Wednesday, June 30, 2021

ਤਰਕਸ਼ੀਲ ਇਕਾਈ ਮੁਕੰਦਪੁਰ ਦੀ ਮੀਟਿੰਗ ਹੋਈ :

ਬੰਗਾ,ਮੁਕੰਦਪੁਰ 30 ਜੂਨ (ਮਨਜਿੰਦਰ ਸਿੰਘ,ਅਮਰੀਕ ਸਿੰਘ ਢੀਂਡਸਾ ) ਤਰਕਸ਼ੀਲ ਸੋਸਾਇਟੀ ਪੰਜਾਬ ਰਜਿ:ਇਕਾਈ ਮੁਕੰਦਪੁਰ ਦੀ ਮੀਟਿੰਗ ਮੁੰਕਦਪੁਰ ਵਿਖੇ ਸ਼ਿੰਗਾਰਾ ਲੰਗੇਰੀ ਜਥੇਬੰਦਕ ਮੁਖੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੌਕੇ 'ਤੇ ਤਰਕਸ਼ੀਲ ਸੋਸਾਇਟੀ ਪੰਜਾਬ ਰਜਿ: ਬਰਨਾਲਾ ਤੋਂ ਛਪਦੇ ਤਰਕਸ਼ੀਲ ਮੈਗਜ਼ੀਨ ਦੀਆਂ ਸੱਤਰ ਕਾਪੀਆਂ ਦੀ ਵੰਡ ਕੀਤੀ ਗਈ।ਤਾਂ ਜੋ ਹਰ ਘਰ-ਘਰ ਵਿੱਚ ਵਿਗਿਆਨਕ ਸੋਚ ਦਾ ਪਸਾਰਾ ਹੋ ਸਕੇ। ਮੀਟਿੰਗ ਮੌਕੇ ਆਏ ਹੋਏ ਸਾਥੀਆਂ ਨਾਲ਼ ਵਿਚਾਰ-ਵਟਾਂਦਰਾਂ ਹੋਇਆ ਕਿ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਲੋਟੂ ਕਿਸਮ ਦੇ ਲੋਕ ਭੋਲ਼ੀ-ਭਾਲੀ ਜਨਤਾ ਨੂੰ ਵਹਿਮਾਂ-ਭਰਮਾਂ ਵਿੱਚ ਪਾ ਕੇ ਲੁੱਟ ਰਹੇ ਹਨ। ਇਹ ਲੁੱਟ ਸਦੀਆਂ ਤੋਂ ਜਾਰੀ ਹੈ। ਦੇਸ਼ ਦੇ  ਵਿਗਿਆਨਿਕ ਸੋਚ ਸ਼ਹੀਦਾਂ, ਭਗਤਾਂ, ਸੂਰਵੀਰਾਂ ਦਾ ਜੋ ਸੁਪਨਾ ਸੀ ਉਹ ਅੱਜ ਤੱਕ ਪੂਰਾ ਨਹੀਂ ਹੋਇਆ। ਸਾਡੇ ਦੇਸ਼ ਦੇ ਬਹੁਤ ਸਾਰੇ ਧਾਰਮਿਕ ਗੁਰੂ ਆਪਣੇ ਮਾੜੇ ਕਾਰਨਾਮਿਆਂ ਕਾਰਨ ਜੇਲ੍ਹਾਂ ਵਿੱਚ ਬੰਦ ਹਨ। ਪਰ ਸਾਡੀ ਭੋਲ਼ੀ ਜਨਤਾ ਦੇਸ਼ ਦੀਆਂ ਸਰਕਾਰਾਂ ਵਲੋਂ ਕੀਤੀ ਅੱਤ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਧਾਰਮਿਕ ਡੇਰਿਆਂ ਵੱਲ੍ਹ ਜਾ ਰਹੇ ਹਨ। ਜਿੱਥੇ ਉਨ੍ਹਾਂ ਦੀ ਲੁੱਟ-ਖਸੁੱਟ ਕੀਤੀ ਜਾਂਦੀ ਹੈ। ਜੋ ਨਿੱਤ-ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਹਨ। ਇਹ ਵੀ ਵਿਚਾਰ ਕੀਤਾ ਗਿਆ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲ ਰੱਦ ਕਰਾਉਣ ਲਈ ਚੱਲ ਰਿਹਾ ਕਿਸਾਨੀ ਸੰਘਰਸ਼ ਲੰਮੇ ਸਮੇਂ ਤੋਂ ਜਾਰੀ ਹੈ। ਕੇਂਦਰ ਸਰਕਾਰ ਨੂੰ ਇਹ ਤਿੰਨੋਂ ਬਿੱਲ ਜੋ ਕਿਸਾਨੀ ਨੂੰ ਧੱਕੇ ਨਾਲ਼ ਪ੍ਰੋਸ ਰਹੀ ਹੈ ਰੱਦ ਕਰਨੇ ਚਾਹੀਦੇ ਹਨ।ਇਹ ਵੀ ਵਿਚਾਰਾਂ ਕੀਤੀਆਂ ਕਿ ਲੋੜਵੰਦ ਬੱਚਿਆਂ ਨੂੰ ਮੁਫ਼ਤ ਵਿੱਚ ਟਿਊਸ਼ਨ ਕਰਾਈ ਜਾਵੇ, ਜੋ ਸਮੇਂ ਦੀ ਮੁੱਖ ਲੋੜ ਹੈ। ਮੌਕੇ 'ਤੇ ਹਾਜ਼ਰ ਆਏ ਸੁਰੇਸ਼ ਕਰਨਾਣਾ ਨੇ ਜ਼ਿਮੇਵਾਰੀ ਲੈਂਦਿਆਂ ਕਿਹਾ ਕਿ ਜਿੱਥੇ ਵੀ ਕਿਸੇ ਬੱਚੇ ਟਿਊਸ਼ਨ ਦੀ ਜਰੂਰਤ ਹੋਵੇ, ਉਨ੍ਹਾਂ ਬੱਚਿਆਂ ਨੂੰ ਆਫਲਾਇਨ ਜਾਂ ਆਨਲਾਈਨ ਟਿਊਸ਼ਨ ਮੁਫ਼ਤ ਪੜ੍ਹਾਈ ਜਾਵੇਗੀ। ਇਸਦੇ ਨਾਲ਼ ਹੀ ਹੋਰ ਵੀ ਬਹੁਤ ਸਾਰੀਆਂ ਸਮਾਜ ਨੂੰ ਸੇਧ ਵਾਲੀਆਂ ਵਿਚਾਰਾਂ ਕੀਤੀਆਂ ਗਈਆਂ। ਮੌਕੇ 'ਤੇ ਮੋਹਣ ਬੀਕਾ, ਡਾ:ਦਲਵੀਰ ਮਾਹਲ, ਨਿੰਦਰ ਮਾਈਦਿੱਤਾ, ਕੁਲਸ਼ਰਨ ਬੀਕਾ, ਦੀਪਕ ਗੁਣਾਚੌਰ, ਨਿਤਿਨ ਮੁਕੰਦਪੁਰ,ਮਿਸ਼ਨਰੀ ਗਾਇਕ ਧਰਮਿੰਦਰ ਮਸਾਣੀ, ਗੋਲਡਮੈਡਲਿਸਟ ਰਣਜੀਤ ਔਜਲਾ, ਗੁਰਪ੍ਰੀਤ ਮਸਾਣੀ, ਹਰਪਿੰਦਰ ਮੁਕੰਦਪੁਰ, ਸੁਰੇਸ਼ ਕਰਨਾਣਾ ਆਦਿ ਹਾਜਰ ਹੋਏ।

Tuesday, June 29, 2021

ਆਪਣੀ ਸਰਕਾਰ ਦੇ ਖਿਲਾਫ ਹੋਏ ਕਾਂਗਰਸ ਆਗੂ :

ਬੰਗਾ 29,ਜੂਨ (ਮਨਜਿੰਦਰ ਸਿੰਘ)ਨਗਰ ਕੌਂਸਲ ਮੁਲਾਜ਼ਮਾਂ ਅਤੇ ਸਫਾਈ ਸੇਵਕਾਂਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਪਿਛਲੇ ਕਰੀਬ 50 ਦਿਨਾਂ ਤੋਂ ਹੜਤਾਲ ਕੀਤੀ ਹੋਈ ਹੈ।ਬੰਗਾ ਸ਼ਹਿਰ ਦੇ ਕਾਂਗਰਸੀ ਆਗੂ ਸਾਬਕਾ ਐਮਸੀ ਸਚਿਨ ਘਈ ਨੇ ਇਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਅਤੇ ਕਾਂਗਰਸ ਸਰਕਾਰ ਨੂੰ ਕੋਸਦਿਆਂ ਹੋਇਆ ਕਿਹਾ ਕਿ ਇਨ੍ਹਾਂ ਦੀਆਂ ਜਾਇਜ਼ ਮੰਗਾਂ ਜਲਦ ਤੋਂ ਜਲਦ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਹਨ ।ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਵਿੱਚ ਜ਼ਿਆਦਾਤਰ ਲੋਕ ਬਾਲਮੀਕ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਅਤੇ ਉਹ ਵੀ ਬਾਲਮੀਕੀ ਭਾਈਚਾਰੇ ਤੋਂ ਹਨ ।ਉਨ੍ਹਾਂ ਨੂੰ ਪਹਿਲਾਂ ਆਪਣਾ ਭਾਈਚਾਰਾ ਹੈ ਪਾਰਟੀ ਬਾਅਦ ਵਿੱਚ ਇਸ ਲਈ ਉਹ ਆਪਣੇ ਭਾਈਚਾਰੇ ਸਫਾਈ ਸੇਵਕਾਂ ਦੇ ਸੰਘਰਸ਼ ਵਿੱਚ ਪੂਰਾ ਸਾਥ ਦੇਣਗੇ।ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਸਾਡਾ ਸਮਾਜ ਤਰੱਕੀ ਨਹੀਂ ਕਰ ਸਕਿਆ ਸਰਕਾਰਾਂ ਨੇ ਹਮੇਸ਼ਾ ਇਸ ਸਮਾਜ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਇਸ ਮੌਕੇ ਯੂਨੀਅਨ ਪ੍ਰਧਾਨ ਬੂਟਾ ਰਾਮ ਅਟਵਾਲ ,ਮੁੱਖ ਬੁਲਾਰਾ ਹਲਕਾ ਬੰਗਾ ਕਾਂਗਰਸ ਹਰੀਪਾਲ ,ਬਾਬਾ ਰਜਿੰਦਰ ਸਿੰਘ,   ਹਰਮੇਸ਼ ਚੰਦ ਭੰਗਲ ਚੇਅਰਮੈਨ, ਰਾਜ ਕੁਮਾਰ ਸੈਕਟਰੀ ,ਬਲਬੀਰ ਚੰਦ ਸੀਨੀਅਰ ਪ੍ਰਧਾਨ, ਰਮਨ  ਕੁਮਾਰ ਵਾਈਸ ਪ੍ਰਧਾਨ ,ਅਵਿਨਾਸ਼ ਸਿੰਘ ਹੀਰਾ ਲਾਲ ਅਤੇ ਕੇਸ਼ਵ ਘਈ ਆਦਿ ਹੋਰ ਮੁਲਾਜ਼ਮ ਭਾਰੀ ਮਾਤਰਾ ਵਿੱਚ ਹਾਜ਼ਰ ਸਨ  ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਜਨਰਲ ਕੌਂਸਲ ਮੈਂਬਰ ਵੱਲੋਂ ਅਸਤੀਫ਼ਾ :

ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿਣ ਵਾਲੇ ਆਗੂ ਯੋਗਰਾਜ ਜੋਗੀ ਨਿਮਾਣਾ  

ਬੰਗਾ29 ਜੂਨ (ਮਨਜਿੰਦਰ ਸਿੰਘ)  ਸ਼੍ਰੋਮਣੀ  ਅਕਾਲੀ ਦਲ ਬਾਦਲ ਦੇ ਸੀਨੀਅਰ ਯੂਥ ਆਗੂ  ਅਤੇ ਕੌਮੀ ਜਨਰਲ ਕੌਸਲ ਮੈਬਰ ਜੋਗਰਾਜ ਜੋਗੀ ਨਿਮਾਣਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਜਨਰਲ ਕੌਂਸਲ ਮੈਂਬਰ ਤੋਂ ਅਸਤੀਫ਼ਾ ਦੇ ਦਿੱਤਾ ਹੈ।ਇਸ ਬਾਰੇ ਪੱਤਰਕਾਰਾਂ ਨਾਲ ਵਾਰਤਾ ਕਰਦਿਆਂ ਜੋਗੀ ਨਿਮਾਣਾ ਨੇ   ਕਿਹਾ ਕਿ  ਹਲਕਾ ਵਿਧਾਇਕ  ਦੀਆ   ਆਪਹੁਦਰੀਆਂ  ਗਤੀਵਿਧੀਆਂ ਕਰਕੇ ਅਤੇ ਪਾਰਟੀ ਹਾਈ   ਕਮਾਂਡ ਦੀਆ  ਇਕ ਤਰਫ਼ਾ ਕਾਰਵਾਈਆਂ ਕਾਰਨ ਇਹ  ਅਸਤੀਫਾ ਦਿੱਤਾ ਹੈ। ਵਰਣਨਯੋਗ ਹੈ ਕਿ ਜੋਗਰਾਜ ਜੋਗੀ ਨਿਮਾਣਾ ਬੰਗਾ ਵਿਧਾਨ ਸਭਾ ਹਲਕੇ ਸੀਨੀਅਰ ਆਗੂ  ਅਤੇ  ਪੰਜਾਬ ਐਗਰੋ  ਦੇ ਸਾਬਕਾ ਚੇਅਰਮੈਨ ਟਕਸਾਲੀ ਆਗੂ ਸਵ: ਸ: ਪਾਖਰ ਸਿੰਘ ਨਿਮਾਣਾ ਦੇ ਸਪੁੱਤਰ ਹਨ । ਉਹ ਵੀ ਆਪਣੇ  ਪਿਤਾ ਜੀ ਵਾਂਗ ਲੋਕ ਸੇਵਾ ਨੂੰ ਸਮਰਪਿਤ ਹਨ ਅਤੇ ਬੰਗਾ ਵਿਧਾਨ ਸਭਾ ਹਲਕੇ ਦੇ ਵਿੱਚ ਆਪਣੇ  ਪਿਤਾ ਜੀ ਦੀ ਤਰਾਂ ਵਿਚਰਦੇ ਆ  ਰਹੇ ਹਨ ਉਨ੍ਹਾਂ ਆਪਣੇ  ਅਗਲੇ ਕਦਮ ਸਬੰਧੀ ਪੱਤਰਕਾਰਾ ਦੇ ਸਵਾਲਾ ਦੇ ਜਵਾਬ ਦੇਂਦਿਆਂ  ਕਿਹਾ ਕੇ ਆਪਣੇ ਸਾਰੇ ਸਾਥੀਆਂ   ਨਾਲ ਸਲਾਹ ਕਰਕੇ ਅਗਲਾ ਫੈਂਸਲਾ ਲਿਆ   ਜਾਵੇਗਾ ਜੋਗੀ ਨਿਮਾਣਾ ਇਸ ਸਮੇ ਹੋਰ ਵੀ ਸਮਾਜਿਕ ਅਹੁਦਿਆਂ ਤੇ ਕੰਮ ਕਰ ਰਹੇ ਹਨ
ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਗੱਲ ਪਾਰਟੀ ਪਲੇਟਫਾਰਮ ਤੇ ਉੱਚ ਆਗੂਆਂ ਕੋਲ ਬਹੁਤ   ਵਾਰ ਰੱਖੀ ਹੈ ਪਰ ਕੋਈ ਸੁਣਵਾਈ ਨਹੀ ਹੋਈ ਇਸ ਲਈ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ ।

ਸਾਈਂ ਬਾਬਾ ਭੋਲੇ ਸ਼ਾਹ ਜੀ ਦੇ ਦਰਬਾਰ ਖਾਨਖਾਨਾ ਵਿਖੇ ਸਾਲਾਨਾ ਸਮਾਗਮ ਹੋਏ :

ਬੰਗਾ29, ਜੂਨ (ਮਨਜਿੰਦਰ ਸਿੰਘ) ਸਾਈਂ ਬਾਬਾ ਭੋਲੇ ਸ਼ਾਹ ਜੀ ਦੇ ਦਰਬਾਰ ਪਿੰਡ ਖਾਨਖਾਨਾ ਵਿਖੇ ਸਾਲਾਨਾ ਸਮਾਗਮ ਜੋ ਮਹਿੰਦੀ ਦੀ ਰਸਮ ਨਾਲ 25 ਜੂਨ ਨੂੰ ਆਰੰਭ ਹੋਏ ਸਨ ਅੱਜ ਸਮਾਪਤ ਹੋ ਗਏ।ਇਸ ਮੌਕੇ ਗੱਦੀ ਨਸ਼ੀਨ ਸਾਈਂ ਬਾਬਾ ਜਸਬੀਰ ਦਾਸ ਸਾਬਰੀ ਜੀ ਨੇ ਨਤ ਮਸਤਕ ਹੋਣ ਆਈਆਂ ਸੰਗਤਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਡੀ ਅਰਦਾਸ ਹੈ ਕਿ ਸੰਸਾਰ ਵਿੱਚ ਜੋ ਮਹਾਂਮਾਰੀ ਫੈਲੀ ਹੈ ਉਸ ਤੋਂ ਜਲਦੀ ਨਿਜਾਤ ਮਿਲੇ ਅਤੇ ਸਾਰੇ ਇਨਸਾਨ ਆਪਣਾ ਜੀਵਨ  ਨਿਰੋਗਤਾ ਅਤੇ  ਖ਼ੁਸ਼ੀ ਨਾਲ ਬਤੀਤ ਕਰ ਸਕਣ ।ਉਨ੍ਹਾਂ ਕਿਹਾ ਕਿ ਇਹ ਜੋੜ ਮੇਲਾ ਸਰਕਾਰ ਵੱਲੋਂ ਦਿੱਤੀਆਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਰਵਾਇਆ ਗਿਆ ਹੈ ।ਇਸ ਜੋੜ ਮੇਲੇ ਵਿੱਚ ਨਤਮਸਤਕ ਹੋ ਕੇ ਸਾਈਂ ਜੀ ਦਾ ਅਸ਼ੀਰਵਾਦ ਲੈਣ ਪਹੁੰਚੇ  ਕਾਂਗਰਸ ਆਗੂ   ਸਾਬਕਾ ਐਮਐਲਏ ਮੋਹਣ ਸਿੰਘ ਬੰਗਾ ਨੇ ਕਿਹਾ ਕਿ ਸੰਤ ਮਹਾਂਪੁਰਸ਼ ਫ਼ਕੀਰ ਪਰਮਾਤਮਾ ਦਾ ਰੂਪ ਹੁੰਦੇ ਹਨ ਜੇ ਇਨ੍ਹਾਂ ਦਾ ਅਸ਼ੀਰਵਾਦ ਮਿਲ ਜਾਵੇ ਤਾਂ ਇਨਸਾਨ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਇਸ ਲਈ ਫ਼ਕੀਰਾਂ ਮਹਾਂ ਪੁਰਖਾਂ ਦੀ ਖ਼ਿਦਮਤ ਕਰਨੀ ਚਾਹੀਦੀ ਹੈ।ਇਸ ਜੋੜ ਮੇਲੇ ਵਿਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ , ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ,ਜ਼ਿਲ੍ਹਾ ਪ੍ਰਧਾਨ ਐਸਏਡੀ ਬੁੱਧ ਸਿੰਘ ਬਲਾਕੀਪੁਰ 'ਦਰਬਜੀਤ  ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਨੇ ਵੀ ਹਾਜ਼ਰੀ ਭਰੀ ।ਇਨ੍ਹਾਂ ਤੋਂ ਇਲਾਵਾ ਮੁੱਖ ਬੁਲਾਰਾ ਕਾਂਗਰਸ ਹਰੀਪਾਲ, ਸਚਿਨ ਘਈ ਸਾਬਕਾ ਐਮਸੀ ਬੰਗਾ , ਬਾਬਾ ਰਜਿੰਦਰ ਸਿੰਘ ਚਰਨ ਢਾਬਾ ,ਬਲਵਿੰਦਰਪਾਲ ਲਾਦੀਆਂ ,ਪੱਤਰਕਾਰ ਨਰਿੰਦਰ ਮਾਹੀ, ਪੱਤਰਕਾਰ ਮਨਜਿੰਦਰ ਸਿੰਘ ਰੇਸ਼ਮ ਕਲੇਰ, ਰਾਜ ਮਜਾਰੀ ਆਦਿ ਨੇ ਵੀ ਹਾਜ਼ਰੀ ਭਰ ਕੇ ਸਾਈਂ ਜੀ ਦਾ ਅਸ਼ੀਰਵਾਦ ਲਿਆ ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਬਿੱਟੂ ਮੇਹਟਾਂਵਾਲਾ ਨੇ ਬਾਖੂਬੀ ਨਿਭਾਈ।    

