Sunday, September 28, 2025

ਮੁੱਖ ਮੰਤਰੀ ਵੱਲੋਂ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ*ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਲੋਕਾਂ ਨੂੰ ਜਲਦ ਕੀਤਾ ਜਾਵੇਗਾ ਸਮਰਪਿਤ**ਖਟਕੜ ਕਲਾਂ ਵਿਖੇ ਸਥਾਪਿਤ 100 ਫੁੱਟ ਉੱਚਾ ਤਿਰੰਗਾ ਝੰਡਾ ਲੋਕਾਂ ਨੂੰ ਸਮਰਪਿਤ ਕੀਤਾ**CM PAYS FLORAL TRIBUTE TO SHAHEED-E-AZAM BHAGAT SINGH AT KHATKAR KALAN**SAYS SHAHEED BHAGAT SINGH HERITAGE COMPLEX WILL BE DEDICATED TO PEOPLE SOON***DEDICATES 100 FEET TALL TRI-COLOUR FLAG INSTALLED AT KHATKAR KALAN TO PEOPLE**मुख्यमंत्री द्वारा खटकड़ कलां में शहीद-ए-आज़म भगत सिंह को श्रद्धा के फूल अर्पित**कहा, शहीद भगत सिंह विरासत कॉम्प्लेक्स लोगों को जल्द किया जाएगा समर्पित***खटकड़ कलां में स्थापित 100 फीट ऊँचा तिरंगा झंडा लोगों को समर्पित किया**

ਖਟਕੜਕਲਾ/ ਬੰਗਾ 28 ਸਤੰਬਰ(ਮਨਜਿੰਦਰ ਸਿੰਘ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹੀਦ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਮਹਾਨ ਸ਼ਹੀਦ ਦੇ ਜੱਦੀ ਪਿੰਡ ਵਿਖੇ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਸੂਬੇ ਨੂੰ ਸਮਰਪਿਤ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਸ਼ਹੀਦ-ਏ-ਆਜ਼ਮ ਦੇ ਜਨਮ ਦਿਵਸ 'ਤੇ ਅਜਾਇਬ ਘਰ ਵਿੱਚ ਸਥਾਪਿਤ ਕੀਤਾ ਗਿਆ 100 ਫੁੱਟ ਉੱਚਾ ਤਿਰੰਗਾ ਝੰਡਾ ਵੀ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਇਹ 30 x 20 ਫੁੱਟ ਆਕਾਰ ਦਾ ਕੌਮੀ ਝੰਡਾ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਦਾ ਹਿੱਸਾ ਹੈ, ਜੋ ਸਾਰਿਆਂ ਲਈ ਸਤਿਕਾਰਤ ਇਸ ਸਥਾਨ ਦਾ ਮਾਣ-ਸਨਮਾਨ ਹੋਰ ਵਧਾਏਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕੰਪਲੈਕਸ ਦਾ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਜੋ ਬਹੁਤ ਜਲਦ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 51.70 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਇਹ ਕੰਪਲੈਕਸ ਸ਼ਹੀਦ-ਏ-ਆਜ਼ਮ ਨੂੰ ਨਿਮਰ ਸ਼ਰਧਾਂਜਲੀ ਹੈ।
ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਸ਼ਹੀਦ ਨੇ ਭਾਰਤ ਨੂੰ ਵਿਦੇਸ਼ੀ ਸਾਮਰਾਜਵਾਦ ਦੀਆਂ ਗੁਲਾਮੀ ਦੀਆਂ ਬੇੜੀਆਂ ਤੋਂ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮਹੱਤਵਪੂਰਨ ਪ੍ਰਾਜੈਕਟ ਦੇਸ਼ ਦੀ ਨਿਰਸਵਾਰਥ ਸੇਵਾ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਪਹਿਲ ਦਾ ਉਦੇਸ਼ ਸਾਡੀ ਮਿੱਟੀ ਦੇ ਮਹਾਨ ਸਪੂਤ ਦੀ ਬੇਮਿਸਾਲ ਵਿਰਾਸਤ ਨੂੰ ਸੰਭਾਲਣਾ ਅਤੇ ਵੱਧ ਤੋਂ ਵੱਧ ਪ੍ਰਫੁੱਲਤ ਕਰਨਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਕੰਪਲੈਕਸ ਸਿਰਫ਼ ਇੱਕ ਸਮਾਰਕ ਨਹੀਂ, ਸਗੋਂ ਇੱਕ ਵਿਲੱਖਣ ਅਨੁਭਵ ਹੋਵੇਗਾ ਕਿਉਂਕਿ ਇਹ ਸੈਲਾਨੀਆਂ ਨੂੰ ਮਾਤ ਭੂਮੀ ਲਈ ਸ਼ਹੀਦ ਭਗਤ ਸਿੰਘ ਦੀ ਮਹਾਨ ਕੁਰਬਾਨੀ, ਉਨ੍ਹਾਂ ਦੀ ਡੂੰਘੀ ਸੂਝ-ਬੂਝ ਅਤੇ ਦਲੇਰਾਨਾ ਭਾਵਨਾ ਬਾਰੇ ਨੇੜਿਓਂ ਜਾਣਨ ਦਾ ਮੌਕਾ ਦੇਵੇਗਾ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਇਸ ਸਮਾਰਕ ਵਿੱਚ ਇੱਕ ਗ੍ਰੈਂਡ ਥੀਮੈਟਿਕ ਗੇਟ, ਸ਼ਹੀਦ ਭਗਤ ਸਿੰਘ ਅਜਾਇਬ ਘਰ ਨੂੰ ਉਨ੍ਹਾਂ ਦੇ ਜੱਦੀ ਘਰ ਨਾਲ ਜੋੜਦਾ 350 ਮੀਟਰ ਲੰਬੀ ਵਿਰਾਸਤੀ ਲਾਂਘਾ ਹੋਵੇਗਾ, ਜੋ ਸ਼ਹੀਦ-ਏ-ਆਜ਼ਮ ਦੇ ਜੀਵਨ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਨੂੰ ਮੂਰਤੀ-ਕਲਾ, 2ਡੀ/3ਡੀ ਕੰਧ ਕਲਾ ਰਾਹੀਂ ਬਿਆਨ ਕਰਦਿਆਂ ਬਸਤੀਵਾਦੀ ਯੁੱਗ ਦੇ ਭਾਰਤ ਦੇ ਸਾਰ ਨੂੰ ਦਰਸਾਏਗੀ। ਉਨ੍ਹਾਂ ਕਿਹਾ ਕਿ ਇਸ ਵਿੱਚ 700 ਸੀਟਾਂ ਵਾਲਾ ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਆਡੀਟੋਰੀਅਮ ਵੀ ਹੋਵੇਗਾ ਅਤੇ ਨਾਲ ਹੀ ਸ਼ਹੀਦ ਭਗਤ ਸਿੰਘ ਦੇ ਲਾਇਲਪੁਰ (ਹੁਣ ਪਾਕਿਸਤਾਨ ਵਿੱਚ) ਵਿਚਲੇ ਜੱਦੀ ਘਰ ਦਾ ਇਕ ਮਾਡਲ ਵੀ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਰਾਸਤੀ ਗਲੀ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਦੀ ਝਲਕ ਬਾਖੂਬੀ ਢੰਗ ਨਾਲ ਪੇਸ਼ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਖਟਕੜ ਕਲਾਂ ਵਿਖੇ ਮਹਾਨ ਸ਼ਹੀਦ ਦੇ ਜੱਦੀ ਘਰ ਨੂੰ ਸੁਰੱਖਿਅਤ ਢੰਗ ਨਾਲ ਬਹਾਲ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਸੈਲਾਨੀਆਂ ਨੂੰ ਪਿਛਲੇ ਸਮੇਂ ‘ਚ ਲਿਜਾ ਕੇ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਇਨਕਲਾਬੀ ਜੋਸ਼ ਦਾ ਸਾਖੀ ਬਣਾਉਣ ਲਈ ਉਨ੍ਹਾਂ ਦੇ ਅਦਾਲਤੀ ਮੁਕੱਦਮੇ ਦੀ ਡਿਜੀਟਲ ਝਲਕ ਵੀ ਤਿਆਰ ਕੀਤੀ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਮੌਜੂਦਾ ਲਾਇਬ੍ਰੇਰੀ ਦਾ ਵੀ ਆਧੁਨਿਕਰਨ ਅਤੇ ਡਿਜੀਟਾਈਜ਼ ਕੀਤਾ ਜਾ ਰਿਹਾ ਹੈ ਤਾਂ ਜੋ ਇਸਦੇ ਅਨੁਭਵ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੰਪਲੈਕਸ ਵਿਖੇ ਹੋਰ ਸਹੂਲਤਾਂ ਵਿੱਚ ਇੱਕ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਬਾਗਬਾਨੀ ਲੈਂਡਸਕੇਪਿੰਗ, ਸੰਗੀਤਕ ਫੁਹਾਰਾ ਅਤੇ ਢੁਕਵੀਂ ਪਾਰਕਿੰਗ ਥਾਂ ਹੋਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੂਬਾ ਸਰਕਾਰ ਦਾ ਫਰਜ਼ ਹੈ ਕਿ ਉਹ ਮਾਤ ਭੂਮੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਦੀ ਵਿਰਾਸਤ ਨੂੰ ਕਾਇਮ ਰੱਖੇ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਕੋਈ ਆਮ ਵਿਅਕਤੀ ਨਹੀਂ ਸਗੋਂ ਇੱਕ ਸੋਚ ਸਨ ਅਤੇ ਸਾਨੂੰ ਦੇਸ਼ ਦੀ ਤਰੱਕੀ ਲਈ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਹਰ ਯਤਨ ਸ਼ਹੀਦ ਭਗਤ ਸਿੰਘ ਦੇ ਸੁਪਨੇ ਅਨੁਸਾਰ ਇੱਕ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਬਣਾਉਣ ਵੱਲ ਕੇਂਦਰਿਤ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪੂਰੇ ਮੰਤਰੀ ਮੰਡਲ ਨੇ ਖਟਕੜ ਕਲਾਂ ਦੀ ਇਸ ਪਵਿੱਤਰ ਧਰਤੀ 'ਤੇ ਅਹੁਦੇ ਦੀ ਸਹੁੰ ਚੁੱਕੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ 23 ਮਾਰਚ, 2022 ਨੂੰ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਹੁਸੈਨੀਵਾਲਾ ਤੋਂ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਸ਼ੁਰੂ ਕੀਤੀ ਗਈ ਸੀ, ਜੋ ਭ੍ਰਿਸ਼ਟਾਚਾਰ ਵਿਰੁੱਧ ਜੰਗ ਦੀ ਸ਼ੁਰੂਆਤ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਐਸਏਐਸ ਨਗਰ (ਮੋਹਾਲੀ) ਦੇ ਪ੍ਰਵੇਸ਼ ਦੁਆਰ 'ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 30 ਫੁੱਟ ਉੱਚਾ ਬੁੱਤ ਉਨ੍ਹਾਂ ਦੇ ਸਨਮਾਨ ਵਿੱਚ ਸਥਾਪਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਸਖ਼ਤ ਯਤਨਾਂ ਸਦਕਾ, ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ 'ਤੇ ਰੱਖਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾ. ਬੀ.ਆਰ. ਅੰਬੇਡਕਰ ਦੀਆਂ ਤਸਵੀਰਾਂ ਲਾਉਣ ਦਾ ਵੀ ਫੈਸਲਾ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦੇ ਲੋਕ ਇਨ੍ਹਾਂ ਮਹਾਨ ਸ਼ਖਸੀਅਤਾਂ ਤੋਂ ਪ੍ਰੇਰਨਾ ਲੈ ਕੇ ਸੂਬੇ ਦੀ ਸੇਵਾ ਕਰਨ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਇਨ੍ਹਾਂ ਇਨਕਲਾਬੀ ਆਗੂਆਂ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ 'ਤੇ ਫੁੱਲ ਮਾਲਾ ਭੇਟ ਕੀਤੀ ਅਤੇ ਮਹਾਨ ਸ਼ਹੀਦ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦੀ ਯਾਦਗਾਰ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਮਹਾਨ ਸ਼ਹੀਦ ਦੀ ਤਸਵੀਰ ਦੀ ਰੰਗੋਲੀ ਬਣਾਉਣ ਵਾਲੀ ਮਜਾਰਾ ਢੀਂਗਰੀਆਂ ਦੀ 11ਵੀਂ ਜਮਾਤ ਦੀ ਵਿਦਿਆਰਥਣ ਦੀਕਸ਼ਾ ਰਾਜੂ ਨੂੰ ਸਾਬਸ਼ੀ ਵੀ ਦਿੱਤੀ।
ਇਸ ਮੌਕੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਵਿਧਾਨ ਸਭਾ ਹਲਕਾ ਬੰਗਾ ਅਤੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਇੰਚਾਰਜ ਕੁਲਜੀਤ ਸਿੰਘ ਸਰਹਾਲ, ਹਰਜੋਤ ਲੋਹਟੀਆ,ਲਲਿਤ ਮੋਹਨ ਪਾਠਕ ਹਲਕਾ ਇੰਚਾਰਜ ਨਵਾਂ ਸ਼ਹਿਰ, ਬਲਵੀਰ ਕਰਨਾਣਾ, ਪੰਕਜ ਲੋਹਟੀਆ ਅਤੇ ਹੋਰ ਮੌਜੂਦ ਸਨ।
***Khatkar Kalan/Banga September 28-
MANJINDER SINGH
Punjab Chief Minister Bhagwant Singh Mann on Sunday paid floral tribute to Shaheed-Azam Bhagat Singh on his birth anniversary and said that Shaheed Bhagat Singh Heritage Complex at the native village of the legendary martyr will be dedicated to the state in the coming months.
The Chief Minister who dedicated the 100 feet tall tri-color flag constructed at the museum to the people on the birth anniversary of Shaheed-e-Azam. He said that this 30 feet by 20 feet national tri-color is a part of Shaheed Bhagat Singh Heritage complex and will add zing to this sacred place revered by one and all. Bhagwant Singh Mann said that the work on this complex is going on in full swing and will completed very adding that being constructed at a cost of Rs 51.70 crore this complex is a humble tribute to Shaheed-e-Azam.
Paying floral tributes to Shaheed Bhagat Singh, the Chief Minister said that the iconic martyr sacrificed his life to liberate India from the chains of foreign imperialism. Bhagwant Singh Mann said that this ambitious project will serve as a source of inspiration for future generations to serve the country selflessly adding that this significant initiative aims to preserve and promote the unparalleled legacy of this great son of the soil. He emphasized that the complex will not merely be a structural monument, but an unforgettable experience as visitors will witness glimpses of Shaheed Bhagat Singh’s supreme sacrifice for the motherland, his intellectual depth, and his courageous spirit.
The Chief Minister reiterated that the monument will feature a Grand Thematic Gate, a 350-meter-long Heritage Street connecting the Shaheed Bhagat Singh Museum to his ancestral house narrating the life journey of Shaheed-e-Azam and India’s freedom struggle through sculptures, 2D/3D wall art, and mannequins, capturing the essence of colonial-era India. He said that it will also have a 700-seat fully air-conditioned auditorium adding that a model of Shaheed Bhagat Singh’s ancestral home in Lyallpur (now in Pakistan) is being constructed, along with a recreation of his ancestral village on the heritage street.
Additionally, the Chief Minister said that the ancestral home at Khatkar Kalan is being restored and preserved adding that digital recreation of Shaheed Bhagat Singh’s courtroom trial is being developed to take visitors back in time and showcase his revolutionary fervor. Bhagwant Singh Mann further added that the existing library is being modernized and digitized to offer an immersive experience adding that other facilities at the complex will include a Tourist Facilitation Centre, cottages, horticultural landscaping, a musical fountain, and ample parking space. Bhagwant Singh Mann said that it is the bounden duty of the state government to perpetuate the legacy of great martyrs, who had sacrificed their lives for the sake of the motherland.
The Chief Minister said that the legendary martyr was not only an individual but an institution adding that we must follow his footsteps for the progress of the country. He said that every endeavor of the state government is aimed at carving a progressive and prosperous Punjab as dreamt by Shaheed Bhagat Singh. Bhagwant Singh Mann said that for the first time in Punjab’s history, a CM and his entire Cabinet took oath of office on this sacred land of Khatkar Kalan.
The Chief Minister said that on March 23, 2022, the martyrdom day of Shaheed Bhagat Singh Ji, an anti-corruption action line was launched from Hussainiwala, marking the beginning of a war against corruption. Bhagwant Singh Mann said that a 30-foot-tall statue of Shaheed-e-Azam Sardar Bhagat Singh Ji was installed at the entrance of the Shaheed Bhagat Singh International Airport, SAS Nagar (Mohali), in his honor. He said that due to strenuous efforts of the state government, the Mohali airport was officially renamed after Shaheed Bhagat Singh Ji.
The Chief Minister said that our government has also decided to put the portraits of Shaheed Bhagat Singh and Dr. B.R. Ambedkar in all government offices. Bhagwant Singh Mann said that the motive was to ensure that people of state can draw inspiration from these great personalities to serve the state. Meanwhile, he gave a clarion call to the people to follow the footsteps of these revolutionary leaders to carve out a rangla and prosperous Punjab.
Earlier, the Chief Minister laid a wreath at the statue of Shaheed-e-Azam Bhagat Singh and also paid floral tributes at the memorial of the great martyr’s father, Sardar Kishan Singh. He also patted Diksha Raju, a 11th class student from Majara Deengrian who had made a Rangoli with the picture of the legendary martyr.On the occasion Lok Sabha MP Malwinder Singh Kang, vidhansabha halka Banga and Lok Sabha halka Shri Anandpur Sahib incharge Kuljeet Singh sarhal, halka nawanshahar incharge Lalit Mohan Pathak, aap senior leader shrimati Harjot Kaur lohtia, Balbir karnana sarpanch Pankaj lohtia and others were also present.
*खटकड़ कलां (शहीद भगत सिंह नगर), 28 सितंबर(मनजिंदर सिंह)
पंजाब के मुख्यमंत्री भगवंत सिंह मान ने आज शहीद-ए-आज़म भगत सिंह को उनके जन्म दिवस पर श्रद्धा के फूल अर्पित करते हुए कहा कि आने वाले महीनों में महान शहीद के पुश्तैनी गाँव में शहीद भगत सिंह विरासत कॉम्प्लेक्स राज्य को समर्पित किया जाएगा।
मुख्यमंत्री ने शहीद-ए-आज़म के जन्म दिवस पर संग्रहालय में स्थापित किया गया 100 फीट ऊँचा तिरंगा झंडा भी लोगों को समर्पित किया। उन्होंने कहा कि यह 30 x 20 फीट आकार का राष्ट्रीय ध्वज शहीद भगत सिंह विरासत कॉम्प्लेक्स का हिस्सा है, जो सभी के लिए पूजनीय इस स्थल का मान-सम्मान और बढ़ाएगा। भगवंत सिंह मान ने कहा कि इस कॉम्प्लेक्स का काम पूरे जोर-शोर से चल रहा है, जो बहुत जल्द पूरा हो जाएगा। उन्होंने कहा कि 51.70 करोड़ रुपये की लागत से बनाया जा रहा यह कॉम्प्लेक्स शहीद-ए-आज़म को एक विनम्र श्रद्धांजलि है।
शहीद भगत सिंह को श्रद्धा के फूल अर्पित करते हुए मुख्यमंत्री ने कहा कि इस महान शहीद ने भारत को विदेशी साम्राज्यवाद की गुलामी की बेड़ियों से आज़ाद करवाने के लिए अपनी जान तक कुर्बान कर दी। भगवंत सिंह मान ने कहा कि यह महत्वपूर्ण प्रोजेक्ट देश की निस्वार्थ सेवा के लिए आने वाली पीढ़ियों के लिए प्रेरणा स्रोत के रूप में काम करेगा और कहा कि इस महत्वपूर्ण पहल का उद्देश्य हमारी मिट्टी के महान सपूत की बेमिसाल विरासत को संजोना और और अधिक प्रफुल्लित करना है। उन्होंने ज़ोर देकर कहा कि यह कॉम्प्लेक्स केवल एक स्मारक नहीं होगा, बल्कि एक अनोखा अनुभव होगा क्योंकि यह सैलानियों को मातृभूमि के लिए शहीद भगत सिंह की महान कुर्बानी, उनकी गहन दूरदर्शिता और बहादुराना भावना के बारे में निकट से जानने का अवसर देगा।
मुख्यमंत्री ने दोहराया कि इस स्मारक में एक ग्रैंड थीमैटिक गेट, शहीद भगत सिंह संग्रहालय को उनके पुश्तैनी घर से जोड़ती 350 मीटर लंबी विरासत गली होगी, जो शहीद-ए-आज़म के जीवन और भारत के स्वतंत्रता संग्राम को मूर्तिकला, 2डी/3डी दीवार कला और पुतलों के माध्यम से बयां करते हुए उपनिवेशवादी युग के भारत के सार को दर्शाएगी। उन्होंने कहा कि इसमें 700 सीटों वाला पूरी तरह एयर-कंडीशंड ऑडिटोरियम भी होगा और साथ ही शहीद भगत सिंह के लायलपुर (अब पाकिस्तान में) स्थित पुश्तैनी घर का एक मॉडल भी बनाया जा रहा है। इसके साथ ही विरासत गली में उनके पुश्तैनी गाँव की झलक भी बखूबी ढंग से पेश की जाएगी।
मुख्यमंत्री ने कहा कि इसके अलावा खटकड़ कलां में महान शहीद के पुश्तैनी घर को सुरक्षित ढंग से बहाल किया जा रहा है। इसके साथ ही सैलानियों को अतीत में ले जाकर शहीद-ए-आज़म भगत सिंह के क्रांतिकारी जोश का साक्षी बनाने के लिए उनके अदालती मुकदमे की डिजिटल झलक भी तैयार की जा रही है। भगवंत सिंह मान ने आगे कहा कि मौजूदा लाइब्रेरी का भी आधुनिकीकरण और डिजिटलीकरण किया जा रहा है ताकि इसके अनुभव को और बेहतर बनाया जा सके। उन्होंने कहा कि कॉम्प्लेक्स में अन्य सुविधाओं में एक टूरिस्ट फैसिलिटेशन सेंटर, कॉटेज, बागबानी लैंडस्केपिंग, एक संगीतमय फव्वारा और पर्याप्त पार्किंग स्थल होगा। भगवंत सिंह मान ने कहा कि यह राज्य सरकार का फ़र्ज़ है कि वह मातृभूमि के लिए अपनी जानें कुर्बान करने वाले महान शहीदों की विरासत को कायम रखे।
मुख्यमंत्री ने कहा कि शहीद-ए-आज़म भगत सिंह कोई आम व्यक्ति नहीं बल्कि एक सोच थे और हमें देश की प्रगति के लिए उनके नक्शेकदमों पर चलना चाहिए। उन्होंने कहा कि राज्य सरकार का हर प्रयास शहीद भगत सिंह के सपनों के अनुसार एक प्रगतिशील और खुशहाल पंजाब बनाने की ओर केंद्रित है। भगवंत सिंह मान ने कहा कि पंजाब के इतिहास में पहली बार किसी मुख्यमंत्री और उनके पूरे मंत्रिमंडल ने खटकड़ कलां की इस पवित्र धरा पर पद की शपथ ली है।
मुख्यमंत्री ने कहा कि 23 मार्च, 2022 को शहीद भगत सिंह जी के शहीदी दिवस पर हुसैनीवाला से भ्रष्टाचार विरोधी एक्शन लाइन शुरू की गई थी, जो भ्रष्टाचार के खिलाफ़ जंग की शुरुआत थी। भगवंत सिंह मान ने कहा कि शहीद भगत सिंह अंतरराष्ट्रीय हवाई अड्डा, एसएएस नगर (मोहाली) के प्रवेश द्वार पर शहीद-ए-आज़म सरदार भगत सिंह जी की 30 फीट ऊँची प्रतिमा उनके सम्मान में स्थापित की गई थी। उन्होंने कहा कि राज्य सरकार के कठोर प्रयासों से, मोहाली हवाई अड्डे का नाम औपचारिक रूप से शहीद भगत सिंह जी के नाम पर रखा गया है।
मुख्यमंत्री ने कहा कि हमारी सरकार ने सभी सरकारी दफ़्तरों में शहीद भगत सिंह और डॉ. बी.आर. अम्बेडकर की तस्वीरें लगाने का भी निर्णय किया है। भगवंत सिंह मान ने कहा कि इसका उद्देश्य यह सुनिश्चित करना है कि राज्य के लोग इन महान शख्सियतों से प्रेरणा लेकर राज्य की सेवा करें। इस दौरान उन्होंने लोगों को रंगला और खुशहाल पंजाब बनाने के लिए इन क्रांतिकारी नेताओं के नक्शेकदमों पर चलने का आह्वान किया।
इससे पहले मुख्यमंत्री ने शहीद-ए-आज़म भगत सिंह की प्रतिमा पर पुष्पमाला अर्पित की और महान शहीद के पिता सरदार किशन सिंह की यादगार पर श्रद्धा के फूल भेंट किए। इस मौके उन्होंने महान शहीद की तस्वीर की रंगोली बनाने वाली मजारा ढिंगरिया की 11वीं कक्षा की छात्रा दीक्षा राजू को शाबाशी भी दी।
इस मौके लोकसभा सदस्य मालविंदर सिंह
कंग, विधानसभा हलका बंगा और लोकसभा हलका श्री आनंदपुर साहिब इंचार्ज कुलजीत सिंह सरहाल, आप सीनियर नेता श्रीमती हरजोत कौर लोहटियाऔर अन्य मौजूद थे।

