Friday, October 28, 2022

जैन मॉडल स्कूल बंगा में लगा लंगर - कमल जैन

बंगा 28 अक्टूबर (मनजिंदर सिंह)
 स्वामी रूप चंद जैन मॉडल सीनियर सेकेंडरी स्कूल बंगा में आज लंगर लगा । इसकी जानकारी देते हुए अध्यक्ष श्री कमल जैन ने कहा कि यह लंगर  सधारा सदिका उप पर्वतनी महासाध्वी श्री स्वर्णकांता जी महाराज जी के 76वें दीक्षा दिवस को समर्पित है। श्री श्रुति जी महाराज आदि ठाणे-5 के नेतृत्व में स्थापित किया गया।महासाध्वी श्री तारा मणिजी महाराज महा साध्वी श्री रजनी जी महाराज साध्वी श्री निधि जी महाराज साध्वी श्री हितिका जी महाराज ने भी पटवारी मिठाई की दुकान द्वारा परोसे जाने वाले इस लंगर के लिए अपना आशीर्वाद दिया। इस लंगर में श्रुतिजी महाराजजी का आशीर्वाद लिया गया और स्कूल के कर्मचारियों और स्कूली बच्चों ने स्कूल की प्रबंध समिति द्वारा अपना सर्वश्रेष्ठ प्रदर्शन किया।  दीपावली के पावन अवसर पर महा साध्वी श्रुतिजी महाराज ने विद्यालय के कर्मचारियों और स्कूली बच्चों को आशीर्वाद दिया और उन्हें दीपावली की शुभकामनाएं दी। बच्चों को वर्तमान परिस्थितियों से बचाना चाहिए। श्री महा साध्वी श्रुतिजी महाराज ने विद्यालय के छात्रों को आशीर्वाद दिया।  इस अवसर पर आज श्री महासाध्वी जी महाराज के आशीर्वाद से लंगर का समापन हुआ इस अवसर पर विद्यालय चैयरमैन श्री जेडी जैन अध्यक्ष श्री कमल जैन प्रबंधक श्री संजीव जैन स्कूल प्रिंसिपल मंजू मोहन बाला, काजल, कविता, तलजीत मैडम अमनदीप, रिया, सुखविंदर गोल्डी गुरप्रीत कौर आदि मौजूद थे।

ਮੰਚ ਦੀ ਬੇਹਤਰੀ ਲਈ ਇੱਕ ਜੁੱਟ ਹੋਕੇ ਕੰਮ ਕਰਾਂਗੇ-- ਗੁਰਬਚਨ ਸੈਣੀ

ਬੰਗਾ 28,ਅਕਤੂਬਰ(ਨਵਕਾਂਤ ਭਰੋਮਜਾਰਾ):- ਮਨੁੱਖੀ ਅਧਿਕਾਰ ਮੰਚ ਦੀ ਇੱਕ ਅਹਿਮ ਮੀਟਿੰਗ ਗੁਰਬਚਨ ਸਿੰਘ ਸੈਣੀ ਚੇਅਰਮੈਨ ਸਲਾਹਕਾਰ ਕਮੇਟੀ ਪੰਜਾਬ ਦੀ ਰਹਿਨੁਮਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਗਾਂਧੀ ਨਗਰ ਬੰਗਾ ਵਿਖੇ ਹੋਈ। ਇਸ ਮੌਕੇ ਵੱਖ ਵੱਖ ਅਹੁਦੇਦਾਰਾਂ ਅਤੇ ਮੈਬਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਚੇਅਰਮੈਨ ਗੁਰਬਚਨ ਸਿੰਘ ਸੈਣੀ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਇੱਕ ਗੈਰ ਰਾਜਨੀਤਕ ਸੰਸਥਾ ਹੈ । ਉਨ੍ਹਾਂ ਕਿਹਾ ਕਿ ਆਪਣੇ ਗਿਲੇ ਸ਼ਿਕਵੇ ਭਲਾ ਕੇ ਸਾਨੂੰ ਮੰਚ ਦੀ ਬੇਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਅਸੀਂ ਸਾਰੇ ਇੱਕਜੁੱਟ ਹੋ ਕੇ ਮੰਚ ਦੀ ਬਿਹਤਰੀ ਅਤੇ ਪ੍ਰਸਾਰ ਲਈ ਕੰਮ ਕਰਾਂਗੇ। ਇਸ ਮੌਕੇ ਉਨ੍ਹਾਂ ਮੈਂਬਰਾਂ ਨੂੰ ਨਵੇਂ ਕਾਰਡ (ਜਿਨ੍ਹਾਂ ਦੇ ਕਾਰਡਾਂ ਦੀ ਮੁਨਿਆਦ ਖਤਮ ਹੋ ਚੁੱਕੀ ਹੈ) ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਮੰਚ ਵੱਲੋਂ ਨਵੇਂ ਸਾਲ ਲਈ ਕਲੰਡਰ ਅਤੇ ਡਾਇਰੀ ਤਿਆਰ ਕੀਤੀ ਜਾ ਰਹੀ ਹੈ। ਜੋ ਵੀ ਮੈਂਬਰ ਜਾਂ ਅਹੁਦੇਦਾਰ ਡਾਇਰੀ ਅਤੇ ਕਲੰਡਰ ਵਿੱਚ ਆਪਣੀ ਫੋਟੋ ਲਗਾਉਣਾ ਚਾਹੁੰਦਾ ਉਹ 30 ਅਕਤੂਬਰ ਤੱਕ ਆਪਣੀ ਫੋਟੋ ਅਤੇ ਬਣਦੀ ਰਾਸ਼ੀ ਜਮ੍ਹਾਂ ਕਰਵਾ ਸਕਦਾ ਹੈ। ਇਸ ਮੌਕੇ ਗੁਰਦੀਪ ਸਿੰਘ ਸੈਣੀ ਚੇਅਰਮੈਨ ਸਲਾਹਕਾਰ ਕਮੇਟੀ ਦੋਆਬਾ ਜੋਨ , ਨਵਕਾਂਤ ਭਰੋਮਜਾਰਾ ਮੀਡੀਆ ਕੰਟਰੋਲਰ ਪੰਜਾਬ, ਅਰਜਨ ਦੇਵ ਵਰਮਾ , ਬਿਮਲ ਸ਼ਰਮਾ , ਗੁਰਪ੍ਰੀਤ ਸਿੰਘ ਸਾਧਪੁਰੀ , ਤਰਲੋਚਨ ਸਿੰਘ , ਕੁਲਦੀਪ ਸਿੰਘ ਸੋਗੀ , ਭੁਪਿੰਦਰ ਸਿੰਘ ਸੈਣੀ , ਕੁਲਦੀਪ ਦੀਪਾ , ਸੁਰਜੀਤ ਸਿੰਘ ਰਾਏ , ਅਵਤਾਰ ਸਿੰਘ ਨੌਰਾ ਆਦਿ ਵੀ ਹਾਜਰ ਸਨ।

ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਨੇ ਆਪਣੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ*--*ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਜਿੱਤੇ 16,ਮੈਡਲ :

