Tuesday, March 31, 2020

ਉਘੇ ਸਮਾਜ ਸੇਵਕ ਤੂਰ ਬਰਨਾਲਾ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਗਰੀਬਾਂ ਲੋਕਾਂ ਲਈ ਲੰਗਰ ਵਰਤ ਰਿਹਾ

ਨਵਾਂਸ਼ਹਿਰ 31ਮਾਰਚ( ਪ ਪ ) ਉਘੇ ਸਮਾਜ ਸੇਵਕ ਬਲਿਊ ਮੂਨ ਅਤੇ ਸਿਲਵਰ ਦੀਵ ਦੇ ਸੰਚਾਲਕ ਇੰਦਰ
ਦੀਪ ਸਿੰਘ ਤੂਰ ਨੇ ਦੱਸਿਆ ਕਿ ਦੁਨੀਆ ਭਰ ਵਿਚ ਕੁਦਰਤੀ ਆਫ਼ਤ ਕਰੋਨਾ ਵਾਇਰਸ ਅਤੇ ਕਰਫਿਊ ਵਿਚ ਝੂਗੀਆਂ ਝੌਂਪੜੀਆਂ ਅਤੇ ਮਜ਼ਦੂਰਾਂ  ਵਰਗ  ਪ੍ਰਭਾਵਿਤ ਹੋਣ ਕਰਕੇ ਆਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦ ਪਰਿਵਾਰਾਂ ਨੂੰ ਲੰਗਰ ਉਨਾਂ ਦੇ ਘਰਾਂ ਵਿਚ ਪਹੁਚਾਇਆ ਜਾਂ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਅੌਖੀ ਘੜੀ ਵਿੱਚ ਗਰੀਬਾਂ ਲੋੜਵੰਦਾਂ ਦੀ ਮਦਦ ਕਰਨੀ ਬਹੁਤ ਹੀ ਇੰਨਸਾਨੀਅਤ ਤੇ ਕਰਨੀ ਚਾਹੀਦੀ ਹੈ।ਸਮਾਜ ਸੇਵਕ ਤੂਰ ਬਰਨਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ , ਅਕਾਲੀ ਦਲ, ਬਸਪਾ,ਆਪ ਪਾਰਟੀ, ਆਦਿ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ।
         ‌ ਉਨ੍ਹਾਂ ਕਿਹਾ ਕਿ ਹਰ ਪਾਰਟੀ ਵਰਕਰਾਂ ਅਤੇ ਲੀਡਰਾਂ ਨੂੰ ਮਨੁੱਖਤਾ ਦੇ ਭਲੇ ਲਈ ਅੱਗੇ ਆਉਣ ਦੀ ਅਪੀਲ ਕੀਤੀ।ਇਸ ਮੋਕੇ ਸੋਹਨ ਸਿੰਘ ਉੱਪਲ, ਰਮਨ ਨੰਬਰਦਾਰ ਮਹਾਲੌ, ਅਨਿਲ ਕੋਤਵਾਲ, ਆਦਿ ਹਾਜ਼ਰ ਸਨ।


ਬੰਗਾ ਦੇ ਸੀਲ ਕੀਤੇ ਪਿੰਡਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦੇਵਾਂਗੇ-ਐਸ ਡੀ ਐਮ ਗੌਤਮ ਜੈਨ

ਬੰਗਾ, 31 ਮਾਰਚ-
ਐਸ ਡੀ ਐਮ ਬੰਗਾ ਗੌਤਮ ਜੈਨ ਨੇ ਬੰਗਾ ਦੇ ਕੋਰੋਨਾ ਵਾਇਰਸ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਮੁਕੰਮਲ ‘ਲਾਕ ਡਾਊਨ’ ਕੀਤੇ ਪਿੰਡਾਂ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਉਣ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਮਰੀਜ਼ਾਂ ਦੀ ਮੰਗ ’ਤੇ ਲੁਧਿਆਣਾ, ਜਲੰਧਰ ਅਤੇ ਚੰਡੀਗੜ੍ਹ ਤੱਕ ਤੋਂ ਜੀ ਓ ਜੀਜ਼ ਅਤੇ ਹੋਰ ਸਰਕਾਰੀ ਕਰਮਚਾਰੀਆਂ ਰਾਹੀਂ ਦਵਾਈਆਂ ਦੀ ਮੰਗ ਪੂਰੀ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਮੁਸ਼ਕਿਲ ਦੀ ਘੜੀ ’ਚ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਦਿਖਾਏ ਜਾ ਰਹੇ ਹੌਂਸਲੇ ਅਤੇ ਦਲੇਰੀ ਲਈ ਇਨ੍ਹਾਂ ਦਾ ਧੰਨਵਾਦੀ ਹੈ ਅਤੇ ਆਪਣੇ ਵੱਲੋਂ ਇਨ੍ਹਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਉਣ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ’ਚ ਲੋੜੀਂਦੇ ਰਾਸ਼ਨ, ਗੈਸ ਸਿਲੰਡਰ, ਨਿਰਵਿਘਨ ਬਿਜਲੀ ਅਤੇ ਪਾਣੀ ਦੀ ਸਪਲਾਈ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਠਲਾਵਾ ’ਚ ਵੀ ਸਹਿਕਾਰੀ ਮੰਡੀਕਰਣ ਸਭਾ ਬੰਗਾ ਰਾਹੀਂ ਰਾਸ਼ਨ ਦੀ ਸਪਲਾਈ ਨਿਰੰਤਰ ਜਾਰੀ ਹੈ, ਜਿਸ ਦਾ ਸੰਚਾਲਨ ਪਿੰਡ ਦੇ ਵਿਅਕਤੀਆਂ ਵੱਲੋਂ ਆਪਣੇ ਤੌਰ ’ਤੇ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਖੁਦ ਵੀ ਸਰਕਾਰ ਦੀ ਤਰਫੋਂ ਵੀ ਪਿੰਡ ’ਚ ਕੁੱਝ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸੇ ਤਰ੍ਹਾਂ ਉਨ੍ਹਾਂ ਵੱਲੋਂ ਅਤੇ ਡੀ ਐਸ ਪੀ ਨਵਨੀਤ ਸਿੰਘ ਮਾਹਲ ਵੱਲੋਂ ਦਵਾਈਆਂ ਦੀਆਂ ਲੋੜਾਂ ਨੂੰ ਪੂਰਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੇ ਜ਼ਿਲ੍ਹੇ ’ਚ ਲੋੜਵੰਦ ਪਰਿਵਾਰਾਂ ਦੀ ਸੂਚੀ ਬਣਾਈ ਗਈ ਹੈ, ਜਿਨ੍ਹਾਂ ਨੂੰ ਸਰਕਾਰ ਵੱਲੋਂ ਰਾਸ਼ਨ ਕਿੱਟਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ ਕੀਤੇ ਗਏ 361 ਟੈਸਟਾਂ ’ਚੋਂ 358 ਟੈਸਟ ਪਠਲਾਵਾ ਦੇ ਸਵ. ਬਲਦੇਵ ਸਿੰਘ ਦੇ ਸੰਪਰਕਾਂ ’ਚੋਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਟੈਸਟਾਂ ’ਚੋਂ ਪਾਜ਼ੇਟਿਵ ਪਾਏ ਗਏ 18 ਪਰਿਵਾਰਿਕ ਮੈਂਬਰਾਂ ਤੇ ਹੋਰ ਵਿਅਕਤੀਆਂ ਦਾ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਇਸ ਸਾਰੇ ਇਲਾਜ ਅਧੀਨ ਵਿਅਕਤੀ ਬਿਲਕੁਲ ਤੰਦਰੁਸਤ ਹਨ।
ਐਸ ਡੀ ਐਮ ਅਨੁਸਾਰ ਪ੍ਰਸ਼ਾਸਨ ਵੱਲੋਂ ਜਿੱਥੇ ਪਠਲਾਵਾ ਤੇ ਨਾਲ ਲਗਦੇ ਪਿੰਡਾਂ ’ਚ ਲੋਕਾਂ ਦੀ ਸਿਹਤ ਜਾਂਚ ਦੇ ਪੁਖਤਾ ਪ੍ਰਬੰਧ ਕਰਦੇ ਹੋਏ ਪਠਲਾਵਾ ਅਤੇ ਮਹਿਲ ਗਹਿਲਾਂ ਵਿਖੇ 24 ਘੰਟੇ ਮੈਡੀਕਲ ਟੀਮ ਬਿਠਾਈ ਗਈ ਹੈ ਜਦਕਿ ਸੁੱਜੋਂ ਦੇ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਵੀ ਸਿਹਤ ਸੇਵਾਵਾਂ ਸ਼ਾਮ 5 ਵਜੇ ਤੱਕ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਠਲਾਵਾ ਦੇ ਉਨ੍ਹਾਂ ਵਿਅਕਤੀਆਂ ਜਿਨ੍ਹਾਂ ਨੂੰ ਓਟ ਸੈਂਟਰ ਤੋਂ ਨਸ਼ਾ ਮੁਕਤੀ  ਲਈ ਦਵਾਈ ਦੀ ਲੋੜ ਸੀ, ਉਹ ਵੀ ਪਿੰਡ ’ਚ ਹੀ ਮੁਹੱਈਆ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਪਠਲਾਵਾ ਦੇ ਲੋਕਾਂ ਦੀ ਮੰਗ ’ਤੇ  ਮੈਡੀਕਲ ਟੀਮਾਂ ਡਬਲ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ’ਚੋਂ ਇੱਕ ਟੀਮ ਮੈਡੀਕਲ ਸਪੈਸ਼ਲਿਸਟ ਸਮੇਤ ਪਿੰਡ ਦੇ ਲੋਕਾਂ ਦੀ ਰੁਟੀਨ ਸਿਹਤ ਜਾਂਚ ਲਈ ਪਿੰਡ ’ਚ ਤੇ ਦੂਸਰੀ ਬਾਹਰ ਨਾਕੇ ’ਤੇ ਮੁਸਤੈਦ ਰੱਖੀ ਗਈ ਹੈ।
ਐਸ ਡੀ ਐਮ ਸ੍ਰੀ ਜੈਨ ਨੇ ਸੀਲ ਕੀਤੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ’ਚ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਦੇਣ ਤਾਂ ਜੋ ਇਸ ਵਾਇਸਰ ਖ਼ਿਲਾਫ਼ ਸਾਂਝੇ ਤੌਰ ’ਤੇ ਸ਼ੁਰੂ ਕੀਤੀ ਲੜਾਈ ਨੂੰ ਉਨ੍ਹਾਂ ਦੇ ਸਹਿਯੋਗ ਨਾਲ ਜਿੱਤਿਆ ਜਾ ਸਕੇ।
ਫ਼ੋਟੋ ਕੈਪਸ਼ਨ: ਜੀ ਓ ਜੀ ਤਹਿਸੀਲ ਹੈਡ ਸ਼ਰਨਜੀਤ ਸਿੰਘ ਬੰਗਾ ਦੇ ਸੀਲ ਕੀਤੇ ਇੱਕ ਪਿੰਡ ਦੇ ਵਸਨੀਕ ਨੂੰ ਬਾਹਰੋਂ ਮੰਗਵਾਈ ਦਵਾਈ ਦੀ ਸਪਲਾਈ ਸੌਂਪਦੇ ਹੋਏ

Monday, March 30, 2020

ਨਿੱਜੀ ਹਸਪਤਾਲਾਂ ਨੂੰ ਕੋਰੋਨਾ ਦੇ ਲੱਛਣਾਂ ਦੀ ਜਾਣਕਾਰੀ ਸਿਵਲ ਨਿੱਜੀ ਹਸਪਤਾਲਾਂ ਨੂੰ ਕੋਰੋਨਾ ਦੇ ਲੱਛਣਾਂ ਦੀ ਜਾਣਕਾਰੀ ਸਿਵਲ ਸਰਜਨ ਨੂੰ ਭੇਜਣੀ ਲਾਜ਼ਮੀ



ਨਵਾਂਸ਼ਹਿਰ, 30 ਮਾਰਚ-(ਚੇਤ ਰਾਮ ਰਤਨ)
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ  ਇੱਥੇ ਆਖਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ’ਚ ਇੰਨਟੈਂਸਿਵ ਕੇਅਰ ਵਾਰਡ ਬਣਾਏ ਜਾਣਗੇਬ ਜਿੱਥੇ ਵੈਂਟੀਲੇਟਰ ਸਮੇਤ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਹੋਣਗੀਆਂ। 
 ਸਿਹਤ ਵਿਭਾਗ ਕੋਲ ਜ਼ਿਲ੍ਹਾ ਹਸਪਤਾਲਾਂ ’ਚ ਲਾਏ ਜਾਣ ਵਾਲੇ 50 ਵੈਂਟੀਲੇਟਰਾਂ ਦੀ ਸਪਲਾਈ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ  ਨਵਾਂਸ਼ਹਿਰ ਨੂੰ ਦੋ ਵੈਂਟੀਲੇਟਰਾਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ,।  ਜ਼ਿਲ੍ਹੇ ’ਚ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਜੇਕਰ ਕਿਸੇ ਮਰੀਜ਼ ਨੂੰ ਹੰਗਾਮੀ ਹਾਲਤ ’ਚ ਵੈਂਟੀਲੇਟਰ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਉਸ ਨੂੰ ਨੇੜਲੇ ਜ਼ਿਲ੍ਹੇ ’ਚ ਤਬਦੀਲ ਕਰ ਲਿਆ ਜਾਵੇਗਾ।ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਫੈਲਾਅ ਤੋਂ ਬਾਅਦ ਬਣੀ ਸਥਿਤੀ ਨੂੰ ਸੰਭਾਲਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। 
            ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਜੰਗੀ ਪੱਧਰ ’ਤੇ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ ਅਤੇ ਆਪਣੇ ਯਤਨਾਂ ’ਚ ਇਸ ਦੇ ਖਾਤਮੇ ਤੱਕ ਢਿੱਲ ਨਹੀਂ ਆਉਣ ਦੇਵੇਗਾ। ਸਮੂਹ ਨਿੱਜੀ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ ਉਹ ਫਲੂ ਤੋਂ ਪੀੜਤ ਮਰੀਜ਼ਾਂ ਬਾਰੇ ਰੋਜ਼ਾਨਾ ਸਿਵਲ ਸਰਜਨ ਨੂੰ ਰਿਪੋਰਟ ਦੇਣ। ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗ ।ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਿਲ੍ਹੇ ’ਚ ਆਟਾ ਮਿੱਲਾਂ ਨੂੰ ਨਿਯਮਿਤ ਆਧਾਰ ’ਤੇ ਚਲਾਉਣ ਲਈ  ਜ਼ਰੂਰਤ ਮੰਦਰ ਲੋਕਾਂ ਨੂੰਰੋਟੀ ਖਾਣਾ  ਬਨਾਉਣ ਵਾਸਤੇ ਮੁਸ਼ਕਿਲ ਨਾ ਆਵੇ।
                 ਪੰਜਾਬ ਵਿੱਚ ਕੋਵਿਡ-19 ਕੇਸਾਂ ਦੀ ਤਾਜ਼ਾ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਖੁਸ਼ਕਿਸਮਤੀ ਨਾਲ ਸਵਾਰੀਆਂ ਹੀ ਰਿਪੋਰਟਾਂ ਨੈਗਟਿਵ ਆਈਆਂ ਹਨ। ਸ਼ਹੀਦ ਭਗਤ ਸਿਘ ਨਗਰ ’ਚ ਹੁਣ ਤੱਕ 123 ਸੈਂਪਲ ਨੈਗੇਟਿਵ ਆਉਣ ਬਾਰੇ ਅਤੇ 19 ਪਾਜ਼ੇਟਿਵ ਆਏਂ ਹਨ । ਮੀਟਿੰਗ ਵਿੱਚ  ਅੰਗਦ ਸਿੰਘ ਵਿਧਾਇਕ ਨਵਾਂਸ਼ਹਿਰ, ਐਮ ਐਲ ਏ ਚੌ. ਦਰਸ਼ਨ ਲਾਲ ਮੰਗੂਪੁਰ ਬਲਾਚੌਰ, ਡੀ ਸੀ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ ਅਦਿਤਿਆ ਉੱਪਲ, ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਅਤੇ ਹੋਰ ਅਧਿਕਾਰੀ ਮੌਜੂਦ ਸਨ।


ਨਵਾਂਸ਼ਹਿਰ, 30 ਮਾਰਚ-(ਚੇਤ ਰਾਮ ਰਤਨ)
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ  ਇੱਥੇ ਆਖਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ’ਚ ਇੰਨਟੈਂਸਿਵ ਕੇਅਰ ਵਾਰਡ ਬਣਾਏ ਜਾਣਗੇਬ ਜਿੱਥੇ ਵੈਂਟੀਲੇਟਰ ਸਮੇਤ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਹੋਣਗੀਆਂ। 
 ਸਿਹਤ ਵਿਭਾਗ ਕੋਲ ਜ਼ਿਲ੍ਹਾ ਹਸਪਤਾਲਾਂ ’ਚ ਲਾਏ ਜਾਣ ਵਾਲੇ 50 ਵੈਂਟੀਲੇਟਰਾਂ ਦੀ ਸਪਲਾਈ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ  ਨਵਾਂਸ਼ਹਿਰ ਨੂੰ ਦੋ ਵੈਂਟੀਲੇਟਰਾਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ,।  ਜ਼ਿਲ੍ਹੇ ’ਚ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਜੇਕਰ ਕਿਸੇ ਮਰੀਜ਼ ਨੂੰ ਹੰਗਾਮੀ ਹਾਲਤ ’ਚ ਵੈਂਟੀਲੇਟਰ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਉਸ ਨੂੰ ਨੇੜਲੇ ਜ਼ਿਲ੍ਹੇ ’ਚ ਤਬਦੀਲ ਕਰ ਲਿਆ ਜਾਵੇਗਾ।ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਫੈਲਾਅ ਤੋਂ ਬਾਅਦ ਬਣੀ ਸਥਿਤੀ ਨੂੰ ਸੰਭਾਲਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। 
            ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਜੰਗੀ ਪੱਧਰ ’ਤੇ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ ਅਤੇ ਆਪਣੇ ਯਤਨਾਂ ’ਚ ਇਸ ਦੇ ਖਾਤਮੇ ਤੱਕ ਢਿੱਲ ਨਹੀਂ ਆਉਣ ਦੇਵੇਗਾ। ਸਮੂਹ ਨਿੱਜੀ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ ਉਹ ਫਲੂ ਤੋਂ ਪੀੜਤ ਮਰੀਜ਼ਾਂ ਬਾਰੇ ਰੋਜ਼ਾਨਾ ਸਿਵਲ ਸਰਜਨ ਨੂੰ ਰਿਪੋਰਟ ਦੇਣ। ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗ ।ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਿਲ੍ਹੇ ’ਚ ਆਟਾ ਮਿੱਲਾਂ ਨੂੰ ਨਿਯਮਿਤ ਆਧਾਰ ’ਤੇ ਚਲਾਉਣ ਲਈ  ਜ਼ਰੂਰਤ ਮੰਦਰ ਲੋਕਾਂ ਨੂੰਰੋਟੀ ਖਾਣਾ  ਬਨਾਉਣ ਵਾਸਤੇ ਮੁਸ਼ਕਿਲ ਨਾ ਆਵੇ।
                 ਪੰਜਾਬ ਵਿੱਚ ਕੋਵਿਡ-19 ਕੇਸਾਂ ਦੀ ਤਾਜ਼ਾ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਖੁਸ਼ਕਿਸਮਤੀ ਨਾਲ ਸਵਾਰੀਆਂ ਹੀ ਰਿਪੋਰਟਾਂ ਨੈਗਟਿਵ ਆਈਆਂ ਹਨ। ਸ਼ਹੀਦ ਭਗਤ ਸਿਘ ਨਗਰ ’ਚ ਹੁਣ ਤੱਕ 123 ਸੈਂਪਲ ਨੈਗੇਟਿਵ ਆਉਣ ਬਾਰੇ ਅਤੇ 19 ਪਾਜ਼ੇਟਿਵ ਆਏਂ ਹਨ । ਮੀਟਿੰਗ ਵਿੱਚ  ਅੰਗਦ ਸਿੰਘ ਵਿਧਾਇਕ ਨਵਾਂਸ਼ਹਿਰ, ਐਮ ਐਲ ਏ ਚੌ. ਦਰਸ਼ਨ ਲਾਲ ਮੰਗੂਪੁਰ ਬਲਾਚੌਰ, ਡੀ ਸੀ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ ਅਦਿਤਿਆ ਉੱਪਲ, ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਪਠਲਾਵਾ ਦੇ ਸਬ ਸੈਂਟਰ ’ਚ ਸਥਾਈ ਟੀਮ ਕਰੇਗੀ ਪਿੰਡ ਦੇ ਲੋਕਾਂ ਦੀ ਸਿਹਤ ਜਾਂਚ-ਡੀ ਸੀ ਵਿਨੈ ਬਬਲਾਨੀਦਿਨ ’ਚ ਕੁੱਝ ਸਮਾਂ ਆਈ ਐਮ ਏ ਦਾ ਸਪੈਸ਼ਲਿਸਟ ਡਾਕਟਰ ਵੀ ਦੇਖੇਗਾ ਮਰੀਜ਼

