Friday, January 31, 2025

दिनेश जैन की दसवीं पुण्यतिथि पर जैन परिवार ने लगाया भंडारा


बंगा ੩੧ जनवरी (मनीष चुघ, मनजिंदर सिंह )
जैन सभा के पूर्व प्रधान स्वर्गीय दिनेश जैन की दसवीं पुण्यतिथि पर उनके परिवार की तरफ से शहर के सबसे पुराने मनियारी बाजार में भंडारा लगाया गया 
भंडारा शुरू करने से पहले सरबत के भले के लिए अरदास की गई इस अवसर पर स्वामी रूपचंद जैन मॉडल स्कूल के प्रधान कमल जैन ने कहा कि जैन समाज के एक बहुत ही मेहनती व ईमानदार पूर्व प्रधान स्वर्गीय दिनेश जैन की पुण्यतिथि पर वह उन्हें श्रद्धा सुमन अर्पित करते हैं उनकी कमी उनके समाज में सदैव ही खलती रहेगी 
उन्होंने पारिवारिक सदस्यों की सराहना करते हुए कहा कि उनका परिवार उनके ही दिखाए हुए मार्ग पर चल रहा है उन्होंने कहा कि उन्हें गर्व है कि उनके बच्चे हर वर्ष उनकी पुण्यतिथि पर उन्हें याद करते हुए शहर में भंडारा लगते हैं इस अवसर पर सनी जैन, अमरजीत सिंह गोली प्रधान व्यापार एकता मंच, डॉक्टर राजन शर्मा, अनिल जैन बाबा, कमल जैन प्रधान स्वामी रूपचंद जैन मॉडल स्कूल, शुभम जैन ,राहुल जैन, विशाल चुघ,हरमिंदर सिंह,रविंदर सिंह लूचा, कार्तिक चुघ, उपकार सिंह सोनू ,गुलशन कुमार, ललित अरोड़ा ,अनीता जैन ,ईशा जैन ,जसविंदर सिंह व डॉक्टर बलबीर राज शर्मा आदि उपस्थित रहे

ਜਸਵਿੰਦਰ ਸਿੰਘ ਗੁੱਲਪੁਰ ਨੇ ਡੀ.ਈ.ਓ ਦਫਤਰ (ਸੈ.ਸਿ) ਵਿਖੇ ਸੁਪਰਡੈਂਟ ਦਾ ਅਹੁਦਾ ਸੰਭਾਲਿਆ

ਨਵਾਂਸ਼ਹਿਰ 31 ਜਨਵਰੀ (ਮਨਜਿੰਦਰ ਸਿੰਘ, ਹਰਿੰਦਰ ਸਿੰਘ) ਜਸਵਿੰਦਰ ਸਿੰਘ ਗੁੱਲਪੁਰ  ਵਲੋਂ ਅੱਜ ਦਫਤਰ  ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਸ਼ਹੀਦ ਭਗਤ ਸਿੰਘ ਨਗਰ ਵਿਖੇ ਬਤੌਰ ਸੁਪਰਡੈਂਟ ਗਰੇਡ -1 ਦਾ  ਅਹੁਦਾ ਸੰਭਾਲਿਆ।ਇਸ ਤੋਂ ਪਹਿਲਾਂ ਆਪ ਦਫਤਰ ਜਿਲਾ ਸਿੱਖਿਆ ਅਫਸਰ (ਸੈ.ਸਿ) ਸ਼ਹੀਦ ਭਗਤ ਸਿੰਘ ਨਗਰ ਵਿਖੇ ਬਤੌਰ ਸੀਨੀਅਰ ਸਹਾਇਕ ਸਨ ਤੇ ਅੱਜ  ਉਹਨਾਂ ਦੀ ਤਰੱਕੀ ਬਤੌਰ ਸੁਪਰਡੈਂਟ ਗਰੇਡ-1 ਹੋਈ ਹੈ ਤੇ ਅਹੁਦਾ ਸੰਭਾਲਣ ਉਪਰੰਤ ਆਪ ਨੇ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ।ਉਹਨਾਂ ਕਿਹਾ ਕਿ ਉਹ ਪੰਜਾਬ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਹਰ ਪ੍ਰਾਜੈਕਟ ਨੂੰ ਲਾਗੂ ਕਰਨ ਵਿੱਚ ਆਪਣਾ ਪੁਰਾ ਯੋਗਦਾਨ ਪਾਉਣਗੇ। ਇਸ ਮੌਕੇ ਉਹਨਾਂ ਅੱਗੇ ਕਿਹਾ ਕਿ  ਜਿਸ ਵੀ ਕਿਸੇ ਕਰਮਚਾਰੀ ਦਾ ਕੋਈ ਕੇਸ ਪੈਡਿੰਗ ਹੈ ਉਹ ਉਸ ਨਾਲ ਸਿੱਧਾ ਰਾਬਤਾ ਕਾਇਮ ਕਰੇ ਉਹ ਹਰ ਇੱਕ ਕਰਮਚਾਰੀ ਦਾ ਕੰਮ ਪੂਰੀ ਇਮਾਨਦਾਰੀ ਨਾਲ ਕਰਨਗੇ ਤੇ ਕਰਵਾਉਣਗੇ।ਇਸ ਮੌਕੇ ਉਹਨਾਂ ਨੂੰ ਡਿੰਪਲ ਮਦਾਨ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ,ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਮਰਜੀਤ ਖਟਕੜ ,ਲਖਵੀਰ ਸਿੰਘ ਮੁੱਖ ਅਧਿਆਪਕ ਕੋਟਰਾਝਾ ਨੇ ਵਧਾਈ ਦਿੰਦੇ ਹੋਏ ਕਿਹਾ ਜਸਵਿੰਦਰ ਸਿੰਘ ਦੇ ਸੁਪਰਡੈਂਟ ਬਨਣ ਨਾਲ ਹੁਣ ਦਫਤਰੀ ਕੰਮ ਵਿੱਚ ਤੇਜੀ ਆਵੇਗੀ ਕਿਉਕਿ ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ਼ਹੀਦ ਭਗਤ ਸਿੰਘ ਨਗਰ ਵਿਖੈ ਸੁਪਰਡੈਂਟ ਦੀ ਅਸਾਮੀ ਲੰਬੇ ਸਮੇਂ ਤੋਂ ਖਾਲੀ ਪਈ ਹੈ।ਇਸ ਮੌਕੇ ਦਵਿੰਦਰ ਕੌਰ ਜਿਲ੍ਹਾ ਖੇਡ ਕੋਆਰਡੀਨੇਟਰ, ਮੋਹਣ ਲਾਲ.ਨਿਰਮਲ ਸਿੰਘ ਹੱਕਲਾ, ਦੇਸ ਰਾਜ,ਪ੍ਰਿੰ. ਦਲਜੀਤ ਬੋਲਾ,ਰਣਜੀਤ ਬੱਬਰ ਪ੍ਰਮੋਦ ਕੁਮਾਰ, ਸਤਨਾਮ ਸਿੰਘ ,ਜਗਦੀਸ਼ ਰਾਏ ਐਮ,ਆਈ ਐਸ਼ ,ਹਰਵਿੰਦਰ ਸਿੰਘ ਸੁਪਰਡੈਂਟ ਡੀ.ਸੀ ਦਫਤਰ,ਅਜੇ ਕੁਮਾਰ ਪੀ.ਏ ਸਿਵਲ ਸਰਜਨ,ਤਜਿੰਦਰ ਸਿੰਘ ਜਿਲ੍ਹਾ ਪ੍ਰਧਾਨ.ਰਾਮ ਕੁਮਾਰ,ਬਿਕਰਮ ਸਿੰਘ,ਸੰਜੀਵ ਕੁਮਾਰ,ਰਾਕੇਸ ਰਾਏ.ਵਰਿੰਦਰ ਕੁਮਾਰ,ਗੁਰਪ੍ਰੀਤ ਸਿੰਘ,ਸੁਖਦੀਪ ਕੌਰ, ਰਜਿੰਦਰ ਸਰਮਾ, ਨਰਿੰਦਰ ਸਿੰਘ,ਜਤਿੰਦਰ ਸਿੰਘਆਦਿ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।

ਮੰਤਰੀ ਸ੍ਰੀ ਮਹਿੰਦਰ ਭਗਤ ਨੇ ਕਰਾਟੇ ਖਿਡਾਰੀ ਪ੍ਰਭਵੀਰ ਸਿੰਘ ਕੈਂਥ ਨੂੰ ਸਨਮਾਨਿਤ ਕੀਤਾ:

ਮੰਤਰੀ ਪੰਜਾਬ ਸਰਕਾਰ ਸ੍ਰੀ ਮਹਿੰਦਰ ਭਗਤ ਜੀ ਕਰਾਟੇ ਖਿਡਾਰੀ ਪ੍ਰਭਵੀਰ ਸਿੰਘ ਕੈਂਥ ਨੂੰ ਸਨਮਾਨਿਤ ਕਰਦੇ ਹੋਏ ਨਾਲ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ, ਕਰਾਟੇ ਕੋਚ ਰਾਜਵੀਰ ਸਿੰਘ  

ਨਵਾਂ ਸ਼ਹਿਰ 31 ਜਨਵਰੀ (ਮਨਜਿੰਦਰ ਸਿੰਘ) 
ਨੈਸ਼ਨਲ ਅਤੇ ਇੰਟਰਨੈਸ਼ਨਲ  ਕਰਾਟੇ ਟੂਰਨਾਮੈਂਟਾਂ ਵਿੱਚੋਂ ਗੋਲਡ ਮੈਡਲ ਜਿੱਤ ਚੁੱਕੇ ਅਤੇ "68ਵੀਆ ਸਕੂਲ ਗੇਮਸ ਵਿਚੋਂ ਗੋਲਡ ਮੈਡਲ ਜਿੱਤ ਚੁੱਕੇ"  ਉਘੇ ਕਰਾਟੇ ਖਿਡਾਰੀ ਪ੍ਰਭਵੀਰ ਸਿੰਘ ਕੈਂਥ ਨੂੰ ਗਣਤੰਤਰ ਦਿਵਸ ਤੇ 26 ਜਨਵਰੀ ਵਾਲੇ ਦਿਨ ਨਵਾਂ ਸ਼ਹਿਰ ਦੀ ਆਈਟੀਆਈ ਗਰਾਉਂਡ ਵਿੱਚ ਹੋਏ  ਸਰਕਾਰੀ ਸਮਾਗਮ ਦੌਰਾਨ ਮੰਤਰੀ ਪੰਜਾਬ ਸਰਕਾਰ ਸ੍ਰੀ ਮਹਿੰਦਰ ਭਗਤ ਜੀ ਨੇ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ 
 ਉਹਨਾਂ ਨੇ ਕਿਹਾ ਇਸ ਛੋਟੀ ਉਮਰ ਦੇ ਕਰਾਟੇ ਖਿਡਾਰੀ ਨੂੰ ਜੋ ਕਿ ਪੰਜਾਬ ਦਾ ਨਾਮ ਰੌਸ਼ਨ ਕਰ ਰਿਹਾ ਹੈ ਸਰਕਾਰ ਹਰ ਤਰ੍ਹਾਂ ਦੀ ਸੰਭਵ ਮਦਦ ਕਰੇਗੀ ਤਾਂ ਜੋ ਇਹ ਖਿਡਾਰੀ ਅੱਗੇ ਤੋਂ ਵੀ ਵਧੀਆ ਪ੍ਰਦਰਸ਼ਨ ਕਰ ਸਕੇ ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧਿਮਾਨ, ਏਡੀਸੀ ਰਾਜੀਵ ਵਰਮਾ, ਜਿਲਾ ਖੇਡ ਅਫਸਰ ਬੰਧਨਾਂ ਚੌਹਾਨ ਜੀ, ਲਲਿਤ ਮੋਹਨ ਪਾਠਕ ਅਤੇ ਕਰਾਟੇ ਕੋਚ ਰਾਜਵੀਰ ਸਿੰਘ ਕੈਂਥ ਹਾਜਰ ਸਨ  

 

Thursday, January 30, 2025

ਬਲਦੀਸ਼ ਕੌਰ ਬੰਗਾ ਜਿਲਾ ਪ੍ਰਧਾਨ ਮਹਿਲਾ ਵਿੰਗ ਨਿਯੁਕਤ :

ਬੰਗਾ 30 ਜਨਵਰੀ (ਮਨਜਿੰਦਰ ਸਿੰਘ) ਬੰਗਾ ਇਲਾਕੇ ਦੀ ਸਮਾਜ ਸੇਵਕਾ ਜੋ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹੋਏ ਸਮਾਜ ਸੇਵਾ ਦੇ ਕਾਰਜਾਂ ਵਿੱਚ ਹਮੇਸ਼ਾ ਤਤਪਰ ਰਹਿੰਦੀ ਹੈ ਨੂੰ ਆਲ ਇੰਡੀਆ ਕੰਜੂਮਰ ਵੈਲਫੇਅਰ ਕੌਂਸਲ ਵੱਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਵਿਸ਼ੇਸ਼ ਜਿੰਮੇਦਾਰੀ ਦਿੰਦੇ ਹੋਏ ਜਿਲਾ ਪ੍ਰਧਾਨ ਮਹਿਲਾ ਵਿੰਗ ਨਿਯੁਕਤ ਕੀਤਾ ਗਿਆ ਹੈ ਕੌਂਸਲ ਦੇ ਨੈਸ਼ਨਲ ਜਨਰਲ ਸਕੱਤਰ ਦਵਿੰਦਰ ਤਿਵਾੜੀ ਵੱਲੋਂ ਬਲਦੀਸ਼ ਕੌਰ ਬੰਗਾ ਨੂੰ ਨਿਯੁਕਤੀ ਪੱਤਰ ਜਾਰੀ ਕਰਦਿਆਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੱਤੀ ਕਿ ਮੈਡਮ ਬਲਦੀਸ਼ ਕੌਰ ਬੰਗਾ ਦੀ ਕਾਬਲੀਅਤ ਅਤੇ ਸਮਾਜ ਵਿੱਚ ਉਹਨਾਂ ਦੇ ਰੁਤਬੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਨਿਯੁਕਤੀ ਕੀਤੀ ਗਈ ਹੈ ਕੌਂਸਲ ਦੇ ਪੰਜਾਬ ਪ੍ਰਧਾਨ ਇਕਬਾਲ ਸਿੰਘ ਬੱਲ ਨੇ ਬਲਦੀਸ਼ ਕੌਰ ਬੰਗਾ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਵਧਾਈ ਦਿੰਦੇ ਹੋਏ ਆਸ ਪ੍ਰਗਟਾਈ ਕਿ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੇ ਕਰਤਵ ਦਾ ਪਾਲਣ ਕਰਨਗੇ ਅਤੇ ਉਪਭੋਗਤਾਵਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਨਿਭਾਉਣਗੇ l ਮੈਡਮ ਬਲਦੀਸ਼ ਕੌਰ ਬੰਗਾ ਵੱਲੋਂ ਦਵਿੰਦਰ ਦਿਵਾੜੀ, ਇਕਬਾਲ ਸਿੰਘ ਬੱਲ ਤੇ ਕੌਂਸਲ ਦੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਦਿੱਤੀ ਗਈ ਜਿੰਮੇਵਾਰੀ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਣਗੇ ਉਹਨਾਂ ਜਿਲ੍ਹਾ ਨਿਵਾਸੀਆਂ  ਨੂੰ ਅਪੀਲ ਕਰਦੇ ਕਿਹਾ ਕਿ ਜੇ ਕਿਸੇ ਵੀ ਉਪਭੋਗਤਾ ਨਾਲ ਕਿਸੇ ਤਰ੍ਹਾਂ ਦਾ ਧੋਖਾ ਹੁੰਦਾ ਹੈ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ

Wednesday, January 29, 2025

ਸੇਵਾਮੁਕਤ ਪ੍ਰਿੰਸੀਪਲ ਜਨਕ ਰਾਜ ਨੇ ਆਪਣਾ 66ਵਾਂ ਜਨਮ ਦਿਨ ਸਕੂਲ ਦੇ ਵਿਿਦਆਰਥੀਆਂ ਅਤੇ ਸਟਾਫ ਨਾਲ ਮਨਾਇਆ

