Sunday, March 28, 2021

ਗੁਰੂ ਨਾਨਕ ਜੀ ਵਲੋਂ ਬਖਸ਼ੇ ਲੰਗਰ ਰਹਿੰਦੀ ਦੁਨੀਆ ਤੱਕ ਚੱਲਣਗੇ.. ਪੱਲੀਝਿੱਕੀ

ਹੋਲੇ ਮੋਹੱਲੇ ਮੌਕੇ ਬੰਗਾ ਵਿਖੇ ਲੰਗਰ  ਸੇਵਾ ਦੌਰਾਨ ਗੱਲਬਾਤ ਕਰਦੇ ਸਤਵੀਰ ਸਿੰਘ ਪੱਲੀਝਿੱਕੀ, ਬਾਬਾ ਜਸਦੀਪ ਸਿੰਘ, ਦਰਬਜੀਤ ਸਿੰਘ, ਹਰੀ ਪਾਲ ਅਤੇ ਬਾਬਾ ਰਾਜਿੰਦਰ ਸਿੰਘ

ਬੰਗਾ,28,ਮਾਰਚ(ਮਨਜਿੰਦਰ ਸਿੰਘ )
ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ 20 ਰੁਪਏ ਨਾਲ ਸ਼ੁਰੂ ਕੀਤੇ ਲੰਗਰ ਰਹਿੰਦੀ ਦੁਨੀਆ ਤੱਕ ਚੱਲਣਗੇ। ਇਹ ਸ਼ਬਦ ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਅਤੇ ਹਲਕਾ ਇੰਚਾਰਜ ਬੰਗਾ ਨੇ ਬਾਬਾ ਜਵਾਹਰ ਸਿੰਘ ਸ਼੍ਰੀ ਝੰਡਾ ਜੀ ਦੇ ਅਸ਼ੀਰਵਾਦ ਨਾਲ ਮੁੱਖ ਸੇਵਾਦਾਰ ਬਾਬਾ ਜਸਦੀਪ ਸਿੰਘ ਮੰਗਾ ਗੁਰਦਵਾਰਾ ਲੰਗਰ ਸਾਹਿਬ ਅਤੇ ਸ਼੍ਰੀ ਝੰਡਾ ਜੀ ਖ਼ਟਕੜਕਲਾਂ ਵਲੋਂ ਹੋਲੇ ਮਹੱਲੇ ਨੂੰ ਮੁੱਖ ਰੱਖਦੇ ਹੋਏ ਗੜਸ਼ੰਕਰ ਰੋਡ ਬੰਗਾ ਉਪਰ  ਲੰਗਰ ਦੀ ਸੇਵਾ ਕਰਨ ਮੌਕੇ ਕਹੇ। ਇਸ ਮੌਕੇ ਉਹਨਾਂ ਬਾਬਾ ਜਸਦੀਪ  ਸਿੰਘ ਵਲੋਂ ਮਨੁੱਖਤਾ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ  ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਦਰਬਜੀਤ ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਹਰੀ ਪਾਲ ਮੁੱਖ ਬੁਲਾਰਾ ਕਾਂਗਰਸ, ਜੇ ਡੀ, ਬਾਬਾ ਰਾਜਿੰਦਰ ਸਿੰਘ, ਓਂਕਾਰ ਸਿੰਘ ਕਾਰੀ ਸਰਪੰਚ, ਜੱਸਾ ਸੋਤਰਾਂ,ਸਿਮਰ ਸਿੱਧੂ,ਅਮਰਜੀਤ,ਸੰਤੋਖ ਸਿੰਘ,ਜਤਿੰਦਰ ਸਿੰਘ,ਮਨਪ੍ਰੀਤ,ਇੰਦਰਜੀਤ,ਕੁਲਦੀਪ ਹਲਵਾਈ ਵੀ ਹਾਜ਼ਿਰ ਸਨ।

Saturday, March 27, 2021

ਬੰਗਾ ਵਸਨੀਕ ਕੁਲਦੀਪ ਰਾਣਾ ਨੇ 46ਵੀ ਸੀਨੀਅਰ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ

ਬੰਗਾ 27 ਮਾਰਚ (ਮਨਜਿੰਦਰ ਸਿੰਘ   )- ਜਮਸ਼ੇਦਪੁਰ ( ਝਾਰਖੰਡ) ਵਿਖੇ ਹੋਏ 46 ਵੇ  ਸੀਨੀਅਰ ਪਾਂਵਰ ਵੇਟ  ਲਿਫਟਿੰਗ ਚੈਂਪੀਅਨਸ਼ਿਪ ਵਿਚ ਬੰਗਾ ਦੇ ਕੁਲਦੀਪ ਸਿੰਘ ਰਾਣਾ ਨੇ  ਗੋਲ੍ਡ ਮੈਡਲ ਜਿੱਤ ਕੇ ਜਿਥੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ  ਉਹਨਾਂ ਦਾ ਬੰਗਾ ਪਹੁੰਚਣ ਤੇ ਜਿਥੇ ਸ਼ਹਿਰ ਵਾਸੀਆਂ ਨੇ ਉਹਨਾਂ ਦਾ ਫੁੱਲ ਮਾਲਵਾ ਪਾਂ ਕੇ ਸਨਮਾਨਿਤ ਕੀਤਾ ਉਥੇ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰਾਂ ਵਲੋਂ ਉਹਨਾਂ ਨੂੰ ਬੰਗਾ ਪਹੁੰਚਣ ਤੇ ਸਮੂਹ ਟੀਮ ਵਲੋਂ ਉਹਨਾਂ ਨੂੰ ਟਰਾਫੀ ਦੇ ਕੇ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਰਣਵੀਰ ਸਿੰਘ ਰਾਣਾ ਬਲਾਕ ਪ੍ਰਧਾਨ ਨੇ ਕੁਲਦੀਪ ਸਿੰਘ ਰਾਣਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਭਾਰਤ ਦੇ ਨਾਲ ਨਾਲ ਬੰਗਾ ਇਲਾਕੇ  ਅਤੇ ਰਾਣਾ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ ।  ਜ਼ਿਲ੍ਹਾ ਸਕੱਤਰ ਮਨੋਹਰ ਲਾਲ ਗਾਭਾ  ਨੇ ਕੁਲਦੀਪ ਰਾਣਾ ਜੀ ਵਲੋਂ ਬੰਗਾ ਦਾ ਨਾਮ ਰੋਸ਼ਨ ਕਰਨ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦੇਂਦੇ ਹੋਏ ਕਿਹਾ ਕਿ ਰਾਣਾ ਜੀ ਦੀ ਇਸ ਉਪਲਬਧੀ ਨਾਲ ਨੌਜਵਾਨ ਵੀ ਖੇਡਾਂ ਪ੍ਰਤੀ ਜਾਗਰੂਕ ਹੋਣਗੇ। ਸ਼ਿਵ ਕੌੜਾ ਟਰੇਡ ਵਿੰਗ ਸਕੱਤਰ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ  ਪੰਜਾਬ ਵਿਚ ਬਣਨ ਤੇ ਨੌਜਵਾਨਾਂ  ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਖੇਡਾਂ ਪ੍ਰਤੀ  ਉਤਸ਼ਾਹਤ ਕੀਤਾ ਜਾਵੇਗਾ ।ਇਸ ਮੌਕੇ ਮਾਸਟਰ ਰਾਮ ਕਿਸ਼ਨ ਪੱਲੀ ਝਿੱਕੀ ,ਮੀਨੂੰ ਕੌਸਲਰ,  ਬੱਬੂ  ਸਾਗਰ, ਜਸਵਿੰਦਰ ਕੁਮਾਰ,   ਪਲਵਿੰਦਰ ਸਿੰਘ ਮਾਨ,ਬਲਿਹਾਰ ਸਿੰਘ ਮਾਨ, ਜਸਵਿੰਦਰ ,  ਅਮਰਦੀਪ ਬੰਗਾ ਬਲਾਕ ਪ੍ਰਧਾਨ ਸਰਬਜੀਤ ਸਾਭੀ ਕੌਸਲਰ   ਨਰਿੰਦਰਜੀਤ ਰੱਤੂ ਕੌਸਲਰ , ਸੁਰਿੰਦਰ ਘਈ  ਕੌਸਲਰ , ਤੋਂ ਇਲਾਵਾ ਸਤਨਾਮ ਸਿੰਘ ਕੋਚ, ਰਾਜਵਿੰਦਰ ਸਿੰਘ ਮਾਨ, ਦਵਿੰਦਰ ਸਿੰਘ ਮਾਨ, ਜਸਵਿੰਦਰ ਸਿੰਘ ਮਾਨ, ਅਜਮੇਰ ਸਿੰਘ ਮਨੀਲਾ ਵਾਲੇ, ਹਰੀਸ਼ ਸ਼ਰਮਾ, ਦੀਪਕ ਘਈ, ਨਿਰਮਲ ਸਿੰਘ, ਧਰਿੰਦਨ ਬੰਧਨ,  ਸੀਮਾ, ਗੁਰਕਰਨ,ਜੋਬਨ, ਹਰਿੰਦਰ ਕੌਰ,ਕਮਲਜੀਤ ਕੌਰ, ਅਮਨਦੀਪ ਕੌਰ,ਬਲਵਿੰਦਰ ਕੌਰ,ਮਨਦੀਪ ਕੌਰ,ਬਲਜੀਤ ਕੌਰ, ਆਸ਼ਾ ਰਾਣੀ,ਸਰਬਜੀਤ ਕੌਰ ਆਦਿ ਹਾਜ਼ਿਰ ਸਨ।

ਮੋਦੀ ਸਰਕਾਰ ਦਾ ਨਾਂ ਇਤਿਹਾਸ ਵਿੱਚ ਸਭ ਤੋਂ ਮਾੜੀਆਂ ਸਰਕਾਰਾਂ ਵਿਚ ਗਿਣਿਆ ਜਾਵੇਗਾ-ਢੀਂਡਸਾ

ਬੰਗਾ ਦੇ ਸੀਨੀਅਰ ਆਗੂ ਜੋਗ ਰਾਜ ਜੋਗੀ ਨਿਮਾਣਾ',ਐੱਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਅਤੇ ਸੋਢੀ ਪਰਿਵਾਰ ਦੇ ਮੈਂਬਰ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸਨਮਾਨਤ ਕਰਦੇ ਹੋਏ 

ਬੰਗਾ 27,ਮਾਰਚ( ਮਨਜਿੰਦਰ ਸਿੰਘ)  ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਅਤੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਵ ) ਬੰਗਾ ਦੀ ਸਤਿਕਾਰਯੋਗ ਸ਼ਖ਼ਸੀਅਤ  ਸਵ:ਸਰਦਾਰ  ਸ਼ਮਸ਼ੇਰ ਬਹਾਦਰ ਸਿੰਘ ਸੋਢੀ ਜੀ ਜੋ ਕਿ  ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਭਰਾ ਬਾਬਾ ਸ੍ਰੀ ਸੂਰਜ ਮੱਲ ਦੀ ਕੁਲ ਵਿੱਚੋਂ ਹਨ , ਦੀ 29ਵੀਂ ਬਰਸੀ ਮੌਕੇ ਉਨ੍ਹਾਂ ਦੇ ਗ੍ਰਹਿ ਵਿਖੇ ਉਚੇਚੇ ਤੌਰ ਤੇ ਸ਼ਰਧਾਂਜਲੀ ਦੇਣ ਪਹੁੰਚੇ ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਨਿੱਜੀ ਸਮਾਗਮਾਂ ਵਿੱਚ ਪਹੁੰਚਣਾ ਸਾਡਾ ਵੱਡਮੁਲਾ ਫ਼ਰਜ਼ ਹੈ।ਮੌਜੂਦਾ ਰਾਜਨੀਤਿਕ ਹਾਲਾਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਕਿਸਾਨੀ ਨੂੰ ਬਚਾਉਂਦੇ ਹੋਏ ਕਿਸਾਨੀ ਸੰਘਰਸ਼ ਨੂੰ  ਕਾਮਯਾਬ ਕਰਨ ਦਾ ਹੈ। 2022 ਦੀਆ ਚੋਣਾਂ ਨੂੰ ਲੈ ਕੇ ਜੋ ਰਾਜਨੀਤਿਕ ਪਾਰਟੀਆਂ ਰੈਲੀਆਂ ਕਰ ਰਹੀਆਂ ਹਨ ਉਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ ਇਸ ਦਾ ਸਿੱਧਾ ਅਸਰ ਕਿਸਾਨੀ ਸੰਘਰਸ਼ ਤੇ ਪੈਂਦਾ ਹੈ ਜੋ ਪੈਸਾ ਰਾਜਨੀਤਕ ਪਾਰਟੀਆਂ ਇਸ ਵੇਲੇ ਆਪਣੀਆਂ ਰੈਲੀਆਂ ਤੇ ਖਰਚ ਰਹੀਆਂ ਹਨ ਉਸ ਨਾਲ ਕਿਸਾਨੀ ਸੰਘਰਸ਼ ਨੂੰ ਆਰਥਿਕ ਮਦਦ ਦੇਣੀ ਚਾਹੀਦੀ ਹੈ ।ਮੋਦੀ ਸਰਕਾਰ ਨੂੰ ਕੋਸਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਨਾਂ ਇਤਿਹਾਸ ਵਿੱਚ ਸਭ ਤੋਂ ਮਾੜੀਆਂ ਸਰਕਾਰਾਂ ਵਿਚ ਗਿਣਿਆ ਜਾਵੇਗਾ।ਇਸ ਮੌਕੇ ਦੇਸ ਰਾਜ ਧੁੱਗਾ ਸਾਬਕਾ ਸੰਸਦੀ ਸਕੱਤਰ , ਕੰਵਰਜੀਤ ਸਿੰਘ ਸੋਢੀ, ਕੁਲਜਿੰਦਰਜੀਤ ਸਿੰਘ ਸੋਢੀ ,ਅਰਸ਼ਦੀਪ ਸਿੰਘ ਸੋਢੀ, ਜੋਗ ਰਾਜ ਜੋਗੀ ਨਿਮਾਣਾ,ਇੰਦਰਜੀਤ ਸਿੰਘ ਮਾਨ ,ਰਾਮ ਕਿਸ਼ਨ ਪੱਲੀ ਝਿੱਕੀ  ਚਮਨ ਲਾਲ ਸੂੰਢ, ਤੀਰਥ ਸਿੰਘ ਸਾਬਕਾ ਪੰਚਾਇਤ ਸੰਮਤੀ ਮੈਂਬਰ , ਸਤਨਾਮ ਸਿੰਘ ਬਾਲੋ ਆਦਿ ਹਾਜ਼ਰ ਸਨ  

Friday, March 26, 2021

ਕਿਸਾਨ ਆਗੂਆਂ ਨੇ ਵਿਸ਼ਾਲ ਰੈਲੀ ਕਰਕੇ ਮੋਦੀ ਸਰਕਾਰ ਨੂੰ ਵੰਗਾਰਿਆ --ਕਿਸਾਨ ਜਥੇਬੰਦੀਆਂ ਦੀ ਭਾਰਤ ਬੰਦ ਦੀ ਕਾਲ ਤੇ ਜਿਲਾ ਨਵਾਂਸ਼ਹਿਰ ਮੁਕੰਮਲ ਬੰਦ **ਲੰਗੜੋਆ ਬਾਈਪਾਸ ਉੱਤੇ ਲੱਗਾ ਜਿਲਾ ਪੱਧਰੀ ਜਾਮ

ਨਵਾਂਸ਼ਹਿਰ/ਬੰਗਾ  26 ਮਾਰਚ (ਮਨਜਿੰਦਰ ਸਿੰਘ,ਹਰਪ੍ਰੀਤ ਕੌਰ)     
  ਅੱਜ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਤੇ ਗਏ ਦੇਸ਼ ਵਿਆਪੀ ਬੰਦ ਦੇ ਸੱਦੇ ਉੱਤੇ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਲੰਗੜੋਆ ਬਾਈਪਾਸ ਉੱਤੇ ਜਿਲਾ ਪੱਧਰੀ ਜਾਮ ਲਾਇਆ ਗਿਆ ।ਜੋ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ ।ਇਸ ਧਰਨੇ ਦੀ ਪ੍ਰਧਾਨਗੀ ਸੁਰਿੰਦਰ ਸਿੰਘ ਬੈਂਸ, ਸੁਰਿੰਦਰ ਸਿੰਘ ਮਹਿਰਮਪੁਰ, ਗੁਰਬਖਸ਼ ਕੌਰ ਸੰਘਾ, ਰਾਜ ਕੁਮਾਰ ਸੋਢੀ, ਰਣਜੀਤ ਸਿੰਘ ਰਟੈਂਡਾ, ਕੁਲਦੀਪ ਸਿੰਘ ਝਿੰਗੜ ਅਤੇ ਸਤਨਾਮ ਸਿੰਘ ਸੁੱਜੋਂ ਨੇ ਕੀਤੀ ।ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਿੰਦਰ ਸਿੰਘ ਬੈਂਸ, ਮਾਸਟਰ ਭੁਪਿੰਦਰ ਸਿੰਘ ਵੜੈਚ ,ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਸੁਰਜੀਤ ਕੌਰ ਉਟਾਲ ,ਸੁਤੰਤਰ ਕੁਮਾਰ,ਰਾਮ ਸਿੰਘ ਨੂਰਪੁਰੀ, ਚਰਨਜੀਤ ਸਿੰਘ ਦੌਲਤ ਪੁਰ, ਦਲਜੀਤ ਸਿੰਘ ਐਡਵੋਕੇਟ, ਬੂਟਾ ਸਿੰਘ ਮਹਿਮੂਦ ਪੁਰ, ਜਸਬੀਰ ਦੀਪ,ਮੁਕੰਦ ਲਾਲ,ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਬੰਗਾ  ਰਣਜੀਤ ਸਿੰਘ ਰਟੈਂਡਾ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ , ਕੁਲਦੀਪ ਸਿੰਘ ਸੁੱਜੋਂ, ਆਨੰਦ ਕੁਮਾਰ ਹਰਿਆਣਾ, ਜਰਨੈਲ ਸਿੰਘ ਜਾਫਰ ਪੁਰ, ਪਰਮਜੀਤ ਸਿੰਘ ਸ਼ਹਾਬਪੁਰ,ਡਾਕਟਰ ਪਰਮਿੰਦਰ ਸਿੰਘ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਚੇਅਰਮੈਨ ਡਾਕਟਰ ਦਿਲਦਾਰ ਸਿੰਘ ,ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ ,ਆਟੋ ਵਰਕਰਜ਼ ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਬਿੱਲਾ ਗੁੱਜਰ,
ਨੇ ਆਖਿਆ ਕਿ ਇਹ ਲੜਾਈ ਹੁਣ ਸਿਰਫ ਕਿਸਾਨਾਂ ਦੀ ਹੀ ਨਹੀਂ ਸਗੋਂ ਮੋਦੀ ਸਰਕਾਰ ਵਿਰੁੱਧ ਸਮੁੱਚੇ ਦੇਸ਼ ਦੀ ਲੜਾਈ ਬਣ ਗਈ ਹੈ ਜਿਸਦਾ ਅੰਤ ਸਰਕਾਰ ਦੀ ਹਾਰ ਵਿਚ ਹੋਵੇਗਾ ।ਇਹ ਖੇਤੀ ਕਾਨੂੰਨ ਕਿਸਾਨੀ ਨੂੰ ਬਰਬਾਦ ਕਰਕੇ ਕਾਰਪੋਰੇਟਰਾਂ ਨੂੰ ਲਾਭ ਦੇਣ ਵਾਲੇ ਹਨ ।ਸਮੁੱਚਾ ਦੇਸ਼ ਇਸ ਗੱਲ ਨੂੰ ਸਮਝ ਚੁੱਕਾ ਹੈ ਕਿ ਜੇਕਰ ਦੇਸ਼ ਦਾ ਅੰਨਦਾਤਾ ਬਰਬਾਦ ਹੁੰਦਾ ਹੈ ਤਾਂ ਦੇਸ਼ ਬਰਬਾਦ ਹੋ ਜਾਵੇਗਾ ।ਮੋਦੀ ਸਰਕਾਰ ਦੇਸ਼ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ।ਲੋਕਾਂ ਦੇ ਹੜ੍ਹ ਅੱਗੇ ਜਾਲਮ ਮੋਦੀ ਸਰਕਾਰ ਟਿਕ ਨਹੀਂ ਸਕੇਗੀ । ਕਿਸਾਨਾਂ ਦੇ ਸੰਘਰਸ਼ ਵਿਚ ਮਜਦੂਰ, ਟਰਾਂਸਪੋਰਟਰ ,ਮੁਲਾਜ਼ਮ, ਵਪਾਰੀ,ਨੌਜਵਾਨ, ਔਰਤਾਂ, ਬੱਚੇ, ਪ੍ਰਵਾਸੀ ਮਜਦੂਰ, ਵਿਦਿਆਰਥੀ ਸਭ ਸੰਘਰਸ਼ ਦੇ ਪਿੜ ਵਿਚ ਹਨ ,ਪਿੰਡਾਂ ਦੇ ਪਿੰਡ ਉੱਠ ਖਲੋਤੇ ਹਨ।ਵਿਦੇਸ਼ਾਂ ਵਿਚ ਵਸੇ ਭਾਰਤੀ ਵੀ ਕੁੱੱਦ ਪਏ ਹਨ ,ਜਿੱਤ ਦਾ ਪਰਚਮ ਲਹਿਰਾਉਣ ਲਈ ।ਆਗੂਆਂ ਨੇ ਆਖਿਆ ਕਿ ਮੋਦੀ ਸਰਕਾਰ ਫਾਸ਼ੀਵਾਦੀ ਸਰਕਾਰ ਹੈ ਜੋ ਡਰ ਨੂੰ ਹਥਿਆਰ ਵਜੋਂ ਵਰਤ ਰਹੀ ਹੈ,ਇਹ ਡਰ ਯੂ ਏ ਪੀ ਏ ਅਤੇ ਅਜਿਹੇ ਹੋਰ ਕਾਲੇ ਕਾਨੂੰਨਾਂ ਰਾਹੀਂ, ਪੁਲਸ ਜਬਰ ਰਾਹੀਂ ਅਤੇ ਕਰੋਨਾ ਦਾ ਹਊਆ  ਖੜਾ ਕਰਕੇ ਦਿੱਤਾ ਜਾ ਰਿਹਾ ਹੈ ਤਾਂ ਕਿ ਕਿਸਾਨੀ ਮੋਰਚੇ ਨੂੰ ਕੰਮਜੋਰ ਕੀਤਾ ਜਾ ਸਕੇ।ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਰੋਨਾ ਦਾ ਡਰ ਖੜਾ ਕਰਨ ਵਿਚ ਮੋਦੀ ਸਰਕਾਰ ਦਾ ਪੂਰਾ ਸਾਥ ਦੇ ਰਹੀ ਹੈ।ਇਹਨਾਂ ਸਰਕਾਰਾਂ ਦੀਆਂ ਹਜਾਰ ਸਾਜਿਸ਼ਾਂ ਦੇ ਬਾਵਜੂਦ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣਗੇ।ਇਸ ਮੌਕੇ , ਹਰੀ ਰਾਮ ਰਸੂਲਪੁਰੀ, ਸ਼ਕੁੰਤਲਾ ਦੇਵੀ , ਪ੍ਰਵੀਨ ਕੁਮਾਰ ਨਿਰਾਲਾ ,ਕਮਲਦੀਪ, ਗੁਰਦਿਆਲ ਰੱਕੜ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜੱਥੇ ਨੇ ਬੀਰ ਰਸ ਭਰਪੂਰ ਵਾਰਾਂ ਪੇਸ਼ ਕੀਤੀਆਂ।ਸੁਖਬੀਰ ਸਿੰਘ ਖੱਟਕੜ, ਮਹਿਕਪ੍ਰੀਤ ਕੌਰ, ਧਰਮਿੰਦਰ ਸਿੰਘ ਸਜਾਵਲ ਪੁਰ ,ਬਿਕਰਮਜੀਤ ਕੌਰ ਦੁਰਗਾ ਪੁਰ, ਪਰਮਪਾਲ ਕੌਰ ਦੁਰਗਾ ਪੁਰ, ਪ੍ਰੀਤਮ ਕੌਰ, ਸੰਦੀਪ ਕੌਰ ਰਣਜੀਤ ਕੌਰ ਮਹਿਮੂਦ ਪੁਰ, ਕਮਲਜੀਤ ਕੌਰ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।ਇਸ ਮੌਕੇ ਗੁਰੂਦਵਾਰਾ ਨੌਰਾ ਕਿਲਾ ਅਨੰਦਗੜ੍ਹ ਵਲੋਂ ਸੰਤ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ।ਵਰਨਣ ਯੋਗ ਹੈ ਕਿ ਜਿਲੇ ਦੀਆਂ ਸਾਰੀਆਂ ਮੇਨ ਸੜਕਾਂ ਤੇ ਟ੍ਰੈਫਿਕ ਨਾ ਮਾਤਰ ਦਿੱਖ ਰਿਹਾ ਸੀ ਅਤੇ ਜਿਲੇ ਦੇ ਛੋਟੇ ਵੱਡੇ ਸ਼ਹਿਰ ਬੰਗਾ, ਰਾਹੋਂ ਜਾਡਲਾ,ਮੁਕੰਦਪੁਰ,ਬਲਾਚੌਰ,ਬਹਿਰਾਮ ਆਦਿ ਸੰਪੂਰਨ ਤੋਰ ਤੇ ਬੰਦ ਰਹੇ ਕੁਝ ਸ਼ਹਿਰਾਂ ਵਿਚ ਸ਼ਰਾਬ ਦੇ ਠੇਕੇ ਖੁਲੇ ਸਨ ਜੋ ਕਿਸਾਨਾਂ ਦੀ ਤਾੜਨਾ ਕਰਨ ਤੇ ਬੰਦ ਹੋ ਗਏ |
 

