श्रुत वरिधि जैन भारती परम पूज्य महासाध्वी श्री मीना जी म. सा. क़ी सुशिष्या हरफ़नमौला महासाध्वी श्री समर्थ श्री जी म. परम विचक्षण महासाध्वी श्री समबुद्ध श्री जी म. परम सेवाभावी महासाध्वी श्री साधिका जी म. आदि ठाणे -3 जी के पावन सानिध्य में लोगस्स दिवस एवं तप अभिनन्दन av समारोह बड़े ही हर्षोल्लास एवं श्रद्धा भक्ति के साथ मनाया गया l सभा का आगाज़ लोगस्स पाठ के उच्चारण से हुआ l साध्वी जी ने लोगस्स क़ी महिमा का वर्णन किया और कहा क़ी इस स्तोत्र में 24 तीर्थकरों का वर्णन एवं उनके गुणों क़ी प्रशंसा क़ी गयी है l महासाध्वी जी ने कहा क़ी तपस्या क़ी जिनशासन में बहुत ही ऊंचा दर्जा दिया हैं l जैन सभा बंगा के सेक्रेटरी युवा श्रेष्ठी रोहित जैन ने बताया क़ी श्रीमती अमिता जैन ने व्रतों का एवं पूनम जैन ने एकाशन का मासखमण कर आत्म कल्याण किया और समाज को गौरवान्वित कर दिया l उन्होंने कहा क़ी अमिता जैन जी का 11वां मासखमण है l बंगा में तपस्या क़ी जोरदार वर्षा हो रही है l रौनक तपस्या के खूब ठाठ लगे हुए हैं l छोटे से क्षेत्र में तपस्या के 7 मासखमण हो गए हैं रसनेन्द्रिय को जितना बड़ा कठिन है! लेकिन अपने इन्द्रिय और मन को काबू कर के जब कोई तपस्या में जुड़ जाता है तो हमारा मन उस तपस्वी की अनुमोदना करने के लिए लालायित हो जाता हैं l बंगा समाज द्वारा तपस्वी रत्नों का बहुमन किया गया l श्रीमती अंजू जैन राधिका जैन द्वारा एक नाटिका के माध्यम से तप क़ी महिमा बताई l श्रीमती अमिता जैन के तप क़ी मेहंदी का आगाज़ किया गया l पुरा हॉल भगवान महावीर के जयगोश से गूँज रहा था l श्रीमति किरण जैन सरिता जैन, राधिका जैन, युक्ति जैन ने भजन के माध्यम से अपने भाव सभा में रखें l साध्वी जी दर्शन करने सुजानपुर हिमाचल कुरुक्षेत्र से अंशिका जैन विशिरुत जैन श्रीमती सविता जैन दिल्ली श्रीमती अनीला जैन अमित जैन जंडियाला गुरू रंजन जैन संदीप जैन लुधियाना नवांशहर श्री संघ के प्रधान सुरिंदर जैन महामंत्री रतन जैन और भी अन्य क्षेत्रों से दर्शनार्थी आए हुए थे l अभिनन्दन समारोह के पश्चात तपस्या क़ी मेहंदी का आगाज़ हुआ l श्री संघ ने तपस्वी को मेहंदी लगा अभिनन्दन किया l सभी ने गौतम प्रसादी एवं प्रभावना का लाभ पुष्पलता जैन अशवनी जैन के परिवार ने लिया l इस अवसर पर सभा संरक्षक जे डी जैन प्रधान एस एल जैन सेक्रेटरी रोहित जैन जगदीश जैन राहुल जैन स्कूल मैनेजर संजीव जैन शंटी राकेश जैन इशांत जैन लोकेश जैन अरुण जैन नरिंदर कुमार जैन भूषण जैन शाम लाल जैन अरविन्द जैन सुधीर जैन नितिन जैन महिला मण्डल प्रधान चन्दन माला जैन शशि जैन शिवाली जैन वीर कान्ता जैन सुषमा जैन श्रेया जैन प्रिया जैन मीनू जैन सोनिया जैन आदि गणमान्य उपस्थित
Monday, September 30, 2024
Saturday, September 28, 2024
ਨੌਜਵਾਨਾ ਵਲੋ ਭਗਤ ਸਿੰਘ ਦੇ ਅਧੂਰੇ ਕਾਰਜ ਪੂਰੇ ਕਰਨ ਦਾ ਅਹਿਦ ਦੁਹਰਾਇਆ**** -ਨੌਜਵਾਨਾ ਉੱਪਰ ਲਾਠਚਾਰਜ ਅਤੇ ਅੱਥਰੂ ਗੈਸ ਪਾਉਣ ਦੀ ਕੀਤੀ ਨਿਖੇਧੀ***,ਪੁਲਸ ਦੀਆਂ ਰੋਕ ਤੋੜ ਕੇ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਵਲੋਂ ਖਟਕੜ ਕਲਾਂ ਵੱਲ ਵੱਖ-ਵੱਖ ਥਾਵਾਂ ਤੋਂ ਆਰੰਭੇ ਮੋਟਰਸਾਈਕਲ ਮਾਰਚ 'ਚ ਸ਼ਾਮਲ ਸੈਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਭਗਤ ਸਿੰਘ ਦੇ ਪਿੰਡ ਪੁੱਜ ਖੱਟਕੜ ਕਲਾਂ ਪੁੱਜ ਕੇ ਆਪਣੀ ਅਕੀਦਤ ਭੇਂਟ ਕੀਤੀ। ਇਸ ਮੌਕੇ ਮਾਰਚ ਦੀ ਅਗਵਾਈ ਸੂਬਾ ਪ੍ਰਧਾਨ ਮਨਜਿੰਦਰ ਢੇਸੀ, ਗੁਰਦੀਪ ਗੋਗੀ, ਦਲਵਿੰਦਰ ਕੁਲਾਰ, ਮੱਖਣ ਸੰਗਰਾਮੀ, ਬਹਾਦਰ ਮੁਕੰਦਪੁਰ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ ਨੇ ਆਰ ਐਸ ਐਸ ਦੀਆਂ ਫ਼ਿਰਕੂ ਤੇ ਵੰਡਵਾਦੀ ਕੁਚਾਲਾਂ, ਦਲਿਤਾਂ - ਔਰਤਾਂ ਉੱਪਰ ਹੋ ਰਹੇ ਅਤਿਆਚਾਰਾਂ, ਨੌਜਵਾਨਾ ਨੂੰ ਬੇਰੁਜਗਾਰ ਰੱਖ ਕੇ ਨਸ਼ਿਆਂ ਦੀ ਦਲਦਲ ਵਿੱਚ ਸੁੱਟਣ ਵਾਲਿਆਂ ਨੀਤੀਆਂ, ਸਿੱਖਿਆ ਦਾ
ਫਿਰਕੁਕਰਨ,ਨਿੱਜੀਕਰਨ,ਵਪਾਰੀਕਰਨ ਕਰਨ ਵਾਲਿਆਂ ਨੀਤੀਆਂ ਅਤੇ ਆਮ ਲੋਕਾਂ ਦਾ ਕਚੂੰਮਰ ਕੱਢਣ ਵਾਲੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ਼ ਜਵਾਨੀ ਨੂੰ ਇਕ ਮੰਚ ਤੇ ਇਕੱਠੇ ਹੋਣ ਦੀ ਅਪੀਲ ਕੀਤੀ, ਇਸ ਮੌਕੇ ਸੂਬਾ ਸਕੱਤਰ ਧਰਮਿੰਦਰ ਮੁਕੇਰੀਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਵਲੋਂ ਸਾਮਰਾਜਵਾਦ ਖਿਲਾਫ ਆਰੰਭੀ ਜੰਗ ਅੰਤਿਮ ਸਾਹਾਂ ਤੱਕ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਨੇ ਗਲਿਆ ਸੜਿਆ ਸਿਸਟਮ ਬਦਲ ਕੇ ਬਰਾਬਰਤਾ ਵਾਲਾ ਦੇਸ਼ ਉਸਾਰਨਾਂ ਚਾਹੁੰਦੇ ਸਨ ਪਰ ਦੇਸ਼ ਦੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਫਿਰਕਾਪ੍ਰਸਤੀ ਫੈਲਾ ਕੇ ਦਲਿਤਾਂ ਅਤੇ ਘੱਟ ਗਿਣਤੀ ਲੋਕਾਂ 'ਤੇ ਲਗਾਤਾਰ ਤਸ਼ੱਦਦ ਕਰਕੇ ਦੇਸ਼ ਅੰਦਰ ਡਰ ਦਾ ਮਾਹੌਲ ਸਿਰਜ ਰਹੀਆ ਹਨ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਅਜੈ ਫ਼ਿਲੌਰ ਨੇ ਕਿਹਾ ਕਿ ਨਿਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਦੇਸ਼ ਅੰਦਰ ਸਿਖਿਆ ਨੂੰ ਅਮੀਰਾਂ ਵਾਸਤੇ ਰਾਖਵੀ ਕਰਕੇ ਗਰੀਬਾਂ ਦੇ ਬੱਚਿਆ ਨੂੰ ਅੱਖਰ ਵਿਹੁਣਾ ਰੱਖਿਆ ਜਾ ਰਿਹਾ ਹੈ। ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਸ਼ਰੇਆਮ ਨਸ਼ਾ ਵਰਤਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ਹਾਕਮ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਇਸ ਮੌਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਜ਼ੋਸ਼ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਚਾਰੇ ਪਾਸੇ ਸਭਾ ਦੇ ਸਫੇਦ ਰੰਗ ਦੇ ਝੰਡੇ, ਬੈਨਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਮਹੌਲ ਨੂੰ ਇਨਕਾਲਬੀ ਰੰਗ 'ਚ ਲਬਰੇਜ਼ ਕਰ ਰਹੀਆ ਸਨ। ਇਸ ਮੌਕੇ ਪੀ ਐਸ ਐੱਫ ਦੇ ਸੂਬਾਈ ਆਗੂ ਰਵੀ ਲੋਹਗੜ੍ਹ, ਸੁਨੀਲ ਭੈਣੀ, ਬਿਕਰਮ ਮੰਡਿਆਲਾ, ਪ੍ਰਭਾਤ ਕਵੀ, ਤਰਜਿੰਦਰ ਧਾਲੀਵਾਲ, ਸੰਦੀਪ ਸਿੰਘ , ਬਲਦੇਵ ਸਾਹਨੀ, ਸਨੀ ਜੱਸਲ, ਅਮਰੀਕ ਸਿੰਘ ਰੁੜਕਾ, ਮਲਕੀਤ ਆਧੀ, ਸੰਦੀਪ ਆਧੀ, ਸੁਨੀਲ ਕੁਮਾਰ, ਜੱਸਾ ਰੁੜਕਾ, ਰਿੱਕੀ ਮਿਓਵਾਲ, ਸੁੱਖ ਸੰਗਤਪੁਰ, ਹਰਜੀਤ ਢੇਸੀ, ਪਾਰਸ, ਓਂਕਾਰ ਬਿਰਦੀ, ਸਰਬਜੀਤ ਸੰਗੋਵਾਲ, ਕੁਲਦੀਪ ਬਿਲਗਾ, ਸੁਖਵਿੰਦਰ ਔਜਲਾ, ਦੀਪਕ ਦੋਸਾਂਝ, ਚਰਨਜੀਤ ਸਿੰਘ ,ਵਰੁਣ ,ਜੱਸੀ, ਸੀਮੋਨ ਹਰਵਿੰਦਰ ਸਿੰਘ , ਭਹਾਵਨੀਤ, ਹਰਨੇਕ ਸਿੰਘ, ਮਨਦੀਪ ਸਿੰਘ ਜੀਵਨ ਸਿੰਘ, ਜੱਸਾ ਰਾਹੋਂ ਆਦਿ ਆਗੂ ਵੀ ਹਾਜਰ ਸਨ।
ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਨਕਲਾਬੀ ਨਾਇਕਾਂ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਣ ‘ਚ ਬੇਹੱਦ ਸਹਾਈ ਸਿੱਧ ਹੋਵੇਗਾ ਇਨਕਲਾਬ ਮੇਲਾ: ਤਰੁਨਪ੍ਰੀਤ ਸਿੰਘ ਸੌਂਦ** ਕੈਬਨਿਟ ਮੰਤਰੀ ਨੇ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਇਨਕਲਾਬ ਮੇਲੇ ਦਾ ਕੀਤਾ ਉਦਘਾਟਨ**ਕੈਬਨਿਟ ਮੰਤਰੀ ਈ.ਟੀ.ਓ ਤੇ ਮੋਹਿੰਦਰ ਭਗਤ, ਲੋਕ ਸਭਾ ਮੈਂਬਰ ਕੰਗ, ਡਿਪਟੀ ਸਪੀਕਰ ਰੌੜੀ ਅਤੇ ਹੋਰਨਾਂ ਸ਼ਖਸੀਅਤਾਂ ਨੇ ਕੀਤੀ ਵਿਸ਼ੇਸ਼ ਸ਼ਿਰਕਤ
ਖਟਕੜ ਕਲਾਂ,ਬੰਗਾ,ਨਵਾਂਸ਼ਹਿਰ(ਮਨਜਿੰਦਰ ਸਿੰਘ, ਜੀ ਚੰਨੀ ਪਠਲਾਵਾ,ਮੀਨਾਕਸ਼ੀ)
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨਾ ਸਿਰਫ ਭਾਰਤ ਬਲਕਿ ਪੂਰੇ ਵਿਸ਼ਵ ਦਾ ਮਾਣ ਹੈ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਸੋਚ ‘ਤੇ ਪਹਿਰਾ ਦਿੰਦਿਆਂ ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਇਹ ਪ੍ਰਗਟਾਵਾ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਇਨਕਲਾਬ ਮੇਲੇ ਦਾ ਉਦਘਾਟਨ ਕਰਨ ਮੌਕੇ ਕੀਤਾ।ਸਮੁੱਚੇ ਦੇਸ਼ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਜਨਮ ਦਿਵਸ ਦੀ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਇਸ ਮਹਾਨ ਸ਼ਹੀਦ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਸਮੁੱਚਾ ਪੰਜਾਬ ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ਕਰ ਰਿਹਾ ਹੈ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਕ ਵਿਸ਼ੇਸ਼ ਪਹਿਲਕਦਮੀ 'ਤੇ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਮੁੜ ਤੋਂ ਮੇਲੇ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸੇ ਤਹਿਤ ਅੱਜ ਤੋਂ ਖਟਕੜ ਕਲਾਂ ਵਿਖੇ ਸ਼ੁਰੂ ਹੋ ਰਿਹਾ ਦੋ ਦਿਨਾਂ 'ਇਨਕਲਾਬ ਮੇਲਾ' ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ। ਇਹ 'ਇਨਕਲਾਬ ਮੇਲਾ' ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਇਨਕਲਾਬੀ ਨਾਇਕਾਂ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਵਿਚ ਬੇਹੱਦ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਸੋਚ ਸਦਕਾ ਸਰਕਾਰ ਵੱਲੋਂ ਖਟਕੜ ਕਲਾਂ ਵਿਖੇ ਸਹੂੰ ਚੁੱਕੀ ਗਈ ਸੀ ਅਤੇ ਅੱਜ ਸੂਬੇ ਦੇ ਸਰਕਾਰੀ ਦਫ਼ਤਰਾਂ ਵਿਚ ਆਜ਼ਾਦੀ ਦੇ ਅਸਲੀ ਨਾਇਕਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਦੀ ਸਮਾਧ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦ ਦੇ ਬੁੱਤ ਨੂੰ ਨਮਨ ਕੀਤਾ।ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਨਕਲਾਬ ਮੇਲੇ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ। ਇਸ ਸਮੇਂ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਕੈਬਨਿਟ ਮੰਤਰੀ ਮੋਹਿੰਦਰ ਭਗਤ, ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਵਿਧਾਇਕ ਸੰਤੋਸ਼ ਕਟਾਰੀਆ ਅਤੇ ਡਾ. ਸੁਖਵਿੰਦਰ ਸੁੱਖੀ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਦੋ ਦਿਨ ਚੱਲਣ ਵਾਲੇ ਇਸ ਇਨਕਲਾਬ ਮੇਲੇ ਮੌਕੇ ਸ਼ਾਨਦਾਰ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਸ ਦੌਰਾਨ ਨਾਮਵਰ ਗਾਇਕਾਂ ਅਤੇ ਕਲਾਕਾਰਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਵੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਸ਼ਹੀਦ ਭਗਤ ਸਿੰਘ ਨਾਲ ਸਬੰਧਿਤ ਨਾਟਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਸਟਾਲ ਵੀ ਲਗਾਏ ਗਏ ਹਨ। ਇਸੇ ਤਰ੍ਹਾਂ ਖਾਣ-ਪੀਣ ਦੇ ਸਟਾਲ ਅਤੇ ਬੱਚਿਆਂ ਲਈ ਝੂਲੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਉਨ੍ਹਾਂ ਮੇਲੇ ਦੇ ਵਧੀਆ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਸੌਂਦ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪੰਜਾਬ ਦੇ ਪੈਰਾ ਉਲੰਪੀਅਨਾਂ ਦਾ ਸਨਮਾਨ ਵੀ ਕੀਤਾ। ਇਸ ਦੌਰਾਨ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਭਗਤ ਸਿੰਘ ਘੋੜੀ ਅਤੇ ਮਲਵਈ ਗਿੱਧਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਇਸ ਮੌਕੇ ਸਕੱਤਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਤੇ ਲੋਕ ਸੰਪਰਕ ਮਾਲਵਿੰਦਰ ਸਿੰਘ ਜੱਗੀ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਐਸ.ਐਸ.ਪੀ ਡਾ. ਮਹਿਤਾਬ ਸਿੰਘ, ਹਲਕਾ ਇੰਚਾਰਜ ਨਵਾਂਸ਼ਹਿਰ ਲਲਿਤ ਮੋਹਨ ਪਾਠਕ, ਉਪ ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਕੁਲਜੀਤ ਸਰਹਾਲ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸਤਨਾਮ ਜਲਾਲਪੁਰ, ਚੇਅਰਮੈਨ ਇੰਪਰੂਵਮੈਂਟ ਟਰੱਸਟ ਸਤਨਾਮ ਸਿੰਘ ਜਲਵਾਹਾ, ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀਹੋਤਰੀ, ਸੂਬਾ ਸਕੱਤਰ ਹਰਜੋਤ ਕੌਰ ਲੋਹਟੀਆ, ਬਲਬੀਰ ਕਰਨਾਨਾ, ਫਿਲਮੀ ਅਦਾਕਾਰ ਬੀਨੂੰ ਢਿੱਲੋ, ਸਾਬਕਾ ਡੀਈਟੀਸੀ ਤੇ ਸੀਨੀਅਰ ਆਪ ਆਗੂ ਪਰਮਜੀਤ ਸਿੰਘ, ਦੇਵ ਖਰੋੜ, ਸਾਗਰ ਅਰੋੜਾ, ਇੰਦਰਜੀਤ ਮਾਨ, ਬਲਬੀਰ ਪਾਬਲਾ, ਕੁਲਵੀਰ ਪਾਬਲਾ,ਵਧੀਕ ਡਿਪਟੀ ਕਮਿਸ਼ਨਰ (ਜ) ਅਕਸ਼ਿਤਾ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ.ਵਿਕਾਸ) ਅਵਨੀਤ ਕੌਰ, ਐਸ.ਡੀ.ਐਮ. ਬੰਗਾ ਵਿਪਿਨ ਭੰਡਾਰੀ, ਐਸ.ਡੀ.ਐਮ. ਬਲਾਚੌਰ ਪ੍ਰੀਤ ਇੰਦਰ ਸਿੰਘ ਬੈਂਸ ਅਤੇ ਹੋਰ ਸ਼ਖਸੀਅਤਾਂ ਸਮੇਤ ਭਾਰੀ ਗਿਣਤੀ ‘ਚ ਲੋਕ ਹਾਜ਼ਰ ਸਨ।

Tuesday, September 24, 2024
ਮਿਹਨਤ ਦੇ ਪੈਸੇ ਨਾ ਮਿਲਣ ਕਾਰਨ ਕਾਰਨ ਮਨਰੇਗਾ ਵਰਕਰ ਯੂਨੀਅਨ ਵੱਲੋਂ ਫ਼ਿਲੌਰ ਬੀ ਡੀ ਪੀ ਓ ਦਫਤਰ ਵਿਖੇ ਦਿੱਤਾ ਗਿਆ ਧਰਨਾ
ਫਿਲੋਰ (ਹਰਜਿੰਦਰ ਕੌਰ ਚਾਹਲ )ਅੱਜ ਮਨਰੇਗਾ ਵਰਕਰ ਯੂਨੀਅਨ ਫ਼ਿਲੌਰ ਵਲੋਂ ਪਿੰਡ ਮਾਉ ਸਾਹਿਬ ਅਤੇ ਪਿੰਡ ਗੜਾ ਦੇ ਮਜ਼ਦੂਰਾਂ ਦੇ ਨਰੇਗਾ ਵਿੱਚ ਕੰਮ ਕਰਨ ਤੋਂ ਬਾਅਦ ਮਜ਼ਦੂਰੀ ਦੇ ਪੈਸੇ ਨਾ ਮਿਲਣ ਦੇ ਖ਼ਿਲਾਫ਼ ਫ਼ਿਲੌਰ ਦੇ ਬੀ ਡੀ ਪੀ ਓ ਦਫਤਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਇਸ ਮੌਕੇ ਮਜ਼ਦੂਰ ਦੁਆਰਾ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਮਜ਼ਦੂਰਾਂ ਨੂੰ ਸੰਬੋਧਨ ਕਰਦਿਆ ਜਥੇਬੰਦੀ ਦੇ ਆਗੂ ਮਨਜੀਤ ਸੂਰਜਾ ਨੇ ਕਿਹਾ ਕਿ ਨਰੇਗਾ ਤਹਿਤ ਕੰਮ ਕਰਨ ਵਾਲੇ ਲਗਪਗ ਮਾਉ ਸਾਹਿਬ ਦੇ 34 ਮਜ਼ਦੂਰਾਂ ਜਿਨਾ ਨੇ 40-40 ਦਿਹਾੜੀ ਕੰਮ ਅਤੇ ਪਿੰਡ ਗੜਾ ਦੇ 8 ਔਰਤਾਂ ਨੇ ਵੀ 25 ਦਿਨ ਕੰਮ ਕੀਤਾ ਹੈ ਪ੍ਰੰਤੂ ਓਹਨਾ ਨੂੰ ਬਣਦੀ ਮਿਹਨਤ ਦੀ ਰਕਮ ਨਹੀਂ ਦਿੱਤੀ ਜਾ ਰਹੀ , ਜਦ ਕਿ ਆਪਣੇ ਪੈਸੇ ਦੀ ਮੰਗ ਕਰਨ ਲਈ ਬੀ ਡੀ ਪੀ ਓ ਦਫਤਰ ਆਉਣ ਵਾਲੇ ਮਜ਼ਦੂਰਾਂ ਨੂੰ ਏ.ਆਰ. ਓ. ਵੱਲੋਂ ਮਾੜਾ ਬੋਲਣਾ, ਗ਼ਲਤ ਸਬਦਾਵਲੀ ਵਰਤਣਾ ਬਹੁਤ ਮੰਦਭਾਗਾ ਹੈ, ਇਸ ਮੌਕੇ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲ੍ਹਾ ਸਕੱਤਰ ਅਜੈ ਫ਼ਿਲੌਰ ਨੇ ਕਿਹਾ ਕਿ ਮਨਰੇਗਾ ਕਾਨੂੰਨ ਤਹਿਤ ਦਿਹਾਤੀ ਮਜ਼ਦੂਰਾ ਦੇ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਘੱਟੋ ਘੱਟ 1000 ਰੁਪਏ ਦਿੱਤੀ ਜਾਵੇ, ਕਸਬਿਆਂ ਤੇ ਸ਼ਹਿਰਾਂ ਵਿੱਚ ਵੀ ਇਹ ਕਾਨੂੰਨ ਲਾਗੂ ਕਰਕੇ ਇਥੇ ਰਹਿੰਦੇ ਮਜ਼ਦੂਰਾਂ ਨੂੰ ਵੀ ਕੰਮ ਦੇਣ ਦਾ ਪ੍ਰਬੰਧ ਕੀਤਾ ਜਾਵੇ। ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਕਾਨੂੰਨ ਅਨੁਸਾਰ ਸਾਰੀਆਂ ਸਕੀਮਾਂ ਅਧੀਨ ਮਿਲਦੀਆਂ ਸਹੂਲਤਾਂ ਚਾਲੂ ਕੀਤੀਆਂ ਜਾਣ ਅਤੇ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕੀਤੇ ਜਾਣ । ਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਉਮਰ ਦੀ ਹੱਦ ਮਰਦ ਲਈ 58 ਸਾਲ ਅਤੇ ਔਰਤ ਲਈ 55 ਸਾਲ ਕੀਤੀ ਜਾਵੇ। ਚੋਣਾਂ ਸਮੇਂ ਕੀਤੇ ਵਾਅਦੇ ਅਤੇ ਗਰੰਟੀਆਂ ਦੀ ਪੂਰਤੀ ਲਈ ਹਰ ਔਰਤ ਨੂੰ ਪ੍ਰਤੀ ਮਹੀਨਾ 1100 ਰੁਪਏ ਤੁਰੰਤ ਦੇਣ ਦਾ ਫੌਰੀ ਪ੍ਰਬੰਧ ਕੀਤਾ ਜਾਵੇ। ਸਾਰੇ ਬੇ-ਘਰੇ ਲੋਕਾਂ ਨੂੰ ਸ਼ਹਿਰੀ ਖੇਤਰ ਵਿੱਚ 5-5 ਮਰਲੇ ਅਤੇ ਪੇਂਡੂ ਖੇਤਰ ਵਿਚ 10-10 ਮਰਲੇ ਦੇ ਰਿਹਾਇਸ਼ੀ ਪਲਾਟ ਦੇ ਕੇ ਮਕਾਨ ਬਣਾਉਣ ਲਈ ਘੱਟੋ ਘੱਟ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ, ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਮਜਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮੱਖਣ ਸੰਗਰਾਮੀ, ਪ੍ਰਭਾਤ ਕਵੀ, ਵਿੱਕੀ ਜੱਖੁ, ਕਮਲਜੀਤ ਕੌਰ, ਬਖਸ਼ੋ, ਸੁਨੀਤਾ,ਬਲਵੀਰ ਕੌਰ, ਮੋਹਿੰਦਰ ਕੌਰ, ਸੁਰਿੰਦਰ ਕੌਰ, ਨੀਰੂ, ਬਲਜੀਤ ਕੌਰ, ਸਰਬਜੀਤ ਕੌਰ, ਭੋਲੀ , ਰਾਜਿੰਦਰ ਕੌਰ, ਮਨਜੀਤ ਕੌਰ, ਊਸ਼ਾ ਰਾਣੀ ਆਦਿ ਆਗੂ ਹਾਜ਼ਰ ਸਨ।
Sunday, September 22, 2024
ਸੇਵਾ ਸੋਸਾਇਟੀ ਬੰਗਾ ਵੱਲੋਂ ਮਹਿੰਦਰ ਸਿੰਘ ਮੁੱਖ ਥਾਣਾ ਅਫਸਰ ਥਾਣਾ ਸਿਟੀ ਨਵਾਂ ਸ਼ਹਿਰ ਸਨਮਾਨਿਤ:
ਸੇਵਾ ਸੋਸਾਇਟੀ ਬੰਗਾ ਦੀ ਟੀਮ ਮਹਿੰਦਰ ਸਿੰਘ ਐਸਐਚਓ ਥਾਣਾ ਸਿਟੀ ਨਵਾਂ ਸ਼ਹਿਰ ਨੂੰ ਸਨਮਾਨਤ ਕਰਦੇ ਹੋਏ
ਨਵਾਂ ਸ਼ਹਿਰ 22 ਸਤੰਬਰ (ਮਨਜਿੰਦਰ ਸਿੰਘ) ਸੇਵਾ ਸੋਸਾਇਟੀ ਬੰਗਾ ਦੀ ਟੀਮ ਵੱਲੋਂ ਮੁੱਖ ਸੇਵਾਦਾਰ ਮੈਡਮ ਬਲਦੀਸ਼ ਕੌਰ ਪੂਨੀਆਂ ਦੀ ਅਗਵਾਈ ਵਿੱਚ ਥਾਣਾ ਸਿਟੀ ਨਵਾਂ ਸ਼ਹਿਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੂੰ ਉਚੇਚੇ ਤੌਰ ਤੇ ਉਹਨਾਂ ਦੇ ਦਫਤਰ ਨਵਾਂ ਸ਼ਹਿਰ ਵਿਖੇ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਬਲਦੀਸ਼ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਐਸਐਚਓ ਮਹਿੰਦਰ ਸਿੰਘ ਸਬ ਡਿਵੀਜ਼ਨ ਬੰਗਾ ਦੇ ਵੱਖ ਵੱਖ ਥਾਣਿਆਂ ਮੁਕੰਦਪੁਰ ,ਥਾਣਾ ਸਦਰ ਬੰਗਾ ,ਥਾਣਾ ਸਿਟੀ ਬੰਗਾ ਵਿਖੇ ਸੇਵਾਵਾਂ ਨਿਭਾ ਕੇ ਗਏ ਹਨ ਉਸੇ ਤਰ੍ਹਾਂ ਨਵਾਂ ਸ਼ਹਿਰ ਵਿਖੇ ਵੀ ਗੈਰ ਕਾਨੂੰਨੀ ਅਨਸਰਾਂ ਖਿਲਾਫ ਦਿਨ ਰਾਤ ਇਕ ਕਰਦੇ ਹੋਏ ਵੱਡੀਆਂ ਕਾਰਵਾਈਆਂ ਕਰ ਰਹੇ ਹਨ ਜੋ ਕਿ ਸਲਾਘਾਯੋਗ ਹਨ। ਇਸ ਮੌਕੇ ਐਸਐਚਓ ਮਹਿੰਦਰ ਸਿੰਘ ਨੇ ਸੇਵਾ ਸੋਸਾਇਟੀ ਬੰਗਾ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ ,ਨਸ਼ਾ ਤਸਕਰਾਂ ਅਤੇ ਹੋਰ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਖਿਲਾਫ ਦਿਨ ਰਾਤ ਇੱਕ ਕਰਦੇ ਹੋਏ ਜਿੰਮੇਵਾਰੀ ਨਿਭਾ ਰਹੇ ਹਨ ਅਤੇ ਨਿਭਾਉਂਦੇ ਰਹਿਣਗੇ। ਇੱਥੇ ਵਰਨਣ ਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਮਹਿੰਦਰ ਸਿੰਘ ਦੀ ਅਗਵਾਈ ਵਿੱਚ ਥਾਣਾ ਸਿਟੀ ਨਵਾਂ ਸ਼ਹਿਰ ਪੁਲਿਸ ਨੇ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਤੋਂ ਇਲਾਵਾ ਅਸਲੇ ਸਮੇਤ ਗੈਂਗਸਟਰ ਕਾਬੂ ਕੀਤੇ ,ਇੱਕ ਨਵਾਂ ਸ਼ਹਿਰ ਦੇ ਮੈਡੀਕਲ ਸਟੋਰ ਜੋ ਗੈਰ ਮਨਜ਼ੂਰ ਸੁਦਾ ਨਸ਼ੇ ਦੀਆਂ ਗੋਲੀਆਂ ਵੇਚਦਾ ਸੀ ਨੂੰ ਵੀ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਅਟੈਚ ਕਰਕੇ ਵੱਡੀ ਕਾਰਵਾਈ ਕੀਤੀ ਗਈ ।ਇੱਥੇ ਇਹ ਵੀ ਜਾਣਕਾਰੀ ਦੇਣ ਯੋਗ ਹੈ ਕਿ ਜਿੱਥੇ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਅਤੇ ਹੋਰ ਉਚ ਅਧਿਕਾਰੀ ਉਹਨਾਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਦੀ ਸਲਾਘਾ ਕਰ ਰਹੇ ਹਨ ਉਥੇ ਇਲਾਕੇ ਦੀਆਂ ਵੱਖ ਵੱਖ ਸਮਾਜਸੇਵੀ ਧਾਰਮਿਕ ਅਤੇ ਰਾਜਨੀਤੀਕ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਸਮੇਂ-ਸਮੇਂ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਸ ਲੜੀ ਤਹਿਤ ਅੱਜ ਸੇਵਾ ਸੁਸਾਇਟੀ ਬੰਗਾ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਤਨਾਮ ਸਿੰਘ ਖਟਕੜ, ਸੁਰਿੰਦਰ ਸਿੰਘ ਖਟਕੜ ਰਾਜਕੁਮਾਰ ਖਾਨਖਾਨਾ ਆਦਿ ਹਾਜ਼ਰ ਸਨ।
Saturday, September 21, 2024
ਜ਼ਿਲਾ ਨਵਾਂ ਸ਼ਹਿਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਕਾਨੂੰਨੀ ਧਾਰਾ ਅਨੁਸਾਰ ਅਟੈਚ ਕੀਤੀ ਗਈ - ਐਸ ਐਚ ਓ ਮਹਿੰਦਰ ਸਿੰਘ
ਨਵਾਂਸ਼ਹਿਰ 21, ਸਤੰਬਰ(ਮਨਜਿੰਦਰ ਸਿੰਘ)
ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾਂ ਸਮਗਲਰਾਂ ਖਿਲਾਫ ਛੇੜੀ ਮੁਹਿੰਮ ਦੌਰਾਨ ਰਾਜਕੁਮਾਰ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਨਵਾਂ ਸ਼ਹਿਰ ਦੀ ਅਗਵਾਈ ਵਿੱਚ ਐਸ ਆਈ ਮਹਿੰਦਰ ਸਿੰਘ ਮੁੱਖ ਥਾਣਾ ਅਫਸਰ ਥਾਣਾ ਸਿਟੀ ਨਵਾਂ ਸ਼ਹਿਰ ਵੱਲੋਂ ਅੱਜ ਮਿਤੀ 21-9 -24 ਨੂੰ ਵੱਡੀ ਕਾਰਵਾਈ ਕੀਤੀ ਗਈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਨਵਾਂ ਸ਼ਹਿਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰਾਂ ਵੱਲੋਂ ਨਸ਼ੇ ਵੇਚ ਕੇ ਬਣਾਏ ਗਏ ਆਲੀਸ਼ਾਨ ਘਰਾਂ ਨੂੰ ਧਾਰਾ 68 ਐਫ (2)ਐਨਡੀਪੀਐਸ ਐਕਟ 1985 ਤਹਿਤ ਕੰਪੀਟੈਂਟ ਅਥਾਰਟੀ ਦਿੱਲੀ ਦੇ ਹੁਕਮਾਂ ਅਨੁਸਾਰ ਅਟੈਚ ਕੀਤਾ ਗਿਆ ਜਿਸ ਦੇ ਵੇਰਵੇ ਅਨੁਸਾਰ ਉਹਨਾਂ ਦੱਸਿਆ ਕਿ ਮਨਜੀਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਕਲਰਾਂ ਮੁਹੱਲਾ ਨਵਾਂ ਸ਼ਹਿਰ ਥਾਣਾ ਸਿਟੀ ਨਵਾਂ ਸ਼ਹਿਰ ਜਿਸ ਖਿਲਾਫ ਨਸ਼ਾ ਸਪਲਾਈ ਕਰਨ ਦੇ ਐਨਡੀਪੀਐਸ ਐਕਟ ਦੇ ਕੁੱਲ 7 ਮੁਕਦਮੇ ਦਰਜ ਹਨ ਜਿਸ ਵੱਲੋਂ ਕਲਰਾਂ ਮੁਹੱਲਾ ਨਵਾਂ ਸ਼ਹਿਰ ਵਿਖੇ ਨਸ਼ੇ ਵੇਚ ਕੇ ਕੀਤੀ ਕਮਾਈ ਨਾਲ 12 ਮਰਲੇ ਜਗ੍ਹਾ ਵਿੱਚ ਬਣਾਇਆ ਗਿਆ ਘਰ ਜਿਸਦੀ ਕੁੱਲ ਕੀਮਤ 29 ਲੱਖ 71 ਹਜਾਰ ਰੁਪਏ ਦੱਸੀ ਜਾ ਰਹੀ ਹੈ, ਨੂੰ ਧਾਰਾ 68 ਐਫ (2) ਐਨਡੀਪੀਐਸ ਐਕਟ 1985 ਤਹਿਤ ਅਟੈਚ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਰਾਜਕੁਮਾਰ ਉਰਫ ਰਾਜਾ ਪੁੱਤਰ ਮਨੋਹਰ ਲਾਲ ਵਾਸੀ ਪਿੰਡ ਰੁੜਕੀ ਖਾਸ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਜਿਸ ਖਿਲਾਫ ਨਸ਼ਾ ਸਪਲਾਈ ਕਰਨ ਸਬੰਧੀ ਮੁਕਦਮਾ ਨੰਬਰ 47 ਮਿਤੀ 22-4- 23 ਜੁਰਮ 15 ,18 ਐਨਡੀਪੀਐਸ ਐਕਟ 1985 ਥਾਣਾ ਸਿਟੀ ਨਵਾਂ ਸ਼ਹਿਰ ਦਰਜ ਹੋਇਆ ਸੀ ਜਿਸ ਵਿੱਚ ਦੋਸ਼ੀ ਕੋਲੋਂ 70 ਕਿਲੋ ਡੋਡੇ ਚੂਰਾ ਪੋਸਟ ਅਤੇ ਇਕ ਕਿਲੋ 700 ਗ੍ਰਾਮ ਅਫੀਮ ਬਰਾਮਦ ਹੋਈ ਸੀ ਕੁੱਲ 7 ਮੁਕਦਮੇ ਦਰਜ ਹਨ ਜਿਸ ਵੱਲੋ ਨਸ਼ਾ ਵੇਚ ਕੇ ਕੀਤੀ ਕਮਾਈ ਨਾਲ ਪਿੰਡ ਰੁੜਕੀ ਖਾਸ ਵਿਖੇ4 ਮਰਲੇ ਵਿੱਚ ਆਲੀਸ਼ਾਨ ਮਕਾਨ ਬਣਾਇਆ ਗਿਆ ਜਿਸ ਦੀ ਕੁੱਲ ਕੀਮਤ 26 ਲੱਖ 20 ਹਜਾਰ ਦੱਸੀ ਜਾ ਰਹੀ ਹੈ ਨੂੰ ਧਾਰਾ 68ਐਫ(2)ਐਡੀਪੀਐਸ ਐਕਟ 1985 ਤਹਿਤ ਅਟੈਚ ਕੀਤਾ ਗਿਆ ਉਹਨਾਂ ਦੱਸਿਆ ਕਿ ਦੋਨਾਂ ਦੋਸ਼ੀਆਂ ਦੀ ਅਟੈਚ ਕੀਤੀ ਉਕਤ ਪ੍ਰੋਪਰਟੀ ਸਬੰਧੀ ਅਗਲੀ ਕਾਰਵਾਈ ਤੇਜੀ ਨਾਲ ਕੀਤੀ ਜਾ ਰਹੀ ਹੈ।

Monday, September 16, 2024
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਖਟਕੜ ਕਲਾਂ ਵਿਖੇ ਸ਼ਰਧਾ ਸੁਮਨ ਕੀਤੇ ਅਰਪਿਤ
ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਯਾਦਗਾਰ ’ਤੇ ਸ਼ਰਧਾ ਸੁਮਨ ਅਰਪਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ।
ਬੰਗਾ16 ਸਤੰਬਰ (ਮਨਜਿੰਦਰ ਸਿੰਘ ,ਮੀਨਾਕਸ਼ੀ ,ਅਮਿਤ ਕੁਮਾਰ)
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਅੱਜ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਯਾਦਗਾਰ ’ਤੇ ਸ਼ਰਧਾ ਸੁਮਨ ਅਰਪਿਤ ਕੀਤੇ। ਇਸ ਮੌਕੇ ਉਨਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰਨ ਤੋਂ ਇਲਾਵਾ ਉਨਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ’ਤੇ ਵੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਉਨਾਂ ਮਿਊਜ਼ੀਅਮ ਦਾ ਦੌਰਾ ਵੀ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਖਟਕੜ ਕਲਾਂ ਦੀ ਧਰਤੀ ’ਤੇ ਆ ਕੇ ਉਨਾਂ ਨੂੰ ਬੇਹੱਦ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਭਾਗਾਂ ਵਾਲੇ ਹਨ ਕਿ ਉਨਾਂ ਨੂੰ ਸ਼ਹੀਦ-ਏ-ਆਜ਼ਮ ਦੀ ਇਸ ਪਵਿੱਤਰ ਧਰਤੀ ਵਾਲੇ ਜ਼ਿਲ੍ਹੇ ਵਿਚ ਸੇਵਾ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈ ਰਹੇ ਹਾਂ। ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦਿੰਦਿਆਂ ਉਹ ਦਿਨ-ਰਾਤ ਇਕ ਕਰਕੇ ਜ਼ਿਲ੍ਹਾ ਵਾਸੀਆਂ ਦੀ ਸੇਵਾ ਕਰਨਗੇ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾ ਕੇ ਇਸ ਦਾ ਨਾਂਅ ਰੋਸ਼ਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 28 ਅਤੇ 29 ਸਤੰਬਰ ਨੂੰ ਖਟਕੜ ਕਲਾਂ ਵਿਖੇ 'ਇਨਕਲਾਬ ਫੈਸਟੀਵਲ' ਕਰਵਾਇਆ ਜਾਵੇਗਾ। ਇਸ ਮੌਕੇ ਐਸ. ਡੀ. ਐਮ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ, ਐਸ. ਡੀ. ਐਮ ਬੰਗਾ ਵਿਕਰਮਜੀਤ ਸਿੰਘ ਪਾਂਥੇ, ਐਸ. ਡੀ. ਐਮ ਬਲਾਚੌਰ ਰਵਿੰਦਰ ਬਾਂਸਲ, ਗੁੱਡ ਗਵਰਨੈਸ ਫੈਲੋ ਅਸਮਿਤਾ ਪਰਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਝੋਨੇ ਦੀ ਖਰੀਦ ਸਬੰਧੀ ਆੜਤੀ ਐਸੋਸੀਏਸ਼ਨ ਬੰਗਾ ਦੀ ਮੀਟਿੰਗ ਹੋਈ -ਇੰਦਰਜੀਤ ਮਾਨ
ਬੰਗਾ,16 ਸਤੰਬਰ(ਮਨਜਿੰਦਰ ਸਿੰਘ)
ਆੜਤੀ ਐਸੋਸੀਏਸ਼ਨ ਬੰਗਾ ਦੀ ਇੱਕ ਵਿਸ਼ੇਸ਼ ਮੀਟਿੰਗ ਝੋਨੇ ਦੇ ਸੀਜਨ ਸਬੰਧੀ ਪ੍ਰਧਾਨ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਦਾਣਾ ਮੰਡੀ ਬੰਗਾ ਵਿਖੇ ਹੋਈ ਇਸ ਬਾਰੇ ਜਾਣਕਾਰੀ ਦਿੰਦਿਆਂ ਆੜਤੀ ਐਸੋਸੀਏਸ਼ਨ ਦੇ ਸੀਨੀਅਰ ਆਗੂ ਆੜਤੀ ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਮੌਕੇ ਵਿਚਾਰ ਵਟਾਂਦਰਾ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ 1.10 .2024 ਤੋਂ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਵੇਗੀ ਜਿਮੀਂਦਾਰ ਭਰਾਵਾਂ ਨੂੰ ਬੇਨਤੀ ਕੀਤੀ ਗਈ ਕਿ 17% ਨਮੀ ਵਾਲਾ ਝੋਨਾ ਹੀ ਮੰਡੀ ਵਿੱਚ ਲਿਆਂਦਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਖਰੀਦ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਇਸ ਮੌਕੇ ਪ੍ਰਧਾਨ ਗੁਰਚਰਨ ਸਿੰਘ ਸੰਜੀਵ ਜੈਨ ਇੰਦਰਜੀਤ ਸਿੰਘ ਮਾਨ ਸੁਖਜਿੰਦਰ ਸਿੰਘ ਨੌਰਾ ਜਸਪਾਲ ਖੁਰਾਣਾ ਮੁਖਤਿਆਰ ਸਿੰਘ ਭੁੱਲਰ ਅਰੁਣ ਕੁਮਾਰ ਰਣਜੀਤ ਸਿੰਘ ਹਰਜਿੰਦਰ ਸਿੰਘ ਕਮਲ ਚੋਪੜਾ ਗੁਲਸ਼ਨ ਲਾਲ ਰਾਜ ਕੁਮਾਰ ਅਗਰਵਾਲ ਰਕੇਸ਼ ਗੁਪਤਾ ਆਦਿ ਹਾਜ਼ਰ ਸਨ।

ਮਹਿਲਾ ਕਾਂਗਰਸ ਦੇ 40ਵੇਂ ਸਥਾਪਨਾ ਦਿਵਸ ਮੌਕੇ ਮਹਿਲਾ ਕਾਂਗਰਸ ਦੀ ਵਿਸ਼ੇਸ਼ ਮੀਟਿੰਗ ਹੋਈ - ਜ਼ਿਲ੍ਹਾ ਪ੍ਰਧਾਨ ਜਸਬੀਰ ਕੌਰ
ਬੰਗਾ,16, ਸਤੰਬਰ(ਮਨਜਿੰਦਰ ਸਿੰਘ)
ਜਿਲਾ ਸ਼ਹੀਦ ਭਗਤ ਸਿੰਘ ਨਗਰ ਮਹਿਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਜਸਬੀਰ ਕੌਰ ਬਾਹੜੋਵਾਲ ਨੇ ਬੰਗਾ ਵਿਖੇ ਇੱਕ ਵਾਰਤਾ ਦੌਰਾਨ ਦੱਸਿਆ ਕਿ ਆਲ ਇੰਡੀਆ ਮਹਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੈਡਮ ਅਲਕਾ ਲਾਂਬਾ ਅਤੇ ਪੰਜਾਬ ਪ੍ਰਧਾਨ ਮਹਿਲਾ ਕਾਂਗਰਸ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਚੰਡੀਗੜ੍ਹ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਵਿਖੇ ਮਹਿਲਾ ਕਾਂਗਰਸ ਦੇ 40ਵੇਂ ਸਥਾਪਨਾ ਦਿਵਸ ਮੌਕੇ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਉਹਨਾਂ ਦੱਸਿਆ ਕਿ ਇਸ ਮੌਕੇ ਦਿੱਲੀ ਤੋਂ ਕਾਂਗਰਸ ਪਾਰਟੀ ਦੇ ਅਬਜ਼ਰਵਰ ਮੈਡਮ ਨਤੀਸ਼ਾ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ। ਪ੍ਰਧਾਨ ਜਸਬੀਰ ਕੌਰ ਨੇ ਦੱਸਿਆ ਕਿ ਇਸ ਮੌਕੇ ਮਹਿਲਾ ਕਾਂਗਰਸ ਦੀ ਆਨਲਾਈਨ ਮੈਂਬਰਸ਼ਿਪ ਦੀ ਵੀ ਸੁਰੂਆਤ ਕਿਤੀ ਗਈਂ ਜਿਸ ਨਾਲ ਹੁਣ ਦੇਸ਼ ਦੇ ਹਰੇਕ ਸੂਬੇ,ਜਿਲੇ ਸ਼ਹਿਰ ਪਿੰਡ ਦੀਆਂ ਭੈਣਾਂ ਕਾਂਗਰਸ ਪਾਰਟੀ ਦੇ ਮੈਂਬਰ ਬਣ ਸਕਦੇ ਹਨ ਉਹਨਾਂ ਦੱਸਿਆ ਕਿ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਲੈਣ ਲਈ ਮਹਿਲਾਵਾਂ join.aimc.in ਤੇ ਰਜਿਸਟਰੇਸ਼ਨ ਕਰ ਸਕਦੀਆਂ ਹਨ ਉਹਨਾਂ ਮਹਿਲਾਵਾਂ ਨੂੰ ਕਾਂਗਰਸ ਪਾਰਟੀ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਚੰਡੀਗੜ੍ਹ ਦੀ ਮੀਟਿੰਗ ਵਿੱਚ ਉਹਨਾਂ ਦੇ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਮਹਿੰਦਰ ਕੌਰ ਨੌਰਾ, ਕ੍ਰਿਸ਼ਨਾ ਔੜ ਬਲਾਕ,ਭਜਨ ਕੌਰ ਬੰਗਾ ਬਲਾਕ ,ਤਜਿੰਦਰ ਕੌਰ ਰਾਹੋਂ ਬਲਾਕ, ਅਤੇ ਹਰਮੇਸ਼ ਕੌਰ ਨਵਾਂ ਸ਼ਹਿਰ ਸ਼ਾਮਿਲ ਹੋਏ।

Sunday, September 15, 2024
ਸਾਲ 2024 ਦੇ 51,000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ ਲਈ ਚੁਣੇ ਤਿੰਨ ਕਹਾਣੀਕਾਰਾਂ ਦੇ ਨਾਵਾਂ ਦਾ ਐਲਾਨ**ਸ਼ਹਿਜ਼ਾਦ ਅਸਲਮ (ਲਾਹੌਰ, ਪੰਜਾਬ, ਪਾਕਿਸਤਾਨ), ਜਿੰਦਰ (ਜਲੰਧਰ, ਪੰਜਾਬ, ਭਾਰਤ) ਅਤੇ ਸੁਰਿੰਦਰ ਨੀਰ (ਜੰਮੂ, ਜੰਮੂ ਅਤੇ ਕਸ਼ਮੀਰ) ਫਾਈਨਲ ਸੂਚੀ ਵਿਚ ਪੁੱਜੇ*****Three storytellers selected for the 2024 Dhahan Sahitya Prize of 51,000 Canadian dollars**Shehzad Aslam (Lahore, Punjab, Pakistan), Jinder (Jalandhar, Punjab, India) and Surinder Neer (Jammu, Jammu and Kashmir) reached the final list*
ਸਾਲ 2024 ਦੇ ਢਾਹਾਂ ਸਾਹਿਤ ਇਨਾਮ ਲਈ ਚੁਣੇ ਗਏ ਤਿੰਨ ਕਹਾਣੀਕਾਰਾਂ ਸ਼ਹਿਜ਼ਾਦ ਅਸਲਮ (ਲਾਹੌਰ), ਜਿੰਦਰ (ਜਲੰਧਰ), ਸੁਰਿੰਦਰ ਨੀਰ (ਜੰਮੂ) ਅਤੇ ਉਹਨਾਂ ਪੁਸਤਕਾਂ ਦੀ ਤਸਵੀਰ
ਰਿਚਮੰਡ, ਬੀ.ਸੀ./ਬੰਗਾ 16 ਸਤੰਬਰ : (ਮਨਜਿੰਦਰ ਸਿੰਘ) ਸਾਲ 2013 ਤੋਂ ਕੈਨੇਡਾ ਦੀ ਧਰਤੀ ਤੋਂ ਆਰੰਭ ਹੋਏ ਅਤੇ ਪੰਜਾਬੀ ਸਾਹਿਤ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ 51000 ਕੈਨੇਡੀਅਨ ਡਾਲਰ ਦੇ ਕੌਮਾਂਤਰੀ ਪ੍ਰਸਿੱਧੀ ਵਾਲੇ ਢਾਹਾਂ ਸਾਹਿਤ ਇਨਾਮ 2024 ਦੇ ਆਖਰੀ ਪੜਾਅ ਵਿਚ ਪੁੱਜੇ ਤਿੰਨ ਕਹਾਣੀਕਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਸ. ਬਰਜਿੰਦਰ ਸਿੰਘ ਢਾਹਾਂ ਬਾਨੀ ਢਾਹਾਂ ਸਾਹਿਤ ਇਨਾਮ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਢਾਹਾਂ ਸਾਹਿਤ ਇਨਾਮ 2024 ਦੇ ਫਾਈਨਲਿਸਟਾਂ ਵਿਚ ਸ਼ਹਿਜ਼ਾਦ ਅਸਲਮ (ਲਾਹੌਰ, ਪੰਜਾਬ, ਪਾਕਿਸਤਾਨ) ਦਾ ਕਹਾਣੀ ਸੰਗ੍ਰਿਹ ''ਜੰਗਲ ਰਾਖੇ ਜੱਗ ਦੇ'', ਜਿੰਦਰ (ਜਲੰਧਰ, ਪੰਜਾਬ, ਭਾਰਤ) ਦਾ ਕਹਾਣੀ ਸੰਗ੍ਰਿਹ ''ਸੇਫਟੀ ਕਿੱਟ'' ਅਤੇ ਸੁਰਿੰਦਰ ਨੀਰ (ਜੰਮੂ, ਜੰਮੂ ਅਤੇ ਕਸ਼ਮੀਰ, ਭਾਰਤ) ਦਾ ਕਹਾਣੀ ਸੰਗ੍ਰਿਹ ''ਟੈਬੂ'' ਸ਼ਾਮਿਲ ਹੈ । ਇਹਨਾਂ ਤਿੰਨ ਕਹਾਣੀ ਸੰਗ੍ਰਹਿਾਂ ਵਿਚੋ ਇੱਕ ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਦਾ ਇਨਾਮ ਅਤੇ ਦੋਵਾਂ ਨੂੰ 10-10 ਹਜ਼ਾਰ ਕੈਨੇਡੀਅਨ ਡਾਲਰ ਦਾ ਢਾਹਾਂ ਸਾਹਿਤ ਇਨਾਮ ਬਹੁਤ ਸਤਿਕਾਰ ਸਹਿਤ ਭੇਟ ਕੀਤਾ ਜਾਵੇਗਾ। ਸਨਮਾਨ ਦੀ ਇਹ ਰਸਮ 14 ਨਵੰਬਰ, 2024 ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਦੇ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਵਿਚ ਹੋ ਰਹੇ ਵਿਸ਼ੇਸ਼ ਸਮਾਗਮ ਵਿਚ ਅਦਾ ਹੋਵੇਗੀ । ਇਸ ਮੌਕੇ ਜੇਤੂ ਕਿਤਾਬਾਂ ਦਾ ਗੁਰਮੁਖੀ ਜਾਂ ਸ਼ਾਹਮੁਖੀ ਵਿੱਚ ਲਿਪੀਅੰਤਰਨ ਕਰਨ ਲਈ ਵੀ 6,000 ਕੈਨੇਡੀਅਨ ਡਾਲਰ ਦਾ ਸਨਮਾਨ ਭੇਟ ਕੀਤਾ ਜਾਵੇਗਾ ।
ਸ. ਬਰਜਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ “ਸਾਡਾ ਟੀਚਾ ਹਰ ਸਾਲ ਪ੍ਰਕਾਸ਼ਿਤ ਹੋਣ ਵਾਲੇ ਪੰਜਾਬੀ ਗਲਪ ਦੀਆਂ ਉੱਤਮ ਰਚਨਾਵਾਂ ਨੂੰ ਆਮ ਲੋਕਾਈ ਤੱਕ ਪਹੁੰਚਾਉਣਾ ਹੈ। ਪੰਜਾਬੀ ਜ਼ੁਬਾਨ ਦੀ ਅਮੀਰ ਵਿਰਾਸਤ ਨੂੰ ਜੋੜਨ ਵਾਲੇ ਢਾਹਾਂ ਸਾਹਿਤ ਇਨਾਮ ਦਾ ਉਦੇਸ਼ ਹੱਦਾਂ-ਸਰਹੱਦਾਂ ਤੋਂ ਉੱਪਰ ਉੱਠਕੇ ਪੰਜਾਬੀ ਸਾਹਿਤ ਰਚਨਾ ਨੂੰ ਉਤਸ਼ਾਹਿਤ ਕਰਨਾ, ਵਿਸ਼ਵ ਭਰ ਦੇ ਪੰਜਾਬੀ ਭਾਈਚਾਰੇ ਨੂੰ ਜੋੜਨਾ, ਪੰਜਾਬੀ ਭਾਸ਼ਾ-ਸਾਹਿਤ ਦਾ ਪਸਾਰ ਕਰਨਾ ਹੈ। ਇਹ ਇਨਾਮ ਲੇਖਕਾਂ ਨੂੰ ਅਲੋਚਨਾਤਮਕ ਪਛਾਣ ਅਤੇ ਪ੍ਰਸਿੱਧੀ ਦਿੰਦਾ ਹੈ, ਜਿਸ ਨਾਲ ਉਹਨਾਂ ਲਈ ਕੌਮਾਂਤਰੀ ਪੱਧਰ ਤੇ ਬਹੁ-ਭਾਸ਼ੀ ਪਾਠਕਾਂ ਤੱਕ ਪਹੁੰਚਣ ਦਾ ਰਸਤਾ ਵੀ ਮਿਲਦਾ ਹੈ । ਢਾਹਾਂ ਸਾਹਿਤ ਇਨਾਮ ਰਾਹੀਂ ਅਸੀਂ ਹਮੇਸ਼ਾ ਹੀ ਦੋਵਾਂ ਪੰਜਾਬਾਂ ਵਿਚ ਸਾਂਝਾਂ ਦਾ ਪੁਲ ਬੰਨ੍ਹਣ ਲਈ ਯਤਨਸ਼ੀਲ ਰਹੇ ਹਾਂ। ਸ. ਢਾਹਾਂ ਨੇ ਕਿਹਾ ਕਿ ਪੰਜਾਬੀ ਸਾਹਿਤ ਜਗਤ ਵਿਚ ਢਾਹਾਂ ਸਾਹਿਤ ਇਨਾਮ ਨੂੰ ਸਮੂਹ ਸਾਹਿਤ ਸਿਰਜਣਹਾਰਾਂ ਅਤੇ ਆਲੋਚਕਾਂ ਵੱਲੋਂ ਭਰਪੂਰ ਮਾਣ-ਸਤਿਕਾਰ ਕੌਮਾਂਤਰੀ ਪੱਧਰ ਤੇ ਦਿੱਤਾ ਜਾ ਰਿਹਾ ਹੈ ਅਤੇ ਹੌੰਸਲਾ ਅਫਜ਼ਾਈ ਕੀਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਸਾਲ 2024 ਵਿਚ ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਅਮਰੀਕਾ ਅਤੇ ਕੈਨੇਡਾ ਤੋਂ ਵੱਡੀ ਗਿਣਤੀ ਵਿਚ ਪੁਸਤਕਾਂ ਪੁਰਸਕਾਰ ਲਈ ਪ੍ਰਾਪਤ ਹੋਈਆਂ ਸਨ । ਢਾਹਾਂ ਸਾਹਿਤ ਇਨਾਮ ਜੇਤੂ ਪੰਜਾਬੀ ਸਾਹਿਤ ਜਗਤ ਦੇ ਉੱਚ ਕੋਟੀ ਦੇ ਕਹਾਣੀਕਾਰ ਅਤੇ ਉੱਤਮ ਸ਼ਖਸ਼ੀਅਤਾਂ ਹਨ । ਜਿਹਨਾਂ ਦੀਆਂ ਕਹਾਣੀਆਂ ਦੀਆਂ ਇਹ ਪੁਸਤਕਾਂ ਸਾਡੇ ਪੰਜਾਬੀ ਸਾਹਿਤ ਜਗਤ ਨੂੰ ਇਕ ਵਿੱਲਖਣ ਸੰਦੇਸ਼ ਦੇਣ ਵਾਲੀਆਂ ਹਨ । ਸ. ਢਾਹਾਂ ਨੇ ਦੱਸਿਆ ਕਿ ਢਾਹਾਂ ਸਾਹਿਤ ਇਨਾਮ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿਖੇ ਸਾਲ 2013 ਵਿਚ ਸਥਾਪਿਤ ਕੀਤਾ ਗਿਆ ਸੀ, ਜਿੱਥੇ ਪੰਜਾਬੀ ਲੋਕਾਂ ਦਾ, ਪੰਜਾਬੀ ਭਾਸ਼ਾ ਦਾ ਅਤੇ ਪੰਜਾਬੀ ਸੱਭਿਆਚਾਰ ਦਾ ਇੱਕ ਅਮੀਰ ਇਤਿਹਾਸ ਹੈ । ਪੰਜਾਬੀ ਹੁਣ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਦੇਸ਼ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਵਿੱਚ ਇੱਕ ਮਜ਼ਬੂਤ ਧਾਗਾ ਹੈ।
ਇਸ ਮੌਕੇ ਢਾਹਾਂ ਸਾਹਿਤ ਇਨਾਮ ਦੇ ਸਲਾਹਕਾਰ ਬੋਰਡ ਦੇ ਮੁਖੀ ਸ੍ਰੀ ਜੁਬੈਰ ਅਹਿਮਦ ਨੇ ਦੱਸਿਆ ਕਿ ਸਾਲ 2024 ਲਈ ਚੁਣੇ ਗਈਆਂ ਪੁਸਤਕਾਂ ਵਿੱਚ ਵਿਸ਼ਵ ਦੇ ਕਈ ਦੇਸ਼ਾਂ ਵਿਚ ਪੰਜਾਬੀਆਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹਨਾਂ ਵਿੱਚ ਵਾਤਾਵਰਨ, ਔਰਤਾਂ ਦਾ ਸਸ਼ਕਤੀਕਰਨ, ਜਾਤ-ਪਾਤ, ਮਨੁੱਖੀ ਰਿਸ਼ਤੇ, ਪੰਜਾਬੀ ਡਾਇਸਪੋਰਾ ਅਤੇ ਹੋਰ ਬਹੁਤ ਸਵੰਦੇਨਸ਼ੀਲ ਵਿਸ਼ੇ ਸ਼ਾਮਲ ਹਨ । ਸ੍ਰੀ ਜੁਬੈਰ ਅਹਿਮਦ ਨੇ ਕਿਹਾ ਕਿ ਇਹਨਾਂ ਲੇਖਕਾਂ ਨੇ ਆਪਣੀਆਂ ਕਹਾਣੀਆਂ ਰਾਹੀਆਂ ਉਪਰੋਕਤ ਵਿਸ਼ਿਆਂ ਨੂੰ ਸ਼ਾਨਦਾਰ ਤਰੀਕੇ ਨਾਲ ਪਾਠਕਾਂ ਦੇ ਸਨਮੁੱਖ ਕੀਤਾ ਹੈ ।
