Wednesday, July 31, 2024

ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਸਵੈ ਇੱਛਕ ਖੂਨਦਾਨ ਕੈਂਪ ਲਗਾਇਆ ਗਿਆ :

ਬੰਗਾ 31 ਜੁਲਾਈ (ਮਨਜਿੰਦਰ ਸਿੰਘ, ਤਜਿੰਦਰ ਕੁਮਾਰ) ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਮਜਾਰਾ ਰਾਜਾ ਸਾਹਿਬ ਨੋਂ ਆਬਾਦ ਵਿਖੇ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਧੀਰਜ ਮੱਕੜ ਅਮਰੀਕਾ ਵਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੱਬ ਪ੍ਰਧਾਨ ਲਾਈਨ ਗੁਲਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਸਵੈਇਛਕ ਖੂਨਦਾਨ ਕੈਂਪ ਲਗਾਇਆ ਗਿਆ।ਇਸ ਮੌਕੇ ਲਾਈਨ ਜ਼ਿਲਾ 321 ਡੀ ਦੇ ਗਵਰਨਰ ਲਾਈਨ ਰਸਪਾਲ ਸਿੰਘ ਬੱਚਾਜੀਵੀ ਨੇ ਮੁੱਖ ਮਹਿਮਾਨ ਵਜੋਂ, ਰੀਜਨ ਚੇਅਰਮੈਨ ਲਾਈਨ ਡਾਕਟਰ ਓਕਾਰ ਸਿੰਘ ਅਤੇ ਮਜਾਰਾ ਰਾਜਾ ਸਾਹਿਬ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਪਰਮਜੀਤ ਕੌਰ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨਾਂ ਵੱਲੋਂ ਇਸ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਗਵਰਨਰ ਲਾਈਨ ਬੱਚਾਜੀਵੀ ਨੇ ਲਾਈਨ ਕਲੱਬ ਬੰਗਾ ਨਿਸ਼ਚੇ ਵੱਲੋਂ ਪ੍ਰਧਾਨ ਗੁਲਸ਼ਨ ਕੁਮਾਰ ਦੀ ਅਗਵਾਈ ਵਿੱਚ ਸਮਾਜ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਈਨ ਕਲੱਬ ਬੰਗਾ ਨਿਸ਼ਚੇ ਜਿਲ੍ਹਾ 321 ਡੀ ਦੇ ਮੋਹਰਲੀ ਕਤਾਰ ਦੇ ਕਲੱਬਾਂ ਵਿੱਚੋਂ ਇੱਕ ਹੈ ਉਹਨਾਂ ਵੱਲੋਂ ਲਾਈਨ ਕਲੱਬ ਦੇ ਮੈਂਬਰਾਂ ਨੂੰ ਐਮ ਜੇ ਐਫ  ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਐਮ ਜੇ ਐਫ ਵੱਲੋਂ ਦਿੱਤੀ ਗਈ ਆਰਥਿਕ ਸਹਾਇਤਾ ਨਾਲ ਮਾਨਵਤਾ ਦੀ ਸੇਵਾ ਵਿੱਚ ਵੰਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਸਾਲ ਦੇ ਅੰਤ ਤੱਕ ਲਾਈਨ ਕਲੱਬ ਬੰਗਾ ਨਿਸ਼ਚੇ ਵੱਲੋਂ ਉਲੀਕੇ ਗਏ ਪ੍ਰੋਜੈਕਟਾਂ ਦਾ ਟੀਚਾ ਪੂਰਾ ਕਰਨ ਤੇ ਕਲੱਬ ਨੂੰ ਭਾਈ ਘਨਈਆ ਜੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਧਾਨ ਲਾਈਨ ਗੁਲਸ਼ਨ ਕੁਮਾਰ ਵੱਲੋਂ ਗਵਰਨਰ ਰਸਪਾਲ ਸਿੰਘ ਬੱਚਾ ਜੀਵੀ ਅਤੇ ਰੀਜਨ ਚੇਅਰਮੈਨ ਡਾਕਟਰ ਲਾਈਨ ਓੰਕਾਰ ਸਿੰਘ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਲਾਈਨ ਕਲੱਬ ਬੰਗਾ ਨਿਸ਼ਚੇ ਵੱਲੋਂ ਉਲੀਕੇ ਗਏ ਹੋਰ ਪ੍ਰੋਜੈਕਟਾਂ ਤੋਂ ਇਲਾਵਾ ਇਸ ਸਾਲ ਵਿੱਚ ਕੁੱਲ 12 ਖੂਨਦਾਨ ਕੈਂਪ ਲਗਾਏ ਜਾਣਗੇ ਇਸ ਕੈਂਪ ਦੀ ਸਫਲਤਾ ਲਈ ਮਜਾਰਾ ਰਾਜਾ ਸਾਹਿਬ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਪਰਮਜੀਤ ਕੌਰ ਗਿੱਲ ਅਤੇ ਸਾਬਕਾ ਵਾਈਸ ਪ੍ਰਧਾਨ ਕੁਲਵੰਤ ਸਿੰਘ ਘੁੰਮਣ ਵੱਲੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਇਸ ਮੌਕੇ ਚਾਰਟਰ ਪ੍ਰਧਾਨ ਲਾਈਨ ਬਲਬੀਰ ਸਿੰਘ ਰਾਏ ,ਸੈਕਰੇਟਰੀ ਲਾਈਨ  ਹਰਨੇਕ ਸਿੰਘ ਦੁਸਾਂਝ ,ਖਜਾਨਚੀ ਲਾਈਨ ਜਸਪਾਲ ਸਿੰਘ ਗਿੱਦਾ, ਲਾਈਨ ਰਾਜਵਿੰਦਰ ਸਿੰਘ ਰਾਏ, ਲਾਈਨ ਹਰਵਿੰਦਰ ਕੁਮਾਰ , ਦਲਜੀਤ ਕੁਮਾਰ ,ਮਾਸਟਰ ਦੇਸਰਾਜ ਲਾਇਨ ਬਲਕਾਰ ਸਿੰਘ,ਪੀਆਰਓ ਲਾਈਨ ਮਨਜਿੰਦਰ ਸਿੰਘ ਲਾਈਨ ਕਮਲਜੀਤ ਰਾਏ ਆਦਿ ਹਾਜਰ ਸਨ

Monday, July 29, 2024

ਹਰੇਕ ਖੁਸ਼ੀ-ਗਮੀ ਦੇ ਸਮਾਗਮ ’ਤੇ ਬੂਟੇ ਲਗਾਉਣੇ ਅਕਲਮੰਦੀ ਦੀ ਨਿਸ਼ਾਨੀ - ਬਲਵੰਤ ਰਾਏ ਹੀਉਂ

ਪਿੰਡ ਹੀਉਂ ਵਿਖੇ ਉੱਘੇ ਸਮਾਜ ਸੇਵੀ ਬਲਵੰਤ ਰਾਏ ਦੇ ਪਿਤਾ ਸਵ: ਬਾਬਾ ਰਾਮ ਕਿਸ਼ਨ ਦੀ ਯਾਦ ’ਚ ਬੂਟਾ ਲਗਾਉਂਦੇ ਹੋਏ ਮੈਡਮ ਸੱਤਿਆ ਨੰਬਰਦਾਰ ਹੀਉਂ ਨਾਲ ਬਲਵੰਤ ਰਾਏ, ਸਾਬਕਾ ਸਰਪੰਚ ਤਰਸੇਮ ਝੱਲੀ ਅਤੇ ਹੋਰ।
ਬੰਗਾ, 29 ਜੁਲਾਈ (ਧਰਮਵੀਰ ਪਾਲ) - ਪੰਜਾਬ ਦੀ ਧਰਤੀ ਤੋਂ ਰੁੱਖਾਂ ਦੀ ਬੇਰਹਿਮੀ ਨਾਲ ਕਟਾਈ ਕਰਕੇ ਪੰਜਾਬੀਆਂ ਨੇ ਇਸ ਧਰਤੀ ਦੇ ਵਾਤਾਵਰਨ ਨੂੰ ਬੇਹੱਦ ਪ੍ਰਦੂਸ਼ਿਤ ਕਰ ਦਿੱਤਾ ਹੈ। ਵਾਤਾਵਰਨ ’ਚ ਸਾਹ ਲੈਣ ਲਈ ਜਰੂਰੀ ਗੈਸ ਆਕਸੀਜਨ ਦੀ ਮਾਤਰਾ ਘਟ ਗਈ ਹੈ। ਇਸ ਕਰਕੇ ਵਾਤਾਵਰਨ ਨੂੰ ਬਚਾਉਣ ਲਈ ਪੰਜਾਬ ਦਾ ਹਰੇਕ ਜੀਅ ਲਗਾਤਾਰ ਬੂਟੇ ਲਗਾਏ। ਇਸ ਵੇਲੇ ਇਹ ਕਹਿਣਾ ਗਲਤ ਨਹੀ ਕਿ ਹਰੇਕ ਪੰਜਾਬੀ ਨੂੰ ਖੁਸ਼ੀ ਗਮੀ ਦੇ ਸਮਾਗਮ ’ਤੇ ਵੱਡੀ ਅਕਲਮੰਦੀ ਦਾ ਸਬੂਤ ਦਿੰਦੇ ਹੋਏ ਬੂਟੇ ਜਰੂਰ ਲਗਾਉਣੇ ਚਾਹੀਦੇ ਹਨ। ਇਹ ਵਿਚਾਰ ਉੱਘੇ ਸਮਾਜ ਸੇਵੀ ਬਲਵੰਤ ਰਾਏ ਸਾਬਕਾ ਪੰਚ ਪਿੰਡ ਹੀਉਂ ਨੇ ਆਪਣੇ ਪਿਤਾ ਸਵ: ਬਾਬਾ ਰਾਮ ਕਿਸ਼ਨ ਦੀ ਯਾਦ ’ਚ ਬੂਟੇ ਲਗਾਉਣ ਸਮੇਂ ਪ੍ਰਗਟਾਏ। ਉਨ੍ਹਾਂ ਇਹ ਨੇਕ ਕਾਰਜ ਪਿੰਡ ਹੀਉਂ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਇਆ। ਇਸ ਮੌਕੇ ਲਕਸ਼ਮਣ ਦਾਸ, ਬਲਵੀਰ ਚੰਦ, ਪਰਮਜੀਤ, ਧਰਮਵੀਰ ਪਾਲ, ਦਵਿਆਸ਼ੀ ਪਾਲ, ਮੰਨਤ ਪਾਲ, ਚਰਨਜੀਤ ਪਾਲ, ਦਿਲਬਾਗ ਸਿੰਘ ਸਾਬਕਾ ਸਰਪੰਚ, ਤਰਸੇਮ ਲਾਲ ਝੱਲੀ ਸਾਬਕਾ ਸਰਪੰਚ, ਮੈਡਮ ਸੱਤਿਆ ਨੰਬਰਦਾਰ, ਸੋਹਣ ਸਿੰਘ ਝੱਲੀ ਸੈਕਟਰੀ, ਹਰੀ ਬਿਲਾਸ, ਰਾਜ ਹੀਉਂ, ਹਰਦੀਪ ਸਿੰਘ, ਜਥੇ. ਸਤਨਾਮ ਸਿੰਘ ਆਦਿ ਹਾਜ਼ਰ ਸਨ।
 

डैरिक इंटरनेशनल स्कूल बंगा द्वारा सहोद्या के तत्वाधान में "पर्यावरण बचाओ" शीर्षक से वृक्षारोपण अभियान का आयोजन

डैरिक इंटरनेशनल स्कूल बंगा द्वारा सहोद्या के तत्वाधान में "पर्यावरण बचाओ" शीर्षक से वृक्षारोपण अभियान का आयोजन किया गया। विद्यालय की माननीय प्रधानाचार्य श्रीमती नीना भारद्वाज ने पहला पौधा लगाकर इस कार्यक्रम की शुरुआत की। आसपास के क्षेत्र में अधिक से अधिक पेड़ लगाकर पर्यावरण संरक्षण के बारे में समुदाय में जागरूकता बढ़ाने के लिए युवा डैरिकियंस ने इस विशेष उद्यम में सहयोग किया। उन्होंने धरती माता को वनों की कटाई, ग्लोबल वार्मिंग आदि जैसी समस्याओं से बचाने के नेक प्रयास में भाग लिया। छात्रों के साथ संकाय सदस्यों ने भी हरियावल भारत की भावना को जीवित रखने और दैनिक जीवन में प्लास्टिक के उपयोग को कम करने की शपथ ली। सभा को अपने संबोधन में स्कूल की सम्मानित प्राचार्या ने कहा कि पेड़ पृथ्वी का एक महत्वपूर्ण हिस्सा हैं और उन्हें अक्षुण्ण रखना मानव जाति का मानवीय कर्तव्य है। मनुष्य की स्थिरता के लिए ही हमें अपने कर्मों पर निगरानी रखनी होगी और अधिक से अधिक पेड़ लगाने होंगे। यह ठीक ही कहा गया है कि पृथ्वी और इसके संसाधन हमें अपने पूर्वजों से विरासत में नहीं मिले हैं बल्कि हमने इसे अपनी भावी पीढ़ी से पट्टे पर लिया है। इसलिए हमें सभी की भलाई के लिए अपने परिवेश का ध्यान रखना चाहिए।

Saturday, July 27, 2024

डैरिक इंटरनेशनल स्कूल बंगा में फैंसी ड्रेस प्रतियोगिता का आयोजन **स्टाइल एक तरीका है बिना बोले खुद को व्यक्त करने का ...प्रिंसिपल नीना भारद्वाज

बंगा 27जुलाई (मनजिंदर सिंह, धरमवीर पाल ,तजिंदर कुमार)
डैरिक इंटरनेशनल स्कूल बंगा में प्री-विंग सेक्शन के लिए फैंसी ड्रेस प्रतियोगिता का आयोजन किया गया। जिसमें PP1, PP2 के बच्चों ने पूरे उत्साह के साथ भाग लिया। उन्हें पुलिस अधिकारी, ट्रैफिक पुलिस सिपाही, डॉक्टर, शिक्षक, भगत सिंह और रानी लक्ष्मी बाई जैसे स्वतंत्रता सेनानियों, के साथ-साथ सब्जियों ,फल , पेड़ की वेशभूषा  में ही नहीं थे बल्कि अपने व्यक्तित्व के रूप को प्रस्तुत कर रहे थे। वह समाज को जागरुक कर रहे थे कि हमें पर्यावरण को सुरक्षित रखना चाहिए। यह कार्यक्रम वास्तव में थीम पर आधारित था और छोटे बच्चों को अपना प्रतिनिधित्व करते हुए देखकर बहुत खुशी हुई। वे बहुत मनमोहक और प्यारे लग रहे थे। विजेताओं को प्रशंसा पुरस्कार प्रदान किये गये। माननीय प्रिंसिपल श्रीमती नीना भारद्वाज ने संबोधित करते हुए कहा कि इस अद्भुत शो के लिए माता-पिता और स्टाफ सदस्यों के प्रयासों की सराहना की, जहां माता-पिता ने अपने बच्चों को इस प्रतियोगिता का हिस्सा बनने के लिए अनोखी पोशाकें पहनाईं। उन्होंने कहा कि इस मंच के माध्यम से छात्र अपने विचारों को प्रस्तुत करने का कौशल सीखते हैं और वे कई रूपों में उनके आदर्शों का पालन करते हैं। उन्होंने कार्यक्रम की सफलता के लिए सभी को शुभकामनाएं दी।

ਪ੍ਰਧਾਨ ਦਿਲਬਾਗ ਸਿੰਘ ਬਾਗੀ ਦੀ ਅਗਵਾਈ ਵਿੱਚ ਰੋਟਰੀ ਕਲੱਬ ਬੰਗਾ ਗ੍ਰੀਨ ਦੀ ਟੀਮ ਵੱਲੋਂ ਗੁਰੂ ਕੀ ਰਸੋਈ ਨੂੰ ਲੰਗਰ ਸਮੱਗਰੀ ਭੇਂਟ :

