Thursday, February 29, 2024

ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ)ਕਰੇਗਾ ਫ਼ਤਹਿ: ਕੁਸ਼ਲਪਾਲ ਮਾਨ

ਬੰਗਾ29, ਫਰਵਰੀ (ਮਨਜਿੰਦਰ ਸਿੰਘ)ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਕੌਮੀ ਜਰਨਲ ਸਕੱਤਰ ਕੁਸ਼ਲਪਾਲ ਸਿੰਘ ਮਾਨ ਨੇ ਅੱਜ ਬੰਗਾ ਵਿਖੇ ਲੋਕ ਸਭਾ ਚੋਣਾਂ ਦਾ ਹਲਕਾ ਬੰਗਾ ਵਿੱਚ ਪ੍ਰਚਾਰ ਦਾ ਆਗਾਜ ਕਰਦਿਆਂ ਪ੍ਰੈਸ ਨਾਲ ਵਾਰਤਾ ਕੀਤੀ ਗਈ| ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਅਤੇ ਪਾਰਟੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ( ਐਮ ਪੀ)ਵਲੋਂ ਉਨ੍ਹਾਂ ਨੂੰ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਆਉਣ ਵਾਲੀਆਂ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ ਹੈ|ਉਨ੍ਹਾਂ ਇਸ ਹਲਕੇ ਤੋਂ ਪਾਰਟੀ ਦੀ ਜਿੱਤ ਦਾ ਦਾਵਾ ਕਰਦਿਆਂ ਕਿਹਾ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਇਕੱਲੇ ਜਾਂ ਹੋਰ ਹਮਖਿਆਲੀ  ਪਾਰਟੀਆਂ ਨਾਲ ਚੋਣਾਂ ਲੜੇਗੀ ਅਤੇ ਜਿੱਤ ਪ੍ਰਾਪਤ ਕਰੇਗੀ| ਉਨ੍ਹਾਂ ਕਿਸਾਨਾਂ ਦੇ ਸੰਗ੍ਰਸ ਦੀ ਹਮਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਰਕਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾਉਂਦੇ ਹੋਏ  ਸੰਭੂ ਅਤੇ ਖਨੌਰੀ ਬਾਡਰਾਂ ਤੇ ਭਾਰੀ ਗਿਣਤੀ ਵਿੱਚ ਬੈਠੇ ਹਨ|ਇਸ ਮੌਕੇ ਪਵਨਪ੍ਰੀਤ ਸਿੰਘ ਪੰਮਾ ਦਫ਼ਤਰ ਸਕੱਤਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਬੀਬੀ ਕੁਲਵਿੰਦਰ ਕੌਰ, ਬੀਬੀ ਹਰਜਿੰਦਰ ਕੌਰ, ਬੀਬੀ ਕਮਲਪ੍ਰੀਤ ਕੌਰ, ਬੀਬੀ ਪਰਮਿੰਦਰ ਕੌਰ  ਗੁਣਾਚੌਰ, ਬਾਬਾ ਜਸਬੀਰ ਸਿੰਘ ਸਰਪ੍ਰਸਤ ਜਿਲ੍ਹਾ ਨਵਾਂਸਹਿਰ, ਪਰਮਜੀਤ ਸਿੰਘ ਬਜੀਦਪੁਰ, ਮਨਜੀਤ ਸਿੰਘ ਬਜੀਦਪੁਰ, ਬੀ ਐਸ ਕਰੀਹਾ , ਗੁਰਜਿੰਦਰ ਸਿੰਘ, ਗੁਰਿੰਦਰ ਸਿੰਘ ਮੁਗਲਮਾਜਰੀ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ 

Wednesday, February 28, 2024

ਜਨਮ ਦਿਨ ਮੁਬਾਰਕ *******ਕਰਮਨਜੀਤ ਸਿੰਘ***********

ਜਨਮ ਦਿਨ ਮੁਬਾਰਕ *******ਕਰਮਨਜੀਤ ਸਿੰਘ***ਮਾਤਾ ਡਾ :ਬਿੰਦੂ ਕੈਂਥ***ਪਿਤਾ ਡਾ:ਪਰਮਜੀਤ ਸਿੰਘ ਵਾਸੀ ਬੰਗਾ 
ਕਰਮਨ ਮੇਰੇ ਸਿਰ ਦਾ ਤਾਜ

ਕਰਮਨ ਮੇਰੇ ਸਿਰ ਦਾ ਤਾਜ ਏ, 
ਮੈਨੂੰ ਇਹਦੇ ਤੇ ਬੜਾ ਹੀ ਨਾਜ਼ ਏ ।

ਇਹ 29 ਫਰਵਰੀ, 2004 ਨੂੰ ਮੇਰੇ ਘਰ ਆਇਆ, 
ਲੱਖ ਖ਼ੁਸ਼ੀਆਂ ਅਤੇ ਬਹਾਰਾਂ ਨਾਲ ਲਿਆਇਆ। 
ਇਸ ਦੇ ਰੋਮ ਰੋਮ ਵਿਚ ਖਾਨਦਾਨ ਦਾ ਪਿਆਰ ਏ ।
ਕਰਮਨ ਮੇਰੇ ਸਿਰ ਦਾ ਤਾਜ ਏ

ਇਹ ਅੰਬਰ 'ਚ ਚਮਕਦੇ ਧਰੂ ਤਾਰੇ ਵਰਗਾ ਏ, 
ਤਾਂ ਹੀ ਤਾਂ ਆਪਣੀ ਨਾਨੀ-ਨਾਨੇ ਦਾਦੀ-ਦਾਦੇ ਦਾ ਦੁਲਾਰਾ ਏ ।

ਕਰਮਨ ਆਪਣੇ ਬਾਪੂ ਦੀਆਂ ਅੱਖਾਂ ਦਾ ਤਾਰਾ ਏ, 
ਆਪਣੀ ਭੈਣ ਉਂਕਾਰ ਨੂੰ ਲਗਦਾ ਬਹੁਤ ਹੀ ਪਿਆਰਾ ਏ । 
ਕਰਮਨ ਮੇਰੇ ਸਿਰ ਦਾ ਤਾਜ ਏ.

ਸ਼ੁੱਭ ਕੰਮਾਂ ਤੋਂ ਉਂਝ ਕਦੇ ਨਾ ਡਰੇ, 
ਨਿਸਚੈ ਨਾਲ ਆਪਣੀ ਜੀਤ ਕਰੇ
ਇਹੋ ਮੇਰੇ ਕਰਮਨ ਦੀ ਜ਼ਿੰਦਗੀ ਦਾ ਕਾਜ ਏ, ਕਰਮਨ ਮੇਰੇ ਸਿਰ ਦਾ ਤਾਜ ਏ । ਮੈਨੂੰ ਇਹਦੇ 'ਤੇ ਬੜਾ ਹੀ ਨਾਜ਼ ਏ.....

ਡਾ. ਬਿੰਦੂ ਕੈਂਥ

Sunday, February 18, 2024

ਨਿਰਮਲ ਕੁਟੀਆ ਖਟਕੜ ਖੁਰਦ ਵਿਖੇ ਲੱਗਾ ਅੱਖਾਂ ਤੇ ਜਨਰਲ ਜਾਂਚ ਕੈਂਪ***586 ਦੇ ਕਰੀਬ ਮਰੀਜ਼ਾਂ ਨੇ ਲਿਆ ਲਾਹਾ ***

ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਲਗਾਏ ਕੈਂਪ ਦਾ ਉਦਘਾਟਨ ਕਰਦੇ ਡਾ.ਸੁਖਵਿੰਦਰ ਹੀਰਾ,ਡਾ.ਕਸ਼ਮੀਰ ਚੰਦ ਤੇ ਨਾਲ ਗਾਇਕ ਰੇਸ਼ਮ ਸਿੰਘ, ਤੇ ਡਾ.ਵੇਦ ਪ੍ਰਕਾਸ਼ ਤੇ ਹੋਰ।