Saturday, September 27, 2025

ਉਪਕਾਰ ਸੋਸਾਇਟੀ ਮੌਜੂਦਾ ਹਾਲਾਤਾਂ ਅਨੁਸਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਮੱਦਦ ਲੈ ਕੇ ਜਾਵੇਗੀ

ਨਵਾਂਸ਼ਹਿਰ 27 ਸਤੰਬਰ (ਹਰਿੰਦਰ ਸਿੰਘ ) ਉਪਕਾਰ ਹੜ੍ਹ ਰਲੀਫ ਫੰਡ ਕਮੇਟੀ ਵਲੋਂ ਪ੍ਰਭਾਵਿਤ ਇਲਾਕਿਆਂ ਦੇ ਸਮਾਜ ਸੇਵਕਾਂ ਦੇ ਸਹਿਯੋਗ ਨਾਲ੍ਹ ਜਮੀਨੀ ਲੋੜਾਂ ਦੇ ਕੀਤੇ ਸਰਵੇ ਦੀ ਰਿਪੋਰਟਿੰਗ ਵਿਸ਼ੇਸ਼ ਮੀਟਿੰਗ ਵਿੱਚ ਪੇਸ਼ ਕੀਤੀ। ਪੰਜ ਮੈਂਬਰੀ ਕਮੇਟੀ ਵਿੱਚ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਮਾਸਟਰ ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਬੀਰਬੱਲ ਤੱਖੀ ਤੇ ਸਤਨਾਮ ਸਿੰਘ ਚੱਕ ਗੁਰੂ ਸ਼ਾਮਲ ਸਨ ਜਿਹਨਾਂ ਨੇ ਪ੍ਰਭਾਵਿਤ ਇਲਾਕਿਆਂ ਦੇ ਪੀੜ੍ਹਤ ਲੋਕਾਂ ਨੂੰ ਮਿਲ੍ਹ ਕੇ ਅਤੇ ਇਲਾਕਿਆਂ ਨੂੰ ਵੇਖ ਕੇ ਤਿਆਰ ਸਖਤ ਮਿਹਨਤ ਵਾਲ੍ਹੀ ਰਿਪੋਰਟ ਹਾਊਸ ਸਾਹਮਣੇ ਰੱਖੀ । ਸੋਸਾਇਟੀ ਦੀ ਮੀਟਿੰਗ ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੇ.ਐਸ.ਗਿੱਦਾ ਦੀ ਪ੍ਰਧਾਨਗੀ ਹੇਠ ਹੋਈ। ਸਰਵੇ ਵਾਰੇ ਰਿਪੋਰਟਿੰਗ ਕਰਦਿਆਂ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਤੇ ਮਾਸਟਰ ਨਰਿੰਦਰ ਸਿੰਘ ਭਾਰਟਾ ਨੇ ਦੱਸਿਆ ਕਿ ਨੁਕਸਾਨ ਦੀਆਂ ਕਿਸਮਾਂ ਕਈ ਤਰ੍ਹਾਂ ਦੀਆਂ ਹਨ ਜਿਵੇਂ ਫਸਲਾਂ, ਇਮਾਰਤਾਂ , ਵਿਦਿਅਕ, ਘਰੇਲੂ ਸਮਾਨ ਤੇ ਨਿੱਜੀ ਕਿਸਮ ਦੀਆਂ ਵਧੇਰੇ ਹਨ। ਮੀਟਿੰਗ ਨੇ ਹਾਲਾਤਾਂ ਅਨੁਸਾਰ ਪੰਜ ਕਿਸਮਾਂ ਦੇ ਵਿਤੀ ਪੈਕੇਜ਼ ਤਿਆਰ ਕਰਕੇ ਅਕਤੂਬਰ ਦੇ ਪਹਿਲੇ ਹਫਤੇ ਜਾਣ ਦੇ ਪ੍ਰੋਗਰਾਮ ਨੂੰ  ਸਰਵਸੰਮਤ ਪ੍ਰਵਾਨਗੀ ਦਿੱਤੀ ਹੈ। ਮੀਟਿੰਗ ਵਿੱਚ ਮੈਂਬਰਾਂ ਨੇ ਆਪਣੇ ਪੱਧਰ ਤੇ ਰਜਾਈਆਂ ਤੇ ਕਪੜਿਆਂ ਦੇ ਯੋਗਦਾਨ ਪਾਉਣ ਦੀਆਂ ਇੱਛਾਵਾਂ ਵੀ ਦਰਜ਼ ਕਰਵਾਈਆਂ। ਇਸ ਮੌਕੇ ਮੀਟਿੰਗ ਨੇ ਹੜ੍ਹ ਰਲੀਫ ਫੰਡ ਵਿੱਚ ਦੇਸ-ਵਿਦੇਸ਼ ਤੋਂ ਪ੍ਰਾਪਤ ਵਿਤੀ ਸਹਿਯੋਗ ਲਈ ਸਬੰਧਤ ਸ਼ਖ਼ਸੀਅਤਾਂ ਨੂੰ ਰਸੀਦਾਂ ਸਮੇਤ ਲਿਖਤੀ ਧੰਨਵਾਦੀ ਪੱਤਰ ਜਾਰੀ ਕੀਤੇ। ਮੀਟਿੰਗ ਵਿੱਚ ਜੇ.ਐਸ.ਗਿੱਦਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਮਾ ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਬੀਰਬੱਲ ਤੱਖੀ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਪਰਮਿੰਦਰਜੀਤ ਸਿੰਘ ਲੰਗੜੋਆ, ਜਯੋਤੀ ਬੱਗਾ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ੍ਹ ਤੇ ਸੁੱਖਵਿੰਦਰ ਕੌਰ ਸੁੱਖੀ ਹਾਜਰ ਸਨ।

ਲਾਇਨ ਕਲੱਬ ਵਲੋਂ ਅਰਮਾਨ ਦੁਗ ਦੇ ਜਨਮਦਿਨ ਤੇ ਮੁਫਤ ਦੰਦਾਂ ਦੀ ਜਾਂਚ ਦਾ ਕੈਂਪ ਲਗਾਇਆ:

ਨਵਾਂਸ਼ਹਿਰ 28,ਸਤੰਬਰ (ਮਨਜਿੰਦਰ ਸਿੰਘ) ਲਾਇਨ ਕਲੱਬ ਮੁਕੰਦਪੁਰ ਲਾਇਨ ਵਲੋ ਅਰਮਾਨ ਦੁਗ ਦੇ ਜਨਮ ਦਿਨ ਤੇ ਦੰਦਾਂ ਦੀ ਜਾਂਚ ਤੇ ਸਾਂਭ ਸੰਭਾਲ ਦਾ ਮੁਫ਼ਤ ਚੈੱਕ ਅਪ ਦਾ ਪ੍ਰਬੰਧ ਕੀਤਾ ਗਿਆ।ਆਪਣੇ ਪ੍ਰੋਜੈਕਟਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਜ਼ਿਲ੍ਹਾ ਗਵਰਨਰ ਵੀ ਐਮ ਗੋਇਲ, ਵਾਇਸ ਜ਼ਿਲ੍ਹਾ ਗਵਰਨਰ,ਵਾਈਸ ਗਵਰਨਰ 1 ਜੀ ਐਸ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਲਾਇਨ ਕਲੱਬ ਦੇ ਪ੍ਰਧਾਨ ਰਾਜੀਵ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਬੱਚਿਆਂ ਵਾਸਤੇ ਕਲੱਬ ਸੈਕਟਰੀ ਲਾਇਨ ਅਮਰਜੀਤ ਖਟਕੜ/ਮੰਗਲ ਦੇਵੀ ਨੇ ਆਪਣੇ ਬੇਟੇ ਦੇ ਜਨਮ ਦੇ ਉੱਤੇ ਵਿਸ਼ੇਸ਼ ਤੌਰ ਤੇ ਦੰਦਾਂ ਦੀ ਮੁਫ਼ਤ ਜਾਂਚ ਦਾ ਮੈਡੀਕਲ ਚੈਕ ਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਬੱਚਿਆਂ ਦਾ ਚੈਕ ਅਪ ਡਾਕਟਰ ਵਿਜੈ ਕੁਮਾਰ,ਸਿਵਲ ਹਸਪਤਾਲ ਮੁਕੰਦਪੁਰ ਵਲੋ ਕੀਤਾ ਗਿਆ ਅਤੇ ਸਾਰੇ ਬੱਚਿਆ ਨੂੰ ਮੁਫ਼ਤ ਵਿਚ ਟੂਥਪੇਸਟ ਅਤੇ ਬ੍ਰਸ਼ ਮੁਹਈਆ ਕਰਾਏ ਗਏ।ਇਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਜ਼ਿਲ੍ਹਾ ਗਵਰਨਰ  ਐਸ ਪੀ ਸੋਂਧੀ ਅਤੇ ਲਾਇਨ ਪਰਮਜੀਤ ਸਿੰਘ ਚਾਵਲਾ ਅਤੇ ਰੀਜਨ ਚੇਅਰਮੈਨ ਕੁਲਦੀਪ ਭੂਸ਼ਣ ਜੀ ਹਾਜ਼ਰ ਸਨ ਇਸ ਪ੍ਰੋਜੈਕਟ ਤਹਿਤ ਆਏ ਮਹਿਮਾਨਾਂ ਨੇ ਬੱਚਿਆਂ ਨੂੰ ਆਪਣੇ ਦੰਦਾਂ ਦੀ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ ਇਸ ਮੌਕੇ ਲਾਇਨ ਕਲੱਬ ਦੇ ਮੈਂਬਰ ਲਾਇਨ ਗੁਰਮੁਖ ਸਿੰਘ, ਲਾਇਨ ਰਸ਼ਪਾਲ ਸਿੰਘ,ਲਾਇਨ ਗੁਰਪਾਲ ਸਿੰਘ,ਲਾਇਨ ਧਰਿੰਦਰ ਬੱਧਣ, ਲਾਇਨ ਰਾਜਕੁਮਾਰ, ਲਾਇਨ ਅਰਜਨ ਦੇਵ ਵਰਮਾ, ਲਾਇਨ ਕਿਸ਼ਨ ਖਟਕੜ, ਲਾਇਨ ਬਲਜੀਤ ਸਿੰਘ,ਲਾਇਨ ਮਦਨ ਲਾਲ, ਲਾਇਨ ਹਰਦੇਵ ਰਾਮ, ਲਾਇਨ ਬਲਜਿੰਦਰ ਕੁਮਾਰ ਬਿੱਲਾ ਲਾਇਨ ਕੁਲਦੀਪ ਮਜਾਰੀ ਲਾਈਨ ਕਮਲਜੀਤ ਮਹਿਮੀ ਲਾਈਨ, ਪਰਮਜੀਤ ਸਿੰਘ ਰਹੇਲਾ, ਲਾਇਨ ਜਸਵੀਰ ਸਿੰਘ ਰਹੇਲਾ, ਲਾਇਨ ਮਨਜੀਤ ਸਿੰਘ,ਆਦਿ ਮੌਜੂਦ ਸਨ।

Friday, September 26, 2025

ਸਰਪੰਚ 'ਤੇ ਗੈਂਗਸਟਰਾਂ ਵੱਲੋਂ ਚਲਾਈਆਂ ਗੋਲੀਆਂ,ਜ਼ਖਮੀ ਹਾਲਤ 'ਚ ਲੁਧਿਆਣਾ ਰੈਫਰ:

ਬੰਗਾ 26 ਸਤੰਬਰ (ਮਨਜਿੰਦਰ ਸਿੰਘ):
ਬੰਗਾ ਹਲਕੇ ਦੇ ਪਿੰਡ ਹਪੋਵਾਲ ਵਿੱਚ ਅੱਜ ਇੱਕ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿਥੇ ਪਿੰਡ ਦੇ ਨੌਜਵਾਨ  ਸਰਪੰਚ ਗੁਰਿੰਦਰ ਸਿੰਘ ਜਦੋਂ ਖੇਤਾਂ ਵਿੱਚ ਮਜ਼ਦੂਰਾਂ ਤੋਂ ਕੰਮ ਕਰਾ ਰਿਹਾ ਸੀ, ਉੱਤੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ 'ਚ ਉਹ ਗੰਭੀਰ ਜ਼ਖਮੀ ਹੋ ਗਿਆ।ਹਮਲੇ ਤੋਂ ਬਾਅਦ ਉਨ੍ਹਾਂ ਨੂੰ ਜਖਮੀ ਹਾਲਤ ਵਿੱਚ  ਗੁਰੂ ਨਾਨਕ ਮਿਸ਼ਨ ਹਸਪਤਾਲ, ਢਾਂਹਾਂ ਕਲੇਰਾਂ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੱਸਦਿਆਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, ਸਰਪੰਚ ਗੁਰਿੰਦਰ ਸਿੰਘ ਨੂੰ ਪਿਛਲੇ ਕੁਝ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਬਾਰੇ ਪੁਲਿਸ ਨੂੰ ਵੀ ਜਾਣੂ ਕਰਵਾਇਆ ਗਿਆ ਸੀ।ਪੁਲਿਸ ਵੱਲੋਂ ਉਹਨਾਂ ਨੂੰ ਸਿਕਿਉਰਟੀ ਵੀ ਮੁਹਈਆ ਕਰਾਈ ਗਈ ਸੀ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਅਤੇ ਗਿ੍ਰਫਤਾਰੀ ਲਈ ਛਾਪੇਮਾਰੀ ਜਾਰੀ ਹੈ। ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

Thursday, September 25, 2025

ਸਿਹਤ ਵਿਭਾਗ ਵੱਲੋਂ ਏਡਜ਼ ਸਬੰਧੀ ਜਾਗਰੂਕਤਾ ਪ੍ਰੋਗਰਾਮ ਅਧੀਨ ਰੋਲ ਪਲੇਅ ਕੀਤਾ ਏਡਜ਼ ਤੋਂ ਡਰਨ ਦੀ ਨਹੀਂ ਸੁਚੇਤ ਰਹਿਣ ਦੀ ਲੋੜ - ਪ੍ਰਿੰਸੀਪਲ ਅਗਨੀਹੋਤਰੀ

