Saturday, July 31, 2021

ਭਾਰਤ ਵਿਕਾਸ ਪਰਿਸ਼ਦ ਦੀ ਹੋਈ ਅਹਿਮ ਮੀਟਿੰਗ ***** ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ ਮੀਟਿੰਗ ਕਰਨੀ ਹੋਈ ਤੈਅ


ਬੰਗਾ31ਜੁਲਾਈ (ਮਨਜਿੰਦਰ ਸਿੰਘ ):- ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਦੀ ਇੱਕ ਅਹਿਮ ਮੀਟਿੰਗ ਪੁਰਾਣੀ ਦਾਣਾ ਮੰਡੀ ਵਿਖੇ ਪਰਿਸ਼ਦ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਕੌਸ਼ਲ ਦੇ ਗ੍ਰਹਿ ਵਿਖੇ ਹੋਈ । ਜਿਸ ਦੀ ਪ੍ਰਧਾਨਗੀ ਨਵਕਾਂਤ ਭਰੋਮਜਾਰਾ ਪ੍ਰਧਾਨ ਪਰਿਸ਼ਦ ਬੰਗਾ ਨੇ ਕੀਤੀ ।  ਇਸ ਮੀਟਿੰਗ ਵਿੱਚ ਪਰਿਸ਼ਦ ਦੇ ਪ੍ਰਚਾਰ , ਪਸਾਰ ਅਤੇ ਪ੍ਰੋਜੈਕਟ ਸਬੰਧੀ ਵਿਚਾਰ ਚਰਚਾ ਕੀਤੀ ਗਈ । ਅਹਿਮ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਕੀਤਾ ਗਿਆ ਕਿ ਹਰੇਕ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਮੀਟਿੰਗ ਕੀਤੀ  ਜਾਵੇਗੀ ਅਤੇ ਮੈਂਬਰਸ਼ਿਪ ਨੂੰ ਵਧਾਉਣ ਤੇ ਜੋਰ ਦਿੱਤਾ ਜਾਵੇਗਾ । ਇਸ ਮੌਕੇ ਨਵੇਂ ਜੁੜੇ ਮੈਂਬਰ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਦਾ ਸਵਾਗਤ ਕੀਤਾ ਗਿਆ । ਇਸ ਮੌਕੇ ਪਿਛਲੇ  ਕੀਤੇ ਗਏ ਪ੍ਰੋਜੈਕਟਾਂ ਦੀ ਰਿਪੋਰਟ ਸਕੱਤਰ ਕੁਲਦੀਪ ਸਿੰਘ ਰਾਣਾ ਨੇ  ਪੇਸ਼ ਕੀਤੀ । ਇਸ ਮੌਕੇ ਪ੍ਰਧਾਨ ਨਵਕਾਂਤ ਭਰੋਮਜਾਰਾ , ਸੀਨੀਅਰ ਮੀਤ ਪ੍ਰਧਾਨ ਜਗਦੀਪ ਕੌਸ਼ਲ , ਸਕੱਤਰ ਰਾਣਾ ਕੁਲਦੀਪ ਸਿੰਘ , ਕੈਸ਼ੀਅਰ ਕਰਨਵੀਰ ਸਿੰਘ ਅਰੋੜਾ , ਐਡਵੋਕੇਟ ਵਿਜੇ ਛਾਬੜਾ , ਡਾ ਨਰੇਸ਼ ਰਾਵਲ , ਅਨਿਲ ਗੁਪਤਾ , ਯਸ਼ਪਾਲ ਖੁਰਾਣਾ , ਸੁਰਜੀਤ ਸਿੰਘ ਆਦਿ ਹਾਜਰ ਸਨ ।

ਬਾਬਾ ਗੋਲਾ ਸਕੂਲ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ :

ਮੈਡਮ ਡਾ ਬਿੰਦੂ ਕੈਂਥ  ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਗਾ ਵਿਖੇ ਵਿਦਿਆਰਥੀਆਂ ਨੂੰ ਸ਼ਹੀਦ ਊਧਮ ਸਿੰਘ ਦੀ ਜੀਵਨੀ ਬਾਰੇ ਦੱਸਦੇ ਹੋਏ  

ਬੰਗਾ31, ਜੁਲਾਈ (ਮਨਜਿੰਦਰ ਸਿੰਘ )ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਗਾ ਵਿਖੇ ਅੱਜ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਮਹੇਸ਼ ਕੁਮਾਰ  ਦੇ ਦਿਸ਼ਾ ਨਿਰਦੇਸ਼ਾਂ ਅਧੀਨ  ਸਵੇਰ ਦੀ ਸਭਾ ਵਿਚ ਮੈਡਮ ਜਸਵਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ  ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਦੱਸਿਆ¦ ਇਸ ਮੌਕੇ ਡਾ:   ਬਿੰਦੂ ਕੈਂਥ ਵੱਲੋਂ ਵਿਦਿਆਰਥੀਆਂ ਨੂੰ ਸ਼ਹੀਦ ਊਧਮ ਸਿੰਘ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਦੇਸ਼ ਭਗਤ ਕਿਸੇ ਵੀ ਦੇਸ਼ ਦਾ ਅਨਮੋਲ ਸਰਮਾਇਆ ਹੁੰਦੇ ਹਨ।
ਗਿਆਰ੍ਹਵੀਂ ਆਰਟਸ ਜਮਾਤ ਦੀਆਂ  ਵਿਦਿਆਰਥਣਾਂ ਪ੍ਰੀਤ ਅਤੇ ਰਾਧਿਕਾ ਦੇਵੀ  ਵੱਲੋਂ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਸ਼ਹੀਦੀ ਬਾਰੇ ਆਪਣੇ ਵਿਚਾਰ ਦਿੱਤੇ । ਸਿਮਰ ਵੱਲੋਂ ਦੇਸ਼ ਭਗਤੀ ਦਾ ਗੀਤ ਗਾਇਆ ਗਿਆ।ਇਸ ਮੌਕੇ ਵਰਿੰਦਰ ਕੁਮਾਰ, ਪ੍ਰਤਿਭਾ ਸੁਭਰਾ, ਪ੍ਰਦੀਪ ਕੁਮਾਰ ,ਬਲਜੀਤ ਸਿੰਘ, ਦਲਜੀਤ ਕੌਰ, ਮਨਦੀਪ ਕੌਰ,ਪ੍ਰਤਿਭਾ ਵਰਮਾ, ਰਮੇਸ਼ ਕੁਮਾਰ ਪੀਟੀ ,ਰੇਸ਼ਮ ਕੌਰ,ਕਿਰਨਜੀਤ ਕੌਰ ਆਦਿ ਹਾਜ਼ਰ ਸਨ¦

Wednesday, July 28, 2021

ਬਾਗਬਾਨੀ ਵਿਭਾਗ ਪੰਜਾਬ ਵੱਲੋਂ ਫਲਾਂ ਦੇ ਬੀਜ ਬਾਲ ਵੰਡਣਾ ਸ਼ਲਾਘਾਯੋਗ ਉਪਰਾਲਾ - ਬਲਦੀਸ਼ ਕੌਰ

ਬੰਗਾ,28 ਜੁਲਾਈ (ਮਨਜਿੰਦਰ ਸਿੰਘ )
ਫਲ ਸੰਤੁਲਿਤ ਖ਼ੁਰਾਕ ਦਾ ਅਹਿਮ ਹਿੱਸਾ ਹਨ ਇਸ ਲਈ ਫ਼ਲਾਂ ਦੇ ਰੁੱਖਾਂ ਨੂੰ ਆਸਾਨੀ ਨਾਲ ਬੀਜਣ ਲਈ ਪੰਜਾਬ ਬਾਗਬਾਨੀ ਵਿਭਾਗ ਵੱਲੋਂ ਸ਼ੁੱਧ ਫਲਾਂ ਦੇ 2.5 ਲੱਖ ਬੀਜ ਬਾਲ ਤਿਆਰ ਕੀਤੇ ਗਏ ਹਨ ਜਿਨ੍ਹਾਂ ਨੂੰ ਬੀਜਣਾ ਬਹੁਤ ਹੀ ਸੁਖਾਲਾ ਹੈ । ਜਿਸ ਵਿੱਚੋਂ 2000 ਬੀਜ ਬਾਲ  ਬੰਗਾ ਤਹਿਸੀਲ ਵਿਚ ਵੰਡੇ ਜਾਣਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਬੰਗਾ ਨੇ ਪਿੰਡ ਪੂੰਨੀਆ ਵਿਖੇ ,ਮੈਡਮ ਬਲਦੀਸ਼ ਕੌਰ ਪ੍ਰਧਾਨ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਬੀਜ ਬਾਲ  ਵੰਡਣ ਮੌਕੇ ਕੀਤਾ।ਇਸ ਮੌਕੇ ਪਿੰਡ ਵਾਸੀਆਂ ਦੀ ਮੱਦਦ ਨਾਲ ਬੀਜ ਬਾਲ   ਬੀਜੇ  ਵੀ ਗਏ ।ਇਸ ਮੌਕੇ ਆਸ  ਸੋਸ਼ਲ ਵੈੱਲਫੇਅਰ ਸੁਸਾਇਟੀ ਬਲਾਕ ਬੰਗਾ ਦੇ ਪ੍ਰਧਾਨ ਮੈਡਮ ਬਲਦੀਸ਼  ਕੌਰ ਨੇ ਕਿਹਾ ਕੇ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਇਹ ਬੀਜਾਂ ਦੇ ਬਾਲ ਮੁਫ਼ਤ  ਵੰਡਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ । ਇਹ ਬੀਜ ਜ਼ਹਿਰ ਰਹਿਤ ਸ਼ੁੱਧ ਹਨ ਅਤੇ ਇਨ੍ਹਾਂ ਨੂੰ ਬੀਜਣਾ ਬਹੁਤ ਹੀ ਸੁਖਾਲਾ ਹੈ । ਇਸ ਮੌਕੇ ਸਰਪੰਚ ਰੇਸ਼ਮ ਸਿੰਘ, ਇੰਸਪੈਕਟਰ ਹਰਦੀਪ ਸਿੰਘ ਅਤੇ ਪਿੰਡ ਨਿਵਾਸੀ ਹਾਜ਼ਰ ਸਨ।        

ਕ੍ਰਾਈਮ ਇਨਵੈਸਟੀਗੇਸ਼ਨ ਟੀਮ ਵਲੋਂ ਬੂਟੇ ਲਗਾਉਣਾ ਸ਼ਲਾਘਾਯੋਗ - ਡੀ ਐੱਸ ਪੀ ਗੁਰਵਿੰਦਰ ਸਿੰਘ

ਬੰਗਾ28, ਜੁਲਾਈ (ਮਨਜਿੰਦਰ ਸਿੰਘ )    ਕ੍ਰਾਈਮ ਇਨਵੇਸਟੀਗੇਸਨ ਟੀਮ  ਰਜਿ. ਪੰਜਾਬ ਵਲੋਂ ਸੂਬਾ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ  ਵਲੋਂ ਦਿਤੇ ਦਿਸ਼ਾ -ਨਿਰਦੇਸਾਂ ਦੇ ਅਨੁਸਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕ੍ਰਾਈਮ ਇਨਵੇਸਟੀਗੇਸਨ ਟੀਮ ਵਲੋਂ ਜ਼ਿਲ੍ਹਾ ਪ੍ਰਧਾਨ ਹਰਨੇਕ   ਸਿੰਘ ਦੁਸਾਂਝ ਦੀ ਅਗਵਾਈ ਵਿੱਚ   ਵਾਤਾਵਰਨ ਸ਼ੁੱਧਤਾ ਲਈ ਬਲਾਕ  ਬੰਗਾ ਵਿਖ਼ੇ ਮੇਨ ਰੋਡ ਤੇ ਬੂਟੇ ਲਗਾਏ ਗਏ ਇਸ ਮੌਕੇ  ਡੀ.ਐਸ. ਪੀ ਗੁਰਵਿੰਦਰ ਸਿੰਘ(ਐੱਸ ਐੱਚ ਓ ਥਾਣਾ ਸਿਟੀ ਬੰਗਾ ) ਤੇ  ,ਅੱਡੀਸ਼ਨਲ  ਐਸ. ਐਚ. ਓ ਸਿਟੀ ਬੰਗਾ ਮੋਹਿੰਦਰ ਸਿੰਘ ਉਚੇਚੇ ਤੌਰ ਤੇ  ਪਹੁੰਚੇ  । ਡੀ ਐੱਸ ਪੀ ਗੁਰਵਿੰਦਰ ਸਿੰਘ ਕਿਹਾ ਕਿ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਵਲੋਂ ਬੂਟੇ ਲਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ।ਪ੍ਰਧਾਨ ਹਰਨੇਕ ਸਿੰਘ ਨੇ  ਵਾਤਾਵਰਨ ਸਬੰਧੀ ਸਾਰਿਆਂ ਨੂੰ ਜਾਗਰੂਕ ਕਰਦਿਆਂ  ਕਿਹਾ ਕਿ  ਆਕਸੀਜੀਨ ਦੀ ਕਮੀ ਤੇ ਜਮੀਨ ਹੇਠਲੀ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਬੂਟੇ ਲਗਾਏ ਜਾਣੇ ਚਾਹੀਦੇ ਹਨ  ਤਾ ਕੀ ਆਕਸੀਜੀਨ ਦੀ ਕਮੀ ਤੇ ਜਮੀਨ ਹੇਠਲਾ ਪਾਣੀ ਦੀ ਘਾਟ ਪੂਰੀ ਹੋ ਸਕੇ  ਇਸ ਮੌਕੇ ਤੇ ਉਨ੍ਹਾਂ  ਕਿਹਾ ਹੈਂ ਕਿ  ਸਾਨੂੰ ਸਾਰਿਆਂ ਨੂੰ ਇਕ -ਇਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ ।ਇਸ ਮੌਕੇ  ਸ. ਬਲਬੀਰ ਸਿੰਘ ਰਾਏ ਵਾਇਸ ਪ੍ਰਧਾਨ, ਗੁਲਸ਼ਨ ਕੁਮਾਰ ਜ਼ਨਰਲ ਸੈਕਟਰੀ, ਜਸਪ੍ਰੀਤ ਸਿੰਘ ਐਕਟਿਵ ਮੇਂਬਰ, ਅਮਨਦੀਪ ਸਿੰਘ, ਕੁਲਵੀਰ ਸਿੰਘ, ਅਜੇ, ਛਿੰਦਾ, ਸਨਪ੍ਰੀਤ ਸਿੰਘ ਦੋਸਾਂਝ ਆਦਿ ਹਾਜਿਰ ਸਨ।

ਪੱਤਰਕਾਰ ਭਾਈਚਾਰੇ ,ਸਿਆਸੀ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਵੱਲੋਂ ਚੇਅਰਮੈਨ ਪੱਲੀ ਝਿੱਕੀ ਦਾ ਮਨਾਇਆ ਜਨਮਦਿਨ :

ਪ੍ਰੈੱਸ ਕਲੱਬ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਦੀ ਅਗਵਾਈ ਵਿੱਚ ਪੱਤਰਕਾਰ ਭਾਈਚਾਰਾ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ  ਨੂੰ ਜਨਮ ਦਿਨ ਮੌਕੇ ਗੁਲਦਸਤਾ ਭੇਟ ਕਰਦੇ ਹੋਏ ਨਾਲ ਸਾਬਕਾ ਵਿਧਾਇਕ ਬੰਗਾ ਚੌਧਰੀ ਮੋਹਣ ਸਿੰਘ ਅਤੇ ਚੇਅਰਮੈਨ ਦਰਬਜੀਤ ਸਿੰਘ ਪੂਨੀ 

ਬੰਗਾ 27, ਜੁਲਾਈ (ਮਨਜਿੰਦਰ ਸਿੰਘ ) ਬੰਗਾ ਵਿਖੇ ਸਰਦਾਰ ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਬੰਗਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ 59ਵਾ ਜਨਮ ਦਿਨ  ਇਲਾਕੇ ਦੇ ਪੱਤਰਕਾਰ ਭਾਈਚਾਰੇ ਅਤੇ ਹੋਰ ਸ਼ਖ਼ਸੀਅਤਾਂ ਵੱਲੋਂ ਬਹੁਤ ਖ਼ੁਸ਼ੀ ਨਾਲ ਮਨਾਇਆ ਗਿਆ ।ਪੱਤਰਕਾਰ ਭਾਈਚਾਰੇ ਵੱਲੋਂ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਦੀ ਅਗਵਾਈ ਵਿਚ ਚੇਅਰਮੈਨ ਪੱਲੀ ਝਿੱਕੀ ਨੂੰ ਵਧਾਈਆਂ ਦਿੰਦੇ ਹੋਏ ਗੁਲਦਸਤਾ ਭੇਟ ਕੀਤਾ ਗਿਆ। ਪ੍ਰੈੱਸ ਕਲੱਬ ਪ੍ਰਧਾਨ ਜਸਬੀਰ ਸਿੰਘ ਨੂਰਪੁਰ  ਨੇ ਪੱਲੀ ਝਿੱਕੀ ਜੀ ਨੂੰ ਪੱਤਰਕਾਰ ਭਾਈਚਾਰੇ ਵੱਲੋ   ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਾਜਨੀਤੀ ਵਿੱਚ ਆਪਣਾ ਸਾਫ਼ ਸੁਥਰਾ ਅਕਸ ਬਣਾਇਆ ਹੈ ਅਤੇ ਲੋਕਾਂ ਦੀ ਸੇਵਾ ਭਾਵਨਾ ਨਾਲ ਕੰਮ ਕਰਦੇ ਹਨ ।ਸਾਬਕਾ ਵਿਧਾਇਕ ਬੰਗਾ ਚੌਧਰੀ ਮੋਹਣ ਸਿੰਘ ਨੇ ਵੀ ਪੱਲੀ ਝਿੱਕੀ ਨੂੰ ਵਧਾਈਆਂ ਦਿੰਦੇ ਹੋਏ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਚੇਅਰਮੈਨ ਪੱਲੀ ਝਿੱਕੀ ਵੱਖ ਵੱਖ ਅਹੁਦਿਆਂ ਤੇ ਰਹਿੰਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ ਅਤੇ ਹਲਕਾ ਬੰਗਾ ਦੀ ਨੁਹਾਰ ਬਦਲਦੇ ਹੋਏ ਵੱਡੇ ਵਿਕਾਸ ਕਾਰਜ ਕਰਵਾ ਰਹੇ ਹਨ। ਸਤਵੀਰ   ਸਿੰਘ ਪੱਲੀ ਝਿੱਕੀ ਨੇ ਇਸ ਮੌਕੇ ਕੇਕ ਕੱਟਣ ਉਪਰੰਤ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਭਨਾਂ ਤੇ ਮਾਣ ਹੈ ਜਿਨ੍ਹਾਂ ਇਸ ਮੌਕੇ ਪਹੁੰਚ ਕੇ ਮੈਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਹਨ।ਇਸ ਮੌਕੇ ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ, ਦਰਵਜੀਤ ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ ,ਪ੍ਰਿੰਸੀਪਲ ਡਾ: ਤਰਸੇਮ ਸਿੰਘ ਭਿੰਡਰ, ਜਸਬੀਰ ਸਿੰਘ ਨੂਰਪੁਰ ਪ੍ਰਧਾਨ ਪ੍ਰੈੱਸ ਕਲੱਬ ਬੰਗਾ,ਨਰਿੰਦਰ ਮਾਹੀ, ਰਾਕੇਸ਼ ਅਰੋਡ਼ਾ, ਸੰਜੀਵ ਭਨੋਟ ,ਧਰਮਵੀਰ ਪਾਲ ਹੀਉਂ, ਹਰਜਿੰਦਰ ਕੌਰ ਚਾਹਲ ,ਭੁਪਿੰਦਰ ਚਾਹਲ ਮਨਜਿੰਦਰ ਸਿੰਘ,ਸੁਖਜਿੰਦਰ ਸਿੰਘ ਨੌਰਾ ਅਜੇ ਐਡਵੋਕੇਟ ਹਰਭਜਨ ਸਿੰਘ ਭਰੋਲੀ ਸਚਿਨ ਘਈ ਸਾਬਕਾ ਐੱਮ ਸੀ, ਹਰੀਪਾਲ ਮੁੱਖ ਬੁਲਾਰਾ  ਰਜਿੰਦਰ ਸਿੰਘ ਬਾਬਾ ਮਹਿੰਦਰਪਾਲ ਮੱਲਪੁਰ, ਜਸਵੀਰ ਸਿੰਘ ਮੈਨੇਜਰ ਹਰਪਾਲ ਸਿੰਘ ਸਰਪੰਚ ਪਠਲਾਵਾ ਨਿਰਮਲ ਸਿੰਘ ਸੋਨੂੰ ਆਦਿ ਹਾਜ਼ਰ ਸਨ।

