ਨਵਾਂਸ਼ਹਿਰ 30 ਅਕਤੂਬਰ (ਹਰਿੰਦਰ ਸਿੰਘ) ਜ਼ਿਲ੍ਹਾ ਭਗਤ ਸਿੰਘ ਨਗਰ ਦੇ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਥਾਣਾ ਸਦਰ ਦੇ ਮੁਖੀ ਬਹੁਤ ਹੀ ਨਿਧੜਕ ਤੇ ਇਮਾਨਦਾਰ ਅਫਸਰ ਇੰਸਪੈਕਟਰ ਅਸ਼ੋਕ ਕੁਮਾਰ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਬੱਚਿਆਂ ਨਾਲ ਰੂਬਰੂ ਹੋਏ ਤੇ ਉਨ੍ਹਾਂ ਬੱਚਿਆਂ ਨੂੰ ਆਪਣੇ ਵਡਮੁੱਲੇ ਵਿਚਾਰਾਂ ਨਾਲ ਆਕਰਸ਼ਿਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਸੁਨੇਹੇ ਵਿੱਚ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁਧ ਨਸ਼ਿਆਂ ਵਿਰੁੱਧ ਮੁਹਿੰਮ" ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਇਆ ਤੇ ਕਿਹਾ ਕਿ ਨਸ਼ੇ ਮਨੁੱਖ ਲਈ ਬਹੁਤ ਘਾਤਕ ਹਨ। ਉਨ੍ਹਾਂ ਕਿਹਾ ਆਪਣੇ ਹੁੰਦਿਆਂ ਇਲਾਕੇ ਦੇ ਆਸ ਪਾਸ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਵਿਕਣ ਦੇਣਗੇ ਤੇ ਉਨ੍ਹਾਂ ਆਪਣੇ ਬਲਬੂਤੇ ਤੇ ਆਪਣੇ ਕਾਰਜਕਾਲ ਦੌਰਾਨ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਨਸ਼ਾ ਤਸ਼ਕਰੀ ਨੂੰ ਠੱਲ੍ਹ ਪਾਈ ਹੈ। ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਦੇ ਨਾਲ ਨਾਲ ਨਸ਼ਾ ਕਰਨ ਵਾਲਾ ਵੀ ਬਰਾਬਰ ਦਾ ਕਸੂਰਵਾਰ ਹੈ। ਉਨ੍ਹਾਂ ਬੱਚਿਆਂ ਨੂੰ ਸਾਈਬਰ ਠੱਗੀ ਤੋਂ ਸੁਚੇਤ ਰਹਿਣ ਤੇ ਮੁਬਾਇਲ ਫੋਨ ਦੀ ਸਾਰਥਕ ਵਰਤੋਂ ਕਰਨ ਤੇ ਜ਼ੋਰ ਦਿੱਤਾ। ਐਸ ਐਚ ਓ ਅਸ਼ੋਕ ਕੁਮਾਰ ਨੇ ਕਿਹਾ ਕਿ ਸਾਈਬਰ ਠਗੀ ਰਾਹੀਂ ਲੋਕਾਂ ਤੋਂ ਗੈਰ ਸਮਾਜਿਕ ਅਨਸਰ ਲੱਖਾਂ ਰੁਪਏ ਠੱਗ ਰਹੇ ਹਨ ਅਤੇ ਆਮ ਸਾਧਾਰਨ ਪਰਿਵਾਰਾਂ ਦੇ ਲੋਕਾਂ ਦੀਆਂ ਜੇਬਾਂ ਨੂੰ ਚੂਨਾ ਲਗਾ ਰਹੇ ਹਨ ਜਿਨਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਬੇਹਦ ਲੋੜ ਹੈ। ਥਾਣਾ ਮੁਖੀ ਨੇ ਖਾਸ ਕਰਕੇ ਸੰਸਥਾ ਦੀਆਂ ਲੜਕੀਆਂ ਨੂੰ ਜੋਰ ਦੇ ਕੇ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਸਮਾਜਿਕ ਤਤਵਾ ਤੋਂ ਸੁਚੇਤ ਰਹਿ ਕੇ ਕੇਵਲ ਪੜ੍ਹਾਈ ਵੱਲ ਆਪਣਾ ਧਿਆਨ ਦੇਣ। ਜੇਕਰ ਫਿਰ ਵੀ ਕੋਈ ਉਨ੍ਹਾਂ ਨੂੰ ਸਕੂਲ ਆਉਂਦਿਆਂ ਰਸਤੇ ਵਿੱਚ ਜਾਂ ਇਸ ਤੋਂ ਉਪਰੰਤ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਹ ਉਨ੍ਹਾਂ ਨਾਲ ਸਿੱਧੇ ਤੌਰ ਤੇ ਰਾਬਤਾ ਕਾਇਮ ਕਰ ਸਕਦੇ ਹਨ। ਸਕੂਲ ਦੇ ਮੁੰਡਿਆਂ ਨੂੰ ਥਾਣਾ ਮੁਖੀ ਨੇ ਕਿਹਾ ਕਿ ਜਿਹੜਾ ਵੀ ਵਿਦਿਆਰਥੀ ਦੋ ਪੀਆ ਵਾਹਨ ਤੇ ਬਿਨਾਂ ਲਾਈਸੈਂਸ ਲੈ ਕੇ ਆਉਂਦਾ ਹੈ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਭਾਰੀ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਆਪਣੇ ਸੁਨੇਹੇ ਵਿੱਚ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਸਰੀਰਕ ਕਸਰਤ ਕਰਨ ਅਤੇ ਪੜ੍ਹਾਈ ਵੱਲ ਧਿਆਨ ਦੇਣ ਲਈ ਜੋਰ ਦਿੱਤਾ।ਐਸ ਐਚ ਓ ਅਸ਼ੋਕ ਕੁਮਾਰ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਜੇਕਰ ਕੋਈ ਬੱਚਾ ਭਵਿੱਖ ਵਿੱਚ ਜਿਵੇਂ ਕਿ ਸਕੂਲ ਦੀ ਪੜ੍ਹਾਈ ਦੀ ਫੀਸ,ਚਾਹੇ ਕਿਤਾਬਾਂ ਜਾਂ ਵਰਦੀਆਂ ਆਦਿ ਲੈਣ ਤੋਂ ਅਸਮਰਥ ਹੋਵੇ ਤਾਂ ਉਹ ਉਨ੍ਹਾਂ ਨੂੰ ਬੇਝਿਜਕ ਮਿਲ ਸਕਦੇ ਹਨ ਤੇ ਉਹ ਉਨ੍ਹਾਂ ਬੱਚਿਆਂ ਦੀ ਹਰ ਸੰਭਵ ਮਦਦ ਕਰਨਗੇ। ਉਨ੍ਹਾਂ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸਮਾਜ ਵਿਰੋਧੀ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਖੀਰ ਵਿੱਚ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਥਾਣਾ ਮੁਖੀ ਅਸ਼ੋਕ ਕੁਮਾਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਸੰਸਥਾ ਵਿੱਚ ਆਉਣ ਤੇ ਹਾਜ਼ਰ ਸਮੁੱਚੇ ਸਟਾਫ ਰਾਹੀਂ ਉਨ੍ਹਾਂ ਦਾ ਧੰਨਵਾਦ ਕੀਤਾ।ਅੱਜ ਦੀ ਇਸ ਵਿਸ਼ੇਸ਼ ਮਿਲਣੀ ਮੌਕੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ।
Thursday, October 30, 2025
Tuesday, October 21, 2025
ਜ਼ਿਲਾ ਮਹਿਲਾ ਕਾਂਗਰਸ ਪ੍ਰਧਾਨ ਜਸਵੀਰ ਕੌਰ ਵੱਲੋਂ ਗਰੀਨ ਦਿਵਾਲੀ ਮਨਾਉਣ ਦੀ ਅਪੀਲ:
ਬੰਗਾ 21 ਅਕਤੂਬਰ(ਮਨਜਿੰਦਰ ਸਿੰਘ) ਜ਼ਿਲਾ ਮਹਿਲਾ ਕਾਂਗਰਸ ਨਵਾਂ ਸ਼ਹਿਰ ਦੀ ਪ੍ਰਧਾਨ ਸ੍ਰੀਮਤੀ ਜਸਵੀਰ ਕੌਰ ਨੇ ਲੋਕਾਂ ਨੂੰ “ਗਰੀਨ ਦਿਵਾਲੀ” ਮਨਾਉਣ ਲਈ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਦਿਵਾਲੀ ਰੋਸ਼ਨੀ ਅਤੇ ਖੁਸ਼ੀਆਂ ਦਾ ਤਿਉਹਾਰ ਹੈ, ਇਸ ਲਈ ਇਸ ਦਿਨ ਸਾਨੂੰ ਦੀਵੇ ਬਾਲ ਕੇ ਰੋਸ਼ਨੀ ਫੈਲਾਉਣੀ ਚਾਹੀਦੀ ਹੈ, ਨਾ ਕਿ ਪਟਾਕੇ ਚਲਾ ਕੇ ਹਵਾ ਤੇ ਧਰਤੀ ਨੂੰ ਪ੍ਰਦੂਸ਼ਿਤ ਕਰਨਾ ਚਾਹੀਦਾ ਹੈ।ਜਸਵੀਰ ਕੌਰ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਦਾ ਕੁਦਰਤ ਨਾਲ ਪ੍ਰੇਮ ਕਰਨ ਦਾ ਸੰਦਸ਼ ਦਿੱਤਾ ਹੈ — “ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ” — ਇਸ ਲਈ ਸਾਨੂੰ ਆਪਣੇ ਮਾਹੌਲ ਨੂੰ ਹਰਿਆ-ਭਰਿਆ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਦੀ ਦਿਵਾਲੀ ਪਲੂਸ਼ਨ-ਮੁਕਤ ਤੇ ਵਾਤਾਵਰਣ-ਮਿੱਤਰ ਤਰੀਕੇ ਨਾਲ ਮਨਾਈ ਜਾਵੇ, ਘਰਾਂ ਵਿੱਚ ਮਿੱਟੀ ਦੇ ਦੀਏ ਬਾਲੇ ਜਾਣ, ਬਿਜਲੀ ਦੀ ਬਚਤ ਕੀਤੀ ਜਾਵੇ ਅਤੇ ਬੱਚਿਆਂ ਨੂੰ ਵੀ ਕੁਦਰਤ ਪ੍ਰਤੀ ਜਾਗਰੂਕ ਕੀਤਾ ਜਾਵੇ।ਜਸਵੀਰ ਕੌਰ ਨੇ ਕਿਹਾ ਕਿ ਅਸੀਂ ਸਭ ਮਿਲ ਕੇ ਜੇ ਦਿਵਾਲੀ ਨੂੰ ਸੱਚਮੁੱਚ “ਰੋਸ਼ਨੀ ਦਾ ਤਿਉਹਾਰ” ਬਣਾਵਾਂਗੇ ਤਾਂ ਇਹ ਸਾਡੇ ਵਾਤਾਵਰਣ, ਸਿਹਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵੱਡਾ ਤੋਹਫ਼ਾ ਹੋਵੇਗਾ।
Sunday, October 19, 2025
ਬਲਾਕ ਨਵਾਂਸ਼ਹਿਰ ਦੀਆਂ ਬਲਾਕ ਪੱਧਰੀ ਖੇਡਾਂ ਦੀ ਸ਼ਾਨਦਾਰ ਸਮਾਪਤੀ ਹੋਈ
