बंगा 20 अगस्त (मनजिंदर सिंह) देश के पूर्व प्रधानमंत्री श्री राजीव गांधी का 78वां जन्मदिन बंगा विधानसभा क्षेत्र के कांग्रेस नेताओं ने पूर्व विधायक चौधरी तरलोचन सिंह सूंड के आवास पर मनाया. इस मौके कांग्रेसी नेताओं ने राजीव गांधी को पुष्पांजलि अर्पित करते हुए कहा कि देश और कांग्रेस पार्टी के लिए उनके बलिदान को भुलाया नहीं जा सकता। इस मौके पर कुलवरन सिंह गिल अध्यक्ष ब्लॉक कांग्रेस बंगा, हरवंत सिंह पूर्व चेयरमैन सचिन घई, हरिपाल, हरीश सद्दी, ज्ञानचंद, बबलू अमनदीप सिंह रिंकू, जेडी ठाकुर, बलवीर सिंह खामाचो मास्टर वासदेव प्रवीण गोगी जितिंदर सिंह विक्रमजीत सिंह सोनू झिक्का धर्मपाल लेम्बर राम लगेरी मास्टर बलदेव हीर नरेंद्रपाल सिंह विजय भट्ट राकेश टोनी आदि उपस्थित थे।
Saturday, August 20, 2022
Monday, August 15, 2022
ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਵੱਲੋਂ ਮੈਡੀਕਲ ਕੈਂਪ ਦਾ ਕੀਤਾ ਉਦਘਾਟਨ** :ਕਿਹਾ ਇਹ ਕੈਂਪ ਇਲਾਕਾ ਨਿਵਾਸੀਆਂ ਲਈ ਵਰਦਾਨ ਸਾਬਤ ਹੋਵੇਗਾ :
ਸਮਾਜ ਸੇਵੀ ਦਿਲਬਾਗ ਸਿੰਘ ਬਾਗੀ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਹੋਏ ਨਾਲ ਡਾ ਪੀ ਪੀ ਸਿੰਘ ਡਾ ਜਸਦੀਪ ਸਿੰਘ ਬੇਦੀ ਅਤੇ ਸਟਾਫ਼ ਮੈਂਬਰ :
ਬੰਗਾ15, ਅਗਸਤ (ਮਨਜਿੰਦਰ ਸਿੰਘ ) ਜੇ .ਪੀ. ਹੈਲਥਕੇਅਰ ਬੰਗਾ ਵੱਲੋਂ ਸ੍ਰੀ ਗੁਰੂਦੇਵ ਹਸਪਤਾਲ ਨਵਾਂਸ਼ਹਿਰ ਰੋਡ ਬੰਗਾ ਵਿਖੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਤ ਸਰਜਰੀ ਅਤੇ ਮੈਡੀਸਨ ਦਾ ਕੈਂਪ ਜੋ ਅੱਜ ਤੋਂ ਇੱਕ ਮਹੀਨਾ 15 ਸਤੰਬਰ ਤੱਕ ਚੱਲੇਗਾ ਦੀ ਸ਼ੁਰੂਆਤ ਕੀਤੀ ਗਈ । ਜਿਸ ਦਾ ਉਦਘਾਟਨ ਬੰਗਾ ਇਲਾਕੇ ਦੇ ਸਮਾਜ ਸੇਵਕ ਅਤੇ ਬਲੱਡ ਡੋਨਰਜ਼ ਸੁਸਾਇਟੀ ਬੰਗਾ ਦੇ ਪ੍ਰਧਾਨ ਰੋਟੇਰੀਅਨ ਦਿਲਬਾਗ ਸਿੰਘ ਬਾਗੀ ਵੱਲੋਂ ਕੀਤਾ ਗਿਆ ।ਇਸ ਮੌਕੇ ਦਿਲਬਾਗ ਸਿੰਘ ਬਾਗੀ ਵੱਲੋਂ ਦੇਸ਼ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਜੇ ਪੀ ਹੈਲਥ ਕੇਅਰ ਦੇ ਡਾਕਟਰ ਪੀ ਪੀ ਸਿੰਘ ਐਮਐਸ ਅਤੇ ਜਸਦੀਪ ਸਿੰਘ ਬੇਦੀ ਐਮ ਡੀ ਵੱਲੋਂ ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਮੌਕੇ ਮੈਡੀਕਲ ਕੈਂਪ ਲਗਾ ਕੇ ਨਿਵੇਕਲੇ ਢੰਗ ਨਾਲ ਮਨਾਉਣਾ ਬਹੁਤ ਸ਼ਲਾਘਾਯੋਗ ਕਦਮ ਹੈ । ਇਸ ਕੈਂਪ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਇਹ ਕੈਂਪ ਇੱਕ ਵਰਦਾਨ ਸਾਬਤ ਹੋਵੇਗਾ । ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ।ਇਸ ਮੌਕੇ ਡਾ ਪੀ ਪੀ ਸਿੰਘ ਅਤੇ ਡਾ ਜਸਦੀਪ ਸਿੰਘ ਬੇਦੀ ਨੇ ਵੀ ਆਜ਼ਾਦੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅੱਜ 75 ਵੇਂ ਆਜ਼ਾਦੀ ਦਿਵਸ ਮੌਕੇ ਜੋ ਇਹ ਕੈਂਪ ਲਗਾਇਆ ਗਿਆ ਹੈ ਇਹ ਇਕ ਮਹੀਨਾ 15 ਸਤੰਬਰ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਓ ਪੀ ਡੀ, ਜਰਨਲ ਅਤੇ ਲੈਪਰੋਸਕੋਪਿਕ ਸਰਜਰੀ ਮੁਫ਼ਤ ਕੀਤੀ ਜਾਵੇਗੀ ਤੇ ਵੱਖ ਵੱਖ ਤਰ੍ਹਾਂ ਦੇ ਅਪਰੇਸ਼ਨ ਜਿਵੇਂ ਕਿ ਦੂਰਬੀਨ ਨਾਲ ਪਿੱਤੇ ਦੀ ਪੱਥਰੀ ਦਾ ਆਪ੍ਰੇਸ਼ਨ, ਹਰਨੀਆਂ , ਅਪੈਂਡਿਕਸ ,ਬਵਾਸੀਰ ,ਭਗੰਦਰ ਛਾਤੀ ਦੀ ਰਸੌਲੀਆਂ ,ਹਾਈਡਰੋਸੀਲ ਅਤੇ ਵੇਰੀਕੋਸੀਲ, ਬੱਚੇਦਾਨੀ ਦੀਆਂ ਰਸੌਲੀਆਂ ,ਲੱਤਾਂ ਦੀਆਂ ਫੁੱਲੀਆਂ ਨਸਾਂ ,ਆਦਿ ਆਪ੍ਰੇਸ਼ਨ ਬਹੁਤ ਹੀ ਘੱਟ ਖਰਚੇ 14999 ਰੁਪਏ ਚ ਕੀਤੇ ਜਾਣਗੇ ਅਤੇ ਨਾਲ ਹੀ ਟੈਸਟਾਂ ਅਤੇ ਦਵਾਈਆਂ ਤੇ ਭਾਰੀ ਛੂਟ ਦਿੱਤੀ ਜਾਵੇਗੀ । ਇਸ ਮੌਕੇ ਅਮਨਜੋਤ ਕੌਰ ਪੱਲੀ ਝਿੱਕੀ, ਸਰਬਜੀਤ ਕੌਰ, ਕਿਰਨਦੀਪ ਕੌਰ , ਅਮਰਜੀਤ ਕੌਰ ਪੂਜਾ ਅਤੇ ਸਟਾਫ ਮੈਬਰ ਹਾਜ਼ਿਰ ਸਨ।

