Sunday, January 22, 2023

ਸੰਪੂਰਣ ਸਿਹਤ ਸੰਭਾਲ’ ਸੂਬੇ ਵਿੱਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਆਮ ਆਦਮੀ ਕਲੀਨਿਕਾਂ ਬਾਅਦ ਅਗਲਾ ਕਦਮ ਹੋਵੇਗਾ---ਸਿਹਤ ਮੰਤਰੀ ਡਾ. ਬਲਬੀਰ ਸਿੰਘ*********************************ਨਵਾਂਸ਼ਹਿਰ ਵਿੱਚ ਸੁੱਜੋਂ ’ਚ ਨਵੇਂ ਸਿਹਤ ਮਾਡਲ ਤਹਿਤ ਪੰਜਾਬ ਦਾ ਪਹਿਲਾ ਗਾਰਡਨ ਆਫ਼ ਵੈਲਨੈੱਸ ਬਣੇਗਾ*** ਗਾਰਡਨ ਆਫ਼ ਵੈਲਨੈੱਸ ਦੀ ਸਥਾਪਤੀ ਅਤੇ ਆਮ ਆਦਮੀ ਕਲੀਨਿਕ ਦੀ ਪ੍ਰਗਤੀ ਦੀ ਜਾਂਚ ਕਰਨ ਲਈ ਸੁੱਜੋਂ ਪ੍ਰਾਇਮਰੀ ਹੈਲਥ ਸੈਂਟਰ ਦਾ ਦੌਰਾ ਕੀਤਾ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਆਪਣੇ ਜੱਦੀ ਪਿੰਡ ਭੌਰਾ ਨਾਲ ਲੱਗਦੇ ਪ੍ਰਾਇਮਰੀ ਹੈਲਥ ਸੈਂਟਰ ਸੁੱਜੋਂ ਜਿੱਥੇ ਆਮ ਆਦਮੀ ਕਲੀਨਿਕ ਵੀ ਬਣ ਰਿਹਾ ਹੈ, ਦਾ ਦੌਰਾ ਕਰਦੇ ਹੋਏ।

ਨਵਾਂਸ਼ਹਿਰ/ਬੰਗਾ , 22 ਜਨਵਰੀ, 2023(ਮਨਜਿੰਦਰ ਸਿੰਘ )
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੂੰ ਸਫਲਤਾਪੂਰਵਕ ਸ਼ੁਰੂ ਕਰਨ ਤੋਂ ਬਾਅਦ, ਪੰਜਾਬ ਦਾ ਸਿਹਤ ਵਿਭਾਗ ਸਿਹਤ ਸਵੈ-ਸੰਭਾਲ ਲਈ ਹੋਰ ਕਾਰਗਰ ਕਦਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ‘ਸੰਪੂਰਨ ਸਿਹਤ ਦੇਖਭਾਲ’ (ਹੋਲਿਸਟਿਕ ਹੈਲਥ ਕੇਅਰ) ਪ੍ਰਦਾਨ ਕਰਨ ਲਈ ਅਗਲਾ ਕਦਮ ਚੁੱਕੇਗਾ। ਉਨ੍ਹਾਂ ਦੱਸਿਆ ਕਿ ਇਸ ਮਾਡਲ ਤਹਿਤ ਸਰਕਾਰੀ ਸਿਹਤ ਕੇਂਦਰਾਂ ਦੇ ਅਹਾਤੇ ਵਿੱਚ ’ਗਾਰਡਨ ਆਫ਼ ਵੈਲਨੈੱਸ’ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਜਾਵਟੀ ਫੁੱਲ, ਸੁਗੰਧਿਤ ਔਸ਼ਧੀ ਪੌਦੇ, ਟਹਿਲਕਦਮੀ ਲਈ ਟਰੈਕ, ਮੈਡੀਕੇਸ਼ਨ-ਕਮ-ਯੋਗਾ ਕੇਂਦਰ, ਓਪਨ ਏਅਰ ਜਿੰਮ ਅਤੇ ਫਿਜ਼ਿਓਥਰੈਪੀ ਯੂਨਿਟ ਹੋਣਗੇ ਜੋ ਕਿ ਤੰਦਰੁਸਤ ਜੀਵਨ ਸ਼ੈਲੀ ਦਾ ਅਧਾਰ ਬਣਨਗੇ।
       ਅੱਜ ਸ਼ਾਮ ਨਵਾਂਸ਼ਹਿਰ ’ਚ ਆਪਣੇ ਜੱਦੀ ਪਿੰਡ ਭੌਰਾ ਦੇ ਨਾਲ ਲੱਗਦੇ ਸੁੱਜੋਂ ਪ੍ਰਾਇਮਰੀ ਹੈਲਥ ਸੈਂਟਰ ਦੇ ਦੌਰੇ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਇੱਥੇ ਆਮ ਆਦਮੀ ਕਲੀਨਿਕ ਸਥਾਪਤ ਕਰਨ ਦੇ ਨਾਲ-ਨਾਲ ਆਸ-ਪਾਸ ਦੇ ਇਲਾਕੇ ਦੇ ਵਸਨੀਕਾਂ ਨੂੰ ਵਧੀਆ ਤਰੀਕੇ ਨਾਲ ਇਲਾਜ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।
     ਉਨ੍ਹਾਂ ਕਿਹਾ ਕਿ ਸੁੱਜੋਂ ਪੀ ਐਚ ਸੀ ਨੂੰ ਪੰਜਾਬ ਦੇ ਪਹਿਲੇ ‘ਗਾਰਡਨ ਆਫ਼ ਵੈਲਨੈਸ’ ਵਜੋਂ ਵੀ ਵਿਕਸਤ ਕੀਤਾ ਜਾਵੇਗਾ ਤਾਂ ਜੋ ਇਸ ਨੂੰ ਹੋਰਨਾਂ ਲਈ ਆਦਰਸ਼ ਨਮੂਨੇ ਵਜੋਂ ਪੇਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਪੇਂਡੂ ਪੰਜਾਬ ਦੇ ਸਿਹਤ ਢਾਂਚੇ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਸਮਿਆਂ ਦਾ ਸੰਤਾਪ ਝੱਲਿਆ ਹੈ ਜਦੋਂ ਉਨ੍ਹਾਂ ਦੇ ਪਿਤਾ ਨੂੰ ਆਪਣੇ ਬਿਮਾਰ ਪੁੱਤਰ ਨੂੰ ਡਾਕਟਰ ਕੋਲ ਇਲਾਜ ਲਈ ਲਿਜਾਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ ਸੀ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਸਿਹਤ ਢਾਂਚੇ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ’ਤੇ ਭਰੋਸਾ ਪ੍ਰਗਟਾਇਆ ਹੈ ਅਤੇ ਉਹ ਉਨ੍ਹਾਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ।
       ਪਿੰਡ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ, ਜਿੱਥੇ ਉਨ੍ਹਾਂ ਦੇ ਮਾਤਾ ਜੀ ਨਿਵਾਸ ਕਰਦੇ ਹਨ।
      ਇਸ ਮੌਕੇ ‘ਆਪ’ ਆਗੂ ਕੁਲਜੀਤ ਸਿੰਘ ਸਰਹਾਲ,  ਲਲਿਤ ਮੋਹਨ ਪਾਠਕ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਬਲਬੀਰ ਸਿੰਘ ਕਰਨਾਣਾ,ਅਮਰਦੀਪ ਸਿੰਘ ਬੰਗਾ  ਸਿਵਲ ਸਰਜਨ ਡਾ: ਦਵਿੰਦਰ ਢਾਂਡਾ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਐਸ ਪੀ (ਐੱਚ) ਗੁਰਮੀਤ ਕੌਰ, ਡੀ ਐਸ ਪੀ ਬੰਗਾ ਸਰਵਣ ਸਿੰਘ ਬੱਲ ਅਤੇ ਤਹਿਸੀਲਦਾਰ ਨਵਾਂਸ਼ਹਿਰ ਸਰਵੇਸ਼ ਰਾਜਨ ਆਦਿ ਹਾਜ਼ਰ ਸਨ।


Saturday, January 21, 2023

ਸਪੈਸ਼ਲ ਚੈਕਿੰਗ ਦੌਰਾਨ ਬੰਗਾ ਸਬ ਡਵੀਜ਼ਨ ਵਿੱਚ 10 ਗ੍ਰਾਮ ਹੈਰੋਇਨ, 2 ਬੋਤਲਾਂ ਸ਼ਰਾਬ, ਇਕ ਬਿਨਾਂ ਨੰਬਰੀ ਐਕਟਿਵਾ ਤੇ ਇੱਕ ਟਰੈਕਟਰ ਦੇ ਨੰਬਰ ਵਾਲਾ ਮੋਟਰ ਸਾਇਕਲ ਬਰਾਮਦ**ਐਸ ਟੀ ਐਫ ਦੇ ਆਈ ਜੀ ਆਰ ਕੇ ਜੈਸਵਾਲ ਅਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਕੀਤੀ ਸਰਚ ਅਪ੍ਰੇਸ਼ਨ ਈਗਲ -2 ਦੀ ਨਿਗਰਾਨੀ**

ਬੰਗਾ,21 ਜਨਵਰੀ(ਮਨਜਿੰਦਰ ਸਿੰਘ)
ਡਾਇਰੈਕਟਰ ਜਨਰਲ, ਪੰਜਾਬ ਪੁਲਿਸ ਦੇ ਹੁਕਮਾਂ ਅਨੁਸਾਰ ਅੱਜ ਮਿਤੀ 21-01-2023 ਨੂੰ  11:00 ਵਜੇ ਤੋਂ ਸ਼ਾਮ 04:00 ਵਜੇ ਤੱਕ ਮਾਨਯੋਗ ਸ਼੍ਰੀ ਆਰ.ਕੇ. ਜੈਸਵਾਲ ਆਈ.ਜੀ.ਪੀ. ਐਸ.ਟੀ.ਐਫ. ਪੰਜਾਬ ਦੀ ਸੁਪਰਵੀਜਨ ਅਧੀਨ ਅਤੇ ਸ੍ਰੀ ਭਾਗੀਰਥ ਸਿੰਘ ਮੀਨਾ ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾ ਹੇਠ  ਸਬ-ਡਵੀਜਨ ਬੰਗਾ ਦੇ ਏਰੀਆ ਵਿੱਚ ਓੁਪਰੇਸ਼ਨ ਈਗਲ-2 ਚਲਾਇਆ ਗਿਆ। ਇਸ ਓੁਪਰੇਸ਼ਨ ਵਿੱਚ ਸ੍ਰੀਮਤੀ ਗੁਰਮੀਤ ਕੌਰ ਕਪਤਾਨ ਪੁਲਿਸ (ਸਥਾਨਿਕ) ਸ਼ਹੀਦ ਭਗਤ ਸਿੰਘ ਨਗਰ ਦੀ ਨਿਗਰਾਨੀ ਹੇਠ  ਸਰਵਣ ਸਿੰਘ ਬੱਲ ਉਪ ਕਪਤਾਨ ਪੁਲਿਸ, ਸਬ-ਡਵੀਜਨ ਬੰਗਾ ਅਤੇ ਸੁਰਿੰਦਰ ਚਾਂਦ ਉਪ ਕਪਤਾਨ ਪੁਲਿਸ (ਹੋਮੀਸਾਈਡ ਤੇ ਫੋਰੇਂਸਿਕ) ਸਹੀਦ ਭਗਤ ਸਿੰਘ ਨਗਰ ਅਤੇ ਸ੍ਰੀ ਅਮਰ ਨਾਥ ਉਪ ਕਪਤਾਨ ਪੁਲਿਸ (ਪੀ ਬੀ ਆਈ ਤੇ ਐਨ ਡੀ ਪੀ ਐਸ) ਸ਼ਹੀਦ ਭਗਤ ਸਿੰਘ ਨਗਰ ਸਮੇਤ ਇੰਸਪੈਕਟਰ/ਮੁੱਖ ਅਫਸਰ 05,ਥਾਣਾ ਸਿਟੀ ਬੰਗਾ ਮਹਿੰਦਰ ਸਿੰਘ ਅਤੇ ਹੋਰ ਐਸ ਐਚ ਓ,  ਐਨ.ਜੀ.ਓ/ ਈ.ਪੀ.ਓ./ਲੇਡੀ/ਈ.ਪੀ.ਓ. 150 ਦੀ ਡਿਊਟੀ ਲਗਾਈ ਗਈ ਸੀ। ਇਸ ਓੁਪਰੇਸ਼ਨ ਵਿੱਚ 06 ਥਾਵਾਂ ਤੇ ਸਰਚ ਓੁਪਰੇਸ਼ਨ ਅਤੇ 07 ਥਾਵਾਂ ਤੇ ਸ਼ਪੈਸ਼ਲ ਨਾਕਾਬੰਦੀਆ ਕਰਕੇ ਸਬ-ਡਵੀਜਨ ਬੰਗਾ ਵਿੱਚ ਪੈਦੇ ਬੱਸ ਸਟੈਂਡ , ਰੇਲਵੇ ਸਟੇਸ਼ਨ, ਹੋਟਲ ਤੇ ਸਰਾਵਾ 13, ਵਹੀਕਲ 391, ਸ਼ੱਕੀ ਵਿਅਕਤੀ 315 ਚੈੱਕ ਕੀਤੇ ਗਏ ਅਤੇ 54 ਟ੍ਰੈਫਿਕ ਚਲਾਣ ਕੀਤੇ ਗਏ ਹਨ। ਦੌਰਾਨੇ ਓੁਪਰੇਸ਼ਨ ਵੱਖ ਵੱਖ ਬ੍ਰਾਮਦੀਆਂ ਅਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਜਿਸ ਅਨੁਸਾਰ  ਨਵਜੋਤ ਸਿੰਘ ਉਰਫ ਲੱਬੀ ਪੁੱਤਰ ਗੁਰਦੀਪ ਸਿੰਘ ਵਾਸੀ ਮਜਾਰੀ ਨੂੰ ਕਾਬੂ ਕਰਕੇ ਇਸ ਪਾਸੋ 10 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ ਅਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 05 ਮਿਤੀ 21-01-2023 ਅ/ਧ 21-61-85 ਐਨ ਡੀ ਪੀ ਐਸ ਐਕਟ, ਥਾਣਾ ਸਦਰ ਬੰਗਾ ਰਜਿਸਟਰ ਕੀਤਾ ਗਿਆ ਹੈ,ਚੈਕਿੰਗ ਦੌਰਾਨ ਬਿਨ੍ਹਾ ਨੰਬਰੀ ਐਕਟਿਵਾ ਸਕੂਟਰ ਨੂੰ ਥਾਣਾ ਸਦਰ ਬੰਗਾ ਵਿਖੇ ਬੰਦ ਕੀਤਾ ਗਿਆ ਹੈ,ਦੌਰਾਨੇ ਚੈਕਿੰਗ ਸ਼ੱਕੀ ਮੋਟਰ ਸਾਈਕਲ ਹੀਰੋ ਹਾਂਡਾ ਸਪਲੈਂਡਰ ਨੰਬਰੀ ਪੀ ਬੀ-32-2987 ਨੂੰ ਸਮੇਤ ਚਾਲਕ ਇੰਦਰਜੀਤ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਦੋਦਰ ਥਾਣਾ ਅਜੀਤਵਾਲ ਜਿਲ੍ਹਾ ਮੋਗਾ ਹੁਣ ਪਿੰਡ ਮਾਣਕ ਥਾਣਾ ਸਦਰ ਫਗਵਾੜਾ ਨੂੰ ਕਾਬੂ ਕਰਕੇ ਇਸ ਮੋਟਰ ਸਾਈਕਲ ਦਾ ਨੰਬਰ ਖੋਜ ਐਪ ਰਾਹੀਂ ਚੈੱਕ ਕਰਨ ਤੇ ਇਹ ਨੰਬਰ ਮਹਿੰਦਰਾ ਟਰੈਕਟਰ ਦਾ ਹੋਣਾ ਪਾਇਆ ਗਿਆ,ਇਸ ਦੇ ਖਿਲਾਫ ਮੁਕੱਦਮਾ ਨੰਬਰ 08 ਮਿਤੀ 21-01-23 ਅ/ਧ 483,420 ਭ:ਦ:ਸ ਥਾਣਾ ਬਹਿਰਾਮ ਵਿਖੇ ਦਰਜ ਕੀਤਾ ਗਿਆ, ਵਿੱਕੀ ਪੁੱਤਰ ਜੋਗਿੰਦਰ ਰਾਮ ਵਾਸੀ ਮੁਕੰਦਪੁਰ ਪਾਸੋਂ 12 ਬੋਤਲਾਂ ਪੰਜਾਬ ਸਪੈਸ਼ਲ ਵਿਸਕੀ ਦੀਆਂ ਬਰਾਮਦਗੀ, ਇਸ ਦੇ ਖ਼ਿਲਾਫ਼ ਮੁਕਦਮਾ ਨੰਬਰ  
4, ਮਿਤੀ 21.01.23 ਅਧੀਨ ਧਾਰਾ 61 ਆਬਕਾਰੀ ਐਕਟ, ਥਾਣਾ ਮੁਕੰਦਪੁਰ ਵਿਖੇ ਰਜਿਸਟਰਡ ਕੀਤਾ ਗਿਆ।