ਨਵਾਂਸ਼ਹਿਰ 18 ਅਕਤੂਬਰ (ਹਰਿੰਦਰ ਸਿੰਘ) ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਬਲਾਕ ਨਵਾਂਸ਼ਹਿਰ ਦੀਆਂ ਪ੍ਰਾਇਮਰੀ ਪੱਧਰ ਦੀਆਂ ਬੱਚਿਆਂ ਸਕੂਲ ਦੀਆਂ ਖੇਡਾਂ ਮਿਤੀ 14 ਅਕਤੂਬਰ ਤੋਂ 16 ਅਕਤੂਬਰ ਦੌਰਾਨ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ (ਸ਼.ਭ.ਸ ਨਗਰ)ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਵਤਾਰ ਸਿੰਘ ਦੀ ਯੋਗ ਅਗਵਾਈ ਵਿੱਚ ਬੀ.ਐਨ.ਓ ਰਮਨ ਕੁਮਾਰ ਅਤੇ ਸਮੂਹ ਸੀ. ਐਚ.ਟੀ. ਦੇ ਸਹਿਯੋਗ ਨਾਲ ਕਾਰਵਾਈਆਂ ਗਈਆਂ। ਇਹਨ੍ਹਾਂ ਖੇਡਾਂ ਵਿੱਚ ਪ੍ਰਾਇਮਰੀ ਜਮਾਤਾਂ ਪਹਿਲੀ ਤੋਂ ਪੰਜਵੀਂ ਦੇ ਬੱਚਿਆਂ ਨੇ ਭਾਗ ਲਿਆ।ਜਿਸ ਵਿੱਚ ਵੱਖ ਵੱਖ ਕਲੱਸਟਰ ਤੋਂ ਪ੍ਰਾਇਮਰੀ ਸਕੂਲਾਂ ਦੇ ਵੱਖ ਵੱਖ ਖੇਡਾਂ ਵਿੱਚ ਜੇਤੂ ਟੀਮ ਦੇ ਬੱਚੇ ਸ਼ਾਮਿਲ ਹੋਏ।ਪਹਿਲੇ ਦਿਨ ਮੁੰਡੇ ਕੁੜੀਆਂ ਦੇ ਅਥਲੈਟਿਕਸ ਅਤੇ ਫੁੱਟਬਾਲ ਦੇ ਮੁਕਾਬਲੇ ਹੋਏ।ਦੂਸਰੇ ਦਿਨ ਮੁੰਡਿਆਂ ਦੀਆ ਖੇਡਾਂ ਖੋ- ਖੋ,ਕਬੱਡੀ,ਸ਼ਤਰੰਜ, ਬੈਡਮਿੰਟਨ,ਯੋਗਾ ਆਦਿ ਦੇ ਮੈਚ ਕਰਵਾਏ ਗਏ।ਤੀਸਰੇ ਦਿਨ ਕੁੜੀਆਂ ਦੇ ਮੈਚ ਕਰਵਾਏ ਗਏ।ਸਾਰੇ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਇਨ੍ਹਾਂ ਖੇਡਾਂ ਵਿੱਚ ਭਾਗ ਲਿਆ।ਬੱਚਿਆਂ ਨੂੰ ਤਿੰਨ ਦਿਨ ਰਿਫਰੈਸ਼ਮੈਂਟ ਰਾਜੇਸ਼ ਕੁਮਾਰ ਮਨੀ ਸਬਜੀ ਮੰਡੀ ਵਾਲਿਆਂ ਵਲੋਂ ਦਿੱਤੀ ਗਈ।ਸ਼ੇਖਰ ਪ੍ਰਭਾਕਰ ਤੇ ਹੋਰਾਂ ਸਹਿਯੋਗੀ ਸੱਜਣਾਂ ਵਲੋਂ ਵੀ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਅਵਤਾਰ ਸਿੰਘ ਬੀ ਪੀ ਈ ਓ ਨੇ ਕਿਹਾ ਕਿ ਖੇਡਾਂ ਮਨੁੱਖ ਦੇ ਸਰਵਪੱਖੀ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਅਧਿਆਪਕਾਂ ਦੀ ਖੇਡਾਂ ਪ੍ਰਤੀ ਤਨਦੇਹੀ ਨਾਲ ਕੀਤੀ ਡਿਊਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਮੈਡਮ ਦਾ ਇਨ੍ਹਾਂ ਖੇਡਾਂ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।ਕਲੱਸਟਰ ਮੁਹੱਲਾ ਪਾਠਕਾਂ ਦੀ ਟੀਮ ਕਬੱਡੀ (ਮੁੰਡੇ) ਵਿੱਚ ਪਹਿਲੇ ਸਥਾਨ ਤੇ ਬਰਨਾਲਾ ਕਲਾਂ ਦੀ ਟੀਮ ਦੂਸਰੇ ਸਥਾਨ ਤੇ ਰਹੀ।ਖੋ ਖੋ (ਮੁੰਡੇ) ਵਿੱਚ ਕਲੱਸਟਰ ਬਰਨਾਲਾ ਕਲਾਂ ਪਹਿਲੇ ਤੇ ਬੜਵਾ ਦੂਸਰੇ ਸਥਾਨ ਤੇ ਰਿਹਾ। ਬੈਡਮਿੰਟਨ ਵਿੱਚ ਕਲੱਸਟਰ ਲੰਗੜੋਆ ਪਹਿਲੇ ਅਤੇ ਨੌਰਾ ਦੂਸਰੇ ਸਥਾਨ ਤੇ ਰਹੇ।ਰੱਸਾਕਸ਼ੀ ਵਿੱਚ ਲੰਗੜੋਆ ਪਹਿਲੇ ਅਤੇ ਮੁਹੱਲਾ ਪਾਠਕਾਂ ਦੂਸਰੇ ਸਥਾਨ ਤੇ ਰਹੇ।ਮਿੰਨੀ ਹੈਂਡਬਾਲ ਵਿੱਚ ਲਧਾਣਾ ਝਿੱਕਾ ਪਹਿਲੇ ਸਥਾਨ ਤੇ ਰਿਹਾ।ਸ਼ਤਰੰਜ ਵਿਚ ਲੰਗੜੋਆ ਪਹਿਲੇ ਤੇ ਮੱਲਪੁਰ ਅੜਕਾਂ ਦੂਸਰੇ ਸਥਾਨ ਤੇ ਰਹੇ। ਭਾਰ 25 ਕਿਲੋਗ੍ਰਾਮ ਕੁਸ਼ਤੀਆਂ ਵਿੱਚ ਜਾਡਲਾ ਕਲੱਸਟਰ ਜੇਤੂ ਰਿਹਾ। ਇਸ ਦੌਰਾਨ ਵੱਖ ਵੱਖ ਕਲਸਟਰ ਤੋਂ ਅਧਿਆਪਕ ਤੇ ਬੱਚੇ ਹਾਜਰ ਰਹੇ। ਜਿਸ ਵਿੱਚ ਗੁਰਦਿਆਲ ਮਾਨ,ਹੰਸਰਾਜ, ਜਸਵਿੰਦਰ ਕੌਰ, ਬਲਕਾਰ ਚੰਦ, ਦਵਿੰਦਰ ਸਿੰਘ, ਬਰਿੰਦਰ ਕੁਮਾਰ, ਬਲਬੀਰ ਕੁਮਾਰ,ਅਸ਼ਵਨੀ ਕੁਮਾਰ,ਬਲਬੀਰ ਕੌਰ, ਰਾਮ ਤੀਰਥ ਅੰਮ੍ਰਿਤਪਾਲ, ਮੋਨਿਕਾ ਗੁਲਾਟੀ, ਸੁਨੀਤਾ ਦੇਵੀ,ਮਨਪ੍ਰੀਤ ਕੌਰ,ਲਵਜਿੰਦਰ ਕੌਰ,ਗੁਰਪ੍ਰੀਤ ਕੌਰ,ਬਨਵਾਰੀ ਲਾਲ, ਹਰਦੀਪ ਕੁਮਾਰ,ਬਲਜਿੰਦਰ ਸਿੰਘ, ਸੱਤਪਾਲ,ਪਰਵੀਨ ਕਰੀਹਾ, ਜਤਿੰਦਰ ਕੁਮਾਰ, ਹਰਜਿੰਦਰ ਕੌਰ ਆਦਿ ਹਾਜਰ ਰਹੇ।
ਪੰਜ ਪਿਆਰਿਆਂ ਵੱਲੋਂ ਅਰਦਾਸ ਉਪਰੰਤ ਸ਼ੁਰੂ ਹੋਈਆਂ ਬਲਾਕ ਬੰਗਾ ਦੀਆਂ ਪ੍ਰਾਇਮਰੀ ਖੇਡਾਂ ਦਾ ਸ਼ਾਨਦਾਰ ਸਮਾਪਨ***ਕਬੱਡੀ ‘ਚ ਬੀਸਲਾ ਚੈਂਪੀਅਨ — ਸਮੁੱਚੀ ਟਰਾਫੀ ‘ਤੇ ਮਕਸੂਦਪੁਰ ਦਾ ਕਬਜ਼ਾ
ਬਲਾਕ ਬੰਗਾ ਦੇ ਪ੍ਰਾਇਮਰੀ ਸਕੂਲਾਂ ਵਿਚ ਦੋ ਦਿਨ ਤੱਕ ਚੱਲੀਆਂ ਬਲਾਕ ਪੱਧਰੀ ਖੇਡਾਂ ਦਾ ਸ਼ਾਨਦਾਰ ਸਮਾਪਨ ਸਰਕਾਰੀ ਪ੍ਰਾਇਮਰੀ ਸਕੂਲ ਬੀਸਲਾ ਵਿਖੇ ਹੋਇਆ। ਖੇਡਾਂ ਦੀ ਸ਼ੁਰੂਆਤ ਪੰਜ ਪਿਆਰਿਆਂ ਵੱਲੋਂ ਅਰਦਾਸ ਉਪਰੰਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੰਗਾ ਸ੍ਰੀ ਜਗਦੀਪ ਸਿੰਘ ਜੌਹਲ ਵੱਲੋਂ ਕੀਤੀ ਗਈ। ਇਸ ਮੌਕੇ ਸੀ.ਐੱਚ.ਟੀ. ਮੈਡਮ ਅਵਤਾਰ ਕੌਰ ਦੀ ਅਗਵਾਈ ਹੇਠ ਸੀ.ਐੱਚ.ਟੀ. ਮੈਡਮ ਗੀਤਾ, ਅਨੂ, ਭੁਪਿੰਦਰ ਕੌਰ ਸੰਧਵਾਂ ਅਤੇ ਮੇਜ਼ਬਾਨ ਸਕੂਲ ਦੀ ਮੈਡਮ ਗੁਰਪ੍ਰੀਤ ਕੌਰ ਬੀਸਲਾ ਹਾਜ਼ਰ ਸਨ।
ਇਨ੍ਹਾਂ ਖੇਡਾਂ ਵਿੱਚ ਤਕਰੀਬਨ 350 ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ। ਪਹਿਲੇ ਦਿਨ ਕਬੱਡੀ, ਖੋ-ਖੋ, ਬੈਡਮਿੰਟਨ, ਫੁੱਟਬਾਲ, ਯੋਗਾ, ਕੁਸ਼ਤੀ ਅਤੇ ਸ਼ਤਰੰਜ ਦੇ ਮੁਕਾਬਲੇ ਹੋਏ, ਜਦਕਿ ਦੂਜੇ ਦਿਨ ਐਥਲੈਟਿਕਸ ਅਤੇ ਰੱਸਾਕਸ਼ੀ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ।
ਸੈਂਟਰ ਬੀਸਲਾ ਦੇ ਖਿਡਾਰੀਆਂ ਨੇ ਕਬੱਡੀ ਨੈਸ਼ਨਲ ਸਟਾਈਲ ਵਿੱਚ ਮਕਸੂਦਪੁਰ ਨੂੰ ਅਤੇ ਸਰਕਲ ਸਟਾਈਲ ਵਿੱਚ ਸੰਧਵਾਂ ਨੂੰ ਹਰਾਕੇ ਸੋਨੇ ਦਾ ਤਗਮਾ ਜਿੱਤਿਆ। ਕੁੜੀਆਂ ਦੀ ਕਬੱਡੀ ਅਤੇ ਖੋ-ਖੋ (ਮੁੰਡੇ ਤੇ ਕੁੜੀਆਂ) ਦੋਹਾਂ ਵਿੱਚ ਉੱਪ-ਜੇਤੂ ਰਹਿ ਕੇ ਸੈਂਟਰ ਬੀਸਲਾ ਨੇ ਖੂਬ ਵਾਹ-ਵਾਹ ਖੱਟੀ। ਇਸੇ ਦੌਰਾਨ ਸੈਂਟਰ ਸੰਧਵਾਂ ਦੀਆਂ ਕੁੜੀਆਂ ਨੇ ਕਬੱਡੀ ਵਿੱਚ ਆਪਣੀ ਧਾਕ ਬਖੂਬੀ ਜਮਾਈ।
ਸੈਂਟਰ ਮਕਸੂਦਪੁਰ ਨੇ ਮੈਡਮ ਗੀਤਾ ਦੀ ਅਗਵਾਈ ਹੇਠ ਖੋ-ਖੋ, ਬੈਡਮਿੰਟਨ ਅਤੇ ਸ਼ਤਰੰਜ (ਮੁੰਡੇ ਤੇ ਕੁੜੀਆਂ) ਵਿੱਚ ਜਿੱਤ ਦਰਜ ਕਰਕੇ ਸਮੁੱਚੀ ਟਰਾਫੀ ‘ਤੇ ਕਬਜ਼ਾ ਕੀਤਾ।
ਫੁੱਟਬਾਲ ਵਿੱਚ ਜੱਸੋਮਜਾਰਾ ਬਿਨਾਂ ਮੁਕਾਬਲਾ ਜੇਤੂ ਰਿਹਾ, ਜਦਕਿ ਰੱਸਾਕਸ਼ੀ ਦੇ ਰੋਮਾਂਚਕ ਫਾਈਨਲ ਵਿੱਚ ਬੰਗਾ ਸੈਂਟਰ ਨੇ ਸੰਧਵਾਂ ਨੂੰ ਹਰਾਕੇ ਬਾਜ਼ੀ ਮਾਰੀ। ਕੁਸ਼ਤੀ ਅਤੇ ਐਥਲੈਟਿਕਸ ਦੇ ਮੁਕਾਬਲਿਆਂ ਵਿੱਚ ਰਲ਼ਵੇਂ-ਮਿਲ਼ਵੇਂ ਨਤੀਜੇ ਸਾਹਮਣੇ ਆਏ।
ਮੇਜ਼ਬਾਨ ਸਕੂਲ ਵੱਲੋਂ ਸੀ.ਐੱਚ.ਟੀ. ਮੈਡਮ ਅਵਤਾਰ ਕੌਰ ਨੇ ਦੋਨੋ ਦਿਨ ਖੁੱਲ੍ਹੇ ਲੰਗਰ ਅਤੇ ਫਲਾਂ ਦਾ ਸ਼ਾਨਦਾਰ ਪ੍ਰਬੰਧ ਕੀਤਾ। ਖੇਡ ਕਮੇਟੀ ਮੈਂਬਰਾਂ — ਮੈਡਮ ਗੁਰਪ੍ਰੀਤ ਕੌਰ, ਹਰਮੀਤ ਕੌਰ, ਨਛੱਤਰ ਕੌਰ ਸੰਧਵਾਂ, ਸ੍ਰੀ ਓਂਕਾਰ ਸਿੰਘ ਮਰਵਾਹਾ, ਸ੍ਰੀ ਮਨੋਜ ਕੁਮਾਰ ਅਤੇ ਬੀ.ਆਰ.ਸੀ. ਹਰਮੇਸ਼ ਲਾਲ — ਵੱਲੋਂ ਵਧੀਆ ਪ੍ਰਬੰਧਾਂ ਨਾਲ ਖੇਡਾਂ ਕਰਵਾਉਣ ਲਈ ਵਿਸ਼ੇਸ਼ ਭੂਮਿਕਾ ਨਿਭਾਈ ਗਈ।
ਰੈਫਰੀ ਦੇ ਤੌਰ ‘ਤੇ ਮਾਸਟਰ ਹਰਪਾਲ ਸਿੰਘ, ਰਵਿੰਦਰ ਸਿੰਘ, ਸਤਵਿੰਦਰ ਸਿੰਘ, ਭੁਪਿੰਦਰ ਕੁਮਾਰ, ਬਹਾਦਰ ਚੰਦ, ਬਲਜਿੰਦਰ ਕੁਮਾਰ, ਬਲਵਿੰਦਰ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਆਪਣੀਆਂ ਸੇਵਾਵਾਂ ਨਿਭਾਈਆਂ।
ਖੇਡ ਸੰਚਾਲਨ ਵਿੱਚ ਮਾਸਟਰ ਅਸ਼ੋਕ ਕੁਮਾਰ, ਸੁਦੇਸ਼ ਦੀਵਾਨ, ਮੈਡਮ ਪੁਸ਼ਪਾ, ਰੀਨਾ ਸੂਦ ਅਤੇ ਮੈਡਮ ਰਿੰਪੀ ਨੇ ਵਿਸ਼ੇਸ਼ ਯੋਗਦਾਨ ਪਾਇਆ।
ਸਮੁੱਚੇ ਪ੍ਰਬੰਧਾਂ ਦੀ ਦੇਖਭਾਲ ਮਾਸਟਰ ਜੁਗਰਾਜ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਮੈਡਮ ਪਰਮਜੀਤ ਕੌਰ ਖਾਲਸਾ ਮੰਢਾਲੀ, ਸੁਰਿੰਦਰ ਕੌਰ, ਨਰਿੰਦਰ ਕੌਰ, ਮੈਡਮ ਮਨਜੀਤ ਕੁਮਾਰੀ, ਕੁਲਵਿੰਦਰ ਕੌਰ, ਰੁਪਿੰਦਰਜੀਤ ਕੌਰ ਅਤੇ ਮਨਦੀਪ ਕੌਰ ਨੇ ਕੀਤੀ।
ਇਸ ਮੌਕੇ ਮੈਡਮ ਸੁਖਦੀਪ ਕੌਰ (ਹੈੱਡ ਟੀਚਰ), ਸੀਤਾ ਦੇਵੀ, ਨੀਸ਼ਾ ਲਾਦੀਆਂ, ਜਸਵਿੰਦਰ ਕੌਰ, ਗੁਰਦੀਪ ਕੌਰ, ਹਰਜਿੰਦਰ ਰਾਣੀ, ਤੇਜਵਿੰਦਰ ਕੌਰ, ਨਛੱਤਰ ਕੌਰ ਮਜਾਰੀ, ਰਾਜ ਕੁਮਾਰ ਚੱਕ ਮੰਡੇਰ, ਜੇ.ਪੀ. ਸਿੰਘ, ਨਵਦੀਪ ਸਿੰਘ, ਦਵਿੰਦਰ ਸਿੰਘ, ਹਰਬਲਾਸ, ਰਮਨਦੀਪ ਸ਼ਰਮਾ, ਵਿਜੇ ਕੰਡਾ ਅਤੇ ਮਾਸਟਰ ਕਰਮਜੀਤ ਸਿੰਘ ਖਾਲਸਾ ਵੀ ਹਾਜ਼ਰ ਸਨ।
ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮਾਸਟਰ ਅਸ਼ੋਕ ਕੁਮਾਰ ਜੰਡਿਆਲਾ ਨੇ ਬਾਖੂਬੀ ਨਿਭਾਈ।
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਜਗਦੀਪ ਸਿੰਘ ਜੌਹਲ, ਜੋ ਖੁਦ ਵੀ ਖਿਡਾਰੀ ਹਨ, ਪੂਰੇ ਖੇਡ ਮੇਲੇ ਦੌਰਾਨ ਆਪਣੀ ਕੁਰਸੀ ਛੱਡਕੇ ਸਵੇਰ ਤੋਂ ਸ਼ਾਮ ਤੱਕ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਦਾ ਹੁੰਸਲਾ ਵਧਾਉਂਦੇ ਨਜ਼ਰ ਆਏ।