ਨਵਾਂਸ਼ਹਿਰ 25 ਸਤੰਬਰ (ਹਰਿੰਦਰ ਸਿੰਘ) ਸਿਵਲ ਸਰਜਨ ਡਾਕਟਰ ਗੁਰਵਿੰਦਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਬਣਾਈ ਏਡਜ ਕੰਟਰੋਲ ਸੁਸਾਇਟੀ ਵਲੋਂ ਏਡਜ਼ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਵੱਖ ਵੱਖ ਥਾਵਾਂ ਤੇ ਪ੍ਰਸਾਰ,ਪ੍ਰਚਾਰ ਤੇ ਨੁੱਕੜ ਨਾਟਕਾਂ ਤੇ ਰੋਲ ਪਲੇਅ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਹੀ ਲੜੀ ਤਹਿਤ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਸਿਹਤ ਵਿਭਾਗ ਨਵਾਂ ਸ਼ਹਿਰ ਅਤੇ ਇੰਟੈਂਸੀਫਾਈਡ ਪ੍ਰਚਾਰ ਮੁਹਿੰਮ ਤਹਿਤ ਇੱਕ ਰੋਲ ਪਲੇਅ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਬੱਚਿਆਂ ਨੂੰ ਏਡਸ ਦੇ ਹੋਣ ਵਾਲੇ ਕਾਰਨ ਇਲਾਜ ਅਤੇ ਅਹਿਤਿਆਤ ਤੇ ਉਪਚਾਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵਲੋਂ ਆਏ ਹੋਏ ਟੀਮ ਦੇ ਮੈਂਬਰਾਂ ਨੂੰ ਜੀ ਆਇਆ ਕਿਹਾ ਅਤੇ ਉਹਨਾਂ ਵੱਲੋਂ ਕੀਤੇ ਗਏ ਰੋਲ ਪਲੇਅ ਦੀ ਬੱਚਿਆਂ ਨਾਲ ਵਿਸਥਾਰ ਪੂਰਕ ਜਾਣਕਾਰੀ ਸਾਂਝੀ ਕੀਤੀ।ਇਸ ਪ੍ਰੋਗਰਾਮ ਵਿੱਚ ਸਿਵਲ ਹਸਪਤਾਲ ਨਵਾਂਸ਼ਹਿਰ, ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਐਸ ਏ,ਆਈ ਸੀ ਟੀ ਸੀ,ਸਿਵਲ ਹਸਪਤਾਲ, ਸ਼ਹੀਦ ਭਗਤ ਸਿੰਘ ਨਗਰ, ਦਿਸ਼ਾ ਕੁਲੈਕਟਰ ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਦੇ ਮੈਂਬਰ ਹਾਜਰ ਸਨ।ਸਿਹਤ ਵਿਭਾਗ ਵੱਲੋਂ ਆਏ ਅਮਨ ਅਤੇ ਮਨਜੀਤ ਕੌਰ, ਸੁਖਦੀਪ ਸਿੰਘ, ਰਵਿੰਦਰ ਰਵੀ ਤਾਰਾ ਆਰਟ ਕਲੱਬ ਚੰਡੀਗੜ੍ਹ, ਮਲਕੀਅਤ ਸਿੰਘ, ਹਰੀਸ਼ ਚੌਧਰੀ, ਕੌਂਸਲਰ ਮਨਜੀਤ ਕੌਰ ਨੇ ਬੱਚਿਆਂ ਨੂੰ ਏਡਜ਼ ਪ੍ਰਤੀ ਜਾਗਰੂਕ ਕੀਤਾ। ਬੱਚਿਆਂ ਵਲੋਂ ਸਿਹਤ ਵਿਭਾਗ ਦੀ ਟੀਮ ਦੀ ਜਾਣਕਾਰੀ ਨੂੰ ਧਿਆਨ ਨਾਲ ਸੁਣ ਕੇ ਅਮਲ ਕਰਨ ਦਾ ਪ੍ਰਣ ਲਿਆ। ਇਸ ਮੌਕੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ, ਮੈਡਮ ਗੁਨੀਤ, ਰੇਖਾ ਜਨੇਜਾ, ਅਮਨਦੀਪ ਕੌਰ, ਪਰਵਿੰਦਰ ਕੌਰ, ਮੀਨਾ ਕੁਮਾਰੀ, ਮੀਨਾ ਰਾਣੀ, ਨੀਰਜ ਬਾਲੀ, ਰਜਨੀ ਬਾਲਾ,ਪ੍ਰੇਮਪਾਲ ਸਿੰਘ,ਪਰ ਪ ਦੀਪ ਕੌਰ ਕਮਲਜੀਤ ਕੌਰ ਜਸਵਿੰਦਰ ਕੌਰ, ਸੁਖਵਿੰਦਰ ਲਾਲ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ,ਆਸਵੀਰ,ਸੁਮਿਤ ਸੋਡੀ, ਪਰਦੀਪ ਸਿੰਘ, ਮਨਮੋਹਨ ਸਿੰਘ, ਬਲਜਿੰਦਰ ਸਿੰਘ, ਲਖਵੀਰ ਸਿੰਘ, ਕੁਲਵਿੰਦਰ ਸਿੰਘ ਕੈਂਪਸ ਮੈਨੇਜਰ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

Tuesday, September 23, 2025

ਮਾਨ ਸਰਕਾਰ ਦਾ ਇੱਕੋ ਮਿਸ਼ਨ, ਸੇਹਤ ਸਹੂਲਤਾਂ ਤੋਂ ਕੋਈ ਵੀ ਵਾਂਝਾ ਨਾ ਰਹੇ : ਹਰਜੋਤ ਲੋਟੀਆ

ਬੰਗਾ, 23 ਸਤੰਬਰ (ਮਨਜਿੰਦਰ ਸਿੰਘ ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਕਿਸੇ ਨੂੰ ਵੀ ਸੇਹਤ ਸਹੂਲਤਾਂ ਤੋਂ ਵਾਂਝਾ ਨਹੀ ਰਹਿਣ ਦਿੱਤਾ ਜਾਵੇਗਾ। ਇਸੇ ਲੜੀ ਤਹਿਤ ਅੱਜ ਆਮ ਆਦਮੀ ਪਾਰਟੀ ਪੰਜਾਬ ਦੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਹਰਜੋਤ ਕੌਰ ਲੋਟੀਆ ਨੇ ਕਿਹਾ ਕਿ ਸੂਬੇ ਦੇ ਨਾਗਰਿਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ ਜੋ ਕਿ ਇਹ ਪੰਜਾਬ ਦੇ ਨਾਗਰਿਕਾਂ ਨੂੰ ਇਹ ਇੱਕ ਬਹੁਤ ਵੱਡਾ ਤੋਹਫ਼ਾ ਹੈ ਹਰਜੋਤ ਲੋਟੀਆ ਨੇ ਕਿਹਾ ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਰਜਿਸਟ੍ਰੇਸ਼ਨ ਬਰਨਾਲਾ ਤੇ ਤਰਨਤਾਰਨ ਦੋ ਜ਼ਿਲਿਆਂ ਤੋਂ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਮਨੋਰਥ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਮੁਹੱਈਆ ਕਰਵਾਉਣਾ ਹੈ।  ਹਰਜੋਤ ਲੋਟੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਲੋਕ-ਪੱਖੀ ਸਕੀਮ ਲਈ ਰਜਿਸਟ੍ਰੇਸ਼ਨ ਨਾਲ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।
ਆਪਣੀ ਕਿਸਮ ਦੀ ਪਹਿਲੀ ਇਸ ਇਤਿਹਾਸਕ ਸਕੀਮ ਦੀ ਸ਼ੁਰੂਆਤ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਹੈ। ਸਾਰੇ ਨਾਗਰਿਕ ਮੁੱਖ ਮੰਤਰੀ ਸਿਹਤ ਕਾਰਡ ਲਈ ਅਪਲਾਈ ਕਰ ਸਕਦੇ ਹਨ ਕੈਂਪਾਂ ਦੌਰਾਨ ਰਜਿਸਟ੍ਰੇਸ਼ਨ ਲਈ ਕਿਸੇ ਨੂੰ ਬਹੁਤਾ ਦੂਰ ਨਹੀਂ ਜਾਣਾ ਪਵੇਗਾ। ਸਿਹਤ ਕਾਰਡ ਲਈ ਅਪਲਾਈ ਕਰਨ ਵਾਲੇ ਵਿਅਕਤੀ ਨੂੰ ਆਪਣਾ ਆਧਾਰ ਕਾਰਡ, ਵੋਟਰ ਕਾਰਡ ਤੇ ਪਾਸਪੋਰਟ ਸਾਈਜ਼ ਦੀ ਫੋਟੋ ਕੈਂਪ 'ਚ ਲਿਆਉਣੀ ਹੋਵੇਗੀ ਤੇ ਹਰਜੋਤ ਲੋਟੀਆ ਨੇ ਕਿਹਾ ਕਿ ਸਰਕਾਰੀ ਕਰਮਚਾਰੀ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ ਇਸ ਯੋਜਨਾ 'ਚ ਸ਼ਾਮਲ ਕੀਤਾ ਜਾਵੇਗਾ। ਪਰਿਵਾਰ ਦੇ ਮੈਂਬਰਾਂ ਦੀ ਗਿਣਤੀ 'ਤੇ ਕੋਈ ਸੀਮਾ ਨਹੀਂ ਹੋਵੇਗੀ। ਪੰਜਾਬ ਦੇ ਹਰ ਨਾਗਰਿਕ ਨੂੰ ਮੁੱਖ ਮੰਤਰੀ ਸਿਹਤ ਕਾਰਡ ਮਿਲੇਗਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜੋ 10 ਲੱਖ ਰੁਪਏ ਤੱਕ ਦੀਆਂ ਸਿਹਤ ਪ੍ਰਦਾਨ ਕਰੇਗਾ ਪੰਜਾਬ ਦੀ ਇਹ ਇਤਿਹਾਸਕ ਪਹਿਲਕਦਮੀ ਸੂਬੇ ਦੇ ਸਾਰੇ ਵਸਨੀਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੇ ਦੇਸ਼ ਲਈ ਮਿਸਾਲ ਕਾਇਮ ਕਰੇਗੀ।   ਮੌਕੇ ਤੇ ਮੌਜੂਦ ਸਨ ਮਨਜੀਤ ਸਿੰਘ ਨਾਮਧਾਰੀ,ਖੁਸ਼ਵਿੰਦਰ ਸਿੰਘ,ਰਘਵੀਰ ਸਿੰਘ,ਕੁਲਵਿੰਦਰ ਕੁਮਾਰ, ਰਾਜ ਕੁਮਾਰ ਬਾਲੋਂ ,ਜਸਕਵਰਦੀਪ ਸਿੰਘ,ਸੁਖਜੀਤ ਸਿੰਘ,ਸੁਖਵਿੰਦਰ ਸਿੰਘ,ਹਰਨੇਕ ਸਿੰਘ ਆਦਿ

Monday, September 22, 2025

ਤਲਵਾੜਾ ਤੋਂ ਬੱਦੀ ਜਾ ਰਹੀ ਬੱਸ ਦੇ ਬ੍ਰੇਕ ਫੇਲ੍ਹ, ਸਕੂਲੀ ਵਿਦਿਆਰਥੀਆਂ ਸਮੇਤ 37 ਲੋਕ ਜ਼ਖਮੀ, 3 ਦੀ ਹਾਲਤ ਗੰਭੀਰ

ਯਾਤਰੀਆਂ ਨਾਲ ਭਰੀ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇੱਕ ਬੱਸ ਦੇ ਬ੍ਰੇਕ ਫੇਲ੍ਹ ਹੋ ਗਏ। ਤਲਵਾੜਾ ਤੋਂ ਬੱਦੀ ਜਾ ਰਹੀ ਬੱਸ, ਯਾਤਰੀਆਂ ਨਾਲ ਭਰੀ ਹੋਈ ਸੀ, ਬ੍ਰੇਕ ਫੇਲ੍ਹ ਹੁੰਦੇ ਹੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ 'ਤੇ ਪਲਟ ਗਈ। ਜ਼ੋਰਦਾਰ ਧਮਾਕੇ ਨਾਲ, ਬੱਸ ਵਿੱਚ ਸਵਾਰ ਬੱਚਿਆਂ ਅਤੇ ਔਰਤਾਂ ਦੀਆਂ ਚੀਕਾਂ ਗੂੰਜ ਉੱਠੀਆਂ।

ਕਾਂਗੜਾ ਜ਼ਿਲ੍ਹੇ ਦੇ ਦਾਦਾਸੀਬਾ ਦੇ ਗੁਰਾਲਾ ਨੇੜੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਖਮੀਆਂ ਵਿੱਚੋਂ ਜ਼ਿਆਦਾਤਰ ਬਾਬਾ ਕਾਂਸ਼ੀ ਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਾਦਾਸੀਬਾ ਦੇ ਬੱਚੇ ਸਨ। ਸਕੂਲੀ ਬੱਚੇ ਸਭ ਤੋਂ ਵੱਧ ਜ਼ਖਮੀ ਹੋਏ। ਹਾਦਸੇ ਵਿੱਚ 37 ਯਾਤਰੀ ਜ਼ਖਮੀ ਹੋਏ। ਜ਼ਖਮੀ ਯਾਤਰੀਆਂ ਅਤੇ ਸਕੂਲੀ ਬੱਚਿਆਂ ਨੂੰ ਸਿਵਲ ਹਸਪਤਾਲ, ਦਾਦਾਸੀਬਾ ਲਿਜਾਇਆ ਗਿਆ। ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਆਪਣੇ ਨਿੱਜੀ ਵਾਹਨਾਂ ਵਿੱਚ ਹਸਪਤਾਲ ਪਹੁੰਚਾਇਆ।ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜ਼ਖਮੀਆਂ ਨੂੰ ਨਿੱਜੀ ਵਾਹਨਾਂ ਅਤੇ ਐਂਬੂਲੈਂਸਾਂ ਦੀ ਵਰਤੋਂ ਕਰਕੇ ਸਿਵਲ ਹਸਪਤਾਲ, ਦਾਦਾਸੀਬਾ ਪਹੁੰਚਾਇਆ। ਸਥਿਤੀ ਇੰਨੀ ਗੰਭੀਰ ਹੋ ਗਈ ਕਿ ਹਸਪਤਾਲ ਦੇ ਸਾਰੇ ਬਿਸਤਰੇ ਭਰ ਗਏ, ਅਤੇ ਜ਼ਖਮੀਆਂ ਦਾ ਇਲਾਜ ਜ਼ਮੀਨ 'ਤੇ ਪਏ ਹੋਏ ਕੀਤਾ ਗਿਆ।
ਤਿੰਨ ਲੋਕਾਂ ਨੂੰ ਟਾਂਡਾ ਰੈਫਰ ਕੀਤਾ ਗਿਆ
ਮੁਢਲੀ ਸਹਾਇਤਾ ਤੋਂ ਬਾਅਦ, ਤਿੰਨ ਗੰਭੀਰ ਜ਼ਖਮੀਆਂ ਨੂੰ ਕਾਂਗੜਾ ਦੇ ਟਾਂਡਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਹਾਦਸੇ ਵਿੱਚ ਜ਼ਖਮੀ ਤ੍ਰਿਸ਼ਲਾ, ਸੁਨੀਤਾ ਅਤੇ ਨਿਮਨੇਸ਼ ਨੂੰ ਟਾਂਡਾ ਰੈਫਰ ਕੀਤਾ ਗਿਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਜੇਕਰ ਬੱਸ ਮੋੜ 'ਤੇ ਨਾ ਪਲਟੀ ਹੁੰਦੀ, ਤਾਂ ਅੱਗੇ ਇੱਕ ਡੂੰਘੀ ਖਾਈ ਸੀ।ਡੀਐਸਪੀ ਦਾਦਾਸੀਬਾ ਰਾਜਕੁਮਾਰ ਨੇ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਡਰਾਈਵਰ ਨੇ ਮੰਨਿਆ ਕਿ ਬ੍ਰੇਕ ਫੇਲ ਹੋ ਗਏ ਸਨ। ਜੇਕਰ ਉਸਨੇ ਸਮਝਦਾਰੀ ਨਾ ਵਰਤੀ ਹੁੰਦੀ ਅਤੇ ਮੋੜ 'ਤੇ ਪਲਟਣ ਦਾ ਜੋਖਮ ਨਾ ਲਿਆ ਹੁੰਦਾ, ਤਾਂ ਗੱਡੀ ਸਿੱਧੀ ਖਾਈ ਵਿੱਚ ਡਿੱਗ ਜਾਂਦੀ, ਜਿਸ ਨਾਲ ਕਾਫ਼ੀ ਨੁਕਸਾਨ ਹੋ ਸਕਦਾ ਸੀ।

Wednesday, September 17, 2025

ਪਵਨਜੀਤ ਸਿੱਧੂ ਆਮ ਆਦਮੀ ਪਾਰਟੀ ਵੱਲੋਂ ਹਲਕਾ ਬੰਗਾ ਸੰਗਠਨ ਇੰਚਾਰਜ ਨਿਯੁਕਤ

ਬੰਗਾ, 17 ਸਤੰਬਰ (ਮਨਜਿੰਦਰ ਸਿੰਘ) — ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ 15 ਵਿਧਾਨ ਸਭਾ ਹਲਕਿਆਂ ਲਈ ਨਵੇਂ ਹਲਕਾ ਸੰਗਠਨ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਸੰਦਰਭ ਵਿੱਚ ਜਾਰੀ ਕੀਤੀ ਗਈ ਸੂਚੀ ਅਨੁਸਾਰ ਪਵਨਜੀਤ ਸਿੱਧੂ ਨੂੰ ਹਲਕਾ ਬੰਗਾ ਦਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ।ਇਹ ਨਿਯੁਕਤੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਰਾਜ ਪ੍ਰਧਾਨ ਅਮਨ ਅਰੋੜਾ ਵੱਲੋਂ ਕੀਤੀ ਗਈ ਹੈ। ਨਵਨਿਯੁਕਤ ਹਲਕਾ ਸੰਗਠਨ ਇੰਚਾਰਜ ਪਵਨਜੀਤ ਸਿੱਧੂ ਨੇ ਇਸ ਮੌਕੇ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਮਨੀਸ਼ ਸਿਸੋਦੀਆਅਮਨ ਅਰੋੜਾਲੋਕ ਸਭਾ ਐਮ.ਪੀ. ਮਲਵਿੰਦਰ ਸਿੰਘ ਕੰਗ (ਸ਼੍ਰੀ ਆਨੰਦਪੁਰ ਸਾਹਿਬ)ਐਮ.ਐਲ.ਏ. ਡਾ. ਸੁਖਵਿੰਦਰ ਕੁਮਾਰ ਸੁੱਖੀ (ਹਲਕਾ ਬੰਗਾ)ਕੁਲਜੀਤ ਸਿੰਘ ਸਰਹਾਲ (ਵਿਧਾਨ ਸਭਾ ਹਲਕਾ ਬੰਗਾ  ਤੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ  ਇੰਚਾਰਜ), ਸਤਨਾਮ ਜਲਾਲਪੁਰ ਜ਼ਿਲ੍ਾ ਪ੍ਰਧਾਨ  ਤੇ ਸੋਹਨ ਲਾਲ ਢੰਡਾ (ਜ਼ਿਲ੍ਹਾ ਪ੍ਰਧਾਨ ਐੱਸ ਸੀ ਵਿੰਗ) ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਹ ਜਿੰਮੇਵਾਰੀ ਮਿਹਨਤ, ਲਗਨ ਅਤੇ ਨਿਸ਼ਠਾ ਨਾਲ ਨਿਭਾਉਣਗੇ।ਉਨ੍ਹਾਂ ਦੀ ਨਿਯੁਕਤੀ ‘ਤੇ ਕੁਲਦੀਪ ਕੁਮਾਰ ਬਸਰਾਪ੍ਰਦੀਪ ਕਲਸੀਨੰਬਰਦਾਰ ਗੁਰਮੀਤ ਸਿੰਘਗੁਰਜੀਤ ਸਿੰਘ ਪੁਰੇਵਾਲਤੀਰਥ ਸਿੰਘ ਸਿੱਧੂਅਮਨਦੀਪ ਸਿੰਘ ਸਿੱਧੂਹਰਬੰਸ ਸਿੰਘਰਾਕੇਸ਼ ਕੁਮਾਰਕਿਸ਼ੋਰ ਕੁਮਾਰ ਖੁਰਾਣਾਪੰਡਿਤ ਪ੍ਰੇਮ ਕੁਮਾਰਸੁਰਜੀਤ ਸਿੰਘ ਚਾਹਲਹਰਜਿੰਦਰ ਕੁਮਾਰ ਬਸਰਾ, ਮਨਮੋਹਨ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਭਵਿੱਖ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ 

