Thursday, December 31, 2020

ਅਲਾਚੌਰੀਆਂ ਦਾ ਚੌਥਾ ਜਥਾ ਦਿੱਲੀ ਲਈ ਰਵਾਨਾ

ਅਲਾਚੌਰ ਦੇ ਕਿਸਾਨੀ ਜਥੇ ਨੂੰ ਰਵਾਨਾ ਕਰਨ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ।

ਨਵਾਂਸ਼ਹਿਰ 31 ਦਸੰਬਰ (ਮਨਜਿੰਦਰ   ਸਿੰਘ )  
ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਪਿੰਡ ਅਲਾਚੌਰ ਦੇ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ।ਇਸ ਜਥੇ ਵਿਚ ਬਲਵੀਰ ਸਿੰਘ ਬੈਂਸ ਅਲਾਚੌਰ, ਕੁਲਵੀਰ ਸਿੰਘ ਹਲਵਾਈ ਅਲਾਚੌਰ, ਪਰਮਜੀਤ ਸਿੰਘ ਅਲਾਚੌਰ, ਅਮਰਜੀਤ ਸਿੰਘ ਝੰਡਾ ਜੀ,ਮਨਜੀਤ ਸਿੰਘ ਅਲਾਚੌਰ, ਕੁਲਦੀਪ ਸਿੰਘ ਸੋਢੀਆਂ, ਸਰਬਜੀਤ ਸਿੰਘ ਮਾਨ ਗੜ੍ਹਸ਼ੰਕਰ ਸਮੇਤ ਹੋਰ ਕਿਸਾਨ ਸ਼ਾਮਲ ਹਨ ।ਬਲਵੀਰ ਸਿੰਘ ਬੈਂਸ ਨੇ ਦੱਸਿਆ ਕਿ ਉਹਨਾਂ ਦਾ ਜਥਾ ਦਿੱਲੀ ਮੋਰਚੇ ਵਿਚ ਸ਼ਾਮਲ ਕਿਸਾਨਾਂ ਲਈ ਰਸਦ ਲੈਕੇ ਜਾ ਰਿਹਾ ਹੈ ।ਉਹਨਾਂ ਕਿਹਾ ਕਿ ਕਿਸਾਨਾਂ ਵਿਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਇਸ ਜਥੇ ਨੂੰ ਸਥਾਨਕ ਰਿਲਾਇੰਸ ਸਟੋਰ ਅੱਗੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਚਲਾਏ ਜਾ ਰਹੇ ਧਰਨੇ ਤੋਂ ਯੂਨੀਅਨ ਦੇ ਆਗੂਆਂ ਮਾਸਟਰ ਭੁਪਿੰਦਰ ਸਿੰਘ ਵੜੈਚ,ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ, ਪਰਮਜੀਤ ਸਿੰਘ ਸ਼ਹਾਬਪੁਰ ਅਤੇ ਰੋਹਿਤ ਬਛੌੜੀ ਨੇ ਰਵਾਨਾ ਕੀਤਾ ।
 

ਮੌਜੂਦਾ ਕਿਸਾਨੀ ਘੋਲ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਬਣਾਏ 28 ਯੂਨਿਟ--ਜਥੇਬੰਦਕ ਤਾਣਾ ਬਾਣਾ ਮਜਬੂਤ ਕਰਨ ਵਲ ਵਿਸ਼ੇਸ਼ ਸਰਗਰਮੀ

ਪਿੰਡ ਸ਼ਾਹਪੁਰ ਪੱਟੀ ਦੇ ਯੂਨਿਟ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਆਗੂ ।

ਨਵਾਂਸ਼ਹਿਰ 31 ਦਸੰਬਰ ( ਮਨਜਿੰਦਰ ਸਿੰਘ  )
                    ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ-2020ਦੇ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਦੇ ਜਾਬਤਾਬੱਧ ਫੈਲਾਓ ਲਈ ਕਿਰਤੀ ਕਿਸਾਨ ਯੂਨੀਅਨ ਨੇ ਨਵਾਂਸ਼ਹਿਰ ਇਲਾਕੇ ਦੇ 28 ਪਿੰਡਾਂ ਵਿਚ ਜਥੇਬੰਦੀ ਦੇ ਯੂਨਿਟ ਬਣਾਏ ਹਨ ।ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਭੁਪਿੰਦਰ ਸਿੰਘ ਵੜੈਚ ਨੇ ਵਿਸਥਾਰਥ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਘੋਲ ਵਿਚ ਪਿੰਡਾਂ ਦੇ ਕਿਸਾਨ ਕਿਰਤੀ ਕਿਸਾਨ ਯੂਨੀਅਨ ਨਾਲ ਵੱਡੀ ਪੱਧਰ ਉੱਤੇ ਜੁੜ ਰਹੇ ਹਨ ।ਯੂਨੀਅਨ ਦੇ ਆਗੂ ਮੀਟਿੰਗਾਂ ਰੈਲੀਆਂ ਕਰਕੇ ਯੂਨੀਅਨ ਦੇ ਝੰਡੇ ਹੇਠ ਇਕੱਠੇ ਹੋਕੇ ਮੌਜੂਦਾ ਸੰਘਰਸ਼ ਨੂੰ ਤਿੱਖਾ ਕਰਨ ਲਈ ਕਿਸਾਨਾਂ ਨੂੰ ਪ੍ਰੇਰ ਰਹੇ ਹਨ ।ਯੂਨੀਅਨ ਦਾ ਜਥੇਬੰਦਕ ਤਾਣਾ ਬਾਣਾ ਖੜਾ ਕਰਨ ਦੀ ਪ੍ਰਕਿਰਿਆ ਤੇਜੀ ਨਾਲ ਚੱਲ ਰਹੀ ਹੈ । ਔਰਤਾਂ ਵੀ ਯੂਨੀਅਨ ਦੀਆਂ ਮੈਂਬਰ ਬਣ ਰਹੀਆਂ ਹਨ ।ਯੂਨੀਅਨ ਦੇ ਮੈਂਬਰਾਂ ਨੂੰ ਯੂਨੀਅਨ ਦੀ ਮਹੱਤਤਾ, ਕਿਸਾਨੀ ਘੋਲ ਦੀ ਦਸ਼ਾ ਅਤੇ ਦਿਸ਼ਾ ਬਾਰੇ ਚੇਤਨ ਕੀਤਾ ਜਾ ਰਿਹਾ ਹੈ ।ਜਿਸ ਕਾਰਨ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਜਥੇਬੰਦ ਹੋਕੇ ਦਿੱਲੀ ਮੋਰਚੇ ਵਿਚ ਸ਼ਮੂਲੀਅਤ ਕਰਨ ਨੂੰ ਤਰਜੀਹ ਦੇ ਰਹੇ ਹਨ ।ਕਿਰਤੀ ਕਿਸਾਨ ਯੂਨੀਅਨ ਦੀ ਇਸ ਆਗੂ ਟੀਮ ਵਿਚ ਭੁਪਿੰਦਰ ਸਿੰਘ ਵੜੈਚ, ਮੱਖਣ ਸਿੰਘ ਭਾਨਮਜਾਰਾ, ਪਾਖਰ ਸਿੰਘ ਅਸਮਾਨ ਪੁਰ, ਰਘਵੀਰ ਸਿੰਘ, ਅਜੈਬ ਸਿੰਘ, ਪਰਮਜੀਤ ਸਿੰਘ ਸ਼ਹਾਬਪੁਰ ,ਬਿੱਕਰ ਸਿੰਘ ਸ਼ੇਖੂਪੁਰ ਬਾਗ ਅਤੇ ਗੁਰਨੇਕ ਸਿੰਘ ਸ਼ਹਾਬਪੁਰ ਸ਼ਾਮਲ ਹਨ ।
     ਅੱਜ ਪਿੰਡ ਸ਼ਾਹ ਪੁਰ ਪੱਟੀ ਵਿਖੇ ਕਿਰਤੀ ਕਿਸਾਨ ਯੂਨੀਅਨ ਦਾ ਯੂਨਿਟ ਬਣਾਇਆ ਗਿਆ ਜਿਸਦੇ ਆਗੂ ਦਰਸ਼ਨ ਸਿੰਘ, ਕੁਲਵੀਰ ਸਿੰਘ, ਮਨਜੀਤ ਸਿੰਘ, ਪਰਮਜੀਤ ਕੌਰ ਅਤੇ ਮਹਿੰਦਰ ਕੌਰ ਨੂੰ ਚੁਣਿਆ ਗਿਆ ।ਭੂਪਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਨਵਾਂਸ਼ਹਿਰ ਇਲਾਕੇ ਵਿਚ ਕਿਸ਼ਨਪੁਰਾ, ਨਾਈਮਜਾਰਾ, ਬਘੌਰਾਂ, ਸ਼ੇਖੂਪੁਰ ਬਾਗ,ਤਾਜੋਵਾਲ,ਕਾਜਮਪੁਰ,ਦੁਪਾਲਪੁਰ, ਅਟਾਰੀ, ਚੱਕਲੀ ਸੁਜਾਤ,ਤਾਜੋਵਾਲ, ਮੁਜੱਫਰਪੁਰ, ਜਾਨੀਆਂ, ਮਲਕ ਪੁਰ, ਧੈਂਗੜ ਪੁਰ, ਪੱਲੀਆਂ ਖੁਰਦ, ਪੱਲੀਆਂ ਕਲਾਂ, ਸਵਾਜਪੁਰ,ਛੋਕਰਾਂ,ਰਾਮਰਾਏ ਪੁਰ, ਸਜਾਵਲਪੁਰ,ਮਜਾਰਾ ਖੁਰਦ,ਰਾਮਗੜ੍ਹ, ਸੋਇਤਾ, ਪੁੰਨੂੰ ਮਜਾਰਾ, ਕਰੀਮਪੁਰ,ਗੋਹਲੜੋਂ,ਮਹੱਦੀਪੁਰ ਪਿੰਡਾਂ ਵਿਚ ਕਿਰਤੀ ਕਿਸਾਨ ਯੂਨੀਅਨ ਦੀ ਚੋਣ ਕਰਕੇ ਯੂਨਿਟ ਬਣਾ ਦਿੱਤੇ ਗਏ ਹਨ ਅਤੇ ਹੋਰ ਯੂਨਿਟ ਬਣਾਉਣ ਦੀ ਪ੍ਰਕਿਰਿਆ ਤੇਜੀ ਨਾਲ ਚੱਲ ਰਹੀ ਹੈ ।

Wednesday, December 30, 2020

ਕਿਰਤੀ ਕਿਸਾਨ ਯੂਨੀਅਨ ਨੇ ਧਰਨਾ ਸਥਾਨ ਤੇ ਮਨਾਇਆ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ--ਗੁਰਦੀਪ ਸਿੰਘ ਉੜਾਪੜ ਨੇ ਢਾਡੀ ਵਾਰਾਂ ਰਾਹੀਂ ਦਿੱਤੀ ਸ਼ਰਧਾਂਜਲੀ

ਨਵਾਂਸ਼ਹਿਰ 30 ਦਸੰਬਰ (ਮਨਜਿੰਦਰ ਸਿੰਘ )
   ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਦੇ ਸਟੋਰ ਅੱਗੇ ਨਵਾਂਸ਼ਹਿਰ ਵਿਖੇ ਚੱਲਦੇ ਧਰਨੇ ਵਾਲੇ ਸਥਾਨ ਉੱਤੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ।ਇਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਮਾਸਟਰ ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਮੱਖਣ ਸਿੰਘ ਭਾਨਮਜਾਰਾ,ਜਸਵੀਰ ਸਿੰਘ ਮੰਗੂਵਾਲ ,ਗੁਰਬਖਸ਼ ਕੌਰ ਸੰਘਾ, ਸਿਮਰਨਜੀਤ ਕੌਰ ਸਿੰਮੀ,ਪਰਮਜੀਤ ਸਿੰਘ ਸ਼ਹਾਬਪੁਰ, ਪਾਖਰ ਸਿੰਘ ਅਸਮਾਨ ਪੁਰ, ਜਰਨੈਲ ਸਿੰਘ ਖਾਲਸਾ ਨਵਾਂਸ਼ਹਿਰ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਆਖਿਆ ਕਿ ਸਾਹਿਬਜਾਦਿਆਂ ਦੀ ਕੁਰਬਾਨੀ ਹਾਕਮਾਂ ਦੇ ਜਬਰ ਵਿਰੁੱਧ ਲਾਸਾਨੀ ਕੁਰਬਾਨੀ ਹੈ ਜੋ ਅੱਜ ਦੇ ਔਰੰਗਜੇਬਾਂ ਅਤੇ ਬਜੀਦਿਆਂ ਵਿਰੁੱਧ ਲੜਨ ਲਈ ਸ਼ਕਤੀ ਅਤੇ ਹੌਸਲਾ ਬਖਸ਼ਦੀ ਹੈ ।ਉਹਨਾਂ ਕਿਹਾ ਕਿ ਅੱਜ ਕਿਸਾਨੀ ਵਲੋਂ ਲੜੀ ਜਾ ਰਹੀ ਲੜਾਈ ਹਕੂਮਤੀ ਧੱਕੇ ਅਤੇ ਜਬਰ ਵਿਰੁੱਧ ਹੱਕੀ ਲੜਾਈ ਹੈ ਜਿਸਨੂੰ ਕਿਸਾਨ ਲਾਜਮੀ ਜਿੱਤਣਗੇ ।ਇਸ ਮੌਕੇ ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀਂ  ਸਾਹਬਜਾਦਿਆਂ ਨੂੰ ਸ਼ਰਧਾਲੂਆਂ ਭੇਂਟ ਕੀਤੀਆਂ ।                             ਧਰਮਿੰਦਰ ਸਿੰਘ ਸਜਾਵਲ ਕਮਲਜੀਤ ਕੌਰ ਮਹਿਮੂਦ ਪੁਰ,ਰਣਜੀਤ ਕੌਰ ਮਹਿਮੂਦ ਪੁਰ ਨੇ ਕਵਿਤਾਵਾਂ ਪੇਸ਼ ਕੀਤੀਆਂ। ਬਲਵੀਰ ਸਿੰਘ ਪੰਚ ਖਟਕੜ ਕਲਾਂ ਨੇ ਕਿਹਾ ਕਿ ਉਹ ਟੈਂਪੂ ਟਰੈਵਲਰ ਵਿਚ ਲੋਕਾਂ ਨੂੰ ਦਿੱਲੀ ਮੋਰਚੇ ਵਿਚ ਫਰੀ ਸੇਵਾ ਨਾਲ ਲਿਜਾ ਕੇ ਇਕ ਹਫਤਾ ਉੱਥੇ ਹੀ ਰਿਹਾ ਕਰਨਗੇ ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨੀ ਮੋਰਚਾ ਚੱਲੇਗਾ । ਐਨ. ਆਰ.ਆਈ ਗੋਗੀ ਗੋਲੇਵਾਲੀਆ ਨੇ ਕਿਹਾ ਕਿ ਦਿੱਲੀ ਜਾਣ ਵਾਲੀਆਂ ਟਰੈਕਟਰ ਟਰਾਲੀਆਂ ਲਈ ਆਰ.ਜੀ ਫਿਲਿੰਗ ਸਟੇਸ਼ਨ ਚੰਡੀਗੜ੍ਹ ਰੋਡ ਨਵਾਂਸ਼ਹਿਰ ਤੋਂ ਮੁਫਤ ਡੀਜ਼ਲ ਪਾਇਆ ਜਾ ਰਿਹਾ ਹੈ ।ਇਹ ਮੁਫਤ ਸੇਵਾ ਆਰ.ਕੇ.ਆਰੀਆ ਕਾਲਜ ਨਵਾਂਸ਼ਹਿਰ ਦੇ ਸਾਬਕਾ ਵਿਦਿਆਰਥੀ ਐਨ. ਆਰ.ਆਈ  ਭਰਾ ਕਰ ਰਹੇ ਹਨ ।
ਅਰਦਾਸ ਉਪਰੰਤ ਲੰਗਰ ਅਤੁੱਟ ਵਰਤਿਆ 

Saturday, December 26, 2020

ਦੋ ਗਾਣਾ - ਦੁਕਾਨਦਾਰ ਅਤੇ ਗਾਹਕਾਂ ਦੀ ਨੋਕ ਝੋਕ

ਗੀਤਕਾਰ ਪ੍ਰਸ਼ੋਤਮ ਰਸੂਲਪੁਰੀ  
ਦੁਕਾਨਦਾਰ  -ਖਾਤਾ ਡੇਢ ਸਾਲ ਤੋਂ ਚੱਲੇ । ਨੀਂ ਲੱਗੇ ਦੁਕਾਨਦਾਰੀ ਵਿੱਚ ਥੱਲੇ । ਖਾਲੀ ਹੋਈ   ਦੁਕਾਨ ਤੇ ਗੱਲੇ - ਨਾ ਰਹੀ ਵਹੀ ਖਾਲੀ ਨੀ  ।ਉਧਾਰ  ਕਦੋਂ ਦੇਣਾ ਏ ਸਾਡਾ ਨੀ ਬਣਦੇ  ਵੀਹ ਸੌ ਚਾਲੀ ਨੀ  ।।
ਗਾਹਕਾ    -ਨਿੱਤ ਰਾਹ ਤੇ ਨਜ਼ਰਾਂ ਰੱਖਦਾ ।ਵੇ ਹਿਸਾਬ ਘੇਰ ਘੇਰ ਕੇ ਦੱਸਦਾ। ਸਾਥੋਂ ਦੂਣੇ ਤੀਣੇ ਖੱਟਦਾ । ਭਰਦਾ ਠੱਗੀਆਂ ਮਾਰ ਕੇ ਗੱਲੇ ਵੇ  ।ਜਦ ਹੋਣਗੇ ਦੇ ਦੇਵਾਂਗੇ   ਕਿਹੜਾ ਪਿੰਡ ਛੱਡ ਚੱਲੇ ਵੇ । ।
ਦੁਕਾਨਦਾਰ  -ਲੱਡੂ ਦੂਜੇ ਦਾ ਵੱਡਾ ਲੱਗਦਾ। ਨੀਂ ਇਹ ਭਰਮ ਭੁਲੇਖਾ ਸਭਦਾ । ਨਾ ਆਖ  ਰਸੂਲਪੁਰੀ ਠਗਦਾ।  ਮਿੰਨਤ ਕਰਾਂ ਮੈ ਵਾਲੀ ਨੀ।  ਉਧਾਰ ਕਦੋਂ ਏ  ਦੇਣਾ   ਸਾਡਾ  ਨੀ ਬਣਦੇ ਵੀਹ ਸੌ ਚਾਲੀ  ਨੀਂ ।।
ਗਾਇਕਾ  -ਹੱਥ ਘੁੱਟ ਗੁਜ਼ਾਰਾ ਕਰਦੇ । ਵੇ ਦੱਸ ਤੇਰੇ ਤੋਂ ਕਿਹੜਾ ਪੜ੍ਹਦੇ ।ਮਹਿੰਗਾਈ  ਨੇ ਲੱਕ ਤੋੜਿਆ ਮਰ ਗਏ।  ਘੂਰ ਨਾ ਮੇਰੇ ਵੱਲੇ  ਵੇ। ਜਦ ਹੋਣਗੇ ਦੇ ਦੇਵਾਂਗੇ ਕਿਹੜਾ ਪਿੰਡ ਛੱਡ ਚੱਲੇ ਵੇ  ।।
ਦੁਕਾਨਦਾਰ  - ਚੀਜ਼ ਸਾਨੂੰ ਵੀ ਮੁੱਲ ਦੀ ਆਉਂਦੀ। ਨੀਂ   ਕਿਉਂ ਵਾਰ ਵਾਰ  ਅਖਵਾਉਂਦੀ। ਹੁਣ ਤਾਂ ਜੀ ਐੱਸ ਟੀ ਬੜਾ ਡਰਾਉਂਦੀ । ਦੁਕਾਨਦਾਰੀ ਨਾ ਰਹੀ   ਸੁਖਾਲੀ  ਨੀਂ ।  ਉਧਾਰ ਕਦੋਂ ਦੇਣਾ ਏ ਸਾਡਾ ਨੀ ਬਣਦੇ ਵੀਹ ਸੌ ਚਾਲੀ ਨੀਂ ।।
ਗਾਹਕਾਂ - ਪਰਸ਼ੋਤਮ  ਪਾਉਣਾ  ਏਂ ਕਿਉਂ ਕਾਹਲੀ ।ਵੇ   ਨਾ ਕਰ  ਜ਼ਿੱਦ  ਬੱਚਿਆਂ ਵਾਲੀ । ਤੇਰੇ ਮਿਲ ਜਾਊ   ਵੀ ਸੌ ਚਾਲੀ।  ਪਰ ਅਜੇ ਕੁਝ ਨਾ ਪੱਲੇ ਵੇ । ਜਦ ਹੋਣਗੇ ਦੇ ਦੇਵਾਂਗੇ  ਕਿਹੜਾ ਪਿੰਡ  ਛੱਡ  ਚੱਲੇ ਵੇ  ।।
ਜੇਕਰ ਕੋਈ ਦੋਗਾਣਾ ਜੋਡ਼ੀ ਇਸ ਗਾਣੇ ਨੂੰ ਰਿਕਾਰਡ ਕਰਾਉਣਾ ਚਾਹੁੰਦੀ ਹੋਵੇ ਤਾਂ ਸੰਪਰਕ ਕਰੋ :- 9465339802