Monday, June 28, 2021

ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਸੀ:ਮੀਤ ਪ੍ਰਧਾਨ ਅਕਾਲੀ ਦਲ (ਸੰਯੁਕਤ) ਚ ਸ਼ਾਮਲ:

ਸ:ਬਲਦੇਵ ਸਿੰਘ ਚੇਤਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ  ਅਕਾਲੀ ਦਲ ਸੰਯੁਕਤ  ਵਿੱਚ ਸ਼ਾਮਲ ਹੋਏ ਚਮਨ ਲਾਲ ਸੂੰਢ ਅਤੇ  ਬਲਵਿੰਦਰਪਾਲ ਲਾਦੀਆਂ    

ਬੰਗਾ 28,ਜੂਨ (ਮਨਜਿੰਦਰ ਸਿੰਘ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ, ਜ਼ਿਲਾ ਸੀਨੀਅਰ ਮੀਤ ਪ੍ਰਧਾਨ( ਐੱਸ ਸੀ ਵਿੰਗ ) ਚਮਨ ਲਾਲ ਸੂੰਢ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚ ਸ਼ਾਮਲ ਹੋ ਗਏ ।ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਪਾਲ ਲਾਦੀਆਂ  ਅਕਾਲੀ ਦਲ ਬਾਦਲ ਦੇ ਆਗੂ ਰਹੇ ਵੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ  ਵਿਚ ਸ਼ਾਮਿਲ ਹੋਏ ।ਇਸ ਮੌਕੇ ਚਮਨ ਲਾਲ ਸੂੰਢ  ਨੇ ਪੱਤਰਕਾਰਾਂ ਨਾਲ ਵਾਰਤਾ ਕਰਦਿਆਂ ਕਿਹਾ ਕਿ ਜਿਸ ਪਾਰਟੀ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ , ਭ੍ਰਿਸ਼ਟਾਚਾਰ ਹੱਦਾਂ ਟੱਪ ਗਿਆ ਹੋਵੇ ਉਸ  ਪਾਰਟੀ ਨੂੰ ਮੈਂ ਅਲਵਿਦਾ ਕਹਿ ਰਿਹਾ ਹਾਂ।ਉਨ੍ਹਾਂ ਕਿਹਾ ਕਿ ਸਿਰਫ਼ ਸੱਤਾ ਪ੍ਰਾਪਤੀ ਲਈ ਰਾਜਨੀਤੀ ਕਰਨਾ ਉਚਿਤ ਨਹੀਂ ਹੈ।ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਐੱਸਬੀਐੱਸ ਨਗਰ ਪ੍ਰਧਾਨ ਬਲਦੇਵ ਸਿੰਘ ਚੇਤਾ ਨੇ ਚਮਨ ਲਾਲ ਸੂੰਢ ਅਤੇ ਬਲਵਿੰਦਰ ਪਾਲ  ਲਾਦੀਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ।  

ਐਕਸੀਅਨ ਸੂਵਿਕਾਸਪਾਲ ਦੀ ਅਗਵਾਈ ਵਿਚ ਬੂਟੇ ਲਾਏ :

ਸਬ ਸਟੇਸ਼ਨ ਬੰਗਾ ਵਿਖੇ ਐਕਸੀਅਨ ਇੰਜਨੀਅਰ ਸ਼ੂਵਿਕਾਸ ਪਾਲ ਦੀ ਅਗਵਾਈ ਵਿਚ ਬੂਟੇ ਲਾਏ ਜਾਣ ਦਾ ਦ੍ਰਿਸ਼:  

ਬੰਗਾ28, ਜੂਨ( ਮਨਜਿੰਦਰ ਸਿੰਘ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ , ਸਬ ਸਟੇਸ਼ਨ ਬੰਗਾ 220 ਕੇ ਵੀ ਵਿਖੇ ਐਕਸੀਅਨ ਇੰਜ: ਸ਼ੂਵਿਕਾਸਪਾਲ ਦੀ ਅਗਵਾਈ ਵਿਚ ਵਾਤਾਵਰਨ ਨੂੰ ਹਰਾ ਭਰਾ ਰੱਖਣ ਲਈ ਬੂਟੇ ਲਗਾਏ ਗਏ ।ਇਸ ਮੌਕੇ ਐਕਸੀਅਨ ਸੂਵਿਕਾਸ ਪਾਲ ਨੇ ਕਿਹਾ ਕਿ ਪਿਛਲੇ ਦਿਨੀਂ ਮੈਂਬਰ ਪਾਰਲੀਮੈਂਟ ਸ੍ਰੀ ਮੁਨੀਸ਼ ਤਿਵਾੜੀ ਜੀ ਇਸ ਸਬ ਸਟੇਸ਼ਨ ਨੂੰ 132 ਕੇਵੀ ਤੋਂ 220 ਕੇ ਵੀ ਅਪਗਰੇਡ ਕਰਨ ਦਾ ਉਦਘਾਟਨ ਕਰਕੇ ਉਪਭੋਗਤਾਵਾਂ ਨੂੰ ਸਮਰਪਿਤ ਕੀਤਾ ਸੀ ਜਿਸ ਨਾਲ ਲੋਕਾਂ ਨੂੰ ਪਾਵਰ ਕੱਟਾਂ ਤੋਂ ਵੱਡੀ ਰਾਹਤ ਮਿਲੀ ਹੈ।ਉਨ੍ਹਾਂ ਕਿਹਾ ਕਿ ਅੱਜ ਇੱਥੇ ਫਲਦਾਰ ਫੁੱਲਦਾਰ ਬੂਟੇ ਲਗਾ ਕੇ 250 ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਹੈ¦ਉਨ੍ਹਾਂ ਦੱਸਿਆ ਕਿ ਇਹ ਬੂਟੇ ਸਮਾਜ ਸੇਵਕ ਗੁਲਸ਼ਨ ਕੁਮਾਰ ਛੋਟੂ ਬੰਗਾ ਅਟੈਚੀ ਹਾਊਸ ਵਾਲਿਆਂ  ਵੱਲੋਂ ਭੇਟਾ ਕੀਤੇ ਗਏ ਹਨ।ਇਸ ਮੌਕੇ ਇਕਬਾਲ ਸਿੰਘਐਸਡੀਓ ,ਪਰਮਾਨੰਦ ਏ ਏ ਈ ,ਚਮਨ ਲਾਲ ਜੇ ਈ, ਰਾਜਕੁਮਾਰ ਜੇ ਈ',  ਅਜਿੱਤੇਸ਼ ਪਾਲ  , ਸਤੀਸ਼ ਕੁਮਾਰ    ਪਰਲਾਦ  ,ਸੁਭਾਸ਼ ਚੰਦਰ ਅਤੇ ਗੁਲਸ਼ਨ ਕੁਮਾਰ ਹਾਜ਼ਰ ਸਨ।  

Tuesday, June 22, 2021

ਦੇਸ਼ ਦੇ ਨੌਜਵਾਨਾਂ ਦੇ ਆਦਰਸ਼ ਹਨ ਸ਼ਹੀਦ-ਏ-ਆਜ਼ਮ ਭਗਤ ਸਿੰਘ-ਹਾਰਦਿਕ ਪਟੇਲ* --- *ਵਿਧਾਇਕ ਅੰਗਦ ਸਿੰਘ ਸਮੇਤ ਖਟਕੜ ਕਲਾਂ ਦੀ ਧਰਤੀ ਨੂੰ ਕੀਤਾ ਸਿਜਦਾ

ਖਟਕੜ ਕਲਾਂ ਦੀ ਧਰਤੀ ਨੂੰ ਨਮਨ ਕਰਨ ਮੌਕੇ ਨੌਜਵਾਨ ਆਗੂ ਹਾਰਦਿਕ ਪਟੇਲ। ਨਾਲ ਹਨ ਨਵਾਂਸ਼ਹਿਰ ਵਿਧਾਇਕ ਅੰਗਦ ਸਿੰਘ ਅਤੇ ਹੋਰ।

ਬੰਗਾ/ਨਵਾਂਸ਼ਹਿਰ22 ਜੂਨ (ਮਨਜਿੰਦਰ ਸਿੰਘ ਜਸਪ੍ਰੀਤ ਕੌਰ )
ਨੌਜਵਾਨ ਆਗੂ ਅਤੇ ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਹਾਰਦਿਕ ਪਟੇਲ ਨੇ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉਨਾਂ ਦੀ ਯਾਦਗਾਰ ’ਤੇ ਸ਼ਰਧਾ ਸੁਮਨ ਅਰਪਿਤ ਕੀਤੇ ਅਤੇ ਉਨਾਂ ਦੇ ਜੱਦੀ ਘਰ ਦਾ ਦੌਰਾ ਵੀ ਕੀਤਾ। ਇਸ ਮੌਕੇ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਉਨਾਂ ਨਾਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸ਼ਹੀਦ-ਏ-ਆਜ਼ਮ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ਅਤੇ ਸ਼ਹੀਦ-ਏ-ਆਜ਼ਮ ਦੀ ਪ੍ਰਤਿਮਾ ਅੱਗੇ ਸ਼ਰਧਾ ਸੁਮਨ ਅਰਪਿਤ ਕਰਨ ਤੋਂ ਬਾਅਦ ਉਨਾਂ ਆਖਿਆ ਕਿ ਉਹ ਬਹੁਤ ਖੁਸ਼ਨਸੀਬ ਹਨ, ਜਿਨਾਂ ਨੂੰ ਵੀਰਾਂ ਦੀ ਇਸ ਪਵਿੱਤਰ ਧਰਤੀ ਨੂੰ ਸਿਜਦਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਜਿਹਾ ਨਾਂਅ ਹੈ, ਜਿਸ ਨੇ ਨੌਜਵਾਨਾਂ ਵਿਚ ਕ੍ਰਾਂਤੀ ਲਿਆ ਕੇ ਦੇਸ਼ ਦੀ ਆਜ਼ਾਦੀ ਦਾ ਰਾਹ ਪੱਧਰਾ ਕੀਤਾ। ਉਨਾਂ ਕਿਹਾ ਕਿ ਉਨਾਂ ਦੀ ਕੁਰਬਾਨੀ ਸਾਡੇ ਲਈ ਪ੍ਰੇਰਣਾ ਸਰੋਤ ਹੈ ਅਤੇ ਉਹ ਅੱਜ ਵੀ ਦੇਸ਼ ਦੇ ਨੌਜਵਾਨਾਂ ਦੇ ਆਦਰਸ਼ ਹਨ। ਉਨਾਂ ਕਿਹਾ ਕਿ ਉਨਾਂ ਨੂੰ ਗੁਜਰਾਤ ਵਿਚ ਆਪਣੇ ਜੇਲ ਦੇ ਦਿਨਾਂ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਪੜਨ ਦਾ ਕਾਫੀ ਮੌਕਾ ਮਿਲਿਆ, ਪਰੰਤੂ ਅੱਜ ਇਥੇ ਪਹੁੰਚ ਕੇ ਇਕ ਅਲੱਗ ਹੀ ਅਨੁਭਵ ਹੋਇਆ, ਕਿਉਂਕਿ ਪੜਨ ਅਤੇ ਜਾ ਕੇ ਦੇਖਣ ਵਿਚ ਬਹੁਤ ਫਰਕ ਹੁੰਦਾ ਹੈ। ਉਨਾਂ ਕਿਹਾ ਕਿ ਉਹ ਪੰਜਾਬ ਵਿਚਲੀਆਂ ਇਤਿਹਾਸਕ ਅਤੇ ਵਿਰਾਸਤੀ ਥਾਵਾਂ ਦਾ ਦੌਰਾ ਕਰਨਗੇ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਹੈ ਅਤੇ 100 ਫੀਸਦੀ ਟੀਕਾਕਰਨ ਕਰਵਾਉਣ ਵਾਲੇ ਪਿੰਡਾਂ ਨੂੰ ਵਿਸ਼ੇਸ਼ ਗ੍ਰਾਂਟ ਦੇਣ ਦਾ ਫ਼ੈਸਲਾ ਬੇਹੱਦ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਇਸੇ ਤਰਾਂ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਅਤੇ ਕਿਸਾਨਾਂ ਲਈ ਵੀ ਚੰਗਾ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿਚ ਸਭਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਉਹ ਵਿਧਾਇਕ ਅੰਗਦ ਸਿੰਘ ਅਤੇ ਹੋਰਨਾਂ ਸਾਥੀਆਂ ਸਮੇਤ ਸ੍ਰੀ ਹਰਮੰਦਿਰ ਸਾਹਿਬ ਵਿਖੇ ਵੀ ਨਤਮਸਤਕ ਹੋਏ। ਇਸ ਮੌਕੇ ਅੰਗਰੇਜ ਸਿੰਘ ਫ਼ਿਰੋਜ਼ਪੁਰ, ਸਾਨਿਲ ਅਗਰਵਾਲ ਪਾਣੀਪਤ, ਬਨੀਤ ਸਿੰਘ ਰਾਣਾ, ਡੀ. ਐਸ. ਪੀ ਸਵਿੰਦਰ ਪਾਲ ਸਿੰਘ, ਐਸ. ਐਚ. ਓ ਬਖਸ਼ੀਸ਼ ਸਿੰਘ ਅਤੇ ਹੋਰ ਹਾਜ਼ਰ ਸਨ। 


ਕਰਜ਼ਾ ਮੁਆਫ਼ੀ ਨਾ ਹੋਈ ਤਾਂ ਇੱਕ ਜੁਲਾਈ ਤੋਂ ਹੋਵੇਗਾ ਤਿੱਖਾ ਸੰਘਰਸ਼ - ਤਾਹਰਪੁਰੀ

ਬੰਗਾ22 ਜੂਨ(ਮਨਜਿੰਦਰ ਸਿੰਘ )  
ਪੰਜਾਬ ਸਰਕਾਰ ਕੋਆਪਰੇਟਿਵ ਬੈਂਕ ਲਿਮਟਿਡ ਤੇ ਕੋਆਪਰੇਟਿਵ ਸੁਸਾਇਟੀਆਂ ਦੇ  ਕਰਜ਼ੇ ਤੁਰੰਤ ਮੁਆਫ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੱਖਣ ਸਿੰਘ ਤਾਹਰਪੁਰੀ ਸਮਾਜ ਭਲਾਈ ਪ੍ਰੀਸ਼ਦ ਸੂਬਾ ਪ੍ਰਧਾਨ ਨੇ ਬੰਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੇ।ਉਨ੍ਹਾਂ ਕਿਹਾ ਕਿ ਕੋਆਪਰੇਟਿਵ ਸੁਸਾਇਟੀਆਂ ਦੇ ਕਰਜ਼ੇ ਨਾਨ ਐਗਰੀਕਲਚਰ ਜਿਨ੍ਹਾਂ ਦਾ ਪਿਛਲੇ ਲੰਮੇ ਸਮੇਂ ਤੋਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ। ਜੇ ਆਰ ਦਫਤਰ ਜਲੰਧਰ ਦੇ ਪੱਤਰ ਨੰਬਰ -1292 ਰਾਹੀਂ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਮੁਆਫੀ ਸਬੰਧੀ 5 ਕਰੋੜ 85 ਲੱਖ ਦੀ ਰਕਮ ਅਜੇ ਤੱਕ ਬੈਂਕਾਂ ਨੂੰ ਫੰਡ ਰਿਲੀਜ਼ ਨਹੀਂ ਕੀਤਾ। ਜੋ ਕਿ ਫੰਡ ਰਿਲੀਜ਼ ਕਰਾਉਣ ਲਈ ਇੱਕ ਜੁਲਾਈ ਤੋਂ ਪਿੰਡ ਪੱਧਰ ਤੇ ਪ੍ਰੀਸ਼ਦ ਵੱਲੋਂ ਆਪਣੇ 2015 ਤੋਂ ਚੱਲਦੀ ਆ ਰਹੀ ਕਰਜ਼ਾ ਮੁਆਫੀ ਮੁਹਿੰਮ ਲਈ  ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਉਨ੍ਹਾਂ ਕਿਹਾ ਕਿ  ਕਰਜ਼ਾ ਮੁਆਫੀ ਸੰਬੰਧੀ  ਕਲੀਨ ਚਿੱਟ ਲੈਣ ਲਈ ਸਮਾਜ ਭਲਾਈ ਪ੍ਰੀਸ਼ਦ ਪੰਜਾਬ 1 ਜੁਲਾਈ ਤੋਂ ਪਿੰਡ ਪੱਧਰ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪੁਤਲੇ  ਫੂਕੇਗੀ ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ 30 ਜੂਨ ਤਕ ਕਰਜ਼ਾ ਮੁਆਫ਼ ਨਾ ਕੀਤਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ   ਵੋਟਾਂ ਦਾ ਪ੍ਰੀਸ਼ਦ   ਬਾਈਕਾਟ ਕਰੇਗੀ। ਇਸ ਮੌਕੇ ਤੇ ਸਤਨਾਮ ਸਿੰਘ ਪੰਚ, ਗੁਰਬਖਸ਼ ਕੌਰ ਪੰਚ, ਜੋਗਿੰਦਰ ਰਾਮ ਚਾਹਲ, ਮਨਜੀਤ ਕੌਰ ਮੱਲੂਪੋਤਾ, ਸੀਤਾ ਰਾਣੀ ਲੰਗੇਰੀ, ਹਰਵਿੰਦਰ ਕੌਰ,  ਹਰਮੀਤ ਨੰਬੜਦਾਰ, ਮਹਿੰਦਰ ਕੌਰ ਚੱਕ ਰਾਮੂ ਆਦਿ ਹਾਜ਼ਰ ਸਨ।   