Tuesday, January 17, 2023

ਮਿਸ਼ਨਰੀ ਸਿੰਗਰ ਪ੍ਰੇਮ ਲਤਾ ਦਾ ਅਸਟ੍ਰੇਲੀਆ ਦਾ ਟੂਰ

ਬੰਗਾ 17ਜਨਵਰੀ (ਮਨਜਿੰਦਰ ਸਿੰਘ) ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 646ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਅਸਟ੍ਰੇਲੀਆ ਦੀਆਂ ਸਮੂਹ ਸੰਗਤਾਂ ਤੇ ਸਭਾਵਾਂ ਵਲੋਂ ਅਸਟ੍ਰੇਲੀਆ ਦੀਆਂ ਵੱਖ-ਵੱਖ ਸਟੇਟਾਂ ਵਿੱਚ ਕਰਵਾਏ ਜਾਣਗੇ।ਇਨ੍ਹਾਂ ਪ੍ਰੋਗਰਾਮਾਂ ਦਾ ਵੇਰਵਾ ਇਸ ਪ੍ਰਕਾਰ ਹੈ 4 ਅਤੇ 5 ਫਰਵਰੀ ਨੂੰ ਮੈਲਬੋਰਨ, 12 ਫਰਵਰੀ ਨੂੰ ਸਿਡਨੀ ਅਤੇ 19 ਫਰਵਰੀ ਨੂੰ ਬ੍ਰਿਸਬੇਨ ਵਿਖੇ ਕਰਵਾਏ ਜਾਣਗੇ। ਜਿਸ ਵਿੱਚ ਉਚੇਚੇ ਤੌਰ ਤੇ ਮਿਸ਼ਨਰੀ ਸਿੰਗਰ ਪ੍ਰੇਮ ਲਤਾ ਜੀ,ਸ਼੍ਰੀ ਗੁਰੂ ਰਵਿਦਾਸ ਜੀ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੰਬੰਧੀ ਆਪਣੀਆਂ ਰਚਨਾਵਾਂ ਰਾਹੀਂ ਸਮੂਹ ਸੰਗਤਾਂ ਨੂੰ ਨਿਹਾਲ ਕਰਨਗੇ। ਇਲਾਕੇ ਦੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਤੀ ਆਸਥਾ ਰੱਖਣ ਵਾਲੀਆਂ ਸਮੂਹ ਸੰਸਥਾਵਾਂ ਤੇ ਸੰਗਤਾਂ ਨੂੰ ਮਿਸ਼ਨਰੀ ਸਿੰਗਰ ਪ੍ਰੇਮ ਲਤਾ ਦਾ ਮਿਸ਼ਨਰੀ ਪ੍ਰੋਗਰਾਮ ਜਰੂਰ ਵੇਖਣਾ ਚਾਹੀਦਾ ਹੈ। ਪ੍ਰੈੱਸ ਨੂੰ ਇਹ ਜਾਣਕਾਰੀ 'ਬਲਜਿੰਦਰ ਰਤਨ'  ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਭਾ ਸਿਡਨੀ ਨੇ ਦਿੱਤੀ।

Sunday, January 15, 2023

ਮੈਡਮ ਜਤਿੰਦਰ ਕੌਰ ਮੂੰਗਾ ਭਾਰਤ ਜੋੜੋ ਯਾਤਰਾ ਵਿੱਚ ਹੋਏ ਸ਼ਾਮਲ **ਜਲੰਧਰ ਵਿਖੇ ਨਿਭਾਈ ਵਿਸੇਸ ਭੂਮਿਕਾ :

ਮੈਡਮ ਮੂੰਗਾ ਭਾਰਤ ਜੋੜੋ ਯਾਤਰਾ ਦੌਰਾਨ ਪੀ ਪੀ ਸੀ ਪ੍ਰਧਾਨ ਰਾਜਾਵੜਿੰਗ ਅਤੇ ਸਾਬਕਾ ਵਿਧਾਇਕ ਚੋ: ਤਰਲੋਚਨ ਸਿੰਘ ਸੂੰਢ ਨਾਲ 

ਬੰਗਾ /ਜਲੰਧਰ 15 ਜਨਵਰੀ (ਮਨਜਿੰਦਰ ਸਿੰਘ )
ਸ਼੍ਰੀ ਰਾਹੁਲ ਗਾਂਧੀ ਵਲੋਂ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਦਾਖ਼ਲ ਹੋਈ | ਬੰਗਾ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਸੀਨੀਅਰ ਕਾਂਗਰਸ ਆਗੂ ਕੌਂਸਲਰ ਮੈਡਮ ਜਤਿੰਦਰ ਕੌਰ ਮੂੰਗਾ ਜਿਨ੍ਹਾਂ ਨੂੰ ਇਸ ਯਾਤਰਾ ਵਿੱਚ ਸਟੇਟ ਕਮੇਟੀ ਮੈਂਬਰ ਨਿਯੁਕਤ ਕਰਦੇ ਹੋਏ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ  ਵਲੋਂ ਵਿਸੇਸ ਜਿੰਮੇਵਾਰੀ ਦਿਤੀ ਗਈ ਸੀ,ਉਹ ਅੱਜ ਆਪਣੇ ਸਾਥੀਆਂ ਸਮੇਤ ਜਲੰਧਰ ਲਾਇਲ ਪੁਰ ਖਾਲਸਾ ਕਾਲਜ ਵਿਖੇ ਇਸ ਯਾਤਰਾ ਵਿੱਚ ਸ਼ਾਮਲ ਹੋਏ ਜਿਥੇ ਉਨ੍ਹਾਂ ਵਲੋਂ ਵੱਖ ਵੱਖ ਤਰਾਂ ਦੀਆਂ  ਵਿਸੇਸ ਜਿੰਮੇਵਾਰੀਆਂ ਨਿਭਾਈਆ ਗਈਆਂ |

ਬੰਗਾ ਪੁਲਿਸ ਵਲੋਂ ਟ੍ਰੈਫਿਕ ਜਾਗਰੂਕਤਾ ਕੈੰਪ ਲਗਾਇਆ :

ਜਗਤੂਕਤਾ ਕੈੰਪ ਮੌਕੇ ਐੱਸ  ਐਚ ਓ  ਮਹਿੰਦਰ ਸਿੰਘ ਸੰਬੋਧਨ ਕਰਦੇ ਹੋਏ ਨਾਲ ਹੋਰ ਪੁਲਿਸ ਕਰਮਚਾਰੀ ਅਤੇ ਪਬਲਿਕ 

ਬੰਗਾ 15ਜਨਵਰੀ (ਮਨਜਿੰਦਰ ਸਿੰਘ)ਬੰਗਾ ਸਿਟੀ ਪੁਲਿਸ ਵਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਟ੍ਰੈਫਿਕ ਹਫਤੇ ਦੇ ਸੰਬੰਧ ਵਿੱਚ ਬੱਸ ਸਟੈਂਡ ਬੰਗਾ ਚੋਂਕ ਵਿੱਚ  ਟ੍ਰੈਫਿਕ ਜਾਗਰੂਕਤਾ ਕੈੰਪ ਲਗਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦਿਆਂ ਐਸ ਐਚ ਓ ਬੰਗਾ ਥਾਣਾ ਸਿਟੀ ਮਹਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਐਸ ਐਸ ਪੀ ਸ਼੍ਰੀ ਭਾਗੀਰੱਥ ਮੀਨਾ ਆਈ ਪੀ ਐਸ  ਦੇ ਹੁਕਮਾਂ ਅਤੇ ਡੀ ਐਸ ਪੀ ਸਬ ਡਵੀਸਨ ਬੰਗਾ ਸਰਵਣ ਸਿੰਘ ਬੱਲ  ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਕੈੰਪ ਦੁਆਰਾ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ |
ਐਸ ਐਚ ਓ ਨੇ ਇਸ ਮੌਕੇ ਕਿਹਾ ਕਿ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨਾ ਸਭ ਲਈ ਅਤੀ ਜਰੂਰੀ ਹੈ ਤਾਂ ਜੋ ਹਾਦਸਿਆਂ ਤੋਂ ਬੱਚਿਆਂ ਜਾ ਸਕੇ ਉਨ੍ਹਾਂ 2 ਪਹੀਆ ਵਾਹਨਾਂ ਵਾਲਿਆਂ ਨੂੰ ਹੈਲਮਟ ਅਤੇ ਚਾਰ ਜਾ ਵੱਧ ਪਹੀਆ ਵਾਲਿਆਂ ਨੂੰ ਸੀਟ ਬੈਲਟ ਲੱਗਾ ਕੇ ਵਾਹਨ ਚਲਾਉਣ ਦੀ ਅਪੀਲ ਕੀਤੀ |ਉਨ੍ਹਾਂ ਬੱਚਿਆਂ ਦੇ  ਮਾਂ ਬਾਪ ਨੂੰ  ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ 18 ਸਾਲ ਦੇ ਬੱਚੇ ਜਿਨ੍ਹਾਂ ਦੇ ਡ੍ਰਾਈਵਿੰਗ ਲਾਇਸੈਂਸ ਨਹੀਂ ਬਣੇ ਉਨ੍ਹਾਂ ਨੂੰ ਮੋਟਰ ਸਾਈਕਲ/ਸਕੂਟਰ ਬਿਲਕੁਲ ਵੀ ਨਾ ਚਲਾਉਣ ਦੇਣ ਨਹੀਂ ਤਾਂ ਉਨ੍ਹਾਂ ਤੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ |ਉਨ੍ਹਾਂ ਧੁੰਦ ਦੇ ਮੌਸਮ ਨੂੰ ਧਿਆਨ ਵਿੱਚ ਰਖਦੇ ਹੋਏ ਰਾਤ ਸਮੇਂ ਸਫਰ ਤੋਂ ਪ੍ਰਹੇਜ ਕਰਨ ਦੀ ਵੀ ਸਲਾਹ ਦਿਤੀ | ਇਸ ਮੌਕੇ ਟ੍ਰੈਫਿਕ ਪੁਲਿਸ ਤੋਂ ਏ ਐਸ ਆਈ ਅਜੇ ਭਾਰਤੀ, ਐਚ ਸੀ ਸਤਨਾਮ ਸਿੰਘ ਬੰਗਾ ਥਾਣਾ ਸਿਟੀ ਪੁਲਿਸ ਤੋਂ ਏ ਐਸ ਆਈ ਬਲਦੇਵ ਰਾਜ,ਏ ਐਸ ਆਈ ਰਾਜ ਕੁਮਾਰ ਅਤੇ ਏ ਐਸ ਆਈ ਰਾਮ ਲਾਲ ਪਬਲਿਕ ਵਿੱਚ ਕੁਲਵਿੰਦਰ ਕੌਰ ਗੋਸਲ, ਬਾਬਾ ਰੇਸ਼ਮ ਸਿੰਘ ਅਤੇ ਹੋਰ ਰਾਹਗੀਰ ਆਦਿ ਹਾਜਰ ਸਨ |


ਥਾਣਾ ਸਿਟੀ ਬੰਗਾ ਪੁਲਿਸ ਵਲੋਂ ਵੱਖ ਵੱਖ 2 ਮਾਮਲਿਆਂ ਵਿੱਚ 18 ਗ੍ਰਾਮ ਹੈਰੋਇਨ ਫੜੀ**,ਇੱਕ ਔਰਤ ਸਮੇਤ 2 ਕਾਬੂ

ਐਸ ਐਚ ਓ ਥਾਣਾ ਸਿਟੀ ਬੰਗਾ ਮਹਿੰਦਰ ਸਿੰਘ ਹੈਰੋਇਨ ਸਮੇਤ ਫੜੇ ਦੋਸ਼ੀਆਂ ਬਾਰੇ ਜਾਣਕਾਰੀ ਦਿੰਦੇ ਹੋਏ 