ਪਾਵਰ ਲਿਫਟਰ ਕੁਲਦੀਪ ਰਾਣਾ ਆਜ਼ਾਦੀ ਦਿਵਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋ ਸਨਮਾਨਤ :
ਪਾਵਰ ਲਿਫਟਰ ਕੁਲਦੀਪ ਸਿੰਘ ਰਾਣਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਤੋਂ ਸਨਮਾਨ ਪ੍ਰਾਪਤ ਕਰਦੇ ਹੋਇ
ਬੰਗਾ 15,ਅਗਸਤ 2022 (ਮਨਜਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਜ਼ਿਲ੍ਹਾ ਪੱਧਰੀ 75ਵਾ ਆਜ਼ਾਦੀ ਦਿਵਸ ਨਵਾਂਸ਼ਹਿਰ ਆਈ ਟੀ ਆਈ ਗਰਾਊਂਡ ਵਿਖੇ ਮਨਾਇਆ ਗਿਆ । ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ । ਇਸ ਮੌਕੇ ਬੰਗਾ ਇਲਾਕੇ ਦੇ ਏਸ਼ੀਅਨ ਚੈਂਪੀਅਨ ਪਾਵਰ ਲਿਫਟਰ ਕੁਲਦੀਪ ਸਿੰਘ ਰਾਣਾ ਜਿਨ੍ਹਾਂ ਨੇ ਪਿਛਲੇ ਸਾਲ ਗੋਆ ਵਿੱਚ ਹੋਈ ਪਾਵਰ ਲਿਫਟਰ ਏਸ਼ੀਅਨ ਚੈਂਪੀਅਨ ਵਿੱਚ ਦੋ ਮੈਡਲ ਦੇਸ਼ ਲਈ ਜਿੱਤੇ ਸਨ ਨੂੰ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਵੱਲੋਂ ਸਨਮਾਨਤ ਕੀਤਾ ਗਿਆ । ਰਾਣਾ ਨੂੰ ਇਹ ਸਨਮਾਨ ਮਿਲਣ ਕਾਰਨ ਬੰਗਾ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ ਉਨ੍ਹਾਂ ਨੂੰ ਬੰਗਾ ਇਲਾਕੇ ਦੀਆਂ ਉੱਘੀਆਂ ਸਮਾਜਿਕ', ਰਾਜਨੀਤਿਕ ਅਤੇ ਸਮਾਜ ਸੇਵਕ ਸ਼ਖ਼ਸੀਅਤਾਂ ਵੱਲੋਂ ਵਧਾਈ ਦਿੱਤੀ ਗਈ ।
Sunday, August 14, 2022
ਲਾਇਨਜ਼ ਕਲੱਬ ਮਕੰਦਪੁਰ ਐਕਟਿਵ ਵਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ : ਤਰਲੋਚਨ ਸਿੰਘ ਵਿਰਦੀ***- ਕਲੱਬ ਵਲੋ ਰੀਜਨ ਚੇਅਰਮੈਨ ਤੇ ਜੋਨ ਚੇਅਰਮੈਨ ਦੀ ਕਰਵਾਈ ਅਫੀਸ਼ਲ ਵੀਜਟ
ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ 321ਡੀ ਵੱਲੋਂ ਪ੍ਰਧਾਨ ਸੁਨੀਲ ਕੁਮਾਰ ਮਹਿਤਾ ਦੀ ਅਗਵਾਈ ਹੇਠ ਮੁਕੰਦਪੁਰ ਦੇ ਮਹਿਫਲ ਰੈਸਟੋਰੈਂਟ ਵਿਖੇ ਰੀਜਨ ਚੇਅਰਮੈਨ ਤਰਲੋਚਨ ਸਿੰਘ ਵਿਰਦੀ ਤੇ ਜੋਨ ਚੇਅਰਮੈਨ ਬਲਵਿੰਦਰ ਸਿੰਘ ਦੀ ਅਫੀਸ਼ਲ ਵਿਜਟ ਸਬੰਧੀ ਸਮਾਗਮ ਕਰਵਾਇਆ। ਇਸ ਸਮਾਗਮ ਚ ਜਿਲ੍ਹਾ ਪ੍ਰਿੰਸੀਪਲ ਸੈਕਟਰੀ ਰਜਿੰਦਰ ਸਿੰਘ ਢਡਵਾੜ ਨੇ ਵਿਸ਼ੇਸ ਮਹਿਮਾਨ ਦੇ ਰੂਪ ਚ ਸ਼ਿਰਕਤ ਕੀਤੀ।ਲਾਇਨਜ਼ ਕਲੱਬ ਐਕਟਿਵ ਦੇ ਸਮਾਗਮ ਦਾ ਅਗਾਜ ਕਲੱਬ ਸੈਕਟਰੀ ਹਰਮਿੰਦਰ ਸਿੰਘ ਵਲੋਂ ਪ੍ਰਥਨਾ ਪੜ ਕੇ ਕੀਤਾ ਗਿਆ ਉਪਰੰਤ ਰਾਸ਼ਟਰੀ ਗਾਣ ਕੀਤਾ ਗਿਆ। ਕਲੱਬ ਪ੍ਰਧਾਨ ਸੁਨੀਲ ਕੁਮਾਰ ਮਹਿਤਾ ਵਲੋਂ ਘੰਟੀ ਵਜਾ ਕੇ ਸਮਾਗਮ ਸ਼ੁਰੂ ਕਰਵਾਇਆ ਗਿਆ। ਸਮਾਗਮ ਦੌਰਾਨ ਰੀਜਨ ਚੇਅਰਮੈਨ ਤਰਲੋਚਨ ਸਿੰਘ ਵਿਰਦੀ ਨੇ ਕਿਹਾ ਕਿ ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ ਵਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਜਿਨਾ ਦੀ ਜਿਨੀ ਪ੍ਰੰਸ਼ਸਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਦੱਸਿਆ ਕਿ ਮੇਰੀ ਰੀਜਨ ਅੰਦਰ 8 ਕਲੱਬ ਆਉਦੇ ਨੇ ਸਾਰੇ ਕਲੱਬਾ ਵਿੱਚੋ ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ ਪਹਿਲੇ ਸਥਾਨ ਤੇ ਹੈ ਜੋ ਇਸ ਕਲੱਬ ਲਈ ਬੜੇ ਮਾਣ ਵਾਲੀ ਗੱਲ ਹੈ। ਕਲੱਬ ਸੈਕਟਰੀ ਹਰਮਿੰਦਰ ਸਿੰਘ ਨੇ ਕਲੱਬ ਵਲੋਂ ਆਉਣ ਵਾਲੇ ਪ੍ਰੋਜੈਕਟਾ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ 15 ਅਗਸਤ ਆਜਾਦੀ ਦਿਵਸ ਮੌਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਏ ਜਾਣਗੇ। ਇਸੇ ਮਹੀਨੇ ਬਲੱਡ ਕੈਪ ਜੋ ਗੁਣਾਚੋਰ ਵਿਖੇ ਲਗਾਇਆ ਜਾਵੇਗਾ। 5 ਸਤੰਬਰ ਅਧਿਆਪਕ ਦਿਵਸ ਮੌਕੇ ਜਿਲੇ ਦੇ 11 ਮਿਹਨਤੀ ਤੇ ਇਮਾਨਦਾਰ ਅਧਿਆਪਕ ਸਨਮਾਨਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਕਲੱਬ ਵਲੋਂ ਹੱਡੀਆ ਦਾ ਕੈਪ,ਸ਼ੁਗਰ ਜਾਚ ਕੈਪ,ਮੈਡੀਕਲ ਕੈਪ,ਫੂਡ ਫਾਰ ਹੰਗਰ ਦੇ ਪ੍ਰੋਜੈਕਟ ਕੀਤੇ ਜਾਣਗੇ। ਰੀਜਨ ਚੇਅਰਮੈਨ ਤਰਲੋਚਨ ਸਿੰਘ ਵਿਰਦੀ ਨੇ ਕਲੱਬ ਦੇ ਸਾਰੇ ਲਾਇਨ ਮੈਬਰਾ ਨੂੰ ਰੀਜਨ ਪਿੰਨ ਲਗਾ ਕੇ ਸਨਮਾਨਿਤ ਕੀਤਾ। ਅਖੀਰ ਚ ਲਾਇਨ ਸੁਖਜਿੰਦਰ ਸਿੰਘ ਬਖਲੌਰ ਵਲੋਂ ਸਾਰੇ ਮੁੱਖ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਰੀਜਨ ਚੇਅਰਮੈਨ ਚਰਨਜੀਤ ਤਲਵੰਡੀ,ਸੁਨੀਲ ਕੁਮਾਰ ਮਹਿਤਾ,ਹਰਮਿੰਦਰ ਸਿੰਘ,ਸੁਖਜਿੰਦਰ ਸਿੰਘ,ਰਾਜ ਵਾਲੀਆ,ਸਤਪਾਲ ਮੰਡੇਰ,ਹਰਮਿੰਦਰ ਸਿੰਘ ਪਿੰਟੂ,ਲਵਪ੍ਰੀਤ ਸਿੰਘ,ਆਸ਼ਾ ਰਾਣੀ,ਕਮਲਜੀਤ ਸਿੰਘ,ਤਰੁਣ ਅਵਰੋਲ,ਸੁਖਵਿੰਦਰ ਕੁਮਾਰ,ਦਲਵੀਰ ਚੰਦ,ਮਨਪ੍ਰੀਤ ਸਿੰਘ,ਜਗਤਾਰਾ ਰਾਮ ਆਦਿ ਹਾਜ਼ਰ ਸਨ।