ਬੰਗਾ28,ਅਕਤੂਬਰ(ਜਗਦੀਪ ਸਿੰਘ ਹੀਰ,ਮਨਜਿੰਦਰ ਸਿੰਘ) ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਲੜਕੇ ਲੜਕੀਆਂ ਦੇ ਵੇਟਲੀਫਟਿੰਗ ਮੁਕਾਬਲੇ ਪਿੰਡ ਸੁਨਾਮ ਜ਼ਿਲ੍ਹਾ ਸੰਗਰੂਰ ਵਿਖੇ ਕਰਵਾਏ ਗਏ। ਜਿੱਥੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਲੜਕੇ ਲੜਕੀਆਂ ਨੇ ਅੰਡਰ 14, 17 , 21 ਤੋਂ 40 ਵੱਖਰੇ ਵੱਖਰੇ ਭਾਰ ਵਰਗ ਵਿੱਚ ਭਾਗ ਲਿਆ। ਜਿਨ੍ਹਾਂ ਵਿੱਚ ਭਾਗ ਲੈਣ ਲਈ ਵੇਟਲਿਫਟਰਾਂ ਦਾ ਮੱਕਾ ਕਹੇ ਜਾਣ ਵਾਲੇ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਅਧਿਆਪਕ ਅਰਵਿੰਦਰ ਬਸਰਾ ਦੀ ਅਗਵਾਈ ਵਿੱਚ ਵੇਟਲਿਫਟਰਾਂ ਦੀ ਟੀਮ ਰਵਾਨਾ ਹੋਈ ਅਤੇ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੇ ਖਿਡਾਰੀਆਂ ਨੇ ਇਸ ਰਾਜ ਪੱਧਰੀ ਟੂਰਨਾਮੈਂਟ ਵਿੱਚ ਆਪਣੀ ਅਮਿਟ ਛਾਪ ਛੱਡਦੇ ਹੋਏ 16 ਮੈਡਲ ਆਪਣੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਅਤੇ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੀ ਝੋਲੀ ਪਾਏ। ਇਸ ਮੌਕੇ ਕਲੱਬ ਦੇ ਕੋਚ ਵਲਡ ਚੈਂਪੀਅਨ ਉਸਤਾਦ ਵੇਟਲਿਫਟਰ ਸੰਤੋਖ ਕੁਮਾਰ ਚੌਹਾਨ ਜੋ ਕਿ ਉਸ ਸਮੇਂ ਨਿਊਜ਼ੀਲੈਂਡ ਸਫ਼ਰ ਤੇ ਸਨ ਤਾਂ ਉਨ੍ਹਾਂ ਨੇ ਸਫ਼ਰ ਤੋਂ ਆਣ ਕੇ ਆਪਣੇ ਕੱਲਬ ਦੇ ਰਾਜ ਪੱਧਰੀ ਜੇਤੂ ਖਿਡਾਰੀਆਂ ਨੂੰ ਆਪਣੇ ਕਲੱਬ ਵਲੋਂ ਸਨਮਾਨਿਤ ਕੀਤਾ ਅਤੇ ਕਿਹਾ ਕਿ ਭਵਿੱਖ ਵਿੱਚ ਉਨ੍ਹਾਂ ਦੇ ਕਲੱਬ ਦੇ ਹੋਣਹਾਰ ਖਿਡਾਰੀ ਹੋਣ ਵਾਲੇ ਮੁਕਾਬਲਿਆਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਪਣੇ ਦੇਸ਼ ਭਾਰਤ ਦਾ ਨਾਮ ਵੀ ਰੌਸ਼ਨ ਕਰ ਸਕਣ। ਇਸ ਮੌਕੇ ਜੇਤੂ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਦੀਪ ਸਿੰਘ ਹੀਰ ਨੇ ਕੋਚ ਸੰਤੋਖ ਕੁਮਾਰ ਚੌਹਾਨ ਦੇ ਨਿੱਘੇ ਸੱਦੇ ਤੇ ਸ਼ਿਰਕਤ ਕੀਤੀ ਤੇ ਕਿਹਾ ਕਿ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਨੇ ਜੋ ਰਾਜ ਪੱਧਰੀ ਖੇਡਾਂ ਵਿੱਚੋਂ 16 ਮੈਡਲ ਹਾਸਿਲ ਕੀਤੇ ਹਨ ਅਤੇ ਆਪਣੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ ਉਸਦਾ ਮਾਣ ਕਲੱਬ ਦੇ ਵਲਡ ਚੈਂਪੀਅਨ ਕੋਚ ਸੰਤੋਖ ਕੁਮਾਰ ਚੌਹਾਨ ਨੂੰ ਜਾਂਦਾ ਹੈ ਜਿਹਨਾਂ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜੋ ਮੱਲ੍ਹਾਂ ਮਾਰੀਆਂ ਹਨ ਉਹ ਕਾਬਿਲ ਏ ਤਰੀਫ ਹਨ। ਇਸ ਮੌਕੇ ਚਰਨਜੀਤ ਸਿੰਘ ਚੌਹਾਨ, ਮਨਜਿੰਦਰ ਸਿੰਘ, ਗੁਲਸ਼ਨ ਕੁਮਾਰ ਬੰਗਾ, ਜੇਤੂ ਖਿਡਾਰੀ ਗੁਰਪ੍ਰੀਤ ਰਲ੍ਹ, ਵਿਸ਼ਾਲ ਕੁਮਾਰ, ਗੁਰਪ੍ਰੀਤ ਭੰਗੂ, ਗੁਰਲਾਲ ਚੌਹਾਨ, ਵਿਰੇਨ ਵਿਰਦੀ, ਆਰੀਅਨ ਭੰਗੂ, ਮੋਹਿਤ ਵਿਰਦੀ, ਦਲਜੀਤ ਬਸਰਾ, ਅਭਿਸ਼ੇਕ ਜੰਜੂ, ਰੈਵਿਨ, ਯੁਵਰਾਜ ਸਿੰਘ,ਸਮਾਇਲ ਕੁਮਾਰ, ਬਲਦੇਵ ਗੁਰੂ, ਅਵਿਨਾਸ਼, ਹਰਜੀਵਨ ਕੌਰ ਹੀਰ, ਮਨਦੀਪ ਕੌਰ, ਰਾਜਵਿੰਦਰ ਕੌਰ ਅਤੇ ਕਲੱਬ ਦੇ ਹੋਰ ਖਿਡਾਰੀ ਵੀ ਮੌਜੂਦ ਸਨ ਜੋ ਇਸ ਰਾਜ ਪੱਧਰੀ ਖੇਡ ਮੁਕਾਬਲਿਆਂ ਦਾ ਹਿੱਸਾ ਬਣੇ ਸਨ।

Thursday, October 27, 2022

ਕੀਰਤੀ ਬਾਹੜੋਵਾਲ ਨੇ ਜਿੱਤੀ ਪਟਕੇ ਦੀ ਕੁਸ਼ਤੀ**--**ਗੁੱਗਾ ਜਾਹਰ ਪੀਰ ਦਾ 6ਵਾਂ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ

ਬੰਗਾ 27,ਅਕਤੂਬਰ (ਨਵਕਾਂਤ ਭਰੋਮਜਾਰਾ):-ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਭਰੋਮਜਾਰਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6ਵਾਂ ਛਿੰਝ ਮੇਲਾ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਕਮੇਟੀ ਪ੍ਰਧਾਨ ਰਾਮ ਲੁਭਾਇਆ , ਸਮੂਹ ਐਨ ਆਰ ਆਈ , ਗ੍ਰਾਮ ਪੰਚਾਇਤ ਭਰੋਮਜਾਰਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਛਿੰਝ ਮੇਲੇ ਵਿੱਚ ਦੂਸਰੇ ਨੰਬਰ ਦੀ ਕੁੱਸ਼ਤੀ ਸ਼ੇਰਾ ਲੱਲੀਆਂ ਅਤੇ ਜੱਸਾ ਧੰਨੇੜਾ ਪਟਿਆਲਾ ਵਿੱਚਕਾਰ ਕਰਵਾਈ ਗਈ। ਜਿਸ ਵਿੱਚ ਸ਼ੇਰਾ ਲੱਲੀਆਂ ਜੇਤੂ ਰਿਹਾ। ਇੱ8ਕ ਨੰਬਰ ਪਟਕੇ ਦੀ ਕੁਸ਼ਤੀ ਕੀਰਤੀ ਬਾਹੜੋਵਾਲ ਅਤੇ ਪਰਮਿੰਦਰ ਬਹਾਦਰਗੜ(ਹਰਿਆਣਾ) ਵਿੱਚ ਕਰਵਾਈ ਗਈ। ਜਿਸ ਵਿੱਚ ਕੀਰਤੀ ਬਾਹੜੋਵਾਲ ਨੇ ਜਿੱਤ ਪ੍ਰਾਪਤ ਕਰਕੇ 51 ਹਜਾਰ ਦਾ ਨਗਦ ਇਨਾਮ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਏ ਕਲਾਸ 14 , ਬੀ ਕਲਾਸ ਦੀਆਂ 10 , ਸੀ ਕਲਾਸ ਦੀਆਂ 10 ਅਤੇ 6 ਸਪੈਸ਼ਲ ਕੁਸ਼ਤੀਆਂ ਕਰਵਾਈਆਂ ਗਈਆਂ। ਇਨਾਮਾਂ ਦੀ ਵੰਡ ਚੇਅਰਮੈਨ ਦਰਵਜੀਤ ਸਿੰਘ ਪੂੰਨੀ , ਪ੍ਰਧਾਨ ਰਾਮ ਲੁਭਾਇਆ , ਸਰਪੰਚ ਰਾਮ ਸਿੰਘ ਅਤੇ ਅਵਤਾਰ ਲਾਲ ਇਟਲੀ ਵਲੋਂ ਸੰਯੁਕਤ ਰੂਪ ਵਿੱਚ ਨਿਭਾਈ ਗਈ। ਇਸ ਛਿੰਝ ਮੇਲੇ ਵਿੱਚ ਅਵਤਾਰ ਲਾਲ ਇਟਲੀ , ਬਹਾਦਰ ਲਾਲ ਇਟਲੀ , ਧਰਮਿੰਦਰ ਸਿੰਘ ਇਟਲੀ , ਅਜੇ ਇਟਲੀ, ਨਰਿੰਦਰ ਲਵਲੀ ਇਟਲੀ , ਸੰਦੀਪ ਸ਼ੀਪਾ ਇਟਲੀ , ਪਰਮਜੀਤ ਪੰਮਾ ਇਟਲੀ , ਕੁਲਦੀਪ ਇਟਲੀ, ਰਾਮ ਮੂਰਤੀ ਇਟਲੀ , ਸਰਵਣ ਕੁਵੈਤ, ਅਕਾਸ਼ , ਰੂਪ ਲਾਲ , ਰੋਹਿਤ ਅਤੇ ਸ਼ਤੀਸ਼(ਸਾਰੇ ਇਟਲੀ)ਆਦਿ ਐਨ ਆਰ ਭਰਾਵਾਂ ਦਾ ਮੁੱਖ ਸਹਿਯੋਗ ਰਿਹਾ। ਇਸ ਮੌਕੇ ਪੰਚ ਅਵਤਾਰ ਚੰਦ , ਪੰਚ ਚਰਨਜੀਤ ਬਾਈ , ਦੇਸ ਰਾਜ , ਸੋਮ ਨਾਥ , ਸਰਵਣ ਰਾਮ ਕੁਵੈਤ ਆਦਿ ਹਾਜਰ ਸਨ।

Wednesday, October 26, 2022

ਥਾਣਾ ਸਦਰ ਬੰਗਾ ਪੁਲਿਸ ਵੱਲੋਂ ਜੂਆ ਖੇਡਦੇ 9, ਵਿਅਕਤੀ ਕਾਬੂ , ਮਾਮਲਾ ਦਰਜ:**--**42610 ਰੁਪਏ ਬਰਾਮਦ:

ਥਾਣਾ ਸਦਰ ਬੰਗਾ ਦੀ ਪੁਲਿਸ ਪਾਰਟੀ , ਜੂਆ ਖੇਡਦੇ ਕਾਬੂ ਕੀਤੇ 9 ਦੋਸ਼ੀਆਂ ਦੇ ਨਾਲ  

ਬੰਗਾ 26, ਅਕਤੂਬਰ (ਮਨਜਿੰਦਰ ਸਿੰਘ )
ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ ਜੂਆ ਖੇਡਦੇ 9 ਵਿਅਕਤੀਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਬੰਗਾ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਕਿਹਾ (ਮਹਿੰਦਰ ਸਿੰਘ ਐੱਸ ਐੱਚ ਓ ਥਾਣਾ ਸਦਰ ਬੰਗਾ ਜੂਆ ਖੇਡਦੇ ਫੜੇ 9 ਦੋਸ਼ੀਆਂ ਬਾਰੇ ਜਾਣਕਾਰੀ ਦਿੰਦੇ ਹੋਏ )