Tuesday, September 16, 2025

ਪਿੰਡ ਕਲੇਰਾਂ ਵਿਖੇ ਸੁੰਮਨ ਗੋਤ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਗਿਆ

📍 ਬੰਗਾ, 16 ਸਤੰਬਰ (ਮਨਜਿੰਦਰ ਸਿੰਘ) – ਪਿੰਡ ਕਲੇਰਾਂ ਵਿਖੇ ਸੁੰਮਨ ਗੋਤ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸਮੂਹ ਭਾਈਚਾਰੇ ਅਤੇ ਜਠੇਰੇ ਪ੍ਰਬੰਧਕ ਸਭਾ ਦੀ ਅਗਵਾਈ ਹੇਠ ਧਾਰਮਿਕ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਗਿਆ।ਰਸਮਾਂ ਅਤੇ ਧਾਰਮਿਕ ਪ੍ਰੋਗਰਾਮ

ਮੇਲੇ ਦੀ ਸ਼ੁਰੂਆਤ ਮੁਢਲੀਆਂ ਰਸਮਾਂ ਨਾਲ ਹੋਈ, ਜਿਸ ਤੋਂ ਬਾਅਦ ਅੰਮ੍ਰਿਤ ਬਾਣੀ ਦੇ ਭੋਗ ਪਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਪੰਡਾਲ ਵਿੱਚ ਉੱਘੇ ਰਾਗੀ ਜਥਿਆਂ, ਢਾਡੀ ਦਰਬਾਰਾਂ ਅਤੇ ਹੋਰ ਧਾਰਮਿਕ ਕਲਾਕਾਰਾਂ ਵੱਲੋਂ ਕੀਰਤਨ, ਵਾਰਾਂ ਤੇ ਧਾਰਮਿਕ ਪ੍ਰੋਗਰਾਮ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਸੰਗਤਾਂ ਦੀ ਭਾਰੀ ਹਾਜ਼ਰੀ

ਇਹ ਜੋੜ ਮੇਲਾ ਦੂਰ-ਦੂਰ ਤੋਂ ਆਈਆਂ ਹੋਈਆਂ ਸੰਗਤਾਂ ਦੀ ਭਾਰੀ ਹਾਜ਼ਰੀ ਨਾਲ ਸਫਲ ਰਿਹਾ। ਲੋਕਾਂ ਨੇ ਵੱਡੀ ਸ਼ਰਧਾ ਨਾਲ ਹਿੱਸਾ ਲਿਆ ਅਤੇ ਆਪਣੇ ਵਿਰਾਸਤੀ ਜਠੇਰਿਆਂ ਦੇ ਚਰਨਾਂ ਵਿੱਚ ਨਮਨ ਕੀਤਾ।

ਅਗਲੇ ਮੇਲੇ ਦੀ ਘੋਸ਼ਣਾ

ਮੇਲਾ ਪ੍ਰਬੰਧਕ ਭੁਪਿੰਦਰ ਕੁਮਾਰ ਕਲੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲਾ ਜੋੜ ਮੇਲਾ ਦਿਵਾਲੀ ਦੇ ਮੌਕੇ ਤੇ ਕਰਵਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਵੇਂ ਇਸ ਵਾਰੀ ਮੇਲੇ ਵਿੱਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ, ਉਹੇ ਜਜ਼ਬੇ ਨਾਲ ਦਿਵਾਲੀ ਵਾਲੇ ਮੇਲੇ ਵਿੱਚ ਵੀ ਪਹੁੰਚਣ।

ਗੁਰੂ ਕਾ ਲੰਗਰ ਅਤੇ ਸਨਮਾਨ ਸਮਾਰੋਹ

ਸਭ ਸੰਗਤਾਂ ਲਈ ਅਤੁੱਟ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਦੇ ਨਾਲ, ਮੇਲੇ ਦੌਰਾਨ ਪਹੁੰਚੀਆਂ ਹੋਈਆਂ ਵਿਸ਼ੇਸ਼ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ 

ਪੰਜਾਬ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਫੜੀ ਬਾਂਹ --ਕੁਲਜੀਤ ਸਰਹਾਲ

ਬੰਗਾ, 15 ਸਤੰਬਰ (ਮਨਜਿੰਦਰ ਸਿੰਘ  ) ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਹਲਕਾ ਇੰਨਚਾਰਜ ਕੁਲਜੀਤ ਸਰਹਾਲ  ਕਿਹਾ ਕਿ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਬਾਂਹ ਫੜਨ ਸਬੰਧੀ ਆਪਣੀ ਵਚਨਬੱਧਤਾ ਤੇ ਖਰੇ ਉਤਰਦਿਆਂ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ 50 ਪਰਿਵਾਰਾਂ ਨੂੰ 2 ਕਰੋੜ ਰੁਪਏ ਦੇ ਕਰੀਬ ਮੁਆਵਜਾ ਦਿੱਤਾ ਜਾ ਚੁੱਕਾ ਹੈ 
ਕੁਲਜੀਤ ਸਰਹਾਲ  ਨੇ ਦੱਸਿਆ ਕਿ ਭਿਆਨਕ ਹੜ੍ਹਾਂ ਕਾਰਨ ਪੰਜਾਬ ਵਿੱਚ 56 ਕੀਮਤੀ ਜਾਨਾਂ ਗਈਆਂ ਹਨ ਅਤੇ ਇਨ੍ਹਾਂ ਵਿੱਚੋਂ 50 ਪਰਿਵਾਰਾਂ ਨੂੰ ਮੁਆਵਜਾ ਦਿੱਤਾ ਜਾ ਚੁੱਕਾ ਹੈ ਜਦੋਂ ਕਿ ਬਾਕੀ ਪਰਿਵਾਰਾਂ ਨੂੰ ਵੀ ਜਲਦੀ ਹੀ ਮੁਆਵਜਾ ਦੇ ਦਿੱਤਾ ਜਾਵੇਗਾ। ਉਨਾਂ ਕਿ ਗਿਰਦਾਵਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਹ ਜਲਦੀ ਤੋਂ ਜਲਦੀ ਪੂਰਾ ਹੋ ਜਾਵੇਗਾ।
ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਹੜ੍ਹ ਰਾਹਤ ਅਤੇ ਮੁੜ ਵਸੇਬਾ ਪ੍ਰੋਗਰਾਮ ਸੁਰੂ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਲਬੇ ਦੀ ਸਫਾਈ ਅਤੇ ਲਾਸਾਂ ਦੇ ਨਿਪਟਾਰੇ ਦਾ ਕੰਮ 24 ਸਤੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਹਾਲਾਤ ਆਮ ਵਰਗੇ ਕਰਨ ਦੇ ਉਦੇਸ ਨਾਲ ਪੰਜਾਬ ਸਰਕਾਰ ਨੇ 2300 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਫਾਈ ਲਈ ਵਿਸੇਸ ਮੁਹਿੰਮ ਸੁਰੂ ਕੀਤੀ ਹੈ।
ਉਨਾਂ ਦੱਸਿਆ ਕਿ ਇਸ ਕਾਰਜ ਤਹਿਤ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ ਗਾਰ ਅਤੇ ਮਲਬੇ ਨੂੰ ਹਟਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਸੇ ਵੀ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਾਨਵਰਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਇਸ ਮੌਕੇ  ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ,ਮਨਜੀਤ ਸਿੰਘ ਨਾਮਧਾਰੀ, ਖੁਸ਼ਵਿੰਦਰ ਸਿੰਘ,ਕੁਲਵੀਰ ਪਾਬਲਾ,ਗੋਰਬ ਬੰਗਾ,ਬਲਿਹਾਰ ਸਿੰਘ,ਪਲਵਿੰਦਰ ਸਿੰਘ ਮਾਨ ,ਦਲਜੀਤ ਖਟਕੜ ,ਰਣਜੀਤ ਖਟਕੜ,ਬਲਵੀਰ ਪਾਬਲਾ,ਜਗਜੀਤ ਬਲਾਕੀਪੁਰ , ਹਰਪ੍ਰੀਤ ਰਾਮਪੁਰ ਆਦਿ ਸ਼ਾਮਿਲ ਸਨ।

ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਖੇ ਸੰਗਰਾਂਦ ਦਾ ਦਿਹਾੜਾ ਮਨਾਇਆ** ਨਸ਼ੇ ਨਾਲ ਪਰਿਵਾਰ ਅਤੇ ਸਮਾਜ ਦਾ ਨੁਕਸਾਨ ਹੁੰਦਾ ਹੈ- ਰਤਨ ਜੈਨ

ਨਵਾਂਸ਼ਹਿਰ 16 ਸਤੰਬਰ(ਹਰਿੰਦਰ ਸਿੰਘ)ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਰੇਲਵੇ ਰੋਡ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ।ਇਸ ਮੌਕੇ  ਗੁਰਦੁਆਰਾ ਸ਼੍ਹੀ ਗੁਰੂ ਸਿੰਘ ਸਭਾ ਹੈੱਡ ਗ੍ਰੰਥੀ ਭਾਈ ਮਨਜੀਤ ਸਿੰਘ ਨਵਾਂਸ਼ਹਿਰ  ਨੇ ਬਾਰਾਂਮਾਹ ਦੇ ਪਾਠ ਕੀਤੇ ਅਤੇ ਅਰਦਾਸ ਕੀਤੀ। ਸੈਂਟਰ ਵਿੱਚ ਦਾਖਲ ਮਰੀਜ਼ਾਂ ਨੂੰ ਵਾਹਿਗੁਰੂ ਦਾ ਸਿਮਰਨ ਕਰਕੇ ਨਸ਼ਾ ਛੱਡਣ ਦੀ ਅਪੀਲ ਕੀਤੀ। ਇਸ ਮੌਕੇ ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਸੈਂਟਰ ਵਿੱਚ ਦਾਖਲ ਲੜਕਿਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਨਸ਼ਾ ਇੱਕ ਬਹੁਤ ਹੀ ਬੁਰੀ ਆਦਤ ਹੈ ਨਸ਼ਾ ਕਰਨ ਵਾਲਾ ਖੁਦ ਬਰਬਾਦ ਹੋ ਜਾਂਦਾ ਹੈ। ਪਰ ਇਸ ਨਾਲ ਨਾ ਸਿਰਫ਼ ਤੁਹਾਡਾ ਸਗੋਂ ਤੁਹਾਡੇ ਪਰਿਵਾਰ ਅਤੇ ਸਮਾਜ ਦਾ ਵੀ ਨੁਕਸਾਨ ਹੁੰਦਾ ਹੈ! ਇਸ ਮੌਕੇ  ਸਮੂਹ ਮਰੀਜ਼ਾਂ ਨੂੰ ਕੇਂਦਰ ਤੋਂ ਛੁੱਟੀ ਹੋਣ ਉਪਰੰਤ ਮਾੜੀ ਸੰਗਤ ਤੋਂ ਬਚਣ ਦੀ ਅਪੀਲ ਕੀਤੀ। ਅਤੇ ਨਸ਼ਾ ਛੱਡਣ ਲਈ ਆਪਣੇ ਮਨ ਵਿੱਚ ਦ੍ਰਿੜ ਇਰਾਦਾ ਰੱਖਣ ਦੀ ਅਪੀਲ ਕੀਤੀ! ਇਸ ਮੌਕੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਦਾਖਲ ਮਰੀਜਾਂ ਨੂੰ ਨਸ਼ਾ ਮੁਕਤ ਕਰਵਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ ਅਤੇ ਕੇਂਦਰ ਵੱਲੋਂ ਮਰੀਜ਼ਾਂ ਲਈ ਭੋਜਨ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੈਂਕੜੇ ਲੜਕੇ ਨਸ਼ਾ ਛੱਡ ਚੁੱਕੇ ਹਨ ਅਤੇ ਇਸ ਕੇਂਦਰ ਤੋਂ ਇਲਾਜ ਕਰਵਾ ਕੇ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਹਨ।।ਇਸ ਮੌਕੇ ਸਮਾਜ ਸੇਵਕ ਸੁਭਾਸ਼ ਅਰੌੜਾ ਨੇ ਮਰੀਜ਼ਾਂ ਨੂੰ ਕਵਿਤਾ ਸੁਣਾ ਕੇ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਮਲਜੀਤ ਕੌਰ, ਜਸਵਿੰਦਰ ਕੌਰ, ਪ੍ਰਵੀਨ ਕੁਮਾਰੀ, ਕੋਮਲਪ੍ਰੀਤ ਕੋਰ, ਦਿਨੇਸ਼ ਕੁਮਾਰੀ, ਪ੍ਰਵੇਸ਼ ਕੁਮਾਰ, ਕਮਲ਼ਾ ਰਾਣੀ ਆਦਿ ਅਤੇ ਮਰੀਜ ਉਨ੍ਹਾਂ ਦੇ ਮਾਤਾ-ਪਿਤਾ ਹਾਜ਼ਰ ਸਨ।

2 ਔਰਤਾਂ ਸਮੇਤ 3 ਨਸ਼ਾ ਤਸਕਰ 20 ਗ੍ਰਾਮ ਹੈਰੋਇਨ ਅਤੇ 90 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ – ਐਸ.ਐਚ.ਓ ਮਹਿੰਦਰ ਸਿੰਘ***3,Drug Peddlers, Including 2 Women, Caught with 20 Grams of Heroin and 90 Intoxicating Tablets – SHO Mohinder Singh

ਬੰਗਾ, 16 ਸਤੰਬਰ (ਮਨਜਿੰਦਰ ਸਿੰਘ): ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਅਧੀਨ 20 ਗ੍ਰਾਮ ਹੈਰੋਇਨ ਅਤੇ 90 ਨਸ਼ੀਲੀਆਂ ਗੋਲੀਆਂ ਸਮੇਤ 1 ਵਿਅਕਤੀ ਅਤੇ 2 ਔਰਤਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ।ਜਾਣਕਾਰੀ ਦਿੰਦਿਆਂ ਐਸ.ਐਚ.ਓ ਮਹਿੰਦਰ ਸਿੰਘ, ਥਾਣਾ ਮੁਕੰਦਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਡਾ. ਮਹਿਤਾਬ ਸਿੰਘ (IPS), ਐਸ.ਐਸ.ਪੀ. ਦੀਆਂ ਹਦਾਇਤਾਂ ਅਨੁਸਾਰ ਅਤੇ ਡੀ.ਐਸ.ਪੀ. ਸਬ ਡਿਵੀਜ਼ਨ ਬੰਗਾ ਹਰਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ, ਜਿਸ 'ਚ ਵੱਡੀ ਸਫਲਤਾ ਮਿਲੀ ਹੈ।ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ ਪੁਲਿਸ ਪਾਰਟੀ ਇਲਾਕੇ 'ਚ ਗਸ਼ਤ ਕਰ ਰਹੀ ਸੀ, ਜਦੋਂ ਵਾਈ ਪੁਆਇੰਟ ਅਪਰਾ ਰੋਡ ਮੁਕੰਦਪੁਰ 'ਤੇ 3 ਲੋਕਾਂ ਨੂੰ ਰੋਕਿਆ ਗਿਆ। ਇਨ੍ਹਾਂ ਦੀ ਪਛਾਣ ਗੁਰਜੀਤ ਸਿੰਘ ਉਰਫ਼ ਜੀਤਾ ਪੁੱਤਰ ਪਰਮਜੀਤ ਸਿੰਘ ਵਾਸੀ ਜਗਤਪੁਰ (ਥਾਣਾ ਮੁਕੰਦਪੁਰ), ਜਸਵਿੰਦਰ ਕੌਰ ਪਤਨੀ ਬਲਿਹਾਰ ਰਾਮ ਵਾਸੀ ਸਮਰਾੜੀ (ਥਾਣਾ ਫਲੋਰ, ਜ਼ਿਲ੍ਹਾ ਜਲੰਧਰ) ਅਤੇ ਸਰਬਜੀਤ ਕੌਰ ਉਰਫ਼ ਰੀਨਾ ਪਤਨੀ ਗੁਰਪ੍ਰੀਤ ਰਾਮ ਵਾਸੀ ਕਲਰਾਂ ਮੁਹੱਲਾ ਮਹਿੰਦੀਪੁਰ (ਥਾਣਾ ਸਿਟੀ ਨਵਾਂਸ਼ਹਿਰ) ਵਜੋਂ ਹੋਈ।ਇਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ ਅਤੇ 90 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਖਿਲਾਫ਼ ਥਾਣਾ ਮੁਕੰਦਪੁਰ ਵਿੱਚ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।ਐਸ.ਐਚ.ਓ ਮਹਿੰਦਰ ਸਿੰਘ ਨੇ ਸਖਤ ਸੁਨੇਹਾ ਦਿੰਦਿਆਂ ਕਿਹਾ ਕਿ ਇਲਾਕੇ ਵਿੱਚ ਨਸ਼ੇ ਦੇ ਸੌਦਾਗਰਾਂ ਨੂੰ ਕਦਾਪੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਜੋ ਵਿਅਕਤੀ ਨਸ਼ਾ ਕਰਦੇ ਹਨ, ਉਹ ਥਾਣੇ ਨਾਲ ਸੰਪਰਕ ਕਰਕੇ ਮਾਨਯੋਗ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਰਕਾਰੀ ਨਸ਼ਾ ਛੁਡਾਓ ਕੇਂਦਰ, ਨਵਾਂਸ਼ਹਿਰ ਵਿੱਚ ਫਰੀ ਇਲਾਜ ਲਈ ਦਾਖਲ ਹੋ ਸਕਦੇ ਹਨ।ਜੇਕਰ ਕੋਈ ਵਿਅਕਤੀ ਇਲਾਜ ਨ ਕਰਵਾਏ ਅਤੇ ਨਸ਼ਾ ਕਰਦੇ ਹੋਏ ਫੜਿਆ ਜਾਂਦਾ ਹੈ, ਤਾਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਮਾਮਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਆਖ਼ਰ 'ਚ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਬਾਰੇ ਪੁਲਿਸ ਨੂੰ ਫੌਰੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਮਾਜ ਨੂੰ ਨਸ਼ੇ ਦੀ ਲਤ ਤੋਂ ਬਚਾਇਆ ਜਾ ਸਕੇ।
MANJINDER SINGH
BANGA 16,sept 
Under an ongoing anti-drug campaign, the Mukandpur police have arrested one man and two women with 20 grams of heroin and 90 intoxicating tablets.
Sharing details, SHO Mohinder Singh of Police Station Mukandpur, District Shaheed Bhagat Singh Nagar, stated that as per the directions of Dr. Mehtab Singh (IPS), SSP of the district, and under the leadership of DSP Sub-Division Banga, Harjit Singh Randhawa, the police have been consistently running successful operations against drug traffickers.
He informed that a police team led by Sub-Inspector Kawal Krishan was patrolling the area when three individuals were intercepted at the Y-Point on Apra Road, Mukandpur. The accused have been identified as Gurjeet Singh alias Jeeta, son of Paramjit Singh, resident of Jagatpur (Police Station
Mukandpur)Jaswinder Kaur, wife of Balihaar Ram, resident of Samrari (Police Station Phillaur, District Jalandhar) Sarbjeet Kaur alias Reena, wife of Gurpreet Ram, resident of Kalra Mohalla, Mahindipur (Police Station City Nawanshahr)
From them, the police recovered 20 grams of heroin and 90 loose intoxicating tablets. A case has been registered against the accused at Police Station Mukandpur, and they have been presented before the Hon’ble court