ਨਵਾਂ ਸ਼ਹਿਰ 27, ਜੁਲਾਈ (ਮਨਜਿੰਦਰ ਸਿੰਘ) ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਅੱਜ ਰੋਟਰੀ ਕਲੱਬ ਬੰਗਾ ਗਰੀਨ ਦੀ ਟੀਮ ਨਾਲ ਗੁਰੂ ਕੀ ਰਸੋਈ ਨਵਾਂ ਸ਼ਹਿਰ ਵਿਖੇ ਰਾਸ਼ਨ ਸਮੱਗਰੀ ਭੇਂਟ ਕਰਨ ਪਹੁੰਚੇ। ਇਸ ਮੌਕੇ ਉਨਾਂ ਗੁਰੂ ਕੀ ਰਸੋਈ ਦੇ ਮੁੱਖ ਸੇਵਾਦਾਰ ਸਰਦਾਰ ਅਮਰੀਕ ਸਿੰਘ ਅਤੇ ਸਮੁੱਚੇ ਸੇਵਾਦਾਰਾਂ ਵੱਲੋਂ ਬੇਸਹਾਰਾ ਬਜ਼ੁਰਗਾਂ ਨੂੰ ਰੋਜਾਨਾ ਟਿਫਨਾਂ ਵਿੱਚ 2 ਵੇਲੇ ਦਾ ਲੰਗਰ ਪਹੁੰਚਾਉਣ ਦੀ ਕੀਤੀ ਜਾ ਰਹੀ ਸੇਵਾ ਦੀ ਭਰਪੂਰ ਸਲਾਘਾ ਕਰਦਿਆਂ ਕਿਹਾ ਅੱਜ ਬਹੁਤ ਮੁਬਾਰਕ ਘੜੀ ਹੈ ਕਿ ਅਨਪੂਰਨਾ ਦਿਨ ਮਨਾਉਣ ਅਸੀਂ ਗੁਰੂ ਕੀ ਰਸੋਈ ਨਵਾਂ ਸ਼ਹਿਰ ਵਿਖੇ ਪਹੁੰਚੇ ਹਾਂ ਅਤੇ ਕਲੱਬ ਵੱਲੋਂ ਲੰਗਰ ਸਮੱਗਰੀ ਭੇਂਟ ਕੀਤੀ ਗਈ ਉਹਨਾਂ ਕਿਹਾ ਕਿ ਜਿਲਾ ਸ਼ਹੀਦ ਭਗਤ ਸਿੰਘ ਨਗਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਗੁਰੂ ਕੀ ਰਸੋਈ ਵੱਲੋਂ ਇਹ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਹੈ। ਇਸ ਮੌਕੇ ਗੁਰੂ ਕੀ ਰਸੋਈ ਟਿਫਨ ਸੇਵਾ ਦੇ ਮੁੱਖ ਸੇਵਾਦਾਰ ਸਰਦਾਰ ਅਮਰੀਕ ਸਿੰਘ ਵੱਲੋਂ ਰੋਟਰੀ ਕਲੱਬ ਬੰਗਾ ਗ੍ਰੀਨ ਦਾ ਲੰਗਰ ਵਿੱਚ ਰਸਦ ਦੀ ਸੇਵਾ ਪਹੁੰਚਾਉਣ ਤੇ ਧੰਨਵਾਦ ਕਰਦਿਆਂ ਗੁਰੂ ਕੀ ਰਸੋਈ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਕੀ ਰਸੋਈ ਵੱਲੋਂ ਕੀਤੀ ਜਾ ਰਹੀ ਸੇਵਾ ਸਾਲ 2021 ਵਿੱਚ ਗੁਰਜਿੰਦਰ ਸਿੰਘ ਕਨੇਡਾ ਨਿਵਾਸੀ ਦੇ ਵਡਮੁੱਲੇ ਆਰਥਿਕ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ ਜਿਸ ਵੇਲੇ 25 ਲੋੜਵੰਦ ਬਜ਼ੁਰਗਾਂ ਨੂੰ ਲੰਗਰ ਪਹੁੰਚਾਉਣ ਤੋ ਇਹ ਸੇਵਾ ਆਰੰਭੀ ਗਈ ਅਤੇ ਅੱਜ 600 ਤੋਂ ਵੱਧ ਲੋੜਵੰਦ ਬਜ਼ੁਰਗਾਂ ਨੂੰ ਘਰ ਘਰ ਟਿਫਨਾ ਵਿੱਚ ਲੰਗਰ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਲਾਕਾ ਨਿਵਾਸੀਆਂ ਅਤੇ ਐਨਆਰਆਈ ਵੀਰਾਂ ਦਾ ਇਸ ਸੇਵਾ ਵਿੱਚ ਵਡਮੁੱਲਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਸੇਵਾ ਦਾ ਹੋਰ ਇਲਾਕਿਆਂ ਵਿੱਚ ਵੀ ਵਿਸਥਾਰ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਦਾ ਵਿਸ਼ੇਸ਼ ਸਨਮਾਨ ਅਤੇ ਸਮੁੱਚੀ ਪਹੁੰਚੀ ਹੋਈ ਰੋਟਰੀ ਕਲੱਬ ਬੰਗਾ ਗਰੀਨ ਦੀ ਟੀਮ ਦਾ ਸਿਰੋਂਪਾਓ ਪਾ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਕਲੱਬ ਬੰਗਾ ਗ੍ਰੀਨ ਦੇ  ਪ੍ਰਧਾਨ ਦਿਲਬਾਗ ਸਿੰਘ ਬਾਗੀ ਨਾਲ ਉਹਨਾਂ ਦੀ ਟੀਮ ਵਿੱਚ ਡਾਕਟਰ ਧਰਮਜੀਤ ਸਿੰਘ ਵਾਈਸ ਚਾਂਸਲਰ ਸੰਤ ਭਾਗ ਸਿੰਘ ਯੂਨੀਵਰਸਿਟੀ ,ਜੀਵਨ ਦਾਸ ਕੌਸ਼ਲ, ਹਰਮਿੰਦਰ ਸਿੰਘ ਲੱਕੀ ਬਾਬਾ, ਬਲਵਿੰਦਰ ਸਿੰਘ ਪਾਂਧੀ ,ਅਸ਼ੋਕ ਕੁਮਾਰ ਅਤੇ ਅਮਰਜੀਤ ਸਿੰਘ ਜਿੰਦੋਵਾਲ ਹਾਜ਼ਰ ਸਨ।

ਪੰਜਾਬ ਸਰਕਾਰ ਪੱਤਰਕਾਰਾਂ ਦੇ ਮਸਲੇ ਹੱਲ ਕਰੇ: ਪੀਸੀਜੇਯੂ**** ਵਰਕਿੰਗ ਕਮੇਟੀ ਨੇ ਮੁੱਖ ਮੰਤਰੀ ਅਤੇ ਕੇਂਦਰੀ ਰੇਲਵੇ ਮੰਤਰੀ ਨੂੰ ਮਿਲਣ ਦਾ ਕੀਤਾ ਫੈਸਲਾ***ਹਰਮੇਸ਼ ਵਿਰਦੀ ਪੀ ਸੀ ਜੇ ਯੂ ਪੰਜਾਬ ਦੇ ਬਣੇ ਪ੍ਰਦੇਸ਼ ਵਾਈਸ ਪ੍ਰਧਾਨ:

ਚੰਡੀਗੜ/ਬੰਗਾ 27 ਜੁਲਾਈ (ਮਨਜਿੰਦਰ ਸਿੰਘ, ਧਰਮਵੀਰ ਪਾਲ, ਤਜਿੰਦਰ ਕੁਮਾਰ)
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸ਼ਨੀਵਾਰ ਨੂੰ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਪ੍ਰਧਾਨ ਬਲਬੀਰ ਜੰਡੂ ਦੀ ਪ੍ਰਧਾਨਗੀ ਹੇਠ ਹੋਈ। ਵਰਕਿੰਗ ਕਮੇਟੀ ਨੇ ਮੀਟਿੰਗ ਵਿੱਚ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪੀਲੇ ਕਾਰਡਾਂ ਦੀਆਂ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਜ਼ਰੂਰੀ ਕਦਮ ਚੁੱਕਣ ਦਾ ਫੈਸਲਾ ਕੀਤਾ।ਉਹਨਾਂ ਅਧਿਕਾਰੀਆਂ ਦੀ ਆਲੋਚਨਾ ਵੀ ਕੀਤੀ ਜਿਹੜੇ ਅਧਿਕਾਰੀ ਬਿਨਾਂ ਕਿਸੇ ਆਧਾਰ ਦੇ ਪਤਰਕਾਰਾ ਦੇ ਕਾਰਡਾਂ ਨੂੰ ਰੋਕਣ ਦੇ ਲਈ ਅਣਕਿਆਸੀ ਰੁਕਾਵਟਾਂ ਖੜੀਆਂ ਕਰ ਰਹੇ ਹਨ। ਮੀਟਿੰਗ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਰੂਰੀ ਕਦਮ ਚੁੱਕੇ ਜਾਣ।
ਇਸ ਮੌਕੇ ਵੱਖ-ਵੱਖ ਜਿਲਿਆਂ ਤੋਂ ਪੁੱਜੇ ਪ੍ਰਧਾਨਾਂ, ਜਨਰਲ ਸਕੱਤਰਾਂ ਨੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ। ਇਹਨਾਂ ਸਮਸਿਆਵਾਂ ਵਿਚ ਪੀਲੇ ਕਾਰਡ, ਰੇਲਵੇ ਪਾਸ, ਬੱਸ ਸਫਰ ਸਹੂਲਤ,ਟੋਲ ਪਲਾਜ਼ਾ ਤੇ ਸਿਹਤ ਸਹੂਲਤਾਂ ਬਾਰੇ ਚਰਚਾ ਕੀਤੀ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ  ਮੰਗਾਂ ਦੇ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਰੇਲਵੇ ਮੰਤਰੀ ਰਵਨੀਤ ਬਿੱਟੂ ਨੂੰ ਮੰਗ ਪੱਤਰ ਦਿੱਤੇ ਜਾਣ। ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਪੱਤਰਕਾਰਾਂ ਪ੍ਰਤੀ ਨਾ ਪੱਖੀ ਰਵਈਏ ਦੀ ਨਿੰਦਾ ਕੀਤੀ ਗਈ। ਇਸ ਮੌਕੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨੂੰ ਦਬਾਉਣ ਲਈ ਵਰਤੇ ਜਾ ਰਹੇ ਗਲਤ ਢੰਗ ਤਰੀਕਿਆ ਦੀ ਨਿੰਦਾ ਕੀਤੀ  ਗਈ।
ਇਸ ਮੌਕੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਕਿਹਾ ਤਿੰਨ ਤੇ ਚਾਰ ਅਗਸਤ ਨੂੰ ਪੰਚਕੂਲਾ ਵਿਖੇ ਯੂਨੀਅਨ ਦੀ ਕੌਮੀ ਕੌਂਸਲ ਦੀ ਦੋ ਰੋਜ਼ਾ ਮੀਟਿੰਗ  ਹੋ ਰਹੀ ਹੈ। ਮੀਟਿੰਗ ਵਿੱਚ ਦੇਸ਼ ਭਰ ਤੋਂ 150 ਤੋਂ ਵੱਧ ਪੱਤਰਕਾਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਪੱਤਰਕਾਰਾਂ ਨੂੰ ਦਰਪੇਸ਼ ਮਸਲਿਆਂ ਤੇ ਚਰਚਾ ਕਰਕੇ ਰਣਨੀਤੀ ਤੈਅ ਕੀਤੀ ਜਾਵੇਗੀ। ਉਹਨਾ ਕੇਂਦਰ ਸਰਕਾਰ ਤੋਂ ਮੀਡੀਆ ਕਮਿਸ਼ਨ ਬਣਾਉਣ ਤੇ ਵਰਕਿੰਗ ਜਰਨਲਿਸਟ ਐਕਟ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਜੈ ਸਿੰਘ ਛਿੱਬਰ, ਬਿੰਦੂ ਸਿੰਘ, ਭੁਪਿੰਦਰ ਸਿੰਘ ਮਲਿਕ, ਗੁਰਉਪਦੇਸ਼ ਭੁੱਲਰ, ਸੰਤੋਖ ਗਿੱਲ,  ਰਜਿੰਦਰ ਰਿਖੀ, ਐਨ ਪੀ ਧਵਨ, ਸੁਖਨੈਬ ਸਿੰਘ ਸਿੱਧੂ, ਕੇਪੀ ਸਿੰਘ, ਸਰਬਜੀਤ ਭੱਟੀ, ਭੂਸ਼ਣ ਸੂਦ ਤੇ ਨਵਕਾਂਤ ਭਰੋਮਜਰਾ ਨੇ ਵੀ ਆਪਣੇ ਵਿਚਾਰ ਰੱਖੇ।ਇਸ ਦੌਰਾਨ ਭੂਸ਼ਣ ਸੂਦ ਨੂੰ ਐਕਟਿੰਗ ਸਕੱਤਰ ਜਨਰਲ, ਹਰਮੇਸ਼ ਵਿਰਦੀ ਨੂੰ ਮੀਤ ਪ੍ਰਧਾਨ, ਭਾਰਤ ਭੂਸ਼ਣ ਡੋਗਰਾ, ਸੁਖਨੈਬ ਸਿੱਧੂ ਤੇ ਪਰਵਿੰਦਰ ਜੌੜਾ ਨੂੰ ਵਰਕਿੰਗ ਕਮੇਟੀ ਮੈਬਰ ਬਣਾਇਆ ਗਿਆ।

Friday, July 26, 2024

ਪ੍ਰਿੰਸੀਪਲ ਜਨਰਲ ਮੈਨੇਜਰ ਨੇਗੀ ਵੱਲੋਂ ਬੀਐਨਐਸਐਲ ਗਾਹਕਾਂ ਨੂੰ 4ਜੀ ਸਿਮ ਨਾਲ ਸਵੈਪ ਕਰਨ ਦੀ ਅਪੀਲ :