ਯੋਗ ਸਰੀਰ ਅਤੇ ਆਤਮਾਂ ਨੂੰ ਇੱਕ ਸੂਤਰ ਵਿੱਚ ਪਰੋਣ ਦਾ ਕੰਮ ਕਰਦਾ ਹੈ : ਕਾਹਮਾ

ਬੰਗਾ 21 ਜੂਨ (ਮਨਜਿੰਦਰ ਸਿੰਘ ) ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੱਜ ਵਿਸ਼ਵ ਯੋਗ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੇ  ਮੁੱਖ ਮਹਿਮਾਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਨਰਸਿੰਗ ਵਿਦਿਆਰਥੀ ਨੂੰ ਦੱਸਿਆ ਕਿ ਯੋਗ ਸਰੀਰ ਅਤੇ ਆਤਮਾਂ ਨੂੰ ਇੱਕ ਸੂਤਰ ਵਿੱਚ ਪਰੋਣ ਦਾ ਕੰਮ ਕਰਦਾ ਹੈ । ਯੋਗਾ ਕਰਨ  ਨਾਲ ਜਿੱਥੇ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਉੱਥੇ ਕਰੋਨਾ ਵਾਇਰਸ ਦੇ ਟਾਕਰੇ ਲਈ ਯੋਗ ਕਰਨਾ ਮਨੁੱਖੀ ਇਨਸਾਨ ਲਈ  ਬਹੁਤ ਲਾਭਦਾਇਕ ਹੈ । ਇਸ ਮੌਕੇ  ਨਰਸਿੰਗ ਵਿਦਿਆਰਥੀਆਂ ਨੇ ਯੋਗਾ ਪ੍ਰਤੀ ਜਾਗਰੁਕ ਕਰਦਾ ਨਾਟਕ ਪੇਸ਼ ਕਰਕੇ  ਸਭ ਦਾ ਮਨ ਮੋਹ ਲਿਆ ਅਤੇ ਯੋਗ ਬਾਰੇ ਜਾਣਕਾਰੀ ਦਿੰਦੀ ਪੋਸਟਰ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ  ਜਾਗਰੁਕ ਕੀਤਾ ਗਿਆ। ਇਸ ਮੌਕੇ ਮੈਡਮ ਸੁਰਿੰਦਰ ਜਸਪਾਲ  ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਨੇ ਧੰਨਵਾਦ ਕੀਤਾ। ਇਸ ਮੌਕੇ  ਸ. ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ,  ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਮੈਡਮ ਸੁਖਮਿੰਦਰ ਕੌਰ ਊਬੀ, ਸ੍ਰੀ ਸੰਜੇ ਕੁਮਾਰ, ਮੈਡਮ ਰਮਨਦੀਪ ਕੌਰ, ਮੈਡਮ ਰਾਬੀਆ ਹਾਟਾ ਵੀ ਹਾਜ਼ਰ ਸਨ। 

ਕਰੋਨਾ ਤੋਂ ਬਚਾਅ ਲਈ ਕੋਰੋਨਾ ਟੀਕਾ ਲਗਵਾਉਣਾ ਜ਼ਰੂਰੀ- ਮੈਡਮ ਮੂੰਗਾ

ਸਾਬਕਾ ਨਗਰ ਕੌਂਸਲ ਪ੍ਰਧਾਨ ਬੰਗਾ ਕੌਂਸਲਰ ਮੈਡਮ  ਜਤਿੰਦਰ ਕੌਰ ਮੂੰਗਾ ਵਾਰਡ ਨੰਬਰ 13 ਗਾਂਧੀਨਗਰ ਬੰਗਾ ਵਿਖੇ ਲਗਾਏ ਕੋਰੋਨਾ ਵੈਕਸਿਨ ਟੀਕਾਕਰਨ ਦੇ ਕੈਂਪ ਦੌਰਾਨ ਮੈਡੀਕਲ ਟੀਮ ਦੇ ਨਾਲ  

ਬੰਗਾ 22,ਜੂਨ (ਮਨਜਿੰਦਰ ਸਿੰਘ)ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਦੇ ਕਾਰਨ ਹਰ ਰੋਜ਼ ਮੌਤਾਂ ਹੋ ਰਹੀਆਂ ਹਨ ਅਤੇ ਲੱਖਾਂ ਮਰੀਜ਼ ਹਸਪਤਾਲਾਂ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ ਇਸ ਲਈ ਇਸ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਕੋਰੋਨਾ ਵੈਕਸੀਨ ਦਾ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਕੌਂਸਲਰ ਮੈਡਮ ਜਤਿੰਦਰ ਕੌਰ ਮੂੰਗਾ ਨੇ ਉਨ੍ਹਾਂ ਦੀ ਅਗਵਾਈ ਵਿੱਚ ਗਾਂਧੀਨਗਰ ਬੰਗਾ ਵਿਖੇ ਕੋਰੋਨਾ ਵੈਕਸੀਨ ਟੀਕਾਕਰਨ ਦੇ ਲਗਾਏ ਕੈਂਪ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਟੀਕਾਕਰਨ ਦੇ ਨਾਲ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵੀ ਵਰਤੀਆਂ ਜਾਣੀਆਂ ਚਾਹੀਦੀਆਂ ਹਨ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿਚ ਇਹ ਦੂਸਰਾ ਕੈਂਪ ਲਗਾਇਆ ਗਿਆ ਹੈ ਜਿਸ ਵਿਚ 100 ਵਿਅਕਤੀਆਂ ਨੇ ਟੀਕਾਕਰਨ ਕਰਵਾਇਆl ਇਸ ਮੌਕੇ ਟੀਕਾਕਰਨ ਕਰਨ ਵਾਲੀ ਟੀਮ ਵਿੱਚ  ਰਿੰਕੀ ਸ਼ਰਮਾ ਏਐਨਐਮ ਅਤੇ ਅਧਿਆਪਕਾ ਜੋਤੀ ਹਾਜ਼ਰ ਸਨ । 

ਚੇਅਰਮੈਨ ਪੱਲੀ ਝਿੱਕੀ ਨੇ ਕਾਂਗਰਸ ਕੌਂਸਲਰਾਂ ਤੇ ਆਗੂਆਂ ਨਾਲ ਕੀਤੀ ਮੀਟਿੰਗ :

ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਬੰਗਾ , ਬੰਗਾ ਦੇ ਕਾਂਗਰਸੀ ਕੌਂਸਲਰਾਂ, ਸਾਬਕਾ ਕੌਂਸਲਰਾਂ ਅਤੇ ਆਗੂਆਂ ਨਾਲ ਮੀਟਿੰਗ ਦੌਰਾਨ ।

ਬੰਗਾ22, ਜੂਨ (ਮਨਜਿੰਦਰ ਸਿੰਘ)ਬੰਗਾ ਸ਼ਹਿਰ ਦੀਆਂ ਗਲੀਆਂ ਤੇ ਲਾਈਟਾਂ ਤੇ 2 ਕਰੋੜ ਅਤੇ ਬੰਗਾ ਸ਼ਹਿਰ ਦੇ ਸੀਵਰੇਜ ਅਤੇ ਵਾਟਰ ਸਪਲਾਈ ਦੇ ਕੰਮਾਂ ਨੂੰ ਪੂਰਾ ਕਰਨ ਲਈ 4ਕਰੋੜ ਰੁਪਏ ਖਰਚੇ ਜਾਣਗੇ ¦ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਬੰਗਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਸਤਬੀਰ ਸਿੰਘ ਪੱਲੀ ਝਿੱਕੀ ਨੇ ਬੰਗਾ ਵਿਖੇ ਬੰਗਾ ਕੌਂਸਲ ਦੇ ਕਾਂਗਰਸੀ  ਕੌਂਸਲਰਾਂ ਸਾਬਕਾ ਕੌਂਸਲਰਾਂ ਅਤੇ ਹੋਰ ਕਾਂਗਰਸੀ ਆਗੂਆਂ ਨਾਲ ਵਾਰਤਾ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰਾਂ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਕੌਂਸਲਰ ਜਤਿੰਦਰ ਕੌਰ ਮੂੰਗਾ,ਮੁੱਖ ਬੁਲਾਰਾ ਹਰੀਪਾਲ ਅਤੇ ਸੀਨੀਅਰ ਕਾਂਗਰਸੀ ਆਗੂ ਬਾਬਾ ਰਜਿੰਦਰ ਸਿੰਘ (ਚਰਨ  ਢਾਬਾ)ਨੇ ਕਿਹਾ ਕਿ ਹਲਕਾ ਇੰਚਾਰਜ ਪੱਲੀ ਝਿੱਕੀ ਦੀ ਯੋਗ ਅਗਵਾਈ ਵਿਚ ਬੰਗਾ ਸ਼ਹਿਰ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ।ਇਸ ਮੌਕੇ ਦਰਬਜੀਤ ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਕੌਂਸਲਰ ਮਨਜਿੰਦਰ ਮੋਹਨ ਬੌਬੀ,ਰਜੇਸ਼ ਕੁਮਾਰ ਬੌਬੀ ਤਲਵਿੰਦਰ ਕੌਰ ਕੀਮਤੀ ਸੱਦੀ,ਸਚਿਨ ਘਈ,  ਸੋਖੀ ਰਾਮ ਬੱਜੋ,ਪਰਮਜੀਤ ਕੌਰ ਸੈਣੀ,ਜੈਪਾਲ ,ਰਣਜੀਤ ਸਿੰਘ , ਮਨਪ੍ਰੀਤ ਸਿੰਘ ਸੋਢੀਆਂ,ਬਲਵਿੰਦਰ ਸਿੰਘ ਬਹਿਲੂਰ ਕਲਾਂ ਹਾਜ਼ਰ ਸਨ।

Sunday, June 20, 2021

ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਚ ਰਾਏਪੁਰ ਡੱਬਾ ਟੀਮ ਨੇ ਜਿੱਤਿਆ :

ਮੁੱਖ ਮਹਿਮਾਨ ਕੌਂਸਲਰ ਸ਼੍ਰੀਮਤੀ ਮੀਨੂ ਖਿਡਾਰੀਆਂ ਨੂੰ ਟਰਾਫੀਆਂ ਅਤੇ ਇਨਾਮ ਦੇ ਕੇ ਸਨਮਾਨਤ ਕਰਦੇ ਹੋਏ  

ਬੰਗਾ 21,ਜੂਨ( ਮਨਜਿੰਦਰ ਸਿੰਘ )ਬੰਗਾ ਦੀ ਨਿਊ ਮਾਡਲ ਕਲੋਨੀ ਦੀ ਗਰਾਊਂਡ ਵਿੱਚ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਚ ਫਾਈਨਲ ਵਿੱਚ ਪੁੱਜੀਆਂ ਟੀਮਾਂ ਰਾਏਪੁਰ ਡੱਬਾ ਅਤੇ ਬੰਗਾ ਨਿਊ ਮਾਡਲ ਕਲੋਨੀ ਵਿਚਕਾਰ ਖੇਡਿਆ ਗਿਆ ।ਜਿਸ ਵਿੱਚ ਰਾਏਪੁਰ ਡੱਬਾ ਦੀ ਟੀਮ 9 ਵਿਕਟਾਂ ਨਾਲ ਜੇਤੂ ਰਹੀ¦ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਾਰਡ ਨੰਬਰ 5 ਦੇ ਕੌਂਸਲਰ ਸ੍ਰੀਮਤੀ ਮੀਨੂੰ ਨੇ ਦੋਨਾਂ ਟੀਮਾਂ ਨੂੰ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ     ਜਿਸ ਅਨੁਸਾਰ ਫਾਈਨਲ ਵਿੱਚ ਜੇਤੂ ਟੀਮ ਨੂੰ 4100 ਰੁਪਏ ਅਤੇ ਟਰਾਫੀ ਅਤੇ ਰਨਰ ਅੱਪ ਟੀਮ ਨੂੰ 2100 ਰੁਪਏ ਅਤੇ ਟਰਾਫੀ ਦਿੱਤੀ ਗਈ ¦ ਇਸ ਮੌਕੇ ਕੌਂਸਲਰ ਮੀਨੂੰ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿੱਚ ਜਿੱਤ ਭਾਵੇਂ  ਇੱਕ ਟੀਮ ਦੀ ਹੁੰਦੀ ਹੈ ਪਰ ਖੇਡਾਂ ਵਿੱਚ ਯੋਗਦਾਨ ਸਾਰੀਆਂ ਟੀਮਾਂ ਦਾ ਬਰਾਬਰ ਹੁੰਦਾ ਹੈ।ਇਸ ਲਈ ਸਾਰੇ ਖਿਡਾਰੀਆਂ ਨੂੰ  ਸਪੋਰਟਸਮੈਨਸ਼ਿਪ  ਦੀ ਭਾਵਨਾ ਨੂੰ ਸਮਝਦੇ ਹੋਏ   ਰਲ ਮਿਲ ਕੇ ਖੇਡਣਾ ਚਾਹੀਦਾ ਹੈ।ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਵੱਲ ਧਿਆਨ ਦੇਣ ,ਆਪਣੇ ਆਲੇ ਦੁਆਲੇ ਸਫਾਈ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਵੀ ਦਿੱਤੀ।ਇਸ ਮੌਕੇ ਸਾਗਰ ਅਰੋੜਾ, ਡਾ ਰਜਿੰਦਰ ਕੁਮਾਰ ਮਾਸਟਰ ਸੁਰਜੀਤ ਸਿੰਘ, ਮੈਡਮ ਰਾਣੀ ਅਤੇ ਭਾਰੀ ਗਿਣਤੀ ਵਿਚ ਮਹਿਮਾਨ ਮੈਚ ਦਾ ਆਨੰਦ ਲੈਣ ਪਹੁੰਚੇ ਹੋਏ ਸਨ ।    

ਜਲੰਧਰ ਦੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦਾ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕੀਤਾ ਕਤਲ

ਜਲੰਧਰ 20 ਜੂਨ (ਮਨਜਿੰਦਰ ਸਿੰਘ  ) ਸਥਾਨਕ ਗੋਪਾਲ ਨਗਰ ਵਿਖੇ  ਜਲੰਧਰ ਦੇ  ਸਾਬਕਾ ਜਿਲ੍ਹਾ ਕਾਂਗਰਸੀ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਤੇ ਅਣਪਛਾਤੇ ਲੋਕਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ  ।  ਦੱਸਿਆ ਜਾ ਰਿਹਾ ਹੈ ਕਿ ਮੌਕੇ ਦੇ 8 ਤੋਂ 10 ਰੋਂਦ ਫਾਇਰ ਕੀਤੇ ਗਏ ਸਨ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸੁਖਮੀਤ ਸਿੰਘ ਡਿਪਟੀ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ ਤਾਂ ਗਾਜੀਗੁੱਲਾ ਚੌਕ ਕੋਲ ਸਵਿਫਟ ਕਾਰ ਵਿੱਚ ਆਏ ਬਦਮਾਸ਼ਾਂ ਨੇ ਉਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ।  ਗੋਲੀਬਾਰੀ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ । ਗੰਭੀਰ ਹਾਲਤ ਵਿਚ ਉਸ ਨੂੰ ਮੌਕੇ ਤੇ ਸੱਤਿਅਮ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ  ।  ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ । ਸ਼ੁਰੂ ਦੀ ਜਾਂਚ ਵਿੱਚ ਪੁਲਿਸ ਨੂੰ 8 ਗੋਲੀਆਂ ਦੇ ਖੋਲ੍ਹ ਮਿਲੇ  । ਸੁਖਮੀਤ ਡਿਪਟੀ ਹਾਲ ਹੀ ਵਿੱਚ ਹੀ ਸ਼ਹਿਰ ਦੇ ਮਸ਼ਹੂਰ ਮਿੱਕੀ ਅਗਵਾਹ  ਕਾਂਡ ਵਿੱਚ ਸਜ਼ਾ ਕੱਟ ਕੇ ਵਾਪਸ ਆਏ ਸੀ ।  ਡਿਪਟੀ ਉੱਤੇ ਫਿਲਮ ਡਿਸਟਰੀਬਿਊਟਰ ਅਤੇ ਕਾਲੋਨਾਈਜ਼ਰ  ਸੁਭਾਸ਼ ਨੰਦਾ  ਦੇ ਬੇਟੇ ਮਿੱਕੀ ਦੇ ਅਗਵਾ  ਅਤੇ ਇੱਕ ਕਰੋੜ ਦੀ ਫਿਰੌਤੀ ਮੰਗਣ ਦਾ ਦੋਸ਼ ਸੀ ਜਿਸ ਵਿੱਚ ਉਸ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਹੋਈ ਸੀ  ।

ਪਿਤਾ ਸਾਬਕਾ ਮੰਤਰੀ ਚੋ:ਸਵਰਨਾ ਰਾਮ ਗਰੀਬਾਂ ਦੇ ਬੱਬਰ ਸ਼ੇਰ ਮਸੀਹਾ- ਮੋਹਨ ਸਿੰਘ ----*ਸਾਬਕਾ ਐਮ ਐਲ ਏ ਮੋਹਨ ਸਿੰਘ ਨੇ ਸਭ ਨੂੰ ਪਿਤਾ ਦਿਵਸ ਦੀ ਦਿੱਤੀ ਵਧਾਈ :

ਪਿਤਾ ਦਿਵਸ ਮੌਕੇ ਸਾਬਕਾ ਐਮਐਲਏ ਚੌ ਮੋਹਣ ਸਿੰਘ ਆਪਣੇ ਪਿਤਾ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਨੂੰ ਫੁੱਲ ਭੇਂਟ ਕਰਕੇ ਅਸ਼ੀਰਵਾਦ ਲੈਂਦੇ ਹੋਏ  

