Saturday, December 24, 2022

ਛੋਟੇ ਸਾਹਿਬਜਾਦਿਆਂ ਦੀ ਯਾਦ ਵਿੱਚ ਸਮਾਗਮ ਕਰਵਾਇਆ

ਨਵਾਂ ਸ਼ਹਿਰ,24ਦਸੰਬਰ,2022(ਪ੍ਰਮੋਦ ਭਾਰਤੀ)
ਸਰਕਾਰੀ ਪ੍ਰਾਇਮਰੀ ਸਕੂਲ ਨੌਰਾ ਵਿਖੇ ਸਰਬੰਸਦਾਨੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ  ਸ਼ਹੀਦੀ ਪਰਬ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਜੀ ਦੇ ਪਰਿਵਾਰ ਵੱਲੋਂ ਬੱਚਿਆਂ ਨੂੰ ਦੁੱਧ ਪਿਆਇਆ ਗਿਆ । ਤੇਰਾ-ਤੇਰਾ ਸੰਸਥਾ ਯੂ ਐਸ ਏ (ਸਰਦਾਰ ਤਜਿੰਦਰ ਸਿੰਘ) ਅਤੇ ਸਰਦਾਰ ਗੁਰਚਰਨ ਸਿੰਘ ਅਹਿਮਦਾਬਾਦ  ਦੇ ਪਰਿਵਾਰ ਵੱਲੋਂ ਪਿਛਲੇ ਸਾਲ ਦੀ ਤਰਾਂ ਬੱਚਿਆਂ ਲਈ ਲੰਗਰ ਲਗਾਇਆ ਗਿਆ। ਸਕੂਲੀ ਬੱਚਿਆਂ ਦੁਆਰਾ ਸ਼ਹੀਦੀ ਦਿਹਾੜੇ ਤੇ ਕਵਿਤਾਵਾਂ ਅਤੇ ਸਬਦ  ਗਾਏ ਗਏ ।ਸਰਦਾਰ ਸਤਵਿੰਦਰ ਸਿੰਘ ਜੀ ਦੁਆਰਾ ਛੋਟੇ ਸਾਹਿਬਜ਼ਾਦਿਆਂ ਦੀ ਜੀਵਨੀ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਹੰਸ ਰਾਜ  ਸੈਂਟਰ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਨੌਰਾ ਦੁਆਰਾ ਆਏ ਹੋਏ ਪਤਵੰਤੇ ਸਜਣਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਅਜਿਹੇ ਸਮਾਗਮ  ਅੱਗੇ ਤੋਂ ਵੀ ਕਰਵਾਊਣ ਦੀ ਬੇਨਤੀ ਕੀਤੀ ਤਾਂ ਜੋ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਰਹੇ। ਸਟੇਜ ਸਕੱਤਰ ਦੀ ਡਿਊਟੀ ਸ੍ਰੀ ਜਸਵੀਰ ਸਿੱਧੂ ਪੰਜਾਬੀ ਮਾਸਟਰ ਸਰਕਾਰੀ ਸੈਕੰਡਰੀ ਸਕੂਲ ਨੌਰਾ ਨੇ ਬਾਖ਼ੂਬੀ ਨਿਭਾਈ

Friday, December 23, 2022

ਡੈਰਿਕ ਇੰਟਰਨੈਸ਼ਨਲ ਸਕੂਲ ਵਿੱਚ ਸਾਹਿਬਜ਼ਾਦਿਆਂ ਨੂੰ ਦਿੱਤੀ ਗਈ ਸ਼ਰਧਾਂਜਲੀ

ਬੰਗਾ 24ਦਸੰਬਰ(ਮਨਜਿੰਦਰ ਸਿੰਘ )
ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿੱਚ 23 ਦਸੰਬਰ 2022 ਨੂੰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸ਼ਰਧਾਂਜਲੀ ਦਿੱਤੀ ਗਈ। 
ਪ੍ਰੋਗਰਾਮ ਦੀ ਸ਼ੁਰੂਆਤ  ਮਾਣਯੋਗ ਪ੍ਰਿੰਸੀਪਲ ਸ੍ਰੀਮਤੀ ਨੀਨਾ ਭਾਰਦਵਾਜ, ਸਕੂਲ ਮੈਨਜਮੇਂਟ ਮੈਬਰਾਂ ਅਤੇ ਕਾਊਂਸਲ ਮੈਂਬਰਾਂ ਨੇ ਦੀਪ ਜਗਾਉਣ ਦੀ ਰਸਮ ਅਦਾ ਕਰਕੇ ਕੀਤੀ। ਉਹਨਾ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਅਵਸਰ ਤੇ ਧਾਰਮਿਕ ਗੀਤ 'ਵਾਟਾਂ ਲੰਬੀਆਂ' ਦਾ ਉਚਾਰਨ ਜਮਾਤ ਪੰਜਵੀਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਕੀਤਾ ਗਿਆ। ਫਿਰ ਸਪੀਚ ਰਾਹੀਂ ਵਿਦਿਆਰਥੀਆਂ ਨੂੰ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਸਰਵਉੱਚ ਬਲੀਦਾਨ ਬਾਰੇ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੇ ਗੁਰੂ ਸਾਹਿਬ ਜੀ ਦੇ ਧਰਮ,ਦੇਸ਼ ਪ੍ਰਤੀ ਸ਼ਰਧਾ ਅਤੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ-ਕਾਲ ਨਾਲ ਸਬੰਧਿਤ ਕਹਾਣੀ ਜਮਾਤ 7ਵੀਂ, 8ਵੀਂ,ਤੀਸਰੀ ਦੇ ਵਿਦਿਆਰਥੀਆਂ ਨੇ 'ਪ੍ਰਣਾਮ ਸ਼ਹੀਦਾ ਨੂੰ' ਪਲੇ ਰਾਹੀਂ ਪੇਸ਼ ਕੀਤੀ । ਕਵਿਤਾ ਦਾ ਉਚਾਰਨ ਮਿਸ ਸਟੈਫਿਕਾ (ਜਮਾਤ 9ਵੀਂ ) ਦੁਆਰਾ ਕੀਤਾ ਗਿਆ ।
ਸ਼ਬਦ 'ਦਸਵੇਂ ਗੁਰਾਂ ਦੀਆਂ ਖੁਸ਼ੀਆਂ ਜੇ ਲੈਣੀਆਂ' ਦਾ ਗਾਇਨ  ਅਰਮਾਨ ਵੀਰ (ਜਮਾਤ - ਪੀ.ਪੀ.2) ਅਤੇ ਕਵਿਤਾ 'ਸਫਰ ਏ ਸ਼ਹਾਦਤ' ਦਾ ਉਚਾਰਨ ਮਿਸ ਅਵਨੀਤ(ਜਮਾਤ-5ਵੀਂ) ਅਤੇ ਮਾਸਟਰ ਪਰਨੀਤ (ਜਮਾਤ-ਦੂਸਰੀ) ਨੇ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਜਮਾਤਾਂ ਵਿੱਚ ਚਾਰ ਸਾਹਿਬਜ਼ਾਦੇ ਡਾਕੂਮੈਂਟਰੀ ਵੀ ਦਿਖਾਈ ਗਈ ।
ਇਸ ਅਵਸਰ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਨਾ ਭਾਰਦਵਾਜ  ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਬੋਧਿਤ ਕੀਤਾ  ਤੇ ਕਿਹਾ ਕਿ ਜਿਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਆਪਣਾ ਜੀਵਨ ਧਰਮ ਅਤੇ ਹੱਕ-ਸੱਚ ਪ੍ਰਤੀ ਸਮਰਪਿਤ ਕੀਤਾ ਉਸੇ ਤਰ੍ਹਾਂ ਸਾਨੂੰ ਵੀ ਦੇਸ਼ ਅਤੇ ਧਰਮ ਦੇ ਰਾਹ ਤੇ ਚਲਦੇ ਹੋਏ ਆਤਮ ਸਮਰਪਣ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਅੰਤ ਵਿੱਚ ਉਨ੍ਹਾਂ ਨੇ ਪ੍ਰੋਗਰਾਮ ਦੀ ਸਫ਼ਲਤਾ ਲੲੀ ਵਿਦਿਆਰਥੀਆਂ ਅਤੇ  ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਮੈਨੇਜਮੈਂਟ ਮੈਂਬਰਾਂ ਦਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ।

Thursday, December 22, 2022

ਕੁਦਰਤੀ ਖੇਤੀ ਨੂੰ ਪ੍ਰਫੁੱਲਤ ਕਰ ਰਿਹਾ ਸੁਰਜੀਤ ਸਿੰਘ ਰਾਏ:

ਬੰਗਾ 22ਦਸੰਬਰ (ਕੌਰ ਮੂੰਗਾ,  ਨਵਕਾਂਤ ਭਰੋਮਜਾਰਾ ):- 
ਧਰਤੀ, ਪਾਣੀ, ਵਾਤਾਵਰਣ, ਹਵਾ ਆਦਿ ਵਿੱਚ ਲਗਾਤਾਰ ਜ਼ਹਿਰੀਲੇਪਣ ਦੀ ਮਾਤਰਾ ਵਧਣ ਨਾਲ ਪਸ਼ੂ-ਪੰਛੀ ਅਤੇ ਮਨੁੱਖਤਾ ਦੀ ਸਿਹਤ ਵਿੱਚ ਭਿਆਨਕ ਬਿਮਾਰੀਆਂ ਦਾ ਵਾਧਾ ਵਧ ਰਿਹਾ ਹੈ। 
ਫਸਲਾਂ ਵਿੱਚ ਬੇਲੋੜੀਆਂ ਖਾਦਾਂ, ਕੀਟਨਾਸ਼ਕ ਦਵਾਈਆਂ ਦੇ ਅੰਧਾਧੁੰਦ ਪ੍ਰਯੋਗ ਕਾਰਨ ਫਸਲਾਂ ਵਿੱਚ ਜ਼ਹਿਰ ਦੀ ਮਾਤਰਾ ਬੇਸ਼ੁਮਾਰ ਹੋ ਗਈ ਹੈ। 
ਇਹਨਾਂ ਜ਼ਹਿਰਾਂ ਤੋਂ ਪੈਦਾ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਕੁਦਰਤੀ ਖੇਤੀ ਦੀ ਸਖਤ ਲੋੜ ਹੈ।ਇਸ ਲੋੜ ਦੀ ਪੂਰਤੀ ਕਰਨ ਦੇ ਲਈ ਸੁਰਜੀਤ ਸਿੰਘ ਰਾਏ ਲੰਗੇਰੀ ਨਿਵਾਸੀ ਲਗਾਤਾਰ ਪਿਛਲੇ ਦਸ ਸਾਲ ਤੋਂ ਸੰਘਰਸ਼ ਕਰ ਰਹੇ ਹਨ। ਉਹ ਜੈਵਿਕ ਖੇਤੀ ਨਾਲ ਜੁੜ ਕੇ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਕਰਨ ਵੱਲ ਪ੍ਰੇਰਿਤ ਕਰ ਰਹੇ ਹਨ। ਉਹ ਕਾਫੀ ਸਾਲਾਂ ਤੋਂ ਕਣਕ ਜਿਵੇਂ ਕਿ ਕਾਲੀ ਕਣਕ, ਸੋਨਾਮੋਤੀ ਕਣਕ, ਪੰਜਾਬ ਨੰ: 1 ਚਪਾਤੀ ਕਣਕ, ਚਾਵਲ, ਗੰਨਾ, ਸਬਜ਼ੀਆਂ, ਦਾਲਾਂ, ਹਲਦੀ ਪੰਜਾਬ ਨੰ: 1 (ਘਰੇਲੂ ਹਲਦੀ), ਕਾਲੀ ਹਲਦੀ, ਅੰਬਾ ਹਲਦੀ, ਚਿੱਟੀ ਹਲਦੀ, ਮੂਲ ਅਨਾਜ ਜਿਵੇਂ ਕੋਧਰਾ, ਕੁਟਕੀ, ਕੰਗਣੀ, ਹਰੀ ਕੰਗਣੀ, ਰਾਗੀ, ਸੁਆਂਕ ਆਦਿ ਫਸਲਾਂ ਦੀ ਖੇਤੀ ਕਰ ਰਹੇ ਹਨ।ਇਸਦੇ ਨਾਲ ਪਸ਼ੂਆਂ ਦਾ ਹਰਾ ਚਾਰਾ ਵੀ ਜ਼ਹਿਰ ਮੁਕਤ ਪੈਦਾ ਕਰ ਰਿਹਾ ਹੈ।ਇਸ ਸਬੰਧੀ ਸੁਰਜੀਤ ਸਿੰਘ ਰਾਏ ਨੇ ਦੱਸਿਆ ਕਿ ਉਹ ਬੇਲੋੜੇ ਨਦੀਨਾਂ ਦੇ ਖਾਤਮੇ ਲਈ ਖੁਦ ਆਪ ਅਤੇ ਆਪਣੇ ਭਰਾ ਗੁਰਦੀਪ ਸਿੰਘ ਰਾਏ ਨੂੰ ਨਾਲ ਲੈ ਕੇ ਹੱਥੀਂ ਗੋਡੀ ਕਰਦੇ ਹਨ ।ਨੁਕਸਾਨਦਾਇਕ ਕੀੜਿਆਂ ਦੇ ਖਾਤਮੇ ਲਈ ਉਹ ਨਿੰਮ ਜਾਤੀ ਦੇ ਦਰੱਖਤਾਂ ਅਤੇ ਬੂਟਿਆਂ ਦੇ ਪੱਤਿਆਂ ਦੇ ਘੋਲ ਦੀ ਸਪਰੇਅ, ਉੱਲੀਨਾਸ਼ਕ ਅਤੇ ਵਾਇਰਸ ਤੋਂ ਖੱਟੀ ਲੱਸੀ ਅਤੇ ਕੱਚੀ ਲੱਸੀ ਦੀ ਸਪਰੇਅ ਕਰਦੇ ਹਨ। 
ਉਹਨਾਂ ਦੇ ਦੱਸਣ ਮੁਤਾਬਿਕ ਫਸਲਾਂ ਨੂੰ ਲੋੜੀਂਦੇ ਤੱਤ ਦੇਣ ਲਈ ਜੀਵ ਅੰਮ੍ਰਿਤ, ਗਾੜਾ ਜੀਵ ਅੰਮ੍ਰਿਤ, ਪਸ਼ੂਆਂ ਦੀ ਰੂੜੀ, ਪਸ਼ੂਆਂ ਦਾ ਮੂਤਰ, ਗੰਡੋਆ ਖਾਦ ਆਦਿ ਦੀ ਵਰਤੋਂ ਕਰਦੇ ਹਨ।ਸੁਰਜੀਤ ਸਿੰਘ ਰਾਏ ਸਮੇਂ ਸਮੇਂ ਤੇ ਵਾਤਾਵਰਣ ਨੂੰ ਬਚਾਉਣ ਲਈ ਅਤੇ ਕੁਦਰਤੀ ਖੇਤੀ ਨਾਲ ਹੋਰ ਕਿਸਾਨਾਂ ਨੂੰ ਜੋੜਨ ਲਈ ਕਵਿਤਾਵਾਂ ਅਤੇ ਲੇਖ ਵੀ ਲਿਖਦੇ ਰਹਿੰਦੇ ਹਨ। 
ਕਿਸਾਨਾਂ ਨੂੰ ਖੇਤਾਂ ਵਿੱਚ ਜਾ ਕੇ ਕੁਦਰਤੀ ਖੇਤੀ ਲਈ ਮੁਫਤ ਸਿੱਖਿਆ ਵੀ ਪ੍ਰਦਾਨ ਕਰਦੇ ਹਨ।ਖੇਤਰ ਦੀਆਂ ਕਈ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਸੁਰਜੀਤ ਸਿੰਘ ਰਾਏ ਨੂੰ ਕੁਦਰਤੀ ਖੇਤੀ ਵਿੱਚ ਅਹਿਮ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ।
     ਉਹਨਾਂ ਨੇ ਆਪ ਕਦੇ ਵੀ ਪਰਾਲੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਅਤੇ ਉਹਨਾਂ ਨੇ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਗਾਉਣ, ਧਰਤੀ ਹੇਠਲਾ ਪਾਣੀ ਬਚਾਉਣ, ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਜ਼ਹਿਰੀਲੀ ਖੇਤੀ ਨੂੰ ਬੰਦ ਕਰਕੇ ਕੁਦਰਤੀ ਖੇਤੀ ਅਪਨਾਉਣ ਲਈ ਅਪੀਲ ਕੀਤੀ ਹੈ ਤਾਂ ਕਿ ਪਸ਼ੂ, ਪੰਛੀਆਂ, ਵਾਤਾਵਰਣ ਅਤੇ ਮਨੁੱਖਤਾ ਨੂੰ ਬਚਾਇਆ ਜਾ ਸਕੇ।

Tuesday, December 20, 2022

ਅਕਾਲ ਅਕੈਡਮੀ ਗੋਬਿੰਦਪੁਰ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ:

