ਬੰਗਾ 30ਜੂਨ (ਮਨਜਿੰਦਰ ਸਿੰਘ ), ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਿਲ੍ਹਾ ਪੁਲਿਸ ਵਿੱਚਕਾਰ ਇੱਕ ਫਰੈਂਡਲੀ ਕ੍ਰਿਕੇਟ ਮੈਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਨੂਰਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਫਰੈਂਡਲੀ ਕ੍ਰਿਕੇਟ ਮੈਚ 5 ਜੁਲਾਈ ਸ਼ਾਮ 4 ਵਜੇ ਆਰ ਕੇ ਆਰੀਆ ਕਾਲਜ ਨਵਾਸ਼ਹਿਰ ਵਿਖੇ ਖੇਡਿਆ ਜਾਵੇਗਾ। ਜਿਸ ਦਾ ਉਦਘਾਟਨ ਐਸ ਐਸ ਪੀ ਭਾਗੀਰਥ ਸਿੰਘ ਮੀਨਾ ਕਰਨਗੇ। ਉਨ੍ਹਾਂ ਕਿਹਾ ਕਿ ਜਿਹੜੇ ਪੱਤਰਕਾਰ ਕ੍ਰਿਕੇਟ ਖੇਡ ਲੈਂਦੇ ਹਨ ਉਹ ਆਪਣੇ ਨਾਮ ਲਿਖਾ ਸਕਦੇ ਹਨ। ਖੇਡਣ ਲਈ ਵਰਦੀ ਯੂਨੀਅਨ ਵਲੋ ਮੁਹਈਆ ਕਰਵਾਈ ਜਾਵੇਗੀ। ਸ ਨੂਰਪੁਰ ਨੇ ਦੱਸਿਆ ਕਿ ਖੇਡਾਂ ਦਾ ਇਹ ਸਿਲਸਿਲਾ ਜਿਲ੍ਹਾ ਪੁਲਿਸ ਨਾਲ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਬੰਗਾ ਕਾਰਜਕਾਰੀ ਪ੍ਰਧਾਨ ਨਰਿੰਦਰ ਮਾਹੀ ਦੀ ਸਲਾਹ ਨੂੰ ਮੰਨਦੇ ਹੋਏ ਇਸ ਉਪਰੰਤ ਰੱਸਾਕਸ਼ੀ ਦਾ ਮੁਕਾਬਲਾ ਵੀ ਕਰਵਾਇਆ ਜਾਵੇਗਾ। ਜਿਕਰਯੋਗ ਹੈ ਕਿ ਇਸ ਕ੍ਰਿਕੇਟ ਮੈਚ ਸਬੰਧੀ ਪੱਤਰਕਾਰ ਭਾਈਚਾਰੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਈ ਪੱਤਰਕਾਰਾਂ ਨੇ ਆਪਣੇ ਨਾਮ ਭੇਜ ਦਿੱਤੇ ਹਨ। ਅਤੇ ਕਈ ਭੇਜਣ ਦੀ ਤਿਆਰੀ ਕਰ ਰਹੇ ਹਨ।
Friday, June 30, 2023
Saturday, June 24, 2023
ਵਸੀਅਤਨਾਮਾ ਫੀਸ ਪੰਜਾਬ ਸਰਕਾਰ ਸੱਭ ਲਈ ਮਾਫ ਕਰੇ -ਆਲ ਇੰਡੀਆ ਹਿਊਮਨ ਰਾਈਟ ਕੌਂਸਲ
ਬੰਗਾ 24 ਜੂਨ (ਮਨਜਿੰਦਰ ਸਿੰਘ) ਪੰਜਾਬ ਸਰਕਾਰ ਵਲੋਂ ਵਾਸੀਅਤਨਾਮੇ ਦੀ ਫੀਸ ਬਿਨਾ ਕਿਸੇ ਸ਼ਰਤਾਂ ਤੋਂ ਹਰੇਕ ਲਈ ਮਾਫ ਕਰਨੀ ਚਾਹੀਦੀ ਹੈ| ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਆਲ ਇੰਡੀਆ ਹਿਊਮਨ ਰਾਇਟ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਅਜਾਦ, ਕੌਮੀ ਪ੍ਰਧਾਨ ਮਹਿਲਾ ਵਿੰਗ ਪਵਨਦੀਪ ਕੌਰ ਮਾਨ ਅਤੇ ਪੰਜਾਬ ਪ੍ਰਧਾਨ ਚੇਤ ਰਾਮ ਰਤਨ ਨੇ ਕੌਂਸਲ ਦੀ ਮੀਟਿੰਗ ਦੌਰਾਨ ਸਾਂਝੇ ਤੋਰ ਤੇ ਕੀਤਾ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਵੱਖ ਵੱਖ ਸਹੂਲਤਾਂ ਦੇ ਕੇ ਖੁਸ਼ਹਾਲ ਕਰ ਰਹੀ ਹੈ ਉਸੇ ਲੜੀ ਤਹਿਤ ਵਸੀਅਤਨਾਮੈ ਦੀ ਫੀਸ ਵੀ ਮੁਆਫ ਕਰਨੀ ਚਾਹੀਦੀ ਹੈ ਜੋ ਕੇ ਮੌਜੂਦਾ ਸਮੇ ਵਿਚ 4700 ਲਈ ਜਾ ਰਹੀ ਹੈ| ਵਸੀਅਤ ਕਰਨ ਵਾਲਾ ਮਜਬੂਰੀ ਵਿਚ ਵਸੀਅਤ ਕਰਦਾ ਹੈ ਇਸ ਲਈ ਸਰਕਾਰੀ ਫੀਸ ਦੇਣਾ ਉਸ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ| ਕੋਂਸਲ ਆਗੂਆਂ ਨੇ ਬੈਨਾਮਾ ਕਰਾਉਣ ਲਈ ਐਨ ਓ ਸੀ ਖ਼ਤਮ ਕਰਨ ਜਾ ਇਸ ਦੀਆਂ ਸ਼ਰਤਾਂ ਨੂੰ ਨਰਮ ਕਰਨ ਦੀ ਵੀ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਜਮੀਨ ਜਾਇਦਾਦ ਦੀਆਂ ਦੀਆ ਰਜਿਸਟਰੀਆਂ ਖੁਲ ਕੇ ਹੋਣਗੀਆਂ ਤਾ ਸਰਕਾਰ ਦਾ ਖਜਾਨਾ ਵੀ ਭਰੇਗਾ|
ਇਸ ਮੌਕੇ ਗੁਰਦੀਪ ਸਿੰਘ ਮਦਨ ਐਂਟੀ ਕਰੱਪਸ਼ਨ ਕੌਮੀ ਪ੍ਰਧਾਨ,ਗੁਰਮੇਲ ਸਿੰਘ ਇੰਡੀਆ ਕੋਮੀ ਪ੍ਰਧਾਨ ਖੇਡ ਵਿੰਗ,ਡਾ ਰਣਜੀਤ ਸਿੰਘ ਕੌਮੀ ਚੇਅਰਮੈਨ ਇੰਡਸਟਰੀ,ਏ ਪੀ ਮੋਰੀਆ ਕੌਮੀ ਸੀਨੀਅਰ ਮੀਤ ਪ੍ਰਧਾਨ,ਮਨਜਿੰਦਰ ਸਿੰਘ ਮੁਖ ਬੁਲਾਰਾ ਪੰਜਾਬ, ਸ਼ਮਸ਼ੇਰ ਸਿੰਘ ਐਸ ਡੀ ਓ, ਐਡਵੋਕੇਟ ਵਿਸ਼ਾਲ ਸ਼ਰਮਾ ਚੇਅਰਮੈਨ ਲੀਗਲ ਸੈੱਲ ਪੰਜਾਬ, ਸਤੀਸ਼ ਕੁਮਾਰ ਵਰਮਾ ਪ੍ਰਧਾਨ ਖੰਨਾ,ਖੁਸ਼ਵਿੰਦਰ ਕੌਰ ਚੇਅਰਪਰਸਨ ਵਾਈਸ ਪੰਜਾਬ , ਬੀਬੀ ਬਲਜੀਤ ਕੌਰ ਕਾਦਰੀ ਜ਼ਿਲ੍ਹਾ ਸੀਨੀਅਰ ਵਾਇਸ ਪ੍ਰਧਾਨ ਸੁਫੀਆਨਾ ਦਰਗਾਹ ਪ੍ਰਬੰਧਕ ਕਮੇਟੀ, ਗੁਰਦੀਪ ਸਿੰਘ ਸੈਣੀ ਚੇਅਰਮੈਨ ਦੋਆਬਾ,ਗੁਲਸ਼ਨ ਕੁਮਾਰ ਪ੍ਰਧਾਨ ਬੰਗਾ, ਸੰਜੀਵ ਕੁਮਾਰ ਕੈਥ ਪ੍ਰਧਾਨ ਨਵਾਂਸ਼ਹਿਰ, ਆਦਿ ਹਾਜ਼ਰ ਸਨ।

Friday, June 23, 2023
ਬੰਗਾ ਟਰੱਕ ਯੂਨੀਅਨ ਵਿਖੇ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਪੁਲਿਸ ਪਬਲਿਕ ਮੀਟਿੰਗ :
ਬੰਗਾ, 22 ਜੂਨ (ਮਨਜਿੰਦਰ ਸਿੰਘ) ਟਰੱਕ ਯੂਨੀਅਨ ਬੰਗਾ ਵਿਖੇ ਬੰਗਾ ਥਾਣਾ ਸਿਟੀ ਪੁਲਿਸ ਵਲੋਂ ਡੀ ਐਸ ਪੀ ਨਾਰਕੋਟਿਕ ਸੈੱਲ ਨਵਾਂਸ਼ਹਿਰ ਸ਼੍ਰੀ ਅਮਰ ਨਾਥ ਅਤੇ ਮੁਖ ਥਾਣਾ ਅਫਸਰ ਥਾਣਾ ਸਿਟੀ ਬੰਗਾ ਮਹਿੰਦਰ ਸਿੰਘ ਦੀ ਅਗਵਾਈ ਵਿੱਚ ਨਸ਼ਾ ਮੁਕਤ ਭਾਰਤ ਤਹਿਤ ਟਰੱਕ ਡਰਾਈਵਰ ਅਤੇ ਟਰੱਕ ਮਾਲਕ ਭਰਾਵਾਂ ਨਾਲ ਮੀਟਿੰਗ ਕੀਤੀ ਗਈ| ਇਸ ਮੌਕੇ ਡੀ ਐਸ ਪੀ ਅਮਰਨਾਥ ਨੇ ਕਿਹਾ ਕਿ ਅੱਜ ਦੀ ਮੀਟਿੰਗ ਪੰਜਾਬ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਡੀ ਜੀ ਪੀ ਪੰਜਾਬ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਸ ਪੀ ਜਿਲ੍ਹਾ ਐਸ ਬੀ ਐਸ ਨਗਰ ਸ਼੍ਰੀ ਭਾਗੀ ਰੱਥ ਮੀਨਾ ਦੀਆਂ ਯੋਗ ਅਗਵਾਈ ਹੇਠ ਕੀਤੀ ਗਈ ਹੈ ਤਾਂ ਜੋ ਪੰਜਾਬ ਨੂੰ ਸੰਪੂਰਨ ਨਸ਼ਾ ਮੁਕਤ ਕੀਤਾ ਜਾ ਸਕੇ | ਐਸ ਐਚ ਓ ਮਹਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁਖ ਉਦੇਸ਼ ਹੈ ਕਿ ਪੰਜਾਬ ਦੀ ਜਵਾਨੀ ਜੋ ਸੈਂਥੇਟਿਕ ਨਸੇ ਚਿਟਾ ਆਦਿ ਕਰਦੇ ਹੋਏ ਕੁਰਾਹੇ ਪੈ ਰਹੀ ਹੈ ਉਸ ਨੂੰ ਰੋਕਣਾ ਹੈ| ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਾਨੂ ਸਾਰੀਆਂ ਨੂੰ ਰਲ ਕੇ ਨਸ਼ਾ ਤਸਕਰਾਂ ਨੂੰ ਫੜਾਉਣ ਲਈ ਪੁਲਿਸ ਦੀ ਮਦਦ ਕਰਨੀ ਚਾਹੀਦੀ ਹੈ| ਉਨ੍ਹਾਂ ਵਲੋਂ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਲਈ ਜਿਲਾ ਪੁਲਿਸ ਮੁਖੀ ਵਲੋਂ ਜਾਰੀ ਕੀਤਾ ਨੰਬਰ 9855049550 ਬਾਰੇ ਵੀ ਜਾਣਕਾਰੀ ਦਿਤੀ | ਟਰੱਕ ਯੂਨਿਆਨ ਪ੍ਰਧਾਨ ਨਰਿੰਦਰ ਸਿੰਘ ਨਿੰਦੀ ਵਲੋਂ ਪੁਲਿਸ ਅਧਿਕਾਰੀਆਂ ਨੂੰ ਨਸ਼ਾ ਰੋਕਣ ਵਿਚ ਪੂਰਾ ਸਾਥ ਦੇਣ ਦਾ ਵਿਸ਼ਵਾਸ ਦਿਵਾਂਉਂਦੇ ਧੰਨਵਾਦ ਕੀਤਾ | ਇਸ ਮੌਕੇ ਏ ਐਸ ਆਈ ਰਾਜ ਕੁਮਾਰ, ਏ ਐਸ ਆਈ ਸੁਰਿੰਦਰ ਪਾਲ, ਹਵਲਦਾਰ ਸੁਖਦੇਵ ਸਿੰਘ ਲਹਿੰਬਰ ਸਿੰਘ ਮੁਨਸ਼ੀ ਪਰਮਜੀਤ ਸਿੰਘ ਸੰਮਾਂ ਮੀਤ ਪ੍ਰਧਾਨ ਚੇਅਰਮੈਨ ਅਮਰਜੀਤ ਸਿੰਘ,ਜਸਵੰਤ ਸਿੰਘ,ਸੁਚਾ ਸਿੰਘ ਕੈਸ਼ੀਅਰ, ਜਸਪਾਲ ਸਿੰਘ, ਚੇਨ ਸਿੰਘ, ਕਸ਼ਮੀਰਾ ਸਿੰਘ,ਕੁਲਦੀਪ ਸਿੰਘ,ਤਰਨਜੀਤ ਸਿੰਘ,ਗੁਰਪ੍ਰੀਤ ਸਿੰਘ ਅਵਤਾਰ ਸਿੰਘ, ਨਰਿੰਦਰ ਸਿੰਘ,ਮਨਪ੍ਰੀਤ ਸਿੰਘ, ਸੁਖਰਾਜ ਸੈਣੀ ਅਤੇ ਸਤਨਾਮ ਸਿੰਘ ਆਦਿ ਹਾਜਰ ਸਨ|
Wednesday, June 21, 2023
ਸਵ: ਰਣਜੀਤ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ :
ਬੰਗਾ 22ਜੂਨ (ਮਨਜਿੰਦਰ ਸਿੰਘ )
