Sunday, February 28, 2021

ਗੁਰਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ :

ਬੰਗਾ 28,ਫ਼ਰਵਰੀ (ਮਨਜਿੰਦਰ ਸਿੰਘ  )ਬੰਗਾ  ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਨਗਰ ਕੀਰਤਨ ਸਜਾਇਆ ਗਿਆ। ਬੰਗਾ ਦੇ ਵੱਖ ਵੱਖ ਮੁਹੱਲਿਆਂ ਸਮੇਤ ਮੁਹੱਲਾ ਮਸੰਦਾ ਪੱਟੀ ਵਿਖੇ ਵੀ ਇਸ ਨਗਰ ਕੀਰਤਨ ਦਾ ਮੁਹੱਲਾ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਨਾਲ ਸਵਾਗਤ  ਬਹੁਤ  ਸ਼ਰਧਾ ਭਾਵਨਾ ਨਾਲ ਕੀਤਾ ।ਇਸ ਮੌਕੇ ਤੇ ਗੁਰੂ ਮਹਾਰਾਜ ਦੀ ਜੈ ਜੈ ਕਾਰ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ ।ਸ਼ਰਧਾਲੂਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ । ਇਸ ਮੌਕੇ  ਐੱਨ ਆਰ ਆਈ ਨੰਬਰਦਾਰ ਅਤੇ ਕਿਸਾਨ ਆਗੂ  ਇੰਦਰਜੀਤ ਸਿੰਘ ਮਾਨ  ਨੇ   ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ  ਉਪਦੇਸ਼ਾਂ ,ਵਿਚਾਰਧਾਰਾ ਅਤੇ ਸੰਘਰਸ਼  ਤੇ ਚਾਨਣਾ ਪਾਉਂਦਿਆਂ  ਕਿਹਾ ਕਿ ਗੁਰੂ ਮਹਾਰਾਜ ਦਾ ਸੁਪਨਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਭਨ ਕੋ ਅੰਨ ਅਜੇ ਅਧੂਰਾ ਹੈ , ਜਦੋਂ ਦੇਸ਼ ਦਾ ਅੰਨਦਾਤਾ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਹੱਦਾਂ ਉੱਤੇ ਧਰਨੇ ਮਾਰੀ ਬੈਠਾ ਹੈ ਅਜਿਹੇ ਸਮੇਂ ਸਾਨੂੰ ਗੁਰੂ ਸਾਹਿਬ ਦੇ ਦਿਖਾਏ ਸੱਚ ਦੇ ਮਾਰਗ ਉੱਤੇ ਜੂਝਣ ਦਾ ਪ੍ਰਣ ਕਰਨਾ ਚਾਹੀਦਾ ਹੈ।ਇਸ ਮੌਕੇ ਰਣਵੀਰ ਸਿੰਘ ਰਾਣਾ ਸਾਬਕਾ ਐਮ ਸੀ ਪ੍ਰਧਾਨ ਬਲਜੀਤ ਰਾਏ ,ਅਮਨਦੀਪ ਮਾਨ ,ਡੋਗਰ ਰਾਮ ,ਅਮਰੀਕ ਸਿੰਘ ਮਾਨ, ਪਲ  ਵਿੰਦਰ ਸਿੰਘ ਮਾਨ,ਖੁਸ਼ਵਿੰਦਰ ਸਿੰਘ ਮਾਨ ਸਤਿੰਦਰਜੀਤ ਮਾਨ ,ਸੁਰਿੰਦਰ ਛਿੰਦਾ ਸਤਨਾਮ ਸਿੰਘ ਬਾਲੋ , ਸ਼ਮਸ਼ੇਰ ਸਿੰਘ ਸ਼ੇਰਾ ਹਰਜੀਤ ਸੈਣੀ ਰੁਪਿੰਦਰ ਮਾਨ,  ਅਮਰਜੀਤ ਸਿੰਘ ,ਹਰਦੀਪ ਸਿੰਘ ਮਾਨ ,ਭਜਨ ਸਿੰਘ ਮਾਨ ,ਜਸਕਰਨ ਸਿੰਘ ਮਾਨ ਸੋਢੀ ਸਿੰਘ ਮਾਨ ,ਲਖਵਿੰਦਰ ਬੱਬਰ  ਆਦਿ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।

ਗਵਰਨਰ, ਨਵੇਂ ਚੁਣੇ ਕੌਂਸਲਰ ਦੇ ਗ੍ਰਹਿ ਵਿਖੇ ਵਧਾਈ ਦੇਣ ਪਹੁੰਚੇ :

ਬੰਗਾ 28,ਫਰਵਰੀ( ਮਨਜਿੰਦਰ ਸਿੰਘ ) ਪਿਛਲੇ ਦਿਨੀਂ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ  ਆਮ ਆਦਮੀ ਪਾਰਟੀ ਦੀ ਟਿਕਟ ਤੇ  ਜਿੱਤ ਪ੍ਰਾਪਤ ਕਰਕੇ ਕੌਂਸਲਰ ਬਣੇ  ਲਾਇਨ ਲੇਡੀ ਮੀਨੂੰ ਅਰੋੜਾ ਜੋ ਕਿ ਲਾਇਨ ਕਲੱਬ ਬੰਗਾ ਸਿਟੀ  ਸਮਾਈਲ ਦੇ ਮੈਂਬਰ ਵੀ ਹਨ ਨੂੰ ਉਚੇਚੇ ਤੌਰ ਤੇ ਵਧਾਈ ਦੇਣ ਲਾਇਨ ਜ਼ਿਲ੍ਹਾ  321 ਡੀ ਦੇ ਗਵਰਨਰ ਲਾਇਨ ਹਰਦੀਪ ਸਿੰਘ ਖਡ਼ਕਾ ਉਨ੍ਹਾਂ ਦੇ ਗ੍ਰਹਿ ਬੰਗਾ  ਵਿਖੇ ਪਹੁੰਚੇ ।ਇਸ ਮੌਕੇ ਉਨ੍ਹਾਂ ਕੌਂਸਲਰ ਮੀਨੂੰ ਅਰੋੜਾ  ਅਤੇ ਉਨ੍ਹਾਂ ਦੇ ਪਤੀ ਲਾਇਨ  ਸਤਨਾਮ ਅਰੋਡ਼ਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਦੋਨੋਂ ਪਤੀ ਪਤਨੀ ਪਹਿਲਾਂ ਤੋਂ ਹੀ ਸਮਾਜ ਸੇਵਾ ਦੇ ਕੰਮ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਉਂਦੇ ਆ ਰਹੇ ਹਨ ।ਇਨ੍ਹਾਂ ਦਾ ਰਾਜਨੀਤੀ ਵਿੱਚ ਆ ਕੇ ਜਿੱਤ ਪ੍ਰਾਪਤ ਕਰਨਾ ਬੰਗਾ ਸ਼ਹਿਰ ਲਈ ਸ਼ੁਭ ਸ਼ਗਨ ਹੈ ।ਇਸ ਮੌਕੇ  ਜ਼ਿਲ੍ਹਾ  ਪੀਆਰਓ ਲਾਈਨ ਤਰਲੋਕ ਸਿੰਘ ਭੰਵਰਾ ਅਤੇ ਲਾਇਨ ਪਰਮਜੀਤ ਸਿੰਘ ਚਾਵਲਾ ਵੀ ਹਾਜ਼ਰ ਸਨ  ।

ਬੰਗਾ ਤੋਂ 21 ਮਾਰਚ ਨੂੰ ਆਪ ਦਾ ਵੱਡਾ ਜਥਾ ਬਾਘਾ ਪੁਰਾਣਾ ਪਹੁੰਚੇਗਾ -ਰਾਣਾ

ਬੰਗਾ28, ਫਰਵਰੀ (ਮਨਜਿੰਦਰ ਸਿੰਘ )ਆਮ ਆਦਮੀ ਪਾਰਟੀ ਵਿਧਾਨ ਸਭਾ ਬੰਗਾ ਦੇ ਸਮੂਹ ਵਲੰਟੀਅਰਜ਼ ਵਲੋਂ 21 ਮਾਰਚ ਨੂੰ ਹੋਣ ਵਾਲੇ ਕਿਸਾਨਾਂ ਦੇ ਹੱਕ ਵਿਚ ਬਾਘਾ ਪੁਰਾਨਾ ਵਿਖੇ ਹੋ ਰਹੇ ਮਹਾ ਸਮੇਲਨ ਲਈ ਤਿਆਰੀਆਂ ਜ਼ੋਰਾਂ ਤੇ ਫੜ ਲਈਆਂ ਗਈਆਂ ਹਨ। ਬੰਗਾ ਦੇ ਅਤੇ ਆਸ ਪਾਸ ਦੇ ਸਾਰੇ ਆਪ ਆਗੂ ਅਤੇ ਸਾਥੀਆ ਨੇ ਮਿਲ ਕੇ ਬੰਗਾ ਵਿਚ ਇਕ ਮੀਟਿੰਗ ਕੀਤੀ  ਜਿਸ ਵਿਚ ਬਾਘਾਪੁਰਾਣਾ ਵਿਖੇ ਹੋ ਰਹੇ ਮਹਾ ਸਮੇਲਨ ਵਿਚ ਜਾਣ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬੰਗਾ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ  ਰਣਵੀਰ ਸਿੰਘ ਰਾਣਾ ਨੇ ਕਰਦਿਆਂ ਕਿਹਾ ਕਿ ਇਸ ਮਹਾਸਮੇਲਨ ਵਿਚ ਉਚੇਚੇ ਤੌਰ ਤੇ ਆਪ ਕਨਵੀਨਰ ਅਤੇ ਮੁੱਖ ਮੰਤਰੀ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਹਨ। ਕਿਸਾਨਾਂ ਦੇ ਵਿਰੁੱਧ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ਚ ਅਤੇ ਐਮ ਐਸ ਪੀ   ਲਾਗੂ ਕਰਨ ਦੇ ਕਾਨੂੰਨ ਸਬੰਧੀ ਇਹ ਮਹਾ ਸਮੇਲਨ ਰੱਖਿਆ ਗਿਆ ਹੈ। ਬੰਗਾ ਵਿਧਾਨ ਸਭਾ ਤੋਂ ਵੀ ਬਹੁ ਗਿਣਤੀ ਵਿਚ ਲੋਕ ਉਥੇ ਪਹੁੰਚਣਗੇ। ਇਸ ਮੌਕੇ ਉਨ੍ਹਾਂ  ਕਿਸਾਨਾਂ ਦੇ ਹੱਕ ਲਈ ਸਮੂਹ ਇਲਾਕੇ ਦੇ ਵਾਸੀਆਂ ਨੂੰ ਇਸ ਮਹਾ ਸਮੇਲਨ ਵਿਚ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਆਪ ਬੰਗਾ ਵਿਧਾਨ  ਸਭਾ ਦੇ ਸਾਰੇ ਅਹੁਦੇਦਾਰ ਅਤੇ ਸਾਥੀ ਮੌਜੂਦ ਸਨ।

ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੂਰਬ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ

ਬੰਗਾ 28,ਫਰਵਰੀ (ਮਨਜਿੰਦਰ ਸਿੰਘ) ਬੰਗਾ ਨੇੜੇ ਪਿੰਡ ਕਾਹਮਾ ਵਿਖੇ  ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਗਰਾਮ ਪੰਚਾਇਤ ਕਾਹਮਾ   ਅਤੇ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਖੂਨਦਾਨ ਕੈਂਪ ਲਗਾਇਆ ਗਿਆ ।ਇਸ ਮੌਕੇ ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਅਤੇ ਕਲਚਰਲ ਸੋਸਾਇਟੀ ਦੇ ਪ੍ਰਧਾਨ  ਅਮਰਜੀਤ ਸਿੰਘ ਪਰਹਾਰ  ਨੇ 18ਵੀ ਵਾਰ ਖੂਨਦਾਨ ਕੀਤਾ ।ਇਸ ਮੌਕੇ ਪਰਿਹਾਰ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਉਪਦੇਸ਼ਾਂ  ਤੇ ਚਾਨਣਾ ਪਾਉਂਦਿਆਂ ਕਿਹਾ ਕਿ ਗੁਰੂ ਮਹਾਰਾਜ ਦਾ ਸੁਪਨਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਭਨ ਕੋ ਅੰਨ ,ਅਜੇ ਅਧੂਰਾ ਹੀ ਹੈ ।
ਪ੍ਰਧਾਨ ਅਮਰਜੀਤ ਸਿੰਘ ਪਰਿਹਾਰ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਸਨਮਾਨ ਪ੍ਰਾਪਤ ਕਰਦੇ ਹੋਏ  

ਅੱਜ ਜਦੋਂ ਦੇਸ਼ ਦਾ ਅੰਨਦਾਤਾ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਹੱਦਾਂ ਉੱਤੇ ਧਰਨੇ ਮਾਰੀ ਬੈਠਾ ਹੈ ਅਜਿਹੇ ਸਮੇਂ ਸਾਨੂੰ ਗੁਰੂ ਸਾਹਿਬ ਦੇ ਦਿਖਾਏ ਸੱਚ ਦੇ ਮਾਰਗ ਉੱਤੇ ਜੂਝਣ ਦਾ ਪ੍ਰਣ ਕਰਨਾ ਚਾਹੀਦਾ ਹੈ।ਇਸ ਮੌਕੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਪ੍ਰਧਾਨ ਪਰਿਹਾਰ ਦਾ ਵਿਸ਼ੇਸ਼  ਸਨਮਾਨ ਵੀ ਕੀਤਾ ਗਿਆ । 

Thursday, February 25, 2021

ਪੱਤਰਕਾਰਾਂ ਨੇ " ਮੀਡਿਆ ਫ਼ਾਰ ਫਾਰਮਰਜ਼ " ਦਾ ਕੀਤਾ ਗਠਨ 27 ਫ਼ਰਵਰੀ ਦਿਨ ਸ਼ਨਿਚਰਵਾਰ ਨੂੰ ਹੋਵੇਗੀ " ਪੱਗੜੀ ਸੰਭਾਲ ਲਹਿਰ "

ਜਲੰਧਰ 26 ਫ਼ਰਵਰੀ ( ਜੇ.ਐੱਸ. ਸੋਢੀ ) ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਕਾਨਫਰੰਸ ਹਾਲ ਵਿੱਚ ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡਿਆ ਐੱਸੋਸੀਏਸ਼ਨ ਦੇ ਪ੍ਰਧਾਨ ਡਾ. ਸੁਰਿੰਦਰਪਾਲ ਦੀ ਅਗਵਾਈ ਹੇਠ ਪੱਤਰਕਾਰਾਂ ਦੀ ਇਕ ਅਹਿਮ ਮੀਟਿੰਗ ਹੋਈ । ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ  ਅੱਜ ਤੋਂ ਲਗਭਗ   113 ਸਾਲ ਪਹਿਲਾ ਕਿਸਾਨ ਕਾਨੂੰਨ ਦੇ ਵਿਰੋਧ ‘ਚ ਅੰਗਰੇਜਾਂ ਦੇ ਖਿਲਾਫ ਸ਼ਹੀਦ ਭਗਤ ਸਿੰਘ ਦੇ ਚਾਚੇ  ਅਜੀਤ  ਸਿੰਘ ਨੇ ਪਗੜੀ ਸੰਭਾਲ ਜੱਟਾਂ ਅੰਦੋਲਨ ਸ਼ੁਰੂ ਕੀਤਾ  ਸੀ , ਪਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਪਗੜੀ ਸੰਭਾਲ ਜੱਟਾ ਅੰਦੋਲਨ ਇੱਕ ਗਾਣੇ ਦੀ ਸ਼ੁਰੂਆਤ ਤੋਂ ਹੋਇਆ ਸੀ ਤੇ ਇਸ ਨੂੰ ਇੱਕ ਪੱਤਰਕਾਰ  ਬਾਂਕੇ ਦਿਆਲ ਨੇ ਲਿਖਿਆ ਸੀ | ਅੱਜ ਫਿਰ ਦਿੱਲੀ ਦੀਆਂ ਸਰਹੱਦਾਂ ਤੇ  ਕਿਸਾਨਾਂ ਨੇ  ਕਿਸਾਨ ਕਾਨੂੰਨਾਂ ਖਿਲਾਫ ਕੇਂਦਰ ਸਰਕਾਰ ਦਾ  ਵਿਰੋਧ ਕਰਦੇ ਹੋਏ ਪਗੜੀ ਸੰਭਾਲ ਜੱਟਾਂ ਦਿਵਸ ਮਨਾਇਆ | ਇਸੇ ਦੇ ਮੱਦੇਨਜ਼ਰ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੀਡਿਆ ਦੀ ਹੱਬ ਕਹੇ ਜਾਣ ਵਾਲੇ ਸ਼ਹਿਰ ਜਲੰਧਰ ਦੇ ਵਿੱਚ ਪੱਤਰਕਾਰਾਂ ਨੇ ਮੀਡਿਆ ਫ਼ਾਰ ਫਾਰਮਰਜ਼ ਨਾਮਕ ਸੰਸਥਾ ਦੇ ਬੈਨਰ  ਹੇਠ ਪਗੜੀ ਸੰਭਾਲ ਲਹਿਰ ਸ਼ੁਰੂਆਤ ਕਰਨ ਦਾ ਫੈਸਲਾ ਲੈਂਦੇ ਹੋਏ 27 ਫਰਵਰੀ ਸ਼ਨਿਚਰਵਾਰ ਨੂੰ  ਸਕਾਈ ਲਾਰਕ ਚੌਂਕ ਦੇ ਨੇੜੇ ਹਰੀਆਂ ਪੱਗਾਂ  ਸਜ਼ਾ ਕੇ ਇਸ ਦਾ ਆਗਾਜ਼ ਕੀਤਾ ਜਾਵੇਗਾ । ਇਸ ਤੋਂ ਪਹਿਲਾ ਪੱਤਰਕਾਰ 1.30 ਵਜੇ ਤੋਂ 2 ਵਜੇ ਤੱਕ ਪੱਤਰਕਾਰਾਂ ਦੇ ਪੱਗਾਂ ਬਣਨ ਦੇ ਮਾਹਰ ਪੱਗਾਂ ਸਜਾਉਣਗੇ।  2 ਵਜੇ ਤੋਂ ਲੈ ਕੇ 3 ਵਜੇ ਤਕ ਲੰਘ ਰਹੇ ਨੌਜਵਾਨਾਂ ਦੇ ਦਸਤਾਰਾਂ ਸਜਾ ਕੇ ਉਨ੍ਹਾਂ ਦੇ ਪਿਛੋਕੜ ਤੋਂ ਉਨ੍ਹਾਂ ਨੂੰ ਯਾਦ ਕਰਵਾਇਆ ਜਾਵੇਗਾ । ਡਾ. ਸੁਰਿੰਦਰ ਪਾਲ ਨੇ ਕਿਹਾ ਕਿ ਦੇਸ਼ ਦਾ ਪੱਤਰਕਾਰ ਭਾਈਚਾਰਾ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਵੇ।

ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਅਹੁਦੇਦਾਰ ਚੁਣੇ ਗਏ :

ਕ੍ਰਾਈਮ ਇਨਵੈਸਟੀਗੇਸ਼ਨ ਟੀਮ ਜ਼ਿਲ੍ਹਾ ਐੱਸਬੀਐੱਸ ਨਗਰ ਦੇ ਪ੍ਰਧਾਨ ਹਰਨੇਕ  ਸਿੰਘ ਦੁਸਾਂਝ   ਅਤੇ  ਅਹੁਦੇਦਾਰ  

ਬੰਗਾ25 ਫਰਵਰੀ( ਮਨਜਿੰਦਰ ਸਿੰਘ)   ਕ੍ਰਾਈਮ ਇਨਵੈਸਟੀਗੇਸ਼ਨ ਟੀਮ (ਰਜਿ) ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਸ਼੍ਰੀ ਗੌਰਵ ਅਰੋੜਾ ਅਤੇ ਵਾਈਸ ਪ੍ਰਧਾਨ ਪੰਜਾਬ ਸ਼੍ਰੀ ਜਸਵੀਰ ਕਲੋਤਰਾ ਵਲੋਂ ਦਿੱਤੇ ਦਿਸ਼ਾ  ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐੱਸਬੀਐੱਸ ਨਗਰ  ਪ੍ਰਧਾਨ ਹਰਨੇਕ ਸਿੰਘ ਦੋਸਾਂਝ ਵਲੋਂ ਬੰਗਾ ਵਿਖੇ ਮੀਟਿੰਗ ਕਰਕੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕ੍ਰਾਈਮ ਇਨਵੈਸਟੀਗੇਸ਼ਨ  ਟੀਮ ਦੀ ਚੋਣ ਕੀਤੀ ਗਈ, ਮੀਟਿੰਗ ਵਿੱਚ ਅਹੁਦੇਦਾਰਾਂ ਨੂੰ ਪਛਾਣ ਪੱਤਰ ਤੇ ਨਿਯੁਕਤੀ ਪੱਤਰ ਦੇ ਕੇ ਸ: ਹਰਨੇਕ ਸਿੰਘ ਦੋਸਾਂਝ ਨੂੰ ਜਿਲ੍ਹਾ ਪ੍ਰਧਾਨ,ਸ: ਦਿਲਬਰ ਸਿੰਘ-ਸੀਨੀਅਰ ਵਾਈਸ ਪ੍ਰਧਾਨ, ਸ: ਬਲਵੀਰ ਸਿੰਘ ਰਾਏ-ਵਾਈਸ ਪ੍ਰਧਾਨ, ਸ਼੍ਰੀ ਗੁਲਸ਼ਨ ਕੁਮਾਰ- ਜ਼ਿਲ੍ਹਾ ਜਨਰਲ ਸੈਕਟਰੀ ਅਤੇ ਸ਼੍ਰੀ ਰਾਮ ਸਰੂਪ ਨੂੰ ਜਨਰਲ ਸਕੱਤਰ ਥਾਪਿਆ ਗਿਆ। ਮੀਟਿੰਗ ਵਿੱਚ ਮੌਜੂਦ ਸਾਰੇ ਟੀਮ ਮੈਂਬਰਾਂ ਨੇ ਭ੍ਰਿਸ਼ਟਾਚਾਰ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਡਟ ਕੇ ਲੜਨ ਅਤੇ ਸਮਾਜਸੇਵਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਪ੍ਰਣ ਲਿਆ। ਇਸ ਮੌਕੇ  ਟੀਮ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ  ਦਾ ਜ਼ਿਲ੍ਹਾ ਪ੍ਰਧਾਨ ਵਲੋਂ ਧੰਨਵਾਦ ਕੀਤਾ ਗਿਆ।

ਬੰਗਾ ਨੇੜੇ ਪਿੰਡ ਮਜਾਰੀ ਵਿਚ ਚੱਲੀਆਂ ਗੋਲੀਆਂ, 1 ਵਿਅਕਤੀ ਦੀ ਮੌਤ

ਬੰਗਾ 25ਫਰਵਰੀ,2021(ਮਨਜਿੰਦਰ ਸਿੰਘ  ): ਬੰਗਾ ਨੇੜੇ  ਪਿੰਡ ਮਜਾਰੀ ਵਿਖੇ ਬਾਹੜੋਵਾਲ ਮੋੜ ਤੇ  ਰਾਤ ਕਰੀਬ 9.30 ਵੱਜੇ   ਇਕ ਵਾਰ ਫਿਰ ਹਮਲਾਵਰਾਂ ਵਲੋਂ 4 -5 ਗੋਲੀਆਂ ਚਲਾਈਆਂ ਗਈਆਂ । ਜਿਸ ਵਿਚ ਦੇਸ ਰਾਜ ਪੁੱਤਰ ਜਗਤਰਾਮ ਵਾਸੀ ਮਜਾਰੀ ਉਮਰ 70 ਸਾਲ ਦੀ ਛਾਤੀ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ । ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਬੰਗਾ ਦੇ ਮੁੱਖ ਅਫਸਰ ਪਵਨ ਕੁਮਾਰ ਨੇ ਕਿਹਾ ਕਿ  ਅਜੈ ਕੁਮਾਰ ਵਰਮਾ ਪੁੱਤਰ ਹਰਬੰਸ ਲਾਲ ਵਾਸੀ ਮਜਾਰੀ ਅਤੇ  ਉਸ ਦੇ ਤਾਏ ਦਾ ਲੜਕਾ  ਬਲਬੀਰ ਪੁੱਤਰ ਬਲਦੇਵ ਸਿੰਘ ਵਾਸੀ ਮਜਾਰੀ  ਦੋਨੋ ਪੈਦਲ,ਨੇੜੇ ਪਿੰਡ ਬਾਹੜੋਵਾਲ  ਰਹਿੰਦੀ ਆਪਣੀ ਭੈਣ ਘਰੋਂ ਵਾਪਿਸ ਆਪਣੇ ਘਰ ਨੂੰ ਆ ਰਹੇ ਸਨ।  ਜਦੋਂ  ਹੀ ਇਹ ਦੋਨੋ ਨੈਸ਼ਨਲ ਹਾਈਵੇ ਤੇ ਪਿੰਡ ਮਜਾਰੀ ਲਾਗੇ ਪਹੁੰਚੇ ਤਾਂ 2 ਮੋਟਰਸਾਈਕਲ ਸਵਾਰ ਜਿਸ ਦੀ ਪਿਛਲੀ ਸੀਟ ਤੇ ਕਰਨਵੀਰ ਸਿੰਘ ਜੱਸਾ ਵਾਸੀ ਪਿੰਡ ਹੱਪੋਵਾਲ  ਬੈਠਾ ਸੀ  ਨੇ ਇਹਨਾਂ ਤੇ ਗੋਲੀ ਚਲਾਈ, ਗੋਲੀ ਦੀ ਆਵਾਜ਼ ਸੁਣ ਕੇ ਅਜੈ ਕੁਮਾਰ ਤੇ ਉਸਦਾ ਰਿਸ਼ਤੇਦਾਰ ਬਲਬੀਰ  ਪਿੰਡ ਮਜਾਰੀ ਵੱਲ ਨੂੰ ਦੌੜੇ ਹਮਲਾਵਰਾਂ ਵਲੋਂ  ਚਲਾਈ ਗੋਲੀ ਆਪਣੇ ਘਰ ਦੇ  ਬਾਹਰ ਖੜ੍ਹੇ   ਇਕ ਬਜਰੁਗ ਦੇਸ ਰਾਜ ਦੀ ਛਾਤੀ ਵਿਚ ਵੱਜੀ । ਜਿਸ ਕਾਰਨ ਉਸਦੀ ਮੌਕੇ ਤੇ ਹੀ ਮੋਤ ਹੋ ਗਈ ।  ਗੋਲੀ ਦੀ ਅਵਾਜ ਸੁਣ ਕੇ  ਪਿੰਡ ਵਿਚ ਰੌਲਾ ਪੈ ਗਿਆ,ਦੁਬਾਰਾ ਫਿਰ ਹਮਲਾਵਰਾਂ ਨੇ 3 -4 ਫਾਇਰ ਕੀਤੇ ਗਏ। ਇਸ ਉਪਰੰਤ ਉਹ ਫਰਾਰ ਹੋ ਗਏ।  ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।  ਐਸ ਐਚ ਓ ਬੰਗਾ ਸਿਟੀ  ਵਿਜੈ ਕੁਮਾਰ ' ਡੀ ਐੱਸ  ਪੀ ਬੰਗਾ ਗੁਰਵਿੰਦਰ ਪਾਲ ਸਿੰਘ , ਡੀ ਐਸ  ਪੀ( ਡੀ) ਜਸਬੀਰ ਸਿੰਘ, ਐਸ ਪੀ  ਵਜ਼ੀਰ ਸਿੰਘ ਖਹਿਰਾ ਮੌਕੇ ਤੇ ਪਹੁੰਚੇ ।ਐੱਸਐੱਚਓ ਪਵਨ ਕੁਮਾਰ ਨੇ ਦੱਸਿਆ  ਕਿ  ਕਰਨ ਵੀਰ ਸਿੰਘ ਜੱਸਾ ਵਾਸੀ ਹਪੋਵਾਲ ਅਤੇ ਉਸ ਦੇ ਅਣਪਛਾਤੇ ਹਮਲਾਵਰ ਸਾਥੀ ਖ਼ਿਲਾਫ਼  ਧਾਰਾ 302 -307 ਆਈ ਪੀ ਸੀ  ਤਹਿਤ ਮੁਕੱਦਮਾ ਨੰਬਰ 15, ਥਾਣਾ ਸਦਰ ਬੰਗਾ ਵਿਖੇ ਦਰਜ ਕੀਤਾ ਗਿਆ ਹੈ ।ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ । ਇੱਥੇ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਅਜੇ ਵਰਮਾ ਤੇ ਇਸੇ ਤਰ੍ਹਾਂ ਗੋਲੀਆਂ ਚਲਾ ਕੇ  ਪਿੰਡ ਮਜਾਰੀ ਵਿਖੇ ਕਾਤਲਾਨਾ ਹਮਲਾ ਹੋਇਆ ਸੀ ਜਿਸ ਵਿੱਚ ਵੀ ਉਸ ਨੂੰ ਕੋਈ ਗੋਲੀ ਨਹੀਂ ਲੱਗੀ ਸੀ ।


Wednesday, February 24, 2021

ਪਤਨੀ ਦੇ ਨਜਾਇਜ਼ ਸਬੰਧਾਂ ਕਾਰਨ ਪਤੀ ਵੱਲੋਂ ਪਤਨੀ ਦਾ ਕਤਲ :

ਪਤੀ ਵੱਲੋਂ ਕਤਲ ਕੀਤੀ ਪਤਨੀ ਦੀ ਅੱਧ ਜਲੀ ਲਾਸ਼ ਦੀ ਤਸਵੀਰ  

ਬੰਗਾ 24,ਫਰਵਰੀ (ਮਨਜਿੰਦਰ ਸਿੰਘ ) : ਬੰਗਾ ਵਿਖੇ ਇਕ ਪਰਵਾਸੀ ਜੋ ਕਿ  ਮੇਨ ਰੋਡ ਤੇ ਓਵਰਬ੍ਰਿਜ ਬਣਾਉਣ ਵਾਲੀ ਕੰਪਨੀ ਦਾ   ਅਸਿਸਟੈਂਟ ਮੈਨੇਜਰ ਦੱਸਿਆ ਗਿਆ ਹੈ ਵੱਲੋਂ ਆਪਣੀ ਪਤਨੀ ਦਾ  ਕਤਲ   ਗੈਰ ਮਰਦ ਨਾਲ ਨਾਜਾਇਜ਼ ਸੰਬੰਧਾਂ ਕਾਰਨ ਕਰਨ  ਦਾ ਸਮਾਚਾਰ ਮਿਲਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬੰਗਾ ਦੇ ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ  ਬੰਗਾ ਵਿਖੇ ਓਵਰਬ੍ਰਿਜ ਬਣਾਉਣ ਵਾਲੀ ਕੰਪਨੀ  ਗਰਿੱਡ   ਇਨਫਰਾ ਪ੍ਰੋਜੈਕਟ ਲਿਮਟਿਡ  ਦੇ ਜਨਰਲ ਮੈਨੇਜਰ  ਬਲਵਿੰਦਰ ਸਿੰਘ ਵਾਸੀ ਕੋਟਲੀ ਹਰਚੰਦਾ ਥਾਣਾ ਕਾਨੋਵਾਲ   ਜ਼ਿਲ੍ਹਾ ਗੁਰਦਾਸਪੁਰ  ਵੱਲੋਂ ਸ਼ਿਕਾਇਤ ਅਤੇ ਜਾਣਕਾਰੀ ਮਿਲੀ ਕਿ ਬੀਤੀ ਰਾਤ ਕਰੀਬ ਅੱਠ ਵਜੇ  ਅਨਿਲ ਕੁਮਾਰ ਵਿਸ਼ਵਕਰਮਾ ਪੁੱਤਰ ਵਿਸ਼ਵ ਨਾਥ ਵਾਸੀ  ਜ਼ਿਲ੍ਹਾ ਉਮਾਰੀਆ ਸੂਬਾ ਮੱਧ ਪ੍ਰਦੇਸ਼   ਨੇ   ਆਪਣੀ ਪਤਨੀ   ਦੇ ਨਜਾਇਜ਼ ਸਬੰਧਾਂ ਦਾ ਪਤਾ ਲੱਗਣ ਉਪਰੰਤ ਆਪਣੀ ਪਤਨੀ ਅਨੂਪਮਾ ਵਿਸ਼ਵਕਰਮਾ  ਦਾ ਗਲਾ ਘੁੱਟ ਕੇ, ਬੰਗਾ ਦੀ ਐੱਨ ਆਰ ਆਈ ਕਾਲੋਨੀ ਜਿੱਥੇ ਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ  ਕਤਲ ਕਰ ਦਿੱਤਾ ਹੈ  ਅਤੇ ਲਾਸ਼ ਨੂੰ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ । ਬਲਵਿੰਦਰ ਸਿੰਘ ਨੇ ਦੱਸਿਆ   ਕਿ ਅਨਿਲ ਕੁਮਾਰ ਵਿਸ਼ਵਕਰਮਾ   ਆਪਣੇ ਤਿੰਨ ਬੱਚੇ ਦੋ ਲੜਕੇ ਅਤੇ ਇਕ ਲੜਕੀ ਮੇਰੀ ਹਾਲ ਰਿਹਾਇਸ਼ ਪਿੰਡ ਮਹਾਲੋਂ ਵਿਖੇ  ਛੱਡ ਗਿਆ ਹੈ ।ਵਿਜੇ ਕੁਮਾਰ ਐਸਐਚਓ ਨੇ ਦੱਸਿਆ ਕਿ  ਆਪਣੀ ਪਤਨੀ ਨੂੰ ਮਾਰਨ ਦੇ ਜੁਰਮ ਹੇਠ ਅਨਿਲ ਕੁਮਾਰ ਵਿਸ਼ਵਕਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ , ਉਸ ਦੇ ਖਿਲਾਫ ਮੁਕੱਦਮਾ ਨੰਬਰ 17 ਥਾਣਾ ਬੰਗਾ ਸਿਟੀ  ਧਾਰਾ  302  ਆਈ ਪੀ ਸੀ ਤਹਿਤ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।

Tuesday, February 23, 2021

ਸਰਦੂਲ ਸਿਕੰਦਰ ਉੱਘੇ ਗਾਇਕ ਨਹੀਂ ਰਹੇ

ਸਵ:             ਸਰਦੂਲ ਸਿਕੰਦਰ ਦੀ ਤਸਵੀਰ  

ਬੰਗਾ 24ਫਰਵਰੀ( ਮਨਜਿੰਦਰ ਸਿੰਘ  ) ਉੱਘੇ ਗਾਇਕ ਪੰਜਾਬੀ ਗਾਇਕੀ ਦੇ ਥੰਮ੍ਹ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਦਾ  ਇਸ ਦੁਨੀਆਂ ਨੂੰ ਅਲਵਿਦਾ ਕਹਿਣ ਦਾ ਸਮਾਚਾਰ ਮਿਲਿਆ ਹੈ  । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵਰਗੀ ਸਰਦੂਲ ਸਿਕੰਦਰ ਜੀ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਅੱਜ ਕਰੀਬ 12.30ਵਜੇ   ਦੁਪਹਿਰ  ਆਪਣੇ ਸਵਾਸ ਤਿਆਗ ਦਿੱਤੇ। ਬੰਗਾ ਇਲਾਕੇ ਦੀਆਂ ਉੱਘੀਆਂ ਹਸਤੀਆਂ ਅਤੇ ਕਲਾਕਾਰਾਂ  ਵੱਲੋਂ ਸਾਡੇ ਮੀਡੀਆ ਸੱਚ ਕੀ ਬੇਲਾ ਨੂੰ  ਦੁੱਖ ਦਾ ਇਜ਼ਹਾਰ ਕਰਨ ਲਈ  ਯੋਗਰਾਜ ਜੋਗੀ ਨਮਾਣਾ ਐੱਨ ਆਰ ਆਈ ਨੰਬਰਦਾਰ ਬੰਗਾ ਇੰਦਰਜੀਤ ਸਿੰਘ ਮਾਨ,   ਗੀਤਕਾਰ ਅਤੇ ਗਾਇਕ ਸਤਨਾਮ ਸਿੰਘ ਬਾਲੋ  ,ਗਾਇਕ ਰਮੇਸ਼ ਚੌਹਾਨ ,ਗੀਤਕਾਰ ਅਮਰੀਕ ਬੰਗਾ, ਹਰਜਿੰਦਰ ਸਿੰਘ ਮੱਲ ਸਚਿਨ ਘਈ ,ਜੱਸਾ ਕਲੇਰਾਂ  ,ਆਡ਼੍ਹਤੀ ਮੁਖਤਿਆਰ ਸਿੰਘ ਭੁੱਲਰ  ,ਵੱਲੋਂ ਸੁਨੇਹੇ ਪਹੁੰਚੇ ਹਨ । ਸਾਡਾ ਮੀਡੀਏ ਦੀ ਸਮੁੱਚੀ ਟੀਮ ਨੂੰ ਵੀ ਇਹ   ਖਬਰ ਮਿਲਣ   ਤੇ ਬਹੁਤ ਦੁਖ ਹੋਇਆ ਹੈ ਅਤੇ ਅਸੀਂ ਸਾਰੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਸੱਜਣਾਂ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ  ।

