Friday, December 29, 2023

ਲਾਇਨ ਕਲੱਬ ਜਿਲ੍ਹਾ 321ਡੀ ਦੇ ਲਾਇਨ ਕਲੱਬ ਰਿਜਨ 7 ਦੀ ਰਿਜਨ ਕਾਨਫਰੰਸ ਹੋਈ :

ਬੰਗਾ 29 ਦਸੰਬਰ (ਮਨਜਿੰਦਰ ਸਿੰਘ )ਲਾਇਨ ਕਲੱਬ ਜਿਲ੍ਹਾ 321ਡੀ ਦੇ ਰਿਜਨ 7 ਦੀ ਰਿਜਨ ਕਾਨਫਰੰਸ਼ ਰੀਤਿਕਾ ਰਾਜਵੀਰ 2023ਦੇ ਬੈਨਰ ਹੇਠ ਰਿਜਨ  ਚੇਅਰਮੈਨ ਲਾਇਨ ਬਲਵਿੰਦਰ ਸਿੰਘ ਦੀ ਪ੍ਰਧਾਨਗੀ,ਐਮ ਜੇ ਐਫ ਲਾਇਨ ਰਜਿੰਦਰ ਢਡਵਾੜ  ਡੀ ਸੀ ਐਸ ਐਡਮਿਨ 2023-24ਅਤੇ ਲਾਇਨ ਜਰਨੈਲ ਸਿੰਘ ਦੇ ਪ੍ਰਬੰਧਾ ਹੇਠ ਬੰਗਾ ਦੇ ਡਿਮਪੀ ਰੈਸਟੂਰੈਂਟ ਵਿਖੇ ਹੋਈ | ਇਸ ਮੌਕੇ ਲਾਇਨ ਜਿਲ੍ਹਾ 321ਡੀ ਦੇ ਜਿਲ੍ਹਾ ਗਵਰਨਰ ਲਾਇਨ ਇੰਜ :ਐਸ ਪੀ ਸੋਂਧੀ ਨੇ ਮੁੱਖ ਮਹਿਮਾਨ ਅਤੇ ਲਾਇਨ ਰਸ਼ਪਾਲ ਸਿੰਘ ਬਚਾਜੀਵੀ ਵਾਇਸ ਜਿਲ੍ਹਾ ਗਵਰਨਰ ਨੇ ਵਿਸ਼ੇਸ ਮਹਿਮਾਨ ਵਜੋਂ ਸਿਰਕਤ ਕੀਤੀ |ਸਮਾਗਮ ਦੇ ਆਰੰਭ ਵਿੱਚ ਸੀਨੀਅਰ ਪੱਤਰਕਾਰ ਲਾਇਨ ਸੰਜੀਵ ਕੁਮਾਰ ਭਨੋਟ(ਹੈਪੀ) ਵਲੋਂ ਮੁੱਖ ਮਹਿਮਾਨ,ਸਾਰੇ ਲਾਇਨ ਲੀਡਰਾ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਲਾਇਨ ਕਲੱਬ ਇੰਟਰਨੈਸ਼ਨਲ ਦੇ ਦਿਸ਼ਾ ਨਿਰਦੇਸ਼ਾਂ ਅਤੇ 321ਡੀ ਦੇ ਜਿਲ੍ਹਾ ਗਵਰਨਰ ਇੰਜ ਐਸ ਪੀ ਸੋਂਧੀ ਦੀ ਯੋਗ ਅਗਵਾਈ ਹੇਠ ਲਾਇਨ ਬਲਵਿੰਦਰ ਸਿੰਘ ਵਲੋਂ ਲਾਇਨ ਕਲੱਬ ਰਾਜਾ ਸਾਹਿਬ ਸੇਵਾ ਦੇ ਸਾਥੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀਂ ਸਮਾਜ ਸੇਵਾ ਸ਼ਲਾਘਾਯੋਗ ਹੈ ਇਸ ਮੌਕੇ ਮੁੱਖ ਮਹਿਮਾਨ ਲਾਇਨ ਸੋਂਧੀ ਨੇ ਲਾਇਨ ਬਲਵਿੰਦਰ ਸਿੰਘ ਵਲੋਂ ਆਪਣੇ ਲਾਇਨ ਸਾਥੀਆਂ ਨਾਲ ਮਿਲ ਕੇ  ਸਮਾਜ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਬਲਵਿੰਦਰ ਸਿੰਘ ਨੇ ਸਖ਼ਤ ਮਿਹਨਤ ਨਾਲ ਬਹੁਤ ਛੋਟੇ ਮੁਕਾਮ ਤੋਂ ਉੱਠ ਕੇ ਅੱਜ ਸਮਾਜ ਵਿੱਚ ਵੱਡੀ ਇਜ਼ਤ ਕਮਾਉਂਦੇ ਹੋਏ ਇਕ ਵੱਡਾ ਰੁਤਬਾ ਹਾਂਸਲ ਕੀਤਾ ਹੈ ਅਤੇ 12 ਲਾਇਨ ਕਲੱਬਾਂ ਦੇ ਰਿਜਨ ਚੇਅਰਮੈਨ ਬਣੇ ਹਨ ਜੋ ਕਿ ਬਹੁਤ ਵੱਡੇ ਮਾਨ ਸਤਿਕਾਰ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਲਾਇਨ ਜਿਲ੍ਹਾ 321ਡੀ ਦੇ ਸਾਰੇ ਲਾਇਨ ਕਲੱਬ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦੱਦ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ ਜਿਸ ਲਈ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ | ਮੁੱਖ ਮਹਿਮਾਨ ਤੋਂ ਇਲਾਵਾ ਹੋਰ ਵੱਖ ਵੱਖ ਕਲੱਬਾਂ ਦੇ ਲਾਇਨ ਲੀਡਰਾ ਨੇ ਆਪਣੇ ਆਪਣੇ ਕਲੱਬਾਂ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਬਾਰੇ ਦੱਸਿਆ|ਇਸ ਮੌਕੇ ਬੰਗਾ ਦੇ ਟ੍ਰੈਫਿਕ ਇੰਚਾਰਜ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਦਾ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਰੱਖਦੇ ਹੋਏ ਸੇਵਾਂਵਾ ਨਿਭਾਉਣ ਤੇ ਵਿਸ਼ੇਸ ਸਨਮਾਨ ਕੀਤਾ ਗਿਆ| ਲਾਇਨ ਬਲਵਿੰਦਰ ਨੇ ਮੁੱਖ ਮਹਿਮਾਨ, ਸਾਰੇ ਲਾਇਨ ਲੀਡਰ ਅਤੇ ਮੈਂਬਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲਾਇਨ ਕਲੱਬ ਇੰਟ੍ਰਨੈਸ਼ਨਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੇਵਾ ਦੇ ਕਾਰਜ ਕਰ ਰਹੇ ਹਨ ਅਤੇ ਕਰਦੇ ਰਹਿਣਗੇ |ਇਸ ਮੌਕੇ ਲਾਇਨ ਬਲਵਿੰਦਰ ਸਿੰਘ ਅਤੇ ਲਾਇਨ ਕਲੱਬ ਰਾਜਾ ਸਾਹਿਬ ਸੇਵਾ ਵਲੋਂ  ਲਾਇਨ ਲੀਡਰਾ  ਦਾ ਯਾਦਗਾਰੀ ਚਿਨ ਦੇ ਕੇ ਸਨਮਾਨ ਕੀਤਾ ਗਿਆ |ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਲਾਇਨ ਗਗਨਦੀਪ ਸਿੰਘ ਅਤੇ ਸਹਾਇਕ ਸਟੇਜ ਸਕੱਤਰ ਦੀ ਭੂਮਿਕਾ ਲਾਇਨ ਆਰ ਡੀ ਪੁਨ ਵਲੋਂ ਬਾਖੂਬੀ ਨਿਭਾਈ ਗਈ |ਇਸ ਮੌਕੇਲਾਇਨ ਲੇਡੀ ਸੁਨੀਤਾ ਦੇਵੀ ਲਾਇਨ ਲੇਡੀ ਕਿਰਨ ਭਨੋਟ,  ਲਾਇਨ ਸ਼ਿਵ ਸੇਖੜੀ ਪਾਸਟ ਜਿਲ੍ਹਾ ਗਵਰਨਰ,ਜਿਲ੍ਹਾ ਸਕੱਤਰ ਲਾਇਨ ਪ੍ਰਸ਼ਾਂਤ ਲਾਇਨ ਬਲਬੀਰ ਸਿੰਘ ਰਾਏ,ਲਾਇਨ ਅਮਰਜੀਤ ਖਟਕੜ ਲਾਇਨ ਜਸਪਾਲ ਸਿੰਘ ਗਿੱਧਾ,ਲਾਇਨ ਪ੍ਰੋ ਕ੍ਰਿਸ਼ਨ ਖਟਕੜ ਲਾਇਨ ਅਸ਼ੋਕ ਸ਼ਰਮਾ, ਲਾਇਨ ਬਲਬੀਰ ਸ਼ਰਮਾ, ਲਾਇਨ ਕਮਲ ਚੋਪੜਾ ਲਾਇਨ,ਲਾਇਨ ਅਰਜੁਨ ਦੇਵ,ਲਾਇਨ ਪ੍ਰਿੰਸੀਪਲ ਜਤਿੰਦਰ ਮੋਹਨ,ਲਾਇਨ ਰੋਹਿਤ ਚੋਪੜਾ,ਲਾਇਨ ਅਸ਼ੋਕ ਸ਼ਰਮਾ ਪ੍ਰਧਾਨ ਗੁਲਸ਼ਨ ਕੁਮਾਰ,ਲਾਇਨ ਤਾਰਲੋਚਨ ਸਿੰਘ ਵਿਰਦੀ, ਲਾਇਨ ਵਿਨੋਦ ਮਹਾਜਨ,ਲਾਇਨ ਬਲਦੀਸ਼ ਲਾਲ,ਲਾਇਨ ਚਰਨਜੀਤ ਸਿੰਘ,ਲਾਇਨ ਡਾਕਟਰ ਓਂਕਾਰ ਸਿੰਘ,ਲਾਇਨ ਬਲਕਾਰ ਸਿੰਘ,ਲਾਇਨ ਰਾਜੇਸ ਕੁਮਾਰ ਮੱਕੜ,ਲਾਇਨ ਮਹਿੰਦਰ ਪਾਲ,ਲਾਇਨ ਹਰਵਿੰਦਰ ਕੁਮਾਰ, ਲਾਇਨ ਲਖਬੀਰ ਰਾਮ ਲਾਇਨ ਜਸਵੀਰ ਸਿੰਘ ਆਦਿ ਹਾਜ਼ਰ ਸਨ | 

