ਈ.ਵੀ.ਐਮ.ਮਸ਼ੀਨਾਂ ਅਤੇ ਚੋਣ ਸਮੱਗਰੀ ਲੈ ਕੇ ਪੋਲਿੰਗ ਸਟਾਫ ਪੋਲਿੰਗ ਬੂਥਾਂ ਲਈ ਰਵਾਨਾ ਹੋ ਗਿਆ ਹੈ । 01 ਜੂਨ ਨੂੰ ਜ਼ਿਲੇ ਦੇ ਕੁੱਲ 4 ਲੱਖ 95 ਹਜ਼ਾਰ 183 ਵੋਟਰ 615 ਪੋਲਿੰਗ ਬੂਥਾਂ ਤੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ ਵੋਟ ਪਾਉਣ ਦਾ ਸਮਾਂ ਸਵੇਰੇ 07.00 ਵਜੇ ਤੋਂ ਸ਼ਾਮ 06.00 ਵਜੇ ਤੱਕ ਦਾ ਹੋਵੇਗਾ। ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰ.ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਨ ਉਪਰੰਤ ਇਹ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਪੁਰਸ਼ ਵੋਟਰ 2 ਲੱਖ 56 ਹਾਜ਼ਾਰ 435 ਅਤੇ ਮਹਿਲਾਵਾਂ ਵੋਟਰ 2 ਲੱਖ 38 ਹਜ਼ਾਰ 729 ਅਤੇ ਥਰਡਜੈਂਡਰ ਦੇ 19 ਵੋਟਰ ਹਨ ।ਇਸ ਤੋਂ ਇਲਾਵਾ 18 ਤੇ 19 ਸਾਲ ਦੀ ਉਮਰ ਦੇ 14 ਹਜ਼ਾਰ 002 ਵੋਟਰ,ਪੀ.ਡਬਲਿਯੂ.ਡੀ.ਵੋਟਰਾਂ ਦੀ ਸੰਖਿਆ 5132 ਅਤੇ 85 ਸਾਲ ਤੋਂ ਵੱਘ ਉਮਰ ਦੇ 4561, ਐਨ.ਆਰ.ਆਈ. ਵੋਟਰ 256ਅਤੇ 1298 ਸਰਵਿਸ ਵੋਟਰ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਲੇ ਵਿੱਚ 615 ਪੋਲਿੰਗ ਬੂਥ ਬਣਾਏ ਹਨ, ਹਲਕਾ ਬੰਗਾ ਚ 201,ਨਵਾਂਸ਼ਹਿਰ ਚ 217ਅਤੇ ਬਲਾਚੌਰ ਵਿੱਚ 197 ਪੋਲਿੰਗ ਬੂਥ ਹਨ। ਇਸ ਤੋਂ ਇਲਾਵਾ 170 ਪੋਲਿੰਗ ਬੂਥ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ ਅਤੇ 3 ਪਿੰਕ, 1 ਪੀ.ਡਬਲਿਯੂ.ਡੀ. ਅਤੇ 30 ਮਾਲ ਪੋਲਿੰਗ ਬੂਥ ਬਣਾਏ ਜਾ ਰਹੇ ਹਨ ।
Friday, May 31, 2024
Thursday, May 30, 2024
ਔਰਤਾਂ ਦੀ ਭਲਾਈ ਲਈ ਮੋਦੀ ਸਰਕਾਰ ਨੇ ਬਣਾਈਆਂ ਵੱਡੀਆਂ ਯੋਜਨਾਵਾਂ - ਸਮ੍ਰਿਤੀ ਇਰਾਨੀਕ****ਕਾਂਗਰਸ ਅਤੇ ਆਪ ਨਹੀਂ ਕਰਦੀਆਂ ਮਹਿਲਾਵਾਂ ਦਾ ਸਤਿਕਾਰ - ਸਮ੍ਰਿਤੀ ਇਰਾਨੀ
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਅੱਜ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਹਲਕਾ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੇ ਪੱਖ ਵਿੱਚ ਗੜ੍ਹਸ਼ੰਕਰ ਪਹੁੰਚ ਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਡਾਕਟਰ ਸੁਭਾਸ਼ ਸ਼ਰਮਾ ਵੱਲੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਅਧੀਨ ਆਉਂਦੇ ਗੜਚੰਕਰ ਵਿੱਚ ਪਹੁੰਚ ਕੇ ਉਹਨਾਂ ਦੇ ਹੱਕ ਵਿੱਚ ਚੋਣ ਮੁਹਿੰਮ ਨੂੰ ਸਿਖਰਾਂ ਤੇ ਪਹੁੰਚਾਣ ਲਈ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਡਾਕਟਰ ਸ਼ਰਮਾ ਨੇ ਭਰੋਸਾ ਦਵਾਇਆ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕ ਪੰਜਾਬ ਵਿੱਚ ਭਾਜਪਾ ਨੂੰ ਮਜਬੂਤ ਕਰਨ ਲਈ ਅਹਿਮ ਯੋਗਦਾਨ ਦੇ ਰਹੇ ਹਨ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਮਹਿਲਾਵਾਂ ਦੀ ਭਲਾਈ ਲਈ ਵੱਡੀਆਂ ਅਤੇ ਸਫ਼ਲ ਯੋਜਨਾਵਾਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ, ਸੁਰੱਖਿਅਤ ਮਾਤਰਤਵ, ਸੁਕੰਨਿਆ ਸਮਰਿਧੀ, ਬਾਲੜੀ ਰਕਸ਼ਕ ਆਦਿ ਅਨੇਕਾਂ ਹੋਰ ਯੋਜਨਾਵਾਂ ਉਲੀਕੀਆਂ ਗਈਆਂ ਹਨ। ਜਿੰਨ੍ਹਾਂ ਤੋਂ ਦੇਸ਼ ਭਰ ਦੀਆਂ ਮਹਿਲਾਵਾਂ ਫਾਇਦਾ ਲੈ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਉਹ ਅੱਜ ਆਪਣੇ ਆਪ ਨੂੰ ਸੁਭਾਗਾ ਸਮਝਦੇ ਹਨ ਕਿ ਉਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀ ਸਥਿਤੀ ਸੁਧਾਰਨ ਲਈ ਇੱਥੋਂ ਭਾਜਪਾ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੂੰ ਜਿਤਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਹੱਥ ਵਿੱਚ ਹੀ ਦੇਸ਼ ਦਾ ਭਵਿੱਖ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ਦੇ ਆਸ ਪਾਸ ਬਹੁਤ ਅਜਿਹੇ ਕਾਰਜ ਹਨ ਜਿੰਨ੍ਹਾਂ ਵੱਲ ਸਾਬਕਾ ਸੰਸਦ ਮੈਂਬਰਾਂ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ ਵਾਅਦਾ ਕਰਦੇ ਹਨ ਕਿ ਡਾਕਟਰ ਸ਼ਰਮਾ ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪਹਿਲੀ ਜੂਨ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਭਾਜਪਾ ਉਮੀਦਵਾਰਾਂ ਨੂੰ ਵੋਟ ਪਾਈ ਜਾਵੇ ਤਾਂ ਜੋ ਕੇਂਦਰ ਵਿੱਚ ਬਨਣ ਜਾ ਰਹੀ ਭਾਜਪਾ ਸਰਕਾਰ ਵਿੱਚ ਪੰਜਾਬ ਦੀ ਮਜ਼ਬੂਤ ਹਿੱਸੇਦਾਰੀ ਪੈ ਸਕੇ।
ਅਖੀਰ ਵਿੱਚ ਉਨਾ ਡਾ ਸੁਭਾਸ਼ ਸ਼ਰਮਾ ਨੂੰ ਹੱਲਾਸ਼ੇਰੀ ਦਿੰਦੇ ਆ ਕਿਹਾ ਕਿ ਜਨਤਾ ਦਾ ਸਾਥ ਮਿਲਣ ਤੇ ਜਦੋਂ ਮੇਰੇ ਵਰਗੀ ਇੱਕ ਮਹਿਲਾ ਆਗੂ ਕਾਂਗਰਸ ਦੇ ਦਿੱਗਜ ਨੇਤਾ ਰਾਹੁਲ ਗਾਂਧੀ ਨੂੰ ਉਹਨਾਂ ਦੇ ਗੜ ਕਹੇ ਜਾਂਦੇ ਅਮੇਠੀ ਤੋਂ ਹਰਾ ਸਕਦੀ ਹਾਂ ਤਾਂ ਤੁਸੀਂ ਵੀ ਪੰਜਾਬ ਵਿੱਚੋਂ ਭਗਵੰਤ ਮਾਨ ਸਰਕਾਰ ਨੂੰ ਜੜੋ ਉਖਾੜ ਸਕਦੇ ਹੋ।
चुनाव प्रचार के आखिरी दिन डॉ. सुभाष शर्मा ने किए तूफानी दौरे*******पहले कांग्रेस और अब भगवंत मान पंजाब का पैसा लूटकर दिल्ली भेज रहे हैं: डॉ. --सुभाष शर्मा
