ਬੰਗਾ 29, ਨਵੰਬਰ(ਮਨਜਿੰਦਰ ਸਿੰਘ)
ਡੈਰਿਕ ਇੰਟਰਨੈਸ਼ਨਲ ਸਕੂਲ਼ ਬੰਗਾ ਵਿੱਖੇ ਜ਼ਿਲ੍ਹਾ ਰੋਜ਼ਗਾਰ ਅਤੇ ਉਦਮ ਬਿਊਰੋ ਵੱਲੋਂ ਸਵੈ-ਰੋਜ਼ਗਾਰੀ ਉੱਤੇ ਸਮੂਹੀ ਕੌਂਸਲਿੰਗ ਪ੍ਰੋਗਰਾਮ ਦੇ ਨਾਂ ਹੇਠ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮਕਸਦ ਵਿਅਕਤੀਆਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ, ਉਦਯਮਤਾ ਅਤੇ ਸਵੈ-ਨਿਰਭਰਤਾ ਵੱਲ ਪ੍ਰੇਰਿਤ ਅਤੇ ਮੋਟਿਵੇਟ ਕਰਨਾ ਸੀ। ਸਕੂਲ਼ ਪ੍ਰਿੰਸੀਪਲ ਸ਼੍ਰੀਮਤੀ ਨੀਨਾ ਭਾਰਦਵਾਜ ਨੇ ਸੈਸ਼ਨ ਲਈ ਆਏ ਵਿਭਾਗ ਦੇ ਟੀਮ ਮੈਂਬਰਾਂ ਦਾ ਸਵਾਗਤ ਕੀਤਾ। ਇਸ ਸੈਸ਼ਨ ਲਈ ਸ਼੍ਰੀ ਵਰੁਣ (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ), ਸ਼੍ਰੀਮਤੀ ਹੀਨਾ, ਸ਼੍ਰੀ ਵਿਸ਼ਾਲ ਚਾਵਲਾ ਅਤੇ ਸ਼੍ਰੀ ਸਹਿਲ ਟੀਮ ਦਾ ਹਿੱਸਾ ਸਨ।ਇਹ ਪਹਲ ਬਿਊਰੋ ਦੀ ਉਹ ਕੋਸ਼ਿਸ਼ ਹੈ ਜੋ ਰੋਜ਼ਗਾਰੀ ਦੇ ਮੌਕੇ ਪ੍ਰਦਾਨ ਕਰਨ ਅਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾ ਰਹੀ ਹੈ।ਇਸ ਕੌਂਸਲਿੰਗ ਸੈਸ਼ਨ ਦੇ ਮੁੱਖ ਉਦੇਸ਼ ਸਨ: ਵਿਦਿਆਰਥੀਆਂ ਨੂੰ ਵੌਕੇਸ਼ਨਲ ਗਾਈਡੈਂਸ ਪ੍ਰਦਾਨ ਕਰਨਾ,ਬੇਰੋਜ਼ਗਾਰੀ ਅਤੇ ਇਸ ਨਾਲ ਜੁੜੇ ਸਮੱਸਿਆਵਾਂ ਬਾਰੇ ਜਾਗਰੂਕਤਾ ਫੈਲਾਉਣਾ,ਸਵੈ-ਰੋਜ਼ਗਾਰੀ ਅਤੇ ਉਦਯਮਤਾ ਨੂੰ ਉਤਸ਼ਾਹਿਤ ਕਰਨਾ,ਉਮੀਦਵਾਰ ਉਦਮੀਆਂ ਲਈ ਪ੍ਰਸ਼ਿਕਸ਼ਣ ਅਤੇ ਸਮਰਥਨ ਮੁਹੱਈਆ ਕਰਵਾਉਣਾ;ਵੱਖ-ਵੱਖ ਸਵੈ-ਰੋਜ਼ਗਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ। ਪ੍ਰਿੰਸਿਪਲ ਸ਼੍ਰੀਮਤੀ ਨੀਨਾ ਭਾਰਦਵਾਜ ਦਸਿਆ ਕਿ
ਵਿਸ਼ੇਸ਼ਗਿਆ ਸੈਸ਼ਨ; ਉਦਯਮਤਾ, ਬਿਜ਼ਨਸ ਮੈਨੇਜਮੈਂਟ ਅਤੇ ਸਕਿਲ ਡਿਵੈਲਪਮੈਂਟ ਉੱਤੇ;ਇੰਟਰੈਕਟਿਵ ਵਰਕਸ਼ਾਪ ਬਿਜ਼ਨਸ ਪਲਾਨ ਤਿਆਰ ਕਰਨ; ਮਾਰਕੀਟਿੰਗ ਰਣਨੀਤੀਆਂ, ਅਤੇ ਆਰਥਿਕ ਪ੍ਰਬੰਧਨ ਤੇ ਚਰਚਾ ਵੱਖ-ਵੱਖ ਵਿਅਕਤੀਗਤ ਕੌਂਸਲਿੰਗ ਸੈਸ਼ਨ: ਉਦਯੋਗ ਦੇ ਮਾਹਿਰਾਂ ਅਤੇ ਸਫਲ ਉਦਮੀਆਂ ਨਾਲ ਮੁਲਾਕਾਤ।ਸਰਕਾਰੀ ਸਕੀਮਾਂ ਅਤੇ ਫੰਡਿੰਗ ਦੀ ਜਾਣਕਾਰੀ; ਸਟਾਰਟਅਪਸ ਲਈ ਮੌਕਿਆਂ ਬਾਰੇ ਜਾਣਕਾਰੀ ;
ਸਵੈ-ਰੋਜ਼ਗਾਰੀ ਮੌਕਿਆਂ ਵਿੱਚ ਵਾਧਾ ਅਤੇ ਰੁਚੀ ਲਈ ਤਿਆਰ ਕੀਤਾ ਜਾਣਾ,ਉਮੀਦਵਾਰ ਉਦਮੀਆਂ ਲਈ ਨਵੀਆਂ ਸਿੱਖਿਆ ਅਤੇ ਹੁਨਰਾਂ ਦੀ ਪ੍ਰਾਪਤੀ ਦੇ ਸੁਝਾਅ,ਖੇਤਰ ਵਿੱਚ ਰੋਜ਼ਗਾਰੀ ਯੋਗਤਾ ਅਤੇ ਨਵੇਂ ਰੋਜ਼ਗਾਰ ਦੇ ਮੌਕੇ ਬਣਾਉਣਾ,ਉਦਮੀਆਂ, ਉਦਯੋਗ ਮਾਹਿਰਾਂ, ਅਤੇ ਸਰਕਾਰੀ ਏਜੰਸੀਆਂ ਵਿਚਕਾਰ ਮਜ਼ਬੂਤ ਸੰਪਰਕ, ਪ੍ਰੋਗਰਾਮ ਦੀਆਂ ਮੁੱਖ ਝਲਕਿਆ ਰਹੀਆਂ ਉਨ੍ਹਾ ਕਿਹਾ ਕਿ ਸਵੈ-ਰੋਜ਼ਗਾਰੀ ਉੱਤੇ ਸਮੂਹੀ ਕੌਂਸਲਿੰਗ ਪ੍ਰੋਗਰਾਮ ਖੇਤਰ ਵਿੱਚ ਉਦਯਮਤਾ ਅਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਣ ਕਦਮ ਹੈ। ਰੋਜ਼ਗਾਰੀ ਅਤੇ ਵਿਕਾਸ ਦੇ ਮੌਕੇ ਪ੍ਰਦਾਨ ਕਰਦੇ ਹੋਏ, ਜ਼ਿਲ੍ਹਾ ਰੋਜ਼ਗਾਰ ਅਤੇ ਉਦਮ ਬਿਊਰੋ ਵਿਅਕਤੀਆਂ ਨੂੰ ਆਪਣੇ ਆਰਥਿਕ ਭਵਿੱਖ ਦੀ ਰਚਨਾ ਕਰਨ ਲਈ ਸਸ਼ਕਤ ਕਰ ਰਿਹਾ ਹੈ। ਵਿਦਿਆਰਥੀਆਂ ਲਈ ਇਹ ਉਦਯਮਤਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਦੀ ਪ੍ਰੇਰਣਾ ਦਾ ਸ੍ਰੋਤ ਹੈ।"ਉਹਨਾਂ ਨੇ ਇਸ ਪੁਨ ਪਵਿੱਤਰ ਕੰਮ ਲਈ ਸੰਬੰਧਤ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰੀ ਦੇ ਇੱਕ ਆਤਮਨਿਰਭਰ ਰਾਹ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਵਿੱਚ ਸਫਲ ਸਾਬਤ ਹੋਇਆ।
Friday, November 29, 2024
👉 *ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਸੇਵਾ ਮੁਕਤੀ ਦੀ ਉਮਰ ਹੋਈ 62 ਸਾਲ*👉 *ਫੈਸਿਲੀਟੇਟਰਾਂ ਦੇ ਟੂਰ ਭੱਤੇ ਵਿੱਚ ਹੋਇਆ ਵਾਧਾ* 👉 *58 ਸਾਲ ਦੀ ਉਮਰ ਵਾਲੀਆਂ ਕੱਢੀਆਂ ਵਰਕਰਾਂ ਹੋਈਆਂ ਬਹਾਲ **
ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਮਨਦੀਪ ਕੌਰ ਬਿਲਗਾ, ਜਨਰਲ ਸਕੱਤਰ ਸ਼ਕੁੰਤਲਾ ਸਰੋਏ, ਪਰਮਜੀਤ ਕੌਰ ਮਾਨ, ਸਰਬਜੀਤ ਕੌਰ ਮਚਾਕੀ, ਪਰਮਜੀਤ ਕੌਰ ਮੁੱਦਕੀ ਅਤੇ ਗੁਰਮਿੰਦਰ ਕੌਰ ਗੁਰਦਾਸਪੁਰ ਨੇ ਸਾਝੇਂ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ ਜ਼ਿਮਨੀ ਚੋਣਾਂ ਮੌਕੇ ਗਿੱਦੜਬਾਹਾ, ਚੱਬੇਵਾਲ,ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਪਟਿਆਲਾ ਵਿਖੇ ਪੰਜਾਬ ਸਰਕਾਰ ਵਿਰੁੱਧ ਕੀਤੇ ਜ਼ੋਰਦਾਰ ਪ੍ਰਦਰਸ਼ਨਾਂ ਦੇ ਦਬਾਅ ਅਧੀਨ ਸਰਕਾਰ ਵੱਲੋਂ ਦਿੱਤੀ ਪੈਨਲ ਮੀਟਿੰਗ ਵਿੱਚ ਅੱਜ ਸਿਹਤ ਮੰਤਰੀ ਪੰਜਾਬ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਿਵਲ ਸਕੱਤਰੇਤ ਵਿਖੇ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਵਫਦ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸੂਬਾਈ ਪ੍ਰਧਾਨ ਮਨਦੀਪ ਕੌਰ ਬਿਲਗਾ, ਪਰਮਜੀਤ ਕੌਰ ਮੁੱਦਕੀ, ਗੁਰਮਿੰਦਰ ਕੌਰ ਗੁਰਦਾਸਪੁਰ, ਸੁਖਵੀਰ ਕੌਰ ਫਰੀਦਕੋਟ ਤੋਂ ਇਲਾਵਾ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਵਰਕਰਾਂ ਦੀਆਂ ਮੁੱਖ ਮੰਗਾਂ ਆਸ਼ਾ ਵਰਕਰਾਂ ਨੂੰ 58 ਸਾਲ ਦੀ ਉਮਰ ਤੇ ਨੌਕਰੀ ਤੋਂ ਫਾਰਗ ਕਰਨ, ਨੌਕਰੀ ਤੋਂ ਫਾਰਗ ਕੀਤੀਆਂ ਵਰਕਰਾ ਬਹਾਲ ਕਰਨ,ਫੈਸਿਲੀਟੇਟਰਾਂ ਦੇ ਟੂਰ ਭੱਤੇ ਵਿੱਚ ਵਾਧਾ ਕਰਨ,ਮਿਲਦੇ ਮਾਣ ਭੱਤੇ ਵਿੱਚ ਦੁੱਗਣਾ ਵਾਧਾ ਕਰਨ,ਹਰ ਵਰਕਰ ਦਾ 5 ਲੱਖ ਦਾ ਮੁਫ਼ਤ ਬੀਮਾ ਕਰਨ, ਸੇਵਾ ਮੁਕਤੀ ਸਮੇਂ ਵਰਕਰਾਂ ਨੂੰ 5 ਲੱਖ ਰੁਪਏ ਗ੍ਰਾਂਟ ਦੇਣ ਅਤੇ 10 ਹਜ਼ਾਰ ਰੁਪਏ ਪੈਨਸ਼ਨ ਦੇਣ,ਵਰਕਰਾਂ ਦੇ ਕੱਟੇ ਭੱਤੇ ਬਹਾਲ ਕਰਨ ਬਾਰੇ ਵਿਸਥਾਰ ਪੂਰਵਕ ਵਿਚਾਰ ਵਿਟਾਂਦਰਾ ਕੀਤਾ ਗਿਆ ਜਿਸ ਤੇ ਦਬਾਅ ਦੇਣ ਤੇ ਪੈਨਲ ਮੀਟਿੰਗ ਵਿੱਚ ਵਰਕਰਾਂ ਦੀ ਉਮਰ 62 ਸਾਲ, ਕੱਢੀਆਂ ਵਰਕਰਾਂ ਨੂੰ ਬਹਾਲ ਕਰਨ,ਫੈਸਿਲੀਟੇਟਰਾ ਦੇ ਟੂਰ ਭੱਤੇ ਵਿੱਚ ਵਾਧਾ ਕਰਨ ਦਾ ਪੱਤਰ ਮੀਟਿੰਗ ਵਿੱਚ ਹੀ ਆਗੂਆਂ ਨੂੰ ਸੌਂਪਿਆ ਗਿਆ,ਬਾਕੀ ਦੀਆਂ ਮੰਗਾਂ ਉਪਰ ਜਲਦ ਹੀ ਦੁਬਾਰਾ ਮੀਟਿੰਗ ਕਰਕੇ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਤੋਂ ਬਾਅਦ ਆਗੂਆਂ ਨੇ ਐਲਾਨ ਕੀਤਾ ਕਿ ਇਹ ਵਰਕਰਾਂ ਦੇ ਤਿੱਖੇ ਸੰਘਰਸ਼ ਕਾਰਨ ਅੰਸ਼ਕ ਜਿੱਤ ਪ੍ਰਾਪਤ ਹੋਈ ਹੈ ਬਾਕੀ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਬੰਗਾ 'ਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਜਾਵੇਗਾ 6 ਦਸੰਬਰ ਨੂੰ--ਡਾ:ਕਸ਼ਮੀਰ ਚੰਦ