Tuesday, July 27, 2021

ਸਿੱਖ ਨੈਸ਼ਨਲ ਕਾਲਜ ਬੰਗਾ ‘ਚ ਵਿਦਿਆਰਥੀ ਸਨਮਾਨਿਤ:

ਵਿਦਿਆਰਥੀ ਨੂੰ ਰਾਸ਼ੀ ਭੇਂਟ ਕਰਦੇ ਹੋਏ ਪਰਮਜੀਤ ਕੌਰ ਖਟਕੜ, ਸਾਬਕਾ ਪ੍ਰਿੰਸੀਪਲ ਐਚ ਐਸ ਆਹੂਜਾ ਅਤੇ ਨਾਲ ਹਨ ਕਾਲਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਤੇ ਹੋਰ

ਬੰਗਾ 28,ਜੁਲਾਈ (ਮਨਜਿੰਦਰ ਸਿੰਘ )ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀ ਰਹੇ ਦਵਿੰਦਰ ਸਿੰਘ ਖਟਕੜ ਅਮਰੀਕਾ ਵਾਸੀ ਵਲੋਂ ਆਪਣੇ ਪਿਤਾ ਹਰਮੰਦਰ ਸਿੰਘ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਹਾਜ਼ਰੀ ’ਚ ਸ੍ਰੀਮਤੀ ਪਰਮਜੀਤ ਕੌਰ ਖਟਕੜ ਦੇ ਹੱਥੀ ਕਾਲਜ ਅਤੇ ਹੋਣਹਾਰ ਵਿਦਿਆਰਥੀ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ। ਇਸ ਮੌਕੇ ਧੰਨਵਾਦ ਕਰਦਿਆਂ ਪ੍ਰਿੰਸੀਪਲ  ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੋ. ਐਚ ਐਸ ਅਹੂਜਾ ਦੀ ਪ੍ਰੇਰਣਾ ਸਦਕਾ ਹਰ ਸਾਲ ਸ. ਦਵਿੰਦਰ ਸਿੰਘ ਇਹ ਨੇਕ ਕਾਰਜ ਕਰਦੇ ਹਨ ਤੇ ਇਸ ਮੌਕੇ ਵਿਦਿਆਰਥੀ ਜਗਜੋਤ ਸਿੰਘ ਨੂੰ ਸਾਬਤ ਸੂਰਤ ਗੁਰਸਿੱਖ ਵਿਦਿਅਰਥੀ ਹੋਣ ਤੇ 5000 ਰੁਪਏ ਅਤੇ ਕਾਲਜ ਨੂੰ ਦਾਨ ਵਜੋਂ 11000 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਜਿਕਰਯੋਗ ਹੈ ਕਿ ਵਿਦਿਆਰਥੀ ਜਗਜੋਤ ਸਿੰਘ ਸੰਗੀਤ ਵਿਭਾਗ ਦਾ ਹੋਣਹਾਰ ਕਲਾਕਾਰ ਹੈ ਜਿਹੜਾ ਯੂਨੀਵਰਸਿਟੀ ਯੁਵਕ ਮੇਲਿਆਂ ‘ਚ ਵੱਡੀਆਂ ਮੱਲਾਂ ਮਾਰ ਚੁੱਕਾ ਹੈ। ਇਸ ਮੌਕੇ ਪ੍ਰੋ. ਅਨੂਪਮ ਕੌਰ, ਪ੍ਰੋ. ਪਰਗਣ ਸਿੰਘ ਅਤੇ ਪ੍ਰੋ. ਗੁਰਪ੍ਰੀਤ ਸਿੰਘ ਹਾਜ਼ਰ ਸਨ।

ਐਸ. ਸੀ ਕਾਰਪੋਰੇਸ਼ਨ ਵੱਲੋਂ ਸਵੈ-ਰੁਜ਼ਗਾਰ ਲਈ ਕਰਜ਼ਾ ਸਕੀਮਾਂ ਸਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪ*********** ਉਚੇਰੀ ਸਿੱਖਿਆ ਅਤੇ ਵਿੱਦਿਆ ਪ੍ਰਾਪਤੀ ਲਈ ਵਿਦੇਸ਼ ਜਾਣ ਲਈ ਵੀ ਦਿੱਤਾ ਜਾਂਦਾ ਹੈ ਕਰਜ਼ਾ-ਚੇਅਰਮੈਨ ਸੂਦ

ਪਿੰਡ ਅਟਾਰੀ ਵਿਖੇ ਜਾਗਰੂਕਤਾ ਕੈਂਪ ਮੌਕੇ ਐਸ. ਸੀ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਅਤੇ ਹੋਰ। 

ਬੰਗਾ, 27 ਜੁਲਾਈ (ਮਨਜਿੰਦਰ ਸਿੰਘ )  ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਖੇਤਰੀ ਦਫ਼ਤਰ ਵੱਲੋਂ ਚੇਅਰਮੈਨ ਇੰਜ: ਮੋਹਨ ਲਾਲ ਸੂਦ ਦੀ ਅਗਵਾਈ ਵਿਚ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕਾਰਪੋਰੇਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਤਹਿਤ ਘੱਟ ਵਿਆਜ਼ ਦਰਾਂ ’ਤੇ ਕਰਜ਼ਾ ਮੁਹੱਈਆ ਕਰਵਾਉਣ ਸਬੰਧੀ ਜਾਣਕਾਰੀ ਦੇਣ ਲਈ ਸਬ-ਡਵੀਜ਼ਨ ਬੰਗਾ ਦੇ ਪਿੰਡ ਅਟਾਰੀ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਪਿੰਡ ਅਟਾਰੀ ਤੋਂ ਇਲਾਵਾ ਲਾਗਲੇ ਪਿੰਡਾਂ ਰਾਮਪੁਰ ਅਤੇ ਗੋਬਿੰਦਪੁਰ ਦੇ ਵਸਨੀਕਾਂ ਨੇ ਵੀ ਭਾਗ ਲਿਆ।

ਇਸ ਮੌਕੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਅਨੁਸੂਚਿਤ ਜਾਤੀਆਂ ਦੇ ਗਰੀਬ ਪਰਿਵਾਰਾਂ ਨੂੰ ਸਵੈ-ਰੁਜ਼ਗਾਰ ਲਈ ਵੱਖ-ਵੱਖ ਸਕੀਮਾਂ ਅਧੀਨ ਕਰਜ਼ਾ ਦੇਣ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਦੀ ਉਚੇਰੀ ਸਿੱਖਿਆ ਲਈ ਵੀ ਘੱਟ ਵਿਆਜ਼ ਦਰਾਂ ’ਤੇ ਕਰਜ਼ਾ ਦਿੱਤਾ ਜਾਂਦਾ ਹੈ ਅਤੇ ਵਿਦਿਆਰਥੀ ਵਿੱਦਿਆ ਪ੍ਰਾਪਤੀ ਲਈ ਵਿਦੇਸ਼ ਜਾਣ ਲਈ ਕਰਜ਼ਾ ਪ੍ਰਾਪਤ ਕਰ ਸਕਦੇ ਹਨ। ਉਨਾਂ ਨੌਜਵਾਨਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਦੌਰਾਨ ਕਾਰਪੋਰੇਸ਼ਨ ਦੇ ਜ਼ਿਲਾ ਮੈਨੇਜਰਾਂ ਕੁਲਵਿੰਦਰ ਸਿੰਘ ਅਤੇ ਅਸ਼ੋਕ ਕੁਮਾਰ ਨੇ ਕਰਜ਼ਾ ਪ੍ਰਾਪਤ ਕਰਨ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ 25 ਬਿਨੈਕਾਰਾਂ ਦੇ ਵੱਖ-ਵੱਖ ਸਕੀਮਾਂ ਅਧੀਨ ਕਰਜ਼ਾ ਪ੍ਰਾਪਤ ਕਰਨ ਲਈ ਫਾਰਮ ਭਰੇ ਗਏ। ਸਰਪੰਚ ਸ਼ਿੰਗਾਰਾ ਰਾਮ ਵੱਲੋਂ ਇਸ ਮੌਕੇ ਚੇਅਰਮੈਨ ਇੰਜ: ਸੂਦ ਦਾ ਸਨਮਾਨ ਕਰਦਿਆਂ ਇਹ ਜਾਗਰੂਕਤਾ ਕੈਂਪ ਲਗਾਉਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਸਹਾਇਕ ਜ਼ਿਲਾ ਮੈਨੇਜਰ ਜੁਗਲ ਕਿਸ਼ੋਰ, ਜੂਨੀਅਰ ਸਹਾਇਕ ਦਿਦਰ ਪ੍ਰਸਾਦ, ਕਲਰਕ ਨਰਿੰਦਰ ਲਾਲ ਤੇ ਰਾਮ ਕੁਮਾਰ, ਪ੍ਰਧਾਨ ਰਾਮ ਪ੍ਰਕਾਸ਼, ਜੀ. ਓ. ਜੀ ਅਸ਼ੋਕ ਕੁਮਾਰ, ਹਰੀ ਰਾਮ, ਗਰੀਬ ਦਾਸ, ਹਰਮੇਸ਼ ਲਾਲ, ਜਸਵੰਦ ਰਾਏ, ਸੁਰਿੰਦਰ ਪਾਲ, ਜਗਜੀਵਨ ਰਾਮ ਅਤੇ ਹੋਰ ਪਤਵੰਤੇ ਹਾਜ਼ਰ ਸਨ।  

ਚੌ: ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ ਵੱਲੋਂ ਵਰਕਿੰਗ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦਾ ਕੀਤਾ ਸਨਮਾਨ:

ਨਵ ਨਿਯੁਕਤ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ: ਸੁਖਵਿੰਦਰ ਸਿੰਘ ਡੈਨੀ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਅਤੇ ਦੁਸ਼ਾਲਾ ਭੇਟ ਕਰਦੇ ਹੋਏ ਚੌਧਰੀ ਮੋਹਨ ਸਿੰਘ  ਸਾਬਕਾ ਐੱਮ ਐਲ ਏ ਹਲਕਾ ਬੰਗਾ

ਬੰਗਾ 27, ਜੁਲਾਈ (ਮਨਜਿੰਦਰ ਸਿੰਘ)
ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ ਵੱਲੋਂ ਉਚੇਚੇ ਤੌਰ ਤੇ ਚੰਡੀਗੜ੍ਹ ਪਹੁੰਚ ਕੇ ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਕੀਤੇ ਗਏ ਵਰਕਿੰਗ  ਪ੍ਰਧਾਨ ਸ:ਸੁਖਵਿੰਦਰ ਸਿੰਘ ਡੈਨੀ ਨੂੰ ਵਧਾਈਆਂ ਦਿੱਤੀਆਂ ਅਤੇ ਸੰਵਿਧਾਨ ਨਿਰਮਾਤਾ ਡਾ ਬੀ ਆਰ ਅੰਬੇਦਕਰ ਜੀ ਦੀ ਤਸਵੀਰ ਅਤੇ ਦੁਸ਼ਾਲਾ   ਭੇਟ ਕਰਕੇ ਸਨਮਾਨ ਕੀਤਾ ਗਿਆ।ਇਸ ਮੌਕੇ ਚੌਧਰੀ ਮੋਹਨ ਸਿੰਘ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਨਾਲ ਹਰੇਕ ਵਰਗ ਨੂੰ ਨੁਮਾਇੰਦਗੀ ਦਿੰਦਿਆਂ ਹੋਇਆਂ ਜੋ 4 ਵਰਕਿੰਗ  ਪ੍ਰਧਾਨ ਬਣਾਏ ਗਏ ਹਨ ਇਕ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ।ਨਵ ਨਿਯੁਕਤ ਵਰਕਿੰਗ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ  ਡੈਨੀ ਜੀ ਨੌਜਵਾਨ  ਗਰੀਬਾਂ ਦੇ ਹਮਦਰਦ, ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਨੇਤਾ ਹਨ । ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਗਰੀਬ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ। ਵਾਹਿਗੁਰੂ ਉਨ੍ਹਾਂ ਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਦੱਸੇ ਮਾਰਗ ਤੇ ਚੱਲ ਰਹੀ ਹੈ। ਭਾਰਤੀ ਜਨਤਾ ਪਾਰਟੀ, ਨਰਿੰਦਰ ਮੋਦੀ ਬਾਵਾ ਜੀ ਦਾ ਬਣਾਇਆ ਗਿਆ ਸੰਵਿਧਾਨ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਗਰਸ ਪਾਰਟੀ ਹੀ ਮੋਦੀ ਨੂੰ ਗੱਦੀ ਤੋਂ ਲਾਹ ਸਕਦੀ ਹੈ ਅਤੇ ਭਾਜਪਾ ਦਾ ਬਦਲ ਹੈ। ਕਾਗਰਸ ਪਾਰਟੀ ਹੀ ਸੰਵਿਧਾਨ ਬਚਾ ਸਕਦੀ ਹੈ ਅਤੇ ਗਰੀਬ ਲੋਕਾਂ ਦੇ ਹੱਕ ਅਧਿਕਾਰਾਂ ਦੀ ਰਾਖੀ ਕਰ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਮਾਣਯੋਗ ਮੁੱਖ ਮੰਤਰੀ ਸਾਹਿਬ ਅਤੇ ਸਰਦਾਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਕਾਂਗਰਸ ਪਾਰਟੀ ਪੰਜਾਬ ਪ੍ਰਦੇਸ਼  ਦੀ ਅਗਵਾਈ ਵਿਚ ਬਹੁਤ ਮਜਬੂਤ ਹੋਈ ਹੈ। ਪੰਜਾਬ  ਦੀ ਕਾਂਗਰਸ  ਸਰਕਾਰ ਨੇ ਗਰੀਬ ਲੋਕਾਂ ਦੇ ਕਰਜੇ ਮੁਆਫ ਕੀਤੇ, 51 ਹਜਾਰ ਧੀਆਂ ਨੂੰ ਸ਼ਗਨ ਸਕੀਮ,  ਬੁਢਾਪਾ ਪੈਨਸ਼ਨ 1500, ਇਸਤਰੀਆਂ ਨੂੰ ਮੁਫਤ ਬਸ  ਸਫਰ ਦੀ ਸਹੂਲਤ ਬੱਚਿਆਂ ਨੂੰ ਮੋਬਾਈਲ ਫੋਨ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਹਨ। ਇਸ ਮੌਕੇ ਉਨ੍ਹਾਂ ਨਾਲ ਹੋਰ ਕਾਂਗਰਸ ਆਗੂ ਅਤੇ ਗੁਰਵਿੰਦਰ ਸਿੰਘ ਬਾਲੀ ਮੁੱਖ ਬੁਲਾਰਾ ਕਾਂਗਰਸ ਪਾਰਟੀ ਵੀ ਹਾਜ਼ਰ ਸਨ  ।

Monday, July 26, 2021

ਭਾਰਤ ਵਿਕਾਸ ਪਰਿਸ਼ਦ ਨੇ ਵੰਡੇ 100 ਤੁਲਸੀ ਦੇ ਬੂਟੇ:

ਬੰਗਾ 26, ਜੁਲਾਈ (ਮਨਜਿੰਦਰ ਸਿੰਘ) ਬੰਗਾ ਦੇ ਰੇਲਵੇ ਰੋਡ ਤੇ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ  ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਪ੍ਰਧਾਨ ਨਵਕਾਂਤ ਭਰੋਮਜਾਰਾ ਦੀ ਅਗਵਾਈ ਵਿੱਚ ਹਰਿਆਵਲ ਉਤਸਵ ਟੀਮ ਨਵਾਂਸ਼ਹਿਰ ਦੇ ਸਹਿਯੋਗ ਨਾਲ 100 ਤੁਲਸੀ ਦੇ ਬੂਟੇ ਵੰਡੇ। ਇਸ ਮੌਕੇ ਪਰਿਸ਼ਦ ਦੇ ਸਰਪ੍ਰਸਤ ਸੰਜੀਵ ਭਾਰਦਵਾਜ ਨੇ ਜਿੱਥੇ ਧਾਰਮਿਕ ਭਾਵਨਾ ਨਾਲ ਤੁਲਸੀ ਬਾਰੇ ਜਾਣਕਾਰੀ ਦਿੱਤੀ ਉੱਥੇ ਚੇਅਰਮੈਨ ਡਾ ਬਲਵੀਰ ਸ਼ਰਮਾਂ ਨੇ ਵਿਗਿਆਨਕ ਤੱਥਾਂ ਤੋਂ ਤੁਲਸੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਪੌਦਾ ਗੁਣਾਂ ਨਾਲ ਭਰਪੂਰ ਹੈ । ਉਹਨਾਂ ਕਿਹਾ ਕਿ ਇਹ ਪੌਦਾ ਹਰ ਘਰ ਵਿੱਚ ਹੋਣਾ ਜਰੂਰੀ ਹੈ ।    ਇਸ ਮੌਕੇ ਐਡਵੋਕੇਟ ਜੇ ਡੀ ਜੈਨ ਪ੍ਰਦੇਸ਼ ਲੀਗਲ ਐਡਵਾਈਜਰ ਭਾਰਤ ਵਿਕਾਸ ਪਰਿਸ਼ਦ ਪੰਜਾਬ , ਸਰਪ੍ਰਸਤ ਸੰਜੀਵ ਭਾਰਦਵਾਜ , ਪ੍ਰਧਾਨ ਨਵਕਾਂਤ ਭਰੋਮਜਾਰਾ , ਕੈਸ਼ੀਅਰ ਕਰਨਵੀਰ ਅਰੋੜਾ , ਸਕੱਤਰ ਕੁਲਦੀਪ ਸਿੰਘ ਰਾਣਾ, ਸੀਨੀਅਰ ਮੀਤ ਪ੍ਰਧਾਨ ਜਗਦੀਪ ਕੌਸ਼ਲ, ਮੁੱਖ ਸਲਾਹਕਾਰ ਅਸ਼ਵਨੀ ਭਾਰਦਵਾਜ , ਚੇਅਰਮੈਨ ਡਾ ਬਲਵੀਰ ਸ਼ਰਮਾਂ , ਨਰੇਸ਼ ਗੌੜ , ਰੰਜਨਾ ਸ਼ਸ਼ੀ ਕੌਸ਼ਲ, ਰਵੀਨਾ , ਪਰਮਜੀਤ ਗੌੜ , ਰਿਸ਼ੀ ਬਾਂਸਲ , ਰਿਤੇਸ਼ ਕੌਸ਼ਲ , ਸੁਦੇਸ਼ ਸ਼ਰਮਾਂ , ਸੁਭਾਸ਼ ਸ਼ਰਮਾਂ , ਨਰੇਸ਼ ਸ਼ਰਮਾਂ , ਰਕੇਸ਼ ਰਾਜੂ , ਰਜੇਸ਼ ਕੁਮਾਰੀ , ਦਿਵਯ ਜੋਤੀ , ਅਮਿਤ ਧੀਰ , ਰੀਨਾ ਧੀਰ , ਪੰਡਿਤ ਸ਼ਾਮ ਲਾਲ ਆਦਿ ਵੀ ਹਾਜਰ ਸਨ ।