ਬੰਗਾ15 ਜਨਵਰੀ(ਮਨਜਿੰਦਰ ਸਿੰਘ,)ਬੰਗਾ ਥਾਣਾ ਸਿਟੀ ਪੁਲਿਸ ਵਲੋਂ 18 ਗ੍ਰਾਮ ਹੈਰੋਇਨ ਬ੍ਰਾਮਦ ਕਰ ਕੇ ਇਕ ਔਰਤ ਸਮੇਤ 2 ਨੂੰ ਕਾਬੂ ਕੀਤਾ ਗਿਆ ਹੈ |ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬੰਗਾ ਦੇ ਐਸ ਐਚ ਓ ਮਹਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਕਸ਼ਮੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਐਂਟੀ ਨਾਰਕੋਟਿਕ ਸੈੱਲ ਜਿਲਾ ਸ਼ਹੀਦ ਭਗਤ ਸਿੰਘ ਨਗਰ ਸ਼ੱਕੀ ਵਿਕਅਤੀਆਂ ਦੀ ਚੈਕਿੰਗ ਦੇ ਸੰਬੰਧ ਵਿੱਚ ਜਦੋ ਝਿੱਕਾ ਪੁੱਲੀ ਬੰਗਾ ਪਹੁੰਚੇ ਤਾਂ ਵਕਤ ਕਰੀਬ 2. 40 ਪੀ ਐਮ ਸੀ ਤਾਂ ਮਹਿਲ ਗਹਿਲਾ ਵਲੋਂ ਨਹਿਰ ਸੂਏ ਦੇ ਨਾਲ ਨਾਲ ਇੱਕ ਔਰਤ ਆਉਂਦੀ ਦਿਖਾਈ ਦਿਤੀ ਜਿਸ ਨੇ ਪੁਲਿਸ ਨੂੰ ਦੇਖ ਕੇ ਆਪਣੇ ਖੱਬੇ ਹੱਥ ਵਿੱਚ ਫੜੇ ਲਿਫਾਫੇ ਨੂੰ ਖੱਬੇ ਹੱਥ ਖੇਤ ਵਿੱਚ ਸੁੱਟ ਦਿਤਾ ਅਤੇ ਆਪ ਤੇਜੀ ਨਾਲ ਪਿੱਛੇ ਨੂੰ ਮੁੜ ਪਈ ਜਿਸ ਨੂੰ ਮਹਿਲਾ ਸਿਪਾਹੀ ਅਮਨਦੀਪ ਕੌਰ ਦੀ ਮਦਦ ਨਾਲ ਕਾਬੂ ਕੀਤਾ ਜਿਸ ਨੇ ਆਪਣਾ ਨਾਮ ਸੰਦੀਪ ਕੌਰ ਪਤਨੀ ਤਰਲੋਚਨ ਸਿੰਘ ਵਾਸੀ ਜੱਲੋਵਾਲ ਕਲੋਨੀ ਥਾਣਾ ਭੋਗਪੁਰ ਜਿਲਾ ਜਲੰਧਰ ਹਾਲ ਵਾਸੀ ਪਿੰਡ ਭੋਰਾ ਅਤੇ ਹਾਲ ਵਾਸੀ ਕਿਰਾਏਦਾਰ ਤੁੰਗਲ ਗੇਟ ਬੰਗਾ ਦੱਸਿਆ ਜਿਸ ਵਲੋਂ ਸੁਟੇ ਗਏ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿੱਚੋ 10 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਏ ਐਸ ਆਈ ਬਲਦੇਵ ਰਾਜ ਵਲੋਂ 21ਐਨ ਡੀ ਪੀ ਐਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ| 
ਐਸ ਐਚ ਓ ਮਹਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ ਆਈ ਵਰਿੰਦਰ ਕੁਮਾਰ ਸਾਥੀ ਕਰਮਚਾਰੀਆਂ ਸਮੇਤ ਗਸਤ ਦੌਰਾਨ ਜਦੋ ਗੜ੍ਹਸ਼ੰਕਰ ਚੌਕ ਬੰਗਾ ਤੋਂ ਹੁੰਦੇ ਹੋਏ ਬਿਜਲੀ ਘਰ ਤੋਂ ਜ਼ਿੰਦੋਵਾਲ ਨੂੰ ਮੁੜੇ ਜਦੋ ਸਮਾਂ ਕਰੀਬ 3.15ਪੀ ਐਮ ਸੀ ਇੱਕ ਮੋਨਾ ਵਿਅਕਤੀ ਪਿੰਡ ਜ਼ਿੰਦੋਵਾਲ ਵਲੋਂ ਪੈਦਲ ਆਉਂਦਾ ਦਿਖਾਈ ਦਿਤਾ | ਜਿਸ ਨੇ ਪੁਲਿਸ ਦੀ ਗੱਡੀ ਆਉਂਦੀ ਦੇਖ ਕੇ ਆਪਣੀ ਪੈਂਟ ਦੀ ਸੱਜੀ ਜੇਬ ਵਿੱਚੋ ਇੱਕ ਛੋਟਾ ਲਿਫ਼ਾਫ਼ਾ ਕੱਢ ਕਿ ਬਿਜਲੀ ਘਰ ਦੀ ਦੀਵਾਰ ਨਾਲ ਸੁੱਟ ਦਿਤਾ ਤੇ ਆਪ ਪਿੱਛੇ ਨੂੰ ਭੱਜਣ ਲੱਗਾ ਜਿਸ ਨੂੰ ਐਸ ਆਈ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕੀਤਾ ਅਤੇ ਸੁਟੇ ਗਏ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿੱਚੋ 8 ਗ੍ਰਾਮ ਹੈਰੋਇਨ ਬ੍ਰਾਮਦ ਹੋਈ| ਫੜੇ ਗਏ ਦੋਸ਼ੀ ਜਿਸ ਦੀ ਪਹਿਚਾਣ ਸਰਬਜੀਤ ਸਿੰਘ ਸਾਬੀ ਪੁੱਤਰ ਸੰਤੋਖ ਚੰਦ ਵਾਸੀ ਲੁਟੇਰਾ ਖੁਰਦ ਥਾਣਾ ਆਦਮਪੁਰ ਜਿਲਾ ਜਲੰਧਰ ਵਜੋਂ ਹੋਈ ਹੈ, ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |

Friday, January 13, 2023

ਚਾਈਨਾ ਡੋਰ ਵੇਚਣ ਵਾਲੇ ਸਭ ਫੜੇ ਜਾਣਗੇ-ਐਸ ਐਚ ਓ ਮਹਿੰਦਰ ਸਿੰਘ**** 36 ਗੱਟੂਆ ਸਮੇਤ 2 ਕਾਬੂ***

ਬੰਗਾ 13 ਜਨਵਰੀ (ਮਨਜਿੰਦਰ ਸਿੰਘ )ਪੁਲਿਸ ਥਾਣਾ ਸਿਟੀ ਬੰਗਾ  ਵੱਲੋਂ   ਪਾਬੰਦੀ ਸ਼ੁਦਾ ਚਾਇਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਸ਼ਿਕੰਜਾ ਕੱਸਦੇ ਹੋਏ ਗਸ਼ਤ ਦੌਰਾਨ ਹੀਓੱ ਰੋਡ ਤੇ ਸਥਿੱਤ  ਇਕ ਦੁਕਾਨ 'ਚੋਂ ਚਾਈਨਾ ਡੋਰ ਦੇ  20 ਬੰਡਲਾਂ  ਸਮੇਤ ਦੁਕਾਨਦਾਰ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮਾਮਲੇ ਸਬੰਧੀ ਥਾਣਾ ਸਿਟੀ ਦੇ ਐਸ.ਐਚ.ਓ.ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਏ.ਐੱਸ.ਆਈ ਰਾਮ ਕਿਸ਼ਨ ,ਐਚ.ਸੀ.ਸੁਖਦੀਪ ਸਿੰਘ ,ਕਾਂਸਟੇਬਲ ਭੁਪਿੰਦਰ ਕੋਹਲੀ  ਸਮੇਤ ਪੁਲਿਸ  ਪਾਰਟੀ ਲਾਅ ਆਡਰ ਅਨਸਾਰ ਥਾਣਾ ਬੰਗਾ ਦੀ ਹੱਦ ਅੰਦਰ ਪੈੰਦੀਆਂ ਪਤੰਗ ਵੇਚਣ ਵਾਲੀਆਂ ਦੁਕਾਨਾਂ ਅਤੇ ਚਾਇਨਾ ਡੋਰ ਦੀ ਚੈਕਿੰਗ ਦੇ ਸਬੰਧ ਵਿੱਚ ਥਾਣਾ ਸਿਟੀ ਬੰਗਾ ਤੋੰ ਬੱਸ ਸਟੈੰਡ ਬੰਗਾ ਤੋੰ ਹੁੰਦੇ ਹੋਏ ਹੀਉੰ ਸਾਇਡ ਨੂੰ ਜਾ ਰਹੇ ਸਨ ਜਦੋ ਪੁਲਿਸ ਪਾਰਟੀ ਇੱਕ ਕਰਿਆਨੇ ਦੀ ਦੁਕਾਨ ਪਿੰਡ ਹੀਓ ਗੇਟ ਪੁੱਜੀ ਤਾਂ  ਦੁਕਾਨ ਤੇ ਇੱਕ ਸਰਦਾਰ ਆਦਮੀ ਆਪਣੇ ਹੱਥ ਵਿੱਚ ਫੜੀ ਚਾਇਨਾ ਡੋਰ ਦਾ ਬੰਡਲ ਕਿਸੇ ਗਾਹਕ ਨੂੰ ਵੇਚਣ ਲੱਗਾ ਸੀ ਏ.ਐਸ.ਆਈ.ਨੇ ਕਾਰ ਰੋਕ ਕੇ  ਦੇਖਿਆ ਕਿ ਉਸ ਦੀ ਦੁਕਾਨ ਅੰਦਰ ਸ਼ਟਰ ਦੇ ਕੋਲ ਇੱਕ ਪਲਾਸਟਿਕ ਦਾ ਥੈਲ ਪਿਆ ਸੀ ਜਦੋ ਪੁਲਿਸ ਪਾਰਟੀ ਨੇ ਥੈਲੇ ਨੂੰ ਚੈਕ ਕੀਤਾ ਤਾਂ ਥੈਲੇ ਵਿੱਚੋ ਚਾਇਨਾਂ ਡੋਰ ਛੋਟੇ ਵੱਡੇ 20 ਬੰਡਲ ਬਰਾਮਦ ਹੋਏ ਜਿਸ ਤੇ ਜਿਲ੍ਹਾ ਮਜਿਸਟ੍ਰੇਟ ਨੇ ਪਾਬੰਦੀ ਲਗਾਈ ਹੋਈ ਹੈ । ਫੜੇ ਗਏ ਦੁਕਾਨਦਾਰ ਦੀ ਪਹਿਚਾਣ ਗੁਰਮੇਲ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਹੀਂਓ ਥਾਣਾ ਸਿਟੀ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤੌਰ ਤੇ ਹੋਈ ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਐਸ   ਐਚ ਓ ਮਹਿੰਦਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਤਰ੍ਹਾਂ ਗਸਤ ਦੌਰਾਨ  ਏ ਐਸ ਆਈ ਬਲਦੇਵ ਰਾਜ ਸਾਥੀਆਂ ਹਵਲਦਾਰ ਅਵਤਾਰ ਸਿੰਘ, ਸ ਕਾਂਸਟੇਬਲ ਤਰਨਜੀਤ ਸਿੰਘ ਅਤੇ ਹੋਮ ਗਾਰਡ ਸੋਹਣ ਸਿੰਘ ਨਾਲ ਪਾਬੰਦੀਸੁਦਾ  ਚੈਨਾ ਡੋਰ ਚੈਕਿੰਗ ਸਬੰਧੀ ਮਸੰਦਾਂ ਪੱਟੀ ਤੋਂ ਪਿੰਡ ਹੀਓਂ ਵੱਲ ਜਾ ਰਹੇ ਸੀ ਤਾਂ ਸਾਹਮਣੇ ਤੋਂ ਇੱਕ ਮੋਨਾ ਨੌਜਵਾਨ ਆਪਣੇ ਸਜੇ ਹੱਥ ਵਿੱਚ ਇੱਕ ਪਲਾਸਟਿਕ ਦਾ ਥੈਲਾ ਅਤੇ ਖੱਬੇ ਹੱਥ ਵਿੱਚ ਚੈਇਨਾ ਡੋਰ ਦਾ ਗੱਟੂ ਫੜਿਆ ਹੋਇਆ ਸੀ ਅਤੇ ਡੋਰ ਵੇਚਣ ਦਾ ਹੌਕਾ ਦੇ ਰਿਹਾ ਸੀ ਜਿਸ ਨੂੰ ਏ ਐਸ ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਲਿਫ਼ਾਫ਼ਾ ਚੈਕ ਕੀਤਾ ਜਿਸ ਵਿੱਚੋ 16 ਛੋਟੇ ਵੱਡੇ ਚੈਨਾ ਡੋਰ ਦੇ ਗੱਟੂ ਬ੍ਰਾਮਦ ਹੋਏ ਜਿਸ ਤੇ ਜਿਲਾ ਮੈਜਿਸਟ੍ਰੇਟ ਵਲੋਂ ਪਾਬੰਦੀ ਲਾਈ ਗਈ ਹੈ |ਦੋਸ਼ੀ ਦੀ ਪਹਿਚਾਣ ਸੰਜੀਵ ਕੁਮਾਰ ਉਰਫ ਜੋਲੀ ਪੁੱਤਰ ਪਵਨ ਕੁਮਾਰ ਵਾਸੀ ਸਾਗਰ ਗੇਟ ਹਾਲ ਵਾਸੀ ਖਟਕੜ ਖੁਰਦ ਥਾਣਾ ਸਿਟੀ ਬੰਗਾ ਵਜੋਂ ਹੋਈ ਹੈ, ਜਿਸ ਤੇ ਕਾਰਵਾਈ ਕਰਦਿਆਂ ਏ ਐਸ ਆਈ ਬਲਦੇਵ ਰਾਜ ਵਲੋਂ ਮੁਕਦਮਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ| ਐਸ ਐਚ ਓ ਨੇ ਬੱਚਿਆਂ ਦੇ ਮਾਂ ਬਾਪ ਨੂੰ ਅਪੀਲ ਕਰਦਿਆਂ  ਕਿ ਜੋ ਪਤੰਗ ਉਡਾਉਣ ਦੇ ਸੌਕੀਨ ਹਨ ਨੂੰ ਧਾਗੇ ਵਾਲ਼ੀ ਡੋਰ ਲੈ ਕੇ ਦੇਣ | ਚੈਨਾ ਡੋਰ ਦੀ ਵਰਤੋਂ ਕਰਨ ਵਾਲੇ ਅਤੇ ਵੇਚਣ ਵਾਲੇ ਬਕਸੇ ਨਹੀਂ ਜਾਣਗੇ ਤੇ ਸਭ ਫੜੇ ਜਾਣਗੇ 
 

Thursday, January 12, 2023

ਸਭ ਦਿਲ ਦੀਆਂ ਗੱਲਾਂ ਬੁੱਝ ਲੈਂਦਾ ਏ ਮੇਰਾ ਸਤਿਗੁਰੂ ਕਾਂਸ਼ੀ ਵਾਲਾ" ਪਰ ਝੂਮੇ ਲੋਕ"****ਅਨਾਇਸ਼ਾ ਵਿਰਦੀ" ਦੀ ਲੋਹੜੀ ਤੇ ਪ੍ਰੇਮ ਲਤਾ ਨੇ ਲਗਾਈ ਮਿਸ਼ਨਰੀ ਗੀਤਾਂ ਨਾਲ ਹਾਜਰੀ

