Monday, May 31, 2021

ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਵੱਲੋਂ ਵੱਖ-ਵੱਖ ਰੂਟਾਂ ਤੇ ਬੱਸਾਂ ਦੀ ਸਰਵਿਸ ਸ਼ੁਰੂ

ਸਤਵੀਰ ਸਿੰਘ ਪੱਲੀਝਿੱਕੀ ਰਿਬਨ  ਕੱਟ ਕੇ ਬੱਸਾਂ ਨੂੰ ਰਵਾਨਾ ਕਰਦੇ ਹੋਏ।

ਬੰਗਾ,31ਮਈ (ਮਨਜਿੰਦਰ ਸਿੰਘ) ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਜਿਲ੍ਹਾਂ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਨੇ ਬੰਗਾ ਤੋਂ ਵੱਖ-ਵੱਖ ਰੂਟਾਂ ਤੇ ਦੋ ਪ੍ਰਾਈਵੇਟ ਬੱਸਾਂ ਨੂੰ ਰੀਵਨ ਕੱਟ ਕੇ ਰਵਾਨਾ ਕੀਤਾ। ਇਕ ਬੱਸ ਬੰਗਾ ਤੋਂ ਸ਼ੁਰੂ ਹੋ ਕੇ ਗੁਜਰ ਪੁਰ ਤੱਕ ਚੱਲੇਗੀ ਅਤੇ ਦੂਸਰੀ ਬੱਸ ਬੰਗਾ ਤੋਂ ਤਾਜਪੁਰ ਖੋਜੇ ਤੱਕ ਚੱਲੇਗੀ। ਇਸ ਮੌਕੇ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਨੇ ਦੱਸਿਆ ਕਿ ਇਹ ਬੱਸਾਂ ਇਲਾਕੇ ਦੇ ਲੋਕਾਂ ਲਈ ਲਾਹੇਵੰਦ ਹੋਣਗੀਆ। ਉਹਨਾਂ ਦੱਸਿਆ ਕਿ ਪਿੰਡਾਂ ਦੇ ਲੋਕ ਬੱਸ ਸਰਵਿਸ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ ਅਤੇ ਖਾਸ ਕਰਕੇ ਗਰੀਬ ਵਰਗ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਔਕੜਾਂ ਪੇਸ਼ ਆਉਦੀਆ ਸਨ। ਇਸ ਮੌਕੇ ਬੱਸਾਂ ਦੇ ਮਾਲਕ ਕੁਲਵੀਰ ਸਿੰਘ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਇਕ ਬੱਸ ਬੰਗਾਂ ਤੋਂ ਮਾਹਿਲ ਗਹਿਲਾ, ਭੋਰਾ, ਸੁੱਜੋ, ਸੂਰਾਪੁਰ ਅਤੇ ਪੱਲੀਝਿੱਕੀ ਤੋਂ ਹੁੰਦੀ ਹੋਈ ਗੁਜਰਪੁਰ ਤੱਕ ਜਾਵੇਗੀ। ਦੂਸਰੀ ਬੱਸ ਬੰਗਾ ਤੋਂ ਮਜਾਰਾ ਨੌ-ਆਬਾਦ, ਰਾਜਾ ਸਾਹਿਬ ਮਾਜਾਰਾ, ਰਾਜਪੁਰ ਡੱਬਾ, ਹੇੜੀਆਂ, ਬਿੰਜੋ, ਔੜ, ਬੁਰਜ ਫਾਬੜਾਂ ਅਤੇ ਜੁਲਾਹ ਮਾਜਰਾ ਤੋਂ ਹੁੰਦੀ ਹੋਈ ਤਾਜਪੁਰ ਖੋਜੇ ਜਾਵੇਗੀ। ਇਸ ਮੌਕੇ ਦਰਵਜੀਤ ਸਿੰਘ ਪੂੰਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਕੁਲਵੀਰ ਸਿੰਘ ਦੀਪਾ, ਨਰੇਸ਼ ਕੁਮਾਰ, ਹਰਜਿੰਦਰ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਸੂਰਾਪੁਰ, ਪਰਮਿੰਦਰ ਸਿੰਘ ਮੈਂਬਰ ਪੰਚਾਇਤ ਸੂਰਾਪੁਰ, ਬਹਾਦਰ ਸਿੰਘ ਮੈਂਬਰ ਪੰਚਾਇਤ ਸੂਰਾਪੁਰ, ਦਵਿੰਦਰ ਸਿੰਘ ਸੂਰਾਪੁਰ, ਸਤਵੀਰ ਸਿੰਘ ਸੂਰਾਪੁਰ, ਸਰਬਜੀਤ ਸਿੰਘ, ਰਣਜੀਤ ਸਿੰਘ, ਹਰਕਮਲ ਸਿੰਘ, ਕਮਲ ਕਿਸ਼ੋਰ ਅਤੇ ਚੰਦਰ ਭਾਨ ਜੀ ਆਦਿ ਮੌਜੂਦ ਸਨ।

ਰੁੱਖ ਲਗਾਓ ਆਕਸੀਜਨ ਵਧਾਓ - -ਬਲਦੀਸ਼ ਕੌਰ

ਸਮਾਜ ਸੇਵਕ ਬਲਦੀਸ਼ ਕੌਰ ਪੂਨੀਆ ਵਿਖੇ ਬੂਟੇ ਲਾਉਂਦੇ ਹੋਏ  

ਬੰਗਾ 31, ਮਈ( ਮਨਜਿੰਦਰ ਸਿੰਘ ) ਬੰਗਾ ਇਲਾਕੇ ਦੀ ਮਸ਼ਹੂਰ ਸਮਾਜ ਸੇਵਕ ਜੋ ਕਿ ਲੋੜਵੰਦਾਂ ਦੀ ਮੱਦਦ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹੋਏ ਵੱਖ ਵੱਖ ਤਰੀਕਿਆਂ ਨਾਲ ਸਮਾਜ ਸੇਵਾ ਕਰਦੇ  ਰਹਿੰਦੇ ਹਨ ਜਿਵੇਂ ਕਿ ਲੋੜਵੰਦਾਂ ਨੂੰ ਰਾਸ਼ਨ ਵੰਡਣਾ ਖੂਨਦਾਨ ਵਿੱਚ ਹਿੱਸਾ ਪਾਉਣਾ ਰੁੱਖ ਲਾਉਣਾ  ਨੇ ਅੱਜ ਪਿੰਡ ਪੂਨੀਆ  ਵਿਖੇ ਫਲਦਾਰ ਅਤੇ ਫੁੱਲਦਾਰ ਪੌਦੇ ਲਾਉਂਦੇ ਹੋਏ ਕਿਹਾ ਕਿ ਇਸ ਮਹਾਂਮਾਰੀ ਨੇ ਸਾਨੂੰ ਅਹਿਸਾਸ ਕਰਾਇਆ ਹੈ ਕਿ ਰੁੱਖਾਂ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ।ਉਨ੍ਹਾਂ ਕਿਹਾ ਕਿ ਹਾਈਵੇ ਦੀਆਂ ਸੜਕਾਂ ਚੌੜੀਆਂ ਹੋਣ ਕਾਰਨ ਰੁੱਖਾਂ ਦੀ ਬਹੁਤ ਵੱਡੀ ਮਾਤਰਾ ਵਿੱਚ ਕਟਾਈ ਹੋ ਗਈ ਹੈ ਇਸ ਕਮੀ ਨੂੰ ਪੂਰਾ ਕਰਨ ਲਈ ਹਰ ਮਨੁੱਖ ਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਜਿਸ ਨਾਲ ਆਕਸੀਜਨ ਭਰਪੂਰ ਮਾਤਰਾ ਵਿਚ ਸਾਨੂੰ ਮਿਲ ਸਕੇ।ਇਸ ਮੌਕੇ ਉਨ੍ਹਾਂ ਨਾਲ ਅੰਮ੍ਰਿਤ ਦੀਪ  ਕੌਰ, ਜਤਿੰਦਰ ਸਿੰਘ ਸ਼ੋਕਰ ਆਦਿ ਹਾਜ਼ਰ ਸਨ  

Saturday, May 29, 2021

ਸੇਵਾ ਭਾਰਤੀ ਨੇ ਸਫਾਈ ਸੇਵਕਾਂ ਨੂੰ ਮਾਸਕ ਅਤੇ ਕਾੜ੍ਹੇ ਦੇ ਪੈਕਟ ਵੰਡੇ

ਬੰਗਾ/ ਨਵਾਂਸ਼ਹਿਰ (ਮਨਜਿੰਦਰ ਸਿੰਘ, ਹਰਪ੍ਰੀਤ ਕੌਰ ):- ਸੇਵਾ ਭਾਰਤੀ ਦੇ ਅਹੁਦੇਦਾਰ ਅੱਜ ਨਗਰ ਕੌਂਸਲ ਬੰਗਾ ਦੇ ਆਫਿਸ ਪਹੁੰਚੇ । ਜਿੱਥੇ ਕਈ ਦਿਨਾਂ ਤੋਂ ਮਿਉਂਸਪਲ ਇੰਪਲਾਈਜ਼ ਯੂਨੀਅਨ ਦੇ ਸਫਾਈ ਸੇਵਕ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ । ਇਸ ਮੌਕੇ ਸੇਵਾ ਭਾਰਤੀ ਦੇ ਅਹੁਦੇਦਾਰਾਂ ਨੇ ਉਹਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਕਿਹਾ ਕਿ ਉਹ ਸਫਾਈ ਸੇਵਕਾ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਨ।ਸਰਕਾਰ ਤਰੁੰਤ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ । ਇਸ ਮੌਕੇ ਸੰਜੀਵ ਭਾਰਦਵਾਜ ਨੇ ਕਿਹਾ ਕਿ ਸਫਾਈ ਸੇਵਕਾਂ ਨੇ ਕਰੋਨਾ ਮਹਾਮਾਰੀ ਵਿੱਚ ਸ਼ਹਿਰ ਨੂੰ ਸਾਫ ਸੁਥਰਾ ਰੱਖ ਕੇ ਮਹਾਂਮਾਰੀ ਤੋ ਬਚਾਇਆ । ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਮੰਨ ਕੇ ਸਨਮਾਨਿਤ ਕਰਨਾ ਚਾਹੀਦਾ । ਇਸ ਮੌਕੇ ਧਰਨੇ ਵਿੱਚ ਸ਼ਾਮਲ ਸਫਾਈ ਸੇਵਕਾਂ ਨੂੰ ਕਰੋਨਾ ਮਹਾਂਮਾਰੀ ਤੋ ਬਚਣ ਲਈ ਸੁਝਾਅ ਦਿੱਤੇ ਗਏ ਅਤੇ ਸਾਰਿਆਂ ਨੂੰ 2-2 ਮਾਸਕ ਅਤੇ ਕਾੜ੍ਹੇ ਦੇ ਪੈਕਟ ਵੰਡੇ ਗਏ । ਇਸ ਮੌਕੇ ਤੇ ਕਰੋਨਾ ਤੋ ਕਿਵੇਂ ਬਚਿਆ ਜਾਵੇ ਦਾ ਲਿਟਰੇਚਰ ਵੀ ਵੰਡਿਆ ਗਿਆ । ਯੂਨੀਅਨ ਦੇ ਪ੍ਰਧਾਨ ਬੂਟਾ ਰਾਮ ਅਟਵਾਲ ਨੇ ਆਏ ਅਹੁਦੇਦਾਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਸੰਜੀਵ ਭਾਰਦਵਾਜ , ਡਾ ਬਲਵੀਰ ਸ਼ਰਮਾ , ਡਾ ਨਰੇਸ਼ ਰਾਵਲ , ਗੁਲਸ਼ਨ ਕੁਮਾਰ, ਕਮਲ ਗੋਗਨਾ , ਅਨਿਲ ਚੁੱਘ , ਹਰਵਿੰਦਰ ਸਿੰਘ ਸਰਹਾਲ , ਵਿਕਾਸ ਗੁਪਤਾ , ਐਡਵੋਕੇਟ ਮਨਜੀਤ ਅਰੋੜਾ , ਆਰ ਕੇ ਅਗਰਵਾਲ , ਵਿੱਕੀ ਖੋਸਲਾ , ਯੁਨੀਅਨ ਦੇ ਚੇਅਰਮੈਨ ਹਰਮੇਸ਼ ਚੰਦ ਭੰਗਲ , ਬਲਵੀਰ ਚੰਦ ਉੱਪ ਪ੍ਰਧਾਨ , ਰਮਨ ਕੁਮਾਰ , ਰਾਜ ਕੁਮਾਰ , ਹੀਰਾ ਲਾਲ , ਸੰਜੀਵ ਕੁਮਾਰ , ਸੁਨੀਤਾ ਦੇਵੀ , ਸੀਮਾ , ਕਿਰਨ , ਰਾਜ , ਕੇਸ਼ਵ ਘਈ , ਅਵਿਨਾਸ਼ ਘਈ ਆਦਿ ਵੀ ਹਾਜਰ ਸਨ ।

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਯੂ ਕੇ ਨਿਵਾਸੀ ਦਾਨੀ ਸੱਜਣਾਂਵੱਲੋਂ ਪੰਜ ਆਕਸੀਜਨ ਕੰਸਨਟਰੇਟਰ ਅਤੇ ਪੀ.ਪੀ. ਕਿੱਟਾਂ ਦਾਨ

ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਯੂ ਕੇ ਨਿਵਾਸੀ ਦਾਨੀ ਸੱਜਣਾਂ ਵੱਲੋਂ ਪੰਜ ਆਕਸੀਜਨ ਕੰਸਨਟਰੇਟਰ ਤੇ ਪੀ.ਪੀ. ਕਿੱਟਾਂ ਦਾਨ ਕਰਨ ਮੌਕੇ ਸ੍ਰੀ ਵੀਰਾਜ ਤਿੜਕੇ ਐਸ ਡੀ ਐਮ ਬੰਗਾ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ  ਤੇ ਹੋਰ ਪਤਵੰਤੇ ਸੱਜਣ

ਬੰਗਾ  29 ਮਈ (ਮਨਜਿੰਦਰ ਸਿੰਘ )
ਦੇਸ ਵਿਦੇਸ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਪਿੰਡ ਢੰਡਾ ਦੇ ਜੱਦੀ ਅਤੇ ਹੁਣ ਯੂ ਕੇ ਨਿਵਾਸੀ ਸ. ਬਹਾਦਰ ਸਿੰਘ ਢੰਡਾ  ਪੁੱਤਰ ਸ. ਚੈਨ ਸਿੰਘ , ਬੀਬੀ ਪਰਮਿੰਦਰ ਕੌਰ ਔਜਲਾ ਸੁਪਤਨੀ ਸ. ਸੁਰਜੀਤ ਸਿੰਘ ਔਜਲਾ , ਬੀਬੀ ਜਸਵਿੰਦਰ ਕੌਰ ਖਹਿਰਾ ਪਤਨੀ ਸ. ਬਲਦੀਸ਼ ਸਿੰਘ  ਅਤੇ ਕਿੰਗਜ਼ਮਿੱਲ ਵਰਕਰਜ਼ (ਯੂ.ਕੇ.) ਵੱਲੋਂ ਪੰਜ ਆਕਸੀਜਨ ਕੰਨਸਟਰੇਟਰ ਦਾਨ ਵਿੱਚ ਦਿੱਤੇ ਹਨ। ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਢੰਡਾ ਦੇ ਪਤਵੰਤੇ ਸੱਜਣਾਂ ਵੱਲੋਂ ਸ੍ਰੀ ਵੀਰਾਜ ਤਿੜਕੇ ਐਸ. ਡੀ. ਐਮ. ਬੰਗਾ ਦੀ ਮੌਜੂਦਗੀ ਵਿਚ ਇਹ ਆਕਸੀਜਨ ਕੰਨਸਟਰੇਟਰ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੂੰ ਭੇਟ ਕੀਤੇ ਗਏ । ਇਸ ਮੌਕੇ ਸ੍ਰੀ ਵੀਰਾਜ ਤਿੜਕੇ ਐਸ.ਡੀ.ਐਮ. ਬੰਗਾ ਨੇ ਪਰਵਾਸੀ ਪੰਜਾਬੀਆਂ ਦੇ ਕੰਨਸਟਰੇਟਰ ਦਾਨ ਕਰਨ ਦੇ ਨਿਸ਼ਕਾਮ ਸੇਵਾ ਕਾਰਜ ਲਈ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਵੱਲੋਂ ਕੋਵਿਡ-19 ਕਰੋਨਾ ਵਾਇਰਸ ਦੇ ਸੰਕਟਮਈ ਸਮੇਂ  ਵਿਚ ਲੋਕਾਂ ਨੂੰ ਵਧੀਆ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਤੋਂ ਇਲਾਵਾ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਦੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਕੀਤੇ ਸਹਿਯੋਗ ਦੀ ਸ਼ਲਾਘਾ ਕੀਤੀ ।  ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਯੂ ਕੇ ਨਿਵਾਸੀ ਸ. ਬਹਾਦਰ ਸਿੰਘ ਢੰਡਾ (ਯੂ.ਕੇ.) ਪੁੱਤਰ ਸ. ਚੈਨ ਸਿੰਘ, ਬੀਬੀ ਪਰਮਿੰਦਰ ਕੌਰ ਔਜਲਾ ਸੁਪਤਨੀ ਸ. ਸੁਰਜੀਤ ਸਿੰਘ ਔਜਲਾ (ਯੂ.ਕੇ.), ਬੀਬੀ ਜਸਵਿੰਦਰ ਕੌਰ ਖਹਿਰਾ ਪਤਨੀ ਸ. ਬਲਦੀਸ਼ ਸਿੰਘ  (ਯੂ.ਕੇ.) ਅਤੇ ਕਿੰਗਜ਼ਮਿੱਲ ਵਰਕਰਜ਼ (ਯੂ.ਕੇ.) ਦਾ ਆਕਸੀਜਨ ਕੰਨਸਟਰੇਟਰ ਦਾਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਐਸ ਡੀ ਐਮ ਸ੍ਰੀ ਵੀਰਾਜ ਤਿੜਕੇ ਅਤੇ ਸਮੂਹ ਪਤਵੰਤੇ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ। ਆਕਸੀਜਨ ਕੰਨਸਟਰੇਟਰ ਦਾਨ ਕਰਨ ਮੌਕੇ ਹੋਏ ਸੰਖੇਪ ਸਮਾਗਮ ਵਿਚ ਸ੍ਰੀ ਵੀਰਾਜ ਤਿੜਕੇ ਐਸ ਡੀ ਐਮ ਬੰਗਾ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ,  ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸ੍ਰੀ ਪ੍ਰਵੀਨ ਬੰਗਾ ਸਮਾਜ ਸੇਵਕ, ਸ੍ਰੀ ਹੈਪੀ ਮਾਹੀ ਪ੍ਰਧਾਨ ਗੁਰਾਇਆਂ ਬਲੱਡ ਸੇਵਾ ਵੈੱਲਫੇਅਰ ਸੁਸਾਇਟੀ (ਰਜਿ) ਗੁਰਾਇਆਂ,  ਸ੍ਰੀ ਬਿੰਦਰ ਸੁਮਨ ਪੱਤਰਕਾਰ, ਸ੍ਰੀ ਨਿਰਮਲ ਗੁੜ੍ਹਾ ਪੱਤਰਕਾਰ, ਸ. ਸੋਢੀ ਸਿੰਘ, ਸ. ਸਰਬਜੀਤ ਸਿੰਘ ਢੇਸੀ, ਸ. ਕਸ਼ਮੀਰ ਸਿੰਘ ਢੰਡਾ, ਸ੍ਰੀ ਅਵਤਾਰ ਢੰਡਾ, ਸ. ਦਲਜੀਤ ਸਿੰਘ ਢੰਡਾ, ਸ੍ਰੀ ਦੇਸ ਰਾਜ ਸੁਮਨ, ਸ੍ਰੀ ਬੱਗਾ ਰਾਮ, ਸ. ਰਸ਼ਪਾਲ ਸਿੰਘ, ਸ੍ਰੀ ਸੋਢੀ ਲਾਲ ਬੰਗਾ, ਸ੍ਰੀ ਪਵਨਦੀਪ ਬੰਗਾ, ਡਾ. ਰਵਿੰਦਰ ਖਜੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਮਹਿੰਦਰ ਪਾਲ ਸਿੰਘ ਸੁਪਰਡੈਂਟ ਵੀ ਹਾਜ਼ਰ ਸਨ।