ਸਾਲ 2024 ਦੇ ਸਨਮਾਨ ਸਮਾਗਮ ਵਿੱਚ ਪ੍ਰਸਿੱਧ ਸੰਗੀਤਕਾਰ ਤਬਲਾ ਵਾਦਕ ਸੰਨੀ ਮਠਾੜੂ, ਦਿਲਰੁਬਾ ਵਾਦਕ ਪਵਿੱਤਰ ਸਿੰਘ ਅਤੇ ਗਾਇਕ ਸਾਂਝ ਜੌੜਾ ਵੱਲੋ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ ਅਤੇ ਮੰਚ ਸੰਚਾਲਨ ਮੀਡੀਆ ਦੀ ਉੱਘੀ ਸ਼ਖਸੀਅਤ ਬੀਬੀ ਤਰੰਨੁਮ ਥਿੰਦ ਵੱਲੋਂ ਕੀਤਾ ਜਾਵੇਗਾ ਵਰਨਣਯੋਗ ਹੈ ਕਿ ਢਾਹਾਂ ਸਾਹਿਤ ਇਨਾਮ ਵੈਨਕੂਵਰ ਕੈਨੇਡਾ ਵਿਚ ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਦੁਆਰਾ ਦਿੱਤਾ ਜਾਂਦਾ ਹੈ ਅਤੇ ਜੋ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਡਿਪਾਰਟਮੈਂਟ ਆਫ ਏਸ਼ੀਅਨ ਸਟੱਡੀਜ਼ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ। ਇਸ ਇਨਾਮ ਵਿੱਚ ਸ. ਬਰਜਿੰਦਰ ਸਿੰਘ ਢਾਹਾਂ ਅਤੇ ਉਹਨਾਂ ਸੁਪਤਨੀ ਬੀਬੀ ਰੀਟਾ ਢਾਹਾਂ ਵੱਲੋਂ ਪ੍ਰਮੁੱਖ ਯੋਗਦਾਨ ਪਾਇਆ ਜਾਂਦਾ ਹੈ। ਸਾਲ 2013 ਵਿਚ ਸਥਾਪਤ ਢਾਹਾਂ ਸਾਹਿਤ ਇਨਾਮ ਪੰਜਾਬੀ ਭਾਸ਼ਾ ਦੀ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਦੀਆਂ ਗਲਪ ਪੁਸਤਕਾਂ ਲਈ ਸਭ ਤੋਂ ਵੱਡਾ ਅੰਤਰਰਾਸ਼ਟਰੀ ਸਾਹਿਤਕ ਇਨਾਮ ਹੈ।
Richmond,BC/Banga (MANJINDER SINGH) The names of the three storytellers who reached the final stage of the 51000 Canadian dollar international fame Dhahan Sahitya Inam 2024 dedicated to the promotion of Punjabi literature, which started from the land of Canada in 2013, have been announced. is S. Barjinder Singh Dhahan, founder of Dhahan Sahitya Inam, informed that among the finalists of Dhaan Sahitya Inam 2024 are the story collection "Jungal Rakhe Jag De" by Shehzad Aslam (Lahore, Punjab, Pakistan), the story of Jinder (Jalandhar, Punjab, India). Includes the collection "Safety Kit" and the story collection "Taboo" by Surinder Neer (Jammu, Jammu and Kashmir, India). One of these three story collections will receive a prize of 25,000 Canadian dollars and both will receive a Dhahan Literature Prize of 10,000 Canadian dollars each. The honor will be conferred at a special ceremony on November 14, 2024 at the Northview Golf and Country Club in Surrey, British Columbia. On this occasion, an award of 6,000 Canadian dollars will also be presented for translating the winning books into Gurmukhi or Shahmukhi.
S. Barjinder Singh Dhahan said that “Our goal is to bring the best works of Punjabi fiction published every year to the general public. The objective of the Dhahan Sahitya Inam, which combines the rich heritage of the Punjabi language, is to promote Punjabi literature across borders, connect the Punjabi community around the world, and expand Punjabi language-literature. This award gives critical recognition and fame to writers, which also provides a way for them to reach a multi-lingual readership at an international level. Through the Dhahan Sahitya Inam, we have always been trying to build a bridge of relations between the two Punjabs. S. Dhahan said that in the world of Punjabi literature, Dhahan Sahitya Inam is being given full respect by all literary creators and critics at the international level and encouragement is being increased. He said that in the year 2024, a large number of books were received for the award from India, Pakistan, Australia, America and Canada. Dhahan Sahitya Award winners are the top storytellers and outstanding personalities of the Punjabi literary world. These books of whose stories are giving a unique message to our Punjabi literary world. S. Dhahan said that the Dhahan Sahitya Inam was established in the year 2013 in Vancouver, British Columbia, where Punjabi people, Punjabi language and Punjabi culture have a rich history. Punjabi is now the third most spoken language in Canada and a strong thread in the country's multicultural fabric.
On this occasion, Mr. Jubair Ahmed, the head of the Advisory Board of Dhahan Sahitya Inam, said that the books selected for the year 2024 have included the current issues related to Punjabis in many countries of the world. Which include environment, women empowerment, caste, human relations, Punjabi diaspora and other very interesting topics. Mr. Jubair Ahmed said that these writers have presented the above topics to the readers in an excellent way through their stories.
In the 2024 award ceremony, famous musicians, tabla player Sunny Matharu, Dilruba player Pavitar Singh and singer Sanjh Jora will give their excellent performances and the stage will be moderated by media personality Bibi Tarnum Thind. It is worth mentioning that the Dhahan Sahitya Prize is given by the Canada India Education Society in Vancouver, Canada and was created in collaboration with the Department of Asian Studies of the University of British Columbia. In this prize Major contributions are made by Barjinder Singh Dhaan and his daughter-in-law Bibi Rita Dhaan. Established in the year 2013, Dhahan Sahitya Inam is the largest international literary award for Punjabi language fiction books in Gurmukhi or Shahmukhi script.

ਇੰਗਲਿਸ਼ ਬੂਸਟਰ ਕਲੱਬ ਵਿੱਚ ਵਿਸ਼ੇਸ਼ ਯੋਗਦਾਨ ਲਈ ਲੈਕਚਰਾਰ ਅੰਮ੍ਰਿਤ ਪਾਲ ਸਿੰਘ ਸਨਮਾਨਿਤ*****Lecturer Amrit Pal Singh honored for special contribution to English Booster Club
ਇੰਗਲਿਸ਼ ਬੂਸਟਰ ਕਲੱਬ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਲੈਕਚਰਾਰ ਅੰਮ੍ਰਿਤ ਪਾਲ ਸਿੰਘ ਦਾ ਸਨਮਾਨ ਕਰਦੇ ਹੋਏ ਵਰਿੰਦਰ ਬੰਗਾ ਜਿਲਾ ਰਿਸੋਰਸ ਕੋਆਰਡੀਨੇਟਰ ਨਾਲ ਅੰਗਰੇਜ਼ੀ ਬੂਸਟਰ ਕਲੱਬ ਦੇ ਮੈਂਬਰ
ਬੰਗਾ 15, ਸਤੰਬਰ(ਮਨਜਿੰਦਰ ਸਿੰਘ)
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਵੱਖ ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਅੰਗਰੇਜ਼ੀ ਭਾਸ਼ਾ ਦੇ ਬੋਲਣ ,ਲਿਖਣ ਸੁਣਨ ਅਤੇ ਸਮਝਣ ਦੇ ਪੱਧਰ ਵਿੱਚ ਗੁਣਾਤਮਕ ਅਤੇ ਗਿਣਾਤਮਿਕ ਵਾਧਾ ਕਰਨ ਤਹਿਤ ਬਣਾਏ ਗਏ ਇੰਗਲਿਸ਼ ਬੂਸਟਰ ਕਲੱਬਾਂ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਬੰਗਾ ਵਿਖੇ ਲੈਕਚਰਾਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਬਣਾਏ ਇੰਗਲਿਸ਼ ਬੂਸਟਰ ਕਲੱਬ ਵੱਲੋਂ ਬਲਾਕ ਅਤੇ ਜ਼ਿਲ੍ਹਾ ਪੱਧਰੀ ਵਿਸ਼ੇਸ਼ ਪ੍ਰਾਪਤੀਆਂ ਕਰਨ ਕਾਰਨ ਜਿਲਾ ਰਿਸੋਰਸ ਕੋਆਰਡੀਨੇਟਰ ਵਰਿੰਦਰ ਬੰਗਾ ਵੱਲੋਂ ਦਫਤਰ ਜਿਲਾ ਸਿੱਖਿਆ ਅਫਸਰ ਦੀ ਤਰਫ ਤੋਂ ਅੰਗਰੇਜ਼ੀ ਲੈਕਚਰਾਰ ਅੰਮ੍ਰਿਤ ਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਅਮਰੀਕ ਸਿੰਘ ਨੇ ਕਿਹਾ ਕਿ ਲੈਕਚਰਾਰ ਅੰਮ੍ਰਿਤ ਪਾਲ ਸਿੰਘ ਦੀ ਅਗਵਾਈ ਹੇਠ ਬੰਗਾ ਸਕੂਲ ਦੇ ਇੰਗਲਿਸ਼ ਬੂਸਟਰ ਕਲੱਬ ਦੇ ਮੈਂਬਰਾਂ ਵੱਲੋਂ ਬੜੀਆਂ ਸ਼ਾਨਾਂ ਮਤੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਹਨ ।ਉਹਨਾਂ ਦੱਸਿਆ ਕਿ ਜਿਲਾ ਰਿਸੋਰਸ ਕੋਆਰਡੀਨੇਟਰ ਵੱਲੋਂ ਲੈਕਚਰਾਰ ਅੰਮ੍ਰਿਤ ਪਾਲ ਸਿੰਘ ਨੂੰ ਚੱਲ ਰਹੀ ਕਲਾਸ ਦੇ ਦੌਰਾਨ ਬੱਚਿਆਂ ਦੀ ਹਾਜ਼ਰੀ ਵਿੱਚ ਵਿਸ਼ੇਸ਼ ਮੈਡਲ ਅਤੇ ਸਰਟੀਫਿਕੇਟ ਦੇ ਨਾਲ ਸਨਮਾਨਿਤ ਕੀਤਾ ਗਿਆ ਨਾਲ ਸਮੁੱਚੀ ਸਕੂਲ ਅਤੇ ਵਿਦਿਆਰਥੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਮੌਕੇ ਤੇ ਪ੍ਰਿੰਸੀਪਲ ਅਮਰੀਕ ਸਿੰਘ ਵੱਲੋਂ ਬਲਾਕ ਰਿਸੋਰਸ ਕੋਆਰਡੀਨੇਟਰ ਵਰਿੰਦਰ ਬੰਗਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ
MANJINDER SINGH

BANGA
Lecturer at Government Senior Secondary School of Eminence Banga under the English booster clubs created under the qualitative and quantitative increase in the level of speaking, writing, listening and understanding of English language in various schools according to the instructions of the Department of Education, Punjab. English Lecturer Amrit Pal Singh was given a special honor by the District Resource Coordinator Virinder Banga on behalf of the Office District Education Officer due to the special achievements of the English Booster Club under the leadership of Amrit Pal Singh. Giving information in this regard, Principal Amrik Singh said that under the leadership of Lecturer Amrit Pal Singh, the members of the English Booster Club of Banga School have achieved great resolutions. And the entire school and students have expressed happiness with being honored with the certificate. On this occasion, Principal Amrik Singh thanked Block Resource Coordinator Varinder Banga.