ਪਿੰਡ ਚੱਕ ਗੁਰੂ ਦੇ ਕਾਂਗਰਸੀ ਆਗੂ ਅਤੇ ਸਾਬਕਾ ਪੰਚ ਮਹਿੰਦਰ ਸਿੰਘ ਦੇ ਨੌਜਵਾਨ ਬੇਟੇ ਸਵ :ਰਣਜੀਤ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਦੇ ਗੁਰੂਦਵਾਰਾ ਸ਼੍ਰੀ ਗੁਰੂ ਰਵਿਦਾਸ ਜੀ ਚੱਕ ਗੁਰੂ ਵਿਖੇ ਕਰਵਾਇਆ ਗਿਆ ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਜੋਗਰਾਜ ਜੋਗੀ ਨਿਮਾਣਾ ਸੈਕਟਰੀ ਪੰਜਾਬ ਕਾਂਗਰਸ ਅਤੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਜਿਲ੍ਹਾ ਐਸ ਬੀ ਐਸ ਨਗਰ ਵਲੋਂ ਸਲਾਹਕਾਰ ਮਨਜਿੰਦਰ ਸਿੰਘ ਬੰਗਾ ਨੇ ਸਵਰਗਵਾਸੀ ਰਣਜੀਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪ੍ਰੀਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਬੁਲਾਰਿਆਂ ਨੇ ਕਿਹਾ ਕਿ ਰਣਜੀਤ ਸਿੰਘ ਦੇ ਕਤਲ ਦਾ ਪ੍ਰੀਵਾਰ ਨੂੰ ਇਨਸਾਫ ਮਿਲਣਾਂ ਚਾਹੀਦਾ ਹੈ ਇਸ ਮੋਕੇ ਤੇ ਸਤਵੀਰ ਪੱਲੀ ਝਿੱਕੀ ਵਲੋਂ ਸਾਬਕਾ ਕੇਂਦਰੀ ਮੰਤਰੀ ਐਮ ਪੀ ਮੁਨੀਸ਼ ਤਿਵਾੜੀ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਸੰਤੋਸ਼ ਚੌਧਰੀ ਵਲੋਂ ਭੇਜੇ ਸ਼ੋਕ ਸੰਦੇਸ਼ ਪੜਕੇ ਸੁਣਾਏ ਗਏ ਇਸ ਤੋਂ ਪਹਿਲਾਂ ਚੌਧਰੀ ਤਰਲੋਚਨ ਸਿੰਘ ਸੂੰਢ ਵਲੋਂ ਵੀ ਪ੍ਰੀਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ ਇਸ ਮੌਕੇ ਮਹਿੰਦਰ ਸਿੰਘ ਚਮਨ ਲਾਲ ਦਰਵਜੀਤ ਪੂਨੀਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਹਰਭਜਨ ਸਿੰਘ ਸਾਬਕਾ ਸਰਪੰਚ ਤਲਵੰਡੀ ਜੱਟਾ ਸਰਪੰਚ ਸੰਤੋਖ ਸਿੰਘ ਲਾਲਪੁਰਾ ਸਤਨਾਮ ਸਿੰਘ ਬਾਲੋ ਵਿਜੇ ਕੁਮਾਰ ਸ਼ਮਸ਼ੇਰ ਹੀਰ ਨੰਬਰਦਾਰ ਤਿੰਬਰ ਨਾਸਿਕ ਕਿਸੌਰੀ ਲਾਲ ਚਰਨਜੀਤ ਸਾਬਕਾ ਸਰਪੰਚ ਜਨਕ ਰਾਜ ਜਸਵੰਤ ਰਾਏ ਮੇਜਰ ਸਿੰਘ ਗੁਰਮੁੱਖ ਸਿੰਘ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ ਬਹਿਰਾਮ ਅਤੇ ਭਾਰੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ

Thursday, June 15, 2023
ਸੇਵਾ ਸੋਸਾਇਟੀ ਬੰਗਾ ਦੀ ਚੇਅਰਪਰਸਨ ਦੇ ਜਨਮ ਦਿਨ ਮੌਕੇ ਬੂਟੇ ਵੰਡੇ :
ਬੰਗਾ,15ਜੂਨ(ਮਨਜਿੰਦਰ ਸਿੰਘ) ਸੇਵਾ ਸੋਸਾਇਟੀ ਬੰਗਾ ਦੀ ਚੇਅਰਪਰਸਨ ਮੈਡਮ ਬਲਦੀਸ਼ ਕੌਰ ਬੰਗਾ ਦੇ ਜਨਮ ਦਿਨ ਮੌਕੇ ਸੋਸਾਇਟੀ ਦੀ ਇਕ ਵਿਸੇਸ ਮੀਟਿੰਗ ਪਿੰਡ ਪੂਨੀਆ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਹੋਈ| ਇਸ ਮੌਕੇ ਹਲਕਾ ਇੰਚਾਰਜ ਬੰਗਾ ਆਮ ਆਦਮੀ ਪਾਰਟੀ ਕੁਲਜੀਤ ਸਿੰਘ ਸਰਹਾਲ ਉਚੇਚੇ ਤੋਰ ਦੇ ਬਲਦੀਸ਼ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਪਹੁੰਚੇ ਜਿਨ੍ਹਾਂ ਵਲੋਂ ਕਰਨ ਹਸਪਤਾਲ ਬੰਗਾ ਵਲੋਂ ਲਗਾਏ ਮੈਡੀਕਲ ਕੈਮ੍ਪ ਦਾ ਉਦਘਾਟਨ ਕੀਤਾ ਗਿਆ |ਉਨ੍ਹਾਂ ਬਲਦੀਸ਼ ਕੌਰ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਉਸ ਵਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ| ਉਨ੍ਹਾਂ ਕਿਹਾ ਕਿ ਸੇਵਾ ਸੋਸਾਇਟੀ ਬੰਗਾ ਵਲੋਂ ਸਿਹਤ ਪ੍ਰਤੀ ਜਾਗਰੁਕਤਾ, ਵਾਤਾਵਰਣ ਪ੍ਰਤੀ ਜਾਗਰੁਕਤਾ, ਮੈਡੀਕਲ ਕੈੰਪ ਅਤੇ ਹੋਰ ਸਮਾਜ ਸੇਵਾ ਦੇ ਕਮ ਕਰਦੇ ਹੋਏ ਸਮਾਜ ਦਾ ਬਹੁਤ ਭਲਾ ਕੀਤਾ ਜਾ ਰਿਹਾ ਜਿਸ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ| ਇਸ ਮੌਕੇ ਸੋਸਾਇਟੀ ਦੇ ਪੀ ਆਰ ਓ ਮਨਜਿੰਦਰ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕਰਦੇ ਹੋਏ ਚੇਅਰਪਰਸਨ ਨੂੰ ਜਨਮਦਿਨ ਦੀ ਵਧਾਈ ਦੇ ਨਾਲ ਬਲਬੀਰ ਕਰਨਾਣਾ ਨੂੰ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਨਣ ਦੀ ਵੀ ਵਧਾਈ ਦਿਤੀ| ਉਨ੍ਹਾਂ ਦੱਸਿਆ ਕਿ ਸੇਵਾ ਸੋਸਾਇਟੀ ਬੰਗਾ ਲਈ ਇੱਕ ਹੋਰ ਮਾਨ ਵਾਲ਼ੀ ਖ਼ਬਰ ਹੈ ਕਿ ਸੋਸਾਇਟੀ ਦੇ ਪ੍ਰੋਜੈਕਟ ਮੈਨੇਜਰ ਡਾ: ਸਤਨਾਮ ਦਾਸ ਨੂੰ ਪੰਜਾਬ ਸਰਕਾਰ ਦੇ ਇੰਡਸਟਰੀ ਅਤੇ ਕਮਰਸ ਵਿਭਾਗ ਵਲੋਂ ਮੈਂਨਟੋਰ ਸਟਾਰਟਅਪ ਸੈੱਲ ਨਿਯੁਕਤ ਕੀਤਾ ਗਿਆ ਹੈ ਜੋ ਸਕੂਲ ਕਾਲਜਾ ਵਿਚ ਜਾ ਕੇ ਨੌਜਵਾਨਾਂ ਨੂੰ ਸਵੇ ਰੋਜਗਾਰ ਕਰਨ ਲਈ ਉਤਸ਼ਾਹਤ ਕਰਨਗੇ ਇਸ ਮੌਕੇ ਜੋਗਾ ਸਿੰਘ ਪ੍ਰੋਜੈਕਟ ਮੈਨੇਜਰ ਨਰੇਗਾ ਸਕੀਮ,ਜਗਦੀਸ਼ ਸਿੰਘ ਲੋਕਪਾਲ ਆਦਿ ਨੇ ਵੀ ਆਪਣੇ ਵਿਚਾਰ ਰਖੇ| ਇਸ ਮੌਕੇ ਜੇ ਈ ਗੋਪਾਲ ਕ੍ਰਿਸ਼ਨ ਬੀਸਲਾ ਵਲੋਂ ਚੇਅਰਪਰਸਨ ਦੇ ਜਨਮ ਦਿਨ ਨੂੰ ਮੁਖ ਰੱਖਦਿਆਂ ਬੂਟਿਆਂ ਦਾ ਲੰਗਰ ਲਗਾਇਆ ਗਿਆ | ਸੋਸਾਇਟੀ ਦੇ ਸਕੱਤਰ ਰਘਬੀਰ ਸਿੰਘ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ |ਇਸ ਮੌਕੇ ਕਮਲਦੀਪ ਸਿੰਘ ਸੰਘਾ ਪ੍ਰੋਜੈਕਟ ਡਾਇਰੈਕਟਰ ਆਤਮਾ ਸਕੀਮ ਖੇਤੀਬਾੜੀ ਵਿਭਾਗ ਪੰਜਾਬ,ਸਾਗਰ ਅਰੋੜਾ,ਅਮਰਦੀਪ ਬੰਗਾ,ਸਰਬਜੀਤ ਸਾਬੀ ਐਮ ਸੀ,ਕੁਲਬੀਰ ਪਾਬਲਾ, ਗੁਰਚਰਨਜੀਤ ਸਿੰਘ ਚੰਨੀ ਚੀਫ ਬਿਊਰੋ,ਗੁਰਦੀਪ ਸਿੰਘ ਸੈਣੀ ਸੇਵਾ ਸੋਸਾਇਟੀ ਮੁਖ ਸਲਾਹਕਾਰ,ਸੁਖਚੈਨ ਸਿੰਘ ਸਲਨ ਸਲਾਹਕਾਰ,ਭੁਪਿੰਦਰ ਸਿੰਘ ਝਿੱਕਾ,ਗੁਲਸ਼ਨ ਕੁਮਾਰ ਬੰਗਾ,ਡਾਕਟਰ ਗੁਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਰਵੀ ਬੰਗੜ ਸੋਤਰਾਂ ਆਦਿ ਹਾਜਰ ਸਨ |
Tuesday, June 13, 2023
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਐਸ ਬੀ ਐਸ ਨਗਰ ਦੇ ਚੇਤ ਰਾਮ ਰਤਨ ਸਰਬਸੰਮਤੀ ਨਾਲ ਚੇਅਰਮੈਨ ਬਣੇ :-
ਨਵਾਂ ਸ਼ਹਿਰ , 13 ਜੂਨ (ਮਨਜਿੰਦਰ ਸਿੰਘ ) : ਅੱਜ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਵਿਸ਼ੇਸ਼ ਮੀਟਿੰਗ ਜਸਵੀਰ ਸਿੰਘ ਨੂਰਪੁਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਵਿਚਾਰ ਚਰਚਾ ਉਪਰੰਤ ਜ਼ਿਲ੍ਹਾ ਕਮੇਟੀ ਅਤੇ ਇਕਾਈਆਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਸਬੰਧੀ ਰੱਖੀ ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਹਰਮੇਸ਼ ਵਿਰਦੀ ਅਤੇ ਨਵਕਾਂਤ ਭਰੋਮਜਾਰਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਹਾਜ਼ਰ ਸਮੁੱਚੇ ਹਾਜ਼ਰ ਪੱਤਰਕਾਰਾਂ ਵਲੋਂ ਜ਼ਿਲ੍ਹਾ ਇਕਾਈ ਦੇ ਚੇਅਰਮੈਨ ਚੇਤ ਰਾਮ ਰਤਨ ,, ਸਕੱਤਰ ਜਨਰਲ ਸੁਖਦੇਵ ਸਿੰਘ , ਖਜਾਨਚੀ ਸੰਜੀਵ ਕੁਮਾਰ ਬੌਬੀ ਅਤੇ ਮੁੱਖ ਸਲਾਹਕਾਰ ਮਨੋਰੰਜਨ ਕਾਲੀਆ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਭੰਗਲ , ਮੀਤ ਪ੍ਰਧਾਨ ਸੁਸ਼ੀਲ ਪਾਂਡੇ ਤੇ ਮਨਦੀਪ ਸਿੰਘ ਨੂੰ ਚੁਣਿਆ ਗਿਆ।ਜਨਰਲ ਸਕੱਤਰ ਨਵਕਾਂਤ ਭਰੋਮਜਾਰਾ , ਵਾਸਦੇਵ ਪਰਦੇਸੀ , ਤੇ ਸੰਜੀਵ ਭਨੋਟ ਅਤੇ ਸਹਾਇਕ ਖਜਾਨਚੀ ਹਰਮਿੰਦਰ ਸਿੰਘ ਪਿੰਟੂ ਨੂੰ ਬਣਾਇਆ ਗਿਆ। ਇਸ ਮੀਟਿੰਗ ਵਿੱਚ ਹਰਮੇਸ਼ ਵਿਰਦੀ , ਨਰਿੰਦਰ ਰੱਤੂ ,ਜਰਨੈਲ ਸਿੰਘ ਖੁਰਦ , ਅਮਰੀਕ ਕਟਾਰੀਆ , ਦੀਦਾਰ ਸਿੰਘ ਬਲਾਚੌਰ ਤੇ ਮਨਜਿੰਦਰ ਸਿੰਘ ਬੰਗਾ ਸਰਬਸੰਮਤੀ ਨਾਲ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੇ ਸਲਾਹਕਾਰ ਚੁਣੇ ਗਏ । ਸਬ ਡਵੀਜ਼ਨ ਬੰਗਾ ਇਕਾਈ ਦੇ ਕਾਰਜਕਾਰੀ ਪ੍ਰਧਾਨ ਨਰਿੰਦਰ ਮਾਹੀ , ਸਬ ਡਵੀਜ਼ਨ ਬਲਾਚੌਰ ਦੇ ਪ੍ਰਧਾਨ ਨਰੇਸ਼ ਧੌਲ , ਇਸੇ ਤਰ੍ਹਾਂ ਇਕਾਈ ਰਾਹੋਂ ਦੇ ਪ੍ਰਧਾਨ ਬਲਵੀਰ ਸਿੰਘ ਰੂਬੀ , ਇਕਾਈ ਔੜ ਦੇ ਪ੍ਰਧਾਨ ਸਿੰਝੀ ਲੜੋਆ , ਇਕਾਈ ਮੁਕੰਦਪੁਰ ਦੇ ਪ੍ਰਧਾਨ ਅਮਰੀਕ ਸਿੰਘ ਢੀਂਡਸਾ , ਇਕਾਈ ਬਹਿਰਾਮ ਦੇ ਪ੍ਰਧਾਨ ਨਛੱਤਰ ਸਿੰਘ , ਪੋਜੇਵਾਲ ਦੇ ਪ੍ਰਧਾਨ ਹਰਮੇਲ ਸਿੰਘ ਸੰਹੂਗੜਾ ਅਤੇ ਕਾਠਗੜ੍ਹ ਇਕਾਈ ਦੇ ਬਲਦੇਵ ਸਿੰਘ ਪਨੇਸਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਹਰਮੇਸ਼ ਵਿਰਦੀ ਨੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਨਵਾਂਸ਼ਹਿਰ ਦੇ ਸਾਰੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਪੱਤਰਕਾਰਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਆਪਸੀ ਭਾਈਚਾਰਾ ਅਤੇ ਏਕਤਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ । ਵਰਨਣ ਯੋਗ ਹੈ ਕਿ ਨਵਨਿਯੁਕਤ ਚੇਅਰਮੈਨ ਰੋਜਾਨਾ ਅਕਾਲੀ ਪਤ੍ਰਿਕਾ, ਦੇਸ਼ ਪ੍ਰਦੇਸ਼, ਇੰਗਲਿਸ਼ ਨਿਊਜ਼ ਪੇਪਰ ਯੁਗਮਰਗ ਅਤੇ ਹਿੰਦੀ ਜਗ ਮਾਰਗ ਦੇ ਜਿਲ੍ਹਾ ਇੰਚਾਰਜ ਹਨ |ਚੇਅਰਮੈਨ ਚੇਤ ਰਾਮ ਰਤਨ ਨੇ ਪੰਜਾਬ ਚੰਡੀਗੜ੍ਹ ਜਨਰਲਿਟ ਯੂਨੀਅਨ ਵਲੋਂ ਦਿੱਤੇ ਮਾਨ ਲਈ ਕੌਟਿ ਕੌਟਿ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਪ੍ਰੈਸ ਕਲੱਬ ਦੀ ਹੋਦ ਪਹਿਲਾਂ ਵਾਂਗ ਕਾਇਮ ਰਹੇਗੀ।ਜਿਸ ਦਾ ਮੈਂ ਸੀਨੀਅਰ ਵਾਈਸ ਪ੍ਰਧਾਨ ਹਾਂ।

Thursday, June 8, 2023
ਵਪਾਰ ਮੰਡਲ ਬੰਗਾ ਦੇ ਪ੍ਰਧਾਨ ਰਾਜੇਸ਼ ਧੂਪੜ ਨੇ ਦਿਤਾ ਅਸਤੀਫਾ*****ਕੈਸ਼ੀਅਰ ਅਤੇ ਕੋ-ਕੈਸ਼ੀਅਰ ਨੇ ਵੀ ਅਹੁਦਾ ਛੱਡਿਆ
ਵਪਾਰ ਮੰਡਲ ਬੰਗਾ ਦੇ ਪ੍ਰਧਾਨ ਰਾਜੇਸ਼ ਧੂਪੜ ਨੇ ਆਪਣੇ ਘਰੇਲੂ ਰਜੇਵਿਆ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣਾ ਅਸਤੀਫਾ ਬੋਰਡ ਦੇ ਚੇਅਰਮੈਨ ਡਾ: ਬਲਵੀਰ ਸ਼ਰਮਾ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਅਸਤੀਫ਼ੇ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਬੰਗਾ ਵਪਾਰ ਮੰਡਲ ਦੇ ਪ੍ਰਧਾਨ ਵਜੋਂ ਸ਼ਹਿਰ ਦੇ ਦੁਕਾਨਦਾਰਾਂ ਅਤੇ ਸਮੂਹ ਛੋਟੇ-ਵੱਡੇ ਵਪਾਰੀਆਂ ਦੀ ਸੇਵਾ ਕਰ ਰਹੇ ਹਨ। ਹੁਣ ਉਸ ਦੀਆਂ ਨਿੱਜੀ ਪਰਿਵਾਰਕ ਅਤੇ ਕਾਰੋਬਾਰੀ ਜ਼ਿੰਮੇਵਾਰੀਆਂ ਪਹਿਲਾਂ ਨਾਲੋਂ ਵੱਧ ਗਈਆਂ ਹਨ। ਇਨ੍ਹਾਂ ਨਿੱਜੀ ਕਾਰਨਾਂ ਕਰਕੇ ਉਹ ਹੁਣ ਵਪਾਰ ਮੰਡਲ ਬੰਗਾ ਦੇ ਮੁਖੀ ਵਜੋਂ ਸੇਵਾ ਨਹੀਂ ਕਰ ਸਕਣਗੇ। ਇਸ ਲਈ ਉਨ੍ਹਾਂ ਚੇਅਰਮੈਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ।ਉਨ੍ਹਾਂ ਦੇ ਨਾਲ ਹੀ ਵਪਾਰ ਮੰਡਲ ਦੇ ਕੈਸ਼ੀਅਰ ਸੁਨੀਲ ਰਾਏ ਅਤੇ ਸੰਯੁਕਤ ਕੈਸ਼ੀਅਰ ਦੇਵੀ ਦਿਆਲ ਨੇ ਵੀ ਰਾਜੇਸ਼ ਧੂਪੜ ਨਾਲ ਪਿਆਰ ਅਤੇ ਘਰੇਲੂ ਜਿੰਮੇਵਾਰੀ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਦੋਵਾਂ ਨੇ ਦੱਸਿਆ ਕਿ ਉਹ ਆਪਣੇ ਅਸਤੀਫੇ ਵੀ ਚੇਅਰਮੈਨ ਨੂੰ ਸੌਂਪਣਗੇ।