Thursday, May 27, 2021

ਚਿਰਾਂ ਦੀ ਉਡੀਕ ਤੋਂ ਬਾਅਦ ਬੰਗਾ ਦਾ ਐਲੀਵੇਟਿਡ ਰੋਡ ਹੋਇਆ ਚਾਲੂ****ਫਗਵਾੜਾ ਤੋਂ ਰੋਪੜ ਤੱਕ ਆਵਾਜਾਈ ਦੀ ਵੱਡੀ ਸਮੱਸਿਆ ਹੋਈ ਹੱਲ-ਮਨੀਸ਼ ਤਿਵਾੜੀ



ਬੰਗਾ ਦਾ ਐਲੀਵੇਟਿਡ ਰੋਡ ਚਾਲੂ ਕੀਤੇ ਜਾਣ ਮੌਕੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਚੇਅਰਮੈਨ ਪਵਨ ਦੀਵਾਨ ਤੇ ਹੋਰ। 

ਬੰਗਾ 27 ਮਈ :(ਮਨਜਿੰਦਰ ਸਿੰਘ )
ਚਿਰਾਂ ਦੀ ਉਡੀਕ ਤੋਂ ਬਾਅਦ 400 ਕਰੋੜ ਦੀ ਲਾਗਤ ਵਾਲਾ 3 ਕਿਲੋਮੀਟਰ ਲੰਬਾ ਬੰਗਾ ਦਾ ਐਲੀਵੇਟਿਡ ਰੋਡ ਅੱਜ ਚਾਲੂ ਹੋ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਰੋਡ ਦੇ ਚਾਲੂ ਹੋਣ ਨਾਲ ਫਗਵਾੜਾ ਤੋਂ ਰੋਪੜ ਤੱਕ ਆਵਾਜਾਈ ਦੀ ਵੱਡੀ ਸਮੱਸਿਆ ਹੱਲ ਹੋ ਗਈ ਹੈ। ਉਨਾਂ ਕਿਹਾ ਕਿ ਫਗਵਾੜਾ-ਰੋਪੜ ਮਾਰਗ ’ਤੇ ਕੁੱਲ 1400 ਕਰੋੜ ਦੀ ਲਾਗਤ ਆਈ ਹੈ, ਜਿਸ ਵਿਚੋਂ 400 ਕਰੋੜ ਰੁਪਏ ਕੇਵਲ ਬੰਗਾ ਦੇ ਇਸ ਐਲੀਵੇਟਿਡ ਰੋਡ ’ਤੇ ਹੀ ਖ਼ਰਚ ਹੋਏ ਹਨ। ਉਨਾਂ ਨਾਲ ਹੀ ਕਿਹਾ ਕਿ ਇਸ ਰੋਡ ਕਾਰਨ ਜਿਨਾਂ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਹੈ, ਉਨਾਂ ਦੇ ਨੁਕਸਾਨ ਦੀ ਵੀ ਕਿਸੇ ਤਰਾਂ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਬੰਗਾ ਦਾ ਐਲੀਵੇਟਿਡ ਰੋਡ ਚਾਲੂ ਕੀਤੇ ਜਾਣ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਐਸ. ਐਸ. ਪੀ ਅਲਕਾ ਮੀਨਾ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ। 

 ਸ੍ਰੀ ਤਿਵਾੜੀ ਨੇ ਕਿਹਾ ਕਿ ਉਨਾਂ ਦਾ ਮੰਨਣਾ ਹੈ ਕਿ ਸ਼ਹਿਰਾਂ ਦੇ ਵਿਚੋਂ ਅਜਿਹੇ ਫਲਾਈਓਵਰ ਨਹੀਂ ਲੰਘਣੇ ਚਾਹੀਦੇ ਅਤੇ ਇਨਾਂ ਨੂੰ ਬਾਈਪਾਸ ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਜਿਥੇ ਸ਼ਹਿਰ ਵੀ ਅਬਾਦ ਰਹਿੰਦੇ ਹਨ, ਉਥੇ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੁੰਦੀ ਹੈ। ਉਨਾਂ ਕਿਹਾ ਕਿ ਇਹ ਪ੍ਰਾਜੈਕਟ ਉਨਾਂ ਦੇ ਐਮ. ਪੀ ਬਣਨ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ, ਇਸ ਲਈ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਬਾਈਪਾਸ ਵਿਚ ਤਬਦੀਲ ਨਹੀਂ ਕੀਤਾ ਜਾ ਸਕਿਆ। 
ਬੰਗਾ ਦੇ ਐਲੀਵੇਟਿਡ ਰੋਡ ’ਤੋਂ ਲੰਘਦੀ ਹੋਈ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦੀ ਗੱਡੀ। 

ਕਿਸਾਨੀ ਅੰਦੋਲਨ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨ. ਡੀ. ਏ ਦੀ ਸਰਕਾਰ ਹੈ, ਉਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਹੰਕਾਰੀ ਹੋਈ ਸਰਕਾਰ ਹੈ ਅਤੇ ਇਹ ਕਿਸਾਨਾਂ ਦੇ ਬਿਲਕੁਲ ਖਿਲਾਫ਼ ਹੈ। ਉਨਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਕੰਟਰੋਲ ਕਰਨ ਵਿਚ ਕੇਂਦਰ ਸਰਕਾਰ ਪੂਰੀ ਤਰਾਂ ਅਸਫਲ ਰਹੀ ਹੈ ਅਤੇ ਲੋਕ ਇਸ ਤੋਂ ਬੇਹੱਦ ਦੁਖੀ ਹਨ। 
ਇਸ ਮੌਕੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿਘ ਪੱਲੀ ਝਿੱਕੀ, ਪੰਜਾਬ ਲਾਰਜ ਸਕੇਲ ਇੰਡਸਟ੍ਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ. ਐਸ. ਪੀ ਅਲਕਾ ਮੀਨਾ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਦਰਬਜੀਤ ਸਿੰਘ ਪੂਨੀ, ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ, ਹਰੀਪਾਲ ਮੁੱਖ ਬੁਲਾਰਾ ਕਾਂਗਰਸ ਵਿਧਾਨ ਸਭਾ ਹਲਕਾ ਬੰਗਾ,  ਠੇਕੇਦਾਰ ਰਜਿੰਦਰ ਸਿੰਘ, ਬਲਦੇਵ ਸਿੰਘ ਮਖਸੂਸਪੁਰ, ਡਾ. ਹਰਪ੍ਰੀਤ ਸਿੰਘ ਕੈਂਥ ਤੇ ਹੋਰ ਹਾਜ਼ਰ ਸਨ।  

--- 

Tuesday, May 25, 2021

ਕੱਲ੍ਹ ਹਰ ਘਰ ਦੀ ਛੱਤ ਤੇ ਕਾਲੇ ਝੰਡੇ ਲਾਏ ਜਾਣ - ਸੰਤੋਖ ਸਿੰਘ **** ਕਿਸਾਨ ਯੂਨੀਅਨਾਂ ਲੋੜਵੰਦ ਕਿਸਾਨਾਂ ਦੀ ਮੱਦਦ ਕਰਨ -ਹਰਪ੍ਰਭ ਮਹਿਲ ਸਿੰਘ

ਬਰਨਾਲਾ ਹਾਊਸ ਨਵਾਂਸ਼ਹਿਰ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਦੌਰਾਨ ਵੱਖ ਵੱਖ ਕਿਸਾਨ ਆਗੂ ਅਤੇ ਹਰਪ੍ਰਭ ਮਹਿਲ ਸਿੰਘ  

ਨਵਾਂਸ਼ਹਿਰ  25, ਮਈ (ਮਨਜਿੰਦਰ ਸਿੰਘ) ਕਿਸਾਨ ਆਗੂ ਹਰਪ੍ਰਭ ਮਹਿਲ ਸਿੰਘ ਦੇ ਗ੍ਰਹਿ ਬਰਨਾਲਾ ਹਾਊਸ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇਕ ਖਾਸ ਮੀਟਿੰਗ ਸ ਸੰਤੋਖ ਸਿੰਘ ਰੈਲ ਮਾਜਰਾ ਅਤੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ 26/5 ਦੇ ਦਿੱਤੇ ਸੱਦੇ ਬਾਰੇ  ਵਿਚਾਰ ਵਟਾਂਦਰਾ ਹੋਇਆ। ਇਸ ਮੌਕੇ ਸੰਤੋਖ ਸਿੰਘ ਪੰਜਾਬ ਮੀਤ ਪ੍ਰਧਾਨ ਨੇ ਕਿਹਾ ਕਿ 26/5  ਦਿਨ ਬੁੱਧਵਾਰ ਨੂੰ ਖੇਤੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਵਿੱਢੇ ਸੰਘਰਸ਼ ਨੂੰ 6ਮਹੀਨੇ ਹੋਣ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਹ ਕਾਲੇ ਕਾਨੂੰਨ ਵਾਪਸ ਨਾ ਲੈਣ ਤੇ ਹਰ ਘਰ ਦੀ ਛੱਤ ਤੇ ਰੋਸ ਵਜੋਂ ਕਾਲੇ ਝੰਡੇ ਲਾਏ ਜਾਣ  ਤੇ  ਹਰ ਪਿੰਡ ਅਤੇ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਜਾਣ ਤਾਂ ਜੋ ਭਾਜਪਾ ਦੀ ਅੰਨ੍ਹੀ ਬੋਲੀ ਸਰਕਾਰ ਨੂੰ ਜਗਾਇਆ ਜਾ ਸਕੇ ।ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਸ਼ਹੀਦ  ਭਗਤ ਸਿੰਘ ਨਗਰ ਦੇ ਅਹੁਦੇਦਾਰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਤੇ ਵੱਧ ਤੋਂ ਵੱਧ ਜਥੇ ਦਿੱਲੀ ਕਿਸਾਨ ਮੋਰਚੇ ਤੇ ਰਵਾਨਾ ਕੀਤੇ ਜਾਣਗੇ ।ਇਸ ਮੌਕੇ ਸੁਰਜੀਤ ਸਿੰਘ ਘੱਕੇਵਾਲ ਸਰਕਲ ਪ੍ਰਧਾਨ ਨਵਾਂਸ਼ਹਿਰ ਨੇ ਕਿਹਾ ਕੇ ਭਾਜਪਾ ਸਰਕਾਰ ਵਾਰ ਵਾਰ ਲੂੰਬੜ ਚਾਲਾਂ ਚੱਲ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਸੰਘਰਸ਼ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਦਾ ਕਿਸਾਨ ਪੜ੍ਹਿਆ ਲਿਖਿਆ ਹੈ ਜੋ ਕਿ ਸਰਕਾਰ ਦੀ ਹਰ ਸ਼ੈਤਾਨੀ ਚਾਲ ਨੂੰ ਸਮਝਦਾ ਹੈ ।ਹਰਪ੍ਰਭ  ਮਹਿਲ ਸਿੰਘ ਬਰਨਾਲਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿੱਚ 32 ਕਿਸਾਨ ਯੂਨੀਅਨਾਂ ਹਨ , ਹਰ ਯੂਨੀਅਨ ਦਾ ਫ਼ਰਜ਼ ਬਣਦਾ ਹੈ ਕਿ ਜੇ ਕਿਸੇ ਕਿਸਾਨ ਅਤੇ ਮਜ਼ਦੂਰ  ਪਰਿਵਾਰ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਸਰਕਾਰ ਵੀ ਉਸ ਕਿਸਾਨ ਅਤੇ ਮਜ਼ਦੂਰ ਦੇ ਪਰਿਵਾਰ ਨੂੰ 20 ਲੱਖ ਰੁਪਏ ਦੀ ਆਰਥਕ ਸਹਾਇਤਾ ਦੇ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ¦ਇਸ ਮੌਕੇ ਰਘੁਬੀਰ ਸਿੰਘ ਕੁੱਲੇਵਾਲ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਦਿੱਲੀ ਵਿਖੇ ਕਿਸਾਨਾਂ ਉੱਤੇ ਹਰ ਤਰ੍ਹਾਂ ਦਾ ਅੱਤਿਆਚਾਰ ਕਰਨ  ਦੀ ਕੋਸ਼ਿਸ਼ ਕੀਤੀ  ਪਰ ਕਿਸਾਨ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ।ਜਸਵਿੰਦਰ ਸਿੰਘ ਮਹਿਰਮਪੁਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਕਾਮਯਾਬ ਕਰਨ ਲਈ ਹਰ ਪਿੰਡ ਵਿੱਚ ਕਮੇਟੀ ਬਣਾਈ ਜਾਣੀ ਚਾਹੀਦੀ ਹੈ।ਇਸ ਮੌਕੇ ਸੁਰਜੀਤ ਸਿੰਘ ਘੱਕੇਵਾਲ ਸਰਕਲ ਪ੍ਰਧਾਨ ਨਵਾਂਸ਼ਹਿਰ, ਹਰਦੀਪ ਸਿੰਘ ਸਰਕਲ ਪ੍ਰਧਾਨ  ਕਾਠਗਡ਼੍ਹ ,ਕੁਲਦੀਪ ਸਿੰਘ ਥਿਆੜਾ,ਮਾਸਟਰ ਸੁਲੱਖਣ ਸਿੰਘ ਬਲਿਹਾਰ ਸਿੰਘ ਬਛੌੜੀ, ਮਨਜੀਤ ਸਿੰਘ ਬਰਨਾਲਾ ਕਲਾਂ, ਪਰਮਜੀਤ ਸਿੰਘ ਗੜੀ ਕਾਨੂੰਗੋ ,ਗੁਰਦੀਪ ਸਿੰਘ ਝਿੱਕਾ,ਮਨਜੀਤ ਸਿੰਘ ਖਾਲਸਾ, ਜੋਗਾ ਸਿੰਘ ਮੁਬਾਰਕਪੁਰ' ਦਰਸ਼ਨ ਸਿੰਘ ਸੋਨਾ, ਸਤਿ ਸਰੂਪ ਸਿੰਘ, ਰਣਜੀਤ ਸਿੰਘ ਨਵਾਂਸ਼ਹਿਰ ,ਹਰੀਸ਼ ਕੁਮਾਰ ਅਰੋੜਾ,ਮਹਿੰਦਰ ਸਿੰਘ ਪਾਬਲਾ ਹਰਜਿੰਦਰ ਸਿੰਘ ਬੜਵਾ, ਜਸਵਿੰਦਰ ਸਿੰਘ ਕੰਮ ਜਰਨੈਲ ਸਿੰਘ ਸਰਪੰਚ ਮਹਿਰਮਪੁਰ, ਸੁਰਿੰਦਰ ਸਿੰਘ ਸੈਂਬੀ,ਅਮਰੀਕ ਸਿੰਘ ਪਠਲਾਵਾ,ਗੁਰਦੀਪ ਸਿੰਘ ਕਰੀਮਪੁਰ, ਮਲਕੀਤ ਸਿੰਘ ,ਜਸਪਾਲ ਸਿੰਘ ,ਗੁਰਦੇਵ ਸਿੰਘ ਚੈਨ ਸਿੰਘ ਬਰਨਾਲਾ, ਗੁਰਮੀਤ ਸਿੰਘ ਭੂਤਾਂਆਦਿ ਹਾਜ਼ਰ ਸਨ । 

Friday, May 21, 2021

ਚੇਅਰਮੈਨ ਸੂਦ ਨੇ ਲਾਲ ਲਕੀਰ ਅੰਦਰ ਆਉਂਦੀਆਂ ਜਾਇਦਾਦਾਂ ਸਬੰਧੀ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਚੇਅਰਮੈਨ ਇੰਜ: ਮੋਹਨ ਲਾਲ ਸੂਦ।  

ਨਵਾਂਸ਼ਹਿਰ, 21 ਮਈ :(ਮਨਜਿੰਦਰ ਸਿੰਘ )
ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪਿੰਡਾਂ ਵਿਚ ਲਾਲ ਲਕੀਰ ਦੇ ਅੰਦਰ ਦੀਆਂ ਜਾਇਦਾਦਾਂ ਦਾ ਮਾਲ ਵਿਭਾਗ ਵੱਲੋਂ ਰਿਕਾਰਡ ਤਿਆਰ ਕਰਨ ਦਾ ਕੰਮ ਸਮਾਂਬੱਧ ਤਰੀਕੇ ਨਾਲ ਜੰਗੀ ਪੱਧਰ ’ਤੇ ਸ਼ੁਰੂ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਇਸ ਨਾਲ ਅਨੁਸੂਚਿਤ ਜਾਤੀ ਵਰਗ ਦੇ ਗ਼ਰੀਬ ਪਰਿਵਾਰਾਂ ਨੂੰ ਸਵੈ-ਰੁਜ਼ਗਾਰ ਸਥਾਪਿਤ ਕਰਨ ਵਿਚ ਵੱਡੀ ਮਦਦ ਮਿਲੇਗੀ। ਉਨਾਂ ਕਿਹਾ ਕਿ ਇਸ ਤਰਾਂ ਉਹ ਕਾਰਪੋਰੇਸ਼ਨ ਪਾਸੋਂ ਸਰਕਾਰ ਦੀਆਂ ਸਕੀਮਾਂ ਅਧੀਨ ਆਪਣੀ ਰਿਹਾਇਸ਼ੀ ਜਾਇਦਾਦ ਦੀ ਜਾਮਨੀ ਦੇ ਕੇ ਕਰਜ਼ੇ ਪ੍ਰਾਪਤ ਕਰ ਕੇ ਆਪਣਾ ਸਵੈ-ਰੁਜ਼ਗਾਰ ਸਥਾਪਿਤ ਆਪਣੇ ਪਰਿਵਾਰਾ ਦਾ ਜੀਵਨ ਪੱਧਰ ਉੱਚਾ ਚੁੱਕ ਸਕਣਗੇ। 

