Tuesday, August 31, 2021

ਕ੍ਰਾਈਮ ਇਨਵੈਸਟੀਗੇਸ਼ਨ ਟੀਮ ਨੇ ਗ਼ਰੀਬ ਲੋੜਵੰਦ ਪਰਿਵਾਰ ਦੀ ਆਰਥਿਕ ਮਦਦ ਕੀਤੀ :

ਬੰਗਾ 31,ਅਗਸਤ (ਮਨਜਿੰਦਰ ਸਿੰਘ) ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਅਤੇ ਵਾਈਸ ਪ੍ਰਧਾਨ   ਜਸਵੀਰ ਕੁਮਾਰ ਕਲੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸ: ਹਰਨੇਕ ਸਿੰਘ ਦੁਸਾਂਝ ਦੀ ਯੋਗ ਅਗਵਾਈ ਹੇਠ ਟੀਮ ਵੱਲੋਂ ਜ਼ਿਲ੍ਹੇ ਦੇ ਕਸਬਾ ਔੜ ਦੇ ਵਸਨੀਕ ਅਨਿਲ ਕੁਮਾਰ ਜੋ ਕਿ ਦੋ ਬੇਟੀਆਂ ਤੇ ਇੱਕ ਬੇਟੇ ਦਾ ਪਿਤਾ ਹੈ ਦੀ ਬਹੁਤ ਮਾੜੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਆਰਥਿਕ ਮਦਦ  ਕੀਤੀ ਗਈ ।ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੁਸਾਂਝ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪਿਛਲੇ ਦਿਨੀਂ ਇਨਵੈਸਟੀਗੇਸ਼ਨ ਕੀਤੀ ਗਈ  ਸੀ ਕੇ ਅਨਿਲ ਕੁਮਾਰ ਜੋ ਕਿ ਘੋੜਾ ਰੇਹੜੇ ਨਾਲ ਭੱਠੇ ਤੇ ਇੱਟਾਂ ਢੋਣ ਦਾ ਕੰਮ ਕਰਦਾ ਹੈ ਕਿਸੇ ਦੁਰਘਟਨਾ ਦੌਰਾਨ ਉਸ ਦੇ ਘੋੜੇ ਦੀ ਲੱਤ ਟੁੱਟਣ ਉਪਰੰਤ ਮੌਤ ਹੋ ਜਾਣ ਨਾਲ ਉਸ ਦਾ ਰੋਜ਼ਗਾਰ ਠੱਪ ਹੋ ਗਿਆ ਹੈ । ਉਹ ਅਤੇ ਉਸ ਦੇ ਬੱਚੇ ਰੋਟੀ ਤੋਂ ਵੀ ਅਵਾਜ਼ਾਰ ਹਨ।ਇਸ ਲਈ ਟੀਮ ਵੱਲੋਂ ਮਾਇਆ ਇਕੱਤਰ ਕਰਕੇ ਉਸ ਦੀ ਅੱਜ ਆਰਥਿਕ ਮੱਦਦ ਕੀਤੀ ਗਈ ਹੈ ਤਾਂ ਜੋ ਉਹ ਘੋੜਾ ਖਰੀਦ ਕੇ ਆਪਣਾ ਕੰਮਕਾਜ ਦੁਬਾਰਾ ਸ਼ੁਰੂ ਕਰ ਸਕੇ ।ਇਸ ਮੌਕੇ ਪ੍ਰਧਾਨ ਦੁਸਾਂਝ ਦੇ  ਨਾਲ ਗੁਲਸ਼ਨ ਕੁਮਾਰ ਜ਼ਿਲਾ ਜਨਰਲ ਸੈਕਟਰੀ ,ਬਲਬੀਰ ਸਿੰਘ ਰਾਏ ,ਮਨਜਿੰਦਰ ਸਿੰਘ ਜ਼ਿਲ੍ਹਾ ਮੀਡੀਆ ਇੰਚਾਰਜ ,ਤਰਸੇਮ ਸਿੰਘ ਅਤੇ ਰੂਪ ਲਾਲ ਰੂਪਾ',ਪਵਨ ਕੁਮਾਰ   ਹਾਜ਼ਰ ਸਨ ।        

ਜਨਮ ਅਸ਼ਟਮੀ ਦੀ ਖੁਸ਼ੀ ਵਿੱਚ ਛੋਲੇ ਭਟੂਰੇ ਦਾ ਲੰਗਰ ਲਗਾਇਆ :

ਗੋਇਲ ਹਾਰਡਵੇਅਰ ਸਟੋਰ ਬੰਗਾ ਵਿਖੇ ਗੋਇਲ ਪਰਿਵਾਰ ਲੰਗਰ ਦੀ ਸੇਵਾ ਕਰਦੇ ਹੋਏ ।

ਬੰਗਾ 31,ਅਗਸਤ (ਮਨਜਿੰਦਰ ਸਿੰਘ)
ਬੰਗਾ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਸ੍ਰੀ ਰਵੀ ਭੂਸ਼ਨ ਗੋਇਲ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਵਪਾਰਕ ਅਦਾਰੇ ਗੋਇਲ ਹਾਰਡਵੇਅਰ ਸਟੋਰ ਗੜ੍ਹਸ਼ੰਕਰ ਰੋਡ ਵਿਖੇ ਜਨਮ ਅਸ਼ਟਮੀ ਦੀ ਖੁਸ਼ੀ ਵਿਚ ਛੋਲੇ ਭਟੂਰਿਆਂ ਦਾ ਲੰਗਰ ਲਗਾਇਆ ਗਿਆ ।ਇਸ ਮੌਕੇ ਪੰਕਜ ਗੋਇਲ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਕ੍ਰਿਪਾ ਨਾਲ ਹੀ ਪਰਿਵਾਰ ਵਿਚ ਖੁਸ਼ੀਆਂ, ਵਪਾਰਕ ਅਤੇ ਹੋਰ ਤਰੱਕੀਆਂ ਮਿਲਦੀਆਂ ਹਨ , ਉਸ ਭਗਵਾਨ ਦਾ ਦਿੱਤਾ ਹੀ ਅਸੀਂ ਸਭ ਖਾਂਦੇ ਹਾਂ ਇਸ ਲਈ  ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਲੈਣ ਲਈ ਅੱਜ ਉਨ੍ਹਾਂ ਦੇ ਜਨਮ ਉਤਸਵ ਦੀ ਖ਼ੁਸ਼ੀ ਵਿੱਚ ਇਹ ਲੰਗਰ ਲਗਾਇਆ ਗਿਆ ਹੈ¦ ਇਸ ਮੌਕੇ ਹੈਪੀ ਗੁਪਤਾ, ਦੀਪਕ ਗੁਪਤਾ, ਦਿਵੇਸ਼ ਗੋਇਲ, ਉਪਤੇਸ  ਗੋਇਲ ,ਅਮਿਤ ਗੁਪਤਾ ਪਰਾਦਿਅਮ ਗੁਪਤਾ ਆਦਿ ਹਾਜ਼ਰ ਸਨ । 

Monday, August 30, 2021

ਕੌਂਸਲਰ ਚੇਤ ਰਾਮ ਰਤਨ ਪੰਜਾਬ ਚੇਅਰਮੈਨ ਤੇ ਮਨਜਿੰਦਰ ਸਿੰਘ ਮੁੱਖ ਬੁਲਾਰਾ ਪੰਜਾਬ ਨਿਯੁਕਤ :*********** *ਸ਼ਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਨੂੰ ਪਹਿਲ ਕਦਮੀ ਕਰੇ-- ਕੌਮੀ ਪ੍ਰਧਾਨ ਹਰਵਿੰਦਰ ਸਿੰਘ ਹੀਰਾ