ਕਿ ਏਐਸਆਈ ਸਿਕੰਦਰ ਪਾਲ ਸਾਥੀ ਪੁਲਸ ਕਰਮਚਾਰੀਆਂ ਸਮੇਤ ਆਪਣੀ ਪ੍ਰਾਈਵੇਟ ਗੱਡੀ ਤੇ ਬੀਤੀ ਰਾਤ ਸਮਾਂ ਕਰੀਬ 8.40 ਵਜੇ ਮੂਸਾਪੁਰ ਦੇ ਚੁਰਸਤੇ ਪਾਸੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਕਿਸੇ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ ਮੂਸਾਪੁਰ ਪਿੰਡ ਦੇ ਰਕਬੇ ਵਿਚ ਕਰੀਹਾ ਰੋਡ ਤੇ ਬੇਅਬਾਦ ਜਗ੍ਹਾ ਤੇ ਕੁਝ ਵਿਅਕਤੀ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡ ਰਹੇ ਹਨ । ਜਦੋਂ ਉਨ੍ਹਾਂ ਨੇ ਦੱਸੀ ਗਈ ਜਗ੍ਹਾ ਤੇ ਸਾਥੀ ਕਰਮਚਾਰੀਆਂ ਸਮੇਤ ਰੇਡ ਕੀਤੀ ਤਾਂ 9 ਵਿਅਕਤੀਆਂ ਸੁਖਵਿੰਦਰ ਸਿੰਘ ਪੁੱਤਰ ਪਿਆਰਾ ਰਾਮ ਸੰਦੀਪ ਪੁੱਤਰ ਸੋਹਣ ਲਾਲ ਜਸਪ੍ਰੀਤ ਪੁੱਤਰ ਬਾਰੂ ਰਾਮ ਰਵਿੰਦਰ ਪੁੱਤਰ ਸੋਹਣ ਸਿੰਘ ਸੋਮ ਨਾਥ ਪੁੱਤਰ ਮੱਖਣ ਰਾਮ ਹਰਪ੍ਰੀਤ ਪੁੱਤਰ ਮਦਨ ਲਾਲ ਸੁਰਿੰਦਰ ਪਾਲ ਪੁੱਤਰ ਰੇਸ਼ਮ ਲਾਲ ਰਣਜੀਤ ਸਿੰਘ ਪੁੱਤਰ ਸਰਵਣ ਸਿੰਘ  ਵਾਸੀਆਨ ਪਿੰਡ ਮੂਸਾਪੁਰ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਸਵਿੰਦਰ ਪੁੱਤਰ ਬੱਗਾ ਰਾਮ ਵਾਸੀ ਪਿੰਡ ਬੈਰਸੀਆਂ ਥਾਣਾ ਸਦਰ ਨਵਾਂਸ਼ਹਿਰ ਜੋ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡ ਰਹੇ ਸਨ ਨੂੰ ਕਾਬੂ ਕੀਤਾ ਗਿਆ । ਜਿਨ੍ਹਾਂ ਤੋਂ 42610 ਭਾਰਤੀ ਰੁਪਏ ਜੋ ਜੂਏ ਵਿੱਚ ਵਰਤੇ ਜਾ ਰਹੇ ਸਨ ਬਰਾਮਦ ਕੀਤੇ ਗਏ ।ਐਸ ਐਚ ਓ ਮਹਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ 9ਦੋਸ਼ੀਆਂ ਖਿਲਾਫ਼ ਏਐਸਆਈ ਸਿਕੰਦਰਪਾਲ ਵੱਲੋਂ ਗੈਂਬਲਿੰਗ ਐਕਟ ਤਹਿਤ   ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਜ਼ਮਾਨਤ ਤੇ ਰਿਹਾਅ ਕਰਨ ਉਪਰੰਤ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

Saturday, October 22, 2022

ਪ੍ਰੈੱਸ ਕਲੱਬ ਬੰਗਾ ਵੱਲੋਂ ਦੀਵਾਲੀ ਤਿਉਹਾਰ ਮਨਾਉਣ ਮੌਕੇ ਪੱਤਰਕਾਰ ਮੈਡਮ ਮੂੰਗਾ ਦਾ ਵਿਸ਼ੇਸ਼ ਸਨਮਾਨ :

ਪ੍ਰਧਾਨ ਜਸਬੀਰ ਸਿੰਘ ਨੂਰਪੁਰ ਸਾਥੀ ਪੱਤਰਕਾਰਾਂ ਸਮੇਤ ਸੀਨੀਅਰ ਪੱਤਰਕਾਰ ਮੈਡਮ ਜਤਿੰਦਰ ਕੌਰ ਮੂੰਗਾ ਦਾ ਸਨਮਾਨ ਕਰਦੇ ਹੋਏ  

ਬੰਗਾ 22,ਅਕਤੂਬਰ (ਮਨਜਿੰਦਰ ਸਿੰਘ) ਹਰ ਸਾਲ ਦੀ ਤਰ੍ਹਾਂ ਬੰਗਾ ਪ੍ਰੈੱਸ ਕਲੱਬ ਵੱਲੋਂ ,ਸ ਜਸਬੀਰ ਸਿੰਘ ਨੂਰਪੁਰੀ ਪ੍ਰਧਾਨ  ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਬਲਾਕ ਬੰਗਾ ਦੀ ਯੋਗ ਅਗਵਾਈ ਹੇਠ ਪੱਤਰਕਾਰਾਂ ਦੀ ਮੀਟਿੰਗ ਬੰਗਾ ਦੇ ਮਸ਼ਹੂਰ ਰੈਸਟੋਰੈਂਟ ਅਨਮੋਲ ਪੈਲੇਸ ਵਿਖੇ ਕੀਤੀ ਗਈ। ਜਿਸ ਮੌਕੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ । ਇਸ ਮੌਕੇ ਪ੍ਰਧਾਨ ਨੇ ਸਮੂਹ ਪੱਤਰਕਾਰਾਂ ਨੂੰ  ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ  ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਪੱਤਰਕਾਰ ਭਾਈਚਾਰੇ ਵਿੱਚ ਏਕਤਾ ਹੋਣੀ ਬਹੁਤ ਜ਼ਰੂਰੀ ਹੈ। ਇਸ ਸਾਲ ਇਸ ਮੌਕੇ ਦੀ ਵਿਸ਼ੇਸ਼ਤਾ ਰਹੀ ਕਿ ਸੀਨੀਅਰ ਪੱਤਰਕਾਰ ਮੈਡਮ ਜਤਿੰਦਰ ਕੌਰ ਮੂੰਗਾ ਜੋ ਪਿਛਲੇ ਕੁਝ ਮਹੀਨੇ ਵਿਦੇਸ਼ ਕੈਨੇਡਾ ਅਤੇ ਅਮਰੀਕਾ ਰਹਿਣ ਉਪਰੰਤ ਪਿਛਲੇ ਦਿਨੀਂ ਬੰਗਾ ਪਰਤੇ ਹਨ ਉਨ੍ਹਾਂ ਦਾ ਪ੍ਰੈੱਸ ਕਲੱਬ ਵੱਲੋਂ  ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਪੱਤਰਕਾਰ ਨਵਕਾਂਤ ਭਰੋਮਜਾਰਾ ਜਨਰਲ ਸਕੱਤਰ ,ਨਰਿੰਦਰ ਮਾਹੀ ,ਮੁਨੀਸ਼ ਚੁੱਘ, ਸੰਜੀਵ ਭਨੋਟ ਹੈਪੀ ,,ਗੁਰਜਿੰਦਰ ਸਿੰਘ ਗੁਰੂ', ਨਛੱਤਰਪਾਲ  ਸਿੰਘ ਬਹਿਰਾਮ ਰਾਜਿੰਦਰ ਕੁਮਾਰ, ਭੁਪਿੰਦਰ ਚਾਹਲ, ਰਾਜ ਭਟੋਆ ,ਸੁਰਿੰਦਰ ਕਰਮ ,ਰਾਜ ਮਜਾਰੀ, ਰੇਸ਼ਮ ਕਲੇਰ ,ਹਰਜਿੰਦਰ ਜਾਖੂ, ਮਨਜੀਤ ਸਿੰਘ ਜੱਬੋਵਾਲ, ਕੁਲਦੀਪ ਸਿੰਘ ਪਾਬਲਾ ਹਾਜ਼ਰ ਸਨ। 

Tuesday, October 18, 2022

ਮੰਤਰੀ ਸਰਾਰੀ ਦੀ ਬਰਖਾਸਤੀ ਅਤੇ ਗ੍ਰਿਫਤਾਰੀ ਲਈ ਧਰਨਾ 21,ਅਕਤੂਬਰ ਨੂੰ ਖਟਕੜ ਕਲਾਂ ਵਿਖੇ- ਰਾਜਾ ਵੜਿੰਗ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਰਾਰੀ ਖ਼ਿਲਾਫ਼ ਧਰਨੇ ਬਾਰੇ ਜਾਣਕਾਰੀ ਦਿੰਦੇ ਹੋਏ : 

ਬੰਗਾ18 ਅਕਤੂਬਰ (ਮਨਜਿੰਦਰ ਸਿੰਘ )ਪੰਜਾਬ ਸਰਕਾਰ ਦੇ ਭ੍ਰਸ਼ਟ ਅਤੇ ਬੇਈਮਾਨ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਲਈ ਅਤੇ ਉਸ ਦੀ ਗ੍ਰਿਫਤਾਰੀ ਦੇ ਲਈ ਇਕ ਧਰਨੇ ਦਾ ਆਯੋਜਨ ਮਿਤੀ 21 ਅਕਤੂਬਰ, 2022 ਦਿਨ ਸ਼ੁਕਰਵਾਰ ਨੂੰ ਸਵੇਰੇ 10.00 ਵਜੇ ਤੋਂ 01.00 ਵਜੇ ਤੱਕ  ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਮਾਰਕ,ਖਟਕੜ ਕਲਾਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤਾ ਜਾਵੇਗਾ।ਇਸ ਧਰਨੇ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਸਮੂਹ ਐਮਪੀ, ਐਮ ਐਲ ਏ ,ਉਮੀਦਵਾਰ ਅਤੇ ਪਾਰਟੀ ਅਹੁਦੇਦਾਰਾਂ ਵਰਕਰਾਂ ਨੂੰ ਇਸ ਧਰਨੇ ਨੂੰ ਕਾਮਯਾਬ ਕਰਨ ਲਈ  ਖਟਕੜ ਕਲਾਂ ਵਿਖੇ ਪਹੁੰਚਣ ਦੀ ਅਪੀਲ ਕੀਤੀ ।

ਬਾਗਬਾਨੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਸਿਖਲਾਈ ਕੈਂਪ ਲਗਾਇਆ :

ਬੰਗਾ 18,ਅਕਤੂਬਰ (ਮਨਜਿੰਦਰ ਸਿੰਘ) ਬਾਗਬਾਨੀ ਵਿਭਾਗ ਵੱਲੋਂ ਬਾਗਬਾਨੀ ਵਿਕਾਸ ਅਫਸਰ ਕਮ ਨੋਡਲ ਅਫਸਰ (ਆਲੂ) ਪੰਜਾਬ ਡਾ ਪਰਮਜੀਤ ਸਿੰਘ ਦੀ ਯੋਗ ਅਗਵਾਈ ਅਤੇ ਸਮਾਜ ਸੇਵਕਾਂ ਬਲਦੀਸ਼ ਕੌਰ ਪੂਨੀਆ ਦੇ ਸਹਿਯੋਗ ਨਾਲ ਬੰਗਾ ਬਲਾਕ ਦੇ ਪਿੰਡ ਪੂਨੀਆ ਵਿਖੇ ਆਤਮਾ ਸਕੀਮ ਅਧੀਨ ਸਿਖਲਾਈ ਕੈਂਪ ਲਗਾਇਆ ਗਿਆ¦ਇਸ ਮੌਕੇ ਡਾ ਪਰਮਜੀਤ ਸਿੰਘ ਨੇ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਦਿੱਤੇ ਜਾਂਦੇ ਸ਼ੁੱਧ ਬੀਜਾਂ ਨਾਲ ਹੀ ਸਬਜ਼ੀਆਂ ਬੀਜਣੀਆਂ ਚਾਹੀਦੀਆਂ ਜਿਨ੍ਹਾਂ ਤੇ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਅਤੇ ਜਿਨ੍ਹਾਂ ਦੇ ਖਾਣ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ 50 ਲੋੜਵੰਦ ਗ਼ਰੀਬ ਔਰਤਾਂ ਨੂੰ ਸਬਜ਼ੀਆਂ ਦੇ ਵੱਖ ਵੱਖ ਬੀਜਾਂ ਦੀਆਂ ਕਿੱਟਾਂ ਮੁਫ਼ਤ ਵੰਡੀਆਂ ਗਈਆਂ। ਬਲਦੀਸ਼ ਕੌਰ ਵੱਲੋਂ ਬਾਗਬਾਨੀ ਵਿਭਾਗ ਅਤੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਬਾਗਬਾਨੀ ਵਿਭਾਗ ਦੇ ਇੰਸਪੈਕਟਰ ਹਰਦੀਪ ਸਿੰਘ,ਆਪ ਆਗੂ ਅਮਰਦੀਪ ਸਿੰਘ ਬੰਗਾ,ਜਤਿੰਦਰ ਸਿੰਘ ਛੋਕਰ, ਜਸਬੀਰ ਸਿੰਘ ਪੰਚ, ਗੁਰਤੇਜ ਸਿੰਘ ਸੋਨੀ ਮਨਜੀਤ ਕੌਰ ਆਦਿ ਹਾਜ਼ਰ ਸਨ । 

Monday, October 17, 2022

ਥਾਣਾ ਸਦਰ ਬੰਗਾ ਪੁਲਿਸ ਵੱਲੋਂ 10 ਗ੍ਰਾਮ ਹੈਰੋਇਨ ਸਮੇਤ 2 ਕਾਬੂ ਮਾਮਲਾ ਦਰਜ ****ਨਸ਼ਾ ਤਸਕਰਾਂ ਨੂੰ ਪਈਆਂ ਭਾਜੜਾਂ - ਐੱਸ ਐੱਚ ਓ ਮਹਿੰਦਰ ਸਿੰਘ

ਐੱਸ ਐੱਚ ਓ ਥਾਣਾ ਸਦਰ ਬੰਗਾ ਮਹਿੰਦਰ ਸਿੰਘ ਕਾਬੂ ਕੀਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਨਾਲ ਪੁਲਸ ਪਾਰਟੀ ਅਤੇ ਕਾਬੂ ਕੀਤੇ ਨਸ਼ਾ ਤਸਕਰ   

ਬੰਗਾ17, ਅਕਤੂਬਰ (ਮਨਜਿੰਦਰ ਸਿੰਘ)
ਥਾਣਾ ਸਦਰ ਬੰਗਾ ਪੁਲਿਸ ਵੱਲੋਂ ਦੋ ਵਿਅਕਤੀਆਂ, ਇਕ ਔਰਤ ਅਤੇ ਇਕ ਆਦਮੀ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ¦ ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਬੰਗਾ ਦੇ ਐਸਐਚਓ ਸਬ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 4 ਵਜੇ ਉਹ ਆਪਣੇ ਸਾਥੀ ਕਰਮਚਾਰੀਆਂ ਸਮੇਤ ਸਰਕਾਰੀ ਗੱਡੀ ਤੇ ਮਜਾਰੀ ਮੇਨ ਰੋਡ ਤੋਂ ਪਿੰਡ ਮੱਲੂਪੋਤਾ ਤੋਂ ਹੋ ਕੇ ਗਸ਼ਤ ਕਰਦੇ ਹੋਏ ਪਿੰਡ ਲੱਖਪੁਰ ਵੱਲ ਨੂੰ ਜਾ ਰਹੇ ਸਨ, ਪਿੰਡ ਲੱਖਪੁਰ ਤੋਂ ਥੋੜ੍ਹਾ ਪਹਿਲਾਂ ਮੋੜ ਪਾਰ  ਕਰਕੇ ਲੱਖਪੁਰ ਵਾਲੀ ਪੱਕੀ ਲਿੰਕ ਰੋਡ ਤੇ ਮੁੜੇ ਤਾਂ ਸਾਹਮਣੇ ਤੋਂ ਇਕ ਮੋਨਾ ਆਦਮੀ ਅਤੇ ਇਕ ਔਰਤ ਪੈਦਲ ਆਉਂਦੇ ਦਿਖਾਈ ਦਿੱਤੇ ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੇ ਖੱਬੇ ਪਾਸੇ ਖੇਤ ਵੱਲ ਮੁੜ ਪਏ ।ਐੱਸ ਐੱਚ ਓ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਪੈਣ ਤੇ ਰੁਕਣ ਲਈ ਕਿਹਾ ਤਾਂ ਇਨ੍ਹਾਂ ਦੋਨਾਂ ਆਦਮੀ ਅਤੇ ਔਰਤ ਨੇ ਆਪਣੇ ਸੱਜੇ ਹੱਥਾਂ ਵਿੱਚ ਫੜੇ ਪਾਰਦਰਸ਼ੀ ਲਿਫਾਫੇ ਸੜਕ ਤੇ ਸੁੱਟ ਦਿੱਤੇ ਅਤੇ ਭੱਜਣ ਲੱਗੇ ਤਾਂ ਉਨ੍ਹਾਂ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੋਵਾਂ ਨੂੰ ਕਾਬੂ ਕਰ ਲਿਆ ਤੇ ਇਨ੍ਹਾਂ ਵੱਲੋਂ ਹੇਠਾਂ ਸੁੱਟੇ ਪਾਰਦਰਸ਼ੀ ਵਜ਼ਨਦਾਰ ਲਿਫ਼ਾਫ਼ਿਆਂ ਵਿੱਚੋਂ ਪੰਜ ਪੰਜ ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵੇਂ ਗ੍ਰਿਫ਼ਤਾਰ ਕੀਤੇ ਆਦਮੀ ਅਤੇ ਔਰਤ ਦੀ ਪਹਿਚਾਣ ਸੁੱਚਾ ਰਾਮ ਉਰਫ ਰਾਜਾ ਪੁੱਤਰ ਮੀਤ ਰਾਮ ਵਾਸੀ ਲੱਖਪੁਰ ਅਤੇ ਨੀਲਮ ਰਾਣੀ ਪਤਨੀ ਦਾਰਾ ਰਾਮ ਵਾਸੀ ਲੱਖ ਪੁਰ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ।ਜਿਨ੍ਹਾਂ ਤੇ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਅਦਾਲਤ ਦੇ ਹੁਕਮਾਂ ਅਨੁਸਾਰ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਐਸ ਐਚ ਓ ਮਹਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਹੋਣ ਨਾਲ ਹੋਰ ਨਸ਼ਾ ਤਸਕਰਾਂ ਨੂੰ ਭਾਜੜਾਂ ਪੈ ਗਈਆਂ ਅਤੇ ਉਹ ਆਪਣੇ ਘਰਾਂ ਨੂੰ ਤਾਲੇ ਲਾ ਕੇ ਪਰਿਵਾਰ ਸਮੇਤ ਭੱਜ ਗਏ । 

Saturday, October 15, 2022

सब डिवीजन बंगा पुलिस ने अंतर जिला वाहन चोरी के तीन सदस्यीय गिरोह का भंडाफोड़ किया- एक गिरफ्तार