श्री आनंदपुर साहिब, 30 मई ( मनजिंदर सिंह)- लोकसभा क्षेत्र श्री आनंदपुर साहिब से भारतीय जनता पार्टी के उम्मीदवार डा. सुभाष शर्मा ने अपने चुनाव प्रचार के आखिरी दिन श्री आनंदपुर साहिब विधानसभा क्षेत्र के विभिन्न गांवों और कस्बों में लोगों से मुलाकात से संपर्क बनाए रखा। इस मौके पर डॉ. सुभाष शर्मा न कहा कि आप सभी का उत्साह मुझे एक नये उत्साह से भर देता है।
उन्होंने कहा कि पिछले तीन सप्ताह से मैंने श्री आनंदपुर साहिब संसदीय क्षेत्र के विभिन्न इलाकों का दौरा किया है, जहां लोगों ने मुझे अपने बेटे की तरह प्यार दिया है और पूरी ताकत से संसदीय क्षेत्र से लोकसभा भेजने का वादा भी किया है। उन्होंने कहा कि आप सरकार के दो साल के कार्यकाल से गांवों के लोग काफी परेशान हैं।
उन्होंने कहा कि कांग्रेस सरकार के दौरान भू-माफिया, केबल माफिया और रेत माफिया पर अब आम आदमी पार्टी ने कब्जा कर लिया है। उन्होंने कहा कि हरियाणा, दिल्ली, चंडीगढ़ में वे इस गठबंधन के जरिए चुनाव लड़ रहे हैं और पंजाब में वे एक दूसरे को चोर कहते हैं। उन्होंने कहा कि पहले कांग्रेस पार्टी के नेता पंजाब का पैसा दिल्ली में सोनिया गांधी को भेजते थे और अब यह भगवंत मान भी पंजाब का पैसा लूटकर दिल्ली में केजरीवाल को भेज रहे हैं।
https://youtu.be/h76mGgiL82E?si=JXZYGtzt4zRdy2ys
Monday, May 27, 2024
ਜਨਮਦਿਨ ਮੁਬਾਰਕ 🎂🎂ਅਗਮ ਜੱਸਲ
ਮਾਤਾ- ਹਰਜਿੰਦਰ ਕੌਰ ਚਾਹਲ ਪ੍ਰੈਸ ਰਿਪੋਰਟਰ
ਦਾਦਾ-ਦਾਦੀ
ਨਾਨਾ -ਨਾਨੀ
ਮਾਮਾ-ਮਾਮੀ
ਭੂਆ- ਫੂਫੜ
ਮਾਸੀ- ਮਾਸੜ
ਚਾਚਾ ਸਨੀ ਜੱਸਲ ਵੱਲੋ
ਅਗਮ ਜੱਸਲ ਨੂੰ ਜਨਮਦਿਨ ਦੀਆ ਬਹੁਤ ਬਹੁਤ ਮੁਬਾਰਕਬਾਦ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
Saturday, May 25, 2024
ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜਰੀ ਵਿਚ ਪਰਮਜੀਤ ਸਿੰਘ ਸ਼ਹਾਬਪੁਰ " ਆਪ " ਚ ਸ਼ਾਮਿਲ**●ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਰਹੇ ਮੌਜੂਦ** *** ਦੁਆਬੇ ਵਿੱਚ ਪਾਰਟੀ ਨੂੰ ਮਿਲੇਗੀ ਮਜ਼ਬੂਤੀ******In the presence of Chief Minister Bhagwant Mann, Paramjit Singh Shahabpur joined AAP
ਜਲੰਧਰ ਤੋਂ ਬਤੌਰ ਡਵੀਜ਼ਨਲ ਕਮਿਸ਼ਨਰ ਐਕਸਾਈਜ ਵਿਭਾਗ ਤੋਂ ਸੇਵਾਮੁਕਤ ਇਮਾਨਦਾਰ ,ਬੇਦਾਗ ਸ਼ਖਸੀਅਤ ਦੇ ਮਾਲਕ ਅਤੇ ਆਪਣੇ ਮਿਲਾਪੜੇ ਸੁਭਾਅ ਲਈ ਜਾਣੇ ਜਾਂਦੇ ਆਮ ਲੋਕਾਂ ਦੇ ਹਮਦਰਦ ਪਰਮਜੀਤ ਸਿੰਘ ਸ਼ਹਾਬਪੁਰ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੀ ਹਾਜਰੀ ਵਿੱਚ ਪਾਰਟੀ ਵਿਚ ਸ਼ਾਮਿਲ ਕੀਤਾ। ਉਨ੍ਹਾਂ ਕਿਹਾ ਅਜਿਹੇ ਸਾਫ਼ ਸੁਥਰੇ ਅਕਸ ਵਾਲੇ ਵਿਅਕਤੀਆਂ ਦੇ " ਆਪ " ਵਿਚ ਸ਼ਾਮਿਲ ਹੋਣ ਨਾਲ ਪਾਰਟੀ ਦੋਆਬਾ ਖੇਤਰ ਵਿਚ ਹੋਰ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਜੀ.ਐਸ.ਟੀ. ਕਾਨੂੰਨ ਅਤੇ ਐਕਸਾਈਜ ਕਾਨੂੰਨ ਦੇ ਮਾਹਿਰ ਮੰਨੇ ਜਾਂਦੇ ਹਨ ਅਤੇ ਵਿਭਾਗ ਵਿਚ ਕਾਫੀ ਲੰਬਾ ਸਮਾਂ ਪਾਲਿਸੀ ਵਿੰਗ ਵਿੱਚ ਕੰਮ ਕਰਦੇ ਰਹੇ ਹਨ। ਇਹਨਾਂ ਦਾ ਵਿਭਾਗੀ ਸਫਰ ਸਲਾਘਾਯੋਗ ਰਿਹਾ ਹੈ। ਇਹਨਾਂ ਦਾ ਵਿਭਾਗੀ ਤਜਰਬਾ ਆਬਕਾਰੀ ਤੇ ਕਰ ਵਿਭਾਗ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਨਾਉਣ ਅਤੇ ਸਰਕਾਰੀ ਮਾਲੀਏ ਨੂੰ ਵਧਾਉਣ ਲਈ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਮਦਦਗਾਰ ਸਾਬਿਤ ਹੋਵੇਗਾ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਪਰਮਜੀਤ ਸਿੰਘ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸਹਾਬਪੁਰ ਦੇ ਜੰਮਪਲ ਹਨ ਅਤੇ ਮੌਜੂਦਾ ਨਵਾਂ ਸ਼ਹਿਰ ਵਿੱਚ ਇਹਨਾਂ ਦੀ ਪੱਕੀ ਰਿਹਾਇਸ਼ ਹੈ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਉਪਰੰਤ ਪਰਮਜੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜਿਸ ਉਮੀਦ ਨਾਲ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ ਉਸ ਨੂੰ ਪੂਰਾ ਕਰਨ ਲਈ ਉਹ ਲਗਨ ਅਤੇ ਮਿਹਨਤ ਨਾਲ ਪਾਰਟੀ ਲਈ ਸੇਵਾ ਕਰਨਗੇ
MANJINDER SINGH
BANGA/NAWANSHAHR
