Friday, April 30, 2021

ਮੈਡਮ ਪ੍ਰੋਮਿਲਾ ਰਾਣੀ ਗੋਗਨਾ ਹੋਈ ਸੇਵਾਮੁਕਤ :-

ਮਕੰਦਪੁਰ 30 ਅਪਰੈਲ ( ਹਰਜਿੰਦਰ ਕੌਰ ਚਾਹਲ  ) ਸਥਾਨਕ ਪੰਜਾਬ ਨੈਸ਼ਨਲ ਬੈਂਕ ਵਿਚ ਲੰਬੇ ਸਮੇਂ  ਤੋਂ  ਸੇਵਾ ਨਿਭਾਅ ਰਹੇ ਮੈਡਮ ਪ੍ਰੋਮਿਲਾ  ਗੋਗਨਾ ਪਤਨੀ ਸ਼ਾਮ ਲਾਲ ਗੋਗਨਾ ਪਿੰਡ ਬੱਲੋਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ  ਅੱਜ ਸੇਵਾਮੁਕਤ ਹੋ ਗਏ । ਸਮੂੰਹ  ਸਟਾਫ ਮੈਂਬਰ ਵੱਲੋਂ ਮੈਡਮ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ । ਇਸ ਮੌਕੇ ਤੇ ਸ਼ਾਖਾ ਪ੍ਰਬੰਧਕ ਕਰਨ ਚੌਹਾਨ ਨੇ ਕਿਹਾ ਕਿ ਮੈਡਮ  ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਨੂੰ ਲੰਬੇ ਸਮੇਂ ਤੱਕ ਲੋਕ ਯਾਦ ਰੱਖਣਗੇ । ਉਨ੍ਹਾਂ  ਮੈਡਮ  ਦੇ ਕੰਮ ਪ੍ਰਤੀ ਰੁਚੀ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਤੇ  ਵਾਰਨ ਸਿੰਘ , ਜਸਨਦੀਪ ਕੌਰ , ਕੁਲਵੰਤ ਰਾਏ ,ਧਰਮਿੰਦਰ ਸਿੰਘ , ਸੋਹਣ ਲਾਲ  , ਪਰਸ਼ੋਤਮ ਲਾਲ ਰਤਨ ,  ਚਿਰੰਜੀ ਲਾਲ ਗੋਗਨਾ ,ਭੁਪਿੰਦਰ ਚਾਹਲ,  ਲਵਲੀਨ  ਗੋਗਨਾ ,ਪਵਨ ਕੁਮਾਰ  ਜਸਪਾਲ ਸਿੰਘ, ਅਮਰਜੀਤ ਕੌਰ ਸਰਪੰਚ  ਚਾਹਲ ਕਲਾਂ  ,ਅਮਿਤ ਗੋਗਨਾ  ,ਸੋਨੀਆ ਵਰਮਾ,ਪੰਕਜ ਵਰਮਾ ਅਤੇ  ਹੋਰ ਰਿਸ਼ਤੇਦਾਰ ਅਤੇ ਮੁਲਾਜ਼ਮਾਂ ਨੇ ਮੈਡਮ ਗੋਗਨਾ ਨੂੰ  ਤੋਹਫ਼ੇ ਦੇ ਕੇ ਨਿਵਾਜਿਆ  । ਸਮੂੰਹ ਬੈਂਕ ਮੁਲਾਜ਼ਮਾਂ ਵੱਲੋਂ  ਸ੍ਰੀਮਤੀ ਗੋਗਨਾ ਨੂੰ ਚਾਂਦੀ ਦੇ ਸਿੱਕੇ ਬਤੌਰ ਤੋਹਫੇ ਵਜੋਂ ਦਿੱਤੇ ਗਏ  ਅਤੇ ਉਸ ਦੀ ਤੰਦਰੁਸਤੀ ਪ੍ਰਤੀ ਕਾਮਨਾ ਕੀਤੀ ਗਈ ।

ਪਿੰਡ ਮੂਸਾਪੁਰ ਵਿਖੇ ਡਾ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਮਨਾਇਆ :

ਨਵਾਂਸ਼ਹਿਰ /ਬੰਗਾ 30,ਅਪ੍ਰੈਲ (ਮਨਜਿੰਦਰ ਸਿੰਘ ) ਪਿੰਡ ਮੂਸਾਪੁਰ ਵਿਖੇ ਪਿੰਡ ਦੀ ਨੌਜਵਾਨ ਸਭਾ ਅਤੇ ਪੰਚਾਇਤ ਮੈਂਬਰਾਂ ਦੁਆਰਾ ਡਾ. ਭੀਮ ਰਾਓ ਅੰਬੇਡਕਰ ਜੀ ਦਾ 130ਵਾ ਜਨਮ ਦਿਵਸ ਮਨਾਇਆ ਗਿਆ। ਜਿਸ ਵਿਚ ਸ.ਸ.ਸ ਸਕੂਲ ਮੂਸਾਪੁਰ ਦੇ ਨੋਨ - ਬੋਰਡ ਕਲਾਸਾਂ ਦੇ ਸਲਾਨਾ ਨਤੀਜਿਆ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਤੇ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਧਰਮਿੰਦਰ ਭੁੱਲਾਰਾਈ ਜੀ ਨੇ  ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਨ੍ਹਾਂ ਨੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਅਤੇ  ਉਨ੍ਹਾਂ ਦੇ ਕੀਤੇ ਸੰਘਰਸ਼ਾਂ ਤੇ ਚਾਨਣਾ ਪਾਇਆ।
 ਮੂਸਾਪੁਰ ਸਕੂਲ ਦੇ ਸਟਾਫ ਮੈਂਬਰ , ਸ਼੍ਰੀ ਹਰਮੇਸ਼ ਲਾਲ, ਸ਼੍ਰੀ ਸੋਮਨਾਥ , ਸ਼੍ਰੀ ਰਵੀ ਕੁਮਾਰ ਬਸਰਾ,  ਜੀ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਿੰਦਗੀ ਦੇ ਸੰਘਰਸ਼, ਪੜਾਈ, ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਮੂਸਾਪੁਰ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਜੀ ਨੇ ਬਾਬਾ ਸਾਹਿਬ ਦੇ ਸੁਪਨੇ ਨੂੰ ਸਚ ਕਰਨ ਲਈ ਮਾਪਿਆਂ ਨੂੰ  ਬੱਚਿਆਂ ਨੂੰ  ਵਧ ਤੋਂ ਵਧ ਪੜਾਉਣ ਤੇ ਜੋਰ ਦੇਣ ਦੀ ਗਲ ਕਹੀ। ਪ੍ਰਿੰਸੀਪਲ ਸਾਹਿਬ ਨੇ ਮੂਸਾਪੁਰ  ਸਕੂਲ ਦੀਆਂ ਪ੍ਰਾਪਤੀਆਂ ਦਸਦੇ ਹੋਏ ਬੱਚਿਆਂ ਨੂੰ ਵਧ ਤੋਂ ਵਧ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਦੀ  ਮੁਹਿੰਮ ਨੂੰ ਸ਼ੁਰੂ ਕੀਤਾ।ਇਸ ਮੌਕੇ ਬਲਵੀਰ ਸਿੰਘ ਕੁਲਦੀਪ ਸਿੰਘ ਦੀਪਾ ਗੁਰੀ ਮੰਗਾਂ ਛੋਟੂ ਰੋਹਿਤ ਸਰਪੰਚ ਕੁਲਵੀਰ ਸਿੰਘ ਲਾਲ ਚੰਦ ਪ੍ਰਸ਼ੋਤਮ ਲਾਲ ਸੰਜੀਵ ਕੁਮਾਰ ਪਿੰਕੀ ਅਨਿਲ ਕੁਮਾਰ ਅਰੁਣ ਰਾਮਾ ਅਮਰੀਕ ਸਿੰਘ ਕੁਲਵੰਤ ਸਿੰਘ ਗੱਗੀ ਪਰਮਜੀਤ ਕੰਬਾ ਕੁਲਦੀਪ ਸਿੰਘ ਟੀਟੂ ਆਦਿ ਹਾਜ਼ਰ ਸਨ 

Thursday, April 29, 2021

ਬੰਗਾ ਦੇ ਬਜ਼ਾਰ ਵਿਚ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ:

ਬੰਗਾ ਦੇ ਆਜ਼ਾਦ ਚੌਕ ਵਿੱਚ ਚਾਰ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ ਦਾ ਦ੍ਰਿਸ਼:  

ਬੰਗਾ 29,ਅਪ੍ਰੈਲ (ਮਨਜਿੰਦਰ ਸਿੰਘ ): ਆਜ਼ਾਦ ਚੌਕ ਬੰਗਾ 'ਚ 4 ਦੁਕਾਨਾਂ ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ  ਇਹ ਅੱਗ ਰਾਤ 7 ਵਜੇ ਜਦੋਂ ਲੌਕ ਡਾਊਨ ਕਾਰਨ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਜਾ ਚੁੱਕੇ ਸਨ , ਇੱਕ ਸੁਨਿਆਰੇ ਦੇ ਸ਼ੋਅ ਰੂਮ ਕਾਲਾ ਜਿਊਲਰਜ਼ ਵਿੱਚ ਲੱਗੀ  ਜਿਸ ਨੇ  ਨਾਲ ਲੱਗਦੀਆਂ ਦੁਕਾਨਾਂ  ਬੰਸੀ ਲਾਲ ਵੈਦ ਪ੍ਰਕਾਸ਼ ਰਾਜਨ ਦੀ ਹੱਟੀ ਮਨਿਆਰੀ ਦੀ ਦੁਕਾਨ ਤੇ ਦਰਸ਼ਨ ਬਰਤਨ ਸਟੋਰ  ਅਤੇ ਨਾਲ ਇਕ ਕੱਪੜੇ ਦੀ  ਦੁਕਾਨ ਨੂੰ ਆਪਣੇ ਲਪੇਟੇ ਵਿੱਚ ਲੈ ਲਿਆ।ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ।ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ  ਸਥਾਨਕ ਲੋਕਾਂ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ  ਪਾਣੀ ਦੀਆਂ ਬਾਲਟੀਆਂ ਅਤੇ ਨਿਜੀ  ਸਲੰਡਰਾਂ ਨਾਲ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਅੱਗ ਨਾਲ ਦੁਕਾਨਦਾਰਾਂ ਦਾ ਬਹੁਤ ਵੱਡਾ ਮਾਲੀ ਨੁਕਸਾਨ ਹੋਣ ਦਾ ਅਨੁਮਾਨ ਹੈ । ਇਸ ਲੱਗੀ ਅੱਗ ਨਾਲ਼  ਬਾਕੀ ਬਾਜ਼ਾਰ ਦੇ ਨਜਦੀਕੀ  ਦੁਕਾਨਦਾਰਾਂ ਵਿਚ ਵੀ ਡਰ ਦਾ ਮਾਹੌਲ ਬਣਿਆ   ਹੋਇਆ ਸੀ  ਕਿ  ਅੱਗ ਵੱਧ ਜਾਂਦੀ ਹੈ ਤਾਂ  ਉਹ ਆਪਣਾ ਬਚਾਾਅ  ਕਿਸ ਤਰਾਂ ਕਰਨਗੇ ।ਫਾਇਰ ਬ੍ਰਿਗੇਡ ਅਤੇ ਇਲਾਕਾ ਨਿਵਾਸੀਆਂ ਦੀ ਮਦਦ ਨਾਲ ਰਾਤ ਕਰੀਬ 11 ਵਜੇ ਅੱਗ ਤੇ ਲਗਭਗ   ਕਾਬੂ ਪਾ ਲਿਆ ਗਿਆ ¦ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਾਤ ਭਰ ਤਾਇਨਾਤ ਰਹੀਆਂ । ਅੱਗ ਲੱਗਣ ਦੀ ਖਬਰ ਮਿਲਦੇ ਹੀ ਡੀਐਸਪੀ ਬੰਗਾ ਗੁਰਿੰਦਰਪਾਲ ਸਿੰਘ ਅਤੇ ਐੱਸਐੱਚਓ  ਬੰਗਾ ਸਿਟੀ  ਸ੍ਰੀ ਸਤੀਸ਼ ਕੁਮਾਰ ਪੁਲਿਸ ਫੋਰਸ   ਨਾਲ ਪਹੁੰਚ ਗਏ ਅਤੇ ਪੁਲੀਸ ਮੁਲਾਜ਼ਮਾਂ ਨੇ ਵੀ ਅੱਗ ਬੁਝਾਉਣ ਵਿੱਚ ਮਦਦ ਕੀਤੀ ।
ਐਸ ਡੀ ਐੱਮ ਬੰਗਾ ਸ੍ਰੀ  ਵਿਰਾਜ ਤਿੜਕੇ ਵਲੋਂ ਮੌਕੇ ਤੇ  ਪਹੁੰਚ ਕੇ  ਪੂਰੇ ਮਾਮਲੇ ਦਾ  ਜਾਇਜਾ ਲਿਆ। ਇਕ  ਫਾਇਰ  ਬ੍ਗੇਡ  ਕਰਮਚਾਰੀ ਫਗਵਾੜਾ ਸ੍ਰੀ ਸਰਬਜੀਤ ਸਿੰਘ   ਦੀ  ਬਿਲਡਿੰਗ ਵਿਚ ਦਾਖਲ ਹੁੰਦਿਆਂ ਹੱਥ ਤੇ ਸ਼ੀਸ਼ਾ ਲੱਗਣ ਨਾਲ ਗਹਿਰੀ ਸੱਟ ਲੱਗ ਗਈ    ਜਿਸ ਦਾ ਹਾਲ ਚਾਲ ਐੱਸਡੀਐੱਮ ਨੇ ਹਸਪਤਾਲ ਜਾ ਕੇ ਜਾਣਿਆ । ਅੱਜ ਸਾਰਾ ਦਿਨ ਬੰਗਾ ਦੇ ਲੋਕਾਂ ਵਿਚ ਇਹ ਚਰਚਾ ਰਹੀ ਕਿ ਦੁਕਾਨਦਾਰਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਿਸ ਤਰ੍ਹਾਂ ਹੋਵੇਗੀ  ਪ੍ਰਸ਼ਾਸਨ ਕੋਈ ਮੱਦਦ ਕਰੇਗਾ ਜਾਂ ਦੁਕਾਨਦਾਰ ਇੰਸ਼ੋਰੈਂਸ਼ ਕੰਪਨੀਆਂ ਤੋਂ ਕਲੇਮ ਲੈਣਗੇ।ਫਾਇਰ ਬ੍ਰਿਗੇਡ ਅਫ਼ਸਰ ਨਵਾਂਸ਼ਹਿਰ  ਸ੍ਰੀ ਅਜੈ ਗੋਇਲ ਨੇ ਫੋਨ ਤੇ ਕਿਹਾ ਕਿ ਲੋਕਾਂ ਦੀ ਹਫੜਾ ਦਫੜੀ , ਹਰਾਸਮੈਂਟ ,ਦੁਖਦਾਈ ਮੌਕੇ ਨੂੰ ਤਮਾਸ਼ਾ ਬਣਾਉਣਾ ਅਤੇ ਫਲਾਈਓਵਰ ਦੇ ਨਿਰਮਾਣ ਕਾਰਜ ਕਰਕੇ ਸਾਡੇ ਕਰਮਚਾਰੀਆਂ ਨੂੰ ਅੱਗ ਬੁਝਾਉਣ ਵਿਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ  ਅੱਗ ਭਜਾਉਣ ਵਿੱਚ ਦੇਰੀ ਵੀ ਹੋਈ । ਐਸਐਚਓ  ਥਾਣਾ ਬੰਗਾ ਸਿਟੀ ਸ਼੍ਰੀ ਸਤੀਸ਼ ਕੁਮਾਰ ਨੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੁਕਾਨਦਾਰਾਂ ਦੇ ਹੋਏ ਨੁਕਸਾਨ ਅਤੇ ਅੱਗ ਲੱਗਣ ਦੇ ਕਾਰਨ ਦਾ ਪੂਰਾ ਪਤਾ ਲੱਗਣ ਉਪਰੰਤ ਲੋੜੀਂਦੀ ਕਾਰਵਾਈ ਕਰਕੇ ਰਪਟ ਲਿਖੀ ਜਾਵੇਗੀ ।ਇੱਥੇ ਇਹ ਵਰਨਣਯੋਗ ਹੈ ਕਿ ਬੰਗਾ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਹੈ ਇਸ  ਘਾਟ  ਬਾਰੇ ਇਲਾਕੇ ਦੇ ਲੋਕਾਂ ਦੀ ਮੰਗ ਪ੍ਰਤੀ ਅਦਾਰਾ ਅਕਾਲੀ ਪੱਤ੍ਰਿਕਾ ਵੱਲੋਂ ਕੁਝ ਦਿਨ ਪਹਿਲਾਂ ਹੀ ਖ਼ਬਰ ਲਾਈ ਗਈ ਸੀ  ।

Wednesday, April 28, 2021

ਹਕੀਮਪੁਰ ਵਿਖੇ ਪੱਲੀ ਝਿੱਕੀ ਨੇ ਸਮਾਰਟ ਕਾਰਡ ਵੰਡੇ ਕਿਹਾ -ਪੰਜਾਬ ਦੀ ਕੈਪਟਨ ਸਰਕਾਰ ਗ਼ਰੀਬਾਂ ਦੀ ਹਮਦਰਦ ਹੈ

ਸਤਵੀਰ ਸਿਘ ਪੱਲੀ ਝਿੱਕੀ ਪਿੰਡ ਹਕੀਮਪੁਰ ਵਿਖੇ ਸਮਾਰਟ ਕਾਰਡ ਵੰਡਦੇ ਹੋਏ

ਬੰਗਾ 28 ਅਪ੍ਰੈਲ (ਮਨਜਿੰਦਰ ਸਿੰਘ  ) ਇਥੋਂ ਨਜ਼ਦੀਕੀ ਪਿੰਡ ਹਕੀਮਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ ਸਤਬੀਰ ਸਿੰਘ ਪੱਲੀ ਝਿੱਕੀ  ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਇੰਚਾਰਜ ਵਿਧਾਨ ਸਭਾ ਹਲਕਾ ਬੰਗਾ  ਨੇ ਪਿੰਡ ਹਕੀਮਪੁਰ ਦੇ ਲੋੜਵੰਦ ਵਿਅਕਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਮਾਰਟ ਕਾਰਡ ਵੰਡੇ  ਇਸ ਮੌਕੇ ਤੇ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ  ਗ਼ਰੀਬਾਂ ਦੀ ਹਮਦਰਦ ਹੈ ਅਤੇ ਉਹ ਹਰ ਵੇਲੇ  ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਨਾਲ ਖਡ਼੍ਹੀ ਹੈ ਉਨ੍ਹਾਂ ਕਿਹਾ ਕਿ  ਕੈਪਟਨ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੱਲੋਂ ਮੁਫ਼ਤ  ਕਣਕ ਦੀ ਵੰਡ ਕੀਤੀ ਜਾ ਰਹੀ ਹੈ  ਇਸ ਦੇ ਨਾਲ ਹੀ ਸਰਕਾਰ ਵੱਲੋਂ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਦਾਲਾ ਦਿੱਤੀਆਂ ਜਾ ਰਹੀਆਂ ਹਨ  ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਂ ਸਾਲਾਂ ਦੇ ਅਰਸੇ ਵਿੱਚ ਪੰਜਾਬ  ਦੇ ਲੋਕਾਂ  ਵੱਧ ਤੋਂ ਵੱਧ ਮਦਦ ਕੀਤੀ ਹੈ ਅਤੇ ਅੱਗੋਂ ਵੀ ਇਸੇ ਤਰ੍ਹਾਂ ਮਦਦ ਕਰਨ ਲਈ  ਬਚਨਬੱਧ ਹੈ  ਕੋਰੋਨਾ ਵਾਇਰਸ ਦੇ ਚਲਦਿਆਂ ਦੀ ਹਕੀਮਪੁਰ ਬਹੁਮੰਤਵੀ ਸਹਿਕਾਰੀ ਸਭਾ ਵਿਖੇ ਕਰਵਾਈ ਇੱਕ ਸੰਖੇਪ ਸਮਾਗਮ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਚ  ਵਿੱਚ ਵੀ ਕਾਂਗਰਸ ਦੇ ਹੱਥ ਮਜ਼ਬੂਤ ਕੀਤੇ ਜਾਣ ਇਸ ਮੌਕੇ ਤੇ ਰਾਜੀਵ ਸ਼ਰਮਾ, ਕੁਲਤਾਰ ਸਿੰਘ, ਬਹਾਦਰ ਸਿੰਘ,  ਗੁਰਦੀਪ ਕੌਰ ਸਰਪੰਚ,  ਜੁਝਾਰ ਸਿੰਘ, ਅੰਮ੍ਰਿਤਪਾਲ  ਸਿੰਘ, ਦਲਜੀਤ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ  

ਕੌਂਸਲਰ ਮੀਨੂ ਦੀ ਅਗਵਾਈ ਵਿਚ ਕੋਰੋਨਾ ਵੈਕਸੀਨ ਟੀਕਾ ਕੈਂਪ ਲਗਾਇਆ :

ਬੰਗਾ ਵਿਖੇ ਪੱਤਰਕਾਰ ਮਨਜਿੰਦਰ ਸਿੰਘ ਟੀਕਾਕਰਨ ਕਰਵਾਉਂਦੇ ਹੋਏ,' ਨਾਲ ਕੌਂਸਲਰ ਸ੍ਰੀਮਤੀ ਮੀਨੂ ਅਤੇ ਡਾ ਸੰਦੀਪ ਕੁਮਾਰ  