ਸੇਵਾਮੁਕਤ ਪ੍ਰਿੰਸੀ: ਜਨਕ ਰਾਜ ਆਪਣਾ 66 ਵਾਂ ਜਨਮ ਦਿਨ ਸਕੂਲੀ ਬੱਚਿਆ ਨਾਲ ਮਨਾਉਦੇ ਹੋਏ ।

ਬੰਗਾ 29 ਜਨਵਰੀ (ਨਛੱਤਰ ਸਿੰਘ ) ਇੱਕੋ ਸਮੇਂ ਕਈ ਕਈ ਸਕੂਲਾਂ ਦੇ ਰਹਿ ਚੁੱਕੇ ਪ੍ਰਿੰਸੀਪਲ  ਜਨਕ ਰਾਜ ਪੀ. ਈ. ਐੱਸ. ਸੇਵਾ ਮੁਕਤ ਅਤੇ ਰੱਤੂ ਜਠੇਰਿਆਂ ਦੇ ਪ੍ਰਮੁੱਖ ਸੇਵਾਦਾਰ ਨੇ ਆਪਣਾ ਜਨਮ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਮਾ ਵਿਖੇ ਸਟਾਫ ਮੈਬਰਾਂ ਅਤੇ ਵਿਿਦਆਰਥੀਆਂ ਸੰਗ ਮਨਾਇਆ।ਜੋ ਕਿ ਬਤੌਰ  ਪ੍ਰਿੰਸੀਪਲ ਇਥੇ ਸੇਵਾਵਾਂ ਨਿਭਾ ਚੁੱਕੇ ਹਨ।  ਉਨ੍ਹਾਂ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੰਦਗੀ ਦੇ ਹਰ ਖੇਤਰ ਵਿੱਚ ਪੜ੍ਹਾਈ ਦੀ ਬਹੁਤ ਮਹੱਤਤਾ ਹੈ ਇਸ ਲਈ ਸਾਨੂੰ  ਸਾਰਿਆਂ ਨੂੰ ਵੱਧ ਤੋ ਵੱਧ ਪੜ੍ਹਾਈ ਵੱਲ ਵਿਸ਼ੇਸ਼ ਅਤੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਜਿੰਦਗੀ ਦੀ ਸਹੀ ਦਿਸ਼ਾ ਵਲ ਚਲ ਕੇ ਸਹੀ ਮੰਜ਼ਿਲ ਤੱਕ ਪਹੁੰਚ ਸਕੀਏ,  ਉਹਨਾਂ ਅੱਗੇ ਕਿਹਾ ਕਿ ਵਿਿਦਆ ਹੀ ਇੱਕ ਅਜਿਹੀ  ਚੀਜ ਹੈ ਜਿਹੜੀ ਮਨੁੱਖ ਦੇ ਦਿਮਾਗ ਵਿੱਚ  ਸਵਾਲਾਂ ਨੂੰ ਜਨਮ ਦਿੰਦੀ  ਹੈ ਅਤੇ ਉਸ ਦੇ ਜਵਾਬ ਲੱਭਣ ਦੀ ਹਰ ਕੋਸ਼ਿਸ਼ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਲੰਮੇ ਸਫਰ ਦਾ ਤਜਰਬਾ ਸਮੂਹ ਸਟਾਫ ਅਤੇ ਵਿਿਦਆਰਥੀਆਂ ਨਾਲ ਸਾਂਝਾ ਕੀਤਾ। ਸਕੂਲ ਇੰਚਾਰਜ ਸੰਕਰ ਦਾਸ ਨੇ ਕਿਹਾ ਕਿ ਪਿੰ੍ਰਸੀਪਲ ਜਨਕ ਰਾਜ ਦਾ ਜਨਮ ਪਿੰਡ ਝੰਡੇਰ ਕਲਾਂ ਵਿਖੇ ਪਿਤਾ ਧਨੂੰ ਰਾਮ ਅਤੇ ਮਾਤਾ ਸ੍ਰੀਮਤੀ ਗੁਰਦੀਪ ਕੌਰ ਦੇ ਗ੍ਰਹਿ ਵਿਖੇ ਹੋਇਆ। 13 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮਾਤਾ ਸਦਾ ਲਈ ਵਿਛੋੜਾ ਦੇ ਗਏ।  ਉਨ੍ਹਾਂ ਦਾ ਮੁੱਢਲਾ ਜੀਵਨ ਬੜਾ ਹੀ ਨਿਰਾਸ਼ਾਜਨਕ, ਸੰਘਰਸ਼ਮਈ, ਦੁੱਖਾਂ ਭਰਿਆ ਅਤੇ ਗਰੀਬੀ ਵਾਲਾ ਸੀ । ਉਨ੍ਹਾ ਵੱਖ ਵੱਖ ਵਿਭਾਗਾ ਵਿੱਚ ਨੋਕਰੀ ਕੀਤੀ । ਬਤੌਰ ਕੰਡਕਟਰ ਹੁੰਦਿਆਂ ਉਨ੍ਹਾਂ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਪ੍ਰਾਈਵੇਟ ਵਿਿਦਆਰਥੀ  ਦੇ ਤੌਰ ਤੇ ਉੱਚ ਸਿੱਖਿਆ ਵਾਲੀਆਂ ਡਿਗਰੀਆਂ ਪ੍ਰਾਪਤ ਕੀਤੀਆਂ । ਬੀ.ਏ. ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਤੋਂ,  ਐਮ.ਏ. ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀਆਂ। 23 ਦਸੰਬਰ 2009 ਤੋਂ ਸ.ਸ.ਸ.ਸਕੂਲ ਸੂੰਢਖ਼ਮਕਸੂਦਪੁਰ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ । ਇਸ ਕਾਰਜਕਾਲ ਦੌਰਾਨ ਉਨ੍ਹਾ ਨੇ ਲਧਾਣਾ ਝਿੱਕਾ,  ਕਾਹਮਾ, ਕਰਨਾਣਾ , ਔੜ , ਓੜਾਪੜ , ਮੱਲੂਪੋਤਾ ਦਾ ਵੀ ਵਾਧੂ ਚਾਰਜ ਸੰਭਾਲਿਆ । ਐਨੇ ਸਾਲਾਂ ਬਾਅਦ ਇਸ ਸਕੂਲ ਵਿੱਚ ਬੱਚਿਆਂ ਨੂੰ ਮਠਿਆਈ, ਸਮੋਸੇ, ਟੌਫੀਆਂ,  ਚਾਹ ਅਤੇ ਕੇਕ ਵੰਡ ਕੇ ਆਪਣਾ ਜਨਮ ਦਿਨ ਮਨਾਉੁਣਾ ਇੱਕ ਸਲਾਧਾਯੋਗ ਕਦਮ ਹੈ। ਇਸ ਮੌਕੇ ਮੈਡਮ ਸੀਮਾ, ਮੈਡਮ ਮਾਧਵੀ, ਮੈਡਮ ਅਰਨੀਤ ਕੌਰ, ਮੈਡਮ ਅਨੂਮ ਰਾਣੀ, ਮੈਡਮ ਮਾਲਵਿੰਦਰ  ਕੌਰ, ਮੈਡਮ ਅੰਜਲੀ ਦੇਵੀ, ਮੈਡਮ ਪਿੰਕੀ, ਮੈਡਮ ਸੁਰਿੰਦਰ ਕੌਰ, ਮੈਡਮ ਰਿਤੂ ਭੱਟੀ, ਮੈਡਮ ਅਮਨਦੀਪ ਕੌਰ,  ਪ੍ਰਿਤਪਾਲ ਸਿੰਘ,  ਅਜੈ ਕਮਾਰ, ਨਿਿਤਨ, ਕੁਲਵਿੰਦਰ ਲਾਲ,  ਅਮਰਜੀਤ ਸਿੰਘ ਅਤੇ ਸਾਰੇ ਵਿਿਦਆਰਥੀ ਹਾਜਰ ਸਨ

ਨਜਾਇਜ਼ ਮਾਈਨਿੰਗ ਦੇ ਵਿਰੋਧ ਚ ਸੰਘਰਸ਼ ਕਰ ਰਹੇ ਆਗੂ ਦੇ ਪਰਿਵਾਰ ਨੂੰ ਧਮਕੀਆਂ ਦੇਣ ਵਾਲੇ ਮਾਈਨਿੰਗ ਮਾਫੀਏ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ : ਕੰਢੀ ਸੰਘਰਸ਼ ਕਮੇਟੀ

ਪੋਜੇਵਾਲ, 29 ਜਨਵਰੀ,(ਹਰਿੰਦਰ ਸਿੰਘ)
ਕੰਢੀ ਸੰਘਰਸ਼ ਕਮੇਟੀ ਦੀਂ  ਹੰਗਾਮੀ ਮੀਟਿੰਗ  ਪਿੰਡ ਰੌੜੀ ਵਿਖ਼ੇ  ਜ਼ਿਲ੍ਹਾ ਪ੍ਰਧਾਨ ਹੁਸਨ ਚੰਦ ਮਝੋਟ ਦੀਂ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੀਟਿੰਗ ਚ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਣ ਦੀਂ ਘਟਨਾ ਦੀਂ ਨਿਖੇਧੀ ਕਰਦੇ ਹੋਏ ਦੋਸ਼ੀ ਦੇ ਖਿਲਾਫ ਸ਼ਖਤ ਤੋਂ ਸ਼ਖਤ ਕਾਨੂੰਨੀ ਕਾਰਵਾਈ ਕਰਨ ਦੀਂ ਮੰਗ ਕੀਤੀ ਗਈ|ਇਸ ਦੇ ਨਾਲ ਹੀ ਕੰਢੀ ਸੰਘਰਸ਼ ਕਮੇਟੀ ਵਲੋਂ ਵਾਤਾਵਨ ਨੂੰ ਬਚਾਉਣ ਲਈ ਇਲਾਕੇ ਅੰਦਰ ਹੋ ਰਹੀ ਨਜਾਇਜ਼ ਮਾਈਨਿੰਗ ਅਤੇ ਇਲਾਕੇ ਦੀਆਂ ਹੋਰ ਮੰਗਾਂ ਲਈ ਪਿਛਲੇ ਸਮੇੰ ਅੰਦਰ ਕੀਤੇ ਗਏ ਸੰਘਰਸ਼,   ਭਵਿੱਖ ਅੰਦਰ ਵਾਤਾਵਰਨ ਨੂੰ ਬਚਾਉਣ ਲਈ ਨਜਾਇਜ਼ ਮਾਈਨਿੰਗ, ਚੱਲ ਰਹੇ  ਨਜਾਇਜ਼ ਖਾਲਸਾ ਕਰੈਸ਼ਰ ਨੂੰ ਬੰਦ ਕਰਵਾਉਣ ਅਤੇ ਇਲਾਕੇ ਦੀਆਂ  ਹੋਰ ਮੰਗਾਂ  ਦੇ ਹੱਲ ਲਈ ਸੰਘਰਸ਼ ਨੂੰ  ਤਿੱਖਾ ਅਤੇ ਵਿਸ਼ਾਲ ਕਰਨ ਲਈ ਵਿਚਾਰ ਚਰਚਾ ਕਰਨ ਤੋਂ ਬਾਅਦ ਮੀਟਿੰਗ ਚ ਉਚੇਚੇ ਤੋਰ ਤੇ ਪੁੱਜੇ ਸੁਬਾਈ ਕਨਵੀਂਨਰ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਕੰਢੀ ਸੰਘਰਸ਼ ਕਮੇਟੀ ਇਲਾਕੇ ਦੀਆਂ ਮੰਗਾ ਲਈ ਸੰਘਰਸ਼ ਕਰਨ ਦੇ ਨਾਲ ਨਾਲ  ਸਾਡੇ ਸੰਘਰਸ਼ੀ ਆਗੂ ਦੇ ਪਰਿਵਾਰ ਨੂੰ ਧਮਕੀਆਂ ਦੇਣ ਵਾਲੇ  ਮਾਈਨਿੰਗ ਮਾਫੀਆ ਦੇ ਸਰਗਣੇ ਨੂੰ ਮੂੰਹ ਤੋੜ ਜਵਾਬ ਦੇਵੇਗੀ| ਸੁਬਾਈ ਆਗੂ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਕੰਢੀ ਸੰਘਰਸ਼ ਕਮੇਟੀ ਮਾਈਨਿੰਗ ਵਿਭਾਗ, ਜੰਗਲਾਤ  ਵਿਭਾਗ, ਨਹਿਰੀ ਵਿਭਾਗ ਅਤੇ ਪੁਲਿਸ ਵਿਭਾਗ ਤੋਂ ਮੰਗ ਕਰਦੀ ਹੈ ਕਿ ਲੰਬੇ ਸਮੇੰ ਤੋਂ ਇਲਾਕੇ ਅੰਦਰ ਰਾਜਨੀਤਿਕ ਹੱਲਾ ਸ਼ੇਰੀ ਨਾਲ ਨਜਾਇਜ਼ ਮਾਈਨਿੰਗ ਕਰਨ ਵਾਲੇ ਮਾਈਨਿੰਗ ਮਾਫੀਏ ਨੂੰ ਨੱਥ ਪਾਵੇ | ਕੰਢੀ ਸੰਘਰਸ਼ ਕਮੇਟੀ ਨੇ ਅੱਜ ਦੀਂ  ਮੀਟਿੰਗ ਵਿੱਚ ਫੈਸਲਾ ਕੀਤਾ ਕਿ ਆਉਣ ਵਾਲੇ ਦਿਨਾਂ ਚ ਇਲਾਕੇ ਅੰਦਰ ਨਜਾਇਜ਼ ਮਾਈਨਿੰਗ ਕਰਕੇ ਵਾਤਾਵਰਨ ਨੂੰ ਤਬਾਹ ਕਰਨ ਵਾਲੇ ਮਾਫੀਏ ਦੇ ਖਿਲਾਫ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਮਾਈਨਿੰਗ ਮਾਫੀਏ ਦੇ ਨਾ ਦੀਂ ਲਿਸਟ ਬਣਾ ਕੇ ਵੱਖ ਵੱਖ ਅਖਬਾਰਾਂ, ਮੀਡੀਆ ਚ ਨਸ਼ਰ ਕਰਨ ਦੇ ਨਾਲ ਨਾਲ ਪ੍ਰਸ਼ਾਸ਼ਨ ਨੂੰ ਸੋਪੇਂਗੀ |ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੁਬਾਈ ਆਗੂ ਚਰਨਜੀਤ ਦੌਲਤਪੁਰ, ਸਾਬਕਾ ਮੁਲਾਜਮ ਆਗੂ ਪ੍ਰੇਮ ਚੰਦ ਰੱਕੜ,ਹਰਭਜਨ ਸਿੰਘ, ਬੀਰੂ ਰਾਮ, ਅੱਛਰ ਸਿੰਘ ਟੋਰੋਵਾਲ, ਪਰਮਜੀਤ ਕੁਮਾਰ, ਪਰਮਜੀਤ ਸਿੰਘ ਰੌੜੀ ਮੌਜੂਦ ਸਨ|

Tuesday, January 28, 2025

*ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਵਿਕਾਸ ਕਾਰਜਾਂ ਦੀ ਬਦੌਲਤ ਬਣੇਗੀ ਮਜ਼ਬੂਤ ਸਰਕਾਰ:- ਚੇਅਰਮੈਨ ਜਲਵਾਹਾ*

ਨਵਾਂਸ਼ਹਿਰ 29 ਜਨਵਰੀ (ਮਨਜਿੰਦਰ ਸਿੰਘ, ਹਰਿੰਦਰ ਸਿੰਘ)
ਦਿੱਲੀ ਵਿਖੇ 05 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਵੱਲੋਂ ਹਲਕਾ ਵਜ਼ੀਰਪੁਰ ਵਿਖੇ ਬਤੌਰ ਪ੍ਰਭਾਰੀ ਵਜੋਂ ਡਿਊਟੀ ਨਿਭਾਅ ਰਹੇ ਨਵਾਂਸ਼ਹਿਰ ਤੋਂ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਦਿੱਲੀ ਵਾਸੀਆਂ ਲਈ ਕੀਤੇ ਬੇਮਿਸਾਲ ਅਤੇ ਇਤਿਹਾਸਕ ਕੰਮਾਂ ਨੂੰ ਦੇਖਦਿਆਂ ਇੱਕ ਗੱਲ ਉਹ ਪੂਰੇ ਦਾਅਵੇ ਨਾਲ ਕਹਿ ਸਕਦੇ ਹਨ ਕਿ ਇਸ ਵਾਰ ਦਿੱਲੀ ਵਿੱਚ ਲਗਾਤਾਰ ਚੌਥੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਜਲਵਾਹਾ ਨੇ ਕਿਹਾ ਕਿ ਉਹ ਦਿੱਲੀ ਚੋਣਾਂ ਦੌਰਾਨ ਹਰ ਰੋਜ਼ ਲੋਕਾਂ ਨੂੰ ਮਿਲ ਰਹੇ ਹਨ ਅਤੇ ਲੋਕਾਂ ਵਿਚ ਅਰਵਿੰਦ ਕੇਜਰੀਵਾਲ ਪ੍ਰਤੀ ਬੇਹੱਦ ਪਿਆਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਦਿੱਲੀ ਵਾਸੀਆਂ ਨੂੰ ਆਪ ਸਰਕਾਰ ਉਤੇ ਪੂਰਨ ਭਰੋਸਾ ਹੈ ਕਿਉਂਕਿ ਦਿੱਲੀ ਵਾਸੀਆਂ ਨਾਲ ਜਿਹੜੇ ਵਾਅਦੇ ਕੇਜਰੀਵਾਲ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਕੀਤੇ ਸਨ ਉਹ ਸਾਰੇ ਵਾਅਦੇ ਪੂਰੇ ਕੀਤੇ ਹਨ। ਇਸ ਲਈ ਹੁਣ ਵੀ ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਜੋ ਆਮ ਆਦਮੀ ਪਾਰਟੀ ਨੇ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ ਅਤੇ ਉਸ ਵਿੱਚ ਦਿੱਲੀ ਵਾਸੀਆਂ ਨੂੰ ਜਿਹੜੀਆ 15 ਗਰੰਟੀਆ ਦਿੱਤੀਆਂ ਗਈਆਂ ਹਨ ਉਨ੍ਹਾਂ ਨੂੰ ਕੇਜਰੀਵਾਲ ਸਰਕਾਰ ਜ਼ਰੂਰ ਪੂਰਾ ਕਰੇਗੀ। ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਬਹੁਤ ਇਤਿਹਾਸਕ ਕੰਮਾਂ ਨੂੰ ਨੇਪਰੇ ਚੜ੍ਹਾਇਆ ਹੈ। ਉਨ੍ਹਾਂ ਕੀਤੇ ਅਨੇਕਾਂ ਲੋਕਪੱਖੀ ਕੰਮਾਂ ਦੀ ਬਦੌਲਤ ਹੀ ਅੱਜ ਹਰ ਦਿੱਲੀ ਵਾਸੀ ਅਰਵਿੰਦ ਕੇਜਰੀਵਾਲ ਦਾ ਸਾਥ ਦੇਣ ਲਈ ਤਿਆਰ ਬਰ ਤਿਆਰ ਹੈ। ਚੇਅਰਮੈਨ ਸਤਨਾਮ ਜਲਵਾਹਾ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਵਜ਼ੀਰਪੁਰ ਵਿਧਾਨ ਸਭਾ ਹਲਕੇ ਵਿਚ ਜੋ ਪ੍ਰਭਾਰੀ ਦੀ ਜੁੰਮੇਵਾਰੀ ਦਿੱਤੀ ਗਈ ਹੈ ਉਹ ਉਸ ਜੁੰਮੇਵਾਰੀ ਨੂੰ ਪੂਰੀ ਦ੍ਰਿੜਤਾ ਤੇ ਮਿਹਨਤ ਨਾਲ ਨਿਭਾਉਂਦੇ ਹੋਏ ਇਹ ਸੀਟ ਵੱਡੀ ਲੀਡ ਨਾਲ ਜਿੱਤਕੇ ਪਾਰਟੀ ਦੀ ਝੋਲੀ ਪਾਉਣਗੇ।

ਸਰਕਾਰੀ ਪ੍ਰਾਇਮਰੀ ਸਕੂਲ ਮੱਲੂ ਪੋਤਾ ਦੇ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ:

ਬੰਗਾ 28 ਜਨਵਰੀ (ਮਨਜਿੰਦਰ ਸਿੰਘ, ਹਰਿੰਦਰ ਸਿੰਘ)
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂ ਪੁੱਤਾ ਵਿਖੇ  ਮੇਜਰ ਸਿੰਘ ਅਤੇ  ਬਲਦੇਵ ਸਿੰਘ ਸਪੁੱਤਰ ਸਵ :ਬਖਤਾਵਰ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੱਲੂ ਪੋਤਾ ਦੇ ਸਾਰੇ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ। ਇਸ ਪ੍ਰੋਗਰਾਮ ਦਾ ਉਦਘਾਟਨ  ਉਪ ਜਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ ਨੇ ਕੀਤਾ। ਇਸ ਮੌਕੇ ਉਹਨਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਖੇਡਾਂ ਵੱਲ ਵੀ ਪ੍ਰੇਰਿਤ ਕੀਤਾ ਇਸ ਮੌਕੇ ਬੋਲਦਿਆਂ ਉਹਨਾਂ ਨੇ ਦਾਨੀ ਪਰਿਵਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਨੇ ਵਿਦੇਸ਼ ਦੇ ਵਿੱਚ ਰਹਿੰਦਿਆਂ ਹੋਇਆ ਆਪਣੇ ਪਿੰਡ ਦੀ ਮੋਹ ਮਿੱਟੀ ਨੂੰ ਨਹੀਂ ਤਿਆਗਿਆ ਇਸ ਮੌਕੇ ਸ੍ਰੀਮਤੀ ਕੁਲਵਿੰਦਰ ਕੌਰ ਸਰਪੰਚ ਮਲੂਪੋਤਾ ਜਗਨਨਾਥ ਸਰਪੰਚ ਪਿੰਡ ਲੱਖਪੁਰ ਅਮਨਦੀਪ ਸਿੰਘ ਸਰਪੰਚ ਲੰਗੇਰੀ ਦਾਰਾ ਸਿੰਘ ਸਰਪੰਚ ਕਲੇਰਾਂ ਸ੍ਰੀਮਤੀ ਕਰਮਜੀਤ ਕੌਰ ਸਰਪੰਚ ਬਾਹੜੋਵਾਲ ਜਗਤਾਰ ਸਿੰਘ ਸਰਪੰਚ ਮਜਾਰੀ ਹਰਵਿੰਦਰ ਕੁਮਾਰ ਸਾਬਕਾ ਪੰਚ ਐਸ ਐਮ ਸੀ ਚੇਅਰਮੈਨ ਸ਼੍ਰੀਮਤੀ ਮਨਪ੍ਰੀਤ ਕੌਰ ਸਾਬਕਾ ਸਰਪੰਚ ਸ੍ਰੀਮਤੀ ਨਿਰਮਲ ਕੌਰ ਮੱਖਣ ਸਿੰਘ ਸਾਬਕਾ ਸਰਪੰਚ, ਸ੍ਰੀ ਮਨੋਹਰ ਲਾਲ ਸਰਬਜੀਤ ਕੌਰ ਪੰਚ ਸਰਬਜੀਤ ਸਿੰਘ ਪੰਚ ਰਣਜੀਤ ਸਿੰਘ ਨੰਬਰਦਾਰ ਹਰਪ੍ਰੀਤ ਸਿੰਘ ਸ਼ਿੰਦਲ ਅਤੇ ਰਾਜਵੀਰ ਸਿੰਘ ਸਾ਼ਮਲ ਸਨ। ਸਟੇਜ ਦੀ ਕਾਰਵਾਈ ਲੈਕਚਰਾਰ ਬਲਦੀਸ਼ ਲਾਲ ਨੇ ਬਾਖੂਬੀ ਨਿਭਾਈ ।ਇਸ ਮੌਕੇ ਸ਼ਨੀ ਕੁਮਾਰ, ਨੀਲਮ ਕੁਮਾਰੀ,ਬਲਵੀਰ ਕੌਰ ਜੁਗਰਾਜ ਸਿੰਘ ਸੁਰਿੰਦਰਾ, ਸੋਨੀਆ ਕੁਮਾਰੀ ਸੋਨੀਆ ਜਸਰੋਟੀਆ ਸਾ਼ਮਲ ਸਨ। ਅਖੀਰ ਵਿੱਚ ਪ੍ਰਿੰਸੀਪਲ ਨਰਿੰਦਰ ਪਾਲ ਸਿੰਘ ਜੀ ਨੇ ਦਾਨੀ ਸੱਜਣਾਂ ਅਤੇ ਹਾਜ਼ਰ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਕੀਤਾ।