ਬੰਗਾ, 30 ਮਾਰਚ (ਮਨਜਿੰਦਰ ਸਿੰਘ )
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇੱਥੇ ਦੱਸਿਆ ਕਿ ਪਾਜ਼ੇਟਿਵ ਕੇਸਾਂ ਤੋਂ ਬਾਅਦ ਸੀਲ ਕੀਤੇ ਪਠਲਾਵਾ ਪਿੰਡ ਦੇ ਲੋਕਾਂ ਦੀ ਸਿਹਤ ਜਾਂਚ ਲਈ ਪਠਲਾਵਾ ਦੇ ਸਬ ਸੈਂਟਰ ’ਚ ਸਥਾਈ ਟੀਮ ਅੱਜ ਸ਼ਾਮ ਤੋਂ ਹੀ ਕਾਰਜਸ਼ੀਲ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਠਲਾਵਾ ਅਤੇ ਮਾਹਿਲ ਗਹਿਲਾਂ ਵਿਖੇ 24 ਘੰਟੇ ਲਈ ਮੈਡੀਕਲ ਟੀਮਾਂ ਪਹਿਲਾਂ ਤੋਂ ਹੀ ਤਾਇਨਾਤ ਹਨ ਪਰੰਤੂ ਪਿੰਡ ਪਠਲਾਵਾ ਦੇ ਵਸਨੀਕਾਂ ਵੱਲੋਂ ਪਿੰਡ ’ਚ ਬਣੇ ਸਬ ਸੈਂਟਰ ਨੂੰ ਪੱਕੇ ਰੂਪ ’ਚ ਚਾਲੂ ਕਰਨ ਦੀ ਕੀਤੀ ਜਾ ਰਹੀ ਮੰਗ ’ਤੇ ਇਹ ਪ੍ਰਬੰਧ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਡੀਕਲ ਟੀਮ ਦੇ ਨਾਲ-ਨਾਲ ਮੰਗਲਵਾਰ ਤੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮੱਦਦ ਨਾਲ ਇੱਕ ਸਪੈਸ਼ਲਿਸਟ ਡਾਕਟਰ ਵੀ ਰੋਜ਼ਾਨਾ ਪਠਲਾਵਾ ਜਾਵੇਗਾ ਅਤੇ ਮਰੀਜ਼ਾਂ ਦੀ ਜਾਂਚ ਕਰੇਗਾ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੂੰ ਲੋੜੀਂਦੇ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ ਉਨ੍ਹਾਂ ਵੱਲੋਂ ਮੌਕੇ ’ਤੇ ਆਪਣੇ ਪ੍ਰਤੀਨਿਧ ਵਜੋਂ ਡਾ. ਦਵਿੰਦਰ ਢਾਂਡਾ ਨੂੰ ਰੋਜ਼ਾਨਾ ਭੇਜਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਪਠਲਾਵਾ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਮੁਸ਼ਕਿਲ ਦੀ ਘੜੀ ’ਚ ਸਮੁੱਚਾ ਪ੍ਰਸ਼ਾਸਨ ਉਨ੍ਹਾਂ ਦੀ ਮੱਦਦ ’ਤੇ ਹੈ ਅਤੇ ਪਿੰਡ ਦੇ ਨਵਾਂਸ਼ਹਿਰ ਵਿਖੇ ਆਈਸੋਲੇਸ਼ਨ ’ਚ ਰੱਖੇ ਗਏ ਮਰੀਜ਼ਾਂ ’ਚੋਂ ਵੀਰਵਾਰ ਨੂੰ ਦੋ ਹਫ਼ਤੇ ਦਾ ਸਮਾਂ ਪੂਰਾ ਕਰਨ ਵਾਲੇ ਮਰੀਜ਼ਾਂ ਦਾ ਕੋਵਿਡ-19 ਟੈਸਟ ਫ਼ਿਰ ਤੋਂ ਕਰਵਾਇਆ ਜਾ ਰਿਹਾ ਹੈ।

Saturday, March 28, 2020

ਜ਼ਿਲ੍ਹੇ ਦੇ ਬੈਂਕਾਂ ’ਚ ਪਬਲਿਕ ਡੀਲਿੰਗ ਸਵੇਰੇ 8 ਵਜੇ ਤੋਂ 11 ਵਜੇ ਤੱਕ ਰਹੇਗੀਬੈਂਕ 30 ਮਾਰਚ ਤੋਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁਲ੍ਹੇ ਰਹਿਣਗੇ

ਨਵਾਂਸ਼ਹਿਰ, 28 ਮਾਰਚ(ਚੇਤ ਰਾਮ ਰਤਨ, ਮਨਜਿੰਦਰ ਸਿੰਘ )
ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਕੋਵਿਡ-19 ਕਰਫ਼ਿਊ ਦੌਰਾਨ ਲੋਕਾਂ ਨੂੰ ਵਿੱਤੀ ਸੰਸਥਾਂਵਾਂ ਨਾਲ ਲੈਣ ਦੇਣ ’ਚ ਆ ਰਹੀ ਮੁਸ਼ਕਿਲ ਨੂੰ ਦੇਖਦਿਆਂ ਜ਼ਿਲ੍ਹੇ ਦੇ ਬੈਂਕਾਂ ’ਚ ਪਬਲਿਕ ਡੀਲਿੰਗ ਸਵੇਰੇ 8 ਤੋਂ ਦਿਨ ਦੇ 11 ਵਜੇ ਤੱਕ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਬੈਂਕਾਂ ਦਾ ਸਟਾਫ਼ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕੰਮ ਕਰ ਸਕੇਗਾ। ਇਹ ਹੁਕਮ 30 ਮਾਰਚ ਤੋਂ ਲਾਗੂ ਹੋਣਗੇ।

ਕਰਫ਼ਿਊ ਦੌਰਾਨ ਵੱਖ-ਵੱਖ ਸ੍ਰੇਣੀਆਂ ਦੇ ਵਾਹਨਾਂ ਨੂੰ ਪਾਸ ਤੋਂ ਛੋਟ ਸਰਕਾਰੀ ਡਿਊਟੀ ਅਤੇ ਜ਼ਰੂਰੀ ਸੇਵਾਵਾਂ ’ਚ ਲੱਗੇ ਵਾਹਨਾਂ ਨੂੰ ਰਾਹਤ

ਨਵਾਂਸ਼ਹਿਰ, 28 ਮਾਰਚ ( ਚੇਤ ਰਾਮ ਰਤਨ, ਮਨਜਿੰਦਰ ਸਿੰਘ)
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਵੱਲੋਂ ਅੱਜ ਜ਼ਿਲ੍ਹੇ ’ਚ ਸਰਕਾਰੀ ਸੇਵਾਵਾਂ ਅਤੇ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ’ਚ ਲੱਗੇ ਵਾਹਨਾਂ ਨੂੰ ਕਰਫ਼ਿਊ ਪਾਸ ਤੋਂ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਨ੍ਹਾਂ ਵਾਹਨਾਂ ’ਚ ਪੰਜਾਬ ਅਤੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਦੀਆਂ ਆਨ ਡਿਊਟੀ ਗੱਡੀਆਂ, ਦੁੱਧ ਵਾਲੀਆਂ ਗੱਡੀਆਂ/ਸਾਈਕਲ/ਮੋਟਰ ਸਾਈਕਲ/ਰੇਹੜਾ, ਅਨਾਜ/ਕਣਕ/ਚੌਲ/ਦਾਲਾਂ/ਖਾਣ-ਪੀਣ ਦੇ ਸਮਾਨ ਦੀਆਂ ਗੱਡੀਆਂ/ਟ੍ਰੇਨਾਂ, ਸਬਜ਼ੀਆਂ/ਫ਼ਲ ਦੀਆਂ ਗੱਡੀਆਂ/ਰੇਹੜੀਆਂ/ਰਿਕਸ਼ਾ/ਥ੍ਰੀ ਵ੍ਹੀਲਰ, ਬ੍ਰੈਡੱ/ ਬੇਕਰੀ/ਰਸ/ਬਿਸਕੁੱਟ ਸਪਲਾਈ ਦੀਆਂ ਗੱਡੀਆਂ, ਐਲ ਪੀ ਜੀ ਗੈਸ ਦੀ ਸਪਲਾਈ ਦੀ ਗੱਡੀ, ਪੈਟਰੋਲ/ਡੀਜ਼ਲ ਦੀ ਸਪਲਾਈ ਦੀ ਗੱਡੀ, ਪਸ਼ੂਆਂ ਦੇ ਚਾਰੇ/ਕੈਟਲ ਫ਼ੀਡ ਵਾਲੀਆਂ ਗੱਡੀਆਂ, ਪੋਲਟਰੀ ਮੁਰਗੀਆਂ/ ਮੁਰਗੀਆਂ ਦੀ ਫ਼ੀਡ/ਆਂਡੇ ਦੀਆਂ ਢੋਆ-ਢੁਆਈ ਦੀਆਂ ਗੱਡੀਆਂ ਸ਼ਾਮਿਲ ਹਨ।
ਇਨ੍ਹਾਂ ’ਚ ਸਰਕਾਰੀ ਡਿਊਟੀ ਵਾਲੀ ਗੱਡੀਆਂ ਨੂੰ ਛੱਡ ਕੇ ਬਾਕੀਆਂ ’ਚ ਤਿੰਨ ਤੋਂ ਜ਼ਿਆਦਾ ਵਿਅਕਤੀਆਂ ਦੇ ਬੈਠਣ ਦੀ ਆਗਿਆ ਨਹੀਂ ਹੋਵੇਗੀ। ਹਰੇਕ ਗੱਡੀ ’ਚ ਸੈਨੇਟਾਈਜ਼ਰ ਅਤੇ ਬੈਠਣ ਵਾਲੇ ਵਿਅਕਤੀ ਦੇ ਮਾਸਕ ਜ਼ਰੂਰੀ ਹੋਵੇਗਾ।

ਆਟਾ ਚੱਕੀਆਂ ਤੇ ਕੋਰੀਅਰ ਸੇਵਾ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਚਲਣ ਦੀ ਮੰਜੂਰੀ

ਨਵਾਂਸ਼ਹਿਰ, 28 ਮਾਰਚ ( ਚੇਤ ਰਾਮ ਰਤਨ, ਮਨਜਿੰਦਰ ਸਿੰਘ)
ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਕੋਵਿਡ-19 ਕਰਫ਼ਿਊ ’ਚ ਲੋਕਾਂ ਦੀਆਂ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਕੁੱਝ ਹੋਰ ਛੋਟਾਂ ਦਿੰਦਿਆਂ ਆਟਾ ਚੱਕੀਆਂ ਅਤੇ ਕੋਰੀਅਰ ਸੇਵਾ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣ ਦੀ ਮਨਜੂਰੀ ਦਿੱਤੀ ਹੈ।
ਉਨ੍ਹਾਂ ਨੇ ਇਸ ਦੇ ਨਾਲ ਹੀ ਆਟਾ ਚੱਕੀਆਂ ’ਤੇ 2 ਮੀਟਰ ਦੇ ਫ਼ਾਸਲੇ ਨੂੰ ਬਰਕਰਾਰ ਰੱਖਣ, ਮਾਸਕ ਪਹਿਨਣ ਅਤੇ ਸੈਨੇਟਾਈਜ਼ਰ ਰੱਖਣਾ ਜ਼ਰੂਰੀ ਕਰਾਰ ਦਿੱਤਾ ਹੈ। ਇਹੀ ਸ਼ਰਤਾਂ ਕੋਰੀਅਰ ਸੇਵਾਵਾਂ ’ਤੇ ਵੀ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ ਕੋਵਿਡ-19 ਤਹਿਤ ਨਿਰਧਾਰਿਤ ਪ੍ਰੋਟੋਕਾਲ ਦੀ ਪਾਲਣਾ ਨਾ ਕੀਤੇ ਜਾਣ ’ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।

ਗੁਰਬਾਣੀ ਵੀਚਾਰ" ਪ੍ਰੋਗਰਾਮ ਆਕਾਸ-ਬਾਣੀ ਜਲੰਧਰ ਵਲੋਂ ਨਿਰਵਿਘਨ ਜਾਰੀ ਰੱਖਣ ਦੀ ਹੋਈ ਮੰਗ। : ਪਰਮਿੰਦਰ ਸਿੰਘਾ

ਨਵਾਂਸ਼ਹਿਰ28ਮਾਰਚ (ਚੇਤ ਰਾਮ ਰਤਨ) ਪ੍ਰੋ  ਪਰਮਿੰਦਰ ਸਿੰਘ ਸੁਪ੍ਰਿੰਟੈਂਡੈਂਟ ਸਿੱਖ ਮਿਸ਼ਨਰੀ ਕਾਲਜ਼ ਨਵਾਂਸ਼ਹਿਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ
ਆਲ ਇੰਡੀਆ ਰੇਡੀਓ ਜਲੰਧਰ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਜੂਨ 1984 ਤੋਂ ਸਵੇਰੇ 4:00 ਵਜੇ ਤੋਂ ਸਵੇਰੇ 6:00 ਵਜੇ ਤੱਕ ਅਤੇ ਸ਼ਾਮ 4:30 ਵਜੇ ਤੋਂ ਸ਼ਾਮ 5:30 ਵਜੇ ਤੱਕ ਗੁਰਬਾਣੀ ਕੀਰਤਨ ਸਿੱਧੇ ਪ੍ਰਸਾਰਿਤ  ਨੂੰ ਬੰਦ ਕੀਤਾ ਗਿਆ। ਉਨ੍ਹਾ ਕਿਹਾ ਕਿ ਹਰ ਰੋਜ਼ ਆਲ ਇੰਡੀਆ ਰੇਡੀਓ ਜਲੰਧਰ(ਜਦੋਂ ਤੋਂਂ ਰੇਡੀਓ ਸਟੇਸ਼ਨ ਜਲੰਧਰ ਸਥਾਪਿਤ ਹੋਇਆ) ਵਲੋਂ ਬਹੁਤ ਲੰਬੇ ਸਮੇਂ ਤੋਂ ਸ਼ਾਮ 5:30 ਵਜੇ ਤੋਂ 6:00 ਵਜੇ ਤੱਕ "ਗੁਰਬਾਣੀ ਵੀਚਾਰ" ਪ੍ਰੋਗਰਾਮ ਪ੍ਰਸਾਰਿਤ ਹੁੰਦਾ ਹੈ।ਜਿਸ ਵਿਚ ਗੁਰਬਾਣੀ ਕੀਰਤਨ ਅਤੇ ਇੱਕ ਸ਼ਬਦ ਦੀ ਵੀਚਾਰ ਕੀਤੀ ਜਾਂਦੀ ਹੈ। ਜਿਸ ਨੂੰ ਦੂਨੀਆਂ ਦੇ ਕੋਨੇ ਕੋਨੇ 'ਚ ਬੈਠੇ ਸਮੂਹ ਪੰਜਾਬੀ, ਗੁਰਬਾਣੀ ਪੇ੍ਮੀ ਅਤੇ ਹੋਰ ਸਰੋਤੇ ਆਪਣਾ ਕਾਰ-ਵਿਹਾਰ/ਕੰਮ-ਕਾਰ ਕਰਦੇ "ਗੁਰਬਾਣੀ ਵੀਚਾਰ"ਸਰਵਣ ਕਰਦੇ ਹਨ ਕੁਝ ਦਿਨਾਂ ਤੋਂ ਇਸ ਪ੍ਰਸਾਰਨ ਦੇ ਬੰਦ ਹੋਣ ਕਾਰਨ ਨਮੋਸ਼ੀ ਹੋਈ ਅਤੇ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਪੁਜੀ। ਅਨੇਕਾਂ ਲੋਕ ਇਸ "ਗੁਰਬਾਣੀ ਵੀਚਾਰ" ਪ੍ਰੋਗਰਾਮ ਤੋਂ ਵਾਂਝੇ ਰਹਿ ਗਏ।
       ਸਮੁੱਚੇ ਗੁਰਬਾਣੀ ਸ਼ਰਧਾਲੂਆਂ ਨੇ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ  "ਗੁਰਬਾਣੀ ਵੀਚਾਰ" ਪ੍ਰੋਗਰਾਮ ਨੂੰ ਨਿਰਵਿਘਨ ਜਾਰੀ   ਰੱਖਿਆ ਜਾਵੇ  ਇਸ ਮੌਕੇ ,ਡਾ਼ ਮਨਜੀਤ ਸਿੰਘ,ਜੋਗਾ ਸਿੰਘ ਐਸ.ਡੀ.ਓ. ਭੁਪਿੰਦਰ ਸਿੰਘ ਸਿੰਬਲੀ, ਬੂਟਾ ਸਿੰਘ ਬੈਂਸ ਅਤੇ ਸਿੱਖ ਮਿਸ਼ਨਰੀ ਕਾਲਜ ਸਰਕਲ ਨਵਾਂਸ਼ਹਿਰ ਆਦਿ ਹਾਜ਼ਰ ਸਨ।
ਸਿੱਖ ਮਿਸ਼ਨਰੀ ਕਾਲਜ ਸਰਕਲ 

ਆਂਗਨਵਾੜੀ ਵਰਕਰਾਂ, ਸੁਪਰਵਾਈਜ਼ਰਾਂ ਅਤੇ ਸੀ ਡੀ ਪੀ ਓ ਪਿੰਡ-ਪਿੰਡ ਜਾ ਕੇ ਪੁੱਛ ਰਹੇ ਨੇ ਵਿਦੇਸ਼ੋਂ ਪਰਤਿਆਂ ਦੇ ਹਾਲ

ਆਂਗਨਵਾੜੀ ਵਰਕਰਾਂ, ਸੁਪਰਵਾਈਜ਼ਰਾਂ ਅਤੇ ਸੀ ਡੀ ਪੀ ਓ  
 ਪਿੰਡ-ਪਿੰਡ ਜਾ ਕੇ ਪੁੱਛ ਰਹੇ ਨੇ ਵਿਦੇਸ਼ੋਂ ਪਰਤਿਆਂ ਦੇ ਹਾਲ