ਐਸ ਐਚ ਓ ਮਹਿੰਦਰ ਸਿੰਘ ਜਾਗਰੂਕਤਾ ਰੈਲੀ ਨੂੰ ਰਵਾਨਾ ਕਰਦੇ ਹੋਏ 

ਬੰਗਾ,20ਦਸੰਬਰ(ਮਨਜਿੰਦਰ ਸਿੰਘ,ਕੌਰ ਮੂੰਗਾ)
ਅਕਾਲ ਅਕੈਡਮੀ ਗੋਬਿੰਦਪੁਰ ਦੇ ਸਮੂਹ ਸਟਾਫ ਤੇ ਬੱਚਿਆਂ  ਵੱਲੋਂ ਬੰਗਾ ਸ਼ਹਿਰ ਵਿੱਚ ਪੁਲਿਸ ਦੇ ਸਹਿਯੋਗ ਨਾਲ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ| ਇਸ ਰੈਲੀ ਨੂੰ ਥਾਣਾ ਬੰਗਾ ਸ਼ਹਿਰੀ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।ਵੱਖ- ਵੱਖ ਪੜਾਵਾਂ ਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮਿਸ਼ਨ ਨੂੰ ਬੱਚਿਆਂ ਦੁਆਰਾ ਨਾਟਕਾਂ ਰਾਹੀਂ ਪੇਸ਼ ਕੀਤਾ ਗਿਆ। ਬੱਚਿਆਂ ਦੁਆਰਾ ਨਸ਼ਿਆਂ ਨੂੰ ਤਿਆਗਣ ਅਤੇ  ਅੰਮ੍ਰਿਤ ਸ਼ੱਕ ਕੇ ਸਿੰਘ ਸਜਣ ਦਾ ਸੁਨੇਹਾ ਦਿੱਤਾ ਗਿਆ।ਰੈਲੀ ਦੀ ਸੁਰੱਖਿਆ ਲਈ ਐਸ ਐਚ ਓ ਸ. ਮਹਿੰਦਰ ਸਿੰਘ ਅਤੇ ਪੁਲਿਸ ਅਧਿਕਾਰੀਆਂ ਵਲੋਂ ਉਚੇਚੇ ਤੌਰ ਤੇ ਪ੍ਰਬੰਧ ਕੀਤੇ ਗਏ ਸਨ | ਪ੍ਰਿੰਸੀਪਲ ਕੁਲਦੀਪ ਕੌਰ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ਤੇ ਪੁਲਿਸ ਅਧਿਕਾਰੀਆਂ ਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅੰਗਰੇਜ ਸਿੰਘ ਸੇਵਾਦਾਰ ਬੜੂ ਸਾਹਿਬ, ਸੀਮਾ ਰਾਣੀ ਵਾਈਸ ਪ੍ਰਿੰਸੀਪਲ,ਰਮਨਪ੍ਰੀਤ ਕੌਰ,ਬਲਬੀਰ ਕੌਰ,ਮਨਪ੍ਰੀਤ ਕੌਰ,ਨਵਦੀਪ ਕੌਰ,ਗੁਰਿੰਦਰ ਸਿੰਘ ਆਦਿ ਹਾਜਰ ਸਨ|


Monday, December 19, 2022

ਥਾਣਾ ਬੰਗਾ ਸਿਟੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ -******-ਨਸ਼ਿਆਂ ਦੇ ਸੌਦਾਗਰਾਂ ਦੀ ਹੁਣ ਖੈਰ ਨਹੀਂ -- ਐਸ ਐਚ ਓ ਮਹਿੰਦਰ ਸਿੰਘ

ਬੰਗਾ 19 ਦਸੰਬਰ (ਮਨਜਿੰਦਰ ਸਿੰਘ,ਜੇ ਕੌਰ ਮੂੰਗਾ  ) ਥਾਣਾ ਬੰਗਾ ਸਿਟੀ ਪੁਲਿਸ ਵਲੋਂ 29, ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬੰਗਾ ਦੇ ਐਸ ਐਚ ਓ  ਐਸ ਆਈ ਮਹਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਏ ਐਸ ਆਈ ਬਲਦੇਵ ਰਾਜ ਸਾਥੀ ਕਰਮਚਾਰੀਆਂ ਸਮੇਤ ਬੰਗਾ ਸਾਗਰ ਗੇਟ ਤੋਂ ਨਹਿਰ ਵੱਲ ਗਸ਼ਤ ਕਰਦੇ ਜਾ ਰਹੇ ਸਨ ਜਿਸ ਵੇਲੇ ਸਮਾਂ ਕਰੀਬ 4. 30 ਸ਼ਾਮ ਦਾ ਸੀ ਇਕ ਸਰਦਾਰ ਨੌਜਵਾਨ ਨਹਿਰ ਵੱਲ ਆਉਂਦਾ ਦਿਖਾਈ ਦਿਤਾ ਜਿਸ ਦੇ ਖੱਬੇ ਹੱਥ ਵਿੱਚ ਇਕ ਪਾਰਦਰਸ਼ੀ ਲਿਫ਼ਾਫ਼ਾ ਸੀ ਜਿਸ ਨੇ ਪੁਲਿਸ ਨੂੰ ਦੇਖ ਕੇ ਲਿਫ਼ਾਫ਼ਾ ਸੜਕ ਕਿਨਾਰੇ ਖੱਬੇ ਪਾਸੇ ਸੁੱਟ ਕੇ ਪਿੱਛੇ ਨੂੰ ਮੁੜਨ ਲਗਾ  ਸ਼ੱਕ ਪੈਣ ਤੇ ਏ ਐਸ ਆਈ ਨੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕੀਤਾ ਸੁਟੇ ਲਿਫਾਫੇ ਨੂੰ ਚੈੱਕ ਕਰਨ ਤੇ ਉਸ ਵਿੱਚੋ 29 ਨਸ਼ੀਲੀਆਂ ਗੋਲੀਆਂ ਮਾਰਕਾ ਅਟੀਜੋਲਮ. 5 ਬਰਾਮਦ ਹੋਈਆਂ |ਕਾਬੂ ਕੀਤੇ ਵਿਅਕਤੀ ਦੀ  ਪਹਿਚਾਣ ਨਵਦੀਪ ਸਿੰਘ ਉਰਫ ਹਨੀ ਪੁੱਤਰ ਬਲਦੇਵ ਸਿੰਘ ਵਾਸੀ ਖਾਨਖਾਨਾ ਥਾਣਾ ਮੁਕੰਦਪੁਰ ਵਜੋਂ ਹੋਈ ਹੈ ਜਿਸ ਨੂੰ ਗ੍ਰਿਫਤਾਰ ਕਰਨ ਉਪਰੰਤ ਅ/ਧ 22ਐਨ ਡੀ ਪੀ ਐਸ ਐਕਟ ਤਹਿਤ ਮੁਕੱਦਮਾ ਨ :87 ਥਾਣਾ ਸਿਟੀ ਬੰਗਾ ਵਿੱਚ ਦਰਜ ਕੀਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਐਸ ਐਚ ਓ ਮਹਿੰਦਰ ਸਿੰਘ ਨੇ ਨਸ਼ੇ ਦੇ ਸੌਦਾਗਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ, ਮਾਨਯੋਗ ਐਸ ਐਸ ਪੀ, ਐਸ ਬੀ ਐਸ ਨਗਰ ਸ਼੍ਰੀ ਭਾਗੀ ਰੱਥ ਮੀਨਾ ਅਤੇ ਡੀ ਐਸ ਪੀ ਸਬ ਡਵੀਸਨ ਬੰਗਾ ਸ ਸਰਵਣ ਸਿੰਘ ਬੱਲ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੱਸਿਆ ਤੇ ਜਲਦੀ ਸੰਪੂਰਨ ਠੱਲ ਪਾ ਦਿਤੀ ਜਾਵੇਗੀ ਅਤੇ ਕੌਈ ਵੀ ਨਸ਼ੇ ਵੇਚਣ ਵਾਲਾ ਬਕਸਿਆਂ ਨਹੀਂ ਜਾਵੇਗਾ| 

Wednesday, December 14, 2022

ਮਾਨ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਲਿਆ ਫੈਸਲਾ ਬਹੁਤ ਸ਼ਲਾਘਾਯੋਗ :- ਸਤਨਾਮ ਜਲਵਾਹਾ