Monday, January 27, 2025

ਬੀ.ਡੀ.ਸੀ.ਨੇ ਗਣਤੰਤਰਤਾ ਦਿਵਸ ਸਮਾਗਮ ਮੌਕੇ ਖੂਨਦਾਨੀ ਸੰਸਥਾਵਾਂ ਨੂੰ ਕੀਤਾ ਸਨਮਾਨਿਤ।

ਨਵਾਂਸ਼ਹਿਰ 27 ਜਨਵਰੀ (ਹਰਿੰਦਰ ਸਿੰਘ)
ਬੀ.ਡੀ.ਸੀ.ਬਲੱਡ ਸੈਂਟਰ ਨਵਾਂਸ਼ਹਿਰ ਵਿਖੇ ਗਣਤੰਤਰਾ ਦਿਵਸ ਮੌਕੇ ਸੰਸਥਾ ਦੇ ਪ੍ਰਧਾਨ ਸ੍ਰੀ ਐਸ.ਕੇ.ਸਰੀਨ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ “ਬੰਦੇ ਮਾਤਰਮ”, “ਭਾਰਤ ਮਾਤਾ ਕੀ ਜੈ”, “ਖੂਨਦਾਨ- ਜੀਵਨ ਦਾਨ” , “ ਖੂਨਦਾਨੀ-ਜਿੰਦਾਬਾਦ” ਦੇ ਨਾਹਰੇ ਬੁਲੰਦ ਕੀਤੇ ਗਏ। ਹਾਜਰ ਸ਼ਖ਼ਸੀਅਤਾਂ ਵਿੱਚ ਐਸ.ਕੇ.ਸਰੀਨ, ਜੇ.ਐਸ ਗਿੱਦਾ,ਸ੍ਰੀ ਪ੍ਰਵੇਸ਼ ਕੁਮਾਰ, ਸ੍ਰੀਮਤੀ ਸੁਰਿੰਦਰ ਕੌਰ ਤੂਰ, ਸ੍ਰੀ ਜੋਗਾ ਸਿੰਘ ਸਾਧੜਾ, ਸ੍ਰੀ ਨੋਬਲ ਸਰੀਨ ਤੇ ਸ੍ਰੀਮਤੀ ਵਿਭੂਤੀ ਸਰੀਨ,, ਡਾ. ਅਜੇ ਬੱਗਾ, ਡਾ.ਦਿਆਲ ਸਰੂਪ, ਮਾ.ਨਰਿੰਦਰ ਸਿੰਘ ਭਾਰਟਾ, ਸ੍ਰੀ ਯੁਵਰਾਜ ਕਾਲ੍ਹੀਆ, ਸ੍ਰੀ ਰਮਨਦੀਪ ਸਿੰਘ ਭੱਟੀ ਤੇ ਸ੍ਰੀਮਤੀ ਹਰਪ੍ਰੀਤ ਕੌਰ ਭੱਟੀ, ਸ੍ਰੀ ਕਮਲ ਕੁਮਾਰ ਗੋਗਨਾ, ਮੈਨੇਜਰ ਮਨਮੀਤ ਸਿੰਘ, ਸ੍ਰੀ ਗੌਰਵ ਸਰੀਨ ਤੇ ਸ੍ਰੀਮਤੀ ਨੀਤਿਕਾ ਸਰੀਨ, ਸ੍ਰੀ ਦੇਸ ਰਾਜ ਬਾਲੀ, ਸ੍ਰੀ ਨਰਿੰਦਰਪਾਲ ਤੂਰ, ਦ੍ਰਿਸ਼ਟੀ ਸਰੀਨ, ਨਿਸ਼ੀਤ ਸਰੀਨ ਅਤੇ ਬੀ.ਡੀ.ਸੀ ਸਟਾਫ  ਹਾਜਰ ਸੀ। ਇਸ ਮੌਕੇ "ਗੁਰੂ ਰਵੀਦਾਸ ਨੌਜਵਾਨ ਸਭਾ ਕਾਹਮਾ" ਦੇ ਸ੍ਰੀ ਮੁਕੇਸ਼ ਕਾਹਮਾ,ਸ੍ਰੀ ਬਲਜੀਤ ਸਿੰਘ ਸਿੱਧੂ,ਸ੍ਰੀ ਹਰਮਿੰਦਰ ਕੁਮਾਰ,ਸ੍ਰੀ ਪਰਮਜੀਤ ਕੁਮਾਰ ਨੂੰ, "ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ" ਦੇ ਸ੍ਰੀ ਭੁਪਿੰਦਰ ਸਿੰਘ ਰਾਣਾ , ਸ੍ਰੀ ਰਾਕੇਸ਼ ਕੁਮਾਰ ਰਾਣਾ ਨੂੰ ਅਤੇ "ਗਰੀਨ ਵਿਲੇਜ ਵੈਲਫੇਅਰ ਸੋਸਾਇਟੀ ਬੀਨੇਵਾਲ੍ਹ" ਦੇ ਸ੍ਰੀ ਅਸ਼ਵਨੀ ਕੁਮਾਰ ਰਾਣਾ ਤੇ ਸ੍ਰੀ ਰਾਕੇਸ਼ ਰਾਣਾ ਨੂੰ ਆਪਣੇ ਆਪਣੇ ਇਲਾਕਿਆਂ ਵਿੱਚ ਸਾਲ 2024 ਦੌਰਾਨ ਲੱਗਾਏ ਖੂਨਦਾਨ ਕੈਂਪਾਂ ਰਾਹੀਂ ਸੱਭ ਤੋਂ ਜ਼ਿਆਦਾ ਬਲੱਡ ਯੂਨਿਟਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਸਹੀਦ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੂਟੇ ਲਾ ਕੇ ਮਨਾਇਆ ਗਿਆ

ਨਵਾਂਸ਼ਹਿਰ 27 ਜਨਵਰੀ(ਹਰਿੰਦਰ ਸਿੰਘ,ਮਨਜਿੰਦਰ ਸਿੰਘ)
ਵਾਤਾਵਰਣ ਸੰਭਾਲ ਸੋਸਾਇਟੀ ਰਜਿ ਵਲੋਂ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੋਕੇ ਬਾਰਾਂਦਰੀ ਬਾਗ ਵਿਚ ਬੂਟੇ ਲਾ ਕੇ ਜਨਮ ਦਿਨ ਮਨਾਇਆ ਇਸ ਮੋਕੇ ਤੇ ਵਖ ਵਖ ਕਿਸਮਾਂ ਦੇ ਜਿਵੇਂ ਕਿ ਸਿਲਵਰ ਓਕ ਬੋਤਲ ਬੁਰਸ ਲੈਹਾਜ ਸਟੋਮੀਆ ਚਕਰੇਸੀਆ ਆਦਿ 13 ਬੂਟੇ ਲਗਾਏ ਗਏ। ਇਸ ਮੋਕੇ ਤੇ ਸਬੋਧਨ ਕਰਦੇ ਹੋਏ ਤਰਲੋਚਨ ਸਿੰਘ ਜਨਰਲ ਸਕੱਤਰ ਅਤੇ ਪ੍ਰਧਾਨ ਜਸਵੰਤ ਸਿੰਘ ਭਟੀ ਨੇ ਦੱਸਿਆ ਕਿ ਵਿਕਾਸ ਦੇ ਨਾਂ ਤੇ ਸਹਿਰੀਕਰਨ ਅਤੇ ਵਪਾਰੀਕਰਨ ਦੇ ਨਾਂ ਤੇ ਅਨੇਕਾਂ ਹੀ ਰੁਖ ਕਟੇ ਜਾ ਰਹੇ ਹਨ ਜੋ ਕਿ ਇਕ ਚਿਂਤਾ ਦਾ ਵਿਸ਼ਾ ਹੈ। ਰੁਖਾਂ ਦੀ ਗਿਣਤੀ ਘਟਣ ਕਾਰਣ ਸਾਹ ਦੀਆਂ ਵਿਮਾਰੀਆਂ ਅਤੇ ਚਮੜੀ ਦੇ ਰੋਗਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਮੋਕੇ ਤੇ ਰੇਸਮ ਸਿੰਘ ਅਤੇ ਕੈਸੀਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਜੇਕਰ ਰੁਖਾਂ ਦੀ ਗਿਣਤੀ ਵਿਚ ਵਾਧਾ ਨਾ ਕੀਤਾ ਗਿਆ ਤਾਂ ਪੰਜਾਬ ਰੇਗਿਸਤਾਨ ਵਣ ਜਾਵੇਗਾ। ਆਉਣ ਵਾਲੀਆਂ ਪੀੜੀਆਂ ਲਈ ਸਾਹ ਲੈਣਾਂ ਔਖਾ ਹੋ ਜਾਵੇਗਾ। ਰੁਖਾਂ ਦੀ ਗਿਣਤੀ ਘਟਣ ਨਾਲ  ਹਰ ਸਾਲ ਪਾਣੀ ਦਾ ਲੈਵਲ ਥਲੇ ਜਾ ਰਿਹਾ ਹੈ। ਸਾਨੂੰ ਹਰ ਇਕ ਨੂੰ ਹਰ ਸਾਲ ਘਟ ਤੋਂ ਘਟ ਪੰਜ ਬੂਟੇ ਲਾਉਣੇ ਚਾਹੀਦੇ ਹਨ। ਅਤੇ ਇਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਮੋਕੇ ਤੇ ਲਲਿਤ ਸਰਮਾ,  ਨਰਿੰਦਰ ਸਰਮਾ, ਅਰੁਨ ਬਾਲੀ ਧਰਮਪਾਲ ਬਾਲੀ, ਸਤਪਾਲ ਐਮੀ ਅਤੇ ਰਾਜਿੰਦਰ ਸੈਣੀ ਮੋਜੂਦ ਸਨ।

ਜੈਨ ਸਕੂਲ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ

ਬੰਗਾ 27ਜਨਵਰੀ (ਮਨਜਿੰਦਰ ਸਿੰਘ)
ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸਕੂਲ ਬੰਗਾ ਵਿਖੇ ਗਣਤੰਤਰ ਦਿਵਸ ਦੇਸ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ|ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਮੋਹਨ ਬਾਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣਤੰਤਰ ਦਿਵਸ ਨੂੰ ਮਨਾਉਂਦੇ ਹੋਏ ਜੈਨ ਸਕੂਲ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਪ੍ਰੋਗਰਾਮ ਪੇਸ਼ ਕੀਤਾ ਗਿਆ| ਸਕੂਲ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ  ਅਤੇ ਸਪੀਚ ਵੀ ਦਿੱਤੀ ਗਈ| ਬੱਚਿਆਂ ਨੂੰ ਗੁਰਪ੍ਰੀਤ ਕੌਰ ਮੈਡਮ ਵੱਲੋਂ ਦੱਸਿਆ ਗਿਆ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਇਸ ਦਿਨ ਲਾਗੂ ਕੀਤਾ ਗਿਆ ਸੀ ਜਿਸ ਕਰਕੇ ਇਹ ਦਿਵਸ ਮਨਾਇਆ ਜਾਂਦਾ ਹੈ ਮੈਡਮ ਪਮਲਜੀਤ, ਮੈਡਮ ਸਿਮਰਨ, ਮਿਸਟਰ ਗਗਨਦੀਪ ਗਰਚਾ ਵੱਲੋਂ ਇਹ ਪ੍ਰੋਗਰਾਮ ਤਿਆਰ ਕਰਵਾਇਆ ਗਿਆ| ਸਾਰਾ ਸਕੂਲ ਦੇਸ਼ ਭਗਤੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਹਰ ਸਾਲ ਜੈਨ ਸਕੂਲ ਦਾਣਾ ਮੰਡੀ ਵਿੱਚ ਮਨਾਏ ਜਾਂਦੇ ਗਣਤੰਤਰ ਦਿਵਸ ਵਿੱਚ ਵੀ ਭਾਗ ਲੈਂਦਾ ਹੈ।ਅੰਤ ਵਿੱਚ ਮੈਡਮ ਪ੍ਰਿੰਸੀਪਲ ਵੱਲੋਂ ਵੀ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆ ਗਣਤੰਤਰ ਦਿਵਸ ਤੇ ਚਾਨਣਾ ਪਾਇਆ ਗਿਆ  ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਜੇ ਡੀ ਜੈਨ ,ਪ੍ਰਧਾਨ ਕਮਲ ਜੈਨ,ਮੈਨੇਜਰ ਸੰਜੀਵ ਜੈਨ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਗਣੰਤਰ ਦਿਵਸ ਦੀ ਵਧਾਈ ਦਿੱਤੀ ਗਈ | ਇਸ ਪ੍ਰੋਗਰਾਮ ਵਿੱਚ ਵਾਈਸ ਪ੍ਰਿੰਸੀਪਲ ਕਾਜਲ ਅਤੇ ਸਮੂਹ ਸਟਾਫ ਹਾਜ਼ਰ ਸੀ।

ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਖਟਕੜ ਕਲਾਂ ਵਿਖੇ ਸ਼ਰਧਾ ਸੁਮਨ ਕੀਤੇ ਅਰਪਿਤ*****ਕਿਹਾ, ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਪੂਰੀ ਵਾਹ ਲਗਾ ਰਹੀ ਹੈ ਸਰਕਾਰ**Freedom Fighters Minister Mohinder Bhagat Pays Homage to Shaheed-e-Azam S. Bhagat Singh at Khatkar Kalan****Says, Punjab Government Committed to Fulfilling Martyr's Dreams

ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਯਾਦਗਾਰ ’ਤੇ ਸ਼ਰਧਾ ਸੁਮਨ ਅਰਪਿਤ ਕਰਦੇ ਹੋਏ ਕੈਬਨਿਟ ਮੰਤਰੀ ਮਹਿੰਦਰ ਭਗਤ।

ਖਟਕੜ ਕਲਾਂ/ਬੰਗਾ 26 ਜਨਵਰੀ (ਮਨਜਿੰਦਰ ਸਿੰਘ)
ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਆ ਅਤੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ 76ਵੇਂ ਗਣਤੰਤਰ ਦਿਵਸ ਮੌਕੇ ਨਵਾਂਸ਼ਹਿਰ ਵਿਖੇ ਕੌਮੀ ਝੰਡਾ ਲਹਿਰਾਉਣ ਤੋਂ ਪਹਿਲਾਂ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਯਾਦਗਾਰ ’ਤੇ ਸ਼ਰਧਾ ਸੁਮਨ ਅਰਪਿਤ ਕੀਤੇ। ਇਸ ਮੌਕੇ ਉਨਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰਨ ਤੋਂ ਇਲਾਵਾ ਉਨਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ’ਤੇ ਵੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਉਨਾਂ ਕਿਹਾ ਕਿ  ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈ ਰਹੇ ਹਾਂ। ਉਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਦੇ ਇਸ ਜੱਦੀ ਪਿੰਡ ਤੋਂ ਸਹੁੰ ਚੁੱਕ ਕੇ ਬਣੀ ਪੰਜਾਬ ਸਰਕਾਰ, ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦਿੰਦਿਆਂ ਫ਼ਿਰਕੂ ਸਦਭਾਵਨਾ ਵਾਲਾ ਖੁਸ਼ਹਾਲ ਸਮਾਜ ਸਿਰਜਣ ਲਈ ਪੂਰੀ ਵਾਹ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਖੁਸ਼ਹਾਲੀ ਲਈ ਕਈ ਲੋਕ ਪੱਖੀ ਤੇ ਵਿਕਾਸ ਅਧਾਰਿਤ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਕਈ ਕਦਮ ਚੁੱਕੇ ਹਨ।। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ ਦਾ ਇਕੋ-ਇਕ ਉਦੇਸ਼ ਸਾਡੇ ਮਹਾਨ ਸ਼ਹੀਦਾਂ ਵੱਲੋਂ ਸੰਜੋਏ ਸੁਪਨਿਆਂ ਵਾਲਾ ਸਮਾਜ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ ਖਟਕੜ ਕਲਾਂ ਦੀ ਇਸ ਪਵਿੱਤਰ ਧਰਤੀ 'ਤੇ ਵਿਰਾਸਤੀ ਗਲੀ ਦੇ ਨਿਰਮਾਣ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਸੁਤੰਤਰਤਾ ਸੰਗਰਾਮ ਵਿਚ ਪੰਜਾਬੀਆਂ ਤੇ ਪੰਜਾਬ ਦੇ ਸ਼ਾਨਾਮੱਤੇ ਯੋਗਦਾਨ ਨੂੰ ਦਰਸਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 850 ਮੀਟਰ ਲੰਮੀ ਇਹ ਵਿਰਾਸਤੀ ਗਲੀ ਅਜਾਇਬ ਘਰ ਤੋਂ ਸ਼ਹੀਦ ਭਗਤ ਸਿੰਘ ਦੇ ਘਰ ਤੱਕ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਗਲੀ ਜਿਥੇ ਸੁਤੰਤਰਤਾ ਸੰਗਰਾਮ ਵਿਚ ਸੂਬੇ ਦੇ ਮਹਾਨ ਯੋਗਦਾਨ ਨੂੰ ਦਰਸਾਏਗੀ, ਉੱਥੇ ਨੌਜਵਾਨਾਂ ਨੂੰ ਦੇਸ਼ ਲਈ ਤਨਦੇਹੀ ਨਾਲ ਕੰਮ ਕਰਨ ਲਈ ਵੀ ਪ੍ਰੇਰੇਗੀ।
     ਇਸ ਮੌਕੇ ਵਿਧਾਇਕ ਬੰਗਾ ਅਤੇ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਡਾ. ਸੁਖਵਿੰਦਰ ਕੁਮਾਰ ਸੁੱਖੀ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਐਸ. ਐਸ. ਪੀ ਡਾ. ਮਹਿਤਾਬ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦੇ ਉੱਪ ਚੇਅਰਮੈਨ ਕੁਲਜੀਤ ਸਿੰਘ ਸਰਹਾਲ, ਜਗਜੀਤ ਸਿੰਘ ਸੋਢੀ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
Khatkar Kalan/Banga January 27(Manjinder Singh) On the occasion of the 76th Republic Day,  Freedom Fighters, Defence Services Welfare and Horticulture Minister Mohinder Bhagat, paid tributes at the memorial of Shaheed-e-Azam S. Bhagat Singh at Khatkar Kalan before unfurling the national flag at Nawanshahr. On this occasion, he offered floral tributes not only at the statue of Shaheed-e-Azam S. Bhagat Singh but also at the memorial of his father, S. Kishan Singh. 
Speaking on the occasion, he said that it is because of the sacrifices of the martyrs that we are breathing in a free atmosphere of today. He emphasized that the Punjab government, which took an oath from this ancestral village of Shaheed Bhagat Singh, is committed to upholding his vision and is making tireless efforts to create a prosperous society based on communal harmony. 
He stated that the government has launched several people-centric and development-oriented schemes for the welfare of citizens and has taken numerous steps to eradicate social evils. He further added that the sole objective of these initiatives is to build a society that fulfills the dreams envisioned by great martyrs. 
The minister also mentioned that under the leadership of Chief Minister S. Bhagwant Singh Mann, the state government has decided to construct a “Heritage Street” at this sacred land of Khatkar Kalan to showcase the glorious contributions of Punjabis and Punjab in the freedom struggle. He informed that this 850-meter-long heritage street will be constructed from the museum to Shaheed Bhagat Singh's ancestral house. This project aims to highlight the great contributions of Punjab in the independence movement and inspire the youth to work diligently for the nation. 
On this occasion, MLA Banga and Chairman of Punjab State Container and Warehousing Corporation, Dr. Sukhwinder Kumar Sukhi, Deputy Commissioner Rajesh Dhiman, SSP Dr. Mehtab Singh, District Planning Committee Chairman Satnam Singh Jalalpur, Vice Chairman of Punjab Water Resources Management and Development Corporation Kuljeet Singh Sarhal, and other dignitaries were present.