Sunday, July 25, 2021

ਸੰਤ ਸ਼ਾਮ ਦਾਸ ਜੀ ਨੇ ਲਧਾਣਾ ਉੱਚਾ ਵਿਖੇ ਹੀਰ ਫਰਨੀਚਰ ਸ਼ੋਅਰੂਮ ਦਾ ਉਦਘਾਟਨ ਕੀਤਾ:

ਪਿੰਡ ਲਧਾਣਾ ਉੱਚਾ ਵਿਖੇ ਸੰਤ ਸ਼ਾਮ ਦਾਸ ਜੀ ਮਾਹਲ ਗਹਿਲਾਂ   ਵਾਲੇ ਹੀਰ ਫਰਨੀਚਰ ਸ਼ੋਅਰੂਮ ਦਾ ਉਦਘਾਟਨ ਕਰਦੇ ਹੋਏ ਨਾਲ ਕੁਲਵੰਤ ਸਿੰਘ ਫਰਨੀਚਰ ਹਾਊਸ ਦੇ ਮਾਲਕ ਅਤੇ ਹੋਰ ਪਤਵੰਤੇ ਸੱਜਣ   

ਬੰਗਾ 25, ਜੁਲਾਈ (ਮਨਜਿੰਦਰ ਸਿੰਘ)ਬੰਗਾ ਬਲਾਕ ਦੇ ਪਿੰਡ ਲਧਾਣਾ ਉੱਚਾ ਵਿਖੇ ਹੀਰ ਫਰਨੀਚਰ ਸ਼ੋਅਰੂਮ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਸੰਤ ਸ਼ਾਮ ਦਾਸ ਜੀ ਮਾਹਲ ਗਹਿਲਾਂ ਵਾਲਿਆਂ ਵੱਲੋਂ ਕੀਤਾ ਗਿਆ ।ਇਸ ਮੌਕੇ ਫਰਨੀਚਰ ਹਾਊਸ ਦੇ ਮਾਲਕ ਕੁਲਵੰਤ ਸਿੰਘ ਅਤੇ ਪਰਿਵਾਰ ਨੂੰ ਸੰਤ ਮਹਾਂਪੁਰਸ਼ ਸ੍ਰੀ ਸ਼ਾਮ ਦਾਸ ਜੀ ਵੱਲੋਂ  ਅਸ਼ੀਰਵਾਦ ਅਤੇ ਵਧਾਈਆਂ ਦਿੱਤੀਆਂ ਗਈਆਂ।ਇਸ ਮੌਕੇ ਚਮਨ ਲਾਲ ਨਫ਼ਰੀ, ਅਜਮੇਰ ਸਿੰਘ ਆੜ੍ਹਤੀ ,ਅਮਰੀਕ ਸਿੰਘ ਸਰਪੰਚ ਲਧਾਣਾ ਉੱਚਾ, ਇਕਬਾਲ ਸਿੰਘ ਚਰਨਜੀਤ ਸਿੰਘ, ਤਰਲੋਚਨ ਸਿੰਘ , ਕੇਵਲ ਸਿੰਘ ਦਵਿੰਦਰ ਹੀਰ ਜਸਵੰਤ ਹੀਰ ਨਰਿੰਦਰ  ਜਰਨੈਲ ਸਿੰਘ ਆਦਿ ਹਾਜ਼ਰ ਸਨ ।  

ਡਾ: ਬੀ ਆਰ ਅੰਬੇਡਕਰ ਸਪੋਰਟਸ ਕਲੱਬ ਦੀ ਕ੍ਰਿਕਟ ਟੀਮ 157 ਰਨ ਬਣਾ ਕੇ ਰਹੀ ਜੇਤੂ :

ਸ੍ਰੀ ਪ੍ਰਵੀਨ ਬੰਗਾ ਸੀਨੀਅਰ ਆਗੂ ਬਹੁਜਨ ਸਮਾਜ ਪਾਰਟੀ ਖਿਡਾਰੀਆਂ ਨੂੰ ਇਨਾਮ ਵੰਡਦੇ ਹੋਏ  

ਬੰਗਾ ਜੁਲਾਈ( ਮਨਜਿੰਦਰ ਸਿੰਘ )ਬੰਗਾ ਹਲਕੇ ਦੇ ਪਿੰਡ ਬੁਰਜ ਕੰਧਾਰੀ ਵਿਖੇ ਡਾ ਅੰਬੇਦਕਰ ਕ੍ਰਿਕਟ ਕਲੱਬ ਵੱਲੋਂ ਕਰਾਏ ਗਏ ਕ੍ਰਿਕਟ ਟੂਰਨਾਮੈਂਟ ਵਿਚ  ਡਾਕਟਰ ਬੀ ਆਰ ਅੰਬੇਡਕਰ ਸਪੋਰਟਸ ਕਲੱਬ  ਦੀ ਕ੍ਰਿਕਟ ਟੀਮ ਨੇ 20 ਓਵਰਾਂ ਵਿਚ 157 ਰਨ ਬਣਾ ਕੇ ਜਿੱਤ ਪ੍ਰਾਪਤ ਕੀਤੀ ਜਦ ਕਿ ਸਪੋਰਟਸ ਕ੍ਰਿਕਟ ਕਲੱਬ ਟਿਬੀ 20 ਉਵਰਾਂ ਵਿਚ ਕੇਵਲ 122 ਸਕੋਰ  ਹੀ ਬਣਾਕੇ ਆਊਟ ਹੋ ਗਈ।  ਇਸ ਤਰ੍ਹਾਂ ਡਾਕਟਰ ਬੀ ਆਰ ਅੰਬੇਡਕਰ ਸਪੋਰਟਸ ਕਲੱਬ ਨੇ 35 ਸਕੋਰਾ ਨਾਲ ਮੈਚ ਜਿੱਤਿਆ। ਇਸ ਮੌਕੇ ਬਸਪਾ ਪੰਜਾਬ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਜੀ ਵਿਸ਼ੇਸ਼ ਤੌਰ ਤੇ  ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਟੀਮ ਨੂੰ ਵਧਾਈ ਦਿੱਤੀ ਅਤੇ  ਦੋਨਾਂ ਟੀਮਾਂ ਨੂੰ ਇਨਾਮ ਦੇ ਕੇ ਹੌਸਲਾ ਅਫਜ਼ਾਈ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਨਾ ਦਿੱਤੀ । ਡਾਕਟਰ ਬੀ ਆਰ ਅੰਬੇਡਕਰ ਕਲੱਬ ਦੇ ਕਪਤਾਨ ਰਜਿਦਰ ਬੰਟੀ ਅਤੇ ਸਪੋਰਟਸ ਕ੍ਰਿਕੇਟ ਕਲੱਬ ਟਿਬੀ  ਦੇ ਕਪਤਾਨ ਸ਼ੈਲੀ ਨੇ ਮੁੱਖ ਮਹਿਮਾਨ ਪ੍ਰਵੀਨ ਬੰਗਾ ਜੀ ਤੋਂ  ਇਨਾਮ ਹਾਸਿਲ ਕੀਤੇ।  ਡਾਕਟਰ ਅੰਬੇਡਕਰ ਕ੍ਰਿਕਟ ਕਲੱਬ ਵੱਲੋਂ ਇਹ ਦੂਸਰਾ ਟੂਰਨਾਮੈਂਟ ਕਰਵਾਇਆ ਗਿਆ ਸੀ ਅਤੇ  ਇਸ ਟੂਰਨਾਮੈਂਟ ਪਰਵੀਨ ਬਸਰਾ ਮੈਨ ਆਫ ਦਾ ਮੈਚ ਰਹੇ। 

Friday, July 23, 2021

ਬੀ ਐੱਸ ਪੀ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਨੂੰ ਦੋਆਬੇ ਵਿਚ ਮਿਲੀ ਵੱਡੀ ਜਿੰਮੇਵਾਰੀ :

ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਪ੍ਰਵੀਨ ਬੰਗਾ  

ਬੰਗਾ23, ਜੁਲਾਈ( ਮਨਜਿੰਦਰ ਸਿੰਘ )   ਪੰਜਾਬ ਵਿੱਚ ਬਸਪਾ ਅਕਾਲੀ ਦਲ ਬਾਦਲ ਗਠਜੋੜ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਕੇ  2022 ਵਿਚ ਗਠਜੋੜ ਦੀ ਸਰਕਾਰ ਬਣਾਉਣ ਦੇ ਉਦੇਸ਼ ਨੁੰ ਮੁਖ ਰਖਦੇ ਹੋਏ ਬਹੁਜਨ ਸਮਾਜ ਪਾਰਟੀ ਵਲੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਦੇ ਇੰਚਾਰਜ ਸ੍ਰੀ ਰਘਧੀਰ ਸਿੰਘ ਬੈਨੀਪਾਲ ਜੀ ਤੇ ਪੰਜਾਬ ਦੇ ਨੋਜਵਾਨ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਲੋਂ ਪੰਜਾਬ  ਪੱਧਰੀ ਮੀਟਿੰਗ ਵਿੱਚ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ    ਉਥੇ  ਬਸਪਾ ਦੇ ਹਿਸੇ ਵਿਚ ਆਈਆਂ ਸੀਟਾਂ ਤੇ ਦੁਸਰੀਆਂ ਵਿਧਾਨ ਸਭਾ ਵਿਚ ਵੀ  ਸੀਨੀਅਰ ਆਗੂਆਂ ਦੀਆਂ  ਜ਼ਿੰਮੇਵਾਰੀਆਂ ਲਗਾਈਆਂ ਤੇ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋਡ਼  ਦੀ ਸਰਕਾਰ ਬਣਾਉਣ   ਲਈ  ਪੰਜਾਬ ਦੇ ਇੰਚਾਰਜ  ਸ੍ਰੀ ਰਘਧੀਰ ਸਿੰਘ ਬੈਨੀਪਾਲ ਜੀ, ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਵਲੋਂ     ਬੰਗਾ ਹਲਕੇ ਦੇ  ਬਸਪਾ ਪੰਜਾਬ ਦੇ ਸੀਨੀਅਰ ਆਗੂ ਸ੍ਰੀ ਪ੍ਰਵੀਨ ਬੰਗਾ ਸਕੱਤਰ ਬਸਪਾ ਪੰਜਾਬ ਤੇ ਹੋਰ ਆਗੂਆਂ ਨੂੰ ਦੋਆਬੇ ਦੀਆਂ ਮਜ਼ਬੂਤ   ਵਿਧਾਨ ਸਭਾ ਹਲਕਾ ਬੰਗਾ  ਵਿਧਾਨ ਸਭਾ ਹਲਕਾ ਬੰਗਾ  ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੇ ਫਗਵਾੜਾ ਦਾ ਵੀ ਇਲੈਕਸ਼ਨ ਇੰਚਾਰਜ  ਲਾਉਣ ਦਾ ਐਲਾਨ ਕੀਤਾ

ਚੌਧਰੀ ਮੋਹਣ ਸਿੰਘ ਬੰਗਾ ਸਿੱਧੂ ਦੀ ਤਾਜਪੋਸ਼ੀ ਸਮਾਗਮ ਤੇ ਸਾਥੀਆਂ ਸਮੇਤ ਪਹੁੰਚੇ :

ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਤਾਜਪੋਸ਼ੀ ਸਮਾਗਮ ਵਿੱਚ   ਸ਼ਾਮਲ ਹੋਣ ਲਈ ਸਾਥੀਆਂ ਸਮੇਤ ਬੰਗਾ ਤੋਂ  ਰਵਾਨਾ ਹੋਣ ਮੌਕੇ  

ਬੰਗਾ 23, ਜੁਲਾਈ (ਮਨਜਿੰਦਰ ਸਿੰਘ) ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ ਅੱਜ ਸਵੇਰ 8 ਵਜੇ ਆਪਣੇ ਸਾਥੀਆਂ ਨਾਲ ਭਾਰੀ ਜਥਾ ਲੈ ਕੇ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਪ੍ਰਧਾਨ ਵਜੋਂ ਹੋ ਰਹੀ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਚੰਡੀਗਡ਼੍ਹ ਨੂੰ ਰਵਾਨਾ ਹੋਏ । 
(ਚੌਧਰੀ ਮੋਹਣ ਸਿੰਘ  ਸਾਬਕਾ ਵਿਧਾਇਕ ਸ: ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਮਾਗਮ ਵਿੱਚ ਹਾਜ਼ਰੀ ਭਰਦੇ ਹੋਏ)  
ਇਸ ਮੌਕੇ ਚੌਧਰੀ ਮੋਹਨ ਸਿੰਘ ਨੇ ਇਸ ਨਿਯੁਕਤੀ ਲਈ ਕਾਂਗਰਸ ਹਾਈ ਕਮਾਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ  ਵਿੱਚ ਪ੍ਰਧਾਨ ਸਿੱਧੂ ਦੀ ਭੂਮਿਕਾ ਕਾਂਗਰਸ ਪਾਰਟੀ ਲਈ ਅਹਿਮ ਸਾਬਤ ਹੋਵੇਗੀ ਅਤੇ ਕਾਂਗਰਸ ਪਾਰਟੀ ਭਾਰੀ ਬਹੁਮਤ ਲੈ ਕੇ 2022 ਵਿੱਚ ਦੁਬਾਰਾ ਸਰਕਾਰ ਬਣਾਵੇਗੀ¦ ਇਸ ਮੌਕੇ ਉਨ੍ਹਾਂ ਨਾਲ ਹਰਪਾਲ ਸਿੰਘ ਪਠਲਾਵਾ, ਸੋਨੂੰ , ਰਣਬੀਰ ਸਿੰਘ ਬੰਗਾ, ਪਵਨਦੀਪ ਸਿੰਘ ਗੁਣਾਚੌਰ ,ਗੁਰਚੇਤਨ ਸਿੰਘ ਸਰਪੰਚ ,ਜਸਕਮਲ ਸਿੰਘ ਤਲਵੰਡੀ ਫੱਤੂ, ਅਮਰੀਕ ਸਿੰਘ ਸੈਣੀ ਲਧਾਣਾ ਉੱਚਾ, ਹਰੀਪਾਲ ਅਤੇ ਸਚਿਨ ਘਈ ਆਦਿ ਹਾਜ਼ਰ ਸਨ । 

Thursday, July 22, 2021

ਬੰਗਾ ਤਹਿਸੀਲ ਵਿੱਚ ਫਲਾਂ ਦੇ 2 ਹਜ਼ਾਰ ਬੀਜ ਬਾਲ ਵੰਡੇ ਜਾਣਗੇ- ਡਾ: ਪਰਮਜੀਤ

ਬੰਗਾ ,22 ਜੁਲਾਈ (ਮਨਜਿੰਦਰ ਸਿੰਘ )
ਸੰਤੁਲਿਤ ਖ਼ਰਾਕ ਲਈ ਜ਼ਹਿਰਾਂ ਰਹਿਤ ਫਲਾਂ ਦਾ ਉਤਪਾਦਨ ਬਹੁਤ ਹੀ ਮਹੱਤਵਪੂਰਨ ਹੈ,ਕਿਉਂਕਿ ਫਲ ਸੰਤੁਲਿਤ ਖ਼ੁਰਾਕ ਦਾ ਅਹਿਮ ਹਿੱਸਾ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਦੇ  ਬਾਗਬਾਨੀ ਵਿਕਾਸ ਅਫਸਰ ਡਾ:ਪਰਮਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਪੰਜਾਬ ਦੇ ਏ ਸੀ ਐੱਸ ਸ੍ਰੀ ਤਿਵਾੜੀ ਆਈ ਏ ਐਸ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸ੍ਰੀਮਤੀ   ਸ਼ਲਿੰਦਰ ਕੌਰ ਆਈ ਐੱਫ ਐੱਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਗਬਾਨੀ ਵਿਭਾਗ ਪੰਜਾਬ ਵੱਲੋਂ 2.5 ਲੱਖ ਫਲਾਂ ਦੇ ਬੀਜ ਬਾਲ  ਤਿਆਰ ਕੀਤੇ ਗਏ ਹਨ।ਜਿਨ੍ਹਾਂ ਨੂੰ ਬੀਜਣਾ ਬਹੁਤ ਹੀ ਸੁਖਾਲਾ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਡਾ ਸ਼ੇਨਾ ਅਗਰਵਾਲ ਆਈ ਏ ਐਸ  ਦੇ ਹੁਕਮਾਂ ਅਨੁਸਾਰ ਬੰਗਾ ਤਹਿਸੀਲ  ਵਿੱਚ 2 ਹਜਾਰ ਬੀਜ ਬਾਲ ਵੰਡੇ ਜਾਣਗੇ¦  ਇਹ ਬੀਜ ਬਾਲ ਇਲਾਕੇ ਦੇ ਕਿਸਾਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ  ਨੂੰ ਸਾਂਝੀਆਂ ਥਾਵਾਂ ਅਤੇ ਧਾਰਮਿਕ ਸਥਾਨਾਂ ਆਦਿ ’ਤੇ ਲਾਉਣ ਵਾਸਤੇ ਮੁਫ਼ਤ ਵੰਡੇ ਜਾ ਰਹੇ ਹਨ।ਜਿਸ ਅਨੁਸਾਰ ਅੱਜ ਬਾਬਾ ਗੋਲਾ ਸਰਕਾਰੀ ਸਕੂਲ ਬੰਗਾ ਵਿਖੇ ਅਤੇ ਲਾਈਨ ਕਲੱਬ ਬੰਗਾ ਨਿਸ਼ਚੇ ਦੀ ਮੱਦਦ ਨਾਲ ਮੁਕੰਦਪੁਰ ਰੋਡ ਬੰਗਾ ਵਿਖੇ ਫਲਾਂ ਦੇ ਰੁੱਖਾਂ ਦੇ ਬੀਜ ਬਾਲ ਬੀਜੇ ਅਤੇ ਵੰਡੇ ਗਏ।ਇਸ ਮੌਕੇ ਡਾ ਸੰਦੀਪ  , ਡਾ ਬਿੰਦੂ,ਲਾਇਨਜ਼ ਕਲੱਬ ਬੰਗਾ ਨਿਸ਼ਚੇ ਵੱਲੋਂ ਗੁਲਸ਼ਨ ਕੁਮਾਰ,ਸੁਖਵਿੰਦਰ ਸਿਯਾਨ ,ਅਜੇ ਕਲਿਆਨ, ਰੂਪ ਲਾਲ ,ਤਰਸੇਮ ਸਿੰਘ ,ਮੱਖਣ ਸਿੰਘ ਆਦਿ ਹਾਜ਼ਰ ਸਨ ।      

ਬਣਾਉਣ ਲਈ ਫਲਾਂ ਦੇ 11 ਹਜ਼ਾਰ ਬੀਜ ਬਾਲ ਜ਼ਿਲੇ ਦੇ ਕਿਸਾਨਾਂ ਨੂੰ ਸਾਂਝੀਆਂ ਥਾਵਾਂ ਅਤੇ ਧਾਰਮਿਕ ਸਥਾਨਾਂ ਆਦਿ ’ਤੇ ਲਾਉਣ ਵਾਸਤੇ ਮੁਫ਼ਤ ਵੰਡੇ ਜਾ ਰਹੇ ਹਨ। ਇ

Wednesday, July 21, 2021

ਭਾਰਤ ਵਿਕਾਸ ਪਰਿਸ਼ਦ ਨੇ ਲਗਵਾਇਆ " ਮੁਫਤ ਮੈਡੀਕਲ ਚੈੱਕ ਅੱਪ ਕੈਂਪ :

