Sunday, December 29, 2024

ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਨਵਾਂਸ਼ਹਿਰ 29 ਦਸੰਬਰ(ਹਰਿੰਦਰ ਸਿੰਘ) 
ਦੇਸ਼ ਦੇ 14 ਵੇ ਪ੍ਰਧਾਨ ਮੰਤਰੀ ਤੇ ਬੇਦਾਗ ਸ਼ਖ਼ਸੀਅਤ ਦੇ ਮਾਲਕ ਡਾਕਟਰ ਮਨਮੋਹਨ ਸਿੰਘ ਦੀ ਮੌਤ ਤੇ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਨਵਾਂਸ਼ਹਿਰ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਦਿਲਬਾਗ ਸਿੰਘ ਸੇਵਾ ਮੁਕਤ ਜਿਲ੍ਹਾ ਸਿੱਖਿਆ ਅਫ਼ਸਰ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਬੇਵਕਤੀ ਮੌਤ ਨਾਲ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦਿਲਬਾਗ ਸਿੰਘ ਨੇ ਦੱਸਿਆ ਕਿ ਡਾਕਟਰ ਮਨਮੋਹਨ ਸਿੰਘ ਨੇ 1957 ਵਿੱਚ ਕੈਂਬਰਿਜ ਯੂਨੀਵਰਸਿਟੀ ਲੰਡਨ ਤੋ ਅਰਥ ਸ਼ਾਸਤਰ ਵਿੱਚ ਫ਼ਸਟ ਕਲਾਸ ਆਨਰਸ ਡਿਗਰੀ ਤੇ 1962 ਵਿੱਚ ਆਕਸਫ਼ੋਰਡ ਯੂਨੀਵਰਸਿਟੀ ਤੋ ਅਰਥ ਸ਼ਾਸਤਰ ਵਿੱਚ ਹੀ ਡਾਕਟਰ ਦੀ ਡਿਗਰੀ ਤੋਂ ਇਲਾਵਾ ਉਹ ਭਾਰਤ ਸਰਕਾਰ ਵਿੱਚ ਅਰਥ ਸਲਾਹਕਾਰ ਤੇ ਵਿੱਤ ਮੰਤਰਾਲੇ ਵਿੱਚ ਸਕੱਤਰ ਤੋ ਲੈ ਕੇ ਰਿਜ਼ਰਵ ਬੈਂਕ ਦੇ ਗਵਰਨਰ, ਯੂਨਿਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ, ਦੇਸ਼ ਦੇ ਵਿੱਤ ਮੰਤਰੀ ਦੇ ਅਹੁਦੇ ਤੱਕ ਰਹੇ ਵੀ ਰਹੇ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਲਾਵਾ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਦੇਸ਼ ਦੀ ਕਮਜ਼ੋਰ ਅਰਥ ਵਿਵਸਥਾ ਨੂੰ ਉੱਚਾ ਚੁੱਕਣ ਤੇ ਦੇਸ਼ ਦੇ ਵਿਕਾਸ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਸੋਸਾਇਟੀ ਪ੍ਰਧਾਨ ਨੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਸਸਕਾਰ ਦੇਸ ਦੇ ਬਾਕੀ ਪ੍ਰਧਾਨ ਮੰਤਰੀਆਂ ਦੀ ਤਰਾਂ ਰਾਜਘਾਟ ਦਿੱਲੀ ਵਾਲੀ ਜਗ੍ਹਾ ਤੇ ਨਾ ਕਰਕੇ ਨਿਗਮ ਬੋਧ ਸਮਸਾਨ ਘਾਟ ਵਿਖੇ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਭਾਰਤ ਸਰਕਾਰ ਤੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਮੌਤ ਉਪਰੰਤ ਉਨ੍ਹਾਂ ਨੂੰ ਭਾਰਤ ਰਤਨ ਪੁਰਸਕਾਰ ਦੇਣ ਦੀ ਮੰਗ ਕੀਤੀ।

Saturday, December 28, 2024

"ਭਾਰੀ ਬਾਰਿਸ਼ ਅਤੇ ਗੜਿਆਂ ਦੇ ਬਾਵਜੂਦ ਵੀ ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਵੱਲੋਂ ਅਣਮਿਥੇ ਸਮੇਂ ਲਈ ਲਾਇਆ ਧਰਨਾ ਅੱਜ 54 ਵੇਂ ਦਿਨ ਵੀ ਜਾਰੀ*

ਨਵਾਂ ਸ਼ਹਿਰ/ਮੋਹਾਲੀ ,28 ਦਸੰਬਰ(ਹਰਿੰਦਰ ਸਿੰਘ, ਮਨਜਿੰਦਰ ਸਿੰਘ)-
ਪਿਛਲੇ 19 ਸਾਲਾਂ ਤੋਂ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਅਧੀਨ ਸਰਕਾਰੀ ਸਕੂਲਾਂ ਵਿੱਚ ਦਿਵਿਆਂਗ ਬੱਚਿਆਂ ਨੂੰ ਪੜਾਉਣ ਦਾ ਕਾਰਜ ਕਰ ਰਹੇ ਅਧਿਆਪਕਾਂ ਨੂੰ ਰੈਗੂਲਰ ਨਾ ਕੀਤੇ ਜਾਣ ਦੀ ਵਿਰੋਧ ਵਿੱਚ ਵਿਸ਼ੇਸ਼ ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀ ਜੀ ਐਸ ਸੀ ਦਫਤਰ ਮੋਹਾਲੀ ਵਿਖੇ ਲੰਮੇ ਸਮੇਂ ਤੋਂ ਲਾਇਆ ਧਰਨਾ ਅੱਜ 54 ਵੇਂ ਦਿਨ ਵੀ ਜਾਰੀ ਹੈ। ਇਸ ਮੌਕੇ ਹਾਜ਼ਰ ਵਿਸ਼ੇਸ਼ ਅਧਿਆਪਕਾਂ ਨੇ ਜੋਰਦਾਰ ਨਾਅਰੇਬਾਜੀ ਕਰਦਿਆਂ ਮੰਗ ਕੀਤੀ ਕੇ ਉਨਾਂ ਦੀਆਂ ਸੇਵਾਵਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਇਸ ਮੌਕੇ ਸੂਬਾ ਪ੍ਰਧਾਨ ਰਮੇਸ਼ ਸਹਾਰਨ ਨੇ ਕਿਹਾ ਕਿ ਉਹਨਾਂ ਦੀ ਭਰਤੀ 2005 ਵਿੱਚ ਨਿਯਮਾਂ ਅਨੁਸਾਰ ਹੋਈ ਸੀ ਪਰ ਸਾਨੂੰ 19 ਸਾਲ ਬੀਤ ਜਾਣ ਦੇ ਬਾਵਜੂਦ ਵੀ ਰੈਗੂਲਰ ਨਹੀਂ ਕੀਤਾ ਗਿਆ। ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਪਰ ਸਰਕਾਰ ਦੇ ਸਿਰ ਤੇ ਜੂ ਨਹੀਂ ਸਰਕੀ ਸਾਨੂੰ ਨਿਗੁਣੀਆ ਜਿਹੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਸਾਲ 2015-16 ਵਿੱਚ ਮਾਨਯੋਗ ਹਾਈਕੋਰਟ ਦੇ 2017 ਤੋ 2019 ਤੱਕ ਦਾ ਬਣਦਾ ਬਕਾਇਆ 79587 ਪ੍ਰਤੀ ਅਧਿਆਪਕ ਦੇਣ ਦਾ ਫੈਸਲਾ ਦਿੱਤਾ ਸੀ, ਜੋ ਅਜੇ ਤੱਕ ਵੀ ਜਾਰੀ ਨਹੀਂ ਕੀਤਾ ਗਿਆ, ਉਨਾਂ ਨੇ ਕਿਹਾ ਕਿ ਸਮੱਗਰਾ ਸਿੱਖਿਆ ਅਭਿਆਨ ਪੰਜਾਬ ਦੇ ਕਰਮਚਾਰੀਆਂ ਨੂੰ 3 ਫੀਸਦੀ ਸਲਾਨਾ ਵਾਧਾ ਦਿੱਤਾ ਗਿਆ ਸੀ ਪਰ ਵਿਸ਼ੇਸ਼ ਅਧਿਆਪਕਾਂ ਤੇ ਇਹ ਵਾਧਾ ਲਾਗੂ ਨਹੀਂ ਕੀਤਾ ਗਿਆ ਜੋ ਕਿ ਸਰਕਾਰ ਦੀ ਕਾਣੀ ਵੰਡ ਹੈ। ਇਸ ਮੌਕੇ ਪੰਜਾਬ ਦੇ ਸਮੁੱਚੇ ਆਈ ਈ ਆਰ ਟੀ ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਉਨਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਤਾਂ ਜੋ ਉਨਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਇਸ ਮੌਕੇ ਦੁਆਬਾ ਜੋਨ ਪ੍ਰਧਾਨ ਅਵਤਾਰ, ਗੁਰਮੀਤ ਸਿੰਘ ਮਾਂਗਟ, ਨਰਿੰਦਰ ਕੁਮਾਰ, ਸੋਨਿਕਾ ਦੱਤਾ, ਕੁਲਵਿੰਦਰ ਸਿੰਘ ਭਾਣਾ, ਰਜੀਵ ਕੁਮਾਰ, ਨੀਰਜ ਕਟੋਚ, ਅਸ਼ੋਕ ਕੁਮਾਰ, ਰਮਨਦੀਪ ਸਿੰਘ, ਸੰਦੀਪ ਕੁਮਾਰ, ਅਮਨ ਕੁਮਾਰ, ਰੋਹਿਤ ਕੁਮਾਰ, ਵਰਿੰਦਰ ਵੋਹਰਾ, ਵਿਸ਼ਾਲ ਵਿਜ ਆਦਿ ਹਾਜ਼ਰ ਸਨ।
ਕੈਪਸ਼ਨ-ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਵਿਰੁੱਧ ਨਾਹਰੇਬਾਜੀ ਕਰਦੇ ਹੋਏ

Friday, December 27, 2024

ਪੀਰਾਂ ਦੇ ਮੇਲੇ ਤੇ 7ਵਾ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ ਲਗਾਇਆ**ਮੇਲਾ ਰਹਿੰਦੀ ਦੁਨੀਆ ਤੱਕ ਲੱਗਦਾ ਰਹੇਗਾ:--ਬੀਬੀ ਬਲਜੀਤ ਕੌਰ ਕਾਦਰੀ**

ਨਵਾਂਸ਼ਹਿਰ 27 ਦਸੰਬਰ (ਮਨਜਿੰਦਰ ਸਿੰਘ, ਹਰਿੰਦਰ ਸਿੰਘ) ਦਰਬਾਰ ਗੌਸ ਪਾਕ ਪੀਰ ਗਿਆਰ੍ਹਵੀਂ ਵਾਲੀ ਸਰਕਾਰ ਲੱਖਦਾਤਾ ਪੀਰ ਨਵੀਂ ਆਬਾਦੀ ਨਵਾਂਸ਼ਹਿਰ ਦੇ ਗੱਦੀਨਸ਼ੀਨ ਬੀਬੀ ਬਲਜੀਤ ਕੌਰ ਕਾਦਰੀ ਦੀ ਰਹਿਨੁਮਾਈ ਹੇਠ 7ਵਾ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ ਨਵਦੀਪਕ ਆਈਂ ਕੇਅਰ ਹਸਪਤਾਲ ਗੜਸ਼ੰਕਰ ਦੇ ਮਾਹਿਰ ਡਾਕਟਰ ਦੀਪਕ ਕੁਮਾਰ ਪਾਂਡੇ ਦੀ ਅਗਵਾਈ ਹੇਠ ਲਾਇਆ ਗਿਆ। ਜਿਸ ਵਿਚ 274  ਸੰਗਤਾਂ ਨੇ ਅੱਖਾਂ ਦਾ ਚੈੱਕਅਪ ਕਰਵਾਇਆ। ਮੇਲੇ  ਵਿੱਚ ਅਪਰੇਸ਼ਨ ਕਰਨ ਯੋਗ ਪਾਉਣ ਵਾਲੇ  11 ਲੋਕਾਂ ਦੇ ਅਪਰੇਸ਼ਨ ਕੀਤੇ ਗਏ ।  ਇਸ ਮੌਕੇ ਸਲਾਨਾ ਜੋੜ ਮੇਲਾ ਵਿੱਚ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਪੱਪਲ ਸ਼ਾਹ, ਸਵਾਮੀ ਸੁੰਦਰ ਮੁਨੀ ਬੋਰੀ ਵਾਲੇ ਕੁਨੈਲ ਦੇ  ਗੱਦੀਨਸ਼ੀਨ ਬੀਬੀ ਪ੍ਰਤੀ ਮਹੰਤ, ਬਾਬਾ ਹਰਭਜਨ ਸ਼ਾਹ ਖਮਾਚੋ , ਸਾਈਂ  ਜਸਵੀਰ ਸਾਬਰੀ ਖਾਨਖਾਨਾ,ਬਾਬਾ ਮਹਿਤਾਬ ਅਲੀ, ਭਗਤ ਨਵੀਨ ਕੁਮਾਰ, ਸਾਈਂ ਉਂਕਾਰ ਗਰਚਾ,ਬਾਬਾ ਗੁਰਮੀਤ ਆਨੰਦਪੁਰ ਸਾਹਿਬ, ਬਾਬਾ ਬੀਬੀ ਸਿਮਰਨਜੀਤ ਕੌਰ ਆਨੰਦਪੁਰ ਸਾਹਿਬ, ਬਾਬਾ ਵਰੁਣ ਸੋਬਤੀ,  ਮੱਖਣ ਸ਼ਾਹ ਕਾਹਲੋ,  ਬਾਬਾ ਪਵਨ ਕੁਮਾਰ ਬੜੀ ਸਰਕਾਰ ਆਨੰਦਪੁਰ ਸਾਹਿਬ,ਸਾਈਂ ਨਰੇਸ਼ ਭੀਣ , ਸਾਈ ਸੋਨੂੰ ਬੀਕਾ,  ਗਗਨਦੀਪ ਚੌਹੜਾ, ਸੁਰਿੰਦਰ ਸਿੰਘ ਏ ਐਸ ਆਈ,ਮੈਡਮ ਰਾਣੀ ਬੈਂਸ, ਇੰਸਪੈਕਟਰ ਸੁਰਿੰਦਰ ਸਿੰਘ ਝੱਮਟ ,ਆਦਿ ਹਾਜ਼ਰ ਸਨ। ਦਰਬਾਰ ਦੇ ਮੁੱਖ ਪ੍ਰਬੰਧਕ ਚੇਤ ਰਾਮ ਰਤਨ ਸੀਨੀਅਰ ਕੌਂਸਲਰ ਨਵਾਂਸ਼ਹਿਰ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਦਰਬਾਰ ਅਤੇ ਕੁਦਰਤ ਅਸ਼ੀਰਵਾਦ ਵੈਲਫੇਅਰ ਸੰਸਥਾ ਨਵਾਂਸ਼ਹਿਰ ਵਲੋਂ ਅਜਿਹੇ ਸਮਾਜ ਭਲਾਈ ਕੰਮਾਂ ਤੋਂ ਇਲਾਵਾ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਵੰਡਣ ਅਤੇ ਲਗਾਉਣ ਲਈ  ਯਤਨਸ਼ੀਲ ਰਹਾਂਗਾ। ਉਨ੍ਹਾਂ ਮੇਲੇ  ਵਿੱਚ ਹਾਜ਼ਰੀ ਲਗਵਾਉਣ ਵਾਲੇ ਸੰਤ-ਪੁਰਸਾ ਫ਼ੱਕਰ ਫਕੀਰਾ ਅਤੇ ਸੰਗਤਾਂ ਦੀ ਹਾਜ਼ਰੀ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਗੁਰੂਆਂ ਪੀਰਾਂ, ਦੇਵੀਂ ਦੇਵਤਿਆਂ ਦੇ ਅਸ਼ੀਰਵਾਦ ਨਾਲ ਇਸ ਦਰਬਾਰ ਵਿੱਚ ਦੁਨੀਆਂ ਰਹਿੰਦੀ ਤੱਕ ਮੇਲਾ ਲੱਗਦਾ ਰਹੇਗਾ। ਕੈਂਪ ਵਿੱਚ ਡਾਕਟਰਾਂ ਦੀ ਟੀਮ ਦੇ ਸਨਮਾਨ  ਕਰਨ ਤੋਂ ਇਲਾਵਾ ਇੰਜ ਗੋਪਾਲ ਬੀਸਲਾ ਵਾਤਾਵਰਣ ਪ੍ਰੇਮੀ ਵਲੋਂ ਹਰ ਸਾਲ ਮੇਲੇ ਛਾਂਦਾਰ ਅਤੇ ਫਲਦਾਰ   211 ਬੂਟੇ ਵੰਡਣ ਲਈ ਵਿਸ਼ੇਸ਼ ਤੌਰ ਅਤੇ ਸੇਵਾਦਾਰਾ ਨੂੰ ਵੀ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ।

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਜੇ.ਐਸ.ਐਫ.ਐਚ.ਖਾਲਸਾ ਸੀ.ਸੈ.ਸਕੂਲ ਵਿਖੇ ਕਰਵਾਇਆ***"ਇੱਨਸਾਫ਼ ਕਰੇ ਜੀਅ ਮੈਂ ਜਮਾਂਨਾ ਤੋ ਯਕੀਂ ਹੈ, ਕਹਿ ਦੇ ਕਿ ਗੁਰੂ ਗੋਬਿੰਦ ਕਾ ਸ਼ਾਨੀ ਹੀ ਨਹੀਂ ਹੈ, ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ, ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵਹਿ ਹੈ ਕਮ"****

