Tuesday, January 30, 2024

VULGAR SONGS ARE LEADING THE YOUNG GENRATION ASTRY--Gagandeep Garcha

BANGA 30,january(MANJINDER SINGH )

Garcha Music Institute Banga Managing Director Gagandeep Garcha while talking to the media today said that music has been giving value to our society for centuries and it is natural that there will be a change in time as well as in music but if this change comes in the wrong direction.  If it happens then it becomes a matter of concern, Gagandeep Garcha while expressing concern has expressed displeasure with those few artists who have served songs with nakedness and weapons in the society for a few money and fame, he said that if the society is worried  If intellectuals and those who respect civilized music do not make a solid strategy today, then our future generations will also have to suffer the harmful consequences.
He said that our Garcha Music Institute organizes programs related to civilized singing dedicated to the late Ustad Joga Singh Garcha ji, in which students try to stop vulgar singing through the songs of Surinder Kaur Prakash Kaur Jagmohan Kaur.  We all should do more such efforts to promote clean singing and save the deteriorating image of good singing.On this occasion Sunil Dutt, Ranjit Rana, Abhay Jindowalia Ravil, Kajal, Sangram and the teachers of institute were present

Saturday, January 27, 2024

LION CLUB BANGA NISCHEY PRESENTED A WASHING MACHINE AND SHAGUN MONEY ON THE OCCASION OF THE MARRIAGE OF A GIRL OF POOR NEEDY FAIMLY*****************************EVERY LION MEMBER SHOULD HELP POOR NEEDY FAIMILIES IN SOCIAL SERVICE WORK -LION BALBIR RAI, LION GULSHAN

Banga 27th January(Reporter SKB)

 Lions Club Banga nischey  under the direction of former President and Project Chairman Lion Dheeraj Kumar Makkar (USA) under the chairmanship of President Lion Gulshan Kumar and Chartered President Lion Balbir Singh Rai , with the support of all Lion members for the marriage of a  poor faimly girl Bipasha grand daughter of Mr. Dogar Ram resident of village morawali a washing machine and cash were offered as shagun  .  On this occasion, Charter President Lion Balbir Singh Roy and Club President Lion Gulshan Kumar thanked all the Lion members and appealed that every Lion member should contribute  to help the poor families in such social service activities.  On this occasion, Secretary Lion Manjinder Singh, Treasurer Lion Jaspal Singh Gidda, Lion Dheeraj Kumar Makkar(USA )'s wife Meenu Makkar , Lion Lakhvir Ram, Lion Ramandeep Singh, Lion Harvinder Kumar, Lion Rohit Chopra, Lion Jasvir Singh, Lion Harnek Singh  , Lion Ram Tirth, Lion Gurpreet Singh and family members of the needy girl were present

ਲਾਇਨਜ਼ ਕਲੱਬ ਬੰਗਾ ਨਿਸ਼ਚੇ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਦੇ ਮੋਕੇ ਤੇ ਵਾਸ਼ਿੰਗ ਮਸ਼ੀਨ ਅਤੇ ਸ਼ਗਨ ਰਾਸ਼ੀ ਭੇਂਟ*******ਸਮਾਜ ਸੇਵਾ ਕਾਰਜਾਂ ਵਿੱਚ ਹਰ ਲਾਇਨ ਮੈਂਬਰ ਗਰੀਬ ਪਰਿਵਾਰਾਂ ਦੀ ਮੱਦਦ ਕਰੇ -ਲਾਇਨ ਬਲਬੀਰ ਰਾਏ, ਲਾਇਨ ਗੁਲਸ਼ਨ