ਬੰਗਾ 21ਜੁਲਾਈ (ਮਨਜਿੰਦਰ ਸਿੰਘ):- ਬੰਗਾ ਦੇ ਰੇਲਵੇ ਰੋਡ ਤੇ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ  ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਪ੍ਰਧਾਨ ਨਵਕਾਂਤ ਭਰੋਮਜਾਰਾ ਦੀ ਅਗਵਾਈ ਵਿੱਚ "ਮੁਫਤ ਮੈਡੀਕਲ ਚੈੱਕ ਅੱਪ ਕੈਂਪ" ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਦਾ ਉਦਘਾਟਨ ਪ੍ਰੋਜੈਕਟ ਇੰਚਾਰਜ ਮੈਡਮ ਨਰੇਸ਼ ਕੁਮਾਰੀ ਗੌੜ ਨੇ ਕੀਤਾ । ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਕੈਂਪ ਹੁਣ ਹਰ ਜੇਠੇ ਐਤਵਾਰ ਨੂੰ ਲਗਾਤਾਰ ਲਗਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਗਰੀਬ , ਬੇਸਹਾਰਾ ਅਤੇ ਜਰੂਰਤਮੰਦ ਲੋਕਾਂ ਦੀ ਸਿਹਤ ਦੀ ਜਾਂਚ ਕਰਨਾ ਵੀ ਇੱਕ ਪੁੰਨ ਦਾ ਕੰਮ ਹੈ । ਇਸ ਕੈਂਪ ਵਿੱਚ 100 ਤੋਂ ਵੱਧ ਮਰੀਜ਼ਾਂ ਦੀ ਸ਼ੂਗਰ , ਯੂਰਿਕ ਐਸਿਡ ਅਤੇ ਕੈਲਸ਼ੀਅਮ ਦੀ ਜਾਂਚ ਕੀਤੀ ਗਈ । ਮੈਡੀਕਲ ਜਾਂਚ ਦਾ ਕੰਮ ਰਾਣਾ ਕੁਲਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਬਾਖੂਬੀ ਨਿਭਾਇਆ ਗਿਆ ।  ਇਸ ਕੈਂਪ ਵਿੱਚ ਐਡਵੋਕੇਟ ਜੇ ਡੀ ਜੈਨ ਪ੍ਰਦੇਸ਼ ਲੀਗਲ ਐਡਵਾਈਜਰ ਭਾਰਤ ਵਿਕਾਸ ਪਰਿਸ਼ਦ ਪੰਜਾਬ , ਸਰਪ੍ਰਸਤ ਸੰਜੀਵ ਭਾਰਦਵਾਜ , ਪ੍ਰਧਾਨ ਨਵਕਾਂਤ ਭਰੋਮਜਾਰਾ , ਕੈਸ਼ੀਅਰ ਕਰਨਵੀਰ ਅਰੋੜਾ , ਸਕੱਤਰ ਕੁਲਦੀਪ ਸਿੰਘ ਰਾਣਾ, ਮੀਤ ਪ੍ਰਧਾਨ ਜਗਦੀਪ ਕੌਸ਼ਲ, ਮੁੱਖ ਸਲਾਹਕਾਰ ਅਸ਼ਵਨੀ ਭਾਰਦਵਾਜ , ਚੇਅਰਮੈਨ ਡਾ ਬਲਵੀਰ ਸ਼ਰਮਾਂ , ਨਰੇਸ਼ ਗੌੜ , ਰੰਜਨਾ ਸ਼ਸ਼ੀ ਕੌਸ਼ਲ, ਰਵੀਨਾ , ਪਰਮਜੀਤ ਗੌੜ , ਰਿਸ਼ੀ ਬਾਂਸਲ , ਰਿਤੇਸ਼ ਕੌਸ਼ਲ , ਸੁਦੇਸ਼ ਸ਼ਰਮਾਂ , ਸੁਭਾਸ਼ ਸ਼ਰਮਾਂ , ਨਰੇਸ਼ ਸ਼ਰਮਾਂ , ਰਕੇਸ਼ ਰਾਜੂ , ਰਜੇਸ਼ ਕੁਮਾਰੀ , ਦਿਵਯ ਜੋਤੀ , ਅਮਿਤ ਧੀਰ , ਰੀਨਾ ਧੀਰ , ਪੰਡਿਤ ਸ਼ਾਮ ਲਾਲ ਆਦਿ ਵੀ ਹਾਜਰ ਸਨ ।

ਕਲਿਆਣਸ ਹੰਗਰ ਬ੍ਰੇਕਆਊਟ ਦੀ ਬ੍ਰਾਂਚ ਬੰਗਾ ਵਿੱਚ ਖੁੱਲ੍ਹੀ :-

ਸਮਾਜ ਸੇਵਕ ਗੁਲਸ਼ਨ ਕੁਮਾਰ ਮੁਕੰਦਪੁਰ ਰੋਡ ਬੰਗਾ ਵਿਖੇ ਕਲਿਆਣਸ ਹੰਗਰ ਬ੍ਰੇਕ ਆਊਟ ਦਾ ਉਦਘਾਟਨ ਕਰਦੇ ਹੋਏ    
ਬੰਗਾ21, ਜੁਲਾਈ( ਮਨਜਿੰਦਰ ਸਿੰਘ) 
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹੈੱਡਕੁਆਰਟਰ ਨਵਾਂ ਸ਼ਹਿਰ ਵਿੱਚ ਆਪਣਾ ਨਾਂ ਬਣਾਉਣ ਤੋਂ ਬਾਅਦ ਮਸ਼ਹੂਰ ਫਾਸਟ ਫੂਡ ਕਲਿਆਣਸ ਹੰਗਰ ਬ੍ਰੇਕ ਆਊਟ ਨੇ ਆਪਣਾ ਦੂਸਰਾ ਯੂਨਿਟ ਬੰਗਾ ਵਿਚ ਖੋਲ੍ਹ ਦਿੱਤਾ ਹੈ।ਜਿਸ ਦਾ ਉਦਘਾਟਨ  ਅੱਜ ਬੰਗਾ ਦੇ ਉੱਘੇ ਸਮਾਜ ਸੇਵਕ ਅਤੇ ਲਾਇਨਜ਼ ਕਲੱਬ ਬੰਗਾ ਨਿਸਚੇ ਤੋਂ ਉਚੇਚੇ ਤੌਰ ਤੇ ਪਹੁੰਚੇ  ਗੁਲਸ਼ਨ ਕੁਮਾਰ ਵੱਲੋਂ ਕੀਤਾ ਗਿਆ ।ਇਸ ਮੌਕੇ ਗੁਲਸ਼ਨ ਕੁਮਾਰ ਨੇ ਕਲਿਆਣਸ ਹੰਗਰੀ ਬ੍ਰੇਕਆਊਟ ਦੇ ਪ੍ਰਮੋਟਰ ਸੁਖਵਿੰਦਰ ਸ਼ਿਆਨ ਅਤੇ ਅਜੇ ਕਲਿਆਣ ਨੂੰ ਵਧਾਈ ਦਿੱਤੀ ਅਤੇ ਬੰਗਾ ਨਿਵਾਸੀਆਂ ਨੂੰ ਇਨ੍ਹਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। (ਉਦਘਾਟਨ ਮੌਕੇ ਕਲਿਆਣਸ ਹੰਗਰ ਬ੍ਰੇਕਆਊਟ ਫਾਸਟ ਫੂਡ ਦੀ ਟੀਮ ਅਤੇ ਪਹੁੰਚੇ ਹੋਏ ਮਹਿਮਾਨ)  
ਇਸ ਮੌਕੇ ਸੁਖਵਿੰਦਰ ਸਿਆਨ ਅਤੇ ਅਜੇ ਕਲਿਆਣ ਨੇ ਮੁੱਖ ਮਹਿਮਾਨ ਗੁਲਸ਼ਨ ਕੁਮਾਰ ਅਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਫਾਸਟ ਫੂਡ ਉਤਪਾਦ ਕੁਆਲਿਟੀ ਅਤੇ ਸਵਾਦ ਪੱਖੋਂ ਉੱਤਮ ਹੋਣਗੇ।ਇਸ ਮੌਕੇ ਡਾ ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਬੰਗਾ, ਡਾ ਬਿੰਦੂ,ਡਾ ਪੰਕਜ, ਵਿਸ਼ਾਲ ਚੋਪੜਾ ,ਓਮ ਪ੍ਰਕਾਸ਼ ,ਰੂਪ ਲਾਲ ਆਦਿ ਹਾਜ਼ਰ ਸਨ ।

Tuesday, July 20, 2021

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਸਿੱਧੂ ਦੇ ਖਟਕੜ ਕਲਾਂ ਪਹੁੰਚਣ ਤੇ ਕਾਂਗਰਸ ਆਗੂਆਂ ਅਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ :*--*ਕਿਸਾਨਾਂ ਵੱਲੋਂ ਕੀਤਾ ਗਿਆ ਵਿਰੋਧ------- * ਸਿੱਧੂ ਦੀ ਆਮਦ ਤੋਂ ਪਹਿਲਾਂ ਬੰਗਾ ਹਲਕੇ ਦੇ ਦੋ ਸਾਬਕਾ ਵਿਧਾਇਕਾਂ ਦੇ ਸਮਰਥਕਾਂ ਵਲੋਂ ਇਕ ਦੂਸਰੇ ਖ਼ਿਲਾਫ਼ ਨਾਅਰੇਬਾਜ਼ੀ:

ਬੰਗਾ 20ਜੁਲਾਈ( ਮਨਜਿੰਦਰ ਸਿੰਘ) 
ਪੰਜਾਬ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਅੱਜ ਸ਼ਹੀਦੇ ਆਜ਼ਮ  ਸਰਦਾਰ  ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ।ਇਸ ਮੌਕੇ ਇਲਾਕੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਜੋਸ਼ੋ ਖਰੋਸ਼ ਨਾਲ  ਢੋਲ ਖੜਕਾ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ।ਇਸ ਮੌਕੇ ਪ੍ਰਧਾਨ ਸਿੱਧੂ ਨੇ ਪੱਤਰਕਾਰਾਂ ਨਾਲ ਵਾਰਤਾ ਕਰਦਿਆਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ।ਅੱਜ ਉਹ ਸ਼ਹੀਦਾਂ ਤੋਂ  ਸਿੱਖਿਆ ਲੈ ਕੇ ਕਾਂਗਰਸ ਦੇ ਹਰ ਵਰਕਰ ਅਤੇ ਪੰਜਾਬ ਦੇ ਹਰੇਕ ਵਾਸੀ ਵਿਚ ਹੱਕ ਅਤੇ ਸੱਚ ਦੀ ਅਣਖ ਜਗਾਉਣ ਆਏ ਹਨ ਜੋ ਕੇ ਸੱਚ ਦੀ ਧਰਾਤਲ ਤੇ ਖੜ੍ਹ ਕੇ ਸਭ ਕੁਝ ਕੁਰਬਾਨ ਕਰ ਕੇ ਆਏਗੀ।ਉਨ੍ਹਾਂ ਕਿਹਾ ਕਿ ਪੰਜਾਬ ਪੰਜਾਬੀਅਤ ਹੀ ਸਾਡੀ ਸੋਚ ਹੋਣੀ ਚਾਹੀਦੀ ਹੈ।ਇਸ ਮੌਕੇ ਉਨ੍ਹਾਂ ਨਾਲ ਕੁਲਜੀਤ ਸਿੰਘ ਨਾਗਰਾ ਨਵ ਨਿਯੁਕਤ ਵਰਕਿੰਗ ਪ੍ਰਧਾਨ ,ਅੰਗਦ ਸਿੰਘ ਸੈਣੀ ਵਿਧਾਇਕ ਹਲਕਾ ਨਵਾਂਸ਼ਹਿਰ ,ਦਰਸ਼ਨ ਲਾਲ ਮੰਗੂਪੁਰ ਵਿਧਾਇਕ ਹਲਕਾ ਬਲਾਚੌਰ , ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ,ਚੌਧਰੀ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਚਮਨ ਸਿੰਘ ਭਾਨਮਜਾਰਾ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ,ਜਤਿੰਦਰ ਕੌਰ ਮੂੰਗਾ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ,ਮੁੱਖ ਬੁਲਾਰਾ ਹਲਕਾ ਬੰਗਾ ਹਰੀਪਾਲ, ਸਚਿਨ  ਘਈ    ਸਾਬਕਾ ਐਮ ਸੀ ਅਤੇ  ਕਾਂਗਰਸ ਆਗੂ ਅਤੇ ਵਰਕਰ ਭਾਰੀ ਗਿਣਤੀ ਵਿਚ ਹਾਜ਼ਰ ਸਨ ।
ਇੱਥੇ ਇਹ ਵੀ ਵਰਨਣਯੋਗ ਹੈ ਕਿ  ਇਥੇ ਪਹੁੰਚਣ ‘ਤੇ ਕਿਸਾਨਾਂ ਵੱਲੋਂ ਨਵਜੋਤ ਸਿੱਧੂ ਦਾ ਜਬਰਦਸਤ ਵਿਰੋਧ ਕੀਤਾ ਗਿਆ ਹੈ। ਨਵਜੋਤ ਸਿੱਧੂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤੇ ਸਿੱਧੂ ਦੇ ਪੋਸਟਰ ਪਾੜੇ ਗਏ ਹਨ ਹੋਇਆ ਇਸ ਤਰ੍ਹਾਂ ਕਿ    ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਹੁੰਚਣ ‘ਤੇ ਉਨ੍ਹਾਂ ਵਲੋਂ ਕਿਸਾਨਾਂ ਨਾਲ ਨਾ ਗੱਲਬਾਤ ਕਰਨ ਦੇ ਰੋਸ ਵਜੋਂ ਕਿਸਾਨਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ । ਕਿਸਾਨਾਂ ਨੇ ਤਿੰਨ ਬੈਰੀਕੇਡ ਤੋੜ ਕੇ ਮੁੱਖ ਮਾਰਗ ‘ਤੇ ਧਰਨਾ ਲਗਾ ਦਿੱਤਾ।
ਕਿਸਾਨਾਂ ਦੀ ਮੰਗ ਸੀ ਕਿ ਨਵਜੋਤ ਸਿੰਘ ਸਿੱਧੂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੂੰ ਲੈ ਕੇ  ਉਨ੍ਹਾਂ ਨਾਲ  ਗੱਲਬਾਤ ਕਰਨ। ਇਸ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਕਿਸਾਨਾਂ ਨੂੰ ਭਰੋਸੇ ਵਿਚ ਲਿਆ ਗਿਆ ਸੀ ਕਿ ਸਿੱਧੂ ਨਾਲ ਗੱਲਬਾਤ ਕਰਵਾਉਣਗੇ ਪਰ ਪੁਲਿਸ ਨੇ ਸਿੱਧੂ ਨੂੰ ਬਿਨਾਂ ਮਿਲਾਏ ਬਾਹਰੋਂ ਹੀ ਰਵਾਨਾ ਕਰ ਦਿਤਾ। ਕਿਸਾਨਾਂ ਨੇ ਗੁੱਸੇ ਵਿਚ ਆ ਕੇ ਪੁਲਿਸ ਵੱਲੋਂ ਲਗਾਏ ਬੈਰੀਕੇਡ ਤੋੜ ਕੇ ਮੇਨ ਹਾਈਵੇ ਜਾਮ ਕਰਕੇ ਸਿੱਧੂ ਖਿਲਾਫ ਨਾਅਰੇਬਾਜੀ ਕੀਤੀ।
ਓਧਰ ਦੂਜੇ ਪਾਸੇ ਸ਼ਹੀਦ -ਏ -ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਆਮਦ ਤੋਂ ਪਹਿਲਾਂ ਬੰਗਾ ਹਲਕੇ ਦੇ ਦੋ ਸਾਬਕਾ ਵਿਧਾਇਕਾਂ ਦੇ ਸਮਰਥਕਾਂ ਵਲੋਂ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ ਹਲਕਾ ਬੰਗਾ ਅਤੇ ਚੌਧਰੀ ਤਰਲੋਚਨ ਸਿੰਘ ਸੁੰਢ ਸਾਬਕਾ ਵਿਧਾਇਕ ਹਲਕਾ ਬੰਗਾ ਦੇ ਸਮਰਥਕਾਂ ਵਲੋਂ ਜੰਮ ਕੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਦੋਨਾਂ ਆਗੂਆਂ ਨੇ ਇਕ ਦੂਸਰੇ ਖਿਲਾਫ ਨਸ਼ਾ ਡੋਡੇ ਵਗੈਰਾ ਵੇਚਣ ਦੇ ਇਲਜ਼ਾਮ ਲਗਾਏ  ।
 

Sunday, July 18, 2021

ਭਾਰਤ ਵਿਕਾਸ ਪਰਿਸ਼ਦ ਨੇ ਕਰਵਾਇਆ '" ਹਵਨ ਯੱਗ "

ਬੰਗਾ19ਜੁਲਾਈ (ਮਨਜਿੰਦਰ ਸਿੰਘ):- ਬੰਗਾ ਦੇ ਰੇਲਵੇ ਰੋਡ ਤੇ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਅੱਜ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਪ੍ਰਧਾਨ ਨਵਕਾਂਤ ਭਰੋਮਜਾਰਾ ਦੀ ਅਗਵਾਈ ਵਿੱਚ ਰਜਿੰਦਰ ਕੌਸ਼ਲ ਅਤੇ ਸ਼ਸ਼ੀ ਕੌਸ਼ਲ (ਅਸਟਰੇਲੀਆ ਨਿਵਾਸੀ) ਦੇ ਸਹਿਯੋਗ ਨਾਲ "ਹਵਨ ਯੱਗ "ਦਾ ਆਯੋਜਨ ਕੀਤਾ ਗਿਆ । ਇਸ ਹਵਨ ਯੱਗ ਵਿੱਚ ਪਰਿਸ਼ਦ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਕੌਸ਼ਲ ਅਤੇ ਉਨ੍ਹਾਂ ਦੀ ਧਰਮ ਪਤਨੀ ਰੰਜਨਾ ਕੌਸ਼ਲ ਜਜਮਾਨ ਬਣੇ । ਮੰਦਰ ਦੇ ਪੁਜਾਰੀ ਪੰਡਤ ਸ਼ਾਮ ਲਾਲ ਨੇ ਸ਼ੁੱਧ ਮੰਤਰਾਂ ਦਾ ਉਚਾਰਨ ਕਰਕੇ ਹਵਨ ਯੱਗ ਨੂੰ ਸੰਪੂਰਨ ਕੀਤਾ । ਇਸ ਉਪਰੰਤ ਸਾਰੇ ਆਏ ਸ਼ਰਧਾਲੂਆਂ ਨੇ ਅਗਨੀ ਵਿੱਚ ਆਹੂਤੀਆਂ ਪਾਕੇ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਉਪਰੰਤ ਆਰਤੀ ਕੀਤੀ ਗਈ ਅਤੇ ਪ੍ਰਸ਼ਾਦ ਵੰਡਿਆ ਗਿਆ । "ਹਵਨ ਯੱਗ " ਦੀ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਇੰਨਚਾਰਜ ਜਗਦੀਪ ਕੌਸ਼ਲ ਨੇ ਦੱਸਿਆ ਕਿ ਇਹ ਹਵਨ ਯੱਗ ਸਰਬੱਤ ਦੇ ਭਲੇ , ਵਾਤਾਵਰਨ ਦਾ ਸ਼ੁੱਧੀਕਰਨ ਅਤੇ ਕਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਦੂਰ ਕਰਨ ਲਈ ਪ੍ਰਮਾਤਮਾ ਅੱਗੇ ਬੇਨਤੀ ਦੇ ਮਨੋਰਥ ਨਾਲ ਕਰਵਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਇਹ "ਹਵਨ ਯੱਗ" ਹਰ ਜੇਠੇ ਐਤਵਾਰ ਨੂੰ ਲਗਾਤਾਰ ਕਰਵਾਇਆ ਜਾਵੇਗਾ ਤਾਂ ਕਿ ਸਮਾਜ ਵਿੱਚ ਸੁੱਖ ਸ਼ਾਂਤੀ ਬਣੀ ਰਹੇ । ਇਸ ਹਵਨ ਯੱਗ ਵਿੱਚ ਐਡਵੋਕੇਟ ਜੇ ਡੀ ਜੈਨ ਪ੍ਰਦੇਸ਼ ਲੀਗਲ ਐਡਵਾਈਜਰ ਭਾਰਤ ਵਿਕਾਸ ਪਰਿਸ਼ਦ ਪੰਜਾਬ , ਸਰਪ੍ਰਸਤ ਸੰਜੀਵ ਭਾਰਦਵਾਜ , ਪ੍ਰਧਾਨ ਨਵਕਾਂਤ ਭਰੋਮਜਾਰਾ , ਕੈਸ਼ੀਅਰ ਕਰਨਵੀਰ ਅਰੋੜਾ , ਸਕੱਤਰ ਕੁਲਦੀਪ ਸਿੰਘ ਰਾਣਾ , ਮੁੱਖ ਸਲਾਹਕਾਰ ਅਸ਼ਵਨੀ ਭਾਰਦਵਾਜ , ਚੇਅਰਮੈਨ ਡਾ ਬਲਵੀਰ ਸ਼ਰਮਾਂ , ਨਰੇਸ਼ ਗੌੜ , ਰਵੀਨਾ , ਪ੍ਰਿੰਸੀਪਲ ਜਤਿੰਦਰ ਮੋਹਨ , ਪਰਮਜੀਤ ਗੌੜ , ਰਿਸ਼ੀ ਬਾਂਸਲ , ਰਿਤੇਸ਼ ਕੌਸ਼ਲ , ਸੁਦੇਸ਼ ਸ਼ਰਮਾਂ , ਸੁਭਾਸ਼ ਸ਼ਰਮਾਂ , ਨਰੇਸ਼ ਸ਼ਰਮਾਂ , ਰਕੇਸ਼ ਰਾਜੂ , ਰਜੇਸ਼ ਕੁਮਾਰੀ , ਦਿਵਯ ਜੋਤੀ , ਅਮਿਤ ਧੀਰ , ਰੀਨਾ ਧੀਰ ਆਦਿ ਵੀ ਹਾਜਰ ਸਨ ।