ਜਲੰਧਰ/ਨਵਾਂਸ਼ਹਿਰ (ਮਨਜਿੰਦਰ ਸਿੰਘ,ਰਵੀਨਾ ਕੁਮਾਰੀ)
ਭਾਰਤ ਸੰਚਾਰ ਨਿਗਮ ਲਿਮਟਿਡ ਜਲੰਧਰ ਟੈਲੀਕਾਮ ਜ਼ਿਲ੍ਹਾ ਸਾਰੇ 3ਜੀ ਸਿਮ ਗਾਹਕਾਂ ਨੂੰ 10 ਅਗਸਤ 2024 ਤੋਂ ਪਹਿਲਾਂ ਨਜ਼ਦੀਕੀ ਗਾਹਕ ਸੇਵਾ ਕੇਂਦਰਾਂ 'ਤੇ ਆਪਣੇ ਮੌਜੂਦਾ 3ਜੀ ਸਿਮਨੂੰ 4ਜੀ ਸਿਮ ਨਾਲ ਸਵੈਪ ਕਰਨ ਦੀ ਅਪੀਲ ਕਰ ਰਿਹਾ ਹੈ। ਨਿਰਵਿਘਨ ਮੋਬਾਈਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਇਹ ਸਵੈਪ ਲਾਜ਼ਮੀ ਹੈ ਇਹ ਜਾਣਕਾਰੀ ਇਕ ਪ੍ਰੈੱਸ ਵਾਰਤਾ ਦੌਰਾਨ ਪੀ ਕੇ ਨੇਗੀ ਪ੍ਰਿੰਸੀਪਲ ਜਨਰਲ ਮੈਨੇਜਰ ਬੀ ਐਸ ਐਨ ਐਲ ਜਲੰਧਰ ਨੇ ਦਿੰਦਿਆਂ ਕਿਹਾ ਕਿ ਬੀਐਨਐਸ ਐਲ ਦਾ ਉਦੇਸ਼ ਉਹਨਾਂ ਗਾਹਕਾਂ ਲਈ ਇੱਕ ਮੁਸ਼ਕਲ-ਮੁਕਤ ਅਨੁਭਵ ਪ੍ਰਦਾਨ ਕਰਨਾ ਹੈ ਜੋ ਇਸਦੀਆਂ ਭਰੋਸੇਮੰਦ ਅਤੇ ਉੱਚ-ਸਪੀਡ 4ਜੀ ਸੇਵਾਵਾਂ ਵਿੱਚ ਸਵਿਚ ਕਰਨਾ ਚਾਹੁੰਦੇ ਹਨ। ਰਿਟੇਲ ਭਾਈਵਾਲਾ ਅਤੇ ਸੀਐਸਸੀ ਦਾ ਸਾਡਾ ਵਿਆਪਕ ਨੈਟਵਰਕ ਇਹ ਯਕੀਨੀ ਬਣਾਉਂਦਾ ਹੈ ਕਿ ਗਾਹਕ ਆਪਣੀਆਂ ਸੇਵਾਵਾਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ, ਸੁਵਿਧਾਜਨਕ ਤੌਰ 'ਤੇ ਆਪਣਾ ਨੰਬਰ ਪੋਰਟ ਕਰ ਸਕਦੇ ਹਨ।ਅਸੀਂ ਬੀਐਨਐਸ ਐਲ ਪਰਿਵਾਰ ਵਿੱਚ ਨਵੇਂ ਗਾਹਕਾਂ ਦਾ ਸੁਆਗਤ ਕਰਕੇ ਬਹੁਤ ਖੁਸ਼ ਹਾਂ"ਇਸ ਤੋਂ ਇਲਾਵਾ ਬੀਐਨਐਸਐਲ,  ਐਫ ਟੀ ਟੀ ਐਚ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ: ਬੀਐਨਐਸ ਐਲ ਦੀਆਂ ਅਤਿ- ਆਧੁਨਿਕ ਫਾਈਬਰ-ਟੂ-ਦੀ-ਹੇਮ ਸੇਵਾਵਾਂ ਦੀ ਪੜਚੋਲ ਕਰੋ, ਜੋ ਕਿ ਬੇਮਿਸਾਲ ਕੀਮਤਾਂ 'ਤੇ ਬੇਮਿਸਾਲ ਗਤੀ ਅਤੇ ਭਰੋਸੇਯੋਗਤਾ ਦੀ ਪੇਸ਼ਕਸ਼ ਕਰਦਾ ਹੈ। ਨਵੀਆਂ ਜਾਂ ਮਾਈਗ੍ਰੇਸ਼ਨ ਸੇਵਾਵਾਂ ਲਈ ਆਪਣੇ ਨਜ਼ਦੀਕੀ ਸੀਐਸਸੀ 'ਤੇ ਜਾਓ ਅਤੇ ਬੇਅੰਤ ਸੰਭਾਵਨਾਵਾਂ ਦੀ ਦੁਨੀਆ ਦੀ ਖੋਜ ਕਰੋ ਬੀ ਐਨ ਐਸ ਐਲ ਆਪਣੇ ਈਟੀਟੀਐਚ ਭਾਈਵਾਲਾਂ ਲਈ ਬੇਮਿਸਾਲ ਵਪਾਰਕ ਮੌਕੇ ਵੀ ਪੇਸ਼ ਕਰਦਾ ਹੈ ਕਿਉਂਕਿ ਬੀ ਐਨ ਐਸ ਐਲ ਸੰਭਾਵੀ ਭਾਈਵਾਲਾਂ ਨੂੰ ਫਿਥ ਸੇਵਾਵਾਂ ਵਿੱਚ ਬੇਮਿਸਾਲ ਵਪਾਰਕ ਮੌਕਿਆਂ ਦੀ ਖੋਜ ਕਰਨ ਲਈ ਸੱਦਾ ਦਿੰਦਾ ਹੈ। ਭਾਰਤ ਦੇ ਦੂਰਸੰਚਾਰ ਲੈਂਡਸਕੇਪ ਵਿੱਚ ਕ੍ਰਾਂਤੀ ਲਿਆਉਣ ਅਤੇ ਇੱਕ ਵਧਦੀ ਭਾਈਵਾਲੀ ਦੇ ਲਾਭਾਂ ਨੂੰ ਪ੍ਰਾਪਤ ਕਰਨ ਲਈ ਸਾਡੇ ਨਾਲ ਫੌਜਾਂ ਵਿੱਚ ਸ਼ਾਮਲ ਹੋਵੇ। "ਅਸੀਂ ਬੇਮਿਸਾਲ ਸੇਵਾਵਾਂ ਪ੍ਰਦਾਨ ਕਰਨ ਅਤੇ ਆਪਣੇ ਗਾਹਕਾਂ ਅਤੇ ਭਾਈਵਾਲਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਵਚਨਬੱਧ ਹਾਂ",  ਪੀ.ਕੇ.ਨੇਗੀ  ਨੇ ਕਿਹਾ, "ਇਹ ਪਹਿਲਕਦਮੀਆਂ ਨਵੀਨਤਾ, ਗਾਹਕਾਂ ਦੀ ਸੰਤੁਸ਼ਟੀ ਅਤੇ ਕਾਰੋਬਾਰ ਦੇ ਵਾਧੇ ਲਈ ਸਾਡੇ ਸਮਰਪਣ ਨੂੰ ਹੋਰ ਮਜ਼ਬੂਤ ਕਰਦੀਆਂ ਹਨ।"4ਜੀ 'ਤੇ ਅੱਪਗ੍ਰੇਡ ਕਰਨ ਅਤੇ ਸਹਿਜ ਕਨੈਕਟੀਵਿਟੀ ਦਾ ਅਨੁਭਵ ਕਰਨ ਦੇ ਇਸ ਮੌਕੇ ਨੂੰ ਨਾ ਗੁਆਓ।ਅੱਜ ਹੀ ਆਪਣੇ ਨਜ਼ਦੀਕੀ ਸੀਐਸਸੀ ਤੇ ਜਾਓ

Wednesday, July 24, 2024

ਨਿਸ਼ਾਂਤ ਗੱਗ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਬਣੇ :

ਬੰਗਾ,24 ਜੁਲਾਈ (ਮਨਜਿੰਦਰ ਸਿੰਘ, ਧਰਮਵੀਰ ਪਾਲ) ਪੰਜਾਬ ਫ਼ੋਟੋਗਰਾਫ਼ਰ ਐਸੋਸੀਏਸ਼ਨ ਦੀ ਇਕ ਵਿਸੇਸ ਮੀਟਿੰਗ ਪੰਜਾਬ ਪ੍ਰਧਾਨ ਰਣਧੀਰ ਸਿੰਘ ਫੱਗੂਆਨਾ ਦੀ ਪ੍ਰਧਾਨਗੀ ਅਤੇ ਆਲ ਇੰਡੀਆ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਦੀ ਅਗਵਾਈ ਵਿਚ ਦੇਸ਼ ਭਗਤ ਯਾਦਗਾਰ ਹਾਲ ਰੁੜਕਾ ਕਲਾਂ ਵਿਖੇ  ਕੀਤੀ ਗਈ ਇਸ ਮੌਕੇ ਪੰਜਾਬ ਦੇ ਵੱਖ ਵੱਖ ਜ਼ੋਨਾਂ ਅਤੇ ਜ਼ਿਲ੍ਹੇ ਪੱਧਰ ਦੀਆਂ ਨਿਯੁਕਤੀਆਂ ਸਰਬ ਸੰਮਤੀ ਨਾਲ ਕੀਤੀਆਂ ਗਈਆਂ ਜਿਸ ਅਨੁਸਾਰ ਨਿਸ਼ਾਂਤ ਗੱਗ ਨੂੰ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦਾ ਪ੍ਰਧਾਨ ਚੁਣਿਆ ਗਿਆ  ਬੰਗਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਨਵਨਿਯੁਕਤ ਜੋਨ ਖ਼ਜ਼ਾਨਚੀ ਤਜਿੰਦਰ ਨੇ ਕਿਹਾ ਕਿ ਇਸ  ਮੀਟਿੰਗ ਵਿਚ ਪੰਜਾਬ ਦੇ ਤਿੰਨ ਜ਼ੋਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਜਿਸ ਅਨੁਸਾਰ ਉਨ੍ਹਾਂ ਨੂੰ ਈਸਟ ਜ਼ੋਨ ਦੀ ਖ਼ਜ਼ਾਨਚੀ ਦੀ ਨਿਯੁਕਤੀ ਤੋਂ ਇਲਾਵਾ ਨਿਸ਼ਾਂਤ ਗੱਗ ਨੂੰ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦਾ ਪ੍ਰਧਾਨ ਚੁਣਿਆ ਗਿਆ ਹੈ ਨਵ ਨਿਯੁਕਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਨਿਸ਼ਾਂਤ ਗੱਗ ਨੇ ਵਿਸ਼ੇਸ਼ ਤੌਰ ਤੇ ਪਰਮਜੀਤ ਸਿੰਘ ਗੁਰੂ ਨਾਨਕ ਸਟੂਡੀਓ ਬੰਗਾ ਰਾਜਕੁਮਾਰ ਪ੍ਰਧਾਨ ਬਲਾਕ ਬੰਗਾ ਅਤੇ ਸਮੁੱਚੇ ਬਲਾਕ ਬੰਗਾ ਦੇ ਫੋਟੋਗ੍ਰਾਫਰ ਭਾਈਚਾਰੇ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਬੰਗਾ ਇਲਾਕੇ ਦੇ ਸਮੁੱਚੇ ਫੋਟੋਗ੍ਰਾਫਰ ਭਾਈਚਾਰੇ ਵੱਲੋਂ ਨਿਸ਼ਾਂਤ ਗੱਗ ਅਤੇ ਤਜਿੰਦਰ ਕੁਮਾਰ ਨੂੰ ਵਧਾਈਆਂ ਦਿੱਤੀਆਂ ਗਈਆਂ

Sunday, July 21, 2024

ਬਿਜਲੀ ਦੇ ਕੱਟਾਂ ਤੋ ਲੋਕ ਪ੍ਰੇਸ਼ਾਨ***** ਲੋਕਾਂ ਨੇ ਰਾਤ 11 ਵਜੇ ਘੇਰਿਆ ਮੁਕੰਦਪੁਰ ਦਾ ਬਿਜਲੀ ਘਰ

ਬੰਗਾ,ਮੁਕੰਦਪੁਰ(ਨਵਕਾਂਤ ਭਰੋਮਜਾਰਾ, ਸ਼ਕੁੰਤਲਾ ਸਰੋਆ):- ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਆਮ ਆਦਮੀ ਬਿਜਲੀ ਦੇ ਕੱਟਾਂ ਤੋ ਭਾਰੀ ਪ੍ਰੇਸ਼ਾਨ ਹੋ ਰਿਹਾ ਹੈ। ਬਿਜਲੀ ਦੀ ਸਪਲਾਈ ਦਿਨ ਵੇਲੇ  ਤਾਂ ਠੀਕ ਪਰ ਰਾਤ ਨੂੰ ਲੋਕਾਂ ਦੀ ਪ੍ਰੇਸ਼ਾਨੀ ਦਾ ਸਬਬ ਬਣ ਗਈ ਹੈ। ਐਸਾ ਕੁੱਝ ਹੋ ਰਿਹਾ ਹੈ ਪਿੰਡ ਖਾਨਖਾਨਾ, ਪਿੰਡ ਬੀਕਾ ਦੇ ਲੋਕਾਂ ਨਾਲ। ਲਗਾਤਾਰ ਬਿਜਲੀ ਦੇ ਕੱਟਾਂ ਤੋ ਪ੍ਰੇਸ਼ਾਨ ਆਖਰ ਦੇਰ ਰਾਤ ਲਗਭਗ ਪਿੰਡ ਖਾਨਖਾਨਾ ਅਤੇ ਬੀਕਾ ਨਿਵਾਸੀਆਂ ਨੇ ਮੁਕੰਦਪੁਰ ਬਿਜਲੀ ਘਰ ਦਾ ਘਿਰਾਓ ਕੀਤਾ ਤਾਂ ਜਾ ਕੇ ਬਿਜਲੀ ਦੀ ਸਪਲਾਈ ਠੀਕ ਹੋ ਪਾਈ। ਪਿੰਡ ਖਾਨਖਾਨਾ ਦੇ ਨਿਵਾਸੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ ਰਾਹੁਲ ਕਪਿਲ ਨੇ ਕਿਹਾ ਕਿ ਰਾਤ ਨੂੰ ਜਦੋਂ ਗੁਣਾਚੌਰ ਅਤੇ ਖਾਨਪੁਰ ਦੇ ਸ਼ੈਲਰ ਚੱਲ ਪੈਂਦੇ ਹਨ ਤਾਂ ਸਾਡੇ ਪਿੰਡ ਦੀ ਬਿਜਲੀ ਗੁੱਲ ਹੋ ਜਾਂਦੀ ਹੈ। ਰਾਤ 8 ਵਜੇ ਤੋਂ ਬਾਅਦ  ਬਿਜਲੀ ਮੁਲਾਜ਼ਮ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਦੇ। ਖਾਨਖਾਨਾ ਨਿਵਾਸੀ ਵਿਜੇ ਕੁਮਾਰ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਵਾਰ ਵਾਰ ਬਿਜਲੀ ਦੇ ਕੱਟਾਂ ਕਾਰਨ ਰਾਤ ਨੂੰ ਸੌਣਾ ਨਸੀਬ ਨਹੀਂ ਹੁੰਦਾ। ਛੋਟੇ ਛੋਟੇ ਬੱਚੇ ਵੀ ਬਿਨਾਂ ਬਿਜਲੀ ਤੋਂ ਸੋ ਨਹੀਂ ਪਾਉਂਦੇ। ਬੀਕਾ ਪਿੰਡ ਦੇ ਸਰਪੰਚ ਸੰਤੋਖ ਸਿੰਘ ਨੇ ਇਸ ਮੌਕੇ ਕਿਹਾ ਕਿ ਬਿਜਲੀ ਦੇ ਕੱਟਾਂ ਤੋ ਪਿੰਡ ਖਾਨਖਾਨਾ ਅਤੇ ਬੀਕਾ ਪਿੰਡ ਦੇ ਹੀ ਲੋਕ ਨਹੀਂ ਬਲਕਿ ਪਿੰਡ ਮੰਡੇਰ ਅਤੇ ਪਿੰਡ ਖ਼ਾਨਪੁਰ ਦੇ ਲੋਕ ਵੀ ਪ੍ਰਭਾਵਿਤ ਹਨ। ਇਸ ਮੌਕੇ ਖਾਨਖਾਨਾ ਦੇ ਰਾਜਨ ਕੁਮਾਰ, ਹਰਮਿੰਦਰ ਸਿੰਘ ਅਤੇ ਪਿੰਡ ਬੀਕਾ ਦੇ ਹਰਮਨ, ਮਨਜੀਤ ਸਿੰਘ ਅਤੇ ਮਨਜਿੰਦਰ ਸਿੰਘ ਨੇ ਕਿਹਾ ਕਿ ਹੁਣ ਅਸੀਂ 5 ਕਾਰਾਂ ਵਿੱਚ ਸਵਾਰ ਹੋਕੇ ਬਿਜਲੀ ਘਰ ਮੁਕੰਦਪੁਰ ਆਏ ਹਾਂ ਤਾਂ ਹੁਣ ਕਿਵੇਂ ਬਿਜਲੀ ਆ ਗਈ ਹੈ। ਉਨ੍ਹਾਂ ਬਿਜਲੀ ਮੁਲਾਜ਼ਮਾਂ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਿਜਲੀ ਮੁਲਾਜ਼ਮ ਸ਼ੈਲਰ ਮਾਲਕਾਂ ਦੀ ਮਿਲੀ ਭੁਗਤ ਨਾਲ ਪਿੰਡਾਂ ਦੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਮੌਕੇ ਤੇ ਡਿਊਟੀ ਮੁਲਾਜ਼ਮ ਹਰਪਾਲ ਸਿੰਘ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਵਿੱਚ ਫਾਲਟ ਆ ਰਿਹਾ ਹੈ। ਕੁਝ ਲੋਕਾਂ ਲੋਕਾਂ ਵਲੋਂ ਬਿਜਲੀ ਚੋਰੀ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬਾਕੀ ਗੱਲਬਾਤ ਤੁਸੀਂ ਜੇਈ ਬਲਵੀਰ ਸਿੰਘ ਨੂੰ ਪੁੱਛ ਸਕਦੇ ਹੋ। 
*ਕੀ ਕਹਿੰਦੇ ਜੇ ਈ ਬਲਵੀਰ ਸਿੰਘ*:- ਜਦੋਂ ਇਸ ਸਬੰਧੀ ਜੇਈ 
*********""*************
ਬਲਵੀਰ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦੇ 4 ਟ੍ਰਾਂਸਫਾਰਮਰ ਬੰਦ ਪਏ ਹਨ। ਪਿੰਡਾਂ ਵਿਚ ਦਿਨ ਵੇਲੇ ਸਪਲਾਈ ਠੀਕ ਰਹਿੰਦੀ ਹੈ। ਰਾਤ ਵੇਲੇ ਹੀ ਨੁਕਸ ਪੈਦਾ ਹੈ ਜਿਸ ਨੂੰ ਜਲਦ ਠੀਕ ਕਰ ਦਿੱਤਾ ਜਾਵੇਗਾ।
ਉਧਰ ਆਪ ਦੇ ਆਗੂ ਡਾ ਰਾਹੁਲ ਕਪਿਲ ਨੇ ਕਿਹਾ ਕਿ ਕੱਲ੍ਹ ਇਸ ਸਬੰਧੀ ਐਕਸੀਅਨ ਬੰਗਾ ਨੂੰ ਮਿਲ ਕੇ ਸ਼ਿਕਾਇਤ ਕੀਤੀ ਜਾਵੇਗੀ। ਅਗਰ ਬਿਜਲੀ ਦੀ ਸਪਲਾਈ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਇਸ ਸਬੰਧੀ ******ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ* ***"ਨੇ ਕਿਹਾ ਕਿ ਮਹਿਕਮੇ ਨੂੰ ਕਹਿ ਕੇ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ।

ਇੱਕ ਕਦਮ ਤੰਦਰੁਸਤੀ ਵੱਲ" ਤਹਿਤ ਸੈਮੀਨਾਰ ਕਰਵਾਇਆ ਗਿਆ **ਆਓ ਜੀਵਨ ਦੀ ਸੁੰਦਰ ਕਲਾ ਨਾਲ ਆਪਣਾ ਭਵਿੱਖ ਸ਼ੂਰੂ ਕਰੀਏ -- ਡਾ ਸਤਨਾਮ ਦਾਸ