ਬੰਗਾ,18ਫਰਵਰੀ(ਮਨਜਿੰਦਰ ਸਿੰਘ )
ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਆਪਣੀ ਦਾਦੀ ਮਾਤਾ ਸਰਦਾਰਨੀ  ਬਲਵੰਤ ਕੌਰ ਵੜੈਚ ਦੀ ਯਾਦ ਵਿੱਚ ਡਾ.ਅੰਬੇਦਕਰ ਚੇਤਨਾ ਸੁਸਾਇਟੀ ਬੰਗਾ ਅਤੇ ਬਾਬਾ ਜਵਾਹਰ ਸਿੰਘ ਸੇਵਾ ਸੁਸਾਇਟੀ ਖਟਕੜ ਖੁਰਦ ਦੇ ਸਹਿਯੋਗ ਨਾਲ  ਅੱਖਾਂ ਦਾ ਅਤੇ ਜਨਰਲ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੇ ਉਦਘਾਟਨ ਦੀ ਰਸਮ ਡਾ. ਸੁਖਵਿੰਦਰ ਹੀਰਾ ਅਤੇ ਡਾ.ਕਸ਼ਮੀਰ ਸਿੰਘ ਨੇ ਸਾਂਝੇ ਤੌਰ ਤੇ ਰਿਬਨ ਕੱਟ  ਕੇ ਨਿਭਾਈ। ਇਸ ਕੈਂਪ ਵਿੱਚ 394 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ    ਵਿੱਚੋਂ 75 ਮਰੀਜ਼ਾਂ ਨੂੰ ਅਪ੍ਰੇਸ਼ਨ ਲਈ ਚੁਣਿਆ ਗਿਆ,  ਜਿਹਨਾਂ ਦਾ ਜਲੰਧਰ ਦੇ ਦੁੱਗਲ ਆਈ ਹਸਪਤਾਲ ਵਿੱਚ ਅਪ੍ਰੇਸ਼ਨ ਕੀਤਾ ਜਾਵੇਗਾ।ਸਾਰੇ ਮਰੀਜ਼ਾਂ ਦੇ ਲੋੜੀਦੇਂ ਟੈਸਟ ਕੀਤੇ ਗਏ ਅਤੇ ਦਵਾਈਆਂ ਦਿੱਤੀਆ ਗਈਆ। 167 ਮਰੀਜ਼ਾਂ ਨੂੰ ਮੁਫਤ ਐਨਕਾਂ ਦਿੱਤੀਆ ਗਈਆਂ ।ਜਨਰਲ ਕੈਂਪ ਵਿੱਚ 192 ਮਰੀਜਾਂ ਨੂੰ ਚੈਕ ਕੀਤਾ ਗਿਆ । ਜਨਰਲ ਚੈਕ ਅਪ ਕੈਂਪ ਵਿੱਚ ਡਾ.ਕਸ਼ਮੀਰ ਚੰਦ ਡਾਇਰੈਕਟਰ ਐਮ ਜੇ ਲਾਈਫ ਕੇਅਰ ਹਸਪਤਾਲ ਬੰਗਾ, ਡਾ.ਨਵਨੀਤ ਸਹਿਗਲ, ਡਾ.ਸੁਖਵਿੰਦਰ ਹੀਰਾ, ਡਾ.ਅਮਰੀਕ ਸਿੰਘ ਆਦਿ ਡਾਕਟਰ ਸਾਹਿਬਾਨ ਨੇ ਆਪਣੀਆਂ ਸੇਵਾਵਾਂ ਦਿੱਤੀਆ।  ਡਾ.ਵੇਦ ਪ੍ਰਕਾਸ਼ ਪ੍ਰਧਾਨ ਡਾ.ਅੰਬੇਦਕਰ ਚੇਤਨਾ ਸੁਸਾਇਟੀ ਬੰਗਾ ਨੇ ਕਿਹਾ ਕਿ ਪਹਿਲੇ ਕੈਂਪਾਂ ਵਾਂਗ ਇਹ ਕੈਂਪ ਵੀ ਬਹੁਤ ਜਿਆਦਾ ਸਫਲ ਰਿਹਾ ਤੇ ਉਹ ਇਸ ਤਰਾਂ ਦੇ ਉਪਰਾਲੇ ਕਰਦੇ ਰਹਿਣਗੇ। ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਨੇ ਕਿਹਾ ਕਿ ਉਹ ਹਰੇਕ ਸਾਲ ਇਸ ਤਰਾਂ ਦੇ ਕੈਂਪ ਜਾਂ ਹੋਰ ਲੋਕ ਭਲਾਈ ਦੇ ਕਾਰਜ ਕਰਦੇ ਰਹਿਣਗੇ। ਉਹਨਾਂ ਕਿਹਾ ਇਹ ਬਾਬੇ ਨਾਨਕ ਸਾਹਿਬ ਦੇ ਦਸਵੰਧ ਵਿੱਚੋਂ ਸੇਵਾ ਦੇ ਕਾਰਜ ਲਗਾਤਾਰ, ਰਹਿੰਦੀ ਜਿੰਦਗੀ ਤੱਕ ਕਰਦੇ ਰਹਿਣਗੇ।  ਗਾਇਕ ਰੇਸ਼ਮ ਸਿੰਘ ਰੇਸ਼ਮ ਦੇ ਬਾਕੀ ਲੋਕ ਭਲਾਈ ਕਾਰਜਾ ਵਾਂਗ ਇਸ ਕੈਂਪ ਨੂੰ ਸਫਲ ਬਣਾਉਣ ਲਈ ਲੈਕ ਸ਼ੰਕਰ ਦਾਸ, ਪ੍ਰੇਮ ਸਿੰਘ ਸੂਰਾਪੁਰੀ ਅਤੇ ਸੁਰਿੰਦਰ ਮੋਹਨ ਦਾ ਪੂਰਾ ਯੋਗਦਾਨ ਰਿਹਾ।ਇਸ ਸਾਰੇ ਪ੍ਰੋਗਰਾਮ ਦੌਰਾਨ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਤੇ ਮਨਦੀਪ ਸਿੰਘ,ਲੈਕ: ਸੁਭਾਸ਼ ਸੱਲਵੀ,ਸ਼ਿਗਾਰਾ ਸਿੰਘ, ਸਤਨਾਮ ਸਿੰਘ, ਮੈਨੇਜਰ ਸੇਵਾ ਦਾਸ, ਕਮਲਜੀਤ ਢਿੱਲੋਂ,ਇੰਦਰਜੀਤ ਢਿਲੋਂ,ਚੰਨਣ ਸਿੰਘ ਫੌਜੀ,ਹਰਜਿੰਦਰ ਸਿੰਘ, ਕੁਲਜੀਤ ਸਿੰਘ, ਡਾ.ਸ਼ੁਸੀਲ ਕੁਮਾਰ, ਚੂਹੜ ਸਿੰਘ ਯੂਐਸਏ, ਸੁਰਿੰਦਰਪਾਲ ਸਿੰਘ ਯੂਐਸਏ, ਕਰਨਬੀਰ ਯੂਐਸਏ, ਕੁਲਜਿੰਦਰ ਯੂਐਸਏ, ਸਵਰਨ ਸਿੰਘ ਨੰਬਰਦਾਰ ਕਾਹਮਾ,ਤਰਨਦੀਪ ਮੰਨਾ, ਦਿਦਾਰ ਸਿੰਘ,ਰਾਮ ਲੁਭਾਇਆ ਸਰਪੰਚ, ਕੁਲਜੀਤ ਸਿੰਘ ਪੰਚ, ਰਣਦੀਪ ਸਿੰਘ ਪੰਚ, ਸੁਰਿੰਦਰ ਸਿੰਘ ਡੀਪੀਈ, ਰਾਮ ਲਾਲ ਯੂਐਸਏ, ਬਲਕਾਰ ਸਿੰਘ ਆਦਿ ਹਾਜ਼ਰ ਸਨ। 


Saturday, February 17, 2024

*ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਫਰੈਸ਼ਰ ਪਾਰਟੀ-2024*******ਮਿਸ ਫਰੈਸ਼ਰ ਬਲਵਿੰਦਰ ਕੌਰ ਅਤੇ ਮਿਸਟਰ ਫਰੈਸ਼ਰ ਅਰਮਾਨ ਸਿੰਘ ਚੁਣੇ ਗਏ*

ਨਰਸਿੰਗ ਢਾਹਾਂ ਕਲੇਰਾਂ ਵਿਖੇ ਫਰੈਸ਼ਰ ਪਾਰਟੀ 2024 ਵਿਚ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਯਾਦਗਾਰੀ ਤਸਵੀਰ

ਬੰਗਾ 17 ਫਰਵਰੀ (ਮਨਜਿੰਦਰ ਸਿੰਘ ) ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਜੀ.ਐਨ.ਐਮ. ਨਰਸਿੰਗ, ਬੀ.ਐਸ.ਸੀ. ਨਰਸਿੰਗ ਅਤੇ ਬੀ.ਐਸ.ਸੀ. ਪੋਸਟ ਬੇਸਿਕ ਨਰਸਿੰਗ ਕੋਰਸਾਂ ਵਿਚ ਦਾਖਲ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਸੀਨੀਅਰ ਨਰਸਿੰਗ ਵਿਦਿਆਰਥੀਆਂ ਅਤੇ ਕਾਲਜ ਵੱਲੋਂ ਫਰੈਸ਼ਰ ਪਾਰਟੀ-2024 ਦਾ ਆਯੋਜਿਨ ਕੀਤਾ ਗਿਆ । ਇਸ ਦੇ ਮੁੱਖ ਮਹਿਮਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਅਤੇ ਸ. ਜੋਗਿੰਦਰ ਸਿੰਘ ਸਾਧੜਾ ਸੀਨੀਅਰ ਮੀਤ ਪ੍ਰਧਾਨ ਸਨ । ਫਰੈਸ਼ਰ ਪਾਰਟੀ ਦਾ ਸ਼ੁਭ ਆਰੰਭ ਮਹਿਮਾਨਾਂ ਵੱਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਹੋਇਆ ।  ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਕਿਹਾ ਕਿ ਨਰਸਿੰਗ ਦਾ ਕਿੱਤਾ ਉਹ ਪ੍ਰੌਫੈਸ਼ਨਲ ਸਰਵਿਸ ਹੈ ਜਿਸ ਵਿਚ ਸੇਵਾ ਵੀ ਹੁੰਦੀ ਹੈ ਅਤੇ ਸਤਿਕਾਰ ਵਾਲਾ ਵਧੀਆ  ਰੁਜ਼ਗਾਰ ਵੀ ਬਣਦਾ ਹੈ । ਉਹਨਾਂ ਨੇ  ਵਿਦਿਆਰਥੀਆਂ ਨੂੰ ਪੂਰੇ ਅਨੁਸ਼ਾਸ਼ਨ ਨਾਲ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਨਰਸਿੰਗ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ ।    ਇਸ ਮੌਕੇ  ਪ੍ਰਿੰਸੀਪਲ ਡਾ ਸੁਰਿੰਦਰ ਜਸਪਾਲ ਨੇ  ਮਹਿਮਾਨਾਂ ਅਤੇ ਸਮੂਹ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਬਾਰੇ ਜਾਣਕਾਰੀ ਦਿੱਤੀ ।
ਫਰੈਸ਼ਰ ਪਾਰਟੀ 2024 ਵਿਚ  ਨਵੇਂ ਦਾਖਲ ਨਰਸਿੰਗ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਕੈਟ ਵਾਕ ਕੀਤੀ ਗਈ ਅਤੇ ਸਭਿਆਚਾਰਕ ਕੋਰੀਉਗਰਾਫੀ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ । ਵਿਦਿਆਰਥੀਆਂ ਦੇ ਲੋਕ ਨਾਚਾਂ ਭੰਗੜੇ ਅਤੇ ਗਿੱਧਾ ਦੀ ਪੇਸ਼ਕਾਰੀ ਨੇ ਸਰੋਤਿਆ ਦਾ ਮਨ ਮੋਹ ਲਿਆ । ਨਰਸਿੰਗ ਕਾਲਜ ਦੇ ਕੈਂਪਸ ਵਿਚ ਹੋਈ ਫਰੈਸ਼ਰ ਪਾਰਟੀ ਦੇ ਸਖਤ ਮੁਕਾਬਲੇ ਵਿਚੋਂ ਮਿਸ ਫਰੈਸ਼ਰ 2024 ਬਲਵਿੰਦਰ ਕੌਰ ਜੀ.ਐਨ.ਐਮ ਨਰਸਿੰਗ ਪਹਿਲਾ ਸਾਲ ਅਤੇ ਮਿਸਟਰ ਫਰੈਸ਼ਰ 2024 ਅਰਮਾਨ ਸਿੰਘ ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ ਨੂੰ  ਚੁਣਿਆ ਗਿਆ ।  ਲੜਕੀਆਂ ਵਿਚੋ ਫਸਟ ਰਨਰ ਅੱਪ ਗੁਰਸ਼ੀਲ ਕੌਰ ਜੀ.ਐਨ.ਐਮ. ਨਰਸਿੰਗ ਪਹਿਲਾ ਸਾਲ ਅਤੇ ਹਰਜੋਤ ਕੌਰ  ਜੀ.ਐਨ.ਐਮ. ਨਰਸਿੰਗ ਪਹਿਲਾ ਸਾਲ ਸੈਕਿੰਡ ਰਨਰ ਅੱਪ ਰਹੇ । ਜਦ ਕਿ ਲੜਕਿਆਂ ਵਿਚ ਫਸਟ ਰਨਰ ਅੱਪ ਪਰਨੀਤ ਸਿੰਘ  ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ ਅਤੇ ਸੈਕਿੰਡ ਰਨਰਅਪ  ਹਰਦੀਪ ਸੈਣੀ ਬੀ.ਐਸ. ਸੀ. ਨਰਸਿੰਗ ਪਹਿਲਾ ਸਾਲ ਰਹੇ । ਮਿਸ ਕੈਟ ਵਾਕ ਲਈ ਮਨਜੋਤ ਕਲੇਰ ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ, ਮਿਸ ਬਿਊਟੀਫੁਲ ਸਮਾਈਲ ਲਈ  ਲਵਲੀ  ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ  ਅਤੇ ਬੈਸਟ ਕਾਸਟਿਊਮ ਲਈ ਜੈਸਿਕਾ ਜੀ ਐਨ ਐਮ ਨਰਸਿੰਗ ਪਹਿਲਾ ਸਾਲ ਨੂੰ ਚੁਣਿਆ ਗਿਆ । ਇਸ ਮੌਕੇ ਹੋਏ ਵੱਖ ਵੱਖ ਮੁਕਾਬਲਿਆਂ ਲਈ ਜੱਜਾਂ ਦੀ ਅਹਿਮ ਜ਼ਿੰਮੇਦਾਰੀ  ਮੈਡਮ ਸੰਦੀਪ ਸੂਦਨ, ਮੈਡਮ ਸ਼ਿਵਾਨੀ ਭਰਦਵਾਜ ਅਤੇ ਮੈਡਮ ਰਾਜਵਿੰਦਰ ਕੌਰ ਨੇ ਬਾਖੂਬੀ ਨਿਭਾਈ।  ਮੁੱਖ ਮਹਿਮਾਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ ।  ਇਸ ਫਰੈਸ਼ਰ ਪਾਰਟੀ ਵਿਚ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਸ. ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ, ਸ. ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ,  ਸਮੂਹ ਨਰਸਿੰਗ ਅਧਿਆਪਕ ਤੇ ਵਿਦਿਆਰਥੀ ਵੀ ਹਾਜ਼ਰ ਸਨ ।
 

