Saturday, July 29, 2023

Free Medical Camp at Guru Nanak Mission Hospital Dhahan Kaleran on 4th August on Friday

MANJINDER SINGH 
BANGA 29august 2023
Guru Nanak Mission Medical and Educational Trust Dhahan Kleran president Hardev Singh Kahma in the warm and sweet memory of his late mother Bishan Kaur Ji and late father Tara Singh Kahma ji organized langar of medicines and free medical camp at Guru Nanak Mission Hospital Dhahan kaleran on Friday 04th August from 09 am to 03 pm. This information was given by S. Kulwinder Singh Dhahan General Secretary while talking to the media today.
          Mr. Kulwinder Singh Dhahan said that Mr. Hardev Singh Kahma Pradhan Trust to provide medical assistance to the needy patients suffering from various diseases in the area under the service mission of the trust.  In this camp, the patients' card will be made free of charge and free check-up by expert doctors. Urine, blood tests and all laboratory tests and all X-rays will be done at half the cost. Diabetes test, thyroid test and bone calcium check test will also be done free of cost during the camp. New teeth/jaws will also be fitted at 30% concessional rates. Damaged teeth will be extracted for free and teeth cleaning will be done at half the cost. Eye lens operations will be done free of cost under the Chitta Mothiya Mukt movement and free medicine worth Rs 300 will be given to the patients who undergo checkup in the camp. S. Dhahan has appealed to the needy patients of the area to make maximum use of this free medical checkup camp. Medical Director Dr. SS Gill, giving information about the medical services provided during the camp, said that on this occasion, experts in all kinds of physical diseases, head and brain diseases, bone diseases, women's diseases, dental diseases, Doctors specializing in nose-ear-throat diseases and all kinds of minor, major operations and binocular operations, skin diseases and eye diseases will do a free check-up of all the patients who come to the camp. He said that Guru Ka Langar will also be served on this occassion.

ਇਟਲੀ ਭੇਜਣ ਦੇ ਨਾਮ ਤੇ 17,5000 ਦੀ ਠੱਗੀ ਮਾਰਨ ਵਾਲਾ ਮਾਨਯੋਗ ਅਦਾਲਤ ਤੋਂ ਭਗੌੜਾ ਕਾਬੂ:

ਬੰਗਾ 29,ਜੁਲਾਈ (ਮਨਜਿੰਦਰ ਸਿੰਘ)
ਥਾਣਾ ਸਿਟੀ ਬੰਗਾ ਪੁਲੀਸ ਵਲੋ 420/406 ਧਾਰਾ ਤਹਿਤ ਇਟਲੀ ਭੇਜਣ ਦੇ ਨਾਮ ਤੇ 175000 ਦੀ ਠੱਗੀ ਮਾਰਨ ਵਾਲਾ, ਮਾਨਯੋਗ ਅਦਾਲਤ ਤੋਂ ਭਗੌੜਾ ਦੋਸੀ ਕਾਬੂ ਕੀਤਾ ਗਿਆ ਹੈ|ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬੰਗਾ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਸੁਖਬੀਰ ਸਿੰਘ ਵਾਸੀ ਨੋਰਾ ਦੀ ਸ਼ਿਕਾਇਤ ਤੇ ਉਕਤ 175000 ਦੀ ਠੱਗੀ ਮਾਰਨ ਤੇ ਭੁਪਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭਰੋਮਜਾਰਾ ਥਾਣਾ ਸਦਰ ਬੰਗਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ।ਮਾਨਯੋਗ ਅਦਾਲਤ ਤੋਂ ਜਮਾਨਤ ਮਿਲਣ ਉਪਰੰਤ ਦੋਸੀ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਅਦਾਲਤ ਵਲੋ 28.2.2023 ਨੂੰ ਧਾਰਾ 299 ਸੀ ਆਰ ਪੀ ਐਸ਼ ਅਧੀਨ ਪੀ ਓ ਕਰਾਰ ਕਰ ਦਿੱਤਾ ਗਿਆ ਸੀ | ਉਨਾਂ ਦੱਸਿਆ ਕਿ ਅੱਜ ਦੋਸੀ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ  ਅਦਾਲਤ ਨੇ ਦੋਸ਼ੀ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿਤੇ ਹਨ।

Friday, July 21, 2023

ਥਾਣਾ ਸਿਟੀ ਬੰਗਾ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ ਇੱਕ ਕੀਤਾ ਕਾਬੂ,ਮਾਮਲਾ ਦਰਜ-ਐਸ ਐਚ ਓ ਮਹਿੰਦਰ ਸਿੰਘ

ਬੰਗਾ,21ਜੁਲਾਈ (ਮਨਜਿੰਦਰ ਸਿੰਘ )
ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ  ਵਲੋਂ ਨਸ਼ਿਆ ਦਾ ਧੰਦਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਦਿੱਤੀਆ ਹਦਾਇਤਾਂ ਅਨੁਸਾਰ ਐਸ ਐਚ ਓ ਸਿਟੀ ਬੰਗਾ ਮਹਿੰਦਰ ਸਿੰਘ ਦੀ ਪੁਲਿਸ ਟੀਮ ਨੇ ਇੱਕ ਨੌਜਵਾਨ ਕੋਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐਸ ਐਚ ਓ ਮਹਿੰਦਰ ਸਿੰਘ ਨੇ ਜਾਣਕਾਰੀ ਦਿਤੀ ਕਿ ਏਐਸਆਈ  ਅਮਰਜੀਤ ਸਿੰਘ ਥਾਣਾ ਸਿਟੀ ਬੰਗਾ ਵਲੋਂ ਸਮੇਤ ਸਾਥੀ ਕਰਮਚਾਰੀਆ ਦੇ ਨਵਜੋਤ ਸਿੰਘ ਉਰਫ ਜੋਤੀ ਪੁੱਤਰ ਦਲਬੀਰ ਸਿੰ ਵਾਸੀ ਸੋਤਰਾ ਥਾਣਾ ਸਿਟੀ ਬੰਗਾ ਨੂੰ ਨੇੜੇ ਸੋਤਰਾ ਮੋੜ ਬੰਗਾ ਤੋਂ ਕਾਬੂ ਕਰਕੇ ਇਸ ਪਾਸੋ 05 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਇਸ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ।