ਸੀਨੀਅਰ ਕਾਂਗਰਸ ਆਗੂ ਮੋਹਨ ਸਿੰਘ ਇਮਾਨਦਾਰ ਤੇ ਮਿਹਨਤੀ ਇਨਸਾਨ-ਹਰੀਪਾਲ

ਮੁੱਖ ਬੁਲਾਰਾ ਹਰੀਪਾਲ ਹਸਪਤਾਲ ਵਿਖੇ ਹਾਦਸਾਗ੍ਰਸਤ ਭਤੀਜੇ   ਨਾਲ ਵਿਚਾਰ ਪ੍ਰਗਟ ਕਰਦੇ ਹੋਏ  

ਬੰਗਾ18, ਜੁਲਾਈ (ਮਨਜਿੰਦਰ ਸਿੰਘ)
ਬੰਗਾ ਹਲਕੇ ਦੇ ਸਾਬਕਾ ਐਮ ਐਲ ਏ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚੌਧਰੀ  ਮੋਹਨ ਸਿੰਘ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਇਨਸਾਨ ਹਨ ਜੋ ਕਿ ਹਲਕਾ ਬੰਗਾ ਦੇ ਸ਼ਹਿਰਾਂ ਕਸਬਿਆਂ ਅਤੇ  ਪਿੰਡਾਂ ਵਿਚ ਰੋਜ਼ਾਨਾ ਪਹੁੰਚਕੇ ਆਮ ਲੋਕਾਂਪੰਚ,ਸਰਪੰਚਾਂ,ਅਤੇ ਹੋਰ ਮੋਹਤਬਰਾਂ ਨਾਲ ਮੁਲਾਕਾਤਾਂ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਰਹਿੰਦੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬੰਗਾ ਦੇ ਕਾਂਗਰਸ ਪਾਰਟੀ ਦੇ ਮੁੱਖ ਬੁਲਾਰਾ ਹਰੀਪਾਲ ਨੇ ਕੀਤਾ।ਉਨ੍ਹਾਂ ਕਿਹਾ ਕਿ ਚੌਧਰੀ ਮੋਹਨ ਸਿੰਘ   ਹਰ ਗ਼ਰੀਬ ਵਰਗ ਦੇ ਲੋਕਾਂ ਦਾ ਸਾਥ ਨਿਭਾਉਂਦੇ ਹਨ ਉਨ੍ਹਾਂ ਨੇ ਆਪਣੇ ਹਲਕੇ ਅੰਦਰ ਕਦੇ ਵੀ ਕਿਸੇ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਦਿਨ ਰਾਤ ਇੱਕ ਕਰ ਕੇ ਇਲਾਕੇ ਦੀ ਸੇਵਾ ਕਰ ਰਹੇ ਹਨ ¦ ਹਰੀਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਦਾ ਪਿਛਲੇ ਦਿਨੀਂ ਇਕ ਭਿਆਨਕ ਐਕਸੀਡੈਂਟ ਹੋ ਗਿਆ ਜੋ ਕਿ ਹੁਣ ਖ਼ਤਰੇ ਤੋਂ ਬਾਹਰ ਹੈ ਇਸ ਮੌਕੇ ਚੌਧਰੀ ਮੋਹਨ ਸਿੰਘ ਨੇ ਭਤੀਜੇ ਦਾ ਹਾਲ ਚਾਲ ਪੁੱਛਣ ਮੌਕੇ  ਹਰ ਤਰ੍ਹਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ ਜਿਸ ਲਈ ਉਹ ਚੌਧਰੀ ਮੋਹਣ ਸਿੰਘ ਦੇ ਬਹੁਤ ਧੰਨਵਾਦੀ ਹਨ।

Thursday, July 15, 2021

ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਕਰਨਾ ਸ਼ਲਾਘਾਯੋਗ ਕਦਮ - ਸਤਵੀਰ ਸਿੰਘ,ਮੋਹਨ ਸਿੰਘ

ਬੰਗਾ 15 ਜੁਲਾਈ (ਮਨਜਿੰਦਰ ਸਿੰਘ ) -  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਇਕ ਇਕ ਵਾਅਦਾ ਪੂਰਾ ਕਰਦੇ ਹੋਏ ਅੱਜ ਪੰਜਾਬ ਦੇ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ  ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਵਿਖੇ ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਚੇਅਰਮੈਨ  ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਅਤੇ ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ ਨੇ ਕੀਤਾ  ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰੇਕ ਵਾਅਦਾ ਪੂਰਾ ਕੀਤਾ ਗਿਆ ਜਿਸ ਵਿਚ ਕਰਜ਼ਾ ਮੁਆਫੀ,ਪੈਨਸ਼ਨ ਸ਼ਗਨ ਸਕੀਮ ਅਤੇ ਮਹਿਲਾਵਾਂ ਦਾ ਬੱਸ ਸਫਰ ਵੀ ਮੁਫ਼ਤ ਕੀਤਾ ਗਿਆ ਇਸ ਮੌਕੇ ਤੇ ਉਨ੍ਹਾਂ  ਕਿ ਪਹਿਲਾਂ ਸਰਕਾਰ ਵੱਲੋਂ ਕਿਸਾਨਾਂ ਦਾ ਵੀ ਕਰਜ਼ਾ ਮਾਫ ਕੀਤਾ ਗਿਆ ਸੀ। ਇਸ ਮੌਕੇ ਤੇ ਦਰਬਜੀਤ ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ,  ਕਮਲਜੀਤ ਬੰਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ,    ਹਰਭਜਨ ਸਿੰਘ ਭਰੋਲੀ ਬਲਾਕ ਪ੍ਰਧਾਨ ਬੰਗਾ,  ਰਘਵੀਰ ਸਿੰਘ ਬਿੱਲਾ ਸੀਨੀਅਰ ਕਾਂਗਰਸੀ ਆਗੂ, ਜਰਨੈਲ ਸਿੰਘ ਪੱਲੀ ਝਿੱਕੀ, ਉਂਕਾਰ ਸਿੰਘ ਕਾਰੀ, ਸਚਿਨ ਘਈ ਆਦਿ ਹਾਜ਼ਰ ਸਨ

ਖੇਤ ਮਜ਼ਦੂਰਾਂ ਦੇ 590 ਕਰੋੜ ਦੇ ਕਰਜ਼ੇ ਮੁਆਫ਼ ਕਰਨਾ ਸ਼ਲਾਘਾਯੋਗ - ਮੋਹਨ ਸਿੰਘ

ਸੀਨੀਅਰ ਕਾਂਗਰਸ ਆਗੂ ਚੌਧਰੀ ਮੋਹਣ ਸਿੰਘ ਸਾਬਕਾ ਐਮ ਐਲ ਏ ਬੰਗਾ  

ਬੰਗਾ15, ਜੁਲਾਈ (ਮਨਜਿੰਦਰ ਸਿੰਘ) ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਪ੍ਰਾਇਮਰੀ ਸਹਿਕਾਰੀ ਸਭਾਵਾਂ ਦੇ 2,ਲੱਖ85 ਹਜ਼ਾਰ ਖੇਤ ਮਜ਼ਦੂਰਾਂ ਅਤੇ ਕਾਮਿਆਂ ਦੇ 590 ਕਰੋਡ਼ ਦੇ ਕਰਜ਼ੇ ਮੁਆਫ਼ ਕਰਨਾ ਸ਼ਲਾਘਾਯੋਗ ਕਦਮ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਚੌਧਰੀ ਮੋਹਨ ਸਿੰਘ   ਸਾਬਕਾ ਐਮਐਲਏ ਬੰਗਾ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ  ਗਰੀਬ ਲੋਕਾਂ ਦੀਆਂ ਧੀਆਂ ਦੇ ਵਿਆਹ ਲਈ  ਸ਼ਗਨ ਸਕੀਮ 51000,ਬੁਢਾਪਾ ਪੈਨਸ਼ਨ 1500 ਕਰਨ ਅਤੇ ਔਰਤਾਂ ਅਤੇ ਬੱਚੀਆਂ ਦਾ ਬੱਸ ਕਿਰਾਇਆ ਮੁਆਫ ਕਰਨ ਨਾਲ ਪੰਜਾਬ ਵਾਸੀਆਂ ਨੂੰ ਵੱਡੀ ਸਹੂਲਤ ਮਿਲੀ ਹੈ । ਹਰ ਪਿੰਡ ਵਿੱਚ ਲੱਖਾਂ ਰੁਪਏ ਖਰਚ ਕਰਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਕਾਂਗਰਸ ਸਰਕਾਰ ਗਰੀਬ ਅਤੇ ਕਿਸਾਨਾਂ ਪੱਖੀ ਸਰਕਾਰ ਹੈ। ਕੇਂਦਰ ਦੀ  ਮੋਦੀ ਸਰਕਾਰ ਦੇ ਰਾਜ ਵਿੱਚ ਡੀਜ਼ਲ ਪਟਰੋਲ ਬਹੁਤ ਜਿਆਦਾ ਮਹਿੰਗਾ ਹੋ ਗਿਆ ਹੈ। ਖਾਣ ਪੀਣ ਵਾਲੀਆਂ ਘਰੇਲੂ ਵਸਤਾਂ ਦੇ ਭਾਅ ਅਸਮਾਨ ਛੂ ਰਹੇ ਹਨ। ਮੋਦੀ ਦੇ ਰਾਜ ਵਿੱਚ ਲੱਕ ਤੋੜਵੀਂ ਮਹਿੰਗਾਈ ਕਾਰਨ ਆਮ ਆਦਮੀ ਦਾ ਜਿਉਣਾ ਦੁੱਭਰ ਹੋ ਗਿਆ ਹੈ। ਜਨਤਾ ਆਉਣ ਵਾਲੇ ਸਮੇਂ ਵਿੱਚ  ਕੇਂਦਰ ਵਿੱਚ  ਕਾਂਗਰਸ ਪਾਰਟੀ ਦਾ ਰਾਜ ਲਿਆਉਣ ਲਈ ਉਤਾਵਲੀ ਹੈ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਬਣਾਇਆ ਹੋਇਆ ਸੰਵਿਧਾਨ ਕਾਗਰਸ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਕਾਗਰਸ ਪਾਰਟੀ ਬਾਬਾ ਸਾਹਿਬ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਗਰੀਬ ਜਨਤਾ ਨੂੰ ਸਹੂਲਤਾਂ ਦੇ ਰਹੀ ਹੈ।  ਉਨ੍ਹਾਂ ਕਿਹਾ ਕਿ ਬਸਪਾ ਅਤੇ ਅਕਾਲੀ ਦਲ ਦਾ ਜੋ ਗੱਠਜੋੜ ਪੰਜਾਬ ਵਿੱਚ  ਹੋਇਆ ਹੈ 2022 ਦੇ ਚੋਣ ਨਤੀਜਿਆਂ ਤੋਂ ਬਾਅਦ ਇਨ੍ਹਾਂ ਦੇ ਹੱਥ ਕੁਝ ਵੀ ਨਹੀਂ ਆਵੇਗਾ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਝੂਠ ਪ੍ਰਚਾਰ ਨੂੰ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਤੇ ਇਨ੍ਹਾਂ ਨੂੰ ਵੀ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ ਅਤੇ ਪੰਜਾਬ ਵਿਚ ਇਤਿਹਾਸ ਸਿਰਜਦਿਆਂ ਹੋਇਆ 2022 ਵਿਚ ਵੱਡਾ ਬਹੁਮਤ ਲੈ ਕੇ ਕਾਂਗਰਸ ਪਾਰਟੀ ਦੀ ਸਰਕਾਰ ਰਿਪੀਟ ਹੋਵੇਗੀ¦ ਇਸ ਮੌਕੇ ਉਨ੍ਹਾਂ ਨਾਲ ਦਰਬਜੀਤ ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ,ਹਰੀਪਾਲ ਮੁੱਖ ਬੁਲਾਰਾ, ਹਰਭਜਨ ਸਿੰਘ ਭਰੋਲੀ ,ਮਨਜਿੰਦਰ ਬੌਬੀ ਕੌਂਸਲਰ ,ਸਚਿਨ ਘਈ ਸਾਬਕਾ ਕੌਂਸਲਰ ਆਦਿ ਹਾਜ਼ਰ ਸਨ ।

ਆਮ ਆਦਮੀ ਪਾਰਟੀ ਮੁਆਫ਼ੀ ਮੰਗ ਪਾਰਟੀ, ਆਪ ਬੜਬੋਲੀ ਨੇਤਾ ਨੂੰ ਬਰਖ਼ਾਸਤ ਕਰੇ - ਪ੍ਰਵੀਨ ਬੰਗਾ,ਬੁਧ ਸਿੰਘ ਬਲਾਕੀਪੁਰ*****20 ਜੁਲਾਈ ਨੂੰ ਸੰਗਰੂਰ ਰੋਸ ਮਾਰਚ ਕਰਕੇ ਭਗਵੰਤ ਮਾਨ ਦੀ ਕੋਠੀ ਘੇਰਾਂਗੇ