Thursday, March 25, 2021

ਅੱਜ ਜਿਲਾ ਸ਼ਹੀਦ ਭਗਤ ਸਿੰਘ ਨਗਰ ਰਹੇਗਾ ਮੁਕੰਮਲ ਬੰਦ:ਸੰਯੁਕਤ ਕਿਸਾਨ ਮੋਰਚਾ

:ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਾਣਕਾਰੀ ਦਿੰਦੇ ਹੋਏ।

ਨਵਾਂਸ਼ਹਿਰ25 ਮਾਰਚ (ਮਨਜਿੰਦਰ ਸਿੰਘ ਹਰਪ੍ਰੀਤ ਕੌਰ)        ਸੰਯੁਕਤ ਕਿਸਾਨ ਮੋਰਚੇ ਵਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ  ਪੂਰਨ ਤੌਰ ਉੱਤੇ ਬੰਦ ਕਰਨ ਲਈ ਪੂਰੀ ਤਿਆਰੀ ਕਰ ਲਈ ਗਈ ਹੈ।ਇਸ ਸਬੰਧੀ ਅੱਜ ਇੱਥੇ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂਆਂ ਸੁਤੰਤਰ ਕੁਮਾਰ, ਜਸਬੀਰ ਦੀਪ ਅਤੇ ਕੁਲਦੀਪ ਸਿੰਘ ਸੁੱਜੋਂ ਨੇ ਦੱਸਿਆ ਕਿ ਜਿਲੇ ਦੇ ਵਪਾਰ ਮੰਡਲ,ਟਰੱਕ ਯੂਨੀਅਨਾਂ, ਟੈਕਸੀ ਯੂਨੀਅਨਾਂ, ਆਟੋ ਯੂਨੀਅਨ, ਆੜ੍ਹਤੀ ਐਸੋਸੀਏਸ਼ਨਾਂ, ਭੱਠਾ ਵਰਕਰਾਂ ਅਤੇ ਮਾਲਕਾਂ, ਰੇਹੜੀ ਵਰਕਰਾਂ, ਰੋਡਵੇਜ ਵਰਕਰਾਂ, ਬੈਂਕ ਐਸੋਸੀਏਸ਼ਨਾਂ,ਮਜਦੂਰ ਜਥੇਬੰਦੀਆਂ, ਇਸਤਰੀ ਜਥੇਬੰਦੀਆਂ, ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਇਸ ਬੰਦ ਦਾ ਭਰਵਾਂ ਸਮਰਥਨ ਕੀਤਾ ਹੈ।ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਕਾਰਪੋਰੇਟਰਾਂ ਦੇ ਹਿੱਤ ਪੂਰਨ ਵਾਲੇ ਹਨ ਅਤੇ ਕਿਸਾਨਾਂ, ਮਜਦੂਰਾਂ, ਦੁਕਾਨਦਾਰਾਂ ਅਤੇ ਹੋਰ ਲੋਕਾਂ ਲਈ ਘਾਤਕ ਹਨ ਉਹਨਾਂ ਕਿਹਾ ਕਿ ਮੌਜੂਦਾ ਕਿਸਾਨੀ ਘੋਲ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਹੀ ਪਵੇਗਾ ਅਤੇ ਇਹ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਪਵੇਗਾ।ਉਹਨਾਂ ਕਿਹਾ ਕਿ ਐਂਬੂਲੈਂਸ, ਐਮਰਜੈਂਸੀ ਸੇਵਾਵਾਂ ਅਤੇ ਹੋਲੇ ਮਹੱਲੇ ਦੇ ਸ਼ਰਧਾਲੂਆਂ ਨੂੰ ਜਾਮ ਵਿਚੋਂ ਰਸਤਾ ਦਿੱਤਾ ਜਾਵੇਗਾ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 26 ਮਾਰਚ ਨੂੰ ਸਵੇਰੇ ਠੀਕ 9 ਵਜੇ ਲੰਗੜੋਆ ਬਾਈਪਾਸ ਉੱਤੇ ਲਾਏ ਜਾ ਰਹੇ ਜਾਮ ਵਿਚ ਪਰਿਵਾਰਾਂ ਸਮੇਤ ਸ਼ਾਮਲ ਹੋਣ।ਇਸ ਮੌਕੇ ਸਤਨਾਮ ਸਿੰਘ ਗੁਲਾਟੀ, ਬਲਜਿੰਦਰ ਸਿੰਘ ਭੰਗਲ, ਮੁਕੰਦ ਲਾਲ, ਅਸ਼ੋਕ ਕੁਮਾਰ, ਸਤਨਾਮ ਸਿੰਘ ਸੁੱਜੋਂ ਮੋਰਚੇ ਦੇ ਆਗੂ ਵੀ ਮੌਜੂਦ ਸਨ।

Wednesday, March 24, 2021

ਕ੍ਰਾਈਮ ਇਨਵੈਸਟੀਗੇਸ਼ਨ ਟੀਮ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ :

ਕ੍ਰਾਈਮ ਇਨਵੈਸਟੀਗੇਸ਼ਨ ਟੀਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪ੍ਰਧਾਨ ਹਰਨੇਕ ਸਿੰਘ ਦੁਸਾਂਝ ਦੀ ਅਗਵਾਈ ਵਿੱਚ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ  

ਬੰਗਾ 24 ਮਾਰਚ (ਮਨਜਿੰਦਰ ਸਿੰਘ)  ਕ੍ਰਾਈਮ ਇਨਵੈਸਟੀਗੇਸ਼ਨ ਟੀਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੁਸਾਂਝ ਦੀ ਅਗਵਾਈ ਵਿੱਚ   ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਨਾਂ ਨੂੰ ਸਰਧਾਂਜਲੀ ਅਰਪਣ ਕੀਤੀ।ਇਸ ਮੌਕੇ ਜ਼ਿਲਾ ਪ੍ਰਧਾਨ ਦੁਸਾਂਝ ਨੇ ਕਿਹਾ ਕਿ ਜਿਸ ਤਰ੍ਹਾਂ ਦਾ  ਆਜ਼ਾਦ ਭਾਰਤ  ਬਣਾਉਣ ਲਈ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਮੌਕੇ ਦੀਆਂ ਸਰਕਾਰਾਂ ਨਹੀਂ ਬਣਾ ਸਕੀਆਂ।ਦੇਸ਼ ਵਿਚ ਰਿਸ਼ਵਤਖੋਰੀ ਦੀ ਹੱਦ ਟੱਪਣ ਦੀ ਮਿਸਾਲ ਹੈ ਕਿ ਮਹਾਰਾਸ਼ਟਰ ਦਾ ਗ੍ਰਹਿ ਮੰਤਰੀ ਸੂਬੇ ਦੇ ਆਈਏਐਸ ਅਤੇ ਆਈਪੀਐਸ ਅਧਿਕਾਰੀਆਂ ਕੋਲੋਂ ਸੌ ਕਰੋੜ ਰੁਪਏ ਰਿਸ਼ਵਤ ਦੀ ਸ਼ਰ੍ਹੇਆਮ ਮੰਗ ਕਰਦਾ ਹੈ ਦੇਸ਼ ਲਈ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ।ਇਸ ਮੌਕੇ  ਹਰਨੇਕ ਸਿੰਘ ਦੋਸਾਂਝ  ਪ੍ਰਧਾਨ ਸਮੇਤ  ਦਿਲਵਰ  ਸਿੰਘ ਸੀ.ਵਾਈਸ ਪ੍ਰਧਾਨ,ਬਲਬੀਰ ਸਿੰਘ ਰਾਏ ਵਾਈਸ ਪ੍ਰਧਾਨ,ਗੁਲਸ਼ਨ ਕੁਮਾਰ ਛੋਟੂ ਜਨਰਲ ਸੇਕਟਰੀ,ਰਾਮ ਸਰੂਪ  ਸੈਕਟਰੀ ਅਤੇ ਹਰਵਿੰਦਰ ਸਿੰਘ ਨੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ।

Tuesday, March 23, 2021

ਭਾਰਤ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਸੁਪਨੇ ਅਧੂਰੇ - ਡਾ ਨਛਤਰ ਪਾਲ' ਪ੍ਰਵੀਨ ਬੰਗਾ

ਬੰਗਾ23, ਮਾਰਚ (ਮਨਜਿੰਦਰ ਸਿੰਘ)   ਬਹੁਜਨ ਸਮਾਜ ਪਾਰਟੀ ਵਲੋਂ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ  ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀ ਭੇਂਟ ਕਰਨ ਲਈ  ਡਾ ਨਛਤਰ  ਪਾਲ ਜਨਰਲ ਸਕੱਤਰ  ਪੰਜਾਬ, ਬਸਪਾ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਪ੍ਰਦੀਪ ਜਸੀ ਜੋਨ ਇੰਚਾਰਜ  ਦੀ ਅਗਵਾਈ ਵਿਚ ਖਟਕੜਕਲਾਂ ਪੁੱਜੇ ਇਸ ਮੌਕੇ ਤੇ ਬਸਪਾ ਆਗੂਆਂ ਨੇ ਆਖਿਆ  ਜਿਸ ਉਮੀਦ ਦੇ ਨਾਲ ਭਾਰਤ ਨੂੰ ਅਜ਼ਾਦ ਕਰਾਉਣ ਲਈ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਰਾਜਗੁਰੂ ਜੀ ਸ਼ਹੀਦ ਸੁਖਦੇਵ ਜੀ ਤੋਂ ਇਲਾਵਾ ਤਮਾਮ ਸ਼ਹੀਦਾਂ ਨੇ ਕਸ਼ਟ ਤੇ ਜੇਲਾਂ ਕੱਟੀਆਂ ਇਥੋਂ ਤੱਕ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਤਾਂ ਜ਼ੋ ਭਾਰਤ ਦੇ ਨਾਗਰਿਕ ਦੇਸ਼ ਵਿਚ ਅਜ਼ਾਦੀ ਨਾਲ ਬਿਨਾਂ ਭੇਦ ਭਾਵ ਨਾਲ ਜੀ  ਸਕਣ ਸਮੇਂ ਦੀਆਂ ਸਰਕਾਰਾਂ ਸ਼ਹੀਦਾਂ ਦੇ ਸੁਪਨਿਆਂ ਵਾਲਾ ਭਾਰਤ ਬਣਾਉਣ ਵਿਚ ਫੇਲ ਹੋਈਆਂ ਹਨ ਉਥੇ ਸਰਕਾਰਾਂ 73 ਸਾਲ ਦੀ ਅਜ਼ਾਦੀ ਤੋਂ ਬਾਅਦ  ਵੀ ਆਮ ਲੋਕਾਂ ਨੂੰ  ਅਧਿਕਾਰ ਰੋਟੀ, ਕੱਪੜਾ,ਮਕਾਨ, ਵਧੀਆ ਸਿਖਿਆ, ਵਧੀਆ ਸਿਹਤ ਸਹੂਲਤਾਂ , ਤੇ ਰੁਜ਼ਗਾਰ ਦੇ ਨਹੀਂ ਸਕੀਆਂ ਦੇਸ਼ ਵਾਸੀਆਂ ਨੂੰ ਸਰਕਾਰੀ ਸਹੂਲਤਾਂ ਦੇਣ ਦੀ ਬਜਾਏ   ਪਬਲਿਕ ਸੈਕਟਰ ਨੂੰ ਮਜ਼ਬੂਤ ਕਰਨ ਦੀ ਬਜਾਏ ਦੇਸ਼ ਦੀ ਆਰਥਿਕਤਾ ਕਾਰਪੋਰੇਟ ਘਰਾਣਿਆਂ ਨੂੰ ਸਪੁਰਦ ਕਰਕੇ ਦੇਸ਼ ਨੂੰ ਫਿਰ ਆਰ ਐੱਸ ਐੱਸ ਦੇ ਕੋਲ ਗੁਲਾਮ ਕਰਨ ਲੲੀ ਸਰਕਾਰਾਂ ਪ੍ਰਬੰਧ ਕਰ ਰਹੀਆਂ ਹਨ ਮੋਦੀ ਸਰਕਾਰ ਤੇ ਹੋਰ ਸਰਕਾਰਾਂ ਦੀ ਮਿਲੀ ਭੁਗਤ ਨਾਲ ਕਿਸਾਨ ਤੇ ਮਜ਼ਦੂਰ ਵਿਰੋਧੀ ਕਾਲੇ ਕਨੂੰਨਾਂ ਨੂੰ  ਲਿਆਂਦਾ ਹੈ ਉਹ ਤੁਰੰਤ ਰੱਦ ਹੋਣੇ ਚਾਹੀਦੇ ਹਨ ਬਹੁਜਨ ਸਮਾਜ ਪਾਰਟੀ ਕਿਸਾਨ ਮਜ਼ਦੂਰ ਵਿਰੋਧੀ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ  ਲੋਕਸਭਾ ਤੇ ਲੋਕਾਂ ਵਿਚ ਲੜਾਈ ਲੜ ਰਹੀ ਹੈ ਆਉ ਇਕਠੇ ਹੋ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਿਨਾਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਦਾ  ਘਾਂਣ  ਕੀਤਾਂ ਹੈ ਉਨਾਂ ਸਰਕਾਰਾਂ ਨੂੰ ਚਲਦਾ ਕਰਨ ਲਈ 2022 ਮਿਸ਼ਨ ਫਤਿਹ ਕਰਨ ਲਈ ਸੰਕਲਪ ਕਰੀਏ ਇਹੋ ਹੀ ਸ਼ਹੀਦਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ ਇਸ ਮੌਕੇ ਤੇ , ਜ਼ਿਲੇ ਦੇ ਇੰਚਾਰਜ ਸਰਬਜੀਤ ਜਾਫਰਪੁਰ ਜੈ ਪਾਲ ਸੁੰਡਾ ਹਲਕਾ ਪ੍ਰਧਾਨ ਬੰਗਾ ਸੱਤਪਾਲ ਲੰਗੜੋਆ, ਪਰਮਜੀਤ ਦੋਸਾਂਝ, ਗੁਰਦਿਆਲ ਦੋਸਾਂਝ ਮੁਖਤਿਆਰ ਰਾਹੋਂ,,ਗੋਰਾ ਐਮ ਸੀ ਰਾਹੋਂ,ਮੋਹਣ ਲਾਲ ਸਾਬਕਾ ਐਮ ਸੀ, ਸ਼ਿੰਗਾਰਾ ਸਿੰਘ,ਹਰਨਿ  ਰੰਜਨ ਬੇਗਮਪੁਰਾ,ਡਾ ਹਰਵਿੰਦਰ ਕੁਮਾਰ ਹੁਸੈਨਚਕ, ਮਨਜੀਤ ਮਜਾਰੀ,  ਰਵਿੰਦਰ ਮਹਿਮੀ   ਜਸਵਿੰਦਰ ਖਮਾਣੋਂ ,ਬੀਕਾ ਪਰਗਟ ਖਟਕੜਕਲਾਂ, ਬਲਰਾਜ , ਡਾ ਸੁਰਿੰਦਰ  ਤੋਂ ਇਲਾਵਾ ਬਸਪਾ ਸਮਰਥਕਾਂ ਨੇ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਰਾਜਗੁਰੂ ਜੀ ਸ਼ਹੀਦ ਸੁਖਦੇਵ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ 


ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਵਿਚ ਸਮੇਂ ਦੀਆਂ ਸਰਕਾਰਾਂ ਫੇਲ ਹੋਈਆਂ-ਕੈਂਥ,ਹਰਪ੍ਰਭ

ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ  ਲੋਕ ਇਨਸਾਫ਼ ਪਾਰਟੀ ਦੇ ਆਗੂ ਗਗਨਦੀਪ ਸਿੰਘ ਕੈਂਥ ਪ੍ਰਧਾਨ ਯੂਥ ਵਿੰਗ ਪੰਜਾਬ , ਜਿਲਾ ਪ੍ਰਧਾਨ ਹਰਪ੍ਰਭ ਮਹਿਲ ਸਿੰਘ ਨਾਲ ਹੋਰ ਆਗੂ ਅਤੇ ਵਲੰਟੀਅਰ 

ਬੰਗਾ23, ਮਾਰਚ (ਮਨਜਿੰਦਰ ਸਿੰਘ )ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਰਕਰ   ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ  ਜੀ ਦੇ ਸ਼ਹੀਦੀ ਦਿਹਾੜੇ 23 ਮਾਰਚ  ਤੇ ਸ਼ਰਧਾਂਜਲੀ ਭੇਂਟ ਕਰਨ ਲਈ ਗਗਨਦੀਪ ਸਿੰਘ ਕੈਂਥ ਪ੍ਰਧਾਨ ਯੂਥ ਵਿੰਗ ਪੰਜਾਬ ਅਤੇ ਜਿਲਾ ਪ੍ਰਧਾਨ ਹਰਪ੍ਰਭ ਮਹਿਲ ਸਿੰਘ ਮੇਂਬਰ ਕੌਰ ਕਮੇਟੀ  ਦੀ ਅਗਵਾਈ ਵਿਚ ਖਟਕੜਕਲਾਂ ਪੁੱਜੇ ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਨੇ ਕਿਹਾ  ਜਿਸ ਉਮੀਦ ਦੇ ਨਾਲ ਭਾਰਤ ਨੂੰ ਅਜ਼ਾਦ ਕਰਾਉਣ ਲਈ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਰਾਜਗੁਰੂ ਜੀ ਸ਼ਹੀਦ ਸੁਖਦੇਵ ਜੀ ਤੋਂ ਇਲਾਵਾ ਤਮਾਮ ਸ਼ਹੀਦਾਂ ਨੇ   ਸ਼ਹੀਦੀਆਂ ਦਿਤੀਆਂ, ਸਮੇਂ ਦੀਆਂ ਸਰਕਾਰਾਂ ਸ਼ਹੀਦਾਂ ਦੇ ਸੁਪਨਿਆਂ ਵਾਲਾ ਭਾਰਤ ਬਣਾਉਣ ਵਿਚ ਫੇਲ ਹੋਈਆਂ ਹਨ ਉਥੇ ਸਰਕਾਰਾਂ 73 ਸਾਲ ਦੀ ਅਜ਼ਾਦੀ ਤੋਂ ਬਾਅਦ  ਵੀ ਆਮ ਲੋਕਾਂ ਨੂੰ  ਅਧਿਕਾਰ ਰੋਟੀ, ਕੱਪੜਾ,ਮਕਾਨ, ਵਧੀਆ ਸਿਖਿਆ, ਵਧੀਆ ਸਿਹਤ ਸਹੂਲਤਾਂ , ਤੇ ਰੁਜ਼ਗਾਰ ਦੇ ਨਹੀਂ ਸਕੀਆਂ ਦੇਸ਼ ਵਾਸੀਆਂ ਨੂੰ ਸਰਕਾਰੀ ਸਹੂਲਤਾਂ ਦੇਣ ਦੀ ਬਜਾਏ ਪਬਲਿਕ ਸੈਕਟਰ ਨੂੰ ਮਜ਼ਬੂਤ ਕਰਨ ਦੀ ਬਜਾਏ ਦੇਸ਼ ਦੀ ਆਰਥਿਕਤਾ ਕਾਰਪੋਰੇਟ ਘਰਾਣਿਆਂ ਨੂੰ ਸਪੁਰਦ ਕਰਕੇ ਦੇਸ਼ ਨੂੰ ਉਨ੍ਹਾਂ ਦੇ  ਗੁਲਾਮ  ਕਰਨ ਜਾ ਰਹੀਆਂ ਹਨ  ਮੋਦੀ ਸਰਕਾਰ ਤੇ ਹੋਰ ਸਰਕਾਰਾਂ ਦੀ ਮਿਲੀ ਭੁਗਤ ਨਾਲ ਕਿਸਾਨ ਤੇ ਮਜ਼ਦੂਰ ਵਿਰੋਧੀ ਕਾਲੇ ਕਨੂੰਨਾਂ ਨੂੰ  ਲਿਆਂਦਾ ਹੈ ਉਹ ਤੁਰੰਤ ਰੱਦ ਹੋਣੇ ਚਾਹੀਦੇ ਹਨ ਉਨ੍ਹਾਂ ਕਿਸਾਨ ਸੰਗਰਸ਼ ਦੀ ਹਮਾਇਤ ਅਤੇ ਸਲਾਗਾ ਕਰਦਿਆਂ , ਕਿਸਾਨ ਜਥੇਬੰਦੀਆਂ ਨੂੰ  ਰਾਜਨੀਤਕ ਪਾਰਟੀ ਬਣਾ ਕੇ ਆਪਣੀ ਸਰਕਾਰ ਬਣਾਉਣ ਦੀ ਵੀ ਸਲਾਹ ਦਿਤੀ | ਜਿਲਾ ਪ੍ਰਧਾਨ ਹਰਪ੍ਰਭ ਮਹਿਲ ਸਿੰਘ ਨੇ ਦੇਸ਼ ਵਿਚ ਵੱਧ ਚੁਕੀ ਰਿਸ਼ਵਤ ਖੋਰੀ ਦਾ ਜਿਕਰ ਕਰਦਿਆਂ ਮਹਾਰਾਸ਼ਟਰ ਦੇ ਉਸ ਮੰਤਰੀ ਦਾ ਹਵਾਲਾ ਦਿਤਾ ਜੋ ਸੂਬੇ ਦੇ ਆਈ ਏ ਐਸ ਅਤੇ ਆਈ ਪੀ ਐਸ ਅਧਿਕਾਰੀਆਂ ਤੋਂ ਮਹੀਨੇ ਦੇ 100 ਕਰੋੜਿ ਰੁਪਏ ਦੀ ਮੰਗ ਕਰਦਾ ਹੈ ਉਨ੍ਹਾਂ ਕਿਹਾ ਜੇ ਇਕ ਮੰਤਰੀ ਇਨੀ ਰਿਸ਼ਵਤ ਮੰਗ ਰਿਹਾ ਹੈ ਤਾ ਮੁਖ ਮੰਤਰੀ ਦੀ ਕੀ ਮੰਗ ਹੋਵੇਗੀ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉ ਇਕਠੇ ਹੋ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਿਨਾਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਦਾ  ਘਾਂਣ  ਕੀਤਾਂ ਹੈ ਉਨਾਂ ਸਰਕਾਰਾਂ ਨੂੰ ਚਲਦਾ ਕਰਨ ਲਈ 2022 ਦੀਆਂ ਪੰਜਾਬ ਚੋਣਾਂ ਵਿਚ ਜਮੀਰ ਦੀ ਅਵਾਜ ਨਾਲ ਸਾਰੇ ਲਾਲਚ ਤਿਆਗ ਕੇ ਸੱਚ ਅਤੇ ਇਮਾਨਦਾਰੀ ਤੇ ਪਹਿਰਾ ਦੇਣ ਵਾਲੇ ਲੋਕਾਂ ਦੀ ਸਰਕਾਰ ਬਣਾਈਏ ਤਾ ਤੋਂ ਸ਼ਹੀਦਾਂ, ਗੁਰੂਆਂ ,ਪੀਰਾਂ ਦੀ ਧਰਤੀ ਪੰਜਾਬ ਦਾ ਹਰ ਵਰਗ ਖੁਸ਼ਹਾਲ ਹੋ ਸਕੇ, ਇਹੋ ਹੀ ਸ਼ਹੀਦਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ|ਇਸ ਮੌਕੇ ਬਲਦੇਵ ਸਿੰਘ ਜਿਲਾ ਪ੍ਰਧਾਨ ਲੁਧਿਆਣਾ,ਜਰਨੈਲ ਨੰਗਲ ਪ੍ਰਧਾਨ ਦੋਆਬਾ ਜੋਨ,ਅਮਰੀਕ ਸਿੰਘ ਵਰਪਾਲ ਪ੍ਰਧਾਨ ਮਾਝਾ ਜੋਨ,ਜਗਜੋਤ ਸਿੰਘ ਖਾਲਸਾ ਪ੍ਰਧਾਨ ਧਾਰਮਿਕ ਵਿੰਗ ਪੰਜਾਬ,ਗੁਰਦੀਪ ਸਿੰਘ ਝਿੱਕਾ ਸੀਨੀਅਰ ਮੀਤ ਪ੍ਰਧਾਨ,ਹਰਜਾਪ ਸਿੰਘ ਪ੍ਰਧਾਨ ਸਟੂਡੈਂਟ ਵਿੰਗ ਪੰਜਾਬ,ਗੁਰਦੀਪ ਸਿੰਘ ਮੁੰਡੀਆ,ਪ੍ਰਧਾਨ ਦਿਹਾਤੀ ਲੁਧਿਆਣਾ,ਮਨਜੀਤ ਬੇਦੀ,ਗੁਰਦੀਪ ਸਿੰਘ,ਸ਼ਮਸ਼ੇਰ ਪੋਜੇਵਾਲ,ਅਵਤਾਰ ਡਾਂਡੀਆ,ਮਹਿੰਦਰ ਸਿੰਘ ਬਰਨਾਲਾ ਕਲਾਂ ਨੇ ਵੀ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਰਾਜਗੁਰੂ ਜੀ ਸ਼ਹੀਦ ਸੁਖਦੇਵ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ |


ਨੌਜਵਾਨ ਸ਼ਹੀਦ ਭਗਤ ਸਿੰਘ ਵੱਲੋਂ ਦਿਖਾਏ ਮਾਰਗ ਤੇ ਚੱਲਣ --- ਪੱਲੀਝਿੱਕੀ --- - ----*ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ :

ਮਾਰਕੀਟ ਕਮੇਟੀ ਬੰਗਾ ਵਿਖੇ ਸ਼ਹੀਦੇ ਆਜ਼ਮ ਸਰਦਾਰ  ਭਗਤ ਸਿੰਘ ਦੇ ਆਦਮਕੱਦ ਬੁੱਤ ਉੱਤੇ ਫੁੱਲ ਭੇਂਟ ਕਰਦੇ ਹੋਏ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਨਾਲ ਦਰਵਜੀਤ ਸਿੰਘ ਪੂਨੀਆ, ਮੋਹਣ ਸਿੰਘ ਸਾਬਕਾ ਐਮ.ਐਲ.ਏ ਡਾ ਹਰਪ੍ਰੀਤ ਕੈਂਥ ਤੇ ਹੋਰ ਆਗੂ।

ਬੰਗਾ 23,ਮਾਰਚ (ਮਨਜਿੰਦਰ ਸਿੰਘ )ਮਹਾਨ ਦੇਸ਼ ਭਗਤ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਕਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੌਰਾਨ ਕੀਤੇ ਜਾਣ ਵਾਲੇ ਸਮਾਗਮ ਬਹੁਤ ਘੱਟ ਨਜ਼ਰ ਆਏ ਪਰ ਇਸ ਦੌਰਾਨ ਵਿਧਾਨ ਸਭਾ ਹਲਕਾ ਬੰਗਾ ਦੇ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਜਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ , ਦਰਵਜੀਤ ਸਿੰਘ ਪੂਨੀਆ ਚੇਅਰਮੈਨ ਮਾਰਕੀਟ ਕਮੇਟੀ, ਰਾਜਿੰਦਰ ਸਿੰਘ ਠੇਕੇਦਾਰ, ਸਾਬਕਾ ਐਮ.ਐਲ.ਏ ਮੋਹਣ ਸਿੰਘ  ਨੇ ਮਾਰਕੀਟ ਕਮੇਟੀ ਬੰਗਾ ਵਿਖੇ  ਲੱਗੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਆਦਮਕੱਦ ਬੁੱਤ ਉੱਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ  ਨੇ ਕਿਹਾ ਕਿ ਸ਼ਹੀਦ ਦੇਸ਼ ਤੇ ਕੌਮ ਦਾ ਮਾਣ ਹੁੰਦੇ ਹਨ ਅਤੇ ਜਿਹੜੀਆਂ ਕੌਮਾਂ ਆਪਣੇ ਸਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹ ਖ਼ਤਮ ਹੋ ਕੇ ਰਹਿ ਜਾਂਦੀਆਂ ਹਨ। ਉਹਨਾ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਨਗਰ ਤੇ ਉਸਦੇ ਸਾਥੀਆਂ ਵੱਲੋਂ ਦਿਖਾਏ ਮਾਰਗ ਤੇ ਚੱਲਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਕੀਤੇ ਜਾਣ ਵਾਲੇ ਸਮਾਗਮ ਰੱਦ ਕਰ ਦਿੱਤੇ ਗਏ ਹਨ ਪਰ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਨਿੱਜੀ ਤੌਰ ਉੱਤੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ। ਇਸ ਮੌਕੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।  ਇਸ ਮੌਕੇ ਕਾਂਗਰਸ ਦੇ ਆਗੂ ਹਰਪ੍ਰੀਤ ਸਿੰਘ ਕੈਂਥ, ਕਮਲਜੀਤ ਬੰਗਾ ਜਿਲ੍ਹਾ ਪ੍ਰੀਸ਼ਦ ਮੈਂਬਰ, ਹਰਭਜਨ ਸਿੰਘ ਭਰੋਲੀ,  ਜਰਨੈਲ ਸਿੰਘ ਪੱਲੀਝਿੱਕੀ,  ਸੁਖਵਿੰਦਰ ਸਿੰਘ ਨੌਰਾ,  ਸ਼ਚੀਨ ਘਈ  ਆਦਿ ਹਾਜਰ ਸਨ।

ਕਿਸਾਨ ਅੰਦੋਲਨ ਤੇ ਚਡ਼੍ਹਿਆ ਕ੍ਰਾਂਤੀ ਦਾ ਰੰਗ : ------------ਕਾਨੂੰਨਾਂ ਨੂੰ ਰੱਦ ਕਰਨ ਤੋਂ ਘੱਟ ਕੋਈ ਫ਼ੈਸਲਾ ਨਹੀਂ -ਸਮੂਹ ਕਿਸਾਨ ਆਗੂ -----*ਜਵਾਨੀ ਤੇ ਕਿਸਾਨੀ ਨੂੰ ਇੱਕਠੇ ਕਰਨ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਅਹਿੰਮ ਰੋਲ-ਕੁਲਵੰਤ ਸਿੰਘ ਸੰਧੂ----- ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਇਕ ਜਥੇਬੰਦੀ ਬਣਾਉਣ - ਬੱਬੂ ਮਾਨ *

ਦਾਣਾ ਮੰਡੀ ਬੰਗਾ ਵਿਖੇ ਸੰਯੁਕਤ ਕਿਸਾਨ ਮੋਰਚੇ ਨੂੰ ਸੰਬੋਧਨ ਕਰਦੇ ਹੋਏ  ਕਿਸਾਨ ਆਗੂ।

ਬੰਗਾ,23 ਮਾਰਚ(ਮਨਜਿੰਦਰ ਸਿੰਘ )
 ਅੱਜ ਸ਼ਹੀਦਾਂ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਕੁਰਬਾਨੀ ਨੂੰ ਸਮਰਮਿਤ  ਸੰਯੁਕਤ ਕਿਸਾਨ ਮੋਰਚੇ ਵੱਲੋ ਬੰਗਾ ਸ਼ਹਿਰ ਦੀ ਮੰਡੀ ਵਿਖੇ ਵਿਸ਼ਾਲ ਮਹਾਂ ਰੈਲੀ ਕੀਤੀ ਗਈ ।ਜਿਕਰਯੋਗ ਹੈ ਕਿ ਕੱਲ ਰਾਤ ਤੇਜ਼ ਹਨੇਰੀ ਤੇ ਮੀਂਹ ਪੈਣ ਕਰਕੇ ਰੈਲੀ ਲਈ ਜਗ੍ਹਾ ਖਟਕੜ ਕਲਾਂ ਤੋਂ ਬਦਲ ਕੇ ਬੰਗਾ ਸ਼ਹਿਰ ਦੀ ਮੰਡੀ ਵਿਖੇ ਕੀਤੀ ਗਈ।ਜਿੱਥੇ ਕਿ ਲੋਕਾਂ ਦੇ ਭਾਰੀ ਇਕੱਠ ਅੱਗੇ ਪ੍ਰਬੰਧਕਾਂ ਦੁਆਰਾ ਕੀਤੇ ਗਏ ਸਾਰੇ ਪ੍ਰਬੰਧ ਫਿਕੇ ਪੈ ਗਏ।ਇਸ ਮੌਕੇ ਮਹਾਂ ਰੈਲੀ ਨੂੰ ਸੰਬੋਧਨ ਕਰਨ ਲਈ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ)  ਦੇ ਪ੍ਰਧਾਨ ਸ.ਬਲਵੀਰ ਸਿੰਘ ਰਾਜੇਵਾਲ, ਜਮਹੂਰੀ ਕਿਸਾਨ ਸਭਾ ਦੇ ਜਰਨਲ ਸਕੱਤਰ ਕੁਲਵੰਤ ਸਿੰਘ ਸੰਧੂ, ਡਾ.ਦਰਸ਼ਨ ਪਾਲ, ਸੁਰਜੀਤ ਸਿੰਘ ਫੂਲ, ਮਨਜੀਤ ਰਾਏ, ਹਰਿੰਦਰ ਸਿੰਘ ਲੱਖੋਵਾਲ, ਨਿਰਭੈ ਸਿੰਘ ਢੱੂਡੀਕੇ, ਸੰਤ ਕੁਲਵੰਤ ਰਾਮ ਭਰੋਮਜਾਰਾ ਆਦਿ ਤੋ ਇਲਾਵਾ ਦਰਜਨ ਦੇ ਕਰੀਬ ਕਲਾਕਾਰਾਂ ਜਿਹਨਾਂ ਵਿੱਚ ਬੂੱਬ ਮਾਨ, ਜੱਸ ਬਾਜਵਾ, ਸਰਬਜੀਤ ਚੀਮਾ, ਸੋਨੀਆ ਮਾਨ, ਯੋਗਰਾਜ ਸਿੰਘ, ਪੰਮੀ ਬਾਈ, ਸਿੱਪੀ ਗਿੱਲ ਨੇ ਵੀ ਸੰਬੋਦਨ ਕੀਤਾ।
(ਦਾਣਾ ਮੰਡੀ ਬੰਗਾ ਵਿਖੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ  )

ਆਗੂਆ ਨੇ ਸੰਬੋਧਨ ਕਰਦਿਆ ਇੱਕ ਵਾਰ ਫਿਰ ਇਹ ਗੱਲ ਸਪੱਸ਼ਟ ਕੀਤੀ ਕੇ ਕਾਨੂੰਨ ਵਾਪਸ ਕਰਵਾਏ ਤੋ ਵਗੇਰ ਕਿਸੇ ਵੀ ਸ਼ਰਤ ਤੇ ਘਰ ਵਾਪਸੀ ਨਹੀ ਹੋਵੇਗੀ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇਹਨਾਂ ਕਾਨੂੰ ਨਾਂ ਨੂੰ ਦੇਸ਼ ਅੰਦਰ ਲਾਗੂ ਕਰਕੇ ਕਿਸਾਨਾਂ ਨੂੰ ਬਰਵਾਦੀ ਦੇ ਰਾਹ ਪਾਉਣਾ ਚਾਹੁੰਦੀ ਹੈ  ਅਤੇ ਕਾਰਪੋਰੇਟ ਘਰਾਣਿਆਂ ਦੀਆਂ ਤਿਜੋਰੀਆਂ ਮੂਨਾਫਿਆਂ ਨਾਲ ਭਰਨਾ ਚਾਹੁੰਦੀ ਹੈ। ਜਿਸ ਨੂੰ ਕਿਸੇ ਵੀ ਕਿਮਤ ਤੇ ਬਰਦਾਸ ਨਹੀ ਕੀਤਾ ਜਾਵੇਗਾ।ਇਸ ਮੌਕੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਾਨੂੂੰਨਾਂ ਦੀ ਵਾਪਸੀ ਦੀ ਲੜਾਈ ਜਵਾਨੀ ਦੇ ਜੋਸ਼ ਤੋ ਬਗੇਰ ਨਹੀ ਲੜੀ ਜਾ ਸਕਦੀ ਇਸ ਲਈ ਵੱਧ ਤੋਂ ਵੱਧ ਨੌਜਵਾਨ ਦਿੱਲੀ ਮੌਰਚਿਆ ਤੇ ਪੁੱਜਣ। ਇਸ ਮੌਕੇ ਸੰਬੋਧਨ ਕਰਦਿਆ ਪ੍ਰਸਿੱਧ ਕਲਾਕਾਰ ਯੋਗਰਾਜ ਸਿੰਘ  ਅਤੇ ਹੋਰ ਕਲਾਕਾਰਾਂ ਨੇ ਸਾਂਝੇ ਤੋਂ ਤੇ ਕਿਹਾ ਕਿ ਕਿਸਾਨਾਂ ਨੂੰ ਖੁਦਖੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਰਾਹ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੰਡਾਨੀ ਅਤੇ ਅੰਬਾਨੀ ਦੇ ਹੱਥਾਂ ਵਿੱਚ ਖੇਡ ਰਹੀ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਦੇਸ਼ ਦੇ ਕਿਸਾਨ ਮਜ਼ਬੂਤ ਹੋਣਗੇ, ਤਾਂ ਹੀ ਦੇਸ਼ ਤਰੱਕੀ ਕਰੇਗਾ। 
*ਬੱਬੂ  ਮਾਨ ਨੇ  ਆਪਣੇ ਸੰਬੋਧਨ ਵਿੱਚ  ਇਸ ਮੌਕੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਏਕਤਾ ਦਾ ਸਬੂਤ ਦਿੰਦੇ ਹੋਏ ਰਲ ਕੇ ਇਕ ਜਥੇਬੰਦੀ ਬਣਾਉਣ ਦੀ  ਅਪੀਲ ਕੀਤੀ,ਪਰ ਪੱਤਰਕਾਰ ਵੱਲੋਂ ਇਸ ਬਾਰੇ  ਸਵਾਲ ਬਲਬੀਰ ਸਿੰਘ ਰਾਜੇਵਾਲ ਨੂੰ ਕਰਨ ਤੇ ਉਨ੍ਹਾਂ ਇਸ ਗੱਲ ਨੂੰ ਚੰਗਾ ਨਹੀਂ ਸਮਝਿਆ ।  ਇਸ ਮੌਕੇ ਅਭਿਮਨੁ ਕੁਹਾੜ ਹਰਿਆਣਾ,ਡਾ. ਅਜੈ ਕੁਹਾੜ ਹਰਿਆਣਾ,ਬਲਵੀਰ ਸਿੰਘ ਬੂੱਢਾਦਲ, ਸ. ਹਰਦੀਪ ਸਿੰਢ ਡਿੱਬਡਿੱਬਾ,ਪਦਮ ਸ਼੍ਰੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਭਾਈ ਰਣਜੀਤ ਸਿੰਘ ,ਜਥੇ.ਨਿਹਾਲ ਸਿੰਘ ਤਰਨਾਦਲ, ਐੱਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਬੰਗਾ ,ਜੱਸਵਰਿੰਦਰ ਸਿੰਘ ਜੱਸਾ ਕਲੇਰਾਂ ਸਤਨਾਮ ਸਿੰਘ ਬਾਲੋ ਬੰਗਾ,  ਬੇਅੰਤ ਸਿੰਘ ਖਿਆਲਾ, ਜਸਪਾਲ ਚਾਹਲ, ਮਨਦੀਰ ਸਿੰਘ ਰਾੜੀ ਜਸਵਿੰਦਰ ਸਿੰਘ ਮਾਨ ਆਦਿ ਹੋਰ ਕਿਸਾਨ ਅਤੇ ਮਜਦੂਰ ਹਾਜ਼ਰ ਸਨ।

 

ਸ੍ਰੀ ਗੁਰੂ ਤੇਗ਼਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ

ਸ੍ਰੀ ਗੁਰੂ ਤੇਗ਼਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ ਕਰਨ ਮੌਕੇ ਦੀਆਂ ਤਸਵੀਰਾਂ

ਬੰਗਾ : -  23 ਮਾਰਚ   (ਮਨਜਿੰਦਰ ਸਿੰਘ ) 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ  ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ  ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋਏ ਵਿਸ਼ਾਲ ਨਗਰ ਕੀਰਤਨ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਜੋ ਕਿ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜੇਗਾ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਤਹਿਤ ਹੀ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋਇਆ ਸੀ ਅਤੇ ਗੁਰੂ ਸਾਹਿਬ ਜੀ ਚਰਨ ਛੋਹ ਪ੍ਰਾਪਤ ਅਸਥਾਨਾਂ (ਪੰਜਾਬ, ਹਰਿਆਣਾ, ਦਿੱਲੀ) ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ। ਜਥੇਦਾਰ ਢਾਹਾਂ ਨੇ ਸਮੂਹ ਸੰਗਤਾਂ ਨੂੰ ਗੁਰੂ ਜੀ ਦੇ ਪ੍ਰਕਾਸ਼  ਪੁਰਬ ਦੀ ਵਧਾਈਆਂ  ਦਿੱਤੀਆਂ ਅਤੇ ਗੁਰੂ ਸਾਹਿਬ ਦੇ ਇਤਿਹਾਸਕ ਗੁਰਪੁਰਬ ਨੂੰ ਸਮਰਪਿਤ ਕੀਤੇ ਜਾ ਰਹੇ ਸਮਾਗਮਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ  ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ,, ਭਾਈ ਜੋਗਾ ਸਿੰਘ, ਨਰਿੰਦਰ ਸਿੰਘ ਢਾਹਾਂ, ਭਾਈ ਪ੍ਰਵੀਨ ਸਿੰਘ, ਗੁਰਮੀਤ ਸਿੰਘ ਬੁੱਟਰ ਮੀਤ ਸਕੱਤਰ, ਗੁਰਨੈਬ ਸਿੰਘ ਮੈਨੇਜਰ ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਭਾਈ ਸਤਨਾਮ ਸਿੰਘ ਪ੍ਰਚਾਰਕ, ਭਾਈ ਪਲਵਿੰਦਰ ਸਿੰਘ ਪ੍ਰਚਾਰਕ, ਭਾਈ ਹੀਰਾ ਸਿੰਘ ਸਭਰਾਅ, ਜਸਪਾਲ ਸਿੰਘ ਦੁਬਰਜੀ, ਕਵੀਸ਼ਰ ਭਾਈ ਤਰਨਜੀਤ ਸਿੰਘ ਸਾਰਚੂਰ, ਭਾਈ ਰਣਜੀਤ ਸਿੰਘ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਸਮੂਹ  ਸਟਾਫ, ਗੁਰੂ ਨਾਨਕ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਸ਼ਰਧਾ ਪੂਰਵਕ ਨਗਰ ਕੀਰਤਨ 'ਚ ਸ਼ਾਮਲ ਹੋਈਆਂ। 

Monday, March 22, 2021

ਲੋਕ ਇਨਸਾਫ ਪਾਰਟੀ ਦੇ ਪੰਜਾਬ ਪ੍ਰਧਾਨ ਕੱਲ੍ਹ ਖਟਕੜ ਕਲਾਂ ਪਹੁੰਚਣਗੇ -ਹਰਪ੍ਰਭ ਮਹਿਲ ਸਿੰਘ ਬਰਨਾਲਾ

ਹਰਪ੍ਰਭਮਹਿਲ ਸਿੰਘ ਬਰਨਾਲਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਧਾਨ ਲੋਕ ਇਨਸਾਫ ਪਾਰਟੀ ਜਾਣਕਾਰੀ ਦਿੰਦੇ ਹੋਏ  

ਬੰਗਾ /ਨਵਾਂ ਸ਼ਹਿਰ  22,ਮਾਰਚ (ਮਨਜਿੰਦਰ ਸਿੰਘ,ਹਰਪ੍ਰੀਤ ਕੌਰ )  ਲੋਕ ਇਨਸਾਫ਼ ਪਾਰਟੀ ਯੂਥ ਵਿੰਗ ਪੰਜਾਬ ਦੇ ਪ੍ਰਧਾਨ   ਗਗਨਦੀਪ ਸਿੰਘ ਸੰਨੀ ਕੈਂਥ  ਸ਼ਹੀਦ ਭਗਤ ਸਿੰਘ, ਸ਼ਹੀਦ ਰਾਜ ਗੁਰੂ  ਤੇ ਸ਼ਹੀਦ ਸੁਖਦੇਵ ਜੀ ਨੂੰ ਸ਼ਰਧਾਂਜਲੀ ਦੇਣ ਖਟਕੜ ਕਲਾਂ ਵਿਖੇ ਮਿਤੀ 23.3.2021 ਨੂੰ ਪਹੁੰਚ ਰਹੇ ਹਨ ।ਇਸ ਬਾਰੇ ਜਾਣਕਾਰੀ ਦਿੰਦਿਆਂ  ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਧਾਨ ਹਰਪ੍ਰਭ ਮਹਿਲ ਸਿੰਘ ਬਰਨਾਲਾ  ਨੇ ਕਿਹਾ ਕਿ   ਲੋਕ ਇਨਸਾਫ਼ ਪਾਰਟੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਗੂ ਤੇ ਵਰਕਰ ਸਾਹਿਬਾਨ ਕੱਲ ਮਿਤੀ 23.3.2021 ਨੂੰ  ਮੇਨ ਹਾਈਵੇ ਪਿੰਡ ਥਾਦੀਆ ਦੇ ਰਾਧਾ ਸੁਆਮੀ ਸਤਿਸੰਗ ਘਰ ਦੇ ਕੋਲ ਸਮਾਂ ਦੁਪਹਿਰੇ 12.30 ਵਜੇ ਹਾਜ਼ਰ ਹੋਣ ਤਾਂ ਜੋ ਆ ਰਹੇ ਕਾਫ਼ਲੇ ਦਾ ਸਵਾਗਤ ਕੀਤਾ ਜਾਵੇ ਜੀ। 

Sunday, March 21, 2021

ਸ਼ਹੀਦ ਭਗਤ ਸਿੰਘ ਦੇ ਸਮਾਰਕ ਤੇ ਨਤਮਸਤਕ ਹੋਣ ਲਈ ਕੋਈ ਰੋਕ ਨਾ ਲਾਈ ਜਾਵੇ -ਅਮਰਜੀਤ

ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ  

ਬੰਗਾ 21'ਮਾਰਚ( ਮਨਜਿੰਦਰ ਸਿੰਘ) ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਨੇ ਚੋਣਵੇਂ ਪੱਤਰਕਾਰਾਂ ਨਾਲ ਵਾਰਤਾ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈੱਲਫੇਅਰ ਐਂਡ ਕਲਚਰਲ  ਸੁਸਾਇਟੀ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ  ਬੇਨਤੀ ਸਹਿਤ ਮੰਗ ਕੀਤੀ ਗਈ ਹੈ  ਕਿ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਆਮ ਲੋਕਾਂ ਨੂੰ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਨਤਮਸਤਕ ਹੋਣ ਤੋਂ  ਰੋਕਿਆ ਗਿਆ ਸੀ ,  23 ਮਾਰਚ ਨੂੰ  ਸ਼ਹੀਦੀ ਦਿਹਾੜੇ ਤੇ ਸਮਾਰਕ ਤੇ ਨਤਮਸਤਕ  ਹੋਣ ਤੋਂ  ਕਿਸੇ ਵੀ ਆਮ ਜਾਂ ਖਾਸ ਲੋਕਾਂ  ਨੂੰ  ਰੋਕਿਆ ਨਾ ਜਾਵੇ । 23 ਮਾਰਚ ਨੂੰ  ਸ਼ਹੀਦ ਭਗਤ ਸਿੰਘ ਜੀ ਦੇ ਸਮਾਰਕ ਤੇ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ  ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਸ਼ਹੀਦ ਭਗਤ ਸਿੰਘ ਦੀ ਸੋਚ ਤੇ  ਠੋਕ ਕੇ  ਪਹਿਰਾ ਦੇ ਰਹੀ ਹੈ । ਇਸ ਮੌਕੇ ਜੋਗਰਾਜ ਜੋਗੀ ਨਿਮਾਣਾ   ਹਰਗੋਪਾਲ ਖੰਨਾ ,ਉਂਕਾਰ ਸਿੰਘ, ਮਨਦੀਪ ਸਿੰਘ ,ਗੁਰਕ੍ਰਿਪਾਲ ਸਿੰਘ, ਚਰਨਜੀਤ ਸਿੰਘ, ਬਚਿੱਤਰ ਸਿੰਘ, ਬਲਦੇਵ ਸਿੰਘ, ਆਦਿ ਹਾਜ਼ਰ ਸਨ।

