Sunday, January 31, 2021

ਯੂ ਐਨ ਓ ਤੋਂ ਮੋਦੀ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ:

ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਸਾਥੀਆਂ ਸਮੇਤ ਯੂ ਐੱਨ ਓ ਨੂੰ ਭੇਜੀ ਬੇਨਤੀ ਪੱਤਰ ਦੀ ਕਾਪੀ ਦਿਖਾਉਂਦੇ ਹੋਏ    

ਬੰਗਾ,31ਜਨਵਰੀ(ਮਨਜਿੰਦਰ ਸਿੰਘ)ਸਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ (ਰਜ)ਵੱਲੋਂ ਯੂ ਐਨ ਓ ਨੂੰ ਇਕ ਬੇਨਤੀ ਪੱਤਰ ਭੇਜ ਕੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦਾ ਹਨਣ ਕਰਨ ਅਤੇ ਬੇਕਸੂਰ ਕਿਸਾਨਾਂ ਦਾ ਕਤਲ ਕਰਨ ਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ ।                         

 ਇਸ ਬਾਰੇ ਜਾਣਕਾਰੀ ਦੇਂਦਿਆਂ ਇਸ ਸੰਸਥਾ ਦੇ ਪ੍ਰਧਾਨ ਸ਼੍ਰੀ ਅਮਰਜੀਤ ਸਿੰਘ ਕਰਨਾਣਾ ਨੇ ਦੱਸਿਆ ਕਿ ਉਨ੍ਹਾਂ ਯੂ ਐਨ ਓ ਨੂੰ ਬੇਨਤੀ ਪੱਤਰ ਭੇਜਿਆ ਹੈ ਕਿ ਸਾਡੇ ਦੇਸ਼ ਭਾਰਤ ਵਿਚ 3 ਇਸ ਤਰ੍ਹਾਂ ਦੇ ਕਾਨੂੰਨ ਪਾਸ ਕੀਤੇ ਹਨ ਜੋ ਦੇਸ਼ ਵਿਚ ਅਨ ਉਗਾਉਣ ਵਾਲੇ ਕਿਸਾਨ ਲਈ ਬਹੁਤ ਘਾਤਕ ਹਨ ਜਿਨ੍ਹਾਂ ਖਿਲਾਫ ਕਿਸਾਨ ਪੂਰੇ ਭਾਰਤ ਅਤੇ ਵਿਦੇਸ਼ਾਂ ਵਿਚ ਸ਼ਾਂਤੀ ਪੂਰਵਕ ਰੋਸ ਪ੍ਰਦਰਸ਼ਨ ਕਰ ਰਹੇ ਹਨ ਜਿਸ ਵਿਚ ਕਰੀਬ 170 ਕਿਸਾਨਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ ਜਿਸ ਦੇ ਜਿਮੇਵਾਰ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਹਨ ।ਇਸ ਲਈ ਪ੍ਰਧਾਨ ਮੰਤਰੀ ਖ਼ਿਲਾਫ਼ ਭਾਰਤ ਦੀ ਧਾਰਾ 306 ਆਈ ਪੀ ਸੀ ਤਹਿਤ ਮੁਕੱਦਮਾ ਬਣਦਾ ਹੈ ਪਰ ਉਨ੍ਹਾਂ ਦੇ ਪ੍ਰਭਾਵ ਕਾਰਨ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਜਿਸ ਕਾਰਨ ਭਾਰਤੀ ਸੰਵਿਧਾਨ ਦੀ ਘੋਰ ਉਲੰਗਣਾ ਹੋ ਰਹੀ ਹੈ ।ਪ੍ਰਧਾਨ ਮੰਤਰੀ ਦੇ ਹੁਕਮਾਂ ਤੇ ਦਿੱਲੀ,ਹਰਿਆਣਾ ਅਤੇ ਯੂ ਪੀ ਪੁਲਿਸ ਵੱਲੋਂ ਸਾਂਤੀ ਪੂਰਵਕ ਅੰਦੋਲਨ ਕਰ ਰਹੇ ਕਿਸਾਨਾਂ ਤੇ ਬਹੁਤ ਤਸਦੱਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਤੇਜਤ ਕਰਕੇ ਨਰਸਹਾਰ ਕਰਨ ਦਾ ਮਾਹੌਲ ਬਣਾਇਆ ਜਾ ਰਿਹਾ ਹੈ ।ਇਸ ਲਈ ਭਾਰਤ ਸਰਕਾਰ ਦੇ ਇਸ ਤਸਦੱਤ ਵਿਰੁੱਧ ਆਪ ਜੀ ਦੀ ਸਮੂਲੀਅਤ ਬਹੁਤ ਜ਼ਰੂਰੀ ਹੈ ਜੀ ।ਉਨ੍ਹਾਂ ਯੂ ਐਨ ਓ ਨੂੰ ਬੇਨਤੀ ਕੀਤੀ ਕਿ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਅਤੇ ਕਿਸਾਨਾਂ ਦੀ ਮੰਗ ਅਨੁਸਾਰ ਪਾਸ ਕੀਤੇ ਤਿਨੋਂ ਕਾਲੇ ਕਾਨੂੰਨ ਵਾਪਸ ਕਰਵਾਏ ਜਾਣ ।    

ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਰਣਜੀਤ ਸਿੰਘ ਕਾਜਮਪੁਰ ਦੇ ਮਾਪੇ ਡਾਢੇ ਪ੍ਰੇਸ਼ਾਨ --- ਕਿਰਤੀ ਕਿਸਾਨ ਯੂਨੀਅਨ ਨੇ ਉਸਦੇ ਮਾਪਿਆਂ ਨਾਲ ਕੀਤੀ ਮੁਲਾਕਾਤ

ਆਪਣਾ ਦੁੱਖ ਬਿਆਨ ਕਰਦੇ ਹੋਏ ਰਣਜੀਤ ਸਿੰਘ ਦੀ ਭੈਣ ਅਤੇ ਮਾਤਾ

ਨਵਾਂਸ਼ਹਿਰ31 ਜਨਵਰੀ (ਜਸਬੀਰ ਦੀਪ ) ਦਿੱਲੀ ਪੁਲਿਸ ਵੱਲੋਂ ਕਈ ਸੰਗੀਨ ਧਰਾਵਾਂ ਤਹਿਤ ਗ੍ਰਿਫਤਾਰ ਕੀਤੇ ਪਿੰਡ ਕਾਜਮਪੁਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ 22ਸਾਲਾ ਨੌਜਵਾਨ ਰਣਜੀਤ ਸਿੰਘ ਦੇ ਮਾਪੇ ਭਾਰੀ ਪ੍ਰੇਸ਼ਾਨੀ ਵਿਚ ਹਨ।ਅੱਜ ਜਦੋਂ ਇਸ ਪੱਤਰਕਾਰ ਨੇ ਇਸ ਨੌਜਵਾਨ ਦੇ ਮਾਪਿਆਂ ਦੀ ਮਨੋਦਸ਼ਾ ਦਾ ਪਤਾ ਲਾਉਣ ਲਈ ਉਹਨਾਂ ਨਾਲ ਮੁਲਾਕਾਤ ਕੀਤੀ ਤਾਂ ਉਸਦੀ ਮਾਤਾ ਸਰਬਜੀਤ ਕੌਰ ਗੱਲ ਕਰਦਿਆਂ ਭੁੱਬੀਂ ਰੋ ਪਈ।ਉਸਦੀ ਵੱਡੀ ਭੈਣ ਸੰਦੀਪ ਕੌਰ ਵੀ ਭਾਰੀ ਚਿੰਤਤ ਨਜਰ ਆਈ।ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਪੁਲਿਸ ਦੀ ਸ਼ਹਿ ਉੱਤੇ 500-600ਸ਼ਰਾਰਤੀ ਅਨਸਰਾਂ ਨੇ  ਧਰਨੇ ਉੱਤੇ ਬੈਠੇ ਕਿਸਾਨਾਂ ਉੱਪਰ ਪਥਰਾਓ ਕੀਤਾ।ਉਸ ਸਮੇਂ ਪੁਲਿਸ ਉਹਨਾਂ ਨੂੰ ਰੋਕਣ ਦੀ ਥਾਂ ਮੂਕ ਦਰਸ਼ਕ ਬਣਕੇ ਖੜੀ ਰਹੀ।ਜਦੋਂ ਕਿਸਾਨਾਂ ਨੇ ਪਥਰਾਓ ਕਰਨ ਵਾਲੇ ਵਿਅਕਤੀਆਂ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਕਿਸਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਉਲਟਾ ਕਿਸਾਨਾਂ ਉੱਤੇ ਹੀ ਸੰਗੀਨ ਅਪਰਾਧਕ ਧਰਾਵਾਂ ਤਹਿਤ ਕੇਸ ਦਰਜ ਕਰ ਲਏ।ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਨੇ ਉਹਨਾਂ ਦੇ ਲੜਕੇ ਨਾਲ ਧੱਕਾ ਅਤੇ ਨਾਇਨਸਾਫੀ ਕੀਤੀ ਹੈ।ਉਹਨਾਂ ਨਾਲ ਹੀ ਕਿਹਾ ਕਿ ਇਸ ਤਰ੍ਹਾਂ ਕਿਸਾਨੀ ਘੋਲ ਨੂੰ ਦਬਾਇਆ ਨਹੀਂ ਜਾ ਸਕਦਾ।ਉਹ ਰਣਜੀਤ ਸਿੰਘ ਦੇ ਇਨਸਾਫ ਲਈ ਲੜਨਗੇ।                        
(ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਿੰਡ ਵਾਸੀਆਂ ਨਾਲ।)

ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪਿੰਡ ਕਾਜਮਪੁਰ ਦੇ ਵਾਸੀਆਂ ਨੂੰ ਇਕੱਠੇ ਕਰਕੇ ਦਿੱਲੀ ਧਰਨੇ ਦੇ ਤਾਜਾ ਹਾਲਾਤ ਤੋਂ ਜਾਣੂੰ ਕਰਵਾਇਆ ।ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ ਪਾਖਰ ਸਿੰਘ, ਬੀਬੀ ਗੁਰਬਖਸ਼ ਕੌਰ ਸੰਘਾ, ਪਰਮਜੀਤ ਸਿੰਘ ਸ਼ਹਾਬਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਉਸਦੇ ਏਜੰਟ ਦੀਪ ਸਿੱਧੂ, ਆਰ.ਐਸ. ਐਸ ਦੇ ਵਰਕਰ, ਭਾਰਤੀ ਜਨਤਾ ਪਾਰਟੀ, ਸਰਕਾਰ ਦਾ ਖੁਫੀਆ ਤੰਤਰ ਅਤੇ ਦਿੱਲੀ ਪੁਲਿਸ ਹੋਛੇ ਹੱਥਕੰਡੇ ਵਰਤਕੇ ਕਿਸਾਨੀ ਘੋਲ ਨੂੰ ਬਦਨਾਮ ਕਰਨ ਦੇ ਯਤਨ ਕਰ ਰਹੀਆਂ ਹਨ ਪਰ ਇਸ ਵਿਚ ਸਰਕਾਰ ਕਾਮਯਾਬ ਨਹੀਂ ਹੋਵੇਗੀ।ਉਹਨਾਂ ਨੇ ਰਣਜੀਤ ਸਿੰਘ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।
        ਇੱਥੇ ਵਰਨਣਯੋਗ ਹੈ ਕਿ ਦਿੱਲੀ ਪੁਲਸ ਨੇ ਅਲੀਪੁਰ ਥਾਣੇ ਵਿੱਚ ਰਣਜੀਤ ਸਿੰਘ ਅਤੇ ਹੋਰ 43 ਜਣਿਆਂ ਉੱਤੇ ਅਧੀਨ ਧਾਰਾ 186/353/332/307/147/148/149/152ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਹੈ।ਪੁਲਿਸ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਚੁੱਕੀ ਹੈ।ਇਸ ਮੌਕੇ ਅਜੈਬ ਸਿੰਘ ਅਸਮਾਨ ਪੁਰ, ਗੁਰਬਾਜ ਸਿੰਘ ਆਸਮਾਨ ਪੁਰ, ਹਰਜੀਤ ਸਿੰਘ, ਕਰਨੈਲ ਸਿੰਘ, ਪ੍ਰਦੀਪ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ, ਮੋਹਨ ਸਿੰਘ, ਦਯਾ ਸਿੰਘ, ਸੁਖਦੇਵ ਸਿੰਘ, ਗੁਰਮੁਖ ਸਿੰਘ, ਬਲਜੀਤ ਸਿੰਘ ਆਦਿ ਪਿੰਡ ਵਾਸੀ ਵੀ ਮੌਜੂਦ ਸਨ।

ਬੰਗਾ ਵਾਰਡ ਨੰਬਰ 8,ਤੋਂ ਅਕਾਲੀ ਉਮੀਦਵਾਰ ਜੀਤ ਸਿੰਘ ਭਾਟੀਆ ਨੇ ਚੋਣ ਪ੍ਰਚਾਰ ਕੀਤਾ ਤੇਜ਼ :

ਜੀਤ ਸਿੰਘ ਭਾਟੀਆ ਘਰ ਘਰ ਜਾ ਕੇ ਵਾਰਡ ਦੇ ਲੋਕਾਂ ਨੂੰ ਮਿਲਦੇ ਹੋਏ  

ਬੰਗਾ 31,ਜਨਵਰੀ( ਮਨਜਿੰਦਰ ਸਿੰਘ) 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬੰਗਾ ਸ਼ਹਿਰ ਦੇ ਵਾਰਡ ਨੰਬਰ 8ਤੋਂ ਅਕਾਲੀ ਦਲ ਦੇ ਉਮੀਦਵਾਰ ਜੀਤ ਸਿੰਘ ਭਾਟੀਆ ਸਾਬਕਾ ਐਮ ਸੀ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜੀਤ ਸਿੰਘ ਭਾਟੀਆ ਨੇ ਕਿਹਾ ਕਿ ਉਹ ਪਹਿਲਾਂ ਹੀ ਸ਼ਹਿਰ ਚ ਵਿਕਾਸ ਕਾਰਜਾਂ ਲਈ ਅਤੇ ਲੋੜਵੰਦਾਂ ਦੀ ਮਦਦ ਲਈ ਤੱਤਪਰ ਰਹਿੰਦੇ ਹਨ ,ਵਾਰਡ ਦੇ ਲੋਕਾਂ ਦਾ ਉਨ੍ਹਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ ਤੇ ਉਹ ਬਿਨਾਂ ਕਿਸੇ ਪੱਖਪਾਤ ਤੋਂ ਆਪਣੇ ਵਾਰਡ ਅਤੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨਗੇ।   ਇੱਥੇ ਇਹ ਵਰਨਣਯੋਗ ਹੈ ਕਿ ਵਾਰਡ ਨੰਬਰ 8 ਦੇ ਵਸਨੀਕਾਂ ਵੱਲੋਂ ਅਤੇ ਸ਼ਹਿਰ ਵਾਸੀਆਂ ਵੱਲੋਂ ਸਮਾਜ ਸੇਵਕ   ਸਾਬਕਾ ਐਮਸੀ ਜੀਤ ਸਿੰਘ ਭਾਟੀਆ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਜਿਸ ਤੋਂ ਉਨ੍ਹਾਂ ਦੀ ਜਿੱਤ ਪੱਕੀ ਮੰਨੀ ਜਾ ਰਹੀ ਹੈ ।

Friday, January 29, 2021

ਮੋਦੀ ਸਰਕਾਰ ਦੀਆਂ ਕੋਝੀਆਂ ਚਾਲਾਂ ਨਹੀਂ ਹੋਣਗੀਆਂ ਕਾਮਯਾਬ -ਜੋਗੀ ਨਿਮਾਣਾ

ਨੌਜਵਾਨ ਆਗੂ ਜੋਗ ਰਾਜ ਜੋਗੀ ਨਿਮਾਣਾ  

ਬੰਗਾ30 ਜਨਵਰੀ (ਮਨਜਿੰਦਰ ਸਿੰਘ)  
ਮੋਦੀ ਸਰਕਾਰ ਦੀਆਂ ਕੋਝੀਆਂ ਚਾਲਾਂ ਕਾਮਯਾਬ ਨਹੀਂ ਹੋਣਗੀਆਂ ਕਿਸਾਨਾਂ ਦੇ ਹੱਕ ਸੱਚ ਦੇ ਸੰਘਰਸ਼ ਵਿੱਚ  ਜਿੱਤ ਕਿਸਾਨਾਂ ਦੀ ਹੋਵੇਗੀ ਮੋਦੀ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਹਲਕਾ ਬੰਗਾ ਦੇ ਸਮਾਜ ਸੇਵਕ ਅਤੇ ਸੀਨੀਅਰ ਨੌਜਵਾਨ  ਆਗੂ ਜੋਗਰਾਜ ਜੋਗੀ ਨਿਮਾਣਾ ਨੇ ਕਰਦਿਆਂ ਕਿਹਾ ਕਿ 26ਜਨਵਰੀ ਵਾਲੇ ਦਿਨ ਕਿਸਾਨ ਆਗੂਆਂ ਵਲੋਂ ਸੱਦੀ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕਰਨ ਦਾ ਜੋ ਪਰੋਗਰਾਮ ਸੀ ,ਉਸ ਨੂੰ ਹਰ ਹਾਲਤ ਵਿੱਚ ਨਾਕਾਮ ਕਰਕੇ ਕਿਸਾਨਾਂ ਦੇ ਹੌਸਲੇ ਤੋੜਨ ਦੀ ਕੋਸ਼ਿਸ਼ ਸੀ।ਜਿਸ ਕੋਸ਼ਿਸ਼ ਨੂੰ ਕਾਮਯਾਬ ਕਰਨ ਲਈ ਦੀਪ ਸਿੱਧੂ ਵਰਗੇ ਏਜੰਟ ਇਸ ਅੰਦੋਲਨ ਵਿੱਚ ਘੁਸਪੈਠ ਕਰਵਾ ਦਿੱਤੇ ਗਏ ।ਹਾਲਾਂਕਿ ਕਿਸਾਨ ਆਗੂਆਂ ਨੇ ਪਹਿਲਾਂ ਹੀ ਦੀਪ ਸਿਧੂ ਬਾਰੇ ਪਹਿਚਾਣ ਕਰ ਲਈ ਗਈ ਸੀ ਕਿ ਸਿੱਧੂ ਕਿਸਾਨ ਹਿਤੈਸ਼ੀ ਨਹੀਂ ,ਬਲਕਿ ਆਰ ਐੱਸ ਐੱਸ  ਦਾ   ਏਜੰਟ  ਹੈ । ਕਿਸਾਨ ਆਗੂਆਂ ਵਲੋਂ ਤਹਿ ਕੀਤੇ ਦਿਸ਼ਾ ਨਿਰਦੇਸ਼ਾਂ ਦੇ ਖ਼ਿਲਾਫ਼  ਕੁਝ ਨੌਜਵਾਨ ਬਹਿਕਾਵੇ ਵਿੱਚ ਆ ਕੇ ਪਾਬੰਦੀ ਵਾਲੇ ਮਾਰਗ ਤੇ ਚੱਲਕੇ ਬੈਰੀਅਰ ਤੋੜਦੇ ਹੋਏ ਲਾਲ ਕਿਲੇ ਤੇ ਪਹੁੰਚ ਗਏ।ਕਿਸਾਨ ਆਗੂਆਂ ਵਲੋਂ ਬਾਰ ਬਾਰ ਉਸ ਪਾਸੇ ਨਾ ਜਾਣ ਦੇ ਸੰਦੇਸ਼ ਦਿੱਤੇ ਗਏ, ਕਿਸਾਨ ਆਗੂਆਂ ਦੇ ਕਹੇ  ਦੀ ਪਰਵਾਹ ਨਾ ਕਰਦੇ ਹੋਏ ਲਾਲ ਕਿਲੇ ਉਤੇ ਜਾਕੇ ਕੇਸਰੀ ਝੰਡਾ ਲਹਿਰਾ ਦਿੱਤਾ ।ਜੋ ਬਹੁਤ ਹੀ ਅਫਸੋਸਨਾਕ ਹੈ।ਜੋ ਕਿਸਾਨ ਅੰਦੋਲਨ ਬੀਤੇ ਦੋ ਮਹੀਨੇ ਤੋਂ ਸ਼ਾਂਤੀਪੂਰਨ ਅਤੇ ਯੋਜਨਾ ਬੱਧ ਤਰੀਕੇ ਨਾਲ ਕਾਮਯਾਬੀ ਨਾਲ ਚੱਲ ਰਿਹਾ ਸੀ ।ਅੰਦੋਲਨ ਨੂੰ ਤਾਰਪੀਡੋ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ।ਕਿਸਾਨਾਂ ਨੇ ਸਿਆਣਪ ਭਰੇ ਫੈਸਲੇ ਲੈਕੇ ਮੁੜ ਅੰਦੋਲਨ ਨੂੰ ਪਹਿਲਾਂ ਵਾਲੇ ਬੁਲੰਦ ਅਗਵਾਈ ਦੇਣ ਦਾ ਫੈਸਲਾ ਕੀਤਾ ।ਇੰਨੇ ਵੱਡੇ ਹਜ਼ੂਮ ਨੂੰ ਬੜੇ ਅਨੁਸ਼ਾਸ਼ਨਬੱਧ ਚਲਾਕੇ ਅੰਦੋਲਨ ਨੂੰ ਕਾਮਯਾਬੀ ਦੀ ਮੰਜ਼ਿਲ ਉਤੇ ਪਹੁੰਚਾਉਣ ਲਈ ਸਾਡੇ ਕਿਸਾਨ ਆਗੂ  ਵਧਾਈ ਦੇ ਪਾਤਰ ਹਨ। ਹੁਣ ਸਰਕਾਰ ਵਲੋਂ ਕਸੂਰਵਾਰਾਂ ਦੀ ਬਜਾਏ ਕਿਸਾਨ ਆਗੂਆਂ ਉਤੇ ਪਰਚੇ ਕੀਤੇ ਜਾ ਰਹੇ ਹਨ । ਜੋ ਕਿ ਨਿੰਦਣ ਯੋਗ ਹਨ। ਕਿਸਾਨ ਆਗੂਆਂ ਦੀ ਯੋਗ ਅਗਵਾਈ ਦਾ ਦੇਸ਼ ਦੇ ਹਰ ਨਾਗਰਿਕ ਨੂੰ ਭਰੋਸਾ ਹੈ ।ਕਿਸਾਨ ਆਗੂ ਮੋਦੀ ਸਰਕਾਰ ਦੇ ਹਰ ਜ਼ੁਲਮ ਦਾ ਢੁਕਵਾਂ ਜਵਾਬ ਦਿੰਦੇ ਹੋਏ ਆਪਣੀ ਮੰਜ਼ਿਲ ਨੂੰ ਜ਼ਰੂਰ ਪਾਉਣਗੇ ਤੇ ਤਾਨਾਸ਼ਾਹ ਮੋਦੀ  ਨੂੰ  ਝੁਕਾਉਣ ਵਿੱਚ ਕਾਮਯਾਬ ਹੋਣਗੇ ।।ਜ਼ਲਦੀ ਹੀ ਮੋਦੀ ਸਰਕਾਰ ਝੁਕੇਗੀ ਅਤੇ ਕਾਲੇ ਕਾਨੂੰਨ ਰੱਦ ਹੋਣਗੇ। ਇਸ ਮੌਕੇ ਅਮਰਜੀਤ ਸਿੰਘ ਕਰਨਾਣਾ, ਅਵਤਾਰ ਸਿੰਘ ਲਾਡੀ ਕਟ, ਬਲਬੀਰ ਮੰਡਾਲੀ, ਗਿਆਨ ਚੰਦ ਘੁੰਮਣ, ਚਮਨ ਲਾਲ ,ਅਮਰੀਕ ਬੰਗਾ, ਚਰਨਜੀਤ ਚੰਨੀ, ਨੰਬਰਦਾਰ ਟਿੰਬਰ ਨਾਸਿਕ, ਮਦਨ ਲਾਲ ਪੰਚ, ਪ੍ਰਧਾਨ ਤਿਲਕ ਰਾਜ, ਦੇਸ ਰਾਜ ਹੀਰਾ, ਮਹਿੰਦਰ ਸਿੰਘ ਮਜਾਰੀ, ਜੈਰਾਮ ਸਿੰਘ ਹਾਜ਼ਰ ਸਨ ।   