ਮਰਹੂਮ ਉਸਤਾਦ ਜੋਗਾ ਸਿੰਘ ਗਰਚਾ ਜੀ ਦੀ ਦੂਸਰੀ ਬਰਸੀ 19 ਫਰਵਰੀ ਨੂੰ :********The second death anniversary of late Ustad Joga Singh Garcha ji on February 19:

ਮਰਹੂਮ ਉਸਤਾਦ ਜੋਗਾ ਸਿੰਘ ਗਰਚਾ ਜੀ ਦੀ  ਤਸਵੀਰ

ਬੰਗਾ,17 ਫਰਵਰੀ(ਮਨਜਿੰਦਰ ਸਿੰਘ)
ਇਲਾਕੇ ਦੇ ਮਸ਼ਹੂਰ ਸੰਗੀਤਕ ਅਦਾਰੇ ਗਰਚਾ ਮਿਊਜ਼ਿਕ ਇੰਸਟੀਟਿਊਟ ਦੇ ਸੰਸਥਾਪਕ ਉਸਤਾਦ ਜੋਗਾ ਸਿੰਘ ਗਰਚਾ ਜੀ ਦੀ ਦੂਸਰੀ ਬਰਸੀ 19 ਫਰਵਰੀ ਦਿਨ ਸੋਮਵਾਰ  ਨੂੰ ਡਿਮਪੀ ਰੇਸਟੌਰੈਂਟ  ਬੰਗਾ ਵਿਖੇ ਮਨਾਈ ਜਾਵੇਗੀ,ਜਿਸ ਵਿੱਚ ਉਹਨਾਂ ਦੇ ਸਿਖਾਏ ਹੋਏ ਵਿਦਿਆਰਥੀ "ਮਹਿਫ਼ਿਲ-ਏ-ਸੰਗੀਤ' ਪ੍ਰੋਗਰਾਮ ਰਾਹੀਂ ਉਹਨਾਂ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁਲ ਭੇਟ ਕਰਨਗੇ,ਇਸ ਸਮਾਗਮ ਵਿੱਚ ਲੋਕ ਭਲਾਈ ਸੇਵਾ ਸੋਸਾਇਟੀ ਲੁਧਿਆਣਾ ਦੇ ਪ੍ਰਧਾਨ / ਸਰਪ੍ਰਸਤ ਕੁਲਵਿੰਦਰ ਸਿੰਘ ਭਾਰਟਾ ਜੀ ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਣਗੇ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਐਸ.ਐਚ.ਓ ਵਰਿੰਦਰ ਕੁਮਾਰ (ਈਸੜੂ,ਖੰਨਾ) ਕਰਨਗੇ,

(ਡਾਇਰੈਕਟਰ ਗਗਨਦੀਪ ਗਰਚਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ)

ਪ੍ਰੈਸ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਇੰਸਟੀਚਿਊਟ ਦੇ ਮੈਨੇਜਿੰਗ  ਮੈਨੇਜਿੰਗ ਡਾਇਰੈਕਟਰ ਗਗਨਦੀਪ ਗਰਚਾ ਨੇ ਆਖਿਆ ਕਿ ਇਸ ਮੌਕੇ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਪੰਜਾਬੀ ਲੋਕ ਗਾਇਕ ਪਾਲੀ ਦੇਤਵਾਲੀਆ ਜੀ ਨੂੰ "ਮਾਣ ਪੰਜਾਬ ਦਾ" ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਮਰਹੂਮ ਗਰਚਾ ਸਾਹਿਬ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਇਸ ਪ੍ਰੋਗਰਾਮ ਵਿੱਚ ਸੱਭਿਅਕ ਗਾਇਕੀ ਨੂੰ ਪ੍ਰਫੁਲਤ ਕਰਨ ਵਾਲੀਆਂ ਇਲਾਕੇ ਦੀਆਂ ਸੰਗੀਤਕ ਸਖ਼ਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ.

(MARHOOM SH JOGA SINGH GARCHA )

MANJINDER SINGH

BANGA 

The second birth anniversary of Ustada Joga Singh Garcha , the founder of Garch Music Institute, a famous musical institution of the area, will be celebrated on Monday, February 19 at Dimpy Restaurant Banga, where the students he taught will remember him through a "Mehfil-e-Sangeet" program.  In this event, the President / Patron of Public Welfare Society Ludhiana, Kulwinder Singh Bharata will be present as the chief guest and the program will be presided over by SHO Varinder Kumar , information with the press media.  While sharing, Institute's Managing Director Gagandeep Garcha said that on this occasion Punjabi folk singer Pali Detwalia, who is participating in the program, will be honored with "Maan Punjab da" award and keeping in mind the late Garcha Sahib's thought, civilized people will be honored in this program.  Special respect will be given to the musical personalities of the area who promote singing.


Thursday, February 15, 2024

ਠੇਕੇਦਾਰ ਬਲਬੀਰ ਸਿੰਘ ਦੇ ਜਾਣ ਨਾਲ ਬਹੁਜਨ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਪਿਆ ਘਾਟਾ - ਸ਼੍ਰੀਮਤੀ ਮਹਿਮੀ

ਠੇਕੇਦਾਰ ਬਲਬੀਰ ਸਿੰਘ ਦੀ  ਤਸਵੀਰ 

ਬੰਗਾ,15 ਫਰਵਰੀ (ਮਨਜਿੰਦਰ ਸਿੰਘ) 
ਬਸਪਾ ਸ਼ਹਿਰੀ ਬੰਗਾ ਦੇ ਜਨਰਲ ਸਕੱਤਰ ਅਤੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਗਾ ਦੇ ਜਨਰਲ ਸਕੱਤਰ ਠੇਕੇਦਾਰ ਬਲਬੀਰ ਸਿੰਘ ਜੀ ਆਪਣੇ ਪਰਿਵਾਰ ਨੂੰ ਅਤੇ ਬਹੁਜਨ ਸਮਾਜ ਨੂੰ ਛੱਡ ਕੇ ਸਾਡੇ ਤੋਂ ਵਿਛੜ ਗਏ ਹਨ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਵੀਨ ਬੰਗਾ ਆਗੂ ਬਸਪਾ ਅਤੇ ਮੈਡਮ  ਅਰਵਿੰਦਰ ਮਹਿਮੀ ਨੇ ਕਿਹਾ ਕਿ ਠੇਕੇਦਾਰ ਜੀ ਦੇ ਜਾਣ ਨਾਲ ਪਰਿਵਾਰ, ਸਮਾਜ ਅਤੇ ਬਹੁਜਨ ਪਾਰਟੀ ਨੂੰ ਨਾ ਪੂਰਾ ਹੋਣਾ ਵਾਲਾ ਨੁਕਸਾਨ ਹੋਇਆ ਹੈ| ਮੈਡਮ ਮਹਿਮੀ ਨੇ ਦੱਸਿਆ ਕਿ ਉਨ੍ਹਾਂ ਦੀ ਅੰਤਿਮ ਅਰਦਾਸ 21 ਫਰਵਰੀ ਨੂੰ ਕੀਤੀ ਜਾਵੇਗੀ  ਠੇਕੇਦਾਰ ਬਲਬੀਰ ਸਿੰਘ ਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ  ਪ੍ਰਦੀਪ ਜੱਸੀ, ਪਰਮਜੀਤ ਮਹਿਰਮ , ਜ਼ੋਰਾਵਰ ਬੋਧੀ, ਕੁਲਦੀਪ ਬਹਿਰਾਮ, ਮਨੋਹਰ ਬਹਿਰਾਮ, ਵਿਪਨ ਬਲਵੀਰ ਰਾਏ,, ਜਸਪਾਲ ਲਧਾਣਾ ਉੱਚਾ, ਬਾਬਾ ਤਿਲਕ ਰਾਜ, ਵਿਜੇ ਮਜਾਰੀ, ਪ੍ਰਕਾਸ਼ ਚੰਦ ਪ੍ਰਧਾਨ ਬਸਪਾ ਸ਼ਹਿਰੀ ਅਤੇ ਰਵਿੰਦਰ ਕੌਰ ਮਹਿੰਮੀ ਪਹੁੰਚੇ । ਅੱਜ ਸੰਸਕਾਰ ਮੌਕੇ ਮਨਜੀਤ ਸਿੰਘ ਸੋਨੂੰ ਜੀ ਨੇ ਚਿੱਖਾ ਨੂੰ ਅਗਨੀ ਭੇਟ ਕੀਤੀ।