Tuesday, December 26, 2023

ਇਤਿਹਾਸਕ ਦੁਖਾਂਤ/ਮਾਲਟਾ ਕਿਸਤੀ ਕਾਂਡ------------------- ਮੱਧ ਸਾਗਰ 'ਚ 'ਮਾਲਟਾ ਟਾਪੂ' ਨੇੜੇ ਵਾਪਰੇ ਕਾਂਡ ਵਿੱਚ 300 ਦੇ ਕਰੀਬ ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਸੀ

ਸਾਲ 1996 ਵਿੱਚ ਕ੍ਰਿਸਮਸ ਦੀ ਸਵੇਰ ਨੂੰ ਗੈਰ ਕਾਨੂੰਨੀ ਤੌਰ ਤੇ ਅਫ਼ਰੀਕਾ ਤੋਂ ਯੂਰਪ ਜਾਣ ਦੀ  ਕੋਸ਼ਿਸ਼ ਕਰਦੇ ਮੁੰਡਿਆਂ ਦੀ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ ਸੀ। ਕੁੱਲ 270 ਮੌਤਾਂ ਹੋਈਆਂ ਸਨ ਜਿਨ੍ਹਾਂ ਵਿੱਚੋਂ 170 ਮੁੰਡੇ ਪੂਰਬੀ ਪੰਜਾਬ (ਭਾਰਤ), 40 ਮੁੰਡੇ ਪੱਛਮੀ ਪੰਜਾਬ (ਪਾਕਿਸਤਾਨ) ਅਤੇ 90 ਸ੍ਰੀਲੰਕਾ ਤੋਂ ਸਨ।
ਸਵੇਰੇ ਚਾਰ ਵਜੇ ਏਜੰਟਾਂ ਨੇ ਇਕ ਕਿਸ਼ਤੀ ਵਿੱਚ ਜ਼ਿਆਦਾ ਲੋਕ ਬੈਠਾ ਦਿੱਤੇ ਸਨ ਜੌ ਉਨ੍ਹਾਂ ਦੀ ਲਾਪਰਵਾਹੀ ਸੀ।ਪਤਾ ਨਹੀਂ ਕਿਵੇਂ ਕਿਸ਼ਤੀ ਦੀ ਚੁੰਝ ਸ਼ਿੱਪ ਵਿੱਚ ਜਾ ਵੱਜੀ ਤੇ ਟੁੱਟ ਗਈ।            ਪਾਣੀ ਕਿਸ਼ਤੀ ਅੰਦਰ ਆਉਣ ਲੱਗ ਪਿਆ। ਫੇਰ ਏਜੰਟਾਂ ਨੇ ਜਦੋਂ ਤੱਕ ਸ਼ਿਪ ਨੂੰ ਫ਼ੋਨ ਕੀਤਾ ਉਦੋਂ ਤੱਕ ਬੜੀ ਦੇਰ ਹੋ ਚੁੱਕੀ ਸੀ। ਕਿਸ਼ਤੀ ਡੁੱਬ ਚੁੱਕੀ ਸੀ। ਲੋਕ ਚੀਕਾਂ ਮਾਰ ਰਹੇ ਸਨ ਤੇ ਬਚਾਓ -ਬਚਾਓ ਦੀਆਂ ਆਵਾਜ਼ਾਂ ਆ ਰਹੀਆਂ ਸਨ।' ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਦਿਸਦੀਆਂ ਸਨ,ਕੁੱਝ ਵੱਢੇ ਗਏ ਤੇ ਕੁੱਝ ਡੁੱਬ ਗਏ।’’
ਕੁਝ ਕੂ ਬਚ ਗਏ।ਇਸ ਕਾਂਡ ਦੀ ਪੜਤਾਲ ਸੀ ਬੀ ਆਈ ਨੇ ਕੀਤੀ।ਕਰੀਬ 50 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਚੋ ਕੁਝ ਮਰ ਚੁੱਕੇ ਸਨ।ਕੇਸ ਅਜੇ ਤਕ ਚਾਲ ਰਿਹਾ ਹੈ              🙏 ਮਿਤੀਆਂ ਚ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ  ਹੈ
(ਭਰੋਸੇ ਯੋਗ ਸੂਤਰਾਂ ਤੋਂ )