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਨਾਉਣ ਦੇ ਫਾਰਮ ਭਰੇ ਗਏ :

ਬੰਗਾ ,23,ਫ਼ਰਵਰੀ ( ਮਨਜਿੰਦਰ ਸਿੰਘ) : ਅੱਜ ਬੰਗਾ ਦੇ ਮੁਹੱਲਾ ਮਸੰਦਾ ਪੱਟੀ ਵਿਖੇ ਇਕ ਵਿਸ਼ੇਸ਼   ਕੈਂਪ ਲਗਾ ਕੇ ਵਧੀਕ ਡਿਪਟੀ ਕਮਿਸ਼ਨਰ(ਜ) ਜ਼ਿਲ੍ਹਾ ਐੱਸਬੀਐੱਸ ਨਗਰ ਸ੍ਰੀ ਅਦਿੱਤਿਆ ਉੱਪਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਉਲੀਕੀ ਗਈ  ਸਰਬੱਤ ਸਿਹਤ ਬੀਮਾ ਯੋਜਨਾ ਤਹਿਤ  ਪੰਜ ਲੱਖ ਤਕ ਦੇ ਇਲਾਜ ਦੀ ਮੁਫ਼ਤ ਸਹੂਲਤ ਲਾਭਪਾਤਰੀਆਂ ਦੇ ਪਰਿਵਾਰਾਂ ਨੂੰ ਪਹੁੰਚਾਣ ਲਈ ਲੋੜੀਂਦੇ ਕਾਰਡ ਬਣਾਉਣ ਦੇ ਫਾਰਮ  ਬੰਗਾ  ਦੇ ਸੀ ਐਸ ਸੀ ਇੰਚਾਰਜ ਧਰਮਵੀਰ ਪਾਲ ਅਤੇ ਕਰਨ ਚੋਪੜਾ ਵੱਲੋਂ ਭਰੇ ਗਏ ਇਸ ਬਾਰੇ ਜਾਣਕਾਰੀ ਦਿੰਦਿਆਂ ਬੰਗਾ ਦੇ ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਰਤ ਵਿਭਾਗ ਨਾਲ ਰਜਿਸਟਰਡ ਕਾਮੇ, ਸਮਾਰਟ ਰਾਸ਼ਨ ਕਾਰਡ ਧਾਰਕ, ਜੇ ਫਾਰਮ ਧਾਰਕ   ਕਿਸਾਨ,ਗੁਲਾਬੀ ਅਤੇ ਪੀਲਾ ਕਾਰਡ ਧਾਰਕ ਪੱਤਰਕਾਰ ,ਕਰ ਵਿਭਾਗ ਨਾਲ ਰਜਿਸਟਰਡ ਛੋਟੇ ਵਪਾਰੀ  ਇਹ ਕਾਰਡ ਬਣਾ ਕੇ ਸਰਕਾਰੀ ਅਤੇ ਸੂਚੀ ਬੰਦ  ਪ੍ਰਾਈਵੇਟ ਹਸਪਤਾਲਾਂ ਵਿਚ ਪ੍ਰਤੀ ਪਰਿਵਾਰ ਪੰਜ ਲੱਖ ਪ੍ਰਤੀ ਸਾਲ ਮੁਫ਼ਤ ਇਲਾਜ ਕਰਵਾਉਣ ਦਾ ਲਾਭ ਲੈ ਸਕਦੇ ਹਨ ।ਉਨ੍ਹਾਂ ਦੱਸਿਆ ਕਿ ਇਹ ਕਾਰਡ ਬਣਾਉਣ ਲਈ ਤੀਹ ਰੁਪਏ ਪ੍ਰਤੀ ਕਾਰਡ  ਦੀ ਸਰਕਾਰੀ ਫ਼ੀਸ ਰੱਖੀ ਗਈ ਹੈ।ਇਸ ਮੌਕੇ ਅਮਨਦੀਪ ਮਾਨ ਬਲਬੀਰ ਸਿੰਘ  ਮਾਨ, ਗੁਲਜ਼ਾਰ ਸਿੰਘ ਮਾਨ, ਹਰਵਿੰਦਰ ਸਿੰਘ ਮਾਨ, ਅਮਰਜੀਤ ਸਿੰਘ, ਹਰਜੀਤ ਸਿੰਘ ਸੈਣੀ ,ਨਿਰਮਲ ਸਿੰਘ, ਕੇਵਲ ਰਾਮ, ਪਲਵਿੰਦਰ ਸਿੰਘ ਮਾਨ ,ਗੁਰਦੀਪ ਸਿੰਘ ਸੈਣੀ,, ਜਸਬੀਰ ਸਿੰਘ ਮਾਨ ,ਸੋਢੀ ਮਾਨ ਆਦਿ ਹਾਜ਼ਰ ਸਨ  ।  

Sunday, February 21, 2021

ਕਿਸਾਨੀ ਸੰਘਰਸ਼ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਹੀ ਪਵੇਗਾ-ਮਾਨ

ਕਿਸਾਨ ਆਗੂ ਅਤੇ ਐੱਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ 

ਬੰਗਾ,22ਫਰਵਰੀ(ਮਨਜਿੰਦਰ ਸਿੰਘ) ਕੇਂਦਰ ਸਰਕਾਰ ਤਿੰਨ ਕਾਲੇ ਕਾਨੂਨਾਂ ਨੂੰ ਰੱਦ ਕਰਨ ਦੀ ਬਜਾਏ ਆਪਣੀਆ ਕੋਝੀਆਂ ਚਾਲਾਂ ਨਾਲ ਘੋਲ ਨੂੰ ਤਾਰਪੀਡੋ ਕਰ ਕੇ ਫ਼ੇਲ੍ਹ ਕਰਨ ਦੀਆਂ ਨਾਕਾਮ ਕੋਸਿਸਾ ਕਰ ਰਹੀ ਹੈ,ਜੋ ਕੇ ਕਾਮਯਾਬ ਨਹੀਂ ਹੋਣਗੀਆਂ ਅਤੇ ਕਿਸਾਨਾਂ ਦੇ ਸੱਚ ਦੇ ਘੋਲ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਹੀ ਪਵੇਗਾ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਿਸਾਨ ਆਗੂ ਅਤੇ ਬੰਗਾ ਦੇ ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੇ ਕਰਦਿਆਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਮੋਦੀ ਸਰਕਾਰ ਦੇ ਦੰਦ ਖੱਟੇ ਕਰਨ ਲਈ ਕਿਸਾਨੀ ਸੰਘਰਸ਼ ਨੂੰ ਤੇਜ਼ ਕੀਤਾ ਜਾਵੇ ।ਉਨ੍ਹਾਂ ਸਾਂਝੇ ਕਿਸਾਨ ਮੋਰਚੇ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਘਰਸ਼ ਵਿਚ ਸਾਮਲ ਹਰ ਵਿਅਕਤੀ ਦਾ ਮੋਢਾ ਬਣ ਕੇ ਉਸ ਦਾ ਬਚਾਅ ਕਰਨਾ ਅਤੇ ਉਸ ਨਾਲ ਖੜਨਾ ਕਿਸਾਨ ਜਥੇਬੰਦੀਆਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਤੋਂ ਬਾਅਦ ਜੋ ਨੌਜਵਾਨ ਅਤੇ ਹੋਰ ਕਿਸਨਾ ਨੂੰ ਝੂਠੇ ਕੇਸ ਪਾ ਕੇ ਜੇਲਾਂ ਵਿੱਚ ਬੰਦ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਜਲਦ ਕਾਨੂਨੀ ਲੜਾਈ ਲੜ ਕੇ ਉਨ੍ਹਾਂ ਨੂੰ ਆਜ਼ਾਦ ਕਰਵਾਉਣ ।ਉਨ੍ਹਾਂ ਦੀ ਕੁਰਬਾਨੀ ਨੂੰ ਅਣਗੌਲਿਆ ਨਾ ਕੀਤਾ ਜਾਵੇ,ਉਨ੍ਹਾਂ ਦੀ ਸੋਚ ਅਲੱਗ ਹੋ ਸਕਦੀ ਹੈ ਪਰ ਉਹ ਵੀ ਅੰਦੋਲਨ ਦਾ ਹਿੱਸਾ ਹਨ ।ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਬੀ ਜੇ ਪੀ ਦੀ ਹੋਈ ਭਾਰੀ ਹਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਪੇਂਡੂ ਕਿਸਾਨ ਹੀ ਇਨ੍ਹਾਂ ਤਿੰਨ ਕਾਲੇ ਕਾਨੂਨਾਂ ਦੇ ਖਿਲਾਫ ਨਹੀਂ,ਸ਼ਹਰੀ ਵਰਗ ਦੇ ਲੋਕ ਵੀ ਕਿਸਾਨੀ ਸੰਘਰਸ਼ ਦੇ ਨਾਲ ਹਨ।ਇਸ ਤੋਂ ਸਾਬਤ ਹੋ ਗਿਆ ਹੈ ਕਿ ਬਾਜਪਾ ਦਾ ਪੰਜਾਬ ਵਿਚ ਕੋਈ ਆਧਾਰ ਨਹੀਂ ਰਿਹਾ ਜਿਸ ਦਾ ਵੱਡਾ ਅਸਰ 2022 ਵਿੱਚ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ।   

ਖੇਤੀ ਕਾਨੂੰਨਾਂ ਉਤੇ ਰੋਕ ਲਾਉਣ ਦੀ ਮਿਆਦ ਨੂੰ ਵਧਾਉਣ ਬਾਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ: ਕੈਪਟਨ ਅਮਰਿੰਦਰ ਸਿੰਘ ----ਆਖਿਆ, ਇਹ ਉਨਾਂ ਦਾ ਨਿੱਜੀ ਸੁਝਾਅ ਨਹੀਂ ਸੀ ਸਗੋਂ ਕਿਸਾਨ ਆਗੂਆਂ ਵੱਲੋਂ ਹਾਸਲ ਫੀਡਬੈਕ ਦੇ ਸੰਦਰਭ ਵਿੱਚ ਸੀ ¦ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਦੇ ਦਾਅਵੇ ਨੂੰ ਰੱਦ ਕੀਤਾ, ਆਪਣੇ ਭਾਸ਼ਣ ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਉਭਾਰਨ ਦਾ ਹਵਾਲਾ ਦਿੱਤਾ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ  

ਚੰਡੀਗੜ, 21 ਫਰਵਰੀ(ਮਨਜਿੰਦਰ ਸਿੰਘ, ਹਰਪ੍ਰੀਤ ਕੌਰ  )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਖੇਤੀ ਕਾਨੂੰਨਾਂ ਦੀ ਪ੍ਰਸਤਾਵਿਤ ਮੁਅੱਤਲੀ ਦੇ ਵਾਧੇ ਬਾਰੇ ਮੀਡੀਆ ਦੇ ਉਸ ਬਿਆਨ ਨੂੰ ‘ਗਲਤ ਵਿਆਖਿਆ’ ਕਰਾਰ ਦਿੰਦੇ ਹੋਏ ਕਿਹਾ ਕਿ ਸ਼ਰਾਰਤ ਨਾਲ ਉਨਾਂ ਦੇ ਇਸ ਮੁੱਦੇ ਉਤੇ ਪੱਖ ਪ੍ਰਤੀ ਗਲਤ ਪ੍ਰਭਾਵ ਦੇਣ ਲਈ ਇਸ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ।
ਮੁੱਖ ਮੰਤਰੀ ਨੇ ਕੁਝ ਕਿਸਾਨ ਨੇਤਾਵਾਂ ਦੇ ਉਨਾਂ (ਮੁੱਖ ਮੰਤਰੀ) ਦੇ ਅੰਦੋਲਨ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਨ ਦੇ ਖਦਸ਼ਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਉਨਾਂ ਦੀ ਇੰਟਰਵਿਊ ਤੋਂ ਇਹ ਸੰਦੇਸ਼ ਪਹੁੰਚਾਉਣ ਦੀ ਕੀਤੀ ਗਈ ਕੋਸ਼ਿਸ਼ ਪੂਰੀ ਤਰਾਂ ਗਲਤ ਹੈ ਜਿਵੇਂ ਕਿ ਇਸ ਮੁੱਦੇ ’ਤੇ ਉਨਾਂ ਦੇ ਬਾਕੀ ਬਿਆਨ ਤੋਂ ਸਪੱਸ਼ਟ ਹੁੰਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕਿ ਉਨਾਂ ਨੇ ਸਪੱਸ਼ਟ ਤੌਰ ’ਤੇ ਕਿਸੇ ਵੀ ਦਖਲਅੰਦਾਜ਼ੀ ਜਾਂ ਸਿੱਧੇ ਤੌਰ ’ਤੇ ਵਿਚੋਲਗੀ ਜਦੋਂ ਤੱਕ ਦੋਵੇਂ ਧਿਰਾਂ ਵੱਲੋਂ ਨਹੀਂ ਮੰਗੀ ਗਈ, ਤੋਂ ਇਨਕਾਰ ਕਰ ਦਿੱਤਾ ਸੀ। ਉਨਾਂ ਕਿਹਾ ਕਿ ਸਬੰਧਤ ਇੰਟਰਵਿਊ  ਵਿੱਚ ਉਨਾਂ ਸਪੱਸ਼ਟ ਤੌਰ ’ਤੇ ਕਿਹਾ ਸੀ ‘‘ਜਿੱਥੋਂ ਤੱਕ ਮੈਂ ਸਮਝਦਾ ਹਾਂ ਉਹ ਇਹ ਹੈ ਕਿ ਕੁਝ ਕਿਸਾਨ ਆਗੂ ਖੇਤੀ ਕਾਨੂੰਨਾਂ ਨੂੰ 18 ਮਹੀਨਿਆਂ ਲਈ ਅੱਗੇ ਪਾਉਣ ਲਈ ਸਹਿਮਤ ਹਨ ਪਰ ਜਿਨਾਂ ਦੀ ਮਿਆਦ 24 ਮਹੀਨਿਆਂ ਤੱਕ ਵੀ ਵਧਾਈ ਜਾਣ ਦੀ ਸੰਭਾਵਨਾ ਹੋ ਸਕਦੀ ਹੈ।’’ ਉਨਾਂ ਨੇ ਉਸੇ ਇੰਟਰਵਿਊ ਦੌਰਾਨ ਇਹ ਵੀ ਕਿਹਾ ਸੀ ਕਿ ਜਿਸ ਸਮਾਂ ਹੱਦ ਤੱਕ ਕਾਨੂੰਨਾਂ ਉਤੇ ਰੋਕ ਲਾਉਣ ਦੀ ਗੱਲ ਹੋ ਰਹੀ ਹੈ, ਉਹ ਪੱਖ ਲਗਾਤਾਰ ਚਰਚਾ ਦਾ ਵਿਸ਼ਾ ਹੈ (ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ)।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦਾ ਬਿਆਨ ਸਪੱਸ਼ਟ ਤੌਰ ’ਤੇ ਕੁਝ ਕਿਸਾਨ ਯੂਨੀਅਨਾਂ ਵੱਲੋਂ ਇਸ ਮੁੱਦੇ ’ਤੇ ਆਈ ਫੀਡਬੈਕ ਦੇ ਸੰਦਰਭ ਵਿੱਚ ਸੀ, ਜਿਸ ਨੂੰ ਤੋੜ ਮਰੋੜ ਕੇ ਪੇਸ਼ ਕਰਦਿਆਂ ਸਮਝੌਤੇ ਲਈ ਉਨਾਂ ਦੇ ਨਿੱਜੀ ਸੁਝਾਅ ਵਜੋਂ ਪੇਸ਼ ਕੀਤਾ ਗਿਆ। ਉਨਾਂ ਦੇ ਪੂਰੇ ਬਿਆਨ ਦੇ ਸੰਦਰਭ ਵਿੱਚ ਲਿਆਂਦੇ ਜਾਣ ਦੀ ਬਜਾਏ, ਇਸ ਖਾਸ ਨੁਕਤੇ (ਖੇਤੀ ਕਾਨੂੰਨਾਂ ਦੀ 24 ਮਹੀਨਿਆਂ ਲਈ ਮੁਅੱਤਲੀ ਉਤੇ) ਨੂੰ ਇਕ ਵੱਖਰੇ ਬਿਆਨ ਵਜੋਂ ਦਿਖਾਇਆ ਗਿਆ ਜਿਸ ਨੂੰ ਉਨਾਂ ਤੱਥਾਂ ਤੋਂ ਗਲਤ ਕਰਾਰ ਦਿੱਤਾ।
ਮੁੱਖ ਮੰਤਰੀ ਨੇ ਇਹ ਗੱਲ ਜ਼ੋਰ ਦੇ ਕੇ ਦੁਹਰਾਉਦਿਆਂ ਕਿਹਾ ਕਿ ਇਸ ਮਸਲੇ ਦਾ ਛੇਤੀ ਹੱਲ ਪੰਜਾਬ ਦੀ ਸੁਰੱਖਿਆ ਲਈ ਬਹੁਤ ਨਾਜ਼ੁਕ ਹੈ ਜਿੱਥੇ ਪਿਛਲੇ ਪੰਜ-ਛੇ ਮਹੀਨਿਆਂ ਵਿੱਚ ਸਰਹੱਦ ਪਾਰ ਤੋਂ ਸੂਬੇ ਵਿੱਚ ਹਥਿਆਰਾਂ ਦੀ ਤਸਕਰੀ ਵਿੱਚ ਵਾਧਾ ਹੋਇਆ ਹੈ। ਉਨਾਂ ਇਹ ਗੱਲ ਦਾਅਵੇ ਨਾਲ ਕਹੀ ਕਿ ਉਹ ਅਤੇ ਉਨਾਂ ਦੀ ਸਰਕਾਰ ਇਸ ਮੁੱਦੇ ’ਤੇ ਕਿਸਾਨਾਂ ਨਾਲ ਨਿਰੰਤਰ ਖੜੀ ਰਹੇਗੀ। ਉਨਾਂ ਨੇ ਸ਼ਨਿਚਰਵਾਰ ਨੂੰ ਹੋਈ ਨੀਤੀ ਆਯੋਗ ਦੀ ਮੀਟਿੰਗ ਲਈ ਸੌਂਪੇ ਭਾਸ਼ਣ ਵਿੱਚ ਵੀ ਮੌਜੂਦਾ ਅੰਦੋਲਨ ਦੇ ਤੁਰੰਤ ਹੱਲ ਦੀ ਲੋੜ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਦਿਆਂ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਾਰੇ ਸ਼ਿਕਵਿਆਂ ਦਾ ਹੱਲ ਕਰਦਿਆਂ ਉਨਾਂ ਦੀ ਸੰਤੁਸ਼ਟੀ ਕਰਵਾਉਣ ਦੀ ਗੱਲ ਕਹੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਕਿਸਾਨਾਂ ਨੂੰ ਹੀ ਕਰਨਾ ਪਵੇਗਾ ਕਿ ਉਨਾਂ ਦੇ ਹਿੱਤ ਵਿੱਚ ਕੀ ਹੈ ਅਤੇ ਕਿਸ ਹੱਦ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ ਉਤੇ ਸਮਝੌਤਾ ਕਰਨ ਜੇਕਰ ਉਹ ਵਾਕਈ ਇਸ ਤਰਾਂ ਚਾਹੁੰਦੇ ਹਨ, ਲਈ ਤਿਆਰ ਹਨ। ਉਨਾਂ ਆਪਣਾ ਪੱਖ ਦੁਹਰਾਇਆ ਕਿ ਕੇਂਦਰ ਸਰਕਾਰ ਨੂੰ ਇਸ ਮੁੱਦੇ ਨੂੰ ਆਪਣੇ ਵੱਕਾਰ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ ਅਤੇ ਸੰਕਟ ਦੇ ਪ੍ਰਭਾਵਸ਼ਾਲੀ ਅਤੇ ਲੰਬੇ ਸਮੇਂ ਦੇ ਹੱਲ ਲਈ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਦੇ ਦਾਅਵੇ ’ਤੇ ਹੈਰਾਨੀ ਜ਼ਾਹਰ ਕੀਤੀ ਕਿ ਕੱਲ ਹੋਈ ਨੀਤੀ ਆਯੋਗ ਦੀ ਛੇਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਕਿਸੇ ਨੇ ਵੀ ਖੇਤੀ ਕਾਨੂੰਨਾਂ ਬਾਰੇ ਗੱਲ ਨਹੀਂ ਕੀਤੀ। ਉਨਾਂ ਕਿਹਾ ਕਿ ਹਾਲਾਂਕਿ ਉਹ ਸਿਹਤ ਠੀਕ ਨਾ ਹੋਣ ਦੇ ਕਾਰਨ ਵਰਚੁਅਲ ਕਾਨਫਰੰਸ ਵਿੱਚ ਨਿੱਜੀ ਤੌਰ ’ਤੇ ਸ਼ਾਮਲ ਨਹੀਂ ਹੋ ਸਕੇ ਸਨ ਪਰ ਵੀਰਵਾਰ ਨੂੰ ਨੀਤੀ ਆਯੋਗ ਨੂੰ ਸੌਂਪੇ ਉਨਾਂ ਦੇ ਭਾਸ਼ਣ ਵਿੱਚ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਸਪੱਸ਼ਟ ਤੌਰ ’ਤੇ ਉਭਾਰਿਆ ਸੀ।
ਉਨਾਂ ਨੇ ਨਾ ਸਿਰਫ ਆਪਣੀ ਸਰਕਾਰ ਦੇ ਸਟੈਂਡ ਨੂੰ ਦੁਹਰਾਇਆ ਕਿ ਖੇਤੀਬਾੜੀ ਇਕ ਸੂਬਿਆਂ ਦਾ ਵਿਸ਼ਾ ਹੈ ਅਤੇ ਇਸ ’ਤੇ ਕਾਨੂੰਨ ਬਣਾਉਣ ਦਾ ਮਾਮਲਾ ਸਹਿਕਾਰੀ ਸੰਘਵਾਦ ਦੀ ਅਸਲ ਭਾਵਨਾ ਨਾਲ ਸੂਬਿਆਂ ਉਤੇ ਛੱਡ ਦੇਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਦੇ ਦਾਅਵੇ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਇਸ ਨੂੰ ਪੂਰੀ ਤਰਾਂ ਅਤੇ ਸਪੱਸ਼ਟ ਤੌਰ ’ਤੇ ਰੱਦ ਕਰਦਿਆਂ ਇਸ ਗੱਲ ਦੀ ਲੋੜ ਉਤੇ ਜ਼ੋਰ ਦਿੱਤਾ ਕਿ ਕਿਸਾਨੀ ਮਸਲੇ ਦਾ ਹੱਲ ਫੌਰੀ ਤੌਰ ’ਤੇ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨਾਂ ਅਤੇ ਉਨਾਂ ਦੀ ਸਰਕਾਰ ਦਾ ਸਟੈਂਡ ਖੇਤੀ ਕਾਨੂੰਨਾਂ ਬਾਰੇ ਹਰ ਮੰਚ ਤੋਂ ਇਕਸਾਰ ਹੀ ਰਿਹਾ ਹੈ ਅਤੇ ਵਿਧਾਨ ਸਭਾ ਵਿਚ ਪਾਸ ਕੀਤੇ ਗਏ ਸੂਬਾਈ ਸੋਧ ਬਿੱਲ ਉਨਾਂ ਦੇ ਸਟੈਂਡ ਦੀ ਪੁਸ਼ਟੀ ਕਰਦੇ ਹਨ। ਉਨਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸੂਬੇ ਦੇ ਰਾਜਪਾਲ ਇਨਾਂ ਬਿੱਲਾਂ ਨੂੰ ਅੱਗੇ ਰਾਸ਼ਟਰਪਤੀ ਕੋਲ ਭੇਜਣ ਦੀ ਬਜਾਏ ਇਨਾਂ ਨੂੰ ਆਪਣੇ ਕੋਲ ਰੋਕ ਕੇ ਬੈਠੇ ਹਨ।
-------

ਕੈਪਟਨ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਲੋਕਾਂ ਨੇ ਦਿੱਤਾ ਫਤਵਾ-ਮੈਡਮ ਮੂੰਗਾ

ਕੌਂਸਲਰ ਮੈਡਮ ਜਤਿੰਦਰ ਕੌਰ ਮੂੰਗਾ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ,

ਬੰਗਾ 21'ਫਰਵਰੀ (ਮਨਜਿੰਦਰ ਸਿੰਘ ) ਬੰਗਾ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ ਤੇਰਾਂ  ਤੋਂ  ਸਭ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਕੌਂਸਲਰ ਬਣੇ ਕਾਂਗਰਸ ਪਾਰਟੀ ਦੇ ਸੀਨੀਅਰ ਮਹਿਲਾ ਆਗੂ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਜਤਿੰਦਰ ਕੌਰ ਮੂੰਗਾ ਨੇ ਵਾਰਡ ਵੋਟਰਾਂ ਅਤੇ ਬੰਗਾ ਸ਼ਹਿਰ ਦੇ ਸਮੂਹ ਸਪੋਰਟਰਾਂ  ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਵਿਚ ਨਗਰ ਕੌਂਸਲ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਕਾਸ ਕਾਰਜਾਂ ਨੂੰ ਮੋਹਰ ਲਗਾਉਂਦੇ ਹੋਏ ਆਪਣੀਆਂ ਵੋਟਾਂ ਦਾ ਤੋਹਫਾ ਦਿੱਤਾ ਹੈ।ਕੇਂਦਰ ਦੀ ਮੋਦੀ  ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਲੋਕਾਂ ਨੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ ਹੈ ।ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਉਹ ਅਕਾਲੀ ਦਲ ,ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਫੈਲਾਏ ਜਾ ਰਹੇ ਝੂਠੇ ਪ੍ਰਚਾਰ ਤੋਂ ਗੁਮਰਾਹ ਨਾ ਹੋਣ ਅਤੇ ਸੂਬੇ ਦੇ ਵਿਕਾਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰਨ । 

भोजराज एवं प्रवीण मल्होत्रा ने अपनी माता की पुण्य स्मृति में बांटा जरूरतमंदों को राशन

नवांशहर,  21 फरवरी
 : स्थानीय रेलवे रोड पर स्थित जैन उपासरा में प्रत्येक माह किए जा रहे समाज सेवा के कार्य को आगे बढ़ाते हुए श्री वर्धमान जैन सेवा संघ द्वारा जरूरतमंदों को राशन वितरित किया गया। जैन सेवा संघ के महासचिव रतन कुमार जैन ने बताया कि आज का राशन वितरण श्री वर्धमान जैन सेवा संघ के मार्गदर्शक श्री के. के. जैन जी की प्रेरणा से भोज राज मल्होत्रा एवं उनकी पत्नी परवीन मल्होत्रा ने अपनी माता सुहाग रानी मल्होत्रा जी की पुण्य स्मृति में   जरूरतमंद परिवारों को राशन दिया । आज के राशन वितरण समारोह में मुख्य मेहमान के तौर पर भोज राज मल्होत्रा एवं प्रवीण मल्होत्रा शामिल हुए।
(मुख्य मेहमान भोजराज मल्होत्रा एवं श्री वर्धमान जैन सेवा संघ के सदस्य जरूरतमंदों को राशन वितरित करते हुए।)

सर्वप्रथम माला पहनाकर मुख्य मेहमान का स्वागत किया गया। उन्होंने अपने संदेश में कहा कि समाज में किसी भी जरूरतमंद व्यक्ति के काम आना सबसे बड़ा महान परोपकारी कार्य है। हर किसी दीन दुखी की सेवा करने के लिए हमेशा हमें तैयार रहना चाहिए। श्री वर्धमान जैन सेवा संघ की ओर से जरूरतमंदों की की जा रही सेवा की सराहना की व सभी को इस पुण्य के कार्य में सहयोग देने के लिए प्रेरित किया। श्री वर्धमान जैन सेवा संघ के प्रधान मुनीष जैन व महासचिव रतन कुमार जैन ने बताया कि आज 95 वें राशन वितरण समारोह के दौरान 20 जरूरतमंद परिवारों को राशन वितरित  किया इस मौके पर श्री वर्धमान जैन सेवा संघ के पदाधिकारियों में प्रधान मुनीष जैन, महासचिव रतन कुमार जैन, केके जैन,     दर्शन कुमार जैन,  संदीप जैन, अचल जैन, अजित जैन, राकेश जैन बब्बी, निशा जैन  अलका जैन आादि मौजूद रहे।



Saturday, February 20, 2021

ਡ੍ਰੀਮਰਜ਼ ਡਿਸਟੀਨੇਸ਼ਨ ਵਲੋੰ ਕੰਪਨੀ ਵਿੱਚ ਮੱਲਾਂ ਮਾਰਨ ਵਾਲੇ ਵਰਕਰ ਸਨਮਾਨਿਤ

ਨੇਵਲ ਅੰਮ੍ਰਿਤ ਆਯੁਰਵੈਦਿਕ ਦਵਾਈ ਬਣਾਉਣ ਵਾਲੀ ਕੰਪਨੀ ਦੇ ਐਮ ਡੀ ਹਰਦੀਪ ਸਿੰਘ ਦੀਪਾ ਅਤੇ ਹੋਰ ਡਿਸਟ੍ਰੀਬਿਊਟਰ  

ਬੰਗਾ21ਫ਼ਰਵਰੀ  (ਮਨਜਿੰਦਰ ਸਿੰਘ  )                   ਆਯੁਰਵੇਦਿਕ ਦਵਾਈ ਨਾਭੀ   ਅਮ੍ਰਿਤ (ਨੇਵਲ ਅੰਮ੍ਰਿਤ ) ਵੇਚਣ ਵਾਲੀ ਕੰਪਨੀ ਵਲੋਂ ਬਿਤੇ ਦਿਨੀਂ ਆਪਣੇ ਮੁੱਖ ਦਫ਼ਤਰ ਵਿਖੇ, ਕੰਪਨੀ ਵਿੱਚ ਮੱਲਾਂ ਮਾਰਨ ਅਤੇ ਟੀਚੇ ਪੂਰੇ ਕਰਨ ਵਾਲੇ ਵਰਕਰਾਂ ਨੂੰ ਵੱਖ ਵੱਖ ਆਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਇਨਾਮ ਵੰਡ ਸਮਾਰੋਹ ਵਿੱਚ ਕੰਪਨੀ ਦੇ ਮਾਲਕ ਹਰਦੀਪ ਸਿੰਘ ਮੁੱਖ ਮਹਿਮਾਨ ਵਜੋੰ ਸ਼ਾਮਿਲ ਹੋਏ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੇਵਲ ਅਮ੍ਰਿਤ ਇੱਕ ਆਯੁਰਵੇਦਿਕ ਦਵਾਈ ਹੈ ਜੋ ਨਾਭੀ ਵਿੱਚ ਪਾਉਣ ਨਾਲ ਹੀ ਕਈ ਬਿਮਾਰੀਆਂ ਨੂੰ ਖਤਮ ਕਰਨ ਵਿੱਚ ਸਹਾਇਕ ਹੈ। ਇਸ ਦਵਾਈ ਦਾ ਸਰੀਰ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਉਹਨਾਂ ਅੱਗੇ ਹੋਰ ਕਿਹਾ ਕਿ ਇਹ ਦਵਾਈ ਐਨ.ਵੀ. ਫਾਰਮੇਸੀ ਤੋਂ ਤਿਆਰ ਕਰਵਾਈ ਜਾਂਦੀ ਹੈ ਅਤੇ ਡ੍ਰੀਮਰਜ਼ ਡਿਸਟੀਨੇਸ਼ਨ ਕੰਪਨੀ ਦੇ ਬੈਨਰ ਹੇਠ ਵੇਚੀ ਜਾਂਦੀ ਹੈ। ਇਸ ਮੌਕੇ ਕੰਪਨੀ ਵਿੱਚ ਟੀਚੇ ਪ੍ਰਾਪਤ ਕਰਨ ਵਾਲੇ ਵਰਕਰਾਂ ਨੂੰ ਲੈਵਲ ਮੁਤਾਬਕ ਡਿਨਰ ਸੈੱਟ, ਆਰ.ਓ., ਐਲ.ਈ.ਡੀ., ਬਾਈਕ , ਟੂਰ ਪੈਕਜ, ਅਲਟੋ ਕਾਰ, ਸਵਿਫਟ ਕਾਰ  ਅਤੇ ਹੌੰਡਾ ਸਿਟੀ ਕਾਰ ਜਿੱਤਣ ਵਾਲੇ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸੈਮੀਨਾਰ ਵਿੱਚ ਸੁਰਜੀਤ ਹੀਰ ਅਤੇ ਸੀਤਲ ਬੰਗਾ, ਜਿਹਨਾਂ ਨੇ ਹੌਂਡਾ ਸਿਟੀ ਕਾਰ ਦਾ ਟੀਚਾ ਪ੍ਰਾਪਤ ਕੀਤਾ ਹੈ, ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹਨਾਂ ਤੋੰ ਇਲਾਵਾ ਇੰਦਰਜੀਤ ਕੁਮਾਰ ਅਤੇ ਮਨੀ ਕੈੰਥ ਨੂੰ ਸਵਿਫਟ ਕਾਰ ਜਿੱਤਣ ਲਈ ਸਨਮਾਨਿਤ ਕੀਤਾ ਗਿਆ। ਅਲਟੋ ਕਾਰ , ਥਾਇਲੈੰਡ ਟੂਰ ਅਤੇ ਮੋਟਰ ਸਾਇਕਲ ਜਿੱਤਣ ਵਾਲੇ ਵਰਕਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੈਸਮੀਨ, ਬੇਤਾਲੀ ਅਤੇ ਰਮਨ ਵਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਇਸ ਸਾਰੇ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਸੰਜੀਵ ਕੁਮਾਰ ਐਮਾਂ ਜੱਟਾਂ ਨੇ ਨਿਭਾਈ। ਇਸ ਮੌਕੇ ਦੀਪਕ ਘਈ, ਹਰਜੀਤ ਸਿੰਘ, ਗੁਰਦੀਪ ਬੈਂਸ, ਬਲਬੀਰ ਸਿੰਘ, ਸੁਰਜੀਤ ਸਿੰਘ ਸ਼ੀਤਾ, ਸੁਖਦੇਵ ਛੋਕਰ, ਸਤਵੰਤ ਸਿੰਘ, ਅਸ਼ੋਕ ਫ਼ਗਵਾੜਾ, ਤ੍ਰਲੋਚਨ ਸਿੰਘ, ਹਰਮੇਸ਼ ਲਾਲ, ਪਵਨ, ਸੰਤੋਸ਼ ਕੁਮਾਰ, ਕਮਲਜੀਤ ਬੱਬੀ, ਜਸਵਿੰਦਰ ਧੀਮਾਨ, ਕਰਮਜੀਤ ਸਮਰਾਲਾ, ਕੁਲਵਿੰਦਰ ਕੌਰ, ਜੋਗਾ ਰਾਮ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਰਾਮ ਲਾਲ, ਰਣਜੀਤ ਸਿੰਘ, ਮਮਤਾ, ਰਜਨੀ, ਅਨੀਤਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕੰਪਨੀ ਦੇ ਵਰਕਰ ਹਾਜ਼ਿਰ ਸਨ।

No compromise in the development works will be allowed in Sri Anandpur Sahib Lok Sabha constituency: MP Tewari ----- Released granted funds for development works in various villages