ਬੰਗਾ ਵਿਖੇ 6 ਦਸੰਬਰ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਅਤੇ ਹੋਰ ਟਰੱਸਟ ਦੇ ਅਹੁਦੇਦਾਰ ਅਤੇ ਮੈਂਬਰ
ਬੰਗਾ , 29 ਨਵੰਬਰ ( ਵਿਰਦੀ ) : ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ 6 ਦਸੰਬਰ 2024 ਦਿਨ ਸ਼ੁਕਰਵਾਰ ਨੂੰ ਬੰਗਾ ਵਿਖੇ ਮਨਾਇਆ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਪ੍ਰਧਾਨ ਡਾ ਕਸ਼ਮੀਰ ਚੰਦ ਨੇ ਦੱਸਿਆ ਕਿ ਇਹ ਸਮਾਗਮ ਡਾ ਭੀਮ ਰਾਓ ਕਲੋਨੀ ਬੰਗਾ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਹੇਠਲੇ ਹਾਲ ਵਿੱਚ ਸਮਾਂ 11 ਵਜੇ ਤੋਂ 1 ਵਜੇ ਦੁਪਹਿਰ ਤੱਕ ਮਨਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਡਾ ਭੀਮ ਰਾਓ ਅੰਬੇਡਕਰ ਜੀ ਨੇ ਦੱਬੇ-ਕੁਚਲੇ , ਲਿਤਾੜੇ ਅਤੇ ਸ਼ੋਸ਼ਿਤ ਸਮਾਜ ਲਈ ਆਪਣਾ ਸਾਰਾ ਜੀਵਨ ਅਤੇ ਪਰਿਵਾਰ ਦੀ ਕੁਰਬਾਨੀ ਦਿੱਤੀ ਹੈ । ਸਾਡਾ ਸਾਰੇ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ ਕਿ 6 ਦਸੰਬਰ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਆਪਣੇ ਮਹਾਨ ਰਹਿਬਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਚਾਹੀਦੇ ਹਨ । ਡਾ ਕਸ਼ਮੀਰ ਚੰਦ ਨੇ ਦੱਸਿਆ ਕਿ ਇਸ ਸਮਾਗਮ ਦੋਰਾਨ ਵੱਖ-ਵੱਖ ਬੁਲਾਰੇ ਬਾਬਾ ਸਾਹਿਬ ਦੇ ਜੀਵਨ ਤੇ ਚਾਨਣਾ ਪਾਉਣਗੇ ਅਤੇ ਮਿਸ਼ਨਰੀ ਕਲਾਕਾਰ ਆਪਣੇ ਮਿਸ਼ਨਰੀ ਪ੍ਰੋਗਰਾਮ ਪੇਸ਼ ਕਰਨਗੇ । ਇਸ ਪ੍ਰੋਗਰਾਮ ਦੀ ਜਾਣਕਾਰੀ ਦੇਣ ਮੌਕੇ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਤੋਂ ਇਲਾਵਾ ਡਾ ਬਸਰਾ ਜੀ , ਡਾ ਸੁਖਵਿੰਦਰ ਹੀਰਾ , ਨਿਰਮਲ ਸੱਲਣ , ਪ੍ਰਕਾਸ਼ ਚੰਦ , ਹਰਜਿੰਦਰ ਲੱਧੜ , ਵਿਜੇ ਕੁਮਾਰ ਭੱਟ , ਹਰਮੇਸ਼ ਵਿਰਦੀ ਅਤੇ ਦਵਿੰਦਰ ਬੇਗ਼ਮਪੁਰੀ ਆਦਿ ਹਾਜ਼ਰ ਸਨ।
Tuesday, November 26, 2024
ਲਹਿੰਬਰ ਰਾਮ ਚੁੰਬਰ ਬੰਗਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਿਯੁਕਤ:
ਬੰਗਾ 26 ਨਵੰਬਰ (ਮਨਜਿੰਦਰ ਸਿੰਘ) ਕਾਂਗਰਸ ਪਾਰਟੀ ਵੱਲੋਂ ਬੰਗਾ ਸ਼ਹਿਰ ਦੇ ਪ੍ਰਧਾਨ ਦੀ ਨਿਯੁਕਤੀ ਕਰਦੇ ਹੋਏ ਲਹਿੰਬਰ ਰਾਮ ਚੁੰਬਰ ਨੂੰ ਬੰਗਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਉਪਕਾਰ ਸਿੰਘ ਚੇਅਰਮੈਨ ਜਿਲ੍ਹਾ ਕਾਂਗਰਸ ਕਮੇਟੀ ਐਸ ਸੀ ਡਿਪਾਰਟਮੈਂਟ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਇੱਕ ਨਿਯੁਕਤੀ ਪੱਤਰ ਜਾਰੀ ਕਰਦੇ ਹੋਏ ਲਹਿੰਬਰ ਰਾਮ ਚੁੰਬਰ ਨੂੰ ਬਲਾਕ ਬੰਗਾ ਦੇ ਬੰਗਾ ਸਿਟੀ ਦੇ ਪ੍ਰਧਾਨ ਬਣਾਇਆ ਗਿਆ ਹੈ। ਉਪਕਾਰ ਸਿੰਘ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦੇ ਦੱਸਿਆ ਕਿ ਇਹ ਨਿਯੁਕਤੀ ਲਹਿੰਬਰ ਰਾਮ ਚੁੰਬਰ ਦੇ ਪਾਰਟੀ ਪ੍ਰਤੀ ਪਿਛਲੇ ਲੰਬੇ ਅਰਸੇ ਤੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਮੱਦੇ ਨਜ਼ਰ ਕੀਤੀ ਗਈ ਹੈ ਇਸ ਨਿਯੁਕਤੀ ਤੇ ਸ੍ਰੀ ਲੈਹਬਰ ਰਾਮ ਚੁੰਬਰ ਨੇ ਜਿਲਾ ਚੇਅਰਮੈਨ ਉਪਕਾਰ ਸਿੰਘ ਅਤੇ ਹਲਕਾ ਬੰਗਾ ਦੇ ਸਾਬਕਾ ਐਮਐਲਏ ਤਰਲੋਚਨ ਸਿੰਘ ਸੂੰਢ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਤੀ ਗਈ ਜਿੰਮੇਦਾਰੀ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਣਗੇ ਹਲਕਾ ਬੰਗਾ ਤੇ ਪੰਜਾਬ ਦੇ ਵਿਕਾਸ ਲਈ ਪੰਜਾਬ ਵਿੱਚ 2027 ਵਿੱਚ ਕਾਂਗਰਸ ਦੀ ਸਰਕਾਰ ਬਣਨਾ ਜਰੂਰੀ ਹੈ ਜਿਸ ਲਈ ਉਹ ਅਣਥੱਕ ਮਿਹਨਤ ਕਰਨਗੇ ਤਾਂ ਜੋਂ ਬੰਗਾ ਹਲਕੇ ਤੋ ਵਿਧਾਇਕ ਦੀ ਸੀਟ ਕਾਂਗਰਸ ਪਾਰਟੀ ਨੂੰ ਜਿਤਾ ਕੇ ਪੰਜਾਬ ਵਿੱਚ 2027 ਵਿੱਚ ਬਣਨ ਜਾ ਰਹੀ ਕਾਂਗਰਸ ਸਰਕਾਰ ਦੀ ਝੋਲੀ ਵਿੱਚ ਪਾਈ ਜਾਵੇ। ਉਹਨਾਂ ਪਾਰਟੀ ਵਰਕਰਾਂ ਨੂੰ ਏਕਤਾ ਦਿਖਾਉਂਦੇ ਹੋਏ ਇਕੱਠੇ ਹੋ ਕੇ ਪਾਰਟੀ ਦੀ ਚੜ੍ਹਦੀ ਲਈ ਕੰਮ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਰਾਜਾ ਸੱਭਰਵਾਲ ਕਰਨੈਲ ਸਿੰਘ ,ਪਰਮਜੀਤ ਮਹਿਮੀ ,ਅਤੇ ਰਕੇਸ਼ ਕੁਮਾਰ ਆਦਿ ਹਾਜ਼ਰ ਸਨ
Monday, November 25, 2024
ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਪੌੜੀ ਲਗਾਉਣ ਲਈ ਮੰਗ ਪੱਤਰ ਦਿੱਤਾ
ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਦੀ ਅਗਵਾਈ ਵਿੱਚ ਜ਼ਿਲ੍ਹੇ ਦੀ ਏਡੀਸੀ ਵਿਕਾਸ ਅਵਨੀਤ ਕੌਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਭਗਤ ਸਿੰਘ ਸੁਸਾਇਟੀ ਵੱਲੋਂ ਮੰਗ ਕੀਤੀ ਗਈ ਕਿ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਸਮਾਰਕ ਤੇ ਜੋ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਹੈ ਉਸ ਦੇ ਆਲੇ ਦੁਆਲੇ ਨੂੰ ਕਵਰ ਕੀਤਾ ਜਾਵੇ ਅਤੇ ਪੌੜੀ ਦਾ ਨਾਲ ਪ੍ਰਬੰਧ ਕੀਤਾ ਜਾਵੇ ਤਾਂ ਕਿ ਬੁੱਤ ਦੀ ਸਫਾਈ ਨੂੰ ਵਧੀਆ ਢੰਗ ਨਾਲ ਕੀਤਾ ਜਾਵੇ। ਅਮਰਜੀਤ ਕਰਨਾਣਾ ਨੇ ਕਿਹਾ ਕਿ ਅਗਰ ਬੁੱਤ ਦੇ ਅੱਗੇ ਪੱਕੇ ਤੌਰ ਤੇ ਪੌੜੀ ਲਗਾ ਦਿੱਤੀ ਜਾਵੇ ਤਾਂ ਕੋਈ ਵੀ ਆ ਕੇ ਸ਼ਹੀਦ ਭਗਤ ਸਿੰਘ ਜੀ ਦੇ ਗਲੇ ਵਿੱਚ ਫੁੱਲ ਮਲਾਵਾਂ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਜਦੋਂ ਸਫਾਈ ਕਰਮਚਾਰੀ ਬੁੱਤ ਦੀ ਸਫਾਈ ਕਰਦੇ ਹਨ ਤਾਂ ਉਨ੍ਹਾਂ ਪੌੜੀ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਦੇ ਸਿਰ ਦੇ ਉੱਤੇ ਰੱਖੀ ਹੁੰਦੀ ਹੈ ਜੋ ਦੇਖਣ ਨੂੰ ਵੀ ਚੰਗੀ ਨਹੀਂ ਲੱਗਦੀ ਤੇ ਸ਼ਹੀਦਾਂ ਦਾ ਅਪਮਾਨ ਵੀ ਹੁੰਦਾ ਹੈ। ਇਸ ਮੌਕੇ ਮੰਗ ਪੱਤਰ ਏਡੀਸੀ ਮੈਡਮ ਅਵਨੀਤ ਕੌਰ ਨੂੰ ਦਿੱਤਾ ਗਿਆ । ਇਸ ਮੌਕੇ ਉਨਾਂ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਤੁਹਾਡੀ ਇਹ ਮੰਗ ਸੈਰ ਸਪਾਟਾ ਵਿਭਾਗ ਪੰਜਾਬ ਨੂੰ ਪਹੁੰਚਾ ਦਿੱਤੀ ਜਾਵੇਗੀ। ਇਸ ਮੌਕੇ ਨਵਕਾਂਤ ਭਰੋ ਮਜਾਰਾ ਮੀਡੀਆ ਸਲਾਹਕਾਰ ਪੰਜਾਬ, ਪੰਚ ਕੁਲਦੀਪ ਸਿੰਘ ਸੋਗੀ ਵੀ ਹਾਜ਼ਰ ਸਨ।