Saturday, January 25, 2025

ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਗਣਤੰਤਰ ਦਿਵਸ ਸਮਾਰੋਹ***डैरिक इंटरनेशनल स्कूल बंगा में गणतंत्र दिवस समारोह*

ਬੰਗਾ 26ਜਨਵਰੀ(ਮਨਜਿੰਦਰ ਸਿੰਘ)
ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ, ਜਿਸ ਤੋਂ ਬਾਅਦ ਕੌਂਸਲ ਮੈਂਬਰਾਂ ਦੁਆਰਾ ਪਰੇਡ ਕੀਤੀ ਗਈ। ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਜਸ਼ਨਾਂ ਵਿੱਚ ਹਿੱਸਾ ਲਿਆ, ਆਪਣੀ ਦੇਸ਼ ਭਗਤੀ ਅਤੇ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕੀਤਾ। ਨੌਵੀਂ ਜਮਾਤ ਦੀ ਮਿਸ ਅੰਸ਼ਿਕਾ ਨੇ ਭਾਸ਼ਣ ਦਿੰਦਿਆਂ ਕਿਹਾ "ਗਣਤੰਤਰ ਦਿਵਸ ਸਾਡੇ ਆਜ਼ਾਦੀ ਘੁਲਾਟੀਆਂ ਦੁਆਰਾ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਦਿਨ ਹੈ। ਸਾਨੂੰ ਇੱਕ ਮਜ਼ਬੂਤ ​​ਭਾਰਤ ਬਣਾਉਣ ਲਈ ਇਕੱਠੇ ਕੰਮ ਕਰਕੇ ਉਨ੍ਹਾਂ ਦੀ ਯਾਦ ਦਾ ਸਨਮਾਨ ਕਰਨਾ ਚਾਹੀਦਾ ਹੈ। ਦੂਜੀ ਜਮਾਤ ਦੀ ਮਿਸ ਸਵਰੀਨ ਦੁਆਰਾ ਗਣਤੰਤਰ ਦਿਵਸ ਦੀ ਸਾਰਥਕਤਾ 'ਤੇ ਇੱਕ ਕਵਿਤਾ ਪੇਸ਼ ਕੀਤੀ ਗਈ। ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਇੱਕ ਦੇਸ਼ ਭਗਤੀ ਦਾ ਮੈਸ਼ਅੱਪ ਡਾਂਸ ਪੇਸ਼ ਕੀਤਾ ਗਿਆ ਜਿਸਨੇ ਮਾਹੌਲ ਵਿੱਚ ਦੇਸ਼ ਭਗਤੀ ਦਾ ਮਾਹੌਲ ਪੈਦਾ ਕੀਤਾ।
ਵਿਦਿਆਰਥੀਆਂ ਨੇ ਨਾਚ, ਗੀਤ ਅਤੇ ਸਕਿੱਟਾਂ ਸਮੇਤ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ। ਪੰਜਵੀਂ ਅਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ "ਤਿੰਨ ਰੰਗ" ਅਤੇ "ਹਮ ਹਿੰਦੁਸਤਾਨੀ" ਗੀਤ ਪੇਸ਼ ਕੀਤੇ ਗਏ। ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸਕਿੱਟ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੌਲਿਕ ਅਧਿਕਾਰਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਪ੍ਰਦਰਸ਼ਨਾਂ ਨੂੰ ਚੰਗੀ ਤਰ੍ਹਾਂ ਅਭਿਆਸ ਕੀਤਾ ਗਿਆ ਅਤੇ ਮਨੋਰੰਜਕ ਬਣਾਇਆ ਗਿਆ, ਜਿਸ ਨਾਲ ਵਿਦਿਆਰਥੀਆਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਹੋਇਆ। ਮਾਨਯੋਗ ਪ੍ਰਿੰਸੀਪਲ, ਸ਼੍ਰੀਮਤੀ ਨੀਨਾ ਭਾਰਦਵਾਜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਗਣਤੰਤਰ ਦਿਵਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। "ਅੱਜ, ਅਸੀਂ ਆਪਣੇ ਸੰਵਿਧਾਨ ਨੂੰ ਅਪਣਾਉਣ ਦਾ ਜਸ਼ਨ ਮਨਾਉਂਦੇ ਹਾਂ, ਜਿਸ ਨੇ ਸਾਨੂੰ ਮਾਣ ਅਤੇ ਸਮਾਨਤਾ ਨਾਲ ਰਹਿਣ ਦੀ ਆਜ਼ਾਦੀ ਦਿੱਤੀ ਹੈ। ਇਸ ਮਹਾਨ ਰਾਸ਼ਟਰ ਦੇ ਨਾਗਰਿਕ ਹੋਣ ਦੇ ਨਾਤੇ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸੰਵਿਧਾਨ ਵਿੱਚ ਦਰਜ ਕਦਰਾਂ-ਕੀਮਤਾਂ ਨੂੰ ਕਾਇਮ ਰੱਖੀਏ ਅਤੇ ਆਪਣੇ  ਦੇਸ਼ ਲਈ ਇੱਕ ਬਿਹਤਰ ਭਵਿੱਖ ਬਣਾਉਣ ਲਈ ਕੰਮ ਕਰੀਏ।"
ਕੁੱਲ ਮਿਲਾ ਕੇ, ਡੈਰਿਕ ਇੰਟਰਨੈਸ਼ਨਲ ਸਕੂਲ ਵਿਖੇ ਗਣਤੰਤਰ ਦਿਵਸ ਸਮਾਰੋਹ ਇੱਕ ਸ਼ਾਨਦਾਰ ਸਫਲਤਾ ਸੀ, ਜਿਸ ਨੇ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰੀ ਮਾਣ ਨੂੰ ਵਧਾਇਆ।
बंगा 26 जनवरी(मनजिंदर सिंह)
डैरिक इंटरनेशनल स्कूल बंगा में गणतंत्र दिवस बड़े उत्साह के साथ मनाया गया। कार्यक्रम की शुरुआत ध्वजारोहण समारोह से हुई, जिसके बाद परिषद के सदस्यों द्वारा परेड की गई। विभिन्न कक्षाओं के विद्यार्थियों ने समारोह में भाग लिया और अपनी देशभक्ति और रचनात्मकता का प्रदर्शन किया। कक्षा 9 की छात्रा अंशिका ने भाषण दिया। अंशिका ने कहा, "गणतंत्र दिवस हमारे स्वतंत्रता सेनानियों द्वारा दिए गए बलिदानों को याद करने का दिन है। हमें एक मजबूत भारत के निर्माण के लिए मिलकर काम करके उनकी यादों का सम्मान करना चाहिए।" कक्षा 2 की छात्रा सवरीन ने गणतंत्र दिवस की प्रासंगिकता पर एक कविता प्रस्तुत की। कक्षा 6 और 7 के विद्यार्थियों द्वारा देशभक्ति से ओतप्रोत मैशअप नृत्य प्रस्तुत किया गया, जिसने माहौल में देशभक्ति का माहौल बना दिया।
 विद्यार्थियों ने नृत्य, गीत और नाटक सहित विभिन्न सांस्कृतिक कार्यक्रम भी प्रस्तुत किए। कक्षा 5 और 6 के विद्यार्थियों द्वारा "तीन रंग" और "हम हिंदुस्तानी" गीत प्रस्तुत किए गए। कक्षा 6वीं, 7वीं और 8वीं के विद्यार्थियों ने अपने नाटक के माध्यम से मौलिक अधिकारों के महत्व से दर्शकों को अवगत कराया। प्रस्तुतियाँ अच्छी तरह से अभ्यास की गई और मनोरंजक थीं, जिसमें विद्यार्थियों की प्रतिभा का प्रदर्शन हुआ। माननीय प्रधानाचार्य श्रीमती नीना भारद्वाज ने गणतंत्र दिवस के महत्व पर जोर देते हुए सभा को संबोधित किया। "आज, हम अपने संविधान को अपनाने का जश्न मनाते हैं, जिसने हमें सम्मान और समानता के साथ जीने की स्वतंत्रता दी है। इस महान राष्ट्र के नागरिक के रूप में, यह हमारी जिम्मेदारी है कि हम अपने संविधान में निहित मूल्यों को बनाए रखें और अपने और अपने देश के लिए बेहतर भविष्य बनाने की दिशा में काम करें।" कुल मिलाकर, डैरिक इंटरनेशनल स्कूल में गणतंत्र दिवस समारोह एक शानदार सफलता थी, जिसने विद्यार्थियों में देशभक्ति और राष्ट्रीय गौरव को बढ़ावा दिया।

Friday, January 24, 2025

ਅੱਠਵੀਂ ਜਮਾਤ ਦੇ ਰਜਿਸਟ੍ਰੇਸ਼ਨ ਵਿੱਚ ਸੋਧ ਸਬੰਧੀ ਪ੍ਰੋਫਾਰਮੇ ਆਨਲਾਈਨ ਜਾਂ ਖੇਤਰੀ ਦਫਤਰਾਂ ਵਿੱਚ ਹੀ ਪ੍ਰਾਪਤ ਕੀਤੇ ਜਾਣ - ਮਾਸਟਰ ਕੇਡਰ ਯੂਨੀਅਨ ਪੰਜਾਬ

ਨਵਾਂਸ਼ਹਿਰ 24 ਜਨਵਰੀ(ਮਨਜਿੰਦਰ ਸਿੰਘ)
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਠਵੀਂ ਜਮਾਤ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੰਜਵੀਂ ਜਮਾਤ ਵਾਲੇ ਰਜਿਸਟ੍ਰੇਸ਼ਨ ਨੰਬਰ ਕੰਟੀਨਿਊ ਰੱਖਣ ਦੀ ਥਾਂ ਆਪਣੇ ਪੱਧਰ ਤੇ ਨਵੇਂ ਰਜਿਸਟ੍ਰੇਸ਼ਨ ਨੰਬਰ ਜਾਰੀ ਕਰ ਦਿੱਤੇ ਗਏ ਹਨ ਜਿਸਦਾ ਭਾਂਡਾ ਬੋਰਡ ਹੁਣ ਸਕੂਲਾਂ ਸਿਰ ਭੰਨ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ। ਇਸਦੇ ਇਲਾਵਾ ਬੋਰਡ ਵਲੋਂ ਕਿਹਾ ਜਾ ਰਿਹਾ ਹੈ ਇਸਦੀ ਸੋਧ ਕਰਕੇ 31 ਜਨਵਰੀ ਤੱਕ ਇਸਦੀ ਹਾਰਡ ਕਾਪੀ ਬੋਰਡ ਦੇ ਦਫ਼ਤਰ ਜਮਾਂ ਕਰਵਾਈ ਜਾਵੇ ਇਸਤੋਂ ਬਾਦ ਜੁਰਮਾਨਾ ਪਾ ਦਿੱਤਾ ਜਾਵੇਗਾ ਜੋ ਕਿ ਵਿਦਿਆਰਥੀਆਂ ਨਾਲ ਅਨਿਆ ਹੋਵੇਗਾ। ਜੇਕਰ ਬੋਰਡ ਵਾਕਿਆ ਹੀ ਸੁਹਿਰਦ ਹੈ ਤਾਂ ਸੋਧ ਤਾਂ ਸਕੂਲਾਂ ਵਲੋਂ ਆਨਲਾਈਨ ਭਰ ਦਿੱਤੀ ਜਾਵੇਗੀ ਪਰੰਤੂ ਬੋਰਡ ਵਲੋਂ ਇਸਦੀ ਹਾਰਡ ਕਾਪੀ ਬੋਰਡ ਦੇ ਖੇਤਰੀ ਦਫ਼ਤਰ ਵਿੱਚ ਜਮਾਂ ਕਰਵਾ ਲਈ ਜਾਵੇ ਤਾਂ ਜੋ ਪੂਰੇ ਪੰਜਾਬ  ਦੇ ਅਧਿਆਪਕਾਂ ਨੂੰ ਮੋਹਾਲੀ ਜਾਣ ਦੀ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ ਅਤੇ ਬੋਰਡ ਦਾ ਕੰਮ ਵੀ ਸੌਖਾਲਾ ਹੋ ਜਾਵੇਗਾ। ਇਸਦੇ ਨਾਲ ਹੀ ਯੂਨੀਅਨ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਦੇ ਵੇਰਵਿਆਂ ਵਿੱਚ ਜੋ ਸੋਧ ਆਨਲਾਈਨ ਕੀਤੀ ਜਾਂਦੀ ਹੈ ਬੋਰਡ ਵਲੋਂ ਬਹੁਤ ਸਮਾਂ ਬੀਤਣ ਤੱਕ ਉਸ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜੋ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ ਇਸਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ। ਮਾਸਟਰ ਕੇਡਰ ਯੂਨੀਅਨ ਪੰਜਾਬ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਤੋਂ ਇਸ ਮਸਲੇ ਤੇ ਜਲਦੀ ਗੌਰ ਕਰਨ ਦੀ ਮੰਗ ਕਰਦੀ ਹੈ ਅਤੇ ਜਲਦੀ ਤੋਂ ਜਲਦੀ ਇਸਦੇ ਨਿਪਟਾਰੇ ਲਈ ਆਸਵੰਦ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਰਿਆੜ  ਬਲਜਿੰਦਰ ਸਿੰਘ ਧਾਲੀਵਾਲ ਰਮਨ ਕੁਮਾਰ ਹਰਮਿੰਦਰ ਸਿੰਘ ਉੱਪਲ ਬਲਜਿੰਦਰ ਸਿੰਘ ਸ਼ਾਂਤਪੁਰੀ ਹਰਭਜਨ ਸਿੰਘ ਜਗਜੀਤ ਸਿੰਘ ਹਰਬੰਸ ਲਾਲ ਦਲਜੀਤ ਸਿੰਘ ਸੱਭਰਵਾਲ ਅਰਜਿੰਦਰ ਸਿੰਘ ਵਸ਼ਿੰਗਟਨ ਸਿੰਘ ਆਦਿ ਅਧਿਆਪਕ ਆਗੂ ਮੌਜੂਦ ਸਨ।

Wednesday, January 22, 2025

ਸਰਬਦੀਪ ਸਿੰਘ ਬਣੇ ਮਾਸਟਰ ਕੇਡਰ ਯੂਨੀਅਨ ਨਵਾਂਸ਼ਹਿਰ ਬਲਾਕ ਦੇ ਪ੍ਰਧਾਨ ਅਤੇ ਪੰਕਜ ਕਸ਼ਯਪ ਜਨਰਲ ਸਕੱਤਰ**ਅੱਠਵੀਂ ਦੀ ਰਜਿਸਟ੍ਰੇਸ਼ਨ ਵਿੱਚ ਸੋਧ ਦੇ ਪ੍ਰੋਫਾਰਮੇ ਆਨ ਲਾਈਨ ਜਾਂ ਖੇਤਰੀ ਦਫ਼ਤਰ ਵਿੱਚ ਲਏ ਜਾਣ :-ਉੱਪਲ

ਨਵਾਂਸ਼ਹਿਰ 22 ਜਨਵਰੀ (ਹਰਿੰਦਰ ਸਿੰਘ)
ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਉੱਪਲ ਅਤੇ ਜਿਲ੍ਹਾ ਜਨਰਲ ਸਕੱਤਰ ਵਿਨੇ ਕੁਮਾਰ ਦੀ ਪ੍ਰਧਾਨਗੀ ਹੇਠ ਸ ਸ ਸ ਸ ਸਕੂਲ ਨੌਰਾ ਵਿਖੇ ਹੋਈ ਜਿਸ ਵਿੱਚ ਬਲਾਕ ਇਕਾਈ ਨਵਾਂਸ਼ਹਿਰ ਦਾ ਗਠਨ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਸਿੰਘ ਉੱਪਲ ਨੇ ਦੱਸਿਆ ਕਿ ਸਰਬਦੀਪ  ਸਿੰਘ  ਨੂੰ ਸਰਬਸੰਮਤੀ ਨਾਲ ਬਲਾਕ ਨਵਾਂਸ਼ਹਿਰ ਦਾ ਪ੍ਰਧਾਨ ਚੁਣਿਆ ਗਿਆ ਅਤੇ ਪੰਕਜ ਕਸ਼ਯਪ ਨੂੰ ਬਲਾਕ ਨਵਾਂਸ਼ਹਿਰ  ਦਾ ਜਨਰਲ ਸਕੱਤਰ ਚੁਣਿਆ ਗਿਆ ਹੈ। ਉਹਨਾਂ ਬਲਾਕ ਦੇ ਅਹੁਦੇਦਾਰਾਂ ਵਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਹਰੀਸ਼ ਕੁਮਾਰ, ਰਾਜੀਵ ਸ਼ਰਮਾ, ਸੰਜੀਵ ਕਸ਼ਯਪ, ਪਰਮਜੀਤ  ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ , ਸੁਖਵੀਰ ਸਿੰਘ ਅਤੇ ਸੰਜੀਵ ਦੁੱਗਲ ਵਿੱਤ ਸਕੱਤਰ , ਪਵਨ ਵਰਮਾ, ਅਮਰਜੀਤ ਸਿੰਘ, ਰਾਜਿੰਦਰ ਸਿੰਘ, ਲਲਿਤ ਕੁਮਾਰ, ਸੁਖਵਿੰਦਰ ਲਾਲ ਨੂੰ ਮੀਤ ਪ੍ਰਧਾਨ , ਅਮਨਦੀਪ ਸਿੰਘ ਭੌਰਾ, ਜਸਵੀਰ ਚੰਦ ,ਨਰੇਸ਼ ਪਾਲ , ਜਗਦੀਪ ਕੁਮਾਰ ਪ੍ਰੈੱਸ ਸਕੱਤਰ , ਰਣਜੀਤ ਬੱਬਰ ਸੰਯੁਕਤ ਸਕੱਤਰ , ਪਰਮਜੀਤ ਸਿੰਘ, ਪ੍ਰਿਤਪਾਲ ਚੋਪੜਾ ਨਿਤਿਨ ਕੁਮਾਰ ਨੂੰ ਸਕੱਤਰ ਹਰਸ਼ਵਿੰਦਰ ਸਿੰਘ ਨੂੰ ਸਲਾਹਕਾਰ ਅਤੇ ਗੁਰਨੇਕ ਸਿੰਘ ਨੂੰ ਕਾਨੂੰਨੀ ਸਲਾਹਕਾਰ ਨਿਯੁੱਕਤ ਕੀਤਾ ਗਿਆ। ਮੀਟਿੰਗ ਵਿੱਚ ਬੋਲਦੇ ਹੋਏ ਗੁਰਨੇਕ ਸਿੰਘ  ਨੇ ਕਿਹਾ ਕਿ ਅੱਠਵੀਂ ਜਮਾਤ ਦੇ ਰਜਿਸਟ੍ਰੇਸ਼ਨ ਵਿੱਚ ਸੋਧ ਦੇ ਪ੍ਰੋਫਾਰਮੇ ਆਨ-ਲਾਈਨ ਜਾਂ ਖੇਤਰੀ ਦਫਤਰ ਵਿੱਚ ਜਮਾਂ ਕਰਵਾਏ ਜਾਣ ਤਾਂ ਜੋ ਬੋਰਡ ਆਉਣ ਜਾਣ ਦੀ ਖੱਜਲ ਖੁਆਰੀ ਤੋਂ ਬਚਿਆਜਾ ਸਕੇ ਅਤੇ ਅਧਿਆਪਕ ਪ੍ਰੀਬੋਰਡ ਤੋਂ ਬਾਦ ਵਿਦਿਆਰਥੀਆਂ ਨੂੰ ਦੁਹਰਾਈ ਕਰਵਾ ਸਕਣ। ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਨੂੰ ਜਲਦੀ ਮੁਕੰਮਲ ਕਰਕੇ ਸਟੇਸ਼ਨ ਅਲਾਟ ਕੀਤੇ ਜਾਣ। ਵਿਨੇ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦਾ ਪੇਂਡੂ ਭੱਤਾ ਜਲਦੀ ਤੋਂ ਜਲਦੀ ਬਹਾਲ ਕਰੇ ਅਤੇ ਡੀ ਏ  ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰੇ ਅਤੇ ਬਕਾਏ ਦਾ ਭੁਗਤਾਨ ਕਰੇ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਪਰਮੋਸ਼ਨਾਂ ਹੋਣ ਉਪਰੰਤ ਨੇੜੇ ਦੇ ਸਟੇਸ਼ਨ ਅਲਾਟ ਕੀਤੇ ਜਾਣ। ਸਰਬਦੀਪ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰੇਕ ਮਹੀਨੇ ਲਿਆ ਜਾਣ ਵਾਲਾ ਡਿਵੈਲਪਮੈਂਟ ਟੈਕਸ ਬੰਦ ਕੀਤਾ ਜਾਵੇ ਅਤੇ ਵੱਖ ਵੱਖ ਪ੍ਰੋਜੈਕਟਾਂ ਦੇ ਨਾਮ ਤੇ ਅਧਿਆਪਕਾਂ ਨੂੰ ਖੱਜਲ ਖੁਆਰ ਕਰਨਾ ਬੰਦ ਕੀਤਾ ਜਾਵੇ ਅਤੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲਾ ਮਾਹੌਲ ਰਹਿਣ ਦਿੱਤਾ ਜਾਵੇ। ਇਸ ਮੌਕੇ ਹਾਜ਼ਰ ਅਧਿਆਪਕ ਆਗੂਆਂ ਵਿੱਚ ਸੁਖਵਿੰਦਰ ਕੁਮਾਰ, ਜਤਿੰਦਰ ਕੁਮਾਰ ਹੇੜੀਆਂ, ਇੰਦਰਜੀਤ  ਸਿੰਘ, ਭੁਪਿੰਦਰ ਸਿੰਘ ਸੰਧਵਾਂ ਵਿਜੇ ਕੁਮਾਰ ਅਤੇ ਬਲਦੀਸ਼ ਲਾਲ ਅਤੇ ਸੁਰਜੀਤ  ਸਿੰਘ ਅਤੇ ਬਲਦੇਵ ਸਿੰਘ ਮੌਜੂਦ ਸਨ।