ਬੰਗਾ12ਜਨਵਰੀ (ਮਨਜਿੰਦਰ ਸਿੰਘ):-ਬਲਾਕ ਸੰਮਤੀ ਬੰਗਾ ਦੇ ਸਾਬਕਾ ਚੇਅਰਮੈਨ ਹਰਮੇਸ਼ ਵਿਰਦੀ ਦੀ ਪੋਤਰੀ ਅਨਾਇਸ਼ਾ ਵਿਰਦੀ ਦੀ ਲੋਹੜੀ ਉਨ੍ਹਾਂ ਦੇ ਜੱਦੀ ਪਿੰਡ ਪੱਦੀ ਮੱਠਵਾਲੀ ਵਿਖੇ ਬਹੁਤ ਹੀ ਧੂਮਧਾਮ ਨਾਲ ਪਾਈ ਗਈ। ਇਸ ਮੌਕੇ ਮਿਸ਼ਨਰੀ ਲੋਕ ਗਾਇਕਾ ਪ੍ਰੇਮ ਲਤਾ ਨੇ ਮਿਸ਼ਨਰੀ ਗੀਤਾਂ ਨਾਲ ਹਾਜਰੀ ਲਗਵਾਈ। ਉਨ੍ਹਾਂ ਨੇ ਸਟੇਜ ਸਾਂਭਦੇ ਹੋਏ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ "ਐਸੀ ਲਾਲ ਤੁੱਝ ਬਿਨ ਕੌਣ ਕਰੇ" ਨਾਲ ਕੀਤੀ। ਇਸ ਉਪਰੰਤ ਉਨ੍ਹਾਂ "ਗੁਰੂ ਰਵਿਦਾਸ ਜੀ ਦੀ ਗੱਲ ਕਰਦੇ ਹਾਂ",,,,, ਡਾ ਭੀਮ ਰਾਓ ਅੰਬੇਦਕਰ ਜੀ ਬਾਰੇ ਗੀਤ ਪਾਵਰਫੁੱਲ ਗਰੇਟ ਭੀਮ ਸਿਰ ਝੁੱਕਦਾ ਤੇਰੇ ਅੱਗੇ,,, ਸਵਿਤਰੀ ਬਾਈ ਫੂਲੇ ਬਾਰੇ ਗੀਤ "ਸਵਿੱਤਰੀ ਫੂਲੇ ਕੀਤੀ ਵਿਦਿਆ ਦੀ ਲੋਅ",,,   "ਬਾਵਾ ਸਾਹਿਬ ਦੀ ਉਂਗਲੀ ਦਾ ਸਮਝੋ ਸੰਸਦ ਵੱਲ ਇਸ਼ਾਰਾ" ਆਦਿ ਮਿਸ਼ਨਰੀ ਗੀਤ ਗਾ ਕੇ ਲੋਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਉਪਰੰਤ "ਸਭ ਦਿਲ ਦੀਆਂ ਗੱਲਾਂ ਬੁੱਝ ਲੈਂਦਾ ਏ ਮੇਰਾ ਸਤਿਗੁਰ ਕਾਂਸ਼ੀ ਵਾਲਾ",,, ਮਿਸ਼ਨਰੀ ਬੋਲੀਆਂ,,, "ਬੋਲ ਮਿੱਟੀ ਦਿਆ ਬਾਵਿਆ" ਆਦਿ ਸ਼ਾਨਦਾਰ ਗੀਤਾਂ ਦੀ ਪੇਸ਼ਕਾਰੀ ਕਰਕੇ ਆਪਣੀ ਬੁਲੰਦ ਆਵਾਜ਼ ਦਾ ਅਹਿਸਾਸ ਕਰਵਾਇਆ। ਇਸ ਮੌਕੇ ਮਾਤਾ ਗੁਰੋ ਦੇਵੀ , ਇੰਜ: ਹਰਮੇਸ਼ ਵਿਰਦੀ , ਪ੍ਰਵੀਨ ਵਿਰਦੀ , ਇੰਜ: ਪੰਕਜ ਵਿਰਦੀ, ਇੰਜ: ਮਲਿਕਾ ਵਿਰਦੀ , ਇੰਜ: ਵਿਸ਼ਾਲ ਵਿਰਦੀ , ਇੰਜ: ਹਰਸ਼ ਵਿਰਦੀ , ਪੰਜਾਬ- ਚੰਡੀਗੜ੍ਹ ਜਰਨਲਿਸਟ ਯੂਨੀਅਨ ਬੰਗਾ ਦੇ ਪ੍ਰਧਾਨ ਜਤਿੰਦਰ ਕੌਰ ਮੂੰਗਾ, ਜਨਰਲ ਸਕੱਤਰ ਨਵਕਾਂਤ ਭਰੋਮਜਾਰਾ,ਮੁੱਖ ਸਲਾਹਕਾਰ ਸੁਰਜੀਤ ਮਜਾਰੀ, ਸਕੱਤਰ ਪ੍ਰਵੀਰ ਅੱਬੀ , ਰਾਜ ਮਜਾਰੀ , ਸੰਤੋਖ ਜੱਸੀ , ਮਨਜਿੰਦਰ ਸਿੰਘ , ਸੰਜੀਵ ਭਨੋਟ , ਬਸਪਾ ਆਗੂ ਜੈ ਪਾਲ ਸੁੰਡਾ , ਸਰਪੰਚ ਮਨੋਹਰ ਕਮਾਮ, ਵਿਜੇ ਮਜਾਰੀ , ਸੋਨੂੰ ਸੱਲਣ , ਹਰਬੰਸ ਵਿਰਦੀ ਆਦਿ ਵੀ ਹਾਜਰ ਸਨ।

Wednesday, January 11, 2023

ਲੋਹਡ਼ੀ ਮੌਕੇ ਪੱਦੀ ਮੱਠਵਾਲੀ ’ਚ ਜੁਡ਼ੀਆਂ ਧੀਆਂ ਦੇ ਗੀਤਾਂ ਦੀਆਂ ਰੌਣਕਾਂ****ਧੀ ਅਨਾਇਸ਼ਾ ਵਿਰਦੀ ਦੇ ਵਿਹਡ਼ੇ ਨਵਜੋਤ ਸਾਹਿਤ ਸੰਸਥਾ ਔਡ਼ ਵਲੋਂ ਸਮਾਗਮ

ਪ੍ਰਤੀਯੋਗੀ ਵਿਦਿਆਰਥਣਾਂ ਦੀ ਸਨਮਾਨ ਰਸਮ ਦੌਰਾਨ ਮੁੱਖ ਮਹਿਮਾਨ ਹਰਮੇਸ਼ ਕੌਰ, ਪ੍ਰਧਾਨ ਰਜ਼ਨੀ ਸ਼ਰਮਾ, ਮੁੱਖ ਪ੍ਰਬੰਧਕ ਪ੍ਰਵੀਨ ਵਿਰਦੀ ਤੇ ਹੋਰ।

ਬੰਗਾ, 11 ਜਨਵਰੀ (ਮਨਜਿੰਦਰ ਸਿੰਘ ) ਪਿੰਡ ਪੱਦੀ ਪੱਟ ਵਾਲੀ ਵਿਖੇ ਵਿਰਦੀ ਪਰਿਵਾਰ ਵਲੋਂ ਧੀ ਅਨਾਇਸ਼ਾ ਦੀ ਲੋਹਡ਼ੀ ਸਬੰਧੀ ਨਵਜੋਤ ਸਾਹਿਤ ਸੰਸਥਾ (ਰਜਿ.) ਔਡ਼ ਦੇ ਬੈਨਰ ਹੇਠ ‘ਲੋਹਡ਼ੀ ਧੀਆਂ ਦੀ’ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਇਸ ਵਿੱਚ ਹੀਉਂ, ਲਧਾਣਾ ਉੱਚਾ, ਝੰਡੇਰ ਕਲਾਂ, ਕਰੀਹਾ, ਪੱਦੀ ਮੱਠਵਾਲੀ, ਗੋਬਿੰਦਪੁਰ ਦੇ ਸਰਕਾਰੀ ਸਕੂਲਾਂ ਤੋਂ ਪੁੱਜੀਆਂ ਵਿਦਿਆਰਥਣਾਂ ਨੇ ਧੀਆਂ ਦੇ ਸਤਿਕਾਰ ’ਚ ਗੀਤਾਂ ਦੀ ਛਹਿਬਰ ਲਾਈ। ਇਹਨਾ ’ਚ ਕ੍ਰਮਵਾਰ ਸਾਕਸ਼ੀ, ਰਿਚਾ, ਮਨਜੋਤ ਸਿੱਧੂ, ਏਕਮਪ੍ਰੀਤ, ਤਮੰਨਾ, ਅੰਜਲੀ, ਨਿਸ਼ਾ ਸ਼ਾਮਲ ਸਨ। ਇਹਨਾਂ ਵਿਦਿਆਰਥਣਾਂ ਵਲੋਂ ਧੀਆਂ ਦੀ ਆਮਦ ਦਾ ਨਿੱਘਾ ਸਵਾਗਤ ਕਰਨ ਅਤੇ ਉਹਨਾਂ ਲਈ ਘਾਤਕ ਸਮਾਜਿਕ ਕੁਰੀਤੀਆਂ ਖਿਲਾਫ਼ ਗੀਤਾਂ ਰਾਹੀਂ ਆਵਾਜ਼ ਬੁਲੰਦ ਕੀਤੀ ਗਈ।
              ਇਹਨਾਂ ਵਿਦਿਆਰਥਣਾਂ ਨੂੰ ਪ੍ਰਮਾਣ ਪੱਤਰ, ਯਾਦਗਾਰੀ ਚਿੰਨ੍ਹ, ਨਗਦੀ ਅਤੇ ਵਰਦੀਆਂ ਦੇ ਕੇੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਪਰਸ਼ਨ ਸ਼੍ਰੀਮਤੀ ਹਰਮੇਸ਼ ਕੌਰ ਸ਼ਾਮਲ ਹੋਏ। ਉਹਨਾਂ ਧੀਆਂ ਨੂੰ ਪੁੱਤਰਾਂ ਵਾਂਗ ਪਿਆਰ ਦੇਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਹਰ ਖੇਤਰ ਵਿੱਚ ਨਾਮਣਾ ਖੱਟ ਕੇ ਧੀਆਂ ਨੇ ਅੱਜ ਆਪਣੇ ਮਾਪਿਆਂ ਦਾ ਕੌਮਾਂਤਰੀ ਪੱਧਰ ’ਤੇ ਸਿਰ ਉੱਚਾ ਕੀਤਾ ਹੈ। ਉਪਰੰਤ ਸੰਸਥਾ ਦੇ ਪ੍ਰਧਾਨ ਮੈਡਮ ਰਜਨੀ ਸ਼ਰਮਾ ਨੇ ਸਮੂਹ ਹਾਜ਼ਰੀਨ ਦਾ ਸਵਾਗਤ ਕਰਦਿਆਂ ਦੱਸਿਆ ਕਿ ਨਵਜੋਤ ਸਾਹਿਤ ਸੰਸਥਾ ਵਲੋਂ ਮਨਾਏ ਜਾ ਰਹੇ ‘ਮਹਿਲਾ ਸ਼ਕਤੀਕਰਨ’ ਨੂੰ ਸਮਰਪਿਤ ਇਸ ਵਰ੍ਹੇ ਦਾ ਇਹ ਪਹਿਲਾ ਸਮਾਗਮ ਭਾਰੀ ਊਰਜਾ ਪ੍ਰਦਾਨ ਕਰੇਗਾ। ਉਪਰਤੰਤ ਅਨਾਇਸ਼ਾ ਵਿਰਦੀ ਦੇ ਪਡ਼ਦਾਦੀ ਬੀਬੀ ਗੁਰੋ ਦੇਵੀ, ਦਾਦੀ ਪ੍ਰਵੀਨ ਵਿਰਦੀ, ਨਾਨੀ ਜੋਗਿੰਦਰ ਕੌਰ ਅਤੇ ਮਾਤਾ ਮਲਿਕਾ ਵਿਰਦੀ ਦੀ ਅਗਵਾਈ ਵਿੱਚ ਸਨਮਾਨ ਰਸਮਾਂ ਨਿਭਾਈਆਂ ਗਈਆਂ।
                                ਸਮਾਗਮ ਦਾ ਸੰਚਾਲਨ ਨੀਰੂ ਜੱਸਲ ਅਤੇ ਅਮਰਜੀਤ ਜਿੰਦ ਨੇ ਸਾਂਝੇ ਤੌਰ ’ਤੇ ਨਿਭਾਇਆ। ਇਸ ਮੌਕੇ ਆਪਣੇ ਵਿਚਾਰ ਰੱਖਦਿਆਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਬੰਗਾ ਇਕਾਈ ਦੇ ਕਾਰਜਕਾਰੀ ਪ੍ਰਧਾਨ ਜਤਿੰਦਰ ਕੌਰ ਮੂੰਗਾ, ਪੰਚਾਇਤ ਸੰਮਤੀ ਬੰਗਾ ਦੇ ਸਾਬਕਾ ਚੇਅਰਮੈਨ ਇੰਜ. ਹਰਮੇਸ਼ ਵਿਰਦੀ, ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸਕੱਤਰ ਸੁਰਜੀਤ ਮਜਾਰੀ, ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਆਦਿ ਨੇ ਕਿਹਾ ਕਿ ਮਹਿਲਾ ਵਰਗ ਦੇ ਹਿੱਤਾਂ ਦੀ ਸੁਰੱਖਿਆ ਤੋਂ ਬਿਨਾਂ ਸਮਾਜ ਦੀ ਸੁਰੱਖਿਆ ਅਸੰਭਵ ਹੈ। ਆਖਿਰ ਵਿੱਚ ਮਿਸ਼ਨਰੀ ਗਾਇਕਾ ਪ੍ਰੇਮ ਲਤਾ ਨੇ ਮਹਿਲਾ ਜੀਵਨ ਦੇ ਸੰਘਰਸ਼ ਅਤੇ ਪ੍ਰਾਪਤੀਆਂ ’ਤੇ ਰੌਸ਼ਨੀ ਪਾਉਂਦੇ ਸੱਭਿਆਰਕ ਗੀਤਾਂ ਰਾਹੀਂ ਸਮਾਜਿਕ ਪ੍ਰੀਵਰਤਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸੰਸਥਾ ਦੇ ਨੁਮਾਇੰਦੇ ਦਵਿੰਦਰ ਸਕੋਹਪੁਰੀ, ਚਮਨ ਮੱਲਪੁਰੀ, ਦੇਸ਼ ਰਾਜ ਬਾਲੀ, ਹਰੀ ਕਿਸ਼ਨ ਪਟਵਾਰੀ, ਦਵਿੰਦਰ ਬੇਗ਼ਮਪੁਰੀ, ਅਮਨਦੀਪ ਸਾਹਲੋਂ ਵੀ ਸ਼ਾਮਲ ਸਨ।

Tuesday, January 10, 2023

ਆਸ ਸੁਸਾਇਟੀ ਨੇ ਬੱਚਿਆਂ ਨੂੰ ਲਿਖਣ ਸਮੱਗਰੀ ਵੰਡੀ------:ਬੱਚਿਆਂ ਦੀ ਭਲਾਈ ਲਈ ਹੋਰ ਸਹਾਇਤਾ ਦਿੱਤੀ ਜਾਵੇਗੀ--ਬਲਦੀਸ਼ ਕੌਰ

ਬੰਗਾ10 ਜਨਵਰੀ (ਮਨਜਿੰਦਰ ਸਿੰਘ):-ਆਸ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਬੰਗਾ ਇਕਾਈ ਦੀ ਪ੍ਰਧਾਨ ਬਲਦੀਸ਼ ਕੌਰ ਬੰਗਾ ਦੀ ਯੋਗ ਅਗਵਾਈ ਵਿੱਚ ਪਿੰਡ ਭਰੋਮਜਾਰਾ ਵਿਖੇ ਸ਼੍ਰੀ ਕਾਂਸ਼ੀ ਰਾਮ ਲਾਇਬ੍ਰੇਰੀ ਵਿਖੇ ਪੜ੍ਹ ਰਹੇ ਬੱਚਿਆਂ ਨੂੰ ਲਿਖਣ ਸਮੱਗਰੀ ਵੰਡੀ। ਇੱਥੇ ਪਹੁੰਚਣ ਤੇ ਬੱਚਿਆਂ ਅਤੇ ਲਾਇਬ੍ਰੇਰੀ ਦੇ ਮੁੱਖ ਪ੍ਰਬੰਧਕ ਸੋਮਨਾਥ ਸਿੰਘ ਨੇ ਪ੍ਰਧਾਨ ਬਲਦੀਸ਼ ਕੌਰ ਬੰਗਾ ਦਾ ਸਵਾਗਤ ਕੀਤਾ। ਬੱਚਿਆਂ ਨੇ ਦੇਸ਼ ਪ੍ਰੇਮ , ਸ਼ਹੀਦੀ ਸਾਹਿਬਜਾਦੇ ਅਤੇ ਹੋਰ ਵਿਸ਼ਿਆਂ ਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਪ੍ਰਧਾਨ ਬਲਦੀਸ਼ ਕੌਰ ਬੰਗਾ ਨੇ ਬੱਚਿਆਂ ਨੂੰ ਲਿਖਣ ਸਮੱਗਰੀ ਜਿਸ ਵਿੱਚ ਕਾਪੀਆਂ ਅਤੇ ਪੈਨਸਲਾਂ ਆਦਿ ਸ਼ਾਮਲ ਸਨ ਵੰਡੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਬੱਚਿਆਂ ਨੂੰ ਪੜ੍ਹਾਈ ਦੀ ਸਮੱਗਰੀ ਦੇ ਨਾਲ ਨਾਲ ਹੋਰ ਸਹਾਇਤਾ ਵੀ ਪ੍ਰਦਾਨ ਕਰਨਗੇ। ਮੁੱਖ ਪ੍ਰਬੰਧਕ ਸੋਮਨਾਥ ਸਿੰਘ ਨੇ ਬਲਦੀਸ਼ ਕੌਰ ਨੂੰ ਲਾਇਬ੍ਰੇਰੀ ਵਲੋਂ "ਚਮਚਾ ਯੁੱਗ" ਦੀਆਂ 5 ਕਿਤਾਬਾਂ ਦਾ ਸੈੱਟ ਭੇਂਟ ਕੀਤਾ। ਇਸ ਮੌਕੇ ਸੁੱਖਜੀਤ ਕੌਰ ਪੂੰਨੀਆਂ, ਟੀਚਰ ਕਮਲ,ਮੀਡੀਆ ਇੰਚਾਰਜ ਨਵਕਾਂਤ ਭਰੋਮਜਾਰਾ ਅਤੇ ਬੱਚੇ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਨਵਕਾਂਤ ਭਰੋਮਜਾਰਾ ਵਲੋਂ ਬਾਖੂਬੀ ਨਿਭਾਈ ਗਈ।

