Monday, June 30, 2025

ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ‘ਕੁਦਰਤੀ ਖੇਤੀ’ ਬਾਬਤ ਸਿਖਲਾਈ ਦਾ ਆਯੋਜਨ

ਨਵਾਂਸ਼ਹਿਰ 30 ਜੂਨ (ਹਰਿੰਦਰ ਸਿੰਘ) ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਅਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਵੱਲੋਂ ‘ਨੈਸ਼ਨਲ ਮਿਸ਼ਨ ਆਨ ਕੁਦਰਤੀ ਖੇਤੀ ਅਧੀਨ ਮਿਤੀ 30 ਜੂਨ ਤੋਂ 4 ਜੁਲਾਈ 2025 ਤੱਕ ਪੰਜ ਦਿਨਾਂ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 20 ਕ੍ਰਿਸ਼ੀ ਸਖੀਆਂ ਅਤੇ ਕਿਸਾਨ ਵੀਰਾਂ ਨੇ ਹਿੱਸਾ ਲਿਆ।
ਸਿਖਲਾਈ ਦੇ ਪਹਿਲੇ ਦਿਨ ਡਾ. ਪ੍ਰਦੀਪ ਕੁਮਾਰ, ਉਪ ਨਿਰਦੇਸ਼ਕ (ਸਿਖਲਾਈ) ਨੇ ਕ੍ਰਿਸ਼ੀ ਸਖੀ ਅਤੇ ਕਿਸਾਨਾਂ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਨਿੱਘਾ ਸੁਆਗਤ ਕੀਤਾ। ਉਹਨਾਂ ਨੇ ਸਿਖਿਆਰਥੀਆਂ ਨੂੰ ਕੇ. ਵੀ. ਕੇ. ਵਿਖੇ ‘ਕੁਦਰਤੀ ਖੇਤੀ’ ਸੰਬੰਧੀ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ। ਡਾ. ਪ੍ਰਦੀਪ ਕੁਮਾਰ ਨੇ ਕੇ.ਵੀ.ਕੇ. ਵੱਲੋਂ ਆਯੋਜਿਤ ਕੀਤੇ ਜਾ ਰਹੇ ਵੱਖ-ਵੱਖ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਬਾਰੇ ਵੀ ਦੱਸਿਆ ਤੇ ਨਾਲ ਹੀ ਖੇਤੀ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਡਾ. ਕੁਲਵਿੰਦਰ ਕੋਰ (ਖੇਤੀਬਾੜੀ ਅਫ਼ਸਰ, ਨਵਾਂਸ਼ਹਿਰ) ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਵਿਖੇ ਕੁਦਰਤੀ ਖੇਤੀ ਤੇ ਚਲ ਰਹੇ ‘ਨੈਸ਼ਨਲ ਮਿਸ਼ਨ ਆਨ ਨੈਚੂਰਲ ਫਾਰਮਿੰਗ' ਬਾਰੇ ਸਿਖਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਕਮਲਦੀਪ ਸਿੰਘ ਸੰਘਾਂ, ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਕੁਦਰਤੀ ਤਰੀਕਿਆਂ ਨਾਲ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਸਿਖਿਆਰਥੀਆਂ ਨੂੰ ਫਸਲਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਕੁਦਰਤੀ ਰੋਗਨਾਸ਼ਕ ਦਵਾਈਆਂ ਜਿਵੇਂ ਜੀਵ ਅੰਮ੍ਰਿਤ, ਬੀਜ਼ ਅੰਮ੍ਰਿਤ, ਅਤੇ ਬ੍ਰਹਮ ਅਸਤਰ ਦੀ ਵਰਤੋਂ ਬਾਰੇ ਵੀ ਦੱਸਿਆ ।ਸਿਖਲਾਈ ਦੌਰਾਨ ਡਾ. ਆਰਤੀ ਵਰਮਾ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਨੇ ਪਹੁੰਚੇ ਕ੍ਰਿਸ਼ੀ ਸਖੀਆਂ ਅਤੇ ਕਿਸਾਨ ਵੀਰਾਂ ਨੂੰ ਅੱਜ ਦੇ ਸਮੇਂ ਵਿੱਚ ‘ਕੁਦਰਤੀ ਖੇਤੀ” ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਨੇ ਕੁਦਰਤੀ ਖੇਤੀ ਦੁਆਰਾ ਤਿਆਰ ਫਲ ਅਤੇ ਸਬਜ਼ੀਆਂ ਦੀ ਪੌਸ਼ਟਿਕਤਾ ਬਾਰੇ ਵੀ ਸਿਖਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਕੁਦਰਤੀ ਖੇਤੀ ਦੇ ਜਰੂਰੀ ਨੁਕਤੇ ਤੇ ਪਹਿਲੂਆਂ ਬਾਰੇ ਦੱਸਿਆ।

*ਢਾਹਾਂ ਕਲੇਰਾਂ ਹਸਪਤਾਲ ਵਿਖੇ ਯੂਰੋਲੌਜੀ ਵਿਭਾਗ ਵਿਚ ਗੁਰਦਿਆਂ ਦੀਆਂ ਬਿਮਾਰੀਆਂ, ਪੱਥਰੀਆਂ ਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ ਕੱਲ ਤੋਂ**##ਕੈਂਪ ਦੌਰਾਨ ਅਲਟਰਾ ਸਾਊਂਡ ਸਕੈਨ ਸਿਰਫ 300/- ਰੁਪਏ ਵਿਚ ਅਤੇ ਲੈਬ ਟੈਸਟ ਪੀ ਐਸ ਏ, ਆਰ ਐਫ ਟੀ, ਸੀ ਬੀ ਸੀ, ਪਿਸ਼ਾਬ ਦੇ ਟੈਸਟਾਂ ਵਿਚ 50% ਛੋਟ***https://www.facebook.com/share/r/1BQYTAAuRS/

ਬੰਗਾ , 30ਜੂਨ (ਮਨਜਿੰਦਰ ਸਿੰਘ ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਯੂਰੋਲੌਜੀ ਵਿਭਾਗ ਵਿਚ ਗੁਰਦਿਆਂ ਦੀਆਂ ਬਿਮਾਰੀਆਂ ਦਾ, ਪੱਥਰੀਆਂ ਦਾ ਅਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ ਮਿਤੀ 01 ਜੁਲਾਈ  ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਆਰੰਭ ਹੋ ਰਿਹਾ ਹੈ । ਇਹ ਜਾਣਕਾਰੀ ਸ. ਕੁਲਵਿੰਦਰ ਸਿੰਘ ਢਾਹਾਂ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪ੍ਰੈੱਸ ਨੂੰ ਦਿੱਤੀ । ਸ. ਢਾਹਾਂ  ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ ਸਥਾਪਿਤ ਕੀਤੇ ਯੂਰੋਲੌਜੀ ਵਿਭਾਗ ਵਿਚ 01 ਜੁਲਾਈ  2025 ਤੋਂ 15 ਜੁਲਾਈ 2025 ਤੱਕ ਲਗਾਏ ਜਾ ਰਹੇ 15 ਦਿਨਾਂ ਫਰੀ ਚੈੱਕਅੱਪ ਕੈਂਪ ਵਿਚ ਗੁਰਦਿਆਂ ਦੀਆਂ ਪੱਥਰੀਆਂ, ਗਦੂਦਾਂ ਦੀਆਂ ਬਿਮਾਰੀਆਂ, ਪਿਸ਼ਾਬ ਦੀਆਂ ਬਿਮਾਰੀਆਂ, ਗੁਰਦਿਆਂ ਦੀਆਂ ਬਿਮਾਰੀਆਂ ਦਾ, ਮਰਦਾਨਾ ਕਮਜ਼ੋਰੀ, ਪਿਸ਼ਾਬ ਦੀ ਥੈਲੀ (ਬਲੈਡਰ) ਦੇ ਕੈਂਸਰ ਦੇ ਮਰੀਜ਼ਾਂ ਅਤੇ ਪੇਟ ਦੇ ਹੇਠਲੇ ਹਿੱਸੇ ਜਾਂ ਵੱਖੀ ਵਿਚ ਦਰਦਾਂ ਦੀ ਬਿਮਾਰੀਆਂ ਦਾ ਫਰੀ ਚੈੱਕਅੱਪ ਹਸਪਤਾਲ ਦੇ ਯੂਰੋਲੌਜੀ ਮਾਹਿਰ ਡਾਕਟਰ ਡਾ. ਅਮਿਤ ਸੰਧੂ ਐਮ.ਐਸ., ਐਮ.ਸੀ.ਐਚ. ਵੱਲੋਂ ਰੋਜ਼ਾਨਾ 9 ਵਜੇ ਤੋਂ 1 ਵਜੇ ਤੱਕ ਕੀਤਾ ਜਾਵੇਗਾ । ਕੈਂਪ ਦੌਰਾਨ ਮਰੀਜ਼ਾਂ ਦੀ ਰਜਿਟਰੇਸ਼ਨ ਮੁਫਤ ਹੋਵੇਗੀ ਅਤੇ ਅਲਟਰਾ ਸਾਊਂਡ ਸਕੈਨ ਸਿਰਫ 300/- ਰੁਪਏ ਵਿਚ ਕੀਤਾ ਜਾਵੇਗਾ । ਇਸ ਤੋਂ ਇਲਾਵਾ ਕੈਂਪ ਮਰੀਜ਼ਾਂ ਨੂੰ ਹਸਪਤਾਲ ਵੱਲੋਂ ਲੈਬ ਟੈਸਟ ਜਿਵੇਂ ਪੀ ਐਸ ਏ, ਆਰ ਐਫ ਟੀ, ਸੀ ਬੀ ਸੀ ਅਤੇ ਪਿਸ਼ਾਬ ਦੇ ਟੈਸਟਾਂ ਵਿਚ 50 ਫੀਸਦੀ ਛੋਟ ਦਿੱਤੀ ਜਾ ਰਹੀ ਹੈ । ਇਸ ਮੌਕੇ ਲੋੜਵੰਦ ਮਰੀਜ਼ਾਂ ਦੇ ਅਪਰੇਸ਼ਨ ਵੀ ਰਿਆਇਤੀ ਦਰਾਂ ਵਿਚ ਕੀਤੇ ਜਾਣਗੇ । ਉਹਨਾਂ ਨੇ ਸਮੂਹ ਇਲਾਕਾ ਨਿਵਾਸੀ ਲੋੜਵੰਦ ਮਰੀਜ਼ਾਂ ਨੂੰ 1 ਜੁਲਾਈ ਤੋਂ ਆਰੰਭ ਹੋ ਰਹੇ 15 ਦਿਨਾਂ ਗੁਰਦਿਆਂ ਦੀਆਂ ਬਿਮਾਰੀਆਂ, ਪੱਥਰੀਆਂ ਤੇ ਪਿਸ਼ਾਬ ਦੇ ਰੋਗਾਂ ਦੇ ਫਰੀ ਚੈੱਕਅੱਪ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ । ਇਸ ਮੌਕੇ ਸ. ਜੋਗਿੰਦਰ ਸਿੰਘ ਸਾਧੜਾ ਸੀਨੀਅਰ ਮੀਤ ਪ੍ਰਧਾਨ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਸੀਨੀਅਰ ਯੂਰੋਲੋਜਿਸਟ ਡਾ. ਅਮਿਤ ਸੰਧੂ ਐਮ ਐਸ, ਐਮ ਸੀ ਐਚ(ਯੂਰੋਲੌਜੀ) ਅਤੇ ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ ।



Sunday, June 29, 2025

ਟੈਕਨੀਕਲ ਸਟਾਫ ਦੀ ਘਾਟ ਅਤੇ ਲੁੜੀਦੇ ਸਮਾਨ ਦੀ ਘਾਟ ਨਾਲ ਲੜ ਰਹੇ ਪਾਵਰਕਾਮ ਦੇ ਜੂਨੀਅਰ ਇੰਜੀਨੀਅਰ :

ਬੰਗਾ/ਨਵਾਂਸ਼ਹਿਰ29 ਜੂਨ(ਮਨਜਿੰਦਰ ਸਿੰਘ)
ਪਾਵਰ ਕਾਮ ਦੇ ਕੌਂਸਲ ਆਫ ਜੂਨੀਅਰ ਇੰਜੀਨੀਅਰ ਦੇ ਸਟੇਟ ਕਮੇਟੀ ਦੇ ਸੱਦੇ ਤੇ ਸਰਕਲ ਨਵਾਂ ਸ਼ਹਿਰ ਵਿਖੇ ਇੰਜੀਨੀਅਰ ਗੁਰਬਖਸ਼ ਰਾਮ ਪ੍ਰਧਾਨ ਸਰਕਲ ਨਵਾਂ ਸ਼ਹਿਰ ਦੀ ਪ੍ਰਧਾਨਗੀ ਹੇਠ ਚੇਤਨਾ ਮੀਟਿੰਗ ਕੀਤੀ ਗਈ ਪਾਵਰ ਕਾਮ ਵਿੱਚ ਟੈਕਨੀਕਲ ਸਟਾਫ ਦੀ ਭਾਰੀ ਕਮੀ ਹੈ ਨਾਰਥ ਜੋਨ ਵਿੱਚ ਹਾਲਤ ਸਭ ਤੋਂ ਵੀ ਬੱਤਰ ਹਨ ਨੌਰਥ ਜੋਨ ਜਲੰਧਰ ਜਿਸ ਵਿੱਚ ਸਰਕਲ ਨਵਾਂ ਸ਼ਹਿਰ, ਕਪੂਰਥਲਾ ,ਹੁਸ਼ਿਆਰਪੁਰ ਆਉਂਦੇ ਹਨ ਇਸ ਵਿੱਚ ਟੈਕਨੀਕਲ  ਸਟਾਫ ਜਿਵੇਂ ਕਿ ਜੇ ਈ,ਲਾਈਨਮੈਨ ਦੀਆਂ 83% ਪੋਸਟਾਂ ਖਾਲੀ ਹਨ ਭਾਵ ਖਪਤਕਾਰਾਂ ਨੂੰ ਬਿਜਲੀ ਸਪਲਾਈ ਮੁਹਈਆ ਕਰਨ ਲਈ ਸਿਰਫ 17% ਅਸਾਮੀਆਂ ਹੀ ਭਰੀਆਂ ਹਨ ਇਸ ਦੇ ਨਾਲ ਹੀ ਲੁੜੀਦੇ ਸਮਾਨ ਦੀ ਵੀ ਭਾਰੀ ਕਮੀ ਹੈ ਜਿਵੇਂ 3/ਸੀ ਕੇਬਲ 4 ਕੌਰ ਕੇਬਲਾ ਅਤੇ ਸਿੰਗਲ ਫੇਸ ਡੀਫ ਆਦਿ ਸਮੇਂ ਸਿਰ ਨਹੀਂ ਮਿਲ ਰਹੇ ਹਨ ਮੀਹ ਹਨੇਰੀ ਵਾਲੇ ਹਾਲਾਤਾਂ ਵਿੱਚ ਬਿਜਲੀ ਸਪਲਾਈ ਚਲਾਉਣੀ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਜਿਸ ਨਾਲ ਪਾਵਰਕਾਮ ਦਾ ਅਕਸ ਲੋਕਾਂ ਵਿੱਚ ਮਾੜਾ ਹੋ ਰਿਹਾ ਹੈ ਪਾਵਰ ਕਾਮ ਦੀ ਮੈਨੇਜਮੈਂਟ ਇਸ ਮਸਲੇ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੀ ਕੌਂਸਲ ਆਫ ਜੂਨੀਅਰ ਇੰਜੀਨੀਅਰ ਮੰਗ ਕਰਦੀ ਹੈ ਕਿ ਟੈਕਨੀਕਲ ਸਟਾਫ ਦੀ ਅਤੇ ਸਮਾਨ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਜੂਨੀਅਰ ਇੰਜੀਨੀਅਰ ਲਾਈਨ ਮੈਨ ਆਦਿ ਦੀ ਭਰਤੀ ਕੀਤੀ ਜਾਵੇ ਇਸ ਮੋਕੇ ਇੰਜੀਨੀਅਰ ਗੁਰਬਖਸ਼ ਰਾਮ ਪ੍ਰਧਾਨ ਇੰਜ. ਗੁਰਪ੍ਰੀਤ ਸਿੰਘ ਸਕੱਤਰ, ਇੰਜੀਨੀਅਰ ਹਰਬੰਸ ਸਿੰਘ ਵਾਈਸ ਪ੍ਰਧਾਨ, ਇੰਜੀਨੀਅਰ ਗੁਰਮੇਲ ਸਿੰਘ ,ਇੰਜੀਨੀਅਰ ਅਮਿਤ ਕੁਮਾਰ, ਇੰਜੀਨੀਅਰ ਦਰਬਾਰਾ ਸਿੰਘ, ਇੰਜੀਨੀਅਰ ਲਾਜਪਤ ਰਾਏ ਇੰਜੀਨੀਅਰ ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ

*ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸਲਾਨਾ ਗੁਰਮਤਿ ਸਮਾਗਮਾਂ ਅਤੇ ਮਹਾਨ ਕੀਰਤਨ ਦਰਬਾਰ ਸੰਬੰਧੀ ਤਿਆਰੀਆਂ ਅਰੰਭ।* ## *ਮੀਟਿੰਗ ਦੌਰਾਨ ਲਏ ਗਏ ਅਹਿਮ ਫੈਸਲੇ*