Saturday, January 18, 2025

ਸੜਕ ਸੁਰੱਖਿਆ ਲਈ ਜਾਗਰੂਕਤਾ ਅਤੇ ਕਾਨੂੰਨੀ ਸਖਤੀ ਅਧਾਰਿਤ ਦੋ-ਤਰਫਾ ਕੰਮ ਹੋਰ ਜ਼ੋਰ ਨਾਲ੍ਹ ਜਾਰੀ ਰੱਖਣਾ ਪਵੇਗਾ-ਐਸ.ਪੀ

ਨਵਾਂ ਸ਼ਹਿਰ, 18 ਜਨਵਰੀ (ਮਨਜਿੰਦਰ ਸਿੰਘ, ਹਰਿੰਦਰ ਸਿੰਘ) ਸੜਕਾਂ ਤੇ ਕੀਮਤੀ ਜਾਨਾਂ ਨੂੰ ਬਚਾਉਣ ਲਈ ਜਾਗਰੂਕਤਾ ਤੇ ਦੇ ਨਾਲ੍ਹ ਨਾਲ੍ਹ ਕਾਨੂੰਨੀ ਸਖਤੀ ਵੀ ਜ਼ਰੂਰੀ ਹੈ ਤੇ ਇਸ ਨੂੰ ਹੋਰ ਜ਼ੋਰ ਨਾਲ੍ਹ ਜਾਰੀ ਰੱਖਣਾ ਹੀ ਪਵੇਗਾ। ਇਹ ਵਿਚਾਰ ਸ੍ਰੀ ਸੋਹਣ ਲਾਲ ਸੋਨੀ ਐਸ.ਪੀ ਪੰਜਾਬ ਪੁਲਿਸ ਨੇ ਸੜਕ ਸੁਰੱਖਿਆ ਲਈ ਰੋਡ ਸੇਫਟੀ ਅਵੇਅਰਨੈਸ ਸੋਸਾਇਟੀ ਵਲੋਂ ਆਯੋਜਿਤ ਸਾਈਕਲ ਰੈਲੀ ਨੂੰ ਝੰਡੀ ਦੇਣ ਮੌਕੇ ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਆਖੇ। ਝੰਡੀ ਦੇਣ ਦੀ ਰਸਮ ਵੇਲੇ ਜੀ.ਐਸ.ਤੂਰ, ਜੇ.ਐਸ.ਗਿੱਦਾ, ਨਰਿੰਦਰਪਾਲ ਤੂਰ, ਦਿਲਬਾਗ ਸਿੰਘ, ਹਰਿੰਦਰਪਾਲ ਸਿੰਘ, ਪੋ.ਐਸ.ਕੇ.ਪੁਰੀ, ਪ੍ਰਿੰਸੀਪਲ ਆਰ.ਐਸ.ਗਿੱਲ, ਸੁਭਾਸ਼ ਚੰਦਰ ਸਿਟੀ ਟ੍ਰੈਫਿਕ ਇੰਚਾਰਜ,ਦਿਲਾਵਰ ਸਿੰਘ ਏ.ਐਸ.ਆਈ, ਰਵਿੰਦਰ ਕੌਰ ,ਪ੍ਰਵੀਨ ਕੁਮਾਰ ਟ੍ਰੈਫਿਕ ਪੁਲਿਸ, ਮੈਨੇਜਰ ਮਨਮੀਤ ਸਿੰਘ,ਗੋਬਿੰਦ ਅਧਿਕਾਰੀ ਅਤੇ ਵਿਕਰਮ ਕੁਮਾਰ, ਹਾਜਰ ਸਨ। ਇਸ ਤੋਂ ਪਹਿਲਾਂ ਸ੍ਰੀ ਰਾਜ ਕੁਮਾਰ ਡੀ.ਐਸ.ਪੀ ਨੇ ਰੈਲੀ ਰੂਟ ਦਾ ਨਿਰਖੀਣ ਕੀਤਾ। ਇਸ ਮੌਕੇ ਸਮਾਜ ਸੇਵੀ ਬੁਲਾਰਿਆਂ ਨੇ ਦੱਸਿਆ ਕਿ ਦੇਸ ਵਿੱਚ ਹਰ ਸਾਲ ਡੇਢ ਲੱਖ ਤੋਂ ਵੱਧ ਮੌਤਾਂ ਸੜਕੀ ਦੁਰਘਟਨਾਵਾਂ ਨਾਲ੍ਹ ਹੋ ਜਾਂਦੀਆਂ ਹਨ। ਸਾਲ 2022 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕਰੀਬ 6122 ਸੜਕੀ ਦੁਰਘਟਨਾਵਾਂ ਹੋਈਆਂ ਜਿਹਨਾਂ ਵਿੱਚ 4688 ਮੌਤਾਂ ਤੇ 3372 ਲੋਕ ਜ਼ਖਮੀਂ ਹੋਏ।  ਸੜਕ ਸੁਰੱਖਿਆ ਜਾਗਰੂਕਤਾ ਵਧਾਉਣ ਨਾਲ੍ਹ ਦੁਰਘਟਨਾਵਾਂ ਤੇ ਜਾਨੀ ਨੁਕਸਾਨ ਘਟਦਾ  ਜਾਵੇਗਾ। ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ੍ਹ ਹੀ ਸੜਕੀ ਨੁਕਸਾਨਾਂ ਨੂੰ ਘਟਾਇਆ ਜਾ ਸਕਦਾ ਹੈ। ਉਪ੍ਰੰਤ ਜਾਗਰੂਕਤਾ ਸਾਈਕਲ ਰੈਲੀ ਸਥਾਨਕ ਬੀ.ਡੀ.ਸੀ ਸਾਹਮਣਿਓ ਰਵਾਨਾ ਹੋਈ ਜੋ ਨਹਿਰੂ ਗੇਟ, ਸਲੋਹ ਚੌਕ, ਚੰਡੀਗੜ੍ਹ ਚੌਕ, ਡਾ.ਅੰਬੇਦਕਰ ਚੌਕ ਹੁੰਦੀ ਹੋਈ ਸਲੋਹ ਰੋਡ ਤੇ ਸਥਿੱਤ ਸੜਕ ਟ੍ਰੇਨਿੰਗ ਪਾਰਕ ਵਿਖੇ ਪੁੱਜੀ। “ਸੜਕ ਟ੍ਰੇਨਿੰਗ ਪਾਰਕ”  ਵਿਖੇ ਵਲੰਟੀਅਰਜ਼ ਦਾ ਸਵਾਗਤ ਜੀ.ਐਸ.ਤੂਰ, ਸੁਭਾਸ਼ ਚੰਦਰ ਇੰਚਾਰਜ ਸਿਟੀ ਟ੍ਰੈਫਿਕ, ਪ੍ਰਵੀਨ ਕੁਮਾਰ ਟ੍ਰੈਫਿਕ ਪੁਲਿਸ, ਜੇ ਐਸ ਗਿੱਦਾ, ਨਰਿੰਦਰਪਾਲ ਤੂਰ, ਸੁਰਿੰਦਰ ਕੌਰ ਤੂਰ, ਦਿਲਬਾਗ ਸਿੰਘ ਰਿਟਾ ਡੀ.ਈ.ਓ, ਹਰਿੰਦਰਪਾਲ ਸਿੰਘ, ਦਿਲਾਵਰ ਸਿੰਘ ਏ.ਐਸ.ਆਈ, ਰਵਿੰਦਰ ਕੌਰ ਪੰਜਾਬ ਪੁਲਿਸ, ਨਹਿਰੂ ਯੁਵਾ ਕੇਂਦਰ ਤੋਂ ਗੋਬਿੰਦ ਅਧਿਕਾਰੀ ਐਮ ਟੀ ਐਸ ਤੇ ਵਲੰਟੀਅਰ ਵਿਕਰਮ ਕੁਮਾਰ ਨੇ ਕੀਤਾ। ਇਸ ਮੌਕੇ ਜਾਗਰੂਕਤਾ ਸੰਦੇਸ਼ ਤੇ ਸਲੋਗਨ ਸਾਂਝੇ ਕਰਨ ਵਾਲ੍ਹਿਆਂ ਵਿੱਚ ਜੀ.ਐਸ.ਤੂਰ, ਜੇ ਐਸ ਗਿੱਦਾ ,ਸੁਭਾਸ਼  ਚੰਦਰ, ਦਿਲਬਾਗ ਸਿੰਘ,ਸੁਰਿੰਦਰ ਕੌਰ ਤੂਰ ਤੇ ਨਰਿੰਦਰਪਾਲ ਸ਼ਾਮਲ ਸਨ। ਮੌਕੇ ਤੇ ਸੜਕ ਸੁਰੱਖਿਆ ਵਾਰੇ ਵਿਦਿਆਰਥੀਆਂ ਨੂੰ ਸਵਾਲ ਵੀ ਕੀਤੇ ਗਏ ਜਿਹਨਾਂ ਦੇ ਸਹੀ ਉੱਤਰ ਦੇਣ ਵਾਲ੍ਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

Friday, January 17, 2025

ਡਾਕਟਰ ਪਰਮਿੰਦਰ ਸਿੰਘ ਵਾਰੀਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਰਥੋਪੈਡਿਕ ਸਰਜਨ ਨਿਯੁਕਤ

ਡਾ.ਪਰਮਿੰਦਰ ਸਿੰਘ ਵਾਰੀਆ  ਐਮ.ਐਸ  ਆਰਥੋਪੈਡਿਕ ਸਰਜਨ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੀ ਓ.ਪੀ.ਡੀ. ਵਿਚ

ਬੰਗਾ : 17 ਜਨਵਰੀ  (ਮਨਜਿੰਦਰ ਸਿੰਘ)ਪਿਛਲੇ ਚਾਰ ਦਹਾਕਿਆਂ ਤੋਂ ਇਲਾਕੇ ਵਿਚ ਰਿਆਇਤੀ ਮੈਡੀਕਲ ਸੇਵਾਵਾਂ ਦੇ ਰਹੇ ਗਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੱਡੀਆਂ ਦੇ ਵਿਭਾਗ ਵਿਚ ਡਾਕਟਰ ਪਰਮਿੰਦਰ ਸਿੰਘ ਵਾਰੀਆ ਐਮ.ਐਸ. ਨੂੰ ਆਰਥੋਪੈਡਿਕ ਸਰਜਨ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਨੇ ਅੱਜ ਤੋਂ ਆਪਣਾ ਕੰਮ ਸ਼ੁਰੂ  ਕਰ ਦਿੱਤਾ ਹੈ  ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ  ਨੇ ਮੀਡੀਆ ਨੂੰ ਦਿੱਤੀ ਡਾ. ਢਾਹਾਂ ਨੇ ਦੱਸਿਆ ਕਿ ਡਾਕਟਰ ਪਰਮਿੰਦਰ ਸਿੰਘ ਵਾਰੀਆ ਐਮ.ਐਸ. ਆਰਥੋ ਨੇ ਹੱਡੀਆਂ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨਾਂ ਵਿਚ ਵਿਸ਼ੇਸ਼ ਮੁਹਾਰਤ ਹਾਸਲ ਹੈ ਅਤੇ ਉਹਨਾਂ ਨੇ ਪੀ ਆਈ ਐਮ ਐਸ (ਡੀ ਯੂ) ਲੋਨੀ ਮਹਾਂਰਾਸ਼ਟਰ ਤੋਂ ਹੱਡੀਆਂ ਦੀਆਂ ਬਿਮਾਰੀਆਂ ਦੇ ਇਲਾਜ, ਅਪਰੇਸ਼ਨ ਕਰਨ ਅਤੇ ਟਰੌਮਾ ਕੇਅਰ ਵਿਚ ਮਾਸਟਰ ਆਫ਼ ਸਰਜਰੀ (ਐਮ ਐਸ) ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ  ਉਹਨਾਂ ਨੇ ਹੱਡੀਆਂ ਦੇ ਵਿਭਾਗ ਅਤੇ ਜੁਆਇੰਟ ਰਿਪਲੈਸਮੈਂਟ ਸੈਂਟਰ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਕਟਰ ਪਰਮਿੰਦਰ ਸਿੰਘ ਵਾਰੀਆ ਐਮ.ਐਸ.  ਵੱਲੋਂ ਮਰੀਜ਼ਾਂ ਦਾ ਆਧੁਨਿਕ ਯੰਤਰਾਂ ਅਤੇ ਤਕਨੀਕਾਂ ਨਾਲ ਮਰੀਜ਼ਾਂ ਦਾ ਇਲਾਜ ਦਾ ਸਫਲ ਇਲਾਜ ਕੀਤਾ ਜਾਵੇਗਾ ਡਾਕਟਰ ਵਾਰੀਆ ਗੋਡੇ, ਮੋਢੇ ਅਤੇ ਚੂਲੇ ਦੇ ਖਰਾਬ ਜੋੜਾਂ ਦੀ ਬਦਲੀ ਕਰਨ, ਖਿਡਾਰੀਆਂ ਦੀਆਂ ਸੱਟਾਂ ਦਾ ਇਲਾਜ ਕਰਨ, ਗੋਡਿਆਂ ਦੀ ਆਰਥੋਸਕੋਪੀ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਹੱਡੀਆਂ ਦੀ ਬਿਮਾਰੀਆਂ ਦਾ ਇਲਾਜ ਅਤੇ ਅਪਰੇਸ਼ਨ ਕਰਨ ਦੇ ਤਜਰਬੇਕਾਰ ਅਤੇ ਮਾਹਿਰ ਡਾਕਟਰ ਹਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦੇ ਅਪਰੇਸ਼ਨ ਕਰਨ ਲਈ ਆਧੁਨਿਕ ਮਾਡੂਲਰ ਅਪਰੇਸ਼ਨ ਥੀਏਟਰ, ਡਿਜੀਟਲ  ਸੀ.ਆਰਮ ਅਤੇ ਹੋਰ ਆਧੁਨਿਕ ਮਸ਼ੀਨਾਂ ਨਾਲ ਲੈਸ ਉੱਚ ਟੈਕਨੋਲਜੀ ਵਾਲੇ ਅਪਰੇਸ਼ਨ ਸਥਾਪਿਤ ਹਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਵਿਭਾਗ ਵਿਚ ਹੱਡੀਆਂ ਦੀ ਬਿਮਾਰੀਆਂ ਦੇ ਵਿਭਾਗ ਵਿਚ ਡਾਕਟਰ ਸਾਹਿਬ ਰੋਜ਼ਾਨਾ ਸਵੇਰੇ 9 ਵਜੇ ਤੋਂ ਦੁਪਿਹਰ 3 ਵਜੇ ਤੱਕ ਮਰੀਜ਼ਾਂ ਦਾ ਚੈੱਕਅੱਪ ਕਰਿਆ  ਕਰਨਗੇ 


ਮਾਸਟਰ ਕੇਡਰ ਯੂਨੀਅਨ ਵਲੋਂ ਮੀਟਿੰਗ ਨਾ ਦੇਣ ਤੇ 26 ਜਨਵਰੀ ਤੋਂ ਬਾਅਦ ਕੀਤੇ ਜਾਣਗੇ ਮੰਤਰੀਆਂ ਦੇ ਘਰਾਂ ਦੇ ਘੇਰਾਓ