ਬੰਗਾ 30ਅਗਸਤ (ਮਨਜਿੰਦਰ ਸਿੰਘ) ਮਨੁੱਖੀ  ਅਧਿਕਾਰ ਰੱਖਿਅਕ ਪੰਜਾਬ (ਰਜਿ) ਦੀ ਪਲੇਠੀ ਮੀਟਿੰਗ ਬੰਗਾ ਵਿਖੇ ਹੋਈ ਜਿਸ ਵਿਚ ਸਮਾਜ ਸੇਵਾ ਨੂੰ ਸਮਰਪਤ ਸੀਨੀਅਰ ਕੌਂਸਲਰ ਚੇਤਰਾਮ ਰਤਨ  ਪੰਜਾਬ ਚੇਅਰਮੈਨ ਅਤੇ ਮਨਜਿੰਦਰ ਸਿੰਘ ਨੂੰ ਮੁੱਖ ਬੁਲਾਰਾ ਪੰਜਾਬ ਬਣਾਉਣ ਦੇ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਮੁੱਚੀ ਟੀਮ ਦਾ ਗਠਨ ਕੀਤਾ ਗਿਆ । ਜਿਨ੍ਹਾਂ  ਵਿੱਚ ਨਰਿੰਦਰ ਮਾਹੀ ਜਿਲ੍ਹਾ ਮੀਡੀਆ ਇੰਚਾਰਜ,ਗੁਲਸ਼ਨ ਕੁਮਾਰ ਬੰਗਾ ਸਮਾਜ ਸੇਵਕ ਨੂੰ ਸ਼ਹਿਰੀ ਬੰਗਾ ਪ੍ਰਧਾਨ,,ਕੁਲਵੰਤ ਸਿੰਘ ਸੈਣੀ ਪ੍ਰਿੰਸੀਪਲ ਜਿਲ੍ਹਾ ਅਡਵਾਈਜ਼ਰ ਚੇਅਰਮੈਨ,ਬਲਵੀਰ ਸਿੰਘ ਰਾਏ ਜਿਲ੍ਹਾ ਪ੍ਰਧਾਨ,ਸੰਜੀਵ ਕੁਮਾਰ ਕੈਂਥ ਸ਼ਹਿਰੀ ਪ੍ਰਧਾਨ ਨਵਾਂਸ਼ੀਹਰ,ਸੁਨੀਲ ਕੁਮਾਰ ਸਟੈਨੋ ਕਾਨੂੰਨੀ ਮੁੱਖ ਸਲਾਹਕਾਰ,ਜਸਪਾਲ ਸਿੰਘ ਬਲਾਕ ਬੰਗਾ ਪ੍ਰਧਾਨ,ਤਰਸੇਮ ਸਿੰਘ ਵਾਈਸ ਪ੍ਰਧਾਨ ਬੰਗਾ,ਸਤਨਾਮ ਸਿੰਘ ਬਾਲੋਂ ਚੇਅਰਮੈਨ ਬਲਾਕ ਬੰਗਾ ਅਤੇ ਹੋਰ ਮੈਂਬਰ ਨਿਯੁਕਤ ਕੀਤੇ ਗਏ। ਨਵ ਨਿਯੁਕਤ ਮੁੱਖ ਬੁਲਾਰਾ ਮਨਜਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ   ਹਰਵਿੰਦਰ ਸਿੰਘ ਹੀਰਾ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਰੱਖਿਅਕ ਵੱਲੋਂ ਇਹ ਨਿਯੁਕਤੀਆਂ ਕਰਨ ਉਪਰੰਤ ਕਿਹਾ ਕਿ  ਸਮਾਜ ਦੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਕੇ ਭਵਿੱਖ ਬਣਾਉਣ ਲਈ ਮਨੁੱਖੀ ਅਧਿਕਾਰ ਰੱਖਿਅਕ ਪੰਜਾਬ ਸੂਬੇ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ ਸੈਮੀਨਾਰ ਕਰਕੇ ਜਾਗਰੂਕ ਕਰਨ ਲਈ ਭੂਮਿਕਾ ਨਿਭਾਏਗਾ ।ਪ੍ਰਧਾਨ ਹੀਰਾ ਨੇ ਕਿਹਾ ਕਿ ਸਮਾਜ ਸੇਵਾ ਕਰਨ ਵਾਲੇ ਲੋਕਾਂ ਨੂੰ ਸਮਾਜ ਸੇਵਾ ਲਈ ਨਿਯੁਕਤੀਆਂ ਬੰਦ ਟੈਚੀ ਵਿੱਚੋਂ ਨਹੀਂ ਨਿਕਲਣਗੀਆਂ।ਲੋਕਾਂ ਨੂੰ ਸਮਾਜ ਸੇਵਾ ਅਤੇ ਮਨੁੱਖਤਾ ਦੇ ਭਲੇ ਲਈ ਮਨੁੱਖੀ ਅਧਿਕਾਰ ਰੱਖਿਅਕ ਨਾਲ ਜੁੜਨ ਦਾ ਸੱਦਾ ਦਿੱਤਾ।ਉਹਨਾਂ ਨਵ ਨਿਯੁਕਤ ਚੇਅਰਮੈਨ ਚੇਤ ਰਾਮ ਰਤਨ ਸੀਨੀਅਰ ਕੌਂਸਲਰ ਵਲੋਂ ਕਰੋਨਾ ਕਾਲ ਦੌਰਾਨ ਸਮਾਜ ਸੇਵਾ ਲਈ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਹਨਾਂ ਦੇ ਰੁਤਬੇ ਕਰਕੇ ਪੰਜਾਬ ਚੇਅਰਮੈਨ ਦਾ ਮਾਣ ਦਿੱਤਾ।ਕੌਮੀ ਪ੍ਰਧਾਨ ਮਹਿਲਾ ਮੈਡਮ ਰਜਿੰਦਰ ਕੌਰ ਪਨਾਗ ਨੇ ਔਰਤਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ,ਜੁਲਮਾਂ ਦੇ ਖਿਲਾਫ ਔਰਤ ਸਮਾਜ ਨੂੰ ਮਨੁੱਖੀ ਅਧਿਕਾਰ ਰੱਖਿਅਕ ਨਾਲ ਜੁੜਨ ਦੀ ਅਪੀਲ ਕੀਤੀ।ਪੰਜਾਬ ਪ੍ਰਧਾਨ ਗੁਰਦੀਪ ਸਿੰਘ ਮਦਨ ਨੇ ਕਿਹਾ ਕਿ ਸਾਡੀ ਇਹ ਸੰਸਥਾ ਬਿਨਾਂ ਸਵਾਰਥ ਤੋਂ ਲੋਕਾਂ ਦੇ ਭਲੇ ਲਈ ਇਨਸਾਫ ਪਸੰਦ ਨੂੰ ਇਨਸਾਫ ਦੇਣ ਲਈ ਹਮੇਸ਼ਾ ਯਤਨਸ਼ੀਲਤਾ ਨਾਲ ਕੰਮ ਕਰ ਰਹੀ ਹੈ।ੳੇੁਹਨਾਂ ਇੱਕ ਹੋਰ ਮੰਚ  ਦੇ ਪ੍ਰਧਾਨ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਮਨੁੱਖਤਾ ਦੇ ਭਲੇ ਦੀ ਘੱਟ ਗੱਲ ਕਰ ਰਿਹਾ ਹੈ ਅਤੇ ਆਪਣੇ ਭਲੇ ਅਤੇ ਸਵਾਰਥ ਲਈ ਨਿੱਤ ਨਵੇਂ ਲੋਕਾਂ ਨੂੰ ਜੋੜ ਕੇ ਨਿਯੁਕਤੀਆਂ ਦੇ ਨਾਮ ਤੇ ਜੇਬ ਭਰਨ ਦਾ ਕੰਮ ਕਰ ਰਿਹਾ ਹੈ।ਜਿਸ ਤੋਂ ਸਰਗਰਮ ਅਤੇ ਸਮਾਜ ਵਿੱਚ ਰੁਤਬਾ ਰੱਖਣ ਵਾਲੇ ਲੋਕਾਂ ਨੇ ਨਾਤਾ ਤੋੜ ਲਿਆ ਹੈ।ਨਗਿੰਦਰ ਸਿੰਘ ਬਿੱਲੂ ਚੇਅਰਮੈਨ ਕਰਾਈਮ ਸੈੱਲ ਪੰਜਾਬ ਨੇ ਕਿਹਾ ਕਿ ਅਸੀਂ ਜਨਤਾ ਨੂੰ ਭ੍ਰਿਸ਼ਟਾਚਾਰ ਖਤਮ ਕਰਨ ਲਈ ਕਿਸੇ ਵੀ ਕੰਮ ਲਈ ਰਿਸ਼ਵਤ ਨਾ ਦੇਣ ਅਤੇ ਪ੍ਰਸ਼ਾਸਨ ਵੀ ਭ੍ਰਿਸ਼ਟਾਚਾਰ ਮੁਕਤ ਹੋਣ ਕਰਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ  ਨਵ ਨਿਯੁਕਤ  ਪੰਜਾਬ ਚੇਅਰਮੈਨ ਸ੍ਰੀ ਚੇਤਰਾਮ ਰਤਨ ਨੇ ਕੌਮੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਹਰ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਵਿਚ ਹਿੱਸਾ ਪਾਉਂਦਿਆਂ ਮਨੁੱਖੀ ਅਧਿਕਾਰ ਰੱਖਿਅਕ ਦੇ ਨਾਂ ਦੁਆਬੇ ਵਿਚ ਚਮਕਾਵੇਗੀ ਅਤੇ ਜਲਦ ਹੀ ਹੋਰ ਵੱਧ ਤੋਂ ਵੱਧ ਨਿਯੁਕਤੀਆਂ ਕਰਦਿਆਂ ਐਚ ਆਰ ਪੀ ਦਾ ਘੇਰਾ ਵਧਾਇਆ ਜਾਵੇਗਾ।ਨਵ ਨਿਯੁਕਤ ਪੰਜਾਬ ਬੁਲਾਰਾ ਮਨਜਿੰਦਰ ਸਿੰਘ ਨੇ ਕੌਮੀ ਪ੍ਰਧਾਨ ਦਾ ਧੰਨਵਾਦ ਕਰਦਿਆਂ   ਕਿਹਾ ਕਿ ਇੱਕ ਹੋਰ ਮੰਚ ਸੰਚਾਲਕ ਨੂੰ  ਸਾਡੇ ਇਲਾਕੇ ਵਿੱਚ  ਚਿੱਟ ਫੰਡ ਕੰਪਨੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਜਿਸ ਮੰਚ ਵਿੱਚ ਮੈਨੂੰ ਅਡਵਾਈਜ਼ਰ ਬਣਾਇਆ ਗਿਆ ਸੀ।ਉਸ ਦੇ ਪ੍ਰਧਾਨ ਵਲੋਂ ਮੇਰੀ ਕੋਈ ਵੀ ਅਡਵਾਈਜ਼ ਨਹੀਂ ਮੰਨੀ ਅਤੇ ਵਨ ਮੈਨ ਸ਼ਿਪ ਨਾਲ ਮੰਚ ਚਲਾ ਰਿਹਾ ਹੈ।ਜਿਸ ਕਰਕੇ ਲੋਕ ਮੈਂਬਰ ਬਣਨ ਤੋਂ ਬਾਅਦ ਜਲਦੀ ਹੀ ਸਾਥ ਛੱਡ ਦਿੰਦੇ ਹਨ।
ਇਸ ਤੋਂ ਇਲਾਵਾ ਵਿਸ਼ੇਸ਼ ਤੋਰ ਤੇ ਜਸਵੀਰ ਸਿੰਘ ਸੈਕਟਰੀ ਲੁਧਿਆਣਾ,ਹਰਮਿੰਦਰ ਸਿੰਘ ਬੈਂਸ ਕੌਮੀ ਚੇਅਰਮੈਨ ਕਰਾਈਮ,ਹਰਸ਼ਦੀਪ ਸਿੰਘ ਯੂਥ ਪ੍ਰਧਾਨ ਫਤਿਹਗੜ੍ਹ ਸਾਹਿਬ,ਬੇਅੰਤ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼ਾਮਿਲ ਹੋਏ।

