Tuesday, September 29, 2020

ਸਿੱਖਿਆ ਵਿਭਾਗ ਵੱਲੋਂ ਪੰਜਾਬ ਪ੍ਰਾਪਤੀ ਸਰਵੇਖਣ ਤਹਿਤ ਕੰਪਿਊਟਰ ਵਿਸ਼ੇ ਦੀ ਪ੍ਰੀਖਿਆ ਅੱਜ ਤੋਂ


ਸ਼ਹੀਦ ਭਗਤ ਸਿੰਘ ਨਗਰ  29 ਸਤੰਬਰ: (ਮਨਜਿੰਦਰ ਸਿੰਘ) 
ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਨੂੰ ਬਿਹਤਰ ਬਣਾਉਣ ਲਈ ਅਤੇ ਉਨ੍ਹਾਂ ਦਾ ਮੁਲਾਂਕਣ ਕਰਨ ਲਈ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਪੰਜਾਬ ਪ੍ਰਾਪਤੀ ਸਰਵੇਖਣ ਟੈਸਟ  ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਵਿਦਿਆਰਥੀ ਵਧ-ਚੜ੍ਹ ਕੇ ਭਾਗ ਲੈ ਰਹੇ ਹਨ। ਇਸ ਸਰਵੇਖਣ ਤਹਿਤ ਵੱਖ-ਵੱਖ ਜਮਾਤਾਂ ਦੇ ਟੈਸਟ ਕਰਵਾਏ ਗਏ ਹਨ। ਅਧਿਆਪਕਾਂ ਦੇ ਭਰਪੂਰ ਸਹਿਯੋਗ ਵਿਦਿਆਰਥੀਆਂ ਨੇ ਉਚੇਚਾ ਉਤਸ਼ਾਹ ਦਿਖਾਉਂਦਿਆਂ  ਇਹਨਾਂ ਟੈਸਟਾਂ ਵਿੱਚ ਵਧ-ਚੜ੍ਹ ਕੇ ਭਾਗ ਲਿਆ ਹੈ।

ਪੰਜਾਬ ਪ੍ਰਾਪਤੀ ਸਰਵੇਖਣ ਤਹਿਤ ਹੁਣ ਸਿੱਖਿਆ ਵਿਭਾਗ ਵੱਲੋਂ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕੰਪਿਊਟਰ ਵਿਸ਼ੇ ਦੇ ਟੈਸਟਾਂ ਲਈ ਡੇਟਸ਼ੀਟ ਜਾਰੀ ਕੀਤੀ ਹੈ।

ਜਿਲ੍ਹਾ ਸਿੱਖਿਆ ਅਫਸਰ (ਸੈ. ਸਿੱ)  ਸੁਸ਼ੀਲ ਕੁਮਾਰ ਅਨੁਸਾਰ 30 ਸਤੰਬਰ ਨੂੰ ਛੇਵੀਂ ਜਮਾਤ, 1 ਅਕਤੂਬਰ ਨੂੰ ਸੱਤਵੀਂ, 3 ਅਕਤੂਬਰ ਨੂੰ ਅੱਠਵੀਂ ਅਤੇ 4 ਅਕਤੂਬਰ ਨੂੰ ਨੌਵੀਂ ਅਤੇ ਦਸਵੀਂ ਜਮਾਤ ਦਾ ਕੰਪਿਊਟਰ ਵਿਸ਼ੇ ਨਾਲ ਸਬੰਧਤ 'ਪੰਜਾਬ ਪ੍ਰਾਪਤੀ ਸਰਵੇਖਣ ਟੈਸਟ' ਕਰਵਾਇਆ ਜਾਵੇਗਾ। ਇਹਨਾਂ ਟੈਸਟਾਂ ਦਾ ਮਨੋਰਥ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦੇ ਮੁਲਾਂਕਣ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਬਿਹਤਰ ਭਵਿੱਖ ਲਈ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲਾ ਲੈਣ ਲਈ ਹੋਣ ਵਾਲੀਆਂ ਵੱਖ-ਵੱਖ ਪ੍ਰੀਖਿਆਵਾਂ ਲਈ ਤਿਆਰ ਕਰਨਾ ਵੀ ਹੈ।


