ਬਲਾਕ ਬੰਗਾ ਦੇ ਪ੍ਰਾਇਮਰੀ ਸਕੂਲਾਂ ਵਿਚ ਦੋ ਦਿਨ ਤੱਕ ਚੱਲੀਆਂ ਬਲਾਕ ਪੱਧਰੀ ਖੇਡਾਂ ਦਾ ਸ਼ਾਨਦਾਰ ਸਮਾਪਨ ਸਰਕਾਰੀ ਪ੍ਰਾਇਮਰੀ ਸਕੂਲ ਬੀਸਲਾ ਵਿਖੇ ਹੋਇਆ। ਖੇਡਾਂ ਦੀ ਸ਼ੁਰੂਆਤ ਪੰਜ ਪਿਆਰਿਆਂ ਵੱਲੋਂ ਅਰਦਾਸ ਉਪਰੰਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੰਗਾ ਸ੍ਰੀ ਜਗਦੀਪ ਸਿੰਘ ਜੌਹਲ ਵੱਲੋਂ ਕੀਤੀ ਗਈ। ਇਸ ਮੌਕੇ ਸੀ.ਐੱਚ.ਟੀ. ਮੈਡਮ ਅਵਤਾਰ ਕੌਰ ਦੀ ਅਗਵਾਈ ਹੇਠ ਸੀ.ਐੱਚ.ਟੀ. ਮੈਡਮ ਗੀਤਾ, ਅਨੂ, ਭੁਪਿੰਦਰ ਕੌਰ ਸੰਧਵਾਂ ਅਤੇ ਮੇਜ਼ਬਾਨ ਸਕੂਲ ਦੀ ਮੈਡਮ ਗੁਰਪ੍ਰੀਤ ਕੌਰ ਬੀਸਲਾ ਹਾਜ਼ਰ ਸਨ।
ਇਨ੍ਹਾਂ ਖੇਡਾਂ ਵਿੱਚ ਤਕਰੀਬਨ 350 ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ। ਪਹਿਲੇ ਦਿਨ ਕਬੱਡੀ, ਖੋ-ਖੋ, ਬੈਡਮਿੰਟਨ, ਫੁੱਟਬਾਲ, ਯੋਗਾ, ਕੁਸ਼ਤੀ ਅਤੇ ਸ਼ਤਰੰਜ ਦੇ ਮੁਕਾਬਲੇ ਹੋਏ, ਜਦਕਿ ਦੂਜੇ ਦਿਨ ਐਥਲੈਟਿਕਸ ਅਤੇ ਰੱਸਾਕਸ਼ੀ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ।
ਸੈਂਟਰ ਬੀਸਲਾ ਦੇ ਖਿਡਾਰੀਆਂ ਨੇ ਕਬੱਡੀ ਨੈਸ਼ਨਲ ਸਟਾਈਲ ਵਿੱਚ ਮਕਸੂਦਪੁਰ ਨੂੰ ਅਤੇ ਸਰਕਲ ਸਟਾਈਲ ਵਿੱਚ ਸੰਧਵਾਂ ਨੂੰ ਹਰਾਕੇ ਸੋਨੇ ਦਾ ਤਗਮਾ ਜਿੱਤਿਆ। ਕੁੜੀਆਂ ਦੀ ਕਬੱਡੀ ਅਤੇ ਖੋ-ਖੋ (ਮੁੰਡੇ ਤੇ ਕੁੜੀਆਂ) ਦੋਹਾਂ ਵਿੱਚ ਉੱਪ-ਜੇਤੂ ਰਹਿ ਕੇ ਸੈਂਟਰ ਬੀਸਲਾ ਨੇ ਖੂਬ ਵਾਹ-ਵਾਹ ਖੱਟੀ। ਇਸੇ ਦੌਰਾਨ ਸੈਂਟਰ ਸੰਧਵਾਂ ਦੀਆਂ ਕੁੜੀਆਂ ਨੇ ਕਬੱਡੀ ਵਿੱਚ ਆਪਣੀ ਧਾਕ ਬਖੂਬੀ ਜਮਾਈ।