ਕੋਵਿਡ-19 ਟੀਕਾਕਰਨ ਵਾਸਤੇ ਹੁਣ ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ ਲਈ ਵੱਖਰਾ ਪ੍ਰਮਾਣ ਪੱਤਰ ਦੇਣ ਦੀ ਲੋੜ ਨਹੀਂ : ਡਾ. ਕਪੂਰ- ----------ਜ਼ਿਲ੍ਹੇ ਵਿਚ ਹੁਣ ਤੱਕ ਲਗਾਏ ਜਾ ਚੁੱਕੇ 10,391 ਟੀਕੇ- -ਸਰਕਾਰੀ ਹਸਪਤਾਲਾਂ ਵਿਚੋਂ ਮੁਫ਼ਤ ਲਗਵਾਇਆ ਜਾ ਸਕਦੈ ਟੀਕਾ-- ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੋਵਿਡ-19 ਟੀਕਾਕਰਨ ਇਕੋ-ਇਕ ਰਸਤਾ- ਸਾਰੇ ਸੀਨੀਅਰ ਸਿਟੀਜ਼ਨ ਅਤੇ ਸਹਿ-ਰੋਗਾਂ ਤੋਂ ਪੀੜਤ 45 ਸਾਲ ਤੋਂ ਉੱਪਰ ਉਮਰ ਦੇ ਵਿਅਕਤੀ ਕੋਵਿਡ-19 ਟੀਕਾਕਰਨ ਕਰਵਾਉਣਾ ਯਕੀਨੀ ਬਣਾਉਣ

ਨਵਾਂਸ਼ਹਿਰ, 21 ਮਾਰਚ ( ਮਨਜਿੰਦਰ ਸਿੰਘ, ਹਰਪ੍ਰੀਤ ਕੌਰ)  ਮਾਣਯੋਗ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਜੀ ਦੀ ਯੋਗ ਅਗਵਾਈ ਹੇਠ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਸ਼ਹੀਦ ਭਗਤ ਸਿੰਘ ਨਗਰ ਵਿਚ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਇਨ ਵਰਕਰਾਂ ਸਮੇਤ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਾਂ ਅਤੇ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦੇ ਕੋਵਿਡ-19 ਟੀਕੇ ਲਗਾਉਣ ਦੇ ਕੰਮ ਨੇ ਰਫਤਾਰ ਫੜ ਲਈ ਹੈ। ਜ਼ਿਲ੍ਹੇ ਵਿਚ ਹੁਣ ਤੱਕ 10,391 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਪਹਿਲੀ ਖੁਰਾਕ ਅਤੇ ਦੂਜੀ ਖਰਾਕ ਸ਼ਾਮਲ ਹੈ।  
ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਕੋਵਿਡ-19 ਟੀਕਾਕਰਨ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਪੰਜਾਬ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਹੁਣ ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਟੀਕਾਕਰਨ ਵਾਸਤੇ ਸਹਿ-ਰੋਗਾਂ ਬਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਵੱਖਰਾ ਪ੍ਰਮਾਣ ਪੱਤਰ ਦੇਣਾ ਲਾਜ਼ਮੀ ਨਹੀਂ ਹੋਵੇਗਾ। ਜੇਕਰ ਕੋਈ ਵਿਅਕਤੀ ਸਹਿ ਰੋਗਾਂ ਸਬੰਧੀ ਆਪਣਾ ਮੈਡੀਕਲ ਰਿਕਾਰਡ ਟੀਕਾਕਰਨ ਸਥਾਨ ਉੱਤੇ ਲੈ ਕੇ ਆਵੇਗਾ ਤਾਂ ਉਸ ਕੋਲੋਂ ਵੱਖਰਾ ਪ੍ਰਮਾਣ ਪੱਤਰ ਨਹੀਂ ਮੰਗਿਆ ਜਾਵੇਗਾ। ਉਸ ਦੇ ਮੈਡੀਕਲ ਰਿਕਾਰਡ ਦੇ ਆਧਾਰ ਉੱਤੇ ਹੀ ਟੀਕਾ ਲਗਾਇਆ ਜਾ ਸਕੇਗਾ।
 ਉਨਾਂ ਦੱਸਿਆ ਕਿ ਜ਼ਿਲੇ੍ਹ ਦੇ 18 ਸਰਕਾਰੀ ਅਤੇ 5 ਪ੍ਰਾਈਵੇਟ ਹਸਪਤਾਲਾਂ ਵਿਚ ਟੀਕਾ ਲਗਵਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਟੀਕਾਕਰਨ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਸਬ ਡਵੀਜ਼ਨਲ ਹਸਪਤਾਲ ਬਲਾਚੌਰ, ਪੀ. ਐਚ. ਸੀ. ਕਾਠਗੜ੍ਹ, ਪੀ. ਐਚ. ਸੀ. ਪਨਿਆਲੀ, ਪੀ. ਐਚ. ਸੀ. ਠਕਾਰਲਾ, ਪੀ. ਐਚ. ਸੀ.  ਪੋਜੇਵਾਲ, ਪੀ. ਐਚ. ਸੀ. ਸਾਹਿਬਾ, ਪੀ. ਐਚ. ਸੀ. ਮੁਜ਼ੱਫਰਪੁਰ, ਸੀ. ਐਚ. ਸੀ. ਬੰਗਾ, ਸੀ. ਐਚ. ਸੀ. ਰਾਹੋਂ, ਸੀ. ਐਚ. ਸੀ. ਮੁਕੰਦਪੁਰ, ਪੀ. ਐਚ. ਸੀ. ਖਾਨਖਾਨਾ, ਪੀ. ਐਚ. ਸੀ. ਔੜ, ਆਰ.ਐੱਚ. ਕਮਾਮ, ਪੀ. ਐਚ. ਸੀ. ਬਹਿਰਾਮ, ਪੀ. ਐਚ. ਸੀ. ਕਟਾਰੀਆ, ਪੀ. ਐਚ. ਸੀ.  ਖਟਕੜ ਕਲਾਂ, ਸੀ. ਐਚ. ਸੀ. ਸੜੋਆ, ਪੀ. ਐਚ. ਸੀ. ਸੁੱਜੋਂ, ਮਿੰਨੀ ਪੀ.ਐੱਚ.ਸੀ. ਜਾਡਲਾ, ਆਰ.ਐੱਚ. ਸੰਧਵਾਂ-ਫਰਾਲਾ ਅਤੇ ਪੀ. ਐਚ. ਸੀ. ਜੱਬੋਵਾਲ ਸ਼ਾਮਿਲ ਹਨ, ਜਦਕਿ ਪਾਈਵੇਟ ਹਸਪਤਾਲਾਂ ਵਿਚ ਰਾਜਾ ਹਸਪਤਾਲ, ਆਈ. ਵੀ. ਵਾਈ ਹਸਪਤਾਲ ਅਤੇ ਮਿੱਤਲ ਹਸਪਤਾਲ, ਗੁਰਮੀਤ ਹਸਪਤਾਲ ਅਤੇ ਗੁਰੁ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਸ਼ਾਮਿਲ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ-19 ਟੀਕਾਕਰਨ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਨਹੀਂ ਹੈ। ਟੀਕਾ ਲਗਵਾਉਣ ਦੇ ਇਛੁੱਕ ਵਿਅਕਤੀ ਇਸ ਲਈ ਪ੍ਰੀ-ਰਜਿਸਟ੍ਰੇਸ਼ਨ ਵੀ ਕਰ ਸਕਦੇ ਹਨ ਜਾਂ ਟੀਕਾਕਰਨ ਲਈ ਸਿੱਧੇ ਹਸਪਤਾਲ ਪਹੁੰਚ ਸਕਦੇ ਹਨ। ਉਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ। ਸਹਿ-ਰੋਗਾਂ ਵਿਚ ਡਾਇਬਟੀਜ਼, ਦਿਲ ਦੇ ਰੋਗਾਂ, ਗੁਰਦੇ ਦੇ ਰੋਗਾਂ, ਜਿਗਰ ਦੇ ਰੋਗਾਂ, ਸਾਹ ਪ੍ਰਣਾਲੀ ਦੇ ਰੋਗਾਂ ਅਤੇ ਸਟਰੋਕ ਆਦਿ ਨਾਲ ਸਬੰਧਤ 20 ਦੇ ਕਰੀਬ ਬਿਮਾਰੀਆਂ ਸ਼ਾਮਿਲ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੋਵਿਡ-19 ਟੀਕਾਕਰਨ ਹੀ ਇਕੋ-ਇਕ ਰਸਤਾ ਹੈ। ਇਸ ਲਈ ਸਮੂਹ ਯੋਗ ਲਾਭਪਾਤਰੀਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਡਾ. ਕਪੂਰ ਨੇ ਦੱਸਿਆ ਕਿ ਜ਼ਿਲੇ ਵਿਚ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਟੀਕਾਕਰਨ ਵੀ ਨਾਲੋ-ਨਾਲ ਚੱਲ ਰਿਹਾ ਹੈ, ਭਾਵੇਂ ਕਿ ਉਹ ਪਹਿਲਾਂ ਰਜਿਸਟਰਡ ਨਹੀਂ ਵੀ ਹੋਏ, ਫਿਰ ਵੀ ਉਹ ਵਾਕ ਇਨ ਰਾਹੀਂ ਟੀਕਾਕਰਨ ਸਥਾਨ ’ਤੇ ਜਾ ਕੇ ਟੀਕਾ ਲਗਵਾ ਸਕਦੇ ਹਨ। ਉਨਾਂ ਕਿਹਾ ਕਿ ਫਰੰਟਲਾਈਨ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਲਈ ਕੇਵਲ ਆਪਣਾ ਅਧਿਕਾਰਤ ਪਛਾਣ ਪੱਤਰ ਹੀ ਦਿਖਾਉਣਾ ਹੋਵੇਗਾ।
ਸਿਵਲ ਸਰਜਨ ਨੇ ਸਮੂਹ ਸਿਹਤ ਸੰਭਾਲ ਕਰਮਚਾਰੀਆਂ, ਫਰੰਟ ਲਾਈਨ ਕਰਮਚਾਰੀਆਂ, 60 ਸਾਲ ਤੋਂ ਉੱਪਰ ਦੇ ਵਿਅਕਤੀਆਂ ਅਤੇ ਸਹਿ-ਰੋਗਾਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਵਾਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। 


ਡਾ: ਜਸਵਿੰਦਰ ਸਿੰਘ ਨੇ ਆਪਣੇ ਪਿਤਾ ਸਵਰਗੀ ਡਾ: ਕਾਬਲ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ।

ਨਵਾਂਸ਼ਹਿਰ ਦੇ ਜੈਨ ਸਥਾਲਕ ਵਿਖੇ ਰਾਸ਼ਨ ਵੰਡ ਸੰਮੇਲਨ ਦੌਰਾਨ ਪਾਠ ਕਰਦੇ ਹੋਏ 

ਨਵਾਂ ਸ਼ਹਿਰ, 21 ਮਾਰਚ (ਮਨਜਿੰਦਰ ਸਿੰਘ ,ਹਰਪ੍ਰੀਤ ਕੌਰ )
  : ਸਥਾਨਕ ਰੇਲਵੇ ਰੋਡ 'ਤੇ ਸਥਿਤ ਜੈਨ ਉਪਸਾਰਾ ਵਿਖੇ ਹਰ ਮਹੀਨੇ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦਿਆਂ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ।  ਜੈਨ ਸੇਵਾ ਸੰਘ ਦੇ ਜਨਰਲ ਸੱਕਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ ਦਾ ਰਾਸ਼ਨ ਵੰਡ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਮਾਰਗ ਦਰਸ਼ਕ ਸ੍ਰੀ ਕੇ.ਕੇ. ਜੈਨ ਜੀ ਦੀ ਪ੍ਰੇਰਨਾਸਦਕਾ  ਮਾਤਾ ਸੁਰਿੰਦਰ ਕੌਰ, ਡਾ: ਜਸਵਿੰਦਰ ਸਿੰਘ ਰਾਜਾ ਹਸਪਤਾਲ ਦੇ ਡਾਇਰੈਕਟਰ, ਡਾ: ਨੀਲਮ ਸੈਣੀ, ਡਾ: ਅਮਰਿੰਦਰ ਸਿੰਘ ਅਤੇ ਡਾ: ਲਕਸ਼ਿਤਾ ਸੈਣੀ ਨੇ  ਮਰਹੂਮ ਡਾ: ਕਾਬਲ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ। .
(ਲੋੜਵੰਦਾਂ ਨੂੰ ਰਾਸ਼ਨ ਵੰਡਦੇ ਹੋਏ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਮੈਂਬਰ।)
ਡਾ: ਜਸਵਿੰਦਰ ਸਿੰਘ ਅਤੇ ਡਾ: ਅਮਰਿੰਦਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਮਾਜ ਵਿੱਚ ਕਿਸੇ ਵੀ ਲੋੜਵੰਦ ਵਿਅਕਤੀ ਦੇ ਕੰਮ ਆਉਣਾ ਸਭ ਤੋਂ ਵੱਡਾ ਮਹਾਨ ਪਰਉਪਕਾਰੀ ਕੰਮ ਹੈ।  ਸਾਨੂੰ ਸਤਾਏ ਗਏ ਹਰੇਕ ਵਿਆਕਤੀ ਦੀ ਸੇਵਾ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ.  ਸ੍ਰੀ ਵਰਧਮਾਨ ਜੈਨ ਸੇਵਾ ਸੰਘ ਵਲੌ ਲੋੜਵੰਦਾਂ ਨੂੰ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਇਸ ਨੇਕੀ ਦੇ ਕੰਮ ਵਿਚ ਸਹਿਯੋਗ ਲਈ ਪ੍ਰੇਰਿਤ ਕੀਤਾ।  ਸ੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਪ੍ਰਧਾਨ ਮੁਨੀਸ਼ ਜੈਨ ਅਤੇ ਜਨਰਲ ਸੱਕਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ 96 ਵੇਂ ਰਾਸ਼ਨ ਵੰਡ ਸਮਾਰੋਹ ਦੌਰਾਨ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੁਰੇਂਦਰ ਜੈਨ, ਕੇ ਕੇ ਜੈਨ, ਆਦੀ ਹਾਜ਼ਰ ਸਨ।
 
 
  

ਕੋਵਿਡ ਪ੍ਰਤੀ ਨਿਯਮਾਂ ਦੀ ਪਾਲਣਾ ਕਰਨ ਲੋਕ-ਥਾਣਾ ਮੁਖੀ ਵਿਜੇ ਕੁਮਾਰ --- ਪੁਲਿਸ ਵੱਲੋਂ ਮੁਫ਼ਤ ਮਾਸਕ ਵੀ ਵੰਡੇ ਗਏ

ਵਿਜੇ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਬੰਗਾ  ਬਿਨਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਨੂੰ ਮੁਫ਼ਤ ਮਾਸਕ ਵੰਡਦੇ ਹੋਏ 
 
ਬੰਗਾ 21, ਮਾਰਚ (ਮਨਜਿੰਦਰ ਸਿੰਘ)  ਥਾਣਾ ਸਿਟੀ ਬੰਗਾ ਦੇ ਮੁੱਖ ਅਫਸਰ ਸ੍ਰੀ ਵਿਜੇ ਕੁਮਾਰ ਦੀ ਅਗਵਾਈ ਵਿਚ ਬੰਗਾ ਸਿਟੀ ਪੁਲੀਸ ਵੱਲੋਂ ਲੋੜਵੰਦ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ  ਮੁਫ਼ਤ ਮਾਸਕ ਵੰਡੇ ਗਏ ।ਇਸ ਮੌਕੇ ਸ਼੍ਰੀ ਵਿਜੇ ਕੁਮਾਰ ਨੇ ਲੋਕਾਂ  ਨੂੰ ਕੋਵਿਡ ਪ੍ਰਤੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਦੇ ਹੁਕਮਾਂ ਅਨੁਸਾਰ ਕੋਵਿਡ ਨਿਯਮਾਂ ਪ੍ਰਤੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ  ¦ ਉਨਾਂ ਕਿਹਾ ਕਿ  ਜੋ ਵੀ ਵਿਅਕਤੀ ਬਗੈਰ ਮਾਸਕ ਤੋਂ ਘੁੰਮਦਾ ਵੇਖਿਆ ਗਿਆ, ਉਸ ਦਾ ਮੌਕੇ ’ਤੇ ਹੀ ਕੋਵਿਡ ਟੈਸਟ ਕਰਨ ਦੇ ਨਾਲ-ਨਾਲ ਜ਼ੁਰਮਾਨਾ ਵੀ ਕੀਤਾ ਜਾਵੇਗਾ। ਇਸ ਮੌਕੇ ਮਹਿੰਦਰ ਸਿੰਘ ਅਡੀਸ਼ਨਲ ਐਸਐਚਓ ' ਬਲਵੰਤ ਸਿੰਘ ਸਬ ਇੰਸਪੈਕਟਰ ਅਤੇ ਨਰੇਸ਼ ਕੁਮਾਰ ਆਦਿ ਹਾਜ਼ਰ ਸਨ  

Saturday, March 20, 2021

2ਅਪਰੈਲ ਦੀ ਖਵਾਸਪੁਰਾ ਰੈਲੀ ਪੰਜਾਬ ਦੀ ਰਾਜਨੀਤੀ ਦਾ ਰੁਖ਼ ਬਦਲ ਦੇਵੇਗੀ - ਪ੍ਰਵੀਨ ਬੰਗਾ

 ਪ੍ਰਵੀਨ ਬੰਗਾ, ਪ੍ਰਦੀਪ ਜਸੀ,ਜੈ ਪਾਲ ਸੁੰਡਾ, ਹਰਬਲਾਸ ਬਸਰਾ ਤੇ ਹਲਕੇ ਦੀ ਲੀਡਰਸ਼ਿਪ

ਬੰਗਾ (ਮਨਜਿੰਦਰ ਸਿੰਘ )ਕਾਂਗਰਸ ਸਰਕਾਰ ਦਾ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ   ਪੂਰੇ ਕਰਨ ਦਾ ਬਿਆਨ ਬਚਕਾਨਾ ਤੇ ਝੂਠਾ ਹੈ। ਪੰਜਾਬ ਦੀ 35% ਅਨੁਸੂਚਿਤ ਜਾਤੀਆਂ ਅਤੇ 35% ਓਬੀਸੀ ਜਮਾਤਾਂ ਕਾਂਗਰਸ ਦੇ ਚੋਣ ਵਾਅਦਿਆਂ ਦੇ ਪੂਰੇ ਹੋਣ ਤੋਂ ਮਹਿਦੂਦ ਹਨ। ਇਹਨਾ ਸਬਦਾ ਦਾ ਪ੍ਰਗਟਾਵਾ ਬੰਗਾ ਹਲਕੇ ਦੀ ਹੰਗਾਮੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਪੰਜਾਬ ਦੇ  ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਪ੍ਰਦੀਪ ਜਸੀ ਜੋਨ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ,ਜੈ ਪਾਲ ਸੁੰਡਾ ਹਲਕਾ ਪ੍ਰਧਾਨ, ਹਰਬਲਾਸ ਬਸਰਾ ਜ਼ਿਲਾ ਜਨਰਲ ਸਕੱਤਰ,ਕੇਹਰ ਚੰਦ ਫਰਾਲਾ ਜ਼ਿਲਾ ਸਕੱਤਰ ਨੇ ਕਿਹਾ ਕਿ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਗਰੀਬਾਂ ਦੇ ਪੰਜਾਹ ਹਜ਼ਾਰ ਤੱਕ ਦੇ ਕਰਜੇ, ਦਲਿਤਾਂ ਦੀਆ ਪੰਚਾਇਤੀ ਜਮੀਨਾਂ ਵਿਚ ਤੀਜਾ ਹਿੱਸਾ, ਗਰੀਬ ਦੇ ਨੀਲੇ ਕਾਰਡ, 51000 ਸਗੁਨ ਸਕੀਮ, ਬਿਜਲੀ ਯੂਨਿਟ ਪੰਜ ਰੁਪਏ, ਬੇਰੁਜ਼ਗਾਰੀ ਭੱਤਾ 2500 ਰੁਪਏ, ਹਰ ਘਰ ਨੌਕਰੀ, ਓਬੀਸੀ ਵਰਗਾਂ ਲਈ 27% ਰਿਜ਼ਰਵੇਸ਼ਨ ਮੰਡਲ ਕਮਿਸਨ ਰਿਪੋਰਟ, ਪੰਜ ਪੰਜ ਮਰਲੇ ਦੇ ਪਲਾਟ, 85ਵੀ ਸੰਵਿਧਾਨਿਕ ਸੋਧ, ਬੈਕਲਾਗ, ਇਸਾਈ ਭਾਈਚਾਰੇ ਲਈ ਕਬਰਸਤਾਨ, ਆਦਿ ਮੁੱਦਿਆ ਉਪਰ ਕਾਂਗਰਸ ਸਰਕਾਰ ਬੁਰੀ ਤਰ੍ਹਾ ਫੇਲ ਹੋ ਚੁੱਕੀ ਹੈ। ਪੰਜਾਬ ਦੇ ਦਲਿਤ ਤੇ ਪਛੜੇ ਵਰਗਾਂ ਦੀ 70 ਪ੍ਰਤੀਸ਼ਤ ਆਬਾਦੀ ਜੋਕਿ 114 ਜਾਤਾਂ ਵਿੱਚ ਵੰਡੀ ਹੋਈ ਹੈ ਨੂੰ ਕਾਂਗਰਸ ਦੇ ਚਾਰ ਸਾਲਾਂ ਦੇ ਕਾਰਜਕਾਲ ਵਿਚ ਲਾਰਿਆ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਿਆ।
 ਪ੍ਰਵੀਨ ਬੰਗਾ  ਨੇ ਕਿਹਾ ਕਿ ਕਿਸਾਨਾਂ ਨੇ ਕਰਜੇ ਤੋਂ ਪਰੇਸ਼ਾਨ ਹੋਕੇ ਮੌਤ ਨੂੰ ਗਲੇ ਲਾਇਆ ਹੈ, ਜਿਸਦੀ ਉਦਾਹਰਣ ਦਸੂਹਾ ਦੇ ਕਿਸਾਨ ਪਿਓ ਪੁੱਤਰ ਹਨ। ਅਜਿਹੇ ਭਿਆਨਕ ਹਾਲਾਤਾਂ ਵਿਚ ਬਹੁਜਨ ਸਮਾਜ ਪਾਰਟੀ ਨੇ 2 ਅਪ੍ਰੈਲ ਨੂੰ ਬੇਗਮਪੁਰਾ ਪਾਤਸਾਹੀ ਬਣਾਓ ਰੈਲੀ ਖੁਵਾਸਪੁਰਾ ਰੋਪੜ ਵਿਖੇ ਰੱਖੀ ਹੈ, ਜਿੱਥੇ ਕਾਂਗਰਸ ਦੇ ਚੋਣ ਮੈਨੀਫੈਸਟੋ ਦੀ ਪੋਲ ਖੋਲ੍ਹ ਕੇ ਪੰਜਾਬੀਆਂ ਨੂੰ ਬਸਪਾ ਦੇ ਨੀਲੇ  ਝੰਡੇ ਹੇਠ ਲਾਮਬੰਦ ਕੀਤਾ ਜਾਵੇਗਾ।  ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਵਿਚ ਲੋਕਤੰਤਰ ਤੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਕੇ ਦੇਸ਼ ਕਾਰਪੋਰੇਟ ਘਰਾਣਿਆਂ   ਨੂੰ ਸਪੁਰਦ ਕਰਕੇ ਜਿਵੇਂ ਭਾਰਤ ਨੂੰ ਈਸਟ ਕੰਪਨੀ ਰਾਹੀਂ ਅੰਗਰੇਜ਼ਾਂ ਦੇ ਗੁਲਾਮ ਕਰਨ ਦੀ ਨੀਂਹ ਰੱਖੀ ਸੀ ਉਸੇ ਤਰ੍ਹਾਂ ਭਾਰਤ ਨੂੰ ਆਰ ਐੱਸ ਐੱਸ ਦੇ ਕੋਲ ਭਾਰਤ ਨੂੰ ਗੁਲਾਮ ਕਰਨ ਲੲੀ ਮਨਸੂਬੇ ਬਣਾ ਰਹੀ ਹੈ ਸੰਗਰੂਰ ਵਿੱਚ 2ਸਕੀਆ ਭੈਣਾਂ ਦਾ ਦਿਨਦਿਹਾੜੇ ਕਤਲੇਆਮ ਦਾ ਬਹੁਜਨ ਸਮਾਜ ਪਾਰਟੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀਂ ਹੈ  ਬਸਪਾ ਪੰਜਾਬ ਦਲਿਤਾਂ ਪਛੜਿਆ ਤੇ ਗਰੀਬ ਨੂੰ ਪੰਜਾਬ ਦੀ ਸੱਤਾ ਦੇ ਵਾਰਿਸ ਬਣਾਉਣ ਲਈ ਚੇਤੰਨ ਕਰਨ ਦਾ ਅਭਿਆਨ ਚਲਾਕੇ ਮਜ਼ਬੂਤ ਸੰਗਠਨ ਦੀ ਨੀਂਹ ਤਿਆਰ  ਕਰੇਗੀ   ਇਸ ਮੌਕੇ ਤੇ ਜ਼ਿਲਾ ਮਹਿਲਾ ਕਨਵੀਨਰ ਨੀਲਮ ਸਹਿਜਲ, ਹਲਕਾ ਜਨਰਲ ਸਕੱਤਰ ਹਰਪ੍ਰੀਤ ਡਾਹਰੀ, ਹਰਜਿੰਦਰ ਜੰਡਾਲੀ ਮੈਂਬਰ ਬਲਾਕ ਸੰਮਤੀ, ਪਰਮਜੀਤ ਦੋਸਾਂਝ, ਕੁਲਦੀਪ ਬਹਿਰਾਮ, ਗੁਰਦਿਆਲ ਦੋਸਾਂਝ, ਮੁਲਾਜ਼ਮ ਆਗੂ ਸੁਰਿੰਦਰ ਮੋਹਨ, ਜਗਤਾਰ ਸਿੰਘ, ਸੋਨੂੰ ਭਰੋਮਜਾਰਾ,ਗਗਨ  ਭਰੋਮਜਾਰਾ ਮਹਿਲਾ ਆਗੂ ਰਵਿੰਦਰ ਮਹਿਮੀ, ਸੰਤੋਸ਼ ਕੁਮਾਰੀ  ਤੋਂ ਇਲਾਵਾ ਸਾਥੀ ਸ਼ਾਮਿਲ ਹੋਏ¦ 