ਬੰਗਾ ਇਲਾਕੇ ਦੇ ਉਘੇ ਸਮਾਜ ਸੇਵਕ ਤੇ ਕਨੇਡਾ ਦੇ ਉਘੇ ਕਾਰੋਬਾਰੀ ਪਰਮਜੀਤ ਲਾਖਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਿਲੇ :

ਪਰਮਜੀਤ ਲਾਖਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਿਲਦੇ ਹੋਏ 

ਬੰਗਾ /ਵੈਨਕੂਵਰ 10 ਜਨਵਰੀ (ਮਨਜਿੰਦਰ ਸਿੰਘ, ਜਤਿੰਦਰ ਕੌਰ ਮੂੰਗਾ )   ਬੰਗਾ ਇਲਾਕੇ ਦੇ ਉਘੇ  ਸਮਾਜ ਸੇਵਕ ਤੇ ਕਨੇਡਾ ਦੇ ਕਾਰੋਬਾਰੀ ਪਰਮਜੀਤ ਲਾਖਾ ਜੋ ਐਮ ਪੀ ਸਵ :ਹਰਭਜਨ ਲਾਖਾ ਸਪੋਰਟਸ ਐਂਡ ਕਲਚਰਲ ਸੋਸਾਇਟੀ (ਰਜ )ਦੇ ਪ੍ਰਧਾਨ ਵੀ ਹਨ ਨੇ ਵੈਨਕੂਵਰ ਕੈਨੇਡਾ ਵਿਖੇ ਇੱਕ ਸਮਾਗਮ ਦੌਰਾਨ  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵਿਸੇਸ ਮੁੱਲਾਕਾਤ ਕੀਤੀ  ਇਸ ਮੌਕੇ ਸ੍ਰੀ ਲਾਖਾ ਨੇ ਪੰਜਾਬੀਆਂ ਦੀਆਂ ਮੁਸਕਲਾਂ ਬਾਰੇ ਪ੍ਰਧਾਨ ਮੰਤਰੀ ਟਰੂਡੋ ਨਾਲ ਵਿਚਾਰ ਸਾਂਝੇ ਕੀਤੇ | ਇਸ ਸਮਾਗਮ  ਵਿੱਚ ਪਹੁੰਚੇ ਪੰਜਾਬੀ ਭਾਈਚਾਰੇ ਨੇ ਬਹੁਤ ਗ਼ਮਭੀਰਤਾ  ਨਾਲ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੇ ਵਿਚਾਰ ਸੁਣੇ।‌ ਇਸ ਮੌਕੇ ਰਣਦੀਪ ਸਿੰਘ ਸਰਾਏ ਸਰੀ ਤੋਂ ਮੇਂਬਰ ਪਾਰਲੀਮੈਂਟ ਵੀ ਮਜੂਦ ਸਨ ਜਿਨ੍ਹਾਂ ਨੇ ਪੰਜਾਬੀ ਭਾਈਚਾਰੇ ਨੂੰ ਉਨ੍ਹਾਂ ਦੀਆਂ   ਸਮਸਿਆਵਾਂ ਦਾ ਹੱਲ ਕਰਵਾਉਣ ਦਾ ਵਿਸ਼ਵਾਸ  ਦਿਤਾ | ਇਥੇ ਵਰਨਣ ਯੋਗ ਹੈ ਕਿ ਪਰਮਜੀਤ ਲਾਖਾ ਭਾਰਤੀ ਪਾਰਲੀਮੈਂਟ ਦੇ  ਸਾਬਕਾ ਮੇਂਬਰ ਪਾਰਲੀਮੈਂਟ ਸਵ : ਹਰਭਜਨ ਲਾਖਾ ਦੇ ਸਪੁੱਤਰ ਹਨ |

ਪੱਦੀ ਮੱਠਵਾਲੀ ’ਚ ‘ਲੋਹਡ਼ੀ ਧੀਆਂ ਦੀ’ ਸਮਾਗਮ ਭਲਕੇ :

ਸਮਾਗਮ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਵਿਰਦੀ ਪਰਿਵਾਰ ਦੇ ਮਹਿਲਾ ਮੈਂਬਰ 
ਬੰਗਾ, 10 ਜਨਵਰੀ (ਮਨਜਿੰਦਰ ਸਿੰਘ, ਜਤਿੰਦਰ ਕੌਰ ਮੂੰਗਾ ) 

ਪਿੰਡ ਪੱਦੀ ਮੱਠਵਾਲੀ ਵਿਖੇ ‘ਲੋਹਡ਼ੀ ਧੀਆਂ ਦੀ’ ਬੈਨਰ ਹੇਠ 11 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 11ਵਜੇ ਸਮਾਗਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਸਮਾਗਮ ਵਿਰਦੀ ਪਰਿਵਾਰ ਵਲੋਂ ਆਪਣੀ ਧੀ ਅਨਾਇਸ਼ਾ ਦੇ ਜਨਮ ਦੀ ਖੁਸ਼ੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਨਵਜੋਤ ਸਾਹਿਤ ਸੰਸਥਾ (ਰਜਿ.) ਔਡ਼ ਦੇ ਮੰਚ ਤੋਂ ਵੱਖ ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਧੀਆਂ ਦੇ ਗੀਤ ਪੇਸ਼ ਕਰਨਗੀਆਂ।
          ਇਹ ਜਾਣਕਾਰੀ ਦਿੰਦਿਆਂ ਅਨਾਇਸ਼ਾ ਦੇ ਪਡ਼ਦਾਦੀ ਬੀਬੀ ਗੁਰੋ ਦੇਵੀ, ਦਾਦੀ ਪ੍ਰਵੀਨ ਵਿਰਦੀ, ਮਾਤਾ ਮਲਿਕਾ ਵਿਰਦੀ ਅਤੇ ਨਾਨੀ ਜੁਗਿੰਦਰ ਕੌਰ ਨੇ ਦੱਸਿਆ ਕਿ ਗੀਤ ਪੇਸ਼ ਕਰਨ ਵਾਲੀਆਂ ਬੱਚੀਆਂ ਨੂੰ ਪ੍ਰਮਾਣ ਪੱਤਰ, ਯਾਦਗਾਰੀ ਚਿੰਨ੍ਹ, ਵਰਦੀਆਂ ਅਤੇ ਨਗਦੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਬੀਬੀ ਹਰਮੇਸ਼ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
       ਉਹਨਾਂ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਮੰਡਲ ’ਚ ਸੰਸਥਾ ਦੇ ਪ੍ਰਧਾਨ ਮੈਡਮ ਰਜਨੀ ਸ਼ਰਮਾ ਸ਼ਾਮਲ ਹੋਣਗੇ ਜਦੋਂ ਕਿ ਮੰਚ ਦਾ ਸੰਚਾਲਨ ਸੰਸਥਾ ਦੇ ਸਕੱਤਰ ਅਮਰਜੀਤ ਜਿੰਦ ਅਤੇ ਖਜ਼ਾਨਚੀ ਨੀਰੂ ਜੱਸਲ ਸਾਂਝੇ ਰੂਪ ’ਚ ਕਰਨਗੇ। ਇਸ ਦੇ ਨਾਲ ਹੀ ਮਿਸ਼ਨਰੀ ਗਾਇਕਾ ਪ੍ਰੇਮ ਲਤਾ ਸਮਾਜਿਕ ਪ੍ਰੀਵਰਤਨ ਅਤੇ ਸੱÎਭਿਆਚਰਕ ਗੀਤਾਂ ਦਾ ਪ੍ਰੋਗਰਾਮ ਪੇਸ਼ ਕਰਨਗੇ।
            

ਨਾਰੀ ਸਸ਼ਕਤੀਕਰਨ ਦੀ ਮਿਸਾਲ ਹੈ ਪ੍ਰੋ ਜਸਵਿੰਦਰ--ਕਰਨਾਣਾ---ਸੁਸਾਇਟੀ ਨੇ ਮਾਣਮੱਤੀ ਸ਼ਖਸੀਅਤ ਨੂੰ ਕੀਤਾ ਸਨਮਾਨਿਤ

ਬੰਗਾ 10 ਜਨਵਰੀ (ਮਨਜਿੰਦਰ ਸਿੰਘ ):- ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਨੇ ਪ੍ਰਦੇਸ਼ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਦੀ ਯੋਗ ਅਗਵਾਈ ਵਿੱਚ ਇੱਕ ਹੋਰ ਮਾਣਮੱਤੀ ਸ਼ਖਸੀਅਤ ਪ੍ਰੋ ਜਸਵਿੰਦਰ ਕੌਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਦੱਸਿਆ ਕਿ
 ਪ੍ਰੋ: ਜਸਵਿੰਦਰ ਕੌਰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32, ਚੰਡੀਗੜ੍ਹ ਦੇ ਡਾਇਰੈਕਟਰ ਪ੍ਰਿੰਸੀਪਲ ਹਨ। ਇਸ ਤੋਂ ਇਲਾਵਾ ਉਹ ਡੀ ਆਰ ਐਮ ਈ ਚੰਡੀਗੜ੍ਹ ਪ੍ਰਸ਼ਾਸਨ, ਡਾਇਰੈਕਟਰ ਜੀ ਆਰ ਆਈ ਆਈ ਡੀ ਸੈਕਟਰ 31, ਡਾਇਰੈਕਟਰ ਐਮ ਐਚ ਆਈ , ਸੈਕਟਰ 32, ਚੰਡੀਗੜ੍ਹ ਅਤੇ ਮੁਖੀ, ਬਾਇਓਕੈਮਿਸਟਰੀ ਵਿਭਾਗ, ਜੀ ਐਮ ਸੀ ਐਚ, ਚੰਡੀਗੜ੍ਹ ਦਾ ਚਾਰਜ ਵੀ ਸੰਭਾਲ ਰਹੀ ਹੈ। ਇੱਥੇ ਜਿਕਰਯੋਗ ਹੈ ਕਿ ਉਨ੍ਹਾਂ  ਨੇ ਐਮ ਬੀ ਬੀ ਐਸ, ਡੀਜੀਓ ਅਤੇ ਐਮ ਡੀ ਬਾਇਓਕੈਮਿਸਟਰੀ ਕੀਤੀ ਹੈ। ਉਹ 1996 ਵਿੱਚ ਜੀ ਐਮ ਸੀ ਐਚ  ਵਿੱਚ ਸ਼ਾਮਲ ਹੋਏ ਅਤੇ ਬਾਇਓਕੈਮਿਸਟਰੀ ਵਿਭਾਗ ਦੀ ਸਥਾਪਨਾ ਕੀਤੀ। ਉਸ ਕੋਲ ਇਸ ਖੇਤਰ ਵਿੱਚ ਲਗਭਗ 30 ਸਾਲਾਂ ਦਾ ਕੁੱਲ ਤਜਰਬਾ ਹੈ।
ਪ੍ਰੋ. ਜਸਵਿੰਦਰ ਕੌਰ ਨੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਐਸੋਸੀਏਸ਼ਨਾਂ ਵਿੱਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ ਹੈ। ਉਹ ਆਈ ਐਫ ਸੀ ਸੀ  ਵਰਗੀਆਂ ਅੰਤਰਰਾਸ਼ਟਰੀ ਐਸੋਸੀਏਸ਼ਨਾਂ ਅਤੇ  ਏ ਐਮ ਬੀ ਆਈ ਵਰਗੀਆਂ ਰਾਸ਼ਟਰੀ ਐਸੋਸੀਏਸ਼ਨਾਂ ਨਾਲ ਜੁੜੇ ਹੋਏ ਹਨ। ਉਹ ਇਸ ਐਸੋਸੀਏਸ਼ਨ ਦੀ ਪਿਛਲੇ ਪ੍ਰਧਾਨ ਸਨ ਅਤੇ ਵਰਤਮਾਨ ਵਿੱਚ ਏ ਐਮ ਬੀ ਆਈ  ਦੇ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਹਨ। ਉਨ੍ਹਾਂ ਨੂੰ ਇਸ ਐਸੋਸੀਏਸ਼ਨ ਦੀ ਫੈਲੋਸ਼ਿਪ ਵੀ ਦਿੱਤੀ ਗਈ। ਉਹ ਮੈਡੀਕਲ ਕੌਂਸਲ ਆਫ਼ ਇੰਡੀਆ ਅਤੇ ਨੈਸ਼ਨਲ ਬੋਰਡਾਂ ਦੀ ਤਰਫ਼ੋਂ ਵੱਖ-ਵੱਖ ਅਸਾਈਨਮੈਂਟਾਂ ਦਾ ਹਿੱਸਾ ਰਹੇ ਹਨ। ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਕਿਹਾ ਇਹੋ ਜਿਹੀ ਮਹਾਨ ਸ਼ਖਸੀਅਤ ਨੂੰ ਸਨਮਾਨਿਤ ਕਰਕੇ ਆਪਣੇ ਆਪ ਨੂੰ ਵੱਡਭਾਗਾ ਮਹਿਸੂਸ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ  ਜੋਗਰਾਜ ਜੋਗੀ, ਹਰਪਾਲ ਖੰਨਾ, ਪ੍ਰਦੇਸੀ ਆਦਿ ਹਾਜ਼ਰ ਸਨ

ਵੱਖ ਵੱਖ ਆਗੂਆਂ ਵਲੋਂ ਬਸਪਾ ਟਕਸਾਲੀ ਆਗੂ ਸੁਰਿੰਦਰ ਸੁਮਨ ਨੂੰ ਸ਼ਰਧਾਂਜਲੀਆ ਭੇਂਟ ;