ਬੰਗਾ,15 ਜੁਲਾਈ (ਮਨਜਿੰਦਰ ਸਿੰਘ )  
ਕਾਂਗਰਸ, ਭਾਜਪਾ ਤੇ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਦਲਿਤ ਪੱਛੜਾ ਵਿਰੋਧੀ ਲਹਿਰ ਦੇ ਹਮਾਮ ਵਿੱਚ ਬੇਨਕਾਬ ਹੋ ਚੁੱਕੀ ਹੈ। ਬਹੁਜਨ ਸਮਾਜ ਪਾਰਟੀ ਦੇ ਸੂਬਾ  ਸਕੱਤਰ ਪ੍ਰਵੀਨ ਬੰਗਾ  ਜੀ   ਤੇ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲਾ ਪ੍ਰਧਾਨ ਬੁਧ ਸਿੰਘ ਬਲਾਕੀਪੁਰ ਜੀ ਨੇ ਆਖਿਆ  ਕਿ ਆਮ ਆਦਮੀ ਪਾਰਟੀ ਮੁਆਫ਼ੀ ਮੰਗ ਪਾਰਟੀ ਹੈ ਜਿਸਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਸਮੁਚੀ ਆਪ ਪਾਰਟੀ ਵੀ ਪੰਜਾਬੀਆਂ ਨੂੰ ਨਸ਼ੇੜੀ/ਉਡਦਾ ਪੰਜਾਬ/ਚਿੱਟੇ ਦੇ ਵਾਪਰੀ ਦੱਸਣ ਦੇ ਮੁੱਦੇ ਤੇ ਮੁਆਫ਼ੀ ਮੰਗ ਚੁੱਕਾ ਹੈ। ਅੱਜ ਬਹਾਦਰ ਪੰਜਾਬੀਆਂ ਨੇ ਕਿਸਾਨ ਅੰਦੋਲਨ ਦੇ ਨਾਮ ਤੇ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਵਖਤ ਪਾ ਰੱਖਿਆ ਹੈ। ਹੁਣ ਆਪ ਪਾਰਟੀ ਦੀ ਬੜਬੋਲੀ ਨੇਤਾ ਨੇ ਭਾਰਤ ਦੇ ਸੰਵਿਧਾਨ ਬਾਰੇ ਗ਼ਲਤ ਸ਼ਬਦਵਾਲੀ ਦੀ ਵਰਤੋਂ ਕਰਕੇ ਸੰਵਿਧਾਨ ਵਿਚ ਆਰਟੀਕਲ 51ਏ ਵਿੱਚ ਦਰਜ ਦੇਸ਼ ਦੇ ਨਾਗਰਿਕਾਂ ਦੇ  ਮੁੱਢਲੇ ਫਰਜ਼ਾਂ ਦੀ ਉਲੰਘਣਾ ਕੀਤੀ ਹੈ। ਦੇਸ਼ ਦੇ ਸੰਵਿਧਾਨ ਖ਼ਿਲਾਫ਼ ਬੋਲਣ ਲਈ ਆਪ ਪਾਰਟੀ ਦੀ ਬੜਬੋਲੀ ਨੇਤਾ ਖ਼ਿਲਾਫ਼ ਦੇਸ਼ ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।
 ਪ੍ਰਵੀਨ ਬੰਗਾ ਜੀ ਤੇ  ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲਾ ਪ੍ਰਧਾਨ  ਸ ਬੁਧ ਸਿੰਘ ਬਲਾਕੀਪੁਰ ਜੀ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਰਾਖਿਆਂ ਦੀ ਮੰਗ ਹੈ ਕਿ ਜੇਕਰ ਆਪ ਪਾਰਟੀ ਭਾਰਤ ਦੇ ਸੰਵਿਧਾਨ, ਬਾਬਾ ਸਾਹਿਬ ਅੰਬੇਡਕਰ ਤੇ ਦਲਿਤ ਪੱਛੜੇ ਵਰਗਾਂ ਦਾ ਸਨਮਾਨ ਕਰਦੀ ਹੈ ਤਾਂ ਤੁਰੰਤ ਬੜਬੋਲੀ ਨੇਤਾ ਅਨਮੋਲ ਗਗਨ ਮਾਨ ਨੂੰ ਆਪ ਪਾਰਟੀ ਤੋਂ ਬਰਖ਼ਾਸਤ ਕੀਤਾ ਜਾਵੇ। ਜੇਕਰ ਆਪ ਪਾਰਟੀ ਨੇ ਦਲਿਤਾਂ ਪੱਛੜੇ ਵਰਗਾਂ ਦੀਆਂ ਭਾਵਨਾਵਾਂ ਦਾ ਸਨਮਾਨ ਨਹੀਂ ਕੀਤਾ ਤਾਂ ਬਸਪਾ ਦਲਿਤ ਪੱਛੜੇ ਵਰਗਾਂ ਅਤੇ ਭਾਰਤ ਦੇ ਸੰਵਿਧਾਨ ਦੇ ਸਨਮਾਨ  ਵਿੱਚ 20 ਜੁਲਾਈ ਨੂੰ ਸੰਗਰੂਰ ਵਿੱਚ ਰੋਸ ਪ੍ਰਦਰਸ਼ਨ ਕਰਕੇ ਆਪ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਕੋਠੀ ਘੇਰੇਗੀ।ਬਸਪਾ ਪੰਜਾਬ ਆਪ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਤੋਂ ਜਵਾਬ ਮੰਗੇਗੀ ਕਿ ਪੰਜਾਬ ਵਿੱਚ ਬਿਜਲੀ ਸੰਕਟ ਵਧਾਉਣ ਲਈ ਦਿੱਲੀ ਆਪ ਸਰਕਾਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਚਾਰ ਥਰਮਲ ਪਲਾਂਟਾਂ ਨੂੰ ਬੰਦ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਕਿਉ ਪਾਈ । ਬਸਪਾ ਆਗੂਆਂਨੇ ਕਿਹਾ ਕਿ ਬਸਪਾ ਪੰਜਾਬ, ਪੰਜਾਬੀਅਤ, ਸੰਵਿਧਾਨ, ਦਲਿਤ ਪੱਛੜਾ ਵਿਰੋਧੀ ਆਪ ਪਾਰਟੀ ਦਾ ਮੁਕਾਬਲਾ ਕਾਂਗਰਸ ਭਾਜਪਾ ਦੇ ਨਾਲ ਨਾਲ ਕਰੇਗੀ, ਅਤੇ ਆਪ ਪਾਰਟੀ ਦੇ ਝੂਠ ਨੂੰ ਪੰਜਾਬ ਵਿੱਚ ਬੇਨਕਾਬ ਕਰੇਗੀ। ਇਸ ਮੌਕੇ ਤੇ ਜੋਨ ਇੰਚਾਰਜ ਪ੍ਰਦੀਪ ਜਸੀ,ਜੋਨ ਇੰਚਾਰਜ ਮਨੋਹਰ ਕਮਾਮ,  ਜ਼ਿਲਾ ਪ੍ਰਧਾਨ ਐਸ ਸੀ ਵਿੰਗ ਸੋਹਣ ਲਾਲ ਢੰਡਾ ਜੀ ਕੁਲਜੀਤ ਸਰਹਾਲ  ਵਾਈਸ ਚੇਅਰਮੈਨ ਪੰਚਾਇਤ ਸੰਮਤੀ  ਹਲਕਾ ਬੰਗਾ ਦੇ ਪ੍ਰਧਾਨ ਜੈ ਪਾਲ ਸੁੰਡਾ  ਜ਼ਿਲਾ ਇੰਚਾਰਜ ਵਿਜੇ ਮਜਾਰੀ, ਜ਼ਿਲਾ ਇੰਚਾਰਜ ਨੀਲਮ ਸਹਿਜਲ, ਜ਼ਿਲਾ ਉਪ ਪ੍ਰਧਾਨ ਰੂਪ ਲਾਲ ਧੀਰ, ਜ਼ਿਲਾ ਜਨਰਲ ਸਕੱਤਰ ਹਰਬਲਾਸ ਬਸਰਾ, ਜ਼ਿਲਾ ਸਕੱਤਰ ਕੇਹਰ ਚੰਦ ਫਰਾਲਾ ਜੀ, ਵਿਜੇ ਕੁਮਾਰ ਗੁਣਾਚੌਰ ਜੀ, ਹਰਜਿੰਦਰ ਜੰਡਾਲੀ ਜੀ , ਧਰਮ ਪਾਲ ਤਲਵੰਡੀ ਜੀ, ਕੁਲਦੀਪ ਬਹਿਰਾਮ, ਸਰਪੰਚ ਅਸ਼ੋਕ ਕੁਮਾਰ ਜੀ ਰਾਜ ਦਦਰਾਲ, ਜੋਗਿੰਦਰ ਸਿੰਘ ਔੜ ਰਮੇਸ਼ ਚਕ ਕਲਾਲ , ਪ੍ਰਧਾਨ ਪ੍ਰਕਾਸ਼ ਰਾਮ ਬੈਂਸ ਰਵਿੰਦਰ ਮਹਿੰਮੀ, ਹਰਬੰਸ ਕੌਰ ਜੰਡਾਲੀ ਸਾਬਕਾ ਮੈਂਬਰ ਬਲਾਕ ਸੰਮਤੀ, ਮਨਜੀਤ ਕੌਰ ਰਹਿਪਾ, ਲਖਵੀਰ ਸਰਹਾਲਕਾਜੀਆਂ,ਦੇਸ ਰਾਜ ਚਕਮੰਢੇਰ, ਮਨਜੀਤ ਮਜਾਰੀ, ਮਨਜੀਤ ਸੋਨੂੰ, ਰਜਿੰਦਰ ਕੁਮਾਰ ਸਾਬਕਾ ਸਰਪੰਚ,ਦੁਨੀ ਚੰਦ ਡੋਗਰ ਰਾਮ, ਕਮਲਜੀਤ ਉਂਚਾ ਲਧਾਣਾ,ਡਾ ਬੰਸਭਰ ਲਾਲ ਜੀ, ਸ ਕੁਲਵਿੰਦਰ ਸਿੰਘ ਢਾਹਾਂ ਸਰਕਲ ਪ੍ਰਧਾਨ, ਕੁਲਵਿੰਦਰ ਸਿੰਘ ਲਾਡੀ ਜਸਵਿੰਦਰ ਸਿੰਘ ਮਾਨ, ਸੁਰਜੀਤ ਸਿੰਘ ਮਾਂਗਟ, ਹਰਜੀਤ ਸਿੰਘ ਸੰਧਵਾਂ, ਸੁਖਦੇਵ ਮੱਲਾ, ਬਲਵੀਰ ਸਿੰਘ ਲਾਦੀਆਂ, ਤਰਸੇਮ ਲਾਲ ਝੱਲੀ, ਚਰਨਜੀਤ ਗੋਸਲ, ਡਿੰਪਲ ਮੱਲ੍ਹਾਂ ਸੋਢੀਆਂ, ਗੁਰਵਿੰਦਰ ਸਿੰਘ ਔੜ, ਪਰਮਜੀਤ ਸਿੰਘ ਗੁਣਾਚੌਰ,ਬਿਸ਼ਨ ਝਿੰਗੜ, ਰਜਿੰਦਰ ਬਖਲੋਰ, ਕਮਲ ਸੰਦਲ ,ਰਣਦੀਪ ਸਿੰਘ ਦੀਪਾ ਕਲੇਰਾਂ,ਰਮਨ ਕੁਮਾਰ ਬੰਗਾ, ਡੋਗਰ ਰਾਮ,ਰਘੂਵਿੰਦਰ ਕੁਮਾਰ ਲਾਲੀ,ਜਤਿੰਦਰ ਕੁੰਦਰਾ, ਗੁਰਿੰਦਰ ਸਿੰਘ ਜੀਂਦੋਵਾਲ,ਦੀਪਕ ਘਈ, ਸਿਕੰਦਰ ਹੰਸ,ਵਨੀਤ ਸਰੋਆ, ਦੀਪਾ ਮੇਹਲੀ, ਆਦਿ ਹਾਜ਼ਰ ਸਨ

Tuesday, July 13, 2021

ਮੰਡਾਲੀ ਦੇ ਭੱਟੀ ਪਰਿਵਾਰ ਨੂੰ ਇਕ ਹੋਰ ਸਦਮਾ ਦੂਸਰੇ ਬੇਟੇ ਦੀ ਮੌਤ :

ਜੋਗ ਰਾਜ ਜੋਗੀ ਨਿਮਾਣਾ ਸਾਥੀਆਂ ਸਮੇਤ  ਭੱਟੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ  
ਬੰਗਾ 13,ਜੁਲਾਈ (ਮਨਜਿੰਦਰ ਸਿੰਘ)  ਸਵਰਗਵਾਸੀ ਨੰਬਰਦਾਰ ਗੁਰਦੇਵ ਸਿੰਘ  ਮੰਢਾਲੀ ਜੀ ਦੇ ਬੇਟੇ ਪਰਮਜੀਤ ਭੱਟੀ ਜੀ ਦੀ ਸੰਖੇਪ ਬਿਮਾਰੀ ਉਪਰੰਤ ਹੋਈ  ਅਚਨਚੇਤ ਮੌਤ ਤੇ ਜੋਗਰਾਜ ਜੋਗੀ , ਇੰਦਰਜੀਤ  ਸਿੰਘ ਮਾਨ ਅਤੇ ਸਾਥੀਆਂ  ਵਲੋ ਗਹਿਰੇ  ਦੁੱਖ ਦਾ ਪ੍ਰਗਟਾਵਾ   ਕੀਤਾ ਗਿਆ ।ਜੋਗੀ ਨਿਮਾਣਾ ਨੇ ਕਿਹਾ ਕਿ ਇਸ  ਨੋਜਵਾਨ ਦੀ ਬੇਵਕਤੀ  ਮੌਤ ਨਾਲ ਕਦੇ ਨਾ ਪੂਰਾ ਹੌਣ ਵਾਲਾ ਘਾਟਾ ਪਿਆ ਹੈ ਕਿਉਂ ਕਿ ਕੁਝ ਕੁ ਸਾਲ ਪਹਿਲਾ ਪਰਮਜੀਤ ਭੱਟੀ ਦੇ ਵੱਡੇ ਭਰਾ ਦੀ ਮੌਤ ਹੋਈ ਸੀ ਤੇ ਹੁਣ ਪਰਮਜੀਤ ਦੀ ਮੌਤ ਨਾਲ ਭੱਟੀ ਪਰਿਵਾਰ ਅਤੇ ਨਗਰ ਨਿਵਾਸੀ  ਪੂਰੀ  ਤਰਾਂ ਗਮਗੀਨ ਹਨ। ਜੋਗੀ ਨਿਮਾਣਾ ਨੇ ਕਿਹਾ ਕਿ ਭੱਟੀ ਪਰਿਵਾਰ ਦਾ ਨੱਗਰ ਵਿਁਚ ਬਹੁਤ  ਸਤਿਕਾਰ ਹੈ ਇਸ  ਮੌਕੇ ਤੇ ਹੋਰਨਾ ਤੋਂ ਇਲਾਵਾ ਬਲਵੀਰ ਭੱਟੀ ਮੰਢਾਲੀ ਗੁਰਮੇਲ ਸਿੰਘ ਭੱਟੀ ਜੋਗਿੰਦਰ ਰਾਮ  ਸਾਬਕਾ ਪੰਚ ਹਰਜਿੰਦਰ ਭੱਟੀ ਮਹਿੰਦਰ ਸਿੰਘ ,ਅਵਤਾਰ ਭੱਟੀ   ਜੈ ਰਾਮ ਸਿੰਘ ਆਦਿ  ਹਾਜ਼ਿਰ ਸਨ।

ਲਾਇਨ ਕਲੱਬ ਰਾਜਾ ਸਾਹਿਬ ਸੇਵਾ ਬੰਗਾ ਵਲੋ 2 ਪ੍ਰੋਜੈਕਟ ਕੀਤੇ ਗਏ:

ਬੰਗਾ 13,ਜੁਲਾਈ (ਮਨਜਿੰਦਰ ਸਿੰਘ ): ਲਾਇਨ ਕਲੱਬ ਰਾਜਾ ਸਾਹਿਬ ਸੇਵਾ ਬੰਗਾ ਵੱਲੋਂ ਵਿਸ਼ਵ ਵੱਸੋਂ ਦਿਵਸ  ਦੇ ਮੌਕੇ ਤੇ 2 ਪ੍ਰਾਜੈਕਟ ਕੀਤੇ ਗਏ। ਪਹਿਲਾ ਪ੍ਰੋਜੈਕਟ  ਵਾਤਾਵਰਣ ਦੀ ਸ਼ੁਧਤਾ ਲਈ 2100 ਬੂਟਾ ਲਗਾ ਕੇ 5100 ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ।ਦੂਜਾ ਪਰੋਜੈਕਟ ਵਿਸ਼ਵ ਵਸੋਂ ਦਿਵਸ ਦੇ ਮਨਾਉਣ  ਹਿਤ  ਸੈਮੀਨਾਰ  ਕੀਤਾ ਗਿਆ।ਇਨ੍ਹਾਂ ਪ੍ਰੋਜੈਕਟਾਂ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਲਾਇਨ ਡਾ. ਕਰਮਜੀਤ  ਸਿੰਘ ਨੇ ਕੀਤੀ । ਪਲਾਂਟੇਸ਼ਨ ਪਰੋਜੈਕਟ ਦੇ ਚੈਅਰਮੈਨ  ਲਾਇਨ ਗੁਰਜੰਟ ਸਿੰਘ ਅਤੇ ਵਿਸ਼ਵ ਵਸੋਂ ਦਿਵਸ ਦੇ ਪ੍ਰੋਜੈਕਟ  ਚੇਅਰਮੈਨ ਲਾਇਨ ਪਿ੍ੰਸੀਪਲ ਕੁਲਵੰਤ ਸਿੰਘ ਸੈਣੀ ਸਨ ।ਇਹਨਾਂ ਸਮਾਗਮਾ ਦੇ ਮੁਖ ਮਹਿਮਾਨ ਪਾਸਟ ਜਿਲਾ ਗਵਰਨਰ ਲਾਇਨ ਹਰੀਸ਼ ਬੰਗਾ ਅਤੇ ਸ਼ਪੈਸ਼ਲ ਮਹਿਮਾਨ ਲਾਇਨ ਦਵਿੰਦਰ ਪਾਲ ਅਰੋੜਾ ਅਤੇ ਲਾਇਨ ਇੰ. ਐੱਸ  .ਪੀ. ਸੌਂਧੀ , ਮਹਾਂਵੀਰ ਸਿੰਘ ਸਨ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਵਾਤਾਵਰਨ ਦੀ ਸੰਭਾਲ ਲਈ ਰੁੱਖਾਂ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਅਤੇ ਵਿਸ਼ਵ ਵੱਸੋਂ ਦਿਵਸ ਬਾਰੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ।ਇਸ ਸਮੇੰ ਚੇਅਰਮੈਨ ਰਜਿੰਦਰ ਸਿੰਘ ਢਡਵਾੜ ਐੱਮ ਜੇ ਐੱਫ ,ਲਾਇਨ ਬਲਵਿੰਦਰ ਸਿੰਘ ਝਿੰਗੜ, ਲਾਇਨ ਜਰਨੈਲ਼ ਸਿੰਘ ਹੇੜੀਆਂ, ਲਾਇਨ ਬਲਕਾਰ ਸਿੰਘ,ਲਾਇਨ ਧਰਮਿੰਦਰ ਸਿੰਘ ਨੋਤੇ,ਲਾਇਨ ਅਮਨਦੀਪ ਕਜਲਾ, ਲਾਇਨ ਸੁਖਵਿੰਦਰ ਸਿੰਘ ,ਲਾਇਨ ਬਲਵੀਰ ਸਿੰਘ ਰਾਏ,ਲਾਇਨ ਗੁਲਸ਼ਨ ਕੁਮਾਰ ਲਾਇਨ ਮਨਜਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ। ਮੰਚ ਸੰਚਾਲਨ ਲਾਇਨ ਗਗਨਦੀਪ ਸਿੰਘ ਨੇ ਕੀਤਾ।

ਦਿਲਬਾਗ ਸਿੰਘ ਬਾਗੀ, ਬਣੇ ਰੋਟਰੀ ਕਲੱਬ ਬੰਗਾ ਦੇ ਪ੍ਰਧਾਨ :

ਬੰਗਾ13 ਜੁਲਾਈ (ਮਨਜਿੰਦਰ ਸਿੰਘ) :
ਰੋਟਰੀ ਕਲੱਬ ਬੰਗਾ ਦੀ ਟੀਮ ਵੱਲੋਂ ਅੱਜ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੰਗਾ ਦੇ ਸਮਾਜ ਸੇਵਕ ਰੋਟੇਰੀਅਨ ਦਿਲਬਾਗ ਸਿੰਘ ਬਾਗੀ ਨੂੰ ਸਰਬਸੰਮਤੀ ਨਾਲ ਰੋਟਰੀ ਕਲੱਬ ਬੰਗਾ ਦਾ ਪ੍ਰਧਾਨ ਨਿਯੁਕਤ ਕਰਨ ਉਪਰੰਤ  ਸਨਮਾਨਤ ਕੀਤਾ ਗਿਆ।ਇਸ ਮੌਕੇ ਨਵ ਨਿਯੁਕਤ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਆਪਣੀ ਟੀਮ ਦਾ ਐਲਾਨ ਕੀਤਾ ਜਿਸ ਅਨੁਸਾਰ ਰੋਟ: ਰੁਪੇਸ਼ ਕੁਮਾਰ ਸੈਕਟਰੀ,ਰੋਟ: ਪ੍ਰਿੰਸਿਪਲ ਡਾ ਗੁਰਜੰਟ ਸਿੰਘ ਫਾਈਨੈਂਸ ਸੈਕਟਰੀ ਰੋਟ:   ਪਰਵੀਨ ਕੁਮਾਰ ਵਾਈਸ ਪ੍ਰਧਾਨ ਨਿਯੁਕਤ ਕੀਤੇ ਗਏ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਰੋਟਰੀਅਨ  ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਰੌਟਰੀ ਕਲੱਬ ਇਕ ਇੰਟਰਨੈਸ਼ਨਲ ਸੰਸਥਾ ਹੈ ਜਿਸ ਦਾ ਸਾਲ 1 ਜੁਲਾਈ ਤੋਂ ਸ਼ੁਰੂ ਹੁੰਦਾ ਹੈ ਅਤੇ ਕਲੱਬ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਦਾ ਹੈ ਸਮੇਂ  ਅਤੇ ਸਮਾਜ ਦੀ ਲੋੜ ਅਨੁਸਾਰ ਪ੍ਰਾਜੈਕਟ ਕੀਤੇ ਜਾਂਦੇ ਹਨ ।ਜਿਵੇਂ ਕਿ ਕੋਈ ਵਿਅਕਤੀ ਸੀਰੀਅਸ ਬੀਮਾਰ ਹੈ ਉਸ ਦੀ ਜਾਨ ਬਚਾਉਣ ਲਈ ਖਰਚਾ ਕੀਤਾ ਜਾਂਦਾ ਹੈ, ਹੋਣਹਾਰ ਗ਼ਰੀਬ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕੀਤੀ ਜਾਂਦੀ ਹੈ, ਗਰੀਬ ਲਡ਼ਕੀ ਦੇ ਵਿਆਹ ਵਿੱਚ ਮੱਦਦ ਕੀਤੀ ਜਾਂਦੀ ਹੈ, ਮੈਡੀਕਲ ਕੈਂਪ, ਬਲੱਡ ਡੋਨੇਸ਼ਨ ਕੈਂਪ, ਅਵੇਅਰਨੈੱਸ ਕੈਂਪ ਆਦਿ ਅਨੇਕਾਂ ਤਰ੍ਹਾਂ ਦੇ ਪ੍ਰੋਜੈਕਟ ਲਾਏ ਜਾਂਦੇ ਹਨ     ।ਉਨ੍ਹਾਂ ਦੱਸਿਆ ਕਿ ਪੋਲੀਓ ਦੇ ਖਾਤਮੇ ਵਿਚ ਰੋਟਰੀ ਕਲੱਬ ਦਾ ਵੱਡਾ ਯੋਗਦਾਨ ਹੈ ਤੇ ਕੋਵਿੱਡ  19  ਦੌਰਾਨ ਉਹਨਾਂ ਨੇ ਲੋੜਵੰਦਾਂ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਵਿੱਚ ਯੋਗਦਾਨ ਪਾਇਆ ਹੈ ਅਤੇ ਅੱਗੋਂ ਵੀ ਪਾਉਂਦੇ ਰਹਿਣਗੇ¦ਇਸ ਮੌਕੇ ਰੋਟ: ਸੁਰਿੰਦਰਪਾਲ ਸਾਬਕਾ ਪ੍ਰਧਾਨ ,ਰਾਜ ਕੁਮਾਰ ਸਾਬਕਾ ਪ੍ਰਧਾਨ ਮਨਜੀਤ ਕੁਮਾਰ ਸੋਨੂੰ ਸਾਬਕਾ ਪ੍ਰਧਾਨ, ਮਾਸਟਰ ਸੁਰਜੀਤ ਸਿੰਘ ਬਾਂਸਲ ਸਾਬਕਾ ਪ੍ਰਧਾਨ ,ਰਾਜ ਕੁਮਾਰ ਭਮਰਾ, ਭੁਪਿੰਦਰ ਸਿੰਘ ,ਐਡਵੋਕੇਟ ਅਨਿਲ ਕਟਾਰੀਆ, ਗੁਰਨਰਿੰਦਰ ਸਿੰਘ, ਤੇਜਿੰਦਰ ਸਿੰਘ, ਇੰਦਰਜੀਤ ਸਿੰਘ, ਸੰਦੀਪ ਕੁਮਾਰ ਸੋਨੂੰ ,ਹਰਸ਼ ਸ਼ਰਮਾ,ਡਾ ਪ੍ਰਿਤਪਾਲ ਸਿੰਘ' ਅਮਰਦੀਪ ਬੰਗਾ   ਆਦਿ ਵੀ ਹਾਜ਼ਰ ਸਨ।       