ਜ਼ਿਲ੍ਹੇ ’ਚ ਰੋਜ਼ਾਨਾ ਵਿਦੇਸ਼ ਤੋਂ ਪਰਤੇ ਵਿਅਕਤੀਆਂ ’ਤੇ ਰੱਖੀ ਜਾ ਰਹੀ ਹੈ ਨਜ਼ਰ

ਨਵਾਂਸ਼ਹਿਰ,ਬੰਗਾ 28 ਮਾਰਚ ( ਚੇਤ ਰਾਮ ਰਤਨ,ਮਨਜਿੰਦਰ ਸਿੰਘ )
ਜ਼ਿਲ੍ਹੇ ਦੇ ਪਿੰਡ-ਪਿੰਡ ਜਾ ਕੇ ਵਿਦੇਸ਼ ਤੋਂ ਆਏ ਲੋਕਾਂ ਦੀ ਸਿਹਤ ਦਾ ਖਿਆਲ ਰੱਖ ਰਹੀਆਂ ਅਤੇ ਉਨ੍ਹਾਂ ਦੇ ਘਰਾਂ ਦੇ ਬਾਹਰ ਕੁਆਰਨਟਾਈਨ ਦੇ ਪੋਸਟਰ ਲਗਾ ਰਹੀਆਂ ਜ਼ਿਲ੍ਹੇ ਦੀਆਂ ਆਂਗਨਵਾੜੀ ਵਰਕਰਾਂ, ਸੁਪਰਵਾਈਜ਼ਰਾਂ ਅਤੇ ਸੀ ਡੀ ਪੀ ਓ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵੱਲੋਂ ਕੋਰੋਨਾ ਖ਼ਿਲਾਫ਼ ਲੜੀ ਜਾ ਰਹੀ ਜੰਗ ਦੀਆਂ ਜ਼ਮੀਨੀ ਨਾਇਕ ਬਣ ਕੇ ਉਭਰ ਰਹੀਆਂ ਹਨ।
ਪਿੰਡ ਮੇਹਲੀ ਵਿਖੇ ਵਿਦੇਸ਼ ਤੋਂ ਆਏ ਇੱਕ ਵਿਅਕਤੀ ਨੂੰ ਕੋਰੋਨਾ ਦੇ ਮੁੱਖ ਲੱਛਣ ਖਾਂਸੀ, ਬੁਖਾਰ ਤੇ ਸਾਹ ’ਚ ਤਕਲੀਫ਼ ਬਾਰੇ ਪੱੁਛ ਕੇ ਉਸ ਦੇ ਘਰ ਦੇ ਬਾਹਰ ਕੁਆਰਨਟਾਈਨ ਦਾ ਪੋਸਟਰ ਲਾਉਣ ਵਾਲੀ ਇੰਦਰਜੀਤ ਕੌਰ ਦੱਸਦੀ ਹੈ ਕਿ ਜਦੋਂ ਜ਼ਿਲ੍ਹੇ ਦੀ ਬੰਗਾ ਬੈਲਟ ’ਚ ਬਾਬਾ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਪਿੰਡ-ਪਿੰਡ ਅਜਿਹੀ ਡਿਊਟੀ ਕਰਨ ਬਾਰੇ ਹਦਾਇਤ ਕੀਤੀ ਗਈ ਸੀ ਤਾਂ ਇੱਕ ਵਾਰ ਤਾਂ ਉਨ੍ਹਾਂ ਦੇ ਦਿਲ ਦਹਿਲ ਗਏ ਸਨ, ਕਿਉਂ ਜੋ ਉਨ੍ਹਾਂ ਦੇ ਮਨਾਂ ’ਚ ਵੀ ਕੋਰੋਨਾ ਵਾਇਰਸ ਦੀ ਦਹਿਸ਼ਤ ਇਸ ਕਦਰ ਘਰ ਕੀਤੀ ਹੋਈ ਸੀ, ਕਿ ਉਨ੍ਹਾਂ ਨੂੰ ਜਾਪਦਾ ਸੀ ਕਿ ਉਹ ਵੀ ਇਸ ਦਾ ਸ਼ਿਕਾਰ ਬਣ ਜਾਣਗੀਆਂ। ਪਰ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਦਿਤਿਆ ਉੱਪਲ ਵੱਲੋਂ ਉਨ੍ਹਾਂ ਨੂੰ ਇਸ ਮਨੁੱਖਤਾ ਹਿੱਤ ਕਾਰਜ ’ਚ ਆਪਣਾ ਯੋਗਦਾਨ ਪਾਉਣ ਦੀ ਪ੍ਰੇਰਨਾ ਦਿੱਤੇ ਜਾਣ ਬਾਅਦ, ਹੁਣ ਉਨ੍ਹਾਂ ਦੇ ਮਨ ’ਚ ਕੋਈ ਡਰ ਨਹੀਂ ਰਿਹਾ।
ਬੰਗਾ ਬਲਾਕ ਦੀ ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਸਵਿਤਾ ਕੁਮਾਰੀ ਦੱਸਦੇ ਹਨ ਕਿ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਵਿਦੇਸ਼ ਤੋਂ ਆਏ ਇੱਕ ਵਿਅਕਤੀ ਦੇ ਕਾਰਨ ਫ਼ੈਲਣ ਬਾਅਦ ਇਹ ਵੀ ਜ਼ਰੂਰੀ ਸੀ ਕਿ ਹਰ ਇੱਕ ਵਿਦੇਸ਼ ਤੋਂ ਆਏ ਵਿਅਕਤੀ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ। ਇਸ ਨਿਗਰਾਨੀ ਲਈ ਜ਼ਿਲ੍ਹੇ ਨੂੰ ਡਿਪਟੀ ਕਮਿਸ਼ਨਰ ਵੱਲੋਂ 25 ਸੈਕਟਰਾਂ ’ਚ ਵੰਡ ਕੇ, ਹਰੇਕ ਸੈਕਟਰ ਸੁਪਰਵਾਈਜ਼ਰ ਨਾਲ ਇੱਕ-ਇੱਕ ਆਰ ਆਰ ਟੀ ਟੀਮ ਨੂੰ ਤਾਇਨਾਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 759 ਆਂਗਨਵਾੜੀ ਵਰਕਰਾਂ ਬੰਗਾ, ਔੜ, ਨਵਾਂਸ਼ਹਿਰ, ਬਲਾਚੌਰ ਤੇ ਸੜੋਆ ’ਚ ਪੂਰੇ ਹੌਂਸਲੇ ਨਾਲ ਵਿਦੇਸ਼ ਤੋਂ ਪਰਤੇ ਵਿਅਕਤੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਸੂਚੀ ਮੁਤਾਬਕ ਭਾਲ ਕਰਕੇ, ਉਸ ਦੇ ਘਰ ਦੇ ਬਾਹਰ ਸਟਿੱਕਰ ਲਾ ਕੇ ਉਸ ਨੂੰ ਘਰ ਰਹਿਣ ਲਈ ਪ੍ਰੇਰਿਤ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਲ ਅਫ਼ਸਰ ਵਿਪਿਨ ਭੰਡਾਰੀ ਜੋ ਕਿ ਇਸ ਮੁਹਿੰਮ ਦੇ ਇੰਚਾਰਜ ਹਨ, ਰੋਜ਼ਾਨਾ ਆਂਗਨਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਵੱਲੋਂ ਕੀਤੀ ਜਾਂਦੀ ਫ਼ੀਲਡ ਵਿਜ਼ਿਟ ਦਾ ਜਾਇਜ਼ਾ ਲੈਂਦੇ ਹਨ। ਇਸ ਕੰਮ ਲਈ ਆਂਗਨਵਾੜੀ ਵਰਕਰਾਂ ਫ਼ਾਰਮ ਏ ਭਰਦੀਆਂ ਹਨ ਅਤੇ ਸੀ ਡੀ ਪੀ ਓਜ਼ ਸੁਪਰਵਾਈਜ਼ਰਾਂ ਰਾਹੀਂ ਪ੍ਰਾਪਤ ਇਸ ਫ਼ਾਰਮ ਦਾ ਭਾਗ ਬੀ ਭਰ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਿਪੋਰਟ ਭੇਜਦੇ ਹਨ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਤੋਸ਼ ਵਿਰਦੀ ਦੱਸਦੇ ਹਨ ਕਿ ਜ਼ਿਲ੍ਹੇ ਦੇ ਪੰਜੋ ਸੀ ਡੀ ਪੀ ਓ ਪੂਰਨ ਪੰਕਜ ਔੜ, ਨਰੇਸ਼ ਕੌਰ ਬਲਾਚੌਰ, ਜਸਵਿੰਦਰ ਕੌਰ ਸੜੋਆ ਤੇ ਰੁਚਿਕਾ ਨਵਾਂਸ਼ਹਿਰ ਕੋਰੋਨਾ ਵਾਇਰਸ ਸਬੰਧੀ ਐਨ ਆਰ ਆਈਜ਼ ਦੀ ਕੀਤੀ ਜਾ ਰਹੀ ਪਛਾਣ ਦੇ ਕਾਰਜ ’ਤੇ ਤਨਦੇਹੀ ਨਾਲ ਕੰਮ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ 14 ਦਿਨ ਦੇ ਕੁਆਰਨਟਾਈਨ ਪੀਰੀਅਡ ਤੋਂ ਬਾਅਦ ਅਗਲੇ 14 ਦਿਨ ਵੀ ਰੋਜ਼ਾਨਾ ਆਂਗਨਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਇਸ ਕਾਰਜ ’ਚ ਲੱਗੇ ਰਹਿਣਗੇ ਤਾਂ ਜੋ ਉਨ੍ਹਾਂ ’ਚ ਕਿਸੇ ਵੀ ਤਰ੍ਹਾਂ ਦਾ ਕੋਰੋਨਾ ਵਾਇਰਸ ਦਾ ਕੋਈ ਲੱਛਣ ਪਾਏ ਜਾਣ ’ਤੇ ਮੈਡੀਕਲ ਟੀਮ ਨੂੰ ਬੁਲਾਇਆ ਜਾ ਸਕੇ।
ਫ਼ੋਟੋ ਕੈਪਸ਼ਨ: ਵੱਖ-ਵੱਖ ਪਿੰਡਾਂ ’ਚ ਐਨ ਆਰ ਆਈਜ਼ ਨਾਲ ਰੋਜ਼ਾਨਾ ਸੰਪਰਕ ਕਰ ਰਹੀਆਂ ਆਂਗਨਵਾਵੀ ਵਰਕਰਾਂ ਦੀਆਂ ਤਸਵੀਰਾਂ।

Friday, March 27, 2020

ਸਹਿਕਾਰਤਾ ਵਿਭਾਗ ਵੱਲੋਂ ਜ਼ਰੂਰੀ ਵਸਤਾਂ ਦੀ ਪੂਰਤੀ ਲਈ ਵੱਡਾ ਉਪਰਾਲਾਬੰਗਾ ’ਚ 29 ਸਹਿਕਾਰੀ ਸਭਾਵਾਂ ਦੇਣਗੀਆਂ ਲੋਕਾਂ ਨੂੰ ਰਾਸ਼ਨ ਦੀ ਸੁਵਿਧਾ

ਬੰਗਾ, 27 ਮਾਰਚ-(ਮਨਜਿੰਦਰ ਸਿੰਘ )
ਕੋਵਿਡ-19 ਦੀ ਰੋਕਥਾਮ ਲਈ ਲਾਏ ਗਏ ਕਰਫ਼ਿਊ ਦੌਰਾਨ ਪਿੰਡਾਂ ਦੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਪੂਰਤੀ ਲਈ ਸਹਿਕਾਰਤਾ ਵਿਭਾਗਾਂ ਨੇ ਵੱਡਾ ਉਪਰਾਲਾ ਕੀਤਾ ਹੈ। ਵਿਭਾਗ ਨੇ ਜ਼ਿਲ੍ਹੇ ਦੇ ਪਿੰਡਾਂ ’ਚ ਸਥਿਤ ਆਪਣੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾਵਾਂ ਨੂੰ ਪਿੰਡਾਂ ’ਚ ਲੋਕਾਂ ਦੀਆਂ ਜ਼ਰੂਰੀ ਵਸਤਾਂ ਨਾਲ ਸਬੰਧਤ ਲੋੜਾਂ ਨੂੰ ਪੂਰਾ ਕਰਨ ਲਈ ਘਰਾਂ ਤੱਕ ਸਪਲਾਈ ਪੁੱਜਦੀ ਕਰਨ ਲਈ ਕਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ ਨੇ ਦੱਸਿਆ ਕਿ ਬੰਗਾ ਦੇ ਕੁਆਰਨਟਾਈਨ (ਸੀਲ) ਕੀਤੇ ਪਿੰਡਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਭਾਵਾਂ ਸ਼ਨਿੱਚਰਵਾਰ ਤੋਂ ਰਾਸ਼ਨ ਦੀ ਸਪਲਾਈ ਸ਼ੁਰੂ ਕਰ ਦੇਣਗੀਆਂ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਭਾਵਾਂ ਵੱਲੋਂ ਰਾਸ਼ਨ ਦੀ ਸਪਲਾਈ ਹਾਸਲ ਕਰ ਲਈ ਗਈ ਹੈ, ਉਨ੍ਹਾਂ ’ਚ ਜੰਡਿਆਲਾ, ਕੰਗਰੌੜ, ਮਕਸੂਦਪੁਰ, ਬੀਸਲਾ, ਕਲੇਰਾਂ, ਮਾਹਿਲ ਗਹਿਲਾਂ, ਪੂਨੀਆਂ, ਬਾਹੜੋਵਾਲ, ਘੁੰਮਣ, ਜੱਸੋ ਮਜਾਰਾ, ਸਰਹਾਲ ਰਾਣੂਆਂ, ਜੰਡਿਆਲੀ, ਮੇਹਲੀ, ਜੀਂਦੋਵਾਲ, ਮੱਲੂ ਪੋਤਾ, ਹੱਪੋਵਾਲ, ਕੁਲਥਮ, ਹਕੀਮਪੁਰ, ਲਿੱਧੜ ਕਲਾਂ, ਮੁਕੰਦਪੁਰ, ਤਲਵੰਡੀ ਫੱਤੂ, ਰਟੈਂਡਾ, ਜਗਤਪੁਰ, ਲੰਗੇਰੀ, ਚੱਕ ਬਿਲਗਾ, ਕੱਟ, ਚੱਕ ਰਾਮੂੰ, ਰਹਿਪਾ, ਝਿੰਗੜਾਂ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਇਹ ਸਭਾਵਾਂ ਮਸਰ ਦਾਲ, ਮਸਰ ਸਾਬਤ, ਚਨਾ ਦਾਲ, ਮਾਂਹ ਦਾਲ, ਸਰੋਂ ਦਾ ਤੇਲ, ਘਿਉ, ਰਿਫ਼ਾਇੰਡ, ਆਟਾ, ਖੰਡ, ਚਾਹਪੱਤੀ, ਚਾਵਲ, ਵੇਸਣ, ਸਰਫ਼, ਸਾਬਣ, ਨਮਕ, ਮਿਰਚ, ਮਸਾਲਾ, ਹਲਦੀ, ਚਨਾ ਕਾਲਾ, ਆਦਿ ਵਸਤਾਂ ਪਹਿਲ ਦੇ ਆਧਾਰ ’ਤੇ ਅਤੇ ਬਾਕੀ ਆਪਣੀ ਸਹੂਲਤ ਮੁਤਾਬਕ ਆਪਣੇ ਘੇਰੇ ’ਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਸਪਲਾਈ ਕਰਨਗੀਆਂ।
ਉੱਪ ਰਜਿਸਟਰਾਰ ਅਨੁਸਾਰ ਸਭਾਵਾਂ ਦਾ ਪਿੰਡਾਂ ਵਾਲਿਆਂ ਨਾਲ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਪਹਿਲਾਂ ਤੋਂ ਹੀ ਨੇੜਲਾ ਸਬੰਧ ਬਣਿਆ ਹੋਣ ਕਾਰਨ, ਹਰ ਇੱਕ ਨੂੰ ਸਭਾਵਾਂ ਦੇ ਸੰਪਰਕ ਨੰਬਰ ਪਤਾ ਹੁੰਦੇ ਹਨ, ਇਸ ਲਈ ਕਿਸੇ ਨੂੰ ਵੀ ਸਮਾਨ ਹਾਸਲ ਕਰਨ ’ਚ ਮੁਸ਼ਕਿਲ ਨਹੀਂ ਆਵੇਗੀ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸਭਾਵਾਂ ਨੂੰ ਪਿੰਡਾਂ ਦੇ ਦਾਨੀ ੱਜਣਾਂ ਅਤੇ ਪੰਚਾਇਤਾਂ ਨਾਲ ਸਹਿਯੋਗ ਕਰਕੇ, ਇਨ੍ਹਾਂ ਪਿੰਡਾਂ ’ਚ ਰਹਿੰਦੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਮਾਨਵੀ ਹਮਦਰਦੀ ਦੇ ਆਧਾਰ ’ਤੇ ਰਾਸ਼ਨ ਪਹੁੰਚਾਉਣ ਦਾ ਸੁਝਾਅ ਵੀ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬੰਗਾ ਦੇ ਸੀਲ ਕੀਤੇ ਪਿੰਡਾਂ ’ਚ ਵੀ ਸਹਿਕਾਰਤਾ ਵਿਭਾਗ ਰਾਹੀਂ ਰਾਸ਼ਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਰੋਜ਼ਾਨਾ ਹੀ ਸਪਲਾਈ ਹੁੰਦੀ ਹੋਣ ਕਾਰਨ, ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ।
ਡਿਪਟੀ ਰਜਿਸਟਰਾਰ ਅਨੁਸਾਰ ਬੰਗਾ ’ਚ ਸਹਿਕਾਰੀ ਖੇਤੀਬਾੜੀ ਸਭਾਵਾਂ ਰਾਹੀਂ ਜ਼ਰੂਰੀ ਵਸਤਾਂ ਦੀ ਸਪਲਾਈ ਤੋਂ ਬਾਅਦ ਨਵਾਂਸ਼ਹਿਰ ਅਤੇ ਬਲਾਚੌਰ ’ਚ ਵੀ ਇਨ੍ਹਾਂ ਸਭਾਵਾਂ ਰਾਹੀਂ ਜ਼ਰੂਰੀ ਵਸਤਾਂ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ ਤਾਂ ਜੋ ਕਰਫ਼ਿੳੂ ਦੌਰਾਨ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਰਹੇ।
  

ਸਾਂਸਦ ਮਨੀਸ਼ ਤਿਵਾੜੀ ਨੇ ਐਮਪੀ ਕੋਟੇ ਚੋਂ ਹਲਕੇ ਨੂੰ ਦਿੱਤੇ 85 ਲੱਖ ਰੁਪਏ ਕੋਰੋਨਾ ਛੂਤ ਦੀ ਬਿਮਾਰੀ ਹੈ, ਪ੍ਰਹੇਜ ਹੀ ਇਲਾਜ ਹੈ – ਮਨੀਸ਼ ਤਿਵਾੜੀ