69 ਵੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਖੇਡਾਂ ਵਿੱਚ ਕਰਾਈ ਬੱਲੇ ਬੱਲੇ ***ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਮੈਨੇਜਮੈਂਟ ਕਮੇਟੀ ਸਮੇਤ ਖਿਡਾਰੀਆਂ ਨੂੰ ਦਿੱਤੀ ਜਿੱਤ ਦੀ ਵਧਾਈ

ਨਵਾਂਸ਼ਹਿਰ 15 ਸਤੰਬਰ (ਹਰਿੰਦਰ ਸਿੰਘ, ਮਨਜਿੰਦਰ ਸਿੰਘ) 69 ਵੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਮਿਤੀ 11 ਸਤੰਬਰ ਤੋਂ 13 ਸਤੰਬਰ ਤੱਕ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਖੇਡ ਮੈਦਾਨ ਵਿੱਚ ਕਰਵਾਏ ਗਏ। ਜਿਸ ਵਿੱਚ ਖਿਡਾਰੀਆਂ ਨੇ ਆਪਣਾ ਖਾਸ ਪ੍ਰਦਰਸ਼ਨ  ਬੜੇ ਹੀ ਉਤਸ਼ਾਹ ਪਨ ਨਾਲ ਦਿਖਾਇਆ। "ਸਫਲਤਾ ਦਾ ਕੋਈ ਰਾਜ਼ ਨਹੀਂ ਹੈ। ਇਹ ਪਸੀਨਾ ਲੈਂਦਾ ਹੈ ਅਤੇ ਇਹ ਵਚਨਬੱਧਤਾ, ਤਿਆਰੀ, ਸਖਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ"।  ਇਸੇ ਤਰ੍ਹਾਂ ਸਫਲਤਾ ਅਤੇ ਪ੍ਰਾਪਤੀਆਂ ਦੇ ਰਵਾਇਤੀ ਮਾਪਦੰਡ ਨੂੰ ਜਾਰੀ ਰੱਖਦੇ ਹੋਏ ਜੇ ਐਸ ਐਫ ਐਚ ਖਾਲਸਾ ਸੀ ਸੈ ਸਕੂਲ ਨਵਾਂਸ਼ਹਿਰ ਨੇ ਇੱਕ ਵਾਰ ਫਿਰ ਤੋਂ ਖੇਡਾਂ ਵਿੱਚ  ਸ਼ਾਨਦਾਰ ਪ੍ਰਾਪਤੀ ਕੀਤੀ ਹੈ।ਜੇ ਐਸ ਐਫ ਐਚ ਖਾਲਸਾ ਸੀ ਸੈ ਸਕੂਲ ਦੇ ਮੁਕਾਬਲਿਆਂ ਦੀਆਂ ਜੇਤੂ ਰਹੀਆਂ ਟੀਮਾਂ ਵਿਚ ਫੁੱਟਬਾਲ ਦੀ ਅੰਡਰ 14 ਤੇ 19 ਲੜਕੇ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁਕਾਬਲਾ ਬਹੁਤ ਹੀ ਫਸਵਾਂ ਸੀ ਜਿਸ ਵਿਚ ਵਿਦਿਆਰਥੀਆਂ ਨੇ ਆਪਣਾ ਜੋਸ਼ ਤੇ ਹੋਸ਼ ਦਿਖਾਇਆ ਅਤੇ ਫੁੱਟਬਾਲ ਮੁਕਾਬਲੇ  ਵਿੱਚ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਖੋ-ਖੋ  ਦੀ ਅੰਡਰ 17 ਅਤੇ 19 ਲੜਕਿਆਂ ਦੀ ਟੀਮ ਨੇ ਵੀ ਜ਼ਿਲ੍ਹੇ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ ਅੰਡਰ 19 ਵਿੱਚ ਲੜਕਿਆਂ ਦੀ ਟੀਮ ਨੇ ਜ਼ਿਲ੍ਹੇ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੁੱਝ ਹੋਰ ਖੇਡਾਂ ਜਿਵੇਂ ਟੇਬਲ ਟੈਨਿਸ ਚੌਂ ਅੰਡਰ 19 ਲੜਕੀਆਂ ਦੀ ਟੀਮ ਜ਼ਿਲ੍ਹੇ ਚੌਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਨੂੰ ਸ਼ਾਨਦਾਰ ਜਿੱਤਾਂ ਪ੍ਰਦਾਨ ਕੀਤੀਆਂ।ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਟੀਮ ਦਾ ਮੁੱਲ ਕਿਸੇ ਵਿਅਕਤੀ ਦੁਆਰਾ ਨਹੀਂ ਬਲਕਿ ਸਾਰੇ ਵਿਅਕਤੀਆਂ ਦੇ ਸਮੂਹਿਕ ਯਤਨਾਂ ਦੁਆਰਾ ਜੋੜਿਆ ਜਾਂਦਾ ਹੈ ਅਤੇ ਟੀਮ ਦੀ ਜਿੱਤ ਵੀ ਤਾਂ ਹੀ ਬਰਕਰਾਰ ਰਹਿੰਦੀ ਹੈ।ਕਮੇਟੀ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਸ਼ਾਨਦਾਰ ਜਿੱਤ ਤੇ ਟੀਮ ਨੂੰ ਵਧਾਈ ਦਿੱਤੀ।ਡਾ ਜਸਵਿੰਦਰ ਸਿੰਘ ਨੇ ਕਿਹਾ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ਤੇ ਉਨ੍ਹਾਂ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨਾਲ ਮਿਲ ਕੇ ਖਿਡਾਰੀਆਂ ਦਾ ਹੋਂਸਲਾ ਵਧਾਇਆ। ਉਨ੍ਹਾਂ ਨੇ ਬਾਕੀ ਟੀਮਾਂ ਦੀ ਵੀ ਹੋਂਸਲਾ ਅਫਜ਼ਾਈ ਕੀਤੀ ਤੇ ਅੱਗੇ ਤੋਂ ਹੋਰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜੇਤੂ ਟੀਮਾਂ ਦੇ ਇੰਚਾਰਜਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਕਿ ਖਿਡਾਰੀ ਉਨ੍ਹਾਂ ਦੀ ਉਮੀਦਾਂ ਤੇ ਖਰੇ ਉਤਰੇ ਹਨ। ਇਸ ਮੌਕੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ,ਪ੍ਰੇਮ ਸਿੰਘ, ਡੀ ਪੀ ਮਨਜੀਤ ਸਿੰਘ, ਇੰਦਰਜੀਤ ਮਾਹੀ,ਰੋਹਿਤ ਚੌਹਾਨ,ਬਲਜਿੰਦਰ ਸਿੰਘ,ਗੁਰਦੀਪ ਕੌਰ ਭੁੱਲਰ, ਬਲਵੀਰ ਕੌਰ,ਪੂਜਾ ਸ਼ਰਮਾ,ਪੂਜਾ ਗੰਗੜ,ਕੰਚਨ ਸੋਨੀ,ਸੰਦੀਪ ਕੌਰ ਆਦਿ ਹਾਜ਼ਰ ਸਨ।

Monday, September 15, 2025

ਬੁਰਜ ਟਹਿਲ ਦਾਸ ਬੰਨ੍ਹ ਵਿਖੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਅਤੇ ਇਰੀਗੇਸ਼ਨ ਵਿਭਾਗ ਦੀ ਹੋਈ ਅਹਿਮ ਮੀਟਿੰਗ

ਨਵਾਂਸ਼ਹਿਰ 15 ਸਤੰਬਰ(ਹਰਿੰਦਰ  ਸਿੰਘ) ਪਿੰਡ ਬੁਰਜ਼ ਟਹਿਲ ਦਾਸ ਵਿਖੇ ਹੜ੍ਹ ਆਉਣ ਕਾਰਨ ਬੰਨ੍ਹ ਦੇ ਹੋਏ ਭਾਰੀ ਨੁਕਸਾਨ ਨੂੰ ਠੀਕ ਕਰਨ ਦਾ ਕੰਮ ਲਗਾਤਾਰ ਜਾਰੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਉਰਫ ਬੱਲੂ ਨੇ ਦੱਸਿਆ ਕਿ ਕਿਲਾ ਅਨੰਦਗੜ੍ਹ ਸਾਹਿਬ ਦੀ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਜੀ ਅਤੇ ਉਹਨਾਂ ਨਾਲ ਸੇਵਾਦਾਰ ਜੋ ਬੰਨ੍ਹ ਤੇ ਸੇਵਾ ਕਰ ਰਹੇ ਸਨ ਦੀ ਪ੍ਰਸ਼ਾਸ਼ਨਿਕ ਟੈਕਨੀਕਲ ਟੀਮ ਨਾਲ ਮੀਟਿੰਗ ਕੀਤੀ ਗਈ । ਪ੍ਰਸ਼ਾਸ਼ਨਿਕ ਇਰੀਗੇਸ਼ਨ ਵਿਭਾਗ ਤੋਂ ਐਸ ਡੀ ਓ ਅਤੇ ਸਬੰਧਤ ਜੇ ਈ,ਆਰ ਟੀ ਓ ਇੰਦਰਪਾਲ ਸਿੰਘ ਮੌਕੇ ਤੇ ਹਾਜ਼ਰ ਸਨ। ਇਸ ਵਕਤ ਬੰਨ੍ਹ ਤੇ ਰਿੰਗ ਬੰਨਣ ਦਾ ਕੰਮ ਲਗਾਤਾਰ ਜਾਰੀ ਹੈ। ਇਸ ਮੌਕੇ ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ, ਬੁਰਜ ਟਹਿਲ ਦਾਸ ਦੇ ਸਰਪੰਚ ਸੋਹਣ ਲਾਲ, ਸਰਪੰਚ ਫਾਬੜਾ ਰਾਜਨ, ਬੇਗੋਵਾਲ ਸਰਪੰਚ ਹਿਤੇਸ਼ ਮਾਹੀ, ਬਲਾਕ ਪ੍ਰਧਾਨ ਦਵਿੰਦਰ ਫਾਬੜਾ ,ਜਸਵੀਰ ਸਿੰਘ ਬਹਿਲੂੜ ਕਲਾਂ, ਸੁਰਜੀਤ ਬੁਰਜ ਟਹਿਲ ਦਾਸ, ਭੁਪਿੰਦਰ ਬਲਾਕ ਪ੍ਰਧਾਨ ਉੜਾਪੜ, ਜਸਵੀਰ ਟਾਂਕ ਆਦਿ ਮੌਜੂਦ ਸਨ।

Saturday, September 13, 2025

ਪੰਜਾਬ ਵਿੱਚ ਸਾਬਕਾ ਵਿਧਾਇਕ ‘ਤੇ ਕੀਤੀ ਗੋਲੀਬਾਰੀ, ਮੱਚਿਆ ਹੜ੍ਹਕਮ****ਭਰਾਵਾਂ ਵਿੱਚ ਖੜਕੀ:

ਲੁਧਿਆਣਾ 13ਸਤੰਬਰ(ਬਿਊਰੋ)ਪੰਜਾਬ ਵਿੱਚ ਸਾਬਕਾ ਵਿਧਾਇਕ ‘ਤੇ ਕੀਤੀ ਗੋਲੀਬਾਰੀ, ਮੱਚਿਆ ਹੜ੍ਹਕਮ
ਇਸ ਸਮੇਂ ਦੀ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਸਾਬਕਾ ਵਿਧਾਇਕ ‘ਤੇ ਗੋਲੀਬਾਰੀ ਕੀਤੀ ਗਈ, ਜਿਸ ਤੋਂ ਬਾਅਦ ਉੱਥੇ ਹੰਗਾਮਾ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੀ ਕਾਰ ‘ਤੇ ਗੋਲੀਬਾਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਵਿਧਾਇਕ ਦੇ ਵੱਡੇ ਭਰਾ ਦੇ ਬੇਟੇ ਵੱਲੋ  ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

Friday, September 12, 2025

ਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਜਾਗਰੂਕ ਕੈਂਪ ਲਗਾਇਆ

ਪਿੰਡ ਪੂਨੀਆ ਵਿਖੇ ਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਸ਼੍ਰੀਮਤੀ ਰਾਬੀਆ ਕੌਂਸਲਰ ਨਾਲ ਹੋਰ।

ਬੰਗਾ, 12ਸਤੰਬਰ (ਮਨਜਿੰਦਰ ਸਿੰਘ)-: 
ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਅਤੇ ਸਿਵਲ ਸਰਜਨ  ਸਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾ. ਚਰਨਜੀਤ ਸਿੰਘ ਐਸ.ਐਮ.ਓ, ਪੀ.ਐੱਚ.ਸੀ ਸੁੱਜੋ ਅਤੇ ਡਾ. ਜਸਵਿੰਦਰ ਸਿੰਘ ਐਸ.ਐਮ.ਓ ਬੰਗਾ ਦੀ ਅਗਵਾਈ ਹੇਠ ਪਿੰਡ ਪੂਨੀਆ ਵਿਖੇ  ਲੋਕਾਂ ਨੂੰ ਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਜਾਗਰੂਕ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਰਾਬੀਆ ਕੌਂਸਲਰ ਸੀਐਚਸੀ ਬੰਗਾ ਨੇ ਪਿੰਡ ਦੇ ਸਰਪੰਚ ਸ਼੍ਰੀਮਤੀ ਕਸ਼ਮੀਰ ਕੌਰ, ਸ਼ੋਭਨਾ ਪਾਲ ਸੀ ਐਚ ਓ, ਗੁਰਮੇਲ ਕੌਰ, ਪ੍ਰਵੀਨ ਕੌਰ ਅਤੇ ਮਨਜੀਤ ਕੌਰ ਆਸ਼ਾ ਵਰਕਰ ਦੇ ਸਹਿਯੋਗ ਨਾਲ ਘਰ ਘਰ ਜਾ ਐਚ ਆਈ ਵੀ ਅਤੇ ਏਡਜ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ ਅਤੇ ਨੁਕੜ ਮੀਟਿੰਗ ਕਰਕੇ ਇਸ ਮੁਹਿੰਮ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ ਗਿਆ। 

ਪੀ ਐਮ ਸ੍ਰੀ ਸਰਕਾਰੀ ਸਕੂਲ ਲੰਗੜੋਆ ਦੇ ਵਿਦਿਆਰਥੀਆਂ ਵੱਖ ਵੱਖ ਖੇਤਰ ਚ ਮਾਰੀਆਂ ਮੱਲਾ####ਸਟੇਟ ਲਈ ਖੇਡਣਗੇ ਟੇਬਲ ਟੈਨਿਸ ਦੇ ਲੜਕੇ :

ਨਵਾਂਸ਼ਹਿਰ 12 ਸਤੰਬਰ (ਹਰਿੰਦਰ ਸਿੰਘ) ਡਾਕਟਰ ਸੁਰਿੰਦਰ ਪਾਲ ਪ੍ਰਿੰਸੀਪਲ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀ ਯੋਗ ਅਗਵਾਈ ਹੇਠ ਸੰਸਥਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ(ਜਿਨ੍ਹਾਂ ਵਿਚ ਪੜ੍ਹਾਈ ਤੋਂ ਇਲਾਵਾ, ਖੇਡਾਂ, ਧਾਰਮਿਕ, ਸਭਿਆਚਾਰਕ ਤੇ ਨੈਤਿਕ ਕਦਰਾਂ ਕੀਮਤਾਂ ਆਦਿ) ਵਿੱਚ ਮੱਲਾਂ ਮਾਰ ਕੇ ਸਰਟੀਫਿਕੇਟ ਅਤੇ ਮੈਡਲ ਹਾਸਲ ਕੀਤੇ। ਸਵੇਰ ਦੀ ਸਭਾ ਵਿੱਚ ਸੰਸਥਾ ਦੇ ਮੁਖੀ ਡਾਕਟਰ ਅਗਨੀਹੋਤਰੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਤੇ ਵਧਾਈ ਦਿੰਦਿਆਂ ਦੱਸਿਆ ਕਿ ਹਾਲ ਹੀ ਵਿੱਚ ਹੋਏ ਜੋਨ ਪੱਧਰੀ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਲੜਕੇ ਅੰਡਰ-19 ਫੁੱਟਬਾਲ ਦੀ ਖੇਡ ਵਿੱਚੋਂ ਦੂਸਰੇ ਸਥਾਨ ਤੇ ਰਹੇ।ਟੇਬਲ ਟੈਨਿਸ ਦੀ ਖੇਡ ਲੜਕੇ ਅੰਡਰ -19 ਨੇ ਜ਼ਿਲ੍ਹਾ ਸਰ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਟੇਟ ਵਿੱਚ ਖੇਡਣ ਲਈ ਪ੍ਰਵੇਸ਼ ਕੀਤਾ। ਉਕਤ ਖਿਡਾਰੀਆਂ ਨੂੰ ਸੰਸਥਾ ਦੇ ਸੁਸ਼ੀਲ ਕੁਮਾਰ ਅਤੇ ਸੁਮੀਤ ਸੋਢੀ ਨੇ ਪ੍ਰੇਰਿਤ ਤੇ ਤਿਆਰ ਕਰਕੇ ਖੇਡਣ ਲਈ ਭੇਜਿਆ। ਕੱਲ੍ਹ ਡਾਈਟ ਨੌਰਾ ਵਿਖੇ ਜ਼ਿਲ੍ਹਾ ਪੱਧਰੀ ਕਰਵਾਏ ਗਏ ਕਿਸ਼ੋਰ ਸਿੱਖਿਆ ਅਵਸਥਾ ਪ੍ਰੋਗਰਾਮ ਅਧੀਨ ਰੈਡ ਰਿਬਨ ਕੁਇਜ ਮੁਕਾਬਲੇ ਵਿੱਚ ਸੰਸਥਾ ਦੀਆਂ ਨੌਵੀਂ ਜਮਾਤ ਦੀ ਬਿਸ਼ਾਖਾ ਤੇ ਗਿਆਰਵੀਂ ਦੀ ਰਾਜਵੀਰ ਕੌਰ ਵਿਦਿਆਰਥਣਾਂ ਨੇ ਦੂਸਰਾ ਸਥਾਨ ਕੀਤਾ। ਜੇਤੂ ਵਿਦਿਆਰਥਣਾਂ ਨੂੰ ਗਾਈਡ ਅਧਿਆਪਕ ਸੁਖਵਿੰਦਰ ਲਾਲ ਸਾਇੰਸ ਮਾਸਟਰ (ਬਤੌਰ ਜਜਮੈਂਟ ਡਿਊਟੀ ) ਦੀ ਅਗਵਾਈ ਹੇਠ ਨੌਰਾ ਵਿਖੇ ਟਰਾਫੀ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਦਸਵੀਂ ਜਮਾਤ ਦੀ ਵਿਦਿਆਰਥਣ ਸ਼ਰਨਦੀਪ ਕੌਰ ਨੇ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਵਿਚ ਜੂਨੀਅਰ ਵਰਗ ਅਧੀਨ ਖੇਡ ਕੇ ਸਿਲਵਰ ਮੈਡਲ ਨਾਲ ਦੂਸਰੇ ਦਰਜੇ (ਪਲੇਸਮੈਂਟ) ਦਾ ਸਰਟੀਫਿਕੇਟ ਹਾਸਲ ਕੀਤਾ। ਇਸੇ ਤਰ੍ਹਾਂ ਅਗਸਤ ਮਹੀਨੇ ਦੇ ਅਖੀਰ ਵਿੱਚ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ ਕਰਵਾਏ ਗਏ 102 ਸਾਲਾ ਬੱਬਰਾਂ ਦੇ ਸ਼ਹੀਦੀ ਸਮਾਗਮ ਵਿੱਚ ਮੈਡਮ ਬਰਿੰਦਰ ਕੌਰ ਅਤੇ ਰੇਖਾ ਜਨੇਜਾ ਦੀ ਪ੍ਰੇਰਨਾ ਸਦਕਾ ਸੰਸਥਾ ਦੀ ਨੌਵੀ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਦਸਤਾਰ ਸਜਾਉਣ ਦੇ ਮੁਕਾਬਲੇ ਵਿਚ ਭਾਗ ਲੈ ਕੇ ਭਾਗੀਦਾਰੀ ਸਰਟੀਫਿਕੇਟ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਹੋਣਹਾਰ ਬੱਚਿਆਂ ਨੂੰ ਮੈਡਲ ਵੰਡ ਕੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ ਇਸ਼ਾਵਾਂ ਦਿੱਤੀਆਂ। ਇਸ ਮੌਕੇ ਉਨਾਂ ਦੇ ਨਾਲ ਮੈਡਮ ਗੁਨੀਤ, ਰੇਖਾ ਜਨੇਜਾ, ਸਪਨਾ, ਪਰਮਿੰਦਰ ਕੌਰ, ਅਮਨਦੀਪ ਕੌਰ, ਕਲਪਨਾ ਬੀਕਾ, ਸੁਖਵਿੰਦਰ ਲਾਲ, ਮੀਨਾ ਰਾਣੀ, ਨੀਰਜ ਬਾਲੀ, ਬਰਿੰਦਰ ਕੌਰ,ਪਰਵਿੰਦਰ ਕੌਰ,ਗੁਰਪ੍ਰੀਤ ਕੌਰ, ਕਿਰਨਦੀਪ,ਮੀਨਾ ਕੁਮਾਰੀ, ਰਜਨੀ ਬਾਲਾ, ਜਸਵਿੰਦਰ ਕੌਰ ਕਮਲਜੀਤ ਕੌਰ, ਸੁਸ਼ੀਲ ਕੁਮਾਰ,ਮਨਮੋਹਨ ਸਿੰਘ ਹਰਿੰਦਰ ਸਿੰਘ ਸੁਮੀਤ ਸੋਡੀ ਨਵਨੀਤ ਸਿੰਘ ਪ੍ਰਦੀਪ ਸਿੰਘ, ਕੁਲਵਿੰਦਰ ਸਿੰਘ ਕੈਂਪਸ ਮੈਨੇਜਰ, ਬਲਜਿੰਦਰ ਸਿੰਘ ਤੇ ਲਖਵੀਰ ਸਿੰਘ ਸੁਰੱਖਿਆ ਗਾਰਡ, ਕੁਲਵਿੰਦਰ ਕੁਮਾਰ ਤੋਂ ਇਲਾਵਾ ਮਿਡ ਡੇ ਮੀਲ ਵਰਕਰ ਹਾਜ਼ਰ ਸਨ।