जेपी हेल्थकेयर की और से सर्जरी एवं मेडिसिन कैंप 15 अगस्त से 15 सितंबर तक - डॉ. सिंह, डॉ. बेदी
बंगा 14 अगस्त (मनजिंदर सिंह ) देश के 75वें स्वतंत्रता दिवस को समर्पित चिकित्सा शिविर का आयोजन जे पी हेल्थ केयर द्वारा श्री गुरुदेव अस्पताल नवांशहर रोड बंगा में स्वतंत्रता दिवस 15 अगस्त से 15 सितंबर 2022 तक एक माह तक किया जा रहा है। डॉ. पीपी सिंह और डॉ. जसदीप सिंह बेदी ने कहा कि इस शिविर के दौरान ओपीडी, जर्नल और लेप्रोस्कोपिक सर्जरी नि:शुल्क की जाएगी। उन्होंने कहा कि इस अवसर पर विभिन्न प्रकार के ऑपरेशन जैसे दूरबीन से पित्त पथरी का ऑपरेशन, हर्निया, अपेंडिक्स, बवासीर, सौम्य स्तन ट्यूमर, हाइड्रोसील और वैरिकोसेले, गर्भाशय के ट्यूमर, पैरों की वैरिकाज़ नसों आदि ऑपरेशन बहुत कम खर्च पर किए जाएग । जांच और दवाओं पर भारी छूट दी जाएगी। उन्होंने क्षेत्र के मरीजों से इस शिविर का अधिक से अधिक लाभ उठाने की अपील की. इस अवसर पर समाजसेवी, रक्तदान समिति के अध्यक्ष बंगा एवं रोटरी क्लब के पूर्व अध्यक्ष दिलबाग सिंह बागी प्रमुख रूप से उपस्थित थे।
Friday, August 12, 2022
बंगा की दाना मंडी में मनाया जाएगा 75वां स्वतंत्रता दिवस - एसडीएम नवनीत कौर बल
बंगा 12 अगस्त (मनजिंदर सिंह) एसडीएम बंगा नवनीत कौर बल ने बंगा कार्यालय में 75वें स्वतंत्रता महा उत्सव को लेकर बंगा कार्यालय में अधिकारियों व पत्रकारों के साथ बैठक की. इस मौके पर उन्होंने कहा कि इस बार 15 अगस्त को दाना मंडी बंगा में 75वां स्वतंत्रता महोत्सव मनाया जाएगा, जिसे लेकर प्रशासन की ओर से तैयारियां पूरी कर ली गई हैं. उन्होंने कहा कि कोरोना महामारी के करीब ढाई साल बाद यह कार्यक्रम पूरे पैमाने पर मनाया जा रहा है जिसमें बड़ी संख्या में स्कूली बच्चे हिस्सा लेंगे.उन्होंने आम जनता से 15 अगस्त को दाना मंडी में आने का अनुरोध किया. उन्होंने प्रधानमंत्री श्री नरेन्द्र मोदी और पंजाब सरकार से घर-घर तिरंगा योजना पर उत्साह दिखने की अपील की।
उन्होंने कार्यक्रम की जानकारी देते हुए कहा कि सुबह 8.58 पर झंडा फहराया जाएगा और मार्च पास के बाद 11-12 स्कूलों के करीब सात सौ बच्चों द्वारा सांस्कृतिक कार्यक्रम पेश किए जाएंगे. उन्होंने कहा कि मेहमानों और बच्चों के बैठने की व्यवस्था के साथ ही पानी और जलपान की भी विशेष व्यवस्था की गई है. इस अवसर पर सरवन सिंह बल डीएसपी बंगा नवप्रीत सिंह शेरगिल तहसीलदार गुरप्रीत सिंह नायब तहसीलदार, रंजीत सिंह खटरा प्रखंड पंचायत एवं विकास अधिकारी जतिंदरपाल सिंह अधीक्षक धन्ना राम स्टेनो रमेश कुमार एवं प्रेस की और से अध्यक्ष जसबीर सिंह नूरपुर, संजीव भनोट नरिंदर माही, हरमेश विरदी, धर्मवीर पाल, राज मजारी, राकेश अरोड़ा, गुरजिन्दर सिंह, परवीर अबी, रमेश अटारी आदि उपस्थित थे।