23 ਮਾਰਚ ਨੂੰ ਖੱਟਕੜ ਕਲਾਂ ਵਿਖੇ ਕਿਸਾਨ ਕਾਨਫਰੰਸ ਲਈ ਪਿੰਡ ਪਿੰਡ ਹੋਕਾ - ਮਾਨ

ਬੰਗਾ 21 ਮਾਰਚ (ਮਨਜਿੰਦਰ ਸਿੰਘ ) ਸੰਯੁਕਤ ਕਿਸਾਨ ਮੋਰਚੇ ਵਲੋਂ 23 ਮਾਰਚ ਨੂੰ ਖੱਟਕੜ ਕਲਾਂ ਵਿਖੇ ਕੀਤੀ ਜਾਣ ਵਾਲੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਪਿੰਡ ਪਿੰਡ ਮੀਟਿੰਗਾਂ ਕਰ ਕੇ ਹੋਕਾ ਦਿੱਤਾ ਜਾ ਰਿਹਾ ਹੈ ।ਇਸ ਕਾਨਫਰੰਸ   ਦੀਆ   ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਤੇ ਬੰਗਾ ਤੋਂ ਐੱਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕਿ  ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਪਿੰਡਾਂ ਵਿੱਚ ਮੀਟਿੰਗਾਂ ਕਰ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ  'ਇਹ ਪਹਿਲਾ ਮੌਕਾ ਹੈ ਜਦੋਂ ਇਸ ਇਤਿਹਾਸਕ ਦਿਹਾੜੇ ਉੱਤੇ ਕਿਸਾਨਾਂ ਦੀ ਵਿਸ਼ਾਲ ਕਾਨਫਰੰਸ ਹੋ ਰਹੀ ਹੈ ਉਹ ਵੀ ਉਸ ਸਮੇਂ ਜਦੋਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਵਿਆਪੀ ਸੰਘਰਸ਼ ਚੱਲ ਰਿਹਾ ਹੈ।ਉਹਨਾਂ ਕਿਹਾ ਕਿ ਇਸ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ ।ਪੰਜਾਬ ਵਿੱਚ ਕੈਪਟਨ ਦੀ ਕਾਂਗਰਸ ਸਰਕਾਰ ਤੇ ਇਲਜ਼ਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ  ਪੰਜਾਬ ਸਰਕਾਰ ਕੋਰੋਨਾ  ਦੇ ਬਹਾਨੇ   ਪਾਬੰਦੀਆਂ ਲਗਾ ਕੇ ਕੇਂਦਰ ਸਰਕਾਰ ਦਾ ਹੱਥ ਠੋਕਾ ਕਰਦੇ ਹੋਏ ਇਸ ਕਾਨਫ਼ਰੰਸ ਨੂੰ ਰੋਕਣਾ ਚਾਹੁੰਦੀ ਹੈ ਪਰ ਸਰਕਾਰ ਦੀਆਂ ਪਾਬੰਦੀਆਂ ਦੀ  ਪਰਵਾਹ ਨਾ   ਕਰਦੇ ਹੋਏ ਇਹ ਕਾਨਫ਼ਰੰਸ ਇਕ ਇਤਿਹਾਸਕ ਕਾਨਫਰੰਸ ਹੋਵੇਗੀ । ਇਸ ਕਾਨਫਰੰਸ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਸੰਬੋਧਨ ਕਰਨ ਤੋਂ ਇਲਾਵਾ ਮਸ਼ਹੂਰ ਕਲਾਕਾਰ ਵੀ ਹਾਜਰੀ ਲਵਾਉਣਗੇ। ਇਸ ਮੌਕੇ ਜੋਗ ਰਾਜ ਜੋਗੀ ਨਿਮਾਣਾ , ਸਤਨਾਮ ਸਿੰਘ ਬਾਲੋ, ਜਸਵਰਿੰਦਰ ਸਿੰਘ ਜੱਸਾ ਕਲੇਰਾਂ, ,ਜੈ ਕਿਸ਼ਨ ਰਾਮ' ਮਹਿੰਦਰ ਸਿੰਘ ,ਦਵਿੰਦਰ ਕੁਮਾਰ, ਮੱਖਣ ਸਿੰਘ ਸੰਘਾ, ਗਿਆਨ ਚੰਦ ,ਚਮਨ ਲਾਲ ਸੁੰਢ, ਲੰਬੜਦਾਰ ਟਿੰਬਰ ਨਾਸਿਕ ,ਮੱਖਣ ਲਾਲ ਖਮਾਚੋ,, ਕ੍ਰਿਸ਼ਨ ਲਾਲ ਪੰਚ ਆਦਿ ਹਾਜ਼ਰ ਸਨ।   

ਗੁਰਦੁਆਰਾ ਸਾਹਿਬ ਦੇ ਨਵ ਨਿਯੁਕਤ ਮਨੇਜਰ ਨੇ ਅਹੁਦਾ ਸੰਭਾਲਿਆ :

ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਦੇ ਨਵ ਨਿਯੁਕਤ ਮੈਨੇਜਰ ਗੁਰਨੈਬ ਸਿੰਘ ਬਾਡ਼ੀਆ ਅਹੁਦਾ ਸੰਭਾਲਣ ਮੌਕੇ  

ਬੰਗਾ 20, ਮਾਰਚ (ਮਨਜਿੰਦਰ ਸਿੰਘ )6ਵੀਂ   ਪਾਤਸ਼ਾਹੀ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ  ਬੰਗਾ ਜੋ ਕੇ ਐੱਸਜੀਪੀਸੀ ਦੇ ਪ੍ਰਬੰਧ ਅਧੀਨ ਹੈ ਤੇ ਨਵੇਂ ਨਿਯੁਕਤ ਕੀਤੇ ਗਏ ਮਨੇਜਰ ਗੁਰਨੈਬ ਸਿੰਘ ਬਾੜੀਆ  ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ ।ਇਹ ਉਨ੍ਹਾਂ ਦੀ ਨਿਯੁਕਤੀ ਸ ਪਲਵਿੰਦਰ ਸਿੰਘ ਕਠਿਆਲਾ ਦੀ ਬਦਲੀ ਉਪਰੰਤ ਕੀਤੀ ਗਈ ਹੈ ।ਅੱਜ ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਗੁਰੂ ਸਾਹਿਬ ਦੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ  ਸ਼ੁਕਰਾਨਾ ਕਰਨ ਉਪਰੰਤ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਉਹ ਗੁਰੂ ਦਾ ਸੇਵਕ ਬਣ ਕੇ ਈਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ  ।ਇੱਥੇ ਇਹ ਵਰਣਨਯੋਗ ਹੈ ਕਿ ਮੈਨੇਜਰ ਗੁਰਨੈਬ ਸਿੰਘ ਸ੍ਰੀ ਆਨੰਦਪੁਰ ਸਾਹਿਬ ਨੇੜੇ ਪਿੰਡ ਬਾਡ਼ੀਆਂ ਦੇ ਵਸਨੀਕ ਹਨ ਅਤੇ ਉਹ ਲੰਮਾ ਸਮਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਵੱਖ ਵੱਖ ਅਹੁਦਿਆਂ ਤੇ ਡਿਊਟੀ ਨਿਭਾਅ ਚੁੱਕੇ ਹਨ  ਅਤੇ ਚਾਰ ਸਾਲ ਭਾਈ ਸੰਗਤ ਸਿੰਘ ਕਾਲਜ ਬੰਗਾ ਵਿਖੇ ਬਤੌਰ ਸਟੋਰ ਕੀਪਰ ਵੀ ਜ਼ਿੰਮੇਵਾਰੀ ਨਿਭਾਈ ਹੈ ।ਇਸ ਮੌਕੇ ਮੌਜੂਦ ਗੁਰਦੁਆਰਾ ਸਾਹਿਬ ਦੇ ਸਮੂਹ ਸਟਾਫ ਨੇ ਨਵ ਨਿਯੁਕਤ ਮੈਨੇਜਰ ਦਾ ਨਿੱਘਾ ਸਵਾਗਤ ਕਰਦਿਆਂ ਵਧਾਈ ਦਿੱਤੀ ।

Friday, March 19, 2021

ਸਮਾਜ ਭਲਾਈ ਸਵੈ ਸੇਵੀ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ :

ਬੰਗਾ 19, ਮਾਰਚ (ਮਨਜਿੰਦਰ ਸਿੰਘ )ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ  ਦੀ ਸਿਰਮੌਰ ਸਮਾਜ ਸੇਵੀ ਸੰਸਥਾ  ਸਮਾਜ ਭਲਾਈ ਸਵੈ ਸੇਵੀ ਸੰਸਥਾ ਰਜਿ: ਸੁੱਜੋ  ਜੋ ਕਿ ਪਿਛਲੇ 20, ਸਾਲਾਂ ਤੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ ਦੇ  ਅਹੁਦੇਦਾਰਾਂ ਦੀ ਚੋਣ ਕੀਤੀ ਗਈ ।ਇਸ ਬਾਰੇ ਜਾਣਕਾਰੀ ਦਿੰਦਿਆਂ ਮਾਸਟਰ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਇਹ ਚੋਣ ਸਰਬਸੰਮਤੀ ਨਾਲ ਬਹੁਤ ਹੀ ਸਦਭਾਵਨਾ ਪੂਰਨ ਮਾਹੌਲ  ਵਿੱਚ ਹੋਈ ਜਿਸ ਅਨੁਸਾਰ ਮਹਿੰਦਰ ਸਿੰਘ ਚੌਂਹੜ  ਪ੍ਰਧਾਨ ,ਕੇਵਲ ਸਿੰਘ ਚੌਂਹੜ ਸਰਪ੍ਰਸਤ ,ਦਲਜੀਤ ਸਿੰਘ ਗਿੱਧਾ, ਸੀਨੀਅਰ ਮੀਤ ਪ੍ਰਧਾਨ  ਜੋਗਿੰਦਰ ਸਿੰਘ ਢੇਸੀ ਮੀਤ ਪ੍ਰਧਾਨ,ਮਾਸਟਰ ਜਸਵੀਰ ਸਿੰਘ ਜੱਸੀ ਜਨਰਲ ਸਕੱਤਰ ,ਰਘਬੀਰ ਸਿੰਘ ਬਿੱਲਾ ਮੀਤ ਸਕੱਤਰ ਹਰਪਾਲ  ਸਿੰਘ  ਖਜ਼ਾਨਚੀ,ਅਜਾਇਬ   ਸਿੰਘ ਮੀਤ ਖਜ਼ਾਨਚੀ ਚੁਣੇ ਗਏ ।    

Thursday, March 18, 2021

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਦਾ ਨਤੀਜਾ 100% ਆਇਆ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਤੀਜਾ ਸਾਲ ਵਿੱਚੋਂ ਪਹਿਲੇ,  ਦੂਜੇ ਸਥਾਨ ਅਤੇ ਤੀਜੇ ਸਥਾਨ 'ਤੇ ਆਏ  ਵਿਦਿਆਰਥੀ

ਬੰਗਾ : 18 ਮਾਰਚ (ਮਨਜਿੰਦਰ ਸਿੰਘ ) ਪੰਜਾਬ ਦੇ ਪ੍ਰਸਿੱਧ ਨਰਸਿੰਗ ਸਿੱਖਿਆ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ ਐਸ ਸੀ ਤੀਜਾ ਸਾਲ ਦੀ ਪ੍ਰੀਖਿਆ ਦਾ 100% ਨਤੀਜਾ ਆਇਆ ਹੈ ।  ਜਿਸ ਵਿੱਚ ਬੀ.ਐਸ.ਸੀ.ਨਰਸਿੰਗ ਤੀਜਾ ਸਾਲ ਦੀ ਕਲਾਸ ਵਿਚ ਵਿਦਿਆਰਥਣ ਕਿਰਨਪ੍ਰੀਤ ਕੌਰ ਪੁੱਤਰੀ ਪਾਲ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਕਾਲਜ ਦੀ ਟੌਪਰ ਵਿਦਿਆਰਥੀ ਬਣੀ ਹੈ। ਜਦ ਕਿ ਦੂਜੇ ਸਥਾਨ 'ਤੇ ਕੰਚਨ ਬੀਰਾਹ ਪੁੱਤਰੀ ਜਸਵਿੰਦਰ ਲਾਲ ਅਤੇ ਤੀਸਰਾ ਸਥਾਨ  ਸੁਖਪ੍ਰੀਤ ਕੌਰ ਪੁੱਤਰੀ ਸਰਵਨ ਸਿੰਘ ਨੇ ਪ੍ਰਾਪਤ ਕੀਤਾ ਹੈ। ਇਸ ਮੌਕੇ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਵੱਲੋਂ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਬੀ.ਐਸ.ਸੀ. ਤੀਜਾ ਸਾਲ ਦੇ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ ਅਤੇ ਸਮੂਹ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀਆਂ ਹਨ। ਇਸ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਸ.ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ,. ਮੈਡਮ ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਕਾਲਜ ਆਫ ਨਰਸਿੰਗ, ਸ੍ਰੀ ਸੰਜੇ ਕੁਮਾਰ ਕਲਾਸ ਇੰਚਾਰਜ, ਮੈਡਮ ਹਰਪ੍ਰੀਤ ਕੌਰ, ਮੈਡਮ ਨਵਜੋਤ ਕੌਰ ਸਹੋਤਾ, ਮੈਡਮ ਗੁਰਪ੍ਰੀਤ ਕੌਰ ਬਾਜਵਾ, ਮੈਡਮ ਰਮਨਦੀਪ ਕੌਰ  ਵੀ ਹਾਜ਼ਰ ਸਨ । 

21 ਨੂੰ ਆਪ ਦਾ ਵੱਡਾ ਜਥਾ ਬਾਘਾਪੁਰਾਣਾ ਪਹੁੰਚੇਗਾ -ਰਾਣਾ

ਬੰਗਾ18'ਮਾਰਚ( ਮਨਜਿੰਦਰ ਸਿੰਘ )ਆਮ ਆਦਮੀ ਪਾਰਟੀ ਬੰਗਾ ਵਿਧਾਨ ਸਭਾ ਦੀ ਮੀਟਿੰਗ ਬਲਾਕ ਇੰਚਾਰਜ ਰਣਵੀਰ ਰਾਣਾ ਦੀ ਅਗਵਾਈ ਵਿੱਚ ਹੋਈ । ਇਸ ਮੌਕੇ ਆਗੂਆਂ ਵੱਲੋਂ  21 ਮਾਰਚ ਨੂੰ ਕਿਸਾਨਾਂ ਦੇ ਹੱਕ ਚ ਆਮ ਆਦਮੀ ਪਾਰਟੀ ਵਲੋਂ  ਬਾਘਾ ਪੁਰਾਣਾ ਮੋਗਾ ਵਿਖੇ ਹੋ ਰਹੀ ਰੈਲੀ ਬਾਰੇ ਵਿਚਾਰ ਵਟਾਂਦਰਾ ਕਰਨ ਉਪਰੰਤ  ਬਲਾਕ ਇੰਚਾਰਜ  ਰਣਵੀਰ  ਰਾਣਾ , ਜ਼ਿਲਾ ਸਕੱਤਰ ਮਨੋਹਰ ਲਾਲ ਗਾਭਾ ਅਤੇ ਪੰਜਾਬ ਟਰੇਡ ਵਿੰਗ ਦੇ ਜੋਇੰਟ ਸੈਕਟਰੀ ਸ਼ਿਵ  ਕੌੜਾ ਨੇ ਦੱਸਿਆ ਕਿ ਬੰਗਾ ਤੋਂ 21 ਤਾਰੀਕ ਦੀ ਇਸ ਰੈਲੀ ਵਿਚ ਬੰਗਾ ਵਿਧਾਨ ਸਭਾ ਤੋਂ 1500 ਤੋਂ ਵੱਧ ਲੋਕ  ਸ਼ਾਮਿਲ ਹੋਣਗੇ। ਸਵੇਰ ਨੂੰ ਬੱਸਾਂ, ਕਾਰਾ ਵਿਚ ਸਾਰੇ ਲੋਕ ਬੰਗਾ ਸਿਟੀ ਸੈਂਟਰ ਤੋਂ ਸਵੇਰੇ ਠੀਕ 7 ਵਜੇ ਪਹੁੰਚ ਕੇ ਲੰਗਰ ਛੱਕ ਕੇ 8 ਵਜੇ ਰਵਾਨਾ ਹੋਣਗੇ। ਬਾਘਾ ਪੁਰਾਣਾ ਦੇ ਇਸ ਮਹਾ ਕਿਸਾਨ ਸੰਮੇਲਨ ਵਿਚ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਮੁੱਚੇ  ਪਾਰਟੀ  ਲੀਡਰ  ਲੋਕਾਂ ਨਾਲ ਮੁਖਾਤਿਬ ਹੋਣਗੇ।ਇਸ ਮੌਕੇ ਰਾਜ ਕੁਮਾਰ ਮਾਹਲ ਖੁਰਦ, ਸੁਰਿੰਦਰ ਢੀਂਡਸਾ, ਮਾ ਇੰਦਰਜੀਤ, ਜਸਵਿੰਦਰ ਸਿੰਘ, ਤਰਸੇਮ ਰਾਣਾ, ਸੁਰਿੰਦਰ ਪਾਲ, ਨਰੇਸ਼ ਕੁਮਾਰ, ਸਰਬਜੀਤ ਸਾਬੀ ਕੌਸਲਰ, ਸਤਨਾਮ, ਨਰਿੰਦਰ, ਪਰਮਜੀਤ ਸਿੰਘ, ਜਮਿੰਦਰ ਪਾਲ, ਸਤੀਸ਼ ਅਨੰਦ, ਜੁਗਿੰਦਰ ਪਾਲ, ਸਰਬਜੀਤ ਸਿੰਘ, ਪਲਵਿੰਦਰ ਸਿੰਘ ਮਾਨ, ਸਤਨਾਮ ਅਰੋੜਾ, ਗੁਰਦੀਪ ਰਾਮ, ਸੰਤੋਸ਼ ਗੌਂਤਮ, ਜਸਵੀਰ ਸਿੰਘ ਤੇ ਪਿਆਰੇ ਲਾਲ ਆਦਿ ਹਾਜ਼ਰ ਸਨ।

Tuesday, March 16, 2021

ਢਾਹਾਂ ਕਲੇਰਾਂ ਸਕੂਲ ਦੀ ਵਿਦਿਆਰਥੀ ਦੀਪਇੰਦਰ ਬੱਲ ਨੇ ਨੈਸ਼ਨਲ ਲੇਵਲ ਤੇ ਸਿਲਵਰ ਮੈਡਲ ਜਿੱਤਿਆ

ਢਾਹਾਂ ਕਲੇਰਾਂ ਵਿਖੇ ਰਾਸ਼ਟਰੀ ਹਿੰਦੀ ਉਲੰਪੀਆਡ ਦੇ ਮੁਕਾਬਲੇ ਵਿੱਚੋ ਕੌਮੀ ਸਿਲਵਰ ਮੈਡਲ ਜੇਤੂ ਵਿਦਿਆਰਥੀ ਦੀਪਇੰਦਰ ਬੱਲ ਦਾ ਸਨਮਾਨ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਟਰੱਸਟ ਅਹੁਦੇਦਾਰ

ਬੰਗਾ : 16 ਮਾਰਚ (ਮਨਜਿੰਦਰ ਸਿੰਘ,ਪ੍ਰੇਮ ਜੰਡਿਆਲੀ )
ਇਲਾਕੇ ਦੇ ਪ੍ਰਸਿੱਧ ਵਿਦਿਅਕ ਅਦਾਰੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ¸ਕਲੇਰਾਂ ਦੀ 10ਵੀਂ ਕਲਾਸ ਦੀ ਵਿਦਿਆਰਥਣ ਦੀਪਇੰਦਰ ਬੱਲ ਨੇ ਹਿੰਦੀ ਉਤਕਰਸ਼ ਮੰਡਲ ਦਿੱਲੀ ਵੱਲੋਂ ਕਰਵਾਏ ਗਏ ਹਿੰਦੀ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਰਾਸ਼ਟਰੀ ਹਿੰਦੀ ਉਲੰਪੀਆਡ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਿਆ ਹੈ । ਇਸ ਖੁਸ਼ੀ ਦੇ ਮੌਕੇ ਢਾਹਾਂ ਕਲੇਰਾਂ ਵਿਖੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਵੱਲੋਂ ਹਿੰਦੀ  ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਣ ਵਾਲੀ ਵਿਦਿਆਰਥਣ ਦੀਪਇੰਦਰ ਬੱਲ ਪੁੱਤਰੀ ਡਾ.ਰੁਪਿੰਦਰਜੀਤ ਸਿੰਘ ਬੱਲ ਦਾ ਵਿਸ਼ੇਸ਼ ਸਨਮਾਨ ਕਰਕੇ ਹੌਂਸਲਾ ਅਫਜ਼ਾਈ ਕੀਤੀ।  ਸ. ਕਾਹਮਾ ਨੇ ਦੀਪਇੰਦਰ ਬੱਲ ਦੀ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਪ੍ਰਿੰਸੀਪਲ, ਸਮੂਹ ਹਿੰਦੀ ਅਧਿਆਪਕਾਂ ਅਤੇ ਹਿੰਦੀ ਵਿਆਕਰਣ ਮੁਕਾਬਲੇ ਵਿਚ ਭਾਗ ਲੈਣ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ  ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਪ੍ਰਿੰਸੀਪਲ ਵਨੀਤਾ ਚੋਟ, ਵਾਈਸ ਪ੍ਰਿੰਸੀਪਲ ਡਾ. ਰੁਪਿੰਦਰਜੀਤ ਸਿੰਘ ਬੱਲ, ਮੈਡਮ ਜਸਵਿੰਦਰ ਕੌਰ ਹਿੰਦੀ ਅਧਿਆਪਕ, ਦੇਵੀ ਦਾਸ ਹਿੰਦੀ ਅਧਿਆਪਕ ਵੀ ਹਾਜ਼ਰ ਸਨ।