ਨਵਾਂਸ਼ਹਿਰ27, ਦਸੰਬਰ (ਮਨਜਿੰਦਰ ਸਿੰਘ ਹਰਿੰਦਰ ਸਿੰਘ)
ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਜੇ.ਐਸ.ਐਫ.ਐਚ.ਖਾਲਸਾ ਸੀ.ਸੈ.ਸਕੂਲ ਵਿਖੇ ਮਿਤੀ 23-12-2024 ਦਿਨ ਸੋਮਵਾਰ ਨੂੰ ਕਰਵਾਇਆ ਗਿਆ ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ ਸ਼ਹੀਦੀ ਸਮਾਗਮ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਅਤੇ ਅਰਦਾਸ ਕੀਤੀ ਗਈ। ਉਪਰੰਤ ਸਕੂਲ ਦੇ ਵਿਦਿਆਰਥੀਆਂ ਦੁਆਰਾ ਕਵਿਤਾਵਾਂ ਰਾਹੀਂ , ਕਵੀਸ਼ਰੀ ਰਾਹੀਂ, ਗੀਤਾਂ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਵਾਇਆ ਗਿਆ।ਸਮਾਗਮ ਦੇ ਆਰੰਭ ਵਿੱਚ ਬਾਰਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਨੇ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਇਸੇ ਸਮਾਗਮ ਵਿੱਚ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਕਵਿਤਾ ਰਾਹੀਂ, ਖੁਸ਼ੀ ਨੇ ਗੀਤ ਰਾਹੀਂ , ਗੁਰਪ੍ਰੀਤ ਕੌਰ ਤੇ ਗੁਰਲੀਨ ਕੌਰ ਨੇ ਗੀਤ ਰਾਹੀਂ ਅਤੇ ਤਲਵਿੰਦਰ ਕੌਰ ਨੇ ਕਵੀਸ਼ਰੀ ਰਾਹੀਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ। ਵਿਦਿਆਰਥਣ ਗੁੰਜਨ ਤੇ ਸੁਖਪ੍ਰੀਤ ਕੌਰ ਨੇ ਵੀ ਭਾਸ਼ਣ ਰਾਹੀਂ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਭਾਸ਼ਣ ਵਿੱਚ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਜੋ ਇਸ ਤਰ੍ਹਾਂ ਸੀ:-
ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਰਦਨਾਕ ਘਟਨਾ ਅਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ।  ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਜੰਗ ਵਿਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਸੂਬਾ ਸਰਹਿੰਦ ਦੇ ਹੁਕਮ ਨਾਲ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ 'ਸ੍ਰੀ ਮੈਥਿਲੀ ਸ਼ਰਨ ਗੁਪਤ' ਨੇ ਲਿਖਿਆ ਹੈ: ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌ ਬਲੀਦਾਨ। ਉਸ ਕਾ ਵਰਤਮਾਨ ਕੁਛ ਭੀ  ਹੋ ਭਵਿਸ਼ਯ ਹੈ ਮਹਾਂ ਮਹਾਨ।ਗੁਰੂ ਜੀ ਦੇ ਕਿਲ੍ਹਾ ਖ਼ਾਲੀ ਕਰ ਕੇ ਜਾਣ 'ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।‌ ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਵੱਖ ਹੋ ਗਏ। ਸਰਸਾ ਨਦੀ ਵਿਚ ਭਾਰੀ ਹੜ੍ਹ ਅਤੇ ਦੁਸ਼ਮਣਾਂ ਦਾ ਜ਼ੋਰਦਾਰ ਹਮਲਾ ਇਉਂ ਜਾਪਦਾ ਸੀ ਜਿਵੇਂ ਦੋਵੇਂ ਇਕ ਦੂਜੇ ਨਾਲ ਇਸ ਘਿਨਾਉਣੇ ਕਾਰਨਾਮੇ ਵਿਚ ਸ਼ਾਮਲ ਹੋ ਗਏ ਹੋਣ। ਭਾਵੇਂ ਇਸ ਯੁੱਧ ਵਿਚ ਸੈਂਕੜੇ ਹੀ ਮਰਜੀਵੜੇ ਸਿੰਘਾਂ ਸਮੇਤ ਭਾਈ ਜੀਵਨ ਸਿੰਘ (ਜੈਤਾ ਜੀ) ਅਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਪਰੰਤੂ ਦੁਸ਼ਮਣ ਦੇ ਦੰਦ ਖੱਟੇ ਕਰ ਦਿੱਤੇ। ਇਥੇ ਗੁਰੂ ਸਾਹਿਬ ਦੇ ਕਾਫਲੇ ਨਾਲੋਂ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਵਿਛੜ ਗਏ। ਇਸ ਸਥਾਨ 'ਤੇ ਅੱਜਕਲ੍ਹ 'ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ' ਸੁਸ਼ੋਭਿਤ ਹੈ ਜਿਸ ਨੇ ਇਤਿਹਾਸ ਦੀ ਇਸ ਦਰਦਨਾਕ ਘਟਨਾ ਦੀ ਯਾਦ ਨੂੰ ਸੰਭਾਲ ਰੱਖਿਆ ਹੈ।ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ- ਘਰ ਦਾ ਰਸੋਈਆ ਗੰਗੂ ਮਿਲ ਗਿਆ। ਇਹ ਉਨ੍ਹਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਅਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ, ਬੱਚਿਆਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਕਚਹਿਰੀ ਵਿਚ ਬੱਚਿਆਂ ਨੂੰ ਦੀਨ- ਏ-ਮੁਹੰਮਦੀ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ- ਧਮਕਾਉਣ ਦੇ ਜਤਨ ਕੀਤੇ ਗਏ। ਉਨ੍ਹਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖ਼ਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਨ੍ਹਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤਕ ਬੱਚਿਆਂ ਦੇ ਕਤਲ ਦਾ ਕਲੰਕ ਆਪਣੇ ਮੱਥੇ 'ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਨਵਾਬ ਮਲੇਰਕੋਟਲਾ ਮੁਹੰਮਦ ਸ਼ੇਰ ਖ਼ਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿਚ ਮਾਰਿਆ ਗਿਆ ਸੀ, ਮੈਂ ਇਨ੍ਹਾਂ ਸ਼ੀਰਖੋਰ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। 'ਅੱਲ੍ਹਾ ਯਾਰ ਖਾਂ ਜੋਗੀ' ਦੇ ਸ਼ਬਦਾਂ ਵਿਚ:ਬਦਲਾ ਹੀ ਲੇਨਾ ਹੋਗਾ ਤੋਂ ਲੈਂਗੇ ਬਾਪ ਸੇ। ਮਹਫ਼ੂਜ਼ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ। ਸਾਹਿਬਜ਼ਾਦਿਆਂ ਨੇ ਨਿਡਰ ਹੋ ਕੇ ਕਿਹਾ ਕਿ ਵਜ਼ੀਰ ਖਾਨ ਸੂਰਜ ਪੂਰਬ ਨੂੰ ਛੱਡ ਕੇ ਪੱਛਮ 'ਚੋਂ ਨਿਕਲ ਸਕਦਾ, ਮੱਛੀਆਂ ਪਾਣੀ ਤੋਂ ਬਿਨਾਂ ਜਿੰਦਾ ਰਹਿ ਸਕਦੀਆਂ ਪਰ ਸ਼ੇਰਾਂ ਦੇ ਪੁੱਤ ਤੇਰੀਆਂ ਗਿੱਦੜ ਧਮਕੀਆਂ ਅੱਗੇ ਝੁਕ ਨਹੀਂ ਸਕਦੇ। ਸੂਬੇ ਨੂੰ ਜਦ ਕੋਈ ਗੱਲ ਰਾਹ ਪੈਂਦੀ ਨਾ ਦਿਸੀ ਤਾਂ ਉਹਨੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਹੋਰ ਠੰਡੇ ਬੁਰਜ ਵਿੱਚ ਰੱਖਣ ਦਾ ਹੁਕਮ ਕੀਤਾ। ਭੁੱਖੇ ਤਿਹਾਏ ਛੋਟੇ ਬੱਚੇ ਦੂਜੇ ਦਿਨ ਬੁਰਜ ਦੀ ਤਸੀਹਿਆਂ ਭਰੀ ਰਾਤ ਪਲ-ਪਲ ਕਰਕੇ ਗੁਜ਼ਾਰ ਰਹੇ ਸਨ। ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀ ਰਾਮ ਮਹਿਰਾ ਜੋ ਕਿ ਵਜ਼ੀਰ ਖਾਨ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ, ਦੁੱਧ ਦੀ ਗੜਬੀ ਲੈ ਕੇ ਬੁਰਜ ਵਿੱਚ ਪਹੁੰਚਿਆ, ਰਸਤੇ ਵਿੱਚ ਕਿਸੇ ਪਹਿਰੇਦਾਰ ਨੇ ਬਾਬਾ ਜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਮੋਹਰਾਂ ਅਤੇ ਪੈਸੇ ਵੀ ਦੇਣੇ ਪਏ। ਮਾਤਾ ਗੁਜਰੀ ਜੀ ਨੇ ਦੁੱਧ ਪੋਤਿਆਂ ਨੂੰ ਛਕਾਇਆ ਅਤੇ ਮੋਤੀ ਮਹਿਰੇ ਦਾ ਧੰਨਵਾਦ ਕੀਤਾ।ਸਾਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ 25 ਦਸੰਬਰ 1704 ਈ. ਨੂੰ ਹੋਈ। ਜਦੋਂ ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾਂ ਨੇ ਲਾਲ ਦੇ ਲਾਲਾਂ ਦੇ ਮੁੱਖ ਚੁੰਮੇ ਅਤੇ ਉਨ੍ਹਾਂ ਨੂੰ ਸਿਦਕ ਦੇ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ। ਸਾਹਿਬਜ਼ਾਦਿਆਂ ਨੇ ਕਚਿਹਰੀ ਵਿੱਚ ਜਾ ਕੇ ਗੱਜਕੇ ਫ਼ਤਿਹ ਬੁਲਾਈ। ਸੂਬੇ ਨੇ ਫਿਰ ਉਹੀ ਇਸਲਾਮ ਕਬੂਲ ਕਰਨ ਦੀ ਪੇਸ਼ਕਾਰੀ ਕੀਤੀ ਪਰ ਸਾਹਿਬਜ਼ਾਦਿਆਂ ਨੇ ਇਸ ਪੇਸ਼ਕਾਰੀ ਨੂੰ ਠੁਕਰਾ ਦਿੱਤਾ। ਵਜ਼ੀਰ ਖਾਨ ਨੇ ਬੱਚਿਆਂ ਤੋਂ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਆਪਣੇ ਪਿਤਾ ਜੀ ਵਾਂਗ ਇੱਕ ਸ਼ੇਰਾਂ ਦੀ ਫੌਜ਼ ਤਿਆਰ ਕਰਨਗੇ ਅਤੇ ਤੇਰੇ ਵਰਗੇ ਗਿੱਦੜਾਂ ਦੇ ਤਖ਼ਤ ਤਾਜ਼ ਹਿਲਾ ਕੇ ਰੱਖ ਦੇਣਗੇ। ਸੂਬੇ ਨੇ ਆਪਣੀ ਹਾਰ ਨੂੰ ਛੁਪਾਉਣ ਲਈ ਕਾਜ਼ੀ ਕੋਲੋਂ ਫ਼ਤਵਾ ਲਵਾਇਆ, ਕਾਜ਼ੀ ਨੇ ਸ਼ਰ੍ਹਾ ਦੀ ਕਿਤਾਬ ਫੋਲਦਿਆਂ ਕਿਹਾ ਕਿ ਇਨ੍ਹਾਂ ਬਾਗੀ ਦੇ ਪੁੱਤਰਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦੇਣਾ ਚਾਹੀਦਾ ਹੈ। ਇਹ ਉਹ ਕੁਲਿਹਣੀ ਘੜੀ ਸੀ ਜਿਸ ਨੂੰ ਸੁਣਕੇ ਧਰਤੀ ਕੰਬੀ, ਅਸਮਾਨ ਡੋਲਿਆ, ਪੱਥਰ ਮੋਮ ਵਾਂਗ ਪਿਘਲ ਗਏ ਅਤੇ ਹਜ਼ਰਤ ਮੁਹੰਮਦ ਸਾਹਿਬ ਨੇ ਅਰਸ਼ਾਂ 'ਚੋਂ ਖੂਨ ਦੇ ਅੱਥਰੂ ਵਹਾਏ ਜਿਸ ਸਮੇਂ ਇਹ ਫੈਸਲਾ ਸੁਣਾਇਆ ਗਿਆ ਉਸ ਵੇਲੇ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਉਥੇ ਮੌਜੂਦ ਸੀ। ਉਹ ਉਠ ਖਲੋਤਾ ਉਹਨੇ 'ਹਾਅ ਦਾ ਨਾਅਰਾ' ਮਾਰਿਆ, ਵਜ਼ੀਰ ਖਾਨ ਬੱਚਿਆਂ ਉਤੇ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਹੈ, ਇਸਲਾਮ ਇਸ ਪਾਪ ਦੀ ਮੰਨਜ਼ੂਰੀ ਨਹੀਂ ਦਿੰਦਾ। ਇਸ ਹਾਅ ਦੇ ਨਾਅਰੇ ਨੂੰ ਸੁਣਕੇ ਵਜ਼ੀਰ ਖਾਨ ਦਾ ਮਨ ਕੁੱਝ ਬਦਲਿਆ ਪਰ ਕੋਲ ਬੈਠੇ ਸੁੱਚਾ ਨੰਦ ਨੇ ਭਾਨੀ ਮਾਰਦਿਆਂ ਕਿਹਾ, ''ਵਜ਼ੀਰ ਖਾਨ ਇੰਨ੍ਹਾਂ ਬੱਚਿਆਂ ਨੂੰ ਜਿਉਂਦੇ ਛੱਡ ਕੇ ਤੂੰ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ'' ਕਿਉਂਕਿ ਦੁਸ਼ਮਣ ਨੂੰ ਅਤੇ ਸੱਪ ਨੂੰ ਭੁੱਲ ਜਾਣਾ ਬਹੁਤ ਵੱਡੀ ਗਲਤੀ ਹੈ। ਬੱਸ ਫਿਰ ਕੀ ਸੀ ਉਹ ਅੰਤਿਮ ਘੜੀ ਆ ਗਈ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ, ਅਜੇ ਕੰਧ ਛਾਤੀ ਤੱਕ ਪਹੁੰਚੀ ਸੀ ਕਿ ਇੱਟਾਂ ਦਾ ਇਹ ਢਾਂਚਾ ਧੜੰਮ ਡਿੱਗ ਪਿਆ। ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੀ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹ ਮੁੜ ਹੋਸ਼ ਵਿੱਚ ਆ ਗਏ।
     ਤੀਜ਼ੀ ਪੇਸ਼ੀ 26 ਦਸੰਬਰ ਨੂੰ ਅਤੇ  27 ਦਸੰਬਰ 1704 ਈ. ਨੂੰ ਹੋਈ। ਇਸਲਾਮ ਧਾਰਨ ਕਰਨ ਦੀ ਰਟ ਮੁੜ ਦੁਹਰਾਈ ਗਈ ਪਰ ਸਾਹਿਬਜ਼ਾਦਿਆਂ ਨੇ ਸਿਦਕ ਦੇ ਪੱਕੇ ਰਹਿਣ ਦਾ ਪ੍ਰਣ ਦੁਹਰਾਇਆ ਅਤੇ ਸੂਬੇ ਨੇ ਆਪਣਾ ਆਖਰੀ ਫੈਸਲਾ ਕਿ, ''ਇੰਨ੍ਹਾਂ ਬੱਚਿਆਂ ਦੇ ਸਿਰ ਕਲਮ ਕਰ ਦਿੱਤੇ ਜਾਣ'' ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨਾਮੀ ਦੋ ਭਰਾਵਾਂ ਨੇ ਸਾਹਿਬਜ਼ਾਦਿਆਂ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਉਹ ਕਿਹੜੀ ਅੱਖ ਸੀ ਜਿਹੜੀ ਇਸ ਗੱਲ ਨੂੰ ਸੁਣਕੇ ਨਾ ਰੋਈ ਹੋਵੇ।  ਇਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਹ ਸਪਸ਼ਟ ਹੈ ਕਿ ਸਾਹਿਬਜ਼ਾਦਿਆਂ ਦੀ ਮੌਤ ਨੀਹਾਂ ਵਿੱਚ ਦਮ ਘੁੱਟਣ ਕਰਕੇ ਨਹੀਂ ਹੋਈ ਸਗੋਂ ਉਨ੍ਹਾਂ ਦੇ ਸਿਰ ਕਲਮ ਕੀਤੇ ਗਏ। ਇਸ ਦੁਖ਼ਦਾਈ ਖ਼ਬਰ ਦਾ ਪਤਾ ਜਦੋਂ ਮਾਤਾ ਗੁਜਰੀ ਜੀ ਨੂੰ ਲੱਗਿਆ ਤਾਂ ਉਹਨਾਂ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋਇਆ ਤੇ ਉਹ ਵੀ ਜੋਤੀ ਜੋਤ ਸਮਾ ਗਏ।
ਇਸ ਉਪਰੰਤ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਸਾਹਿਬ ਨੇ ਭਾਸ਼ਣ ਦਿੱਤਾ ਅਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਰਗੀ ਸ਼ਹੀਦੀ ਨਾ ਤਾਂ ਇਤਿਹਾਸ ਵਿੱਚ ਹੋਈ ਹੈ ਅਤੇ ਨਾਂ ਹੀ ਆਉਣ ਵਾਲੇ ਸਮੇਂ ਵਿੱਚ ਹੋਵੇਗੀ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਛੱਡਣਾ ਪਿਆ ਅਤੇੇ ਸਰਸਾ ਨਦੀ ਦੇ ਪਰਿਵਾਰ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਪ੍ਰਿੰਸੀਪਲ ਸਾਹਿਬ ਜੀ ਨੇ ਦੱਸਿਆ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਛੱਡਣਾ ਪਿਆ ਅਤੇੇ ਸਰਸਾ ਨਦੀ ਦੇ ਪਰਿਵਾਰ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਪ੍ਰਿੰਸੀਪਲ ਸਾਹਿਬ ਜੀ ਨੇ ਗੰਗੂ ਦੀ ਗ਼ਦਾਰੀ ਬਾਰੇ ਵੀ ਬੱਚਿਆਂ ਨੂੰ ਦੱਸਿਆ ਗਿਆ ਅਤੇ ਮੋਤੀ ਰਾਮ ਮਹਿਰਾ, ਦੀਵਾਨ ਟੋਡਰ ਮੱਲ ਦੇ ਜੋ ਅਹਿਸਾਨ ਸਾਹਿਬਜ਼ਾਦਿਆਂ ਦੇ ਉਤੇ ਕੀਤੇ ਉਹਨਾਂ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਮਗਰੋਂ ਅੱਠਵੀਂ , ਦੱਸਵੀਂ , ਅਤੇ ਬਾਰਵੀਂ ਜਮਾਤ ਵਿੱਚੋ ਪੜ੍ਹਾਈ ਵਿੱਚੋ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਅਤੇ ਖੇਡਾਂ ਵਿੱਚੋਂ ਵਿਜੇਤਾ ਟੀਮਾਂ ਨੂੰ ਸਨਮਾਨ ਚਿੰਨ੍ਹ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ  ਵੱਲੋਂ ਭੇਟ ਕੀਤੇ ਗਏ। ਸਾਡੇ ਮੁੱਖ ਮਹਿਮਾਨ ਸ੍ਰੀ ਰਘਵਿੰਦਰ ਪਾਲ ਸਿੰਘ (ਐਸ.ਡੀ.ਓ) ,ਸ੍ਰੀ ਕਰਮਜੀਤ ਸਿੰਘ (ਫੁੱਟਬਾਲ ਕਲੱਬ ਦੇ ਪ੍ਰਧਾਨ) ਜਿਨ੍ਹਾਂ ਨੇ ਪੜ੍ਹਾਈ ਵਿੱਚੋਂ, ਖੇਡਾਂ ਵਿੱਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਟਰੋਫੀ ਤੇ 1 ਗ੍ਰਾਮ ਸੋਨੇ ਦੇ ਮੈਡਲ ਅਤੇ ਬੈਗ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਹੋਰਨਾਂ ਬੱਚਿਆਂ ਨੂੰ ਵੀ ਮਿਹਨਤ  ਕਰਨ ਲਈ ਪ੍ਰੇਰਿਆ ।ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਅਤੇ ਵਿਦਿਆਰਥੀਆਂ ਨੂੰ ਸਿੱਖੀ ਜੀਵਨ ਦੇਣ ਬਾਰੇ ਵੀ ਅਕਾਲ‌ ਪੁਰਖ ਅੱਗੇ ਅਰਦਾਸ ਕੀਤੀ ਗਈ। ਪ੍ਰਿੰਸੀਪਲ ਦਲਜੀਤ ਸਿੰਘ ਬੋਲਾ  ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਨ੍ਹਾਂ ਬੱਚਿਆਂ ਤੇ ਆਪਣਾ ਮਿਹਰਾਂ ਭਰਿਆ ਹੱਥ ਸਦਾ ਰੱਖਣਾ ਅਤੇ ਆਉਣ ਵਾਲੇ ਜੀਵਨ ਵਿੱਚ ਹੋਰ ਤਰੱਕੀ ਕਰਨ  ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਬਾਅਦ ਵਿੱਚ ਚਾਹ ਦਾ ਲੰਗਰ ਵੀ ਸਕੂਲ ਵੱਲੋਂ ਚਲਾਇਆ ਗਿਆ।ਇਸ ਮੌਕੇ ਡਾ. ਸ੍ਰੀ ਜਸਵਿੰਦਰ ਸਿੰਘ, ਸ਼੍ਰੀ ਬਲਦੇਵ ਸਿੰਘ ਪਾਬਲਾ, ਸ੍ਰੀ ਦਲਜੀਤ ਸਿੰਘ ਬੋਲਾ,ਸ੍ਰੀ ਪ੍ਰੇਮ ਸਿੰਘ ,ਸ੍ਰੀ ਮਨਜੀਤ ਸਿੰਘ ,ਸ੍ਰੀ ਇੰਦਰਜੀਤ ਮਾਹੀ ,ਸ੍ਰੀ ਬਲਜਿੰਦਰ ਸਿੰਘ, ਸ਼੍ਰੀ ਰੋਹਿਤ ਚੌਹਾਨ, ਸ਼੍ਰੀਮਤੀ ਗੁਰਦੀਪ ਕੌਰ ਭੁੱਲਰ, ਸ਼੍ਰੀਮਤੀ ਬਲਵੀਰ ਕੌਰ , ਸ਼੍ਰੀਮਤੀ ਪੂਜਾ ਸ਼ਰਮਾ,ਸ਼੍ਰੀਮਤੀ ਨੀਰਜ ਬਾਲਾ,ਮਿਸ ਪੂਜਾ ਰਾਣੀ ,ਮਿਸ ਕੰਚਨ ਸੋਨੀ, ਸ੍ਰੀਮਤੀ ਸੰਦੀਪ ਕੌਰ ਹਾਜ਼ਰ ਸਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਆਨਲਾਈਨ ਵਿੰਟਰ ਕੈਂਪ ਜਾਰੀ