ਬੰਗਾ (ਨਵਕਾਂਤ ਭਰੋਮਜਾਰਾ):- ਆਰਟ ਆਫ ਲਾਈਫ ਕੰਪਨੀ ਨੇ ਕੰਪਨੀ ਦੇ ਡਾਇਰੈਕਟਰ ਡਾ ਸਤਨਾਮ ਦਾਸ ਵੈਲਨੈਸ ਕੰਨਸਲਟੈਂਟ ਅਤੇ ਮੈਂਟਰ ਸਟਾਰਟਅਪ ਸੈੱਲ ਆਰਟ ਲਾਈਫ ਇੰਡੀਆ ਅਤੇ ਰਸ਼ੀਆ ਦੀ ਯੋਗ ਅਗਵਾਈ ਵਿੱਚ "ਇੱਕ ਕਦਮ ਤੰਦਰੁਸਤੀ ਵੱਲ" ਤਹਿਤ ਸਿਹਤ ਜਾਗਰੂਕਤਾ ਸੈਮੀਨਾਰ ਬੰਗਾ ਦੇ ਇੱਕ ਨਿੱਜੀ ਰੈਸਟੋਰੈਂਟ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਡਾ ਸਤਨਾਮ ਦਾਸ ਨੇ ਆਰਟ ਲਾਈਫ ਦੇ ਪ੍ਰੋਡਕਟਾਂ ਬਾਰੇ, ਸਿਹਤ ਨੂੰ ਹਰਬਲ ਦਵਾਈਆਂ ਨਾਲ ਠੀਕ ਕਰਨ ਬਾਰੇ ਅਤੇ ਸਿਹਤ ਦੇ ਨਾਲ ਨਾਲ ਪੈਸਾ ਕਿਵੇਂ ਕਮਾਉਣਾ ਵਿਸ਼ਿਆਂ ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਆਓ ਆਪਣੇ ਜੀਵਨ ਦੀ ਸੁੰਦਰ ਕਲਾ ਨਾਲ ਆਪਣਾ ਭਵਿੱਖ ਸ਼ੁਰੂ ਕਰੀਏ। ਇਸ ਮੌਕੇ ਗੁਰਪ੍ਰੀਤ ਸਾਧਪੁਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਅਹਿਸਾਨ- ਉਲ- ਹੱਕ ਮੈਂਟਰ ਸਟਾਰਟ ਅੱਪ ਸੈੱਲ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਮਨ ਦੀ ਸ਼ਾਂਤੀ ਪਾਉਣ ਲਈ ਪ੍ਰੇਸ਼ਾਨ ਘੁੰਮ ਰਿਹਾ ਹੈ। ਮਨ ਦੀ ਸੰਤੁਸ਼ਟੀ ਲਈ ਸਾਨੂੰ ਆਤਮ ਮੰਥਨ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਪ੍ਰਿੰਸੀਪਲ ਹਰਭਜਨ ਸਿੰਘ ਕਰਨਾਣਾ ਨੇ ਵੀ ਲਾਈਫ ਨੂੰ ਕਿਵੇਂ ਜਿਉਣਾ ਚਾਹੀਦਾ ਬਾਰੇ ਦੱਸਿਆ ਅਤੇ ਬਹੁਤ ਖੂਬਸੂਰਤ ਢੰਗ ਨਾਲ ਦਿਲਚਸਪ ਕਿੱਸੇ ਪੇਸ਼ ਕੀਤੇ। ਇਸ ਮੌਕੇ ਹਾਜ਼ਰ ਸ਼ਖਸ਼ੀਅਤਾਂ ਨੂੰ ਗਿਫ਼ਟ ਅਤੇ ਬੁੱਕਲੈਟ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਨਿਤਿਨ ਮਿੱਤਲ, ਪ੍ਰਸ਼ੋਤਮ ਲਾਲ, ਕ੍ਰਿਸ਼ਨਾ ਦੇਵੀ, ਮਲਕੀਤ ਸਿੰਘ, ਪੰਚ ਬਲਵੰਤ ਰਾਏ, ਜਸਵਿੰਦਰ ਕੌਰ, ਆਸ਼ਾ ਰਾਣੀ, ਬ੍ਰਿਜ ਮੋਹਨ ਕੋਹਲੀ, ਡਾ ਗੋਬਿੰਦ ਸਿੰਘ, ਕੁਲਦੀਪ ਬੰਗਾ ਮਜਾਰੀ, ਦੇਸ ਰਾਜ ਆਦਿ ਵੀ ਹਾਜਰ ਸਨ।

ਡੀ ਐਸ ਪੀ ਖੱਖ ਵਲੋ ਇੰਟਰਨੈਸ਼ਨਲ ਕਰਾਟੇ ਪਲੇਅਰ, ਭੈਣ, ਭਰਾ, ਮਨਕੀਰਤ ਅਤੇ ਪ੍ਰਭਵੀਰ ਸਨਮਾਨਿਤ :

ਡੀ ਐਸ ਪੀ ਦਲਜੀਤ ਸਿੰਘ ਖੱਖ ਮਨਕੀਰਤ ਕੈਂਥ, ਪ੍ਰਭਵੀਰ ਕੈਂਥ ਨੂੰ ਸਨਮਾਨਿਤ ਕਰਦੇ ਹੋਏ ਨਾਲ ਕਰਾਟੇ ਕੋਚ ਰਾਜਵੀਰ ਕੈਂਥ ਅਤੇ ਐਮ ਸੀ ਜਸਵਿੰਦਰ ਮਾਨ 

ਬੰਗਾ 21, ਜੁਲਾਈ (ਮਨਜਿੰਦਰ ਸਿੰਘ, ਧਰਮਵੀਰ ਪਾਲ,)
ਅੱਜ ਸ਼੍ਰੀ ਦਲਜੀਤ ਸਿੰਘ ਖੱਖ ਡੀ ਐਸ ਪੀ ਸਬ ਡਿਵੀਜ਼ਨ ਬੰਗਾ ਨੇ ਕਰਾਟੇ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਅਤੇ ਕਈ ਰਿਕਾਰਡ ਆਪਣੇ ਨਾਮ ਕਰ ਚੁਕੇ, ਇੰਟਰਨੈਸ਼ਨਲ ਕਰਾਟੇ ਪਲੇਅਰ, ਭੈਣ, ਭਰਾ, ਮਨਕੀਰਤ ਕੌਰ ਕੈਂਥ ਅਤੇ ਪ੍ਰਭਵੀਰ ਸਿੰਘ ਕੈਂਥ ਨੂੰ ਸਨਮਾਨਿਤ ਕਿਤਾ ਉਨ੍ਹਾਂ ਨੇ ਕਿਹਾ ਕੇ ਛੋਟੀ ਉਮਰ ਵਿਚ ਵਡਿਆ ਪ੍ਰਾਪਤੀਆਂ ਕਰਨ ਵਾਲੇ ਦੋਵੇਂ ਬੱਚੇ ਅੱਜ ਦੀ ਨੌਜਵਾਨ ਪੀੜੀ ਲਈ ਪ੍ਰੇਰਨਾ ਸਰੋਤ ਹਨ ਉਨ੍ਹਾਂ ਨੇ ਦੋਵੇਂ ਖਡਾਰੀਆਂ ਨੂੰ ਸ਼ੁਭਕਾਮਨਾਮਾ ਦਿਤਿਆਂ ਇਸ ਮੌਕੇ ਰਾਜਵੀਰ ਸਿੰਘ ਕੈਂਥ ਅਤੇ ਕੋਸਲਰ ਜਸਵਿੰਦਰ ਸਿੰਘ ਮਾਨ ਹਾਜਿਰ ਸਨ 

 

गुरू पूर्णिमा के अवसर पर बंगा जैन समाज ने मनाया परिवार दिवस

बंगा 21जुलाई (मनजिंदर सिंह)
बंगा जैन समाज द्वारा चातुर्मास स्थापना के शुभ  अवसर पर गुरु पूर्णिमा एवं परिवार दिवस महासाध्वी श्री समर्थ श्री जी महाराज साध्वी श्री समबुद्ध श्री जी महाराज साध्वी श्री साधिका जी महाराज के पावन सानिध्य में बड़ा ही  श्रद्धा भक्ति  व सादगी के साथ मनायां गया l  महासाध्वी श्री साधिका जी महाराज ने गुरू पूर्णिमा के शुभ अवसर पर भजन फ़रमाया l महासाध्वी श्री समर्थ श्री जी श्री समबुद्ध श्री जी ने परिवार दिवस के अवसर पर कहा क़ी परिवार ईश्वर का धरती पर रहने वाले सभी जीवों के लिए सबसे बड़ा उपहार है, जिसमें मनुष्य भी शामिल है। परिवार और उसके प्यार के बिना व्यक्ति कभी भी पूर्ण और खुश नहीं रह सकता। परिवार वह होता है जिसके साथ आप अपने सभी सुख-दुख साझा कर सकते हैं l सभा के सेक्रेटरी युवा श्रेष्ठी रोहित जैन ने कहा की उत्तर भारतीय परंपरा में जैन धर्म एवं सनातन धर्म में भी यह समय धर्म के लिए समर्पित है l उन्होंने चातुर्मास के पावन उपलक्ष्य पर सभी को बधाई दी l  तरुणी मण्डल क़ी प्रधान राधिका जैन ने  गुरु पूर्णिमा के उपलक्ष पर भजन के माध्यम से माहौल भक्ति मय बना दिया l सभा प्रधान एडवोकेट एस एल जैन ने सभा को सम्भोदित करते हुए कहा क़ी परिवार का हम सब के जीवन में बहुत महत्व होता है। बच्चे के लिए परिवार बहुत जरूरी होता है। वह परिवार में रहने वाले लोगों के साथ रहकर बहुत कुछ सीखता है और जीवन में आने वाली मुसीबतों का सामना कभी अकेले नहीं करना पड़ता है क्योंकि उसका परिवार हमेशा उसके साथ होता है।  श्री अनिल जैन श्रीमती पूनम जैन श्री नितिन जैन  के परिवार द्वारा प्रसाद स्वरूप प्रभावना दी गई l जैन स्थानक का पूरा हॉल जैन धर्म के जयगोश जयकारों से घूंज उठा l इस अवसर पर सभा सेक्रेटरी रोहित जैन कोषाध्यक्ष जगदीश जैन अशवनी जैन राकेश जैन शाम लाल जैन राहुल जैन अरुण जैन गौतम जैन संजीव जैन रविंदर जैन अरविन्द जैन महिला मण्डल प्रधान चन्दन माला जैन अंजू जैन  पूजा जैन सरिता जैन पुष्पा जैन सुषमा जैन विदिशा जैन वसुधा जैन रिंकी जैन शशि जैन आदि गणमान्य उपस्थित रहे l

ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਵਾਟਰ ਕੂਲਰ ਭੇਂਟ

ਸਰਕਾਰੀ ਸਕੂਲ ਬੰਗਾ ਵਿਖੇ ਵਾਟਰ ਕੂਲਰ ਭੇਟ ਕਰਦੇ ਹੋਏ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨਾਲ ਪ੍ਰਿੰਸੀਪਲ ਅਮਰੀਕ ਸਿੰਘ ,ਡਾਕਟਰ ਧਰਮਜੀਤ ਸਿੰਘ ਵਾਈਸ ਚਾਂਸਲਰ ਅਤੇ ਸਮੂਹ ਮੈਂਬਰ ਰੋਟਰੀ ਕਲੱਬ  ਅਤੇ ਸਟਾਫ ਮੈਂਬਰਜ

ਬੰਗਾ21ਜੁਲਾਈ (ਮਨਜਿੰਦਰ ਸਿੰਘ, ਧਰਮਵੀਰ ਪਾਲ, ਤਜਿੰਦਰ ਗਿੰਨੀ) 
ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀ ਸੰਸਥਾ ਰੋਟਰੀ ਕਲੱਬ ਬੰਗਾ ਗਰੀਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਐਮੀਨੈਂਸ ਸਕੂਲ ਬੰਗਾ ਵਿਖੇ 51 ਹਜਾਰ ਰੁਪਏ ਦੀ ਲਾਗਤ ਨਾਲ ਇਕ ਵਾਟਰ ਕੂਲਰ ਭੇਂਟ ਕੀਤਾ ਗਿਆ ਇਸ ਮੌਕੇ ਤੇ ਪ੍ਰਿੰਸੀਪਲ ਸਰਦਾਰ ਅਮਰੀਕ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਸਰਦਾਰ ਦਿਲਬਾਗ ਸਿੰਘ ਬਾਗੀ ਨੇ ਇਸ ਮੌਕੇ ਕਿਹਾ ਕਿ ਉਨਾਂ ਦੀ ਧਰਮ ਪਤਨੀ ਮੈਡਮ ਮਨਜੀਤ ਕੌਰ ਜੋ ਕਿ 27 ਸਾਲ ਇਸ ਸਕੂਲ ਵਿੱਚ ਬਤੌਰ ਸਾਇੰਸ ਮਿਸਟਰਸ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਏ ਹਨ ਦੀ ਸੇਵਾ ਮੁਕਤੀ ਦੀ ਖੁਸ਼ੀ ਵਿੱਚ ਇਹ ਵਾਟਰ ਕੂਲਰ ਸਕੂਲ ਨੂੰ ਭੇਂਟ ਕੀਤਾ ਗਿਆ ਹੈ ਅਤੇ ਇਹ ਵਾਟਰ ਕੂਲਰ 600 ਬੱਚਿਆਂ ਲਈ ਪਾਣੀ ਠੰਡਾ ਕਰਨ ਦੀ ਸਮਰੱਥਾ ਰੱਖਦਾ ਹੈ ਪ੍ਰਿੰਸੀਪਲ ਸਰਦਾਰ ਅਮਰੀਕ ਸਿੰਘ ਅਤੇ ਸਮੂਹ ਸਟਾਫ ਵੱਲੋਂ ਰੋਟਰੀ ਕਲੱਬ ਬੰਗਾ ਗਰੀਨ ਅਤੇ ਸਰਦਾਰ ਦਿਲਬਾਗ ਸਿੰਘ ਬਾਗੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ।ਇਸ ਮੌਕੇ ਤੇ ਡਾਕਟਰ ਧਰਮਜੀਤ ਸਿੰਘ ਵਾਈਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਟੀ ,ਡਾ ਪਰਮਜੀਤ ਸਿੰਘ  ਜਿਲ਼ਾ ਬਾਗਵਾਨੀ ਅਫਸਰ, ਬ੍ਰਿਜ ਭੂਸ਼ਣ ਵਾਲੀਆ ,ਅਸ਼ੋਕ ਕੁਮਾਰ ਸ਼ਰਮਾ ,ਸ਼ਿਵ ਕੌੜਾ , ਲੈਕਚਰਾਰ ਕੰਵਲਜੀਤ ਸਿੰਘ ਅਰੋੜਾ,ਬਲਵਿੰਦਰ ਸਿੰਘ ਪਾਂਧੀ ,ਹਰਮਨ ਪ੍ਰੀਤ ਸਿੰਘ ਰਾਣਾ ,ਬਾਬਾ ਹਰਮਿੰਦਰ ਸਿੰਘ ਲੱਕੀ , ਜੀਵਨ ਕੌਸ਼ਲ ਦਵਿੰਦਰ ਕੁਮਾਰ ,ਗਗਨਦੀਪ ਸਿੰਘ  ਮੈਨੇਜਰ ,ਭੂਪੇਸ਼ ਕੁਮਾਰ ,ਹਰਪ੍ਰੀਤ ਸਿੰਘ ਹੀਂਓ ਲ਼ੈਕਚਰਾਰ ਅੰਮ੍ਰਿਤ ਪਾਲ ਸਿੰਘ ਅਤੇ ਸਮੂਹ ਰੋਟਰੀ ਕਲੱਬ ਗਰੀਨ ਦੇ ਮੈਂਬਰ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਸਨ। 

Saturday, July 20, 2024

ਤਜਿੰਦਰ ਕੁਮਾਰ ਚਾਰ ਜ਼ਿਲ੍ਹਿਆਂ ਦੇ ਜ਼ੋਨ ਦੇ ਖ਼ਜ਼ਾਨਚੀ ਬਣੇ :****ਦਿੱਤੀ ਗਈ ਜ਼ਿੰਮੇਵਾਰੀ ਤਨ ਮਨ ਅਤੇ ਧੰਨ ਨਾਲ ਨਿਭਾਵਾਂਗਾ-ਤਜਿੰਦਰ