ਬੀਸਲਾ ਸਕੂਲ ਦੇ ਬੱਚਿਆਂ ਵੱਲੋਂ ਰੰਗਾਰੰਗ ਸਾਂਸਕ੍ਰਿਤਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੇਜ਼ਬਾਨ ਸੈਂਟਰ ਵੱਲੋਂ ਸਰਪੰਚ, ਗ੍ਰਾਮ ਪੰਚਾਇਤ ਅਤੇ ਸਮੁੱਚੀਆਂ ਮਾਨਯੋਗ ਹਸਤੀਆਂ ਦਾ ਸਨਮਾਨ ਟਰਾਫੀਆਂ ਨਾਲ ਕੀਤਾ ਗਿਆ।
ਇਸ ਤਰ੍ਹਾਂ ਇਹ ਦੋ ਦਿਨਾ ਖੇਡ ਮੇਲਾ ਯਾਦਗਾਰੀ ਰੂਪ ਵਿੱਚ ਸਮਾਪਤ ਹੋਇਆ।
Saturday, October 18, 2025
BSNL launches Diwali offers for all customers – Pawan Kumar Negi (Principal General Manager)
Principal General Manager Jalandhar, Pawan Kumar Negi, sharing the details of the offers.
Nawanshahr18,Oct(MANJINDER SINGH)
Bharat Sanchar Nigam Limited (BSNL) announced a special Diwali Offer across India to spread festive joy among its customers. As families come together to celebrate the Festival of Lights, BSNL is offering a bouquet of festive plans for every customer segment — from new users to long-time subscribers, from individual consumers to businesses, and even special benefits for senior citizens.
This all-India plan will be valid from October 18, 2025, to November 18, 2025.To welcome new members into the BSNL family, the company has introduced a token ₹1 Diwali 4G Plan, which essentially offers one month of free mobile services for new customers. By paying only ₹1 as a token activation charge, new users can enjoy 30 days of unlimited connectivity — a festive gift from BSNL as they join the celebrations.This plan reflects BSNL’s confidence in its newly deployed, indigenously developed 4G network and invites customers to experience its quality first-hand, virtually free of cost. The offer is valid for new customers who subscribe between October 15 and November 15, 2025.
Announcing the festive plan, Pawan Kumar Negi, Principal General Manager, BSNL Jalandhar, said'Diwali is about new beginnings and brighter connections. We are delighted to welcome new customers with a one-month gift. This Diwali Bonanza Plan, priced at just ₹1, allows people to experience our state-of-the-art, Make-in-India 4G network as the nation comes together in celebration. We believe that once users experience our enhanced quality, they will continue their journey with BSNL well beyond the festive season.”
For existing customers, BSNL is adding extra sparkle to the celebrations with a Diwali Lucky Draw full of surprises. Every BSNL user who recharges with ₹100 or more through the BSNL Self-Care App or BSNL website on October 18, 19, or 20, 2025, will be automatically entered into the festive lucky draw — whether they are long-time subscribers or newly joined during the bonanza period.
Each day, ten lucky customers will win a 10-gram silver coin, which will be delivered to them.
Speaking about the lucky draw, Pawan Kumar Negi, Principal General Manager, BSNL Jalandhar, said:“As we light millions of lamps across India, we also wish to illuminate our customers’ lives with happiness. We deeply value their trust in BSNL, and through this festival of fortune, we hope to add a touch of excitement and reward to their celebrations.”
Announcing the festive plan, Pawan Kumar Negi, Principal General Manager, BSNL Jalandhar, said'Diwali is about new beginnings and brighter connections. We are delighted to welcome new customers with a one-month gift. This Diwali Bonanza Plan, priced at just ₹1, allows people to experience our state-of-the-art, Make-in-India 4G network as the nation comes together in celebration. We believe that once users experience our enhanced quality, they will continue their journey with BSNL well beyond the festive season.”
For existing customers, BSNL is adding extra sparkle to the celebrations with a Diwali Lucky Draw full of surprises. Every BSNL user who recharges with ₹100 or more through the BSNL Self-Care App or BSNL website on October 18, 19, or 20, 2025, will be automatically entered into the festive lucky draw — whether they are long-time subscribers or newly joined during the bonanza period.
Each day, ten lucky customers will win a 10-gram silver coin, which will be delivered to them.
Speaking about the lucky draw, Pawan Kumar Negi, Principal General Manager, BSNL Jalandhar, said:“As we light millions of lamps across India, we also wish to illuminate our customers’ lives with happiness. We deeply value their trust in BSNL, and through this festival of fortune, we hope to add a touch of excitement and reward to their celebrations.”