ਨਵਾਂਸ਼ਹਿਰ 27 ਦਸੰਬਰ,(ਹਰਿੰਦਰ ਸਿੰਘ)ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ 223 ਪੀ.ਐੱਮ. ਸ੍ਰੀ ਸਕੂਲਾਂ 'ਚ 31ਦਸੰਬਰ ਤੱਕ ਆਨਲਾਇਨ ਵਿੰਟਰ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਨੂੰ ਮੁੱਖ ਰੱਖਦੇ ਹੋਏ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਅਗਵਾਈ ਹੇਠ ਵਿੰਟਰ ਕੈਂਪ ਜਾਰੀ ਹੈ।ਪ੍ਰਿੰਸੀਪਲ ਅਗਨੀਹੋਤਰੀ ਨੇ ਕਿਹਾ ਕਿ ਆਨਲਾਈਨ ਵਿਂਟਰ ਕੈਂਪ ਦੌਰਾਨ ਬੱਚਿਆਂ ਨੂੰ ਆਪਣੇ ਸਰਬਪੱਖੀ ਵਿਕਾਸ ਦੇ ਮੌਕੇ ਮਿਲਦੇ ਹਨ ਤੇ ਬੱਚਿਆਂ ਆਪਣੀਆਂ ਅੰਦਰੂਨੀ ਯੋਗਤਾਵਾਂ ਨੂੰ ਉਭਾਰਨ ਲਈ ਵਧੀਆ ਪਲੇਟਫਾਰਮ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਲੋਂ ਕੈਂਪ ਦੌਰਾਨ ਵੱਖ-ਵੱਖ ਕਲਾ ਕ੍ਰਿਤੀਆਂ ਜਿਵੇਂ ਸਟੋਨ,ਪੈਟਿੰਗ, ਪੋਸਟਰ ਮੇਕਿੰਗ,ਵਾਲ ਹੈਗਿੰਗ, ਬੈਸਟ ਆਊਟ ਆਫ਼ ਵੇਸਟ ਤੇ ਹੋਰ ਗਤੀਵਿਧੀਆਂ ਕਰਵਾਈਆਂ। ਜਿਸ ਦੀ ਪ੍ਰਦਰਸ਼ਨੀ ਸਕੂਲ ਖੁੱਲਣ ਉਪਰੰਤ ਸਕੂਲ ਵਿਚ ਲਗਾਈ ਜਾਵੇਗੀ।

Thursday, December 26, 2024

ਰੋਟਰੀ ਕਲੱਬ ਬੰਗਾ ਗ੍ਰੀਨ ਦੀ ਜਨਰਲ ਬਾਡੀ ਦੀ ਹੋਈ ਮੀਟਿੰਗ****ਦਿਲਬਾਗ ਸਿੰਘ ਬਾਗੀ ਤੀਸਰੀ ਵਾਰ ਬਣੇ ਪ੍ਰਧਾਨ

ਨਵੇਂ ਚੁਣੇ ਗਏ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਆਪਣੀ ਟੀਮ ਦੇ ਨਾਲ।

ਬੰਗਾ 26 ਦਸੰਬਰ (ਮਨਜਿੰਦਰ ਸਿੰਘ)
ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਸਥਾਨਕ ਰੈਸਟੋਰੈਂਟ ਵਿਖੇ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ ਜਿਸਦੀ ਰਾਸ਼ਟਰੀ ਗਾਇਨ ਦੇ ਨਾਲ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕਲੱਬ ਵਲੋਂ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ। ਜਨਰਲ ਬਾਡੀ ਦੀ ਅਹਿਮ ਤੇ ਵਿਸ਼ੇਸ਼ ਮੀਟਿੰਗ ਵਿੱਚ 2025-26 ਲਈ ਪ੍ਰਧਾਨ ਦੀ ਚੋਣ ਕਰਨ ਲਈ ਵਿਚਾਰ ਚਰਚਾ ਵੀ ਕੀਤੀ ਗਈ। ਰੋਟਰੀ ਕਲੱਬ ਬੰਗਾ ਗਰੀਨ ਦੇ ਸਕੱਤਰ ਜੀਵਨ ਕੌਸ਼ਲ ਵਲੋਂ ਕਲੱਬ ਦੇ ਸੀਨੀਅਰ ਮੈਂਬਰ ਰੋਟੇਰੀਅਨ ਸ਼ਮਿੰਦਰ ਸਿੰਘ ਗਰਚਾ ਨੂੰ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਦਾ ਮਤਾ ਰੱਖਿਆ ਗਿਆ ਪਰ ਰੋਟੇਰੀਅਨ ਰਣਵੀਰ ਰਾਣਾ ਨੇ ਗਰਚਾ ਦੇ ਵਿਦੇਸ਼ ਰਹਿਣ ਕਰਕੇ ਦਿਲਬਾਗ ਸਿੰਘ ਬਾਗੀ ਨੂੰ ਹੀ ਦੋਬਾਰਾ ਪ੍ਰਧਾਨ ਬਣਾਉਣ ਦੀ ਗੱਲ ਕਹੀ ਜਿਸਦੀ ਹਾਮੀ ਸ਼ਮਿੰਦਰ ਸਿੰਘ ਗਰਚਾ ਦੇ ਨਾਲ ਨਾਲ ਸਮੂਹ ਕਲੱਬ ਮੈਂਬਰਾਂ ਨੇ ਭਰੀ ਤੇ ਦਿਲਬਾਗ ਸਿੰਘ ਬਾਗੀ ਨੂੰ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦੀ ਤੀਸਰੀ ਵਾਰ ਵਾਗਡੋਰ ਸੰਭਾਲੀ ਗਈ। ਇਸ ਮੌਕੇ ਦਿਲਬਾਗ ਸਿੰਘ ਬਾਗੀ ਨੇ ਜਿੱਥੇ ਸਮੂਹ ਕਲੱਬ ਮੈਂਬਰਾਂ ਦਾ ਇਸ ਦਿੱਤੀ ਹੋਈ ਜਿੰਮੇਵਾਰੀ ਲਈ ਧੰਨਵਾਦ ਕੀਤਾ ਉੱਥੇ ਨਵੇਂ ਕਰਨ ਵਾਲ਼ੇ ਕੰਮਾਂ ਤੇ ਵੀ ਚਾਨਣਾ ਪਾਇਆ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਪਖਾਨਿਆਂ ਦੀ ਕਮੀ ਨੂੰ ਦੇਖਦੇ ਹੋਏ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਜਲਦ ਹੀ ਪਖਾਨੇ ਬਣਾਕੇ ਲੋਕ ਅਰਪਣ ਕੀਤੇ ਜਾਣਗੇ। ਕਲੱਬ ਵਲੋਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੀ ਲੜੀ ਨੂੰ ਹੋਰ ਵੀ ਅੱਗੇ ਤੋਰ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਵੇਗੀ ਤੇ ਬੰਗਾ ਨੂੰ ਸੁੰਦਰ ਬਣਾਉਣ, ਫਲਾਈਉਵਰ ਥੱਲੇ ਲੱਗੇ ਬੂਟਿਆਂ ਦੀ ਨੈਸ਼ਨਲ ਹਾਈਵੇਅ ਵਲੋਂ ਦੇਖਭਾਲ ਨਾ ਕਰਨ ਕਰਕੇ ਸੁੱਕ ਰਹੇ ਬੂਟਿਆਂ ਦੀ ਦੇਖ ਭਾਲ ਲਈ ਪ੍ਰਸ਼ਾਸ਼ਨ ਨੂੰ ਬੇਨਤੀ ਕਰਨਾ ਅਤੇ ਹੋਰ ਵੱਖ ਵੱਖ ਥਾਵਾਂ ਰੁੱਖ ਲਗਾਉਣ ਦੇ ਉਪਰਾਲੇ ਕੀਤੇ ਜਾਣਗੇ। ਉਹਨਾਂ ਅੱਗੇ ਕਿਹਾ ਕਿ ਆਪਣੇ ਮਾਤਾ ਪਿਤਾ ਜੀ ਦੀ ਯਾਦ ਵਿੱਚ ਬਹੁਤ ਜਲਦ ਹੀ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਂਪ ਲਗਾਇਆ ਜਾਵੇਗਾ ਅਤੇ ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਬੱਚਿਆਂ ਅਤੇ ਲੋੜਵੰਦਾਂ ਨੂੰ ਕੋਟੀਆਂ ਸਵੈਟਰ ਅਤੇ ਕੰਬਲ ਵੰਡੇ ਜਾਣਗੇ। ਇਸ ਮੌਕੇ ਸਕੱਤਰ ਰੋਟੇ. ਜੀਵਨ ਦਾਸ ਕੌਸ਼ਲ, ਸ਼ਮਿੰਦਰ ਸਿੰਘ ਗਰਚਾ, ਡਾ. ਧਰਮਜੀਤ ਸਿੰਘ, ਰਣਵੀਰ ਸਿੰਘ ਰਾਣਾ, ਗਗਨਦੀਪ ਸਿੰਘ ਮੈਨੇਜਰ ਪੀਐਨਬੀ, ਮੋਹਿਤ ਢੱਲ, ਸੁਰੇਸ਼ ਬੱਸੀ, ਸਰਬਜੀਤ ਸਿੰਘ ਬੇਦੀ, ਹਰਜੋਤ ਰੰਧਾਵਾ, ਅਮਰਜੀਤ ਸਿੰਘ, ਕਰਨ ਅਨੰਦ, ਗੁਰਪ੍ਰੀਤ ਸਿੰਘ, ਰਜਿੰਦਰ ਕੌਸ਼ਲ, ਸਰਤਾਜ ਸਿੰਘ, ਕਰਨਵੀਰ ਸਿੰਘ, ਗੁਰਬਖਸ਼ ਰਾਮ ਐਸਡੀਉ, ਬਲਜਿੰਦਰ ਸਿੰਘ, ਡਾ. ਪਰਮਜੀਤ ਸਿੰਘ, ਅਸ਼ੋਕ ਕੁਮਾਰ, ਰਣਜੀਤ ਸਿੰਘ ਹੱਪੋਵਾਲ, ਸੁਖਵਿੰਦਰ ਸਿੰਘ ਧਾਮੀ, ਕੁਲਵੰਤ ਸਿੰਘ ਘੁੰਮਣ, ਬਲਵਿੰਦਰ ਸਿੰਘ ਪਾਂਧੀ ਆਦਿ ਹਾਜ਼ਿਰ ਸਨ।


ਬੰਗਾ ਚਰਚ ਵਿਖੇ ਕ੍ਰਿਸਮਿਸ ਦਾ ਸ਼ੁਭ ਦਿਨ ਸ਼ਰਧਾ ਪੂਰਵਕ ਮਨਾਇਆ:

ਬੰਗਾ 26 ਦਸੰਬਰ (ਮਨਜਿੰਦਰ ਸਿੰਘ) ਬੰਗਾ ਦੇ ਹੋਲੀ ਚਰਚ ਵਿਖੇ ਕ੍ਰਿਸਮਿਸ ਦਾ ਸ਼ੁਭ ਦਿਹਾੜਾ ਬਹੁਤ ਸ਼ਰਧਾ ਭਾਵਨਾ ਤੇ ਖੁਸ਼ੀ ਨਾਲ ਮਨਾਇਆ ਗਿਆ ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੋਇਆ। ਪਾਸਟਰ ਮੀਨਾ ਰਾਣੀ ਨੇ ਇਸ ਮੌਕੇ ਆਈਆਂ ਹੋਈਆਂ  ਸੰਗਤਾਂ ਨੂੰ ਅਤੇ ਪੂਰੀ ਦੁਨੀਆਂ ਦੇ ਲੋਕਾਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਅਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਸਬੰਧੀ ਆਪਣੇ ਪਵਿੱਤਰ ਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਉਹਨਾਂ ਕਿਹਾ ਕਿ ਹਰ ਇਨਸਾਨ ਪਾਪ ਕਰਦਾ ਹੈ ਪਰ ਕਹਿੰਦਾ ਹੈ ਕਿ ਮੈਂ ਕੋਈ ਪਾਪ ਨਹੀਂ ਕੀਤਾ ਪਾਪ ਦਾ ਇਲਾਜ ਸਿਰਫ ਪ੍ਰਭੂ ਯਿਸ਼ੂ ਮਸੀਹ ਕੋਲ ਹੈ ਪ੍ਰਭੂ ਯਿਸ਼ੂ ਮਸੀਹ  ਸਾਡੇ ਉਧਾਰ ਕਰਤਾ ਅਤੇ ਮੁਕਤੀ ਦਾਤਾ ਹਨ ਉਹਨਾਂ ਕਿਹਾ ਕਿ ਇਹ ਪ੍ਰਚਾਰ ਗਲਤ ਹੈ ਕਿ ਪ੍ਰਭੂ ਯਿਸ਼ੂ ਮਸੀਹ ਨਾਲ ਜੋੜਨ ਲਈ ਕਿਸੇ ਤਰ੍ਹਾਂ ਦਾ ਲਾਲਚ ਦਿੱਤਾ ਜਾਂਦਾ ਹੈ ਉਹਨਾਂ ਕਿਹਾ ਕਿ ਦੁਖੀ ਬੇਸਹਾਰਾ ਲੋੜਵੰਦਾਂ ਦੀ ਮਦਦ ਜਰੂਰ ਕੀਤੀ ਜਾਂਦੀ ਹੈ। ਇਸ ਮੌਕੇ ਯਿਸ਼ੂ ਮਿਸ਼ੂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਆਈਆਂ ਹੋਈਆਂ ਸੰਗਤਾਂ ਵੱਲੋ ਪ੍ਰਭੂ ਦੀ ਮਹਿਮਾ ਦੇ ਗੁਣ ਗਾਣ ਦੇ ਨਾਲ ਗਿੱਧਾ ਭੰਗੜਾ ਪਾਇਆ ਗਿਆ, ਹਾਲੇਲੂਈਆ ਦੇ ਜੈਕਾਰੇ ਲਾਏ ਗਏ ਅਤੇ ਸੰਗਤਾਂ ਨੂੰ ਲੰਗਰ ਵਰਤਾਇਆ ਗਿਆ ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਪਾਸਟਰ ਮੀਨਾ ਰਾਣੀ, ਏਵੰਜਲਿਸਟ ਅਨਮੋਲ ਸੰਨੀ ਮਸੀਹ ਮਨੀ ਮਸੀਹ ,ਰੋਹਿਤ, ਮਨਜੀਤ ਪਿੰਕੀ ,ਸੀਮਾ ,ਅਨੀਤਾ ,ਰਜਨੀ, ਕਮਲ ਆਦਿ ਹਾਜਰ ਸਨ

Tuesday, December 24, 2024

ਜੈਨ ਸਕੂਲ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪ੍ਰੋਗਰਾਮ ਕੀਤਾ ਗਿਆ

ਬੰਗਾ,24 ਦਸੰਬਰ(ਮਨਜਿੰਦਰ ਸਿੰਘ)
ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਪ੍ਰੋਗਰਾਮ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਮੰਜੂ ਬਾਲਾਂ ਨੇ ਦੱਸਿਆ ਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈਪ੍ਰੋਗਰਾਮ ਕੀਤਾ ਗਿਆ।ਜਿਸ ਦੀ ਸ਼ੁਰੂਆਤ ਨਿਸ਼ਾ ਮੈਡਮ ਵੱਲੋਂ ਉਨਾਂ ਦੀ ਜੀਵਨੀ ਤੇ ਚਾਨਣਾ ਪਾਉਂਦਿਆਂ ਹੋਇਆਂ ਕੀਤੀ ਲਵਪ੍ਰੀਤbਸਰ ਵੱਲੋਂ ਚੌਪਈ ਸਾਹਿਬ ਅਤੇ ਅਨੰਦ ਸਾਹਿਬ ਦੇ ਪਾਠ ਕਰਨ ਉਪਰੰਤ ਅਰਦਾਸ ਕੀਤੀ ਗਈ ਸਕੂਲ ਦੇ ਬੱਚਿਆਂ ਵੱਲੋਂ ਵਾਹਿਗੁਰੂ ਬੋਲ ਮਨਾ ਦਾ ਸ਼ਬਦ ਕੀਰਤਨ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਸ਼ਬਦ ਕੀਰਤਨ ਕੀਤਾ ਗਿਆ।ਜਿਸ ਦੀ ਤਿਆਰੀ ਗਗਨਦੀਪ ਗਰਚਾ ਸਰ ਵੱਲੋਂ ਕਰਵਾਈ ਗਈ।ਸਟੇਜ ਸੰਚਾਲਨ ਮੈਡਮ ਪੂਨਮ ਕਲਸੀ ਵੱਲੋਂ ਕੀਤਾ ਗਿਆ।ਛੋਟੇ- ਛੋਟੇ ਬੱਚਿਆਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਗਿਆਸਕੂਲ ਦੀ ਵਿਦਿਆਰਥਨ ਮਨਮੀਤ ਕੌਰ ਵੱਲੋਂ ਠੰਡਾ ਬੁਰਜ ਕਵਿਤਾ ਗਾਈ ਗਈ ਸਕੂਲ ਦੀ ਅਧਿਆਪਕਾ ਗੁਰਵਿੰਦਰ ਵੱਲੋਂ  ਸਾਹਿਬਜ਼ਾਦਿਆਂ ਨੂੰ ਸਮਰਪਿਤ ਉਹਨਾਂ ਦੀ ਜੀਵਨੀ ਬਾਰੇ ਦੱਸਿਆ ਗਿਆ। ਅੰਤ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈਸਕੂਲ ਦੀ ਮੈਨੇਜਿੰਗ ਕਮੇਟੀਦੇ ਚੇਅਰਮੈਨ  ਜੇ ਡੀ ਜੈਨ ਪ੍ਰਧਾਨ ਕਮਲ ਜੈਨ ਮੈਨੇਜਰ ਸੰਜੀਵ ਜੈਨ ਦੇ ਉਪਰਾਲੇ ਸਦਕਾ ਹੀ ਇਹ ਇਹ ਪ੍ਰੋਗਰਾਮ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਗਿਆ।