Friday, August 27, 2021

ਫਸਲੀ ਵਿਭਿੰਨਤਾ ਸਕੀਮ ਮੱਕੀ ਅਧੀਨ ਕਿਸਾਨ ਸਿਖਲਾਈ ਕੈਂਪ ਲਗਾਇਆ:

ਬੰਗਾ 28,ਅਗਸਤ (ਮਨਜਿੰਦਰ ਸਿੰਘ )
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਬੰਗਾ ਵੱਲੋਂ ਡਾ ਰਾਜ ਕੁਮਾਰ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ ਦਰਸ਼ਨ ਲਾਲ ਦੀ ਯੋਗ ਅਗਵਾਈ ਹੇਠ ਫਸਲੀ ਵਿਭਿੰਨਤਾ ਸਕੀਮ ਅਧੀਨ ਮੱਕੀ ਦੀ ਫਸਲ ਤੋਂ ਵੱਧ ਝਾੜ ਲੈਣ ਲਈ ਪਿੰਡ ਕਾਹਮਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ।ਇਸ ਮੌਕੇ ਤੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਡਾ ਸੁਖਜਿੰਦਰਪਾਲ ਖੇਤੀਬਾਡ਼ੀ ਵਿਕਾਸ ਅਫਸਰ ਨੇ ਕਿਹਾ ਕਿ ਭੌਂ ਪਰਖ ਅਪਣਾ ਕੇ ਹੀ ਕਿਸਾਨ ਆਪਣੀ ਆਮਦਨ ਵਧਾ ਸਕਦੇ ਹਨ ਅਤੇ ਨਾਲ ਹੀ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖ ਸਕਦੇ ਹਨ ਇਸ ਮੌਕੇ ਤੇ ਡਾ ਸੁਰਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ ਵੱਲੋਂ ਮੱਕੀ ਹੀ ਫਸਲ ਤੋਂ ਵੱਧ ਝਾੜ ਲੈਣ  ਲਈ ਤਕਨੀਕੀ ਨੁਕਤੇ ਸਾਂਝੇ ਕੀਤੇ ਉਨ੍ਹਾਂ ਨੇ ਮੱਕੀ ਦੀ ਫਸਲ ਦੇ ਨਵੇਂ ਕੀੜੇ ਫਾਲ ਆਰਮੀ ਵਰਮ ਦੀ ਪਹਿਚਾਣ ਅਤੇ ਰੋਕਥਾਮ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ।ਇਸ ਮੌਕੇ ਤੇ ਡਾ ਲਛਮਣ ਦਾਸ ਖੇਤੀਬਾੜੀ ਵਿਕਾਸ ਅਫ਼ਸਰ ਵੱਲੋਂ ਖੇਤੀਬਾੜੀ ਵਿੱਚ ਪਾਣੀ ਅਤੇ ਹੋਰ ਕੁਦਰਤੀ ਸਾਧਨਾਂ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਅਪਨਾਉਣ ਲਈ ਕਿਸਾਨਾਂ ਨੂੰ ਪ੍ਰੇਰਤ ਕੀਤਾ ਅਤੇ ਬਾਸਮਤੀ ਦੀ ਫ਼ਸਲ ਲਈ ਸਰਕਾਰ ਵੱਲੋਂ ਬੈਨ ਕੀਤੇ ਗਏ ਅੱਠ ਕੀਟਨਾਸ਼ਕਾਂ ਤੋਂ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ ।ਇਸ ਮੌਕੇ ਡਾ ਕੁਲਦੀਪ ਸਿੰਘ ਖੇਤੀਬਾਡ਼ੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਵੱਖ ਵੱਖ ਫ਼ਸਲਾਂ ਤੋਂ ਚੂਹਿਆਂ ਦੀ ਸੁਚੱਜੀ ਰੋਕਥਾਮ ਲਈ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਹਾਜ਼ਰ ਕਿਸਾਨਾਂ ਨੂੰ ਫ਼ਸਲਾਂ ਦੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ,ਜ਼ਮੀਨ ਵਿਚਲੇ ਸੂਖਮ ਜੀਵਾਂ ਅਤੇ ਫਸਲਾਂ ਦੇ ਮਿੱਤਰ ਕੀੜਿਆਂ ਦੇ ਹੁੰਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਆਉਣ ਵਾਲੇ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਵੀ ਕੀਤੀ ।ਕੈਂਪ ਦੇ ਅੰਤ  ਵਿੱਚ ਸਵਰਨ ਸਿੰਘ ਪ੍ਰਧਾਨ ਨੰਬਰਦਾਰ ਯੂਨੀਅਨ ਤਹਿਸੀਲ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਡਾ ਕੁਲਦੀਪ ਸਿੰਘ ਨੂੰ ਪਿੰਡ ਕਾਹਮਾ ਵਿਖੇ ਮੱਕੀ ',ਝੋਨਾ, ਗੰਨਾ ਆਦਿ ਫ਼ਸਲਾਂ ਦੇ ਕਿਸਾਨਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਇਸ ਕੈਂਪ ਵਿਚ  ਗਦਾਵਰ ਸਿੰਘ ,ਗੁਰਮੀਤ ਸਿੰਘ, ਸਤਿੰਦਰ ਸਿੰਘ, ਫਤਿਹ ਸਿੰਘ, ਪਰਮਜੀਤ ਸਿੰਘ, ਅਤੇ ਮਨਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ  

ਐੱਸ ਐੱਸ ਪੀ ਸਾਹਿਬ ਵੱਲੋਂ ਬਿਨਾਂ ਸਿਫ਼ਾਰਸ਼ ਈਮਾਨਦਾਰ ਪੁਲਸ ਅਫਸਰਾਂ ਨੂੰ ਮੁੱਖ ਅਫ਼ਸਰ ਲਾਉਣਾ ਸ਼ਲਾਘਾਯੋਗ :

ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਵਾਰਤਾ ਦੌਰਾਨ ਨਾਲ ਉਨ੍ਹਾਂ ਦੇ ਹੋਰ ਸਾਥੀ  