ਸੈਂਟਰ ਮਕਸੂਦਪੁਰ ਨੇ ਮੈਡਮ ਗੀਤਾ ਦੀ ਅਗਵਾਈ ਹੇਠ ਖੋ-ਖੋ, ਬੈਡਮਿੰਟਨ ਅਤੇ ਸ਼ਤਰੰਜ (ਮੁੰਡੇ ਤੇ ਕੁੜੀਆਂ) ਵਿੱਚ ਜਿੱਤ ਦਰਜ ਕਰਕੇ ਸਮੁੱਚੀ ਟਰਾਫੀ ‘ਤੇ ਕਬਜ਼ਾ ਕੀਤਾ।
ਫੁੱਟਬਾਲ ਵਿੱਚ ਜੱਸੋਮਜਾਰਾ ਬਿਨਾਂ ਮੁਕਾਬਲਾ ਜੇਤੂ ਰਿਹਾ, ਜਦਕਿ ਰੱਸਾਕਸ਼ੀ ਦੇ ਰੋਮਾਂਚਕ ਫਾਈਨਲ ਵਿੱਚ ਬੰਗਾ ਸੈਂਟਰ ਨੇ ਸੰਧਵਾਂ ਨੂੰ ਹਰਾਕੇ ਬਾਜ਼ੀ ਮਾਰੀ। ਕੁਸ਼ਤੀ ਅਤੇ ਐਥਲੈਟਿਕਸ ਦੇ ਮੁਕਾਬਲਿਆਂ ਵਿੱਚ ਰਲ਼ਵੇਂ-ਮਿਲ਼ਵੇਂ ਨਤੀਜੇ ਸਾਹਮਣੇ ਆਏ।
ਮੇਜ਼ਬਾਨ ਸਕੂਲ ਵੱਲੋਂ ਸੀ.ਐੱਚ.ਟੀ. ਮੈਡਮ ਅਵਤਾਰ ਕੌਰ ਨੇ ਦੋਨੋ ਦਿਨ ਖੁੱਲ੍ਹੇ ਲੰਗਰ ਅਤੇ ਫਲਾਂ ਦਾ ਸ਼ਾਨਦਾਰ ਪ੍ਰਬੰਧ ਕੀਤਾ। ਖੇਡ ਕਮੇਟੀ ਮੈਂਬਰਾਂ — ਮੈਡਮ ਗੁਰਪ੍ਰੀਤ ਕੌਰ, ਹਰਮੀਤ ਕੌਰ, ਨਛੱਤਰ ਕੌਰ ਸੰਧਵਾਂ, ਸ੍ਰੀ ਓਂਕਾਰ ਸਿੰਘ ਮਰਵਾਹਾ, ਸ੍ਰੀ ਮਨੋਜ ਕੁਮਾਰ ਅਤੇ ਬੀ.ਆਰ.ਸੀ. ਹਰਮੇਸ਼ ਲਾਲ — ਵੱਲੋਂ ਵਧੀਆ ਪ੍ਰਬੰਧਾਂ ਨਾਲ ਖੇਡਾਂ ਕਰਵਾਉਣ ਲਈ ਵਿਸ਼ੇਸ਼ ਭੂਮਿਕਾ ਨਿਭਾਈ ਗਈ।
ਰੈਫਰੀ ਦੇ ਤੌਰ ‘ਤੇ ਮਾਸਟਰ ਹਰਪਾਲ ਸਿੰਘ, ਰਵਿੰਦਰ ਸਿੰਘ, ਸਤਵਿੰਦਰ ਸਿੰਘ, ਭੁਪਿੰਦਰ ਕੁਮਾਰ, ਬਹਾਦਰ ਚੰਦ, ਬਲਜਿੰਦਰ ਕੁਮਾਰ, ਬਲਵਿੰਦਰ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਆਪਣੀਆਂ ਸੇਵਾਵਾਂ ਨਿਭਾਈਆਂ।
ਖੇਡ ਸੰਚਾਲਨ ਵਿੱਚ ਮਾਸਟਰ ਅਸ਼ੋਕ ਕੁਮਾਰ, ਸੁਦੇਸ਼ ਦੀਵਾਨ, ਮੈਡਮ ਪੁਸ਼ਪਾ, ਰੀਨਾ ਸੂਦ ਅਤੇ ਮੈਡਮ ਰਿੰਪੀ ਨੇ ਵਿਸ਼ੇਸ਼ ਯੋਗਦਾਨ ਪਾਇਆ।