*ਸਿੱਖਿਆ ਮੰਤਰੀ ਦੇ ਅੜੀਅਲ ਤੇ ਹੰਕਾਰੀ ਵਤੀਰੇ ਤੇ ਭੜਕੇ ਅਧਿਆਪਕ, ਫੂਕੀ ਅਰਥੀ**ਪੰਜਾਬ ਦੇ ਸਰਕਾਰੀ ਸਕੂਲ ਬੰਦ ਨਹੀਂ ਕਰਨ ਦੇਵਾਂਗੇ - ਦੌੜਕਾ**ਫੈਸਲਾਕੁੰਨ ਤੇ ਤਿੱਖੇ ਸੰਘਰਸਾਂ ਨਾਲ ਘੇਰਿਆ ਜਾਵੇਗਾ ਸਰਕਾਰ ਨੂੰ*

ਨਵਾਂ ਸ਼ਹਿਰ 24 ਦਸੰਬਰ(ਮਨਜਿੰਦਰ ਸਿੰਘ, ਹਰਿੰਦਰ ਸਿੰਘ) 
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਸਿੱਖਿਆ ਮੰਤਰੀ ਦੇ ਅੜੀਅਲ ਤੇ ਹੰਕਾਰੀ ਵਤੀਰੇ ਤੇ ਅਧਿਆਪਕਾਂ ਦੀਆਂ ਮੰਗਾ ਨਾ ਮੰਨਣ 'ਤੇ  ਜਿਲ੍ਹੇ ਦੇ ਅਧਿਆਪਕਾਂ ਨੇ ਅੱਜ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਜੋਰਦਾਰ ਰੋਸ ਪ੍ਰਦਰਸ਼ਨ ਕਰਨ ਉਪਰੰਤ ਸਿੱਖਿਆ ਮੰਤਰੀ ਦੀ ਅਰਥੀ ਨੂੰ ਲਾਂਬੂ ਲਾਇਆ। ਇਸ ਮੌਕੇ ਸਾਂਝੇ ਅਧਿਆਪਕ ਮੋਰਚੇ ਦੇ ਜਿਲ੍ਹਾ ਕਨਵੀਨਰ ਬਿਕਰਮਜੀਤ ਸਿੰਘ ਰਾਹੋਂ, ਲਾਲ ਸਿੰਘ, ਮਹਾਂਵੀਰ, ਗੁਰਦਿਆਲ ਮਾਨ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਭਵਨ ਵਿਖੇ ਸਿੱਖਿਆ ਮੰਤਰੀ ਦੇ ਮੀਟਿੰਗ ਸਮੇਂ ਪੀ. ਟੀ. ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਆਦਿ ਸੀ. ਐਂਡ ਵੀ. ਅਧਿਆਪਕਾਂ ਦੇ ਪੇਅ ਸਕੇਲਾਂ ਸਬੰਧੀ ਵਿੱਤ ਵਿਭਾਗ ਵਲੋਂ ਜਾਰੀ ਤਰਕਹੀਣ ਸਪੀਕਿੰਗ ਆਰਡਰ ਤੁਰੰਤ ਰੱਦ ਨਾ ਕਰਨ, ਪੰਜਾਬ ਦੇ ਮਿਡਲ ਅਤੇ ਘੱਟ ਗਿਣਤੀ ਬੱਚਿਆਂ ਵਾਲੇ ਸਕੂਲ ਬੰਦ ਕਰਨ ਅਤੇ ਨਿਯੁਕਤੀਆਂ / ਤਰੱਕੀਆਂ ਸਮੇਂ ਸਾਰੀਆਂ ਖਾਲੀ ਪੋਸਟਾਂ ਨਾ ਦਿਖਾਉਣ ਦੇ ਅੜੀਅਲ ਵਤੀਰੇ ਕਾਰਨ ਮੀਟਿੰਗ ਬੇਸਿੱਟਾ ਰਹੀ ਸੀ। 
 ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕੋਆਰਡੀਨੇਟਰ ਕੁਲਦੀਪ ਸਿੰਘ ਦੌੜਕਾ ਨੇ ਸਿੱਖਿਆ ਮੰਤਰੀ ਦੇ ਹੰਕਾਰੀ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸਕੂਲ ਬੰਦ ਨਹੀਂ ਕਰਨ ਦੇਵੇਗਾ, ਪੰਜਾਬ ਦੀ ਜਨਤਕ ਸਿੱਖਿਆ ਅਤੇ ਸਕੂਲਾਂ ਨੂੰ ਬਚਾਉਣ ਲਈ ਫੈਸਲਾਕੁੰਨ ਤੇ ਤਿੱਖੇ ਸੰਘਰਸਾਂ ਨਾਲ ਸਰਕਾਰ ਨੂੰ ਘੇਰਿਆ ਜਾਵੇਗਾ। ਉਪਰੋਕਤ ਮਸਲਿਆਂ ਤੋਂ ਇਲਾਵਾ ਦਫਤਰੀ ਕਾਮਿਆਂ ਦੀ ਕਲਮ ਛੋੜ ਹੜਤਾਲ ਸਮੇਂ ਤਨਖਾਹ ਕਟੌਤੀ ਦੀਆਂ ਧਮਕੀਆਂ ਅਤੇ ਦਫਤਰਾਂ ਵਿੱਚ ਹਾਜ਼ਰੀ ਲਗਾਉਣੀ ਬੰਦ ਕਰਨ ਦੇ ਨਾਦਰਸ਼ਾਹੀ ਹੁਕਮ ਰੱਦ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ, ਅਧਿਆਪਕਾਂ ਦੇ ਵਿਤੀ ਮਸਲੇ ਹੱਲ ਕਰਨ, ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨ ਸਮੇਤ ਅਧਿਆਪਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ।ਇਸ ਸਮੇਂ ਦਫਤਰੀ ਕਰਮਚਾਰੀ ਜਗਦੀਸ਼ ਰਾਏ ਅਤੇ ਰਣਜੀਤ ਸਿੰਘ, ਗੁਰਦੀਸ਼ ਸਿੰਘ, ਰਾਜ ਕੁਮਾਰ ਕਜਲਾ, ਰੇਸ਼ਮ ਲਾਲ, ਹਰੀ ਦਾਸ, ਗੁਰਨਾਮ ਸਿੰਘ, ਪਰਸ਼ੋਤਮ ਲਾਲ, ਹਰਮੇਸ਼ ਲਾਲ, ਸੁਖਦੇਵ ਸਾਰਦਾ, ਬਲਜੀਤ ਸਿੰਘ, ਗੁਰਦਿਆਲ ਸਿੰਘ, ਕੁਲਦੀਪ ਸਿੰਘ, ਜਸਵੀਰਪਾਲ ਸਿੰਘ, ਮਨਜੀਤ ਸਿੰਘ, ਹਰੀਸ਼ ਰਾਣਾ ਆਦਿ ਹਾਜ਼ਰ ਸਨ।

Monday, December 23, 2024

बंगा के डैरिक इंटरनेशनल स्कूल में चार साहिबजादों (गुरु गोबिंद सिंह जी के चार बेटों) को विशेष श्रद्धांजलि

बंगा 23 दिसंबर (मनजिंदर सिंह)
बंगा के डैरिक इंटरनेशनल स्कूल में चार साहिबजादों (गुरु गोबिंद सिंह जी के चार बेटों) को विशेष श्रद्धांजलि दी गई। इस कार्यक्रम में साहिबजादों की बहादुरी और बलिदान को याद करते हुए भावनात्मक रूप से आवेशित और गहरी श्रद्धा वाली गतिविधियों की एक श्रृंखला आयोजित की गई। दिन की शुरुआत एक भावपूर्ण शबद कीर्तन से हुई, जहाँ छात्रों और शिक्षकों ने मिलकर चार साहिबजादों के सम्मान में भजन गाए। शांत वातावरण और भावपूर्ण संगीत ने कार्यक्रम के बाकी हिस्सों के लिए माहौल तैयार कर दिया। शबदों में साहिबजादों के साहस, मूल्यों और सर्वोच्च बलिदान पर ध्यान केंद्रित किया गया, जो सत्य और न्याय के लिए बलिदान की भावना को प्रतिध्वनित करता है।
छात्रों द्वारा निर्देशित एक नाटक ने गुरु गोबिंद सिंह जी के चार बेटों के जीवन और शहादत को जीवंत रूप से चित्रित किया, जिसमें सिख धर्म के प्रति उनकी अटूट प्रतिबद्धता और बहुत कम उम्र में उनके अंतिम बलिदान को दिखाया गया। चित्रण मार्मिक था और गुरु और देश के प्रति उनकी निस्वार्थ भक्ति से जुड़ी भावनाओं को दर्शाता था। छात्रों ने बहुत समर्पण के साथ प्रदर्शन किया और दर्शक उनके प्रदर्शन से बहुत प्रभावित हुए। कार्यक्रम में शिक्षकों और वरिष्ठ छात्रों के भाषण भी शामिल थे, जिन्होंने चार साहिबजादों के ऐतिहासिक महत्व और सिख समुदाय में उनके योगदान के बारे में बात की। भाषण में साहिबजादों द्वारा दिखाए गए साहस, बलिदान और धार्मिकता के मूल्यों पर प्रकाश डाला गया और छात्रों को अपने जीवन में इन मूल्यों को बनाए रखने के लिए प्रोत्साहित किया गया। वक्ता ने इस बात पर जोर दिया कि कैसे उनके कार्य भविष्य की पीढ़ियों के लिए न्याय और सच्चाई के लिए दृढ़ रहने की प्रेरणा के रूप में काम करते हैं, चाहे कितनी भी चुनौतियाँ क्यों न हों। इस कार्यक्रम में छात्रों, शिक्षकों और अभिभावकों ने बढ़-चढ़कर हिस्सा लिया और इसने स्कूल समुदाय को इतिहास, बलिदान और सिख धर्म के महत्व पर विचार करने का एक शानदार अवसर प्रदान किया। यह एकता और श्रद्धा का क्षण था, जिसने सभी को चार साहिबजादों की विरासत का सम्मान करने के लिए एक साथ लाया। आज, जब हम चार साहिबजादों, गुरु गोबिंद सिंह जी के चार बेटों को श्रद्धांजलि देने के लिए यहाँ एकत्र हुए हैं, तो हमें उनके असाधारण साहस, अद्वितीय बलिदान और धार्मिकता के प्रति अटूट प्रतिबद्धता की याद आती है। इन युवा आत्माओं ने, उस उम्र में जब हममें से अधिकांश अभी भी दुनिया में अपना रास्ता तलाश रहे हैं, वीरता का प्रदर्शन किया जिसने इतिहास की दिशा बदल दी और सिख धर्म पर एक अमिट छाप छोड़ी। साहिबजादों की विरासत हमें विपरीत परिस्थितियों में दृढ़ रहने, अपने सिद्धांतों पर खडे रहने और व्यक्तिगत कीमत पर भी सत्य और न्याय को चुनने की ताकत रखने का महत्व सिखाती है। गुरु गोबिंद सिंह जी के बेटों ने अपने लिए नहीं, बल्कि मानवता की भलाई के लिए अपना जीवन बलिदान कर दिया। उन्होंने दुनिया को दिखाया कि आस्था, सम्मान और स्वतंत्रता की रक्षा के लिए सब कुछ बलिदान करने का क्या मतलब है। आज के समारोह के माध्यम से, हम एक स्कूल के रूप में उनके बलिदानों पर विचार करने, उनकी वीरता का जश्न मनाने और उनके द्वारा अपनाए गए मूल्यों - साहस, अखंडता और निस्वार्थता के अनुसार जीने की अपनी प्रतिबद्धता को नवीनीकृत करने के लिए एक साथ आए हैं। हमारे शबद कीर्तन, नाटक और भाषणों का उद्देश्य न केवल उनकी स्मृति का सम्मान करना है, बल्कि हम में से प्रत्येक को इन महान आदर्शों को अपने जीवन में शामिल करने के लिए प्रेरित करना है। मुझे अपने छात्रों पर बहुत गर्व है जिन्होंने इतिहास के इन पलों को आज हमारे लिए जीवंत करने के लिए इतनी लगन से काम किया है। साहिबजादों की कहानियों को समझने और साझा करने के प्रति आपका समर्पण वास्तव में प्रेरणादायक है, और मुझे उम्मीद है कि यह सीखने, चिंतन और समुदाय की शक्ति की याद दिलाता है।
जब हम चार साहिबजादों के बलिदानों को याद करते हैं, तो आइए हम अपने दैनिक जीवन में उनकी विरासत को आगे बढ़ाने का भी प्रयास करें। आइए हम चुनौतियों का सामना करने में बहादुर बनें, ज़रूरतमंदों के प्रति दयालु बनें और जो कुछ भी हम करते हैं उसमें सच्चाई के प्रति प्रतिबद्ध रहें।
चार साहिबजादों की भावना हम सभी का मार्गदर्शन और प्रेरणा करे।यह उत्सव साहिबजादों की वीरता और भावना के लिए एक उपयुक्त श्रद्धांजलि थी, और इसने युवा पीढ़ी के बीच उनके बलिदान की गहरी समझ और प्रशंसा पैदा की।

ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ

ਨਵਾਂਸ਼ਹਿਰ 23 ਦਸੰਬਰ(ਮਨਜਿੰਦਰ ਸਿੰਘ, ਹਰਿੰਦਰ ਸਿੰਘ) ਸ਼ਹਿਰ ਦੀ ਨਾਮੀ ਸਮਾਜ ਸੇਵੀ ਸੰਸਥਾ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਨਵਾਂ ਸ਼ਹਿਰ ਵੱਲੋਂ ਨਜ਼ਦੀਕੀ ਪਿੰਡ ਜਾਫਰਪੁਰ ਦੇ ਗੁਰਦੁਆਰਾ ਰਵਿਦਾਸ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਸੁਸਾਇਟੀ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਨੇ ਦਸਿਆ ਕਿ ਡੀ ਏ ਐਨ ਕਾਲਜ ਆਫ ਐਜੂਕੇਸ਼ਨ ਫਾਰ ਵੁਮੈਨ ਵਲੋਂ ਪਿੰਡ ਵਿਖੇ ਹਫਤਾਵਾਰੀ ਐਨ ਐਸ ਐਸ ਯੂਨਿਟ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਜਿਸਦੇ ਚੌਥੇ ਦਿਨ ਸੁਸਾਇਟੀ ਦੀ ਡਿਸਪੈਂਸਰੀ ਤੇ ਡਾਕਟਰਾਂ ਦੀ ਟੀਮ ਵੱਲੋਂ ਆਮ ਬਿਮਾਰੀਆਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ!ਜਿਸ ਵਿਚ ਮਰੀਜ਼ਾਂ ਦੀ ਜਾਂਚ ਕੀਤੀ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਜਨੀਵਾਲਾ ਡੀਐਨਏ ਕਾਲਜ ਆਫ ਐਜੂਕੇਸ਼ਨ ਫੋਰ ਵਮਨ ਦਾ ਸਟਾਫ ਗੁਰੂ ਰਾਮਦਾਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਥੰਦੀ ਅਮਰਜੀਤ ਕੌਰ ਡਾਕਟਰ ਅਵਤਾਰ ਸਿੰਘ ਮੱਲ ਚਰਨਜੀਤ ਸਿੰਘ ਪੰਚ ਕਮਲਜੀਤ ਕੌਰ ਸਰਪੰਚ ਤੋਂ ਇਲਾਵਾ ਜਸਵਿੰਦਰ ਸਿੰਘ ਆਦ ਹਾਜ਼ਰ ਸਨ ‌।

Sunday, December 22, 2024

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਭਾਰਟਾ ਖੁਰਦ ਵਿਖੇ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ

ਨਵਾਂਸ਼ਹਿਰ/ਬੰਗਾ 23 ਦਸੰਬਰ (ਹਰਿੰਦਰ ਸਿੰਘ,ਮਨਜਿੰਦਰ ਸਿੰਘ) ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਭਾਰਟਾ ਖੁਰਦ ਵਿਖੇ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ। 
ਕੈਂਪ ਦਾ ਉਦਘਾਟਨ ਪੰਥ ਦੇ ਮਹਾਨ ਵਿਦਵਾਨ ਗਿਆਨੀ ਸਰਬਜੀਤ ਸਿੰਘ ਜੀ ਨੇ ਅਰਦਾਸ ਕਰਕੇ ਕੀਤਾ
ਇਸ ਸਮੇਂ ਉਹਨਾਂ ਦੇ ਨਾਲ ਸਰਪੰਚ  ਪ੍ਰਿਤਪਾਲ ਸਿੰਘ  ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ  ਸਤਨਾਮ ਸਿੰਘ  ਹਾਜ਼ਰ ਸਨ। ਸਿੱਖ ਮਿਸ਼ਨਰੀ ਕਾਲਜ  ਜੋਨ ਨਵਾਂ ਸ਼ਹਿਰ  ਦੇ ਜੋਨਲ ਆਰਗਨਾਈਜ਼ਰ ਸ ਪਰਮਿੰਦਰ ਸਿੰਘ  ਸੁਪਰਡੈਂਟ, ਜਤਿੰਦਰਪਾਲ ਸਿੰਘ ਗੜ੍ਹਸ਼ੰਕਰ ਅਤੇ  ਗੁਰਮੁਖ ਸਿੰਘ ਲੰਗੜੋਆ, ਅਵਤਾਰ ਸਿੰਘ ਫੌਜੀ ਕੁਲਵਿੰਦਰ ਸਿੰਘ ਪੰਚ, ਬੀਬੀ ਰਾਜਵਿੰਦਰ ਕੌਰ ਸਾਬਕਾ ਸਰਪੰਚ, ਰਣਜੀਤ ਸਿੰਘ ਖਾਲਸਾ ਹਰਭਿੰਦਰ ਸਿੰਘ ਜਸਕਰਨ ਸਿੰਘ ਅਮਰਜੀਤ ਸਿੰਘ ਸੈਕਟਰੀ ਅਤੇ ਤਰਲੋਚਨ ਸਿੰਘ ਨੇ ਵੀ ਖੂਨਦਾਨੀਆਂ ਦੇ ਬੈਜ ਲਗਾ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਰਦਾਰ ਜਸਪਾਲ ਸਿੰਘ ਜੀ ਗਿੱਦਾ ਅਤੇ ਗੁਰਿੰਦਰ ਸਿੰਘ ਤੂਰ ਨੇ ਦੱਸਿਆ ਕਿ 18 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਕੋਈ ਵੀ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ ਅਤੇ ਲੋੜਵੰਦਾਂ ਦੀ ਮਦਦ ਕਰ ਸਕਦਾ ਹੈ।ਗਿਆਨੀ ਸਰਬਜੀਤ ਸਿੰਘ ਜੀ ਨੇ ਸ਼ਹੀਦਾਂ ਦੀ ਯਾਦ ਵਿੱਚ ਖੂਨਦਾਨ ਕਰਨ  ਨੂੰ ਉੱਤਮ ਕਾਰਜ ਦੱਸਿਆ। ਕੈਂਪ ਦੇ ਮੋਟੀਵੇਟਰ ਮਾਸਟਰ ਨਰਿੰਦਰ ਸਿੰਘ ਭਾਰਟਾ ਨੇ 66ਵੀਂ ਵਾਰ ਖੂਨ ਦਾਨ ਕਰਕੇ ਨੌਜਵਾਨ ਨੂੰ ਉਤਸ਼ਾਹਿਤ ਕੀਤਾ। ਹੋਰ ਖੂਨਦਾਨੀਆਂ ਵਿੱਚ ਸਰਦਾਰ ਹਰਦੇਵ ਸਿੰਘ, ਕੁਲਦੀਪ ਸਿੰਘ,ਮਨਪ੍ਰੀਤ ਸਿੰਘ ,ਪਰਵਿੰਦਰ ਸਿੰਘ ਤੰਬੜ, ਅਮਰੀਕ ਸਿੰਘ ਕੁਲਵੀਰ ਸਿੰਘ ਬਲਵੀਰ ਸਿੰਘ ਬਿੱਲਾ ਬਿਜਲੀ ਵਾਲੇ ਜਸਵੀਰ ਸਿੰਘ ਜੀ ਪੋਸਟਮੈਨ ਅਮਰਜੀਤ ਸਿੰਘ ਸੰਤਾਲੀ ਵਾਲੇ ਜਸਵੀਰ ਸਿੰਘ ਖਾਲਸਾ  ਤਜਿੰਦਰ ਸਿੰਘ ਕੰਗ ਸੰਜੀਵ ਕੁਮਾਰ ਬਹਾਦਰ ਸਿੰਘ ਧਰਮਕੋਟ ਪ੍ਰੋਫੈਸਰ ਗੁਰਪ੍ਰੀਤ ਸਿੰਘ ਵਜੀਦਪੁਰ ਸੁਖਵਿੰਦਰ ਸਿੰਘ ਗੁਰਦੀਪ ਦੀਪਾ ਮਾਸਟਰ ਜੋਗਿੰਦਰ ਪਾਲ, ਅਜਮੇਰ ਸਿੰਘ ਆਦਿ ਸ਼ਾਮਲ ਸਨ। ਕੈਂਪ ਦੀ ਖਾਸ ਗੱਲ ਇਹ ਰਹੀ ਕਿ ਮੁਸਲਮਾਨ ਭਾਈਚਾਰੇ ਵਲੋਂ ਰੈਗੂਲਰ ਖੂਨਦਾਨੀ ਇਲਮਦੀਨ  ਆਪਣੇ ਬਹੁਤ ਸਾਰੇ ਸਾਥੀਆਂ ਸਮੇਤ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖੂਨ ਦਾਨ ਕਰਨ ਲਈ ਪੁੱਜੇ ਹੋਏ ਸਨ। ਖੂਨ ਪ੍ਰਾਪਤ ਕਰਨ ਵਾਲੀ ਬਲੱਡ ਬੈਂਕ ਨਵਾਂ ਸ਼ਹਿਰ ਦੀ ਟੀਮ ਡਾਕਟਰ ਅਜੇ ਬੱਗਾ  ਦੀ ਅਗਵਾਈ ਵਿੱਚ ਰਜੀਵ ਕੁਮਾਰ ਪ੍ਰਿਅੰਕਾ ਭੁਪਿੰਦਰ ਸਿੰਘ ਮਲਕੀਤ ਸਿੰਘ ਕਮਲਜੀਤ ਕੌਰ ਆਦਿ ਸਮੇਤ  ਪੁੱਜੀ ਹੋਈ ਸੀ। ਕੈਂਪ ਵਿੱਚ 68 ਖੂਨਦਾਨੀਆਂ ਨੇ ਖੂਨ ਦਾਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਪਠਲਾਵਾ ਵਿੱਖੇ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਸਲਾਨਾ ਬਰਸੀ ਮਨਾਈ ਗਈ

ਬੰਗਾ 21 ਦਸੰਬਰ
ਮਨਜਿੰਦਰ ਸਿੰਘ/ ਜੀ ਚੰਨੀ ਪਠਲਾਵਾ 

ਬੀਤੇ ਦਿਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਵਿੱਖੇ ਸ਼੍ਰੀਮਾਨ108 ਬ੍ਰਹਮ ਗਿਆਨੀ ਸੰਤ ਬਾਬਾ ਘਨੱਈਆ ਸਿੰਘ ਜੀ ਵੱਲੋ ਵਰਸਾਏ ਹੋਏ ਸ੍ਰੀਮਾਨ 108 ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ  ਸਲਾਨਾ ਬਰਸੀ ਇਲਾਕੇ ਦੀ ਸਮੂਹ ਸਾਧ ਸੰਗਤ ਅਤੇ ਐਨ ਆਰ ਆਈ ਸਾਧ ਸੰਗਤ ਦੇ ਸਹਿਯੋਗ ਨਾਲ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। 
ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ। ਸਭ ਤੋਂ ਪਹਿਲਾਂ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਗੁਰਬਚਨ ਸਿੰਘ ਜੀ ਵੱਲੋਂ ਆਰਤੀ ਸ਼ਬਦ ਦਾ ਗਾਇਨ ਕੀਤਾ ਗਿਆ। ਉਪਰੰਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਵੱਖ ਵੱਖ ਸੰਪਰਦਾਵਾਂ ਦੇ ਮੁੱਖੀਆਂ ਵੱਲੋਂ 108 ਬ੍ਰਹਮ ਗਿਆਨੀ ਸੰਤ ਬਾਬਾ  ਕਰਤਾਰ ਸਿੰਘ ਜੀ ਦੇ ਜੀਵਨ ਵਾਰੇ ਸੰਗਤਾਂ ਨਾਲ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਗਏ। ਜਿਨਾਂ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਜੱਥੇਦਾਰ ਗਿਆਨੀ ਸੁਲਤਾਨ ਸਿੰਘ ਜੀ, ਸੰਤ ਬਾਬਾ ਭਾਗ ਸਿੰਘ ਜੀ ਬੰਗਾ (ਕਜਲਾ ਵਾਲੇ) ਸੰਤ ਬਾਬਾ ਸੁੱਚਾ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲੇ, ਬਾਬਾ ਗੁਰਪ੍ਰੀਤ ਸਿੰਘ ਪਠਲਾਵਾ,ਸੰਤ ਬਾਬਾ ਜੋਗਿੰਦਰ ਸਿੰਘ ਜੀ ਅਟਾਰੀ ਵਾਲੇ, ਸੰਤ ਬਾਬਾ ਕਸ਼ਮੀਰ ਸਿੰਘ ਜੀ ਕੋਟਪੂਹੀ ਵਾਲੇ, ਸੰਤ ਬਾਬਾ ਜਗਤਾਰ ਸਿੰਘ ਜੀ ਕੋਟ ਫਤੂਹੀ ਵਾਲੇ, ਗਿਆਨੀ ਜੋਗਿੰਦਰ ਸਿੰਘ ਵੈਦ ਸ੍ਰੀ ਅਨੰਦਪੁਰ ਸਾਹਿਬ ਵਾਲੇ, ਗਿਆਨੀ ਜਰਨੈਲ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ, ਸੰਤ ਬਾਬਾ ਆਤਮ ਪ੍ਰਕਾਸ਼ ਜੀ ਭੂਤਾਂ ਵਾਲੇ, ਜੱਥੇਦਾਰ ਗੁਰਨਾਮ ਸਿੰਘ ਬੰਗਾ ਨਿਹੰਗ ਸਿੰਘ, ਸੰਤ ਬਾਬਾ ਜਰਨੈਲ ਸਿੰਘ ਜੀ ਨੌਰੇ ਵਾਲੇ, ਸੰਤ ਬਾਬਾ ਸਤਨਾਮ ਸਿੰਘ ਜੀ ਮਜਾਰੀ ਵਾਲੇ, ਸੰਤ ਬਾਬਾ ਤੇਜਾ ਸਿੰਘ ਜੀ ਖੁੱਡੇ ਵਾਲੇ, ਸੁਆਮੀ ਸ਼ਕਕਰਾਨੰਦ ਜੀ ਪਰਬਤ ਮੱਠ ਪੱਦੀ ਮੱਟਵਾਲੀ, ਸੰਤ ਜੈਲ ਸਿੰਘ ਜੀ ਸ਼ਾਸਤਰੀ ਜੀ ਸਿੰਘਪੁਰ ਵਾਲੇ, ਸੰਤ ਬਾਬਾ ਗੁਰਚਰਨ ਸਿੰਘ ਜੀ ਪੰਡਵੇ ਵਾਲੇ, ਸੰਤ ਬਾਬਾ ਹਰਮੀਤ ਸਿੰਘ ਬਣਾ ਸਾਹਿਬ, ਸੰਤ ਬਾਬਾ ਗੁਰਚਰਨ ਸਿੰਘ ਬੱਢੋ ਵਾਲੇ, ਵਿਸ਼ਵ ਭਾਰਤੀ ਲੁਧਿਆਣਾ, ਸੰਤ ਬਾਬਾ ਪ੍ਰੀਤਮ ਸਿੰਘ ਬਾੜੀਆ, ਸੰਤ ਬਾਬਾ ਸੰਤੋਖ ਸਿੰਘ ਪਾਲਦੀ ਵਾਲੇ, ਸੰਤ ਬਿਕਰਮਜੀਤ ਸਿੰਘ ਜੀ ਨੰਗਲ ਵਾਲੇ, ਸੰਤ ਬਾਬਾ ਅਮਰੀਕ ਸਿੰਘ ਜੀ ਮੰਨਣਹਾਣੇ ਵਾਲੇ, ਸੰਤ ਬਾਬਾ ਮੱਖਣ ਸਿੰਘ ਟੂਟੋ ਮਜਾਰੇ ਵਾਲੇ, ਸੰਤ ਬਾਬਾ ਬਲਬੀਰ ਸਿੰਘ ਜੀ ਟੂਟੋ ਮਜਾਰੇ ਵਾਲੇ, ਸੰਤ ਬਾਬਾ ਅਵਤਾਰ ਸਿੰਘ ਜੀ ਲੰਗੜੋਆ ਵਾਲੇ, ਸੰਤ ਮਹਾਂਪੁਰਸ਼ ਛੋਕਰਾਂ ਵਾਲੇ, ਸੰਤ ਬਾਬਾ ਨਛੱਤਰ ਸਿੰਘ ਜੀ ਅਲਾਚੌਰ ਵਾਲੇ, ਸੰਤ ਅਮਰੀਕ ਸਿੰਘ ਜੀ ਮਹਿਤਪੁਰ ਉਲੱਦਣੀ ਵਾਲੇ,ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਵਾਲੇ
ਅਤੇ ਜੱਥੇਦਾਰ ਸਵਰਨਜੀਤ ਸਿੰਘ ਜੀ ਮੁੱਖੀ ਮਿਸਲ ਸ਼ਹੀਦਾਂ ਤਰਨਾ ਦਲ ਦੁਆਬਾ ਆਦਿ ਹਾਜ਼ਰ ਸਨ। ਉਪਰੰਤ ਦੁਆਬੇ ਦਾ ਮਸ਼ਹੂਰ ਇੰਟਰਨੈਸ਼ਨਲ ਢਾਡੀ ਜੱਥਾ ਭਾਈ ਤਰਸੇਮ ਸਿੰਘ ਜੀ ਮੋਰਾਂਵਾਲੀ ਦੇ ਢਾਡੀ ਜੱਥੇ ਵੱਲੋਂ ਆਪਣੀ ਦਮਦਾਰ ਆਵਾਜ਼ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜਾਦਿਆ ਦੇ ਸ਼ਹੀਦੀ ਪ੍ਰਸੰਗ ਦੇ ਸਬੰਧ ਵਿੱਚ ਵਾਰਾ ਦਾ ਗਾਇਨ ਕਰਕੇ ਸੰਗਤਾਂ ਨੂੰ ਗੁਰੂ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਗਿਆ। ਉਪਰੰਤ ਢਾਡੀ ਦਲਜੀਤ ਸਿੰਘ ਮੋਰਾਂਵਾਲੀ ਦੇ ਜੱਥੇ ਵੱਲੋ ਵੀ ਸਾਹਿਬਜ਼ਾਦਿਆ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਵਾਰਾ ਦਾ ਗਾਇਨ ਕੀਤਾ ਗਿਆ। ਇਸ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋ ਆਏ ਹੋਏ ਪੰਜ ਪਿਆਰੇ ਸਾਹਿਬਾਨ ਵੱਲੋ ਗੁਰੂ ਵਾਟੇ ਦਾ ਅਮ੍ਰਿਤ ਪਾਨ ਕਰਵਾਇਆ ਗਿਆ। ਜਿਸ ਵਿੱਚ ਬਹੁਤ ਵੀਰਾਂ ਭੈਣਾ ਨੇ ਗੁਰੂ ਵਾਟੇ ਦਾ ਅਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣੇ। 
ਸਟੇਜ ਸੰਚਾਲਨ ਦੀ ਸੇਵਾ ਭਾਈ ਸਾਹਿਬ ਗਿਆਨੀ ਦਲਜਿੰਦਰ ਸਿੰਘ ਜੀ ਵਲੋਂ ਪੂਰਨ ਗੁਰਮਰਯਾਦਾ ਅਨੁਸਾਰ ਨਿਭਾਈ ਗਈ। ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਲਾਕੇ ਦੀ ਸਿਰਮੌਰ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸੇਵਾਦਾਰਾਂ ਵੱਲੋਂ ਜੋੜਿਆਂ ਦੀ ਅਤੇ ਮੋਟਰਸਾਈਕਲ ਸਕੂਟਰ ਸਟੈਂਡ ਦੀ ਸੇਵਾ ਬਾਖੂਬੀ ਨਾਲ ਨਿਭਾਈ ਗਈ। ਇਸ ਮੌਕੇ ਤੇ ਸੰਗਤਾਂ ਵਿੱਚ ਪਿੰਡ ਪਠਲਾਵਾ ਦੇ ਸਾਬਕਾ ਸਰਪੰਚ ਸਰਦਾਰ ਹਰਪਾਲ ਸਿੰਘ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ ਕੁਲਜੀਤ ਸਿੰਘ ਸਰਹਾਲ, ਬਲਵੀਰ ਸਿੰਘ ਕਰਨਾਣਾ ਚੇਅਰਮੈਨ, ਸਰਪੰਚ ਦਿਲਾਵਰ ਸਿੰਘ ਬੈਂਸ, ਮਨਜੀਤ ਸਿੰਘ ਝਿੱਕਾ, ਸਤਨਾਮ ਸਿੰਘ ਝਿੱਕਾ, ਮਨਦੀਪ ਸਿੰਘ ਲਾਲੀ ਸੋਢੀ, ਪੰਚ ਸੁਖਵਿੰਦਰ ਸਿੰਘ ਸੁੱਖ, ਮਲਕੀਤ ਸਿੰਘ ਸੇਵਾ ਮੁਕਤ ਐਸ ਡੀ ਓ ਬਿਜਲੀ ਬੋਰਡ ਮਾਹਿਲਪੁਰ, ਤਰਲੋਚਨ ਸਿੰਘ ਸੂੰਡ ਸਾਬਕਾ ਐਮ ਐਲ ਏ, ਤਾਰਾ ਸਿੰਘ ਸੈਣੀ, ਇੰਦਰਜੀਤ ਸਿੰਘ ਨੌਤਾ, ਜ਼ਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸ੍ਰੀ ਸਤਬੀਰ ਸਿੰਘ ਪੱਲੀ ਝਿੱਕੀ, ਉੱਘੇ ਸਮਾਜ ਸੇਵੀ ਕੁਲਦੀਪ ਸਿੰਘ ਪਠਲਾਵਾ ਪੀਜਾ ਹੋਟ ਬੰਗਾ, ਜਰਨੈਲ ਸਿੰਘ ਪੱਲੀ ਝਿੱਕੀ  ਸੰਤ ਬਾਬਾ ਘਨੱਈਆ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਸੰਦੀਪ ਸਿੰਘ ਖੰਨਾ, ਉੱਪ ਪ੍ਰਧਾਨ ਬਲਜੀਤ ਸਿੰਘ ਮਾਹਲੀਆ, ਹਰਜਿੰਦਰ ਸਿੰਘ ਜਿੰਦਾ, ਜਸਪਾਲ ਸਿੰਘ ਜੱਸਾ ਯੂ ਐਸ ਏ, ਅਮਰੀਕ ਸਿੰਘ ਸੋਢੀ ਸਾਬਕਾ ਸਰਪੰਚ ਲਧਾਣਾ ਉੱਚਾ, ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵੱਲੋਂ ਸੰਸਥਾ ਦੇ ਸੀਨੀਅਰ ਚੇਅਰਮੈਨ ਸ: ਇੰਦਰਜੀਤ ਸਿੰਘ ਵਾਰੀਆ, ਸਰਪ੍ਰਸਤ ਸ ਬਲਵੀਰ ਸਿੰਘ ਐਕਸ ਆਰਮੀ, ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਲੈਕਚਰਰ ਤਰਸੇਮ ਪਠਲਾਵਾ, ਜੀ ਚੰਨੀ ਪਠਲਾਵਾ, ਮਾਸਟਰ ਤਰਲੋਚਨ ਸਿੰਘ ਪਠਲਾਵਾ, ਅਮਰੀਕ ਸਿੰਘ ਜਗੈਤ, ਹਰਜੀਤ ਸਿੰਘ ਜੀਤਾ, ਬਲਬੀਰ ਸਿੰਘ ਯੂਕੇ, ਧੰਨਾ ਸਿੰਘ ਬੰਗਾ, ਹਰਵਿੰਦਰ ਸਿੰਘ, ਮੱਖਣ ਸਿੰਘ ਬੈਂਸ, ਨਿੰਦਰ ਜਗੈਤ, ਅਮਰੀਕ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ।

ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਨੇ ਅਮਿਤ ਸ਼ਾਹ ਖਿਲਾਫ਼ ਪਾਇਆ ਨਿਖੇਧੀ ਮਤਾ

ਬੰਗਾ ਵਿਖੇ ਡਾ ਅੰਬੇਡਕਰ ਬੁੱਧਿਸਟ ਟਰੱਸਟ ਦੇ ਅਹੁਦੇਦਾਰ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ।