ਰਾਜੇਸ਼ ਧੂਪੜ ਨੇ ਕਿਹਾ ਕਿ ਸਾਡੇ ਵਿਚਕਾਰ ਕੋਈ ਧੜੇਬੰਦੀ ਜਾਂ ਕੋਈ ਮਤਭੇਦ ਨਹੀਂ ਹੈ। ਬਾਕੀ ਕਾਰਜਕਾਰਨੀ ਕਮੇਟੀ ਪਹਿਲਾਂ ਵਾਂਗ ਕੰਮ ਕਰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਵੱਲੋਂ ਬਹੁਤ ਸਤਿਕਾਰ ਅਤੇ ਪਿਆਰ ਮਿਲਿਆ ਹੈ। ਇਸ ਸਹਿਯੋਗ ਲਈ ਉਹ ਵਪਾਰ ਮੰਡਲ ਦੇ ਸਮੂਹ ਅਹੁਦੇਦਾਰਾਂ ਅਤੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਦੇ ਧੰਨਵਾਦੀ ਹਨ। ਇਸ ਮਾਮਲੇ ਸਬੰਧੀ ਜਦੋਂ ਚੇਅਰਮੈਨ ਡਾ: ਬਲਵੀਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਾਜੇਸ਼ ਧੂਪੜ ਨੇ ਅਸਤੀਫ਼ਾ ਜ਼ਰੂਰ ਦੇ ਦਿੱਤਾ ਹੈ ਪਰ ਅਜੇ ਤੱਕ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਗਿਆ | ਸਾਰੀ ਬਾਡੀ ਨਾਲ ਵਿਚਾਰ ਕਰਕੇ ਇਸ ਬਾਰੇ ਫੈਸਲਾ ਲਿਆ ਜਾਵੇਗਾ। ਇਸ ਮੌਕੇ ਕੌਂਸਲਰ ਮਨਜਿੰਦਰ ਮੋਹਨ, ਬਰਿੰਦਰ ਛਿੱਬਾ ਅਤੇ ਉਨ੍ਹਾਂ ਦੇ ਹੋਰ ਸਮਰਥਕ ਹਾਜ਼ਰ ਸਨ।
Tuesday, June 6, 2023
ਚੇਅਰਮੈਨ ਜਲ ਸਪਲਾਈ ਤੇ ਸੀਵਰੇਜ ਬੋਰਡ ਸੰਨੀ ਸਿੰਘ ਅਹਲੂਵਾਲੀਆ ਬੰਗਾ ਵਿਖੇ ਮਸੰਦਾਂ ਪੱਤੀ ਡਿਸਪੋਜ਼ਲ ਵਰਕਸ ਤੋਂ ਖਟਕੜ ਖੁਰਦ ਤੱਕ ਬੰਦ ਪਏ ਨਾਲੇ ਨੂੰ ਖੁਲ੍ਹਵਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ- ਐਸ ਡੀ ਓ ਰਣਜੀਤ ਸਿੰਘ
ਬੰਗਾ, 6 ਜੂਨ, 2023(ਮਨਜਿੰਦਰ ਸਿੰਘ )
ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਸਿੰਘ ਅਹਲੂਵਾਲੀਆ 7 ਜੂਨ ਨੂੰ ਸਵੇਰੇ 9:00 ਵਜੇ ਬੰਗਾ ਵਿਖੇ ਮਸੰਦਾਂ ਪੱਤੀ ਡਿਸਪੋਜ਼ਲ ਵਰਕਸ ਤੋਂ ਖਟਕੜ ਖੁਰਦ ਤੱਕ ਬੰਦ ਪਏ ਨਾਲੇ ਨੂੰ ਖੁਲ੍ਹਵਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਐਸ ਡੀ ਓ ਜਲ ਸਪਲਾਈ ਤੇ ਸੀਵਰੇਜ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਨੂੰ ਇਸ ਬੰਦ ਪਏ ਨਾਲੇ ਕਰਨ ਵੱਡੀ ਮੁਸ਼ਕਿਲ ਤਾਂ ਆ ਹੀ ਰਹੀ ਸੀ, ਨਾਲ ਹੀ ਇਸ ਰੁਕਾਵਟ ਕਰਨ ਸਟੋਰਮ ਸੀਵਰ (ਬਾਰਸ਼ੀ ਪਾਣੀ ਦੀ ਨਿਕਾਸੀ ਲਈ) ਦੇ ਪ੍ਰਾਜੈਕਟ ਵਿੱਚ ਵੀ ਰੁਕਾਵਟ ਬਣੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਕਲ੍ਹ ਇਸ ਕੰਮ ਦੀ ਟੱਕ ਲਾ ਕੇ ਸ਼ੁਰੂਆਤ ਕਰਵਾਉਣਗੇ, ਇਸ ਪ੍ਰਾਜੈਕਟ ਦੀ ਮੁੱਢਲੀ ਲਾਗਤ 4.78 ਲੱਖ ਰੁਪਏ ਅਨੁਮਾਨੀ ਗਈ ਹੈ ਜਿਹੜੀ ਸਟੋਰਮ ਸੀਵਰ ਦੇ ਕਰੋੜਾਂ ਦੇ ਪ੍ਰਾਜੈਕਟ ਤੋਂ ਵੱਖਰੀ ਹੋਵੇਗੀ।
Sunday, June 4, 2023
ਘੱਲੂਘਾਰਾ ਹਫਤੇ ਨੂੰ ਮੁੱਖ ਰੱਖਦਿਆਂ ਬੰਗਾ ਤਹਿਸੀਲ ਪੁਲਿਸ ਵਲੋਂ ਫਲੈਗ ਮਾਰਚ :
ਘਲੂਘਾਰਾ ਹਫਤੇ ਦੇ ਸੰਬੰਧ ਵਿੱਚ ਬੰਗਾ ਤਹਿਸੀਲ ਵਿੱਚ ਪੁਲਿਸ ਵਲੋਂ ਜਿਲ੍ਹਾ ਐਸ ਬੀ ਐਸ ਨਗਰ ਦੇ ਪੁਲਿਸ ਮੁਖੀ ਸ਼੍ਰੀ ਭਾਗੀਰਥ ਮੀਨਾ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਸ ਫਲੈਗ ਮਾਰਚ ਦੇ ਸੰਬੰਧ ਵਿੱਚ ਐਸ ਐਸ ਪੀ ਸ਼੍ਰੀ ਮੀਨਾ ਨੇ ਕਿਹਾ ਕਿ ਘਲੂਘਾਰਾ ਦਿਵਸ ਨੂੰ ਮੁਖ ਰੱਖਦਿਆਂ ਜਿਲ੍ਹਾ ਨਵਾਂਸ਼ਹਿਰ ਪੁਲਿਸ ਪੂਰੀ ਮੁਸਤੈਦ ਹੈ ਅਤੇ ਪੂਰੇ ਜਿਲੇ ਦੀਆਂ ਹੱਦਾਂ ਸੀਲ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਫਲੈਗ ਮਾਰਚ ਦਾ ਮੁਖ ਮਕਸਦ ਆਮ ਜਨਤਾ ਵਿੱਚ ਸਕਿਉਰਿਟੀ ਦੀ ਭਾਵਨਾ ਪੈਦਾ ਕਰਨਾ ਅਤੇ ਸ਼ਰਾਰਤੀ ਕਰੀਮਨਲ ਲੋਕਾਂ ਵਿੱਚ ਪੁਲਿਸ ਦਾ ਖੌਫ ਪੈਦਾ ਕਰਨਾ ਹੁੰਦਾ ਹੈ|ਇਸ ਮੌਕੇ ਐਸ ਪੀ ਮੁਕੇਸ਼ ਕੁਮਾਰ, ਡੀ ਐਸ ਪੀ ਬੰਗਾ ਸਰਵਣ ਸਿੰਘ ਬੱਲ,ਡੀ ਐਸ ਪੀ ਪ੍ਰੇਮ ਕੁਮਾਰ, ਡੀ ਐਸ ਪੀ ਅਮਰ ਨਾਥ, ਐਸ ਐਚ ਓ ਬੰਗਾ ਸਿਟੀ ਮਹਿੰਦਰ ਸਿੰਘ,ਐਸ ਐਚ ਓ ਬੰਗਾ ਸਦਰ ਰਜੀਵ ਕੁਮਾਰ, ਐਸ ਐਚ ਓ ਬਹਿਰਾਮ ਰਜੀਵ ਕੁਮਾਰ ਐਸ ਐਚ ਓ ਮੁਕੰਦਪੁਰ ਮੈਡਮ ਨਰੇਸ ਕੁਮਾਰੀ ਅਤੇ ਬੰਗਾ ਤਹਿਸੀਲ ਦੀ ਪੁਲਿਸ ਫੋਰਸ ਹਾਜਰ ਸੀ|
Thursday, June 1, 2023