Paramjit Singh Shahabpur, resident of district Shahid Bhagat Singh Nagar, retired from Jalandhar as Divisional Commissioner of Excise Department, honest, unblemished personality and sympathizer of common people known for his sociable nature, joined Aam Aadmi Party today. Chief Minister Bhagwant Mann included him in the party in the presence of Cabinet Minister S. Kuldeep Singh Dhaliwal. Chief minister said that with the inclusion of such persons with a clean image in "AAP", the party will be even stronger in Doaba region. He said that Paramjit Singh . expert i GST law and excise law and has been working in the policy wing of the department for a long time. His departmental journey has been glorious.His departmental experience
will prove particularly helpful to the government to improve the performance of the Excise and Taxation Department and increase government revenue.After joining the Aam Aadmi Party, Paramjit Singh while talking to the media said that he will work hard to fulfill the hope that Chief Minister Bhagwant Singh Mann has given him in the party
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਫਿਲੌਰ ਵਿਖੇ ਮਨਾਇਆ
(ਹਰਜਿੰਦਰ ਕੌਰ ਚਾਹਲ)
ਫਿਲੌਰ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਅਤੇ ਸਭਾ ਦੇ ਗਠਨ ਦਿਵਸ ਨੂੰ ਸਮਰਪਿਤ ਦਿੱਲੀ ਮੋਰਚੇ ਦੇ ਸ਼ਹੀਦਾਂ ਦੀ ਯਾਦਗਾਰ ਫਿਲੌਰ ਵਿਖੇ ਨੌਜਵਾਨ ਸਭਾ ਦੀ ਤਹਿਸੀਲ ਜਨਰਲ ਬਾਡੀ ਦੀ ਮੀਟਿੰਗ ਕਰਕੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗੁਰਦੀਪ ਗੋਗੀ, ਦਲਵਿੰਦਰ ਕੁਲਾਰ ਨੇ ਕੀਤੀ।
ਇਸ ਮੌਕੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਨੌਜਵਾਨ ਸਭਾ ਦੇ ਗੌਰਸ਼ਾਲੀ ਇਤਿਹਾਸ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਦੇ ਕਾਰਜ ਤਹਿਤ ਜਿਥੇ ਹਾਕਮਾਂ ਕੋਲੋਂ ਨੌਜਵਾਨਾਂ ਦੇ ਵਾਸਤੇ ਇਕਸਾਰ ਤੇ ਮਿਆਰੀ ਸਿੱਖਿਆ, ਮੁਫ਼ਤ ਇਲਾਜ਼,ਹਰ ਨੌਜਵਾਨ ਮੁੰਡੇ-ਕੁੜੀਆਂ ਨੂੰ ਪੱਕੇ ਰੁਜ਼ਗਾਰ ਦੀ ਮੰਗ ਦੀ ਲੜਾਈ ਤੇਜ਼ ਕਰਕੇ ਬਰਾਬਰਤਾ ਵਾਲਾ ਢਾਂਚਾ ਸਥਾਪਿਤ ਦੀ ਲੋੜ ਹੈ। ਉਥੇ ਦੇਸ਼ ਅੰਦਰ ਘੱਟ ਗਿਣਤੀਆਂ, ਔਰਤਾਂ, ਦਲਿਤਾਂ, ਆਦਿਵਾਸੀਆਂ ਤੇ ਹੋ ਰਹੇ ਹਮਲਿਆਂ ਖਿਲਾਫ਼ ਅਤੇ ਦੇਸ਼ ਦਾ ਫ਼ਿਰਕੂ ਕਰਨ ਡਟਵਾਂ ਦਾ ਵਿਰੋਧ ਕਰਨ ਦੀ ਵੀ ਲੋੜ ਹੈ।
ਇਸ ਮੌਕੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਫਿਲੌਰ ਸ਼ਹਿਰ ਅੰਦਰ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਨਾਂ 'ਤੇ ਚੌਂਕ ਦਾ ਨਾਮ ਰੱਖਣ ਅਤੇ ਬੁੱਤ ਸਥਾਪਿਤ ਕਰਨ ਲਈ 10 ਜੂਨ ਨੂੰ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਇਸ ਮੌਕੇ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਬਲਦੇਵ ਸਾਹਨੀ, ਸਨੀ ਫਿਲੌਰ, ਸੋਨੂੰ ਢੇਸੀ, ਮੀਕਾ ਰੁੜਕਾਂ, ਜੱਸਾ ਸੰਧੂ, ਅਵਤਾਰ ਪਾਲਾ, ਓਕਾਰ ਵਿਰਦੀ, ਪ੍ਰਭਾਤ ਕਵੀ, ਪਾਰਸ, ਅਵੀ ਸੂਰਜਾ ਆਦਿ ਵੱਡੀ ਗਿਣਤੀ ਹਾਜ਼ਰ ਸਨ।
Tuesday, May 21, 2024
ਐਡਵੋਕੇਟ ਕਮਲਜੀਤ ਸਿੰਘ ਬਣੇ ਲਾਈਨਜ ਕਲੱਬ ਮੁਕੰਦਪੁਰ ਐਕਟਿਵ ਦੇ ਪ੍ਰਧਾਨ-******ਸੁਖਜਿੰਦਰ ਸਿੰਘ ਬਖਲੋਰ ਬਣੇ ਉਪ ਪ੍ਰਧਾਨ -
ਮੁਕੰਦਪੁਰ (ਸ਼ਕੁੰਤਲਾ ਸਰੋਆ )ਲਾਈਨਜ਼ ਕਲੱਬ ਮੁਕੰਦਪੁਰ ਐਕਟਿਵ 321 ਦੀ ਮੀਟਿੰਗ ਕਲੱਬ ਪ੍ਰਧਾਨ ਯਾਦਵਿੰਦਰ ਬੱਲ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਤਲਵੰਡੀ ਫੱਤੂ ਵਾਈਸ ਰੀਜਨ ਚੇਅਰਮੈਨ ਚਰਨਜੀਤ ਤਲਵੰਡੀ ਦੇ ਗ੍ਰਹਿ ਵਿਖੇ ਹੋਈ! ਮੀਟਿੰਗ ਦੌਰਾਨ ਕਲੱਬ ਸੈਕਟਰੀ ਹਰਮਿੰਦਰ ਸਿੰਘ ਨੇ ਪੂਰੇ ਸਾਲ ਦੇ ਪ੍ਰੋਜੈਕਟਾ ਦੀ ਰਿਪੋਰਟ ਪੜੀ ਤੇ ਸਾਲ ਦੇ ਸਾਰੇ ਹਿਸਾਬ ਦਾ ਵੇਰਵਾ ਦਿੱਤਾ ਜਿਸ ਤੇ ਸਾਰੇ ਕਲੱਬ ਮੈਂਬਰਾਂ ਨੇ ਸਹਿਮਤੀ ਦਿੱਤੀ! ਸਾਲ 2024-25 ਦੀ ਨਵੀ ਟੀਮ ਦੀ ਚੋਣ ਕੀਤੀ ਗਈ ਜਿਸ ਵਿਚ ਐਡਵੋਕੇਟ ਕਮਲਜੀਤ ਸਿੰਘ ਨੂੰ ਪ੍ਰਧਾਨ ਤੇ ਸੁਖਜਿੰਦਰ ਸਿੰਘ ਬਖਲੋਰ ਨੂੰ ਕਲੱਬ ਦਾ ਵਾਈਸ ਪ੍ਰਧਾਨ ਚੁਣਿਆ ਗਿਆ ਇਸ ਤੋਂ ਇਲਾਵਾ ਕਲੱਬ ਸੈਕਟਰੀ ਚਰਨਜੀਤ, ਖਜਾਨਚੀ ਸਤਪਾਲ ਮੰਡੇਰ, ਪੀ. ਆਰ. ਓ ਹਰਮਿੰਦਰ ਸਿੰਘ, ਵਾਈਸ ਸੈਕਟਰੀ ਦਲਵੀਰ ਚੰਦ, ਵਾਈਸ ਪੀ. ਆਰ. ਓ ਸ਼ਕੁੰਤਲਾ ਸਰੋਆ ਤੇ ਮੈਂਬਰਾ ਚ ਸੁਖਵਿੰਦਰ ਕੁਮਾਰ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਆਸ਼ਾ ਰਾਣੀ, ਜਗਤਾਰਾ, ਰਾਜ ਕੁਮਾਰ ਵਾਲੀਆਂ, ਸੀਮਾ ਬੱਲ ਤੇ ਬੋਰਡ ਆਫ਼ ਡਰੈਕਟਰ ਯਾਦਵਿੰਦਰ ਬੱਲ, ਸੁਨੀਲ ਕੁਮਾਰ ਤੇ ਚਰਨਜੀਤ ਨੂੰ ਚੁਣਿਆਂ ਗਿਆ! ਨਵ ਨਿਯੁਕਤ ਪ੍ਰਧਾਨ ਐਡਵੋਕੇਟ ਕਮਲਜੀਤ ਸਿੰਘ ਨੇ ਕਿਹਾ ਕਿ ਕਲੱਬ ਵਲੋਂ ਦਿੱਤੀ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਇਸ ਸਾਲ ਵੱਧ ਤੋਂ ਵੱਧ ਪ੍ਰੋਜੈਕਟ ਕਰਕੇ ਪੂਰੇ ਜਿਲੇ ਵਿਚੋਂ ਅਵਾਰਡ ਪ੍ਰਾਪਤ ਕਰਨਗੇ!