ਨਵਾਂ ਸ਼ਹਿਰ 17 ਜਨਵਰੀ (ਹਰਿੰਦਰ ਸਿੰਘ)
ਅੱਜ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਦਿੱਤੇ ਗਏ ਐਕਸ਼ਨਾਂ ਦੀ ਲੜੀ ਤਹਿਤ ਸ ਸ ਸ ਸ ਮੁਕੰਦਪੁਰ ਵਿਖੇ  ਵਿੱਤ ਮੰਤਰੀ ਵੱਲੋ ਵਿੱਤੀ ਮੰਗਾਂ ਹੱਲ ਨਾ ਕਰਨ   ਅਤੇ ਸਿੱਖਿਆ ਮੰਤਰੀ ਵੱਲੋ ਮੰਨੀਆ ਹੋਈਆਂ ਮੰਗਾਂ  ਨੂੰ ਨਾਂ ਪੂਰੀਆਂ ਕਰਨ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ ਗਏ l ਸੂਬਾ ਜਨਰਲ ਸਕੱਤਰ ਸ ਹਰਮਿੰਦਰ ਸਿੰਘ ਉੱਪਲ ਜਤਿੰਦਰ ਸਿੰਘ ਪਾਬਲਾ ਹਰਮੇਸ਼ ਗੁਰੂ ਬਲਦੀਸ਼ ਲਾਲ ਸਰਬਜੀਤ ਸਿੰਘ ਕੁਲਵਿੰਦਰ ਕਾਹਮਾ ਸੁਖਵਿੰਦਰ ਸਿੰਘ ਕੁਲਵੀਰ ਸਿੰਘ ਗੁਰਵਿੰਦਰ ਸਿੰਘ ਅਰਵਿੰਦ ਕੁਮਾਰ ਗੁਰਪ੍ਰੀਤ ਕੌਰ ਮੈਡਮ ਨੇਹਾ ਰੁਪਿੰਦਰਜੀਤ ਕੌਰ ਮੈਡਮ ਕੁਸਮ ਨਵਜੋਤ ਸ਼ਰਮਾ ਹਰਵਿੰਦਰ ਕੌਰ ਮਾਨ ਮੈਡਮ ਨਵਿਤਾ ,  ਸਤਨਾਮ ਸਿੰਘ ਹਰਪ੍ਰੀਤ ਸਿੰਘ , ਮੈਡਮ ਨਿਧੀ,ਮੈਡਮ ਨੀਤੂ,ਨਵਦੀਪ ਕੌਰ ਗੁਰਦੀਪ ਸਿੰਘ ਹਰਦੀਪ ਸਿੰਘ  ਰਜਿੰਦਰ ਸਿੰਘ  ਆਦਿ  ਆਗੂਆਂ ਨੇ  ਦੱਸਿਆ ਕਿ ਸੂਬੇ ਦੇ ਪਿੰਡਾਂ ਵਿੱਚ ਕੰਮ ਕਰਦੇ  ਅਧਿਆਪਕਾਂ ਨੂੰ ਮਿਲਦਾ ਪੇਂਡੂ ਭੱਤਾ, ਬਾਰਡਰ ਅਲਾਉਂਸ, ਏਸੀਪੀ  ਲੰਮੇ ਸਮੇਂ ਤੋਂ ਬੰਦ ਕੀਤਾ ਹੋਇਆ ਹੈ ਅਤੇ ਪਿਛਲੀ ਸਰਕਾਰ ਵੇਲੇ ਤੋਂ ਹੀ ਅਧਿਆਪਕਾਂ ਦੀ ਤਨਖਾਹ ਕਟੌਤੀ 200 ਰੁਪਏ ਪ੍ਰਤੀ ਮਹੀਨਾ ਉਗਰਾਹਿ ਆ ਜਾ ਰਿਹਾ ਹੈ, 2•59 ਗੁਣਾਂਕ ਦੇਣ ਤੋਂ ਵੀ ਸਰਕਾਰ ਕੰਨੀ ਕਤਰਾ ਰਹੀ ਹੈ, ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਵੀ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਜਿਸ ਨਾਲ ਪੰਜਾਬ ਦੇ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈl  l ਸਿੱਖਿਆ ਮੰਤਰੀ ਵੱਲੋਂ ਵੀ ਮੰਨੀਆਂ ਹੋਈਆਂ ਮੰਗਾਂ ਜਿਵੇ ਐਸਐਸਏ/ ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਦੇ ਮੁਤਾਬਕ ਬਣਦੀਆਂ 15 ਅਚਨਚੇਤ ਛੁੱਟੀਆਂ ਦੇਣ ਸਬੰਧੀ ਪੰਜ ਮਹੀਨੇ ਬੀਤ ਜਾਣ ਤੋਂ ਮਗਰੋਂ  ਵੀ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ, ਮਾਸਟਰ ਕੇਡਰ ਤੋਂ ਹੈਡ ਮਾਸਟਰ ਦੀਆਂ ਪ੍ਰਮੋਸ਼ਨਾਂ ਕਾਰਨ ਸਬੰਧੀ ਵੀ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਪੌਲਿਸੀ ਲਾਗੂ ਕਰਕੇ ਮਾਸਟਰ ਕੇਡਰ ਦੀਆਂ ਪੋਸਟਾਂ ਦਾ ਉਜਾੜਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ , ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਮਾਸਟਰ ਕੇਡਰ ਯੂਨੀਅਨ ਨੇ ਇਕੱਠੇ ਹੋ ਕੇ ਮੇਨ ਚੌਂਕ ਬਸ ਸਟੈਂਡ ਦੇ ਸਾਹਮਣੇ ਪੰਜਾਬ ਸਰਕਾਰ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਪਿੱਟ ਸਿਆਪਾ ਕੀਤਾ ਗਿਆ। ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ਼ ਮੰਗਾਂ ਹੱਲ ਕਰਨ ਵਾਸਤੇ ਕੋਈ ਮੀਟਿੰਗ ਨਹੀਂ ਕਰਦੇ ਤਾਂ ਮਾਸਟਰ ਕੇਡਰ ਯੂਨੀਅਨ 26 ਜਨਵਰੀ ਤੋਂ ਬਾਅਦ ਇਹਨਾਂ ਮੰਤਰੀਆਂ ਦੇ ਘਰਾਂ ਦਾ ਘਿਰਾਓ  ਕਰੇਗੀ।

Thursday, January 16, 2025

ਢਾਹਾਂ ਕਲੇਰਾਂ ਹਸਪਤਾਲ ਵਿਚ ਨਿਊਰੋਸਰਜਨ ਡਾ ਸੈਣੀ ਵਲੋਂ ਲੱਤ ਦੀ ਸ਼ਿਆਟਕਾ ਨਾੜ ਦੀ ਰਸੌਲੀ ਦਾ ਸਫਲ ਅਪਰੇਸ਼ਨ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਜਸਦੀਪ ਸਿੰਘ ਸੈਣੀ, ਤੰਦਰੁਸਤ ਮਰੀਜ਼ ਰਾਜ ਕੁਮਾਰ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਨਾਲ ਉ ਪੀ ਡੀ ਵਿਚ

ਬੰਗਾ 16ਜਨਵਰੀ (ਮਨਜਿੰਦਰ ਸਿੰਘ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਉਰੋ ਸਰਜਨ ਡਾ. ਜਸਦੀਪ ਸਿੰਘ ਐਮ ਸੀ ਐਚ ਵੱਲੋਂ  40 ਸਾਲਾ ਰਾਜ ਕੁਮਾਰ ਦੀ ਲੱਤ ਦੀ ਸ਼ਿਆਟਕਾ ਨਾੜ ਦੇ ਅੰਦਰ ਦੀ ਰਸੌਲੀ ਦਾ ਨਿਊਰੋ ਮੋਨੀਟਰ ਹੇਠਾਂ  ਸਫਲ ਅਪਰੇਸ਼ਨ ਕੀਤਾ ਗਿਆ ਹੈ। ਇਸ ਨਿਵੇਕਲੇ ਅਤੇ ਵਿਸ਼ੇਸ਼ ਪ੍ਰਕਾਰ ਦੇ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾਕਟਰ ਜਸਦੀਪ ਸਿੰਘ ਸੈਣੀ  ਨੇ ਦੱਸਿਆ ਕਿ  ਮਰੀਜ਼ ਨੂੰ ਲੱਤ ਦੀ ਸ਼ਿਆਟਕਾ ਨਾੜ ਦੇ ਅੰਦਰ ਦੀ ਰਸੌਲੀ ਕਰਕੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਾਰ ਕਰਨ ਵਿਚ ਬਹੁਤ ਤਕਲੀਫ ਪੇਸ਼ ਆ ਰਹੀ ਸੀ । ਆਪਣੀ ਦਿਨੋ-ਦਿਨ ਵੱਧਦੀ ਦਰਦ ਤੇ ਤਕਲੀਫ  ਨੂੰ ਦੇਖਦੇ ਹੋਏ ਰਾਜ ਕੁਮਾਰ ਆਪਣਾ ਇਲਾਜ ਕਰਵਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਜਸਦੀਪ ਸਿੰਘ ਸੈਣੀ ਕੋਲ ਆਏ । ਡਾ. ਸੈਣੀ ਨੇ ਮਰੀਜ਼ ਦੀ ਜਦੋਂ ਤਸੱਲੀ ਬਖਸ਼ ਜਾਂਚ ਕੀਤੀ ਤਾਂ ਇਸ ਜਾਂਚ ਵਿਚ ਪਤਾ ਲੱਗਾ ਕਿ ਮਰੀਜ਼ ਦੀ ਲੱਤ ਦੀ ਸ਼ਿਆਟਕਾ ਨਾੜ ਦੇ ਅੰਦਰ ਦੀ ਰਸੌਲੀ ਬਣ ਜਾਣ ਕਰਕੇ ਮਰੀਜ਼ ਰਾਜ ਕੁਮਾਰ ਨੂੰ ਚੱਲਣ ਫਿਰਨ  ਅਤੇ ਰੋਜ਼ਾਨਾ ਕੰਮ ਕਰਨਾ ਮੁਸ਼ਕਲ ਹੋ ਗਿਆ ਸੀ, ਰੁਜ਼ਗਾਰ ਵੀ ਖਤਮ ਹੋਣ ਕਿਨਾਰੇ ਸੀ ਅਤੇ ਇਹ ਸਮੱਸਿਆ ਦਿਨੋਂ ਦਿਨ ਵੱਧ ਰਹੀ ਸੀ । ਹਸਪਤਾਲ ਢਾਹਾਂ ਕਲੇਰਾਂ ਵਿਖੇ ਨਿਊਰੋ ਮੋਨੀਟਰ ਦੀਆਂ ਨਵੀਂ ਤਕਨੀਕਾਂ ਅਤੇ ਆਧੁਨਿਕ ਯੰਤਰਾਂ ਦੀ ਮਦਦ ਨਾਲ ਨਾੜ ਦੀ ਰਸੌਲੀ ਦਾ ਸਫਲ ਅਪਰੇਸ਼ਨ ਹੋਣ ਨਾਲ ਮਰੀਜ਼ ਰਾਜ ਕੁਮਾਰ  ਹੁਣ ਬਿਲਕੁੱਲ ਤੰਦਰੁਸਤ ਹੈ । ਡਾ. ਜਸਦੀਪ ਸਿੰਘ ਸੈਣੀ ਨੇ ਅੱਗੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰੀਰ ਦੇ ਨਰਵਿਸ ਸਿਸਟਿਮ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਹਰ ਤਰ੍ਹਾਂ ਦੀ ਬਿਮਾਰੀਆ ਦਾ ਸਫਲ ਇਲਾਜ ਹੋ ਰਿਹਾ ਹੈ । ਮਰੀਜ਼ਾਂ ਦੇ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰਾਂ ਨਾਲ ਲੈਸ ਵਿਸ਼ੇਸ਼ ਅਪਰੇਸ਼ਨ ਥੀਏਟਰ ਅਤੇ ਰਹਿਣ ਲਈ ਐਚ ਡੀ ਯੂ ਵਾਰਡ ਤੇ ਪ੍ਰਾਈਵੇਟ ਡੀਲਕਸ ਰੂਮ ਹਨ ।  ਇਸ ਮੌਕੇ ਤੰਦਰੁਸਤ  ਮਰੀਜ਼ ਰਾਜ ਕੁਮਾਰ ਨੇ ਕਿਹਾ ਕਿ ਉਹ ਹੁਣ ਖੁਦ ਆਪਣੇ ਰੋਜ਼ਾਨਾ ਦੇ ਸਾਰੇ ਕੰਮ ਕਰ ਰਿਹਾ ਅਤੇ  ਉਸ ਨੂੰ ਭਾਰੀ ਦਰਦਾਂ ਦੀ ਬਿਮਾਰੀ ਤੋਂ ਨਿਜ਼ਾਤ ਮਿਲ ਗਈ ਹੈ । ਉਸ ਨੇ ਡਾ ਜਸਦੀਪ ਸਿੰਘ ਸੈਣੀ ਐਮ ਸੀ ਐਚ (ਨਿਊਰੋ ਸਰਜਰੀ) ਦਾ  ਸ਼ਾਨਦਾਰ ਸਫਲ ਅਪਰੇਸ਼ਨ ਕਰਕੇ ਉਸ ਨੂੰ ਤੰਦਰੁਸਤ ਕਰਨ ਲਈ ਹਾਰਦਿਕ ਧੰਨਵਾਦ ਕੀਤਾ, ਜਿਸ ਕਰਕੇ ਉਸ ਨੂੰ ਨਵਾਂ ਜੀਵਨ ਮਿਲਿਆ ਹੈ  । ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਵੀ ਸ਼ਾਨਦਾਰ ਅਪਰੇਸ਼ਨ ਕਰਨ ਲਈ ਡਾ. ਜਸਦੀਪ ਸਿੰਘ ਸੈਣੀ ਨੂੰ ਵਧਾਈ ਦਿੱਤੀ। ਬਹੁਤ ਹੀ ਵਿਲੱਖਣ ਅਪਰੇਸ਼ਨ ਬਾਰੇ ਜਾਣਕਾਰੀ ਮੌਕੇ  ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ, ਮਰੀਜ਼ ਦੀ ਪਤਨੀ ਅਮਨਦੀਪ ਕੌਰ, ਹਸਪਤਾਲ ਸਟਾਫ ਵੀ ਹਾਜ਼ਰ ਸੀ ।

ਵਿਕਾਸ ਕਾਰਜਾਂ ਦੀ ਗੁਣਵੱਤਾ ਦਾ ਰੱਖਿਆ ਜਾਵੇ ਖਾਸ ਧਿਆਨ -- ਅਵਨੀਤ ਕੌਰ****ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਬੰਗਾ ਬਲਾਕ ਦੇ ਪਿੰਡਾਂ ਵਿਚ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਬੰਗਾ ਬਲਾਕ ਦੇ ਪਿੰਡਾਂ ਵਿਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ।

ਬੰਗਾ/ਨਵਾਂਸ਼ਹਿਰ, 16 ਜਨਵਰੀ (ਮਨਜਿੰਦਰ ਸਿੰਘ, ਹਰਿੰਦਰ ਸਿੰਘ)
 ਵਧੀਕ ਡਿਪਟੀ ਕਮਿਸ਼ਨਰ  (ਵਿਕਾਸ) ਸ਼ਹੀਦ ਭਗਤ ਸਿੰਘ ਨਗਰ ਅਵਨੀਤ ਕੌਰ ਨੇ ਅੱਜ ਬੰਗਾ ਬਲਾਕ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਉਥੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਮਨਰੇਗਾ ਦੇ ਕੰਮਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਚੱਲ ਰਹੇ ਵਿਕਾਸ ਕਾਰਜ ਤੈਅ ਸਮੇਂ ਅੰਦਰ ਮੁਕੰਮਲ ਕੀਤੇ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਵਿਕਾਸ ਕਾਰਜਾਂ ਦੀ ਕੁਆਲਿਟੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।  ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਕਿਹਾ ਕਿ ਉਹ ਚੱਲ ਰਹੇ ਸਾਰੇ ਕੰਮਾਂ ਦੀ ਖ਼ੁਦ ਨਿਗਰਾਨੀ ਕਰਨ ਅਤੇ ਸਮੇਂ-ਸਮੇਂ 'ਤੇ ਇਨ੍ਹਾਂ ਦਾ ਜਾਇਜ਼ਾ ਲੈਣ। ਉਹਨਾਂ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਦੌਰਾਨ ਉਨ੍ਹਾਂ ਪਿੰਡਾਂ ਨੂੰ ਸਾਫ-ਸੁਥਰਾ ਰੱਖਣ ਦੇ ਮਕਸਦ ਨਾਲ ਸਮੂਹ ਪਿੰਡਾਂ ਵਿਚ ਸੁੱਕੇ ਅਤੇ ਗਿੱਲੇ ਕੂੜੇ ਦੇ ਨਿਪਟਾਰੇ ਲਈ 'ਸਾਲਿਡ ਵੇਸਟ ਮੈਨੇਜਮੈਂਟ ਅਤੇ ਲੀਕੁਇਡ ਵੇਸਟ ਮੈਨੇਜਮੈਂਟ ਪਲਾਨ' ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਐਨ ਡੀ ਆਰ ਐਫ ਦੀ ਟੀਮ ਨੇ ਲੰਗੜੋਆ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀ ਸਿਖਲਾਈ

ਨਵਾਂਸ਼ਹਿਰ16 ਜਨਵਰੀ(ਮਨਜਿੰਦਰ ਸਿੰਘ, ਹਰਿੰਦਰ ਸਿੰਘ) ਭਾਰਤ ਸਰਕਾਰ ਦੀ ਐਨ.ਡੀ.ਆਰ.ਐਫ ਟੀਮ ਦੀ ਸੱਤਵੀਂ ਬਟਾਲੀਅਨ ਦੀ 10 ਮੈਂਬਰੀ ਟੀਮ ਨੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਬੱਚਿਆਂ ਨੂੰ ਕੁਦਰਤੀ ਆਫਤਾਂ ਤੋਂ ਬਚਣ ਲਈ ਸਿਖਲਾਈ ਦਿੱਤੀ। ਸਬ ਇੰਸਪੈਕਟਰ ਦਵਿੰਦਰ ਸਿੰਘ ਰਾਠੌਰ ਅਤੇ ਏ.ਐਸ.ਆਈ ਸਤਪਾਲ ਸਿੰਘ ਦੀ ਅਗਵਾਈ ਹੇਠ ਆਈ ਹੋਈ ਟੀਮ ਨੇ ਬੱਚਿਆਂ ਨੂੰ ਕੁਦਰਤੀ ਆਫਤਾਂ ਜਿਵੇਂ ਭੁਚਾਲ ਆਉਣ ਦੇ ਸੰਕੇਤ ਤੇ ਉਸਦੇ ਬਚਾਅ,ਅੱਗ ਬੁਝਾਉਣ ਦੇ ਵੱਖ ਵੱਖ ਤਰੀਕੇ, ਡੂੰਘੇ ਤੇ ਹੜਾਂ ਦੇ ਪਾਣੀ ਤੋਂ ਬਚਣ ਸਬੰਧੀ, ਗਹਿਰੀ ਚੋਟ ਦਾ ਇਲਾਜ , ਬੱਚਿਆਂ ਤੇ ਵੱਡਿਆਂ ਨੂੰ ਸੀ.ਪੀ.ਆਰ ਦੇਣਾ ਤੋਂ ਇਲਾਵਾ ਹੋਰ ਐਮਰਜੈਂਸੀ ਸੇਵਾਵਾਂ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ। ਇਸ ਮੌਕੇ ਸਬ ਇੰਸਪੈਕਟਰ ਰਾਠੌਰ ਨੇ ਬੱਚਿਆਂ ਨੂੰ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਜੋਕੇ ਵਿੱਚ ਸਾਨੂੰ ਕੁਦਰਤੀ ਆਫਤਾਂ ਤੋਂ ਬਚਣ ਲਈ ਸੁਚੇਤ ਰਹਿਣ ਅਤੇ ਇਸ ਪ੍ਰਤੀ ਜਾਗਰੂਕ ਹੋਣ ਦੀ ਸਖਤ ਜਰੂਰਤ ਹੈ ਤਾਂ ਕਿ ਅਸੀਂ ਆਪਣੀ ਅਤੇ ਦੂਸਰੇ ਦੀ ਜਾਨ ਨੂੰ ਬਚਾ ਸਕੀਏ। ਉਹਨਾਂ ਦੀ ਟੀਮ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪ੍ਰਯੋਗ ਕਰਕੇ ਬੱਚਾ ਨੂੰ ਦੱਸੇ ਗਏ ਅਤੇ ਬੱਚਿਆਂ ਨੇ ਆਪ ਵੀ ਉਹਨਾਂ ਦੀ ਟੀਮ ਨਾਲ ਮਿਲ ਕੇ ਪ੍ਰਯੋਗ ਕਰਕੇ ਸਿਖਲਾਈ ਪ੍ਰਾਪਤ ਕੀਤੀ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਐਨ.ਡੀ.ਆਰ.ਐਫ ਦੀ ਟੀਮ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਮੂਮੈਂਟੋ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਬੱਚਿਆਂ ਨੂੰ ਉਹਨਾਂ ਵੱਲੋਂ ਦਿਖਾਏ ਗਏ ਕਰਤਵਾਂ ਨੂੰ ਸਿੱਖ ਕੇ ਆਪਣੀ ਜਿੰਦਗੀ ਵਿੱਚ ਅਪਣਾਉਣ ਦੀ ਗੱਲ ਕਹੀ। ਸਵੇਰ ਦੀ ਸਭਾ ਵਿੱਚ ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ, ਸੁਰੱਖਿਆ ਗਾਰਡ ਅਤੇ ਵਿਦਿਆਰਥੀ ਹਾਜ਼ਰ ਸਨ।