ਬੰਗਾ,21ਜੁਲਾਈ (ਮਨਜਿੰਦਰ ਸਿੰਘ) ਪੰਜਾਬ ਫ਼ੋਟੋਗਰਾਫ਼ਰ ਐਸੋਸੀਏਸ਼ਨ ਦੀ ਇਕ ਵਿਸੇਸ ਮੀਟਿੰਗ ਪੰਜਾਬ ਪ੍ਰਧਾਨ ਰਣਧੀਰ ਸਿੰਘ ਫੱਗੂਆਨਾ ਦੀ ਪ੍ਰਧਾਨਗੀ ਅਤੇ ਆਲ ਇੰਡੀਆ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਦੀ ਅਗਵਾਈ ਵਿਚ ਦੇਸ਼ ਭਗਤ ਯਾਦਗਾਰ ਹਾਲ ਰੁੜਕਾ ਕਲਾਂ ਵਿਖੇ  ਕੀਤੀ ਗਈ ਇਸ ਮੌਕੇ ਪੰਜਾਬ ਦੇ ਵੱਖ ਵੱਖ ਜ਼ੋਨਾਂ ਅਤੇ ਜ਼ਿਲ੍ਹੇ ਪੱਧਰ ਦੀਆਂ ਨਿਯੁਕਤੀਆਂ ਸਰਬਸੰਮਤੀ ਨਾਲ ਕੀਤੀਆਂ ਗਈਆਂ । ਇਸ ਮੌਕੇ ਬੰਗਾ ਦੇ ਗਿੰਨੀ ਸਟੂਡੀਓ ਦੇ ਮਾਲਕ ਜੋ ਉੱਘੇ ਸਮਾਜ ਸੇਵਕ ਵੀ ਹਨ ਤਜਿੰਦਰ ਕੁਮਾਰ ਨੂੰ ਈਸਟ ਜੌਨ ਜਿਸ ਵਿਚ 4ਜ਼ਿਲ੍ਹੇ ਰੂਪਨਗਰ,ਐਸ ਬੀ ਐਸ ਨਗਰ,ਫ਼ਤਿਹਗੜ੍ਹ ਸਾਹਿਬ,ਅਤੇ ਐਸ ਏ ਐਸ ਨਗਰ ਆਉਂਦੇ ਹਨ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਬੰਗਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਨਵਨਿਯੁਕਤ ਖ਼ਜ਼ਾਨਚੀ ਤਜਿੰਦਰ ਨੇ ਕਿਹਾ ਕਿ ਇਸ  ਮੀਟਿੰਗ ਵਿਚ ਪੰਜਾਬ ਦੇ ਤਿੰਨ ਜ਼ੋਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਜਿਸ ਅਨੁਸਾਰ ਉਨ੍ਹਾਂ ਨੂੰ ਈਸਟ ਜ਼ੋਨ ਦੇ ਖ਼ਜ਼ਾਨਚੀ ਦੀ ਨਿਯੁਕਤੀ ਤੋਂ ਇਲਾਵਾ ਨਿਸ਼ਾਂਤ ਗੱਗ ਨੂੰ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦਾ ਪ੍ਰਧਾਨ ਚੁਣਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਜਾਬ ਫ਼ੋਟੋਗਰਾਫ਼ਰ ਐਸੋਸੀਏਸ਼ਨ ਦਾ ਲੋਗੋ ਰਿਲੀਜ਼ ਕੀਤਾ ਗਿਆ ਅਤੇ 12,13 ਅਗਸਤ ਨੂੰ ਲੱਗਣ ਜਾਂ ਰਹੇ ਐਗਜੀਵੇਸਨ ਦਾ ਪੋਸਟਰ ਵੀ ਰਲੀਜ਼ ਕੀਤਾ ਗਿਆ ਉਨ੍ਹਾਂ ਐਸੋਸੀਏਸ਼ਨ ਦੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਤੀ ਗਈ ਜ਼ਿੰਮੇਵਾਰੀ ਉਹ ਤਨ ਮਨ ਅਤੇ ਧੰਨ ਨਾਲ ਨਿਭਾਉਣਗੇ ਅਤੇ ਐਸੋਸੀਏਸ਼ਨ ਦੀ ਚੜਦੀਕਲਾ ਲਈ ਹਰ ਤਰ੍ਹਾਂ ਨਾਲ ਪੰਜਾਬ ਦੀ ਟੀਮ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ  

Monday, July 15, 2024

ਜੈਨ ਸਥਾਨਕ ਬੰਗਾ ਪਹੁੰਚਣ ਤੇ ਜੈਨ ਸਾਧਵੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ:

ਜੈਨ ਸਥਾਨਕ ਪੁੱਜਣ ਤੇ ਜੈਨ ਸਾਧਵੀਆਂ ਦਾ ਭਰਵਾਂ ਸਵਾਗਤ ਕਰਨ ਮੌਕੇ ਦੀ ਤਸਵੀਰ 
ਬੰਗਾ 15, ਜੁਲਾਈ (ਮਨਜਿੰਦਰ ਸਿੰਘ ,ਧਰਮਵੀਰ ਪਾਲ)
ਜੈਨ ਭਾਰਤੀ ਕੰਠਕੋਕਿਲਾ ਮਹਾ ਸਾਧਵੀ ਸ੍ਰੀ ਮੀਨਾ ਜੀ ਮਹਾਰਾਜ ਦੀ ਆਗਿਆਨੂਵਰਤਨੀ ਮਹਾਸਾਧਵੀ ਸ੍ਰੀ ਸਮਰਥ ਸ੍ਰੀ ਜੀ ਮਹਾਰਾਜ ਮਹਾਂਸਾਧਵੀਂ ਸ੍ਰੀਸੰਬੁਧ ਸ੍ਰੀ ਜੀ ਮਹਾਰਾਜ ਸਾਂਧਵੀ ਸ੍ਰੀ ਜੀ ਮਹਾਰਾਜ ਠਾਣੇ ਤਿੰਨ ਦਾ ਚਤਰਮਾਸ 2024 ਲਈ ਜੈਨ ਸਥਾਨਿਕ ਬੰਗਾ ਵਿਖੇ ਪਹੁੰਚੇ ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਐਸ ਐਸ ਜੈਨ ਸਭਾ ਦੇ ਜਨਰਲ ਸਕੱਤਰ ਰੋਹਿਤ ਜੈਨ ਨੇ ਦੱਸਿਆ ਕਿ ਅੱਜ ਸਵੇਰੇ ਮਹਸਾਧਵੀ ਸ੍ਰੀ ਸਮਰੱਥ ਸ਼੍ਰੀ ਜੀ ਮਹਾਰਾਜ ਠਾਣੇ ਤਿੰਨ ਸ਼੍ਰੀਮਤੀ ਅਨੀਤਾਂ ਜੈਨ, ਸ੍ਰੀ ਰਾਹੁਲ ਜੈਨ ਦੇ ਨਿਵਾਸ ਅਸਥਾਨ ਤੋਂ ਸੁਨਿਆਰਾ ਬਾਜ਼ਾਰ ਆਜ਼ਾਦ ਚੌਕ,ਮੁੱਖ ਮਾਰਗ ਗੜ ਸੰਕਰ ਰੋਡ ਤੋਂ ਹੁੰਦੇ ਹੋਏ ਜੈਨ ਸਥਾਨ ਪਹੁੰਚੇ ਇਸ ਦੌਰਾਨ ਵੱਖ-ਵੱਖ ਥਾਵਾਂ ਤੇ ਸੰਗਤਾਂ ਵੱਲੋਂ ਪ੍ਰਸ਼ਾਦ ਵੰਡਿਆ ਗਿਆ ਅਤੇ ਜੈਨ ਸਮਾਜ ਦੀਆਂ ਮਹਿਲਾਵਾਂ ਜਿਨਾਂਵਿੱਚ ਚੰਦਨ ਬਾਲਾ ਜੈਨ ਮਹਿਲਾ ਮੰਡਲ ਦੇ ਸਕੱਤਰ ਅੰਜੂ ਜੈਨ ਸਰਿਤਾ ਜੈਨ ਤਰੂਨੀ ਮੰਡਲ ਪ੍ਰਧਾਨ ਰਾਧਿਕਾ ਜੈਨ ਨੇ ਭਜਨ ਗਾਇਨ ਅਤੇ ਜਕਾਰਿਆ ਨਾਲ ਮਾਹੌਲ ਨੂੰ ਧਾਰਮਿਕ ਬਣਾ ਦਿੱਤਾ ਇਸ ਮੌਕੇ ਮਹਾਂ ਸਾਧਵੀ ਸ਼੍ਰੀ ਸਮਰੱਥ ਜੀ ਨੇ ਕਿਹਾ ਕਿ ਚਤੁਰ ਮਾਸ ਜਪ ਤਪੱਸਿਆ ਧਾਰਮਿਕ ਅਤੇ ਸੇਵਾ ਕਾਰਜਾਂ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ ਉਹਨਾਂ ਨੇ ਸਾਰਿਆਂ ਨੂੰ ਇਸ ਚਤਰਮਾਸ ਵਿੱਚ ਵੱਧ ਤੋਂ ਵੱਧ ਜਾਪ ਅਤੇ ਤਪੱਸਿਆ ਕਰਕੇ ਚਤੁਰਮਾਸ ਨੂੰ ਇਤਿਹਾਸਕ ਬਣਾਉਣ ਦੀ ਅਪੀਲ ਕੀਤੀ ਇਸ ਮੌਕੇ ਨਵਾਂ ਸ਼ਹਿਰ ਬਲਾਚੌਰ ਰਾਹੋਂ ਲੁਧਿਆਣਾ ਮਲੇਰਕੋਟਲਾ ਰੂਪ ਨਗਰ ਸ਼ਾਹਕੋਟ ਨਾਦੋਨ ਮਾਰਕੰਡਾ ਸੁਜਾਨਪੁਰ ਧੂਰੀ ਆਦਿ ਵੱਖ-ਵੱਖ ਸ਼ਹਿਰਾਂ ਤੋਂ ਵੀ ਗੁਰੂ ਸ਼ਰਧਾਲੂ ਪੁੱਜੇ ਹੋਏ ਸਨ ਜੈਨ ਸਭਾ ਵੱਲੋਂ ਦਰਸ਼ਨ ਲਈ ਆਈ ਸੰਗਤ ਨੂੰ ਨਾਸ਼ਤਾ ਕਰਾਇਆ ਗਿਆ ਇਹ ਸ਼ੁਭ ਦਿਵਸ ਤੇ ਸਭਾ ਚੇਅਰਮੈਨ ਐਡਵੋਕੇਟ ਜੇ ਡੀ ਜੈਨ ਪ੍ਰਧਾਨ ਐਸ ਐਲ ਜੈਨ ਸਕੱਤਰ ਰੋਹਿਤ ਜੈਨ, ਰਾਹੁਲ ਜੈਨ , ਅਸ਼ਵਨੀ  ਜੈਨ, ਲੋਕੇਸ਼ ਜੈਨ ,ਜਗਦੀਸ਼ ਜੈਨ ਜੈਨ ਸਕੂਲ ਪ੍ਰਧਾਨ ਕਮਲ ਜੈਨ , ਮੈਨੇਜਰ ਸੰਜੀਵ ਜੈਨ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦਾ ਵਿੱਦਿਅਕ ਸੈਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਆਰੰਭ

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦਾ ਵਿੱਦਿਅਕ ਸੈਸ਼ਨ ਦੀ ਆਰੰਭਤਾ ਮੌਕੇ ਅਰਦਾਸ ਕਰਦੇ ਹੋਏ ਭਾਈ ਜੋਗਾ ਸਿੰਘ ਅਤੇ ਸੰਗਤਾਂ ਵਿਚ ਹਾਜ਼ਰ ਡਾ. ਕੁਲਵਿੰਦਰ ਸਿੰਘ ਢਾਹਾਂ, ਪ੍ਰਿੰਸੀਪਲ ਰਾਜਦੀਪ ਥਿਥਵਾੜ, ਕਾਲਜ ਸਟਾਫ ਅਤੇ ਵਿਦਿਆਰਥੀ

ਬੰਗਾ 15 ਜੁਲਾਈ  (ਮਨਜਿੰਦਰ ਸਿੰਘ, ਧਰਮਵੀਰ ਪਾਲ, ਤੇਜਿੰਦਰ ਗਿੰਨੀ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਬੰਧ ਹੇਠਾਂ ਚੱਲ ਰਹੇ ਪੇਂਡੂ ਇਲਾਕੇ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੇ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਦਾ ਸਾਲ 2024 ਦਾ ਵਿਦਿਅਕ ਸ਼ੈਸ਼ਨ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਆਰੰਭ ਹੋਇਆ । ਸ਼ੈਸ਼ਨ ਦੀ ਆਰੰਭਤਾ ਮੌਕੇ  ਵਿਦਿਆਰਥੀਆਂ, ਸਟਾਫ਼ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ । ਇਸ ਤੋਂ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ ।  
        ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਨਵੇਂ ਵਿਦਿਅਕ ਸ਼ੈਸ਼ਨ ਦੀ ਆਰੰਭਤਾ ਮੌਕੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀ ਅਤੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ । ਉਹਨਾਂ ਨੇ ਨਵੀਂ ਪੀੜੀ ਨੂੰ ਇੰਟਰਨੈਸ਼ਨਲ ਪੱਧਰ ਦੀ ਮਿਆਰੀ ਸਿੱਖਿਆ ਦੇ ਕੇ ਉਹਨਾਂ ਦਾ ਸੁਨਹਿਰੀ ਭਵਿੱਖ ਬਣਾਉਣ ਵਾਲੇ ਸੁਪਨੇ ਨੂੰ ਯਾਦ ਕਰਦੇ ਹੋਏ, ਸਮੂਹ ਪੈਰਾ ਮੈਡੀਕਲ ‍ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਜਾਗਰੂਕ ਕੀਤਾ । ਡਾ. ਢਾਹਾਂ ਨੇ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਮਿਲਜੁਲ ਕੇ ਪੜ੍ਹਾਈ ਕਰਦੇ ਹੋਏ ਪੈਰਾ ਮੈਡੀਕਲ ਕਾਲਜ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ । 
         ਇਸ ਮੌਕੇ  ਪ੍ਰਿੰਸੀਪਲ ਰਾਜਦੀਪ ਥਿਥਵਾੜ ਨੇ ਦੱਸਿਆ ਕਿ ਕਾਲਜ ਵਿਚ ਤਿੰਨ ਪੈਰਾ ਮੈਡੀਕਲ ਕੋਰਸਾਂ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ,  ਬੀ.ਐਸ.ਸੀ. ਅਪਰੇਸ਼ਨ ਥੀਏਟਰ ਟੈਕਨੋਲਜੀ ਅਤੇ ਬੀ.ਐਸ.ਸੀ. ਰੇਡੀਓ ਇਮੇਜ਼ਿੰਗ ਟੈਕਨੋਲਜੀ ਦੀ ਪੜ੍ਹਾਈ ਆਧੁਨਿਕ ਤਰੀਕਿਆਂ ਨਾਲ ਕਰਵਾਈ ਜਾ ਰਹੀ ਹੈ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ।  ਨਵੇਂ ਸ਼ੈਸ਼ਨ ਦੀ ਆਰੰਭਤਾ ਮੌਕੇ  ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ, ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਸ. ਦਵਿੰਦਰ ਸਿੰਘ ਢਿੱਲੋਂ ਅਮਰੀਕਾ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਜੋਗਾ ਸਿੰਘ, ਪ੍ਰਿੰਸੀਪਲ ਰਾਜਦੀਪ ਥਿਥਵਾੜ, ਮੈਡਮ ਪਿਊਸ਼ੀ ਯਾਦਵ, ਮੈਡਮ ਸੁਮੇਧਾ ਯਾਦਵ, ਸ੍ਰੀ ਰਮਨ ਕੁਮਾਰ, ਸ੍ਰੀ ਰਿਤਕ ਪਾਠਕ, ਸ੍ਰੀ ਸੁਖਵੀਰ ਕੁਮਾਰ, ਸਮੂਹ ਸਟਾਫ਼ ਅਤੇ ਕਾਲਜ ਵਿਦਿਆਰਥੀ ਹਾਜ਼ਰ ਸਨ ।

Sunday, July 14, 2024

जैन महासाध्वी श्री समर्थ श्री जी महाराज ठाणे 3 जी का बंगा में पहुंचने पर हुआ भव्य स्वागत