Sunday, December 24, 2023

ਲਾਇਨ ਕਲੱਬ ਬੰਗਾ ਨਿਸਚੇ ਵਲੋਂ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਲੋੜਵੰਦਾ ਨੂੰ ਕੰਬਲ ਵੱਡੇ ਜਾਣਗੇ

ਪ੍ਰੈਜੇਕ੍ਟ ਚੇਅਰਮੈਨ ਲਾਇਨ  ਧੀਰਜ ਮੱਕੜ(USA ) ਅਤੇ ਪ੍ਰਧਾਨ  ਲਾਇਨ ਗੁਲਸ਼ਨ ਕੁਮਾਰ ਬੰਗਾ 
ਬੰਗਾ,24ਦਸੰਬਰ(ਅਮਿਤ ਹੰਸ ) ਲਾਇਨ ਕਲੱਬ ਬੰਗਾ ਨਿਸਚੇ ਦੀ ਇਕ ਵਿਸ਼ੇਸ ਮੀਟਿੰਗ ਸਾਬਕਾ ਪ੍ਰਧਾਨ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਧੀਰਜ ਮੱਕੜ(ਯੂ ਐਸ ਏ ) ਦੇ ਦਿਸ਼ਾ ਨਿਰਦੇਸ਼ਾਂ ਅਤੇ ਕਲੱਬ ਪ੍ਰਧਾਨ ਲਾਇਨ ਗੁਲਸ਼ਨ ਕੁਮਾਰ ਬੰਗਾ ਦੀ ਅਗਵਾਈ ਹੇਠ ਹੋਈ|ਵਾਰਤਾ ਦੇ ਆਰੰਭ ਵਿੱਚ ਚਾਰ ਸਾਹਿਬਜਾਦਿਆਂ ਦੀ ਅਦੁਤੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਪੂਰਵਕ ਸ਼ਰਧਾਂਜਲੀ ਦਿਤੀ ਗਈ| ਇਸ ਮੌਕੇ ਫੈਸਲਾ ਲਿਆ ਗਿਆ ਕਿ ਕਲੱਬ ਵਲੋਂ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਤ 26 ਦਸੰਬਰ ਦਿਨ ਮੰਗਲਵਾਰ ਅਤੇ 28 ਦਸੰਬਰ ਦਿਨ ਵੀਰਵਾਰ ਨੂੰ ਪੋਹ ਮਹੀਨੇ ਦੀ ਠੰਡ ਦੇ ਮੱਦੇਨਜ਼ਰ ਲੋੜਵੰਦਾਂ ਨੂੰ ਕੰਬਲ ਵੰਡੇ ਜਾਣਗੇ| ਇਸ ਤੋਂ ਇਲਾਵਾ ਇਸ ਮੌਕੇ ਕਲੱਬ ਪ੍ਰਧਾਨ ਗੁਲਸ਼ਨ ਕੁਮਾਰ ਬੰਗਾ ਨੇ ਦਸੰਬਰ ਅਤੇ ਜਨਵਰੀ ਮਹੀਨੇ ਵਿੱਚ ਸਮਾਜ ਸੇਵਾ ਦੇ ਕੀਤੇ ਜਾਣ ਵਾਲੇ ਪ੍ਰੋਜੈਕਟਾ ਬਾਰੇ ਜਾਣੂ ਕਰਾਉਂਦਿਆਂ ਦੱਸਿਆ ਕਿ ਜਿਲ੍ਹਾ ਗਵਰਨਰ ਇੰਜ ਲਾਇਨ ਐਸ ਪੀ ਸੋਂਧੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ੂਗਰ ਚੈੱਕ ਜਾਂਚ,ਆਈ ਜਾਂਚ ਅਤੇ ਆਈ ਜਾਂਚ ਉਪਰੰਤ ਲੋੜਵੰਦ ਮਰੀਜਾਂ ਦੇ ਅੱਖਾਂ ਦੇ ਅਪ੍ਰੇਸ਼ਨ ਮੁਫ਼ਤ ਕਰਾਏ ਜਾਣਗੇ ਅਤੇ ਐਨਕਾਂ,ਦਵਾਈਆਂ ਮੁਫ਼ਤ ਦਿਤੀਆਂ ਜਾਣਗੀਆਂ|ਇਸ ਮੌਕੇ ਚਾਰਟਡ ਪ੍ਰਧਾਨ ਲਾਇਨ ਬਲਬੀਰ ਸਿੰਘ ਰਾਏ,ਸੈਕਰੇਟਰੀ ਮਨਜਿੰਦਰ ਸਿੰਘ,ਖਜਾਨਚੀ ਲਾਇਨ ਜਸਪਾਲ ਸਿੰਘ ਗਿੱਦਾ,ਪੀ ਆਰ ਓ ਲਾਇਨ ਜਸਬੀਰ ਸਿੰਘ ਸੰਘਾ,ਮੀਡੀਆ ਅਡਵਾਈਸਰ ਲਾਇਨ ਚੇਤ ਰਾਮ ਰਤਨ,ਲਾਇਨ ਕਮਲਜੀਤ ਰਾਏ,  ਲਾਇਨ ਲਖਬੀਰ ਰਾਮ,ਲਾਇਨ ਹਰਵਿੰਦਰ ਕੁਮਾਰ,ਲਾਇਨ ਰਾਜਵਿੰਦਰ ਰਾਏ,ਲਾਇਨ ਹਰਨੇਕ ਸਿੰਘ ਦੁਸਾਂਜ,ਲਾਇਨ ਗੁਰਦੀਪ ਸਿੰਘ,ਲਾਇਨ ਰੋਹਿਤ ਚੋਪੜਾ,ਲਾਇਨ ਰਮਨਦੀਪ ਸਿੰਘ ,ਲਾਇਨ ਰਾਮ ਤੀਰਥ,ਲਾਇਨ ਸੁਭਾਸ ਸਲਵੀ,ਲਾਇਨ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ | 