ਆਦਰਸ਼ ਸੋਸ਼ਲ ਵੈਲਫ਼ੇਅਰ ਸੁਸਾਇਟੀ ਪੰਜਾਬ ਵਲੋ ਛੇਵੀਂ ਵਰ੍ਹੇਗੰਢ ਮਨਾਈ ਗਈ:
ਆਦਰਸ਼ ਸੋਸ਼ਲ ਵੈਲਫ਼ੇਅਰ ਸੁਸਾਇਟੀ ਪੰਜਾਬ ਵਲੋ ਅੱਜ 15 ਸਤੰਬਰ 2024 ਨੂੰ ਆਪਣੇ ਛੇ ਸਾਲ ਪੂਰੇ ਹੋਣ ਤੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਗੜ੍ਹਸ਼ੰਕਰ ਵਿਚ ਛੇਵੀਂ ਵਰ੍ਹੇਗੰਢ ਮਨਾਈ ਗਈ।ਇਹ ਆਯੋਜਨ ਆਪਣੇ ਮਿਸ਼ਨ ਧਰਤੀ ਬਚਾਓ ਬੇਟੀ ਬਚਾਓ ਮੁਹਿੰਮ ਦੇ ਮੱਦੇਨਜ਼ਰ ਆਯੋਜਿਤ ਕੀਤਾ ਗਿਆ। ਜਿਸ ਵਿਚ ਮੁੱਖ ਬੁਲਾਰਾ ਪ੍ਰੋ ਜਗਦੀਸ਼ ਰਾਏ,ਜਨਰਲ ਸਕੱਤਰ ਡਾਕਟਰ ਹਰਿਕ੍ਰਿਸ਼ਨ ਬੰਗਾ,ਸੀਨੀਅਰ ਮੀਤ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ, ਸਲਾਹਕਾਰ ਪੰਜਾਬ ਦਰਸ਼ਨ ਦਰਦੀ, ਖਜਾਨਚੀ ਰਾਜ ਕੁਮਾਰ ਮੀਲੂ, ਮੀਡਿਆ ਇੰਚਾਰਜ ਮਨਜੀਤ ਰਾਮ ਹੀਰ,ਵਾਈਸ ਪ੍ਰਧਾਨ ਕਿਰਨ ਬਾਲਾ ਮੋਰਾਂਵਾਲੀ, ਜਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਬਹਾਦੁਰ ਚੰਦ ਅਰੋੜਾ ,ਵਾਈਸ ਪ੍ਰਧਾਨ ਐਡਵੋਕੇਟ ਜਸਪ੍ਰੀਤ ਬਾਜਵਾ ,ਜਨਰਲ ਸਕੱਤਰ ਕਿਰਨ ਬਾਲਾ ਬੰਗਾ,ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਇਕਾਈ ਜਸਪ੍ਰੀਤ ਕੌਰ,ਨਿਸ਼ਾਨ ਲਾਲ ਲਾਡੀ ਬਲਾਕ ਪ੍ਰਧਾਨ ਬੰਗਾ , ਉੱਘੇ ਸਮਾਜ ਸੇਵੀ ਸੈਂਡੀ ਭੱਜਲਾਂ ਵਾਲਾ , ਪ੍ਰਵੀਨ ਕਿਤਨਾ, ਬਲਦੇਵ ਸਿੰਘ ਮੋਰਾਂਵਾਲੀ , ਜੁਝਾਰ ਸਿੰਘ ਕਿਤਨਾ ,ਬਿੰਦਰ ਗੋਰਖਪੁਰੀਆ ਐਨ ਆਰ ਆਈ ਮੋਰਿਸਿਸ ਵਾਲੇ ਅਤੇ ਡਾਕਟਰ ਮਲਕੀਤ ਕੌਰ ਜੰਡੀ ਉੱਘੇ ਲੇਖਕ ਮੀਡੀਆ ਸਲਾਹਕਾਰ ਐਸ ਬੀ ਐੱਸ ਨਗਰ ਆਦਿ ਨੇ ਸ਼ਿਰਕਤ ਕੀਤੀ।ਇਸ ਮੌਕੇ ਤੇ ਹਾਜ਼ਰ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਪਿਛਲੇ ਛੇ ਸਾਲਾਂ ਦੌਰਾਨ ਕੀਤੇ ਕਾਰਜਾਂ ਦੀ ਵਿਆਖਿਆ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪ ਰੇਖਾ ਤਿਆਰ ਕਰਨ ਵਾਰੇ ਵਿਚਾਰ ਕੀਤਾ ਗਿਆ। ਇਸ ਮੌਕੇ ਵਾਤਾਵਰਨ ਬਚਾਉਣ ਲਈ ਅਤੇ ਸਿੱਖਿਆ ਦੇ ਡਿਗ ਰਹੇ ਮਿਆਰ ਨੂੰ ਉੱਚਾ ਚੁੱਕਣ ਲਈ ਕਾਰਜ ਕਰਨ ਲਈ ਵਿਚਾਰ ਕੀਤਾ ਗਿਆ। ਇਸ ਮੌਕੇ ਪਾਵਰ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੇ ਹੋਣਹਾਰ ਖਿਡਾਰੀਆਂ ਹਿਮਾਂਸ਼ੂ ਰਾਣਾ ਕਿਤਨਾ ਅਤੇ ਏਕਮਜੋਤ ਕੌਰ ਮੋਰਾਂਵਾਲੀ ਦਾ ਉਹਨਾ ਦੀ ਖੇਡਾਂ ਚ ਵਧੀਆ ਕਾਰਗੁਜਾਰੀ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਬਲਾਕ ਗੜ੍ਹਸ਼ੰਕਰ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿਚ ਮਾਸਟਰ ਸਤਨਾਮ ਸਿੰਘ ਬੰਗੜ ਨੂੰ ਬਲਾਕ ਚੇਅਰਮੈਨ,ਹਰਪ੍ਰੀਤ ਸਿੰਘ ਪਰੋਵਾਲੀਆ ਨੂੰ ਬਲਾਕ ਪ੍ਰਧਾਨ ,ਜੋਗਿੰਦਰ ਪਾਲ ਸ਼ਾਧੋਵਾਲੀਆ ਨੂੰ ਵਾਈਸ ਪ੍ਰਧਾਨ, ਮਾਸਟਰ ਪ੍ਰਕਾਸ਼ ਰਾਮ ਨੂੰ ਜਨਰਲ ਸਕੱਤਰ,ਸੰਤੋਖ ਸਿੰਘ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ । ਇਸ ਮੌਕੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਸੁਸਾਇਟੀ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਸਹਿਯੋਗ ਨਾਲ ਪਿਛਲੇ ਛੇ ਸਾਲਾਂ ਦੌਰਾਨ ਬੇਟੀ ਬਚਾਓ ਧਰਤੀ ਬਚਾਓ ਮੁਹਿੰਮ ਲਈ ਕਾਫੀ ਲੰਬੀਆ ਪੁਲਾਂਘਾਂ ਪੁੱਟੀਆਂ ਹਨ ਹੁਣ ਤਕ ਛੇ ਪਿੰਡਾ ਚ ਧੀਆਂ ਦੀ ਲੋਹੜੀ ਦਾ ਆਯੋਜਨ ਕੀਤਾ ਹੈ ਅਤੇ ਉਹਨਾ ਬੇਟੀਆਂ ਦਾ ਸਨਮਾਨ ਕਰਕੇ ਮਨੋਬਲ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਨਾਲ ਨਾਲ ਅਲੱਗ ਅਲੱਗ ਆਯੋਜਨ ਕਰਕੇ ਬੂਟੇ ਲਾ ਕੇ ਅਤੇ ਬੂਟਿਆ ਦੇ ਲੰਗਰ ਲਾ ਕੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕੀਤੇ ਗਏ । ਇਸ ਪ੍ਰੋ ਜਗਦੀਸ਼ ਰਾਏ ਮੁੱਖ ਬੁਲਾਰਾ ਪੰਜਾਬ ਨੇ ਕਿਹਾ ਕਿ ਸਰਕਾਰਾਂ ਦੇ ਮੁਕਾਬਲੇ ਸਮਾਜਿਕ ਸੰਸਥਾਵਾਂ ਦਾ ਸਮਾਜ ਨੂੰ ਸੁਧਾਰਨ ਅਤੇ ਬੇਟੇ ਅਤੇ ਬੇਟੀ ਦੇ ਵਿਤਕਰੇ ਨੂੰ ਖ਼ਤਮ ਕਰਨ ਵਿੱਚ ਖਾਸਾ ਯੋਗਦਾਨ ਰਿਹਾ ਹੈ। ਡਾਕਟਰ ਹਰਿਕ੍ਰਿਸ਼ਨ ਬੰਗਾ ਜਨਰਲ ਸਕੱਤਰ ਪੰਜਾਬ ਨੇ ਸੁਸਾਇਟੀ ਵੱਲੋਂ ਕੀਤੇ ਗਏ ਸਮਾਜਸੇਵੀ ਕਾਰਜਾਂ ਵਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਸੁਸਾਇਟੀ ਦੇ ਸਲਾਹਕਾਰ ਪੰਜਾਬ ਦਰਸ਼ਨ ਦਰਦੀ ਨੇ ਆਪਣੀ ਕਵਿਤਾਵਾਂ ਦੇ ਧਾਗੇ ਚ ਪਰੋ ਕੇ ਸਮਾਜ ਦੀਆਂ ਕੁਰੀਤੀਆਂ ਦੀ ਵਿਆਖਿਆ ਕੀਤੀ ਅਤੇ ਉਹਨਾ ਦੇ ਸੁਧਾਰ ਵਾਰੇ ਜਾਗ੍ਰਿਤ ਕੀਤਾ। ਸੁਸਾਇਟੀ ਵੱਲੋਂ ਆਯੋਜਿਤ ਕੀਤੇ ਗਏ ਚਾਹ ਮਿਲਣੀ ਪ੍ਰੋਗਰਾਮ ਵਿੱਚ ਸੀਨੀਅਰ ਮੀਤ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਮਾਸਟਰ ਪ੍ਰਕਾਸ਼ ਰਾਮ ਜਨਰਲ ਸਕੱਤਰ ਬਲਾਕ ਗੜਸ਼ੰਕਰ ਨੇ ਕਿਹਾ ਸਾਡੀ ਟੀਮ ਸਕੂਲ ਪੱਧਰ ਤੇ ਮਿਸ਼ਨ ਚਲਾ ਕੇ ਸਿੱਖਿਆ ਦੇ ਖੇਤਰ ਵਿੱਚ ਰਹਿ ਰਹੀਆਂ ਕਮੀਆਂ ਦਾ ਪਤਾ ਲਗਾ ਕੇ ਢੁਕਵੇਂ ਉਪਰਾਲੇ ਕਰਨ ਲਈ ਠੋਸ ਕਦਮ ਚਕੇਗੀ। ਇਸ ਮੌਕੇ ਛੇਵੀਂ ਵਰ੍ਹੇਗੰਢ ਦਾ ਕੇਕ ਕੱਟ ਕੇ ਸੁਸਾਇਟੀ ਮੈਬਰਾਂ ਵੱਲੋਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਅਤੇ ਇਸ ਮੌਕੇ ਆਈਆਂ ਹੋਈਆਂ ਹੋਰ ਸਖਸੀਅਤਾਂ ਫੂਲਾ ਰਾਮ ਬੀਰਮਪੁਰ ,ਚਰਨਜੀਤ ਸਿੰਘ ਸੱਲਾਂ ਪੱਤਰਕਾਰ ਬੰਗਾ,ਸੈਂਡੀ ਭਜਲਾਂ ਵਾਲਾ ਉੱਘੇ ਸਮਾਜ ਸੇਵੀ, ਪ੍ਰੀਤ ਪਾਰੋਵਾਲੀਆ, ਮਨਜੀਤ ਰਾਮ ਹੀਰ ਬਲਦੇਵ ਮੋਰਾਂਵਾਲੀ ਦਾ ਸਨਮਾਨ ਵੀ ਕੀਤਾ ਗਿਆ।
Friday, September 13, 2024
ਜੈਨ ਸਕੂਲ ਦੀ ਰੱਸਾ ਕਸੀ ਟੀਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਰੱਸਾ ਕੱਸੀ ਅੰਡਰ 17 ਤੇ 14 ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਮੋਹਨ ਬਾਲਾ ਨੇ ਦੱਸਿਆ , ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਅੰਡਰ 14 ਰੱਸਾਕਸੀ ਟੀਮ ਦਾ ਪਹਿਲਾ ਮੁਕਾਬਲੀ ਸੜੋਆ ਜੋਨ ਨਾਲ ਹੋਇਆ ਜਿਸ ਵਿੱਚ ਸਵਾਮੀ ਰੂਪ ਚੰਦ ਜੈਨ ਮਾਡਲ ਦੀ ਟੀਮ ਪਹਿਲੇ ਨੰਬਰ ਤੇ ਰਹੀ , ਸਵਾਮੀ ਰੂਪ ਚੰਦ ਜੈਨ ਮਾਡਲ ਸਕੂਲ ਦੀ ਟੀਮ ਦੂਜਾ ਮੁਕਾਬਲਾ ਬਹਿਰਾਮ ਜੋਨ ਨਾਲ ਹੋਇਆ ਜਿਸ ਵਿੱਚ ਜੈਨ ਮਾਡਲ ਸਕੂਲ ਦੀ ਟੀਮ ਪਹਿਲੇ ਨੰਬਰ ਤੇ ਰਹੀ , ਤੀਸਰਾ ਮੁਕਾਬਲਾ ਜੈਨ ਮਾਡਲ ਸਕੂਲ ਦੀ ਟੀਮ ਦਾ ਨਵਾਂ ਸ਼ਹਿਰ ਜੋਨ ਨਾਲ ਹੋਇਆ ਜਿਸ ਵਿੱਚ ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਦੂਸਰੇ ਨੰਬਰ ਤੇ ਰਹੀ । ਸਵਾਮੀ ਰੂਪ ਚੰਦ ਜੈਨ ਮਾਡਲ ਸਕੂਲ ਦੀ ਅੰਡਰ 17 ਰੱਸਾ ਕੱਸੀ ਟੀਮ ਦਾ ਪਹਿਲਾ ਮੁਕਾਬਲਾ ਔੜ ਜੋਨ ਨਾਲ ਹੋਇਆ ਜਿਸ ਵਿੱਚ ਸਕੂਲ ਦੀ ਟੀਮ ਜੇਤੂ ਰਹੀ । ਦੂਸਰਾ ਮੁਕਾਬਲਾ ਰਾਹੋ ਜੋਨ ਨਾਲ ਹੋਇਆ ਜਿਸ ਵਿੱਚ ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਹਿਲੇ ਨੰਬਰ ਤੇ ਰਿਹਾ ਤੀਸਰਾ ਮੁਕਾਬਲਾ ਨਵਾਂ ਸ਼ਹਿਰ ਜੋਨ ਨਾਲ ਹੋਇਆ ਜਿਸ ਵਿੱਚ ਸਵਾਮੀ ਰੂਪ ਚੰਦ ਜੈਨ ਮਾਡਲ ਦੀ ਟੀਮ ਦੂਜੇ ਨੰਬਰ ਤੇ ਰਹੀ ॥ ਸਕੂਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਜੇ ਡੀ ਜੈਨ , ਪ੍ਰਧਾਨ ਕਮਲ ਜੈਨ ਮੈਨੇਜਰ ਸੰਜੀਵ ਜੈਨ ਨੇ ਖਿਡਾਰੀਆਂ ਅਤੇ ਟੀਮ ਦੇ ਕੋਚ ਮੈਡਮ ਕੁਲਵੰਤ ਨੂੰ ਵਧਾਈ ਦਿੱਤੀ ।
Monday, September 9, 2024
ਹਰਦੇਵ ਸਿੰਘ ਆਸੀ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲਾ ਲੋਕ ਸੰਪਰਕ ਅਫ਼ਸਰ ਦਾ ਅਹੁਦਾ ਸੰਭਾਲਿਆ
ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਅਹੁਦਾ ਸੰਭਾਲਦੇ ਹੋਏ।
ਨਵਾਂਸ਼ਹਿਰ, 9 ਸਤੰਬਰ(ਮਨਜਿੰਦਰ ਸਿੰਘ, ਚੇਤ ਰਾਮ ਰਤਨ)
ਪੰਜਾਬ ਸਰਕਾਰ ਵੱਲੋਂ ਜ਼ਿਲਾ ਲੋਕ ਸੰਪਰਕ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਬਦਲੀਆਂ ਅਤੇ ਨਿਯੁਕਤੀਆਂ ਦੇ ਚੱਲਦਿਆਂ ਹੁਸ਼ਿਆਰਪੁਰ ’ਚ ਤਾਇਨਾਤ 2011 ਬੈਚ ਦੇ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਵੱਲੋਂ ਅੱਜ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵਜੋਂ ਅਹੁਦਾ ਸੰਭਾਲ ਲਿਆ ਗਿਆ। ਉਨ੍ਹਾਂ ਕੋਲ ਹੁਸ਼ਿਆਰਪੁਰ ਜ਼ਿਲ੍ਹੇ ਦਾ ਵੀ ਵਾਧੂ ਚਾਰਜ ਰਹੇਗਾ। ਇਸ ਤੋਂ ਪਹਿਲਾਂ ਵੀ ਉਹ 2020-21 ਦੌਰਾਨ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਮੌਕੇ ਉਨਾਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ, ਦ੍ਰਿੜਤਾ ਅਤੇ ਤਨਦੇਹੀ ਨਾਲ ਨਿਭਾੳਣਗੇ। ਉਨਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਪ੍ਰੋਗਰਾਮਾਂ ਤੋਂ ਜਾਣੂ ਕਰਵਾਉਣਾ ਅਤੇ ਇਨ੍ਹਾਂ ਨੂੰ ਹੇਠਲੇ ਪੱਧਰ 'ਤੇ ਹਰੇਕ ਵਿਅਕਤੀ ਤੱਕ ਪਹੁੰਚਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਤੇ ਮੀਡੀਆ ਵਿਚਾਲੇ ਇਕ ਪੁਲ ਦੇ ਤੌਰ 'ਤੇ ਕੰਮ ਕਰਨਗੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੱਤਰਕਾਰਾਂ ਨਾਲ ਵਧੀਆ ਤਾਲਮੇਲ ਬਣਾ ਕੇ ਜ਼ਿਲ੍ਹੇ ਦੀ ਤਰੱਕੀ ਤੇ ਖੁਸ਼ਹਾਲੀ ਵਿਚ ਯੋਗਦਾਨ ਪਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਮੀਡੀਆ ਕਰਮੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਹਮੇਸ਼ਾ ਤੱਤਪਰ ਰਹਿਣਗੇ।