ਨਵਾਂਸ਼ਹਿਰ/28 ਮਾਰਚ: (ਚੇਤ ਰਾਮ ਰਤਨ) ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਜੀ ਨੇ ਹਲਕਾ ਨਿਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ, ਉਨਾਂ ਦੀਆਂ ਸੁਵਿਧਾਵਾਂ ਲਈ ਜਿਲਾ ਰੂਪਨਗਰ, ਮੁਹਾਲੀ ਤੇ ਨਵਾਂਸ਼ਹਿਰ ਪ੍ਰਸ਼ਾਸਨ ਨੂੰ ਅਪਣੇ ਐਮੀਪੀ ਕੋਟੇ ਚੋ 25-25 ਲੱਖ ਤੇ ਐਸਡੀਐਮ ਗੜਸ਼ੰਕਰ ਨੂੰ 10 ਲੱਖ ਰੁਪਇਆ, ਦੇਣ ਦਾ ਐਲਾਨ ਕੀਤਾ, ਜਿਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਅੱਜ ਹੀ ਚਿਠੀਆਂ ਪਹੁੰਚ ਗਈਆਂ ਹਨ।
ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੋਰੋਨਾ ਵਾਇਰਸ ਅਜੇ ਲਾਇਲਾਜ ਹੈ,  ਪ੍ਰਹੇਜ ਰੱਖਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਲਾਕ ਡਾਉਨ ਕਰਨਾ ਸਰਕਾਰ ਵਲੋਂ ਦੇਸ਼ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਸਜਾ ਨਹੀਂ, ਤੇ ਨਾ ਹੀ ਸਾਨੂੰ ਨਜਾਇਜ ਸਾਡੇ ਘਰਾਂ ਵਿਚ ਡੱਕਿਆ ਹੋਇਆ ਹੈ, ਬਲਕਿ ਦੇਸ਼ ਵਾਸੀਆਂ ਦੀ ਸਿਹਤ ਦੇ ਬਚਾਅ ਲਈ ਇਕ ਅਖਰੀ ਇਲਾਜ ਹੈ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਇੱਕ ਛੂਤ ਦੀ ਬਿਮਾਰੀ ਹੈ, ਜੋ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਛੂਹਣ ਕਾਰਨ ਫੈਲ ਸਕਦੀ ਹੈ। 
          ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਬਿਮਾਰੀ ਦਾ ਅਜੇ ਕੋਈ ਹੱਲ ਨਹੀਂ ਹੈ, ਉਦੋ ਤੱਕ ਸਾਡੇ ਜੀਵਨ ਨੂੰ ਪ੍ਰਹੇਜ ਨਾਲ ਹੀ ਇਸ ਖਤਰਨਾਕ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਇਕ ਦੂਸਰੇ ਦੇ ਟੱਚ ਤੋਂ ਬਚਣ ਲਈ ਸਰਕਾਰ ਨੂੰ ਇਹ ਚੈਨ ਤੋੜਨੀ ਬਹੁਤ ਜਰੂਰੀ ਬਣ ਗਈ ਸੀ,। ਸਰਕਾਰ ਵਲੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ ਦੇਸ਼ ਲਾਕ ਡਾਉਨ ਕਰਨਾ ਪਿਆ ।ਸ਼੍ਰੀ ਮਨੀਸ਼ ਤਿਵਾੜੀ ਨੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਕਰਫਿਊ ਪਾਸ ਦੀ ਮੰਗ ਕਰਨ ਵਾਲੇ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਬਹੁਤ ਹੀ ਜਰੂਰੀ ਹੈ, ਤਾਂ ਕਰਫਿਊ ਪਾਸ ਦੀ ਮੰਗ ਕੀਤੀ ਜਾ ਸਕਦੀ ਹੈ,  ।

ਬੰਗਾ ਹਲਕੇ ਵਿਚ ਵੇਰਕਾ ਦੁੱਧ ਦੀ ਸਪਲਾਈ ਨਿਰਵਿਗਨ ਜਾਰੀ :-

ਬੰਗਾ 27ਮਾਰਚ (ਪੱਤਰ ਪ੍ਰੇਰਕ ) ਕਰੋਨਾ  ਵਾਇਰਸ   ਦੇ ਫੈਲਣ ਤੋਂ ਬਚਾਉਣ ਲਈ  ਕਰਫਿਊ ਚ   ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਬੰਗਾ ਹਲਕੇ ਚ  ਵੇਰਕਾ ਦੀ  ਦੁੱਧ ਦਹੀਂ ਦੀ ਸਪਲਾਈ  ਗੱਡੀ ਵਿਚ ਜਾਰੀ ਰਹੀ ਇਸ  ਵੇਲੇ ਵਿਚ  ਡੀ ਸੀ  ਵਿਨੈ ਬੂਬਲਾਨੀ  ਵਲੋਂ ਜਿਖੇ ਪਿੰਡਾਂ  ਸ਼ਹਿਰਾ ਵਿਚ ਸਰਕਾਰੀ ਰੇਟ ਤੇ ਰਾਸ਼ਨ ਦੀਆ ਗੱਡੀਆਂ ਮੈਡੀਕਲ ਸਟੋਰਾਂ  ਦੀਆ ਦਵਾਈਆ  ਦੇ ਨਾਲ ਨਾਲ ਸਬਜ਼ੀ ਤੇ ਫਰੂਟ ਦੀਆ ਰੇਹੜੀਆਂ ਨੂੰ ਗਲੀ ਗਲੀ ਵਾਰਡ  ਦੇ ਪਾਸ ਜਾਰੀ ਕੀਤੇ ਗਏ ਉਥੇ ਹੀ ਬੰਗਾ ਦੇ ਦੁਕਾਂਨਦਾਰਾ   ਲੋਂ ਘਰ ਘਰ  ਜਾ ਕੇ ਰਾਸ਼ਨ ਦੀ ਸਪਲਾਈ ਦਿਤੀ ਜਾ ਰਹੀ ਹੈ  ਵਾਲੰਟੀਅਰਾਂ ਵਲੋਂ ਲੋਕਾ ਦੀ ਸੇਵਾ ਕਰਦੇ ਹੋਇਆ ਦੇਖੇ ਗਏ ਜਿਖੇ ਓਹਨਾ ਵਲੋਂ  ਲੋੜਮੰਦਾ ਨੂੰ ਰਾਸ਼ਨ ਦੇ ਨਾਲ ਨਾਲ ਮਾਸਕ ਦੀ ਸੇਵਾ ਦਿਤੀ ਜਾ ਰਹੀ ਹੈ  ਬੰਗਾ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਵੀ ਲੋਕਾਂ ਨੂੰ ਸੇਵਾਵਾਂ ਦੇਣ ਵਿਚ ਪਿੱਛੇ ਨਾ  ਹਟੀ

ਜਤਿੰਦਰ ਮੂੰਗਾ ਨੂੰ ਮੁਨੀਸ਼ ਤਿਵਾੜੀ ਵਲੋਂ ਹਾਹਤ ਕਮੇਟੀ ਵਿਚ ਸ਼ਾਮਲ ਕਰਕੇ ਦਿੱਤਾ ਮਾਣ

 
 ਨਵਾਂਸ਼ਹਿਰ/ ਬੰਗਾ 27, ਮਾਰਚ ( ਚੇਤ ਰਾਮ ਰਤਨ ,ਮਨਜਿੰਦਰ ਸਿੰਘ  ਬੰਗਾ)  ਕਰੋਨਾ ਵਾਇਰਸ ਅਤੇ ਕੁਦਰਤੀ ਆਫ਼ਤ ਲੋਕਾਂ ਦੇ ਬਚਾਉ ਹਿਤ ਸਰਕਾਰ ਨੂੰ ਮਜਬੂਰਨ ਕਰਫਿਊ ਪੰਜਾਬ ਵਿੱਚ ਲਗੳਣਾ ਪਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵਲੋਂ ਲੋਕਾਂ ਨੂੰ ਰਾਸ਼ਨ  ਅਤੇ ਰਾਹਤ ਦੇਣ ਲਈ ਸਰਗਮ ਪਾਰਟੀ ਵਰਕਰਾਂ ਨੂੰ ਜ਼ਿਲ੍ਹਾ  ਰਾਹਤ ਕਮੇਟੀਆਂ ਵਿਚ ਸ਼ਾਮਲ ਕਰਕੇ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ। ਮੈਡਮ ਜਤਿੰਦਰ ਕੌਰ ਮੁੰਗਾ  ਸਰਗਮ ਵਰਕਰ ਨੂੰ ਬੰਗਾ ਹਲਕੇ ਲਈ ਲੋੜਵੰਦਾ ਦੀ ਸਹਾਇਤਾ ਲਈ ਰਾਹਤ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਦਾ ਪ੍ਰਗਟਾਵਾ  ਸੀਨੀਅਰ ਕਾਂਗਰਸ ਲੀਡਰ ਅਤੇ ਸਾਬਕਾ  ਪ੍ਰਧਾਨ ਨਗਰ ਕੌਂਸਲ ਬੰਗਾ ਅਤੇ ਜਰਨਲ ਸਕੱਤਰ ਮਹਿਲਾ ਕਾਂਗਰਸ ਪੰਜਾਬ ਜਤਿੰਦਰ ਕੌਰ ਮੂੰਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂਕਿਹਾ ਕਿ ਬੰਗਾ ਹਲਕਾ ਰਾਹਤ ਕਮੇਟੀ  12 ਮੈਬਰਾ ਦੀ ਬਣਾਈ ਗਈ ਹੈ | ਉਨਾਂ ਮੇਰੇ ਨਾਂ ਦੀ ਮੁਨੀਸ਼ ਤਿਵਾੜੀ ਐਮ ਪੀ ਹਲਕਾ ਅਨੰਦਪੁਰ ਸਾਹਿਬ ਵਲੋਂ ਕੀਤੀ ਸਿਫਾਰਸ਼ ਲਈ ਧੰਨਵਾਦ ਕੀਤਾ ਗਿਆ। ਲੋੜਵੰਦ ਲੋਕਾਂ ਦੀ ਰਾਹਤ ਕਮੇਟੀ ਵਿੱਚ ਸਰਗਰਮੀ ਨਾਲ ਕੰਮ ਕਰਨ ਲਈ ਯਤਨਸ਼ੀਲ ਰਹਾਗੀ।


ਸੂਫੀ ਦਰਗਾਹ ਐਕਸ਼ਨ ਕਮੇਟੀ ਵੱਲੋਂ ਝੂਗੀਆਂ ਝੌਂਪੜੀਆਂ ਨੂੰ ਸਬਜ਼ੀਆਂ ਤੇ ਰਾਸ਼ਨ 29ਮਾਰਚ ਤੋਂ ਵੰਡਣ ਦਾ ਫ਼ੈਸਲਾ

ਨਵਾਂਸ਼ਹਿਰ28ਮਾਰਚ (ਚੇਤ ਰਾਮ ਰਤਨ) ਸੂਫੀ ਦਰਗਾਹ ਐਕਸ਼ਨ ਕਮੇਟੀ ਪੰਜਾਬ ਦੀ ਵਿਸ਼ੇਸ਼ ਮੀਟਿੰਗ ਨਰਿੰਦਰ ਦਾਸ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਵਿਕਾਸ ਨਗਰ ਨਵਾਂਸ਼ਹਿਰ ਵਿਖੇ ਹੋਈ। ਜਿਸ ਵਿਚ ਸਮੂਹ ਫ਼ਕਰ ਫ਼ਕੀਰਾਂ ਸੰਤ ਮਹਾਂਪੁਰਸ਼ ਦੀ ਸਹਿਮਤੀ ਨਾਲ ਕੁਦਰਤੀ ਆਫ਼ਤ ਕਰੋਨਾ ਵਾਇਰਸ ਕਰਕੇ ਕਰਫਿਊ ਵਿਚ ਝੂਗੀਆਂ ਝੌਂਪੜੀਆਂ ਅਤੇ ਗਰੀਬਾਂ ਨੂੰ ਆਲੁ, ਪਿਆਜ਼, ਸਬਜ਼ੀਆਂ, ਰਾਸ਼ਨ 29ਮਾਰਚ ਨੂੰ ਵੰਡਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ  ਜੇਕਰ ਸਾਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਫਿਊ ਦੋਰਾਨ ਕੋਈ ਆਦੇਸ  ਹੁੰਂਦੇ ਤਾਂ ਕਮੇਟੀ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹੇਗੀ। ਕਮੇਟੀ ਨੇ 511 ਲੋਕਾਂ ਨੂੰ ਪਹਿਲੇ ਪੜਾਅ ਵਿੱਚ ਸਮਾਨ ਵੰਡਿਆ ਜਾਵੇਗਾ।
        ਇਸ ਮੀਟਿੰਗ ਵਿੱਚ ਮਹਿਤਾਬ ਅਹਿਮਦ ਜ਼ਿਲ੍ਹਾ,ਪ੍ਰਧਾਨ, ਬਲਦੇਵ ਸੈਣੀ ਚੇਅਰਮੈਨ, ਪੰਜਾਬ,ਮਹਿੰਦਰ ਪਾਲ ਸੈਕਟਰੀ ਪੰਜਾਬ,,ਨਵੀਨ ਭਗਤ ਜ਼ਿਲ੍ਹਾ ਜਨਰਲ ਸਕੱਤਰ, ਬਲਜੀਤ ਕੌਰ ਕਾਦਰੀ ਸੀਨੀਅਰ ਮੀਤ ਪ੍ਰਧਾਨ ਜ਼ਿਲਾ, ਸਾਈਂ ਕੁਲਵੀਰ ਮੀਤ ਪ੍ਰਧਾਨ ਜ਼ਿਲਾ, ਬਾਬਾ ਸੁਰਜੀਤ ਸਿੰਘ ਰਾਹੋਂ,ਮੀਡੀਆ ਸੈਕਟਰੀ ਪੰਜਾਬ ਰਤਨ ਰੀਨਾ ਦੇਵਾਂ, ਆਦਿ ਹਾਜ਼ਰ ਸਨ।

ਜ਼ਿਲ੍ਹੇ ’ਚ ਮੈਡੀਕਲ ਸਟੋਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇਜ਼ਰੂਰੀ ਸੇਵਾਵਾਂ ਨਾਲ ਸਬੰਧਤ ਮਹਿਕਮਿਆਂ ਨੂੰ ਥੋਕ ਸਪਲਾਈ ਨਿਰਵਿਘਨ ਬਣਾਉਣਬਲਾਚੌਰ ’ਚ ਮਹਿਲਾ ਰੋਗ ਸੇਵਾਵਾਂ ਤੇ ਐਮਰਜੈਂਸੀ, ਬੰਗਾ, ਰਾਹੋਂ ਤੇ ਮੁਕੰਦਪੁਰ ’ਚ ਐਮਰਜੈਂਸੀ ਸੇਵਾਵਾ

ਨਵਾਂਸ਼ਹਿਰ, 27( ਮਾਰਚ-(ਚੇਤ ਰਾਮ ਰਤਨ)
ਜ਼ਿਲ੍ਹੇ ’ਚ ਕੋਰੋਨਾ ਵਾਇਰਸ ਅਤੇ ਕਰਫ਼ਿਊ ਦੇ ਮੱਦੇਨਜ਼ਰ ਉਤਪੰਨ ਸਥਿਤੀ ਅਤੇ ਲੋਕਾਂ ਨੂੰ ਇਸ ਮੁਸ਼ਕਿਲ ਦੀ ਘੜੀ ’ਚ ਰਾਹਤ ਦੇਣ ਬਾਰੇ ਅਹਿਮ ਫ਼ੈਸਲਾ ਲੈਂਦਿਆਂ ਜ਼ਿਲ੍ਹੇ ਦੇ ਮੈਡੀਕਲ ਸਟੋਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲ੍ਹਣ ਦਾ ਫ਼ੈਸਲਾ ਗਿਆ  ।ਗਰੀਬ ਤੇ ਲੋੜਵੰਦ ਪਰਿਵਾਰਾਂ ਤੱਕ ਪ੍ਰਸ਼ਾਸਨ ਦੀ ਪਹੁੰਚ ਬਣਾਉਣ ਲਈ 2900 ਪੈਕੇਟ ਰਾਸ਼ਨ ਵੰਡਣ ਦਾ ਫ਼ੈਸਲਾ ਵੀ ਕੀਤਾ ਗਿਆ। ਮੀਟਿੰਗ ਵਿੱਚ ਐਮ ਐਲ ਏ ਅੰਗਦ ਸਿੰਘ, ਡੀ ਸੀ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ ਅਦਿਤਿਆ ਉੱਪਲ ਤੇ ਸਰਬਜੀਤ ਸਿੰਘ ਵਾਲੀਆ, ਐਸ ਡੀ ਐਮ ਜਗਦੀਸ਼ ਸਿੰਘ ਜੌਹਲ ਨਵਾਂਸ਼ਹਿਰ, ਗੌਤਮ ਜੈਨ ਬੰਗਾ, ਜਸਬੀਰ ਸਿੰਘ ਬਲਾਚੌਰ, ਡੀ ਐਸ ਪੀ ਨਵਾਂਸ਼ਹਿਰ ਹਰਨੀਲ ਸਿੰਘ, ਡੀ ਐਸ ਪੀ ਬੰਗਾ ਨਵਨੀਤ ਸਿੰਘ ਮਾਹਲ, ਡੀ ਐਸ ਪੀ ਬਲਾਚੌਰ ਜਤਿੰਦਰਜੀਤ ਸਿੰਘ, ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ, ਡੀ ਐਸ ਪੀ ਦੀਪਿਕਾ ਸਿੰਘ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਏ ਈ ਟੀ ਸੀ ਜਤਿੰਦਰ ਕੌਰ ਤੇ ਈ ਓਜ਼ ਤੇ ਬੀ ਡੀ ਪੀ ਓਜ਼ ਮੌਜੂਦ ਸਨ।
       ਮੀਟਿੰਗ ’ਚ ਜ਼ਰੂਰੀ ਵਸਤਾਂ ਨਾਲ ਸਬੰਧਤ ਸਮੂਹ ਅਧਿਕਾਰੀਆਂ ਜਿਵੇਂ ਡੀ ਐਫ ਐਸ ਸੀ, ਡਰੱਗ ਇੰਸਪੈਕਟਰ, ਮੰਡੀ ਬੋਰਡ ਆਦਿ ਯਕੀਨੀ ਬਣਾਉਣ  ਇਨ੍ਹਾਂ ਦਿਨਾਂ ਦੌਰਾਨ ਦੂਸਰੇ ਜ਼ਿਲ੍ਹਿਆਂ ਜਾਂ ਰਾਜਾਂ ਤੋਂ ਥੋਕ ’ਚ ਆਉਣ ਵਾਲੇ ਸਮਾਨ ਦੀ ਸਪਲਾਈ ਨੂੰ ਨਿਰੰਤਰ ਯਕੀਨੀ ਬਣਾਇਆ ਜਾਵੇ । ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਾਸਦੇਵ ਸ਼ਰਮਾ ਨੂੰ ਜ਼ਿਲ੍ਹੇ ’ਚ ਪਸ਼ੂ ਫੀਡ ਤੇ ਚਾਰੇ ਸਬੰਧੀ ਕੋਈ ਵੀ ਮੁਸ਼ਕਿਲ ਨਾ ਆਉਣ ਦੇਣ ਲਈ ਆਖਿਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਜਿੱਥੇ ਬਲਾਚੌਰ ਦੇ ਸਰਕਾਰੀ ਹਸਪਤਾਲ ’ਚ ਮਹਿਲਾ ਰੋਗ ਸੇਵਾਵਾਂ ਤੇ ਐਮਰਜੈਂਸੀ, ਬੰਗਾ, ਰਾਹੋਂ ਤੇ ਮੁਕੰਦਪੁਰ ’ਚ ਐਮਰਜੈਂਸੀ ਸੇਵਾਵਾਂ ਉਪਲਬਧ ਕਰਵਾਉਣ ਦਾ ਫੈਸਲਾ ਲਿਆ। 
ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਨੇ ਦੱਸਿਆ ਕਿ ਕਲ੍ਹ ਅਤੇ ਅੱਜ ਜ਼ਿਲ੍ਹੇ ਦੇ ਪਠਲਾਵਾ ਅਤੇ ਆਸ-ਪਾਸ ਦੇ ਪਿੰਡਾਂ ’ਚੋਂ ਕੁੱਲ 247 ਸੈਂਪਲ ਲਏ ਗਏ ਹਨ, ਜੋ ਕਿ ਟੈਸਟਿੰਗ ਲਈ ਭੇਜੇ ਜਾ ਰਹੇ ਹਨ। 
ਇਸ ਮੌਕੇ ਆਈ ਜੀ ਲੁਧਿਆਣਾ ਰੇਂਜ ਜਸਕਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਥਿਤੀ ਨੂੰ ਸੰਭਾਲਣ ਲਈ ਜਿੱਥੇ ਸਮੁੱਚੀ ਪੁਲਿਸ ਫ਼ੋਰਸ ਨੂੰ ਲੋਕਾਂ ਪ੍ਰਤੀ ਨਿਮਰ ਰਹਿਣ ਲਈ ਕਿਹਾ ਗਿਆ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੰਮ ਰਹੇ ਕੰਟਰੋਲ ਰੂਮ ਦੀਆਂ ਤਿੰਨ ਲਾਈਨਾਂ ਘੱਟ ਪੈਣ ਕਾਰਨ ਇਨ੍ਹਾਂ ਨੂੰ ਵਧਾ ਕੇ ਅੱਠ ਕੀਤਾ ਜਾ ਰਿਹਾ ਹੈ ਜਦਕਿ ਵਿਦੇਸ਼ ਤੋਂ ਪਰਤੇ ਵਿਅਕਤੀਆਂ ਨਾਲ ਸੇਵਾ ਕੇਂਦਰਾਂ ਰਾਹੀਂ ਲਗਾਤਾਰ ਰਾਬਤਾ ਕੀਤਾ ਜਾ ਰਿਹਾ ਹੈ।