ਸੂਦ ਭਾਈਚਾਰੇ ਵੱਲੋਂ ਚੇਅਰਮੈਨ ਸੂਦ ਦਾ ਸਨਮਾਨ

ਬੰਗਾ21 ਮਈ (ਮਨਜਿੰਦਰ ਸਿੰਘ ) :- ਪਿੰਡ ਦੁਸਾਂਝ ਖੁਰਦ ਵਿਖੇ ਪੰਜਾਬ ਅਨੁਸੂਚਿਤ ਜਾਤੀਆਂ , ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਦੁਸਾਂਝ ਖੁੁਰਦ ਤੋਂ ਇਲਾਵਾ ਲਾਗਲੇ ਪਿੰਡਾਂ ਦੇ ਮੋਹਤਬਰ ਵੀ ਹਾਜ਼ਰ ਹੋਏ । ਇਸ ਕੈਂਪ ਵਿਚ ਮੋਹਨ ਲਾਲ ਸੂਦ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀਆਂ , ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਪੰਜਾਬ ਹਾਜਰ ਹੋਏ । ਉਹਨਾਂ ਦਾ ਇਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਚੇਅਰਮੈਨ ਮੋਹਨ ਲਾਲ ਸੂਦ ਅਤੇ ਕੁਆਰਡੀਨੇਅਟਰ ਨਵਕਾਂਤ ਭਰੋਮਜਾਰਾ ਨੇ ਕਾਰਪੋਰੇਸ਼ਨ ਅਤੇ ਭਲਾਈ ਵਿਭਾਗ ਵੱਲੋਂ ਚਲਾਏ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦਲਿਤ ਵਰਗ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਸੂਦ ਭਾਈਚਾਰੇ ਵੱਲੋਂ ਚੇਅਰਮੈਨ ਮੋਹਨ ਲਾਲ ਸੂਦ ਅਤੇ ਕੁਆਰਡੀਨੇਅਟਰ ਨਵਕਾਂਤ ਭਰੋਮਜਾਰਾ ਦਾ ਸਨਮਾਨ ਕੀਤਾ ਗਿਆਨ ਗਿਆ । ਇਸ ਮੌਕੇ ਦਿਲਾਵਰ ਸਿੰਘ ਸੂਦ ਅਤੇ ਕੁਲਦੀਪ ਕੌਰ ਸੂਦ ਸਾਬਕਾ ਸਰਪੰਚ ਨੇ ਕਿਹਾ ਕਿ ਚੇਅਰਮੈਨ ਸੂਦ ਜੀ ਦਲਿਤ ਅਤੇ ਗਰੀਬ ਵਰਗ ਲਈ ਨਿਸ਼ਕਾਮ ਸੇਵਾ ਕਰ ਰਹੇ ਹਨ ਇਸ ਕਰਕੇ ਇਹਨਾਂ ਦਾ ਬਿਨਾਂ ਕਿਸੇ ਭੇਦ ਭਾਵ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹਿਯੋਗ ਕਰਨਾ ਚਾਹੀਦਾ ਹੈ ।  ਇਸ ਮੌਕੇ ਗੁੁਰਦਿਆਲ ਸਿੰਘ ਦੁਸਾਂਝ , ਜਗਤਾਰ ਸਿੰਘ ਸੂਦ , ਭਾਗ ਰਾਮ ਸੂਦ , ਬਲਜਿੰਦਰ ਗੁਰੂ ਰਮਨ ਸੂਦ , ਗੁੁਰਮੀਤ ਕੌਰ  ਸੂਦ , ਸ਼ਮਸ਼ੇਰ ਗੁਰੂ , ਕੁੁਲਵਿੰਦਰ ਕੌਰ , ਅਸ਼ੋਕ ਸਰੋਏ , ਨਰਿੰਦਰ ਲਾਲ , ਜੁੁਗਲ ਕਿਸ਼ੋਰ , ਮਦਨ ਲਾਲ ਪਠਲਾਵਾ , ਪਰਮਜੀਤ ਬਿੱਲਾ ਆਦਿ ਹਾਜਰ ਸਨ ।

Thursday, May 20, 2021

ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਹੜਤਾਲ ਜਾਰੀ:

ਬੰਗਾ ਵਿਖੇ ਮਿਉਂਸਿਪਲ  ਕਾਮੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ  

ਬੰਗਾ 20,ਮਈ (ਮਨਜਿੰਦਰ ਸਿੰਘ) ਮਿਉਂਸਿਪਲ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਅੱਜ 8ਵੇਂ ਦਿਨ ਵੀ ਜਾਰੀ ਰਹੀ ¦ ਇਸ ਤਹਿਤ ਬੰਗਾ ਨਗਰ ਕੌਂਸਲ ਦੇ ਕਾਮਿਆਂ ਵੱਲੋਂ ਨਗਰ ਕੌਂਸਲ ਦਫਤਰ ਬੰਗਾ ਦੇ ਬਾਹਰ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਮਾਰਿਆ ਗਿਆ ।ਇਸ ਮੌਕੇ ਯੂਨੀਅਨ ਪ੍ਰਧਾਨ ਬੂਟਾ ਰਾਮ ਅਟਵਾਲ  ਨੇ ਕਿਹਾ ਕਿ ਪੰਜਾਬ ਸਰਕਾਰ ਦੇ 4.5 ਸਾਲ ਦੋ ਸਾਨੂੰ ਬੇਵਕੂਫ਼ ਬਣਾਉਣ ਵਾਲੇ ਝੂਠੇ ਲਾਰਿਆਂ ਉਪਰੰਤ ਸਾਡਾ ਸਬਰ ਟੁੱਟਣ ਤੇ ਇਹ ਹੜਤਾਲ ਕੀਤੀ ਗਈ ਹੈ ।ਉਨ੍ਹਾਂ ਕਿਹਾ ਕਿ ਸਰਕਾਰ ਠੇਕਾ ਪ੍ਰਣਾਲੀ ਸਮਾਪਤ ਕਰਕੇ ਮੁਲਾਜ਼ਮਾਂ ਦੀ ਪੱਕੀ ਭਰਤੀ ਕਰੇ ਅਤੇ ਪਿਛਲੀਆਂ ਪੈਨਸ਼ਨਾਂ ਵੀ ਜਲਦ ਤੋਂ ਜਲਦ  ਲਾਗੂ ਕੀਤੀਆਂ ਜਾਣ ਉਨ੍ਹਾਂ ਕਿਹਾ ਕਿ ਜਦੋਂ ਤਕ   ਇਨ੍ਹਾਂ ਮੰਗਾਂ ਸਮੇਤ ਸਾਡੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਹਡ਼ਤਾਲ ਜਾਰੀ ਰਹੇਗੀ ਅਤੇ ਦਿਨ ਪ੍ਰਤੀ ਦਿਨ ਸੰਘਰਸ਼ ਤਿੱਖਾ ਕੀਤਾ ਜਾਵੇਗਾ ।ਇਸ ਮੌਕੇ ਹਰਮੇਸ਼ ਚੰਦ ਭੰਗਲ ਚੇਅਰਮੈਨ, ਰਾਜ ਕੁਮਾਰ ਸੈਕਟਰੀ ,ਬਲਬੀਰ ਚੰਦ ਸੀਨੀਅਰ ਪ੍ਰਧਾਨ, ਰਮਨ  ਕੁਮਾਰ ਵਾਈਸ ਪ੍ਰਧਾਨ ,ਅਵਿਨਾਸ਼ ਸਿੰਘ ਹੀਰਾ ਲਾਲ ਅਤੇ ਕੇਸ਼ਵ ਘਈ ਆਦਿ ਹੋਰ   ਮੁਲਾਜ਼ਮ ਭਾਰੀ ਮਾਤਰਾ ਵਿੱਚ ਹਾਜ਼ਰ ਸਨ  ।   

Wednesday, May 19, 2021

ਲਾਇਨਜ਼ ਕਲੱਬ ਬੰਗਾ ਨਿਸ਼ਚੇ ਵੱਲੋਂ ਛਬੀਲ ਲਾਈ ਗਈ :-

ਬੰਗਾ20' ਮਈ( ਮਨਜਿੰਦਰ ਸਿੰਘ)  ਲਾਇਨਜ਼ ਕਲੱਬ ਬੰਗਾ ਨਿਸ਼ਚੈ ਵਲੋਂ ਡਾਇਰੈਕਟਰ ਲਾਇਨ ਬਲਬੀਰ ਸਿੰਘ ਰਾਏ ਜੀ ਅਤੇ ਪ੍ਰਧਾਨ ਲਾਇਨ ਰਾਜਵਿੰਦਰ ਜੀ ਦੀ ਪ੍ਰਧਾਨਗੀ ਹੇਠ ਲਾਇਨ ਓਮ ਨਾਥ ਜੀ ਦੇ ਸਹਿਯੋਗ ਨਾਲ ਧੰਨ ਧੰਨ 108 ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਰਾਜਾ ਸਾਹਿਬ ਮਜ਼ਾਰਾ ਵਿਖੇ ਠੰਡੇ ਪਾਣੀ ਦੀ ਛਬੀਲ ਅਤੇ ਫਰੂਟ ਦਾ ਅਤੁਟ ਲੰਗਰ ਲਗਾਇਆ ਗਿਆ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਲਾਇਨ ਗੁਰਵਿੰਦਰ ਸਿੰਘ ਜੀ ਨੇ ਲਾਇਨ ਓਮ ਨਾਥ ਜੀ ਦੀ ਰਾਜਾ ਸਾਹਿਬ ਜੀ ਪ੍ਰਤੀ ਸ਼ਰਧਾ ਨੂੰ ਵੇਖਦਿਆਂ ਲੰਗਰ ਦੀ ਵਧਾਈ ਦਿੱਤੀ। ਇਸ ਮੋਕੇ ਕੋਵਿਡ 19 ਦੇ ਵੱਧ ਰਹੇ ਕੇਸਾਂ ਨੂੰ ਮਦੇ ਨਜਰ ਰੱਖਦੇ ਹੋਏ ਕਰੋਨਾ ਵਰਗੀ ਮਹਾਂਮਾਰੀ ਤੋ ਬਚਾ ਲਈ ਰਾਹਗੀਰਾਂ ਨੂੰ ਫੇਸ ਮਾਸਕ ਵੀ ਵੰਡੇ ਗਏ। ਇਸ ਮੌਕੇ ਕਲੱਬ ਦੇ 2021-22 ਦੇ ਨਵੇਂ ਚੁਣੇ ਪ੍ਰਧਾਨ ਲਾਇਨ ਗੁਰਵਿੰਦਰ ਸਿੰਘ, ਉਪ ਪ੍ਰਧਾਨ ਲਾਇਨ ਧੀਰਜ ਕੁਮਾਰ ਮੱਕੜ, ਫਾਊਂਡਰ ਲਾਇਨ ਗੁਲਸ਼ਨ ਕੁਮਾਰ, ਕਲੱਬ ਐਡਮਨਿਸਟ੍ਰੇਟਰ ਮੀਨੂੰ ਭੂੱਟਾ ਅਤੇ ਹੋਰ ਲਾਇਨ ਮੈਂਬਰ ਵੀ ਸ਼ਾਮਲ ਹੋਏ।f

ਏਐਸਆਈ ਹਰਜਿੰਦਰ ਸਿੰਘ ਪਦ ਉੱਨਤ ਹੋ ਕੇ ਬਣੇ ਸਬ ਇੰਸਪੈਕਟਰ :

ਹਰਜਿੰਦਰ ਸਿੰਘ ਦੇ ਬਤੌਰ ਸਬ ਇੰਸਪੈਕਟਰ   ਤਰੱਕੀਯਾਬ ਹੋਣ ਤੇ ਸਟਾਰ ਲਗਾਉਦੇ ਹੋਏ ਸ੍ਰੀਮਤੀ ਅਲਕਾ ਮੀਨਾ, ਆਈ.ਪੀ.ਐਸ,. ਸੀਨੀਅਰ ਪੁਲਿਸ ਕਪਤਾਨ, ਉਹਨਾਂ ਦੇ ਨਾਲ ਹਨ ਸ੍ਰੀ ਵਜੀਰ ਸਿੰਘ ਖਹਿਰਾ ਐਸ.ਪੀ. ਜਾਂਚ, ਸ੍ਰੀ ਮਨਵਿੰਦਰ ਬੀਰ ਸਿੰਘ, ਐਸ.ਪੀ. (ਸ) ਅਤੇ ਐਸ.ਆਈ. ਪ੍ਰਦੀਪ ਸਿੰਘ

ਬੰਗਾ 19ਮਈ (ਮਨਜਿੰਦਰ ਸਿੰਘ) ਜ਼ਿਲ੍ਹਾ   ਸ਼ਹੀਦ ਭਗਤ ਸਿੰਘ ਨਗਰ ਹਲਕਾ ਬੰਗਾ ਦੇ ਥਾਣਾ ਔੜ ਵਿੱਚ ਬਤੌਰ ਅਡੀਸ਼ਨਲ ਐੱਸਐੱਚਓ   ਤਾਇਨਾਤ ਏਐੱਸਆਈ ਹਰਜਿੰਦਰ ਸਿੰਘ ਬਾਜਵਾ  ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ।ਉਨ੍ਹਾਂ ਦੇ ਇਸ ਤਰੱਕੀਯਾਬ ਹੋਣ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲੀਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਆਈ ਪੀ ਐੱਸ ਨੇ ਆਪਣੇ ਦਫਤਰ ਨਵਾਂਸ਼ਹਿਰ ਵਿਖੇ ਸਟਾਰ ਲਾ ਕੇ ਸਨਮਾਨਤ ਕਰਦੇ ਹੋਏ ਵਧਾਈ ਦਿੱਤੀ।ਇਸ ਮੌਕੇ ਸ ਵਜ਼ੀਰ ਸਿੰਘ ਐੱਸ ਪੀ (ਜਾਂਚ) ਮਨਵਿੰਦਰ ਬੀਰ ਸਿੰਘ ਐੱਸਪੀ (ਸ) ਅਤੇ ਐੱਸ ਆਈ ਪ੍ਰਦੀਪ ਸਿੰਘ ਹਾਜ਼ਰ ਸਨ ।ਇੱਥੇ ਇਹ ਵਰਨਣਯੋਗ ਹੈ ਕਿ ਹਰਜਿੰਦਰ ਸਿੰਘ ਬਹੁਤ ਈਮਾਨਦਾਰ ਅਤੇ ਮਿਹਨਤੀ ਪੁਲਸ ਅਫਸਰ ਹਨ ਜੋ  ਕਿ ਪੁਲਸ ਮਹਿਕਮੇ ਵਿਚ  ਬਤੌਰ  ਸਿਪਾਹੀ ਭਰਤੀ ਹੋਣ ਉਪਰੰਤ ਘੱਟ  ਉਮਰ ਵਿੱਚ ਹੀ ਸਬ ਇੰਸਪੈਕਟਰ  ਦੇ ਪਦ ਤੇ ਪਹੁੰਚ ਗਏ ਹਨ ।ਬਤੌਰ ਏ ਐਸ ਆਈ ਉਹ ਜ਼ਿਲ੍ਹੇ ਦੀਆਂ ਕਈ ਚੌਕੀਆਂ ਤੇ ਇੰਚਾਰਜ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ ।ਜ਼ਿਲ੍ਹੇ ਦੇ ਲੋਕ ਆਸ ਕਰ ਰਹੇ ਹਨ ਉਹ ਜਲਦ ਹੀ ਕਿਸੇ ਥਾਣੇ ਦੇ ਮੁੱਖ ਅਫਸਰ ਤਾਇਨਾਤ ਹੋਣਗੇ । 

Tuesday, May 18, 2021

ਇਨਸਾਨੀਅਤ ਦਾ ਹੋਇਆ ਬੇੜਾ ਗਰਕ 16 ਸਾਲ ਦੀ ਬੇਟੀ ਵਰਗੀ ਨਾਲ 65 ਸਾਲਾਂ ਸਾਬਕਾ ਸਰਪੰਚ ਨੇ ਕੀਤਾ ਬਲਾਤਕਾਰ :

ਬੰਗਾ 18 ਮਈ (ਮਨਜਿੰਦਰ ਸਿੰਘ ) ਜਿਲਾ ਐਸ ਬੀ ਐਸ ਨਗਰ ਦੇ  ਹਲਕਾ ਬੰਗਾ ਥਾਣਾ ਔੜ ਅਦੀਨ ਪੈਂਦੇ ਪਿੰਡ ਮਾਹਲ ਖੁਰਦ   ਵਿਚ ਇਨਸਾਨੀਅਤ ਦਾ ਬੇੜਾ ਗਰਕ  ਅਤੇ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦਾ ਭਾਣਾ ਵਾਪਰਿਆ ਹੈ | ਭੋਰੇਸੇ ਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਮਾਹਲ ਖੁਰਦ ਥਾਣਾ ਔੜ ਹਲਕਾ ਬੰਗਾ ਦੇ ਸਾਬਕਾ ਸਰਪੰਚ ਗੁਰਪਾਲ ਰਾਮ ਪੁੱਤਰ ਆਤਮਾ ਰਾਮ ਉਮਰ ਕਰੀਬ 65 ਸਾਲ ਨੇ ਪਿੰਡ ਵਿਚ ਰਹਿੰਦੀ ਲੜਕੀ ਜੋ ਉਸ ਨੂੰ ਤਾਇਆ ਕਹਿੰਦੀ ਹੈ ਉਮਰ 16 ਸਾਲ ਨਾਲ ਪਿੱਛਲੇ ਦਿਨ ਬਲਾਤਕਾਰ ਕੀਤਾ| ਜਦੋ ਅੱਜ ਲੜਕੀ ਨੂੰ ਸਰੀਰਕ ਤੋਰ ਤੇ ਮੁਸ਼ਕਿਲ ਮਹਿਸੂਸ ਹੋਈ ਤਾ ਉਸ ਨੇ ਸਾਰਾ ਵਾਕਿਆ ਆਪਣੀ ਭਰਜਾਈ ਨੂੰ ਦੱਸਿਆ ਤਾ ਮਾਮਲਾ ਸਾਮਣੇ ਆਇਆ |ਖ਼ਬਰ ਲਿਖਣ ਤਕ ਫੋਨ ਤੇ  ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਔੜ ਦੇ ਐਡੀਸ਼ਨਲ ਐਸ ਐਚ ਓ ਹਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਤੋਂ ਅਤੇ ਮੈਡੀਕਲ  ਜਾਂਚ ਤੋਂ ਲੜਕੀ ਨਾਲ ਹੋਏ ਬਲਾਤਕਾਰ ਦੀ ਕਰੀਬ ਪੁਸ਼ਟੀ ਹੋ ਗਈ ਹੈ | ਭਾਰਤੀ ਦੰਡ ਮੁਤਾਬਿਕ ਪਰਚਾ ਦਰਜ ਕੀਤਾ ਜਾਵੇਗਾ ਅਤੇ ਦੋਸ਼ੀ ਖਿਆਫ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ |  

ਕਬੱਡੀ ਖਿਡਾਰੀ ਦਾ ਮੋਟਰ ਸਾਈਕਲ ਨਾਲ ਸਨਮਾਨ:

ਕਬੱਡੀ ਖਿਡਾਰੀ ਬਲਵਿੰਦਰ ਸਿੰਘ ਬਬਲੂ ਦਾ ਮੋਟਰ ਸਾਈਕਲ ਨਾਲ ਸਨਮਾਨ ਕਰਦੇ ਡਾ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ, ਜਸਵਿੰਦਰ  ਸਿੰਘ ਮਾਨ, ਹਿੰਮਤ ਤੇਜਪਾਲ, ਅਮਰਜੀਤ ਸਿੰਘ ਮਾਨ

ਬੰਗਾ, 18 ਮਾਰਚ(ਮਨਜਿੰਦਰ ਸਿੰਘ ) ਖੇਡਾਂ  ਦੇ ਖੇਤਰ ਵਿੱਚ ਖਿਡਾਰੀਆਂ ਨੂੰ ਹਮੇਸ਼ਾ ਉਤਸ਼ਾਹਿਤ ਕਰਨ ਵਾਲੇ ਸਮਾਜ ਸੇਵੀ ਪਰਿਵਾਰ ਅਮਰੀਕਾ ਵਸਦੇ ਹਰਜਿੰਦਰ ਸਿੰਘ ਮਾਨ ਵਲੋਂ ਮਸ਼ਹੂਰ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਬਬਲੂ ਪੁੱਤਰ ਗੁਰਦੀਪ ਸਿੰਘ ਕਜਲਾ  ਨੂੰ ਬਜਾਜ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਖਿਡਾਰੀ ਦੇ ਸਨਮਾਨ ਦੀ ਰਸਮ ਡਾ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ, ਜਸਵਿੰਦਰ ਸਿੰਘ ਮਾਨ ਕੌਂਸਲਰ , ਅਤੇ ਅਮਰਜੀਤ ਸਿੰਘ ਮਾਨ ਵਲੋਂ ਨਿਭਾਈ ਗਈ। ਇਸ ਮੌਕੇ ਮਾਨ ਪਰਿਵਾਰ ਦੀ ਪ੍ਰਸੰਸਾ ਕਰਦੇ ਹੋਏ ਡਾ ਸੁੱਖੀ ਨੇ ਕਿਹਾ ਕਿ ਖਿਡਾਰੀਆਂ ਨੂੰ ਖੇਡ ਨਾਲ ਜੋੜਨ ਲਈ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਤੇ ਅਮਰਜੀਤ ਸਿੰਘ ਮਾਨ, ਜਗਜੀਤ ਸਿੰਘ ਮਾਨ , ਹੈਰੀ ਬੰਗਾ, ਮੋਹਨ ਸਿੰਘ ਮਾਨ, ਗੁਰਦੀਪ ਸਿੰਘ ਕਜਲਾ ਵੀ ਹਾਜ਼ਿਰ ਸਨ