Monday, July 17, 2023

ਏ ਐਸ ਡੀ ਓ ਪਰਮਾਨੰਦ ਪਦਉਨਤ ਹੋ ਕੇ ਐਸ ਡੀ ਓ ਬਣੇ :

ਬੰਗਾ, 17ਜੁਲਾਈ (ਮਨਜਿੰਦਰ ਸਿੰਘ )
ਪੀ ਐਸ ਪੀ ਸੀ ਐਲ ਬੰਗਾ ਸ਼ਹਿਰ ਵਿਖੇ ਬਤੋਰ ਕਾਰਜਕਾਰੀ ਐਸ ਡੀ ਓ ਦੀਆਂ ਸੇਵਾਵਾਂ ਨਿਭਾਅ ਰਹੇ ਏ ਐਸ ਡੀ ਓ  ਸ਼੍ਰੀ ਪਰਮਾਨੰਦ ਨੂੰ ਪੰਜਾਬ ਸਰਕਾਰ ਵਲੋਂ ਪਦਉਨਤ ਕਰਦੇ ਹੋਏ ਬੰਗਾ ਸ਼ਹਿਰ ਦਾ ਪੱਕੇ ਤੋਰ ਤੇ ਐੱਸ ਡੀ ਓ ਨਿਯੁਕਤ ਕਰ ਦਿਤਾ ਗਿਆ ਹੈ| ਇਸ ਪਦਉਨਤੀ ਤੇ ਅੱਜ ਵਿਸੇਸ ਤੋਰ ਤੇ ਸਾਬਕਾ ਐਸ ਡੀ ਓ ਸ਼ਿਵ ਕੁਮਾਰ, ਸਾਬਕਾ ਜੇ ਈ ਸੁਚਾ ਸਿੰਘ ਅਤੇ ਸੁਰਿੰਦਰ ਸਿੰਘ ਪ੍ਰਧਾਨ, ਐਸ ਡੀ ਓ ਪਰਮਾਨੰਦ ਨੂੰ ਫੁਲਾ ਦਾ ਬੁਕਾ ਦੇ ਕੇ ਵਧਾਈ ਦੇਣ ਪਹੁੰਚੇ | ਇਸ ਮੌਕੇ ਪਦਉਨਤ ਹੋਏ ਐਸ ਡੀ ਓ ਪਰਮਾਨੰਦ ਨੇ ਪੰਜਾਬ ਸਰਕਾਰ ਅਤੇ ਸੀਨੀਅਰ ਅਫਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿਤੀ ਗਈ ਜਿੰਮੇਵਾਰੀ ਉਹ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ | ਉਨ੍ਹਾਂ  ਇਲਾਕੇ ਦੇ ਬਿਜਲੀ ਉਪਭੋਗਤਵਾ ਨੂੰ ਵਿਸ਼ਵਾਸ ਦਿਵਾਇਆ ਕਿ  ਬਿਜਲੀ ਸਪਲਾਈ ਪ੍ਰਤੀ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿਤੀ ਜਾਵੇਗੀ |  ਐਸ ਡੀ ਓ ਦਰਬਾਰਾ ਸਿੰਘ, ਜੇ ਈ ਅਸ਼ੋਕ ਕੁਮਾਰ,ਜੇ ਈ ਸੰਤੋਖ ਸਿੰਘ, ਜੇ ਈ ਰਾਜਵਿੰਦਰ, ਆਰ ਏ ਸਤਨਾਮ ਸਿੰਘ, ਆਤਮਾ ਰਾਮ ਐਸ ਡੀ ਓ, ਸਾਬਕਾ ਔਡੀਟੇਰ ਅਰਵਿੰਦਰ ਕੁਮਾਰ ਅਤੇ ਜੇ ਈ ਨੰਦ ਲਾਲ ਆਦਿ ਵਲੋਂ ਵੀ ਐਸ ਡੀ ਓ ਪਰਮਾਨੰਦ ਨੂੰ ਪਦਉਨਤ ਹੋਣ ਤੇ ਵਧਾਈਆਂ ਦਿਤੀਆਂ ਗਈਆਂ |

Saturday, July 15, 2023

ਪੁਲਿਸ ਰੇਂਜ ਲੁਧਿਆਣਾ ਵਿਚੋਂ ਸਬ ਡਵੀਸਨ ਬੰਗਾ ਪੁਲਿਸ ਨੂੰ ਮਿਲਿਆ ਪਹਿਲਾਂ ਸਥਾਨ :