Sunday, November 24, 2024
ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਫੜਿਆ-ਐਸਐਚਓ ਜੋਗਿੰਦਰ ਸਿੰਘ
ਬੰਗਾ 25 ਨਵੰਬਰ (ਮਨਜਿੰਦਰ ਸਿੰਘ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ ਪੰਜ ਗ੍ਰਾਮ ਹੀਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਮੁੱਖ ਥਾਣਾ ਅਫਸਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੀਆਂ ਹਦਾਇਤਾਂ ਅਤੇ ਡੀਐਸਪੀ ਸਬ ਡਿਵੀਜ਼ਨ ਬੰਗਾ ਹਰਜੀਤ ਸਿੰਘ ਪੀਪੀਐਸ ਦੀ ਅਗਵਾਈ ਅਧੀਨ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਤਹਿਤ ਮੁਕੰਦਪੁਰ ਦੀ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਏਐਸਆਈ ਸੰਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੁਕੰਦਪੁਰ ਤੋਂ ਪਿੰਡ ਸਰਹਾਲ ਕਾਜੀਆ ਨੂੰ ਜਾ ਰਹੇ ਸਨ ਜਦੋਂ ਪੁਲਿਸ ਪਾਰਟੀ ਗੇਟ ਸੂਆ ਪੁਲਿਸ ਸਾਧਪੁਰ ਪਾਸ ਪੁੱਜੀ ਪਿੰਡ ਸਾਧਪੁਰ ਸਾਈਡ ਤੋਂ ਇੱਕ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜ ਗਿਆ ਜਿਸ ਨੇ ਆਪਣੀ ਪਹਿਨੀ ਕੋਈ ਲੋਅਰ ਦੀ ਸੱਜੀ ਜੇਬ ਵਿੱਚੋਂ ਪਾਰਦਰਸ਼ੀ ਮੋਮੀ ਲਿਫਾਫਾ ਵਜਨਦਾਰ ਨੂੰ ਕੱਢ ਕੇ ਸੜਕ ਦੇ ਕਿਨਾਰੇ ਸੁੱਟ ਦਿੱਤਾ ਏਐਸਆਈ ਸੰਦੀਪ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਬਲਵੰਤ ਸਿੰਘ ਉਰਫ ਬੰਤੂ ਪੁੱਤਰ ਕੁਲਵਿੰਦਰ ਸਿੰਘ ਵਾਸੀ ਚੱਕ ਮਾਈ ਦਾਸ ਥਾਣਾ ਬਹਿਰਾਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਇਸ ਨੌਜਵਾਨ ਵੱਲੋਂ ਛੁੱਟੀ ਹੋਈ ਲਿਫਾਫੇ ਨੂੰ ਚੈੱਕ ਕਰਨ ਤੇ ਹੈਰੋਇਨ ਬਰਾਬਰ ਹੋਈ ਜਿਸ ਦਾ ਇਲੈਕਟਰੋਨਿਕ ਕੰਡੇ ਪਰ ਵਜਨ ਕਰਨ ਤੇ ਸਮੇਤ ਲਿਫਾਫੀ ਪੰਜ ਗ੍ਰਾਮ ਬਣਿਆ ਉਹਨਾਂ ਦੱਸਿਆ ਕਿ ਦੋਸ਼ੀ ਖ਼ਿਲਾਫ਼ ਬਣਦੀ ਧਾਰਾ ਅਨੁਸਾਰ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਅਦਾਲਤ ਦੇ ਹੁਕਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।
Saturday, November 23, 2024
ਬੰਗਾ ਅਥਲੈਟਿਕ ਮੀਟ ਵਿਚ ਸ਼ਹੀਦ ਭਗਤ ਸਿੰਘ ਹਾਊਸ ਨੇ ਜਿੱਤੀ ਓਵਰ ਆਲ ਟਰਾਫੀ*****ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੰਦੀ ਐਮੀਨਸ ਸਕੂਲ ਬੰਗਾ ਵਿਖੇ ਦੋ ਦਿਨਾਂ ਅਥਲੈਟਿਕ ਮੀਟ ਸੰਪੰਨ
ਸਲਾਨਾ ਖੇਡ ਮੇਲੇ ਦੌਰਾਨ ਓਵਰਆਲ ਟਰਾਫੀ ਜਿੱਤਣ ਤੇ ਸ਼ਹੀਦ ਭਗਤ ਸਿੰਘ ਹਾਊਸ ਦੇ ਮੈਂਬਰਜ ਅਤੇ ਖਿਡਾਰਿਆਂ ਨੂੰ ਟਰਾਫੀ ਭੇਂਟ ਕਰਦੇ ਹੋਏ ਪ੍ਰਿੰਸੀਪਲ ਅਮਰੀਕ ਸਿੰਘ ਅਤੇ ਸਾਰੇ ਹਾਊਸ ਦੇ ਮੈਂਬਰ
ਬੰਗਾ,24 ਨਵੰਬਰ ( ਮਨਜਿੰਦਰ ਸਿੰਘ)
ਸਕੂਲ ਆਫ ਐਮੀਨੈਂਸ ਬੰਗਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਅਮਰੀਕ ਸਿੰਘ ਪੀ ਈ ਐਸ ਸਾਬਕਾ ਉਪ ਜਿਲਾ ਸਿੱਖਿਆ ਅਫਸਰ ਦੀ ਅਗਵਾਈ ਹੇਠ ਮਨਾਏ ਗਏ ਸਲਾਨਾ ਖੇਡ ਮੇਲੇ ਦੇ ਦੌਰਾਨ ਕਰਵਾਈ ਗਈ ਅਥਲੈਟਿਕ ਮੀਟ ਸਫਲਤਾ ਪੂਰਵਕ ਸਮਾਪਤ ਹੋ ਗਈ ਅਥਲੈਟਿਕ ਮੀਟ ਦਾ ਉਦਘਾਟਨ ਅਮਰਜੀਤ ਖਟਕੜ ਉਪ ਜਿਲਾ ਸਿੱਖਿਆ ਅਫਸਰ , ਮੈਡਮ ਦਵਿੰਦਰ ਕੌਰ ਜਿਲਾ ਖੇਡ ਕੋਆਰਡੀਨੇਟਰ ਅਤੇ ਪ੍ਰਿੰਸੀਪਲ ਅਮਰੀਕ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਲੈਕਚਰਾਰ ਪ੍ਰਦੀਪ ਤੇਜੀ ਅਤੇ ਦੇਵ ਦੱਤ ਡੀ ਪੀ ਈ ਦੀ ਅਗਵਾਈ ਹੇਠ ਸਕੂਲ ਦੇ ਚਾਰੇ ਹਾਊਸ ਸ਼ਹੀਦ ਭਗਤ ਸਿੰਘ ਹਾਊਸ, ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ, ਸ਼ਹੀਦ ਊਧਮ ਸਿੰਘ ਹਾਊਸ ਅਤੇ ਮੈਡਮ ਕਲਪਨਾ ਚਾਵਲਾ ਹਾਊਸ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕਰਕੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਪ੍ਰਿੰਸੀਪਲ ਅਮਰੀਕ ਸਿੰਘ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ। ਦੋਨੋਂ ਦਿਨ ਚਾਰੇ ਹਾਊਸ ਦੇ ਖਿਡਾਰੀਆਂ ਵੱਲੋਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਜੇਤੂ ਖਿਡਾਰੀਆਂ ਨੂੰ ਸੋਨੇ ,ਚਾਂਦੀ ਅਤੇ ਕਾਂਸੀ ਦੇ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਓਵਰਆਲ ਟਰਾਫੀ ਸ਼ਹੀਦ ਭਗਤ ਸਿੰਘ ਹਾਊਸ ਦੇ ਖਿਡਾਰੀਆਂ ਵੱਲੋਂ ਜਿੱਤੀ ਗਈ ।ਪ੍ਰਿੰਸੀਪਲ ਅਮਰੀਕ ਸਿੰਘ ਵੱਲੋਂ ਚਾਰੇ ਹਾਊਸ ਦੇ ਇੰਚਾਰਜ ਸਾਹਿਬਾਨ ਅਤੇ ਸਮੂਹ ਅਧਿਆਪਕਾਂ ਨੂੰ ਇਸ ਐਥਲੈਟਿਕ ਮੀਟ ਨੂੰ ਸਫਲ ਅਤੇ ਕਾਮਯਾਬ ਕਰਨ ਲਈ ਕੀਤੀ ਗਈ ਸਖਤ ਮਿਹਨਤ ਲਈ ਵਧਾਈ ਦਿੱਤੀ ਗਈ ਅਤੇ ਕਿਹਾ ਗਿਆ ਕਿ ਕੋਈ ਵੀ ਕੰਮ ਸਮੁੱਚੇ ਸਟਾਫ ਦੇ ਸਹਿਯੋਗ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ।ਇਸ ਮੌਕੇ ਤੇ ਪ੍ਰਿੰਸੀਪਲ ਰਜਨੀਸ਼ ਕੁਮਾਰ,ਚੇਅਰਮੈਨ ਰਕੇਸ਼ ਕੁਮਾਰ, ਕੰਵਲਜੀਤ ਸਿੰਘ ਅਰੋੜਾ, ਅੰਮ੍ਰਿਤਪਾਲ ਸਿੰਘ ,ਰਾਜਕੁਮਾਰ, ਮੱਖਣ ਲਾਲ ,ਮਨਵਿੰਦਰ ਸਿੰਘ, ਨਰਿੰਦਰ ਪਾਲ ਸਿੰਘ ,ਰਣਜੀਤ ਸਿੰਘ, ਇੰਦਰਜੀਤ ਸਿੰਘ ,ਬਲਵੀਰ ਸਿੰਘ ,ਪ੍ਰਦੀਪ ਤੇਜੀ ਦੇਵ ਦੱਤ, ਦਰਸ਼ਨ ਸਿੰਘ,ਸਰੋਜ ਬਾਲਾ ,ਕਿਰਨਜੀਤ ਕੌਰ, ਐਨੀ ਅਰੋੜਾ ,ਨਵਦੀਪ ਕੌਰ, ਨੀਲਮ ਸ਼ੇਖਰ ,ਨਿਧੀ, ਸਤਪਾਲ ਸਿੰਘ ਰਜਨੀ ਬਾਲਾ ,ਮੀਨਾ ਰਾਣੀ ,ਅਮਰਜੀਤ ਕੌਰ ,ਅੰਜਨਾ ਕੁਮਾਰੀ, ਸੁਲੱਖਣ ਸਿੰਘ, ਰਣਵੀਰ ਸਿੰਘ , ਬਲਵਿੰਦਰ ਕੌਰ ,ਦਿਵਿਆਸ਼ੂ, ਰਾਜਵਿੰਦਰ ਕੌਰ, ਪਲਵਿੰਦਰ ਸਿੰਘ, ਸਿੰਦਰਪਾਲ ਕੌਰ, ਕੂੜਾ ਰਾਮ ,ਵਿਸ਼ਾਲਦੀਪ ਸਮੇਤ ਸਮੂਹ ਸਟਾਫ ਹਾਜ਼ਰ ਸੀ।
ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਢਾਹਾਂ ਕਲੇਰਾਂ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਨ ਸਮੇਂ ਸੁਸਾਇਟੀ ਦੇ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਕਰਨਾਣਾ ਅਤੇ ਪਤਵੰਤੇ ।
ਬੰਗਾ 23 ਨਵੰਬਰ (ਮਨਜਿੰਦਰ ਸਿੰਘ) ਅੱਜ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਕਰਨਾਣਾ ਵੱਲੋਂ ਆਪਣੇ ਸਾਥੀਆਂ ਨਾਲ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੂੰ ਸਮਾਜ ਪ੍ਰਤੀ ਸ਼ਾਨਦਾਰ ਸੇਵਾਵਾਂ ਦੇਣ ਹਿੱਤ ਟਰੱਸਟ ਦੇ ਮੁੱਖ ਦਫਤਰ ਢਾਹਾਂ ਕਲੇਰਾਂ ਵਿਖੇ ਪੁੱਜ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ੍ਰੀ ਕਰਨਾਣਾ ਨੇ ਕਿਹਾ ਕਿ ਮਿੱਠੇ ਅਤੇ ਨਿੱਘੇ ਸੁਭਾਅ ਦੇ ਮਾਲਕ ਡਾਕਟਰ ਕੁਲਵਿੰਦਰ ਸਿੰਘ ਢਾਹਾਂ ਦੇ ਪ੍ਰਧਾਨ ਬਨਣ ਨਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਅਤੇ ਵਿੱਦਿਅਕ ਸੇਵਾਵਾਂ ਵਿਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਇਲਾਕੇ ਦੇ ਲੋੜਵੰਦਾਂ ਦੀ ਵੱਡੀ ਮਦਦ ਹੋ ਰਹੀ ਹੈ। ਉਹਨਾਂ ਸੁਸਾਇਟੀ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਟਰੱਸਟ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ।
ਇਸ ਮੌਕੇ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸੁਸਾਇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕਰਨ ਲਈ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਸਾਰਿਆਂ ਦੇ ਨਿੱਘੇ ਸਹਿਯੋਗ ਸਦਕਾ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਸਿਹਤ ਅਤੇ ਸਿੱਖਿਆਂ ਸੇਵਾਵਾਂ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਨਿਰਤੰਰ ਯਤਨਸ਼ੀਲ ਰਹਿਣਗੇ । ਇਸ ਸਨਮਾਨ ਸਮਾਗਮ ਮੌਕੇ ਡਾ ਨਵਕਾਂਤ ਭਰੋ ਮਜਾਰਾ ਮੀਡੀਆ ਸਲਾਹਕਾਰ ਸੁਸਾਇਟੀ, ਕੁਲਦੀਪ ਸਿੰਘ ਸੋਗੀ ਮੈਂਬਰ ਪੰਚਾਇਤ ਦੁਸਾਂਝ ਖੁਰਦ ਅਤੇ ਸ. ਮਹਿੰਦਰਪਾਲ ਸਿੰਘ ਟਰੱਸਟ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ।
Friday, November 22, 2024
ਭਾਰਤੀ ਜਨਤਾ ਪਾਰਟੀ ਦੀ ਵਿਸ਼ੇਸ਼ ਮੀਟਿੰਗ ਨਵਾਂ ਸ਼ਹਿਰ ਵਿਖੇ ਹੋਈ - ਹਲਕਾ ਇੰਚਾਰਜ ਐਡਵੋਕੇਟ ਵਿਸ਼ਾਲ ਸ਼ਰਮਾ
ਅੱਜ ਭਾਰਤੀ ਜਨਤਾ ਪਾਰਟੀ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਜੀ ਦੀ ਅਗਵਾਈ ਵਿੱਚ,ਗ੍ਰੈੰਡ ਹੋਟਲ ਬੰਗਾ ਰੋਡ ਨਵਾਂਸ਼ਹਿਰ ਵਿਖ਼ੇ ਹੋਈ, ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਐਡਵੋਕੇਟ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਇੰਚਾਰਜ ਅਨਿਲ ਵਾਸੂਦੇਵਾ ਜੀ ਸ਼ਾਮਿਲ ਹੋਏ,ਪਾਰਟੀ ਨਾਲ਼ ਸਬੰਧਿਤ ਤਮਾਮ ਵਿਸ਼ਿਆਂ ਤੇ ਗੱਲ ਕਰਦੇ ਹੋਏ ਵਸੂਦੇਵਾ ਜੀ ਨੇ ਮੈਂਬਰਸ਼ਿਪ ਅਭਿਆਨ ਤੇ ਚਰਚਾ ਕੀਤੀ,ਜ਼ਿਲ੍ਹੇ ਦੇ ਮੌਜੂਦ ਤਮਾਮ ਭਾਰਤੀਆ ਜਨਤਾ ਪਾਰਟੀ ਦੇ ਕਾਰਜਕਾਰੀ ਮੈਂਬਰਾਂ ਅਹੁਦੇਦਾਰਾਂ ਤੋਂ ਮੈਂਬਰਸ਼ਿਪ ਅਭਿਆਨ ਬਾਰੇ ਜਾਣਕਾਰੀ ਲਈ,ਵਾਸੂਦੇਵਾ ਨੇ ਕਿਹਾ ਕਿ ਅਸੀਂ ਆਪਣੀਂ ਤਨ ਦੇਹੀ ਦੇ ਨਾਲ਼,ਇਹ ਮੈਂਬਰਸ਼ਿਪ ਅਭਿਆਨ ਹੋਰ ਵੀ ਤੇਜ਼ ਕਰਨਾਂ ਹੈ ਅਤੇ ਵੱਧ ਤੋਂ ਵੱਧ ਮੈਂਬਰਾਂ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਭਾਰਤੀਅ ਜਨਤਾ ਪਾਰਟੀ ਨਾਲ਼ ਜੋੜਨਾ ਹੈ.ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਜੀ ਨੇ ਕਿਹਾ ਕਿ ਸਾਡੇ ਸਾਰੇ ਹੀ ਪਾਰਟੀ ਮੈਂਬਰਾਂ ਦੀ ਮਿਹਨਤ ਪਾਰਟੀ ਨੂੰ ਸਮਰਪਿਤ ਹੈ,ਜੋ ਵੀ ਪਾਰਟੀ ਵਲੋਂ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਰਹੇ ਹਨ,ਅਸੀਂ ਉਹਨਾਂ ਤੇ ਖਰੇ ਉਤਰਨ ਦੀ ਹਮੇਸ਼ਾਂ ਹੀ ਕੋਸ਼ਿਸ਼ ਕਰਦੇ ਰਹੇ ਹਾਂ,ਮੈਂਬਰਸ਼ਿਪ ਅਭਿਆਨ ਵਿੱਚ ਵੀ ਬਹੁਤ ਸਾਰੇ ਸਾਥੀਆਂ ਨੇ ਉਮੀਦ ਤੋਂ ਵਧੀਆ ਕੰਮ ਕੀਤਾ ਹੈ,ਜ਼ਿਲ੍ਹੇ ਵਿੱਚ ਪਾਰਟੀ ਦਾ ਨਾਮ ਉੱਚਾ ਕੀਤਾ ਹੈ,ਪ੍ਰਧਾਨ ਜੀ ਨੇ ਕਿਹਾ ਕਿ ਜਿੰਮੇਵਾਰ ਸਾਥੀਆਂ ਦੇ ਸਹਿਯੋਗ ਲਈ ਅਸੀਂ ਸਦਾ ਹੀ ਯਤਨਸ਼ੀਲ ਹਾਂ,ਇਹ ਪ੍ਰੇਰਣਾਂ ਸਾਨੂੰ ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੋਲੋਂ ਮਿਲਦੀ ਹੈ.ਹਲਕਾ ਇੰਚਾਰਜ ਐਡਵੋਕੇਟ ਵਿਸ਼ਾਲ ਸ਼ਰਮਾਂ ਨੇ ਕਿਹਾ ਕਿ ਮੈਂਬਰਸ਼ਿਪ ਅਭਿਆਨ ਲਈ ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਯਕੀਨੀ ਹੈ ਕਿ ਆਉਣ ਵਾਲ਼ੇ ਸਮੇਂ,ਪੰਜ਼ਾਬ ਵਿੱਚ ਆਉਣ ਵਾਲੀ ਸਰਕਾਰ ਭਾਰਤੀਅ ਜਨਤਾ ਪਾਰਟੀ ਦੀ ਹੀ ਸਰਕਾਰ ਹੋਵੇਗੀ.
ਮੀਟਿੰਗ ਵਿੱਚ ਸੰਜੀਵ ਭਾਰਤਵਾਜ਼, ਅਮਨ ਕੌਸ਼ਲ, ਅਜੈ ਕਟਾਰੀਆ, ਵਿਸ਼ਾਲ ਸ਼ਰਮਾਂ, ਸੰਤੋਸ਼ ਸ਼ਰਮਾਂ, ਵਿਜੈ ਲਕਸ਼ਮੀ, ਡਾਕਟਰ ਕੁਲਵਿੰਦਰ ਸਿੰਘ,ਨਿਰਮਲ ਕੁਮਾਰ, ਕਰਣ ਸੰਗਰ, ਵਿਜੈ ਕੁਮਾਰ ਜੱਸਲ, ਜਗਦੀਸ਼,ਬਲਜਿੰਦਰ ਸਿੰਘ, ਜਸਵੰਤ, ਰਾਮਾਨੰਦ ਭਨੋਟ, ਪੰਕਜ ਕੁਮਾਰ, ਹਰਮੇਸ਼ ਸ਼ਰਮਾਂ, ਗੋਲਡੀ ਪ੍ਰਜਾਪਤੀ, ਵਿਸ਼ਾਲ ਚੋਪੜਾ, ਬੰਟੀ ਗਾਬਾ, ਗੋਪਾਲ ਤਹਿਰੀਨ, ਅਮਿਤ ਜੋਸ਼ੀ,ਰਜਨੀ ਕੰਡਾ,ਨਰਿੰਦਰ ਨਾਥ ਸੂਦਨ, ਰਾਹੁਲ, ਵਿਜੈ ਕੁਮਾਰ ਟਕਾਰਲਾ, ਨਰੇਸ਼ ਕੁਮਾਰ, ਗੁਰਜੀਤ ਸਿੰਘ ਕਪੂਰ,ਸ਼ੈਭੀ ਜੋਸ਼ੀ,ਸ਼ੁਭਮੀਤ,ਸੁਮੀਤ ਮਹਿਰਾ, ਹਰਮੇਸ਼ ਲਾਲ, ਬਹਾਦੁਰਚੰਦ ਅਰੋੜਾ, ਦਰਸ਼ਣ ਸਿੰਘ,ਰਜਿੰਦਰ ਕੁਮਾਰ ਬਜਾਜ, ਕ੍ਰਿਸ਼ਨ ਚੱਡਾ, ਅਸ਼ਵਨੀ ਧੀਰ, ਯਸ਼ਪਾਲ ਸਿੰਘ ਹਾਜ਼ਿਰ ਸਨ