ਸ਼੍ਰੋਮਣੀ ਕਮੇਟੀ ਨੇ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਦਿੱਤੀ ਆਰਥਿਕ ਸਹਾਇਤਾ:

ਬੰਗਾ 18ਮਈ (ਮਨਜਿੰਦਰ ਸਿੰਘ ) ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਬੰਗਾ ਵਿਖੇ ਕਿਸਾਨੀ ਸੰਘਰਸ਼ ਦੋਰਾਨ ਸ਼ਹੀਦ ਹੋਏ ਕਿਸਾਨ ਨੂੰ ਅਰਥਿਕ ਮੱਦਦ ਦਿੱਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਪਿੰਡ ਮਾਹਲ ਖੁਰਦ ਦਾ ਕਿਸਾਨ ਸਰਦਾਰ ਗੁਰਨੇਕ ਸਿੰਘ ਮਿਤੀ 16ਜਨਵਰੀ 2021 ਨੂੰ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਣ ਲਈ ਗਿਆ ਸੀ। ਮਿਤੀ 16ਫਰਵਰੀ 2021 ਨੂੰ ਘਰ ਵਾਪਸੀ ਸਮੇਂ ਪਟਿਆਲਾ ਨਜਦੀਕ ਅਚਾਨਕ ਸਿਹਤ ਖਰਾਬ ਹੋਣ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿਥੇ ਗੁਰਨੇਕ ਸਿੰਘ ਸ਼ਹੀਦ ਹੋ ਗਏ ਸਨ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵਲੋਂ ਸ਼ਹੀਦ ਦੀ ਪਤਨੀ ਬੀਬੀ ਜਸਵੀਰ ਕੌਰ ਨੂੰ ਗੁਰਦੁਆਰਾ ਇੰਸਪੈਕਟਰ ਸਰਦਾਰ ਰਵੇਲ ਸਿੰਘ ਰਾਹੀਂ 50000ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਇਸ ਸਮੇਂ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜੀਦੋਵਾਂਲ ਬੰਗਾ ਦੇ ਮੈਨੇਜਰ ਸਰਦਾਰ ਗੁਰਲਾਲ ਸਿੰਘ ਨਲੀਨੀ ਅਕਾੳਟੈਟ ਗੁਰਪ੍ਰੀਤ ਸਿੰਘ ਕਹਾਰਪੁਰ ਸਟੋਰ ਕੀਪਰ ਗੁਰਦਿਆਲ ਸਿੰਘ ਮੋਇਲਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਦੋਆਬਾ ਜੋਨ ਦੇ ਪ੍ਰਧਾਨ ਹਰਸ਼ਰਨ ਸਿੰਘ ਭਾਤਪੁਰੀ ਗੁਰਮੁਖ ਸਿੰਘ ਮਾਹਲ ਖੁਰਦ ਬਿੰਦਰ ਮਾਹਲ ਖੁਰਦ ਬੀਬੀ ਰਣਜੀਤ ਕੌਰ ਮਹਿਮਦੋਵਾਲ ਆਦਿ ਹਾਜ਼ਰ ਸਨ।

ਰਵਾਇਤੀ ਪਾਰਟੀਆਂ ਦੀਆਂ ਜੜ੍ਹਾਂ ਹਿਲਾ ਦੇਵੇਗਾ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) - ਚੇਤਾ

ਜ਼ਿਲ੍ਹਾ ਐੱਸ ਬੀ ਐੱਸ ਨਗਰ  ਪ੍ਰਧਾਨ   ਬਲਦੇਵ ਸਿੰਘ ਚੇਤਾ  

ਬੰਗਾ,18 ਮਈ(ਮਨਜਿੰਦਰ ਸਿੰਘ) ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਡੇਮੋਕ੍ਰੇਟਿਕ ਦੇ ਰਲੇਵੇਂ ਤੋਂ ਨਵੇਂ ਬਣੇ ਅਕਾਲੀ ਦਲ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸ:ਸੁਖਦੇਵ ਸਿੰਘ ਢੀਂਡਸਾ ਵਲੋਂ ਨਵੇਂ ਅਕਾਲੀ ਦਲ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਐਲਾਨਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ  ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸ:ਬਲਦੇਵ ਸਿੰਘ ਚੇਤਾ ਨੇ ਕਿਹਾ ਕਿ ਪੰਜਾਬ ਦੇ ਭਲੇ ,ਤਰੱਕੀ  ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਸੋਚ ਰੱਖਣ ਵਾਲੇ  ਟਕਸਾਲੀ ਆਗੂਆਂ ਦੀ ਇਕਜੁਟਤਾ ਨਾਲ ਬਣਿਆ ਸ਼੍ਰੋਮਣੀ ਅਕਾਲੀ ਦਲ(ਸੰਯੁਕਤ),  ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ (ਬਾਦਲ) ਜਿਨ੍ਹਾਂ ਵਾਰੋ ਵਾਰੀ ਝੂਠ ਬੋਲ ਕੇ ਪੰਜਾਬ ਦੀ ਸੱਤਾ ਤੇ ਕਾਬਜ ਹੋ ਕੇ ਪੰਜਾਬ ਦੇ ਲੋਕਾਂ ਨੂੰ ਲੁਟਿਆ ਅਤੇ ਕੁਟਿਆ ਹੈ ਦੀਆਂ ਜੜ੍ਹਾਂ ਹਿਲਾ ਦੇਵੇਗਾ |ਉਨ੍ਹਾਂ ਦੱਸਿਆ ਕਿ ਜਿਸ ਤਰਾਂ ਪਾਰਟੀ ਪ੍ਰਧਾਨ ਅਤੇ ਸਰਪ੍ਰਸਤ ਨੇ ਕਿਹਾ ਹੈ ਕਿ ਜਲਦੀ ਹੀ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ ਉਨ੍ਹਾਂ ਆਪਣੇ ਵਲੋਂ ਵਿਸ਼ਵਾਸ ਦਿਵਾਉਂਦੇ  ਹੋਏ ਕਿਹਾ ਕਿ ਪਾਰਟੀ ਆਗੂਆਂ ਦੇ ਦਿੱਸ਼ਾ ਨਿਰਦੇਸ਼ਾਂ ਅਨੁਸਾਰ ਉਹ ਜਿਲਾ ਐਸ ਬੀ ਐਸ ਨਗਰ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਮੀਟਿਗਾਂ ਕਰਕੇ ਪੂਰੀ ਲੱਗਣ ਅਤੇ ਮਿਹਨਤ ਨਾਲ ਲੋਕਾਂ ਨੂੰ ਪਾਰਟੀ ਨਾਲ ਜੋੜ੍ਹਨਗੇ ਤਾਂ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪਾਰਟੀ ਦਾ ਜਿਲੇ ਵਿਚ ਮਜਬੂਤ ਅਧਾਰ ਬਣ ਸਕੇ ।ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੇ ਵਰਕਰਾਂ ਜਿਨ੍ਹਾਂ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਆਪਣੀਆਂ ਪਾਰਟੀਆਂ ਵਿੱਚ ਬਣਦਾ ਮਾਣ ਸਤਿਕਾਰ ਨਹੀਂ ਮਿਲ ਰਿਹਾ ਅਪੀਲ ਕਰਦਿਆਂ ਕਿਹਾ ਕਿ ਇਲਾਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ।ਸੰਯੁਕਤ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਬਾਰੇ ਬੰਗਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਬੈਂਕ ਮੈਨੇਜਰ ਸਰਦਾਰ ਦਰਬਾਰਾ ਸਿੰਘ ਪਰਿਹਾਰ ਨਾਲ ਸਾਡੇ ਪੱਤਰਕਾਰ ਨੇ ਜਦੋਂ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਤਾਂ ਬਹੁਤ ਪਹਿਲਾਂ ਹੀ ਬਾਦਲਾਂ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਅਤੇ ਸੋਚ ਕਾਰਨ ਉਨ੍ਹਾਂ ਨੂੰ ਨਫ਼ਰਤ ਕਰਦੇ ਹੋਏ ਤਿਆਗ ਚੁੱਕੇ ਹਨ ।ਇਸ ਲਈ ਉਹ ਆਪਣੇ ਹਲਕੇ ਵਿੱਚ ਸਰਪ੍ਰਸਤ  ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਸਤਿਕਾਰ ਕਰਦੇ ਤੇ ਵਿਚਾਰਧਾਰਾ ਨਾਲ ਸਹਿਮਤ ਹੁੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ)  ਦੀ ਚਡ਼੍ਹਦੀ ਕਲਾ ਲਈ ਕੰਮ ਕਰਨਗੇ।ਸਮੇਂ ਦੀ ਲੋਡ਼ ਅਨੁਸਾਰ ਮੁੱਖ ਆਗੂਆਂ ਵੱਲੋਂ ਜੋ ਵੀ ਸੇਵਾ ਉਨ੍ਹਾਂ ਨੂੰ ਲਾਈ ਜਾਵੇਗੀ ਉਹ ਪੰਜਾਬ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ।ਇਸ ਮੌਕੇ  ਅਵਤਾਰ ਸਿੰਘ, ਹਰਜੀਤ ਸਿੰਘ ਬਾਲੋ,ਗੁਰਸ਼ਰਨਜੀਤ ਸਿੰਘ ਕਟਾਰੀਆ, ਦਵਿੰਦਰ ਸਿੰਘ ਲੱਖਪੁਰ, ਮਨਦੀਪ ਸਿੰਘ ਨੂਰਪੁਰ ਆਦਿ  ਹਾਜ਼ਰ ਸਨ ।   


Monday, May 17, 2021

ਜੋਗੀ ਨਿਮਾਣਾ ਨੇ ਚਮਨ ਲਾਲ ਸੂੰਢ ਨਾਲ ਕੀਤਾ ਦੁੱਖ ਸਾਂਝਾ :

ਬੰਗਾ 17,ਮਈ (ਮਨਜਿੰਦਰ ਸਿੰਘ )ਪਿਛਲੇ ਦਿਨੀਂ ਉੱਘੇ ਸਮਾਜ ਸੇਵਕ ਅਤੇ ਸਾਬਕਾ ਇੰਸਪੈਕਟਰ ਚਮਨ ਲਾਲ ਸੂੰਢ ਨੂੰ ਉਸ ਵੇਲੇ ਭਾਰੀ ਸਦਮਾ ਪਹੁੰਚਿਆ ਸੀ ਜਦੋਂ ਉਨ੍ਹਾਂ ਦੀ ਪਤਨੀ ਸ੍ਰੀਮਤੀ ਰਾਧਾ ਰਾਣੀ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ ਸੀ।ਅੱਜ ਸ੍ਰੀ ਸੂੰਢ  ਨਾਲ ਦੁੱਖ ਸਾਂਝਾ ਕਰਨ ਬੰਗਾ ਹਲਕੇ ਦੇ   ਰਾਜਨੀਤਿਕ ਆਗੂ ਸ੍ਰੀ ਯੋਗਰਾਜ ਜੋਗੀ ਨਿਮਾਣਾ ਆਪਣੇ ਸਾਥੀਆਂ ਸਮੇਤ ਉਚੇਚੇ ਤੌਰ ਤੇ  
ਪਹੁੰਚੇ ।ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ਰੀ ਮਤੀ ਸੂੰਢ   ਬਹੁਤ ਹੀ ਧਾਰਮਕ ਵਿਚਾਰਾਂ ਵਾਲੇ ਔਰਤ ਸਨ ਜਿਨ੍ਹਾਂ ਦੇ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ  ਘਾਟਾ ਪਿਆ ਹੈ ।ਇਸ ਮੌਕੇ ਚਮਨ ਲਾਲ ਸੂੰਢ   ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਆਤਮਿਕ ਸ਼ਾਂਤੀ ਲਈ 19 ਮਈ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅੰਤਿਮ ਅਰਦਾਸ ਕੀਤੀ ਜਾਵੇਗੀ ਅਤੇ  ਕੋਵਿਡ 19 ਦੇ ਨਿਯਮਾਂ ਦੀ ਪਾਲਣਾ ਕਰਦਿਆਂ ਵੱਡਾ ਇਕੱਠ ਨਹੀਂ ਕੀਤਾ ਜਾਵੇਗਾ ।ਇਸ ਮੌਕੇ ਇੰਦਰਜੀਤ ਸਿੰਘ ਮਾਨ, ਜਸਵਰਿੰਦਰ ਸਿੰਘ ਜੱਸਾ ਕਲੇਰਾਂ , ਅਮਰੀਕ ਬੰਗਾ, ਹਰਭਜਨ ਸਿੰਘ ਨਾਗਰਾ ਆਦਿ ਹਾਜ਼ਰ ਸਨ ।      

ਵਿਆਹ ਦੀ 28 ਵੀਂ ਵਰ੍ਹੇ ਗੰਢ ਮਨਾਈ :-

ਗੁਰਦਾਸਪੁਰ ,16ਮਈ  (ਮਨਜਿੰਦਰ ਸਿੰਘ)  ਗੁਰ ਕ੍ਰਿਪਾਲ ਸਿੰਘ ਪੱਡਾ ਸਕੱਤਰ ਕੋਆਪਰੇਟਿਵ ਸੁਸਾਇਟੀ ਕਲਾਨੌਰ ਅਤੇ ਦਲਜੀਤ ਕੌਰ ਪੱਡਾ ਨੇ ਆਪਣੇ ਵਿਆਹ ਦੀ 28 ਵੀਂ ਵਰ੍ਹੇਗੰਢ ਮਨਾਈ ¦ ਇਸ ਮੌਕੇ ਉਨ੍ਹਾਂ ਆਪਣੇ ਗ੍ਰਹਿ ਜੇਲ੍ਹ ਰੋਡ ਗੁਰਦਾਸਪੁਰ  ਵਿਖੇ ਕੇਕ ਕੱਟ ਕੇ ਇਕ ਦੂਸਰੇ ਦਾ ਮੂੰਹ ਮਿੱਠਾ ਕਰਾਇਆ ਅਤੇ ਕਿਹਾ ਕਿ  ਇੱਕ ਚੰਗਾ ਜੀਵਨ ਸਾਥੀ ਮਿਲਣ ਤੇ  ਉਹ ਵਾਹਿਗੁਰੂ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਨ।  ਇਸ ਮੌਕੇ ਆਰ ਐਸ ਚਾਹਲ ,ਰਸ਼ਪਾਲ ਸਿੰਘ ਪੱਡਾ ਸਾਬਕਾ ਐਸ ਈ ਇਰੀਗੇਸ਼ਨ  ,ਹਰਜਿੰਦਰ ਸਿੰਘ ,ਹਰਪ੍ਰੀਤ ਕੌਰ,ਹਰੀਪਾਲ  ਮੁੱਖ ਬੁਲਾਰਾ ਕਾਂਗਰਸ ਪਾਰਟੀ ਹਲਕਾ ਬੰਗਾ  , ਇੰਦਰਜੀਤ ਸ਼ਰਮਾ, ਸੁਰਿੰਦਰ ਕਾਹਲੋਂ, ਮਨਜਿੰਦਰ ਸਿੰਘ ਪੱਤਰਕਾਰ , ਸਵਰਨਜੀਤ ਸਿੰਘ ਅਤੇ ਹਰਮਨ ਬੱਦਲ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਵਧਾਈ ਦਿੱਤੀ ।

Thursday, May 13, 2021

ਪਤੀ ਵੱਲੋਂ ਗਲਾ ਘੁੱਟ ਕੇ ਪਤਨੀ ਦਾ ਕਤਲ :

ਪਤੀ ਵੱਲੋਂ ਕਤਲ ਕੀਤੀ ਗਈ ਮ੍ਰਿਤਕ ਪਤਨੀ ਮੋਨਿਕਾ ਦੀ ਪੁਰਾਣੀ ਤਸਵੀਰ  

ਬੰਗਾ 13,ਮਈ (ਮਨਜਿੰਦਰ ਸਿੰਘ)ਬੰਗਾ ਥਾਣਾ ਸਦਰ ਹੇਠ ਪੈਂਦੇ ਪਿੰਡ ਮਾਹਿਲ ਗਹਿਲਾਂ ਵਿਖੇ ਅੱਜ  ਇਕ ਪਤੀ ਵਲੋਂ ਆਪਣੀ ਪਤਨੀ ਦਾ ਗਲਾ   ਘੁੱਟ ਕੇ ਕਤਲ ਕਰ ਦਿੱਤਾ ਗਿਆ ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਢੱਕ ਮਜ਼ਾਰਾ ਨੇੜੇ ਅੱਪਰਾ ਜ਼ਿਲ੍ਹਾ ਜਲੰਧਰ  ਦੀ ਲੜਕੀ ਮੋਨਿਕਾ ਪੁੱਤਰੀ  ਭਗਤ ਗਿਆਨ ਉਮਰ ਕਰੀਬ 35 ਸਾਲ ਜੋ ਕਿ ਬੰਗਾ ਨੇਡ਼ੇ ਪਿੰਡ ਮਾਹਿਲ ਗਹਿਲਾਂ ਵਿਖੇ ਪਿਛਲੇ 10 ਸਾਲ ਤੋਂ ਵਿਆਹੀ ਹੋਈ ਸੀ ਜਿਸ ਦਾ ਇਕ ਲੜਕਾ ਵੀ ਹੈ ¦ਮੋਨਿਕਾ ਦੇ ਭਰਾ ਬਲਕਾਰ ਰਾਮ ਬਾਲੀ ਨੇ ਪੁਲਸ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਉਸ ਦੀ ਭੈਣ ਦੇ ਪਤੀ ਬਲਰਾਜ ਕੁਮਾਰ ਪੁੱਤਰ ਅਜੀਤ ਰਾਮ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬੰਧ ਸਨ ਜੋ ਕਿ ਰਿਸ਼ਤੇ ਵਿੱਚ ਕਾਤਲ ਦੀ ਭਰਜਾਈ ਲੱਗਦੀ ਹੈ । ਜਿਸ ਕਾਰਨ ਬਲਰਾਜ ਨੇ ਉਨ੍ਹਾਂ ਦੀ ਭੈਣ ਦਾ ਕਤਲ ਰੱਸੀ ਨਾਲ ਗਲਾ ਘੁੱਟ ਕੇ ਕਰ ਦਿੱਤਾ ਹੈ।ਪੁਲਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਥਾਣਾ ਬੰਗਾ ਸਦਰ ਦੇ ਮੁਖੀ ਸਬ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਮ੍ਰਿਤਕ ਔਰਤ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਣਦੀ ਧਾਰਾ 302 ਤਹਿਤ ਪਰਚਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ¦ 