Thursday, March 26, 2020

ਕਰੋਨਾ ਵਾਇਰਸ ਫੈਲਾਉਣ ਵਾਲੇ ਬਲਦੇਵ ਸਿੰਘ ਦੇ ਨਵੀਂ ਅਬਾਦੀ ਚ ਰਿਸ਼ਤੇਦਾਰ, ਪੁਲਿਸ ਪਾਰਟੀ ਵੱਲੋਂ ਵੇਰਵੇ ਲੈਣ ਤੇ ਮੁਹੱਲੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ

ਨਵਾਂਸ਼ਹਿਰ 26ਮਾਰਚ (ਚੇਤ ਰਾਮ ਰਤਨ): ਮੁਹੱਲਾ ਨਵੀਂ ਅਬਾਦੀ ਨਵਾਂਸ਼ਹਿਰ ਵਿਚ ਪੁਲਿਸ ਪਾਰਟੀ ਵੱਲੋਂ ਕਰੋਨਾ ਵਾਇਰਸ ਨੂੰ ਫੈਲਾਉਣ ਵਾਲੇ ਬਲਦੇਵ ਸਿੰਘ ਦੇ ਰਿਸ਼ਤੇਦਾਰ ਮਾਤਾ ਤਰਸੇਮ ਕੌਰ ਹੋਣ ਦੀ ਪੁਸ਼ਟੀ ਹੋਈ। ਜਿਸ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਪਤਾ ਚਲਿਆ ਤਾਂ ਸਿਟੀ ਪੁਲਿਸ ਪਾਰਟੀ ਉਨ੍ਹਾਂ ਦੇ ਘਰ ਵੇਰਵਾ ਪ੍ਰਾਪਤ ਕਰਨ ਲਈ ਪੁੱਜੀ ਤਾਂ ਮੁਹੱਲੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਗਿਆ। ਪੁਲਿਸ ਪਾਰਟੀ ਮੁਤਾਬਕ ਭਾਵੇਂ ਖੁਲਾਸਾ ਨਹੀਂ ਕੀਤਾ ਗਿਆ। ਬਲਦੇਵ ਸਿੰਘ ਦੇ ਰਿਸ਼ਤੇਦਾਰ ਹੋਣ ਦੀ ਮਾਤਾ ਠ
ਖ਼ੁਦ ਹੀ ਚਰਚਾ ਕਰਦੀ ਰਹਿੰਦੀ ਹੈ। ਵਾਇਰਸ ਦੇ ਕੇਸ ਰਿਸ਼ਤੇਦਾਰ ਅਤੇ ਸੰਪਰਕ ਵਾਲਿਆਂ ਦੇ ਆਉਣ ਕਰਕੇ ਘਰ ਵਿਚ ਪ੍ਰੀਵਾਰ ਸਮੇਤ ਰਹਿ ਰਹੀ ਹੈ। ਬਿੱਟਾ ਸਭਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਪਰਿਵਾਰ ਸਮੇਤ ਸੈਂਪਲ ਲੈਂਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਗਲੀ ਨੂੰ 8 ਪੁਰੀ ਡਰੀ ਹੋਈ ਹੈ। ਮੁਹੱਲੇ ਵਿਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਨਵੀਂ ਅਬਾਦੀ  ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ  ਪਰਿਵਾਰ ਦੇ ਸੈਂਪਲ ਲੈਂਕੇ ਲੋਕਾਂ ਨੂੰ ਇਸ ਨਾਮੁਰਾਦ ਕਰੋਨਾ ਵਾਇਰਸ ਬੀਮਾਰੀ ਦੇ ਸ਼ਿਕਾਰ ਹੋਣ ਤੋਂ ਬਚਾਇਆ ਜਾਵੇ।

ਜਸਕਰਨ ਸਿੰਘ ਆਈਂ ਜੀ ਪੀ ਲੁਧਿਆਣਾ ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਝੂਗੀਆਂ ਚ ਰਾਸ਼ਨ ਵੰਡਿਆ ਸਮਾਜ ਸੇਵੀ ਜਥੇਬੰਦੀਆਂ ਦੀ ਅਲਕਾ ਮੀਨਾ ਵਲੋਂ ਕੀਤੀ ਪ੍ਰਸ਼ੰਸਾ


ਨਵਾਂਸ਼ਹਿਰ 26ਮਾਰਚ (ਚੇਤ ਰਾਮ ਰਤਨ)  ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਦੀ ਅਗਵਾਈ ਹੇਠ ਜਸਕਰਨ ਸਿੰਘ ਆਈ ਜੀ ਪੀ ਲੁਧਿਆਣਾ ਵਲੋਂ ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਕਰਫਿਊ ਵਿਚ ਗ਼ਰੀਬਾਂ, ਝੂਗੀਆਂ ਝੌਂਪੜੀਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਰਨਾਲਾ ਕਲਾਂ, ਬੰਗਾ ਰੇਲਵੇ ਫਾਟਕ, ਅਤੇ ਹੋਰ ਝੂਗੀਆਂ ਵਿਚ ਰੋਜ਼ਾਨਾ ਵਰਤੋਂ ਵਾਲਾ ਸਮਾਨ ਵੰਡਣ ਦੀ ਪ੍ਰਸੰਸਾ ਕੀਤੀ। ੳੁਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਕੁਦਰਤੀ ਆਫ਼ਤ ਵਿਚ ਇੰਨਸਾਨੀਅਤ ਤੋਰ ਤੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
   ਅਲਕਾ ਮੀਨਾ ਜ਼ਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਨੇ ਨਵਾਂਸ਼ਹਿਰ ਹਲਕੇ ਦੀਆਂ ਸਮੁੱਚੀਆਂ ਸਮਾਜ ਸੇਵੀ ਜਥੇਬੰਦੀਆਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਇਥੇ ਦੀਆਂ ਸਮਾਜ ਸੇਵੀ ਅਤੇ  ਸਮਾਜ ਸੇਵਕਾਂ ਵਲੋਂ ਨਿਭਾਈ ਜਾਂਦੀ ਭੁਮਿਕਾ ਲੋਕ ਅਤੇ ਪ੍ਰਸ਼ਾਸਨ ਧੰਨਵਾਦ ਕਰਦਾ ਹੈ। ਇਸ ਮੌਕੇ ਰਾਮ ਕੁਮਾਰ ਪੀ ਐਸ਼ ਪੀ ਨਵਾਂਸ਼ਹਿਰ, ਜਗਮੋਹਨ ਸਿੰਘ ਗੁਲਾਟੀ, ਜਸਪਾਲ ਸਿੰਘ ਹਫਜਾਵਾਦੀ, ਪ੍ਰਵੀਨ ਭਾਟੀਆ ਅਤੇ,ਰਤਨ ਸਿੰਘ ਟ੍ਰੈਫਿਕ ਇੰਚਾਰਜ , ਆਦਿ ਹਾਜ਼ਰ ਸਨ।

ਕੋਰੋਨਾ ਵਾਇਰਸ ਰੋਕਥਾਮ ਬੰਗਾ ਸਬ ਡਵੀਜ਼ਨ ’ਚ ਕਰਫ਼ਿਊ ਦੌਰਾਨ ਲੋਕਾਂ ਨੂੰ ਘਰ ਤੱਕ ਹਰ ਸਹੂਲਤ ਮਿਲੇਗੀ-ਐਸ ਡੀ ਐਮ ਗੌਤਮ ਜੈਨ

ਬੰਗਾ, 26 ਮਾਰਚ (ਮਨਜਿੰਦਰ  ਸਿੰਘ ):
ਘਰਾਂ ਤੱਕ ਮੈਡੀਕਲ ਸਪਲਾਈ, ਰਾਸ਼ਨ ਡਿਲਿਵਰੀ, ਸਬਜ਼ੀ ਸਪਲਾਈ ਤੇ ਗੈਸ ਸਿਲੰਡਰ ਸਪਲਾਈ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ | ਬਲਾਕ ਦੇ 109 ਪਿੰਡਾਂ ’ਚੋਂ 60 ਤੱਕ ਰਾਸ਼ਨ ਦੀ ਪਹੁੰਚ ਯਕੀਨੀ ਬਣੀ| ਬਾਕੀਆਂ ’ਚ ਕਲ੍ਹ ਤੱਕ ਰਾਸ਼ਨ ਦੀ ਮੌਜੂਦਗੀ ਕਰਵਾਈ ਜਾਵੇਗੀ| ਸੀਲ ਕੀਤੇ ਪਿੰਡਾਂ ’ਚ ਲੋੜੀਂਦੀਆਂ ਸਹੂਲਤਾਂ ਦੀ ਕੋਈ ਘਾਟ ਨਹੀਂ ਆਵੇਗੀ|ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਨਰਸਿੰਗ ਟਿਊਟਰ ਸੀਲ ਕੀਤੇ ਪਿੰਡਾਂ ’ਚ ਤਨਦੇਹੀ ਨਾਲ ਡਿਊਟੀ ’ਤੇ|ਐਸ ਡੀ ਐਮ ਵੱਲੋਂ ਲੋਕਾਂ ਨੂੰ ਸਵੈ-ਅਨੁਸ਼ਾਸਨ ਅਪਣਾ ਕੇ ਘਰਾਂ ’ਚ ਰਹਿਣ ਦੀ ਅਪੀਲ|
ਬੰਗਾ ਸਬ ਡਵੀਜ਼ਨ ’ਚ ਪਠਲਾਵਾ ਤੋਂ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਵਾਇਰਸ ਮਾਮਲੇ ਦੇ ਪਾਜ਼ੇਟਿਵ ਆਉਣ ਬਾਅਦ ਬਣੀ ਸਥਿਤੀ ਤੋਂ ਬਾਅਦ ਲੋਕਾਂ ’ਚ ਇਸ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਤਹਿਤ ਲੋਕਾਂ ਨੂੰ ਕਰਫ਼ਿਊ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਭ ਤੋਂ ਵੱਡੀ ਅਪੀਲ ਕੀਤੀ ਜਾ ਰਹੀ ਹੈ।
ਐਸ ਡੀ ਐਮ ਬੰਗਾ ਗੌਤਮ ਜੈਨ ਜੋ ਕਿ ਬੰਗਾ ਸਬ ਡਵੀਜ਼ਨ ’ਚ ਸਮੁੱਚੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ, ਅਨੁਸਾਰ ਪਠਲਾਵਾ ਤੋਂ ਬਾਅਦ ਬੰਗਾ ਸਬ ਡਵੀਜ਼ਨ ਦੇ ਸੀਲ ਕੀਤੇ ਪਿੰਡਾਂ ਦੀ ਗਿਣਤੀ 9 ’ਤੇ ਪੁੱਜ ਗਈ ਹੈ, ਜਿਸ ਕਾਰਨ ਸਬ ਡਵੀਜ਼ਨ ਦੇ ਲੋਕਾਂ ਨੂੰ ਸਭ ਤੋਂ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪਾਜ਼ੇਟਿਵ ਆਏ ਸਾਰੇ ਮਾਮਲੇ ਬਾਬਾ ਬਲਦੇਵ ਸਿੰਘ ਦੇ ਸੰਪਰਕ ਵਾਲੇ ਹੀ ਹੋਣ ਕਾਰਨ ਪ੍ਰਸ਼ਾਸਨ ਬਹੁਤ ਹੀ ਬਾਰੀਕੀ ਨਾਲ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਰੋਜ਼ਾਨਾ ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਠੋਸ ਯਤਨ ਕੀਤੇ ਜਾ ਸਕਣ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਿੰਡਾਂ ਨੂੰ ਸੀਲ ਕੀਤਾ ਗਿਆ ਉਨ੍ਹਾਂ ’ਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਰਾਸ਼ਨ, ਸਿਹਤ ਜਾਂਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਸਰਪੰਚ ਤੇ ਹੋਰ ਪਤਵੰਤੇ ਉਨ੍ਹਾਂ ਨਾਲ ਸੰਪਰਕ ’ਚ ਹਨ, ਜਿਸ ਕਾਰਨ ਉਨ੍ਹਾਂ ਨੂੰ ਆਉਂਦੀ ਕਿਸੇ ਵੀ ਮੁਸ਼ਕਿਲ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਐਸ ਡੀ ਐਮ ਅਨੁਸਾਰ ਬੰਗਾ ਦੇ ਇਹ 9 ਪਿੰਡ ਅਤੇ ਨਾਲ ਲਗਦੀ ਸਬ ਡਵੀਜ਼ਨ ਨਵਾਂਸ਼ਹਿਰ ਦੇ 5 ਪਿੰਡਾਂ ’ਚ ਕੋਰੋਨਾ ਦੀ ਰੋਕਥਾਮ ਲਈ ਪ੍ਰਵੇਸ਼ ਅਤੇ ਨਿਕਾਸੀ ਦੇ ਰਸਤੇ ਬੰਦ ਕੀਤੇ ਹੋਏ ਹਨ ਤਾਂ ਜੋ ਵਾਇਰਸ ਦਾ ਫੈਲਾਅ ਹੋਰਨਾਂ ਪਿੰਡਾਂ ਤੱਕ ਨਾ ਹੋਵੇ। 
ਬੰਗਾ ਸਬ ਡਵੀਜ਼ਨ ਦੇ ਬਾਕੀ ਪਿੰਡਾਂ ’ਚ ਕਰਫ਼ਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ’ਚ ਮੈਡੀਕਲ ਸਟੋਰ, ਰਾਸ਼ਨ ਸਟੋਰ, ਸਬਜ਼ੀ ਅਤੇ ਗੈਸ ਸਿਲੰਡਰ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਬਹੁਤ ਸਾਰੇ ਸਟੋਰਾਂ, ਹਾਕਰਾਂ ਅਤੇ ਗੈਰ ਸਿਲੰਡਰਾਂ ਨੂੰ ਕਰਫ਼ਿਊ ਪਾਸ ਦਿੱਤੇ ਗਏ ਹਨ। ਇਨ੍ਹਾਂ ਸਭਨਾਂ ਦੀ ਸੂਚੀ ਪਿੰਡ ਦੇ ਸਰਪੰਚਾਂ ਨੂੰ ਸੌਂਪ ਕੇ, ਬਾਕੀ ਪਿੰਡ ਵਾਸੀਆਂ ਨੂੰ ਜਾਣੂ ਕਰਵਾਉਣ ਦੀ ਜ਼ਿੰਮੇਂਵਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਆਮਦ ਘਰਾਂ ਤੋਂ ਬਾਹਰ ਨਾ ਹੋਣ ਦੇਣ ਲਈ ਇਹ ਸਾਰੀ ਸੇਵਾਵਾਂ ਉਨ੍ਹਾਂ ਦੇ ਘਰਾਂ ਤੱਕ ਸਬੰਧਤ ਸਟੋਰ ਵਾਲੇ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਪਹੁੰਚਾਉਣਗੇ। 
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬੰਗਾ ਸ਼ਹਿਰ ’ਚ ਵੀ ਹਰ ਵਾਰਡ ’ਚ ਇਨ੍ਹਾਂ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਗਈ ਹੈ ਅਤੇ ਨਗਰ ਕੌਂਸਲ ਅਤੇ ਪੁਲਿਸ ਮੁਲਾਜ਼ਮਾਂ ਦੀਆਂ ਟੀਮਾਂ ਬਣਾ ਕੇ ਸਪਲਾਈ ਕਰਨ ਆਈਆਂ ਗੱਡੀਆਂ/ਰੇਹੜੀਆਂ ਕੋਲ ਇਕੱਠ ਨਾ ਹੋਣ ਦੇਣ ਦੇ ਪ੍ਰਬੰਧ ਕੀਤੇ ਗਏ ਹਨ। 
ਪਿੰਡਾਂ ’ਤੇ ਨਜ਼ਰ ਰੱਖਣ ਲਈ 15 ਪੈਟਰੋਲਿੰਗ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ’ਚ ਇੱਕ ਟੀਮ ਮੁੱਖੀ ਦੇ ਨਾਲ 2-2 ਮੈਂਬਰ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਇਸ ਸੰਕਟਕਾਲੀਨ ਸਮੇਂ ’ਚ ਕੋਈ ਮੁਸ਼ਕਿਲ ਨਾ ਆਵੇ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ।
ਐਸ ਡੀ ਐਮ ਅਨੁਸਾਰ ਜਿਨ੍ਹਾਂ ਪਿੰਡਾਂ ਨੂੰ ਸੀਲ ਕੀਤਾ ਗਿਆ ਹੈ, ਉਨ੍ਹਾਂ ਪਿੰਡਾਂ ’ਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਰਸਿੰਗ ਟਿਊਟਰਾਂ ਵੱਲੋਂ ਸੇਵਾ-ਭਾਵ ਨਾਲ ਲੋਕਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ। ਇਹ ਟੀਮਾਂ ਅੱਗੇ ਡਾਕਟਰਾਂ ਦੇ ਸੰਪਰਕ ’ਚ ਕੀਤੀਆਂ ਗਈਆਂ ਹਨ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਵਾਇਰਸ ਦੇ ਲੱਛਣ (ਖਾਂਸੀ, ਬੁਖਾਰ ਤੇ ਸਾਹ ਲੈਣ ’ਚ ਤਕਲੀਫ਼) ਹੋਣ ’ਤੇ ਉਸ ਦੀ ਅਗਲੇਰੀ ਜਾਂਚ ਕਰਕੇ ਟੈਸਟ ਕਰਵਾਇਆ ਜਾ ਸਕੇ। ਇਨ੍ਹਾਂ ਸੀਲ ਕੀਤੇ ਗਏ ਪਿੰਡਾਂ ’ਚ ਪਠਲਾਵਾ, ਲਧਾਣਾ ਝਿੱਕਾ, ਲਧਾਣਾ ਉੱਚਾ, ਮਾਹਿਲ ਗਹਿਲਾਂ, ਪੱਦੀ ਮੱਟ ਵਾਲੀ, ਬਾਹਲਾ, ਗੋਬਿੰਦਪੁਰ, ਹੀੲਂ, ਗੁਜਰਪੁਰ ਖੁਰਦ, ਸੁੱਜੋਂ, ਨੌਰਾ, ਭੌਰਾ, ਪੱਲੀ ਝਿੱਕੀ, ਪੱਲੀ ਉੱਚੀ ਤੇ ਸੂਰਾਪੁਰ ਸ਼ਾਮਿਲ ਹਨ।
ਬੰਗਾ ਦੇ ਬੀ ਡੀ ਪੀ ਓ ਪ੍ਰਵੇਸ਼ ਗੋਇਲ ਨੇ ਦੱਸਿਆ ਕਿ ਕਲ੍ਹ ਉਨ੍ਹਾਂ ਵੱਲੋਂ ਬੰਗਾ ਦੇ ਸਮੂਹ ਪਿੰਡਾਂ ਨੂੰ ਸੈਨੇਟਾਈਜ਼ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਦਾ ਪਹਿਲਾ ਗੇੜ ਅੱਜ ਖਤਮ ਕਰ ਲਿਆ ਗਿਆ ਹੈ, ਜਿਸ ਤਹਿਤ ਹਰੇਕ ਪਿੰਡ ’ਚ ਸੋਡੀਅਮ ਹਾਈਪੋਕਲੋਰਾਇਟ ਦਵਾਈ ਦਾ ਛਿੜਕਾਅ ਕੀਤਾ ਗਿਆ ਹੈ। ਇਸੇ ਤਰ੍ਹਾਂ ਈ ਓ ਰਾਜੀਵ ਉਬਰਾਏ ਨੇ ਦੱਸਿਆ ਕਿ ਸ਼ਹਿਰ ’ਚ ਸੈਨੀਟਾਈਜ਼ੇਸ਼ਨ ਮੁਹਿੰਮ ਪੂਰੇ ਜ਼ੋਰਾਂ ’ਤੇ ਹੈ।
ਬੰਗਾ ’ਚ ਰਾਸ਼ਨ ਸਪਲਾਈ ਦਾ ਕੰਮ ਦੇਖ ਰਹੇ ਡੀ ਆਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ ਨੇ ਦੱਸਿਆ ਕਿ ਕਲ੍ਹ ਸ਼ਹਿਰ ’ਚ ਰਾਸ਼ਨ ਦੀ ਸਪਲਾਈ ਚਲਾਉਣ ਬਾਅਦ ਅੱਜ 109 ਪਿੰਡਾਂ ’ਚੋਂ 60 ਤੱਕ ਰਾਸ਼ਨ ਪੁੱਜਦਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬੰਗਾ ਸ਼ਹਿਰ ’ਚ 21 ਸਰਾਸ਼ਨ ਸਟੋਰਾਂ ਦੇ ਨੰਬਰ ਲੋਕਾਂ ਨੂੰ ਦਿੱਤੇ ਗਏ ਹਨ ਜਦਕਿ ਪਿੰਡਾਂ ਦੇ ਸਰਪੰਚਾਂ ਨੂੰ ਰਾਸ਼ਨ ਸਟੋਰਾਂ ਦੇ ਨੰਬਰ ਦੇ ਕੇ ਆਪੋ-ਆਪਣੇ ਪਿੰਡ ਦੇ ਲੋਕਾਂ ਲਈ ਸਪਲਾਈ ਲਗਾਤਾਰ ਚਲਦੀ ਰੱਖਣ ਦੀ ਜ਼ਿੰਮੇਂਵਾਰੀ ਦਿੱਤੀ ਗਈ ਹੈ।