Thursday, November 21, 2024
ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਵਲੋਂ ਲੋੜਵੰਦ ਮਹਿਲਾ ਦਾ ਓਪਰੇਸ਼ਨ ਕਰਵਾਇਆ-- ਲੈਕਚਰਾਰ ਸ਼ੰਕਰ ਦਾਸ
ਮਨਜਿੰਦਰ ਸਿੰਘ
ਬੰਗਾ,22 ਨਵੰਬਰ 2024
ਪ੍ਰਵਾਸੀ ਪੰਜਾਬੀ ਗਾਇਕ ਅਤੇ ਪ੍ਰਸਿੱਧ ਸਮਾਜ ਸੇਵਕ ਰੇਸ਼ਮ ਸਿੰਘ ਰੇਸ਼ਮ ਵਲੋਂ ਆਪਣੇ ਲੋਕ ਭਲਾਈ ਦੇ ਕਾਰਜਾ ਦੀ ਲੜੀ ਨੂੰ ਅੱਗੇ ਤੋਰਦਿਆਂ ਲੋੜਵੰਦ ਪਰਿਵਾਰ ਦੀ ਔਰਤ ਦਾ ਓਪਰੇਸ਼ਨ ਕਰਵਾਇਆ ਗਿਆ। ਓਹਨਾਂ ਵਲੋਂ ਪਿੰਡ ਹੀਂਓ ਦੀ ਇੱਕ ਔਰਤ ਸੁਰਜੀਤ ਕੌਰ ਦਾ ਪਿੱਤੇ ਦਾ ਓਪਰੇਸ਼ਨ ਕਰਵਾਇਆ ਗਿਆ। ਇਹ ਓਪਰੇਸ਼ਨ ਡਾ ਕਸ਼ਮੀਰ ਚੰਦ ਐੱਮ ਜੇ ਲਾਈਫ ਕੇਅਰ ਹਸਪਤਾਲ ਬੰਗਾ ਵਿੱਚ ਕੀਤਾ ਗਿਆ ਜੋ ਕਿ ਪਹਿਲਾਂ ਵੀ ਰੇਸ਼ਮ ਸਿੰਘ ਰੇਸ਼ਮ ਵਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕਾਰਜਾ ਵਿੱਚ ਬਹੁਤ ਜਿਆਦਾ ਮੱਦਦ ਕਰਦੇ ਹਨ। ਜਿਕਰਯੋਗ ਹੈ ਕਿ ਗਾਇਕ ਰੇਸ਼ਮ ਸਿੰਘ ਰੇਸ਼ਮ ਸਿੱਖਿਆ ਅਤੇ ਸਿਹਤ ਦੇ ਖੇਤਰ ਤੋਂ ਬਿਨਾਂ ਵੀ ਹੋਰ ਬਹੁਤ ਸਾਰੇ ਲੋਕ ਭਲਾਈ ਦੇ ਕਾਰਜ ਕਰਦੇ ਹਨ ਜੋ ਕਿ ਲਗਾਤਾਰ ਸਾਰਾ ਸਾਲ ਚਲਦੇ ਰਹਿੰਦੇ ਹਨ।ਇਹਨਾਂ ਕਾਰਜਾਂ ਦੀ ਨਿਗਰਾਨੀ ਕਰਨ ਵਾਲੇ ਲੈਕਚਰਾਰ ਸ਼ੰਕਰ ਦਾਸ ਨੇ ਇਸ ਮੌਕੇ ਤੇ ਕਿਹਾ ਕਿ ਇਸ ਤਰਾਂ ਦੇ ਕਾਰਜ ਕਰਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਹ ਸਿਰਫ ਸਹਾਇਤਾ ਨੂੰ ਲੋੜਵੰਦ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ । ਸਾਰੀ ਸਹਾਇਤਾ ਰੇਸ਼ਮ ਸਿੰਘ ਰੇਸ਼ਮ ਵਲੋ ਅਮਰੀਕਾ ਤੋਂ ਆਉਂਦੀ ਹੈ, ਜੋ ਉਹਨਾਂ ਵਲੋਂ ਦਸਬੰਧ ਰੱਖਿਆ ਜਾਂਦਾ ਹੈ। ਇਸ ਮੌਕੇ ਤੇ ਹਰਜਿੰਦਰ ਸਿੰਘ ਮਾ.ਪ੍ਰੇਮ ਸਿੰਘ ਸੁਰਾਪੁਰੀ ,ਗੀਤਾ ਰਾਣੀਅਤੇ ਪਰਿਵਾਰ ਦੇ ਮੈਂਬਰ ਹਾਜ਼ਰ ਸਨ।
Wednesday, November 13, 2024
ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲਗਾਏ ਗਏ ਅੱਖਾਂ ਦੇ ਕੈਂਪ ਵਿੱਚ 50 ਮਰੀਜ਼ਾਂ ਦੇ ਅਪ੍ਰੇਸ਼ਨ ਕੀਤੇ ਜਾਣਗੇ।
ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ ਵੱਲੋਂ ਅੱਖਾਂ ਦਾ 13ਵਾਂ ਮੁਫਤ ਅਪ੍ਰੇਸ਼ਨ ਕੈਂਪ ਲਗਾਇਆ ਗਿਆ! ਇਸ ਕੈਂਪ ਦਾ ਉਦਘਾਟਨ ਪ੍ਰਸਿੱਧ ਸਮਾਜ ਸੇਵੀ ਸ੍ਰੀ ਰੋਹਤਾਸ਼ ਜੈਨ ਵਾਸੀ ਹੁਸ਼ਿਆਰਪੁਰ ਦੀ ਧਰਮ ਪਤਨੀ ਸ੍ਰੀਮਤੀ ਊਸ਼ਾ ਜੈਨ ਨੇ ਕੀਤਾ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਪਰਮ ਗੁਰੂ ਸ਼ਰਧਾਲੂ ਸ਼੍ਰੀ ਰਾਮ ਮੂਰਤੀ ਜੈਨ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਆਸ਼ਾ ਜੈਨ ਵਾਸੀ ਅਮਰੀਕਾ ਨੇ ਨਿਭਾਈ। ਕੈਂਪ ਦੇ ਉਦਘਾਟਨ ਮੌਕੇ ਹਾਜ਼ਰ ਮਹਾਸਾਧਵੀ ਸ਼੍ਰੀ ਮੀਨਾ ਜੀ ਮਹਾਰਾਜ ਅਤੇ ਮਹਾਸਾਧਵੀ ਸ਼੍ਰੀ ਸਮਰਿਧੀ ਜੀ ਮਹਾਰਾਜ ਨੇ ਮੰਗਲ ਪਾਠ ਦਾ ਪਾਠ ਕੀਤਾ ਅਤੇ ਕੈਂਪ ਦੀ ਸਫਲਤਾ ਦੀ ਕਾਮਨਾ ਕੀਤੀ ਅਤੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ ਦੀ ਤਰਫੋਂ ਐੱਸ ਐੱਸ ਜੈਨ ਸਭਾ ਦੇ ਪ੍ਰਧਾਨ ਸੁਰਿੰਦਰ ਜੈਨ, ਨੇਮ ਕੁਮਾਰ ਜੈਨ, ਅਨਿਲ ਜੈਨ, ਪ੍ਰਧਾਨ ਮਨੀਸ਼ ਜੈਨ, ਸਕੱਤਰ ਰਤਨ ਕੁਮਾਰ ਜੈਨ, ਖਜ਼ਾਨਚੀ ਅਚਲ ਜੈਨ, ਸ਼੍ਰੀ ਰਾਕੇਸ਼ ਜੈਨ ਬੱਬੀ, ਮਨੋਜ ਜੈਨ, ਅਨਿਲ. ਜੈਨ, ਅਸ਼ੋਕ ਜੈਨ, ਸੁਦਰਸ਼ਨ ਜੈਨ, ਲਲਿਤ ਜੈਨ, ਰਾਕੇਸ਼ ਜੋਤੀ, ਜੈਨ ਮਹਿਲਾ ਮੰਡਲ ਦੀ ਪ੍ਰਧਾਨ ਕੰਚਨ ਜੈਨ, ਜੈਨ ਯੁਵਤੀ ਮੰਡਲ ਦੀ ਮੁਖੀ ਵੰਦਨਾ ਜੈਨ, ਮੰਤਰੀ ਰੁਚੀ ਜੈਨ, ਸ਼੍ਰੀ ਮਹਾਵੀਰ ਜੈਨ। ਮੰਡਲ ਪ੍ਰਧਾਨ ਪੰਕਜ ਜੈਨ, ਮੰਤਰੀ ਦੀਪਕ ਜੈਨ ਅਤੇ ਹੋਰ ਮੈਂਬਰਾਂ ਨੇ ਮੁੱਖ ਮਹਿਮਾਨ ਸ਼੍ਰੀਮਤੀ ਊਸ਼ਾ ਜੈਨ, ਸ਼੍ਰੀ ਰੋਹਤਾਸ਼ ਜੈਨ, ਸ਼੍ਰੀ ਰਾਮ ਮੂਰਤੀ ਜੈਨ, ਸ਼੍ਰੀਮਤੀ ਆਸ਼ਾ ਜੈਨ, ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਨੂੰ ਹਾਰ ਪਾ ਕੇ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਰੋਹਤਾਸ਼ ਜੈਨ ਅਤੇ ਸ਼੍ਰੀ ਰਾਮ ਮੂਰਤੀ ਜੈਨ ਨੇ ਕਿਹਾ ਕਿ ਕਿਸੇ ਲੋੜਵੰਦ ਵਿਅਕਤੀ ਦੀਆਂ ਅੱਖਾਂ ਦੀ ਰੋਸ਼ਨੀ ਦੇਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਲਗਾ ਕੇ ਲੋੜਵੰਦ ਅਤੇ ਗਰੀਬ ਲੋਕ ਵੀ ਵੱਡੇ ਹਸਪਤਾਲਾਂ ਦੇ ਡਾਕਟਰਾਂ ਤੋਂ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਸਾਰੇ ਸੇਵਾ ਕਾਰਜਾਂ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਪ੍ਰਧਾਨ ਮਨੀਸ਼ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਨੇ 350 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ 50 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ, ਜਿਨ੍ਹਾਂ ਦੇ ਆਪ੍ਰੇਸ਼ਨ ਸ਼ੰਕਰਾ ਆਈ ਹਸਪਤਾਲ ਲੁਧਿਆਣਾ 'ਚ ਕੀਤਾ ਜਾਵੇਗਾ! ਸ਼੍ਰੀ ਸੁਦਰਸ਼ਨ ਜੈਨ ਦੀ ਅਗਵਾਈ ਵਿੱਚ ਇਸ ਕੈਂਪ ਵਿੱਚ ਆਦਰਸ਼ ਬਾਲ ਵਿਦਿਆਲਿਆ ਹਾਈ ਸਕੂਲ ਰਾਹੋਂ ਅਤੇ ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ ਦੇ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਐਸਐਸ ਜੈਨ ਸਭਾ, ਸ੍ਰੀ ਮਹਾਂਵੀਰ ਜੈਨ ਯੁਵਕ ਮੰਡਲ, ਸ੍ਰੀ ਵਰਧਮਾਨ ਜੈਨ ਸੇਵਾ ਸੰਘ, ਜੈਨ ਮਹਿਲਾ ਮੰਡਲ, ਸ੍ਰੀ ਚੰਦਨਬਾਲਾ ਜੈਨ ਯੁਵਤੀ ਮੰਡਲ, ਦੋਆਬਾ ਸੇਵਾ ਸੰਮਤੀ, ਅੱਖਾਂ ਦਾਨ ਸੁਸਾਇਟੀ, ਸ਼ਿਵ ਸ਼ੰਕਰ ਗੋਲਡਨ ਕਲੱਬ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ। .