ਗ੍ਰੀਨ ਦੀਵਾਲੀ ਮਨਾਓ ਅਤੇ ਵਾਤਾਵਰਣ ਬਚਾਓ - ਧਰਮਪਾਲ ਬਾਲੀ
ਨਵਾਂਸ਼ਹਿਰ 18 ਅਕਤੂਬਰ (ਹਰਿੰਦਰ ਸਿੰਘ) ਕਰੀਮਪੁਰ ਦੇ ਸਰਕਾਰੀ ਸਕੂਲ ਵਿੱਚ ਵਾਤਵਰਣ ਸੰਭਾਲ ਸੋਸਾਇਟੀ, ਜੋ ਕਿ 22 ਸਾਲਾਂ ਤੋਂ ਵਾਤਾਵਰਣ ਨੂੰ ਸਾਫ਼ ਅਤੇ ਸ਼ੁੱਧ ਰੱਖਣ ਲਈ ਕੰਮ ਕਰ ਰਹੀ ਹੈ, ਵੱਲੋਂ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਨੇ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਰਵਾਇਤੀ ਢੰਗ ਨਾਲ ਮਨਾਉਣੇ ਚਾਹੀਦੇ ਹਨ ਨਾ ਕਿ ਆਪਣੇ ਪੈਸੇ ਅਤੇ ਵਾਤਾਵਰਣ ਨੂੰ ਬਰਬਾਦ ਕਰਕੇ।ਸੁਸਾਇਟੀ ਦੇ ਉਪ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਧਰਤੀ ਹੀ ਇੱਕੋ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਅਤੇ ਬਨਸਪਤੀ ਹੈ। ਲਗਾਤਾਰ ਵਧਦੀ ਆਬਾਦੀ, ਬੇਤਰਤੀਬੇ ਵਿਕਾਸ ਕਾਰਜਾਂ ਅਤੇ ਜੰਗਲਾਤ ਖੇਤਰ ਵਿੱਚ ਕਮੀ ਕਾਰਨ ਵਾਤਾਵਰਣ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਰਿਹਾ ਹੈ।ਸੋਸਾਇਟੀ ਮੈਂਬਰ ਧਰਮਪਾਲ ਬਾਲੀ ਨੇ ਵਿਦਿਆਰਥੀਆਂ ਨੂੰ ਸਾਫ਼-ਸੁਥਰੀ ਅਤੇ ਹਰੀ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਤਿਉਹਾਰ ਦੀ ਮਹੱਤਤਾ ਨੂੰ ਪਛਾਣੀਏ, ਇਸਨੂੰ ਰਵਾਇਤੀ ਢੰਗ ਨਾਲ ਮਨਾਈਏ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਰੁੱਖ ਲਗਾਈਏ। ਇਸ ਮੌਕੇ ਸੁਸਾਇਟੀ ਮੈਂਬਰਾਂ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੀ ਮਦਦ ਨਾਲ ਸਕੂਲ ਦੇ ਖੇਡ ਮੈਦਾਨ ਵਿੱਚ 15 ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ। ਸਕੂਲ ਪ੍ਰਿੰਸੀਪਲ ਮੋਨਿਕਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਸਕੂਲ ਸਟਾਫ਼ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਨਤੀਜੇ ਵਜੋਂ, ਇਸ ਕਰੀਮਪੁਰ ਸਕੂਲ ਨੂੰ ਪੰਜਾਬ ਪੱਧਰੀ ਸਰਵੇਖਣ ਦੇ ਆਧਾਰ 'ਤੇ 18 ਸਕੂਲਾਂ ਵਿੱਚੋਂ ਚੁਣਿਆ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਉਪ ਪ੍ਰਧਾਨ ਤਰਸੇਮ ਲਾਲ, ਧਰਮਪਾਲ ਬਾਲੀ, ਰੇਸ਼ਮ ਸਿੰਘ, ਬਲਜੀਤ ਚੋਪੜਾ ਅਤੇ ਸਕੂਲ ਦੀ ਪ੍ਰਿੰਸੀਪਲ ਮੋਨਿਕਾ ਸ਼ਰਮਾ, ਰਮਨ ਰੀਤਿਕਾ, ਜਸਵਿੰਦਰ ਕੌਰ, ਸੰਤੋਸ਼ ਰਾਣੀ ਅਤੇ ਨੂਰਦੀਪ, ਮਾਨਵੀ, ਪੁਨੀਤ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ।
Monday, October 13, 2025
ਨਸ਼ਿਆਂ ਦੇ ਸੋਦਾਗਰਾਂ ਵਿਰੁੱਧ ਸਖ਼ਤ ਕਾਰਵਾਈ — ਬੰਗਾ ਚ ਮਕਾਨਾਂ 'ਤੇ ਪੀਲਾ ਪੰਜਾ, ਇਕ ਮਿੰਟ 'ਚ ਹੋਏ ਮਲਬੇ ਵਿੱਚ ਤਬਦੀਲ
ਬੰਗਾ (ਮਨਜਿੰਦਰ ਸਿੰਘ): ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਤਹਿਤ ਸਿਵਲ ਪ੍ਰਸ਼ਾਸਨ ਨੇ ਪੁਲਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੰਗਾ ਦੇ ਮੁਹੱਲਾ ਮੁਕਤਪੁਰਾ ਵਿੱਚ ਵੱਡੀ ਕਾਰਵਾਈ ਕੀਤੀ। ਇਸ ਦੌਰਾਨ ਨਸ਼ਿਆਂ ਦੇ ਸੋਦਾਗਰਾਂ ਦੇ ਦੋ ਮਕਾਨਾਂ 'ਤੇ ਪੀਲਾ ਪੰਜਾ ਚਲਾ ਕੇ ਉਨ੍ਹਾਂ ਨੂੰ ਇਕ ਮਿੰਟ ਵਿੱਚ ਮਲਬੇ ਵਿੱਚ ਤਬਦੀਲ ਕਰ ਦਿੱਤਾ ਗਿਆ।
ਮੌਕੇ 'ਤੇ ਪਹੁੰਚੇ ਸੀਨੀਅਰ ਪੁਲਸ ਕਪਤਾਨ ਡਾ. ਮਹਿਤਾਬ ਸਿੰਘ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਨੇ ਦੱਸਿਆ ਕਿ ਕੁਲਦੀਪ ਕੁਮਾਰ ਉਰਫ਼ ਦੀਪਾ ਪੁੱਤਰ ਸਲਿੰਦਰ ਕੁਮਾਰ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ 12 ਮਾਮਲੇ ਦਰਜ ਹਨ। ਇਸ ਦਾ ਪਿਤਾ ਸਲਿੰਦਰ ਕੁਮਾਰ ਉਰਫ਼ ਛਿੰਦਾ ਪੁੱਤਰ ਗਵਰਧਨ ਵੀ ਨਸ਼ਿਆਂ ਦੇ ਕਾਰੋਬਾਰ ਵਿੱਚ ਲਿਪਤ ਹੈ ਜਿਸ 'ਤੇ 8 ਮਾਮਲੇ ਦਰਜ ਹਨ। ਦੋਵੇਂ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ।
ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਸ ਵੱਲੋਂ ਹੁਣ ਤੱਕ 1 ਹਜ਼ਾਰ ਤੋਂ ਵੱਧ ਐੱਨ. ਡੀ. ਪੀ. ਐੱਸ. ਮਾਮਲੇ ਦਰਜ ਕਰਕੇ 1200 ਤੋਂ ਵੱਧ ਨਸ਼ੇ ਦੇ ਸੋਦਾਗਰਾਂ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜਿਆ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 13 ਨਸ਼ਾ ਤਸਕਰਾਂ ਦੀ 1 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਜਾਇਦਾਦ ਸੀਲ ਕੀਤੀ ਗਈ ਹੈ।
ਪੁਲਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਨਸ਼ਿਆਂ ਵਿਰੁੱਧ ਇਹ ਜੰਗ ਜਾਰੀ ਰਹੇਗੀ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਛੱਡਿਆ ਨਹੀਂ ਜਾਵੇਗਾ। ਸੱਭ ਫੜੇ ਜਾਣਗੇ ਇਸ ਮੌਕੇ ਉੱਪ ਪੁਲਸ ਕਪਤਾਨ ਬੰਗਾ ਹਰਜੀਤ ਸਿੰਘ ਰੰਧਾਵਾ, ਐੱਸ.ਐੱਚ.ਓ. ਸਿਟੀ ਚੌਧਰੀ ਵਰਿੰਦਰ ਕੁਮਾਰ, ਕਾਰਜ ਸਾਧਕ ਅਧਿਕਾਰੀ ਰਾਜੀਵ ਸਰੀਨ, ਭਾਰਤ ਭੂਸ਼ਣ, ਏ.ਐੱਸ.ਆਈ. ਹਰਪ੍ਰੀਤ ਸਿੰਘ, ਐੱਸ.ਓ. ਦਿਨੇਸ਼ ਕੁਮਾਰ,ਅਵਿਨਾਸ਼ ਸਿੰਘ ਸ਼ੰਮੀ ਸਮੇਤ ਨਗਰ ਕੌਂਸਲ ਅਤੇ ਪੁਲਸ ਵਿਭਾਗ ਦੇ ਵੱਡੀ ਗਿਣਤੀ ਵਿੱਚ ਕਰਮਚਾਰੀ ਅਤੇ ਅਧਿਕਾਰੀ ਹਾਜ਼ਰ ਸਨ।
ਮੌਕੇ 'ਤੇ ਪਹੁੰਚੇ ਸੀਨੀਅਰ ਪੁਲਸ ਕਪਤਾਨ ਡਾ. ਮਹਿਤਾਬ ਸਿੰਘ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਨੇ ਦੱਸਿਆ ਕਿ ਕੁਲਦੀਪ ਕੁਮਾਰ ਉਰਫ਼ ਦੀਪਾ ਪੁੱਤਰ ਸਲਿੰਦਰ ਕੁਮਾਰ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ 12 ਮਾਮਲੇ ਦਰਜ ਹਨ। ਇਸ ਦਾ ਪਿਤਾ ਸਲਿੰਦਰ ਕੁਮਾਰ ਉਰਫ਼ ਛਿੰਦਾ ਪੁੱਤਰ ਗਵਰਧਨ ਵੀ ਨਸ਼ਿਆਂ ਦੇ ਕਾਰੋਬਾਰ ਵਿੱਚ ਲਿਪਤ ਹੈ ਜਿਸ 'ਤੇ 8 ਮਾਮਲੇ ਦਰਜ ਹਨ। ਦੋਵੇਂ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ।
ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਸ ਵੱਲੋਂ ਹੁਣ ਤੱਕ 1 ਹਜ਼ਾਰ ਤੋਂ ਵੱਧ ਐੱਨ. ਡੀ. ਪੀ. ਐੱਸ. ਮਾਮਲੇ ਦਰਜ ਕਰਕੇ 1200 ਤੋਂ ਵੱਧ ਨਸ਼ੇ ਦੇ ਸੋਦਾਗਰਾਂ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜਿਆ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 13 ਨਸ਼ਾ ਤਸਕਰਾਂ ਦੀ 1 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਜਾਇਦਾਦ ਸੀਲ ਕੀਤੀ ਗਈ ਹੈ।
ਪੁਲਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਨਸ਼ਿਆਂ ਵਿਰੁੱਧ ਇਹ ਜੰਗ ਜਾਰੀ ਰਹੇਗੀ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਛੱਡਿਆ ਨਹੀਂ ਜਾਵੇਗਾ। ਸੱਭ ਫੜੇ ਜਾਣਗੇ ਇਸ ਮੌਕੇ ਉੱਪ ਪੁਲਸ ਕਪਤਾਨ ਬੰਗਾ ਹਰਜੀਤ ਸਿੰਘ ਰੰਧਾਵਾ, ਐੱਸ.ਐੱਚ.ਓ. ਸਿਟੀ ਚੌਧਰੀ ਵਰਿੰਦਰ ਕੁਮਾਰ, ਕਾਰਜ ਸਾਧਕ ਅਧਿਕਾਰੀ ਰਾਜੀਵ ਸਰੀਨ, ਭਾਰਤ ਭੂਸ਼ਣ, ਏ.ਐੱਸ.ਆਈ. ਹਰਪ੍ਰੀਤ ਸਿੰਘ, ਐੱਸ.ਓ. ਦਿਨੇਸ਼ ਕੁਮਾਰ,ਅਵਿਨਾਸ਼ ਸਿੰਘ ਸ਼ੰਮੀ ਸਮੇਤ ਨਗਰ ਕੌਂਸਲ ਅਤੇ ਪੁਲਸ ਵਿਭਾਗ ਦੇ ਵੱਡੀ ਗਿਣਤੀ ਵਿੱਚ ਕਰਮਚਾਰੀ ਅਤੇ ਅਧਿਕਾਰੀ ਹਾਜ਼ਰ ਸਨ।
Sunday, October 12, 2025
ਐਮਐਲਏ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਦਾਣਾ ਮੰਡੀ ਬੰਗਾ ਦੌਰਾ - ਕਿਹਾ ਖਰੀਦ ਤੇ ਲਿਫਟਿੰਗ ਸੰਤੁਸ਼ਟ, ਕਿਸਾਨ ਮਜਦੂਰ ਖੁਸ਼
ਬੰਗਾ, 12 ਅਕਤੂਬਰ (ਮਨਜਿੰਦਰ ਸਿੰਘ):
ਹਲਕਾ ਵਿਧਾਇਕ ਬੰਗਾ (ਚੇਅਰਮੈਨ ਕੋਨਵੇਅਰ ਪੰਜਾਬ) ਕੈਬਨਟ ਰੈਂਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਅੱਜ ਦਾਣਾ ਮੰਡੀ ਬੰਗਾ ਵਿਖੇ ਝੋਨੇ ਦੀ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਖਰੀਦ ਪ੍ਰਬੰਧਾਂ ਤੇ ਸੰਤੁਸ਼ਟੀ ਜਤਾਉਂਦੇ ਹੋਏ ਉਹਨਾਂ ਕਿਹਾ ਕਿ ਇਸ ਵਾਰ ਖਰੀਦ ਅਤੇ ਲਿਫਟਿੰਗ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਵੀ ਖੁਸ਼ੀ ਪ੍ਰਗਟਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਹੜਾਂ ਕਾਰਨ ਜੋ ਨੁਕਸਾਨ ਹੋਏ ਹਨ, ਉਸ ਦੀ ਭਰਪਾਈ ਲਈ ਸਰਕਾਰ ਜਲਦ ਕਾਰਵਾਈ ਕਰੇਗੀ। ਝਾੜ ਘਟਣ ਸਬੰਧੀ ਪੁੱਛੇ ਸਵਾਲ ’ਤੇ ਡਾ. ਸੁੱਖੀ ਨੇ ਕਿਹਾ ਕਿ ਸਰਕਾਰ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਵੇਗੀ।