ਬੰਗਾ 28,ਅਪ੍ਰੈਲ (ਮਨਜਿੰਦਰ ਸਿੰਘ  ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨਾ ਅਗਰਵਾਲ ਅਤੇ ਸਿਵਲ ਸਰਜਨ ਡਾਕਟਰ ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਮ ਓ ਬੰਗਾ ਡਾਕਟਰ ਕਵਿਤਾ ਭਾਟੀਆ ਵਲੋਂ ਭੇਜੀ ਟੀਮ ਨੇ ਦੋਧੀਆਂ ਵਾਲੀ ਗਲੀ ਬੰਗਾ ਵਿਖੇ ਵਾਰਡ ਨੰਬਰ 5  ਦੇ ਕੌਂਸਲਰ ਸ਼੍ਰੀਮਤੀ ਮੀਨੂ ਦੀ ਅਗਵਾਈ ਹੇਠ ਵਿਸੇਸ ਕੋਰੋਨਾ ਟੀਕਾ ਕਰਨ ਕੈੰਪ ਲਗਾਇਆ ਗਿਆ| (ਬੰਗਾ ਦੇ ਵਾਰਡ ਨੰਬਰ ਪੰਜ ਦੇ ਕੌਂਸਲਰ ਸ਼੍ਰੀਮਤੀ ਮੀਨੂ ਟੀਕਾਕਰਨ ਕਰਵਾਉਂਦੇ ਹੋਏ ) 
ਇਸ ਮੌਕੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਡਾ ਸੰਦੀਪ ਕੁਮਾਰ ਨੇ ਕੀਤੀ ਉਨ੍ਹਾਂ ਨਾਲ  ਊਸ਼ਾ ਰਾਣੀ ਸਟਾਫ  ਨਰਸ, ਪੂਨਮ ਕੁਮਾਰੀ ਅਧਿਆਪਕਾ,ਅਤੇ ਮੀਨਾ ਰਾਣੀ ਆਸ਼ਾ ਵਰਕਰ ਸ਼ਾਮਲ ਸਨ ।ਡਾ ਸੰਦੀਪ ਕੁਮਾਰ ਨੇ ਇਸ ਮੌਕੇ ਕਿਹਾ ਕਿ ਕੋਰੋਨੋ  ਵੈਕਸਿਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ।ਐਮ ਸੀ ਮੀਨੂੰ ਨੇ ਬੰਗਾ ਨਿਵਾਸੀਆਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਬਚਾ ਲਈ ਸਾਰੇ ਯੋਗ  ਲੋਕਾਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਇਸ ਮੌਕੇ  ਬੰਗਾ ਦੇ  ਸੀਨੀਅਰ ਪੱਤਰਕਾਰ ਮਨਜਿੰਦਰ ਸਿੰਘ ਅਤੇ ਐਮ ਸੀ ਮੀਨੂੰ ਨੇ ਵੀ ਟੀਕਾਕਰਨ ਕਰਵਾਇਆ। ਇਸ ਮੌਕੇ ਮਨਜੀਤ ਕੁਮਾਰ ਅਰੋੜਾ ,ਅਮਰਜੀਤ ਸਿੰਘ, ਧੀਰਜ ਰਾਣਾ ,ਸੁਰੇਸ਼ ,ਮੁਕੇਸ਼ ,ਊਸ਼ਾ ਰਾਣੀ, ਸਤਪਾਲ ਅਤੇ ਪ੍ਰੀਤੀ ਆਦਿ ਹਾਜ਼ਰ ਸਨ  ।

Tuesday, April 27, 2021

ਗੁਰੂਦਵਾਰਾ ਗੁਰਪਲਾਹ ਪੰਜ ਟਾਹਲੀਆ ਸਾਹਿਬ ਦੀ ਮੌਜੂਦਾ ਅਤੇ ਪੁਰਾਣੀ ਪ੍ਰਬੰਧਕ ਕਮੇਟੀ ਆਹਮੋ ਸਾਹਮਣੇ -*-ਮਾਮਲਾ ਹੈਡ ਗ੍ਰੰਥੀ ਨੂੰ ਹਟਾਉਣ ਦਾ:

ਗੁਰਦੁਆਰਾ ਪੰਜ ਟਾਹਲੀਆਂ ਸਾਹਿਬ ਚੱਕ ਗੁਰੂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਜਾਣਕਾਰੀ ਦਿੰਦੇ ਹੋਏ  

ਬੰਗਾ 27 ਅਪ੍ਰੈਲ (ਮਨਜਿੰਦਰ ਸਿੰਘ)ਬੰਗਾ ਹਲਕੇ ਦੇ ਪਿੰਡ ਚਕਗੁਰੁ ਵਿਖੇ  ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਚਰਨ ਸ਼ੋਹ ਪ੍ਰਾਪਤ ਇਤਿਹਾਸਕ  ਗੁਰੂਦਵਾਰਾ  ਸ਼੍ਰੀ ਗੁਰਪਲਾਹ  ਪੰਜ ਟਾਹਲੀ ਸਾਹਿਬ ਵਿਖੇ ਮਜੂਦਾ ਪ੍ਰਬੰਧਕ ਕਮੇਟੀ ਅਤੇ ਪੁਰਾਣੀ ਪੰਜ ਮੈਬਰੀ ਕਮੇਟੀ ਵਿਚ ਹੈਡ ਗ੍ਰੰਥੀ ਨੂੰ ਹਟਾਉਣ ਦੇ ਮੁਦੇ ਤੇ ਮਾਹੌਲ ਤਨਾਅ ਪੂਰਵਕ ਬਣਿਆ ਹੋਇਆ ਹੈ |ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰੂਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ:ਅਵਤਾਰ ਸਿੰਘ ਨੇ ਦੱਸਿਆ ਕਿ ਗੁਰਦਵਾਰਾ ਸਾਹਿਬ ਵਿਖੇ ਲੰਬੇ ਸਮੇ ਤੋਂ ਸੇਵਾ ਨਿਭਾਅ ਰਹੇ ਹੈਡ ਗ੍ਰੰਥੀ ਸਿੰਘ ਭਾਈ ਮਲਕੀਤ ਸਿੰਘ ਨੂੰ ਕੁਝ ਨੌਜਵਾਨਾਂ ਵਲੋਂ 15 ਦਿਨਾਂ ਵਿਚ ਗੁਰੂਦਵਾਰਾ ਸਾਹਿਬ ਛੱਡ ਕੇ ਜਾਨ ਲਈ ਤਾਨਾਸ਼ਾਹੀ ਤਰੀਕੇ ਨਾਲ ਕਹਿ ਦਿੱਤਾ ਗਿਆ ਹੈ |ਜਦ ਕਿ ਉਨ੍ਹਾਂ ਕੋਲ ਇਸ ਤਰਾਂ ਦਾ ਕੋਈ ਅਧਿਕਾਰ ਨਹੀਂ ਹੈ ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਪੁਰਾਣੀ ਪੰਜ ਮੈਬਰੀ ਕਮੇਟੀ ਦੇ ਮੈਂਬਰ ਹਨ ਜੋ ਕਿ ਮਹਾਪੁਰਸ਼ ਬਾਬਾ ਸੁਚਾ ਸਿੰਘ ਕਿਲਾ ਅਨੰਦਗੜ੍ਹ ਵਲੋਂ ਆਰਜੀ ਤੋਰ ਤੇ ਬਣਾਈ ਗਈ ਸੀ ਜਿਸ ਦਾ ਵੱਜੂਦ ਇਲਾਕਾ ਅਤੇ ਪਿੰਡ ਚੱਕ ਗੁਰੂ ਨਿਵਾਸੀ ਸੰਗਤਾਂ ਦੇ  ਸਹਿਯੋਗ ਨਾਲ ਨਵੀ ਕਮੇਟੀ ਦੇ ਬਣਨ ਉਪਰੰਤ  ਖਤਮ ਹੋ ਗਿਆ  ਹੈ| ਇਸ ਲਈ ਹੈਡ ਗ੍ਰੰਥੀ ਨੂੰ ਹਟਾਉਣ ਜਾ ਰੱਖਣ ਦਾ ਅਧਿਕਾਰ ਮਜੂਦਾ ਕਮੇਟੀ ਕੋਲ ਹੈ ਅਤੇ ਮਜੂਦਾ ਕਮੇਟੀ ਨੇ ਹੈਡ ਗ੍ਰੰਥੀ ਮਲਕੀਤ ਸਿੰਘ ਨੂੰ ਬਿਨਾਂ ਕਿਸੇ ਡਰ ਤੋਂ ਆਪਣੀਆਂ ਸੇਵਾਵਾਂ ਪਹਿਲਾ ਦੀ ਤਰਾਂ ਜਾਰੀ ਰੱਖਣ ਲਈ ਕਹਿ ਦਿੱਤਾ ਹੈ | ਪਰ ਹੈਡ ਗ੍ਰੰਥੀ ਨੂੰ ਇਨ੍ਹਾਂ ਨੌਜਵਾਨਾਂ ਵਲੋਂ ਡਰਾਈਆ ਧਮਕਾਈਆ ਜਾ ਰਿਹਾ ਹੈ |ਪ੍ਰਧਾਨ ਨੇ ਦੱਸਿਆ ਕੇ ਪ੍ਰਬੰਧਕ ਕਮੇਟੀ ਵਲੋਂ ਇਸ ਸਾਰੇ ਮਾਮਲੇ ਬਾਰੇ ਡੀ ਐਸ ਪੀ ਸਾਹਿਬ  ਬੰਗਾ ਨੂੰ ਜਾਣਕਾਰੀ ਦੇ ਚੁਕੇ ਹਨ ਅਤੇ ਐਸ ਡੀ ਐਮ ਬੰਗਾ ਨੂੰ ਲਿਖਤੀ ਸਕਾਇਤ ਕਰਦੇ ਹੋਏ ਬੇਨਤੀ ਕੀਤੀ ਗਈ ਹੈ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਬਿਨਾਂ ਵਜ੍ਹਾ ਲੜਾਈ ਕਰਨ ਤੋਂ ਵਰਜਿਆ ਜਾਵੇ |ਇਸ ਬਾਰੇ ਜਦੋ ਪੁਰਾਣੀ  5 ਮੈਬਰੀ ਕਮੇਟੀ ਦੇ ਮੈਂਬਰ ਨਾਲ ਫੋਨ ਤੇ  ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਸੰਤ ਮਹਾਪੁਰਸ਼ ਬਾਬਾ ਸੁਚਾ ਸਿੰਘ ਕਿਲਾ ਆਨੰਦ ਗੜ੍ਹ ਵਾਲਿਆਂ ਵਲੋਂ ਇਸ ਗੁਰੂਦਵਾਰਾ ਸਾਹਿਬ ਦੇ ਪ੍ਰਬੰਧ ਦੇ ਅਧਿਕਾਰ ਸਾਨੂੰ  ਪ੍ਰਾਪਤ ਹਨ ਤੇ ਮਜੂਦਾ ਗ੍ਰੰਥੀ ਮਲਕੀਤ ਸਿੰਘ ਨਿਯਮਾਂ ਦੀ ਪਾਲਣਾ ਨਾ ਕਰਦਿਆਂ ਹੋਇਆ ਬਹੁਤ ਗ਼ਲਤੀਆਂ ਕਰ ਰਿਹਾ ਹੈ ਇਸ ਲਈ ਇਸ ਨੂੰ ਗੁਰੂਦਵਾਰਾ ਸਾਹਿਬ ਦੀ ਸੇਵਾ ਤੋਂ ਹਟਾ ਦੇਣਾ ਚਾਹਿਦਾ ਹੈ |        

Monday, April 26, 2021

ਓ.ਡੀ.ਐੱਫ. ਪਲੱਸ ਸਕੀਮ ਤਹਿਤ ਚਾਹਲ ਕਲਾਂ ‘ਚ ਜਾਗਰੂਕਤਾ ਕੈਂਪ

ਚਾਹਲ ਕਲਾਂ ਵਿਖੇ ਓ.ਡੀ.ਐਫ ਪਲੱਸ ਸਕੀਮ ਸੰਬੰਧੀ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਇੰਜੀ: ਜੋਗਾ ਸਿੰਘ ਨਾਲ ਰਾਜੇਸ਼ ਚੱਡਾ ਬੀ.ਡੀ.ਪੀ.ਓ. , ਸਰਪੰਚ ਅਮਰਜੀਤ ਕੌਰ ਚਾਹਲ।

ਬੰਗਾ, 26ਅਪਰੈਲ(ਹਰਜਿੰਦਰ ਕੌਰ ਚਾਹਲ)
ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ਼੍ਰੀਮਤੀ ਸ਼ੇਨਾ ਅਗਰਵਾਲ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾ ਤਹਿਤ ਜਿਲ੍ਹੇ ਦੇ ਪਿੰਡਾਂ ਸੁੰਦਰ ਅਤੇ ਸਾਫ-ਸੁਥਰੇ ਬਣਾਉਣ ਲਈ ਸ਼ੁਰੂ ਕੀਤੀ ਗਈ ਓ.ਡੀ.ਐੱਫ ਪਲੱਸ ਸਕੀਮ ਮੁਹਿੰਮ ਤਹਿਤ ਪਿੰਡ ਚਾਹਲ ਕਲਾਂ ਵਿਖੇ ਸਰਪੰਚ ਸ਼੍ਰੀਮਤੀ ਅਮਰਜੀਤ ਕੌਰ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਦੌਰਾਨ ਸ਼੍ਰੀ ਰਾਜੇਸ਼ ਚੱਡਾ ਬੀ.ਡੀ.ਪੀ.ਓ ਔੜ, ਵਰਕਸ ਮੈਨੇਜਰ ਇੰਜੀ: ਜੋਗਾ ਸਿੰਘ, ਗੁਰਪ੍ਰੀਤ ਕੌਰ ਏ.ਪੀ.ਓ.(ਮਨਰੇਗਾ) ਅਤੇ ਅਮਰਜੀਤ ਜੇ.ਈ. ਜਲ ਸਪਲਾਈ ਵਿਭਾਗ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਇੱਕਤਰ ਪਿੰਡ ਵਾਸੀਆਂ ਨੂੰ ਦੱਸਿਆ ਗਿਆ ਕਿ ਸਰਕਾਰ ਦੀ ਸਕੀਮ ਤਹਿਤ ਗਿੱਲੇ ਅਤੇ ਸੁੱਕੇ ਕੂੜੇ ਦੀ ਸਾਂਭ-ਸੰਭਾਲ ਕਰਕੇ ਮੁੜ ਵਰਤੋਂ ਵਿੱਚ ਲਿਆਉਣ, ਛੱਪੜ ਦੇ ਪਾਣੀ ਅਤੇ ਮੀਂਹ ਦੇ ਵਾਧੂ ਪਾਣੀ ਨੂੰ ਇੱਕਤਰ ਕਰਕੇ ਕਿਵੇਂ ਵਰਤੋਂ ਵਿੱਚ ਲਿਆਉਣਾ ਹੈ।ਉਹਨਾਂ ਦੱਸਿਆ ਕਿ ਬਰਸਾਤ ਦੌਰਾਨ ਮੀਂਹ ਦੇ ਇਸ ਪਾਣੀ ਨੂੰ ਖੇਤੀਬਾੜੀ ‘ਚ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ।ਇਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇਗੀ ਅਤੇ ਕੂੜੇ ਦੀ ਸਾਂਭ-ਸੰਭਾਲ ਲਈ ਬਣਨ ਵਾਲੇ ਪ੍ਰੋਜੈਕਟ ਨਾਲ ਪਿੰਡ ਨੂੰ ਸਾਫ-ਸੁਥਰਾ ਰੱਖ ਕੇ ਸ਼ੁੱਧ ਵਾਤਾਵਰਨ ਦਾ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ।ਉਹਨਾਂ ਨੇ ਲੋਕਾਂ ਨੂੰ ਖੁੱਲ੍ਹੇ ਵਿੱਚ ਟਾਇਲਟ ਕਰਨ ਤੋਂ ਗੁਰੇਜ ਕਰਨ ਲਈ ਵੀ ਕਿਹਾ।ਸਰਪੰਚ ਸ਼੍ਰੀਮਤੀ  ਅਮਰਜੀਤ ਕੌਰ ਨੇ ਕੈਂਪ ਦੌਰਾਨ ਪੁੱਜੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆ ਪਿੰਡ ਵਾਸੀਆਂ ਨੂੰ ਇਸ ਪ੍ਰੋਜੈਕਟ ਵਿੱਚ ਸਹਿਯੋਗ ਦੇਣ ਦਾ ਸੱਦਾ ਦਿੱਤਾ।ਇਸ ਮੌਕੇ ਜਤਿੰਦਰ ਕੁਮਾਰ ਜੀ.ਆਰ.ਐੱਸ.(ਮਨਰੇਗਾ), ਮਾਸਟਰ ਹਰਵਿੰਦਰ ਸਿੰਘ, ਮੈਡਮ ਤਰਨਜੀਤ ਕੌਰ, ਜਸਪਾਲ ਚਾਹਲ, ਕੁਲਵੀਰ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਸੰਦੀਪ ਪੰਚ, ਪ੍ਰਭਜੋਤ ਪੰਚ, ਕਿਸ਼ਨ ਲਾਲ ਨੰਬਰਦਾਰ, ਕਮਲਜੀਤ ਪੰਪ ਓਪਰੇਟਰ, ਤਰਸੇਮ ਕੌਰ ਆਦਿ ਹਾਜਰ ਸਨ।

ਕੋਰੋਨਾ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਅਤੇ ਟੀਕਾਕਰਨ ਜ਼ਰੂਰੀ -ਪਰਵੀਨ ਬੰਗਾ

ਬੰਗਾ /ਮੇਹਲੀ 26ਅਪ੍ਰੈਲ( ਮਨਜਿੰਦਰ ਸਿੰਘ)    ਕਰੋਨਾ  ਮਹਾਂਮਾਰੀ  ਦੀ ਰੋਕਥਾਮ ਲਈ ਸਰਕਾਰ ਵਲੋਂ ਵੈਕਸੀਨ ਇੰਜੈਕਸਨ  ਪਿੰਡ ਪਿੰਡ ਲਗਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਇਸ ਦੇ ਤਹਿਤ ਪਿੰਡ ਖੋਥੜਾਂ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਖੋਥੜਾਂ ਦੇ ਵੱਖ ਵੱਖ ਧਾਰਮਿਕ ਅਸਥਾਨਾਂ ਵਿੱਚ ਡਾ ਵਿਜੇ ਕੁਮਾਰ, ਦੀ ਅਗਵਾਈ ਵਿਚ ਇੰਜੈਕਸਨ ਲਾਏ ਜਾ  ਰਹੇ ਹਨ   ਬਸਪਾ ਆਗੂ ਪ੍ਰਵੀਨ ਬੰਗਾ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ, ਸਰਪੰਚ ਅਸ਼ੋਕ ਕੁਮਾਰ ਮੈਂਬਰ ਬਲਾਕ ਸੰਮਤੀ ਚਰਨਜੀਤ ਕੌਰ ਚੇਅਰਪਰਸਨ ਬਲਾਕ ਸੰਮਤੀ ਬੰਗਾ  ਨੇ  ਇੰਜੈਕਸਨ  ਲਗਵਾਏ 
(ਬਸਪਾ ਆਗੂ ਪ੍ਰਵੀਨ ਬੰਗਾ ਪਿੰਡ ਖੋਥੜਾ ਵਿਖੇ ਕੋਰੋਨਾ  ਰੋਕੂ ਟੀਕਾ ਲਗਾਉਂਦੇ ਹੋਏ)  

ਇਸ ਮੌਕੇ ਤੇ ਬਸਪਾ  ਪੰਜਾਬ ਦੇ ਆਗੂ ਪ੍ਰਵੀਨ ਬੰਗਾ ਨੇ ਹਲਕੇ ਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾ ਲੲੀ ਪਿੰਡਾਂ ਵਿਚ ਚਲ ਰਹੇ ਕੈਂਪਾਂ ਵਿੱਚ ਜਾਕੇ ਇੰਜੈਕਸਨ ਲਗਵਾਉਣ ਦੀ ਅਪੀਲ ਕੀਤੀ ਅਤੇ   ਕਰੋਨਾ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਪਰਹੇਜ਼ ਰੱਖਣ ਲਈ ਕਿਹਾ । ਇਸ ਮੌਕੇ ਤੇ ਮੈਡਮ ਬਿਮਲਾ ਦੇਵੀ,ਏ ਐਨ ਐਮ, ਵਰਿੰਦਰ ਕੌਰ ਕੰਪਿਊਟਰ ਟੀਚਰ, ਸੁਰਜੀਤ ਭੱਟੀ ਕੰਪਿਊਟਰ ਟੀਚਰ, ਜਤਿੰਦਰ ਕੌਰ ਸਟਾਫ,ਟਹਿਲ ਦਾਸ ਜੀ ਉ ਜੀ,ਰੇਨੂਕਾ ਆਸ਼ਾ ਵਰਕਰ, ਮੋਨਿਕਾ ਆਸ਼ਾ ਵਰਕਰ, ਹਰਜੀਤ ਕੌਰ ਆਸ਼ਾ ਵਰਕਰ,ਜਗੀਰ ਕੌਰ ਆਸ਼ਾ ਵਰਕਰ ਆਦਿ ਹਾਜ਼ਰ ਸਨ ।

ਸ਼ਹੀਦ ਬਲਵੰਤ ਸਿੰਘ ਸਰਹਾਲ ਦੀ ਬਰਸੀ ਮਨਾਈ ਗਈ :

ਬੰਗਾ 26,ਅਪ੍ਰੈਲ (ਮਨਜਿੰਦਰ ਸਿੰਘ) ਬੰਗਾ ਹਲਕੇ ਦੇ ਅਕਾਲੀ ਆਗੂ ਅਤੇ ਵਿਧਾਇਕ ਰਹੇ ਸਵ: ਸ਼ਹੀਦ ਬਲਵੰਤ ਸਿੰਘ ਸਰਹਾਲ ਜਿਨ੍ਹਾਂ ਨੂੰ  ਅੱਜ ਦੇ ਦਿਨ 26 ਅਪਰੈਲ 1992 ਨੂੰ ਪਿੰਡ ਚੀਮਾ ਜ਼ਿਲ੍ਹਾ ਜਲੰਧਰ ਵਿਖੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ,ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਸਰਹਾਲ ਕਾਜੀਆਂ ਵਿਖੇ ਉਨ੍ਹਾਂ ਦੇ ਪੁੱਤਰ ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਬਲਾਕ ਸੰਮਤੀ ਔੜ ਦੀ ਅਗਵਾਈ ਵਿੱਚ ਮਨਾਈ ਗਈ ।ਇਸ ਮੌਕੇ ਸ਼ਹੀਦ ਸਰਹਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ੳੁਚੇਚੇ ਤੌਰ ਤੇ ਪਹੁੰਚੇ ਬੰਗਾ ਦੇ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਸ਼ਹੀਦ ਬਲਵੰਤ ਸਿੰਘ ਸਰਹਾਲ ਨੇ ਪੰਜਾਬ ਦੀ ਖੁਸ਼ਹਾਲੀ' ਸ਼ਾਂਤੀ ਅਤੇ ਹਿੰਦੂ ਸਿੱਖ ਏਕਤਾ ਲਈ ਕੁਰਬਾਨੀ ਦਿੱਤੀ ਜੋ ਕਿ ਕਦੇ ਵੀ ਭੁਲਾਈ ਨਹੀਂ ਜਾ ਸਕਦੀ ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਕੁਲਜੀਤ ਸਿੰਘ ਸਰਹਾਲ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਸ਼੍ਰੋਮਣੀ ਅਕਾਲੀ ਦਲ ਦੀ ਚਡ਼੍ਹਦੀ ਕਲਾ ਲਈ ਕੰਮ ਕਰਦੇ ਹੋਏ ਸਮਾਜ ਸੇਵਾ   ਕਰ ਰਹੇ ਹਨ । ਕੁਲਜੀਤ ਸਿੰਘ ਸਰਹਾਲ ਨੇ ਇਸ ਮੌਕੇ ਦੱਸਿਆ ਕਿ ਅੱਜ ਦਾ ਸਮਾਗਮ ਕੋਵਿੱਢ  19 ਦੇ  ਨਿਯਮਾਂ ਦੀ ਪਾਲਣਾ ਕਰਦਿਆਂ ਸਾਦਾ ਰੱਖਿਆ ਗਿਆ ਹੈ ¦ ਉਨ੍ਹਾਂ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ, ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਬੁੱਧ ਸਿੰਘ ਬਲਾਕੀਪੁਰ ਅਤੇ ਹੋਰ ਪਹੁੰਚੇ ਹੋਏ ਆਗੂਆਂ ਦਾ ਧੰਨਵਾਦ ਕੀਤਾ ।  