ਬੰਗਾ 27 ਜਨਵਰੀ (ਅਮਿਤ ਕੁਮਾਰ ਹੰਸ )ਲਾਇਨਜ਼ ਕਲੱਬ ਬੰਗਾ ਨਿਸ਼ਚੇ ਵਲੋਂ ਸਾਬਕਾ ਪ੍ਰਧਾਨ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਧੀਰਜ ਕੁਮਾਰ ਮੱਕੜ ( ਯੂ• ਐਸ• ਏ•) ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪ੍ਰਧਾਨ ਲਾਇਨ ਗੁਲਸ਼ਨ ਕੁਮਾਰ ਦੀ ਪ੍ਰਧਾਨਗੀ ਅਤੇ ਚਾਰਟਰਡ ਪ੍ਰਧਾਨ ਲਾਇਨ ਬਲਬੀਰ ਸਿੰਘ ਰਾਏ ਜੀ ਦੀ ਅਗਵਾਈ ਵਿੱਚ ਲਾਇਨ ਕਲੱਬ ਇੰਟਰਨੈਸ਼ਨਲ ਦੇ ਸਮਾਜ ਸੇਵਾ ਦੇ ਕਾਰਜਾਂ  ਦੀ ਲੜੀ ਨੂੰ ਅਗੇ ਵਧਾਉਂਦੇ ਹੋਏ ਸਾਰੇ ਲਾਇਨ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਮੋਰਾਂਵਾਲੀ ਜ਼ਿਲਾ ਹੋਸ਼ਿਆਰਪੁਰ ਦੀ ਇੱਕ ਗਰੀਬ ਪਰਿਵਾਰ ਦੀ ਲੜਕੀ ਬਿਪਾਸ਼ਾ ਸਪੁੱਤਰੀ ਸ਼੍ਰੀ ਡੋਗਰ ਰਾਮ ਦੇ ਵਿਆਹ ਦੇ ਸ਼ੁੱਭ ਅਵਸਰ ਨੂੰ ਮੁੱਖ ਰੱਖਦੇ  ਹੋਏ ਲੜਕੀ ਦੇ ਵਿਆਹ ਲਈ ਵਾਸ਼ਿੰਗ ਮਸ਼ੀਨ ਅਤੇ ਨਗਦ ਰਾਸ਼ੀ ਸ਼ਗਨ ਵਜੋਂ ਭੇਂਟ ਕੀਤੀ ਗਈ। ਇਸ ਮੋਕੇ ਲਾਇਨ ਕਲੱਬ ਬੰਗਾ ਨਿਸਚੇ ਦੇ  ਚਾਰਟਰ ਪ੍ਰਧਾਨ ਲਾਇਨ ਬਲਬੀਰ ਸਿੰਘ ਰਾਏ ਅਤੇ ਮਜੂਦਾ ਪ੍ਰਧਾਨ ਲਾਇਨ ਗੁਲਸ਼ਨ ਕੁਮਾਰ ਨੇ ਸਾਰੇ ਲਾਇਨ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਇਸ ਤਰਾਂ ਦੇ ਸਮਾਜ  ਸੇਵਾ ਦੇ  ਕਾਰਜਾਂ  ਵਿੱਚ ਹਰ ਲਾਇਨ ਮੈਂਬਰ ਗਰੀਬ ਪਰਿਵਾਰਾਂ ਦੀ ਮੱਦਦ ਕਰਨ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ। ਇਸ ਮੋਕੇ ਸਕੱਤਰ  ਲਾਇਨ ਮਨਜਿੰਦਰ ਸਿੰਘ, ਖਜਾਨਚੀ ਲਾਇਨ ਜਸਪਾਲ ਸਿੰਘ ਗਿੱਦਾ, ਲਾਇਨ ਧੀਰਜ ਕੁਮਾਰ ਮੱਕੜ(ਯੂ ਐਸ ਏ)  ਦੀ ਪਤਨੀ ਮੀਨੂੰ ਮੱਕੜ,  ਲਾਇਨ ਲਖਵੀਰ ਰਾਮ, ਲਾਇਨ ਰਮਨਦੀਪ ਸਿੰਘ, ਲਾਇਨ ਹਰਵਿੰਦਰ ਕੁਮਾਰ, ਲਾਇਨ ਰੋਹਿਤ ਚੋਪੜਾ, ਲਾਇਨ ਜਸਵੀਰ ਸਿੰਘ, ਲਾਇਨ ਹਰਨੇਕ ਸਿੰਘ, ਲਾਇਨ ਰਾਮ ਤੀਰਥ, ਲਾਇਨ ਗੁਰਪ੍ਰੀਤ ਸਿੰਘ ਅਤੇ ਲੋੜਵੰਦ ਲੜਕੀ ਦੇ ਪਰਿਵਾਰਕ ਮੈਂਬਰ ਹਾਜਰ ਸਨ |

LION CLUB BANGA NISCHEY PRESENTED A WASHING MACHINE AND SHAGUN MONEY ON THE OCCASION OF THE MARRIAGE OF A GIRL OF POOR NEEDY FAIMLY*****************************
EVERY LION MEMBER SHOULD HELP POOR NEEDY FAIMILIES IN SOCIAL SERVICE WORK -LION BALBIR RAI, LION GULSHAN 