ਬੰਗਾ,20 ਜੂਨ (ਮਨਜਿੰਦਰ ਸਿੰਘ) ਮੇਰੇ ਪਿਤਾ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਚੋ:ਸਵਰਨਾ ਰਾਮ ਜੀ ਨੇ ਆਪਣੀ ਸਾਰੀ ਜਿੰਦਗੀ ਮਨੁਖਤਾ ਦੀ ਸੇਵਾ ਵਿਚ ਲਗਾਈ|ਉਹ ਗਰੀਬਾਂ ਦੇ ਬੱਬਰ ਸ਼ੇਰ ਮਸੀਹਾ ਹਨ ਜਿਨ੍ਹਾਂ ਗਰੀਬ ਸਮਾਜ ਦੇ ਹੱਕਾਂ ਲਈ ਹਰ ਤਰਾਂ ਦੀ ਲੜਾਈ ਲੜੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੋ: ਸਵਰਨਾ ਰਾਮ ਜੀ ਦੇ ਹੋਣਹਾਰ ਸਪੁੱਤਰ  ਚੋ:ਮੋਹਨ ਸਿੰਘ ਸਾਬਕਾ ਐਮ ਐਲ ਏ ਬੰਗਾ ਨੇ ਸਭਨਾ ਨੂੰ ਪਿਤਾ ਦਿਵਸ ਦੀ ਵਧਾਈ ਦਿੰਦਿਆਂ ਤੇ ਆਪਣੇ ਪਿਤਾ ਦਾ ਅਸ਼ੀਰਵਾਦ ਲੈਂਦਿਆਂ ਕੀਤਾ|ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਰਾਜਨੀਤਕ ਜੀਵਨ ਵਿਚ ਅਗੇ ਵਧਣ ਤੋਂ
ਰੋਕਣ ਲਈ ਪੁਰਾਣੇ ਸਥਾਪਤ ਰਾਜਨੀਤਕ ਨੇਤਾਵਾਂ ਵਲੋਂ ਕਤਲ ਕਰਵਾਉਣ ਦੀਆਂ ਕੋਸਿਸਾਂ ਕੀਤੀਆਂ ਗਈਆਂ ਸਨ   |ਉਹ 1975 ਵਿਚ ਐਮਰਜੈਂਸੀ ਦੌਰਾਨ 19 ਮਹੀਨੇ ਜੇਲ ਵਿਚ ਬੰਦ ਰਹੇ|ਉਹ ਦਿਨ ਅਸੀਂ ਭੁੱਖੇ ਰਹਿ ਕੇ ਅਚਾਰ  ਨਾਲ ਰੋਟੀ ਖਾ ਕੇ ਮੁਸ਼ਕਿਲ ਵਿਚ ਹੌਸਲੇ ਨਾਲ ਕਟੇ|ਰਾਜਨੀਤਕ ਵਿਰੋਧੀਆਂ  ਵਲੋਂ ਸਾਡੇ ਪਰਿਵਾਰ ਤੇ ਕਾਤਲਾਨਾ ਹਮਲੇ ਵੀ ਕਰਾਏ ਗਏ ਜਿਨ੍ਹਾਂ ਦੀ ਦਹਿਸ਼ਤ ਕਾਰਨ ਮੇਰੀ ਪਤਨੀ ਸੰਤੋਸ਼ ਰਾਣੀ ਦੇ ਪੇਟ ਵਿਚ ਸਾਡਾ ਪਹਿਲਾ ਬੱਚਾ ਸੰਸਾਰ ਵਿਚ ਆਉਣ ਤੋਂ ਪਹਿਲਾ ਹੀ ਖਤਮ ਹੋ ਗਿਆ |ਚੋ: ਮੋਹਨ ਸਿੰਘ ਨੇ ਅਗੋ ਦੱਸਿਆ ਕਿ ਜਿਥੇ ਪਿਤਾ ਜੀ ਹਮੇਸ਼ਾ ਗਰੀਬਾਂ ਨਾਲ ਹੁੰਦੀ ਬੇਇਨਸਾਫ਼ੀ ਖਿਲਾਫ ਖੜ੍ਹਦੇ ਸਨ ਉਥੇ ਉਸ ਸਮੇ ਪੁਲਿਸ ਜਿਨ੍ਹਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨਾ ਚਾਹੁੰਦੀ ਸੀ ਉਨ੍ਹਾਂ ਨੂੰ ਪੁਲਿਸ ਥਾਣਿਆਂ ਵਿੱਚੋ ਛੁਡਵਾਈਆ ਜੋ ਅੱਜ ਵਦੇਸਾ ਵਿਚ ਆਪਣਾ ਜੀਵਨ ਵਧੀਆ ਢੰਗ ਨਾਲ ਬਿਤਾ ਰਹੇ ਹਨ|ਗਰੀਬ ਸਾਧਾਰਣ ਪਰਿਵਾਰ ਵਿਚ ਪੈਦਾ ਹੋ ਕੇ ਬੁਲੰਦ ਹੌਸਲੇ ਨਾਲ ਕੈਬਨਿਟ ਮੰਤਰੀ ਦੇ ਅਹੁਦੇ ਤਕ ਪਹੁੰਚੇ ਪਰ ਵਿਰੋਧੀਆਂ ਨੇ ਉਨ੍ਹਾਂ ਨੂੰ ਉਪ ਮੁਖ ਮੰਤਰੀ ਨਹੀਂ ਬਣਨ ਦਿਤਾ ਜੋ ਉਨ੍ਹਾਂ ਦਾ ਹੱਕ ਬਣਦਾ ਸੀ |ਅਕਾਲੀ ਭਾਜਪਾ ਸਰਕਾਰ ਵੇਲੇ ਮੰਤਰੀ ਹੁੰਦਿਆਂ ਉਨ੍ਹਾਂ ਨੇ ਐਸ ਸੀ ਮੁਲਾਜਮਾਂ ਵਿਰੋਧੀ 85 ਵੀ ਸੰਵਿਧਾਨ ਸੋਧ ਜੰਜੂਆ ਜੱਜਮੈਂਟ ਨੂੰ ਲਾਗੂ ਕਰਨ ਦੇ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਤੇ ਰੋਸ ਵਜੋਂ ਆਪਣਾ ਅਸਤੀਫਾ ਵੀ ਦੇ ਦਿਤਾ ਸੀ|ਸਭਿਆਚਾਰ ਮੰਤਰੀ ਰਹਿੰਦੀਆਂ ਉਨ੍ਹਾਂ ਅਸਲੀਲਤਾ ਫੈਲਾਉਣ ਵਾਲੇ ਕਲਾਕਾਰਾਂ ਨੂੰ ਨੱਥ ਪਾਈ|ਉਨ੍ਹਾਂ ਕਿਹਾ ਕਿ ਮੈਨੂੰ ਰਾਜਨੀਤੀ ਦੀਆਂ ਪੂਰਨ ਬੁਲੰਦੀਆਂ ਤੇ ਪਹੁੰਚਾਣ ਵਿਚ ਪਿਤਾ ਜੀ ਦਾ ਵੱਡਾ ਯੋਗਦਾਨ ਹੈ | ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਪਿਤਾ ਪੁੱਤਰ ਦੀ ਜੋੜੀ  ਦੋਨੋ 1997 ਵਿਚ ਪੰਜਾਬ ਵਿਧਾਨ ਸਭਾ ਵਿਚ ਵਿਧਾਇਕ ਬਣੇ|  ਉਨ੍ਹਾਂ ਕਿਹਾ ਕੇ ਜਿਸ ਗਰੀਬ ਸਮਾਜ ਦੇ ਹੱਕਾਂ ਹਿਤਾਂ ਲਈ ਪਿਤਾ ਜੀ ਨੇ ਲੜਾਈ ਲੜੀ ਉਸ ਸਮਾਜ ਨੂੰ ਪਿਤਾ ਜੀ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ| ਉਨ੍ਹਾਂ ਆਪਣੀ ਵਾਰਤਾ ਦੇ ਅਖੀਰ ਵਿਚ ਕਿਹਾ ਕਿ ਪ੍ਰਮਾਤਮਾ ਗਰੀਬ ਲੋਕਾਂ ਨੂੰ ਉਨ੍ਹਾਂ ਦੇ ਪਿਤਾ ਜੀ ਵਰਗੀ ਸਿਆਣੀ ਲੀਡਰਸ਼ਿਪ ਬਖ਼ਸ਼ੇ। ਇਸ ਮੌਕੇ ਹਾਜ਼ਰ ਹਰੀਪਾਲ ਮੁੱਖ ਬੁਲਾਰਾ ਕਾਂਗਰਸ ਹਲਕਾ ਬੰਗਾ ਅਤੇ ਸਾਬਕਾ ਐੱਮ ਸੀ ਸਚਿਨ ਘਈ ਨੇ ਵੀ ਚੌਧਰੀ ਸਵਰਨਾ ਰਾਮ ਜੀ ਦਾ ਅਸ਼ੀਰਵਾਦ ਲੈਂਦਿਆਂ ਕਿਹਾ ਕਿ ਚੌਧਰੀ ਸਾਹਿਬ ਦੀਆਂ ਗਰੀਬ ਸਮਾਜ ਲਈ ਕੀਤੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ ।ਅਸੀਂ ਉਨ੍ਹਾਂ ਦੇ ਸਪੁੱਤਰ ਸਾਬਕਾ ਐਮਐਲਏ ਮੋਹਣ ਸਿੰਘ ਜੀ ਦੀ ਰਾਜਨੀਤਕ ਅਤੇ ਹਰ ਤਰ੍ਹਾਂ ਦੀ ਤਰੱਕੀ ਲਈ ਸਦਾ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ।     

Thursday, June 17, 2021

ਬੰਗਾ ਨੇੜੇ ਪਿੰਡ ਥਾਂਦੀਆਂ ਵਿੱਚ ਪੁਲੀਸ ਵੱਲੋਂ ਨਸ਼ੇ ਫੜਨ ਲਈ ਸਰਚ ਆਪ੍ਰੇਸ਼ਨ :

ਪਿੰਡ ਥਾਂਦੀਆਂ ਵਿਖੇ ਸ਼ੱਕੀ ਨਸ਼ਾ ਤਸਕਰ ਦੇ ਘਰ ਡੀਐਸਪੀ ਬੰਗਾ ਸ੍ਰੀ ਜੀਪੀ ਸਿੰਘ  ਅਤੇ ਐੱਸਐੱਚਓ ਬੰਗਾ ਸਦਰ ਸ਼੍ਰੀਮਤੀ ਨਰੇਸ਼ ਕੁਮਾਰੀ ਪੁਲੀਸ ਟੀਮ ਨਾਲ ਤਲਾਸ਼ੀ ਲੈਂਦੇ ਹੋਏ  

ਬੰਗਾ18 ਜੂਨ (ਮਨਜਿੰਦਰ ਸਿੰਘ )  ਜ਼ਿਲ੍ਹਾ  ਸ਼ਹੀਦ ਭਗਤ ਸਿੰਘ ਨਗਰ ਦੇ  ਪੁਲੀਸ ਮੁਖੀ ਸ੍ਰੀਮਤੀ ਅਲਕਾ ਮੀਨਾ  ਦੀਆਂ ਹਦਾਇਤਾਂ ਅਨੁਸਾਰ ਡੀ ਐੱਸ ਪੀ ਸਬ ਡਵੀਜ਼ਨ ਬੰਗਾ ਸ੍ਰੀ ਗੁਰਵਿੰਦਰ ਪਾਲ  ਸਿੰਘ ਦੀ ਅਗਵਾਈ ਵਿੱਚ ਅੱਜ ਤੜਕਸਾਰ ਬੰਗਾ ਸਦਰ ਥਾਣੇ ਦੇ  ਪਿੰਡ ਥਾਂਦੀਆਂ ਵਿੱਚ ਨਸ਼ਿਆਂ ਨੂੰ ਫੜਨ  ਦੇ ਸਬੰਧ ਵਿੱਚ ਸਰਚ ਅਪਰੇਸ਼ਨ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਸ਼੍ਰੀਮਤੀ ਨਰੇਸ਼ ਕੁਮਾਰੀ ਨੇ ਦੱਸਿਆ ਕਿ ਇਸ ਮੌਕੇ ਕੋਈ ਨਸ਼ੇ ਦੀ ਪਕੜ ਨਹੀਂ ਹੋ ਸਕੀ ਪਰ ਇਸ ਤਰ੍ਹਾਂ ਦੇ ਆਪ੍ਰੇਸ਼ਨ ਜਾਰੀ ਰਹਿਣਗੇ ।

ਨੌਜਵਾਨ ਆਪਣੀ ਅਨਮੋਲ ਜਵਾਨੀ ਨਸ਼ਿਆਂ ਵਿੱਚ ਪੈ ਕੇ ਬਰਬਾਦ ਨਾ ਕਰਨ - ਡੀ ਐੱਸ ਪੀ ਜੀ ਪੀ ਸਿੰਘ

ਡੀਐਸਪੀ ਸਬ ਡਿਵੀਜ਼ਨ ਬੰਗਾ ਸ੍ਰੀ ਜੀਪੀ ਸਿੰਘ ਬੱਚਿਆਂ ਅਤੇ ਖਿਡਾਰੀਆਂ ਨੂੰ  ਬੰਗਾ ਵਿਖੇ  ਨਿਰਦੇਸ਼ ਦਿੰਦੇ ਹੋਏ  

ਬੰਗਾ17' ਜੂਨ (ਮਨਜਿੰਦਰ ਸਿੰਘ )ਜਵਾਨੀ ਨੂੰ ਨਸ਼ਿਆਂ ਰਾਹੀਂ ਬਰਬਾਦ ਨਾ ਕਰੋ ਨਹੀਂ ਤਾਂ ਤੁਸੀਂ ਖਿੜਨ ਤੋਂ ਪਹਿਲਾਂ ਹੀ ਮੁਰਝਾ ਜਾਵੋਗੇ  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ ਐੱਸ ਪੀ ਸਬ ਡਵੀਜ਼ਨ ਬੰਗਾ ਸ੍ਰੀ ਜੀਪੀ ਸਿੰਘ ਨੇ ਬੱਚਿਆਂ ਅਤੇ ਖਿਡਾਰੀਆਂ ਨੂੰ ਬੰਗਾ ਵਿਖੇ  ਨਿਰਦੇਸ਼ ਦਿੰਦਿਆਂ ਹੋਇਆਂ ਕੀਤਾ। ਉਨ੍ਹਾਂ ਕਿਹਾ ਕਿ  ਨੌਜਵਾਨ ਬੱਚੇ ਅਤੇ ਨੌਜਵਾਨ ਖਿਡਾਰੀ ਪਹਿਲਾਂ ਸ਼ੌਕ ਸ਼ੌਕ ਵਿੱਚ ਨਸ਼ਾ ਕਰਨ ਲੱਗ ਪੈਂਦੇ ਹਨ ਫਿਰ ਇਹ ਉਨ੍ਹਾਂ ਦੀ ਮਜਬੂਰੀ ਬਣ ਜਾਂਦੀ ਹੈ ।ਜਦੋਂ ਨਸ਼ੇ ਦੀ ਲਤ ਪੂਰੀ ਕਰਨ ਲਈ ਪੈਸਾ ਨਹੀਂ ਮਿਲਦਾ ਤਾਂ ਉਹ ਅਪਰਾਧ ਦੀ ਦੁਨੀਆਂ ਵਿੱਚ ਪੈ ਕੇ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਨ ਲੱਗ ਪੈਂਦੇ ਹਨ ।ਇਸ ਤਰ੍ਹਾਂ ਉਹ ਆਪਣੀ ਅਨਮੋਲ ਜਵਾਨੀ ਨਸ਼ੇ ਕਾਰਨ ਬਰਬਾਦ ਕਰ ਲੈਂਦੇ ਹਨ । ਉਨ੍ਹਾਂ ਬੱਚਿਆਂ ਨੂੰ ਨਸੀਹਤ ਦਿੰਦਿਆਂ ਅਪੀਲ ਕੀਤੀ ਕਿ ਆਪਣੀ ਅਨਮੋਲ ਜਵਾਨੀ ਨਸ਼ਿਆਂ ਵਿੱਚ ਪੈ ਕੇ ਬਰਬਾਦ ਨਾ ਕਰੋ ਅਤੇ ਨਸ਼ਿਆਂ ਤੋਂ ਦੂਰ ਰਹੋ ।

ਸੀ ਆਈ ਟੀ ਜ਼ਿਲ੍ਹਾ ਪ੍ਰਧਾਨ ਦੁਸਾਂਝ ਨੇ ਕੋਰੋਨਾ ਵੈਕਸਿਨ ਦਾ ਦੂਸਰਾ ਟੀਕਾ ਲਗਵਾਇਆ :-

ਕ੍ਰਾਈਮ ਇਨਵੇਸਟੀਗੇਸਨ ਟੀਮ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ  ਦੇ ਪ੍ਰਧਾਨ  ਹਰਨੇਕ ਸਿੰਘ ਦੁਸਾਂਝ  ਆਪਣੇ ਜੱਦੀ ਪਿੰਡ ਦੁਸਾਂਝ ਖੁਰਦ ਵਿਖੇ ਡਿਸਪੈਂਸਰੀ ਵਿਚ ਕੋਵਿਡ -19 ਦੀ ਦੂਸਰੀ  ਡੋਜ ਦਾ  ਟੀਕਾ ਲਗਵਾਉਂਦੇ ਹੋਏ ।

ਬੰਗਾ  17ਜੂਨ (ਮਨਜਿੰਦਰ ਸਿੰਘ )ਕ੍ਰਾਈਮ ਇਨਵੇਸਟੀਗੇਸਨ ਟੀਮ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ  ਦੇ ਪ੍ਰਧਾਨ  ਹਰਨੇਕ ਸਿੰਘ ਦੁਸਾਂਝ ਨੇ ਆਪਣੇ ਜੱਦੀ ਪਿੰਡ ਦੁਸਾਂਝ ਖੁਰਦ ਵਿਖੇ ਡਿਸਪੈਂਸਰੀ ਵਿਚ ਕੋਵਿਡ -19 ਦੀ ਦੂਸਰੀ  ਡੋਜ ਦਾ ਟੀਕਾ  ਲੱਗਾਇਆ। ਇਸ ਮੌਕੇ ਉਨ੍ਹਾਂ  ਕਿਹਾ ਹੈ ਕਿ ਕੋਰੋਨਾ ਭਿਆਨਕ ਮਹਾਂਮਾਰੀ ਪੂਰੀ ਦੁਨੀਆਂ ਵਿੱਚ ਫੈਲੀ ਹੋਈ ਹੈ  ਇਸ ਨੂੰ ਹਲਕੇ ਵਿੱਚ ਨਾ ਲੈਂਦੇ ਹੋ ਕਰੋਨਾ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਹਦਾਇਤਾਂ ਅਨੁਸਾਰ ਕੋਰੋਨਾ ਵੈਕਸੀਨ ਦੇ ਦੋਨੋਂ ਟੀਕੇ ਲਗਵਾਉਣੇ ਚਾਹੀਦੇ  ਹਨ ਅਤੇ ਇਸ ਤੋਂ ਬਚਾਅ ਲਈ ਸਰਕਾਰ ਵੱਲੋਂ ਦੱਸੀਆਂ ਹਦਾਇਤਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ । ਇਸ ਮੌਕੇ ਤੇ ਕੈੰਪ ਵਿਚ . ਡਾ. ਰੰਜਨਾ ਕੁਮਾਰੀ ,ਡਾ  ਰਾਜਵੀਰ ਕੌਰ, ਏ ਐਨ. ਐਮ ਬਲਵੀਰ ਕੌਰ, ਅਧਿਆਪਕ ਲਖਵਿੰਦਰ ਸਿੰਘ,  ਕੁਲਜਿੰਦਰ ਕੌਰ ਅਤੇ ਫਾਰਮੇਸੀ  ਆਫ਼ਿਸਰ ਪਰਮਜੀਤ ਕੌਰ  ਹਾਜਿਰ ਸਨ।