ਬੰਗਾ ਵਿਖੇ 75 ਵਾਂ ਆਜ਼ਾਦੀ ਦਿਵਸ ਦਾਣਾ ਮੰਡੀ ਬੰਗਾ ਵਿੱਚ ਮਨਾਇਆ ਜਾਵੇਗਾ - ਐੱਸ ਡੀ ਐੱਮ ਨਵਨੀਤ ਕੌਰ ਬੱਲ
ਬੰਗਾ 12, ਅਗਸਤ (ਮਨਜਿੰਦਰ ਸਿੰਘ ) ਬੰਗਾ ਵਿਖੇ 75ਵਾਂ ਆਜ਼ਾਦੀ ਮਹਾ ਉਤਸਵ ਮਨਾਉਣ ਦੇ ਸਬੰਧ ਵਿੱਚ ਐਸਡੀਐਮ ਬੰਗਾ ਨਵਨੀਤ ਕੌਰ ਬੱਲ ਵੱਲੋਂ ਅਧਿਕਾਰੀਆਂ ਅਤੇ ਪੱਤਰਕਾਰਾਂ ਨਾਲ ਬੰਗਾ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ । ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਵਾਰ 15 ਅਗਸਤ ਨੂੰ ਬੰਗਾ ਵਿਖੇ 75 ਵਾਂ ਆਜ਼ਾਦੀ ਮਹਾਉਤਸਵ ਦਾਣਾ ਮੰਡੀ ਬੰਗਾ ਵਿਖੇ ਮਨਾਇਆ ਜਾਵੇਗਾ ਜਿਸ ਦੇ ਸੰਬੰਧ ਵਿਚ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਤਕਰੀਬਨ 2.5 ਸਾਲ ਬਾਅਦ ਇਹ ਪ੍ਰੋਗਰਾਮ ਫੁਲ ਸਕੇਲ ਤੇ ਕੀਤਾ ਜਾ ਰਿਹਾ ਜਿਸ ਵਿੱਚ ਸਕੂਲ ਦੇ ਬੱਚਿਆਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਹੋਵੇਗੀ।ਉਨ੍ਹਾਂ ਆਮ ਪਬਲਿਕ ਨੂੰ ਬੇਨਤੀ ਕਰਦੇ ਕਿਹਾ ਕਿ 15 ਅਗਸਤ ਨੂੰ ਦਾਣਾ ਮੰਡੀ ਵਿਖੇ ਵੱਧ ਤੋਂ ਵੱਧ ਲੋਕ ਹਾਜ਼ਰੀ ਭਰਨ । ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਪੰਜਾਬ ਸਰਕਾਰ ਵੱਲੋਂ ਘਰ ਘਰ ਤਿਰੰਗੇ ਦੀ ਸਕੀਮ ਨੂੰ ਵੀ ਭਰਵਾਂ ਹੁੰਗਾਰਾ ਦੇਣ ਦੀ ਅਪੀਲ ਕੀਤੀ ।
ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਵੇਰ 8.58 ਤੇ ਝੰਡਾ ਲਹਿਰਾਇਆ ਜਾਵੇਗਾ ਉਪਰੰਤ ਮਾਰਚ ਪਾਸ ਤੋਂ ਬਾਅਦ ਲਗਪਗ 11-12 ਸਕੂਲਾਂ ਦੇ ਲਗਪਗ ਸੱਤ ਸੌ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਮਹਿਮਾਨਾਂ ਅਤੇ ਬੱਚਿਆਂ ਲਈ ਬੈਠਣ ਦੇ ਪ੍ਰਬੰਧ ਦੇ ਨਾਲ ਪਾਣੀ ਅਤੇ ਰਿਫਰੈਸ਼ਮੈਂਟ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਸਰਵਣ ਸਿੰਘ ਬੱਲ ਡੀਐੱਸਪੀ ਬੰਗਾ ਨਵਪ੍ਰੀਤ ਸਿੰਘ ਸ਼ੇਰਗਿੱਲ ਤਹਿਸੀਲਦਾਰ, ਗੁਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ, ਰਣਜੀਤ ਸਿੰਘ ਖਟੜਾ ਬਲਾਕ ਪੰਚਾਇਤ ਤੇ ਵਿਕਾਸ ਅਫਸਰ, ਜਤਿੰਦਰਪਾਲ ਸਿੰਘ ਸੂਪਰਡੈਂਟ, ਧੰਨਾ ਰਾਮ ਸਟੈਨੋ, ਰਮੇਸ਼ ਕੁਮਾਰ ਅਤੇ ਪ੍ਰੈੱਸ ਕਲੱਬ ਬੰਗਾ ਤੋਂ ਪ੍ਰਧਾਨ ਜਸਬੀਰ ਸਿੰਘ ਨੂਰਪੁਰ ,ਸੰਜੀਵ ਭਨੋਟ' ਨਰਿੰਦਰ ਮਾਹੀ, ਹਰਮੇਸ਼ ਵਿਰਦੀ,ਧਰਮਵੀਰ ਪਾਲ, ਰਾਜ ਮਜਾਰੀ, ਰਕੇਸ਼ ਅਰੋੜਾ, ਗੁਰਜਿੰਦਰ ਸਿੰਘ, ਪਰਵੀਰ ਅਬੀ, ਰਮੇਸ਼ ਅਟਾਰੀ ਆਦਿ ਹਾਜ਼ਰ ਸਨ।
Wednesday, August 10, 2022
ਸ਼ਹੀਦ ਭਗਤ ਸਿੰਘ ਇਕੱਲੇ ਪੰਜਾਬ ਦੇ ਹੀ ਨਹੀਂ ਸਮੁੱਚੇ ਦੇਸ਼ ਦੇ ਸ਼ਹੀਦ--ਅਨਮੋਲ ਗਗਨ ਮਾਨ***ਆਮ ਆਦਮੀ ਪਾਰਟੀ ਸ਼ਹੀਦ-ਏ-ਆਜ਼ਮ ਨੂੰ ਆਦਰਸ਼ ਮੰਨ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਵਚਨਬੱਧ**ਖਟਕੜ ਕਲਾਂ ਵਿਖੇ ਬਣੇ ਅਜਾਇਬ ਘਰ ਦੀਆਂ ਗੈਲਰੀਆਂ ਨੂੰ ਹੋਰ ਖੂਬਸੂਰਤ ਬਣਾਇਆ ਜਾਵੇਗਾ**ਸ਼ਹੀਦ ਭਗਤ ਸਿੰਘ ਨਾਲ ਜੁੜੀ ਧਰਤੀ ਦੀ ਸੇਵਾ ਮਿਲਣਾ ਮੇਰੀ ਵੱਡੀ ਖੁਸ਼ਕਿਸਮਤੀ**ਪਿਤਾ ਕਿਸ਼ਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀਆਂ ਯਾਦਗਾਰਾਂ ’ਤੇ ਹੋਏ ਨਤਮਸਤਕ
ਯਾਤਰਾ ਤੇ ਸਭਿਆਚਾਰਕ ਮਾਮਲੇ ਮੰਤਰੀ ਗਗਨ ਅਨਮੋਲ ਮਾਨ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੀ ਯਾਦਗਾਰਾਂ ’ਤੇ ਨਤਮਸਤਕ ਹੋਣ ਸਮੇਂ
ਖਟਕੜ ਕਲਾਂ,/ਬੰਗਾ/ ਨਵਾਂਸ਼ਹਿਰ10 ਅਗਸਤ, 2022:(ਮਨਜਿੰਦਰ ਸਿੰਘ )