Banga 27th January (Amit Kumar Hans) Lions Club Banga nische  under the direction of former President and Project Chairman Lion Dheeraj Kumar Makkar (USA) under the chairmanship of President Lion Gulshan Kumar and Chartered President Lion Balbir Singh Rai , with the support of all Lion members for the marriage of a  poor faimly girl Bipasha grand  daughter of Mr. Dogar Ram resident of village morawali a washing machine and cash were offered as shagun  .  On this occasion, Charter President Lion Balbir Singh Roy and Club President Lion Gulshan Kumar thanked all the Lion members and appealed that every Lion member should contribute  to help the poor families in such social service activities.  On this occasion, Secretary Lion Manjinder Singh, Treasurer Lion Jaspal Singh Gidda, Lion Dheeraj Kumar Makkar's wife Meenu Makkar (USA), Lion Lakhvir Ram, Lion Ramandeep Singh, Lion Harvinder Kumar, Lion Rohit Chopra, Lion Jasvir Singh, Lion Harnek Singh  , Lion Ram Tirth, Lion Gurpreet Singh and family members of the needy girl were present

Friday, January 26, 2024

ਦਲਜੀਤ ਸਿੰਘ ਖੱਖ ਸਬ ਡਵੀਸਨ ਬੰਗਾ ਦੇ ਉਪ ਪੁਲਿਸ ਕਪਤਾਨ ਨਿਯੁਕਤ ******:ਸਰਵਣ ਸਿੰਘ ਬੱਲ ਡੀ ਐਸ ਪੀ ਦਾ ਤਬਾਦਾਲਾ ਹੋਇਆ ਕਪੂਰਥਲਾ

ਡੀ ਐਸ ਪੀ  ਸ: ਦਲਜੀਤ ਸਿੰਘ ਖੱਖ ਪੀ ਪੀ ਐਸ 

ਬੰਗਾ 26 ਜਨਵਰੀ (ਮਨਜਿੰਦਰ ਸਿੰਘ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ  ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਵੱਡੀ ਗਿਣਤੀ ਵਿੱਚ ਬਦਲੀਆਂ ਕੀਤੀਆਂ ਗਈਆਂ ਹਨ | ਜਿਸ ਅਨੁਸਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਬ ਡਵੀਸਨ ਬੰਗਾ ਦੇ ਡੀ ਐਸ ਪੀ ਸ ਦਲਜੀਤ ਸਿੰਘ ਖੱਖ ਪੀ ਪੀ ਐਸ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ  ਮੌਜੂਦਾ ਡੀ ਐਸ ਪੀ ਸ ਸਰਵਣ ਸਿੰਘ ਬੱਲ ਦਾ ਤਬਾਦਲਾ ਕਪੂਰਥਲਾ ਵਿਖੇ ਕਰ ਦਿਤਾ ਗਿਆ ਹੈ| ਵਰਨਣ ਯੋਗ ਹੈ ਕੇ ਡੀ ਐਸ ਪੀ ਸ਼੍ਰੀ ਖੱਖ ਸਾਲ  1991ਵਿੱਚ ਪੁਲਿਸ ਮਹਿਕਮੇ ਵਿੱਚ ਬਤੋਰ ਥਾਣੇਦਾਰ ਭਰਤੀ  ਹੋਏ ਸਨ, ਬੰਗਾ ਥਾਣੇ ਵਿਖੇ ਬਤੋਰ ਐਸ ਐਚ ਓ ਸੇਵਾਵਾਂ ਨਿਭਾ ਚੁਕੇ ਹਨ
(ਸ ਭਗਵੰਤ ਮਾਨ ਮੁਖ ਮੰਤਰੀ ਪੰਜਾਬ, ਡੀ ਐਸ ਪੀ ਸ ਦਲਜੀਤ ਸਿੰਘ ਖੱਖ ਨੂੰ ਖਾਸ ਪੁਲਿਸ ਮੈਡਲ ਨਾਲ ਸਨਮਾਨਤ ਕਰਦੇ ਹੋਏ )
ਅਤੇ ਸਾਲ 2022 ਦੇ ਸੁਤੰਤਰਤਾ ਦਿਵਸ ਮੌਕੇ 15 ਅਗਸਤ ਵਾਲੇ ਦਿਨ ਉਨ੍ਹਾਂ ਨੂੰ ਖਾਸ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ |

Sunday, January 21, 2024

ਪੁਲਿਸ ਕਰਮਚਾਰੀਆਂ ਨੂੰ ਹੀਟਰ ਤੇ ਥਰਮੋਸ ਬੋਤਲਾਂ ਵੰਡੀਆਂ:

ਕੁਲਜੀਤ ਸਿੰਘ ਸਰਹਾਲ,ਡੀ ਐਸ ਪੀ ਬੰਗਾ ਸਰਵਣ ਸਿੰਘ ਬੱਲ ,ਦਿਲਬਾਗ ਸਿੰਘ ਬਾਗੀ ਅਤੇ ਸਾਥੀ ਪੁਲਿਸ ਕਰਮਚਾਰੀਆਂ ਨੂੰ ਹੀਟਰ ਅਤੇ ਥਰਮੋਸ ਬੋਤਲਾਂ ਵੰਡਦੇ ਹੋਏ।