Tuesday, November 12, 2024
ਸੰਗਤਾਂ ਨੇ ਉਤਸ਼ਾਹ ਨਾਲ਼ ਮੇਲ਼ੇ ਤੇ ਵੇੜੇ ਤਾਰੇ-ਝੰਡੇ - ਚਾਦਰਾ ਚੜਾਈਆ --ਬੀਬੀ ਬਲਜੀਤ ਕਾਦਰੀ ਗੁਰੂਆਂ - ਪੀਰਾਂ ਮਾਰਗ ਤੇ ਚੱਲਣ ਦੀ ਲੋੜ -ਪ੍ਰਤੀ ਮਹੰਤ, ਪ੍ਰਧਾਨ ਪੱਪਲ
ਨਵਾਂਸ਼ਹਿਰ 13 ਨਵੰਬਰ ( ਚੇਤ ਰਾਮ ਰਤਨ, ਮਨਜਿੰਦਰ ਸਿੰਘ) ਰੋਜ਼ਾ ਦਰਬਾਰ ਗਿਆਰ੍ਹਵੀਂ ਵਾਲੀ -ਲੱਖ ਦਾਤਾ ਪੀਰ ਨਵੀਂ ਆਬਾਦੀ ਨਵਾਂਸ਼ਹਿਰ ਦੇ ਗੱਦੀਨਸ਼ੀਨ ਬੀਬੀ ਬਲਜੀਤ ਕੌਰ ਕਾਦਰੀ ਦੀ ਰਹਿਨੁਮਾਈ ਹੇਠ ਮੇਲੇ ਦੇ ਪਹਿਲੇ ਅਤੇ ਦੂਜੇ ਦਿਨ ਸੰਗਤਾਂ ਵਲੋਂ ਖਵਾਜਾ ਪੀਰ ਦੇ ਬੇੜੇ ਸਤਲੁਜ ਦਰਿਆ ਮਾਛੀਵਾੜਾ -ਰਾਹੋ ਵਿਖੇ ਸੰਗਤਾਂ ਦੀਆ ਆਸਾਂ ਮੁਰਾਦਾਂ ਪੂਰੀਆਂ ਹੋਣ ਤੇ ਖਵਾਜਾ ਪੀਰ ਜੀ ਦੇ ਵੇੜੇ ਤਾਰੇ ਅਤੇ ਝੰਡੇ -ਚਾਦਰਾ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਇਲਾਕ਼ਾ ਨਿਵਾਸੀਆਂ ਅਤੇ ਸੰਗਤਾਂ ਵਲੋਂ ਚਾੜੀਆਂ ਗਈਆ। ਸ਼ਾਮ ਨੂੰ ਚਿਰਾਗ ਅਤੇ ਮਹਿੰਦੀ ਦੀ ਰਸਮਾਂ ਕੀਤੀ ਗਈ। ਗਾਇਕ ਮਹੇਸ਼ ਸਾਜਨ "ਪੀਰਾਂ ਦਾ ਮੇਲਾ ਕਿੱਥੇ ਕਿੱਥੇ ਲੱਗਿਆ " ਮੇਰੇ ਗੌਸ ਪਾਕ ਪੀਰ ਨੇ ਡੁਬਦੇ ਵੇੜੇ ਤਾਰੇ" ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨੱਚਣ ਲਾਅ ਦਿੱਤਾ। ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਪੱਪਲ ਸ਼ਾਹ ਨੇ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਸੰਗਤਾਂ ਨੂੰ ਗੁਰੂਆਂ ਪੀਰਾਂ ਦੇ ਮਾਰਗ ਦਰਸ਼ਨ ਤੇ ਚਲਣਾ ਚਾਹੀਦਾ ਹੈ। ਮਾਤਾ ਪ੍ਰਤੀ ਮਹੰਤ ਗੱਦੀਨਸ਼ੀਨ ਦਰਬਾਰ ਸਵਾਮੀ ਸੁੰਦਰ ਮੁਨੀ ਬੋਰੀ ਵਾਲੇ ਕੁਨੈਲ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਕਿਰਤ ਕਮਾਈ ਵਿਚੋਂ ਕੁਝ ਹਿੱਸਾ ਸਮਾਜ ਭਲਾਈ ਅਤੇ ਧਾਰਮਿਕ ਅਸਥਾਨਾਂ ਲਈ ਆਪਣੇ ਗੁਰੂਆਂ ਦੇ ਨਾਂ ਤੇ ਕੱਢਣ ਦੀ ਅਪੀਲ ਕੀਤੀ।
ਬੀਬੀ ਕਾਦਰੀ ਅਤੇ ਮੇਲਾ ਪ੍ਰਬੰਧਕ ਰਤਨ ਨੇ ਮੇਲੇ ਵਿੱਚ ਉਤਸ਼ਾਹ ਨਾਲ ਪੁਜੀਆਂ ਸੰਗਤਾਂ ਅਤੇ ਫੱਕਰ ਫ਼ਕੀਰ, ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਦਰਬਾਰ ਵਲੋਂ 7ਵਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਡਾ ਦੀਪਕ ਕੁਮਾਰ ਪਾਂਡੇ ਗੜਸ਼ੰਕਰ ਦੀ ਟੀਮ ਵਲੋਂ ਲਗਾਇਆ ਗਿਆ।ਜਿਸ ਵਿੱਚ ਲੌੜਵੰਦ ਲੋਕਾਂ ਅਤੇ ਸੰਗਤਾਂ ਨੂੰ ਮੁਫ਼ਤ ਦਵਾਈਆਂ ਤੋਂ ਇਲਾਵਾ ਮੁਫ਼ਤ ਆਪ੍ਰੇਸ਼ਨ 15 ਨਵੰਬਰ ਨੂੰ ਨਵਦੀਪਕ ਆਈਂ ਕੇਅਰ ਹਸਪਤਾਲ ਗੜਸ਼ੰਕਰ ਵਿਖੇ ਕੀਤੇ ਜਾਣਗੇ। ਕਸ਼ਮੀਰੀ ਲਾਲ ਸ਼ੀਰਾ , ਤਾਰੋਂ ਰਾਣੀ ਪਰਿਵਾਰ ਦੀ ਆਸ ਮੁਰਾਦ ਪੂਰੀ ਹੋਣ ਉਪਰੰਤ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।
ਮੇਲੇ ਦੇ ਆਰੰਭ ਅਤੇ ਦੂਜੇ ਦਿਨ ਦਰਬਾਰ ਵਿੱਚ ਹਾਜ਼ਰੀ ਲਗਵਾਉਣ ਵਾਲਿਆਂ ਵਿੱਚ ਸਾਈਂ ਹਰਭਜਨ ਖਮਾਚੋ ,ਬਾਬਾ ਗੁਰਮੀਤ ਆਨੰਦਪੁਰ ਸਾਹਿਬ, ਬਾਬਾ ਬੀਬੀ ਸਿਮਰਨਜੀਤ ਕੌਰ ਆਨੰਦਪੁਰ ਸਾਹਿਬ, ਬਾਬਾ ਵਰੁਣ ਸੋਬਤੀ ਜ਼ਿਲਾ ਪ੍ਰਧਾਨ , ਮੱਖਣ ਸ਼ਾਹ ਕਾਹਲੋ, ਬੀਬੀ ਰਣਜੀਤਾ ਮੁਕੰਦਪੁਰ, , ਸੁਰਿੰਦਰ ਸਿੰਘ ਸਾਬਕਾ ਇੰਸਪੈਕਟਰ ਪੰਜਾਬ ਪੁਲਿਸ, ਬਾਬਾ ਪਵਨ ਕੁਮਾਰ ਬੜੀ ਸਰਕਾਰ ਆਨੰਦਪੁਰ ਸਾਹਿਬ,ਸਾਈਂ ਨਰੇਸ਼ ਭੀਣ , ਸਾਈ ਸੋਨੂੰ ਬੀਕਾ, ਗਗਨਦੀਪ ਸਿੰਘ ਚੌਹੜਾ , ਮੈਡਮ ਸੰਦੀਪ ਪਰੀ, ਮਨੀਸ਼ ਸੁੰਢਾ ਸਮਾਜ ਸੇਵਕ,, ,ਜਸਵਿੰਦਰ ਕੌਰ ਪੰਚ , ਮੈਡਮ ਰਾਣੀ ਬੈਂਸ , ਮੈਡਮ ਰਾਜਿੰਦਰ ਕੌਰ ਗੁਰੂ ,, ਸੰਜੀਵ ਕੈਂਥ ,, ਆਦਿ ਹਾਜ਼ਰ ਸਨ। ਪੀਰਾਂ ਦਾ ਚਾਹ ਪਕੌੜਿਆਂ ਅਤੇ ਲੰਗਰ ਅਟੁੱਟ ਵਰਤਿਆ ਗਿਆ।
Monday, November 11, 2024
ਪੁਲਿਸ ਪ੍ਰਸ਼ਾਸਨ ਨਵਾਂ ਸ਼ਹਿਰ ਵੱਲੋਂ ਮੈਰਿਜ ਪੈਲੇਸ ਦੇ ਮਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ- ਐਸ ਐਚ ਓ ਮਹਿੰਦਰ ਸਿੰਘ
ਨਵਾਂਸ਼ਹਿਰ 11 ਨਵੰਬਰ (ਮਨਜਿੰਦਰ ਸਿੰਘ)
ਮਾਨਯੋਗ ਐਸਐਸਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਰਾਜ ਕੁਮਾਰ ਬਜਾੜ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਨਵਾਂ ਸ਼ਹਿਰ ਅਤੇ ਮਹਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਵਾਂ ਸ਼ਹਿਰ ਵੱਲੋਂ ਇਲਾਕੇ ਵਿੱਚ ਪੈਂਦੇ ਮੈਰਿਜ ਪੈਲਸਾਂ ਦੇ ਮਾਲਕਾਂ, ਮੈਨੇਜਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ| ਥਾਣਾ ਸਿਟੀ ਨਵਾਂ ਸ਼ਹਿਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੌਕੇ ਡੀਐਸਪੀ ਰਾਜ ਕੁਮਾਰ ਬਜਾੜ ਅਤੇ ਉਹਨਾਂ ਵੱਲੋਂ ਮੈਰਿਜ ਪੈਲੇਸ ਦੇ ਮਾਲਕਾਂ ਨੂੰ ਹਦਾਇਤ ਦਿੱਤੀ ਗਈ ਕਿ ਜਦੋਂ ਵੀ ਕੋਈ ਉਨ੍ਹਾਂ ਦੇ ਪੈਲਸ ਵਿੱਚ ਮੈਰਿਜ ਜਾਂ ਕਿਸੇ ਵੀ ਤਰ੍ਹਾਂ ਦੀ ਪਾਰਟੀ ਲਈ ਬੁਕਿੰਗ ਕਰਾਉਣ ਆਉਂਦਾ ਹੈ ਤਾਂ ਉਹਨਾਂ ਨੂੰ ਪਾਬੰਦ ਕੀਤਾ ਜਾਵੇ ਕਿ ਕੋਈ ਵੀ ਵਿਅਕਤੀ ਪੈਲਸ ਵਿੱਚ ਅਸਲਾ ਲੈ ਕੇ ਨਾ ਆਏ ਜੇਕਰ ਕੋਈ ਵਿਅਕਤੀ ਅਸਲਾਂ ਲੈ ਕੇ ਆਉਂਦਾ ਹੈ ਤਾਂ ਉਸਦੀ ਜਿੰਮੇਵਾਰੀ ਵਿਆਹ ਜਾਂ ਪਾਰਟੀ ਕਰਨ ਵਾਲੀ ਧਿਰ ਦੀ ਹੋਵੇਗੀ ਇਸ ਸਬੰਧੀ ਉਹ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਨੂੰ ਅਗਾਹ ਕਰੇਗਾ ਇਸ ਤੋਂ ਇਲਾਵਾ ਪੈਲਸ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਕਿਸੇ ਵੀ ਮੈਰਿਜ ਪੈਲਸ ਅੰਦਰ ਅਸਲਾ ਲੈ ਕੇ ਨਾ ਜਾਣ ਦਿੱਤਾ ਜਾਵੇ ਇਸ ਸਬੰਧੀ ਮੈਰਿਜ ਪੈਲਸਾਂ ਦੇ ਬਾਹਰ ਪ੍ਰਵੇਸ਼ ਕਰਨ ਵਾਲੇ ਗੇਟਾ , ਹਾਲ ਦੇ ਐਂਟਰੀ ਗੇਟ ਤੇ ਅਸਲਾ ਲੈ ਕੇ ਜਾਣਾ ਸਖਤ ਮਨਾ ਹੈ ਬੋਰਡ ਲਗਾਏ ਜਾਣ ਅਤੇ ਸਟੈਂਡੀ ਵੀ ਲਗਾਈ ਜਾਵੇ ਜੋ ਕਿ ਹਰ ਇੱਕ ਵਿਅਕਤੀ ਨੂੰ ਦਿਖਾਈ ਦਿੰਦੇ ਹੋਣ ਅਤੇ ਸਿਕਿਉਰਟੀ ਗਾਰਡ ਰੱਖ ਕੇ ਆਉਣ ਵਾਲੇ ਹਰੇਕ ਵਿਅਕਤੀ ਦੀ ਚੈਕਿੰਗ ਕਰਕੇ ਪੈਲਸ ਅੰਦਰ ਭੇਜਿਆ ਜਾਵੇ ਹਰੇਕ ਪੈਲਸ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ ਪੈਲਸ ਦੇ ਅੰਦਰ ਅੱਗ ਬੁਝਾਊ ਜੰਤਰ ਲਗਾਏ ਜਾਣ ਅਤੇ ਉਹਨਾਂ ਨੂੰ ਸਮੇਂ ਸਮੇਂ ਪਰ ਚੈੱਕ ਕੀਤਾ ਜਾਵੇ ਜਿਨਾਂ ਪੈਲਸਾਂ ਦੇ ਨਾਲ ਰੋਡ ਲੱਗਦੇ ਹਨ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਗੱਡੀਆਂ ਦੀ ਪਾਰਕਿੰਗ ਇਸ ਤਰੀਕੇ ਨਾਲ ਕਰਾਈ ਜਾਵੇ ਕਿ ਆਉਣ ਜਾਣ ਵਾਲੀ ਟਰੈਫਿਕ ਵਿੱਚ ਕੋਈ ਵਿਘਨ ਨਾ ਪਵੇ ਪੈਲਸ ਅੰਦਰ ਡੀਜੇ ਮਾਨਯੋਗ ਡਿਪਟੀ ਕਮਿਸ਼ਨਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਲਗਾਇਆ ਜਾਵੇ।ਇਸ ਮੌਕੇ ਬਲਵਿੰਦਰ ਸਿੰਘ ਮਾਲਕ ਜੀਐਨ ਫੂਡ ਬੰਗਾ ਰੋਡ ਨਵਾਂ ਸ਼ਹਿਰ ਵਰਿੰਦਰ ਕੁਮਾਰ ਰੋਇਲ ਪੈਲਸ ਗੜਸ਼ੰਕਰ ਰੋਡ ਨਵਾਂ ਸ਼ਹਿਰ, ਪਵਨ ਕੁਮਾਰ ਬਲੂ ਮੂਨ ਨਵਾਂ ਸ਼ਹਿਰ, ਜੁਝਾਰ ਸਿੰਘ ਭਗਤ ਰਿਜ਼ੋਰਟ, ਪਰਮਜੀਤ ਸਿੰਘ ਕੇਸੀ ਪੈਲਸ ਨਵਾਂ ਸ਼ਹਿਰ, ਸੰਜੀਵ ਕੁਮਾਰ ਬਜੀਦ ਪੈਲਸ ਨਵਾਂ ਸ਼ਹਿਰ, ਗੁਰਜੀਤ ਸਿੰਘ ਗਰੈਂਡ ਰਿਜੋਰਟ ਨਵਾਂ ਸ਼ਹਿਰ, ਜਸਵਿੰਦਰ ਸਿੰਘ ਡਰੀਮਲੈਂਡ ਪੈਲਸ ਨਵਾਂ ਸ਼ਹਿਰ ਆਦਿ ਹਾਜ਼ਰ ਸਨ।