ਜਲੰਧਰ ਤੋਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਇਆ ਚੇਤਨਾ ਮਾਰਚ ਖਟਕੜ ਕਲਾਂ 'ਚ ਸਮਾਪਤ * ਮੋਦੀ ਸਰਕਾਰ ਤੁਰੰਤ ਕਾਲੇ ਖੇਤੀ ਕਾਨੂੰਨਾ ਵਾਪਸ ਲਵੇ -ਰਾਜਿੰਦਰ ਮੰਡ

 ਬੰਗਾ, 26 ਦਿਸੰਬਰ,(ਮਨਜਿੰਦਰ ਸਿੰਘ  )-ਕੇਦਰ ਦੀ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਬਾੜੀ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਲੇਖਕਾਂ, ਵਕੀਲਾਂ, ਮੁਲਾਜ਼ਮਾਂ, ਮਜ਼ਦੂਰਾਂ, ਦੁਕਾਨਦਾਰਾਂ, ਕਲਾਕਾਰਾਂ, ਛੋਟੇ ਵਪਾਰੀਆਂ ਆਦਿ ਸਮੇਤ ਸਮੂਹ ਜਾਗਰੂਕ  ਲੋਕਾਂ ਵਲੋਂ ਇਕ ਚੇਤਨਾ ਮਾਰਚ ਕੱਢਿਆ ਗਿਆ।ਇਹ ਚੇਤਨਾ ਮਾਰਚ ਜਲੰਧਰ ਦੇ ਦੇਸ਼ ਭਗਤ ਹਾਲ ਤੋਂ ਸ਼ੁਰੂ ਹੋਕੇ ਵੱਖ ਵੱਖ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਸ਼ਹੀਦ ਏ ਆਜ਼ਮ ਜ਼ਾ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਸਮਾਪਤ ਹੋਇਆ।  ਇਸ ਚੇਤਨਾ ਮਾਰਚ ਦਾ ਉਦੇਸ਼ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਮਜਦੂਰਾਂ ਸੰਬੰਧੀ ਤੇ ਬਿਜਲੀ ਬਿੱਲਾਂ ਸੰਬੰਧੀ ਆਰਡੀਨੈਂਸ ਰੱਦ ਕਰਨ ਸਮੇਤ ਕੇਂਦਰ ਸਰਕਾਰ ਦੀਆਂ ਤਮਾਮ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਾ ਅਤੇ ਇਸ ਪ੍ਰਤੀ ਲੋਕਾਂ ਵਿਚ ਚੇਤਨਾ ਪੈਦਾ ਕਰਦਿਆਂ ਜਨ ਹੁੰਗਾਰਾ ਸਿਰਜਣਾ ਹੈ।ਇਸ ਚੇਤਨਾ ਮਾਰਚ ਵਿੱਚ  ਕਾਨੂੰਗੋ ਐਸੋਸੀਏਸ਼ਨ ਵੱਲੋਂ ਬੂਟਾ ਸਿੰਘ, ਪਟਵਾਰ ਯੂਨੀਅਨ ਵਲੋਂ ਸਾਲਗ ਰਾਮ, ਪ੍ਰਸ਼ੋਤਮ ਲਾਲ ਅਤੇ ਜਤਿੰਦਰ ਵਾਲੀਆ, ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸੁਰਜੀਤ ਜੱਜ ਤੇ ਹਰਬੰਸ ਹੀਉ, ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ, ਜਨਰਲ ਸਕੱਤਰ ਤੇਜਿੰਦਰ ਸਿੰਘ, ਸਵਰ ਫਾਉਡੇਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਦਾਹੀਆ, ਬਾਰ ਐਸੋਸੀਏਸ਼ਨ ਵਲੋਂ ਪ੍ਰਧਾਨ ਗੁਰਮੇਲ ਸਿੰਘ ਲਿੱਧੜ ਤੇ ਸਕੱਤਰ ਸੰਦੀਪ ਸਿੰਘ ਸੰਘਾ, ਸਫਾਈ ਮਜ਼ਦੂਰ ਯੂਨੀਅਨ ਵਲੋਂ ਚੰਦਨ ਗਰੇਵਾਲ,  ਅਜੈ ਯਾਦਵ, ਗਾਇਕ ਕਲਾਕਾਰ ਮੰਗੀ ਮਾਹਲ, ਪੰਜਾਬ ਪ੍ਰੈਸ ਕਲੱਬ ਯੂਨਿਟ ਜਲੰਧਰ ਵਲੋਂ ਮਨਜੀਤ ਕੇਸਰ, ਸਮਾਜ ਸੇਵਕ ਚਰਨਜੀਤ ਸਿੰਘ, ਜਤਿੰਦਰ ਵਾਲੀਆ, ਪ੍ਰਿੰਸੀਪਲ ਜਸਪਾਲ ਸਿੰਘ ਰੰਧਾਵਾ, ਤਰਕਸ਼ੀਲ ਪਰਮਜੀਤ ਸਿੰਘ , ਮਹਿੰਦਰ ਸਿੰਘ ਦੁਸਾਂਝ ਤੋਂ ਇਲਾਵਾ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆ ਨੇ ਖੇਤੀਬਾੜੀ ਵਿਰੋਧੀ ਬਿੱਲਾ ਦੀ ਨਿਖੇਧੀ ਕੀਤੀ ਉਥੇ ਹੀ ਕੇਦਰ ਸਰਕਾਰ ਦੇ ਅੜੀਅਲ ਵਤੀਰੇ ਨਾਲ ਹੋਣ ਵਾਲੇ ਘਾਟੇ ਨਾਲ ਦੇਸ਼ ਨੂੰ ਹੁੰਦੇ ਨੁਕਸਾਨ ਵਾਰੇ ਚਰਚਾ ਸਾਝੀਆਂ ਕੀਤੀ।
ਇਸ ਮੌਕੇ ਤੇ ਕਨਵੀਨਰ ਮੱਖਣ ਸਿੰਘ ਮਾਨ , ਰਜਿੰਦਰ ਮੰਡ , ਦੇਸ ਰਾਜ ਕਾਲੀ , ਸੁਰਜੀਤ ਜੱਜ ,ਡਾ ਮਹੇਸ਼ਵਰੀ , ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਨੂੰ ਹੈਂਕੜਬਾਜ਼ੀ ਛੱਡ ਕੇ ਕਿਸਾਨਾ ਦੇ ਹੱਕਾ ਨੂੰ ਵਿਚਾਰਦੇ ਹੋਏ ਪਾਸ ਕੀਤੇ ਬਿੱਲ ਤਰੁੰਤ ਰੱਦ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਇਹ ਮਾੜੀ ਕਿਸਮਤ ਹੈ ਕਿ ਉਸਦਾ ਅੰਨਦਾਤਾ ਅੱਤ ਦੀ ਠੰਡ ਵਿਚ ਨੰਗੇ ਅਸਮਾਨ ਹੇਠਾ ਪਿੱਛਲੇ ਇਕ ਮਹੀਨੇ ਤੋ ਸੜਕਾ ਤੇ ਆਪਣੇ ਹੱਕਾ ਦੀ ਖਾਤਰ ਸੌਣ ਲਈ ਮਜਬੂਰ ਹੈ।ਇਸ ਮੌਕੇ ਤੇ ਹਾਜ਼ਰ ਸਮੂਹ ਵਿਚ ਵਿਸ਼ੇਸ ਕਰਕੇ ਮੰਗੀ ਮਹਿਲ, ਬੋਬੀ ਫਗਵਾੜਾ, ਸੁੱਖ ਬਾਠ ,ਜਸਪ੍ਰੀਤ ਦਾਹਿਆ, ਗੁਰਪ੍ਰੀਤ ਗੋਪੀ, ਸਾਹਿਲ ਗੋਗਨਾ, ਸੁਮਨ ਬੰਗਾ,ਅਮਰੀਕ ਸਿੰਘ ਸੋਨੀ ,ਹਨੀ ਲੰਗੇਰੀ, ਗੌਤਮ ਬੰਗਾ, ਪ੍ਰਗਟ ਸਿੰਘ, ਸੁਖਜੀਤ ਸਿੰਘ ,ਬੂਟਾ ਸਿੰਘ, ਦੇਸ ਰਾਜ , ਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

ਕਿਰਤੀ ਕਿਸਾਨ ਯੂਨੀਅਨ ਵਲੋਂ ਭਾਜਪਾ ਦੇ ਜਿਲਾ ਪ੍ਰਧਾਨ ਦੇ ਘਰ ਦਾ ਘਿਰਾਓ

ਨਵਾਂਸ਼ਹਿਰ 26 ਦਸੰਬਰ(ਮਨਜਿੰਦਰ ਸਿੰਘ  )
 ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਭਾਰਤੀ ਜਨਤਾ ਪਾਰਟੀ ਦੀ ਜਿਲਾ ਪ੍ਰਧਾਨ ਪੂਨਮ ਮਾਨਿਕ ਦੇ ਘਰ ਦਾ ਘਿਰਾਓ ਕੀਤਾ ਗਿਆ ਜੋ ਤਿੰਨ ਘੰਟੇ ਜਾਰੀ ਰਿਹਾ ।ਲੋਕ ਪਹਿਲਾਂ ਰਿਲਾਇੰਸ ਦੇ ਸਮਾਰਟ ਸਟੋਰ ਦੇ ਅੱਗੇ ਇਕੱਠੇ ਹੋਏ ਜਿੱਥੋਂ ਸ਼ਹਿਰ ਵਿਚ ਮੁਜਾਹਰਾ ਕਰਕੇ ਭਾਜਪਾ ਆਗੂ ਦੇ ਘਰ ਅੱਗੇ ਧਰਨਾ ਮਾਰਿਆ ਗਿਆ ।ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਇਫਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਜਸਬੀਰ ਦੀਪ ਨੇ ਆਖਿਆ ਕਿ ਇਹ ਘਿਰਾਓ 32 ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ ਤੇ ਕੀਤਾ ਗਿਆ ਹੈ ।ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਾਸੀਆਂ ਨਾਲ ਧੋਖੇ ਦੀ ਰਾਜਨੀਤੀ ਕਰ ਰਹੀ ਹੈ ।ਖੁਦ ਭਰਮ ਫੈਲਾਉਣ ਵਾਲੀ ਇਹ ਪਾਰਟੀ ਅੰਦੋਲਨਕਾਰੀ ਕਿਸਾਨਾਂ ਨੂੰ ਭ੍ਰਮਤ ਹੋਏ ਦਸ ਰਹੀ ਹੈ ।ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ।ਉਹਨਾਂ ਕਿਹਾ ਕਿ ਕਿਸਾਨ ਹੁਣ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਦਮ ਲੈਣਗੇ ।ਆਗੂਆਂ ਨੇ ਆਖਿਆ ਕਿ 27 ਦਸੰਬਰ ਨੂੰਸਵੇਰੇ 11ਵਜੇ ਤੋਂ 12 ਵਜੇ ਤਕ ਜਦੋਂ ਪ੍ਰਧਾਨ ਮੰਤਰੀ ' ਮੰਨ ਕੀ ਬਾਤ ' ਰਾਹੀਂ ਸੰਬੋਧਿਤ ਹੋਣਗੇ ,ਲੋਕ ਥਾਲੀਆਂ ਖੜਕਾ ਕੇ ਇਸਦਾ ਵਿਰੋਧ ਕਰਨ ।ਇਸ ਇਕੱਠ ਨੂੰ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਹਰੀ ਰਾਮ ਰਸੂਲਪੁਰੀ, ਅੰਬੇਡਕਰ ਮਿਸ਼ਨ ਸੁਸਾਇਟੀ ਦੇ ਆਗੂ ਸਿਮਰਨਜੀਤ ਕੌਰ ਸਿੰਮੀ, ਮੱਖਣ ਸਿੰਘ ਭਾਨਮਜਾਰਾ,ਪਰਮਜੀਤ ਸਿੰਘ ਸ਼ਹਾਬਪੁਰ, ਆਟੋ ਵਰਕਰਜ਼ ਯੂਨੀਅਨ ਦੇ ਆਗੂ ਪੁਨੀਤ ਕੁਮਾਰ, ਬਿੱਲਾ ਗੁੱਜਰ, ਰੋਡਵੇਜ਼ ਮੁਲਾਜ਼ਮ ਆਗੂ ਸੁਰਿੰਦਰ ਸਿੰਘ ਸੋਇਤਾ ਅਤੇ ਰੇਹੜੀ ਵਰਕਰਜ਼ ਯੂਨੀਅਨ ਦੇ ਆਗੂ ਹਰੇ ਰਾਮ ਨੇ ਵੀ ਸੰਬੋਧਨ ਕੀਤਾ । ਇਸ ਘਿਰਾਓ ਵਿਚ ਔਰਤਾਂ ਨੇ ਵੀ ਕਾਫੀ ਗਿਣਤੀ ਵਿਚ ਸ਼ਮੂਲੀਅਤ ਕੀਤੀ ।

Friday, December 25, 2020

ਨਵਾਂ ਜੀ ਐੱਸ ਟੀ ਨੰਬਰ ਲੈਣ ਲਈ ਵਪਾਰੀਆਂ ਨੂੰ ਆ ਰਹੀ ਭਾਰੀ ਪ੍ਰੇਸ਼ਾਨੀ -ਖ਼ਾਲਸਾ ਮੁਸ਼ਕਲ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ- ਮੰਡਲ ਕਰ ਕਮਿਸ਼ਨਰ ਪਰਮਜੀਤ

ਮਹਿੰਦਰਪਾਲ ਸਿੰਘ ਖਾਲਸਾ ਪ੍ਰਧਾਨ ਸੀਡ ਪੈਸਟੀਸਾਈਡਜ਼ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਪੰਜਾਬ  