Sunday, April 25, 2021

ਬੰਗਾ ਵਿਚ ਲਾਕ ਡਾਉਂਣ ਸੰਪੂਰਨ ਰਿਹਾ : - * ਥਾਣਾ ਸਿਟੀ ਬੰਗਾ ਦੇ ਐੱਸਐੱਚਓ ਇੰਸਪੈਕਟਰ ਸਤੀਸ਼ ਕੁਮਾਰ ਨੇ ਸਹਿਯੋਗ ਦੇਣ ਲਈ ਇਲਾਕਾ ਨਿਵਾਸੀਆਂ ਦਾ ਕੀਤਾ ਧੰਨਵਾਦ :

ਬੰਗਾ 25 ਅਪ੍ਰੈਲ(ਮਨਜਿੰਦਰ ਸਿੰਘ)ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਣ ਅੱਜ ਜੋ ਪੂਰੇ ਪੰਜਾਬ ਵਿਚ ਲਾਕ ਡਾਊਣੰ ਦੇ ਹੁਕਮ ਦਿਤੇ ਗਏ ਸਨ ਉਸ ਦੀ ਪਾਲਣਾ ਕਰਦਿਆਂ ਬੰਗਾ ਸ਼ਹਿਰ ਵਿਚ ਸੰਪੂਰਨ ਬੰਦ ਰਿਹਾ |ਹਸਪਤਾਲ ਅਤੇ  ਦਵਾਈਆਂ ਦੀਆਂ  ਕੁਝ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ | ਰੈਸਟੂਰੈਂਟ ,ਢਾਬੇ ,ਫਲ ,ਸਬਜ਼ੀ ਦੀਆ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਵੀ ਪੂਰੀ ਤਰਾਂ ਬੰਦ ਵੇਖੇ ਗਏ |ਸ਼ਰਾਬ ਲੈਣ ਦੇ ਚਾਹਵਾਨ ਠੇਕਿਆਂ ਦੇ ਆਲੇ ਦੁਆਲੇ  ਦੇਖੇ ਗਏ ਪਰ ਉਨ੍ਹਾਂ ਨੂੰ ਖਾਲੀ ਹੀ ਪਰਤਣਾ ਪਿਆ ਕਿਉਂ ਕਿ ਛੋਟੀ  ਖਿੜਕੀ ਜੋ  ਇਨ੍ਹਾਂ ਮੌਕਿਆਂ ਤੇ ਅਕਸਰ ਖੁਲੀ ਮਿਲਦੀ ਹੈ ਉਹ ਵੀ ਪੂਰੀ ਤਰਾਂ ਬੰਦ ਸੀ |ਬਹੁਤ ਘੱਟ ਲੋਕ ਹੀ ਸ਼ਹਿਰ ਵਿਚ ਦੇਖਣ ਨੂੰ ਮਿਲੇ ਮੈਨ ਰੋਡ ਤੇ ਵੀ ਆਵਾਜਾਈ ਬਹੁਤ ਘੱਟ ਸੀ |ਇਸ ਕਰਫਿਊ ਬਾਰੇ ਥਾਣਾ ਸਿਟੀ ਬੰਗਾ ਇੰਸਪੈਕਟਰ ਸ਼੍ਰੀ ਸਤੀਸ ਕੁਮਾਰ ਨਾਲ ਜਦੋ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਦੀਆਂ ਹਦਾਇਤਾ ਦੀ  ਬੰਗਾ ਸ਼ਹਿਰ ਵਾਸੀਆਂ ਨੇ ਪੂਰਾ ਪਾਲਣ  ਕੀਤਾ ਹੈ ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ |   


ਆਪ ਟੀਮ ਬੰਗਾ ਵਲੋਂ ਗੋਲ੍ਡ ਮੈਡਲ ਜੇਤੂ ਬੱਚੇ ਪ੍ਰਭਵੀਰ ਦਾ ਸਨਮਾਨ:-

ਬੰਗਾ 25,ਅਪ੍ਰੈਲ (ਮਨਜਿੰਦਰ ਸਿੰਘ ) ਆਮ ਆਦਮੀ ਪਾਰਟੀ ਵਿਧਾਨ ਸਭਾ ਬੰਗਾ ਵਲੋਂ ਗੋਲਡ ਮੈਡਲਿਸਟ ਜੈਤੂ 9 ਸਾਲਾਂ ਬੱਚੇ ਪ੍ਰਭਵੀਰ ਸਿੰਘ ਕੈਂਥ ਦਾ ਟਰਾਫੀ ਦੇ ਕੇ ਸਨਮਾਨ ਕੀਤਾ ਗਿਆ। ਪ੍ਰਭਵੀਰ ਕੈਂਥ  ਦੇ ਪਿਤਾ ਅਤੇ ਕਰਾਟੇ ਕੋਚ ਰਘੁਵੀਰ ਸਿੰਘ ਕੈਂਥ ਨੇ ਦੱਸਿਆ ਕਿ  ਪ੍ਰਭਵੀਰ   ਨੈਸ਼ਨਲ ਅਤੇ ਇੰਟਰਨੈਸ਼ਨਲ 45 ਦੇ ਕਰੀਬ ਕਰਾਟੇ ਮੁਕਾਬਲਿਆਂ ਵਿੱਚ   ਗੋਲ੍ਡ ਮੈਡਲ ਜਿੱਤ ਚੁੱਕਾ ਹੈ । ਆਮ ਆਦਮੀ ਪਾਰਟੀ ਦੇ ਜ਼ਿਲਾ ਸਕੱਤਰ ਸ਼੍ਰੀ ਮਨੋਹਰ ਲਾਲ ਗਾਭਾ ਨੇ ਕਿਹਾ ਕਿ ਇਹ ਬੱਚੇ ਸਾਡੇ ਬੰਗਾ ਸ਼ਹਿਰ ਦੀ ਸ਼ਾਨ ਹਨ ਅਤੇ ਪੰਜਾਬ ਦਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ ਅਤੇ ਇਸ ਟ੍ਰੇਨਿੰਗ ਨਾਲ ਇਹ ਆਤਮ ਸੁਰੱਖਿਅਤ ਵੀ ਰਹਿਣਗੇ। ਆਪ ਟਰੇਡ ਵਿੰਗ ਦੇ ਜਨਰਲ ਸਕੱਤਰ ਸ਼ਿਵ ਕੌੜਾ ਨੇ ਕਿਹਾ ਬੱਚਿਆਂ ਦਾ ਧਿਆਨ ਖੇਡਾਂ ਵੱਲ ਹੋਣਾ ਜਰੂਰੀ ਹੈ ਇਸ ਨਾਲ ਨਸ਼ਿਆਂ ਵਰਗੀ ਅਤੇ ਬੁਰੀ ਸੰਗਤ ਤੋਂ ਵੀ ਬੱਚੇ ਬਚਦੇ ਹਨ ਅਤੇ  ਮੈਡਲ ਲੈ ਕੇ ਮਾਂ ਬਾਪ ਅਤੇ ਦੇਸ਼ ਦਾ ਨਾਮ ਵੀ ਉੱਚਾ ਕਰਦੇ ਹਨ। ਰਣਵੀਰ ਰਾਣਾ ਜ਼ਿਲਾ ਪ੍ਰਧਾਨ ਟਰੇਡ ਵਿੰਗ ਆਪ ਨੇ ਕਿਹਾ ਪ੍ਰਭਵੀਰ ਆਉਣ ਵਾਲੇ ਸਮੇ ਵਿਚ ਬਹੁਤ ਵੱਡਾ  ਕਰਾਟੇ ਚੈਂਪੀਅਨ  ਬਣਕੇ ਉਭਰੇਗਾ ਅਤੇ ਸਾਨੂੰ ਇਨ੍ਹੀ ਛੋਟੀ ਉਮਰ ਵਿਚ ਏਨੇ ਗੋਲ੍ਡ ਮੈਡਲ ਜਿੱਤਣ ਤੇ ਇਸ ਬੱਚੇ ਤੇ ਗਰਵ ਹੈ। ਇਸ ਮੌਕੇ ਐਮ ਸੀ  ਜਸਵਿੰਦਰ ਮਾਨ  ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਅਰਵਿੰਦ ਸਿੰਘ ਮਾਨ ਅਤੇ ਤਨਵੀਰ ਸਿੰਘ ਮਾਨ ਵੀ ਕੋਚ ਰਘੁਵੀਰ ਸਿੰਘ ਕੋਲੋ ਕਰਾਟੇ ਦੀ ਟ੍ਰੇਨਿੰਗ ਲੈ ਰਹੇ ਹਨ ਅਤੇ ਆਪ ਟੀਮ ਵਲੋਂ ਬੱਚਿਆਂ ਦੀ ਹੌਸਲਾ ਅਫ਼ਜਾਈ   ਲਈ ਸਰਾਹਨਾ ਵੀ ਕੀਤੀ।। ਇਸ ਮੌਕੇ ਅਮਰਦੀਪ ਬੰਗਾ ,ਸਤਨਾਮ ਅਰੋਡ਼ਾ ਸਾਗਰ ਸਟੂਡੀਓ ਪਲਵਿੰਦਰ ਸਿੰਘ ਮਾਨ, ਬਲਿਹਾਰ ਸਿੰਘ ਮਾਨ   ਅਤੇ ਹੋਰ ਆਪ ਵਲੰਟੀਅਰ  ਹਾਜ਼ਰ ਸਨ । 

Saturday, April 24, 2021

ਚੇਅਰਮੈਨ ਪੱਲੀਝਿੱਕੀ ਵੱਲੋਂ ਪ੍ਰਿੰਸੀਪਲ ਤਰਸੇਮ ਸਿੰਘ ਦਾ ਸਨਮਾਨ

ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਪ੍ਰਿੰਸੀਪਲ ਤਰਸੇਮ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਨਾਲ ਹੋਰ।

ਬੰਗਾ,24, ਅਪਰੈਲ (ਮਨਜਿੰਦਰ ਸਿੰਘ )
ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਦੇ ਨਵ-ਨਿਯੁਕਤ ਪ੍ਰਿੰਸੀਪਲ ਤਰਸੇਮ ਸਿੰਘ ਦਾ ਹਲਕਾ ਇੰਚਾਰਜ ਬੰਗਾ ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਨਮਾਨ ਕੀਤਾ ਗਿਆ।ਇਸ ਮੌਕੇ ਸਤਵੀਰ ਸਿੰਘ ਪੱਲੀਝਿੱਕੀ ਨੇ ਕਿਹਾ ਕਿ ਪ੍ਰਿੰਸੀਪਲ ਤਰਸੇਮ ਸਿੰਘ ਉਹਨਾ ਦੇ ਕਾਲਜ ਟਾਈਮ ਦੇ ਸਾਥੀ ਹਨ।ਉਹਨਾ ਕਿਹਾ ਕਿ ਪ੍ਰਿੰਸੀਪਲ ਤਰਸੇਮ ਸਿੰਘ ਇੱਕ ਬਹੁਤ ਹੀ ਸੂਝਵਾਨ ਅਤੇ ਸੁਲਝੇ ਹੋਏ ਇਨਸਾਨ ਹਨ, ਉਹਨਾ ਵੱਲੋਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਕਾਲਜਾਂ ਵਿੱਚ ਬਤੌਰ ਲੈਕਚਰਾਰ ਅਤੇ ਪ੍ਰਿੰਸੀਪਲ ਵਜੋਂ ਨਿਭਾਈਆ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਹਨ, ਉਹਨਾਂ ਕਿਹਾ ਕਿ ਹੁਣ ਸਿੱਖ ਨੈਸ਼ਨਲ ਕਾਲਜ ਬੰਗਾ ਪ੍ਰਿੰਸੀਪਲ ਤਰਸੇਮ ਸਿੰਘ ਦੀ ਅਗਵਾਈ ਹੇਠ ਆਉਣ ਵਾਲੇ ਸਮੇਂ ਦੌਰਾਨ ਸਿੱਖਿਆ ਦੇ ਖੇਤਰ ‘ਚ ਵੱਡੀਆ ਪੁਲਾਘਾ ਪੁੱਟੇਗਾ।ਇਸ ਮੌਕੇ ਦਰਵਜੀਤ ਸਿੰਘ ਪੂੰਨੀਆ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਜਰਨੈਲ ਸਿੰਘ ਪੱਲੀਝਿੱਕੀ, ਪ੍ਰੋਫੈਸਰ ਪ੍ਰਗਟ ਸਿੰਘ ਅਟਵਾਲ ਅਤੇ ਬਲਵੀਰ ਸਿੰਘ ਪੱਲੀਝਿੱਕੀ ਤੋਂ ਇਲਾਵਾ ਕਾਲਜ ਸਟਾਫ ਹਾਜਰ ਸਨ।
 

ਬੇਸਹਾਰਾ ਬਜੁਰਗਾਂ ਅਤੇ ਨਿਆਸਰੇ ਅੰਗਹੀਣਾਂ ਵਾਸਤੇ ਨਿਸ਼ਕਾਮ ਟਿਫਨ ਸੇਵਾ ਬੁੱਧਵਾਰ ਤੋਂ

ਨਵਾਂਸ਼ਹਿਰ24, ਅਪਰੈਲ (ਮਨਜਿੰਦਰ ਸਿੰਘ )ਕਰੋਨਾ ਮਹਾਂਮਾਰੀ ਦੇ ਚਲਦਿਆਂ ਜਿਥੇ ਆਮ ਲੋਕ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਉਥੇ ਨਵਾਂਸ਼ਹਿਰ ਅਤੇ ਨਾਲ ਲਗਦੇ ਇਲਾਕਿਆਂ ਵਿਚ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਅਤੇ ਆਰਥਿਕ ਤੌਰ ਤੇ ਪ੍ਰੇਸ਼ਾਨ ਵਿਕਲਾਂਗ ਵਿਅਕਤੀਆਂ ਲਈ ਇਕ ਚੰਗੀ ਖਬਰ ਹੈ ਕਿ ਐੱਨ ਆਰ ਆਈ ਵੀਰਾਂ ਵਲੋਂ ਅਜਿਹੇ ਨਿਆਸਰੇ ਲੋਕਾਂ ਲਈ ਘਰ ਬੈਠਿਆਂ ਨੂੰ ਦੋ ਵਕਤ ਦਾ ਖਾਣਾ ਪਹੁੰਚਾਉਣ ਦਾ ਉਪਰਾਲਾ ਅਰੰਭ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਇਸ ਸੇਵਾ ਦੇ ਸੰਚਾਲਕ ਸ: ਅਮਰੀਕ ਸਿੰਘ ਨੇ ਦਸਿਆ ਕਿ ਵਿਦੇਸ਼ ਵਿਚ ਰਹਿ ਰਹੇ ਸ: ਗੁਰਜਿੰਦਰ ਸਿੰਘ ਵਲੋਂ ਅਜਿਹੀ ਟਿਫਨ ਸੇਵਾ ਪਹਿਲਾਂ ਹੀ ਉਨਾ ਦੇ ਪਿੰਡ ਗੁਰਦੁਆਰਾ ਦਸਮੇਸ਼ ਪਿਤਾ ਚੇਲਾ ਤੋਂ ਸਫਲਤਾਪੂਰਵਕ ਚਲਾਈ ਜਾ ਰਹੀ ਹੈ। ਬੁੱਧਵਾਰ ਮਿਤੀ 28 ਅਪ੍ਰੈਲ ਤੋਂ ਅਰੰਭ ਕੀਤੀ ਜਾ ਰਹੀ ਇਸ ਸੇਵਾ ਵਿਚ ਨਵਾਂਸ਼ਹਿਰ ਅਤੇ ਆਸਪਾਸ ਦੇ 10 ਕਿਲੋਮੀਟਰ ਅੰਦਰ ਰਹਿ ਰਹੇ ਲੋੜਵੰਦ ਬੇਸਹਾਰਾ ਵਿਅਕਤੀਆਂ ਨੂੰ ਰੋਜਾਨਾ ਟਿਫਨ  ਵਿਚ ਪੈਕ ਦੋ ਵਕਤ ਦਾ ਖਾਣਾ ਪਹੁੰਚਾਇਆ ਜਾਵੇਗਾ। ਇਹ ਸੇਵਾ ਗੁਰੂ ਨਾਨਕ ਦੇਵ ਜੀ ਵਲੋਂ ਬਖਸ਼ੇ ਸਿਧਾਂਤ 'ਵੰਡ ਛਕੋ' ਅਤੇ 'ਘਾਲਿ ਖਾਇ ਕਿਛੁ ਹਥਹੁ ਦੇਇ' ਤੇ ਅਧਾਰਿਤ ਹੋਵੇਗੀ ।
ਉਨਾ ਅੱਗੇ ਦੱਸਿਆ ਕਿ ਸ਼ੁਰੂਆਤ ਵਿਚ ਇਹ ਸੇਵਾ ਨਵਾਂਸ਼ਹਿਰ ਅਤੇ ਇਸ ਦੇ ਨਾਲ ਲਗਦੇ 10-12 ਕਿਲੋਮੀਟਰ ਦੇ ਇਲਾਕਿਆਂ ਤੱਕ ਸੀਮਤ ਰਹੇਗੀ। ਲੋੜ ਮਹਿਸੂਸ ਹੋਣ ਤੇ ਇਸ ਦਾ ਦਾਇਰਾ ਵਧਾਉਣ ਦੇ ਯਤਨ ਵੀ ਕੀਤੇ ਜਾਣਗੇ ਅਤੇ ਇਸ ਸੇਵਾ ਨੂੰ ਇਲਾਕੇ ਦੀਆਂ ਸਮੂਹ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਗੇ ਵਧਾਇਆ ਜਾਵੇਗਾ। ਉਨਾ ਨੇ ਸਰੀਰਿਕ ਅਤੇ ਆਰਥਿਕ ਤੌਰ ਤੇ ਕਮਜੋਰ ਬਿਰਧ ਵਿਅਕਤੀਆਂ ਨੂੰ ਇਸ ਸੇਵਾ ਦੀ ਪ੍ਰਾਪਤੀ ਲਈ 62394 10177 ਅਤੇ 94178 92500 ਮੋਬਾਈਲ ਨੰਬਰਾਂ ਸੰਪਰਕ ਕਰਨ ਲਈ ਕਿਹਾ। ਛਾਣਬੀਣ ਕਰਨ ਉਪਰੰਤ ਯੋਗ ਪਾਏ ਗਏ ਵਿਅਕਤੀਆਂ ਦੀ ਟਿਫਨ ਸੇਵਾ ਬੁੱਧਵਾਰ ਤੋਂ ਅਰੰਭ ਕੀਤੀ ਜਾਵੇਗੀ।ਇਸ  ਮੌਕੇ ਉਨਾ ਦੇ ਨਾਲ ਸੁਰਜੀਤ ਸਿੰਘ, ਜਗਜੀਤ ਸਿੰਘ, ਬਲਵੰਤ ਸਿੰਘ ਸੋਇਤਾ, ਜਗਦੀਪ ਸਿੰਘ, ਜਸਵਿੰਦਰ ਸਿੰਘ ਸੈਣੀ ਅਤੇ ਗੁਰਦੇਵ ਸਿੰਘ ਬੈਂਸ ਵੀ ਮੌਜੂਦ ਸਨ।

ਜੈਨ ਸਕੂਲ ਬੰਗਾ ਵਿਖੇ ਸ੍ਰੀ ਮਹਾਂਵੀਰ ਜਯੰਤੀ ਆਨਲਾਈਨ ਮਨਾਈ:

ਸ੍ਰੀ ਐਸ ਐਸ ਜੈਨ ਸਭਾ ਦੇ   ਸੈਕਟਰੀ ਰੋਹਿਤ ਜੈਨ ਭਗਵਾਨ ਮਹਾਂਵੀਰ ਜੀ  ਦੇ ਉਪਦੇਸ਼ਾਂ  ਤੇ ਚਾਨਣਾ ਪਾਉਂਦੇ ਓਏ  