Tuesday, January 26, 2021

ਭਾਰਤੀ ਗਣਤੰਤਰ : ਵਾਅਦੇ ਅਤੇ ਹਕੀਕਤਾਂ ' ਵਿਸ਼ੇ ਉੱਤੇ ਕਾਨਫਰੰਸ

ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਸਬੀਰ ਦੀਪ ਅਤੇ ਹੋਰ ਆਗੂ  

ਨਵਾਂਸ਼ਹਿਰ 26 ਜਨਵਰੀ (ਮਨਜਿੰਦਰ ਸਿੰਘ, ਸੀਮਾ ਕੁਮਾਰੀ) 
ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਅਧਿਕਾਰ ਸਭਾ ਵਲੋਂ ਇੱਥੇ ਰਿਲਾਇੰਸ ਸਟੋਰ ਅੱਗੇ ਚਾਰ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਧਰਨੇ 'ਤੇ 'ਭਾਰਤੀ ਗਣਰਾਜ:ਵਾਅਦੇ ਅਤੇ ਹਕੀਕਤਾਂ' ਵਿਸ਼ੇ ਉੱਤੇ ਕਾਨਫਰੰਸ ਕੀਤੀ ਗਈ।ਮੌਜੂਦਾ ਕਿਸਾਨੀ ਘੋਲ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪ੍ਰੰਤ ਵਿਚਾਰ ਪ੍ਰਗਟਾਉਂਦਿਆਂ ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਆਰਟੀਕਲ 38ਅਤੇ 39 ਰਾਜ ਦੇ ਨਿਰਦੇਸ਼ਕ ਸਿਧਾਂਤ ਲਾਗੂ ਕਰਨ ਦਾ ਵਾਅਦਾ ਕਰਦੇ ਹਨ।ਇਹਨਾਂ ਆਰਟੀਕਲਾਂ ਰਾਹੀਂ ਦੇਸ਼ ਵਿਚ ਆਰਥਿਕ ਪਾੜਾ ਘਟਾਉਣ ਅਤੇ ਵਸੀਲਿਆਂ ਦਾ ਪਾੜਾ ਘੱਟ ਕਰਨ ਦਾ ਨਾਗਰਿਕਾਂ ਨਾਲ ਵਾਅਦਾ ਕੀਤਾ ਗਿਆ ਸੀ ਪਰ ਇਸ ਪਾਸੇ ਵਲ ਸਰਕਾਰਾਂ ਨੇ ਕੋਈ ਕਦਮ ਨਹੀਂ ਚੁੱਕੇ।ਉਹਨਾਂ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਕਾਂਗਰਸ ਪਾਰਟੀ ਦੇ ਮੇਰਠ ਸੈਸ਼ਨ ਵਿਚ ਜਲਦੀ ਹੀ ਸੰਵਿਧਾਨ ਘੜਨੀ ਸਭਾ ਬੁਲਾਉਣ ਦਾ ਵਾਅਦਾ ਕੀਤਾ ਸੀ ਜੋ ਕਦੇ ਬੁਲਾਈ ਹੀ ਨਹੀਂ ਗਈ।ਭਾਜਪਾ ਸਰਕਾਰ ਆਰ.ਐਸ. ਐਸ ਦਾ ਮੌਜੂਦਾ ਸੰਵਿਧਾਨ ਦੀ ਥਾਂ ਮੰਨੂੰ ਸਮ੍ਰਿਤੀ ਲਾਗੂ ਕਰਨ ਦੇ ਰਾਹ ਉੱਤੇ ਚੱਲ ਰਹੀ ਹੈ।ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਜਸਬੀਰ ਦੀਪ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਦੇਸ਼ ਦੀਆਂ ਸੰਵਿਧਾਨਕ ਅਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਮਿੱਟੀ ਵਿੱਚ ਮਿਲਾਇਆ ਜਾ ਰਿਹਾ ਹੈ।ਇਹ ਸਰਕਾਰ ਆਪਣਾ ਫਾਸ਼ੀਵਾਦੀ ਏਜੰਡਾ ਲਾਗੂ ਕਰ ਰਹੀ ਹੈ।ਯੂ ਏ ਪੀ ਏ ਵਰਗੇ ਕਾਲੇ ਕਾਨੂੰਨਾਂ ਰਾਹੀਂ ਪੁਲਸ ਫੋਰਸ ਨੂੰ ਵਧ ਅਧਿਕਾਰ ਦੇਕੇ ਨਾਗਰਿਕਾਂ ਦੇ ਹੱਕ ਕੁਚਲੇ ਜਾ ਰਹੇ ਹਨ।ਮੋਦੀ ਸਰਕਾਰ ਦੀ ਅਲੋਚਨਾ ਕਰਨ ਵਾਲੇ )ਆਗੂਆਂ, ਵਕੀਲਾਂ, ਲੇਖਕਾਂ, ਬੁੱਧੀਜੀਵੀਆਂ, ਕਵੀਆਂ ਅਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਸਿਰ ਦੇਸ਼ ਧ੍ਰੋਹ ਦੇ ਕੇਸ ਮੜ੍ਹਕੇ ਉਹਨਾਂ ਨੂੰ ਜੇਹਲਾਂ ਵਿਚ ਸੁੱਟਿਆ ਜਾ ਰਿਹਾ ਹੈ।ਵਿਦਿਅਕ ਨੀਤੀ ਦਾ ਭਗਵਾਕਰਨ ਕਰਕੇ, ਅਕਾਦਮਿਕ ਅਦਾਰਿਆਂ ਨੂੰ ਕਾਬੂ ਕਰਕੇ, ਅਹਿਮ ਪ੍ਰਸ਼ਾਸਨਿਕ ਅਹੁਦਿਆਂ ਉੱਤੇ ਆਰ.ਐਸ. ਐਸ ਦੀ ਪੁੱਠ ਚੜੀ ਵਾਲੇ ਵਿਅਕਤੀ ਫਿੱਟ ਕੀਤੇ ਜਾ ਰਹੇ ਹਨ।ਇਹ ਸਰਕਾਰ ਅਦਾਲਤਾਂ ਨੂੰ ਪ੍ਰਭਾਵਿਤ ਕਰਕੇ ਅਦਾਲਤਾਂ ਦੀ ਛਵੀ ਦਾਗੀ ਕਰ ਰਹੀ ਹੈ।ਇਸ ਸਰਕਾਰ ਦੇ ਸਮੇਂ ਵਿਚ ਦੇਸ਼ ਦੇ ਵਖ ਵਖ ਖੇਤਰਾਂ ਵਿਚ ਸਾਮਰਾਜੀ ਦਖਲਅੰਦਾਜ਼ੀ ਵਧੀ ਹੈ।ਉਹਨਾਂ ਕਿਹਾ ਕਿ ਭਾਰਤ ਨੂੰ ਸਹੀ ਅਰਥਾਂ ਵਾਲਾ ਗਣਰਾਜ ਸਿਰਜਣ ਲਈ ਆਜਾਦੀ ਦੀ ਇਕ ਹੋਰ ਲੜਾਈ ਲੜਨੀ ਪਵੇਗੀ।
           ਇਸ ਕਾਨਫਰੰਸ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੱਖਣ ਸਿੰਘ ਭਾਨਮਜਾਰਾ, ਤਰਕਸ਼ੀਲ ਸੁਸਾਇਟੀ ਦੇ ਆਗੂ ਸਤਪਾਲ ਸਲੋਹ,ਜਰਨੈਲ ਸਿੰਘ ਖਾਲਸਾ, ਹਰੀ ਰਾਮ ਰਸੂਲਪੁਰੀ, ਪਰਮਜੀਤ ਕੌਰ ਮਹਾਲੋਂ,ਬਲਿਹਾਰ ਸਿੰਘ ਭੰਗਲ ਅਤੇ ਅਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ।ਇਸ ਕਾਨਫਰੰਸ ਦੀ ਪ੍ਰਧਾਨਗੀ ਡਾਕਟਰ ਚਮਨ ਲਾਲ, ਅਵਤਾਰ ਸਿੰਘ ਤਾਰੀ,ਹਰਬੰਸ ਕੌਰ ਅਤੇ ਪਰਮਜੀਤ ਕੌਰ ਨੇ ਕੀਤੀ।

ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ:

ਬੰਗਾ 26,ਜਨਵਰੀ (ਮਨਜਿੰਦਰ ਸਿੰਘ ) ਮੀਰੀ ਪੀਰੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੰਗਾ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਅਂਜ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਕੁਲਜਿੰਦਰ ਜੀਤ ਸਿੰਘ ਸੋਢੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੁਸਾਇਟੀ ਨੇ ਇਹ ਦਿਹਾੜਾ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਚਾਹ  ਅਤੇ ਛੋਲੇ ਕੁਚਲਿਆ ਦਾ ਲੰਗਰ ਸੰਗਤ ਵਿਚ ਵਰਤਾਇਆ ਗਿਆ ਜਿਸ ਵਿੱਚ ਵਿਸ਼ੇਸ਼ ਸਹਿਯੋਗ ਜੇ ਜੇ ਬਿਲਡਰ ਬੰਗਾ ਦੇ ਪਰਿਵਾਰ ਵੱਲੋਂ ਦਿਤਾ ਗਿਆ ਹੈ ਇਸ ਮੌਕੇ  ਜਥੇਦਾਰ ਦਵਿੰਦਰ ਸਿੰਘ ਰਿਟਾਇਰਡ ਹੈਡ ਡਰਾਫਟ ਮੈਨ ਭਾਈ ਪਲਵਿੰਦਰ ਸਿੰਘ ਕਥਾਵਾਚਕ ਸੁਚੇਤਗੜ ਵਾਲੇ ਜੋਗਿੰਦਰ ਸਿੰਘ ਸੁਖਵਿੰਦਰ ਸਿੰਘ ਨਰਿੰਦਰ ਮਾਹੀ ਪਤਰਕਾਰ ਇਕਬਾਲ ਸਿੰਘ ਲਵਪ੍ਰੀਤ ਸਿੰਘ ਸੋਢੀ ਸਿੰਮੀ ਪੋਪਲੀ ਅਮਰ ਕਿਰਨ ਕੌਰ ਸੋਢੀ ਗੁਰਪ੍ਰੀਤ ਕੌਰ ਜਨਤਾ ਸਟੂਡੀਓ ਉਂਕਾਰ ਸਿੰਘ ਭਾਰਜ ਗੁਰਪ੍ਰੀਤ ਸਿੰਘ ਜੈਸਮੀਤ ਸਿੰਘ ਇਕਬਾਲ ਸਿੰਘ ਸਮਰੱਥ ਸਿੰਘ ਅੰਮ੍ਰਿਤਪਾਲਸਿੰਘ ਪਰਮਿੰਦਰ ਸਿੰਘ ਹਰਜੋਤ ਸਿੰਘ ਪਰਮਵੀਰ ਸਿੰਘ ਦਾਰਾ ਸਿੰਘ ਜੀਦੋਵਾਲ ਪਰਮਵੀਰ ਸਿੰਘ ਦੀਪ ਇੰਦਰ ਸਿੰਘ ਗੁਰਦਿਆਲ ਸਿੰਘ ਸਟੋਰ ਕੀਪਰ ਦੀਦਾਰ ਸਿੰਘ ਜੀਂਦੋਵਾਲ ਗੁਰਪ੍ਰੀਤ ਸਿੰਘ ਕਹਾਰਪੁਰ ਹਾਜਰ ਸਨ ।

ਕਿਰਤੀ ਕਿਸਾਨ ਯੂਨੀਅਨ ਨੇ ਨਵਾਂਸ਼ਹਿਰ ਵਿਚ ਕੱਢਿਆ ਟਰੈਕਟਰ ਮਾਰਚ

ਨਵਾਂਸ਼ਹਿਰ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਕੱਢਿਆ ਜਾ ਰਿਹਾ ਟਰੈਕਟਰ ਮਾਰਚ।

ਨਵਾਂਸ਼ਹਿਰ 26 ਜਨਵਰੀ(ਮਨਜਿੰਦਰ ਸਿੰਘ, ਸੀਮਾ ਕੁਮਾਰੀ)   ਅੱਜ ਗਣਤੰਤਰ ਦਿਵਸ ਮੌਕੇ ਕਿਰਤੀ ਕਿਸਾਨ ਯੂਨੀਅਨ ਵਲੋਂ ਨਵਾਂਸ਼ਹਿਰ ਵਿਚ ਟਰੈਕਟਰ ਟਰਾਲੀ ਮਾਰਚ ਕੀਤਾ ਗਿਆ।ਜਿਸ ਵਿਚ 50 ਤੋਂ ਵੱਧ ਟਰੈਕਟਰ-ਟਰਾਲੀਆਂ, ਕਾਰਾਂ ਜੀਪਾਂ ਸ਼ਾਮਲ ਹੋਈਆਂ।ਇਸ ਮਾਰਚ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਮੱਖਣ ਸਿੰਘ ਭਾਨਮਜਾਰਾ, ਸੋਹਣ ਸਿੰਘ ਅਟਵਾਲ, ਜਸਬੀਰ ਸਿੰਘ ਮੰਗੂਵਾਲ, ਹਰਵਿੰਦਰ ਸਿੰਘ ਅਸਮਾਨ ਪੁਰ ਨੇ ਕੀਤੀ।ਮਾਰਚ ਕੱਢਣ ਸਮੇਂ ਇੱਥੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਤਾਂ ਰਾਜ ਸਭਾ ਵਿੱਚ ਤਿੰਨ ਖੇਤੀ ਬਿੱਲ ਧੱਕੇ ਨਾਲ ਪਾਸ ਕੀਤੇ ਜਦੋਂ ਕਿਸਾਨਾਂ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਦਾ ਰਾਹ ਫੜਿਆ ਤਾਂ ਉਹਨਾਂ ਉੱਤੇ ਜਬਰ ਢਾਹਿਆ।ਹੁਣ ਇਹ ਵੱਡੀ ਗਣਤੰਤਰੀ ਸਰਕਾਰ ਬਣਕੇ ਦਿਖਾਉਣ ਦੇ ਖੇਖਨ ਕਰ ਰਹੀ ਹੈ।ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਗੁੱਸਾ ਚਰਮ ਸੀਮਾ ਤੇ ਹੈ।ਅੰਤ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ।            
ਇਸ ਟਰੈਕਟਰ ਮਾਰਚ ਵਿਚ ਸ਼ਾਮਲ ਗੱਡੀਆਂ ਉੱਤੇ ਕਿਸਾਨੀ ਘੋਲ ਨਾਲ ਸਬੰਧਤ, ਮਨੁੱਖੀ ਹੱਕਾਂ ਬਾਰੇ, ਤਾਨਾਸ਼ਾਹੀ ਬਾਰੇ, ਸਾਮਰਾਜਵਾਦ ਬਾਰੇ, ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼,ਸੰਸਾਰ ਬੈਂਕ ਅਤੇ ਦੇਸੀ ਵਿਦੇਸ਼ੀ ਕੰਪਨੀਆਂ ਦੇ ਵਿਰੋਧ ਵਾਲੇ ਬੈਨਰ ਵੀ ਲਾਏ ਹੋਏ ਸਨ।
     

ਪਿੰਡ ਕਰਨਾਣਾ ਤੋਂ ਟਰੈਕਟਰ ਮਾਰਚ ਕੱਢਿਆ ਗਿਆ :

ਬੰਗਾ ਜਨਵਰੀ26( ਮਨਜਿੰਦਰ ਸਿੰਘ) ਅੱਜ 26 ਜਨਵਰੀ ਗਣਤੰਤਰ ਦਿਵਸ  ਦੇ ਮੌਕੇ  ਬੰਗਾ ਹਲਕੇ ਦੇ ਪਿੰਡ ਕਰਨਾਣਾ ਤੋਂ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਵਜੋਂ ਭਾਰੀ ਮਾਤਰਾ ਵਿੱਚ  ਟਰੈਕਟਰ ਟਰਾਲੀਆਂ ਦਾ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਕਾਲੇ ਕਾਨੂੰਨਾਂ ਦੇ ਖ਼ਿਲਾਫ਼ , ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦਾ ਹੋਇਆ ਭਰੋਮਜਾਰਾ, ਭੂਖੜੀ , ਰਸੂਲਪੁਰ ,ਗੁਣਾਚੌਰ ਪੂਨੀਆ ਆਦਿ ਪਿੰਡਾਂ ਵਿੱਚੋਂ ਹੁੰਦਾ ਹੋਇਆ ਕਰਨਾਣਾ ਵਿਖੇ ਸਮਾਪਤ ਹੋਇਆ । ਇਸ ਮੌਕੇ  ਔਰਤਾਂ ਅਤੇ ਬੱਚੇ ਵੀ ਭਾਰੀ ਮਾਤਰਾ ਵਿੱਚ ਮੌਜੂਦ ਸਨ ¦ ਇਸ ਮੌਕੇ ਮੌਜੂਦ ਐੱਨ ਆਰ ਆਈ ਮੈਡਮ ਬਲਜਿੰਦਰ ਕੌਰ ਜਿਨ੍ਹਾਂ ਦਾ ਇਸ ਟਰੈਕਟਰ ਮਾਰਚ ਕੱਢਣ ਵਿੱਚ ਵਿਸ਼ੇਸ਼ ਉਪਰਾਲਾ ਦੱਸਿਆ ਜਾ ਰਿਹਾ ਹੈ , ਨੇ ਕਿਹਾ ਕਿ ਅਸੀਂ ਆਪਣੇ ਕਿਸਾਨ ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਾਂ ਅਤੇ ਕਾਨੂੰਨ ਵਾਪਸ ਹੋਣ ਤੱਕ ਸਾਡਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਅਮਰਜੀਤ ਸਿੰਘ ਕਰਨਾਣਾ ,ਰਣਜੀਤ ਸਿੰਘ ਰਾਣਾ, ਸੂਬੇਦਾਰ ਗੁਰਨਾਮ ਸਿੰਘ ,ਬਲਬੀਰ ਕਰਨਾਣਾ ਅਤੇ ਕਮਲਜੀਤ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਇਹ ਟਰੈਕਟਰ ਮਾਰਚ ਤਾਂ ਇੱਕ ਸ਼ੁਰੂਆਤ ਹੈ ਜੇ ਬਿੱਲ ਵਾਪਸ ਨਾ ਲਏ ਗਏ ਤਾਂ ਜਲਦੀ ਹੀ ਸੰਸਦ ਦਾ ਘਿਰਾਓ ਕੀਤਾ ਜਾਵੇਗਾ ਤੇ ਬਿੱਲ ਵਾਪਸ ਕਰਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ । ਇਸ ਮੌਕੇ ਡਾ ਜੈਸਮੀਨ ਪਰਮਾਰ,ਰਵਿੰਦਰ ਸਿੰਘ ,ਨੰਬਰਦਾਰ ਅਵਤਾਰ ਸਿੰਘ ਗੁਰਨਾਮ ਸਿੰਘ ਸੂਬੇਦਾਰ ,ਬਲਰਾਮ ਸਿੰਘ, ਗੁਰਨਾਮ ਸਿੰਘ ,ਸ਼ਕਤੀ ਕੁਮਾਰ ਦੇਵ,ਸਰਪੰਚ ਯੁਧਵੀਰ ਸਿੰਘ ,ਲਖਵੀਰ ਸਿੰਘ ਨੰਬਰਦਾਰ, ਮਨਜੀਤ ਕੌਰ ਪੰਚ ,ਸੁਖਵਿੰਦਰ ਕੌਰ ਪੰਚ, ਮਨਜੀਤ ਸਿੰਘ, ਕਮਲਜੀਤ ਸਿੰਘ, ਹਰਵਿੰਦਰ ਸਿੰਘ ਮੋਨੂੰ, ਗੁਰਦੀਪ ਸਿੰਘ ਪਰਹਾਰ , ਆਦਿ ਭਾਰੀ ਮਾਤਰਾ ਵਿਚ ਇਲਾਕਾ ਨਿਵਾਸੀ ਮੌਜੂਦ ਸਨ।  

Monday, January 25, 2021

ਜ਼ਿਲੇ ਵਿਚ ਕੌਮੀ ਬਾਲੜੀ ਦਿਵਸ ਅਤੇ ਰਾਜ ਪੱਧਰੀ ਸਵੈ-ਰੋਜ਼ਗਾਰ ਮੇਲਾ ਮਨਾਇਆ -----ਬੇਟੀਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਲਈ ਮੁਫ਼ਤ ਕੋਚਿੰਗ ਕਲਾਸਾਂ ਅਗਲੇ ਹਫ਼ਤੇ ਤੋਂ ਸ਼ੁਰੂ ਹੋਣਗੀਆਂ-ਡੀ. ਸੀ

ਜ਼ਿਲਾ ਪੱਧਰੀ ਕੌਮੀ ਬਾਲੜੀ ਦਿਵਸ ਅਤੇ ਰਾਜ ਪੱਧਰੀ ਸਵੈ-ਰੋਜ਼ਗਾਰ ਮੇਲੇ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਤੇ ਹੋਰ।  

