ਗੁਰਦਾਸਪੁਰ ਦੇ ਬਟਾਲਾ 'ਚ ਨੈਸ਼ਨਲ ਹਾਈਵੇ 'ਤੇ ਇੱਕ ਅਕਾਲੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਆਪਣੇ ਦੋਸਤ ਨਾਲ ਕਾਰ ਰਾਹੀਂ ਅੰਮ੍ਰਿਤਸਰ ਆ ਰਿਹਾ ਸੀ। ਜ਼ਖ਼ਮੀ ਹਾਲਤ ਵਿੱਚ ਅਕਾਲੀ ਆਗੂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਘਟਨਾ ਪਠਾਨਕੋਟ-ਅੰਮ੍ਰਿਤਸਰ ਹਾਈਵੇ 'ਤੇ ਬਟਾਲਾ ਅਧੀਨ ਪੈਂਦੇ ਪਿੰਡ ਸ਼ੇਖੋਪੁਰ ਦੀ ਹੈ। ਮ੍ਰਿਤਕ ਦੀ ਪਛਾਣ ਅਕਾਲੀ ਆਗੂ ਅਜੀਤਪਾਲ ਸਿੰਘ (50) ਵਜੋਂ ਹੋਈ ਹੈ। ਦੇਰ ਰਾਤ ਉਹ ਆਪਣੇ ਦੋਸਤ ਅੰਮ੍ਰਿਤ ਪਾਲ ਸਿੰਘ ਨਾਲ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਿਹਾ ਸੀ। ਪਿਸ਼ਾਬ ਕਰਨ ਲਈ ਉਸ ਨੇ ਰਾਤ ਕਰੀਬ 12 ਵਜੇ ਪਿੰਡ ਸ਼ੇਖੋਪੁਰ ਨੇੜੇ ਹਾਈਵੇਅ ’ਤੇ ਕਾਰ ਖੜ੍ਹੀ ਕਰ ਦਿੱਤੀ। ਇਸ ਦੌਰਾਨ ਪਿੱਛੇ ਤੋਂ ਇਕ ਕਾਰ ਆਈ ਅਤੇ ਅਜੀਤ ਪਾਲ 'ਤੇ ਕਰੀਬ ਤਿੰਨ ਰਾਉਂਡ ਫਾਇਰ ਕੀਤੇ ਗਏ। ਦੋਸਤ ਅੰਮ੍ਰਿਤਪਾਲ ਤੁਰੰਤ ਅਜੀਤ ਪਾਲ ਨੂੰ ਆਪਣੇ ਨਾਲ ਅੰਮ੍ਰਿਤਸਰ ਲੈ ਗਿਆ ਪਰ ਹਸਪਤਾਲ 'ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
Tuesday, November 29, 2022
Saturday, November 26, 2022
ਬੰਗਾ ਸਿਟੀ ਪੁਲਿਸ ਵਲੋਂ 60 ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ, ਮਾਮਲਾ ਦਰਜ-ਐਸ ਐਚ ਓ ਮਹਿੰਦਰ ਸਿੰਘ
ਬੰਗਾ 26 ਨਵੰਬਰ(ਮਨਜਿੰਦਰ ਸਿੰਘ,ਜੇ ਕੌਰ ਮੂੰਗਾ) ਬੰਗਾ ਸਿਟੀ ਪੁਲਿਸ ਵਲੋਂ ਇਕ ਵਿਅਕਤੀ ਕੋਲੋਂ 60 ਨਸ਼ੇ ਦੇ ਕੈਪਸੂਲ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ| ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬੰਗਾ ਦੇ ਮੁਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਥਾਣਾ ਸਿਟੀ ਬੰਗਾ ਵਿਖੇ ਤਾਇਨਾਤ ਏ ਐਸ ਆਈ ਬਲਦੇਵ ਰਾਜ ਸਮੇਤ ਸਾਥੀ ਪੁਲਿਸ ਕਰਮਚਾਰੀਆਂ ਪ੍ਰਈਵੇਟ ਗੱਡੀ ਵਿੱਚ ਬੰਗਾ ਤੋਂ ਪਿੰਡ ਸੋਤਰਾ ਵੱਲ ਗਸ਼ਤ ਕਰਦੇ ਸ਼ੱਕੀ ਵਿਅਕਤੀਆਂ ਦੀ ਭਾਲ ਵਿੱਚ ਜਾ ਰਹੇ ਸਨ ਪੁਲਿਸ ਪਾਰਟੀ ਸੋਤਰਾ ਮੋੜ ਬੰਗਾ ਪਹੁੰਚੀ ਜਦੋ ਸਮਾਂ ਕਰੀਬ 1:30 ਪੀ ਐਮ ਸੀ, ਪਿੰਡ ਸੋਤਰਾ ਤੋਂ ਇਕ ਮੋਨਾ ਨੌਜਵਾਨ ਆਪਣੇ ਖੱਬੇ ਹੱਥ ਵਿੱਚ ਕਾਲੇ ਰੰਗ ਦਾ ਪਲਾਸਟਿਕ ਦਾ ਲਿਫ਼ਾਫ਼ਾ ਚੁਕੀ ਪੈਦਲ ਆਉਂਦਾ ਦਿਖਾਈ ਦਿਤਾ ਜੋ ਪੁਲਿਸ ਨੂੰ ਦੇਖ ਕੇ ਘਬਰਾ ਕੇ ਲਿਫ਼ਾਫ਼ਾ ਸੜਕ ਤੇ ਸੁੱਟ ਕੇ ਪਿੱਛੇ ਨੂੰ ਭਜਨ ਲਗਾ ਤਾਂ ਲਿਫਾਫੇ ਵਿੱਚੋ ਕੁਝ ਕੈਪਸੂਲ ਸੜਕ ਤੇ ਖਿਲਰ ਗਏ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਬਲਦੇਵ ਰਾਜ ਨੇ ਉਸ ਨੂੰ ਕਾਬੂ ਕੀਤਾ ਅਤੇ ਸੁਟੇ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿੱਚੋ 60 ਨਸ਼ੀਲੇ ਕੈਪਸੂਲ ਰੰਗ ਫਿਰੋਜ਼ੀ ਜਿਨ੍ਹਾਂ ਉਪਰ ਪਰੋਕਸੀਵੈਲ ਸਪਾਸ ਲਿਖਿਆ ਹੋਇਆ ਸੀ ਬਰਾਮਦ ਕੀਤੇ ਅਤੇ ਗ੍ਰਿਫਤਾਰ ਕੀਤੇ ਵਿਅਕਤੀ ਤੇ ਮਾਮਲਾ ਨ :83 ਧਾਰਾ 22 ਐਨ ਡੀ ਪੀ ਐਸ ਐਕਟ ਅਦੀਨ ਦਰਜ ਕੀਤਾ ਗਿਆ ਹੈ ਜਿਸ ਦੀ ਪਹਿਚਾਣ ਸੋਨੂ ਕੁਮਾਰ ਉਰਫ ਬਾਬਾ ਪੁੱਤਰ ਧਰਮ ਪਾਲ ਵਾਸੀ ਚੱਕ ਕਲਾਲ ਥਾਣਾ ਸਿਟੀ ਬੰਗਾ ਵਜੋਂ ਹੋਈ ਹੈ | ਮੁਖ ਥਾਣਾ ਅਫਸਰ ਨੇ ਦੱਸਿਆ ਕਿ ਬਲਦੇਵ ਰਾਜ ਏ ਐਸ ਆਈ ਵਲੋਂ ਕਾਬੂ ਕੀਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ|
Wednesday, November 16, 2022
ਬੰਗਾ ਪੱਤਰਕਾਰ ਇਕਾਈ ਨੇ ਕੌਮੀ ਪ੍ਰੈਸ ਦਿਵਸ ਮੌਕੇ ਚੰਡੀਗੜ੍ਹ ਵਿਖੇ 'ਮੀਡਿਆ ਦਾ ਭਵਿਖ' ਸਮਾਗਮ ਵਿੱਚ ਕੀਤੀ ਸਿਰਕਤ :
ਚੰਡੀਗੜ੍ਹ /ਬੰਗਾ 16ਨਵੰਬਰ (ਮਨਜਿੰਦਰ ਸਿੰਘ )
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਕੌਮੀ ਪ੍ਰੈਸ ਦਿਵਸ-ਆਡੀਟੋਰੀਅਮ, ਮਿਊਜ਼ੀਅਮ ਐਂਡ ਆਰਟ ਗੈਲਰੀ, ਸੈਕਟਰ 10, ਚੰਡੀਗੜ੍ਹ ਵਿਖੇ ਮਨਾਇਆ ਗਿਆ। ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਬੰਗਾ ਤਹਿਸੀਲ ਦੀ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਨੂਰਪੁਰ ਚੇਅਰਮੈਨ ਹਰਮੇਸ਼ ਵਿਰਦੀ ਆਪਣੀ ਟੀਮ ਦੇ ਸਾਥੀਆਂ ਨਵਕਾਂਤ ਭਰੋਮਜਾਰਾ ਸਕੱਤਰ, ਨਰਿੰਦਰ ਮਾਹੀ ਵਾਈਸ ਪ੍ਰਧਾਨ,ਮੁਨੀਸ਼ ਚੁਗ ਕੈਸ਼ੀਅਰ,ਸੰਜੀਵ ਭਨੋਟ ਪ੍ਰਧਾਨ ਮੁਕੰਦਪੁਰ, ਕੁਲਦੀਪ ਸਿੰਘ ਪਾਬਲਾ ਅਤੇ ਮਨਜਿੰਦਰ ਸਿੰਘ ਸਮੇਤ ਇਸ ਸਮਾਗਮ ਹਾਜਰ ਹੋਏ | ਇਸ ਮੌਕੇ ਕਰਵਾਏ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ. ਬਨਵਾਰੀ ਲਾਲ ਪੁਰੋਹਿਤ ਮਾਣਯੋਗ ਰਾਜਪਾਲ, ਪੰਜਾਬ ਅਤੇ ਪ੍ਰਸ਼ਾਸਕ ਚੰਡੀਗੜ੍ਹ ਅਤੇ ਮੁੱਖ ਬੁਲਾਰੇ: ਸ਼੍ਰੀ. ਪੀ. ਸਾਈਨਾਥ, ਉੱਘੇ ਪੱਤਰਕਾਰ ਸ਼ਾਮਲ ਹੋਏ। ਇਸ ਮੌਕੇ ਬਲਬੀਰ ਸਿੰਘ ਜੰਡੂ ਪ੍ਰਧਾਨ, ਬਲਵਿੰਦਰ ਸਿੰਘ ਜੰਮੂ ਚੇਅਰਮੈਨ, ਪਾਲ ਸਿੰਘ ਨੌਲੀ ਸਕੱਤਰ ਜਨਰਲ, ਰਾਮ ਸਿੰਘ ਬਰਾੜ, ਬਲਵੰਤ ਤਕਸ਼ਕ, ਜੈ ਸਿੰਘ ਛਿੱਬਰ ਅਤੇ ਬਿੰਦ ਸਿੰਘ ਆਦਿ ਪ੍ਰਬੰਧਕ ਹਾਜਰ ਹੋਏ। ਇਸ ਮੌਕੇ ਮਾਨਯੋਗ ਰਾਜਪਾਲ ਨੇ ਪੱਤਰਕਾਰਾਂ ਨਾਲ ਸਾਂਜ ਸਾਂਝੀ ਕਰਦਿਆਂ ਕਿਹਾ ਕਿ ਕਿਉਂ ਕਿ ਉਹ ਇਕ ਪੱਤਰਕਾਰ ਰਹੇ ਹਨ ਇਸ ਲਈ ਉਹ ਪੱਤਰਕਾਰਾਂ ਦੀਆਂ ਮੁਸਕਲਾਂ ਨੂੰ ਬਾ ਖ਼ੂਬੀ ਸਮਜਦੇ ਹਨ ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜਾਦ ਕਰਾਉਣ ਵਿੱਚ ਪੱਤਰਕਾਰਾਂ ਦਾ ਵੱਡਾ ਯੋਗਦਾਨ ਹੈ ਜਦੋ ਦੇਸ ਦੀ ਅਜਾਦੀ ਲਈ ਘੋਲ ਕਰ ਰਹੇ ਦੇਸ਼ ਭਗਤਾਂ ਦਾ ਹੌਸਲਾ ਡੋਲਦਾ ਸੀ ਤਾਂ ਪੱਤਰਕਾਰਾਂ ਦਾ ਉਨ੍ਹਾਂ ਦੇ ਹੌਸਲੇ ਬੁਲੰਦ ਕਰਨ ਵਿੱਚ ਵੱਡਾ ਯੋਗਦਾਨ ਰਿਹਾ |ਇਸ ਮੌਕੇ ਸਮਾਗਮ ਦੇ ਮੁਖ ਬੁਲਾਰੇ ਪੀ ਸਾਈਨਾਥ ਨੇ ਪੱਤਰਕਾਰੀ ਦਾ ਇਤਿਹਾਸ ਦੱਸਦੇ ਹੋਏ ਕਿਹਾ ਅੱਜ ਦੇ ਸਮੇ ਵਿੱਚ ਪੱਤਰਕਾਰਤਾ ਕਾਰਪੋਰੇਟ ਦੇ ਹੱਥਾਂ ਵਿੱਚ ਆ ਗਈ ਹੈ ਜਿਸ ਨੂੰ ਉਨ੍ਹਾਂ ਮੀਡਿਆ ਦਾ ਨਾਂ ਦੇਂਦੇ ਹੋਏ ਪੱਤਰਕਾਰਤਾ ਅਤੇ ਮੀਡਿਆ ਵਿੱਚ ਫਰਕ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਮੋਨੋਪਲੀ ਨੂੰ ਤੋੜਨ ਲਈ ਵੱਡਾ ਸੰਗਰਸ਼ ਵਿੱਢਣ ਦੀ ਲੋੜ ਹੈ |