ਕੈਪਸ਼ਨ ਸੁਰਿੰਦਰ ਸੁਮਨ  ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਜਸਵੀਰ ਸਿੰਘ ਗੜ੍ਹੀ, ਅਵਤਾਰ ਸਿੰਘ ਕਰੀਮਪੁਰੀ ਡਾ ਨਛਤਰ ਪਾਲ, ਪ੍ਰਵੀਨ ਬੰਗਾ,ਡਾ ਸੁਖਵਿੰਦਰ ਕੁਮਾਰ ਸੁੱਖੀ ਤੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਪੁੱਜੇ ਬਸਪਾ ਸਮਰਥਕ ਤੇ ਰਿਸ਼ਤੇਦਾਰ
ਬੰਗਾ 10 ਦਸੰਬਰ (ਮਨਜਿੰਦਰ ਸਿੰਘ ) ਵਿਧਾਨ ਸਭਾ ਹਲਕਾ ਬੰਗਾ ਦੇ ਸੀਨੀਅਰ ਟਕਸਾਲੀ ਆਗੂ ਸੁਰਿੰਦਰ ਸੁਮਨ ਜ਼ਿਲਾ ਸਕੱਤਰ ਬੀਤੇ ਦਿਨੀਂ ਅਚਾਨਕ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਜ ਉਨ੍ਹਾਂ ਦੇ ਗ੍ਰਹਿ ਪਿੰਡ ਗਰੂਪੜ ਵਿਖੇ ਬਸਪਾ ਦੇ ਮਿਸ਼ਨਰੀ ਯੋਧੇ ਸੁਰਿੰਦਰ ਸੁਮਨ ਜੀ  ਦੇ ਪਰਿਵਾਰ ਵਲੋਂ  ਅੰਤਿਮ ਅਰਦਾਸ  ਵਿੱਚ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ, ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਬਸਪਾ ਸਮਰਥਕ ਸ਼ਾਮਿਲ ਹੋਏ ਇਸ ਮੌਕੇ ਤੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ  ਪੰਜਾਬ ਦੇ ਇੰਚਾਰਜ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਐਮ ਪੀ ,ਪੰਜਾਬ ਇੰਚਾਰਜ ਡਾ ਨਛਤਰ ਪਾਲ ਵਿਧਾਇਕ ਹਲਕਾ ਨਵਾਂਸ਼ਹਿਰ ਡਾ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ  ਸੂਬਾਈ ਜਨਰਲ ਸਕੱਤਰ ਪ੍ਰਵੀਨ ਬੰਗਾ, ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸ਼ਰਧਾਂਜਲੀ ਭੇਂਟ ਕਰਦੇ ਹੋਏ ਬਸਪਾ ਆਗੂ ਸ ਜਸਵੀਰ ਸਿੰਘ ਗੜ੍ਹੀ , ਅਵਤਾਰ ਸਿੰਘ ਕਰੀਮਪੁਰੀ ਜੀ ਨੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਖਿਆ ਸੁਰਿੰਦਰ ਸੁਮਨ ਜੀ ਨੇ ਜ਼ਿੰਦਗੀ ਦਾ ਲੰਬਾ ਸਮਾਂ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਅੰਦੋਲਨ ਨੂੰ ਸਮਰਪਿਤ ਭਾਵਨਾ ਨਾਲ   ਨਾਟਕਾਂ ਰਾਹੀਂ ਤੇ ਸੰਗਠਨ ਦੀ ਮਜ਼ਬੂਤੀ ਲਈ ਦਿਤਾ ਹੈ  ਸੁਮਨ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੰਕਲਪ ਲੈਣ ਦੀ ਜ਼ਰੂਰਤ ਹੈ ਅਜ ਦੇ ਸਮੇਂ ਇਹੀ ਸ਼ਰਧਾਂਜਲੀ ਹੋਵੇਗੀ  ਉਨ੍ਹਾਂ ਆਖਿਆ ਸੁਰਿੰਦਰ ਸੁਮਨ ਜੀ ਆਪਣੇ ਪਰਿਵਾਰ ਦੀ ਲੜਾਈ ਨਹੀਂ ਸੀ ਲੜਦਾ ਗੁਰੂ ਰਵਿਦਾਸ ਜੀ ਬਾਬਾ ਸਾਹਿਬ ਡਾ ਅੰਬੇਡਕਰ ਜੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ  ਇਸ ਸੁਫ਼ਨੇ  ਨੂੰ ਕਿ  ਬਹੁਜਨ ਸਮਾਜ ਦੀ ਰਾਜ ਸੱਤਾ ਵਿਚ ਭਾਗੀਦਾਰੀ ਹੋਣੀ ਚਾਹੀਦੀ ਹੈ  ਅਜਿਹੇ ਪ੍ਰਬੰਧ ਦੀ ਪ੍ਰਾਪਤੀ ਲਈ ਆਖ਼ਰੀ ਸਾਹਾਂ ਤਕ ਅਣਖੀਲਾ ਯੋਧਿਆਂ ਵਾਂਗ ਲੜਦਾ ਰਿਹਾ ਉਨ੍ਹਾਂ ਨੇ ਸੁਮਨ ਦੀ ਧਰਮਪਤਨੀ ਕਸ਼ਮੀਰ ਕੌਰ,ਪੁਤਰ ਚਰਨਜੀਤ ਬੇਟੀ ਅਮਰਜੀਤ ਕੌਰ, ਬੇਟੀ ਸਮਾਨ ਦੋਹਤੀ ਮੋਨੂੰ  ਨਾਲ ਤੇ ਸਮੂਚੇ ਸੁਮਨ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਬਸਪਾ ਪਰਿਵਾਰ ਦੀਆਂ ਖੁਸ਼ੀਆਂ ਤੇ ਗ਼ਮੀਆਂ ਸਮੇਂ ਸਦਾ ਨਾਲ ਖੜੀ ਨਜ਼ਰ ਆਵੇਗੀ ਵਿਧਾਇਕ ਡਾ ਨਛੱਤਰ ਪਾਲ, ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਨੇ ਆਖਿਆ ਸਾਨੂੰ ਵਿਧਾਇਕ ਬਣਾਉਣ ਲਈ ਸੁਮਨ ਜੀ ਦਿਨ ਰਾਤ ਇੱਕ ਕੀਤਾ ਅਸੀਂ ਸਦਾ ਪਰਿਵਾਰ ਨਾਲ ਰਹਾਂਗੇ ਬਸਪਾ ਦੇ ਸੂਬਾ ਆਗੂ  ਪ੍ਰਵੀਨ ਬੰਗਾ ਨੇ ਸ਼ਰਧਾਂਜਲੀ ਭੇਂਟ ਕਰਦੇ ਸੁਮਨ ਜੀ ਦੀਆਂ ਯਾਦਗਾਰੀ ਫੋਟੋਆਂ ਵਾਲੇ  ਕਲੈਂਡਰ ਸਮਾਜ ਨੂੰ ਸਮਰਪਿਤ ਕੀਤੇ ਮੋਕੇ ਤੇ ਜੋਨ ਇੰਚਾਰਜ ਮਨੋਹਰ ਕਮਾਮ, ਹਲਕਾ ਪ੍ਰਧਾਨ ਜੈ ਪਾਲ ਸੁੰਡਾ, ਜ਼ਿਲਾ ਸਕੱਤਰ ਵਿਜੇ ਕੁਮਾਰ ਗੁਣਾਚੌਰ ਹਲਕਾ ਉਪ ਪ੍ਰਧਾਨ ਸੋਮਨਾਥ ਰਟੈਂਡਾ, ਬਸਪਾ ਆਗੂ ਮਖਣ ਲਾਲ ਚੋਹਾਨ,ਸੋਹਣ ਲਾਲ ਢੰਡਾ ਜਿਲਾ ਪ੍ਰਧਾਨ ਐਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ, ਸਾਬਕਾ ਸਿੱਖਿਆ ਅਫਸਰ ਦਿਨੇਸ਼ ਕੁਮਾਰ ਕਰੀਹਾ, ਸਰਪੰਚ ਕਸ਼ਮੀਰ ਸਿੰਘ, ਬਲਵੀਰ ਗੁਰੂ ਜੀ, ਐਡਵੋਕੇਟ ਹਰਮੇਸ਼ ਸੁਮਨ ਜੀ, ਜੋਗਿੰਦਰ ਸਿੰਘ ਔੜ,ਬਾਬੂ ਸਤਪਾਲ ਔੜ, ਨਰੇਸ਼ ਕੁਮਾਰ ਉੜਾਪੜ, ਸੁਰਜੀਤ ਚੱਕਦਾਨਾ,ਭਗਤ ਰਾਮ ਸਰਹਾਲਕਾਜੀਆਂ, ਪਰਮਜੀਤ ਮਹਿਰਮ ਪੁਰ, ਐਸ ਐਸ ਅਜ਼ਾਦ, ਅਮਰੀਕ ਬੰਗੜ, ਸਾਬਕਾ ਸਰਪੰਚ ਨਿਰਮਲ ਕੋਰ ਗੜ੍ਹੀ ਅਜ਼ੀਤ ਸਿੰਘ, ਸਾਬਕਾ ਸਰਪੰਚ ਅਜ਼ੀਤ ਰਾਮ ਗੁਣਾਚੌਰ, ਸਰਪੰਚ ਰਾਮ ਸਰੂਪ ਸਰੋਏ, ਸੋਹਣ ਲਾਲ ਰਟੈਂਡਾ, ਪ੍ਰਕਾਸ਼ ਫਰਾਲਾ, ਜ਼ੋਰਾਵਰ ਸੰਧੀ, ਰਵਿੰਦਰ ਮਹਿਮੀ, ਬਲਵੀਰ ਚੂੰਬਰ, ਮੁਲਾਜ਼ਮ ਆਗੂ ਸਤਪਾਲ ਰਟੈਂਡਾ, ਹਰਵਿੰਦਰ ਜਸਲ, ਵਿਜੇ ਸੋਢੀਆਂ ,  ਪ੍ਰਧਾਨ ਬਲਵੀਰ ਸਿੰਘ ਤੇਹਿੰਗ ਸਾਬਕਾ ਸਰਪੰਚ, ਦੇਸ ਰਾਜ ਸੁਮਨ, ਕਸ਼ਮੀਰ ਸਿੰਘ ਗਰੂਪੜ ਸੁਮਨ ਗੋਤ ਦੀ ਪ੍ਰਬੰਧਕ ਕਮੇਟੀ ,  ਵੱਡੀ ਗਿਣਤੀ ਵਿਚ ਇਲਾਕ਼ਾ ਨਿਵਾਸੀ, ਰਿਸ਼ਤੇਦਾਰ, ਦੇਸ਼ ਵਿਦੇਸ਼ ਚੋ ਸ਼ੁਭਚਿੰਤਕਾਂ ਤੋਂ ਇਲਾਵਾਂ  ਬਸਪਾ ਸਮਰਥਕਾਂ ਨੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ  ਪਾਰਟੀ ਲੀਡਰਸ਼ਿਪ ਵਲੋਂ ਉਨ੍ਹਾਂ ਦੇ ਸਪੁੱਤਰ ਨੂੰ  ਨੀਲੇ ਸਰੋਪੇ ਨਾਲ ਸਨਮਾਨ ਕੀਤਾ ਹਲਕਾ ਇੰਚਾਰਜ ਪ੍ਰਵੀਨ ਬੰਗਾ ਨੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਲੀਡਰਸ਼ਿਪ ਤੇ ਸੰਗਤਾਂ ਦਾ ਪਰਿਵਾਰ ਨਾਲ ਦੁਖ ਸਾਂਝਾ ਕਰਨ  ਤੇ   ਪਰਿਵਾਰ ਦਾ ਆਰਥਿਕ ਸਹਿਯੋਗ ਕਰਨ ਦਾ ਪਰਿਵਾਰ ਤੇ ਪਾਰਟੀ ਵਲੋਂ ਧੰਨਵਾਦ ਕੀਤਾ ਆਉਣ ਵਾਲੇ ਸਮੇਂ ਵਿੱਚ ਅਜਿਹੇ ਪਰਿਵਾਰਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ

Monday, January 9, 2023

ਬੰਗਾ ਸ਼ਹਿਰ ਤੋਂ ਰਾਤ ਸਮੇਂ ਔਰਤ ਪਾਸੋਂ ਪਿਸਤੌੌਲ ਦੀ ਨੋਕ ਤੇ ਕਾਰ ਖੋਹਣ ਵਾਲੇ 03 ਦੋਸ਼ੀਆਂ ਨੂੰ 24 ਘੰਟਿਆਂ ਵਿੱਚ ਪੁਲਿਸ ਨੇ ਕੀਤਾ ਕਾਬੂ’’***-ਦੋੋਸ਼ੀਆਂ ਪਾਸੋ ਵਾਰਦਾਤ ਵਿੱਚ ਵਰਤਿਆ ਪਿਸਤੌਲ,""" 02 ਜਿੰਦਾ ਰੋਦ, ਮੋਟਰਸਾਈਕਲ ਅਤੇ ਖੋਹ ਕੀਤੀ ਕਾਰ ਕੀਤੀ ਬ੍ਰਾਮਦ-ਦੋਸ਼ੀਆਂ ਦੀ ਅਗਲੇਰੀ ਪੁੱਛਗਿੱਛ ਤੋਂ ਇੱਕ ਹੋਰ ਮੁਲਜ਼ਮ ਸਮੇਤ ਪਿਸਤੌਲ, 02 ਜਿੰਦਾ ਰੋਂਦ ਗਿ੍ਰਫਤਾਰ, ਜਿਸ ਵਿਰੁੱਧ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ

ਐਸ ਐਸ ਪੀ ਭਾਗੀਰਥ ਸਿੰਘ ਮੀਣਾ ਬੰਗਾ ’ਚੋਂ ਮਹਿਲਾ ਪਾਸੋਂ ਕਾਰ ਖੋਹਣ ’ਚ ਸ਼ਾਮਿਲ ਮੁਲਜ਼ਮਾਂ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ। ਉਨ੍ਹਾਂ ਨਾਲ ਐਸ ਪੀ ਡਾ. ਮੁਕੇਸ਼, ਡੀ ਐਸ ਪੀ ਹਰਸ਼ਪ੍ਰੀਤ ਸਿੰਘ ਤੇ ਡੀ ਐਸ ਪੀ ਸਰਵਣ ਸਿੰਘ ਬੱਲ ਐਸ ਐਚ ਓ  ਬੰਗਾ ਥਾਣਾ ਸਿਟੀ ਮਹਿੰਦਰ ਸਿੰਘ   ਵੀ ਮੌਜੂਦ ਹਨ।

ਨਵਾਂਸ਼ਹਿਰ/ਬੰਗਾ, 9 ਜਨਵਰੀ,(ਜਤਿੰਦਰ ਕੌਰ ਮੂੰਗਾ, ਮਨਜਿੰਦਰ ਸਿੰਘ )

ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਗੌਰਵ ਯਾਦਵ, ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਕੌਸਤੁਭ ਸ਼ਰਮਾ ਅਤੇ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ, ਭਾਗੀਰਥ ਸਿੰਘ ਮੀਣਾ ਦੀ ਅਗਵਾਈ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਬੀਤੀ 7 ਜਨਵਰੀ, 2023 ਨੂੰ ਰਾਤ ਸਮੇਂ ਇੱਕ ਔਰਤ ਪਾਸੋਂ ਫਗਵਾੜਾ-ਰੋਪੜ ਨੈਸ਼ਨਲ ਹਾਈਵੇ ’ਤੇ ਬੰਗਾ ਸ਼ਹਿਰ ਲਾਗੇੋਂ ਪਿਸਤੌਲ ਦੀ ਨੋਕ ’ਤੇ ਕਾਰ ਖੋਹਣ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੁੂ ਕਰਨ ਵਿੱਚ ਅਹਿਮ ਸਫ਼ਲਤਾ ਹਾਸਲ ਕੀਤੀ ਗਈ।
ਐਸ ਐਸ ਪੀ, ਸ਼ਹੀਦ ਭਗਤ ਸਿੰਘ ਨਗਰ, ਭਾਗੀਰਥ ਸਿੰਘ ਮੀਣਾ, ਨੇ ਅੱਜ ਇੱਕ ਪ੍ਰੈਸ ਕਾਨਫਰੰਸ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 07-01-2023 ਨੂੰ ਥਾਣਾ ਸਿਟੀ ਬੰਗਾ ਪੁਲਿਸ ਨੂੰ ਅਮਿ੍ਰਤ ਕੌਰ ਦੀਪ ਵਾਸੀ ਪੂੰਨੀਆ ਨੇ  ਸੂਚਨਾ ਦਿੱਤੀ ਕਿ ਜਦੋਂ ਉਹ ਰਾਤ ਵਕਤ 09:20 ਵਜੇ, ਆਪਣੀ ਤਿੰਨ ਸਾਲ ਦੀ ਲੜਕੀ ਨਾਲ ਆਪਣੀ ਕਾਰ ਨੰਬਰ ਪੀ ਬੀ 32 ਐਸ-1185 ਮਾਰਕਾ ਸੇਲੈਰੀਓ ’ਤੇ ਬੰਗਾ ਸ਼ਹਿਰ ਵਿਖੇ (ਫਗਵਾੜਾ ਤੋਂ ਰੋਪੜ ਨੈਸ਼ਨਲ ਹਾਈਵੇ) ’ਤੇ ਮੌਜੂਦ ਸੀ ਤਾਂ ਸੜ੍ਹਕ ਤੋਂ ਪਾਰ ਸਥਿਤ ਇੱਕ ਢਾਬੇ ਤੋਂ ਤਿੰਨ ਲੜਕੇ ਬਾਹਰ ਆਏ, ਜਿਨ੍ਹਾਂ ਵਿੱਚੋਂ ਇੱਕ ਲੜਕਾ ਮੋਟਰਸਾਈਕਲ ਕੋਲ ਰੁੱਕ ਗਿਆ ਤੇ ਦੋ ਲੜਕਿਆਂ ਨੇ  ਸੜ੍ਹਕ ਪਾਰ ਕਰਕੇ ਉਸ ਪਾਸ ਆ ਕੇ, ਉਸਨੂੰ ਪਿਸਤੌਲ ਨਾਲ ਡਰਾ-ਧਮਕਾ ਕੇ ਕਾਰ ਵਿੱਚੋਂ ਬਾਹਰ ਆਉਣ ਲਈ ਕਿਹਾ, ਜਿਸ ’ਤੇ ਉਹ ਆਪਣੀ ਲੜਕੀ  ਸਮੇਤ ਕਾਰ ’ਚੋਂ ਬਾਹਰ ਆ ਗਈ, ਜਿਸ ਉਪਰੰਤ ਇਹ ਦੋਵੇਂ ਦੋਸ਼ੀ ਉਸਦੀ ਕਾਰ ਖੋਹ ਕੇ ਨਵਾਂਸ਼ਹਿਰ ਵੱਲ ਭੱਜ ਗਏ ਤੇ ਮੋਟਰਸਾਈਕਲ ਵਾਲਾ ਲੜਕਾ ਬੰਗਾ ਵੱਲ ਨੂੰ ਚਲਾ ਗਿਆ। ਉਕਤ ਮਹਿਲਾ ਦੀ ਸ਼ਿਕਾਇਤ ’ਤੇ ਨਾ-ਮਲੂਮ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 02 ਮਿਤੀ 08-01-2023 ਅ/ਧ 379-ਬੀ ਭ:ਦ: ਤਹਿਤ ਥਾਣਾ ਸਿਟੀ ਬੰਗਾ ਵਿਖੇ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।  
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਕਪਤਾਨ ਪੁਲਿਸ (ਜਾਂਚ) ਮੁਕੇਸ਼ ਕੁਮਾਰ, , ਉਪ ਕਪਤਾਨ ਪੁਲਿਸ (ਜਾਂਚ) ਹਰਸ਼ਪ੍ਰੀਤ ਸਿੰਘ ਅਤੇ ਉਪ ਕਪਤਾਨ ਪੁਲਿਸ, ਬੰਗਾ ਸਰਵਨ ਸਿੰਘ  ਅਤੇ ਇੰਚਾਰਜ ਸੀ.ਆਈ.ਏ ਸਟਾਫ਼, ਨਵਾਂਸ਼ਹਿਰ ਦੀ ਅਗਵਾਈ ਹੇਠ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਇਸਦੇ ਸਾਰਥਕ ਨਤੀਜੇ ਵਜੋਂ ਇੰਚਾਰਜ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਭੱਦੀ-ਨੂਰਪੁਰ ਰੋਡ ’ਤੇ ਇਸ ਵਾਰਦਾਤ ਦੇ 03 ਦੋਸ਼ੀਆਂ ਦਿਲਪ੍ਰੀਤ ਸਿੰਘ (ਉਮਰ 21 ਸਾਲ) ਪੁੱਤਰ ਬਲਜੀਤ ਸਿੰਘ ਵਾਸੀ ਕਾਜ਼ਮਪੁਰ ਥਾਣਾ ਰਾਹੋਂ, ਕਮਲਦੀਪ ਸਿੰਘ (ਉਮਰ 22 ਸਾਲ) ਪੁੱਤਰ ਗੁਰਮੇਲ ਸਿੰਘ ਵਾਸੀ ਫਤਿਹ ਨਗਰ ਹਾਲ ਵਾਸੀ ਨੇੜੇ ਲਾਲ ਢਾਬਾ ਮਹਾਲੋਂ ਥਾਣਾ ਸਿਟੀ ਨਵਾਂਸ਼ਹਿਰ ਅਤੇ ਜਸਕਰਨ ਸਿੰਘ (ਉਮਰ 21 ਸਾਲ) ਪੁੱਤਰ ਜਸਵਿੰਦਰ ਸਿੰਘ ਵਾਸੀ ਚਾਹੜਮਜਾਰਾ ਥਾਣਾ ਰਾਹੋਂ ਨੂੰ ਖੋਹ ਕੀਤੀ ਕਾਰ ਸੇਲੈਰੀਓ ਜਿਸ ’ਤੇ ਦੋਸ਼ੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਾਅਲੀ ਨੰਬਰ ਪੀ ਬੀ 39 ਜੇ-9982 ਲਗਾਇਆ ਸੀ ਅਤੇ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤਿਆ ਪਿਸਤੌਲ 32 ਬੋਰ, 02 ਜਿੰਦਾ ਰੋਂਦ, ਵਾਰਦਾਤ ’ਚ ਵਰਤਿਆ ਮੋਟਰਸਾਈਕਲ ਨੰਬਰ ਪੀ ਬੀ 32 ਈ-8601 ਮਾਰਕਾ ਸਪਲੈਂਡਰ ਸਮੇਤ ਗਿ੍ਰਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਉਪਰੰਤ ਪਹਿਲਾਂ ਦਰਜ ਮੁਕੱਦਮੇ ਵਿੱਚ ਵਾਧਾ ਜੁਰਮ 392,120-ਬੀ ਭ:ਦ: ਅਤੇ 25 ਅਸਲਾ ਐਕਟ ਦਾ ਕੀਤਾ ਗਿਆ।
ਐਸ ਐਸ ਪੀ ਅਨੁਸਾਰ ਦੋਸ਼ੀ ਦਿਲਪ੍ਰੀਤ ਸਿੰਘ ਉਕਤ ਦੀ ਮੁੱਢਲੀ ਪੁੱਛਗਿੱਛ ਤੋਂ ਸੀ.ਆਈ.ਏ ਸਟਾਫ਼, ਨਵਾਂਸ਼ਹਿਰ ਵੱਲੋਂ ਇੱਕ ਹੋਰ ਦੋਸ਼ੀ ਸਤਨਾਮ ਸਿੰਘ ਉਰਫ ਸੁੱਖਾ ਪੁੱਤਰ ਲੈਂਬਰ ਸਿੰਘ ਵਾਸੀ ਵਾਰਡ ਨੰਬਰ 12, ਬੀਰਮਪੁਰ ਰੋਡ, ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਪਾਸੋਂ ਵੀ 01 ਪਿਸਤੌਲ 32 ਬੌਰ, 02 ਜਿੰਦਾ ਰੋਂਦ ਸਮੇਤ ਕਾਬੂ ਕੀਤਾ ਗਿਆ, ਜਦੋਂ ਇਹ ਦੋਸ਼ੀ ਆਪਣੇ ਬਿਨਾਂ ਨੰਬਰੀ ਮੋਟਰਸਾਈਕਲ ਬੁਲੇਟ ’ਤੇ ਸਵਾਰ ਹੋ ਕੇ ਬੰਗਾ ਸਾਈਡ ਤੋਂ ਨਵਾਂਸ਼ਹਿਰ ਨੂੰ ਆ ਰਿਹਾ ਸੀ, ਜਿਸ ’ਤੇ ਇਸ ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 05 ਮਿਤੀ 09-01-2023 ਅ/ਧ 25 ਅਸਲਾ ਐਕਟ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ’ਤੇ ਮੁਕੱਦਮੇ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਮਲਦੀਪ ਸਿੰਘ ਦੇ ਖਿਲਾਫ਼ ਪਹਿਲਾਂ ਵੀ ਪੰਜ ਪਰਚੇ ਦਰਜ ਹਨ।  ਇਨ੍ਹਾਂ ’ਚ ਮੁਕੱਦਮਾ ਨੰਬਰ 03 ਮਿਤੀ 06-01-2022 ਅ/ਧ 379-ਬੀ ਭ:ਦ: ਥਾਣਾ ਸਿਟੀ ਨਵਾਂਸ਼ਹਿਰ, ਮੁਕੱਦਮਾ ਨੰਬਰ 62 ਮਿਤੀ 22-04-2022 ਅ/ਧ 223,224 ਭ:ਦ: ਥਾਣਾ ਸਿਟੀ ਨਵਾਂਸ਼ਹਿਰ, ਮੁਕੱਦਮਾ ਨੰਬਰ 02 ਮਿਤੀ 02-01-2022 ਅ/ਧ 379-ਬੀ ਭ:ਦ: ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ, ਮੁਕੱਦਮਾ ਨੰਬਰ 03 ਮਿਤੀ 02-01-2022 ਅ/ਧ 307,379-ਬੀ ਭ:ਦ: ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਅਤੇ ਮੁਕੱਦਮਾ ਨੰਬਰ 05 ਮਿਤੀ 10-01-2022 ਅ/ਧ 399,402,379-ਬੀ,482,411 ਭ:ਦ: ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਵਿਖੇ ਦਰਜ ਹੈ।
ਉਨ੍ਹਾਂ ਦੱਸਿਆ ਕਿ ਕਮਲਦੀਪ ਸਿੰਘ ਖਿਲਾਫ਼ ਨਵਾਂਸ਼ਹਿਰ ਵਿਖੇ ਪੇਸ਼ੀ ਦੌਰਾਨ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋਣ ਦਾ ਪਰਚਾ ਵੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਕਾਰ ਨੂੰ ਜਾਅਲੀ ਨੰਬਰ ਪਲੇਟ ਲਾਉਣ ਵਾਲੇ ਦੀ ਵੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾ ਸਕੇ।


Saturday, January 7, 2023

ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫ਼ੇਅਰ ਸੋਸਾਇਟੀ ਵਲੋਂ ਐਡਵੋਕੇਟ ਲਿਆਕਤ ਅਲੀ ਸਨਮਾਨਤ :

ਬੰਗਾ 7ਜਨਵਰੀ (ਜਤਿੰਦਰ ਕੌਰ ਮੂੰਗਾ, ਮਨਜਿੰਦਰ ਸਿੰਘ )ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਂਡ ਕਲਚਰਲ  ਸੁਸਾਇਟੀ ਪੰਜਾਬ ਵੱਲੋਂ ਲਿਆਕਤ ਅਲੀ ਐਡਵੋਕੇਟ ਪੰਜਾਬ  ਐਂਡ  ਹਰਿਆਣਾ ਹਾਈ ਕੋਰਟ ਨੂੰ ਸਨਮਾਨਤ ਕੀਤਾ ਗਿਆ ਸੋਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਕਾਰਨਾਣਾ  ਨੇ ਦੱਸਿਆ  ਕਿ ਐਡਵੋਕੇਟ ਲਿਆਕਤ ਅਲੀ ਪਿਛਲੇ 24 ਸਾਲ ਤੋਂ ਸਮਾਜ ਦੀ ਭਲਾਈ ਲਈ ਕੰਮ ਕਰ ਰਹੇ ਹਨ ਸੁਸਾਇਟੀ ਵੱਲੋਂ ਅੱਜ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਨਮਾਨਤ ਕੀਤਾ ਗਿਆ ਸਮਾਜ ਦੇ ਦੁਖੀ ਤੇ ਪ੍ਰੇਸ਼ਾਨ ਲੋਕਾਂ ਦੀ ਸੇਵਾ ਕਰ ਰਹੇ ਹਨ |  ਇਸ ਮੌਕੇ ਐਡਵੋਕੇਟ ਰਵਿੰਦਰ ਰੰਗਾ ਐਡਵੋਕੇਟ ਜਗਵੀਰ ਮਲਿਕ ਐਡਵੋਕੇਟ ਅਭਿਸ਼ੇਕ ਐਡਵੋਕੇਟ ਅਨਿਲ ਚਹਿਲ ਅਮਰਜੀਤ ਸਿੰਘ ਕਰਨਾਣਾ ਪੰਜਾਬ ਪ੍ਰਧਾਨ ਸ਼ਹੀਦ ਭਗਤ ਸਿੰਘ ਵੈਲਫ਼ੇਅਰ ਐਂਡ ਕਲਚਰਲ  ਸੁਸਾਇਟੀ ਤੇ ਕੇਵਲ ਪ੍ਰਦੇਸੀ ਮੇਹਲੀਆਣਾ ਹਾਜ਼ਰ ਸਨ

Wednesday, January 4, 2023

ਬੰਗਾ ਵਿੱਖੇ ਹੋਏ ਗੈਸ ਏਜੇਂਸੀ ਕਰਿੰਦੇ ਦੇ ਹੋਏ ਅੰਨ੍ਹੇ ਕਤਲ ਦਾ ਮਾਮਲਾ ਪੁਲਿਸ ਨੇ ਕੁਝ ਘੰਟਿਆਂ ਵਿੱਚ ਸੁਲਝਾਇਆ :----:2 ਕਾਤਲ ਗ੍ਰਿਫਤਾਰ**ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤਿਆ ਦਾਤਰ, ਮੋਟਰਸਾਈਕਲ ਅਤੇ ਮਿਤ੍ਰਕ ਤੋਂ ਲੁੱਟੇ 16620ਰੁਪਏ ਅਤੇ ਮੋਬਾਈਲ ਫੋਨ ਬ੍ਰਾਮਦ