ਬੰਗਾ 26ਦਸੰਬਰ( ਮਨਜਿੰਦਰ ਸਿੰਘ)  ਪੰਜਾਬ ਦਾ ਵਪਾਰੀ ਮੰਦੀ ਦੇ ਦੌਰ ਵਿੱਚੋਂ ਗੁਜ਼ਰਦੇ ਹੋਏ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ  ਸਰਕਾਰ ਵੱਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਉਨ੍ਹਾਂ ਨੂੰ  ਔਕੜਾਂ ਸਾਹਮਣੇ ਆ ਰਹੀਆਂ ਹਨ ।   ਇਕ ਵੱਡੀ ਮੁਸ਼ਕਿਲ ਜੋ ਮੌਜੂਦਾ ਸਮੇਂ ਵਿਚ ਵਪਾਰੀ ਵਰਗ ਨੂੰ ਝੱਲਣੀ ਪੈ ਰਹੀ ਹੈ ਕਿ ਸਰਕਾਰ ਵੱਲੋਂ ਕੁਝ ਹੱਦ ਤੋਂ ਬਾਅਦ   ਖਰੀਦ ਕਰਨ ਲਈ ਜੀਐੱਸਟੀ ਦਾ ਰਜਿਸਟਰ ਨੰਬਰ ਲੈਣਾ ਜ਼ਰੂਰੀ ਹੈ ਪਰ ਜਦੋਂ ਵਪਾਰੀ ਇਸ ਨੂੰ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਉਪਰੰਤ ਆਨ ਲਾਈਨ ਅਪਲਾਈ ਕਰਦੇ ਹਨ ਤਾਂ ਇਹ ਨੰਬਰ ਅਲਾਟ ਕਰਨ ਦੀ ਬਜਾਏ ਮਹਿਕਮਾ ਜੀਐੱਸਟੀ  ਇਨ੍ਹਾਂ ਦਰਖਾਸਤਾਂ ਨੂੰ ਰਿਜੈਕਟ ਕਰ ਰਿਹਾ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਹਿੰਦਰਪਾਲ   ਸਿੰਘ ਖਾਲਸਾ ਪ੍ਰਧਾਨ ਸੀਡ ਪੈਸਟੀਸਾਈਡਜ਼ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ  ਨੇ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਤਹਿਤ   ਖਾਦ ਦੇ ਡੀਲਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਕਿਸਾਨ ਨੂੰ ਖਾਦ ਖਰੀਦਣ ਵਿਚ ਭਾਰੀ ਔਕੜ ਆ ਰਹੀ ਹੈ ।ਉਨ੍ਹਾਂ ਸਰਕਾਰ ਅਤੇ ਜੀਐੱਸਟੀ ਅਫ਼ਸਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਦਾ ਜਲਦੀ ਤੋਂ ਜਲਦੀ ਹੱਲ ਕਰਕੇ ਲੋੜਵੰਦ ਵਪਾਰੀਆਂ ਨੂੰ ਜੀਐਸਟੀ ਨੰਬਰ ਮੁਹੱਈਆ ਕਰਵਾਏ ਜਾਣ । ਇਸ ਬਾਰੇ ਜਦੋਂ ਸਪੋਕਸਮੈਨ ਦੇ ਪੱਤਰਕਾਰ ਨੇ   ਜਲੰਧਰ ਮੰਡਲ ਕਰ ਅਤੇ ਆਬਕਾਰੀ  ਕਮਿਸ਼ਨਰ ਪਰਮਜੀਤ ਸਿੰਘ ਨਾਲ  ਗੱਲ ਕੀਤੀ ਤਾਂ ਉਨ੍ਹਾਂ  ਵਪਾਰੀਆਂ ਨੂੰ ਆ ਰਹੀ ਮੁਸ਼ਕਲ ਬਾਰੇ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ   ਸਿਸਟਮ ਦਾ ਨਵੀਨੀਕਰਨ ਹੋਣ ਕਾਰਨ ਆਨ ਲਾਈਨ ਵਿੱਚ ਕੋਈ ਤਕਨੀਕੀ ਖਰਾਬੀ ਹੈ ਇਸ ਕਾਰਨ ਇਹ  ਮੁਸ਼ਕਲ ਆ ਰਹੀ ਹੈ ਜਿਸ ਦਾ ਹਫ਼ਤੇ- ਦਸ ਦਿਨ ਵਿੱਚ ਹੱਲ ਹੋ ਜਾਵੇਗਾ ੳੁਨ੍ਹਾਂ ਭਰੋਸਾ ਦਿਵਾਉਂਦਿਆਂ ਕਿਹਾ ਕਿ   ਅੱਗੋਂ ਇਹ ਮੁਸ਼ਕਲ ਵਪਾਰੀਆਂ ਨੂੰ ਨਹੀਂ  ਆਵੇਗੀ ।ਇੱਥੇ ਇਹ ਵਰਨਣਯੋਗ ਹੈ ਕਿ ਜਦੋਂ ਤੋਂ ਕੇਂਦਰ ਸਰਕਾਰ ਵੱਲੋਂ ਜੀ ਐੱਸ ਟੀ ਲਾਗੂ ਕੀਤਾ ਗਿਆ ਹੈ ਇਸ ਦੇ ਨਿਯਮਾਂ ਅਨੁਸਾਰ ਵਪਾਰੀਆਂ ਲਈ ਸੇਵਾ ਨਿਭਾਅ ਰਹੇ ਅਕਾਊਂਟੈਂਟ ਅਤੇ ਸੀ ਏ ਦੱਸਦੇ ਹਨ ਕਿ ਸਰਕਾਰ ਵੱਲੋਂ    ਬਾਰ ਬਾਰ ਨਿਯਮਾਂ ਅਤੇ ਫਾਰਮਾਂ ਵਿੱਚ ਤਬਦੀਲੀ ਹੋਣ ਕਰਕੇ ਉਨ੍ਹਾਂ ਨੂੰ ਆਨਲਾਈਨ ਕੰਮ ਕਰਨ ਵਿੱਚ   ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਕਾਲੇ ਕਾਨੂੰਨਾਂ ਦੇ ਵਿਰੋਧ ’ਚ ਚੇਤਨਾ ਮਾਰਚ 26 ਨੂੰ ਜਲੰਧਰ ਤੋਂ ਖਟਕੜ ਕਲਾਂ ਤੱਕ :

ਬੰਗਾ26, ਦਸੰਬਰ( ਮਨਜਿੰਦਰ ਸਿੰਘ)  ਲੇਖਕਾਂ, ਵਕੀਲਾਂ, ਮੁਲਾਜ਼ਮਾਂ, ਮਜ਼ਦੂਰਾਂ, ਦੁਕਾਨਦਾਰਾਂ, ਕਲਾਕਾਰਾਂ, ਛੋਟੇ ਵਪਾਰੀਆਂ ਆਦਿ ਸਮੇਤ ਸਮੂਹ ਜਾਗਰੂਕ ਲੋਕਾਂ ’ਤੇ ਆਧਾਰਤ ‘ਕਿਸਾਨ-ਮਜ਼ਦੂਰ ਸੰਘਰਸ਼ ਚੇਤਨਾ ਕਾਫ਼ਲਾ’ ਅੱਜ    26 ਦਸੰਬਰ ਸਨਿਚਰਵਾਰ ਸਵੇਰੇ ਦਸ ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਸਮੂਹ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਚੇਤਨਾ ਮਾਰਚ ਸ਼ੁਰੂ ਹੋਵੇਗਾ, ਜੋ ਜਲੰਧਰ ਸ਼ਹਿਰ ਵਿਚੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਸਮਾਰਕ ਸਥਾਨ ਖਟਕੜ ਕਲਾਂ ਤਕ ਜਾਵੇਗਾ। ਇਸ ਚੇਤਨਾ ਮਾਰਚ ਦਾ ਉਦੇਸ਼ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਮਜਦੂਰਾਂ ਸੰਬੰਧੀ ਤੇ ਬਿਜਲੀ ਬਿੱਲਾਂ ਸੰਬੰਧੀ ਆਰਡੀਨੈਂਸ ਰੱਦ ਕਰਨ ਸਮੇਤ ਕੇਂਦਰ ਸਰਕਾਰ ਦੀਆਂ ਤਮਾਮ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਾ ਅਤੇ ਇਸ ਪ੍ਰਤੀ ਲੋਕਾਂ ਵਿਚ ਚੇਤਨਾ ਪੈਦਾ ਕਰਦਿਆਂ ਜਨ ਹੁੰਗਾਰਾ ਸਿਰਜਣਾ ਹੈ।
ਇਸ ਸੰਬੰਧ ਵਿਚ ਬੀਤੇ ਕਲ੍ਹ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿਚ ਕਾਨੂੰਗੋਅ ਐਸੋਸੀਏਸ਼ਨ ਵੱਲੋਂ ਬੂਟਾ ਸਿੰਘ, ਪਟਵਾਰ ਯੂਨੀਅਨ ਵਲੋਂ ਸਾਲਗ ਰਾਮ, ਪ੍ਰਸ਼ੋਤਮ ਲਾਲ ਅਤੇ ਜਤਿੰਦਰ ਵਾਲੀਆ, ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸੁਰਜੀਤ ਜੱਜ ਤੇ ਹਰਬੰਸ ਹੀਉ, ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ, ਜਨਰਲ ਸਕੱਤਰ ਤੇਜਿੰਦਰ ਸਿੰਘ, ਸਵਰ ਫਾਉਡੇਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਦਾਹੀਆ, ਬਾਰ ਐਸੋਸੀਏਸ਼ਨ ਵਲੋਂ ਪ੍ਰਧਾਨ ਗੁਰਮੇਲ ਸਿੰਘ ਲਿੱਧੜ ਤੇ ਸਕੱਤਰ ਸੰਦੀਪ ਸਿੰਘ ਸੰਘਾ, ਸਫਾਈ ਮਜ਼ਦੂਰ ਯੂਨੀਅਨ ਵਲੋਂ ਚੰਦਨ ਗਰੇਵਾਲ, ਆਪਣੀ ਮਿੱਟੀ ਅਖ਼ਬਾਰ ਵਲੋਂ ਅਜੈ ਯਾਦਵ, ਗਾਇਕ ਕਲਾਕਾਰਾਂ ਵਲੋਂ ਮੰਗੀ ਮਾਹਲ, ਪੰਜਾਬ ਪ੍ਰੈਸ ਕਲੱਬ ਯੂਨਿਟ ਜਲੰਧਰ ਵਲੋਂ ਮਨਜੀਤ ਕੇਸਰ, ਸਮਾਜ ਸੇਵਕ ਚਰਨਜੀਤ ਸਿੰਘ, ਜਤਿੰਦਰ ਵਾਲੀਆ, ਪਿ੍ਰੰਸੀਪਲ ਜਸਪਾਲ ਸਿੰਘ ਰੰਧਾਵਾ, ਤਰਕਸ਼ੀਲ ਪਰਮਜੀਤ ਸਿੰਘ ਆਦਿ ਹਾਜ਼ਰ ਹੋਏ।
ਇਹ ਜਾਣਕਾਰੀ ‘ਕਾਫ਼ਲੇ’ ਦੇ ਕਨਵੀਨਰ ਮੱਖਣ ਮਾਨ, ਰਜਿੰਦਰ ਮੰਡ, ਦੇਸ ਰਾਜ ਕਾਲੀ, ਸੁਰਜੀਤ ਜੱਜ, ਡਾ. ਸੈਲੇਸ਼, ਡਾ. ਮਹੇਸ਼ਵਰੀ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਖਟਕੜ ਕਲਾਂ ਨਾਲ ਜੁੜੇ ਇਸ ਚੇਤਨਾ ਮਾਰਚ ਦਾ ਵਿਸ਼ੇਸ਼ ਮਹੱਤਵ ਬਣ ਜਾਂਦਾ ਹੈ।

ਸ੍ਰੀ ਜੈਨ ਸਭਾ ਬੰਗਾ ਵੱਲੋਂ ਸਤਿਸੰਗ ਕਰਵਾਇਆ ਗਿਆ :

ਬੰਗਾ25 ਦਸੰਬਰ (ਮਨਜਿੰਦਰ ਸਿੰਘ)  ਸ਼੍ਰੀ ਐਸ ਐਸ ਜੈਨ ਸਭਾ ਬੰਗਾ ਦੇ ਜੈਨ ਭਵਨ  ਵਿੱਚ ਸਤਿਸੰਗ ਕਰਵਾਇਆ ਗਿਆ ।ਇਸ ਮੌਕੇ  ਅਗਾਮ ਗਿਆਤਾ ਗੁਰੂਦੇਵ ਸ਼੍ਰੀ ਸ਼ੁਭਮ ਮੁਨੀਜੀ ਜੀ ਮਹਾਰਾਜ, ਨੌਜਵਾਨ ਤਪੱਸਵੀ  ਸੇਵਾਭਵ ਸ਼੍ਰੀ ਸ਼ਾਲੀਭੱਦਰ ਮੁਨੀ, ਐਮ. ਥਾਣੇ -2 ਜੀ ਨੇ ਉਪਦੇਸ਼ ਦਿੰਦਿਆਂ ਕਿਹਾ ਕਿ ਮਾਫ ਕਰਨਾ ਅਤੇ  ਪਿਆਰ ਕਰਨਾ  ਜੈਨ ਧਰਮ ਦਾ ਵੱਡਾ ਅਸੂਲ ਹੈ  ਮਨੁੱਖ ਨੂੰ ਹਮੇਸ਼ਾਂ ਮਾਫੀ ਅਤੇ ਪਿਆਰ ਦੇ ਵਿਚਾਰ ਨੂੰ ਅਪਣਾਉਣਾ ਚਾਹੀਦਾ ਹੈ. ਇਸ ਨਾਲ, ਜ਼ਿੰਦਗੀ ਨੂੰ ਨਾ ਸਿਰਫ ਸਰਲ ਬਣਾਇਆ ਜਾ ਸਕਦਾ ਹੈ, ਪਰ ਇਕ ਵਿਅਕਤੀ ਹਰ ਚੀਜ਼ ਨੂੰ ਆਦਰ ਨਾਲ ਪ੍ਰਾਪਤ ਕਰ ਸਕਦਾ ਹੈ. ਤੁਹਾਡੀ ਰੂਹ ਤੋਂ ਪਰੇ ਕੋਈ ਦੁਸ਼ਮਣ ਨਹੀਂ ਹੈ. ਅਸਲ ਦੁਸ਼ਮਣ ਆਪਣੇ ਅੰਦਰ ਰਹਿੰਦੇ ਹਨ. ਉਹ ਦੁਸ਼ਮਣ ਹਨ - ਲਾਲਚ, ਦੁਸ਼ਮਣੀ, ਕ੍ਰੋਧ, ਹੰਕਾਰ ਅਤੇ ਲਗਾਵ ਅਤੇ ਨਫ਼ਰਤ. ਆਪਣੇ ਆਪ ਨੂੰ ਜਿੱਤਣਾ ਲੱਖਾਂ ਦੁਸ਼ਮਣਾਂ ਨੂੰ ਜਿੱਤਣ ਨਾਲੋਂ ਬਿਹਤਰ ਹੈ।ਜੈਨ ਸਭਾ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਜੇ ਡੀ ਜੈਨ ਅਤੇ ਪ੍ਰਧਾਨ ਐਡਵੋਕੇਟ ਐਸ ਐਲ ਜੈਨ ਨੇ ਕਿਹਾ ਬੰਗਾ ਸ਼੍ਰੀ ਸੰਘ ਨੂੰ ਜੀਵਨੀ ਸ਼ਰਮਾਂ ਦਾ ਪ੍ਰਦਰਸ਼ਨ ਕਰਨ ਦਾ ਲਾਭ ਮਿਲ ਰਿਹਾ ਹੈ। ਪੁਰਸ਼ ਗੁਰੂਦੇਵ ਸੇਠ ਸ਼੍ਰੀ ਪ੍ਰਕਾਸ਼ ਚੰਦ ਜੀ ਮਹਾਰਾਜ ਦੀ 93 ਵੀਂ ਜਨਮ ਦਿਵਸ 1 ਜਨਵਰੀ -2021 ਨੂੰ ਬੜੀ ਸਾਦਗੀ ਨਾਲ ਮਨਾ ਰਹੀ ਹੈ।ਸਭਾ ਦੇ ਮਹਾਮੰਤਰੀ ਰੋਹਿਤ ਜੈਨ ਨੇ ਕਿਹਾ ਕਿ ਬੰਗਾ ਵਿੱਚ ਗਿਆਨ ਦੀ ਗੰਗਾ ਵਹਿ ਰਹੀ ਹੈ ਸਾਨੂੰ ਪੂਜਾ ਪਾਠ  ਕਰ ਕੇ ਜੀਵਨ ਸਫਲ ਬਣਾਉਣਾ ਚਾਹੀਦਾ ਹੈ । ਇਸ ਸ਼ੁਭ ਅਵਸਰ ਤੇ ਉਪ ਪ੍ਰਧਾਨ ਅਸ਼ਵਨੀ ਜੈਨ, ਰਵਿੰਦਰ ਜੈਨ, ਰਾਕੇਸ਼ ਜੈਨ, ਸ਼ਾਮ ਲਾਲ ਜੈਨ ,ਅੰਜੂ ਜੈਨ, ਪੁਸ਼ਪਾ ਜੈਨ, ਵੀਰ ਕਾਂਤਾ ਜੈਨ ,ਆਦਿ ਹਾਜ਼ਰ ਸਨ।

ਖਟਕੜ ਕਲਾਂ ਵਿਖੇ ਮੋਦੀ , ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ ਗਏ :

ਬੰਗਾ 25,ਦਸੰਬਰ (ਮਨਜਿੰਦਰ ਸਿੰਘ )ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ    ਵਿਖੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਾਲੇ ਕਾਨੂੰਨਾਂ ਵਿਰੋਧੀ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਪਿੰਡ ਵਿੱਚ ਰੋਸ ਪ੍ਰਦਰਸ਼ਨ ਕਰਨ  ਉਪਰੰਤ ਮੋਦੀ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ ਗਏ ।ਇਸ ਮੌਕੇ ਇਕੱਠ ਨੂੰ ਪੇਂਡੂ ਮਜ਼ਦੂਰ  ਯੂਨੀਅਨ ਆਗੂ ਹਰੀ ਰਾਮ ਰਸੂਲਪੁਰੀ, ਡੀ ਟੀ ਐਫ ਆਗੂ ਕੁਲਵਿੰਦਰ ਖਟਕੜ, ਸੰਤੋਸ਼ ਖਟਕੜ ਅਤੇ ਤਰਕਸ਼ੀਲ ਆਗੂ ਸੱਤਪਾਲ ਸਲੋਹ ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ    ਕਿਹਾ ਕਿ ਕਾਲੇ ਕਨੂੰਨ ਜਿੱਥੇ ਕਿਸਾਨ ਵਿਰੋਧੀ ਹਨ ਉੱਥੇ ਮਜ਼ਦੂਰਾਂ ਲਈ ਵੀ ਬਹੁਤ ਘਾਤਕ ਹਨ ।ਇਨ੍ਹਾਂ ਦੇ ਲਾਗੂ ਹੋਣ ਨਾਲ ਕਾਲਾ ਬਾਜ਼ਾਰੀ ਵਿਆਪਕ ਰੂਪ ਵਿੱਚ ਵਧੇਗੀ, ਮਹਿੰਗਾਈ ਇਸ ਹੱਦ ਤਕ ਵਧ ਜਾਵੇਗੀ ਕਿ ਆਮ ਆਦਮੀ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਵੇਗਾ ਅਤੇ ਬੇਰੁਜ਼ਗਾਰੀ ਵਿੱਚ ਵੀ ਬਹੁਤ ਵਾਧਾ ਹੋਵੇਗਾ ।ਉਨ੍ਹਾਂ ਕਿਹਾ ਕਿ ਇਹ ਘੌਲ  ਕੇਂਦਰ ਸਰਕਾਰ ਵਿਰੁੱਧ ਪੂਰੇ ਭਾਰਤ ਵਿੱਚ ਫੈਲਣ ਦੇ ਨਾਲ ਨਾਲ ਵਿਦੇਸ਼ਾਂ ਤੋਂ ਵੀ ਇਸ ਨੂੰ ਸਮਰਥਨ ਮਿਲ ਰਿਹਾ ਹੈ ।ਉਨ੍ਹਾਂ ਨੇ ਮਜ਼ਦੂਰਾਂ ਨੂੰ ਇਸ ਘੋਲ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਅਪੀਲ ਕੀਤੀ ।ਇਸ ਮੌਕੇ ਬੀਬੀ ਜੀਤੋ, ਚੰਨਣ ਕੌਰ, ਸੁਰਿੰਦਰ ਕੌਰ ਮਹੇ, ਪਰਮਜੀਤ ਕੌਰ ,ਕੁਲਵਿੰਦਰ ਸਿੰਘ ਚਾਹਲ ਖੁਰਦ, ਹਰਜਿੰਦਰ ਸਿੰਘ, ਦਵਿੰਦਰ ਸਿੰਘ,ਚੂਹੜ ਸਿੰਘ ਅਮਰੀਕ ਸਿੰਘ ਨਸੀਬ ਚੰਦ ਗੁਰਦਿਆਲ ਚੰਦ ਜ਼ੋਰ ਤੇ ਸੁਰਿੰਦਰ ਪੰਚ ਆਦਿ ਸਮੇਤ  ਭਾਰੀ ਮਾਤਰਾ ਵਿੱਚ  ਪਿੰਡ ਵਾਸੀ ਹਾਜ਼ਰ ਸਨ ।  