बंगा 14जुलाई, (मनजिंदर सिंह,)पंजाब सिंहनी जैन भारती कंठ कोकिला महासाध्वी श्री मीना जी महाराज क़ी सुशिष्या हरफ़नमौला महासाध्वी श्री समर्थ श्री जी महाराज परम विचक्षण महा साध्वी श्री सबुद्ध श्री जी महाराज परम सेवा भावी श्री साधिका जी म. सा आदि -ठाणे 3 जी का बंगा में पहुंचने पर भव्य स्वागत किया गया l एस एस जैन सभा बंगा के महामंत्री युवा श्रेष्ठी रोहित जैन ने बताया की महासाध्वी श्री समर्थ श्री जी महाराज ठाणे 3 जी का आज सुबह श्रीमती अनीता जैन जी श्री राहुल जैन जी जैन सभा सहसचिव, शुभम जैन जी के निवास स्थान में पधारे l जैन सभा बंगा के प्रधान एडवोकेट एस एल जैन जी ने बताया क़ी  महासाध्वी जी का चातुर्मास जैन स्थानक बंगा में है और चातुर्मास हेतु प्रवेश दिनांक 15-जुलाई-2024 सोमवार को सुबह 8:15बजे हो रहा है l इस मौके पर बंगा, नवांशहर, जैजों, लुधियाना, दिल्ली विभिन्न शहरों से भी गुरु भक्त आए हुए थे l इस अवसर पर सभा प्रधान एडवोकेट एस एल जैन सभा के वरिष्ठ उपप्रधान अश्वनी जैन महामंत्री रोहित जैन सहसचिव राहुल जैन केशियर जगदीश जैन अरविन्द जैन अमित जैन निशि जैन अनिल जैन स्कूल प्रधान कमल जैन चैरिटेबल ट्रस्ट प्रधान अनिल जैन श्री महावीर जैन युवक मंडल के महामंत्री इशांत जैन अनिल जैन शुभम जैन मनोज जैन नितिन जैन ऋषभ जैन भारत भूषण जैन लुधियाना महिला मण्डल से अमिता जैन पूनम जैन ईशा जैन अनीता जैन सुनीता जैन रीटा जैन निधि जैन लुधियाना सुनील जैन जी विनोद जैन नवीन जैन रमेश जैन ज्योति जैन विपन जैन मंजू जैन शशि जैन तन्मय जैन अर्जुन जैन अवनि जैन  डिवीशा जैन अमृत जैन वक्तव्य जैन हर्षिल जैन दिव्यम जैन कृतिका जैन निवृति जैन समस्त बंगा जैन समाज के सदस्यगण सपरिवार आदि गणमान्य उपस्थित रहे l श्री चन्दन बाला महिला मण्डल तरुणी मण्डल के सदस्यों ने भजन गाकर व जयकारे लगाकर पूरा माहौल धर्ममय बना दियाl

Saturday, July 13, 2024

ਭੋਗਲ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਨੂੰ ਦਾਨ ਕੀਤੀ ਐਬੂੰਲੈਂਸ ਲੋਕ ਸੇਵਾ ਲਈ ਰਵਾਨਾ

ਭੋਗਲ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਦਾਨ ਕੀਤੀ ਨਵੀਂ ਐਬੂੰਲੈਂਸ ਨੂੰ ਲੋਕ ਸੇਵਾ ਲਈ ਰਵਾਨਾ ਕਰਦੇ ਹੋਏ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ, ਸ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ ਅਤੇ ਸ. ਕੁਲਵਿੰਦਰ ਸਿੰਘ ਢਾਹਾਂ ਮੌਜੂਦਾ ਪ੍ਰਧਾਨ ਅਤੇ ਹੋਰ ਪਤਵੰਤੇ

ਬੰਗਾ : 13  ਜੁਲਾਈ (ਧਰਮਵੀਰ ਪਾਲ)
ਬੰਗਾ ਨਿਵਾਸੀ ਸਮਾਜ ਸੇਵੀ ਭੋਗਲ ਪਰਿਵਾਰ  ਨੇ ਸਵ: ਸ. ਕਰਨੈਲ ਸਿੰਘ ਭੋਗਲ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਚਾਰ ਦਹਾਕਿਆਂ ਤੋਂ ਮਿਆਰੀ ਸਿਹਤ ਸੇਵਾਵਾਂ ਨੂੰ ਸਮਰਪਿਤ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਇੱਕ ਨਵੀਂ ਏਅਰਕੰਡੀਸ਼ਨ ਐਬੂੰਲੈਂਸ ਦਾਨ ਵਿਚ ਦਿੱਤੀ ਹੈ। ਅੱਜ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ  ਸ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ ਨੇ ਇਸ ਐਬੂੰਲੈਂਸ ਨੂੰ ਹਰੀ ਝੰਡੀ ਦਿਖਾ ਕੇ ਲੋਕ ਸੇਵਾ ਲਈ ਰਵਾਨਾ ਕੀਤਾ। ਇਸ ਮੌਕੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਚਾਲੀ ਸਾਲਾ ਸਥਾਪਨਾ ਦਿਵਸ ਮੌਕੇ ਸਮਾਜ ਸੇਵੀ ਭੋਗਲ ਪਰਿਵਾਰ ਬੰਗਾ ਵਲੋਂ  ਸਵ: ਸ. ਕਰਨੈਲ ਸਿੰਘ ਭੋਗਲ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਨਵੀਂ ਐਬੂੰਲੈਂਸ ਲਈ ਦਾਨ ਦਿੱਤਾ ਸੀ। ਸ. ਢਾਹਾਂ ਨੇ ਕਿਹਾ ਕਿ ਭੋਗਲ ਪਰਿਵਾਰ ਦਾ ਇਹ ਕਾਰਜ ਦਾਨੀ ਸੱਜਣਾਂ ਲਈ ਪ੍ਰੇਰਣਾ ਸਰੋਤ ਬਣੇਗਾ ਅਤੇ ਉਹਨਾਂ ਨੇ ਲੋੜਵੰਦ ਮਰੀਜ਼ਾਂ ਲਈ ਸਾਢੇ ਸੱਤ ਲੱਖ ਰੁਪਏ ਲਾਗਤ ਵਾਲੀ ਐਬੂੰਲੈਂਸ ਲਈ ਦਾਨ ਦੇਣ ਲਈ ਹਾਰਦਿਕ ਧੰਨਵਾਦ ਵੀ ਕੀਤਾ ਹੈ। ਸ. ਢਾਹਾਂ ਨੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ 100 ਬੈੱਡਾਂ ਦੀ ਸਮਰੱਥਾ ਵਾਲਾ ਮਲਟੀਸਪੈਸ਼ਲਿਟੀ ਹਸਪਤਾਲ ਹੈ । ਇੱਥੇ  ਸੜਕੀ ਹਾਦਸਿਆਂ ਵਿਚ ਜਖਮੀਆਂ ਦੀ ਵਧੀਆ ਸੇਵਾ ਸੰਭਾਲ ਲਈ ਐਮਰਜੈਂਸੀ ਅਤੇ ਟਰੌਮਾ ਸੈਂਟਰ ਸਥਾਪਿਤ ਹੈ ਜਿੱਥੇ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਮਾਹਿਰ ਡਾਕਟਰ 24 ਘੰਟੇ ਤਾਇਨਾਤ ਰਹਿੰਦੇ ਹਨ । ਢਾਹਾਂ ਕਲੇਰਾਂ ਹਸਪਤਾਲ ਵਿਖੇ ਲੋੜਵੰਦ ਮਰੀਜ਼ਾਂ ਨੂੰ ਹੰਗਾਮੀ ਹਾਲਤਾਂ ਵਿਚ  ਮਦਦ ਦੇਣ ਲਈ  ਐਬੂੰਲੈਂਸਾਂ ਵੀ 24 ਘੰਟੇ ਤਿਆਰ ਬਰ ਤਿਆਰ ਰਹਿੰਦੀਆਂ ਹਨ । ਭੋਗਲ ਪਰਿਵਾਰ ਵੱਲੋਂ ਦਾਨ ਨਵੀਂ ਐਬੂੰਲੈਂਸ ਨੂੰ ਲੋਕ ਸੇਵਾ ਹਿੱਤ ਰਵਾਨਾ ਕਰਨ ਮੌਕੇ  ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਦਵਿੰਦਰ ਸਿੰਘ ਢਿੱਲੋਂ ਅਮਰੀਕਾ,  ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ (ਦੋਹਤਾ ਸਵ: ਸ. ਕਰਨੈਲ ਸਿੰਘ ਭੋਗਲ)  ਤੇ ਹਸਪਤਾਲ ਸਟਾਫ਼ ਵੀ ਹਾਜ਼ਰ ਸੀ ।  

Tuesday, July 9, 2024

ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਦਮਨ ਨੂੰ ਜਨਮਦਿਨ ਦੀ ਵਧਾਈ ਦਿੱਤੀ

ਬੰਗਾ, 9ਜੁਲਾਈ(ਮਨਜਿੰਦਰ ਸਿੰਘ, ਤਜਿੰਦਰ ਗਿੰਨੀ)
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ  ਆਮ ਆਦਮੀ ਪਾਰਟੀ ਦੇ ਬੰਗਾ ਤੋਂ ਵਲੰਟੀਅਰ ਅੰਮ੍ਰਿਤ ਪਾਲ ਸਿੰਘ ਦੇ ਸਪੁੱਤਰ ਦਮਨ ਸਿੰਘ ਦੇ ਜਨਮਦਿਨ ਦੀ  ਵਧਾਈ ਦਿੱਤੀ। ਡਿਪਟੀ ਸਪੀਕਰ ਰੋੜੀ ਵੱਲੋਂ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪਰਿਵਾਰ ਬਹੁਤ ਭਾਗਾਂ ਵਾਲੇ ਹੁੰਦੇ ਹਨ ਜਿਸ ਪਰਿਵਾਰ ਵਿੱਚ ਬੱਚਿਆਂ ਦੇ ਜਨਮਦਿਨ ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰੇਕ ਵਰਕਰ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਹੈ  ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਵਰਕਰ ਦੀ ਖੁਸ਼ੀ ਗੱਮੀ ਵਿੱਚ ਸ਼ਾਮਿਲ ਹੋਣ  ਇਸ ਮੋਕੇ ਡਿਪਟੀ ਸਪੀਕਰ ਵੱਲੋਂ ਬੇਟੇ ਦਮਨ ਨੂੰ ਕੇਕ ਖਵਾਇਆ ਗਿਆ ਅਤੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ  ਡਿਪਟੀ ਸਪੀਕਰ ਸ੍ਰੀ ਰੋੜੀ ਦਾ ਧੰਨਵਾਦ ਕੀਤਾ ਗਿਆ

ਗੈਰ ਕਾਨੂੰਨੀ ਕੰਮ ਕਰਨ ਵਾਲੇ ਸਭ ਫੜੇ ਜਾਣਗੇ-ਐਸਐਚ ਓ ਮਹਿੰਦਰ ਸਿੰਘ*****ਥਾਣਾ ਸਿਟੀ ਨਵਾਂ ਸ਼ਹਿਰ ਪੁਲਿਸ ਵੱਲੋਂ ਭਗੌੜਾ ਨਕਲੀ ਟਰੈਵਲ ਏਜੰਟ ਕਾਬੂ

ਨਵਾਂਸ਼ਹਿਰ 9ਜੁਲਾਈ(ਮਨਜਿੰਦਰ ਸਿੰਘ, ਤਜਿੰਦਰ ਕੁਮਾਰ, ਧਰਮਵੀਰ ਪਾਲ)
ਵਿਦੇਸ਼ ਭੇਜਣ ਦੇ ਨਾਮ ਤੇ 7 ਲੱਖ 50 ਹਜਾਰ ਦੀ ਠੱਗੀ ਸਮੇਤ ਹੋਰ ਠੱਗੀਆਂ ਮਾਰਨ ਵਾਲੇ ਨਕਲੀ ਭਗੌੜੇ ਟਰੈਵਲ ਏਜੰਟ ਨੂੰ ਥਾਣਾ ਸਿਟੀ ਨਵਾਂਸ਼ਹਿਰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਸਮਾਚਾਰ ਹੈ  ਜਾਣਕਾਰੀ ਦਿੰਦਿਆਂ ਥਾਣਾ ਸਿਟੀ ਨਵਾਂ ਸ਼ਹਿਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਵਿਜੇ ਕੁਮਾਰ ਪੁੱਤਰ ਸੋਹਨ ਲਾਲ ਵਾਸੀ ਪਿੰਡ ਲੰਗੜੋਆ ਜ਼ਿਲਾ ਨਵਾਂ ਸ਼ਹਿਰ ਅਤੇ ਪਰਮਜੀਤ ਕੁਮਾਰ ਪੁੱਤਰ ਧਰਮਪਾਲ ਵਾਸੀ ਭੁਚਰਾ ਮੁਹੱਲਾ ਨਵਾਂ ਸ਼ਹਿਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਐਸ ਐਸ ਪੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਦਰਖਾਸਤ ਦਿੱਤੀ ਗਈ ਸੀ  ਕਿ ਪਰਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ 7 ਲੱਖ 50 ਹਜਾਰ ਰੁਪਏ ਦੀ ਉਹਨਾਂ ਨਾਲ ਠੱਗੀ ਮਾਰੀ ਗਈ ਹੈ ਅਤੇ ਉਨਾਂ ਦੇ ਪਾਸਪੋਰਟ ਵੀ ਵਾਪਸ ਨਹੀਂ ਕਰ ਰਿਹਾ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਇਨਕੁਆਰੀ ਅਫਸਰ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਆਰਥਿਕ ਅਪਰਾਧ ਸਾਖਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੀ ਪੜਤਾਲੀਆ ਰਿਪੋਰਟ ਵਿੱਚ ਲਿਖਿਆ ਕਿ ਪਰਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਗੜਸ਼ੰਕਰ ਜ਼ਿਲ੍ਾ ਹੁਸ਼ਿਆਰਪੁਰ ਨੇ ਦਰਖਾਸਤ ਕਰਤਾ ਵਿਜੇ ਕੁਮਾਰ ਦੇ ਭਰਾ ਅਤੇ ਪਰਮਜੀਤ ਕੁਮਾਰ ਉਕਤ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 7 ਲੱਖ44 ਹਜਾਰ,500 ਰੁਪਏ ਦੀ ਠੱਗੀ ਮਾਰੀ ਹੈ ਜਿਸ ਤੇ ਪਰਵਿੰਦਰ ਸਿੰਘ ਖਿਲਾਫ ਜੇਰੇ ਧਾਰਾ 406,420 ਆਈਪੀਸੀ ਅਤੇ ਸੈਕਸ਼ਨ 13  ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਅਤੇ 24 ਇਮੀਗ੍ਰੇਸ਼ਨ ਐਕਟ 1983 ਤਹਿਤ ਥਾਣਾ ਸਿਟੀ ਨਵਾਂ ਸ਼ਹਿਰ ਵਿਖੇ ਮੁਕਦਮਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਜਿਸ ਨਾਲ ਉਪ ਪੁਲਿਸ ਕਪਤਾਨ ਨੇ ਆਪਣੀ ਸਹਿਮਤੀ ਜਤਾਈ ਅਤੇ ਦੋਸ਼ੀ ਖਿਲਾਫ ਥਾਣਾ ਸਿਟੀ ਨਵਾਂ ਸ਼ਹਿਰ ਵਿੱਚ ਮੁਕਦਮਾ ਰਜਿਸਟਰ ਕੀਤਾ ਗਿਆ ਸੀ ਅਤੇ ਦੋਸ਼ੀ ਪੁਲਿਸ ਦੇ ਹੱਥ ਨਹੀਂ ਆਇਆ ਅਤੇ ਭਗੌੜਾ ਹੋ ਗਿਆ ਸੀ  ਉਹਨਾਂ ਦੱਸਿਆ ਕਿ ਅੱਜ ਥਾਣਾ ਸਿਟੀ ਨਵਾਂ ਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਭਗੌੜੇ ਦੋਸ਼ੀ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਜੁਡੀਸ਼ਅਲ ਕਸਟਡੀ ਵਿੱਚ ਜੇਲ ਭੇਜ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਦੋਸ਼ੀ ਵਿਜੇ ਕੁਮਾਰ ਖਿਲਾਫ ਇਸ ਤਰ੍ਹਾਂ ਦੇ ਧੋਖਾ ਧੜੀ ਦੇ ਹੋਰ ਵੀ ਮੁਕਦਮੇ ਵੱਖ ਵੱਖ ਜ਼ਿਲ੍ਹੇ ਦੇ ਥਾਣਿਆਂ ਵਿੱਚ ਦਰਜ ਰਜਿਸਟਰਡ ਹਨ। ਉਹਨਾਂ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਗੈਰ ਕਾਨੂੰਨੀ ਕੰਮਾਂ ਤੋਂ ਬਾਜ ਆ ਜਾਣ ਨਹੀਂ ਤਾਂ ਸਭ ਫੜੇ ਜਾਣਗੇ

ਟੀ.ਐਨ.ਏ.ਆਈ. ਵੱਲੋਂ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਨੂੰ ਪ੍ਰੈਕਟੀਕਲ ਡੰਮੀ ਦਾ ਤੋਹਫਾ ਪ੍ਰਦਾਨ

ਟੀ.ਐਨ.ਏ.ਆਈ. ਵੱਲੋਂ ਭੇਜੇ ਪ੍ਰੈਕਟੀਕਲ ਡੰਮੀ ਨੂੰ ਦੇਖਦੇ ਹੋਏ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਤੇ ਨਰਸਿੰਗ ਅਧਿਆਪਕ