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਕੌਮੀ ਪ੍ਰੈਸ ਦਿਵਸ-ਆਡੀਟੋਰੀਅਮ, ਮਿਊਜ਼ੀਅਮ ਐਂਡ ਆਰਟ ਗੈਲਰੀ, ਸੈਕਟਰ 10, ਚੰਡੀਗੜ੍ਹ ਵਿਖੇ ਮਨਾਇਆ ਗਿਆ। ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਬੰਗਾ ਤਹਿਸੀਲ ਦੀ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਨੂਰਪੁਰ ਚੇਅਰਮੈਨ ਹਰਮੇਸ਼ ਵਿਰਦੀ ਆਪਣੀ ਟੀਮ ਦੇ ਸਾਥੀਆਂ ਨਵਕਾਂਤ ਭਰੋਮਜਾਰਾ ਸਕੱਤਰ, ਨਰਿੰਦਰ ਮਾਹੀ ਵਾਈਸ ਪ੍ਰਧਾਨ,ਮੁਨੀਸ਼ ਚੁਗ ਕੈਸ਼ੀਅਰ,ਸੰਜੀਵ ਭਨੋਟ ਪ੍ਰਧਾਨ ਮੁਕੰਦਪੁਰ, ਕੁਲਦੀਪ ਸਿੰਘ ਪਾਬਲਾ ਅਤੇ ਮਨਜਿੰਦਰ ਸਿੰਘ ਸਮੇਤ ਇਸ ਸਮਾਗਮ ਹਾਜਰ ਹੋਏ | ਇਸ ਮੌਕੇ ਕਰਵਾਏ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ. ਬਨਵਾਰੀ ਲਾਲ ਪੁਰੋਹਿਤ ਮਾਣਯੋਗ ਰਾਜਪਾਲ, ਪੰਜਾਬ ਅਤੇ ਪ੍ਰਸ਼ਾਸਕ ਚੰਡੀਗੜ੍ਹ ਅਤੇ ਮੁੱਖ ਬੁਲਾਰੇ: ਸ਼੍ਰੀ. ਪੀ. ਸਾਈਨਾਥ, ਉੱਘੇ ਪੱਤਰਕਾਰ ਸ਼ਾਮਲ ਹੋਏ। ਇਸ ਮੌਕੇ ਬਲਬੀਰ ਸਿੰਘ ਜੰਡੂ ਪ੍ਰਧਾਨ, ਬਲਵਿੰਦਰ ਸਿੰਘ ਜੰਮੂ ਚੇਅਰਮੈਨ, ਪਾਲ ਸਿੰਘ ਨੌਲੀ ਸਕੱਤਰ ਜਨਰਲ, ਰਾਮ ਸਿੰਘ ਬਰਾੜ, ਬਲਵੰਤ ਤਕਸ਼ਕ, ਜੈ ਸਿੰਘ ਛਿੱਬਰ ਅਤੇ ਬਿੰਦ ਸਿੰਘ ਆਦਿ ਪ੍ਰਬੰਧਕ ਹਾਜਰ ਹੋਏ। ਇਸ ਮੌਕੇ ਮਾਨਯੋਗ ਰਾਜਪਾਲ ਨੇ ਪੱਤਰਕਾਰਾਂ ਨਾਲ ਸਾਂਜ ਸਾਂਝੀ ਕਰਦਿਆਂ ਕਿਹਾ ਕਿ ਕਿਉਂ ਕਿ ਉਹ ਇਕ ਪੱਤਰਕਾਰ ਰਹੇ ਹਨ ਇਸ ਲਈ ਉਹ ਪੱਤਰਕਾਰਾਂ ਦੀਆਂ ਮੁਸਕਲਾਂ ਨੂੰ ਬਾ ਖ਼ੂਬੀ ਸਮਜਦੇ ਹਨ ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜਾਦ ਕਰਾਉਣ ਵਿੱਚ ਪੱਤਰਕਾਰਾਂ ਦਾ ਵੱਡਾ ਯੋਗਦਾਨ ਹੈ ਜਦੋ ਦੇਸ ਦੀ ਅਜਾਦੀ ਲਈ ਘੋਲ ਕਰ ਰਹੇ ਦੇਸ਼ ਭਗਤਾਂ ਦਾ ਹੌਸਲਾ ਡੋਲਦਾ ਸੀ ਤਾਂ ਪੱਤਰਕਾਰਾਂ ਦਾ ਉਨ੍ਹਾਂ ਦੇ ਹੌਸਲੇ ਬੁਲੰਦ ਕਰਨ ਵਿੱਚ ਵੱਡਾ ਯੋਗਦਾਨ ਰਿਹਾ |ਇਸ ਮੌਕੇ ਸਮਾਗਮ ਦੇ ਮੁਖ ਬੁਲਾਰੇ ਪੀ ਸਾਈਨਾਥ ਨੇ ਪੱਤਰਕਾਰੀ ਦਾ ਇਤਿਹਾਸ ਦੱਸਦੇ ਹੋਏ ਕਿਹਾ ਅੱਜ ਦੇ ਸਮੇ ਵਿੱਚ ਪੱਤਰਕਾਰਤਾ ਕਾਰਪੋਰੇਟ ਦੇ ਹੱਥਾਂ ਵਿੱਚ ਆ ਗਈ ਹੈ ਜਿਸ ਨੂੰ ਉਨ੍ਹਾਂ ਮੀਡਿਆ ਦਾ ਨਾਂ ਦੇਂਦੇ ਹੋਏ ਪੱਤਰਕਾਰਤਾ ਅਤੇ ਮੀਡਿਆ ਵਿੱਚ ਫਰਕ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਮੋਨੋਪਲੀ ਨੂੰ ਤੋੜਨ ਲਈ ਵੱਡਾ ਸੰਗਰਸ਼ ਵਿੱਢਣ ਦੀ ਲੋੜ ਹੈ |