ਬੰਗਾ 24, ਅਪ੍ਰੈਲ (ਮਨਜਿੰਦਰ ਸਿੰਘ)  ਸਵਾਮੀ ਰੂਪ ਚੰਦ ਜੈਨ ਮਾਡਲ   ਸੀਨੀਅਰ ਸੈਕੰਡਰੀ  ਸਕੂਲ ਬੰਗਾ ਵਿਖੇ ਅਹਿੰਸਾ ਅਤੇ ਪ੍ਰੇਮ   ਦੇ ਅਵਤਾਰ ਜੈਨ ਧਰਮ ਦੇ ਚੌਵੀਵੇਂ ਤੀਰਥੰਕਰ   ਭਗਵਾਨ ਸ੍ਰੀ  ਮਹਾਂਵੀਰ ਸਵਾਮੀ ਜੀ ਦੀ 2620ਵੀ ਜਯੰਤੀ ਆਨਲਾਈਨ ਸ਼ਰਧਾ ਨਾਲ   ਮਨਾਈ ਗਈ । ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮੰਜੂਮੋਹਨ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ   ਸਕੂਲ ਦੀਆਂ ਵਿਦਿਆਰਥਣਾਂ   ਅਰਸ਼ਪ੍ਰੀਤ ਖ਼ੁਸ਼ਬੂ ਹਰਮਨ ਵੱਲੋਂ ਇਸ ਮਹਾਨ ਪਰਵ ਤੇ ਆਨਲਾਈਨ ਭਜਨ ਗਾਏ ,
(ਸਕੂਲ ਦੀਆਂ ਵਿਦਿਆਰਥਣਾਂ ਭਜਨ ਗਾਇਨ ਕਰਦੀਆਂ ਹੋਈਆਂ ) 
(ਸਕੂਲ ਅਧਿਆਪਕਾ ਦੀਪਿਕਾ ਭਜਨ ਗਾਇਨ ਕਰਦੇ ਹੋਏ  )
ਸਕੂਲ ਦੀ ਅਧਿਆਪਕਾ ਦੀਪਿਕਾ ਵੱਲੋਂ ਵੀ ਭਜਨ ਗਾਇਨ   ਕੀਤਾ ਗਿਆ ।ਸ੍ਰੀ ਐੱਸ ਐੱਸ ਜੈਨ ਸਭਾ ਦੇ ਸੈਕਟਰੀ ਸ੍ਰੀ ਰੋਹਿਤ ਜੈਨ ਨੇ ਭਗਵਾਨ ਮਹਾਂਵੀਰ ਦੇ ਉਦੇਸ਼ਾਂ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਭਗਵਾਨ ਸ਼੍ਰੀ ਮਹਾਵੀਰ ਜੀ ਅਹਿੰਸਾ  ਅਤੇ ਸੱਚ ਦੇ ਪ੍ਰਤੀਕ ਸਨ ਅਤੇਸਮੁੱਚੀ ਮਾਨਵਤਾ ਨੂੰ ਉਨ੍ਹਾਂ ਦੇ ਉਪਦੇਸ਼ਾਂ ਦਾ ਪਾਲਣ ਕਰਦੇ ਹੋਏ ਜੀਵਨ ਬਤੀਤ ਕਰਨਾ ਚਾਹੀਦਾ ਹੈ ।
ਸਕੂਲ ਦੀ ਪ੍ਰਬੰਧਕ  ਕਮੇਟੀ ਚੇਅਰਮੈਨ ਸ੍ਰੀ ਜੇਡੀ ਜੈਨ ਪ੍ਰਧਾਨ ਸ੍ਰੀ ਕਮਲ ਜੈਨ ਮੈਨਜਰ ਸ੍ਰੀ ਸੰਜੀਵ ਜੈਨ ਵੱਲੋਂ ਸਾਰਿਆਂ ਨੂੰ ਭਗਵਾਨ ਮਹਾਂਵੀਰ ਜਯੰਤੀ ਦੇ ਮਹਾਨ ਪਰਵ ਤੇ ਵਧਾਈ ਦਿੱਤੀ ਗਈ ।

Friday, April 23, 2021

ਕੰਪਿਊਟਰ ਅਧਿਆਪਕਾਂ ਵੱਲੋਂ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ਮੀਟਿੰਗ

ਕੰਪਿਊਟਰ ਅਧਿਆਪਕਾ ਦੀ ਮੀਟੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ, ਰਾਜਵਿੰਦਰ ਲਾਖਾ, ਗੁਰਜੀਤ ਸਿੰਘ ਅਤੇ ਸਹਿਜਲ ਸੁਰਿੰਦਰ।

ਬੰਗਾ 24ਅਪਰੈਲ (, ਹਰਜਿੰਦਰ ਕੌਰ ਚਾਹਲ)
ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੇ ਸਮੂਹ ਕੰਪਿਊਟਰ ਅਧਿਆਪਕਾਂ ਦੀ ਅਹਿਮ ਆਨਲਾਈਨ ਮੀਟਿੰਗ ਜਿਲ੍ਹਾ ਪ੍ਰਧਾਨ ਸ਼੍ਰੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਜਿਲ੍ਹੇ ਦੇ ਸਮੂਹ ਕੰਪਿਊਟਰ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਵਿਭਾਗੀ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਲੰਬੇ ਸਮੇਂ ਤੋਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਟਾਲਮਟੋਲ ਵਾਲੀ ਨੀਤੀ ਅਪਣਾਈ ਹੋਈ ਹੈ।ਹੁਣ ਸਮੂਹ ਅਧਿਆਪਕਾਂ ਦਾ ਸਬਰ ਖਤਮ ਹੋ ਚੁੱਕਿਆ ਹੈ।ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਦੀਆਂ ਮੁੱਖ ਮੰਗਾਂ ਉਨ੍ਹਾਂ ਦੀ ਸਾਰੇ ਲਾਭਾਂ ਨਾਲ ਸਿੱਖਿਆ ਵਿਭਾਗ ਵਿੱਚ ਸ਼ਿਫਟਿੰਗ, ਪਾਈ ਆਰ, ਏ.ਸੀ.ਪੀ, ਪ੍ਰਮੋਸ਼ਨ ਸਬੰਧੀ ਕਈ ਮੀਟਿੰਗ ਹੋ ਚੁੱਕੀ ਹੈ।ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ।ਸਰਕਾਰ ਦੇ ਲਾਰਿਆਂ ਤੋਂ ਤੰਗ ਹੋ ਕੇ ਸਾਰੇ ਕੰਪਿਊਟਰ ਅਧਿਆਪਕਾਂ ਨੇ ਹੁਣ ਸੂਬਾ ਸਰਕਾਰ ਖਿਲਾਫ ਸੰਘਰਸ਼ ਦੀ ਰੂਪ ਰੇਖਾ ਉਲੀਕੀ ਹੈ।ਇਸੇ ਕੜੀ ਤਹਿਤ ਕੰਪਿਊਟਰ ਅਧਿਆਪਕਾਂ ਵੋਂ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਜਿਸ ਤਹਿਤ 27 ਅਪ੍ਰੈਲ ਦਿਨ ਮੰਗਲਵਾਰ ਨੂੰ ਜਿਲ੍ਹਾ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।ਜਿਸ ਵਿੱਚ ਪੰਜਾਬ ਭਰ ਤੋਂ ਕੰਪਿਊਟਰ ਅਧਿਆਪਕ ਸ਼ਮੂਲੀਅਤ ਕਰਨਗੇ।ਇਸ ਮੌਕੇ ਸੁਰਿੰਦਰ ਕਰਿਆਮ, ਸ਼੍ਰੀ ਰਾਜਵਿੰਦਰ ਲਾਖਾ, ਸ਼੍ਰੀ ਸਤਿੰਦਰ ਸੋਡੀ, ਮੈਡਮ ਸ਼ਮਾ, ਸ਼੍ਰੀ ਰਮਨ ਕੁਮਾਰ, ਸ਼੍ਰੀ ਲਖਵਿੰਦਰ, ਗੁਰਜੀਤ ਦੁਸਾਂਝ ਅਤੇ ਹੋਰ ਹਾਜਰ ਸਨ।

ਰਾਜਵਿੰਦਰ ਲਾਖਾ, ਗੁਰਜੀਤ ਸਿੰਘ ਅਤੇ ਸਹਿਜਲ ਸੁਰਿੰਦਰ।

ਬੰਗਾ 23,ਅਪਰੈਲ(ਹਰਜਿੰਦਰ ਕੌਰ ਚਾਹਲ)
ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੇ ਸਮੂਹ ਕੰਪਿਊਟਰ ਅਧਿਆਪਕਾਂ ਦੀ ਅਹਿਮ ਆਨਲਾਈਨ ਮੀਟਿੰਗ ਜਿਲ੍ਹਾ ਪ੍ਰਧਾਨ ਸ਼੍ਰੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਜਿਲ੍ਹੇ ਦੇ ਸਮੂਹ ਕੰਪਿਊਟਰ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਵਿਭਾਗੀ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਲੰਬੇ ਸਮੇਂ ਤੋਂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਟਾਲਮਟੋਲ ਵਾਲੀ ਨੀਤੀ ਅਪਣਾਈ ਹੋਈ ਹੈ।ਹੁਣ ਸਮੂਹ ਅਧਿਆਪਕਾਂ ਦਾ ਸਬਰ ਖਤਮ ਹੋ ਚੁੱਕਿਆ ਹੈ।ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਦੀਆਂ ਮੁੱਖ ਮੰਗਾਂ ਉਨ੍ਹਾਂ ਦੀ ਸਾਰੇ ਲਾਭਾਂ ਨਾਲ ਸਿੱਖਿਆ ਵਿਭਾਗ ਵਿੱਚ ਸ਼ਿਫਟਿੰਗ, ਪਾਈ ਆਰ, ਏ.ਸੀ.ਪੀ, ਪ੍ਰਮੋਸ਼ਨ ਸਬੰਧੀ ਕਈ ਮੀਟਿੰਗ ਹੋ ਚੁੱਕੀ ਹੈ।ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ।ਸਰਕਾਰ ਦੇ ਲਾਰਿਆਂ ਤੋਂ ਤੰਗ ਹੋ ਕੇ ਸਾਰੇ ਕੰਪਿਊਟਰ ਅਧਿਆਪਕਾਂ ਨੇ ਹੁਣ ਸੂਬਾ ਸਰਕਾਰ ਖਿਲਾਫ ਸੰਘਰਸ਼ ਦੀ ਰੂਪ ਰੇਖਾ ਉਲੀਕੀ ਹੈ।ਇਸੇ ਕੜੀ ਤਹਿਤ ਕੰਪਿਊਟਰ ਅਧਿਆਪਕਾਂ ਵੋਂ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਜਿਸ ਤਹਿਤ 27 ਅਪ੍ਰੈਲ ਦਿਨ ਮੰਗਲਵਾਰ ਨੂੰ ਜਿਲ੍ਹਾ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।ਜਿਸ ਵਿੱਚ ਪੰਜਾਬ ਭਰ ਤੋਂ ਕੰਪਿਊਟਰ ਅਧਿਆਪਕ ਸ਼ਮੂਲੀਅਤ ਕਰਨਗੇ।ਇਸ ਮੌਕੇ ਸੁਰਿੰਦਰ ਕਰਿਆਮ, ਸ਼੍ਰੀ ਰਾਜਵਿੰਦਰ ਲਾਖਾ, ਸ਼੍ਰੀ ਸਤਿੰਦਰ ਸੋਡੀ, ਮੈਡਮ ਸ਼ਮਾ, ਸ਼੍ਰੀ ਰਮਨ ਕੁਮਾਰ, ਸ਼੍ਰੀ ਲਖਵਿੰਦਰ, ਗੁਰਜੀਤ ਦੁਸਾਂਝ ਅਤੇ ਹੋਰ ਹਾਜਰ ਸਨ।

Thursday, April 22, 2021

25 ਅਪ੍ਰੈਲ ਨੂੰ ਮੀਟ ਤੇ ਆਂਡਿਆਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ

ਡਾ. ਸ਼ੇਨਾ ਅਗਰਵਾਲ, ਜ਼ਿਲਾ ਮੈਜਿਸਟ੍ਰੇਟ

ਨਵਾਂਸ਼ਹਿਰ, 22 ਅਪ੍ਰੈਲ (ਮਨਜਿੰਦਰ ਸਿੰਘ )
  ਜ਼ਿਲਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਤੀ 25 ਅਪ੍ਰੈਲ 2021 ਨੂੰ ਭਗਵਾਨ ਮਹਾਂਵੀਰ ਜਯੰਤੀ ਦੇ ਤਿਉਹਾਰ ਮੌਕੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਪੈਂਦੀਆਂ ਸਾਰੀਆਂ ਮੀਟ ਅਤੇ ਆਂਡੇ ਦੀਆਂ ਦੁਕਾਨਾਂ/ਰੇਹੜੀਆਂ ਅਤੇ ਬੁੱਚੜ ਖਾਨੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਸ ਦਿਨ ਹੋਟਲਾਂ ਅਤੇ ਢਾਬਿਆਂ ਆਦਿ ’ਤੇ ਮੀਟ ਅਤੇ ਆਂਡਿਆਂ ਦੀ ਵਰਤੋਂ ’ਤੇ ਵੀ ਪਾਬੰਦੀ ਹੋਵੇਗੀ। 


ਜਥੇਦਾਰ ਗੁਰਬਖਸ਼ ਸਿੰਘ ਪਠਲਾਵਾ ਦਾ ਸਨਮਾਨ:

ਬੰਗਾ, 22ਅਪਰੈਲ( ਮਨਜਿੰਦਰ ਸਿੰਘ )  ਪਿੰਡ ਪਠਲਾਵਾ ਬੀਤੇ ਸਾਲ ਉਸ ਸਮੇਂ ਚਰਚਾ ਵਿੱਚ ਆਇਆ ਸੀ, ਜਦੋਂ ਇਸ ਪਿੰਡ ਵਿੱਚ ਕਰੋਨਾ ਦੀ ਬਿਮਾਰੀ ਨੇ ਦਸਖ਼ਤ ਦਿੱਤੀ ਸੀ ਤੇ ਇਹ ਪਠਲਾਵਾ ਪਿੰਡ ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਗਿਆ ਸੀ ਇਸੇ ਹੀ ਪਿੰਡ ਦੇ ਨੌਜਵਾਨਾਂ ਬਜ਼ੁਰਗ ਜਥੇਦਾਰ ਗੁਰਬਖਸ਼ ਸਿੰਘ ਪਠਲਾਵਾ (ਉਮਰ 82) ਨੇ ਦਿੱਲੀ ਅੰਦੋਲਨ ’ਚ ਸ਼ਾਮਲ ਹੋਣ ਲਈ ਸਾਈਕਲ ਤੇ ਚਾਲੇ ਪਾਏ ਉਪਰੰਤ ਉਥੇ 15 ਦਿਨ ਰਹਿ ਕੇ ਲੰਗਰ ਦੀ ਸੇਵਾ ਕੀਤੀ ਅਤੇ ਸਾਈਕਲ ਤੇ ਸਵਾਰ ਜਥੇਦਾਰ ਗੁਰਬਖਸ਼ ਸਿੰਘ ਪਠਲਾਵਾ ਪਿੰਡ ਪੁਜਾ ਤਾਂ ਉਸ ਦਾ ਪੂਰੇ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਗਿਆ, ਉਪਰੰਤ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਵੱਲੋਂ ਜਥੇਦਾਰ ਗੁਰਬਖਸ਼ ਸਿੰਘ ਦਾ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ, ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ ਇਸ ਮੌਕੇ ਜਥੇਦਾਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਪਿੰਡ ਵਾਸੀਆਂ ਨਾਲ ਮਹੀਨਾ ਭਰ ਦਿੱਲੀ ਮੋਰਚਿਆਂ ’ਚ ਲੰਗਰ ਦੀ ਸੇਵਾ ਕਰਕੇ ਆਇਆ ਹੈ। ਉਸ ਨੇ ਕਿਹਾ ਕਿ ਆਪਣੇ ਜੱਦੀ ਪਿੰਡ ਪਠਲਾਵਾ ਤੋਂ ਦਿੱਲੀ ਤੱਕ ਦਾ ਲੰਬਾ ਸਫ਼ਰ ਸਾਇਕਲ ’ਤੇ ਤਹਿ ਕਰਨ ਪਿੱਛੇ ਦੋ ਮਕਸਦ ਹਨ। ਇੱਕ ਤਾਂ ਨਵੀਂ ਪੀੜ੍ਹੀ ਲਈ ਹੋਰ ਹਿੰਮਤ ਤੇ ਉਤਸ਼ਾਹ ਦੀ ਪ੍ਰੇਰਨਾ ਦੇਣਾ ਦੂਜਾ ਦਿੱਲੀ ਸਰਕਾਰ ਨੂੰ ਇਹ ਸੁਨੇਹਾ ਦੇਣਾ ਕਿ ਉਸ ਨਾਲ ਟੱਕਰ ਲੈਣ ਲਈ ਬਜ਼ੁਰਗ ਪੀੜ੍ਹੀ ਦੀ ਹੀ ਹਿੰਮਤ ਕਾਫ਼ੀ ਹੈ । ਗੁਰਦੁਆਰਾ ਸੰਤ ਬਾਬਾ ਘੱਨਯਾ ਸਿੰਘ ਦੇ ਮੁੱਖੀ ਸੰਤ ਬਾਬਾ ਗੁਰਬਚਨ ਸਿੰਘ ਜੀ , ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਵਾਰੀਆ, ਸਰਦਾਰ ਤਰਲੋਚਨ ਸਿੰਘ ਵਾਰੀਆ, ਗੂਰੂ ਨਾਨਕ ਮਿਸ਼ਨ ਐਂਡ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ, ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ,ਐਸ ਜੀ ਪੀ ਸੀ ਦੇ ਮੈਂਬਰ ਸੰਤ ਚਰਨਜੀਤ ਸਿੰਘ ਜੱਸੋਵਾਲ, ਸਰਪੰਚ ਹਰਪਾਲ ਸਿੰਘ ਪਠਲਾਵਾ, ਅਮਰਜੀਤ ਸਿੰਘ ਕਲੇਰ, ਜਥੇਦਾਰ ਅਵਤਾਰ ਸਿੰਘ ਪਠਲਾਵਾ, ਪ੍ਰਧਾਨ ਸੰਦੀਪ ਕੁਮਾਰ ਪੋਸ਼ੀ, ਕੁਲਵਿੰਦਰ ਸਿੰਘ ਢਾਹਾਂ, ਬਲਵੰਤ ਸਿੰਘ, ਆਦਿ ਨੇ ਵਧਾਈਆਂ ਦਿੱਤੀਆਂ, ਤੇ ਸਨਮਾਨ ਕੀਤਾ ਗਿਆ ਇਸ ਮੌਕੇ ਮਾਸਟਰ ਤਰਲੋਚਨ ਸਿੰਘ, ਮਾਸਟਰ ਤਰਸੇਮ ਪਠਲਾਵਾ,ਹਰਪ੍ਰੀਤ ਸਿੰਘ ਖਾਲਸਾ ਪਠਲਾਵਾ, ਕੁਲਦੀਪ ਸਿੰਘ ਪਠਲਾਵਾ, ਹਰਜੀਤ ਸਿੰਘ ਜੀਤਾ, ਹਰਜਿੰਦਰ ਸਿੰਘ ਜਿੰਦਾ, ਮਾਸਟਰ ਹਰਮੇਸ਼ ਪਠਲਾਵਾ, ਚਰਨਜੀਤ ਪੋਸ਼ੀ,ਪੰਚ ਸੁੱਖਵਿੰਦਰ ਸਿੰਘ,ਪੰਚ ਦਿਲਾਵਰ, ਬਲਵੀਰ ਸਿੰਘ ਯੂ ਕੇ, ਬਲਵੀਰ ਸਿੰਘ ਜਗਤੈ,ਆਦਿ ਹਾਜ਼ਰ ਸਨ।

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਮਨੁੱਖੀ ਸਰੀਰਿਕ ਵਿਗਿਆਨ ਬਾਰੇ ਪ੍ਰਦਰਸ਼ਨੀ :

ਢਾਹਾਂ ਕਲੇਰਾਂ ਵਿਖੇ ਲੱਗੀ ਮਨੁੱਖੀ ਸਰੀਰਿਕ ਵਿਗਿਆਨ ਪ੍ਰਦਰਸ਼ਨੀ ਦੀਆਂ ਝਲਕੀਆਂ

ਬੰਗਾ, 22 ਅਪਰੈਲ (ਮਨਜਿੰਦਰ ਸਿੰਘ ) ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਜੀ ਐਨ ਐਮ ਅਤੇ ਬੀ ਐਸ ਸੀ ਨਰਸਿੰਗ ਵਿਦਿਆਰਥੀਆਂ ਵੱਲੋਂ ਮਨੁੱਖੀ ਸਰੀਰਿਕ ਵਿਗਿਆਨ ਅਤੇ ਸਰੀਰਿਕ ਅੰਗਾਂ ਨਾਲ ਸਬੰਧਿਤ ਜਾਣਕਾਰੀ ਦਿੰਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ । ਇਸ ਮੌਕੇ ਨਰਸਿੰਗ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੇ ਸਮੂਹ ਨਰਸਿੰਗ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਰੀਰਿਕ ਵਿਗਿਆਨ ਬਾਰੇ ਜਾਣਕਾਰੀ ਭਰਪੂਰ ਮਾਡਲ ਪ੍ਰਦਰਸ਼ਨੀ ਲਗਾਉਣ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸ ਸਰੀਰਿਕ ਵਿਗਿਆਨ ਮਾਡਲ ਪ੍ਰਦਰਸ਼ਨੀ ਨਾਲ ਸਰੀਰ ਦੇ ਵੱਖ ਵੱਖ ਅੰਗਾਂ ਬਾਰੇ ਅਤੇ ਉਹ ਸਰੀਰ ਨੂੰ ਚੱਲਦਾ ਅਤੇ ਤੰਦਰੁਸਤ ਰੱਖਣ ਵਿਚ ਕਿਸ ਤਰ੍ਹਾਂ ਕੰਮ ਕਰਦੇ ਹਨ ਬਾਰੇ ਲਾਭਕਾਰੀ ਜਾਣਕਾਰੀ ਆਮ ਲੋਕਾਈ ਅਤੇ ਨਵੇਂ ਨਰਸਿੰਗ ਵਿਦਿਆਰਥੀਆਂ ਨੂੰ ਪ੍ਰਾਪਤ ਹੋਵੇਗੀ ।  ਪ੍ਰਦਰਸ਼ਨੀ ਵਿਚ ਨਰਸਿੰਗ ਵਿਦਿਆਰਥੀਆਂ ਨੇ ਮਨੁੱਖੀ ਅੱਖਾਂ, ਰੀੜ੍ਹ ਦੀ ਹੱਡੀ, ਗੁਰਦੇ, ਦਿਲ ਅਤੇ ਹੋਰ ਸਰੀਰਿਕ ਅੰਗਾਂ ਦੇ ਮਾਡਲਾਂ ਨਾਲ ਲੋਕਾਂ ਨੂੰ ਮਨੁੱਖੀ ਸਰੀਰਿਕ ਵਿਗਿਆਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ ।  ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ,ਮੈਡਮ ਸੁਖਮਿੰਦਰ ਕੌਰ ਊਬੀ, ਮੈਡਮ ਰਮਨਦੀਪ ਕੌਰ, ਮੈਡਮ ਨਵਜੋਤ ਕੌਰ ਸਹੋਤਾ, ਮੈਡਮ ਈਸ਼ੂ, ਮੈਡਮ ਰਾਬੀਆ ਹਾਟਾ, ਮੈਡਮ ਅਕਵਿੰਦਰ ਕੌਰ, ਮੈਡਮ ਸੁਖਵਿੰਦਰ ਕੌਰ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ।

Wednesday, April 21, 2021

ਚਾਹਲ ਕਲਾਂ'ਚ ਡਾ ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ

ਪਿੰਡ ਚਾਹਲ ਕਲਾਂ ਵਿਖੇ ਡਾ ਅੰਬੇਦਕਰ ਜੀ ਦੇ ਜਨਮਦਿਨ ਨੂੰ ਸਮਰਪਿਤ ਸਮਾਗਮ ਦੋਰਾਨ ਸਰਪੰਚ  ਸ੍ਰੀ ਮਤੀ ਅਮਰਜੀਤ ਕੌਰ ਅਤੇ  ਸਮੂਹ ਪੰਚਾਇਤ ਤੇ ਪਿੰਡ ਵਾਸੀ