ਬੰਗਾ 15, ਜੁਲਾਈ (ਮਨਜਿੰਦਰ ਸਿੰਘ ) ਡੀ ਜੀ ਪੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਦੀਆਂ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਪੁਲਿਸ ਦੀ ਕਾਰਗੁਜਾਰੀ ਸੰਬੰਦੀ ਪੁਲਿਸ ਰੇਂਜ ਪੱਧਰ ਦੇ ਮੁਕਾਬਲੇ ਕਰਾਏ ਗਏ | ਲੁਧਿਆਣਾ ਪੁਲਿਸ ਰੇਂਜ ਵਿੱਚੋ ਸਬ ਡਵੀਸਨ ਬੰਗਾ ਦੀ ਵਧੀਆ ਕਾਰਗੁਜਾਰੀ ਨੂੰ ਦੇਖਦੇ ਹੋਏ ਬੈਸਟ ਸਬ ਡਵੀਸਨ ਐਵਾਰਡ ਦਿਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਸਬ ਡਵੀਸਨ ਬੰਗਾ ਸਰਵਣ ਸਿੰਘ ਬੱਲ  ਨੇ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਬ ਡਵੀਸਨ ਬੰਗਾ ਦੇ ਚਾਰੇ ਥਾਣਿਆਂ ਦੀ ਫੋਰਸ ਵਲੋਂ ਜਿਲ੍ਹਾ ਪੁਲਿਸ ਮੁਖੀ ਸ਼੍ਰੀ ਭਾਗੀ ਰੱਥ ਸਿੰਘ ਮੀਨਾ ਦੀ ਯੋਗ ਅਗਵਾਈ ਹੇਠ ਅਣਥੱਕ ਮਿਹਨਤ ਕਰਦਿਆਂ ਨਸ਼ਿਆਂ ਨੂੰ ਠੱਲ ਪਾਉਣ,100% ਸ਼ਕਾਇਤਾਂ ਦਾ ਨਿਪਟਾਰਾ,ਸਦਭਾਵਨਾ ਪੂਰਵਕ ਪਬਲਿਕ ਡੀਲਿੰਗ,ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੁਕਤਾ ਵਿੱਚ ਵੱਡੀਆਂ ਪ੍ਰਾਪਤੀਆਂ ਕਾਰਨ ਇਹ ਸਨਮਾਨ ਆਈ ਜੀ ਲੁਧਿਆਣਾ ਰੇਂਜ ਕੌਸਤਵ ਸ਼ਰਮਾ ਜੀ ਦੇ  ਹੁਕਮਾਂ ਅਨੁਸਾਰ ਦਿਤਾ ਗਿਆ ਹੈ |ਉਨ੍ਹਾਂ ਐਸ ਐਚ ਓ ਬੰਗਾ ਸਿਟੀ ਮਹਿੰਦਰ ਸਿੰਘ, ਐਸ ਐਚ ਓ ਥਾਣਾ ਸਦਰ ਬੰਗਾ ਰਾਜੀਵ ਕੁਮਾਰ, ਐਸ਼ ਐਚ ਓ ਬਹਿਰਾਮ ਰਾਜੀਵ ਕੁਮਾਰ ਅਤੇ ਐਸ ਐਚ ਓ ਥਾਣਾ ਮੁਕੰਦਪੁਰ ਮੈਡਮ ਨਰੇਸ਼ ਕੁਮਾਰੀ ਅਤੇ ਸਮੁੱਚੀ ਸਬ ਡਵੀਸਨ ਬੰਗਾ ਦੀ ਪੁਲਿਸ  ਨੂੰ ਵਧਾਈ ਦਿੰਦਿਆਂ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | 

Thursday, July 13, 2023

ਹਰਜੋਤ ਲੋਹਟੀਆ ਨੇ ਬੰਗਾ ਹਲਕੇ ਦੇ ਹੜ੍ਹ ਪੀੜਤ ਪਿੰਡਾਂ ਦਾ ਦੌਰਾ ਕੀਤਾ :

ਬੰਗਾ,13ਜੁਲਾਈ (ਮਨਜਿੰਦਰ ਸਿੰਘ )ਸ : ਭਗਵੰਤ ਮਾਨ ਮੁਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੰਗਾ ਹਲਕੇ ਦੇ ਆਪ ਆਗੂ ਸ਼੍ਰੀਮਤੀ ਹਰਜੋਤ ਕੌਰ ਲੋਹਟੀਆ ਅਤੇ ਨਾਇਬ ਤਹਿਸੀਲਦਾਰ ਬੰਗਾ ਜਸਬੀਰ ਸਿੰਘ ਵਲੋਂ ਬੰਗਾ ਹਲਕੇ ਦੇ ਹੜ੍ਹ ਨਾਲ ਪ੍ਰਭਾਵਤ ਪਿੰਡ ਚੇਤਾ ਅਤੇ ਕਟਾਰੀਆ ਦਾ ਦੌਰਾ ਕੀਤਾ ਗਿਆ|  ਉਨ੍ਹਾਂ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਜਿਨ੍ਹਾਂ ਲੋਕਾਂ ਦੇ ਘਰ ਜਮੀਨ, ਫ਼ਸਲ ਅਤੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਪੰਜਾਬ ਸਰਕਾਰ ਉਨ੍ਹਾਂ ਨੂੰ ਮੁਆਵਜਾ ਦੇਵੇਗੀ |ਮੈਡਮ ਲੋਹਟੀਆ ਨੇ ਕਿਹਾ ਕਿ ਇਹ ਕੁਦਰਤੀ ਆਫ਼ਤ ਆਈ ਹੈ ਸਾਰਾ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਵਲੰਟੀਅਰ ਜਨਤਾ ਦੀ ਸੇਵਾ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਕੋਈ ਸਮੱਸਿਆ ਆਂਉਂਦੀ ਹੈ ਤਾਂ ਉਹ, ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ |ਇਸ ਮੌਕੇ ਬਲਦੇਵ ਸਿੰਘ ਚੇਤਾ,ਪਟਵਾਰੀ ਜਗਤਪਾਲ,  ਰਮਿੰਦਰਪਾਲ ਸਿੰਘ ਬਾਲੋਂ, ਮਨਦੀਪ ਸਿੰਘ ਗੋਬਿੰਦ ਪੁਰ,  ਅਵਤਾਰ ਸਿੰਘ, ਉਂਕਾਰ ਸਿੰਘ ਅਤੇ ਪਿੰਡ ਵਾਸੀ ਹਾਜਰ ਸਨ |