ਬੰਗਾ 28, ਅਗਸਤ (ਮਨਜਿੰਦਰ ਸਿੰਘ) ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ  ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਇਕ ਵਾਰਤਾ ਦੌਰਾਨ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐੱਸਐੱਸਪੀ ਸ੍ਰੀ ਹਰਮਨਬੀਰ ਸਿੰਘ ਗਿੱਲ ਵੱਲੋ ਇਮਾਨਦਾਰ ਅਫ਼ਸਰ ਜਿਨ੍ਹਾਂ ਦੀ ਕੋਈ ਰਾਜਨੀਤਕ ਪਹੁੰਚ ਜਾਂ ਸਿਫ਼ਾਰਸ਼ ਨਹੀਂ ਹੈ  ਉਨ੍ਹਾਂ ਦੀ ਕਾਬਲੀਅਤ ਅਤੇ ਇਮਾਨਦਾਰੀ ਨੂੰ ਪਛਾਣਦੇ ਹੋਏ ਮੁੱਖ ਥਾਣਾ ਅਫਸਰ ਜਾਂ ਹੋਰ ਮੁੱਖ ਪੋਸਟਾਂ ਦੀ ਜ਼ਿੰਮੇਵਾਰੀ ਦੇਣਾ  ਬਹੁਤ ਹੀ ਸ਼ਲਾਘਾਯੋਗ ਕਦਮ ਹੈ।ਇਸ ਮੌਕੇ ਉਨ੍ਹਾਂ ਐੱਸਐੱਸਪੀ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਜੇ ਕੋਈ ਪੁਲਸ ਅਫਸਰ ਜਾਂ ਥਾਣਾ ਮੁਖੀ ਕਿਸੇ ਨਾਗਰਿਕ ਨੂੰ ਨਾਜਾਇਜ਼ ਪ੍ਰੇਸ਼ਾਨ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ  ਉੱਚ ਅਧਿਕਾਰੀਆਂ ਨੂੰ ਕਰਨ ਉਪਰੰਤ ਉਸ ਦੀ ਇਨਕੁਆਰੀ ਕਿਸੇ ਪੁਲੀਸ  ਅਫ਼ਸਰ ਨੂੰ ਮਾਰਕ ਕਰ ਦਿੱਤੀ ਜਾਂਦੀ ਹੈ ਪਰ ਬਹੁਤੇ ਕੇਸਾਂ ਵਿਚ ਦੇਖਣ ਨੂੰ ਆਇਆ ਹੈ ਕਿ ਇਨਕੁਆਰੀ ਕਰਨ ਵਾਲੇ ਪੁਲੀਸ ਅਫਸਰ ਆਪਣੇ ਮਹਿਕਮੇ ਦੇ ਅਫ਼ਸਰ ਦਾ ਬਚਾਅ ਕਰਦੇ ਹੋਏ ਨਿਰਪੱਖ ਇਨਕੁਆਰੀ ਨਹੀਂ ਕਰਦੇ ਅਤੇ ਸ਼ਿਕਾਇਤਕਰਤਾ ਤੇ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਪਾਇਆ ਜਾਂਦਾ ਹੈ ਜਾਂ ਸ਼ਿਕਾਇਤ ਨੂੰ ਤਾਰਪੀਡੋ ਕਰਕੇ ਪੁਲੀਸ ਅਫ਼ਸਰ ਨੂੰ ਬਚਾ ਲਿਆ ਜਾਂਦਾ ਹੈ। ਉਨ੍ਹਾਂ ਐਸਐਸਪੀ ਸਾਹਿਬ ਨੂੰ ਇਸ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ ਤਾਂ ਜੋ ਨਾਗਰਿਕਾਂ ਨੂੰ ਇਨਸਾਫ਼ ਮਿਲ ਸਕੇ ਅਤੇ ਪੁਲੀਸ ਅਧਿਕਾਰੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਣੇ ਅਹੁਦੇ ਦੀ ਨਾਜਾਇਜ਼ ਵਰਤੋਂ ਨਾ ਕਰ ਸਕਣ ।      

ਮਨੁੱਖੀ ਅਧਿਕਾਰ ਰੱਖਿਅਕ ਪੰਜਾਬ ਦੀ ਮੀਟਿੰਗ 29 ਅਗਸਤ ਨੂੰ ਬੰਗਾ ਵਿਖੇ -ਚੇਤ ਰਾਮ ਰਤਨ

ਮਨੁੱਖੀ ਅਧਿਕਾਰ ਰੱਖਿਅਕ  ਦੀ ਬੰਗਾ ਵਿਖੇ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਕੌਂਸਲਰ ਚੇਤਰਾਮ ਰਤਨ  

ਬੰਗਾ  28ਅਗਸਤ (ਪੱਤਰ ਪ੍ਰੇਰਕ ) ਸਮਾਜ ਸੇਵਕ ਨੂੰ ਸਮਰਪਿਤ ਚੇਤ ਰਾਮ ਰਤਨ ਸੀਨੀਅਰ ਕੌਂਸਲਰ ਨਵਾਂਸ਼ਹਿਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਮਨੁੱਖੀ ਅਧਿਕਾਰ ਰੱਖਿਅਕ ਪੰਜਾਬ ਦੀ ਪਹਿਲੀ ਮੀਟਿੰਗ ਦੋਆਬਾ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਸਬਾ ਬੰਗਾ ਸ਼ਹਿਰ ਵਿੱਚ 29 ਅਗਸਤ ਨੂੰ ਸ਼ਾਮ 4 ਵਜੇ ਅਨਮੋਲ ਪੈਲੇਸ ਬੰਗਾ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਹਰਵਿੰਦਰ ਸਿੰਘ ਹੀਰਾ, ਕੋਮੀ ਪ੍ਰਧਾਨ, ਰਾਜਿੰਦਰ ਕੌਰ ਪਨਾਗ ਕੋਮੀ ਪ੍ਰਧਾਨ ਮਹਿਲਾ ਵਿੰਗ, ਗੁਰਦੀਪ ਸਿੰਘ ਮਦਨ ਪ੍ਰਧਾਨ ਪੰਜਾਬ, ਨਗਿੰਦਰ ਸਿੰਘ ਬਿੱਲੂ ਚੇਅਰਮੈਨ ਐਂਟੀ ਕਰਾਇਮ ਵਿੰਗ ਪੰਜਾਬ, ਹੋਣਗੇ। ਉਨਾਂ ਕਿਹਾ ਕਿ ਮਨੁੱਖੀ ਅਧਿਕਾਰ ਰੱਖਿਅਕ ਲੋਕਾਂ ਨੂੰ ji ਆਪਣੇ ਅਧਿਕਾਰਾਂ ਤੋਂ ਜਾਗਰੂਕ ਕਰਨ ਲਈ ਰੋਲ ਅਦਾ ਕਰਨ ਯਤਨਸੀਲਤਾ ਨਾਲ ਕੰਮ ਕਰੇਗੀ।
ਇਸ ਮੌਕੇ   ਗੁਲਸ਼ਨ ਕੁਮਾਰ ਬੰਗਾ, ਮਨਜਿੰਦਰ ਸਿੰਘ ਬੁਲਾਰਾ, ਸੰਜੀਵ ਕੈਂਥ, ਸੁਨੀਲ ਕੁਮਾਰ,ਰਾਕੇਸ ਨਈਆਰ, ਆਦਿ ਹਾਜ਼ਰ ਸਨ।

ਬੰਗਾ ਤੋਂ ਚੰਡੀਗੜ੍ਹ ਹੱਲਾ ਬੋਲ ਕਿਸਾਨ ਰੈਲੀ ਨੂੰ ਜਥਾ ਰਵਾਨਾ :

ਬੰਗਾ ਤੋਂ ਚੰਡੀਗੜ੍ਹ ਨੂੰ ਕਿਸਾਨ ਰੈਲੀ ਲਈ ਰਵਾਨਾ ਹੁੰਦੇ ਹੋਏ ਕਿਸਾਨ ਆਗੂ ਬਲਵੰਤ ਸਿੰਘ ਲਾਦੀਆਂ ਅਤੇ ਹੋਰ ਕਿਸਾਨ ਆਗੂ  

ਬੰਗਾ 27,ਅਗਸਤ (ਮਨਜਿੰਦਰ ਸਿੰਘ) ਬੰਗਾ ਦੇ ਸੀਨੀਅਰ ਕਿਸਾਨ ਆਗੂ ਸ ਬਲਵੰਤ  ਸਿੰਘ ਲਾਦੀਆਂ ਦੀ ਅਗਵਾਈ ਵਿਚ ਅੱਜ ਤੜਕਸਾਰ ਬੰਗਾ ਤੋਂ ਚੰਡੀਗਡ਼੍ਹ ਲਈ ਭਾਰਤੀ ਕਿਸਾਨ ਯੂਨੀਅਨ (ਟਕੈਤ ) ਦੇ ਪ੍ਰਧਾਨ ਰਾਕੇਸ਼ ਟਿਕੈਤ ਵੱਲੋਂ ਸੱਦੀ ਗਈ ਹੱਲਾ ਬੋਲ ਰੈਲੀ ਵਿੱਚ ਸ਼ਾਮਲ ਹੋਣ ਲਈ ਭਾਰੀ ਮਾਤਰਾ ਵਿੱਚ ਜਥਾ ਰਵਾਨਾ ਹੋਇਆ ।ਇਸ ਮੌਕੇ ਬਲਵੰਤ ਸਿੰਘ ਲਾਦੀਆਂ ਨੇ ਸਾਰੇ ਕਿਸਾਨਾਂ ਨੂੰ ਭਾਰੀ ਮਾਤਰਾ ਵਿਚ ਚੰਡੀਗੜ੍ਹ  ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਜਲਦ ਹੀ ਕੇਂਦਰ ਦੀ ਮੋਦੀ ਸਰਕਾਰ ਦੇ ਦੰਦ ਖੱਟੇ ਹੋਣਗੇ ਅਤੇ ਕਿਸਾਨਾਂ ਦੀ ਜਿੱਤ ਹੋਵੇਗੀ ।ਇਸ ਮੌਕੇ ਰਵਾਨਾ ਹੋਏ ਜੱਥੇ ਵਿੱਚ ਰਣਜੀਤ ਸਿੰਘ ਕਟਾਰੀਆ, ਨਿਸ਼ਾਨ ਹੀਉਂ  ਫੌਜੀ ਗੁਰਮੁਖ ਸਿੰਘ ਚੱਕ ਬਿਲਗਾ ਪਾਲ ਸਿੰਘ ਹੱਪੋਵਾਲ, ਗੁਰਬਚਨ ਸਿੰਘ ਲਾਦੀਆਂ ਅਤੇ ਹੋਰ ਕਿਸਾਨ ਭਾਰੀ ਮਾਤਰਾ ਵਿਚ ਹਾਜ਼ਰ ਸਨ ।  

Thursday, August 26, 2021

ਲੈਕਚਰਾਰ ਡਾ:ਬਿੰਦੂ ਕੈਂਥ ਨੇ ਬੰਗਾ ਬਲਾਕ ਵਿੱਚੋਂ ਪਹਿਲਾਂ ਸਥਾਨ ਹਾਸਲ ਕੀਤਾ:

ਡਾ ਬਿੰਦੂ ਕੈਂਥ ਲੈਕਚਰਾਰ ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ ਬੰਗਾ  

ਬੰਗਾ 26ਅਗਸਤ(ਮਨਜਿੰਦਰ ਸਿੰਘ) ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਇਸ ਸਾਲ ਟੀਚਰ ਫੈਸਟ ਸ਼ੁਰੂ ਕੀਤਾ ਗਿਆ ਜਿਸ ਵਿਚ  ਹਰੇਕ ਵਿਸ਼ਾ ਅਧਿਆਪਕ ਆਪਣੇ ਵਿਸ਼ੇ ਨਾਲ ਸਬੰਧਿਤ ਅਧਿਆਪਨ ਸਮੱਗਰੀ ਤਿਆਰ ਕਰੇਗਾ ਜੋ  ਉਹ ਆਪਣੀ ਅਧਿਆਪਨ ਕਲਾ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਸਕੇ ਤੇ ਇਹ ਉਸ ਦੀ ਆਪਣੀ ਖੋਜ ਹੋਵੇਗੀ  ਜਿਵੇਂ ਮਾਡਲ ,ਚਾਰਟ,ਵਰਕਿੰਗ ਮਾਡਲ,ਡਿਜੀਟਲ ਗੇਮਜ਼ ਆਦਿ  । ਬਲਾਕ ਬੰਗਾ ਵਿੱਚ ਵੀ ਇਸ ਤਰ੍ਹਾਂ ਦਾ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿਚ ਡਾ ਬਿੰਦੂ ਕੈਂਥ ਲੈਕਚਰਾਰ ਪੋਲ ਸਾਇੰਸ  ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਨੇ ਵੀ ਭਾਗ ਲਿਆ ਤੇ ਆਪਣੇ ਬਲਾਕ ਵਿਚ ਆਪਣੇ ਵਿਸ਼ੇ ਵਿਚ ਪਹਿਲਾਂ ਸਥਾਨ ਹਾਸਲ ਕੀਤਾ।ਡਾ ਬਿੰਦੂ ਕੈਂਥ ਨੇ ਆਪਣੇ ਵਿਸ਼ੇ ਨਾਲ ਸਬੰਧਿਤ ਈ ਵੀ ਐੱਮ ਮਸ਼ੀਨ  ਨੂੰ ਚੋਣ ਪ੍ਰਕਿਰਿਆ ਨਾਲ ਜੋੜ ਕੇ ਦਿਖਾਇਆ  ਪ੍ਰਿੰਸੀਪਲ ਸ੍ਰੀ ਮਹੇਸ਼ ਕੁਮਾਰ ਜੀ ਨੇ ਡਾ ਬਿੰਦੂ ਕੈਂਥ ਨੂੰ ਉਨ੍ਹਾਂ ਦੀ ਕਾਮਯਾਬੀ ਤੇ ਮੁਬਾਰਕਬਾਦ ਦਿੱਤੀ।

Tuesday, August 24, 2021

ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਮੰਨਣਾ ਕੈਪਟਨ ਸਰਕਾਰ ਦਾ ਸ਼ਲਾਘਾਯੋਗ ਫ਼ੈਸਲਾ - ਪੱਲੀ ਝਿੱਕੀ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਮੰਨਣ ਉਪਰੰਤ  ਹਲਕਾ ਇੰਚਾਰਜ ਬੰਗਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ ਸਤਬੀਰ ਸਿੰਘ ਪੱਲੀ ਝਿੱਕੀ ਕਿਸਾਨਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਨਾਲ  ਦਰਬਜੀਤ ਸਿੰਘ ਪੂੰਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਹਰਭਜਨ ਸਿੰਘ ਭਰੋਲੀ ਬਲਾਕ ਪ੍ਰਧਾਨ ਬੰਗਾ, ਕਿਸਾਨ ਆਗੂ ਅਤੇ ਹੋਰ  

ਬੰਗਾ, 24 ਅਗਸਤ (ਮਨਜਿੰਦਰ ਸਿੰਘ) - ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਉਸ ਸਮੇਂ ਬੂਰ ਪਿਆ ਜਦੋਂ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਕੈਪਟਨ ਸਰਕਾਰ ਨੇ ਗੰਨੇ ਲਈ 360 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਐਸ. ਏ. ਪੀ ਨੂੰ ਮਨਜ਼ੂਰੀ ਦਿੱਤੀ। ਇਸ ਖੁਸ਼ੀ ਵਿਚ ਬੰਗਾ ਵਿਖੇ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਦੀ ਅਗਵਾਈ ’ਚ ਕਿਸਾਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕਿਸਾਨਾਂ ਦਾ ਪਾਰਟੀ ਵਰਕਰਾਂ ਵਲੋਂ ਮੂੰਹ ਮਿੱਠਾ ਕਰਵਾਇਆ ਗਿਆ। ਪੱਲੀ ਝਿੱਕੀ ਨੇ ਆਖਿਆ ਕਿ ਕਿਸਾਨਾਂ ਵਲੋਂ ਜੋ ਖੇਤੀ ਵਿਭਿੰਤਾ ਲਈ ਗੰਨੇ ਰੇਟ ਵਧਾਉਣ ਵਾਸਤੇ ਸੰਘਰਸ਼ ਕੀਤਾ ਜਾ ਰਿਹਾ ਸੀ ਉਸ ਤਹਿਤ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਕਿਸਾਨਾਂ ਦੇ ਵਫਦ ਨੇ ਮੀਟਿੰਗ ਕੀਤੀ। ਜਿਸ ਤਹਿਤ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ। ਉਨ੍ਹਾਂ ਕਿਹਾ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਹਨ ਉਸੇ ਤਰ੍ਹਾਂ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਕਰੇ। ਉਨ੍ਹਾਂ ਆਖਿਆ ਕਿ ਗੰਨਾ ਮਿਲ੍ਹਾਂ ਦਾ ਬਕਾਇਆ ਸਤੰਬਰ ਦੇ ਪਹਿਲੇ ਹਫ਼ਤੇ ਅਤੇ ਪ੍ਰਾਈਵੇਟ ਮਾਲਕਾਂ ਤੋਂ 15 ਦਿਨਾਂ ’ਚ ਬਣਦੀ ਅਦਾਇਗੀ ਕਰਵਾਈ ਜਾਵੇਗੀ। ਇਸ ਮੌਕੇ ’ਤੇ ਦਰਬਜੀਤ ਸਿੰਘ ਪੂੰਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਹਰਭਜਨ ਸਿੰਘ ਭਰੋਲੀ ਬਲਾਕ ਪ੍ਰਧਾਨ ਬੰਗਾ, ਹਰਪਾਲ ਸਿੰਘ ਪਠਲਾਵਾ ਸਰਪੰਚ, ਪ੍ਰਦੀਪ ਰਟੈਂਡਾ ਯੂਥ ਆਗੂ, ਇੰਦਰਜੀਤ ਅਟਾਰੀ ਨੰਬਰਦਾਰ, ਪ੍ਰਸ਼ੋਤਮ ਕੁਮਾਰ, ਕੁਲਵਰਨ ਸਿੰਘ, ਸੁਖਜਿੰਦਰ ਸਿੰਘ ਨੌਰਾ ਆਦਿ ਹਾਜ਼ਰ ਸਨ।
ਸ਼ਲਾਘਾਯੋਗ ਫ਼ੈਸਲਾ - ਪੱਲੀ ਝਿੱਕੀ  

Thursday, August 19, 2021

ਪ੍ਰੈਸ ਕਲੱਬ ਬੰਗਾ ਵਲੋਂ ਮਾਸਟਰ ਚਮਨ ਲਾਲ ਦਾ ਕੀਤਾ ਸਨਮਾਨ:********:******** ਕਿਸੇ ਵੀ ਪਾਰਟੀ ਜਾਂ ਲੀਡਰ ਦੇ ਥੱਲੇ ਲੱਗ ਕੇ ਪੱਤਰਕਾਰੀ ਨਹੀਂ ਕਰਨੀ ਚਾਹੀਦੀ -ਜਸਬੀਰ ਸਿੰਘ ਨੂਰਪੁਰ

ਪ੍ਰੈੱਸ ਕਲੱਬ ਬੰਗਾ ਦੇ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਸਾਥੀ ਪੱਤਰਕਾਰਾਂ ਨਾਲ ਮਾਸਟਰ ਚਮਨ ਲਾਲ ਸੀਨੀਅਰ ਪੱਤਰਕਾਰ ਜੀ ਦਾ ਸਨਮਾਨ ਕਰਦੇ ਹੋਏ  