Thursday, December 24, 2020

ਚਾਈਲਡ ਹਾਊਸ ਬਣਾਉਣ ਸਬੰਧੀ ਡੀਸੀ ਨੂੰ ਮੰਗ ਪੱਤਰ ਦਿੱਤਾ

ਸ਼ਹੀਦ ਭਗਤ ਸਿੰਘ ਸੋਸ਼ਲ ਅਤੇ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਮਰਜੀਤ ਕਰਨਾਣਾ ਮੰਗ ਪੱਤਰ ਦੇਣ ਬਾਰੇ ਦੱਸਦੇ ਹੋਏ  

ਬੰਗਾ 24,ਦਸੰਬਰ( ਮਨਜਿੰਦਰ ਸਿੰਘ) ਜ਼ਿਲ੍ਹਾ ਨਵਾਂਸ਼ਹਿਰ ਦੀ ਸੋਸ਼ਲ ਅਤੇ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ  ਵੱਲੋਂ ਜ਼ਿਲ੍ਹੇ ਦੇ ਮਾਨਯੋਗ   ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ੇਨਾ ਅਗਰਵਾਲ ਨੂੰ ਇਕ ਮੰਗ ਪੱਤਰ ਦੇ ਕੇ ਅਪੀਲ ਕੀਤੀ ਗਈ ਕਿ ਨਵਾਂਸ਼ਹਿਰ ਵਿੱਚ ਗ਼ਰੀਬ  ਬੇਸਹਾਰਾ ਬੱਚੇ ਜੋ ਕਿ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹਨ ਲਈ ਇਕ ਚਾਈਲਡ ਹਾਊਸ ਬਣਾਇਆ ਜਾਵੇ  ਜਿਸ ਵਿਚ ਬੇਸਹਾਰਾ ਬੱਚਿਆਂ ਨੂੰ ਰਹਿਣ ਲਈ ਛੱਤ ਮਿਲ ਸਕੇ ।ਸੰਸਥਾ ਦੇ ਪ੍ਰਧਾਨ ਅਮਰਜੀਤ ਕਰਨਾਣਾ ਨੇ ਇਸ ਮੌਕੇ ਦੱਸਿਆ ਕਿ ਇਸ ਤਰ੍ਹਾਂ ਦਾ ਚਾਈਲਡ  ਹਾਊਸ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੈ ਜਿਸ ਵਿੱਚ ਲੋੜਵੰਦ  ਬੱਚਿਆਂ ਨੂੰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਗਈਆਂ ਹਨ ਉਸ ਤਰ੍ਹਾਂ ਦੀਆਂ  ਸਹੂਲਤਾਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੇ ਜ਼ਿਲ੍ਹੇ  ਨਵਾਂਸ਼ਹਿਰ ਵਿੱਚ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ । 


Wednesday, December 23, 2020

ਪਿੰਡ ਰਸੂਲਪੁਰ ਵਿਖੇ ਮੋਦੀ ਸਰਕਾਰ, ਅੰਬਾਨੀ ਅਤੇ ਅਡਾਨੀ ਦਾ ਪੁਤਲਾ ਫੂਕਿਆ ਗਿਆ :

ਬੰਗਾ 23,ਦਸੰਬਰ (ਮਨਜਿੰਦਰ ਸਿੰਘ )ਹਲਕਾ ਬੰਗਾ ਦੇ ਪਿੰਡ ਰਸੂਲਪੁਰ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਾਲੇ ਕਾਨੂੰਨਾਂ ਵਿਰੋਧੀ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਪਿੰਡ ਵਿੱਚ ਰੋਸ ਪ੍ਰਦਰਸ਼ਨ ਕਰਨ  ਉਪਰੰਤ ਮੋਦੀ ਸਰਕਾਰ,ਅੰਬਾਨੀ ਅਤੇ ਅਡਾਨੀ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਹਰੀ ਰਾਮ ਰਸੂਲਪੁਰੀ ਨੇ ਕਿਹਾ ਕਿ ਕਾਲੇ ਕਨੂੰਨ ਜਿੱਥੇ ਕਿਸਾਨ ਵਿਰੋਧੀ ਹਨ ਉੱਥੇ ਮਜ਼ਦੂਰਾਂ ਲਈ ਵੀ ਬਹੁਤ ਘਾਤਕ ਹਨ ।ਇਨ੍ਹਾਂ ਦੇ ਲਾਗੂ ਹੋਣ ਨਾਲ ਕਾਲਾ ਬਾਜ਼ਾਰੀ ਵਿਆਪਕ ਰੂਪ ਵਿੱਚ ਵਧੇਗੀ, ਮਹਿੰਗਾਈ ਇਸ ਹੱਦ ਤਕ ਵਧ ਜਾਵੇਗੀ ਕਿ ਆਮ ਆਦਮੀ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਵੇਗਾ ਅਤੇ ਬੇਰੁਜ਼ਗਾਰੀ ਵਿੱਚ ਵੀ ਬਹੁਤ ਵਾਧਾ ਹੋਵੇਗਾ ।ਉਨ੍ਹਾਂ ਕਿਹਾ ਕਿ ਇਹ ਘੌਲ  ਕੇਂਦਰ ਸਰਕਾਰ ਵਿਰੁੱਧ ਪੂਰੇ ਭਾਰਤ ਵਿੱਚ ਫੈਲਣ ਦੇ ਨਾਲ ਨਾਲ ਵਿਦੇਸ਼ਾਂ ਤੋਂ ਵੀ ਇਸ ਨੂੰ ਸਮਰਥਨ ਮਿਲ ਰਿਹਾ ਹੈ ।ਉਨ੍ਹਾਂ ਨੇ ਮਜ਼ਦੂਰਾਂ ਨੂੰ ਇਸ ਘੋਲ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਅਪੀਲ ਕੀਤੀ ।ਇਸ ਮੌਕੇ ਪਰਮਜੀਤ, ਕ੍ਰਿਸ਼ਨ ਲਾਲ  , ਮੇਜਰ ਦਾਸ ,ਰੇਸ਼ਮ ਲਾਲ, ਸਤਨਾਮ ਸਿੰਘ, ਜਸਬੀਰ ਸਿੰਘ, ਸੁੱਚਾ ਸਿੰਘ, ਗੁਰਚੈਨ ਸਿੰਘ, ਮਹਿਤਾਬ ਸਿੰਘ ਅਤੇ ਜਗਤਾਰ ਸਿੰਘ ਆਦਿ ਹਾਜ਼ਰ ਸਨ ।  

Monday, December 21, 2020

ਹਰਿਆਣਾ ਸਰਕਾਰ ਦਾ ਐੱਸ.ਵਾਈ.ਐੱਲ ਤੇ ਵਿਵਾਦ ਬੇਤੁਕਾ- ਪੱਲੀਝਿੱਕੀ

ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਹਲਕਾ ਇੰਚਾਰਜ ਬੰਗਾ   ਸ.ਸਤਵੀਰ ਸਿੰਘ ਪੱਲੀਝਿੱਕੀ 

ਬੰਗਾ,21ਦਸੰਬਰ (ਮਨਜਿੰਦਰ ਸਿੰਘ )
ਹਰਿਆਣਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਸਰਕਾਰ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਤੇ ਖੜ੍ਹਾ ਕੀਤਾ ਜਾ ਰਿਹਾ ਵਿਵਾਦ ਬੇਤੁਕਾ ਅਤੇ ਪੂਰੀ ਤਰ੍ਹਾਂ ਅਰਥਹੀਣ ਹੈ।ਜਿਸਦਾ ਮੁੱਖ ਮਕਸਦ ਕੇਂਦਰ ਦੇ ਖੇਤੀ ਬਿੱਲਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੌਰਾਨ ਹਰਿਆਣਾ ਦੇ ਕਿਸਾਨਾਂ ਵਿੱਚ ਬਖੇੜਾ ਖੜ੍ਹਾ ਕਰਨਾ ਹੈ।ਇਹ ਵਿਚਾਰ ਵਿਧਾਨ ਸਭਾ ਹਲਕਾ ਬੰਗਾ ਦੇ ਇੰਚਾਰਜ ਸ. ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਨੇ ਗੱਲਬਾਤ ਦੌਰਾਨ ਪ੍ਰਗਟਾਏ।ਉਹਨਾਂ ਕਿਹਾ ਕਿ ਭਾਜਪਾ ਵੱਲੋਂ ਖੇਤੀ ਬਿੱਲਾਂ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਕੋਝੀਆ ਚਾਲਾਂ ਚੱਲੀਆ ਜਾ ਰਹੀਆ ਹਨ ਪਰ ਕਿਸਾਨ ਭਾਈਚਾਰਾ ਇਹਨਾਂ ਚਾਲਾਂ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀ ਹੋਣ ਦੇਵੇਗਾ।ਇਹ ਸੰਘਰਸ਼ ਹੁਣ ਫੈਸਲਾਕੁੰਨ ਦੌਰ ਵਿੱਚ ਦਾਖਲ ਹੋ ਚੁੱਕਿਆ ਹੈ ਜਿਸ ਵਿੱਚ ਕਿਸਾਨਾਂ ਦੀ ਜਿੱਤ ਯਕੀਨੀ ਹੈ ਤੇ ਮੋਦੀ ਸਰਕਾਰ ਨੂੰ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ।ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਇਸ ਅੰਦੋਲਨ ਦੌਰਾਨ ਕਿਸਾਨ ਭਾਈਚਾਰੇ ਨਾਲ ਖੜੀ ਹੈ।ਇਸ ਮੌਕੇ ਚੇਅਰਮੈਨ ਦਰਵਜੀਤ ਸਿੰਘ ਪੂੰਨੀਆ ਮਾਰਕੀਟ ਕਮੇਟੀ ਬੰਗਾ, ਰਘਬੀਰ ਸਿੰਘ ਬਿੱਲਾ, ਹਰਭਜਨ ਸਿੰਘ ਭਰੋਲੀ, ਕਮਲਜੀਤ ਬੰਗਾ, ਨਿਰਮਲਜੀਤ ਸਿੰਘv ਸਿੰਘ ਸੁੱਜੋ ਆੋਦ ਹਾਜ਼ਰ ਸਨ।

ਬੰਗਾ ਨਗਰ ਕੌਂਸਲ ਚੋਣਾਂ ਸਬੰਧੀ ਮੀਟਿੰਗਾਂ ਦਾ ਦੌਰ ਸ਼ੁਰੂ :

ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਬੰਗਾ ਨਗਰ ਕੌਂਸਲ ਚੋਣਾਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ  

ਬੰਗਾ21 ਦਸੰਬਰ (ਮਨਜਿੰਦਰ ਸਿੰਘ)  ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਪੰਜਾਬ ਦੀਆਂ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ 13 ਫਰਵਰੀ ਤਕ ਚੋਣਾਂ ਦਾ ਅਮਲ ਮੁਕੰਮਲ ਕਰਾਉਣ ਦੀ ਗੱਲ ਆਖੀ ਗਈ ਹੈ । ਇਸ ਦੇ ਨਾਲ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਨਗਰ ਕੌਂਸਲ ਬੰਗਾ ਦੀਆਂ ਚੋਣਾਂ ਲਈ ਖੁੰਡ ਚਰਚਾ ਵੀ ਭਖਣ ਲੱਗ ਗਈ ਹੈ। ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀਆਂ ਸਰਗਰਮੀਆਂ ਵੀ ਦਿਨੋਂ ਦਿਨ ਤੇਜ਼ ਹੋ ਰਹੀਆਂ ਹਨ ਜਿਸ ਕਾਰਨ ਠੰਢ ਦੇ ਇਸ ਮੌਸਮ ਵਿਚ ਸ਼ਹਿਰ ਦੀ ਰਾਜਨੀਤੀ ਵਿੱਚ ਗਰਮੀ ਆ ਗਈ ਹੈ । 
ਇਨ੍ਹਾਂ ਚੋਣਾਂ ਨੂੰ ਦੇਖਦੇ ਹੋਏ ਬੰਗਾ  ਵਿਖੇ  ਕਾਂਗਰਸ   ਪਾਰਟੀ ਵੱਲੋਂ ਇਕ ਅਹਿਮ ਮੀਟਿੰਗ ਸ: ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਬੰਗਾ ਦੀ ਅਗਵਾਈ ਵਿਚ ਹੋਈ । ਜਿਸ ਵਿਚ ਹਲਕਾ ਇੰਚਾਰਜ ਪੱਲੀ ਝਿੱਕੀ ਨੇ ਕਿਹਾ ਕਿ ਇਹ ਇਲੈਕਸ਼ਨ  ਪੰਜਾਬ ਸਰਕਾਰ ਵੱਲੋਂ ਕੀਤੀ ਗਈ ਡਿਵੈੱਲਪਮੈਂਟ ਦੇ ਮੁੱਦੇ ਤੇ ਲੜੀ ਜਾਵੇਗੀ । ਹਾਈ ਕਮਾਂਡ ਦੇ ਹੁਕਮਾਂ ਅਨੁਸਾਰ ਇੱਕ ਕਮੇਟੀ ਬਣਾ ਕੇ ਮਿਹਨਤੀ ਅਤੇ ਸਾਫ ਸੁਥਰੀ ਸ਼ਵੀ ਵਾਲੇ ਕਾਂਗਰਸੀ ਵਰਕਰਾਂ ਨੂੰ ਉਮੀਦਵਾਰ ਚੁਣਿਆ ਜਾਵੇਗਾ ਅਤੇ ਵੱਡੀ ਜਿੱਤ ਪ੍ਰਾਪਤ ਕਰਕੇ ਕਾਂਗਰਸ ਪਾਰਟੀ ਨਗਰ ਕੌਂਸਲ ਬੰਗਾ ਦੀ ਵਾਗਡੋਰ ਸੰਭਾਲੇਗੀ ਅਤੇ ਵਿਕਾਸ ਦੇ ਕਾਰਜ ਜਾਰੀ ਰੱਖੇ ਜਾਣਗੇ  । ਇਸ ਮੌਕੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਿੱਚੋਂ  ਸਚਿਨ ਘਈ, ਹਰੀਪਾਲ ,ਰਜੇਸ਼ ਬੌਬੀ,, ਮਨਜਿੰਦਰ ਮੋਹਨ ਬੌਬੀ ,ਸੋਢੀ ਲਾਲ, ਅਮਰੀਕ ਸਿੰਘ ਮੁਨੀਮ , ਅਸ਼ਵਨੀ ਗੁੱਜਰ' , ਅਰੁਣ ਘਈ  ,ਅਮਰੀਕ ਸਿੰਘ  ਆਦਿ ਹਾਜ਼ਰ ਸਨ।  

Sunday, December 20, 2020

ਵਿਦੇਸ਼ ਵਿਚ ਪੜਨ ਦੇ ਚਾਹਵਾਨ ਪ੍ਰਾਰਥੀਆਂ ਨੂੰ ਮੁਫ਼ਤ ਕਾਊਂਸਲਿੰਗ ਪ੍ਰਦਾਨ ਕਰੇਗਾ ਰੋਜ਼ਗਾਰ ਵਿਭਾਗ

ਰੁਪਿੰਦਰ ਕੌਰ, ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ। 

ਨਵਾਂਸ਼ਹਿਰ, 20 ਦਸੰਬਰ (ਸੱਚ ਕੀ ਬੇਲਾ ਮੀਡੀਆ ਸੇਵਾ ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਦੇਸ਼ ਜਾ ਕੇ ਪੜਨ ਦੇ ਚਾਹਵਾਨ ਪ੍ਰਾਰਥੀ, ਜਿਨਾਂ ਦੇ ਆਈਲੈਟਸ ਵਿਚ ਹਰੇਕ ਮੌਡਿਊਲ ਵਿਚ 6 ਬੈਂਡ ਨਾਲ ਓਵਰਆਲ 6.5 ਬੈਂਡ ਹਨ ਅਤੇ ਜਿਨਾਂ ਨੇ ਬਾਰਵੀਂ ਜਾਂ ਗ੍ਰੈਜੂਏਸ਼ਨ ਮੌਜੂਦਾ ਸੈਸ਼ਨ ਦੌਰਾਨ ਪਾਸ ਕੀਤੀ ਹੋਵੇ, ਉਨਾਂ ਪ੍ਰਾਰਥੀਆਂ ਨੂੰ ਰੋਜ਼ਗਾਰ ਵਿਭਾਗ, ਪੰਜਾਬ ਵੱਲੋਂ ਮੁਫ਼ਤ ਕਾਊਂਸਲਿੰਗ ਪ੍ਰਦਾਨ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਰੁਪਿੰਦਰ ਕੌਰ ਨੇ ਦੱਸਿਆ ਕਿ ਵਿਦੇਸ਼ ਵਿਚ ਪੜਾਈ ਦੀ ਫੀਸ, ਰਹਿਣ-ਸਹਿਣ ਅਤੇ ਆਉਣ-ਜਾਣ ਦੇ ਖ਼ਰਚੇ ਦਾ ਇੰਤਜਾਮ ਪ੍ਰਾਰਥੀ ਨੂੰ ਆਪਣੇ ਪੱਧਰ ’ਤੇ ਕਰਨਾ ਹੋਵੇਗਾ। ਉਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਡੀ. ਬੀ. ਈ. ਈ ਨਵਾਂਸ਼ਹਿਰ ਦੇ ਹੈਲਪਲਾਈਨ ਨੰਬਰ 88727-59915 ਉੱਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲਾ ਪ੍ਰਬੰਧਕੀ ਕੰਪਲੈਕਸ, ਚੰਡੀਗੜ ਰੋਡ ਦੀ ਤੀਜੀ ਮੰਜ਼ਿਲ ’ਤੇ ਸਥਿਤ ਜ਼ਿਲਾ ਰੋਜ਼ਗਾਰ ਦਫ਼ਤਰ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ। 


ਸਰਹਾਲ ਕਾਜੀਆਂ ਤੋਂ ਕਿਸਾਨ ਅੰਦੋਲਨ ਲਈ ਭਾਰੀ ਸਾਮਾਨ ਲੈ ਕੇ ਜਥਾ ਦਿੱਲੀ ਰਵਾਨਾ -ਕੁਲਜੀਤ

ਵਾਈਸ ਚੇਅਰਮੈਨ ਬਲਾਕ ਸੰਮਤੀ ਔੜ ਕੁਲਜੀਤ ਸਿੰਘ ਸਰਹਾਲ ਪਿੰਡ ਸਰਹਾਲ ਕਾਜੀਆਂ ਤੋਂ ਦਿੱਲੀ ਨੂੰ ਜਾ ਰਹੇ ਜਥੇ ਦੀ ਅਗਵਾਈ ਕਰਦੇ ਹੋਏ  