ਬੰਗਾ/ਕਾਹਮਾ 25 ਜਨਵਰੀ(ਮਨਜਿੰਦਰ ਸਿੰਘ, ਸੀਮਾ ਕੁਮਾਰੀ)  
ਅੱਜ ਜ਼ਿਲੇ ਵਿਚ ਕੌਮੀ ਬਾਲੜੀ ਦਿਵਸ ਅਤੇ ਰਾਜ ਪੱਧਰੀ ਸਵੈ-ਰੋਜ਼ਗਾਰ ਲੋਨ ਮੇਲਾ ਮਨਾਇਆ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿਖੇ ਹੋਏ ਜ਼ਿਲਾ ਪੱਧਰੀ ਸਮਾਗਮ ਵਿਚ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜਿਥੇ ਨਵ-ਜੰਮੀਆਂ ਬੇਟੀਆਂ ਅਤੇ ਉਨਾਂ ਦੀਆਂ ਮਾਵਾਂ ਦਾ ਸਨਮਾਨ ਕੀਤਾ ਗਿਆ, ਉਥੇ ਨਵੇਂ ਡਿਪੂ ਹੋਲਡਰਾਂ, ਰੋਜ਼ਗਾਰ ਤੇ ਸਵੈ-ਰੋਜ਼ਗਾਰ ਹਾਸਲ ਕਰਨ ਵਾਲੇ ਨੌਜਵਾਨਾਂ ਤੇ ਬੱਚੀਆਂ, ਸਵੈ-ਰੋਜ਼ਗਾਰ ਲਈ ਲੋਨ ਹਾਸਲ ਕਰਕੇ ਆਪਣੇ ਪੈਰਾਂ ’ਤੇ ਖੜੇ ਹੋਣ ਵਾਲਿਆਂ ਅਤੇ ਨਸ਼ਾ ਮੁਕਤ ਹੋ ਚੁੱਕੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। 
ਇਸ ਮੌਕੇ ਪਟਿਆਲਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਨਾਲ ਆਨਲਾਈਨ ਜੁੜਦਿਆਂ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਮੰਤਰੀ ਸਾਹਿਬਾਨ ਦੇ ਵਿਚਾਰ ਸੁਣੇ। ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਲਾਭਪਾਤਰੀਆਂ ਨਾਲ ਮੁਲਾਕਾਤ ਕਰਦਿਆਂ ਉਨਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਉਨਾਂ ਦੱਸਿਆ ਕਿ ਜ਼ਿਲੇ ਵਿਚ ਔਰਤਾਂ ਤੇ ਬੱਚੀਆਂ ਦੀ ਬਿਹਤਰੀ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਕ ਅਹਿਮ ਕਦਮ ਚੁੱਕਦਿਆਂ ਬੱਚੀਆਂ ਲਈ ਮੁਕਾਬਲੇ ਦੇ ਇਮਤਿਹਾਨਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਕਲਾਸਾਂ ਦੇ ਪਹਿਲੇ ਬੈਚ ਦੀ ਸ਼ੁਰੂਆਤ ਅਗਲੇ ਹਫ਼ਤੇ ਕੀਤੀ ਜਾ ਰਹੀ ਹੈ। ਇਸੇ ਤਰਾਂ ਸਵੈ-ਰੱਖਿਆ ਲਈ ਬੱਚੀਆਂ ਦੀਆਂ ਮਾਰਸ਼ਲ ਆਰਟ ਕਲਾਸਾਂ ਵੀ ਜਲਦ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸੇ ਤਰਾਂ ਜ਼ਿਲੇ ਦੇ ਸਵੈ-ਸਹਾਈ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਉਨਾਂ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ‘ਆਜੀਵਿਕਾ ਹਾਟ’ ਨਾਂਅ ਦਾ ਇਕ ਸਾਂਝਾ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਕਾਰੋਬਾਰ ਬਿਊਰੋ ਵਿਖੇ ਲਾਇਬ੍ਰੇਰੀ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਹੁਣ ਤੱਕ 13 ਹਜ਼ਾਰ ਦੇ ਕਰੀਬ ਪਲੇਸਮੈਂਟ ਕੀਤੀ ਗਈ ਹੈ। ਇਸੇ ਤਰਾਂ ਸਵੈ-ਰੋਜ਼ਗਾਰ ਲਈ 20 ਹਜ਼ਾਰ ਤੋਂ ਵੱਧ ਦੇ ਲੋਨ ਸੈਂਕਸ਼ਨ ਕੀਤੇ ਗਏ ਹਨ। ਉਨਾਂ ਦੱਸਿਆ ਕਿ ਹੁਣ ਤੱਕ 65 ਪਲੇਸਮੈਂਟ ਕੈਂਪ ਅਤੇ ਮੇਲੇ ਲਗਾਏ ਗਏ ਹਨ। ਇਸੇ ਤਰਾਂ ਸਵੈ-ਰੋਜ਼ਗਾਰ ਦੇ 1460 ਕੈਂਪ ਲਗਾਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਲੋਕਾਂ ਨੂੰ ਘਰਾਂ ਦੀਆਂ ਦਰਾਂ ’ਤੇ ਰਾਸ਼ਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲੇ ਵਿਚ 36 ਡਿਪੂ ਹੋਲਡਰਾਂ ਨੂੰ ਲਾਇਸੰਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ 200 ਦੇ ਕਰੀਬ ਜਾਰੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਦਸੰਬਰ 2020 ਵਿਚ ਲਗਾਏ ਗਏ ਲੋਨ ਮੇਲਿਆਂ ਵਿਚ 800 ਲੋਨ ਸੈਂਕਸ਼ਨ ਕੀਤੇ ਗਏ ਹਨ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ, ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਰੁਪਿੰਦਰ ਕੌਰ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਡੀ. ਐਫ. ਐਸ. ਸੀ ਡਾ. ਨਿਰਮਲ ਸਿੰਘ, ਡੀ. ਸੀ. ਪੀ. ਓ ਕੰਚਨ ਅਰੋੜਾ, ਪਿ੍ਰੰਸੀਪਲ ਪਵਨ ਇੰਦਰਜੀਤ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।  


 

ਜੱਸੋ ਮਜਾਰਾ ਵਿਖੇ ਹੋਏ ਦਸਤਾਰ ਸਜਾਉਣ ਦੇ ਮੁਕਾਬਲੇ ਵਿਚ ਗੁਰੂ ਨਾਨਕ ਮਿਸ਼ਨ ਪਬਲਿਕਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ 9 ਟਰਾਫੀਆਂ ਜਿੱਤੀਆਂ

ਬੰਗਾ : 25 ਜਨਵਰੀ (ਮਨਜਿੰਦਰ ਸਿੰਘ ,ਪ੍ਰੇਮ ਜੰਡਿਆਲੀ  )
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਗੁ: ਬਾਬਾ ਸੰਗੋਆਣਾ ਜੀ ਪਿੰਡ ਜੱਸੋ ਮਜਾਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚੋਂ ਵੱਡੀਆਂ ਮੱਲਾਂ ਮਾਰ ਕੇ 9 ਟਰਾਫੀਆਂ ਜਿੱਤੀਆਂ ਹਨ।  ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਜੇਤੂ ਵਿਦਿਆਰਥੀਆਂ ਨੂੰ ਸਮੂਹ ਟਰੱਸਟ ਵੱਲੋ ਸਨਮਾਨਿਤ ਕਰਨ ਮੌਕੇ ਮੀਡੀਆ ਨੂੰ ਪ੍ਰਦਾਨ ਕੀਤੀ। ਇਸ ਮੌਕੇ ਸ. ਕਾਹਮਾ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਗੁਰਦੁਆਰਾ ਬਾਬਾ ਸੰਗੋਆਣਾ ਜੀ ਪਿੰਡ ਜੱਸੋ ਮਜਾਰਾ ਵਿਖੇ ਹੋਏ ਜਿੱਥੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਜੂਨੀਅਰ ਗਰੁੱਪ ਵਿਚੋਂ ਦਿਲਪ੍ਰੀਤ ਸਿੰਘ 7ਵੀਂ ਕਲਾਸ ਨੇ ਪਹਿਲਾ ਸਥਾਨ, ਜਗਦੀਪ ਸਿੰਘ 7 ਵੀਂ ਕਲਾਸ ਨੇ ਦੂਜਾ ਸਥਾਨ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਸੀਨੀਅਰ ਗਰੁੱਪ ਵਿਚ ਵੀਰਪਾਲ ਸਿੰਘ +1 ਕਲਾਸ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਮਨਵਿੰਦਰ ਸਿੰਘ +1 ਕਲਾਸ ਤੀਜਾ ਸਥਾਨ ਤੇ ਰਹੇ। ਜਦ ਕਿ ਸੀਨੀਅਰ ਗਰੁੱਪ ਵਿਚੋਂ ਵਿਦਿਆਰਥੀਆਂ ਹਰਮਨਪ੍ਰੀਤ ਸਿੰਘ 10ਵੀਂ ਕਲਾਸ, ਹਰਜੋਤ ਸਿੰਘ 9ਵੀਂ ਕਲਾਸ, ਗੁਰਅੰਸ਼ ਸਿੰਘ 9ਵੀਂ ਕਲਾਸ, ਸੁਖਰਾਜ ਸਿੰਘ 9ਵੀਂ ਕਲਾਸ, ਵੀਰਜੋਤ ਸਿੰਘ 8ਵੀਂ ਕਲਾਸ ਨੂੰ ਵਧੀਆ ਦਸਤਾਰ ਸਜਾਉਣ ਲਈ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸ. ਕਾਹਮਾ ਨੇ ਸਮੂਹ ਟਰੱਸਟ ਵੱਲੋਂ ਸਕੂਲ ਵਿਦਿਆਰਥੀਆਂ ਵੱਲੋਂ ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਸਮੂਹ ਜੇਤੂ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਤੇ ਸਕੂਲ ਪ੍ਰਿੰਸੀਪਲ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਸ੍ਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸੱਕਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ,, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਰੁਪਿੰਦਰਜੀਤ ਸਿੰਘ ਵਾਈਸ ਪ੍ਰਿੰਸੀਪਲ, ਭਾਈ ਰਣਜੀਤ ਸਿੰਘ ਧਾਰਮਿਕ ਅਧਿਆਪਕ ਅਤੇ ਜੇਤੂ ਵਿਦਿਆਰਥੀ ਵੀ ਹਾਜ਼ਰ ਸਨ ।

ਨਾਭਾ ਸ਼ਹਿਰ ਲਈ “ ਆਪ “ਵੱਲੋਂ ਪਹਿਲਕਦਮੀ ਕਰਦਿਆਂ 17,ਉਮੀਦਵਾਰਾਂ ਦੀ ਲਿਸਟ ਜਾਰੀ

ਨਾਭਾ 25ਜਨਵਰੀ (ਸੁਨੀਤਾ ਰਾਣੀ)  ਨਗਰ ਕੌਸਲ ਚੋਣਾ ਦਾ ਮਾਹੌਲ ਦਿਨ ਪ੍ਰਤੀ ਦਿਨ ਭੱਖਦਾ ਜਾ ਰਿਹਾ ਹੈ । ਆਮ ਆਦਮੀ ਪਾਰਟੀ ਨੇ ਸਾਰੀਆ ਪਾਰਟੀਆ ਤੋ ਪਹਿਲਾ 23 ਵਾਰਡਾਂ ਵਿੱਚੋਂ 17 ਵਾਰਡਾਂ ਦੇ ਉਮੀਦਵਾਰਾ ਦੀ ਪਹਿਲੀ ਲਿਸਟ ਜਾਰੀ ਕਰਕੇ ਬਾਕੀ ਪਾਰਟੀਆ ਨੂੰ ਪਿੱਛੇ ਛੱਡ ਦਿੱਤਾ ਹੈ । ਕਿਉਂਕਿ ਕਾਂਗਰਸ ਪਾਰਟੀ ਦਾ ਨਾਭਾ ਨਗਰ ਕੌਸਲ ਦੀਆ ਟਿਕਟਾਂ ਨੂੰ ਲੈ ਕੇ ਕਾਟੋ ਕਲੇਸ਼ ਲਗਾਤਾਰ ਜਾਰੀ ਹੈ । ਅਕਾਲੀ ਦਲ ਤੇ ਬੀ ਜੇ ਪੀ ਟਿਕਟਾ ਦੀ ਵੰਡ ਤੇ ਗਰਾਉਡ ਪੱਧਰ ਦੀਆ ਗਤੀਵਿਧੀਆ ਵਿੱਚ ਨਾਂ-ਮਾਤਰ ਨਜ਼ਰ ਆ ਰਹੀ ਹੈ । ਆਮ ਆਦਮੀ ਪਾਰਟੀ ਵੱਲੋ ਨਗਰ ਕੌਸਲ ਨਾਭਾ ਚੋਣਾ ਲਈ ਐਲਾਨੇ ਉਮੀਦਵਾਰਾ ਦੀ ਲਿਸਟ ਵਿੱਚ ਸਰਨਜੀਤ ਸਿੰਘ 02 , ਜਸਵਿੰਦਰ ਸਿੰਘ ਲੱਖੀ ਵਾਰਡ 03 , ਸਤਵੰਤ ਸਿੰਘ ਵਾਰਡ 04 , ਕਰਮਜੀਤ ਸਿੰਘ ਸੋਮਲ ਵਾਰਡ 06 , ਸਿਮਰਨ ਵਰਮਾ ਵਾਰਡ 07 , ਅਸ਼ੋਕ ਅਰੋੜਾ ਵਾਰਡ 08 , ਰਜਨੀ ਰਾਣੀ ਵਾਰਡ 09 , ਡਾ ਗੀਤਾ ਡੱਲਾ ਵਾਰਡ 11 , ਗਗਨਦੀਪ ਕੌਰ ਵਾਰਡ 13 , ਮਹਿੰਦਰਪਾਲ ਜਿੰਦੀ ਵਾਰਡ 14 , ਰੇਖਾ ਠਾਕੁਰ ਵਾਰਡ 15 , ਨੀਰਜ ਕੁਮਾਰ ਵਾਰਡ 16 , ਕਿਰਨ ਵਾਰਡ 17 , ਰਮੇਸ਼ ਕੁਮਾਰ ਬਿੰਦਰਾ ਵਾਰਡ 18 , ਰਾਜੇਸ ਗਰਗ ਵਾਰਡ 20 , ਅਮਰਜੀਤ ਰਾਣੀ ਵਾਰਡ 21 , ਲਲਿਤ ਕੁਮਾਰ ਵਾਰਡ 22 ਦੇ ਨਾਮ ਸ਼ਾਮਿਲ ਹਨ । ਲਗਭਗ ਹਰੇਕ ਵਾਰਡ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਨਾਭਾ ਨਿਵਾਸੀਆ ਦਾ ਝੁਕਾਅ ਵੇਖਣ ਨੂੰ ਮਿਲ ਰਿਹਾ ਹੈ । ਨਗਰ ਕੌਸਲ ਨਾਭਾ ਵਿੱਚ ਹੋਏ ਭ੍ਰਿਸਟਾਚਾਰ ਨੂੰ ਆਮ ਆਦਮੀ ਪਾਰਟੀ ਮੁੱਖ ਮੁੱਦਾ ਬਣਾ ਰਹੀ ਹੈ , ਜਿਸ ਕਰਕੇ ਕਾਂਗਰਸ ਕਾਫ਼ੀ ਘਿਰੀ ਨਜ਼ਰ ਆ ਰਹੀ ਹੈ । ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਰਮੇਸ਼ ਸਿੰਗਲਾ ਸਾਬਕਾ ਐਮ ਐਲ ਏ ਨਾਭਾ ਤੇ ਜਸਦੀਪ ਨਿੱਕੂ ਹੋਰਾ ਦਾ ਨਾਭਾ ਸ਼ਹਿਰ ਵਿੱਚ ਕਾਫ਼ੀ ਅਧਾਰ ਜਿਸ ਦਾ ਨੁਕਸਾਨ ਕਾਂਗਰਸ ਨੂੰ ਹੁੰਦਾ ਦਿਖਾਈ ਦੇ ਰਿਹਾ ਹੈ ।ਗੁਰਦੇਵ ਸਿੰਘ ਦੇਵ ਮਾਨ ਸਾ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਜੋ ਕਿ 2017 ਵਿੱਚ ਆਮ ਆਦਮੀ ਪਾਰਟੀ ਤੋ ਐਮ ਐਲ ਏ ਦੀ ਚੋਣ ਲੜ ਕੇ 42, 000 ਵੋਟਾ ਲੈ ਕੇ ਦੂਜੇ ਸਥਾਨ ਤੇ ਰਹੇ ਸਨ , ਹਾਰਨ ਤੋ ਬਾਅਦ ਪਿਛਲੇ 4 ਸਾਲਾ ਤੋ ਲਗਾਤਾਰ ਨਾਭਾ ਦੀਆ ਸਮੱਸਿਆਵਾ ਨੂੰ ਉਭਾਰਨ ਵਿੱਚ ਇਕੱਲੇ ਵਿਰੋਧੀ ਧਿਰ ਦੀ ਜ਼ੁੰਮੇਵਾਰੀ ਨਿਭਾ ਰਹੇ ਹਨ , ਇਸ ਗੱਲ ਦੀ ਚਰਚਾ ਵੀ ਆਮ ਹੈ ਕਿ ਦੇਵ ਮਾਨ ਦੀ ਕੀਤੀ ਸਖ਼ਤ ਮਿਹਨਤ ਨਗਰ ਕੌਸਲ ਚੋਣਾ ਵਿੱਚ ਜ਼ਰੂਰ ਰੰਗ ਲਿਆਵੇਗੀ । ਅਗਰ ਲੋਕਾ ਦੀ ਰਾਏ ਸੁਮਾਰੀ ਤੇ ਨਜ਼ਰ ਮਾਰੀਏ ਤਾ ਨਗਰ ਕੌਸਲ ਚੋਣਾ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਫਸਵੀ ਟੱਕਰ ਦਿਖਾਈ ਦੇ ਰਹੀ ਹੈ ।

26 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਵਾਅਦਾ ਯਾਦ ਕਰਵਾਉਣ ਦਾ ਪ੍ਰੋਗਰਾਮ ਮੁਲਤਵੀ -ਸਹੋਲੀ

ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖਟੜਾ ਤੇ ਥਾਣਾ ਕੋਤਵਾਲੀ ਮੁਖੀ ਮੈਡਮ ਰਾਜਵਿੰਦਰ ਕੌਰ, ਅਕਾਲੀ ਦਲ ਸੁਤੰਤਰ ਦੇ ਆਗੂਆਂ ਨਾਲ ਗੱਲ ਕਰਦੇ ਹੋਏ  

ਨਾਭਾ 25 ਜ਼ਨਵਰੀ (ਸੁਨੀਤਾ ਰਾਣੀ  )ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ  ਨੇ ਪ੍ਹੈਸ ਨੂੰ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਨਾਭਾ ਪਟਿਅਾਲਾ ਰੋੜ ਪਿੰਡ ਰੱਖੜਾ ਵਿਖੇ ਰੱਖੜਾ ਸੂਗਰ ਮਿੱਲ ਚਾਲੂ ਕਰਵਾੳੁਣ ਸਬੰਧੀ ਪੰਜਾਬ ਸਰਕਾਰ ਖਿਲਾਫ 33 ਦਿਨ ਦੇ ਕਰੀਬ 2 ਸਾਲ ਪਹਿਲਾਂ ਰੋਸ਼ ਧਰਨਾ ਲਗਾੲਿਅਾ ਸੀ। ੳੁਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਸਮਾਣਾ ਤੋਂ ਵਿਧਾੲਿਕ ਰਾਜਿੰਦਰ ਸਿੰਘ ਨੇ ਸੂਗਰ ਮਿੱਲ ਚਲਾੳੁਣ ਲੲੀ ਮੁੱਦਾ ੳੁਠਾੲਿਅਾ ਸੀ ਜ਼ੋ ੲਿੱਕ ਸਹੀ ਕਦਮ ਸੀ। ਜਿਸ ਨਾਲ ਨੌਜਵਾਨਾਂ ਨੂੰ ਰੋਜਗਾਰ ਮਿਲਣਾ ਸੀ ਅਤੇ ੳੁਹਨਾ ਕਿਹਾ ਕਿ ਰੱਖੜਾ ਸੂਗਰ ਮਿੱਲ ਪਿੱਛਲੇ ਕੲੀ ਸਾਲਾਂ ਤੋਂ ਬੰਦ ਪੲੀ ਹੈ।ਜਿਸ ਨਾਲ ਜਿਲ੍ਹਾ ਪਟਿਅਾਲਾ ਤੋਂ ੲਿਲਾਵਾ ਅਾਸ ਪਾਸ ਦੇ ਕੲੀ ਜਿਲ੍ਹਿਅਾਂ ਦੇ ਕਿਸਾਨ ਪ੍ਰਭਾਵਿਤ ਹੋ ਰਹੇ ਹਨ। ਪਰੰਤੂ ਪੰਜਾਬ ਸਰਕਾਰ ਦੀ ਨਲਾੲਿਕੀ ਕਾਰਨ ੲਿਹ ਰੱਖੜਾ ਸੂਗਰ ਮਿੱਲ ਚਾਲੂ ਨਹੀਂ ਹੋ ਸਕੀ। ਜਿਸ ਨੂੰ ਲੈ ਅਕਾਲੀ ਦਲ ਸੁਤੰਤਰ ਵੱਲੋਂ ਸੂਗਰ ਮਿੱਲ ਚਾਲੂ ਕਰਵਾੳੁਣ ਲੲੀ 26 ਜਨਵਰੀ ਦਿਨ ਮੰਗਲਵਾਰ ਨੂੰ ਪਟਿਅਾਲਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਨੂੰ ਝੰਡਾ ਲਹਿਰਾੳੁਣ ਸਮੇਂ ਯਾਦ ਕਰਵਾਉਣਾ ਸੀ। ਕਿ ਪੰਜਾਬ ਸਰਕਾਰ ਅਾਪਣੇ ਵਾਅਦੇ ਤੋਂ ਮੁੱਕਰ ਚੁੱਕੀ ਹੈ।ਜਿਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਤਾਂ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖਟੜਾ ਤੇ ਥਾਣਾ ਕੋਤਵਾਲੀ ਮੁਖੀ ਮੈਡਮ ਰਾਜਵਿੰਦਰ ਕੌਰ ਨੇ ਦਲ ਦੇ ਆਗੂਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਦੇ ਪੂਰਨ ਵਿਸ਼ਵਾਸ ਦਵਾਉਂਦ ਤੇ ਪ੍ਰੋਗਰਾਮ ਨੂੰ ਮੁਲਤਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਮਹਾਰਾਣੀ ਪਰਨੀਤ ਕੌਰ ਦੀ ਡੀਐਸਪੀ ਰਾਜੇਸ਼ ਛਿੱਬਰ ਨਾਲ ਗੱਲਬਾਤ ਹੋਈ ਸੀ ਕਿ ਬਹੁਤ ਜਲਦੀ ਹੀ ਪੰਜਾਬ ਸਰਕਾਰ ਨਾਲ ਮੀਟਿੰਗ ਕਰਵਾਈ ਜਾਵੇਗੀ। ੲਿਸ ਮੌਕੇ ਹਰਬੰਸ ਸਿੰਘ ਖੱਟੜਾ,ਸੁਰਜੀਤ ਸਿੰਘ ਬਾਬਰਪੁਰ,ਸੈਰੀ ਨਾਭਾ, ਕੁਲਵਿੰਦਰ ਬੀਨਾਂਹੇੜੀ, ਹੈਪੀ ਨਾਭਾ, ਪੂਰਨ ਸਿੰਘ ਅਲੌਹਰਾਂ, ਜਗਰੂਪ ਸਿੰਘ ਬੌੜਾਂ, ਗੁਰਤੇਜ਼ ਸਿੰਘ ਕਵੇਲੀ ਅਾਦਿ ਹਾਜ਼ਰ ਸਨ।