BANGA, 20, February(Manjinder Singh) Member Lok Sabha from Anandpur Sahib and former Union Minister Manish Tewari today said that no shortage of development would be allowed in the Lok Sabha constituency. He said that Punjab government under the leadership of Chief Minister Capt. Amarinder Singh is committed for the overall development of the state.MP Tewari was addressing public meetings on the occasion of launching development works in various villages of Banga constituency.
On this occasion , MP Tewari said that development of Lok Sabha constituency is his priority and no shortage of development would be allowed here. He said that Congress government of Punjab was and will always be remembered firs continuou providing funds for development works so that facilities could be provided at village level as well as in cities. During this time they provided grant funds of about Rs. 1.89 crore for the development works of parks, streets, drains, solar lights, gym etc. at villages Aur, Bakhlor, Chahal Khurd, Hedia, Ladoa Rehpa, Taharpur.
He also urged the concerned Gram Panchayats to make proper use of the grants and provide certificates of their utilization to the administration as soon as possible so that more grants could be released.
He also targeted the Narendra Modi government at the Center for black agriculture laws, which are still stubborn amidst the 
ongoing peasant agitation.
Meanwhile, Satveer Singh Palijhikki Chairman Nawanshahr Planning Board, Pawan Dewan Chairman Punjab Large Industrial Development Board, Harmesh Kaur Chairperson Zilla Parishad Nawanshahr, Thekedar Rajinder Singh, Dr. Harpreet Kanth, Sarpanch Yograj, Harbhajan Singh Bharoli, Rajinder Sharma, Master Kulwaran Singh, BDO Rajesh Chadha,shokhi  Ram, Vijay Sharma, Kamaljit Singh Banga, Raghbir Singh Billa, Sarpanch Jasmeen kaur , Mulakh Raj Sarpanch, Varinder Singh Lucky Sarpanch, Satnam Singh NRI UK were also present

Thursday, February 18, 2021

ਵੋਟਰਾਂ ਵੱਲੋਂ ਸਹਿਯੋਗ ਦੇਣ ਲਈ ਸਦਾ ਰਿਣੀ ਰਹਾਂਗੀ - ਕੌਂਸਲਰ ਮੀਨੂੰ

ਬੰਗਾ ਤੋਂ ਜਿੱਤੇ ਕੌਂਸਲਰ ਮੈਡਮ ਮੀਨੂੰ ਅਤੇ ਉਹਨਾਂ ਦੇ ਪਤੀ ਸਤਨਾਮ ਅਰੋਡ਼ਾ  

ਬੰਗਾ ,19, ਫਰਵਰੀ (ਮਨਜਿੰਦਰ ਸਿੰਘ )
ਬੰਗਾ  ਨਗਰ ਕੌਂਸਲ ਚੋਣਾਂ ਵਿੱਚ  ਵਾਰਡ ਨੰਬਰ ਪੰਜ ਤੋਂ  ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤ ਪ੍ਰਾਪਤ ਕਰ ਕੇ ਪਹਿਲੀ ਵਾਰ ਕੌਂਸਲਰ ਬਣੇ ਮੈਡਮ ਮੀਨੂੰ ਨੇ ਵਾਰਡ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਵੱਲੋਂ ਜੋ ਸਹਿਯੋਗ ਮੈਨੂੰ ਅਤੇ ਮੇਰੀ ਪਾਰਟੀ ਨੂੰ ਦਿੱਤਾ ਗਿਆ ਹੈ ਉਸ ਲਈ  ਮੈਂ ਸਦਾ ਰਿਣੀ ਰਹਾਂਗੀ ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਸਭ ਦੇ ਦੁੱਖ ਸੁੱਖ ਵਿਚ ਖੜ੍ਹਾਂਗੀ ਅਤੇ ਵਾਰਡ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੀ ।ਇਸ ਮੌਕੇ ਉਨ੍ਹਾਂ ਨਾਲ ਮੌਜੂਦ ਉਨ੍ਹਾਂ ਦੇ ਪਤੀ ਸਤਨਾਮ ਅਰੋਡ਼ਾ (ਸਾਗਰ ਸਟੂਡੀਓ ) ਨੇ ਵੀ ਵੋਟਰਾਂ ਦਾ ਧੰਨਵਾਦ ਕੀਤਾ  ।   

ਪੰਜ ਲੁਟੇਰੇ ਲੁੱਟੇ ਗਏ 23'ਮੋਬਾਇਲਾਂ ਸਮੇਤ ਕਾਬੂ - ਡੀ ਐੱਸ ਪੀ ਬੰਗਾ

ਡੀਐਸਪੀ ਸਬ ਡਿਵੀਜ਼ਨ ਬੰਗਾ ਗੁਰਵਿੰਦਰ ਪਾਲ   ਸਿੰਘ ਪੱਤਰਕਾਰ ਵਾਰਤਾ ਦੌਰਾਨ ਫੜੇ ਗਏ ਲੁਟੇਰਿਆਂ ਬਾਰੇ ਜਾਣਕਾਰੀ ਦਿੰਦੇ ਹੋਏ  

ਬੰਗਾ 18 ਫਰਵਰੀ (ਮਨਜਿੰਦਰ ਸਿੰਘ  ) - ਬੰਗਾ ਹਲਕੇ ਵਿੱਚ ਪੈਂਦੇ  ਥਾਣਾ ਮੁਕੰਦਪੁਰ ਦੀ ਪੁਲੀਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਉਹਨਾਂ ਲੁੱਟਾਂ  ਖੋਹਾ ਕਰਨ ਵਾਲੇ 5 ਲੁਟੇਰਿਆਂ  ਨੂੰ ਚੋਰੀ ਦੇ ਮੋਬਾਇਲ ਸਮੇਤ ਕਾਬੂ ਕੀਤਾ  ਬੰਗਾ ਵਿਖੇ ਪ੍ਰੈਸ ਕਾਨਫਰੰਸਾਂ ਕਰਦਿਆਂ ਉਪ ਪੁਲਿਸ ਕਪਤਾਨ ਗੁਰਵਿੰਦਰਪਾਲ ਸਿੰਘ ਸਬ ਡਵੀਜਨ ਬੰਗਾ  ਨੇ ਦੱਸਿਆ ਕਿ ਵੱਖ ਵੱਖ ਮਾਮਲਿਆਂ ਚ ਤੇ ਕਾਰਵਾਈ ਕਰਦਿਆ ਥਾਣਾ ਮੁੱਖ ਅਫ਼ਸਰ   ਇੰਸਪੈਕਟਰ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਟੀਮ ਬਣਾ ਕੇ ਮਾਮਲੇ ਦੀ ਜਾਚ ਕੀਤੀ  ਤਾਂ ਪਤਾ ਲੱਗਾ ਕਿ ਕੁਝ ਲੋਕ ਨਵੇਂ ਤੇ ਪੁਰਾਣੇ ਮੋਬਾਇਲ ਫੋਨ ਮਜਦੂੂਰਾ ਸਸਤੇ ਰੇਟ ਵਿਚ ਵੇਚਣ ਦੀ ਕੋਸ਼ਿਸ਼ ਕਰ ਰਹੇ  ਨੂੰ ਮੌਕੇ ਤੋਂ ਫੜ ਲਿਆ।
ਜਿਨ੍ਹਾਂ ਦੀ ਪਛਾਣ ਰਾਹੁਲ ਉਰਫ ਵਿੱਕੀ ਉਰਫ ਭੂੰਡੀ ਪੁੱਤਰ ਸੋਮਨਾਥ ਵਾਸੀ ਨਵਾਂਸ਼ਹਿਰ ਰੋਡ ਬੰਗਾ ਅਤੇ ਸਲਿੰਦਰ ਸੱਲਣ ਉਰਫ ਸਾਜਨ ਪੁੱਤਰ ਸੁਖਵੀਰ ਕੁਮਾਰ ਵਾਸੀ ਸਿੱਧ ਮੁਹੱਲਾ ਬੰਗਾ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ  07 ਫੋਨ ਬਰਾਮਦ ਅਤੇ ਇੱਕ ਚੋਰੀ ਦਾ ਮੋਟਰ ਸਾਈਕਲ ਜੋ ਸਾਜਨ ਵਲੋਂ ਫਤਿਹਗੜ੍ਹ ਸਾਹਿਬ ਤੋਂ ਕਰੀਬ ਡੇਢ ਸਾਲ ਪਹਿਲਾ ਚੋਰੀ ਕੀਤਾ ਸੀ  ਵੀ ਬਰਾਮਦ ਕੀਤਾ ਹੈ ਅਤੇ ਰਾਹਗੀਰਾਂ ਨੂੰ ਡਰਾਉਣ ਲਈ ਵਰਤਿਆ ਜਾਦਾਂ ਦਾਤਰ ਵੀ ਇਨ੍ਹਾਂ ਦੇ ਕਬਜੇ ਵਿਚ ਬਰਾਮਦ ਕੀਤਾ ਹੈ।
ਦੂਸਰੇ ਪਾਸੇ ਇਨਾ ਦੇ ਸਾਥੀ  ਬੀਰੀ ਪੁੱਤਰ ਬਾਲ ਕਿਸ਼ਨ ਵਾਸੀ ਭੀਮ ਰਾਉ ਕਲੋਨੀ ਨੇੜੇ ਗੁਰਦੁਆਰਾ ਸ੍ਰੀ ਗੁਰੂ ਰਵੀਦਾਸ ਬੰਗਾ , ਏਵਨਜੋਤ ਪੁੱਤਰ ਇੰਦਰਜੀਤ ਸਿੰਘ ਵਾਸੀ ਤੁੰਗਲ ਗੇਟ ਬੰਗਾ , ਅਜੈ ਕੁਮਾਰ ਪੁੱਤਰ ਧਰਮ ਪਾਲ ਵਾਸੀ ਸਿੱਧ ਮੁੱਹਲਾ ਗਲੀ ਗੁਲਾਮੀ ਸ਼ਾਹ ਬੰਗਾ ਫਗਵਾੜਾ , ਨਵਾਂਸ਼ਹਿਰ , ਗੜਸ਼ੰਕਰ , ਕੋਟ ਫਤੂਹੀ ਏਰੀਆਂ ਵਿੱਚ ਰਾਹਗੀਰਾਂ ਨੂੰ ਰੋਕ ਕੇ ਲੁੱਟਾਂ ਖੋਹਾ ਕਰਦੇ ਸਨ , ਜਿਨ੍ਹਾਂ ਪਾਸੋਂ 16 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਮੋਬਾਇਲ ਫੋਨਾਂ  ਦੀ ਕੀਮਤ ਲੱਗਭਗ ਤਿੰਨ ਲੱਖ ਰੁਪਏ ਬਣਦੀ ਹੈ । ਦੋਸ਼ੀਆਂ ਵਲੋਂ ਲੋਕਾਂ ਨੂੰ ਡਰਾਉਣ ਲਈ ਵਰਤੇ ਜਾਦੇ ਦਾਤਰ ਅਤੇ ਵਾਰਦਾਤ ਕਰਨ ਲਈ ਵਰਤੀ ਜਾਂਦੀ ਸਕੂਟਰੀ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ  । ਇਹਨਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।
 

ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ 20 ਫ਼ਰਵਰੀ ਨੂੰ ਕਰਨਗੇ ਹਲਕਾ ਬੰਗਾ ਦਾ ਦੌਰਾ : ਪੱਲੀ ਝਿੱਕੀ

ਸਤਵੀਰ ਸਿੰਘ ਪੱਲੀ ਝਿੱਕੀ ਇੰਚਾਰਜ ਹਲਕਾ ਬੰਗਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ  

ਬੰਗਾ  18, ਫਰਵਰੀ(ਮਨਜਿੰਦਰ ਸਿੰਘ  ),   ਸ਼੍ਰੀ ਮਨੀਸ਼ ਤਿਵਾੜੀ, ਮੈਂਬਰ ਪਾਰਲੀਮੈਂਟ ਵਲੋਂ 20, ਫਰਵਰੀ ਦਿਨ ਸ਼ਨੀਵਾਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ  ਹਲਕਾ ਬੰਗਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਜਾਵੇਗਾ ।ਇਸ ਬਾਰੇ ਜਾਣਕਾਰੀ ਦਿੰਦਿਆਂ ਹਲਕਾ ਬੰਗਾ ਇੰਚਾਰਜ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ ਨੇ ਦੱਸਿਆ ਕਿ ਸ੍ਰੀ ਤਿਵਾੜੀ ਜੀ  ਸਵੇਰੇ 10.30 ਵਜੇ- ਪਿੰਡ ਔੜ, 11.20 ਵਜੇ- ਪਿੰਡ ਚਾਹਲ ਖੁਰਦ ਦੁਪਹਿਰ 12.10 ਵਜੇ- ਪਿੰਡ  ਲਡ਼ੋਆ,ਦੁਪਹਿਰ 01.00 ਵਜੇ- ਪਿੰਡ ਹੇਰਿਆਂ, ਦੁਪਹਿਰ 01.50 ਵਜੇ- ਪਿੰਡ ਬਖਲੌਰ ,ਦੁਪਹਿਰ 02.40 ਵਜੇ- ਪਿੰਡ ਰਹਿਪਾ,ਦੁਪਹਿਰ 03.30 ਵਜੇ- ਪਿੰਡ  ਤਾਹਰਪੁਰ   ਵਿਖੇ ਪਹੁੰਚਣਗੇ ।ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਇਸ ਮੌਕੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ  ਹੱਲ ਕਰਨਗੇ  ।