ਬੰਗਾ 19ਅਗਸਤ (ਮਨਜਿੰਦਰ ਸਿੰਘ )
ਪੱਤਰਕਾਰੀ ਦੇ ਖੇਤਰ ਵਿਚ ਬੰਗਾ ਹਲਕੇ ਤੋ  ਆਪਣੀਆਂ ਸੇਵਾਵਾਂ ਨਿਭਾ ਰਹੇ  ਸੀਨੀਅਰ ਪੱਤਰਕਾਰ ਮਾਸਟਰ ਚਮਨ ਲਾਲ  ਹੋਣਾ ਦਾ ਪ੍ਰੈਸ ਕਲੱਬ ਬੰਗਾ ਵਲੋਂ ਨਿਡਰਤਾ ਨਾਲ ਪਿਛਲੇ 25  ਸਾਲਾ ਤੋਂ ਸੇਵਾਵਾ ਦੇਣ ਲਈ ਇਕ ਸਨਮਾਨ ਸਮਾਰੋਹ ਕੀਤਾ ਗਿਆ। ਇਸ ਸਨਮਾਨ ਸਮਾਰੋਹ  ਵਿਚ  ਪ੍ਰੈਸ ਕਲੱਬ  ਬੰਗਾ ਦੇ ਪ੍ਰਧਾਨ ਜਸਵੀਰ ਸਿੰਘ ਨੂਰਪੁਰ ਉਚੇਚੇ  ਤੌਰ ਤੇ ਆਪਣੇ ਕਲੱਬ ਸਾਥੀਆਂ ਨਾਲ ਪਹੁੰਚੇ। ਸਾਰਿਆਂ ਵੱਲੋ ਮਾਸਟਰ ਚਮਨ ਲਾਲ ਸੀਨੀਅਰ ਪੱਤਰਕਾਰ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਮਾਸਟਰ ਚਮਨ ਲਾਲ ਦੇ ਬੇਟੇ ਰਾਕੇਸ਼ ਅਰੋੜਾ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੀ ਪੱਤਰਕਾਰੀ ਤੇ ਅੱਜ ਦੀ ਡਿਜਿਟਲ  ਪੱਤਰਕਾਰੀ ਚ  ਬਹੁਤ  ਫਰਕ ਹੈ ਅੱਜ ਹਰ ਇਕ ਨੌਜਵਾਨ  ਪੱਤਰਕਾਰ ਹੈ ਕਿਉਂਕਿ ਅੱਜ ਕੱਲ ਉਸ ਕੋਲ  ਸੋਸ਼ਲ ਮੀਡੀਆ ਨੈੱਟਵਰਕ ਹੈ ਜੋ ਕੋ ਪਿਛਲੇ ਸਮੇਂ ਵਿਚ ਨਹੀਂ ਸੀ  ਉਹਨਾਂ ਦੇ ਪਿਤਾ ਜੀ ਨੇ ਆਪਣੀ ਪੱਤਰਕਾਰੀ 1992 ਅਜੀਤ ਸਮਾਚਾਰ ਤੋਂ  ਸ਼ੁਰੂ ਕੀਤੀ ਜੋ ਅੱਜ ਪੰਜਾਬ ਕੇਸਰੀ ਜਗਬਾਣੀ ਦੀਆਂ ਸੇਵਾਵਾਂ ਦੇ ਰਹੇ ਹਨ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਨੂਰਪੁਰ  ਨੇ ਕਿਹਾ  ਸਾਨੂੰ ਕਿਸੇ ਵੀ ਪਾਰਟੀ ਥੱਲੇ ਲਗ ਕੇ ਪੱਤਰਕਾਰੀ ਨਹੀਂ ਕਰਨੀ ਚਾਹੀਦੀ।ਜਦੋ ਤੱਕ ਤੁਸੀਂ  ਸਾਫ ਅਤੇ ਨਿਡਰ  ਪੱਤਰਕਾਰੀ ਕਰਦੇ ਹੋ ਕੋਈ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕੇਗਾ। ਜਿਨ੍ਹਾਂ ਵਿਚ ਮੁੱਖ ਤੌਰ ਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਮਾਹੀ , ਮਨਜਿੰਦਰ  ਸਿੰਘ , ਰਾਜ ਮਜ਼ਾਰੀ ਧਰਮਵੀਰ ਪਾਲ, ਗੁਰਜਿੰਦਰ ਸਿੰਘ ਗੁਰੂ,  ਮਨੀਸ਼ ਚੁੱਘ, ਭੁਪਿੰਦਰ ਸਿੰਘ , ਰਾਜਿੰਦਰ ਕੁਮਾਰ ,ਅਮਰੀਕ ਕਟਾਰੀਂਆਂ, ਪਰਮਜੀਤ ਗੌੜ ,ਰਾਮ ਗੋਪਾਲ  ਕੋਹਲੀ, ਵਰਿੰਦਰ ਛਿੱਬਾ ਅਤੇ ਪਰਵਾਰਿਕ ਮੈਬਰ  ਮੌਜੂਦ ਸਨ।

ਪ੍ਰਿੰਸੀਪਲ ਮੰਜੂ ਮੋਹਨ ਬਾਲਾਂ ਵੱਲੋਂ ਸੁੱਖ ਦੇ ਹਰਫ਼ ਕਿਤਾਬ ਰਿਲੀਜ਼ :

ਪ੍ਰਿੰਸੀਪਲ ਸ੍ਰੀਮਤੀ ਮੰਜੂ ਮੋਹਨ ਬਾਲਾ ਸੁੱਖ ਦੇ ਹਰਫ਼ ਕਿਤਾਬ ਰਿਲੀਜ਼ ਕਰਨ ਮੌਕੇ ਨਾਲ ਹਨ ਸੁਖਵਿੰਦਰ ਸਿੰਘ ,ਮੈਡਮ ਕਾਜਲ ਅਤੇ ਮੈਡਮ ਗੁਰਪ੍ਰੀਤ ਕੌਰ    

ਬੰਗਾ 19, ਅਗਸਤ (ਮਨਜਿੰਦਰ ਸਿੰਘ)  ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮੰਜੂ ਮੋਹਨ ਬਾਲਾਂ ਵੱਲੋਂ  ਸੁਖਵਿੰਦਰ ਸਿੰਘ  (ਪਿੰਡ ਗੋਬਿੰਦਪੁਰ )ਦੀ ਲਿਖੀ ਕਿਤਾਬ ਸੁਖ ਦੇ ਹਰਫ਼  (ਕਾਵਿ ਸੰਗ੍ਰਹਿ ) ਨੂੰ ਰਿਲੀਜ਼ ਕੀਤਾ ਗਿਆ ।  ਸੁਖਵਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਹ ਕਿਤਾਬ ਇਕ ਕਾਵਿ ਸੰਗ੍ਰਹਿ ਹੈ ਜਿਸ ਵਿੱਚ ਮਨੁੱਖ ਦੀਆਂ ਭਾਵਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।ਸ੍ਰੀਮਤੀ ਮੰਜੂ ਮੋਹਨ ਬਾਲਾ ਨੇ ਕਿਹਾ ਕਿ ਸੁਖਵਿੰਦਰ ਸਿੰਘ ਜੋ ਇਕ ਡਰਾਇੰਗ ਅਧਿਆਪਕ ਹਨ ਦੀ ਸਖ਼ਤ ਮਿਹਨਤ ਸਦਕਾ ਇਹ ਕਿਤਾਬ ਲਿਖੀ ਗਈ ਹੈ ਮੈਂ ਆਸ ਕਰਦੀ ਹਾਂ ਕਿ ਪੜ੍ਹਨ ਵਾਲੇ ਸਰੋਤਿਆਂ ਨੂੰ ਇਹ ਕਿਤਾਬ ਬਹੁਤ ਪਸੰਦ ਆਵੇਗੀ।ਇਸ ਮੌਕੇ ਤੇ ਮੈਡਮ ਕਾਜਲ  ਮੈਡਮ ਗੁਰਪ੍ਰੀਤ , ਸੁਖਵਿੰਦਰ ਗੋਲਡੀ,  ਮੌਜੂਦ ਸਨ ।

Tuesday, August 17, 2021

ਕ੍ਰਾਈਮ ਇਨਵੈਸਟੀਗੇਸ਼ਨ ਟੀਮ ਵਲੋਂ ਬੂਟੇ ਲਾ ਕੇ ਮਨਾਇਆ 75 ਵਾਂ ਆਜ਼ਾਦੀ ਦਿਵਸ :

ਸੀ ਆਈ ਟੀ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੁਸਾਂਝ, ਜਨਰਲ ਸਕੱਤਰ ਗੁਲਸ਼ਨ ਕੁਮਾਰ,ਰਾਜ ਕੁਮਾਰ ,ਸਨਪ੍ਰੀਤ ਸਿੰਘ ਦੁਸਾਂਝ ਪ੍ਰਿੰਸ ਅਰੋੜਾ,ਦਿਲਜੀਤ ਅਤੇ ਜੀਤੀ, ਬੂਟੇ ਲਗਾ ਕੇ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਉਂਦੇ ਹੋਏ   