ਮਾਨਯੋਗ ਐਸਐਸਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਰਾਜ ਕੁਮਾਰ ਬਜਾੜ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਨਵਾਂ ਸ਼ਹਿਰ ਅਤੇ ਮਹਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਵਾਂ ਸ਼ਹਿਰ ਵੱਲੋਂ ਇਲਾਕੇ ਵਿੱਚ ਪੈਂਦੇ ਮੈਰਿਜ ਪੈਲਸਾਂ ਦੇ ਮਾਲਕਾਂ, ਮੈਨੇਜਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ| ਥਾਣਾ ਸਿਟੀ ਨਵਾਂ ਸ਼ਹਿਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੌਕੇ ਡੀਐਸਪੀ ਰਾਜ ਕੁਮਾਰ ਬਜਾੜ ਅਤੇ ਉਹਨਾਂ ਵੱਲੋਂ ਮੈਰਿਜ ਪੈਲੇਸ ਦੇ ਮਾਲਕਾਂ ਨੂੰ ਹਦਾਇਤ ਦਿੱਤੀ ਗਈ ਕਿ ਜਦੋਂ ਵੀ ਕੋਈ ਉਨ੍ਹਾਂ ਦੇ ਪੈਲਸ ਵਿੱਚ ਮੈਰਿਜ ਜਾਂ ਕਿਸੇ ਵੀ ਤਰ੍ਹਾਂ ਦੀ ਪਾਰਟੀ ਲਈ ਬੁਕਿੰਗ ਕਰਾਉਣ ਆਉਂਦਾ ਹੈ ਤਾਂ ਉਹਨਾਂ ਨੂੰ ਪਾਬੰਦ ਕੀਤਾ ਜਾਵੇ ਕਿ ਕੋਈ ਵੀ ਵਿਅਕਤੀ ਪੈਲਸ ਵਿੱਚ ਅਸਲਾ ਲੈ ਕੇ ਨਾ ਆਏ ਜੇਕਰ ਕੋਈ ਵਿਅਕਤੀ ਅਸਲਾਂ ਲੈ ਕੇ ਆਉਂਦਾ ਹੈ ਤਾਂ ਉਸਦੀ ਜਿੰਮੇਵਾਰੀ ਵਿਆਹ ਜਾਂ ਪਾਰਟੀ ਕਰਨ ਵਾਲੀ ਧਿਰ ਦੀ ਹੋਵੇਗੀ ਇਸ ਸਬੰਧੀ ਉਹ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਨੂੰ ਅਗਾਹ ਕਰੇਗਾ ਇਸ ਤੋਂ ਇਲਾਵਾ ਪੈਲਸ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਕਿਸੇ ਵੀ ਮੈਰਿਜ ਪੈਲਸ ਅੰਦਰ ਅਸਲਾ ਲੈ ਕੇ ਨਾ ਜਾਣ ਦਿੱਤਾ ਜਾਵੇ ਇਸ ਸਬੰਧੀ ਮੈਰਿਜ ਪੈਲਸਾਂ ਦੇ ਬਾਹਰ ਪ੍ਰਵੇਸ਼ ਕਰਨ ਵਾਲੇ ਗੇਟਾ , ਹਾਲ ਦੇ ਐਂਟਰੀ ਗੇਟ ਤੇ ਅਸਲਾ ਲੈ ਕੇ ਜਾਣਾ ਸਖਤ ਮਨਾ ਹੈ ਬੋਰਡ ਲਗਾਏ ਜਾਣ ਅਤੇ ਸਟੈਂਡੀ ਵੀ ਲਗਾਈ ਜਾਵੇ ਜੋ ਕਿ ਹਰ ਇੱਕ ਵਿਅਕਤੀ ਨੂੰ ਦਿਖਾਈ ਦਿੰਦੇ ਹੋਣ ਅਤੇ ਸਿਕਿਉਰਟੀ ਗਾਰਡ ਰੱਖ ਕੇ ਆਉਣ ਵਾਲੇ ਹਰੇਕ ਵਿਅਕਤੀ ਦੀ ਚੈਕਿੰਗ ਕਰਕੇ ਪੈਲਸ ਅੰਦਰ ਭੇਜਿਆ ਜਾਵੇ ਹਰੇਕ ਪੈਲਸ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ ਪੈਲਸ ਦੇ ਅੰਦਰ ਅੱਗ ਬੁਝਾਊ ਜੰਤਰ ਲਗਾਏ ਜਾਣ ਅਤੇ ਉਹਨਾਂ ਨੂੰ ਸਮੇਂ ਸਮੇਂ ਪਰ ਚੈੱਕ ਕੀਤਾ ਜਾਵੇ ਜਿਨਾਂ ਪੈਲਸਾਂ ਦੇ ਨਾਲ ਰੋਡ ਲੱਗਦੇ ਹਨ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਗੱਡੀਆਂ ਦੀ ਪਾਰਕਿੰਗ ਇਸ ਤਰੀਕੇ ਨਾਲ ਕਰਾਈ ਜਾਵੇ ਕਿ ਆਉਣ ਜਾਣ ਵਾਲੀ ਟਰੈਫਿਕ ਵਿੱਚ ਕੋਈ ਵਿਘਨ ਨਾ ਪਵੇ ਪੈਲਸ ਅੰਦਰ ਡੀਜੇ ਮਾਨਯੋਗ ਡਿਪਟੀ ਕਮਿਸ਼ਨਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਲਗਾਇਆ ਜਾਵੇ।ਇਸ ਮੌਕੇ ਬਲਵਿੰਦਰ ਸਿੰਘ ਮਾਲਕ ਜੀਐਨ ਫੂਡ ਬੰਗਾ ਰੋਡ ਨਵਾਂ ਸ਼ਹਿਰ ਵਰਿੰਦਰ ਕੁਮਾਰ ਰੋਇਲ ਪੈਲਸ ਗੜਸ਼ੰਕਰ ਰੋਡ ਨਵਾਂ ਸ਼ਹਿਰ, ਪਵਨ ਕੁਮਾਰ ਬਲੂ ਮੂਨ ਨਵਾਂ ਸ਼ਹਿਰ, ਜੁਝਾਰ ਸਿੰਘ ਭਗਤ ਰਿਜ਼ੋਰਟ, ਪਰਮਜੀਤ ਸਿੰਘ ਕੇਸੀ ਪੈਲਸ ਨਵਾਂ ਸ਼ਹਿਰ, ਸੰਜੀਵ ਕੁਮਾਰ ਬਜੀਦ ਪੈਲਸ ਨਵਾਂ ਸ਼ਹਿਰ, ਗੁਰਜੀਤ ਸਿੰਘ ਗਰੈਂਡ ਰਿਜੋਰਟ ਨਵਾਂ ਸ਼ਹਿਰ, ਜਸਵਿੰਦਰ ਸਿੰਘ ਡਰੀਮਲੈਂਡ ਪੈਲਸ ਨਵਾਂ ਸ਼ਹਿਰ ਆਦਿ ਹਾਜ਼ਰ ਸਨ।
Tuesday, November 5, 2024
*ਪਹਿਲੇ ਹੀ ਦਿਨ ਮਹਾਨ ਕੀਰਤਨ ਦਰਬਾਰ ਦੌਰਾਨ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ ਸੰਗਤਾਂ*** *ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਵਲੋਂ ਜਾਰੀ ਕੀਤਾ ਗਿਆ ਸੁਸਾਇਟੀ ਵਲੋ ਤਿਆਰ ਸੋਵੀਨਾਰ**** *ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਗੁਰਮਤਿ ਦੇ ਪ੍ਰਚਾਰ ਅਤੇ ਸਮਾਜ ਸੇਵਾ ਹਿਤ ਕਰ ਰਹੀ ਹੈ ਸ਼ਲਾਘਾਯੋਗ ਉਪਰਾਲੇ: ਗਿਆਨੀ ਹਘਵੀਰ ਸਿੰਘ*
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਜੇ.ਐਸ.ਐਫ.ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਗਰਾਊਂਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ’ਚ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਮਹਾਨ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਰੰਭ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਗੁਰੂ ਅੰਗਦ ਨਗਰ ਤੋਂ ਸਜੀ ਹੋਈ ਪਾਲਕੀ ’ਚ ਨਗਰ ਕੀਰਤਨ ਦੇ ਰੂਪ ’ਚ ਪੰਡਾਲ ’ਚ ਲਿਆਂਦੇ ਗਏ। ਗੁਰੂ ਕੀਆਂ ਲਾਡਲੀਆਂ ਫੌਜਾਂ, ਗਤਕਾ ਪਾਰਟੀਆਂ, ਕੀਰਤਨ ਜੱਥਿਆਂ ਅਤੇ ਵੱਡੀ ਗਿਣਤੀ ’ਚ ਸੰਗਤਾਂ ਇਸ ਨਗਰ ਕੀਰਤਨ ਵਿਚ ਸ਼ਾਮਲ ਸਨ। ਸਮਾਗਮ ਦੀ ਅਰੰਭਤਾ ਭਾਈ ਜਸਪਾਲ ਸਿੰਘ ਵਲੋਂ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਇਸ ਉਪਰੰਤ ਭਾਈ ਜੋਗਾ ਸਿੰਘ ਢਾਹਾਂ ਵਾਲਿਆਂ ਅਤੇ ਭਾਈ ਉਂਕਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਲੋਂ ਅੰਮ੍ਰਿਤਮਈ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪੰਥ ਪ੍ਰਸਿੱਧ ਕਥਾਵਾਚਕ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਵਲੋਂ ਪੰਥ ਪ੍ਰਸਿੱਧ ਸ਼ਖਸ਼ਤੀਆਂ ਜਿਨ੍ਹਾਂ ’ਚ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜਥੇ. ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਾਲਿਆਂ, ਗਿ. ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਅਰਾ ਬੰਗਲਾ ਸਾਹਿਬ ਦਿੱਲੀ ਵਾਲਿਆਂ ਅਤੇ ਪ੍ਰਸਿੱਧ ਕੀਰਤਨੀਏ ਭਾਈ ਚਮਨਜੀਤ ਸਿੰਘ ਲਾਲ ਨੂੰ ਜੀ ਆਇਆਂ ਆਖਿਆ। ਇਸ ਮੌਕੇ ਪੰਜ ਪਿਆਰਿਆਂ ਸਮੇਤ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ, ਭਾਈ ਸਰਬਜੀਤ ਸਿੰਘ, ਗਿਆਨੀ ਰਣਜੀਤ ਸਿੰਘ, ਭਾਈ ਚਮਨਜੀਤ ਸਿੰਘ ਜੀ ਲਾਲ ਅਤੇ ਗੁਰਬਖਸ਼ ਸਿੰਘ ਖਾਲਸਾ ਅਤੇ ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਸੁਸਾਇਟੀ ਦੁਆਰਾ ਤਿਆਰ ਸੋਵੀਨਾਰ ਜਾਰੀ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅਤੇ ਜੀਵਨ ਇਤਿਹਾਸ ਵਿਚੋਂ ਪ੍ਰਮਾਣ ਦਿੰਦੇ ਹੋਏ ਉਨ੍ਹਾਂ ਕੁਰੀਤੀਆਂ ਦਾ ਜਿਕਰ ਕੀਤਾ ਜਿਨ੍ਹਾਂ ਨੇ ਸਮਾਜ ’ਚ ਜਾਤ ਪਾਤ, ਊਚ ਨੀਚ, ਵਹਿਮ ਭਰਮ, ਕਰਮ ਕਾਂਡ ਅਤੇ ਭੇਦ ਭਾਵ ਦੇ ਅਧਾਰ ਵੰਡੀਆਂ ਪਾਈਆਂ ਹੋਈਆਂ ਸਨ। ਗੁਰੂ ਨਾਨਕ ਸਾਹਿਬ ਨੇ ਸਮੁੱਚੀ ਲੋਕਾਈ ਨੂੰ ਸੱਚੀ ਸੁੱਚੀ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਨਾਲ-ਨਾਲ ਪ੍ਰਸਪਰ ਪਿਆਰ ਅਤੇ ਸਰਵ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ 6 ਨਵੰਬਰ ਨੂੰ ਕਰਵਾਏ ਜਾਣ ਵਾਲੇ ਅੰਮ੍ਰਿਤ ਸੰਚਾਰ ਦੌਰਾਨ ਵੱਧ ਤੋਂ ਵੱਧ ਪ੍ਰਾਣੀ ਅੰਮ੍ਰਿਤ ਛੱਕ ਦੇ ਗੁਰੂ ਵਾਲੇ ਬਣਨ । ਉਨ੍ਹਾਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਕੀਤੇ ਜਾ ਰਹੇ ਉਪਰਾਲੇ ਜਿਵੇਂ ਹਰੇਕ ਮਹੀਨੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰ ਕਰਵਾਉਣੇ, ਡਿਸਪੈਂਸਰੀ, ਲੈਬੋਰੇਟਰੀ, ਕੋਚਿੰਗ ਸੈਂਟਰ, ਸੁਵਿਧਾ ਕੇਂਦਰ ਅਤੇ ਚੌਗਿਰਦੇ ਦੀ ਖੁਸ਼ਹਾਲੀ ਲਈ ਮਿੰਨੀ ਜੰਗਲ ਲਗਾਉਣ ਕੇ ਅਤੇ ਲੋੜਵੰਦ ਬੱਚਿਆਂ ਨੂੰ ਸਕੂਲੀ ਫੀਸਾਂ ਅਤੇ ਬੀਬੀਆਂ ਨੂੰ ਸਿਲਾਈ ਮਿਸ਼ਨ ਆਦਿਕ ਸਹੂਲਤਾਂ ਆਦਿਕ ਗੁਰਮਤਿ ਅਤੇ ਸਮਾਜ ਹਿਤ ਦੇ ਵਡੇਰੇ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਭਾਈ ਚਮਨਜੀਤ ਸਿੰਘ ਲਾਲ ਦਿੱਲੀ ਵਾਲਿਆਂ ਦੇ ਜਥੇ ਨੇ ਵੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਇਨ੍ਹਾਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਅਤੇ ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਬਹੁਤ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕਰਦੇ ਹੋਏ ਸਮੁੱਚੀਆਂ ਸੰਗਤਾਂ ਨੂੰ ਆਉਣ ਵਾਲੇ ਦੋ ਦਿਨਾਂ ’ਚ ਵੱਧ ਚੜ੍ਹ ਕੇ ਇਨ੍ਹਾਂ ਸਮਾਗਮਾਂ ’ਚ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਡਾ: ਹਨਵੰਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ 6 ਨਵੰਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਗੁਰੂ ਅੰਗਦ ਨਗਰ ਵਿਖੇ ਅੰਮ੍ਰਿਤ ਸੰਚਾਰ ਕਰਵਾਏ ਜਾਣਗੇ ਅਤੇ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ ਮਿਤੀ 10 ਨਵੰਬਰ ਨੂੰ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਡਿਸਪੈਂਸਰੀ ਅਤੇ ਕੇਅਰ ਸੈਂਟਰ ਵਿਖੇ ਲਗਾਇਆ ਜਾਵੇਗਾ । ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਚੇਅਰਮੈਨ ਗੁਰੂ ਨਾਨਕ ਮਿਸ਼ਨ ਮੈਡੀਕਲ ਸੈਂਟਰ ਅਤੇ ਐਜੂਕੇਸ਼ਨਲ ਟ੍ਰਸਟ ਢਾਹਾਂ, ਪ੍ਰਸਿੱਧ ਸਮਾਜ ਸੇਵੀ ਹਰਦੇਵ ਸਿੰਘ ਕਾਹਮਾ, ਅਜੀਤ ਸਿੰਘ ਸਿਆਣ ਐਡਵੋਕੇਟ, ਮਦਨ ਗੋਪਾਲ ਐਡਵੋਕੇਟ, ਸਮਾਜ ਸੇਵੀ ਗੁਰਚਰਨ ਅਰੋੜਾ, ਸਤਨਾਮ ਸਿੰਘ ਲਾਦੀਆਂ, ਦੀਦਾਰ ਸਿੰਘ ਸੇਵਾਮੁਕਤ ਡੀ ਐੱਸ ਪੀ, ਬਲਵੰਤ ਸਿੰਘ ਸੋਇਤਾ, ਉੱਤਮ ਸਿੰਘ ਸੇਠੀ, ਦਿਲਬਾਗ ਸਿੰਘ ਰਾਹੋਂ, ਤੇਜਪਾਲ ਸਿੰਘ ਭਾਈ ਘਨੱਈਆ ਜੀ ਸੇਵਕ ਜੱਥਾ, ਤਰਲੋਚਨ ਸਿੰਘ ਖਟਕੜ ਕਲਾਂ, ਸੁੱਚਾ ਸਿੰਘ ਬਰਨਾਲਾ, ਹਰਦੀਪ ਸਿੰਘ ਦੁਪਾਲਪੁਰ, ਸੁਖਵਿੰਦਰ ਸਿੰਘ ਗੋਬਿੰਦਪੁਰ ਨਰਿੰਦਰ ਸਿੰਘ ਭਾਰਟਾ ਤਰਲੋਚਨ ਸਿੰਘ ਰਾਹੋ, ਦਿਲਬਾਗ ਸਿੰਘ ਰਾਹੋ, ਕੁਲਜਿੰਦਰਜੀਤ ਸਿੰਘ ਸੋਢੀ, ਰਛਪਾਲ ਸਿੰਘ ਜੱਬੋਵਾਲ, ਪਰਵਿੰਦਰ ਸਿੰਘ ਸੁੱਧਾ ਮਾਜਰਾ, ਦਿਲਬਾਗ ਸਿੰਘ ਬਾਗੀ, ਅਮਰਜੀਤ ਸਿੰਘ ਜੀਂਦੋਵਾਲ, ਜਸਪਾਲ ਸਿੰਘ ਜਾਡਲੀ,ਤਰੁਨਜੀਤ ਸਿੰਘ ਥਾਂਦੀ, ਗੁਰਸਿਮਰਪ੍ਰੀਤ ਸਿੰਘ ਭੁਜੰਗ ਖਾਲਸਾ, ਮੱਖਣ ਸਿੰਘ ਸੁੱਧਾ ਮਾਜਰਾ, ਤਲਵੀਰ ਸਿੰਘ ਸ਼ੁਭ ਕਰਮਨ, ਹਰਜਿੰਦਰ ਸਿੰਘ ਮੰਡਿਆਣੀ ਜਸਵਿੰਦਰ ਸਿੰਘ ਸੈਣੀ, ਨਰਿੰਦਰ ਸਿੰਘ ਭਾਰਟਾ, ਜਗਦੀਪ ਸਿੰਘ ਕੈਸ਼ੀਅਰ, ਜਗਜੀਤ ਸਿੰਘ ਜਨਰਲ ਸਕੱਤਰ, ਪਰਮਿੰਦਰ ਸਿੰਘ, ਜਗਤਾਰ ਸਿੰਘ ਮਹਿੰਦੀਪੁਰ, ਕਰਮਜੀਤ ਸਿੰਘ ਸੋਢੀ, ਸਤਵੀਰ ਸਿੰਘ ਗੋਨੀ, ਸੁਖਵੰਤ ਸਿੰਘ ਚੱਕਸਿੰਘਾ, ਮਨਜੀਤ ਸਿੰਘ ਰਾਹੋਂ, ਹਰਜਿੰਦਰ ਸਿੰਘ ਅਟਾਰੀ, ਕੁਲਵਿੰਦਰ ਸਿੰਘ ਭੀਣ, ਰਵਨੀਕ ਸਿੰਘ ਹਰਦੀਪ ਸਿੰਘ ਗੜਪਦਾਲਾ ਗੋਪਾਲ ਸਿੰਘ ਰੱਕੜ ਢਾਹਾਂ ਜਗਜੀਤ ਸਿੰਘ ਗਰਚਾ, ਪਰਮਜੀਤ ਸਿੰਘ ਮੂਸਾਪੁਰ, ਇੰਦਰਜੀਤ ਸ਼ਰਮਾ,ਬਖਸ਼ੀਸ਼ ਸਿੰਘ, ਗੁਰਚਰਨ ਸਿੰਘ ਪਾਬਲਾ, ਗਿਆਨ ਸਿੰਘ, ਬਲਦੇਵ ਸਿੰਘ, ਬਲਦੀਪ ਸਿੰਘ ਕਾਜ਼ਮਪੁਰ ਤੋਂ ਇਲਾਵਾ, ਸੁਰਜੀਤ ਸਿੰਘ ਮਹਿਤਪੁਰੀ, ਮਨਜੀਤ ਸਿੰਘ ਮਹਿਤਪੁਰ ਉਲੱਦਣੀ, ਗੁਰਮੁਖ ਸਿੰਘ, ਜੋਗਾ ਸਿੰਘ ਐਸ ਡੀ ਓ, ਰਾਜਵਿੰਦਰ ਸਿੰਘ ਜੀ ਐੱਨ ਫੂਡ, ,ਜਗਜੀਤ ਸਿੰਘ ਬਾਟਾ, ਰਮਣੀਕ ਸਿੰਘ, ਕੁਲਜੀਤ ਸਿੰਘ ਖਾਲਸਾ, ਭਾਈ ਮਨਜੀਤ ਸਿੰਘ, ਨਵਦੀਪ ਸਿੰਘ, ਗੁਰਪਾਲ ਸਿੰਘ, ਰਣਜੀਤ ਸਿੰਘ, ਹਕੀਕਤ ਸਿੰਘ, ਬਖਸ਼ੀਸ਼ ਸਿੰਘ, ਦਿਲਬਾਗ ਸਿੰਘ ਉਸਮਾਨਪੁਰ ਦਲਜੀਤ ਸਿੰਘ ਬਡਵਾਲ, ਇੰਦਰਜੀਤ ਸ਼ਰਮਾ, ਗਿਆਨ ਸਿੰਘ, ਕੁਲਜੀਤ ਸਿੰਘ ਖਾਲਸਾ, ਦਲਜੀਤ ਸਿੰਘ ਬਡਵਾਲ, ਬਲਵੀਰ ਸਿੰਘ, ਬਲਵਿੰਦਰ, ਸਿੰਘ ਉਸਮਾਨਪੁਰ ਅਤੇ ਕੁਲਵਿੰਦਰ ਸਿੰਘ ਬਿੱਟੂ ਵੀ ਹਾਜ਼ਰ ਸਨ।
Sunday, November 3, 2024
ਭੈਣਾਂ ਨੇ ਪਿਆਰ ਅਤੇ ਸਮਰਪਣ ਦੇ ਪ੍ਰਤੀਕ, ਆਪਣੇ ਭਰਾ ਨੂੰ ਤਿਲਕ ਲਗਾ ਕੇ ਭਾਈ ਦੂਜ ਦਿਵਸ ਮਨਾਇਆ:
ਬੰਗਾ,3 ਨਵੰਬਰ(ਮਨੀਸ਼ ਚੁੱਘ)
ਦੀਵਾਲੀ ਤੋਂ ਦੋ ਦਿਨ ਬਾਅਦ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੇ ਦੂਜੇ ਦਿਨ ਦੇਸ਼ ਭਰ ਵਿੱਚ ਪ੍ਰਾਚੀਨ ਕਾਲ ਤੋਂ ਭਾਈਆ ਦੂਜ, ਭੈਣਾਂ-ਭਰਾਵਾਂ ਵਿਚਕਾਰ ਰਵਾਇਤੀ ਪਿਆਰ ਅਤੇ ਸਨੇਹ ਦਾ ਪ੍ਰਤੀਕ ਤਿਉਹਾਰ ਮਨਾਇਆ ਜਾਂਦਾ ਰਿਹਾ ਹੈ।
ਇਸ ਦਿਨ, ਭੈਣਾਂ ਆਪਣੇ ਭਰਾਵਾਂ ਨੂੰ ਤਿਲਕ ਲਗਾਉਂਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਅਤੇ ਉਜਵਲ ਭਵਿੱਖ ਲਈ ਅਰਦਾਸ ਕਰਦੀਆਂ ਹਨ, ਉਹ ਆਪਣੇ ਭਰਾ ਦੇ ਮੱਥੇ 'ਤੇ ਚਾਵਲਾਂ ਨੂੰ ਸਜਾਉਂਦੀਆਂ ਹਨ ਉਸ ਦਾ ਗੁੱਟ ਅਤੇ ਆਪਣੇ ਭਰਾਵਾਂ ਦੇ ਮੂੰਹ ਨੂੰ ਮਿਠਾਈ ਦੇ ਰੂਪ ਵਿੱਚ ਮਿੱਠਾ ਕਰਦਾ ਹੈ, ਬਾਅਦ ਵਿੱਚ, ਉਹ ਯਮਰਾਜ ਦੇ ਨਾਮ ਦਾ ਇੱਕ ਚਾਰ-ਪਾਸੜ ਦੀਵਾ ਜਗਾਉਂਦਾ ਹੈ। ਘਰ ਤਾਂ ਕਿ ਉਸ ਦੇ ਘਰ ਕੋਈ ਦੁੱਖ ਨਾ ਆਵੇ
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...