ਬੰਗਾ 9 ਜੁਲਾਈ (ਧਰਮਵੀਰ ਪਾਲ) 
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਨੂੰ ਸ਼ਾਨਦਾਰ ਕੰਮ ਕਰਨ ਅਤੇ ਪ੍ਰਾਪਤੀਆਂ ਕਰਨ ਹਿੱਤ ਟੀ.ਐਨ.ਏ.ਆਈ. (ਟਰੇਂਡ ਨਰਸਿਸ ਐਸ਼ੋਸ਼ੀਏਸ਼ਨ ਆਫ ਇੰਡੀਆਂ ਨਵੀਂ ਦਿੱਲੀ)  ਵੱਲੋ ਇੱਕ ਹਾਈ ਟੈਕ ਮਨੁੱਖੀ ਡੰਮੀ ਮਾਡਲ ਦਾ ਤੋਹਫਾ ਭੇਟ ਕੀਤਾ ਗਿਆ ਹੈ । ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਮੀਡੀਆਂ ਨੂੰ ਦਿੰਦੇ ਹੋਏ ਦੱਸਿਆ ਕਿ ਕਾਲਜ ਦੀਆਂ ਪੰਜ ਸਾਲ ਦੀਆਂ  ਨਿਰੰਤਰ ਸ਼ਾਨਦਾਰ ਐਸ ਐਨ ਏ ਆਈ ਮੈਂਬਰਸ਼ਿਪ ਅਤੇ ਹੋਰ ਉਸਾਰੂ ਸੇਵਾਵਾਂ ਬਦਲੇ ਇਹ ਮਾਣ ਤੋਹਫੇ ਦੇ ਰੂਪ ਵਿਚ ਪ੍ਰਾਪਤ ਹੋਇਆ ਹੈ । ਜਿਸ ਨਾਲ ਕਾਲਜ ਦੇ ਨਰਸਿੰਗ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆਂ ਪ੍ਰਾਪਤੀ ਇਹ ਹਾਈ ਟੈਕ ਮਨੁੱਖੀ ਡੰਮੀ ਦਾ ਤੋਹਫਾ ਕਾਰਗਰ ਸਿੱਧ ਹੋਵੇਗਾ । ਇਸ  ਸ਼ਾਨਦਾਰ ਪ੍ਰਾਪਤੀ ਦੀ  ਗੁਰੂ ਨਾਨਕ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਅਤੇ ਸਮੂਹ ਟਰੱਸਟੀਆਂ ਵੱਲੋਂ ਭਰਪੂਰ ਸ਼ਾਲਾਘਾ ਕੀਤੀ ਗਈ । ਇਸ ਮੌਕੇ ਮੈਡਮ ਰਮਨਦੀਪ ਕੌਰ, ਮੈਡਮ ਨਵਜੋਤ ਕੌਰ, ਮੈਡਮ ਵੰਦਨਾ ਬਸਰਾ, ਮੈਡਮ  ਰਾਬੀਆ ਹਾਟਾ, ਮੈਡਮ  ਸ਼ਿਵਾਨੀ ਭਰਦਵਾਜ ਵੀ ਹਾਜ਼ਰ ਸਨ ।

ਰੋਟਰੀ ਕਲੱਬ ਬੰਗਾ ਗਰੀਨ ਵਲੋਂ ਵਣਮਹਾਂਉਤਸਵ ਤਹਿਤ ਬੂਟੇ ਲਗਾਏ

ਰੋਟਰੀ ਕਲੱਬ ਬੰਗਾ ਗਰੀਨ ਦੇ ਅਹੁਦੇਦਾਰ ਬੂਟੇ ਲਗਾੳੇਂਦੇ ਹੋਏ।

(ਧਰਮਵੀਰ ਪਾਲ ਬੰਗਾ)
ਰੋਟਰੀ ਕਲੱਬ ਬੰਗਾ ਗਰੀਨ ਵਲੋਂ ਸਮਾਜ ਸੇਵਾ ਦੀ ਆਰੰਭੀ ਲੜੀ ਨੂੰ ਅੱਗੇ ਤੋਰਦੇ ਹੋਏ ਦਾਣਾ ਮੰਡੀ ਅਤੇ ਸਬਜੀ ਮੰਡੀ ਬੰਗਾ ਦੇ ਵਿਹੜੇ ਅਤੇ ਸੜਕਾਂ ਵਿੱਚ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਵਣਮਹਾਂਉਤਸਵ ਤਹਿਤ ਬੂਟੇ ਲਗਾਏ। ਇਸ ਮੌਕੇ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਵਾਤਾਵਰਣ ਦੂਸ਼ਿਤ ਹੋਣ ਕਰਕੇ, ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਰਕੇ ਬਿਮਾਰੀਆਂ ਵਧ ਰਹੀਆਂ ਹਨ। ਇਸ ਲਈ ਜੇਕਰ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ ਤਾਂ ਸਾਨੂੰ ਹਰੇਕ ਨੂੰ ਆਪਣੇ ਆਪਣੇ ਇਲਾਕੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਨੂੰ ਸ਼ੁੱਧ ਆਕਸੀਜਨ ਮਿਲ ਸਕੇ ਅਤੇ ਬਿਮਾਰੀਆਂ ਤੇ ਕਾਬੂ ਪਾਇਆ ਜਾ ਸਕੇ। ਉਹਨਾਂ ਕਿਹਾ ਕਿ ਬੂਟੇ ਲਗਾਕੇ ਉਹਨਾਂ ਦੀ ਲਗਾਤਾਰ ਦੇਖ ਭਾਲ ਕਰਨੀ ਹੋਰ ਵੀ ਜਰੂਰੀ ਹੈ।  ਇਸ ਮੌਕੇ ਏਐਸ ਫਰੋਜਨ ਫੂਡਜ ਵਲੋਂ ਬੂਟਿਆਂ ਨੂੰ ਪਾਣੀ ਲਗਾਉਣ ਲਈ ਵਾਟਰ ਟੈਂਕਰ ਦਾ ਪ੍ਰਬੰਧ ਕਰਕੇ ਦਿੱਤਾ ਹੈ ਇਸ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਸਮਾਜ ਸੇਵਾ ਦੇ ਕਾਰਜ ਇਕੱਲਾ ਬੰਦਾ ਨਹੀਂ ਕਰ ਸਕਦਾ ਪਰ ਇੱਕ ਵਾਰ ਸ਼ੁਰੂ ਕਰ ਦਿਉ ਫਿਰ ਸੇਵਾਦਾਰਾਂ ਦਾ ਕਾਫਲਾ ਵਧਦਾ ਜਾਂਦਾ ਹੈ। ਆਉ ਸਾਰੇ ਰਲਕੇ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਈਏ। ਉਹਨਾਂ ਅੱਗੇ ਦੱਸਿਆ ਕਿ ਇਸ ਸਾਲ ਵਿੱਚ 1100 ਬੂਟੇ ਲਗਾਏ ਜਾਣਗੇ ਜਿਸ ਦਾ ਆਰੰਭ ਕੀਤਾ ਜਾ ਚੁੱਕਾ ਹੈ। ਇਸ ਮੌਕੇ ਕਰਮਜੀਤ ਸਿੰਘ, ਹਰਮਨਪ੍ਰੀਤ ਸਿੰਘ, ਬਿਕਰਮ ਸਿੰਘ, ਅਮਰਦੀਪ ਬੰਗਾ, ਸ਼ਿਵ ਕੌੜਾ, ਜੀਵਨ ਕੌਸ਼ਲ, ਕੁਲਵੀਰ ਸਿੰਘ ਪਾਬਲਾ, ਮਾਸਟਰ ਅਸ਼ੋਕ ਕੁਮਾਰ ਸ਼ਰਮਾ, ਰਣਵੀਰ ਸਿੰਘ ਰਾਣਾ, ਜਸਵਿੰਦਰ ਪਾਲ, ਬਲਵਿੰਦਰ ਸਿੰਘ ਪਾਂਧੀ, ਦਵਿੰਦਰ ਕੁਮਾਰ, ਰਾਜ ਕੁਮਾਰ ਆਦਿ ਹਾਜਰ ਸਨ।


Friday, July 5, 2024

ਅਮਰਦੀਪ ਬੰਗਾ ਦਾ ਨਵਾਂ ਗੀਤ "ਗੱਲਬਾਤ" ਜਲਦ ਹੀ ਹੋਵੇਗਾ ਰਿਲੀਜ਼।

ਬੰਗਾ 5 ਜੁਲਾਈ (ਮਨਜਿੰਦਰ ਸਿੰਘ)
ਪੰਜਾਬੀ ਗਾਇਕੀ ਦੇ ਮਾਣਮੱਤੇ ਗੀਤਕਾਰ ਅਤੇ ਗਾਇਕ ਅਮਰਦੀਪ ਬੰਗਾ ਦਾ ਨਵਾਂ ਗੀਤ ਬਹੁਤ ਜਲਦ ਸਰੋਤਿਆਂ ਦੇ ਰੂ ਬੁ ਰੂ ਹੋਣ ਜਾ ਰਿਹਾ ਹੈ। ਗਾਇਕ ਅਮਰਦੀਪ ਨੇ ਦੱਸਿਆ ਕਿ ਇਹ ਗੀਤ ਉਨ੍ਹਾਂ ਨੇ ਹਰ ਚੀਜ਼ ਨੂੰ ਧਿਆਨ ਚ ਰੱਖ ਕੇ ਬਣਾਇਆ ਹੈ ਇਸ ਗੀਤ ਵਿਚ DJ ਭੰਗੜਾ ਬੀਟ ਹੋਵੇਗੀ ਅਤੇ ਇਸ ਗੀਤ ਚ ਪੰਜਾਬੀਆਂ ਦੇ ਰੁਤਬਾ , ਮਿਹਨਤ ਅਤੇ ਅਣਖ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ , ਇਸ ਗੀਤ ਦੇ ਗੀਤਕਾਰ ਅਮਰਦੀਪ ਬੰਗਾ ਖੁਦ ਨੇ ਅਤੇ ਸੰਗੀਤ R Sodhi ਵਲੋਂ ਦਿੱਤਾ ਗਿਆ ਹੈ। ਇਸ ਗੀਤ ਦਾ ਵੀਡੀਓ ਹਰਸ਼ਦੀਪ ਕੀਰੀਏਸ਼ਨ ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਗਾਇਕ ਨੇ ਦੱਸਿਆ ਕਿ  ਅੱਜ ਗਾਇਕ ਨੂੰ ਲੋਕ youtube ਜਾ ਸੋਸ਼ਲ ਮੀਡੀਆ ਤੇ ਰੀਲਾ ਬਣਾ ਕੇ share ਕਰਕੇ ਹਿੱਟ ਕਰਦੇ ਹਨ ਅਤੇ ਉਨ੍ਹਾਂ ਨੇ ਵੀ ਕੋਸ਼ਿਸ਼ ਕੀਤੀ ਹੈ ਕੇ ਓਹ ਗੱਲਬਾਤ ਗੀਤ ਨਾਲ ਲੋਕਾਂ ਦੇ ਦਿਲਾਂ ਚ ਅਤੇ ਉਮੀਦਾਂ ਤੇ ਖਰੇ ਉਤਰਨ।

ਥਾਣਾ ਸਿਟੀ ਨਵਾਂ ਸ਼ਹਿਰ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ, ਮਾਮਲਾ ਦਰਜ

ਨਵਾਂਸ਼ਹਿਰ,5ਜੁਲਾਈ (ਮਨਜਿੰਦਰ ਸਿੰਘ)
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਸਿਟੀ ਨਵਾਂ ਸ਼ਹਿਰ ਦੀ ਪੁਲਿਸ ਵੱਲੋਂ 40 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਨਵਾਂ ਸ਼ਹਿਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਰਸ਼ਪਾਲ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਦੇ ਸੰਬੰਧ ਵਿੱਚ ਅੰਬੇਦਕਰ ਚੌਂਕ ਨਵਾਂ ਸ਼ਹਿਰ ਤੋਂ ਬੰਗਾ ਸਾਈਡ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਸ਼ੂਗਰ ਮਿੱਲ ਨਵਾਂ ਸ਼ਹਿਰ ਨੇੜੇ ਪੁੱਜੀ ਤਾਂ ਵਕਤ ਕਰੀਬ 7.10 ਸ਼ਾਮ ਦਾ ਹੋਵੇਗਾ ਕਿ ਸੂਗਰ ਮਿਲ ਨਵਾਂ ਸ਼ਹਿਰ ਦੇ ਸਾਹਮਣੇ ਮੇਨ ਰੋਡ ਤੇ ਇੱਕ ਮੋਨਾ ਵਿਅਕਤੀ ਖੜਾ ਸੀ ਜਿਸ ਨੇ ਪੁਲਿਸ ਪਾਰਟੀ ਨੂੰ ਸਰਕਾਰੀ ਗੱਡੀ ਵਿੱਚ ਉਸ ਵੱਲ ਆਉਂਦੇ ਦੇਖ ਕੇ ਆਪਣੇ ਹੱਥ ਵਿੱਚ ਫੜੀ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਵਜਨਦਾਰ ਸੜਕ ਤੇ ਕਿਨਾਰੇ ਨੂੰ ਸੁੱਟ ਦਿੱਤੀ ਅਤੇ ਆਪ ਬੰਗਾ ਸਾਈਡ ਨੂੰ ਭੱਜਣ ਲੱਗਾ ਜਿਸ ਨੂੰ ਏਐਸਆਈ ਰਸ਼ਪਾਲ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਉਸ ਵੱਲੋਂ ਛੁੱਟੀ ਹੋਈ ਮੋਮੀ ਲਿਫਾਫੀ ਪਾਰਦਰਸ਼ੀ ਵਜਨਦਾਰ ਨੂੰ ਚੁੱਕ ਕੇ ਚੈੱਕ ਕੀਤਾ ਤਾਂ ਮੋਮੀ ਲਿਫਾਫੀ ਪਾਰਦਰਸ਼ੀ ਵਿੱਚੋਂ ਇੱਕ ਪੱਤਾ ਅਤੇ ਬਾਕੀ ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਏਐਸਆਈ ਰਸਪਾਲ ਸਿੰਘ ਨੇ ਕਾਬੂ ਕੀਤੇ ਵਿਅਕਤੀ ਨੂੰ  ਉਸਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਕੁਲਵੀਰ ਰਾਮ ਉਰਫ ਸੋਨੂ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਪਿੰਡ ਗੁਜਰਪੁਰ ਕਲਾਂ ਥਾਣਾ ਸਿਟੀ ਨਵਾਂ ਸ਼ਹਿਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਏਐਸਆਈ ਰਸ਼ਪਾਲ ਸਿੰਘ ਨੇ ਮੋਮੀ ਲਿਫਾਫੀ ਪਾਰਦਰਸ਼ੀ ਵਿੱਚੋਂ ਬਰਾਮਦ ਖੁੱਲੀਆਂ ਨਸ਼ੀਲੀਆਂ ਗੋਲੀਆਂ ਰੰਗ ਗੁਲਾਬੀ ਦੀ ਗਿਣਤੀ ਕੀਤੀ ਜੋ ਕੁੱਲ 30 ਨਸ਼ੀਲੀਆਂ ਗੋਲੀਆਂ ਰੰਗ ਗੁਲਾਬੀ ਸਨ ਅਤੇ ਇੱਕ ਪੱਤਾ ਜਿਸ ਵਿੱਚ 10 ਨਸ਼ੀਲੀਆਂ ਗੋਲੀਆਂ ਮਾਰਕਾ ਇਟੋਜੋਲਮ ਸਨ ਜਿਸ ਪਰ ਬੈਂਚ ਨੰਬਰ ਅਤੇ ਐਕਸਪਾਇਰੀ ਡੇਟ ਸਾਫ ਪੜੇ ਨਹੀਂ ਜਾ ਰਹੇ ਸਨ। ਸੋ ਕੁਲ 40 ਨਸੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਤੇ ਏਐਸਆਈ ਰਸ਼ਪਾਲ ਸਿੰਘ ਵੱਲੋਂ ਮੁਕਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਐਸ ਐਚ ਓ ਨੇ ਦੱਸਿਆ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਜੁਡੀਸ਼ਲ ਕਸਟਡੀ ਵਿੱਚ ਜੇਲ ਭੇਜ ਦਿੱਤਾ ਗਿਆ ਹੈ।

Tuesday, July 2, 2024

ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਿਹਨਤ ਸਦਕਾ ਮਿਲਿਆ ਬੈਸਟ ਪਰਫੋਰਮਿੰਗ ਡਿਸਟਰਿਕਟ ਦਾ ਅਵਾਰਡ***ਅਵਾਰਡ ਪ੍ਰਾਪਤ ਕਰਨ ‘ਤੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅਧਿਕਾਰੀਆਂ ਦੀ ਕੀਤੀ ਸ਼ਲਾਗਾ