ਬੰਗਾ 17,ਅਗਸਤ( ਮਨਜਿੰਦਰ ਸਿੰਘ )ਕ੍ਰਾਈਮ ਇਨਵੇਸਟੀਗੇਸ਼ਨ ਟੀਮ (ਰਜਿ )ਪੰਜਾਬ ਦੇ ਸੂਬਾ ਪ੍ਰਧਾਨ ਗੌਰਵ ਅਰੋੜਾ  ਦੇ ਦਿਸਾ ਨਿਰਦੇਸ਼ਾਂ  ਅਨੁਸਾਰ 15 ਅਗਸਤ ਨੂੰ 75ਵੇ  ਅਜਾਦੀ ਦਿਵਸ ਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਪ੍ਰਧਾਨ ਸ. ਹਰਨੇਕ ਸਿੰਘ ਦੋਸਾਂਝ ਤੇ ਸਮੁੱਚੀ ਟੀਮ ਵਲੋਂ  ਜਿਲ੍ਹਾ ਜਨਰਲ ਸੈਕਟਰੀ ਗੁਲਸ਼ਨ ਕੁਮਾਰ ਦੇ ਵਿਸ਼ੇਸ਼ ਸਹਿਯੋਗ ਸਦਕਾ ਮੁਕਦਪੁਰ ਰੋਡ ਬੰਗਾ ਵਿਖੇ ਤੇ ਬੂਟੇ ਲਗਾ ਕੇ ਅਜਾਦੀ ਦਿਵਸ ਮਨਾਇਆ ਗਿਆ ।ਇਸ ਮੌਕੇ  ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੋਸਾਂਝ ਨੇ ਕਿਹਾ ਹੈ ਕਿ ਦੇਸ਼ ਅੰਦਰ ਰਿਸ਼ਵਤ ਖ਼ੋਰੀ, ਅਪਰਦਿਕ ਮਾਮਲੇ ਬਹੁਤ ਵੱਧ ਗਏ ਹਨ ਉਨ੍ਹਾਂ ਨੂੰ ਰੋਕਣ ਲਈ ਅਤੇ ਆਪਣੇ ਹੱਕਾਂ ਦੇ ਲਈ ਅਵਾਜ ਉਠਾਉਣੀ ਪਵੇਗੀ ਤਾ ਕੀ ਇਹਨਾਂ ਨੂੰ ਰੋਕਿਆ ਜਾ ਸਕੇ ਫਿਰ ਹੀ ਸਾਨੂੰ ਅਸਲੀ ਅਜਾਦੀ ਮਿਲ ਸਕਦੀ ਹੈ ਜਿਸ ਤਰਾਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ  ਸਿੰਘ ਵਰਗੇ ਦੇਸ਼ ਭਗਤਾ ਨੇ ਸਾਡੇ ਦੇਸ਼ ਨੂੰ ਅਜਾਦ ਕਰਵਾਇਆ ਸੀ ਅਸੀਂ ਉਨ੍ਹਾਂ  ਦੀ ਸ਼ਹੀਦੀ ਨੂੰ ਸਲਾਮ ਕਰਦੇ ਹਾਂ। ਇਸ ਮੌਕੇ  ਨਾਲ ਜਨਰਲ ਸੈਕਟਰੀ ਗੁਲਸ਼ਨ ਕੁਮਾਰ ਸਨਪ੍ਰੀਤ ਸਿੰਘ ਦੋਸਾਂਝ, ਰਾਜ ਕੁਮਾਰ, ਪ੍ਰਿੰਸ ਅਰੋੜਾ, ਦਿਲਜੀਤ, ਤੇ ਜੀਤੀ ਝਿਕਾ  ਹਾਜ਼ਰ  ਸਨ ¦

Monday, August 16, 2021

ਅਕਾਲੀ ਦਲ ਸੰਯੁਕਤ ਅਤੇ ਆਜ਼ਾਦ ਸਮਾਜ ਪਾਰਟੀ ਵੱਲੋਂ ਆਜ਼ਾਦੀ ਦਿਵਸ ਮਨਾਇਆ :

ਬੰਗਾ15 ਅਗਸਤ (ਮਨਜਿੰਦਰ ਸਿੰਘ )ਬੰਗਾ ਵਿਖੇ ਅਕਾਲੀ ਦਲ ਸੰਯੁਕਤ ਅਤੇ ਆਜ਼ਾਦ ਸਮਾਜ ਪਾਰਟੀ ਵੱਲੋਂ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਤੇ ਨਤਮਸਤਕ ਹੋ ਕੇ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮਨਾਈ ਗਈ ¦ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਚੇਤਾ  ਅਤੇ ਕ੍ਰਿਸ਼ਨ ਲਾਲ ਬੇਗੋਵਾਲ ਇੰਚਾਰਜ ਆਜ਼ਾਦ ਸਮਾਜ ਮਾਟੀ ਜ਼ਿਲ੍ਹਾ ਰੋਪੜ ਅਤੇ ਨਵਾਂਸ਼ਹਿਰ ਨੇ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਤੇ ਵਧਾਈ ਦਿੰਦੇ ਹੋਏ ਕਿਹਾ ਕਿ  ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਸਾਨੂੰ ਆਜ਼ਾਦੀ ਵਿੱਚ ਸਾਹ ਲੈਣ ਦਾ ਮੌਕਾ ਮਿਲਿਆ ਹੈ ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਦਾ ਸੰਵਿਧਾਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਵੱਲੋਂ ਲਿਖ ਕੇ ਸਭ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਗਿਆ ।ਪ੍ਰਧਾਨ ਚੇਤਾ ਨੇ ਅਜ਼ਾਦ  ਸਮਾਜ ਪਾਰਟੀ ,ਅਕਾਲੀ ਦਲ ਸੰਯੁਕਤ ਅਤੇ ਭੀਮ ਆਰਮੀ ਵੱਲੋਂ ਇਕ ਮੰਚ ਤੇ ਇਕੱਠੇ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ¦ਇਸ ਮੌਕੇ ਸ ਦਰਬਾਰਾ ਸਿੰਘ ਪਰਿਹਾਰ ਸੂਬਾ ਸਕੱਤਰ, ਅਵਤਾਰ ਸਿੰਘ ਸੂਬਾ ਵਰਕਿੰਗ ਕਮੇਟੀ ਮੈਂਬਰ, ਜੋਗਿੰਦਰ ਸਿੰਘ ਚੇਤਾ ,ਬਲਵਿੰਦਰਪਾਲ ਲਾਦੀਆਂ, ਚਮਨ ਲਾਲ ਸੂੰਢ , ਬਲਵੀਰ ਗਰਚਾ, ਜ਼ਿਲ੍ਹਾ ਪ੍ਰਧਾਨ ਭੀਮ ਆਰਮੀ ,ਸੱਤਪਾਲ ਗਰਚਾ, ਲਾਲੀ ਬਹਿਰਾਮ ਸੁੱਚਾ ਰਾਮ ਬੇਗੋਵਾਲ, ਰੇਸ਼ਮ ਬੇਗੋਵਾਲ, ਦਵਿੰਦਰ ਬਹਿਰਾਮ, ਹਰਜਿੰਦਰ ਸਿੰਘ ਖਟਕੜ, ਕਲਾਂ, ਬਚਿੱਤਰ ਸਿੰਘ ,ਸੋਢੀ ਸੋਤਰਾਂ, ਜਸਬੀਰ ਕੁਮਾਰ ਗੋਸਲਾਂ ਆਦਿ ਹਾਜ਼ਰ ਸਨ¦  

Sunday, August 8, 2021

ਖੂਨਦਾਨ ਉੱਤਮ ਦਾਨ ਇਸ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ - ਡਾ ਸੁੱਖੀ , ਪ੍ਰਵੀਨ ਬੰਗਾ

ਬੰਗਾ 8,ਅਗਸਤ (ਮਨਜਿੰਦਰ ਸਿੰਘ )  ਸ਼ਹੀਦ ਉਧਮ ਸਿੰਘ ਯੂਥ ਕਲੱਬ ਪੀਪਾਰੰਗੀ  ਖੋਥੜਾਂ ਵਲੋਂ ਪਹਿਲਾਂ ਸ਼ਹੀਦ ਉਧਮ ਸਿੰਘ ਖੂਨਦਾਨ ਕੈਂਪ ਹਰਪ੍ਰੀਤ ਚੰਦੜ, ਲਾਡੀ ਸੰਧੂ ਦੀ ਅਗਵਾਈ ਵਿਚ  ਡਾ ਅਸ਼ੋਕ ਕੁਮਾਰ ਗੁਰੂ ਜੀ ਦੀ ਦੇਖ ਰੇਖ ਹੇਠ ਲਗਵਾਇਆ  ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਕੱਤਰ ਪ੍ਰਵੀਨ ਬੰਗਾ ਹਲਕਾ ਇੰਚਾਰਜ ਬੰਗਾ ਪੁੱਜੇ ਉਨ੍ਹਾਂ ਨੇ ਸ਼ਹੀਦ ਉਧਮ ਸਿੰਘ ਯੂਥ ਕਲੱਬ ਦੇ ਸਾਰੇ ਨੋਜਵਾਨਾਂ ਵਲੋਂ ਕੀਤੇ ਉਪਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਖੂਨਦਾਨ ਉੱਤਮ ਦਾਨਾਂ ਚੋਂ ਇਕ ਮੰਨਿਆ ਜਾਂਦਾ ਹੈ ਮੁਸੀਬਤ ਦੇ ਸਮੇਂ ਜ਼ਿੰਦਗੀ ਅਤੇ  ਮੋਤ ਦੇ ਨਾਲ ਲੜ ਰਹੇ  ਸਮੇਂ ਖੂਨਦਾਨੀਆਂ ਵਲੋਂ ਦਿੱਤਾ ਖੂਨ ਕਿਸੇ ਨੂੰ ਜ਼ਿੰਦਗੀ ਦੇ ਸਕਦਾ ਹੈ  ਇਸ ਮੌਕੇ ਤੇ ਨੈਸ਼ਨਲ ਪਹਿਲਵਾਨ ਪ੍ਰਿਤਪਾਲ ਸਿੰਘ ਫਗਵਾੜਾ, ਸਰਪੰਚ ਅਸ਼ੋਕ ਕੁਮਾਰ ਖੋਥੜਾਂ,ਡਿੰਪਲ ਸਰਕਲ ਪ੍ਰਧਾਨ ਸ਼ਿੰਗਾਰਾ ਸਿੰਘ ਜੀ, ਯਸ਼ ਪਾਲ, ਲਾਡੀ, ਪ੍ਰਧਾਨ ਧਰਮਿੰਦਰ ਕੁਮਾਰ, ਦੀਪਕ ਕੁਮਾਰ, ਪਵਨ ਕੁਮਾਰ,ਰਾਜ ਪਰ, ਸਤਪਾਲ ਰਲ, ਰਾਜ਼ ਕੁਮਾਰ ਮੰਗਤ ਸੁਰਜੀਤ ਸਿੰਘ ਬਾਬਾ,ਸਾਭੀ ਮੈਂਬਰ ਪੰਚਾਇਤ, ਰਮੇਸ਼ ਕੁਮਾਰ ਪੰਚ, ਦਵਿੰਦਰ ਕੁਮਾਰ ਮੱਖਣ ਸਿੰਘ ਗੁਰਨੇਕ ਸਿੰਘ ਜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੋਜਵਾਨਾਂ ਨੇ ਖੂਨਦਾਨ ਕੀਤਾ