Wednesday, May 12, 2021

ਲਾਈਨ ਕਲੱਬ ਬੰਗਾ ਨਿਸਚੇ ਦੀ ਚੋਣ ਸਰਬਸੰਮਤੀ ਨਾਲ ਹੋਈ :**ਲਾਈਨ ਗੁਰਵਿੰਦਰ ਸਿੰਘ ਬਣੇ ਪ੍ਰਧਾਨ

ਬੰਗਾ,12 ਮਈ(ਮਨਜਿੰਦਰ ਸਿੰਘ) ਬੰਗਾ ਵਿਖੇ ਲਾਈਨ ਕਲੱਬ ਬੰਗਾ ਨਿਸਚੇ ਦੀ ਸਾਲ 2021 -22 ਦੀ ਟੀਮ ਦੀ  ਚੋਣ ਕਰਨ ਲਈ ਸਮੂਹ ਮੇਂਬਰਾ ਦੀ ਇਕੱਤਰਤਾ ਹੋਈ | ਚੋਣ ਤੋਂ ਪਹਿਲਾ ਮਜੂਦਾ ਕੈਸ਼ੀਅਰ ਨੇ ਪਿੱਛਲੇ ਸਾਲ ਦੇ ਹਿਸਾਬ ਬਾਰੇ ਸਾਰੇ ਲਾਈਨ ਮੈਂਬਰਾ ਨੂੰ ਜਾਣਕਾਰੀ ਦਿਤੀ ਜਿਸ ਉਪਰੰਤ ਮਜੂਦਾ ਪ੍ਰਧਾਨ ਲਾਈਨ ਰਾਜਵਿੰਦਰ ਸਿੰਘ ਨੇ ਸਾਲ ਵਿਚ ਲਾਏ ਪ੍ਰਾਜੈਕਟਾਂ ਬਾਰੇ ਦੱਸਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਇਸ ਸਾਲ ਕਲੱਬ ਜਿਆਦਾ ਪ੍ਰੋਜੈਕਟ ਨਹੀਂ ਲਗਾ ਸਕਿਆ ਪਰ ਫੇਰ ਵੀ ਟਰੀ ਪਲਾਂਟੇਸ਼ਨ ਅਤੇ ਲੋੜ ਵੰਦਾ ਨੂੰ ਰਾਸ਼ਨ ਵੰਡਣ ਤੋਂ ਇਲਾਵਾ ਗਰੀਬ ਲੜਕੀ ਦੀ ਸਾਦੀ ਮੌਕੇ ਮਾਲੀ ਮਦਦ ਦੇ ਨਾਲ ਸਿਲਾਈ ਮਸ਼ੀਨ ਦਿਤੀ ਗਈ |ਇਸ ਉਪਰੰਤ ਕਲੱਬ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ  ਅਨੁਸਾਰ ਲਾਈਨ ਗੁਰਵਿੰਦਰ  ਸਿੰਘ ਨੂੰ ਸਾਲ 2021 - 22 ਲਈ ਕਲੱਬ ਦਾ ਪ੍ਰਧਾਨ ਥਾਪਿਆ ਗਿਆਕਲੱਬ ਦੇ ਬਾਕੀ ਅਹੁਦੇਦਾਰ ਲਾਈਨ ਧੀਰਜ ਮੱਕੜ ਪਹਿਲੇ ਵਾਈਸ ਪ੍ਰਧਾਨ,ਲਾਈਨ ਹਰਵਿੰਦਰ ਕੁਮਾਰ ਦੂਸਰੇ ਵਾਈਸ ਪ੍ਰਧਾਨ,ਲਾਈਨ ਲਖਵੀਰ ਸਿੰਘ ਸੇਕ੍ਰੇਟਰੀ,ਲਾਈਨ ਰਮਨਦੀਪ ਸਿੰਘ ਖਜਾਨਚੀ,ਲਾਈਨ ਜਸਪਾਲ ਸਿੰਘ ਪੀ ਆਰ ਓ,ਲਾਈਨ ਓਮ ਨਾਥ ਸਰਵਿਸ ਚੇਅਰਮੈਨ,ਲਾਈਨ ਹਰਨੇਕ ਸਿੰਘ ਦੋਸਾਂਜ ਮੈਂਬਰਸ਼ਿਪ ਚੇਅਰਪਰਸਨ,ਲਾਈਨ ਬਲਬੀਰ ਸਿੰਘ ਡਾਇਰੇਕਟਰ,ਲਾਈਨ ਸੁਭਾਸ਼ ਡਾਇਰੇਕਟਰ,ਲਾਈਨ ਰਾਜਵਿੰਦਰ ਸਿੰਘ ਡਾਇਰੇਕਟਰ,ਲਾਈਨ ਗੁਲਸ਼ਨ ਕੁਮਾਰ ਅਡਮਿਸਟ੍ਰੇਟਰ,ਲਾਈਨ ਬਲਵਿੰਦਰ ਸਿੰਘ ਪ੍ਰੋਜੈਕਟ ਚੇਅਰਮੈਨ,ਲਾਈਨ ਮਨਜਿੰਦਰ ਸਿੰਘ ਜੋਆਇੰਟ ਸੇਕ੍ਰੇਟਰੀ ਅਤੇ ਪ੍ਰੈਸ ਸਕੱਤਰ,ਲਾਈਨ ਲੇਡੀ ਬਲਬੀਰ ਕੌਰ ਫਾਊਂਡਰ,ਲਾਈਨ ਲੇਡੀ ਮੀਨੂ ਭੁੱਟਾ ਕੋਆਰਡੀਨੇਟਰ ਅਤੇ ਲਾਈਨ ਕਮਲਦੀਪ ਰਾਏ ਸਲਾਹਕਾਰ ਵੀ ਸਰਬਸੰਮਤੀ ਨਾਲ  ਬਣਾਏ ਗਏ|ਇਸ ਮੌਕੇ ਨਵਨਿਯੁਕਤ ਪ੍ਰਧਾਨ ਲਾਈਨ ਗੁਰਵਿੰਦਰ ਸਿੰਘ ਨੇ ਉਨ੍ਹਾਂ ਨੂੰ  ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕਰਨ ਲਈ ਸਾਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰਾ ਸਾਲ ਸੇਵਾ ਭਾਵਨਾ ਤੇ  ਸਾਰੀ ਟੀਮ ਦੇ ਸਹਿਯੋਗ ਨਾਲ ਸਮਾਜ ਭਲਾਈ ਦੇ ਕੰਮ ਤਨ ਮਨ ਅਤੇ ਧਨ ਨਾਲ ਕਰਨਗੇ| ਵਾਈਸ ਪ੍ਰਧਾਨ ਲਾਈਨ ਧੀਰਜ ਮੱਕੜ ਨੇ ਸਮੁਚੀ ਟੀਮ ਵਲੋਂ ਪ੍ਰਧਾਨ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਹ ਲਾਈਨ ਕਲੱਬ ਬੰਗਾ ਨਿਸਚੇ ਨੂੰ ਜਿਲਾ ਗਵਰਨਰ 321ਡੀ  ਲਾਈਨ ਸਵਰਨ ਸਿੰਘ ਖਾਲਸਾ ਨੇ 2017 ਵਿਚ ਹੋਂਦ ਵਿਚ ਲਿਆਂਦਾ ਸੀ ਉਸ ਦਿਨ ਤੋਂ ਹੀ ਇਹ ਕਲੱਬ ਲਾਈਨ ਖਾਲਸਾ ਜੀ ਦੀ ਸਰਪ੍ਰਸਤੀ ਹੇਠ  ਸਮਾਜ ਸੇਵਾ ਦੇ ਕੰਮ ਬਹੁਤ ਲੱਗਣ ਨਾਲ ਕਰ ਰਹੀ ਹੈ ਅਤੇ ਕਰਦੀ ਰਹੇਗੀ        

ਕਾਂਗਰਸ ਸਰਕਾਰ ਵਲੋਂ ਬਣਾਏ ਚੇਅਰਮੈਨ ਦੇ ਰਹੇ ਹਨ ਬੀ ਜੇ ਪੀ ਆਗੂਆਂ ਨੂੰ ਅਹੁਦੇ- ਹਰੀਪਾਲ

ਹਰੀਪਾਲ ਮੁੱਖ ਬੁਲਾਰਾ ਕਾਂਗਰਸ  ਵਿਧਾਨ ਸਭਾ ਹਲਕਾ ਬੰਗਾ  

ਬੰਗਾ 12, ਮਈ (ਮਨਜਿੰਦਰ ਸਿੰਘ ) ਪਿੱਛਲੇ ਦਿਨ ਨਾਵਕਾਂਤ ਭਰੋਮਜਾਰਾ ਜੋ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਜਿਲਾ ਮੀਡਿਆ ਇੰਚਾਰਜ ਹਨ ਨੂੰ ਇੰਜ ਮੋਹਨ ਲਾਲ ਸੂਦ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿਤ ਕਾਰਪੋਰੇਸ਼ਨ ਪੰਜਾਬ ਵਲੋਂ ਕਾਰਪੋਰੇਸ਼ਨ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ |ਇਸ ਨਿਯੁਕਤੀ ਤੇ ਆਪਣਾ ਇਤਰਾਜ ਜਿਤਾਦਿਆ ਹੋਈਆਂ ਕਾਂਗਰਸ ਪਾਰਟੀ ਹਲਕਾ ਬੰਗਾ ਦੇ ਮੁਖ ਬੁਲਾਰੇ ਹਰੀਪਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੁਖ ਮੰਤਰੀ ਪੰਜਾਬ  ਸਤਿਕਾਰਯੋਗ ਅਮਰਿੰਦਰ ਸਿੰਘ ਤੋਂ ਸੂਬੇ ਪੱਧਰ ਦੀਆ ਚੈਰਮੇਨਿਆ ਲੈ ਕੇ ਆਪਣੇ ਅਹੁਦੇ ਦੀ ਕਾਂਗਰਸ ਪਾਰਟੀ ਖਿਲਾਫ ਵਰਤੋਂ ਕਰਦੇ ਹੋਏ ਬੀ ਜੇ ਪੀ ਦੇ ਅਹੁਦੇਦਾਰਾਂ ਨੂੰ ਨਿਯੁਕਤੀਆਂ ਦੇਣਾ ਬਹੁਤ ਮੰਦ ਭਾਗੀ ਅਤੇ ਪਾਰਟੀ ਨੂੰ ਨੁਕਸ਼ਾਨ ਪਹੁੰਚਣ ਵਾਲੀ ਸੋਚ ਹੈ |ਉਨ੍ਹਾਂ ਕਿਹਾ ਕਿ ਬੀ ਜੇ ਪੀ ਦਾ ਪੰਜਾਬ ਵਿਚ ਕੋਈ ਅਧਾਰ ਨਹੀਂ ਰਿਹਾ ਉਨ੍ਹਾਂ ਦੇ  ਅਹੁਦੇਦਾਰਾਂ  ਜਿਨ੍ਹਾਂ ਨੂੰ ਪਿੰਡਾਂ ਵਿਚ ਵੜਨ  ਨਹੀਂ ਦਿੱਤਾ ਜਾਂਦਾ ਨੂੰ ਇਸ ਤਰਾਂ ਦੀਆ ਜਿੰਮੇਦਾਰੀਆਂ ਦੇਣਾ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਕਰਨ ਵਾਲੀ ਸੋਚ ਹੈ |ਮੁਖ ਬੁਲਾਰਾ ਹਰੀ ਪਾਲ   ਨੇ ਕਿਹਾ ਜਿਥੇ ਕਾਂਗਰਸ ਪਾਰਟੀ ਦੇ ਟਕਸਾਲੀ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਉਥੇ ਬੀ ਜੇ ਪੀ ਆਗੂ ਨੂੰ  ਅਹੁਦੇ ਦੇਣਾ ਕਿਸ ਤਰਾਂ ਚੰਗਾ ਹੋ ਸਕਦਾ ਕਹਿੰਦਿਆਂ ਉਨ੍ਹਾਂ ਪਾਰਟੀ ਹਾਈ ਨੂੰ ਬੇਨਤੀ ਕਰਦਿਆਂ ਅਪੀਲ ਕੀਤੀ ਕਿ ਮੋਹਨ ਲਾਲ ਸੂਦ ਨੂੰ ਚੇਅਰਮੈਨੀ ਤੋਂ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ| ਇਸ ਬਾਰੇ ਜਦੋ ਫੋਨ ਤੇ ਚੇਅਰਮੈਨ ਸੂਦ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਨਾਵਕਾਂਤ ਇਕ ਕਾਬਲ ਸੇਵਾ ਕਰਨ ਵਾਲਾ ਇਨਸਾਨ ਹੈ ਉਸ ਦੀ ਕਾਬਲੀਅਤ ਨੂੰ ਮਦੇ  ਨਜ਼ਰ ਰੱਖਦੇ ਹੋਏ ਉਨ੍ਹਾਂ ਨੂੰ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਇਹ ਸੇਵਾ ਕਰਨ ਦੀ ਜਿੰਮੇਵਾਰੀ ਦਿਤੀ ਗਈ ਹੈ | ਇਸ ਬਾਰੇ ਜਦੋਂ ਪ੍ਰਿਤਪਾਲ ਬਜਾਜ  ਭਾਰਤੀ ਜਨਤਾ ਪਾਰਟੀ ਦੇ  ਜ਼ਿਲ੍ਹਾ ਜਨਰਲ ਸਕੱਤਰ ਨਾਲ  ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵਕਾਂਤ ਭਰੋਮਜਾਰਾ ਸਾਡੀ ਪਾਰਟੀ ਦੇ ਆਗੂ ਹਨ ਜੇ ਉਨ੍ਹਾਂ ਨੂੰ ਕਾਂਗਰਸ ਸਰਕਾਰ ਵੱਲੋਂ ਬਣਾਏ ਚੇਅਰਮੈਨ ਕੋਈ ਅਹੁਦਾ ਦਿੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।


Tuesday, May 11, 2021

ਦੋਆਬਾ ਮੀਡੀਆ ਇੰਚਾਰਜ ਧਰਮਵੀਰ ਪਾਲ ਨੇ ਕੋਰੋਨਾ ਰੋਕੂ ਟੀਕਾ ਲਵਾਇਆ :

ਬੰਗਾ 11,ਮਈ (ਮਨਜਿੰਦਰ ਸਿੰਘ) ਬੰਗਾ ਦੇ ਸਿਵਲ ਹਸਪਤਾਲ ਵਿਖੇ ਹਿਊਮਨ ਰਾਈਟਸ ਮੰਚ ਦੇ ਦੋਆਬਾ ਮੀਡੀਆ ਇੰਚਾਰਜ ਸ੍ਰੀ ਧਰਮਵੀਰ ਪਾਲ  ਨੇ ਕੋਰੋਨਾ ਰੋਕੂ ਟੀਕਾ ਲਗਵਾਇਆ ।ਇਸ ਮੌਕੇ  ਸਿਵਲ ਹਸਪਤਾਲ ਬੰਗਾ ਦੀ ਮੈਡੀਕਲ ਟੀਮ ਦੇ ਇੰਚਾਰਜ ਡਾ ਸੰਦੀਪ ਕੁਮਾਰ  ਦੀ ਅਗਵਾਈ ਹੇਠ 110  ਲੋਕਾਂ ਦੇ  ਟੀਕੇ ਲਗਾਏ ਗਏ ਟੀਮ ਵਿਚ ਭੁਪਿੰਦਰ ਕੌਰ ਸਟਾਫ ਨਰਸ ,ਰਮੇਸ਼ ਕੁਮਾਰ ਲੈਬਾਰਟਰੀ ਟੈਕਨੀਸ਼ੀਅਨ ਜਸਬੀਰ ਕੌਰ, ਪਰਮਿੰਦਰ ਕੁਮਾਰ ,ਅਸ਼ਵਨੀ ਕੁਮਾਰ , ਸ਼ਾਮਲ ਸਨ |  ਇਸ ਮੌਕੇ ਧਰਮਵੀਰ ਪਾਲ   ਨੇ ਕਿਹਾ ਕਿ ਕਰੋਨਾ ਤੋਂ ਬਚਾਓ ਲਈ ਸਭ ਨੂੰ ਟੀਕਾ ਲਗਵਾਉਣਾ  ਚਾਹੀਦਾ ਹੈ ਇਸ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਹੈ |


Sunday, May 9, 2021

ਕੌਂਸਲਰ ਜੀਤ ਭਾਟੀਆ ਨੇ 21ਵੀ ਵਾਰ ਲੋੜਵੰਦਾਂ ਨੂੰ ਰਾਸ਼ਨ ਵੰਡਿਆ :

ਬੰਗਾ 9 ਮਈ (ਮਨਜਿੰਦਰ ਸਿੰਘ ) ਕੋਰੋਨਾ ਮਹਾਮਾਰੀ ਕਾਰਨ ਸਾਡੇ ਦੇਸ਼ ਵਿਚ ਕਰੀਬ 13 ਮਹੀਨੇ ਪਹਿਲਾ ਕਰਫਿਊ ਅਤੇ ਲਾਕਡੌਨ ਲਗਾਇਆ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਮੰਦੀ ਦਾ ਸਾਮਣਾ ਕਰਨਾ ਪਿਆ | ਉਸ ਦਿਨ ਤੋਂ ਹੀ ਬਹੁਤ ਸਮਾਜ ਸੇਵਕ ਲੋੜਵੰਦਾਂ ਦੀ ਮਦਦ ਲਈ ਅਗੇ ਆਏ | ਬੰਗਾ ਦੇ ਵਾਰਡ ਨੰਬਰ 8 ਦੇ ਕੌਂਸਲਰ ਸ਼੍ਰੀ ਜੀਤ ਸਿੰਘ ਭਾਟੀਆ ਵੀ  ਮਹਾਮਾਰੀ ਦੇ ਸ਼ੁਰੂਆਤੀ ਦੌਰ ਤੋਂ ਲੋੜ ਵੰਦਾ ਨੂੰ ਰਾਸ਼ਨ ਵੰਡ ਰਹੇ ਹਨ | ਉਸੇ ਲੜੀ ਤਹਿਤ ਅੱਜ ਕੌਂਸਲਰ ਭਾਟੀਆ ਨੇ 21ਵੀ ਵਾਰ ਲੋੜ ਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿਟਾ ਵੰਡੀਆ|ਕੌਂਸਲਰ ਭਾਟੀਆ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੀ ਦੂਸਰੀ ਸਟ੍ਰੇਨ ਪਹਿਲਾ ਨਾਲੋਂ ਵੀ ਘਾਤਕ ਹੈ ਇਸ ਲਈ ਬਿਨ੍ਹਾਂ ਜਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਇਸ ਵਾਇਰਸ ਤੋਂ ਬਚਾਅ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਜਰੂਰੀ ਹੈ | ਉਨ੍ਹਾਂ ਦੱਸਿਆ ਕਿ ਇਸ  ਰਾਸ਼ਨ ਵੰਡਣ ਦੀ ਸੇਵਾ ਵਿਚ ਸ:ਮੋਹਨ ਸਿੰਘ ਮਾਨ ਯੂ ਐਸ ਏ ਵਾਲੇ,ਰਮੇਸ਼ ਕੁਮਾਰੀ ਭਾਟੀਆ,ਮੈਡਮ ਕੁਲਵਿੰਦਰ ਕੌਰ ਰੇਸ਼ਮ ਕੌਰ, ਰਾਜਬਿੰਦਰ ਕੌਰ ਦਾ ਵਿਸੇਸ ਯੋਗਦਾਨ ਹੈ

ਨਵਕਾਂਤ ਭਰੋਮਜਾਰਾ ਬਣੇ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਕੋਆਰਡੀਨੇਟਰ