ਯਾਤਰਾ ਤੇ ਸਭਿਆਚਾਰਕ ਮਾਮਲੇ, ਕਿਰਤ, ਨਿਵੇਸ਼ ਪ੍ਰੋਤਸਾਹਨ ਅਤੇ ਸ਼ਿਕਾਇਤ ਨਿਵਾਰਣ ਵਿਭਾਗਾਂ ਦੇ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਇੱਥੇ ਆਖਿਆ ਕਿ ਸ਼ਹੀਦ ਭਗਤ ਸਿੰਘ ਇਕੱਲੇ ਪੰਜਾਬ ਦੇ ਹੀ ਨਹੀਂ ਬਲਕਿ ਸਮੁੱਚੇ ਦੇਸ਼ ਦੇ ਸ਼ਹੀਦ ਹਨ।
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਮੰਤਰੀ ਪ੍ਰਭਾਰੀ ਵਜੋਂ ਅੱਜ ਆਪਣੀ ਪਲੇਠੀ ਫ਼ੇਰੀ ਦੌਰਾਨ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਉੁਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੀਆਂ ਯਾਦਗਾਰਾਂ ’ਤੇ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਪੁੱਜੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਜਜ਼ਬੇ ਨੂੰ ਲੋਕ ਮਨਾਂ ’ਚੋਂ ਕੱਢਣਾ ਮੁਸ਼ਕਿਲ ਹੈ। ਉਹ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੇ ਮਨ ਵਿੱਚ ਆਪਣੀ ਭਰ ਜਵਾਨ ਉਮਰੇ ਦੇਸ਼ ਲਈ ਦਿੱਤੀ ਸ਼ਹਾਦਤ ਲਈ ਸਤਿਕਾਰੇ ਜਾਂਦੇ ਹਨ ਅਤੇ ਹਮੇਸ਼ਾਂ ਪ੍ਰੇਰਨਾਸ੍ਰੋਤ ਰਹਿਣਗੇ।
ਉੁਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਸੋਚ ਅਤੇ ਸਿਧਾਂਤਾਂ ਨੂੰ ਪ੍ਰਣਾਏ ਹੋਏ ਹਨ ਅਤੇ ਉਨ੍ਹਾਂ ਨੂੰ ਆਦਰਸ਼ ਮੰਨ ਕੇ ਹੀ ਪਾਰਟੀ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਆਈ ਹੈ। ਉਨ੍ਹਾਂ ਆਖਿਆ ਕਿ ਸਰਦਾਰ ਭਗਤ ਸਿੰਘ ਹਰ ਇੱਕ ਬੱਚੇ, ਨੌਜੁਆਨ ਅਤੇ ਬਜ਼ੁਰਗ ਦੇ ਜ਼ਿਹਨ ’ਚ ਆਪਣੀ ਬਲੀਦਾਨੀ ਸਖਸ਼ੀਅਤ ਸਦਕਾ ਬਹੁਤ ਉੁੱਚਾ ਤੇ ਸੱੁਚਾ ਦਰਜਾ ਪ੍ਰਾਪਤ ਹਨ।
ਯਾਤਰਾ ਤੇ ਸਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਨੇ ਆਖਿਆ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨਾਲ ਜੁੜੀ ਇਸ ਪਵਿੱਤਰ ਧਰਤੀ ਦੇ ਮੰਤਰੀ ਪ੍ਰਭਾਰੀ ਵਜੋਂ ਸੇਵਾ ਦਾ ਮੌਕਾ ਮਿਲਣ ’ਤੇ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨ। ਉਹ ਇਸ ਧਰਤੀ ਦੇ ਲੋਕਾਂ ਦੀ ਹਰ ਮੁਸ਼ਕਿਲ ਨੂੰ ਆਪਣੀ ਸਮਝ ਕੇ ਹੱਲ ਕਰਨਗੇ ਅਤੇ ਸ਼ਹੀਦ-ਏ-ਆਜ਼ਮ ਦੇ ਨਾਮ ਨਾਲ ਜਾਣੇ ਜਾਂਦੇ ਜ਼ਿਲ੍ਹੇ ਦੇ ਵਿਕਾਸ ਅਤੇ ਤਰੱਕੀ ਲਈ ਹਰ ਸੰਭਵ ਯਤਨ ਕਰਨਗੇ।
ਉੁਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਜਾਇਬ ਘਰ ਅਤੇ ਯਾਦਗਾਰ ’ਚ ਬਣੀਆਂ ਗੈਲਰੀਆਂ ਨੂੰ ਹੋਰ ਖੂਬਸੂਰਤ ਦਿੱਖ ਦੇਣ ਅਤੇ ਆਧੁਨਿਕ ਤਕਨੀਕ ਨਾਲ ਅਪਗ੍ਰੇਡ ਕਰਨ ਲਈ ਯਾਤਰਾ, ਸਭਿਆਚਾਰ, ਅਜਾਇਬ ਘਰ ਤੇ ਪੁਰਤਤਵ ਵਿਭਾਗ ਵੱਲੋਂ ਅਪਗ੍ਰੇਡੇਸ਼ਨ ਕਾਰਜ ਵਿੱਢਿਆ ਗਿਆ ਹੈ, ਜਿਸ ਦੇ ਮੁਕੰਮਲ ਹੋਣ ਬਾਅਦ ਇਹ ਸਥਾਨ ਇੱਥੇ ਆਉਣ ਵਾਲੇ ਲੋਕਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਆਜ਼ਾਦੀ ਲਹਿਰ ਨਾਲ ਜੁੜੇ ਪ੍ਰਵਾਨਿਆਂ ਦੇ ਇਤਿਹਾਸ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦੱਸੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਭਾਗ ਵੱਲੋਂ ਯੋਜਨਾ ਬਣਾਈ ਗਈ ਹੈ ਅਤੇ ਉਨ੍ਹਾਂ ਨਾਲ ਵਿਚਾਰੀ ਵੀ ਗਈ ਹੈ, ਜਿਸ ’ਤੇ ਬੜੀ ਛੇਤੀ ਅਮਲ ਕਰਨ ਬਾਅਦ, ਲੋਕਾਂ ਨੂੰ ਦੇਸ਼ ਦੀ ਜੰਗ-ਏ-ਆਜ਼ਾਦੀ ਦੇ ਮਹਾਨ ਸ਼ਹੀਦ ਦੀ ਯਾਦ ’ਚ ਬਣੇ ਅਜਾਇਬ ਘਰ ਦੀਆਂ ਗੈਲਰੀਆਂ ਦਾ ਨਵਾਂ ਰੂਪ ਦੇਖਣ ਨੂੰ ਮਿਲੇਗਾ।
ਇਸ ਮੌਕੇ ਐਮ ਐਲ ਏ ਬਲਾਚੌਰ ਸੰਤੋਸ਼ ਕੁਮਾਰੀ ਕਟਾਰੀਆ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਏ ਡੀ ਸੀ (ਜ) ਰਾਜੀਵ ਵਰਮਾ, ਐਸ ਡੀ ਐਮ ਬੰਗਾ ਨਵਨੀਤ ਕੌਰ ਬੱਲ, ਆਮ ਆਦਮੀ ਪਾਰਟੀ ਦੇ ਨਵਾਂਸ਼ਹਿਰ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਜ਼ਿਲ੍ਹਾ ਪ੍ਰਧਾਨ ਸ਼ਿਵ ਕਰਨ ਚੇਚੀ, ਜਨਰਲ ਸਕੱਤਰ ਗਗਨ ਅਗਨੀਹੋਤਰੀ,ਸਤਨਾਮ ਸਿੰਘ ਜਲਵਾਹਾ, ਮਹਿਲਾ ਵਿੰਗ ਦੀ ਪ੍ਰਧਾਨ ਰਾਜ ਦੀਪ ਸ਼ਰਮਾ, ਵਪਾਰ ਵਿੰਗ ਦੇ ਸੂਬਾਈ ਆਗੂ ਸ਼ਿਵ ਕੌੜਾ, ਸੀਨੀਅਰ ਆਗੂ ਸਤਨਾਮ ਸਿੰਘ ਜਲਾਲਪੁਰ, ਚੰਦਰ ਮੋਹਨ ਜੇ ਡੀ ਇੰਦਰਜੀਤ ਸਿੰਘ ਮਾਨ ਸਾਗਰ ਅਰੋੜਾ ਮਨਦੀਪ ਸਿੰਘ ਗੋਬਿੰਦਪੁਰ ਸਮੇਤ ਵੱਡੀ ਗਿਣਤੀ ’ਚ ਹੋਰ ਅਧਿਕਾਰੀ ਤੇ ਪ੍ਰਮੁੱਖ ਸਖਸ਼ੀਅਤਾਂ ਮੌਜੂਦ ਸਨ।