ਬੰਗਾ22ਅਪ੍ਰੈਲ (ਹਰਜਿੰਦਰ ਕੌਰ ਚਾਹਲ) ਇਥੋਂ ਨਜ਼ਦੀਕੀ ਪੈਂਦੇ ਪਿੰਡ ਚਾਹਲ ਕਲਾਂ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੇ ਜਨਮਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਅਜ਼ਾਦ ਰੰਗ ਮੰਚ ਰਜਿ ਕਲਾ ਭਵਨ ਫਗਵਾੜਾ ਵੱਲੋਂ ਸਰਪੰਚ ਸ੍ਰੀ ਮਤੀ ਅਮਰਜੀਤ ਕੌਰ ਚਾਹਲ ਅਤੇ ਪੰਚਾਇਤ ਗ੍ਰਾਮ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਹੋਏ । ਸਮਾਗਮ ਦੌਰਾਨ ਜਿਲ੍ਹਾ ਪ੍ਰਧਾਨ ਮਨੋਹਰ ਲਾਲ  ਕਮਾਮ , ਪ੍ਰਧਾਨ ਸਤਨਾਮ ਰਟੈਂਡਾ,  ਉਪ ਪ੍ਰਧਾਨ ਸੋਮ ਨਾਥ ਰਟੈਂਡਾ ਅਤੇ ਸਕੱਤਰ ਸੋਹਣ ਲਾਲ ਰਟੈਂਡਾ, ਸ ਸਰਨਜੀਤ ਸਿੰਘ ਜੀ.ਓ .ਜੀ  ਤੋ ਇਲਾਵਾ ਕਈ ਹੋਰ ਬੁਲਾਰਿਆਂ ਨੇ ਬਾਬਾ ਸਾਹਿਬ ਦੀ ਜੀਵਨੀ ਅਤੇ  ਹੋਰ ਵਿਸ਼ਿਆਂ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਡਾ ਅੰਬੇਦਕਰ ਜੀ ਵੱਲੋਂ ਦਿੱਤੇ ਸੰਵਿਧਾਨਕ ਅਧਿਕਾਰਾਂ ਸਦਕਾ ਹੀ ਸਾਡੇ ਜੀਵਨ ਪੱਧਰ ਵਿੱਚ ਸੁਧਾਰ ਹੋ ਸਕਿਆ ਹੈ। ਪਰ ਅਜੇ ਵੀ ਸਮਾਜ ਵਿੱਚ ਬਰਾਬਰ ਹੋਣ ਲਈ ਸਾਨੂੰ ਹੋਰ ਬਹੁਤ ਕੁਝ ਕਰਨਾ ਹੋਏਗਾ। ਇਸ ਕਾਰਜ ਲਈ ਸਾਨੂੰ ਰਲ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਸਰਪੰਚ ਸ੍ਰੀ ਮਤੀ ਅਮਰਜੀਤ ਕੌਰ ਨੇ ਅਜਾਦ ਰੰਗ ਮੰਚ ਕਲਾ ਭਵਨ ਫਗਵਾੜਾ ਅਤੇ   ਸਮਾਗਮ 'ਚ ਪੁੱਜੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਡਾ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਦੇ ਧਾਰਨੀ ਬਣਇਆ ਉਨ੍ਹਾਂ ਦੀਆਂ ਸਿਖਿਆਵਾਂ ਅਤੇ ਸੰਦੇਸ਼ਾਂ ਤੇ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ। ਤਾ ਹੀ ਸਾਡਾ ਦੱਬਿਆ ਕੁਚਲਿਆ ਦਲਿਤ ਸਮਾਜ ਤਰੱਕੀ ਕਰ ਸਕੇਗਾ ਅਜਾਦ ਰੰਗ ਮੰਚ ਕਲਾ ਭਵਨ ਫਗਵਾੜਾ ਵੱਲੋਂ ਡਾਇਰੈਕਟਰ ਰਣਜੀਤ ਕੁਮਾਰ ਅਤੇ ਟੀਮ ਇੰਚਾਰਜ ਬੀਬਾ ਕੁਲਵੰਤ ਦੀ ਅਗਵਾਈ ਹੇਠ ਡਾ ਅੰਬੇਦਕਰ ਜੀ ਦੀ ਜੀਵਨੀ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਦਰਸਾਉਂਦੇ ਨਾਟਕ ਪੇਸ਼ ਕੀਤੇ ਗਏ। ਸਰਪੰਚ ਅਮਰਜੀਤ ਕੌਰ ਚਾਹਲ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਅਜਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੀ ਸਮੁੱਚੀ ਟੀਮ ਅਤੇ ਬਾਹਰੋਂ ਆਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ  ਇਸ ਮੋਕੇ ਜਸਪਾਲ ਚਾਹਲ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹਲ ਕਲਾਂ, ਸਮੂਹ ਨੋਜਵਾਨ ਕਮੇਟੀ, ਸੰਦੀਪ ਪੰਚ, ਕੁਲਵੀਰ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਪ੍ਰਭਜੋਤ ਕੌਰ ਪੰਚ, ਅਜੇ ਪ੍ਰਧਾਨ, ਸੁੱਖਾ ਬੰਗਾ, ਸਵਰਨਾ ਰਾਮ, ਨੰਬਰਦਾਰ ਕਿਸ਼ਨ ਰਾਮ, ਡੀਲਾ ਰਾਮ ਆਦਿ ਹਾਜ਼ਰ ਸਨ।

08:00ਰਾਤ ਵਜੇ ਤੋ ਸਵੇਰ 05:00 ਵਜੇ ਤੱਕ ਨਾਈਟ ਕਰਫਿਊ ਦੀ ਪਾਲਣਾ ਕਰਨ ਬੰਗਾ ਨਿਵਾਸੀ --ਐੱਸ ਐੱਚ ਓ ਥਾਣਾ ਬੰਗਾ ਸਿਟੀ

ਬੰਗਾ 21,ਅਪ੍ਰੈਲ (ਮਨਜਿੰਦਰ ਸਿੰਘ )ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲੀਸ ਮੁਖੀ ਸ੍ਰੀਮਤੀ  ਅਲ਼ਕਾ ਮੀਨਾ  ਅਤੇ ਗੁਰਵਿੰਦਰ ਪਾਲ ਸਿੰਘ ਡੀ.ਐਸ.ਪੀ ਬੰਗਾ ਵੱਲੋ ਕੋਰਨਾ ਮਹਾਮਾਰੀ ਸਬੰਧੀ  ਅਪੀਲ ਕੀਤੀ ਗਈ ਹੈ  ਕਿ ਪੰਜਾਬ ਸਰਕਾਰ ਵੱਲੋ ਕਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਸਬੰਧੀ ਹਦਾਇਤਾ ਜਾਰੀ ਕੀਤੀਆ ਗਈਆ ਹਨ ਜਿਸ ਵਿੱਚ ਰਾਤ 08:00 ਵਜੇ ਤੋ ਸਵੇਰ 05:00 ਵਜੇ ਤੱਕ ਨਾਈਟ ਕਰਫਿਊ,ਦੌਰਾਨ ਦੁਕਾਨਾਂ  ,ਸਨੇਮਾਘਰ, ਜਿੰਮ,ਕੋਚਿੰਗਸੈਟਰ,ਸਪੋਟਸ ਕੰਪਲੈਕਸ ਮਕੁੰਮਲ ਤੌਰ ਤੇ ਬੰਦ ਰੱਖਣ ਦੇ ਹੁਕਮ ਕੀਤੇ ਗਏ ਹਨ ਅਤੇ ਵਿਆਹ ਜਾ ਹੋਰ ਸਮਾਗਮਾ ਵਿੱਚ 20 ਵਿਅਕਤੀਆ ਤੋ ਜਿਆਦਾ ਦੀ ਮਨਾਹੀ ਹੈ।ਇਨ੍ਹਾਂ ਨਿਯਮਾਂ  ਦਾ ਪ੍ਰਗਟਾਵਾ ਕਰਦਿਆਂ ਬੰਗਾ ਸਿਟੀ ਥਾਣੇ ਦੇ ਮੁੱਖ ਥਾਣਾ ਅਫਸਰ ਸਤੀਸ਼ ਕੁਮਾਰ ਨੇ ਬੰਗਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ   ਕਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦਾ ਸਹਿਯੋਗ ਕਰੋ ।ਇਸ ਮੌਕੇ ਉਨ੍ਹਾਂ ਨਾਲ ਥਾਣਾ ਸਿਟੀ ਬੰਗਾ ਦੇ ਅਡੀਸ਼ਨਲ ਐੱਸਐੱਚਓ ਮਹਿੰਦਰ ਸਿੰਘ ਵੀ ਨਾਲ ਸਨ ।

ਬੰਗਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਕੱਲ੍ਹ ਹੋਣ ਵਾਲੀ ਚੋਣ ਮੁਲਤਵੀ :

ਐਸ ਡੀ ਐਮ ਬੰਗਾ ਸ੍ਰੀ ਵਿਰਾਜ ਤਿੜਕੇ (ਆਈ ਏ ਐਸ ) 

ਬੰਗਾ,21ਅਪ੍ਰੈਲ(ਮਨਜਿੰਦਰ ਸਿੰਘ)ਐਸ ਡੀ ਐਮ ਬੰਗਾ ਸ਼੍ਰੀ ਵੀਰਾਜ ਤਿੜਕੇ ਵਲੋਂ ਬੰਗਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਜੋ ਚੋਣ 22 ਅਪ੍ਰੈਲ ਨੂੰ 12 ਵਜੇ ਰੱਖੀ ਗਈ ਸੀ ਉਸ ਨੂੰ ਅਗਲੇ ਹੁਕਮਾਂ ਤਕ ਰੱਦ ਕਰ ਦਿੱਤਾ ਗਿਆ ਹੈ |ਸੂਤਰਾਂ ਤੋਂ ਮਿਲੀ ਜਮਕਾਰੀ ਅਨੁਸਾਰ ਚੋਣ ਰੱਦ ਹੋਣ ਦਾ ਕਰਨ ਐਸ ਡੀ ਐਮ ਸਾਹਿਬ ਦੀ ਅਚਾਨਕ ਸਿਹਤ ਖ਼ਰਾਬ ਹੋਣਾ ਦੱਸਿਆ ਗਿਆ ਹੈ | ਇਥੇ ਇਹ ਵਰਨਣ ਯੋਗ ਹੈ ਬੰਗਾ ਵਿਚ ਕੁਲ 15 ਵਾਰਡ ਹਨ ਜਿਨ੍ਹਾਂ ਵਿੱਚੋ 5 -5 ਸੀਟਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਜਿਤੀਆ ਹਨ ,3 ਕੌਂਸਲਰ ਅਕਾਲੀ ਦਲ ਦੇ ਅਤੇ 1  ਕੌਂਸਲਰ ਬੀ ਜੇ ਪੀ ਦਾ ਹੈ ਅਤੇ ਇਕ ਅਜਾਦ ਹੈ|ਇਸ ਅਨੁਸਾਰ ਕਿਸੇ ਵੀ ਪਾਰਟੀ ਕੋਲ ਪ੍ਰਧਾਨ ਬਨਾਂਉਣ ਲਈ ਸਪਸ਼ਟ ਬਹੁਮਤ ਨਹੀਂ ਹੈ|ਬੰਗਾ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇਹ ਸਪਸ਼ਟ ਕਰ ਚੁਕੇ ਹਨ ਕਿ ਸਾਡੇ ਪੰਜ ਕੌਂਸਲਰ ਇਕਮੁੱਠ ਹਨ ਤੇ  ਸਾਡੀ ਪਾਰਟੀ ਦਾ ਕੋਈ ਵੀ ਕੌਂਸਲਰ ਕਿਸੇ ਦੂਸਰੀ ਪਾਰਟੀ ਨੂੰ ਸਪੋਰਟ ਨਹੀਂ ਕਰੇਗਾ ਉਨ੍ਹਾਂ ਦਾ ਨਾਲ ਇਹ ਵੀ ਕਹਿਣਾ ਹੈ ਕਿ  ਜੇ ਕੋਈ ਦੂਸਰੀ ਪਾਰਟੀ ਦੇ ਕੌਂਸਲਰ ਸਾਡੀ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਮਦਦ ਕਰਨਗੇ ਤਾਂ ਅਸੀਂ ਉਨ੍ਹਾਂ ਦੇ ਧੰਨਵਾਦੀ ਹੋਵਾਂਗੇ  |ਇਨ੍ਹਾਂ ਰੋਚਕ ਹਾਲਾਤਾਂ ਵਿਚ ਬੰਗਾ ਦੇ ਲੋਕਾਂ ਵਿਚ ਇਹ ਖੁੰਡ ਚਰਚਾ ਜ਼ੋਰ ਫੜ ਰਹੀ ਹੈ ਕਿ ਬੰਗਾ ਕੌਂਸਲ ਦਾ ਪ੍ਰਧਾਨ ਕੌਣ ਬਣੇਗਾ | ਰਾਜਨੀਤਕ ਹਾਲਾਤਾਂ ਅਨੁਸਾਰ ਪ੍ਰਧਾਨਗੀ ਦੀ ਕੁਰਸੀ ਹਾਂਸਲ ਕਰਨ ਲਈ ਅੰਦਰ ਖਾਤੇ ਕੁੰਡੀਆਂ ਦੇ ਸਿੰਘ ਫਸ ਚੁਕੇ ਹਨ ਕਿਹੜੀ ਵੜੇਵੇਂ ਖਾਣੀ ਨਿਤਰਦੀ ਹੈ ਇਹ ਆਉਣ ਵਾਲਾ ਸਮਾਂ ਹੀ ਦਸੇਗਾ 

Tuesday, April 20, 2021

ਐਨ ਆਰ ਆਈ ਸਭਾ ਦੇ ਨਵੇਂ ਦਫ਼ਤਰ ਦਾ ਉਦਘਾਟਨ ਹੋਇਆ --ਐਨ ਆਰ ਆਈ ਨੰਬਰਦਾਰ ਮਾਨ

ਬੰਗਾ 20ਅਪਰੈਲ (ਮਨਜਿੰਦਰ ਸਿੰਘ)  ਐਨ ਆਰ ਆਈ ਸਭਾ ਸ਼ਹੀਦ ਭਗਤ ਸਿੰਘ ਨਗਰ ਨੂੰ ਪੰਜਾਬ ਸਰਕਾਰ ਵੱਲੋਂ ਨਵਾਂਸ਼ਹਿਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ  ਕਮਰਾ ਨੰਬਰ 5 ਵਿਖੇ  ਅਲਾਟ ਕੀਤੇ ਗਏ ਨਵੇਂ  ਦਫ਼ਤਰ ਦਾ ਉਦਘਾਟਨ ਕੇਵਲ ਸਿੰਘ ਖਟਕੜ ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ ਪ੍ਰਧਾਨ ਅਤੇ ਸਰਦਾਰ ਜਸਬੀਰ ਸਿੰਘ ਸ਼ੇਰਗਿੱਲ ਸਾਬਕਾ ਪ੍ਰਧਾਨ ਵੱਲੋਂ ਕੀਤਾ ਗਿਆ।ਬੰਗਾ ਵਿਖੇ ਇਸ ਬਾਰੇ ਜਾਣਕਾਰੀ ਦਿੰਦਿਆਂ ਬੰਗਾ ਦੇ ਐੱਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਐੱਨ ਆਰ ਆਈ ਸਭਾ ਪੰਜਾਬ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਆਉਂਦੀਆਂ ਸਮੱਸਿਆਵਾਂ ਦੇ ਹੱਲ ਕਰਾਉਣ ਲਈ ਸਹਾਈ ਹੁੰਦੀ ਹੈ ।ਉਨ੍ਹਾਂ ਕਿਹਾ ਕਿ ਸਭਾ ਦੇ ਪੰਜਾਬ ਪ੍ਰਧਾਨ ਜਲਦ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਦੌਰਾ ਕਰਨ ਆ ਰਹੇ ਹਨ ਉਸ  ਮੌਕੇ ਮੀਟਿੰਗ ਰੱਖ ਕੇ ਉਨ੍ਹਾਂ ਨੂੰ ਐਨ ਆਰ ਆਈ ਵੀਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਾਇਆ ਜਾਵੇਗਾ।ਨਵੇਂ ਦਫ਼ਤਰ ਦੇ ਉਦਘਾਟਨ  ਮੌਕੇ ਸਤਨਾਮ ਸਿੰਘ ਬਾਲੋ ,ਸੁਖਵਿੰਦਰ ਸਿੰਘ ਰਠੌਰ, ਮਹਿੰਦਰ ਸਿੰਘ ਬਾਠ ,ਸਤਨਾਮ ਸਿੰਘ ਹੇੜੀਆਂ' ਸ਼ਮਿੰਦਰ ਸਿੰਘ ਗਰਚਾ' ਸੋਢੀ ਸਿੰਘ ਸ਼ੇਰਗਿੱਲ ,ਪਾਲ ਸਿੰਘ ਹੇੜੀਆ,ਬਲਦੇਵ ਸਿੰਘ ਸੋਢੀ ਸਿੰਘ ਯੂ ਕੇ ਕੁਲਵਿੰਦਰ ਕੁਮਾਰ ਸੁਖਵਿੰਦਰ ਸਿੰਘ ਮੰਗਾਂ , ਐਡਵੋਕੇਟ ਹਰਬੰਸ ਸਿੰਘ ਲੌਂਗੀਆ,ਆਦਿ ਹਾਜ਼ਰ ਸਨ ।     

ਜਥੇ:ਬ੍ਰਹਮਪੁਰਾ ਅਤੇ ਸ: ਢੀਂਡਸਾ ਦਾ ਰਲੇਵਾਂ ਸ਼ਲਾਘਾਯੋਗ-ਪ੍ਰਧਾਨ ਚੇਤਾ

ਸਰਦਾਰ ਬਲਦੇਵ ਸਿੰਘ ਚੇਤਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ  

ਬੰਗਾ 20, ਅਪ੍ਰੈਲ (ਮਨਜਿੰਦਰ ਸਿੰਘ)   ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਆਪੋ ਆਪਣੇ  ਦਲ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਵ)ਭੰਗ ਕਰ ਕੇ ਇਕ ਨਵੇਂ ਨਾਮ ਤਹਿਤ ਅਗਲੇ 10 ਦਿਨਾਂ ਵਿੱਚ ਨਵਾਂ  ਸ਼੍ਰੋਮਣੀ ਅਕਾਲੀ  ਦਲ ਬਣਾਉਣ ਦਾ ਜੋ ਫੈਸਲਾ ਲਿਆ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਚੇਤਾ ਨੇ ਬੰਗਾ  ਵਿਖੇ ਇਕ ਵਾਰਤਾ ਦੌਰਾਨ ਕੀਤਾ ।ਉਨ੍ਹਾਂ ਕਿਹਾ ਸਮਾਂ ਆ ਗਿਆ ਹੈ ਕਿ ਹੋਰ ਵੀ ਸਾਰੀਆਂ ਹਮਖਿਆਲੀ ਪਾਰਟੀਆਂ ਅਤੇ ਜਥੇਬੰਦੀਆਂ ਇਕੱਠੇ ਹੋ ਕੇ ਸਾਂਝਾ ਮੋਰਚਾ ਬਣਾਉਣ ਤਾਂ ਜੋ ਪੰਜਾਬ ਵਿੱਚ ਵਾਰੋ ਵਾਰੀ ਰਾਜ ਕਰ ਰਹੀਆਂ ਰਵਾਇਤੀ ਪਾਰਟੀਆਂ ਨੂੰ ਲਾਂਭੇ ਕੀਤਾ ਜਾਵੇ ਅਤੇ ਪੰਜਾਬ ਲਈ ਇਕ ਸੁਨਹਿਰਾ ਭਵਿੱਖ ਉਲੀਕਿਆ ਜਾ ਸਕੇ।ਉਨ੍ਹਾਂ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਨਾ ਮਿਲਣਾ ਸਾਬਤ ਕਰਦਾ ਹੈ ਕਿ  ਕੈਪਟਨ ਅਤੇ ਬਾਦਲ ਫਰੈਂਡਲੀ ਮੈਚ ਖੇਡ ਰਹੇ ਹਨ ।ਇਸ ਮੌਕੇ ਕੇਵਲ ਸਿੰਘ ਚੱਕ ਮੰਡੇਰ, ਗੁਰਸ਼ਰਨ ਜੀਤ ਸਿੰਘ ਕਟਾਰੀਆ ,ਹਰਜੀਤ ਸਿੰਘ ਬਾਲੋ ਅਵਤਾਰ ਸਿੰਘ (ਭੋਲਾ) ਬੰਗਾ, ਚਮਨ ਲਾਲ ਸੂੰਢ , ਗਿਆਨ ਚੰਦ ਬਹਿਰਾਮ, ਮਨਦੀਪ ਸਿੰਘ ਨੂਰਪੁਰ ,ਅਤੇ ਜਥੇ:ਹਰਦੇਵ ਸਿੰਘ ਝਿੱਕਾ ਆਦਿ ਹਾਜ਼ਰ ਸਨ।

 

Sunday, April 18, 2021

ਬੰਗਾ ਮਸੰਦਾਂ ਪੱਟੀ ਵਿਖੇ ਮਹਿੰਗੀ ਬਿਜਲੀ ਖਿਲਾਫ ਰੋਸ ਪ੍ਰਦਰਸ਼ਨ : **ਆਪ ਦੀ ਸਰਕਾਰ ਬਣਨ ਤੇ ਸਸਤੀ ਬਿਜਲੀ ਅਤੇ ਹੋਰ ਸਹੂਲਤਾਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾਣਗੀਆਂ-ਪ੍ਰਧਾਨ ਰਾਣਾ, ਕੌਂਸਲਰ ਮੈਡਮ ਮੀਨੂੰ

ਬੰਗਾ ਦੇ ਮੁਹੱਲਾ ਮਸੰਦਾ ਪੱਟੀ ਵਿਖੇ ਪ੍ਰਧਾਨ ਟਰੇਡ ਵਿੰਗ ਰਣਵੀਰ ਰਾਣਾ ਅਤੇ ਕੌਂਸਲਰ ਮੀਨੂੰ  ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਮੁਹੱਲਾ ਨਿਵਾਸੀ ਮਹਿੰਗੀ ਬਿਜਲੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ।  

ਬੰਗਾ 18,ਅਪਰੈਲ (ਮਨਜਿੰਦਰ ਸਿੰਘ ) ਆਮ ਆਦਮੀ ਪਾਰਟੀ ਵਿਧਾਨ ਸਭਾ ਬੰਗਾ ਵੱਲੋਂ ਮਸੰਦਾਂ ਪੱਟੀ  ਬੰਗਾ  ਵਾਰਡ ਨੰਬਰ 2  ਵਿਖੇ  ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਦੇ ਖ਼ਿਲਾਫ਼  ਰੋਸ ਪ੍ਰਦਰਸ਼ਨ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੇ ਨਾਲ ਮੁਹੱਲਾ ਨਿਵਾਸੀਆਂ ਨੇ ਵੀ   ਬਿਜਲੀ  ਦੇ ਬਿੱਲ ਸਾੜ ਕੇ ਆਪਣਾ ਰੋਸ  ਜਤਾਇਆ,ਉਨ੍ਹਾਂ ਨੇ ਕਿਹਾ  ਦਿੱਲੀ ਵਿੱਚ ਜਿਸ ਤਰ੍ਹਾਂ ਬਿਜਲੀ ਦੇ ਰੇਟ ਬਹੁਤ ਘੱਟ ਨੇ    ਪੰਜਾਬ ਵਿੱਚ ਵੀ ਬਿਜਲੀ ਦੇ ਰੇਟ ਘੱਟ ਹੋਣੇ ਚਾਹੀਦੇ ਨੇ  ਹੁਣ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਹੀ ਆਸ ਹੈ  । ਰਣਵੀਰ ਰਾਣਾ ( ਜ਼ਿਲਾ ਪ੍ਰਧਾਨ ਟਰੇਡ ਵਿੰਗ)ਅਤੇ  ਵਾਰਡ ਨੰਬਰ 5 ਤੋਂ ਕੌਂਸਲਰ ਮੀਨੂੰ ਅਰੋੜਾ  ਨੇ ਕਿਹਾ ਕਿ  ਦਿੱਲੀ ਨਿਵਾਸੀਆਂ  ਨੂੰ  ਸਸਤੀ ਬਿਜਲੀ,ਬੱਚਿਆਂ ਲਈ ਵਧੀਆ ਸਿੱਖਿਆ ,ਮੁਹੱਲਾ ਕਲੀਨਿਕ, ਸਰਕਾਰੀ ਹਸਪਤਾਲਾਂ ਵਿਚ ਵਧੀਆ ਇਲਾਜ  ਦੀ  ਸਹੂਲਤਾਂ ਹਨ ਉਹ ਪੰਜਾਬ ਵਾਸੀਆਂ ਨੂੰ ਵੀ ਆਪ ਦੀ ਸਰਕਾਰ ਬਣਨ ਤੇ ਮਿਲਣਗੀਆਂ।  ਪੰਜਾਬ ਦੇ ਲੋਕ ਹੁਣ ਬਿਜਲੀ ਦੇ ਵੱਡੇ ਵੱਡੇ ਬਿੱਲ ਭਰਕੇ ਅੱਕ ਚੁੱਕੇ ਹਨ ਅਤੇ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ।  ਪੰਜਾਬ ਵਿਚ ਘਰ ਘਰ ਤੇ ਦੁਕਾਨਾਂ ਤੇ ਜਾ ਕੇ  ਪਰਚੇ ਵੰਡ ਕੇ  ਦਿੱਲੀ ਦੀ ਬਿਜਲੀ ਦੀਆਂ ਮਿਲ ਰਹੀਆਂ ਸਹੂਲਤਾਂ ਬਾਰੇ  ਲੋਕਾਂ ਨੂੰ ਦੱਸਿਆ ਜਾ ਰਿਹਾ ਹੈ।  ਦਿੱਲੀ ਵਿਚ 200 ਯੂਨਿਟ ਬਿਜਲੀ  ਫ੍ਰੀ ਹੈ ਅਤੇ ਬਿਜਲੀ ਰੇਟ ਵੀ ਬਹੁਤ ਘੱਟ ਹਨ । ਪੰਜਾਬ ਸਰਕਾਰ  ਕਾਰਪੋਰੇਟ   ਘਰਾਨਿਆ ਨਾਲ ਮਿਲ ਕੇ ਲੋਕਾ ਨੂੰ ਵੱਡੇ ਵੱਡੇ ਬਿਜਲੀ ਬਿਲ ਭੇਜ ਕੇ ਲੁੱਟ ਰਹੀ ਹੈ। ਮਸੰਦਾਂ ਪੱਟੀ ਬਾਬਾ ਗੋਲਾ ਜੀ ਪਾਰਕ ਦੇ ਮੇਨ ਚੌਂਕ ਵਿਚ ਬਿਜਲੀ ਬਿੱਲ ਜਲਾਉਣ ਤੋਂ ਬਾਅਦ ਸਾਰੀਆਂ ਦੁਕਾਨਾਂ ਅਤੇ ਘਰਾਂ ਵਿਚ ਦਿੱਲੀ ਦੇ ਬਿਜਲੀ ਬਿੱਲਾ ਬਾਰੇ ਲੋਕਾਂ ਨੂੰ ਜਾਣਕਾਰੀ ਮੁਹਈਆ ਕਰਵਾਉਣ ਲਈ ਪਰਚੇ ਵੰਡੇ ਗਏ। ਇਸ ਮੌਕੇ ਮਾਸਟਰ ਰਾਮ ਕ੍ਰਿਸ਼ਨ ਪੱਲੀ ਝਿੱਕੀ ,ਸਤਨਾਮ ਅਰੋਡ਼ਾ ਬੱਬੂ (ਸਾਗਰ ਸਟੂਡੀਓ ), ਹਰਭਜਨ ਸਿੰਘ, ਪਲਵਿੰਦਰ ਸਿੰਘ, ਜਰਨੈਲ ਸਿੰਘ, ਨਿਰਮਲ ਸਿੰਘ, ਸਚਿਨ, ਨਿਖਲ, ਰਣਵੀਰ ਸਿੰਘ, ਅਮਰੀਕ ਸਿੰਘ, ਸੁਰਿੰਦਰ ਖਾਲਸਾ, ਗੁਲਜਾਰ ਸਿੰਘ, ਜਸਪ੍ਰੀਤ ਜੱਸਾ, ਮਨਰਾਜ, ਜਤਿੰਦਰ ਸਿੰਘ, ਮਨਜੀਤ ਰਾਏ, ਕਰਨਵੀਰ ਸਿੰਘ, ਗਗਨ, ਕੇਵਲ ਆਦਿ ਸ਼ਾਮਿਲ ਸਨ।

ਬੰਗਾ ਵਿੱਚ ਫਾਇਰ ਬ੍ਰਿਗੇਡ ਦਾ ਨਾ ਹੋਣਾ ਵੱਡੀ ਘਾਟ - ਮਾਨ

ਬੰਗਾ  18,ਅਪ੍ਰੈਲ (ਮਨਜਿੰਦਰ ਸਿੰਘ )
ਬੰਗਾ ਨਗਰ ਕੌਂਸਲ ਵਿੱਚ ਫਾਇਰ ਬ੍ਰਿਗੇਡ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਕਮੀ ਦਾ ਪ੍ਰਗਟਾਵਾ ਬੰਗਾ ਦੇ  ਐਨ ਆਰ ਆਈ ਨੰਬਰਦਾਰ ਅਤੇ ਕਿਸਾਨ ਆਗੂ ਇੰਦਰਜੀਤ ਸਿੰਘ ਮਾਨ ਨੇ ਕਰਦਿਆਂ ਕਿਹਾ ਕਿ ਬੰਗਾ ਨੂੰ ਤਹਿਸੀਲ ਬਣਿਆ ਬਹੁਤ ਸਮਾਂ ਹੋ ਚੁੱਕਾ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇੱਥੇ ਫਾਇਰ ਬ੍ਰਿਗੇਡ ਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ ।ਜ਼ਰੂਰਤ ਪੈਣ ਤੇ ਫਾਇਰ ਬ੍ਰਿਗੇਡ ਦੀ ਗੱਡੀ ਨਵਾਂਸ਼ਹਿਰ ਜਾਂ ਫਗਵਾੜੇ ਤੋਂ ਮੰਗਵਾਈ ਜਾਂਦੀ ਹੈ ਜਿਸ ਦੇ ਪਹੁੰਚਣ ਵਿੱਚ ਦੇਰੀ ਹੋਣ ਕਾਰਨ ਕਈ ਵਾਰ ਵੱਡੇ ਨੁਕਸਾਨ ਹੋ ਜਾਂਦੇ ਹਨ । ਕਣਕ ਦੇ ਸੀਜ਼ਨ ਵਿਚ ਬਿਜਲੀ ਦੀਆਂ ਤਾਰਾਂ ਕਾਰਨ  ਬੰਗਾ ਹਲਕੇ ਦੇ ਪਿੰਡਾਂ ਵਿੱਚ ਕਈ ਏਕੜ ਫਸਲ ਨੂੰ ਇਸ ਵਾਰ ਵੀ ਅੱਗ ਲੱਗ ਗਈ ਜਿਸ ਨਾਲ ਜ਼ਿਮੀਂਦਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ ।ਇਸ ਤਰ੍ਹਾਂ ਦੇ ਹਾਦਸੇ ਹਰ ਸਾਲ ਹੀ ਵਾਪਰਦੇ ਹਨ । ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਬੰਗਾ ਵਿੱਚ ਜਲਦ ਤੋਂ ਜਲਦ ਫਾਇਰ ਬ੍ਰਿਗੇਡ ਦੀ ਸਹੂਲਤ ਦਿੱਤੀ ਜਾਵੇ ਤਾਂ ਜੋ ਬੰਗਾ ਇਲਾਕੇ ਵਿੱਚ ਲੋੜ ਪੈਣ ਤੇ ਇਸ ਦੀ ਵਰਤੋਂ ਕੀਤੀ ਜਾਵੇ ।ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨ ਵੀਰ ਟਰਾਂਸਫਾਰਮਰ ਵਾਲੀ ਥਾਂ ਤੇ ਪਾਣੀ ਲਾ ਕੇ ਰੱਖਣ ਤਾਂ ਜੋ ਬਿਜਲੀ ਕਾਰਨ ਅੱਗ ਲੱਗਣ ਦੇ ਹਾਲਾਤ ਵਿਚ ਨੁਕਸਾਨ ਤੋਂ ਬਚਿਆ ਜਾ ਸਕੇ । ਇਸ ਮੌਕੇ ਉਨ੍ਹਾਂ ਨਾਲ  ਗੁਲਸ਼ਨ ਕੁਮਾਰ  ਅਤੇ ਮਨਜਿੰਦਰ ਸਿੰਘ ਹਾਜ਼ਰ ਸਨ  ।

ਬੰਗਾ ਵਿਖੇ ਆਪ ਵੱਲੋਂ ਮਹਿੰਗੀ ਬਿਜਲੀ ਖ਼ਿਲਾਫ਼ ਰੋਸ ਪ੍ਰਦਰਸ਼ਨ :

ਬੰਗਾ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਵਲੰਟੀਅਰ ਅਤੇ ਮੁਹੱਲਾ ਨਿਵਾਸੀ ਮਹਿੰਗੀ ਬਿਜਲੀ ਖ਼ਿਲਾਫ਼ ਰੋਸ  ਪ੍ਰਦਰਸ਼ਨ ਕਰਦੇ ਹੋਏ ।
ਬੰਗਾ18,ਅਪ੍ਰੈਲ  ( ਮਨਜਿੰਦਰ ਸਿੰਘ)  ਆਮ ਆਦਮੀ ਪਾਰਟੀ ਵਿਧਾਨ ਸਭਾ ਬੰਗਾ ਟੀਮ ਵੱਲੋਂ  ਆਜ਼ਾਦ ਚੌਕ  ਵਿਖੇ  ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਦੇ ਖ਼ਿਲਾਫ਼  ਰੋਸ ਪ੍ਰਦਰਸ਼ਨ ਕੀਤਾ ਗਿਆ   ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੇ ਨਾਲ   ਮੁਹੱਲਾ ਨਿਵਾਸੀਆਂ ਨੇ ਵੀ   ਬਿਜਲੀ  ਦੇ ਬਿੱਲ ਸਾੜ ਕੇ ਆਪਣਾ ਰੋਸ  ਜਤਾਇਆ  ,  ਉਨ੍ਹਾਂ ਨੇ ਕਿਹਾ  ਦਿੱਲੀ ਵਿੱਚ   ਜਿਸ ਤਰ੍ਹਾਂ ਬਿਜਲੀ ਦੇ ਰੇਟ ਬਹੁਤ ਘੱਟ ਨੇ    ਪੰਜਾਬ ਵਿੱਚ ਵੀ ਬਿਜਲੀ ਦੇ ਰੇਟ ਘੱਟ ਹੋਣੇ ਚਾਹੀਦੇ ਨੇ      ਹੁਣ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਹੀ ਆਸ ਹੈ  ।  ਜ਼ਿਲਾ ਸਕਤੱਰ ਮਨੋਹਰ ਲਾਲ ਗਾਭਾ ਨੇ ਕਿਹਾ ਦਿੱਲੀ ਨਿਵਾਸੀਆਂ  ਨੂੰ  ਸਸਤੀ ਬਿਜਲੀ , ਬੱਚਿਆਂ ਲਈ ਵਧੀਆ ਸਿੱਖਿਆ , ਮੁਹੱਲਾ ਕਲੀਨਿਕ  , ਸਰਕਾਰੀ ਹਸਪਤਾਲਾਂ   ਵਿਚ ਵਧੀਆ ਇਲਾਜ  ਦੀ ਸਹੂਲਤਾਂ ਹਨ ਉਹ ਪੰਜਾਬ ਵਾਸੀਆਂ ਨੂੰ ਵੀ ਆਪ ਦੀ ਸਰਕਾਰ ਬਣਨ ਤੇ ਮਿਲਣਗੀਆਂ। ਸ਼ਿਵ ਕੌੜਾ ਜਨਰਲ ਸਕੱਤਰ ਟਰੇਡ ਵਿੰਗ ਪੰਜਾਬ ਨੇ ਕਿਹਾ  ਪੰਜਾਬ ਦੇ ਲੋਕ ਹੁਣ ਬਿਜਲੀ ਦੇ ਵੱਡੇ ਵੱਡੇ ਬਿੱਲ ਭਰਕੇ ਅੱਕ ਚੁੱਕੇ ਹਨ ਅਤੇ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ। ਰਣਵੀਰ ਰਾਣਾ ਜ਼ਿਲਾ ਪ੍ਰਧਾਨ ਟਰੇਡ ਵਿੰਗ ਨੇ ਕਿਹਾ ਕੇ ਪੂਰੇ ਪੰਜਾਬ ਵਿਚ ਘਰ ਘਰ ਅਤੇ  ਦੁਕਾਨਾਂ ਤੇ  ਜਾ ਕੇ ਪਰਚੇ ਵੰਡ ਕੇ ਤੇ ਦਿੱਲੀ ਦੀ ਬਿਜਲੀ ਦੀਆਂ ਮਿਲ ਰਹੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ।ਆਜ਼ਾਦ ਚੌਂਕ ਬੰਗਾ ਦੇ ਮੇਨ ਬਾਜ਼ਾਰ ਵਿਚ ਬਿਜਲੀ ਬਿੱਲ ਜਲਾਉਣ ਤੋਂ ਬਾਅਦ ਸਾਰੀਆਂ ਦੁਕਾਨਾਂ ਤੇ ਦਿੱਲੀ ਦੇ ਬਿਜਲੀ ਬਿੱਲਾ ਬਾਰੇ ਲੋਕਾਂ ਨੂੰ ਜਾਣਕਾਰੀ ਮੁਹਈਆ ਕਰਵਾਉਣ ਲਈ ਪਰਚੇ ਵੰਡੇ ਗਏ। ਇਸ ਮੌਕੇ ਬ੍ਰਿਜ ਭੂਸ਼ਣ ਵਾਲੀਆ , ਅਮਿਤ ਭੰਮੀ, ਆਤਮ ਪ੍ਰਕਾਸ਼, ਹਰਭਜਨ ਸਿੰਘ, ਗੁਰਪ੍ਰੀਤ ਕੌਰ,ਕੁਲਵਿੰਦਰ ਕੌਰ,ਰੀਮਾ ਰਾਣੀ, ਕਿਰਨ ਗਾਭਾ,ਬਬਲੀ ਮੂੰਗਾ,ਪ੍ਰੇਮ ਲਤਾ ਕੌੜਾ, ਕ੍ਰਿਸ਼ਨ ਲਾਲ, ਮਨੋਹਰ ਲਾਲ,ਵਿਜੇ ਕਨੋਜੀਆ,ਵਿਨਾਇਕ ਕਨੋਜੀਆ,ਨੰਨੂ ਗੁਪਤਾ,ਅਨੀਤਾ ਰਾਣੀ, ਸੀਮਾ ਰਾਣੀ,ਬ੍ਰਿਜ ਭੂਸ਼ਣ ਚੋਪੜਾ, ਕੁਲਬੀਰ ਪਾਬਲਾ, ਅਸ਼ੋਕ ਕੈਂਥ, ਨਰਿੰਦਰ ਕੁਮਾਰ ਕਿੱਟੂ,  ਪ੍ਰਦੀਪ ਕੁਮਾਰ  ਤਰਸੇਮ ਰਾਣਾ ਆਦਿ ਸ਼ਾਮਿਲ ਸਨ

Saturday, April 17, 2021

ਨਗਰ ਕੌਂਸਲ ਦੀ ਨਵੀ ਚੁਣੀ ਕਮੇਟੀ ਵੱਲੋਂ ਵਾਰਡ ਨੰ: 17 ਦੇ ਵਿਕਾਸ ਕਾਰਜ ਆਰੰਭ -ਪ੍ਰਿਥਵੀ ਚੰਦ ਸੀਨੀਅਰ ਮੀਤ ਪ੍ਰਧਾਨ *“ਸ੍ਰੀ ਗੁਰੂ ਰਵਿਦਾਸ ਜੀ” ਦੇ ਸੁਪਨੇ ਨੂੰ ਸਮਰਪਿਤ ਬੇਗਮਪੁਰਾ ਨਗਰ ਨਾਮ ਰੱਖਿਆ-ਚੇਤ ਰਾਮ ਰਤਨ

ਨਵਾਂਸ਼ਹਿਰ 17 ਅਪ੍ਰੈਲ (ਚਰਨਦੀਪ ਸਿੰਘ ਰਤਨ): ਨਗਰ ਕੋਸਲ ਦੇ ਸੀਨੀਅਰ ਮੀਤ ਪ੍ਰਧਾਨ ਕਮੑ ਕਾਰਜਕਾਰੀ ਪ੍ਰਧਾਨ  ਦੀ ਪ੍ਰਧਾਨਗੀ ਹੇਠ ਵਾਰਡ ਨੰਬਰ 17 ਦੇ  ਕੋਸ਼ਲਰ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ  ਚੇਤ ਰਾਮ ਰਤ਼ਨ ਦੇ ਯਤਨਾਂ ਸਦਕਾ  ਵਾਟਰ ਸਪਲਾਈ ਪਾਉਣ ਦਾ ਕੰਮ ਆਰੰਭ ਕੀਤਾ ਗਿਆ। ਕਾਰਜਕਾਰੀ ਪ੍ਰਧਾਨ ਨੇ ਖ਼ੁਸ਼ੀ ਮਹਿਸੂਸ ਕਰਦਿਆਂ ਕਿਹਾ  ਕਿ ਕੌਸ਼ਲਰ ਵਲੋ ਮੇਰੇ ਪਾਸੋ ਕੰਮ ਆਰੰਭ ਕਰਵਾ ਕੇ ਮੇਨੂੰ ਦਿੱਤਾ ਗਿਆ ਮਾਣ ਲਈ ਮੈ ਧੰਨਵਾਦੀ ਹਾਂ। ਵਾਰਡ ਵਾਸੀ ਗੁਰਨਾਮ ਸਿੰਘ, ਚੌਧਰੀ ਬਲਦੇਵ ਰਾਜ, ਰਾਮ ਲਾਲ ਕਟਾਰੀਆ, ਨੇ ਕੋਸ਼ਲਰ ਵਲੋ ਸੁੰਹ ਚੁਕਣ ਉਪਰੰਤ ਮੁਹੱਲੇ ਦੇ ਕੰਮ ਆਰੰਭ ਕਰਨ ਲਈ ਉਹਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਕੀਤੀ । ਕੌਸ਼ਲਰ ਵਲੋ ਚੌਣਾ ਤੋ ਪਹਿਲਾ ਸੰਤ ਨਗਰ, ਡੀ.ਏ.ਵੀ . ਸਕੂਲ ਰੋਡ, ਬਾਬੂ ਕੁੰਭ ਨਾਥ ਨਗਰੀ, ਵਿੱਚ ਸਟਰੀਟ ਲਾਇਟਾਂ, ਵਾਟਰ ਸਪਲਾਈ, ਅਤੇ ਸੀਵਰੇਜ ਪੁਆਉਣ ਦੇ ਵਿਕਾਸ ਕੰਮਾਂ ਦੇ ਉਪਰਾਲਿਆ ਨੂੰ ਦੇਖਦਿਆ ਜਿਤਾਉਣ ਲਈ ਭੂਮਿਕਾਂ ਨਿਭਾਈ ਗਈ। ਉਨਾਂ ਮੰਗ ਕੀਤੀ, ਕਿ ਨਵੀ ਅਬਾਦੀ ਵਿੰਚ ਕੂੜੇ ਦਾ ਡੰਪ ਚੁਕਵਾਉਣ ਤੇ ਇੱਕ ਨਵੀ ਪਾਣੀ ਦੀ ਮੋਟਰ ਲਗਵਾਉਣ ਦੀ ਵੀ ਮੰਗ ਕੀਤੀ ਗਈ।ਕੋਸਲਰ ਚੇਤ ਰਾਮ ਰਤਨ ਨੇ ਕਿਹਾ ਕਿ ਮੇਰੀ ਜਿੱਤ ਗੁਰੂਆ ਪੀਰਾਂ, ਦੇਵੀ ਦੇਵਤਿਆਂ ਦੀ ਜਿੱਤ ਹੈ। ਜਨਤਾਂ ਨੇ ਮੇਰੇ ਪਿਛਲੇ ਵਿਕਾਸ ਕੰਮਾ ਨੂੰ ਦੇਖਦਿਆ ਚੌਥੀ ਵਾਰ ਕੋਸ਼ਲਰ ਦੀ ਸੇਵਾ ਕਰਨ ਦਾ ਦਿੱਤਾ ਮਾਣ  ਲਈ ਦਿਨ ਰਾਤ ਵਾਰਡ ਨੂੰ ਸੁੰਦਰ ਬਣਾਉਣ ਲਈ ਕੰਮ ਕਰਦਾ ਰਹਾਗਾ। ਉਹਨ੍ਹਾਂ ਕਿਹਾ ਅੰਗਦ ਸਿੰਘ ਵਿਧਾਇਕ ਅਤੇ ਨਗਰ ਕੋਸ਼ਲ ਦੇ ਪ੍ਰਧਾਨ ਸਚਿਨ ਦੀਵਾਨ  ਦੀ ਅਗਵਾਈ ਵਿੱਚ ਅੱਜ ਵਾਟਰ ਸਪਲਾਈ ਦਾ ਕੰਮ ਆਰੰਭ ਕਰਵਾਉਣ ਲਈ ਧੰਨਵਾਦ ਕੀਤਾ ਗਿਆ। ਉਹਨ੍ਹਾਂ ਕਿਹਾ ਕਿ ਜਲਦੀ ਹੀ ਨਗਰ ਕੋਸਲ ਪ੍ਰਧਾਨ ਦੀਵਾਨ ਦੇ ਚਾਰਜ ਸੰਭਾਲਣ ਤੋ ਬਾਅਦ ਅੰਗਦ ਸਿੰਘ ਵਿਧਾਇਕ ਵਲੋ ਸਟਰੀਟ ਲਾਇਟਾਂ ਨੂੰ ਚਾਲੂ ਕਰਨ ਦਾ ਉਦਘਾਟਨ ਵੀ ਕੀਤਾ ਜਾਵੇਗਾ। ਮੈਨੂੰ ਅੱਜ ਬੜਾ ਫਕਰ ਮਹਿਸੂਸ ਹੋ ਰਿਹਾ ਹੈ, ਕਿ ਵਾਰਡ ਨੰਬਰ 17 ਦੀ  ਨਗਰ ਕੌਂਸਲ ਚੋਣਾਂ   ਦੀ ਗਿਣਤੀ  ਵਿੱਚ 17 ਫਰਵਰੀ ਜਿੱਤ  ਦਾ ਐਲਾਨ ਹਰਇਆ ਸੀ।   ਉਨਾਂ ਵਾਹਿਗੁਰੂ ਦਾ ਸੁ਼ਕਰਾਨਾ ਕਰਦਿਆ ਕਿਹਾ ਕਿ ਵਿਕਾਸ ਦਾ ਆਰੰਭ  ਵੀ 17 ਅਪ੍ਰੈਲ  ਨੂੰ ਹੀ ਕੁਦਰਤ  ਵੱਲੋਂ  ਅਚਾਨਕ ਆਰੰਭ ਕਰਵਾਇਆ ਗਿਆ। ਡੀ.ਏ.ਵੀ. ਸਕੂਲ ਨਵੀ ਅਬਾਦੀ ਦੇ ਰਿਹਾਇਸੀ ਏਰੀਆ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਸਲੋਕ ਤਹਿਤ  ਬੇਗਮਪੁਰਾ ਸ਼ਹਿਰ ਵਸਾਉਣ ਦੇ ਮਿਸ਼ਨ  ਨੂੰ ਸਮਰਪਿਤ ਇਸਦਾ ਨਾਮ ਬੇਗਮਪੁਰਾ ਨਗਰ ਰੱਖਿਆ ਗਿਆ। ਜਿਸ ਨੂੰ ਸੁੰਦਰ ਬਣਾ ਕੇ ਸ਼ਹਿਰ ਵਿੱਚੋ ਨਮੂਨੇ ਦਾ ਇਹ ਬੇਗਮਪੁਰਾ  ਨਗਰ ਲੋਕਾਂ ਦਾ ਖਿੱਚ ਦਾ ਕੇਂਦਰ ਬਣਾਉਣ ਲਈ ਭਰਪੂਰ ਯਤਨ ਕਰਾਂਗਾ।ਇਸ ਮੌਕੇ ਤੇ ਕਾਂਗਰਸ਼ ਪਾਰਟੀ ਦੇ ਆਗੂ ਪ੍ਰਦੀਪ ਕੁਮਾਰ ਚਾਂਦਲਾ, ਜਤਿੰਦਰ ਕੁਮਾਰ ਬਾਲੀ, ਹੈਪੀ ਭਾਟੀਆਂ, ਅਰੁਣ ਕੁਮਾਰ ਦੀਵਾਨ, ਬਾਬਾ ਚਰਨਜੀਤ, ਗੁਰਨਾਮ ਸਿੰਘ, ਸੋਨੂੰ ਫੁੱਲਵਾੜਾ, ਚੌਧਰੀ ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ ਜੱਸੀ, ਰਾਮ ਲੁਭਾਇਆ ਆਦਿ ਹਾਜ਼ਰ ਸਨ।