Wednesday, March 25, 2020

ਕੋਰੋਨਾ ਪੀੜਤ ਨਵਾਂਸ਼ਹਿਰ ਲਈ ਰਾਹਤ ਭਰੀ ਖ਼ਬਰ24 ਮਾਰਚ ਤੱਕ ਲਏ 61 ਸੈਂਪਲਾਂ ’ਚੋਂ 41 ਕੇਸ ਨੈਗੇਟਿਵਜ਼ਿਲ੍ਹੇ ਚ ਅੱਜ ਆਏ 31 ਨਤੀਜਿਆਂ ’ਚੋਂ ਇੱਕ ਵੀ ਕੇਸ ਪਾਜ਼ੇਟਿਵ ਨਹੀਂਹੁਣ ਤੱਕ ਪਾਜ਼ੇਟਿਵ ਪਾਏ ਗਏ 18 ਵਿਅਕਤੀਆਂ ਦੀ ਸਿਹਤ ਸਥਿਰ61 ਮਾਮਲਿਆਂ ’ਚੋਂ ਇੱਕ ਸੈਂਪਲ ਰੱਦ ਤੇ ਇੱਕ ਦੁਹਰਾਇਆ




ਨਵਾਂਸ਼ਹਿਰ,ਬੰਗਾ  26ਮਾਰਚ-(ਮਨਜਿੰਦਰ ਸਿੰਘ, ਚੇਤ ਰਾਮ ਰਤਨ )
ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦੀ ਦਹਿਸ਼ਤ ਹੇਠ ਆਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਲਈ ਬੁੱਧਵਾਰ ਰਾਹਤ ਭਰਿਆ ਰਿਹਾ। ਬੁੱਧਵਾਰ ਆਏ 31 ਸੈਂਪਲਾਂ ਦੇ ਨਤੀਜਿਆਂ ’ਚੋਂ ਇੱਕ ਵੀ ਮਾਮਲਾ ਪਾਜ਼ੇਟਿਵ ਨਹੀਂ ਪਾਇਆ ਗਿਆ।
ਦੇਰ ਰਾਤ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਪਹਿਲਾਂ ਅੱਜ ਸਵੇਰੇ 9 ਸੈਂਪਲਾਂ ਦੇ ਨਤੀਜੇ ਨੈਗੇਟਿਵ ਆਏ ਸਨ। ਸ਼ਾਮ ਤੱਕ 22 ਹੋਰ ਨਤੀਜੇ ਨੈਗੇਟਿਵ ਆਉਣ ਨਾਲ ਜ਼ਿਲ੍ਹੇ ’ਚ ਪਿਛਲੇ ਕਈ ਦਿਨਾਂ ਤੋਂ ਛਾਏ ਨਿਰਾਸ਼ਾ ਦੇ ਬੱਦਲਾਂ ’ਚ ਆਸ ਦੀ ਕਿਰਨ ਉਭਰੀ ਹੈ।
ਉਨ੍ਹਾਂ ਦੱਸਿਆ ਕਿ 24 ਮਾਰਚ ਤੱਕ ਜ਼ਿਲ੍ਹੇ ’ਚ ਕੁੱਲ 61 ਸੈਂਪਲ ਲਏ ਗਏ ਸਨ, ਜਿਨ੍ਹਾਂ ’ਚੋਂ ਹੁਣ ਤੱਕ 41 ਨੈਗੇਟਿਵ ਆ ਚੁੱਕੇ ਹਨ ਅਤੇ 18 ਪਾਜ਼ੇਟਿਵ ਆਏ ਸਨ। ਇਨ੍ਹਾਂ ਪਾਜ਼ੇਟਿਵ ਮਾਮਲਿਆਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ 61 ਸੈਂਪਲਾਂ ’ਚੋਂ ਇੱਕ ਰੱਦ ਕੀਤਾ ਗਿਆ ਅਤੇ ਇੱਕ ਦੁਹਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ 25 ਮਾਰਚ ਨੂੰ ਜ਼ਿਲ੍ਹੇ ਦੇ ਪਠਲਾਵਾ, ਝਿੱਕਾ ਅਤੇ ਲਧਾਣਾ ਉੱਚਾ ’ਚੋਂ 114 ਸੈਂਪਲ ਲਏ ਗਏ ਹਨ, ਜਿਸ ਲਈ ਵਿਸ਼ੇਸ਼ ਤੌਰ ’ਤੇ ਅਮਿ੍ਰਤਸਰ ਅਤੇ ਪਟਿਆਲਾ ਤੋਂ ਵਾਧੂ ਟੀਮਾਂ ਬੁਲਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਉਹ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਅਤੇ ਲਾਗੂ ਕੀਤੇ ਗਏ ਕਰਫ਼ਿਊ ਦੀ ਉਲੰਘਣਾ ਨਾ ਕਰਦੇ ਹੋਏ ਇੱਕ ਦੂਸਰੇ ਤੋਂ ਫ਼ਿਲਹਾਲ ਦੂਰ ਰਹਿਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ’ਤੇ ਕਾਬੂ ਪਾਉਣ ਲਈ ਮਾਨਵੀ ਚੇਨ ਨੂੰ ਤੋੜਨਾ ਲਾਜ਼ਮੀ ਹੈ ਅਤੇ ਇਹ ਕੰਮ ਜ਼ਿਲ੍ਹੇ ਦੇ ਲੋਕ ਘਰਾਂ ’ਚ ਬੰਦ ਹੋ ਕੇ ਬੇਹਤਰ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਵਿਅਕਤੀ ਨੂੰ ਦਵਾਈ, ਰਾਸ਼ਨ, ਸਬਜ਼ੀ, ਦੁੱਧ, ਪਸ਼ੂਆਂ ਦੇ ਚਾਰੇ ਦੀ ਕਮੀ ਨਹੀਂ ਆਉਣ ਦੇਵੇਗਾ ਅਤੇ ਜੇਕਰ ਕਿਸੇ ਨੂੰ ਕੋਈ ਮੈਡੀਕਲ ਐਮਰਜੈਂਸੀ ਵੀ ਆਉਂਦੀ ਹੈ ਤਾਂ ਉਹ ਸਬੰਧਤ ਐਸ ਡੀ ਐਮ ਕੋਲੋਂ ਪਾਸ ਬਣਵਾ ਕੇ ਤੁਰੰਤ ਹਸਪਤਾਲ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਦਾ ਚਾਰਾ ਲਿਆਉਣ ਵਾਲੀ ਟਰਾਲੀ ਜਾਂ ਰੇਹੜੇ ਨੂੰ ਪੁਲਿਸ ਵੱਲੋਂ ਨਹੀਂ ਰੋਕਿਆ ਜਾਵੇਗਾ। ਇਸ ਤੋਂ ਇਲਾਵਾ ਵੀਰਵਾਰ ਤੋਂ ਨੇੜਲੇ ਕਰਿਆਨਾ ਸਟੋਰਾਂ ਅਤੇ ਮੈਡੀਕਲ ਸਟੋਰਾਂ ਦੇ ਨੰਬਰ ਕੰਟਰੋਲ ਰੂਮ 01823-227471, 227473, 227474 ’ਤੇ ਉਪਲਬਧ ਰਹਿਣਗੇ। ਉਨ੍ਹਾਂ ਦੱਸਿਆ ਕਿ ਘਰੇਲੈ ਗੈਸ ਦੀ ਸਪਲਾਈ ਵੀ ਵੀਰਵਾਰ ਤੋਂ ਲੋਕਾਂ ਦੇ ਘਰਾਂ ਤਕ ਪੁੱਜਣੀ ਸ਼ੁਰੂ ਹੋ ਜਾਵੇਗੀ ਪਰੰਤੂ ਲੋਕ ਆਪਣੇ ਆਪ ’ਤੇ ਸੰਜਮ ਰੱਖਣ ਅਤੇ ਗਲੀਆਂ/ਸੜ੍ਹਕਾਂ ’ਤੇ ਨਾ ਨਿਕਲਣ।
ਇਸ ਮੀਟਿੰਗ ’ਚ ਐਮ ਐਲ ਏ ਅੰਗਦ ਸਿੰਘ, ਆਈ ਜੀ ਜਸਕਰਨ ਸਿੰਘ, ਐਸ ਐਸ ਪੀ ਅਲਕਾ ਮੀਨਾ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ ਡੀ ਐਮ ਬੰਗਾ ਗੋਤਮ ਜੈਨ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਡੀ ਐਸ ਪੀ ਬਲਾਚੌਰ ਜਤਿੰਦਰਜੀਤ ਸਿੰਘ ਵੀ ਮੌਜੂਦ ਸਨ।

ਕਰਫਿਊ ਚ ਕੇਬਲ ਮਨੋਰੰਜਨ ਸਾਧਨ ਨਾਲ ਲੋਕ ਘਰਾਂ ਵਿਚ ਬੈਠੇ -- ਪ੍ਰਦੀਪ ਅਨੰਦ


 
 25, ਮਾਰਚ ( ਚੇਤ ਰਾਮ ਰਤਨ) ਵਧੀਕ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਦੇ ਹੁਕਮਾਂ ਅਨੁਸਾਰ ਕਰੋਨਾ ਵਾਇਰਸ ਕਾਰਨ ਲਾਏ ਗਏ ਕਰਫਿਊ ਵਿਚ  ਕੇਬਲ ਓਪਰੇਟਰਾ ਦੇ ਟੈਕਨੀਕਲ ਫ਼ੀਲਡ ਸਟਾਫ ਨੂੰ ਕਰਫਿਊ ਤੋਂ ਛੋਟ ਹੈ । ਪੁਲਿਸ  ਸਾਡੇ  ਸਟਾਫ ਨੂੰ ਪਰੇਸ਼ਾਨ ਕਰ ਰਹੀ ਹੈ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਕੇਬਲ ਆਪਰੇਟਰ ਪ੍ਰਦੀਪ ਅਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਕੇਵਲ ਸਰਵਿਸ  ਇਕ ਮਨੋਰੰਜਨ ਦਾ ਸਾਧਨ ਹੈ ਅਤੇ ਕਰਫਿਊ ਕਰ ਕੇ ਲੋਕ ਘਰਾਂ ਵਿਚ ਵੇਹਲੇ ਹਨ ਜੇ।ਉਨ੍ਹਾਂ ਕਿਹਾ ਕਿ  ਟੀ ਵੀ    ਵੀ ਬੰਦ ਹੋ ਗਏ  ਤਾਂ ਲੋਕਾਂ ਦਾ ਘਰਾਂ ਵਿਚ ਬੈਠਨਾ ਬਹੁਤ ਮੁਸ਼ਿਕਲ ਹੋ ਜਾਵੇਗਾ । ਅਨੰਦ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਡੇ ਸਟਾਫ ਨੂੰ ਕਰਫਿਊ ਤੋਂ ਖੁਲੀ ਛੋਟ ਦਿਤੀ ਜਾਵੇ | ਉਨ੍ਹਾਂ ਨੇ ਪੱਤਰਕਾਰਾਂ ਨੂੰ ਏ ਡੀ ਜੀ ਪੀ ਦੇ ਹੁਕਮਾਂ ਦੀ ਕਾਪੀ ਵੀ ਦਿਖਾਈ । ਇਸ ਮੌਕੇ  ਓਪਰੇਟਰ  ਬਲਵਿੰਦਰ ਸਿੰਘ ਰਾਕੇਸ਼ ਕੁਮਾਰ ਅਤੇ ਸੋਢੀ  ਵੀ ਹਜਾਰ ਸਨ |

ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਨੂੰ ਸੈਨੀਟਾਈਜ਼ ਕਰਨ ਦਾ ਕੰਮ ਕਲ੍ਹ ਸ਼ਾਮ ਤੱਕ ਮੁਕੰਮਲ ਕਰ ਲਿਆ ਜਾਵੇਗਾ-ਡੀ ਸੀ ਵਿਨੈ ਬਬਲਾਨੀ ਜ਼ਿਲ੍ਹੇ ’ਚ 20 ਹਜ਼ਾਰ ਲੀਟਰ ਸੋਡੀਅਮ ਹਾਈਪ੍ਰੋਕਲੋਰਾਈਟ ਦੀ ਸਪਲਾਈ ਹੋਈਸ਼ਹਿਰਾਂ ਨੂੰ ਵੀ ਸੈਨੀਟਾਈਜ਼ ਕਰਨ ਦੀ ਮੁਹਿੰਮ ਵੱਡੀ ਪੱਧਰ ’ਤੇ ਜਾਰੀ

ਨਵਾਂਸ਼ਹਿਰ /ਬੰਗਾ, 25 ਮਾਰਚ-(ਚੇਤ ਰਾਮ ਰਤਨ, ਮਨਜਿੰਦਰ ਸਿੰਘ )
ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਆਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਅੱਜ ਵੱਡੇ ਪੱਧਰ ’ਤੇ ਜ਼ਿਲ੍ਹੇ ਦੇ ਪਿੰਡਾਂ ਨੂੰ ਸੈਨੀਟਾਈਜ਼ ਕਰਨ ਲਈ ਮੁਹਿੰਮ ਆਰੰਭੀ ਗਈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਵੱਲੋਂ ਜ਼ਿਲ੍ਹੇ ਦੇ 466 ਪਿੰਡਾਂ ਨੂੰ ਸੈਨੀਟਾਈਜ਼ ਕਰਨ ਲਈ ਵੱਡੀ ਪੱਧਰ ’ਤੇ ਉਲੀਕੀ ਗਈ ਯੋਜਨਾ ਮੁਤਾਬਕ ਅੱਜ ਸੜੋਆ ਤੇ ਬੰਗਾ ਬਲਾਕ ’ਚ ਹਾਈਪ੍ਰੋਕਲੋਰਾਈਟ ਦੇ ਛਿੜਕਾਅ ਦੀ ਮੁਹਿੰਮ ਜੰਗੀ ਪੱਧਰ ’ਤੇ ਚਲਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਨੂੰ  ਸੈਨੀਟਾਈਜ਼ ਕਰਨ ਲਈ ਜ਼ਿਲ੍ਹੇ ਨੂੰ 20 ਹਜ਼ਾਰ ਕਿਲੋ ਲੀਟਰ ਸੋਡੀਅਮ ਹਾਈਪ੍ਰੋਕਲੋਰਾਇਟ ਦੀ ਸਪਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਲ੍ਹ ਸ਼ਾਮ ਤੱਕ ਸਮੁੱਚੇ ਜ਼ਿਲ੍ਹੇ ਦੇ ਪਿੰਡਾਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪਿੰਡਾਂ ਦੇ ਸਰਪੰਚਾਂ ਨੂੰ ਆਪੋ-ਆਪਣੀਆਂ ਪੰਚਾਇਤਾਂ ’ਚ ਛਿੜਕਾਅ ਲਈ ਅੱਜ ਹੀ ਸਪਲਾਈ ਦੇ ਦਿੱਤੀ ਗਈ ਅਤੇ ਬੰਗਾ ਦੇ ਪਿੰਡਾਂ ਨੂੰ ਪਰਮ ਅਗੇਤ ਦਿੱਤੇ ਜਾਣ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸੰਕਟ ਕਾਲੀਨ ਘੜੀ ’ਚ ਹਰ ਇੱਕ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਹੱਥ ਜਿੱਥੇ ਵਾਰ-ਵਾਰ ਸਾਬਣ ਨਾਲ ਧੋੋਣ, ਇੱਕ ਦੂਸਰੇ ਤੋਂ ਇੱਕ ਮੀਟਰ ਦੀ ਦੂਰੀ ’ਤੇ ਰਹਿਣ, ਆਪਣੇ ਘਰਾਂ ’ਚ ਰਹਿਣ ਆਦਿ ਹਦਾਇਤਾਂ ਦਾ ਸਖਤੀ ਨਾਲ ਪਾਲਣ ਕਰਨ।
ਉਨ੍ਹਾਂ ਦੱਸਿਆ ਕਿ ਸੈਨੇਟਾਈਜ਼ ਦੀ ਇਸ ਮੁਹਿੰਮ ਨੂੰ ਕਲ੍ਹ ਸ਼ਾਮ ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਜੋ ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆ ਚਾਰਾਂ ਨਗਰ ਕੌਂਸਲਾਂ ਨਵਾਂਸ਼ਹਿਰ, ਰਾਹੋਂ, ਬੰਗਾ ਅਤੇ ਬਲਾਚੌਰ ’ਚ ਵੀ ਸੈਨੀਟੇਸ਼ਨ ਦੇ ਕੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਕੋਵਿਡ-19 ਦੇ ਖਤਰੇ ਤੋਂ ਬਚਾਇਆ ਜਾ ਸਕੇ।