Sunday, November 13, 2022
ਡੇਲੀ ਪੋਸਟ ਮੀਡੀਆ ਦੇ ਕੈਮਰਾ ਮੈਂਨ ਅਮਿਤ ਨੇ ਇਮਾਨਦਾਰੀ ਦੀ ਦਿਤੀ ਮਿਸਾਲ:
ਬੰਗਾ 13 ਨਵੰਬਰ ( ਮਨਜਿੰਦਰ ਸਿੰਘ ) ਅੱਜ ਕਰੀਬ ਰਾਤ 8 ਵਜੇ ਇਮਾਨਦਾਰੀ ਦੀ ਮਿਸਾਲ ਸਾਮਣੇ ਆਈ ਜਦੋ ਇਲੈਕਟੋਨਿਕ ਸੋਸ਼ਲ ਮੀਡਿਆ ਦੇ ਮੁਲਾਜਮ ਅਮਿਤ ਵਾਸੀ ਬੰਗਾ ਜੋ ਡੇਲੀ ਪੋਸਟ ਮੀਡਿਆ ਵਿੱਚ ਲੁਧਿਆਣਾ ਵਿੱਖੇ ਸੇਵਾਵਾਂ ਨਿਭਾ ਰਹੇ ਹਨ ਅਤੇ ਰੋਜਾਨਾ ਬੰਗਾ ਤੋਂ ਲੁਧਿਆਣਾ ਆਪਣੇ ਮੋਟਰ ਸਾਈਕਲ ਤੋ ਅਪ ਡਾਊਨ ਕਰਦੇ ਹਨ | ਅੱਜ ਕਰੀਬ ਰਾਤ 8ਵਜੇ ਜਦੋ ਉਹ ਬੰਗਾ ਦੇ ਬੱਸ ਸਟੈਂਡ ਤੋ ਹੁੰਦੇ ਹੋਏ ਆਪਣੇ ਘਰ ਜਾ ਰਹੇ ਸਨ ਤਾ ਉਨ੍ਹਾਂ ਨੂੰ ਸੜਕ ਤੇ ਡਿੱਗਾ ਇਕ ਛੋਟਾ ਲੇਡੀ ਪਰਸ ਮਿਲਿਆ ਜਿਸ ਵਿੱਚ ਭਾਰਤੀ ਰੁਪਏ ਅਤੇ ਕੁਝ ਏ ਟੀ ਮੈ ਪਰਸ ਮਾਲਕਣ ਦੀ ਤਸਵੀਰ ਅਤੇ ਪਰਿਵਾਰ ਦੇ ਆਈ ਡੀ ਕਾਰਡ ਸਨ(ਮਿਲੇ ਪਰਸ ਦੀ ਮਾਲਕਨ ਸ਼ਿਲਪਾ ਦੀ ਤਸਵੀਰ ਜਿਸ ਦੀ ਮਦਦ ਨਾਲ ਪਰਸ ਸ਼ਿਲਪਾ ਤਕ ਪਹੁੰਚਾਇਆ ਗਿਆ )
ਇਸ ਉਪਰੰਤ ਅਮਿਤ ਨੇ ਸਾਡੇ ਮੀਡਿਆ ਬੰਗਾ ਇੰਚਾਰਜ ਮਨਜਿੰਦਰ ਸਿੰਘ ਅਤੇ ਬੰਗਾ ਦੇ ਉਗੇ ਸਮਾਜ ਸੇਵਕ ਗੁਲਸ਼ਨ ਕੁਮਾਰ ਨੂੰ ਇਸ ਬਾਰੇ ਦੱਸਿਆ ਗੁਲਸ਼ਨ ਕੁਮਾਰ ਅਤੇ ਅਮਿਤ ਦੇ ਉਪਰਲੇ ਅਤੇ ਨੌਜਵਾਨ ਔਰਤ ਦੀ ਪਰਸ ਵਿੱਚੋਂ ਮਿਲੀ ਤਸਵੀਰ ਨਾਲ ਸਾਡੀ ਟੀਮ ਨੇ ਪ੍ਰਸ ਦੀ ਮਾਲਕਣ ਸ਼ਿਲਪਾ ਪੁੱਤਰੀ ਸੁਬਾਸ਼ ਚੰਦਰ ਵਾਸੀ ਕਜਲਾ ਰੋਡ ਦਾ ਘਰ ਲੱਭ ਲਿਆ ਅਤੇ ਉਸ ਦਾ ਪਰਸ ਅਮਿਤ ਨੇ ਉਸ ਨੂੰ ਵਾਪਸ ਕਰਦੇ ਹੋਏ ਅਗੇ ਤੋ ਧਿਆਨ ਰੱਖਣ ਲਈ ਕਿਹਾ ਅਤੇ ਸਮਾਜ ਨੂੰ ਵੀ ਸੁਨੇਹਾ ਦਿਤਾ ਕਿ ਜੇ ਇਸ ਤਰਾਂ ਕੋਈ ਸਾਮਾਨ ਮਿਲਦਾ ਹੈ ਤਾਂ ਉਪਰਾਲਾ ਕਰ ਕੇ ਜਿਸ ਦਾ ਹੈ ਉਸ ਤਕ ਪਹੁੰਚਾ ਕੇ ਇਮਾਨਦਾਰੀ ਨੂੰ ਜਿੰਦਾ ਰੱਖਿਆ ਜਾਵੇ ਇਹ ਗੁਵਾਚਾ ਪਰਸ ਮਿਲਣ ਤੇ ਮੈਡਮ ਸ਼ਿਲਪਾ ਨੇ ਅਮਿਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਪੈਸੇ ਨਾਲੋਂ ਜਰੂਰੀ ਡਾਕੂਮੈਂਟ ਇਸ ਪ੍ਰਸ ਵਿੱਚ ਸਨ ਇਸ ਲਈ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਗਵਾਚਾ ਪ੍ਰਸ ਮੈਨੂੰ ਦਿਤਾ, ਹੈ |