ਬੰਗਾ 4 ਦਸੰਬਰ (ਮਨਜਿੰਦਰ ਸਿੰਘ,ਜਤਿੰਦਰ ਕੌਰ ਮੂੰਗਾ) ਬੰਗਾ ਵਿੱਖੇ ਇੰਡਿਯਨ ਆਇਲ ਦੀ ਗੈਸ ਏਜੇਂਸੀ ਜਾਖੂ ਗੈਸ ਏਜੇਂਸੀ ਦੇ ਕਰਿੰਦੇ ਵਿਨੇ ਵਰਮਾ ਦਾ ਅੰਨਾ ਕਤਲ ਜੋ 2 ਜਨਵਰੀ ਦੀ ਸ਼ਾਮ ਕਰੀਬ 5 ਵਜੇ ਹੋਇਆ ਸੀ ਉਸ ਨੂੰ ਜ਼ਿਲ੍ਹਾ ਪੁਲਿਸ ਵਲੋਂ ਦੋਸ਼ੀ ਗ੍ਰਿਫਤਾਰ ਕਰ ਕੇ ਕੁਝ ਘੰਟਿਆਂ ਵਿੱਚ ਸੁਲਝਾ ਲਿਆ ਹੈ |
ਇਸ ਸੰਬੰਧੀ ਸ਼੍ਰੀ ਕੋਸਤੁਬ ਸ਼ਰਮਾ ਆਈ ਪੀ ਐਸ ਆਈ ਜੀ ਪੁਲਿਸ ਲੁਧਿਆਣਾ ਰੇਜ ਨੇ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਜਨਵਰੀ ਨੂੰ ਹੋਏ  ਕਤਲ ਨੂੰ ਲੁੱਟ ਦੀ ਨੀਯਤ ਨਾਲ ਕੀਤਾ ਕਤਲ ਮਾਲੂਮ ਹੋਇਆ ਸੀ ਕਿਉਂਕਿ ਮੌਕੇ ਤੋਂ ਮਿਤ੍ਰਕ ਦਾ ਕੈਸ਼ ਬੈਗ ਅਤੇ ਮੋਬਾਈਲ ਫੋਨ ਗਾਇਬ ਪਾਇਆ ਗਿਆ ਸੀ |
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਪਤਾਨ ਭਾਗੀ ਰੱਥ ਮੀਨਾ ਵਲੋਂ ਮੁਕੇਸ਼ ਕੁਮਾਰ ਐੱਸ ਪੀ (ਜਾਂਚ),ਹਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ(ਡਿਟੈਕਟਿਵ),ਸੁਰਿੰਦਰ ਚਾਦ ਉਪ ਪੁਲਿਸ  ਕਪਤਾਨ (ਐਚ ਅਤੇ ਐੱਫ )ਅਤੇ ਸਰਵਣ ਸਿੰਘ ਬੱਲ ਉਪ ਪੁਲਿਸ ਕਪਤਾਨ ਸਬ ਡਵੀਸਨ ਬੰਗਾ ਦੀ ਅਗਵਾਈ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ  ਜਿਨ੍ਹਾਂ ਵਲੋਂ ਸੀ ਸੀ ਟੀ ਵੀ ਕਮਰਿਆਂ ਨੂੰ ਖਗਾਲਿਆ ਗਿਆ, ਸਕੀ ਵਿਅਕਤੀਆਂ ਤੋਂ ਡੁਗਾਈ ਨਾਲ ਪੁੱਛ ਗਿੱਛ ਕੀਤੀ ਅਤੇ ਟੈਕਨੀਕਲ ਤਰੀਕੇ ਵਰਤੇ ਗਏ ਜਿਸ ਦੇ ਸਾਰਥਕ ਨਤੀਜੇ ਵਜੋਂ 2 ਕਾਤਲ ਦੋਸ਼ੀਆਂ ਰਣਜੀਤ ਕੁਮਾਰ ਉਰਫ ਘੋਗਾ ਪੁੱਤਰ ਬਲਿਹਾਰ ਚੰਦ ਵਾਸੀ ਜੀਂਦੋਵਾਲ ਥਾਣਾ ਸਿਟੀ ਬੰਗਾ ਅਤੇ ਹਰੀਚੰਦ ਉਰਫ ਹੈਰੀ ਪੁੱਤਰ ਨਰਾਇਨ ਦਾਸ ਵਾਸੀ ਪਿੰਡ ਭਘੋਰਾ ਥਾਣਾ ਸਦਰ ਨਵਾਂਸ਼ਹਿਰ ਹਾਲ ਵਾਸੀ ਬਾਬਾ ਗੋਲਾ ਪਾਰਕ ਬੰਗਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਂਸਲ ਕੀਤੀ | ਦੋਸ਼ੀਆਂ ਪਾਸੋ ਇਸ ਵਾਰਦਾਤ ਵਿੱਚ ਮਿਤ੍ਰਕ ਨੂੰ ਕਤਲ ਕਰਨ ਲਈ ਵਰਤਿਆ ਦਾਤਰ, ਲੁਟੀ ਰਕਮ ਵਿੱਚੋ 16620 ਰੁ: ਤੇ ਮੋਬਾਈਲ ਫੋਨ ਅਤੇ ਵਰਤਿਆ ਗਿਆ ਮੋਟਰਸਾਈਕਲ ਨੰਬਰ ਪੀ ਬੀ -ਏਬੀ 2524 ਵੀ ਬਰਾਮਦ ਕੀਤਾ ਗਿਆ |
ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਤੋਂ ਇਹ ਗੱਲ ਸਾਮਣੇ ਆਈ ਹੈ ਕਿ ਹਰੀਚੰਦ ਉਰਫ ਹੈਰੀ ਪਹਿਲਾ ਮਿਤ੍ਰਕ ਵਿਨੇ ਵਰਮਾ ਨਾਲ ਜਾਖੂ ਗੈਸ ਏਜੇਂਸੀ ਤੇ ਹੀ ਕੰਮ ਕਰਦਾ ਸੀ ਕੇ ਇਸ ਪਾਸ ਸੀਲੈਂਡਰ ਡਲਿਵਰੀ ਦਾ ਕੈਸ਼ ਬੈਗ ਹੁੰਦਾ ਹੈ ਸਾਜਿਸ ਤਹਿਤ ਇਸ ਨੇ ਆਪਣੇ ਸਾਥੀ ਨਾਲ ਮਿਲ ਕੇ ਮਿਤ੍ਰਕ ਨੂੰ ਸੀਲੈਂਡਰ ਡਲਿਵਰੀ  ਕਰਨ ਦੇ ਬਹਾਨੇ ਪਿੰਡ ਖਟਕੜ ਖੁਰਦ ਤੋਂ ਝਿੱਕਾ ਵੱਲ ਬੁਲਾਈਆ ਅਤੇ ਹਰੀਚੰਦ ਆਪ ਸੀਲੈਂਡਰ ਰੇਹੜੀ ਪਿੱਛੇ ਬੈਠ ਗਿਆ ਅਤੇ ਕੁਝ ਦੂਰ ਜਾਂ ਕੇ ਇਸ ਦੋਨਾਂ ਦੋਸ਼ੀਆਂ ਨੇ ਵਿਨੇ ਵਰਮਾ ਤੇ ਮੋਟਰ ਰੇਹੜੀ ਚਲਾਉਦੇ ਹੋਏ ਦੇ ਪਿੱਛੋਂ ਦਾਤਰ ਨਾਲ ਸਿਰ ਪਿੱਛੇ ਕਈ ਵਾਰ ਕਰਕੇ ਕਤਲ ਕਰ ਦਿਤਾ ਅਤੇ ਉਸਦਾ ਕੈਸ਼ ਬੈਗ ਅਤੇ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ | ਜਿਸ ਤੇ ਥਾਣਾ ਸਿਟੀ ਬੰਗਾ ਵਿੱਚ ਐੱਸ ਐਚ ਓ ਮਹਿੰਦਰ ਸਿੰਘ ਵਲੋਂ ਅ /ਧ 302 ਭ ਦ ਤਹਿਤ ਦਰਜ ਕੀਤੇ ਮੁਕਦਮੇ ਵਿੱਚ 397,34 ਭ:ਦ ਦਾ ਵਾਧਾ ਕੀਤਾ ਗਿਆ ਹੈ |ਐੱਸ ਐਚ ਓ ਥਾਣਾ ਸਿਟੀ ਬੰਗਾ ਮਹਿੰਦਰ ਸਿੰਘ  ਨੇ ਦੱਸਿਆ ਕਿ  ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ | 

Monday, January 2, 2023

तेजधार हथियारों से प्रवासी मजदूर का कत्ल गैस सिलेंडरों की सप्लाई घरों में देता था मृतक

बंगा 2 जनवरी ( कौर मूंगा)
 सोमवार की शाम करीब 5:00 बजे स्थानीय कजला रोड की नहर से झिका रोड के बीच गैस सिलेंडर सप्लाई करने वाले एक मजदूर का शव मोटरसाइकिल रिक्शा पर खेतों में मिला
 जिसकी सूचना आसपास के लोगों ने गैस सिलेंडर कंपनी के मालिक रामकृष्ण जाखू को दी रामकिशन जाखू ने इसकी सूचना तुरंत बंगा पुलिस को दी व मौके पर पहुंच गए सूचना मिलते ही पुलिस जिला प्रमुख भागीरथ सिंह मीणा पुरी पुलिस फोर्स के साथ घटनास्थल पर पहुंच गए मिली जानकारी के अनुसार मृतक विजय कुमार वर्मा (34) पुत्र दयाशंकर निवासी बिहार जो कि पिछले काफी समय से जाखू गैस सर्विस कंपनी में बतौर गैस सिलेंडर सप्लायर के तौर पर काम करता था 
 मृतक के चार बच्चे जिनमें तीन लड़कियां और एक लड़का था आज वह कंपनी के गोदाम से 12 सिलेंडर लेकर सप्लाई के लिए निकला जिसमें से 9 सिलेंडरों की सप्लाई कर चुका था तीन भरे हुए सिलेंडरो के साथ वह घटनास्थल पर मृत पाया गया करीब 5:00 बजे उसका किसी अज्ञात व्यक्ति ने गर्दन व सिर पर तेजधार हथियारों से हमला कर कत्ल कर दिया परिजनों के अनुसार उसका रुपए वाला बैग व मोबाइल फोन भी गायब है पुलिस ने लाश को अपने कब्जे में लेकर मोर्चरी में रखवा कर मामले की तफ्तीश में जुट गई है

Sunday, January 1, 2023

ਪੱਤਰਕਾਰ ਭਾਈਚਾਰੇ ਵਲੋਂ ਨਵੇਂ ਵਰ੍ਹੇ ਦੀ ਆਮਦ ’ਤੇ ਖਟਕਡ਼ ਕਲਾਂ ਵਿਖੇ ਨਮਨ:****2022 ਨੂੰ ਅਲਵਿਦਾ ਤੇ 2023 ਨੂੰ ਜੀ ਆਇਆਂ ਕਿਹਾ

ਖਟਕਡ਼ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ’ਤੇ ਨਮਨ ਕਰਨ ਉਪਰੰਤ ਬੰਗਾ ਦਾ ਪੱਤਰਕਾਰ ਭਾਈਚਾਰਾ।

ਬੰਗਾ, 1ਜਨਵਰੀ (ਮਨਜਿੰਦਰ ਸਿੰਘ) ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਬੰਗਾ ਦੇ ਪੱਤਰਕਾਰ ਭਾਈਚਾਰੇ ਵਲੋਂ ਚੇਅਰਮੈਨ ਇੰਜੀ:ਹਰਮੇਸ਼ ਵਿਰਦੀ ਦੇ ਦਿਸ਼ਾ ਨਿਰਦੇਸ਼ ਅਤੇ ਕਾਰਜਕਾਰੀ ਪ੍ਰਧਾਨ ਮੈਡਮ ਜਤਿੰਦਰ ਕੌਰ ਮੂੰਗਾ ਦੀ ਅਗਵਾਈ ਵਿੱਚ ਨਵੇਂ ਸਾਲ ਦੀ ਆਮਦ ਮੌਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕਡ਼ ਕਲਾਂ ਵਿਖੇ ਸਥਾਪਿਤ ਯਾਦਗਾਰ ’ਤੇ ਇਕੱਤਰ ਹੋ ਕੇ ਨਮਨ ਕੀਤਾ। ਉਹਨਾਂ ਅਹਿਦ ਲਿਆ ਕਿ ਉਹ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੀਡੀਆ ਰਾਹੀਂ ਪਾਰਦਰਸ਼ੀ ਨਜ਼ਰੀਏ ਰਾਹੀਂ ਆਵਾਜ਼ ਬੁਲੰਦ ਕਰਨ ਦੇ ਨਾਲ ਨਾਲ ਪ੍ਰਾਪਤੀਆਂ ਵਾਲੇ ਅਦਾਰਿਆਂ ਅਤੇ ਵਿਅਕਤੀ ਵਿਸ਼ੇਸ਼ ਦੇ ਜੀਵਨ ਸੰਘਰਸ਼ ਬਾਰੇ ਵੀ ਪਹਿਲਾਂ ਵਾਂਗ ਚਾਨਣਾ ਪਾਉਂਦੇ ਰਹਿਣਗੇ ਸਮਾਰਕ ’ਤੇ ਸਿਜਦਾ ਕਰਨ ਵਾਲਿਆਂ ਵਿੱਚ ਜਸਬੀਰ ਸਿੰਘ ਨੂਰਪੁਰ, ਹਰਮੇਸ਼ ਵਿਰਦੀ,ਜਤਿੰਦਰ ਕੌਰ ਮੂੰਗਾ, ਨਵਕਾਂਤ ਭਰੋਮਜਾਰਾ,  ਸੁਰਜੀਤ ਮਜਾਰੀ, ਮੁਨੀਸ਼ ਚੁੱਘ ਨਰਿੰਦਰ ਮਾਹੀ,  ਪ੍ਰਵੀਰ ਅੱਬੀ, ਧਰਮਵੀਰ ਪਾਲ, ਪ੍ਰਭਜੋਤ ਸਿੰਘ, ਬਿੱਟੂ ਭੱਟੀ ਆਦਿ ਸ਼ਾਮਲ ਸਨ। ਪੱਤਰਕਾਰ ਭਾਈਚਾਰੇ ਵੱਲੋਂ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਲਈ ਨਾਅਰੇ ਬੁਲੰਦ ਕਰਦਿਆਂ ਆਪਣੇ ਹਿੱਤਾਂ ਤੇ ਹੱਕਾਂ ਲਈ ਅਵਾਜ਼ ਵੀ ਉਠਾਈ ਗਈ|
(ਡਾ :ਸੁਖਵਿੰਦਰ ਕੁਮਾਰ ਸੁੱਖੀ ਸ਼ਹੀਦਾਂ ਨੂੰ ਸਿਜਦਾ ਕਰਨ ਉਪਰੰਤ ਪੱਤਰਕਾਰ ਭਾਈਚਾਰੇ ਅਤੇ ਹਲਕਾ ਵਾਸੀਆਂ ਨਾਲ ਮੁਬਾਰਕਾਂ ਸਾਂਝੀਆਂ ਕਰਦੇ ਹੋਏ )
ਇਸ ਮੌਕੇ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੀ ਆਪਣੇ ਸਾਥੀਆਂ ਸਮੇਤ ਪੁੱਜੇ ਹੋਏ ਸਨ। ਉਹਨਾਂ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਪੱਤਰਕਾਰ ਭਾਈਚਾਰੇ ਵੱਲੋਂ ਸਮਾਜ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਹਲਕਾ ਵਾਸੀਆਂ ਅਤੇ ਪੱਤਰਕਾਰ ਭਾਈਚਾਰੇ ਨਾਲ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਸਾਂਝੀਆਂ ਕੀਤੀਆਂ। 
ਇਸ ਤੋਂ ਪਹਿਲਾਂ ਨਵੇਂ ਸਾਲ ਦੀ ਪੂਰਵ ਸੰਧਿਆਂ ’ਤੇ ਪੰਜਾਬ ਐਂਡ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਦੀ ਸਬ ਡਵੀਜਨ ਇਕਾਈ ਬੰਗਾ ਦੇ ਬੈਨਰ ਹੇਠ ਸਥਾਨਕ ਪਟਵਾਰੀ ਸਵੀਟ ਸ਼ਾਪ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ।  ਮੀਟਿੰਗ ਦੌਰਾਨ ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਜਦੋਂ ਕਿ ਕਾਰਜਕਾਰੀ ਪ੍ਰਧਾਨ ਜਤਿੰਦਰ ਕੌਰ ਮੂੰਗਾ ਨੇ ਸਵਾਗਤੀ ਸ਼ਬਦ ਕਹੇ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਯੂਨੀਅਨ ਦੇ ਚੇਅਰਮੈਨ ਹਰਮੇਸ਼ ਵਿਰਦੀ ਅਤੇ ਮੁੱਖ ਸਲਾਹਕਾਰ ਸੁਰਜੀਤ ਮਜਾਰੀ ਨੇ ਸਾਰਿਆਂ ਨੂੰ ਇੱਕਜੁਟਤਾ ਦੀ ਅਪੀਲ ਕਰਦਿਆਂ ਪੱਤਰਕਾਰ ਭਾਈਚਾਰੇ ਦੇ ਹਿੱਤਾਂ ਦੀ ਸੁਰੱਖਿਆ ਅਤੇ ਸਮਾਜਿਕ ਮੁੱਦਿਆਂ ’ਤੇ ਨਿਰਪੱਖ ਹੋ ਕੇ ਅੱਗੇ ਵੱਧਣ ਦਾ ਹੋਕਾ ਦਿੱਤਾ। ਇਸ ਮੌਕੇ ਬੰਗਾ ਇਲਾਕੇ ਤੋਂ ਵੱਖ ਵੱਖ ਅਖ਼ਬਾਰਾਂ ਦੀ ਪ੍ਰਤੀਨਿੱਧਤਾ ਕਰਦੇ ਪੱਤਰਕਾਰਾਂ ਨੇ ਭਾਰੀ ਗਿਣਤੀ ’ਚ ਸਮੂਲੀਅਤ ਕੀਤੀ। 





ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...