ਪੰਜਾਬੀ ਗਾਇਕ ਜਵੰਧਾ ਦੀ ਮੌਤ ’ਤੇ ਦੁੱਖ ਪ੍ਰਗਟਾਉਂਦੇ ਹੋਏ ਵਿਧਾਇਕ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਵਿਧਾਨ ਸਭਾ ਵਿੱਚ ਮਤਾ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਪਸ਼ੂਆਂ ਨੂੰ ਸੜਕਾਂ ’ਤੇ ਨਾ ਛੱਡਣ ਤੇ ਉਹਨਾਂ ਦੀ ਦੇਖਭਾਲ ਖੁਦ ਕਰਨ। ਇਸ ਮੌਕੇ ਸ਼੍ਰੀ ਸੋਹਣ ਲਾਲ ਢੰਡਾ (ਜਿਲਾ ਪ੍ਰਧਾਨ ਐਸ.ਸੀ ਵਿੰਗ) ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ, ਆੜਤੀ ਸੰਜੀਵ ਜੈਂਨ , ਸੈਕਟਰੀ ਵਰਿੰਦਰ ਕੁਮਾਰ, ਇੰਦਰਜੀਤ ਸਿੰਘ ਮਾਨ, ਆੜਤੀ ਕਮਲ ਚੋਪੜਾ, ਅਮਰੀਕ ਸਿੰਘ ਸੋਨੀ ਬਲਾਕ ਪ੍ਰਧਾਨ, ਗੁਰਵਿੰਦਰ ਸਿੰਘ ਸੰਧੂ ਬਲਾਕ ਪ੍ਰਧਾਨ, ਅਮਨਦੀਪ ਮਾਨ ਬਲਾਕ ਪ੍ਰਧਾਨ, ਨਰਿੰਦਰਜੀਤ ਰੱਤੂ ਐਮਸੀ ,ਮਨਜੀਤ ਸਿੰਘ ਬੱਬਲ, ਪ੍ਰਭਜੋਤ ਸਿੰਘ ਕੋਆਰਡੀਨੇਟਰ,, ਸੋਮਨਾਥ ਜੰਡਿਆਲਾ ,ਅਮਰੀਕ ਸਿੰਘ ਅਮਰਜੀਤ ਸਿੰਘ ਸੁਪਰਡੈਂਟ ,ਰਣਜੀਤ ਸਿੰਘ ਧਾਲੀਵਾਲ , ਰਣਜੀਤ ਸਿੰਘ ਰਟੈਂਡਾ, ਧਰਮਿੰਦਰ ਸਿੰਘ ਰਾਣਾ, ਮੋਹਨ ਲਾਲ ,ਬਿਮਲ ਕੁਮਾਰ ਸ਼ਰਮਾ ,ਅਰੁਣ ਵਿਰਮਾਨੀ,, ਮੀਨੂੰ ਕੁਰਲ , ਜਸਪਾਲ ਖੁਰਾਣਾ ,ਜੀਵਨ ਕੁਮਾਰ ,ਮੱਖਣ ਜੈਨ ,ਰਾਕੇਸ਼ ਕੁਮਰਾ, ਸੁਨੀਲ ਗਾਬਾ,, ਰਾਜ ਕੁਮਾਰ ਅਗਰਵਾਲ, ਰਾਕੇਸ਼ ਕੁਮਾਰ ਰਾਜੂ , ਹਰਜਿੰਦਰ ਸਿੰਘ ਕੰਦੋਲਾ, ਲਲਿਤ ਕੁਮਾਰ , ਕ੍ਰਿਸ਼ਨ ਲਾਲ ਅਗਰਵਾਲ, ਨਰੇਸ਼ ਕੁਮਾਰ, ਜਸਵਿੰਦਰ ਕੁਮਾਰ ਅਤੇ ਆੜਤੀਆ ਐਸੋਸੀਏਸ਼ਨ ਦੇ ਸਾਰੇ ਮੈਂਬਰ ਮੌਜੂਦ ਸਨ ਆਦਿ ਹਾਜਰ ਸਨ
ਹਲਕਾ ਵਿਧਾਇਕ ਬੰਗਾ (ਚੇਅਰਮੈਨ ਕੋਨਵੇਅਰ ਪੰਜਾਬ) ਕੈਬਨਟ ਰੈਂਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਅੱਜ ਦਾਣਾ ਮੰਡੀ ਬੰਗਾ ਵਿਖੇ ਝੋਨੇ ਦੀ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਖਰੀਦ ਪ੍ਰਬੰਧਾਂ ਤੇ ਸੰਤੁਸ਼ਟੀ ਜਤਾਉਂਦੇ ਹੋਏ ਉਹਨਾਂ ਕਿਹਾ ਕਿ ਇਸ ਵਾਰ ਖਰੀਦ ਅਤੇ ਲਿਫਟਿੰਗ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਵੀ ਖੁਸ਼ੀ ਪ੍ਰਗਟਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਹੜਾਂ ਕਾਰਨ ਜੋ ਨੁਕਸਾਨ ਹੋਏ ਹਨ, ਉਸ ਦੀ ਭਰਪਾਈ ਲਈ ਸਰਕਾਰ ਜਲਦ ਕਾਰਵਾਈ ਕਰੇਗੀ। ਝਾੜ ਘਟਣ ਸਬੰਧੀ ਪੁੱਛੇ ਸਵਾਲ ’ਤੇ ਡਾ. ਸੁੱਖੀ ਨੇ ਕਿਹਾ ਕਿ ਸਰਕਾਰ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਵੇਗੀ।
ਪੰਜਾਬੀ ਗਾਇਕ ਜਵੰਧਾ ਦੀ ਮੌਤ ’ਤੇ ਦੁੱਖ ਪ੍ਰਗਟਾਉਂਦੇ ਹੋਏ ਵਿਧਾਇਕ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਵਿਧਾਨ ਸਭਾ ਵਿੱਚ ਮਤਾ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਪਸ਼ੂਆਂ ਨੂੰ ਸੜਕਾਂ ’ਤੇ ਨਾ ਛੱਡਣ ਤੇ ਉਹਨਾਂ ਦੀ ਦੇਖਭਾਲ ਖੁਦ ਕਰਨ। ਇਸ ਮੌਕੇ ਸ਼੍ਰੀ ਸੋਹਣ ਲਾਲ ਢੰਡਾ (ਜਿਲਾ ਪ੍ਰਧਾਨ ਐਸ.ਸੀ ਵਿੰਗ) ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ, ਆੜਤੀ ਸੰਜੀਵ ਜੈਂਨ , ਸੈਕਟਰੀ ਵਰਿੰਦਰ ਕੁਮਾਰ, ਇੰਦਰਜੀਤ ਸਿੰਘ ਮਾਨ, ਆੜਤੀ ਕਮਲ ਚੋਪੜਾ, ਅਮਰੀਕ ਸਿੰਘ ਸੋਨੀ ਬਲਾਕ ਪ੍ਰਧਾਨ, ਗੁਰਵਿੰਦਰ ਸਿੰਘ ਸੰਧੂ ਬਲਾਕ ਪ੍ਰਧਾਨ, ਅਮਨਦੀਪ ਮਾਨ ਬਲਾਕ ਪ੍ਰਧਾਨ, ਨਰਿੰਦਰਜੀਤ ਰੱਤੂ ਐਮਸੀ ,ਮਨਜੀਤ ਸਿੰਘ ਬੱਬਲ, ਪ੍ਰਭਜੋਤ ਸਿੰਘ ਕੋਆਰਡੀਨੇਟਰ,, ਸੋਮਨਾਥ ਜੰਡਿਆਲਾ ,ਅਮਰੀਕ ਸਿੰਘ ਅਮਰਜੀਤ ਸਿੰਘ ਸੁਪਰਡੈਂਟ ,ਰਣਜੀਤ ਸਿੰਘ ਧਾਲੀਵਾਲ , ਰਣਜੀਤ ਸਿੰਘ ਰਟੈਂਡਾ, ਧਰਮਿੰਦਰ ਸਿੰਘ ਰਾਣਾ, ਮੋਹਨ ਲਾਲ ,ਬਿਮਲ ਕੁਮਾਰ ਸ਼ਰਮਾ ,ਅਰੁਣ ਵਿਰਮਾਨੀ,, ਮੀਨੂੰ ਕੁਰਲ , ਜਸਪਾਲ ਖੁਰਾਣਾ ,ਜੀਵਨ ਕੁਮਾਰ ,ਮੱਖਣ ਜੈਨ ,ਰਾਕੇਸ਼ ਕੁਮਰਾ, ਸੁਨੀਲ ਗਾਬਾ,, ਰਾਜ ਕੁਮਾਰ ਅਗਰਵਾਲ, ਰਾਕੇਸ਼ ਕੁਮਾਰ ਰਾਜੂ , ਹਰਜਿੰਦਰ ਸਿੰਘ ਕੰਦੋਲਾ, ਲਲਿਤ ਕੁਮਾਰ , ਕ੍ਰਿਸ਼ਨ ਲਾਲ ਅਗਰਵਾਲ, ਨਰੇਸ਼ ਕੁਮਾਰ, ਜਸਵਿੰਦਰ ਕੁਮਾਰ ਅਤੇ ਆੜਤੀਆ ਐਸੋਸੀਏਸ਼ਨ ਦੇ ਸਾਰੇ ਮੈਂਬਰ ਮੌਜੂਦ ਸਨ ਆਦਿ ਹਾਜਰ ਸਨ
Wednesday, October 8, 2025
Awareness camp organized under Indian Bureau of Standards (BIS) at PM Sri Langroa School.****ਪੀ ਐਮ ਸ੍ਰੀ ਲੰਗੜੋਆ ਸਕੂਲ ਵਿਖੇ ਭਾਰਤੀ ਮਾਣਕ ਬਿਊਰੋ (ਬਿਸ) ਤਹਿਤ ਜਾਗਰੂਕਤਾ ਕੈਂਪ ਲਗਾਇਆ
Nawanshahr 8 October (Harinder Singh) District Education Officer (SEO) Anita Sharma and Deputy District Education Officer Lakhbir Singh, today under the able leadership of Principal Dr. Surinder Pal Agnihotri. Bureau of Indian Standards (National Standards Institute of India) BIS Detailed information about and BIS, resource person BIS from Chandigarh today to provide detailed information about quality assurance. Foran Chand with his colleague with children at PM Shri Government Senior Secondary School, Langhoa. We met face to face and a seminar was organized under BIS. Through App Care, Foran Chand gave information to children about Indian Standards Bureau Day and about it. Various activities were conducted for the children. In which learning, quality assurance, quality assurance was given and while identifying the original copy it was said that BIS for registering marks and complaints. Use the Care App.Foran Chand gave detailed information about the Mobile Care Application. On this occasion, a quiz competition was organized for the students of class XI and XII with Orientation. And prizes were distributed to the children. In which Bharti Singh (Group) of class 12th in the LVS Quiz competition, the first place winner will be awarded Rs. 1000/-. Rs. 750/- cash for Arvindar Singh (Group) of 12th coming second, Vishal (Group) of 12th Rs. 500/- cash for coming third and Rs. 250/- as encouragement to Jasmine (group) of Gyarvi. Cash prizes of Rs. 1000 were distributed. Foreign Chand invited the children to participate in twenty Standard Watch episodes in the coming days. Motivated to participate in the competitions to be organised. Children were given information about Standard Mark, ISI Mark, Hall Mark and ISO sign. Finally, the head of the institution, Dr. Surinder Pal Agnihotri, interested the children in the Bis Standard Program. Congratulated him for showing it and also felt happy about it. State Award winning Principal Dr. Surinder Pal Agnihotri honored Foran Chand Children went to the Bureau of Indian Standards (Ministry of Consumer Affairs, Food and Public Distribution Department) BIS National Standards Institute of India, Standardization, Marking of Goods under BIS Act 2016 and the combined development of quality certification activities connected therewith or connected therewith. Took information about the cases. On this occasion, Guneet, Sapna, Inderjit, Sukhwinder Lal, Harinder of the organization Apart from Singh, Meena Rani etc., children also participated.