Wednesday, February 14, 2024

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+1 ਦੇ ਵਿਦਿਆਰਥੀਆਂ ਵੱਲੋਂ 10+2 ਜਮਾਤ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਪਾਰਟੀ******ਮੁੱਖ ਮਹਿਮਾਨ ਡੀ ਐਸ ਪੀ ਦਲਜੀਤ ਸਿੰਘ ਖੱਖ ਨੇ ਵਿਦਿਆਰਥੀਆਂ ਨੂੰ ਉਹਨਾਂ ਸੁਨਿਹਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਹੋਈ ਨਿੱਘੀ ਵਿਦਾਇਗੀ ਪਾਰਟੀ ਦੀਆਂ ਝਲਕੀਆਂ

ਬੰਗਾ  14  ਫਰਵਰੀ (ਮਨਜਿੰਦਰ ਸਿੰਘ) ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਅੱਜ 10+1 ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰ 10+2 ਦੇ ਜਮਾਤ ਦੇ ਵਿਦਿਆਰਥੀਆਂ ਲਈ ਨਿੱਘੀ ਵਿਦਾਇਗੀ ਪਾਰਟੀ ਦਾ ਆਯੋਜਿਨ ਕੀਤਾ ਗਿਆ। ਇਸ ਦੇ ਮੁੱਖ ਮਹਿਮਾਨ ਸ. ਦਲਜੀਤ ਸਿੰਘ ਜੀ ਖੱਖ ਡੀ ਐਸ ਪੀ ਸਬ ਡਿਵੀਜ਼ਨ ਬੰਗਾ ਸਨ ਡੀ ਐਸ ਪੀ ਦਲਜੀਤ ਸਿੰਘ ਖੱਖ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਿੱਖਿਆ ਨਾਲ ਜੁੜੇ ਅਗਾਂਹ ਵਧੂ ਸੋਚ ਵਾਲੇ ਨੁਕਤੇ ਸਾਂਝੇ ਕੀਤੇ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਾਜ ਵਿਚ ਵੱਧ ਰਹੀਆਂ ਬੁਰਾਈਆਂ, ਨਸ਼ਿਆਂ ਪ੍ਰਤੀ ਸੁਚੇਤ ਕੀਤਾ ਅਤੇ ਸਕੂਲ ਤੋਂ ਵਿਦਾ ਹੋ ਰਹੇ  ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦਿੰਦੇ ਉਹਨਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ ।  ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਨੂੰ ਪੜ੍ਹਾਈ ਦੀ ਮਹਾਨਤਾ ਬਾਰੇ ਜਾਣੂੰ ਕਰਵਾਇਆ । ਉਹਨਾਂ ਕਿਹਾ ਕਿ ਨੇ ਕਿਹਾ ਕਿ ਅੱਜ ਪੜ੍ਹੇ ਲਿਖੇ ਇਨਸਾਨ ਹੀ ਸਮਾਜ ਵਿਚ ਆਪਣਾ ਵਧੀਆ ਮੁਕਾਮ ਹਾਸਲ ਕਰ ਸਕਦੇ ਹਨ । ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਨੇ ਵਿਦਿਆਰਥੀਆਂ ਨੂੰ  ਆਪਣੇ ਮਾਪਿਆਂ, ਅਧਿਆਪਕਾਂ ਅਤੇ ਆਪਣੇ ਸਕੂਲ ਅਤੇ ਆਪਣੇ ਮਾਣ ਸਨਮਾਨ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ ਤਾਂ ਕਿ ਉਹ ਸਮਾਜ ਦੇ ਵਧੀਆ ਨਾਗਰਿਕ ਬਣ ਸਕਣ । ਇਸ ਤੋਂ ਪਹਿਲਾਂ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਨੇ  ਮੁੱਖ ਮਹਿਮਾਨ ਸ.  ਦਲਜੀਤ ਸਿੰਘ ਜੀ ਖੱਖ ਡੀ ਐਸ ਪੀ ਬੰਗਾ ਦਾ ਸਕੂਲ ਵਿਚ ਪੁੱਜਣ ਤੇ ਨਿੱਘਾ ਸਵਾਗਤ ਕਰਦੇ ਹੋਏ, ਉਹਨਾਂ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਸਮੂਹ ਸਰੋਤਿਆਂ ਨੂੰ ਜਾਣੂੰ ਕਰਵਾਇਆ  । ਪ੍ਰਿੰਸੀਪਲ ਵਨੀਤਾ ਚੋਟ ਨੇ ਵਿਦਾਇਗੀ ਸਮਾਰੋਹ ਵਿਚ ਸ਼ਾਮਿਲ ਸ਼ਖਸ਼ੀਅਤਾਂ ਦਾ ਧੰਨਵਾਦ ਕਰਦੇ ਕਿਹਾ ਕਿ  ਵਿਦਿਆਰਥੀਆਂ ਦੀ ਸਫਲਤਾ ਨਾਲ ਹੀ ਅਧਿਆਪਕ ਨੂੰ ਸੱਚੀ ਖੁਸ਼ੀ ਮਿਲਦੀ ਹੈ ।
ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੋਏ ਵਿਦਾਇਗੀ ਸਮਾਰੋਹ ਵਿਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ  ਪ੍ਰੋਗਰਾਮ ਪੇਸ਼ ਕੀਤਾ। ਜਿਸ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਹੋਈ । ਉਪੰਰਤ ਗਿੱਧਾ, ਭੰਗੜਾ, ਸੋਲੋ ਡਾਂਸ, ਲੋਕ ਗੀਤ ਆਦਿ ਪੇਸ਼  ਕਰਕੇ ਸਭ ਦਾ ਮਨ ਮੋਹ ਲਿਆ । ਵਿਦਾਇਗੀ ਸਮਾਰੋਹ ਵਿੱਚ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ, ਸ. ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ  ਸ. ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ,  ਪ੍ਰਿੰਸੀਪਲ ਸ੍ਰੀਮਤੀ ਵਨੀਤਾ ਚੋਟ, ਸ੍ਰੀ ਲਾਲ ਚੰਦ ਵਾਈਸ ਪ੍ਰਿੰਸੀਪਲ, ਸ੍ਰੀਮਤੀ ਰਵਿੰਦਰ ਕੌਰ ਵਾਈਸ ਪ੍ਰਿੰਸੀਪਲ, ਸ੍ਰੀ ਰਮਨ ਕੁਮਾਰ, ਮੈਡਮ ਅਮਰਜੀਤ ਕੌਰ, ਮੈਡਮ ਪਰਮਜੀਤ ਕੌਰ, ਸਮੂਹ ਅਧਿਆਪਕ, ਦਫਤਰੀ ਸਟਾਫ, ਸਮੂਹ  ਵਿਦਿਆਰਥੀ ਵੀ ਹਾਜ਼ਰ ਸਨ । ਇਸ ਮੌਕੇ ਵਿਦਾ ਹੋ ਰਹੇ 10+2 ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ,  ਸਕੂਲ ਨੂੰ ਦਸ ਹੋਟ ਕੇਸ, ਇੱਕ ਮਿਊਜਿਕ ਸਿਸਟਮ ਵੀ ਭੇਟ ਕੀਤਾ। 

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪਿੰਡ ਮਾਹਿਲ ਗਹਿਲਾਂ ਵਿਖੇ ਲਗਾਏ 19ਵੇਂ ਮੁਫ਼ਤ ਅੱਖਾਂ ਦੇ ਅਤੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਦਾ 250 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਪਿੰਡ ਮਾਹਿਲ ਗਾਹਿਲਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਲੱਗੇ 19ਵੇਂ ਮੁਫ਼ਤ ਅੱਖਾਂ ਦਾ ਅਤੇ ਮੈਡੀਕਲ ਚੈੱਕਅੱਪ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਸ. ਹਰਦੇਵ ਸਿੰਘ ਕਾਹਮਾ ਸਾਬਕਾ ਪ੍ਰਧਾਨ, ਨਾਲ ਹਨ  ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਪਤਵੰਤੇ ਸੱਜਣ ਤੇ ਡਾਕਟਰ ਸਾਹਿਬਾਨ