Saturday, November 5, 2022
ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਰੀਲੀਜ਼
ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ , ਟੂਰਨਾਮੈਂਟ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕਰਦੇ ਹੋਏ
ਬੰਗਾ 5, ਨਵੰਬਰ( ਮਨਜਿੰਦਰ ਸਿੰਘ )ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਬੰਗਾ ਵੱਲੋਂ 24ਵੇਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਰੀਲੀਜ਼ ਕੀਤਾ ਗਿਆ। ਟੂਰਨਾਮੈਂਟ ਕਮੇਟੀ ਦੀ ਮੀਟਿੰਗ ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਸਬੰਧੀ ਪ੍ਰੈਸ ਸਕੱਤਰ ਹਰਬੰਸ ਹੀਉਂ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ 24ਵਾਂ ਰਾਜ ਪੱਧਰੀ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਪਰਮਜੀਤ ਕਾਹਮਾ ਅਤੇ ਹਰਜਗਦੀਸ਼ ਸਿੰਘ ਮਾਨ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਲੰਗਰ ਦੀ ਸੇਵਾ ਜਸਵੰਤ ਖਟਕੜ ਦੀ ਨਿਗਰਾਨੀ ਹੇਠ ਪਿਆਰਾ ਸਿੰਘ ਕਾਹਮਾ ਫੋਰਮੈਨ ਕਰਨਗੇ। ਫੁੱਟਬਾਲ ਗਰਾਊਂਡ ਦੀ ਸਜਾਵਟ ਦਾ ਕੰਮ ਚਰਨਜੀਤ ਕੁਮਾਰ ਸ਼ਰਮਾ ਅਤੇ ਅਮਨਦੀਪ ਥਾਂਦੀ ਕਰਨਗੇ। ਸੌਵੀਨਾਰ ਹਰਬੰਸ ਹੀਉਂ ਤਿਆਰ ਕਰਵਾਉਣਗੇ। ਅੱਜ ਦੀ ਮੀਟਿੰਗ ਵਿਚ ਕਸ਼ਮੀਰੀ ਲਾਲ ਮੰਗੂਵਾਲ, ਤਰਲੋਚਨ ਸਿੰਘ ਪੂੰਨੀ, ਦਲਜੀਤ ਸਿੰਘ ਸੁੱਜੋਂ, ਜਸਵੰਤ ਖਟਕੜ, ਸੁੱਚਾ ਸਿੰਘ ਪੀਟੀਆਈ, ਚਰਨਜੀਤ ਕੁਮਾਰ ਸ਼ਰਮਾ, ਅਮਨਦੀਪ ਥਾਂਦੀ, ਸਰਬਜੀਤ ਮੰਗੂਵਾਲ, ਨਰਿੰਦਰ ਮਾਹੀ, ਪਿਆਰਾ ਸਿੰਘ ਕਾਹਮਾ ਆਦਿ ਹਾਜ਼ਰ ਹੋਏ। ਅਗਲੀ ਮੀਟਿੰਗ 21 ਨਵੰਬਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਹੋਵੇਗੀ।
सतगुरू नानक परगटिया मिटी धुंध जग चानन होया जयों कर सूरज निकलिया, तारे छुप अंधेर पलोआ"****डैरिक इंटरनेशनल बंगा में मनाई गई 'गुरु नानक' जयंती :