Sunday, May 19, 2024
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਦਾਰ ਕੁਸ਼ਲਪਾਲ ਸਿੰਘ ਮਾਨ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ
ਬੰਗਾ ( ਸ਼ਕੁੰਤਲਾ ਸਰੋਆ ) ਅੱਜ ਮਿਤੀ 19 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸੀਟ ਤੋਂ ਉਮੀਦਵਾਰ ਸਰਦਾਰ ਕੁਸ਼ਲਪਾਲ ਸਿੰਘ ਮਾਨ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੀਆਂ ਨਸਲਾਂ ਅਤੇ ਫਸਲਾਂ, ਪੰਜਾਬ ਅਤੇ ਪੰਜਾਬੀ ਦੇ ਮੁੱਦੇ ਕੌਮੀ ਅਤੇ ਪੰਥਕ ਮੁੱਦੇ ਕਿਸਾਨੀ ਅਤੇ ਮਜ਼ਦੂਰਾਂ ਦੇ ਮੁੱਦੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਸਾਡਾ ਪਹਿਲਾ ਟੀਚਾ ਹੈ ਇਹ ਮੁੱਦੇ ਲੈ ਕੇ ਅਸੀਂ ਸ੍ਰੀ ਅਨੰਦਪੁਰ ਸਾਹਿਬ ਹਲਕਾ ਪਿੰਡਾਂ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਜਿੱਥੇ ਸਾਨੂੰ ਲੋਕਾਂ ਵਲੋਂ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਹੈ ਮਿਲ ਰਿਹਾ ਹੈ l ਇਸ ਪ੍ਰੈਸ ਵਾਰਤਾ ਵਿੱਚ ਸਰਦਾਰ ਕੁਸ਼ਲਪਾਲ ਸਿੰਘ ਮਾਨ ਵੱਲੋਂ ਇੱਕ ਅਹਿਮ ਜਾਣਕਾਰੀ ਦਿੱਤੀ ਗਈ l ਉਹਨਾਂ ਦੱਸਿਆ ਕਿ ਸਰਦਾਰ ਦਵਿੰਦਰ ਸਿੰਘ ਖਾਨ ਖਾਨਾ ਵੱਲੋਂ ਉਹਨੂੰ ਪਾਰਟੀਮਨੁਸਾਸ਼ਨ ਭੰਗ ਕਰਨ ਦੀ ਬਦੌਲਤ ਪਾਰਟੀ ਦੀ ਮੁੰਢਲੀ ਮੈਂਬਰਸ਼ਿਪ ਤੇ ਪਾਰਟੀ ਦੇ ਹਰ ਤਰ੍ਹਾਂ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਹੈ l ਨਾਲ ਇਹ ਵੀ ਸਪਸ਼ਟ ਕੀਤਾ ਹੈ ਕਿ ਜੋ ਸਰਦਾਰ ਦਵਿੰਦਰ ਸਿੰਘ ਖਾਨਖਾਨਾ ਨੇ ਪਾਰਟੀ ਦੀ ਦੁਰਵਰਤੋਂ ਕਰਕੇ ਦੇ ਪਾਰਟੀ ਦੇ ਉਮੀਦਵਾਰ ਸਰਦਾਰ ਕੁਸ਼ਲਪਾਲ ਸਿੰਘ ਮਾਨ ਦੇ ਖਿਲਾਫ ਜਾ ਕੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੇਪਰ ਦਾਖਲ ਕੀਤੇ ਹਨ lਉਸ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਹੈ l ਸਰਦਾਰ ਦਵਿੰਦਰ ਸਿੰਘ ਇਹ ਚੋਣ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਰਿਹਾ ਹੈ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦਾ ਕੋਈ ਸਬੰਧ ਨਹੀਂ ਹੈ lਸਰਦਾਰ ਕੁਸ਼ਲ ਪਾਲ ਸਿੰਘ ਮਾਨ ਨੇ ਦੱਸਿਆ ਕਿ ਸੋਮਵਾਰ ਕੱਲ ਸਵੇਰੇ 10 ਵਜੇ ਨਵਾਂ ਸ਼ਹਿਰ ਤੋਂ ਵੱਖ ਵੱਖ ਪਿੰਡਾਂ ਵਿੱਚ ਗੁਜਰਦੇ ਹੋਏ ਬੀਰੋਵਾਲ ਉਸਮਾਨਪੁਰ ਨਵਾਂ ਸ਼ਹਿਰ ਬਹਿਰਾਮ ਰਾਹੋਂ ਬੰਗਾ ਕੱਟਾ ਬਾਅਦ ਪਿੰਡਾਂ ਵਿੱਚ ਜਾਵੇਗਾ l ਇਸ ਮੌਕੇ ਹਾਜ਼ਰ ਹੋਏ ਤਰਨਵੀਰ ਸਿੰਘ, ਜਸ ਕਰਨ ਸਿੰਘ,ਜਸਵੀਰ ਸਿੰਘ, ਬੀਬੀ ਕੁਲਵਿੰਦਰ ਕੌਰ ਮਾਨ, ਮਨਿੰਦਰ ਸਿੰਘ,ਅਨੂੰਪ ਸਿੰਘ, ਹਰਜੋਤ ਸਿੰਘ ਮੋਹਣ ਸਿੰਘ, ਬਲਵੀਰ ਸਿੰਘ,ਪਵਨਪ੍ਰੀਤ ਸਿੰਘ ਆਦਿ ਹਾਜ਼ਰ ਸਨl
Thursday, May 16, 2024
ਭਾਜਪਾ ਦੀ ਲੋਕ ਸਭਾ ਸੀਟ ਤੋ ਉਮੀਦਵਾਰ ਡਾਕਟਰ ਸੁਭਾਸ ਸ਼ਰਮਾ ਵੱਲੋਂ ਬੰਗਾ ਵਿਖੇ ਚੋਣ ਦਫਤਰ ਦਾ ਕੀਤਾ ਗਿਆ ਉਦਘਾਟਨ :
ਬੰਗਾ 16ਮਈ(ਸ਼ਕੁੰਤਲਾ ਸਰੋਏ)ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪਾਰਟੀ ਵੱਲੋਂ ਮੁਕੰਦਪੁਰ ਰੋਡ ਬੰਗਾ ਵਿਖੇ ਦਫਤਰ ਖੋਲਿਆ ਗਿਆ l ਇਸ ਮੌਕੇ ਰਮਾਇਣ ਦੇ ਪਾਠ ਦਾ ਜਾਪ ਕੀਤਾ ਗਿਆ ਤੇ ਭੋਗ ਪਾਏ ਗਏl ਪਾਰਟੀ ਜਿਲ੍ਹਾ ਜਨਰਲ ਸਕੱਤਰ ਪ੍ਰਿਤਪਾਲ ਬਜਾਜ ਤੇ ਹੋਰ ਪਾਰਟੀ ਆਗੂਆਂ ਵੱਲੋਂ ਇਸ ਪ੍ਰੋਗਰਾਮ ਦੇ ਪ੍ਰਬੰਧਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆl ਇਸ ਮੌਕੇ ਪਹੁੰਚੇ ਸ਼੍ਰੀ ਅਨੰਦਪੁਰ ਸਾਹਿਬ ਸੀਟ ਦੇ ਉਮੀਦਵਾਰ ਸੁਭਾਸ਼ ਸ਼ਰਮਾ ਨੇ ਪਾਰਟੀ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਦਾ ਵੇਰਵਾ ਵੀ ਦਿੱਤਾ ਗਿਆ ਤੇ ਕਿਹਾ ਕਿ ਮੈਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋ ਤਾਂ ਜੋ ਮੈਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਵਧੀਆ ਇੰਡਸਟਰੀ ਲਿਆ ਕੇ ਦੇਵਾਂਗਾ ਤਾਂ ਜੋ ਇੱਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਮੈਂ ਇਸ ਹਲਕੇ ਦੀ ਨੁਹਾਰ ਬਦਲ ਕੇ ਰੱਖ ਦਿਆਂਗਾ l ਤੇ ਆਏ ਹੋਏ ਲੋਕਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਜਗਦੀਸ਼ ਮੱਲਾ ਸ਼੍ਰੋਮਣੀ ਅਕਾਲੀ ਦਲ ਐਸੀ ਵਿੰਗ ਦੇ ਰਹਿ ਚੁੱਕੇ ਪ੍ਰਧਾਨ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਏ ਉਹਨਾਂ ਨੂੰ ਭਾਜਪਾ ਉਮੀਦਵਾਰ ਡਾ.