ਬੰਗਾ : 14 ਫਰਵਰੀ : (ਮਨਜਿੰਦਰ ਸਿੰਘ )  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸੀਨੀਅਰ ਟਰੱਸਟ ਮੈਂਬਰ ਅਤੇ ਰਾਮ ਲੀਲਾ ਵੈੱਲਫੇਅਰ ਕਮੇਟੀ ਪਿੰਡ ਮਾਹਿਲ ਗਾਹਿਲਾਂ ਦੇ ਚੇਅਰਮੈਨ ਦਰਸ਼ਨ ਸਿੰਘ ਮਾਹਿਲ ਵੱਲੋਂ ਸਮੂਹ ਮਾਹਿਲ ਪਰਿਵਾਰ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਸਾਲਾਨਾ 19ਵਾਂ ਮੁਫ਼ਤ ਅੱਖਾਂ ਦਾ ਅਤੇ  ਮੁਫਤ ਮੈਡੀਕਲ ਚੈੱਕਅੱਪ ਕੈਂਪ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮਾਹਿਲ ਗਹਿਲਾਂ ਵਿਖੇ ਲਗਾਇਆ ਗਿਆ। ਇਸ 19ਵੇਂ ਮੁਫ਼ਤ ਅੱਖਾਂ ਦੇ ਅਤੇ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ  ਮੁੱਖ ਮਹਿਮਾਨ ਸ. ਹਰਦੇਵ ਸਿੰਘ ਕਾਹਮਾ ਸਾਬਕਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਇਸ ਮੌਕੇ ਦਾ ਸਹਿਯੋਗ  ਸ ਕੁਲਵਿੰਦਰ ਸਿੰਘ ਢਾਹਾਂ ਮੌਜੂਦਾ ਪ੍ਰਧਾਨ, ਸ. ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ, ਸ. ਸੀਤਲ ਸਿੰਘ ਸਿੱਧੂ ਸੀਨੀਅਰ ਟਰੱਸਟ ਮੈਂਬਰ,  ਸ. ਦਰਸ਼ਨ ਸਿੰਘ ਮਾਹਿਲ ਸੀਨੀਅਰ ਟਰੱਸਟ ਮੈਂਬਰ ਅਤੇ ਹੋਰ ਪਤਵੰਤੇ ਸੱਜਣਾਂ ਨੇ ਦਿੱਤਾ। ਇਸ ਕੈਂਪ ਵਿਚ 250 ਤੋਂ ਵੱਧ ਲੋੜਵੰਦ ਮਰੀਜ਼ਾਂ ਨੇ ਚੈਕਅੱਪ ਕਰਵਾਕੇ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ । 
       ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ  ਸ. ਦਰਸ਼ਨ ਸਿੰਘ ਮਾਹਿਲ ਸੀਨੀਅਰ ਟਰੱਸਟ ਮੈਂਬਰ ਅਤੇ ਸਮੂਹ ਮਾਹਿਲ ਪਰਿਵਾਰ ਦਾ ਲਗਾਤਾਰ ਪਿਛਲੇ  19 ਸਾਲਾਂ ਤੋਂ ਫਰੀ ਅੱਖਾਂ ਦਾ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਉਣ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ। ਸ. ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਨੇ ਦੱਸਿਆ ਕਿ ਸਮੂਹ ਮਾਹਿਲ ਪਰਿਵਾਰ ਕੈਨੇਡਾ, ਯੂ.ਐਸ.ਏ ਅਤੇ ਯੂ.ਕੇ. ਦੇ ਸਹਿਯੋਗ ਨਾਲ ਇਹ 19ਵਾਂ ਮੁਫ਼ਤ ਅੱਖਾਂ ਦਾ ਅਤੇ ਮੈਡੀਕਲ ਚੈੱਕਅੱਪ ਕੈਂਪ ਲਾਇਆ ਗਿਆ ਹੈ । ਉਹਨਾਂ ਕਿਹਾ ਕਿ ਸਮੂਹ ਮਾਹਿਲ ਪਰਿਵਾਰ ਵੱਲੋਂ ਲੋੜਵੰਦਾਂ ਦੀ ਸੇਵਾ ਲਈ ਫਰੀ ਕੈਂਪਾਂ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ ਤਾਂ ਜੋ ਇਲਾਕੇ ਦੇ ਲੋੜਵੰਦ ਮਰੀਜ਼ ਨੂੰ ਮੁਫਤ ਮੈਡੀਕਲ ਸੇਵਾ ਪ੍ਰਦਾਨ ਕੀਤੀ ਜਾ ਸਕੇ।  ਪਿੰਡ ਮਾਹਿਲ ਗਹਿਲਾਂ ਵਿਖੇ ਲੱਗੇ 19ਵੇਂ ਮੁਫ਼ਤ ਅੱਖਾਂ ਦੇ ਅਤੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਵਿਚ ਡਾ. ਕੁਲਦੀਪ ਸਿੰਘ ਮੈਡੀਕਲ ਅਫਸਰ ਦੀ ਅਗਵਾਈ ਵਿੱਚ ਡਾ ਨਵਦੀਪ ਕੌਰ ਅਤੇ ਉਪਟੋਮੀਟਰਸ ਦਲਜੀਤ ਕੌਰ  ਨੇ ਕੈਂਪ ਵਿਚ ਆਏ 250 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ। ਮਰੀਜ਼ਾਂ ਦੇ ਜ਼ਰੂਰੀ ਟੈਸਟ ਵੀ ਹਸਪਤਾਲ ਦੇ ਲੈਬ ਕਰਮਚਾਰੀਆਂ ਵੱਲੋਂ ਕੀਤੇ ਗਏ। ਕੈਂਪ ਵਿਚ ਜਾਂਚ ਕਰਵਾਉਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਪਤਵੰਤੇ ਸੱਜਣਾਂ ਅਤੇ ਸਮੂਹ ਕੈਂਪ ਟੀਮ ਦਾ ਸਨਮਾਨ ਵੀ ਕੀਤਾ ਗਿਆ।    
         ਵਰਣਨਯੋਗ ਹੈ ਕਿ ਸਲਾਨਾ ਫਰੀ ਕੈਂਪਾਂ ਦੀ ਨਿਰਤੰਰ ਸੇਵਾ ਲਈ ਸ. ਦਰਸ਼ਨ ਸਿੰਘ ਮਾਹਿਲ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਮਾਹਿਲ, ਸ. ਸ਼ਮਸ਼ੇਰ ਸਿੰਘ ਮਾਹਿਲ ਅਤੇ ਦਲਜੀਤ ਕੌਰ ਮਾਹਿਲ ਕੈਨੇਡਾ,  ਸ. ਬਲਜਿੰਦਰ ਸਿੰਘ ਮਾਹਿਲ ਅਤੇ ਹਰਜੀਤ ਕੌਰ ਮਾਹਿਲ ਕੈਨੇਡਾ, ਬੀਬੀ ਦਰਸ਼ਨ ਕੌਰ ਪੁਰੇਵਾਲ ਯੂ.ਕੇ. ਅਤੇ ਅਵਤਾਰ ਸਿੰਘ ਪੁਰੇਵਾਲ ਯੂ ਕੇ,  ਬੀਬੀ ਰਸ਼ਪਾਲ ਕੌਰ ਸੰਧੂ ਕੈਨੇਡਾ ਪਤਨੀ ਲੇਟ ਹਰਜੀਤ ਸਿੰਘ ਸੰਧੂ ਕੈਨੇਡਾ,  ਨਰਿੰਦਰ ਕੌਰ ਤੱਖਰ ਅਤੇ ਬਲਹਾਰ ਸਿੰਘ ਤੱਖਰ ਕੈਨੇਡਾ, ਮਨਪ੍ਰੀਤ ਕੌਰ ਉੱਪਲ ਅਤੇ ਰਣਵੀਰ ਸਿੰਘ ਉੱਪਲ ਕੈਨੇਡਾ, ਜਸਪ੍ਰੀਤ ਕੌਰ ਗਿੱਲ ਕੈਨੇਡਾ ਅਤੇ ਇੰਦਰਪਾਲ ਗਿੱਲ ਕੈਨੇਡਾ,  ਅਮਨਦੀਪ ਕੌਰ ਧਾਲੀਵਾਲ ਅਤੇ ਗੌਰਵਜੀਤ ਧਾਲੀਵਾਲ ਕੈਨੇਡਾ, ਅਮਰਜੀਤ ਕੌਰ ਤੇ ਗੁਰਜੀਤ ਸਿੰਘ ਬਰਾੜ ਕੈਨੇਡਾ, ਗੁਰਿੰਦਰ ਕੌਰ ਮਾਹਿਲ ਤੇ ਸ਼ਰਨਜੀਤ ਸਿੰਘ ਮਾਹਿਲ ਯੂ ਐਸ ਏ, ਚਾਚੀ ਜੀ ਰਛਪਾਲ ਕੌਰ ਮਾਹਿਲ ਤੇ ਚਾਚਾ ਜੀ ਸ. ਅਵਤਾਰ ਸਿੰਘ ਮਾਹਿਲ ਯੂ.ਐਸ.ਏ, ਚਾਚੀ ਜੀ ਸੁਰਜੀਤ ਕੌਰ ਮਾਹਿਲ  ਤੇ ਚਾਚਾ ਜੀ ਸ. ਰਘਬੀਰ ਸਿੰਘ ਮਾਹਿਲ ਕੈਨੇਡਾ,  ਚਾਚੀ ਜੀ ਸਰਬਜੀਤ ਕੌਰ  ਤੇ ਚਾਚਾ ਜੀ ਸ. ਜਸਵੀਰ ਸਿੰਘ ਮਾਹਿਲ ਪਿੰਡ ਮਾਹਿਲ ਗਹਿਲਾਂ ਅਤੇ ਸਮੂਹ ਆਰ-ਪਰਿਵਾਰ  ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ ।
         ਪਿੰਡ ਮਾਹਿਲ ਗਹਿਲਾਂ ਵਿਖੇ ਲੱਗੇ ਅੱਜ ਦੇ ਕੈਂਪ ਵਿਚ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਮੁੱਖ ਮਹਿਮਾਨ ਸ ਹਰਦੇਵ ਸਿੰਘ ਕਾਹਮਾ ਸਾਬਕਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ, ਸ ਸੀਤਲ ਸਿੰਘ ਸਿੱਧੂ ਸੀਨੀਅਰ ਟਰੱਸਟ ਮੈਬਰ, ਸ. ਦਰਸ਼ਨ ਸਿੰਘ ਮਾਹਿਲ ਸੀਨੀਅਰ ਟਰੱਸਟ ਮੈਂਬਰ, ਪ੍ਰਿੰਸੀਪਲ ਹਰਜੀਤ ਸਿੰਘ ਮਾਹਿਲ, ਸਰਪੰਚ ਚਰਨਜੀਤ ਪਾਲ ਪਿੰਡ ਮਾਹਿਲ ਗਹਿਲਾਂ,  ਸ੍ਰੀ ਢੇਰੂ ਰਾਮ ਦਰਦੀ, ਸ ਜਸਵੀਰ ਸਿੰਘ ਰਾਣਾ, ਸ ਬਲਦੇਵ ਸਿੰਘ ਮਾਹਿਲ, ਸ. ਨਿਰਮਲ ਸਿੰਘ ਬੰਗਾ, ਹੈੱਡ ਮਾਸਟਰ ਬਲਵੀਰ ਸਿੰਘ, ਸ. ਸੁਰਜੀਤ ਸਿੰਘ ਜਗਤਪੁਰ, ਸਮੂਹ ਮਾਹਿਲ ਪਰਿਵਾਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।  ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਹਰਜੀਤ ਸਿੰਘ ਮਾਹਿਲ ਨੇ ਬਾਖੂਬੀ ਨਿਭਾਈ।
 

Tuesday, February 13, 2024

ਪਿੰਡ ਖਾਨਖਾਨਾ ਦੀ ਝਗੜੇ ਵਾਲੀ ਜਮੀਨ ਅਤੇ ਇਮਾਰਤ ਦਾ ਮਾਮਲਾ ਫਿਰ ਗਰਮਾਇਆ :