Saturday, December 23, 2023

ਪੰਜਾਬ ’ਚ ਮਾਸਕ ਦੀ ਵਾਪਸੀ; ਕੋਰੋਨਾ ਦੇ ਨਵੇਂ ਵੈਰੀਐਂਟ ਜੇ. ਐਨ.1 ਨੂੰ ਲੈ ਕੇ ਪੰਜਾਬ ਸਰਕਾਰ ਚੌਕਸ:

ਚੰਡੀਗੜ੍ਹ/ਬੰਗਾ 23 ਦਸੰਬਰ (ਮਨਜਿੰਦਰ ਸਿੰਘ )-ਪੰਜਾਬ ਵਿੱਚ ਕੋਰੋਨਾ ਦੇ ਨਵੇਂ ਰੂਪ ਜੇ. ਐਨ.1  ਨੂੰ ਲੈ ਕੇ ਸਿਹਤ ਵਿਭਾਗ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸਾਵਧਾਨੀ ਦੇ ਤੌਰ ’ਤੇ ਸਿਹਤ ਵਿਭਾਗ ਨੇ ਹਸਪਤਾਲਾਂ ਅਤੇ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ, ਮਰੀਜ਼ਾਂ ਅਤੇ ਉਨ੍ਹਾਂ ਦੇ ਸੇਵਾਦਾਰਾਂ ਸਮੇਤ ਮੈਡੀਕਲ ਸਟਾਫ ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਇਸ ਸਬੰਧ ਵਿੱਚ ਇੱਕ ਐਡਵਾਈਜ਼ਰੀ ਜਾਰੀ ਕਰਕੇ ਆਮ ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ਵਿੱਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਨਿਰਦੇਸ਼ਾਂ ਮੁਤਾਬਿਕ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਦੇ ਨਵੇਂ ਰੂਪ ਜੇਐਨ.1 ਦੇ ਫੈਲਣ ਬਾਰੇ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੀ ਗਈ ਸਲਾਹ ਦੇ ਆਧਾਰ ’ਤੇ ਸਿਹਤ ਵਿਭਾਗ ਨੇ ਰਾਜ ਦੇ ਸਾਰੇ ਸਿਵਲ ਸਰਜਨਾਂ ਨੂੰ ਭੇਜੇ ਇੱਕ ਪੱਤਰ ਵਿੱਚ ਸਖ਼ਤੀ ਨਾਲ ਕੋਵਿਡ ਢੁਕਵੇਂ ਵਿਵਹਾਰ ਨੂੰ ਲਾਗੂ ਕਰਨ ਲਈ ਕਿਹਾ ਹੈ।  ਦੂਜੇ ਪਾਸੇ ਵਿਭਾਗ ਨੇ ਆਮ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਭੀੜ-ਭੜੱਕੇ ਵਾਲੀਆਂ ਅਤੇ ਸੰਘਣੀ ਥਾਵਾਂ ’ਤੇ ਮਾਸਕ ਪਹਿਨਣ, ਛਿੱਕ ਅਤੇ ਖੰਘਣ ਵੇਲੇ ਨੱਕ ਅਤੇ ਮੂੰਹ ਨੂੰ ਰੁਮਾਲ ਨਾਲ ਢੱਕ ਕੇ ਰੱਖਣ, ਟੀਸ਼ੂ ਆਦਿ ਦੀ ਵਰਤੋਂ ਤੋਂ ਤੁਰੰਤ ਬਾਅਦ ਬੰਦ ਡਸਟਬਿਨ ਵਿੱਚ ਸੁੱਟੇ ਜਾਣ। ਵਾਰ-ਵਾਰ ਹੱਥ ਧੋਣ ਦਾ ਅਭਿਆਸ ਕੀਤਾ ਜਾਵੇ ਅਤੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਸਾਫ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਕੇਰਲ, ਗੋਆ ਤੇ ਹੋਰਨਾਂ ਸੂਬਿਆਂ ਤੋਂ ਬਾਅਦ ਕੋਰੋਨਾ ਨੇ ਪੰਜਾਬ ’ਚ ਵੀ ਮੁੜ ਦਸਤਕ ਦੇ ਦਿੱਤੀ ਹੈ। ਛੇ ਮਹੀਨੇ ਬਾਅਦ ਜਲੰਧਰ ’ਚ ਕੋਰੋਨਾ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਉਧਰ, ਅੱਠ ਮਹੀਨੇ ਬਾਅਦ ਜਲੰਧਰ ’ਚ ਕੋਰੋਨਾ ਨਾਲ ਇਕ ਮਰੀਜ਼ ਦੀ ਮੌਤ ਹੋਈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਦੀ ਰਹਿਣ ਵਾਲੀ 60 ਸਾਲਾ ਔਰਤ ਨੂੰ ਸਾਹ ਲੈਣ ’ਚ ਮੁਸ਼ਕਿਲ ਤੇ ਬੁਖ਼ਾਰ ਹੋਣ ਪਿੱਛੋਂ ਪਰਿਵਾਰ ਨੇ ਉਸ ਨੂੰ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ। ਉਸ ਦੀ ਜਾਂਚ ਪਿੱਛੋਂ ਉਸ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਔਰਤ ਦਾ ਰੈਪਿਡ ਟੈਸਟ ਕੀਤਾ ਗਿਆ ਸੀ। ਇਲਾਜ ਦੌਰਾਨ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਸਿਹਤ ਵਿਭਾਗ ਦੀਆਂ ਨੀਤੀਆਂ ਦੀ ਪਾਲਣਾ ਕਰਦਿਆਂ ਬਜ਼ੁਰਗ ਔਰਤ ਦੀ ਲਾਸ਼ ਪੈਕ ਕਰਕੇ ਟੀਮ ਦੇ ਮੈਂਬਰਾਂ ਨੇ ਪਰਿਵਾਰ ਵਾਲਿਆਂ ਦੀ ਮੌਜੂਦਗੀ ’ਚ ਹੁਸ਼ਿਆਰਪੁਰ ’ਚ ਉਸ ਦੇ ਪਿੰਡ ਉਸ ਦਾ ਸਸਕਾਰ ਕਰਵਾਇਆ।

