂ ਦੀ ਟੀਮ ਨੇ ਵੀ ਜ਼ਿਲ੍ਹੇ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ ਅੰਡਰ 19 ਵਿੱਚ ਲੜਕਿਆਂ ਦੀ ਟੀਮ ਨੇ ਜ਼ਿਲ੍ਹੇ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੁੱਝ ਹੋਰ ਖੇਡਾਂ ਜਿਵੇਂ ਟੇਬਲ ਟੈਨਿਸ ਚੌਂ ਅੰਡਰ 19 ਲੜਕੀਆਂ ਦੀ ਟੀਮ ਜ਼ਿਲ੍ਹੇ ਚੌਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਨੂੰ ਸ਼ਾਨਦਾਰ ਜਿੱਤਾਂ ਪ੍ਰਦਾਨ ਕੀਤੀਆਂ।ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਟੀਮ ਦਾ ਮੁੱਲ ਕਿਸੇ ਵਿਅਕਤੀ ਦੁਆਰਾ ਨਹੀਂ ਬਲਕਿ ਸਾਰੇ ਵਿਅਕਤੀਆਂ ਦੇ ਸਮੂਹਿਕ ਯਤਨਾਂ ਦੁਆਰਾ ਜੋੜਿਆ ਜਾਂਦਾ ਹੈ ਅਤੇ ਟੀਮ ਦੀ ਜਿੱਤ ਵੀ ਤਾਂ ਹੀ ਬਰਕਰਾਰ ਰਹਿੰਦੀ ਹੈ।ਕਮੇਟੀ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਸ਼ਾਨਦਾਰ ਜਿੱਤ ਤੇ ਟੀਮ ਨੂੰ ਵਧਾਈ ਦਿੱਤੀ।ਡਾ ਜਸਵਿੰਦਰ ਸਿੰਘ ਨੇ ਕਿਹਾ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ਤੇ ਉਨ੍ਹਾਂ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨਾਲ ਮਿਲ ਕੇ ਖਿਡਾਰੀਆਂ ਦਾ ਹੋਂਸਲਾ ਵਧਾਇਆ। ਉਨ੍ਹਾਂ ਨੇ ਬਾਕੀ ਟੀਮਾਂ ਦੀ ਵੀ ਹੋਂਸਲਾ ਅਫਜ਼ਾਈ ਕੀਤੀ ਤੇ ਅੱਗੇ ਤੋਂ ਹੋਰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜੇਤੂ ਟੀਮਾਂ ਦੇ ਇੰਚਾਰਜਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਕਿ ਖਿਡਾਰੀ ਉਨ੍ਹਾਂ ਦੀ ਉਮੀਦਾਂ ਤੇ ਖਰੇ ਉਤਰੇ ਹਨ। ਇਸ ਮੌਕੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ,ਪ੍ਰੇਮ ਸਿੰਘ, ਡੀ ਪੀ ਮਨਜੀਤ ਸਿੰਘ, ਇੰਦਰਜੀਤ ਮਾਹੀ,ਰੋਹਿਤ ਚੌਹਾਨ,ਬਲਜਿੰਦਰ ਸਿੰਘ,ਗੁਰਦੀਪ ਕੌਰ ਭੁੱਲਰ, ਬਲਵੀਰ ਕੌਰ,ਪੂਜਾ ਸ਼ਰਮਾ,ਪੂਜਾ ਗੰਗੜ,ਕੰਚਨ ਸੋਨੀ,ਸੰਦੀਪ ਕੌਰ ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...