ਬੰਗਾ 20,ਦਸੰਬਰ (ਮਨਜਿੰਦਰ ਸਿੰਘ )   ਦਿੱਲੀ ਵਿੱਚ ਕਿਸਾਨ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਲਈ ਭਾਰੀ ਸਾਮਾਨ  ਜਿਸ ਵਿਚ ਸੌ ਤਰਪਾਲਾਂ, ਬਾਂਸ, ਰੱਸੇ ,ਦੇਸੀ ਗੀਜ਼ਰ, ਸਰਦ ਮੌਸਮ ਨੂੰ ਦੇਖਦੇ ਹੋਏ ਲੱਕੜ ਦਾ ਬਾਲਣ ਅਤੇ ਖਾਣ ਪੀਣ ਦੀ ਰਸਦ  ਲੈ ਕੇ ਬੰਗਾ ਹਲਕੇ ਦੇ ਪਿੰਡ ਸਰਹਾਲ ਕਾਜੀਆਂ ਤੋਂ ਕੁਲਜੀਤ ਸਿੰਘ ਸਰਹਾਲ ਵਾਈਸ  ਚੇਅਰਮੈਨ ਬਲਾਕ ਸੰਮਤੀ ਔੜ ਦੀ ਅਗਵਾਈ ਵਿੱਚ ਅੱਜ ਇੱਕ ਜਥਾ ਰਵਾਨਾ ਹੋਇਆ । ਇਸ ਮੌਕੇ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ ਦੱਸਿਆ ਕਿ  ਇਸ ਕਾਰਜ ਵਿੱਚ ਬੀਬੀ ਬਲਵੀਰ ਕੌਰ ਕੈਨੇਡਾ ਨਿਵਾਸੀ ,ਕਲੇਰ ਪਰਿਵਾਰ ਅਤੇ, ਹੋਰ ਐਨ ਆਰ ਆਈ ਵੀਰਾਂ ਦਾ ਵਡਮੁੱਲਾ ਸਹਿਯੋਗ ਹੈ ।ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਬਿਲ ਕਿਸਾਨ ਮਜ਼ਦੂਰ ਤੇ ਹਰ ਵਰਗ ਨੂੰ ਨੁਕਸਾਨ ਪਹੁੰਚਾਉਣ   ਅਤੇ ਕਾਰਪੋਰੇਟ ਘਰਾਣੇ ਅੰਬਾਨੀ ਅਤੇ ਅਤੇ ਅਡਾਨੀ ਨੂੰ ਲਾਭ ਪਹੁੰਚਾਉਣ ਲਈ ਬਣਾਏ ਗਏ ਹਨ  ਪਰ ਜਲਦ ਹੀ ਹੱਕ ਅਤੇ ਸੱਚ ਦੀ ਜਿੱਤ ਹੋਵੇਗੀ ,ਮੋਦੀ ਦੀ ਕੇਂਦਰ ਸਰਕਾਰ ਨੂੰ ਅੜੀਅਲ ਰਵੱਈਆ ਛੱਡ ਕੇ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਅਤੇ ਅੰਦੋਲਨ ਕਰ ਰਹੇ ਕਿਸਾਨ ਜਿੱਤ ਦੇ ਨਾਅਰੇ ਲਾਉਂਦੇ ਆਪਣੇ ਘਰਾਂ ਨੂੰ ਵਾਪਸ ਪਰਤਣਗੇ ।ਇਸ ਮੌਕੇ ਨਵਤੇਜ ਸਿੰਘ ਕਲੇਰ.ਬਸ਼ੰਬਰ ਲਾਲ ਸਰਪੰਚ, ਸਰਬਜੀਤ ਸਿੰਘ ਕਲੇਰ ,ਜਗਤਾਰ ਸਿੰਘ ਬੀਸਲਾ, ਹਰਪ੍ਰੀਤ ਸਿੰਘ ਕਲੇਰ, ਰਾਜਵੀਰ ਸਿੰਘ ਬੀਸਲਾ ,ਜਸਵਿੰਦਰ ਸਿੰਘ ਕਲੇਰ, ਕਰਣ ਸ਼ਰਮਾ, ਬਲਰਾਮ ਸਰਹਾਲ, ਸੁਚੇਤ ਸਰਹਾਲ, ਮਨਜਿੰਦਰ ਸਿੰਘ ਕਲੇਰ ਆਦਿ ਹਾਜ਼ਰ ਸਨ।  

Saturday, December 19, 2020

ਕਿਸਾਨ ਅੰਦੋਲਨ ਵਿਚ ਔਰਤਾਂ ਦਾ ਪੂਰਨ ਸਹਿਯੋਗ- ਮੈਡਮ ਮੂੰਗਾ

ਜਤਿੰਦਰ ਕੌਰ ਮੂੰਗਾ ਸਾਬਕਾ ਪ੍ਰਧਾਨ  ਨਗਰ ਕੌਂਸਲ ਬੰਗਾ    

ਬੰਗਾ 20 ਦਸੰਬਰ (ਮਨਜਿੰਦਰ ਸਿੰਘ )  ਸਾਡੀਆਂ ਭੈਣਾਂ ਅਤੇ ਬਜ਼ੁਰਗ ਮਾਤਾਵਾਂ ਕਿਸਾਨ ਅੰਦੋਲਨ ਵਿੱਚ ਪੂਰਨ ਸਹਿਯੋਗ ਦੇ ਰਹੀਆਂ ਹਨ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਨਗਰ ਕੌਂਸਲ ਪ੍ਰਧਾਨ ਬੰਗਾ ਜਤਿੰਦਰ ਕੌਰ ਮੂੰਗਾ ਨੇ ਇੱਕ ਵਾਰਤਾ  ਦੌਰਾਨ ਕਰਦਿਆਂ ਕਿਹਾ ਕਿ ਔਰਤਾਂ ਕੇਂਦਰ ਦੇ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਘੋਲ ਵਿਚ ਦਿੱਲੀ ਮੋਰਚੇ ਤੇ ਵੱਡੀ ਗਿਣਤੀ ਵਿਚ ਪਹੁੰਚ ਕੇ ਕਿਸਾਨ ਭਰਾਵਾਂ ਦੇ ਹੌਸਲੇ ਬੁਲੰਦ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਪਿੱਛੇ ਪਿੰਡਾਂ ਵਿੱਚ ਵੀ ਉਹ ਪਰਿਵਾਰਾਂ ਦੀ ਦੇਖ ਭਾਲ ਦੇ ਨਾਲ ਨਾਲ ਫਸਲਾਂ ਦੀ ਸਾਂਭ ਸੰਭਾਲ ਵੀ ਕਰ ਰਹੀਆਂ ਹਨ ।ਉਨ੍ਹਾਂ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ  ਪ੍ਰਧਾਨ ਮੰਤਰੀ  ਮੋਦੀ ਨੂੰ ਆਪਣੇ  ਅੜੀਅਲ ਕਿਸਾਨ ਮਾਰੂ ਰਵੱਈਏ ਨੂੰ ਛੱਡ ਕੇ ਕਿਸਾਨ ਵਿਰੋਧੀ ਪਾਸ ਕੀਤੇ ਬਿਲ ਤੁਰੰਤ ਵਾਪਸ ਲੈਣੇ ਚਾਹੀਦੇ ਹਨ ਤਾਂ ਜੋ ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਖ਼ੁਸ਼ਹਾਲ ਰਹਿ ਸਕੇ ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਹਰ ਵਰਗ ਕਿਸਾਨ ਅਤੇ ਮਜ਼ਦੂਰਾਂ ਦੇ ਨਾਲ ਹੈ ਜਲਦ ਹੀ ਸੱਚ ਅਤੇ ਹੱਕ ਦੀ ਜਿੱਤ ਹੋਵੇਗੀ ਤੇ ਕਿਸਾਨ ਸੁੱਖੀ ਸਾਂਦੀ ਆਪਣੇ ਘਰਾਂ ਨੂੰ ਪਰਤਣਗੇ । 

ਹੁਣ ਮਿਲੇਗਾ ਬੰਗਾ ਵਿੱਚ ਅਮੁਲ ਦਾ ਤਾਜ਼ਾ ਦੁੱਧ :

ਬੰਗਾ 19 ਦਸੰਬਰ (ਮਨਜਿੰਦਰ ਸਿੰਘ  ) ਸ਼ਹਿਰ   ਤੇ ਪਿੰਡਾਂ ਵਿਚ ਅਮੁਲ ਦੁੱਧ  ਦੀ ਵੱਧ ਰਹੀ ਮੰਗ ਨੂੰ  ਦੇਖਦੇ  ਹੋਏ ਅਮੁਲ ਕੰਪਨੀ ਵਲੋਂ ਬੰਗਾ ਗੜ੍ਹਸ਼ੰਕਰ ਰੋਡ ਤੇ  ਅਮਨ ਇੰਟਰਪ੍ਰਸਿਜ਼ ਨੂੰ  ਬੰਗਾ ਅਮੁਲ ਤਾਜਾ ਦੁੱਧ ਦੀ ਏਜੰਸੀ  ਦਿੱਤੀ ਗਈ ਹੈ।  ਪੰਜਾਬ ਵਿਚ ਅਮੁਲ ਤਾਜਾ  ਵਲੋਂ ਪਿਛਲੇ 6 ਸਾਲ ਤੋ  ਤਾਜੇ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਹੈ । ਇਸ ਮੌਕੇ  ਅਮੁਲ  ਕੰਪਨੀ ਦੇ ਇੰਚਾਰਜ ਜਤਿੰਦਰ ਖੁਰਾਣਾ ਨੇ ਦੱਸਿਆਂ ਕਿ   ਅਮੁਲ ਦੀ ਅੱਜ ਬੰਗਾ ਦੇ ਨਾਲ  ਗੜ੍ਹਸ਼ੰਕਰ',  ਨਵਾਂਸ਼ਹਿਰ  ਦੀ ਏਜੇਂਸੀਆ ਦੀ ਵੀ ਸ਼ੁਰੂਅਾਤ  ਕੀਤੀ ਗਈ ਹੈ   ਪਿੰਡਾਂ ਅਤੇ ਸ਼ਹਿਰਾਂ ਵਿਚ ਅਮੁਲ ਤਾਜ਼ਾ ਦੁੱਧ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਦੱਸਿਆ ਕਿ ਦੁੱਧ ਤੋਂ ਇਲਾਵਾ ਅਮੂਲ  ਦੇ     ਉਤਪਾਦ ਲੱਸੀ ,ਮੱਖਣ ,ਪਨੀਰ ਅਤੇ ਹੋਰ ਤਾਜ਼ੇ ਉਤਪਾਦ ਵੀ ਉਪਲੱਬਧ ਰਹਿਣਗੇ ।  ਇਸ ਮੌਕੇ ਤੇ ਅਜੈ  ਬਾਜਵਾ ਹਰਸੀਨ ਸਿੰਘ ਅਮਨ ਕੁਮਾਰ ਸਾਹਿਲ  ਗੁਰਪ੍ਰੀਤ  ਸੁੱਚਾ ਰਾਮ  ਆਦਿ  ਮੌਜੂਦ ਸਨ। 

Thursday, December 17, 2020

ਜੀਤ ਭਾਟੀਆ ਵੱਲੋਂ ਬੰਗਾ ਵਿਖੇ 18ਵੀਂ ਵਾਰ ਰਾਸ਼ਨ ਵੰਡਿਆ ਗਿਆ:

ਬੰਗਾ17 ਦਸੰਬਰ( ਮਨਜਿੰਦਰ ਸਿੰਘ) : ਬੰਗਾ ਸ਼ਹਿਰ ਦੇ ਸਮਾਜ ਸੇਵਕ ਅਤੇ ਸਾਬਕਾ ਐਮਸੀ ਜੀਤ ਸਿੰਘ ਭਾਟੀਆ ਜੋ ਕਿ ਮਾਰਚ ਮਹੀਨੇ ਤੋਂ  ਕੋਰੋਨਾ ਵਾਇਰਸ ਦੇ ਸ਼ੁਰੂਆਤੀ ਦੌਰ ਤੋਂ ਸਮਾਜ  ਸੇਵਾ ਦਾ ਫਰਜ਼ ਨਿਭਾਉਂਦੇ ਹੋਏ ਲੋੜਵੰਦਾਂ ਨੂੰ ਰਾਸ਼ਨ ਵੰਡਦੇ ਆ ਰਹੇ ਹਨ ਵੱਲੋਂ ਅੱਜ ਅਠਾਰ੍ਹਵੀਂ ਵਾਰ  ਲੋੜਵੰਦਾਂ ਨੂੰ  ਲੋੜੀਂਦਾ ਰਾਸ਼ਨ ਵੰਡਿਆ ਗਿਆ । ਇਸ ਮੌਕੇ ਜੀਤ ਸਿੰਘ ਭਾਟੀਆ ਨੇ ਕਿਹਾ ਕਿ ਉਹ ਇਹ ਸੇਵਾ ਭਵਿੱਖ ਵਿਚ ਵੀ ਜਾਰੀ ਰੱਖਣਗੇ ਅਤੇ ਪਹਿਲਾਂ ਦੀ ਤਰ੍ਹਾਂ ਸਰਦਾਰ ਮੋਹਨ ਸਿੰਘ ਮਾਨ  ਯੂ ਐਸ ਏ ,ਸ੍ਰੀਮਤੀ ਰਮੇਸ਼ ਭਾਟੀਆ, ਕੁਲਵਿੰਦਰ ਕੌਰ ,ਰਾਜਵਿੰਦਰ ਕੌਰ, ਰੇਸ਼ਮ ਕੌਰ ਅਤੇ ਮੀਤਾ ਪਾਸੀ  ਦਾ ਪੂਰਨ ਸਹਿਯੋਗ ਮਿਲ ਰਿਹਾ ਹੈ । 

ਏ ਸੀ ਸੀ ਸੀਮਿੰਟ ਕੰਪਨੀ ਵੱਲੋਂ ਗ੍ਰਾਹਕ ਜਾਗਰੂਕਤਾ ਕੈਂਪ ਲਗਾਇਆ ਗਿਆ :

ਨਵਾਂਸ਼ਹਿਰ 17 ਦਸੰਬਰ  (ਮਨਜਿੰਦਰ ਸਿੰਘ ) ਏ  ਸੀ ਸੀ ਗੋਲਡ   ਸੀਮੇਂਟ ਇਮਾਰਤ ਬਣਾਉਣ ਸਮੇਂ ਵਰਤੋਂ ਕਰਨ ਨਾਲ ਇਮਾਰਤਾਂ  ਦੀ ਉਮਰ ਵਿੱਚ ਵਾਧਾ ਹੁੰਦਾ ਹੈ ਅਤੇ ਸਲਾਬ ਤੋਂ ਛੁਟਕਾਰਾ ਮਿਲਦਾ ਹੈ ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਮਨਦੀਪ  ਧੀਮਾਨ ਨੇ ਨਵਾਂ ਸ਼ਹਿਰ ਦੇ ਮਸ਼ਹੂਰ ਸੀਮਿੰਟ ਵਿਕਰੇਤਾ ਡੀਐੱਸਪੀ ਸੀਮਿੰਟ ਸਟੋਰ   ਨਵੀਂ ਸਲੋਹ ਰੋਡ ਵਿਖੇ ਲਗਾਏ ਗਏ  ਗ੍ਰਾਹਕ    ਜਾਗਰੂਕਤਾ ਕੈਂਪ ਦੌਰਾਨ ਕੀਤਾ । ਇਸ ਮੌਕੇ ਸਟੋਰ ਦੇ ਮਾਲਕ ਗੁਰਜੀਤ ਸਿੰਘ ਨੇ ਕਿਹਾ ਏ ਸੀ ਸੀ ਸੀਮਿੰਟ ਕੰਪਨੀ ਭਾਰਤ ਦੀ ਗੁਣਵੱਤਾ ਅਤੇ ਮਿਆਰ ਪੱਖੋਂ ਪਹਿਲੇ ਨੰਬਰ ਦੀ ਕੰਪਨੀ ਹੈ ਅਤੇ ਉਹ ਚੰਗੀ ਗੁਣਵੱਤਾ ਵਾਲੇ ਸੀਮਿੰਟ ਦਾ ਕਾਰੋਬਾਰ ਪਿਛਲੇ ਤੀਹ ਸਾਲਾਂ ਤੋਂ ਕਰ ਰਹੇ ਹਨ ਅਤੇ ਇਲਾਕੇ ਦੇ ਲੋੜਵੰਦ ਗਾਹਕਾਂ ਨੂੰ ਸਮੇਂ ਸਿਰ  ਘਰ ਘਰ  ਸਪਲਾਈ ਦੇ ਕੇ ਸੇਵਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਉਹ ਇਹ ਕਾਰੋਬਾਰ ਸਿਰਫ਼ ਪੈਸਾ ਕਮਾਉਣ ਲਈ ਨਹੀਂ ਕਰਦੇ ਬਲਕਿ ਇਲਾਕੇ ਵਿੱਚ ਆਪਣਾ ਚੰਗਾ ਨਾਂ ਬਣਾਉਣਾ ਵੀ ਉਨ੍ਹਾਂ ਦਾ ਟੀਚਾ ਹੈ । ਇਸ ਮੌਕੇ  ਠੇਕੇਦਾਰ   ਅੰਗਰੇਜ ਸਿੰਘ ਵਿੱਕੀ, ਜੀਵਨ ਕੁਮਾਰ ਅਤੇ ਸਰਬਜੀਤ ਸਿੰਘ ਆਦਿ ਹਾਜ਼ਰ ਸਨ।      

Sunday, December 13, 2020

ਪਿੰਡ ਗੁਣਾਚੌਰ ਵਿਖੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਵਿਸ਼ਾਲ ਮਸ਼ਾਲ ਮਾਰਚ ਕੱਢਿਆ ਗਿਆ :