ਪ੍ਰੀਤ ਗਰੁੱਪ ਦੇ ਐਮ.ਡੀ ਹਰੀ ਸਿੰਘ ਨੇ ਕੀਤਾ ਫਰੀ ਹੋਮਿਓਪੈਥਿਕ ਚੈੱਕਅੱਪ ਕੈਂਪ ਦਾ ਉਦਘਾਟਨ---- ਸ਼ਹੀਦ ਬਾਬਾ ਦੀਪ ਸਿੰਘ ਵੈੈੱਲਫੇਅਰ ਸੇਵਾ ਸੋਸਾਇਟੀ ਨਾਭਾ ਵੱਲੋਂ ਕੀਤੇ ਜਾ ਰਹੇ ਸਾਰੇ ਕਾਰਜ ਸ਼ਲਾਘਾਯੋਗ - ਹਰੀ ਸਿੰਘ

ਨਾਭਾ 25 ਜਨਵਰੀ (ਸੁਨੀਤਾ ਰਾਣੀ) ਸ਼ਹੀਦ ਬਾਬਾ ਦੀਪ ਸਿੰਘ ਵੈੈੱਲਫੇਅਰ ਸੇਵਾ ਸੁਸਾਇਟੀ ਰਜਿ ਨਾਭਾ ਜੋ ਪਿਛਲੇ ਲੰਬੇ ਸਮੇਂ ਤੋਂ ਲੋੜਵੰਦ ਪਰਿਵਾਰਾਂ ਅਤੇ ਮਨੁੱਖਤਾ ਦੇ ਭਲੇ ਲਈ ਵੱਡੇ ਕਾਰਜ ਕਰਦੀ ਆ ਰਹੀ ਹੈ ਉਸ ਵੱਲੋਂ ਸਿੱਖ ਕੌਮ ਦੇ ਨਿਧੜਕ ਯੋਧੇ   ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਨੂੰ ਮੁੱਖ ਰੱਖਦਿਆਂ ਫਰੀ ਹੈਮੋਪੈਥਿਕ ਚੈੱਕਅੱਪ ਕੈਂਪ  ਗੁਰਦੁਆਰਾ ਅਕਾਲਗੜ੍ਹ ਸਾਹਿਬ ਖੰਡਾ ਚੌਕ ਨਾਭਾ ਵਿਖੇ  ਲਗਾਇਆ ਗਿਆ  ਜਿਸ ਦਾ ਉਦਘਾਟਨ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ  ਪ੍ਰੀਤ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਹਰੀ ਸਿੰਘ ਵੱਲੋਂ ਕੀਤਾ ਗਿਆ  ਗੱਲਬਾਤ ਦੌਰਾਨ ਹਰੀ ਸਿੰਘ ਨੇ ਕਿਹਾ ਕਿ ਸੰਸਥਾ ਲੋੜਵੰਦ ਪਰਿਵਾਰਾਂ ਦੇ ਭਲੇ ਲਈ ਪਿਛਲੇ ਅੱਠ ਨੌਂ ਸਾਲਾਂ  ਤੋਂ ਵੱਡੇ ਕਾਰਜ ਹਲਕੇ ਵਿੱਚ ਕਰ ਰਹੀ ਹੈ ਜਿਸ ਕਾਰਨ ਸੰਸਥਾ ਦਾ ਨਾਮ ਪੰਜਾਬ ਵਿੱਚ ਹੀ ਨਹੀਂ ਬਲਕਿ ਸਮੁੱਚੇ ਦੇਸ਼ ਵਿੱਚ ਸਤਿਕਾਰ ਨਾਲ ਲਿਆ ਜਾ ਰਿਹਾ ਸੰਸਥਾ ਦਾ ਹਰ ਕਾਰਜ ਮੁੱਖ ਸੇਵਾਦਾਰ ਅਮਨਦੀਪ ਸਿੰਘ ਲਵਲੀ   ਦੀ ਅਗਵਾਈ ਵਿਚ ਸ਼ਲਾਘਾਯੋਗ ਹੈ ਪ੍ਰੀਤ ਗਰੁੱਪ ਹਮੇਸ਼ਾਂ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਲਗਾ ਖੜ੍ਹਿਆ ਅਤੇ ਆਉਣ ਵਾਲੇ ਸਮੇਂ ਹਮੇਸ਼ਾਂ ਉਨ੍ਹਾਂ ਦਾ ਸਾਥ ਦੇਵੇਗਾ ਜੋ ਪ੍ਰਕਰਨ ਗ਼ਰੀਬ ਦਾ ਮੁੱਖ ਗੁਰੂ ਦੀ ਗੋਲਕ ਨੂੰ ਲੈ ਕੇ ਸੰਸਥਾ ਕੰਮ ਕਰ ਰਹੀ ਹੈ ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ  ਸੰਸਥਾ ਵੱਲੋਂ ਜੋ ਖੰਡਾ ਚੌਂਕ ਬਣਾਏ ਪਾਰਕ ਸਥਾਪਤ ਕੀਤਾ ਗਿਆ 15 ਫੁੱਟ ਦੇ ਖੰਡਾ ਸਾਹਿਬ ਸਥਾਪਤ ਕੀਤੇ ਗਏ ਹਨ ਉਹ ਵੱਡਾ ਅਤੇ ਸ਼ਲਾਘਾਯੋਗ ਕਾਰਜ ਹੈ  ਹਰੀ ਸਿੰਘ ਅਤੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ  ਵੱਲੋਂ ਆਏ ਹੋਏ ਮੁੱਖ  ਡਾ ਗਗਨਦੀਪ ਸਿੰਘ. ਡਾ ਪ੍ਰੀਤੀ ਕੌਰ ਬੀਰ. ਡਾ ਮਨਪ੍ਰੀਤ ਸਿੰਘ ਲੁਧਿਆਣਾ.ਗੁਰਪ੍ਰੀਤ ਸਿੰਘ ਬੀਰ ਕ੍ਰਾਂਤੀ ਅਤੇ ਹੋਰ 15 ਡਾਕਟਰਾਂ ਦੀ ਸਮੁੱਚੀ ਟੀਮ  ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆਕੈਂਪ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ  ਸੂਬਾ ਵਾਈਸ ਚੇਅਰਮੈਨ ਪੰਜਾਬ ਹਰੀ ਕ੍ਰਿਸ਼ਨ ਸੇਠ ਪ੍ਰਧਾਨ ਸਵਰਨਕਾਰ ਸੰਘ ,ਚੇਅਰਮੈਨ ਪਰਮਜੀਤ ਸਿੰਘ ਖੱਟੜਾ  ਕੱਲਰਮਾਜਰੀ,ਆੜ੍ਹਤੀਆ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਜੀਵਨ ਲਾਲ ਗੁਪਤਾ, ਸਰਪ੍ਰਸਤ ਸੁਖਵੰਤ ਸਿੰਘ ਕੌਲ .ਸੀਨੀਅਰ ਆਗੂ ਸੁਰਿੰਦਰ ਅਗੌਲ ਨੇ  ਕਿਹਾ  ਮੁੱਖ ਸੇਵਾਦਾਰ ਅਮਨਦੀਪ ਸਿੰਘ ਲਵਲੀ ਦੀ ਯੋਗ ਅਗਵਾਈ ਹੇਠ ਸਮੂਹ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੂੰ ਨਾਲ ਲੈ  ਸੰਸਥਾਗੁਰੂ ਦਾ ਆਸ਼ੀਰਵਾਦ ਲੈ ਹਲਕੇ ਵਿੱਚ ਨਹੀਂ ਬਲਕਿ ਸੂਬੇ ਪੰਜਾਬ ਵਿੱਚ ਵੱਡੇ ਸੇਵਾ ਦੇ ਕਾਰਜ ਕਰ ਰਹੀ ਹੈ ਅਤੇ ਹਰ ਪੱਖੋਂ ਹਲਕੇ ਵਿਚ ਲੋੜਵੰਦ ਪਰਿਵਾਰਾਂ ਦੀ ਮੱਦਦ  ਕਰ ਰਹੀ ਹੈ  ਉਨ੍ਹਾਂ ਸਮੁੱਚੇ ਕਾਰਜਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ ਸੰਸਥਾ ਦੇ ਮੁੱਖ ਸੇਵਾਦਾਰ ਅਮਨਦੀਪ ਸਿੰਘ ਲਵਲੀ  ਮੈਂਬਰ  ਗੁਰਪ੍ਰੀਤ ਸਿੰਘ ਨਾਮਧਾਰੀ ਜਸਵਿੰਦਰਪਾਲ ਸਿੰਘ ਸਿੰਪੀ .ਸੁਖਲੀਨ ਸਿੰਘ ਸੁੱਖੀ. ਅਮਨਦੀਪ ਸਿੰਘ ਮਹਿਰਾ. ਪ੍ਰਿਤਪਾਲ ਸਿੰਘ ਡਿਫੈਂਸ ਕਾਲੋਨੀ .ਸੂਬੇਦਾਰ ਪ੍ਰੇਮ ਸਿੰਘ ਬਹਾਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 100 ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ  ਜਿਨ੍ਹਾਂ ਦਾ ਪੱਕੇ ਤੌਰ ਤੇ ਇਲਾਜ ਸੰਸਥਾ  ਕਰਵਾਏਗੀ ਅਤੇ 200ਦੇ ਕਰੀਬ ਮਰੀਜ਼ਾਂ ਨੂੰ ਚੈੱਕਅਪ ਕਰਨ ਉਪਰੰਤ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਇਸ ਮੌਕੇ ਹਰਨੇਕ ਸਿੰਘ ਖੱਟੜਾ ਮੈਨੇਜਰ ਗੁਰਦੁਆਰਾ ਅਕਾਲਗੜ੍ਹ ਸਾਹਿਬ  . ਗੁਰਦਿਆਲਇੰਦਰ ਸਿੰਘ ਬਿੱਲੂ ਸਾਬਕਾ ਚੇਅਰਮੈਨ ,ਰਾਸ਼ਟਰਪਤੀ ਐਵਾਰਡੀ ਸ਼ਫੀ ਮੁਹੰਮਦ ਮੂੰਗੋ,ਮਨਜੀਤ ਸਿੰਘ ਕਪੂਰ .ਸੁਖਵਿੰਦਰ ਸਿੰਘ ਕਕਰਾਲਾ. ਵਿਪਨ ਕਪੂਰ. ਅੰਗਦ ਪਾਲ ਸਿੰਘ. ਦਵਿੰਦਰਪਾਲ ਸਿੰਘ ਸੰਜੂ .ਜਸਵਿੰਦਰਪਾਲ ਸਿੰਘ ਸਿੰਪੀ .ਜੰਗ ਬਹਾਦਰ ਸਿੰਘ. ਰਵਿੰਦਰ ਸਿੰਘ,ਗਮਦੂਰ ਸਿੰਘ ਅਮਰਜੋਤ ਸਿੰਘ ਗੋਲਡੀ ਚੱਢਾ .ਰਸ਼ ਮਨਦੀਪ ਸਿੰਘ,ਗੁਰਚਰਨ ਸਿੰਘ  ਪ੍ਰਿਤਪਾਲ ਸਿੰਘ, ਪ੍ਰੋਗਰੈਸਿਵ ਪ੍ਰੈਸ ਕਲੱਬ ਨਾਭਾ ਦੇ ਜਨਰਲ ਸਕੱਤਰ  ਅਮਰਿੰਦਰ ਪੁਰੀ .ਸਰਪ੍ਰਸਤ  ਗੁਰਚਰਨ ਸਿੰਘ ਚੌਧਰੀ ਮਾਜਰਾ .ਅਵਤਾਰ ਸਿੰਘ ਸ਼ੇਰਗਿੱਲ .ਸੁਰੇਸ਼ ਕੁਮਾਰ ,ਪ੍ਰਵੀਨ ਕੁਮਾਰ  .ਚਮਕੌਰ ਸਿੰਘ ਅੱਚਲ  .ਸੁਖਵੰਤ ਸਿੰਘ ਡਿਫੈਂਸ ਕਾਲੋਨੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਵੈੈੱਲਫੇਅਰ ਸੇਵਾ ਸੋਸਾਇਟੀ ਦੇ ਮੈਂਬਰ ਹਾਜ਼ਰ ਸਨ

Sunday, January 24, 2021

ਬਰਸੀ ਮੌਕੇ ਸਵ:ਸਤਨਾਮ ਸਿੰਘ ਕੈਂਥ ਨੂੰ ਵੱਖ ਵੱਖ ਆਗੂਆਂ ਵੱਲੋਂ ਦਿੱਤੀ ਸਾਰਧਾਜਾਲੀ

ਬੰਗਾ24 ਜਨਵਰੀ( ਮਨਜਿੰਦਰ ਸਿੰਘ ,ਪ੍ਰੇਮ ਜੰਡਿਆਲੀ )  )ਸਾਬਕਾ ਸਾਂਸਦ ਸਵ:ਸਤਨਾਮ ਸਿੰਘ ਕੈਂਥ ਦੀ ਬਰਸੀ ਮੌਕੇ ਉਨਾਂ ਦੇ ਜੱਦੀ ਪਿੰਡ ਸੋਤਰਾਂ ਵਿਖੇ ਸਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਤੇ ਪਹੁਚੇ ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਅਤੇ ਸੰਸਦ ਮੁਨੀਸ਼ ਤਿਵਾੜੀ ਨੇ ਸਵ:ਕੈਂਥ ਨੂੰ ਸਰਧਾਂਜਲੀ ਦਿੰਦੀਆਂ ਕਿਹਾ ਕਿ ਚੰਗੇ ਕਿਰਦਾਰ ਵਾਲੇ ਆਗੂ ਪਾਰਟੀ ਲਈ ਚਾਨਣ ਮੁਨਾਰਾ ਹੁੰਦੇ ਹਨ ਤੇ ਟਕਸਾਲੀ ਆਗੂਆਂ ਅਤੇ ਵਰਕਰਾਂ ਦਾ ਆਪਣੀ ਪਾਰਟੀ ਨਾਲ ਖ਼ੂਨ ਵਰਗਾ ਰਿਸਤਾ ਹੁੰਦਾ ਹੈ।ਹਲਕਾ ਬੰਗਾ ਇੰਚਾਰਜ ਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ ਸਤਵੀਰ ਸਿੰਘ ਪੱਲੀ ਝਿੱਕੀ  ਨੇ ਸਵ: ਕੈਂਥ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਦਲਿਤ ਵਰਗ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਵਿਚ ਬੁਲੰਦ ਕਰਨ ਵਾਲੇ ਨਿਡਰ ਨੇਤਾ ਸਨ ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਸਵ:ਕੈਂਥ ਕਾਂਗਰਸ ਪਾਰਟੀ ਵਿਚ ਆਏ ਅਤੇ2017 ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਸੀ   ।   ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਵੀ ਸਵ:ਕੈਂਥ ਨੂੰ ਸ਼ਰਧਾਂਜਲੀ ਦਿੱਤੀ ਅਤੇ ਸੰਸਦ ਮੁਨੀਸ਼ ਤਿਵਾੜੀ ਨੂੰ ਅਪੀਲ ਕਰਦਿਆਂ ਕਿਹਾ ਬੰਗਾ ਵਿਧਾਨ ਸਭਾ ਹਲਕਾ ਰਾਖਵਾਂ ਹੈ ਇਸ ਲਈ ਹਾਈ ਕਮਾਂਡ ਨੂੰ  ਬੰਗਾ ਦੇ ਰਾਖਵੇਂ ਆਗੂਆਂ ਵਿਚੋਂ ਕੋਈ ਇਕ ਹਲਕਾ ਇੰਚਾਰਜ ਲਾਉਣ ਦੀ ਬੇਨਤੀ ਹੈ ਤਾਂ ਜੋ ਹਲਕੇ ਦੇ ਵਰਕਰਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਆਗੂ ਦਾ ਚਿਹਰਾ ਮਿਲ ਸਕੇ ।ਇਸ ਦੇ ਨਾਲ ਹੀ ਉਨ੍ਹਾਂ ਗਰੀਬ ਵਰਗ ਦੇ ਆਗੂਆਂ ਨਾਲ ਹੁੰਦੀ ਧੇਕੇਸਾਹੀ ਦਾ ਪੱਖ ਵੀ ਉਭਾਰਿਆ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਚ' ਦਲਿਤ ਆਗੂਆਂ ਦੇ ਹਲਕੇ ਬਦਲ ਕੇ ਦਿੱਤੀਆਂ ਟਿਕਟਾਂ  ਕਾਰਨ ਕਾਂਗਰਸ ਪਾਰਟੀ ਦੀਆਂ  ਹੋਈਆ ਹਾਰਾਂ ਵੀ ਗਿਣਾ ਦਿੱਤੀਆਂ।ਉਨ੍ਹਾਂ ਪਾਰਟੀ ਦੇ ਟਕਸਾਲੀ ਵਰਕਰਾਂ ਵਿਚੋਂ ਨਗਰ ਕੌਂਸਲ ਚੋਣਾਂ ਲਈ ਉਮੀਦਵਾਰ ਬਣਾਉਣ ਦੀ ਵੀ ਵਕਾਲਤ ਕੀਤੀ ।ਸਵ:ਕੈਂਥ ਦੇ ਸਪੁੱਤਰ ਉਭਰਦੇ ਨੌਜਵਾਨ ਕਾਂਗਰਸ ਆਗੂ ਡਾ: ਹਰਪ੍ਰੀਤ ਸਿੰਘ ਕੈਂਥ ਨੇ ਪਹੁੰਚੇ ਹੋਏ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ।ਇਸ ਸਮਾਗਮ ਵਿਚ ਸਾਬਕਾ ਵਿਧਾਇਕ ਚੌਧਰੀ ਮੋਹਣ ਸਿੰਘ ਬਹਿਰਾਮ,ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਦਰਬਜੀਤ ਸਿੰਘ ਪੂਨੀ,ਡਾ ਬਖਸੀਸ ਸਿੰਘ,ਸਰਪੰਚ ਸਰਬਜੀਤ ਸਿੰਘ ਬਾਹੜੋਵਾਲ,ਰਮੇਸ਼ ਅਟਾਰੀ,ਨੰਬਰਦਾਰ ਅਜੈਬ ਸਿੰਘ ਕਲੇਰਾਂ,ਦੇਸ਼ ਰਾਜ ਰਾਜ ਖਾਨਖਾਨਾ ਆਦਿ ਵੀ ਸਾਮਲ ਸਨ ।  


ਕੁਲਜੀਤ ਸਰਹਾਲ, ਸਾਈਂ ਪੱਪਲ ਸਾਹ ਜੀ ਨਾਲ ਦੁੱਖ ਸਾਝਾਂ ਕਰਨ ਪਹੁਚੇ:

ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਬਲਾਕ ਸੰਮਤੀ ਔੜ ਸਾਈਂ ਪੱਪਲ ਸ਼ਾਹ ਜੀ ਨਾਲ ਦੁੱਖ ਸਾਂਝਾ ਕਰਦੇ ਹੋਏ  

ਬੰਗਾ,24 ਜਨਵਰੀ(ਮਨਜਿੰਦਰ ਸਿੰਘ)ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਸਾਈਂ ਪੱਪਲ ਸਾਹ ਭਰੋਮਜਾਰਾ ਦੇ ਪਿਤਾ ਸ਼੍ਰੀ ਪਾਖਰ ਰਾਮ ਬੰਗੜ ਜੀ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ।ਸਾਈਂ ਜੀ ਦੇ ਗ੍ਰਹਿ ਵਿਖੇ ਸ ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਬਲਾਕ ਸਮਿਤੀ ਔੜ ਦੁੱਖ ਸਾਂਝਾ ਕਰਨ ਲਈ ਅੱਜ ਉਚੇਚੇ ਤੌਰ ਤੇ ਪਹੁਚੇ ਇਸ ਮੌਕੇ ਸਰਹਾਲ ਨੇ ਕਿਹਾ ਕੇ ਸਵ: ਪਾਖਰ ਜੀ ਬਹੁਤ ਹੀ ਨੇਕ ਦਿਲ ਇਨਸਾਨ ਸਨ ਜਿਨ੍ਹਾਂ ਦੇ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ।ਇਸ ਮੌਕੇ ਸੰਤ ਲਕਸ਼ਮਣ ਦਾਸ ਭਰੋਮਜਾਰਾ ਡੇਰਾ 108,ਜਗਤਾਰ ਸਿੰਘ ਜੈਲਦਾਰ  ਭਰੋਮਜਾਰਾ,ਗੁਰਦਿਆਲ ਸਿੰਘ ਭਰੋਮਜਾਰਾ, ਲਖਵਿੰਦਰ ਕੁਮਾਰ ਸਾਬੀ ਸਰਪੰਚ ਨੂਰਪੁਰ,ਵਰਿੰਦਰ ਘਈ,ਆਦਿ ਵੀ ਦੁੱਖ ਦਾ ਪ੍ਰਗਟਾਵਾ ਕਰਨ ਲਈ ਹਜ਼ਾਰ ਸਨ । 
  