Thursday, September 11, 2025

ਆਈ ਟੀ ਆਈ (ਇਸਤਰੀ) ਵਿਖੇ ਮਾਸ ਮੀਡੀਆ ਵਿੰਗ ਵਲੋਂ ਹੜ੍ਹਾਂ ਤੋਂ ਬਾਅਦ ਬਰਸਾਤੀ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਸਿਹਤ ਪ੍ਰੋਗਰਾਮਾਂ ਸਬੰਧੀ ਜਾਗਰੂਕ ਕੀਤਾ***ਸਿਹਤ ਵਿਭਾਗ ਵੱਲੋਂ ਦਿੱਤੀ ਜਾਗਰੂਕਤਾ ਨਾਲ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ - ਨੀਲਮ ਰਾਣੀ

ਨਵਾਂਸ਼ਹਿਰ: 11 ਸਤੰਬਰ (ਹਰਿੰਦਰ ਸਿੰਘ)ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਸ ਮੀਡੀਆ ਵਿੰਗ ਦੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਆਈਂ.ਟੀ.ਆਈ (ਇ) ਨਵਾਂਸ਼ਹਿਰ ਵਿਖੇ ਸਿਹਤ ਸਿੱਖਿਆ ਦਿੰਦਿਆ ਦੱਸਿਆ ਕੇ ਜੇਕਰ ਬਰਸਾਤ ਵਿੱਚ ਸੱਪ ਕੱਟਣ ਤੇ ਪਹਿਲੇ ਘੰਟੇ ਵਿੱਚ ਹੀ ਵਿਅਕਤੀ ਨੂੰ ਸੱਪ ਕੱਟਣ ਤੋਂ ਬਚਾਅ ਦਾ ਟੀਕਾ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਲਗਵਾਇਆ ਜਾਵੇ ਤਾਂ ਵਿਅਕਤੀ ਦੀ ਜਾਨ ਬਚ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਬਰਸਾਤ ਦੇ ਮੌਸਮ ਵਿੱਚ ਪਾਣੀ ਉਬਾਲ ਕੇ ਪੀਣ ਸਬੰਧੀ ਸੁਝਾਅ ਦਿੱਤਾ ਤੇ ਕਿਹਾ ਕਿ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਨਾਲ ਬਹੁਤ ਸਾਰੀਆਂ ਪੇਟ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਐਚ.ਆਈ.ਵੀ/ਏਡਜ,108 ਐਮਰਜੈਂਸੀ ਸੇਵਾਵਾਂ ਅਤੇ 104 ਨੰਬਰ ਤੇ ਸਿਹਤ ਪ੍ਰਤੀ ਜਾਣਕਾਰੀ ਲੈਣ ਸਬੰਧੀ ਜਾਗਰੂਕ ਕੀਤਾ ਗਿਆ।ਇਸ ਤੋਂ ਇਲਾਵਾ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕਰਦਿਆਂ ਸਿਖਿਆਰਥੀਆਂ ਨੂੰ ਹਰੇਕ ਸ਼ੁਕਰਵਾਰ ਨੂੰ ਡਰਾਈ ਡੇ ਵਜੋਂ ਮਨਾਉਦਿਆਂ ਲਾਰਵੇ ਨੂੰ ਖ਼ਤਮ ਕਰਨ ਸਬੰਧੀ ਸਿਹਤ ਸਿੱਖਿਆ ਦਿੱਤੀ। ਤਰਸੇਮ ਲਾਲ  ਵੱਲੋਂ ਦੱਸਿਆ ਗਿਆ ਕਿ ਤੇਜ਼ ਬੁਖਾਰ,ਸਿਰ ਦਰਦ,ਜੋੜਾਂ 'ਚ ਦਰਦ,ਚਮੜੀ ਤੇ ਦਾਣੇ,ਅੱਖਾਂ ਦੇ ਪਿਛਲੇ ਹਿੱਸੇ 'ਚ ਦਰਦ, ਮਸੂੜਿਆਂ ਤੇ ਨੱਕ 'ਚੋਂ ਖੂਨ ਵਗਣਾ ਆਦਿ ਡੇਂਗੂ ਦੇ ਲੱਛਣ ਹਨ। ਡੇਂਗੂ ਦਾ ਮੱਛਰ ਸਾਫ਼ ਤੇ ਖੜ੍ਹੇ ਪਾਣੀ 'ਚ ਪੈਦਾ ਹੁੰਦਾ ਹੈ। ਇਸ ਤੋਂ ਬਚਣ ਲਈ ਜਿਨ੍ਹਾਂ ਸੰਭਵ ਹੋਵੇ ਪਾਣੀ ਨੂੰ ਆਪਣੇ ਆਲੇ ਦੁਆਲੇ ਇੱਕਠਾ ਹੀ ਨਾ ਹੋਣ ਦਿੱਤਾ ਜਾਵੇ। ਇਸ ਲਈ ਕੂਲਰਾਂ ਅਤੇ ਗਮਲਿਆਂ ਦੀਆਂ ਟਰੇਆਂ 'ਚ ਖੜ੍ਹੇ ਪਾਣੀ ਨੂੰ ਹਫਤੇ ਵਿਚ ਇਕ ਵਾਰ ਜਰੂਰ ਖਾਲੀ ਕੀਤਾ ਜਾਵੇ ਮੱਛਰ ਜ਼ਿਆਦਾਤਰ ਸਵੇਰ ਤੇ ਸ਼ਾਮ ਨੂੰ ਕੱਟਦਾ ਹੈ, ਇਸ ਲਈ ਸਵੇਰ ਅਤੇ ਸ਼ਾਮ ਵੇਲੇ ਖ਼ਾਸ ਤੌਰ 'ਤੇ ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ ਤਾਂ ਜੋ ਸਰੀਰ ਦਾ ਕੋਈ ਵੀ ਅੰਗ ਨੰਗਾ ਨਾ ਰਹੇ ਜਿਸ 'ਤੇ ਮੱਛਰ ਲੜ ਸਕੇ। ਇਸ ਮੌਕੇ ਪ੍ਰਿੰਸੀਪਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ:), ਨਵਾਂਸ਼ਹਿਰ ਨੀਲਮ ਰਾਣੀ ਨੇ ਸਿਖਿਆਰਥੀਆਂ ਨੂੰ ਕਿਹਾ ਕਿ ਬਰਸਾਤੀ ਮੌਸਮ ਵਿੱਚ ਪਾਣੀ ਉਬਾਲ ਕੇ ਪੀਤਾ ਜਾਵੇ ਤਾਂ ਕਿ ਆਪਾਂ ਬਹੁਤ ਸਾਰੀਆਂ ਪੇਟ ਦੀਆਂ ਬਿਮਾਰੀਆਂ ਤੋਂ ਬਚ ਸਕੀਏ। ਜਿਥੇ ਪ੍ਰਿੰਸੀਪਲ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ ਉੱਥੇ ਸੰਸਥਾ ਦੇ ਇੰਸਟਰਕਟਰ ਮੈਡਮ ਪ੍ਰਿਆ ,ਰਣਜੀਤ ਕੌਰ,ਅਮਨਦੀਪ ਕੌਰ,ਅੰਜਨਾ ਕੁਮਾਰੀ, ਸਰਬਜੀਤ ,ਪੂਜਾ ਸ਼ਰਮਾ,ਦਿਲ ਜੋਹਨ ਸਿੰਘ, ਅਮਰ ਬਹਾਦਰ ਸਮੂਹ ਸਿਖਿਆਰਥਣਾਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸਮਾਜ ਵਿੱਚ ਸੁਨੇਹਾ ਦੇਣ ਅਤੇ ਡੇਂਗੂ ਦੇ ਲਾਰਵੇ ਨੂੰ ਖ਼ਤਮ ਕਰਨ ਦਾ ਭਰੋਸਾ ਦਿੱਤਾ ਗਿਆ।

ਸਰਕਾਰ ਤੋਂ ਖਫਾ ਹੋਏ ਲੋਕਾਂ ਦੀਆਂ ਆਸਾਂ ਨੂੰ ਜਲਦ ਪਵੇਗਾ ਬੂਰ**ਰੇਲਵੇ ਰੋਡ ਨਵਾਂਸ਼ਹਿਰ ਜਲਦੀ ਬਣਨ ਜਾ ਰਿਹਾ ਹੈ --ਲਲਿਤ ਮੋਹਨ ਪਾਠਕ ਬੱਲੂ**

ਨਵਾਂਸ਼ਹਿਰ,11 ਸਤੰਬਰ (ਮਨਜਿੰਦਰ ਸਿੰਘ,ਹਰਿੰਦਰ ਸਿੰਘ) ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਵਿਕਾਸ ਦੇ ਕੰਮ ਨੇ ਰਫ਼ਤਾਰ ਫੜ ਲਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲਲਿਤ ਮੋਹਣ ਪਾਠਕ ਬੱਲੂ ਹਲਕਾ ਇੰਚਾਰਜ ਨਵਾਂਸ਼ਹਿਰ ਨੇ ਕਰਦਿਆਂ ਹੋਇਆਂ ਕਿਹਾ ਕਿ ਰੇਲਵੇ ਰੋਡ ਨਵਾਂਸ਼ਹਿਰ ਦੀ ਸੜਕ ਜੋ ਕਾਫੀ ਸਮੇਂ ਤੋਂ ਟੁੱਟ ਕੇ ਖਤਮ ਹੋ ਚੁੱਕੀ ਹੈ, ਸੜਕ ਤੇ ਐਨੇ ਸਮੇਂ ਤੋਂ ਸੜਕ ਨਾ ਬਣਾਉਣ ਦੇ ਕਾਰਨ ਦਾ ਜਵਾਬ ਕੋਰਟ ਵੱਲੋਂ ਮੰਗਿਆ ਗਿਆ ਸੀ। ਹਲਕਾ ਇੰਚਾਰਜ ਨੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਨਵਾਸ਼ਹਿਰ ਰੇਲਵੇ ਰੋਡ  ਸਾਲ 2021 ਵਿੱਚ ਬਣਿਆ ਸੀ।  2021 ਵਿੱਚ ਹੀ ਇਹ ਰੋਡ ਟੁੱਟਣਾ ਸ਼ੂਰੂ ਹੋ ਗਿਆ ਸੀ। ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ 2022 ਵਿੱਚ ਸਰਕਾਰ ਦੀ ਬਣੀ, ਉਸ ਤੋਂ ਬਾਅਦ ਸੜਕ  ਬਣਾਉਣ ਲਈ ਟੈਂਡਰ ਭਰਨ ਲਈ ਪੱਤਰ ਜਾਰੀ ਕੀਤਾ ਤਾਂ ਕਾਂਗਰਸ ਪਾਰਟੀ ਦੇ ਲੀਡਰਾਂ ਵਲੋਂ ਮਾਨਯੋਗ ਹਾਈਕੋਰਟ ਵਿੱਚੋਂ ਸਟੇਅ ਲੈ ਲਿਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸੜਕ ਦਾ ਕੰਮ ਲਟਕਿਆ ਹੋਇਆ ਹੈ। ਲਲਿਤ ਮੋਹਣ ਪਾਠਕ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਉਪਰਾਲੇ ਸਦਕਾ ਰੇਲਵੇ ਰੋਡ ਸੜਕ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਲਈ ਠੇਕੇਦਾਰਾਂ ਵਲੋਂ ਟੈਂਡਰ ਭਰੇ ਜਾ ਚੁੱਕੇ ਹਨ। ਜਿਸ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ । ਇਸ ਮੌਕੇ ਨਵਾਸ਼ਹਿਰ ਮੰਡੀ ਬੋਰਡ ਦੇ ਚੇਅਰਮੈਨ ਗਗਨ ਅਗਨੀਹੋਤਰੀ ਨੇ ਦੱਸਿਆ ਕਿ ਸ਼ਹਿਰ ਦੇ ਜਿੰਨੇ ਵੀ ਸੀਵਰੇਜ ਬੰਦ ਹਨ ਉਨ੍ਹਾਂ ਨੂੰ ਜਲਦੀ ਸਾਫ ਕਰਵਾ ਕੇ ਖਾਸ ਕਰਕੇ ਸਲੋਹ ਰੋਡ ਅਤੇ ਹੋਰ ਜਿੰਨੇ ਵੀ ਰੋਡ ਟੁੱਟੇ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇਗਾ । ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਦੀ ਕੋਈ ਵੀ ਸੜਕ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ। ਹਾਜ਼ਰੀਨ ਚ ਵਨੀਤ ਜਾਡਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ,ਮਲਕੀਤ ਸਿੰਘ ਜੱਬੋਵਾਲ,ਅਸ਼ੋਕ ਕੁਮਾਰ, ਸਾਬਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾਕਟਰ ਕਮਲ,ਐਮ ਸੀ ਸੀਸ ਕੌਰ ਬੀਕਾ ,ਸਾਬਕਾ ਡੀਐਸਪੀ ਮੁਹਿੰਦਰ ਸਿੰਘ ਹਰਮੇਸ਼ ਬੀਕਾ,ਕਰਨ ਲੱਧੜ,ਕਰਨ ਦੱਤਾ, ਸੱਤਪਾਲ ਮਹਾਲੋਂ ਆਦਿ ਸ਼ਾਮਲ ਸਨ।

Wednesday, September 10, 2025

ਭ੍ਰਿਸ਼ਟ ਤੇ ਆਚਰਨ ਸਤਾ ਤੇ ਨਕੇਲ ਕਸਣ ਲਈ ਲਿਆਂਦੀ ਜਾਏਗੀ ਨਵਕ੍ਰਾਂਤੀ - ਕਲਿਆਣ

ਬੰਗਾ 10 ਸਤੰਬਰ ( ਮਨਜਿੰਦਰ ਸਿੰਘ) ਅੱਜ ਸਾਰੇ ਦੇਸ਼ ਦੀ ਜਨਤਾ ਸਤਾ ਉਤੇ ਕਾਬਜ਼ ਰਾਜਨੀਤਕ ਪਾਰਟੀਆਂ ਦੇ ਭ੍ਰਿਸ਼ਟ ਅਤੇ ਗ਼ਲਤ ਆਚਰਨ ਦੇ ਕਾਰਨ ਬਹੁੱਤ ਦੁੱਖੀ ਹੈ! ਇਸ ਵੱਜ੍ਹਾ ਕਰਕੇ ਉਹ ਮੁਲਕ ਦੀ ਰਾਜਨੀਤੀ ਵੱਲ ਉਦਾਸੀਨ ਰਵਈਆ ਅਪਣਾ ਰਹੀ ਹੈ ਜਿਸਦੇ ਸਿੱਟੇ ਵਜੋਂ ਸਾਡੀ ਲੋਕਤੰਤਰ ਪ੍ਰਣਾਲੀ ਤੇ ਕਾਨੂੰਨ ਵਿਵਸਥਾ ਦਾ ਤਕਰੀਬਨ ਤਕਰੀਬਨ ਦੀਵਾਲਾ ਨਿਕਲ ਚੁੱਕਾ ਹੈ! ਅੱਜ ਮੁਲਕ ਦੀ ਨੌਜਵਾਨ ਪੀੜੀ ਆਪਣੇ ਭਵਿੱਖ ਨੂੰ ਡਾਵਾਂ ਡੋਲ ਵੇਖਦਿਆਂ ਹੋਇਆਂ ਮੁਲਕ ਨੂੰ ਛੱਡ ਕੇ ਦੂਜੇ ਮੁਲਕਾਂ ਵਿੱਚ ਆਪਣੇ ਭਵਿੱਖ ਨੂੰ ਤਲਾਸ਼ ਰਹੀਆਂ ਹਨ ਜਿਸਦੇ ਬਹੁਤ ਮਾੜੇ ਸਿੱਟੇ ਆਉਣ ਵਾਲੇ ਟਾਈਮ ਚ ਸਾਨੂੰ ਭੁਗਤਣੇ ਪੈਣਗੇ! ਦੇਸ਼ ਦੀ ਜਨਤਾ ਅਤੇ ਨੌਜਵਾਨ ਪੀੜੀ ਵਿੱਚ ਫੈਲੇ ਹੋਈ ਇਸ ਅਵਿਸ਼ਵਾਸ ਦੀ ਭਾਵਨਾ ਨੂੰ ਦੂਰ ਕਰਨ ਲਈ ਨਵੀਂ ਬਣੀ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਦਕਰ  ਬਹੁਤ ਜਲਦ ਆਪਣੀ ਵਿਚਾਰਧਾਰਾ ਦੇ ਨਾਲ ਪਰਿਵਰਤਨ ਦੀ ਲਹਿਰ ਜਿਹਨੂੰ ਨਵ ਕ੍ਰਾਂਤੀ ਦਾ ਨਾਮ ਦਿੱਤਾ ਜਾ ਰਿਹਾ ਹੈ ਦੇਸ਼ ਦੀ ਜਨਤਾ ਦੇ ਦਰਬਾਰ ਵਿੱਚ ਪੇਸ਼ ਕਰੇਗੀ! ਇਹ ਗੱਲ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਸ਼ਿੰਗਾਰਾ ਸਿੰਘ ਕਲਿਆਣ ਨੇ ਬੰਗਾ ਵਿੱਚ ਹੋਈ ਪਾਰਟੀ ਦੀ ਇੱਕ ਵਿਸ਼ੇਸ਼ ਬੈਠਕ ਦੇ ਦੌਰਾਨ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਹੀ ਗਈ!ਇਸ ਮੌਕੇ ਤੇ ਮੌਜੂਦ ਪਾਰਟੀ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਪੰਜਾਬ ਪ੍ਰਧਾਨ ਵਿਕਾਸ ਹੰਸ ਤੇ ਰਾਸ਼ਟਰੀ ਸਕੱਤਰ  ਦੀਪਕ ਘਈ ਨੇ ਕਿਹਾ ਕਿ ਪਾਰਟੀ ਬੂਥ ਸਰ ਤੋਂ ਆਪਣੀ ਵਿਚਾਰਧਾਰਾ ਨਾਲ ਲੋਕਾਂ ਨੂੰ ਜੋੜਦੇ ਹੋਏ ਹੋਲੇ ਹੋਲੇ ਪ੍ਰਦੇਸ਼ ਤੇ ਦੇਸ਼ ਦੀ ਰਾਜਨੀਤੀ ਵਿੱਚ ਆਪਣਾ ਸਥਾਨ ਬਣਾਵੇਗੀ! ਉਹਨਾਂ ਕਿਹਾ ਕਿ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਦੱਬੇ ਕੁਚਲੇ ਐਸ ਸੀ / ਐਸ ਟੀ ਭਾਈਚਾਰੇ ਤੋਂ ਇਲਾਵਾ ਮੁਸਲਿਮ, ਇਸਾਈ ਅਤੇ ਹੋਰ ਘੱਟ  ਗਿਣਤੀ ਸਮਾਜ ਦੇ ਲੋਕ ਇੱਕ ਝੰਡੇ ਦੇ ਹੇਠ ਇਕੱਠੇ ਹੋ ਕੇ ਬਾਬਾ ਸਾਹਿਬ ਭੀਮ ਰਾਵ ਅੰਬੇਡਕਰ ਦੁਆਰਾ ਲਿਖਿਆ ਗਿਆ ਭਾਰਤੀ ਸੰਵਿਧਾਨ ਦੀ ਰੱਖਿਆ ਕਰੇਗਾ ਤੇ ਇਹਨੂੰ ਪੂਰੀ ਤਰਾਂ  ਲਾਗੂ ਕਰਵਾਉਣ ਲਈ ਕ੍ਰਾਂਤੀ ਦੀ ਇਸ ਲਹਿਰ ਦਾ ਸਮਰਥਨ ਕਰੇ ਤਾਂ ਕਿ ਲੋਕ ਹਿੱਤ ਵਿੱਚ ਇਹ ਬਦਲਾਵ ਜਲਦ ਤੋਂ ਜਲਦ ਲਿਆਇਆ ਜਾ ਸਕੇ! ਇਸ ਮੀਟਿੰਗ ਵਿੱਚ ਰਿਟਾਇਰਡ ਕੈਪਟਨ ਹਰਭਜਨ ਸਿੰਘ, ਕੇਸਰ ਗਿੱਲ, ਕਵਿਤਾ ਹੰਸ, ਮੋਹਿਤ ਪੁਰੀ, ਮੀਨਾ ਕੁਮਾਰੀ, ਪੰਕਜ ਸਿੱਧੂ, ਦੀਪਕ ਚੌਟਾਲਾ, ਜਤਿੰਦਰ ਕੁਮਾਰ ਸਾਬੀ ਅਤੇ ਪਾਰਟੀ ਦੇ ਕਈ ਹੋਰ ਮੈਂਬਰ ਅਤੇ ਅਹੁਦੇਦਾਰ ਮੌਜੂਦ ਸਨ 