ਸੁਭਾਸ਼ ਸ਼ਰਮਾ ਵਲੋਂ ਸਰੋਪਾ ਪਾ ਕੇ ਕੀਤਾ ਸ਼ਾਮਿਲ ਕੀਤਾ ਗਿਆ l ਇਸ ਮੌਕੇ ਸ਼ਾਮਿਲ ਸਾਥੀ ਮੰਡਲ ਪ੍ਰਧਾਨ ਵਿੱਕੀ ਖੋਸਲਾ,ਰਾਮਾਨੰਦ ਭਨੋਟ, ਆਸ਼ੂ ਠਾਕਰ,ਰਾਜੀਵ ਸ਼ਰਮਾ, ਹੇਮੰਤ,ਤੇਜਪਾਲ,ਪਵਨ ਗੌਤਮ, ਗੁਰਬਚਨ ਲਾਲ,ਸੰਜੀਵ ਮੋਹਣ, ਜਨਕ ਰਾਜ,ਪੁੰਨਮ ਮਾਨਕ, ਸੰਜੀਵ ਰਾਣਾ, ਵਰਿੰਦਰ ਕੌਰ ਥਾਂਦੀ,ਅਸ਼ਵਨੀ ਭਾਰਤਵਾਜ, ਅਸ਼ਵਨੀ ਦੁਲੱਗਣ,ਮਰਦਾਨਾ ਰਾਮ ਮਦਨ,ਮਨਚੰਦਾ ਆਦਿ ਹਾਜ਼ਰ ਸਨ
Tuesday, May 14, 2024
ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਕੱਲ ਮੁਕੰਦਪੁਰ ਪੁੱਜਣਗੇ--ਪਵਨਜੀਤ ਸਿੰਘ ਸਿੱਧੂ
ਪਵਨਜੀਤ ਸਿੰਘ ਸਿੱਧੂ, ਬਲਾਕ ਪ੍ਰਧਾਨ ਮੁਕੰਦਪੁਰ, ਵਿਧਾਨ ਸਭਾ ਹਲਕਾ ਬੰਗਾ ਨੇ ਇਕ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਐਮ ਪੀ ਦੇ ਉਮੀਦਵਾਰ ਸਰਦਾਰ ਮਾਲਵਿੰਦਰ ਸਿੰਘ ਕੰਗ, ਮੁੱਖ ਬਲਾਰੇ ਆਮ ਆਦਮੀ ਪਾਰਟੀ ਪੰਜਾਬ ਮਿਤੀ 16:05:2024 ਨੂੰ ਸਮਾਂ ਦੁਪਿਹਰ 1:50 ਵਜੇ ਮੁਕੰਦਪੁਰ ਪੁੱਜ ਰਹੇ ਹਨ। ਉਨ੍ਹਾ ਕਿਹਾ ਕਿ ਕੰਗ ਜੀ ਦੇ ਵਿਚਾਰ ਸੁਣਨ, ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਵਲੋਂ ਲਿਖੇ ਗਏ ਸਵਿਧਾਨ ਨੂੰ ਬਚਾਉਣ ਦੀ ਇਸ ਲੜਾਈ ਵਿੱਚ ਆਪਣਾ ਯੋਗਦਾਨ ਪਾਉਣ ਲਈ ਅਤੇ ਮਿਤੀ 16:05:2024 ਨੂੰ ਦੁਪਿਹਰ 1:50 ਵਜੇ ਮੁਕੰਦਪੁਰ ਵਿਖੇ ਹੋਣ ਵਾਲੇ ਰੋਡ ਸ਼ੋਅ ਅਤੇ ਮੀਟਿੰਗ ਵਿੱਚ ਭਾਗ ਲੈਣ ਲੋਹਟੀਆ ਮਿਡਲੈਂਡ ਗਾਰਡਨ ਮੁਕੰਦਪੁਰ ਵਿਖੇ ਪੁੱਜੋ ਜੀ।
ਬਸਪਾ ਪ੍ਰਧਾਨ ਜਸਵੀਰ ਸਿੰਘ ਗੜੀ ਜੀ ਦੇ ਬੰਗਾ ਦਫਤਰ ਦਾ ਉਦਘਾਟਨ ਡਾ ਨਛੱਤਰ ਪਾਲ ਤੇ ਪ੍ਰਵੀਨ ਬੰਗਾ ਨੇ ਹਲਕੇ ਦੀ ਲੀਡਰਸ਼ਿਪ ਦੀ ਹਾਜਰੀ ਵਿਚ ਕੀਤਾ :
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਉਮੀਦਵਾਰ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਚੋਣ ਦਫਤਰ ਬੰਗਾ ਦਾ ਉਦਘਾਟਨ ਪ੍ਰਵੀਨ ਬੰਗਾ ਹਲਕਾ ਇੰਚਾਰਜ ਬੰਗਾ ਦੀ ਅਗਵਾਈ ਵਿਚ ਜਸਵੀਰ ਸਿੰਘ ਗੜੀ ਅਤੇ ਨਵਾਂ ਸ਼ਹਿਰ ਹਲਕੇ ਦੇ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਕੀਤਾ ਇਸ ਮੌਕੇ ਤੇ ਸੰਬੋਧਿਤ ਕਰਦੇ ਹੋਏ ਜਸਵੀਰ ਸਿੰਘ ਗੜੀ ਨੇ ਆਖਿਆ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਕਿਸੇ ਵੀ ਪਾਰਟੀ ਨੂੰ ਸਥਾਨਕ ਉਮੀਦਵਾਰ ਨਹੀਂ ਮਿਲਿਆ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਚੋਣਾਂ ਤੋਂ ਬਾਅਦ ਹਲਕੇ ਵਿੱਚ ਨਜ਼ਰ ਨਹੀਂ ਆਉਣਗੇ ਹਰ ਵਾਰ ਹਲਕਾ ਬਦਲ ਲੈਂਦੇ ਹਠ ਡਾ ਨਛੱਤਰ ਪਾਲ ਨੇ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵਾਲਾ ਇਤਹਾਸ ਦੁਹਰਾਉਣ ਦੀ ਅਪੀਲ ਕੀਤੀ | ਹਲਕਾ ਇੰਚਾਰਜ ਪਰਵੀਨ ਬੰਗਾ ਨੇ ਭਰੋਸਾ ਦਵਾਇਆ ਕਿ ਬਸਪਾ ਬੰਗਾ ਹਲਕੇ ਤੋਂ ਵੱਡੀ ਲੀਡ ਨਾਲ ਬਸਪਾ ਉਮੀਦਵਾਰ ਸ ਜਸਵੀਰ ਸਿੰਘ ਗੜੀ ਨੂੰ ਜਿੱਤੇਗੀ। ਇਸ ਮੌਕੇ ਤੇ ਹਲਕਾ ਪ੍ਰਧਾਨ ਜੈਪਾਲ ਸੁੰਡਾ, ਹਰਬਲਾਸ ਬਸਰਾ, ਮਨੋਹਰ ਕਮਾਮ ਜੀ, ਸੋਮਨਾਥ ਰਟੈਂਡਾ ਜੀ ,ਹਰਮੇਸ਼ ਵਿਰਦੀ ਜੀ, ਵਿਜੇ ਕੁਮਾਰ ਗੁਣਾਚੋਰ ਦਫਤਰ ਇੰਚਾਰਜ ,ਪ੍ਰਕਾਸ਼ ਬੈਂਸ, ਇੰਦਰਜੀਤ ਅਟਾਰੀ ,ਪ੍ਰਕਾਸ਼ ਫਰਾਲਾ, ਧਰਮਪਾਲ ਤਲਵੰਡੀ ਸੋਹਣ ਲਾਲ ਰਟੈਂਡਾ, ਮਹਿੰਦਰ ਪਾਲ ਪਟਵਾਰੀ, ਰਾਮ ਲਵਾਇਆ, ਮਾਸਟਰ ਸਤਪਾਲ ਸਾਹਲੋਂ , ਮਿਸ਼ਨਰੀ ਗਾਇਕ ਹਰਨਾਮ ਸਿੰਘ ਬਹਿਲਪੁਰੀ ਰਾਜ ਦਲਰਾਲ ਰਮੇਸ਼ ਚੱਕ ਕਲਾਲ, ਚਰਨਜੀਤ ਮਡਾਲੀ, ਹਰਜਿੰਦਰ ਲੱਦੜ ਸੋਨੂ , ਸੁਰਿੰਦਰ ਸਿੰਘ ਝਿੰਗੜਾਂ ਮੋਹਣ ਲਾਲ ਬਾਲੋ, ਕੁਲਦੀਪ ਬਹਿਰਾਮ ,ਚਰਨਜੀਤ ਸਲਾਂ ,ਸੁਚਾ ਰਾਮ ਬਾਲੋ, ਭੁਪਿੰਦਰ ਸਿੰਘ ਝਿੰਗੜਾ, ਅਵਤਾਰ ਹੀਓ। ਬੀਬੀ ਗੁਰਦੇਵ ਕੌਰ ਜਸਵਿੰਦਰ ਕੋਰ ਸਾਬਕਾ ਸਰਪੰਚ ਰਵਿੰਦਰ ਮਹਿਮੀ ਮਨਜੀਤ ਸੋਨੂੰ ਗੁਰਦਿਆਲ ਦੋਸਾਂਝ ਤੀਰਥ ਕਲਸੀ ਸਰਪੰਚ ਅਸ਼ੋਕ ਕੁਮਾਰ ਖੋਥੜਾਂ ਗੁਰਪ੍ਰੀਤ ਕੌਰ ਗੁਰਦਿਆਲ ਸਾਬਕਾ ਸਰਪੰਚ ਚਕਮੰਢੇਰ ਤੀਰਥ ਕਲਸੀ ਜਸਵਿੰਦਰ ਖਮਾਚੋ ਜੀਵਨ ਖਾਨਖਾਨਾ ਦੂਨੀ ਚੰਦ ਸੁਰਜੀਤ ਰਲ ਪਰਮਜੀਤ ਮਹਿਰਮਪੁਰ ਪਰਮਜੀਤ ਦੋਸਾਂਝ ਭਲਵਾਨ ਜਗਦੀਸ਼ ਗੁਰੂ ਗੁਣਾਚੋਰ ਕੁੰਦਨ ਰਾਜ ਜਸਪਾਲ ਉੱਚਾ ਮਲਕੀਤ ਮੁਕੰਦਪੁਰ ਪੰਕਜ ਬੰਗਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਵਰਕਰ ਤੇ ਸਮਰਥਕ ਭਾਰੀ ਉਤਸ਼ਾਹ ਨਾਲ ਪੁੱਜੇ