ਨਵਾਂਸ਼ਹਿਰ 14 ਦਸੰਬਰ (,ਚੇਤ ਰਾਮ ਰਤਨ ) ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਡੱਟਕੇ ਲਏ ਸ਼ਲਾਘਾਯੋਗ ਫ਼ੈਸਲਾ ਸਦਕਾ ਅੱਜ ਹਰ ਪੰਜਾਬੀ ਖੁਸ਼ ਹੈ। ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਪਹਿਲਾਂ ਪੰਜਾਬ ਦੇ ਕਈ ਪ੍ਰਾਈਵੇਟ ਸਕੂਲਾਂ ਵਿੱਚ ਐਹੋ ਜਿਹੇ ਹਾਲਾਤ ਬਣ ਗਏ ਸਨ ਕਿ ਸਕੂਲ ਵਿੱਚ ਪੰਜਾਬੀ ਬੋਲਣ ਵਾਲੇ ਬੱਚਿਆਂ ਉਤੇ ਜ਼ੁਰਮਾਨਾ ਲਗਾਇਆ ਜਾ ਰਿਹਾ ਸੀ ਪਰ ਹੁਣ ਸ ਭਗਵੰਤ ਸਿੰਘ ਮਾਨ ਜੀ ਵੱਲੋਂ ਉਨ੍ਹਾਂ ਸਕੂਲਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਅਗਰ ਕਿਸੇ ਸਕੂਲ ਵਿੱਚ ਹੁਣ ਪੰਜਾਬੀ ਮਾਂ ਬੋਲੀ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਕੀਤੀ ਗਈ ਜਾਂ ਕਿਸੇ ਵੀ ਬੱਚੇ ਨੂੰ ਪੰਜਾਬੀ ਭਾਸ਼ਾ ਬੋਲਣ ਉਤੇ ਪਾਬੰਦੀ ਲਗਾਈ ਜਾਂ ਜੁਰਮਾਨਾ ਕੀਤਾ ਤਾਂ ਉਸ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇਗੀ। ਸ. ਜਲਵਾਹਾ ਨੇ ਕਿਹਾ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਕਿ ਹਰ ਸਰਕਾਰੀ ਦਫ਼ਤਰ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇ ਆਧਾਰ ਉੱਤੇ ਤਰਜੀਹ ਦਿੱਤੀ ਜਾਵੇ ਅਤੇ ਸਾਰੇ ਕੰਮ ਪੰਜਾਬੀ ਵਿੱਚ ਹੀ ਕੀਤੇ ਜਾਣ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਇਸ ਤੋਂ ਇਲਾਵਾ ਮਾਣਯੋਗ ਮੁੱਖ ਮੰਤਰੀ ਜੀ ਨੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ 21 ਫਰਵਰੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਾਰੇ ਜੀਟੀ ਰੋਡਾਂ ਤੇ ਸਾਰੇ ਲਿੰਕ ਰੋਡਾਂ ਉਤੇ ਲਗਾਏ ਸਾਰੇ ਸਾਈਨ ਬੋਰਡਾਂ ਉਤੇ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ ਉੱਤੇ ਲਿਖਿਆਂ ਜਾਣਾ ਲਾਜ਼ਮੀ ਹੈ, ਨਹੀਂ ਤਾਂ ਸੰਬੰਧਿਤ ਵਿਭਾਗ ਅਤੇ ਜੁੰਮੇਵਾਰ ਅਧਿਕਾਰੀਆਂ ਉਤੇ ਸਰਕਾਰ ਵੱਲੋਂ ਜੁਰਮਾਨਾ ਕੀਤਾ ਜਾਵੇਗਾ। ਜਲਵਾਹਾ ਨੇ ਕਿਹਾ ਕਿ ਜੋ ਵੀ ਵਿਅਕਤੀ ਇਸ ਦੁਨੀਆਂ ਵਿੱਚ ਪੈਦਾਂ ਹੁੰਦਾ ਹੈ ਉਸ ਹਰੇਕ ਇਨਸਾਨ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ ਪਹਿਲੀ ਮਾਂ ਜੋ ਜਨਮ ਦਿੰਦੀ ਹੈ ਅਤੇ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ ਅਤੇ ਦੂਜੀ ਮਾਂ ਹੁੰਦੀ ਹੈ ਧਰਤੀ ਮਾਂ ਜਿਸ ਉਤੇ ਉਹ ਪੈਰ ਧਰਕੇ ਅਸਮਾਨ ਵਿੱਚ ਉਡਾਰੀਆਂ ਲਗਾਉਣ ਦੇ ਕਾਬਿਲ ਬਣਦਾ ਹੈ ਅਤੇ ਤੀਜੀ ਮਾਂ ਹੁੰਦੀ ਹੈ ਸਾਡੀ ਮਾਂ ਬੋਲੀ । ਜਿਵੇਂ ਅਸੀ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਬੇਹੱਦ ਪਿਆਰ ਕਰਦੇ ਹਾਂ ਉਸੇ ਤਰ੍ਹਾਂ ਸਾਨੂੰ ਸਭਨੂੰ ਆਪਣੀਆਂ ਇਨ੍ਹਾਂ ਤਿੰਨਾਂ ਮਾਵਾਂ ਦਾ ਤਨ ਮਨ ਧਨ ਤੋਂ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ। ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਇਨ੍ਹਾਂ ਤਿੰਨਾਂ ਮਾਵਾਂ ਦਾ ਦੇਣ ਨਹੀਂ ਦੇ ਸਕਦਾ। ਸੋ ਆਓ ਆਪਾਂ ਸਾਰੇ ਰਲਕੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਲਈ ਲਏ ਇਤਿਹਾਸਿਕ ਫੈਸਲੇ ਵਿਚ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਵੱਧ ਤੋਂ ਵੱਧ ਆਪਣੀ ਮਾਤਰ ਭਾਸ਼ਾ ਪੰਜਾਬੀ ਮਾਂ ਬੋਲੀ ਨੂੰ ਤਰਜੀਹ ਦਈਏ। ਸਤਨਾਮ ਸਿੰਘ ਜਲਵਾਹਾ ਨੇ ਮਾਨ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਲਈ ਲਏ ਇਤਿਹਾਸਿਕ ਫੈਸਲੇ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਮਾਨ ਸਰਕਾਰ ਦਾ ਧੰਨਵਾਦ ਕੀਤਾ।

ਚੀਫ ਵਿੱਪ ਬਲਜਿੰਦਰ ਕੌਰ ਨੂੰ ਪੰਜਾਬ ਕੈਬਨਿਟ ਵਲੋਂ ਕੈਬਨਿਟ ਮੰਤਰੀ ਬਰਾਬਰ ਰੈਂਕ ਦੇਣਾ ਸ਼ਲਾਗਾਯੋਗ- ਚੇਤਾ

ਬੰਗਾ 14,ਦਸੰਬਰ (ਮਨਜਿੰਦਰ ਸਿੰਘ)ਤਲਵੰਡੀ ਸਾਬੋ ਤੋਂ ਦੂਸਰੀ ਵਾਰ ਵਿਧਾਇਕ ਬਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਚੀਫ ਵਿਪ ਬਲਜਿੰਦਰ ਕੌਰ ਨੂੰ ਪੰਜਾਬ ਕੈਬਿਨੇਟ ਵਲੋਂ ਖਾਸ ਮਤਾ ਪਾ ਕੇ ਕੈਬਿਨੇਟ ਮਨਿਸਟਰ ਦੇ ਬਰਾਬਰ ਦੀਆਂ ਸਹੂਲਤਾਂ ਮਿਲਣ ਤੇ ਬੰਗਾ ਦੇ ਸੀਨੀਅਰ ਆਪ ਆਗੂ ਬਲਦੇਵ ਸਿੰਘ ਚੇਤਾ ਵਲੋਂ ਮੁਬਾਰਕਾਂ ਦਿਤੀਆਂ ਗਈਆਂ |ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਸ਼੍ਰੀਮਤੀ ਬਲਜਿੰਦਰ ਕੌਰ ਦੀ ਪ੍ਰੇਰਨਾ ਸਦਕਾ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਪਾਰਟੀ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਆਗੂਆਂ ਨੂੰ ਬਣਦਾ ਸਤਿਕਾਰ ਦੇਣਾ ਪਾਰਟੀ ਹਾਈ ਕਮਾਂਡ ਦਾ ਸ਼ਲਾਗਾਯੋਗ ਫੈਸਲਾ ਹੈ| ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਹੈ|ਨਸ਼ਾ ਅਤੇ ਰਿਸ਼ਵਤ ਖੋਰੀ ਨੂੰ ਵੱਡੀ ਮਾਤਰਾ ਵਿੱਚ ਠੱਲ ਪਾਈ ਗਈ ਹੈ|ਉਹ ਦਿਨ ਦੂਰ ਨਹੀਂ ਜਦੋ ਪੰਜਾਬ ਭਾਰਤ ਦਾ ਪਹਿਲੇ ਨੰਬਰ ਦਾ ਖੁਸ਼ਹਾਲ ਸੂਬਾ ਹੋਵੇਗਾ| 