Saturday, January 23, 2021

ਸਾਈਂ ਪੱਪਲ ਸ਼ਾਹ ਜੀ ਦੇ ਪਿਤਾ ਦਾ ਦਿਹਾਂਤ ,ਅੰਤਿਮ ਅਰਦਾਸ 29 ਨੂੰ

ਸਵ: ਪਾਖਰ ਰਾਮ ਬੰਗੜ ਜੀ ਦੀ ਤਸਵੀਰ  

ਬੰਗਾ 24,ਜਨਵਰੀ( ਨਵਕਾਂਤ ਭਰੋਮਜਾਰਾ ) :- ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਸਾਈਂ ਪੱਪਲ ਸ਼ਾਹ ਭਰੋਮਜਾਰਾ ਦੇ ਪਿਤਾ ਪਾਖਰ ਰਾਮ ਬੰਗੜ ਦਾ ਅਚਾਨਕ ਦਿਹਾਂਤ ਹੋ ਗਿਆ । ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਭਰੋਮਜਾਰਾ ਰਾਣੁੰਆ ਵਿਖੇ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਈਂ ਪੱਪਲ ਸ਼ਾਹ ਜੀ ਨੇ ਦੱਸਿਆ ਕਿ ਸਵ ਪਾਖਰ ਰਾਮ ਜੀ ਦੀ ਆਤਮਕ ਸ਼ਾਂਤੀ ਲਈ ਅੰਤਮ ਅਰਦਾਸ 29 ਜਨਵਰੀ ਦਿਨ ਸ਼ਨੀਵਾਰ ਨੂੰ ਡੇਰਾ ਸੰਤ ਮੇਲਾ ਰਾਮ ਵਿਖੇ ਹੋਵੇਗੀ । ਇਸ ਦੁੱਖ ਦੀ ਘੜੀ ਵਿੱਚ ਬੰਗੜ ਪਰਿਵਾਰ ਨਾਲ ਵੱਖ ਵੱਖ ਰਾਜਨੀਤਕ , ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਜਿਨ੍ਹਾਂ ਵਿਚ ਸੰਤ ਨਰੰਜਣ ਦਾਸ ਡੇਰਾ ਸੱਚਖੰਡ ਬੱਲਾਂ , ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ , ਸੰਤ ਲਛਮਣ ਦਾਸ , ਚੇਅਰਮੈਨ ਸੰਤ ਮਹਿੰਦਰ ਪਾਲ ਪੰਡਵਾਂ, ਸਾਈ ਉਮਰੇ ਸ਼ਾਹ ਰੋਜਾ ਮੰਢਾਲੀ ਸ਼ਰੀਫ , ਸੰਤ ਕ੍ਰਿਸ਼ਨ ਦਾਸ ਚਹੇੜੂ ,  ਚੇਅਰਮੈਨ ਮਨਜੀਤ ਸਾਬਰੀ , ਬਾਬਾ ਸ਼ੰਭੂ ਜੀ ਫਿਲੌਰ , ਨਵਕਾਂਤ ਭਰੋਮਜਾਰਾ ਮੀਡੀਆ ਅਡਵਾਈਜ਼ਰ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ , ਸਾਈਂ ਵਰੁਣ ਸੋਬਤੀ , ਸਾਈ ਅਵਿਨਾਸ਼ ਸ਼ਾਹ ਕੋਟ ਫਤੂਹੀ , ਸਾਂਈ ਸਾਧੂ ਸ਼ਾਹ ਕਟਾਰੀਆ ਅਤੇ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਦੇ ਸਮੂਹ ਮੈਬਰ, ਡਾ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ , ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ , ਚੋਧਰੀ ਮੋਹਨ ਲਾਲ ਸਾਬਕਾ ਵਿਧਾਇਕ ਬੰਗਾ , ਸੋਹਣ ਲਾਲ ਢੰਡਾ ਪ੍ਰਧਾਨ ਐਸ ਸੀ ਵਿੰਗ , ਬੁੱਧ ਸਿੰਘ ਬਲਾਕੀਪੁਰ ਜਿਲ੍ਹਾ ਪ੍ਰਧਾਨ ਅਕਾਲੀ ਦਲ ,ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਬਲਾਕ ਸੰਮਤੀ ਔੜ , ਬਸਪਾ ਆਗੂ ਪ੍ਰਵੀਨ ਬੰਗਾ , ਸਤਿਗੁਰੂ ਰਵਿਦਾਸ ਵੈਲਫੇਅਰ ਟਰੱਸਟ ਦੇ ਸਮੂਹ ਮੈਂਬਰ , ਪੱਤਰਕਾਰ ਭਾਈਚਾਰਾ ਆਦਿ ਸ਼ਾਮਿਲ ਸਨ।

ਸਰਕਾਰੀ ਸਕੂਲ ਮੁਕੰਦਪੁਰ ਵਿਖੇ ਹੋਵੇਗਾ ਜ਼ਿਲਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਸਮਾਗਮ -- ਜ਼ਿਲੇ ਵਿਚ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਵੈਨ ਰਾਹੀਂ ਵੀ ਵੋਟਰਾਂ ਨੂੰ ਕੀਤਾ ਜਾਵੇਗਾ ਜਾਗਰੂਕ

ਡਾ. ਸ਼ੇਨਾ ਅਗਰਵਾਲ ਆਈ ਏ ਐਸ,  ਜ਼ਿਲਾ ਚੋਣ ਅਫ਼ਸਰ  

ਬੰਗਾ   23 ਜਨਵਰੀ : (ਮਨਜਿੰਦਰ ਸਿੰਘ  )
ਬੰਗਾ ਹਲਕੇ ਦੇ ਨਗਰ ਮੁਕੰਦਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਵਿਖੇ 25 ਜਨਵਰੀ  ਨੂੰ ਸਵੇਰੇ11 ਵਜੇ  ਜ਼ਿਲਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਸਮਾਗਮ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੇ ਮਹੱਤਵ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਕਰਵਾਏ ਜਾਣ  ਵਾਲੇ ਇਸ ਸਮਾਗਮ ਵਿਚ ਨਵੇਂ ਬਣੇ ਵੋਟਰਾਂ ਤੋਂ ਇਲਾਵਾ ਵੋਟਰ ਜਾਗਰੂਕਤਾ ਮੁਹਿੰਮ ਵਿਚ ਵਧੀਆ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਵਿਚ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਜਾਗਰੂਕਤਾ ਵੈਨ ਰਾਹੀਂ ਜ਼ਿਲਾ ਵਾਸੀਆਂ ਨੂੰ ਵੋਟ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਵੈਨ 25 ਜਨਵਰੀ ਨੂੰ ਸਵੇਰੇ 10 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਤੋਂ ਰਵਾਨਾ ਕੀਤੀ ਜਾਵੇਗੀ। ਇਸ ਮੌਕੇ ਲੜਕੀਆਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਕੀਤੀ ਜਾਵੇਗੀ ਅਤੇ ਟ੍ਰਾਂਸਜੈਂਡਰ ਆਈਕਾਨ ਪ੍ਰੀਤੀ ਮਹੰਤ ਵੱਲੋਂ ਵੋਟਰਾਂ ਨੂੰ ਸੰਦੇਸ਼ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਵੇਰੇ 11.15 ਵਜੇ ਇਹ ਵੈਨ ਜ਼ਿਲਾ ਸੇਵਾ ਕੇਂਦਰ (ਤਹਿਸੀਲ ਕੰਪਲੈਕਸ) ਨਵਾਂਸ਼ਹਿਰ ਅਤੇ ਦੁਪਹਿਰ 12.30 ਵਜੇ ਬੱਸ ਸਟੇਂਡ ਨਵਾਂਸ਼ਹਿਰ ਪਹੁੰਚੇਗੀ, ਜਿਥੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਵੱਲੋਂ ਵੋਟਰ ਜਾਗਰੂਕਤਾ ਨਾਟਕ ਖੇਡਿਆ ਜਾਵੇਗਾ। ਇਸ ਉਪਰੰਤ ਦੁਪਹਿਰ 2 ਵਜੇ ਸ਼ੂਗਰ ਮਿੱਲ ਨਵਾਂਸ਼ਹਿਰ ਦੇ ਬਾਹਰ ਪੀ. ਡਬਲਿਊ. ਡੀ ਆਈਕਾਨ ਕਸ਼ਮੀਰ ਸਿੰਘ ਸਨਾਵਾ ਵੱਲੋਂ ਸੰਦੇਸ਼ ਦਿੱਤਾ ਜਾਵੇਗਾ। ਦੁਪਹਿਰ 3 ਵਜੇ ਇਹ ਜਾਗਰੂਕਤਾ ਵੈਨ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ, ਖਟਕੜ ਕਲਾਂ ਪਹੰੁਚੇਗੀ, ਜਿਥੇ ਜ਼ਿਲਾ ਆਈਕਾਨ ਜਸਪਾਲ ਸਿੰਘ ਗਿੱਧਾ ਅਤੇ ਪ੍ਰੀਤੀ ਮਹੰਤ ਵੱਲੋਂ ਸੰਦੇਸ਼ ਦਿੱਤਾ ਜਾਵੇਗਾ ਅਤੇ ਸ਼ਾਮ 4 ਵਜੇ ਬੱਸ ਸਟੈਂਡ ਬੰਗਾ ਅਤੇ ਗੁਰੂ ਤੇਗ ਬਹਾਦਰ ਗੇਟ ਬਾਜ਼ਾਰ ਬੰਗਾ ਵਿਖੇ ਜ਼ਿਲਾ ਆਈਕਾਨ ਜਸਪਾਲ ਸਿੰਘ ਗਿੱਧਾ ਵੱਲੋਂ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ।  



ਸਾਂਝਾ ਸੰਘਰਸ਼ ਤਾਲਮੇਲ ਕਮੇਟੀ ਬੰਗਾ ਦਾ ਗਠਨ :

ਬੰਗਾ23' ਜਨਵਰੀ (ਮਨਜਿੰਦਰ ਸਿੰਘ )          ਅੱਜ ਇਲਾਕਾ ਬੰਗਾ ਦੀਆਂ ਵੱਖ ਵੱਖ ਜਨਤਕ ਅਤੇ ਟਰੇਡ ਯੂਨੀਅਨਾਂ ਵਲੋਂ ਸਾਂਝ ਤੌਰ ’ਤੇ ਵੱਡੀ ਮੀਟਿੰਗ ਕਰਕੇ ਸਾਂਝਾ ਸੰਘਰਸ਼ ਤਾਲਮੇਲ ਕਮੇਟੀ ਬੰਗਾ ਦਾ ਗਠਨ ਕੀਤਾ ਗਿਆ। ਭਾਰਤ ਸਰਕਾਰ ਵਲੋਂ ਕਿਰਤ ਕਾਨੂੰਨਾਂ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਲੋਕ ਸਭਾ ਵਲੋਂ ਸੰਵਿਧਾਨਕ ਮਰਿਯਾਦਾ ਦੇ ਉਲਟ ਸਮੁੱਚੀ ਕਿਰਤੀ ਲੋਕਾਂ ਉੱਤੇ ਜਬਰੀ ਮੜ੍ਹੇ ਜਾ ਰਹੇ ਹਨ। ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨ, ਮਜ਼ਦੂਰ, ਮੁਲਾਜ਼ਮ, ਛੋਟੇ ਕਾਰੋਬਾਰੀ ਅਤੇ ਆਮ ਨਾਗਰਿਕ ਦੀ ਜ਼ਿੰਦਗੀ ’ਤੇ ਮਾਰੂ ਪ੍ਰਭਾਵ ਪੈਣਗੇ। ਇਸ ਕਰਕੇ ਇਹਨਾਂ ਗੈਰਸੰਵਿਧਾਨਕ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਕਰਵਾਉਣ ਲਈ ਅਤੇ ਪਬਲਿਕ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਲੋਕ ਪੱਖੀ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ ਜਾਵੇਗੀ। ਇਸ ਸਾਂਝਾ ਸੰਘਰਸ਼ ਤਾਲਮੇਲ ਕਮੇਟੀ ਬੰਗਾ ਵਲੋਂ ਮੀਟਿੰਗ ਵਿੱਚ ਸਰਬਸੰਮਤੀ ਨਾਲ ਉਲੀਕਿਆ ਗਿਆ ਕਿ ਮਿਤੀ 26ਜਨਵਰੀ 2021 ਠੀਕ 11 ਵਜੇ ਬੱਸ ਅੱਡਾ ਬੰਗਾ ਵਿਖੇ ਸਾਂਝੀ ਰੋਸ ਰੈਲੀ ਕੀਤੀ ਜਾਵੇਗੀ ਅਤੇ ਸ਼ਹਿਰ ਵਿੱਚ ਕਾਲਾ ਰੋਸ ਮਾਰਚ ਕੀਤਾ ਜਾਵੇਗਾ। ਅਖੀਰ ਵਿੱਚ ਕਾਲੇ ਕਿਰਤ ਕਾਨੂੰਨਾ ਅਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਮੀਟਿੰਗ ਵਿੱਚ ਸ਼ਾਮਲ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਸ਼੍ਰੀ ਜੀਤ ਰਾਮ, ਸ਼੍ਰੀ ਕ੍ਰਿਸ਼ਨ, ਪੈਨਸ਼ਨਰ ਐਸੋਸ਼ੀਏਸ਼ਨ ਡਵੀਜਨ ਬਿਜਲੀ ਵਿਭਾਗ ਬੰਗਾ, ਦਿਲਦਾਰ ਸਿੰਘ, ਰਸ਼ਪਾਲ ਸਿੰਘ, ਸੁਰਿੰਦਰ ਸਿੰਘ ਇੰਪਲਾਇਜ਼ ਫੈਡਰੇਸ਼ਨ ਪੀਐਸਪੀਸੀਐਲ ਡਵੀਜ਼ਨ ਬੰਗਾ, ਸ਼੍ਰੀ ਨੰਦ ਲਾਲ, ਰੇਸ਼ਮ ਲਾਲ ਟੈਕਨੀਕਲ ਸਰਵਿਸ ਯੂਨੀਅਨ ਬਿਜਲੀ ਬੋਰਡ (ਭੰਗਲ)ਡਵੀਜਨ ਬੰਗਾ, ਵਿਨੋਦ ਕੁਮਾਰ, ਮਨਜੀਤ ਸਿੰਘ ਪਾਵਰਕੌਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਬੰਗਾ, ਹਰਮੇਸ਼ ਚੰਦ ਭੰਗਲ, ਬੂਟਾ ਰਾਮ ਮਿਊਸਪਲ ਇੰਪਲਾਇਜ਼ ਯੂਨੀਅਨ ਨਗਰ ਕੌਂਸਲ ਬੰਗਾ, ਭੁਪਿੰਦਰ ਸਿੰਘ, ਨਵਦੀਪ ਸਿੰਘ ਲੱਕੀ ਬੀਕਾ ਧੰਨ ਧੰਨ ਰਾਜਾ ਸਾਹਿਬ ਟੈਕਸੀ ਯੂਨੀਅਨ ਬੱਸ ਸਟੈਂਡ ਬੰਗਾ, ਅਵਤਾਰ ਸਿੰਘ, ਨਰਿੰਦਰ ਸ਼ਰਮਾਂ ਆਜ਼ਾਦ ਟੈਕਸੀ ਯੂਨੀਅਨ ਬੱਸ ਸਟੈਂਡ ਬੰਗਾ, ਅਮਨਦੀਪ ਕੌਰ, ਪਰਮਜੀਤ ਕੌਰ ਆਲ ਪੰਜਾਬ ਆਂਗਣਵਾੜੀ ਯੂਨੀਅਨ ਬਲਾਕ ਬੰਗਾ, ਪਵਨ ਕੁਮਾਰ ਪ੍ਰਧਾਨ ਪੀ ਡਵਲਯੂ ਡੀ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਬੰਗਾ ਆਦਿ ਸ਼ਾਮਲ ਸਨ।

ਦਿੱਲੀ ਵਿਖੇ 26 ਜਨਵਰੀ ਦੀ ਕਿਸਾਨ ਟਰੈਕਟਰ ਰੈਲੀ ਲਈ ਬੰਗਾ ਤੋਂ ਜਥੇ ਰਵਾਨਾ :

ਬੰਗਾ ਤੋਂ ਦਿੱਲੀ ਨੂੰ 26 ਜਨਵਰੀ ਦੀ ਟਰੈਕਟਰ ਰੈਲੀ ਲਈ ,ਟਰੈਕਟਰ ਟਰਾਲੀਆਂ ਰਾਹੀਂ ਜਥੇ ਜਾਣ ਦਾ ਦ੍ਰਿਸ਼  

ਬੰਗਾ 23,ਜਨਵਰੀ (ਮਨਜਿੰਦਰ ਸਿੰਘ)  ਖੇਤੀ  ਕਾਨੂੰਨਾਂ ਨੂੰ ਰੱਦ ਕਰਾਉਣ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਸਬਕ ਵੀ ਸਿਖਾਇਆ ਜਾਵੇਗਾ ਤੇ ਕਿਸਾਨਾਂ ਦੀ ਟਰੈਕਟਰ ਰੈਲੀ  ਤੈਅ ਯੋਜਨਾ ਅਨੁਸਾਰ ਦਿੱਲੀ ਆਊਟਰ ਰਿੰਗ ਰੋਡ  ਤੇ ਸ਼ਾਂਤਮਈ ਹੋਵੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਇਲਾਕੇ ਦੇ ਕਿਸਾਨ ਆਗੂ ਜਸਵਰਿੰਦਰ ਸਿੰਘ ਜੱਸਾ ਕਲੇਰਾਂ ਨੇ 26 ਜਨਵਰੀ ਦੀ ਟਰੈਕਟਰ ਰੈਲੀ ਲਈ ਬੰਗਾ ਤੋਂ ਵੱਖ ਵੱਖ ਪਿੰਡਾਂ ਤੋਂ ਆਏ ਨੌਜਵਾਨ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦਾ ਜਥਾ ਰਵਾਨਾ ਕਰਨ ਸਮੇਂ ਕੀਤਾ।ਇਸ ਮੌਕੇ ਬੰਗਾ ਇਲਾਕੇ ਦੇ ਪਿੰਡ ਪਠਲਾਵਾ ਗੁਜਰਪੁਰ ,ਲਧਾਣਾ  ਉੱਚਾ,  ਕਲੇਰਾਂ ਆਦਿ ਪਿੰਡਾਂ ਦੇ ਕਿਸਾਨਾਂ ਦੇ ਜਥੇ ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਨੂੰ ਰਵਾਨਾ ਹੋਏ।ਇਸ ਮੌਕੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਅਤੇ ਮੋਦੀ ਮੁਰਦਾਬਾਦ ਦੀ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਵੱਖ ਵੱਖ ਪਿੰਡਾਂ ਤੋਂ ਆਏ ਨੌਜਵਾਨ ਕਿਸਾਨਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਪੰਜਾਬੀ ਕਿਸਾਨ ਮੂਹਰੇ ਹੋ ਕੇ ਲੜਾਈ ਲੜ ਰਹੇ ਹਨ ਕੇਂਦਰ ਸਰਕਾਰ ਇਸ ਵੇਲੇ ਬੁਖਲਾਹਟ ਵਿੱਚ ਆਈ ਹੋਈ ਹੈ ਕੇਂਦਰ ਨਾਲ ਹੁਣ ਆਰ ਪਾਰ ਦੀ ਲੜਾਈ ਹੋਵੇਗੀ ਤੇ ਜਿੱਤ ਕਿਸਾਨਾਂ ਦੀ ਹੀ ਹੋਵੇਗੀ ।ਉਨ੍ਹਾਂ ਕਿਹਾ ਕਿ ਸਾਡੇ ਆਗੂਆਂ ਦੇ ਕਹੇ ਅਨੁਸਾਰ ਕਿਸਾਨਾਂ ਦੀ ਟਰੈਕਟਰ ਰੈਲੀ ਤੈਅ ਯੋਜਨਾ ਅਨੁਸਾਰ ਦਿੱਲੀ ਆਊਟਰ ਰਿੰਗ ਤੇ ਸ਼ਾਂਤਮਈ ਹੋਵੇਗੀ ਜੇ ਕੇਂਦਰ ਸਰਕਾਰ ਜਾਂ ਦਿੱਲੀ ਪੁਲੀਸ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਇਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ  ਦੀ ਹੋਵੇਗੀ।ਇਸ ਮੌਕੇ ਇੰਦਰਜੀਤ ਮਾਨ ਬੰਗਾ , ਸੰਦੀਪ ਖੰਨਾ, ਵਾਰੀਆ ,ਅਜੀਤ ਕੈਂਥ, ਬਲਜੀਤ ਮਾਹਨੀਆਂ  ਅਜੀਤ ਜੀਤਾ ,  ਪਰਮਿੰਦਰ ਬਿੱਲਾ ,ਜਸਪ੍ਰੀਤ ਬਿੰਦਰ, ਹੈਪੀ ,ਮਨਪ੍ਰੀਤ , ਹੁਸਨ ਮੁਹੰਮਦ, ਸੁਖਵਿੰਦਰ ਸਿੰਘ ਝਿੱਕਾ, ਸਤਵਿੰਦਰ ਕਾਲੀ, ਅਭਿਸ਼ੇਕ ਵਾਲੀਆ, ਸੁਖਵਿੰਦਰ ਪਠਲਾਵਾ, ਜਿੰਦਰ ਮੱਲ ,ਬਾਬਾ ਗੁਰਪ੍ਰੀਤ ਸਿੰਘ ਪਠਲਾਵਾ, ਜਸਕਰਨ ਜੱਸਾ ,ਗੁਜ਼ਰਪੁਰ ਜਗਦੀਸ਼ ਸਿੰਘ ਦਵਿੰਦਰ ਸਿੰਘ ,ਪਲਵਿੰਦਰ ਸਿੰਘ, ਮਨਦੀਪ ਸਿੰਘ, ਬਲਜੀਤ ਸਿੰਘ ਕੰਨੂ, ਜਸਪਾਲ ਸਿੰਘ ਪਠਲਾਵਾ, ਜੋਗਿੰਦਰ ਸਿੰਘ, ਤਰਸੇਮ ਸਿੰਘ ,ਪਾਖਰ ਸਿੰਘ ਪਠਲਾਵਾ ਹਰਮਨ ਪਠਲਾਵਾ ਆਦਿ ਰਵਾਨਾ ਹੋਏ ਜੱਥੇ ਵਿੱਚ ਮੌਜੂਦ ਸਨ ।   