ਅਸਮਾਨ ਚੜ੍ਹੀ ਮਹਿੰਗਾਈ ਨੇ ਜਨਤਾ ਦਾ ਬਜਟ ਹਿਲਾਇਆ - ਜੋਗੀ, ਮਾਨ

ਬੰਗਾ18, ਜੂਨ( ਮਨਜਿੰਦਰ ਸਿੰਘ)ਦਿਨੋ ਦਿਨ ਘਰੇਲੂ ਰੋਜਾਨਾ ਵਰਤੋ ਵਿੱਚ ਆਉਣ ਵਾਲੀਆਂ   ਵਸਤਾ ਅਤੇ ਪੈਟਰੋਲ ਡੀਜਲ ਦੀਆ  ਅਸਮਾਨ ਚੜ੍ਹੀਆਂ  ਕੀਮਤਾ ਨੇ ਆਮ  ਜਨਤਾ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ ਇਨ੍ਹਾਂ  ਵਿਚਾਰਾ ਦਾ   ਪ੍ਗਟਾਵਾ ਹਲਕਾ ਬੰਗਾ ਦੇ ਸੀਨੀਅਰ ਯੂਥ ਦਲਿਤ ਆਗੂ ਜੋਗਰਾਜ ਜੋਗੀ ਨਿਮਾਣਾ ਅਤੇ  ਨੰਬਰਦਾਰ ਇੰਦਰਜੀਤ ਸਿੰਘ  ਮਾਨ ਨੇ ਪੱਤਰਕਾਰਾਂ ਨਾਲ ਇਕ ਵਾਰਤਾ ਦੌਰਾਨ ਕੀਤਾ । ਉਨ੍ਹਾਂ ਦੱਸਿਆ ਕਿ ਭਾਰਤ ਦੀ ਕੇਂਦਰ ਸਰਕਾਰ ਨੇ ਪਿਛਲੇ ਸਾਲ ਲੋਕਾਂ ਦਾ ਕਚੂਮਰ ਕੱਢਦੇ ਹੋਏ ਤਿੰਨ ਲੱਖ ਕਰੋੜ  ਦੇ ਕਰੀਬ ਪੈਟਰੋਲ ਡੀਜ਼ਲ ਦੀ ਐਕਸਾਈਜ਼ ਡਿਊਟੀ ਤੋਂ ਕਮਾਏ ਹਨ ।ਕੋਰੋਨਾ ਮਹਾਂਮਾਰੀ ਕਾਰਨ ਜਿਥੇ ਵਿਦੇਸ਼ਾਂ ਦੀਆਂ ਸਰਕਾਰਾਂ ਆਪਣੇ ਲੋਕਾਂ ਨੂੰ ਆਰਥਿਕ ਰਾਹਤ ਦੇ ਰਹੀਆਂ ਹਨ ਉਥੇ ਭਾਰਤ ਦੀ ਸਰਕਾਰ ਦਿਨ ਪ੍ਰਤੀ ਦਿਨ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਲਈ ਮਹਿੰਗਾਈ ਦੀ ਮਾਰ ,ਮਾਰ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਪੈਟਰੋਲ ਡੀਜ਼ਲ ਤੇ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ ।ਇਸ ਮੌਕੇ ਸਤਨਾਮ ਸਿੰਘ ਬਾਲੋ, ਅਮਰੀਕ ਸਿੰਘ ਬੰਗਾ ਆਦਿ ਹਾਜ਼ਰ ਸਨ  

Wednesday, June 16, 2021

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਐਮ ਪੀ ਰਵਨੀਤ ਬਿੱਟੂ ਖ਼ਿਲਾਫ਼ ਨਾਅਰੇਬਾਜ਼ੀ:

ਵਿਧਾਇਕ ਬੰਗਾ ਡਾ : ਸੁਖਵਿੰਦਰ ਕੁਮਾਰ ਸੁੱਖੀ ਦੀ ਅਗਵਾਈ ਵਿਚ ਅਕਾਲੀ ਅਤੇ ਬਸਪਾ ਆਗੂ ਅਤੇ ਵਰਕਰ ਰਵਨੀਤ ਬਿੱਟੂ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ  

ਬੰਗਾ16 ਜੂਨ (ਮਨਜਿੰਦਰ ਸਿੰਘ )   
ਬੰਗਾ ਵਿੱਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਤੋਂ ਬਾਅਦ ਅੱਜ ਪਹਿਲੀ ਮੀਟਿੰਗ ਬੰਗਾ ਸਥਿਤ ਦਫਤਰ ਵਿਖੇ ਕੀਤੀ ਗਈ। ਇਸ ਮੌਕੇ ਅਕਾਲੀ ਦਲ ਅਤੇ ਬਸਪਾ ਦੇ ਵਰਕਰਾਂ ਵੱਲੋਂ  ਰਵਨੀਤ ਸਿੰਘ ਬਿੱਟੂ ਦੇ ਗ਼ਲਤ ਬਿਆਨ ਦੇਣ ਤੇ  ਦਲਿਤ ਅਤੇ ਸਿੱਖ ਸਮਾਜ ਦੀਆ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸ਼ਬਦਾਵਲੀ ਦੀ ਵਰਤੋਂ ਕਰਨ ਤੇ ਨਾਅਰੇਬਾਜ਼ੀ ਕੀਤੀ ਗਈ। ਉਸ ਦੇ ਵਿਰੋਧ ਵਿਚ ਬੰਗਾ ਵਿੱਖੇ ਡਾ ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ  ਦੀ ਅਗਵਾਈ ਵਿਚ ਐੱਸ ਐੱਚ ਓ  ਸਦਰ ਨਰੇਸ਼ ਕੁਮਾਰੀ  ਨੂੰ ਰਵਨੀਤ ਬਿੱਟੂ ਦੇ ਖਿਲਾਫ ਦਰਖਾਸਤ ਸੌਂਪੀ ਗਈ। ਇਸ ਮੌਕੇ ਉਨਾਂ ਦੇ ਨਾਲ ਸਰਦਾਰ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ, ਪ੍ਰਵੀਨ ਬੰਗਾ ਸੂਬਾ ਸਕੱਤਰ ਬਸਪਾ, ਸੁਖਦੀਪ ਸਿੰਘ  ਪ੍ਰਧਾਨ ਦੁਆਬਾ ਜੋਨ,  ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ, ਸਤਨਾਮ ਸਿੰਘ ਲਾਦੀਆਂ ਜ਼ਿਲਾ ਪ੍ਰਧਾਨ ਕਿਸਾਨ ਵਿੰਗ, , ਕੁਲਜੀਤ ਸਿੰਘ ਸਰਹਾਲ,ਕੌਂਸਲਰ ਜੀਤ ਸਿੰਘ ਭਾਟੀਆ , ਨਵਦੀਪ ਸਿੰਘ ਅਨੋਖਰਵਾਲ,ਮਨੋਹਰ ਕਮਾਮ, ਕੁਲਵਿੰਦਰ ਸਿੰਘ ਢਾਹਾਂ ਸਰਕਲ ਪ੍ਰਧਾਨ, ਕੁਲਵਿੰਦਰ ਸਿੰਘ ਲਾਡੀ, ਜਸਵਿੰਦਰ ਸਿੰਘ ਮਾਨ, ਜਤਿੰਦਰ ਸਿੰਘ ਮਾਨ, ਜੀਤ ਸਿੰਘ ਭਾਟੀਆ, ਸੁਰਜੀਤ ਸਿੰਘ ਮਾਂਗਟ, ਹਰਮੇਸ਼ ਵਿਰਦੀ, ਹਰਜੀਤ ਸਿੰਘ ਸੰਧਵਾਂ, ਦਲਜੀਤ ਸਿੰਘ ਥਾਂਦੀ, ਨਿਰਮਲ ਸਿੰਘ ਹੇੜੀਆਂ, ਕੇਸਰ ਸਿੰਘ ਮਹਿਮੂਦਪੁਰ, ਗੁਰਮਿੰਦਰ ਸਿੰਘ ਡਿੰਪਲ ਮੱਲ੍ਹਾ, ਰਣਦੀਪ ਸਿੰਘ ਦੀਪਾ ਕਲੇਰਾਂ, ਸੁਖਦੇਵ ਮੱਲਾ, ਬਲਵੀਰ ਸਿੰਘ ਲਾਦੀਆਂ, ਤਰਸੇਮ ਲਾਲ ਝੱਲੀ, ਚਰਨਜੀਤ ਗੋਸਲ,ਮਨਜੀਤ ਸਿੰਘ ਬੱਬਲ, ਅਮਰੀਕ ਸਿੰਘ ਸੋਨੀ,ਰਮਨ ਕੁਮਾਰ ਬੰਗਾ, ਰਾਕੇਸ਼ ਸ਼ਰਮਾ,  ਡੋਗਰ ਰਾਮ,ਜਗਤ ਸਿੰਘ ਪਠਲਾਵਾ, ਸੰਨੀ ਕੁਮਾਰ ਮਜਾਰੀ, ਬਨੀਤ ਸਰੋਆ, ਜਗਦੀਸ਼ ਕੁਮਾਰ ਕੱਟ, ਮਨਜੀਤ ਸਿੰਘ ਰਿੰਕੂ,ਰਘੂਵਿੰਦਰ ਕੁਮਾਰ ਲਾਲੀ,ਨੀਲਮ ਸਹਿਜਲ, ਦਵਿੰਦਰ ਖ਼ਾਨਖ਼ਾਨਾ, ਰੂਪ ਲਾਲ ਧੀਰ ,ਹਰਬਲਾਸ ਬਸਰਾ, ਜੈ ਪਾਲ ਸੁੰਡਾ,ਰਾਜ ਦਦਰਾਲ, ਆਦਿ ਹਾਜ਼ਰ ਸਨ

ਬੰਗਾ ਦੇ ਜੇਤੂ ਕੌਂਸਲਰਾਂ ਨੂੰ ਜਲਦੀ ਸਹੁੰ ਚੁਕਾਈ ਜਾਵੇ- ਆਪ

ਆਮ ਆਦਮੀ ਪਾਰਟੀ ਦੇ ਆਗੂ ਅਤੇ ਜੇਤੂ ਕੌਂਸਲਰ ਐਸਡੀਐਮ ਬੰਗਾ ਨੂੰ ਮੰਗ ਪੱਤਰ ਦਿੰਦੇ ਹੋਏ  

ਬੰਗਾ 16,ਜੂਨ (ਮਨਜਿੰਦਰ ਸਿੰਘ)          ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ਿਵ ਕੌੜਾ, ਰਣਵੀਰ ਰਾਣਾ ਅਤੇ ਮਨੋਹਰ ਲਾਲ ਗਾਬਾ ਦੀ ਅਗਵਾਈ ਵਿੱਚ ਬੰਗਾ ਦੇ ਜੇਤੂ ਕੌਂਸਲਰਾਂ ਵੱਲੋਂ  ਐੱਸਡੀਐੱਮ ਬੰਗਾ  ਨੂੰ ਇਕ ਮੰਗ ਪੱਤਰ ਦੇ ਕੇ ਅਪੀਲ ਕੀਤੀ ਗਈ ਕਿ ਬੰਗਾ ਕੌਂਸਲ ਦੇ ਚੋਣ ਨਤੀਜਿਆਂ ਨੂੰ ਲੰਮਾ ਸਮਾਂ ਹੋ ਚੁੱਕਾ ਹੈ।ਪਰ ਜੇਤੂ ਕੌਂਸਲਰਾਂ ਨੂੰ ਸਹੁੰ ਨਹੀਂ ਚੁਕਾਈ ਗਈ ਜਿਸ ਕਾਰਨ ਉਨ੍ਹਾਂ ਦੇ ਪਹਿਚਾਣ  ਕਾਰਡ ਵੀ ਨਹੀਂ ਬਣ ਸਕੇ ।ਆਪ  ਆਗੂ ਅਤੇ ਕੌਂਸਲਰਾਂ ਨੇ ਕਿਹਾ ਕਿ  ਜੇਤੂ ਕੌਂਸਲਰਾਂ ਨੂੰ ਜਲਦੀ ਸੌਂਹ ਚੁਕਾਈ ਜਾਵੇ ਤਾਂ ਕੇ ਓਹ ਆਪਣੇ ਆਪਣੇ ਵਾਰਡਾਂ ਵਿਚ  ਕੋਰਟ ਮੈਰਿਜ , ਰਜਿਸਟਰੀਆਂ ਆਦਿ ਦੇ ਕੰਮ  ਅਧਿਕਾਰਤ ਤੌਰ ਤੇ  ਕਰਵਾ ਸਕਣ। ਇਸ ਮੌਕੇ   ਵਾਰਡਾਂ ਵਿਚ ਕੂੜੇ ਦੀ ਸਾਫ ਸਫਾਈ, ਲਾਈਟਾਂ ਅਤੇ ਹੋਰ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ  ਜੇਤੂ ਕੌਂਸਲਰ  ਨਰਿੰਦਰ ਜੀਤ ਰੱਤੂ, ਸੁਰਿੰਦਰ ਘਈ,  ਮੀਨੂੰ,  ਸਰਬਜੀਤ ਸਾਭੀ ਤੇ ਸਾਗਰ ਅਰੋੜਾ ਹਾਜ਼ਰ ਸਨ  । 

Tuesday, June 15, 2021

ਐਮ ਪੀ ਤਿਵਾੜੀ ਚੌਧਰੀ ਮੋਹਣ ਸਿੰਘ ਸਾਬਕਾ ਐਮ ਐਲ ਏ ਨੂੰ ਜਨਮ ਦਿਨ ਦੀ ਵਧਾਈ ਦੇਣ ਪਹੁੰਚੇ:-

ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਮਜ਼ਾਰਾ  ਰਾਜਾ ਸਾਹਿਬ  ਵਿਖੇ  ਸਾਬਕਾ ਐਮ ਐਲ ਏ  ਚੌਧਰੀ ਮੋਹਣ ਸਿੰਘ ਦੇ  ਜਨਮ ਦਿਨ ਮੌਕੇ ਪੱਤਰਕਾਰਾਂ ਨਾਲ ਵਾਰਤਾ ਕਰਦੇ ਹੋਏ   

ਬੰਗਾ 15',ਜੂਨ (ਮਨਜਿੰਦਰ ਸਿੰਘ) ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਸ੍ਰੀ ਮਨੀਸ਼ ਤਿਵਾੜੀ ਬੰਗਾ ਇਲਾਕੇ ਦੇ   ਧਾਰਮਕ ਸਥਾਨ ਮਜਾਰਾ ਰਾਜਾ ਸਾਹਿਬ ਵਿਖੇ ਸਾਬਕਾ ਐਮਐਲਏ ਬੰਗਾ ਚੌਧਰੀ ਮੋਹਣ ਸਿੰਘ ਦੇ ਜਨਮ ਦਿਨ ਮੌਕੇ ਗੁਰੂ ਘਰ ਨਤਮਸਤਕ ਹੋਣ ਪਹੁੰਚੇ ।ਇਸ ਮੌਕੇ ਉਨ੍ਹਾਂ ਚੌਧਰੀ ਮੋਹਨ ਸਿੰਘ  ਨੂੰ ਜਨਮ ਦਿਨ ਦੀ ਵਧਾਈ ਦਿੱਤੀ।ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ 40 ਸਾਲ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ ਜੇ ਪਾਰਟੀ ਹਾਈ ਕਮਾਂਡ ਉਨ੍ਹਾਂ ਨੂੰ ਪੰਜਾਬ  ਪਾਰਟੀ ਪ੍ਰਧਾਨ ਵਜੋਂ ਸੇਵਾ ਕਰਨ ਦਾ ਮੌਕਾ ਦੇਵੇਗੀ ਤਾਂ ਉਹ ਇਸ ਸੇਵਾ ਨੂੰ ਕਬੂਲਦੇ ਹੋਏ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਚੌਧਰੀ ਮੋਹਣ ਸਿੰਘ ਨੂੰ ਜਨਮਦਿਨ ਦੀ ਵਧਾਈ ਦਿੰਦੇ ਕਿਹਾ ਕਿ ਪਰਮਾਤਮਾ ਉਨ੍ਹਾਂ ਦੀ ਹਰ ਮਨੋਕਾਮਨਾ ਪੂਰੀ ਕਰੇ। ਚੌਧਰੀ ਮੋਹਣ ਸਿੰਘ ਨੇ  ਆਪਣੇ 54 ਵੇਂ ਜਨਮ ਦਿਨ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਇਸ ਮੌਕੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇਣ ਅਤੇ ਮਜ਼ਾਰਾ   ਰਾਜਾ ਸਾਹਿਬ ਵਿਖੇ ਮੱਥਾ ਟੇਕਣ ਆਏ ਆਗੂਆਂ ਵਰਕਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ।ਇਸ ਮੌਕੇ ਪਵਨ ਦੀਵਾਨ ਚੇਅਰਮੈਨ ਸਮਾਲ ਸਕੇਲ ਇੰਡਸਟਰੀ ਪੰਜਾਬ, ਕੁਲਵੰਤ ਸਿੰਘ ਐੱਸ ਪੀ , ਦਰਬਜੀਤ ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਡਾ ਹਰਪ੍ਰੀਤ ਸਿੰਘ ਕੈਂਥ ,ਹਰੀਪਾਲ ਮੁੱਖ ਬੁਲਾਰਾ, ਸਚਿਨ ਘਈ, ਰਣਜੀਤ ਸਿੰਘ ਝਿੰਗੜ, ਗੁਰਚੇਤਨ ਸਿੰਘ, ਅਮਰੀਕ ਸਿੰਘ ਲਾਲੋਮਜਾਰਾ, ਪਵਨ ਗੁਣਾਚੌਰ, ਜਸਕਮਲ ਸਿੰਘ ਤਲਵੰਡੀ ਫੱਤੂ ਆਦਿ ਹਾਜ਼ਰ ਸਨ ।

Monday, June 14, 2021

ਬੇਗਮਪੁਰਾ ਨਗਰ ਦੇ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੀਤਾ ਆਰੰਭ:------ਵਾਰਡ ਨੂੰ ਸੁੰਦਰ ਬਣਾਉਣ ਲਈ ਸੀਨੀਅਰ ਕੌਂਸਲਰ ਚੇਤ ਰਾਮ ਵਿਕਾਸ ਲਈ ਹਮੇਸ਼ਾ ਯਤਨਸ਼ੀਲ਼ ਰਹਿੰਦੇ:- ਪ੍ਰਧਾਨ ਸਚਿਨ ਦੀਵਾਨ