ਰਾਸ਼ਟਰੀ ਕ੍ਰਾਂਤੀ ਪਾਰਟੀਆਂ ਅੰਬੇਡਕਰ ਵੱਲੋ ਬੰਗਾ ਹਲਕੇ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ :

ਬੰਗਾ,10 ਸਤੰਬਰ (ਮਨਜਿੰਦਰ ਸਿੰਘ)ਅੱਜ ਰਾਸ਼ਟਰੀ ਕ੍ਰਾਂਤੀ ਪਾਰਟੀਆਂ ਅੰਬੇਡਕਰ ਦੇ ਜ਼ਿਲ੍ਾ ਪ੍ਰਧਾਨ ਕੇਸਰ ਗਿੱਲ ਜੀ ਅਤੇ ਮਹਿਲਾ ਵਿੰਗ ਜ਼ਿਲ੍ਾ ਪ੍ਰਧਾਨ ਮੀਨਾ ਕੁਮਾਰੀ ਜੀ ਦੀ ਅਗਵਾਈ ਹੇਠ ਬੰਗਾ ਹਲਕੇ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ| ਜਿਸ ਵਿੱਚ ਬੰਗਾ ਵਿਧਾਨ ਸਭਾ ਦੇ ਐਡਵਾਈਜ਼ਰ ਬੋਰਡ ਦਾ  ਚੇਅਰਮੈਨ ਓਮ ਪ੍ਰਕਾਸ਼ ਬਹਿਰਾਮ , ਵਾਈਸ ਚੇਅਰਮੈਨ ਜਗਤਾਰ ਸਿੰਘ ਹਪੋਵਾਲ, ਬੰਗਾ ਵਿਧਾਨ ਸਭਾ ਮਹਿਲਾ ਵਿੰਗ ਦੇ ਤਿੰਨ ਵਾਈਸ ਪ੍ਰਧਾਨ ਲਗਾਏ ਗਏ| ਜਿਨਾਂ ਵਿੱਚੋਂ ਕਵਿਤਾ ਰਾਣੀ ਦੁਸਾਂਝਾ ਖੁਰਦ, ਰੇਖਾ ਰਾਣੀ ਹਪੋਵਾਲ, ਅਨੀਤਾ ਰਾਣੀ ਝੰਡੇਰ ਕਲਾ, ਬੰਗਾ ਸ਼ਹਿਰੀ ਮਹਿਲਾ ਵਿੰਗ ਪ੍ਰਧਾਨ ਸੁਨੀਤਾ ਰਾਣੀ ਜੀ ਨੇ ਬੰਗਾ ਸ਼ਹਿਰੀ| ਮਹਿਲਾ ਵਿੰਗ ਦੀ ਵਾਈਸ ਪ੍ਰਧਾਨ ਭੋਲੀ ਰਾਣੀ &    ਜਨਰਲ ਸਕੱਤਰ ਆਸ਼ਾ ਰਾਣੀ ਵਾਰਡ ਨੰਬਰ 4 ਨੂੰ ਲਗਾਇਆ, | ਇਸ ਮੌਕੇ ਗੜਸ਼ੰਕਰ ਮਹਿਲਾ ਵਿੰਗ ਪ੍ਰਧਾਨ ਕਿਰਨ ਕੁਮਾਰੀ ਜੀ, ਬੰਗਾ ਵਿਧਾਨ ਸਭਾ ਪ੍ਰਧਾਨ ਰਿਸ਼ੀ ਸਹੋਤਾ ਜੀ, ਜਨਰਲ ਸਕੱਤਰ ਦੀਪਕ ਚੌਟਾਲਾ ਜੀ, ਯੂਥ ਪ੍ਰਧਾਨ ਗੋਰਾ ਹੰਸ ਜੀ, ਨਿਰਮਲਾ ਰਾਣੀ ਜੀ, ਮਨਜੀਤ ਕੌਰ ਭੂਤਾ ਵੀ ਖਾਸ ਤੌਰ ਤੇ ਹਾਜ਼ਰ ਸਨ।

ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਗਿਆ

ਨਵਾਂਸ਼ਹਿਰ 10 ਸਤੰਬਰ (ਹਰਿੰਦਰ ਸਿੰਘ) ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਲੁਧਿਆਣਾ ਅਤੇ ਭਾਰਤੀ ਖੇਤੀ ਖੋਜ ਸੰਸਥਾ ਅਟਾਰੀ ਜ਼ੋਨ -1, ਲੁਧਿਆਣਾ ਦੇ ਸਹਿਯੋਗ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ,ਲੰਗੜੋਆ (ਸ਼ਹੀਦ ਭਗਤ ਸਿੰਘ ਨਗਰ) ਨੇ ਅੱਜ ਮਿਤੀ 10 ਸਤੰਬਰ ਨੂੰ ਪ੍ਰਾਇਮਰੀ ਹੈਲਥ ਸੈਂਟਰ, ਲੰਗੜੋਆ ਵਿਖੇ ਰਾਸ਼ਟਰੀ ਪੋਸ਼ਣ ਹਫ਼ਤਾ/ਮਹੀਨਾ ਮਨਾਇਆ, ਜਿਸ ਵਿੱਚ 13 ਭਾਗੀਦਾਰਾਂ ਨੇ ਭਾਗ ਲਿਆ।ਇਸ ਪ੍ਰੋਗਰਾਮ ਦਾ ਆਯੋਜਨ ਡਾ.ਪ੍ਰਦੀਪ ਕੁਮਾਰ,ਉੱਪ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਦੀ ਰਹਿਨੁਮਾਈ ਹੇਠ ਕੀਤਾ ਗਿਆ ਜਿਸਦਾ ਉਦੇਸ਼ ਪੋਸ਼ਣ ਦੀ ਮਹੱਤਤਾ ਅਤੇ ਮਨੁੱਖੀ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਡਾ ਰਜਿੰਦਰ ਕੌਰ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਰਾਸ਼ਟਰੀ ਪੋਸ਼ਣ ਮਹੀਨੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ "ਚੰਗੀ ਜ਼ਿੰਦਗੀ ਲਈ ਸਹੀ ਖਾਓ" ਅਤੇ ਬੱਚਿਆਂ ਅਤੇ ਔਰਤਾਂ ਨੂੰ ਮੈਕਰੋ ਅਤੇ ਮਾਈਕ੍ਰੋ ਪੋਸ਼ਕ ਤੱਤਾਂ ਦੀ ਲੋੜ ਬਾਰੇ ਚਰਚਾ ਕੀਤੀ ਗਈ।ਇਸ ਮੌਕੇ ਰੇਣੂ ਬਾਲਾ ਡੈਮੋਸਟਰੇਟਰ (ਗ੍ਰਹਿ ਵਿਗਿਆਨ) ਨੇ ਬਿਮਾਰੀਆਂ ਤੋਂ ਬਚਾਅ ਅਤੇ ਵਿਅਕਤੀਆਂ ਅਤੇ ਕਮਿਊਨਿਟੀ ਦੀ ਸਿਹਤ ਦੀ ਰੱਖਿਆ ਲਈ ਟੀਕਾਕਰਨ ਦੀ ਮਹੱਤਤਾ ਬਾਰੇ ਦੱਸਿਆ। ਪ੍ਰੋਗਰਾਮ ਦੇ ਅੰਤ ਵਿੱਚ ਡਾ ਰਜਿੰਦਰ ਕੌਰ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਰਾਜਵਿੰਦਰ ਕੌਰ ਏ.ਐਨ.ਐੱਮ,ਜਸਵੀਰ ਕੌਰ ਆਸ਼ਾ ਵਰਕਰ ਅਤੇ ਹੋਰ ਸਟਾਫ਼ ਮੈਂਬਰਾਂ ਦਾ ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।

Tuesday, September 9, 2025

ਬੰਗਾ ਵਿਖੇ "ਜੀਵਨ ਦਾਨ ਸੰਸਥਾ" ਦੀ ਹੋਈ ਅਹਿਮ ਮੀਟਿੰਗ**21ਸੌ ਰੁਪਏ ਵਿੱਚ ਮਿਲੇਗੀ 1ਲੱਖ ਤੱਕ ਸਹਾਇਤਾ ਰਾਸ਼ੀ -- ਕੁਲਵਿੰਦਰ ਪਨਿਆਲੀ

ਬੰਗਾ  (ਨਵਕਾਂਤ ਭਰੋਮਜਾਰਾ):- ਜੀਵਨ ਦਾਨ ਸੰਸਥਾ (ਯੂ.ਐਮ.ਸੀ. ਏ.) ਫਾਊਂਡੇਸ਼ਨ ਦੀ ਇੱਕ ਅਹਿਮ ਮੀਟਿੰਗ ਅੱਜ ਬੰਗਾ ਦੀ ਐਮ ਸੀ ਕਲੋਨੀ ਵਿਖੇ ਡਾ ਨਵਕਾਂਤ ਭਰੋਮਜਾਰਾ ਅਤੇ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਪਬਲਿਕ ਨੂੰ ਇਨ੍ਹਾਂ ਲੋਕ ਭਲਾਈ ਸਕੀਮਾਂ ਬਾਰੇ ਜ਼ਿਲ੍ਹਾ ਕੋਆਰਡੀਨੇਟਰ ਕੁਲਵਿੰਦਰ ਸਿੰਘ ਪਨਿਆਲੀ ਕਲਾਂ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ  ਨੇ ਸੰਸਥਾ ਵਲੋਂ ਚਲਾਏ ਗਏ ਸਮਾਜ ਸੇਵੀ ਕਾਰਜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨਾਂ ਦੱਸਿਆ ਕਿ ਜੀਵਨ ਦਾਨ ਸੰਸਥਾ ਦੇ ਅੰਦਰ ਇਕ ਵਾਰ 2100 ਰੁਪਏ ਦੀ ਮੈਂਬਰਸ਼ਿਪ ਲੈ ਕੇ 90 ਦਿਨ ਤੋਂ ਬਾਅਦ "ਕੰਨਿਆ ਦਾਨ ਯੋਜਨਾ" ਦੌਰਾਨ ਬੇਟੀ ਨੂੰ 2100 ਤੇ ਲੈ ਕੇ 1 ਲੱਖ ਰੁਪਏ ਤੱਕ  ਸ਼ਗਨ ਰਾਸ਼ੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦੇ ਅੰਦਰ ਬੇਟੀ ਨੂੰ ਦੋ ਵਾਰ ਫਾਇਦਾ ਮਿਲਦਾ ਹੈ, ਉਹ ਵੀ 90 ਦਿਨ ਤੋਂ ਬਾਅਦ ਹੀ। ਜਿਵੇਂ ਕਿ ਕਿਸੇ ਵੀ ਪਰਿਵਾਰ ਦੇ ਮੈਂਬਰ 'ਤੇ ਕੋਈ ਐਮਰਜੈਂਸੀ ਪੈ ਜਾਂਦੀ ਹੈ ਤਾਂ ਉਸ ਮੈਂਬਰ ਨੂੰ 10 ਤੋਂ 15 ਹਜ਼ਾਰ ਰੁਪਏ ਡੋਨੇਸ਼ਨ ਰਾਸ਼ੀ ਵਜੋਂ ਮਿਲਦੇ ਹਨ ਜੋ ਕਿ ਵਾਪਸ ਨਹੀਂ ਕਰਨੇ ਹੁੰਦੇ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਕੁਲਵਿੰਦਰ ਸਿੰਘ ਪਨਿਆਲੀ ਕਲਾਂ ਨੇ ਮੈਂਬਰਸ਼ਿਪ ਹਾਸਲ ਕਰ ਚੁੱਕੀ ਲੜਕੀਆਂ ਦੀ ਕੇਵਾਈਸੀ ਕੀਤੀ ਅਤੇ ਲੜਕੀਆਂ ਨੂੰ ਵੱਧ ਤੋਂ ਵੱਧ ਇਸ ਸਕੀਮ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ ਤਾਂ ਕਿ ਵੱਧ ਤੋਂ ਵੱਧ ਲੜਕੀਆਂ ਇਸ ਸੰਸਥਾ ਨਾਲ ਜੁੜ ਕੇ ਲਾਭ ਪ੍ਰਾਪਤ ਕਰ ਸਕਣ। ਡਾ ਨਵਕਾਂਤ ਭਰੋਮਜਾਰਾ ਨੇ ਇਸ ਮੌਕੇ ਕਿਹਾ ਕਿ "ਕੰਨਿਆ ਦਾਨ ਯੋਜਨਾ" ਨਾਲ ਆਮ ਲੋਕਾਂ ਨੂੰ ਜੋੜਨ ਲਈ ਸਾਨੂੰ ਪਿੰਡ ਪਿੰਡ ਸੈਮੀਨਾਰ ਕਰਨੇ ਚਾਹੀਦੇ ਹਨ ਅਤੇ ਯੂਐਮਸੀਏ ਫਾਊਂਡੇਸ਼ਨ(ਜੀਵਨ ਦਾਨ ਸੰਸਥਾ) ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਨਰੇਸ਼ ਕੁਮਾਰ ਨੇ ਜ਼ਿਲ੍ਹਾ ਕੋਆਰਡੀਨੇਟਰ ਕੁਲਵਿੰਦਰ ਸਿੰਘ ਪਨਿਆਲੀ ਅਤੇ ਹੋਰ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅੰਤ 'ਚ ਮੈਡਮ ਹਰਜੀਤ ਕੌਰ ਨੇ ਜੀਵਨ ਸੰਸਥਾ ਦੇ ਆਏ ਹੋਏ ਸਾਰੇ ਕੋਆਰਡੀਨੇਟਰ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਾਂ ਤੋਂ ਇਲਾਵਾ ਮੈਡਮ ਸੁਮਨ, ਦੀਆ, ਹਰਜੀਤ ਕੌਰ, ਕਿਰਨਾਂ, ਜਸਵੀਰ ਪਠਲਾਵਾ ਆਦਿ ਵੀ ਹਾਜਰ ਸਨ।

Saturday, September 6, 2025

25 ਲੜੀਵਾਰ ਗੁਰਮਤਿ ਸਮਾਗਮਾਂ ਦੇ ਦੂਸਰੇ ਦਿਨ ਦੇ ਵਿਸ਼ੇਸ਼ ਗੁਰਮਿਤ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਣਗੇ ਕੱਲ੍ਹ*** ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਹੋਣਗੇ ਸਮਾਗਮ

ਨਵਾਂਸ਼ਹਿਰ 6 ਸਤੰਬਰ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ (ਰਜਿ:) ਨਵਾਂਸਹਿਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਦੇ ਸਬੰਧ ਵਿੱਚ 25 ਲੜੀਵਾਰ ਗੁਰਮਤਿ ਸਮਾਗਮ ਸ਼ਹੀਦ ਭਗਤ ਨਗਰ ਦੇ ਵੱਖ ਵੱਖ ਪਿੰਡਾਂ, ਸ਼ਹਿਰਾਂ, ਤਹਿਸੀਲ ਹੈੱਡ ਕੁਆਰਟਰਾਂ ਤੋਂ ਇਲਾਵਾ ਹੁਸ਼ਿਆਰਪੁਰ ਅਤੇ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਕਰਵਾਏ ਜਾ ਰਹੇ ਹਨ। ਇਸੇ ਹੀ ਸੰਦਰਭ ਵਿੱਚ ਲੜੀ ਦਾ ਦੂਸਰਾ ਗੁਰਮਤਿ ਸਮਾਗਮ ਮਿਤੀ 7 ਸਤੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਬੰਗਾ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਮੰਜੀ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਨਰੰਗ ਸਿੰਘ ਨੇ ਦੱਸਿਆ ਕਿ ਗੁਰਮਤਿ ਸਮਾਗਮ ਵਿੱਚ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਦੀ ਸੰਪੂਰਨਤਾ ਤੋਂ ਬਾਅਦ ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲਿਆਂ ਦਾ ਰਾਗੀ ਜੱਥਾ ਕੀਰਤਨ ਦੀ ਹਾਜ਼ਰੀ ਭਰੇਗਾ ਉਪਰੰਤ ਪ੍ਰਸਿੱਧ ਕਥਾਵਾਚਕ ਗਿਆਨੀ ਮਨਦੀਪ ਸਿੰਘ ਮੁਰੀਦ ਸੰਗਰੂਰ ਵਾਲੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਨਾਲ ਜੋੜਨਗੇ। ਇਸ ਮੌਕੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ 25 ਗੁਰਮਤਿ ਸਮਾਗਮਾਂ ਦੀ ਲੜੀ ਦੀ ਸੰਪੂਰਨਤਾ ਉਪਰੰਤ 25  26 ਅਤੇ 27 ਅਕਤੂਬਰ ਨੂੰ ਮਹਾਨ ਕੀਰਤਨ ਦਰਬਾਰ ਜੇ ਐਸ ਐਫ ਐਚ ਖਾਲਸਾ ਸਕੂਲ ਦੀ ਗਰਾਊਂਡ ਵਿੱਚ ਕਰਵਾਏ ਜਾਣਗੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਗੁਰਦੁਆਰਾ ਮੰਜੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਰੰਗ ਸਿੰਘ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਆਪਸੀ ਸਹਿਯੋਗ ਨਾਲ ਮਿਲ ਕੇ ਗੁਰਦੁਆਰਾ ਮੰਜੀ ਸਾਹਿਬ ਵਿਖੇ 28, 29 ਅਤੇ 30 ਨਵੰਬਰ ਨੂੰ ਜਿਲ੍ਹਾ ਪੱਧਰ ਤੇ ਕਰਵਾਏ ਜਾਣਗੇ। ਉਨ੍ਹਾਂ ਸਮੁੱਚੇ ਇਲਾਕੇ ਦੀਆਂ ਸੰਗਤਾਂ ਨੂੰ ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਨ ਅਤੇ ਹਾਜ਼ਰੀ ਡਰਨ ਲਈ ਬੇਨਤੀ ਕੀਤੀ।ਇਸ ਮੌਕੇ ਉਨ੍ਹਾਂ ਨਾਲ ਇੰਦਰਜੀਤ ਸਿੰਘ ਬਾਹੜ੍ਹਾ,  ਕੁਲਜੀਤ ਸਿੰਘ ਖਾਲਸਾ, ਤਰਲੋਚਨ ਸਿੰਘ ਖਟਕੜ੍ਹ ਕਲਾਂ ਬਖਸ਼ੀਸ਼ ਸਿੰਘ ਸੈਣੀ, ਇੰਦਰਜੀਤ ਸ਼ਰਮਾ, ਸੋਹਣ ਸਿੰਘ ਉਸਤਾਦ, ਦਲਜੀਤ ਸਿੰਘ ਬਡਵਾਲ, ਰਾਮਪਾਲ ਰਾਏ, ਗਿਆਨ ਸਿੰਘ, ਗੁਰਪਾਲ ਸਿੰਘ ਅਤੇ ਮਾਤਾ ਗੁਜਰ ਕੌਰ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੀ ਹਾਜ਼ਰ ਸਨ।

ਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਜਾਗਰੂਕ ਕੈਂਪ ਲਗਾਇਆ

ਪਿੰਡ ਖਟਕੜ ਖੁਰਦ ਵਿਖੇ ਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਸ਼੍ਰੀਮਤੀ ਰਾਬੀਆ ਕੌਂਸਲਰ ਨਾਲ ਹੋਰ।

ਬੰਗਾ,6 ਸਤੰਬਰ (ਮਨਜਿੰਦਰ ਸਿੰਘ)-: 
ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਅਤੇ ਸਿਵਲ ਸਰਜਨ  ਸਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾ. ਚਰਨਜੀਤ ਸਿੰਘ ਐਸ.ਐਮ.ਓ, ਪੀ.ਐੱਚ.ਸੀ ਸੁੱਜੋ ਅਤੇ ਡਾ. ਜਸਵਿੰਦਰ ਸਿੰਘ ਐਸ.ਐਮ.ਓ ਬੰਗਾ ਦੀ ਅਗਵਾਈ ਹੇਠ ਪਿੰਡ ਖਟਕੜ ਖੁਰਦ ਵਿਖੇ  ਲੋਕਾਂ ਨੂੰ ਏਡਜ ਸੰਬੰਧੀ ਇੰਟੈਸੀਫਾਈਡ ਮੁਹਿੰਮ ਤਹਿਤ ਜਾਗਰੂਕ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਰਾਬੀਆ ਕੌਂਸਲਰ ਸੀਐਚਸੀ ਬੰਗਾ ਨੇ ਪਿੰਡ ਦੇ ਸਰਪੰਚ ਸ਼੍ਰੀਮਤੀ ਅਮਰੀਕ ਕੌਰ ਅਤੇ ਨੀਲਮ ਆਸ਼ਾ ਵਰਕਰ ਦੇ ਸਹਿਯੋਗ ਨਾਲ ਘਰ ਘਰ ਜਾ ਐਚ ਆਈ ਵੀ ਅਤੇ ਏਡਜ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ ਅਤੇ ਨੁਕੜ ਮੀਟਿੰਗ ਕਰਕੇ ਇਸ ਮੁਹਿੰਮ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ ਗਿਆ।  

Friday, September 5, 2025

ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਨਵੀਂ ਬਣੀ ਸਫ਼ਾਈ ਮੁਲਾਜ਼ਿਮ ਯੂਨੀਅਨ ਦੇ ਮੁਖੀ ਅਤੇ ਹੋਰਨਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ ਸਨਮਾਨ ਕੀਤਾ**ਮਿਲ ਕੇ ਬੈਠ ਕੇ ਹਰ ਸਮੱਸਿਆ ਦਾ ਹੱਲ ਕੱਢਾਂਗੇ**ਚੌਕੀਦਾਰ, ਕਯੂਟਰ ਆਪਰੇਟਰ, ਸਫ਼ਾਈ ਕਰਮਚਾਰੀ ਨੂੰ ਰੈਗੂਲਰ ਕਰਨ ਦੀ ਮੰਗ***

ਬੰਗਾ, 05 ਸਤੰਬਰ(ਮਨਜਿੰਦਰ ਸਿੰਘ)

ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ  ਈਓ ਰਾਜੀਵ ਸਰੀਨ ਦੇ ਦਫਤਰ ਵਿੱਚ ਮੁਖੀ ਬੂਟਾ ਰਾਮ ਅਟਵਾਲ ਦੀ ਅਗਵਾਈ ਹੇਠ ਬਣੀ ਨਵੀਂ ਸਫ਼ਾਈ ਕਰਮਚਾਰੀ ਯੂਨੀਅਨ ਦੀ ਟੀਮ ਨਾਲ ਸ਼ਹਿਰ ਦੀ ਸਫ਼ਾਈ, ਮੁਲਾਜ਼ਮਾਂ ਦੀਆਂ ਮੰਗਾਂ, ਸ਼ਹਿਰ ਦੀ ਬਿਹਤਰੀ, ਨਗਰ ਪੰਚਾਇਤ ਵਿੱਚ ਲੋਕਾਂ ਲਈ ਬਿਹਤਰ ਸਹੂਲਤਾਂ ਬਾਰੇ ਚਰਚਾ ਕੀਤੀ। ਇਸ ਮੌਕੇ ਯੂਨੀਅਨ ਵੱਲੋਂ ਮੁਖੀ ਬੂਟਾ ਰਾਮ ਅਟਵਾਲ ਨੇ ਨਗਰ ਪੰਚਾਇਤ ਵਿੱਚ 20 ਸਫ਼ਾਈ ਕਰਮਚਾਰੀਆਂ ਨੂੰ ਐਡਹਾਕ ਆਧਾਰ 'ਤੇ ਰੱਖੇ ਜਾਣ ਦੀ ਤੁਰੰਤ ਤਾਇਨਾਤੀ ਦੀ ਮੰਗ ਕੀਤੀ। ਰੈਗੂਲਰ ਕੇਂਦਰੀ ਅਧਿਕਾਰੀ ਦੀ ਨਿਯੁਕਤੀ ਦੀ ਮੰਗ ਕੀਤੀ। ਚੌਕੀਦਾਰ, ਕੰਪਿਊਟਰ ਪਟਰੌਲ ਵਰਗੀਆਂ ਆਊਟਸੋਰਸ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਦੀ ਮੰਗ ਕੀਤੀ ਗਈ। ਵਿਧਾਇਕ ਡਾ: ਸੁਖਵਿੰਦਰ ਕੁਮਾਰ ਸੁੱਖੀ ਨੇ ਸਫ਼ਾਈ ਕਰਮਚਾਰੀ ਯੂਨੀਅਨ ਨਾਲ ਵਾਅਦਾ ਕੀਤਾ ਕਿ ਉਹ ਜਲਦੀ ਹੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨਗੇ | ਯੂਨੀਅਨ ਤੋਂ ਬੰਗਾ ਵਿੱਚ ਸਫਾਈ ਵਿਵਸਥਾ ਵਿੱਚ ਸੁਧਾਰ ਦੀ ਉਮੀਦ। ਇਸ ਮੌਕੇ ਉਨ੍ਹਾਂ ਯੂਨੀਅਨ ਦੇ ਪ੍ਰਧਾਨ ਬੂਟਾ ਰਾਮ ਅਟਵਾਲ, ਸ਼ੰਮੀ ਸਿੰਘ, ਸੁਖਦੇਵ, ਰਵੀ ਕੁਮਾਰ, ਬਲਬੀਰ ਚੰਦ, ਰੇਣੂ ਸੱਤਿਆ ਕਿਰਨ ਸੁਨੀਤਾ ਰਜਨੀ ਦੇਵੀ ਸਰੋਜ ਸ਼ਿਆਮਵਤੀ ਨੀਰਜ ਹੰਸ ਸੁਰਿੰਦਰ ਕੁਮਾਰ ਘਈ ਕੌਂਸਲਰ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਯੂਨੀਅਨ ਵੱਲੋਂ ਵਿਧਾਇਕ ਡਾ: ਸੁਖਵਿੰਦਰ ਕੁਮਾਰ ਸੁੱਖੀ, ਈ.ਓ ਰਾਜੀਵ ਸਰੀਨ, ਕੌਂਸਲਰ ਸੁਰਿੰਦਰ ਘਈ ਦਾ ਸਨਮਾਨ ਕੀਤਾ ਗਿਆ।




ਹੜ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਪੰਜਾਬ ਸਰਕਾਰ ਪੱਬਾਂ ਭਾਰ- ਹਰਜੋਤ ਕੌਰ ਲੋਹਟੀਆ

ਬੰਗਾ 5, ਸਤੰਬਰ (ਮਨਜਿੰਦਰ ਸਿੰਘ)ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਬੰਗਾ ਤੋਂ ਸੰਗਠਨ ਇੰਨਚਾਰਜ ਮੈਡਮ ਹਰਜੋਤ ਕੋਰ ਲੋਹਟੀਆ ਹਲਕੇ ਦੇ ਪਿੰਡਾਂ ਚ ਜਾ ਕੇ ਹੜ੍ ਪ੍ਰਭਾਵਿਤ  ਪਰਿਵਾਰਾਂ ਨਾਲ ਮੁਲਾਕਾਤ ਕਰ ਰਹੇ ਅਤੇ ਉਨਾਂ ਦੀਆਂ ਜਰੂਰਤਾਂ  ਅਨੁਸਾਰ ਰਾਸ਼ਨ,ਪਾਣੀ,ਮੈਡੀਕਲ ਸਹੂਲਤਾਂ, ਦਵਾਈਆਂ ਅਤੇ ਪਸ਼ੂਆਂ ਲਈ ਚਾਰਾ ਪੱਠੇ, ਤੂੜੀ ਹੋਰ ਸਮਗਰੀ ਮੁਹਈਆ ਕਰਾ ਰਹੇ ਹਨ।ਪਿੰਡਾਂ ਦੇ ਲੋਕਾਂ ਵੱਲੋਂ ਮੈਡਮ ਹਰਜੋਤ ਕੌਰ ਲੋਹਟੀਆ ਵੱਲੋਂ ਇਸ ਕੁਦਰਤੀ ਆਫਤ ਦੀ ਘੜੀ ਵਿੱਚ ਲੋੜਵੰਦਾਂ ਦੀ ਮਦਦ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕਰਦੇ ਹੋਏ ਧੰਨਵਾਦ ਕੀਤਾ ਜਾ ਰਿਹਾ ਹੈਂ ਮੈਡਮ ਲੋਹਟੀਆ ਵੱਲੋਂ ਹੜ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਹੈ ਕਿ ਇਸ ਮੁਸੀਬਤ ਦੀ ਘੜੀ ਵਿੱਚ ਜਰੂਰਤਮੰਦ ਲੋਕ ਉਹਨਾਂ ਨਾਲ ਸੰਪਰਕ ਕਰਕੇ ਆਪਣੀ ਜਰੂਰਤ ਬਾਰੇ ਦੱਸਣ ਤਾਂ ਜੋ ਉਹ ਆਪਣੇ ਵੱਲੋਂ , ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਪਰਾਲੇ ਕਰ ਸਕਣ।

ਰੈਡ ਕਰਾਸ ਤੇ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਤੇ ਮੁੜ ਵਸੇਬਾ ਕੇਂਦਰ ਵਿਖੇ ਅਧਿਆਪਕ ਦਿਵਸ ਮਨਾਇਆ**ਅਧਿਆਪਕ ਹੀ ਚੰਗੇ ਰਾਸ਼ਟਰ ਦਾ ਨਿਰਮਾਣ ਕਰਦਾ ਹੈ - ਹਰਿੰਦਰ ਸਿੰਘ

ਨਵਾਂਸਹਿਰ 5 ਸਤੰਬਰ (ਮਨਜਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਤੇ ਮੁੜ ਵਸੇਬਾ ਕੇਂਦਰ, ਧਰਮਸ਼ਾਲਾ ਭੁੱਚਰਾਂ, ਰੇਲਵੇ ਰੋਡ ਨਵਾਂਸ਼ਹਿਰ ਵਿਖੇ  ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਇਸ ਮੌਕੇ ਉਨ੍ਹਾਂ ਅੱਜ ਦੇ ਮੁੱਖ ਮਹਿਮਾਨ ਮਾਸਟਰ ਹਰਿੰਦਰ ਸਿੰਘ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਸਮੂਹ ਇਕੱਤਰਤਾ ਨੂੰ ਅਧਿਆਪਕ ਦਿਵਸ ਮੌਕੇ ਵਧਾਈ ਦਿੱਤੀ। ਡਾਇਰੈਕਟਰ ਚਮਨ ਸਿੰਘ ਨੇ ਮਹਾਨ ਬੁੱਧੀਜੀਵੀ ਜੋ ਇੱਕ ਅਧਿਆਪਕ ਤੋਂ ਆਜ਼ਾਦ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਭਾਰਤ ਦੇ ਦੂਜੇ ਰਾਸ਼ਟਰਪਤੀ ਦੇ ਅਹੁੱਦੇ ਤੱਕ ਪੁਹੰਚੇ ਸਰਵਪੱਲੀ ਡਾਕਟਰ ਰਾਧਾ ਕ੍ਰਿਸ਼ਨਨ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।  ਉਨ੍ਹਾਂ ਨੇ ਕਿਹਾ ਕਿ ਜੀਵਨ ਵਿੱਚ ਸਫਲ ਹੋਣ ਲਈ ਸਿੱਖਿਆ ਦਾ ਅਹਿਮ ਯੋਗਦਾਨ ਹੁੰਦਾ ਹੈ। ਜੀਵਨ ਵਿੱਚ ਜਨਮ ਦੇਣ ਵਾਲੇ ਮਾਤਾ ਪਿਤਾ ਹਨ, ਪਰ ਜਿਉਣ ਦਾ ਅਸਲ ਤਰੀਕਾ ਦੱਸਣ ਵਾਲੇ ਅਧਿਆਪਕ ਹੀ ਹੁੰਦੇ ਹਨ। ਅਧਿਆਪਕ ਵਿਦਿਆਰਥੀਆਂ ਲਈ ਆਦਰਸ਼ ਹੁੰਦਾ ਹੈ ਜਿਸ ਤੋਂ ਸੇਧ ਲੈ ਕੇ ਵਿਦਿਆਰਥੀ ਆਪਣੇ ਚੰਗੇ ਭੱਵਿਖਿ ਦਾ ਨਿਰਮਾਣ ਕਰਦਾ ਹੈ। ਇਸ ਮੌਕੇ ਮੁੱਖ ਮਹਿਮਾਨ ਮਾਸਟਰ ਹਰਿੰਦਰ ਸਿੰਘ ਨੇ ਕਿਹਾ ਕਿ ਅਧਿਆਪਕ ਉਸ ਮੋਮਬੱਤੀ ਵਾਂਗ ਹੈ ਜੋ ਆਪ ਜਲ਼ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ।ਅਧਿਆਪਕ ਜੀਵਨ ’ਚ ਹੋਣ ਵਾਲੀਆਂ ਚੁਣੌਤੀਆਂ ਨਾਲ ਲੜਨਾਂ ਸਿਖਾਉਂਦੇ ਹਨ ਤੇ ਹੋਰ ਭਵਿੱਖ ਦੇ ਬਿਹਤਰ ਨਿਰਮਾਣ ਲਈ ਪ੍ਰੇਰਣਾ ਦਿੰਦੇ ਹਨ। ਮੁੱਖ ਮਹਿਮਾਨ ਹਰਿੰਦਰ ਸਿੰਘ ਨੇ ਕਿਹਾ ਕਿ ਇੱਕ ਅਧਿਆਪਕ ਸੈਂਕੜੇ ਆਈ.ਏ.ਐਸ ਤੇ ਪੀ.ਸੀ.ਐਸ ਅਧਿਕਾਰੀ ਪੈਦਾ ਕਰ ਸਕਦਾ ਹੈ, ਪਰ ਕਦੇ ਵੀ ਕਿਸੇ ਆਈ.ਏ.ਐਸ ਅਧਿਕਾਰੀ ਨੇ ਅਧਿਆਪਕ ਦਾ ਨਿਰਮਾਣ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆ ਉਪਰ ਧਿਆਨ ਰੱਖਣਾ ਚਾਹੀਦਾ ਹੈ, ਕਿਉਕਿ ਬੱਚੇ ਕੋਰੇ ਪੰਨੇ ਦੀ ਤਰ੍ਹਾਂ ਹੁੰਦੇ ਹਨ, ਉਨ੍ਹਾਂ ਨੂੰ ਸਮਾਜ ਵਿੱਚ ਚੰਗੇ ਤੇ ਮਾੜੇ ਲੋਕਾਂ ਦਾ ਗਿਆਨ ਨਹੀਂ ਹੁੰਦਾ ਜਿਸ ਕਾਰਨ ਕਈ ਵਾਰ ਬੱਚੇ ਭੈੜੀਆਂ ਅਲਾਮਤਾਂ ਵਿੱਚ ਪੈ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜਿਵੇਂ ਇੱਕ ਮੂਰਤੀ ਸਾਜ ਪੱਥਰ ਨੂੰ ਘੜ੍ਹ ਕੇ ਮੂਰਤੀ ਬਣਾ ਕੇ ਉਸਨੂੰ ਭਗਵਾਨ ਦੇ ਰੂਪ ਵਿੱਚ ਮੰਦਰ ਵਿੱਚ ਸੁਸ਼ੋਭਿਤ ਕਰਦਾ ਹੈ ਇਸੇ ਤਰ੍ਹਾਂ ਬੱਚਾ ਟਕਸਾਲ ਵਿੱਚ ਪੜ੍ਹਨ ਜਾਂ ਆਪਣੇ ਅਧਿਆਪਕ ਤੋਂ ਚੰਗਾ ਗਿਆਨ ਹਾਸਲ ਕਰਕੇ ਇੱਕ ਚੰਗੇ ਤੇ ਉਚੇਰੇ ਰੁਤਬੇ ਤੇ ਪਹੁੰਚਦਾ ਹੈ।ਅਖੀਰ ਵਿੱਚ ਸੰਸਥਾ ਵਲੋਂ ਹਰਿੰਦਰ ਸਿੰਘ ਦਾ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ।  ਇਸ ਮੌਕੇ ਤੇ ਪ੍ਰਾਜੈਕਟ ਡਾਇਰੈਕਟਰ ਚਮਨ ਸਿੰਘ, ਜਸਵਿੰਦਰ ਕੌਰ, ਕਮਲਜੀਤ ਕੌਰ, ਦਨੇਸ਼ ਕੁਮਾਰ, ਮਨਜੀਤ ਸਿੰਘ, ਪਰਵੀਨ ਕੁਮਾਰੀ, ਕੁਲਵੰਤ ਸਿੰਘ, ਪ੍ਰਵੇਸ਼ ਕੁਮਾਰ , ਕਮਲਾ ਰਾਣੀ ਸੰਸਥਾ ਵਿੱਚ ਦਾਖਲ ਮਰੀਜ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹਾਜਰ ਸਨ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...