ਬੰਗਾ,21ਜਨਵਰੀ (ਮਨਜਿੰਦਰ ਸਿੰਘ)
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੋਟਰੀ ਕਲੱਬ ਬੰਗਾ ਗਰੀਨ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਭਾਰੀ ਠੰਢ ਦੇ ਪ੍ਰਕੋਪ ਦੇ ਚੱਲਦਿਆਂ ਦਿਲਬਾਗ ਸਿੰਘ ਬਾਗੀ ਅਤੇ ਡੀਐਸਪੀ ਬੰਗਾ ਸਰਵਣ ਸਿੰਘ ਬੱਲ ਦੀ ਅਗਵਾਈ ਹੇਠ ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਥਾਣਾ ਸਿਟੀ ਬੰਗਾ, ਥਾਣਾ ਸਦਰ ਬੰਗਾ, ਥਾਣਾ ਮੁਕੰਦਪੁਰ ਅਤੇ ਥਾਣਾ ਬਹਿਰਾਮ ਦੇ ਪੁਲਿਸ ਕਰਮਚਾਰੀਆਂ ਨੂੰ ਹੀਟਰ ਅਤੇ ਥਰਮੋਸ ਬੋਤਲਾਂ ਵੰਡੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ ਨੇ ਸਮਾਜ ਸੇਵਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਬ ਡਵੀਜ਼ਨ ਬੰਗਾ ਦੀ ਪੁਲਿਸ ਵਲੋਂ ਗੈਰ ਸਮਾਜਿਕ ਅਨਸਰਾਂ ਖਿਲਾਫ ਸਖਤੀ ਅਤੇ ਦਿਨ ਰਾਤ ਮਿਹਨਤ ਨਾਲ ਚਲਾਈ ਮੁਹਿੰਮ ਦੀ ਵੀ ਸ਼ਲਾਘਾ ਕੀਤੀ। ਦਿਲਬਾਗ ਸਿੰਘ ਬਾਗੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਠੰਡ ਦੇ ਮੌਸਮ ਵਿੱਚ ਪੁਲਿਸ ਕਰਮਚਾਰੀਆਂ ਨੂੰ ਹੀਟਰ ਅਤੇ ਥਰਮੋਸ ਬੋਤਲਾਂ ਮੁਹਈਆ ਕਰਵਾਉਣ ਵਿੱਚ ਹੋਰਨਾਂ ਤੋਂ ਇਲਾਵਾ ਸ਼ਮਿੰਦਰ ਸਿੰਘ ਗਰਚਾ,ਸਤਨਾਮ ਸਿੰਘ ਹੇੜੀਆ, ਜਗਜੀਤ ਸਿੰਘ ਸੋਢੀ,ਬਲਬੀਰ ਸਿੰਘ ਢੀਂਡਸਾ ਅਤੇ ਮੋਹਨ ਸਿੰਘ ਕੰਦੋਲਾ ਦਾ ਵਿਸ਼ੇਸ ਯੋਗਦਾਨ ਹੈ | ਇਸ ਮੌਕੇ, ਡੀਐਸਪੀ ਸਰਵਣ ਸਿੰਘ ਬੱਲ ਨੇ ਕੁਲਜੀਤ ਸਿੰਘ ਸਰਹਾਲ ਅਤੇ ਦਿਲਬਾਗ ਸਿੰਘ ਬਾਗੀ ਦੀ ਟੀਮ ਦਾ ਧੰਨਵਾਦ ਕੀਤਾ|ਇਸ ਮੌਕੇ  ਸ਼ਮਿੰਦਰ ਸਿੰਘ ਗਰਚਾ, ਸਤਨਾਮ ਸਿੰਘ ਹੇੜੀਆਂ, ਗਾਇਕ ਅਮਰਦੀਪ ਬੰਗਾ, ਰੌਬੀ ਕੰਗ, ਸਾਗਰ ਅਰੋੜਾ, ਬਾਬਾ ਹਰਮਿੰਦਰ ਸਿੰਘ ਲੱਕੀ, ਬਲਵੀਰ ਸਿੰਘ ਪਾਬਲਾ, ਕੁਲਵੀਰ ਸਿੰਘ ਪਾਬਲਾ, ਪਵਨਜੀਤ ਸਿੰਘ ਸਿੱਧੂ, ਸਤਨਾਮ ਸਿੰਘ ਝਿੱਕਾ, ਮਾਸਟਰ ਅਸ਼ੋਕ ਕੁਮਾਰ ਸ਼ਰਮਾ, ਜੀਵਨ ਦਾਸ ਕੌਸ਼ਲ, ਤਰਸੇਮ ਸਿੰਘ ਨੋਤਾ ਖਟਕੜ ਕਲਾਂ, ਬਲਿਹਾਰ ਸਿੰਘ ਮਾਨ ਆਦਿ ਹਾਜਰ ਸਨ।