Tuesday, July 11, 2023

ਚੋਰੀ ਦੇ ਮੋਟਰਸਾਈਕਲ ਸਮੇਤ ਦੋਸੀ ਕਾਬੂ - ਐਸ ਐਚ ਓ ਮਹਿੰਦਰ ਸਿੰਘ

ਬੰਗਾ 12,ਜੁਲਾਈ (ਮਨਜਿੰਦਰ ਸਿੰਘ )ਥਾਣਾ ਬੰਗਾ ਸਿਟੀ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਚੋਰ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬੰਗਾ ਦੇ ਐਸ ਐਚ ਓ ਸ: ਮਹਿੰਦਰ ਸਿੰਘ ਨੇ ਦੱਸਿਆ ਕਿ ਕੁਲਵੰਤ ਕੌਰ ਪਤਨੀ ਬਲਬੀਰ ਸਿੰਘ ਵਾਸੀ ਮਾਲੋਮਜਾਰਾ ਥਾਣਾ ਮੁਕੰਦਪੁਰ ਦੇ ਬਿਆਨਾਂ ਤੇ ਮੁਕੱਦਮਾ ਦਰਜ ਹੋਇਆ ਸੀ ਕਿ ਮਿਤੀ 7ਜੁਲਾਈ ਵਕਤ ਕਰੀਬ 10ਵਜੇ ਸਵੇਰ ਬੱਸ ਸਟੈਂਡ ਬੰਗਾ ਪੁਲ ਦੇ ਥਲੇ ਮੋਟਰਸਾਈਕਲ ਪੀ ਬੀ 32 ਆਰ 2209 ਮਾਰਕਾ ਸਪਲੈਂਡਰ ਖੜ੍ਹਾ ਕਰਕੇ ਜਲੰਧਰ ਬੱਸ ਫੜ ਕੇ ਦਵਾਈ ਲੈਣ ਚਲੇ ਗਏ ਸਨ।ਜਦੋਂ ਕਰੀਬ 3.30 ਵਜੇ ਵਾਪਿਸ ਆਏ ਤਾਂ ਮੋਟਰਸਾਈਕਲ ਨਹੀਂ ਸੀ।ਜਿਸ ਦੀ ਭਾਲ ਕਰਨ ਤੇ ਪਤਾ ਲੱਗਾ ਕੇ ਉਕਤ ਮੋਟਰਸਾਈਕਲ ਸਤਵੀਰ ਸਿੰਘ ਉਰਫ਼ ਸੰਨ੍ਹੀ ਪੁੱਤਰ ਜਸਵਿੰਦਰ ਸਿੰਘ ਵਾਸੀ ਮੱਲੂਪੋਤਾ ਨੇ ਚੋਰੀ ਕੀਤਾ ਹੈ।ਜਿਸ ਤੇ ਹਵਾਲਦਾਰ ਪਰਮੇਸ਼ ਕੁਮਾਰ ਨੇ ਕਾਰਵਾਈ ਕਰਦਿਆਂ ਜੁਰਮ 379,411 ਭ ਦ ਤਹਿਤ ਮੁਕੱਦਮਾ ਦਰਜ ਕਰ ਕੇ ਤਫਤੀਸ ਅਮਲ ਵਿਚ ਲਿਆਂਦੀ ਅਤੇ ਦੋਸੀ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ  

Monday, July 10, 2023

ਨੀਵੇਂ ਇਲਾਕਿਆਂ ‘ਚ ਇਕੱਠੇ ਹੋਏ ਪਾਣੀ ਦੀ ਨਿਕਾਸੀ ਸਬੰਧੀ ਕੀਤੇ ਜਾ ਰਹੇ ਹਨ ਪ੍ਰਬੰਧ: ਡਿਪਟੀ ਕਮਿਸ਼ਨਰ****-ਕਿਹਾ, ਲੋੜ ਪੈਣ ‘ਤੇ ਐਨ.ਡੀ.ਆਰ.ਐਫ ਟੀਮ ਦੀ ਵੀ ਲਈ ਜਾਵੇਗੀ ਸਹਾਇਤਾ****-ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਮੀਂਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ***

ਨਵਾਂਸ਼ਹਿਰ, 10 ਜੁਲਾਈ:ਮਨਜਿੰਦਰ ਸਿੰਘ )
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ.ਐਸ.ਪੀ. ਭਾਗੀਰਥ ਮੀਣਾ ਨੇ ਸੋਮਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ‘ਤੇ ਮੀਂਹ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਜ਼ਿਲ੍ਹੇ ਦੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਐਨ. ਡੀ. ਆਰ. ਐਫ ਦੀ ਟੀਮ ਦੇ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਮੀਂਹ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਬਚਾਉ ਕਾਰਜ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਨਵਾਂਸ਼ਹਿਰ ਚੰਡੀਗੜ੍ਹ ਰੋਡ ‘ਤੇ ਇਕੱਠੇ ਹੋਏ ਪਾਣੀ ਦੀ ਨਿਕਾਸੀ ਦੇ ਲਈ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਗੜ੍ਹਸ਼ੰਕਰ ਬਾਈਪਾਸ ਚੌਂਕ ਵਿਖੇ ਸੜਕ ਨੂੰ ਪੁੱਟ ਕੇ ਜਮ੍ਹਾਂ ਹੋਏ ਪਾਣੀ ਨੂੰ ਕੱਢਿਆ ਜਾ ਰਿਹਾ ਹੈ, ਤਾਂ ਜੋ ਸੜਕ ਦੇ ਨਾਲ ਜਿਹੜੀਆਂ ਨੀਵੀਆਂ ਥਾਵਾਂ ‘ਤੇ ਪਾਣੀ ਇਕੱਠਾ ਹੋਇਆ ਹੈ ਜਲਦ ਨਿਕਲ ਸਕੇ। ਉਨ੍ਹਾਂ ਨੇ ਕਿਹਾ ਕਿ ਐਨ.ਡੀ.ਆਰ.ਐਫ ਟੀਮ ਵੀ ਜ਼ਿਲ੍ਹੇ ਵਿੱਚ ਪਹੁੰਚ ਚੁੱਕੀ ਹੈ। ਇਸ ਟੀਮ ਦੀ ਜਿਹੜੇ ਇਲਾਕਿਆਂ ਵਿੱਚ ਲੋੜ ਹੋਵੇਗੀ ਉਥੇ ਇਹ ਟੀਮ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਟੀਮ ਦੇ ਨਾਲ ਦੋ ਮੋਟਰ ਬੋਟਸ ਵੀ ਮਿਲੀਆਂ ਹਨ, ਲੋੜ ਪੈਣ ‘ਤੇ ਇਨ੍ਹਾਂ ਦਾ ਵੀ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਿੰਡ ਪੋਜੇਵਾਲ ਅਤੇ ਰਾਹੋਂ ਖੇਤਰ ਵਿੱਚ ਦੋ ਮੌਤਾਂ ਹੋਈਆਂ ਹਨ, ਜੋ ਕਿ ਅਣਗਹਿਲੀ ਨਾਲ ਪਾਣੀ ਵਿੱਚ ਨਹਾਉਂਣ ਦੀ ਕੋਸ਼ਿਸ਼ ਦੌਰਾਨ ਹੋਈਆਂ ਹਨ। ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਇਕੱਠੇ ਹੋਏ ਪਾਣੀ ਵਿੱਚ ਨਹਾਉਂਣ ਤੋਂ ਰੋਕਿਆ ਜਾਣਾ ਚਾਹੀਦਾ ਹੈ, ਕਈ ਬਾਰ ਤੇਜ਼ ਗਤੀ ਨਾਲ ਪਾਣੀ ਆਉਣ ‘ਤੇ ਜਾਨੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਪਿੰਡ ਰੈਲ ਬਰਾਮਦ ਵਿਖੇ ਕੁਝ ਪਿੰਡ ਵਾਸੀਆਂ ਨੂੰ ਰੈਸਕਿਊ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਪ੍ਰਭਾਵਿਤ ਹੋਏ ਪਿੰਡਾਂ ਵਿੱਚ ਰਾਸ਼ਨ ਸਮੱਗਰੀ ਵੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਕੁਦਰਤੀ ਆਫ਼ਤ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਹ ਵੀ ਅਪੀਲ ਕਰਦਿਆਂ ਕਿਹਾ ਕਿ  ਉਹ ਦਰਿਆਵਾਂ, ਨਹਿਰਾਂ, ਚੋਆਂ ਅਤੇ ਨੀਵੇਂ ਇਲਾਕਿਆਂ ਵਿਚ ਜਾਣ ਤੋਂ ਗੁਰੇਜ਼ ਕਰਨ।
ਇਸ ਉਪਰੰਤ ਉਨ੍ਹਾਂ ਨੇ ਪਿੰਡ ਮਹਾਲੋਂ ਰੇਲਵੇ ਫਲਾਈ ਓਵਰ, ਸਨਾਵਾ, ਜਾਡਲਾ, ਬਲਾਚੌਰ, ਕਾਠਗੜ੍ਹ, ਆਸਰੋ ਅਤੇ ਭੱਲਾ ਵਿਖੇ ਬਰਸਾਤ ਦੌਰਾਨ ਇਕੱਠੇ ਹੋਏ ਪਾਣੀ ਦੀ ਨਿਕਾਸੀ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ।
ਇਸ ਦੌਰਾਨ ਐਸ.ਐਸ.ਪੀ ਭਾਗੀਰਥ ਮੀਣਾ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਵੇਂ ਹੀ ਕੋਈ ਸੂਚਨਾ ਮਿਲਦੀ ਹੈ, ਤਾਂ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਕੀਤੇ ਜਾਣ। ਸਾਰੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਇਕ ਦੂਜੇ ਨਾਲ ਤਾਲਮੇਲ ਕਰਦੇ ਹੋਏ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ। ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

Tuesday, July 4, 2023

ਪੰਜਾਬ -ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਆਪਣੀ ਕ੍ਰਿਕਟ ਟੀਮ ਦਾ ਕੀਤਾ ਐਲਾਨ*****ਨਵਾਂਸ਼ਹਿਰ ਵਿਖੇ ਹੋਈ ਅਹਿਮ ਮੀਟਿੰਗ ਵਿੱਚ ਹੋਈਆਂ ਕਈ ਵਿਚਾਰਾਂ