Friday, December 9, 2022

ਸਾਬਕਾ ਵਿਧਾਇਕ ਸੂੰਢ ਦੇ ਗ੍ਰਹਿ ਵਿੱਖੇ ਭਾਰਤ ਜੋੜੋ ਯਾਤਰਾ ਸੰਬੰਧੀ ਮੀਟਿੰਗ ਹੋਈ

ਬੰਗਾ,9 ਦਸੰਬਰ(ਮਨਜਿੰਦਰ ਸਿੰਘ ,ਜੇ ਕੌਰ ਮੂੰਗਾ ) ਕਾਂਗਰਸ ਪਾਰਟੀ ਵਲੋਂ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਦੇ ਸੰਬੰਧ ਵਿੱਚ ਬੰਗਾ ਦੇ ਸਾਬਕਾ ਵਿਧਾਇਕ ਚੋਧਰੀ ਤਰਲੋਚਨ ਸਿੰਘ ਸੂੰਢ ਦੇ ਗ੍ਰਹਿ ਬੰਗਾ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਵਿਸੇਸ ਮੀਟਿੰਗ ਹੋਈ ਜਿਸ ਮੌਕੇ ਸਾਬਕਾ ਮੰਤਰੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੂੰ ਇਸ ਯਾਤਰਾ ਦੇ ਸੰਬੰਧ ਵਿੱਚ ਹਲਕਾ ਬੰਗਾ ਦਾ ਇੰਚਾਰਜ ਦੀ ਜਿੰਮੇਵਾਰੀ ਦਿਤੀ ਗਈ ਹੈ ਨੇ ਉਚੇਚੇ ਤੋਰ ਤੇ ਸਿਰਕਤ ਕੀਤੀ | ਇਸ ਮੌਕੇ ਰਾਣਾ ਗੁਰਜੀਤ ਸਿੰਘ ਅਤੇ ਚੋਧਰੀ ਸੂੰਢ ਨੇ ਕਿਹਾ ਕਿ ਸਾਡਾ ਦੇਸ਼ ਇਕ ਸੈਕੂਲਰ ਦੇਸ਼ ਹੈ ਜਿਸ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਕਾਂਗਰਸ ਪਾਰਟੀ ਵੀ ਇਕ ਸੈਕੂਲਰ ਪਾਰਟੀ ਹੈ ਜਿਸ ਦੀ ਸੋਚ ਸਭ ਧਰਮਾਂ ਦਾ ਸਤਿਕਾਰ ਕਰਨਾ ਹੈ| ਉਨ੍ਹਾਂ ਕਿਹਾ ਕਿ ਦੂਸਰੀਆਂ ਪਾਰਟੀਆਂ ਜਿਸ ਤਰਾਂ ਗੁਮਰਾਹ ਕਰਦੀਆਂ ਹਨ ਉਸ ਤੋਂ ਬਚਨ ਲਈ ਅਤੇ ਸਭ ਧਰਮਾਂ ਦੇ ਲੋਕਾਂ ਨੂੰ ਇਕ ਮੁੱਠ ਕਰਨ ਅਤੇ ਦੇਸ਼ ਦੇ ਤਰੱਕੀ ਲਈ ਰਾਹੁਲ ਗਾਂਧੀ ਕੁਲ ਭਾਰਤ ਵਿੱਚ ਇਹ ਭਾਰਤ ਜੋੜੋ ਯਾਤਰਾ ਕਰ ਰਹੇ ਹਨ | ਇਸ ਮੌਕੇ ਅਜੇ ਕੁਮਾਰ ਮੰਗੂਪੁਰ ਜ਼ਿਲ੍ਹਾ ਪ੍ਰਧਾਨ,ਤੀਰਥ ਸਿੰਘ ਮੇਹਲੀਆਣਾ ਚੇਅਰਮੈਨ ਬਲਾਕ ਸਮਿਤੀਬੰਗਾ,ਸੋਖੀ ਰਾਮ ਬੱਜੋਂ ਕੁਲਵਰਨ ਸਿੰਘ ਬਲਾਕ ਪ੍ਰਧਾਨ, ਰਾਕੇਸ਼ ਕੁਮਾਰ ਵਾਇਸ ਚੇਅਰਮੈਨ, ਰਾਜਿੰਦਰ ਕੁਮਾਰ ਸ਼ਰਮਾ,ਸਮਿਤੀ ਮੇਂਬਰ ਸੋਨੂ, ਮਲਕੀਅਤ ਸਿੰਘ ਬਾਹੜੋਵਾਲ,ਹਰਬੰਤ ਸਿੰਘ ਸਾਬਕਾ ਚੇਅਰਮੈਨ,ਮਨਜਿੰਦਰ ਮੋਹਨ ਐਮ ਸੀ, ਕੀਮਤੀ ਸਦੀ ਐਮ ਸੀ,ਪਾਲੋ ਬੈਂਸ ਐਮ ਸੀ,ਤਲਵਿੰਦਰ ਕੌਰ ਐਮ ਸੀ,ਹਰਬੰਸ, ਬਬਲੂ, ਨਿਰਮਲਜੀਤ ਸਿੰਘ,ਡਾ ਅਮਰੀਕ ਸਿੰਘ.ਰਾਕੇਸ਼ ਕੁਮਾਰ ਟੋਨੀ,ਜੇ ਡੀ ਠਾਕੁਰ,ਬਲਬੀਰ ਖ਼ਮਾਚੋ,ਅਵਤਾਰ ਸਿੰਘ ਗਿੱਲ,ਕੇਵਲ ਸਿੰਘ ਮੰਗੂਵਾਲ,ਯੋਗੇਸ਼ ਕੁਮਾਰ ਘੁੰਮਣਾ,ਰੇਸ਼ਮ ਸਿੰਘ ਘੁੰਮਣ,ਜੋਗਾ ਭਲਵਾਨ, ਅਮਰਜੀਤ ਕਲਸੀ,ਅਵਤਾਰ ਸਿੰਘ,ਕਮਲਜੀਤ ਸਿੰਘ ਬੂਟਾ ਸਿੰਘ ਬਲਾਕੀਪੁਰਆਦਿ ਹਾਜਰ ਸਨ| 

24ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਂਮੈਂਟ****ਦਲਬੀਰ ਫੁੱਟਬਾਲ ਅਕਾਡਮੀ ਪਟਿਆਲਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਕਾਡਮੀ ਬੰਗਾ ਦੀਆਂ ਟੀਮਾਂ ਫਾਈਨਲ ਵਿਚ ਭਿੜਣਗੀਆਂ*

ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਗੁਰਦਿਆਲ ਸਿੰਘ ਜਗਤਪੁਰ ਅਤੇ ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ ਖਿਡਾਰੀਆਂ ਨਾਲ ਤਸਵੀਰਾਂ ਕਰਵਾਉਂਦੇ ਹੋਏ

ਬੰਗਾ 9 ਦਸੰਬਰ(ਮਨਜਿੰਦਰ ਸਿੰਘ, ਜੇ ਕੌਰ ਮੂੰਗਾ)
ਸ਼ਹੀਦ -ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਬੰਗਾ ਵੱਲੋਂ ਹਰਦੇਵ ਸਿੰਘ ਕਾਹਮਾ ਦੀ ਰਹਿਨੁਮਾਈ ਹੇਠ ਪਰਮਜੀਤ ਕਾਹਮਾ ਅਤੇ ਹਰਜਗਦੀਸ਼ ਸਿੰਘ ਮਾਨ ਦੀ ਯਾਦ ਨੂੰ ਸਮਰਪਿਤ 24ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਪੰਜਵੇਂ ਦਿਨ ਸੈਮੀਫਾਈਨਲ ਦੇ ਦੋ ਮੈਚ ਹੋਏ। ਜਿਹਨਾਂ ਵਿੱਚੋਂ ਦਲਬੀਰ ਫੁੱਟਬਾਲ ਅਕਾਡਮੀ ਪਟਿਆਲਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਕਾਡਮੀ ਬੰਗਾ ਦੀਆਂ ਟੀਮਾਂ ਫਾਈਨਲ ਵਿਚ ਦਾਖਲ ਹੋ ਗਈਆਂ। ਇਹ ਦੋਨੋਂ ਟੀਮਾਂ ਇਕ ਲੱਖ ਰੁਪਏ ਦੀ ਨਗਦ ਰਾਸ਼ੀ ਦਾ ਇਨਾਮ ਪ੍ਰਾਪਤ ਕਰਨ ਲਈ ਭਿੜਣਗੀਆਂ।
ਅੱਜ ਹੋਏ ਸੈਮੀਫਾਈਨਲ ਦੇ ਮੈਚਾਂ ਵਿੱਚੋਂ ਪਹਿਲਾ ਮੈਚ ਦਲਬੀਰ ਫੁੱਟਬਾਲ ਅਕਾਡਮੀ ਪਟਿਆਲਾ ਅਤੇ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਵਿਚਕਾਰ ਹੋਇਆ। ਦਲਬੀਰ ਫੁੱਟਬਾਲ ਅਕਾਡਮੀ ਪਟਿਆਲਾ ਦੀ ਟੀਮ ਨੇ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਦੀ ਟੀਮ ਨੂੰ  2-0 ਦੇ ਸਕੋਰ ਨਾਲ ਹਰਾ ਕੇ ਫਾਈਨਲ ਵਿਚ  ਦਾਖਲਾ ਪਾ ਲਿਆ ਹੈ। ਇਸ ਮੈਚ ਦਾ ਉਦਘਾਟਨ  ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਗੁਰਦਿਆਲ ਸਿੰਘ ਜਗਤਪੁਰ ਅਤੇ ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ ਨੇ ਕੀਤਾ। ਮੈਚ ਦੇ ਅੱਧ ਵਿਚਕਾਰ ਤਰਸੇਮ ਸਿੰਘ ਮੂਸਾਪੁਰ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਅੱਜ ਦਾ ਦੂਜਾ ਸੈਮੀਫਾਈਨਲ ਮੈਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਕਾਡਮੀ ਬੰਗਾ ਅਤੇ ਜਗਤ ਸਿੰਘ ਪਲਾਹੀ ਫੁੱਟਬਾਲ ਅਕਾਡਮੀ ਫਗਵਾੜਾ ਵਿਚਕਾਰ ਹੋਇਆ। ਇਹ ਮੈਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਕਾਡਮੀ ਬੰਗਾ ਦੀ ਟੀਮ ਨੇ 1-0 ਦੇ ਸਕੋਰ ਨਾਲ ਵਿਰੋਧੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਇਸ ਮੈਚ ਦਾ‌ ਉਦਘਾਟਨ ਸਤਨਾਮ ਸਿੰਘ ਹੇੜ੍ਹੀਆਂ ਅਤੇ ਅਨਵਰ ਮੁਹੰਮਦ ਨੇ ਕੀਤਾ। ਮੈਚ ਦੇ ਅੱਧ ਵਿਚਕਾਰ‌ ਡਾ. ਜਸਪਾਲ ਸਿੰਘ ਰੰਧਾਵਾ ਸਾਬਕਾ ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ ਬੰਗਾ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ ਅਤੇ ਪ੍ਰੈਸ ਸਕੱਤਰ ਹਰਬੰਸ ਹੀਉਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਂਮੈਂਟ ਦੇ ਆਖਰੀ ਦਿਨ ਸਿਰਫ਼ ਇਕ ਫਾਈਨਲ ਮੈਚ ਹੀ ਹੋਵੇਗਾ। ਇਹ ਮੈਚ ਦਲਬੀਰ ਫੁੱਟਬਾਲ ਅਕਾਡਮੀ ਪਟਿਆਲਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਕਾਡਮੀ ਬੰਗਾ ਵਿਚਕਾਰ ਹੋਵੇਗਾ। ਅੱਜ ਦਰਸ਼ਨ ਸਿੰਘ ਮਾਹਲ, ਝਲਮਣ ਸਿੰਘ ਸਿੱਧੂ, ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ, ਪ੍ਰੋ. ਸੰਤੋਖ ਸਿੰਘ ਔਜਲਾ, ਪ੍ਰੋ. ਸੁਰਿੰਦਰ ਸ਼ਰਮਾ, ਪ੍ਰੋ. ਐਸ. ਐਸ. ਕੌਲ, ਕਸ਼ਮੀਰੀ ਲਾਲ ਮੰਗੂਵਾਲ, ਤਰਲੋਚਨ ਸਿੰਘ ਪੂੰਨੀ, ਪ੍ਰੋ. ਪਰਗਣ ਸਿੰਘ ਅਟਵਾਲ, ਜਗਤਾਰ ਸਿੰਘ ਝਿੱਕਾ, ਦਲਜੀਤ ਸਿੰਘ ਸੁੱਜੋਂ, ਡਾ. ਗੁਰਮੀਤ ਸਿੰਘ ਸਰਾਂ, ਚਰਨਜੀਤ ਕੁਮਾਰ ਸ਼ਰਮਾ, ਅਮਨਦੀਪ ਸਿੰਘ ਥਾਂਦੀ, ਪਿਆਰਾ ਸਿੰਘ ਕਾਹਮਾ, ਦਵਿੰਦਰ ਕੁਮਾਰ ਖਾਨਖਾਨਾ, ਸਵਰਨ ਸਿੰਘ ਕਾਹਮਾ ਨੰਬਰਦਾਰ, ਸਰਬਜੀਤ ਮੰਗੂਵਾਲ, ਪ੍ਰੋ. ਸਨਦੀਪ ਨਈਅਰ, ਸੁੱਚਾ ਰਾਮ ਖਟਕੜ ਪੀ ਟੀ ਆਈ ਆਦਿ ਸੈਂਕੜੇ ਦਰਸ਼ਕਾਂ ਨੇ ਮੈਚਾਂ ਦਾ ਆਨੰਦ ਮਾਣਿਆ। 

ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ-----ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਨ***ਲੋਕਾਂ ਦੀ ਸੇਵਾ ਲਈ ਹਮੇਸ਼ਾਂ ਯਤਨਸ਼ੀਲ ਰਹਿੰਦਾਂ ਹਾਂ :-- ਚੇਤ ਰਾਮ ਰਤਨ ਪੰਜਾਬ ਪ੍ਰਧਾਨ

ਬੰਗਾ9 ਦਸੰਬਰ(ਮਨਜਿੰਦਰ ਸਿੰਘ,ਜੇ ਕੌਰ ਮੂੰਗਾ) ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਸਰਕਾਰਾ ਬਣਾਉਣ ਲਈ ਨੌਜਵਾਨ ਪੀੜੀ ਨੂੰ ਨਸ਼ਿਆ ਵੱਲ ਲਾਉਣ ਲਈ ਜੁੰਮੇਵਾਰ ਹੈ।ਇਸ ਗੱਲ ਦਾ ਪ੍ਰਗਟਾਵਾ ਗੁਰਦੀਪ ਸਿੰਘ ਮਦਨ ਕੌਮੀ ਪ੍ਰਧਾਨ ਕਰਾਇਮ ਵਿੰਗ ਆਲ ਇੰਡੀਆ ਹਿਉਮਨ ਰਾਇਟਸ ਕੌਂਸਲ ਭਾਰਤ ਨੇ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮੀਟਿੰਗ ਤੋਂ ਬਾਅਦ ਪੱਤਰਕਾ ਨਾਲ ਗੱਲਬਾਤ ਕਰਦਿਆ ਕੀਤਾ ।ਉਨਾ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣਾ ਚਾਹੀਦਾ ਹੈ ।ਅੱਜ ਪੰਜਾਬ ਦੇ ਲੋਕ ਨਸ਼ਿਆ ਕਰਕੇ ਆਪਣੇ ਪੁੱਤਰਾਂ ਨੂੰ ਗਵਾ ਚੁੱਕੇ ਸਨ । ਸਰਕਾਰਾਂ ਨੇ ਨਸ਼ਿਆ ਨੂੰ ਠੱਲ ਪਾਉਣ ਦੀ ਬੜੀ ਸਰਗਰਮੀ ਨਾਲ ਕੰਮ ਕਰ ਰਹੀ ਹੈ ਪਰ ਨ ਸਿਉਂ ਦੇ ਵੱਡੇ ਸੁਦਾਗਰਾ ਤੇ ਨਕੇਲ ਪਾਉਣ ਵਿੱਚ ਨਾਕਾਮ ਹੋ ਰਹੀ ਹੈ।
ਪ੍ਰਧਾਨ ਮਦਨ ਨੇ ਕੌਂਸਲ ਦੇ ਸੂਬਾ ਪ੍ਰਧਾਨ ਚੇਤ ਰਾਮ ਰਤਨ ਨੂੰ ਉਨਾਂ ਦੀ ਸਮਾਜ ਸੇਵੀ ਅਤੇ ਲੋਕ ਹਿੱਤ ਕੰਮਾ ਨੂੰ ਦੇਖਦਿਆ ਕੌਮੀ ਪ੍ਰਧਾਨ ਆਸਾ ਸਿੰਘ ਤਲਵੰਡੀ ਵੱਲੋਂ ਪੰਜਾਬ ਦੀ ਵਾਗ ਡੋਰ ਸੰਭਾਲੀ ਹੈ । ਉਨ੍ਹਾਂ ਕਿਹਾ ਕਿ ਬੰਗਾ ਦੀ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਅਤੇ ਜ਼ਿਲਾ ਪ੍ਰਧਾਨ ਮੈਡਮ ਜਤਿੰਦਰ ਕੌਰ ਮੂੰਗਾ ਕੌਂਸਲਰ ਬੰਗਾ ਮਨਜਿੰਦਰ ਸਿੰਘ ਬੁਲਾਰਾ ਪੰਜਾਬ, ਡਾ.ਨਵਕਤ ਭਰੋਮਜਾਰਾ,  ਨਾਮਵਰ ਸਮਾਜ ਸੇਵਕ ਆਗੂ ਗੁਲਸ਼ਨ ਕੁਮਾਰ ਬੰਗਾ ਪ੍ਰਧਾਨ ਸ਼ਹਿਰੀ ਬੰਗਾ ਨੇ ਵਿਸ਼ਵਾਸ ਦਵਾਇਆ ਕਿ ਉਹ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਇੱਕ ਵੱਡੀ ਮੀਟਿੰਗ ਕਰਕੇ ਆਲ ਇੰਡੀਆ ਹਿਉਮਨ ਰਾਇਟਸ ਦੀ ਮੈਂਬਰਸ਼ਿਪ ਵਧਾਉਣਗੇ ! ਪੰਜਾਬ ਪ੍ਰਧਾਨ ਚੇਤ ਰਾਮ ਰਤਨ ਨੇ ਕੌਮੀ ਪ੍ਰਧਾਨ ਤਲਵੰਡੀ ਅਤੇ ਕਰਾਇਮ ਵਿੰਗ ਕੌਮੀ ਪ੍ਰਧਾਨ ਮਦਨ ਵੱਲੋਂ ਮੈਨੂੰ ਸੂਬਾ ਪ੍ਰਧਾਨ ਨਿਯੁਕਤ ਕਰਨ ਤੇ ਧੰਨਵਾਦ ਕਰਦਿਆ ਕਿਹਾ ਕਿ ਮੈਂ ਲੋਕਾਂ ਦੀ ਸੇਵਾ ਲਈ ਹਮੇਸ਼ਾਂ ਯਤਨਸ਼ੀਲ ਰਹਿੰਦਾਂ ਹਾਂ।ਜਿਸ ਕਰਕੇ ਲੋਕਾਂ ਨੇ ਮੈਨੂੰ ਚੌਥੀ ਵਾਰ ਕੌਂਸਲਰ ਚੁਣਿਆ ਹੈ।ਉਨ੍ਹਾ ਕਿਹਾ ਕਿ ਮੇਰੇ ਪ੍ਰਧਾਨ ਬਣਨ ਤੇ ਦੁਆਬੇ ਦੇ ਜ਼ਿਲ੍ਹਿਆ ਵਿੱਚ ਵੱਡੀ ਗਿਣਤੀ ਵਿੱਚ ਮੈਂਬਰਸ਼ਿਪ ਲੈਣ ਲਈ ਪਹੁੰਚ ਕੀਤੀ ਜਾ ਰਹੀ ਹੈ ।ਇਸ ਮੌਕੇ ਮੈਡਮ ਮੰਜੂ ਬਾਲਾ, ਦਲਜੀਤ ਸਿੰਘ ਮੈਡਮ ਸੁਮਨ ਸਾਨ ਦਫਤਰ ਇੰਨਚਾਰਜ ਨਵਾਂਸ਼ਹਿਰ ਮਨਮੋਹਿਤ ਪ੍ਸ਼ਰ ਆਦਿ ਹਾਜਰ ਸਨ