ਬੰਗਾ , 22 ਦਸੰਬਰ ( ਵਿਰਦੀ ) : ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਦੀ ਮੀਟਿੰਗ ਪ੍ਰਧਾਨ ਡਾ ਕਸ਼ਮੀਰ ਚੰਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ , ਕਰੋੜਾਂ ਲੋਕਾਂ ਦੇ ਮਸੀਹਾ , ਭਾਰਤੀ ਨਾਰੀ ਦੇ ਮੁਕਤੀ ਦਾਤਾ , ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਖਿਲਾਫ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤੀ ਸੰਵਿਧਾਨ ਦੀ 75ਵੀਂ ਵਰੇਗੰਢ ਤੇ ਬੋਲਦਿਆਂ ਜੋ ਟਿੱਪਣੀ ਕੀਤੀ ਗਈ ਸੀ ਜੋ ਉਨ੍ਹਾਂ ਦੀ ਬਾਬਾ ਸਾਹਿਬ ਜੀ ਦੇ ਖਿਲਾਫ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ ਜਿਸ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਕਰੋੜਾਂ ਅਨੁਆਈਆਂ ਦੇ ਦਿਲਾਂ ਨੂੰ ਠੇਸ ਪਹੁੰਚਾਇਆ ਹੈ ਦੀ ਟਰੱਸਟ ਨੇ ਕੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਨਿੰਦਿਆ ਮਤਾ ਪਾਇਆ ਅਤੇ ਮੰਗ ਕੀਤੀ ਹੈ ਕਿ ਅਮਿਤ ਸ਼ਾਹ ਨੂੰ  ਬਾਬਾ ਸਾਹਿਬ ਦੇ ਕਰੋੜਾਂ ਅਨੁਆਈਆਂ ਤੇ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੀਟਿੰਗ ਵਿੱਚ ਟਰੱਸਟ ਦੇ ਪ੍ਰਧਾਨ ਡਾ ਕਸ਼ਮੀਰ ਚੰਦ ਤੋਂ ਇਲਾਵਾ ਡਾ ਸੁਖਵਿੰਦਰ ਹੀਰਾ , ਡਾ ਅਮਰੀਕ ਸਿੰਘ , ਕਾਨੂੰਗੋ ਦਵਿੰਦਰ ਸਿੰਘ , ਨਿਰਮਲ ਸੱਲਣ , ਪ੍ਰਕਾਸ਼ ਚੰਦ ਬੈਂਸ , ਵਿਜੇ ਕੁਮਾਰ ਭੱਟ, ਡਾ ਅਜੇ ਬਸਰਾ ਅਤੇ ਹਰਜਿੰਦਰ ਲੱਧੜ ਆਦਿ ਹਾਜ਼ਰ ਸਨ।

Thursday, December 19, 2024

ਅੱਜ ਬਿਜਲੀ ਬੰਦ ਰਹੇਗੀ - ਇੰਜ ਅਸ਼ੋਕ ਕੁਮਾਰ

ਬੰਗਾ 19 ਦਸੰਬਰ (ਮਨਜਿੰਦਰ ਸਿੰਘ)
ਇੰਜ ਪਾਵਰ ਕਾਮ ਸ਼ਹਿਰੀ ਬੰਗਾ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ ਮੰਡਲ ਅਫਸਰ ਪਾਵਰ ਕਾਮ ਸ਼ਹਿਰੀ ਬੰਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 220 ਕੇਵੀ ਸਬ ਸਟੇਸ਼ਨ ਬੰਗਾ ਤੋਂ ਚਲਦੇ 11 ਕੇ ਵੀ ਫੀਡਰ ਯੂ ਪੀ ਐਸ ਫੀਡਰ ਨੰਬਰ 2 (ਗੋਸਲਾਂ)ਦੀ ਜਰੂਰੀ ਮੁਰੰਮਤ ਕੀਤੀ ਜਾਣੀ ਹੈ ਜਿਸ ਕਾਰਨ 220 ਕੇ ਵੀ ਸਬ ਸਟੇਸ਼ਨ ਬੰਗਾ ਤੋਂ ਚਲਦੇ 11 ਕੇਵੀ ਫੀਡਰ ਯੂਪੀਐਸ ਨੰਬਰ 2 (ਗੋਸਲਾਂ) ਦੀ ਬਿਜਲੀ ਸਪਲਾਈ ਮਿਤੀ20,12, 2024 ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਬੰਦ ਰਹੇਗੀ ਜਿਸ ਨਾਲ ਪਿੰਡ ਪੂਨੀਆਂ ,ਅੰਬੇਦਕਰ ਨਗਰ ਬੰਗਾ ,ਭੁਖੜੀ ,ਨਾਗਰਾ ,ਭਰੋ ਮੁਜਾਰਾ ,ਦੁਸਾਂਝ ਖੁਰਦ, ਸੋਤਰਾ, ਗੋਸਲਾ, ਚੱਕ ਕਲਾਲ ,ਮਹਿਰਮਪੁਰ, ਬਤੁਲੀ ਮੱਲੂ ਪਤਾ ਲੰਗੇਰੀ, ਮੰਗੂਵਾਲ ,ਏਐਸ ਫਰੋਜਨ ਨਾਗਰਾ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ 

Friday, December 13, 2024

ਚਰਨ ਕੰਵਲ ਕੌਂਨਵੈਂਟ ਸਕੂਲ ਵਿਖੇ ਇਨਰ ਵੀਲ੍ਹ ਕਲੱਬ ਆਫ ਬੰਗਾ ਵਲੋਂ ਮੁਫ਼ਤ ਡੈਂਟਲ ਚੈਕਅਪ ਕੈਂਪ ਲਗਾਇਆ

ਇਨਰ ਵੀਲ੍ਹ ਕਲੱਬ ਆਫ ਬੰਗਾ ਵਲੋਂ ਚਰਨ ਕੰਵਲ ਕੌਂਨਵੈਂਟ ਸਕੂਲ ਬੰਗਾ ਵਿਖੇ ਲਗਾਏ ਦੰਦਾਂ ਦੇ ਮੁਫਤ ਜਾਂਚ ਕੈਂਪ ਮੌਕੇ ਡਾ. ਬੰਦਨਾ ਮੂੰਗਾ ਬੱਚੇ ਦੇ ਦੰਦਾਂ ਦੀ ਜਾਂਚ ਕਰਦੇ ਹੋਏ ਤੇ ਨਾਲ ਪ੍ਰਬੰਧਕ।

ਨਰਿੰਦਰ ਮਾਹੀ ਬੰਗਾ 
ਇਨਰ ਵੀਲ੍ਹ ਕਲੱਬ ਆਫ ਬੰਗਾ ਵਲੋਂ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਹਿਯੋਗ ਨਾਲ ਚਰਨ ਕੰਵਲ ਕੌਂਨਵੈਂਟ ਸਕੂਲ ਬੰਗਾ ਵਿਖੇ ਮੁਫ਼ਤ ਡੈਂਟਲ ਚੈਕਅੱਪ ਕੈੰਪ ਲਗਾਇਆ ਗਿਆ ਜਿਸ ਵਿਚ ਡਾਕਟਰ ਬੰਦਨਾ ਮੂੰਗਾ ਕਲੱਬ ਪ੍ਰਧਾਨ ਡੈਂਟਲ ਸਰਜਨ ਨੇ 100 ਦੇ ਕਰੀਬ ਬੱਚਿਆਂ ਦਾ ਮੁਫ਼ਤ ਦੰਦਾਂ ਦਾ ਚੈਕਅਪ ਕੀਤਾ ਅਤੇ ਬੱਚਿਆਂ ਨੂੰ ਮੁਫ਼ਤ ਦਵਾਈਆਂ, ਟੂਥ ਬਰਸ਼ ਅਤੇ ਪੇਸਟਾਂ ਫ੍ਰੀ ਵੰਡੀਆਂ ਗਈਆਂ। ਇਸ ਮੌਕੇ ਰੋਟਰੀ ਕਲੱਬ ਬੰਗਾਂ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਇਹ ਇਨਰ ਵੀਲ੍ਹ ਕਲੱਬ ਆਫ ਬੰਗਾ ਦਾ ਪਹਿਲਾ ਪ੍ਰੋਜੈਕਟ ਹੈ ਜੋ ਕਿ ਪੂਰਾ ਕਾਮਯਾਬ ਰਿਹਾ। ਇਹ ਕਲੱਬ ਰੋਟਰੀ ਕਲੱਬ ਦੀ ਹੀ ਇੱਕ ਬ੍ਰਾਂਚ ਹੈ ਜਿਸਦਾ ਔਰਤਾਂ ਹੀ ਪ੍ਰਬੰਧ ਕਰਦੀਆਂ ਹਨ। ਜਿਥੇ ਰੋਟਰੀ ਕਲੱਬ ਬੰਗਾ ਗ੍ਰੀਨ ਵੱਖ ਵੱਖ ਖੇਤਰਾਂ ਚ ਲੋੜਵੰਦਾਂ ਦੀ ਮਦਦ ਕਰਦਾ ਆ ਰਿਹਾ ਉਥੇ ਤੰਦਰੁਸਤ ਪੰਜਾਬ ਅਤੇ ਸਿਹਤਮੰਦ ਸਮਾਜ ਦੇ ਲਈ ਸਿਹਤ ਸੇਵਾਵਾਂ ਵਿਚ ਵੀ ਆਪਣੀ ਨੈਤਿਕ ਬਣਦੀ ਜਿੰਮੇਵਾਰੀ ਨਿਭਾ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਸਾਨੂੰ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਪੀਜੇ ਬਰਗਰ ਨਾ ਖਾਕੇ ਪੌਸ਼ਟਿਕ ਖੁਰਾਕ ਨੂੰ ਅਪਨਾਉਣਾ ਚਾਹੀਦਾ ਹੈ। ਇਨਰ ਵੀਲ੍ਹ ਕਲੱਬ ਆਫ ਬੰਗਾ ਦੇ ਪ੍ਰਧਾਨ ਡਾਕਟਰ ਬੰਦਨਾ ਮੂੰਗਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਜਿਸ ਤਰ੍ਹਾਂ ਘਰ ਦੀ ਖੂਬਸੂਰਤੀ ਘਰ ਦੇ ਫਰੰਟ ਗੇਟ ਨਾਲ ਸ਼ੁਰੂ  ਹੁੰਦੀ ਹੈ। ਉਸੇ ਤਰ੍ਹਾਂ ਸਿਹਤਮੰਦ ਦੰਦ ਵੀ ਇਕ ਵਿਅਕਤੀ ਦੀ ਖੂਬਸੂਰਤੀ ਦਾ ਪ੍ਰਮਾਣ ਹੁੰਦੇ ਹਨ ਅਤੇ ਇਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਹਰ ਛੇ ਮਹੀਨੇ ਚ ਇਕ ਵਾਰ ਦੰਦਾਂ ਦਾ ਚੈਕਅਪ ਜਰੂਰ ਕਰਵਾਉਣਾ ਚਾਹੀਦਾ ਹੈ। ਸਵੇਰੇ ਅਤੇ ਰਾਤ ਸੌਣ ਲਗੇ ਬਰੁਸ਼ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦਇਆ ਸੱਚਦੇਵਾ ਨੇ ਇਨਰ ਵੀਲ੍ਹ ਕਲੱਬ ਆਫ ਬੰਗਾ, ਰੋਟਰੀ ਕਲੱਬ ਬੰਗਾ ਗ੍ਰੀਨ ਅਤੇ ਮੈਡੀਕਲ ਟੀਮ ਦਾ ਇਸ ਨੇਕ ਕਾਰਜ ਲਈ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਸਕੱਤਰ ਰੋਟੇ. ਜੀਵਨ ਦਾਸ ਕੌਸ਼ਲ, ਸ਼ਮਿੰਦਰ ਸਿੰਘ ਗਰਚਾ, ਗਗਨਦੀਪ ਸਿੰਘ ਬੈਂਕ ਮੈਨੇਜਰ, ਸੁਖਵਿੰਦਰ ਸਿੰਘ ਧਾਮੀ, ਮੀਨੂੰ ਅਰੋੜਾ ਐੱਮ ਸੀ, ਮੋਨਿਕਾ ਵਾਲੀਆ ਐਮਸੀ ਆਡੀਟਰ, ਡਾ. ਸ਼ਾਕਸ਼ੀ ਮਲਹੋਤਰਾ, ਰਸ਼ਪਾਲ ਕੌਰ ਗਰਚਾ, ਮਨਜੀਤ ਕੌਰ, ਕਿਰਨਪ੍ਰੀਤ ਕੌਰ, ਰਮਨਜੀਤ ਕੌਰ ਕੈਸ਼ੀਅਰ, ਕਮਲਜੀਤ ਕੌਰ,  ਮੋਹਿਤ ਢੱਲ ਆਦਿ ਹਾਜ਼ਿਰ ਸਨ।


Thursday, December 12, 2024

ਸ੍ਰੀ ਬਾਬਾ ਗੋਲਾ ਸਰਕਾਰੀ ਸਕੂਲ ਦੀ ਗਰਾਊਂਡ ਬਣਾਉਣ ਲਈ ਭਰਤੀ ਪਾਉਣ ਦਾ ਕਾਰਜ ਆਰੰਭ :

ਬੰਗਾ 12 ਦਸੰਬਰ(ਮਨਜਿੰਦਰ ਸਿੰਘ)
ਮਸੰਦਾਂ ਪੱਟੀ ਬੰਗਾ ਵਿਖੇ ਸ੍ਰੀ ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੀ ਖਾਲੀ ਪਈ ਜਮੀਨ ਨੂੰ ਗਰਾਊਂਡ ਅਤੇ ਹੋਰ ਕਾਰਜਾਂ ਲਈ ਵਰਤੋਂ ਵਿੱਚ ਲਿਆਉਣ ਲਈ ਭਾਈ ਸਾਹਿਬ ਗੁਰਦੇਵ ਸਿੰਘ ਵੱਲੋਂ ਗੁਰੂ ਮਹਾਰਾਜ ਦੀ ਅਰਦਾਸ ਉਪਰੰਤ ਸ਼੍ਰੀਮਤੀ ਬਲਬੀਰ ਕੌਰ ਉਨਾਂ ਦੇ ਸਪੁੱਤਰ ਰਣਵੀਰ ਸਿੰਘ ਰਾਣਾ ਅਤੇ ਪਰਿਵਾਰਿਕ ਮੈਂਬਰ ਸੁਖਜਿੰਦਰ ਕੌਰ,ਕਰਨਵੀਰ ਸਿੰਘ ਦੇ ਵਿਸ਼ੇਸ਼ ਉਪਰਾਲੇ ਨਾਲ ਭਰਤੀ ਪਾਉਣ ਦਾ ਉਦਘਾਟਨ ਕੀਤਾ ਗਿਆ ਜਿਨਾਂ ਵੱਲੋਂ ਇਸ ਕਾਰਜ ਲਈ 1 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਮੌਕੇ ਰਣਵੀਰ ਸਿੰਘ ਰਾਣਾ ਨੇ ਦੱਸਿਆ ਕਿ ਗਰਾਊਂਡ ਬਣਾਉਣ ਲਈ ਭਰਤੀ ਪਾਉਣ ਦੀ ਸ਼ੁਰੂਆਤ ਅੱਜ ਕਮਲਜੀਤ ਸਿੰਘ ਮਾਨ ਅਮਰੀਕ ਸਿੰਘ ਮਾਨ, ਸੰਸਾਰ ਸਿੰਘ ਮਾਨ,ਖੁਸ਼ਵਿੰਦਰ ਸਿੰਘ, ਅਸ਼ਵਿੰਦਰ ਸਿੰਘ ,ਸੋਢੀ ਰਾਮ ,ਮਨਜੀਤ ਬੋਲਾ, ਇੰਦਰਜੀਤ ਸਿੰਘ ਮਾਨ,ਅਤੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਹੈ।ਸਕੂਲ ਕਾਰਜਕਾਰੀ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਇਸ ਮੌਕੇ ਕਿਹਾ ਕਿ ਬਾਬਾ ਗੋਲਾ ਜੀ ਦੇ ਆਸ਼ੀਰਵਾਦ ਨਾਲ ਇਹ ਕਾਰਜ ਆਰੰਭ ਹੋਇਆ ਹੈ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਮਿੱਥੇ ਸਮੇਂ ਅਨੁਸਾਰ ਨਿਰਵਿਗਨ ਸੰਪੂਰਨ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਇਸ ਜਗ੍ਹਾ ਤੇ ਗਰਾਊਂਡ ਤੋਂ ਇਲਾਵਾ ਕਬੱਡੀ ਵਿੰਗ ਅਤੇ ਕੋਚ ਸਾਹਿਬਾਨ ਲਈ ਕਮਰਾ ਬਣਾਇਆ ਜਾਵੇਗਾ। ਇਸ ਮੌਕੇ ਸਾਬਕਾ ਐਮਸੀ ਅਮਰੀਕ ਸਿੰਘ ਮਾਨ ਨੇ ਭਰਤੀ ਪਾਉਣ ਦੇ ਇਸ ਕਾਰਜ ਨੂੰ ਆਰੰਭ ਕਰਨ ਤੇ ਸਕੂਲ ਸਟਾਫ ਅਤੇ ਮੁਹੱਲਾ ਨਿਵਾਸੀਆਂ ਨੂੰ ਵਧਾਈ ਦਿੱਤੀ ਤੇ ਕਾਰਜ ਨੂੰ ਨੇਪੜੇ ਚਾੜਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਭੂਪੇਸ਼ ਕੁਮਾਰ,ਡਾਕਟਰ ਖੋਸਲਾ ਅਮਰਜੀਤ, ਸੁਖਜਿੰਦਰ ਕੌਰ, ਸੰਜੀਵ ਕੁਮਾਰ,ਕੁਲਵੰਤ ਬੱਬਰ, ਵਰਿੰਦਰ ਕੁਮਾਰ ਰਮੇਸ਼ ਕੁਮਾਰ ,ਕਿਰਨਜੀਤ ਕੌਰ ਰੰਜਨਾ, ਬਲਜੀਤ ਕੁਮਾਰ, ਸਚਿਨ ਬੇਦੀ ,ਦੀਪਕ  ਜਸਵਿੰਦਰ  ਆਦਿ ਹਾਜ਼ਰ ਸਨ।