ਨਵਾਂਸ਼ਹਿਰ/ਬੰਗਾ 4ਜੁਲਾਈ (ਮਨਜਿੰਦਰ ਸਿੰਘ )
ਪੰਜਾਬ ਚੰਡੀਗੜ੍ਹ ਜਰਨਲਿਸਟ  ਯੂਨੀਅਨ ਦੀ ਇਕ ਅਹਿਮ ਮੀਟਿੰਗ ਅੱਜ ਨਵਾਂ ਸ਼ਹਿਰ ਦੇ ਬਰੋ ਕਿਚਨ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਜਸਵੀਰ ਸਿੰਘ ਨੂਰਪੁਰ ਨੇ ਕੀਤੀ। ਇਸ ਮੀਟਿੰਗ ਵਿੱਚ ਜਿਲ੍ਹਾ ਪੁਲਿਸ ਅਤੇ ਪੱਤਰਕਾਰ ਭਾਈਚਾਰੇ ਵਿੱਚ ਹੋ ਰਹੇ ਫਰੈਂਡਲੀ ਕ੍ਰਿਕੇਟ ਮੈਚ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਦਿਨੇਸ਼ ਸੂਰੀ , ਜਸਵੀਰ ਸਿੰਘ ਨੂਰਪੁਰ , ਮਨੋਰੰਜਨ ਕਾਲੀਆ ਅਤੇ ਹੋਰ ਪੱਤਰਕਾਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਾਰੇ ਪ੍ਰਬੰਧਾਂ ਸਬੰਧੀ ਕਮੇਟੀਆਂ ਦੀ ਚੋਣ ਕੀਤੀ। ਇਸ ਮੌਕੇ ਪੱਤਰਕਾਰ ਭਾਈਚਾਰੇ ਨੇ ਆਪਣੀ ਕ੍ਰਿਕੇਟ ਟੀਮ ਦਾ ਐਲਾਨ ਕੀਤਾ। ਟੀਮ ਵਿੱਚ ਕੈਪਟਨ ਜਸਵੀਰ ਸਿੰਘ ਨੂਰਪੁਰ, ਪ੍ਰਵੀਰ ਅੱਬੀ, ਲਾਲ ਕਮਲ, ਭੁਪਿੰਦਰ ਚਾਹਲ , ਨਵਕਾਂਤ ਭਰੋਮਜਾਰਾ, ਸੰਜੀਵ ਭਨੋਟ, ਅਰਪਿੰਦਰ ਸਿੰਘ ਸੰਧੂ,
ਕੁਲਦੀਪ ਸਿੰਘ ਪਾਬਲਾ, ਚਰਨਦੀਪ ਰਤਨ, ਹਰਮਿੰਦਰ ਪਿੰਟੂ, ਮਨੋਰੰਜਨ ਕਾਲੀਆ, ਵਿਜੇ ਕੁਮਾਰ, ਨਰਿੰਦਰ ਮਾਹੀ, ਦਿਨੇਸ਼ ਸੂਰੀ, ਅਰਜਨ ਰੱਤੂ, ਪ੍ਰਭਜੋਤ ਸਿੰਘ, ਸੁੱਖਜਿੰਦਰ ਬਖਲੌਰ ਆਦਿ ਨੂੰ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਸਵਾਗਤੀ ਕਮੇਟੀ ਵਿੱਚ ਚੇਅਰਮੈਨ ਹਰਮੇਸ਼ ਵਿਰਦੀ ਚੇਅਰਮੈਨ ਚੇਤ ਰਾਮ ਰਤਨ ਜਸਵੀਰ ਸਿੰਘ ਨੂਰਪੁਰ ਮਨੋਰੰਜਨ ਕਾਲੀਆ ਨਵਕਾਂਤ ਭਰੋਮਜਾਰਾ ਨਰਿੰਦਰ ਰੱਤੂ ਸੰਜੀਵ ਭਨੋਟ ਵਾਸਦੇਵ ਪ੍ਰਦੇਸੀ ਸੁੱਖਜਿੰਦਰ ਭੰਗਲ ਸੁੱਖਦੇਵ ਸਿੰਘ ਸੁਸ਼ੀਲ ਪਾਂਡੇ ਨਰਿੰਦਰ ਰੱਤੂ ਦੀਦਾਰ ਸਿੰਘ ਬਲਾਚੌਰ ਨਰੇਸ਼ ਧੌਲ ਸ਼ਿੰਜੀ ਲੜੋਆ ਅਮਿਤ ਸ਼ਰਮਾਂ ਅਮਰੀਕ ਸਿੰਘ ਢੀਂਡਸਾ ਬਲਦੇਵ ਸਿੰਘ ਪਨੇਸਰ ਨਛੱਤਰ ਸਿੰਘ ਬਹਿਰਾਮ ਜਰਨੈਲ ਸਿੰਘ ਖੁਰਦ ਲਾਜਵੰਤ ਸਿੰਘ ਲਾਜ ਨੂੰ ਸ਼ਾਮਲ ਕੀਤਾ ਗਿਆ ਅਤੇ  , ਟੂਰਨਾਮੈਂਟ ਕਮੇਟੀ ਇੰਚਾਰਜ ਦਿਨੇਸ਼ ਸੂਰੀ ਅਤੇ ਸਨਮਾਨ ਕਮੇਟੀ ਇੰਚਾਰਜ ਮਨੋਰੰਜਨ ਕਾਲੀਆ ਨੂੰ ਚੁਣਿਆ ਗਿਆ।

Monday, July 3, 2023

ਸੇਵਾ ਸੁਸਾਇਟੀ ਬੰਗਾ ਅਤੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਵੱਲੋਂ ਮੈਡੀਕਲ ਕੈਂਪ 7 ਜੁਲਾਈ ਨੂੰ :

ਬੰਗਾ 4,ਜੁਲਾਈ (ਮਨਜਿੰਦਰ ਸਿੰਘ ) ਸ੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਥਾਂਦੀਆਂ ਅਤੇ ਸੇਵਾ ਸੁਸਾਇਟੀ ਬੰਗਾ ਵੱਲੋਂ ਇਕ ਜਨਰਲ ਮੈਡੀਕਲ ਚੈੱਕ ਅੱਪ ਕੈਂਪ 7ਜੁਲਾਈ ਦਿਨ ਸ਼ੁੱਕਰਵਾਰ ਨੂੰ  ਫਲੋਰੇਨਸ ਇੰਟਰਨੈਸ਼ਨਲ ਹਾਈ ਸਕੂਲ ਖਮਾਚੋਂ ਵਿਖੇ ਲਗਾਇਆ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਸੇਵਾ ਸੁਸਾਇਟੀ ਬੰਗਾ ਦੇ ਪੀ ਆਰ ਓ ਮਨਜਿੰਦਰ ਸਿੰਘ ਨੇ ਦੱਸਿਆ ਕੇ ਇਹ ਕੈਂਪ ਸੇਵਾ ਸੁਸਾਇਟੀ ਬੰਗਾ ਦੀ ਚੇਅਰਪਰਸਨ ਮੈਡਮ ਬਲਦੀਸ਼ ਕੌਰ ਬੰਗਾ ਦੇ ਵਿਸੇਸ ਉਪਰਾਲੇ ਸਦਕਾ ਲਗਾਇਆ ਜਾ ਰਿਹਾ ਹੈ ਜਿਸ ਵਿਚ ਸ੍ਰੀ ਗੁਰੂ ਰਵਿਦਾਸ ਮਿਸਨ ਹਸਪਤਾਲ ਦੇ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਵੱਖ ਵੱਖ ਬਿਮਾਰੀਆਂ  ਦੀ ਮੁਫ਼ਤ ਜਾਂਚ ਕਰਨ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਇਸ ਮੌਕੇ ਸੇਵਾ ਸੁਸਾਇਟੀ ਦੇ  ਵਾਤਾਵਰਣ ਸੰਭਾਲ ਉਦੇਸ਼ ਅਨੁਸਾਰ ਬੂਟੇ ਵੀ ਲਾਏ ਜਾਣਗੇ ।ਇਸ ਮੌਕੇ ਡਾ ਸਤਨਾਮ ਦਾਸ,ਗੁਰਦੀਪ ਸਿੰਘ ਸੈਣੀ,ਸੁਖਚੈਨ ਸਿੰਘ ਸੱਲਣ,ਗੁਲਸ਼ਨ ਕੁਮਾਰ ਬੰਗਾ,ਭੁਪਿੰਦਰ ਸਿੰਘ ਝਿੱਕਾ,ਰਘਬੀਰ ਸਿੰਘ ,ਡਾ ਗੁਰਪ੍ਰੀਤ ਸਿੰਘ ,ਮਨਪ੍ਰੀਤ ਜੱਸੀ ਖਮਾਚੋਂ ਅਤੇ ਅਰਜੁਨ ਦੇਵ ਹਾਜ਼ਰ ਸਨ।