Wednesday, February 17, 2021

ਨਾਭਾ ਨਗਰ ਕੌਂਸਲ ਵਿੱਚ ਬਣੇਗੀ ਕਾਂਗਰਸ ਦੀ ਕਮੇਟੀ -14 ਉਮੀਦਵਾਰ ਜਿੱਤੇ

ਨਾਭਾ17,ਫਰਵਰੀ (ਸੁਨੀਤਾ ਰਾਣੀ ) ਨਾਭਾ ਨਗਰ ਕੌਂਸਲ ਚੋਣਾਂ 'ਚ 23 ਵਾਰਡਾਂ ਚੋਂ ਕਾਂਗਰਸ ਦੇ 14 ਉਮੀਦਵਾਰ ਜੇਤੂ, 6 ਅਕਾਲੀ ਦਲ ਤੇ 3 ਆਜ਼ਾਦ ਉਮੀਦਵਾਰ ਵੀ ਜਿੱਤੇ
ਨਗਰ ਕੌਂਸਲ ਨਾਭਾ ਦੀਆਂ ਵੋਟਾਂ ਦੀ ਗਿਣਤੀ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ ਅਤੇ ਐਸ.ਡੀ.ਐਮ. ਸ੍ਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ 23 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 14 ਉਮੀਦਵਾਰ ਜੇਤੂ ਰਹੇ ਹਨ, ਸ੍ਰੋਮਣੀ ਅਕਾਲੀ ਦਲ ਦੇ 6 ਅਤੇ 3 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਉਨ÷ ਾਂ ਦੱਸਿਆ ਕਿ ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਜਨੀਸ਼ ਕੁਮਾਰ ਸ਼ੈਂਟੀ ਮਿੱਤਲ ਪਹਿਲਾਂ ਹੀ ਬਿਨ÷ ਾਂ ਮੁਕਾਬਲਾ ਜੇਤੂ ਰਹੇ ਸਨ।
ਨਾਭਾ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜਿਆਂ ਮੁਤਾਬਕ ਵਾਰਡ ਨੰਬਰ 1 ਤੋਂ ਅਕਾਲੀ ਦਲ ਦੀ ਵੀਰਪਾਲ ਕੌਰ 883 ਵੋਟਾਂ ਲੈ ਕੇ ਜੇਤੂ ਰਹੀ, ਕਾਂਗਰਸ ਦੀ ਸੁਖਵਿੰਦਰ ਕੌਰ ਨੂੰ 806 ਵੋਟਾਂ ਅਤੇ ਆਪ ਦੀ ਰੋਜੀ ਨੂੰ 191 ਵੋਟਾਂ ਮਿਲੀਆਂ ਤੇ ਨੋਟਾ ਨੂੰ 20 ਵੋਟਾਂ ਮਿਲੀਆਂ। 2 ਨੰਬਰ ਵਾਰਡ ਤੋਂ ਅਕਾਲੀ ਦਲ ਦੇ ਗੁਰਸੇਵਕ ਸਿੰਘ ਗੋਲੂ 1204 ਵੋਟਾਂ ਨਾਲ ਜੇਤੂ, ਕਾਂਗਰਸ ਦੇ ਵਿਵੇਕ ਸਿੰਗਲਾ ਨੂੰ 629, ਆਪ ਦੇ ਸ਼ਰਨਜੀਤ ਸਿੰਘ ਨੂੰ 40, ਬੀਜੇਪੀ ਦੇ ਜਤਿੰਦਰ ਕੁਮਾਰ ਨੂੰ 20, ਬੀਐਸਪੀ ਦੀ ਹਰਮਿੰਦਰ ਕੌਰ ਨੂੰ 2 ਵੋਟਾਂ ਅਤੇ ਨੋਟਾ ਨੂੰ 9 ਵੋਟਾਂ ਮਿਲੀਆਂ।
ਵਾਰਡ ਨੰਬਰ 3 ਤੋਂ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਨੂੰ 419 ਵੋਟਾਂ ਨਾਲ ਜੇਤੂ ਰਹੇ, ਕਾਂਗਰਸ ਦੇ ਗੁਰਦੀਪ ਸਿੰਘ ਨੂੰ 282, ਆਪ ਦੇ ਜਸਵਿੰਦਰ ਸਿੰਘ ਨੂੰ 77, ਭਾਜਪਾ ਦੇ ਨਵਦੀਪ ਬਾਵਾ ਨੂੰ 11 ਤੇ ਨੋਟਾਂ ਨੂੰ 6 ਵੋਟਾਂ ਮਿਲੀਆਂ। ਵਾਰਡ ਨੰਬਰ 4 'ਚ ਆਜ਼ਾਦ ਗੌਤਮ ਬਾਤਿਸ਼ 696 ਵੋਟਾਂ ਲੈਕੇ ਜੇਤੂ, ਕਾਂਗਰਸ ਦੇ ਸੁਰਿੰਦਰ ਸਿੰਘ ਨੂੰ 319 ਵੋਟਾਂ, ਆਪ ਦੇ ਸਤਵੰਤ ਸਿੰਘ ਨੂੰ 330 ਵੋਟਾਂ, ਅਕਾਲੀ ਦਲ ਦੇ ਅਸ਼ਵਨੀ ਕੁਮਾਰ ਚੋਪੜਾ ਨੂੰ 74, ਭਾਜਪਾ ਦੇ ਭੋਲਾ ਨੂੰ 02 ਵੋਟਾਂ ਤੇ ਨੋਟਾ ਨੂੰ 13 ਵੋਟਾਂ ਮਿਲੀਆਂ।
ਵਾਰਡ ਨੰਬਰ 5 ਤੋਂ ਕਾਂਗਰਸ ਦੀ ਪ੍ਰਿਤਪਾਲ ਕੌਰ ਨੂੰ 1071 ਵੋਟਾਂ, ਆਜ਼ਾਦ ਮਨਪ੍ਰੀਤ ਕੌਰ ਨੂੰ 510 ਤੇ ਨੋਟਾ ਨੂੰ 30 ਵੋਟਾਂ ਮਿਲੀਆਂ। ਵਾਰਡ ਨੰਬਰ 6 ਤੋਂ ਕਾਂਗਰਸ ਦੇ ਦਲੀਪ ਕੁਮਾਰ 700 ਵੋਟਾਂ ਨਾਲ ਜੇਤੂ, ਆਪ ਦੇ ਕਰਮਜੀਤ ਸਿੰਘ ਨੂੰ 168, ਅਕਾਲੀ ਦਲ ਦੇ ਸੁਲੱਖਣ ਸਿੰਘ ਨੂੰ 57, ਭਾਜਪਾ ਦੇ ਤਰੁਨ ਕੁਮਾਰ ਸ਼ਰਮਾ ਨੂੰ 22 ਤੇ ਨੋਟਾ ਨੂੰ 14 ਵੋਟਾਂ ਮਿਲੀਆਂ। ਵਾਰਡ ਨੰਬਰ 7 ਤੋਂ ਆਜ਼ਾਦ ਸੋਨੀਆ 716 ਵੋਟਾਂ ਨਾਲ ਜੇਤੂ, ਅਕਾਲੀ ਦਲ ਦੀ ਰੁਚੀ ਧਨੇਜਾ ਨੂੰ 592, ਕਾਂਗਰਸ ਦੀ ਰੀਨਾ ਬਾਂਸਲ ਨੂੰ 213, ਭਾਜਪਾ ਦੀ ਭਵਿਕਾ ਖੱਤਰੀ ਨੂੰ 121, ਆਪ ਦੀ ਸਿਮਰਨ ਵਰਮਾ ਨੂੰ 179 ਤੇ ਨੋਟਾ ਨੂੰ 14 ਵੋਟਾਂ ਮਿਲੀਆਂ।
ਵਾਰਡ ਨੰਬਰ 8 ਤੋਂ ਕਾਂਗਰਸ ਦੇ ਅਸ਼ੋਕ ਕੁਮਾਰ 1181 ਵੋਟਾਂ ਲੈਕੇ ਜੇਤੂ, ਆਪ ਦੇ ਅਸ਼ੋਕ ਅਰੋੜ ਨੂੰ 535, ਅਕਾਲੀ ਦਲ ਦੇ ਹਨੀ ਕੁਮਾਰ ਨੂੰ 9, ਭਾਜਪਾ ਦੇ ਮੋਹਿਤ ਸੂਦ ਨੂੰ 22 ਤੇ ਨੋਟਾ ਨੂੰ 18 ਵੋਟਾਂ। ਵਾਰਡ ਨੰਬਰ 9 ਤੋਂ ਕਾਂਗਰਸ ਦੇ ਮਮਤਾ ਮਿੱਤਲ 1135 ਵੋਟਾਂ ਨਾਲ ਜੇਤੂ, ਆਪ ਦੇ ਰਜਨੀ ਰਾਣੀ ਨੂੰ 456, ਅਕਾਲੀ ਦਲ ਦੀ ਸੁਧਾ ਨੂੰ 28, ਭਾਜਪਾ ਦੀ ਵੰਦਨਾ ਗੋਇਲ ਨੂੰ 74 ਵੋਟਾਂ ਤੇ ਨੋਟਾ ਨੂੰ 24 ਵੋਟਾਂ ਮਿਲੀਆਂ।
ਵਾਰਡ ਨੰਬਰ 11 ਤੋਂ ਕਾਂਗਰਸ ਦੀ ਅੰਜਨਾ ਸ਼ਰਮਾ 818 ਵੋਟਾਂ ਨਾਲ ਜੇਤੂ, ਆਪ ਦੀ ਗੀਤਾ ਡੱਲਾ ਨੂੰ 746, ਅਕਾਲੀ ਦਲ ਦੀ ਜਸਪ੍ਰੀਤ ਕੌਰ ਨੂੰ 28, ਭਾਜਪਾ ਦੀ ਪੂਜਾ ਕੁਮਾਰੀ ਨੂੰ 30, ਆਜ਼ਾਦ ਮਨਪ੍ਰੀਤ ਕੌਰ ਸੇਖੋਂ ਨੂੰ 45 ਤੇ ਨੋਟਾ ਨੂੰ 22 ਵੋਟਾਂ ਮਿਲੀਆਂ। ਵਾਰਡ ਨੰਬਰ 12 ਤੋਂ ਕਾਂਗਰਸ ਦੇ ਪਵਨ   ਕੁਮਾਰ 581 ਵੋਟਾਂ ਨਾਲ ਜੇਤੂ, ਅਕਾਲੀ ਦਲ ਦੇ ਦਿਨੇਸ਼ ਕੁਮਾਰ 417, ਆਪ ਦੇ ਸੰਦੀਪ ਸ਼ਰਮਾ ਨੂੰ 208, ਭਾਜਪਾ ਦੇ ਵਿਸ਼ਾਲ ਸ਼ਰਮਾ ਨੂੰ 97 ਤੇ ਨੋਟਾ ਨੂੰ 12 ਵੋਟਾਂ ਮਿਲੀਆਂ।
ਵਾਰਡ ਨੰਬਰ 13 ਤੋਂ ਕਾਂਗਰਸ ਦੀ ਊਸ਼ਾ ਰਾਣੀ 824 ਵੋਟਾ ਨਾਲ ਜੇਤੂ, ਆਪ ਦੀ ਗਗਨਦੀਪ ਕੌਰ ਨੂੰ 623 ਵੋਟਾਂ, ਭਾਜਪਾ ਦੀ ਪਰਮਜੀਤ ਕੌਰ ਨੂੰ 21, ਅਕਾਲੀ ਦਲ ਦੀ ਰਾਜ ਰਾਣੀ ਨੂੰ 175 ਤੇ ਨੋਟਾ ਨੂੰ 23 ਵੋਟਾਂ ਮਿਲੀਆਂ। ਵਾਰਡ ਨੰਬਰ 14 ਤੋਂ ਕਾਂਗਰਸ ਦੇ ਕ੍ਰਿਸ਼ਨ ਕੁਮਾਰ 387 ਵੋਟਾਂ ਨਾਲ ਜੇਤੂ, ਭਾਜਪਾ ਦੇ ਗੁਰਪ੍ਰੀਤ ਸਿੰਘ ਪਾਰਸ ਨੂੰ 25, ਆਜਾਦ ਹਰਜਿੰਦਰ ਸਿੰਘ ਨੂੰ 98, ਅਕਾਲੀ ਦਲ ਦੇ ਬਲਵਿੰਦਰ ਸਿੰਘ ਨੂੰ 301, ਆਜਾਦ ਭਾਨ ੁਿਸੰਘ ਨੂੰ 82, ਆਪ ਦੇ ਮਹਿੰਦਰ ਪਾਲ ਨੂੰ 318 ਅਤੇ ਨੋਟਾ ਨੂੰ 12 ਵੋਟਾਂ ਮਿਲੀਆਂ।
ਵਾਰਡ ਨੰਬਰ 15 ਤੋਂ ਕਾਂਗਰਸ ਦੀ ਨੀਰੂ 921 ਵੋਟਾਂ ਨਾਲ ਜੇਤੂ, ਆਪ ਦੀ ਰੇਖਾ ਠਾਕੁਰ ਨੂੰ 438, ਅਕਾਲੀ ਦਲ ਦੀ ਗੇਜ ਕੌਰ ਨੂੰ 82, ਭਾਜਪਾ ਦੀ ਬਿੰਦੀਆ ਨੂੰ 18, ਆਜਾਦ ਗੁਰਮੇਲ ਕੌਰ ਨੂੰ 70 ਤੇ ਨੋਟਾ ਨੂੰ 21 ਵੋਟਾਂ ਮਿਲੀਆਂ। ਵਾਰਡ ਨੰਬਰ 16 ਤੋਂ ਅਕਾਲੀ ਦਲ ਦੇ ਕੌਸ਼ਲ ਕੁਮਾਰ 637 ਵੋਟਾਂ ਨਾਲ ਜੇਤੂ, ਕਾਂਗਰਸ ਦੀ ਸੁਨੀਤਾ ਰਾਣੀ ਨੂੰ 454 ਵੋਟਾਂ, ਆਪ ਦੇ ਨੀਰਜ ਕੁਮਾਰ ਨੂੰ 239, ਭਾਜਪਾ ਦੇ ਰਣਵੀਰ ਸਿੰਘ ਨੂੰ 9 ਤੇ ਨੋਟਾ ਨੇ 22 ਵੋਟਾਂ ਹਾਸਲ ਕੀਤੀਆਂ। ਵਾਰਡ ਨੰਬਰ 17 ਤੋਂ ਕਾਂਗਰਸ ਦੇ ਕਰਮਜੀਤ ਕੌਰ 519 ਵੋਟਾਂ ਲੈ ਕੇ ਜੇਤੂ, ਆਪ ਦੀ ਕਿਰਨ ਨੂੰ 489, ਅਕਾਲੀ ਦਲ ਦੀ ਅਨੀਤਾ ਰਾਣੀ ਨੂੰ 423, ਆਜ਼ਾਦ ਉਤਮਜੀਤ ਕੌਰ ਨੂੰ 84 ਤੇ ਰਾਜੂ ਨੂੰ 18 ਅਤੇ ਨੋਟਾ ਨੂੰ 15 ਵੋਟਾਂ ਮਿਲੀਆਂ।
ਵਾਰਡ ਨੰਬਰ 18 ਤੋਂ ਅਕਾਲੀ ਦਲ ਦੇ ਮਹਿੰਦਰ ਪਾਲ ਸਿੰਘ 946 ਵੋਟਾਂ ਨਾਲ ਜੇਤੂ, ਕਾਂਗਰਸ ਦੇ ਸੁੰਦਰ ਲਾਲ ਨੂੰ 447, ਭਾਜਪਾ ਦੇ ਗੁਰਵਿੰਦਰ ਸਿੰਘ ਨੂੰ 4, ਆਪ ਦੇ ਰਮੇਸ਼ ਕੁਮਾਰ ਨੂੰ 49 ਤੇ ਨੋਟਾ ਨੂੰ 15 ਵੋਟਾਂ ਮਿਲੀਆਂ। ਵਾਰਡ ਨੰਬਰ 19 ਤੋਂ ਕਾਂਗਰਸ ਦੇ ਰੇਨੂ ਸੇਠ 1508 ਵੋਟਾਂ ਨਾਲ ਜੇਤੂ, ਅਕਾਲੀ ਦਲ ਦੀ ਸਤਵੰਤ ਕੌਰ ਨੂੰ 106, ਆਪ ਦੀ ਨਿਸ਼ਾ ਨੂੰ 215, ਭਾਜਪਾ ਦੀ ਲਾਜੋ ਦੇਵੀ ਨੂੰ 14 ਵੋਟਾਂ, ਨੋਟਾ ਨੂੰ 21 ਵੋਟਾਂ ਮਿਲੀਆਂ।
ਵਾਰਡ ਨੰਬਰ 20 ਤੋਂ ਕਾਂਗਰਸ ਪਾਰਟੀ ਦੇ ਜਸਦੀਪ ਸਿੰਘ ਖੰਨਾ 812 ਵੋਟਾਂ ਨਾਲ ਜੇਤੂ, ਆਪ ਦੇ ਰਜੇਸ਼ ਕੁਮਾਰ ਨੂੰ 736, ਭਾਜਪਾ ਦੇ ਰਿਸ਼ੂ ਵਰਮਾ ਨੂੰ 52, ਆਜ਼ਾਦ ਸਨੀ ਸਿਗਲਾ ਨੂੰ 273 ਅਤੇ ਨੋਟਾ ਨੂੰ 16 ਵੋਟਾਂ ਮਿਲੀਆਂ। ਵਾਰਡ ਨੰਬਰ 21 ਤੋਂ ਅਕਾਲੀ ਦਲ ਦੀ ਅਮਰਜੀਤ ਕੌਰ 1342 ਜੇਤੂ ਰਹੀ, ਆਪ ਦੀ ਅਮਰਜੀਤ ਰਾਣੀ ਨੂੰ 213, ਕਾਂਗਰਸ ਦੀ ਕ੍ਰਿਸ਼ਨਾ ਰਾਣੀ ਨੂੰ 175, ਭਾਜਪਾ ਦੀ ਨੀਰੂ ਬਾਵਾ ਨੂੰ 90 ਤੇ ਨੋਟਾ ਨੂੰ 8 ਵੋਟਾਂ ਮਿਲੀਆਂ।
ਵਾਰਡ ਨੰਬਰ 22 ਤੋਂ ਕਾਂਗਰਸ ਪਾਰਟੀ ਦੇ ਸੁਜਾਤਾ 1349 ਵੋਟਾਂ ਨਾਲ ਜੇਤੂ ਰਹੀ, ਆਪ ਦੇ ਲਲਿਤ ਕੁਮਾਰ ਨੂੰ 315, ਅਕਾਲੀ ਦਲ ਦੇ ਵਿਜੇ ਕੁਮਾਰ ਨੂੰ 15 ਤੇ ਨੋਟ ਨੂੰ ਇੱਥੇ 26 ਵੋਟਾਂ ਮਿਲੀਆਂ ਸਨ।  ਵਾਰਡ ਨੰਬਰ 23 ਤੋਂ ਆਜਾਦ ਰੋਜੀ 842 ਵੋਟਾਂ ਨਾਲ ਜੇਤੂ, ਕਾਂਗਰਸ ਦੀ ਸ਼ਮੀਨਾ ਬਾਨੋ ਨੂੰ 582, ਆਪ ਦੀ ਸਰੋਜ ਰਾਣੀ ਨੂੰ 148, ਭਾਜਪਾ ਦੀ ਗੀਤਾ ਰਾਣੀ ਨੂੰ 12 ਤੇ ਨੋਟਾ ਨੂੰ 13 ਵੋਟਾਂ ਮਿਲੀਆਂ ਹਨ।

ਬੰਗਾ ਨਗਰ ਕੌਂਸਲ ਚੋਣਾਂ ਵਿੱਚ ਮਿਲਿਆ ਰਲਿਆ ਮਿਲਿਆ ਫ਼ਤਵਾ:

ਬੰਗਾ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਐਸਡੀਐਮ ਬੰਗਾ ਸ੍ਰੀ ਵਿਰਾਜ  ਤਿੜਕੇ ਅਤੇ ਨਾਇਬ  ਤਹਿਸੀਲਦਾਰ ਸ੍ਰੀ ਦਿਲਪ੍ਰੀਤ ਸਿੰਘ   

ਬੰਗਾ17 ਫਰਵਰੀ( ਮਨਜਿੰਦਰ ਸਿੰਘ ) ਪੰਜਾਬ ਵਿੱਚ ਅੱਜ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਗਏ । ਜਿਸ ਅਨੁਸਾਰ ਨਗਰ ਕੌਂਸਲ ਬੰਗਾ ਦੇ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਸਕਿਆ ।ਨਗਰ ਕੌਂਸਲ ਬੰਗਾ ਦੀਆਂ ਵੋਟਾਂ ਦੀ ਗਿਣਤੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ ਅਤੇ ਐਸਡੀਐਮ ਬੰਗਾ ਸ੍ਰੀ ਵਿਰਾਜ ਤਿੜਕੇ  ਆਈ ਏ ਐਸ  ਨੇ ਦੱਸਿਆ ਕਿ ਇਨ੍ਹਾਂ ਨਤੀਜਿਆਂ ਅਨੁਸਾਰ 15 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 5, ਸ਼੍ਰੋਮਣੀ ਅਕਾਲੀ ਦਲ ਦੇ 3,ਆਮ ਆਦਮੀ ਪਾਰਟੀ ਦੇ 5,ਭਾਰਤੀ ਜਨਤਾ ਪਾਰਟੀ ਦਾ 1 ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ 
ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ 7ਤੋਂ ਰਸ਼ਪਾਲ ਕੌਰ 285ਵੋਟਾਂ , ਵਾਰਡ ਨੰਬਰ 9 ਤੋਂ ਤਲਵਿੰਦਰ ਕੌਰ 204, ਵਾਰਡ ਨੰਬਰ 11 ਤੋਂ ਕੀਮਤੀ ਸੱਦੀ 317 ਵੋਟਾਂ ਵਾਰਡ ਨੰਬਰ 12ਤੋਂ ਮਨਜਿੰਦਰ ਮੋਹਨ 563 ਵੋਟਾਂ ਅਤੇ ਵਾਰਡ ਨੰਬਰ 13 ਤੋਂ ਜਤਿੰਦਰ ਕੌਰ ਮੂੰਗਾ 417 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ ¦
ਆਮ ਆਦਮੀ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ 4 ਤੋਂ ਮੋਨਿਕਾ ਵਾਲੀਆ 396 ਵੋਟਾਂ ਵਾਰਡ ਨੰਬਰ 5 ਤੋਂ ਮੀਨੂੰ 151ਵੋਟਾਂ ਵਾਰਡ ਨੰਬਰ 10 ਤੋ ਸਰਬਜੀਤ ਸਿੰਘ 228, ਵੋਟਾਂ ਵਾਰਡ ਨੰਬਰ 14 ਤੋਂ ਨਰਿੰਦਰਜੀਤ 403ਵੋਟਾਂ , ਅਤੇ ਵਾਰਡ ਨੰਬਰ 15 ਤੋਂ ਸੁਰਿੰਦਰ ਕੁਮਾਰ 277 ਵੋਟਾਂ ਲੈ ਕੇ ਜੇਤੂ ਕਰਾਰ ਦਿੱਤੇ ਗਏ ਹਨ । ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 1 ਤੋਂ ਵੰਦਨਾ 265 ਵਾਰਡ ਨੰਬਰ 6 ਤੋਂ ਜਸਵਿੰਦਰ ਸਿੰਘ ਮਾਨ 467 ਵੋਟਾਂ ਅਤੇ ਵਾਰਡ ਨੰਬਰ 8 ਤੋਂ  ਜੀਤ ਸਿੰਘ ਭਾਟੀਆ  227ਵੋਟਾਂ  ਨਾਲ ਜਿੱਤ ਪ੍ਰਾਪਤ ਕੀਤੀ ਹੈ। ਵਾਰਡ ਨੰਬਰ 3 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਨੀਤਾ ਵਾਲੀਆਂ 265 ਨਾਲ ਅਤੇ ਇਕ ਆਜ਼ਾਦ ਉਮੀਦਵਾਰ ਹਿੰਮਤ ਕੁਮਾਰ ਵਾਰਡ ਨੰਬਰ 2 ਤੋਂ  471 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ ਹਨ । ਇਸ ਮੌਕੇ ਐੱਸਡੀਐੱਮ ਤਿੜਕੇ ਜੀ  ਨੇ ਬੰਗਾ ਸ਼ਹਿਰ ਨਿਵਾਸੀਆਂ  ਅਤੇ ਸਾਰੀਆਂ ਪੁਲੀਟੀਕਲ ਪਾਰਟੀਆਂ ਦਾ ਸ਼ਾਂਤੀਪੂਰਵਕ ਚੋਣ ਪ੍ਰਕਿਰਿਆ ਵਿਚ ਸਹਿਯੋਗ ਦੇਣ ਦਾ ਧੰਨਵਾਦ ਕੀਤਾ । 