ਜ਼ਿਕਰਯੋਗ ਹੈ ਕਿ ਪੱਤਰਕਾਰਤਾ ਦੇ ਖੇਤਰ ਵਿਚ ਲੰਬਾ ਤਜ਼ਰਬਾ ਰੱਖਣ ਵਾਲੇ ਹਰਦੇਵ ਸਿੰਘ ਆਸੀ ਬਠਿੰਡਾ, ਜਲੰਧਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ ਅਤੇ ਪਟਿਆਲਾ ਜ਼ਿਲਿਆਂ ਵਿਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਮੌਕੇ ਲੋਕ ਸੰਪਰਕ ਦਫ਼ਤਰ ਦੇ ਸਟਾਫ ਮੈਂਬਰਾਂ ਵੱਲੋਂ ਨਵ-ਨਿਯੁਕਤ ਡੀ. ਪੀ. ਆਰ. ਓ ਦਾ ਸਵਾਗਤ ਕੀਤਾ ਗਿਆ।

ਸ਼ਰਧਾਲੂਆਂ ਦਾ 44ਵਾਂ ਜੱਥਾ ਕਰਤਾਰਪੁਰ ਸਾਹਿਬ (ਪਾਕਿ) ਵਿਖੇ ਹੋਇਆ ਨਤਮਸਤਕ*****115 ਸ਼ਰਧਾਲੂਆਂ ਦੇ 44ਵੇਂ ਜਥੇ ਨੇ ਕੀਤੇ ਕਰਤਾਰਪੁਰ ਸਾਹਿਬ (ਪਾਕਿ:) ਦੇ ਦਰਸ਼ਨ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸੁਸਾਇਟੀ ਦੇ ਸੀਨੀਅਰ ਮੈਂਬਰ ਦੀਦਾਰ ਸਿੰਘ ਜੀ ਦੀ ਅਗਵਾਈ ਹੇਠ ਭੇਜਿਆ ਗਿਆ 115 ਮੈਂਬਰਾਂ ਦਾ ਚੁਤਾਲੀਵਾਂ ਜੱਥਾ ਦਰਸ਼ਨ ਦੀਦਾਰ ਕਰਕੇ ਦੇਰ ਰਾਤ ਵਾਪਿਸ ਪਰਤ ਆਇਆ।
ਇਹ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਪੁਰਬ ਨੂੰ ਸਮਰਪਿਤ ਭੇਜੇ ਗਏ ਇਸ ਜੱਥੇ ਵਿਚ ਵੱਡੀ ਗਿਣਤੀ ਵਿਚ ਸੁਸਾਇਟੀ ਮੈਂਬਰ ਸ਼ਾਮਲ ਸਨ ਜੋ ਕਿ ਗੁਰੂ ਨਾਨਕ ਮਿਸ਼ਨ ਸੁਸਾਇਟੀ ਵਲੋਂ ਆਉਣ ਵਾਲੇ ਦਿਨਾਂ ਵਿਚ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮਾਂ ਅਤੇ ਮਹਾਨ ਕੀਰਤਨ ਦਰਬਾਰ ਦੀ ਸਫਲਤਾਪੂਰਵਕ ਸੰਪੂਰਨਤਾ ਲਈ ਵਿਸ਼ੇਸ਼ ਤੌਰ ਤੇ ਅਰਦਾਸ ਕਰਨ ਲਈ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਨਤਮਸਤਕ ਹੋਏ।
ਗੁ: ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਟਰਮੀਨਲ ਰਾਹੀਂ ਕਰਤਾਰਪੁਰ ਸਾਹਿਬ ਪਹੁੰਚੇ ਇਸ ਜੱਥੇ ਦੇ ਮੈਂਬਰਾਂ ਨੂੰ ਉਥੋਂ ਦੇ ਹਜੂਰੀ ਰਾਗੀ ਭਾਈ ਮਨਦੀਪ ਸਿੰਘ ਵਲੋਂ ਜੀ ਆਇਆਂ ਕਿਹਾ ਗਿਆ। ਉਨਾਂ ਵਲੋਂ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਨਿਰੰਤਰ ਜੱਥੇ ਭੇਜਣ ਲਈ ਸੁਸਾਇਟੀ ਦੀ ਸਰਾਹਨਾ ਕੀਤੀ ਗਈ । ਅਰਦਾਸ ਉਪਰੰਤ ਜੱਥੇ ਦੇ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ਵਲੋਂ ਭਾਈ ਮਨਦੀਪ ਸਿੰਘ ਗ੍ਰੰਥੀ ਅਤੇ ਭਾਈ ਚਾਂਦ ਸਿੰਘ ਵਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਵੀ ਭਾਈ ਮਨਦੀਪ ਸਿੰਘ ਅਤੇ ਗ੍ਰੰਥੀ ਸਾਹਿਬਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਜੱਥੇ ਦੇ ਮੁੱਖ ਪ੍ਰਬੰਧਕ ਦੀਦਾਰ ਸਿੰਘ ਗਹੂੰਣ ਸੇਵਾਮੁਕਤ ਡੀ ਐੱਸ ਪੀ ਨੇ ਦੱਸਿਆ ਕਿ ਇਸ ਵਾਰ ਜੱਥੇ ਵਿਚ ਦੋ ਬੱਸਾਂ ਅਤੇ ਕੁਝ ਨਿਜੀ ਵਾਹਨ ਵੀ ਸ਼ਾਮਲ ਸਨ। ੳਨਾਂ ਕਿਹਾ ਕਿ ਸਮੂਹ ਸੰਗਤਾਂ ਵਿਚ ਇਸ ਯਾਤਰਾ ਸੰਬੰਧੀ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਪਹਿਲੀ ਵਾਰ ਇਸ ਅਸਥਾਨ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਜਜ਼ਬਾਤੀ ਹੁੰਦੀਆਂ ਨਜਰ ਆਈਆਂ। ਉਨਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਅਰੰਭ ਕੀਤੀ ਗਈ ਲੜੀਵਾਰ ਯਾਤਰਾ ਦੀ ਇਹ ਸੇਵਾ ਭਵਿੱਖ ਵਿਚ ਵੀ ਜਾਰੀ ਰਹੇਗੀ। ਯਾਤਰਾ ਲਈ ਸ਼ਰਧਾਲੂਆਂ ਦਾ ਅਗਲਾ ਅਤੇ 45ਵਾਂ ਜੱਥਾ 02 ਅਕਤੂਬਰ ਨੂੰ ਭੇਜਿਆ ਜਾਵੇਗਾ। ਕਰੀਬ 25 ਤੋਂ ਵੀ ਜਿਆਦਾ ਪਿੰਡਾਂ ਦੀਆਂ ਸੰਗਤਾਂ ਤੋਂ ਇਲਾਵਾ ਜੱਥੇ ਦੇ ਮੈਂਬਰਾਂ ਵਿਚ ਸੁਸਾਇਟੀ ਦੇ ਸਰਪ੍ਰਸਤ ਉੱਤਮ ਸਿੰਘ ਸੇਠੀ, ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ ਵਿੱਤ ਸਕੱਤਰ, ਹਰਦੀਪ ਸਿੰਘ ਦੁਪਾਲਪੁਰ, ਗਿਆਨ ਸਿੰਘ, ਅਰਵਿੰਦਰ ਸਿੰਘ ਹੈਪੀ ਚਾਵਲਾ, ਭਰਪੂਰ ਸਿੰਘ ਸਲੋਹ, ਪਰਮਜੀਤ ਸਿੰਘ ਮੂਸਾਪੁਰ, ਗੁਰਚਰਨ ਸਿੰਘ ਪਾਬਲਾ, ਬਖਸ਼ੀਸ਼ ਸਿੰਘ, ਤਰਲੋਚਨ ਸਿੰਘ ਗੁਰੂ ਨਾਨਕ ਜਿਊਲਰ, ਹਰਜੀਤ ਸਿੰਘ ਰਾਹੋਂ ਵੀ ਸ਼ਾਮਲ ਸਨ।
Sunday, September 8, 2024
ਬਲਾਕ ਔਡ਼ ਵਿਖ਼ੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ -3 ਦਾ ਸਮਾਪਨ
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ -03 ਦੇ ਤਹਿਤ ਬਲਾਕ ਪੱਧਰੀ ਖੇਡ ਮੁਕਾਬਲੇ ਜੋ ਕਿ ਵੱਖ-ਵੱਖ ਬਲਾਕਾਂ ਵਿੱਚ ਕਰਵਾਏ ਜਾ ਰਹੇ ਹਨ ਦੂਸਰੇ ਅਤੇ ਆਖਰੀ ਦਿਨ ਸ੍ਰ. ਨਿਰੰਜਣ ਸਿੰਘ ਯਾਦਗਾਰੀ ਖੇਡ ਸਟੇਡੀਅਮ ਪਿੰਡ ਜਗਤਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਤਪੁਰ (ਬਲਾਕ ਔੜ) ਵਿਖੇ ਕਰਵਾਏ ਗਏ। ਇਸ ਅਵਸਰ ਤੇ ਸ੍ਰ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਮੁੱਖ ਮਹਿਮਾਨ ਜੀ ਤੌਰ ਤੇ ਹਾਜਰ ਹੋਏ। ਇਸ ਮੌਕੇ ਵੰਦਨਾ ਚੌਹਾਨ ਜਿਲਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਆਏ ਮੁੱਖ ਮਹਿਮਾਨਾਂ ਜੀ ਨੂੰ ਬੁੱਕੇ ਭੇਂਟ ਕਰਦਿਆਂ ਜੀ ਆਇਆ ਆਖਿਆ।
ਮੁੱਖ ਮਹਿਮਾਨ ਜੀ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਖੇਡਾਂ ਵਿੱਚ ਵੱਧ ਤੋਂ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਜੀ ਵਲੋਂ ਖੇਡਾਂ ਨੂੰ ਪਰਫੁਲਤ ਕਰਨ ਲਈ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਮੁਕਾਬਲਿਆਂ ਵਿੱਚ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਖਿਡਾਡੀਆਂ ਨੂੰ ਨਗਦ ਇਨਾਮ ਵੀ ਦਿੱਤੇ ਜਾ ਰਹੇ ਹਨ। ਅੱਜ ਦੂਸਰੇ ਅਤੇ ਆਖਰੀ ਦਿਨ ਹੋਏ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਅਥਲੈਟਿਕਸ (ਲੌਂਗ ਜੰਪ) ਅੰਡਰ -14 ਸਾਲ (ਲੜਕੀਆਂ) ਕਰਨਦੀਪ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਅਤੇ ਸਿਮਰਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਅਥਲੈਟਿਕਸ (ਲੌਂਗ ਜੰਪ) ਅੰਡਰ 14 ਸਾਲ (ਲੜਕੇ) ਸਤਵੀਰ ਸਿੰਘ ਨੇ ਪਹਿਲਾ, ਸਮਰਵੀਰ ਸਿੰਘ ਨੇ ਦੂਜਾ ਅਤੇ ਵੰਸ਼ ਚੌਹਾਨ ਨੇ ਤੀਜਾ ਸਥਾਨ ਹਾਸਾਲ ਕੀਤਾ। ਅਥਲੈਟਿਕਸ 100 ਮੀਟਰ ਅੰਡਰ 21 ਤੋਂ 30 ਸਾਲ (ਲੜਕੇ) ਸੰਜੀਵ ਕੁਮਾਰ ਨੇ ਪਹਿਲਾ, ਪ੍ਰਭਜੀਤ ਸਿੰਘ ਜੌਹਲ ਨੇ ਦੂਜਾ ਅਤੇ ਰਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਸਾਲ ਅਤੇ ਅੰਡਰ 17 ਸਾਲ ਪਿੰਡ ਸਰਹਾਲ ਕਾਜੀਆਂ ਦੀਆਂ ਟੀਮਾਂ ਜੇਤੂ ਰਹੀਆਂ। ਵਾਲੀਬਾਲ ਮੁਕਾਬਲਿਆਂ ਵਿੱਚ ਅੰਡਰ 14 ਸਾਲ ਅਤੇ 17 ਸਾਲ ਵਿੱਚ ਪਿੰਡ ਗਰਚਾ ਦੀਆ ਟੀਮਾਂ ਜੇਤੂ ਰਹੀਆਂ। ਫੁੱਟਬਾਲ ਅੰਡਰ 17 ਸਾਲ ਦੇ ਮੁਕਾਬਲਿਆਂ ਵਿੱਚ ਪਿੰਡ ਜਗਤਪੁਰ ਨੇ ਪਹਿਲਾ ਅਤੇ ਪਿੰਡ ਮੂਸਾਪੁਰ ਨੇਦੂਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਈਲ ਅੰਡਰ 14 ਸਾਲ ਵਿੱਚ ਪਿੰਡ ਝਿੰਗੜਾਂ ਨੇ ਪਹਿਲਾ ਅਤੇ ਪਿੰਡ ਜਗਤਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਜਿਲਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਜੀ ਨੇ ਅਗੇ ਦਸਿਆ ਕਿ ਬਲਾਕ ਔੜ ਵਿਖੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸਮਾਪਤੀ ਹੋ ਚੁੱਕੀ ਹੈ। ਅਗਲੇ ਬਲਾਕ ਪੱਧਰੀ ਖੇਡ ਮੁਕਾਬਲੇ 09-09-2024 ਤੋਂ 10-09-2024 ਤੱਕ ਸਰਕਾਰੀ ਹਾਈ ਸਕੂਲ ਪਿੰਡ ਛਦੌਡੀ ਅਤੇ ਪਿੰਡ ਬਕਾਪੁਰ (ਬਲਾਕ ਸੜੋਆ), ਬੀ ਏ ਬੀ ਸਕੂਲ ਬਲਾਚੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਥੋਪੀਆਂ (ਬਲਾਕ ਬਲਾਚੌਰ) ਵਿਖੇ ਕਰਵਾਏ ਜਾਣਗੇ। ਬਲਾਕ ਬਲਾਚੌਰ ਵਿਖੇ ਕਰਵਾਏ ਜਾ ਰਹੇ ਬਲਾਕ ਟੂਰਨਾਮੈਂਟ ਵਿੱਚ ਸ੍ਰੀਮਤੀ ਸੰਤੋਸ਼ ਕਟਾਰੀਆ ਐਮ ਐ ਲਏ ਹਲਕਾ ਬਲਾਚੌਰ ਅਤੇ ਸ੍ਰੀ ਰਵਿੰਦਰ ਕੁਮਾਰ ਬੰਸਲ ਐਸ ਡੀ ਐਮ ਬਲਾਚੌਰ
ਮੁੱਖ ਮਹਿਮਾਨ ਜੀ ਦੇ ਤੌਰ ਤੇ ਹਾਜਰ ਹੋਣਗੇ । ਇਸ ਮੌਕੇ ਤੇ ਸਮੂਹ ਕੋਚਿਜ,ਡੀ ਪੀ ਈ, ਪੀ ਟੀ ਅਤੇ ਇਲਾਕਾ ਨਿਵਾਸੀ ਹਾਜਰ ਸਨ।
ਵਿਚਾਰਨ ਦੀ ਗੱਲ---- ਹਰੀ ਕ੍ਰਿਸ਼ਨ ਬੰਗਾ
ਬੱਚੇ ਸੱਭ ਦੇ ਲਾਡਲੇ ਦਿੱਲ ਦਾ ਟੁਕੜਾ ਹੁੰਦੇ ਆ । ਮਾਂ ਬਾਪ ਆਪਣੇ ਬੱਚਿਆਂ ਦੀ ਖੁਸ਼ੀ ਲਈ ਹਰ ਤਰਾਂ ਦੀ ਮੇਹਨਤ ਕਰਦੇ ਆ, ਉਹਨਾਂ ਦੀ ਹਰ ਖਾਹਿਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ।
ਛੋਟੇ ਹੁੰਦਿਆਂ ਬੱਚੇ ਨੂੰ ਸਕੂਲ ਜਾਣ ਸਮੇਂ ਜੇਬ ਖਰਚਾ ਦਿੰਦੇ ਆ...ਤੇ ਸਾਰੀ ਉਮਰ ਕੁੱਝ ਨਾ ਕੁੱਝ ਦਿੰਦੇ ਰਹਿੰਦੇ ਆ.....
*ਕੀ ਤੁਸੀਂ ਕਦੇ ਬੱਚੇ ਨੂੰ..ਕਿੱਥੇ ਕਿਸ ਚੀਜ ਤੇ ਪੈਸੇ ਖਰਚ ਕੀਤੇ............. ਪੁੱਛਿਆ?
*ਕੀ ਖਾਦਾ, ਕੀ ਪੀਤਾ........... ਪੁੱਛਿਆ?
*ਕਿੰਨੇ ਪੈਸੇ ਦਿਤੇ, ਕਿੰਨੇ ਦੀ ਚੀਜ ਲੈ ਕੇ ਆਇਆ.... ਪੁੱਛਿਆ?
* ਤੁਹਾਡੇ ਦੁਵਾਰਾ ਦਿਤੇ ਪੈਸਿਆਂ ਤੋਂ ਵਾਧੂ
ਪੈਸਿਆਂ ਦੀ ਚੀਜ਼ ਲੈ ਕੇ ਆਉਣ ਤੇ ਪੈਸਿਆਂ ਦਾ...
ਜ਼ਰੀਆ ਪੁੱਛਿਆ?
*ਬੱਚਾ ਕਿਸ ਨੂੰ ਮਿਲਦਾ , ਕਿੱਥੇ ਮਿਲਦਾ ,ਕਦੋਂ ਮਿਲਦਾ ..
ਪੁੱਛਿਆ?
*ਬੱਚੇ ਦੇ ਫ੍ਰੈਂਡ ਸਰਕਲ ਦਾ......
ਪੁੱਛਿਆ?
ਦੋਸਤੋ ਜੇ ਇਹਨਾਂ ਗੱਲਾਂ ਦੀ ਪੜਚੋਲ ਕੀਤੀ ਹੁੰਦੀ, ਬੱਚੇ ਨੂੰ ਸਮਾਂ ਦਿੱਤਾ ਹੁੰਦਾ....
ਬੱਚੇ ਨਾਲ ਦੋਸਤੀ ਪਾਈ ਹੁੰਦੀ...
ਬੱਚੇ ਦਾ ਭਰੋਸਾ ਜਿੱਤਿਆ ਹੁੰਦਾ...