Tuesday, August 9, 2022
ਮਾਤਾ ਗੁਰਮੀਤ ਕੌਰ ਨੂੰ ਵੱਖ ਵੱਖ ਆਗੂਆਂ ਨੇ ਦਿੱਤੀ ਸ਼ਰਧਾਂਜਲੀ:
ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਸੀਨੀਅਰ ਪੱਤਰਕਾਰ ਡਾ ਨਵਕਾਂਤ ਭਰੋਮਜਾਰਾ ਦੇ ਪੂਜਨੀਕ ਮਾਤਾ ਗੁਰਮੀਤ ਕੌਰ ਜੀ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਿੰਡ ਭਰੋਮਜਾਰਾ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਸ਼੍ਰੀ ਸੁੱਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਡਾ ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ , ਡਾ ਸੁੱਖਵਿੰਦਰ ਸੁੱਖੀ ਵਿਧਾਇਕ ਬੰਗਾ , ਡਾ ਜਸਵੰਤ ਸਿੰਘ ਖੇੜਾ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਇੰਡੀਆ , ਸਰਪ੍ਰਸਤ ਰਾਮ ਜੀ ਲਾਲ ਰਿਟਾ ਐਸ ਪੀ , ਸ ਗੁਰਬਚਨ ਸਿੰਘ ਸੈਣੀ ਚੇਅਰਮੈਨ ਮਨੁੱਖੀ ਅਧਿਕਾਰ ਮੰਚ ਪੰਜਾਬ , ਹਰਮੇਸ਼ ਵਿਰਦੀ ਜਨਰਲ ਸਕੱਤਰ ਪੱਤਰਕਾਰ ਯੁਨੀਅਨ , ਇੰਜ ਨਰਿੰਦਰ ਬੰਗਾ ਦੂਰਦਰਸ਼ਨ ਕੇਂਦਰ ਜਲੰਧਰ , ਪ੍ਰਿਤਪਾਲ ਬਜਾਜ ਜਿਲ੍ਹਾ ਜਨਰਲ ਸਕੱਤਰ ਭਾਜਪਾ ਅਤੇ ਪ੍ਰਿੰਸੀਪਲ ਅਮਰਜੀਤ ਖਟਕੜ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਪੰਜਾਬ , ਬ੍ਰਾਂਚ ਬੰਗਾ, ਬ੍ਰਾਂਚ ਫਗਵਾੜਾ , ਲਾਇਨਜ਼ ਕਲੱਬ ਬੰਗਾ , ਬ੍ਰਾਂਚ ਰਾਜਾ ਸਾਹਿਬ , ਬ੍ਰਾਂਚ ਮੁਕੰਦਪੁਰ , ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ ਫਗਵਾੜਾ , ਮੈੜ ਰਾਜਪੂਤ ਸਭਾ ਫਗਵਾੜਾ , ਪ੍ਰਦੇਸ਼ ਕਾਂਗਰਸ ਪਾਰਟੀ , ਪ੍ਰਦੇਸ਼ ਭਾਜਪਾ , ਆਮ ਆਦਮੀ ਪਾਰਟੀ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ , ਗਜਟਿਡ ਨਾਨ ਗਜਟਿਡ ਐਸ ਸੀ ਬੀਸੀ ਇਮਪਲਾਏ ਫੈਡਰੇਸ਼ਨ ਪੰਜਾਬ, ਡਾ ਅੰਬੇਦਕਰ ਮਿਸ਼ਨ ਕਲੱਬ ਪੰਜਾਬ , ਸ਼ਹੀਦ ਚੰਦਰ ਸ਼ੇਖਰ ਵੈਲਫੇਅਰ ਐਂਡ ਸਪੋਰਟਸ ਕਲੱਬ ਆਦਿ ਵਲੋਂ ਭੇਜੇ ਗਏ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਏ ਗਏ । ਇਸ ਮੌਕੇ ਅਰੁਣਾ ਪੁਰੀ ਪ੍ਰਦੇਸ਼ ਪ੍ਰਧਾਨ ਭਾਵਿਪ , ਡਾ ਉਂਕਾਰ ਸਿੰਘ , ਡਾ ਜੈਪਾਲ , ਡਾ ਬਲਵੀਰ ਬੱਲ , ਡਾ ਮੁਕੇਸ਼ ਉਧੇ , ਜੈਪਾਲ ਸੁੰਡਾ , ਸ਼ਿਵ ਕੌੜਾ , ਅਮਰਦੀਪ ਬੰਗਾ , ਗੁਰਦੀਪ ਸਿੰਘ ਸੈਣੀ , ਹੁਸਨ ਲਾਲ ਸੂੰਢ , ਅਨੀਤਾ ਗੌਤਮ , ਬਲਜਿੰਦਰ ਸਿੰਘ ਬਿੱਲਾ , ਜੋਤੀ ਭਾਟੀਆ , ਸੁਰਜੀਤ ਸਿੰਘ ਰਾਏ , ਸਰਪੰਚ ਅਵਤਾਰ ਚੰਦ , ਡੀਐਸਪੀ ਅਵਤਾਰ ਸਿੰਘ , ਅਮਰੀਕ ਸਿੰਘ , ਰਾਮ ਕਿਸ਼ਨ ਜਾਖੂ , ਵਿੱਕੀ ਖੋਸਲਾ , ਜਗਦੀਪ ਕੌਸ਼ਲ , ਜੀਵਨ ਕੌਸ਼ਲ , ਗੁਰਦੀਪ ਮਿੰਟਾ , ਪ੍ਰਿੰਸੀਪਲ ਹਰਜੀਤ ਰਾਣੀ , ਗੁਰਸ਼ਰਨ ਸਿੰਘ , ਮਾ ਸੋਹਨ ਸਹਿਜਲ , ਗੁਰਦਿਆਲ ਦੁਸਾਂਝ , ਪਰਵਿੰਦਰ ਸੁਮਨ , ਸਰਪੰਚ ਸੰਤੋਖ ਜੱਸੀ ਪ੍ਰਧਾਨ ਪੰਚਾਇਤ ਯੂਨੀਅਨ , ਸੁੱਖਜਿੰਦਰ ਸਿੰਘ ਬਖਲੌਰ , ਅਰਜਨ ਦੇਵ ਵਰਮਾ , ਜਸਵੀਰ ਰੱਲ , ਪੱਤਰਕਾਰ ਜਸਵੀਰ ਸਿੰਘ ਨੂਰਪੁਰ , ਪੱਤਰਕਾਰ ਨਰਿੰਦਰ ਮਾਹੀ , ਪੱਤਰਕਾਰ ਧਰਮਵੀਰ ਪਾਲ , ਬਾਬਾ ਅੰਮ੍ਰਿਤਪਾਲ ਸਿੰਘ , ਪੱਤਰਕਾਰ ਪ੍ਰਵੀਰ ਅੱਬੀ , ਗੁਰਪ੍ਰੀਤ ਸਾਧਪੁਰੀ , ਭੁਪਿੰਦਰ ਸਿੰਘ , ਨਵਦੀਪ ਕੌਰ ਯੂਐਸਏ , ਜਸਵੀਰ ਸਿੰਘ ਨਵਾਂਸ਼ਹਿਰ , ਬਲਵੀਰ ਰਾਏ , ਮਾ ਰਾਮ ਕ੍ਰਿਸ਼ਨ ਪੱਲੀਝਿੱਕੀ ਆਦਿ ਵੀ ਹਾਜਰ ਸਨ।
Wednesday, August 3, 2022
ਬਲਦੀਸ਼ ਕੌਰ ਕੌਮੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਚੇਅਰਪਰਸਨ ਨਿਯੁਕਤ :