Tuesday, February 16, 2021

ਬੰਗਾ ਨਗਰ ਕੌਂਸਲ ਲਈ ਵੋਟਾਂ ਦੀ ਗਿਣਤੀ ਕੱਲ੍ਹ 3 ਰਾਊਂਡਾਂ ਵਿੱਚ ਹੋਵੇਗੀ :ਸਮੁੱਚੇ ਪ੍ਰਬੰਧ ਮੁਕੰਮਲ

ਬੰਗਾ ,16 ਫਰਵਰੀ :(ਮਨਜਿੰਦਰ ਸਿੰਘ )

ਨਗਰ ਕੌਂਸਲ ਬੰਗਾ  ਲਈ 14 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਸਵੇਰੇ 9 ਵਜੇ ਹੋਵੇਗੀ, ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ  । ਬੰਗਾ   ਨਗਰ ਕੌਂਸਲ ਦੀਆਂ ਕੁੱਲ 15 ਸੀਟਾਂ ਲਈ ਗਿਣਤੀ  ਗੁਰੂ ਨਾਨਕ ਕਾਲਜ (ਲੜਕੀਆਂ) ਬੰਗਾ ਵਿਖੇ ਹੋਵੇਗੀ । ਬੰਗਾ ਦੇ 15 ਵਾਰਡਾਂ (15 ਬੂਥਾਂ) ਦੀ ਗਿਣਤੀ 3 ਰਾਊਂਡਾਂ ਵਿਚ ਹੋਵੇਗੀ, ਜਿਸ ਲਈ 5 ਟੇਬਲ ਲਗਾਏ ਗਏ  ਇਸ ਗਿਣਤੀ ਲਈ  28 ਅਧਿਕਾਰੀਆਂ ਦਾ ਸਟਾਫ  ਲਗਾਇਆ ਗਿਆ ਹੈ, ਜਿਨਾਂ ਨੂੰ ਗਿਣਤੀ ਸਬੰਧੀ ਪੂਰੀ ਤਰਾਂ ਸਿਖਲਾਈ ਮੁਹੱਈਆ ਕਰਵਾਈ ਗਈ ਹੈ। 

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ   ਐਸ. ਐਸ. ਪੀ ਅਲਕਾ ਮੀਨਾ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਦੀ ਗਿਣਤੀ ਪ੍ਰਕਿਰਿਆ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਢੁਕਵੀਂ ਗਿਣਤੀ ਵਿਚ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਜਿਸ ਤਰਾਂ ਵੋਟਾਂ ਵਾਲੇ ਦਿਨ ਪੂਰੀ ਚੌਕਸੀ ਰੱਖੀ ਗਈ ਸੀ, ਉਸੇ ਤਰਾਂ ਗਿਣਤੀ ਵਾਲੇ ਦਿਨ ਵੀ ਪੂਰੀ ਮੁਸਤੈਦੀ ਵਰਤੀ ਜਾਵੇਗੀ। 

ਪਿੰਡ ਹੀਉਂ ਗੋਲੀ ਚੱਲੀ ਇੱਕ ਨੌਜਵਾਨ ਦੀ ਮੌਤ: ਮਾਮਲਾ ਪੁਰਾਣੀ ਦੁਸ਼ਮਣੀ ਦਾ


ਬੰਗਾ 16ਫਰਵਰੀ (ਮਨਜਿੰਦਰ ਸਿੰਘ  )ਥਾਣਾ ਸਿਟੀ ਬੰਗਾ ਵਿੱਚ ਪੈਂਦੇ   ਪਿੰਡ ਹੀਉਂ ਚ ਦੋ ਧਿਰਾਂ ਦੀ ਬੀਤੀ ਰਾਤ ਜੰਮ ਕੇ ਲੜਾਈ ਹੋਈ ਅਤੇ ਗੋਲੀ ਚੱਲਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ।ਥਾਣਾ ਸਿਟੀ ਬੰਗਾ ਦੇ ਅਡੀਸ਼ਨਲ ਐੱਸਐੱਚਓ ਸਬ ਇੰਸਪੈਕਟਰ ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15-16 ਫਰਵਰੀ ਦੀ ਰਾਤ ਸਮਾਂ ਕਰੀਬ  2.30 ਵਜੇ ਕੁਝ ਹਮਲਾਵਰਾਂ ਨੇ ਹੀਉਂ   ਪਿੰਡ  ਵਿੱਚ  ਲਖਵਿੰਦਰ ਸਿੰਘ  ਉਰਫ ਮਟਰੂ  ਪੁੱਤਰ ਸੁਰਜੀਤ ਸਿੰਘ ਦੇ ਘਰ ਤੇ ਅਗਨੀ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਗੋਲੀਆਂ ਚਲਾਈਆਂ ਹਮਲਾਵਰਾਂ ਦਾ ਜਵਾਬ ਦਿੰਦੇ ਹੋਏ ਲਖਵਿੰਦਰ ਸਿੰਘ ਉਰਫ ਮਟਰੂ  ਨੇ ਵੀ ਜਵਾਬੀ ਫਾਇਰ ਕੀਤਾ ਜਿਸ  ਨਾਲ ਇੱਕ ਨੌਜਵਾਨ ਵਿਅਕਤੀ ਦੀ ਮੌਤ ਹੋ ਗਈ  ਜਿਸ ਦੀ ਪਹਿਚਾਣ   ਸੁਰਜੀਤ ਸਿੰਘ ਪੁੱਤਰ   ਜਸਵੰਤ ਸਿੰਘ  ਵਾਸੀ  ਪਿੰਡ ਗੋਬਿੰਦਪੁਰ ਹੋਈ ਹੈ  । ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ  ਲਖਵਿੰਦਰ ਸਿੰਘ ਉਰਫ ਮਟਰੂ ਅਤੇ ਹੋਰ ਅਣਪਛਾਤੇ ਸਾਥੀਆਂ ਤੇ  ਧਾਰਾ 302-307 ਆਈ ਪੀ ਸੀ  148,149 ਤਹਿਤ  ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।ਦੋਸ਼ੀ ਮੌਕੇ ਤੋਂ ਫਰਾਰ  ਹਨ ਉਨ੍ਹਾਂ ਦੀ ਭਾਲ ਲਈ ਪੁਲੀਸ  ਪਾਰਟੀਆਂ ਭੇਜੀਆਂ ਗਈਆਂ ਹਨ ਅਤੇ ਦੋਸ਼ੀ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ । ਮਿਲੀ   ਜਾਣਕਾਰੀ ਅਨੁਸਾਰ ਮਾਮਲਾ ਪੁਰਾਣੀ ਦੁਸ਼ਮਣੀ   ਦਾ ਹੈ  । 

Monday, February 15, 2021

ਪਿੰਡ ਹੀਉਂ ਵਿਖੇ ਗੋਲੀ ਚੱਲੀ ਇੱਕ ਨੌਜਵਾਨ ਦੀ ਮੌਤ:

 ਬੰਗਾ 16ਫਰਵਰੀ (ਮਨਜਿੰਦਰ ਸਿੰਘ  ) ਬੰਗਾ ਨੇੜੇ  ਪਿੰਡ ਹੀਉਂ ਚ ਦੋ ਧਿਰਾਂ ਦੀ ਬੀਤੀ ਰਾਤ ਜੰਮ ਕੇ ਲੜਾਈ ਹੋਈ ਅਤੇ ਗੋਲੀ ਚੱਲਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ  ।ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ  ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੋਬਿੰਦਪੁਰ ਦੇ ਨੌਜਵਾਨ ਦੀ ਲੜ੍ਹਾਈ ਚ  ਮੌਤ ਹੋਈ  ।

ਅਮਨ ਅਮਾਨ ਨਾਲ ਵੋਟਿੰਗ ਕਰਕੇ ਬੰਗਾ ਨਿਵਾਸੀਆਂ ਨੇ ਦਿੱਤਾ ਭਾਈਚਾਰਕ ਏਕਤਾ ਦਾ ਸਬੂਤ -ਪੱਲੀ ਝਿੱਕੀ

ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ

ਬੰਗਾ15ਫ਼ਰਵਰੀ (ਮਨਜਿੰਦਰ ਸਿੰਘ )
ਬੀਤੇ ਦਿਨੀਂ ਹੋਈਆਂ ਬੰਗਾ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਦੇ ਦੌਰਾਨ ਬੰਗਾ ਨਿਵਾਸੀਆਂ ਅਤੇ ਸਮੂਹ ਵੋਟਰਾਂ ਵੱਲੋਂ ਜਿਸ ਏਕੇ , ਭਾਈਚਾਰਕ ਸਾਂਝ ਅਤੇ ਸ਼ਾਂਤੀ ਦੇ ਨਾਲ   ਇਸ ਪੋਲਿੰਗ ਅਮਲ ਨੂੰ ਸੰਪੂਰਨ ਕੀਤਾ ,ਇਸ ਦੀ ਮਿਸਾਲ ਹੋਰ ਕਿਤੇ ਵੀ ਨਹੀਂ ਮਿਲਦੀ   ਇਹ ਸ਼ਬਦ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਹਲਕਾ ਇੰਚਾਰਜ ਬੰਗਾ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਹੋਏ ਕਹੇ  ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬੰਗਾ ਨਿਵਾਸੀਆਂ ਨੇ ਹਰੇਕ ਚੋਣਾਂ ਦੇ ਵਿੱਚ ਸ਼ਾਂਤੀ ਬਣਾਈ ਰੱਖੀ ਇਵੇਂ ਹੀ ਇਸ ਵਾਰ ਵੀ ਭਾਈਚਾਰਕ ਸਾਂਝ ਦਾ   ਪੂਰਨ ਇਤਿਹਾਸ ਸਿਰਜਿਆ ਹੈ ਸ੍ਰੀ ਪੱਲੀ ਝਿੱਕੀ ਨੇ ਇਸ ਮੌਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਕਾਂਗਰਸ ਸਾਰੀਆਂ ਨਗਰ ਕੌਂਸਲਾਂ ਵਿੱਚ ਪੂਰਨ ਬਹੁਮਤ  ਦੇ ਨਾਲ ਆਪਣੀਆਂ ਕਮੇਟੀਆਂ ਬਣਾਏਗੀ ਕਿਉਂਕਿ ਸਮੂਹ ਵੋਟਰਾਂ ਵੱਲੋਂ ਕਾਂਗਰਸ ਦੀਆਂ ਵਿਕਾਸ ਮੁਖੀ ਨੀਤੀਆਂ ਨੂੰ ਪੂਰਨ ਰੂਪ ਵਿੱਚ ਦਿੱਤਾ ਗਿਆ ਹੈ  ਇਸ ਮੌਕੇ ਤੇ  ਚੌਧਰੀ ਮੋਹਣ  ਸਿੰਘ ਸਾਬਕਾ ਵਿਧਾਇਕ , ਦਰਬਜੀਤ ਸਿੰਘ ਪੂਨੀ   ਚੇਅਰਮੈਨ,  ਠੇਕੇਦਾਰ ਰਾਜਿੰਦਰ ਸਿੰਘ , ਰਘੁਬੀਰ ਸਿੰਘ ਬਿੱਲਾ ,ਹਰਭਜਨ ਸਿੰਘ ਭਰੋਲੀ, ਡਾ ਬਖਸ਼ੀਸ਼ ਸਿੰਘ ,ਮਨਜਿੰਦਰ ਮੋਹਨ ਬੌਬੀ, ਹਰੀਪਾਲ ,ਸਚਿਨ ਘਈ, ਰਾਜਿੰਦਰ ਸਿੰਘ ਬਾਬਾ, ਕੀਮਤੀ ਸੱਦੀ    ‍ਅਤੇ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ  
 

ਕਿਰਤੀ ਕਿਸਾਨ ਯੂਨੀਅਨ ਨੇ ਪੁਲਵਾਮਾ ਦੇ ਸ਼ਹੀਦ ਸੈਨਿਕਾਂ ਨੂੰ ਮੋਮਬੱਤੀ ਮਾਰਚ ਕਰਕੇ ਦਿੱਤੀਆਂ ਸ਼ਰਧਾਂਜਲੀਆਂ

ਸ਼ਹਾਬਪੁਰ ਵਾਸੀ ਮੋਮਬੱਤੀ ਮਾਰਚ ਕਰਦੇ ਹੋਏ।

ਨਵਾਂਸ਼ਹਿਰ 15 ਫਰਵਰੀ (ਮਨਜਿੰਦਰ ਸਿੰਘ, ਹਰਪ੍ਰੀਤ ਕੌਰ )
 ਕਿਰਤੀ ਕਿਸਾਨ ਯੂਨੀਅਨ ਵਲੋਂ ਨਵਾਂਸ਼ਹਿਰ ਅਤੇ ਵੱਖ ਵੱਖ ਪਿੰਡਾਂ ਵਿਚ ਮੋਮਬੱਤੀ ਮਾਰਚ ਕਰਕੇ ਪੁਲਵਾਮਾ ਦੇ ਸ਼ਹੀਦ ਸੈਨਿਕਾਂ ਨੂੰਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਕਿਸਾਨੀ ਘੋਲ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲੇ ਵਿਚ ਇਕ ਆਤਮਘਾਤੀ ਹਮਲੇ ਵਿਚ ਸੀ.ਆਰ.ਪੀ.ਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ ਅਤੇ ਮੌਜੂਦਾ ਕਿਸਾਨੀ ਘੋਲ ਵਿਚ 200 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ।ਯੂਨੀਅਨ ਦੇ ਜਿਲਾ ਹੈੱਡਕਵਾਟਰ ਉੱਤੇ ਪਹੁੰਚੀਆਂ ਖ਼ਬਰਾਂ ਮੁਤਾਬਿਕ  ਨਵਾਂਸ਼ਹਿਰ, ਸ਼ਹਾਬਪੁਰ,ਮਹਿਰਮਪੁਰ, ਸਕੋਹ ਪੁਰ, ਮੀਰਪੁਰ ਲੱਖਾ, ਮਹਿਮੂਦ ਪੁਰ, ਸ਼ਹਾਬਪੁਰ, ਤਾਜੋਵਾਲ, ਦੁਰਗਾ ਪੁਰ, ਰਸੂਲਪੁਰ, ਮੂਸਾਪੁਰ, ਮੰਗੂਵਾਲ, ਸ਼ਹਿਬਾਜ ਪੁਰ, ਮੱਲਪੁਰ ਅੜ੍ਹਕਾਂ ਪਿੰਡਾਂ ਵਿਚ ਮੋਮਬੱਤੀ ਮਾਰਚ ਕਰਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ।ਇਹਨਾਂ ਇਕੱਠਾਂ ਨੂੰ ਯੂਨੀਅਨ ਦੇ ਆਗੂਆਂ ਤਰਸੇਮ ਸਿੰਘ ਬੈਂਸ, ਗੁਰਬਖਸ਼ ਕੌਰ ਸੰਘਾ, ਪਰਮਜੀਤ ਸਿੰਘ ਸ਼ਹਾਬਪੁਰ, ਜਸਬੀਰ ਦੀਪ, ਬੂਟਾ ਸਿੰਘ ਮਹਿਮੂਦ ਪੁਰ, ਸੁਰਿੰਦਰ ਸਿੰਘ, ਮਹਿਰਮਪੁਰ, ਸੋਹਣ ਸਿੰਘ ਅਟਵਾਲ, ਹਰੀ ਰਾਮ ਰਸੂਲਪੁਰੀ, ਅਸ਼ੋਕ ਕੁਮਾਰ, ਅਵਤਾਰ ਸਿੰਘ ਤਾਰੀ,ਗੁਰਨਾਮ ਸਿੰਘ, ਤਾਰਾ ਸਿੰਘ, ਮੱਖਣ ਸਿੰਘ ਸਕੋਹ ਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿਚ ਜਵਾਨ ਅਤੇ ਕਿਸਾਨ ਦੋਨੋਂ ਹੀ ਦੁਖੀ ਹਨ।ਮੋਦੀ ਸਰਕਾਰ ਨੇ ਪੁਲਵਾਮਾ ਹਮਲੇ ਦੀ ਅੱਜ ਤੱਕ ਜਾਂਚ ਨਹੀਂ ਕਰਵਾਈ ਕਿਉਂਕਿ ਇਸ ਨਾਲ ਕਈ ਸਾਰੇ ਗੁਪਤ ਭੇਤਾਂ ਉੱਤੋਂ ਪਰਦਾ ਉੱਠ ਸਕਦਾ ਹੈ। ਖੇਤੀ ਕਾਨੂੰਨ ਰੱਦ ਹੋਣ ਨਾਲ ਅਡਾਨੀ,ਅੰਬਾਨੀ ਅਤੇ ਹੋਰ ਵਿਦੇਸ਼ੀ ਕਾਰਪੋਰੇਟ ਇਸ ਸਰਕਾਰ ਨਾਲ ਨਰਾਜ਼ ਹੋ ਸਕਦੇ ਹਨ ਪਰ ਇਸ ਸਰਕਾਰ ਨੂੰ ਦੇਸ਼ ਦੇ ਅੰਨਦਾਤਾ ਦੀ ਕੋਈ ਪ੍ਰਵਾਹ ਨਹੀਂ ਹੈ।

ਪ੍ਰਿੰਸੀਪਲ ਰਾਜਵਿੰਦਰ ਕੌਰ ਸਿੱਧੂ ਨੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ :

ਪ੍ਰਿੰਸੀਪਲ  ਡਾ. ਰਾਜਵਿੰਦਰ ਕੌਰ ਸਿੱਧੂ।

ਬੰਗਾ, 15ਫਰਵਰੀ (ਮਨਜਿੰਦਰ ਸਿੰਘ  ) ਬੰਗਾ ਸ਼ਹਿਰ ਦੇ ਨਿਵਾਸੀ   ਸਿੱਖਿਆ ਖੇਤਰ ’ਚ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਰਾਜਵਿੰਦਰ ਕੌਰ ਸਿੱਧੂ ਵਲੋਂ ਅਕਾਦਮਿਕ ਪ੍ਰਾਪਤੀਆਂ ’ਚ ਵਾਧਾ ਕਰਦਿਆਂ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ ਗਈ ਹੈ। ਉਹਨਾਂ ਨੂੰ ਇਹ ਡਿਗਰੀ ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ (ਫ਼ਤਹਿਗੜ ਸਾਹਿਬ) ਦੇ ਅੱਠਵੇਂ ਸਲਾਨਾ ਕੰਨਵੋਕੇਸ਼ਨ ਦੌਰਾਨ ਪ੍ਰਦਾਨ ਕੀਤੀ ਗਈ। ਦੱਸਣਯੋਗ ਹੈ ਕਿ ਇਸ ਡਿਗਰੀ ਤਹਿਤ ਪੰਜਾਬੀ ਨਾਟਕ ਅਧੀਨ ਡਾ. ਸ਼ਤੀਸ਼ ਕੁਮਾਰ ਵਰਮਾ ਦੇ ਰੰਗ ਮੰਚ, ਰੇਡੀਓ, ਟੀਵੀ ਅਤੇ ਸਿਨੇਮਾ ਲਈ ਲਿਖੇ ਨਾਟਕੀ ਪਾਠਾਂ ਦਾ ਵਿਧਾਗਤ ਅਧਿਐਨ ਦੇ ਵਿਸ਼ੇ ’ਤੇ ਕੀਤਾ ਗਿਆ ਇਹ ਖੋਜ ਕਾਰਜ ਪੰਜਾਬੀ ਸਾਹਿਤ ਨਾਲ ਜੁੜੇ ਹਰ ਵਰਗ ਲਈ ਲਾਹੇਬੰਦ ਸਾਬਤ ਹੋਵੇਗਾ। ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਰਾਜਿੰਦਰ ਕੌਰ ਸਿੱਧੂ ਨੇ ਇਸ ਕਾਰਜ ਲਈ ਨਾਮਵਰ ਨਾਟਕਕਾਰ ਡਾ. ਦੇਵਿੰਦਰ ਕੁਮਾਰ ਵਲੋਂ ਮਿਲੀ ਪ੍ਰੇਰਨਾ ਅਤੇ ਜੀਵਨ ਸਾਥੀ ਬਲਦੇਵ ਸਿੰਘ ਸਿੱਧੂ ਵਲੋਂ ਮਿਲੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਉਕਤ ਪ੍ਰਾਪਤੀ ’ਤੇ ਉਹਨਾਂ ਨੂੰ ਵਿੱਦਿਅਕ, ਸਮਾਜਿਕ ਅਤੇ ਸਾਹਿਤਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
 

Sunday, February 14, 2021

ਬੰਗਾ ਨਗਰ ਕੌਂਸਲ ਦੀਆਂ ਚੋਣਾਂ ਅਮਨ ਅਮਾਨ ਨਾਲ ਸਮਾਪਤ :

ਬੰਗਾ,14ਫਰਵਰੀ(ਮਨਜਿੰਦਰ ਸਿੰਘ) ਅੱਜ ਨਗਰ ਕੌਂਸਲ ਬੰਗਾ ਦੀਆਂ ਚੋਣਾਂ ਵਿਚ ਕਿਸਮਤ ਅਜਮਾ ਰਹੇ ਵੱਖ ਵੱਖ ਪਾਰਟੀਆਂ  ਦੇ  65 ਉਮੀਦਵਾਰਾਂ ਦੀ ਜਿੱਤ ਹਾਰ  ਦਾ ਫੈਸਲਾ ਈ ਵੀ ਐਮ ਮਸੀਨਾ ਵਿਚ ਬੰਦ ਹੋ ਗਿਆ । ਅੱਜ ਸਵੇਰ 8,30 ਵਜੇ ਤੋਂ ਵੋਟਾਂ ਪੈਣ ਦਾ ਸਿਲਸਿਲਾ ਧੁੰਦ ਕਾਰਨ ਧੀਮੀ ਰਫ਼ਤਾਰ ਨਾਲ ਸ਼ੁਰੂ ਹੋਇਆ    ਪਰ 10 ਵਜ਼ਨ ਤੋਂ ਬਾਦ ਵੋਟਰਾਂ ਵਿਚ ਵੋਟਾਂ ਪਾਉਣ ਦਾ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਜਿਸ ਕਾਰਨ 12 ਵਜੇ ਤੱਕ ਕਰੀਬ 35 % ਵੋਟਾਂ ਪੋੱਲ ਹੋ ਗਈਆ ਸਨ। 4 ,ਵਜ਼ਨ ਤੱਕ ਇਹ ਅੰਕੜਾ ਟੋਟਲ ਵੋਟਾਂ 15387 ਵਿੱਚੋਂ  10994 ਤੱਕ  ਪਹੁੱਚ ਗਿਆ ਜੋ ਕਿ ਕੁੱਲ ਵੋਟਾਂ ਦਾ 71.45ਪ੍ਰਤੀਸ਼ਤ  ਬਣਦਾ ਹੈ।ਇਨ੍ਹਾਂ ਵੋਟਾਂ ਦੇ ਕਾਰਜ ਨੂੰ ਪੂਰਾ ਕਰਨ ਲਈ ਪ੍ਰਸਾਸਨ ਵੱਲੋਂ ਵਾਰਡ  ਨੰਬਰ 1 ਤੇ  2 ਲਈ   ਸਰਕਾਰੀ ਸਕੂਲ ਬਾਬਾ ਗੋਲਾ ਪਾਰਕ ਵਿਖੇ ,ਵਾਰਡ ਨੰਬਰ 3 ਤੇ 4 ਸਰਕਾਰੀ ਐਲੀਮੈਂਟਰੀ  ਸਕੂਲ,  ਵਾਰਡ   ਨ:5ਤੇ6 ਦਫ਼ਤਰ ਮਿਊਂਸਿਪਲ ਕੌਂਸਲ ਬੰਗਾ,7ਤੋਂ 10 ਸਰਕਾਰੀ ਸੀਨੀਅਰ ਸ ਸਕੂਲ (ਲੜਕੇ )ਨਵਾਂਸ਼ਹਿਰ ਰੋਡ ਬੰਗਾ , ਵਾਰਡ   ਨੰਬਰ 11 ਅਤੇ 12 ਗੌਰਮਿੰਟ ਐਲੀਮੈਂਟਰੀ ਸਕੂਲ , ਵਾਰਡ   ਨੰਬਰ 13ਅਤੇ 14 ਸਰਕਾਰੀ ਸਕੂਲ ਸ੍ਰੀ ਬਾਲਮੀਕੀ ਮੰਦਰ  ਅਤੇ ਵਾਰਡ   ਨੰਬਰ 15 ਦਫ਼ਤਰ ਬਲਾਕ ਸੰਮਤੀ ਬੰਗਾ ਵਿਖੇ 15 ਬੂਥ ਬਣਾਏ ਗਏ ਸਨ ।ਨੌਜਵਾਨ ਜੋ ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ਵੋਟ ਪਾਉਣ ਆਏ ਸਨ ਵਿਚ ਵੀ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬੰਗਾ ਸਿਟੀ ਥਾਣੇ ਦੇ ਐੱਸ ਐਚ ਓ ਸ਼੍ਰੀ ਵਿਜੈ ਕੁਮਾਰ ਨੇ ਦੱਸਿਆ ਕਿ ਵੋਟਾਂ ਦਾ ਕਾਰਜ ਪੂਰੇ ਅਮਨ ਅਮਾਨ ਨਾਲ ਸਾਂਤਿਪੂਰਨ ਸੰਪੂਰਨ ਹੋਈਆ ਹੈ। ਸਾਰੀਆਂ ਈਵੀਐਮ ਮਸ਼ੀਨਾਂ ਗੁਰੂ ਨਾਨਕ ਕਾਲਜ ਫਾਰ ਵੂਮੈਨ ਵਿਖੇ ਸਟਰੌਂਗ ਰੂਮ ਵਿਚ ਪਹੁੰਚਾ ਦਿੱਤੀਆਂ ਜਾਣਗੀਆਂ ਅਤੇ ਵੋਟਾਂ ਦੀ ਗਿਣਤੀ 17 ਫ਼ਰਵਰੀ  ਨੂੰ ਹੋਵੇਗੀ ।   


ਜ਼ਿਲ੍ਹਾ ਐਸਬੀਐਸ ਨਗਰ ’ਚ ਨਗਰ ਕੌਂਸਲ ਚੋਣਾਂ ਲਈ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜਿਆ ਨੇਪਰੇ ---ਤਿੰਨਾਂ ਨਗਰ ਕੌਂਸਲਾਂ ’ਚ ਕੁੱਲ 69.71 ਫੀਸਦੀ ਨਵਾਂਸ਼ਹਿਰ ’ਚ 65.58 ਫੀਸਦੀ, ਬੰਗਾ ’ਚ 71.45 ਫੀਸਦੀ ਅਤੇ ਰਾਹੋਂ ’ਚ 80.76 ਫੀਸਦੀ ਮੱਤਦਾਨ----- 17 ਫਰਵਰੀ ਨੂੰ ਹੋਵੇਗੀ ਵੋਟਾਂ ਦੀ ਗਿਣਤੀ

ਨਵਾਂਸ਼ਹਿਰ/ਬੰਗਾ  14 ਫਰਵਰੀ :(ਮਨਜਿੰਦਰ ਸਿੰਘ )
ਨਗਰ ਕੌਂਸਲ ਨਵਾਂਸ਼ਹਿਰ, ਬੰਗਾ ਅਤੇ ਰਾਹੋਂ ਦੀਆਂ ਆਮ ਚੋਣਾਂ ਲਈ ਅੱਜ ਪੋਲਿੰਗ ਦਾ ਕੰਮ ਸ਼ਾਂਤੀਪੂਰਵਕ ਮੁਕੰਮਲ ਹੋ ਗਿਆ ਅਤੇ ਤਿੰਨਾਂ ਨਗਰ ਕੌਂਸਲਾਂ ਵਿਚ ਕੁੱਲ 69.71 ਫੀਸਦੀ ਮੱਤਦਾਨ ਹੋਇਆ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਲਈ ਵੋਟਰਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਸਵੇਰ ਤੋਂ ਹੀ ਲੋਕ ਪੋਲਿੰਗ ਕੇਂਦਰਾਂ ਵਿਚ ਆਉਣੇ ਸ਼ੁਰੂ ਹੋ ਗਏ। ਉਨਾਂ ਦੱਸਿਆ ਕਿ ਨਗਰ ਕੌਂੋਸਲ ਨਵਾਂਸ਼ਹਿਰ ਵਿਚ 65.58 ਫੀਸਦੀ, ਬੰਗਾ ਵਿਚ 71.45 ਫੀਸਦੀ ਅਤੇ ਰਾਹੋਂ ਵਿਚ 80.76 ਫੀਸਦੀ ਮੱਤਦਾਨ ਹੋਇਆ। 
ਉਨਾਂ ਦੱਸਿਆ ਕਿ ਚੋਣਾਂ ਵਾਲੀਆਂ ਤਿੰਨਾਂ ਨਗਰ ਕੌਂਸਲਾਂ ਦੇ 47 ਵਾਰਡਾਂ ਲਈ ਬਣਾਏ ਗਏ ਕੁੱਲ 65 ਪੋਲਿੰਗ ਕੇਂਦਰਾਂ ’ਤੇ ਸਵੇਰੇ 10 ਵਜੇ ਤੱਕ 15.02 ਫੀਸਦੀ, ਦੁਪਹਿਰ 12 ਵਜੇ ਤੱਕ 34.88 ਫੀਸਦੀ, ਬਾਅਦ ਦੁਪਹਿਰ 2 ਵਜੇ ਤੱਕ 53.07  ਫੀਸਦੀ ਫੀਸਦੀ ਮੱਤਦਾਨ ਹੋਇਆ। 
  ਉਨਾਂ ਦੱਸਿਆ ਕਿ ਤਿਨਾਂ ਨਗਰ ਕੌਂਸਲਾਂ ਵਿਚ ਕੁੱਲ 43316 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ, ਜਿਨਾਂ ਵਿਚ 21775 ਮਰਦ ਅਤੇ 21538 ਔਰਤ ਵੋਟਰਾਂ ਸ਼ਾਮਿਲ ਸਨ। ਨਵਾਂਸ਼ਹਿਰ ਵਿਚ 23471, ਬੰਗਾ ਵਿਚ 10994 ਅਤੇ ਰਾਹੋਂ ਵਿਚ 8851 ਵੋਟਰਾਂ ਨੇ ਵੋਟਾਂ ਪਾਈਆਂ।
ਉਨਾਂ ਸ਼ਾਂਤੀਪੂਰਨ ਪੋਲਿੰਗ ਲਈ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਚੋਣਾਂ ਨਾਲ ਸਬੰਧਤ ਅਧਿਕਾਰੀਆਂ, ਪੋਲਿੰਗ ਅਮਲੇ ਅਤੇ ਪੁਲਿਸ ਅਮਲੇ ਦੀ ਵੀ ਸਰਾਹਨਾ ਕੀਤੀ, ਜਿਨਾਂ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਬੜੀ ਤਤਪਰਤਾ ਅਤੇ ਜਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਈ। ਉਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ।

Friday, February 12, 2021

ਨਵਾਂਸ਼ਹਿਰ ਦੇ ਵਾਰਡ ਨੰਬਰ 17 ਤੋਂ ਚੇਤ ਰਾਮ ਰਤਨ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਜਿੱਤ ਬਣੀ ਯਕੀਨੀ :

ਹਲਕਾ ਨਵਾਂਸ਼ਹਿਰ ਵਿਧਾਇਕ ਅੰਗਦ ਸਿੰਘ ਵਾਰਡ ਨੰਬਰ 17,ਵਿੱਚ ਚੇਤਰਾਮ ਰਤਨ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ  

ਨਵਾਂ ਸ਼ਹਿਰ 13,ਫਰਵਰੀ( ਮਨਜਿੰਦਰ ਸਿੰਘ ਹਰਪ੍ਰੀਤ ਕੌਰ ) ਨਵਾਂਸ਼ਹਿਰ   ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ  17 ਤੋਂ ਚੋਣ ਲੜ ਰਹੇ ਸਾਬਕਾ ਪ੍ਰਧਾਨ  ਨਗਰ ਕੌਂਸਲ ਨਵਾਂਸ਼ਹਿਰ ਉੱਘੇ ਸਮਾਜ ਸੇਵਕ ਚੇਤ ਰਾਮ ਰਤਨ  ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ । ਰਤਨ  ਆਪਣੇ ਵੋਟਰਾਂ ਤੇ ਸਪੋਰਟਰਾਂ ਦੇ ਨਾਲ ਡੋਰ ਟੂ ਡੋਰ ਬਿਨਾਂ ਕੜਕਦੀ ਠੰਡ ਦੀ ਪ੍ਰਵਾਹ ਕਰਦਿਆਂ ਦੇਰ ਸ਼ਾਮ ਤਕ ਵੋਟਰਾਂ ਨੂੰ ਮਿਲ ਕੇ ਪ੍ਰਚਾਰ ਕਰ ਰਹੇ ਹਨ । ਵਾਰਡ ਵਾਸੀ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ ।ਚੇਤ ਰਾਮ ਰਤਨ ਨੇ ਸਾਡੇ ਮੀਡੀਏ ਨਾਲ ਗੱਲ ਕਰਦਿਆਂ ਕਿਹਾ ਕਿ ਵਾਰਡ ਵਿਚੋਂ ਮਿਲ ਰਹੇ ਭਰਪੂਰ ਪਿਆਰ ਅਤੇ ਸਮਰਥਨ ਨਾਲ  ਮੇਰਾ ਹੌਸਲਾ ਬਹੁਤ ਵਧਿਆ ਹੈ ਜਿਸ  ਦਾ  ਮੈਂ  ਸਦਾ ਰਿਣੀ ਰਹਾਂਗਾ  ਅਤੇ ਜੋ ਵਾਅਦੇ ਵਾਰਡ ਨਿਵਾਸੀਆਂ ਨਾਲ ਕੀਤੇ ਗਏ ਹਨ  ਉਨ੍ਹਾਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗਾ।ਵਰਨਣਯੋਗ ਹੈ ਕਿ  ਹੈ ਕਿ ਹਲਕਾ ਵਿਧਾਇਕ ਅੰਗਦ ਸਿੰਘ ਸੈਣੀ ਨੇ ਪਿਛਲੇ ਦਿਨ ਵਾਰਡ ਨੰਬਰ 17 ਵਿੱਚ ਚੇਤ ਰਾਮ ਰਤਨ ਦੇ ਹੱਕ ਵਿੱਚ   ਚੋਣ ਪ੍ਰਚਾਰ ਕਰਦਿਆਂ ਕਿਹਾ ਸੀ ਕਿ ਇਹ ਵਾਰਡ   ਮੇਰਾ ਆਪਣਾ ਵਾਰਡ ਹੈ  ਇਸ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ  ਅਤੇ ਨਵਾਂਸ਼ਹਿਰ ਵਿੱਚ ਕਾਂਗਰਸ ਪਾਰਟੀ ਦੀ ਕਮੇਟੀ ਬਣਨ ਉਪਰੰਤ ਚੇਤ ਰਾਮ ਰਤਨ ਨੂੰ ਪੂਰਨ ਸਤਿਕਾਰ ਦਿੱਤਾ ਜਾਵੇਗਾ । ਵਾਰਡ ਵਾਸੀਆਂ ਵੱਲੋਂ ਮਿਲ ਰਹੇ ਭਰਵੇਂ  ਹੁੰਗਾਰੇ ਅਤੇ ਸਮਰਥਨ ਤੋਂ ਚੇਤ ਰਾਮ ਰਤਨ  ਦੀ ਜਿੱਤ ਯਕੀਨੀ ਲੱਗ ਰਹੀ ਹੈ ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...