ਬੰਗਾ ਸ਼ਹਿਰ ਵਿੱਚ ਸ਼੍ਰੀ ਰਾਮ ਮੰਦਿਰ ਦੇ ਉਦਘਾਟਨ ਨੂੰ ਸਮਰਪਿਤ ਸੋਭਾ ਯਾਤਰਾ ਸਜਾਈ ਗਈ :

ਬੰਗਾ, 21ਜਨਵਰੀ (ਮਨਜਿੰਦਰ ਸਿੰਘ)
ਅਯੁੱਧਿਆ ਚ ਭਗਵਾਨ ਸ੍ਰੀ ਰਾਮ ਮੰਦਰ ਦੇ ਉਦਘਾਟਨ ਅਤੇ ਪ੍ਰਤਿਸ਼ਠਾ ਦੀ ਖੁਸ਼ੀ ਵਿੱਚ ਬਾਬਾ ਸ਼੍ਰੀ ਚੰਦ ਆਸ਼ਰਮ ਮੁਹੱਲਾ ਚਬੂਤਰਾ ਬੰਗਾ ਤੋਂ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ| ਇਹ ਸੋਭਾ ਯਾਤਰਾ ਬੰਗਾ ਆਜ਼ਾਦ ਚੌਕ,ਰੇਲਵੇ ਰੋਡ,ਮੁਕੰਦਪੁਰ ਰੋਡ, ਸ਼ਹਿਰ ਦੇ ਵੱਖ ਵੱਖ ਬਜਾਰਾ ਅਤੇ ਮੁਹੱਲਿਆਂ ਤੋਂ ਹੁੰਦੀ ਹੋਈ  ਮੁਹੱਲਾ ਚਬੂਤਰਾ ਵਿਖੇ ਸਮਾਪਤ ਹੋਈ|ਇਸ ਮੌਕੇ ਸ਼ਰਧਾਲੂਆਂ ਵਲੋਂ ਜੈ ਸ਼੍ਰੀ ਰਾਮ ਦੇ ਜੈਕਾਰੇ ਲਾਉਂਦੇ ਹੋਏ ਸ਼੍ਰੀ ਰਾਮ ਜੀ ਦਾ ਗੁਣਗਾਨ ਕੀਤਾ ਗਿਆ |ਇਸ ਮੌਕੇ ਸ਼ਹਿਰ ਵਾਸੀਆ ਵਲੋਂ ਸੋਭਾ ਯਾਤਰਾ ਤੇ ਫੁਲਾ ਦੀ ਵਰਖਾ ਕੀਤੀ ਗਈ|ਇਸ ਮੌਕੇ ਬੰਗਾ ਸ਼ਹਿਰ ਦੇ ਕੌਂਸਲਰ ਭਾਜਪਾ ਨੇਤਾ ਹਿਮੰਤ ਤੇਜਪਾਲ ਨੇ ਸਮੂਹ ਦੇਸ ਵਾਸੀਆ ਨੂੰ ਸ਼੍ਰੀ ਰਾਮ ਮੰਦਿਰ ਦੇ ਹੋਣ ਜਾ ਰਹੇ ਉਦਘਾਟਨ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਖੁਸ਼ੀ ਦਾ ਦਿਨ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਬਾਈ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਕਾਰਨ ਮਿਲਿਆ ਹੈ ਜਿਨ੍ਹਾਂ ਦੀ ਬਦੋਲਤ ਹਿੰਦੂ ਸਨਾਤਮ ਧਰਮ ਤੇ ਜੋ ਕਲੰਕ ਸੀ ਉਸ ਨੂੰ ਦੂਰ ਕੀਤਾ ਗਿਆ ਹੈ ਉਨ੍ਹਾਂ ਸ਼੍ਰੀ ਰਾਮ ਮੰਦਿਰ ਦਾ ਵਿਰੋਧ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਨਾਤਮ ਧਰਮ ਪੂਰੀ ਤਰ੍ਹਾਂ ਜਾਗਰੂਕ ਹੋ ਚੁਕਾ ਹੈ ਅਤੇ ਇਸ ਦੇ  ਵਿਰੋਧ ਵਿੱਚ ਕੋਈ ਖੜ੍ਹ ਨਹੀਂ ਸਕਦਾ|ਇਸ ਮੌਕੇ ਬਾਬਾ ਦਵਿੰਦਰ ਕੌੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਇਸ ਖੁਸ਼ੀ ਵਿੱਚ ਬਾਬਾ ਸ਼੍ਰੀ ਚੰਦ ਆਸ਼ਰਮ ਮੁਹੱਲਾ ਚਬੂਤਰਾ ਬੰਗਾ ਵਿਖੇ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ 27 ਜਨਵਰੀ ਦਿਨ ਸ਼ਨੀਵਾਰ ਨੂੰ ਸ਼੍ਰੀ ਰਮਾਇਣ ਪਾਠ ਆਰੰਭ ਸਵੇਰੇ 10 ਵਜੇ ਕੀਤੇ ਜਾਣਗੇ ਅਤੇ 28 ਜਨਵਰੀ 2024 ਦਿਨ ਐਤਵਾਰ ਨੂੰ ਸ੍ਰੀ ਰਮਾਇਣ ਪਾਠ ਵਿਰਾਮ ਸਵੇਰੇ 10 ਵਜੇ ਹੋਣਗੇ ਅਤੇ ਹਵਨ ਸਵੇਰੇ 10 ਵਜੇ ਕੀਤੇ ਜਾਣਗੇ। ਉਪਰੰਤ ਸਵਾ 10 ਵਜੇ  ਕੀਰਤਨ ਆਰੰਭ ਕੀਤੇ ਜਾਣਗੇ ਅਤੇ ਦੁਪਹਿਰ ਬਾਅਦ 1 ਵਜੇ ਭੰਡਾਰੇ ਚਲਾਏ ਜਾਣਗੇ। ਇਸ ਮੌਕੇ ਵਿੱਕੀ ਖੋਸਲਾ ਬਾਜਪਾ ਮੰਡਲ ਪ੍ਰਧਾਨ,ਕੌਂਸਲਰ ਜਸਵਿੰਦਰ ਸਿੰਘ ਮਾਨ,ਕੌਂਸਲਰ ਜੀਤ ਭਾਟੀਆ, ਕੌਂਸਲਰ ਅਨੀਤਾ ਖੋਸਲਾ ਪੰਡਿਤ ਕੁਸ਼ਮਾਕਰ ਸ਼ਾਸਤਰੀ, ਸ਼ਿਵ ਕੌੜਾ ਸਤਵੰਤ ਸਿੰਘ, ਸਰਬਜੀਤ ਸਿੰਘ, ਸੁਦੇਸ਼ ਆਨੰਦ, ਸਾਹਿਲ ਅਰੋੜਾ,ਰਮਨ ਖੋਸਲਾ,ਰਜੇਸ ਅਰੋੜਾ , ਵਿਸ਼ਾਲ ਗਰੋਵਰ, ਰਾਕੇਸ਼ ਆਨੰਦ, ਵਿਨੋਦ ਆਨੰਦ, ਡਾ. ਦਿਨੇਸ਼ ਕੁਮਾਰ, ਅਜੇ ਪਾਲ, ਜਸਕਰਨ ਸਿੰਘ, ਪੁਲਕਿਤ ਕੁਮਾਰ, ਪਰਵੇਸ਼ ਕੁਮਾਰ,ਆਦਿ ਹਾਜ਼ਰ ਸਨ | 