ਬਲਬੀਰ ਸਿੰਘ ਕਰਨਾਣਾ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਨਿਯੁਕਤ*****ਦਿਤੀ ਗਈ ਜਿੰਮੇਦਾਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ - ਬਲਬੀਰ ਕਰਨਾਣਾ
ਬੰਗਾ, 1ਜੂਨ (ਮਨਜਿੰਦਰ ਸਿੰਘ )
ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਵਲੋਂ ਪੰਜਾਬ ਦੀਆਂ ਵੱਖ ਵੱਖ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕਰਨ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਦੀ ਮਾਰਕੀਟ ਕਮੇਟੀ ਬੰਗਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਬਲਬੀਰ ਕਰਨਾਣਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਆਪਣੀ ਇਸ ਨਿਯੁਕਤੀ ਤੇ ਫੋਨ ਤੇ ਕਰਦਿਆਂ ਨਵਨਿਯੁਕਤ ਚੇਅਰਮੈਨ ਨੇ ਕਿਹਾ ਕਿ ਉਹ ਮੁਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ, ਮੁਖ ਮੰਤਰੀ ਪੰਜਾਬ ਭਗਵੰਤ ਮਾਨ, ਹਲਕਾ ਇੰਚਾਰਜ ਬੰਗਾ ਆਪ ਕੁਲਜੀਤ ਸਿੰਘ ਸਰਹਾਲ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੇ ਧੰਨਵਾਦੀ ਹਨ ਜਿਨ੍ਹਾਂ ਮੈਨੂੰ ਨਿਮਾਣੇ ਨੂੰ ਵੱਡਾ ਮਾਣ ਬਖਸ਼ਿਆ ਹੈ ਉਨ੍ਹਾਂ ਕਿਹਾ ਕਿ ਦਿਤੀ ਗਈ ਜਿਮੇਵਾਰੀ ਉਹ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਮਾਰਕੀਟ ਕਮੇਟੀ ਬੰਗਾ ਵਿੱਚ ਜੇ ਕਿਸੇ ਸੁਧਾਰਾਂ ਦੀ ਲੋੜ ਪਈ ਤਾਂ ਉਹ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਸਰਕਾਰ ਦੀ ਮੱਦਦ ਨਾਲ ਕਰਨਗੇ | ਇਸ ਨਿਯੁਕਤੀ ਤੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਵਿਦੇਸ਼ ਤੋਂ ਬਲਬੀਰ ਕਰਨਾਣਾ ਨੂੰ ਵਧਾਈ ਦਿਤੀ ਇਨ੍ਹਾਂ ਤੋਂ ਇਲਾਵਾ ਇੰਦਰਜੀਤ ਸਿੰਘ ਮਾਨ,ਸਾਗਰ ਅਰੋੜਾ, ਐਮ ਸੀ ਜੀਤ ਭਾਟੀਆ, ਗੁਲਸ਼ਨ ਕੁਮਾਰ ਬੰਗਾ, ਕੁਲਵੰਤ ਸਿੰਘ ਸੈਣੀ, ਸ਼ਿਵ ਕੌੜਾ, ਅਮਰਦੀਪ ਬੰਗਾ,, ਮੀਨੂੰ ਅਰੋੜਾ ਗੁਰਨਾਮ ਸਕੋਪੁਰੀ ਨਰਿੰਦਰ ਰੱਤੂ,ਮੋਨਿਕਾ ਵਾਲੀਆਂ, ਸੁਰਿੰਦਰ ਘਈ ਬਲਿਹਾਰ ਮਾਨ, ਪਲਵਿੰਦਰ ਮਾਨ, ਬਲਬੀਰ ਪਾਬਲਾ, ਕੁਲਬੀਰ ਪਾਬਲਾ ਮਨਜੀਤ ਰਾਏ, ਆਤਮ ਪ੍ਰਕਾਸ਼, ਜਸਪਾਲ ਸਿੰਘ, ਜਸਵਿੰਦਰ ਭੱਟੀ ਜਗਤਾਰ ਸਿੰਘ ਈਸ਼ ਅਰੋੜਾ ਆਦਿ ਵਲੋਂ ਬਲਬੀਰ ਕਰਨਾਣਾ ਨੂੰ ਮੁਬਾਕਬਾਦ ਦਿਤੀ ਗਈ |

ਸਤਨਾਮ ਸਿੰਘ ਬੋਪਾਰਾਏ ਦੀ ਸੇਵਾਮੁਕਤੀ ਤੇ ਵਿਦਾਇਗੀ ਪਾਰਟੀ ਦਿਤੀ :****ਸ:ਬੋਪਾਰਾਏ ਨੇ 35 ਸਾਲ ਦੀ ਸੇਵਾ ਇਮਾਨਦਾਰੀ ਨਾਲ ਨਿਭਾਈ- ਸ਼੍ਰੀਮਤੀ ਢਿੱਲੋਂ
ਗੁਰਦਾਸਪੁਰ, 1ਜੂਨ, (ਮਨਜਿੰਦਰ ਸਿੰਘ ) ਜੰਗਲਾਤ ਵਿਭਾਗ ਵਿੱਚ ਡਿਪਟੀ ਰੇਂਜਰ ਵਜੋਂ ਗੁਰਦਾਸਪੁਰ ਵਿਖੇ ਤਾਇਨਾਤ ਸ : ਸਤਨਾਮ ਸਿੰਘ ਬੋਪਾਰਾਏ ਵਲੋਂ ਆਪਣੀ ਸੇਵਾ ਮੁਕਤੀ ਤੇ ਰਾਇਲ ਪਲਾਜ਼ਾ ਵਿਖੇ ਪਾਰਟੀ ਦਿਤੀ ਗਈ | ਇਸ ਮੌਕੇ ਵਿਸੇਸ ਤੋਰ ਤੇ ਪਹੁੰਚੇ ਕੰਜਰਵੇਟਿਵ ਐਸ ਕੇ ਸਾਗਰ, ਡੀ ਐਫ ਓ ਸ਼੍ਰੀ ਮਹਾਜਨ ਹੋਰ ਅਧਿਕਾਰੀਆਂ, ਸਟਾਫ ਯੂਨੀਅਨ ਅਹੁਦੇਦਾਰਾਂ ਵਲੋਂ ਸਤਨਾਮ ਸਿੰਘ ਬੋਪਾਰਾਏ ਦਾ ਯਾਦਗਾਰੀ ਚਿਨ ਭੇਟ ਕਰਕੇ ਵਿਸੇਸ ਸਨਮਾਨ ਕੀਤਾ ਗਿਆ| ਇਸ ਮੌਕੇ ਬੋਪਾਰਾਏ ਵਲੋਂ ਵਧਾਈ ਦੇਣ ਪਹੁੰਚੇ ਸਾਥੀਆਂ, ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਹ 35 ਸਾਲ ਜੰਗਲਾਤ ਵਿਭਾਗ ਵਿੱਚ ਸੇਵਾ ਨਿਭਾਉਣ ਉਪਰੰਤ ਬਤੋਰ ਡਿਪਟੀ ਰੇਂਜਰ ਸੇਵਾ ਮੁਕਤ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਉਨ੍ਹਾਂ ਨੂੰ ਅਫਸਰਾਂ ਅਤੇ ਸਾਥੀ ਕਰਮਚਾਰੀਆਂ ਦਾ ਹਮੇਸ਼ਾ ਵਡਮੁਲਾ ਸਹਿਯੋਗ ਮਿਲਦਾ ਰਿਹਾ ਹੈ ਜਿਸ ਲਈ ਉਹ ਸਭ ਦੇ ਰਿਣੀ ਹਨ| ਇਸ ਮੌਕੇ ਪਹੁੰਚੇ ਸ਼੍ਰੀਮਤੀ ਸਤਿੰਦਰ ਕੌਰ ਢਿੱਲੋਂ ਪ੍ਰਿੰਸੀਪਲ ਸ ਸ ਸ ਸ ਮਾਹਿਲਪੁਰ, ਬਲਬੀਰ ਸਿੰਘ ਢਿੱਲੋਂ ਸੇਵਾਮੁਕਤ ਰੇਂਜ ਅਫਸਰ ਅਤੇ ਭੁਪਿੰਦਰ ਸਿੰਘ ਵਲੋਂ ਬੋਪਾਰਾਏ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਤਨਾਮ ਸਿੰਘ ਨੇ ਆਪਣੀ 35 ਸਾਲ ਦੀ ਨੌਕਰੀ ਬਹੁਤ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈ ਜੇ ਨੌਕਰੀ ਦੌਰਾਨ ਉਨ੍ਹਾ ਨੂੰ ਕੋਈ ਮੁਸੀਬਤ ਦਾ ਸਾਮਣਾ ਵੀ ਕਰਨਾ ਪਿਆ ਤਾਂ ਵੀ ਸੱਚ ਦੇ ਮਾਰਗ ਤੇ ਚਲਦਿਆ ਹਮੇਸ਼ਾ ਜਿੱਤ ਪ੍ਰਾਪਤ ਕੀਤੀ| ਬੁਲਾਰੀਆ ਨੇ ਕਿਹਾ ਕਿ ਸਤਨਾਮ ਸਿੰਘ ਬਹੁਤ ਨੇਕ ਅਤੇ ਠੰਡੇ ਸੁਭਾ ਦੇ ਅਫਸਰ ਹਨ | ਇਸ ਮੌਕੇ ਜੰਗਲਾਤ ਮਹਿਕਮੇ ਦੇ ਅਫਸਰ ਅਤੇ ਸਟਾਫ ਭਾਰੀ ਗਿਣਤੀ ਵਿੱਚ ਮੌਜੂਦ ਸਨ| ਇਨ੍ਹਾਂ ਤੋਂ ਇਲਾਵਾ ਸਤਪਾਲ ਸਿੰਘ ਢਿੱਲੋਂ ਹੋਸ਼ਿਆਰਪੁਰ,ਗੁਰਕਿਰਪਾਲ ਸਿੰਘ ਪੱਡਾ ਸੇਕ੍ਰੇਟਰੀ ਕੋ ਆਪ ਸੋਸਾਇਟੀ ਕਲਾਨੌਰ, ਮਨਜਿੰਦਰ ਸਿੰਘ ਨਵਾਂਸ਼ਹਿਰ, ਗੁਰਨਾਮ ਸਿੰਘ ਵੀ ਹਾਜਰ ਸਨ |
On retirement of Satnam Singh Boparai farewell party given:
Boparai rendered 35 years of service with integrity - Mrs. Dhillon
posted at Gudaspur as Deputy Ranger in Forest Department: Satnam Singh Boparai gave his retirement party at Royal Plaza. On this occasion, Conservative SK Sagar, DFO Shri Mahajan, other officials, staff union office bearers, who arrived on the occasion, honored Satnam Singh Boparai. On this occasion, Boparai thanked the colleagues, friends and relatives who came to congratulate him and said that today he is retiring as a deputy ranger after 35 years of service in the forest department.Mrs. Satinder Kaur Dhillon, Principal SSS Mahilpur, Balbir Singh Dhillon, Retired Range Officer and Bhupinder Singh congratulated Boparai and said that Satnam Singh performed his 35 years of service with great honesty and diligence. Even if he had to face adversity, he always won by following the path of truth they said that Satnam Singh is a very noble and cool-natured officer On this occasion, officers and staff of the Forest Department were present in large numbers Apart from these, Satpal Singh Dhillon Hoshiarpur, Gurkirpal Singh Padda Secretary Co AAP Society Kalanour, Manjinder Singh Nawanshahr, Gurnam Singh were also present.
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...