Wednesday, December 20, 2023

ਕੁਲਜੀਤ ਸਿੰਘ ਸਰਹਾਲ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ:

ਬੰਗਾ (ਸੱਚ ਕੀ ਬੇਲਾ ਮੀਡੀਆ )
ਪਿੰਡ ਬੱਲੋਵਾਲ ਵਿਖੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਡਾ. ਭੀਮ ਰਾਓ ਅੰਬੇਡਕਰ ਭਵਨ ਅਤੇ ਕਮਿਊਨਿਟੀ ਹਾਲ ਦਾ ਉਦਘਾਟਨ ਸ. ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਵਾਟਰ ਰਿਸੋਰਸਿਸ ਡਿਵੈਲਪਮੈਂਟ ਅਤੇ ਮੈਨੇਜਮੈਂਟ ਕਾਰਪੋਰੇਸ਼ਨ ਪੰਜਾਬ ਹਲਕਾ ਇੰਚਾਰਜ ਬੰਗਾ ਜੀ ਨੇ ਕੀਤਾ ਅਤੇ ਪਿੰਡ ਵਾਸੀਆਂ ਨੂੰ ਇਸ ਵਿਕਾਸ ਕਾਰਜਾਂ ਦੀ ਮੁਬਾਰਕਬਾਦ ਦਿੱਤੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵਚਨਬੱਧ ਹੈ ਤੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚ ਸ. ਮੱਖਣ ਸਿੰਘ,ਜੇ.ਈ.ਲਕਸ਼ਦੀਪ,ਜਸਵੀਰ ਸਿੰਘ ਨੰਬਰਦਾਰ, ਜਸਪ੍ਰੀਤ ਸਿੰਘ ਰੋਬੀ ਕੰਗ, ਅਮਰੀਕ ਸਿੰਘ, ਬਲਵਿੰਦਰ ਸਿੰਘ, ਕਮਲਜੀਤ ਸਿੰਘ, ਮੱਖਣ ਸਿੰਘ, ਸੁਰਜੀਤ ਸਿੰਘ, ਪਿਆਰਾ ਸਿੰਘ, ਮਦਨ ਲਾਲ, ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ,ਧੰਨਪਤ ਰਾਏ, ਲਾਲ ਚੰਦ,ਹਰਦੀਪ ਸਿੰਘ, ਸੰਤੋਖ ਰਾਏ, ਬੂਟਾ ਸਿੰਘ, ਜਰਨੈਲ ਸਿੰਘ, ਗੁਰਮੇਲ ਸਿੰਘ, ਗੁਰਜੀਤ ਸਿੰਘ, ਕੈਪਟਨ ਨਰੰਜਣ ਸਿੰਘ,ਦੇਸਰਾਜ,ਮੇਜਰ ਸਿੰਘ, ਰਾਮ ਦਾਸ ਸਮੂਹ ਨਗਰ ਪੰਚਾਇਤ ਨਗਰ ਨਿਵਾਸੀ ਹਾਜ਼ਰ ਸਨ।

Sunday, December 17, 2023

ਮੋਹਣ ਸਿੰਘ ਮਾਨ(ਯੂ ਐਸ ਏ ) ਵਲੋਂ ਬਾਬਾ ਗੋਲਾ ਸਕੂਲ ਦੀਆਂ 65 ਲੜਕੀਆਂ ਨੂੰ ਗਰਮ ਕੋਟੀਆਂ ਅਤੇ ਬੂਟ ਦਿਤੇ :

ਮੋਹਣ ਸਿੰਘ ਮਾਨ(ਯੂ ਐਸ ਏ) ਵਲੋਂ ਭੇਜੀ ਸਹਾਇਤਾ ਦੇਣ ਸਮੇਂ ਲੈਕ:ਸ਼ੰਕਰ ਦਾਸ, ਪ੍ਰਿੰਸੀਪਲ ਜਸਵਿੰਦਰ ਕੌਰ, ਲੈਕਚਰਾਰ ਡਾ.ਬਿੰਦੂ ਕੈਂਥ ਤੇ ਹੋਰ।