ਨਵਾਂਸ਼ਹਿਰ 29ਜੂਨ(ਮਨਜਿੰਦਰ ਸਿੰਘ)
ਇਲਾਕੇ ਦੀ ਪ੍ਰਸਿੱਧ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਜ਼ਿਲਾ ਪੱਧਰ ਤੇ ਨਵਾਂਸ਼ਹਿਰ ਵਿਖੇ ਹੋਣ ਵਾਲੇ ਤਿੰਨ ਦਿਨਾਂ ਮਹਾਨ ਕੀਰਤਨ ਦਰਬਾਰ ਅਤੇ ਇਨ੍ਹਾਂ ਦੀਆਂ ਤਿਆਰੀਆਂ ਨਾਲ ਸੰਬੰਧਤ ਤਿੰਨ ਜਿਲਿਆਂ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿਖੇ ਅਲੱਗ ਅਲੱਗ ਪਿੰਡਾਂ ਸ਼ਹਿਰਾਂ ਵਿਚ ਕਰਵਾਏ ਜਾਣ ਵਾਲੇ 25 ਦੇ ਕਰੀਬ ਗੁਰਮਤਿ ਸਮਾਗਮਾਂ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਲਈ ਬੁਲਾਈ ਗਈ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵਲੋਂ ਉਲੀਕੇ ਗਏ ਪ੍ਰੋਗਰਾਮਾਂ ਤੇ ਵਿਚਾਰ ਵਿਮਰਸ਼ ਕਰਨ ਉਪਰੰਤ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੇ ਨਾਲ ਹੀ ਸੁਸਾਇਟੀ ਮੈਂਬਰਾਂ  ਵਲੋਂ  ਗੁਰੂ ਨਾਨਕ ਭਵਨ ਬਣਾਉਣ ਲਈ ਖਰੀਦੀ ਗਈ ਜਮੀਨ ਵਿੱਚ ਚਲਾਏ ਜਾਣ ਵਾਲੇ ਪ੍ਰੋਜੈਕਟਾਂ ਸਬੰਧੀ ਆਪੋ ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ ਗਏ। ਮੀਟਿੰਗ ਦੀ ਸਮਾਪਤੀ ਉਪਰੰਤ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਅਤੇ ਜਨਰਲ ਸਕੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਸੱਤਵਾਂ ਮਹਾਨ ਕੀਰਤਨ ਦਰਬਾਰ 25, 26 ਅਤੇ 27 ਅਕਤੂਬਰ ਨੂੰ ਨਵਾਂਸ਼ਹਿਰ ਵਿਖੇ ਕਰਵਾਇਆ ਜਾਵੇਗਾ ਅਤੇ ਇਸ ਦੀਆਂ ਤਿਆਰੀਆਂ ਸੰਬੰਧੀ ਅਲੱਗ ਅਲੱਗ ਪਿੰਡਾਂ ਸ਼ਹਿਰਾਂ ਵਿਚ ਹੋਣ ਵਾਲੇ ਗੁਰਮਤਿ ਸਮਾਗਮ 6 ਸਤੰਬਰ ਤੋਂ 11 ਅਕਤੂਬਰ ਦੌਰਾਨ ਕੀਤੇ ਜਾਣਗੇ।  ਇਨ੍ਹਾਂ ਸਮਾਗਮਾਂ ਵਿਚੋਂ 04 ਸਮਾਗਮ ਨਵਾਂਸ਼ਹਿਰ, 01 ਬੰਗਾ, 01 ਗੜ੍ਹਸ਼ੰਕਰ, 01 ਮਾਛੀਵਾੜਾ, 01 ਰਾਹੋਂ, 01 ਗੁਰੂ ਨਾਨਕ ਮਿਸ਼ਨ ਐਜੂਕੇਸ਼ਨਲ ਅਤੇ ਮੈਡੀਕਲ ਟਰੱਸਟ ਢਾਹਾਂ ਕਲੇਰਾਂ ਤੋਂ ਇਲਾਵਾ ਤਹਿਸੀਲ ਪੱਧਰੀ 01 ਸਮਾਗਮ ਬਲਾਚੌਰ ਵਿਖੇ ਕਰਵਾਇਆ ਜਾਵੇਗਾ। ਬਾਕੀ 15 ਦੇ ਕਰੀਬ ਸਮਾਗਮ ਅਲੱਗ ਅਲੱਗ ਪਿੰਡਾਂ ਵਿੱਚ ਕਰਵਾਏ ਜਾਣ ਦੇ ਪ੍ਰੋਗਰਾਮਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਅਤੇ ਸਰਦਾਰ ਬਰਜਿੰਦਰ ਸਿੰਘ ਹੁਸੈਨਪੁਰ ਦੀ ਅਗਵਾਈ ਹੇਠ ਇਹਨਾਂ ਸਮਾਗਮਾਂ ਲਈ ਕੀਰਤਨੀ ਜੱਥੇ ਅਤੇ ਕਥਾਵਾਚਕ ਵੀ ਬੁੱਕ ਕਰ ਲਏ ਗਏ ਹਨ ਇਸ ਵਾਰ ਪੰਥ ਦੇ ਮਹਾਨ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ  ਸਾਹਿਬ ਸਿੰਘ ਕਨੇਡਾ ਵਾਲੇ, ਗਿਆਨੀ ਸਰਬਜੀਤ ਸਿੰਘ, ਗਿਆਨੀ ਜਸਵੰਤ ਸਿੰਘ ਪਰਵਾਨਾ, ਗਿਆਨੀ ਸਰਬਜੀਤ ਸਿੰਘ ਢੋਟੀਆਂ, ਪ੍ਰੋਫੈਸਰ ਸਰਬਜੀਤ ਸਿੰਘ ਰੇਣੁਕਾ, ਅਤੇ ਗਿਆਨੀ ਹਰਵਿੰਦਰ ਸਿੰਘ ਗੰਗਾ ਨਗਰ ਵਾਲਿਆਂ  ਤੋਂ ਇਲਾਵਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ 20 ਦੇ ਕਰੀਬ ਰਾਗੀ ਜਥੇ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨਗੇ। ਇਹਨਾਂ ਤੋਂ ਇਲਾਵਾ ਭਾਈ ਜਗਜੀਤ ਸਿੰਘ ਬਬੀਹਾ ਦਿੱਲੀ ਵਾਲੇ, ਭਾਈ ਗੁਰਦੇਵ ਸਿੰਘ ਆਸਟਰੇਲੀਆ ਵਾਲੇ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ, ਭਾਈ ਜਸਕਰਨ ਸਿੰਘ ਪਟਿਆਲੇ ਵਾਲੇ, ਭਾਈ ਹਰਜੋਤ ਸਿੰਘ ਜਖਮੀ, ਮੀਰੀ ਪੀਰੀ ਇੰਟਰਨੈਸ਼ਨਲ ਜਗਾਧਰੀ ਵਾਲੀਆਂ ਬੀਬੀਆਂ ਦੇ ਜਥੇ ਵੀ ਹਾਜਰੀ ਭਰਨਗੇ। ਹਰ ਸਾਲ ਦੀ ਤਰ੍ਹਾਂ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਅਤੇ ਅੰਮ੍ਰਿਤ ਸੰਚਾਰ ਤੋਂ ਇਲਾਵਾ  ਸੁਸਾਇਟੀ ਦੀਆਂ ਸਾਲ ਭਰ ਦੀਆਂ ਗਤੀਵਿਧੀਆਂ ਦੇ ਸਬੰਧ ਵਿੱਚ ਸੋਵੀਨਾਰ ਵੀ ਰਿਲੀਜ਼ ਕੀਤੇ ਜਾਣਗੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 25 ਸਮਾਗਮਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਸੰਪਰਕ ਕੀਤੇ ਜਾ ਰਹੇ ਹਨ ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਉਤੱਮ ਸਿੰਘ ਸੇਠੀ, ਤਰਲੋਚਨ ਸਿੰਘ ਖੜਕੜ ਕਲਾਂ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ ਬਾਟਾ,  ਗੁਰਚਰਨ ਸਿੰਘ ਪਾਬਲਾ, ਹਕੀਕਤ ਸਿੰਘ  ਹਰਪ੍ਰੀਤ ਸਿੰਘ ਹੈਪੀ, ਕੁਲਜੀਤ ਸਿੰਘ ਖਾਲਸਾ, ਮਹਿੰਦਰ ਪਾਲ ਚੰਦਰ, ਦਲਜੀਤ ਸਿੰਘ ਕਰੀਹਾ, ਨਵਦੀਪ ਸਿੰਘ, ਇੰਦਰਜੀਤ ਸ਼ਰਮਾ ਪਲਵਿੰਦਰ ਸਿੰਘ ਕਰਿਆਮ, ਅਮਰੀਕ ਸਿੰਘ ਸੈਂਹਬੀ, ਦਲਜੀਤ ਸਿੰਘ ਬਡਵਾਲ, ਰਾਮਪਾਲ ਰਾਏ, ਗੁਰਪਾਲ ਸਿੰਘ, ਪਰਮਜੀਤ ਸਿੰਘ ਪੁੰਗਲੀਆ, ਮਹਿੰਦਰ ਸਿੰਘ ਜਾਫਰਪੁਰ ਮਨਮੋਹਨ ਸਿੰਘ ਅਤੇ ਗੁਰਬਖਸ਼ ਸਿੰਘ ਵੀ ਸ਼ਾਮਿਲ ਸਨ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਲਗਾਏ ਬੂਟੇ

ਨਵਾਂਸ਼ਹਿਰ: 29 ਜੂਨ (ਹਰਿੰਦਰ ਸਿੰਘ) ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਮਹਾਨ ਸਿੱਖ ਜਰਨੈਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਯਾਦ ਕਰਦੇ ਹੋਏ ਸੋਨਾ ਰੋਡ ਤੇ ਮਿਉਂਸਪਲ ਪਾਰਕ ਵਿਖੇ ਵੱਖ-ਵੱਖ ਕਿਸਮਾਂ ਦੇ 10 ਬੂਟੇ ਲਗਾਏ ਗਏ। ਇਸ ਮੌਕੇ ਤੇ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਮਹਾਰਾਜਾ ਸਾਹਿਬ ਨੇ ਬਹੁਤ ਹੀ ਸਾਹਸ, ਦਲੇਰੀ ਅਤੇ ਇਮਾਨਦਾਰੀ ਨਾਲ ਸਿੱਖ ਰਾਜ ਦੀ ਸਿਰਜਣਾ ਕੀਤੀ ਅਤੇ ਇਸ ਦੀਆਂ ਸਰਹੱਦਾਂ ਚੜਦੇ ਪੰਜਾਬ, ਲਹਿੰਦੇ ਪੰਜਾਬ ਸਮੇਤ ਅਫ਼ਗ਼ਾਨਿਸਤਾਨ ਤਕ ਫੈਲਾ ਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ। ਹਾਲਾਂਕਿ ਮਹਾਰਾਜਾ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਪਰ ਉਨ੍ਹਾਂ ਦੇ ਰਾਜ ਵਿੱਚ ਸਿੱਖ ਧਰਮ ਬਹੁਤ ਹੀ ਤੇਜ਼ੀ ਨਾਲ ਅੱਗੇ ਵਧਿਆ। ਉਨ੍ਹਾਂ ਦੇ ਰਾਜ ਵਿੱਚ ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਅਤੇ ਨਵੀਨੀਕਰਨ ਕੀਤਾ ਗਿਆ।
ਪਾਰਦਰਸ਼ੀ ਅਤੇ ਸੁਚਾਰੂ ਸ਼ਾਸ਼ਨ ਅਤੇ ਸੱਖਤ ਕਾਨੂੰਨ ਵਿਵਸਥਾ ਦੇ ਨਾਲ ਹੀ ਸਿਖਿਆ ਅਤੇ ਸਿਹਤ ਸਹੂਲਤਾਂ ਬਹੁਤ ਵਧੀਆ ਸਨ। ਖੇਤੀਬਾੜੀ ਅਤੇ ਜੰਗਲਾਂ ਦਾ ਵਿਕਾਸ ਅਤੇ ਸਾਂਭ-ਸੰਭਾਲ ਕਰ ਕੇ ਵਾਤਾਵਰਨ ਨੂੰ ਬਚਾਉਣ ਦਾ ਉਪਰਾਲਾ ਕੀਤਾ। ਪਰ ਅਫ਼ਸੋਸ ਕਿ ਉਨ੍ਹਾਂ ਦੀ ਮੌਤ ਦੇ ਨਾਲ ਹੀ ਸਿੱਖ ਰਾਜ ਦਾ ਅੰਤ ਹੋ ਗਿਆ। ਇਕੱਲਾ ਸ਼ੇਰ ਨਹੀਂ ਸੀ ਚਿਖਾ ਦੇ ਵਿੱਚ ਸੜਿਆ, ਸੜ ਗਈ ਤਕਦੀਰ ਪੰਜਾਬੀਆਂ ਦੀ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਰੇਸ਼ਮ ਸਿੰਘ, ਕੁਲਦੀਪ ਕੁਮਾਰ ਅਤੇ ਤਰਲੋਚਨ ਸਿੰਘ ਆਦਿ ਹਾਜ਼ਰ ਸਨ।

Saturday, June 28, 2025

ਰੋਟਰੀ ਕਲੱਬ ਬੰਗਾ ਗਰੀਨ ਦੀ ਟੀਮ ਪਿੰਡ ਸੱਲ ਕਲਾਂ ਵਿਖ਼ੇ ਹਾਦਸਾ ਗ੍ਰਸਤ ਮਜ਼ਦੂਰ ਦਾ ਇਲਾਜ ਕਰਾਉਣਗੇ-

ਬੰਗਾ 28ਜੂਨ (ਮਨਜਿੰਦਰ ਸਿੰਘ) ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਜੀ ਅਤੇ ਕਲੱਬ ਦੇ ਵਾਈਸ ਪ੍ਰਧਾਨ ਸਰਦਾਰ ਸ਼ਮਿੰਦਰ ਸਿੰਘ ਗਰਚਾ ਜੀ ਮਰੀਜ਼ਾਂ ਦੀ ਸੇਵਾ ਕਰਨ ਲਈ ਅੱਗੇ ਆਏ। ਰੋਟਰੀ ਕਲੱਬ ਬੰਗਾ ਗ੍ਰੀਨ ਮਨੁੱਖਤਾ ਦੀ ਸੇਵਾ ਕਰਦੀ ਹੈ ਇਨ੍ਹਾਂ ਨੂੰ ਕੋਈ ਫਰਕ ਨਹੀਂ ਹੈ ਕਿ ਮਰੀਜ਼ ਦੀ ਕੋਈ ਜਾਤ, ਧਰਮ ਹੋਵੇ ਬਸ ਇਨ੍ਹਾਂ ਦਾ ਕੰਮ ਹੈ ਇਨਸਾਨੀਅਤ ਦੇ ਨਾਤੇ ਕੋਈ ਵੀ ਲੋੜਵੰਦ ਮਰੀਜ, ਪੜ੍ਹਾਈ ਵਿੱਚ ਕਿਸੇ ਬੱਚੇ ਨੂੰ ਲੋੜ ਹੋਵੇ ਜਾਂ ਖਿਡਾਰੀ ਹੋਵੇ ਰੋਟਰੀ ਕਲੱਬ ਬੰਗਾ ਗ੍ਰੀਨ ਇਨ੍ਹਾਂ ਦੀ ਮੱਦਦ ਕਰਦੀ ਹੈ ਹੁਣ ਮੈਂ ਵਿਕਰਮਜੀਤ ਸਿੰਘ ਵਿੱਕੀ ਜੋਂ ਕਿ ਦੋ ਸਾਲ ਤੋਂ ਲੱਤ ਗੋਡੇ ਤੋਂ ਟੁੱਟਣ ਕਰਕੇ ਆਪਣੀ ਮਾਤਾ ਤੇ ਡਿਪਿੰਡ ਹੋ ਕੇ ਰਹਿ ਗਿਆ ਸੀ ਉਸ ਦੀ ਮਾਤਾ ਉਸ ਨੂੰ ਡੇਰੇ ਤੋਂ ਲਿਆ ਕੇ ਰੋਟੀ ਖਲਾਉਦੀ ਸੀ ਜਿਹੜਾ ਕਿ ਆਪਣੀ ਮਾਤਾ ਨੂੰ ਮਜ਼ਦੂਰੀ ਕਰਕੇ ਪਹਿਲਾਂ ਰੋਟੀ ਖਿਲਾਉਦਾ ਸੀ ਮੇਰੀ ਇੱਕ ਅਪੀਲ ਤੇ ਰੋਟਰੀ ਕਲੱਬ ਬੰਗਾ ਗ੍ਰੀਨ ਨੇ ਉਸ ਮਰੀਜ਼ ਦਾ ਅਪ੍ਰੇਸ਼ਨ ਕਰਾਉਣ ਲਈ ਸਾਰੀ ਜ਼ਿੰਮੇਵਾਰੀ ਚੁੱਕੀ ਹੈ ਅਤੇ ਸਾਡੀ ਬੇਨਤੀ ਉਪਰੰਤ ਉਨ੍ਹਾਂ ਦੋਹਾਂ ਜਾਣਿਆ ਦੇ ਖਾਣੇ ਦਾ ਪ੍ਰਬੰਧ ਸਰਦਾਰ ਅਮਰੀਕ ਸਿੰਘ ਪ੍ਰਧਾਨ ਗੁਰੂ ਕੀ ਰਸੋਈ ਨਵਾਂਸ਼ਹਿਰ  ਵਲੋਂ ਰੋਜ਼ਾਨਾ ਲਈ ਕੀਤਾ ਅਤੇ ਇਹ ਕਿਹਾ ਕਿ ਜਦੋ ਤੱਕ ਮਰੀਜ਼ ਠੀਕ ਨਹੀਂ ਹੁੰਦਾ ਉਦੋਂ ਤੱਕ ਖਾਣਾ ਮਿਲਦਾ ਰਹੇਗਾ। ਇਸ ਲਈ ਮੈਂ ਅਤੇ ਸਾਡੇ ਪਿੰਡ ਦੇ ਨਗਰ ਨਿਵਾਸੀ ਸ ਦਿਲਬਾਗ ਸਿੰਘ ਬਾਗੀ,ਪ੍ਰੋਜੈਕਟ ਚੇਅਰਮੈਨ ਸ ਸ਼ਮਿੰਦਰ ਸਿੰਘ ਗਰਚਾ, ਰੋਟੇ ਸੈਕਟਰੀ ਜੀਵਨ ਦਾਸ, ਰੋਟੇ ਰਣਜੀਤ ਸਿੰਘ ਕੰਦੋਲਾ, ਰੋਟੇ ਸੁਖਵਿੰਦਰ ਸਿੰਘ ਧਾਮੀ ਅਤੇ ਹੋਰ ਰੋਟਰੀ ਕਲੱਬ ਬੰਗਾ ਗਰੀਨ ਦੇ ਮੈਂਬਰਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੇ- ਸਹਾਰਿਆਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕੀਤੀ ਹੈ ।