ਡੀ ਸੀ ਦਫਤਰ ਨਵਾਂਸ਼ਹਿਰ ਵਿਖੇ ਰੋਸ ਧਰਨਾ 15 ਜੁਲਾਈ ਨੂੰ - ਜ਼ਿਲ੍ਹਾ ਪ੍ਰਧਾਨ ਚੇਤਾ

ਬਲਦੇਵ ਸਿੰਘ ਚੇਤਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ  

ਬੰਗਾ13, ਜੁਲਾਈ (ਮਨਜਿੰਦਰ ਸਿੰਘ)
ਸ਼੍ਰੋਮਣੀ ਅਕਾਲੀ ਦਲ ਸੰਯੁਕਤ  ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੈਟਰੋਲ ਡੀਜ਼ਲ ਤੇ ਰਸੋਈ ਗੈਸ ਵਿੱਚ ਕੀਤੇ ਗਏ ਭਾਰੀ ਵਾਧੇ ਅਤੇ ਹਰ ਦਿਨ ਵਧ ਰਹੀ  ਮਹਿੰਗਾਈ ਦੇ ਖਿਲਾਫ 15 ਜੁਲਾਈ ਦਿਨ ਵੀਰਵਾਰ ਨੂੰ ਪੰਜਾਬ ਵਿੱਚ ਜ਼ਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ਅਤੇ ਧਰਨੇ ਲਾਉਣ ਦਾ ਐਲਾਨ ਕੀਤਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਦੇਵ ਸਿੰਘ  ਚੇਤਾ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ ਨੇ ਕਰਦਿਆਂ ਕਿਹਾ ਕਿ ਇਸ ਅਨੁਸਾਰ ਡੀਸੀ ਦਫ਼ਤਰ ਨਵਾਂਸ਼ਹਿਰ ਵਿਖੇ ਰੋਸ ਪ੍ਰਦਰਸ਼ਨ  15 ਜੁਲਾਈ ਨੂੰ 11 ਤੋਂ 1 ਵਜੇ ਤੱਕ ਕੀਤਾ ਜਾਵੇਗਾ ਉਪਰੰਤ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਮਹਿੰਗਾਈ ਤੇ ਠੱਲ੍ਹ ਪਾਉਣ ਲਈ ਮੰਗ ਪੱਤਰ ਵੀ ਸੌਂਪਿਆ ਜਾਏਗਾ ।ਪ੍ਰਧਾਨ ਚੇਤਾ ਨੇ ਇਸ ਮੌਕੇ ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਡੀਸੀ ਦਫ਼ਤਰ ਨਵਾਂਸ਼ਹਿਰ ਵਿਖੇ ਪਹੁੰਚਣ  ਦੀ ਅਪੀਲ ਕੀਤੀ ।    

Sunday, July 11, 2021

ਪਾਵਰਕੌਮ ਦੇ ਅਫ਼ਸਰਾਂ ਵੱਲੋਂ ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ :

ਪਾਵਰਕੌਮ ਦੀ ਟੀਮ ਪਿੰਡਾਂ ਵਿਚ ਖਪਤਕਾਰਾਂ  ਦੀਆਂ ਸ਼ਿਕਾਇਤਾਂ ਸੁਣਦੇ ਹੋਏ  
ਬੰਗਾ 11'ਜੁਲਾਈ (ਮਨਜਿੰਦਰ ਸਿੰਘ) ਇੰਜਨੀਅਰ ਡੀ ਆਰ ਬੰਗਰ ਡਿਪਟੀ ਚੀਫ ਇੰਜੀਨੀਅਰ ਨਵਾਂਸ਼ਹਿਰ ਦੀ ਅਗਵਾਈ ਵਿੱਚ ਪਾਵਰਕੌਮ ਦੀ ਟੀਮ ਜਿਸ ਵਿਚ ਇੰਜਨੀਅਰ   ਸੁਵਿਕਾਸ ਪਾਲ ਸੀਨੀਅਰ ਐਕਸੀਅਨ, ਇੰਜ ਇਕਬਾਲ ਸਿੰਘ ਐਸਡੀਓ ,ਇੰਜ ਅਸ਼ੀਸ਼ ਸਿੰਗਲਾ ਐਸਡੀਓ ਮੌਜੂਦ ਸਨ ਨੇ ਬੰਗਾ ਇਲਾਕੇ ਦੇ ਵੱਖ ਵੱਖ ਪਿੰਡਾਂ ਸੋਤਰ੍ਹਾਂ 'ਖਟਕੜ ਖੁਰਦ ਗੋਬਿੰਦਪੁਰ, ਮਾਹਿਲ ਗਹਿਲਾਂ ਆਦਿ  ਵਿਚ ਪਹੁੰਚ ਕੇ ਖਪਤਕਾਰਾਂ ਦੀਆਂ ਮੁਸ਼ਕਲਾਂ ਸੁਣੀਆਂ ।ਇਸ ਮੌਕੇ ਇੰਜਨੀਅਰ ਸ੍ਰੀ ਬੰਗੜ ਅਤੇ ਇੰਜੀਨੀਅਰ ਸ੍ਰੀ ਸੁਵਿਕਾਸ ਪਾਲ ਨੇ ਖਪਤਕਾਰਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ   ਸਟਾਫ਼ ਦੇ  ਅਫ਼ਸਰ ਅਤੇ ਮੁਲਾਜ਼ਮ  ਦਿਨ ਰਾਤ ਸੇਵਾਵਾਂ ਦੇ ਕੇ ਖਪਤਕਾਰਾਂ ਦੀ ਹਰ ਮੁਸ਼ਕਲ ਦਾ ਹੱਲ ਕਰਦੇ ਹਨ ਪਰ ਜੇ ਕਿਤੇ ਥਰਮਲ ਪਲਾਂਟ ਵਿੱਚ ਜਾਂ ਕੋਈ ਹੋਰ  ਟੈਕਨੀਕਲ ਸਮੱਸਿਆ ਆਉਣ ਕਾਰਨ ਬਿਜਲੀ ਦੇ ਕੱਟ ਲੱਗਦੇ ਹਨ ਤਾਂ ਉਨ੍ਹਾਂ ਨੇ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ । 

Saturday, July 10, 2021

ਨੌਰਾ ਵਿਖੇ ਮੁਸਲਿਮ ਮਹਾਂ ਸਭਾ ਪੰਜਾਬ ਦੀ ਮੀਟਿੰਗ ਹੋਈ :

ਬੰਗਾ10' ਜੁਲਾਈ ( ਮਨਜਿੰਦਰ ਸਿੰਘ)  
ਮੁਸਲਿਮ ਮਹਾਂ ਸਭਾ ਪੰਜਾਬ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੌਰਾ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ  ਵਿੱਚ ਸਭਾ ਦੇ ਕਨਵੀਨਰ ਸਿਤਾਰ ਮੁਹੰਮਦ ਲਿਬੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਇਸ ਮੌਕੇ ਕਨਵੀਨਰ ਸਿਤਾਰ ਮੁਹੰਮਦ ਲਿੱਬੜਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਉਦੇਸ਼ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ 31ਮੈਂਬਰੀ   ਪੰਜਾਬ ਇਕਾਈ ਲਈ ਇਕ ਮੈਂਬਰ ਦੀ ਚੋਣ ਕਰਨੀ  ਅਤੇ ਜ਼ਿਲ੍ਹਾ ਐੱਸਬੀਐੱਸ ਨਗਰ ਦੀ ਇਕਾਈ ਗਠਨ ਕਰਨ ਬਾਰੇ ਵਿਚਾਰ ਵਟਾਂਦਰਾ ਕਰਨਾ ਹੈ ਕਿਉਂਕਿ ਮੁਸਲਿਮ ਮਹਾ ਸਭਾ   ਪੰਜਾਬ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਦੀ ਇਕਾਈ ਦਾ ਗਠਨ ਕਰਕੇ ਮੂਲ ਪੰਜਾਬੀ ਮੁਸਲਿਮ ਸਮਾਜ ਪੰਜਾਬ ਦੇ ਲੋਕਾਂ ਨੂੰ ਸਮਾਜਿਕ, ਆਰਥਿਕ, ਵਿੱਦਿਅਕ ਅਤੇ ਰਾਜਨੀਤਕ ਤੌਰ ਤੇ ਸੰਗਠਤ  ਕਰ ਕੇ ਉਨ੍ਹਾਂ ਨੂੰ ਆਪਣੇ  ਹੱਕਾਂ ਲਈ ਲੜਨ ਲਈ ਲਾਮਬੰਦ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਇਹ ਸਭਾ ਪੂਰੇ ਪੰਜਾਬ ਵਿੱਚੋਂ ਮੂਲ ਪੰਜਾਬੀ ਮੁਸਲਿਮ ਸਮਾਜ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਇਕੱਠਾ ਕਰਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਏਜੰਡੇ ਵਿਚ ਸ਼ਾਮਲ ਕਰਵਾਏਗੀ ਅਤੇ ਮੁਸਲਿਮ ਸਮਾਜ ਵਿਚ ਪੜ੍ਹਾਈ ਦੀ ਅਹਿਮੀਅਤ, ਨਸ਼ਿਆਂ ਖ਼ਿਲਾਫ਼, ਸਿਹਤ ਅਤੇ ਸਾਫ਼ ਸਫ਼ਾਈ, ਦਹੇਜ ਪ੍ਰਥਾ ਭਰੂਣ ਹੱਤਿਆ, ਗਰੀਬ ਅਤੇ ਹੋਣਹਾਰ ਬੱਚਿਆਂ ਦੀ ਮਦਦ ਲਈ ਜਾਗਰੂਕਤਾ ਲਹਿਰ ਵੀ ਚਲਾਏਗੀ ।ਇਸ ਮੌਕੇ ਵਲੀ ਮੁਹੰਮਦ ਖਟਕੜ ਕਲਾਂ ਨੇ ਮੁੱਖ ਮਹਿਮਾਨ    ਸਿਤਾਰ ਮੁਹੰਮਦ ਲਿਬੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ  ਮੁਸਲਿਮ ਮਹਾ ਸਭਾ ਪੰਜਾਬ ਲਿੱਬੜਾ ਸਾਹਿਬ ਦੀ ਸਰਪ੍ਰਸਤੀ ਹੇਠ ਜਿਸ ਤਰ੍ਹਾਂ ਸਾਡਾ ਸਮਾਜ ਪਛੜ ਗਿਆ ਹੈ ਉਸ ਨੂੰ ਅੱਗੇ ਵਧਾਉਣ ਵਿੱਚ ਵੱਡਾ ਯੋਗਦਾਨ ਪਾਵੇਗੀ ਅਤੇ ਹਰ ਮੁਸ਼ਕਿਲ ਦਾ ਹੱਲ ਕੀਤਾ ਜਾਵੇਗਾ।ਇਸ ਮੌਕੇ ਹਕੀਮ ਅਬਦੁੱਲ ਨਿਸਾਰ ਨੌਰਾ,ਅਹਿਮਦ ਅਲੀ ਬੰਗਾ, ਮੁਕੇਸ਼ ਕੁਮਾਰ ਮੱਪੀ ਖੰਨਾ, ਕਾਸਿਮ ਦੀਨ ਬੋੜਾ, ਵਲੀ ਮੁਹੰਮਦ ਖਟਕੜ ਕਲਾਂ, ਕਮਲ ਦੀਨ ਮਲਿਕ ਭੂਤਾਂ, ਸ਼ੇਖ ਸਰਫਰ  ਮਾਹਲ ਗਹਿਲਾਂ, ਬਾਬੂਦੀਨ ਮੁਖਤਿਆਰ ਮੁਹੰਮਦ ,ਅਨਵਰ ਮੁਹੰਮਦ ਬੀਸਲਾ ਸਫੀ ਮੁਹੰਮਦ ਖਟਕੜ ਕਲਾਂ, ਲਿਆਕਤ ਅਲੀ ਵੀਰ ਦੀਨ ਰਾਏਪੁਰਡੱਬਾ ਤਈਂ ਅਲੀ ਮਲੇਰਕੋਟਲਾ ਆਦਿ  ਹਾਜ਼ਰ ਸਨ ।   

Friday, July 9, 2021

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਬੰਗਾ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ*---ਕਿਸੇ ਵੀ ਕਿਸਮ ਦੇ ਧੱਕੇ ਜਾਂ ਸਮਾਜਿਕ ਵਿਤਕਰੇ ਖਿਲਾਫ਼ ਕਮਿਸ਼ਨ ਕੋਲ ਕੀਤੀ ਜਾ ਸਕਦੀ ਹੈ ਸ਼ਿਕਾਇਤ--ਮੈਂਬਰ ਗਿਆਨ ਚੰਦ, ਪ੍ਰਭ ਦਿਆਲ***ਚੇਅਰਮੈਨ ਇੰਜ: ਮੋਹਨ ਲਾਲ ਸੂਦ ਨੇ ਐਸ. ਸੀ ਕਾਰਪੋਰੇਸ਼ਨ ਦੀਆਂ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ:

ਬੰਗਾ, 9 ਜੁਲਾਈ (ਮਨਜਿੰਦਰ ਸਿੰਘ )ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਅੱਜ ਸਥਾਨਕ ਬੀ. ਡੀ. ਪੀ. ਓ ਦਫ਼ਤਰ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਐਸ. ਸੀ. ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਪ੍ਰਭ ਦਿਆਲ ਤੋਂ ਇਲਾਵਾ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਐਸ. ਸੀ ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਅਤੇ ਪ੍ਰਭ ਦਿਆਲ ਨੇ ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਇਲਾਕੇ ਦੇ ਪੰਚਾਂ-ਸਰਪੰਚਾਂ ਅਤੇ ਮੋਹਤਬਰਾਂ ਨੂੰ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਦੇ ਅਧਿਕਾਰਾਂ ਅਤੇ ਕਮਿਸ਼ਨ ਵੱਲੋਂ ਇਸ ਸਬੰਧੀ ਨਿਭਾਈ ਜਾ ਰਹੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਚੇਅਰਪਰਸਨ ਮੈਡਮ ਤਜਿੰਦਰ ਕੌਰ ਦੀ ਅਗਵਾਈ ਹੇਠ ਐਸ. ਸੀ ਕਮਿਸ਼ਨ ਅਨੁਸੂਚਿਤ ਜਾਤੀਆਂ ਦੇ ਲੋਕਾਂ ਨਾਲ ਹੋ ਰਹੇ ਕਿਸੇ ਵੀ ਕਿਸਮ ਦੇ ਧੱਕੇ ਜਾਂ ਵਿਤਕਰੇ ਦੇ ਮਾਮਲੇ ਵਿਚ ਉਨਾਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ। ਅੱਤਿਆਚਾਰ ਨਿਵਾਰਣ ਐਕਟ ਬਾਰੇ ਉਦਾਹਰਣਾਂ ਸਹਿਤ ਵਿਸਥਾਰ ਨਾਲ ਜਾਣੂ ਕਰਵਾਉਂਦਿਆਂ ਉਨਾਂ ਦੱਸਿਆ ਕਿ ਇਹ ਐਕਟ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਉਨਾਂ ਕਿਹਾ ਕਿ ਆਮ ਤੌਰ ’ਤੇ ਲੋਕ ਇਹੀ ਸਮਝਦੇ ਹਨ ਕਿ ਇਸ ਐਕਟ ਤਹਿਤ ਕੇਵਲ ਜਾਤੀ ਸੂਚਕ ਸ਼ਬਦ ਵਰਤਣ ਖਿਲਾਫ਼ ਹੀ ਸਿਕਾਇਤ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਕਿਸੇ ਵੀ ਕਿਸਮ ਦੇ ਧੱਕੇ ਜਾਂ ਸਮਾਜਿਕ ਵਿਤਕਰੇ ਖਿਲਾਫ਼ ਇਸ ਐਕਟ ਤਹਿਤ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਕਮਿਸ਼ਨ ਵੱਲੋਂ ਅਜਿਹੀਆਂ ਸ਼ਿਕਾਇਤਾਂ ’ਤੇ ਜ਼ਰੂਰ ਇਨਸਾਫ਼ ਦਿਵਾਇਆ ਜਾਂਦਾ ਹੈ, ਪਰੰਤੂ ਸ਼ਰਤ ਇਹ ਹੈ ਕਿ ਸ਼ਿਕਾਇਤ ਸੱਚੀ ਹੋਵੇ। ਉਨਾਂ ਕਿਹਾ ਕਿ ਇਸ ਐਕਟ ‘ਮਿਸਯੂਜ਼’ ਨਹੀਂ ਬਲਕਿ ‘ਯੂਜ਼’ ਕਰਕੇ ਆਪਣੇ ਅਧਿਕਾਰਾਂ ਦੀ ਰਾਖੀ ਕਰਨੀ ਚਾਹੀਦੀ ਹੈ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਨੇ ਇਸ ਮੌਕੇ ਕਾਰਪੋਰੇਸ਼ਨ ਵੱਲੋਂ ਗਰੀਬ ਵਰਗਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨਾਂ ਦੱਸਿਆ ਕਿ ਪਿਛਲੇ ਸਾਲ ਕੋਵਿਡ ਮਹਾਮਾਰੀ ਦੌਰਾਨ ਐਸ. ਸੀ. ਭਾਈਚਾਰੇ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ 2093 ਲਾਭਪਾਤਰੀਆਂ ਨੂੰ 20 ਕਰੋੜ 33 ਲੱਖ ਰੁਪਏ ਦੀ ਵੱਡੀ ਰਾਸ਼ੀ ਸਵੈ-ਰੋਜ਼ਗਾਰ ਲਈ ਕਰਜ਼ੇ ਦੇ ਰੂਪ ਵਿਚ ਮੁਹੱਈਆ ਕਰਵਾਈ ਗਈ ਹੈ। ਉਨਾਂ ਕਿਹਾ ਕਿ ਕਾਰਪੋਰੇਸ਼ਨ ਤੋਂ ਕਰਜ਼ਾ ਲੈਣ ਵਾਲੇ ਜਿਹੜੇ 1653 ਕਰਜ਼ਦਾਰਾਂ ਦੀ ਮੌਤ ਹੋ ਗਈ ਸੀ, ਉਨਾਂ ਦਾ 10 ਕਰੋੜ 92 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰਕੇ ਵੱਡੀ ਰਾਹਤ ਦਿੱਤੀ ਗਈ ਹੈ। ਉਨਾਂ ਕਿਹਾ ਕਿ ਐਸ. ਸੀ ਵਰਗ ਦੇ 50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਮੁਆਫ਼ ਕਰਨ ਦਾ ਆਪਣਾ ਵਾਅਦਾ ਨਿਭਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਕਰਜ਼ਿਆਂ ’ਤੇ ਲੀਕ ਮਾਰਦਿਆਂ 45.41 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ, ਜਿਸ ਨਾਲ ਐਸ. ਸੀ ਵਰਗ ਨੂੰ ਵੱਡੀ ਰਾਹਤ ਮਿਲੀ ਹੈ। ਉਨਾਂ ਕਿਹਾ ਕਿ ਗ਼ਰੀਬ ਵਰਗਾਂ ਨੂੰ ਹੋਰ ਰਾਹਤ ਦਿਵਾਉਣ ਲਈ ਕਾਰਪੋਰੇਸ਼ਨ ਵੱਲੋਂ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀ. ਡੀ. ਪੀ. ਓ ਬੰਗਾ ਕਿਰਨਦੀਪ ਕੌਰ, ਐਸ. ਸੀ ਕਾਰਪੋਰੇਸ਼ਨ ਦੇ ਜ਼ਿਲਾ ਮੈਨੇਜਰ ਸੁਰਿੰਦਰ ਕੌਰ ਤੇ ਅਸ਼ੋਕ ਕੁਮਾਰ, ਸਹਾਇਕ ਜ਼ਿਲਾ ਮੈਨੇਜਰ ਜੁਗਲ ਕਿਸ਼ੋਰ ਤੇ ਸੁਰਿੰਦਰ ਕੁਮਾਰ, ਇੰਜ: ਗਿਆਨ ਚੰਦ ਬਹਿਰਾਮ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚ-ਸਰਪੰਚ ਅਤੇ ਹੋਰ ਮੋਹਤਬਰ ਹਾਜ਼ਰ ਸਨ।