Wednesday, December 11, 2024

ਸੰਸਥਾ ਪਠਲਾਵਾ ਵੱਲੋ ਵਾਹਨਾ ਤੇ ਰਿਫਲੈਕਟਰ ਲਗਾਏ ਗਏ

ਬੰਗਾ 10 ਦਸੰਬਰ 
ਮਨਜਿੰਦਰ ਸਿੰਘ/ਜੀ ਚੰੰਨੀ ਪਠਲਾਵਾ 

ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਆਪਣੇ ਸਮਾਜ ਸੇਵੀ ਕਾਰਜਾਂ ਦਾ ਵਿਸਥਾਰ ਕਰਦਿਆਂ  ਸੜਕਾਂ ਤੇ  ਚਲਦੇ ਰਿਫਫਲੈਕਟਾਰਾਂ ਤੋਂ ਸੱਖਣੇ ਵਾਹਨਾਂ ਤੇ  ਰਿਫਲੈਕਟਰ ਲਗਾਉਣ ਦੇ ਨਿਵੇਕਲੇ  ਸਮਾਜ ਉਪਯੋਗੀ  ਕਾਰਜ ਨੂੰ ਲਧਾਣਾ ਉੱਚਾ ਰੋਡ ਤੇ ਸੰਤ ਬਾਬਾ ਘਨੱਈਆ ਸਿੰਘ ਯਾਦਗਾਰੀ ਚੌਕ ਵਿਖੇ  ਵੱਖ ਵਾਹਨਾਂ ਤੇ ਰਿਫਲੈਕਟਰ ਲਗਾ ਕੇ ਅੰਜ਼ਾਮ ਦਿਤਾ ਗਿਆ । ਇਸ ਅਵਸਰ ਤੇ ਸੰਸਥਾ ਦੇ ਚੇਅਰਮੈਨ ਸ ਇੰਦਰਜੀਤ ਸਿੰਘ ਵਾਰੀਆ, ਜਨਰਲ ਸਕੱਤਰ ਮਾਂ ਤਰਲੋਚਨ ਸਿੰਘ ਪਠਲਾਵਾ ਅਤੇ  ਲੈਕਚਰਾਰ ਤਰਸੇਮ ਪਠਲਾਵਾ ਨੇ ਸਾਂਝੇ ਤੌਰ ਤੇ ਆਖਿਆ ਕਿ ਸੜਕਾਂ ਤੇ ਦੌੜਦੇ ਬੁਹਤ ਸਾਰੇ  ਵਾਹਨ ਜਿਨਾਂ ਦੇ ਪਿਛਲੇ ਪਾਸੇ ਰਿਫਲੈਕਟਰ ਨਹੀਂ ਲੱਗੇ ਹੁੰਦੇ ਰਾਤ  ਦੇ ਹਨੇਰੇ ਵਿਚ  ਵੱਡੀਆਂ ਦੁਰਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ।
ਭਾਰਤ ਵਰਗੇ ਮੁਲਕ ਵਿੱਚ ਜਿਥੇ ਸੜਕੀ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਹੋਣ ਦੇ ਕਾਰਣ ਹਜ਼ਾਰਾਂ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਤੋਂ ਹੱਥ ਧੋਣੇ ਪੈ ਜਾਂਦੇ ਹਨ।
      ਭਾਵੇਂ ਇਸ ਸਬੰਧੀ ਸਰਕਾਰਾਂ ਵਲੋਂ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਪਰ ਕੁਝ ਲੋਕ ਥੋੜੇ ਪੈਸਿਆ ਦੀ ਖਾਤਰ ਭੋਲੇ ਭਾਲੇ ਲੋਕਾਂ ਲਈ ਮੌਤ ਦਾ  ਕਾਲ ਬਣਕੇ  ਰਾਤ ਦੇ ਹਨੇਰਿਆਂ ਵਿਚ ਫਿਰਦੇ ਹਨ।
    ਸ ਵਾਰੀਆ ਨੇ ਕਿਹਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ  ਆਉਣ ਵਾਲੇ  ਧੁੰਦ ਦੇ ਦਿਨਾਂ ਵਿਚ  ਆਪਣੀ ਇਸ ਵੱਖਰੀ  ਸਮਾਜ ਸੇਵਾ ਨੂੰ ਇਲਾਕੇ ਦੇ ਵੱਖ ਵੱਖ ਅੱਡਿਆਂ ਵਿਚ ਲੋਕਾਂ ਅਤੇ ਪੁਲਿਸ਼ ਪ੍ਰਸ਼ਾਸਨ  ਦੇ ਸਹਿਯੋਗ ਨਾਲ  ਜਾਰੀ ਰੱਖੇਗੀ।
    ਇਸ ਅਵਸਰ ਤੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਸਰਪ੍ਰਸਤ ਸ ਬਲਵੀਰ ਸਿੰਘ ਐਕਸ ਆਰਮੀ ਸਾਹਿਬ, ਸ ਬਲਵੀਰ ਸਿੰਘ ਯੂ ਕੇ ਸਾਹਿਬ, ਹਰਜੀਤ ਸਿੰਘ ਜੀਤਾ, ਕਾਕਾ ਪ੍ਰਭਜੋਤ ਸਿੰਘ ਪਠਾਲਾਵਾ, ਦੀਪ ਚੰਦ, ਸਤੀਸ਼ ਕੁਮਾਰ ਐਮਾਂ ਜੱਟਾਂ ਹਾਜ਼ਰ ਸਨ।

ਬੱਚਿਆਂ ਦੀ ਸੁਰੱਖਿਆ ਲਈ ਸਕੂਲੀ ਵਾਹਨਾਂ 'ਤੇ ਕੀਤੀ ਸਖ਼ਤਾਈ*****-ਬੰਗਾ ਵਿਖੇ ਚੈਕਿੰਗ ਦੌਰਾਨ 4 ਸਕੂਲੀ ਬੱਸਾਂ ਦੇ ਕੱਟੇ ਚਲਾਨ

ਸੇਫ ਸਕੂਲ ਵਾਹਨ ਪਾਲਸੀ ਤਹਿਤ ਬੰਗਾ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੇ ਜਾਣ ਦਾ ਦ੍ਰਿਸ਼ 

ਬੰਗਾ11 ਦਸੰਬਰ (ਮਨਜਿੰਦਰ ਸਿੰਘ, ਅਮਿਤ ਹੰਸ)
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਗਠਿਤ ਟੀਮ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਬਲਾਕ ਬੰਗਾ ਵਿਖੇ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿਚ ਕੈਂਬ੍ਰਿਜ ਸਕੂਲ, ਸੇਂਟ ਸੋਲਜਰ ਪਬਲਿਕ ਸਕੂਲ ਸ਼ਿਵਾਲਿਕ ਸਕੂਲ, ਸਕਾਲਰ ਪਬਲਿਕ ਸਕੂਲ ਅਤੇ ਅਕਾਲ ਅਕੈਡਮੀ ਗੋਬਿੰਦਪੁਰਾ ਆਦਿ ਦੀਆਂ ਬੱਸਾਂ ਸ਼ਾਮਲ ਸਨ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਤਕਰੀਬਨ 8 ਸਕੂਲਾਂ ਦੀਆਂ ਕੁੱਲ 12 ਬੱਸਾਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ 4 ਸਕੂਲੀ ਬੱਸਾਂ ਦੇ ਚਲਾਨ ਵੀ ਕੀਤੇ ਗਏ। ਇਸ ਮੌਕੇ  ਟੀਮ ਵਲੋਂ ਸਕੂਲੀ ਵਾਹਨਾਂ ਦੇ ਡਰਾਈਵਰਾਂ ਨੂੰ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਾਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਸਮੇ-ਸਮੇ 'ਤੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲ ਵਾਹਨਾ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ, ਜਿਵੇ ਕਿ ਸੀ.ਸੀ ਟੀ. ਵੀ ਕੈਮਰਾ, ਖਿੜਕੀ 'ਤੇ ਲੋਹੇ ਦੀ ਗਰਿੱਲ,  ਫਸਟ ਏਡ ਬਾਕਸ, ਲੇਡੀ ਕੰਡਕਟਰ, ਬਸ ਡਰਾਈਵਰ ਦਾ ਸਕੂਲ ਯੂਨੀਫ਼ਾਰਮ ਵਿਚ ਹੋਣਾ, ਸੀਟ ਬੈਲਟ ਲਗਾਉਣਾ, ਸਮਰੱਥਾ ਤੋਂ ਵੱਧ ਬੱਚੇ ਸਕੂਲ ਬੱਸ ਵਿਚ ਨਾ ਬਿਠਾਉਣਾ, ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋ ਇਲਾਵਾ ਸਕੂਲ ਵਾਹਨਾਂ ਦੇ ਡਰਾਈਵਰਾਂ ਕੋਲ ਵਾਹਨ ਦੇ ਕਾਗਜ਼ਾਤ ਵੀ ਪੂਰੇ ਹੋਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਚੰਗੀ ਸੁਰੱਖਿਆ ਦੁਆਰਾ ਹੀ ਉਨ੍ਹਾਂ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਵੀ ਕੀਤੀ ਕਿ ਆਪਣੇ ਬੱਚਿਆਂ ਨੂੰ ਸਕੂਲੀ ਬੱਸਾਂ ਵਿਚ ਭੇਜਣ ਤੋਂ ਪਹਿਲਾਂ ਬੱਸਾਂ ਦਾ ਜਾਇਜ਼ਾ ਜਰੂਰ ਲੈਣ ਤਾਂ ਜੋ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ।  ਇਸ ਦੇ ਨਾਲ ਹੀ ਰਮਨਦੀਪ ਸਿੰਘ ਏ.ਟੀ.ਓ ਵੱਲੋਂ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ 'ਤੇ ਬੱਸਾਂ ਨੂੰ ਬੰਦ ਕਰਨ ਜਾਂ ਚਲਾਨ ਕੱਟਣ 'ਤੇ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਡਰਾਈਵਰ, ਬੱਸਾਂ ਨੂੰ ਰੋਡ 'ਤੇ ਲਿਆਉਣ ਤੋਂ ਪਹਿਲਾਂ ਆਪਣੇ  ਅਤੇ ਆਪਣੀਆਂ ਬੱਸਾਂ ਦੇ ਦਸਤਾਵੇਜ਼ ਦਰੁਸਤ ਕਰ ਲੈਣ। ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਗੌਰਵ ਸ਼ਰਮਾ,  ਆਊਟਰੀਚ ਵਰਕਰ ਕਾਂਤਾ,  ਸਿੱਖਿਆ ਵਿਭਾਗ ਤੋਂ ਰਾਜ ਕੁਮਾਰ, ਪੁਲਿਸ ਵਿਭਾਗ ਤੋਂ ਏ.ਐਸ.ਆਈ ਜਸਵਿੰਦਰ ਪਾਲ ਅਤੇ ਬਲਵੰਤ ਸਿੰਘ ਟ੍ਰੈਫ਼ਿਕ ਪੁਲਿਸ ਬੰਗਾ ਅਤੇ  ਜੂਨੀਅਰ ਸਹਾਇਕ ਜਤਿੰਦਰ ਸਿੰਘ ਵੀ ਮੌਜੂਦ ਸਨ।

         

Tuesday, December 10, 2024

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਕਾਨਫ਼ਰੰਸ **ਲੋਕ ਘੋਲ ਵੱਡੀਆਂ ਵੱਡੀਆਂ ਤੋਪਾਂ ਦੇ ਵੀ ਮੂੰਹ ਮੋੜ ਦਿੰਦੇ ਹਨ-ਕੁਲਵੰਤ ਸਿੰਘ ਸੰਧੂ

ਫਿਲੌਰ:(ਹਰਜਿੰਦਰ ਕੌਰ ਚਾਹਲ)
 ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਅੱਜ ਇਥੇ ਇੱਕ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਅਡਾਨੀ ਤੇ ਜਿੰਦਲ ਵਰਗਿਆਂ ਨੇ ਵਿਦੇਸ਼ਾਂ ‘ਚ ਆਪਣੇ ਕਾਰੋਬਾਰ ਵਿਕਸਤ ਕਰ ਲਏ ਹਨ ਅਤੇ ਉਹ ਤੇਜ਼ੀ ਨਾਲ ਸੜਕਾਂ ਅਤੇ ਮੈਟਰੋ ਦਾ ਜਾਲ ਬੁਣ ਕੇ ਇਥੋਂ ਦੇ ਖੇਤੀ ਸੈਕਟਰ ਨੂੰ ਹੜ੍ਹਪ ਜਾਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਲੋਕ ਘੋਲ ਦੀ ਤਿਆਰੀ ਕਰਦੇ ਹਨ ਤਾਂ ਉਹ ਵੱਡੀਆਂ ਵੱਡੀਆਂ ਤੋਪਾਂ ਦੇ ਵੀ ਮੂੰਹ ਮੋੜ ਦਿੰਦੇ ਹਨ। ਸੰਧੂ ਨੇ ਕਿਹਾ ਪੈਪਸੂ ਦੇ ਘੋਲ ਦੌਰਾਨ ਲਾਲ ਝੰਡੇ ਦੇ ਤਿੰਨ ਵਿਧਾਇਕਾਂ ਨੇ ਸਤਾਰਾਂ ਲੱਖ ਏਕੜ ਜ਼ਮੀਨ ਲੋਕਾਂ ਦੇ ਨਾਂ ਕਰਵਾਉਣ ‘ਚ ਵੱਡਾ ਯੋਗਦਾਨ ਪਾਇਆ। ਲੋਕਾਂ ਨੇ ਕੈਰੋ ਦੀ ਗੋਡਣੀ ਲਵਾਈ ਅਤੇ ਦਿੱਲੀ ਦੇ ਮੋਰਚੇ ਦੌਰਾਨ ਚੱਲੇ ਲੰਬੇ ਅਤੇ ਸ਼ਾਂਤਮਈ ਘੋਲ ਨੇ ਦੇਸ਼ ‘ਚ ਨਹੀਂ ਸਗੋਂ ਵਿਦੇਸ਼ ‘ਚ ਵੀ ਸੰਘਰਸ਼ਾਂ ਦੇ ਰਾਹ ਦੱਸੇ ਹਨ।
ਸੰਧੂ ਨੇ ਕਿਹਾ ਕਿ ਦੇਸ਼ ‘ਚ ਹੁਣ ਜਾਤਾਂ ਦੇ ਅਧਾਰ ‘ਤੇ ਵੰਡ ਕਰਦੇ ਹੋਏ ਨਵੇਂ ਸਮੀਕਰਨ ਬਣਾ ਕੇ ਵੋਟਾਂ ਇਕੱਤਰ ਕੀਤੀਆਂ ਜਾ ਰਹੀਆਂ ਹਨ। ਦਲਿਤਾਂ, ਔਰਤਾਂ ਤੇ ਘੱਟ ਗਿਣਤੀਆਂ ਨੂੰ ਵੀ ਖੂੰਜੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ‘ਚ ਮਾਈ ਭਾਗੋ, ਗੁਲਾਬ ਕੌਰ, ਦੁਰਗਾ ਭਾਬੀ ਵਰਗੀਆਂ ਬੀਬੀਆਂ ਦਾ ਵੱਡਾ ਯੋਗਦਾਨ ਰਿਹਾ ਹੈ, ਜਿਸ ਤੋਂ ਪ੍ਰੇਰਨਾ ਲੈ ਕੇ 28 ਫਰਵਰੀ ਨੂੰ ਚੰਡੀਗੜ੍ਹ ਰੈਲੀ ‘ਚ ਹੁੰਮ ਹੁਮਾ ਕੇ ਪੁੱਜਣ ਦੀ ਉਨ੍ਹਾਂ ਅਪੀਲ ਵੀ ਕੀਤੀ। ਇਸ ਕਾਨਫ਼ਰੰਸ ਦੀ ਪ੍ਰਧਾਨਗੀ ਕੁਲਜੀਤ ਫਿਲੌਰ, ਜਰਨੈਲ ਫਿਲੌਰ, ਤਹਿਸੀਲ ਪ੍ਰਧਾਨ ਸਰਬਜੀਤ ਗੋਗਾ ਨੇ ਕੀਤੀ।
ਇਸ ਕਾਨਫ਼ਰੰਸ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਸੰਤੋਖ ਸਿੰਘ ਢੇਸੀ ਕੈਨੇਡਾ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ, ਖ਼ਜ਼ਾਨਚੀ ਜਰਨੈਲ ਫਿਲੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੁਲਦੀਪ ਫਿਲੌਰ, ਮੇਜਰ ਫਿਲੌਰ, ਗੁਰਦੀਪ ਗੋਗੀ, ਤਰਜਿੰਦਰ ਸਿੰਘ ਧਾਲੀਵਾਲ, ਜਸਬੀਰ ਸਿੰਘ, ਬਲਜੀਤ ਸਿੰਘ, ਐਡਵੋਕੇਟ ਅਜੈ ਫਿਲੌਰ, ਮਾ. ਹੰਸ ਰਾਜ, ਬਲਜਿੰਦਰ ਬੱਬੀ, ਬੇਅੰਤ ਔਜਲਾ, ਕੁਲਦੀਪ ਵਾਲੀਆ, ਮੱਖਣ ਸੰਗਰਾਮੀ, ਬਲਰਾਜ ਸਿੰਘ, ਪਾਰਸ ਚਾਵਲਾ, ਰਾਮ ਪਾਲ, ਬਲਦੇਵ ਸਾਹਨੀ, ਬੀਬੀ ਹੰਸ ਕੌਰ, ਸਾਬਕਾ ਕੌਂਸਲਰ ਸੁਨੀਤਾ ਫਿਲੌਰ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।

ਰਾਸ਼ਟਰੀ ਕ੍ਰਾਂਤੀ ਪਾਰਟੀ (ਅੰਬੇਡਕਰ) ਵੱਲੋਂ ਐਸਐਚਓ ਮਹਿੰਦਰ ਸਿੰਘ ਦਾ ਕੀਤਾ ਵਿਸੇਸ਼ ਸਨਮਾਨ*****ਨਸ਼ਿਆਂ ਖਿਲਾਫ ਮੁਹਿੰਮ ਵਿੱਚ ਐਸ ਐਚ ਓ ਮਹਿੰਦਰ ਸਿੰਘ ਦਾ ਵੱਡਾ ਯੋਗਦਾਨ - ਦੀਪਕ ਘਈ

ਐਸ ਐਚ ਓ ਮਹਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਦੇ ਆਗੂ

ਬੰਗਾ 10,ਦਸੰਬਰ (ਮਨਜਿੰਦਰ ਸਿੰਘ) ਪਿਛਲੇ ਦਿਨੀ ਮਹਿੰਦਰ ਸਿੰਘ ਐਸ ਐਚ ਓ ਥਾਣਾ ਸਿਟੀ ਨਵਾਂ ਸ਼ਹਿਰ ਤੋਂ ਤਬਦੀਲ ਹੋ ਕੇ ਐਸਐਚਓ ਥਾਣਾ ਮੁਕੰਦਪੁਰ ਵਿਖੇ ਤਾਇਨਾਤ ਕੀਤੇ ਗਏ। ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਵਿਧਾਨ ਸਭਾ ਹਲਕਾ ਬੰਗਾ ਯੂਨਿਟ ਵੱਲੋਂ ਦੀਪਕ ਘਈ ਰਾਸ਼ਟਰੀ ਜਨਰਲ ਸਕੱਤਰ ਅਤੇ ਕੇਸਰ ਗਿੱਲ ਜਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿੱਚ ਉਹਨਾਂ ਵਲੋਂ ਥਾਣਾ ਮੁਕੰਦਪੁਰ ਵਿਖੇ ਅਹੁਦਾ ਸੰਭਾਲਣ ਉਪਰੰਤ ਸਵਾਗਤ ਅਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦੀਪਕ ਘਈ ਨੇ ਕਿਹਾ ਕਿ ਐਸਐਚਓ ਮਹਿੰਦਰ ਸਿੰਘ ਪੁਲਿਸ ਪ੍ਰਸ਼ਾਸਨ ਦੀ ਸ਼ਾਨ ਹਨ ਜਿਨਾਂ ਦਾ ਨਸ਼ਿਆਂ ਖਿਲਾਫ ਅਤੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਖਿਲਾਫ਼ ਛੇੜੀ ਮੁਹਿੰਮ ਵਿੱਚ ਵੱਡਾ ਯੋਗਦਾਨ ਹੈ ਪਿੱਛਲੇ ਸਮਿਆਂ ਵਿੱਚ ਬਤੌਰ ਐਸ ਐਚ ਓ ਥਾਣਾ ਬੰਗਾ ਸਦਰ ਬੰਗਾ,ਸਿਟੀ ਅਤੇ ਨਵਾਂ ਸ਼ਹਿਰ ਸਿਟੀ ਵਿੱਚ ਸੇਵਾਵਾਂ ਨਿਭਾਉਂਦਿਆਂ ਭਾਰੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਿਆ ਹੈ। ਐਸਐਚ ਓ ਮਹਿੰਦਰ ਸਿੰਘ ਨੇ ਇਸ ਮੌਕੇ ਦੀਪਕ ਘਈ ਅਤੇ ਉਨਾਂ ਨਾਲ ਆਏ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਬੰਗਾ ਵਿਧਾਨ ਸਭਾ ਯੂਨਿਟ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਆਪਣੀ ਜਿੰਮੇਦਾਰੀ ਨਿਭਾਉਂਦੇ ਆ ਰਹੇ ਹਨ ਅਤੇ ਨਿਭਾਉਂਦੇ ਰਹਿਣਗੇ। ਉਹਨਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਥਾਣੇ ਵਿੱਚ ਸ਼ਿਕਾਇਤ ਲੈ ਕੇ ਆਉਣ ਵਾਲਿਆਂ ਦੀਆਂ ਸ਼ਿਕਾਇਤਾਂ ਸਤਿਕਾਰ ਪੂਰਵਕ ਸੁਣੀਆਂ ਜਾਣਗੀਆਂ ਅਤੇ ਲੁੜਿੰਦੀਆਂ ਕਾਰਵਾਈਆਂ ਕਰਨ ਉਪਰੰਤ ਇਨਸਾਫ ਦਵਾਇਆ ਜਾਵੇਗਾ। ਇਸ ਮੌਕੇ ਦੀਪਕ ਘਈ,ਕੇਸਰ ਸ਼ੇਰਗਿੱਲ ਰਾਏਪੁਰ ਡੱਬਾ, ਰਿਸ਼ੀ ਸਹੋਤਾ ਗੁਣਾਚੌਰ ,ਵਿਜੇ ਭੱਟੀ ਮੁਕੰਦਪੁਰ, ਬਿੱਲਾ ਸਾਧਪੁਰ, ਬਲਦੇਵ ਸਿੰਘ ਬੇਦੀ ਸੋਤਰਾ,ਸੁੱਖਾ ਭੂਤਾਂ, ਦੀਪਕ ਚੌਟਾਲਾ ਤਲਵੰਡੀ ਫੱਤੂ ਆਦਿ ਹਾਜਰ ਸਨ