"ਛੁੱਟੀਆ ਤੋਂ ਬਾਅਦ ਸਕੂਲਾਂ ਵਿੱਚ ਬੱਚਿਆ ਦੀ ਹਾਜਰੀ ਲਈ ਵਧੀਆ ਮਾਹੌਲ ਸਿਰਜਿਆ ਜਾਵੇ-ਅਨੀਤਾ ਸਰਮਾ ਡੀ.ਈ.ਓ# **ਪਹਿਲੀ ਨੂੰ ਸਕੂਲ਼ਾਂ ਦੀ ਵਿਸ਼ੇਸ ਚੈਕਿੰਗ ਕੀਤੀ ਜਾਵੇਗੀ-ਲਖਵੀਰ ਸਿੰਘ ਡਿਪਟੀ ਡੀ.ਈ.ਓ

ਨਵਾਂਸਹਿਰ 28 ਜੂਨ(ਹਰਿੰਦਰ ਸਿੰਘ)  ਜਿਲ੍ਹਾ ਸਿੱਖਿਆ ਅਫਸਰ(ਅੇਲੀ/ਸੈ.ਸਿ) ਅਨੀਤਾ ਸ਼ਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਨੇ ਜਿਲ੍ਹੇ ਦੇ ਪ੍ਰਾਇਮਰੀ,ਮਿਡਲ,ਹਾਈ ਤੇ ਸੈਕੰਡਰੀ ਸਕੂਲ ਮੁੱਖੀਆ ਅਤੇ ਸਕੂਲ ਇੰਚਾਰਜਾਂ ਨੂੰ ਕਿਹਾ ਕਿ ਪਹਿਲੀ ਜੁਲਾਈ ਨੂੰ ਸਕੂਲ ਛੁੱਟੀਆਂ ਤੋਂ ਬਾਅਦ ਖੁਲੱਣ ਜਾ ਰਹੇ ਹਨ ਇਸ ਲਈ ਪਹਿਲੀ ਜੁਲਾਈ ਨੂੰ  ਬੱਚਿਆ ਦੀ ਵੱਧ ਤੋਂ ਵੱਧ ਹਾਜਰੀ ਲਈ ਯਤਨ ਕੀਤੇ ਜਾਣ ਅਤੇ ਸਕੂਲ ਵਿੱਚ ਜਸ਼ਨ ਵਰਗਾ ਮਾਹੌਲ ਬਣਾਇਆ ਜਾਵੇ ਤਾਂ ਜੋ ਬੱਚਿਆ ਨੂੰ ਇਹ ਮਹਿਸ਼ੁਸ ਨਾ ਹੋਵੇ ਕਿ ਉਹ ਸਕੂਲ ਜਾ ਰਹੇ ਹਨਤੇ ਬੱਚੇ ਚਾਂਈ ਚਾਂਈ ਸਕੂਲ ਆਉਣ।ਉੇਨਾਂ ਕਿਹਾ ਕਿ ਇਸ ਵਾਰ ਸਕੂਲਾਂ ਵਿੱਚ "ਆਓ ਸਕੂਲ ਚੱਲੀਏ" ਪ੍ਰੋਗਰਾਮ ਤਹਿਤ ਸਕੁਲ਼ਾਂ ਨੂੰ ਸਜਾਇਆ ਅਤੇ ਸਕੂਲ ਵਿੱਚ ਇਸ ਦਿਨ ਸਦਭਾਵਨਾ ਵਾਲਾ ਮਾਹੌਲ ਹੋਵੇ।ਉਹਨਾਂ ਸਕੂਲ ਮੁੱਖੀਆ ਨੂੰ ਕਿਹਾ ਕਿ ਇਸ ਸਕੂਲ ਵਿੱਚ ਇੱਕ ਜਸ਼ਨ ਵਰਗਾ ਮਾਹੌਲ ਹੋਵੇ ਤੇ ਬੱਚੇ ਖੁਸ਼ੀ ਨਾਲ ਸਕੂਲ ਆਉਣ ਤੇ ਇਸ ਦਿਨ ਸਕੂਲ ਵਿੱਚ ਵੱਖ ਵੱਖ ਗਤੀਵਿਧੀਆ ਕਰਵਾਉਣ ਲਈ ਯਤਨ ਕੀਤੇ ਜਾਣ। ਇਸ ਤੋਂ ਉਨਾਂ ਸਕੂਲ ਮੁੱਖੀਆ ਨੂੰ ਹਦਾਇਤ ਕੀਤੀ ਕਿ ਉਹ ਸਕੂਲ ਵਿੱਚ ਇੱਕ ਦਿਨ ਪਹਿਲਾਂ ਸਕੂਲ ਕੰਪਲੈਕਸ ਦੀ ਸਫਾਈ ਅਤੇ ਮਿਡ ਡੇ ਮੀਲ ਲਈ ਲੋੜੀਂਦੀ ਤਿਆਰੀ ਪਹਿਲ਼ਾਂ ਹੀ ਕੀਤੀ ਜਾਵੇ।ਉਹਨਾਂ ਕਿਹਾ ਕਿ ਸਕੂਲਾਂ ਵਿੱਚ ਬੱਚਿਆ ਦੀ 100 ਫੀਸਦੀ ਹਾਜਰੀ ਲਈ ਮਾਪਿਆ ਨਾਲ ਰਾਬਤਾ ਕੀਤਾ ਜਾਵੇ ਅਤੇ ਮਾਪਿਆ ਨੂੰ  ਸਕੂਲ ਮੈਨੇਜਮੈਂਟ ਕਮੇਟੀਆ , ਪੰਚਾਇਤ ਅਤੇ ਪਤਵੰਤਿਆ ਰਾਹੀਂ ਪ੍ਰੇਰਿਤ ਕੀਤਾ ਜਾਵੇ।ਉਹਨਾਂ ਦੱਸਿਆ ਕਿ ਇਸ ਦਿਨ ਜਿਲ੍ਹੇ ਦੇ ਸਕੂਲਾਂ ਦੀ ਉਹਨਾਂ ਵਲੋਂ, ਅਤੇ ਬਲਾਕ ਨੋਡਲ ਅਫਸਰਾਂ  ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਵਲੋਂ ਵਿਸੇਸ ਚੈਕਿੰਗ ਕੀਤੀ ਜਾਵੇਗੀ ,ਚੈਕਿੰਗ ਦੌਰਾਨ ਸਕੂਲ ਦੀ ਸਫਾਈ ,ਬੱਚਿਆ ਦੀ ਹਾਜਰੀ ,ਪੀਣ ਵਾਲੇ ਪਾਣੀ ਦੀ ਚੈਕਿੰਗ ਆਦਿ ਸਮੇਤ ਸਕੂਲ ਦੇ ਸਾਰੇ ਪੱਖ ਚੈਕ ਕੀਤੇ ਜਾਣਗੇ।ਇਸ ਸਬੰਧੀ ਟੀਮਾਂ ਬਣਾ ਕੇ ਉਹਨਾਂ ਨੂੰ ਬਲਾਕ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ।

Wednesday, June 25, 2025

कांग्रेस ऐस सी विभाग सरकार बनाने में पंजाब कोऑर्डिनेटर अहम भूमिका निभाएंगे:-- वैद कुलदीप सिंह*******गरीबों की आवाज पार्षद चेत राम रतन काउंसलर नवांशहर को पंजाब कोऑर्डिनेटर नियुक्त किया गया

लुधियाना, 25 जून (ब्यूरो चीफ)
कांग्रेस पार्टी के राष्ट्रीय नेता राहुल गांधी और पूर्व मुख्यमंत्री पंजाब चरणजीत सिंह चन्नी सांसद के दिशा-निर्देशों के साथ कांग्रेस प्रदेश पार्टी के ऐसे विभाग पंजाब के गठन और कार्यकर्ताओं और नेताओं में जोश भरने के लिए पंजाब में कांग्रेस पार्टी की सरकार बनाने के लिए लुधियाना के पैलेस में आयोजित एक भव्य समागम में पूर्व विधायक और सेवानिवृत्त आईएएस अधिकारी वैद कुलदीप सिंह चेयरमैन पंजाब के नेतृत्व में कांग्रेस पार्टी पंजाब के सक्रिय नेताओं को पंजाब कोऑर्डिनेटर और जिला चेयरमैन नियुक्त किया गया।वैद कुलदीप सिंह चेयरमैन ने प्रभावशाली बैठक को संबोधित करते हुए कहा कि श्री राहुल गांधी की सोच को सलाम करते हुए उन्होंने कहा कि ऐसे विभाग से गरीब वर्ग के सक्रिय और परंपरागत नेताओं को जिम्मेदारी देकर नेता बनाने का फैसला एक सराहनीय ऐतिहासिक फैसला है। उन्होंने कहा कि बाबा भीम राव अंबेडकर और कांसी राम की सोच कार्यकर्ताओं से नेता बनाने की सोच को बचाए रखने से उत्साह पैदा होगा। कांग्रेस पार्टी के मार्गदर्शन में पंजाब के विभिन्न जिलों से सक्रिय ऐसे 46 नेताओं को एलडीएम पंजाब कोऑर्डिनेटर और जिला चेयरमैन को नियुक्ति पत्र सौंपे गए। उन्होंने नवनियुक्त पदाधिकारियों से कहा कि उन्हें आगामी 2027 के विधानसभा चुनाव में कांग्रेस पार्टी की सरकार बनाने के लिए जमीनी स्तर पर काम करके अहम भूमिका निभाने के लिए आमंत्रित किया गया है। नियुक्त नेता अपने हलकों में जाकर कार्यकर्ताओं के साथ बैठक करें और वीडियोग्राफी रिपोर्ट विभाग को भेजना सुनिश्चित करें। जो पदाधिकारी पार्टी के लिए काम नहीं दिखाएंगे, उन्हें बदला जाएगा। पूर्व सांसद मोहम्मद सादिक ने कहा कि बाबा साहेब को कांग्रेस पार्टी की सरकार ने संविधान समिति का चेयरमैन बनाया था। उन्होंने गरीब वर्ग को अन्य वर्गों के बराबर दर्जा देने के लिए संविधान में आरक्षण लागू करने का अधिकार दिया था। आज केंद्र की भाजपा की नरेंद्र मोदी सरकार संविधान में बड़े बदलाव कर उसे खत्म करने में लगी हुई है। उन्होंने ऐसे वर्गों से अपील की कि वे संविधान को बचाने के लिए देश के राज्यों में कांग्रेस की सरकार बनाने में अहम भूमिका निभाने के लिए आगे आएं। इस बैठक को श्री दर्शन सिंह सिद्धू, रूपिंदर कौर रूबी पूर्व विधायक, मैडम टीना चौधरी प्रवक्ता पंजाब पठानकोट, मोहन सिंह भसीन, अजयपाल सिंह रंधावा, डॉ. लखवीर सिंह, पार्षद चेत राम रतन, आसा सिंह आजाद ने संबोधित किया। आयोजक सचिव केएस संधू, एएसआई विभाग पंजाब ने विशेष अतिथि के रूप में पंजाब के विभिन्न जिलों से आए कार्यकर्ताओं और नेताओं का स्वागत और धन्यवाद किया।

ਥਾਣਾ ਸਦਰ ਬੰਗਾ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਨਾਲ ਇੱਕ ਔਰਤ ਸਮੇਤ ਤਿੰਨ ਕਾਬੂ:

ਬੰਗਾ 25 ਜੂਨ (ਮਨਜਿੰਦਰ ਸਿੰਘ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ 40 ਨਸ਼ੀਲੀਆਂ ਗੋਲੀਆਂ ਨਾਲ ਇੱਕ ਔਰਤ ਅਤੇ ਦੋ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਥਾਣਾ ਸਦਰ ਬੰਗਾ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਰਾਮ ਪਾਲ ਨੇ ਦੱਸਿਆ ਕਿ ਐਸਐਸਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਡਾ: ਮਹਿਤਾਬ ਸਿੰਘ ਆਈਪੀਐਸ ਦੀਆਂ ਹਦਾਇਤਾਂ ਅਤੇ ਡੀਐਸਪੀ ਸਬ ਡਿਵੀਜ਼ਨ ਬੰਗਾ ਹਰਜੀਤ ਸਿੰਘ ਪੀਪੀਐਸ ਦੀ ਅਗਵਾਈ ਅਧੀਨ ਨਸ਼ਿਆਂ ਦੀ ਰੋਕਥਾਮ ਸਬੰਧੀ ਸ਼ੁਰੂ ਕੀਤੀ ਮੁਹਿਮ ਵਿੱਚ ਥਾਣਾ ਸਦਰ ਬੰਗਾ ਦੀ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਪ੍ਰਾਪਤ ਹੋਈ ਜਦੋਂ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧੀ ਬਾ ਸਵਾਰੀ ਸਰਕਾਰੀ ਗੱਡੀ ਨਹਿਰ ਸੂਆ ਪਿੰਡ ਖੜਕੜ ਕਲਾਂ ਪੁੱਜੇ ਤਾਂ ਜਦੋਂ ਵਕਤ ਕਰੀਬ 2:40 ਪੀਐਮ ਦਾ ਹੋਵੇਗਾ ਇੱਕ ਆਲਟੋ ਕਾਰ ਨੰਬਰੀ ਪੀਬੀ 10 ਸੀਡੀ 1875 ਕਰਨਾਣਾ ਸੈਡ ਤੋਂ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਉਹਨਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕ ਕੇ ਨਾਮ ਪਤਾ ਪੁੱਛਿਆ ਜੋ ਡਰਾਈਵਰ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਸੰਦੀਪ ਕੁਮਾਰ ਪੁੱਤਰ ਸੀਪਾ ਪੁੱਤਰ ਰੇਸ਼ਮ ਲਾਲ ਵਾਸੀ ਤਲਵੰਡੀ ਕਲਾਂ ਥਾਣਾ ਲਾਢੋਵਾਲ ਜ਼ਿਲ੍ਾ ਲੁਧਿਆਣਾ ਦੱਸਿਆ ਨਾਲ ਵਾਲੀ ਸੀਟ ਤੇ ਬੈਠੀ ਔਰਤ ਨੇ ਆਪਣਾ ਨਾਮ ਮਨਦੀਪ ਕੌਰ ਉਰਫ ਮੰਨੇ ਪਤਨੀ ਅਮਰੀਕ ਸਿੰਘ ਵਾਸੀ ਲੱਖਪੁਰ ਥਾਣਾ ਸਦਰ ਬੰਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਅਤੇ ਪਿਛਲੀ ਸੀਟ ਤੇ ਬੈਠੇ ਪਗੜੀਧਾਰੀ  ਨੌਜਵਾਨ ਨੇ ਆਪਣਾ ਨਾਮ ਜਸ਼ਨਦੀਪ ਉਰਫ ਜਸ਼ਨ ਪੁਤਰ ਹਰਜੀਤ ਰਾਮ ਵਾਸੀ ਕਿੰਗਰਾ ਚੋ ਆਲਾ ਥਾਣਾ ਭੋਗਪੁਰ ਹਾਲ ਵਾਸੀ ਕਾਹਮਾ ਥਾਣਾ ਸਦਰ ਬੰਗਾ ਦੱਸਿਆ ਜਿਨਾਂ ਪਾਸੋਂ 4 ਪੱਤੇ ਐਟੀਜੋਲੰਬ ਟੈਬਲੇਟਸ ਆਈਪੀ .5 ਐਮਜੀ ਜੋ ਇੱਕ ਪੱਤੇ ਵਿੱਚ 10 ਕੁੱਲ 40 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਐਸਆਈ ਰਾਮਪਾਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤ ਦੇ ਹੁਕਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ

Tuesday, June 24, 2025

ਨਗਰ ਕੌਂਸਲ ਬੰਗਾ ਦੇ ਸਾਬਕਾ ਪ੍ਰਧਾਨ ਰਵੀ ਭੂਸ਼ਣ ਗੋਇਲ ਦਾ ਅੰਤਿਮ ਸੰਸਕਾਰ ਸ਼ਿਵਪੁਰੀ ਪੱਟੀ ਮਸੰਦਾ ਵਿੱਚ ਕੀਤਾ:#####ਇਲਾਕ਼ੇ ਦੇ ਰਾਜਸੀ ,ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਨੇ ਦਿੱਤੀ ਸ਼ਰਧਾਂਜਲੀ

ਬੰਗਾ 24 ਜੂਨ (ਮਨਜਿੰਦਰ ਸਿੰਘ)ਬੰਗਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵੀ ਭੂਸ਼ਣ ਗੋਇਲ ਸੰਖੇਪ ਬਿਮਾਰੀ ਉਪਰੰਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸਵ:ਰਵੀ ਭੂਸ਼ਨ ਗੋਇਲ ਦੇ ਪਾਰਥਕ ਸਰੀਰ ਦਾ ਅੰਤਿਮ ਸੰਸਕਾਰ ਪੱਟੀ ਮਸੰਦਾ ਦੇ ਸ਼ਿਵਪੁਰੀ ਧਾਮ ਵਿੱਚ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਸਾਬਕਾ ਰਾਜ ਸਭਾ ਮੈਂਬਰ ਭਾਰਤੀ ਜਨਤਾ ਪਾਰਟੀ ਅਤੇ ਸਾਬਕਾ ਪ੍ਰਧਾਨ ਬੀਜੇਪੀ ਪੰਜਾਬ ਅਵਨਾਸ਼ ਰਾਏ ਖੰਨਾ, ਬੰਗਾ ਕਾਂਗਰਸ ਤੋਂ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ, ਭਾਜਪਾ ਨੇਤਾ ਸੰਜੀਵ ਭਾਰਦਵਾਜ, ਭਾਜਪਾ ਨੇਤਾ ਸ਼੍ਰੀਮਤੀ ਸੁਦੇਸ਼ ਸ਼ਰਮਾ, ਡਾਕਟਰ ਨਰੇਸ਼ ਰਾਵਲ, ਆਰਐਸਐਸ ਦੇ ਗੁਲਸ਼ਨ ਕੁਮਾਰ ਬਡਿਆਲ,, ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ,ਸਾਬਕਾ ਐਮਪੀ ਵਿਜੇ ਸਾਂਪਲਾ, ਬਾਬਾ ਦਵਿੰਦਰ ਕੌੜਾ, ਚੇਅਰਮੈਨ ਮਾਰਕੀਟ ਕਮੇਟੀ ਬੰਗਾ ਬਲਵੀਰ ਕਰਨਾਣਾ, ਕ੍ਰਿਸ਼ਨ ਕੁਮਾਰ ਗੁਪਤਾ,ਐਮ ਸੀ ਜੀਤ ਭਾਟੀਆ, ਐਮਸੀ ਜਸਵਿੰਦਰ ਸਿੰਘ ਮਾਨ ,ਐਮ ਸੀ ਹਿੰਮਤ ਤੇਜਪਾਲ ,ਵਿਕੀ ਖੋਸਲਾ, ਜੀਵਨ ਦਾਸ ਕੌਸ਼ਲ, ਰਣਜੀਤ ਸਿੰਘ, ਤਲਵਿੰਦਰ ਕੌਰ, ਕੀਮਤੀ ਸਦੀ, ਨਿਰਮਲ ਦੇਵੀਂ, ਸੁਭਾਸ਼ ਰਾਣੀ, ਮੋਨਕਾ ਵਾਲੀਆ, ਸੁਰਿੰਦਰ , ਨਰਿੰਦਰ ਰੱਤੂ, ਸਾਗਰ ਅਰੋੜਾ, ਮਨਜਿੰਦਰ ਸਿੰਘ,ਜਤਿੰਦਰ ਕੌਰ ਮੁੰਗਾ, ਐਨਆਰਆਈ ਸਮਾਜ ਸੇਵਕ ਸ਼ਮਿੰਦਰ ਸਿੰਘ ,ਗਰਚਾਅਮਰਦੀਪ ਸਿੰਘ ਬੰਗਾ, ਪ੍ਰਧਾਨ ਲਾਈਨ ਕਲੱਬ ਬੰਗਾ ਨਿਸ਼ਚੇ ਗੁਲਸ਼ਨ ਕੁਮਾਰ, ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ, ਜਗਦੀਸ਼ ਆਚਾਰੀਆ, ਰਕੇਸ਼ ਅਰੋੜਾ, ਪਰਵੀਰ ਅੱਬੀ, ਰਕੇਸ ਅੱਗਰਵਾਲ, ਡਾਕਟਰ ਬਲਵੀਰ ਸ਼ਰਮਾ, ਸਾਬਕਾ ਐਮਸੀ ਅਮਰਜੀਤ ਗੋਲੀ, ਸਾਬਕਾ ਪ੍ਰਧਾਨ ਐਸਜੀਪੀਸੀ ਸੁਖਦੇਵ ਸਿੰਘ ਭੋਰ, ਕੁਲਜਿੰਦਰਜੀਤ ਸਿੰਘ ਸੋਢੀ, ਲੈਕਚਰਾਰ ਸ਼ੰਕਰ ਦਾਸ, ਰੋਹਿਤ ਜੈਨ, ਸੰਜੀਵ ਜੈਨ, ਕਾਲਾ ਜੂਲਰਸ, ਸੁਭਾਸ਼ ਅਗਰਵਾਲ, ਵਿਜੇ ਬਰਮਾਨੀ, ਨਰਿੰਦਰ ਕੁਮਾਰ ਜੈਨ, ਕਮਲ ਜੈਨ, ਸਮਾਜ ਸੇਵਕ ਦਿਲਬਾਗ ਸਿੰਘ ਬਾਗੀ, ਰਜੇਸ਼ ਧੁਪੜ, ਪ੍ਰਿੰਸਪਲ ਡਾਕਟਰ ਧਰਮਜੀਤ ਸਿੰਘ, ਜਤਿੰਦਰ ਸਿੰਘ ਠਾਕੁਰ, ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵੀ ਭੂਸ਼ਣ ਗੋਇਲ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਹਨਾਂ ਦੇ ਬੇਟੇ ਸਾਹਿਲ਼ ,ਭਤੀਜੇ ਪੰਕਜ ਅਤੇ ਹੈਪੀ ਦੇ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਨਗਰ ਕੌਂਸਲ ਬੰਗਾ ਤੋਂ ਇਲਾਵਾ ਅਗਰਵਾਲ ਸਮਾਜ ਜੈਨ ਸਮਾਜ ਅਤੇ ਬੰਗਾ ਸ਼ਹਿਰ ਤੋਂ ਉਹਨਾਂ ਦੇ ਸੱਜਣ ਮਿੱਤਰ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ।

Sunday, June 22, 2025

ਕੌਸਲ ਵਲੋਂ ਜਿਲ੍ਹਾ ਪ੍ਰਧਾਨ ਮੈਡਮ ਪੂਨਮ ਸੁਰੀ ਕੀਤੇ ਨਿਯੁਕਤ :--- ਪ੍ਰਧਾਨ ਮਹਿਲਾਂ ਮਾਨ, ਬਲਜੀਤ ਚੇਅਰਪ੍ਰਸਨ ***ਡਾ:ਜੋਤ ਹੈਲਥ ਡਿਪਾਰਟਮੈਂਟ ਦੇ ਪ੍ਰਧਾਨ ਹੋਏ ਨਿਯੁਕਤ -ਪ੍ਰਧਾਨ ਅਜਾਦ,ਚੇਤ ਰਾਮ ਰਤਨ, ਡਾ ਪਾਡੇ***ਪੁਲਿਸ ਟਿੱਪਰ ਸਪੀਡ ਕੰਟਰੋਲ ਮੁਹਿੰਮ ਚਲਾਵੇ - ਚੇਤ ਰਾਮ ਰਤਨ

ਨਵਾਂਸ਼ਹਿਰ 21 ਜੂਨ   (ਮਨਜਿੰਦਰ ਸਿੰਘ)
ਮਹਿਲਾਂ ਵਰਗਾ ਨੂੰ ਆਪਣੇ ਪਰਿਵਾਕ ਰੁਝੇਵਿਆ ਵਿੱਚੋ ਕੁਝ ਧਾਰਮਿਕ ਅਤੇ ਸਮਾਜ ਭਲਾਈ ਕੰਮਾ ਵਿੱਚ ਸਮੂਲੀਆਤ ਕਰਕੇ ਆਪਣੀ ਪਹਿਚਿਉਣ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਕੌਮੀ ਪ੍ਰਧਾਨ ਆਸਾ ਸਿੰਘ ਅਜਾਦ, ਕੌਮੀ ਮਹਿਲਾਂ ਪ੍ਰਧਾਨ ਪਵਨਜੀਤ ਕੌਰ ਮਾਨ, ਨੈਸ਼ਨਲ ਚੇਅਰਪਰਸਨ ਬਲਜੀਤ ਕੌਰ ਪੰਜਾਬ, ਡਾ ਦੀਪਕ  ਪਾਡੇ ਨੈਸ਼ਨਲ ਪ੍ਰਧਾਨ  ਹੈਲਥ ਡਿਪਾਰਟਮੈਂਟ,ਚੇਅਰਮੈਨ ਚੇਤ ਰਾਮ ਰਤਨ ਸੀਨੀਅਰ ਕੌਸਲਰ ਨੇ  ਆਲ ਇੰਡੀਆ ਹਿਉਮਨ ਰਾਇਟਸ ਕੌਂਸਲ  ਭਾਰਤ ਵਲੋਂ ਨਵਾਂਸ਼ਹਿਰ ਜਿਲ੍ਹਾ ਸਹੀਦ ਭਗਤ ਸਿੰਘ ਨਗਰ  ਵਿਖੇ ਤਰਲੋਚਨ ਸਿੰਘ ਵਿਰਦੀ ਜਿਲ੍ਹਾ ਪ੍ਰਧਾਨ,ਅਤੇ ਨੈਸ਼ਨਲ ਚੇਅਰਮੈਨ ਚੇਤ ਰਾਮ ਰਤਨ ਸੀਨੀਅਰ ਕੌਸਲਰ ਦੀ ਪ੍ਰਧਾਨਗੀ ਹੇਠ ਸਿਲਵਰ ਲੀਫ ਰੈਸਟੋਰੈਂਟ ਨਵਾਂਸ਼ਹਿਰ ਵਿੱਚ ਆਲ ਇੰਡੀਆ ਹਿਉਮਨ ਰਾਇਟਸ ਕੌਸਲ ਭਾਰਤ ਦੀ ਜਿਲ੍ਹਾ ਪ੍ਰਧਾਨ ਮੈਡਮ ਪੁਨਮ ਸੁਰੀ ਦੇ ਜਿਲ੍ਹਾ ਪ੍ਰਧਾਨ ਦੀ ਨਿਯੁਕਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਮੈਬਰਾਂ ਅਤੇ ਆਹੁਦੇਦਾਰਾਂ ਨੂੰ ਕਿਹਾ ਕਿ ਉਹ ਮੱਨੁਖੀ  ਅਧਿਕਾਰਾ  ਪ੍ਰਤੀ ਲੋਕਾਂ ਨੂੰ ਜਾਣੁ ਕਰਵਾਉਣ ਲਈ, ਨਸਿਆ ਵਿਰੁੱਧ, ਵਾਤਾਵਰਨ ਨੂੰ ਸੁੱਧ ਰਖਣ ਲਈ, ਮੁਫਤ ਮੈਡੀਕਲ, ਅਤੇ ਅੱਖਾਂ, ਖੂਨਦਾਨ ਕੈਪਾਂ ਲਾਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ  ਲਈ ਅੱਗੇ ਆਉਣ ਦੀ ਅਪੀਲ ਕੀਤੀ।  ਨੈਸ਼ਨਲ ਚੇਅਰਮੈਨ  ਰਤਨ ਸੀਨੀਅਰ ਕੌਸਲਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ  ਯੁੱਧ ਨਸਿਆ ਵਿਰੁੱਧ  ਮੁਹਿੰਮ ਤੋ ਬਾਅਦ  ਯੁੱਧ ਟਿੱਪਰ ਸਪੀਡ ਕੰਟਰੋਲ ਮੁਹਿੰਮ ਦੀ ਮੰਗ ਕੀਤੀ। ਉਨ੍ਹਾਂ ਕਿਹਾ ਟਿੱਪਰਾ ਨਾਲ ਦਿਨ ਰਾਤ ਹਾਦਸਿਆ ਨਾਲ ਲੋਕਾਂ ਦੇ ਘਰਾਂ ਵਿੱਚ ਉਜਾੜਾ ਪੈ ਰਿਹਾਂ ਹੈ.
ਕੌਸਲ ਲੀਡਰਸਿਪ ਹੈਲਥ ਵਿੰਗ ਦੇ ਨੈਸਨਲ ਪ੍ਰਧਾਨ ਡਾ ਦੀਪਕ ਪਾਡੇ, ਕੌਮੀ ਵਾਈਸ ਚੇਅਰਮੈਨ ਇੰਡਸਟਰੀ ਵਿੰਗ ਸੰਕਰ ਸਿੰਘ ਤਰਨਤਾਰਨ,ਮਨਵੀਰ ਸਿੰਘ ਵਡਾਲਾ ਯੁਥਵਿੰਗ ਪੰਜਾਬ ਪ੍ਰਧਾਨ, ਡਾ ਕੁਲਵਿੰਦਰ ਸਿੰਘ ਗੜੀ ਯੁਧਵਿੰਗ ਚੇਅਰਮੈਨ ਪੰਜਾਬ, ਪਰਮਿੰਦਰ ਗਿੱਲ ਸੀਨੀਅਰ ਵਾਈਸ ਪ੍ਰਧਾਨ ਕੌਮੀ, ਸੁੱਖਜੀਤ ਸਿੰਘ ਸੰਧੂ ਪੰਜਾਬ ਪ੍ਰਧਾਨ, ਨੀਟੂ ਛਟੜਾਵਾਲਾ ਜਲਧੰਰ ਐਡਵਾਈਜਰ, ਗੁਰਪ੍ਰੀਤ ਸਿੰਘ ਚੇਅਰਮੈਨ ਮੋਹਾਲੀ, ਰਾਕੇਸ਼ ਵਰਮਾ ਕੌਮੀ ਵਾਇਸ ਪ੍ਰਧਾਨ ਨੇ   ਸਰਕਾਰ ਅਤੇ ਜਿਲ੍ਹਾ ਪੁਲਿਸ ਪ੍ਰਸਾਸਨ ਤੋ ਮੰਗ ਕੀਤੀ ਕਿ   ਟਿੱਪਰਾ ਨਾਲ ਨਿੱਤ ਦਿਨ ਦਿਹਾੜੇ ਅਤੇ ਰਾਤ ਦੇ ਵੇਲੇ ਕੁਵੇਲੇ ਰਾਹਗੀਰਾ ਨਾਲ  ਦੁਰਘਟਨਾਂਵਾ ਅਤੇ ਮੌਤਾ ਰੋਕਣ ਲਈ ਸਖਤੀ ਵਰਤੀ ਜਾਵੇ।
ਇਸ ਮੌਕੇ  ਦੁਰਗਾ ਦਾਸ ਚੇਅਰਮੈਨ ਸਪੋਰਟਸ ਵਿੰਗ ਪੰਜਾਬ,
ਐਡਵੋਕੇਟ ਜਸ ਮਨੀ ਯੁੱਥ ਪਧਾਨ ਮੋਹਾਲੀ,ਹਰਜਿੰਦਰ ਸਿੰਘ ਕਿਸਾਨਵਿੰਗ ਪੰਜਾਬ ਪਧਾਨ, ਡਾ ਰਣਜੀਤ ਸਿੰਘ ਧਰਮਕੋਟ, ਲਖਵਿੰਦਰ ਸਿੰਘ ਕਲੇਰ ਅੰਮ੍ਰਿਤਸਰ, ਹਰਪ੍ਰੀਤ ਕੌਰ ਜਿਲ੍ਹਾ ਪ੍ਰਧਾਨ ਲੁਧਿਆਣਾ, ਸੰਜੀਵ ਕੁਮਾਰ ਸੁਰੀ ਜਿਲ੍ਹਾ ਸੈਕਟਰੀ ਸਹੀਦ ਭਗਤ ਸਿੰਘ ਨਗਰ, ਰਾਕੇਸ ਕੁਮਾਰ ਲੁਧਿਆਣਾ, ਸੰਜੀਵ ਕੈਥ ਸਹਿਰੀ ਪ੍ਰਧਾਨ ਨਵਾਂਸ਼ਹਿਰ ਤੋ ਇਲਾਵਾ ਆਦਿ ਪੰਜਾਬ ਦੇ ਵੱਖ ਵੱਖ ਜਿਲਿਆ੍ਹ ਤੇ ਮੈਬਰਾ  ਨੇ ਸਮੁਲੀਆਤ ਕੀਤੀ। 