ਗੁਰਚਰਨ ਸਿੰਘ ਬੂਟੀ ਆੜਤੀ ਯੂਨੀਅਨ ਬੰਗਾ ਦੇ ਪ੍ਰਧਾਨ ਬਣੇ :

ਬੰਗਾ 3,ਜੁਲਾਈ (ਮਨਜਿੰਦਰ ਸਿੰਘ ) ਆੜਤੀ ਯੂਨੀਅਨ ਦਾਣਾ ਮੰਡੀ ਬੰਗਾ ਦੇ ਪ੍ਰਧਾਨ ਗੁਰਚਰਨ ਸਿੰਘ ਬੂਟੀ ਨੂੰ ਅੱਜ ਸਰਬਸੰਮਤੀ ਨਾਲ ਬਣਾਇਆ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਆੜਤੀ ਬਲਵੰਤ ਸਿੰਘ ਲਾਦੀਆ ਐਡਵੋਕੇਟ ਨੇ ਦੱਸਿਆ ਕਿ ਬੰਗਾ ਆੜਤੀ ਯੂਨੀਅਨ ਦੇ ਪਹਿਲੇ ਪ੍ਰਧਾਨ ਵਿਜੇ ਕੁਮਾਰ  ਦੀ ਸਿਹਤ ਖ਼ਰਾਬ ਰਹਿਣ ਕਾਰਨ ਉਨ੍ਹਾਂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਇਸ ਲਈ ਅੱਜ ਸਰਬਸੰਮਤੀ ਨਾਲ ਸਾਰੇ ਆੜਤੀ ਭਰਾਵਾ ਵੱਲੋਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਅਨੁਸਰ ਗੁਰਚਰਨ ਸਿੰਘ ਬੂਟੀ ਨੂੰ ਪ੍ਰਧਾਨ ਅਤੇ ਮੈਨੂੰ ਬਲਵੰਤ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਸਰਸੰਮਤੀ ਨਾਲ ਇਹ ਵੀ ਫ਼ੈਸਲਾ ਕੀਤਾ ਗਿਆ ਕੇ ਗੁਰਚਰਨ ਸਿੰਘ ਬੂਟੀ 2 ਸਾਲ ਲਈ ਆੜਤੀ ਯੂਨੀਅਨ ਬੰਗਾ ਦੇ ਪ੍ਰਧਾਨ ਰਹਿਣਗੇ ਅਤੇ ਉਸ ਉਪਰੰਤ ਪ੍ਰਧਾਨਗੀ ਬਲਵੰਤ ਸਿੰਘ ਲਾਦੀਆ ਨੂੰ ਦੇ ਦਿੱਤੀ ਜਾਵੇਗੀ।ਇਸ ਮੌਕੇ ਆੜਤੀ ਸੰਜੀਵ ਜੈਨ ਆੜਤੀ ਇੰਦਰਜੀਤ ਮਾਨ ,ਕਮਲ ਚੋਪੜਾ ਆੜਤੀ ਮੋਹਣ ਲਾਲ,ਆੜਤੀ ਦਲਜੀਤ ਸਿੰਘ ਬਾਰੀ,ਦਲਜੀਤ ਰਾਏ ਅਰੁਣ ਕੁਮਾਰ ਗੁਰਵਿੰਦਰ ਸਿੰਘ ਕੱਟ ਸੁਖਜਿੰਦਰ ਸਿੰਘ  ਨੌਰਾ ਮੁਖ਼ਤਿਆਰ  ਸਿੰਘ ਭੁੱਲਰ,ਸੰਦੀਪ ਕੁਮਾਰ,ਜੀਵਨ ਕੁਮਾਰ ਆਦਿ ਹਾਜ਼ਰ ਸਨ 

Saturday, July 1, 2023

ਐਡਵੋਕੇਟ ਸੁਪਰੀਮ ਕੋਰਟ ਅਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆਰਤੀ ਕੌਰ ਚੇਅਰਪਰਸਨ ਪੰਜਾਬ ਲੀਗਲ ਸੈੱਲ ਮਹਿਲਾ ਵਿੰਗ ਨਿਯੁਕਤ :-- ਪ੍ਰਧਾਨ ਪਵਨਜੀਤ ਕੌਰ ਮਾਨ ***ਪੰਜਾਬ ਪ੍ਰਧਾਨ ਚੇਤ ਰਾਮ ਰਤਨ ਦੀ ਸਿਫਾਰਸ਼ ਤੇ ਐਡਵੋਕੇਟ ਸ਼ਰਮਾ ਨੂੰ ਹਿਮਾਚਲ ਪ੍ਰਦੇਸ਼ ਪ੍ਰਧਾਨ ਜਲਦ ਨਿਯੁਕਤ;--ਕੋਮੀ ਪ੍ਰਧਾਨ ਆਸਾਂ ਸਿੰਘ ਅਜ਼ਾਦ**