Sunday, December 8, 2024

ਥਾਣਾ ਮੁਕੰਦਪੁਰ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ 2, ਕਾਬੂ -ਐਸਐਚਓ ਮਹਿੰਦਰ ਸਿੰਘ

ਬੰਗਾ 8,ਦਸੰਬਰ (ਮਨਜਿੰਦਰ ਸਿੰਘ) ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ 5 ਗ੍ਰਾਮ ਹੈਰੋਇਨ ਅਤੇ 20 ਨਸ਼ੀਲੀਆਂ ਗੋਲੀਆਂ ਸਮੇਤ, ਇੱਕ ਔਰਤ ਅਤੇ ਇੱਕ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਕੰਦਪੁਰ ਦੇ ਐਸਐਚ ਓ ਮਹਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੀਆਂ ਹਦਾਇਤਾਂ ਅਤੇ ਡੀਐਸਪੀ ਸਬ ਡਿਵੀਜ਼ਨ ਬੰਗਾ ਹਰਜੀਤ ਸਿੰਘ ਪੀਪੀਐਸ ਦੀ ਅਗਵਾਈ ਅਧੀਨ ਨਸ਼ੇ ਦੀ ਰੋਕਥਾਮ ਸਬੰਧੀ ਸ਼ੁਰੂ ਕੀਤੀ ਮੁਹਿੰਮ ਵਿੱਚ ਥਾਣਾ ਮੁਕੰਦਪੁਰ ਦੀ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਏ ਐਸ ਆਈ ਸੰਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੁਕੰਦਪੁਰ ਤੋਂ ਹੁੰਦੇ ਹੋਏ ਚੌਂਕੀਆਂ ਸਾਈਡ ਨੂੰ ਜਾ ਰਹੇ ਸਨ ਜਦੋਂ ਪੁਲਿਸ ਪਾਰਟੀ ਸੂਆ ਪੁਲੀ ਮੁਕੰਦਪੁਰ ਤੇ ਪਹੁੰਚੀ ਤਾਂ ਰਜਿੰਦਰ ਕੁਮਾਰ ਪੁੱਤਰ ਗੁਲਜ਼ਾਰੀ ਲਾਲ ਵਾਸੀ ਰਟੈਂਡਾ ਥਾਣਾ ਮੁਕੰਦਪੁਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਸੀਮਾ ਪਤਨੀ ਮੋਹਣ ਲਾਲ ਵਾਸੀ ਮੁਕੰਦਪੁਰ ਥਾਣਾ ਮੁਕੰਦਪੁਰ ਸਮੇਤ ਮੋਟਰਸਾਈਕਲ ਨੰਬਰ ਪੀ ਬੀ 78 ਏ 4096 ਮਾਰਕਾ ਪਲਟੀਨਾ ਨੂੰ ਕਾਬੂ ਕੀਤਾ ਅਤੇ ਜਿਨਾਂ ਪਾਸੋਂ ਪੰਜ ਗ੍ਰਾਮ ਹੀਰੋਇਨ ਅਤੇ 20 ਨਸ਼ੀਲੀਆਂ ਗੋਲੀਆਂ ਰੰਗ ਪੀਲਾ ਬਰਾਮਦ ਕੀਤੀਆਂ ਗਈਆਂ ਜਿਸ ਦੇ ਮੁਕਦਮਾ ਧਾਰਾ 21-22,29 ਐਨਡੀਪੀਐਸ ਐਕਟ 1985 ਤਹਿਤ ਦਰਜ ਕਰਕੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਐਸ ਐਚ ਓ ਮਹਿੰਦਰ ਸਿੰਘ ਨੇ ਨਸ਼ਾ ਤਸਕਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮਾਂ ਤੋਂ ਬਾਜ ਆ ਜਾਣ ਨਹੀਂ ਤਾਂ ਸਭ ਫੜੇ ਜਾਣਗੇ ।

ਸੰਸਥਾ ਪਠਲਾਵਾ ਵੱਲੋ ਸਕੂਲ ਵਿਦਿਆਰਥੀਆ ਨੂੰ ਗਰਮ ਕੋਟੀਆ ਵੰਡੀਆ ਗਈਆ

ਬੰਗਾ 8 ਦਸੰਬਰ(ਮਨਜਿੰਦਰ ਸਿੰਘ, ਜੀ ਚੰਨੀ ਪਠਲਾਵਾ)

ਬੀਤੇ ਦਿਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਸਿਰਮੌਰ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵੱਲੋ ਸਰਦੀਆ ਦੇ ਮੌਸਮ ਵਿੱਚ ਸਕੂਲ ਦੇ ਵਿਦਿਆਰਥੀਆ ਨੂੰ ਗਰਮ ਕੋਟੀਆ ਵੰਡਣ ਦੇ ਯੂਨੀਕ ਪ੍ਰੋਗਰਾਮ ਤਹਿਤ ਸੰਸਥਾ ਦੇ ਸੀਨੀਅਰ ਚੇਅਰਮੈਨ ਸ: ਇੰਦਰਜੀਤ ਸਿੰਘ ਵਾਰੀਆ ਸਾਹਿਬ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਠਲਾਵਾ ਮੋਰਾਂਵਾਲੀ ਵਿੱਖੇ ਲੋੜਵੰਦ ਵਿਦਿਆਰਥੀਆ ਨੂੰ ਗਰਮ ਕੋਟੀਆ ਵੰਡੀਆ ਗਈਆ। ਇਸ ਹੋਏ ਸਮਾਗਮ ਵਿੱਚ ਸਭ ਤੋ ਪਹਿਲਾ ਸਕੂਲ ਟੀਚਰ ਅਮਰੀਕ ਸਿੰਘ ਵੱਲੋ ਸੰਸਥਾ ਦੇ ਸੰਮੂਹ ਮੈਬਰ ਸਾਹਿਬਾਨ ਦਾ ਸਕੂਲ ਪੁੱਜਣ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਹਨਾ ਸੰਸਥਾ ਵੱਲੋ ਵਾਤਾਵਰਣ ਨੂੰ ਬਚਾਉਣ ਪ੍ਰਤੀ ਕੀਤੇ ਜਾ ਰਹੇ ਕੰਮਾ ਦੀ ਖੂਬ ਪ੍ਰਸੰਸਾ ਕੀਤੀ। ਉਹਨਾ ਵਿਦਿਆਰਥੀਆ ਨੂੰ ਮੁਖ਼ਾਤਿਬ ਹੁੰਦੇ ਹੋਏ ਕਿਹਾ ਕਿ ਇਹ ਜੋ ਇਲਾਕੇ ਵਿੱਚ ਅਸੀ ਆਪਣੇ ਚਾਰ ਚੁਫ਼ੇਰੇ ਹਰਿਆ-ਭਰਿਆ ਦੇਖ ਰਹੇ ਹਾਂ ਇਹ ਸਭ ਏਕ ਨੂਰ ਸਵੈ ਸੇਵੀ ਸੰਸਥਾ ਦੀ ਦੇਣ ਹੈ। ਇਸ ਮੌਕੇ ਸੰਸਥਾ ਦੇ ਵਿੱਤ ਸਕੱਤਰ ਲੈਕਚਰਾਰ ਤਰਸੇਮ ਪਠਲਾਵਾ ਵੱਲੋ ਵੀ ਸੰਸਥਾ ਵੱਲੋ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾ ਦੀ ਸਕੂਲ ਦੇ ਟੀਚਰ ਅਤੇ ਵਿਦਿਆਰਥੀਆ ਨਾਲ ਸਾਂਝ ਪਾਈ ਗਈ। ਉਹਨਾ ਵਿਦਿਆਰਥੀਆ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਪੜ੍ਹਾਈ ਇੱਕ ਉਹ ਰਸਤਾ ਹੈ ਜੋ ਤੁਹਾਨੂੰ ਸਨਮਾਨ ਯੋਗ ਸਥਾਨ ਵੱਲ ਲੈ ਕੇ ਜਾਂਦਾ ਹੈ। ਜਿਵੇ ਅੱਜ ਸ: ਇੰਦਰਜੀਤ ਸਿੰਘ ਵਾਰੀਆ ਸਾਹਿਬ ਨੇ ਇਸ ਸਕੂਲ ਵਿੱਚ ਪੜ੍ਹਾਈ ਕਰਕੇ ਪ੍ਰਾਪਤ ਕੀਤਾ ਹੈ। ਆਖ਼ਰ ਉਹਨਾ 85 ਦੇ ਕਰੀਬ ਗਰਮ ਕੋਟੀਆ ਦੇ ਵੰਡਲ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸੀਮਾ ਰਾਣੀ ਅਤੇ ਸਟਾਫ ਜਿੰਨਾ ਵਿੱਚ ਟੀਚਰ ਅਮਰੀਕ ਸਿੰਘ, ਮਨਜਿੰਦਰ ਕੌਰ, ਆਰਤੀ ਸ਼ਰਮਾ ਨੂੰ ਭੇਂਟ ਕੀਤੇ। ਇਸ ਮੌਕੇ ਤੇ ਸੰਸਥਾ ਦੇ ਉਪ ਚੇਅਰਮੈਨ ਸ ਅਮਰਜੀਤ ਸਿੰਘ ਸੂਰਾਪੁਰ, ਬਲਵੀਰ ਸਿੰਘ ਐਕਸ ਆਰਮੀ, ਸੰਦੀਪ ਗੌੜ ਪੋਸੀ, ਸ: ਆਤਮਾ ਸਿੰਘ ਸੂਰਾਪੁਰ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਜਨਰਲ ਸਕੱਤਰ ਮਾਸਟਰ ਤਰਲੋਚਨ ਸਿੰਘ ਪਠਲਾਵਾ, ਸਤੀਸ਼ ਕੁਮਾਰ ਐਮਾ ਜੱਟਾ, ਮਾਸਟਰ ਰਮੇਸ਼ ਕੁਮਾਰ, ਬਲਵੀਰ ਸਿੰਘ ਯੂ ਕੇ, ਪ੍ਰੈੱਸ ਸਕੱਤਰ ਜੀ ਚੰਨੀ ਪਠਲਾਵਾ, ਹਰਜੀਤ ਸਿੰਘ ਜੀਤਾ, ਪ੍ਰਭਜੋਤ ਸਿੰਘ ਅਤੇ ਇਸਤਰੀ ਵਿੰਗ ਤੋ ਮੈਡਮ ਸਰਬਜੀਤ ਕੌਰ ਪਠਲਾਵਾ, ਮੈਡਮ ਕਮਲਜੀਤ ਕੌਰ ਐਮਾ ਜੱਟਾ ਹਾਜ਼ਰ ਸਨ।

ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਵਲੋਂ ਬਾਬਾ ਸਾਹਿਬ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ--------------------------------------

ਬੰਗਾ, 8 ਦਸੰਬਰ ( ਵਿਰਦੀ, ) : ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ , ਭਾਰਤੀ ਨਾਰੀ ਦੇ ਮੁਕਤੀ ਦਾਤਾ , ਦਲਿਤਾਂ ਦੇ ਮਸੀਹਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਮਹਾਂ ਪ੍ਰੀਨਿਰਵਾਣ ਦਿਵਸ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਹੇਠਲੇ ਹਾਲ ਵਿੱਚ ਜੋ ਮੁਹੱਲਾ ਭੀਮ ਰਾਓ ਕਲੋਨੀ ਬੰਗਾ ਵਿਖੇ ਸਥਿਤ ਹੈ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਤੋਂ ਪਹਿਲਾਂ ਬਾਬਾ ਸਾਹਿਬ ਜੀ ਦੇ ਆਦਮ ਕੱਦ ਬੁੱਤ ਤੇ ਫੁੱਲ ਮਾਲਾਵਾਂ ਅਰਪਣ ਕੀਤੀਆਂ ਗਈਆਂ। ਫੁੱਲ ਮਾਲਾਵਾਂ ਭੇਂਟ ਕਰਨ ਵਾਲਿਆਂ ਵਿੱਚ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ , ਡਾ ਅਜੇ ਬਸਰਾ , ਡਾ ਸੁਖਵਿੰਦਰ ਹੀਰਾ , ਡਾ ਨਰੰਜਣ ਪਾਲ ਹੀਓਂ , ਬਸਪਾ ਆਗੂ ਪ੍ਰਵੀਨ ਬੰਗਾ , ਮਾ ਲਖਵਿੰਦਰ ਭੌਰਾ , ਮੈਡਮ ਅਰਵਿੰਦਰ ਮਹਿੰਮੀ , ਮਾ ਰਾਮ ਕਿਸ਼ਨ ਪੱਲੀ ਝਿੱਕੀ , ਯੋਗ ਰਾਜ ਪੱਦੀ ਮੱਠ ਵਾਲੀ , ਮਲਕੀਤ ਮੰਢਾਲੀ , ਚਰਨਜੀਤ ਮੰਢਾਲੀ , ਕੁਲਦੀਪ ਬਹਿਰਾਮ , ਮਨੋਹਰ ਕਮਾਮ , ਹਰਜਿੰਦਰ ਲੱਧੜ , ਮਨਜੀਤ ਕੁਮਾਰ ਸੋਨੂੰ ਅਤੇ ਡਾ ਅਮਰੀਕ ਸਿੰਘ ਆਦਿ ਸ਼ਾਮਲ ਸਨ । ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਅਕਸ਼ੈ ਜਲੋਵਾ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਆਜ਼ਾਦ ਭਾਰਤ ਲਈ ਲਿਖਿਆ ਸੰਵਿਧਾਨ ਦੁਨੀਆਂ ਭਰ ਦੇ ਸੰਵਿਧਾਨਾਂ ਵਿੱਚੋਂ ਬੇਹਤਰ ਸੰਵਿਧਾਨ ਮੰਨਿਆ ਜਾਂਦਾ ਹੈ ਜੋ ਭਾਰਤ ਦੇਸ਼ ਨੂੰ ਆਪਸੀ ਏਕਤਾ ਬਣਾਈ ਰੱਖਣ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਆਪਣਾ ਯੋਗਦਾਨ ਪਾਉਣ ਵਿੱਚ ਸਹਾਇਕ ਸਿੱਧ ਹੋ ਰਿਹਾ ਹੈ । ਪ੍ਰੋਫ਼ੈਸਰ ਜਲੋਵਾ ਬੜੀ ਵਿਸਥਾਰ ਪੂਰਵਕ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਮਿਸ਼ਨ ਚਾਨਣਾ ਪਾਇਆ । ਸਮਾਗਮ ਨੂੰ ਸੰਬੋਧਨ ਕਰਦਿਆਂ ਡਾ ਅਜੇ ਬਸਰਾ ਨੇ ਵੱਖ-ਵੱਖ ਸਮਿਆਂ ਤੇ ਆਜ਼ਾਦੀ ਤੋਂ ਪਹਿਲਾਂ ਹੋਈਆਂ ਮਰਦਮਸ਼ੁਮਾਰੀਆਂ ਵਾਰੇ ਚਾਨਣਾ ਪਾਇਆ । ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਬਸਪਾ ਆਗੂ ਪ੍ਰਵੀਨ ਬੰਗਾ , ਰਾਮ ਕਿਸ਼ਨ ਪੱਲੀ ਝਿੱਕੀ ਅਤੇ ਹਰਜਿੰਦਰ ਲੱਧੜ ਆਦਿ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਟਰੱਸਟ ਨੇ ਜਿਥੇ ਆਪਣੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਮਿਸ਼ਨ ਨਾਲ ਸਬੰਧਤ ਆਪਣੇ ਵਿਚਾਰ ਪੇਸ਼ ਕੀਤੇ ਉਥੇ ਉਨ੍ਹਾਂ ਨੇ ਸਮਾਗਮ ਵਿੱਚ ਪਹੁੰਚੇ ਬੁੱਧੀਜੀਵੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਮਾਸਟਰ ਲਖਵਿੰਦਰ ਭੌਰਾ ਨੇ ਬਾ ਖ਼ੂਬੀ ਨਿਭਾਈ । ਇਸ ਮੌਕੇ ਮਿਸ਼ਨਰੀ ਕਲਾਕਾਰ ਹਰਨਾਮ ਦਾਸ ਬਹਿਲਪੁਰੀ ਨੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਮਿਸ਼ਨ ਨਾਲ ਸਬੰਧਤ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ । ਸਮਾਗਮ ਵਿੱਚ ਡਾ ਸੁਰਿੰਦਰ ਕੁਮਾਰ ਐਗਰੀਕਲਚਰ ਅਫਸਰ , ਰਾਮ ਜੀਤ ਜੇ ਈ, ਦਵਿੰਦਰ ਪਾਲ ਕਾਨੂੰਗੋ , ਡਾ ਇੰਦਰਜੀਤ ਕਜਲਾ , ਸੁਰਿੰਦਰ ਮੋਹਨ ਭਰੋ ਮਜਾਰਾ , ਜੈ ਪਾਲ ਸੁੰਡਾ , ਪ੍ਰਕਾਸ਼ ਚੰਦ ਬੈਂਸ , ਮਹਿੰਦਰ ਪਾਲ ਬੈਂਸ ਅਤੇ ਡਾ ਮੋਹਨ ਬੀਕਾ ਆਦਿ ਹਾਜ਼ਰ ਸਨ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...