ਤਾਂ ਬੱਚਿਆਂ ਦਾ ਨਸ਼ਿਆਂ ਪ੍ਰਤੀ ਵੱਧਦੇ ਕਦਮਾਂ ਨੂੰ ਠੱਲ ਪਾਉਣ ਲਈ ਤੁਹਾਡਾ ਇੱਕ ਸੁਨਹਿਰੀ ਕਦਮ ਹੁੰਦਾ ਅਤੇ ਕਾਰਗਰ ਸਿੱਧ ਹੁੰਦਾ।
ਪਰ ਅਫਸੋਸ ਅਸੀਂ ਆਪਣੇ ਕੰਮਾਂ ਕਾਰਾਂ ਵਿੱਚ ਐਨੇ ਰੁੱਝ ਗਏ, ਕੇ ਅਸੀਂ ਆਪਣੀ ਜਿੰਦਗੀ ਦੇ ਅਸਲੀ ਖਜਾਨੇ ਤੋਂ ਦੂਰ ਹੋਣਾ ਸਾਨੂੰ ਅਣਸੁਖਾਵੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਿੰਦਗੀ ਦੀਆਂ ਅਤਿ ਦੁੱਖਦਾਈ ਸਮਿਆਂ ਚੋਂ ਗੁਜਰਨਾ ਪੈ ਰਿਹਾ। ਬੱਚੇ ਗੈਰ ਕੁਦਰਤੀ ਮੌਤ ਮਰ ਰਹੇ ਆ।ਮਰਨ ਵਾਲਾ ਤਾਂ ਮਰ ਜਾਂਦਾ,ਪਿੱਛੋਂ ਮਾਂ ਬਾਪ ਨੂੰ ਸਾਰੀ ਉਮਰ ਦਾ ਸੱਲ..ਮਾਂ ਬਾਪ ਨੂੰ ਨਾ ਜੀਣ ਜੋਗਾ ਛੱਡਦਾ, ਨਾ ਮਰਨ ਜੋਗਾ ਛੱਡਦਾ।
*ਔਖੇ ਸੋਖੇ ਹੋ ਕੇ ਵੀਰੋ ਬੱਚਿਆਂ ਤੇ ਨਜ਼ਰ ਰੱਖੋ *
*ਅਰਦਾਸ ਕਰੋ ਕਿਸੇ ਦਾ ਵੀ ਬੱਚਾ ਗੈਰ ਕੁਦਰਤੀ, ਬੇ ਵਕਤੀ ਮੌਤ ਨਾ ਮਰੇ
तप त्याग के साथ मनाया संवत्सरी महापर्व****धर्म नगरी बंगा में लगे धर्म के ठाठ:
बंगा 8, सितंबर (मनजिंदर सिंह)
स्थानीय बंगा जैन स्थानक में श्रुत वरिधि जैन भारती परम पूज्य महासाध्वी श्री मीना जी म. सा. क़ी सुशिष्या हरफ़नमौला महासाध्वी श्री समर्थ श्री जी म. परम विचक्षण महासाध्वी श्री समबुद्ध श्री जी म. परम सेवाभावी महासाध्वी श्री साधिका जी म. आदि ठाणे -3 के पावन सानिध्य में जैन धर्म के महान 8 दिवसीय पर्युषण पर्व व संवत्सरी महापर्व बड़े ही श्रद्धा भक्ति के साथ मनाये गए l बंगा जैन समाज द्वारा 8 दिन णमोकार महामंत्र का अखण्ड जाप हुआ l धर्म सभा का आगाज़ सामूहिक नवकार महा मंत्र के उच्चारण से हुआ l प्रवचन सभा में महासाध्वी श्री समर्थ श्री जी महाराज महासाध्वी श्री समबुद्ध जी म. साध्वी श्री साधिका जी ने कहा की पर्युषण पर्व में की गई तपस्या से आत्मशुद्धि होती है तथा शरीर कुन्दन के समान हो जाता है। संवत्सरी महापर्व पर श्री अंत कृत दशांग सुत्र के आठों वर्गो को पुरा किया और कहा कि अंत कृत दशांग सूत्र ऐसा है जिससे 90 महापुरुषोंं का वर्णण आता है जिसमेंं उन्होंने रत्नावली, मुक्तावली, वर्धमान आयंबिल तप सहित अनेक प्रकार के तपों के बारे में बताया। उन्होंने कहा कि अंत कृत दशांग सूत्र में अनेक साधू-साध्वियों का भी वर्णन आता है जो अपना राजपाठ छोड़ तपस्या के रास्ते में लग कर मोक्ष को प्राप्त हुए। जिसमेंं 57 पुरुष तथा 33 महिलाओं ने मोक्ष प्राप्त किया l सभा के महामंत्री रोहित जैन ने कहा की भगवान महावीर ने कहा क़ी क्षमा विरस भूषणम् अर्थात् क्षमा वीरों का आभूषण है l यह 8 दिन जैन समुदाय जप तप त्याग तपस्या के रूप में संवत्सरी पर्व मनाता है l इस दिन सब एक दूसरे से जाने अनजाने से हुई भूलों क़ी एक दूसरे के प्रति क्षमा मांगते हैं l जैन स्कूल के बच्चों द्वारा भजन के मध्यम से पेश किए गए l सरिता जैन किरण जैन शाम लाल जैन द्वारा सभा में भजन रखें l जैन श्रावकों एवं श्रविकाओं द्वारा पर्व के उपलक्ष्य में पोषध व्रत, उपवास, आयंबिल, एकाशना तप किए। सारा हॉल भगवान महावीर जी के जयगोषों से घूंज रहा था l सभा द्वारा तपस्वी भाई बहनों को पुरस्कार भेंट कर बहुमान किया गया l महिला मण्डल सेक्रेटरी अंजू जैन ने 31 अयिम्बिल तप कर समाज को गौरवान्वित कर दिया ल श्रेया जैन सचिन जैन अभिषेक जैन मीनू जैन शिवाली जैन अमिता जैन सचिन जैन नरिंदर कुमार जैन सुमिती जैन सुषमा जैन द्वारा 8 दिवस व्रत कर आत्म कल्याण किया l केशव जैन स्कूल वाईस प्रिंसिपल काजल एवं सभापति सीनियर एडवोकेट जे डी जैन क्षमापना पर्व के उपलक्ष में सभी ने क्षमा मांग कर आत्म कल्याण किया और कहा क़ी जैन समाज भगवान महावीर के सिद्धांतो पर चलता है l अहिंसा परमो धर्म एवं जिओ और जिओ क़ी राह पर चलना सिखाता है l सभा द्वारा एक दिन पूर्व तपस्वी रत्नों क़ी मेहंदी क़ी रसम का आगाज़ किया गया l मंच संचालन करते हुए सभा के सेक्रेटरी युवा श्रेष्ठी रोहित जैन ने बताया क़ी धर्म नगरी बंगा में केवल 32 घर जैन परिवार के हैं l गुरू भगवंतो क़ी कृपा से श्रावक श्रविकायों ने नगर में 1 अयिम्बिल 2 एकाशन तप मासखमन 9 व्रतों क़ी अठाई तप और 40 एकाशन अढ़ाई तप और भी अनेक तपस्या कर आत्म कल्याण किया l जैन स्कूल द्वारा प्रवचन पश्चात प्रभवाना वितरित क़ी गयी l सभी तपस्वी रत्नों का बहुमन किया गया l इस शुभ अवसर पर सभा के संरक्षक एडवोकेट जे डी जैन सभा प्रधान एस एल जैन सेक्रेटरी रोहित जैन राहुल जैन जगदीश जैन अश्वनी जैन राकेश जैन संजीव जैन उमेश जैन अनील जैन स्कूल प्रधान कमल जैन मैनेजर संजीव जैन रविंदर जैन किरण जैन महिला मण्डल प्रधान चन्दन माला जैन मीनू जैन पुष्पा जैन शशि जैन वीर कान्ता जैन अलका जैन श्वेता जैन श्रेया जैन पूनम जैन तानिआ जैन मनोज जैन दक्षा जैन लोकेश जैन अरविन्द जैन अर्हम जैन पूजा जैन रिंकी जैन कान्ता जैन पूनम जैन सीता जैन सरिता जैन दिविषा जैन, ईशा जैन, अनीता जैन निशि जैन मीनू जैन स्कूल प्रिंसिपल मंजू बाला, गुरप्रीत कौर कपूर ,रजत शर्मा आदि गणमान्य उपस्थित रहे l
Saturday, September 7, 2024
ਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਿਆਂ ਵਲੋਂ "ਨਸ਼ਾ ਮੁਕਤ ਅਭਿਆਨ" ਤਹਿਤ ਸੈਮੀਨਾਰ ਕਰਵਾਇਆ
ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਭਾਰਤ ਸਰਕਾਰ ਅਤੇ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਿਆਂ ਅਤੇ ਮੈਡੀਕਲ ਵਿੰਗ, ਰਾਜਯੋਗ ਐਜੂਕੇਸ਼ਨ ਅਤੇ ਰਿਸਰਚ ਫਾਊਂਡੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਕੰਦਪੁਰ ਰੋਡ ਤੇ ਸਥਿਤ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਿਆਂ ਆਸ਼ਰਮ ਬ੍ਰਾਂਚ ਬੰਗਾ ਵਲੋਂ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਡਾ ਸਚਿਨ ਪਰਬ ਐਮਬੀਬੀਐਸ ਕਾਰਪੋਰੇਟ ਟਰੇਨਰ, ਮੈਡੀਕਲ ਐਡਵਾਈਜਰ ਅਤੇ ਲਾਈਫ ਕੋਚ ਅਤੇ ਡਾ ਲੇਖ ਰਾਜ ਕੋਆਰਡੀਨੇਟਰ ਮੈਡੀਕਲ ਵਿੰਗ ਹਾਜਰ ਹੋਏ। ਉਹਨਾਂ ਨਾਲ ਬੀਕੇ ਕਾਂਤਾ ਦੇਵੀ,ਬੀਕੇ ਰਾਜ ਦੀਦੀ ਮੁੱਖ ਪ੍ਰਬੰਧਕ ਫਿਲੌਰ ਅਤੇ ਬੀਕੇ ਕਾਜਲ ਭੈਣ ਵੀ ਨਾਲ ਮੌਜੂਦ ਸਨ। ਬੰਗਾ ਬ੍ਰਾਂਚ ਦੀ ਪ੍ਰਮੁੱਖ ਸੰਚਾਲਿਕਾ ਬੀਕੇ ਸੁਮਨ ਅਤੇ ਉਨ੍ਹਾਂ ਦੀ ਟੀਮ ਨੇ ਆਏ ਸਾਰੇ ਮਹਿਮਾਨਾਂ ਦਾ ਟਿੱਕਾ ਲਗਾ ਕੇ, ਗਲਾਂ ਵਿੱਚ ਹਾਰ ਪਾਕੇ ਅਤੇ ਸਿਰਾਂ ਤੇ ਤਾਜ ਪਹਿਨਾ ਕੇ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕੁਮਾਰੀ ਮੇਘਨਾ ਖੁਰਾਣਾ ਨੇ ਸਵਾਗਤੀ ਡਾਂਸ ਕਰਕੇ ਮਹਿਮਾਨਾਂ ਨੂੰ "ਜੀ ਆਇਆਂ ਨੂੰ" ਕਿਹਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਬੀਕੇ ਕਾਂਤਾ ਭੈਣ ਨੇ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਪ੍ਰਹੇਜ਼ ਰੱਖਣਾ ਚਾਹੀਦਾ। ਨਰਾਇਣੀ ਨਸ਼ੇ ਤੋਂ ਇਲਾਵਾ ਕੋਈ ਹੋਰ ਨਸ਼ਾ ਕਰਨਾ ਗਲਤ ਹੈ। ਉਹਨਾਂ ਕਿਹਾ ਕਿ ਚਾਹ, ਫਾਸਟ ਫੂਡ ਅਤੇ ਇੰਟਰਨੈੱਟ ਆਦਿ ਵੀ ਕਿਸੇ ਨਸ਼ੇ ਤੋਂ ਘੱਟ ਨਹੀਂ ਹਨ। ਉਹਨਾਂ ਕਿਹਾ ਕਿ ਨਾਮ ਖੁਮਾਰੀ ਦਾ ਨਸ਼ਾ ਹੀ ਉਤਮ ਹੈ। ਡਾ ਦੇਸ ਰਾਜ ਕੋਆਰਡੀਨੇਟਰ ਮੈਡੀਕਲ ਵਿੰਗ ਨੇ ਕਿਹਾ ਕਿ ਮਨ ਦੀ ਸੋਚ ਚੰਗੀ ਹੋਣੀ ਚਾਹੀਦੀ ਹੈ। ਚੰਗੀ ਸਿਹਤ ਹੀ ਸਭ ਤੋਂ ਉੱਤਮ ਧੰਨ ਹੈ। ਉਹਨਾਂ ਕਿਹਾ ਕਿ 15 ਤੋ 30 ਮਿੰਟ ਇਕਾਂਤ ਵਿੱਚ ਬੈਠ ਕੇ ਆਪਣੇ ਆਪ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਅਤੇ ਮਨ ਵਿਚ ਬੁਰੇ ਵਿਚਾਰਾਂ ਨੂੰ ਕੱਢ ਕੇ ਚੰਗੇ ਵਿਚਾਰ ਲਿਆਉਣੇ ਚਾਹੀਦੇ ਹਨ। ਡਾ ਸਚਿਨ ਪਰਬ ਮੁੰਬਈ ਨੇ ਕਿਹਾ ਕਿ ਗੁੱਸੇ ਨਾਲ ਰਿਸ਼ਤੇ ਖਰਾਬ ਹੋ ਜਾਂਦੇ ਹਨ। ਬੁਰੇ ਵਕਤ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜੀਵਨ ਵਿੱਚ ਖ਼ੁਸ਼ ਰਹਿਣਾ ਹੈ ਤਾਂ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਅਤੇ ਕਿਸੇ ਦੀਆਂ ਗਲਤੀਆਂ ਨੂੰ ਮਾਫ ਕਰ ਦੇਣਾਂ ਚਾਹੀਦਾ ਹੈ। ਹੰਕਾਰ ਅਤੇ ਈਗੋ ਦੀ ਭਾਵਨਾ ਦਾ ਤਿਆਗ ਕਰਨਾ ਚਾਹੀਦਾ ਹੈ। ਬੀਕੇ ਰਾਜ ਭੈਣ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬੀਕੇ ਸੁਮਨ ਭੈਣ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਬੀਕੇ ਕਾਜਲ ਭੈਣ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਕੌਸਲਰ ਹਿੰਮਤ ਤੇਜਪਾਲ, ਵਿੱਕੀ ਖੋਸਲਾ ਮੰਡਲ ਪ੍ਰਧਾਨ ਬੰਗਾ, ਉਪਕਾਰ ਸਿੰਘ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ, ਯਸ਼ਪਾਲ ਖੁਰਾਣਾ, ਰਾਮ ਤੀਰਥ, ਰਾਜ ਕੁਮਾਰ ਮਾਹੀ, ਬੀਕੇ ਨੰਦਲਾਲ, ਸੰਤੋਖ ਰਾਮ ਪੂੰਨੀਆ, ਗਿਆਨ ਚੰਦ, ਮੁਕਲ , ਬੀਕੇ ਰਾਮ ਕਿਰਪਾਲ,ਸੱਤਪਾਲ ਸੂਰੀ, ਡਾ ਹਰੀ ਕਿਸ਼ਨ, ਸੁਭਾਸ਼ ਮਹਿਰਾ, ਸੋਨੀਆ ਮਹਿਰਾ, ਰਾਜ ਕਮਾਰੀ ਖੁਰਾਣਾ, ਸੁਨੀਤਾ ਅਰੋੜਾ, ਦੁਪਾਲੀ, ਹਰਸ਼, ਕੁਲਵਿੰਦਰ ਕੌਰ, ਅਨੀਤਾ ਕੁਮਾਰੀ, ਗੀਤਾ, ਮੇਘਨਾ ਕੁਮਾਰੀ, ਪ੍ਰੀਤ, ਕਵਿਤਾ ਆਦਿ ਵੀ ਹਾਜਰ ਸਨ।
Thursday, September 5, 2024
Darrick International School Banga celebrated Teachers Day :
BANGA 5,SEPT
Books are the means by which we build bridges between cultures and the teacher is the one who conveys it. Happy Teachers Day-
Darrick International School Banga celebrated Teachers Day in the Premises with Great enthusiasm and fervor. A day observed as the teachers day was initiated with paying a tribute to Dr. S.Radhakrishnan. The galaxy of eminent teachers were welcomed by the class 12 as they were the organizers of the day. The teachers were led to the venue with the school band with regards and love. The welcome speech was given by Ms. Simran of class 12. After the welcome speech, the games were organized by the students to let their mentors participate in it and the winners were considered. A dance mashup was performed by the student of class 9th where they showcased a transition of time for the students from school life till they pass out and lateron reminiscencethe golden period of their time which was full innocence and fun. A musical performace was given by the students of class 5th and 6th to show their love and respect to their teachers. A thank you speech was given by Ms. Nurani to pay a humble gratitude to the Management members, Chairpeeson Maam, Honble Principal maam and teachers. Alongwith this, the activities were conducted for the different classes where the pre-wing section and classes 3-4 did the card making, thanks message by class 1 and 2, photo frame making by 5-6 classes. The management members and hon’ble Principal ma’am were honored by the Council Members. The cake cutting ceremony was performed to mark the occasion. While addressing the audience, the Hon’ble Principal Mrs. Neena Bhardawaj paid a gratitude to the management members and applauded the students for the arrangement of a wonderful fiesta. Adding to her words she said that we must all imbibe the gestures of respect and the ideology of the great teacher Dr. S. Radha krishanan whereby he dedicated his day of birthday to the teachers. A literary genius, it is said, resembles all, though no one resembles him So one must always adhere to the words and tread on the path of enlightenment bestowed to them by their teachers.
ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦੀ ਬਰਸੀ ਮੌਕੇ ਚੇਤਨਾ ਸਮਾਗਮ 7 ਨੂੰ--------------------------------------
ਬੰਗਾ, 5 ਸਤੰਬਰ (ਮਨਜਿੰਦਰ ਸਿੰਘ) ਸਮਾਜਿਕ ਚਿੰਤਕ ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦੀ ਪੰਜਵੀਂ ਬਰਸੀ ਮੌਕੇ ਚੇਤਨਾ ਸਮਾਗਮ 7 ਸਤੰਬਰ ਦਿਨ ਸ਼ਨੀਵਾਰ ਨੂੰ ਬੰਗਾ ਵਿਖੇ ਕਰਵਾਇਆ ਜਾਵੇਗਾ। ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਨੇਡ਼ੇ ਸਿਟੀ ਕਮਿਊਨਿਟੀ ਪੈਲੇਸ ਬੰਗਾ ਵਿਖੇ ਸਵੇਰੇ 10 ਵਜੇ ਹੋ ਰਹੇ ਇਸ ਸਮਾਗਮ ਵਿੱਚ ਵੱਖ ਵੱਖ ਖੇਤਰਾਂ ’ਚ ਉਸਾਰੂ ਭੂਮਿਕਾ ਨਿਭਾਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਪ੍ਰਿੰਸੀਪਲ ਸੰਤ ਰਾਮ ਵਿਰਦੀ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਸਖ਼ਸੀਅਤਾਂ ਵਿੱਚ ਪ੍ਰਿੰਸੀਪਲ ਜਗਦੀਸ਼ ਰਾਏ ਸੇਵਾ ਮੁਕਤ ਸਿੱਖਿਆ ਅਧਿਕਾਰੀ, ਡਾ. ਕਸ਼ਮੀਰ ਚੰਦ ਐਮ ਜੇ ਲਾਇਫ ਕੇਅਰ ਹਸਪਤਾਲ ਬੰਗਾ, ਕਸ਼ਮੀਰੀ ਲਾਲ ਝੱਲੀ ਸੇਵਾ ਮੁਕਤ ਸਪੁਰਡੈਂਟ ਸ਼ੈਸ਼ਨ ਕੋਰਟ, ਡਾ. ਬਖਸ਼ੀਸ਼ ਸਿੰਘ ਕਰਨ ਹਸਪਤਾਲ ਬੰਗਾ ਅਤੇ ਐਡਵੋਕੇਟ ਕੁਲਦੀਪ ਭੱਟੀ ਪ੍ਰਧਾਨ ਡਾ. ਅੰਬੇਡਕਡਰ ਬੁੱਧਇਸਟ ਰਿਸੋਰਸ ਸੈਂਟਰ ਸੂੰਢ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਜ. ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਬੰਗਾ ਨੇ ਦੱਸਿਆ ਕਿ ਇਹ ਸਮਾਗਮ ਮਾਤਾ ਗੁਰੋ ਦੇਵੀ ਵਿਰਦੀ ਜੀ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਬੁਲਾਰੇ ਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦੀ ਸੰਘਰਸ਼ਮਈ ਜੀਵਨੀ ’ਤੇ ਚਾਨਣਾ ਪਾਉਣਗੇ ਅਤੇ ਸਮਾਜਿਕ ਤਬਦੀਲੀ ਪ੍ਰਤੀ ਜਾਗਰੂਕਤਾ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਨੇ ਇਸ ਸਮਾਗਮ ਵਿੱਚ ਸਮੁੱਚੇ ਤੌਰ'ਤੇ ਸਮੂਲੀਅਤ ਲਈ ਅਪੀਲ ਕੀਤੀ।
Monday, September 2, 2024
ਬੇ ਜੀ ਪੀ ਓਵਰਸੀਜ ਯੂਰੋਪ ਅਤੇ ਇੰਗਲੈਂਡ ਦੀ ਕੋਪਨਹੈਗਨ ਵਿਖੇ ਹੋਈ ਮੀਟਿੰਗ 11 ਮੁਲਖਾਂ ਦੀ ਟੀਮ ਨੇ ਲਿਆ ਹਿੱਸਾ****ਕੇਂਦਰ ਸਰਕਾਰ ਵੱਲੋਂ ਐਨਆਰਆਈ ਕਮਿਸ਼ਨ ਦਫਤਰ ਦਿੱਲੀ ਵਿਖੇ ਖੋਲਿਆ ਜਾਵੇ- ਕਰਤਾਰ ਸਿੰਘ
ਕੋਪਨਹੈਗਨ2ਅਗਸਤ(ਮਨਜਿੰਦਰ ਸਿੰਘ)ਬੀ ਜੇ ਪੀ ਓਵਰਸੀਜ ਪਾਰਟੀ ਦੇ ਇੰਚਾਰਜ ਸ੍ਰੀ ਵਿਜੇ ਚੌਥਾਈਵਾਲ ਦੀ ਅਗਵਾਈ ਹੇਠ ਬੀਜੇਪੀ ਯੂਰੋਪ ਅਤੇ ਇੰਗਲੈਂਡ ਦੀ ਮੀਟਿੰਗ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਹੋਈ ਜਿਸ ਵਿੱਚ ਇੰਗਲੈਂਡ ਸਮੇਤ ਯੂਰੋਪ ਦੇ 11 ਦੇਸ਼ਾਂ ਤੋ 70 ਦੇ ਕਰੀਬ ਓਵਰਸੀਜ ਬੀ ਜੇ ਪੀ ਨਾਲ ਜੁੜੇ ਹੋਏ ਵਰਕਰਾਂ ਅਹੁਦੇਦਾਰਾਂ ਨੇ ਹਿੱਸਾ ਲਿਆ . ਇੰਗਲੈਂਡ ਤੋ ਟੀਮ ਦੀ ਅਗਵਾਈ ਕੁਲਦੀਪ ਸ਼ੇਖ਼ਾਵਤ ਜੀ ਨੇ ਕੀਤੀ ਮੀਟਿੰਗ ਵਿੱਚ ਬੀ ਜੇ ਪੀ ਓਵਰਸੀਜ ਨਾਲ ਵੱਧ ਤੋ ਵੱਧ ਐਨ ਆਰ ਆਈ ਜੋੜਨ ਲਈ ਸਲਾਹ ਮਸ਼ਵਰਾ ਕੀਤਾ ਗਿਆ ਅਤੇ ਐਨ ਆਰ ਆਈਜ ਨੂੰ ਭਾਰਤ ਵਿੱਚ ਆ ਰਹੀਆਂ ਮੁਸਕਿਲਾ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਪਾਰਟੀ ਦੇ ਲੀਡਰਾਂ ਵੱਲੋਂ ਭਰੋਸਾ ਦਿੱਤਾ ਗਿਆ . ਬੀ ਜੇ ਪੀ ਡੈਨਮਾਰਕ ਦੇ ਸਰਗਰਮ ਆਗੂ ਕਰਤਾਰ ਸਿੰਘ ਅਤੇ ਬੀ ਜੇ ਪੀ ਯੂਰੋਪ ਦੇ ਸਾਰੇ ਵਰਕਰਾਂ ਅਤੇ ਆਗੂਆਂ ਨੇ ਦਿੱਲੀ ਵਿਖੇ ਕੇਂਦਰ ਸਰਕਾਰ ਵੱਲੋਂ ਐਨ ਆਰ ਆਈ ਕਮਿਸ਼ਨ ਦਫ਼ਤਰ ਖੋਲਣ ਦੀ ਮੰਗ ਵੀ ਰੱਖੀ . ਮੀਟਿੰਗ ਵਿੱਚ ਡੈਨਮਾਰਕ ਤੋ ਰਾਮੇਸ ਭਾਰਦਵਾਜ ਇੰਚਾਰਜ ਬੀ ਜੇ ਪੀ ਓਵਰਸੀਜ ਡੈਨਮਾਰਕ ਟੀਮ . ਅਜੇ . ਕਰਤਾਰ ਸਿੰਘ . ਕਮਲ਼ੇਸ . ਅਸੀਸ ਬਾਂਸਲ . ਰਣਜੀਤ ਸਿੰਘ . ਦਿਨੇਸ ਸਿੰਘ ,ਚੇਤਨ ਸ਼ਰਮਾ .ਅਤੇ ਪਾਰਟੀ ਦੇ ਸਾਰੇ ਵਰਕਰ ਨੇ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਬੀ ਜੇ ਪੀ ਓਵਰਸੀਜ ਦੇ ਇੰਚਾਰਜ ਵਿਜੇ ਚੌਥਾਈਵਾਲ ਅਤੇ ਉਹਨਾ ਨਾਲ ਆਈ ਟੀਮ ਦਾ ਧੰਨਵਾਦ ਕੀਤਾ।
ਬਹਾਦਰ ਸਿੰਘ ਸ਼ੇਰਗਿੱਲ ਯੂ ਕੇ ਵਲੋਂ ਗੁਰਦਵਾਰਾ ਦਮਦਮਾ ਸਾਹਿਬ ਨੂੰ 25 ਹਜ਼ਾਰ ਦੀ ਰਾਸ਼ੀ ਭੇਂਟ
ਬ੍ਰਹਮਲੀਨ ਧੰਨ ਧੰਨ 108 ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 84ਵੀਂ ਸਲਾਨਾ ਬਰਸੀ ਮਹਾਰਾਜ ਰਾਜਾ ਸਾਹਿਬ ਜੀ ਦੇ ਪਹਿਲੇ ਤਪ ਅਸਥਾਨ ਗੁਰਦਵਾਰਾ ਦਮਦਮਾ ਸਾਹਿਬ ਪਿੰਡ ਝਿੰਗੜਾਂ ਵਿਖੇ ਗੁਰੂ ਪਿਆਰੀਆਂ ਸੰਗਤਾਂ ਵਲੋਂ ਬੜੀ ਹੀ ਸ਼ਰਧਾ ਪੂਰਵਕ ਮਨਾਈ ਗਈ। ਤਪ ਅਸਥਾਨ ਸ਼੍ਰੀ ਦਮਦਮਾ ਸਾਹਿਬ ਵਿਖੇ 30 ਅਗਸਤ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। ਉਸੇ ਦਿਨ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਤੋਂ ਸੰਗਤਾਂ ਵਲੋਂ ਬੜੀ ਹੀ ਸ਼ਰਧਾ ਨਾਲ ਨਗਰ ਕੀਰਤਨ ਦੇ ਚਾਲੇ ਪਾਏ ਗਏ ਸਨ ਜਿਸਦਾ ਪਹਿਲਾ ਪੜਾਅ ਤਪ ਅਸਥਾਨ ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ ਵਿਖੇ ਰੁਕਿਆ ਜਿਸਦਾ ਪਿੰਡ ਮਜਾਰਾ ਨੌਂ ਆਬਾਦ ਤੋਂ ਬਾਬਾ ਸਾਹਿਬ ਦਿਆਲ ਪਰਿਵਾਰ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਹੀਰ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕੇ ਮਹਾਰਾਜ ਰਾਜਾ ਸਾਹਿਬ ਦੇ ਜੇਠੇ ਸੇਵਕ ਬਾਬਾ ਸਾਹਿਬ ਦਿਆਲ ਦਾ ਪਰਿਵਾਰ ਪਿੰਡ ਮਜਾਰਾ ਨੌਂ ਆਬਾਦ ਤੋਂ ਪਿਛਲੇ 42 ਸਾਲਾਂ ਤੋਂ ਪੀੜ੍ਹੀ ਦਰ ਪੀੜ੍ਹੀ ਤਪ ਅਸਥਾਨ ਗੁਰਦਵਾਰਾ ਦਮਦਮਾ ਸਾਹਿਬ ਵਿਖੇ ਆਪਣੀਆਂ ਨਿਰੰਤਰ ਸੇਵਾਵਾਂ ਬੜੀ ਹੀ ਸ਼ਰਧਾ ਨਾਲ਼ ਨਿਭਾ ਰਿਹਾ ਹੈ। ਇਸ ਪ੍ਰੋਗਰਾਮ ਦੌਰਾਨ ਗੁਰੂ ਕੇ ਸਾਜੇ ਪੰਝ ਪਿਆਰਿਆਂ ਨੂੰ ਸੇਵਾਦਾਰ ਸੁਰਿੰਦਰ ਸਿੰਘ ਤਲਵੰਡੀ ਫੱਤੂ ਵਾਲਿਆਂ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਵੱਖ ਵੱਖ ਨਾਮਵਰ ਢਾਡੀ ਜੱਥਿਆਂ ਨੇ ਕਰੀਬ ਇੱਕ ਘੰਟਾ ਆਪਣੀਆਂ ਵਾਰਾਂ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ। ਜਿਸਦਾ ਸਟੇਜ ਸੰਚਾਲਣ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਦੇ ਸਕੱਤਰ ਜਥੇਦਾਰ ਰਣਜੀਤ ਸਿੰਘ ਝਿੰਗੜ ਨੇ ਕੀਤਾ। ਇਸ ਪ੍ਰੋਗਰਾਮ ਉਪਰੰਤ ਮਹਾਰਾਜ ਰਾਜਾ ਸਾਹਿਬ ਜੀ ਦੇ ਸ਼ਰਧਾਲੂ ਪਿੰਡ ਝਿੰਗੜਾਂ ਤੋਂ ਯੂ ਕੇ ਨਿਵਾਸੀ ਬਹਾਦਰ ਸਿੰਘ ਸ਼ੇਰਗਿੱਲ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਗੁਰਦਵਾਰਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਹੀਰ ਨੂੰ ਗੁਰੂ ਕੇ ਲੰਗਰਾਂ ਵਾਸਤੇ 25 ਹਜ਼ਾਰ ਦੀ ਨਕਦ ਰਾਸ਼ੀ ਭੇਂਟ ਕੀਤੀ ਗਈ। ਜਿਸਦਾ ਸਮੁੱਚੇ ਬਾਬਾ ਸਾਹਿਬ ਦਿਆਲ ਪਰਿਵਾਰ ਵਲੋਂ ਧੰਨਵਾਦ ਕੀਤਾ ਗਿਆ ਕਿਉਂਕਿ ਪਿੰਡ ਝਿੰਗੜਾਂ ਤੋਂ ਸ਼ੇਰਗਿੱਲ ਪਰਿਵਾਰ ਹਰ ਸਾਲ ਪਿੰਡ ਵਿੱਚ ਸਥਾਪਿਤ ਹਰ ਗੁਰੂ ਘਰ ਵਿੱਚ ਆਪਣੀ ਅਥਾਹ ਸ਼ਰਧਾ ਨਾਲ਼ ਸੇਵਾ ਪਾਉਂਦੇ ਹਨ। ਇਸ ਮੌਕੇ ਗ੍ਰੰਥੀ ਬੁੱਧ ਸਿੰਘ, ਸੇਵਾਦਾਰ ਮਹਿੰਦਰ ਸਿੰਘ ਚੰਡੀਗੜ੍ਹ, ਸੁੱਚਾ ਸਿੰਘ ਝਿੰਗੜ, ਕੁਲਦੀਪ ਸਿੰਘ ਰੱਲ੍ਹ, ਬਿੰਦਾ ਸ਼ੇਰਗਿੱਲ, ਜਗਤਾਰ ਕਰਨਾਣਾ, ਬਲਵੀਰ ਨਾਗਰਾ,ਪਰਮਜੀਤ ਕੌਰ ਹੀਰ, ਹਰਜੀਵਨ ਕੌਰ ਹੀਰ, ਹਰਜੋਤ ਕੌਰ ਹੀਰ, ਕਮਲਜੀਤ ਕੌਰ, ਮਨਜੀਤ ਕੌਰ ਥਿੰਦ, ਭਵਨਪ੍ਰੀਤ, ਸੁਰਿੰਦਰ ਨਕੋਦਰ ਆਦਿ ਹਾਜ਼ਰ ਸਨ।
ਢਾਹਾਂ ਕਲੇਰਾਂ ਦੇ ਇੰਜੀਨੀਅਰ ਦਲਜੀਤ ਸਿੰਘ ਬੋਇਲ ਨੂੰ ਖੋਥੜਾਂ ਵਿਖੇ ਸ਼ਰਧਾਂਜ਼ਲੀਆਂ ਭੇਟ
ਢਾਹਾਂ ਕਲੇਰਾਂ ਦੇ ਇੰਜੀਨੀਅਰ ਦਲਜੀਤ ਸਿੰਘ ਨਮਿੱਤ ਪਿੰਡ ਖੋਥੜਾਂ ਹੋਏ ਅਤਿੰਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦੀਆਂ ਤਸਵੀਰਾਂ
ਬੰਗਾ 2 ਸਤੰਬਰ (ਮਨਜਿੰਦਰ ਸਿੰਘ, ਮੀਨਾਕਸ਼ੀ ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਦੋ ਦਹਾਕਿਆਂ ਤੋਂ ਸੇਵਾ ਨਿਭਾ ਰਹੇ ਇੰਜੀ. ਦਲਜੀਤ ਸਿੰਘ ਬੋਇਲ (53) ਜਿਹਨਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਨਮਿੱਤ ਅਤਿੰਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਬਾਬੇ ਸ਼ਹੀਦ ਸਿੰਘਾਂ ਪਿੰਡ ਖੋਥੜਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਬਲਦੇਵ ਸਿੰਘ ਫਗਵਾੜਾ ਦੇ ਕੀਰਤਨੀ ਜਥੇ ਨੇ ਵੈਰਾਗਮਈ ਗੁਰਬਾਣੀ ਕੀਰਤਨ ਕੀਤਾ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਦੇ ਕਿਹਾ ਕਿ ਸਵ: ਦਲਜੀਤ ਸਿੰਘ ਬੋਇਲ ਦਾ ਵਿਛੋੜਾ ਦੇ ਜਾਣਾ ਸਮੂਹ ਪਰਿਵਾਰ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ । ਉਹ ਢਾਹਾਂ ਕਲੇਰਾਂ ਵਿਖੇ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਸਨ ਅਤੇ ਉਹਨਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਬੋਇਲ ਪਰਿਵਾਰ ਦੀ ਇਲਾਕੇ 'ਚ ਵਿਸ਼ੇਸ਼ ਪਹਿਚਾਣ ਬਣਾਈ ਹੈ। ਸਮਾਜ ਸੇਵਕ ਸ. ਕੁਲਦੀਪ ਸਿੰਘ ਮਾਨ ਨੇ ਸ਼ਰਧਾ ਦੇ ਫੁੱਲ ਭੇਟ ਕਰਦੇ ਕਿਹਾ ਕਿ ਸ. ਦਲਜੀਤ ਸਿੰਘ ਬੋਇਲ ਨੇ ਹਮੇਸ਼ਾਂ ਆਪਣੇ ਕੰਮ-ਕਾਰ ਦੇ ਨਾਲ- ਨਾਲ ਗੁਰਦੁਆਰਾ ਸਾਹਿਬ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ । ਸ. ਮਾਨ ਨੇ ਇਸ ਮੌਕੇ ਖੋਥੜਾਂ ਐਨ ਆਰ. ਆਈ ਵਸਨੀਕ ਕਲਿਆਣ ਸੁਸਾਇਟੀ, ਅਤੇ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਆਏ ਸੋਗ ਮਤੇ ਪੜ੍ਹੇ ਅਤੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੁੱਖ ਵਿਚ ਸ਼ਾਮਿਲ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਹਾਜ਼ਰੀਨ ਨੇ ਉਹਨਾਂ ਦੀ ਪਤਨੀ ਰਵਿੰਦਰ ਕੌਰ ਬੋਇਲ, ਬੇਟੀ ਜੈਸਮੀਨ ਕੌਰ ਬੋਇਲ ਅਤੇ ਬੇਟਾ ਪ੍ਰਭਸਾਹਿਬ ਸਿੰਘ ਬੋਇਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਨੂੰ ਭਾਣਾ ਮੰਨਣ ਲਈ ਅਰਦਾਸ ਕੀਤੀ । ਸ਼ਰਧਾਂਜਲੀ ਸਮਾਗਮ ਵਿਚ ਇੰਜੀਨੀਅਰ ਦਲਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਜਥੇਦਾਰ ਸੰਤੋਖ ਸਿੰਘ ਖੋਥੜਾਂ, ਪ੍ਰਵੀਨ ਬੰਗਾ, ਕੁਲਵੰਤ ਸਿੰਘ ਕਲੇਰਾਂ, ਭਾਈ ਜੋਗਾ ਸਿੰਘ, ਇੰਦਰਜੀਤ ਸਿੰਘ ਜੱਸੜ ਪ੍ਰਧਾਨ ਗੁ: ਬਾਬੇ ਸ਼ਹੀਦਾਂ ਸਿੰਘਾਂ ਪਿੰਡ ਖੋਥੜਾਂ, ਬਲਵਿੰਦਰ ਸਿੰਘ ਲੰਬੜਦਾਰ, ਗੁਰਦੀਪ ਸਿੰਘ ਸੈਂਹਬੀ, ਸੁਰਜੀਤ ਸਿੰਘ ਬਾਬਾ, ਬਲਬੀਰ ਸਿੰਘ ਬੋਇਲ, ਉਂਕਾਰ ਸਿੰਘ ਬੋਇਲ, ਬਲਬੀਰ ਸਿੰਘ ਗੁਣਾਚੌਰ, ਸ਼ੁਰੇਸ਼ ਕੁਮਾਰ, ਇਲਾਕੇ ਦੀਆਂ ਧਾਰਮਿਕ, ਸਮਾਜਿਕ, ਸਿਆਸੀ ਸ਼ਖਸ਼ੀਅਤਾਂ, ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਤੇ ਨਗਰ ਵਾਸੀ ਸੰਗਤਾਂ ਹਾਜ਼ਰ ਸਨ ।
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...