गुरु नानक जयंती प्रतिवर्ष कार्तिक मास की पूर्णिमा को मनाई जाती है। डैरिक इंटरनेशन स्कूल बंगा में श्री गुरु नानक जयंती श्रद्धा एवं उल्लास के साथ मनाई गई।
इस अवसर पर शब्द 'जो मांगे ठाकुर अपने से' का उच्चारण कक्षा (छठी ) मूल मंत्र का उच्चारण अमरीन और रमनदीप कक्षा (आठवीं) तथा अलीशा और जसनूर कक्षा (सातवीं) ने मूल मंत्र का उच्चारण किया। हरशरण कक्षा (आठवीं) ने कविता रूप में गुरु के भावों का उच्चारण किया। मनप्रीत कक्षा (आठवीं) ने गुरु जी के जीवन को शिक्षाओं के साथ बताया।
इस अवसर पर स्कूल के माननीय प्रधानाचार्या श्रीमती नीना भारद्वाज जी ने गुरु नानक देव जी की शिक्षाओं को याद करते हुए छात्रों को गुरु जी के शब्द से संबोधित किया।" सो क्यों मंदा आखिए, जित जन्मे रजान" भाव स्त्री को संसार में उच्च सम्मान मिलना चाहिए।
" अव्वल अल्लाह नूर उपाय
कुदरत के सब बंदे
एक नूर ते सब जग उपजा
सभी इंसान उस ईश्वर के नूर से ही उपजे हैं, इसलिए कोई बड़ा - छोटा नहीं सब बराबर है। अंत में प्रिंसिपल साहिबा ने कहा कि गुरु नानक देव जी की शिक्षा का मूल निचोड़ यही है कि परमात्मा एक अनंत, सर्वशक्तिमान और सत्य है। कीरत करो, नाम जपो, वंड छको उपदेशों को मानते हुए हमें अपने जीवन को सफल बनाना चाहिए।
छात्रों को कक्षाओं में श्री गुरु नानक देव जी के जीवन तथा शिक्षाओं से संबंधित डॉक्यूमेंट्री दिखाई गई। स्कूल के माननीय प्रिंसिपल जी ने सभी को गुरु पूर्व की शुभकामनाएं दी।
Thursday, November 3, 2022