ਨਵਾਂਸ਼ਹਿਰ 14 ਜੂਨ (ਮਨਜਿੰਦਰ ਸਿੰਘ ) ਸ਼੍ਰੀ ਗੁਰੂ ਰਵਿਦਾਸ ਜੀ ਦੇ ਸਲੋਕ ਨੂੰ ਸਮਰਪਿਤ ਨਵੀਂ ਅਬਾਦੀ ਵਿੱਚ ਵਸਿਆ ਬੇਗਮਪੁਰਾ ਨਗਰ ਦੇ ਲੋਕਾਂ ਨੂੰ ਸੀਨੀਅਰ ਕੌਂਸਲਰ ਚੇਤ ਰਾਮ ਰਤਨ ਦੇ ਯਤਨਾਂ ਸਦਕਾ ਸ਼੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪੀਣ ਵਾਲੇ ਦੀ ਸਪਲਾਈ ਦਾ ਆਰੰਭ ਕਰਨ ਸਮੇਂ ਨਗਰ ਕੋਂਸਲ ਦੇ ਪ੍ਰਧਾਨ ਸਚਿਨ ਦੀਵਾਨ ਨੇ ਆਖੇ।ਉਹਨਾਂ ਕਿਹਾ ਕਿ ਬੇਗਮਪੁਰਾ ਨਗਰ ਵਿੱਚ ਕੌਂਸਲਰ ਵਲੋਂ ਚੋਣ ਜਿੱਤਣ ਤੋਂ ਪਹਿਲਾਂ ਹੀ ਸਟਰੀਟ ਲਾਈਟਾਂ ਲਗਾਈਆਂ ਗਈਆਂ ਸਨ।ਜਿਸਦਾ ਉਦਘਾਟਨ ਬਿਜਲੀ ਦਾ ਮੀਟਰ ਲੱਗਣ ਤੇ ਜਲਦੀ ਹੀ ਜਗਮਗ ਹੋਵੇਗੀ।ਪ੍ਰਧਾਨ ਦੀਵਾਨ ਨੇ ਕਿਹਾ ਕਿ ਕੌਂਸਲਰ ਵਲੋਂ ਤ੍ਰਿਪੈਣੀ ਚੌਂਕ ਤੋਂ ਲੈ ਕੇ ਬੇਗਮਪੁਰਾ ਤੱਕ ਪ੍ਰੀ ਮਿਕਸ ਸੜਕ ਬਣਾਉਣ ਦਾ ਮਤਾ ਵੀ ਪਹਿਲੀ ਮੀਟਿੰਗ ਵਿੱਚ ਪਾਸ ਕਰਵਾਇਆ ਗਿਆ।ਮੈਂ ਸ਼ਹਿਰ ਦੇ ਵਿਕਾਸ ਲਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਨੂੰ ਪਹਿਲ ਦੇ ਅਧਾਰ ਤੇ ਕਰਨ ਲਈ ਯਤਨਸ਼ਲਿ ਰਵਾਂਗਾ।ਸ਼ਹਿਰੀ ਜਨਤਾ ਨੂੰ ਆਪਣੇ ਮਕਾਨ ਅਤੇ ਦੁਕਾਨਾਂ,ਸ਼ੋਅਰੂਮ ਬਣਾਉਣ ਤੋਂ ਪਹਿਲਾਂ ਕਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਸਮੁੱਚੀ ਕੌਂਸਲਰ ਵਲੋਂ ਐੱਮ.ਐੱਲ.ਏ ਅੰਗਦ ਸਿੰਘ ਦੀ ਅਗਵਾਈ ਹੇਠ ਬਿਲਡਿੰਗ ਬਣਾਉਣ ਸਮੇਂ ਨਕਸ਼ਾ ਪਾਸ ਕਰਾਉਣ ਵਿੱਚ ਦਿੱਤੀ ਰਿਆਇਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ।
                 ਸੀਨੀਅਰ ਕੌਂਸਲਰ ਚੇਤ ਰਾਮ ਰਤਨ ਨੇ ਕਿਹਾ ਕਿ ਚੋਣਾਂ ਦੌਰਾਨ ਮੇਰਾ ਇੱਕ ਸੁਫਨਾ ਸੀ ਕਿ ਚੋਣ ਜਿੱਤਣ ਤੋਂ ਬਾਅਦ ਸ਼ਹਿਰ ਵਿੱਚ ਬੇਗਮਪੁਰਾ ਨਗਰ ਹੋਂਦ ਵਿੱਚ ਲਿਆਂਦਾ ਜਾਵੇ।ਚੋਣਾਂ ਦੌਰਾਨ ਮੈਂ ਇਸ ਖੇਤਰ ਦਾ ਸੀਵਰੇਜ਼ ਅਤੇ ਵਾਟਰ ਸਪਲਾਈ ਅਤੇ ਸਟਰੀਟ ਲਾਈਟਾਂ ਲਾ ਕੇ ਵਿਕਾਸ ਕੀਤਾ ਗਿਆ।ਉਹਨਾਂ ਕਿਹਾ ਕਿ ਨਵੀਂ ਅਬਾਦੀ ਵਿੱਚ ਕੂੜੇ ਦੇ ਡੰਪ ਨੂੰ ਚੁਕਾ ਕੇ ਉੱਥੇ ਪਾਰਕ ਬਣਾਉਣ ਲਈ ਯਤਨਸ਼ੀਲ ਹਾਂ।ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਫੈਸਲੇ ਤੇ ਪਹਿਰਾ ਦੇਣ ਲਈ ਕੁਰਬਾਨੀ ਕਰਨ ਲਈ ਤਿਆਰ ਹਾਂ।ਇਸ ਮੌਕੇ ਪ੍ਰਿਥਵੀ ਚੰਦ ਸੀਨੀਅਰ ਵਾਈਸ ਪ੍ਰਧਾਨ,ਰਾਮ ਲਾਲ ਕਟਾਰੀਆ,ਗੁਰਨਾਮ ਸਿੰਘ,ਚੌਧਰੀ ਬਲਦੇਵ ਰਾਜ਼,ਅਰੁਣ ਦੀਵਾਨ,ਜਤਿੰਦਰ ਕੁਮਾਰ ਬਾਲੀ,ਹੈਪੀ ਭਾਟੀਆ,ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।

ਪੰਜਾਬ ਵਿੱਚ 2022 ਦੀਆਂ ਚੋਣਾਂ ਵਿੱਚ ਬਸਪਾ ਅਕਾਲੀ ਗਠਜੋੜ ਸਤਾ ਤੇ ਹੋਵੇਗਾ ਕਾਬਜ਼ --- ਵਿਰਦੀ

ਹਰਮੇਸ਼ ਵਿਰਦੀ ਸਾਬਕਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਬੰਗਾ  

ਬੰਗਾ , 14 ਜੂਨ (ਮਨਜਿੰਦਰ ਸਿੰਘ ) : ਬਸਪਾ ਅਕਾਲੀ ਦਲ ਦੇ ਮਜ਼ਬੂਤ ਗਠਜੋੜ ਨੂੰ ਦੇਖ ਕੇ ਪੰਜਾਬ ਵਿੱਚ ਸਿਆਸੀ ਹਲਚਲ ਮੱਚੀ ਹੋਈ ਹੈ। ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਬਿਆਨ ਦੇਣ ਲਈ ਮੁੜਕੋ ਮੁੜ੍ਹਕੀ ਹੋਏ ਦਿਖਾਈ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸ ਗਠਜੋੜ ਦਾ ਕੋਈ ਫ਼ਰਕ ਪੈਂਦਾ ਨਜ਼ਰ ਨਹੀਂ ਆ ਰਿਹਾ , ਫਿਰ ਤੁਹਾਨੂੰ ਚਿੰਤਾ ਕਿਸ ਚੀਜ਼ ਦੀ ਸਤ੍ਹਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਮੇਸ਼ ਵਿਰਦੀ ਸਾਬਕਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਬੰਗਾ ( ਸ਼ਹਿਰੀ ) ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਸਪਾ ਅਕਾਲੀ ਦਲ ਦਾ ਮਜ਼ਬੂਤ ਸਗੰਠਨ ਹੈ ਇਹ ਸਗੰਠਨ 2022 ਦੀਆਂ ਚੋਣਾਂ ਵਿੱਚ ਪੰਜਾਬ ਦੀ ਸੱਤਾ ਤੇ ਕਾਬਜ਼ ਹੋਵੇਗਾ । ਸ਼੍ਰੀ ਵਿਰਦੀ ਗਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਬਸਪਾ ਦਾ ਕੇਡਰ ਮਜ਼ਬੂਤ ਕੇਡਰ ਹੈ , ਇਹ ਕੇਡਰ ਮਜ਼ਬੂਤੀ ਨਾਲ ਲੜਾਈ ਲੜਨ ਵਾਲਾ ਕੇਡਰ ਹੈ ਕਦੇ ਵੀ ਪਿੱਛੇ ਹਟਣ ਵਾਲਾ ਨਹੀਂ ਹੈ । ਉਨ੍ਹਾਂ ਵਿਧਾਨ ਸਭਾ ਬੰਗਾ ਦੀ ਸੀਟ ਵਾਰੇ ਬੋਲਦਿਆਂ ਕਿਹਾ ਕਿ ਇਥੋਂ ਤਾਂ ਬਸਪਾ ਪਹਿਲਾਂ ਹੀ ਇੱਕ ਨੰਬਰ ਤੇ ਹੈ ਹੁਣ ਤਾਂ ਅਕਾਲੀਆਂ ਦੀ ਵੋਟ ਵੀ ਨਾਲ ਜੁੜੇਗੀ ਜਿਸ ਕਾਰਨ ਇਥੋਂ ਗੱਠਬੰਧਨ ਦਾ ਉਮੀਦਵਾਰ ਬਹੁਤ ਵੱਡੇ ਮਾਰਜਨ ਨਾਲ ਇਥੋਂ ਜਿਤੇਗਾ ।ਇਸ ਮੌਕੇ ਉਨ੍ਹਾਂ ਦੇ ਨਾਲ ਬਸਪਾ ਆਗੂ ਹਰਜਿੰਦਰ ਲੱਧੜ ਸਾਬਕਾ ਜਨਰਲ ਸਕੱਤਰ ਸ਼ਹਿਰੀ ਬੰਗਾ , ਰੋਸ਼ਨ ਲਾਲ , ਅਮਰਜੀਤ , ਨਰਿੰਦਰ ਕੁਮਾਰ , ਹਰਜਿੰਦਰ ਕੁਮਾਰ , ਗੁਰਨਾਮ ਚੰਦ , ਗੋਲਡੀ , ਰਾਕੇਸ਼ ਕੁਮਾਰ , ਵਿਜੇ ਕੁਮਾਰ ਭੱਟੀ, ਭੁਪਿੰਦਰ ਕੁਮਾਰ , ਪਾਲ ਅਤੇ ਸੰਦੀਪ ਆਦਿ ਬਸਪਾ ਵਰਕਰ ਹਾਜ਼ਰ ਸਨ।

ਮਾਣਯੋਗ ਸੈਸ਼ਨ ਜੱਜ ਵੱਲੋਂ ਭੀਖ ਮੰਗਣ ਤੋਂ ਬੱਚਿਆਂ ਨੂੰ ਰੋਕਣਾ ਸ਼ਲਾਘਾਯੋਗ ਕਦਮ - ਅਮਰਜੀਤ ਕਰਨਾਣਾ

ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ  

ਬੰਗਾ 14,ਜੂਨ (ਮਨਜਿੰਦਰ ਸਿੰਘ)  ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੇ ਚੇਅਰਮੈਨ ਕਮ ਜ਼ਿਲਾ ਤੇ ਸੈਸ਼ਨ ਜੱਜ ਨਵਾਂਸ਼ਹਿਰ ਸ੍ਰੀ ਕੰਵਲ ਜੀਤ  ਸਿੰਘ ਬਾਜਵਾ  ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਪ੍ਰਸ਼ਾਸਨ ਵੱਲੋਂ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣਾ ਇਕ ਸ਼ਲਾਘਾਯੋਗ ਕਦਮ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਨੇ ਕੀਤਾ । ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਦੀ ਪੁਰਾਣੀ ਮੰਗ ਹੈ ਕਿ ਇਨ੍ਹਾਂ ਭੀਖ ਮੰਗਣ ਵਾਲੇ ਗ਼ਰੀਬ ਬੱਚਿਆਂ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਇਕ  ਚਾਈਲਡ ਹਾਊਸ ਬਣਾਇਆ ਜਾਵੇ ਜਿਸ ਵਿਚ ਬੇਸਹਾਰਾ ਬੱਚਿਆਂ ਨੂੰ ਰਹਿਣ ਲਈ ਛੱਤ ਮਿਲ ਸਕੇ ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦਾ ਚਾਈਲਡ  ਹਾਊਸ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ ।ਕਰਨਾਣਾ ਨੇ  ਯਾਦ ਕਰਵਾਉਂਦਿਆਂ ਦੱਸਿਆ ਕਿ ਨਵਾਂਸ਼ਹਿਰ ਵਿਖੇ ਚਾਈਲਡ ਹਾਊਸ ਖੋਲ੍ਹਣ ਲਈ ਉਹ  ਮਾਨਯੋਗ  ਡੀ ਸੀ ਨਵਾਂ ਸ਼ਹਿਰ ਨੂੰ ਪਿਛਲੇ ਸਾਲ ਦਸੰਬਰ ਵਿਚ ਇਕ ਮੰਗ ਪੱਤਰ ਵੀ ਦੇ ਚੁੱਕੇ ਹਨ । ਇਸ ਲਈ ਇੱਕ ਵਾਰ ਫੇਰ ਸਾਡੀ ਸੰਸਥਾ  ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਬੇਸਹਾਰਾ ਬੱਚਿਆਂ ਦੀ ਸਹੂਲਤ ਲਈ ਚਾਈਲਡ ਹਾਊਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਬਣਾਇਆ ਜਾਵੇ । 

Sunday, June 13, 2021

2022 ਦੇ ਚੋਣ ਨਤੀਜਿਆਂ ਬਾਅਦ ਬੀ ਐਸ ਪੀ ਨੂੰ ਹੋਵੇਗਾ ਪਸ਼ਤਾਵਾ- ਸਤਵੀਰ

ਸ:ਸਤਵੀਰ  ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਬੰਗਾ    

ਬੰਗਾ 13 ਮਈ (ਮਨਜਿੰਦਰ ਸਿੰਘ) ਬੀ ਐਸ ਪੀ ਨੂੰ ਅਕਾਲੀ ਦਲ ਬਾਦਲ ਦੀ ਡੁਬਦੀ ਬੇੜੀ ਵਿੱਚ ਬੈਠ ਕੇ ਕੁਝ ਵੀ ਹਾਂਸਲ ਨਹੀਂ ਹੋਵੇਗਾ | 2022  ਦੇ ਚੋਣ ਨਤੀਜਿਆਂ ਤੋਂ ਬਾਦ ਜਿਥੇ ਮੌਕਾਪ੍ਰਸਤ ਹੋਏ ਇਸ ਗੱਠਜੋੜ ਦੇ ਹੱਥ ਕੁਝ ਨਹੀਂ ਆਵੇਗਾ ਉਥੇ ਬੀ ਐਸ ਪੀ ਨੂੰ ਵੀ ਵੱਡਾ ਪਛਤਾਵਾ ਹੋਵੇਗਾ|ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸ:ਸਤਵੀਰ ਸਿੰਘ ਪੱਲੀ ਝਿੱਕੀ ਨੇ ਕਰਦਿਆਂ ਕਿਹਾ ਕਿ ਜਿਸ ਪਾਰਟੀ ਦੀ ਸਰਕਾਰ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਇਸ ਦੇ ਵਿਰੋਧ ਵਿਚ ਸ਼ਾਂਤੀ ਪੂਰਵਕ ਰੋਸ ਕਰ ਰਹੇ ਲੋਕਾਂ ਤੇ ਗੋਲੀਆਂ ਮਾਰੀਆ ਗਈਆਂ ਉਸ ਪਾਰਟੀ ਨੂੰ ਪੰਜਾਬ ਦੇ ਲੋਕ ਕਦੀ ਵੀ ਮੂੰਹ ਨਹੀਂ ਲਾਉਣਗੇ |ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਜਿਸ ਦਲ ਨੂੰ ਬੇਅਦਬੀ ਦਲ ਕਹਿੰਦੇ ਹਨ,ਬਸਪਾ ਨੇ ਉਸ ਨਾਲ ਗਠਜੋੜ ਕਰ ਕੇ ਆਪਣੇ ਪੈਰਾਂ ਤੇ ਕੁਹਾੜਾ ਮਾਰ ਲਿਆ ਹੈ|ਪੱਲੀ ਝਿੱਕੀ ਨੇ ਕਿਹਾ ਕਿ ਅਕਾਲੀ ਬਾਜਪਾ ਦੇ ਰਾਜ ਵਿਚ ਪੰਜਾਬ ਸਿਖਿਆ ਦੇ ਖੇਤਰ ਵਿਚ ਬਹੁਤ ਪੱਛੜ ਗਿਆ ਸੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਸਿਖਿਆ ਦੇ ਖੇਤਰ ਵਿਚ ਦਿਲੀ ਦੀ ਸਰਕਾਰ ਨੂੰ ਮਾਤ ਪਾਉਂਦੀਆਂ ਪਹਿਲਾ ਸਥਾਨ ਹਾਂਸਲ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਸੂਜਵਾਨ ਜਨਤਾ ਆਪਣੇ ਬਚਿਆ ਦੇ ਸੁਨਹਿਰੀ ਭਵਿੱਖ ਲਈ,ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਅਕਾਲੀ - ਬਸਪਾ ਗਠਜੋੜ ਨੂੰ ਹਾਰ ਦਾ ਮੂੰਹ ਦਿਖਾਉਦੇ  ਹੋਏ ਪੰਜਾਬ ਵਿਚ ਦੁਬਾਰਾ ਕਾਂਗਰਸ ਦੀ ਸਰਕਾਰ  ਬਣਾਵੇਗੀ  |ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਚੋ:ਮੋਹਨ ਲਾਲ, ਮੁਖ ਬੁਲਾਰਾ ਹਲਕਾ ਬੰਗਾ ਹਰੀਪਾਲ ਅਤੇ ਸੀਨੀਅਰ ਕੋਸਲਰ ਜਤਿੰਦਰ ਕੌਰ ਮੂੰਗਾ ਅਤੇ ਦਰਬਜੀਤ ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ   ਹਾਜਰ ਸਨ|      


Saturday, June 12, 2021

ਨਵਾਂ ਸ਼ਹਿਰ ਦੇ ਸੀਨੀਅਰ ਕਾਂਗਰਸੀ ਕੌਂਸਲਰ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਛੱਡ ਸਕਦੇ ਹਨ ਕਾਂਗਰਸ :