ਬੰਗਾ 3, ਅਗਸਤ( ਮਨਜਿੰਦਰ ਸਿੰਘ) ਬੰਗਾ ਇਲਾਕੇ ਦੀ ਸਮਾਜ ਸੇਵਕਾ ਬੀਬੀ ਬਲਦੀਸ਼ ਕੌਰ ਬੰਗਾ ਨੂੰ ਕੌਮੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਚੇਅਰਪਰਸਨ ਮਹਿਲਾ ਵਿੰਗ ਨਿਯੁਕਤ ਕੀਤਾ ਗਿਆ ਹੈ।ਇਹ ਨਿਯੁਕਤੀ ਮਿਲਣ ਤੇ ਬਲਦੀਸ਼ ਕੌਰ ਵੱਲੋਂ ਸੰਸਥਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਘੱਟ ਗਿਣਤੀ ਦੇ ਘੇਰੇ ਵਿੱਚ ਆਉਂਦੀਆਂ ਕੌਮਾਂ ਦੇ ਹੱਕਾਂ ਦੀ ਰਾਖੀ ਲਈ ਉਹ ਹਮੇਸ਼ਾ ਤੱਤਪਰ ਰਹਿਣਗੇ ਅਤੇ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਤਰ੍ਹਾਂ ਦੇ ਸੰਘਰਸ਼ ਲਈ ਸੰਸਥਾ ਦੇ ਸਾਥੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ।ਉਨ੍ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਲੋਕਾਂ ਨੂੰ ਸੰਸਥਾ ਨਾਲ ਜੁੜਨ ਦੀ ਅਪੀਲ ਕੀਤੀ ।
ਮਨੁੱਖੀ ਅਧਿਕਾਰ ਮੰਚ ਪੰਜਾਬ ਵੱਲੋਂ ਪਿੰਡ ਮੰਗੂਵਾਲ ਵਿੱਚ ਬੂਟੇ ਲਗਾਏ - ਧਰਮਵੀਰ ਪਾਲ
ਬੰਗਾ 3,ਅਗਸਤ (ਮਨਜਿੰਦਰ ਸਿੰਘ )ਮਨੁੱਖੀ ਅਧਿਕਾਰ ਮੰਚ (ਰਜਿ) ਪੰਜਾਬ ਇੰਡੀਆ ਵਲੋਂ ਰੁੱਖ ਲਗਾਓ,ਦੇਸ਼ ਬਚਾਓ,ਆਕਸੀਜਨ ਵਧਾਓ ਦੀ ਲੜੀ ਦੇ ਤਹਿਤ ਕੌਮੀ ਪ੍ਰਧਾਨ ਡਾ: ਜਸਵੰਤ ਸਿੰਘ ਖੇੜਾ ਜੀ ਅਤੇ ਸਰਪ੍ਰਸਤ ਰਾਮ ਜੀ ਲਾਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੰਗੂਵਾਲ ਵਿੱਚ ਬੂਟੇ ਲਗਾਏ ਗਏ।ਇਸ ਬਾਰੇ ਜਾਣਕਾਰੀ ਦਿੰਦਿਆਂ ਮੰਚ ਦੇ ਦੋਆਬਾ ਜੋਨ ਦੇ ਮੀਡੀਆ ਕੰਟਰੋਲਰ ਧਰਮਵੀਰ ਪਾਲ ਨੇ ਕਿਹਾ ਕਿ ਵਾਤਾਵਰਨ ਦੀ ਰੱਖਿਆ ਲਈ ਵੱਧ ਤੋਂ ਵੱਧ ਦਰਖ਼ਤ ਲਗਾਉਣੇ ਚਾਹੀਦੇ ਹਨ । ਉਨ੍ਹਾਂ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਤਕਰੀਬਨ 100 ਬੂਟਾ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਅਤੇ ਅਰਜੁਨ ਦੇਵ ਵਰਮਾ ਦੀ ਪ੍ਰਧਾਨਗੀ ਵਿਚ ਲਗਾਇਆ ਗਿਆ। ਇਸ ਮੌਕੇ ਮੰਚ ਦੇ ਸਰਪ੍ਰਸਤ ਰਾਮ ਜੀ ਲਾਲ ਨੇ ਦੱਸਿਆ ਕੇ ਮਨੁੱਖੀ ਅਧਿਕਾਰ ਮੰਚ ਵਾਤਾਵਰਣ ਦੀ ਰੱਖਿਆ ਲਈ ਬੂਟੇ ਲਗਵਾਉਣ ਵਾਲਿਆਂ ਨੂੰ ਬਿਲਕੁਲ ਮੁਫ਼ਤ ਬੂਟੇ ਮੁਹਈਆ ਕਰਾਏਗਾ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਜਸਵੰਤ ਖਟਕੜ ਨੇ ਮਨੁੱਖੀ ਅਧਿਕਾਰ ਮੰਚ ਨੂੰ ਇਸ ਗੱਲ ਦਾ ਪੂਰਨ ਭਰੋਸਾ ਦਿਵਾਇਆ ਕਿ ਉਹ ਲਗਾਏ ਗਏ ਬੂਟਿਆਂ ਦੀ ਦੇਖਭਾਲ ਆਪਣੀ ਦੇਖ ਰੇਖ ਹੇਠ ਕਰਨਗੇ। ਮੰਚ ਦੇ ਸਲਾਹਕਾਰ ਕਮੇਟੀ ਪੰਜਾਬ ਦੇ ਚੇਅਰਮੈਨ ਸ: ਗੁਰਬਚਨ ਸਿੰਘ ਸੈਣੀ ਜੀ ਨੇ ਆਪਣੇ ਵਿਚਾਰ ਰੱਖਦੇ ਹੋਏ ਦੱਸਿਆ ਕਿ ਸਾਰੇ ਮੈਂਬਰ ਅਤੇ ਅਹੁਦੇਦਾਰ ਵੱਧ ਤੋਂ ਵੱਧ ਨਿਯੁਕਤੀਆਂ ਕਰਕੇ ਮਨੁੱਖੀ ਅਧਿਕਾਰ ਮੰਚ ਦੀ ਟੀਮ ਨੂੰ ਮਜ਼ਬੂਤ ਕਰਨ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਨਵਕਾਂਤ ਭਰੋਮਜ਼ਾਰਾ ਮੰਚ ਦੇ ਮੀਡੀਆ ਕੰਟਰੋਲਰ ਪੰਜਾਬ, ਦੋਆਬਾ ਜ਼ੋਨ ਦੇ ਸਲਾਹਕਾਰ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਸੈਣੀ, ਉੱਘੇ ਲਿਖਾਰੀ ਹਰਬੰਸ ਹੀਓਂ, ਉੱਘੇ ਗੀਤਕਾਰ ਦੀਪ ਕਲੇਰ, ਕੁਲਦੀਪ ਸੂਦ, ਬਲਜਿੰਦਰ ਕੁਮਾਰ ਬਿੱਲਾ, ਜਸਬੀਰ ਰਲ੍ਹ, ਸੁਰਜੀਤ ਸਿੰਘ ਰਾਏ, ਗੁਰਪ੍ਰੀਤ ਸਾਧਪੁਰੀ, ਸ਼ਰਨਜੀਤ ਸਿੰਘ ਬੇਦੀ ਆਦਿ ਹਾਜਰ ਸਨ
ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਰੋਸ ਧਰਨਾ 5 ਅਗਸਤ ਨੂੰ - ਚੌਧਰੀ ਸੂੰਢ
ਸੀਨੀਅਰ ਕਾਂਗਰਸ ਆਗੂ ਸਾਬਕਾ ਵਿਧਾਇਕ ਬੰਗਾ ਚੌਧਰੀ ਤਰਲੋਚਨ ਸਿੰਘ ਸੂੰਢ
ਬੰਗਾ 3, ਅਗਸਤ( ਮਨਜਿੰਦਰ ਸਿੰਘ) ਕਾਂਗਰਸ ਹਾਈਕਮਾਂਡ ਵੱਲੋਂ ਵਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ 5 ਅਗਸਤ ਦਿਨ ਸ਼ੁੱਕਰਵਾਰ ਨੂੰ ਪੂਰੇ ਭਾਰਤ ਵਿੱਚ ਰੋਸ ਮੁਜ਼ਾਹਰੇ ਅਤੇ ਧਰਨੇ ਦੇਣ ਦੀ ਕਾਲ ਦਿੱਤੀ ਗਈ ਹੈ । ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਾਂਗਰਸ ਆਗੂ ਸਾਬਕਾ ਵਿਧਾਇਕ ਬੰਗਾ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਕਿਹਾ ਕਿ ਹਾਈਕਮਾਂਡ ਦੇ ਹੁਕਮਾਂ ਅਨੁਸਾਰ 5 ਅਗਸਤ ਦਿਨ ਸ਼ੁੱਕਰਵਾਰ ਰੋਸ ਧਰਨਾ ਤੇ ਮੁਜ਼ਾਹਰਾ ਬੰਗਾ ਦੇ ਥਾਣਾ ਸਿਟੀ ਸਾਹਮਣੇ ਐਮ ਸੀ ਮਾਰਕੀਟ ਵਿਖੇ ਸਵੇਰੇ 10 ਵਜੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਹੈ ਦੂਸਰਾ ਮਹਿੰਗਾਈ ਦੀ ਮਾਰ ਕਾਰਨ ਗ਼ਰੀਬ ਅਤੇ ਮੱਧਮ ਵਰਗ ਪਰਿਵਾਰਾਂ ਨੂੰ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ । ਗ਼ਰੀਬ ਵਰਗ ਜੋ ਕਿ ਦਾਲ ਰੋਟੀ ਖਾ ਕੇ ਗੁਜ਼ਾਰਾ ਕਰਦਾ ਸੀ ਹੁਣ ਦਾਲਾਂ ਦੇ ਭਾਅ ਵੀ150 ਰੁਪਏ ਕਿੱਲੋ ਤੱਕ ਪਹੁੰਚ ਗਏ ਹਨ ਜਿਸ ਕਾਰਨ ਗ਼ਰੀਬ ਵਰਗ ਲਈ ਦਾਲ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ। ਕਿਸਾਨ ਵਰਗ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਜਿਸ ਕਾਰਨ ਜ਼ਿਮੀਂਦਾਰ ਵਰਗ ਵੀ ਪ੍ਰੇਸ਼ਾਨ ਹੈ ।ਉਨ੍ਹਾਂ ਬੰਗਾ ਹਲਕੇ ਦੇ ਸਮੂਹ ਕਾਂਗਰਸ ਆਗੂਆਂ ਅਤੇ ਵਰਕਰਾਂ ਨੂੰ ਵੱਧ ਤੋਂ ਵੱਧ ਸਾਥੀ ਲੈ ਕੇ ਦੱਸੇ ਗਏ ਸਥਾਨ ਤੇ ਪਹੁੰਚਣ ਦੀ ਅਪੀਲ ਕੀਤੀ।
Tuesday, August 2, 2022
ਸਰਪੰਚ ਕੁਲਵਰਨ ਸਿੰਘ ਗਿੱਲ ਬਲਾਕ ਕਾਂਗਰਸ ਬੰਗਾ ਦੇ ਪ੍ਰਧਾਨ ਨਿਯੁਕਤ :
ਬੰਗਾ2, ਅਗਸਤ (ਮਨਜਿੰਦਰ ਸਿੰਘ ) ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਪਿਛਲੇ ਦਿਨ ਪੰਜਾਬ ਦੇ ਬਲਾਕ ਕਾਂਗਰਸ ਦੇ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ । ਜਿਸ ਅਨੁਸਾਰ ਕੁਲਵਰਨ ਸਿੰਘ ਗਿੱਲ ਸਰਪੰਚ ਪਿੰਡ ਥਾਂਦੀਆਂ ਨੂੰ ਬਲਾਕ ਕਾਂਗਰਸ ਬੰਗਾ ਦਾ ਪ੍ਰਧਾਨ ਬਣਾਇਆ ਗਿਆ ਹੈ । ਇਹ ਨਿਯੁਕਤੀ ਮਿਲਣ ਉਪਰੰਤ ਸ੍ਰੀ ਗਿੱਲ , ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਅਤੇ ਸਾਥੀਆਂ ਸਮੇਤ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੀ ਯਾਦਗਾਰ ਪਿੰਡ ਖਟਕੜ ਕਲਾਂ ਵਿਖੇ ਨਤਮਸਤਕ ਹੋਏ । ਇਸ ਮੌਕੇ ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਚੌਧਰੀ ਤਰਲੋਚਨ ਸਿੰਘ ਸੂੰਢ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਖ਼ਤ ਮਿਹਨਤ ਕਰਦੇ ਹੋਏ ਕਾਂਗਰਸ ਪਾਰਟੀ ਸੰਗਠਨ ਨੂੰ ਮਜ਼ਬੂਤ ਲਈ ਤਨਦੇਹੀ ਨਾਲ ਦਿੱਤੀ ਗਈ ਜ਼ਿੰਮੇਵਾਰੀ ਨਿਭਾਉਣਗੇ ਅਤੇ ਸਮੁੱਚੇ ਕਾਂਗਰਸ ਵਰਕਰਾਂ ਅਤੇ ਆਗੂਆਂ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਨਵ ਨਿਯੁਕਤ ਬਲਾਕ ਪ੍ਰਧਾਨ ਨਵਕਰਨ ਸਿੰਘ ਗਿੱਲ ਨੂੰ ਵਧਾਈ ਦਿੰਦੇ ਹੋਏ ਆਸ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਨਿਯੁਕਤੀ ਨਾਲ ਬੰਗਾ ਬਲਾਕ ਕਾਂਗਰਸ ਹੋਰ ਮਜ਼ਬੂਤ ਹੋਵੇਗੀ । ਇਸ ਮੌਕੇ ਭਾਰੀ ਮਾਤਰਾ ਵਿਚ ਕਾਂਗਰਸ ਆਗੂ ਅਤੇ ਵਰਕਰ ਮੌਜੂਦ ਸਨ ਜਿਨ੍ਹਾਂ ਵਿੱਚ ਤੀਰਥ ਸਿੰਘ ਮੇਹਲੀਆਣਾ ਚੇਅਰਮੈਨ ਬਲਾਕ ਸੰਮਤੀ ਬੰਗਾ , ਸਤਬੀਰ ਸਿੰਘ ਪੱਲੀ ਝਿੱਕੀ,ਹਰਬੰਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ,ਰਾਕੇਸ਼ ਕੁਮਾਰ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਰਾਜਿੰਦਰ ਸ਼ਰਮਾ ਜ਼ਿਲ੍ਹਾ ਵਰਕਿੰਗ ਪ੍ਰਧਾਨ ,ਸਤਨਾਮ ਸਿੰਘ ਸਰਪੰਚ ਤਰਲੋਕ ਸਿੰਘ ਸੰਧੂ ਕਮਲ ਭੂਤਾਂ ਗੁਰਮੇਲ ਸਿੰਘ ਭੂਤਾਂ ਜੋਗਾ ਸਿੰਘ ਸਾਬਕਾ ਸਰਪੰਚ ਯੋਗੇਸ਼ ਕੁਮਾਰ ਸਾਬਕਾ ਸਰਪੰਚ ਰੇਸ਼ਮ ਸਿੰਘ ਸਾਬਕਾ ਸੰਮਤੀ ਮੈਂਬਰ ਬਲਵੀਰ ਸਿੰਘ ਖਮਾਚੋ ਰੇਸ਼ਮ ਸਿੰਘ ਥਾਂਦੀ ਪ੍ਰਧਾਨ ਸੁਸਾਇਟੀ ਡਾ ਵਿਜੈ ਪੰਚ ਦਵਿੰਦਰ ਸਿੰਘ ਥਾਂਦੀ ਪ੍ਰਧਾਨ ਮਨਜਿੰਦਰ ਮੋਹਨ ਬੌਬੀ ਐੱਮ ਸੀ ਰਸ਼ਪਾਲ ਕੌਰ ਪਾਲੋ ਐਮ ਸੀ ਕੀਮਤੀ ਸੱਦੀ ਐਮ ਸੀ ਮਾਸਟਰ ਵਾਸਦੇਵ ਸੁਰਿੰਦਰ ਪਾਠਕ ਹਰੀਪਾਲ ਮੁੱਖ ਬੁਲਾਰਾ ਹਲਕਾ ਬੰਗਾ ,ਰਾਜਿੰਦਰ ਕਾਕਾ ਧਰਮਪਾਲ ਪ੍ਰੀਤਮ ਸਿੰਘ ਲਾਲੀਆ ਸੋਨੂੰ ਝਿਕਾ ਸੰਮਤੀ ਮੈਂਬਰ ਹਰਪਾਲ ਸਿੰਘ ਸਰਪੰਚ ,ਡਾ ਸੋਢੀ ਸਿੰਘ ਸਰਪੰਚ ਨਰਿੰਦਰ ਸਿੰਘ ਨਿੰਦੀ ਪ੍ਰਧਾਨ ਟਰੱਕ ਯੂਨੀਅਨ ਬੰਗਾ ਆਦਿ ਹਾਜ਼ਰ ਸਨ ।
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...