Monday, May 13, 2024
डेरिक इंटरनेशनल स्कूल बंगा के विद्यार्थियों ने 12वीं कक्षा का परिणाम उत्कृष्ट रहा।
डैरिक इंटरनेशनल स्कूल बंगा का बारहवीं कक्षा का परिणाम उत्कृष्ट रहा। विद्यालय के चिकित्सा विभाग से प्रथम स्थान हरकोमल खैरा , द्वितीय स्थान जैस्मीन कौर व सुशमिता रानी तनगपा राम , तृतीय स्थान दिलराज सिंह व कॉमर्स विभाग से प्रथम स्थान साहिल सिंह, द्वितीय स्थान विष्णु भार्गव, तृतीय स्थान राजवीर कौर ने प्राप्त कर विद्यालय, शिक्षकों व अभिभावकों का नाम रोशन किया। (राजवीर कौर 2nd इन कामर्स )
हर बार की तरह इस बार भी साइंस विभाग, कॉमर्स विभाग के विद्यार्थियों ने सफलता के झंडे गाड़े।
इस अवसर पर विद्यालय की प्रधानाचार्य श्रीमती नीना भारद्वाज ने परीक्षा में उत्कृष्ट प्रदर्शन करने वाले विद्यार्थियों, शिक्षकों एवं अभिभावकों को बधाई दी। उन्होंने सभी विद्यार्थियों को उनके उज्ज्वल भविष्य की शुभकामनाएं दीं।
Sunday, May 12, 2024
ਸੁਪਰ ਸ਼ੇਡ ਪੇਂਟਸ ਦੇ ਉਤਪਾਦਾਂ ਦੀ ਗੁਣਵੱਤਾ ਸਲਾਘਾ ਯੋਗ--ਠੇਕੇਦਾਰ, ਪੇਂਟਰ
ਗੜਸ਼ੰਕਰ 11ਮਈ (ਸ਼ਕੁੰਤਲਾ ਸਰੋਏ) ਸੁਪਰ ਸ਼ੇਡ ਪੇਂਟਸ ਵੱਲੋਂ ਪੌਸੀ ਵਿੱਖੇ ਬੇਦੀ ਬਿਲਡਿੰਗ ਮਟੀਰੀਅਲ ਦੇ ਮਾਲਕ ਜਤਿੰਦਰ ਸਿੰਘ ਬੇਦੀ ਦੇ ਸਹਿਯੋਗ ਨਾਲ ਪੇਂਟਰ ਅਤੇ ਠੇਕੇਦਾਰ ਮਿਲਣੀ ਕਰਾਈ ਗਈ। ਇਸ ਮੌਕੇ ਕੰਪਨੀ ਦੇ ਡਾਇਰੈਕਟਰ ਗੁਰਸਿਮਰ ਸਿੰਘ,ਸੇਲ ਪ੍ਰਮੋਟਰ ਮਨਜਿੰਦਰ ਸਿੰਘ ਅਤੇ ਬਰਾਂਚ ਮੈਨੇਜਰ ਗਗਨ ਦੀਪ ਸਿੰਘ ਭਾਟੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਦੇ ਉੱਘੇ ਵਪਾਰੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਰਵਿੰਦਰ ਪਾਲ ਸਿੰਘ ਜਿੱਥੇ ਹੋਟਲ ਅਤੇ ਇਮੀਗ੍ਰੇਸ਼ਨ ਦੇ ਕਾਰੋਬਾਰ ਵਿੱਚ ਵੱਡਾ ਨਾਮਨਾ ਖੱਟ ਚੁੱਕੇ ਹਨ ਉਨ੍ਹਾ ਵਲੋ ਆਪਣੇ ਕਾਰੋਬਾਰ ਨੂੰ ਵਧਾਉਂਦੇ ਹੋਏ ਜਲੰਧਰ ਵਿੱਚ ਸੁਪਰ ਸ਼ੇਡ ਪੇਟ ਐਂਡ ਕੈਮੀਕਲ ਨਾਂ ਤੇ ਡੈਕੋਰੇਟਿਵ ਪੇਂਟਸ ਦਾ ਉਤਪਾਦਨ ਕਰਕੇ ਪੰਜਾਬ ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਹਰ ਤਰ੍ਹਾਂ ਦੀ ਰੇਂਜ ਦੇ ਇਮਾਰਤਾਂ ਦੀ ਸੁੰਦਰਤਾ ਲਈ ਪ੍ਰੋਡਕਟਸ ਦਾ ਮੰਡੀਕਰਨ ਕਰਨਾ ਇੱਕ ਸਲਾਘਾ ਯੋਗ ਕਦਮ ਹੈ ਉਹਨਾਂ ਦੱਸਿਆ ਕਿ ਸੁਪਰ ਸ਼ੇਡ ਦੇ ਪ੍ਰੋਡਕਟਸ ਆਲ ਇਨ ਵਨ, ਐਕਟਿਵ ਪਲਸ ,ਆਲ ਮਾਨਸੂਨ, ਰਿਚ ਲੁੱਕ ਫਰਚੂਨ ਅਲਟਰਾ ਮੈਕਸ ਐਕਸਟੀਰੀਅਰ ਇਮਲਸ਼ਨ ,ਡੰਪ ਪਰੂਫ ਤੇ ਵਾਟਰਪਰੂਫ ਪੁੱਟੀ, ਸੀਮਿੰਟ ਅਤੇ ਪੋਲੀਮਰ ਬੇਸ ਪੁੱਟੀ, ਇੰਟੀਰੀਅਰ, ਐਕਸਟੀਰੀਅਰ , ਲੋਹਾ, ਲੱਕੜ ਪ੍ਰੈਮਰ ਅਤੇ ਇਨੇਮਲ ਆਦਿ ਪ੍ਰੋਡਕਟਸ ਨੂੰ ਠੇਕੇਦਾਰਾਂ, ਇੰਜੀਨੀਅਰ ਆਰਚੀਟੈਕਟ ਅਤੇ ਉਪਭੋਘਤਾਵਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ ਉਹਨਾਂ ਸਮੂਹ ਆਰਚੀਟੈਕਟ ,ਠੇਕੇਦਾਰ ਅਤੇ ਪੇਂਟਰ ਭਰਾਵਾਂ ਨੂੰ ਅਪੀਲ ਬੇਨਤੀ ਕਰਦੇ ਕਿਹਾ ਕਿ ਇੱਕ ਵਾਰ ਸੁਪਰ ਸ਼ੇਡ ਪੇਂਟਸ ਦੇ ਉਤਪਾਦਾਂ ਦੀ ਵਰਤੋਂ ਕਰਕੇ ਇਨ੍ਹਾਂ ਦੀ ਗੁਣਵੱਤਾ ਨੂੰ ਜਰੂਰ ਪਰਖਣ।ਉਨ੍ਹਾ ਕਿਹਾ ਕਿ ਵਧੇਰੇ ਜਾਣਕਾਰੀ ਲਈ7600550056, 7696025025,7009104137 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ,।ਇਸ ਮੌਕੇ ਪੇਂਟਰ ਅਤੇ ਠੇਕੇਦਾਰ ਭਰਾ ਜੋਂ ਸੁਪਰ ਸ਼ੇਡ ਪੇਂਟ ਦੇ ਉਤਪਾਦਾਂ ਦੀ ਵਰਤੋਂ ਕਰ ਚੁੱਕੇ ਹਨ ਨੇ ਸੁਪਰ ਸ਼ੇਡ ਪੇਂਟਸ ਦੇ ਉਤਪਾਦਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਪਰ ਸ਼ੇਡ ਦੇ ਸਾਰੇ ਪ੍ਰੋਡਕਟਸ ਘੱਟ ਕੀਮਤ ਅਤੇ ਬਹੁਤ ਵਧੀਆ ਗੁਣਵੱਤਾ ਵਾਲੇ ਹਨ ਸਮਾਗਮ ਦੇ ਅੰਤ ਵਿੱਚ ਜਤਿੰਦਰ ਸਿੰਘ ਬੇਦੀ ਵੱਲੋਂ ਸੁਪਰ ਸ਼ੇਡ ਕੰਪਨੀ ਦੀ ਟੀਮ ਅਤੇ ਪੇਂਟਰ ਭਰਾਵਾਂ ਦਾ ਧੰਨਵਾਦ ਕੀਤਾ, ਇਸ ਮੌਕੇ ਇੰਜੀਨੀਅਰ ਅਤੇ ਬਿਲਡਰ ਜਸਪਾਲ ਸਿੰਘ ਗਿੱਦਾ ਅਮਿਤ ਹੰਸ, ਗੋਵਿੰਦ, ਸੁਮਨ ਕੁਮਾਰ ਹੈਪੀ ਜਗਦੇਵ ਸਿੰਘ ਸੰਨੀ ਕੁਮਾਰ ਗੁਰਸੇਵਕ ਸਿੰਘ ਰੂਪ ਲਾਲ ਬਲਰੂਪ ਰਾਜ ਕੁਮਾਰ ਸੁਰਜੀਤ ਸਿੰਘ ਸਤਨਾਮ ਸਿੰਘ ਭਗਵੰਤ ਨੀਰਜ ਪੰਮਾ ਸਤਨਾਮ ਸਿੰਘ ਮੋਮੀ ਅਤੇ ਕਾਕਾ ਆਦਿ ਹਾਜ਼ਰ ਸਨ ।