ਬੰਗਾ 9ਮਈ( ਮਨਜਿੰਦਰ ਸਿੰਘ )
 :ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ  ਗਰੀਬ ਵਰਗ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਆਤਮਨਿਰਭਰ ਬਣਾਉਣ ਲਈ ਵਚਨਬੱਧ ਹੈ ।  ਇਸ ਲੜੀ ਦੇ ਤਹਿਤ ਸੂਬੇ ਵਿੱਚ " ਸੈਲਫ ਹੈਲਪ  ਗਰੁੱਪ " ਸਕੀਮ ਸ਼ੁਰੂ ਕੀਤੀ ਜਾ ਰਹੀ ਹੈ । ਜੋ ਕਿ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿੱਚ ਪਾਸ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਇੰਜ: ਮੋਹਨ ਲਾਲ ਸੂਦ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਪੰਜਾਬ ਨੇ ਗੱਲਬਾਤ ਕਰਦਿਆਂ ਸਾਂਝੀ ਕੀਤੀ । ਉਹਨਾਂ ਨੇ ਸਮਾਜ ਸੇਵਾ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸੀਨੀਅਰ ਪੱਤਰਕਾਰ ਅਤੇ ਸਮਾਜ ਸੇਵਕ ਨਵਕਾਂਤ ਭਰੋਮਜਾਰਾ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ । ਇੱਥੇ ਜਿਕਰਯੋਗ ਹੈ ਕਿ ਨਵਕਾਂਤ ਭਰੋਮਜਾਰਾ ਪੱਤਰਕਾਰੀ ਦੇ ਨਾਲ ਨਾਲ ਕਈ ਸਮਾਜਿਕ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਉਹ ਲਾਇੰਜ ਕਲੱਬ ਮਹਿਕ ਬੰਗਾ ਦੇ ਬਤੌਰ ਪੀ ਆਰ ਓ ਅਤੇ ਕੈਸ਼ੀਅਰ , ਭਾਰਤ ਵਿਕਾਸ ਪਰਿਸ਼ਦ ਦੇ ਬਤੌਰ ਪ੍ਰਧਾਨ , ਜੇ ਸੀ ਆਈ ਇਲਾਇਟ ਬੰਗਾ, ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ (ਰਜਿ:)ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ , ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਆਦਿ ਵਰਗੀ ਕਈ ਸਮਾਜਿਕ ਸੰਸਥਾਵਾਂ ਦੀ ਨੁਮਾਇੰਦਗੀ ਕਰ ਚੁੱਕੇ ਹਨ । ਉਹਨਾਂ ਦੇ ਕੋਆਰਡੀਨੇਟਰ ਬਣਨ ਤੇ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ , ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ ਬੰਗਾ , ਦਰਵਜੀਤ ਸਿੰਘ ਪੂੰਨੀ ਚੇਅਰਮੈਨ ਮਾਰਕੀਟ ਕਮੇਟੀ , ਡਾ ਸੁੱਖਵਿੰਦਰ ਸਿੰਘ ਸੁੱਖੀ ਵਿਧਾਇਕ ਬੰਗਾ , ਬੁੱਧ ਸਿੰਘ ਬਲਾਕੀਪੁਰ , ਸੋਹਨ ਲਾਲ ਢੰਡਾ , ਗਿਆਨ ਚੰਦ ਬਹਿਰਾਮ , ਜੋਗ ਰਾਜ ਜੋਗੀ ਨਿਮਾਣਾ , ਅਮਰੀਕ ਬੰਗਾ , ਸਾਈਂ ਪੱਪਲ ਸ਼ਾਹ ਜੀ , ਪੂਨਮ ਮਾਣਕ , ਸੰਜੀਵ ਭਾਰਦਵਾਜ , ਡਾ ਬਲਵੀਰ ਸ਼ਰਮਾ , ਨੰਬਰਦਾਰ ਰਾਜ ਦਦਰਾਲ , ਸਰਪੰਚ ਰਾਮ ਸਿੰਘ , ਪੰਚ ਚਰਨਜੀਤ ਚੰਨੀ , ਪੱਤਰਕਾਰ ਮਨਜਿੰਦਰ ਸਿੰਘ ,ਪੱਤਰਕਾਰ ਧਰਮਵੀਰ ਪਾਲ , ਬਲਵੀਰ ਕਰਨਾਣਾ , ਸਿੰਗਰ ਜਸਪਾਲ ਭੱਟੀ , ਹਰੀਪਾਲ ਸਾਬਕਾ ਐਮ ਸੀ , ਪਰਮਜੀਤ ਮਹਿਰਮਪੁਰ , ਗੁਰਦਿਆਲ ਸਿੰਘ ਦੁਸਾਂਝ , ਪਰਮਿੰਦਰ ਸੁਮਨ , ਜੱਥੇਦਾਰ ਹਰਮੇਸ਼ ਸਿੰਘ ਚੱਕਕਲਾਲ , ਨੰਬਰਦਾਰ ਹੰਸ ਰਾਜ , ਸਰਪੰਚ ਸੰਤੋਖ ਜੱਸੀ, ਸਰਪੰਚ ਤਰਸੇਮ ਝੱਲੀ ਹੀਉਂ  , ਤਰਲੋਕ ਸਿੰਘ ਫਲੋਰਾ , ਹਰਭਜਨ ਕੌਰ ਰਾਣੋ , ਸੁਦੇਸ਼ ਸ਼ਰਮਾ , ਕੁਲਵਿੰਦਰ ਸਿੰਘ ਲਾਡੀ , ਕੁਲਦੀਪ ਸਿੰਘ ਰਾਣਾ , ਅਸ਼ਵਨੀ ਭਾਰਦਵਾਜ , ਕਰਨਵੀਰ ਸਿੰਘ ਅਰੋੜਾ , ਬਲਬੀਰ ਸਿੰਘ ਝਿੱਕਾ , ਰਾਮਪਾਲ ਭੱਲਾ , ਜੀਵਨ ਕੌਸ਼ਲ , ਜਗਦੀਪ ਕੌਸ਼ਲ ਆਦਿ ਤੋ ਇਲਾਵਾ ਵੱਖ ਵੱਖ ਧਾਰਮਿਕ , ਸਮਾਜਿਕ , ਰਾਜਨੀਤਕ ਜੱਥੇਬੰਦੀਆਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਵਧਾਈ ਦਿੱਤੀ । ਇਸ ਮੌਕੇ ਨਵਕਾਂਤ ਭਰੋਮਜਾਰਾ ਨੇ ਕਿਹਾ ਕਿ  ਇਹ ਜਿੰਮੇਵਾਰੀ ਇੱਕ ਸਮਾਜ ਸੇਵਾ ਦਾ ਕੰਮ ਹੈ । ਉਨਾਂ ਕਿਹਾ ਕਿ ਉਹਨਾਂ ਵਲੋ  ਐਸ ਸੀ ਭਾਈਚਾਰੇ ਲਈ ਘੱਟ ਵਿਆਜ ਤੇ ਕਰਜੇ ਉਪਲਬਧ ਕਰਵਾਉਣ , ਸ਼ਗਨ ਸਕੀਮ ਦੀ ਰਾਸ਼ੀ , ਬੁਢਾਪਾ ਪੈਨਸ਼ਨ , ਵਿਧਵਾ ਪੈਨਸ਼ਨ ਆਦਿ ਤੋਂ ਇਲਾਵਾ ਹੋਰ ਸਮੱਸਿਆਵਾਂ ਦੇ ਸਾਰਥਕ ਹੱਲ ਲਈ ਯਤਨ ਕੀਤੇ ਜਾਣਗੇ ।

Saturday, May 8, 2021

ਬੰਗਾ ਸਿਟੀ ਥਾਣੇ ਦੇ ਐਡੀਸ਼ਨਲ ਐਸ ਐਚ ਓ ਮਹਿੰਦਰ ਸਿੰਘ ਸਨਮਾਨਤ :

ਸਨਮਾਨ ਪ੍ਰਾਪਤ ਕਰਨ ਵਾਲੇ ਸਬ ਇੰਸਪੈਕਟਰ ਅਡੀਸ਼ਨਲ ਐੱਸਐੱਚਓ ਥਾਣਾ ਸਿਟੀ ਬੰਗਾ ਮਹਿੰਦਰ ਸਿੰਘ  

ਬੰਗਾ 9 ਮਈ (ਮਨਜਿੰਦਰ ਸਿੰਘ )ਜਿਲਾ ਐਸ ਬੀ ਐਸ ਨਗਰ ਦੇ  ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਵਲੋਂ ਜਿਲੇ ਵਿਚ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਹਰੇਕ ਮਹੀਨੇ ਸਨਮਾਨਤ ਕੀਤਾ ਜਾਂਦਾ ਹੈ| ਇਸ ਲੜੀ ਤਹਿਤ ਵੱਖ ਵੱਖ ਥਾਣਿਆਂ ਵਿਚ ਡਿਊਟੀ ਨਿਭਾਅ ਰਹੇ ਪੁਲਿਸ ਅਫਸਰਾਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਵਿਚ ਬੰਗਾ ਸਿਟੀ ਥਾਣੇ ਵਿਚ ਬਤੋਰ ਐਡੀਸ਼ਨਲ ਐਸ ਐਚ ਓ ਤਾਇਨਾਤ ਸਬ ਇੰਸਪੈਕਟਰ ਮਹਿੰਦਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ | ਵਰਨਣ ਯੋਗ ਹੈ ਕੇ ਮਹਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਨੇ ਪਿੱਛਲੇ ਦਿਨਾਂ ਵਿਚ ਕਈ ਚੋਰਾਂ ਦੇ ਗਰੋਹ ਜੋ ਇਲਾਕੇ ਵਿਚ ਸਰਗਰਮ ਸਨ ਨੂੰ ਕਾਬੂ ਕਰ ਕੇ ਭਾਰੀ ਮਾਤਰਾ ਵਿਚ ਚੋਰੀ ਕੀਤਾ ਗਿਆ ਸਾਮਾਨ ਬਰਾਮਦ ਕੀਤਾ |ਉਨ੍ਹਾਂ ਨੇ ਕਈ  ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕਰ ਕੇ ਸਲਾਖਾ ਅੰਦਰ ਕਰਨ ਵਿਚ ਕਾਮਜਾਬੀ ਪਾਈ| ਇਸ ਮੌਕੇ ਐਸ ਐਸ  ਪੀ ਅਲਕਾ ਮੀਨਾ ਨੇ ਹੋਰਨਾਂ ਪੁਲਿਸ ਕਰਮਚਾਰੀਆਂ ਨੂੰ ਵੀ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਵੀ ਆਪਣੀ ਡਿਊਟੀ ਵਧੀਆ ਢੰਗ ਨਾਲ ਨਿਬਾਉਣ ਤਾ ਜੋ ਅਗਲੇ ਮਹੀਨੇ ਦੀ ਲਿਸਟ ਵਿਚ ਉਨ੍ਹਾਂ ਦਾ ਨਾਮ ਵੀ ਸ਼ਾਮਲ ਕੀਤਾ ਜਾ ਸਕੇ |ਸੱਚ ਕੀ ਬੇਲਾ ਮੀਡਿਆ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਸਬ ਇੰਸਪੈਕਟਰ ਮਹਿੰਦਰ ਸਿੰਘ ਨੇ ਜਿਲਾ ਪੁਲਿਸ ਮੁਖੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਲੱਗਣ,ਮਿਹਨਤ ਅਤੇ ਇਮਾਨਦਾਰੀ ਨਾਲ ਨਿਬਾਉਂਦੇ ਰਹਿਣਗੇ|ਥਾਣਾ  ਮੁਖੀ ਬੰਗਾ ਸਿਟੀ ਸ਼੍ਰੀ ਸਤੀਸ਼ ਕੁਮਾਰ ਅਤੇ ਥਾਣੇ ਦੇ ਸਮੂਹ ਸਟਾਫ ਨੇ ਵੀ ਮਹਿੰਦਰ ਸਿੰਘ ਨੂੰ ਇਹ ਸਨਮਾਨ ਮਿਲਣ ਤੇ ਵਧਾਈ ਦਿਤੀ |

ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਕੋਵਿਡ ਦੀਆਂ ਬੰਦਿਸ਼ਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ: - ਮੁੱਖ ਮੰਤਰੀ ***ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਮੈਂ ਅਤੇ ਮੇਰੀ ਸਰਕਾਰ ਕਿਸਾਨਾਂ ਦੇ ਨਾਲ ਪਰ ਇਸ ਵੇਲੇ ਮਨੁੱਖੀ ਜਾਨਾਂ ਬਚਾਉਣਾ ਤਰਜੀਹ -- ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 8 ਮਈ(ਮਨਜਿੰਦਰ ਸਿੰਘ )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂ ਜੋ ਉਨ੍ਹਾਂ ਦੀ ਸਰਕਾਰ ਖੁਦ ਵੀ ਇਨ੍ਹਾਂ ਕਾਨੂੰਨਾਂ ਦੀ ਜ਼ੋਰਦਾਰ ਮੁਖਾਲਫਤ ਕਰਦੀ ਹੈ ਪਰ ਇਸ ਦੇ ਨਾਲ ਹੀ ਮੁਖ ਮੰਤਰੀ ਨੇ ਅੱਜ ਮੁੜ ਦੁਹਰਾਉਂਦਿਆਂ ਕਿਹਾ ਕਿ ਸੂਬੇ ਦੀ ਮੌਜੂਦਾ ਗੰਭੀਰ ਸਥਿਤੀ ਦੇ ਮੱਦੇਨਜ਼ਰ ਕਿਸੇ ਵੀ ਕੀਮਤ ਉਤੇ ਹਫਤਾਵਾਰੀ ਲੌਕਡਾਊਨ ਅਤੇ ਹੋਰ ਬੰਦਿਸ਼ਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਮੁੱਖ ਮੰਤਰੀ ਨੇ ਕਿਹਾ, ''ਜ਼ਿੰਦਗੀਆਂ ਦਾਅ ਉਤੇ ਲੱਗੀਆਂ ਹੋਈਆਂ ਹਨ ਜਿਨ੍ਹਾਂ ਨੂੰ ਬਚਾਉਣਾ ਸਾਡੀ ਮੁੱਖ ਤਰਜੀਹ ਹੈ ਅਤੇ ਇਹ ਹਰੇਕ ਪੰਜਾਬੀ ਦੀ ਵੀ ਜ਼ਿੰਮੇਵਾਰੀ ਬਣਦੀ ਹੈ।'' ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਨੇਤਾਵਾਂ ਨੂੰ ਇਸ ਮੁੱਦੇ ਉਤੇ ਬੀਤੇ ਦਿਨ ਉਨ੍ਹਾਂ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਹੋਰ ਰੰਗਤ ਨਾ ਦੇਣ ਦੀ ਅਪੀਲ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਹਫਤਾਵਾਰੀ ਲੌਕਡਾਊਨ ਦਾ ਵਿਰੋਧ ਕਰਨ ਦੇ ਦਿੱਤੇ ਸੱਦੇ ਦੇ ਸੰਦਰਭ ਵਿਚ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਡੀ.ਜੀ.ਪੀ. ਨੂੰ ਕਿਹਾ ਸੀ ਕਿ ਹਫਤਾਵਾਰੀ ਲੌਕਡਾਊਨ ਦੀਆਂ ਸਾਰੀਆਂ ਬੰਦਿਸ਼ਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਅਤੇ ਕਿਸੇ ਵੀ ਕੀਮਤ ਉਤੇ ਇਸ ਦੀ ਉਲੰਘਣਾ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਉਨ੍ਹਾਂ ਨੇ ਅੱਜ ਮੁੜ ਦੁਹਰਾਇਆ ਕਿ ਕਿਸੇ ਨੂੰ ਵੀ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਮੁੱਖ ਮੰਤਰੀ ਨੇ ਕਿਹਾ ਕਿ ਦੋ ਜਥੇਬੰਦੀਆਂ ਦੇ ਆਗੂਆਂ ਨੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਉਨ੍ਹਾਂ ਦੇ ਇਰਾਦਿਆਂ ਬਾਰੇ ਸ਼ੰਕੇ ਪੈਦਾ ਕਰਨ ਲਈ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ। ਮੁੱਖ ਮੰਤਰੀ ਨੇ ਪੁੱਛਿਆ, ''ਸਾਡੀ ਸਰਕਾਰ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਕਿਵੇਂ ਜਾ ਸਕਦੀ ਹੈ ਜਦੋਂ ਕਿ ਮੇਰੀ ਸਰਕਾਰ ਦੇਸ਼ ਵਿੱਚ ਪਹਿਲੀ ਸੀ ਜਿਸ ਨੇ ਕੇਂਦਰ ਸਰਕਾਰ ਦੇ ਖਤਰਨਾਕ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਵਿਧਾਨ ਸਭਾ ਵਿੱਚ ਸੋਧਨਾ ਬਿੱਲ ਲਿਆਂਦੇ।'' ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਕੇਂਦਰੀ ਕਾਨੂੰਨਾਂ ਦਾ ਸਬੰਧ ਹੈ, ਉਨ੍ਹਾਂ ਦੀ ਸਰਕਾਰ ਸਪੱਸ਼ਟ ਅਤੇ ਲਗਾਤਾਰ ਇਨ੍ਹਾਂ ਦੇ ਖਿਲਾਫ ਹੈ।
ਸੂਬੇ ਵਿੱਚ ਸਥਿਤੀ ਦੇ ਬੇਹਦ ਗੰਭੀਰ ਹੋਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 6 ਮਈ ਨੂੰ ਸੂਬੇ ਵਿੱਚ 24 ਘੰਟਿਆਂ ਅੰਦਰ 8874 ਪਾਜ਼ੇਟਿਵ ਕੇਸ ਆਏ ਜਦੋਂ ਕਿ 154 ਮੌਤਾਂ ਹੋਈਆਂ ਅਤੇ 265 ਮਰੀਜ਼ ਏਕਾਂਤਵਾਸ ਸੇਵਾਵਾਂ ਵਿੱਚ ਦਾਖਲ ਕੀਤੇ, 30 ਮਰੀਜ਼ ਉਚ ਨਿਰਭਰਤਾ ਇਕਾਈਆਂ ਅਤੇ 16 ਮਰੀਜ਼ ਵੈਂਟੀਲੇਟਰ ਸਪੋਰਟ ਉਤੇ ਰੱਖੇ ਗਏ। ਉਨ੍ਹਾਂ ਕਿਹਾ, ''ਇਹ ਰਾਜਨੀਤੀ ਕਰਨ ਦਾ ਵੇਲਾ ਨਹੀਂ ਬਲਕਿ ਹਰੇਕ ਵਿਅਕਤੀ ਦੀ ਜਾਨ ਬਚਾਉਣ ਲਈ ਸਾਨੂੰ ਸਾਰੀਆਂ ਸ਼ਕਤੀਆਂ ਜੋੜਨ ਦੀ ਲੋੜ ਹੈ।''
ਕੋਵਿਡ ਸੰਕਟ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਸੂਬਾ ਸਰਕਾਰ ਨੂੰ ਹਰ ਤਰ੍ਹਾਂ ਦੇ ਸਮਰਥਨ ਅਤੇ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਉਨ੍ਹਾਂ ਦੀ ਸੁਰੱਖਿਆ ਸੂਬਾ ਸਰਕਾਰ ਦੀ ਵੱਡੀ ਪਹਿਲ ਹੈ। ਉਨ੍ਹਾਂ ਇਹ ਦੁਹਰਾਇਆ ਕਿ ਕੋਵਿਡ ਸੰਕਟ ਦੇ ਚੱਲਦਿਆਂ ਉਹ ਕਿਸੇ ਵੀ ਪੰਜਾਬੀ ਦੀ ਜਾਨ ਨੂੰ ਖਤਰੇ ਵਿੱਚ ਨਹੀਂ ਪੈਣ ਦੇਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਮੁੱਢ ਤੋਂ ਹੀ ਕੇਂਦਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਲੜਾਈ ਵਿੱਚ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਨਿਰੰਤਰ ਖੜ੍ਹੀ ਰਹੇਗੀ ਕਿਉਂਕਿ ਸੂਬਾ ਸਰਕਾਰ ਦਾ ਮੰਨਣਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੀ ਹੋਂਦ ਅਤੇ ਜ਼ਿੰਦਗੀਆਂ ਲਈ ਸਿੱਧਾ ਖਤਰਾ ਹਨ ਪਰ ਇਸ ਸਮੇਂ ਉਨ੍ਹਾਂ ਦੀ ਸਰਕਾਰ ਲੋਕਾਂ ਦੀਆਂ ਜਾਨਾਂ ਬਚਾਉਣ ਉਤੇ ਪੂਰੀ ਤਰ੍ਹਾਂ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਸਖਤ ਬੰਦਿਸ਼ਾਂ ਨਾਲ ਕੋਈ ਪ੍ਰੇਸ਼ਾਨੀ ਨਾ ਹੋਵੇ, ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਰੋਟੇਸ਼ਨ ਅਨੁਸਾਰ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਪ੍ਰਾਈਵੇਟ ਦਫਤਰਾਂ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਹੈ।
--------