बंगा, 15 अक्टूबर (मनजिंदर सिंह) सरवन सिंह बल पीपीएस उप पुलिस कप्तान सब डिवीजन बंगा थाना मुकंदपुर पुलिस की देखरेख में एक अंतर जिला कार व अन्य वाहन चोरी करने वाले गिरोह का भंडाफोड़ किया है. बंगा के पुलिस उपाधीक्षक सरवन सिंह बाल ने संवाददाता सम्मेलन के माध्यम से इस संबंध में जानकारी देते हुए बताया कि 2.10.22 को मुकंदपुर पैलेस से चोरी की एक मारुति कार और गुरुद्वारा श्री राजा साहिब से 7.10.22 को चोरी की एक आल्टो कार के दोषियों की तलाश के लिए  विभिन्न टीमों का गठन किया गया, जिसमें से मुख्य पुलिस अधिकारी थाना मुकंदपुर के नेतृत्व में गठित टीम इन कारों को चुराने वाले राजू निवासी गुरया को काबू करने में सफल रही. परमजीत सिंह पम्मा पुत्र सुरिंदर सिंह निवासी ग्राम बिंजो थाना क्षेत्र के माहिलपुर जिले के होशियारपुर के भी इन चोरी में शामिल होने का खुलासा हुआ है.
इस संबंध में और जानकारी देते हुए उप पुलिस कप्तान ने बताया कि यह दोनों सेंट्रल जेल कपूरथला में एक साथ बंद थे जहां इनकी दोस्ती हो गई. परमजीत सिंह पम्मा पर पहले भी विभिन्न थानों में चोरी, डकैती और नशीले पदार्थ आदि के 20 मामले दर्ज हैं और आरोपी राजू के खिलाफ नशीला पदार्थ और स्नैचिंग के 4 मामले दर्ज हैं, डीएसपी ने कहा कि ये दोनों जेल से बाहरआने के बाद फिर से वाहन चुराने लगे .  उन्हों ने  खुलासा किया  कि अब तक विभिन्न प्रकार के वाहनों की चोरी की 14 घटनाओं को अंजाम दे चुके है  चोरी करने के बाद ये दोनों आरोपी इन वाहनों को अपने तीसरे साथी बब्बी निवासी धर्मकोटि मोहल्ला फगवाड़ा को बेचते थे, जो स्क्रैप डीलर का काम करता है, जो इन वाहनों को तुरंत कबाड़ में काटकर कबाड़ में बेच देता था। श्री बल ने कहा कि इस मामले में शेष दो आरोपियों की गिरफ्तारी के लिए छापेमारी की जा रही है, जिन्हें जल्द ही गिरफ्तार कर लिया जाएगा और गिरफ्तारी पर कई और खुलासे होने की संभावना है.उन्होंने कहा कि मुकंदपुर पुलिस में आरोपित के खिलाफ मामला दर्ज कर द. गिरफ्तार आरोपी को माननीय न्यायालय ने 1 दिन के रिमांड पर लिया। आरोपी को माननीय न्यायालय में पेश कर आगे की रिमांड मांगी जाएगी ताकि पूछताछ के दौरान और खुलासे हो सकें। बातचीत के अंत में डीएसपी बल ने कबारियो को चेतावनी संदेश देते हुए कहा कि इस तरह की चोरी का सामान खरीदने वालों के खिलाफ सख्त कार्रवाई की जाएगी. उन्होंने कबाड़खानों वालो  से अपील की कि अगर कोई उनके पास चोरी का सामान बेचने आता है तो इसकी सूचना तत्काल पुलिस को दें.

ਸਬ ਡਵੀਜ਼ਨ ਬੰਗਾ ਪੁਲਿਸ ਵੱਲੋਂ ਅੰਤਰ ਜ਼ਿਲ੍ਹਾ ਵਹੀਕਲ ਚੋਰਾਂ ਦੇ ਤਿੰਨ ਮੈਂਬਰੀ ਗਰੋਹ ਦਾ ਪਰਦਾਫਾਸ਼ -ਇੱਕ ਗ੍ਰਿਫ਼ਤਾਰ *--* ਗਰੋਹ ਵਿੱਚ ਫਗਵਾੜਾ ਦਾ ਇਕ ਕਬਾੜੀਆ ਵੀ ਸ਼ਾਮਲ :

ਡੀਐੱਸਪੀ ਸਬ ਡਵੀਜ਼ਨ  ਬੰਗਾ ਸਰਵਣ ਸਿੰਘ ਬੱਲ ਪੀ ਪੀ ਐੱਸ ਕਾਰ ਚੋਰ ਗਰੋਹ ਬਾਰੇ ਜਾਣਕਾਰੀ ਦਿੰਦੇ ਹੋਏ, ਨਾਲ ਹਨ ਐਸ ਐਚ ਓ ਮੁਕੰਦਪੁਰ ਸਬ ਇੰਸਪੈਕਟਰ ਰਾਧਾ ਕ੍ਰਿਸ਼ਨ    

(ਸਬ ਇੰਸਪੈਕਟਰ ਰਾਧਾਕ੍ਰਿਸ਼ਨ ਮੁੱਖ ਥਾਣਾ ਅਫਸਰ ਮੁਕੰਦਪੁਰ  ਦੀ ਪੁਲੀਸ ਪਾਰਟੀ ਕਾਬੂ ਕੀਤੇ ਵਾਹਨ ਚੋਰੀ ਕਰਨ ਵਾਲੇ ਦੋਸ਼ੀ ਦੇ ਨਾਲ )

ਬੰਗਾ15,ਅਕਤੂਬਰ (ਮਨਜਿੰਦਰ ਸਿੰਘ )ਸਰਵਣ ਸਿੰਘ ਬੱਲ ਪੀਪੀਐਸ ਉਪ ਪੁਲੀਸ ਕਪਤਾਨ ਸਬ ਡਿਵੀਜ਼ਨ ਬੰਗਾ ਦੀ ਨਿਗਰਾਨੀ ਅਧੀਨ ਥਾਣਾ ਮੁਕੰਦਪੁਰ ਪੁਲੀਸ ਵੱਲੋਂ ਇਕ ਅੰਤਰ ਜ਼ਿਲ੍ਹਾ ਕਾਰਾਂ ਅਤੇ ਹੋਰ ਵਹੀਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ । ਇਸ ਸਬੰਧੀ ਇਕ ਪ੍ਰੈੱਸ ਕਾਨਫਰੰਸ ਰਾਹੀਂ  ਜਾਣਕਾਰੀ ਦਿੰਦਿਆਂ ਸਰਵਣ ਸਿੰਘ ਬੱਲ ਉਪ ਪੁਲੀਸ ਕਪਤਾਨ ਬੰਗਾ ਨੇ ਕਿਹਾ ਕਿ  2.10.22 ਨੂੰ ਮੁਕੰਦਪੁਰ ਪੈਲੇਸ ਤੋਂ ਚੋਰੀ ਹੋਈ 1 ਮਾਰੂਤੀ ਕਾਰ ਅਤੇ ਗੁਰਦੁਆਰਾ ਸ੍ਰੀ ਰਾਜਾ ਸਾਹਿਬ ਮਜ਼ਾਰਾ ਤੋਂ 7.10.22 ਨੂੰ ਚੋਰੀ ਹੋਈ ਇਕ ਆਲਟੋ ਕਾਰ ਦੇ ਦੋਸ਼ੀਆਂ ਦੀ ਭਾਲ ਵਿੱਚ ਉਨ੍ਹਾਂ ਵੱਲੋਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਵਿਚੋਂ ਮੁੱਖ ਥਾਣਾ ਅਫ਼ਸਰ ਥਾਣਾ ਮੁਕੰਦਪੁਰ ਸਬ ਇੰਸਪੈਕਟਰ ਰਾਧਾ ਕ੍ਰਿਸ਼ਨ ਦੀ ਅਗਵਾਈ ਵਿਚ ਗਠਿਤ ਟੀਮ ਵੱਲੋਂ ਇਨ੍ਹਾਂ ਕਾਰਾਂ ਨੂੰ ਚੋਰੀ ਕਰਨ ਵਾਲੇ ਰਾਜੂ ਵਾਸੀ ਗੁਰਾਇਆ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ।ਜਿਸ ਤੋਂ ਪੁੱਛਗਿੱਛ ਉਪਰੰਤ ਉਸ ਦੇ ਇਕ ਹੋਰ ਸਾਥੀ ਪਰਮਜੀਤ ਸਿੰਘ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬਿੰਜੋ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਵੀ ਇਨ੍ਹਾਂ ਚੋਰੀਆਂ ਵਿੱਚ ਸ਼ਾਮਲ ਹੋਣ ਦਾ ਖੁਲਾਸਾ ਹੋਇਆ। 
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਪ ਪੁਲੀਸ ਕਪਤਾਨ ਨੇ ਦੱਸਿਆ ਕਿ  ਇਹ ਦੋਵੇਂ ਇਕੱਠੇ ਹੀ ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਬੰਦ ਰਹੇ ਜਿੱਥੇ ਇਨ੍ਹਾਂ ਦੀ ਆਪਸੀ ਦੋਸਤੀ ਹੋ ਗਈ। ਪਰਮਜੀਤ ਸਿੰਘ ਪੰਮਾ ਖ਼ਿਲਾਫ਼ ਪਹਿਲਾਂ ਵੀ ਚੋਰੀ ਲੁੱਟਾਂ ਖੋਹਾਂ ਅਤੇ ਨਸ਼ੇ ਆਦਿ ਦੇ 20ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ ਅਤੇ ਦੋਸ਼ੀ ਰਾਜੂ ਖ਼ਿਲਾਫ਼ ਨਸ਼ੇ ਅਤੇ ਸਨੈਚਿੰਗ ਦੇ 4 ਮੁਕੱਦਮੇ ਦਰਜ ਹਨ,¦ ਡੀਐਸਪੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਜੇਲ੍ਹ ਤੋਂ ਬਾਹਰ ਆ ਕੇ ਦੁਬਾਰਾ ਵਾਹਨ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਹੁਣ ਤਕ 14 ਵੱਖ ਵੱਖ ਤਰ੍ਹਾਂ ਦੇ ਵਾਹਨਾਂ ਦੀ ਚੋਰੀ ਦੀਆਂ ਵਾਰਦਾਤਾਂ ਕਰ ਚੁੱਕੇ ਹਨ । ਚੋਰੀ ਕਰਨ ਉਪਰੰਤ ਇਹ ਦੋਵੇਂ ਦੋਸ਼ੀ ਇਨ੍ਹਾਂ ਵਹੀਕਲਾਂ ਨੂੰ ਆਪਣੇ ਤੀਜੇ ਸਾਥੀ ਬੱਬੀ ਵਾਸੀ ਧਰਮਕੋਟੀ ਮੁਹੱਲਾ ਫਗਵਾੜਾ ਜੋ ਕਿ ਕਬਾੜ ਦਾ ਕੰਮ ਕਰਦਾ ਹੈ ਨੂੰ ਵੇਚ ਦਿੰਦੇ ਸਨ ਜੋ ਇਨ੍ਹਾਂ ਵਹੀਕਲਾਂ ਨੂੰ ਤੁਰੰਤ ਸਕਰੈਪ ਵਿਚ ਵੱਖ ਵੱਖ ਹਿੱਸੇ ਪੁਰਜ਼ਿਆਂ ਕਰਕੇ ਕਬਾੜ ਵਿੱਚ ਅੱਗੇ ਵੇਚ ਦਿੰਦਾ ਸੀ। ਸ੍ਰੀ ਬੱਲ ਨੇ ਦੱਸਿਆ ਕਿ ਇਸ ਕੇਸ ਦੇ ਦੋਵੇਂ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਰੇਡ ਕੀਤੇ ਜਾ ਰਹੇ ਹਨ ਜੋ ਕਿ ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ ਜਿਨ੍ਹਾਂ ਦੀ ਗ੍ਰਿਫਤਾਰੀ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਮੁਕੰਦਪੁਰ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਫੜੇ ਗਏ ਦੋਸ਼ੀ ਦਾ 1ਦਿਨ ਦਾ ਰਿਮਾਂਡ ਮਾਨਯੋਗ ਅਦਾਲਤ ਵੱਲੋਂ ਦਿੱਤਾ  ਸੀ । ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋ ਸਕਣ। ਵਾਰਤਾ ਦੇ ਅੰਤ ਵਿੱਚ ਡੀਐੱਸਪੀ ਬਲ ਨੇ ਕਬਾੜੀਆਂ ਨੂੰ ਚਿਤਾਵਨੀ ਭਰਿਆ ਸੁਨੇਹਾ ਦਿੰਦੇ ਕਿਹਾ ਜੋ ਕਬਾੜੀਏ ਇਸ ਤਰ੍ਹਾਂ ਦਾ ਚੋਰੀ ਦਾ ਸਾਮਾਨ ਖਰੀਦਣਗੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਬਾੜੀਆਂ ਨੂੰ ਅਪੀਲ  ਕੀਤੀ ਕਿ ਜੇ ਕੋਈ ਚੋਰੀ ਦਾ ਸਾਮਾਨ ਵੇਚਣ ਉਨ੍ਹਾਂ ਕੋਲ ਆਉਂਦਾ ਹੈ ਤਾਂ ਉਸ ਦੀ ਇਤਲਾਹ ਤੁਰੰਤ ਪੁਲਸ ਨੂੰ ਦਿੱਤੀ ਜਾਵੇ।