ਐਨ ਆਰ ਆਈ ਬਲਕਾਰ ਸਿੰਘ ਉਰਫ ਕਰਤਾਰ ਸਿੰਘ ਡੈਨਮਾਰਕ ਵਾਲੇ 

ਬੰਗਾ 13 ਫਰਵਰੀ(ਪ ਪ ) ਪਿੰਡ ਖਾਨਖਾਨਾ ਦੀ ਪੰਚਾਇਤੀ ਰਕਬੇ ਦੀ ਜਮੀਨ ਜਿਸ ਤੇ ਅਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ,ਜਸਵੀਰ ਸਿੰਘ ਪੁੱਤਰ ਕੇਵਲ ਸਿੰਘ ਨਵਰੀਤ ਸਿੰਘ ਪੁੱਤਰ ਬਲਦੇਵ ਸਿੰਘ ਸਾਰੇ ਵਾਸੀ ਮਹਿਰਮਪੁਰ ਬਲਾਕ ਬੰਗਾ ਵਲੋਂ ਧਾਰਮਿਕ ਜਗ੍ਹਾ ਬਾਬਾ ਬਾਜਾ ਦੀ ਮੱਟੀ ਬਣਾਕੇ ਕਬਜਾ ਕੀਤਾ ਗਿਆ ਸੀ | ਇਸ ਜਗ੍ਹਾ ਅਤੇ ਇਮਾਰਤ ਨੂੰ ਐਨ ਆਰ ਆਈ ਬਲਕਾਰ ਸਿੰਘ ਉਰਫ ਕਰਤਾਰ ਸਿੰਘ  ਵਾਸੀ ਮਹਿਰਮਪੁਰ ਅਤੇ ਹੋਰਨਾਂ ਵਲੋਂ ਡੀ ਸੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਸਕਾਇਤ ਕਰਨ ਅਤੇ ਵਿਸ਼ੇਸ ਉਪਰਾਲੇ ਕਰਨ ਉਪਰੰਤ ਖਾਨਖਾਨਾ ਦੀ ਪੰਚਾਇਤ ਦੇ ਹਵਾਲੇ ਕਰ ਦਿੱਤਾ ਗਿਆ ਸੀ |ਇਸ ਬਾਰੇ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਉਰਫ ਕਰਤਾਰ ਸਿੰਘ ਨੇ ਦੱਸਿਆ ਕਿ ਵਿਰੋਧੀ ਧਿਰ ਪਿੱਛਲੇ ਦਿਨੀ ਜਦੋ ਐਨ ਆਰ ਆਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਵਾਂਸ਼ਹਿਰ ਆਏ ਸਨ ਨੂੰ ਜਸਵੀਰ ਸਿੰਘ ਦੀ ਮਾਤਾ ਗੁਰਬਖਸ਼ ਕੌਰ ਅਤੇ ਰਾਜਵਿੰਦਰ ਕੌਰ ਵਲੋਂ ਜਮੀਨ ਵਾਪਸ ਲੈਣ ਲਈ ਅਰਜੀ ਦਿਤੀ ਹੈ| ਕਰਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਮੁੱਖ ਮੰਤਰੀ ਪੰਜਾਬ, ਕਮਿਸ਼ਨਰ, ਡੀ ਸੀ ਸਾਹਿਬ, ਡੀ ਡੀ ਪੀ ਓ ਅਤੇ ਹੋਰ ਸਬੰਦਤ  ਅਧਿਕਾਰੀਆਂ ਨੂੰ ਅਰਜੀ ਲਿਖ ਕੇ ਬੇਨਤੀ ਕੀਤੀ ਹੈ ਕਿ ਰਾਜਵਿੰਦਰ ਕੌਰ ਅਤੇ ਗੁਰਬਖਸ਼ ਕੌਰ ਧਿਰ ਨੂੰ ਇਸ ਜਮੀਨ ਅਤੇ ਬਿਲਡਿੰਗ ਤੇ ਨਜਾਇਜ ਕਾਬਜ ਨਾ ਹੋਣ ਦਿਤਾ ਜਾਵੇ ਇਹ ਜਮੀਨ ਐਸ ਸੀ ਭਾਈਚਾਰੇ ਦੀ ਹੈ ਜਿਸ ਤੇ ਹੋਰ ਕਿਸੇ ਧਿਰ ਦਾ ਕੋਈ ਹੱਕ ਨਹੀਂ ਹੈ ਅਤੇ ਨਾ ਇਸ ਨੂੰ ਕੋਈ ਖਰੀਦ ਸਕਦਾ ਹੈ | ਉਨ੍ਹਾਂ ਕਿਹਾ ਕਿ ਜੇ ਇਹ ਜਮੀਨ ਕਿਸੇ ਗ਼ਲਤ ਧਿਰ ਨੂੰ ਦਿਤੀ ਗਈ ਤਾ ਉਹ ਹਰ ਤਰ੍ਹਾਂ ਦਾ ਸੰਗਰਸ਼ ਕਰਨ ਲਈ ਮਜਬੂਰ ਹੋਣਗੇ ਅਤੇ ਐਸ ਸੀ ਭਾਈਚਾਰੇ ਨਾਲ ਧੱਕਾ ਨਹੀਂ ਹੋਣ ਦੇਣਗੇ | ਇਸ ਬਾਰੇ ਜਦੋ ਮਹਿਰਮਪੁਰ ਦੇ ਸਰਪੰਚ ਸਾਹਿਬਾ ਨਾਲ ਗੱਲ ਕੀਤੀ ਗਈ ਉਨ੍ਹਾਂ ਕਿਹਾ ਕਿ ਇਸ ਜਮੀਨ ਤੇ ਸਿਰਫ ਖਾਨਖਾਨਾ ਦੀ ਪੰਚਾਇਤ ਦਾ ਹੱਕ ਹੈ, ਡੀ ਸੀ ਸਾਹਿਬ ਐਸ ਬੀ ਐਸ ਨਗਰ ਨੇ 16 ਫਰਵਰੀ ਨੂੰ ਮੌਕੇ ਤੇ ਪਹੁੰਚਣ ਲਈ ਕਿਹਾ ਹੈ | ਇਸ ਮਾਮਲੇ ਬਾਰੇ ਜੋਗੀ ਨਿਮਾਣਾ ਪ੍ਰਧਾਨ ਭਾਜਪਾ ਐਸ ਸੀ ਮੋਰਚਾ ਜਿਲਾ ਐਸ ਬੀ ਐਸ ਨਗਰ ਨੇ ਕਿਹਾ ਕਿ ਐਸ ਸੀ ਭਾਈਚਾਰੇ ਦੀ ਜਮੀਨ ਤੇ ਕਿਸੇ ਨੂੰ ਕਾਬਜ ਨਹੀਂ ਹੋਣ ਦਿਤਾ ਜਾਵੇਗਾ |

नवनियुक्त जिला अध्यक्ष जोगी निमाणा (एससी मोर्चा) ने राजविंदर लक्की का धन्यवाद किया:

 बंगा 13 फरवरी (मनजिंदर सिंह) जोग राज जोगी निमाणा को पिछले दिन भारतीय जनता पार्टी के पंजाब हाईकमान के निर्देशानुसार जिला एसबीएस नगर अध्यक्ष एडवोकेट राजविंदर सिंह लक्की ने जिला अध्यक्ष (एससी मोर्चा) नियुक्त किया। जोगी आज उचेचे तोर पर राजविंदर लक्की को धन्यवाद देने के लिए उनके घर पहुंचे। इस मौके पर उन्होंने लक्की को फूलो का एक बुका भेंट किया। इस मौके पर दोनों नेताओं ने आगामी लोकसभा चुनावों में श्री आनंदपुर साहिब निर्वाचन क्षेत्र से पार्टी उम्मीदवार की जीत पर चर्चा की|  जोगी निमाणा ने जिला अध्यक्ष को विश्वास दिलाते हुए कहा कि वे दी गई जिम्मेदारी को मेहनत और लगन से निभाएंगे।

Saturday, February 10, 2024

ਜੋਗ ਰਾਜ ਜੋਗੀ ਨਿਮਾਣਾ ਭਾਜਪਾ ਜਿਲ੍ਹਾ ਪ੍ਰਧਾਨ (ਐਸ ਸੀ ਮੋਰਚਾ )ਨਿਯੁਕਤ :

ਬੰਗਾ, 10ਫਰਵਰੀ (ਮਨਜਿੰਦਰ ਸਿੰਘ ) ਜਿਲ੍ਹਾ ਪ੍ਰਧਾਨ ਭਾਜਪਾ ਐਸ ਬੀ ਐਸ ਨਗਰ  ਐਡ: ਰਾਜਵਿੰਦਰ ਸਿੰਘ ਲੱਕੀ ਵਲੋਂ ਸੂਬਾ ਪ੍ਰਧਾਨ ਸੁਨੀਲ ਝਾਖੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਦੇ ਵੱਖ ਵੱਖ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ|ਜਿਸ ਅਨੁਸਾਰ ਬੰਗਾ ਹਲਕੇ ਦੇ ਸੀਨੀਅਰ ਆਗੂ ਜੋਗ ਰਾਜ ਜੋਗੀ ਨਿਮਾਣਾ ਜਿਨ੍ਹਾਂ ਨੂੰ ਪਿਛਲੇ ਦਿਨੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ  ਪਿੰਡ ਪਿੰਡ ਪ੍ਰਚਾਰ ਲਈ ਜਿਲ੍ਹਾ ਕੋਡੀਨੇਟਰ ਨਿਯੁਕਤ ਕੀਤਾ ਗਿਆ ਸੀ ਨੂੰ ਵੱਡੀ ਹੋਰ ਜਿੰਮੇਵਾਰੀ ਦੇਂਦੇ ਹੋਏ ਜਿਲੇ ਦਾ ਐਸ ਸੀ ਮੋਰਚੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ|ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਜਿਲ੍ਹਾ ਪ੍ਰਧਾਨ ਲੱਕੀ ਦਾ ਧੰਨਵਾਦ ਕਰਦਿਆਂ ਜੋਗੀ ਨਿਮਾਣਾ ਨੇ ਕਿਹਾ ਕਿ ਦਿਤੀ ਗਈ ਜਿੰਮੇਵਾਰੀ ਉਹ ਮਿਹਨਤ ਨਾਲ ਨਿਭਾਉਣਗੇ ਅਤੇ ਪਾਰਟੀ ਉਮੀਦਵਾਰ ਦੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਇਕ ਕਰਦੇ ਹੋਏ ਉਪਰਾਲੇ ਕਰਨਗੇ|ਇਥੇ ਵਰਨਣ ਯੋਗ ਹੈ ਜੋਗੀ ਦੇ ਪਿਤਾ ਸਵ ਪਾਖਰ ਸਿੰਘ ਨਿਮਾਣਾ ਸੀਨੀਅਰ ਆਗੂ ਸਨ ਅਤੇ  ਪੰਜਾਬ ਸਰਕਾਰ ਦੇ ਪੰਜਾਬ ਐਗਰੋ ਇੰਡਸਟਰੀ ਦੇ ਚੇਅਰਮੈਨ ਰਹੇ ਸਨ  |

ਸੀਨੀਅਰ ਐਡਵੋਕੇਟ ਵਿਸ਼ਾਲ ਸ਼ਰਮਾ ਭਾਜਪਾ ਦੇ ਜਿਲ੍ਹਾ ਜਰਨਲ ਸਕੱਤਰ ਨਿਯੁਕਤ :