ਬੰਗਾ 14'ਦਸੰਬਰ (ਮਨਜਿੰਦਰ ਸਿੰਘ)  ਖੇਤੀ ਸਬੰਧੀ 3 ਕਾਲੇ  ਕਾਨੂੰਨ ਅਤੇ  ਬਿਜਲੀ ਸੋਧ ਬਿੱਲ 2020 ਰੱਦ ਕਰਵਾਉਣ ਲਈ  ਚੱਲ ਰਹੇ ਭਾਰਤ ਪੱਧਰੀ  ਅੰਦੋਲਨ ਦੀ ਹਮਾਇਤ ਵਿੱਚ ਬੰਗਾ ਹਲਕੇ ਦੇ  ਪਿੰਡ ਗੁਣਾਚੌਰ ਵਿਖੇ  ਮਸ਼ਾਲ ਮਾਰਚ ਕੀਤਾ ਗਿਆ .ਮਿਸ਼ਾਲ ਮਾਰਚ ਨੂੰ ਪਿੰਡ ਵਿੱਚ ਵੱਖ ਵੱਖ  ਪੜਾਵਾਂ ਤੇ ਰੁਕ ਕੇ  ਦਿੱਲੀ ਵਿਖੇ ਚੱਲ ਰਹੇ ਅੰਦੋਲਨ  ਵਿੱਚ ਅਤੇ ਕੱਲ੍ਹ  ਚੌਦਾਂ ਦਸੰਬਰ ਨੂੰ ਡੀ .ਸੀ. ਦਫਤਰ ਨਵਾਂਸ਼ਹਿਰ ਧਰਨੇ ਵਿੱਚ ਪਹੁੰਚਣ ਦਾ ਬੁਲਾਰਿਆਂ ਵੱਲੋਂ ਸੱਦਾ ਦਿੱਤਾ ਗਿਆ.ਮਸ਼ਾਲ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾ . ਮਜ਼ਦੂਰਾਂ.ਕਿਸਾਨਾਂ.ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ.ਇਹ ਮਸ਼ਾਲ ਮਾਰਚ ਮਜ਼ਦੂਰ ਕਿਸਾਨ ਅੰਦੋਲਨ ਹਮਾਇਤ ਕਮੇਟੀ ਇਲਾਕਾ ਬੰਗਾ ਵੱਲੋਂ  ਜਥੇਬੰਦ ਕੀਤਾ ਗਿਆ.ਬੁਲਾਰੇ -ਨੰਦ ਲਾਲ ਰਾਏਪੁਰ ਡੱਬਾ .ਤੀਰਥ ਰਸੂਲਪੁਰੀ.ਗੁਰਮੁਖ ਗੁਣਾਚੌਰ.ਖੁਸ਼ੀ ਰਾਮ ਗੁਣਾਚੌਰ.ਬਾਬੂ ਅਜੀਤ ਰਾਮ ਗੁਣਾਚੌਰ.ਗੁਰਪਾਲ ਪਾਲੀ  ਗੁਣਾਚੌਰ.ਡਾ ਅੰਮ੍ਰਿਤਪਾਲ ਗੁਣਾਚੌਰ  ਬੁਲਾਰਿਆਂ ਨੇ ਸੰਬੋਧਨ ਕੀਤਾ.ਇਸ ਤੋਂ ਇਲਾਵਾ ਦੇਵਰਾਜ ਗੁਣਾਚੌਰ.ਲਾਲ ਚੰਦ ਗੁਣਾਚੌਰ.ਅਮਰਜੀਤ ਗੁਣਾਚੌਰ.ਕਾਮਰੇਡ ਦਲਜੀਤ ਗੁਣਾਚੌਰ ਆਦਿ ਹਾਜ਼ਰ ਸਨ। ਇਸ ਮੌਕੇ  ਸਟੇਜ ਦੀ ਕਾਰਵਾਈ ਰਣਜੀਤ ਸਿੰਘ ਰਾਏਪੁਰ ਡੱਬਾ ਨੇ ਕੀਤੀ ।    

ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵੱਲੋਂ ਦਵਾਈਆਂ ਅਤੇ ਹੋਰ ਸਮੱਗਰੀ ਲੈ ਕੇ ਜਥਾ ਦਿੱਲੀ ਨੂੰ ਰਵਾਨਾ :

ਬੰਗਾ14 ਦਸੰਬਰ( ਮਨਜਿੰਦਰ ਸਿੰਘ) ਬੰਗਾ ਹਲਕੇ ਦੇ ਪਿੰਡ ਪਠਲਾਵਾ ਵਿੱਚ ਦੋਆਬਾ ਇਲਾਕੇ  ਦੀ ਸਿਰਮੌਰ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਵੱਲੋਂ ਜਿੱਥੇ ਇਲਾਕੇ ਵਿੱਚ ਲੋਕ ਭਲਾਈ ਦੇ ਕਾਰਜਾ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਉਸੇ ਹੀ ਰੀਤ ਨੂੰ ਅੱਗੇ ਤੋਰਦੇ ਹੋਏ ਏਕ ਨੂਰ ਸਵੈ ਸੇਵੀ ਸੰਸਥਾ ਦੇ ਸੀਨੀਅਰ ਚੇਅਰਮੈਨ ਸ੍ਰੀ ਇੰਦਰਜੀਤ ਸਿੰਘ ਜੀ ਵਾਰੀਆ ਦੀ ਉੱਚੀ ਸੁੱਚੀ ਸੋਚ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦਿੱਲੀ ਵਿੱਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਵਿਚ ਕਾਲੇ ਕਾਨੂੰਨਾਂ ਦਾ ਡੱਟ ਕੇ ਵਿਰੋਧ ਕਰਦੇ ਹੋਏ ਅਤੇ  ਕਿਸਾਨੀ ਮੋਰਚੇ ਦੀ ਕਮਾਨ ਨੂੰ  ਸੰਭਾਲਦੇ ਹੋਏ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਤਰਲੋਚਨ ਸਿੰਘ ਜੀ ਵਾਰੀਆ ਦੀ ਰਹਿਨੁਮਾਈ ਹੇਠ ਸੰਗਤਾਂ ਵਾਸਤੇ ਵੱਡੇ ਪੱਧਰ ਤੇ ਦਵਾਈਆਂ ਦਾ ਜਖੀਰਾ, ਗਰਮ ਲੋਈਆ, ਡਿਸਪੋਜ਼ਲ ਵਰਤਨ, ਅਤੇ  ਲੰਗਰਾ ਵਾਸਤੇ ਸਮੱਗਰੀ ਲੈ ਕੇ ਪਿੰਡ ਦੀਆਂ ਸੰਗਤਾਂ ਨਾਲ  ਜੱਥੇ ਦੇ ਰੂਪ ਵਿੱਚ ਦਿੱਲੀ ਮੋਰਚੇ ਨੂੰ ਰਵਾਨਾ ਹੋਏ। ਇਸ ਮੌਕੇ ਤੇ ਏਕ ਨੂਰ ਸਵੈ ਸੇਵੀ ਸੰਸਥਾ ਦੇ ਸੰਮੂਹ ਅੱਹੁਦੇਦਾਰ ਅਤੇ ਮੈਂਬਰ ਹਾਜਰ ਸਨ।  ਜੱਥੇ ਨੂੰ ਰਵਾਨਾ ਕਰਨ ਮੌਕੇ ਸੰਤ ਚਰਨਜੀਤ ਸਿੰਘ ਜੀ ਜੱਸੋਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਤੇ ਜੱਥੇ ਵਿੱਚ ਏਕ ਨੂਰ ਸਵੈ ਸੇਵੀ ਸੰਸਥਾ ਦੇ ਸੀਨੀਅਰ  ਵਾਈਸ ਚੇਅਰਮੈਨ ਸ੍ਰੀ ਤਰਲੋਚਨ ਸਿੰਘ ਜੀ ਵਾਰੀਆ,ਏਕ ਨੂਰ ਸਵੈ ਸੇਵੀ ਸੰਸਥਾ ਦੇ ਪ੍ਰਧਾਨ ਸੰਦੀਪ ਕੁਮਾਰ ਪੋਸ਼ੀ, ਵਿੱਤ ਸਕੱਤਰ ਅਤੇ ਮੁੱਖ ਬੁਲਾਰੇ ਏਕ ਨੂਰ ਸਵੈ ਸੇਵੀ ਸੰਸਥਾ ਮਾਸਟਰ ਤਰਸੇਮ ਪਠਲਾਵਾ, ਜੀ ਚੰਨੀ ਪਠਲਾਵਾ, ਹਰਪ੍ਰੀਤ ਸਿੰਘ ਖਾਲਸਾ ਪਠਲਾਵਾ, ਮਾਸਟਰ ਤਰਲੋਚਨ ਸਿੰਘ ਜਨਰਲ ਸਕੱਤਰ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਬਲਵੀਰ ਸਿੰਘ ਯੂ ਕੇ, ਮਾਸਟਰ ਹਰਮੇਸ਼ ਪਠਲਾਵਾ, ਗੁਰਮੀਤ ਸਿੰਘ, ਬਲਵੀਰ ਸਿੰਘ ਜਗੈਤ, ਹਰਜੀਤ ਸਿੰਘ ਜੀਤਾ  ਹਰਮਨ ਹੋਰ ਸੰਮੂਹ ਅੱਹੁਦੇਦਾਰ, ਮੈਂਬਰ ਅਤੇ ਨਗਰ ਨਿਵਾਸੀ ਹਾਜਰ ਸਨ। 

ਮਨੁੱਖੀ ਅਧਿਕਾਰ ਮੰਚ ਦੀ ਟੀਮ ਬਿਰਧ ਆਸ੍ਰਮ ਭਰੋਮਜਾਰਾ ਪਹੁਚੀਂ:

ਸ੍ਰੀ ਨਾਭ ਕੰਵਲ ਰਾਜਾ ਸਾਹਿਬ ਬਿਰਧ ਆਸ਼ਰਮ ਵਿਖੇ ਮੁੱਖ ਸੇਵਾਦਾਰ ਬਾਬਾ ਬਲਵੰਤ ਸਿੰਘ ਜੀ,ਚੇਅਰਮੈਨ ਗੁਰਬਚਨ ਸਿੰਘ ਸੈਣੀ ਅਤੇ ਮਨੁੱਖੀ ਅਧਿਕਾਰ ਮੰਚ ਦੀ ਟੀਮ   
ਮੈਡਮ ਬਲਦੀਸ਼ ਕੌਰ ਪੂਨੀਆ  ਨੂੰ ਮਨੁੱਖੀ ਅਧਿਕਾਰ ਮੰਚ ਵੱਲੋਂ ਨਿਯੁਕਤੀ ਪੱਤਰ ਦਿੰਦੇ ਹੋਏ  

ਬੰਗਾ 13,ਦਸੰਬਰ(ਮਨਜਿੰਦਰ ਸਿੰਘ)ਮਨੁੱਖੀ ਅਧਿਕਾਰ ਮੰਚ ਦੇ ਪੰਜਾਬ ਚੇਅਰਮੈਨ ਸ਼੍ਰੀ ਗੁਰਬਚਨ ਸਿੰਘ ਸੈਣੀ ਦੀ ਸਰਪ੍ਰਸਤੀ ਹੇਠ ਮੰਚ ਦੀ ਟੀਮ  ਉਚੇਚੇ ਤੌਰ ਤੇ ਬੰਗਾ ਨੇੜੇ ਪਿੰਡ ਭਰੋਮਜਾਰਾ ਦੇ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਬਿਰਧ ਆਸ੍ਰਮ ਵਿਖੇ ਪਹੁਚੀਂ ਅਤੇ ਆਸ੍ਰਮ ਨੂੰ  ਮਾਇਆ ਅਤੇ ਬਿਸਕੁਟ ਭੇਟਾ ਕੀਤੇ ਗਏ ।ਇਸ ਮੌਕੇ ਪੰਜਾਬ ਚੇਅਰਮੈਨ ਨੇ ਕਿਹਾ ਕਿ ਅਸੀਂ ਬਹੁਤ ਦੇਰ ਤੋਂ ਇਸ ਸੰਸਥਾ ਨਾ ਜੁੜੇ ਹੋਏ  ਮਨੁੱਖੀ ਅਧਿਕਾਰ ਮੰਚ ਮਹਾਰਾਜ  ਸ਼੍ਰੀ ਰਾਜਾ ਸਾਹਿਬ ਦੇ ਪੂਰਨਿਆਂ ਤੇ ਚਲਦਿਆਂ ਲੋਕਾਂ ਦੀ ਸੇਵਾ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਦਾ ਰਹੇਗਾ ਉਨਾਂ ਇਸ ਮੌਕੇ ਬਿਰਧ ਆਸ੍ਰਮ ਦੀ ਸੇਵਾਦਾਰ ਬਲਦੀਸ਼ ਕੌਰ ਪੂਨੀਆ ਨੂੰ ਬੰਗਾ ਬਲਾਕ ਵੂਮੈਨ ਸੈਲ ਦੀ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਅਤੇ ਬਿਰਧ ਆਸ੍ਰਮ ਦੇ ਮੁਖੀ ਬਾਬਾ ਬਲਵੰਤ ਸਿੰਘ ਜੀ ਤੋਂ ਆਸੀਰਵਾਦ ਦਿਵਾਉਆਂਦੇ ਹੋਏ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਮੌਕੇ ਆਸਰਮ ਦੇ ਮੁੱਖ ਸੇਵਾਦਾਰ ਬਾਬਾਜੀ ਬਲਵੰਤ  ਸਿੰਘ ਨੇ ਇਸ ਆਸ੍ਰਮ ਦਾ ਇਤਿਹਾਸ ਦੱਸਦਿਆਂ ਕਿਹਾ ਕਿ ਇਹ ਤਪ ਸਥਾਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਅਧੀਨ ਚੱਲ ਰਿਹਾ ਹੈ । ਇਥੇ ਬਿਰਧ ਆਸ੍ਰਮ ਅਤੇ ਚੈਰੀਟੇਬਲ ਹਸਪਤਾਲ  ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ।ਉਨ੍ਹਾਂ ਮੰਚ ਦੀ ਟੀਮ ਨੂੰ ਜੀ ਆਈਆ ਕਹਿੰਦੇ ਹੋਏ ਧੰਨਵਾਦ ਕੀਤਾ । ਇਸ ਮੌਕੇ ਮਨਜਿੰਦਰ ਸਿੰਘ ਬੁਲਾਰਾ ਪੰਜਾਬ,ਗੁਰਦੀਪ ਸਿੰਘ ਸੈਣੀਚੇਅਰਮੈਨ ਸਲਾਹਕਾਰਕਮੇਟੀ ਦੁਆਬਾ ਜ਼ੋਨ,ਇੰਦਰਜੀਤ ਸਿੰਘ ਮਾਨ ਜ਼ਿਲਾ ਚੇਅਰਮੈਨ ਆਰ ਟੀ ਆਈ ਸੈਲ,ਵਿਮਲ ਕੁਮਾਰ ਵਾਈਸ ਪ੍ਰਧਾਨ ਬੰਗਾ,ਭੁਪਿੰਦਰ ਸਿੰਘ ਝਿੱਕਾ ਵਾਈਸ ਚੇਅਰਮੈਨ ਸਲਾਹਕਾਰ ਕਮੇਟੀ ਬੰਗਾ,ਅਵਤਾਰ ਸਿੰਘ ਨੋਰਾ ਸੀਨੀਅਰ ਵਾਈਸ ਪ੍ਰਧਾਨ ਬੰਗਾ,ਕੁਲਦੀਪ ਰਾਮ,ਰਣਬੀਰ ਸਿੰਘ ਬਾਹੜਾ,ਰਘਬੀਰ ਸਿੰਘਬੈਂਸ,ਜਸਬੀਰ ਸਿੰਘ ਸੈਣੀ,ਅਤੇ ਸੰਦੀਪ ਸਿੰਘ ਪੂਨੀਆ ਆਦਿ ਹਾਜ਼ਰ ਸਨ ।      


ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਬਰਾਂਚ ਕਰਨਾਣਾ ਵੱਲੋਂ ਸਲਾਨਾ ਸਹਿਕਾਰਤਾ ਕੈਂਪ ਲਗਾਇਆ ਗਿਆ

ਬੰਗਾ 13,ਦਸੰਬਰ(ਮਨਜਿੰਦਰ ਸਿੰਘ)ਬੰਗਾ ਹਲਕਾ ਵਿਚ ਪੈਂਦੇ ਪਿੰਡ ਕਰਨਾਣਾ ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ  ਦੀ  ਬਰਾਂਚ ਵਿਖੇ ਜ਼ਿਲਾ ਮੈਨੇਜਰ ਸੰਜੀਵ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਰਾਂਚ ਮਨੇਜਰ ਬਲਦੇਵ ਸਿੰਘ ਦੀ ਸਰਪ੍ਰਸਤੀ ਹੇਠ ਵਿੱਤੀ ਸਹਿਕਾਰਤਾ ਕੈਂਪ ਲਗਾਇਆ ਗਿਆ । ਇਸ ਮੌਕੇ ਮੈਨੇਜਰ ਬਲਦੇਵ ਸਿੰਘ ਨੇ ਬੈਂਕ ਦੀਆਂ ਵੱਖ ਵੱਖ ਸਕੀਮਾਂ ਬਾਰੇ ਇਲਾਕਾ ਨਿਵਾਸੀਆਂ ਨੂੰ ਜਾਣਕਾਰੀ ਦਿੱਤੀ।ਇਸ ਮੌਕੇ ਸਹੀਦ ਭਗਤ ਸਿੰਘ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਬੈਂਕ ਦੀਆਂ ਸਕੀਮਾਂ ਅਤੇ ਕਰਨਾਣਾ ਬਰਾਂਚ ਦੇ ਸਮੂਹ ਸਟਾਫ ਦੀ ਸਲਾਘਾ ਕਰਦਿਆਂ ਕਿਹਾ ਕਿ ਬੈਂਕ ਕਰਨਾਣਾ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ,ਵਪਾਰੀਆ,ਐਨ ਆਰ ਆਈ ਅਤੇ ਹਰ ਵਰਗ ਨੂੰ ਬਹੁਤ ਉੱਤਮ ਸੇਵਾਵਾਂ ਦੇ ਰਹੀ ਹੈ।ਇਸ ਮੌਕੇ ਲੇਖਾਕਾਰ ਮਨਪ੍ਰੀਤ ਸਿੰਘ,ਸੇਵਾਦਾਰ ਕੁਲਦੀਪ ਰਾਮ ਸ਼ੁਕਲਾ,ਸੈਕਰੈਟਰੀ ਸੋਹਣ ਸਿੰਘ,ਸ਼ਿਵ ਜੀ,ਪ੍ਰਿਤਪਾਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।    