ਬੰਗਾ,17ਦਸੰਬਰ(ਮਨਜਿੰਦਰ ਸਿੰਘ ) ਬਾਬਾ ਗੋਲਾ ਗਰਲਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਅਤੇ ਗੁਰੂ ਅਰਜਨ ਦੇਵ ਚੈਰੀਟੇਬਲ ਹਸਪਤਾਲ ਬੰਗਾ ਦੇ ਫਾਊਂਡਰ ਬਾਨੀ ਸ.ਮੋਹਣ ਸਿੰਘ ਮਾਨ(ਯੂ ਐਸ ਏ) ਵਲੋਂ ਪਿਛਲੇ ਸਾਲਾਂ ਦੀ ਤਰਾਂ ਇਸ ਸਾਲ ਵੀ ਸਹਾਇਤਾ ਭੇਜੀ ਹੈ। ਪੰਜਾਬੀ ਭਾਵੇਂ ਕਿੰਨੀ ਵੀ ਦੂਰ ਜਾ ਕੇ ਵਸ ਜਾਣ, ਆਪਣੀ ਜੰਮਣ ਭੋਇੰ ਨੂੰ ਹਮੇਸ਼ਾ ਯਾਦ ਰੱਖਦੇ ਹਨ ਤੇ ਇੱਥੇ ਕੁੱਝ ਨਾ ਕੁੱਝ ਲੋਕ ਭਲਾਈ ਦੇ ਕਾਰਜ ਕਰਦੇ ਰਹਿੰਦੇ ਹਨ।ਮੋਹਣ ਸਿੰਘ ਮਾਨ ਤਾਂ ਇੱਕ ਸੰਸਥਾ ਵਾਂਗ ਕੰਮ ਕਰ ਰਹੇ ਹਨ।  ਬਾਬਾ ਗੋਲੇ ਤੇ ਨਾਮ ਤੇ ਇੰਨੀ ਵੱਡੀ ਸੰਸਥਾ ਬਣਾਈ ਹੀ ਨਹੀਂ ,ਸਗੋਂ ਹਰ ਸਮੇਂ ਇਸ ਦੀ ਸਹਾਇਤਾ ਕਰਦੇ ਰਹਿੰਦੇ ਹਨ।ਜਿਕਰਯੋਗ ਹੈ ਕਿ ਬਾਬਾ ਗੋਲਾ ਗਰਲਜ ਸਕੂਲ ਬੰਗਾ ਦੀ ਪੂਰੀ ਬਿਲਡਿੰਗ ਅਤੇ ਗੁਰੂ ਅਰਜਨ ਦੇਵ ਮਿਸ਼ਨ ਚੈਰੀਟੇਬਲ ਹਸਪਤਾਲ ਮੋਹਣ ਸਿੰਘ ਮਾਨ ਦੇ ਉੱਦਮ ਕਰਕੇ ਬਣੇ ਹਨ ।ਇਸ ਸਮੇਂ ਸਹਾਇਤਾ ਦੇਣ ਪਹੁੰਚੇ ਲੈਕਚਰਾਰ ਸ਼ੰਕਰ ਦਾਸ ਨੇ ਦੱਸਿਆ ਕਿ ਸਕੂਲ ਦੇ 65 ਲੋੜਵੰਦ ਬੱਚੀਆਂ ਨੂੰ ਸਰਦੀਆਂ ਦੇ ਮੌਸਮ ਵਿੱਚ ਗਰਮ ਕੋਟੀਆਂ ਅਤੇ ਬੂਟ  ਵੰਡੇ ਗਏ। ਇਹ ਸਾਰੀ ਸਹਾਇਤਾ ਮੋਹਣ ਸਿੰਘ ਮਾਨ ਵਲੋਂ ਪਹਿਲਾਂ ਵਾਂਗ ਅਮਰੀਕਾ ਤੋਂ ਭੇਜੀ ਗਈ ਹੈ।ਉਹਨਾਂ ਦੱਸਿਆ ਕਿ ਉਹ ਮੋਹਣ ਸਿੰਘ ਮਾਨ ਅਤੇ ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਭੇਜੀ ਸਹਾਇਤਾ ਨੂੰ ਲੋੜਵੰਦ ਥਾਂ  ਤੇ ਪਹੰਚਾਉਦੇਂ ਹਨ ਅਤੇ ਇਹ ਸੇਵਾ ਦਾ ਕਾਰਜ ਉਹ ਹਮੇਸ਼ਾ ਕਰਦੇ ਰਹਿਣਗੇ।ਇਸ ਮੌਕੇ ਤੇ ਪ੍ਰਿੰਸੀਪਲ ਹਰਦੇਵ ਸਿੰਘ ਕੰਵਲ ਨੂੰ ਸਕੂਲ ਲਈ ਪਾਏ  ਵੱਡਮੁੱਲੇ ਯੋਗਦਾਨ ਲਈ ਯਾਦ ਕੀਤਾ ਗਿਆ । ਸਕੂਲ ਦੀ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਨੇ ਮੋਹਣ ਸਿੰਘ ਮਾਨ ਅਤੇ ਲੈਕਚਰਾਰ ਸ਼ੰਕਰ ਦਾਸ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮੋਹਣ ਸਿੰਘ ਮਾਨ ਲਗਾਤਾਰ ਬਹੁਤ ਵਧੀਆ ਸੇਵਾ ਦੇ ਕਾਰਜ ਕਰ ਰਹੇ ਹਨ।ਇਸ ਮੌਕੇ ਤੇ ਡਾ ਬਿੰਦੂ ਕੈਂਥ, ਸੰਜੀਵ ਕੁਮਾਰ, ਰਮੇਸ਼ ਕੁਮਾਰ ਭੂਤਾਂ,ਮੈਡਮ ਰੇਨੂੰ ਗਰੋਵਰ ,ਰਾਜਾ ਮਨਚੰਦਾ,ਹਰਪ੍ਰੀਤ ਕੌਰ ਢੀਡਸਾ,ਨਵਨੀਤ ਕੌਰ, ਜੋਤੀ ਗੁਲਾਟੀ ਅਤੇ ਬਲਜੀਤ ਸਿੰਘ ਦੁਸਾਂਝ ਆਦਿ ਹਾਜ਼ਰ ਸਨ।

Monday, December 11, 2023

ਸਾਬਕਾ ਐਮ ਸੀ ਬੰਗਾ,ਮੁੱਖ ਬੁਲਾਰਾ ਕਾਂਗਰਸ ਹਰੀਪਾਲ ਨਹੀਂ ਰਹੇ :

ਬਸਪਾ ਆਗੂ ਪ੍ਰਵੀਨ ਬੰਗਾ ਹੋਰਨਾਂ ਸਮੇਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ, ਇੰਸੈਟ ਸਵ: ਹਰੀਪਾਲ ਦੀ ਪੁਰਾਣੀ ਤਸਵੀਰ 

