ਚੇਅਰਮੈਨ ਸ.ਸਤਵੀਰ ਸਿੰਘ ਪੱਲੀਝਿੱਕੀ ਬੰਗਾ ਵਿਖੇ ਮੈਂਬਰ ਪਾਰਲੀਮੈਂਟ ਸ੍ਰੀ ਮੁਨੀਸ਼ ਤਿਵਾੜੀ ਜੀ ਦੇ ਆਉਣ ਦੀ ਜਾਣਕਾਰੀ ਦਿੰਦੇ ਹੋਏ ਨਾਲ ਹੋਰ ਪਾਰਟੀ ਮੈਂਬਰ।
ਬੰਗਾ 9,ਜਨਵਰੀ (ਮਨਜਿੰਦਰ ਸਿੰਘ)
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਮੁਨੀਸ਼ ਮੁਨੀਸ਼ ਤਿਵਾੜੀ 10 ਜਨਵਰੀ ਐਤਵਾਰ ਸਵੇਰੇ 10 ਵਜੇ ਹਲਕਾ ਬੰਗਾ ਪੁੱਜਣਗੇ। ਇਸ ਸਬੰਧੀ ਜਾਣਕਾਰੀ ਹਲਕਾ ਬੰਗਾ ਦੇ ਇੰਚਾਰਜ ਸ. ਸਤਵੀਰ ਸਿੰਘ ਪੱਲੀਝਿੱਕੀ ਜਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਮੁਨੀਸ਼ ਤਿਵਾੜੀ ਇਸ ਦੌਰੇ ਦੌਰਾਨ ਇੱਥੇ ਵੱਖ ਵੱਖ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣਗੇ। ਉੱਥੇ ਉਹ ਬੰਗਾ ਨਗਰ ਕੌਂਸਲ ਚੋਣਾਂ ਚ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਨਗੇ। ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਸਵੇਰੇ 10 ਵੱਜੇ ਬੰਗਾ ਹਲਕੇ ਦੇ ਪਿੰਡ ਮਾਹਿਲ ਗਹਿਲਾ ਜਾਣਗੇ।ਉਹਨਾਂ ਤੋਂ ਬਾਅਦ ਪਿੰਡ ਪਠਲਾਵਾ ਪਿੰਡ ਭਰੋਲੀ ਪਿੰਡ ਤਲਵੰਡੀ ਜੱਟਾਂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣਗੇ। ਉਸ ਤੋਂ ਸ਼ਾਮ 3.30 ਵੱਜੇ ਨਵੀਂ ਬਣੀ ਸ੍ਰੀ ਗੁਰੂ ਰਵਿਦਾਸ ਰੋਡ ਮਾਰਗ ਦਾ ਉਦਘਾਟਨ ਕਰਨੇ ।ਇਸ ਤੋ ਬਾਅਦ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਨੇੜੇ ਨਵੀਂ ਬਣੀ ਰੋਡ ਦਾ ਉਦਘਾਟਨ ਕਰਨਗੇ 4 ਵੱਜੇ, ਅਕਾਸ਼ ਹਸਪਤਾਲ ਬੰਗਾ ਨੇੜੇ ਨਵੀਂ ਬਣੀ ਰੋਡ ਦਾ ਉਦਘਾਟਨ 4.30 ਵੱਜੇ ਪਰੋਗਰਾਮ ਦੇ ਸਭ ਤੋਂ ਆਖਿਰ ਵਿੱਚ ਭਗਵਾਨ ਬਾਲਮੀਕ ਮੰਦਰ ਬੰਗਾ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਨਗੇ।
No comments:
Post a Comment