Wednesday, May 5, 2021

ਬੰਗਾ ਦੇ ਦੁਕਾਨਦਾਰਾਂ ਨੇ ਐਸ ਡੀ ਐਮ ਦਫਤਰ ਬੰਗਾ ਵਿਖੇ ਕੀਤੀ ਨਾਹਰੇਬਾਜੀ :

ਬੰਗਾ 5 ਮਈ (ਮਨਜਿੰਦਰ ਸਿੰਘ )ਬੰਗਾ ਦੇ ਵਪਾਰ ਮੰਡਲ ਦੇ ਅਹੁਦੇਦਾਰਾਂ ਦੀ ਅਗਵਾਈ ਵਿਚ ਐਸ ਡੀ ਐਮ ਬੰਗਾ ਦੇ ਦਫਤਰ ਅਗੇ ਦੁਕਾਨਦਾਰਾਂ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਨਾਹਰੇਬਾਜੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਮੌਜੂਦ ਬੰਗਾ ਵਪਾਰ ਮੰਡਲ ਦੇ ਪ੍ਰਧਾਨ ਤੇ ਕਰਿਆਨਾ ਐਸੋਸੀਏਸ਼ਨ ਦੇ ਅਹੁਦੇਦਾਰ ਰਾਜੇਸ਼ ਦੁਪਰ ਨੇ ਕੋਰੋਨਾ ਮਹਾਮਾਰੀ ਕਰਨ ਪੰਜਾਬ ਸਰਕਾਰ ਦੇ ਫੈਸਲੇ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਜੇ ਸ਼ਰਾਬ ਦੇ ਠੇਕਿਆਂ ਨੂੰ ਜਰੂਰੀ ਵਸਤਾਂ ਵਿਚ ਰੱਖ ਕੇ ਖੋਲਣ ਦੀ ਮੰਜੂਰੀ ਦਿਤੀ ਜਾ ਸਕਦੀ ਹੈ ਤਾ ਸਾਰੀਆਂ ਵਸਤਾਂ ਹੀ ਜਰੂਰੀ ਹਨ |ਉਨ੍ਹਾਂ ਸਰਕਾਰ ਨੂੰ ਸਲਾਹ ਦਿੰਦਿਆਂ ਅਪੀਲ ਕੀਤੀ ਕਿ ਇਕ ਰੁਸਟਰ ਬਣਾ ਕੇ ਹਫਤੇ ਦੇ ਵੱਖ ਵੱਖ ਦਿਨਾਂ ਅਨੁਸਾਰ ਵੱਖ ਵੱਖ ਟ੍ਰੇਡ ਦੀਆਂ ਦੁਕਾਨਾਂ ਨੂੰ ਖੁਲਣ ਦੀ ਇਜਾਜਤ ਦਿਤੀ ਜਾਵੇ ਤਾ ਜੋ ਸਾਰੇ ਦੁਕਾਨਦਾਰਾਂ ਨੂੰ ਘਰੇਲੂ ਖਰਚਿਆ ਜੋਗੀ ਕਮਾਈ ਹੋ ਸਕੇ|ਵਪਾਰ ਮੰਡਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਗੋਲੀ ਨੇ ਕਿਹਾ ਕਿ ਜਿਸ ਤਰਾਂ ਪੰਜਾਬ ਸਰਕਾਰ ਵਲੋਂ ਕੁਝ ਦੁਕਾਨਾਂ ਨੂੰ ਖੁਲਣ ਦੀ ਇਜਾਜਤ ਦਿਤੀ ਗਈ ਹੈ ਪਰ ਕਾਫੀ ਟ੍ਰੇਡ ਦੀਆ ਦੁਕਾਨਾਂ ਬੰਦ ਹਨ ਇਸ ਲਈ ਅਸੀਂ ਸਰਕਾਰ ਤਕ ਆਪਣੀ ਮੁਸ਼ਕਿਲ ਪਹੁੰਚਾਣ ਲਈ ਐਸ ਡੀ ਐਮ ਸਾਹਿਬ ਨੂੰ ਮਿਲਣ ਆਏ ਸੀ ਪਰ ਉਨ੍ਹਾਂ ਨੇ ਮਿਲਣ ਤੋਂ ਵੀ ਇਨਕਾਰ ਕਰ ਦਿਤਾ ਜੋ ਬਹੁਤ ਗ਼ਲਤ ਹੈ |ਵਪਾਰ ਮੰਡਲ ਦੇ ਰੋਸ ਕਰਨ ਉਪਰੰਤ ਐਸ ਡੀ ਐਮ ਦੁਕਾਨ ਦਾਰਾ ਨੂੰ ਮਿਲੇ ਅਤੇ ਕਿਹਾ ਕਿ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ ਜੇ ਸਰਕਾਰ ਸਾਰੀਆਂ ਦੁਕਾਨਾਂ ਖੋਲਣ ਦੀ ਇਜਾਜਤ ਦੇ ਦੇਂਦੀ ਹੈ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ ਹੋਵੇਗਾ |ਇਸ ਮੌਕੇ ਕੁਲਵਿੰਦਰ ਸਿੰਘ ਲਾਡੀ,ਮਨੋਹਰ ਲਾਲ ਗਾਬਾ,ਸ਼ਿਵ ਕੌੜਾ,ਸੰਦੀਪ ਚੁਗ ਮਿੰਟਾ ਚੁਗ ਅਤੇ ਸੁਰਿੰਦਰ ਸਿੰਘ ਆਦਿ ਹਾਜਰ ਸਨ |

ਆਕਸੀਜਨ ਦੀ ਕਮੀ ਦੀ ਪੂਰਤੀ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜ਼ਰੂਰਤ, ਵਾਰੀਆ-*ਕਰੋਨਾ ਦੇ ਖਾਤਮੇ ਲਈ ਹਦਾਇਤਾਂ ਦੀ ਵੀ ਪਾਲਣਾ ਕਰੋ

ਗੱਲਬਾਤ ਦੌਰਾਨ ਸੰਸਥਾ ਦੇ ਅਹੁਦੇਦਾਰ ਅਤੇ ਮੈਂਬਰ
ਬੰਗਾ5 ਮਈ (ਮਨਜਿੰਦਰ ਸਿੰਘ )

ਪੰਜਾਬ ਦੀ ਪ੍ਰਸਿੱਧ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਵੱਲੋਂ ਬੀਤੇ ਦਿਨੀਂ ਇਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਕੀਤਾ ਗਿਆ ਉਪਰੰਤ ਕੋਰੋਨਾ ਮਹਾਂਮਾਰੀ ਦੇ ਕਾਰਨ ਸਾਡੇ ਦੇਸ਼ ਵਿਚ ਵੱਡੇ ਪੱਧਰ ਤੇ ਆਈ ਆਕਸੀਜਨ ਦੀ ਕਮੀ ਦੇ ਕਾਰਨ ਅਸੀਂ ਖ਼ੁਦ ਜ਼ਿੰਮੇਵਾਰ ਹਾਂ ਲਾਲਚ ਦੀ ਪੂਰਤੀ ਵਾਸਤੇ ਲੱਖਾਂ ਦਰਖਤਾ ਦਾ ਕਤਲ ਕਰ ਦਿੱਤਾ ਹੈ ਜਿਸ ਦੀ ਬਦੌਲਤ ਵਾਤਾਵਰਣ ਵਿੱਚ ਆਕਸੀਜਨ ਦੀ ਕਮੀ ਦੇ ਕਾਰਨ ਲੋਕ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦੇ ਸੰਸਥਾ ਦੇ ਚੈਅਰਮੈਨ ਸਰਦਾਰ ਇੰਦਰਜੀਤ ਸਿੰਘ ਵਾਰੀਆ ਨੇ ਕੀਤਾ, ਉਨ੍ਹਾਂ ਕਿਹਾ ਕਿ ਕਿੰਨੀ ਦੁਖਦਾਇਕ ਗੱਲ ਹੈ ਕਿ ਕੁਦਰਤੀ ਭੰਡਾਰਾ ਅਤੇ ਜੰਗਲਾਂ ਨਾਲ ਭਰਪੂਰ ਦੇਸ਼ ਭਾਰਤ ਵਿੱਚ ਲੋਕ ਆਕਸੀਜਨ ਦੀ ਕਮੀ ਨਾਲ ਮਰ ਰਹੇ ਹਨ ਅਤੇ ਵਿਦੇਸ਼ਾਂ ਤੋਂ ਵਖ-ਵਖ ਦੇਸ਼ ਭਾਰਤ ਵਾਸਤੇ ਆਕਸੀਜਨ ਦੇ ਕੰਟੇਨਰ ਭੇਜ ਰਹੇ ਹਨ। ਜਦੋਂ ਕੇ ਚਾਹੀਦਾ ਇਹ ਸੀ ਕੇ ਭਾਰਤ ਵਿਚ ਵੱਧ ਤੋਂ ਵੱਧ ਆਕਸੀਜਨ ਬਣਾਉਣ ਦੇ ਪਲਾਂਟ ਲਗਾਏ ਜਾਂਦੇ ਜਿਸ ਨਾਲ ਸਾਨੂੰ ਆਕਸੀਜਨ ਦੀ ਕਮੀ ਨਾਲ ਜੂਝਣਾ ਨਾ ਪੈਂਦਾ। ਸਰਦਾਰ ਵਾਰੀਆਂ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਮਹਾਮਾਰੀ ਨਾਲ ਸਾਨੂੰ ਸਭ ਨੂੰ ਰਲ ਮਿਲ ਕੇ ਲੜਨਾ ਚਾਹੀਦਾ ਹੈ ਅਤੇ ਇਸ ਨੂੰ ਹਰਾਉਣ ਵਾਸਤੇ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਸਾਨੂੰ ਅਜਿਹੇ ਦਰੱਖਤ ਲਗਾਉਣੇ ਚਾਹੀਦੇ ਹਨ ਜੋ ਧਰਤੀ ਦਾ ਪਾਣੀ ਘੱਟ ਤੋਂ ਘੱਟ ਲੈਣ ਅਤੇ ਆਕਸੀਜਨ ਵੱਧ ਤੋਂ ਵੱਧ ਪੈਦਾ ਕਰਨ । ਅਤੇ ਕੋਰੋਨਾ ਦੇ ਖਾਤਮੇ ਲਈ ਹਦਾਇਤਾਂ ਦੀ ਪਾਲਣਾ ਵੀ ਜਰੂਰ ਕਰੋ ਕਿਉਂਕਿ ਉਹਨਾਂ ਦੀ ਦੂਸਰੀ ਲਹਿਰ ਕਾਫੀ ਘਾਤਕ ਹੈ ਇਸ ਦੇ ਟਾਕਰੇ ਲਈ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਇਸਦੇ ਖਾਤਮੇ ਵੱਲ ਵਧਣ ਲਈ ਲੋਕ ਲਹਿਰ ਉਸਾਰਨ ਜਰੂਰੀ ਹੈ ਅਤੇ ਇਸ ਚੈਲੰਜ ਨੂੰ ਗੰਭੀਰਤਾ ਨਾਲ ਲੈਂਦਿਆਂ ਹਰ ਆਮ-ਖਾਸ ਨੂੰ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣ ਕਰਨਾ ਵੀ ਚਾਹੀਦਾ ਹੈ ਇਸ ਮੌਕੇ ਸੰਸਥਾ ਦੇ ਉਪ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਵਾਰੀਆ, ਪ੍ਰਧਾਨ ਸੰਦੀਪ ਕੁਮਾਰ ਪੋਸ਼ੀ, ਮਾਸਟਰ ਤਰਸੇਮ ਪਠਲਾਵਾ, ਮਾਸਟਰ ਤਰਲੋਚਨ ਸਿੰਘ, ਹਰਪ੍ਰੀਤ ਸਿੰਘ ਖਾਲਸਾ ਪਠਲਾਵਾ, ਅਮਰਜੀਤ ਸਿੰਘ ਸੂਰਾਪੁਰ, ਬਲਵੀਰ ਸਿੰਘ ਯੂ ਕੇ, ਬਲਵੰਤ ਸਿੰਘ, ਚਰਨਜੀਤ ਪੋਸ਼ੀ, ਹਰਮੇਸ਼ ਪਠਲਾਵਾ, ਪਰਮਿੰਦਰ ਰਾਣਾ, ਬਲਵੀਰ ਸਿੰਘ ਸੁਰਿੰਦਰ ਸਿੰਘ ਕਰਮ,ਪਰਮਜੀਤ ਸਿੰਘ ਸੂਰਾਪੁਰ, ਹਰਜੀਤ ਸਿੰਘ ਜੀਤਾ,ਹਰਜਿੰਦਰ ਸਿੰਘ, ਸੇਵਾ ਸਿੰਘ, ਹਰਮਨ ਸਿੰਘ, ਬਲਜੀਤ ਸਿੰਘ, ਆਦਿ ਹਾਜ਼ਰ ਸਨ

 

Tuesday, May 4, 2021

ਬੱਚਿਆਂ ਨੂੰ ਇਸ ਸਾਲ ਮੁਫ਼ਤ ਸਿੱਖਿਆ ਮੁਹੱਈਆ ਕਰਵਾਏਗਾ ਰੈੱਡ ਰੋਜ਼ ਪਬਲਿਕ ਸਕੂਲ --*ਕੋਵਿਡ ਕਾਰਨ ਮਾਪਿਆਂ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਲਿਆ ਫ਼ੈਸਲਾ

ਨਵਾਂਸ਼ਹਿਰ, 4 ਮਈ :(ਮਨਜਿੰਦਰ ਸਿੰਘ   )


ਕੋਵਿਡ ਮਹਾਮਾਰੀ ਨੇ ਜਿਥੇ ਸਮਾਜ ਦੇ ਹਰੇਕ ਵਰਗ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ, ਉਥੇ ਸਿੱਖਿਆ ਹਾਸਲ ਕਰ ਰਹੇ ਬੱਚਿਆਂ ਦੇ ਮਾਪਿਆਂ ਨੂੰ ਵੀ ਵੱਡੀ ਚਿੰਤਾ ਵਿਚ ਪਾਇਆ ਹੋਇਆ ਹੈ। ਅਜਿਹੇ ਵਿਚ ਸਮਾਜ ਲਈ ਚਿੰਤਤ ਕੁਝ ਸੰਸਥਾਵਾਂ ਹੋਰਨਾਂ ਲਈ ਮਿਸਾਲ ਬਣਦਿਆਂ ਇਸ ਮਹਾਮਾਰੀ ਦੌਰਾਨ ਬੱਚਿਆਂ ਦੀ ਨਿਰਵਿਘਨ ਪੜਾਈ ਲਈ ਅੱਗੇ ਆਈਆਂ ਹਨ। ਇਨਾਂ ਵਿਚੋਂ ਹੀ ਨਵਾਂਸ਼ਹਿਰ ਦੀ ਵੱਕਾਰੀ ਸਿੱਖਿਆ ਸੰਸਥਾ ਰੈੱਡ ਰੋਜ਼ ਪਬਲਿਕ ਸਕੂਲ ਨੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਸ ਸਾਲ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਸਕੂਲ ਦੀ ਡਾਇਰੈਕਟਰ ਸ੍ਰੀਮਤੀ ਰੀਮਾ ਅਰੋੜਾ ਨੇ ਦੱਸਿਆ ਕਿ ਉਨਾਂ ਵੱਲੋਂ ਆਪਣੇ ਮਾਤਾ-ਪਿਤਾ ਸ੍ਰੀਮਤੀ ਸਵਰਨ ਸਿੱਕਾ ਅਤੇ ਸ੍ਰੀ ਕਿਸ਼ਨ ਲਾਲ ਸਿੱਕਾ ਦੀ ਨਿੱਘੀ ਯਾਦ ਵਿਚ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸਕੂਲ ਵਿਚ ਨਵੇਂ ਦਾਖ਼ਲ ਹੋਣ ਵਾਲੇ ਜਾਂ ਪਹਿਲਾਂ ਤੋਂ ਪੜ ਰਹੇ ਕਿਸੇ ਵੀ ਜਮਾਤ ਦੇ ਬੱਚੇ ਕੋਲੋਂ ਸੈਸ਼ਨ 2021-22 ਦੌਰਾਨ ਕੋਈ ਦਾਖ਼ਲਾ ਫੀਸ, ਕੋਈ ਮਾਸਿਕ ਫੀਸ ਅਤੇ ਕੋਈ ਵਾਧੂ ਚਾਰਜ ਨਹੀਂ ਲਏ ਜਾਣਗੇ ਅਤੇ ਉਨਾਂ ਨੂੰ ਬਿਲਕੁਲ ਮੁਫ਼ਤ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਇਸ ਵੇਲੇ ਸਕੂਲ ਵੱਲੋਂ ਬੇਹੱਦ ਕਾਬਿਲ ਅਧਿਆਪਕਾਂ ਰਾਹੀਂ ਨਰਸਰੀ ਤੋਂ ਦਸਵੀਂ ਤੱਕ ਦੀ ਪੜਾਈ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਕੋਵਿਡ ਕਾਰਨ ਬਹੁਤ ਸਾਰੇ ਮਾਪੇ ਪੈਸੇ ਦੀ ਕਮੀ ਕਾਰਨ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਤੋਂ ਅਸਮਰੱਥ ਹਨ। ਉਨਾਂ ਦੱਸਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫਿਲਹਾਲ ਸਕੂਲ ਵੱਲੋਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨਾਂ ਲੋਕਾ ਨੂੰ ਕਿਹਾ ਕਿ ਉਹ ਨਵਾਂਸ਼ਹਿਰ ਦੇ ਰੇਲਵੇ ਰੋਡ ’ਤੇ ਪੰਡੋਰਾ ਮੁਹੱਲਾ ਵਿਖੇ ਸਥਿਤ ਇਸ ਸਕੂਲ ਵਿਚ ਆਪਣੇ ਬੱਚਿਆਂ ਨੂੰ ਦਾਖ਼ਲ ਕਰਵਾ ਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। 


---


Sunday, May 2, 2021

ਸੀਨੀਅਰ ਅਕਾਲੀ ਆਗੂ ਚੌਧਰੀ ਹਰਬੰਸ ਲਾਲ ਬੰਗਾ ਨਹੀਂ ਰਹੇ

ਸਵ: ਚੌਧਰੀ ਹਰਬੰਸ ਲਾਲ ਜੀ ਦੀ ਤਸਵੀਰ  

ਬੰਗਾ,2 ਮਈ (ਮਨਜਿੰਦਰ ਸਿੰਘ )ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਪੰਜਾਬ ਖਾਦੀ ਬੋਰਡ ਦੇ ਡਾਇਰੇਕਟਰ ਰਹੇ ਚੋਧਰੀ ਹਰਬੰਸ ਲਾਲ ਦਾ ਲੰਬੀ ਬਿਮਾਰੀ ਪਿੱਛੋਂ ਦੇਹਾਂਤ ਹੋਣ ਦਾ ਸਮਾਚਾਰ ਮਿਲਿਆ ਹੈ |ਉਨ੍ਹਾਂ ਦੇ ਸਪੁੱਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅੱਜ ਉਹ ਆਪਣੇ ਗ੍ਰਹਿ ਬੰਗਾ ਵਿਖੇ ਆਪਣੇ ਸਵਾਸ ਤਿਆਗ ਗਏ ਉਹ 79 ਸਾਲਾਂ
ਦੇ ਸਨ | ਉਨ੍ਹਾਂ ਜਾਣਕਾਰੀ ਦਿਤੀ ਕਿ ਪਿਤਾ ਜੀ ਦਾ ਅੰਤਿਮ ਸੰਸਕਾਰ 3 ਮਈ ਨੂੰ ਬੰਗਾ ਵਿਖੇ ਕੀਤਾ ਜਾਵੇਗਾ|ਚੌਧਰੀ ਜੀ ਦੀ ਮੌਤ ਦੀ ਖ਼ਬਰ ਸੁਣਦਿਆਂ ਉਨ੍ਹਾਂ ਦੇ ਨਜਦੀਕੀ ਰਿਸਤੇਦਾਰ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਬੰਗਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ, ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ ਕੌਂਸਲਰ ਜੀਤ ਸਿੰਘ ਭਾਟੀਆ  ,ਐਨ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ,ਜੋਗਰਾਜ ਜੋਗੀ ਨਿਮਾਣਾ ਸਤਨਾਮ ਸਿੰਘ ਬਾਲੋ ,ਮੁਖਤਿਆਰ ਸਿੰਘ ਭੁੱਲਰ ਅਤੇ ਹੋਰ ਰਾਜਨੀਤਕ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ | 