ਐਡਵੋਕੇਟ ਵਿਸ਼ਾਲ ਸ਼ਰਮਾ ਨਵਨਿਯੁਕਤ ਭਾਜਪਾ  ਜਿਲ੍ਹਾ ਐਸ ਬੀ ਐਸ ਨਗਰ ਜਿਲ੍ਹਾ ਜਰਨਲ ਸਕੱਤਰ 

ਨਵਾਂਸ਼ਹਿਰ, 10ਫਰਵਰੀ (ਮਨਜਿੰਦਰ ਸਿੰਘ ) ਜਿਲ੍ਹਾ ਪ੍ਰਧਾਨ ਭਾਜਪਾ ਐਸ ਬੀ ਐਸ ਨਗਰ  ਐਡ: ਰਾਜਵਿੰਦਰ ਸਿੰਘ ਲੱਕੀ ਵਲੋਂ ਸੂਬਾ ਪ੍ਰਧਾਨ ਸੁਨੀਲ ਝਾਖੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਦੇ ਵੱਖ ਵੱਖ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ|ਜਿਸ ਅਨੁਸਾਰ ਨਵਾਂਸ਼ਹਿਰ ਦੇ ਸੀਨੀਅਰ ਆਗੂ ਅਤੇ ਉਗੇ ਸਮਾਜਸੇਵਕ ਐਡਵੋਕੇਟ ਵਿਸ਼ਾਲ ਸ਼ਰਮਾ ਨੂੰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜਰਨਲ ਸਕੱਤਰ  ਨਿਯੁਕਤ ਕੀਤਾ ਗਿਆ ਹੈ|ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਜਿਲ੍ਹਾ ਪ੍ਰਧਾਨ ਲੱਕੀ ਦਾ ਧੰਨਵਾਦ ਕਰਦਿਆਂ ਐਡਵੋਕੇਟ ਸ਼ਰਮਾ  ਨੇ ਕਿਹਾ ਕਿ ਦਿਤੀ ਗਈ ਜਿੰਮੇਵਾਰੀ ਉਹ ਮਿਹਨਤ ਨਾਲ ਨਿਭਾਉਣਗੇ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ  ਪਾਰਟੀ ਉਮੀਦਵਾਰ ਦੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਇਕ ਕਰਦੇ ਹੋਏ ਉਪਰਾਲੇ ਕਰਨਗੇ| ਉਨ੍ਹਾਂ ਕਿਹਾ ਕਿ ਸ਼੍ਰੀ ਨਰਿੰਦਰ ਬਾਈ ਮੋਦੀ ਦੀ ਅਗਵਾਈ ਵਿੱਚ ਦੇਸ਼ ਤਰੱਕੀ ਦੀਆਂ ਬੁਲੰਦੀਆਂ ਛੂ ਰਿਹਾ ਰਿਹਾ ਹੈ  ਇਸ ਵਾਰ ਦੁਬਾਰਾ ਭਾਰਤ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਨਰਿੰਦਰ ਮੋਦੀ ਤੀਸਰੀ ਵਾਰ ਦੇਸ ਦੇ ਪ੍ਰਧਾਨ ਮੰਤਰੀ ਬਨਣਗੇ |

Thursday, February 8, 2024

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ*******ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ,ਜੋਗਿੰਦਰ ਸਿੰਘ ਸਾਧੜਾ ਯੂਕੇ, ਸੀਨੀਅਰ ਮੀਤ ਪ੍ਰਧਾਨ, ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ, ਬੀਬੀ ਬਲਵਿੰਦਰ ਕੌਰ ਕਲਸੀ ਕੈਸ਼ੀਅਰ,ਅਮਰਜੀਤ ਸਿੰਘ ਕਲੇਰਾਂ ਸਕੱਤਰ,ਜਗਜੀਤ ਸਿੰਘ ਸੋਢੀ ਮੀਤ ਸਕੱਤਰ ਚੁਣੇ :

ਸਰਬਸੰਮਤੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਬਣਾਏ ਜਾਣ ਉਪਰੰਤ ਟਰੱਸਟ ਮੈਂਬਰਾਂ ਅਤੇ ਅਹੁਦੇਦਾਰਾਂ ਨਾਲ ਯਾਦਗਾਰੀ ਤਸਵੀਰ

ਬੰਗਾ  8 ਫਰਵਰੀ (ਮਨਜਿੰਦਰ ਸਿੰਘ ) ਪਿਛਲੇ 45 ਸਾਲਾਂ ਤੋਂ ਮਾਨਵਤਾ ਸੇਵਾ ਨੂੰ ਸਮਰਪਿਤ ਪੰਜਾਬ ਦੀ ਪ੍ਰਸਿੱਧ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਪ੍ਰਬੰਧਕ ਕਮੇਟੀ ਦਾ ਅੱਜ ਸਰਬਸੰਮਤੀ ਨਾਲ ਸਮਾਜ ਸੇਵਕ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਨੂੰ ਸਾਲ 2024 ਤੋਂ ਸਾਲ 2027 ਤੱਕ ਲਈ ਪ੍ਰਧਾਨ ਚੁਣਿਆ ਗਿਆ ਹੈ । ਇਹ ਫੈਸਲਾ ਅੱਜ ਟਰਸੱਟ ਦੀ ਜਨਰਲ ਬਾਡੀ ਦੀ ਮੀਟਿੰਗ ਵਿਚ ਸਮੂਹ ਟਰੱਸਟੀਆਂ ਵੱਲੋਂ ਸਰਬਸੰਮਤੀ ਨਾਲ ਕੀਤਾ ਗਿਆ ।  
ਇਸ ਤੋਂ ਪਹਿਲਾਂ ਅੱਜ ਸਵੇਰੇ ਟਰੱਸਟ ਦੇ ਮੁੱਖ ਦਫਤਰ ਵਿਖੇ ਸਮੂਹ ਟਰੱਸਟ ਮੈਂਬਰਾਂ ਦੀ ਮੌਜੂਦਾ ਪ੍ਰਧਾਨ (ਸਾਲ 2021-24) ਸ. ਹਰਦੇਵ ਸਿੰਘ ਕਾਹਮਾ ਦੀ ਪ੍ਰਧਾਨਗੀ ਹੇਠ ਜਰਨਲ ਬਾਡੀ ਦੀ ਮੀਟਿੰਗ ਹੋਈ । ਜਿਸ ਵਿਚ ਸਰਬਸੰਮਤੀ ਨਾਲ ਸਾਲ 2024 ਤੋਂ ਸਾਲ 2027 ਲਈ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਨੂੰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦਾ ਪ੍ਰਧਾਨ ਚੁਣਿਆ ਗਿਆ । ਇਸੇ ਤਰ੍ਹਾਂ ਸਾਲ 2024-2027 ਦੀ ਨਵੀਂ ਟਰੱਸਟ ਪ੍ਰਬੰਧਕ ਕਮੇਟੀ ਵਿਚ ਸ. ਜੋਗਿੰਦਰ ਸਿੰਘ ਸਾਧੜਾ ਯੂ ਕੇ ਨੂੰ ਸੀਨੀਅਰ ਮੀਤ ਪ੍ਰਧਾਨ, ਸ. ਬਰਜਿੰਦਰ ਸਿੰਘ ਢਾਹਾਂ ਨੂੰ ਮੀਤ ਪ੍ਰਧਾਨ, ਬੀਬੀ ਬਲਵਿੰਦਰ ਕੌਰ ਕਲਸੀ ਨੂੰ ਕੈਸ਼ੀਅਰ, ਸ. ਅਮਰਜੀਤ ਸਿੰਘ ਕਲੇਰਾਂ  ਨੂੰ  ਸਕੱਤਰ, ਸ. ਜਗਜੀਤ ਸਿੰਘ ਸੋਢੀ ਨੂੰ ਮੀਤ ਸਕੱਤਰ  ਬਣਾਇਆ ਗਿਆ ਹੈ। ਢਾਹਾਂ ਕਲੇਰਾਂ ਵਿਖੇ ਹੋਈ  ਸਾਲ 2024 ਦੀ ਜਰਨਲ ਬਾਡੀ ਦੀ ਮੀਟਿੰਗ ਵਿਚ ਸ. ਸੁਰਿੰਦਰਪਾਲ ਸਿੰਘ ਥੰਮਣਵਾਲ, ਅਮਰਜੀਤ ਸਿੰਘ ਕਲੇਰਾਂ, ਹਰਦੇਵ ਸਿੰਘ ਕਾਹਮਾ, ਜੋਗਿੰਦਰ ਸਿੰਘ ਸਾਧੜਾ ਯੂ ਕੇ,ਬਰਜਿੰਦਰ ਸਿੰਘ ਢਾਹਾਂ ਕੈਨੇਡਾ, ਕੁਲਵਿੰਦਰ ਸਿੰਘ ਢਾਹਾਂ, ਦਰਸ਼ਨ ਸਿੰਘ ਮਾਹਿਲ ਕੈਨੇਡਾ, ਅਮਰੀਕ ਸਿੰਘ ਕੋਟ ਕਲਾਂ ਯੂ ਕੇ,  ਬੀਬੀ ਬਲਵਿੰਦਰ ਕੌਰ ਕਲਸੀ, ਸੀਤਲ ਸਿੰਘ ਸਿੱਧੂ ਯੂ ਕੇ, ਨਰਿੰਦਰ ਸਿੰਘ ਸ਼ੇਰਗਿੱਲ,  ਜਗਜੀਤ ਸਿੰਘ ਸੋਢੀ ਅਤੇ ਅਜਮੇਰ ਸਿੰਘ ਮਾਨ ਕੈਨੇਡਾ ਟਰੱਸਟ ਮੈਂਬਰ ਵੀ ਹਾਜ਼ਰ ਸਨ ।

Saturday, February 3, 2024

ਸੰਜੀਵ ਭਨੋਟ ਬਣੇ ਪੱਤਰਕਾਰ ਯੂਨੀਅਨ ਦੇ ਪ੍ਰਧਾਨ*****ਪ੍ਰਵੀਰ ਅੱਬੀ ਜਨਰਲ ਸਕੱਤਰ ਅਤੇ ਮਨਜਿੰਦਰ ਸਿੰਘ ਪ੍ਰੈਸ ਸਕੱਤਰ ਬਣੇ :