Monday, March 15, 2021

ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਹੋਵੇਗਾ ਰਾਜ ਪੱਧਰੀ ਸਮਾਗਮ -----ਡਿਪਟੀ ਕਮਿਸ਼ਨਰ ਨੇ ਖਟਕੜ ਕਲਾਂ ਵਿਖੇ ਸਮਾਗਮ ਦੇ ਪ੍ਰਬੰਧਾਂ ਸਬੰਧੀ ਕੀਤੀ ਮੀਟਿੰਗ

ਖਟਕੜ ਕਲਾਂ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ  ਨਾਲ ਹਨ ਐਸ. ਐਸ. ਪੀ ਅਲਕਾ ਮੀਨਾ ਅਤੇ ਹੋਰ ਅਧਿਕਾਰੀ। 

ਬੰਗਾ/ਨਵਾਂਸ਼ਹਿਰ, 15 ਮਾਰਚ (ਮਨਜਿੰਦਰ ਸਿੰਘ  ):ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ, ਖਟਕੜ ਕਲਾਂ ਵਿਖੇ 23 ਮਾਰਚ ਨੂੰ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਮਾਗਮ ਦੇ ਪ੍ਰਬੰਧਾਂ ਸਬੰਧੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜ਼ੀਅਮ, ਖਟਕੜ ਕਲਾਂ ਵਿਖੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਐਸ. ਐਸ. ਪੀ ਅਲਕਾ ਮੀਨਾ ਦੀ ਮੌਜੂਦਗੀ ਵਿਚ ਹੋਈ ਇਸ ਮੀਟਿੰਗ ਦੌਰਾਨ ਉਨਾਂ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ।

(ਖਟਕੜ ਕਲਾਂ ਵਿਖੇ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਸਬੰਧੀ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਐਸ. ਐਸ. ਪੀ ਅਲਕਾ ਮੀਨਾ ਅਤੇ ਹੋਰ ਅਧਿਕਾਰੀ। )

ਉਨਾਂ ਕਿਹਾ ਕਿ ਇਹ ਸਮਾਗਮ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰੇ ਨੂੰ ਸਮਰਪਿਤ ਹੋਵੇਗਾ। ਇਸ ਦੌਰਾਨ ਉਨਾਂ ਸਟੇਜ, ਸ਼ਾਮਿਆਨੇ, ਬੈਠਣ ਦੇ ਪ੍ਰਬੰਧਾਂ, ਸ਼ਹੀਦਾਂ ਨੂੰ ਸ਼ਰਧਾਂਜਲੀ, ਸੁਰੱਖਿਆ, ਸਜਾਵਟ, ਰਿਫਰੈਸ਼ਮੈਂਟ, ਪੀਣ ਵਾਲੇ ਪਾਣੀ, ਨਿਰਵਿਘਨ ਬਿਜਲੀ ਸਪਲਾਈ, ਫਾਇਰ ਟੈਂਡਰ, ਸੱਭਿਆਚਾਰਕ ਪ੍ਰੋਗਰਾਮ, ਸਾਊਂਡ, ਸਵਾਗਤੀ ਗੇਟਾਂ, ਆਰਜ਼ੀ ਪਖਾਨਿਆਂ, ਪਾਰਕਿੰਗ, ਬੈਰੀਕੇਡਿੰਗ, ਸੁਚਾਰੂ ਟ੍ਰੈਫਿਕ ਵਿਵਸਥਾ, ਮੈਡੀਕਲ ਟੀਮਾਂ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀਆਂ ਡਿਊਟੀਆਂ ਮਿਹਨਤ ਤੇ ਤਨਦੇਹੀ ਨਾਲ ਨਿਭਾਉਣ ਅਤੇ ਸਮੁੱਚੇ ਸਮਾਗਮ ਦੌਰਾਨ ਕੋਵਿਡ ਪ੍ਰੋਟੋਕਾਲ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸ ਮੌਕੇ ਐਸ. ਐਸ. ਪੀ ਅਲਕਾ ਮੀਨਾ ਨੇ ਕਿਹਾ ਕਿ ਸਮਾਗਮ ਲਈ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਜਾਣਗੇ ਅਤੇ ਇਸ ਦੌਰਾਨ ਸੁਚਾਰੂ ਟ੍ਰੈਫਿਕ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਐਸ. ਡੀ. ਐਮ ਬੰਗਾ ਵਿਰਾਜੇ ਤਿੜਕੇ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਐਸ. ਪੀ ਵਜ਼ੀਰ ਸਿੰਘ ਖਹਿਰਾ, ਡੀ. ਐਸ. ਪੀ ਜੀ. ਪੀ. ਸਿੰਘ, ਡੀ. ਪੀ. ਪੀ. ਓ ਦਵਿੰਦਰ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 


-

-

---

ਹੜਤਾਲ ਕਾਰਨ ਬੰਗਾ ਦੇ ਬੈਂਕਾਂ ਦਾ ਕਾਰੋਬਾਰ ਰਿਹਾ ਠੱਪ :

ਬੰਗਾ15, ਮਾਰਚ( ਮਨਜਿੰਦਰ ਸਿੰਘ )ਬੈਂਕ ਮੁਲਾਜ਼ਮ  ਜਥੇਬੰਦੀਆਂ ਦੀ ਸਾਂਝੀ ਯੂਨੀਅਨ   ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ 15,16 ਮਾਰਚ ਦੀ ਹੜਤਾਲ ਦੇ ਸੱਦੇ ਤੇ ਬੰਗਾ ਦੇ ਸਾਰੇ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਬੈਂਕਾਂ ਵਿਚ ਹੜਤਾਲ ਕਰਕੇ ਕਾਰੋਬਾਰ ਠੱਪ ਰੱਖਿਆ ਗਿਆ ।ਇਸ ਸੰਬੰਧ ਵਿਚ ਬੰਗਾ ਦੀ  ਸਟੇਟ ਬੈਂਕ ਆਫ ਇੰਡੀਆ ਬ੍ਰਾਂਚ  ਗੜ੍ਹਸ਼ੰਕਰ ਚੌਕ ਵਿਖੇ ਵੱਖ ਵੱਖ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ।ਇਸ ਮੌਕੇ ਫੋਰਮ ਦੇ ਬੁਲਾਰਿਆਂ ਨੇ ਕੇਂਦਰ ਸਰਕਾਰ ਖਿਲਾਫ ਭੜਾਸ ਕੱਢਦਿਆਂ ਕਿਹਾ ਕਿ ਪਬਲਿਕ ਸੈਕਟਰ ਬੈਂਕਾਂ ਨੂੰ ਪ੍ਰਾਈਵੇਟ ਕਰਨ ਨਾਲ  ਮੁਲਾਜ਼ਮਾਂ ਦਾ ਭਵਿੱਖ ਖ਼ਰਾਬ ਹੋਣ ਦੇ ਨਾਲ  ਗ਼ਰੀਬਾਂ ਦਾ ਜੋ ਪੈਸਾ ਬੈਂਕਾਂ ਵਿੱਚ ਪਿਆ ਹੈ ਖਤਰੇ ਵਿਚ ਆ ਜਾਵੇਗਾ ਅਤੇ ਬੇਰੁਜ਼ਗਾਰੀ ਵਿੱਚ ਵੀ ਭਾਰੀ ਵਾਧਾ ਹੋਵੇਗਾ।ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਬੈਂਕਾਂ ਨੂੰ ਪ੍ਰਾਈਵੇਟ ਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਦੇਸ਼ ਵਿੱਚ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ । ਇਸ ਮੌਕੇ ਬੈਂਕ ਮੁਲਾਜ਼ਮਾਂ ਵਿਚ ਮਹਿੰਦਰਪਾਲ ਸਿੰਘ ,ਸੁਰਿੰਦਰ ਮੋਹਨ ,ਰਕੇਸ਼ ਜੋਸ਼ੀ ਹਰਜਿੰਦਰ ਸਿੰਘ, ਮਧੂ ਸੂਦਨ ਟਾਂਗਰੀ' ਗੁਰਮੇਜ ਰਾਮ, ਸੋਹਣ ਲਾਲ ,ਵਿਜੇ ਕੁਮਾਰ , ਗਿਦਾਵਰ ਸਿੰਘ ,ਹਿੰਮਤ ਕੁਮਾਰ ਆਦਿ ਹਾਜ਼ਰ ਸਨ । 

Sunday, March 14, 2021

ਸਵ: ਨਿਮਾਣਾ ਦੀ ਯਾਦ ਵਿੱਚ ਫਰੀ ਮੈਡੀਕਲ ਕੈਂਪ ਲਗਾਇਆ ਗਿਆ :

ਬੰਗਾ 14,ਮਾਰਚ (ਮਨਜਿੰਦਰ ਸਿੰਘ )ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ  ਆਗੂ ਸਵ:  ਸਰਦਾਰ ਪਾਖਰ ਸਿੰਘ ਨਿਮਾਣਾ ਜੀ ਦੀ  ਯਾਦ ਨੂੰ  ਸਮਰਪਿਤ  ਸਰਦਾਰ ਪਾਖਰ ਸਿੰਘ ਨਿਮਾਣਾ ਵੈਲਫੇਅਰ ਟਰੱਸਟ ਦੇ ਪ੍ਰਧਾਨ ਜੋਗਰਾਜ ਜੋਗੀ ਨਮਾਣਾ ਅਤੇ ਚੇਅਰਮੈਨ ਅਮਰਜੀਤ ਸਿੰਘ ਕਰਨਾਣਾ ਦੀ ਸਰਪ੍ਰਸਤੀ ਹੇਠ ਪਿੰਡ ਚੱਕਗੁਰੂ ਵਿਖੇ ਸਮੂਹ ਨਗਰ ਨਿਵਾਸੀਆਂ  ਦੇ ਸਹਿਯੋਗ ਨਾਲ  ਆਈ ਵੀ ਵਾਈ ਹਸਪਤਾਲ ਨਵਾਂ ਸਹਿਰ ਦੇ ਸੀਨੀਅਰ ਡਾਕਟਰ ਹਾਰਟ ਵਿਭਾਗ ਦੇ ਮੁਖੀ ਡਾ ਜਵਤੇਸ ਸਿੰਘ ਪਾਹਵਾ ਅਤੇ ਹੋਰ ਡਾਕਟਰਾਂ ਦੀ ਟੀਮ ਵਲੋ ਹਾਰਟ ਚੈਕਅਪ ਅਤੇ ਸੂਗਰ ਜਾਂਚ ਅਤੇ ਹੋਰ ਬਿਮਾਰੀਆਂ ਦਾ ਫਰੀ ਚੈਕਅਪ ਕੈਂਪ ਲਗਾਇਆ ਗਿਆ ਅਤੇ ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ  ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਉੱਘੇ ਸਮਾਜ ਸੇਵਕ  ਡਾਕਟਰ ਬਖਸ਼ੀਸ਼ ਸਿੰਘ ਕਰਨ ਹਸਪਤਾਲ ਬੰਗਾ ,ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ,ਜਸਵਰਿੰਦਰ ਸਿੰਘ ਜੱਸਾ ਨੇ ਸਵ:ਪਾਖਰ ਸਿੰਘ ਨਿਮਾਣਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਵ: ਨਿਮਾਣਾ ਜੀ ਪੰਜਾਬ ਦੇ ਸੀਨੀਅਰ ਰਾਜਨੀਤਕ ਨੇਤਾ ਹੋਣ ਦੇ ਨਾਲ  ਸਮਾਜ ਸੇਵਾ ਦੇ ਕੰਮਾਂ ਵਿਚ ਵੀ ਤੱਤਪਰ ਰਹਿੰਦੇ ਸਨ, ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਉਨ੍ਹਾਂ ਦੇ ਸਪੁੱਤਰ ਜੋਗੀ ਨਿਮਾਣਾ ਵੀ ਸਮਾਜ ਸੇਵਾ ਵਿਚ ਵਡਮੁੱਲਾ ਯੋਗਦਾਨ ਪਾ ਰਹੇ ਹਨ ।  ਇਸ ਮੋਕੇ ਸਤਨਾਮ ਸਿੰਘ ਬਾਲੋ , ਗਿਆਨ ਚੰਦ ਜਨਰਲ ਸੈਕਟਰੀ ,ਚਮਨ ਲਾਲ ਸੁੰਢ ਸੀਨੀਅਰ ਮੀਤ ਪ੍ਰਧਾਨ,  ਅਮਰੀਕ ਬੰਗਾ ਸਕੱਤਰ, ਰਾਜੀਵ ਸ਼ਰਮਾ ਉਪ ਪ੍ਰਧਾਨ, ਅਵਤਾਰ ਸਿੰਘ ਲਾਡੀ  ਖਜਾਨਚੀ, ਬਲਵੀਰ ਮੰਡਾਲੀ ਜਨਰਲ ਸਕੱਤਰ, ਮਨੋਹਰ ਲਾਲ ਸਿੱਧੜ ਪ੍ਰਚਾਰ ਸਕੱਤਰ, ਸਰਬਜੀਤ ਸਿੰਘ ਰਾਣਾ ਪ੍ਰੈੱਸ ਸਕੱਤਰ, ਇਕਬਾਲ ਮੁਹੰਮਦ ਫਰਾਲਾ,, ਹਰਭਜਨ ਸਿੰਘ ਨਾਗਰਾ, ਨਵਕਾਂਤ ਭਰੋਮਜਾਰਾ ਮੀਡੀਆ ਐਡਵਾਈਜ਼ਰ, ਅਵਤਾਰ ਚੰਦ ਚੱਕਗੁਰੂ ਸਾਬਕਾ ਸਰਪੰਚ ਅਵਤਾਰ ਸਿੰਘ ਤਾਰੀ , ਕਿਸੋਰੀ ਲਾਲ ਸਾਬਕਾ ਪੰਚ, ਲੰਬੜਦਾਰ ਤਿੰਬਰ ਨਾਸਿਕ, ਪੰਚ ਸਿਵ ਕੁਮਾਰ , ਮੱਖਣ ਸਿੰਘ ਸੰਘਾ ਮਹਿੰਦਰ ਸਿੰਘ ਚੱਕ ਗੁਰੂ ਆਦਿ ਹਾਜ਼ਰ ਸਨ ।

Friday, March 12, 2021

ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦਾ ਸਾਲਾਨਾ ਜੌੜ ਮੇਲਾ ਮਿੱਠੀਆਂ ਯਾਦਾਂ ਨਾਲ ਸਮਾਪਤ

ਬੰਗਾ/ਬਹਿਰਾਮ 12 ਮਾਰਚ (ਮਨਜਿੰਦਰ ਸਿੰਘ ਪ੍ਰੇਮ ਜੰਡਿਆਲੀ )- ਰੌਜ਼ਾ ਸ਼ਰੀਫ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ, ਪੀਰ ਬਾਬਾ ਊਧੋ ਸ਼ਾਹ ਜੀ ਚਿਸ਼ਤੀ ਕਟਾਰੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹਜ਼ਰਤ ਸ਼ੇਖ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੀ ਯਾਦ ‘ਚ ਸਾਲਾਨਾ ਜੌੜ ਮੇਲਾ ਮੌਜੂਦਾ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਜੀ ਦੀ ਸਰਪ੍ਰਸਤੀ ਹੇਠ ਪਿੰਡ ਵਾਸੀਆਂ, ਇਲਾਕਾ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 10 ਅਤੇ 11 ਮਾਰਚ 2021 ਨੂੰ ਕਰਵਾਇਆ ਗਿਆ ਜੋ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਾ ਹੋਇਆ ਸਮਾਪਤ ਹੋ ਗਿਆ।10 ਮਾਰਚ ਨੂੰ ਸਵੇਰੇ ਝੰਡੇ ਅਤੇ ਚਾਦਰਾਂ ਦੀ ਰਸਮ ਅਦਾ ਕੀਤੀ ਗਈ ਅਤੇ ਸ਼ਾਮ ਨੂੰ ਚਿਰਾਗ ਰੌਸਨ ਕੀਤੇ ਗਏ ਉਪਰੰਤ ਰਾਤ ਨੂੰ ਮਹਿਫਲ-ਏ-ਕਵਾਲ ’ਚ ਪ੍ਰਸਿੱਧ ਕਵਾਲ ਪਾਰਟੀਆਂ ਸੋਨੂੰ ਪ੍ਰੇਮ ਕਵਾਲ ਪਨਾਮ, ਕੁਲਦੀਪ ਗੁਲਾਮ ਕਾਦਰ, ਸ਼ਨਾ ਜਵੇਦ ਖਾਨ ਸੂਫੀ ਬੈਂਡ, ਪ੍ਰਵੇਜ਼ ਖਾਨ ਆਦਿ ਨੇ ਮਹਿਫਲ ਦਾ ਅਗਾਜ਼ ਕਰ ਦਾਤਾ ਜੀ ਦੀ ਮਹਿਮਾਂ ਦਾ ਗੁਨਗਾਣ ਕੀਤਾ।11 ਮਾਰਚ ਨੂੰ ਪੰਜਾਬੀ ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ ਮਤੋਈ ਨੇ ਸਟੇਜ਼ ਤੇ ਸ਼ਿਰਕਤ ਕੀਤੀ ਜਿਸ ਦਾ ਪੰਡਾਲ ‘ਚ ਹਾਜ਼ਰ ਸੰਗਤਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ ਜਿਹਨਾਂ ਨੇ ਆਪਣੇ ਸੂਫੀ ਕਲਾਮ ਕਰਮ ਕਰੇ ਮੁਰਸ਼ਦ, ਸਾਬਰੀ ਰੰਗ, ਇਸ਼ਕ ਨਚਾਵੇ, ਮਾਂ ਮੇਰੀ, ਜੰਗਲ ਮਾਛੀਵਾੜੇ ਦਾ, ਰਹਿਮਤ ਦੇ ਦੀਵੇ, ਮਹਿੰਦੀ ਤੇਰੇ ਨਾਮ ਦੀ ਆਦਿ ਰਾਹੀਂ ਬਾਬਾ ਜੀ ਦੀ ਮਹਿਮਾਂ ਦਾ ਗੁਨਗਾਣ ਕੀਤਾ ਅਤੇ ਸੰਗਤ ਨੂੰ ਝੂੰਮਣ ਲਈ ਮਜਬੂਰ ਕੀਤਾ ਉਪਰੰਤ ਸਤੀ ਖੋਖੇਵਾਲੀਆ, ਸਰਬਜੀਤ ਸਰਬ, ਗੁਰਪਾਲ ਰਾਣਾ, ਕੌਰ ਸਿਸਟਰਜ਼, ਰਮੇਸ਼ ਚੌਹਾਨ, ਬੂਟਾ ਮੁਹੰਮਦ ਖਾਨ, ਕਲਸੀ ਬ੍ਰਦਰਜ਼ ਆਦਿ ਗਾਇਕਾਂ ਨੇ ਹਾਜ਼ਰੀ ਭਰੀ।ਮੇਲੇ ’ਚ ਮੱੁਖ ਮਹਿਮਾਨ ਵੱਜੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਵਿਧਾਇਕ ਬੰਗਾ ਡਾ.ਸੁਖਵਿੰਦਰ ਕੁਮਾਰ ਸੁੱਖੀ, ਜੱਥੇ: ਜੋਗਾ ਸਿੰਘ ਕੰਗਰੌੜ ਮੈਂਬਰ ਬਲਾਕ ਸੰਮਤੀ, ਠੇਕੇਦਾਰ ਰਜਿੰਦਰ ਸਿੰਘ ਸੀਨੀਅਰ ਕਾਂਗਰਸੀ ਆਗੂ, ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਸਰਪੰਚ ਨਵਦੀਪ ਸਿੰਘ ਅਨੋਖਰਵਾਲ, ਮਾ: ਰਾਮ ਕਿਸ਼ਨ ਪੱਲੀ ਝਿੱਕੀ ਆਦਿ ਨੇ ਹਾਜ਼ਰੀ ਲਗਾਈ।ਜ਼ਿਨ੍ਹਾਂ ਦਾ ਬਾਬਾ ਸਾਧੂ ਸ਼ਾਹ ਚਿਸਤੀ ਵੱਲੋਂ ਸਨਮਾਨ ਚਿੰਨ ਭੇਂਟ ਕਰਕੇ ਸਨਮਾਨ ਕੀਤਾ ਗਿਆ ।ਮੇਲੇ ’ਚ ਵੱਖ-ਵੱਖ ਦਰਬਾਰਾਂ ਤੋਂ ਸੰਤ-ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ‘ਚ ਸਾਈਂ ਲਖਵੀਰ ਸ਼ਾਹ ਕਾਦਰੀ ਕਟਾਰੀਆਂ, ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰੀਜ: ਪੰਜਾਬ, ਸਾਈਂ ਮਨਜੀਤ ਸਾਬਰੀ ਚੇਅਰਮੈਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਰਜਿ: ਪੰਜਾਬ, ਸਾਈਂ ਸੋਮੇ ਸ਼ਾਹ ਦੁਸਾਝ ਖੁਰਦ ਮੁੱਖ ਸਲਾਹਕਾਰ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਰਜਿ:ਪੰਜਾਬ ,ਸਾਈਂ ਅਵਿਨਾਸ਼ ਸ਼ਾਹ ਕਾਦਰੀ ਕੋਟ ਫਤੂਹੀ ਸੀਨੀਅਰ ਮੀਤ ਪ੍ਰਧਾਨ, ਸਾਈਂ ਜਸਬੀਰ ਦਾਸ ਸਾਬਰੀ ਖਾਨ ਖਾਨਾ, ਸਾਈਂ ਕੁਲਰਾਜ਼ ਮੁੰਹਮਦ ਖਾਨ ਖਾਨਾ ਜਨਰਲ ਸਕੱਤਰ, ਸਾਈਂ ਸਵਰਨਾ ਸ਼ਾਹ ਕਟਾਰੀਆਂ, ਸਾਈਂ ਮਸਤਾਨਾ ਸ਼ਾਹ ਭਰੋਲੀ, ਬੀਬੀ ਗੇਜੋ ਸਾਬਰੀ ਫਾਬੜਾ, ਸਾਈਂ ਸੋਹਣ ਸ਼ਾਹ ਸਾਬਰੀ ਨੰਗਲ ਸ਼ਹੀਦਾਂ,ਸਾਈਂ ਸੁਭਾਸ਼ ਸ਼ਾਹ ਚਿਸ਼ਤੀ ਛਾਉਣੀ ਕਲਾਂ, ਬਾਬਾ ਮੇਜਰ ਸ਼ਾਹ ਘੁਮੰਣ, ਬਿੱਟੂ ਭਾਜੀ ਖਾਨਖਾਨਾ,ਸਾਈ ਸੁਰਿੰਦਰ ਸ਼ਾਹ ਅਜਨੋਹਾ ਆਦਿ ਨੇ ਪਹੁੰਚ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ।ਮੰਚ ਸੰਚਾਲਕ ਦੀ ਸੇਵਾ ਪ੍ਰਸਿੱਧ ਐੰਕਰ ਰਣਜੀਤ ਮਾਨ ਨੇ ਬਾਖੂਬੀ ਨਿਭਾਈ।ਆਏ ਹੋਏ ਸੰਤ ਮਹਾਂਪੁਰਸ਼ਾਂ ਦਾ ਬਾਬਾ ਸਾਧੂ ਸਾਹ ਚਿਸ਼ਤੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।ਮੇਲੇ ‘ਚ ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਇਆ ਗਿਆ।ਇਸ ਮੌਕੇ ਸ. ਮੁਖਤਿਆਰ ਸਿੰਘ ਗੁਰੁ, ਨਵਜੋਤ ਸਿੰਘ ਜੱਖੂ, ਸਾਬਕਾ ਸਰਪੰਚ ਗੁਰਚਰਨ ਸਿੰਘ ਗੁਰੂ, ਵਰਿੰਦਰ ਸਿੰਘ ਨੰਬਰਦਾਰ, ਰਛਪਾਲ ਚੰਦ ਪੰਚ, ਗੁਰਮੇਲ ਚੰਦ ਪੰਚ, ਜਤਿੰਦਰ ਕੌਰ ਪੰਚ, ਪ੍ਰਤੀਮ ਸਿੰਘ ਭੁੰਗਰਨੀ, ਅਮਰਜੀਤ ਸਿੰਘ ਕਲਸੀ, ਬਲਜਿੰਦਰ ਸਿੰਘ ਭੰਗਰਨੀ, ਚਰਨ ਦਾਸ, ਮਲਕੀਤ ਸਿੰਘ ਬੰਗਾ, ਗੁਰਬਚਨ ਬਾਦਸ਼ਾਹ, ਰਜਿੰਦਰ ਸਿੰਘ ਚਾਕ, ਸੰਤੋਖ ਸਿੰਘ ਜੱਖੂ, ਪਰਮਵੀਰ ਪੰਮੀ, ਅਮਰਜੀਤ ਸਿੰਘ ਕੰਗ, ਅਮਰ ਸਿੰਘ ਮੁੱਤੀ, ਤਲਵਿੰਦਰ ਸਿੰਘ ਨਾਮਧਾਰੀ, ਪਰਮਜੀਤ ਬੰਗਾ, ਸੋਮ ਨਾਥ ਬੰਗਾ, ਪਰਮਜੀਤ ਸਿੰਘ, ਏ.ਐਸ.ਆਈ ਹਰਜਿੰਦਰ ਸਿੰਘ, ਚਰਨ ਦਾਸ, ਸੁਖਦੇਵ ਜੱਖੂ, ਅਮੀਰ ਦਾਸ ਸਮੂਹ ਸੰਗਤਾਂ ਹਾਜ਼ਰ ਸਨ।