ਵਾਰਡ 14 ਬੰਗਾ ਵਿਖੇ ਕਰੋਨਾ ਤੋਂ ਬਚਾਉਣ ਲਈ ਟੀਕਾਕਰਨ ਕੈਂਪ ਲਗਾਇਆ

ਬੰਗਾ ਦੇ ਰੀਠਾ ਰਾਮ ਤਾਹ ਸਕੂਲ ਵਿਖੇ ਸੀ ਆਈ ਟੀ ਦੇ ਜਰਨਲ ਸਕੱਤਰ  ਗੁਲਸ਼ਨ ਕੁਮਾਰ ਟੀਕਾ ਲਵਾਂਦੇ ਹੋਏ ਨਾਲ ਐਮ ਸੀ ਨਰਿੰਦਰ ਰੱਤੂ,ਡਾਕਟਰ ਸੰਦੀਪ ਕੁਮਾਰ ਅਤੇ ਹੋਰ  

ਬੰਗਾ 2 ,ਮਈ (ਮਨਜਿੰਦਰ ਸਿੰਘ) ਬੰਗਾ ਦੇ ਵਾਰਡ ਨੰਬਰ 14 ਵਿਖੇ ਕੌਂਸਲਰ ਨਰਿੰਦਰ ਰੱਤੂ ਦੀ ਅਗਵਾਈ ਹੇਠ ਬੰਗਾ ਵਿਖੇ  ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਰੀਠਾ ਰਾਮ ਤਾਹ ਮਾਡਲ ਸਕੂਲ ਮੁਕੰਦ ਪੁਰ ਰੋਡ ਬੰਗਾ ਵਿਖੇ ਟੀਕਾਕਰਨ ਕੈੰਪ ਲਗਾਇਆ  । ਸਿਵਲ ਹਸਪਤਾਲ ਬੰਗਾ ਦੀ ਮੈਡੀਕਲ ਟੀਮ ਦੇ ਇੰਚਾਰਜ ਡਾ ਸੰਦੀਪ ਦੀ ਅਗਵਾਈ ਹੇਠ ਲੋਕਾਂ ਦੇ  ਟੀਕੇ ਲਗਾਏ ਗਏ ਟੀਮ ਵਿਚ ਭੁਪਿੰਦਰ ਕੌਰ ਸਟਾਫ ਨਰਸ ਪੂਨਮ ਕੌਰ ਕੰਪਿਊਟਰ ਅਧਿਆਪਕ ਰਿੰਕੀ ਸ਼ਰਮਾ ਏ ਐਨ ਐਮ ਅਤੇ ਸੀਮਾ ਆਸ਼ਾ ਵਰਕਰ ਸ਼ਾਮਲ ਸਨ ।ਟੀਕਾ ਕਰਨ ਦੀ ਸ਼ੁਰੂਆਤ ਗੁਲਸ਼ਨ ਕੁਮਾਰ ਜਨਰਲ ਸਕੱਤਰ ਕ੍ਰਾਈਮ ਇਨਵੇਸਟੀਗੇਸਨ ਟੀਮ ਵਲੋਂ ਟੀਕਾ ਕਰਨ ਕਰਾ ਕੇ ਕੀਤੀ ਗਈ |  ਇਸ ਮੌਕੇ ਨਰਿੰਦਰ ਰੱਤੂ ਕੌਂਸਲਰ ਨੇ ਕਿਹਾ ਕਿ ਕਰੋਨਾ ਤੋਂ ਬਚਾਓ ਲਈ ਸਭ ਨੂੰ ਟੀਕਾ ਲਗਵਾਉਣਾ  ਚਾਹੀਦਾ ਹੈ ਇਸ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਹੈ ਉਨ੍ਹਾਂ ਦੱਸਿਆ ਕਿ ਕੈੰਪ ਚ 74  ਲੋਕਾਂ ਦੇ ਟੀਕੇ ਲਗਾਏ ਗਏ।।ਇਸ ਮੌਕੇ ਬਲਦੇਵ ਸਿੰਘ ,ਗੋਲਡੀ ਅਤੇ ਹੋਰ ਵਾਰਡ ਨਿਵਾਸੀ ਹਾਜਰ ਸਨ |


Saturday, May 1, 2021

ਦਲਿਤ ਵਿਦਿਆਰਥੀਆਂ ਦੀਆਂ ਸਕੂਲ ਫੀਸਾਂ ਤਰੁੰਤ ਮਾਫ ਕਰੇ ਸਰਕਾਰ- ਜੋਗੀ

ਦਲਿਤ  ਆਗੂ ਜੋਗ ਰਾਜ  ਜੋਗੀ ਨਿਮਾਣਾ 

ਬੰਗਾ 2 ਮਈ   (ਮਨਜਿੰਦਰ ਸਿੰਘ ) ਵਿਧਾਨ ਸੱਭਾ ਹਲਕਾ ਬੰਗਾ ਦੇ ਸੀਨੀਅਰ ਦਲਿਤ ਆਗੂ ਜੋਗੀ ਨਿਮਾਣਾ ਨੇ ਚੋਣਵੇ ਪੱਤਰਕਾਰਾਂ ਨਾਲ ਵਾਰਤਾ ਦੌਰਾਨ ਪੰਜਾਬ ਸਰਕਾਰ ਨੂੰ ਦਲਿਤ ਵਿਦਿਆਰਥੀਆਂ ਦੀਆਂ ਫੀਸਾਂ ਮਾਫ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨੌਵੀਂ ,ਦਸਵੀ ਅਤੇ 11ਵੀ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲਾਂ ਦਾ ਸਟਾਫ ਪੰਜਾਬ ਸਰਕਾਰ ਦੇ ਹੁਕਮਾਂ ਤੇ ਫੀਸ ਜਮਾ ਕਰਵਾਉਣ ਲਈ ਜ਼ੋਰ ਪਾ ਰਿਹਾ ਹੈ ਜਦ ਕੇ ਕਾਫੀ ਲੰਬੇ ਸਮੇ ਤੋਂ ਦੇਸ਼ ਅੰਦਰ ਕੋਰੋਨਾ ਮਹਾਮਾਰੀ ਕਾਰਨ ਕੰਮ ਕਾਰ ਬੰਧ ਹਨ ਅਤੇ ਆਰਥਿਕ ਮੰਦੀ ਦਾ ਮਾਹੌਲ ਚੱਲ ਰਿਹਾ ਹੈ |ਗਰੀਬ ਦਲਿਤ ਵਰਗ ਨੂੰ ਪਰਿਵਾਰ ਦਾ ਪੇਟ ਭਰਨ ਲਈ ਰੋਟੀ ਦੀ ਵੀ ਮੁਸ਼ਕਿਲ ਆਈ ਹੋਈ ਹੈ ਇਸ ਕਾਰਨ ਬਚਿਆ ਦੀਆ ਫੀਸਾਂ ਦੇਣਾ ਸੰਭਵ ਨਹੀਂ ਹੈ| ਇਸ ਲਈ ਪੰਜਾਬ ਸਰਕਾਰ ਨੂੰ ਦਲਿਤ ਵਰਗ ਨੂੰ ਜਲੀਲ ਨਾ ਕਰਦਿਆਂ ਹੋਈਆਂ ਦਲਿਤ ਵਿਦਿਆਰਥੀਆਂ ਦੀਆ ਫੀਸਾਂ ਬਿਨਾ ਕਿਸੇ ਦੇਰੀ ਤੋਂ ਮਾਫ ਕਰ ਦੇਣੀਆਂ ਚਾਹੀਦੀਆ ਹਨ|ਇਸ ਮੌਕੇ ਤੇ ਚਮਨ ਲਾਲ ਸੂੰਢ,ਬਲਵੀਰ ਮੰਢਾਲੀ,ਜਸਵੰਤ ਰਾਏ,ਅਮਰੀਕ ਸਿੰਘ,ਤਿਮਬਰ ਨਾਸਿਕ ਨੰਬਰਦਾਰ,ਅਮਰੀਕ ਬੰਗਾ,ਹੰਸ ਰਾਜ ਸਾਬਕਾ ਪੰਚ ਬਲਵੀਰ ਬੈਂਸ ਅਵਤਾਰ ਬੈਂਸ ਮੇਜਰ ਰਾਮ ਅਤੇ ਦਵਿੰਦਰ ਕੁਮਾਰ ਆਦਿ ਹਾਜਰ ਸਨ|  

ਕੌਂਸਲਰ ਮਾਨ ਦੀ ਅਗਵਾਈ ਵਿਚ ਕੋਰੋਨਾ ਵੈਕਸੀਨ ਟੀਕਾ ਕੈਂਪ ਲਗਾਇਆ :

ਸਾਗਰ ਗੇਟ ਬੰਗਾ ਵਿਖੇ ਟੀਕਾ ਲਗਾਉਂਦੇ ਹੋਏ ਸੀਨੀਅਰ ਪੱਤਰਕਾਰ   ਨਰਿੰਦਰ ਮਾਹੀ ਨਾਲ ਜਸਵਿੰਦਰ ਸਿੰਘ ਮਾਨ ਕੌਂਸਲਰ, ਅਮਰਜੀਤ ਸਿੰਘ ਮਾਨ ਅਤੇ ਹੋਰ

ਬੰਗਾ 1ਮਈ (ਮਨਜਿੰਦਰ ਸਿੰਘ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨਾ ਅਗਰਵਾਲ ਅਤੇ ਸਿਵਲ ਸਰਜਨ ਡਾਕਟਰ ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਮ ਓ ਬੰਗਾ ਡਾਕਟਰ ਕਵਿਤਾ ਭਾਟੀਆ ਵਲੋਂ ਭੇਜੀ ਗਈ ਟੀਮ ਨੇ ਸਾਗਰ ਗੇਟ ਬੰਗਾ ਵਿਖੇ    ਵਾਰਡ ਨੰਬਰ 6 ਦੇ ਕੌਂਸਲਰ ਜਸਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਵਿਸੇਸ ਕੋਰੋਨਾ ਟੀਕਾ ਕਰਨ ਕੈੰਪ ਲਗਾਇਆ   | ਇਸ ਮੌਕੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਡਾ ਸੰਦੀਪ ਕੁਮਾਰ ਨੇ ਕੀਤੀ ਉਨ੍ਹਾਂ ਨਾਲ ਭੁਪਿੰਦਰ ਕੌਰ ਸਟਾਫ ਨਰਸ, ਪੂਨਮ ਕੌਰ ਕੰਪਿਊਟਰ ਅਧਿਆਪਕਾ,ਰਿੰਕੀ ਸ਼ਰਮਾ ਏ ਐੱਨ ਐੱਮ ਅਤੇ ਸੀਮਾ ਆਸ਼ਾ ਵਰਕਰ ਸ਼ਾਮਲ ਸਨ । ਇਸ ਮੌਕੇ ਬੰਗਾ ਦੇ  ਸੀਨੀਅਰ ਪੱਤਰਕਾਰ ਨਰਿੰਦਰ ਮਾਹੀ ਨੇ ਵੀ ਟੀਕਾਕਰਨ ਕਰਵਾਇਆ।ਇਸ ਮੌਕੇ ਜਸਵਿੰਦਰ ਸਿੰਘ ਮਾਨ ਕੌਂਸਲਰ ਨੇ ਕਿਹਾ ਕਿ ਕਰੋਨਾ ਤੋਂ ਬਚਾਓ ਲਈ ਸਭ ਨੂੰ ਟੀਕਾ ਲਗਵਾਉਣਾ  ਚਾਹੀਦਾ ਹੈ, ਜੇ ਸਭ ਦੇ ਟੀਕਾ ਲੱਗੇਗਾ ਤਾਂ ਹੀ ਇਸ ਬਿਮਾਰੀ ਨੂੰ ਦੁਨੀਆ ਚੋ ਖ਼ਤਮ ਕੀਤਾ ਜਾ ਸਕਦਾ ਹੈ ਕੈੰਪ ਚ 60 ਲੋਕਾਂ ਦੇ ਟੀਕੇ ਲਗਾਏ ਗਏ।ਇਸ ਮੌਕੇ  ਹਰਪਾਲ ਸਿੰਘ,ਸੁਖਜਿੰਦਰ ਸਿੰਘ ਮਾਨ ੋਸੋਨੂ ਜੋਸ਼ੀ ,ਜਤਿੰਦਰ ਸਿੰਘ ਮਾਨ  ਬੱਬੂ ਗੁਰਦੀਪ ਸਿੰਘ ਨੰਬਰਦਾਰ ਅਸ਼ਵਨੀ  ਬਾਬਾ  ਕੁਲਵਿੰਦਰ  ਸਿੰਘ ਹਰਵਿੰਦਰ ਸਿੰਘ ਵੀ ਹਾਜਰ ਸਨ |

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ:

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਵਿਚ ਕੀਰਤਨ ਕਰਦੇ ਹੋਏ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ

ਬੰਗਾ 1 ਮਈ (ਮਨਜਿੰਦਰ ਸਿੰਘ ) ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਜ ਸ਼ਾਂਤੀ ਦੇ ਪੁੰਜ, ਹਿੰਦ ਦੀ ਚਾਦਰ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ। ਉਪਰੰਤ ਸਜੇ ਦੀਵਾਨ ਵਿਚ ਭਾਈ ਜੋਗਾ ਸਿੰਘ ਹਜ਼ੁਰੀ ਰਾਗੀ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਇਲਾਹੀ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਜੋਗਾ ਸਿੰਘ ਜੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰ-ਇਤਿਹਾਸ ਬਾਰੇ ਚਾਨਣਾ ਪਾਇਆ।
ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਸੱਕਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ,  ਮਹਿੰਦਰਪਾਲ ਸਿੰਘ ਸੁਪਰਡੈਂਟ, ਭਾਈ ਰਣਜੀਤ ਸਿੰਘ, ਭਾਈ ਪ੍ਰਵੀਨ ਸਿੰਘ, ਮੈਡਮ ਸਰਬਜੀਤ ਕੌਰ, ਮੈਡਮ ਜਗਜੀਤ ਕੌਰ, ਮੈਡਮ ਸੀਮਾ ਪੂਨੀ, ਸੁਰਜੀਤ ਸਿੰਘ ਜਗਤਪੁਰ, ਕਮਲਜੀਤ ਸਿੰਘ, ਗੁਰਬੰਤ ਸਿੰਘ ਪਰਹਾਰ, ਸੀਤਲ ਸਿੰਘ ਝੰਡੇਰਾਂ, ਅਸ਼ਵਨੀ ਕੁਮਾਰ ਗਦਾਣੀ ਤੋਂ ਇਲਾਵਾ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਅਦਾਰਿਆਂ ਦੇ ਸਮੂਹ ਸਟਾਫ਼  ਨੇ ਹਾਜ਼ਰੀਆਂ ਭਰੀਆਂ।



ਬੰਗਾ ਵਿਖੇ ਆੜ੍ਹਤੀ ਦੇ ਮੁਨੀਮ ਦੀ ਟਰੱਕ ਥੱਲੇ ਆਉਣ ਨਾਲ ਮੌਤ

ਬੰਗਾ ਦਾਣਾ ਮੰਡੀ ਵਿਖੇ  ਆੜ੍ਹਤੀ ਦੇ ਮੁਨੀਮ  ਨਾਲ ਵਾਪਰੇ ਦਰਦਨਾਕ ਹਾਦਸੇ ਦਾ ਦ੍ਰਿਸ਼  

ਬੰਗਾ 1, ਮਈ (ਮਨਜਿੰਦਰ ਸਿੰਘ) ਬੰਗਾ ਦਾਣਾ ਮੰਡੀ ਵਿਚ ਇਕ ਆੜ੍ਹਤੀ ਦੇ ਮੁਨੀਮ ਦੀ ਟਰੱਕ ਥੱਲੇ ਆਉਣ ਨਾਲ ਮੌਤ ਹੋਣ ਦਾ ਸਮਾਚਾਰ  ਪ੍ਰਾਪਤ ਹੋਇਆ ਹੈ ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ  ਅੱਜ ਸਵੇਰ ਕਰੀਬ 8 ਵਜੇ ਦਾਣਾ ਮੰਡੀ ਬੰਗਾ ਵਿਖੇ ਆੜ੍ਹਤ ਦੀ ਦੁਕਾਨ ਦਸਮੇਸ਼ ਟਰੇਡਿੰਗ ਕੰਪਨੀ ਜਿਸ ਦੇ  ਮਾਲਿਕ ਸਰਬਜੀਤ ਸਿੰਘ ਪਿੰਡ ਮੱਲੂਪੋਤਾ ਹਨ  ਦੇ ਮੁਨੀਮ ਨਰੇਸ਼ ਕੁਮਾਰ ਕਪੂਰ ਵਾਸੀ ਵਾਰਡ ਨੰਬਰ 13 ਗਾਂਧੀਨਗਰ ਬੰਗਾ,  ਫੜ ਦੇ ਕੋਲ ਖੜ੍ਹੇ ਸਨ , ਇਕ ਕਣਕ ਦੇ  ਭਰੇ   ਟਰੱਕ ਨੂੰ ਡਰਾਈਵਰ ਨੇ ਬੈਕ ਕਰਦਿਆਂ ਮੁਨੀਮ ਉੱਪਰ ਚੜ੍ਹਾ ਦਿੱਤਾ ਅਤੇ  ਕਰੀਬ ਉਸ ਨੂੰ ਪੰਜ ਛੇ ਮੀਟਰ ਤੱਕ ਘੜੀਸਦਾ ਹੀ ਲੈ ਗਿਆ ਜਿਸ ਨਾਲ ਮੁਨੀਮ ਦੀ ਮੌਕੇ ਤੇ ਮੌਤ ਹੋ ਗਈ ।
(ਟਰੱਕ ਦੀ ਤਸਵੀਰ   ਜਿਸ ਨਾਲ ਹਾਦਸਾ ਵਾਪਰਿਆ ) 

ਟਰੱਕ ਡਰਾਈਵਰ ਜੋ ਕਿ ਨਜ਼ਦੀਕੀ  ਪਿੰਡ ਜੀਂਦੋਵਾਲ ਦਾ ਦੱਸਿਆ ਗਿਆ ਹੈ ਮੌਕੇ ਤੋਂ ਫ਼ਰਾਰ ਹੋ ਗਿਆ । ਇਸ ਬਾਰੇ ਗੱਲ ਕਰਦਿਆਂ ਥਾਣਾ ਸਿਟੀ ਬੰਗਾ ਦੇ ਅਡੀਸ਼ਨਲ ਐੱਸਐੱਚਓ ਸਬ ਇੰਸਪੈਕਟਰ ਮਹਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਬੰਗਾ ਵਿਖੇ ਲਿਆਂਦਾ ਗਿਆ ਹੈ ,ਜਿਸ ਦਾ ਪੋਸਟਮਾਰਟਮ ਕਰਵਾਉਣ ਅਤੇ ਟਰੱਕ ਡਰਾਈਵਰ ਨੂੰ ਕਾਬੂ ਕਰਨ ਉਪਰੰਤ ਲੋੜੀਂਦੀ  ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...