ਨਵਾਂ ਸ਼ਹਿਰ ਦੇ ਆਪਣੀ ਕਾਂਗਰਸ ਪਾਰਟੀ ਤੋਂ ਨਾਰਾਜ਼ ਸੀਨੀਅਰ   ਕੌਂਸਲਰ  

ਨਵਾਂਸ਼ਹਿਰ 12,  ਜੂਨ( ਪੱਤਰ ਪ੍ਰੇਰਕ  )  ਨਵਾਂਸ਼ਹਿਰ ਦੇ ਇਕ ਸੀਨੀਅਰ ਕਾਂਗਰਸ ਕੌਂਸਲਰ ਜੋ ਕਿ ਇਸ ਵਾਰ ਚੌਥੀ ਵਾਰ ਕੌਂਸਲਰ ਬਣੇ ਹਨ  ਨੇ ਨਵਾਂਸ਼ਹਿਰ ਹਲਕੇ ਦੀ ਲੀਡਰਸ਼ਿਪ  ਨਾਲ ਗੰਭੀਰ ਨਾਰਾਜ਼ਗੀ ਦਰਸਾਉਂਦਿਆਂ ਸਾਡੇ ਪੱਤਰਕਾਰ ਨੂੰ  ਜਾਣਕਾਰੀ ਦਿੰਦਿਆਂ  ਕਿਹਾ ਕਿ ਉਨ੍ਹਾਂ ਨੇ ਪਾਰਟੀ ਅਤੇ  ਨਵਾਂਸ਼ਹਿਰ  ਐੱਮਐੱਲਏ ਦੀ ਹਰ ਪਲੇਟਫਾਰਮ ਤੇ ਜਿੱਤ ਲਈ  ਆਪਣਾ ਪੂਰਾ ਨਿਰਸਵਾਰਥ ਸਹਿਯੋਗ ਦਿੱਤਾ । ਪਰ ਹਲਕਾ ਐਮਐਲਏ ਹਲਕੇ ਦੇ  ਕੁਝ ਚਾਪਲੂਸ  ਅਤੇ ਮਤਲਬੀ  ਆਗੂਆਂ ਦੇ ਮਗਰ ਲੱਗ ਕੇ ਮੇਰੇ ਕੀਤੇ ਕੰਮਾਂ ਅਤੇ ਕੁਰਬਾਨੀਆਂ ਨੂੰ ਅਣਗੌਲਿਆ ਕਰ ਰਹੇ ਹਨ   ਇਸ ਲਈ ਮੈਂ ਆਪਣੇ ਸਾਥੀਆਂ ਨਾਲ ਸਲਾਹ ਕਰਨ ਉਪਰੰਤ ਜਲਦ ਹੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦੇਵਾਂਗਾ । 

ਬੀ ਐੱਸ ਪੀ ਨਾਲ ਗੱਠਜੋੜ ਹੋਣ ਦੀ ਖੁਸ਼ੀ ਵਿਚ ਐਸ ਏ ਡੀ ਨੇ ਬੰਗਾ ਵਿਖੇ ਵੰਡੇ ਲੱਡੂ :

ਬੰਗਾ12ਜੂਨ (ਮਨਜਿੰਦਰ ਸਿੰਘ)ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਹੋਣ ਤੇ ਵਿਧਾਨ ਸਭਾ ਹਲਕਾ ਬੰਗਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਰੇ ਹੀ ਵਰਕਰ ਸਾਹਿਬਾਨਾਂ ਨੂੰ ਵਧਾਈ ਦਿੱਤੀ , ਸਰਦਾਰ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ ,ਸ ਸੁਖਦੀਪ ਸਿੰਘ  ਪ੍ਰਧਾਨ ਦੁਆਬਾ ਜੋਨ ,ਸ੍ਰੀ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ ,ਸ ਸਤਨਾਮ ਸਿੰਘ ਲਾਦੀਆਂ ਜ਼ਿਲਾ ਪ੍ਰਧਾਨ ਕਿਸਾਨ ਵਿੰਗ, ਕੁਲਜੀਤ ਸਿੰਘ ਸਰਹਾਲ, ਨਵਦੀਪ ਸਿੰਘ ਅਨੋਖਰਵਾਲ, ਸ ਕੁਲਵਿੰਦਰ ਸਿੰਘ ਢਾਹਾਂ ਸਰਕਲ ਪ੍ਰਧਾਨ,ਸਰਦਾਰ ਕੁਲਵਿੰਦਰ ਸਿੰਘ ਲਾਡੀ ਜਸਵਿੰਦਰ ਸਿੰਘ ਮਾਨ, ਜਤਿੰਦਰ ਸਿੰਘ ਮਾਨ, ਜੀਤ ਸਿੰਘ ਭਾਟੀਆ,  ਹਿੰਮਤ ਤੇਜਪਾਲ ਐਮ ਸੀ, ਸੁਰਜੀਤ ਸਿੰਘ ਮਾਂਗਟ, ਰਣਜੀਤ ਸਿੰਘ ਿਝੰਗੜ, ਹਰਜੀਤ ਸਿੰਘ ਸੰਧਵਾਂ, ਦਲਜੀਤ ਸਿੰਘ ਥਾਂਦੀ, ਨਿਰਮਲ ਸਿੰਘ ਹੇੜੀਆਂ, ਕੇਸਰ ਸਿੰਘ ਮਹਿਮੂਦਪੁਰ, ਜਸਵਿੰਦਰ ਸਿੰਘ ਮਾਨ, ਸੁਖਦੇਵ ਮੱਲਾ, ਬਲਵੀਰ ਸਿੰਘ ਲਾਦੀਆਂ, ਤਰਸੇਮ ਲਾਲ ਝੱਲੀ, ਚਰਨਜੀਤ ਗੋਸਲ, ਡਿੰਪਲ ਮੱਲ੍ਹਾਂ ਸੋਢੀਆਂ,ਰਣਦੀਪ ਸਿੰਘ ਦੀਪਾ ਕਲੇਰਾਂ,ਮਨਜੀਤ ਸਿੰਘ ਬੱਬਲ ਅਮਰੀਕ ਸਿੰਘ ਸੋਨੀ,ਰਮਨ ਕੁਮਾਰ ਬੰਗਾ, ਗੁਰਿੰਦਰ ਸਿੰਘ ਬਾਂਸਲ, ਰਾਕੇਸ਼ ਸ਼ਰਮਾ,  ਡੋਗਰ ਰਾਮ,ਰਘੂਵਿੰਦਰ ਕੁਮਾਰ ਲਾਲੀ, ਸੰਨੀ ਕੁਮਾਰ ਮਜਾਰੀ, ਪ੍ਰਸੋਤਮ ਬੰਗਾ, ਜਤਿੰਦਰ ਕੁੰਦਰਾ, ਗੁਰਿੰਦਰ ਸਿੰਘ ਜੀਂਦੋਵਾਲ, ਡਾ ਬਲਵੀਰ ਬੱਲ ਜੀਂਦੋਵਾਲ, ਅਮਰਜੀਤ ਗੋਬਿੰਦਪੁਰ, ਸਿਕੰਦਰ ਹੰਸ, ਅਮਰਜੀਤ ਸਿੰਘ ਬੰਗਾ ਆਦਿ ਹਾਜ਼ਰ ਸਨ।

ਸਮਾਜਿਕ ਸੰਘਰਸ਼ ਪਾਰਟੀ ਨੇ ਵਜਾਇਆ ਚੁਣਾਵੀ ਬਿਗਲ ;7, ਉਮੀਦਵਾਰਾਂ ਦੇ ਨਾਂ ਐਲਾਨੇ :

ਬੰਗਾ12 ਜੂਨ (ਮਨਜਿੰਦਰ ਸਿੰਘ ):- ਸਮਾਜਿਕ ਸੰਘਰਸ਼ ਪਾਰਟੀ ਪੰਜਾਬ  ਦੀ ਸਮੂਹ ਕਾਰਜਕਾਰਨੀ ਦੀ ਇੱਕ ਵਿਸ਼ੇਸ਼ ਮੀਟਿੰਗ ਬੰਗਾ ਵਿਖੇ ਇੰਜ: ਮਹਿੰਦਰ ਸਿੰਘ  ਹੀਰ ਪੰਜਾਬ ਪ੍ਰਧਾਨ ਅਤੇ ਸੰਸਥਾਪਕ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਵਿੰਦਰ ਕੌਰ ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਲਗਭਗ 1 ਸਾਲ 3 ਮਹੀਨੇ ਤੋਂ ਮਹਾਂਮਾਰੀ ਕਰੋਨਾ ਕਰਕੇ ਲੌਕਡਾਊਨ  ਦੀ ਨਾਜ਼ਕ ਸਥਿਤੀ ਵਿਚ ਵਰਕਰਾਂ ਨੇ ਜਿਸ ਢੰਗ ਨਾਲ ਵਿਅਕਤੀਗਤ ਸੰਪਰਕ ਕਰਕੇ ਮੈਂਬਰਸ਼ਿਪ ਬਣਾਉਣ ਅਤੇ  ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣ ਦੀ ਮੁਹਿੰਮ ਨੂੰ ਲਗਾਤਾਰ ਚਾਲੂ ਰੱਖਣ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਹੈ ਵਰਕਰਾਂ ਦੇ ਦ੍ਰਿੜ ਇਰਾਦੇ 2022 ਦੀਆਂ ਵਿਧਾਨ ਸਭਾ  ਦੀਆਂ ਚੋਣਾਂ ਵਿੱਚ ਪਾਰਟੀ ਨੂੰ ਜਿੱਤ ਵੱਲ ਵਧਾਉਣਗੇ । ਇਸ ਮੌਕੇ ਪੰਜਾਬ ਦੀ ਕਾਰਜਕਾਰਨੀ ਕੋਰ ਕਮੇਟੀ ਦੇ ਫੈਸਲੇ ਅਨੁਸਾਰ ਸਮੂਹ ਆਗੂਆਂ ਦੀ ਹਾਜ਼ਰੀ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਦੇਸ ਰਾਜ ਮੱਲ ਨੂੰ ਜਲੰਧਰ ਪਾਰਲੀਮੈਂਟਰੀ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਪ੍ਰਿੰਸ (ਪ੍ਰਧਾਨ ਯੂਥ ਵਿੰਗ ਪੰਜਾਬ ) ਨੂੰ ਹੁਸ਼ਿਆਰਪੁਰ ਪਾਰਲੀਮੈਂਟਰੀ ਹਲਕੇ ਦਾ ਇੰਚਾਰਜ ਬਣਾਏ ਗਏ ।  ਹਰਵਿੰਦਰ ਕੌਰ ਰਾਸ਼ਟਰੀ ਪ੍ਰਧਾਨ ਨੂੰ ਫਿਲੌਰ ਹਲਕੇ ਤੋਂ ,  ਸਿੰਦਰਪਾਲ  ਨੂੰ ਪਟਿਆਲਾ ਅਰਬਨ ਤੋਂ ,  ਹਰਪ੍ਰੀਤ ਕੌਰ ਨੂੰ ਪਟਿਆਲਾ (ਰੂਰਲ) ਤੋਂ , ਕੁਲਵੰਤ ਸਿੰਘ ਚੌਹਾਨ ਨੂੰ ਫਤਹਿਗੜ੍ਹ ਚੂੜੀਆਂ ਤੋਂ , ਤੀਰਥ ਤੋਗੜੀਆ ਨੂੰ ਮਾਨਸਾ ਤੋਂ , ਰਾਜਵਿੰਦਰ ਕੌਰ ਨੂੰ ਗਿੱਲ ਹਲਕੇ ਤੋਂ , ਅਮਰ ਸਿੰਘ ਬਰਨਾਲਾ ਨੂੰ ਭਦੌੜ ਹਲਕੇ ਤੋਂ 2022 ਦੀਆ ਚੋਣਾਂ ਵਿੱਚ  ਐਮ ਐਲ ਏ ਦੇ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ ।   ਇਸ ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਬਿਨਾਂ ਜ਼ਿਲਾ ਪ੍ਰਧਾਨ ਤੇ ਹਲਕਾ ਇੰਚਾਰਜ ਗੁਰਦਿਆਲ ਸਿੰਘ ਰਿਟਾਇਰਡ ਐਸ ਡੀ ਓ ,  ਕੁਲਵੰਤ ਸਿੰਘ ਚੌਹਾਨ , ਰਜਿੰਦਰ ਦੇਵਰੀਆ , ਹਰਚੰਦ ਜਖਵਾਲੀ , ਹਰਦਿਆਲ ਸਿੰਘ ਕੌੜਾ , ਸੁੱਖਵਿੰਦਰ ਲਾਲ , ਰਾਜਵਿੰਦਰ ਕੌਰ , ਮਾਸਟਰ ਸੁੱਚਾ ਰਾਮ ਆਦਿ ਵੀ ਹਾਜਰ ਸਨ । 

Friday, June 11, 2021

ਬੰਗਾ ਵਿਖੇ ਤੇਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ :

ਬੰਗਾ 11ਜੂਨ ( ਮਨਜਿੰਦਰ ਸਿੰਘ)ਆਲ ਇੰਡੀਆ ਕਾਂਗਰਸ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਬੰਗਾ ਦੇ ਰਾਏ ਪੈਟਰੋਲ ਪੰਪ ਤੇ ਕਾਂਗਰਸ ਪਾਰਟੀ ਦੇ ਬੰਗਾ ਤੋਂ ਹਲਕਾ ਇੰਚਾਰਜ ਸਤਬੀਰ ਸਿੰਘ ਪੱਲੀ ਝਿੱਕੀ ਦੀ ਅਗਵਾਈ ਵਿੱਚ     ਤੇਲ ਦੀਆਂ ਵਧੀਆਂ ਕੀਮਤਾਂ ਕਾਰਨ ਕੇਂਦਰ ਦੀ   ਮੋਦੀ ਸਰਕਾਰ ਖ਼ਿਲਾਫ਼ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਸਾਰੀ ਦੁਨੀਆਂ ਵਿੱਚ ਫੈਲੀ ਹੈ ਜਿੱਥੇ ਦੂਸਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਲੋਕਾਂ ਨੂੰ ਆਰਥਕ ਅਤੇ ਹੋਰ ਸਹੂਲਤਾਂ ਦਿੱਤੀਆਂ ਹਨ ਉਥੇ ਕੇਂਦਰ ਦੀ ਬੀਜੇਪੀ ਸਰਕਾਰ ਨਿੱਤ ਤੇਲ ਦੀਆਂ ਕੀਮਤਾਂ ਵਧਾ ਰਹੀ ਹੈ ਜਿਸ ਨਾਲ ਮਹਿੰਗਾਈ ਅਸਮਾਨ ਨੂੰ ਛੂਹਣ ਕਾਰਨ ਮੱਧ ਅਤੇ ਗ਼ਰੀਬ ਵਰਗ ਬੁਰੀ ਤਰ੍ਹਾਂ ਪੀਸਿਆ ਗਿਆ ਹੈ।ਉਨ੍ਹਾਂ ਕਿਹਾ ਕਿ ਕੋਵਿੰਡ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਇਹ ਰੋਸ ਪ੍ਰਦਰਸ਼ਨ ਸਿਰਫ 20 ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਇਕੱਠ ਨਾਲ ਕੀਤਾ ਗਿਆ ਹੈ।ਇਸ ਮੌਕੇ ਸਾਬਕਾ ਐਮ ਐਲ ਏ ਮੋਹਨ ਲਾਲ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਕਾਰਨ ਟਰਾਂਸਪੋਰਟ ਦੇ ਭਾੜੇ ਬਹੁਤ ਵਧ ਗਏ ਹਨ ਜਿਸ ਕਾਰਨ ਹਰ ਚੀਜ਼ ਮਹਿੰਗੀ ਹੋ ਗਈ ਹੈ ਅੱਜ ਸਰਸੋਂ ਦੇ ਤੇਲ ਤੋਂ ਲੈ ਕੇ ਦਾਲਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ਜਿਸ ਕਾਰਨ ਗ਼ਰੀਬ ਦੀ ਰਸੋਈ ਠੰਢੀ ਪੈ ਗਈ ਹੈ।ਇਸ ਮੌਕੇ ਠੇਕੇਦਾਰ ਰਾਜਿੰਦਰ ਸਿੰਘ, ਡਾ ਹਰਪ੍ਰੀਤ ਸਿੰਘ ਕੈਂਥ, ਡਾ ਬਖਸ਼ੀਸ਼ ਸਿੰਘ ਦਰਬਜੀਤ ਸਿੰਘ ਪੂਨੀ  ਚੇਅਰਮੈਨ ਮਾਰਕੀਟ ਕਮੇਟੀ ਬੰਗਾ,ਹਰਭਜਨ ਸਿੰਘ ਭਰੋਲੀ,ਕੌਂਸਲਰ   ਮੈਡਮ ਜਤਿੰਦਰ ਕੌਰ ਮੂੰਗਾ, ਕਮਲਜੀਤ  ਬੰਗਾ ,ਪਵਨ ਗੁਣਾਚੌਰ, ਕੌਂਸਲਰ  ਤਲਵਿੰਦਰ   ਕੌਰ ,ਸਚਿਨ ਘਈ ਅਤੇ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ।ਮੁੱਖ ਬੁਲਾਰਾ ਹਰੀ ਪਾਲ ਨੇ ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ।

Sunday, June 6, 2021

ਬਲਦੀਸ਼ ਕੌਰ ਆਸ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਬਲਾਕ ਪ੍ਰਧਾਨ ਨਿਯੁਕਤ :

ਬਲਦੀਸ਼ ਕੌਰ ਆਸ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਨਵ ਨਿਯੁਕਤ ਬਲਾਕ ਬੰਗਾ ਪ੍ਰਧਾਨ  

ਬੰਗਾ 6 ਜੂਨ(ਮਨਜਿੰਦਰ ਸਿੰਘ )ਆਸ ਸੋਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੂਰ ਵਲੋਂ ਬੰਗਾ ਦੀ ਸਮਾਜ ਸੇਵਕਾ ਬਲਦੀਸ਼ ਕੌਰ ਵਾਸੀ ਪਿੰਡ ਪੂਨੀਆ ਨੂੰ ਉਨ੍ਹਾਂ ਦੀਆ ਸਮਾਜ ਪ੍ਰਤੀ  ਸੇਵਾ ਦੀਆਂ ਗਤਿਵਿਧਿਆਂ ਨੂੰ ਮੱਦੇਨਜ਼ਰ ਰਖਦੇ ਹੋਏ ਬੰਗਾ ਬਲਾਕ ਦੀ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ|ਇਸ ਮੌਕੇ ਨਵਨਿਯੁਕਤ ਬਲਾਕ ਪ੍ਰਧਾਨ ਬਲਦੀਸ਼ ਕੌਰ ਨੇ ਕਿਹਾ ਕਿ ਆਸ ਸੰਸਥਾ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਜਿਵੇ ਕਿ ਗਰੀਬ ਬਚਿਆ ਦੀ ਪੜ੍ਹਾਈ ਵਿਚ ਯੋਗਦਾਨ ਪਾਉਣਾ,ਗਰੀਬਾਂ ਦੀ ਸਿਹਤ ਵਿਚ ਮਦਦ, ਵਾਤਾਵਰਣ ਸੰਭਾਲ,ਪਾਣੀ ਬਚਾਉਣਾ ਅਤੇ ਸਫਾਈ ਮੁਹਿੰਮ ਵਿਚ ਉਹ ਮਿਹਨਤ ਨਾਲ ਵੱਡਾ ਯੋਗਦਾਨ ਪਾਉਣਗੇ| ਇਸ ਮੌਕੇ ਬਲਦੀਸ਼ ਨੂੰ ਨਿਯੁਕਤੀ ਪੱਤਰ ਵੀ ਦਿਤਾ ਗਿਆ |           