Tuesday, March 24, 2020

ਨੰਬਰਦਾਰ ਬਲਵੰਤ ਸਿੰਘ ਲਾਦੀਆਂ ਨੇ ਲੋੜਵੰਦਾਂ ਦੀ ਮਦਦ ਲਈ ਡੀ ਸੀ ਨਵਾਂਸ਼ਹਿਰ ਨੂੰ ਸੌੰਪੀ 5000ਦੀ ਰਾਸ਼ੀ :

ਬੰਗਾ 25, ਮਾਰਚ (ਮਨਜਿੰਦਰ ਸਿੰਘ ) ਨੰਬਰਦਾਰ ਬਲਵੰਤ ਸਿੰਘ ਲਾਦੀਆਂ ਜਿਲਾ ਪ੍ਰਧਾਨ ਪੰਜਾਬ ਏਕਤਾ ਪਾਰਟੀ  ਨੇ ਕੋਰੋਨਾ ਵਾਇਰਸ ਕਾਰਨ ਬਣੇ ਹਾਲਤਾਂ ਕਰਕੇ ਲੋੜਵੰਦਾਂ ਦੀ ਮਦਦ ਲਈ ਡੀ ਸੀ ਨਵਾਂਸ਼ਹਿਰ ਨੂੰ ਆਪਣੀ ਨਿਜੀ ਨੇਕ ਕਮਾਈ ਵਿੱਚੋ 5000 ਦੀ ਰਾਸ਼ੀ ਸੌੰਪੀ ਹੈ | ਇਸ ਗੱਲ ਦਾ ਪ੍ਰਗਟਾਵਾ ਕਰਦੀਆਂ ਬਲਵੰਤ ਸਿੰਘ ਨੇ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਸਾਨੂ ਸਭ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ ਮੰਨਨੇ ਚਾਹਿਦੇ ਹਨ ਅਤੇ ਸਰਕਾਰਾਂ ਦੀ ਵੱਧ ਚੜ੍ਹ ਕੇ ਮਦਦ ਕਰਨੀ ਚਾਹਿਦੀ ਹੈ | ਉਨ੍ਹਾਂ ਕਿਹਾ ਕੀ ਜੇ ਕੋਈ ਮਦਦ ਕਰਨ ਦਾ ਚਾਹਵਾਨ ਹੋਵੇ ਤਾਂ ਉਨ੍ਹਾਂ ਨਾਲ਼ ਸੰਪਰਕ ਕਰ ਸਕਦਾ ਹੈ |

ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਐਮ ਐਲ ਏ ਅੰਗਦ ਸਿੰਘ ਨੇ ਉੱਚ ਪ੍ਰਸ਼ਾਸਨਕ ਅਧਿਕਾਰੀਆਂ ਅਤੇ ਜਿਲਾ ਪ੍ਰਸ਼ਾਸਨ ਨਾਲ਼ ਕੀਤੀਆਂ ਮਿਟੀਗਾਂ :-

ਨਵਾਂਸ਼ਹਿਰ, ਬੰਗਾ 24ਮਾਰਚ (ਚੇਤ ਰਾਮ ਰਤਨ, ਮਨਜਿੰਦਰ ਸਿੰਘ )
ਕੋਰੋਨਾ ਵਾਇਰਸ ਦੇ ਪ੍ਰਭਾਵ ’ਚ ਆਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕਲ੍ਹ ਲਾਏ ਗਏ ਕਰਫ਼ਿਊ ਤੋਂ ਬਾਅਦ ਅੱਜ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਐਮ ਐਲ ਏ ਅੰਗਦ ਸਿੰਘ, ਕਮਿਸ਼ਨਰ ਰਾਹੁਲ ਤਿਵਾੜੀ , ਆਈ ਜੀ ਜਸਕਰਨ ਸਿੰਘ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਕੇ, ਜ਼ਿਲ੍ਹੇ ’ਚ ਉਤਪੰਨ ਸਥਿਤੀ ਅਤੇ ਕਰਫ਼ਿਊ ਦੌਰਾਨ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਤੇ ਵਿਚਾਰ ਕੀਤੀ ਗਈ।
ਉਪਰੰਤ ਇਹ ਫ਼ੈਸਲਾ ਲਿਆ ਗਿਆ ਕਿ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਆਮ ਲੋਕਾਂ ਨੂੰ ਘਰਾਂ ’ਚ ਹੀ ਰਹਿਣ ਦਿੱਤਾ ਜਾਵੇ ਤਾਂ ਜੋ ਮਨੁੱਖੀ ਕੜੀ ਨੂੰ ਤੋੜ ਕੇ, ਇਸ ਦਾ ਹੋਰ ਪ੍ਰਭਾਵ ਬਣਨ ਜਾਂ ਇਸ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੇਰ ਸ਼ਾਮ ਮੀਟਿੰਗਾਂ ਦੌਰਾਨ ਲਏ ਗਏ ਅਹਿਮ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਫ਼ਿਊ ਦੌਰਾਨ ਜ਼ਿਲ੍ਹੇ ’ਚ ਦੁੱਧ-ਦਹੀਂ ਘਰਾਂ ਤੱਕ ਸਪਲਾਈ ਦੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਛੋਟ ਤੋਂ  ਬਾਅਦ ਕਲ੍ਹ ਸਵੇਰ ਬੁੱਧਵਾਰ ਤੋਂ ਦਵਾਈਆਂ, ਸੁੱਕੇ ਰਾਸ਼ਨ ਅਤੇ ਸਬਜ਼ੀਆਂ ਦੀ ‘ਹੋਮ ਡਿਲਿਵਰੀ’ ਸ਼ੁਰੂ ਕਰਵਾ ਦਿੱਤੀ ਜਾਵੇ ਪਰ ਨਾਲ ਹੀ ਲੋਕਾਂ ਨੂੰ ਇਹ ਸਾਵਧਾਨੀ ਵੀ ਵਰਤਣ ਲਈ ਕਿਹਾ ਗਿਆ ਹੈ ਕਿ ਉਹ ਰਾਸ਼ਨ ਅਤੇ ਸਬਜ਼ੀ ਸਪਲਾਈ ਲੈ ਕੇ ਆਉਣ ਵਾਲੀਆਂ ਗੱਡੀਆਂ/ਠੇਲ੍ਹਾ ਰੇਹੜੀਆਂ ’ਤੇ ਭੀੜ ਨਾ ਇਕੱਠੀ ਕਰਨ ਅਤੇ ਇੱਕ ਸਮੇਂ ਕੇਵਲ ਇੱਕ ਵਿਅਕਤੀ ਘਰ ਤੋਂ ਬਾਹਰ ਨਿਕਲੇ।
ਉਨ੍ਹਾਂ ਦੱਸਿਆ ਕਿ ਦਵਾਈਆਂ ਦੀ ‘ਹੋਮ ਡਿਲਿਵਰੀ’ ਲਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਨੰਬਰਾਂ 01823- 227471, 227473 ਅਤੇ 227474 ’ਤੇ ਆਪਣੀ ਫ਼ੋਨ ਕਰਕੇ ਆਪਣੇ ਇਲਾਕੇ ਨਾਲ ਸਬੰਧਤ ਕੈਮਿਸਟ ਦਾ ਫ਼ੋਨ ਨੰਬਰ ਲੈ ਕੇ ਉਸ ਨੂੰ ਦਵਾਈ ਲਿਖਵਾਈ ਜਾ ਸਕੇਗੀ ਅਤੇ ਅੱਗੋਂ ਉਸ ਵੱਲੋਂ ਹੀ ਆਪਣੇ ਕਿਸੇ ਸਾਧਨ ਰਾਹੀਂ ਇਸ ਦੀ ਸਪਲਾਈ ਸਬੰਧਤ ਵਿਅਕਤੀ ਦੇ ਘਰ ਤੱਕ ਯਕੀਨੀ ਬਣਾਈ ਜਾ ਸਕੇਗੀ।
ਇਸੇ ਤਰ੍ਹਾਂ ਸ਼ਹਿਰਾਂ ’ਚ ਰਾਸ਼ਨ ਦੀਆਂ ਗੱਡੀਆਂ ਸਵੇਰੇ 11 ਵਜੇ ਤੋਂ ਅਲੱਗ-ਅਲੱਗ ਮੁਹੱਲਿਆਂ ’ਚ ਜਾ ਅਨਾਊਂਸਮੈਂਟ ਕਰਕੇ ਲੋਕਾਂ ਨੂੰ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਉਣਗੀਆਂ।
ਸਬਜ਼ੀ ਤੇ ਫ਼ਲ ਬੁੱਧਵਾਰ ਨੂੰ ਨਵਾਂਸ਼ਹਿਰ ਦੇ ਸ਼ਹਿਰੀ ਇਲਾਕੇ ’ਚ ਘਰਾਂ ਤੱਕ ਪਹੁੰਚਾਉਣ ਲਈ 8 ਤੋਂ 10 ਰੇਹੜੀਆਂ-ਠੇਲ੍ਹੇ ਚਲਾਏ ਜਾਣਗੇ ਅਤੇ ਉਸ ਤੋਂ ਬਾਅਦ ਬਾਕੀ ਜ਼ਿਲ੍ਹੇ ਵਾਸਤੇ ਵਧਾਇਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਮੀਟਿੰਗ ਦੌਰਾਨ ਹੁਣ ਤੱਕ ਪਾਜ਼ੇਟਿਵ ਆਏ 18 ਮਾਮਲਿਆਂ ’ਚੋਂ ਬਹੁਤੇ ਸਵਰਗੀ ਗਿਆਨੀ ਬਲਦੇਵ ਦੇ ਸੰਪਰਕ ਵਾਲੇ ਹੋਣ ’ਤੇ ਹੀ ਚਿੰਤਾ ਜ਼ਾਹਿਰ ਕਰਦਿਆਂ ਬੁੱਧਵਾਰ ਨੂੰ ਸੈਂਪਿਲੰਗ ਟੀਮਾਂ ਦੀ ਗਿਣਤੀ ਵਧਾਉਣ ਦੇ ਆਦੇਸ਼ ਦਿੱਤੇ ਗਏ, ਜਿਸ ਤਹਿਤ ਕਲ੍ਹ 200 ਸੈਂਪਲ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ’ਚ ਬਿਮਾਰੀ ਦੇ ਫ਼ੈਲਾਅ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਆਈਸੋਲੇਸ਼ਨ ਬੈਡਾਂ ਦੀ ਗਿਣਤੀ ਵਧਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ ਲਏ 39 ਸੈਂਪਲਾਂ ’ਚੋਂ 18 ਪਾਜ਼ੇਟਿਵ, 10 ਨੈਗੇਟਿਵ, ਇੱਕ ਰੀਜੈਕਟਡ, ਇੱਕ ਰੀਪੀਟਡ ਅਤੇ 9 ਪੈਂਡਿੰਗ ਹਨ।
ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ’ਚ ਵਿਦੇਸ਼ ਤੋਂ ਪਰਤੇ ਵਿਅਕਤੀਆਂ ’ਚ ਕੋਰੋਨਾ ਵਾਇਰਸ ਦੇ ਲੱਛਣਾਂ ਦੀ ਰੋਜ਼ਾਨਾ ਜਾਂਚ ਲਈ 700 ਤੋਂ ਵਧੇਰੇ ਆਂਗਨਵਾੜੀ ਵਰਕਰਾਂ, 26 ਸੈਕਟਰ ਅਫ਼ਸਰਾਂ ਅਤੇ 25 ਆਰ ਆਰ ਟੀ ਟੀਮਾਂ ਦੀ ਅਗਵਾਈ ’ਚ ਕੰਮ ਕਰ ਰਹੇ ਹਨ। ਇਨ੍ਹਾਂ ਵੱਲੋਂ ਕਿਸੇ ’ਚ ਬੁਖਾਰ, ਖਾਂਸੀ ਤੇ ਸਾਹ ਦੀ ਤਕਲੀਫ਼ ਦੇ ਲੱਛਣਾਂ ਦੀ ਸ਼ਿਕਾਇਤ ਦੱਸੇ ਜਾਣ ’ਤੇ ਤੁਰੰਤ ਆਰ ਆਰ ਟੀ ਟੀਮ ਵੱਲੋਂ ਪਹੁੰਚ ਕੀਤੀ ਜਾਂਦੀ ਹੈ।
ਇਸ ਮੌਕੇ ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ (ਜ) ਅਦਿਤਿਆ ਉੱਪਲ, ਏ ਡੀ ਸੀ (ਵਿਕਾਸ) ਸਰਬਜੀਤ ਸਿੰਘ ਵਾਲੀਆ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ ਡੀ ਐਮ ਬੰਗਾ ਗੌਤਮ ਜੈਨ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਸਿਵਲ ਸਰਜਨ ਡਾ. ਰਜਿੰਦਰ ਭਾਟੀਆ, ਡੀ ਆਰ ਓ ਵਿਪਿਨ ਭੰਡਾਰੀ, ਡੀ ਡੀ ਪੀ ਓ ਦਵਿੰਦਰ ਸ਼ਰਮਾ ਵੀ ਮੌਜੂਦ ਸਨ।

ਜ਼ਿਲਾ ਐਸ ਬੀ ਐਸ ਨਗਰ ’ਚ ਕਲ੍ਹ 25ਮਾਰਚ ਤੋਂ ਦਵਾਈਆਂ, ਰਾਸ਼ਨ ਅਤੇ ਸਬਜ਼ੀਆਂ ਦੀ ‘ਹੋਮ ਡਿਲਿਵਰੀ’ ਸ਼ੁਰੂ

ਨਵਾਂਸ਼ਹਿਰ, ਬੰਗਾ 24 ਮਾਰਚ (ਚੇਤ ਰਾਮ ਰਤਨ, ਮਨਜਿੰਦਰ ਸਿੰਘ )ਜਿਲਾ ਨਵਾਂਸ਼ਹਿਰ ਵਿਚ ਕਲ ਤੋਂ ਦਵਾਈਆਂ, ਰਾਸ਼ਨ ਅਤੇ ਸਬਜ਼ੀਆਂ  ਘਰ ਘਰ ਪਹੁੰਚਾਣ ਦਾ ਪ੍ਰਸ਼ਾਸਨ ਵਲੋਂ ਪ੍ਰਬੰਧ ਕੀਤਾ ਗਿਆ ਹੈ |ਦਵਾਈਆਂ ਲਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਕੰਟਰੋਲ ਰੂਮ ਦੇ ਨੰਬਰਾਂ 01823- 227471, 227473 ਅਤੇ 227474 ’ਤੇ ਦੱਸੀ ਜਾ ਸਕੇਗੀ ਮੰਗ
ਜ਼ਿਲ੍ਹੇ ’ਚ ਮਿ੍ਰਤਕ ਗਿਆਨੀ ਬਲਦੇਵ ਸਿੰਘ ਸਮੇਤ ਪਾਜ਼ੇਟਿਵ ਕੇਸਾਂ ਦੀ ਗਿਣਤੀ 18 ਹੋਈ
ਹੁਣ ਤੱਕ 10 ਨੈਗੇਟਿਵ, ਇੱਕ ਰੀਜੈਕਟਡ, ਇੱਕ ਰੀਪੀਟਡ ਤੇ 9 ਪੈਂਡਿੰਗ
ਬੁੱਧਵਾਰ ਨੂੰ ਵਿਆਪਕ ਪੱਧਰ ’ਤੇ 200 ਵਿਅਕਤੀਆਂ ਦੀ ਸੈਂਪਲਿੰਗ ਦਾ ਟੀਚਾ
ਸਿਵਲ ਹਸਪਤਾਲ ਨਵਾਂਸ਼ਹਿਰ ’ਚ ਵਧਾਈ ਜਾਵੇਗੀ ਆਈਸੋਲੇਸ਼ਨ ਵਾਰਡਾਂ ਦੀ ਗਿਣਤੀ
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਐਮ ਐਲ ਏ ਅੰਗਦ ਸਿੰਘ, ਕਮਿਸ਼ਨਰ ਰਾਹੁਲ ਤਿਵਾੜੀ , ਆਈ ਜੀ ਜਸਕਰਨ ਸਿੰਘ ਨੇ ਕੀਤੀਆਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗਾਂ
ਜ਼ਿਲ੍ਹੇ ’ਚ ਵਿਦੇਸ਼ ਤੋਂ ਪਰਤੇ ਵਿਅਕਤੀਆਂ ਦੀ ਸਿਹਤ ਜਾਂਚ ਲਈ 25 ਆਰ ਆਰ ਟੀ ਟੀਮਾਂ ਤੇ 26 ਸੈਕਟਰ ਅਫ਼ਸਰ ਸਰਗਰਮ
ਲੋਕ ਕੋਰੋਨਾ ਵਾਇਰਸ ਤੋਂ ਬਚਾਅ ਲਈ ਘਰਾਂ ਅੰਦਰ ਹੀ ਰਹਿਣ