ਮੋਹਾਲੀ  1 ਜੁਲਾਈ (ਚੀਫ ਬਿਊਰੋ ਪੰਜਾਬ ) ਆਲ ਇੰਡੀਆ ਹਿਊਮਨ ਰਾਈਟਸ ਕੌਸਲ ਭਾਰਤ ਦੀ ਇੱਕ  ਮੀਟਿੰਗ ਐਡਵੋਕੇਟ ਵਿਸਾਲ ਸ਼ਰਮਾ ਚੇਅਰਮੈਨ ਲੀਗਲ ਸੈਲ ਪੰਜਾਬ  ਦੀ ਅਗਵਾਈ ਹੇਠ ਮੋਹਾਲੀ ਵਿਖੇ  ਹੋਈ।ਮੀਟਿੰਗ ਵਿੱਚ  ਮੁੱਖ ਮਹਿਮਾਨ  ਕੌਮੀ ਪ੍ਰਧਾਨ ਆਸਾ ਸਿੰਘ ਅਜਾਦ  ,ਕੌਮੀ ਪ੍ਰਧਾਨ ਇਸਤਰੀ ਵਿੰਗ  ਮੈਡਮ ਪਵਨਜੀਤ ਕੌਰ  ਮਾਨ ,  ਕੌਮੀ ਪ੍ਰਧਾਨ ਸਪੋਰਟਸ ਵਿੰਗ ਗੁਰਮੇਲ ਸਿੰਘ ਇੰਡੀਆ   ਪੰਜਾਬ ਪ੍ਰਧਾਨ ਚੇਤ ਰਾਮ  ਰਤਨ ਪੰਜਾਬ ਨੇ  ਮੁੱਖ ਬੁਲਾਰੇ ਮਨਜਿੰਦਰ ਸਿੰਘ     ਪੰਜਾਬ ਅਤੇ  ਚੇਅਰਮੈਨ ਗੁਰਪ੍ਰੀਤ ਸਿੰਘ ਆਰ ਟੀ ਆਈ ਮੋਹਾਲੀ ਨੇ  ਵਿਸ਼ੇਸ਼ ਤੌਰ ਸ਼ਮੂਲੀਅਤ ਕੀਤੀ ਗਈ। ਕੌਮੀ ਪ੍ਰਧਾਨ ਆਸਾਂ ਸਿੰਘ ਅਜ਼ਾਦ ਨੇ ਕਿਹਾ ਕਿ ਅੱਜ ਆਲ ਇੰਡੀਆ ਹਿਊਮਨ ਰਾਇਟਸ ਕੌਂਸਲ ਭਾਰਤ ਦੇ ਪੰਜਾਬ ਚੇਅਰਮੈਨ ਲੀਗਲ ਸੈੱਲ ਪੰਜਾਬ ਐਡਵੋਕੇਟ ਵਿਸ਼ਾਲ ਸ਼ਰਮਾ ਅਗਵਾਈ ਹੇਠ ਪੰਜਾਬ ਹਰਿਆਣਾ ਹਾਈਕੋਰਟ ਦੇ ਪ੍ਰਸਿੱਧ ਐਡਵੋਕੇਟ ਆਰਤੀ ਕੌਰ ਨੂੰ ਪੰਜਾਬ ਲੀਗਲ ਸੈੱਲ ਮਹਿਲਾ ਵਿੰਗ ਚੇਅਰਪਰਸਨ ਨਿਯੁਕਤ ਕਰਨ ਤੇ ਮਾਣ ਮਹਿਸੂਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ ਚੇਤ ਰਾਮ ਰਤਨ ਸੀਨੀਅਰ ਕੌਂਸਲਰ ਨੇ ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਐਡਵੋਕੇਟ ਵਿਕਰਮ ਸ਼ਰਮਾ ਨੂੰ ਲਾਉਣ ਦੀ ਸਿਫਾਰਸ਼ ਨੂੰ ਕਾਬੁਲ ਕਰਦਿਆਂ ਜਲਦੀ ਹਿਮਾਚਲ ਪ੍ਰਦੇਸ਼ ਚੇਅਰਮੈਨ ਲੀਗਲ ਸੈੱਲ ਪੰਜਾਬ ਵਿਸ਼ਾਲ ਸ਼ਰਮਾ ਅਤੇ ਚੇਤ ਰਾਮ ਰਤਨ ਪੰਜਾਬ ਪ੍ਰਧਾਨ ਦੀ ਪ੍ਰਧਾਨਗੀ ਹੇਠ ਵਿੱਚ ਆਲ ਇੰਡੀਆ ਹਿਊਮਨ ਰਾਇਟਸ ਕੌਂਸਲ ਨਿਯੁਕਤੀਆਂ ਕੀਤੀਆਂ ਜਾਣਗੀਆਂ।
 ਨਵ ਨਿਯੁਕਤ ਐਡਵੋਕੇਟ ਚੇਅਰਪਰਸਨ ਆਰਤੀ ਕੌਰ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ  ਇੰਜ ਇੰਦਰਜੀਤ ਸਿੰਘ,ਚਰਨਜੀਤ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ ਖੰਨਾ  ਗੁਰਿੰਦਰ ਕੌਰ ਮੋਹਾਲੀ ਇਸਤਰੀ ਵਿੰਗ ਮੀਤ ਪ੍ਰਧਾਨ   ਵਿਕਰਮ ਸ਼ਰਮਾ ਐਡਵੋਕੇਟ , ਸੁਰਿੰਦਰ ਸਿੰਘ  ਮੋਹਾਲੀ,ਨਵ ਨਿਯੁਕਤ ਮੈਡਮ ਐਡਵੋਕੇਟ ਆਰਤੀ ਕੌਰ  ਨੇ ਪ੍ਰੁੱਮਖ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਤੇ ਵਿਸਵਾਸ਼ ਦਿਵਾਇਆ ਕਿ ਉਹ ਸੰਸਥਾ ਦੀਆਂ ਵੱਧ ਚੜ ਸਮਾਜ ਅਤੇ ਇੰਨਸਾਫ ਪੰਸਦ ਲੋਕਾਂ ਨੂੰ ਇੰਨਸਾਫ ਦਿਵਾਉਣ ਅਤੇ ਕੌਂਸਲ  ਦੀਆਂ ਗਤੀਵਿਧੀਆਂ ਵਿੱਚ ਹਿੱਸਾ  ਲੈਣਗੇ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...