Tuesday, January 9, 2024

जोधपुर में रोहित जैन अहिंसा क्रांति मीडिया अवार्ड से सन्मानित

 बंगा 10जनवरी (मनजिंदर सिंह)
 
जैन धर्म के प्रचार मे अग्रणीय प्रमुख समाचार पत्र अहिंसा क्रांति 10 वे वर्षः मे प्रवेश कर गया 7 जनवरी 2024 को जोधपुर के जैन श्वेताबर कम्युनिटी हाल मे यह आयोजन हुआ l इस कार्यक्रम मे मुख्य अतिथि जोधपुर  डिविजन के एकमात्र जैन विधायक श्रीमान अतुल भंसाली रहे l उन्होने कहा यह समाचार पत्र जैन धर्म  की प्रभावना कर रहा है l इस आयोजन के विशेष अतिथि गौतम जैन डीवाईएसपी इसके साथ ही जैन कांफ्रेस की राष्ट्रीय महिला अध्यक्ष आदि वरिष्ठ जन मोजूद रहे 
इस आयोजन मे एस एस जैन सभा बंगा के सेक्रेटरी युवा श्रेष्ठी रोहित जैन को अहिंसा क्रांति मीडिया अवार्ड से सम्मानित किया गया l निश्चित रूप से रोहित जैन ने बंगा जैन समाज का नाम रोशन किया एवं समाज को गौरवान्वित कर दिया l रोहित जैन का सम्मान प्रधान सम्पादक मुकेश नाहर जैन जोधपुर सुरेन्द्र मुणोत सह सम्पादक कोलकाता एवम उनकी टीम ने किया l