Tuesday, October 11, 2022

ਸਮਤਾ ਅੰਦੋਲਨ ਆਪਣੇ ਸਮਾਜ ਨੂੰ ਇੱਕਜੁੱਟ ਕਰੇਗਾ- ਖੁਸ਼ੀ ਰਾਮ

ਬੰਗਾ11 ਅਕਤੂਬਰ( ਨਵਕਾਂਤ ਭਰੋਮਜਾਰਾ):-ਪਿੰਡ ਭਰੋਮਜਾਰਾ ਵਿਖੇ "ਸਮਤਾ ਅੰਦੋਲਨ" ਸੰਗਠਨ ਨੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਪ੍ਰੀ ਨਿਰਮਾਣ ਦਿਵਸ ਮਨਾਇਆ ਗਿਆ। ਇਸ ਸਬੰਧੀ ਪਿੰਡ ਵਿੱਚ ਐਨ ਆਰ ਆਈ ਸੁਰਿੰਦਰ ਪਾਲ ਸੁੰਡਾ (ਇਟਲੀ) ਵਲੋਂ ਚਲਾਈ ਜਾ ਰਹੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਇਸ ਮੀਟਿੰਗ ਵਿੱਚ ਇਕੱਤਰ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਖੁਸ਼ੀ ਰਾਮ ਆਈ ਏ ਐਸ(ਰਿਟਾ) ਮੈਂਬਰ ਸਟੇਟ ਕੋਆਰਡੀਨੇਸ਼ਨ ਕਮੇਟੀ ਨੇ ਕਿਹਾ ਕਿ ਸਾਡਾ ਸਮਾਜ ਵੱਖ ਵੱਖ ਵਰਗਾਂ, ਜਾਤਾਂ, ਧਾਰਮਿਕ ਅਤੇ ਰਾਜਨੀਤਕ ਤੌਰ ਤੇ ਵੰਡਿਆ ਹੋਇਆ ਹੈ। ਅਸੀਂ ਆਪਣੇ ਸਮਾਜ ਨੂੰ "ਸਮਤਾ ਅੰਦੋਲਨ" ਦੇ ਮੰਚ ਤੇ ਲਿਆ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਿਨ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦੀਆਂ ਸਮੱਸਿਆਵਾਂ ਇੱਕ ਹਨ। ਸਮਤਾ ਅੰਦੋਲਨ ਸਭ ਨੂੰ ਇੱਕਜੁੱਟ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇਗਾ। ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਪਹੁੰਚੇ ਡਾ ਜਗਤਾਰ ਸਿੰਘ ਆਈ ਆਰ ਐਸ(ਰਿਟਾ) ਨੇ ਵੀ ਆਪਣੀ ਤਕਰੀਰ ਵਿੱਚ ਸੰਵਿਧਾਨ ਬਚਾਓ, ਲੋਕਤੰਤਰ ਬਚਾਓ ਅਤੇ ਦੇਸ਼ ਬਚਾਉਣ ਲਈ ਸਭ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਬੇਸ਼ੱਕ ਅਸੀਂ ਧਾਰਮਿਕ ਅਤੇ ਰਾਜਨੀਤਕ ਤੌਰ ਤੇ ਇਕੱਠੇ ਨਹੀਂ ਹੋ ਸਕਦੇ ਪਰ ਸਮਾਜਿਕ ਤੌਰ ਤੇ ਅਸੀਂ ਇੱਕਜੁੱਟ ਹੋਕੇ ਮੁਸ਼ਕਲਾਂ ਨਾਲ ਲੜ ਸਕਦੇ ਹਾਂ। ਇਸ ਮੌਕੇ ਮੇਜਰ ਬੀਸਲਾ , ਸੁਰਿੰਦਰ ਬੰਗਾ, ਰਜਿੰਦਰ ਬਿੱਲਾ , ਸਤਪਾਲ ਸਾਹਲੋਂ , ਰਾਜ ਕੁਮਾਰ ਮਾਹਲ, ਐਡਵੋਕੇਟ ਬਲਜਿੰਦਰ ਕੁਮਾਰ, ਸਤੀਸ਼ ਕੁਮਾਰ ਆਦਿ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਆਏ ਮਹਿਮਾਨਾਂ ਅਤੇ ਸਮੂਹ ਨਗਰ ਨਿਵਾਸੀਆਂ ਦਾ ਉੱਘੇ ਸਮਾਜ ਸੇਵਕ ਅਤੇ ਪੱਤਰਕਾਰ ਨਵਕਾਂਤ ਭਰੋਮਜਾਰਾ ਨੇ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੋਮਨਾਥ ਸਿੰਘ ਲੋਦੀਪੁਰ ਨੇ ਬਾਖੂਬੀ ਨਿਭਾਈ। ਇਸ ਮੌਕੇ ਸਰਪੰਚ ਰਾਮ ਸਿੰਘ , ਪੰਚ ਅਵਤਾਰ ਚੰਦ , ਪੰਚ ਪਰਮਜੀਤ ਕੌਰ , ਪੰਚ ਮਮਤਾ , ਹਰਮਨਜੀਤ ਢੰਢੂਹਾ , ਗੁਰਵਿੰਦਰ ਜਾਡਲਾ , ਤੀਰਥ ਸਿੰਘ ਭਰੋਮਜਾਰਾ, ਮੀਕਾ ਗੰਗੜ , ਇੰਜ ਕਰਨਦੀਪ ਸਿੰਘ , ਸਰਵਣ ਸਿੰਘ , ਨਿਤਿਨ , ਰਾਣਾ , ਜੌਲੀ  , ਨਾਨਕ ਦਾਸ ਆਦਿ ਵੀ ਹਾਜਰ ਸਨ।

ਪੁਲਿਸ ਵੱਲੋਂ ਟ੍ਰਾਂਸਫਾਰਮਾਂ ਵਿੱਚੋਂ ਤੇਲ ਚੋਰੀ ਕਰਨ ਵਾਲਾ ਵੱਡਾ ਅੰਤਰ-ਜਿਲਾ ਗਿਰੋਹ ਦਾ ਪਰਦਾਫਾਸ਼ ਕਰਕੇ 06 ਦੋਸ਼ੀਆਂ ਨੂੰ ਕੀਤਾ ਕਾਬੂ:*---* ਡੇਰਿਆਂ ਨੂੰ ਲੁੱਟਣ ਦੀ ਕਰ ਰਹੇ ਸਨ ਤਿਆਰੀ - ਐੱਸ ਐੱਸ ਪੀ ਸ੍ਰੀ ਮੀਨਾ

ਡੀਐੱਸਪੀ ਬੰਗਾ ਸਰਵਣ ਸਿੰਘ ਬੱਲ ,ਐਸਐਚਓ ਥਾਣਾ  ਬਹਿਰਾਮ ਗੁਰਦਿਆਲ ਸਿੰਘ, ਸਬ ਇੰਸਪੈਕਟਰ ਹਰਜਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਕਰਨ ਵਾਲੇ ਕਾਬੂ ਕੀਤੇ ਛੇ ਦੋਸ਼ੀਆਂ ਨਾਲ   

ਬੰਗਾ 11ਅਕਤੂਬਰ (ਮਨਜਿੰਦਰ ਸਿੰਘ )
ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰਨ ਵਾਲੇ ਗਰੋਹ ਦੇ 6 ਦੋਸ਼ੀਆਂ ਨੂੰ ਕਾਬੂ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਡੀਐਸਪੀ ਦਫਤਰ ਬੰਗਾ ਵਿਖੇ ਐਸਐਸਪੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ(ਐੱਸ ਐੱਸ ਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਭਾਗੀਰਥ  ਸਿੰਘ  ਮੀਨਾ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ )

ਜਿਸ ਵਿੱਚ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਵਣ ਸਿੰਘ ਬੱਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਬੰਗਾ ਦੀ ਨਿਗਰਾਨੀ ਅਧੀਨ ਇੰਸਪੈਕਟਰ ਗੁਰਦਿਆਲ ਸਿੰਘ ਮੁੱਖ ਅਫਸਰ ਥਾਣਾ ਬਹਿਰਾਮ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਸ਼ਿੰਦਰਪਾਲ ਪੁੱਤਰ ਜੀਤ ਰਾਮ ਵਾਸੀ ਸੁੰਦਰ ਨਗਰ ਕਪੂਰਥਲਾ ਥਾਣਾ ਸਿਟੀ ਕਪੂਰਥਲਾ, ਪ੍ਰਦੀਪ ਸਿੰਘ ਉਰਫ ਪ੍ਰਗਟ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਉੱਚਾ ਧੋਲਾ, ਨੇੜੇ ਬਾਬਾ ਤੇਲੂ ਕੁਟੀਆ, ਕਪੂਰਥਲਾ, ਅਵਿਨਾਸ਼ ਪੁੱਤਰ ਜੀਤ ਰਾਮ ਵਾਸੀ ਕਬੀਰ ਮੰਦਰ ਵਾਲੀ ਗਲੀ ਰਾਜ ਨਗਰ ਥਾਣਾ ਬਸਤੀ ਬਾਵਾ ਖੇਲ, ਜਲੰਧਰ ਸ਼ਹਿਰ, ਪਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਜਿੰਦਾ ਫਾਟਕ ਅਸ਼ੋਕ ਵਿਹਾਰ, ਨੇੜੇ ਗੁਰੂ ਰਵੀਦਾਸ ਗੁਰਦੁਆਰਾ ਮਕਸੂਦਾ ਥਾਣਾ ਡਵੀਜਨ ਨੰ 01 ਜਲੰਧਰ ਸ਼ਹਿਰ, ਰਵੀ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਵੜਿੰਗ ਥਾਣਾ ਕੈਂਟ ਜਲੰਧਰ ਸ਼ਹਿਰ ਅਤੇ ਕੁਲਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕਬੀਰ ਮੰਦਰ ਵਾਲੀ ਗਲੀ ਰਾਜ ਨਗਰ ਥਾਣਾ ਬਸਤੀ ਬਾਵਾ ਖੇਲ, ਜਲੰਧਰ ਸ਼ਹਿਰ ਜਿਹਨਾਂ ਨੇ ਲੁੱਟ ਖੋਹਾਂ ਅਤੇ ਟਰਾਂਸਫਾਰਮਾ ਵਿੱਚੋਂ ਤੇਲ ਕੱਢਣ ਅਤੇ ਤਾਰਾ ਵੱਢਣ ਦਾ ਗੈਂਗ ਬਣਾਇਆ ਹੋਇਆ ਹੈ, ਜੋ ਇਹ ਸਾਰੇ ਗਰੋਹ ਦੇ ਮੈਂਬਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਟਰੱਕ ਨੰਬਰੀ ਪੀ.ਬੀ 10 ਐਫ.ਐਫ 4273 ਤੇ ਸਵਾਰ ਹੋ ਕੇ ਬਹਿਰਾਮ ਥਾਣਾ ਦੇ ਏਰੀਏ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਲਈ ਪਿੰਡ ਬੀੜ ਸਰੰਗਵਾਲ ਦੇ ਬੇਅਬਾਦ ਏਰੀਏ ਵਿੱਚ ਬੈਠ ਕੇ ਪਿੰਡ ਮੁੰਨਾ ਦੇ ਬਾਹਰਲੇ ਪਾਸੇ ਪੈਂਦੇ ਡੇਰਿਆਂ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਹਨ ਇਸ ਇਤਲਾਹ ਤੇ ਇੰਸਪੈਕਟਰ ਗੁਰਦਿਆਲ ਸਿੰਘ, ਮੁੱਖ ਅਫਸਰ ਥਾਣਾ ਬਹਿਰਾਮ ਨੇ ਮੁਕੱਦਮਾ ਨੰ 89 ਮਿਤੀ 10.10.2022 ਅੱਧ 399, 402 ਭ.ਦ ਥਾਣਾ ਬਹਿਰਾਮ ਦਰਜ ਕਰਕੇ ਆਪਣੀ ਜੇਰੇ ਨਿਗਰਾਨੀ ਹੇਠ ਤਿੰਨ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਬਿਉਤ ਬੰਦੀ ਤਹਿਤ ਇਹਨਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਕੋਲੋ ਇੱਕ ਕਮਾਨੀਦਾਰ ਚਾਕੂ, ਇੱਕ ਕੈਂਟਰ ਅਸ਼ੋਕ ਲੇਅਲੈਂਡ, 15 ਨਸ਼ੀਲੇ ਟੀਕੇ, ਕੈਂਟਰ ਵਿੱਚੋਂ ਤਿੰਨ ਵੱਡੇ ਕੈਨ ਖਾਲੀ, ਦੋ ਛੋਟੇ ਕੈਨ ਜਿਹਨਾਂ ਵਿੱਚੋਂ ਇੱਕ ਖਾਲੀ ਤੇ ਦੂਜੇ ਵਿੱਚੋਂ 20 ਲਿਟਰ ਟਰਾਂਸਫਾਰਮਰ ਤੇਲ, ਇੱਕ ਕਾਲੇ ਰੰਗ ਦਾ ਪਾਈਪ, ਇੱਕ ਕੀਪ, ਇੱਕ ਗੰਡਾਸਾ, ਇੱਕ ਕਿਰਪਾਨ, 300 ਲੀਟਰ ਟਰਾਂਫਾਰਮਾਂ ਦਾ ਤੇਲ ਬ੍ਰਾਮਦ ਕੀਤਾ ਗਿਆ। ਇਹਨਾਂ ਉਕਤ ਦੋਸ਼ੀਆਂ ਨੇ ਆਪਣੀ ਮੁਢਲੀ ਪੁਛਗਿੱਛ ਦੌਰਾਨ ਦੱਸਿਆ ਕਿ ਉਹ ਬਹਿਰਾਮ, ਬੰਗਾ, ਫਿਲੌਰ, ਗੁਰਾਇਆਂ, ਨਕੋਦਰ, ਸੁਭਾਨਪੁਰ, ਮਾਹਿਲਪੁਰ, ਗੜ੍ਹਸ਼ੰਕਰ, ਕਰਤਾਰਪੁਰ, ਅਤੇ ਹੁਸ਼ਿਆਰਪੁਰ ਦੇ ਏਰੀਏ ਦੇ ਖੇਤਾਂ ਵਿੱਚ ਲੱਗੇ ਟਰਾਂਫਾਰਮਾਂ ਚੋਂ ਤੇਲ ਚੋਰੀ ਕਰਦੇ ਸਨ। ਇਹਨਾਂ ਨੇ ਰਲਕੇ ਤੇਲ ਚੋਰੀ ਕਰਨ ਵਾਲਾ ਅੰਤਰਜਿਲ੍ਹਾ ਗਰੋਹ ਬਣਾਇਆ ਹੋਇਆ ਸੀ। ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅੱਗੋਂ ਹੋਰ ਪੁਛਗਿੱਛ ਕੀਤੀ ਜਾਵੇਗੀ। ਇਹਨਾਂ ਕੋਲੋ ਹੋਰ ਸਨਸਨੀਖੇਜ ਖੁਲਾਸੇ ਹੋਣ ਦੀ ਉਮੀਦ ਹੈ। ਉਹਨਾਂ ਅੱਗੇ ਕਿਹਾ ਕਿ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। 

Sunday, October 9, 2022

ਸਬ ਇੰਸਪੈਕਟਰ ਮਹਿੰਦਰ ਸਿੰਘ ਥਾਣਾ ਸਦਰ ਬੰਗਾ ਦੇ ਐਸਐਚਓ ਨਿਯੁਕਤ, ਅਹੁਦਾ ਸੰਭਾਲਿਆ :

ਬੰਗਾ9,ਅਕਤੂਬਰ (ਮਨਜਿੰਦਰ ਸਿੰਘ )ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲੀਸ ਮੁਖੀ ਸ੍ਰੀ ਭਾਗੀਰਥ ਸਿੰਘ ਮੀਨਾ ਆਈ ਪੀ ਐੱਸ  ਦੇ ਹੁਕਮਾਂ ਅਨੁਸਾਰ ਸਬ ਡਵੀਜ਼ਨ ਬੰਗਾ  ਦੇ ਥਾਣਾ ਬੰਗਾ ਸਦਰ ਦੇ ਐੱਸ ਐੱਚ ਓ ਦਾ ਤਬਾਦਲਾ ਕਰ ਦਿੱਤਾ ਗਿਆ ਹੈ । ਜਿਸ ਅਨੁਸਾਰ ਸਬ ਇੰਸਪੈਕਟਰ ਮਹਿੰਦਰ ਸਿੰਘ ਨੂੰ ਥਾਣਾ ਮੁਖੀ ਥਾਣਾ ਸਦਰ ਬੰਗਾ ਲਗਾਇਆ ਗਿਆ ਹੈ  ਅਤੇ ਪਹਿਲਾਂ ਤੋਂ ਤਾਇਨਾਤ ਐਸਐਚਓ ਇੰਸਪੈਕਟਰ ਰਾਜੀਵ ਕੁਮਾਰ ਦਾ ਤਬਾਦਲਾ ਬਤੌਰ ਥਾਣਾ ਮੁਖੀ ਬਲਾਚੌਰ ਸਿਟੀ ਕਰ ਦਿੱਤਾ ਗਿਆ ਹੈ ¦ ਅੱਜ ਥਾਣੇ ਵਿਖੇ ਆਪਣਾ ਅਹੁਦਾ ਸੰਭਾਲਣ ਮੌਕੇ ਐਸਐਚਓ ਮਹਿੰਦਰ ਸਿੰਘ ਨੇ ਕਿਹਾ ਕਿ ਐੱਸਐੱਸਪੀ ਸਾਹਿਬ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਉਹ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ । ਨਸ਼ਿਆਂ ਤੇ ਠੱਲ੍ਹ ਪਾਉਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਸਾਹਿਬ ਪੰਜਾਬ ਦੇ  ਨਸ਼ਿਆਂ ਪ੍ਰਤੀ ਜ਼ੀਰੋ ਟਾਲਰੈਂਸ ਦੇ ਹੁਕਮਾਂ ਅਨੁਸਾਰ ਅਤੇ ਮਾਨਯੋਗ ਐਸਐਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਹੇਠ ਉਹ ਆਪਣੇ ਇਲਾਕੇ ਵਿੱਚ ਨਸ਼ੇ ਬਿਲਕੁਲ ਵਿਕਣ ਨਹੀਂ ਦੇਣਗੇ ਨਾਲ ਹੀ ਉਨ੍ਹਾਂ  ਕਿਹਾ ਕਿ  ਨਸ਼ਿਆਂ ਨੂੰ  ਖ਼ਤਮ ਕਰਨ ਲਈ  ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ । ਇੱਥੇ ਵਰਨਣਯੋਗ ਹੈ ਕਿ ਪਿਛਲੇ ਸਮੇਂ ਵਿੱਚ ਜਦੋਂ ਮਹਿੰਦਰ ਸਿੰਘ ਐਸ ਐਚ ਓ ਮੁਕੰਦਪੁਰ  ਤੈਨਾਤ ਸਨ  ਉਨ੍ਹਾਂ ਕਈ ਨਸ਼ਾ ਤਸਕਰਾਂ ਨੂੰ  ਕਾਬੂ ਕਰਕੇ ਮਾਮਲੇ ਦਰਜ ਕੀਤੇ ਸਨ ।