ਜਿਲ੍ਹਾ ਪ੍ਰਧਾਨ ਮੰਗੂਪੁਰ ਤੇ ਸਾਬਕਾ ਵਿਧਾਇਕ ਸੂੰਢ ਦੀ ਅਗਵਾਈ ਵਿੱਚ ਕਾਂਗਰਸ ਦੀ ਮੀਟਿੰਗ ਹੋਈ****ਬੰਗਾ ਵਿਧਾਨ ਸਭਾ ਦੇ ਹਰ ਪਿੰਡ ਦੇ ਬੂਥ ਪੱਧਰ 'ਤੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦੇ ਗਠਨ ਅਤੇ ਪਾਰਟੀ ਵਰਕਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ 'ਤੇ ਕੀਤਾ ਵਿਚਾਰ- ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ 22 ਜੂਨ(ਮਨਜਿੰਦਰ ਸਿੰਘ) ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਅਤੇ ਬੰਗਾ ਦੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਨੇ ਬੰਗਾ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਉਤਸ਼ਾਹ ਪੈਦਾ ਕਰਨ ਦੇ ਉਦੇਸ਼ ਨਾਲ ਐਤਵਾਰ ਨੂੰ ਐਨਆਰਆਈ ਐਨਕਲੇਵ ਵਿਖੇ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਬੰਗਾ ਵਿਧਾਨ ਸਭਾ ਦੇ ਹਰ ਪਿੰਡ ਦੇ ਬੂਥ ਪੱਧਰ 'ਤੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦੇ ਗਠਨ ਅਤੇ ਪਾਰਟੀ ਵਰਕਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ 'ਤੇ ਵਿਚਾਰ ਕੀਤਾ ਗਿਆ। ਬੰਗਾ ਬਲਾਕ ਦੇ ਕਾਂਗਰਸ ਪ੍ਰਧਾਨ  ਕੁਲਵਰਨ ਸਿੰਘ ਗਿੱਲ  ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੀ ਹਰ ਵਿਧਾਨ ਸਭਾ ਵਿੱਚ ਮਜ਼ਬੂਤੀ ਨਾਲ ਉੱਭਰੀ ਹੈ।ਪੰਜਾਬ ਵਿੱਚ 'ਆਪ' ਸਰਕਾਰ ਦੇ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਲੋਕਾਂ ਨੂੰ ਸਹੂਲਤਾਂ ਨਾਲੋਂ ਜ਼ਿਆਦਾ ਸਮੱਸਿਆਵਾਂ ਮਿਲੀਆਂ ਹਨ। ਇਸ ਵੇਲੇ 'ਆਪ' ਦੇ ਵਰਕਰ ਵੀ ਪਾਰਟੀ ਤੋਂ ਨਾਰਾਜ਼ ਹਨ।ਚੋਣ ਵਾਅਦੇ ਪੂਰੇ ਨਹੀਂ ਹੋਏ। ਹੁਣ ਲੋਕਾਂ ਦੀ ਉਮੀਦ ਕਾਂਗਰਸ 'ਤੇ ਹੈ। ਹੁਣ ਕਾਂਗਰਸ ਦੀ ਲੀਡਰਸ਼ਿਪ ਆਪਣੇ ਵਰਕਰਾਂ ਨਾਲ ਖੜ੍ਹੀ ਹੈ। ਕਾਂਗਰਸੀ ਵਰਕਰਾਂ ਨੂੰ ਬੂਥ ਪੱਧਰ 'ਤੇ ਇੱਕਜੁੱਟ ਹੋਣਾ ਚਾਹੀਦਾ ਹੈ ਅਤੇ ਪਿੰਡ ਅਤੇ ਸ਼ਹਿਰੀ ਵਾਰਡਾਂ ਦੀਆਂ ਜਨਤਕ ਸਮੱਸਿਆਵਾਂ ਨੂੰ ਪਾਰਟੀ ਦੇ ਪਲੇਟਫਾਰਮ 'ਤੇ ਰੱਖਣਾ ਚਾਹੀਦਾ ਹੈ। ਸਾਬਕਾ ਵਿਧਾਇਕ ਬੰਗਾ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਬੰਗਾ ਵਿਧਾਨ ਸਭਾ ਵਿੱਚ ਪਾਰਟੀ ਵਰਕਰਾਂ ਨਾਲ ਚੱਲ ਰਹੇ ਹਨ। ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਲਈ ਸਰਕਾਰ ਨਾਲ ਵਿਚਾਰਧਾਰਕ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਰਕਰਾਂ ਦਾ ਮਨੋਬਲ ਵਧਾਉਣ ਲਈ ਹਮੇਸ਼ਾ ਮੈਦਾਨ ਵਿੱਚ ਹਨ।ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸ਼ਰਮਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਨੇ ਵੀ ਕਾਂਗਰਸ ਬੂਥਾਂ 'ਤੇ ਸੰਗਠਨ ਦੇ ਵਰਕਰਾਂ ਦੀ ਜ਼ਿੰਮੇਵਾਰੀ ਬਾਰੇ ਗੱਲ ਕੀਤੀ। ਇਸ ਮੌਕੇ ਤਰਲੋਚਨ ਸਿੰਘ ਸੂੰਢ ਸਾਬਕਾ ਐਮਐਲਏ ਬੰਗਾ, ਅਜੇ ਮੰਗੂਪੁਰ ਜ਼ਿਲ੍ਾ ਪ੍ਰਧਾਨ ਕਾਂਗਰਸ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ, ਕੁਲਵਰਨ ਸਿੰਘ ਗਿੱਲ ਬਲਾਕ ਪ੍ਰਧਾਨ ਕਾਂਗਰਸ ,ਰਾਮਦਾਸ ਸਿੰਘ ਬਲਾਕ ਪ੍ਰਧਾਨ ਕਾਂਗਰਸ ਔੜ,ਮਲਕੀਤ ਸਿੰਘ ਬਾਹੜੋਵਾਲ ,ਹਰਬੰਤ ਸਿੰਘ ਸਾਬਕਾ ਚੇਅਰਮੈਨ, ਉਪਕਾਰ ਸਿੰਘ ਪ੍ਰਧਾਨ ਐਸ ਸੀ ਸੈੱਲ ਜ਼ਿਲ੍ਾ ਨਵਾਂ ਸ਼ਹਿਰ ,ਅਮਰੀਕ ਸਿੰਘ ਪ੍ਰਧਾਨ ਬੀਸੀ ਸੈੱਲ, ਲੈਂਹਬਰ ਰਾਮ ਲੰਗੇਰੀ ਪ੍ਰਧਾਨ ਐਸਸੀ ਸੈਲ ਬੰਗਾ, ਮਨਜਿੰਦਰ ਮੋਹਨ ਐਮਸੀ ਕੀਮਤੀ ਸੱਦੀ ਐਮਸੀ, ਮਨੀਸ਼ ਪਾਠਕ ,ਹਰਬੰਸ ਸਿੰਘ ਬਬਲੂ, ਗਿਆਨ ਚੰਦ, ਰਕੇਸ਼ ਟੋਨੀ ,ਧਰਮਪਾਲ ਸੂਢ ,ਬਲਵੀਰ ਸਿੰਘ ਪੂਨੀਆ, ਵਿਜੇ ਗੁਪਤਾ, ਹਰਦੇਵ ਸਿੰਘ ਬੇਦੀ, ਲੱਕੀ ਹੇੜੀਆਂ, ਇਵਰਨ ਰੱਤੂ, ਰਾਜਵਿੰਦਰ ਸਿੰਘ ਕੰਗਰੋੜ, ਬਲਵੀਰ ਸਿੰਘ ਬਾਲੋ, ਧਰਮ ਸਿੰਘ ਜੱਸੋ ਮੁਜਾਰਾ, ਬਲਵੀਰ ਖਮਾਚੋ ,ਰਜਿੰਦਰ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ ਜਿਲਾ ਨਵਾਂ ਸ਼ਹਿਰ ,ਤਰਸੇਮ ਸਿੰਘ, ਸਤਨਾਮ ਸੰਧੂ, ਬਿੰਦੂ ਬੰਗਾ, ਅਜੇ ਸ਼ਾਰਦਾ, ਰੇਸ਼ਮ ਸਿੰਘ ਪੂਨੀਆ, ਓਂਕਾਰ ਸਿੰਘ ਭੂਤਾਂ, ਪਿਆਰਾ ਸਿੰਘ ਸਰਪੰਚ ,ਰੂਪ ਲਾਲ ਚੇਤਾ, ਜੀਤਾ ਪੁੰਨੀ, ਹਰਬੰਸ ਸਿੰਘ, ਨਿੰਦੀ ਝਿੱਕਾ ਆਦਿ ਹਾਜ਼ਰ ਸਨ

Tuesday, June 17, 2025

Lions Club Banga Nishche Election Held Unanimously****Lions Club Banga Nishche is Pride of Lions District 321-D -- Lion Harish Banga

MANJINDER SINGH
BANGA
A special meeting of Lions Club Banga Nishche was held at a restaurant in Banga, where Lion Harish Banga, former District Governor of 321-D, attended as the chief guest, and Region Chairman Lion Dr. Onkar Singh participated as a special guest.
During the meeting, after discussions, the election of office bearers for the Lions year 2025-26 was conducted unanimously.
Providing this information, the current president Lion Gulshan Kumar stated that Lion Jaspal Singh Gidha has been elected as President for the year 2025-26. Similarly Lion Ram Sarup has been elected as Secretary,Lion Gulshan Kumar Banga as Treasurer,Lion Dharamveer Pal as PRO,
Lion Tajinder Kumar Ginny as Project Chairman,Lion Chet Ram Ratan as Assistant Project Chairman,Lion Manjinder Singh as Vice President and Spokesperson of the club On this occasion, former District Governor Lion Harish Banga congratulated the newly elected team and, while highlighting the community service projects undertaken by the club in previous years, praised the club, stating that Lions Club Banga Nishche is a leading club of District 321-D, and the district takes pride in it.Region Chairman Lion Dr. Onkar Singh, who was also specially present,
congratulated the newly elected team and expressed hope that, just like in past years, Lions Club Nishche will actively participate in community service projects in the coming year as well.On this occasion, Lion Balbir Singh Rai, Chartered President, Lion Gulshan Kumar, Lion Master Harmesh Lal, LionJaspal Singh Gidda, newly appointed President, Rajwinder Singh Raja, Secretary, Lion Ram Saroop, newly appointed Secretary, Lion Amit Kumar Hans, Lion Gurkirat Singh, LionVarinder Kumar, Lion Chet Ram Rattan, Lion Dharamvir Pal, Lion Gurdial Singh, Lion Tajinder Kumar Ginni, Line Devraj, Lion Tarsem Lal Badan, Lion Gurdial Singh, Lion Devraj Suman, Lion Baldev Lal Bahmani etc. were present.

Monday, June 16, 2025

ਬੰਗਾ ਬਲਾਕ ‘ਚ ਬਾਲ ਮਜਦੂਰੀ ਅਤੇ ਬਾਲ ਭਿੱਖਿਆ ਖਿਲਾਫ ਚੈਕਿੰਗ***#ਬਾਲ ਮਜ਼ਦੂਰੀ ਕਰ ਰਹੇ ਦੋ ਬੱਚੇ ਕੀਤੇ ਰੈਸਕਿਊ, ਦੁਕਾਨਦਾਰਾਂ ਦਾ ਕੱਟਿਆ ਚਲਾਨ**#*बंगा ब्लॉक में बाल मजदूरी और बाल भिक्षावृत्ति के खिलाफ चैकिंग####**बाल मजदूरी कर रहे दो बच्चों को रेस्क्यू किया, काटे चालान

ਜ਼ਿਲਾ ਟਾਸਕ ਫੋਰਸ ਦੀ ਟੀਮ ਬਲਾਕ ਬੰਗਾ ਵਿੱਚ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਖ਼ਿਲਾਫ਼ ਮੁਹਿੰਮ ਤਹਿਤ ਚੈਕਿੰਗ ਕਰਦੇ ਹੋਏ।

ਬੰਗਾ੧੬ਜੂਨ (ਮਨਜਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਜ਼ਿਲਾ ਟਾਸਕ ਫੋਰਸ ਵੱਲੋਂ ਬੰਗਾ ਵਿੱਚ ਚੈਕਿੰਗ ਕਰਦਿਆਂ ਬਾਲ ਮਜ਼ਦੂਰੀ ਕਰ ਰਹੇ ਦੋ ਬੱਚਿਆਂ ਨੂੰ ਰੈਸਕਿਊ ਕੀਤਾ ਅਤੇ ਸੰਬੰਧਤ ਦੁਕਾਨਦਾਰਾਂ ਦੇ ਮੌਕੇ ‘ਤੇ ਹੀ ਚਾਲਾਨ ਕੀਤੇ। ਜਿਲਾ ਟਾਸਕ ਫੋਰਸ ਦੀ ਟੀਮ ਨੇ ਬੰਗਾ ਦੇ ਬੱਸ ਸਟੈਂਡ ਰੋਡ, ਮੁਕੰਦਪੁਰ ਰੋਡ ਅਤੇ ਬੰਗਾ ਤੋਂ ਨਵਾਸ਼ਹਿਰ ਰੋਡ ‘ਤੇ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਖਿਲਾਫ ਚੈਕਿੰਗ ਕੀਤੀ ਜਿਸ ਦੌਰਾਨ ਟੀਮ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਦੋ ਬੱਚਿਆਂ ਨੂੰ ਬਾਲ ਮਜਦੂਰੀ ਤੋਂ ਮੁਕਤ ਕਰਵਾਇਆ ਗਿਆ। ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋ ਪ੍ਰੋਜੇਕਟ ਪੈਨ ਇੰਡੀਆ ਬਾਲ ਮਜ਼ਦੂਰੀ ਖਿਲਾਫ ਮੁਹਿੰਮ  ਨੂੰ ਸਖ਼ਤਾਈ ਨਾਲ ਲਾਗੂ ਕਰਨ ਲਈ ਦਿੱਤੀਆਂ ਹਦਾਇਤਾਂ ‘ਤੇ ਇਹ ਚੈਕਿੰਗ ਕੀਤੀ ਗਈ।
ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਅਗਵਾਈ ਵਿੱਚ ਹੋਈ ਚੈਕਿੰਗ ਦੌਰਾਨ ਮੌਕੇ ‘ਤੇ ਮੌਜੂਦ ਲੇਬਰ ਅਫਸਰ ਵੱਲੋਂ ਬਾਲ ਮਜ਼ਦੂਰੀ ਤੋਂ ਦੋ ਬੱਚਿਆਂ ਨੂੰ ਰੈਸਕਿਊ ਕਰਵਾਉਣ ਉਪਰੰਤ ਸਬੰਧਿਤ ਦੁਕਾਨ/ਫਰਮ ਦਾ ਚਲਾਨ ਵੀ ਕੀਤਾ ਗਿਆ। ਰੈਸਕਿਊ ਕੀਤੇ ਬੱਚਿਆਂ ਨੂੰ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਬਾਲ ਭਲਾਈ ਕਮੇਟੀ ਵਿਖੇ ਪੇਸ਼ ਕੀਤਾ ਗਿਆ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਟੀਮ ਵੱਲੋਂ ਮੌਕੇ ‘ਤੇ ਹੀ ਇੱਕ ਬੱਚੇ ਦੇ ਪਿਤਾ ਨੂੰ ਟ੍ਰੇਸ ਕਰ ਲਿਆ ਗਿਆ ਹੈ ਅਤੇ ਬਾਲ ਭਲਾਈ ਕਮੇਟੀ ਵੱਲੋਂ ਬੱਚਿਆਂ ਦੇ ਦਸਤਾਵੇਜ ਵੈਰੀਫਾਈ ਕਰਨ ਉਪਰੰਤ ਉਨ੍ਹਾਂ ਦੀ ਸੁਰੱਖਿਆ ਸੰਬੰਧੀ ਕਰਵਾਈ ਕੀਤੀ ਜਾਵੇਗੀ। ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਚਿਆਂ ਦੀ ਉਮਰ ਅਨੁਸਾਰ ਉਨ੍ਹਾਂ ਨੂੰ ਸਕੂਲ ਵਿਚ ਦਾਖਲ ਕਰਵਾਇਆ ਜਾਵੇਗਾ।
ਇਸ ਮੌਕੇ ਜਿਲਾ ਬਾਲ ਸੁਰੱਖਿਆ ਅਫਸਰ ਵੱਲੋਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਣਾ ਅਤੇ ਭੀਖ ਮੰਗਵਾਉਣਾ ਕਾਨੂੰਨੀ ਤੌਰ ‘ਤੇ ਅਪਰਾਧ ਹੈ । ਉਨ੍ਹਾਂ ਕਿਹਾ ਕਿ ਬਾਲ ਮਜਦੂਰੀ ਨੂੰ ਜੜ ਤੋਂ ਖਤਮ ਕਰਨ ਲਈ ਉਹਨਾਂ ਨੂੰ ਕੰਮ ਤੇ ਰੱਖਣ ਦੀ ਬਜਾਏ ਬੱਚਿਆਂ ਅਤੇ ਉਹਨਾਂ ਦੇ ਮਾਂ ਪਿਓ ਦੀ ਕਾਉਂਸਲਿੰਗ ਕੀਤੀ ਜਾਣੀ ਬਣਦੀ ਹੈ ਤਾਂ ਜੋ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਤੋਂ ਕੰਮ ਕਰਵਾਉਣ ਜਾਂ ਬੱਚਿਆਂ ਤੋ ਭੀਖ ਮੰਗਵਾਉਣ ਦੀ ਬਜਾਏ ਉਹਨਾਂ ਨੂੰ ਸਿੱਖਿਆ ਨਾਲ ਜੋੜਨ ਲਈ ਸਕੂਲ ਭੇਜਣ ਅਤੇ ਉਹਨਾਂ ਦੇ ਚੰਗੇਰੇ ਭਵਿੱਖ ਦੀ ਸਿਰਜਣਾ ਹੋ ਸਕੇ।
ਬਾਲ ਸੁਰੱਖਿਆ ਅਫਸਰ ਗੌਰਵ ਸ਼ਰਮਾ ਵੱਲੋਂ ਸਰਕਾਰ ਵੱਲੋਂ ਲੋੜਵੰਦ ਬੱਚਿਆਂ ਲਈ ਚਲਾਈ ਜਾ ਰਹੀ ਸਪੋਂਸਰਸ਼ਿਪ ਸਕੀਮ ਸਬੰਧੀ ਵੀ ਜਾਣੂ ਕਰਵਾਇਆ ਗਿਆ ਜਿਸ ਦੇ ਤਹਿਤ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਨੂੰ ਪ੍ਰਤੀ ਮਹੀਨਾ 4000 ਰੁਪਏ ਵਿੱਤੀ ਸਹਾਇਤਾ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਦਿੱਤੀ ਜਾਂਦੀ ਹੈ। ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਮਜ਼ਦੂਰੀ ਵਿੱਚ ਲੱਗਿਆ ਦਿਖਾਈ ਦਿੰਦਾ ਹੈ ਤਾਂ ਇਸ ਸਬੰਧੀ ਜਾਣਕਾਰੀ ਜਿਲਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 413 ਤੀਜੀ ਮੰਜ਼ਿਲ ਡੀਸੀ ਦਫਤਰ ਜਾਂ ਚਾਇਲਡ ਹੈਲਪਲਾਈਨ ਨੰਬਰ 1098 ‘ਤੇ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ। ਚੈਕਿੰਗ ਟੀਮ ਵਿੱਚ ਲੇਬਰ ਅਫਸਰ ਹਰਵਿੰਦਰ ਸਿੰਘ, ਸੀ.ਪੀ.ਓ. ਗੌਰਵ ਸ਼ਰਮਾ ਅਤੇ ਡੀ.ਈ. ਓ. ਸੰਤੋਸ਼, ਤਹਿਸੀਲ ਦਫ਼ਤਰ ਤੋਂ ਹਰਮੇਸ਼ ਸਿੰਘ, ਸੀਡੀਪੀਓ ਦਫਤਰ ਤੋਂ ਕੁਲਵਿੰਦਰ ਕੌਰ, ਸਿਹਤ ਵਿਭਾਗ ਤੋਂ ਦਿਲਬਾਗ ਸਿੰਘ, ਪੁਲਿਸ ਵਿਭਾਗ ਤੋਂ ਕੁਲਵਿੰਦਰ ਕੌਰ ਅਤੇ ਨੀਲਮ ਰਾਣੀ  ਮੌਜੂਦ ਸਨ।
जिला टास्क फोर्स की टीम बंगा ब्लॉक में बाल मजदूरी और बाल भिक्षावृत्ति के खिलाफ मुहिम के तहत जांच करते हुए।