ਨਵਾਂਸ਼ਹਿਰ 8 ਅਕਤੂਬਰ (ਹਰਿੰਦਰ ਸਿੰਘ) ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ) ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਯੋਗ ਅਗਵਾਈ ਹੇਠ ਭਾਰਤੀ ਮਿਆਰ ਬਿਊਰੋ (ਭਾਰਤ ਦੀ ਰਾਸ਼ਟਰੀ ਮਿਆਰ ਸੰਸਥਾ) ਬੀ.ਆਈ.ਐਸ. ਬਾਰੇ ਵਿਸਤ੍ਰਿਤ ਜਾਣਕਾਰੀ ਅਤੇ
ਬੀ.ਆਈ.ਐਸ. ਗੁਣਵੱਤਾ ਦੀ ਪ੍ਰਮਾਣਿਕਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਅੱਜ ਚੰਡੀਗੜ੍ਹ ਤੋਂ ਬਿਸ ਦੇ ਰਿਸੋਰਸ ਪਰਸਨ ਫੋਰਨ ਚੰਦ ਆਪਣੇ ਸਹਿਯੋਗੀ ਨਾਲ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਬੱਚਿਆਂ ਨਾਲ ਰੂਬਰੂ ਹੋਏ ਤੇ ਬਿਸ ਤਹਿਤ ਸੈਮੀਨਾਰ ਕਰਵਾਇਆ ਗਿਆ।ਬੀ.ਆਈ.ਐਸ. ਐਪ ਕੇਅਰ ਰਾਹੀਂ ਫੋਰਨ ਚੰਦ ਨੇ ਬੱਚਿਆਂ ਨੂੰ ਭਾਰਤੀ ਮਾਣਕ ਬਿਊਰੋ ਦਿਵਸ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਲਰਨਿੰਗ, ਗੁਣਵੱਤਾ ਪ੍ਰਣ, ਕੁਆਲਿਟੀ ਪ੍ਰਣ ਦਿਵਾਇਆ ਗਿਆ ਤੇ ਅਸਲ ਨਕਲ ਦੀ ਪਹਿਚਾਣ ਦਸਦੇ ਹੋਏ ਕਿਹਾ ਕਿ ਨਿਸ਼ਾਨ ਅਤੇ ਸ਼ਿਕਾਇਤਾਂ ਦਰਜ ਕਰਨ ਲਈ ਬੀ.ਆਈ.ਐਸ. ਕੇਅਰ ਐਪ ਦੀ ਵਰਤੋਂ ਕਰੋ।ਫੋਰਨ ਚੰਦ ਨੇ ਮੋਬਾਈਲ ਕੇਅਰ ਐਪਲੀਕੇਸ਼ਨ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਓਰੀਂਐਨਟੇਸਨ ਦੇ ਨਾਲ ਕੁਇਜ਼ ਮੁਕਾਬਲਾ ਕਰਵਾਇਆ ਗਿਆ ਤੇ ਬੱਚਿਆਂ ਨੂੰ ਇਨਾਮ ਵੰਡੇ ਗਏ। ਜਿਨ੍ਹਾਂ ਵਿਚ ਐਲ ਵੀ ਐਸ ਕੁਇਜ ਮੁਕਾਬਲੇ ਵਿੱਚ ਬਾਰਵੀਂ ਜਮਾਤ ਦੀ ਭਾਰਤੀ ਸਿੰਘ ( ਗਰੁੱਪ)ਪਹਿਲੇ ਸਥਾਨ ਵਾਲੇ ਨੂੰ 1000/- ਰੁਪਏ ਨਕਦ,ਬਾਰਵੀਂ ਦੇ ਅਰਵਿੰਦਰ ਸਿੰਘ (ਗਰੁੱਪ) ਦੂਜੇ ਸਥਾਨ ਤੇ ਆਉਣ ਤੇ 750/- ਰੁਪਏ ਨਕਦ,ਬਾਰਵੀਂ ਦੇ ਵਿਸ਼ਾਲ (ਗਰੁੱਪ) ਨੂੰ ਤੀਸਰੇ ਸਥਾਨ ਤੇ ਆਉਣ ਤੇ 500/- ਰੁਪਏ ਨਕਦ ਅਤੇ ਗਿਆਰਵੀ ਦੀ ਜੈਸਮੀਨ (ਗਰੁੱਪ) ਨੂੰ ਹੌਸਲਾ ਅਫ਼ਜ਼ਾਈ ਤੌਰ ਤੇ 250/- ਰੁਪਏ ਨਕਦ ਇਨਾਮ ਵੰਡੇ ਗਏ।ਫੋਰਨ ਚੰਦ ਨੇ ਬੱਚਿਆਂ ਨੂੰ ਆਉਣ ਵਾਲੇ ਦਿਨਾਂ ਵਿਚ ਬਿਸ ਸਟੈਂਡਰਡ ਵਾਚ ਐਪੀਸੋਡ ਵਿਚ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਬੱਚਿਆਂ ਨੂੰ ਸਟੈਂਡਰਡ ਮਾਰਕ,ਆਈ ਐਸ ਆਈ ਮਾਰਕ,ਹੌਲ ਮਾਰਕ ਅਤੇ ਆਈ ਐਸ ਓ ਦੇ ਸਾਈਨ ਬਾਰੇ ਜਾਣਕਾਰੀ ਦਿੱਤੀ ਗਈ। ਅਖੀਰ ਸੰਸਥਾ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਬੱਚਿਆਂ ਨੂੰ ਬਿਸ ਸਟੈਂਡਰਡ ਪ੍ਰੋਗਰਾਮ ਵਿੱਚ ਦਿਲਚਸਪੀ ਦਿਖਾਉਣ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਇਸ ਗੱਲ ਤੇ ਖੁਸ਼ੀ ਮਹਿਸੂਸ ਵੀ ਕੀਤੀ। ਰਾਜ ਪੁਰਸਕਾਰ ਜੇਤੂ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਫੋਰਨ ਚੰਦ ਨੂੰ ਸਨਮਾਨਿਤ ਕੀਤਾ ਗਿਆ।ਬੱਚਿਆਂ ਨੇ ਭਾਰਤੀ ਮਿਆਰ ਬਿਊਰੋ (ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ(ਖਪਤਕਾਰ ਮਾਮਲਿਆਂ ਦਾ ਵਿਭਾਗ) ਬੀ ਆਈ ਐਸ ਭਾਰਤ ਦੀ ਰਾਸ਼ਟਰੀ ਮਿਆਰ ਸੰਸਥਾ,ਬੀ ਆਈ ਐਸ ਐਕਟ 2016 ਦੇ ਤਹਿਤ ਵਸਤੂਆਂ ਦੇ ਮਾਨਕੀਕਰਨ, ਮਾਰਕਿੰਗ ਅਤੇ ਗੁਣਵੱਤਾ ਪ੍ਰਮਾਣੀਕਰਨ ਦੀਆਂ ਗਤੀਵਿਧੀਆਂ ਦੇ ਸੁਮੇਲ ਵਿਕਾਸ ਅਤੇ ਇਸ ਨਾਲ ਜੁੜੇ ਜਾਂ ਇਸ ਨਾਲ ਸੰਬੰਧਿਤ ਮਾਮਲਿਆਂ ਦੀ ਜਾਣਕਾਰੀ ਹਾਸਲ ਕੀਤੀ।ਇਸ ਮੌਕੇ ਤੇ ਸੰਸਥਾ ਦੇ ਗੁਨੀਤ,ਸਪਨਾ, ਇੰਦਰਜੀਤ ਸੁਖਵਿੰਦਰ ਲਾਲ, ਹਰਿੰਦਰ ਸਿੰਘ, ਮੀਨਾ ਰਾਣੀ ਆਦਿ ਤੋਂ ਇਲਾਵਾ ਬੱਚਿਆਂ ਨੇ ਭਾਗ ਲਿਆ।
Tuesday, October 7, 2025
ਸਤਿਕਾਰਯੋਗ ਗੁਰੂਦੇਵ ਸ਼੍ਰੀ ਪੁਸ਼ਕਰ ਮੁਨੀ ਮਹਾਰਾਜ ਦੀ ਜਨਮ ਵਰ੍ਹੇਗੰਢ ਤਿੰਨ ਦਿਨਾਂ ਸਮਾਗਮ ਵਜੋਂ ਮਨਾਈ ਗਈ!
ਉਪਾਧਿਆਏ ਪ੍ਰਵਰ ਪੂਜਯ ਗੁਰੂਦੇਵ ਸ਼੍ਰੀ ਪੁਸ਼ਕਰ ਮੁਨੀ ਮਹਾਰਾਜ ਦੀ 116ਵੀਂ ਜਨਮ ਵਰ੍ਹੇਗੰਢ ਪੂਜਯਸ਼੍ਰੀ ਪ੍ਰਿਯਦਰਸ਼ਨਜੀ ਮ., ਸ਼੍ਰੀ ਕਿਰਨਪ੍ਰਭਾਜੀ ਮ., ਪੂਜਯ ਸ਼੍ਰੀ ਰਤਨਜਯੋਤੀਜੀ ਮ, ਸ਼੍ਰੀ ਵਿਚਕਸ਼ਨ ਸ਼੍ਰੀ ਜੀ, ਸ਼੍ਰੀ ਅਰਪਿਤਾ ਜੀ, ਸ਼੍ਰੀ ਵੰਦਿਤਾ ਜੀ, ਅਤੇ ਸ਼੍ਰੀ ਮੋਕਸ਼ਦਾ ਸ਼੍ਰੀ ਮਹਾਰਾਜ ਜੀ ਦੀ ਮੌਜੂਦਗੀ ਵਿੱਚ ਤਿੰਨ ਦਿਨਾਂ ਸਮਾਗਮ ਵਜੋਂ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ! ਜੈਨ ਸਭਾ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਇਸ ਦਿਨ ਨੂੰ ਪ੍ਰਸ਼ੰਸਾ ਦੇ ਦਿਨ ਵਜੋਂ ਮਨਾਇਆ ਗਿਆ। ਇਸ ਮੌਕੇ ਰਿਤੂ ਜੈਨ, ਅਲਕਾ ਜੈਨ, ਰੁਚੀ ਜੈਨ, ਪ੍ਰਿਯੰਕਾ ਜੈਨ, ਰਜਨੀ ਜੈਨ, ਸਪਨਾ ਜੈਨ,ਗੁਣੀਸ਼ਾ ਜੈਨ ਨੇ ਉਪਾਧਿਆਏ ਸ਼੍ਰੀ ਪੁਸ਼ਕਰ ਮੁਨੀ ਮਹਾਰਾਜ ਦੇ ਜੀਵਨ 'ਤੇ ਆਧਾਰਿਤ ਸੁੰਦਰ ਨ੍ਰਿਤ ਨਾਟਕ ਪੇਸ਼ ਕੀਤਾ। ਸ਼੍ਰੀ ਅੰਮ੍ਰਿਤਲਾਲ ਜੈਨ, ਸ਼੍ਰੀਮਤੀ ਵੀਨਾ ਜੈਨ, ਅਨੂ ਜੈਨ, ਅਤੇ ਸੰਜੀਵ ਜੈਨ ਨੇ ਜਾਪ ਦੀ ਅਗਵਾਈ ਕੀਤੀ ਅਤੇ ਪ੍ਰਸ਼ਾਦ ਵੰਡਿਆ। 10 ਖੁਸ਼ਕਿਸਮਤ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਅੱਜ ਦੇ ਆਪਣੇ ਪ੍ਰਵਚਨ ਵਿੱਚ ਮਹਾਸਾਧਵੀ ਸ਼੍ਰੀ ਰਤਨਾ ਜੋਤੀ ਜੀ, ਸ਼੍ਰੀ ਵੀਕਸ਼ਨ ਸ਼੍ਰੀ ਜੀ, ਸ਼੍ਰੀ ਅਰਪਿਤਾ ਜੀ, ਸ਼੍ਰੀ ਵੰਦਿਤਾ ਜੀ, ਅਤੇ ਸ਼੍ਰੀ ਮੋਕਸ਼ਦਾ ਸ਼੍ਰੀ ਜੀ ਮਹਾਰਾਜ ਨੇ ਉਪਾਧਿਆਏ ਸ਼੍ਰੀ ਪੁਸ਼ਕਰ ਮੁਨੀ ਜੀ ਮਹਾਰਾਜ ਦੇ ਜੀਵਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਜੀਵਨ ਦੀਆਂ ਕਈ ਕਹਾਣੀਆਂ ਸੁਣਾਈਆਂ। ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਉਨ੍ਹਾਂ ਨੂੰ ਦਿੱਲੀ ਵਿੱਚ ਵਿਸ਼ਵ ਸੰਤ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੇ ਸਭ ਤੋਂ ਵੱਡੇ ਚੇਲੇ ਜੈਨ ਧਰਮ ਦੇ ਤੀਜੇ ਆਚਾਰੀਆ ਸ਼੍ਰੀ ਦੇਵੇਂਦਰ ਮੁਨੀ ਜੀ ਬਣੇ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਕਈ ਗ੍ਰੰਥ ਲਿਖੇ। ਰਾਜਸਥਾਨ ਵਿੱਚ ਗੁਰੂ ਪੁਸ਼ਕਰ ਜੀ ਦੇ ਨਾਮ 'ਤੇ ਅੱਜ ਵੀ ਕਈ ਸਮਾਜਿਕ ਅਤੇ ਧਾਰਮਿਕ ਸੰਗਠਨ ਕੰਮ ਕਰ ਰਹੇ ਹਨ। ਅੱਜ ਦੇ ਧਾਰਮਿਕ ਇਕੱਠ ਵਿੱਚ, ਸ਼੍ਰੀ ਨੇਮ ਕੁਮਾਰ ਜੈਨ, ਸ਼੍ਰੀ ਅਨਿਲ ਜੈਨ, ਸ਼੍ਰੀ ਸ਼੍ਰੀਪਾਲ ਜੈਨ, ਸ਼੍ਰੀ ਚਰਚਿਤ ਜੈਨ, ਸ਼੍ਰੀਮਤੀ ਅਲਕਾ ਜੈਨ, ਸ਼੍ਰੀਮਤੀ ਸੋਨੀਆ ਜੈਨ, ਸ਼੍ਰੀ ਵਿਜੇ ਜੈਨ, ਸ਼੍ਰੀਮਤੀ ਨੀਰੂ ਜੈਨ, ਲੁਧਿਆਣਾ ਨੂੰ ਜੈਨ ਭਾਈਚਾਰੇ ਦੇ ਕੰਮ ਵਿੱਚ ਵਿਸ਼ੇਸ਼ ਸਹਿਯੋਗ ਦੇਣ ਲਈ ਹਾਰਾਂ ਅਤੇ ਕਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਮਹਾਸਾਧਵੀ ਸ਼੍ਰੀ ਪ੍ਰਿਯਦਰਸ਼ਨਾ ਜੀ ਮਹਾਰਾਜ ਅਤੇ ਮਹਾਸਾਧਵੀ ਸ਼੍ਰੀ ਕਿਰਨ ਪ੍ਰਭਾ ਜੀ ਮਹਾਰਾਜ ਨੇ ਮੰਗਲਪਾਠ ਦਾ ਪਾਠ ਕਰਕੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ। ਪ੍ਰਵਚਨ ਤੋਂ ਬਾਅਦ, ਸਹਿਜ ਮੁਨੀ ਭਵਨ ਵਿੱਚ ਸਮੁੱਚੇ ਭਾਈਚਾਰੇ ਲਈ ਗੌਤਮ ਪ੍ਰਸਾਦੀ ਦਾ ਪ੍ਰਬੰਧ ਕੀਤਾ ਗਿਆ। ਇਸ ਗੌਤਮ ਪ੍ਰਸਾਦੀ ਦਾ ਆਨੰਦ ਸ਼੍ਰੀ ਅਨਿਲ ਜੈਨ, ਸ਼੍ਰੀ ਸੰਜੀਵ ਜੈਨ, ਸ਼੍ਰੀ ਅਮਿਤ ਜੈਨ ਅਤੇ ਜੈਨ ਜਵੈਲਰਜ਼ ਪਰਿਵਾਰ ਨੇ ਮਾਣਿਆ। ਤਿੰਨ ਰੋਜ਼ਾ ਪ੍ਰੋਗਰਾਮ ਵਿੱਚ ਐਸ.ਐਸ ਜੈਨ ਸਭਾ, ਸ਼੍ਰੀ ਮਹਾਂਵੀਰ ਜੈਨ ਯੁਵਕ ਮੰਡਲ, ਸ਼੍ਰੀ ਵਰਧਮਾਨ ਜੈਨ ਸੇਵਾ ਸੰਘ, ਜੈਨ ਮਹਿਲਾ ਮੰਡਲ, ਸ਼੍ਰੀ ਚੰਦਨਬਾਲਾ ਜੈਨ ਯੁਵਤੀ ਮੰਡਲ ਨੇ ਵਿਸ਼ੇਸ਼ ਸਹਿਯੋਗ ਦਿੱਤਾ।