Friday, January 22, 2021

ਹਸਪਤਾਲ ਢਾਹਾਂ ਕਲੇਰਾਂ ਵਿਖੇ ਚੂਲੇ ਦਾ ਜੋੜ ਬਦਲਣ ਲਈਸਟਿੱਚਲੈਸ ਸਰਜਰੀ (ਬਗੈਰ ਟਾਂਕਾ) ਅਪਰੇਸ਼ਨਾਂ ਦਾ ਆਰੰਭ--ਚੂਲੇ ਦੇ ਜੋੜ ਵਿਚ ਨਵੀਂ ਤਕਨੀਕ ਵਾਲਾ ਸੀਮਿੰਟ ਲੈਸ, ਸਿਰਾਮਿਕ ਐਂਡ ਵਿਟਾਮਿਨ ਈ ਪੋਲੀ ਇੰਪਲਾਂਟ ਲੱਗਾ


ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਟਿਚਲੈਸ ਸਰਜਰੀ ਉਪਰੰਤ ਤੰਦਰੁਸਤ ਬੇਬੇ ਗਿਆਨ ਕੌਰ ਨਾਲ ਡਾ. ਰਵਿੰਦਰ ਖਜ਼ੂਰੀਆ ਐਮ ਐਸ  (ਗੋਡੇ, ਮੋਢੇ ਅਤੇ ਚੂਲੇ ਦੀ ਜੋੜ ਬਦਲੀ ਦੇ ਮਾਹਿਰ ਡਾਕਟਰ) ਨਾਲ ਹਨ ਬੇਬੇ ਜੀ ਬੇਟੀ ਗੁਰਮੀਤ ਕੌਰ ਅਤੇ ਹਸਤਪਾਲ ਸਟਾਫ਼

ਬੰਗਾ : 22 ਜਨਵਰੀ :- (ਮਨਜਿੰਦਰ ਸਿੰਘ )
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੂਲੇ ਦਾ ਜੋੜ ਬਦਲਣ ਲਈ ਸਟਿੱਚਲੈਸ ਸਰਜਰੀ (ਬਗੈਰ ਟਾਂਕਾ) ਦੀ ਆਰੰਭਤਾ ਹੋ ਗਈ ਹੈ । ਇਸ ਨਵੀਂ ਤਕਨੀਕ ਨਾਲ ਹੱਡੀਆਂ ਦੇ ਵਿਭਾਗ ਦੇ ਮੁੱਖ ਸਰਜਨ ਡਾ. ਰਵਿੰਦਰ ਖਜ਼ੂਰੀਆ ਐਮ ਐਸ ਵੱਲੋਂ 76 ਸਾਲ ਦੀ ਮਾਤਾ ਬੀਬੀ ਗਿਆਨ ਕੌਰ ਪਤਨੀ ਸ. ਮੋਹਨ ਸਿੰਘ ਦਾ ਸਫਲ ਅਪਰੇਸ਼ਨ ਕੀਤਾ ਹੈ । ਇਸ ਮੌਕੇ ਜਾਣਕਾਰੀ ਦਿੰਦੇ ਡਾ. ਰਵਿੰਦਰ ਖਜ਼ੂਰੀਆ ਐਮ ਐਸ ਨੇ ਦੱਸਿਆ ਕਿ ਚੂਲੇ ਦੇ ਜੋੜ ਬਦਲਣ ਲਈ ਸਟਿਚਲੈਸ ਸਰਜਰੀ ਨਾਲ ਮਰੀਜ਼ ਛੇਤੀ ਤੰਦਰੁਸਤ ਹੁੰਦਾ ਹੈ ਅਤੇ ਛੇਤੀ ਚੱਲਣਾ ਆਰੰਭ ਕਰ ਦਿੰਦਾ ਹੈ । ਉਹਨਾਂ ਦੱਸਿਆ ਕਿ 76 ਸਾਲ ਦੀ ਮਾਤਾ ਬੇਬੇ ਗਿਆਨ ਕੌਰ ਦਾ ਚਾਰ ਕੁ ਮਹੀਨੇ ਪਹਿਲਾਂ ਤਿਲਕ ਜਾਣ ਕਰਕੇ ਇੱਕ ਪਾਸੇ ਦਾ ਚੂਲਾ ਟੁੱਟ ਗਿਆ ਸੀ । ਇਸ ਮੌੇਕੇ ਬੇਬੇ ਜੀ ਨੇ ਦਵਾਈਆਂ ਆਦਿ ਨਾਲ ਇਲਾਜ ਦੀ ਕੋਸ਼ਿਸ਼ ਕੀਤੀ ਪਰ ਇਸ ਨਾਲ ਬੀਬੀ ਗਿਆਨ ਕੌਰ ਨੂੰ ਅਰਾਮ ਨਹੀਂ ਆ ਰਿਹਾ ਸੀ । ਜਦੋਂ ਉਹ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੱਡੀਆਂ ਦੇ ਵਿਭਾਗ ਵਿਚ ਆਪਣੀ ਜਾਂਚ ਕਰਵਾਉਣ ਆਏ ਤਾਂ ਡਾਇਗਨੋਜ਼ ਕਰਨ ਪਤਾ ਲੱਗਿਆ ਕਿ ਚੂਲੇ ਦੇ ਜੋੜ ਟੁੱਟਣ ਕਰਕੇ ਬੇਬੇ ਜੀ ਨੂੰ ਤੁਰਨ ਫਿਰਨ ਵਿਚ ਭਾਰੀ ਸਮੱਸਿਆ ਆ ਰਹੀ ਹੈ । ਇਸ ਬਾਰੇ ਬੇਬੇ ਜੀ ਦੇ ਪਰਿਵਾਰ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਅਤੇ ਇਸ ਬਿਮਾਰੀ ਦਾ ਹੱਲ ਦੱਸਿਆ ਗਿਆ । ਡਾ. ਰਵਿੰਦਰ ਖਜ਼ੂਰੀਆਂ ਐਮ ਐਸ ਨੇ ਦੱਸਿਆ ਕਿ ਬੇਬੇ ਜੀ ਦਾ ਚੂਲੇ ਦਾ ਜੋੜ ਬਦਲਣ ਲਈ ਪੇਨਲੈਸ ਅਤੇ ਸਟਿਚਲੈਸ ਸਰਜਰੀ ਕੀਤੀ ਗਈ ਹੈ । ਇਸ ਤੋਂ ਇਲਾਵਾ ਚੂਲੇ ਦੇ ਜੋੜ ਵਿਚ ਫਿੱਟ ਕੀਤਾ ਇੰਪਲਾਂਟ ਵੀ ਨਵੀਂ ਤਕਨੀਕ ਵਾਲਾ ਸੀਮਿੰਟ ਲੈਸ, ਸਿਰਾਮਿਕ ਐਂਡ ਵਿਟਾਮਿਨ¸ਈ ਪੋਲੀ ਤਕਨੀਕ ਵਾਲਾ ਹੈ ਜਿਸ ਵਿਚ ਸੀਮਿੰਟ ਦੀ ਵਰਤੋਂ ਨਹੀਂ ਹੁੰਦੀ ਹੈ ਜੋ ਕਿ ਇੱਥੇ ਪਹਿਲੀ ਵਾਰ ਚੂਲੇ ਦੇ ਜੋੜ  ਦੀ ਬਦਲੀ ਵਿਚ ਵਰਤਿਆ ਗਿਆ ਹੈ। ਨਵੀਂ ਤਕਨੀਕ ਵਾਲਾ ਇੰਪਲਾਂਟ ਵੀ ਜ਼ਿਆਦਾ ਲੰਬਾ ਸਮਾਂ ਚੱਲਦਾ ਹੈ ਅਤੇ ਮਰੀਜ਼ ਵੀ ਛੇਤੀ ਤੰਦਰੁਸਤ ਹੋ ਕੇ ਆਪਣੇ ਸਾਰੇ ਕੰਮ ਕਰਨ ਲੱਗ ਜਾਂਦਾ ਹੈ। ਚੂਲੇ ਦੇ ਜੋੜ ਬਦਲੀ ਵਾਲੀ ਇਸ ਨਵੀਂ ਤਕਨੀਕ ਵਿਚ ਕਿਸੇ ਪ੍ਰਕਾਰ ਦੇ ਟਾਂਕੇ ਨਹੀਂ ਲਗਾਏ ਜਾਂਦੇ ਹਨ ਅਤੇ ਦਰਦ ਰਹਿਤ ਅਪਰੇਸ਼ਨ ਹੁੰਦਾ ਹੈ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਐਮ ਐਸ ਨੂੰ ਨਵੀਂ ਤਕਨੀਕ ਦਾ ਇੰਪਲਾਂਟ ਅਤੇ ਨਵੀਂ ਤਕਨੀਕ ਦੇ ਪੇਨਲੈਸ ਤੇ ਸਟਿਚਲੈਸ ਅਪਰੇਸ਼ਨ ਨੂੰ ਸਫਲਤਾ ਪੂਰਬਕ  ਕਰਨ ਲਈ ਹਸਪਤਾਲ ਪ੍ਰਬੰਧਕਾਂ ਅਤੇ ਸਮੂਹ ਡਾਕਟਰ ਸਾਹਿਬਾਨ ਅਤੇ ਸਟਾਫ਼ ਵੱਲੋਂ ਵਧਾਈਆਂ ਦਿੱਤੀਆਂ ਗਈਆਂ । ਇਸ ਮੌਕੇ ਮਾਤਾ ਗਿਆਨ ਕੌਰ ਨੇ ਵੀ ਡਾਕਟਰ ਰਵਿੰਦਰ ਖਜ਼ੂਰੀਆ ਐਮ ਐਸ (ਗੋਡੇ, ਮੋਢੇ ਅਤੇ ਚੂਲੇ ਦੀ ਜੋੜ ਬਦਲੀ ਦੇ ਮਾਹਿਰ ਡਾਕਟਰ) ਦਾ ਵਧੀਆ ਅਪਰੇਸ਼ਨ ਅਤੇ ਵਧੀਆ ਇਲਾਜ ਕਰਨ ਲਈ ਧੰਨਵਾਦ ਕੀਤਾ ਹੈ । ਇਸ ਮੌਕੇ ਬੇਬੇ ਜੀ ਦੀ ਬੇਟੀ ਗੁਰਮੀਤ ਕੌਰ ਅਤੇ ਹਸਪਤਾਲ ਦਾ ਸਟਾਫ਼ ਵੀ ਹਾਜ਼ਰ ਸੀ ।
 

ਬੰਗਾ ਦੀ ਧਾਰਮਿਕ ਹਸਤੀ ਜ: ਸੁਖਦੇਵ ਸਿੰਘ ਭੌਰ ਦੇ ਸਪੁੱਤਰ ਬਣੇ ਸੂਬਾ ਪੱਛਮੀ ਆਸਟ੍ਰੇਲੀਆ ਦੇ ਜਸਟਿਸ ਆਫ ਪੀਸ:

ਸੂਬਾ ਪੱਛਮੀ ਆਸਟਰੇਲੀਆ ਦੇ ਗਵਰਨਰ ਤੋਂ ਜਰਨੈਲ ਸਿੰਘ ਭੌਰ ਜਸਟਿਸ ਆਫ ਪੀਸ ਦਾ ਨਿਯੁਕਤੀ ਪੱਤਰ ਲੈਂਦੇ ਹੋਏ 

ਬੰਗਾ 22,ਜਨਵਰੀ (ਮਨਜਿੰਦਰ ਸਿੰਘ )ਦੁਆਬਾ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਬੰਗਾ ਦੀ ਧਾਰਮਿਕ ਹਸਤੀ ਸਾਬਕਾ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਜਥੇਦਾਰ ਸੁਖਦੇਵ ਸਿੰਘ ਭੌਰ ਦੇ ਸਪੁੱਤਰ ਜਰਨੈਲ ਸਿੰਘ ਭੌਰ ਨੂੰ ਸੂਬਾ ਪੱਛਮੀ ਅਸਟਰੇਲਿਆ ਦੇ ਗਵਰਨਰ ਵੱਲੋਂ ਸੂਬੇ ਦਾ ਜਸਟਿਸ ਆਫ਼ ਪੀਸ ਨਿਯੁਕਤ ਕੀਤਾ ਗਿਆ ਹੈ।ਜਰਨੈਲ ਸਿੰਘ ਨੇ ਪਿਛਲੇ ਸਾਲ ਸਮਾਜਿਕ ਕਾਰਜਾਂ ਲਈ ਏਲਨਬਰੁੱਕ ਪੰਜਾਬੀ ਕੌਂਸਲ ਨਾਮੀ ਸੰਸਥਾ ਦੀ ਸਥਾਪਨਾ ਕੀਤੀ ਸੀ।ਉਹ ਪਿਛਲੇ ਲੰਮੇ ਸਮੇਂ ਤੋਂ ਆਸਟ੍ਰੇਲੀਆ ਦੇ ਪਰਥ ਸ਼ਹਿਰ ਚ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਗੁਰੂਦਵਾਰਾ ਸਾਹਿਬ ਦੇ ਪ੍ਰਬੰਧਾਂ ਦੀ ਸੇਵਾ ਨਿਭਾ ਰਹੇ ਹਨ । ਉਨ੍ਹਾਂ ਦੀਆਂ ਅਸਟ੍ਰੇਲੀਆ ਦੇ ਸਥਾਨਕ ਭਾਈਚਾਰੇ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ,ਹਲਕਾ ਸਵੈਨਹਿੱਲ ਤੋ ਵਿਧਾਇਕਾ ਜੈਸਿਕਾ ਸਾਅ ਨੇ ਇਸ ਅਹੁਦੇ ਲਈ ਉਨ੍ਹਾਂ ਦਾ ਨਾਮ ਪੇਸ਼ ਕੀਤਾ। ਭੌਰ ਨੇ ਇਸ ਨਿਯੁਕਤੀ ਲਈ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਉਹ ਇਹ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ । 

ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਮਿਲੇ ਸਰਕਾਰੀ ਨੌਕਰੀ

ਅਮਰਜੀਤ ਸਿੰਘ ਕਰਨਾਣਾ ਪ੍ਰਧਾਨ  ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਅਤੇ ਕਲਚਰਲ ਸੁਸਾਇਟੀ ਪੰਜਾਬ  

ਬੰਗਾ 22,ਜਨਵਰੀ (ਮਨਜਿੰਦਰ ਸਿੰਘ ) ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਅਤੇ ਕਲਚਰਲ ਸੁਸਾਇਟੀ ਪੰਜਾਬ ਵੱਲੋਂ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ ।ਇਸ ਬਾਰੇ ਗੱਲ ਕਰਦਿਆਂ ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਮਾਰੂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰਦਿਆਂ ਪੰਜਾਬ ਦੇ ਕਰੀਬ 60 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਗਏ ਹਨ ਜਿਨ੍ਹਾਂ ਕਾਰਨ ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਸਰਕਾਰ ਕਿਸਾਨਾਂ ਦੀ ਹਮਦਰਦ ਹੈ ਤਾਂ ਜਾਨਾਂ ਕੁਰਬਾਨ ਵਾਲੇ ਕਿਸਾਨਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਕੇ ਉਨ੍ਹਾਂ ਦੀ ਮਦਦ ਕਰੇ ਇਸ ਨਾਲ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਹੋਵੇਗੀ ।। 

ਆਮ ਆਦਮੀ ਪਾਰਟੀ ਨੇ ਬੰਗਾ ਨਗਰ ਕੌਂਸਲ ਚੋਣਾਂ ਲਈ ਉਮੀਦਵਾਰ ਐਲਾਨੇ :

ਫਾਊਂਡਰ ਮੈਂਬਰ ਸ਼ਿਵ ਕੌੜਾ, ਮਨੋਹਰ ਲਾਲ ਗਾਬਾ ਜਿਨ੍ਹਾਂ ਵੱਲੋਂ ਆਪ ਦੇ ਉਮੀਦਵਾਰਾਂ ਦੀ ਜਾਣਕਾਰੀ ਮਿਲੀ ਨਾਲ ਰਣਵੀਰ ਸਿੰਘ ਰਾਣਾ ਅਤੇ ਦਿਨੇਸ਼ ਸੱਦੀ ਸਰਕਲ ਇੰਚਾਰਜ ਬੰਗਾ  

ਬੰਗਾ 22ਜਨਵਰੀ( ਮਨਜਿੰਦਰ ਸਿੰਘ  )14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਅੱਜ ਉਮੀਦਵਾਰ ਐਲਾਨੇ ਗਏ  ਇਸ ਬਾਰੇ ਫਾਊਂਡਰ ਮੈਂਬਰ ਸ਼ਿਵ ਕੌੜਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਮੋਹਨ ਲਾਲ ਗਾਬਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਐਮਐਲਏ ਤਿਲਕ ਨਗਰ ਦਿੱਲੀ  ਨਾਲ ਵਿਚਾਰ ਵਟਾਂਦਰੇ ਉਪਰੰਤ ਨਗਰ ਕੌਂਸਲ ਚੋਣਾਂ ਬੰਗਾ ਲਈ 15 ਵਾਰਡਾਂ ਵਿੱਚੋਂ 11 ਉਮੀਦਵਾਰਾਂ ਦਾ ਫ਼ੈਸਲਾ ਕੀਤਾ ਗਿਆ ਹੈ ।
(ਬੰਗਾ ਨਗਰ ਕੌਂਸਲ ਚੋਣਾਂ ਲਈ ਐਲਾਨ ਕੀਤੇ ਗਏ ਉਮੀਦਵਾਰਾਂ ਦੀਆਂ  ਤਸਵੀਰਾਂ)  

ਜਿਨ੍ਹਾਂ ਵਿੱਚ ਵਾਰਡ ਨੰਬਰ 2 ਤੋਂ ਰਣਵੀਰ ਸਿੰਘ ਰਾਣਾ 3 ਤੋਂ ਸੀਮਾ ਰਾਣੀ 5 ਤੋਂ ਮੀਨੂ 6 ਤੋਂ ਪਲਵਿੰਦਰ ਸਿੰਘ ਮਾਨ 7 ਤੋਂ ਸ੍ਰੀਮਤੀ ਸੁਭਾਸ਼ ਰਾਣੀ 8 ਤੋਂ ਪ੍ਰਵੇਸ਼ ਕੁਮਾਰ 9 ਤੋਂ ਜਸਵੀਰ ਕੌਰ 10 ਤੋਂ ਸਰਬਜੀਤ ਸਿੰਘ ਸਾਬੀ 13 ਤੋਂ ਨੀਨਾ ਸ਼ਰਮਾ 14 ਤੋਂ ਨਰਿੰਦਰ ਰੱਤੂ 15 ਤੋਂ ਸੁਰਿੰਦਰ ਘਈ ਸ਼ਾਮਲ ਹਨ ।ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਚਾਰ ਉਮੀਦਵਾਰ ਵੀ ਜਲਦੀ ਐਲਾਨ ਦਿੱਤੇ ਜਾਣਗੇ  ਇਸ ਮੌਕੇ ਸ਼ਿਵ ਕੌੜਾ ਨੇ ਕਿਹਾ ਕਿ ਇਸ ਵਾਰ ਬੰਗਾ ਸ਼ਹਿਰ ਦੀ ਤਰੱਕੀ ਅਤੇ ਭਲੇ ਲਈ ਲੋਕ ਆਪ ਨੂੰ ਜਿਤਾਉਣਗੇ ਅਤੇ ਜਿੱਤੇ ਹੋਏ ਉਮੀਦਵਾਰ ਬੰਗਾ ਦੇ 15 ਵਾਰਡਾਂ ਦਾ ਸੁਧਾਰ, ਸੇਵਕ ਬਣ ਕੇ ਕਰਨਗੇ ।
 

Thursday, January 21, 2021

ਗੁਰੂਦਵਾਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਮਨਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ

ਬੰਗਾ,21ਜਨਵਰੀ (ਮਨਜਿੰਦਰ ਸਿੰਘ)ਦਸਵੇਂ ਪਾਤਸ਼ਾਹ  ਧੰਨ ਧੰਨ  ਸ਼੍ਰੀ ਗੁਰੂ ਗੋਬਿੰਦ ਸਿੰਘ ਸਿੰਘ ਜੀ ਦਾ ਪ੍ਰਕਾਸ਼ ਗੁਰੁਪੁਰਬ ਇਤਿਹਾਸਕ ਗੁਰੂਦਵਾਰਾ ਸ਼੍ਰੀ ਚਰਨ ਕੰਵਲ ਜੀਦੋਵਾਲ ਬੰਗਾ ਵਿਖੇ ਬਹੁਤ ਸ਼ਰਧਾ ਨਾਲ ਮਨਾਇਆ ਗਿਆ।                 ਇਸ ਸੰਬਧੀ ਜਾਣਕਾਰੀ ਦਿੰਦਿਆਂ ਗੁਰੂਦਵਾਰਾ ਸਾਹਿਬ ਦੇ ਮੈਨੇਜਰ ਸ ਪਲਵਿੰਦਰ ਸਿੰਘ ਕਠਿਆਲਾ ਨੇ ਦੱਸਿਆ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਭਾਈ ਗੁਰਪ੍ਰੀਤ ਸਿੰਘ ਬੰਗਾ ਵਾਲੇ,ਬੀਬੀ ਜਤਿੰਦਰ ਕੌਰ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਅਤੇ ਹਜ਼ੂਰੀ ਰਾਗੀ ਭਾਈ ਗੁਰਮੁਖ ਸਿੰਘ ਘਨੌਲੀ ਵਾਲੀਆ ਦੇ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ।ਬੀਬੀ ਜੈਸਮੀਨ ਕੌਰ ਸੋਢੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਕਵੀਸਰੀ ਜਥੇ ਭਾਈ ਹੀਰਾ ਸਿੰਘ ਸਭਰਾ ਨੇ ਕੀਰਤਨ ਅਤੇ ਕਵੀਸਰੀ ਰਾਹੀ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ       ਗੁਰੂਦੁਆਰਾ    ਸਾਹਿਬ ਦੇ ਹੈੱਡ ਗ੍ਰੰਥੀ ਭਾਈ ਬਗ਼ੀਚਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਗੁਰੂ ਸਾਹਿਬ ਜੀ ਦੇ ਸਮੁੱਚੇ ਜੀਵਨ ਪ੍ਰਤੀ ਕਵਿਤਾ ਸੁਣਾਈ ।ਸਟੇਜ ਸਕੱਤਰ ਦੀ ਸੇਵਾ ਭਾਈ ਪਲਵਿੰਦਰ ਸਿੰਘ ਸੁਚੇਤਗੜ੍ਹ ਵਾਲੀਆ ਨੇ ਨਿਭਾਈ ।ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।                ਇਸ ਮੌਕੇ ਐਮ ਐਲ ਏ ਡਾ ਸੁਖਵਿੰਦਰ ਕੁਮਾਰ ਸੁਖੀ,ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਗੁਰੂਦਵਾਰਾ ਇੰਸਪੈਕਟਰ ਜਸਵਿੰਦਰ ਸਿੰਘ ਰੁਮਾਣਾ,ਸਾਬਕਾ ਐਮ ਸੀ ਜੀਤ ਸਿੰਘ ਭਾਟੀਆ,ਕੁਲਜਿੰਦਰਜੀਤ ਸਿੰਘ ਸੋਢੀ,ਭੁਪਿੰਦਰ ਸਿੰਘ ਸਰਪੰਚ,ਸਤਵੰਤ ਸਿੰਘ,ਬਲਜੀਤ ਸਿੰਘ,ਕੁਲਵਿੰਦਰ ਸਿੰਘ ਲਾਡੀ,ਸਤਨਾਮ ਸਿੰਘ ਲਾਦੀਆਂ ਜ਼ਿਲਾ ਪ੍ਰਧਾਨ ਐੱਸ ਏ ਡੀ ਕਿਸਾਨ ਵਿੰਗ,ਤੀਰਥ ਸਿੰਘ,ਪਰਮਵੀਰ ਸਿੰਘ ਮਾਨ,ਗੁਰਦਿਆਲ ਸਿੰਘ ਸਟੋਰ ਕੀਪਰ,ਅੰਮ੍ਰਿਤਪਾਲ ਸਿੰਘ,ਜਤਿੰਦਰਪਾਲ ਸਿੰਘ,ਐਡਵੋਕੇਟ ਰਾਜਪਾਲ ਸਿੰਘ ਗਾਂਧੀ,ਸਰਪੰਚ ਕੁਲਵੰਤ ਰਾਏ ਬਾਲੂ ਅਤੇ ਭਾਰੀ ਮਾਤਰਾ ਵਿਚ ਸੰਗਤ ਹਾਜ਼ਰ ਸੀ। 