बंगा, 16 जून (मनजिंदर सिंह)पंजाब सरकार द्वारा बाल मजदूरी और बाल भिक्षावृत्ति के खिलाफ शुरू की गई मुहिम के तहत आज जिला टास्क फोर्स ने बंगा में चैकिंग के दौरान बाल मजदूरी कर रहे दो बच्चों को बचाया और संबंधित दुकानदारों के मौके पर ही चालान काटे गए।
जिला टास्क फोर्स की टीम ने बंगा के बस स्टैंड रोड, मुकंदपुर रोड और बंगा से नवांशहर रोड पर बाल मजदूरी और बाल भिक्षावृत्ति के खिलाफ चैकिंग की। इस दौरान टीम ने 18 वर्ष से कम उम्र के दो बच्चों को बाल मजदूरी से मुक्त कराया। महिला एवं बाल विकास विभाग के डायरेक्टर के निर्देशों और डिप्टी कमिश्नर अंकुरजीत सिंह द्वारा प्रोजेक्ट पैन इंडिया बाल मजदूरी के खिलाफ मुहिम को सख्ती से लागू करने की हिदायत  के तहत चैकिंग की गई ।
जिला बाल संरक्षण अधिकारी कंचन अरोड़ा के नेतृत्व में हुई चैकिंग के दौरान मौके पर मौजूद श्रम अधिकारी द्वारा दो बच्चों को बाल मजदूरी से मुक्त कराया गया और संबंधित दुकान/फर्म का चालान भी किया गया। बचाए गए बच्चों को पुलिस विभाग के सहयोग से बाल कल्याण समिति के समक्ष पेश किया गया ताकि उनकी सुरक्षा सुनिश्चित करने के लिए आगे की कार्रवाई की जा सके। टीम द्वारा मौके पर ही एक बच्चे के पिता का पता लगा लिया है और बाल कल्याण समिति द्वारा बच्चों के दस्तावेजों का वेरिफ़िकेशन करने के बाद उनकी सुरक्षा से संबंधित कार्रवाई की जाएगी। जिला बाल संरक्षण यूनिट द्वारा बच्चों की उम्र के अनुसार उन्हें स्कूल में दाखिल कराया जाएगा।
इस अवसर पर जिला बाल संरक्षण अधिकारी ने दुकानदारों और आम जनता को जागरूक किया कि 18 वर्ष से कम उम्र के बच्चों से काम करवाना और भिक्षावृत्ति करवाना कानूनी रूप से अपराध है। उन्होंने कहा कि बाल मजदूरी को जड़ से खत्म करने के लिए बच्चों को काम पर रखने के बजाय बच्चों और उनके माता-पिता की काउंसलिंग की जानी चाहिए ताकि माता-पिता बच्चों से काम करवाने या भिक्षावृत्ति करवाने के बजाय उन्हें स्कूल भेजें और उनके बेहतर भविष्य का निर्माण हो सके।
बाल संरक्षण अधिकारी गौरव शर्मा ने सरकार द्वारा जरूरतमंद बच्चों के लिए चलाई जा रही स्पॉन्सरशिप योजना के बारे में भी जानकारी दी, जिसके तहत जरूरतमंद और बेसहारा बच्चों को शिक्षा के लिए प्रति माह 4000 रुपये की वित्तीय सहायता दी जाती है। उन्होंने अपील की कि यदि किसी को 18 वर्ष से कम उम्र का कोई बच्चा मजदूरी करते हुए दिखाई दे, तो इस संबंध में जानकारी जिला बाल संरक्षण यूनिट, कमरा नंबर 413, तीसरी मंजिल, डीसी कार्यालय या चाइल्ड हेल्पलाइन नंबर 1098 पर अवश्य दी जाए। जांच टीम में लेबर अधिकारी हरविंदर सिंह, सी.पी.ओ. गौरव शर्मा, डी.ई.ओ. संतोष, तहसील कार्यालय से हरमेश सिंह, सीडीपीओ कार्यालय से कुलविंदर कौर, स्वास्थ्य विभाग से दिलबाग सिंह, पुलिस विभाग से कुलविंदर कौर और नीलम रानी मौजूद थे।

Friday, June 13, 2025

ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਜਿੰਦੋਵਾਲ ਬੰਗਾ ਵਿਖੇ ਪ੍ਰਕਾਸ਼ ਪੁਰਬ ਤੇ ਗੁਰਮਤ ਸਮਾਗਮ ਕਰਾਇਆ :


ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਜਿੰਦੋਵਾਲ ਬੰਗਾ ਵਿਖੇ ਪ੍ਰਕਾਸ਼ ਪੁਰਬ ਮੌਕੇ ਕਰਾਏ ਗੁਰਮਤ ਸਮਾਗਮ ਸਮੇਂ ਕੀਰਤਨ ਕਰਦੇ ਹੋਏ ਭਾਈ ਮਹਿਤਾਬ ਸਿੰਘ, ਗਿਆਨੀ ਸਰਬਜੀਤ ਸਿੰਘ ਢੋਟੀਆ ਕਥਾ ਕਰਦੇ ਹੋਏ ਅਤੇ ਹਾਜ਼ਰ ਸੰਗਤਾਂ
ਬੰਗਾ 13 ਜੂਨ (ਮਨਜਿੰਦਰ ਸਿੰਘ) ਗੁਰੂ ਦੁਆਰਾ ਸ੍ਰੀ ਚਰਨ ਕੰਵਲ ਪਾਤਸ਼ਾਹੀ ਛੇਵੀਂ ਜਿੰਦੋਵਾਲ ਬੰਗਾ ਵਿਖੇ ਸਮੂਹ ਇਲਾਕਾ ਨਿਵਾਸੀ ਸੰਗਤ ਦੇ ਸਾਂਝੇ ਸਹਿਯੋਗ ਨਾਲ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਭਾਰੀ ਗੁਰਮਤ ਸਮਾਗਮ ਕਰਾਏ ਗਏ ਆਰੰਭ ਵਿੱਚ ਸ੍ਰੀ ਸੁਖਮਨੀ ਸਾਹਿਬ ਗੁਰਬਾਣੀ ਦੇ ਜਾਪ ਕੀਤੇ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ਸਨਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸੱਜੇ ਪੰਡਾਲ ਵਿੱਚ ਭਾਰੀ ਦੀਵਾਨ ਸਜਾਏ ਗਏ ਜਿਸ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਹਜੂਰੀ ਕੀਰਤਨੀਏ ਭਾਈ ਗੁਰਮੁਖ ਸਿੰਘ ,ਭਾਈ ਸਤਨਾਮ ਸਿੰਘ ,ਭਾਈ ਗੁਰਪ੍ਰੀਤ ਸਿੰਘ ਦੇ ਰਸ ਭਿੰਨੇ ਕੀਰਤਨ ਦੁਆਰਾ ਹੋਈ ਉਪਰੰਤ ਉੱਘੇ ਕੀਰਤਨੀਏ ਭਾਈ ਗੁਰਵਿੰਦਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਨੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸੰਗਤਾਂ ਦੇ ਵਿਸ਼ੇਸ਼ ਸੱਦੇ ਤੇ ਪੁੱਜੇ ਪੰਥ ਦੇ ਉਘੇ ਕੀਰਤਨੀਏ ਭਾਈ ਮਹਿਤਾਬ ਸਿੰਘ ਜਲੰਧਰ ਵਾਲਿਆਂ ਨੇ ਆਪਣੇ ਹਰਮਨ ਪਿਆਰੇ ਗੁਰਬਾਣੀ ਦੇ ਸਬਦ ਜਦੋਂ ਗਾਇਨ ਕੀਤਾ ਤਾਂ ਸਮੁੱਚੀ ਪੰਡਾਲ ਵਿੱਚ ਸਜੀ ਸੰਗਤ ਆਤਮ ਵਿਭੋਰ ਹੋ ਕੇ ਉਨਾਂ ਦੇ ਸੁਰ ਵਿੱਚ ਸੁਰ ਮਿਲਾ ਕੇ ਸ਼ਬਦ ਗਾਇਨ ਕਰਨ ਲੱਗੀ ਜਿਸ ਨਾਲ ਇੱਕ ਯਾਦਗਾਰੀ ਸਮਾਂ ਬੱਝ ਗਿਆ।  ਉਹਨਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਘੇ ਪ੍ਰਚਾਰਕ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਢੋਟੀਆ ਨੇ ਛੇਵੇਂ ਪਾਤਸ਼ਾਹ ਦਾ ਬੇਮਿਸਾਲ ਜੀਵਨ ਅਤੇ ਉਨਾਂ ਦੀ ਸਿੱਖ ਪੰਥ ਨੂੰ ਲਾਸਾਨੀ ਦੇਣ ਦਾ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਜ਼ਿਕਰ ਕੀਤਾ ਤਾਂ ਸੰਗਤਾਂ ਦੇ ਦੇ ਮਨਾਂ ਵਿੱਚ ਸ਼ਰਧਾ ਅਤੇ ਸਤਿਕਾਰ ਪੈਦਾ ਹੋ ਗਿਆ। ਉਨਾਂ ਦੇ ਇਤਿਹਾਸਕ ਹਵਾਲੇ ਦਿੰਦਿਆਂ ਗੁਰੂ ਸਾਹਿਬ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਇਸ ਮੌਕੇ ਸੰਗਤਾਂ ਵਿੱਚ ਗਿਆਨੀ ਸੁਰਜੀਤ ਸਿੰਘ ਮੁੱਖ ਸੇਵਾਦਾਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ,ਗੁਰਦੁਆਰਾ ਸਾਹਿਬ ਦੇ ਮੈਨੇਜਰ ਗਿਆਨੀ ਸਰਬਜੀਤ ਸਿੰਘ ਨਾਗਰਾ, ਹਜੂਰੀ ਕਥਾਵਾਚਕ ਭਾਈ ਪਲਵਿੰਦਰ ਸਿੰਘ, ਭਾਈ ਪਰਮਜੀਤ ਸਿੰਘ ਗ੍ਰੰਥੀ ਭਾਈ ਹਜੂਰ ਸਿੰਘ ਭਾਈ ਚਰਨਜੀਤ ਸਿੰਘ, ਗਿਆਨੀ ਸੁਖਵਿੰਦਰ ਸਿੰਘ ਗੋਬਿੰਦਪੁਰੀ, ਅਵਤਾਰ ਸਿੰਘ ਗੋਬਿੰਦਪੁਰੀ,ਬਲਬੀਰ ਸਿੰਘ ਝਿੱਕਾ,ਡਾ:ਕੁਲਵਿੰਦਰ ਸਿੰਘ ਪ੍ਰਧਾਨ ਗੁਰੂ ਨਾਨਕ ਟਰਸਟ ਢਾਹਾਂ ਕਲੇਰਾਂ ਭਾਈ ਜੋਗਾ ਸਿੰਘ ਢਾਹਾਂ ਕਲੇਰਾਂ ਜਥੇ: ਤਰਲੋਕ ਸਿੰਘ ਫਲੋਰਾ, ਰੇਸ਼ਮ ਸਿੰਘ ਝਿੱਕਾ,ਲਖਵੀਰ ਸਿੰਘ ਜਿੰਦੋਵਾਲ, ਕੁਲਵਿੰਦਰ ਜੀਤ ਸਿੰਘ ਸੋਢੀ ਲੈਕ :ਪਰਮਜੀਤ ਸਿੰਘ ਜੌਹਰ ਮੈਡਮ ਜਸਵਿੰਦਰ ਕੌਰ ਝਿੱਕਾ,ਬੀਬੀ ਦਰਸ਼ਨ ਕੌਰ, ਸਿਮਰਨਪ੍ਰੀਤ ਕੌਰ, ਸੁਰਿੰਦਰ ਸਿੰਘ ਕਰਮ,ਨਰਿੰਦਰ ਮਾਹੀ,ਗਿਆਨੀ ਸਤਬੀਰ ਸਿੰਘ ਜਿੰਦੋਵਾਲ, ਅਮਰੀਕ ਸਿੰਘ ਨੰਬਰਦਾਰ ਗੁਰਪ੍ਰੀਤ ਸਿੰਘ ਬੰਗਾ, ਬਲਵਿੰਦਰ ਸਿੰਘ, ਹਰਬੰਸ ਸਿੰਘ ,ਬੀਬੀ ਤਜਿੰਦਰ ਕੌਰ, ਰਾਜਾ ਸਿੰਘ ,ਨਰੇਸ਼ ਮਜਾਰੀ, ਡਾਕਟਰ ਗੁਰਕੀਰਤ ਸਿੰਘ ਭਾਈ ਓਕਾਰ ਸਿੰਘ, ਰਮਨੀਤ ਸਿੰਘ ਅਰੋੜਾ, ਭਾਈ ਹਰਮੇਸ਼ ਸਿੰਘ ਜਿੰਦੋਵਾਲ, ਹਰਮੀਤ ਸਿੰਘ ਅਰੋੜਾ, ਬਲਵੀਰ ਸਿੰਘ ਅਜੀਮਲ , ਆਦਿ ਹਾਜ਼ਰ ਸਨ 

Thursday, June 12, 2025

ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਨੇ ਬੂਟੇ ਲਗਾ ਕੇ ਮਨਾਇਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿਵਸ

ਨਵਾਂਸ਼ਹਿਰ12 ਜੂਨ(ਮਨਜਿੰਦਰ ਸਿੰਘ, ਹਰਿੰਦਰ ਸਿੰਘ) 
ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਸ਼੍ਰੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿਵਸ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਚੌਂਕ, ਨਵਾਂਸ਼ਹਿਰ ਦੇ ਨਜ਼ਦੀਕ ਡਿਵਾਈਡਰ ‘ਤੇ ਬੂਟੇ ਲਗਾ ਕੇ ਮਨਾਇਆ ਗਿਆ । ਇਸ ਮੌਕੇ ਸੁਸਾਇਟੀ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਨੇ ਦੱਸਿਆ ਹਰ ਗੁਰਪੁਰਬ ਅਤੇ ਸੰਤਾਂ ਮਹਾਂਪੁਰਸ਼ਾਂ ਦੇ ਪਵਿੱਤਰ ਦਿਹਾੜੇ ਨੂੰ ਸੁਸਾਇਟੀ ਵੱਲੋਂ ਬੂਟੇ ਲਗਾ ਕੇ ਮਨਾਇਆ ਜਾਂਦਾ ਹੈ ਤਾਂ ਜੋ ਉਹਨਾ ਨੂੰ ਅਤੇ ਉਨ੍ਹਾਂ ਦੀਆ ਸਿੱਖਿਆਵਾਂ ਨੂੰ ਯਾਦ ਰੱਖਿਆ ਜਾਵੇ ਇਸ ਮੌਕੇ ਉਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਅੰਮ੍ਰਿਤਸਰ ਦੇ ਵਡਾਲੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ 19 ਜੂਨ 1595 ਨੂੰ ਹੋਇਆ , 11 ਸਾਲ ਦੀ ਨਿੱਕੀ ਉਮਰ ਚ ਆਪ ਜੀ ਗੁਰਗੱਦੀ ਦੇ ਵਾਰਸ ਥਾਪੇ ਗਏ। ਉਸ ਵੇਲੇ ਦੇ ਜ਼ਾਲਮ ਹਾਕਮ ਜਹਾਂਗੀਰ ਨੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਫ਼ਰਮਾਨ ਸੁਣਾਇਆ ਗਿਆ ਤਾਂ ਗੁਰੂ ਅਰਜਨ ਦੇਵ ਜੀ ਆਪਣੀ ਸ਼ਹਾਦਤ ਤੋਂ ਪਹਿਲਾਂ ਹਰਗੋਬਿੰਦ ਜੀ ਨੂੰ ਗੁਰੂ ਥਾਪ ਕੇ ਸ਼ਸਤਰਧਾਰੀ ਹੋਕੇ ਜ਼ੁਲਮ ਦੇ ਖ਼ਿਲਾਫ਼ ਟਕਰਾਉਣ ਦਾ ਆਦੇਸ਼ ਕਰ ਗਏ। ਆਪ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲ ਕੇ ਸਿੱਖ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ੇਸ਼ ਕਦਮ ਉਠਾਏ ਤੇ ਜਬਰ ਜ਼ੁਲਮ ਨਾਲ ਨਜਿੱਠਣ ਲਈ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਸਿੱਖ ਧਰਮ ਵਿੱਚ ਭਗਤੀ ਤੇ ਸ਼ਕਤੀ ਦੇ ਸਿਧਾਂਤ ਨੂੰ ਪੱਕਿਆਂ ਕੀਤਾ। ਮੀਰੀ ਤੋਂ ਭਾਵ ਰਾਜਨੀਤਕ ਤੇ ਪੀਰੀ ਤੋਂ ਭਾਵ ਅਧਿਆਤਮਕ ਜੀਵਨ ਦੀ ਅਗਵਾਈ ਕਰਨਾ ਮੰਨਿਆ ਜਾਂਦਾ ਹੈ। ਜਿਸ ਦੀ ਪਾਲਨਾ ਕਰਦੇ ਹੋਏ ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਜੋ ਕਿ ਮੀਰੀ ਪੀਰੀ ਦਾ ਸੂਚਕ ਹੈ ।ਗੁਰੂ ਹਰਗੋਬਿੰਦ ਸਾਹਿਬ ਨੇ ਸੂਰਮਿਆ ਵਿੱਚ ਬੀਰ-ਰਸ ਭਰਨ ਲਈ ਯੋਧਿਆਂ ਦੀਆਂ ਵਾਰਾਂ ਦਾ ਗਾਇਣ ਸ਼ੁਰੂ ਕਰਵਾਇਆ ਤੇ ਆਪ ਨੇ ਸਿੱਖ ਸੰਗਤਾਂ ਨੂੰ ਨਗਦ ਭੇਟਾ ਦੇਣ ਦੀ ਥਾਂ ਆਪਣੀ ਜੁਆਨੀ, ਸ਼ਸਤਰ ‘ਤੇ ਘੋੜੇ ਅਰਪਣ ਕਰਨ ਲਈ ਸੰਦੇਸ਼ ਭੇਜੇ । ਗੁਰੂ ਹਰਗੋਬਿੰਦ ਜੀ ਨੇ ਆਪ ਜ਼ਬਰ ਤੇ ਜ਼ੁਲਮ ਵਿਰੁੱਧ ਯੁੱਧ ਕਰ ਕੇ ਜ਼ਾਲਮਾਂ ਤੇ ਜਰਵਾਣਿਆਂ ਨੂੰ ਚਾਰ ਵੱਡੀਆਂ ਜੰਗਾਂ ਵਿੱਚ ਹਾਰ ਦਿੱਤੀ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਸਿੱਖਾਂ ਨੂੰ ਸਾਹਸ ਤੇ ਬਲ ਪ੍ਰਦਾਨ ਕੀਤਾ। ਇਸ ਮੌਕੇ ਸ. ਅਮਰਜੀਤ ਸਿੰਘ ਖਾਲਸਾ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਸ ਮੌਕੇ ਵਾਤਾਵਰਨ ਦੀ ਸ਼ੁੱਧਤਾ ਦੇ ਲਈ ਬੂਟੇ ਲਗਾਏ ਗਏ । ਉਨ੍ਹਾਂ ਕਿਹਾ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਪਹਿਰਾ ਦੇਣਾ ਚਾਹੀਦਾ ਹੈ ਹਰ ਮੁਸ਼ਕਿਲ ਅਤੇ ਜ਼ੁਲਮ ਦਾ ਸਾਹਮਣਾ ਨਿਡਰ ਹੋ ਕੇ ਕਰਨਾ ਚਾਹੀਦਾ ਹੈ । ਇਸ ਮੌਕੇ ਸ਼ੁਗਰ ਮਿਲ, ਨਵਾਂਸ਼ਹਿਰ ਦੇ ਡਾਇਰੈਕਟਰ ਸ. ਚਰਨਜੀਤ ਸਿੰਘ ਮੁਬਾਰਕਪੁਰ ਅਤੇ ਕੌਂਸਲਰ ਸ਼੍ਰੀ ਪ੍ਰਵੀਨ ਭਾਟੀਆ ਨੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਬੂਟੇ ਲਗਵਾਏ । ਉਨ੍ਹਾਂ ਅਪੀਲ ਕੀਤੀ ਕਿ ਹਰ ਇਕ ਨੂੰ ਅਜਿਹੇ ਕਾਰਜਾਂ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ । ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਚਰਨਜੀਤ ਸਿੰਘ ਮੁਬਾਰਕਪੁਰ ਮੰਗਲ ਸਿੰਘ ਬੈਂਸ, ਕਰਮਜੀਤ ਸਿੰਘ ਸੋਢੀ, ਮਨਜੀਤ ਸਿੰਘ, ਪ੍ਰਵੀਨ ਭਾਟੀਆ, ਪ੍ਰਿਤਪਾਲ ਸਿੰਘ ਹਵੇਲੀ ਜਤਿੰਦਰ ਸਿੰਘ, ਸੁਖਵਿੰਦਰ ਸਿੰਘ ਸਿਆਣ, ਹਰਪ੍ਰੀਤ ਸਿੰਘ ਅਤੇ ਹਰਮਨਜੀਤ ਸਿੰਘ ਆਦਿ ਹਾਜ਼ਰ ਸਨ ।

Tuesday, June 10, 2025

ਜੇ ਐਸ ਐਫ ਐਂਚ ਖਾਲਸਾ ਸਕੂਲ ਦੇ ਵਿਦਿਆਰਥੀਆਂ ਸਮਰ ਕੈਂਪ ਲਗਾਇਆ

ਨਵਾਂਸ਼ਹਿਰ 10 ਜੂਨ (ਮਨਜਿੰਦਰ ਸਿੰਘ, ਹਰਿੰਦਰ ਸਿੰਘ) ਚੰਡੀਗੜ੍ਹ ਰੋਡ ਤੇ ਸਥਿਤ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਿਤੀ 01 ਜੂਨ ਤੋਂ 10 ਜੂਨ ਤੱਕ ਸਮਰ ਕੈਂਪ ਲਗਾਇਆ। ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਰ ਕੈਂਪ ਬੱਚਿਆਂ ਨੂੰ ਸਿੱਖਣ ਅਤੇ ਵਧਣ-ਫੁੱਲਣ ਲਈ ਇੱਕ ਮਜ਼ੇਦਾਰ ਅਤੇ ਸਹਾਇਕ ਵਾਤਾਵਰਣ ਪ੍ਰਦਾਨ ਕਰਦੇ ਹਨ। ਇਹ ਇੱਕ ਵਿਲੱਖਣ ਅਤੇ ਆਨੰਦਦਾਇਕ ਅਨੁਭਵ ਪ੍ਰਦਾਨ ਕਰਦੇ ਹਨ ਜੋ ਜੀਵਨ ਭਰ ਦੀਆਂ ਯਾਦਾਂ ਅਤੇ ਦੋਸਤੀਆਂ ਬਣਾ ਸਕਦੇ ਹਨ। ਇਹ ਬੱਚਿਆਂ ਨੂੰ ਭਾਵਨਾਵਾਂ ਨੂੰ ਪ੍ਰਗਟ ਕਰਨ, ਤਣਾਅ ਦਾ ਪ੍ਰਬੰਧਨ ਕਰਨ ਅਤੇ ਭਾਵਨਾਤਮਕ ਬੁੱਧੀ ਨੂੰ ਵਿਕਸਤ ਕਰਨ ਲਈ ਇੱਕ ਸਹਾਇਕ ਵਾਤਾਵਰਣ ਵੀ ਪ੍ਰਦਾਨ ਕਰਦੇ ਹਨ। "ਸਮਰ ਕੈਂਪ" ਦੀਆਂ ਸਹਿਯੋਗੀ ਗਤੀਵਿਧੀਆਂ ਅਤੇ ਖੇਡਾਂ ਬੱਚਿਆਂ ਨੂੰ ਟੀਮ ਵਰਕ, ਸਹਿਯੋਗ ਅਤੇ ਆਪਸੀ ਮਿਲਵਰਤਨ ਅਤੇ ਸਤਿਕਾਰ ਦੀ ਕੀਮਤ ਸਿਖਾਉਂਦੀਆਂ ਹਨ।ਇਹ ਸਮਰ ਕੈਂਪ ਮੌਜ-ਮਸਤੀ, ਹਾਸੇ ਅਤੇ ਰਚਨਾਤਮਕਤਾ ਨਾਲ ਭਰਿਆ ਹੋਇਆ ਸੀ ਕਿ ਉਤਸੁਕਤਾ ਜੀਵਤ ਹੋ ਗਈ। ਪ੍ਰਿੰਸੀਪਲ ਬੋਲ਼ਾ ਅਨੁਸਾਰ ਜਦੋਂ ਵਿਦਿਆਰਥੀਆਂ ਕੈਂਪਰਾਂ ਨੇ ਕਲਾ ਅਤੇ ਖੇਡ ਦੀ ਜੀਵਤ ਦੁਨੀਆ ਦੀ ਪੜਚੋਲ ਕੀਤੀ ਹਰ ਪਲ ਆਤਮਵਿਸ਼ਵਾਸ, ਰਚਨਾਤਮਕਤਾ ਅਤੇ ਅਨੰਦਮਈ ਸਿੱਖਣ ਵੱਲ ਇੱਕ ਕਦਮ ਸੀ।  ਜੇ ਐਸ ਐਫ ਐਂਚ ਖਾਲਸਾ ਸੀ ਸੈ ਸਕੂਲ ਵਿਖੇ, ਬੱਚਿਆਂ ਲਈ ਹਰ ਦਿਨ ਖੋਜ ਕਰਨ, ਪ੍ਰਗਟ ਕਰਨ ਅਤੇ ਵਿਕਸਤ ਕਰਨ ਦਾ ਮੌਕਾ ਹੁੰਦਾ ਹੈ। ਵਿਦਿਆਰਥੀ ਵੱਧ ਚੜ੍ਹ ਕੇ ਖੇਡਾਂ ਵਿੱਚੋਂ ਹਿੱਸਾ ਲੈ ਰਹੇ ਸਨ।  ਸਕੂਲ ਦੇ ਮੈਦਾਨ ਦੇ ਬਾਹਰ ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਕ੍ਰਿਕਟ,ਬੈਡਮਿੰਟਨ ਅਤੇ ਟੇਬਲ ਟੈਨਿਸ , ਖੋ -ਖੋ ਨਾਲ ਸਬੰਧਤ ਖੇਡਾਂ ਪੂਰੇ ਜੋਸ਼ ਵਿੱਚ ਸਨ। ਸਕੂਲ ਪੂਰੇ ਜੂਨ ਵਿੱਚ ਬੰਦ ਰਹਿੰਦੇ ਹਨ, ਬੱਚੇ ਇਸ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾ ਰਹੇ ਹਨ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੀ ਪ੍ਰਤਿਭਾ ਨੂੰ ਨਿਖਾਰ ਰਹੇ ਹਨ।ਦਿਨ ਦਾ ਅੰਤ ਖੁਸ਼ੀ ਭਰੇ, ਮਜ਼ੇਦਾਰ ਖੇਡਾਂ ਨਾਲ ਹੋਇਆ ਜੋ ਸਾਰਿਆਂ ਨੂੰ ਇਕੱਠੇ ਕਰਦੀਆਂ ਸਨ। ਸਮਰ ਕੈਂਪ 2025 ਦਾ ਪਹਿਲਾ ਦਿਨ ਇੱਕ ਜੀਵਤ ਸ਼ੁਰੂਆਤ ਤੋਂ ਘੱਟ ਨਹੀਂ ਸੀ, ਜਿਸਨੇ ਵਿਕਾਸ, ਰਚਨਾਤਮਕਤਾ ਅਤੇ ਖੁਸ਼ੀ ਨਾਲ ਭਰੇ ਇੱਕ ਸੀਜ਼ਨ ਦੀ ਨੀਂਹ ਰੱਖੀ। ਇੰਨੀ ਸ਼ਾਨਦਾਰ ਸ਼ੁਰੂਆਤ ਦੇ ਨਾਲ, ਆਉਣ ਵਾਲੇ ਦਿਨਾਂ ਲਈ ਉਤਸ਼ਾਹ ਹੋਰ ਵੀ ਤੇਜ਼ ਹੋ ਰਿਹਾ ਹੈ। ਸਾਰੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਗਿਆ ਹੈ ਸੋ ਵੱਧ ਚੜ ਕੇ ਇਸ ਮੌਕੇ ਦਾ ਫਾਇਦਾ ਉਠਾਓ।ਇਸ ਸਮਰ ਕੈਂਪ ਦੀ ਡਿਊਟੀ ਵਿਚ ਸਕੂਲ ਦਾ ਪੂਰਾ ਸਟਾਫ ਭਾਗੀਦਾਰ ਬਣਿਆ ਤੇ ਆਪਣੀਆਂ ਡਿਊਟੀਆਂ ਨੂੰ ਤਨਦੇਹੀ ਨਾਲ ਨਿਭਾਇਆ।ਸਮਰ ਕੈਂਪ ਵਿੱਚ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ,ਪ੍ਰੇਮ ਸਿੰਘ,ਮਨਜੀਤ ਸਿੰਘ, ਇੰਦਰਜੀਤ ਮਾਹੀ,ਰੋਹਿਤ ਚੌਹਾਨ,ਬਲਜਿੰਦਰ ਸਿੰਘ, ਗੁਰਦੀਪ ਕੌਰ ਭੁੱਲਰ,ਬਲਵੀਰ ਕੌਰ,ਪੂਜਾ ਸ਼ਰਮਾ,ਪੂਜਾ ਰਾਣੀ, ਮਿਸ ਕੰਚਨ ਸੋਨੀ, ਸੰਦੀਪ ਕੌਰ ਸ਼ਾਮਲ ਸਨ।

Monday, June 9, 2025

ਮੇਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਕਾਊਂਂਸਲਿੰਗ ਦੇ ਸਾਰੇ ਪ੍ਰਬੰਧ ਮੁਕੰਮਲ - ਸਿੱਖਿਆ ਅਧਿਕਾਰੀ