Saturday, December 12, 2020

ਦਲਿਤ ਵਰਗ ਦੇ ਕਰਜੇ ਬਿਨਾ ਕਿਸੇ ਦੇਰੀ ਤੋਂ ਤੁਰੰਤ ਮਾਫ ਕਰੇ ਕੈਪਟਨ ਸਰਕਾਰ - ਜੋਗੀ ਨਿਮਾਣਾ

ਬੰਗਾ 12ਦਸੰਬਰ (ਮਨਜਿੰਦਰ ਸਿੰਘ ) ਪੰਜਾਬ  ਸਰਕਾਰ  ਜੋ ਐਸ ਸੀ ਵਰਗ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਨੂੰ ਕਰੀਬ ਚਾਰ ਸਾਲ ਹੋ ਚੁਕੇ ਨੇ ਪਰ ਪਿੰਡਾ ਦੀਆਂ ਕੋਆਪਰੇਟਿਵ ਸੁਸਾਇਟੀਆ  ਦਲਿਤ ਵਰਗ ਤੋਂ ਵਿਆਜ ਸਮੇਤ  ਕਰਜੇ ਵਸੂਲਨ ਵਿੱਚ ਲੱਗੀਆਂ ਹੋਈਆਂ ਹਨ   ਉਕਤ ਵਿਚਾਰਾ ਦਾ ਪ੍ਰਗਟਾਵਾ ਸੀਨੀਅਰ ਯੂਥ ਆਗੂ ਚੌਧਰੀ ਜੋਗਰਾਜ ਜੋਗੀ ਨਿਮਾਣਾ ਨੇ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਚੱਕਮਾਈਦਾਸ ਵਿਖੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ ਚੌਧਰੀ ਨਿਮਾਣਾ ਨੇ ਅੱਗੇ ਕਿਹਾ ਕਿ ਦਲਿਤਾਂ ਦੀਆ ਵੋਟਾਂ ਹਥਿਆ ਕੇ   ਪੰਜਾਬ ਸਰਕਾਰ ਆਪਣੇ ਕੀਤੇ ਹੋਏ ਸਾਰੇ ਵਾਅਦਿਆ ਤੋਂ ਪਿਛੇ ਹੱਟ ਕੇ ਦਲਿਤਾਂ ਤੇ ਅੱਤਿਆਚਾਰ ਕਰਨ ਤੇ ਲੱਗੀ ਹੋਈ ਹੈ ਬਿਜਲੀ ਦੇ ਬਿੱਲ ਵੀ ਮਾਫ ਕਰਨ ਦੀ ਵਜਾਏ ਵੱਧ ਭੇਜੇ ਜਾ ਰਹੇ ਹਨ ਬੱਚਿਆ ਦੇ ਵਜ਼ੀਫੇ ਤੱਕ ਖਾਂਧੇ ਜਾ ਰਹੇ ਹਨ ਦਲਿਤ ਬੱਚਿਆ ਨੂੰ ਨੋਕਰੀਆ ਤੋਂ ਵਾਂਝੇ ਕੀਤਾ ਜਾ ਰਿਹਾ ਪੰਜਾਬ ਸਰਕਾਰ ਬਿਨਾ ਕਿਸੇ ਦੇਰੀ ਤੋਂ ਦਲਿਤ ਵਰਗ ਦੇ ਕਰਜੇ ਮਾਫ  ਕਰੇ ਨਹੀ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਇਸ ਮੋਕੇ  ਸਰਪੰਚ ਤੇਲੂ ਰਾਮ ਪੰਚ ਮਦਨ ਲਾਲ  ਪੰਚ ਬਲਵਿੰਦਰ ਕੌਰ ਚੱਕ ਮਾਈ ਦਾਸ ਨਿਰਮਲ ਦਾਸ ਰਾਜ ਕੁਮਾਰ  ਮਨਿੰਦਰ ਸਿੰਘ  ਸਿਵ ਕੁਮਾਰ ਪੰਚ ਚੱਕਗੁਰੂ  ਕਮਲਜੀਤ ਸਿੰਘ ਚੱਕਗੁਰੂ  ਅਵਤਾਰ ਚੰਦ ਬਲਵੀਰ ਕੌਰ  ਤਿਲਕ ਰਾਜ ਪਰਧਾਨ ਵਾਲਮੀਕ ਸਭਾ ਬਿਕੀ ਕੁਮਾਰ ਵਿਜੇ ਕੁਮਾਰ ਆਦਿ ਹਾਜਿਰ ਸਨ।

Friday, December 11, 2020

ਸੀਡ ਪੈਸਟੀਸਾਈਡ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਵਲੋਂ ਕਿਸਾਨੀ ਘੋਲ ਲਈ 11 ਹਜਾਰ ਰੁਪਏ ਦਿੱਤੇ

ਪ੍ਰਧਾਨ ਮਹਿੰਦਰਪਾਲ ਸਿੰਘ ਖ਼ਾਲਸਾ ਸਾਥੀਆਂ ਸਮੇਤ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ  ਨੂੰ ਗਿਆਰਾਂ ਹਜ਼ਾਰ ਦੀ ਰਾਸ਼ੀ ਭੇਟ ਕਰਦੇ ਹੋਏ  

ਨਵਾਂ ਸ਼ਹਿਰ 11ਦਸੰਬਰ(ਮਨਜਿੰਦਰ ਸਿੰਘ) ਸੀਡ ਪੈਸਟੀਸਾਈਡ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ (ਰਜਿ:)ਪੰਜਾਬ ਨੇ ਖੇਤੀ ਕਾਨੂੰਨਾਂ ਖਿਲਾਫ਼ ਚੱਲਦੇ ਕਿਸਾਨੀ ਘੋਲ ਲਈ ਕਿਰਤੀ ਕਿਸਾਨ ਯੂਨੀਅਨ ਨੂੰ 11000 ਰੁਪਏ ਦੀ ਸਹਾਇਤਾ ਦਿੱਤੀ ਹੈ ਨਵਾਂਸ਼ਹਿਰ   ਚੰਡੀਗੜ੍ਹ ਰੋਡ ਤੇ ਰਿਲਾਇੰਸ ਕੰਪਨੀ ਦੇ ਸਟੋਰ ਅੱਗੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਖਾਲਸਾ, ਚੰਨਣ ਸਿੰਘ ਅਸਮਾਨ ਪੁਰ,ਕੁਲਦੀਪ ਸਿੰਘ ਲੰਗੜੋਆ ਨੇ ਇਹ ਰਾਸ਼ੀ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ ,ਅਤੇ ਕੁਲਵਿੰਦਰ ਸਿੰਘ ਚਾਹਲ ਨੂੰ ਸੌਂਪੀ ।     ਇਸ ਮੌਕੇ ਪ੍ਰਧਾਨ ਮਹਿੰਦਰਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ ਕੇਂਦਰ ਸਰਕਾਰ  ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਕਿਸਾਨੀ ਇਸ ਵੇਲੇ  ਸੰਕਟ ਵਿੱਚ ਹੈ ਸਾਡੀ ਸੰਸਥਾ  ਸੀਡ ਪੈਸਟੀਸਾਈਡਜ਼ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਕਿਸਾਨਾਂ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਖੜ੍ਹੀ ਹੈ ਉਨ੍ਹਾਂ ਕਿਹਾ ਕਿ   ਭਾਵੇਂ ਅਸੀਂ ਕਿਸਾਨੀ ਨਹੀਂ ਕਰਦੇ ਪਰ ਕਿਸਾਨਾਂ ਨਾਲ ਧੱਕਾ ਬਰਦਾਸ਼ਤ ਨਹੀਂ ਕਰਾਂਗੇ।    ਕਿਸਾਨ ਯੂਨੀਅਨ ਨੇ ਇਸਦੇ ਲਈ ਐਸੋਸੀਏਸ਼ਨ ਦਾ ਧੰਨਵਾਦ ਕੀਤਾ ।

Thursday, December 10, 2020

ਮਾਸਟਰ ਰਾਮ ਕ੍ਰਿਸ਼ਨ ਪੱਲੀ ਝਿੱਕੀ ਦਾ ਸਨਮਾਨ:

ਮਾਸਟਰ ਰਾਮ ਕਿਸ਼ਨ ਪੱਲੀ ਝਿੱਕੀ ਦਾ ਸਨਮਾਨ ਕਰਦੇ ਹੋਏ ਜੋਗ ਰਾਜ ਜੋਗੀ ਨਮਾਣਾ, ਇੰਦਰਜੀਤ ਸਿੰਘ ਮਾਨ ਅਤੇ ਨਗਰ ਨਿਵਾਸੀ  

ਬੰਗਾ 11,ਦਸੰਬਰ (ਮਨਜਿੰਦਰ ਸਿੰਘ )ਮਾਸਟਰ ਰਾਮ ਕਿਸਨ ਪੱਲੀਝਿਕੀ ਜਿਨ੍ਹਾਂ ਨੂੰ ਪਿਛਲੇ ਦਿਨੀਂ  ਐਸੀ ਸੀ  ਬੀ ਸੀ ਮੁਲਾਜਮਾਂ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਕਾਰ ਸਿੰਘ ਸਫ਼ਰੀ ਵੱਲੋਂ  ਯੂਨੀਅਨ ਦਾ   ਪੰਜਾਬ ਕਨਵੀਨਰ ਨਿਯੁਕਤ ਕੀਤਾ ਗਿਆ ਸੀ ਦਾ   ਪਿੰਡ ਚੱਕਗੁਰੂ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ  ਸੀਨੀਅਰ ਯੂਥ ਆਗੂ ਚੌਧਰੀ ਜੋਗਰਾਜ ਜੋਗੀ ਨਿਮਾਣਾ ਨੇ ਪੱਲੀ ਝਿੱਕੀ ਨੂੰ ਵਧਾਈ ਦਿੰਦੇ ਕਿਹਾ ਕਿ ਉਹ ਸਰਕਾਰੀ ਮਿਡਲ ਸਕੂਲ ਚੱਕ ਗੁਰੂ ਵਿਚ ਬਤੌਰ ਮੁੱਖ ਅਧਿਆਪਕ ਸ਼ਲਾਘਾਯੋਗ ਸੇਵਾਵਾਂ ਨਿਭਾ ਰਹੇ ਹਨ ਅਤੇ ਉਨ੍ਹਾਂ ਨੇ ਸਵ: ਪਾਖਰ ਸਿੰਘ ਨਿਮਾਣਾ ਦੇ ਸੁਪਨਿਆਂ ਨੂੰ ਸਾਕਾਰ ਕਰਦਿਆਂ ਇਸ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਵਿਚ ਵਿਸ਼ੇਸ਼ ਉਪਰਾਲਾ ਕੀਤਾ ਹੈ। ਰਾਮ ਕਿਸ਼ਨ ਪੱਲੀ ਝਿੱਕੀ ਨੇ ਇਸ ਮੌਕੇ ਆਪਣੀ ਨਿਯੁਕਤੀ ਲਈ ਪ੍ਰਧਾਨ ਨਫ਼ਰੀ ਅਤੇ ਚੱਕ ਗੁਰੂ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਅਨ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਪੂਰੀ ਲਗਨ ਨਾਲ ਨਿਭਾਉਣਗੇ । ਇਸ ਮੌਕੇ  ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ  ਬੰਗਾ ,ਪੰਚ ਸਿਵ ਕੁਮਾਰ , ਮਹਿੰਦਰ ਸਿੰਘ ਸਾਬਕਾ ਪੰਚ, ਹੰਸਰਾਜ ਬੈਂਸ ਚੱਕਗੁਰੂ,  ਜੈ ਰਾਮ ਸਿੰਘ, ਜਸਵੰਤ ਰਾਏ ਚੱਕਗੁਰੂ, ਕਿਸੋਰੀ ਲਾਲ,   ਅਵਤਾਰ ਚੰਦ, ਮੇਜਰ ਸਿੰਘ ,ਮੱਖਣ ਸਿੰਘ ਸੰਘਾ, ਨੰਬਰਦਾਰ ਤਿੰਬਰ ਨਾਸਿਕ, ਗੌਰਵ ਗੁਰਪ੍ਰੀਤ ਸਿੰਘ ਬੰਗਾ ਰਕੇਸ ਰਾਏ ਚਮਨ ਲਾਲ ,ਮਹਿਕ ਬੰਦਨਾ ' ਦਵਿੰਦਰ ਕੁਮਾਰ ਆਦਿ ਹਾਜਿਰ ਸਨ।

ਜਮਹੂਰੀ ਅਧਿਕਾਰ ਸਭਾ ਨੇ ਮਨੁੱਖੀ ਹੱਕਾਂ ਬਾਰੇ ਸੈਮੀਨਾਰ ਕੀਤਾ

ਨਵਾਂਸ਼ਹਿਰ 10 ਦਸੰਬਰ (ਮਨਜਿੰਦਰ ਸਿੰਘ )
 ਅੱਜ ਜਮਹੂਰੀ ਅਧਿਕਾਰ ਸਭਾ ਵਲੋਂ ਇਥੇ ਰਿਲਾਇੰਸ ਸਟੋਰ ਅੱਗੇ ਚੱਲਦੇ ਕਿਸਾਨੀ ਧਰਨੇ ਉੱਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ 'ਤੇ ਮਨੁੱਖੀ ਹੱਕਾਂ ਬਾਰੇ ਸੈਮੀਨਾਰ ਕਰਵਾਇਆ ਗਿਆ ।ਇਸ ਸੈਮੀਨਾਰ ਵਿਚ ਸਭਾ ਦੇ ਸੂਬਾਈ ਪ੍ਰੈੱਸ ਸਕੱਤਰ ਬੂਟਾ ਸਿੰਘ, ਜਿਲਾ ਸਕੱਤਰ ਜਸਬੀਰ ਦੀਪ, ਜਿਲਾ ਪ੍ਰਧਾਨ ਗੁਰਨੇਕ ਸਿੰਘ, ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਦਲਜੀਤ ਸਿੰਘ ਐਡਵੋਕੇਟ ,ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ,ਮਹਿੰਦਰ ਪਾਲ ਸਿੰਘ ਖਾਲਸਾ  ਪ੍ਰਧਾਨ ਸੀਡ ਪੈਸਟੀਸਾਈਡਜ਼ ਐਂਡ ਫਰਟੇਲਾਈਜ਼ਰ ਐਸੋਸੀਏਸ਼ਨ ਪੰਜਾਬ  ,ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ ਅਤੇ ਬੰਧਨਾਂ ਨੇ ਵਿਚਾਰ ਪੇਸ਼ ਕੀਤੇ ।ਆਗੂਆਂ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਮਨੁੱਖੀ ਹੱਕਾਂ ਦਾ ਘਾਣ ਕਰਕੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਵਾਨਤ ਮਤਿਆਂ ਦੀ ਉਲੰਘਣਾ ਕਰ ਰਹੀ ਹੈ । ਜਿਸ ਢੰਗ ਨਾਲ ਇਸ ਸਰਕਾਰ ਵੱਲੋਂ ਮੌਜੂਦਾ ਕਿਸਾਨੀ ਘੋਲ ਨੂੰ ਕੁਚਲਣ ਦਾ ਯਤਨ ਕੀਤਾ ਗਿਆ ਉਸਤੋਂ ਇਸ ਸਰਕਾਰ ਦਾ ਜਮਹੂਰੀ ਹੋਣ ਦਾ ਭਰਮ ਚਕਨਾਚੂਰ ਹੋ ਜਾਂਦਾ ਹੈ ।ਉਹਨਾਂ ਕਿਹਾ ਕਿ ਇਕ ਤੋਂ ਬਾਅਦ ਇਕ ਕਾਲੇ ਕਾਨੂੰਨ ਘੜਨਾ, ਬੁੱਧੀਜੀਵੀਆਂ ਨੂੰ ਜਿਹਲਾਂ ਵਿਚ ਸੁੱਟਣਾ ਅਤੇ ਰੈਲੀਆਂ ਪ੍ਰਦਰਸ਼ਨਾਂ ਉੱਤੇ ਪਾਬੰਦੀਆਂ ਲਾਉਣਾ ਜਮਹੂਰੀਅਤ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਉੱਤੇ ਹਮਲਾ ਹੈ ।ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਰ ਵਰਗ ਅਤੇ ਹਰ ਜਥੇਬੰਦੀ ਨੂੰ ਅੱਗੇ ਆਉਣਾ ਚਾਹੀਦਾ ਹੈ ।
ਅੰਤ ਵਿਚ ਤਿੰਨ ਖੇਤੀ ਕਾਨੂੰਨ ਅਤੇ ਬਿਜਲੀ ਬਿੱਲ-2020 ਰੱਦ ਕਰਨ,ਜਿਹਲਾਂ ਵਿਚ ਬੰਦ ਬੁੱਧੀਜੀਵੀ ਰਿਹਾ ਕਰਨ,ਯਖ.ਏ.ਪੀ.ਏ ਅਤੇ ਹੋਰ ਕਾਲੇ ਕਾਨੂੰਨ ਰੱਦ ਕਰਨ, ਕਰੋਨਾ ਦੌਰਾਨ ਕੀਤੇ ਸਾਰੇ ਕੇਸ ਰੱਦ ਕਰਨ ਦੇ ਮਤੇ ਪਾਸ ਕੀਤੇ ਗਏ ।

Tuesday, December 8, 2020

ਭਾਰਤ ਬੰਦ ਦੌਰਾਨ ਬੰਗਾ ਰਿਹਾ ਪੂਰਨ ਬੰਦ :

ਬੰਗਾ 8 ,ਦਸੰਬਰ (ਮਨਜਿੰਦਰ ਸਿੰਘ)  ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਸ਼ਹਿਰ ਬੰਗਾ ਸੰਪੂਰਨ ਤੌਰ ਤੇ ਬੰਦ ਰਿਹਾ । ਸ਼ਹਿਰ ਦੇ ਸਾਰੇ  ਵਪਾਰਕ ਅਦਾਰੇ ਹਸਪਤਾਲ ,ਦਵਾਈ ਦੁਕਾਨਾਂ ,ਪੈਟਰੋਲ ਪੰਪ ਆਦਿ ਬੰਦ ਰਹੇ।ਨੌਜਵਾਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਬੈਂਕ ਵੀ ਬੰਦ ਕਰਾ ਦਿੱਤੇ ਗਏ। ਦੋਧੀਆਂ ਵਲੋਂ ਦੁੱਧ ਦੀ ਸਪਲਾਈ ਸਵੇਰ  ਸੁਵੱਖਤੇ  ਕਰ ਦਿੱਤੀ ਗਈ ਤਾਂ ਕਿ ਦਿੱਲੀ ਗਏ ਪੰਜਾਬੀਆਂ ਦੇ ਪਰਿਵਾਰਾ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ।  

ਭਾਰਤ ਬੰਦ ਦੇ ਸਬੰਧ ਵਿਚ ਬਹਿਰਾਮ ਟੋਲ ਪਲਾਜ਼ਾ ਤੇ ਵਿਸ਼ਾਲ ਧਰਨਾ ਅਤੇ ਚੱਕਾ ਜਾਮ :