ਭਜਾਈ ਗਈ ਨਾਬਾਲਿਗ ਲੜਕੀ ਬੰਗਾ ਸਿਟੀ ਪੁਲਸ ਵੱਲੋਂ ਬਰਾਮਦ ਦੋਸ਼ੀ ਗ੍ਰਿਫ਼ਤਾਰ :

ਅਡੀਸ਼ਨਲ ਐਸ ਐਚ ਓ ਥਾਣਾ ਬੰਗਾ ਸਿਟੀ ਮਹਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ  

ਬੰਗਾ 21ਜਨਵਰੀ (ਮਨਜਿੰਦਰ ਸਿੰਘ)  ਬੰਗਾ ਥਾਣਾ ਦੇ ਇਲਾਕੇ ਵਿਚੋਂ ਪਿਛਲੇ ਦਿਨੀਂ ਇੱਕ ਲੜਕਾ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਗਿਆ ਸੀ ਜਿਸ ਖ਼ਿਲਾਫ਼ ਮੁਕੱਦਮਾ ਨੰਬਰ 112 /20 ' ਧਾਰਾ  363-66 -119 ਲਗਾ ਕੇ ਥਾਣਾ ਸਿਟੀ ਬੰਗਾ ਵਿਖੇ ਦਰਜ ਕੀਤਾ ਗਿਆ ਸੀ  ਨੂੰ ਗ੍ਰਿਫਤਾਰ ਕਰਕੇ ਨਾਬਾਲਗ   ਲੜਕੀ ਨੂੰ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ।    ਇਸ ਬਾਰੇ ਜਾਣਕਾਰੀ ਦਿੰਦਿਆਂ ਬੰਗਾ  ਥਾਣਾ ਸਿਟੀ ਦੇ ਅਡੀਸ਼ਨਲ ਐੱਸਐੱਚਓ ਐੱਸ ਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਨਾਬਾਲਗ ਲੜਕੀ ਨੂੰ ਬਲਰਾਜ ਸਿੰਘ ਪੁੱਤਰ ਭਾਨ ਸਿੰਘ ਵਾਸੀ ਉਮਰਵਾਲ ਜ਼ਿਲ੍ਹਾ ਗੁਰਦਾਸਪੁਰ  ਆਪਣੀ ਮਾਂ ਮਨਜਿੰਦਰ ਕੌਰ ਦੀ ਸ਼ਹਿ ਤੇ ਭਜਾ ਕੇ ਲੈ ਗਿਆ ਸੀ ।ਉਨ੍ਹਾਂ ਦੱਸਿਆ ਕਿ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਨਾਬਾਲਗ ਲੜਕੀ ਬਰਾਮਦ ਕਰਨ ਉਪਰੰਤ  ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਅਤੇ 2 ਦਿਨ ਦਾ ਰਿਮਾਂਡ ਲਿਆ ਗਿਆ ਹੈ ਤਾਂ ਜੋ ਪੁੱਛਗਿੱਛ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇ । ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕਰਨ ਵਾਲੀ ਪੁਲਸ ਪਾਰਟੀ ਵਿੱਚ ਉਨ੍ਹਾਂ  ਨਾਲ ਸਬ ਇੰਸਪੈਕਟਰ ਮਨਜੀਤ ਕੌਰ ਸ਼ਾਮਲ ਸਨ ।    

Wednesday, January 20, 2021

ਜੀਤ ਭਾਟੀਆ ਵੱਲੋਂ ਬੰਗਾ ਵਿਖੇ 19ਵੀਂ ਵਾਰ ਰਾਸ਼ਨ ਵੰਡਿਆ ਗਿਆ:

ਬੰਗਾ20 ਜਨਵਰੀ ( ਮਨਜਿੰਦਰ ਸਿੰਘ) : ਬੰਗਾ ਸ਼ਹਿਰ ਦੇ ਸਮਾਜ ਸੇਵਕ ,ਸਾਬਕਾ ਐਮਸੀ ਅਤੇ ਮਨੁੱਖੀ ਅਧਿਕਾਰ ਮੰਚ ਦੇ    ਬਲਾਕ ਪ੍ਰਧਾਨ ਜੀਤ ਸਿੰਘ ਭਾਟੀਆ ਜੋ ਕਿ ਮਾਰਚ ਮਹੀਨੇ ਤੋਂ  ਕੋਰੋਨਾ ਵਾਇਰਸ ਦੇ ਸ਼ੁਰੂਆਤੀ ਦੌਰ ਤੋਂ ਸਮਾਜ  ਸੇਵਾ ਦਾ ਫਰਜ਼ ਨਿਭਾਉਂਦੇ ਹੋਏ ਲੋੜਵੰਦਾਂ ਨੂੰ ਰਾਸ਼ਨ ਵੰਡਦੇ ਆ ਰਹੇ ਹਨ ਵੱਲੋਂ ਅੱਜ 19ਵੀ  ਵਾਰ  ਲੋੜਵੰਦਾਂ ਨੂੰ  ਲੋੜੀਂਦਾ ਰਾਸ਼ਨ ਵੰਡਿਆ ਗਿਆ । ਇਸ ਮੌਕੇ ਜੀਤ ਸਿੰਘ ਭਾਟੀਆ ਨੇ ਕਿਹਾ ਕਿ ਉਹ ਇਹ ਸੇਵਾ ਭਵਿੱਖ ਵਿਚ ਵੀ ਜਾਰੀ ਰੱਖਣਗੇ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪਿਛਲੇ ਦਿਨੀਂ ਭਾਟੀਆ ਜੀ ਦੇ  ਲੜਕੇ ਦਾ ਵਿਆਹ ਹੋਇਆ ਹੈ ਤੇ ਇਸ ਰਾਸ਼ਨ ਵੰਡਣ ਸਮੇਂ ਨਵ ਵਿਆਹੀ ਜੋੜੀ  ਵਹੁਟੀ  ਪੂਜਾ ਜੱਸੀ ਅਤੇ ਲੜਕਾ ਤਰਨਦੀਪ ਸਿੰਘ ਭਾਟੀਆ ਵੀ ਮੌਜੂਦ ਸਨ ।ਭਾਟੀਆ ਜੀ ਨੇ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਸਰਦਾਰ ਮੋਹਨ ਸਿੰਘ ਮਾਨ  ਯੂ ਐਸ ਏ ,ਸ੍ਰੀਮਤੀ ਰਮੇਸ਼ ਭਾਟੀਆ, ਕੁਲਵਿੰਦਰ ਕੌਰ ,ਰਾਜਵਿੰਦਰ ਕੌਰ, ਰੇਸ਼ਮ ਕੌਰ ਅਤੇ ਮੀਤਾ ਪਾਸੀ  ਦਾ ਪੂਰਨ ਸਹਿਯੋਗ ਮਿਲ ਰਿਹਾ ਹੈ । 

ਜੀਤ ਸਿੰਘ ਭਾਟੀਆ ਮਨੁੱਖੀ ਅਧਿਕਾਰ ਮੰਚ ਬਲਾਕ ਬੰਗਾ ਦੇ ਪ੍ਰਧਾਨ ਨਿਯੁਕਤ:--- ਮਨੁੱਖੀ ਅਧਿਕਾਰ ਮੰਚ 2 ਫਰਵਰੀ ਨੂੰ ਮਨਾਏਗਾ 19ਵੀ ਵਰ੍ਹੇਗੰਢ - ਖੇੜਾ

ਜੀਤ ਸਿੰਘ ਭਾਟੀਆ ਨੂੰ ਸਨਮਾਨਤ ਕਰਦੇ ਹੋਏ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇਡ਼ਾ ਅਤੇ ਹੋਰ ਅਹੁਦੇਦਾਰ  

ਬੰਗਾ 20 ਜਨਵਰੀ( ਮਨਜਿੰਦਰ ਸਿੰਘ) ਮਨੁੱਖੀ ਅਧਿਕਾਰ ਮੰਚ ਆਪਣੇ  ਅਹੁਦੇਦਾਰਾਂ ਅਤੇ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਦਿਆਂ 19ਵੇਂ ਵਰ੍ਹੇ ਵਿਚ ਦਾਖ਼ਲ ਹੋ ਰਿਹਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੰਚ ਦੇ ਕੌਮੀ ਪ੍ਰਧਾਨ ਡਾ  ਜਸਵੰਤ ਸਿੰਘ ਖੇੜਾ  ਨੇ ਬੰਗਾ ਵਿਖੇ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕਰਦਿਆਂ ਕਿਹਾ ਕਿ  ਮੰਚ ਦੀ ਵਰ੍ਹੇਗੰਢ ਦਾ ਸਮਾਗਮ ਬੰਗਾ ਵਿਖੇ 2 ਫਰਵਰੀ ਨੂੰ ਮੰਚ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਸਹਿਯੋਗ ਨਾਲ ਬਹੁਤ ਉਤਸ਼ਾਹ ਨਾਲ ਮਨਾਇਆ ਜਾਵੇਗਾ                    
ਬੰਗਾ ਵਿਖੇ ਮਨੁੱਖੀ ਅਧਿਕਾਰ ਮੰਚ ਦੀ ਕੌਮੀ ਪ੍ਰਧਾਨ ਡਾ  ਜਸਵੰਤ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦਾ ਦ੍ਰਿਸ਼    

 ਇਸ ਮੌਕੇ ਉੱਘੇ ਸਮਾਜ ਸੇਵਕ ਅਤੇ ਸਾਬਕਾ ਐਮਸੀ ਸ਼੍ਰੀ ਜੀਤ ਸਿੰਘ ਭਾਟੀਆ  ਨੂੰ ਬਲਾਕ ਬੰਗਾ ਦਾ ਪ੍ਰਧਾਨ ਨਿਯੁਕਤ ਕਰਕੇ ਨਿਯੁਕਤੀ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਖੁਸ਼ਵਿੰਦਰ ਸਿੰਘ  ਨੂੰ ਮੈਂਬਰਸ਼ਿਪ ਦਾ ਕਾਰਡ ਦਿੱਤਾ ਗਿਆ। ਇਸ ਮੀਟਿੰਗ ਵਿਚ ਕੌਮੀ ਪ੍ਰਧਾਨ  ਡਾ: ਜਸਵੰਤ ਸਿੰਘ ਖੇੜਾ , ਸਰਪ੍ਰਸਤ ਸ਼੍ਰੀ ਰਾਮ ਜੀ ਲਾਲ ਸਾਬਕਾ ਐੱਸਐੱਸਪੀ ਅਤੇ ਸਮੂਹ ਅਹੁਦੇਦਾਰਾਂ  ਨੇ ਨਵ ਨਿਯੁਕਤ ਬਲਾਕ ਪ੍ਰਧਾਨ ਜੀਤ ਸਿੰਘ ਭਾਟੀਆ ਜੋ ਬੰਗਾ ਤੋਂ ਕੌਂਸਲ ਇਲੈਕਸ਼ਨ ਲੜਨ ਜਾ ਰਹੇ ਹਨ ਨੂੰ ਮੰਚ ਵੱਲੋਂ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ  ਮੈਡਮ ਪ੍ਰਿਤਪਾਲ ਕੌਰ ਪ੍ਰਧਾਨ ਵੁਮੈਨ ਸੈੱਲ, ਹੁਸਨ ਲਾਲ ਸੂੰਢ ਪਰਸਨਲ ਸੈਕਟਰੀ, ਦੀਦਾਰ ਸਿੰਘ ਰੂਪਰਾਏ ਚੇਅਰਮੈਨ ਸਲਾਹਕਾਰ ਕਮੇਟੀ ਪੰਜਾਬ, ਮਨਜਿੰਦਰ ਸਿੰਘ ਬੁਲਾਰਾ ਪੰਜਾਬ, ਧਰਮਵੀਰ ਪਾਲ ਚੀਫ਼ ਮੀਡਿਆ ਕੰਟਰੋਲਰ, ਅਮਰੀਕ ਸਿੰਘ ਚੇਅਰਮੈਨ ਐਸ.ਬੀ.ਐਸ ਨਗਰ, ਗੁਰਦੀਪ ਸਿੰਘ ਸੈਣੀ ਚੇਅਰਮੈਨ ਸਲਾਹਕਾਰ ਕਮੇਟੀ ਦੋਆਬਾ ਜ਼ੋਨ, ਰਵੀ ਕੁਮਾਰ ਚੌਹਾਨ ਚੇਅਰਮੈਨ ਮੇਡੀਕਲ ਸੈੱਲ ਦੋਆਬਾ ਜ਼ੋਨ, ਬਿਮਲ ਸ਼ਰਮਾ ਉੱਪ ਪ੍ਰਧਾਨ ਬਲਾਕ ਬੰਗਾ, ਭੁਪਿੰਦਰ ਸਿੰਘ ਝਿੱਕਾ ਉੱਪ ਚੇਅਰਮੈਨ ਸਲਾਹਕਾਰ ਕਮੇਟੀ ਬਲਾਕ ਬੰਗਾ, ਨਿਖਿੱਲ ਭਾਰਦਵਾਜ ਉੱਪ ਚੇਅਰਮੈਨ ਮੇਡੀਕਲ ਸੈੱਲ ਬਲਾਕ ਬੰਗਾ, ਰਘਬੀਰ ਸਿੰਘ ਬੈਂਸ ਸੈਕਟਰੀ ਬਲਾਕ ਬੰਗਾ, ਕੁਲਦੀਪ ਰਾਮ ਦੋਸਾਂਝ ਉਪ ਪ੍ਰਧਾਨ ਯੂਥ ਵਿੰਗ ਬਲਾਕ ਬੰਗਾ, ਰਣਬੀਰ ਸਿੰਘ ਬਾਹੜਾ, ਜਸਪ੍ਰੀਤ ਸਿੰਘ ਗੋਬਿੰਦਪੁਰ, ਗੁਰਪਾਲ ਸਿੰਘ, ਬਲਬੀਰ ਰਾਮ ਅਤੇ ਸੰਦੀਪ ਸਿੰਘ ਪੂਨੀਆਂ ਹਾਜਰ ਸਨ।

Tuesday, January 19, 2021

ਇਸ ਵਾਰ ਬੰਗਾ ਨਗਰ ਕੌਂਸਲ ਵਿੱਚ ਬਣੇਗੀ ਆਮ ਆਦਮੀ ਪਾਰਟੀ ਦੀ ਕਮੇਟੀ - ਸ਼ਿਵ ਕੌੜਾ

ਆਪ ਆਗੂ ਪੰਜਾਬ ਪ੍ਰਭਾਰੀ ਸ ਜਰਨੈਲ ਸਿੰਘ ਐੱਮਐੱਲਏ ਦਿੱਲੀ,ਸ  ਹਰਪਾਲ ਸਿੰਘ ਚੀਮਾ  ਅਤੇ ਬੰਗਾ ਤੋਂ ਮਨੋਹਰ ਲਾਲ ਗਾਬਾ ਅਤੇ ਫਾਊਂਡਰ ਮੈਂਬਰ ਸ਼ਿਵ ਕੌੜਾ  

ਬੰਗਾ 19ਜਨਵਰੀ( ਮਨਜਿੰਦਰ ਸਿੰਘ)  ਬੰਗਾ ਤੋਂ  ਮਨੋਹਰ ਲਾਲ ਗਾਬਾ ਆਮ ਆਦਮੀ ਪਾਰਟੀ ਦੇ   ਜ਼ਿਲ੍ਹਾ ਜਨਰਲ ਸਕੱਤਰ ਐੱਸ ਬੀ ਐੱਸ ਨਗਰ ਅਤੇ ਫਾਊਂਡਰ ਮੈਂਬਰ ਸ਼ਿਵ ਕੌੜਾ ਦੀ ਅਗਵਾਈ ਵਿਚ  ਇਕ ਵਫ਼ਦ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਸਬੰਧ ਵਿੱਚ  ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ  ਐੱਮ ਐੱਲ ਏ ਤਿਲਕ ਨਗਰ ਦਿੱਲੀ ਅਤੇ ਪੰਜਾਬ ਅਸੈਂਬਲੀ ਵਿੱਚ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ   ਨੂੰ ਮਿਲਿਆ । ਇਸ ਮੌਕੇ ਵਫ਼ਦ ਨੇ ਸੀਨੀਅਰ ਆਗੂਆਂ ਨੂੰ ਬੰਗਾ ਦੇ  ਰਾਜਨੀਤਕ ਹਲਾਤਾ  ਬਾਰੇ ਜਾਣਕਾਰੀ ਦਿੱਤੀ ਅਤੇ ਉਮੀਦਵਾਰਾਂ ਦੀ ਚੋਣ ਬਾਰੇ ਵਿਚਾਰ ਵਟਾਂਦਰਾ ਕੀਤਾ  । ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਿਵ ਕੌੜਾ ਨੇ ਦੱਸਿਆ ਕਿ  ਭਾਵੇਂ  ਆਮ ਆਦਮੀ ਪਾਰਟੀ ਦੇ ਕੌਮੀ ਅਤੇ ਸੀਨੀਅਰ ਆਗੂਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਪਹਿਲੀ ਵਾਰ ਆਪਣੇ ਚੋਣ ਨਿਸ਼ਾਨ ਝਾੜੂ ਤੇ ਕੌਂਸਲ ਚੋਣਾਂ ਲੜ ਰਹੀ ਹੈ ਪਰ ਪਿਛਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ 14 ਤੋਂ 15 ਵਾਰਡਾਂ ਵਿੱਚ ਜਿੱਤ ਪ੍ਰਾਪਤ ਕਰ ਚੁੱਕੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਇਲੈਕਸ਼ਨਾਂ ਲਈ ਪਾਰਟੀ ਦੇ ਵਲੰਟਰੀਆਂ ਦੇ ਹੌਸਲੇ ਬੁਲੰਦ ਹਨ ਅਤੇ ਦਿੱਲੀ ਵਿਚ ਦਿੱਤੀਆਂ ਸਹੂਲਤਾਂ ਅਤੇ ਕੰਮਾਂ ਦਾ ਹਵਾਲਾ ਦੇ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਪਾਰਟੀ ਬੰਗਾ ਨਗਰ   ਕੌਂਸਲ ਦੀਆਂ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਆਪਣੀ ਕਮੇਟੀ ਬਣਾਵੇਗੀ ।ਜਨਰਲ ਸਕੱਤਰ ਮਨੋਹਰ ਲਾਲ ਗਾਬਾ ਨੇ ਕਿਹਾ ਕਿ ਇਸ ਹਫ਼ਤੇ ਦੇ ਅੰਤ ਤਕ ਸਾਰੇ ਪੰਦਰਾਂ ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ । 

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬੰਗਾ ਪਹੁੰਚੇ -- ਨਗਰ ਕੌਂਸਲ ਚੋਣਾਂ ਬੰਗਾ ਦੇ ਉਮੀਦਵਾਰਾਂ ਦਾ ਕੀਤਾ ਐਲਾਨ