ਨਵਾਂਸ਼ਹਿਰ 9 ਜੂਨ(ਹਰਿੰਦਰ ਸਿੰਘ) ਸੁਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਅਧੀਨ ਹੋਣ ਵਾਲੇ ਦਾਖਲੇ ਸਬੰਧੀ ਮਿਤੀ 10 ਜੂਨ ਤੋਂ ਸ਼ੁਰੂ ਹੋਣ ਵਾਲੀ ਉਮੀਦਵਾਰਾਂ ਦੀ ਕਾਂਊਂਸਲਿੰਗ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਪਰੋਕਤ ਜਾਣਕਾਰੀ ਲਖਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹਾ ਪੱਧਰੀ ਸਥਾਪਤ ਕੀਤੇ ਪੀ ਐਮ  ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਕੌਂਸਲਿੰਗ ਕੇਂਦਰ ਦਾ ਨਿਰੀਖਣ ਕਰਨ ਮੌਕੇ ਦਿੱਤੀ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਉਮੀਦਵਾਰਾਂ ਦੀ ਸੁਵਿਧਾ ਲਈ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਉਮੀਦਵਾਰਾਂ ਲਈ ਕੌਂਸਲਿੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ ਜੋ ਕਿ 10 ਜੂਨ ਤੋਂ 16 ਜੂਨ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਉਹਨਾਂ ਕਿਹਾ ਕਿ ਕੌਂਸਲਿੰਗ ਵਿੱਚ ਆਉਣ ਵਾਲੇ ਵਿਦਿਆਰਥੀ ਆਪਣੇ ਅਸਲ ਸਰਟੀਫਿਕੇਟ ਤੇ ਉਨ੍ਹਾਂ ਦੀ ਫੋਟੋ ਕਾਪੀ ਨਾਲ ਲੈ ਕੇ ਆਉਣਗੇ। ਸਿੱਖਿਆ ਅਧਿਕਾਰੀ ਲਖਵੀਰ ਸਿੰਘ ਨੇ ਕਿਹਾ ਕਿ  ਵਿਭਾਗ ਵੱਲੋਂ ਜਾਰੀ ਸ਼ਡਿਊਲਡ ਅਨੁਸਾਰ ਮਿਤੀ 10 ਜੂਨ ਨੂੰ ਲੜੀ ਨੰਬਰ 1 ਤੋਂ 1200 ਤੱਕ ਲੜਕੀਆਂ, ਲੜੀ ਨੰਬਰ 1 ਤੋਂ 975 ਤੱਕ ਲੜਕੇ, 12 ਜੂਨ ਨੂੰ 1201 ਤੋਂ 2400 ਤੱਕ ਲੜਕੀਆਂ , ਲੜੀ ਨੰਬਰ 976 ਤੋਂ 1944 ਤੱਕ ਲੜਕੇ, 13 ਜੂਨ ਨੂੰ 2401 ਤੋਂ 3596 ਤੱਕ ਲੜਕੀਆਂ,ਲੜੀ ਨੰਬਰ 1945 ਤੋਂ 2916 ਤੱਕ ਲੜਕੇ, ਅਤੇ 16 ਜੂਨ ਨੂੰ ਲੜੀ ਨੰਬਰ 3597 ਤੋਂ 4675 ਤੱਕ ਲੜਕੀਆਂ ਅਤੇ ਲੜੀ ਨੰਬਰ 2917 ਤੋਂ 3334 ਤੱਕ ਲੜਕੇ ਕਾਉਂਸਲਿੰਗ ਵਿੱਚ ਭਾਗ ਲੈਣਗੇ। ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਵਿੱਚ ਪ੍ਰਿੰਸੀਪਲ ਪੀ ਐਮ ਸ੍ਰੀ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ, ਮੈਡਮ ਗੁਨੀਤ, ਜਸਵਿੰਦਰ ਸਿੰਘ ਸੰਧੂ, ਕਲਰਕ ਨਵਰਾਜ ਸਿੰਘ, ਦਵਿੰਦਰ ਕੌਰ ਜ਼ਿਲ੍ਹਾ ਖੇਡ ਕੁਆਡੀਨੇਟਰ , ਪ੍ਰਦੀਪ ਸਿੰਘ, ਸੁਖਵਿੰਦਰ ਲਾਲ, ਕੰਪਿਊਟਰ ਫੈਕਲਟੀ ਸੁਸ਼ੀਲ ਕੁਮਾਰ ਅਤੇ ਜਸਵਿੰਦਰ ਕੌਰ ਆਦਿ ਹਾਜ਼ਰ ਸਨ।

Saturday, June 7, 2025

गांव सूजो में गूग्गा जाहर पीर के स्थान पर सेवा कर लौट रहे युवक को गांव भौरा में दो सगे भाइयों ने अपने साथियों के साथ नुकीले हथियार से हमला किया, मौत ***पिता के मुताबिक वे अपने साथी के साथ घटना स्थल पर अपने साथी के साथ पहुंचे तो उन्हें भी आरोपियों ने धक्का मुक्की की ,लोग इकट्ठा हुए तो वे भाग निकले ***पुलिस मामले की जांच में जुटी,आरोपियों खिलाफ एनबीसी की धारा 103 के तहत मामला दर्ज ,आरोपी पकड़ से बाहर

बंगा 7 जून (मनजिंदर सिंह)
थाना सदर के गांव  बंगा से आठ किलोमीटर दूर गांव सुज्जों के एक धार्मिक स्थान पर सेवा कर के लौट रहे युवक को गांव सुज्जो के सगे भाइयों ने अपने तें अज्ञात साथियों के साथ मिलकर धार्मिक स्थान के साइकल स्टैंड के पास पहुंच हमला किया। घायल हालत में युवक को बंगा सिविल अस्पताल बाद में गुरु नानक अस्पताल ढहा क्लेरा दाखिल करवाया ।शुक्रवार रात्रि में अस्पताल में घायल युवक ने अंतिम सांस ली । जिससे उसकी मौत हो गई।थाना सदर के एसएचओ अभिषेक कुमार के मुताबिक मारे गए युवक की पहचान अर्शवीर(23 )पुत्र  गुरबचन सिंह  निवासी गांव भौरा के रूप में हुईं है।पुलिस में आरोपी युवक मनप्रीत तथा लवप्रीत पुत्र जगतार सिंह निवासी सुज्जों थाना सदर बंगा के खिलाफ अर्श वीर की मौत के लिए जिम्मेवार बना कर बीएनएस की धारा 103 के अलावा अन्य  धारा में मामला दर्ज करके कारवाही शुरू कर दी है। मृतक के शव को बंगा के सिविल अस्पताल की मोर्चरी में रखवा दिया है ।  घटना के संबंध में जानकारी देते मृतक अर्श वीर के पिता गुरबचन सिंह पुत्र संतोख सिंह निवासी भोरा, शुकवार सुबह के समय उसका  बेटा अर्शवीर सिंह गांव में गुगा जाहर पीर के स्थान पर मेले में सेवा कर रहा था । वे भी अपने करीबी महावीर सिंह पुत्र अजीत सिंह के साथ मेले में थे। शुक्रवात शाम करीब 6.00 बजे मेला देखकर  वे घर वापस आ रहे थे। जब वे  साइकिल स्टैंड पर पहुंचे तो देखा कि मनप्रीत सिंह व लवप्रीत सिंह पुत्र जगतार सिंह निवासी सूजो, थाना सदर बंगा व अपने 2 से 3 अज्ञात लोगों के साथ  उनके बेटे को  पीट रहे थे। उनके सामने मनप्रीत सिंह ने अपने हाथ में चाकू जैसी कोई नुकीली चीज पकड़ी हुई जिसे उसके  बेटे की छाती व अन्य हिस्से पर वर किया । लवप्रीत ने अपने हाथ में चाकू पकड़ी हुई थी और मेरे बेटे के बाएं कंधे व गर्दन के पीछे तीन-चार बार वार किए। मेरा बेटा जमीन पर गिर गया। अज्ञात व्यक्तियों ने मेरे बेटे को नीचे गिरते ही लात-घूंसों से मारा। लवप्रीत सिंह कह रहा था कि इसे जिंदा नहीं छोड़ना चाहिए। पिता गुरबचन सिंह ने बताया कि उसने अपने साथी के साथ बेटे को उनसे बचाने की कोशिश की। आरोपियों ने उनके साथ भी धक्का मुक्की की। चीख-पुकार सुनकर मेले से  लोग मौके पर आ गए। लोगों को इकट्ठा होते देख मनप्रीत सिंह, लवप्रीत सिंह व 02/03 अज्ञात व्यक्ति ने हमें मौके पर ही जान से मारने की धमकी  देते हुए हथियारों सहित अपनी-अपनी गाड़ियों में भाग गए । उसने  बेटे अर्शवीर सिंह को इलाज के लिए सिविल अस्पताल बंगा में दाखिल करवाया था। डॉक्टर ने मेरे बेटे की गंभीर हालत को देखते हुए उसे हाई केयर सेंटर रेफर कर दिया था। बाद  उसे इलाज के लिए गुरु नानक मिशन अस्पताल ढहा, कलेरा में दाखिल करवाया था।  इलाज के दौरान मेरे बेटे अर्शवीर सिंह की मौत हो गई। रंजिश का ये सामने आया कि आरोपी मेले में गलत कर रहे थे तो आर्शीवीर ने उन्हें रोका।उन्होंने मनप्रीत सिंह और लवप्रीत सिंह पुत्र जगतार सिंह निवासी सुजो, सदर पुलिस स्टेशन, बंगा को घातक चोटें पहुंचाई हैं और 02/03 अज्ञात व्यक्तियों ने मेरे बेटे अर्शवीर सिंह को जान से मारने की नीयत से मारपीट कर हत्या कर दी है। 
पुलिस ने  मनप्रीत सिंह व लवप्रीत सिंह पुत्र जगतार सिंह निवासी सदर बंगा थाना तथा 02/03 अज्ञात व्यक्तियों के विरुद्ध धारा 103, 3(5) बीएनएस के अंतर्गत मामला दर्ज किया गया है।  अगली करवाई शुरू कर दी है।

Wednesday, June 4, 2025

ਸਰਕਾਰੀ ਸਕੂਲ ਲੰਗੜੋਆ ਦੇ ਬੱਚਿਆਂ ਨੇ ਸਮਰ ਕੈਂਪ ਲਗਾਇਆ

ਨਵਾਂਸ਼ਹਿਰ5 ਜੂਨ (ਹਰਿੰਦਰ ਸਿੰਘ) ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਰਾਜ ਦੀਆਂ ਵਿਦਿਅਕ ਸੰਸਥਾਵਾਂ ਅੰਦਰ ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪ ਲਗਾਉਣ ਦੇ ਨਿਸ਼ਾ ਨਿਰਦੇਸ਼ਾਂ ਤਹਿਤ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਵਿਦਿਆਰਥੀਆਂ ਨੇ ਸੱਤ ਦਿਨ ਦਾ ਸਮਰ ਕੈਂਪ ਲਗਾਇਆ। ਇਸ ਮੌਕੇ ਬੱਚਿਆਂ ਨੇ ਚਾਰਟ ਤੇ ਪੋਸਟਰ ਮੇਕਿੰਗ ਮੁਕਾਬਲੇ, ਭਾਸ਼ਣ ਮੁਕਾਬਲੇ, ਤੇਲਗੂ ਭਾਸ਼ਾ ਨਾਲ ਸਬੰਧਤ ਜਾਣਕਾਰੀ, ਕੁਇਜ਼ ਮੁਕਾਬਲਾ,ਹੋਰ ਸਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ ਵਾਤਾਵਰਨ ਦਿਵਸ ਮਨਾਇਆ ਗਿਆ। ਵਾਤਾਵਰਨ ਦਿਵਸ ਮੌਕੇ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਅਗਵਾਈ ਵਿੱਚ ਬੱਚਾ ਅਤੇ ਸਟਾਫ ਵੱਲੋਂ ਛਾਂਦਾਰ, ਫਲਦਾਰ, ਫੁੱਲ ਦਾਰ ਅਤੇ ਮੈਡੀਕੇਡਿਟ ਪੌਦੇ ਲਗਾਏ ਗਏ। ਇਸ ਮੌਕੇ ਤੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਬੱਚਿਆਂ ਨੂੰ ਵਾਤਾਵਰਨ ਦੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਲੋਬਲ ਵਾਰਮਿੰਗ ਅਤੇ ਧਰਤੀ ਦੀ ਵੱਧ ਰਹੀ ਤਪਸ਼ ਨੂੰ ਦੇਖਦਿਆਂ ਹਰ ਇੱਕ ਵਿਦਿਆਰਥੀ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਰੁੱਖ ਲਗਾਣੇ ਚਾਹੀਦੇ ਹਨ ਅਤੇ ਇਹਨਾਂ ਦਾ ਪਾਲਣ ਪੋਸ਼ਣ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ। ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਗਿਆ।ਸਮਰ ਕੈਂਪ ਦੌਰਾਨ ਆਪਣੀ ਪ੍ਰਤਿਭਾ ਦਾ ਇਜ਼ਹਾਰ ਕਰਨ ਵਾਲੇ ਵਿਦਿਆਰਥੀਆਂ ਨੂੰ ਅਤੇ ਕੈਂਪ ਦੌਰਾਨ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਸੰਸਥਾ ਦੇ ਮੁਖੀ ਡਾਕਟਰ ਅਗਨੀਹੋਤਰੀ ਅਤੇ ਸਮੁੱਚੇ ਸਟਾਫ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਰੋਜਾਨਾ ਮਿਡ ਡੇ ਮੀਲ ਦੇ ਖਾਣੇ ਤੋਂ ਇਲਾਵਾ ਪੌਸ਼ਟਿਕ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਤੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵੱਲੋਂ ਸਕੂਲ ਵਿੱਚ ਆਏ ਨਵੇਂ ਕੈਂਪਸ ਮੈਨੇਜਰ ਕੁਲਵਿੰਦਰ ਸਿੰਘ ਨੂੰ ਜੀ ਆਇਆ ਆਖਿਆ ਗਿਆ। ਸਮਰ ਕੈਂਪ ਦੌਰਾਨ ਬੱਚਿਆਂ ਤੋਂ ਇਲਾਵਾ ਸਕੂਲ ਦੇ ਮੈਡਮ ਗੁਨੀਤ, ਅਮਨਦੀਪ ਕੌਰ, ਰੇਖਾ ਜਨੇਜਾ, ਮੀਨਾ ਰਾਣੀ, ਸੁਖਵਿੰਦਰ ਲਾਲ, ਨਵਨੀਤ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ, ਪ੍ਰੇਮ ਪਾਲ ਸਿੰਘ ਮਨਮੋਹਨ ਸਿੰਘ ਹਰਿੰਦਰ ਸਿੰਘ, ਬਰਿੰਦਰ ਕੌਰ,ਰਜਨੀ ਬਾਲਾ ਕਲਪਨਾ ਬੀਕਾ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਸੁਸ਼ੀਲ ਕੁਮਾਰ, ਹਿਮਾਂਸ਼ੂ ਸੋਬਤੀ,ਜਸਵਿੰਦਰ ਕੌਰ, ਕੁਲਵਿੰਦਰ ਕੁਮਾਰ, ਨੀਰਜ ਕੌਰ,ਚੇਤਨ, ਲਖਵੀਰ ਸਿੰਘ ਤੇ ਕੁਲਵਿੰਦਰ ਸਿੰਘ ਹਾਜ਼ਰ ਰਹੇ

Shaheed Gurmat Samagam dedicated to the martyrdom anniversary of Sri Guru Arjan Dev Ji at Dhahan Kalera,

Pictures of the grand Gurmat ceremony dedicated to the martyrdom anniversary of Sri Guru Arjan Dev Ji at Gurdwara Guru Nanak Mission Hospital Dhahan, Kaleran.

Banga, June 04 (MANJINDER SINGH) Taking the shelter of the eternally blessed Sri Guru Granth Sahib Ji, Guru Nanak Mission Medical and Educational Trust Dhahan Kaleran organized a Shaheed Gurmat Samagam dedicated to the martyrdom of the crown of martyrs, the fifth guru of peace, Sri Guru Arjan Dev Ji, today at Gurdwara Guru Nanak Mission Hospital Dhahan Kaleran with great devotion. This morning, all the sangat and students performed the Sehaj Path of Sri Guru Granth Sahib Ji in a congregational manner at the Gurdwara Sahib. Later, in the Shaheed Gurmat Samagam, Bhai Gurbachan Singh Khalsa Hazuri Raagi Sri Darbar Sahib Sri Amritsar Sahib made the sangat hear the Guru's Jas Sarvan through Gurbani Kirtan and encouraged the sangat to take Amrit and become Guru Wale. On this occasion, Bhai Joga Singh Hazuri Raagi Gurdwara Guru Nanak Mission Dhahan Kaleran also attended the ceremony with Gurbani Kirtan.
In the event, Kulwinder Singh Dhahan, the president of the trust, remembered the crown of martyrs, the pillar of peace, the unparalleled martyrdom of the fifth Guru, Guru Arjan Dev Ji and told about its greatness that Guru Ji has taught us all to live in the presence of God. S. Dhahan informed the congregation in detail about the unique martyrdom of Guru Ji and the history of Guru Arjan Dev Ji from his childhood to his martyrdom. Hardev Singh Kahma, the former president, while addressing the congregation, paid homage to the martyrdom of Sri Guru Arjan Dev Ji and inspired the congregation to work, chant the name and enjoy the distribution while following the path of service and meditation shown by Guru Sahib. S. Kahma also made the congregation aware of the increasing evils in the society.
Former President Malkiat Singh Bahrowal, Jathedar Satnam Singh Ladian, Gurdeep Singh Dhahan, Barjinder Singh Happy Klaran, Prof. Harbans Singh Bolina Director of Education, Vanita Chot Principal Guru Nanak Mission Public Senior Secondary School, Ramandeep Kaur Principal Guru Nanak College of Nursing Dhahan Klaran, Mahinderpal Singh Office Superintendent, all doctors, hospital staff, heads of various institutions, nursing college, senior secondary school, paramedical college teachers and all students, trust staff members and dignitaries of the area were also present in the Shaheedi Gurmat Samagam. On this occasion, cold and sweet water was served and Guru ka langar was also served. On this occasion, Bhai Joga Singh served as the stage secretary.
 

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...