Friday, December 2, 2022

ਨਗਰ ਕੋਂਸਲ ਬੰਗਾ ਦੀ ਮੀਟਿੰਗ ਹੋਈ

ਬੰਗਾ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਵਿਚਾਰ ਚਰਚਾ ਕਰਦੇ ਹੋਏ ਕੌਂਸਲਰ 

ਬੰਗਾ 2 ਦਸੰਬਰ(ਮਨਜਿੰਦਰ ਸਿੰਘ )ਨਗਰ ਕੌਂਸਲ ਬੰਗਾ ਦੀ ਵਿਸ਼ੇਸ਼ ਮੀਟਿੰਗ ਕੌਂਸਲ ਦਫ਼ਤਰ  ਬੰਗਾ ਵਿਖੇ ਹੋਈ। ਮੀਟਿੰਗ ਚ ਸਭ ਤੋਂ ਪਹਿਲਾਂ ਸਮੂਹ ਕੌਂਸਲਰਾਂ ਵੱਲੋਂ ਪਰਚੀ  ਨਾਲ ਚੇਅਰਮੈਨ ਦੀ ਚੋਣ ਕੀਤੀ ਗਈ  ਇਸੇ ਅਧਾਰ ਤੇ ਜਸਵਿੰਦਰ ਸਿੰਘ ਮਾਨ  ਨੂੰ ਮੀਟਿੰਗ ਦੀ ਪ੍ਰਧਾਨਗੀ ਲਈ ਚੁਣਿਆ ਗਿਆ। ਮੀਟਿੰਗ ਦੌਰਾਨ ਸਾਰੇ ਮਤਿਆਂ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਮੀਟਿੰਗ ਦੌਰਾਨ ਸਮੂਹ ਕੌਂਸਲਰ ਸਾਹਿਬਾਨ ਵੱਲੋਂ ਇੱਕਮੁੱਠ ਹੋ ਕੇ ਕਿਹਾ ਗਿਆ ਕਿ ਸ਼ਹਿਰ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ 
ਇਸ ਮੌਕੇ ਤੇ  ਸੁਖਦੇਵ ਸਿੰਘ ਕਾਰਜਕਾਰੀ ਅਫਸਰ, ਜਸਪਾਲ ਰਾਣਾ ਇੰਸਪੈਕਟਰ, ਜਤਿੰਦਰ ਕੌਰ ਮੂੰਗਾ, ਜੀਤ ਸਿੰਘ ਭਾਟੀਆ,ਮੋਨਿਕਾ ਵਾਲੀਆਂ, ਹਿੰਮਤ ਤੇਜਪਾਲ, ਅਨੀਤਾ ਖੋਸਲਾ,ਬੰਦਨਾ,ਮੀਨੂ ਅਰੋੜਾ,ਮਨਜਿੰਦਰ ਮੋਹਨ ਬੌਬੀ,ਸੁਰਿੰਦਰ ਕੁਮਾਰ,ਸਰਬਜੀਤ ਸਾਬੀ, ਰਸ਼ਪਾਲ ਕੌਰ,ਤਲਵਿੰਦਰ ਕੌਰ,ਕੀਮਤੀ ਸੱਦੀ,ਨਰਿੰਦਰ ਰੱਤੂ ਸਮੇਤ ਸਾਰੇ ਕੌਂਸਲਰ ਹਾਜ਼ਿਰ ਸਨ।


Thursday, December 1, 2022

6 ਦਸੰਬਰ ਦੇ ਤਲਵੰਡੀ ਸਾਬੋ ਦੇ ਪ੍ਰੋਗਰਾਮ ਸੰਬੰਧੀ ਵਿਚਾਰ ਚਰਚਾ***;ਪੰਜਾਬ ਵਿਚ ਕਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਿਚ ਆਮ ਪਾਰਟੀ ਦੀ ਸਰਕਾਰ ਫਲਾਪ --ਪ੍ਰਵੀਨ ਬੰਗਾ

ਜੈ ਪਾਲ ਸੁੰਡਾ ਜੀ ਦੀ ਰਿਹਾਇਸ਼ ਤੇ ਪ੍ਰਵੀਨ ਬੰਗਾ ਦੀ ਅਗਵਾਈ ਵਿਚ ਮੀਟਿੰਗ ਦੋਰਾਨ ਮਨੋਹਰ ਕਮਾਮ, ਵਿਜੇ ਕੁਮਾਰ ਗੁਣਾਚੌਰ, ਦਵਿੰਦਰ ਟਾਂਕ

ਬੰਗਾ1ਦਸੰਬਰ(ਮਨਜਿੰਦਰ ਸਿੰਘ) 6 ਦਸੰਬਰ ਨੂੰ  ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਤੇ  ਤਲਵੰਡੀ ਸਾਬੋ ਵਿਖੇ ਸੁਬਾ ਪੱਧਰੀ ਸਮਾਗਮ ਦੀ ਤਿਆਰੀ ਸਬੰਧੀ ਵਿਧਾਨ ਸਭਾ ਹਲਕਾ ਬੰਗਾ ਦੇ ਪ੍ਰਧਾਨ ਜੈ ਪਾਲ ਸੁੰਡਾ ਜੀ ਦੀ ਰਿਹਾਇਸ਼ ਭਰੋਮਜਾਰਾ ਵਿਖੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ ਦੀ ਅਗਵਾਈ ਵਿਚ ਮੀਟਿੰਗ  ਵਿੱਚ ਜਾਇਜ਼ਾ ਲਿਆ ਗਿਆ ਇਸ ਮੌਕੇ ਤੇ ਜੋਨ ਇੰਚਾਰਜ ਸਰਪੰਚ ਮਨੋਹਰ  ਕਮਾਮ ਜੀ, ਜ਼ਿਲਾ ਇੰਚਾਰਜ ਦਵਿੰਦਰ ਟਾਂਕ ਖਾਨਖਾਨਾ,ਜ਼ਿਲਾ ਸਕੱਤਰ ਵਿਜੇ ਕੁਮਾਰ ਗੁਣਾਚੌਰ ਜੀ ਬਸਪਾ ਆਗੂ ਗੁਰਦਿਆਲ ਸਿੰਘ ਦੋਸਾਂਝ ਆਦਿ ਬਸਪਾ ਆਗੂਆਂ ਦੀ ਹਾਜ਼ਰੀ ਵਿੱਚ ਬਸਪਾ ਆਗੂ ਪ੍ਰਵੀਨ ਬੰਗਾ ਨੇ ਆਖਿਆ ਤਲਵੰਡੀ ਸਾਬੋ ਵਿਖੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਵਿਚ ਹੋ ਰਹੇ ਸਮਾਗਮ ਵਿਚ  ਬਸਪਾ ਪੰਜਾਬ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਪਾਲ ਜੀ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਵਿਸ਼ੇਸ਼ ਤੌਰ ਤੇ  ਪੰਜਾਬ ਦੇ ਇੰਚਾਰਜ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜਸਭਾ ਮੈਂਬਰ, ਪੰਜਾਬ ਦੇ ਇੰਚਾਰਜ ਡਾ ਨਛਤਰ ਪਾਲ ਜੀ ਵਿਧਾਇਕ, ਪੰਜਾਬ ਦੇ ਇੰਚਾਰਜ ਪਛੜੇ ਵਰਗ ਦੇ ਆਗੂ ਅਜੀਤ ਸਿੰਘ ਭੈਣੀ ਜੀ ਪੁਜ ਰਹੇ ਹਨ  ਇਨ੍ਹਾਂ ਤੋਂ ਇਲਾਵਾ ਸੂਬੇ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਰ ਹੋਵੇਗੀ ਇਸ ਮੌਕੇ ਤੇ ਸ੍ਰੀ ਬੰਗਾ ਨੇ ਆਖਿਆ ਪੰਜਾਬ ਵਿੱਚ ਬਦਲਾਅ ਦੇ ਨਾਂ ਤੇ ਬਣੀ ਆਮ ਪਾਰਟੀ ਦੀ ਸਰਕਾਰ ਵਿਚ ਕਨੂੰਨ ਵਿਵਸਥਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪੰਜਾਬ ਦਾ ਕੋਈ ਵੀ  ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ  ਪੰਜਾਬ ਪੁਲਿਸ ਸਿਰਫ਼ ਗਰੀਬ ਤੇ ਰੋਜ਼ਾਨਾ ਰੋਟੀ ਰੋਜ਼ੀ ਲਈ ਟੂਵੀਲਰ ਤੇ ਜਾਣ ਵਾਲਿਆਂ  ਦੇ  ਜਗਾ ਜਗਾ ਨਾਕਿਆਂ ਤੇ ਚਲਾਨ ਕੱਟਣ ਵਿਚ ਲੱਗੀ ਹੋਈ ਹੈ ਪੁਲਿਸ ਥਾਣਿਆਂ ਵਿੱਚ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ  ਬਸਪਾ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਬਣਾਉਣ ਦੇ ਫੈਸਲੇ ਦਾ ਪੁਰਜੋਰ ਵਿਰੋਧ ਕਰਦੀ ਹੈ ਉਸ ਦੀ ਬਜਾਏ ਪਹਿਲਾਂ ਸਥਾਪਿਤ ਸਰਕਾਰੀ ਡਿਸਪੈਂਸਰੀਆਂ ਤੇ ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਤੇ ਸੂਚਾਰੂ ਢੰਗ ਨਾਲ ਚਲਾਉਣ ਲਈ ਉਨ੍ਹਾਂ ਵਿੱਚ ਡਾਕਟਰ ਤੇ ਮੈਡੀਕਲ ਹੈਲਥ ਦੀਆਂ ਲੋੜਾਂ ਪੂਰੀਆਂ ਕਰਨ ਵਲ ਧਿਆਨ ਦੇਣਾ ਚਾਹੀਦਾ ਹੈ ਬਸਪਾ ਲੀਡਰਸ਼ਿਪ  ਜਲਦੀ ਹਲਕੇ ਦੀਆਂ ਸਮਸਿਆਵਾਂ ਸੰਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇਗੀ ਸ੍ਰੀ ਬੰਗਾ ਮਨੋਹਰ ਕਮਾਮ ਤੇ ਜੈ ਪਾਲ ਸੁੰਡਾ ਨੇ ਆਖਿਆ ਪੰਜਾਬ ਸਰਕਾਰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਫੋਟੋ ਲਾਉਣ ਦੀ ਡਰਾਮੇਬਾਜ਼ੀ ਕਰਕੇ ਬਾਬਾ ਸਾਹਿਬ ਜੀ ਦੇ ਸੰਵਿਧਾਨਿਕ ਸਹੂਲਤਾਂ ਨੂੰ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਖਤਮ ਕਰਨ ਵਿਚ ਲੱਗੀ ਹੋਈ ਹੈ ਸੰਵਿਧਾਨ ਖ਼ਤਰੇ ਵਿਚ ਸੰਵਿਧਾਨ ਨੂੰ ਬਚਾਉਣ ਲਈ 6 ਦਸੰਬਰ ਨੂੰ ਇਤਿਹਾਸਕ ਧਰਤੀ ਤਲਵੰਡੀ ਸਾਬੋ ਪੁੱਜ ਕੇ ਸੰਵਿਧਾਨ ਨੂੰ ਬਚਾਉਣ ਲਈ ਸੰਕਲਪ ਲੈਣ ਲਈ ਪੁੱਜਣ ਦੀ ਅਪੀਲ ਕੀਤੀ ਇਸ ਮੌਕੇ ਤੇ ਹੰਸ ਰਾਜ ਜੀ ਦੇਸ ਰਾਜ  ਤੋਂ ਇਲਾਵਾ ਸਾਥੀ ਸ਼ਾਮਿਲ ਹੋਏ 