Thursday, March 11, 2021

ਸੜਕ ਹਾਦਸੇ ਚ ਕਾਰ ਚਾਲਕ ਦੀ ਮੌਤ

ਬੰਗਾ,11ਮਾਰਚ ( ਮਨਜਿੰਦਰ ਸਿੰਘ) ਬੰਗਾ ਵਿਖੇ    ਬੀਤੀ  10-11 ਮਾਰਚ ਦੀ ਰਾਤ ਕਰੀਬ 12 ਵਜੇ ਨਵੇਂ ਬਣ ਰਹੇ ਫਲਾਈਓਵਰ ਦੇ ਥੱਲੇ ਬੰਗਾ ਨਵਾਂਸ਼ਹਿਰ ਰੋਡ ਤੇ ਹੋਏ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ।ਇਸ ਬਾਰੇ ਜਾਣਕਾਰੀ ਦਿੰਦਿਆਂ ਬੰਗਾ ਸਿਟੀ ਥਾਣੇ ਦੇ ਸਬ ਇੰਸਪੈਕਟਰ ਬਲਵੰਤ ਸਿੰਘ   ਨੇ ਦੱਸਿਆ ਕਿ ਬੀਤੀ ਰਾਤ ਕਰੀਬ ਬਾਰਾਂ ਵਜੇ ਗੁਰਵਿੰਦਰ ਸਿੰਘ ਪੁੱਤਰ ਧਰਮ ਸਿੰਘ ਵਾਸੀ  ਦਾਤਾਰ  ਨਗਰ ਰਾਮਾ ਮੰਡੀ ਜਲੰਧਰ  ਉਮਰ ਕਰੀਬ 32 ਸਾਲ ਜਲੰਧਰ ਤੋਂ ਆਪਣੇ ਸੁਸਰਾਲ ਦੁਰਗਾਪੁਰ ਨਜ਼ਦੀਕ  ਨਵਾਂਸ਼ਹਿਰ ਜਾ ਰਿਹਾ ਸੀ ਕਿ ਬੰਗਾ ਨਵਾਂਸ਼ਹਿਰ ਰੋਡ ਤੇ ਗੁਰੂ ਨਾਨਕ ਕਾਲਜ ਫਾਰ ਵੂਮੈਨ ਦੇ ਸਾਹਮਣੇ ਇਕ ਡਿਵਾਈਡਰ ਨਾਲ ਇਸ ਦੀ ਕਾਰ ਟਕਰਾ ਗਈ , ਜਿਸ ਕਾਰਨ ਉਸ ਦੀ ਮੌਤ ਹੋ ਗਈ ।ਉਨ੍ਹਾਂ ਕਿਹਾ ਕਿ ਹਾਦਸੇ ਦੇ ਹਾਲਾਤ ਤੋਂ ਲੱਗ ਰਿਹਾ ਹੈ ਕਿ ਰਾਤ ਦੇਰ ਦਾ ਸਮਾਂ ਹੋਣ ਕਰਕੇ  ਮ੍ਰਿਤਕ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ।ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਰਿਪੋਰਟ ਆਉਣ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨ ਲੈਣ ਉਪਰੰਤ ਲੋੜੀਂਦੀ ਅਗਲੀ   ਕਾਰਵਾਈ ਕੀਤੀ ਜਾਵੇਗੀ।   

Wednesday, March 10, 2021

ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੀ ਮੀਟਿੰਗ:

ਕ੍ਰਾਈਮ ਇਨਵੇਸਟੀਗੇਸ਼ਨ  ਟੀਮ ਦੇ ਜਿਲ੍ਹਾ ਪ੍ਰਧਾਨ ਸ. ਹਰਨੇਕ ਸਿੰਘ ਦੋਸਾਂਝ  ਹਰਵਿੰਦਰ ਸਿੰਘ ਨੂੰ ਟੀਮ  ਵਿਚ ਸ਼ਾਮਿਲ ਕਰਦੇ  ਹੋਏ.

ਬੰਗਾ11, ਮਾਰਚ (ਮਨਜਿੰਦਰ ਸਿੰਘ ) ਕ੍ਰਾਈਮ ਇਨਵੈਸਟੀਗੇਸ਼ਨ ਟੀਮ ਪੰਜਾਬ  ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਅਤੇ ਵਾਈਸ ਪ੍ਰਧਾਨ ਜਸਵੀਰ ਕਲੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੀਮ  ਦੇ  ਜ਼ਿਲ੍ਹਾ ਐਸ ਬੀ ਐਸ  ਨਗਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ  ਮੀਟਿੰਗ ਬੰਗਾ ਵਿੱਚ ਜ਼ਿਲ੍ਹਾ ਪ੍ਰਧਾਨ ਹਰਨੇਕ  ਸਿੰਘ ਦੁਸਾਂਝ ਦੀ ਪ੍ਰਧਾਨਗੀ ਹੇਠ ਹੋਈ।ਇਸ ਬਾਰੇ ਜਾਣਕਾਰੀ ਦਿੰਦਿਆਂ ਟੀਮ ਦੇ ਜਨਰਲ ਸੈਕਟਰੀ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਬੰਗਾ ਦੇ ਸੰਘਰਸ਼ੀ ਨੌਜਵਾਨ ਹਰਵਿੰਦਰ ਸਿੰਘ ਨੂੰ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਵਿੱਚ ਸ਼ਾਮਲ ਕਰਕੇ  ਸਨਮਾਨਤ ਕੀਤਾ ਗਿਆ ।ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੁਸਾਂਝ ਨੇ ਹਰਵਿੰਦਰ ਸਿੰਘ ਦਾ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਸਾਡੀ ਟੀਮ ਸਮਾਜ ਵਿੱਚੋਂ  ਰਿਸ਼ਵਤਖੋਰੀ ਅਤੇ ਹੋਰ ਕੁਰੀਤੀਆਂ  ਨੂੰ ਦੂਰ ਕਰਦੇ ਹੋਏ ਸਮਾਜ ਵਿੱਚ ਵਡਮੁੱਲਾ ਯੋਗਦਾਨ ਪਾ ਰਹੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਕੋਈ ਸਰਕਾਰੀ ਅਫ਼ਸਰ ਜਾਂ ਮੁਲਾਜ਼ਮ ਕਿਸੇ ਕੰਮ ਲਈ ਰਿਸ਼ਵਤ ਮੰਗਦਾ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਰਿਸ਼ਵਤਖੋਰੀ ਤੇ ਠੱਲ੍ਹ ਪਾਈ ਜਾ ਸਕੇ ।ਟੀਮ ਵਿਚ ਸ਼ਾਮਲ ਹੋਣ ਤੇ ਹਰਵਿੰਦਰ ਸਿੰਘ ਨੇ ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਅਰੋਡ਼ਾ, ਵਾਈਸ ਪ੍ਰਧਾਨ ਪੰਜਾਬ ਜਸਵੀਰ ਕਲੋਤਰਾ ਅਤੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੁਸਾਂਝ ਦਾ ਧੰਨਵਾਦ ਕਰਦਿਆਂ ਕਿਹਾ ਕਿ ਟੀਮ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਉਹ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ।ਇਸ ਮੌਕੇ ਟੀਮ ਦੇ ਵਾਈਸ ਪ੍ਰਧਾਨ ਬਲਵੀਰ ਸਿੰਘ ਵਾਈਸ ਪ੍ਰਧਾਨ ਦਿਲਵਰ ਸਿੰਘ ਗੁਣਾਚੌਰ ਜਨਰਲ ਸਕੱਤਰ ਗੁਲਸ਼ਨ ਕੁਮਾਰ ਸਕੱਤਰ ਰਾਮ ਸਰੂਪ ਅਤੇ ਹਰਵਿੰਦਰ ਸਿੰਘ ਹਾਜ਼ਰ ਸਨ ।

ਸਵ: ਨਿਮਾਣਾ ਦੀ ਯਾਦ ਵਿਚ ਫ੍ਰੀ ਮੈਡੀਕਲ ਕੈਂਪ:

ਬੰਗਾ10 ਅਪ੍ਰੈਲ (ਮਨਜਿੰਦਰ ਸਿੰਘ ) ਸਵ:ਸਰਦਾਰ  ਪਾਖਰ ਸਿੰਘ ਨਿਮਾਣਾ   ਵੈਲਫੇਅਰ ਟਰੱਸਟ ਦੇ ਪ੍ਰਧਾਨ ਜੋਗਰਾਜ ਜੋਗੀ ਨਿਮਾਣਾ, ਚੇਅਰਮੈਨ ਅਮਰਜੀਤ ਸਿੰਘ ਕਰਨਾਣਾ , ਜਨਰਲ ਸਕੱਤਰ ਚੌਧਰੀ ਗਿਆਨ ਚੰਦ ਬਹਿਰਾਮ , ਚਮਨ ਲਾਲ ਸੂੰਢ, ਅਮਰੀਕ ਬੰਗਾ ਸਕੱਤਰ', ਸੀਨੀਅਰ ਮੀਤ ਪ੍ਰਧਾਨ   ਬਲਵੀਰ ਮੰਢਾਲੀ,  ਵਾਇਸ ਪ੍ਰਧਾਨ ਜੈ ਰਾਮ ਸਿੰਘ , ਬੁੱਧ ਰਾਜ ਕਟਾਰੀਆ ਨੇ  ਸਾਂਝੇ ਤੌਰ ਤੇ ਚੋਣਵੇਂ ਪੱਤਰਕਾਰਾਂ ਨੂੰ  ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ  ਆਗੂ ਸਵ:  ਸਰਦਾਰ ਪਾਖਰ ਸਿੰਘ ਨਿਮਾਣਾ ਜੀ ਦੀ  ਯਾਦ ਨੂੰ  ਸਮਰਪਿਤ ਸਵ: ਸਰਦਾਰ ਪਾਖਰ ਸਿੰਘ ਨਿਮਾਣਾ ਵੈਲਫੇਅਰ ਟਰੱਸਟ ਵਲੋ ਪਿੰਡ ਚੱਕਗੁਰੂ ਵਿਖੇ ਸਮੂਹ ਨਗਰ ਨਿਵਾਸੀਆਂ  ਦੇ ਸਹਿਯੋਗ ਨਾਲ  ਆਈ ਵੀ ਵਾਈ ਹਸਪਤਾਲ ਨਵਾਂ ਸਹਿਰ ਦੇ ਸੀਨੀਅਰ ਡਾਕਟਰ ਹਾਰਟ ਵਿਭਾਗ ਦੇ ਮੁਖੀ ਡਾ ਜਵਤੇਸ ਸਿੰਘ ਪਾਹਵਾ ਅਤੇ ਹੋਰ ਡਾਕਟਰਾਂ ਦੀ ਟੀਮ ਵਲੋ ਹਾਰਟ ਚੈਕਅਪ ਅਤੇ ਸੂਗਰ ਜਾਂਚ ਅਤੇ ਹੋਰ ਬਿਮਾਰੀਆਂ ਦਾ ਫਰੀ ਚੈਕਅਪ ਕੈਂਪ 14 ਮਾਰਚ ਨੂੰ ਲਗਾਇਆ ਜਾਵੇਗਾ ਅਤੇ ਇਸ ਮੌਕੇ ਫਰੀ ਦਵਾਈਆਂ ਦਿੱਤੀਆਂ ਜਾਣਗੀ ।ਉਨ੍ਹਾਂ ਕਿਹਾ ਕਿ ਇਸ ਮੌਕੇ  ਡਾਕਟਰ ਬਖਸ਼ੀਸ਼ ਸਿੰਘ ਕਰਨ ਹਸਪਤਾਲ ਬੰਗਾ,ਐਨ ਆਰ ਆਈ ਨੰਬਰਦਾਰ   ਇੰਦਰਜੀਤ ਸਿੰਘ ਮਾਨ ,ਜਸਵਰਿੰਦਰ ਸਿੰਘ ਜੱਸਾ ਕਲੇਰਾਂ ਵਿਸੇਸ਼ ਤੌਰ ਤੇ ਹਾਜਰ ਹੋਣਗੇ। ਇਸ ਮੋਕੇ ਖਜਾਨਚੀ ਅਵਤਾਰ ਸਿੰਘ ਲਾਡੀ , ਇਕਬਾਲ ਮੁਹੱਮਦ ਫਰਾਲਾ,  ਹਰਭਜਨ ਸਿੰਘ ਨਾਗਰਾ ਸਲਾਹਕਾਰ,ਅਵਤਾਰ ਚੰਦ ਚੱਕਗੁਰੂ ਸਾਬਕਾ ਸਰਪੰਚ ਅਵਤਾਰ ਸਿੰਘ ਤਾਰੀ , ਕਿਸੋਰੀ ਲਾਲ ਸਾਬਕਾ ਪੰਚ, ਲੰਬੜਦਾਰ ਤਿੰਬਰ ਨਾਸਿਕ ਪੰਚ ਸਿਵ ਕੁਮਾਰ , ਮੱਖਣ ਸਿੰਘ ਸੰਘਾ ਮਹਿੰਦਰ ਸਿੰਘ ਚੱਕ ਗੁਰੂ ਆਦਿ ਹਾਜ਼ਰ ਸਨ 

ਹੋਮ ਆਈਸੋਲੇਸ਼ਨ ਦੇ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਕੋਰੋਨਾ ਪਾਜ਼ੇਟਿਵ ਮਰੀਜ਼ ਖਿਲਾਫ਼ ਮਾਮਲਾ ਦਰਜ

ਜਾਣਕਾਰੀ ਦਿੰਦੇ ਹੋਏ ਐੱਸ ਡੀ ਐੱਮ ਬੰਗਾ ਸ੍ਰੀ ਵਿਰਾਜ ਤਿੜਕੇ ਆਈ ਏ ਐਸ  

ਬੰਗਾ, 10 ਮਾਰਚ (ਮਨਜਿੰਦਰ ਸਿੰਘ ) 
ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਹਦਾਇਤਾਂ ਤਹਿਤ ਜ਼ਿਲੇ ਵਿਚ ਕੋਵਿਡ ਸਬੰਧੀ ਜਾਰੀ ਹੁਕਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਮੁਹਿੰਮ ਆਰੰਭੀ ਗਈ ਹੈ। ਇਸੇ ਤਹਿਤ ਬੰਗਾ ਵਿਖੇ ਹੋਮ ਆਈਸੋਲੇਸ਼ਨ ਦੇ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਕੋਰੋਨਾ ਪਾਜ਼ੇਟਿਵ ਮਰੀਜ਼ ਖਿਲਾਫ਼ ਥਾਣਾ ਸਿਟੀ ਬੰਗਾ ਵਿਖੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ. ਡੀ. ਐਮ ਬੰਗਾ ਵਿਰਾਜ ਤਿੜਕੇ ਨੇ ਦੱਸਿਆ ਕਿ ਇਸ ਸਬੰਧੀ ਕੰਟੇਨਮੈਂਟ ਜ਼ੋਨ ਇੰਚਾਰਜ ਬੰਗਾ ਡਾ. ਸੰਦੀਪ ਕੁਮਾਰ ਵੱਲੋਂ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਕੋਰੋਨਾ ਪਾਜ਼ੇਟਿਵ ਮਰੀਜ਼ ਸੁਰੇਸ਼ ਕੁਮਾਰ ਪੁੱਤਰ ਰਾਮ ਰਤਨ, ਵਾਸੀ ਐਮ. ਸੀ ਕਲੋਨੀ, ਬੰਗਾ ਵੱਲੋਂ ਕੋਰੋਨਾ ਪਾਜ਼ੇਟਿਵ ਹੋਣ ਉਪਰੰਤ ਜਾਣ ਬੁੱਝ ਕੇ ਆਪਣੇ ਆਪ ਨੂੰ ਆਈਸੋਲੇਟ ਨਾ ਰੱਖ ਕੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੋਮ ਆਈਸੋਲੇਸ਼ਨ ਦੇ ਜ਼ਾਬਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਲਈ ਉਸ ਖਿਲਾਫ਼ ਪੁਲਿਸ ਨੂੰ ਕਾਨੂੰਨੀ ਕਾਰਵਾਈ ਲਈ ਲਿਖਿਆ ਗਿਆ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਇਸ ’ਤੇ ਫੌਰਨ ਕਾਰਵਾਈ ਕਰਦਿਆਂ ਥਾਣਾ ਸਿਟੀ ਬੰਗਾ ਵਿਖੇ ਸੁਰੇਸ਼ ਕੁਮਾਰ ਪੁੱਤਰ ਰਾਮ ਰਤਨ, ਵਾਸੀ ਐਮ. ਸੀ ਕਲੋਨੀ, ਬੰਗਾ ਖਿਲਾਫ਼ ਆਈ. ਪੀ. ਸੀ 1860 ਦੀ ਧਾਰਾ 188, 269,270 ਅਤੇ ਐਪੀਡੈਮਿਕ ਡਿਸੀਜ਼ਿਜ਼ ਐਕਟ 1887 ਦੀ ਧਾਰਾ 3 ਤਹਿਤ ਐਫ. ਆਈ. ਆਰ ਨੰ: 22 ਮਿਤੀ 6.3.2021 ਦਰਜ ਕਰ ਕੇ ਅਗਲੀ ਕਾਰਵਾਈ ਆਰੰਭੀ ਗਈ ਹੈ। 
ਐਸ. ਡੀ. ਐਮ ਬੰਗਾ ਵਿਰਾਜ ਤਿੜਕੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਜ਼ਿਲੇ ਵਿਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਸਖ਼ਤ ਦਿਸ਼ਾ-ਨਿਰਦੇਸ਼ਾਂ ਜਾਰੀ ਕੀਤੇ ਗਏ ਹਨ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕੋਈ ਢਿੱਲ ਨਾ ਵਰਤਣ ਦੀ ਹਦਾਇਤ ਕੀਤੀ ਗਈ ਹੈ। ਉਨਾਂ ਕਿਹਾ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਮਰੀਜ਼ਾਂ ਨੂੰ ਇਸ ਸਬੰਧੀ ਬੇਹੱਦ ਸਾਵਧਾਨੀ ਵਰਤਣ ਦੀ ਲੋੜ ਹੈ, ਕਿਉਂਕਿ ਹੋਮ ਆਈਸੋਲੇਸ਼ਨ ਦੀ ਉਲੰਘਣਾ ਕਰ ਕੇ ਉਹ ਹੋਰਨਾਂ ਨੂੰ ਵੀ ਇਸ ਬਿਮਾਰੀ ਦਾ ਸ਼ਿਕਾਰ ਬਣਾ ਸਕਦੇ ਹਨ। ਉਨਾਂ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਇਸ ਪ੍ਰਤੀ ਕੋਈ ਲਾਪਰਵਾਹੀ ਨਹੀਂ ਵਰਤੀ ਜਾਣੀ ਚਾਹੀਦੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਕੋਵਿਡ ਨਿਯਮਾਂ ਦਾ ਪੂਰੀ ਤਰਾਂ ਪਾਲਣ ਕਰਨ ਅਤੇ 6 ਫੁੱਟ ਦੀ ਦੂਰੀ ਬਣਾਈ ਰੱਖਣ ਦੇ ਨਾਲ-ਨਾਲ ਮਾਸਕ ਪਹਿਨਣਾ ਯਕੀਨੀ ਬਣਾਉਣ ਅਤੇ ਜਨਤਕ ਤੌਰ ’ਤੇ ਨਾ ਥੁੱਕਣ। ਉਨਾਂ ਕਿਹਾ ਕਿ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।

ਡਾ. ਸ਼ਵਿੰਦਰ ਸਿੰਘ ਗਿੱਲ, ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਨੇ ਢਾਹਾਂ ਕਲੇਰਾਂ ਵਿਖੇ ਸਿਹਤ ਸੇਵਾਵਾਂ ਅਤੇ ਮੈਡੀਕਲ ਕਾਰਜਾਂ ਦੀ ਜ਼ਿੰਮੇਵਾਰੀ ਸੰਭਾਲੀ