Sunday, January 7, 2024

ਭਾਰਤੀ ਜਨਤਾ ਪਾਰਟੀ ਜਿਲਾ ਐਸ ਬੀ ਐਸ ਨਗਰ ਦੀ ਮੀਟਿੰਗ ਹੋਈ **********ਨਵਨਿਯੁਕਤ ਜਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਰਸਮੀ ਤੌਰ ਤੇ ਚਾਰਜ ਸੰਭਾਲਿਆ:

ਨਵਾਂਸ਼ਹਿਰ, 7ਜਨਵਰੀ (ਚੇਤ ਰਾਮ ਰਤਨ,ਮਨਜਿੰਦਰ ਸਿੰਘ,) ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਨਵਾਂਸ਼ਹਿਰ ਦੇ ਨਵੇਂ ਬਣੇ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਦੀ ਪ੍ਰਧਾਨਗੀ ਹੇਠ ਪਾਰਟੀ ਆਗੂਆਂ ਦੀ  ਬੈਠਕ ਹੋਈ ਜਿਸ ਵਿਚ ਰਾਜਵਿੰਦਰ ਸਿੰਘ ਲੱਕੀ ਨੇ ਰਸਮੀ ਤੌਰ ਤੇ ਚਾਰਜ ਸੰਭਾਲਿਆ।ਇਸ ਮੌਕੇ ਤੇ ਜ਼ਿਲ੍ਹਾ ਇਨਚਾਰਜ ਅਨਿਲ ਵਾਸੂਦੇਵਾ ਅਤੇ ਸਹਿ ਇਨਚਾਰਜ ਜੈਸਮੀਨ ਕੌਰ ਸੰਧੇਵਾਲੀਆ ਉਚੇਚੇ ਤੌਰ ਤੇ ਪਹੁੰਚੇ।ਇਸ ਬੈਠਕ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਵਿਸਥਾਰ ਵਿਚ ਚਰਚਾ ਹੋਈ ਅਤੇ ਅਗਾਮੀ ਰਣਨੀਤੀ ਤਿਆਰ ਕੀਤੀ ਗਈ।ਇਸ ਮੌਕੇ ਤੇ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਜੋ ਵੀ ਹਾਈਕਮਾਂਡ ਵੱਲੋਂ ਜ਼ਿਮੇਵਾਰੀ ਦਿਤੀ ਹੈ ਉਸ ਨੂੰ ਉਹ ਸ਼ਿਦਤ ਨਾਲ ਨਿਭਾਉਣਗੇ।ਸਾਬਕਾ ਹਲਕਾ ਇੰਚਾਰਜ ਅਤੇ ਮੌਜੂਦਾ ਸਟੇਟ ਪ੍ਰਵਕਤਾ ਡਾ ਪੂਨਮ ਮਾਨਿਕ, ਸਾਬਕਾ ਜਿਲਾ ਪ੍ਰਧਾਨ ਸੰਜੀਵ ਭਾਰਦਵਾਜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਾਰਟੀ ਦੀ ਨੀਤੀਆਂ ਨੂੰ ਘਰ ਘਰ ਵਿਚ ਪਹੁਚਾਉਣ ਲਈ ਸਾਰੇ ਵਰਕਰਾਂ ਨੂੰ ਇਕ ਜੁੱਟ ਹੋਣ ਦੀ ਅਪੀਲ ਕੀਤੀ|ਇਸ ਮੌਕੇ ਸ਼੍ਰੀਮਤੀ ਸੰਤੋਸ਼ ਸ਼ਰਮਾ ਜਿਲਾ ਪ੍ਰਧਾਨ (ਮਹਿਲਾ ਮੋਰਚਾ )ਵਲੋਂ ਨਵਨਿਯੁਕਤ ਪ੍ਰਧਾਨ ਲੱਕੀ ਨੂੰ ਮੁਬਾਰਕਬਾਦ ਦੇਂਦੇ ਹੋਏ ਫੁਲਾ ਦਾ ਬੁਕਾ ਭੇਟ ਕਰ ਕੇ ਵਿਸ਼ੇਸ ਸਨਮਾਨ ਕੀਤਾ ਗਿਆ |ਸਟੇਜ ਸਕੱਤਰ ਦੀ ਭੂਮਿਕਾ ਪ੍ਰਿਤਪਾਲ ਬਜਾਜ ਜਿਲਾ ਜਰਨਲ ਸਕੱਤਰ ਵਲੋਂ ਬਾਖੂਬੀ ਨਿਭਾਈ ਗਈ |ਇਸ ਮੌਕੇ ਤੇ ਅਸ਼ਵਨੀ ਬਲੱਗਣ ਸਾਬਕਾ ਜਿਲਾ ਪ੍ਰਧਾਨ,ਬਲਦੇਵ ਸਿੰਘ ਚੇਤਾ ਜਿਲਾ ਪ੍ਰਧਾਨ (ਕਿਸਾਨ ਮੋਰਚਾ), ਦਿਨੇਸ਼ ਭਾਰਦਵਾਜ ਐਡਵੋਕੇਟ ਜ਼ਿਲ੍ਹਾ ਜਨਰਲ ਸਕੱਤਰ,ਅਮਨ ਕੌਸ਼ਲ ਐਡਵੋਕੇਟ ਜ਼ਿਲ੍ਹਾ ਜਨਰਲ ਸਕੱਤਰ, ਅਰਵਿੰਦ ਜੋਸ਼ੀ ਜਨਰਲ ਸਕੱਤਰ,ਕੌਂਸਲਰ ਹਿਮੰਤ ਤੇਜਪਾਲ ਵਾਇਸ ਪ੍ਰਧਾਨ, ਸੰਜੀਵ ਰਾਣਾ ਵਾਇਸ ਪ੍ਰਧਾਨ, ਭਾਰਤ ਜੋਤੀ ਕੁੰਦਰਾ ਵਾਇਸ ਪ੍ਰਧਾਨ, ਸੰਦੀਪ ਲੜੋਈਆ ਵਾਇਸ ਪ੍ਰਧਾਨ, ਨਰੇਸ਼ ਰਾਵਲ ਵਾਇਸ ਪ੍ਰਧਾਨ, ਰਾਮ ਕ੍ਰਿਸ਼ਨ ਜਾਖੂ ਵਾਇਸ ਪ੍ਰਧਾਨ,ਕਿਰਣ ਠਾਕੁਰਾਲ ਵਾਇਸ ਪ੍ਰਧਾਨ,ਬਜਾਜ  ਨਰਿੰਦਰ ਨਾਥ ਸੂਦਨ ਜ਼ਿਲ੍ਹਾ ਕੈਸ਼ੀਅਰ, ਪਾਲਾ ਸਿੰਘ ਆਫਿਸ ਸੈਕਟਰੀ,  ਸ੍ਰੀਮਤੀ ਸੰਤੋਸ਼ ਸ਼ਰਮਾ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ, ਐਡਵੋਕੇਟ ਵਿਜੈ ਲਕਸ਼ਮੀ ਮੀਡੀਆ, ਜੋਗਰਾਜ ਜੋਗੀ ਨਿਮਾਣਾ ਸੀਨੀਅਰ ਆਗੂ, ਗੁਰਨਾਮ ਸਿੰਘ ਐਨ ਆਰ ਆਈ ਵਿੰਗ,ਵਿਜੇ ਸ਼ਮਸ਼ੇਰ ਸਿੰਘ ਪਰਮਾਰ ਨਵਾਂਸ਼ਹਿਰ ਮੰਡਲ ਪ੍ਰਧਾਨ,ਸੁਰਿੰਦਰ ਬਗਾਨੀਆਂ ਮੰਡਲ ਪ੍ਰਧਾਨ ਨਵਾਂਸ਼ਹਿਰ 2, ਚਰਨਜੀਤ ਸਿੰਘ ਪ੍ਰਧਾਨ ਜਾਡਲਾ ਮੰਡਲ, ਵਿਨੋਦ ਚੋਪੜਾ ਰਾਹੋਂ ਮੰਡਲ ਪ੍ਰਧਾਨ,ਸਿਵ ਸ਼ਰਮਾ ਕਾਠਗੜ੍ਹ ਮੰਡਲ ਪ੍ਰਧਾਨ, ਮੁਕੇਸ਼ ਵਿਕੀ ਖੋਸਲਾ ਬੰਗਾ ਮੰਡਲ ਪ੍ਰਧਾਨ,ਰਾਜੀਵ ਸ਼ਰਮਾ ਬਹਿਰਾਮ ਮੰਡਲ ਪ੍ਰਧਾਨ , ਆਸ਼ੀਸ਼ ਠਾਕੁਰ ਮੁਕੰਦਪੁਰ ਮੰਡਲ ਪ੍ਰਧਾਨ, ਰਾਮਾ ਨੰਦ ਭਨੋਟ ਔੜ ਮੰਡਲ ਪ੍ਰਧਾਨ, ਅਰੁਣ ਮੁਰਗਈ , ਦਵਿੰਦਰ ਸਿੰਘ ਅਤੇ ਹੋਰ ਭਾਰਤੀ ਜਨਤਾ ਪਾਰਟੀ ਦੇ ਵਰਕਰ ਮੌਜੂਦ ਰਹੇ

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...