ਬੰਗਾ 3ਫਰਵਰੀ(ਮਨਜਿੰਦਰ ਸਿੰਘ ) ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਬੰਗਾ ਦੀ ਇੱਕ ਅਹਿਮ ਮੀਟਿੰਗ ਅੱਜ ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਚੇਅਰਮੈਨ ਹਰਮੇਸ਼ ਵਿਰਦੀ ਅਤੇ ਜਿਲ੍ਹਾ ਜਨਰਲ ਸਕੱਤਰ ਨਵਕਾਂਤ ਭਰੋਮਜਾਰਾ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੀਟਿੰਗ ਵਿੱਚ ਬੰਗਾ ਸਬ ਡਿਵੀਜ਼ਨ ਦੀ ਦੋਬਾਰਾ ਚੋਣ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸਰਵਸੰਮਤੀ ਉਪਰੰਤ ਕਾਰਜਕਾਰੀ ਪ੍ਰਧਾਨ ਨਰਿੰਦਰ ਮਾਹੀ ਨੇ ਨਵੇਂ ਪ੍ਰਧਾਨ ਦੀ ਚੋਣ ਲਈ ਸੰਜੀਵ ਭਨੋਟ ਦਾ ਨਾਮ ਪੇਸ਼ ਕੀਤਾ। ਜਿਸਨੂੰ ਸਾਰੇ ਮੌਜੂਦ ਪੱਤਰਕਾਰਾਂ ਨੇ ਸਹਿਮਤੀ ਦਿੱਤੀ। ਇਸੇ ਤਰ੍ਹਾਂ ਪ੍ਰਵੀਰ ਅੱਬੀ ਨੂੰ ਜਨਰਲ ਸਕੱਤਰ ਬਣਾਉਣ ਲਈ ਸਹਿਮਤੀ ਕੀਤੀ ਗਈ। ਇਸ ਮੌਕੇ ਨਵਕਾਂਤ ਭਰੋਮਜਾਰਾ ਨੇ ਨਵੇਂ ਚੁਣੇ ਗਏ ਪ੍ਰਧਾਨ ਸੰਜੀਵ ਭਨੋਟ ਨੂੰ ਜਿੱਥੇ ਹਰ ਤਰ੍ਹਾਂ ਸਹਿਯੋਗ ਦੇਣ ਦੀ ਗੱਲ ਕਹੀ ਉੱਥੇ ਸੰਜੀਵ ਭਨੋਟ ਨੂੰ ਜਥੇਬੰਦੀ ਚਲਾਉਣ ਲਈ ਸੁਝਾਅ ਦਿੱਤੇ। ਇਸ ਮੌਕੇ ਮਨਜਿੰਦਰ ਸਿੰਘ ਨੂੰ ਪ੍ਰੈਸ ਸਕੱਤਰ ਬਣਾਉਣ ਦਾ ਪ੍ਰਸਤਾਵ ਚੇਅਰਮੈਨ ਹਰਮੇਸ਼ ਵਿਰਦੀ ਵਲੋਂ ਰੱਖਿਆ ਗਿਆ ਜੋ ਕਿ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਚੁਣੇ ਗਏ ਤਿੰਨੇ ਅਹੁਦੇਦਾਰਾਂ ਨੇ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਚਲਾਉਣ ਦਾ ਵਾਅਦਾ ਕੀਤਾ। ਇਸ ਮੌਕੇ ਕੁਲਦੀਪ ਸਿੰਘ ਪਾਬਲਾ, ਧਰਮਵੀਰ ਪਾਲ, ਰਾਜ ਮਜਾਰੀ, ਗੁਰਜਿੰਦਰ ਗੁਰੂ ਆਦਿ ਵੀ ਹਾਜਰ ਸਨ।

Friday, February 2, 2024

ਬੰਗਾ ਨੇੜੇ ਭਿਆਨਕ ਸੜਕ ਹਾਦਸਾ ਇੱਕ ਮਹਿਲਾ ਦੀ ਹੋਈ ਮੌਕੇ ਤੇ ਮੌਤ*****ਸਕਾਰਪੀਓ ਨੇ ਦਰੜਿਆ ਮੋਟਰਸਾਈਕਲ**ਮਾਰੀ ਭੂੰਡ ਟੈਂਪੂ ਨੂੰ ਟੱਕਰ** ਟੈਂਪੂ ਪਲਟਿਆ:

ਭਿਆਨਕ ਸੜਕ ਹਾਦਸੇ ਦਾ ਕਰਨ ਬਣੀ ਸਕਾਰਪੀਓ ਕਾਰ ਅਤੇ ਉਸ ਦੇ ਟਾਇਰਾਂ ਵਿੱਚ ਫਸਿਆ ਮੋਟਰਸਾਈਕਲ
ਬੰਗਾ 2ਜਨਵਰੀ, (ਮਨਜਿੰਦਰ ਸਿੰਘ ) ਨੇੜਲੇ ਪਿੰਡ ਮਜਾਰੀ ਲਾਗੇ ਬੰਗਾ ਜਲੰਧਰ ਸੜਕ ਤੇ ਹੋਇ ਭਿਆਨਕ ਸੜਕ ਹਾਦਸੇ ਚ ਇੱਕ ਮਹਿਲਾ ਦੀ ਮੌਤ ਹੋਣ ਦਾ ਸਮਾਚਾਰ ਹੈ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ  ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਇੱਕ ਸਕਾਰਪੀਓ ਕਾਰ ਨੰਬਰ ਪੀਬੀ06 ਏਐਫ 0123 ਜਿਸ ਨੂੰ ਕਿ ਇੱਕ ਗੁਰਦਾਸਪੁਰ ਨਿਵਾਸੀ ਮਹਿਲਾ ਚਲਾ ਰਹੀ ਸੀ ਉਸ ਦੇ ਅੱਗੇ ਇੱਕ ਪਲਟੀਨਾ ਮੋਟਰਸਾਈਕਲ ਨੰਬਰ ਪੀਬੀ09ਵਾਈ 9347 ਜਾ ਰਿਹਾ ਸੀ ਅਚਨਚੇਤ ਸਕਾਰਪੀਓ ਡਰਾਈਵਰ ਮਹਿਲਾ ਦਾ ਆਪਣੀ ਕਾਰ ਤੋਂ ਕੰਟਰੋਲ ਚੁੱਕਿਆ ਗਿਆ ਉਸ ਦਾ ਸੰਤੁਲਨ ਵਿਗੜ ਗਿਆ ਉਸ ਦੀ ਕਾਰ ਤੇਜ਼ ਰਫਤਾਰ ਨਾਲ ਜਾ ਰਹੀ ਸੀ
ਜਿਸ ਨੇ ਅੱਗੇ ਜਾਂਦੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ  ਮੋਟਰਸਾਈਕਲ ਕਾਰ ਦੇ ਅਗਲੇ ਟਾਇਰਾਂ ਦੇ ਵਿਚਕਾਰ ਬੁਰੀ ਤਰ੍ਹਾਂ ਫਸ ਗਿਆ ਦਨ ਦਨਾਉਂਦੀ  ਕਾਰ ਨੇ ਫਿਰ ਅੱਗੇ ਜਾਂਦੇ ਇੱਕ ਭੂੰਡ ਟੈਂਪੂ ਨੰਬਰ ਪੀ ਸੀ ਆਰ 4453 ਨੂੰ ਜਬਰਦਸਤ ਟੱਕਰ ਮਾਰੀ ਜਿਸ ਤੇ ਉਕਤ ਟੈਂਪੂ ਪਲਟ ਕੇ ਸੜਕ ਦੇ ਕਿਨਾਰੇ ਢੇਰ ਹੋ ਗਿਆ ਸਿੱਟੇ ਵਜੋਂ ਇੱਕ ਮਹਿਲਾ ਦੀ ਮੌਕੇ ਤੇ  ਮੌਤ ਹੋ ਗਈ| ਟੈਂਪੂ ਚਾਲਕ ਇੰਦਰਜੀਤ ਸ਼ਰਮਾ ਜੋ ਪਿੰਡ ਮੱਲੂ ਪੋਤੇ ਦਾ ਵਸਨੀਕ ਹੈ ਦੇ ਸਿਰ ਤੇ ਸੱਟ ਲੱਗੀ ਸਵਾਰੀਆਂ ਵਿੱਚ ਬਾਕੀ ਇੱਕ ਮਰਦ ਸਵਾਰੀ ਗੁਰਨਾਮ ਬੰਗੜ ਦੇ ਸਿਰ ਤੇ ਸੱਟ ਵੱਜੀ ਟੈਂਪੂ ਵਿੱਚ ਦੋ ਬੱਚੇ ਵੀ ਸਵਾਰ ਸਨ ਜਿਨਾਂ ਦੇ ਮਾਮੂਲੀ ਸੱਟਾਂ ਵੱਜੀਆਂ ਬਾਕੀ ਸਵਾਰੀਆਂ ਜੋ ਅੱਧੀ ਦਰਜਨ ਦੇ ਕਰੀਬ ਸਨ ਦੇ ਵੀ ਹਲਕੀਆਂ ਦਰਮਿਆਨੀ ਸੱਟਾਂ ਵੱਜੀਆਂ ਡਾਕਟਰ ਦੇ ਦੱਸਣ ਮੁਤਾਬਕ ਪੰਜ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ ਸਕੋਰਪੀਓ ਕਾਰ ਦੇ ਅੱਗੇ ਫਸੇ ਦੋ ਮੋਟਰਸਾਈਕਲ ਸਵਾਰਾਂ ਦੀ ਪਹਿਚਾਨ ਨਹੀਂ ਹੋ ਸਕੀ ਖਬਰ ਲਿਖੇ ਜਾਣ ਤੱਕ ਉਹਨਾਂ ਦੇ ਹਾਲਾਤਾਂ ਬਾਰੇ ਵੀ ਪਤਾ ਨਹੀਂ ਲੱਗ ਸਕਿਆ ਟੈਂਪੂ ਦੇ ਜਖਮੀ ਡਰਾਈਵਰ ਅਤੇ ਸਵਾਰੀਆਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਖਿਲ ਕਰਾਇਆ ਗਿਆ। ਮਰਨ ਵਾਲੀ ਮਹਿਲਾ ਦੀ ਲਾਸ਼ ਵੀ ਉਕਤ ਹਸਪਤਾਲ ਵਿੱਚ ਪਈ ਹੈ।  ਥਾਣਾ ਸਦਰ ਬੰਗਾ ਦੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਮੋਟਰਸਾਈਕਲ ਟੈਂਪੂ ਨੂੰ ਸਿੱਧਾ ਕਰਕੇ ਆਵਾਜਾਈ ਵਿੱਚ ਵਿਘਨ ਨੂੰ ਦੂਰ ਕੀਤਾ ਗਿਆ ਪੁਲਿਸ ਉਕਤ ਮਰ ਚੁੱਕੀ ਮਹਿਲਾ ਅਤੇ  ਮੋਟਰਸਾਈਕਲ ਸਵਾਰਾਂ ਦੀ ਪਹਿਚਾਣ ਕਰਨ ਵਿੱਚ ਰੁੱਝ ਗਈ ਹੈ  ਸਕਾਰਪੀਓ ਚਾਲਕ ਮਹਿਲਾ ਬੰਗਾ ਦੀ ਮਹਿਲਾ ਪੁਲਿਸ ਦੀ ਗ੍ਰਿਫਤ ਵਿੱਚ ਹੈ|

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...