Wednesday, January 15, 2025

ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਖੇ ਸੰਗਰਾਂਦ ਦਾ ਦਿਹਾੜਾ ਮਨਾਇਆ

ਨਵਾਂਸ਼ਹਿਰ14, ਜਨਵਰੀ(ਮਨਜਿੰਦਰ ਸਿੰਘ)
ਨਸ਼ੇ ਨਾਲ ਪਰਿਵਾਰ ਅਤੇ ਸਮਾਜ ਦਾ ਨੁਕਸਾਨ ਹੁੰਦਾ ਹੈ- ਜੈਨ
ਨਵਾਂਸ਼ਹਿਰ  ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਰੇਲਵੇ ਰੋਡ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ  ਗੁਰਦੁਆਰਾ ਸ਼੍ਹੀ ਗੁਰੂ ਸਿੰਘ ਸਭਾ ਗ੍ਰੰਥੀ ਭਾਈ ਲਵਪ੍ਰੀਤ ਸਿੰਘ ਨਵਾਂਸ਼ਹਿਰ  ਨੇ ਬਾਰ੍ਹਹਮਾਹ ਦੇ ਪਾਠ ਕੀਤੇ ਅਤੇ ਅਰਦਾਸ ਕੀਤੀ। ਸੈਂਟਰ ਵਿੱਚ ਦਾਖਲ ਮਰੀਜ਼ਾਂ ਨੂੰ ਵਾਹਿਗੁਰੂ ਦਾ ਜਾਪ ਲੈ ਕੇ ਨਸ਼ਾ ਛੱਡਣ ਦੀ ਅਪੀਲ ਕੀਤੀ। ਇਸ ਮੌਕੇ ਦੋਆਬਾ ਸੇਵਾ ਸਮਿਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਸੈਂਟਰ ਵਿੱਚ ਦਾਖਲ ਲੜਕਿਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਨਸ਼ਾ ਇੱਕ ਬਹੁਤ ਹੀ ਬੁਰੀ ਆਦਤ ਹੈ, ਨਸ਼ਾ ਕਰਨ ਵਾਲਾ ਖੁਦ ਬਰਬਾਦ ਹੋ ਜਾਂਦਾ ਹੈ। ਪਰ ਇਸ ਨਾਲ ਨਾ ਸਿਰਫ਼ ਤੁਹਾਡਾ ਸਗੋਂ ਤੁਹਾਡੇ ਪਰਿਵਾਰ ਅਤੇ ਸਮਾਜ ਦਾ ਵੀ ਨੁਕਸਾਨ ਹੁੰਦਾ ਹੈ! ਇਸ  ਮੌਕੇ ਸਮਾਜ ਸੇਵਕ ਨਰਿੰਦਰ ਪਾਲ ਨੇ ਸਮੂਹ ਮਰੀਜ਼ਾਂ ਨੂੰ ਕੇਂਦਰ ਤੋਂ ਛੁੱਟੀ ਹੋਣ ਉਪਰੰਤ ਮਾੜੀ ਸੰਗਤ ਤੋਂ ਬਚਣ ਦੀ ਅਪੀਲ ਕੀਤੀ। ਅਤੇ ਨਸ਼ਾ ਛੱਡਣ ਲਈ ਆਪਣੇ ਮਨ ਵਿੱਚ ਦ੍ਰਿੜ ਇਰਾਦਾ ਰੱਖਣ ਦੀ ਅਪੀਲ ਕੀਤੀ! ਇਸ ਮੌਕੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਸ. ਚਮਨ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਦਾਖਲ ਮਰੀਜਾਂ ਨੂੰ ਨਸ਼ਾ ਮੁਕਤ ਕਰਵਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ। ਅਤੇ ਕੇਂਦਰ ਵੱਲੋਂ ਮਰੀਜ਼ਾਂ ਲਈ ਭੋਜਨ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੈਂਕੜੇ ਲੜਕੇ ਨਸ਼ਾ ਛੱਡ ਚੁੱਕੇ ਹਨ ਅਤੇ ਇਸ ਕੇਂਦਰ ਤੋਂ ਇਲਾਜ ਕਰਵਾ ਕੇ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਹਨ।।ਇਸ ਮੌਕੇ ਸਮਾਜ ਸੇਵਕ ਸੁਭਾਸ਼ ਅਰੌੜਾ ਨੇ ਮਰੀਜ਼ਾਂ ਨੂੰ ਕਵਿਤਾ ਸੁਣਾ ਕੇ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਮਲਜੀਤ ਕੌਰ ,ਜਸਵਿੰਦਰ ਕੌਰ, ਕਮਲ਼ਾ ਰਾਣੀ ,ਪ੍ਰਵੀਨ ਕੁਮਾਰੀ ,ਦਿਨੇਸ਼ ਕੁਮਾਰੀ ,ਪ੍ਹਵੇਸ਼ ਕੁਮਾਰ ,ਜਸਵਿੰਦਰ ਕੌਰ ਕੁੱਕ ਆਦਿ ਅਤੇ ਮਰੀਜ ਉਨ੍ਹਾਂ ਦੇ ਮਾਤਾ-ਪਿਤਾ ਹਾਜ਼ਰ ਸਨ।
 

Tuesday, January 14, 2025

*14 ਜਨਵਰੀ ਨੂੰ ਸਾਂਝਾ ਅਧਿਆਪਕ ਮੋਰਚਾ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹੀ ਤਾਂ 19 ਜਨਵਰੀ ਨੂੰ ਆਨੰਦਪੁਰ ਸਾਹਿਬ ਵਿਖੇ ਹੋਵੇਗਾ ਰੋਸ ਪ੍ਰਦਰਸ਼ਨ**ਤਨਖਾਹ ਕਟੌਤੀ, ਮਿਡਲ ਅਤੇ ਘੱਟ ਗਿਣਤੀ ਬੱਚਿਆਂ ਵਾਲੇ ਸਕੂਲ ਬੰਦ ਕਰਨ ਦੇ ਫੈਸਲੇ ਦਾ ਵਿਰੋਧ**ਤਰੱਕੀਆਂ ਅਤੇ ਨਿਯੁਕਤੀਆਂ ਵਿੱਚ ਸਾਰੇ ਸਕੂਲਾਂ ਦੀਆਂ ਖਾਲੀ ਪੋਸਟਾਂ ਦਿਖਾਉਣ ਦੀ ਮੰਗ*

ਚੰਡੀਗੜ੍ਹ / ਮੋਹਾਲੀ/ਨਵਾਂਸ਼ਹਿਰ 13 ਜਨਵਰੀ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਵਰਚੁਅਲ ਮੀਟਿੰਗ ਬਲਜੀਤ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੁਰਿੰਦਰ ਕੰਬੋਜ, ਬਾਜ ਸਿੰਘ ਖਹਿਰਾ, ਰਵਿੰਦਰਜੀਤ ਸਿੰਘ ਪੰਨੂ, ਹਰਵਿੰਦਰ ਸਿੰਘ ਬਿਲਗਾ, ਗੁਰਜੰਟ ਸਿੰਘ ਵਾਲੀਆ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਸੁਖਜਿੰਦਰ ਸਿੰਘ ਹਰੀਕਾ, ਸੁਖਰਾਜ ਸਿੰਘ ਕਾਹਲੋਂ, ਸ਼ਮਸ਼ੇਰ ਸਿੰਘ ਬੰਗਾ, ਅਮਨਬੀਰ ਸਿੰਘ ਗੁਰਾਇਆ ਸ਼ਾਮਿਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿਅਧਿਆਪਕਾਂ ਦੇ ਚਿਰਾਂ ਤੋਂ ਲਟਕਦੇ ਮਸਲੇ ਹੱਲ ਨਾ ਕਰਨ ਅਤੇ ਅਧਿਆਪਕਾਂ ਦੀਆਂ ਤਰੱਕੀਆਂ ਸਮੇਂ ਸਾਰੇ ਸਕੂਲਾਂ ਦੇ ਖਾਲੀ ਸਟੇਸ਼ਨ ਨਾ ਦਿਖਾਉਣ ਦੇ ਰੋਸ ਵਜੋਂ ਸਾਂਝੇ ਅਧਿਆਪਕ ਮੋਰਚੇ ਵੱਲੋਂ 6 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। 
           19 ਦਸੰਬਰ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਹੋਈ ਸਾਂਝੀ ਮੀਟਿੰਗ ਵਿੱਚ ਪੀ. ਟੀ. ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਆਦਿ ਸੀ. ਐਂਡ ਵੀ. ਅਧਿਆਪਕਾਂ ਦੇ ਪੇਅ ਸਕੇਲਾਂ ਸਬੰਧੀ ਵਿੱਤ ਵਿਭਾਗ ਵਲੋਂ ਜਾਰੀ ਤਰਕਹੀਣ ਸਪੀਕਿੰਗ ਆਰਡਰ ਤੁਰੰਤ ਰੱਦ ਨਾ ਕਰਨ, ਮਿਡਲ ਅਤੇ ਘੱਟ ਗਿਣਤੀ ਬੱਚਿਆਂ ਵਾਲੇ ਸਕੂਲ ਬੰਦ ਕਰਨ ਦੇ ਐਲਾਨ, ਨਿਯੁਕਤੀਆਂ ਅਤੇ ਤਰੱਕੀਆਂ ਵਿੱਚ ਸਾਰੇ ਸਕੂਲਾਂ ਦੀਆਂ ਖਾਲੀ ਪੋਸਟਾਂ ਦਿਖਾਉਣ ਤੋਂ ਇਨਕਾਰ ਕਰਨ ਦੇ ਰੋਸ ਵਜੋਂ 23-24 ਦਸੰਬਰ ਨੂੰ ਜਿਲ੍ਹਿਆਂ ਵਿੱਚ ਸਿੱਖਿਆ ਮੰਤਰੀ ਦੇ ਪੁਤਲੇ ਫੂਕਣ ਉਪਰੰਤ 11 ਜਨਵਰੀ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪਿੰਡ ਵਰ੍ਹਦੇ ਮੀਂਹ ਵਿੱਚ ਰੋਸ ਰੈਲੀ ਅਤੇ ਘਰ ਵੱਲ ਰੋਹ ਭਰਪੂਰ ਰੋਸ ਮਾਰਚ ਕੀਤਾ ਗਿਆ ਸੀ। ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਨਾਲ 14 ਜਨਵਰੀ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਨਾਲ ਮੀਟਿੰਗ ਦਾ ਲਿਖਤੀ ਪੱਤਰ ਦੇਣ ਉਪਰੰਤ ਮਾਰਚ ਖਤਮ ਕੀਤਾ ਗਿਆ ਸੀ।
            ਆਗੂਆਂ ਨੇ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਪੀ. ਟੀ. ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਦੀ ਤਨਖਾਹ ਕਟੌਤੀ ਦਾ ਪੱਤਰ ਵਾਪਸ ਲੈਣ, ਲੈਕਚਰਾਰਾਂ ਅਤੇ ਮਾਸਟਰ ਕੇਡਰ ਦੀਆਂ ਤਰੱਕੀਆਂ ਵਿੱਚ ਸਾਰੀਆਂ ਖਾਲੀ ਪੋਸਟਾਂ ਦਿਖਾ ਕੇ ਦੁਬਾਰਾ ਸਟੇਸ਼ਨ ਚੋਣ ਕਰਵਾਉਣ, ਕੰਪਿਊਟਰ ਅਧਿਆਪਕਾਂ ਨੂੰ ਪਿਕਟਸ ਸੁਸਾਇਟੀ ਦੀ ਬਜਾਏ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ ਸਮੇਤ ਤਨਖਾਹ ਦੁਹਰਾਈ ਅਤੇ ਮਹਿੰਗਾਈ ਭੱਤੇ ਦੇ ਪੱਤਰ ਲਾਗੂ ਕਰਨ, 2018 ਦੇ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ,, ਸਿੱਖਿਆ ਨੀਤੀ 2020 ਰੱਦ ਕਰਕੇ ਪੰਜਾਬ ਦੀ ਸਿੱਖਿਆ ਨੀਤੀ ਬਣਾਉਣ, 16 ਫਰਵਰੀ 2024 ਦੀ ਕੌਮੀ ਹੜਤਾਲ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਪੱਤਰ ਵਾਪਸ ਲੈਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਐਸ ਐਲ ਏ ਦੀ ਪੋਸਟ ਦਾ ਨਾਂ ਬਦਲਣ, ਪ੍ਰਾਇਮਰੀ ਸਕੂਲਾਂ ਵਿੱਚ ਜਮਾਤਵਾਰ ਅਤੇ ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਸ਼ਾਵਾਰ ਅਧਿਆਪਕਾਂ ਦੀ ਨਿਯੁਕਤੀ ਕਰਨ, ਦਫਤਰੀ ਕਾਮਿਆਂ ਸਮੇਤ ਹਰ ਤਰ੍ਹਾਂ ਦੇ ਰਹਿੰਦੇ ਕੱਚੇ ਅਧਿਆਪਕ ਪੂਰੇ ਗ੍ਰੇਡ 'ਤੇ ਪੱਕੇ ਕਰਨ, ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦੇ ਸਟਾਫ ਨੂੰ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ, ਮਿਡਲ ਸਕੂਲਾਂ ਦੀ ਮਰਜਿੰਗ ਰੱਦ ਕਰਨ, ਹਰ ਵਰਗ ਦੀਆਂ ਰਹਿੰਦੀਆਂ ਤਰੱਕੀਆਂ ਕਰਨ, 873 ਡੀਪੀਈ ਭਰਤੀ ਵਿੱਚੋਂ ਰਹਿੰਦੇ ਉਮੀਦਵਾਰਾਂ ਨੂੰ ਜਲਦ ਆਰਡਰ ਦੇਣ, ਸੀ ਈ ਪੀ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਤੋਂ ਹਟਾ ਕੇ ਫਰਜ਼ੀ ਰਿਕਾਰਡ ਬਣਵਾਉਣਾ ਬੰਦ ਕਰਨ, ਹਰ ਤਰ੍ਹਾਂ ਦੇ ਗੈਰ ਵਿਦਿਅਕ ਕੰਮ ਅਧਿਆਪਕਾਂ ਤੋਂ ਲੈਣੇ ਬੰਦ ਕਰਨ, ਉਚੇਰੀ ਗ੍ਰੇਡ ਪੇਅ ਬਹਾਲ ਰੱਖਦਿਆਂ ਜਨਵਰੀ 2016 ਤੋਂ 125% ਮਹਿੰਗਾਈ ਭੱਤੇ 'ਤੇ ਤਨਖਾਹ ਦੁਹਰਾਈ ਕਰਨ, ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਜਾਰੀ ਕਰਨ ਅਤੇ ਤਰੁਟੀਆਂ ਦੂਰ ਕਰਨ, ਸੋਧ ਦੇ ਨਾਂ ਤੇ ਬੰਦ ਕੀਤੇ ਪੇਂਡੂ ਭੱਤੇ ਸਮੇਤ ਸਮੁੱਚੇ ਭੱਤੇ ਬਹਾਲ ਕਰਨ, ਤਨਖਾਹ ਦੁਹਰਾਈ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਤੁਰੰਤ ਜਾਰੀ ਕਰਨ ਸਮੇਤ ਅਧਿਆਪਕਾਂ ਦੇ ਸਮੁੱਚੇ ਮਸਲੇ ਹੱਲ ਕਰਨ ਦੀ ਮੰਗ ਕੀਤੀ।
          ਮੀਟਿੰਗ ਵਿੱਚ ਸ਼ਾਮਿਲ ਆਗੂਆਂ ਨੇ ਸਫਲ ਰੋਸ ਪ੍ਰਦਰਸ਼ਨ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ 14 ਜਨਵਰੀ ਨੂੰ ਸਿੱਖਿਆ ਮੰਤਰੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਅਧਿਆਪਕ ਮਸਲੇ ਹੱਲ ਨਾ ਹੋਣ ਦੀ ਸੂਰਤ ਵਿੱਚ ਪੰਜਾਬ ਦੇ ਅਧਿਆਪਕਾਂ ਅਤੇ ਅਧਿਆਪਕ ਜਥੇਬੰਦੀਆਂ ਨੂੰ 19 ਜਨਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਤੇਜਿੰਦਰ ਸਿੰਘ, ਸੋਮ ਸਿੰਘ, ਜਿੰਦਰ ਪਾਇਲਟ, ਕ੍ਰਿਸ਼ਨ ਸਿੰਘ ਦੁੱਗਾਂ, ਗੁਰਬਿੰਦਰ ਸਿੰਘ ਸਸਕੌਰ ਆਦਿ ਵੀ ਸ਼ਾਮਿਲ ਸਨ।

Sunday, January 12, 2025

ਕਾਗਜ਼ੀ ਨਿਕਲੇ ਆਮ ਆਦਮੀ ਪਾਰਟੀ ਦੇ ਸਭ ਵਾਅਦੇ-- ਮੈਡੀਕਲ ਪ੍ਰੈਕਟੀਸ਼ਨਰ

ਔੜ ਬਲਾਕ ਦੇ ਮੈਡੀਕਲ ਪ੍ਰੈਕਟੀਸ਼ਨਰ  ਮੀਟਿੰਗ ਤੋਂ ਬਾਅਦ ਫੋਟੋ ਕਰਾਉਂਦੇ ਹੋਏ।

ਨਵਾਂ ਸ਼ਹਿਰ 12 ਜਨਵਰੀ(ਹਰਿੰਦਰ ਸਿੰਘ) ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ 295 ਬਲਾਕ ਔੜ ਦੀ ਮਾਸਿਕ ਮੀਟਿੰਗ ਡਾ ਅਸ਼ੋਕ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਮੌਕੇ ਤੇ ਬਲਾਕ ਦੇ ਸਾਰੇ ਮੈਂਬਰਾਂ ਨੇ ਭਾਗ ਲਿਆ। ਪਿਛਲੇ ਮਹੀਨੇ ਦੀ ਗਤੀ ਵਿਧੀਆਂ ਅਤੇ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰੇ ਕੀਤੇ।ਬਲਾਕ ਪ੍ਰਧਾਨ ਡਾ ਅਸ਼ੋਕ ਸ਼ਰਮਾ ਨੇ ਆਖਿਆ ਕਿ ਸਿਹਤ ਮੰਤਰੀ ਡਾ. ਬਲਵੀਰ ਸਿੰਘ ਮੀਟਿੰਗਾਂ ਦੌਰਾਨ ਹਰ ਵਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਸੰਜੀਦਗੀ ਨਾਲ ਹੱਲ ਕਰਨ ਦਾ ਭਰੋਸਾ ਦਿੰਦੇ ਆ ਰਹੇ ਹਨ। ਪਰ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਸਰਕਾਰ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਹੱਲ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਜਿਸ ਕਾਰਨ ਪੰਜਾਬ ਭਰ ਦੇ ਪ੍ਰੈਕਟੀਸ਼ਨਰਾਂ ’ਚ ਭਾਰੀ ਰੋਸ ਹੈ ਉਨ੍ਹਾਂ ਆਖਿਆ ਕਿ ਇਹ ਪੰਜਾਬ ਭਰ ਦੇ ਲੱਖਾਂ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰੋਜ਼ੀ-ਰੋਟੀ ਦਾ ਸਵਾਲ ਹੈ ਅਤੇ ਦੂਜੇ ਪਾਸੇ ਉਨ੍ਹਾਂ ’ਤੇ 80 ਫੀਸਦੀ ਲੋਕ ਵੀ ਨਿਰਭਰ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਮਾਜਿਕ ਮਸਲਾ ਮੰਨ ਕੇ ਇਸ ਦਾ ਸਥਾਈ ਹੱਲ ਕੀਤਾ ਜਾਵੇ। ਭਾਵੇਂ ਇਸ ਲਈ ਵਿਧਾਨ ਸਭਾ ਵਿੱਚ ਨਵਾਂ ਕਾਨੂੰਨ ਲਿਆਵੇ ਪਰ ਇਹ ਮਸਲਾ ਹੱਲ ਕਰੇ। ਪ੍ਰਧਾਨ ਨੇ ਐਲਾਨ ਕੀਤਾ ਕਿ ਜੇ ਸਰਕਾਰ ਉਨ੍ਹਾਂ ਦੇ ਮਸਲੇ ਨੂੰ ਅਣਗੌਲਿਆਂ ਕੀਤਾ ਉਹ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
    ਮੀਟਿੰਗ ਵਿੱਚ ਹਾਜ਼ਰ ਹੋਏ ਡਾ ਧਰਮਜੀਤ, ਡਾ ਰਕੇਸ਼, ਡਾ ਦਲਵੀਰ ਮਾਹਲ, ਡਾ ਬਿੱਟੂ ਪਾਬਲਾ, ਡਾ ਦੇਸਰਾਜ ਡਾ ਜਤਿੰਦਰ, ਡਾ ਸੋਨੂ, ਡਾ ਜਸਵਿੰਦਰ, ਡਾ ਸਤਨਾਮ, ਡਾ ਜਦੀਸ਼,ਡਾ ਜਗਤਾਰ ਹੋਰ ਬਹੁਤ ਸਾਰੇ ਮੈਂਬਰ ਮੀਟਿੰਗ ਵਿੱਚ  ਸ਼ਾਮਿਲ ਹੋਏ।