ਸਮੁੱਚੇ ਪ੍ਰਬੰਧਾਂ ਦੀ ਦੇਖਭਾਲ ਮਾਸਟਰ ਜੁਗਰਾਜ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਮੈਡਮ ਪਰਮਜੀਤ ਕੌਰ ਖਾਲਸਾ ਮੰਢਾਲੀ, ਸੁਰਿੰਦਰ ਕੌਰ, ਨਰਿੰਦਰ ਕੌਰ, ਮੈਡਮ ਮਨਜੀਤ ਕੁਮਾਰੀ, ਕੁਲਵਿੰਦਰ ਕੌਰ, ਰੁਪਿੰਦਰਜੀਤ ਕੌਰ ਅਤੇ ਮਨਦੀਪ ਕੌਰ ਨੇ ਕੀਤੀ।
ਇਸ ਮੌਕੇ ਮੈਡਮ ਸੁਖਦੀਪ ਕੌਰ (ਹੈੱਡ ਟੀਚਰ), ਸੀਤਾ ਦੇਵੀ, ਨੀਸ਼ਾ ਲਾਦੀਆਂ, ਜਸਵਿੰਦਰ ਕੌਰ, ਗੁਰਦੀਪ ਕੌਰ, ਹਰਜਿੰਦਰ ਰਾਣੀ, ਤੇਜਵਿੰਦਰ ਕੌਰ, ਨਛੱਤਰ ਕੌਰ ਮਜਾਰੀ, ਰਾਜ ਕੁਮਾਰ ਚੱਕ ਮੰਡੇਰ, ਜੇ.ਪੀ. ਸਿੰਘ, ਨਵਦੀਪ ਸਿੰਘ, ਦਵਿੰਦਰ ਸਿੰਘ, ਹਰਬਲਾਸ, ਰਮਨਦੀਪ ਸ਼ਰਮਾ, ਵਿਜੇ ਕੰਡਾ ਅਤੇ ਮਾਸਟਰ ਕਰਮਜੀਤ ਸਿੰਘ ਖਾਲਸਾ ਵੀ ਹਾਜ਼ਰ ਸਨ।
ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮਾਸਟਰ ਅਸ਼ੋਕ ਕੁਮਾਰ ਜੰਡਿਆਲਾ ਨੇ ਬਾਖੂਬੀ ਨਿਭਾਈ।
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਜਗਦੀਪ ਸਿੰਘ ਜੌਹਲ, ਜੋ ਖੁਦ ਵੀ ਖਿਡਾਰੀ ਹਨ, ਪੂਰੇ ਖੇਡ ਮੇਲੇ ਦੌਰਾਨ ਆਪਣੀ ਕੁਰਸੀ ਛੱਡਕੇ ਸਵੇਰ ਤੋਂ ਸ਼ਾਮ ਤੱਕ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਦਾ ਹੁੰਸਲਾ ਵਧਾਉਂਦੇ ਨਜ਼ਰ ਆਏ।
ਬੀਸਲਾ ਸਕੂਲ ਦੇ ਬੱਚਿਆਂ ਵੱਲੋਂ ਰੰਗਾਰੰਗ ਸਾਂਸਕ੍ਰਿਤਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੇਜ਼ਬਾਨ ਸੈਂਟਰ ਵੱਲੋਂ ਸਰਪੰਚ, ਗ੍ਰਾਮ ਪੰਚਾਇਤ ਅਤੇ ਸਮੁੱਚੀਆਂ ਮਾਨਯੋਗ ਹਸਤੀਆਂ ਦਾ ਸਨਮਾਨ ਟਰਾਫੀਆਂ ਨਾਲ ਕੀਤਾ ਗਿਆ।
ਇਸ ਤਰ੍ਹਾਂ ਇਹ ਦੋ ਦਿਨਾ ਖੇਡ ਮੇਲਾ ਯਾਦਗਾਰੀ ਰੂਪ ਵਿੱਚ ਸਮਾਪਤ ਹੋਇਆ।
No comments:
Post a Comment