ਬੰਗਾ 11,ਦਸੰਬਰ (ਮਨਜਿੰਦਰ ਸਿੰਘ )
ਸਾਬਕਾ ਐਮ ਸੀ ਨਗਰ ਕੌਂਸਲ ਬੰਗਾ ਅਤੇ ਮੁੱਖ ਬੁਲਾਰਾ ਕਾਂਗਰਸ ਹਲਕਾ ਬੰਗਾ ਦਾ ਅੱਜ ਸਵੇਰ ਤੜਕਸਾਰ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ  ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੀ ਉਮਰ ਕਰੀਬ 50 ਸਾਲ ਸੀ| ਉਹ ਆਪਣੇ ਪਿੱਛੇ ਪਤਨੀ 2 ਬੇਟੇ ਅਤੇ 1ਬੇਟੀ ਛੱਡ ਗਏ ਹਨ|ਉਨ੍ਹਾਂ ਦੇ ਭਰਾ ਹੁਕਮ ਚੰਦ ਨੇ ਦੱਸਿਆ ਕਿ ਹਰੀਪਾਲ ਦੇ 2 ਬੇਟੇ ਵਿਦੇਸ਼ ਵਿੱਚ ਰਹਿੰਦੇ ਹਨ, ਉਹਨਾਂ ਦੇ ਆਉਣ ਉਪਰੰਤ ਕੱਲ ਮਿਤੀ 12 ਦਿਨ ਮੰਗਲਵਾਰ ਨੂੰ ਉਨਾਂ ਦਾ ਅੰਤਿਮ ਸੰਸਕਾਰ ਝਿੱਕਾ ਰੋਡ ਬੰਗਾ ਵਿਖੇ ਕੀਤਾ ਜਾਵੇਗਾ| ਉਨਾਂ ਦੀ ਬੇਵਕਤੀ ਮੌਤ ਤੇ ਪਰਿਵਾਰ ਨਾਲ ਹੋਰਨਾਂ ਤੋਂ ਇਲਾਵਾ ਹਲਕਾ ਇੰਚਾਰਜ ਆਪ ਕੁਲਜੀਤ ਸਿੰਘ ਸਰਹਾਲ, ਬਸਪਾ ਆਗੂ ਪ੍ਰਵੀਨ ਬੰਗਾ, ਹਲਕਾ ਇੰਚਾਰਜ ਕਾਂਗਰਸ ਬੰਗਾ ਸਤਬੀਰ ਸਿੰਘ ਪੱਲੀ ਝਿੱਕੀ ਸਾਬਕਾ ਐਮਐਲਏ ਚੌਧਰੀ ਤਰਲੋਚਨ ਸੂੰਢ,ਸਾਬਕਾ ਐਮ ਐਲ ਏ ਮੋਹਨ ਲਾਲ ਬੰਗਾ,ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਕੌਂਸਲਰ ਜਤਿੰਦਰ ਕੌਰ ਮੂੰਗਾ,ਜੋਗਰਾਜ ਜੋਗੀ ਨਿਮਾਣਾ,ਹਰਬੰਸ ਬਬਲੂ,  ਅਮਰਦੀਪ ਬੰਗਾ,ਆਪ ਆਗੂ ਸਾਗਰ ਅਰੋੜਾ,ਐਮਸੀ ਜਸਵਿੰਦਰ ਸਿੰਘ ਮਾਨ,ਐਮ ਸੀ ਜੀਤ ਭਾਟੀਆ,ਐਮ ਸੀ ਹਿੰਮਤ ਤੇਜਪਾਲ, ਕੁਲਵੀਰ ਸਿੰਘ ਪਾਬਲਾ,ਬਲਬੀਰ ਸਿੰਘ ਪਾਬਲਾ,ਲਹਿੰਬਰ ਲੰਗੇਰੀ,ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ, ਮੁਨੀਸ਼,ਇੰਦਰਜੀਤ ਮਾਨ,ਜੱਸਾ ਕਲੇਰਾਂ,ਲੈਕਚਰਾਰ ਅਮ੍ਰਿਤਪਾਲ ਸਿੰਘ,ਵਿਜੇ ਗੁਣਾਚੌਰ,ਪਰਮਜੀਤ ਮਹਿਰਾਮਪੁਰੀ ਸੁਚਾ ਸਿੰਘ ਸਾਬਕਾ ਜੇ ਈ,ਬਾਬਾ ਰਜਿੰਦਰ ਸਿੰਘ  ਚਰਨ ਢਾਬੇ ਵਾਲੇ,ਨਰਿੰਦਰ ਪਾਲ ਸਿੰਘ ਮਾਹਲ, ਸ਼ਿਵ ਕੁਮਾਰ ਸਾਬਕਾ ਐਸ ਡੀ ਓ ਚਮਨ ਲਾਲ ਸਾਬਕਾ ਜੇ ਈ ,ਸੁਚਾ ਸਿੰਘ ਢਾਹਾ ਅਤੇ ਪੱਤਰਕਾਰ ਭਾਈਚਾਰਾ ਕਾਰਜਕਾਰੀ ਪ੍ਰਧਾਨ ਨਰਿੰਦਰ ਮਾਹੀ,ਜਿਲ੍ਹਾ ਜਰਨਲ ਸਕੱਤਰ ਨਵਕਾਂਤ ਭਰੋਮਜਾਰਾ,ਸੰਜੀਵ ਭਨੋਟ,ਮਨਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਪਾਬਲਾ ਧਰਮਵੀਰ ਪਾਲ ਹੀਓਂ ਸੁਖਵਿੰਦਰ ਬਖਲੌਰ ਆਦਿ ਵਲੋਂ ਦੁੱਖ ਸਾਂਝਾ ਕੀਤਾ ਗਿਆ|

Saturday, December 2, 2023

ਸੀਨੀਅਰ ਸਟੇਟ ਫੁੱਟਬਾਲ ਚੈਂਪੀਅਨਸ਼ਿਪ 'ਚ ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਪਹੁੰਚੇ ਫਾਈਨਲ 'ਚ

ਬੰਗਾ,2ਦਸੰਬਰ (ਮਨਜਿੰਦਰ ਸਿੰਘ )
ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਆਯੋਜਿਤ ਰਾਜ ਪੱਧਰੀ ਓਪਨ ਸੀਨੀਅਰ ਸਟੇਟ ਫੁੱਟਬਾਲ ਚੈਂਪੀਅਨਸ਼ਿਪ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਦੀਆਂ ਫੁੱਟਬਾਲ ਟੀਮਾਂ ਦਰਮਿਆਨ ਫਾਈਨਲ ਮੈਚ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਸਕੱਤਰ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਅਤੇ ਜਰਨੈਲ ਸਿੰਘ ਪੱਲੀ ਝਿੱਕੀ ਪ੍ਰਧਾਨ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਤੇ ਕਪੂਰਥਲੇ ਦਰਮਿਆਨ ਹੋਏ ਸੈਮੀਫਾਈਨਲ ਮੈਚ 'ਚ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੇ 5-4 ਨਾਲ (ਪੈਨਲਟੀ ਕਿੱਕ 'ਚ) ਜਿੱਤ ਦਰਜ ਕਰਕੇ ਮੈਚ ਆਪਣੇ ਨਾਂ ਕੀਤਾ। ਇਸ ਮੈਚ ਦੌਰਾਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਬਾਬਾ ਜਸਦੀਪ ਸਿੰਘ ਝੰਡਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਦਿਨ ਦਾ ਦੂਜਾ ਸੈਮੀਫਾਈਨਲ ਮੈਚ ਪਟਿਆਲੇ ਦਾ ਹੁਸ਼ਿਆਰਪੁਰ ਨਾਲ ਹੋਇਆ ਜਿਸ ਵਿੱਚ ਹੁਸ਼ਿਆਰਪੁਰ 1-0 ਨਾਲ (ਵਾਧੂ ਸਮੇਂ 'ਚ) ਜੇਤੂ ਰਿਹਾ। ਦੂਜੇ ਮੈਚ 'ਚ ਮੁੱਖ ਮਹਿਮਾਨ ਵਜੋਂ ਪ੍ਰੋ. ਪਰਗਣ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਟੂਰਨਾਮੈਂਟ ਦਾ ਫਾਈਨਲ ਮੈਚ 3 ਦਸੰਬਰ ਨੂੰ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਗਰਾਊਂਡ ਵਿੱਚ ਖੇਡਿਆ ਜਾਵੇਗਾ। ਜਿਸ ਵਿੱਚ ਸਮੂਹ ਖੇਡ ਪ੍ਰੇਮੀਆਂ ਨੂੰ ਪਹੁੰਚਣ ਲਈ ਸੱਦਾ ਹੈ। ਇਸ ਮੌਕੇ ਪ੍ਰਿੰ. ਹਰਜੀਤ ਸਿੰਘ ਮਾਹਲ, ਇਕਬਾਲ ਸਿੰਘ ਰਾਣਾ, ਨਰਿੰਦਰ ਸਿੰਘ ਰੰਧਾਵਾ,‌ ਅਵਤਾਰ ਸਿੰਘ ਤਾਰੀ, ਗੁਰਦੇਵ ਸਿੰਘ ਗਿੱਲ (ਅਰਜਨ ਐਵਾਰਡੀ) ਕਸ਼ਮੀਰ ਸਿੰਘ, ਅਮਨਦੀਪ ਸਿੰਘ, ਪ੍ਰੋ. ਚਰਨਜੀਤ ਕੁਮਾਰ ਪੋਸੀ ਤੇ ਪ੍ਰੋ. ਮਨਮੰਤ ਸਿੰਘ ਹਾਜ਼ਰ ਸਨ।