ਸ. ਸੁਖਬੀਰ ਸਿੰਘ ਬਾਦਲ ਸੰਬੋਧਨ ਕਰਦੇ ਹੋਏ।

ਬੰਗਾ, 19 ਜਨਵਰੀ( ਮਨਜਿੰਦਰ ਸਿੰਘ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਅੱਜ ਬੰਗਾ ਪਹੁੰਚੇ ਇਸ ਮੌਕੇ ਭਾਰੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ  ਕਿਹਾ ਕਿ ਕੈਪਟਨ ਸਰਕਾਰ ਨੇ ਹੁਣ ਤੱਕ ਪੰਜਾਬ ਦਾ ਉਜਾੜਾ ਹੀ ਕੀਤਾ ਹੈ ਅਤੇ ਇਸ ਰਾਜ ’ਚ ਸਮਾਜ ਦਾ ਹਰ ਵਰਗ ਦੁੱਖੀ ਹੈ। ਉਹਨਾਂ ਕਿਹਾ ਕਿ ਝੂਠੀਆਂ ਸੁੰਹਾਂ ਖਾ ਕੇ ਕੈਪਟਨ ਨੇ ਆਪਣੀ ਸਰਕਾਰ  ਬਣਾਉਣ ’ਚ ਤਾਂ ਸਫ਼ਲਤਾ ਹਾਸਲ ਕਰ ਲਈ  ਪਰ  ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ  । ਉਹਨਾਂ  ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਜਿੰਦ ਜਾਨ ਹੈ ਅਤੇ ਉਹ ਪੰਜਾਬ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਨ  । ਉਹਨਾਂ  ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਕਾਂਗਰਸ ਦੇ ਇਸ਼ਾਰੇ ’ਤੇ ਅਕਾਲੀ ਦਲ ਦੇ ਵਰਕਰਾਂ ਨਾਲ ਕੀਤੀਆਂ ਵਧੀਕੀਆਂ ਦਾ ਹਿਸਾਬ ਅਕਾਲੀ ਦਲ ਦੀ ਸਰਕਾਰ ਆਉਣ ਤੇ ਲਿਆ ਜਾਵੇਗਾ। ਸ. ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਖ਼ਿਲਾਫ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਵਰਗੇ ਡਰਾਮੇਬਾਜ ਨੂੰ ਕਦੇ ਵੀ ਮੁੱਖ ਮੰਤਰੀ ਦੇਖਣਾ ਪਸੰਦ ਨਹੀਂ ਕਰਨਗੇ। ਇਸ ਮੌਕੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਵਜੀਰ ਸੋਹਣ ਸਿੰਘ ਠੰਡਲ, ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਯੂਥ ਆਗੂ ਸੁਖਦੀਪ ਸਿੰਘ ਸ਼ੁਕਾਰ ਸਤਨਾਮ ਸਿੰਘ ਲਾਦੀਆਂ ਜ਼ਿਲਾ ਪ੍ਰਧਾਨ ਕਿਸਾਨ ਵਿੰਗ  , ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸਸੀ ਸੈੱਲ  , ਚੇਅਰਮੈਨ ਇਲੈਕਸ਼ਨ ਕਮੇਟੀ ਕੁਲਵਿੰਦਰ ਸਿੰਘ ਲਾਡੀ   ਆਦਿ ਹਾਜ਼ਰ  ਸਨ।                           
(ਵਾਰਡ ਨੰਬਰ ਅੱਠ ਦੇ ਉਮੀਦਵਾਰ ਜੀਤ ਸਿੰਘ ਭਾਟੀਆ ਨੂੰ ਸ ਸੁਖਬੀਰ ਸਿੰਘ ਬਾਦਲ ਸਿਰੋਪਾ ਪਾਉਂਦੇ ਹੋਏ  )
ਇਸ ਮੌਕੇ  ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਬੰਗਾ ਦੇ 15ਵਾਰਡਾਂ ’ਚੋਂ  12ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਜਿਹਨਾਂ ’ਚ ਪਹਿਲੇ 10ਵਾਰਡਾਂ ’ਚ ¬ਕ੍ਰਮਵਾਰ ਬੰਦਨਾ, ਪਰਮਵੀਰ ਸਿੰਘ ਮਾਨ, ਰੇਨੂੰ ਬਾਲਾ, ਮਨਜੀਤ ਸਿੰਘ ਬੱਬਲ, ਵੀਰਪਾਲ ਕੌਰ, ਜਸਵਿੰਦਰ ਸਿੰਘ ਮਾਨ, ਸੀਮਾ ਰਾਣੀ, ਜੀਤ ਸਿੰਘ ਭਾਟੀਆ, ਪੂੁਨਮ ਅਰੋੜਾ, ਭੁਪਿੰਦਰ ਸਿੰਘ ਲਾਲੀ ਅਤੇ 14ਤੋਂ ਸਿਕੰਦਰ ਤੇ 15ਤੋਂ ਦੀਪਕ ਘਈ ਸ਼ਾਮਲ ਹਨ।



Monday, January 18, 2021

ਸੰਸਥਾ ‘ਪੁੱਤ ਰਵਿਦਾਸ ਗੁਰੂ ਦੇ’ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਭੇਟ

ਸੰਸਥਾ ‘ਪੁੱਤ ਰਵਿਦਾਸ ਗੁਰੁ’ ਦੇ ਪਰਧਾਨ ਐਨ.ਐਸ. ਜੱਖੂ ਲੋੜਵੰਦ ਵਿਦਿਆਰਥੀਆਂ ਦੇ ਮਾਤਾ- ਨੂੰ ਨਗਦ ਰਾਸ਼ੀ ਭੇਟ ਕਰਦੇ ਹੋਏ ਨਾਲ ਗੁਰਬਚਨ ਬਾਦਸਾਹ ਅਤੇ ਹੋਰ।

ਬੰਗਾ, 18 ਜਨਵਰੀ (ਮਨਜਿੰਦਰ ਸਿੰਘ)- ਸੰਸਥਾ ‘ਪੁੱਤ ਰਵਿਦਾਸ ਗੁਰੂ ਦੇ’ ਵੈਲ਼ਫੇਅਰ ਸੁਸਾਇਟੀ ਰਜਿ: ਵਲੋਂ ਆਪਣੇ ਵਿਕਾਸ ਕਾਰਜ਼ਾਂ ਦੀ ਲੜੀ ਤਹਿਤ ਪਿੰਡ ਕਟਾਰੀਆਂ ‘ਚ ਵਿਦਿਆਰਥੀ ਅਮਾਨ ਦਸਵੀਂ ਜਮਾਤ ਅਤੇ ਛੇਵੀਂ ਜਮਾਤ ਦੀ ਵਿਦਿਆਰਥਣ ਅੰਸ਼ੀਕਾ ਸਪੁੱਤਰੀ ਰਾਜ ਕੁਮਾਰ  ਵਾਸੀ ਨਕੋਦਰ, ਜ਼ਿਲ੍ਹਾ ਜਲੰਧਰ ਨੂੰ ਸਕੂਲ ਫੀਸ ਲਈ ਨਗਦ ਰਾਸ਼ੀ ਭੇਟ ਕੀਤੀ ਗਈ।ਇਸ ਮੌਕੇ ਸੰਸਥਾ ਦੇ ਪਰਧਾਨ ਸਮਾਜ ਸੇਵੀ ਐਨ.ਐਸ ਜੱਖੂ ਨੇ ਕਿਹਾ ਕਿ ਸਾਡਾ ਸਮਾਜ ਤਾਂ ਹੀ ਤੱਰਕੀ ਕਰ ਸਕਦਾ ਹੈ ਜੇਕਰ ਉਨ੍ਹਾਂ ਦੇ ਸਮਾਜ ਦੇ ਬੱਚੇ ਪੜ੍ਹੇ ਲਿਖੇ ਅਤੇ ਸਿੱਖਿਅਤ ਹੋਣਗੇ।ਉਨ੍ਹਾਂ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆ ਦਾ ਤਿਆਗ ਕਰੇ ਖੇਡਾਂ ਅਤੇ ਪੜ੍ਹਾਈ ਵਿਚ ਮੱਲ੍ਹਾਂ ਮਾਰਨ ਲਈ ਸੰਦੇਸ਼ ਦਿੱਤਾ।ਉਪਰੰਤ ਲੋੜਵੰਦ ਪਰਿਵਾਰ ਵਲੋਂ ਇਸ ਨੇਕ ਕਾਰਜ਼ ਲਈ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਬਚਨ ਬਾਦਸ਼ਾਹ, ਪਰਮਜੀਤ ਬਸਰਾ, ਹਰਪ੍ਰੀਤ ਕੁਮਾਰ, ਜਗਦੀਸ਼ ਕੌਰ, ਮਲਕੀਤ ਸਿੰਘ, ਸੁਰਿੰਦਰ ਸਿੰਘ ਹਾਜ਼ਰ ਸਨ।
 

ਭਾਰਤ ਵਿਕਾਸ ਪ੍ਰੀਸ਼ਦ ਨੇ ਕੀਤਾ ਕੁਲਦੀਪ ਰਾਣਾ ਨੂੰ ਸਨਮਾਨਿਤ

ਬੰਗਾ18 ਜਨਵਰੀ(ਮਨਜਿੰਦਰ ਸਿੰਘ  ) :- ਭਾਰਤ ਵਿਕਾਸ ਪ੍ਰੀਸ਼ਦ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਰਾਣਾ ਨੇ ਬੰਗਾਵਿਖੇ ਆਪਣੇ ਗ੍ਰਹਿ ਪ੍ਰਵੇਸ਼ , ਨਵੇਂ ਸਾਲ ਦੀ ਆਮਦ ਅਤੇ ਸਰਬੱਤ ਦੇ ਭਲੇ  ਲਈ  ਆਪਣੇ ਗ੍ਰਹਿ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਸੰਜੀਵ ਭਾਰਦਵਾਜ ਦੀ ਅਗਵਾਈ ਹੇਠ ਸਮੂਹ ਮੈਂਬਰ ਕੁਲਦੀਪ ਸਿੰਘ ਰਾਣਾ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਰਾਣਾ ਜੀ ਨੂੰ ਜਿੱਥੇ ਨਵੇਂ ਘਰ ਪ੍ਰਵੇਸ਼ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਸਿਰੋਪਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੀ ਭਾਰਦਵਾਜ ਅਤੇ ਪ੍ਰੀਸ਼ਦ ਚੇਅਰਮੈਨ ਡਾ ਬਲਵੀਰ ਸ਼ਰਮਾ ਨੇ ਕਿਹਾ ਕਿ ਪਿਛਲੇ ਸਾਲ ਰਾਣਾ ਜੀ ਦੀਆਂ ਸਮਾਜਿਕ ਸੇਵਾਵਾਂ ਬਹੁਤ ਸ਼ਲਾਘਾਯੋਗ ਸਨ । ਉਨ੍ਹਾਂ ਨੇ ਭਾਰਤ ਵਿਕਾਸ ਪ੍ਰੀਸ਼ਦ ਸਮਾਜਿਕ ਸੰਸਥਾ ਨਾਲ ਜੁੜ ਕੇ ਲੌਕਡਾਊਨ ਦੌਰਾਨ ਰਾਸ਼ਨ , ਮੁਫਤ ਮੈਡੀਕਲ ਕੈਂਪ ਅਤੇ ਮਾਸਕ ਆਦਿ ਵੰਡਕੇ ਜਰੂਰਤਮੰਦ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਹੈ । ਇਸ ਮੌਕੇ ਪ੍ਰੀਸ਼ਦ ਪ੍ਰਧਾਨ ਨਵਕਾਂਤ ਭਰੋਮਜਾਰਾ ਨੇ ਵੀ ਰਾਣਾ ਜੀ ਦੇ ਸਮਾਜ ਸੇਵਾ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਜੀਵਨ ਕੌਸ਼ਲ ਸਾਬਕਾ ਪ੍ਰਧਾਨ, ਅਸ਼ਵਨੀ ਭਾਰਦਵਾਜ , ਜਗਦੀਪ ਕੌਸ਼ਲ , ਕਰਨਵੀਰ ਅਰੋੜਾ , ਕੁਲਵਿੰਦਰ ਸਿੰਘ ਲਾਡੀ ਆਦਿ ਵੀ ਹਾਜਰ ਸਨ ।

Sunday, January 17, 2021

ਕਿਰਤੀ ਕਿਸਾਨ ਯੂਨੀਅਨ ਵਲੋਂ ਮੰਗੂਵਾਲ ਵਿਚ ਇਕਾਈ ਦਾ ਗਠਨ

ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ ਪਿੰਡ ਮੰਗੂਵਾਲ ਦੇ ਕਿਸਾਨਾਂ ਦੇ ਨਾਲ।

ਬੰਗਾ  17 ਜਨਵਰੀ(  ਮਨਜਿੰਦਰ ਸਿੰਘ )                ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਮੰਗੂਵਾਲ ਵਿਚ ਯੂਨੀਅਨ ਦੀ 21 ਮੈਂਬਰੀ ਕਮੇਟੀ ਬਣਾਕੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਇਸ ਕਮੇਟੀ ਵਿਚ ਜਸਕਰਨ ਸਿੰਘ ਨੂੰ ਪ੍ਰਧਾਨ, ਪਰਮਿੰਦਰ ਸਿੰਘ,ਦਲਵੀਰ ਸਿੰਘ ਅਤੇ ਨਿਰਮਲ ਸਿੰਘ ਨੂੰ ਮੀਤ ਪ੍ਰਧਾਨ, ਅਮਨਦੀਪ ਸਿੰਘ ਨੂੰ ਸਕੱਤਰ, ਏਕਰੂਪ ਸਿੰਘ ਨੂੰ ਮੀਤ ਸਕੱਤਰ, ਮਨਜੀਤ ਸਿੰਘ ਨੂੰ ਖਜਾਨਚੀ ਅਤੇ ਬਲਵੀਰ ਸਿੰਘ ਨੂੰ ਮੀਤ ਖਜਾਨਚੀ ਚੁਣਿਆ ਗਿਆ।
    ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ ਅਤੇ ਜਸਵੀਰ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਚ ਹੋ ਰਹੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਜਿਲੇ ਭਰ ਵਿਚ ਤਿਆਰੀ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ।ਦਿੱਲੀ ਜਾਣ ਲਈ ਡਿਊਟੀਆਂ ਵੀ ਲਾਈਆਂ ਗਈਆਂ।
 

District Police installs reflectors on trolleys and urges them to quit drugs:

 Banga January 17 (Manjinder Singh)  At Sugar Mill Banga Road Nawanshahr under the able direction of District Police Chief SBS Nagar Mrs. Alka Meena and Madam Deepika Singh DSP Nawanshahr under the able guidance of ASI Hussan Lal in charge of District Education Cell  Reflectors were installed On trolleys On the occasion ASI apprised the farmers about the traffic rules and said that it was very important to install reflectors on the vehicles which do not have lights on the backs so that accidents could be avoided at night.  He said that drug addiction not only has physical and economic effects but also weakens the socially . If anyone is addicted to drugs then the government has set up 7 drug de-addiction centers in the district to cure them.  If anyone  sells, his information can be given on telephone numbers 112 and 8360833805. The name of the informant will be kept confidential.  On the occasion General Secretary Sugar Mill Workers Union Punjab Amarjit Karnana, Chief Sugarcane Development Officer Jaswant Singh and Sugarcane Inspector Bhag Singh Praised  the efforts of the district police and thanked the District  Chief of Police.  Haripal Singh Jadli Director Sugarfed was also present on the occasion.

ਜ਼ਿਲ੍ਹਾ ਪੁਲਿਸ ਵੱਲੋਂ ਟਰਾਲੀਆਂ ਨੂੰ ਰਿੱਫਲੈਕਟਰ ਲਾਏ ਤੇ ਨਸੇ ਛੱਡਣ ਲਈ ਕੀਤਾ ਪ੍ਰੇਰਤ :

ਬੰਗਾ17 ਜਨਵਰੀ(ਮਨਜਿੰਦਰ ਸਿੰਘ ) ਸ਼ੂਗਰ ਮਿੱਲ ਬੰਗਾ ਰੋਡ ਨਵਾਂਸ਼ਹਿਰ ਵਿਖੇ ਜ਼ਿਲਾ ਪੁਲਿਸ ਮੁਖੀ ਐੱਸ ਬੀ ਐੱਸ ਨਗਰ ਸ੍ਰੀਮਤੀ ਅਲਕਾ ਮੀਨਾ ਅਤੇ ਮੈਡਮ ਦੀਪਿਕਾ ਸਿੰਘ ਡੀ ਐੱਸ ਪੀ ਨਵਾਂਸ਼ਹਿਰ ਦੇ ਦਿਸਾਂ ਨਿਰਦੇਸਾਂ ਅਨੁਸਾਰ ਜ਼ਿਲਾ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐੱਸ ਆਈ ਹੁਸਨ ਲਾਲ ਦੀ  ਯੋਗ ਅਗਵਾਈ ਹੇਠ ਟਰਾਲੀਆਂ ਨੂੰ ਰਿਫਲੈਕਟਰ ਲਾਏ ਗਏ । ਇਸ ਮੌਕੇ ਏ ਐੱਸ ਆਈ  ਨੇ ਕਿਸਾਨਾਂ ਨੂੰ ਟਰੈਫਿੱਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਵਾਹਣਾ ਦੇ ਪਿਛੇ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਉਨ੍ਹਾਂ ਨੂੰ ਰਿਫਲੈਕਟਰ ਲਾਉਣੇ ਅਤੀ ਜ਼ਰੂਰੀ ਹਨ ਤਾਂ ਜੋ ਰਾਤ ਸਮੇਂ ਹਾਦਸਿਆਂ ਤੋਂ ਬਚਾ ਹੋ ਸਕੇ ।ਇਸ ਮੌਕੇ ਉਨਾਂ ਨੱਸਿਆ ਤੋ ਬਚਣ ਲਈ ਪ੍ਰੇਰਤ ਕਰਦਿਆਂ ਕਿਹਾ ਕਿ ਨਸੇ ਦੇ ਸੇਵਨ ਨਾਲ ਜਿਥੇ ਸਰੀਰਕ ਅਤੇ ਆਰਥਿਕ ਅਸਰ ਪੈਂਦਾ ਹੈ ਉਥੇ ਸਮਾਜਿਕ ਤੌਰ ਤੇ ਵੀ  ਕਮਜ਼ੋਰ ਕਰਦਾ ਹੈ ।ਅਗਰ ਕੋਈ ਨਸ਼ਾ ਕਰਦਾ ਹੈ ਤਾਂ ਉਨ੍ਹਾਂ ਨੂੰ ਮੁਕਤੀ ਦਿਵਾਉਣ ਲਈ ਸਰਕਾਰ ਨੇ ਜ਼ਿਲੇ ਵਿਚ 7ਨਸਾ ਛਡਾਊ ਸੈਂਟਰ ਬਣਾਏ ਹਨ ਜਿੱਥੇ   ਇਲਾਜ ਹੋ ਸਕਦਾ ਹੈ ਅਗਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਟੈਲੀਫ਼ੋਨ ਨੰਬਰ 112 ਅਤੇ 8360833805ਤੇ ਦਿੱਤੀ ਜਾ ਸਕਦੀ ਹੈ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ।  ਇਸ ਮੌਕੇ ਸ਼ੂਗਰ ਮਿੱਲ ਵਰਕਰ ਯੂਨੀਅਨ ਦੇ ਜਨਰਲ ਸਕੱਤਰ ਪੰਜਾਬ ਅਮਰਜੀਤ ਕਰਨਾਣਾ,ਮੁੱਖ ਗੰਨਾ ਵਿਕਾਸ ਅਫਸਰ ਜਸਵੰਤ ਸਿੰਘ ਅਤੇ ਗੰਨਾ ਇੰਸਪੈੱਕਟਰ ਭਾਗ ਸਿੰਘ ਨੇ ਜ਼ਿਲਾ ਪੁਲਿਸ ਵੱਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਪੁਲਿਸ ਮੁਖੀ ਦਾ ਧੰਨਵਾਦ ਕੀਤਾ । ਇਸ ਮੌਕੇ ਹਰੀਪਾਲ ਸਿੰਘ ਜਾਡਲੀ ਡਰੈਕਟਰ ਸ਼ੂਗਰਫੈੱਡ ਉਚੇਚੇ ਤੌਰ ਤੇ ਹਾਜ਼ਰ ਸਨ ।

ਹਿੰਮਤ ਤੇਜਪਾਲ ਦੀ ਅਗਵਾਈ ਹੇਠ ਕਿਸਾਨ ਮੋਰਚੇ ਦੇ ਹੱਕ ਵਿੱਚ ਰੈਲੀ ਕੱਢੀ

ਬੰਗਾ 17, ਜਨਵਰੀ (ਮਨਜਿੰਦਰ ਸਿੰਘ)     ਹਿੰਮਤ ਤੇਜਪਾਲ ਸਾਬਕਾ ਕੌਂਸਲਰ ਨਗਰ ਕੌਂਸਲ ਬੰਗਾ  ਦੀ ਅਗਵਾਈ ਹੇਠ  ਸੈਂਕੜੇ ਸਮਰਥਕਾਂ ਵੱਲੋਂ ਦਿੱਲੀ ਵਿਖੇ ਕੇਂਦਰ ਸਰਕਾਰ ਦੇ ਖ਼ਿਲਾਫ਼ ਚੱਲ ਰਹੇ ਕਿਸਾਨ ਮੋਰਚੇ ਦੇ  ਸਮਰਥਨ ਵਿੱਚ ਬੰਗਾ ਕਟਿਹਰਾ ਚੌਕ ਤੋਂ ਵਿਸ਼ੇਸ਼ ਰੋਹ ਭਰਪੂਰ ਰੈਲੀ ਕੱਢੀ ਗਈ  ਰੈਲੀ ਦੌਰਾਨ ਸੈਂਕੜੇ ਕਾਰਾਂ ਅਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਜੋਸ਼ ਭਰਪੂਰ ਨਾਅਰਿਆਂ ਦੇ ਨਾਲ ਅਸਮਾਨ ਨੂੰ ਗੁੰਜਾ ਕੇ ਕਿਸਾਨ ਮੋਰਚੇ ਦਾ ਭਰਪੂਰ ਸਮਰਥਨ ਕੀਤਾ ਗਿਆ  ਬੰਗਾ ਤੋਂ ਇਹ ਰੈਲੀ ਚੱਲ ਕੇ ਖਟਕੜ  ਕਲਾ ਸ਼ਹੀਦੇ ਆਜ਼ਮ ਸ਼ਹੀਦ ਸਰਦਾਰ ਭਗਤ ਸਿੰਘ ਦੇ ਬੁੱਤ ਤੇ ਨਤਮਸਤਕ ਹੋ ਕੇ ਅਤੇ ਕਿਸਾਨ ਮੋਰਚੇ ਦੀ ਜਿੱਤ ਦੀ ਅਰਦਾਸ  ਕਰਨ ਉਪਰੰਤ ਸਿੱਧੀ ਬਹਿਰਾਮ ਟੋਲ ਨਾਕੇ ਉੱਪਰ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਲਗਾਤਾਰ ਧਰਨੇ ਦੇ ਵਿੱਚ ਪਹੁੰਚੀ  ਅਤੇ ਕਿਸਾਨ ਮੋਰਚੇ ਦਾ ਭਰਪੂਰ ਸਮਰਥਨ ਕਰ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਵਿਰੋਧਤਾ ਕੀਤੀ ਗਈ  ਇਸ ਮੌਕੇ ਤੇ ਅਮਰਜੀਤ ਸਿੰਘ ਗੋਰਾ, ਪਰਮਵੀਰ ਮਾਨ, ਅਮਰਜੀਤ ਸਿੰਘ ਕਟਹਿਰਾ ,ਭੁਪਿੰਦਰ ਸਿੰਘ ਰਾਠੀ ਹਰਦੀਪ ਸਿੰਘ ਮਾਨ, ਰਾਹੁਲ ਅਰੋੜਾ, ਰਾਜ ਕੁਮਾਰ  ਸੁਰਿੰਦਰ ਕੁਮਾਰ ਮੰਗਲ ਸੈਨ ਰੋਹਿਤ ਚੋਪੜਾ ਨਰਿੰਦਰ ਕੁਮਾਰ ,ਭਗਵਤੀ ਸੱਦੀ, ਇਕਬਾਲ ਸੰਦਲ ਜੱਸਾ ਮਾਨ ਜਗਦੀਸ਼ ਮਾਨ ਪਰਮਵੀਰ ਮਾਨ ਨਰੇਸ਼ ਕੁਮਾਰ ਮਹਿਮੀ  ਸੁਰਿੰਦਰ ਰਾਣਾ ਅਤੇ ਹੋਰ ਸੈਂਕੜੇ ਸਮਰਥਕ ਹਾਜ਼ਰ ਸਨ¦

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...