🟨⬜🟩🟦 .
Saturday, October 4, 2025
मान सरकार ने जनता का विश्वास जीता है --कुलजीत सरहाल
बंगा, 4 अक्टूबर (मनजिंदर सिंह ) लोकसभा क्षेत्र श्री आनंदपुर साहिब के प्रभारी कुलजीत सरहल ने एक प्रेस विज्ञप्ति में कहा कि पंजाब सरकार जनता के प्रति सच्ची है। पंजाब के लोग लंबे समय से मांग कर रहे थे कि काम में विश्वास रखने वाली सरकार हो और आखिरकार आम आदमी पार्टी ने उनकी मांग पूरी कर दी। एस एस एफ की स्थापना के बाद से ही मान सरकार ने 'जिसका खेत उसकी रेत' जैसे कार्यों से जनता का विश्वास जीता है। पंजाब में अपने कार्यों के कारण आम आदमी पार्टी जनता की पहली पसंद बन गई है। सरकार बनने के बाद हुए सभी उपचुनावों में जनता ने दूसरी बार भी आम आदमी पार्टी को ही चुना है। हम जनता द्वारा दिए गए जनादेश पर खरे उतर रहे हैं।
इस कठिन समय में मान सरकार के मंत्री और विधायक जनता के लिए उम्मीद की किरण साबित हुए हैं। उनका कहना है कि जब तक जनता का जीवन सामान्य नहीं हो जाता, हम किसी का हाथ नहीं छोड़ेंगे और वे इस वादे को पूरा करने के लिए प्रतिबद्ध हैं। कुलजीत सरहाल ने बाढ़ प्रभावित परिवारों के पुनर्वास के सवाल का जवाब देते हुए कहा कि सीएम मान ने बाढ़ प्रभावित परिवारों के पुनर्वास के लिए ऐतिहासिक फैसले लिए हैं, सरकार अपने लोगों के जीवन को पटरी पर लाने के लिए पूरी तरह प्रतिबद्ध है। सरकार बाढ़ से हुए नुकसान का मुआवजा भी दे रही है और लोक हितैषी योजनाएं भी लागू की जा रही हैं। कुलजीत सरहाल ने नशे के खिलाफ अभियान के प्रभाव का जवाब देते हुए कहा कि इतिहास रचा जा रहा है। ये आंकड़े एनडीपीएस मामलों में सख्त कार्रवाई का प्रमाण हैं। पंजाब में एनडीपीएस के तहत सबसे ज्यादा मामले दर्ज। 9 महीनों में 22 हजार से ज्यादा एनडीपीएस मामले दर्ज। 29 हजार से ज्यादा आरोपी गिरफ्तार। 1566 किलो हेरोइन बरामद। डीजीपी पंजाब के अनुसार, 'ड्रग्स पर युद्ध' के तहत कार्रवाई की जा रही है। पिछले साल एनडीपीएस के तहत 8,978 मामले दर्ज किए गए थे कुलजीत सरहाल ने पंजाब सरकार के काम की तारीफ करते हुए कहा कि पिछली सरकारों ने सरकारी संस्थानों को घाटे में दिखाकर निजी कंपनियों को बेच दिया, लेकिन मान सरकार ने निजी थर्मल प्लांट खरीदकर जनता को समर्पित किए। उन्होंने लोगों को मुफ्त बिजली और युवाओं को रोजगार दिया। हम एक विजन के तहत पंजाब को तरक्की के रास्ते पर ले जा रहे हैं। और अब मान सरकार का उद्योगों के लिए बड़ा फैसला
मान सरकार 16 अक्टूबर से 31 मार्च तक रात 10 बजे से सुबह 6 बजे तक 1 रुपये प्रति यूनिट सस्ती बिजली देगी। यह फैसला उद्योगों के लिए फायदेमंद साबित होगा। इस मौके पर बाबा दविंदर कौड़ा, शिव कौड़ा मार्केट कमेटी चेयरमैन बलवीर करनाना, इंदरजीत सिंह मान,मनजीत सिंह नामधारी, खुशविंदर सिंह, सागर अरोड़ा, अमरजीत सिंह, ब्लॉक अध्यक्ष सतनाम सिंह झिक्का, ब्लॉक अध्यक्ष बलवीर पाबला, ब्लॉक अध्यक्ष कुलवीर पाबला बंगा, सरबजीत सिंह साबी, गौरव बंगा, दलजीत खटकड़, पलविंदर सिंह, बलिहार सिंह और आप नेता मौजूद थे।
ਲਾਇਨ ਜ਼ਿਲ੍ਹਾ 321 ਡੀ ਹੜ੍ਹ ਪੀੜਤ ਕਿਸਾਨਾਂ ਦੀ ਹਾੜੀ ਦੀ ਬਿਜਾਈ ਲਈ ਸਰਕਾਰਾਂ ਨਾਲੋਂ ਵੱਧ ਮਦਦ ਕਰੇਗਾ: ਗਵਰਨਰ ਬੱਚਾਜੀਵੀ
ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਕਲੱਬ ਪ੍ਰਧਾਨ ਜਸਪਾਲ ਸਿੰਘ ਆਰਚੀਟੈਕਟ ਦੀ ਅਗਵਾਈ ਹੇਠ ਅਤੇ ਪ੍ਰੋਜੈਕਟ ਚੇਅਰਮੈਨ ਤਜਿੰਦਰ ਕੁਮਾਰ ਗਿੰਨੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ‘ਫੂਡ ਫੋਰ ਹੰਗਰ’ ਪ੍ਰੋਜੈਕਟ ਤਹਿਤ ਪ੍ਰਸ਼ਾਦੇ ਅਤੇ ਦਾਲ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਉਚੇ ਪੱਧਰ ‘ਤੇ ਲਾਇਨ ਜ਼ਿਲ੍ਹਾ 321 ਡੀ ਦੇ ਸਾਬਕਾ ਗਵਰਨਰ ਅਤੇ ਵਾਈਸ ਚੇਅਰਮੈਨ ਮਲਟੀਪਲ ਕੌਂਸਲ, ਲਾਇਨ ਰਸਪਾਲ ਸਿੰਘ ਬੱਚਾਜੀਵੀ ਨੇ ਕਲੱਬ ਦੇ ਉਪਰਾਲੇ ਦੀ ਸਲਾਹਣਾ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਲੰਗਰ ਪਰੰਪਰਾ ਸਮਾਜ ਸੇਵਾ ਦਾ ਮਹਾਨ ਸਾਧਨ ਹੈ। ਹਰੇਕ ਲਾਇਨ ਮੈਂਬਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਮਰਥਾ ਅਨੁਸਾਰ ਹਰ ਮਹੀਨੇ ਲੋੜਵੰਦਾਂ ਦੇ ਘਰ ਰਾਸ਼ਨ ਪਹੁੰਚਾ ਕੇ ਇਹ ਕਾਰਜ ਜਾਰੀ ਰੱਖਣ। ਇਸ ਨਾਲ ਉਨ੍ਹਾਂ ਨੂੰ ਪਰਮਾਤਮਾ ਦੇ ਅਸੀਸਾਂ ਨਾਲ-ਨਾਲ ਪੁੰਨ ਵੀ ਮਿਲੇਗਾ।"
ਉਨ੍ਹਾਂ ਹੜ੍ਹ ਪ੍ਰਭਾਵਤ ਕਿਸਾਨਾਂ ਦੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਲਾਇਨ ਕਲੱਬ ਜ਼ਿਲ੍ਹਾ 321 ਡੀ ਵੱਲੋਂ ਐਸੇ ਪ੍ਰਭਾਵਿਤ ਕਿਸਾਨਾਂ ਨੂੰ ਹਾੜੀ ਦੀ ਬਿਜਾਈ ਲਈ ਵੱਡੀ ਮਾਤਰਾ ਵਿੱਚ ਬੀਜ ਮੁਹੱਈਆ ਕਰਵਾਏ ਜਾਣਗੇ। ਇਹ ਮਦਦ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਮਦਦ ਨਾਲੋਂ ਕਾਫੀ ਵਧੀਕ ਹੋਵੇਗੀ।