ਬੰਗਾ: 10 ਮਾਰਚ :- (ਮਨਜਿੰਦਰ ਸਿੰਘ )          ਪੰਜਾਬ ਦੇ ਦਿਹਾਤੀ ਖੇਤਰ ਵਿਚ ਵਿੱਦਿਆ, ਸਿਹਤ ਸੰਭਾਲ ਅਤੇ ਮੈਡੀਕਲ ਸੇਵਾਵਾਂ ਲਈ ਸਮਰਪਿਤ ਸੰਸਥਾ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਡਾ. ਸ਼ਵਿੰਦਰ ਸਿੰਘ ਗਿੱਲ, ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਨੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ ਹੈ । ਟਰੱਸਟ ਦੇ ਪ੍ਰਧਾਨ ਸ: ਹਰਦੇਵ ਸਿੰਘ ਕਾਹਮਾ ਨੇ ਡਾ. ਗਿੱਲ ਜੀ ਦਾ ਨਿੱਘਾ ਸਵਾਗਤ ਕੀਤਾ ਅਤੇ ਇੱਥੇ ਚੱਲ ਰਹੇ ਸਿਹਤ ਅਤੇ ਮੈਡੀਕਲ ਸੰਸਥਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ।
         ਕੈਨੇਡਾ ਤੋਂ ਆਨਲਾਈਨ ਮੀਟਿੰਗ ਵਿਚ ਸ: ਬਰਜਿੰਦਰ ਸਿੰਘ ਢਾਹਾਂ, ਸੀਨੀਅਰ ਮੀਤ ਪ੍ਰਧਾਨ ਨੇ ਕਿਹਾ, “ਡਾ. ਗਿੱਲ ਇਕ ਬਹੁਤ ਹੀ ਨਿਪੁੰਨ ਮੈਡੀਕਲ ਆਰਥੋਪੀਡਿਕਸਪੈਸ਼ਲਿਸਟ, ਪ੍ਰੋਫੈਸਰ, ਜਨਤਕ ਪ੍ਰਬੰਧਕ ਅਤੇ ਸਤਿਕਾਰਤ ਸ਼ਖਸੀਅਤ ਹਨ । ਇਨ੍ਹਾਂ ਨੇ ਆਪਣੇ ਗੌਰਵਮਈ ਕੈਰੀਅਰ ਵਿੱਚ 40 ਸਾਲ ਤੋਂ ਵੀ ਵੱਧ ਸਮਾਂ ਕੰਮ ਕੀਤਾ ਹੈ। ਪੀ. ਜੀ. ਆਈ. ਚੰਡੀਗੜ੍ਹ ਵਿਖੇ ਆਰਥੋਪੀਡਿਕਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਵਜੋਂ ਸੇਵਾ ਨਿਭਾਈ। ਇਨ੍ਹਾਂ ਨੇ ਸਾਲ 2008-2014 ਦੌਰਾਨ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਮੌਜੂਦਾ ਪ੍ਰੋਗਰਾਮਾਂ ਵਿੱਚ ਸੁਧਾਰ ਲਿਆਉਣ ਦੇ ਨਾਲ ਨਾਲ ਨਵੇਂ ਪ੍ਰੋਗਰਾਮ ਵੀ ਸ਼ੁਰੂ ਕੀਤੇ । ਇਕ ਨਿਪੁੰਨ ਟਿੱਪਣੀਕਾਰ ਅਤੇ ਕਾਨਫਰੰਸ ਬੁਲਾਰੇ ਵਜੋਂ ਉਨ੍ਹਾਂ ਦੀ ਮੰਗ ਬਹੁਤ ਹੈ। ”ਸਮੁੱਚੇ ਟਰੱਸਟ ਨੇ ਆਸ ਪ੍ਰਗਟਾਈ ਹੈ ਕਿ ਡਾ. ਗਿੱਲ ਦੀ ਰਹਿਨੁਮਾਈ ਹੇਠ ਵਿੱਦਿਅਕ, ਸਿਹਤ ਸੰਭਾਲ ਅਤੇ ਮੈਡੀਕਲ ਅਦਾਰਿਆਂ ਦੀਆਂ ਸੇਵਾਵਾਂ ਹੋਰ ਵੀ ਸ਼ਾਨਦਾਰ ਹੋਣਗੀਆਂ ਜੋ ਪੰਜਾਬ ਭਰ ਵਿੱਚ ਤਰੱਕੀ ਅਤੇ ਵਿਕਾਸ ਦਾ ਨਵਾਂ ਮਾਡਲ ਬਣਨਗੀਆਂ ।
      ਡਾ.ਗਿੱਲ ਹੋਰਾਂ ਨੇ ਕਿਹਾ, “ਮੈਂ ਸਮੂਹ ਟਰੱਸਟੀਆਂ ਅਤੇ ਮੈਡੀਕਲ ਸਟਾਫ਼ ਦੇ ਸਹਿਯੋਗ ਨਾਲ ਸੰਸਥਾਵਾਂ ਦੀ ਤਰੱਕੀ ਅਤੇ ਵਿਕਾਸ ਲਈ ਇੱਕ ਟੀਮ ਦੇ ਰੂਪ ਵਿਚ ਕਾਰਜਸ਼ੀਲ ਹੋਵਾਂਗਾ।” ਉਹਨਾਂ ਨੇ ਸਮੂਹ ਡਾਕਟਰ, ਨਰਸਾਂ ਅਤੇ ਹੋਰ ਸਟਾਫ਼ ਨਾਲ ਜਾਣ ਪਛਾਣ ਕੀਤੀ। ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਦੀਆਂ ਇਸ ਅਦਾਰੇ ਪ੍ਰਤੀ ਪ੍ਰਾਪਤੀਆਂ ਅਤੇ ਭਵਿੱਖ  ਬਾਰੇ ਦੂਰ-ਦ੍ਰਿਸ਼ਟੀ 'ਤੇ ਵੀ ਗੱਲ-ਬਾਤ ਕੀਤੀ। ਉਨ੍ਹਾਂ ਕਿਹਾ, “ਮਰੀਜ਼ਾਂ ਦੀ ਦੇਖ ਭਾਲ ਆਦਰ ਅਤੇ ਹਮਦਰਦੀ ਨਾਲ ਕੀਤੀ ਜਾਣੀ ਚਾਹੀਦੀ ਹੈ। ਹਰ ਮਰੀਜ਼ ਦਾ ਹਸਪਤਾਲ ਤੋਂ ਜਾਣ ਸਮੇਂ ਖੁਸ਼ ਅਤੇ ਤੰਦਰੁਸਤ ਹੋਣਾ ਜ਼ਰੂਰੀ ਹੈ। ਇਸ ਅਦਾਰੇ ਵਿੱਚ ਚੱਲ ਰਹੇ ਹਸਪਤਾਲ ਅਤੇ ਨਰਸਿੰਗ ਕਾਲਜ ਨੂੰ ਕੌਮਾਂਤਰੀ ਪੱਧਰ 'ਤੇ ਵਧੀਆ ਸੇਵਾਵਾਂ ਦੇਣ ਲਈ ਜਾਣਿਆਂ ਜਾਂਦਾ ਹੈ । ਹਸਪਤਾਲ ਅਤੇ ਮੈਡੀਕਲ ਸਿੱਖਿਆ ਸੰਸਥਾਵਾਂ ਨੂੰ ਆਧੁਨਿਕ ਯੁੱਗ ਦੇ ਹਾਣੀ ਬਣਾਉਣ ਲਈ ਅਤੇ ਲੋੜਵੰਦ ਮਰੀਜ਼ਾਂ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਨਵੀਂਆਂ ਯੋਜਨਾਵਾਂ ਉਲੀਕੀਆਂ ਜਾਣਗੀਆਂ।”  ਉਪਰੰਤ ਡਾ. ਗਿੱਲ ਹੋਰਾਂ ਨੇ ਅਦਾਰਿਆਂ ਦਾ ਦੌਰਾ ਕੀਤਾ।
      ਇਸ ਮੌਕੇ ਸ: ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਸ: ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਇਨਾਂਸ, ਸ: ਮਲਕੀਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ ,ਜਗਜੀਤ , ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਮੈਡਮ ਸਰਬਜੀਤ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਅਤੇ ਸਮੂਹ ਡਾਕਟਰ ਸਾਹਿਬਾਨ ਹਾਜ਼ਰ ਸਨ ।

ਬੰਗਾ ਵਿਖੇ ਸ੍ਰੀ ਮਹਾਂ ਸ਼ਿਵਰਾਤਰੀ ਦੇ ਸਬੰਧ ਵਿਚ ਸ਼ੋਭਾ ਯਾਤਰਾ :

ਬੰਗਾ10, ਮਾਰਚ( ਮਨਜਿੰਦਰ ਸਿੰਘ) ਬੰਗਾ ਵਿਖੇ ਸ੍ਰੀ ਮਹਾਂਸ਼ਿਵਰਾਤਰੀ ਦੇ ਸੰਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਸ਼ਿਵ ਮੰਦਰ ਦੇ ਪ੍ਰਧਾਨ ਬਲਬੀਰ ਸ਼ਰਮਾ ਦੀ ਸਰਪ੍ਰਸਤੀ ਹੇਠ ਸਜਾਈ ਗਈ  ।ਇਹ ਸ਼ੋਭਾ ਯਾਤਰਾ ਸ਼ਿਵ ਮੰਦਰ ਮੁਕੰਦਪੁਰ ਰੋਡ ਤੋਂ ਸ਼ੁਰੂ ਹੋ ਕੇ ਬੰਗਾ ਦੇ ਵੱਖ ਵੱਖ ਬਾਜ਼ਾਰਾਂ ਚੋਂ ਹੁੰਦੀ ਹੋਈ ਸ਼ਿਵ ਮੰਦਰ ਵਿਖੇ ਸਮਾਪਤ ਹੋਈ ਸ਼ੋਭਾ ਯਾਤਰਾ ਦੇ ਰਸਤੇ ਵਿੱਚ ਸ਼ਰਧਾਲੂਆਂ ਵੱਲੋਂ ਸਟਾਲ ਲਗਾ ਕੇ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ । ਇਸ ਸ਼ੋਭਾ ਯਾਤਰਾ ਵਿੱਚ ਮਨਮੋਹਕ ਝਾਕੀਆਂ ਖਿੱਚ ਦਾ ਕੇਂਦਰ ਸਨ ਅਤੇ ਸੰਗਤਾਂ ਨੇ  ਸ਼ਿਵ ਜੀ  ਭੋਲੇ ਨਾਥ ਦਾ ਗੁਣਗਾਣ ਕਰਦੇ ਹੋਏ ਆਪਣੀ ਆਸਥਾ ਪ੍ਰਗਟਾਈ । ਇਸ ਮੌਕੇ ਸੰਗਤਾਂ ਦੇ ਵਿਸ਼ਾਲ ਇਕੱਠ ਨਾਲ  ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ, ਪ੍ਰਧਾਨ ਬਲਵੀਰ ਸ਼ਰਮਾ, ਸੀਨੀਅਰ ਕਾਂਗਰਸ ਮਹਿਲਾ ਆਗੂ ਤੇ ਐੱਮ ਸੀ ਜਤਿੰਦਰ ਕੌਰ ਮੂੰਗਾ,ਹਿੰਮਤ ਤੇਜਪਾਲ ਐਮਸੀ ,ਹਰੀਪਾਲ ਸਾਬਕਾ ਐਮਸੀ, ਰਾਮ ਕਿਸ਼ਨ ਪੱਲੀ ਝਿੱਕੀ, ਸ਼ਿਵ ਕੌੜਾ ,ਸਚਿਨ ਘਈ  ਸਾਬਕਾ ਐਮ ਸੀ,ਰਾਜਿੰਦਰ ਸਿੰਘ ਬਾਬਾ, ਮੀਨੂੰ ਅਰੋੜਾ ਐਮ ਸੀ ,ਜਸਵਿੰਦਰ ਸਿੰਘ ਮਾਨ ਐੱਮ ਸੀ,ਸਤਨਾਮ ਅਰੋਡ਼ਾ, ਮਨਜੀਤ ਸਿੰਘ ਬੱਬਲ, ਰਾਕੇਸ਼ ਸ਼ਰਮਾ ਅਮਰੀਕ ਸਿੰਘ ਸੋਨੀ ,ਜਤਿੰਦਰ ਸਿੰਘ ਕੁੰਦਰਾ ਗੁਰਿੰਦਰ ਸਿੰਘ, ਦੀਪਕ ਘਈ, ਸਤਿੰਦਰ ਸਿੰਘ  ਰਮਨ ਕੁਮਾਰ ਬੰਗਾ, ਮਨਜੀਤ ਕੁਮਾਰ, ਪ੍ਰਸੋਤਮ   ਆਦਿ ਸ਼ਾਮਲ ਸਨ ।  
 

Tuesday, March 9, 2021

ਲਕਸ਼ਮੀ ਸੀਮਿੰਟ ਵੱਲੋਂ ਵਿਸ਼ਵਾਸ ਸਕੀਮ ਦੇ ਇਨਾਮ ਵੰਡੇ:

ਬੰਗਾ9, ਮਾਰਚ (ਮਨਜਿੰਦਰ ਸਿੰਘ) ਭਾਰਤ ਦੀ ਮਸ਼ਹੂਰ ਸੀਮਿੰਟ ਕੰਪਨੀ ਜੇਕੇ ਲਕਸ਼ਮੀ ਸੀਮਿੰਟ ਵੱਲੋਂ ਅੱਜ ਬੰਗਾ ਵਿਖੇ ਵਿਸ਼ਵਾਸ ਸਕੀਮ ਤਹਿਤ ਠੇਕੇਦਾਰਾਂ ਨੂੰ ਇਨਾਮ ਵੰਡੇ ਗਏ । ਜਾਣਕਾਰੀ ਦਿੰਦਿਆਂ ਕੰਪਨੀ ਦੇ ਟੈਕਨੀਕਲ ਪੰਜਾਬ ਮੁਖੀ   ਪੁਨੀਤ ਵਰਮਾ ਅਤੇ ਮਾਰਕੀਟਿੰਗ ਮੈਨੇਜਰ ਸ਼ਿਵ ਕੁਮਾਰ ਨੇ ਦੱਸਿਆ ਕਿ ਕੰਪਨੀ ਵੱਲੋਂ ਵਿਸ਼ਵਾਸ਼ ਸਕੀਮ ਤਹਿਤ ਹਰ ਮੰਗਲਵਾਰ ਹੋਣਹਾਰ ਠੇਕੇਦਾਰਾਂ ਨੂੰ ਡਰਾਅ ਕੱਢ ਕੇ ਇਨਾਮ ਵੰਡੇ ਜਾਂਦੇ ਹਨ ਜਿਸ ਵਿਚ ਦੋ ਹੀਰੋ ਸਾਈਕਲ ਅਤੇ ਇੱਕ ਮੋਟਰਸਾਈਕਲ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦਾ ਪ੍ਰੋ  ਬਰਾਂਡ ਸੀਮਿੰਟ ਗੁਣਵੱਤਾ ਭਰਪੂਰ ਸੀਮਿੰਟ ਹੈ ਜੋ ਕਿ ਇਮਾਰਤਾਂ ਦੀ ਮਜ਼ਬੂਤੀ ਅਤੇ ਉਮਰ ਵਿੱਚ ਵਾਧਾ ਕਰਦੇ ਹੋਏ ਸਲ੍ਹਾਬ ਤੋਂ ਵੀ ਇਮਾਰਤਾਂ ਦਾ ਬਚਾਅ ਕਰਦਾ ਹੈ।ਇਸ ਮੌਕੇ ਕੰਪਨੀ ਦੇ ਡਿਸਟ੍ਰੀਬਿਊਟਰ ਲੋਕੇਸ਼ ਜੈਨ ਨੇ ਆਏ ਹੋਏ ਕੰਪਨੀ ਦੇ ਅਫਸਰਾਂ ਅਤੇ ਠੇਕੇਦਾਰਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਦਿਲਬਰ ਕੁਮਾਰ ਲਾਖਾ, ਭੀਮ ਸੈਨ ਛਿੱਬਰ, ਦਲਜੀਤ ਸਿੰਘ ਕੰਦੋਲਾ ,ਅਨਿਲ ਕੁਮਾਰ ਨਰਿੰਦਰ ਕੁਮਾਰ, ਦਿਲਾਵਰ ਸਿੰਘ, ਕੁਲਦੀਪ ਰਾਮ, ਗੁਰਦੀਪ ਰਾਮ , ਮੁਸ਼ਤਾਕ ਅਹਿਮਦ ਆਦਿ ਹਾਜ਼ਰ ਸਨ । 

Monday, March 8, 2021

ਪੁਲਿਸ ਲਾਈਨ ਲਈ ਬਜਟ ਵਿਚ 13 ਕਰੋੜ ਰੱਖਣ ਨਾਲ ਜ਼ਿਲਾ ਵਾਸੀਆਂ ਦੀ ਚਿਰੋਕਣੀ ਮੰਗ ਹੋਈ ਪੂਰੀ-ਚੇਅਰਮੈਨ ਪੱਲੀ ਝਿੱਕੀ


ਸਤਵੀਰ ਸਿੰਘ ਪੱਲੀ ਝਿੱਕੀ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ। 

ਨਵਾਂਸ਼ਹਿਰ/ ਬੰਗਾ8 ਮਾਰਚ  (ਮਨਜਿੰਦਰ ਸਿੰਘ,ਹਰਪ੍ਰੀਤ ਕੌਰ)

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਬਜਟ ਜਿਥੇ ਸੂਬੇ ਦੇ ਸਰਬਪੱਖੀ ਵਿਕਾਸ ਵਾਲਾ ਹੈ, ਉਥੇ ਸਮਾਜ ਦੇ ਹਰੇਕ ਵਰਗ ਨੂੰ ਵੱਡਾ ਫਾਇਦਾ ਦੇਣ ਵਾਲਾ ਹੈ। ਇਹ ਪ੍ਰਗਟਾਵਾ ਕਰਦਿਆਂ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਇਸ ਬਜਟ ਵਿਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੁਲਿਸ ਲਾਈਨ ਸਥਾਪਿਤ ਕਰਨ ਲਈ 13 ਕਰੋੜ ਰੁਪਏ ਰੱਖੇ ਗਏ ਹਨ, ਜਿਸ ਨਾਲ ਜ਼ਿਲਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਨਾਂ ਕਿਹਾ ਕਿ ਇਸ ਨਾਲ ਜ਼ਿਲੇ ਦੀ ਸੁਰੱਖਿਆ ਹੋਰ ਪੁਖ਼ਤਾ ਹੋਵੇਗੀ ਅਤੇ ਪੁਲਿਸ ਮਹਿਕਮੇ ਨੂੰ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਹੋਵੇਗਾ। ਉਨਾਂ ਕਿਹਾ ਕਿ ਬਜਟ ਵਿਚ ਆਸ਼ੀਰਵਾਦ ਸਕੀਮ ਅਤੇ ਬੁਢਾਪਾ ਪੈਨਸ਼ਨ ਵਿਚ ਵੱਡਾ ਵਾਧਾ ਕਰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਪੱਖੀ ਸੁਹਿਰਦ ਸੋਚ ਦਾ ਨਤੀਜਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਸਰਕਾਰੀ ਬੱਸਾਂ ਵਿਚ ਮੁਫ਼ਤ ਸਫਰ ਦੀ ਸਹੂਲਤ ਦੇ ਕੇ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ, ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਉਨਾਂ ਕਿਹਾ ਕਿ ਇਸ ਨਾਲ ਮਹਿਲਾਵਾਂ ਨੂੰ ਸਫਰ ਸਬੰਧੀ ਵੱਡੀ ਸਹੂਲਤ ਮਿਲੇਗੀ ਅਤੇ ਉਨਾਂ ਦੇ ਆਤਮ ਸਨਮਾਨ ਵਿਚ ਵਾਧਾ ਹੋਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਸੂਬੇ ਦਾ ਵੱਡੇ ਪੱਧਰ ’ਤੇ ਵਿਕਾਸ ਕਰਵਾਇਆ ਗਿਆ ਹੈ। ਉਨਾਂ ਇਸ ਵਿਕਾਸ ਮੁਖੀ ਤੇ ਲੋਕ ਪੱਖੀ ਬਜਟ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ। 

ਪੰਜਾਬ ਸਰਕਾਰ ਦਾ ਬਜਟ ਸ਼ਲਾਘਾਯੋਗ - ਮੈਡਮ ਮੂੰਗਾ

ਬੰਗਾ 8,ਮਾਰਚ (ਮਨਜਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਲਏ ਗਏ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਪੰਜਾਬ ਮਹਿਲਾ ਕਾਂਗਰਸ ਦੇ ਜਨਰਲ ਸਕੱਤਰ ਅਤੇ ਬੰਗਾ ਤੋਂ ਕੌਂਸਲਰ  ਮੈਡਮ ਜਤਿੰਦਰ ਕੌਰ ਮੂੰਗਾ ਨੇ ਅੱਜ  ਇਕ ਵਾਰਤਾ ਦੌਰਾਨ  ਕਿਹਾ ਕਿ ਅੱਜ ਮਹਿਲਾ ਦਿਵਸ ਦੇ ਮੌਕੇ ਤੇ  ਮਹਿਲਾਵਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਾ ਅੈਲਾਨ ਕਰਕੇ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਬਹੁਤ ਵੱਡੀ ਸੌਗਾਤ ਦਿੱਤੀ ਗਈ ਹੈ ।ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਵਿੱਚ ਵਾਧਾ ਕਰਕੇ 1500 ਕਰਨਾ ਆਸ਼ੀਰਵਾਦ ਸਕੀਮ  21000 ਤੋਂ  ਵਧਾ ਕੇ 51000 ਅਤੇ ਹੋਰ ਸਹੂਲਤਾਂ ਦਾ ਐਲਾਨ ਕਰਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ ਉੱਥੇ ਕੈਪਟਨ ਅਮਰਿੰਦਰ ਸਿੰਘ  ਮੁੱਖ ਮੰਤਰੀ ਪੰਜਾਬ ਨੇ ਇਹ ਸਾਬਤ ਕਰ ਦਿੱਤਾ ਹੈ ਕਿ  ਉਹ ਪੰਜਾਬ ਦੇ ਹਰ ਵਰਗ ਦਾ ਖਿਆਲ ਰੱਖਦੇ ਹਨ । ਮੈਡਮ ਮੂੰਗਾ ਨੇ ਅੱਗੋਂ ਕਿਹਾ ਕਿ ਇਸ ਬਜਟ ਨੂੰ ਕਾਂਗਰਸ ਸਰਕਾਰ ਦਾ ਆਖ਼ਰੀ ਬਜਟ ਨਾ ਸਮਝਿਆ ਜਾਵੇ 2022 ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ  ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਵੇਗੀ ਅਤੇ ਅਗਲੇ ਪੰਜ ਸਾਲ ਵੀ  ਕਾਂਗਰਸ ਸਰਕਾਰ ਹੀ ਬਜਟ ਪੇਸ਼ ਕਰੇਗੀ 

Sunday, March 7, 2021

ਆਰ ਟੀ ਆਈ ਮੰਗਣ ਤੇ ਪੁਲਸ ਕਰ ਰਹੀ ਪ੍ਰੇਸ਼ਾਨ - ਕਰਨਾਣਾ

ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਪ੍ਰੈੱਸ ਵਾਰਤਾ ਦੌਰਾਨ  

ਬੰਗਾ7, ਮਾਰਚ (ਸੱਚ ਕੀ ਬੇਲਾ ਸਮਾਚਾਰ ਸੇਵਾ )ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਸੁਸਾਇਟੀ  ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਇਕ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ 20 ਜ਼ਿਲ੍ਹਿਆਂ ਦੇ ਐੱਸਐੱਸਪੀ ਸਹਿਬਾਨ ਨੂੰ ਮਿਤੀ 4.2.2021ਨੂੰ ਆਰਟੀਆਈ ਤਹਿਤ ਇਕ ਬੇਨਤੀ ਕਰ ਕੇ ਜਾਣਕਾਰੀ ਮੰਗੀ ਸੀ ਕਿ 23.3.2020 ਤੋਂ 13.7.2020 ਤਕ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਦੀ ਕਾਰਵਾਈ 174 ਤਹਿਤ ਕੀਤੀ ਗਈ ਹੈ : ਇਸ ਜਾਣਕਾਰੀ ਦਾ ਪੱਤਰ  ਦੇਣ ਲਈ  ਕੱਲ੍ਹ ਮਿਤੀ 6.3.2021 ਨੂੰ ਦੋ ਪੁਲੀਸ ਮੁਲਾਜ਼ਮ  ਮੇਰੇ ਗ੍ਰਹਿ ਪਿੰਡ ਕਰਨਾਣਾ ਵਿਖੇ ਸਵੇਰ ਦੇ 10.20 ਤੇ ਆਏ ਜਿਸ ਵੇਲੇ ਮੈਂ ਘਰ ਨਹੀਂ ਸੀ ਮੇਰੇ ਮਾਤਾ ਜੀ ਵੱਲੋਂ ਮੇਰੀ ਨਾਮੌਜੂਦਗੀ ਦੱਸਣ ਦੇ ਬਾਵਜੂਦ ਵੀ ਉਹ ਘਰ ਵਿੱਚ ਦਾਖ਼ਲ ਹੋ ਗਏ ਜਿਸ ਦਾ ਮੈਨੂੰ ਸਖ਼ਤ ਇਤਰਾਜ਼ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚੋਂ ਇਕ ਪੁਲਸ ਮੁਲਾਜ਼ਮ ਨੇ ਮੈਨੂੰ ਫ਼ੋਨ ਤੇ ਜਲਦੀ ਘਰ ਆਉਣ ਲਈ ਧਮਕਾਇਆ  ਮੈਂ ਉਸ ਨੂੰ ਕਿਹਾ ਕਿ ਜੋ ਵੀ ਚਿੱਠੀ ਪੱਤਰ ਦੇਣਾ ਹੈ ਰਜਿਸਟਰਡ ਡਾਕ ਰਾਹੀਂ ਭੇਜ ਦਿਓ ਮੈਂ ਇਸ ਵੇਲੇ ਘਰ ਨਹੀਂ ਆ ਸਕਦਾ।ਪ੍ਰਧਾਨ ਕਰਨਾਣਾ ਨੇ ਅੱਗੋਂ ਦੱਸਿਆ ਕਿ  ਪੁਲੀਸ, ਜ਼ਿਲ੍ਹਾ ਐੱਸਬੀਐੱਸ ਨਗਰ  ਮੁਖੀ ਸ਼੍ਰੀਮਤੀ ਅਲਕਾ ਮੀਨਾ ਦੇ ਇਸ਼ਾਰੇ ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਹੀ ਹੈ ।ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲੀਸ ਪੰਜਾਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਜ਼ਿੰਮੇਵਾਰ ਪੁਲੀਸ ਅਫ਼ਸਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਮਾਣਯੋਗ ਹਾਈ ਕੋਰਟ  ਨੂੰ ਸ਼ਿਕਾਇਤ ਕਰਨਗੇ ।ਇਸ ਬਾਰੇ ਜਦੋਂ ਦੱਸੇ ਗਏ ਪੁਲੀਸ ਮੁਲਾਜ਼ਮ  ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਥਾਣੇ ਤੋਂ ਮੁਨਸ਼ੀ ਦੇ ਕਹੇ ਤੇ ਚਿੱਠੀ ਲੈ ਕੇ ਗਏ ਸਨ ਉਨ੍ਹਾਂ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਅਮਰਜੀਤ ਦੇ ਘਰ ਨਾ ਮਿਲਣ ਤੇ ਉਹ ਵਾਪਸ ਆ ਗਏ ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...