ਬੰਗਾ, 8 ,ਦਸੰਬਰ (ਮਨਜਿੰਦਰ ਸਿੰਘ  ):ਭਾਰਤ ਦੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿਛਲੇ ਤਿੰਨ ਮਹੀਨੇ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਹੇ ਸੰਘਰਸ਼  ਦੇ ਸਬੰਧ ਵਿਚ ਅੱਜ ਭਾਰਤ ਬੰਦ ਦੇ ਸੱਦੇ  ਨੂੰ  ਭਰਵਾਂ ਅਤੇ ਸੰਪੂਰਨ ਹੁੰਗਾਰਾ ਮਿਲਿਆ ਇਸ ਦੇ ਸੰਬੰਧ ਵਿਚ   ਫਗਵਾੜਾ-ਚੰਡੀਗੜ ਰੋਡ ਟੋਲ ਪਲਾਜਾ ਬਹਿਰਾਮ ਵਿਖੇ ਕਿਸਾਨਾਂ ਵਲੋਂ 11ਵਜੇਂ ਤੋਂ 4 ਵਜੇ ਤੱਕ ਭਾਰੀ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ ।                                     ਸੜਕੀ ਆਵਾਜਾਈ ਦਾ ਚੱਕਾ ਜਾਮ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਕਿ ਕੇਂਦਰ  ਸਰਕਾਰ ਵਲੋਂ ਪੰਜਾਬ ਨਾਲ ਪੈਰ-ਪੈਰ ਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਜਿਸਨੂੰ ਪੰਜਾਬੀਆਂ ਵਲੋਂ ਹਮੇਸ਼ਾਂ ਅਣਗੋਲਿਆਂ ਕਰਕੇ  ਆਪਣੀ ਫਰਾਖ ਦਿਲੀ ਦਿਖਾਈ ਹੈ ਲੇਕਿਨ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨ ਮਾਰੂ ਕਾਨੂੰਨ ਬਣਾਉਣ ਤੇ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ ਤੇ ਹੁਣ ਕਿਸਾਨ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਕੇਂਦਰ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੇ।ਵੱਖ-ਵੱਖ ਬੁਲਾਰਿਆਂ ਵਲੋਂ ਮੋਦੀ ਸਰਕਾਰ ਨੂੰ ਇੱਕ ਵੰਗਾਰ ਪਾਉਂਦਿਆਂ ਇੱਕ ਸੁਰ ਵਿੱਚ ਇਹ ਅਵਾਜ਼ ਉਠਾਈ ਕਿ ਪੰਜਾਬੀਆਂ ਵਲੋਂ ਸ਼ੁਰੂ ਕੀਤੇ ਇਸ ਰੋਹ ਅਤੇ ਰੋਸ ਭਰੇ ਸੰਘਰਸ਼ ਨੇ ਬਾਕੀ ਰਾਜਾਂ ਦੇ ਕਿਸਾਨਾਂ ਨੂੰ ਵੀ ਇਸ ਪ੍ਰਤੀ ਲਾਮਵੰਦ ਕਰ ਦਿੱਤਾ ਹੈ ਤੇ ਹੁਣ ਇਹ ਲਹਿਰ ਦੇਸ਼ ਵਿਆਪੀ ਬਣ ਚੁੱਕੀ ਹੈ।ਬੁਲਾਰਿਆਂ ਨੇ ਕਿਹਾ ਕਿ ਦਿੱਲੀ ਨੇ ਹਮੇਸ਼ਾਂ ਪੰਜਾਬ ਨਾਲ ਧਰੋਹ ਕਮਾਇਆ ਹੈ ਅਤੇ ਇਹਨਾਂ ਹੈਂਕੜ ਬਾਜ ਹਾਕਮਾਂ ਨੂੰ ਸਦਾ ਮੂੰਹ ਦੀ ਖਾਣੀ ਪਈ ਹੈ ਜਿਸਦਾ ਇਤਿਹਾਸ ਗਵਾਹ ਹੈ ।ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਕੇ ਕਿਸਾਨਾਂ ਦੀ ਏਕਤਾ ਨੂੰ ਭੰਗ ਕਰਨਾ ਚਾਹੁੰਦੀ ਹੈ ਪਰ ਕਿਸਾਨ ਇਸ ਸੰਘਰਸ਼ ਨਾਲ ਆਪਣਾ ਹੱਕ ਲੈ ਕੇ ਰਹਿਣਗੇ ਤੇ ਇਨ੍ਹਾਂ ਕਿਸਾਨ ਮਾਰੂ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਘੱਟ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ।ਇਸ ਮੌਕੇ ਇਲਾਕੇ ਦੇ ਮਸ਼ਹੂਰ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨੇ ਜੋਸ਼  ਭਰੀਆਂ ਤਕਰੀਰਾਂ ਕਰਕੇ ਧਰਨੇ ਦੇ ਇਕੱਠ ਵਿੱਚ ਉਤਸ਼ਾਹ ਭਰਿਆ । ਇਸ ਮੌਕੇ ਡਾ ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਹਲਕਾ ਬੰਗਾ ,ਕੁਲਜੀਤ ਸਿੰਘ ਸਰਹਾਲ , ਸੰਤ ਕੁਲਵੰਤ ਰਾਮ ਭਰੋਮਜਾਰਾ , ਹਰਮੇਲ ਸਿੰਘ ਜੱਸੋਮਜਾਰਾ ,  ਨੰਬਰਦਾਰ ਇੰਦਰਜੀਤ ਸਿੰਘ ਮਾਨ ਬੰਗਾ ,ਯੋਗ ਰਾਜ ਜੋਗੀ ਨਿਮਾਣਾ,ਅਵਤਾਰ ਸਿੰਘ ਕਟ  , ਦਵਿੰਦਰ ਸਿੰਘ ਸੰਧਵਾਂ  ,ਸੁਖਵਿੰਦਰ ਸਿੰਘ, ਮੁਖਤਿਆਰ ਸਿੰਘ ਜੱਸੋਮਜ਼ਾਰਾ ,ਬਲਜੀਤ ਸਿੰਘ ਸਰਪੰਚ ਕੁਲਥਮ, ਮੇਜਰ ਸਿੰਘ  ਕੁਲਥਮ ,ਹਰਜੀਤ ਸਿੰਘ ਸਰਹਾਲਾ ਰਾਣੂੰਆ ,ਬਲਕਾਰ ਸਿੰਘ ਬਲਜਿੰਦਰ ਸਿੰਘ ਚੱਕ ਮੰਡੇਰ ਪ੍ਰਿਤਪਾਲ ਸਿੰਘ  ,ਜਸਵੰਤ ਸਿੰਘ ਸਰਹਾਲਾ ਰਣੂਆ , ਚਰਨਜੀਤ ਸਿੰਘ ਬਹਿਰਾਮ,ਰਾਮ ਕਿਸ਼ਨ ਪੱਲੀ ਝਿੱਕੀ ,ਪਰਵੀਨ ਬੰਗਾ ,ਤਰਲੋਚਨ ਸਿੰਘ ਬਾਹਡ਼ ਮਜਾਰਾ  ਅਜੀਤ ਸਿੰਘ  ਮਾਸਟਰ ਸ਼ੰਕਰ ਸਿੰਘ ,ਜੈਰਾਮ , ਮੱਖਣ ਸਿੰਘ ਸੰਘਾ, ਕਿਸ਼ੋਰੀ ਰਾਮ  ਆਦਿ ਧਰਨੇ ਵਿੱਚ ਸ਼ਾਮਲ ਸਨ  ।    

Saturday, December 5, 2020

ਅਸੀਂ ਹੱਕ ਸੱਚ ਦੀ ਲੜਾਈ ਲੜ ਰਹੇ ਹਾਂ ਜਿੱਤਾਂਗੇ -ਮਾਨ

ਕੁੰਡਲੀ ਬਾਰਡਰ ਦਿੱਲੀ ਤੋਂ ਇੰਦਰਜੀਤ ਸਿੰਘ ਮਾਨ ਸਤਨਾਮ ਸਿੰਘ ਬਾਲੋ  ਸਾਥੀਆਂ ਦੇ ਨਾਲ  

ਬੰਗਾ 6,ਦਸੰਬਰ( ਮਨਜਿੰਦਰ ਸਿੰਘ ) ਅੱਸੀ ਹੱਕ ਸੱਚ ਅਤੇ ਇਨਸਾਫ਼ ਦੀ ਲੜਾਈ ਲੜ ਰਹੇ ਹਾਂ ਆਖ਼ਰ ਵਿਚ ਜਿੱਤ ਸਾਡੀ  ਹੋਵੇਗੀ ,ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬੰਗਾ ਦੇ  ਕਿਸਾਨ ਆਗੂ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੇ ਕੁੰਡਲੀ ਬਾਰਡਰ ਦਿੱਲੀ ਤੋਂ ਪੱਤਰਕਾਰਾਂ ਨਾਲ ਵਾਰਤਾ ਕਰਦਿਆਂ ਕੀਤਾ ।ਉਨ੍ਹਾਂ ਕਿਹਾ ਕਿ  ਭਾਰਤ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ 8 ਦਸੰਬਰ ਭਾਰਤ ਬੰਦ ਦਾ ਸੱਦਾ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ। ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਕਾਰਪੋਰੇਟ ਘਰਾਣਿਆਂ ਦਾ ਦਲਾਲ ਅਤੇ ਕਿਸਾਨਾਂ ਦਾ ਦੁਸ਼ਮਣ ਬਣਿਆ ਹੋਇਆ ਹੈ ,ਇਹ ਸੋਚ ਉਸ ਨੂੰ ਬਹੁਤ ਮਹਿੰਗੀ ਪਵੇਗੀ ਤੇ ਜਲਦ ਹੀ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨ ਕੇਂਦਰ ਸਰਕਾਰ ਦੇ ਗੋਡੇ ਲਵਾ ਕੇ ਕਿਸਾਨ ਮਾਰੂ ਖੇਤੀ ਕਾਨੂੰਨ ਵਾਪਸ ਕਰਾ ਕੇ ਘਰਾਂ ਨੂੰ ਪਰਤਣਗੇ ਉਨ੍ਹਾਂ ਕਿਹਾ ਕਿ ਸੰਘਰਸ਼  ਲਈ ਵੱਖ ਵੱਖ ਖੇਤਰਾਂ ਤੋਂ ਲੋਕਾਂ ਦੀ ਭਾਰੀ ਮਦਦ ਮਿਲ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਸਤਨਾਮ ਸਿੰਘ ਬਾਲੋ , ਬਹਾਦਰ ਸਿੰਘ, ਜਸਕਰਨ ਸਿੰਘ ,ਬਲਿਹਾਰ ਸਿੰਘ ,ਗੁਰਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਸੰਘਰਸ਼ੀ ਕਿਸਾਨ  ਦਿੱਲੀ  ਪਹੁੰਚੇ ਹੋਏ ਹਨ । 

ਬਰਨਾਲਾ ਕਲਾਂ ਤੋਂ ਦਿੱਲੀ ਲਈ ਜਥਾ ਰਵਾਨਾ * ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਾ ਕੇ ਹੀ ਦਮ ਲਵਾਂਗੇ- ਹਰਪ੍ਰਭਮਹਿਲ

 ਪ੍ਰਧਾਨ ਹਰਪ੍ਰਭਮਹਿਲ ਸਿੰਘ ਜਥੇ ਦੀ ਅਗਵਾਈ ਕਰਕੇ ਦਿੱਲੀ ਨੂੰ ਕੂਚ ਕਰਦੇ ਹੋਏ  

ਨਵਾਂਸ਼ਹਿਰ   5 ਨਵੰਬਰ,  (ਮਨਜਿੰਦਰ ਸਿੰਘ )   ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ  ਪ੍ਰਧਾਨ ਅਤੇ ਬਰਨਾਲਾ ਕਲਾਂ ਦੇ ਸਾਬਕਾ ਸਰਪੰਚ  ਹਰਪ੍ਰਭ ਮਹਿਲ ਸਿੰਘ ਬਰਨਾਲਾ  ਦੀ ਅਗਵਾਈ ਵਿੱਚ  ਪਿੰਡ ਬਰਨਾਲਾ ਕਲਾਂ ਤੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਭਾਰੀ ਗਿਣਤੀ ਵਿਚ  ਵੱਖ ਵੱਖ ਗੱਡੀਆਂ ਰਾਹੀਂ ਸੰਘਰਸ਼ੀ ਕਿਸਾਨਾਂ ਅਤੇ ਹਰ ਵਰਗ ਦੇ ਯੋਧਿਆਂ  ਦਾ ਜਥਾ ਦਿੱਲੀ ਲਈ ਰਵਾਨਾ  ਹੋਇਆ।  ਇਸ ਮੌਕੇ  ਪ੍ਰਧਾਨ ਹਰਪ੍ਰਭਮਹਿਲ ਸਿੰਘ ਬਰਨਾਲਾ  ਨੇ ਕਿਹਾ ਕਿ  ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਖੇਤੀ   ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਵਾਲਾ ਆਰਡੀਨੈਂਸ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਦਲਾਲ ਅਤੇ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ । ਇਸ ਸੰਘਰਸ਼  ਲਈ ਵੱਖ ਵੱਖ ਖੇਤਰਾਂ ਤੋਂ ਲੋਕਾਂ ਦੀ ਮਦਦ ਮਿਲ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਭਾਰੀ ਗਿਣਤੀ ਵਿੱਚ ਸੰਗਤਾਂ  ਲੰਗਰ  ,ਪਾਣੀ ਅਤੇ ਹੋਰ ਲੋੜ ਦਾ ਸਾਮਾਨ ਲੈ ਕੇ  ਜਾ ਰਹੀਅਾਂ ਹਨ  ।  ਇਸ ਮੌਕੇ   ਮਹਿੰਦਰ ਸਿੰਘ, ਚੈਨ ਸਿੰਘ, ਸਰੂਪ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਕਮਲਜੀਤ ਸਿੰਘ ਮੋਹਨ ਸਿੰਘ ਤੇ ਜਸਪਾਲ ਸਿੰਘ ਨੇ ਜੋਸ਼ੋ ਖਰੋਸ਼ ਨਾਲ ਕਿਹਾ ਕਿ ਉਹ ਪ੍ਰਧਾਨ ਹਰਪ੍ਰਭਮਹਿਲ ਸਿੰਘ ਦੀ ਅਗਵਾਈ ਵਿੱਚ ਇਸ ਅੰਦੋਲਨ ਨੂੰ ਪੂਰਨ ਸਹਿਯੋਗ ਦੇਣਗੇ ।  ਇਸ ਮੌਕੇ ਸੁਲੱਖਣ ਸਿੰਘ  ਜਤਿੰਦਰ ਸਿੰਘ,ਸੁਖਵਿੰਦਰ ਸਿੰਘ ਭੱਟੀ, ਪਰਵਿੰਦਰ ਸਿੰਘ,ਮਨੀ ਸਿੰਘ, ਅਮ੍ਰਿਤਪਾਲ ਸਿੰਘ, ਸੁਲੱਖਣ ਸਿੰਘ ਮੁਕੰਦਪੁਰ, ਬਲਿਹਾਰ ਸਿੰਘ ਪਾਲੋ ਮਜਾਰਾ ਹਰਮਨਪ੍ਰੀਤ ਹਕੀਮਪੁਰ ਆਦਿ ਹਾਜ਼ਰ ਸਨ  ।

ਬਾਲਗਾਂ ਵਿਚ ਨਵੀਂਆਂ ਵੋਟਾਂ ਬਣਾਉਣ ਲਈ ਭਾਰੀ ਉਤਸ਼ਾਹ - ਬੀ ਐਲ ਓ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਬੀਐੱਲਓ ਵੋਟਾਂ ਬਣਾਉਂਦੇ ਹੋਏ  

ਬੰਗਾ 5 ,ਦਸੰਬਰ (ਮਨਜਿੰਦਰ ਸਿੰਘ ) ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਿਤੀ 1 ਜਨਵਰੀ 2021ਦੇ ਆਧਾਰ ਤੇ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਡੀ ਸੀ ਐੱਸਬੀਐੱਸ ਨਗਰ ਡਾ ਸ਼ੇਨਾ ਅਗਰਵਾਲ ਵੱਲੋਂ 5 ਅਤੇ 6 ਦਸੰਬਰ ਨੂੰ ਸਮੂਹ ਪੋਲਿੰਗ ਬੂਥਾਂ ਤੇ ਵੋਟਾਂ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ ¦ ਇਨ੍ਹਾਂ ਹੁਕਮਾਂ ਅਨੁਸਾਰ ਅੱਜ ਬੰਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਰੋਡ ਵਿਖੇ ਬੂਥ ਨੰਬਰ  92,93,94 ਅਤੇ 95 ਤੇ  ਨਿਯੁਕਤ ਕੀਤੇ ਗਏ ਬੀ ਐਲ ਓ ਵੱਲੋਂ ਵੋਟਾਂ ਬਣਾਈਆਂ ਗਈਆਂ।ਇਸ ਮੌਕੇ ਤੇ ਮੌਜੂਦ ਬੀ ਐਲ ਓ ਸੁਰਿੰਦਰ ਸਿੰਘ ,ਸੁਖਦੇਵ ਸਿੰਘ, ਹਰਪ੍ਰੀਤ ਸਿੰਘ  ਅਤੇ ਸਚਿਨ ਬੇਦੀ  ਨੇ ਕਿਹਾ ਕਿ  ਬਾਲਗ ਨਵੀਂਆਂ ਵੋਟਾਂ ਬਣਾਉਣ ਲਈ ਉਤਸ਼ਾਹ ਨਾਲ ਬੂਥਾਂ ਤੇ ਪਹੁੰਚ ਕੇ ਵੋਟਾਂ ਬਣਾ ਰਹੇ ਹਨ। ਇਸ ਮੌਕੇ ਨਵੰਬਰ ਮਹੀਨੇ ਵਿੱਚ  ਅਠਾਰਾਂ ਸਾਲ ਦੀ ਹੋਈ ਨਵੀਂ ਵੋਟ ਬਣਾਉਣ ਆਈ ਰਵਲੀਨ ਕੌਰ ਨੇ ਸਪੋਕਸਮੈਨ ਪੱਤਰਕਾਰ  ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਵੋਟ ਇਸ ਲਈ ਬਣਾਉਣ ਆਈ ਹਾਂ ਕਿ ਅਸੀਂ ਨੌਜਵਾਨ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਮੌਜੂਦਾ ਸਿਸਟਮ ਨੂੰ ਬਦਲ ਸਕੀਏ  ਅਤੇ ਦੇਸ਼ ਦੀ ਵਾਗਡੋਰ   ਪੜ੍ਹੇ ਲਿਖੇ ਲੀਡਰਾਂ ਨੂੰ ਸੌਂਪੀ ਜਾਵੇ   ਤਾਂ ਜੋ ਦੇਸ਼ ਵਿਚ ਰਿਸ਼ਵਤਖੋਰੀ ਤੇ ਠੱਲ੍ਹ ਪੈ ਸਕੇ ਅਤੇ ਦੇਸ਼ ਵਿਕਸਤ ਦੇਸ਼ਾਂ ਵਾਂਗ ਵਿਕਾਸ ਦੀ ਰਫ਼ਤਾਰ ਫੜ ਸਕੇ ।  

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...