ਥਾਣਾ ਸਦਰ ਬੰਗਾ ਦੀ ਪੁਲਸ ਵੱਲੋਂ 100 -100,ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ ਵੱਖ ਵੱਖ 2, ਮੁਕੱਦਮੇ ਦਰਜ---ਐੱਸ ਐੱਚ ਓ ਰਾਜੀਵ ਕੁਮਾਰ

ਥਾਣਾ ਸਦਰ ਬੰਗਾ ਦੀ ਪੁਲੀਸ  ਪਾਰਟੀ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤੇ ਵਿਅਕਤੀ ਨਾਲ :

ਬੰਗਾ 9, ਅਕਤੂਬਰ (ਮਨਜਿੰਦਰ ਸਿੰਘ )
ਥਾਣਾ ਸਦਰ ਬੰਗਾ ਵਿਖੇ ਤਾਇਨਾਤ ਏਐਸਆਈ ਨਿਰਮਲ ਸਿੰਘ ਅਤੇ ਸਾਥੀ ਕਰਮਚਾਰੀਆਂ ਵੱਲੋਂ 100 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ¦ ਥਾਣਾ ਸਦਰ ਬੰਗਾ ਦੇ ਐੱਸ ਐੱਚ ਓ ਇੰਸਪੈਕਟਰ ਰਾਜੀਵ ਕੁਮਾਰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਏਐਸਆਈ ਨਿਰਮਲ ਸਿੰਘ ਪੁਲਸ ਪਾਰਟੀ ਸਮੇਤ ਨੇਡ਼ੇ ਰੇਲਵੇ ਫਾਟਕ ਢਾਹਾਂ ਮੌਜੂਦ ਸੀ ਤਾਂ ਸ਼ੱਕ ਦੀ ਬਿਨਾਂ ਤੇ ਇਕ ਮੋਟਰਸਾਈਕਲ ਨੰਬਰ PB 30 ਵਾਈ  -2259 ਤੇ ਸਵਾਰ ਬੂਟਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸੋਥਾ ਥਾਣਾ ਕੋਟਭਾਈ ਜ਼ਿਲ੍ਹਾ ਸ੍ਰੀ ਮੁਕਤਸਰ ਨੂੰ ਰੋਕ ਕੇ ਤਲਾਸ਼ੀ ਕਰਨ ਉਪਰੰਤ 100 ਨਸ਼ੀਲੀਆਂ ਗੋਲੀਆਂ ਮਾਰਕਾ  ਬ- ਨੌਰਫੀਨ  ਨੈਲੌਕਸੋਨ ਆਈਪੀ ਏਕ ਬਲੈਕ-ਐਨ ਬਰਾਮਦ ਹੋਣ ਤੇ ਗ੍ਰਿਫਤਾਰ ਕੀਤਾ ਗਿਆ । ਇਕ ਦੂਸਰੇ ਮਾਮਲੇ ਵਿੱਚ ਥਾਣਾ ਸਦਰ ਵਿਖੇ ਤਾਇਨਾਤ ਸਬ ਇੰਸਪੈਕਟਰ ਰਾਮਪਾਲ ਜਦੋਂ ਪਿੰਡ ਲੱਖਪੁਰ ਤੋ ਲੰਗੇਰੀ ਸਾਈਡ ਨੂੰ ਗਸ਼ਤ ਕਰਦੇ ਜਾ ਰਹੇ ਸਨ ਜਦੋਂ ਪਾਰਟੀ ਖਾਨਪੁਰ ਮੋੜ ਪਿੰਡ ਲੰਗੇਰੀ ਪੁੱਜੀ ਤਾਂ ਸ਼ੱਕ ਪੈਣ ਤੇ ਪੈਦਲ ਆਉਂਦੇ ਵਿਅਕਤੀ ਮੇਜਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਲੱਖੇਵਾਲੀ ਥਾਣਾ ਲੱਖੇਵਾਲੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਚੈੱਕ ਕਰਨ ਤੇ ਉਸ ਪਾਸੋਂ ਵੀ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ¦ ਮੁੱਖ ਥਾਣਾ ਅਫਸਰ ਨੇ ਦੱਸਿਆ ਕਿ ਦੋਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ ਵੱਖ ਮਾਮਲੇ  105, 106 ਥਾਣਾ ਸਦਰ ਵਿਖੇ ਧਾਰਾ 22 ਐੱਨ ਡੀ ਪੀ ਐੱਸ ਐਕਟ ਅਧੀਨ ਦਰਜ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਮਾਮਲਿਆਂ ਦੀ ਤਫਤੀਸ਼ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

ਥਾਣਾ ਬਹਿਰਾਮ ਪੁਲੀਸ ਵੱਲੋਂ 10 ਗ੍ਰਾਮ ਹੈਰੋਇਨ ਅਤੇ 11100 ਰ: ਡਰੱਗ ਮਨੀ ਸਮੇਤ ਇਕ ਕਾਬੂ ਮਾਮਲਾ ਦਰਜ :

ਐਸਐਚਓ ਥਾਣਾ ਬਹਿਰਾਮ ਇੰਸਪੈਕਟਰ  ਸ ਗੁਰਦਿਆਲ ਸਿੰਘ ਫੜੇ ਗਏ ਨਸ਼ਾ ਤਸਕਰ ਬਾਰੇ ਜਾਣਕਾਰੀ ਦਿੰਦੇ ਹੋਏ  

ਬੰਗਾ 9,ਅਕਤੂਬਰ (ਮਨਜਿੰਦਰ ਸਿੰਘ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ,ਸਬ ਡਵੀਜ਼ਨ ਬੰਗਾ ਅਧੀਨ ਆਉਂਦੇ ਥਾਣਾ ਬਹਿਰਾਮ ਦੀ ਪੁਲਸ ਵੱਲੋਂ 10 ਗਰਾਮ ਹੈਰੋਇਨ ਅਤੇ 11100ਰੁਪਏ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ  ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਬਹਿਰਾਮ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ  ਸ ਗੁਰਦਿਆਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਬ ਇੰਸਪੈਕਟਰ ਹਰਜਿੰਦਰ ਸਿੰਘ ਬਾਜਵਾ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਕਰਦੇ ਹੋਏ ਪਿੰਡ ਬੀਸਲਾ ਤੋਂ ਬਹਿਰਾਮ ਨੂੰ ਆ ਰਹੇ ਸਨ ਉਨ੍ਹਾਂ ਨੂੰ ਇਕ ਮੋਨਾ ਨੌਜਵਾਨ ਤੇਜ਼ ਕਦਮੀਂ ਉਨ੍ਹਾਂ ਦੇ ਅੱਗੇ ਜਾਂਦਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਵਾਰ ਵਾਰ ਪਿੱਛੇ ਦੇਖ ਰਿਹਾ ਸੀ ਸ਼ੱਕ ਪੈਣ ਤੇ ਐਸ ਆਈ ਹਰਜਿੰਦਰ ਸਿੰਘ  ਵੱਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਨ ਉਪਰੰਤ ਉਸ ਦੀ ਜੇਬ ਵਿਚੋਂ ਇਕ ਚਿੱਟਾ ਮੋਮੀ ਲਿਫਾਫਾ ਬਰਾਮਦ ਹੋਇਆ ਜਿਸ ਉਹ ਸੁੱਟਣ ਲੱਗਾ ਸੀ। ਚਿੱਟਾ ਲਿਫਾਫਾ ਚੈੱਕ ਕਰਨ ਤੇ ਉਸ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ¦ ਥਾਣਾ ਮੁੱਖ ਅਫ਼ਸਰ ਨੇ ਦੱਸਿਆ ਕਿ ਸਬ ਇੰਸਪੈਕਟਰ ਵੱਲੋਂ ਉਸ ਦੀ ਹੋਰ ਤਲਾਸ਼ੀ ਲੈਣ ਤੇ 11100 ਭਾਰਤੀ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ  ਕੀਤੇ ਵਿਅਕਤੀ ਦੀ ਪਹਿਚਾਣ ਕਮਲਦੀਪ ਕੁਮਾਰ ਉਰਫ ਮੋਨੂੰ ਪੁੱਤਰ ਸੁਖਦੇਵ ਰਾਮ ਵਾਸੀ ਮੱਲ੍ਹਾ ਸੋਢੀਆਂ ਥਾਣਾ ਬਹਿਰਾਮ  ਉਮਰ ਕਰੀਬ 30 ਸਾਲ ਵਜੋਂ ਹੋਈ ਹੈ ਜਿਸ ਤੇ ਥਾਣਾ ਬਹਿਰਾਮ ਵਿਚ ਮੁਕੱਦਮਾ ਨੰਬਰ 84, ਧਾਰਾ  21-61-85 ਐਨ ਡੀ ਪੀ ਸੀ ਐਕਟ ਅਧੀਨ ਦਰਜ ਕਰਕੇ  ਮੁਕੱਦਮੇ ਦੀ ਤਫਤੀਸ਼  ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ । 

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...