ਸ੍ਰੋਅਦ (ਬ)ਦੇ ਨਵਨਿਯੁਕਤ ਕੌਰ ਕਮੇਟੀ ਮੈਂਬਰ ਡਾ: ਸੁੱਖੀ ਗੁਰੂਦਵਾਰਾ ਚਰਨ ਕੰਵਲ ਸਾਹਿਬ ਹੋਏ ਨਤਮਸਤਕ :

ਬੰਗਾ 1 ਦਸੰਬਰ(ਮਨਜਿੰਦਰ ਸਿੰਘ) ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਥੇਬੰਦਕ ਵਰਕਿੰਗ ਢਾਂਚੇ ਦੀ ਘੋਸ਼ਣਾ ਕੀਤੀ ਗਈ | ਜਿਸ ਅਨੁਸਾਰ 24 ਮੈਂਬਰ ਦੀ ਕੌਰ ਕਮੇਟੀ ਵਿੱਚ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਦਾ ਨਾਮ ਸ਼ਾਮਲ ਕੀਤਾ ਗਿਆ| ਇਸ ਨਿਯੁਕਤੀ ਤੇ ਵਾਹਿਗੁਰੂ ਪ੍ਰਮਾਤਮਾ ਦਾ ਸ਼ੁਕਰਾਨਾਂ ਕਰਨ ਲਈ ਡਾਕਟਰ ਸੁਖਵਿੰਦਰ ਕੁਮਾਰ  ਸੁੱਖੀ ਬੰਗਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਸਮੇਤ ਗੁਰੂਦਵਾਰਾ 6ਵੀਂ ਪਾਤਸ਼ਾਹੀ ਚਰਨ ਕੰਵਲ ਸਾਹਿਬ ਬੰਗਾ ਵਿੱਖੇ ਨੱਤਮਸਤਕ ਹੋਏ ਅਤੇ ਉਨ੍ਹਾਂ ਨੂੰ ਲੀਡਰਸ਼ਿਪ ਵਲੋਂ  ਸਨਮਾਨਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਵਾਹਿਗੁਰ ਦਾ ਸ਼ੁਕਰਾਨਾਂ ਕਰਨ ਉਪਰੰਤ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੇ ਧੰਨਵਾਦ ਦੇ ਨਾਲ ਬੰਗਾ ਹਲਕੇ ਦੇ ਲੋਕਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਬੰਗਾ ਹਲਕੇ ਤੋਂ ਚੁਣਿਆ ਜਿਸ ਕਾਰਨ ਇਹ ਸਨਮਾਨ ਅਤੇ ਜਿੰਮੇਵਾਰੀ ਮਿਲੀ ਹੈ ਜਿਸ ਨੂੰ ਉਹ ਪੂਰੀ ਲੱਗਣ ਅਤੇ ਮਿਹਨਤ ਨਾਲ ਨਿਭਾਉਣਗੇ | ਇਸ ਮੌਕੇ ਸ ਬੁੱਧ ਸਿੰਘ ਬਲਾਕੀਪੁਰ ,ਪਰਵੀਨ ਬੰਗਾ ਸੂਬਾ ਸਕੱਤਰ ਬਹੁਜਨ ਸਮਾਜ ਪਾਰਟੀ, ਕੁਲਵਿੰਦਰ ਸਿੰਘ ਢਾਹਾਂ,ਗੁਰਮੇਲ ਸਿੰਘ ਸਾਹਲੋਂ,ਸੁਖਦੀਪ ਸਿੰਘ ਸੁਕਾਰ, ਸੋਹਣ ਲਾਲ ਢੰਡਾ, ਸੁਰਜੀਤ ਸਿੰਘ ਮਾਂਗਟ, ਜੀਤ ਸਿੰਘ ਭਾਟੀਆ, ਬਲਵੰਤ ਸਿੰਘ ਲਾਦੀਆਂ, ਹਰਜੀਤ ਸਿੰਘ ਸੰਧਵਾ, ਜਸਵਿੰਦਰ ਸਿੰਘ ਮਾਨ,ਲਾਡੀ ਬੰਗਾ, ਮਨਜੀਤ ਸਿੰਘ ਬੱਬਲ,ਅਰਜੋਨ ਸਿੰਘ ਖੜੌਦ, ਤਰਸੇਮ ਲਾਲ ਝੱਲੀ ਹੀਉਂ, ਗੁਰਿੰਦਰ ਸਿੰਘ ਬਾਂਸਲ, ਗੁਰਮਿੰਦਰ ਸਿੰਘ ਡਿੰਪਲ, ਸੁਖਦੇਵ ਰਾਜ ਮੱਲ੍ਹਾ, ਅਮਰੀਕ ਸਿੰਘ ਸੋਨੀ, ਚੰਨੀ ਭਰੋਲੀ, ਰਮਨ ਕੁਮਾਰ ਬੰਗਾ, ਮਨਜੀਤ ਸਿੰਘ ਰਿੰਕੂ, ਪਰਮਵੀਰ ਸਿੰਘ ਮਾਨ, ਅਮਰਜੀਤ ਸਿੰਘ ਗੋਰਾ, ਦੀਪਕ ਘਈ, ਅਮਰਜੀਤ ਸਿੰਘ ਬਹੂਆ, ਦਿਲਪ੍ਰੀਤ ਸਿੰਘ, ਵਿਜੇ ਕੁਮਾਰ ਗੁਣਾਚੌਰ, ਸਿਕੰਦਰ ਹੰਸ, ਮਨਜੀਤ ਸਿੰਘ, ਗੁਰਪਾਲ ਸਿੰਘ, ਪੂਨਮ ਅਰੋੜਾ, ਹਰਮਿੰਦਰ ਕੌਰ ਬੰਗਾ ਆਦਿ ਹਾਜ਼ਰ ਸਨ | 

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...