ਬੰਗਾ ਦੇ ਜੇਤੂ ਕੌਂਸਲਰਾਂ ਨੇ ਪ੍ਰਸ਼ਾਸਨ ਤੋਂ ਸਹੁੰ ਚੁਕਾਉਣ ਦੀ ਕੀਤੀ ਅਪੀਲ :

ਬੰਗਾ ਦੇ ਕੌਂਸਲਰ ਨਗਰ ਕੌਂਸਲ ਬੰਗਾ ਦਫਤਰ ਵਿਖੇ ਮੀਟਿੰਗ ਉਪਰੰਤ  :

ਬੰਗਾ 9,ਜੁਲਾਈ (ਮਨਜਿੰਦਰ ਸਿੰਘ) 
ਬੰਗਾ ਨਗਰ ਕੌਂਸਲ ਦੀ ਚੋਣ ਹੋਏ ਨੂੰ ਕਰੀਬ 4 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਅੱਜ  ਤਕ  ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਹੁੰ ਚੁਕਾ ਕੇ ਪਹਿਚਾਣ ਪੱਤਰ ਜਾਰੀ ਨਹੀਂ ਕੀਤੇ ਗਏ ਜਿਸ ਕਾਰਨ ਉਹ ਆਪਣੇ ਵਾਰਡ ਦੇ ਲੋਕਾਂ ਦੇ ਕੰਮ ਜਿਵੇਂ ਕਿ ਮੈਰਿਜ ਰਜਿਸਟ੍ਰੇਸ਼ਨ ਬੈਨਾਮਾ ਤਸਦੀਕ ਅਤੇ ਹੋਰ ਕੰਮ ਨਹੀਂ ਕਰ ਪਾ ਰਹੇ ਹਨ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਨਗਰ ਕੌਂਸਲ ਦਫ਼ਤਰ ਬੰਗਾ ਵਿਖੇ ਬੰਗਾ ਦੀਆ ਸਾਰੀਆਂ ਪਾਰਟੀਆਂ ਦੇ ਸਮੂਹ ਕੌਂਸਲਰਾਂ ਵੱਲੋਂ ਇਕ ਮੀਟਿੰਗ ਦੌਰਾਨ ਕੀਤਾ ਗਿਆ।ਇਸ ਮੌਕੇ ਸੀਨੀਅਰ ਕੌਂਸਲਰਾਂ ਸਾਬਕਾ ਪ੍ਰਧਾਨ ਜਤਿੰਦਰ ਕੌਰ ਮੂੰਗਾ,ਮਨਜਿੰਦਰ ਮੋਹਨ ਬੌਬੀ, ਹਿੰਮਤ ਤੇਜਪਾਲ ,ਮੀਨੂੰ,ਰਸ਼ਪਾਲ ਕੌਰ ਅਤੇ ਸ੍ਰੀਮਤੀ ਅਨੀਤਾ  ਖੋਸਲਾ ਨੇ ਸਾਰੇ ਕੌਂਸਲਰਾਂ ਦੀ ਸਹਿਮਤੀ ਨਾਲ ਸਾਂਝੇ ਤੌਰ ਤੇ ਕਿਹਾ ਕਿ ਜੋ ਕਾਰਵਾਈ ਚੋਣ ਨਤੀਜਿਆਂ ਤੋਂ 14 ਦਿਨਾਂ ਤਕ  ਹੋਣੀ ਚਾਹੀਦੀ ਸੀ ਉਸ ਨੂੰ ਚਾਰ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ।ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਸ੍ਰੀ ਮੁਨੀਸ਼ ਤਿਵਾੜੀ ਅਤੇ ਹਲਕਾ ਇੰਚਾਰਜ ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ    ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਅਗਲੇ ਹਫ਼ਤੇ ਬੁੱਧ ਜਾਂ ਵੀਰਵਾਰ ਇਹ ਕਾਰਵਾਈ ਕਰ ਦਿੱਤੀ ਜਾਵੇਗੀ।ਪਰ ਜੇ ਵਾਅਦੇ ਅਨੁਸਾਰ ਲੋੜੀਂਦੀ ਕਾਰਵਾਈ ਕਰਕੇ ਸਹੁੰ ਨਹੀਂ ਚੁਕਾਈ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਕੀਮਤੀ ਸੱਦੀ, ਮੋਨਿਕਾ ਵਾਲੀਆ, ਨਰਿੰਦਰ ਜੀਤ ਰੱਤੂ ,ਸਰਬਜੀਤ ਸਾਬੀ,ਤਲਵਿੰਦਰ ਕੌਰ,  ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ । ਇਸ ਬਾਰੇ ਜਦੋਂ ਬੰਗਾ ਦੇ ਐੱਸ ਡੀ ਐੱਮ ਸ੍ਰੀ ਵਿਰਾਜ ਤਿੜਕੇ ਆਈ ਏ ਐਸ   ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰੇ ਕੌਂਸਲਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕੌਂਸਲਰਾਂ ਦੀ ਮੀਟਿੰਗ ਤਰੀਕ  14/7 ਨੂੰ  ਰੱਖੀ ਗਈ ਹੈ ਜਿਸ ਦਿਨ  ਕੌਂਸਲਰਾਂ ਨੂੰ ਸਹੁੰ ਚੁਕਾ ਦਿੱਤੀ ਜਾਵੇਗੀ।

Thursday, July 8, 2021

ਭਾਜਪਾ ਨੂੰ ਅੱਗੇ ਲਿਜਾਉਣ ਲਈ ਮਹਿਲਾ ਮੋਰਚਾ ਨੇ ਕਮਾਨ ਸੰਭਾਲੀ ** -------*-*ਭਾਜਪਾ ਨੂੰ ਜਿਤਾਉਣ ਲਈ 5 ਪ੍ਰਤੀਸ਼ਤ ਬਿਹਾਰੀ ਔਰਤਾਂ ਨੇ ਅਹਿਮ ਭੂਮਿਕਾ ਨਿਭਾਈ-- ਵਰਿੰਦਰ ਥਾਂਦੀ

ਬੰਗਾ 8,(ਮਨਜਿੰਦਰ ਸਿੰਘ):- ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹਿਲਾ ਮੋਰਚਾ ਦੀ ਇੱਕ ਅਹਿਮ ਮੀਟਿੰਗ ਪ੍ਰਦੇਸ਼ ਪ੍ਰਧਾਨ ਮੋਨਾ ਜੈਸਵਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਮਾ ਅਰੋੜਾ ਜਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਦੀ ਪ੍ਰਧਾਨਗੀ ਵਿੱਚ ਬੰਗਾ ਦੇ ਆਦਰਸ਼ ਨਗਰ ਵਿਖੇ ਭਾਜਪਾ ਦੇ ਸੀਨੀਅਰ ਮੈਂਬਰ ਦੀਪਕ ਦੇਸ਼ਭਗਤ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿੱਚ ਨੀਤੀ ਤਲਵਾਰ ਜਿਲ੍ਹਾ ਇੰਚਾਰਜ , ਵਰਿੰਦਰ ਕੌਰ ਥਾਂਦੀ ਕੌਮੀ ਉੱਪ ਪ੍ਰਧਾਨ , ਜਿਲ੍ਹਾ ਪ੍ਰਧਾਨ ਪੂਨਮ ਮਾਣਕ ਅਤੇ ਸੁਦੇਸ਼ ਸ਼ਰਮਾਂ ਪ੍ਰਦੇਸ਼ ਕਾਰਜਕਾਰੀ ਮੈਂਬਰ ਵਿਸ਼ੇਸ਼ ਰੂਪ ਵਿੱਚ ਹਾਜਰ ਹੋਏ । ਨੀਤੀ ਤਲਵਾਰ ਨੇ ਪਾਰਟੀ ਨੂੰ ਮਜਬੂਤ ਕਰਨ ਲਈ ਮਹਿਲਾ ਮੋਰਚਾ ਦੇ ਸੰਗਠਨ ਨੂੰ ਮਜਬੂਤ ਕਰਨ ਲਈ ਪ੍ਰੇਰਿਆ । ਇਸ ਮੌਕੇ ਵਰਿੰਦਰ ਕੌਰ ਥਾਂਦੀ ਨੇ ਜਿੱਥੇ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਉੱਥੇ ਕਿਹਾ ਕਿ ਅੱਜ ਦੀ ਨਾਰੀ ਕੀ ਕੁੱਝ ਨਹੀਂ ਕਰ ਸਕਦੀ । ਉਨ੍ਹਾਂ ਕਿਹਾ ਕਿ ਬਿਹਾਰ ਚੋਣਾਂ ਵਿੱਚ ਬਿਹਾਰ ਦੀਆਂ 5 ਪ੍ਰਤੀਸ਼ਤ ਭੈਣਾਂ ਨੇ ਹੀ ਵੋਟਾਂ ਦੇ ਸਾਰੇ ਸਮੀਕਰਣ ਬਦਲ ਕੇ ਭਾਜਪਾ ਨੂੰ ਸ਼ਾਨਦਾਰ ਜਿੱਤ ਦਿਵਾਈ । ਉਨ੍ਹਾਂ ਨੇ ਕਿਹਾ ਕਿ ਮਹਿਲਾ ਮੋਰਚਾ ਹਰ ਗਲੀ ਮੁਹੱਲੇ ਵਿੱਚ ਨੁੱਕੜ ਮੀਟਿੰਗਾਂ ਰਾਹੀਂ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ । ਸੁਦੇਸ਼ ਸ਼ਰਮਾ ਅਤੇ ਪੂਨਮ ਮਾਣਕ ਨੇ ਕਿਹਾ ਕਿ  ਪ੍ਰਦੇਸ਼ ਅੰਦਰ ਪਾਰਟੀ ਆਪਣਾ ਮਜਬੂਤ ਅਧਾਰ ਬਣਾ ਕੇ 2022 ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰੇਗੀ ਅਤੇ ਸ਼ਾਨਦਾਰ ਜਿੱਤ ਦਰਜ ਕਰਕੇ ਆਪਣੀ ਸਰਕਾਰ ਬਣਾਵੇਗੀ । ਇਸ ਮੌਕੇ ਮਹਿਲਾ ਮੋਰਚੇ ਦੀ ਜਿਲ੍ਹਾ ਪ੍ਰਧਾਨ ਸੀਮਾ ਅਰੋੜਾ ਨੇ ਬਹੁਤ ਹੀ ਉਤਸ਼ਾਹ ਨਾਲ ਵਿਸ਼ਵਾਸ ਦਿਵਾਇਆ ਕਿ ਪਾਰਟੀ ਦੀ ਮਜਬੂਤੀ ਲਈ ਮਹਿਲਾ ਮੋਰਚਾ ਕਮਾਂਡ ਹੱਥ ਵਿੱਚ ਲੈਕੇ ਖੁੱਦ ਲੋਕਾਂ ਤੱਕ ਜਾਵੇਗਾ ਅਤੇ ਦੇਸ਼ ਦੇ ਇਮਾਨਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਖਿਲਾਫ ਹੋ ਰਹੇ ਕੂੜ ਪ੍ਰਚਾਰ ਨੂੰ ਨੱਥ ਪਾਵੇਗਾ । ਇਸ ਮੌਕੇ ਪੂਰੇ ਉਤਸ਼ਾਹ ਨਾਲ ਭਾਜਪਾ ਦੇ ਹੱਕ ਵਿੱਚ ਨਾਅਰੇ ਵੀ ਬੁਲੰਦ ਕੀਤੇ ਗਏ । ਸੁਰਜੀਤ ਲਾਲ ਚੁੱਘ ਸੀਨੀਅਰ ਭਾਜਪਾ ਆਗੂ , ਜਿਲ੍ਹਾ ਜਨਰਲ ਸਕੱਤਰ ਪ੍ਰਿਤਪਾਲ ਬਜਾਜ , ਵਿੱਕੀ ਖੋਸਲਾ ਅਤੇ ਦੀਪਕ ਦੇਸ਼ਭਗਤ ਨੇ ਵੀ ਇਸ ਉਤਸ਼ਾਹ ਪੂਰਵਕ ਮਹੌਲ ਵਿੱਚ ਸ਼ਿਰਕਤ ਕੀਤੀ । ਇਸ ਮੌਕੇ ਸੰਤੋਸ਼ ਸ਼ਰਮਾਂ , ਅਹਿੰਸਾ ਪਾਠਕ , ਗੀਤਕਾ ਪਰਮਾਰ , ਪ੍ਰੋਮਲਾ ਸ਼ਰਮਾਂ , ਰਾਣੀ ਖਾਨ , ਪਾਰਵਤੀ , ਰਚਨਾ ਅਨੰਦ , ਕੌਂਸਲਰ ਅਨੀਤਾ ਖੋਸਲਾ , ਮਧੂ ਸਹਿਗਲ , ਅਲਕਾ ਸ਼ਰਮਾਂ , ਸੁਨੀਤਾ , ਸ਼ੋਭਾ ਜੋਸ਼ੀ , ਆਸ਼ਾ ਮੋਦਗਿਲ , ਅਰਾਧਨਾ ਆਦਿ ਵੀ ਹਾਜਰ ਸਨ ।

ਨਿਯਮਾਂ ਦੀ ਉਲੰਘਣਾ ਦਾ ਕੇਸ ਹੋਵੇ ਅਕਾਲੀ ਬਸਪਾ ਗੱਠਜੋੜ ਤੇ - ਸਾਬਕਾ ਐਮਐਲਏ ਮੋਹਨ ਲਾਲ

ਸਾਬਕਾ ਐੱਮ    ਐੱਲ    ਏ   ਬੰਗਾ ਸ੍ਰੀ ਮੋਹਨ ਲਾਲ  

ਬੰਗਾ 8' ਜੁਲਾਈ (ਪੱਤਰ ਪ੍ਰੇਰਕ )  ਮਾਣਯੋਗ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹੁਕਮਾਂ ਅਨੁਸਾਰ  ਪੈਲੇਸਾਂ ਵਿਚ ਕੇਵਲ 50 ਲੋਕਾਂ  ਦੇ ਇੱਕਠ ਕਰਨ ਦੀ ਇਜਾਜ਼ਤ ਹੈ ਅਤੇ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਹੈ ।ਇਸ ਅਨੁਸਾਰ  ਜਨਤਕ ਤੌਰ ਤੇ ਚਾਰ ਤੋ ਵੱਧ ਬੰਦੇ ਇੱਕਠੇ ਨਹੀਂ ਹੋ ਸਕਦੇ ਅਤੇ ਅਧਿਕਾਰਤ ਥਾਵਾਂ ਤੋਂ ਬਿਨਾਂ ਰੋਸ ਪ੍ਰਦਰਸ਼ਨ ਅਤੇ ਧਰਨੇ  ਕਰਨ ਤੇ ਪਾਬੰਦੀ ਹੈ ਪਰ ਅਕਾਲੀ ਬਸਪਾ ਗਠਜੋੜ ਨੇ ਬੀਤੇ ਦਿਨ ਗੜਸ਼ੰਕਰ ਰੋਡ ਬੰਗਾ ਦੇ ਇਕ ਪੈਲੇਸ ਵਿਚ  ਡੀ ਸੀ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਰੈਲੀ ਕੀਤੀ ਅਤੇ ਸਪੀਕਰ ਲਗਾਏ ਗਏ  ਕੀ ਇਹ ਪ੍ਰੋਗਰਾਮ ਕਰ ਕੇ ਅਕਾਲੀ ਬਸਪਾ ਗੱਠਜੋੜ ਦੇ ਆਗੂਆਂ ਨੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਕ ਪ੍ਰੈੱਸ ਨੋਟ ਰਾਹੀਂ ਬੰਗਾ ਦੇ ਸਾਬਕਾ ਐਮ ਐਲ ਏ ਸ੍ਰੀ ਮੋਹਨ ਲਾਲ ਜੀ ਨੇ ਕੀਤਾ। ਉਨ੍ਹਾਂ ਡੀਸੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਮੰਗ ਕੀਤੀ ਕਿ ਇਸ ਗੱਠਜੋੜ ਬਸਪਾ ਅਤੇ ਅਕਾਲੀ ਦਲ ਦੇ ਜ਼ਿੰਮੇਵਾਰ ਆਗੂਆਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ । 

ਐਸ. ਸੀ ਕਮਿਸ਼ਨ ਵੱਲੋਂ ਬੰਗਾ ਵਿਖੇ ਜਾਗਰੂਕਤਾ ਕੈਂਪ ਕੱਲ੍ਹ :

ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ :

ਬੰਗਾ, 8 ਜੁਲਾਈ (ਮਨਜਿੰਦਰ ਸਿੰਘ )
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਸਹਿਯੋਗ ਨਾਲ 9 ਜੁਲਾਈ 2021 ਨੂੰ ਸਵੇਰੇ 11 ਵਜੇ ਬੀ. ਡੀ. ਪੀ. ਓ ਦਫ਼ਤਰ ਬੰਗਾ ਵਿਖੇ ਇਕ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲਾ ਮੈਨੇਜਰ ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿਚ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਪ੍ਰਭ ਦਿਆਲ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਆਪਣੇ ਅਧਿਕਾਰਾਂ ਅਤੇ ਕਮਿਸ਼ਨ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਸਬੰਧੀ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਨਗੇ। ਉਨਾਂ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਵੀ ਇਸ ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ ਅਤੇ ਕਾਰਪੋਰੇਸ਼ਨ ਵੱਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਚਾਨਣਾ ਪਾਉਣਗੇ। 

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...