ਨਵਾਂਸ਼ਹਿਰ, 2 ਜੁਲਾਈ 2024 (ਤਜਿੰਦਰ ਗਿੰਨੀ)

ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨਵੀ ਦਿੱਲੀ ਅਤੇ ਨਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਸਾਂਝੇ ਤੌਰ ਤੇ ਬੱਚਿਆਂ ਵਿੱਚ ਨਸ਼ੇ ਦੀ ਦੁਰਵਰਤੋਂ ਨੂੰ ਰੋਕਣ ਲਈ ਫਰਵਰੀ 2021 ਜੁਆਇੰਟ ਐਕਸ਼ਨ ਪਲਾਨ "ਏਕ ਯੁੱਧ ਨਸ਼ੇ ਕੇ ਵਿਰੁੱਧ" ਤਿਆਰ ਕੀਤਾ ਗਿਆ ਸੀ ਜਿਸ ਵਿੱਚ ਬੱਚਿਆਂ ਵਿਚ ਨਸ਼ੇ ਦੀ ਦੁਰਵਰਤੋਂ ਅਤੇ ਰੋਕਥਾਮ ਕਰਨ ਲਈ ਉਲੀਕੀਆ  ਗਤੀਵਿਧੀਆਂ ਉਲੀਕੀਆਂ ਸਦਕੇ  ਜਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨੂੰ ਬੈਸਟ ਪਰਫੋਰਮਿੰਗ ਡਿਸਟਰਿਕਟ ਦਾ ਅਵਾਰਡ ਮਿਲਣ ਤੇ ਡਿਪਟੀ ਕਮਿਸ਼ਨਰ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਸ਼ਲਾਘਾ ਕੀਤੀ।

 ਇਸ ਦੌਰਾਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਏ ਇਕ ਸਾਦੇ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ  ਸਿਵਿਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਿਹਨਤ ਕਰਕੇ ਜਿਲ੍ਹੇ ਨੂੰ ਇਹ ਅਵਾਰਡ ਮਿਲਿਆ ਹੈ ਐਸਐਸਪੀ ਡਾ. ਮਹਿਤਾਬ ਸਿੰਘ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ  ਵਿਗਿਆਨ ਭਵਨ ਨਵੀਂ ਦਿੱਲੀ ਵਿੱਚ ਮਿਤੀ 30 ਜੂਨ ਨੂੰ ਹੋਏ ਸਮਾਗਮ ਦੌਰਾਨ ਸਟੇਟ ਹੋਮ ਮਿਨਿਸਟਰ ਸ਼੍ਰੀ ਨਿਤਿਆਨੰਦ ਰਾਏ ਜੀ ਅਤੇ ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ ਨਵੀ ਦਿੱਲੀ ਦੇ ਚੇਅਰਪਰਸਨ ਸ੍ਰੀ ਪ੍ਰਯੰਕ ਕਾਨੂਨਗੋ ਵੱਲੋਂ ਐਸ.ਡੀ.ਐਮ. ਨਵਾਂਸ਼ਹਿਰ ਅਕਸ਼ਿਤਾ ਗੁਪਤਾ, ਸਹਾਇਕ ਕਮਿਸ਼ਨਰ ਜਨਰਲ ਗੁਰਲੀਨ ਕੌਰ ਅਤੇ ਜ਼ਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਨੂੰ ਜਿਲਾ ਨਵਾਂ ਸ਼ਹਿਰ ਲਈ ਬੈਸਟ ਪਰਫੋਰਮਿੰਗ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

        ਉਨਾਂ ਨੇ  ਆਪਣੀ ਖੁਸ਼ੀ ਦਾ ਪ੍ਰਗਟਾਵਾਂ ਕਰਦਿਆਂ ਕਿਹਾ ਕਿ ਉਪਰੋਕਤ ਜੁਆਇੰਟ ਐਕਸ਼ਨ ਪਲਾਨ ਨੂੰ ਤਕਰੀਬਨ ਪਿਛਲੇ ਤਿੰਨ ਸਾਲਾਂ ਤੋਂ ਜਿਲੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਸ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਸਿੱਖਿਆ ਵਿਭਾਗ,ਸਿਹਤ ਵਿਭਾਗ, ਬਾਲ ਸੁਰੱਖਿਆ ਵਿਭਾਗ, ਐਕਸਾਈਜ਼ ਵਿਭਾਗ,ਬਾਲ ਭਲਾਈ ਕਮੇਟੀ, ਜਿਲਾ ਡਰੱਗ ਕੰਟਰੋਲ ਅਥੋਰਿਟੀ ਦੇ ਨਾਲ ਨਾਲ ਪੁਲਿਸ ਵਿਭਾਗ ਨੇ ਆਪਣਾ ਯੋਗਦਾਨ ਦਿੱਤਾ ਹੈ ਅਤੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਬੱਚਿਆਂ ਵਿਚ ਨਸ਼ੇ ਦੀ ਦੁਰਵਰਤੋਂ ਅਤੇ ਰੋਕਥਾਮ ਕਰਨ ਲਈ ਵੱਧ ਤੋਂ ਵੱਧ ਗਤੀਵਿਧੀਆਂ ਉਲੀਕੀਆਂ ਗਈਆਂ ਹਨ ਜਿਸਦੇ ਸਦਕੇ ਜਿਲਾ ਨਵਾਂ ਸ਼ਹਿਰ ਨੂੰ ਬੈਸਟ ਪਰਫੋਰਮਿੰਗ ਡਿਸਟਰਿਕਟ ਐਲਾਨਿਆ ਗਿਆ ਹੈ। ਉਹਨਾਂ ਨੇ ਕਿਹਾ ਕਿ  ਜ਼ਿਲ੍ਹਾ ਮੈਜੀਸਟਰੇਟ ਵੱਲੋਂ ਸੀਆਰਪੀਸੀ ਦੇ ਸੈਕਸ਼ਨ 133 ਅਧੀਨ ਜਿਲੇ ਵਿੱਚ ਆਉਂਦੀਆਂ ਸਾਰੀਆਂ ਮੈਡੀਕਲ/ ਫਾਰਮੇਸੀ ਦੁਕਾਨਾਂ ਨੂੰ ਹੁਕਮ ਕੀਤੇ ਹਨ ਕਿ ਸ਼ੀਡਿਊਲ ਐਕਸ ਐਚ ਅਤੇ ਐਚ ਵਨ ਅਧੀਨ ਆਉਂਦੀਆਂ ਦਵਾਈਆਂ ਦੀ ਵਿਕਰੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਕੀਤੀ ਜਾਵੇ ਅਤੇ ਸਾਰੇ ਮੈਡੀਕਲ /ਫਾਰਮੇਸੀ ਦੁਕਾਨਾਂ ਤੇ ਸੀਸੀਟੀਵੀ ਕੈਮਰੇ ਇੰਸਟਾਲ ਕੀਤੇ ਜਾਣ ਜਿਸਦੇ ਚਲਦਿਆਂ ਜਿਲੇ ਵਿੱਚ ਲਗਭਗ 195 ਦੁਕਾਨਾਂ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਜਾ ਚੁੱਕੇ ਹਨ 498 ਤੋਂ ਜਿਆਦਾ ਦੁਕਾਨਾਂ ਦੀ ਇੰਸਪੈਕਸ਼ਨ ਵੀ ਕੀਤੀ ਜਾ ਚੁੱਕੀ ਹੈ।  ਸਿੱਖਿਆ ਵਿਭਾਗ ਵਿੱਚ ਸੈਕੰਡਰੀ ਸਕੂਲਾਂ ਵਿੱਚ 106 ਪ੍ਰਹਾਰੀ ਕਲੱਬਾਂ ਦਾ ਗਠਨ ਕੀਤਾ ਜਾ ਚੁੱਕਾ ਹੈ ਜੋ ਕਿ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਵੱਖ-ਵੱਖ ਗਤੀਵਿਧੀਆਂ (ਜਿਵੇਂ ਕਿ ਪੇਂਟਿੰਗ ਮੁਕਾਬਲੇ ਗੀਤ ਕੰਪੀਟੀਸ਼ਨ ਭਾਸ਼ਣ ਮੁਕਾਬਲੇ ਅਤੇ ਰੈਲੀਆਂ) ਕਰਵਾਉਂਦੇ ਹਨ ਜਿਸ ਨਾਲ ਬੱਚਿਆਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਅਤੇ ਨਸ਼ੇ ਤੋਂ ਦੂਰ ਰਹਿਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਇਨਾ ਪ੍ਰਹਾਰੀ ਕਲੱਬਾਂ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ 2544 ਗਤੀਵਿਧੀਆਂ ਸਕੂਲਾਂ ਵਿੱਚ ਕਰਵਾਈਆਂ ਗਈਆ ਹਨ ਅਤੇ ਪੁਲਿਸ ਵਿਭਾਗ ਵੱਲੋਂ ਵੀ ਲਗਭਗ 32 ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ। ਜਿਲਾ ਬਾਲ ਸੁਰੱਖਿਆ ਵਿਭਾਗ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਉਪਰੋਕਤ ਅਨੁਸਾਰ ਐਕਸ਼ਨ ਪਲਾਨ ਨੂੰ ਲਾਗੂ ਕਰਦੇ ਹੋਏ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਬੱਚਿਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਤੋਂ ਦੂਰ ਰੱਖਣ ਲਈ 183 ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ ਹਨ ਅਤੇ ਪਿੰਡ ਤੇ ਬਲਾਕ ਪੱਧਰ ਤੇ ਗਠਿਤ ਕੀਤੀਆਂ ਗਈਆਂ ਬਾਲ ਸੁਰੱਖਿਆ ਕਮੇਟੀਆਂ ਨੂੰ ਵੀ ਬੱਚਿਆਂ ਵਿੱਚ ਨਸ਼ੇ ਦੀ ਦੁਰਵਰਤੋਂ ਅਤੇ ਉਸਦੀ ਰੋਕਥਾਮ ਕਰਨ ਲਈ ਨੁੱਕਰ ਨਾਟਕ ਕਰਵਾਏ ਗਏ ਹਨ ਇਸ ਦੇ ਨਾਲ ਹੀ ਜਿਲਾ ਸਮਾਜਿਕ ਸੁਰੱਖਿਆ ਦਫਤਰ ਵੱਲੋਂ 150 ਜਾਗਰੂਕਤਾ ਕੈਂਪ ਲਗਾਏ ਗਏ ਹਨ ਤਾਂ ਕਿ ਵੱਧ ਤੋਂ ਵੱਧ ਜਨਤਾ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਸਕੇ। ਜਿਲੇ ਅਧੀਨ ਆਉਣ ਵਾਲੇ ਸਾਰੇ ਸਰਕਾਰੀ ਸਕੂਲਾਂ ਦੇ 100 ਮੀਟਰ ਦੀ ਦੂਰੀ ਵਿੱਚ ਕਿਸੇ ਤਰ੍ਹਾਂ ਦੀ ਨਸ਼ੇ ਸ਼ਰਾਬ ਆਦਿ ਦੀ ਵਿਕਰੀ ਨਹੀਂ ਹੋ ਰਹੀ ਹੈ।

 ਇਸ ਦੌਰਾਨ ਐਸਐਸਪੀ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਨਸ਼ਿਆਂ ਤੇ ਠੱਲ ਪਾਉਣ ਲਈ ਪੁਲਿਸ ਵਿਭਾਗ ਸਖਤੀ ਦੇ ਨਾਲ ਕੰਮ ਕਰ ਰਿਹਾ ਹੈ। 70 ਦੇ ਕਰੀਬ ਐਨ.ਡੀ.ਪੀ.ਐਸ ਐਕਟ ਦੇ ਤਹਿਤ ਪਰਚੇ ਕੱਟ ਕੇ ਕਾਰਵਾਈ ਕੀਤੀ ਗਈ। ਨਸ਼ੇ ਵੇਚਣ ਵਾਲਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ  ਕ੍ਰਿਕਟ ਮੈਚ ਅਤੇ ਸਾਈਕਲ ਰੈਲੀਆਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਮੇਂ ਸਮੇਂ ਸਿਰ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਨਾਟਕ ਅਤੇ ਹੋਰ ਪ੍ਰੋਗਰਾਮ ਕਰਵਾ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਜਾਂਦਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਵਿਭਾਗ ਵੱਲੋਂ 193 ਦੇ ਕਰੀਬ ਸੈਮੀਨਾਰ ਵੀ  ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ।

                ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਵਰਮਾ (ਪੀ.ਸੀ.ਐਸ) ਵੱਲੋਂ ਕਿਹਾ ਗਿਆ ਕਿ ਬੱਚਿਆਂ ਦੀ ਸੁਰੱਖਿਆ ਅਤੇ ਬੱਚਿਆਂ ਵਿੱਚ ਨਸ਼ੇ ਦੀ ਰੋਕਥਾਮ ਲਈ ਇਸ ਐਕਸ਼ਨ ਪਲਾਨ ਨੂੰ ਲਾਗੂ ਕਰਨ ਵਿੱਚ ਸਮੂਹ ਵਿਭਾਗਾਂ ਨੇ  ਆਪਣਾ ਆਪਣਾ ਯੋਗਦਾਨ ਦਿੱਤਾ ਹੈ ਜੋ ਕਿ ਸ਼ਲਾਂਗਾ ਯੋਗ ਹੈ  ਅਤੇ ਕਮਿਸ਼ਨ ਵੱਲੋਂ ਜਿਲੇ ਨੂੰ ਬੈਸਟ ਪਰਫੋਰਮਿੰਗ ਡਿਸਟਰਿਕਟ ਐਲਾਨਿਆ ਜਾਣਾ ਸਾਡੇ ਲਈ ਮਾਣ ਦੀ ਗੱਲ ਹੈ ਇਸ ਲਈ ਆਉਣ ਵਾਲੇ ਭਵਿੱਖ ਵਿੱਚ ਵੀ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੂਹ ਵਿਭਾਗਾਂ ਵੱਲੋਂ ਇਸੇ ਤਰਾਂ ਆਪਣਾ ਯੋਗਦਾਨ ਦਿੱਤਾ ਜਾਵੇ।

ਨਵੇਂ ਸਾਲ ਦੀ ਸ਼ੁਰੂਆਤ ਤੇ ਲਾਈਨ ਕਲੱਬ ਬੰਗਾ ਨਿਸ਼ਚੇ ਵੱਲੋਂ ਮੈਡੀਕਲ ਕੈਂਪ ਅਤੇ ਬੂਟੇ ਲਗਾਏ ਗਏ

ਬੰਗਾ,1ਜੁਲਾਈ (ਮਨਜਿੰਦਰ ਸਿੰਘ, ਤਜਿੰਦਰ ਗਿੰਨੀ) ਲਾਈਨ ਕਲੱਬ ਬੰਗਾ ਨਿਸ਼ਚੇ ਵੱਲੋਂ ਅੱਜ ਲਾਇਨ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਅਮਰੀਕਾ ਤੋਂ  ਸਾਬਕਾ ਪ੍ਰਧਾਨ ਅਤੇ ਪ੍ਰੋਜੈਕਟ ਇੰਚਾਰਜ ਲਾਈਨ ਧੀਰਜ ਮੱਕੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਾਰਟਰ ਪ੍ਰਧਾਨ ਬਲਵੀਰ ਸਿੰਘ ਰਾਏ ਅਤੇ ਪ੍ਰਧਾਨ ਗੁਲਸ਼ਨ ਕੁਮਾਰ ਬੰਗਾ ਦੀ ਅਗਵਾਈ ਵਿੱਚ ਝਿੱਕਾ ਰੋਡ ਬੰਗਾ ਵਿਖੇ ਮੈਡੀਕਲ ਕੈਂਪ ਅਤੇ ਬੂਟੇ ਲਗਾਉਣ ਦਾ ਪ੍ਰੋਜੈਕਟ ਕੀਤਾ ਗਿਆ ਨਵੇਂ ਸਾਲ ਦੇ ਅਗਾਜ ਮੌਕੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਹਰਿਆਵਲ ਲਹਿਰ ਲਿਆਉਣਾ ਹੈ ਅਤੇ ਆਪਣਾ ਆਲਾ ਦੁਆਲਾ ਹਰਿਆਵਲ ਕਰਨਾ ਹੈ ਉਨ੍ਹਾਂ ਸਮਾਜ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ।
ਇਸ ਮੌਕੇ ਕੈਸਿਅਰ ਲਾਇਨ ਜਸਪਾਲ ਸਿੰਘ ਗਿੱਧਾ ਲਾਇਨ ਤਜਿੰਦਰ ਗਿੰਨੀ, ਪੀ ਆਰ ਓ ਲਾਇਨ ਮਨਜਿੰਦਰ ਸਿੰਘ ਲਾਇਨ ਰੋਹਿਤ ਚੋਪੜਾ, ਡਾਕਟਰ ਗੋਵਿੰਦ ਆਦਿ ਹਾਜ਼ਰ ਸਨ

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...