Kuljit Sarhal appointed Vice Chairman of Punjab Water ReSources Management and Development Corporation;

MANJINDER SINGH 
BANGA 2,DECEMBER 
 
Kuljit Singh Sarhal, who was appointed as the constituency in-charge from Banga for the second time by the Aam Aadmi Party President and Chief Minister Bhagwant Singh Mann in the past days, has been appointed as the Vice Chairman of Punjab Water Resources Management and Development Corporation, giving more responsibility and power.  On this appointment, the Aam Aadmi Party leaders and volunteers of Banga Constituency saw a wave of happiness and the party workers are very enthusiastic and are congratulating them. Balbir Karnana, Chairman Market Committee Banga Jaspreet Singh Robi Kang, MC, Narinder Rattu MC, Surinder Ghai MC , Monica Walia MC, MC Menu Arora, Pawanjit Singh Sidhu block president, Sagar Arora, Harpreet Rampur, Amardeep Banga, Shiv Kaura, Surinder Singh Dhindsa, Palwinder Mann, Balihar Mann, Kulveer Singh Pabla, Balveer Singh Pabla, Jaspal Singh,  Inderjit Singh Mann, Ruby Uppal, Lashman Garuppar, Bipan Bakhlor, Sachin Mehli, Prem Mehli, Manjeet Roy, Atam Prakash, Bhola, Satnam Singh Jhikka, Amandeep Ghosal, Pushpa Bahram, Jagjit Kaur, Manjeet Kaur, Shinderpal, Gurnam Skohpur and others Congratulate shri sarhal . Sarhal thanked Chief Minister Punjab Bhagwant Mann for this appointment and said that he will fulfill the given responsibility by day and night hardwork. 
ਕੁਲਜੀਤ ਸਰਹਾਲ ਪੰਜਾਬ ਵਾਟਰ ਰੀਸੋਰਸਿਸ ਮੈਨੇਜਮੈਂਟ ਐਂਡ ਡਵੈਲਪਮੈਂਟ ਕਾਰਪੋਰੇਸਨ ਦੇ ਵਾਇਸ ਚੇਅਰਮੈਨ ਨਿਯੁਕਤ ;

ਬੰਗਾ,2ਦਸੰਬਰ (ਮਨਜਿੰਦਰ ਸਿੰਘ )
ਕੁਲਜੀਤ ਸਿੰਘ ਸਰਹਾਲ ਜਿਨ੍ਹਾਂ ਨੂੰ ਪਿੱਛਲੇ ਦਿਨਾਂ ਵਿੱਚ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਦੂਸਰੀ ਵਾਰ ਬੰਗਾ ਤੋਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਨੂੰ ਇਕ ਹੋਰ ਵੱਡੀ ਜਿੰਮੇਵਾਰੀ ਤੇ ਤਾਕਤ ਦਿੰਦੇ ਹੋਏ ਪੰਜਾਬ ਵਾਟਰ ਰੀਸੋਰਸਿਸ ਮੈਨੇਜਮੈਂਟ ਐਂਡ ਡਵੈਲਪਮੈਂਟ ਕਾਰਪੋਰੇਸਨ ਦਾ ਵਾਇਸ ਚੇਅਰਮੈਨ ਨਿਯੁਅਤ ਕੀਤਾ ਗਿਆ ਹੈ| ਇਸ ਨਿਯੁਕਤੀ ਤੇ ਬੰਗਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟਰੀਆ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਤੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ | ਵਧਾਈਆਂ ਦੇਣ ਵਾਲੀਆ ਵਿੱਚ ਹੋਰਨਾਂ ਤੋਂ ਇਲਾਵਾ ਬਲਬੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਜਸਪ੍ਰੀਤ ਸਿੰਘ ਰੋਬੀ ਕੰਗ , ਐਮ.ਸੀ.,ਨਰਿੰਦਰ ਰੱਤੂ ਐਮ.ਸੀ.,ਸੁਰਿੰਦਰ ਘਈ ਐਮ.ਸੀ. ,ਮੋਨਿਕਾ ਵਾਲੀਆ ਐਮ.ਸੀ,ਐਮ ਸੀ ਮੀਨੁ ਅਰੋੜਾ, ਪਵਨਜੀਤ ਸਿੰਘ ਸਿੱਧੂ.,ਸਾਗਰ ਅਰੋੜਾ,ਹਰਪ੍ਰੀਤ ਰਾਮਪੁਰ ,ਅਮਰਦੀਪ ਬੰਗਾ.ਸ਼ਿਵ ਕੌੜਾ,ਸੁਰਿੰਦਰ ਸਿੰਘ ਢੀਂਡਸਾ,ਪਲਵਿੰਦਰ ਮਾਨ ,ਬਲਿਹਾਰ ਮਾਨ,ਕੁਲਵੀਰ ਸਿੰਘ ਪਾਬਲਾ ,ਬਲਵੀਰ ਸਿੰਘ ਪਾਬਲਾ,ਜਸਪਾਲ ਸਿੰਘ ,ਇੰਦਰਜੀਤ ਸਿੰਘ ਮਾਨ ,ਰੂਬੀ ਉੱਪਲ ,ਲਸ਼ਮਣ ਗੜੁੱਪੜ ,ਬਿਪਨ ਬਖਲੌਰ,ਸਚਿਨ ਮੇਹਲੀ ,ਪ੍ਰੇਮ ਮੇਹਲੀ ,ਮਨਜੀਤ ਰਾਏ ,ਆਤਮ ਪ੍ਰਕਾਸ਼, ਭੋਲਾ  ,ਸਤਨਾਮ ਸਿੰਘ ਝਿੱਕਾ ,ਅਮਨਦੀਪ ਗੋਸਲ,ਪੁਸ਼ਪਾ ਬਹਿਰਾਮ ,ਜਗਜੀਤ ਕੌਰ ,ਮਨਜੀਤ ਕੌਰ ,ਸ਼ਿੰਦਰਪਾਲ,ਗੁਰਨਾਮ ਸਕੋਹਪੁਰ ਤੇ ਹੋਰ ਸ਼ਾਮਲ ਸਨ| ਸਰਹਾਲ ਵਲੋਂ ਇਸ ਨਿਯੁਕਤੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿਤੀ ਗਈ ਜਿੰਮੇਵਾਰੀ ਉਹ ਦਿਨ ਰਾਤ ਇਕ ਕਰਦੇ ਹੋਏ ਮਿਹਨਤ ਨਾਲ ਨਿਭਾਉਣਗੇ | 

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...