Thursday, April 15, 2021

ਸੰਤ ਬਾਬਾ ਘਨੱਯਾ ਸਿੰਘ ਜੀ ਯਾਦਗਾਰੀ ਪਾਰਕ ਦਾ ਉਦਘਾਟਨ 18 ਨੂੰ - ਵਾਰੀਆ

ਅਧੁਨਿਕ ਤਰੀਕੇ ਨਾਲ ਤਿਆਰ ਕੀਤੀ ਗਈ, ਸੰਤ ਬਾਬਾ ਘਨੱਯਾ ਸਿੰਘ ਜੀ ਯਾਦਗਾਰੀ ਪਾਰਕ ਦਾ ਦ੍ਰਿਸ਼,

ਬੰਗਾ 15 ਅਪ੍ਰੈਲ,(ਮਨਜਿੰਦਰ ਸਿੰਘ)
ਪੰਜਾਬ ਦੇ ਪ੍ਰਸਿੱਧ ਪਿੰਡ ਪਠਲਾਵਾ ਵਿਖੇ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਤੇ ਐਨ ਆਰ ਆਈ ਦੇ ਸਹਿਯੋਗ ਨਾਲ ਬਨਾਈ ਗਈ ਸੰਤ ਬਾਬਾ ਘਨੱਯਾ ਸਿੰਘ ਜੀ ਯਾਦਗਾਰੀ ਪਾਰਕ ਦਾ ਉਦਘਾਟਨ ਸੰਤ ਬਾਬਾ ਘਨੱਯਾ ਸਿੰਘ ਜੀ ਦੇ ਗੁਰਦੁਆਰਾ ਦੇ ਮੁੱਖ ਸੰਚਾਲਕ, ਸੰਤ ਬਾਬਾ ਗੁਰਬਚਨ ਸਿੰਘ ਜੀ ਪਠਲਾਵੇ ਮਿਤੀ 18 ਅਪ੍ਰੈਲ ਦਿਨ ਐਤਵਾਰ ਨੂੰ ਅਪਣੇ ਸ਼ੁਭ ਕਰ ਕਮਲਾਂ ਨਾਲ ਕਰਨਗੇ ਇਹ ਜਾਣਕਾਰੀ ਸੰਸਥਾ ਦੇ ਚੈਅਰਮੈਨ ਸਰਦਾਰ ਇੰਦਰਜੀਤ ਸਿੰਘ ਵਾਰੀਆ ਤੇ ਤਰਲੋਚਨ ਸਿੰਘ ਵਾਰੀਆ ਨੇ ਸਾਂਝੇ ਤੌਰ ਤੇ ਦਿੱਤੀ , ਉਨ੍ਹਾਂ ਦੱਸਿਆ ਕਿ ਇਹ ਜੋ ਆਧੁਨਿਕ ਪਾਰਕ ਤਿਆਰ ਕੀਤੀ ਗਈ ਹੈ, ਜਿਸ ਵਿਚ ਓਪਨ ਜਿੰਮ, ਪੁਰਾਤਨ ਖੂਹੀ, ਬੱਚਿਆਂ ਵਾਸਤੇ ਝੂਲੇ, ਸਿੱਖ ਇਤਿਹਾਸ ਦੇ ਨਾਲ ਸਬੰਧਤ ਚਿਤਰਕਾਰੀ ਦੀਆਂ ਤਸਵੀਰਾਂ , ਲੈਟਾਂ ਨਾਲ ਲੈਸ ਫੁਵਾਰਾ,ਪੱਕੀ ਚੋਪੜੀ,ਗਜੀਬੋ, ਪਾਰਕ ਵਿੱਚ ਖਿੱਚ ਦਾ ਕੇਂਦਰ ਹੋਣਗੇ, ਇਸ ਮੌਕੇ ਮਾਸਟਰ ਤਰਸੇਮ ਪਠਲਾਵਾ, ਤਰਲੋਚਨ ਸਿੰਘ ਪਠਲਾਵਾ, ਹਰਪ੍ਰੀਤ ਸਿੰਘ ਪਠਲਾਵਾ, ਬਲਵੀਰ ਸਿੰਘ ਜਗੈਤ, ਬਲਵੰਤ ਸਿੰਘ, ਸੇਵਾ ਸਿੰਘ, ਹਰਜੀਤ ਸਿੰਘ ਜੀਤਾ, ਅਮਰੀਕ ਸਿੰਘ ,ਬਲਵੀਰ ਸਿੰਘ ਜੂ ਕੇ, ਮਾਸਟਰ ਹਰਮੇਸ਼ ਪਠਲਾਵਾ ,ਹਰਜਿੰਦਰ ਸਿੰਘ ਜਿੰਦਾ,ਹਰਮਨ ਸਿੰਘ, ਆਦਿ ਹਾਜ਼ਰ ਸਨ,

ਗੁਰੂਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਗੁਰਮਤਿ ਸਮਾਗਮ 18 ਅਪਰੈਲ ਨੂੰ:

ਬੰਗਾ15, ਅਪ੍ਰੈਲ (ਮਨਜਿੰਦਰ ਸਿੰਘ) ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਗੁਰਮਤਿ ਪ੍ਰਚਾਰ ਰਾਗੀ ਸਭਾ ਰਜਿਸਟਰਡ ਦੁਆਬਾ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਧੰਨ ਧੰਨ   ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪਕਾਸ਼ ਪੁਰਬ ਨੂੰ ਸਮਰਪਿਤ ਮਹੀਨਾਵਾਰ ਗੁਰਮਤਿ ਸਮਾਗਮ ਜੋ ਪਹਿਲਾਂ ਮਿਤੀ 25 ਅਪਰੈਲ ਨੂੰ ਕਰਵਾਇਆ ਜਾਣਾ ਸੀ  ,ਉਹ ਹਣ ਕੁੱਝ ਜਰੂਰੀ ਕਾਰਨਾਂ ਕਰਕੇ ਮਿਤੀ 18 ਅਪਰੈਲ ਨੂੰ ਸ਼ਾਮ 6ਵਜੋਂ ਤੋਂ ਸ਼ਾਮ 8:30ਵਜੋਂ ਤਕ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਗੁਰਮਤਿ ਪ੍ਰਚਾਰ ਰਾਗੀ ਸਭਾ ਰਜਿਸਟਰ ਦੇ ਸਮੂਹ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਅਤੇ ਵਿਆਖਿਆ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ  ਇਸ ਸਮਾਗਮ ਵਿਚ ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਕਥਾਵਾਚਕ ਭਾਈ ਸਰਬਜੀਤ ਸਿੰਘ ਜੀ ਲੁਧਿਆਣਾ ਵਾਲੇ ਸਗਤਾ ਨੂੰ ਗੁਰਬਾਣੀ ਕਥਾ ਨਾਲ ਨਿਹਾਲ ਕਰਨਗੇ ਇਹ ਜਾਣਕਾਰੀ ਗੁਰਮਤਿ ਪ੍ਰਚਾਰ ਰਾਗੀ ਸਭਾ ਰਜਿਸਟਰਡ ਦੇ  ਪਰਧਾਨ ਭਾਈ ਜੋਗਾ ਸਿੰਘ ਜੀ ਢਾਹਾਂ ਕਲੇਰਾਂ ਵਾਲਿਆਂ ਅਤੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਦੇ ਮੈਨੇਜਰ ਸਰਦਾਰ ਗੁਰਲਾਲ ਸਿੰਘ ਨੇ ਪੋਸਟਰ ਜਾਰੀ ਕਰਦਿਆਂ ਜਾਣਕਾਰੀ ਦਿੱਤੀ । ਇਸ ਮੌਕੇ ਭਾਈ ਮਨਜੀਤ ਸਿੰਘ ਜੀਂਦੋਵਾਲ ਵਾਲੇ  ਭਾਈ ਸੁਖਦੇਵ ਸਿੰਘ ਬੰਗਾ ਭਾਈ ਗੁਰਪ੍ਰੀਤ   ਸਿੰਘ ਪੱਦੀ ਮਠ ਵਾਲੀ ਮਾਸਟਰ ਜੀਤ ਸਿੰਘ ਗੁਣਾਚੋਰ ਭਾਈ ਨਿਰਮਲ ਸਿੰਘ ਖਟਕੜ ਖੁਰਦ ਸਤਨਾਮ ਸਿੰਘ ਸਹਾਇਕ ਰਾਗੀ ਜੋਗਿੰਦਰ ਸਿੰਘ ਰਾਹੋਂ ਮੋਹਣ ਸਿੰਘ ਪੂਨੀਆ,  ਗੁਰਮੁਖ ਸਿੰਘ ਗੋਬਿੰਦਪੁਰੀ ਭਾਈ ਹਰਪ੍ਰੀਤ ਸਿੰਘ ਜੀਂਦੋਵਾਲ  ਗੁਰਪ੍ਰੀਤ ਸਿੰਘ ਕਹਾਰਪੁਰ ਅਕਾੳਟਟ ਖਜਾਨਚੀ, ਭਾਈ ਬਗੀਚਾ ਸਿੰਘ ,ਭਾਈ ਜਰਨੈਲ ਸਿੰਘ ਡਰਾਈਵਰ ਅਤੇ ਭਾਈ ਗੁਰਦਿਆਲ ਸਿੰਘ ਸਟੋਰ ਕੀਪਰ ਹਾਜਰ ਸਨ।

ਸਚਿਨ ਦੀਵਾਨ ਬਣੇ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ *ਪਿ੍ਰਥਵੀ ਚੰਦ ਸੀਨੀਅਰ ਮੀਤ ਪ੍ਰਧਾਨ ਅਤੇ ਸੀਸ ਕੌਰ ਮੀਤ ਪ੍ਰਧਾਨ ਚੁਣੇ ਗਏ

ਵਿਧਾਇਕ ਅੰਗਦ ਸਿੰਘ ਅਤੇ ਸਾਥੀਆਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਨਗਰ ਕੌਂਸਲ ਨਵਾਂਸ਼ਹਿਰ ਦੇ ਨਵੇਂ ਚੁਣੇ ਗਏ ਪ੍ਰਧਾਨ ਸਚਿਨ ਦੀਵਾਨ। 

ਨਵਾਂਸ਼ਹਿਰ, 15 ਅਪ੍ਰੈਲ(ਮਨਜਿੰਦਰ ਸਿੰਘ ):ਨਗਰ ਕੌਂਸਲ ਦਫ਼ਤਰ ਨਵਾਂਸ਼ਹਿਰ ਵਿਖੇ ਨਵੇਂ ਚੁਣੇ ਗਏ ਸਮੂਹ ਮੈਂਬਰਾਂ ਦੀ ਅੱਜ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਸਚਿਨ ਦੀਵਾਨ ਨੂੰ ਨਗਰ ਕੌਂਸਲ ਨਵਾਂਸ਼ਹਿਰ ਦਾ ਪ੍ਰਧਾਨ ਚੁਣ ਲਿਆ ਗਿਆ ਜਦਕਿ ਪਿ੍ਰਥਵੀ ਚੰਦ ਸੀਨੀਅਰ ਮੀਤ ਪ੍ਰਧਾਨ ਅਤੇ ਸੀਸ ਕੌਰ ਮੀਤ ਪ੍ਰਧਾਨ ਚੁਣੇ ਗਏ। ਕਨਵੀਨਰ-ਕਮ-ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਦੀ ਦੇਖ-ਰੇਖ ਹੋਈ ਇਸ ਚੋਣ ਦੌਰਾਨ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਕਾਰਜ ਸਾਧਕ ਅਫ਼ਸਰ ਰਾਮ ਪ੍ਰਕਾਸ਼ ਵੀ ਮੌਜੂਦ ਰਹੇ।  ਚੋਣ ਤੋਂ ਪਹਿਲਾਂ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ ਵੱਲੋਂ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਸਮੂਹ ਮੈਂਬਰਾਂ ਨੂੰ ਸਹੁੰ ਚੁਕਾਈ ਗਈ।

ਨਗਰ ਕੌਂਸਲ ਪ੍ਰਧਾਨ ਦੀ ਚੋਣ ਲਈ ਮੈਂਬਰ ਕੁਲਵੰਤ ਕੌਰ ਵੱਲੋਂ ਸਚਿਨ ਦੀਵਾਨ ਦਾ ਨਾਂਅ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ, ਜਿਸ ਦੀ ਤਾਈਦ ਮੈਂਬਰ ਚੇਤ ਰਾਮ ਰਤਨ ਵੱਲੋਂ ਕੀਤੀ ਗਈ। ਇਸ ਉਪਰੰਤ ਮੈਂਬਰ ਸੀਸ ਕੌਰ ਵੱਲੋਂ ਕਮਲਜੀਤ ਲਾਲ ਦਾ ਨਾਂਅ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ, ਪਰੰਤੂ ਮੈਂਬਰ ਕਮਲਜੀਤ ਲਾਲ ਵੱਲੋਂ ਆਪਣੇ ਨਾਂਅ ਦੀ ਤਜਵੀਜ਼ ਵਾਪਸ ਲੈਂਦੇ ਹੋਏ ਤਜਵੀਜ਼ ਰੱਦ ਕੀਤੀ ਗਈ। ਇਸ ਤਰਾਂ ਸਚਿਨ ਦੀਵਾਨ ਦੇ ਮੁਕਾਬਲੇ ’ਤੇ ਪ੍ਰਧਾਨ ਦੇ ਅਹੁਦੇ ਦਾ ਕੋਈ ਹੋਰ ਉਮੀਦਵਾਰ ਨਾ ਹੋਣ ਕਾਰਨ ਸਚਿਨ ਦੀਵਾਨ ਨੂੰ ਜੇਤੂ ਕਰਾਰ ਦਿੱਤਾ ਗਿਆ। 

ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਲਈ ਮੈਂਬਰਾਂ ਤੋਂ ਤਜਵੀਜ਼ ਮੰਗਣ ’ਤੇ ਮੈਂਬਰ ਕਮਲਜੀਤ ਲਾਲ ਵੱਲੋਂ ਪਿ੍ਰਥਵੀ ਚੰਦ ਦਾ ਨਾਂਅ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ ਅਤੇ ਇਸ ਦੀ ਤਾਈਦ ਮੈਂਬਰ ਪਰਵੀਨ ਕੁਮਾਰ ਵੱਲੋਂ ਕੀਤੀ ਗਈ। ਇਸੇ ਤਰਾਂ ਮੈਂਬਰ ਲਲਿਤ ਮੋਹਨ ਵੱਲੋਂ ਸੀਸ ਕੌਰ ਦਾ ਨਾਂਅ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਤਜਵੀਜ਼ ਕੀਤਾ ਗਿਆ, ਜਿਸ ਦੀ ਤਾਈਦ ਮੈਂਬਰ ਪਰਮ ਸਿੰਘ ਵੱਲੋਂ ਕੀਤੀ ਗਈ, ਪਰੰਤੂ ਕਨਵੀਨਰ ਵੱਲੋਂ ਵੋਟਿੰਗ ਦਾ ਐਲਾਨ ਕਰਨ ’ਤੇ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪਿ੍ਰਥਵੀ ਚੰਦ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੀਸ ਕੌਰ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਵਿਧਾਇਕ ਅੰਗਦ ਸਿੰਘ ਨੇ ਨਵੇਂ ਚੁਣੇ ਗਏ ਪ੍ਰਧਾਨ ਸਚਿਨ ਦੀਵਾਨ ਅਤੇ ਉਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਮਿਹਨਤ ਤੇ ਲਗਨ ਨਾਲ ਕੰਮ ਕਰਨ ਦੀ ਤਾਕੀਦ ਕੀਤੀ। ਇਸ ਦੌਰਾਨ ਪ੍ਰਧਾਨ ਸਚਿਨ ਦੀਵਾਨ ਨੇ ਉਨਾਂ ’ਤੇ ਪ੍ਰਗਟਾਏ ਭਰੋਸੇ ਲਈ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਤਨਦੇਹੀ ਨਾਲ ਕੰਮ ਕਰਨਗੇ ਅਤੇ ਸਭਨਾਂ ਦੇ ਸਹਿਯੋਗ ਨਾਲ ਨਵਾਂਸ਼ਹਿਰ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। 