ਸਾਥੀਆਂ ਦੇ ਸਹਿਯੋਗ ਨਾਲ ਮਹੀਨਾਵਾਰ ਮੁਫ਼ਤ ਰਾਸ਼ਨ ਵੰਡਣਾ ਜਾਰੀ ਰੱਖਾਂਗੇ - ਭਾਟੀਆ

ਬੰਗਾ 8ਅਗਸਤ  (ਮਨਜਿੰਦਰ ਸਿੰਘ ) ਕੋਰੋਨਾ ਮਹਾਮਾਰੀ ਕਾਰਨ ਸਾਡੇ ਦੇਸ਼ ਵਿਚ ਕਰੀਬ 18  ਮਹੀਨੇ ਪਹਿਲਾ ਕਰਫਿਊ ਅਤੇ ਲਾਕਡੌਨ ਲਗਾਇਆ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਮੰਦੀ ਦਾ ਸਾਮਣਾ ਕਰਨਾ ਪਿਆ | ਉਸ ਦਿਨ ਤੋਂ ਹੀ ਬਹੁਤ ਸਮਾਜ ਸੇਵਕ ਲੋੜਵੰਦਾਂ ਦੀ ਮਦਦ ਲਈ ਅਗੇ ਆਏ | ਬੰਗਾ ਦੇ ਵਾਰਡ ਨੰਬਰ 8 ਦੇ ਕੌਂਸਲਰ ਸ਼੍ਰੀ ਜੀਤ ਸਿੰਘ ਭਾਟੀਆ ਵੀ  ਮਹਾਮਾਰੀ ਦੇ ਸ਼ੁਰੂਆਤੀ ਦੌਰ ਤੋਂ ਲੋੜ ਵੰਦਾ ਨੂੰ ਹਰ ਮਹੀਨੇ  ਰਾਸ਼ਨ ਵੰਡ ਰਹੇ ਹਨ | ਉਸੇ ਲੜੀ ਤਹਿਤ ਅੱਜ ਕੌਂਸਲਰ ਭਾਟੀਆ ਨੇ 24ਵੀ ਵਾਰ ਲੋੜ ਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿਟਾ ਵੰਡੀਆ|ਕੌਂਸਲਰ ਭਾਟੀਆ ਨੇ ਇਸ ਮੌਕੇ ਕਿਹਾ ਕਿ ਉਹ ਇਹ ਮਹੀਨਾਵਾਰ  ਸੇਵਾ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਅੱਗੋਂ ਵੀ ਜਾਰੀ ਰੱਖਣਗੇ | ਉਨ੍ਹਾਂ ਦੱਸਿਆ ਕਿ ਇਸ ਰਾਸ਼ਨ ਵੰਡਣ ਦੀ ਸੇਵਾ ਵਿਚ ਸ:ਮੋਹਨ ਸਿੰਘ ਮਾਨ ਯੂ ਐਸ ਏ ਵਾਲੇ,ਰਮੇਸ਼ ਕੁਮਾਰੀ ਭਾਟੀਆ,ਮੈਡਮ ਕੁਲਵਿੰਦਰ ਕੌਰ, ਰੇਸ਼ਮ ਕੌਰ, ਰਾਜਬਿੰਦਰ ਕੌਰ ਦਾ ਵਿਸੇਸ ਯੋਗਦਾਨ ਹੈ।

Monday, August 2, 2021

ਕੈਪਟਨ ਅਮਰਿੰਦਰ ਸਿੰਘ ਵੱਲੋ ਪੰਜਾਬ ਅਨੁਸੂਚਿਤ ਜਾਤੀਆਂ ਭਲਾਈ ਬਿੱਲ ਲਿਆਉਣਾ ਸ਼ਲਾਘਾਯੋਗ -ਮੋਹਨ ਸਿੰਘ

 ਚੌਧਰੀ ਮੋਹਣ ਸਿੰਘ ਬੰਗਾ ਸਾਬਕਾ ਵਿਧਾਇਕ ਹਲਕਾ ਬੰਗਾ  

ਬੰਗਾ2 ਅਗਸਤ ( ਮਨਜਿੰਦਰ ਸਿੰਘ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ  ਕਾਂਗਰਸ ਸਰਕਾਰ ਵੱਲੋਂ ਗਰੀਬ ਲੋਕਾਂ ਦੀ ਭਲਾਈ ਲਈ ਪੰਜਾਬ ਅਨੁਸੂਚਿਤ ਜਾਤੀਆਂ ਭਲਾਈ ਬਿਲ ਨੂੰ ਵਿਧਾਨ ਸਭਾ ਵਿੱਚ ਪਾਸ ਕਰਕੇ ਕਾਨੂੰਨ ਬਣਾਉਣ ਦਾ ਫ਼ੈਸਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ।ਇਹ ਕਾਨੂੰਨ ਪਾਸ ਹੋਣ ਨਾਲ ਗ਼ਰੀਬ ਲੋਕਾਂ ਦੀਆਂ ਭਲਾਈ ਸਕੀਮਾਂ ਵਿੱਚ ਆਬਾਦੀ   ਦੇ ਅਨੁਸਾਰ ਪੈਸਾ ਰੱਖਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਮੋਹਣ ਸਿੰਘ ਨੇ ਕਰਦਿਆਂ ਕਿਹਾ ਕਿ ਗ਼ਰੀਬ ਅਨੁਸੂਚਿਤ ਜਾਤੀਆਂ ਦੀ ਪੰਜਾਬ ਵਿੱਚ 32%  ਤੋਂ ਵੱਧ ਆਬਾਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ  ਪੰਜਾਬ ਕਾਂਗਰਸ ਸਰਕਾਰ ਗਰੀਬ ਪੱਖੀ ਸਰਕਾਰ ਹੈ ਕਾਂਗਰਸ ਨੇ ਹਮੇਸ਼ਾ ਗ਼ਰੀਬ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਹਨ । ਜਿਵੇਂ ਕਿ ਗਰੀਬ ਪਰਿਵਾਰ ਦੀਆਂ ਧੀਆਂ ਦੇ ਵਿਆਹ ਤੇ ਸ਼ਗਨ ਸਕੀਮ 51000 ਕਰਨਾ ਬਜ਼ੁਰਗਾਂ ਦੀ ਪੈਨਸ਼ਨ 1500 ਰੁਪਏ ਕਰ ਦਿੱਤੀ ਹੈ¦ਗ਼ਰੀਬ  ਲੋਕਾਂ ਦੇ ਸੁਸਾਇਟੀਆਂ ਦੇ 690 ਕਰੋੜ ਦੇ ਕਰਜ਼ੇ ਮੁਆਫ਼ ਕੀਤੇ ਹਨ¦ਗ਼ਰੀਬ ਲੋਕਾਂ ਨੂੰ 200 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ ,ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਮੁਫਤ ਕਰ ਦਿੱਤੀ ਹੈ ਸਰਕਾਰੀ ਸਕੂਲਾਂ ਤੇ ਕਰੋੜਾਂ ਰੁਪਏ ਖ਼ਰਚ ਕਰਕੇ ਸਮਾਰਟ ਸਕੂਲ ਬਣਾ ਦਿੱਤੇ ਹਨ।ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਬਣਾਇਆ ਸੰਵਿਧਾਨ ਕਾਂਗਰਸ ਪਾਰਟੀ ਹੀ ਬਚਾਅ ਸਕਦੀ ਹੈ ਅਤੇ ਕੇਂਦਰ ਦੀ ਲੋਕ ਮਾਰੂ ਅਤੇ ਕਿਸਾਨ ਮਾਰੂ ਮੋਦੀ ਸਰਕਾਰ ਜਿਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ, ਨੂੰ ਗੱਦੀ ਤੋਂ ਕਾਂਗਰਸ ਪਾਰਟੀ ਹੀ ਲਾਹ ਸਕਦੀ ਹੈ। ਉਨ੍ਹਾਂ 2022 ਦੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਗ਼ਰੀਬ ਲੋਕ 2022 ਵਿਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ¦ 

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...