ਜ਼ਿਲ੍ਹੇ ਦੇ ਹਰ ਤਰ੍ਹਾਂ ਦੇ ਨਿੱਜੀ ਅਦਾਰੇ 31ਮਾਰਚ ਤੱਕ ਬੰਦ ਕਰਨ ਦੇ ਹੁਕਮ

ਨਵਾਂਸ਼ਹਿਰ, 24 ਮਾਰਚ-(lਚੇਤ ਰਾਮ ਰਤਨ)
ਮੁੱਖ ਸਕੱਤਰ ਪੰਜਾਬ ਸਰਕਾਰ ਵੱਲੋਂ ‘ਏਪੀਡੈਮਿਕ ਡਿਜ਼ੀਜ਼ ਐਕਟ’ 1897 ਤਹਿਤ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਨਿੱਜੀ ਅਦਾਰੇ ਬੰਦ ਕਰਨ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲੇ  ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਨੇ ਕਿਹਾ ਕਿ 31 ਮਾਰਚ 2020 ਤੱਕ ਜ਼ਿਲ੍ਹੇ ਦੇ ਹਰ ਤਰ੍ਹਾਂ ਦੇ ਨਿੱਜੀ ਅਦਾਰੇ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਖੁਰਾਕ ਤੇ ਸਪਲਾਈ ਵਿਭਾਗ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਜ਼ਰੂਰੀ ਸੇਵਾਵਾਂ ਅਤੇ ਵਸਤਾਂ ਦੀ ਸੂਚੀ ਨੂੰ ਹੀ ਛੋਟ ਗੲੀ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ’ਚ ਵਿਦੇਸ਼ ਤੋਂ ਪਿਛਲੇ 28 ਦਿਨਾਂ ’ਚ ਆਏ ਵਿਅਕਤੀਆਂ ਦੀ ਸੂਚਨਾ ਦੇਣ ਲਈ ਤਿੰਨ ਟੈਲੀਫ਼ੋਨ ਲਾਈਨਾਂ ਵਾਲਾ  ਕੰਟਰੋਲ ਰੂਮ ਦੇ ਨੰਬਰ 018123-227471, 227473 ਅਤੇ 227471 ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚੱਲਣਗੇ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਜ਼ਿਲ੍ਹੇ ’ਚ ਵਿਦੇਸ਼ ਤੋਂ ਆਇਆਂ ਪਿਛਲੇ 28 ਦਿਨਾਂ ’ਚ ਆਏ ਕਿਸੇ ਵੀ ਵਿਅਕਤੀ ’ਚ ਤੇਜ਼ ਖਾਂਸੀ, ਬੁਖਾਰ ਜਾਂ ਸਾਹ ਲੈਣ ’ਚ ਤਕਲੀਫ਼ ਦੇ ਲੱਛਣ ਆ ਰਹੇ ਹਨ ਤਾਂ ਤੁਰੰਤ ਇਸ ਕੰਟਰੋਲ ਰੂਮ ’ਚ ਸੰਪਰਕ ਕਰੇ।

ਸਿਹਤ ਸਕੱਤਰ ਪੰਜਾਬ ਮਨਵੇਸ਼ ਸਿੰਘ ਸਿੱਧੂ ਵੱਲੋਂ ਨਵਾਂਸ਼ਹਿਰ ਦਾ ਦੌਰਾ 37 ਸੈਂਪਲਾਂ ’ਚੋਂ 15 ਪਾਜ਼ਿਟਵ, 5 ਨੈਗੇਟਿਵ ਤੇ ਬਾਕੀਆਂ ਦੇ ਨਤੀਜੇ ਦੀ ਉਡੀਕ

ਨਵਾਂਸ਼ਹਿਰ, 24 ਮਾਰਚ-(ਚੇਤ ਰਾਮ ਰਤਨ)
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਕੋਰੋਨਾ ਵਾਇਰਸ ਦੇ ਪ੍ਰਭਾਵ ਸਥਿਤੀ ਨਾਲ ਨਜਿੱਠਣ ਦੇ ਪ੍ਰਬੰਧਾਂ ਲਈ ਸਿਹਤ ਸਕੱਤਰ ਪੰਜਾਬ ਮਨਵੇਸ਼ ਸਿੰਘ ਸਿੱਧੂ ਵੱਲੋਂ ਜ਼ਿਲ੍ਹੇ ਦੇ ਦੌਰਾ ਕਰਨ ਉਪਰੰਤ  ਜ਼ਿਲ੍ਹੇ ਦੇ ਤਿੰਨ ਪ੍ਰਮੁੱਖ ਹਸਪਤਾਲਾਂ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਵਿਖੇ ਮੈਡੀਕਲ ਸਟਾਫ਼ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਦੇ ਹੁਕਮ ਦਿੱਤੇ ਗਏ। ਜ਼ਿਲ੍ਹੇ ਦੇ ਪੰਜ ਹਸਪਤਾਲਾਂ ਨਵਾਂਸ਼ਹਿਰ, ਬੰਗਾ, ਮੁਕੰਦਪੁਰ, ਰਾਹੋਂ ਅਤੇ ਬਲਾਚੌਰ ਵਿਖੇ 24 ਘੰਟੇ ਐਮਰਜੈਂਸੀ ਸੇਵਾਵਾਂ ਸ਼ੁਰੂ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ।
          ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ ਜ਼ਿਲ੍ਹੇ ’ਚ ਲੋੜੀਂਦੀਆਂ ਸੈਂਪਲਿੰਗ ਕਿੱਟਾਂ, ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ ਕਿੱਟਾਂ ਅਤੇ ਮਾਸਕ ਭੇਜੀਆਂ ਗਈਆਂ। ਜ਼ਿਲ੍ਹੇ ’ਚ 80 ਆਈਸੋਲੇਸ਼ਨ ਬੈਡ ਤਿਆਰ ਕੀਤੇ ਗਏ ਹਨ, ਜਿਨ੍ਹਾਂ ’ਚ ਹਾਲੇ 15 ਮਰੀਜ਼ ਹੀ ਹਨ। ਇਸੇ ਤਰ੍ਹਾਂ ਕੁਆਰਨਟਾਈਨ ਲਈ 241 ਬੈਡਾਂ ਦਾ ਪ੍ਰਬੰਧ ਮੁਕੰਮਲ ਕਰ ਲਿਆ ਗਿਆ ਹੈ ।
           ਵਿਨੈ ਬਬਲਾਨੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪਾਜ਼ਿਟਵ ਪਾਏ ਗਏ ਕੇਸਾਂ ਨੂੰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਲੋੜੀਂਦੀ ਇਲਾਜ ਸਹੂਲਤ ਮਿਲ ਰਹੀ ਹੈ।  ਜੇਕਰ ਕਿਸੇ  ਮਰੀਜ਼ ਨੂੰ ਐਮਰਜੈਂਸੀ ਉੱਚ ਪੱਧਰ ਦੇ ਇਲਾਜ ਦੀ ਲੋੜ ਪਈ ਤਾਂ ਜਲੰਧਰ ਵਿਖੇ ਇਸ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦਸਿਆ ਕਿ  ਜ਼ਿਲ੍ਹੇ ’ਚ ਵਿਦੇਸ਼ ਤੋਂ ਆਏ ਹੲੋੇ 2000 ਦੇ ਕਰੀਬ ਲੋਕਾਂ ਨੂੰ ਘਰਾਂ ’ਚ ਕੁਆਰਨਟਾਈਨ ਕਰਨ ਲਈ ਘਰ-ਘਰ ਸੰਪਰਕ ਕੀਤਾ ਜਾ ਰਿਹਾ ਹੈ।  ਪਿੰਡਾਂ ਦੇ ਸਰਪੰਚਾਂ ਤੇ ਨੰਬਰਦਾਰਾਂ ਨੂੰ ਇਨ੍ਹਾਂ ਵਿਅਕਤੀਆਂ ਦੇ ਘਰਾਂ ਤੋਂ ਬਾਹਰ ਨਿਕਲਣ ’ਤੇ ਪ੍ਰਸ਼ਾਸਨ/ਪੁਲਿਸ ਨੂੰ ਸੂਚਿਤ ਕਰਨ ਲਈ  ਸਹਿਯੋਗ ਕਰਨਾ ਚਾਹੀਦਾ ਹੈ।
            ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ ਜ਼ਿਲ੍ਹੇ ’ਚੋਂ 37 ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 15 ਪਾਜ਼ੇਟਿਵ (ਸਮੇਤ ਗਿਆਨੀ ਬਲਦੇਵ ਸਿੰਘ) ਆਏ ਹਨ ਜਦਕਿ 5 ਨੈਗੇਟਿਵ ਤੇ ਬਾਕੀਆਂ ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਮੌਕੇ  ਅੰਗਦ ਸਿੰਘ ਐਮ ਐਲ  ਨਵਾਂਸ਼ਹਿਰ , ਅਲਕਾ ਮੀਨਾ ਐਸ ਐਸ ਪੀ, ਏ ਡੀ ਸੀ (ਜ) ਅਦਿਤਿਆ ਉੱਪਲ, ਏ ਡੀ ਸੀ (ਵਿਕਾਸ) ਸਰਬਜੀਤ ਸਿੰਘ ਵਾਲੀਆ ਤੇ ਨੋਡਲ ਅਫ਼ਸਰ ਪੁਲਿਸ ਦੀਪਿਕਾ ਸਿੰਘ ਤੋਂ ਇਲਾਵਾ ਸਬੰਧਤ ਅਧਿਕਾਰੀ  ਮੌਜੂਦ ਸਨ।

Monday, March 23, 2020

ਅਜਾਦੀ ਤਾਂ ਮਿਲ ਗਈ ਪਰ ਸ਼ਹੀਦਾਂ ਦੇ ਸੁਪਨੇ ਅਧੂਰੇ : ਹਰਪ੍ਰਭਮਹਿਲ

      ਬੰਗਾ 23ਮਾਰਚ (ਮਨਜਿੰਦਰ ਸਿੰਘ )ਅੱਜ ਅਸੀਂ ਸਾਰੇ ਦੇਸ਼ ਵਾਸੀ ਸਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ  ਦਾ ਸ਼ਹੀਦੀ ਦਿਨ ਉਨ੍ਹਾਂ ਨੂੰ ਸਰਦਾ ਦੇ ਫੁੱਲ ਭੇਟ ਕਰ ਕੇ ਮਨਾ ਰਹੇ ਹਾਂ ਉਨ੍ਹਾਂ ਸ਼ਹੀਦਾਂ ਨੇ ਆਪਣੀਆਂ ਜਾਨਾ ਕੁਰਬਾਨ ਕਰ ਕੇ ਸਾਨੂ ਅਜਾਦੀ ਤਾਂ ਦਵਾਈ ਪਰ  ਸ਼ਹੀਦਾਂ ਦੇ ਸੁਪਨੇ ਅੱਜ ਵੀ ਅਦੂਰੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਰਪ੍ਰਭਮਹਿਲ ਸਿੰਘ ਬਰਨਾਲਾ ਜਿਲਾ ਪ੍ਰਧਾਨ ਲੋਕ ਇੰਨਸਾਫ ਪਾਰਟੀ ਅਤੇ ਮੇਂਬਰ ਕੋਰ ਕਮੇਟੀ ਨੇ ਭਗਤ ਸਿੰਘ ਦੀ ਸਮਾਧ ਉਨ੍ਹਾਂ ਦੇ ਜੱਦੀ ਪਿੰਡ ਖਟਕੜਕਲਾ ਵਿਖੇ ਸ਼ਹੀਦਾਂ ਨੂੰ ਸਰਦਾ ਦੇ ਫੁੱਲ ਭੇਟ ਕਰਦਿਆਂ ਕੀਤਾ | ਪੱਤਰਕਾਰਾਂ ਦੇ ਸਮੂਹ ਨੂੰ ਸੰਬੋਦਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕਰੋਨਾ ਵਾਰਸ ਬਿਮਾਰੀ ਜ਼ੋ ਵਦੇਸਾਂ  ਤੋਂ ਜਨਮ ਲੈ ਕੇ ਭਾਰਤ ਵਿੱਚ ਪੈਰ ਪਸਾਰ ਰਹੀ ਹੈ ਜਿਸ ਦਾ ਖਾਸ ਕਰ ਕੇ ਸਾਡੇ ਪੰਜਾਬ ਦੇ ਦੋਆਬਾ ਇਲਾਕੇ ਵਿੱਚ ਨੁਕਸਾਨ ਹੋਣ ਦਾ ਜਿਆਦਾ ਖ਼ਤਰਾ ਹੈ ਕਿਉਂ ਕਿ ਇਸ ਇਲਾਕੇ ਦੇ ਬਹੁਤ ਲੋਕ ਬਾਹਰ ਵਦੇਸਾ ਵਿੱਚ ਵਸੇ ਹੋਏ ਹਨ ਅਤੇ ਉਹ ਆਪਣੇ ਰਿਸਤੇਦਾਰਾ ਨੂੰ ਮਿਲਣ ਆਉਂਦੇ ਰਹਿੰਦੇ ਹਨ | ਸਰਕਾਰ ਨੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਨ ਲਈ ਆਪਣੇ ਕੰਮ ਕਾਰ ਬੰਦ ਕਰ ਕੇ ਘਰਾਂ ਵਿੱਚ ਰਹਿਣ ਲਈ ਕਿਹਾ ਹੈ ਪਰ ਉਨ੍ਹਾਂ ਦੀ ਆਰਥਿਕ ਮਦਦ ਲਈ ਕੋਈ ਇਲਾਨ ਨਹੀਂ ਕੀਤਾ ਜਦ ਕਿ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਿਹਤ ਸਹੂਲਤਾਂ ਨਾਲ਼ ਆਰਥਿਕ ਮਦਦ ਕਰਨਾ ਵੀ  ਸਰਕਾਰ ਦੀ ਜਿੰਮੇਦਾਰੀ ਬਣਦੀ  ਹੈ |ਇਸ ਮੌਕੇ ਉਨ੍ਹਾਂ ਨਾਲ਼ ਜਿਲਾ ਪ੍ਰਧਾਨ ਯੂਥ ਵਿੰਗ ਕਮਲਜੀਤ ਸਿੰਘ ਬੀਕਾ, ਮਨਜੀਤ ਸਿੰਘ ਖਾਲਸਾ ਅਤੇ ਮਨੀ ਬੀਕਾ ਹਜਾਰ ਸਨ |

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਸੁਮਨ ਅਰਪਣ ਜ਼ਿਲ੍ਹੇ ਦੇ ਲੋਕਾਂ ਨੂੰ ਜਨ ਹਿੱਤ ’ਚ ਘਰਾਂ ’ਚ ਰਹਿਣ ਦੀ ਅਪੀਲ

ਬੰਗਾ 23 ਮਾਰਚ (ਮਨਜਿੰਦਰ ਸਿੰਘ )
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾ ਸੁਮਨ ਅਰਪਿਤ ਕਰਨ ਪੁੱਜੇ।ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰ ਅਤੇ ਅਜਾਇਬ ਘਰ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ’ਤੇ ਸ਼ਰਧਾ ਸੁਮਨ ਅਰਪਿਤ ਕਰਨ ਬਾਅਦ ਸ੍ਰੀ ਬਬਲਾਨੀ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਯਾਦ ਕਰਦਿਆਂ ਆਖਿਆ ਕਿ ਅੱਜ ਅਸੀਂ ਸਮੂਹ ਦੇਸ਼ ਵਾਸੀ ਇਨ੍ਹਾਂ ਮਹਾਨ ਆਜ਼ਾਦੀ ਸੰਗਰਾਮੀਆਂ ਦੇ ਬਲੀਦਾਨ ਸਦਕਾ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਬਾਅਦ ਵਿੱਚ ਉਹ ਸ਼ਹੀਦ-ਏ-ਆਜ਼ਮ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ’ਤੇ ਵੀ ਸ਼ਰਧਾ ਸੁਮਨ ਅਰਪਿਤ ਕਰਨ ਗਏ।ਉਨ੍ਹਾਂ ਇਸ ਮੌਕੇ ਲੋਕਾਂ ਦੇ ਨਾਮ ਕੀਤੀ ਅਪੀਲ ’ਚ ਜਿੱਥੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਉੱਥੇ ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਕਾਰਨ ਬਣੀ ਹੰਗਾਮੀ ਸਥਿਤੀ ਨਾਲ ਨਿਪਟਣ ਅਤੇ ਇਸ ਦੇ ਮਨੁੱਖੀ ਚੇਨ ਨਾਲ ਫ਼ੈਲਦਾ ਹੋਣ ਕਾਰਨ ਇਸ ਨੂੰ ਰੋਕਣ ਲਈ ਮਨੁੱਖੀ ਚੇਨ ਨੂੰ ਤੋੜਨ ਅਤੇ ਘਰਾਂ ’ਚ ਹੀ ਸੀਮਿਤ ਰਹਿਣ ਦੀ ਅਪੀਲ ਵੀ ਕੀਤੀ।

  

 

 



 


 

 



ਬੰਗਾ ਵਿੱਚ ਸ਼ਾਇਆ ਸਨਾਟਾ

ਬੰਗਾ 23, ਮਾਰਚ (ਮਨਜਿੰਦਰ ਸਿੰਘ ) ਬੰਗਾ ਇਲਾਕੇ ਵਿੱਚ ਕਰੋਨਾ ਵਾਇਰਸ  ਦੇ ਮਰੀਜਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋਣ ਕਰ ਕੇ ਦਹਿਸ਼ਤ ਦਾ ਮਾਹੌਲ ਹੈ | ਬਜਾਰਾਂ ਵਿੱਚ ਸਨਾਟਾ ਛਾ ਗਿਆ ਹੈ |

ਬੰਗਾ ਇਲਾਕੇ ਵਿੱਚ ਕਰੋਨਾਵਾਇਰਸ ਦੀ ਦਹਿਸ਼ਤ ਵਧੀ 7 ਹੋਰ ਮਰੀਜਾਂ ਦੀ ਹੋਈ ਪੁਸ਼ਟੀ

ਬੰਗਾ ਇਲਾਕੇ ਵਿੱਚ ਕਰੋਨਾਵਾਇਰਸ ਦੀ ਦਹਿਸ਼ਤ ਵਧੀ 7 ਹੋਰ ਮਰੀਜਾਂ ਦੀ ਹੋਈ ਪੁਸ਼ਟੀ :             
 ਬੰਗਾ, 23 ਮਾਰਚ (ਮਨਜਿੰਦਰ ਸਿੰਘ ) ਬੰਗਾ ਹਲਕੇ ਦੇ ਪਿੰਡ ਪਠਲਾਵਾ ਜਿਥੇ ਦੇ ਬਜੁਰਗ ਦੀ ਦੋ ਦਿਨ ਪਹਿਲਾ ਕਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ ਦੇ ਨੇੜੇ ਪੈਂਦੇ ਪਿੰਡ ਸੁਜੋਂ ਅਤੇ ਝਿੱਕਾ ਦੇ ਸਤ ਹੋਰ ਨਵੇਂ ਮਰੀਜਾਂ ਦੀ ਪੁਸ਼ਟੀ ਹੋਣ ਕਾਰਨ ਪਿੰਡ ਸੁੱਜੋਂ ਅਤੇ ਝਿੱਕਾ ਸੀਲ ਕਰ ਦਿਤੇ ਗਏ ਹਨ l ਸੁੱਜੋਂ ਦੇ ਸਰਪੰਚ ਤਰਨਜੀਤ ਸਿੰਘ ਨੇ ਖੁਲਾਸਾ ਕਰਦੀਆਂ ਦੱਸਿਆ ਕਿ ਰਣਜੀਤ ਕੌਰ, ਗੁਰਲੀਨ ਕੌਰ, ਕਰਨ ਸਿੰਘ, ਕਿਰਨਪ੍ਰੀਤ ਕੌਰ, ਅਮਰਿੰਦਰ ਸਿੰਘ ਉਮਰ 7ਸਾਲ, ਮਨਜਿੰਦਰ ਸਿੰਘ ਉਮਰ ਕਰੀਬ 2ਸਾਲ ਅਤੇ ਜਸਕਰਨ ਸਿੰਘ ਉਮਰ 17ਸਾਲ ਦੀ ਰਿਪੋਟ ਦੀ ਪੁਸ਼ਟੀ ਹੋਣ ਕਾਰਨ ਪਿੰਡ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ  ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਵਲੋਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ | ਸਰਪੰਚ ਵਲੋਂ ਵੀ ਪਿੰਡ ਵਾਸੀਆਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ | ਪਿੰਡਾ ਵਿੱਚ ਸਨਾਟਾ ਸਾਈਆਂ ਹੋਇਆ ਹੈ ਸਿਰਫ ਪੁਲਿਸ,ਸਿਹਤ ਵਿਭਾਗ  ਅਤੇ ਪ੍ਰਸ਼ਾਸਨ ਦੇ ਅਧਿਕਾਰੀ ਹੀ ਨਜ਼ਰ ਆ ਰਹੇ ਹਨ |

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...