Wednesday, April 14, 2021

ਆਪ ਦੀ ਸਰਕਾਰ ਬਨਣ ਤੇ ਪੰਜਾਬ ਦਾ ਵਪਾਰੀ ਵਰਗ ਹੋਵੇਗਾ ਖੁਸ਼ਹਾਲ- ਕੌੜਾ,ਰਾਣਾ

ਬੰਗਾ 15 ,ਅਪਰੈਲ (ਮਨਜਿੰਦਰ ਸਿੰਘ )  ਆਮ ਆਦਮੀ ਪਾਰਟੀ ਦੀ ਟ੍ਰੇਡ ਵਿੰਗ ਸਟੇਟ ਕਮੇਟੀ ਵੱਲੋਂ   ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਵਿਚ ਜਾ ਕੇ ਵਪਾਰੀ ਵਰਗ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੀ ਜਾਣਕਾਰੀ ਸੀਨੀਅਰ ਲੀਡਰਸ਼ਿਪ ਨੂੰ ਦਿਤੀ ਜਾਵੇਗੀ ਅਤੇ ਪੰਜਾਬ ਵਿਚ ਆਪ ਦੀ ਸਰਕਾਰ ਬਨਣ ਤੇ ਵਪਾਰੀ ਵਰਗ ਦੀ ਖੁਸ਼ਹਾਲੀ ਲਈ ਹਰ ਉਪਰਾਲਾ ਕੀਤਾ ਜਾਵੇਗਾ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਦੇ ਸੂਬਾ ਜਨਰਲ ਸਕੱਤਰ ਟ੍ਰੇਡ ਵਿੰਗ ਸ਼ਿਵ ਕੌੜਾ ਤੇ ਜਿਲਾ ਪ੍ਰਧਾਨ ਟ੍ਰੇਡ ਵਿੰਗ ਸ਼੍ਰੀ ਰਣਵੀਰ ਰਾਣਾ ਨੇ ਬੰਗਾ ਵਿਖੇ ਕਰਦਿਆਂ ਕਿਹਾ ਕੇ ਪਿੱਛਲੇ ਦਿਨੀ ਚੰਡੀਗੜ੍ਹ ਵਿਖੇ ਪਾਰਟੀ ਟ੍ਰੇਡ ਵਿੰਗ ਸਟੇਟ ਕਮੇਟੀ ਅਹੁਦੇਦਾਰਾ ਅਤੇ ਸਮੂਹ ਜਿਲਾ ਪ੍ਰਧਾਨਾਂ ਦੀ ਮੀਟਿੰਗ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਐਮ ਐਲ ਏ ਤਿਲਕ ਨਗਰ ਦਿੱਲ੍ਹੀ,ਪੰਜਾਬ ਯੂਥ ਪ੍ਰਧਾਨ ਵਿਧਾਇਕ ਮੀਤ ਹੇਅਰ ਜਨਰਲ ਸਕੱਤਰ ਹਰਚਰਨ ਸਿੰਘ ਬ੍ਰਸਟ,ਸ਼੍ਰੀਮਤੀ ਨੀਨਾ ਮਿਤਲ ਖਜਾਨਚੀ ਪੰਜਾਬ ਨਾਲ ਹੋਈ|ਜਿਸ ਮੌਕੇ ਸੀਨਿਅਰ ਆਗੂਆਂ ਨੇ ਸਾਰੇ ਅਹੁਦੇਦਾਰਾਂ ਦੇ ਵਪਾਰੀ ਵਰਗ ਦੇ ਹਿੱਤ ਵਿਚ ਵਿਚਾਰ ਸੁਣੇ |ਉਨ੍ਹਾਂ ਦੱਸਿਆ ਕਿ ਅਹੁਦੇਦਾਰਾਂ ਦੇ ਵਿਚਾਰ ਸੁਨਣ ਉਪਰੰਤ ਵਿਧਾਇਕ ਜਰਨੈਲ ਸਿੰਘ ਨੇ ਵਿਸ਼ਵਾਸ ਦਿਵਾਂਉਂਦੀਆਂ ਕਿਹਾ ਜਿਸ ਤਰਾਂ ਦਿੱਲੀ ਵਿਚ ਆਪ ਦੀ ਸਰਕਾਰ ਤੋਂ ਵਪਾਰੀ ਵਰਗ ਖ਼ੁਸ਼ ਹੈ  , ਉਸੇ ਤਰਾਂ ਹੀ ਪੰਜਾਬ ਵਿਚ ਆਪ ਦੀ ਸਰਕਾਰ ਬਨਣ ਤੇ ਵਪਾਰੀ ਵਰਗ ਦੀਆ ਮੁਸ਼ਕਿਲਾਂ ਨੂੰ ਪਹਿਲ ਦੇ ਅਦਾਰ ਤੇ ਹੱਲ ਕੀਤਾ ਜਾਵੇਗਾ |ਇਸ ਮੌਕੇ ਰਣਵੀਰ ਰਾਣਾ ਨੇ ਸੀਨੀਅਰ ਆਗੂਆਂ ਦਾ ਉਨ੍ਹਾਂ ਨੂੰ ਜਿਲਾ ਐਸ ਬੀ ਐਸ ਨਗਰ ਦਾ ਪ੍ਰਧਾਨ ਨਿਯੁਕਤ  ਕਰਨ ਤੇ ਧੰਨਵਾਦ ਕੀਤਾ|  

ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ’ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂ

ਰਾਹੋਂ ਖੇਤਰ ਵਿਚ ਗੈਰ-ਕਾਨੂੰਨੀ ਮਾਈਨਿੰਗ ਦੀ ਹੱਦ ਜਾਣਨ ਲਈ ਕੀਤੀ ਗਈ ਡਰੋਨ ਫੋਟੋਗ੍ਰਾਫੀ ਦੇ ਦਿ੍ਰਸ਼।

ਨਵਾਂਸ਼ਹਿਰ, 14 ਅਪ੍ਰੈਲ :(ਮਨਜਿੰਦਰ ਸਿੰਘ  )
ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਗੈਰ-ਕਾਨੂੰਨੀ ਮਾਈਨਿੰਗ ਨੂੰ ਨੱਥ ਪਾਉਣ ਲਈ ਜੀਅ-ਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਕਿਸੇ ਵੀ ਕੋਸ਼ਿਸ਼ ਖਿਲਾਫ਼ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਫੌਰੀ ਕਾਰਵਾਈ ਅੰਜਾਮ ਦਿੱਤੀ ਜਾ ਰਹੀ ਹੈ। ਈ. ਡੀ. ਮਾਈਨਿੰਗ ਪੰਜਾਬ ਆਰ. ਐਨ ਢੋਕੇ ਵੱਲੋਂ ਖੰਨਾ ਪੁਲਿਸ ਨੂੰ ਬੀਤੇ ਹਫ਼ਤੇ ਪੁਲਿਸ ਥਾਣਾ ਮਾਛੀਵਾੜਾ ਸਾਹਿਬ ਵਿਖੇ ਦਰਜ ਕੀਤੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿਚ ਸ਼ਾਮਲ ਬਾਕੀ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਨ ਦੀ ਹਦਾਇਤ ਕੀਤੀ ਗਈ ਸੀ। ਇਸ ਦੇ ਨਾਲ ਹੀ ਉਨਾਂ ਐਕਸੀਅਨ ਮਾਈਨਿੰਗ ਸ਼ਹੀਦ ਭਗਤ ਸਿੰਘ ਨਗਰ ਨੂੰ ਰਾਹੋਂ ਜ਼ਿਲੇ ਦੇ ਰਾਹੋਂ ਖੇਤਰ ਵਿਚ ਕੀਤੀ ਗਈ ਗੈਰ-ਕਾਨੂੰਨੀ ਮਾਈਨਿੰਗ ਦੀ ਹੱਦ ਦਾ ਅਧਿਐਨ ਕਰਨ ਦੇ ਵੀ ਨਿਰਦੇਸ਼ ਦਿੱਤੇ ਸਨ। ਇਸ ਸਬੰਧੀ ਨਾਮੀ ਅਪਰਾਧੀ ਗੁਰਿੰਦਰ ਸਿੰਘ ਉਰਫ਼ ਗਿੰਦਾ ਨੂੰ ਖੰਨਾ ਪੁਲਿਸ ਨੇ ਬੀਤੀ 9 ਅਪ੍ਰੈਲ ਨੂੰ ਗਿ੍ਰਫ਼ਤਾਰ ਕੀਤਾ ਸੀ, ਕਿਉਂਕਿ ਉਹ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਰਾਹੋਂ ਖੇਤਰ ਵਿਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਵਿਚ ਸ਼ਾਮਲ ਪਾਇਆ ਗਿਆ ਸੀ। ਉਸ ਦੇ ਸਾਥੀ ਕਰਨਵੀਰ ਸਿੰਘ ਨੂੰ ਵੀ ਅੱਜ ਖੰਨਾ ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਦੋਸ਼ੀ ਵਿਅਕਤੀਆਂ ਦੁਆਰਾ ਇਹ ਖ਼ੁਲਾਸਾ ਹੋਇਆ ਹੈ ਕਿ ਰਾਜੂ ਗੁੱਜਰ ਵਾਸੀ ਰਤਨਾਣਾ, ਧਰਮਜੀਤ ਸਿੰਘ ਵਾਸੀ ਸ਼ਮਸ਼ਪੁਰ, ਦਲਵੀਰ ਸਿੰਘ ਉਰਫ਼ ਬਿੱਟੂ ਵਾਸੀ ਬਾਰਸੀਆ ਅਤੇ ਪਵਨ ਸਿੰਘ ਵਾਸੀ ਭਾਰਟਾ, ਪਿੰਡ ਸ਼ਮਸ਼ਪੁਰ ਅਤੇ ਹਦੀਵਾਲ ਨੇੜੇ ਰਾਹੋਂ ਖੇਤਰ ਵਿਚ ਸਤਲੁਜ ਦਰਿਆ ਦੇ ਕੰਢਿਓਂ ਗੈਰ-ਕਾਨੂੰਨੀ ਰੇਤ ਦੀ ਮਾਈਨਿੰਗ ਕਰ ਰਹੇ ਸਨ। ਐਕਸੀਅਨ-ਕਮ-ਜ਼ਿਲਾ ਮਾਈਨਿੰਗ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਗੁਰਤੇਜ ਸਿੰਘ ਗਰਚਾ ਅਤੇ ਡੀ. ਐਸ. ਪੀ ਸਮਰਾਲਾ ਦੀ ਅਗਵਾਈ ਵਾਲੀ ਸਾਂਝੀ ਟੀਮ ਨੇ ਬੀਤੇ ਦਿਨ ਪ੍ਰਭਾਵਿਤ ਮਾਈਨਿੰਗ ਖੇਤਰ ਦਾ ਦੌਰਾ ਕੀਤਾ ਅਤੇ ਸ਼ਮਸ਼ਪੁਰ ਅਤੇ ਹਦੀਵਾਲ ਵਿਚ ਗੈਰ-ਕਾਨੂੰਨੀ ਮਾਈਨਿੰਗ ਦੀ ਹੱਦ ਨੂੰ ਜਾਣਨ ਲਈ ਡਰੋਨ ਫੋਟੋਗ੍ਰਾਫ਼ੀ ਕੀਤੀ। ਐਕਸੀਅਨ ਮਾਈਨਿੰਗ ਦੁਆਰਾ ਸੌਂਪੀ ਗਈ ਰਿਪੋਰਟ ਹੁਣ ਜਾਂਚ ਫਾਈਲ ਦਾ ਹਿੱਸਾ ਬਣੇਗੀ। ਈ. ਡੀ ਮਾਈਨਿੰਗ ਆਰ. ਐਨ ਢੋਕੇ ਨੇ ਦੱਸਿਆ ਕਿ ਐਸ. ਐਸ. ਪੀ ਖੰਨਾ ਨੂੰ ਇਸ ਮਾਮਲੇ ਦੀ ਜਾਂਚ ਵਿਚ ਤੇਜ਼ੀ ਲਿਆਉਣ ਅਤੇ ਪਹਿਲ ਦੇ ਆਧਾਰ ’ਤੇ ਅਦਾਲਤ ਵਿਚ ਚਲਾਨ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਸੂਬੇ ਵਿਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਈ. ਡੀ ਮਾਈਨਿੰਗ ਦੁਆਰਾ ਸਬੰਧਤ ਜ਼ਿਲਿਆਂ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। 

 

ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਮਨਾਇਆ ਗਿਆ ਵਿਸਾਖੀ ਦਿਹਾੜਾ

ਬੰਗਾ14ਅਪ੍ਰੈਲ (ਮਨਜਿੰਦਰ ਸਿੰਘ)ਛੇਵੀਂ ਪਾਤਸਾਹੀ ਸ੍ਰੀ ਗੂਰੁ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਬੰਗਾ ਵਿਖੇ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ  ।ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ  ਗੁਰਲਾਲ ਸਿੰਘ ਨਲੀਨੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਮਿਤੀ 11.4. ਨੂੰ ਇਸ ਦਿਹਾਡ਼ੇ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਭੋਗ ਅੱਜ ਸੰਗਰਾਂਦ ਵਿਸਾਖ  ਦੇ ਦਿਹਾੜੇ ਤੇ ਪਾਏ ਗਏ।ਭੋਗ ਉਪਰੰਤ ਭਾਈ ਪਲਵਿੰਦਰ ਸਿੰਘ ਕਥਾਵਾਚਕ ਅਤੇ ਭਾਈ ਬਗੀਚਾ ਸਿੰਘ ਹੈੱਡਗ੍ਰੰਥੀ ਖਡੂਰ ਸਾਹਿਬ ਵਾਲਿਆਂ ਵੱਲੋਂ ਕਥਾ ਵਿਚਾਰਾਂ ਕੀਤੀਆਂ ਗਈਆਂ ।ਉਪਰੰਤ  ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੁਖ ਸਿੰਘ ਭਾਈ ਗੁਰਪ੍ਰੀਤ ਸਿੰਘ , ਭਾਈ ਪਰਮਜੀਤ ਸਿੰਘ ਅਤੇ ਬੀਬੀ ਜਸਮੀਨ ਕੌਰ ਸੋਢੀ ਬੰਗਾਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ।ਭਾਈ ਰਿਪਜੀਤ ਸਿੰਘ ਝੰਡੇਰ ਢਾਡੀ ਜਥਾ ਅਤੇ ਭਾਈ ਸੁਖਵਿੰਦਰ ਸਿੰਘ ਮੰਢਾਲੀ ਢਾਡੀ ਜਥਾ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ  ।ਸਟੇਜ ਸਕੱਤਰ ਦੀ ਸੇਵਾ ਭਾਈ ਰਣਜੀਤ ਸਿੰਘ ਗ੍ਰੰਥੀ ਨੇ ਨਿਭਾਈ ਅਖੰਡ ਪਾਠੀ ਸਿੰਘ ਭਾਈ ਹਜੂਰ ਸਿੰਘ ਭਾਈ ਗੁਲਾਬ ਸਿੰਘ ਅਤੇ ਸਾਥੀਆਂ ਵਲੋਂ ਗੁਰੂ ਮਹਾਰਾਜ ਦੀ ਤਾਬਿਆ ਅਤੇ ਚੋਹਰ ਸਾਹਿਬ  ਦੀ ਸੇਵਾ ਨਿਭਾਈ ,ਨਿਸ਼ਕਾਮ ਸੇਵਕ ਜਥਾ ਬੰਗਾ ਵੱਲੋਂ ਚਾਹ  ਅਤੇ ਸੈਂਡਵਿਚ ਦਾ ਲੰਗਰ ਲਗਾਇਆ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।ਇਸ ਮੌਕੇ ਪ੍ਰੀਤਮ ਸਿੰਘ ਗੁਰਦੁਆਰਾ ਇੰਸਪੈਕਟਰ ,ਗੁਰ ਪ੍ਰੀਤ ਸਿੰਘ ਅਕਾਊਂਟੈਂਟ, ਜਤਿੰਦਰਪਾਲ ਸਿੰਘ ਸੁਪਰਡੈਂਟ, ਗੁਰਦਿਆਲ ਸਿੰਘ ਕਲਰਕ ਅਤੇ ਸਟੋਰ ਕੀਪਰ, ਐਡਵੋਕੇਟ ਰਾਜਪਾਲ ਸਿੰਘ ਗਾਂਧੀ ਸੁਖਵੀਰ ਸਿੰਘ ਭੋਗਲ ,ਨਿਸ਼ਕਾਮ ਸੇਵਕ ਜਥੇ ਦੇ ਸਮੂਹ ਸੇਵਾਦਾਰ ਅਤੇ ਪਿੰਡ  ਜੀਂਦੋਵਾਲ ਦੀ ਸੰਗਤ ਹਾਜ਼ਰ ਸਨ।  

ਬੰਗਾ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ:

ਬੰਗਾ, 14ਅਪਰੈਲ (ਮਨਜਿੰਦਰ ਸਿੰਘ)  ਬੰਗਾ ਵਿੱਖੇ ਵੱਖੋ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ  ਭਾਰਤ ਦੇ ਸੰਵਿਦਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਜਨਮ ਦਿਹਾੜਾ ਮਨਾਇਆ ਗਿਆ ।ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ  ਨੇ ਇਸ ਮੌਕੇ  ਕਿਹਾ ਕਿ ਬਾਬਾ ਸਾਹਿਬ ਜੀ ਨੇ ਸਾਨੂੰ ਪੜ੍ਹਨ ਲਿਖਣ ਦੇ ਹੱਕ ਲੈ ਕੇ ਦਿਤੇ ਦਲਿਤਾਂ ਨੂੰ ਬਰਾਬਰਤਾ ਦੇ ਅਧਿਕਾਰ ਲੈ ਕੇ ਦਿਤੇ ਇਸ ਮੌਕੇ ਉਨਾਂ ਦੇ ਨਾਲ ਸ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ, ਸ਼੍ਰੀ ਸੋਹਣ ਲਾਲ ਢੰਡਾ ਜਿਲ੍ਹਾ ਪ੍ਰਧਾਨ ਐਸ ਸੀ ਵਿੰਗ, , ਸ.ਸੁਖਦੀਪ ਸਿੰਘ ਸ਼ੵਕਾਰ ਪ੍ਰਧਾਨ ਦੋਆਬਾ ਜ਼ੋਨ, ਕੁਲਜੀਤ ਸਿੰਘ ਸਰਹਾਲ ਵਾਇਸ ਚੇਅਰਮੈਨ ਬਲਾਕ ਸੰਮਤੀ ਔੜ, ਨਵਦੀਪ ਸਿੰਘ ਅਨੋਖਰਵਾਲ,ਸ ਸਤਨਾਮ ਸਿੰਘ ਲਾਦੀਆਂ ,ਰਮਨ ਕੁਮਾਰ ਬੰਗਾ ,ਕੌਂਸਲਰ  ਜੀਤ ਸਿੰਘ ਭਾਟੀਆ, ਵੰਦਨਾ ਐਮ ਸੀ ,ਜਤਿੰਦਰ , ਦੀਪਕ ਘਈ,  ਕੁਲਵਿੰਦਰ ਸਿੰਘ ਢਾਹਾਂ, ਦਲਜੀਤ ਸਿੰਘ ਥਾਂਦੀ, ਨਿਰਮਲ ਸਿੰਘ ਹੇੜੀਆਂ, ਕੇਸਰ ਸਿੰਘ ਮਹਿਮੂਦਪੁਰ, ਜਸਵਿੰਦਰ ਸਿੰਘ ਮਾਨ,,ਮਨਜੀਤ ਸਿੰਘ ਬੱਬਲ, ਆਦਿ ਹਾਜਰ ਸਨ।
ਬਹੁਜਨ ਸਮਾਜ ਪਾਰਟੀ ਵੱਲੋਂ ਪ੍ਰਵੀਨ ਬੰਗਾ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਇੰਚਾਰਜ   ਦੀ ਅਗਵਾਈ ਵਿੱਚ ਬਾਵਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ  ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ।ਇਸ ਮੌਕੇ ਉਨ੍ਹਾਂ ਨਾਲ   ਪ੍ਰਦੀਪ ਜੱਸੀ ,ਮਨੋਹਰ ਕੁਮਾਰ, ਹਰਬਿਲਾਸ ਬਸਰਾ ਜੈਪਾਲ ਸੁੰਡਾ ,ਹਰਮੇਸ਼ ਵਿਰਦੀ ਪ੍ਰਧਾਨ ਬੰਗਾ ਸ਼ਹਿਰੀ, ਜੀਤ ਰਾਮ ਗੁਣਾਚੌਰ, ਵਿਜੈ ਗੁਣਾਚੌਰ, ਧਰਮਪਾਲ' ਰਾਜਿੰਦਰ ਕੁਮਾਰ ,ਪਰਮਜੀਤ ਸੰਜੀਵ ਕੁਮਾਰ, ਮਨਜੀਤ ਕੁਮਾਰ, ਪ੍ਰਕਾਸ਼ ਚੰਦ ਹਰਜਿੰਦਰ ਜੰਡਿਆਲੀ ਆਦਿ ਹਾਜ਼ਰ ਸਨ।  

Tuesday, April 13, 2021

ਕੌਂਸਲਰ ਜੀਤ ਭਾਟੀਆ ਨੇ ਲੋੜਵੰਦਾਂ ਨੂੰ ਰਾਸ਼ਨ ਵੰਡ ਕੇ ਮਨਾਈ ਡਾ: ਅੰਬੇਡਕਰ ਜੈਯੰਤੀ

ਕੌਂਸਲਰ ਜੀਤ ਭਾਟੀਆ ਲੋੜਵੰਦਾਂ ਨੂੰ ਰਾਸ਼ਨ ਵੰਡਦੇ ਹੋਏ  

ਬੰਗਾ,14 ਅਪ੍ਰੈਲ(ਮਨਜਿੰਦਰ ਸਿੰਘ)ਬੰਗਾ ਦੇ ਵਾਰਡ ਨੰਬਰ 8 ਤੋਂ ਕੌਂਸਲਰ ਜੀਤ ਭਾਟੀਆ ਜੋ ਕਿ ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਦੌਰ ਤੋਂ ਲੋੜਵੰਦਾਂ ਦੀ ਮਦਦ ਕਰਦਿਆਂ ਉਨ੍ਹਾਂ ਨੂੰ ਰਾਸ਼ਨ ਵੰਡ ਰਹੇ ਹਨ ਨੇ ਅੱਜ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਲੋੜਵੰਦ ਪਰਿਵਾਰਾਂ ਨੂੰ 20ਵੀ ਵਾਰ ਰਾਸ਼ਨ ਵੰਡ ਕੇ ਮਨਾਇਆ| ਇਸ ਮੌਕੇ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਡਾ: ਅੰਬੇਡਕਰ ਜੈਅੰਤੀ ਦੀ ਵਧਾਈ ਦਿੰਦਿਆਂ ਕਿਹਾ ਕਿ ਡਾ ਭੀਮ ਰਾਓ ਅੰਬੇਡਕਰ ਦੱਬੇ ਕੁਚਲੇ ਲੋਕਾਂ ਦੀ ਅਜਾਦੀ ਦੇ ਸੁਪਨੇ ਦੇ ਨਾਇਕ ਹਨ|ਉਨ੍ਹਾਂ ਦਾ ਜੀਵਨ ਲੋਕ ਸੰਗਰਸ਼ ਨੂੰ ਸਮਰਪਤ ਰਿਹਾ,ਉਨ੍ਹਾਂ ਦੀ ਵਿਚਾਰ ਧਾਰਾ ਭਾਰਤ ਦੇ ਲੋਕਾਂ ਨੂੰ ਸਮਾਨਤਾ ਆਰਥਿਕ ਪੱਖੋਂ ਮਜਬੂਤੀ ਤੇ ਭਾਈਚਾਰਕ ਸਾਂਝ ਵਾਲਾ ਵਿਤਕਰਾ ਰਹਿਤ ਪ੍ਰਬੰਧ ਦੇਣ ਦੀ ਸੀ|ਕੌਂਸਲਰ ਭਾਟੀਆ ਨੇ ਦੱਸਿਆ ਕਿ ਲੋੜਵੰਦਾਂ ਦੀ ਕੀਤੀ ਜਾ ਰਹੀ ਇਸ ਸੇਵਾ ਵਿਚ ਸਰਦਾਰ ਮੋਹਨ ਸਿੰਘ ਮਾਨ   ਯੂ ਐੱਸ ਏ ਵਾਲੇ,ਰਮੇਸ਼ ਕੁਮਾਰੀ ਭਾਟੀਆ,ਮੈਡਮ ਕੁਲਵਿੰਦਰ ਕੌਰ ਅਤੇ ਰੇਸ਼ਮ ਕੌਰ ਦਾ ਵਿਸੇਸ ਯੋਗਦਾਨ ਹੈ   

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...