ਥਾਣਾ ਸਦਰ ਬੰਗਾ ਪੁਲਿਸ ਵੱਲੋਂ ਹੈਰੋਇਨ ਸਮੇਤ 2 ਕਾਬੂ , ਮਾਮਲਾ ਦਰਜ:
ਬੰਗਾ3, ਨਵੰਬਰ (ਮਨਜਿੰਦਰ ਸਿੰਘ ) ਥਾਣਾ ਸਦਰ ਬੰਗਾ ਪੁਲਿਸ ਵੱਲੋਂ 4 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ¦ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਬੰਗਾ ਦੇ ਐੱਸ ਐੱਚ ਓ ਮਹਿੰਦਰ ਸਿੰਘ ਨੇ ਦੱਸਿਆ
ਕਿ ਉਹ ਪੁਲਿਸ ਪਾਰਟੀ ਸਮੇਤ ਮੁਕੰਦਪੁਰ ਰੋਡ ਤੋਂ ਪਿੰਡ ਗੋਸਲਾਂ ਵਾਲੇ ਪਾਸੇ ਗਸ਼ਤ ਕਰ ਰਹੇ ਸਨ ਤਾਂ ਪਿੰਡ ਗੋਸਲਾਂ ਤੋਂ ਥੋੜ੍ਹਾ ਪਹਿਲਾਂ 2 ਆਦਮੀ ਖੜ੍ਹੇ ਦਿਖਾਈ ਦਿੱਤੇ ਜੋ ਪੁਲਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਆਪਣੇ ਖੱਬੇ ਹੱਥ ਖੇਤਾਂ ਵੱਲ ਨੂੰ ਮੁੜ ਪਏ । ਮੁੱਖ ਥਾਣਾ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਜਦੋਂ ਗੱਡੀ ਵਿੱਚੋਂ ਉਤਰ ਕੇ ਇਨ੍ਹਾਂ ਨੂੰ ਰੁਕਣ ਲਈ ਕਿਹਾ ਤਾਂ ਇੱਕ ਖੂੰਡੀ ਫੜੇ ਆਦਮੀ ਨੇ ਆਪਣੇ ਸੱਜੇ ਹੱਥ ਵਿੱਚ ਫੜਿਆ ਪਾਰਦਰਸ਼ੀ ਲਿਫਾਫਾ ਸੁੱਟ ਦਿੱਤਾ ਅਤੇ ਇਸੇ ਤਰ੍ਹਾਂ ਦੂਸਰੇ ਆਦਮੀ ਨੇ ਵੀ ਆਪਣੇ ਸੱਜੇ ਹੱਥ ਵਿੱਚ ਫੜਿਆ ਪਾਰਦਰਸ਼ੀ ਲਫਾਫਾ ਸੜਕ ਤੇ ਸੁੱਟ ਦਿੱਤਾ।ਜਿਨ੍ਹਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਸੜਕ ਤੇ ਸੁੱਟੇ ਗਏ ਛੋਟੇ ਪਾਰਦਰਸ਼ੀ ਲਿਫ਼ਾਫ਼ਿਆਂ ਨੂੰ ਚੈੱਕ ਕਰਨ ਤੇ ਦੋਨਾਂ ਵਿੱਚੋਂ 2-2ਗ੍ਰਾਮ ਹੈਰੋਇਨ ਬਰਾਮਦ ਹੋਈ । ਕਾਬੂ ਕੀਤੇ ਦੋਸ਼ੀਆਂ ਦੀ ਪਹਿਚਾਣ ਰਾਜਾ ਸਿੰਘ ਉਰਫ ਰਾਜੂ ਪੁੱਤਰ ਤਰਸੇਮ ਸਿੰਘ ਅਤੇ ਮੁਖਤਿਆਰ ਸਿੰਘ ਉਰਫ ਮੁੱਖਾ ਪੁੱਤਰ ਪਿਆਰਾ ਰਾਮ ਦੋਨੋਂ ਵਾਸੀਆਨ ਪਿੰਡ ਗੋਸਲ ਥਾਣਾ ਸਦਰ ਬੰਗਾ ਵਜੋਂ ਹੋਈ ਹੈ । ਜਿਨ੍ਹਾਂ ਖ਼ਿਲਾਫ਼ ਧਾਰਾ 21,29-61 ਐਨ ਡੀ ਪੀ ਐੱਸ ਐਕਟ ਤਹਿਤ ਮਾਮਲਾ ਦਰਜ ਕਰਨ ਉਪਰੰਤ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪਲਿਸ ਰਿਮਾਂਡ ਲਿਆ ਗਿਆ ਹੈ ਰਿਮਾਂਡ ਦੌਰਾਨ ਦੋਸ਼ੀਆਂ ਤੋਂ ਪੁੱਛ ਪੜਤਾਲ ਕਰਨ ਉਪਰੰਤ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...