ਇਸ ਮੌਕੇ ਡਿਪਟੀ ਜ਼ਿਲ੍ਹਾ ਗਵਰਨਰ ਤਰਲੋਚਨ ਸਿੰਘ ਵਿਰਦੀ ਨੇ ਵੀ ਆਪਣੀ ਟੀਮ ਸਮੇਤ ਸ਼ਿਰਕਤ ਕਰਦਿਆਂ ਲੰਗਰ ਉਪਰਾਲੇ ਦੀ ਖੂਬ ਪ੍ਰਸ਼ੰਸਾ ਕੀਤੀ।
ਪੀਆਰਓ ਧਰਮਵੀਰਪਾਲ ਵੱਲੋਂ ਪਹੁੰਚੇ ਹੋਏ ਸਾਰੇ ਲਾਈਨ ਆਗੂਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਲਾਈਨ ਕਲੱਬ ਬੰਗਾ ਨਿਸ਼ਚੇ ਦੇ ਅਹੁਦੇਦਾਰ ਚਾਰਟਡ ਪ੍ਰਧਾਨ ਬਲਬੀਰ ਸਿੰਘ ਰਾਏ ਪ੍ਰਧਾਨ ਜਸਪਾਲ ਸਿੰਘ ਵਾਈਸ ਪ੍ਰਧਾਨ ਮਨਜਿੰਦਰ ਸਿੰਘ ਕੈਸ਼ੀਅਰ ਗੁਲਸ਼ਨ ਕੁਮਾਰ ਪ੍ਰੋਜੈਕਟ ਚੇਅਰਮੈਨ ਤਜਿੰਦਰ ਕੁਮਾਰ ਗਿੰਨੀ ਪੀਆਰਓ ਧਰਮਵੀਰ ਪਾਲ, ਤੋਂ ਇਲਾਵਾ ਰੀਜਨ ਚੇਅਰਮੈਨ ਲਾਇਨ ਕੁਲਦੀਪ ਭੂਸ਼ਣ ਖੰਨਾ, ਸਤਪਾਲ (ਪ੍ਰਧਾਨ, ਮੁਕੰਦਪੁਰ ਐਕਟਿਵ), ਲਾਇਨ ਕਮਲਜੀਤ ਸਿੰਘ (ਜ਼ੋਨ ਚੇਅਰਮੈਨ), ਲਾਇਨ ਚਰਨਜੀਤ ਸਿੰਘ, ਲਾਇਨ ਸੰਜੀਵ ਕੈਂਥ, ਰੋਟੀ:ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਗਰੀਨ ਅਤੇ ਰੋਟੇਰੀਅਨ ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਰਹੇ।
Thursday, October 2, 2025
ਪੰਜ ਦਿਨ ਦੇ ਧਰਨੇ ਉਪਰੰਤ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਗਾਉਣ ਦਾ ਐਲਾਨ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (ਐੱਸਬੀਵਾਈਐੱਫ) ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐੱਸਐੱਫ) ਵਲੋਂ ਖਟਕੜ ਕਲਾਂ ਮੋਰਚੇ ਦੇ ਪੰਜਵੇਂ ਦਿਨ ਇਕੱਠੇ ਹੋਏ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਬੰਗਾ ਸ਼ਹਿਰ ‘ਚ ਮਾਰਚ ਕੀਤਾ। ਜਿਥੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਂ ਦਿਨਾਂ ‘ਚ ਬੜਬੋਲੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਨੌਜਵਾਨਾਂ ਦੀ ਗੱਲ ਸੁਣਨ ਵੀ ਨਹੀਂ ਪੁੱਜਾ। ਜਿਸ ਕਾਰਨ ਉਹ ਆਪ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਗਾ ਕੇ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਬੁਲੰਦ ਕਰਨਗੇ ਅਤੇ ਖਟਕੜ ਕਲਾਂ ‘ਚ ਚੁੱਕੀ ਸਹੁੰ ਨੂੰ ਯਾਦ ਕਰਵਾਉਣਗੇ।ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ, ਸੂਬਾ ਜਨਰਲ ਸਕੱਤਰ ਧਰਮਿੰਦਰ ਮੁਕੇਰੀਆਂ, ਪੀਐੱਸਐੱਫ ਦੇ ਸੂਬਾ ਕਨਵੀਨਰ ਗਗਨਦੀਪ, ਸੂਬਾ ਆਗੂ ਰਵੀ ਲੋਹਗੜ੍ਹ ਨੇ ਕਿਹਾ ਕਿ ਮਾਨ ਸਰਕਾਰ ਦੇ ਪੰਜਾਂ ਸਾਲਾਂ ‘ਚੋਂ ਵੱਡਾ ਹਿੱਸਾ ਬੀਤ ਗਿਆ ਹੈ ਅਤੇ ਹਰੇ ਪੈੱਨ ਕੋਲ ਨਾ ਹੋਣ ਕਾਰਨ ਲੱਖਾਂ ਅਸਾਮੀਆਂ ਹਾਲੇ ਵੀ ਖਾਲੀ ਹਨ। ਪਹਿਲਾ ਤੋਂ ਕੰਮ ਕਰਦੇ ਕੱਚੇ ਕਾਮਿਆਂ ਨੂੰ ਵੀ ਹਾਲੇ ਤੱਕ ਪੱਕੇ ਨਹੀਂ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰੀ ਭੱਤੇ ਦੇ ਕਾਨੂੰਨ ਨੂੰ ਸਮੇਂ ਦੇ ਹਾਣ ਦਾ ਕਰਨ ਲਈ ਅਗਲੇ ਸੈਸ਼ਨ ‘ਚ ਨਵਾਂ ਕਾਨੂੰਨ ਲਿਆਂਦਾ ਜਾਵੇ। ਇਸ ਵੇਲੇ ਇਸ ਕਾਨੂੰਨ ਤਹਿਤ ਨਿਗੂਣੀ ਜਿਹੀ ਰਕਮ ਹੀ ਭੱਤੇ ਵਜੋਂ ਦਿੱਤੀ ਜਾ ਸਕਦੀ ਹੈ। ਇਸ ਵੇਲੇ ਪੂਰੇ ਪੰਜਾਬ ‘ਚੋਂ ਸਿਰਫ਼ ਇੱਕ ਨੌਜਵਾਨ ਨੂੰ ਹੀ ਡੇਢ ਸੌ ਰੁਪਏ ਬੇਰੁਜ਼ਗਾਰੀ ਭੱਤਾ ਮਿਲਦਾ ਹੈ।
ਨਸ਼ਿਆਂ ਦੇ ਸਬੰਧ ‘ਚ ਆਗੂਆਂ ਨੇ ਕਿਹਾ ਕਿ ਹਰ ਰੋਜ਼ ਦੋ ਤਿੰਨ ਨੌਜਵਾਨ ਅਣਨਿਆਈ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਜਿੰਨੀ ਗਿਣਤੀ ‘ਚ ਨੌਜਵਾਨ ਨਸ਼ਿਆਂ ‘ਚ ਲੱਗੇ ਹੋਏ ਹਨ, ਉਸ ਹਾਣ ਦਾ ਸਿਹਤ ਢਾਂਚਾ ਹਾਲੇ ਤੱਕ ਨਾ ਤਾਂ ਪਿਛਲੀਆਂ ਸਰਕਾਰਾਂ ਨੇ ਬਣਾਇਆ ਅਤੇ ਨਾ ਹੀ ਇਸ ਸਰਕਾਰ ਨੇ ਕੋਈ ਵੱਡੀ ਕੋਸ਼ਿਸ਼ ਕੀਤੀ ਹੈ। ਸਿਰਫ਼ ਇੱਕ ਅੱਧ ਸੈਂਟਰ ਬਣਾਉਣ ਨਾਲ ਨੌਜਵਾਨਾਂ ਨੂੰ ਮੁੜ ਲੀਂਹ ‘ਤੇ ਨਹੀਂ ਲਿਆਂਦਾ ਜਾ ਸਕਦਾ।
ਆਗੂਆਂ ਨੇ ਕਿਹਾ ਕਿ ਇਸ ਦਾ ਸਿੱਟਾ ਹੀ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ।
ਧਰਨੇ ਨੂੰ ਵਿਦਿਆਰਥੀ ਆਗੂਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਵਿਦਿਆ ਦਾ ਜਿਸ ਢੰਗ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ, ਉਸ ਨਾਲ ਸਸਤੀ ਤੇ ਲਾਜ਼ਮੀ ਵਿਦਿਆ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਕਿਸੇ ਵੇਲੇ ਵਿਦਿਆਰਥੀਆਂ ਦੇ ਬੱਸ ਪਾਸ ਪ੍ਰਾਈਵੇਟ ਸਮੇਤ ਹਰ ਬੱਸ ‘ਚ ਚੱਲਦੇ ਸਨ ਪਰ ਟਰਾਂਸਪੋਰਟ ਮਾਫ਼ੀਏ ਨੇ ਪ੍ਰਾਈਵੇਟ ਬੱਸਾਂ ‘ਚ ਪਾਸ ਚਲਾਉਣੇ ਬੰਦ ਕਰ ਦਿੱਤੇ ਹਨ। ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਬੱਸ ਪਾਸ ਸਾਰੇ ਸਾਧਨਾਂ ‘ਚ ਲਾਗੂ ਕਰਨ ਲਈ ਜਲਦ ਕਾਨੂੰਨ ਬਣਾਏ ਤਾਂ ਜੋ ਵਿਦਿਆ ਆਮ ਲੋਕਾਂ ਦੀ ਪਹੁੰਚ ਵਿੱਚ ਆਵੇ।
ਆਗੂਆਂ ਨੇ ਕਿਹਾ ਕਿ ਹਰ ਤਰ੍ਹਾਂ ਦੇ ਵਿਦਿਅਕ ਅਦਾਰਿਆਂ ‘ਚ ਹੀ ਲੱਖਾਂ ਅਸਾਮੀਆਂ ਖਾਲੀ ਪਈਆਂ ਹਨ, ਜਿਸ ਤੋਂ ਸਰਕਾਰ ਦੀ ਨੀਅਤ ਦਾ ਪਤਾ ਲੱਗ ਜਾਂਦਾ ਹੈ। ਇਹ ਸਰਕਾਰ ਪੰਜਾਬ ਦੇ ਕੁਦਰਤੀ ਸਾਧਨਾਂ ਨੂੰ ਲੁੱਟ ਕੇ ਪੈਸਾ ਇਕੱਠਾ ਕਰਨ ਵੱਲ ਹੀ ਤੁਰੀ ਹੈ, ਪੰਜਾਬ ਦੀ ਜਵਾਨੀ ਲਈ ਭਵਿੱਖੀ ਨਕਸ਼ਾ ਇਸ ਸਰਕਾਰ ਕੋਲ ਨਹੀਂ ਹੈ ਅਤੇ ਇਸ ਸਰਕਾਰ ਦਾ ਭਗਤ ਸਿੰਘ ਦੀ ਸੋਚ ਨਾਲ ਕੋਈ ਵਾਹ ਵਾਸਤਾ ਨਹੀਂ ਹੈ।
ਅੱਜ ਦੇ ਧਰਨੇ ਨੂੰ ਐਡਵੋਕੇਟ ਅਜੈ ਫਿਲੌਰ, ਮੱਖਣ ਸੰਗਰਾਮੀ, ਲਾਜਰ ਲਾਖਣਾ, ਕੰਚਨ ਮੱਟੂ, ਸਰਬਜੀਤ ਹੈਰੀ, ਕੁਲਵੰਤ ਮੱਲੂਨੰਗਲ, ਜੱਗਾ ਅਜਨਾਲਾ, ਮਿੰਟੂ ਗੁਜ਼ਰਪੁਰ, ਗੈਰੀ ਗਿੱਲ, ਸਤਵਿੰਦਰ ਓਠੀਆਂ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਵੱਖ ਜਥਿਆਂ ਦੀ ਅਗਵਾਈ ਗੱਗਾ ਫਿਲੌਰ, ਸੁਨੀਲ ਭੈਣੀ, ਜਸਬੀਰ ਢੇਸੀ, ਗੁਰਦੀਪ ਗੋਗੀ, ਰਛਪਾਲ ਬੇਗਮਪੁਰ, ਅਮਰੀਕ ਰੁੜਕਾ, ਗੁਰਜੰਟ ਸਿੰਘ ਮੁੱਛਲ, ਸੁੱਚਾ ਸਿੰਘ ਘੋਗਾ ਆਦਿ ਨੇ ਕੀਤੀ।
ਧਰਨੇ ਦੌਰਾਨ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਹਰਪ੍ਰੀਤ ਬੁਟਾਰੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਹਰਪਾਲ ਸਿੰਘ ਜਗਤਪੁਰ, ਮੁਲਾਜ਼ਮਾਂ ਦੇ ਸੂਬਾ ਆਗੂ ਕੁਲਦੀਪ ਦੌੜਕਾ, ਨੌਜਵਾਨਾਂ ਦੇ ਸਾਬਕਾ ਆਗੂਆਂ ਸਤਨਾਮ ਸੁਜੋਂ, ਸੁਰਿੰਦਰ ਭੱਟੀ ਆਦਿ ਨੇ ਧਰਨੇ ਦੀ ਹਮਾਇਤ ਕੀਤੀ।
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...