ਕੌਂਸਲਰ ਜੀਤ ਸਿੰਘ ਭਾਟੀਆ ਨੇ ਲੋੜਵੰਦਾਂ ਨੂੰ 22 ਵੀਂ ਵਾਰ ਰਾਸ਼ਨ ਵੰਡਿਆ :

ਬੰਗਾ 6ਜੂਨ (ਮਨਜਿੰਦਰ ਸਿੰਘ ) ਕੋਰੋਨਾ ਮਹਾਮਾਰੀ ਕਾਰਨ ਸਾਡੇ ਦੇਸ਼ ਵਿਚ ਕਰੀਬ 15 ਮਹੀਨੇ ਪਹਿਲਾ ਕਰਫਿਊ ਅਤੇ ਲਾਕਡੌਨ ਲਗਾਇਆ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਮੰਦੀ ਦਾ ਸਾਮਣਾ ਕਰਨਾ ਪਿਆ | ਉਸ ਦਿਨ ਤੋਂ ਹੀ ਬਹੁਤ ਸਮਾਜ ਸੇਵਕ ਲੋੜਵੰਦਾਂ ਦੀ ਮਦਦ ਲਈ ਅਗੇ ਆਏ | ਬੰਗਾ ਦੇ ਵਾਰਡ ਨੰਬਰ 8 ਦੇ ਕੌਂਸਲਰ ਸ਼੍ਰੀ ਜੀਤ ਸਿੰਘ ਭਾਟੀਆ ਵੀ  ਮਹਾਮਾਰੀ ਦੇ ਸ਼ੁਰੂਆਤੀ ਦੌਰ ਤੋਂ ਲੋੜ ਵੰਦਾ ਨੂੰ ਰਾਸ਼ਨ ਵੰਡ ਰਹੇ ਹਨ | ਉਸੇ ਲੜੀ ਤਹਿਤ ਅੱਜ ਕੌਂਸਲਰ ਭਾਟੀਆ ਨੇ 22ਵੀ ਵਾਰ ਲੋੜ ਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿਟਾ ਵੰਡੀਆ|ਕੌਂਸਲਰ ਭਾਟੀਆ ਨੇ ਇਸ ਮੌਕੇ ਕਿਹਾ ਕਿ ਉਹ ਇਹ ਸੇਵਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਉਨ੍ਹਾਂ ਨੂੰ ਜੋ ਸਮਾਜ ਸੇਵਾ ਦੀ ਲਗਨ ਹੈ ਉਸ ਨੂੰ ਪੂਰਾ ਕਰਨ ਲਈ ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ | ਉਨ੍ਹਾਂ ਦੱਸਿਆ ਕਿ ਇਸ ਰਾਸ਼ਨ ਵੰਡਣ ਦੀ ਸੇਵਾ ਵਿਚ ਸ:ਮੋਹਨ ਸਿੰਘ ਮਾਨ ਯੂ ਐਸ ਏ ਵਾਲੇ,ਰਮੇਸ਼ ਕੁਮਾਰੀ ਭਾਟੀਆ,ਮੈਡਮ ਕੁਲਵਿੰਦਰ ਕੌਰ, ਰੇਸ਼ਮ ਕੌਰ, ਰਾਜਬਿੰਦਰ ਕੌਰ ਦਾ ਵਿਸੇਸ ਯੋਗਦਾਨ ਹੈ¦

ਸ਼੍ਰੋਮਣੀ ਅਕਾਲੀ ਦਲ (ਸੰਯੁਕਤ)ਦੇ ਜਥੇਬੰਦਕ ਢਾਂਚੇ ਵਿਚ ਬੰਗਾ ਹਲਕੇ ਨੂੰ ਮਿਲਿਆ ਵਿਸੇਸ ਸਥਾਨ-ਚੇਤਾ

ਸਰਦਾਰ ਬਲਦੇਵ ਸਿੰਘ ਚੇਤਾ   ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਸੰਯੁਕਤ  

ਬੰਗਾ 6 ਜੂਨ(ਮਨਜਿੰਦਰ ਸਿੰਘ ) ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਵਲੋਂ ਪਿੱਛਲੇ ਦਿਨੀ ਐਲਾਨੇ ਗਏ ਜਥੇਬੰਦਕ ਢਾਂਚੇ  ਵਿਚ ਬੰਗਾ ਹਲਕਾ ਅਤੇ ਜਿਲਾ ਸ਼ਹੀਦ ਭਗਤ ਸਿੰਘ ਨਗਰ  ਨੂੰ ਵਿਸੇਸ ਸਥਾਨ ਦਿੱਤਾ ਗਿਆ ਹੈ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਬੰਗਾ ਵਿਚ ਪੈਂਦੇ ਪਿੰਡ ਚੇਤਾ ਤੋਂ ਪਾਰਟੀ ਦੇ ਸਰਗਰਮ ਆਗੂ ਅਤੇ ਜਥੇਦਾਰ ਬ੍ਰਹਮਪੁਰਾ ਦੇ ਬਹੁਤ ਨਜਦੀਕੀ ਤੇ ਟਕਸਾਲੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਰਹੇ ਸ:ਬਲਦੇਵ ਸਿੰਘ ਚੇਤਾ ਨੇ ਕਿਹਾ ਕਿ ਇਸ ਜੱਥਬੰਦਕ ਢਾਂਚੇ ਵਿਚ ਸ ਦਰਬਾਰਾ ਸਿੰਘ ਕਰਨਾਣਾ ਸਾਬਕਾ ਬੈਂਕ ਮੈਨੇਜਰ ਅਤੇ ਸ ਗੁਰਦੇਵ ਸਿੰਘ ਝਿੱਕਾ ਨੂੰ ਕੌਮੀ ਸਕੱਤਰ ਬਣਾਇਆ ਗਿਆ ਹੈ| ਇਸ ਤੋਂ ਇਲਾਵਾ  ਬੰਗਾ ਹਲਕੇ ਤੋਂ ਹੀ ਅਵਤਾਰ ਸਿੰਘ ਸੈਣੀ ਤੇ ਰਣਜੀਤ ਸਿੰਘ ਬਾਲੋ ਨੂੰ ਪਾਰਟੀ ਦੀ ਵਰਕਿੰਗ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ| ਇਨ੍ਹਾਂ ਨਿਯੁਕਤੀਆਂ ਲਈ ਚੇਤਾ ਨੇ ਪਾਰਟੀ ਸਰਪ੍ਰਸਤ ਅਤੇ ਪ੍ਰਧਾਨ ਦਾ ਧੰਨਵਾਦ ਕਰਦਿਆਂ  ਦੱਸਿਆ ਕੇ ਜਲਦੀ ਹੀ ਜਿਲਾ ਪ੍ਰਧਾਨਾਂ ਅਤੇ ਜਿਲਾ ਕਮੇਟੀਆਂ ਦਾ ਐਲਾਨ ਕਰ ਦਿੱਤਾ ਜਾਵੇਗਾ | ਇਥੇ ਇਹ ਵੀ ਵਰਨਣ ਯੋਗ ਹੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ ) ਵਿਚ ਜਿਲਾ ਐਸ ਬੀ ਐਸ ਨਗਰ ਦੇ ਪ੍ਰਧਾਨ ਰਹੇ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਦਕ ਕਮੇਟੀ ਮੇਂਬਰ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰੀ ਨੂੰ ਪਾਰਟੀ ਵਿਚ ਸੀਨੀਅਰ ਮੀਤ ਪ੍ਰਧਾਨ ਵਜੋਂ ਨਿਯੁਕਤੀ ਦਿਤੀ ਗਈ ਹੈ |          

ਆੜਤੀ ਮੁਖਤਿਆਰ ਸਿੰਘ ਭੁੱਲਰ ਨੂੰ ਸਦਮਾ ਮਾਤਾ ਦਾ ਹੋਇਆ ਦਿਹਾਂਤ :

ਸਵਰਗਵਾਸੀ ਮਾਤਾ ਬੀਬੀ ਬਲਵਿੰਦਰ ਕੌਰ ਦੀ ਤਸਵੀਰ  

ਬੰਗਾ,6 ਜੂਨ(ਮਨਜਿੰਦਰ ਸਿੰਘ) ਬੰਗਾ ਦੇ ਸਮਾਜ ਸੇਵਕ ਅਤੇ ਆੜਤੀ ਸ:ਮੁਖਤਿਆਰ ਸਿੰਘ ਭੁੱਲਰ ਨੂੰ ਉਸ ਵੇਲੇ  ਭਾਰੀ ਸਦਮਾ ਪਹੁੰਚਿਆ ਜਦੋ ਉਨ੍ਹਾਂ ਦੇ ਮਾਤਾ ਬੀਬੀ ਬਲਵਿੰਦਰ ਕੌਰ ਵਾਸੀ ਪਿੰਡ ਲਾਦੀਆਂ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ| ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਕਿਸਾਨ ਵਿੰਗ ਸ:ਸਤਨਾਮ ਸਿੰਘ ਲਾਦੀਆਂ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਮਾਤਾ ਜੀ ਜੋ ਉਨ੍ਹਾਂ ਦੇ ਚਾਚੀ ਜੀ ਸਨ ਦਾ ਅੰਤਿਮ ਸੰਸਕਾਰ ਕਲ 7 ਜੂਨ ਨੂੰ ਸਵੇਰ 10 ਵਜੇ ਪਿੰਡ ਲਾਦੀਆਂ ਵਿਖੇ ਕੀਤਾ ਜਾਵੇਗਾ| ਮਾਤਾ ਜੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਨ ਤੇ ਬੰਗਾ ਹਲਕੇ ਦੇ ਐਮ ਐਲ ਏ ਡਾ:ਸੁਖਵਿੰਦਰ ਕੁਮਾਰ ਸੁਖੀ, ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ  ਸ:ਬੁੱਧ ਸਿੰਘ ਬਲਾਕੀਪੁਰ ਨੇ ਪਰਿਵਾਰ ਨਾਲ ਦੁੱਖ ਸਾਂਜਾ ਕੀਤਾ| ਇਨ੍ਹਾਂ ਤੋਂ ਇਲਾਵਾ ਸ :ਬਲਦੇਵ ਸਿੰਘ ਚੇਤਾ,ਜਸਵਰਿੰਦਰ ਸਿੰਘ ਜੱਸਾ ਕਲੇਰਾਂ,ਇੰਦਰਜੀਤ ਸਿੰਘ ਮਾਨ,ਜੋਗ ਰਾਜ ਜੋਗੀ ਨਿਮਾਣਾ,ਕੌਂਸਲਰ ਜੀਤ ਭਾਟੀਆ,ਕੌਂਸਲਰ ਜਸਵਿੰਦਰ ਸਿੰਘ ਮਾਨ,ਸਤਨਾਮ ਸਿੰਘ ਬਾਲੋ ਗੁਲਸ਼ਨ ਕੁਮਾਰ  ਅਤੇ ਇਲਾਕੇ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਵੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ|       

ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਘਲੂਘਾਰਾ ਦਿਵਸ ਮਨਾਇਆ :

ਬੰਗਾ6 ਜੂਨ( ਮਨਜਿੰਦਰ ਸਿੰਘ )  ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜੀ ਜੀਂਦੋਵਾਲ ਬੰਗਾ ਵਿਖੇ ਘਲੂਘਾਰਾ ਦਿਵਸ ਮਨਾਇਆ ਗਿਆ¦ ਪਰਸੋਂ ਤੇ ਅਰੰਭ ਹੋਏ ਸ੍ਰੀ   ਆਖੰਡ ਪਾਠ ਸਾਹਿਬ ਜੀ ਦੇ ਭੋਗ  ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਸੰਗਤਾਂ ਨੂੰ 06 ਜੂਨ 1984 ਨੂੰ ਵਾਪਰੇ ਇਤਿਹਾਸਕ ਦੁਖਾਂਤ ਘਲੂਘਾਰਾ ਦਿਵਸ ਸਬੰਧੀ ਜਾਣਕਾਰੀ ਦਿਤੀ ਅਤੇ ਪੰਥਕ ਵਿਚਾਰਾਂ ਸਾਂਝੀਆਂ ਕੀਤੀਆਂ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਜੱਥਾ ਭਾਈ ਗੁਰਮੁਖ ਸਿੰਘ   ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ  ਜਥੇਦਾਰ ਮਲਕੀਤ ਸਿੰਘ ਦੇ ਪਰਿਵਾਰ ਵੱਲੋਂ ਸੰਗਤਾਂ ਲਈ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਸਰਕਾਰ ਵੱਲੋਂ ਜਾਰੀ ਕੋਵਿਡ  ਹਦਾਇਤਾਂ ਦਾ ਪਾਲਣ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਗੁਰਲਾਲ ਸਿੰਘ ਨਲੀਨੀ  ਵਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਡਾ ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਕੁਲਵਿੰਦਰ ਸਿੰਘ ਲਾਡੀ ਅਮਰੀਕ ਸਿੰਘ ਸੋਨੀ  ਪਿਰਥੀਪਾਲ ਸਿੰਘ ਐੱਸਪੀ  ਨਿਰਮਲ ਸਿੰਘ ਡੀ ਐੱਸ ਪੀ,ਸਤੀਸ਼ ਕੁਮਾਰ ਥਾਣਾ ਮੁਖੀ ਬੰਗਾ ਸਿਟੀ  ,ਸਬ ਇੰਸਪੈਕਟਰ ਸਤਨਾਮ ਸਿੰਘ, ਪਰਮਜੀਤ ਸਿੰਘ ,ਅਵਤਾਰ ਸਿੰਘ, ਜਸਵੀਰ ਸਿੰਘ ਸੁਜੋ, ਗੁਰਪ੍ਰੀਤ ਸਿੰਘ ਕਹਾਰਪੁਰ ਅਕਾੳਟੈਟ ਖਜਾਨਚੀ ਗੁਰਦਿਆਲ ਸਿੰਘ ਮੋਇਲਾ ਸਟੋਰ ਕੀਪਰ ਬਗੀਚਾ ਸਿੰਘ ਹੈੱਡ ਗ੍ਰੰਥੀ ਪਰਮਵੀਰ ਸਿੰਘ ਮਾਨ ਚਰਨਜੀਤ ਸਿੰਘ ਜਰਨੈਲ ਸਿੰਘ ਦੀਦਾਰ ਸਿੰਘ ਜੀਂਦੋਵਾਲ ਅਤੇ ਪਿੰਡ ਜੀਂਦੋਵਾਲ ਦੀ ਸਮੂਹ ਸੰਗਤ ਹਾਜ਼ਰ ਸਨ।

Saturday, June 5, 2021

ਬਿੱਲਾ ਚੋਹਾਨ ਵਿਸ਼ਵ ਚੈਮਪੀਅਨ ਵੇਟ ਲਿਫਟਰ ਸੋਸ਼ਲ ਵੈਲਫੇਅਰ ਸੋਸਾਇਟੀ ਵਲੋਂ ਸਨਮਾਨਤ :

ਬੰਗਾ 5ਜੂਨ (ਮਨਜਿੰਦਰ ਸਿੰਘ)  ਸੰਤੋਖ ਕੁਮਾਰ ਬਿੱਲਾ ਚੌਹਾਨ ਜੋ ਕਿ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੇ ਕੋਚ ਹਨ ਜਿਨ੍ਹਾਂ ਨੇ 2019  ਵਿਸ਼ਵ ਪੱਧਰੀ ਵੇਟ ਲਿਫਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਹਾਂਸਲ ਕੀਤਾ ਸੀ ਨੇ ਇਸ ਸਾਲ 2021 ਦੇ ਔਨਲਾਈਨ ਮੁਕਾਬਲੇ ਵਿਚ ਵੀ ਤੀਸਰਾ ਸਥਾਨ ਹਾਂਸਲ ਕੀਤਾ ਹੈ | ਉਨ੍ਹਾਂ ਦੀ ਇਸ ਇਲਾਕੇ ਦਾ ਨਾਮ ਰੋਸ਼ਨ ਵਾਲੀ ਕਾਮਜਾਬੀ ਤੇ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੋਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਕਾਰਨਾਣਾ ਨੇ ਉਚੇਚੇ ਤੋਰ ਤੇ ਉਨ੍ਹਾਂ ਦੇ ਗੁਣਾਚੌਰ ਕਲੱਬ ਪਹੁੰਚ ਕਿ ਸਨਮਾਨ ਕੀਤਾ |ਇਸ ਮੌਕੇ ਉਨ੍ਹਾਂ ਦੱਸਿਆ ਕਿ ਬਿਲਾ ਚੌਹਾਨ ਨੇ ਵਿਸ਼ਵ ਪੱਧਰ ਵਿਚ ਇਹ ਜਿੱਤ ਹਾਸਲ ਕਰ ਕੇ ਬੰਗਾ ਇਲਾਕਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਵਿਸ਼ਵ ਪੱਧਰ ਤੇ ਨਾਮ ਚਮਕਾਈਆਂ ਹੈ|ਇਥੇ ਵਰਨਣ ਯੋਗ ਹੈ ਕਿ ਬਿਲਾ ਦਾ ਪਿੱਛਲੇ ਸਾਲ ਇਕ ਐਕਸੀਡੈਂਟ ਵੀ ਹੋਇਆ ਸੀ ਜਿਸ ਕਾਰਨ  ਉਹ ਕੌਮਾ  ਵਿਚ ਵੀ ਰਹੇ ਸਨ ਜਿਸ ਤੋਂ ਉਬਰ ਕਿ ਉਨ੍ਹਾਂ ਦੁਬਾਰਾ ਇਹ ਮੁਕਾਬਲਾ ਜਿਤਿਆ ਹੈ|ਬਿੱਲਾ ਚੌਹਾਨ ਦੇ ਭਰਾ ਸਰਬਜੀਤ ਸਿੰਘ ਸਬਾ ਨੇ ਇਸ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ  ਕਿਹਾ ਕਿ ਕਲੱਬ ਨੂੰ ਆਰਥਿਕ ਮਦਦ ਦੇਣ ਵਾਲੇ  ਬਲਦੇਵ ਸਿੰਘ ਮਾਨ ਯੂ ਐਸ ਏ   ਅਤੇ ਹੋਰ ਸਹਿਯੋਗੀ ਸੱਜਣ ਵਧਾਈ ਦੇ ਪਾਤਰ ਹਨ । ਇਸ ਮੌਕੇ ਬਿਲਾ ਚੌਹਾਨ ਨੇ ਆਪਣੀ ਕਾਮਜਾਬੀ ਦਾ ਰਾਜ ਦੱਸਦਿਆਂ ਕਿਹਾ ਕਿ ਇਸ ਦਾ ਵੱਡਾ ਕਾਰਨ ਉਨ੍ਹਾਂ ਦੇ ਉਸਤਾਦ ਕੋਚ ਸ: ਜਸਵੀਰ ਸਿੰਘ ਕਰਨਾਣਾ  ਜੀ ਦੀ ਕੋਚਿੰਗ ਹੈ |  

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...