ਪਾਖਰ ਸਿੰਘ ਨਿਮਾਣਾ ਯਾਦਗਾਰੀ ਫਾਉਂਡੇਸ਼ਨ ਹਲਕਾ ਬੰਗਾ ਦੀ ਮੀਟਿੰਗ ਜੋਗੀ ਨਿਮਾਣਾ ਦੀ ਅਗਵਾਈ ਵਿੱਚ ਹੋਈ ********ਆਪਣੇ ਸਤਿਕਾਰਯੋਗ ਪਿਤਾ ਸ: ਪਾਖਰ ਸਿੰਘ ਨਿਮਾਣਾ ਜੀ ਦੇ ਨਕਸ਼ੇ ਕਦਮਾਂ ਤੇ ਚੱਲਕੇ ਹਲਕਾ ਬੰਗਾ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਹਰ ਵਕਤ ਹਾਜ਼ਰ ਰਹਾਂਗਾ - ਜੋਗੀ ਨਿਮਾਣਾ
ਪੰਜਾਬ ਦੇ ਦਰਵੇਸ਼ ਸਿਆਸਤਦਾਨ ਟਕਸਾਲੀ ਆਗੂ ਹਲਕਾ ਬੰਗਾ ਸਵਰਗਵਾਸੀ ਸਰਦਾਰ ਪਾਖਰ ਸਿੰਘ ਨਿਮਾਣਾ ਯਾਦਗਾਰੀ ਫਾਉਂਡੇਸ਼ਨ ਹਲਕਾ ਬੰਗਾ ਦੀ ਅਹਿਮ ਮੀਟਿੰਗ ਪਿੰਡ ਚੱਕ ਗੁਰੂ ਵਿਖੇ ਨਿਮਾਣਾ ਨਿਵਾਸ ਤੇ ਹੋਈ ਜਿਸ ਵਿੱਚ ਪ੍ਰਧਾਨ ਜੋਗਰਾਜ ਜੋਗੀ ਨਿਮਾਣਾ .ਚੇਅਰਮੈਨ ਅਮਰਜੀਤ ਸਿੰਘ ਪਰਹਾਰ .ਮਹਿੰਦਰ ਸਿੰਘ ਚੱਕ ਗੁਰੂ ਬਲਵੀਰ ਮੰਢਾਲੀ ਅਮਰੀਕ ਬੰਗਾ ਬਲਵੰਤ ਸਿੰਘ ਸ਼ੌਂਕੀ ਰਾਮ ਲੁਭਾਇਆ ਸਾਬੀ ਭਰੋ ਮਜਾਰਾ ਰਾਣੂਆ ਵਿਜੇ ਕੁਮਾਰ ਚੱਕ ਮਾਈ ਦਾਸ ਅਮਰਜੀਤ ਚੱਕਰਾਮੂ ਜੈਰਾਮ ਸਿੰਘ ਪ੍ਰਗਣ ਬੈਂਸ ਹਰਪ੍ਰੀਤ ਸਿੰਘ ਆਦਿ ਹਾਜ਼ਰ ਹੋਏ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖਿਆ ਗਿਆ ਸਵਰਗੀ ਸਰਦਾਰ ਪਾਖਰ ਸਿੰਘ ਨਿਮਾਣਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉਪਰੰਤ ਆਉਣ ਵਾਲੇ ਸਮੇਂ ਵਿੱਚ ਸਵਰਗੀ ਪਾਖਰ ਸਿੰਘ ਨਿਮਾਣਾ ਦੀ ਯਾਦ ਵਿੱਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਵਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਉਹਨਾਂ ਵਲੋਂ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ ਗਿਆ ਜੋਗੀ ਨਿਮਾਣਾ ਨੇ ਕਿਹਾ ਕਿ ਉਹ ਆਪਣੇ ਸਤਿਕਾਰਯੋਗ ਪਿਤਾ ਜੀ ਸਰਦਾਰ ਪਾਖਰ ਸਿੰਘ ਨਿਮਾਣਾ ਜੀ ਦੇ ਨਕਸ਼ੇ ਕਦਮਾਂ ਤੇ ਚੱਲਕੇ ਹਲਕਾ ਬੰਗਾ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਹਰ ਵਕਤ ਹਾਜ਼ਰ ਰਹਾਂਗਾ ਅਤੇ ਆਏ ਹੋਏ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ
Thursday, May 9, 2024
डैरिक इंटरनेशनल स्कूल में मनाया गया 'मातृ दिवस'*****हजारों दीपक चाहिए एक आरती सजाने के लिए,;;पर मां अकेली ही काफी है बच्चों की जिंदगी स्वर्ग बनाने के लिए।
डैरिक इंटरनेशनल स्कूल बंगा में 9 मई 2024 को 'मातृ दिवस' मां से फिर आशीर्वाद लेने के लिए मनाया गया। सर्वप्रथम माननीय प्रधानाचार्या श्रीमती नीना भारद्वाज और सम्मानित प्रबंधन सदस्यों का स्वागत किया गया। स्कूल प्रधानाचार्या से आज्ञा पाकर समारोह का आगाज़ किया गया। मिस सिमरनजीत कौर(कक्षा आठवी ) द्वारा मातृ दिवस पर अपने विचार बताते हुए भाषण प्रस्तुत किया ।इस अवसर पर "ओ मेरी मां" समूह गान (कक्षा पांचवी) ने सभी का मन मोह लिया। मास्टर अर्शवीर (कक्षा दूसरी) द्वारा मातृ दिवस पर अपने विचार प्रस्तुत किए। समूह नृत्य "बंधन"(कक्षा दूसरी) ने पेश कर सभी का मन मोह लिया।"आधा घंटा फिर सो लेने देती है" कविता मिस तरुणप्रीत कौर (कक्षा आठवीं आठवीं) ने पेश कर अपने मन के भावों को व्यक्त किया।
"मां यू आर माई लव" समूह गान (कक्षा छठी, चौथी) द्वारा प्रस्तुत किया।
मां का हमारे जीवन में महत्व दिखाती हुई कोरियोग्राफी "लाडो" पर आधारित प्रस्तुत की गई। इसी के साथ स्कूल में अलग-अलग गतिविधियों का आयोजन किया गया। जिसमें (कक्षा प्रीविंग से लेकर 12वीं )तक के छात्रों ने कार्ड बनाएं।
इस अवसर पर स्कूल प्रधानाचार्या श्रीमती नीना भारद्वाज जी ने संबोधित किया कि हमें अपने माता पिता की आज्ञा का पालन करना चाहिए। हमें कभी भी कोई कार्य ऐसा नहीं करना चाहिए जिससे हमारी मां का सिर झुके। प्रस्तुत कोरियोग्राफी से भी हमें यही शिक्षा मिलती है कि जैसे हमारी मां बचपन से लेकर हर पल हमारे जीवन को खुशियों से भर्ती है, वैसे ही हमें उनके जीवन के एक-एक पल को खुशियों से भरना चाहिए । उन्होंने संदेश दिया कि हमें अपने उज्जवल भविष्य की ओर बढ़ना तो चाहिए मगर हमारा अपने माता-पिता के लिए क्या कर्तव्य है या नहीं भूलना चाहिए।अंत में सभी ने अपने माता- पिता की आज्ञा का पालन करने का प्रण लिया।
ਲਾਈਨ ਕਲੱਬ ਬੰਗਾ ਨਿਸ਼ਚੇ ਦੀ ਸਾਲ 2024 -25 ਲਈ ਅਹੁਦੇਦਾਰਾਂ ਦੀ ਚੋਣ ਹੋਈ *******************LION CLUB BANGA NISCHEY HAS ELECTED OFFICE BEARERS FOR THE LION YEAR 2024-25
ਬੰਗਾ 9 ਮਈ (ਮਨਜਿੰਦਰ ਸਿੰਘ) ਲਾਈਨ ਕਲੱਬ ਬੰਗਾ ਨਿਸ਼ਚੇ ਦੀ ਇੱਕ ਵਿਸ਼ੇਸ਼ ਮੀਟਿੰਗ ਕਲੱਬ ਦੇ ਚਾਰਟਰ ਪ੍ਰਧਾਨ ਬਲਬੀਰ ਸਿੰਘ ਰਾਏ ਦੀ ਅਗਵਾਈ ਵਿੱਚ ਝਿੱਕਾ ਰੋਡ ਬੰਗਾ ਵਿਖੇ ਕੀਤੀ ਗਈ I ਇਸ ਮੌਕੇ ਸਮੂਹ ਮੈਂਬਰਾਂ ਵੱਲੋਂ ਵਿਚਾਰ ਵਟਾਂਦਰਾ ਕਰਨ ਉਪਰੰਤ ਲਾਇਨ ਸਾਲ 2024-25 ਲਈ ਸਰਬ ਸੰਮਤੀ ਨਾਲ ਅਹੁਦੇਦਾਰਾਂ ਦੀ ਟੀਮ ਚੁਣੀ | ਜਿਸ ਅਨੁਸਾਰ ਲਾਈਨ ਗੁਲਸ਼ਨ ਕੁਮਾਰ ਬੰਗਾ ਨੂੰ ਦੂਸਰੀ ਵਾਰ ਕਲੱਬ ਦਾ ਪ੍ਰਧਾਨ ਚੁਣਿਆ ਗਿਆ ਇਸੇ ਤਰ੍ਹਾਂ ਰਮਨਦੀਪ ਸਿੰਘ ਨੂੰ ਫਸਟ ਵਾਈਸ ਪ੍ਰੈਜੀਡੈਂਟ, ਰੋਹਿਤ ਚੋਪੜਾ ਸੈਕਿੰਡ ਵਾਈਸ ਪ੍ਰੈਸੀਡੈਂਟ, ਹਰਨੇਕ ਸਿੰਘ ਸੈਕਰਟਰੀ, ਹਰਵਿੰਦਰ ਕੁਮਾਰ ਜੁਆਇੰਟ ਸੈਕਟਰੀ, ਜਸਪਾਲ ਸਿੰਘ ਗਿੱਧਾ ਖਜਾਨਚੀ, ਲਖਬੀਰ ਰਾਮ ਜੁਆਇੰਟ ਖਜਾਂਚੀ, ਮਨਜਿੰਦਰ ਸਿੰਘ ਮਾਰਕੀਟਿੰਗ ਚੇਅਰਮੈਨ ਅਤੇ ਪੀ ਆਰ ਓ, ਰਾਮ ਤੀਰਥ ਕਲੱਬ ਮੈਂਬਰਸ਼ਿਪ ਚੇਅਰਪਰਸਨ, ਕਮਲਜੀਤ ਰਾਏ ਸਲਾਹਕਾਰ, ਗੁਰਪ੍ਰੀਤ ਸਿੰਘ ਸਰਵਿਸ ਚੇਅਰਪਰਸਨ, ਜਸਬੀਰ ਸਿੰਘ ਕੋਆਰਡੀਨੇਟਰ, ਚੁਣੇ ਗਏ ਅਤੇ ਸਾਬਕਾ ਪ੍ਰਧਾਨ ਧੀਰਜ ਮੱਕੜ ਜੋ ਕਿ ਯੂਐਸਏ ਗਏ ਹੋਏ ਹਨ ਨੂੰ ਪਿਛਲੀ ਸਾਲ ਦੀ ਤਰ੍ਹਾਂ ਪ੍ਰੋਜੈਕਟ ਚੇਅਰਮੈਨ ਚੁਣਿਆ ਗਿਆ ਹੈ ਸਮੂਹ ਚੁਣੇ ਗਏ ਅਹੁਦੇਦਾਰਾਂ ਤੋਂ ਇਲਾਵਾ ਇਸ ਮੌਕੇ ਚਾਰਟਰ ਪ੍ਰਧਾਨ ਬਲਵੀਰ ਸਿੰਘ ਰਾਏ ਅਤੇ ਕਲੱਬ ਡਾਇਰੈਕਟਰ ਰਾਜਵਿੰਦਰ ਸਿੰਘ ਵੀ ਉਚੇਚੇ ਤੌਰ ਤੇ ਹਾਜ਼ਰ ਸਨ|
BANGA
A special meeting of Lion Club Banga Nishchey was held at Jhikka Road Banga under the leadership of Club Charter President Balbir Singh Rai On this occassion team of office bearers for the lion year 2024-25 elected According to which, lion Gulshan Kumar Banga was elected the club president for the second time, similarly, Ramandeep Singh was elected first vice president, Rohit Chopra second vice president, Harnek Singh secretary, Harvinder Kumar joint secretary, Jaspal Singh Gidha treasurer, Lakhbir Ram joint treasurer, Manjinder Singh Marketing Chairman and PRO, Ram Tirth Club Membership Chairperson, Kamaljit Rai Consultant, Gurpreet Singh Service Chairperson, Jasbir Singh Coordinator elected and former President Dheeraj Makkar who has gone to USA has been selected as the Project Chairman of the Team as last year. Apart from the elected officials, charter president Balbir Singh Roy and club director Rajwinder Singh were also present on this occasion.
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...