ਇਨਰ ਵ੍ਹੀਲ ਕਲੱਬ ਬੰਗਾ ਵੱਲੋਂ ਰਿਕਸ਼ਾ ਚਾਲਕਾਂ ਨੂੰ ਜੈਕਟਾ ਅਤੇ ਵਾਰਮਰ ਵੰਡੇ:

ਬੰਗਾ 12 ਜਨਵਰੀ (ਮਨਜਿੰਦਰ ਸਿੰਘ) ਮਹਿਲਾਵਾਂ ਦੀ ਇੰਟਰਨੈਸ਼ਨਲ ਸਮਾਜ ਸੇਵੀ ਸੰਸਥਾ ਇਨਰਵੀਲ ਕਲੱਬ ਬੰਗਾ ਵੱਲੋਂ ਕਲੱਬ ਪ੍ਰਧਾਨ ਡਾਕਟਰ ਵੰਦਨਾ ਮੂੰਗਾ ਦੀ ਅਗਵਾਈ ਵਿੱਚ ਲੋਹੜੀ ਦੇ ਤਿਉਹਾਰ ਦੀ ਖੁਸ਼ੀ ਵਿੱਚ ਲੋੜਵੰਦ ਰਿਕਸ਼ਾ ਚਾਲਕਾਂ ਨੂੰ ਠੰਡ ਤੋਂ ਬਚਾਅ ਲਈ ਗਰਮ ਜੈਕਟਾਂ ਅਤੇ ਵਾਰਮਰ ਵੰਡੇ ਗਏ ਇਸ ਮੌਕੇ ਡਾਕਟਰ ਵੰਦਨਾ ਨੇ ਲੋਹੜੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਨਰਵੀਲ ਕਲੱਬ ਮਹਿਲਾਵਾਂ ਦੀ ਇੱਕ ਇੰਟਰਨੈਸ਼ਨਲ ਸਮਾਜ ਸੇਵੀ ਸੰਸਥਾ ਹੈ ਜੋ ਕਿ 101 ਸਾਲਾਂ ਤੋਂ ਲੋੜਵੰਦਾਂ ਦੀ ਮਦਦ ਕਰਦੇ ਹੋਏ ਸਮਾਜ ਸੇਵਾ ਦੇ ਕਾਰਜਾਂ ਲਈ ਕਾਰਜਸ਼ੀਲ ਹੈ ਉਹਨਾਂ ਦੱਸਿਆ ਕਿ ਬੰਗਾ ਵਿੱਚ ਇਸ ਕਲੱਬ ਦੀ ਸ਼ੁਰੂਆਤ ਕੀਤੇ ਨੂੰ 2 ਮਹੀਨੇ ਦੇ ਕਰੀਬ ਸਮਾਂ ਹੋ ਚੁੱਕਾ ਹੈ ਇਸ ਤੋਂ ਪਹਿਲਾਂ ਕਲੱਬ ਵੱਲੋਂ ਪਹਿਲਾ ਪ੍ਰੋਜੈਕਟ ਮੈਡੀਕਲ ਚੈਕ ਅਪ ਅਤੇ ਡੈਂਟਲ ਚੈੱਕ ਅਪ ਦਾ ਲਗਾਇਆ ਗਿਆ ਸੀ ਅਤੇ ਅੱਜ ਉਹਨਾਂ ਵੱਲੋਂ ਇਹ ਦੂਸਰਾ ਪ੍ਰੋਜੈਕਟ ਹੈ ਉਹਨਾਂ ਕਿਹਾ ਕਿ ਭਵਿੱਖ ਵਿੱਚ ਸਮਾਜ ਸੇਵਾ ਦੇ ਹੋਰ ਵੱਡੇ ਪ੍ਰੋਜੈਕਟ ਲਗਾਤਾਰ ਲਗਾਏ ਜਾਂਦੇ ਰਹਿਣਗੇ।ਇਸ ਮੌਕੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਐਮਸੀ ਮੀਨੂ ਅਰੋੜਾ, ਮੈਡਮ ਗੁਰਪ੍ਰੀਤ ਕੌਰ ,ਸ੍ਰੀਮਤੀ ਮਨਮੋਹਨ ਸੂਰੀ  ਵੱਲੋਂ ਲੋਹੜੀ ਦੀ ਵਧਾਈ ਦਿੰਦੇ ਹੋਏ ਆਪਣੇ ਵਿਚਾਰ ਰੱਖੇ।ਇਸ ਮੌਕੇ ਗੁਰਚਰਨ ਸਿੰਘ ਬੂਟੀ, ਕਰਮਜੀਤ ਸਿੰਘ ਮੰਗੀ, ਅਮਨਪ੍ਰੀਤ ਸਿੰਘ ਰਾਣਾ,ਜਗਮੀਤ ਸਿੰਘ ਚੇੜਾ,ਸੁਨੀਤਾ ਜੈਨ ਮਮਤਾ ਗੁਪਤਾ ਆਦਿ ਹਾਜਰ ਸਨ।

ਜੈਨ ਸਕੂਲ ਵਿੱਚ ਸੜਕ ਸੁਰੱਖਿਆ ਸੈਮੀਨਾਰ ਲਗਾਇਆ ਗਿਆ

ਬੰਗਾ 12 ਜਨਵਰੀ(ਮਨਜਿੰਦਰ ਸਿੰਘ)ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਸੜਕ ਸੁਰੱਖਿਆ ਸੈਮੀਨਾਰ ਆਯੋਜਿਤ ਕੀਤਾ ਗਿਆ ਸਕੂਲ ਦੇ ਪ੍ਰਿੰਸੀਪਲ ਮੰਜੂ ਮੋਹਨ ਬਾਲਾ ਨੇ ਦੱਸਿਆ ਕੀ ਹਮੇਸ਼ਾ ਦੀ ਤਰ੍ਹਾਂ ਜੋ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਸਕੂਲ ਵਿੱਚ ਸੜਕ ਸੁਰੱਖਿਆ ਸੈਮੀਨਾਰ ਏ ਐਸ ਆਈ ਪਰਵੀਨ ਕੁਮਾਰ ਵੱਲੋਂ ਲਗਾਇਆ ਗਿਆ ਇਸ ਸੈਮੀਨਾਰ ਵਿੱਚ ਸਕੂਲ ਦੇ ਅਧਿਆਪਕਾਂ ਮੈਡਮ ਗੁਰਪ੍ਰੀਤ ਵੱਲੋਂ ਵੀ ਬੱਚਿਆਂ ਨੂੰ ਸੜਕ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਗਈ  ਪਰਵੀਨ ਨੇ ਬੱਚਿਆਂ ਨੂੰ ਦਸਿਆ ਕਿ ਹੈਲਮਟ ਪਾਣਾ ਜਰੂਰੀ ਹੈ ਅਤੇ ਸੜਕ ਦੇ ਨਿਯਮਾਂ ਦੀ ਪਾਲਣਾ ਕਰਨੀ ਜਰੂਰੀ ਹੈ ਤਾਂ ਜੋਂ ਐਕਸੀਡੈਂਟ ਤੋਂ ਬਚਿਆ ਜਾ ਸਕੇ!ਇਸ ਮੌਕੇ ਤੇ ਸਕੂਲ ਦਾ ਸਟਾਫ  ਬੱਸ ਡਰਾਈਵਰ ਬਸ ਹੈਲਪਪਰ ਮੌਜੂਦ ਰਹੇ !

Saturday, January 11, 2025

ਹਲਕਾ ਵਿਧਾਇਕ ਡਾ:ਸੁੱਖੀ ਵੱਲੋਂ ਬੰਗਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਕਰਾਈ ਸ਼ੁਰੂਆਤ

ਬੰਗਾ 11ਜਨਵਰੀ(ਮਨਜਿੰਦਰ ਸਿੰਘ)
ਬੰਗਾ ਸ਼ਹਿਰ ਦੇ ਵਾਰਡ ਨੰਬਰ 8, 14 ਤੇ 15 ਵਿੱਚ ਵੱਖ-ਵੱਖ ਗਲੀਆਂ/ਸੜਕਾਂ ਨੂੰ ਨਵੀਆਂ ਬਣਾਉਣ ਦਾ ਕੰਮ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਸ਼ੁਰੂ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਡਾ ਸੁਖਵਿੰਦਰ ਕੁਮਾਰ ਸੁੱਖੀ ਨੇ ਦੱਸਿਆ ਕਿ ਇਹ ਸੜਕਾਂ/ਗਲੀਆਂ ਤਕਰੀਬਨ 30 ਲੱਖ ਦੀ ਲਾਗਤ ਨਾਲ ਬਣਨ ਜਾ ਰਹੀਆਂ ਹਨ ਤੇ ਬਹੁਤ ਹੀ ਜਲਦ ਮੁਕੰਮਲ ਕਰ ਦਿੱਤੀਆਂ ਜਾਣਗੀਆਂ ਅਤੇ ਸ਼ਹਿਰ ਦੇ ਵਿਕਾਸ ਸਬੰਧੀ ਹੋਰ ਵੀ ਰਹਿੰਦੇ ਕੰਮ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਲਦ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਸਾਰੇ ਵਾਰਡਾਂ ਦਾ ਬਰਾਬਰ ਵਿਕਾਸ ਕੀਤਾ ਜਾਵੇਗਾ।
ਵਾਰਡ ਨੰਬਰ 8,14 ਤੇ 15 ਦੇ ਕਰਮਵਾਰ ਐਮ ਸੀ ਜੀਤ ਸਿੰਘ ਭਾਟੀਆ,ਨਰਿੰਦਰਜੀਤ ਰੱਤੂ ਅਤੇ ਸੁਰਿੰਦਰ ਘਈ ਨੇ ਐਮਐਲਏ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਬੰਗਾ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਤੋਂ ਫੰਡ ਮੁਹਈਆ ਕਰਾਉਂਦੇ ਹੋਏ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸੋਹਣ ਲਾਲ ਢੰਡਾ,ਰਜੀਵ ਸਰੀਨ ਈ. ਓ,ਅਜੇ ਵਰਮਾ ਐਸ.ਓ, ਜੀਤ ਸਿੰਘ ਭਾਟੀਆ ਐਮ ਸੀ ਨਰਿੰਦਰਜੀਤ ਰੱਤੂ ਐਮ ਸੀ,ਸੁਰਿੰਦਰ ਘਈ ਐਮ ਸੀ,ਹਿੰਮਤ ਤੇਜਪਾਲ ਐਮ ਸੀ, ਸਾਬੀ ਐਮ ਸੀ,ਮਨਜੀਤ ਸਿੰਘ ਬੱਬਲ,ਹਰਪ੍ਰੀਤ ਸਿੰਘ,ਅਵਤਾਰ ਸਿੰਘ ਭੋਲਾ,ਪ੍ਰਭਦੀਪ ਸਿੰਘ ਆਦਿ ਹਾਜ਼ਰ ਸਨ|

ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮ ਪ੍ਰਤੀ ਜਾਗਰੂਕ ਕੀਤਾ

ਨਵਾਂਸ਼ਹਿਰ 11ਜਨਵਰੀ(ਹਰਿੰਦਰ ਸਿੰਘ)
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੁਖੀ ਡਾਕਟਰ ਮਹਿਤਾਬ ਸਿੰਘ ਦੀ ਅਗਵਾਈ ਹੇਠ ਜ਼ਿਲੇ ਵਿਚ 1ਜਨਵਰੀ ਤੋਂ 31 ਜਨਵਰੀ ਤੱਕ ਸੜਕ ਸੁਰੱਖਿਆ ਮਹੀਨਾ ਮਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਤਹਿਤ ਅੱਜ ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਪ੍ਰਵੀਨ ਕੁਮਾਰ, ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਏ.ਐਸ.ਆਈ ਸੁਭਾਸ਼ ਚੰਦਰ,ਵੁਮੈਨ ਹੈਲਪ ਡੈਸਕ ਤੋਂ ਏ ਐਸ ਆਈ ਬਲਵਿੰਦਰ ਕੌਰ,ਹੈਡ ਕਾਂਸਟੇਬਲ ਸੁਨੀਲ ਦੱਤ ਅਤੇ ਮਹਿਲਾ ਕਾਂਸਟੇਬਲ ਥਲਜੀਤ ਕੌਰ ਦੀ ਵਿਸ਼ੇਸ਼ ਟੀਮ ਨੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਕਰੀਹਾ ਦੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ। ਜ਼ਿਲ੍ਹਾ ਟ੍ਰੈਫ਼ਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਪ੍ਰਵੀਨ ਕੁਮਾਰ ਨੇ ਬੱਚਿਆਂ ਨੂੰ ਦੱਸਿਆ ਕਿ ਠੰਡ ਅਤੇ ਸੰਘਣੀ ਧੁੰਦ ਦੇ ਚਲਦਿਆਂ ਇਹਨਾਂ ਦਿਨਾਂ ਦੌਰਾਨ ਬੱਚਿਆਂ ਨੂੰ ਸੜਕ ਤੇ ਚੱਲਦਿਆਂ ਬਹੁਤ ਅਹਿਤਿਆਤ ਵਰਤਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਭਰਾਵਾਂ ਨੂੰ ਵੀ ਸੰਘਣੀ ਧੁੰਦ ਦੌਰਾਨ ਫੌਗ ਲਾਈਟਾਂ ਦੀ ਵਰਤੋਂ ਅਤੇ ਰਿਫਲੈਕਟਰ ਲਗਾਉਣ ਬਾਰੇ  ਪ੍ਰੇਰਿਤ ਕੀਤਾ। ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਇੰਚਾਰਜ ਸੁਭਾਸ਼ ਚੰਦਰ ਨੇ ਬੱਚਿਆਂ ਨੂੰ ਦੱਸਿਆ ਕਿ ਦੋ ਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਦੀ ਵਰਤੋਂ ਜਰੂਰ ਕੀਤੀ ਜਾਵੇ ਅਤੇ ਆਪਣੇ ਵਾਹਨਾਂ ਦੇ ਦਸਤਾਵੇਜ ਮੁਕੰਮਲ ਕਰਕੇ ਹੀ ਘਰ ਤੋਂ ਬਾਹਰ ਜਾਇਆ ਜਾਵੇ। ਇਸ ਮੌਕੇ ਸਕੂਲ ਪ੍ਰਿੰਸੀਪਲ ਸੋਨੀਆ ਵਾਲੀਆ, ਕਲਰਕ ਦਲਜਿੰਦਰ ਸਿੰਘ ਤੇ ਬਾਕੀ ਸਟਾਫ ਮੈਂਬਰਾਂ ਨੇ ਨੇ ਆਈ ਹੋਈ ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਟੀਮ ਦਾ ਧੰਨਵਾਦ ਕੀਤਾ।

ਹਲਕਾ ਵਿਧਾਇਕ ਡਾ:ਸੁੱਖੀ ਵੱਲੋਂ ਬੰਗਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਕਰਾਈ ਸ਼ੁਰੂਆਤ

ਬੰਗਾ 11ਜਨਵਰੀ(ਮਨਜਿੰਦਰ ਸਿੰਘ)
ਬੰਗਾ ਸ਼ਹਿਰ ਦੇਵਾਰਡ ਨੰਬਰ 8, 14 ਤੇ 15 ਵਿੱਚ ਵੱਖ-ਵੱਖ ਗਲੀਆਂ/ਸੜਕਾਂ ਨੂੰ ਨਵੀਆਂ ਬਣਾਉਣ ਦਾ ਕੰਮ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਸ਼ੁਰੂ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ  ਡਾ ਸੁਖਵਿੰਦਰ ਕੁਮਾਰ ਸੁੱਖੀ ਨੇ ਦੱਸਿਆ ਕਿ ਇਹ ਸੜਕਾਂ ਤਕਰੀਬਨ 30 ਲੱਖ ਦੀ ਲਾਗਤ ਨਾਲ ਬਣਨ ਜਾ ਰਹੀਆਂ ਹਨ ਤੇ ਬਹੁਤ ਹੀ ਜਲਦ ਮੁਕੰਮਲ ਕਰ ਦਿੱਤੀਆਂ ਜਾਣਗੀਆਂ ਅਤੇ ਸ਼ਹਿਰ ਦੇ ਵਿਕਾਸ ਸਬੰਧੀ ਹੋਰ ਵੀ ਰਹਿੰਦੇ ਕੰਮ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਲਦ ਪੂਰੇ ਕੀਤੇ ਜਾਣਗੇ।ਵਾਰਡ ਨੰਬਰ 8,14 ਤੇ 15 ਦੇ ਕਰਮਵਾਰ ਐਮ ਸੀ ਜੀਤ ਸਿੰਘ ਭਾਟੀਆ,ਨਰਿੰਦਰਜੀਤ ਰੱਤੂ ਅਤੇ ਸੁਰਿੰਦਰ ਘਈ ਨੇ ਐਮਐਲਏ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਬੰਗਾ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਤੋਂ ਫੰਡ ਮੁਹਈਆ ਕਰਾਉਂਦੇ ਹੋਏ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸੋਹਣ ਲਾਲ ਢੰਡਾ,ਰਜੀਵ ਸਰੀਨ ਈ. ਓ,ਅਜੇ ਵਰਮਾ ਐਸ.ਓ, ਜੀਤ ਸਿੰਘ ਭਾਟੀਆ ਐਮ ਸੀ ਨਰਿੰਦਰਜੀਤ ਰੱਤੂ ਐਮ ਸੀ,ਸੁਰਿੰਦਰ ਘਈ ਐਮ ਸੀ,ਹਿੰਮਤ ਤੇਜਪਾਲ ਐਮ ਸੀ, ਸਾਬੀ ਐਮ ਸੀ,ਮਨਜੀਤ ਸਿੰਘ ਬੱਬਲ,ਹਰਪ੍ਰੀਤ ਸਿੰਘ,ਅਵਤਾਰ ਸਿੰਘ ਭੋਲਾ,ਪ੍ਰਭਦੀਪ ਸਿੰਘ ਆਦਿ ਹਾਜ਼ਰ ਸਨ|

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...