ਜਥੇਦਾਰ ਜਰਨੈਲ ਸਿੰਘ ਨਿਰਸਵਾਰਥ ਸੱਚ ਨਾਲ ਖੜ੍ਹਦੇ ਸਨ - ਕੁਲਜੀਤ ਸਿੰਘ ਸਰਹਾਲ

ਬੰਗਾ,29, ਸਤੰਬਰ (ਮਨਜਿੰਦਰ ਸਿੰਘ )ਹਲਕਾ ਬੰਗਾ ਦੇ ਪਿੰਡ ਫ਼ਿਰੋਜ਼ਪੁਰ ਦੇ ਵਸਨੀਕ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ  ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਸੰਮਤੀ ਮੈਂਬਰ ਅਤੇ ਸਾਬਕਾ ਸਰਪੰਚ ਜੋ ਪਿਛਲੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਸਵਰਗਵਾਸ ਹੋ ਗਏ ਸਨ ਦੇ ਗ੍ਰਹਿ ਪਿੰਡ ਫ਼ਿਰੋਜ਼ਪੁਰ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਸੀਨੀਅਰ ਅਕਾਲੀ ਆਗੂ ਅਤੇ ਬਲਾਕ ਸੰਮਤੀ ਔੜ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਪਹੁੰਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਰਹਾਲ ਨੇ ਕਿਹਾ ਕਿ ਜਥੇਦਾਰ ਜੀ ਦੇ ਜਾਣ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ .ਉਨ੍ਹਾਂ ਕਿਹਾ ਕਿ ਜਥੇਦਾਰ ਜੀ ਨੇ  ਸੱਚ ਦਾ ਸਾਥ ਦਿੰਦਿਆਂ ਹੋਇਆਂ  ਆਪਣੀ ਸਾਰੀ ਜ਼ਿੰਦਗੀ ਸਮਾਜ , ਕਿਸਾਨਾਂ ਅਤੇ  ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ  ਸੰਘਰਸ਼ ਕੀਤਾ । ਉਨ੍ਹਾਂ ਪਰਿਵਾਰ ਨੂੰ ਵਾਹਿਗੁਰੂ ਦਾ ਭਾਣਾ ਮੰਨਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ  ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ  ਜ਼ਰੂਰਤ ਵਿੱਚ ਹਰ ਤਰ੍ਹਾਂ ਦਾ ਸਾਥ ਦੇਣਗੇ ।ਇਸ ਮੌਕੇ ਉਨ੍ਹਾਂ ਨਾਲ ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ ,ਦਰਸ਼ਨ ਸਿੰਘ, ਕੁਲਵਿੰਦਰ ਸਿੰਘ' ਸਰਵਣ ਸਿੰਘ, ਰਣਦੀਪ ਸਿੰਘ, ਬੂਟਾ ਸਿੰਘ ਨੰਬਰਦਾਰ ਤਲਵੰਡੀ ਫੱਤੂ ਹਾਜ਼ਰ ਸਨ 

ਕਹਿਣੀ ਅਤੇ ਕਥਨੀ ਦੇ ਪੱਕੇ ਸਨ ਜਥੇਦਾਰ ਜਰਨੈਲ ਸਿੰਘ ਫਿਰੋਜ਼ਪੁਰ - ਹਰਪ੍ਰਭਮਹਿਲ ਸਿੰਘ ਤੂਰ

ਬੰਗਾ 29 ਸਤੰਬਰ (ਮਨਜਿੰਦਰ ਸਿੰਘ ) ਲੋਕ ਇਨਸਾਫ ਪਾਰਟੀ (ਬੈਂਸ ਭਰਾ) ਦੇ ਜ਼ਿਲਾ ਸਹੀਦ ਭਗਤ ਸਿੰਘ ਨਗਰ ਦੇ ਜ਼ਿਲਾ ਪ੍ਰਧਾਨ ਹਰਪ੍ਰਭਮਹਿਲ ਸਿੰਘ ਤੂਰ ਬਰਨਾਲਾ ਕਲਾਂ ਬੰਗਾ ਹਲਕੇ ਦੇ ਟਕਸਾਲੀ ਕਿਸਾਨ ਆਗੂ ਸਾਬਕਾ ਸਰਪੰਚ ਤੇ ਸਾਬਕਾ ਬਲਾਕ  ਸੰਪਤੀ ਮੈਂਬਰ ਜਥੇਦਾਰ ਜਰਨੈਲ ਸਿੰਘ ਜਿਨ੍ਹਾਂ ਦੀ ਪਿੱਛਲੇ  ਦਿਨੀਂ  ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ ਸੀ ਦੇ ਗ੍ਰਹਿ ਪਿੰਡ ਫਿਰੋਜ਼ਪੁਰ ਵਿਖੇ ਪਰਿਵਾਰ ਨਾਲ  ਦੁੱਖ ਸਾਂਝਾ  ਕਰਨ ਪਹੁਚੇ ਇਸ ਮੌਕੇ ਉਨਾਂ ਪਰਿਵਾਰ ਨਾਲ ਦੁੱਖ  ਸਾਂਝਾ ਕਰਦਿਆਂ ਕਿਹਾ ਕਿ ਜਥੇਦਾਰ ਜੀ ਦੇ ਜਾਣ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨ੍ਹਾਂ ਕਿਹਾ ਕਿ ਜਥੇਦਾਰ ਜਰਨੈਲ ਸਿੰਘ ਕਹਿਣੀ ਅਤੇ ਕਥਨੀ ਦੇ ਪੱਕੇ ਇਨਸਾਨ ਸਨ ਅਤੇ ਨਿਰਸਵਾਰਥ ਸੱਚ ਦਾ ਸਾਥ ਦੇਂਦੇ ਸਨ । ਇਸ ਮੌਕੇ ਪ੍ਰਧਾਨ ਤੂਰ ਨਾਲ ਮਹਿੰਦਰ ਸਿੰਘ ਬਰਨਾਲਾ ਕਲਾਂ, ਪੱਤਰਕਾਰ ਮਨਜਿੰਦਰ ਸਿੰਘ ਬੰਗਾ ,ਕੁਲਦੀਪ ਸਿੰਘ ਘੱਕੇਵਾਲ,ਗੁਰਦੀਪ ਸਿੰਘ ਅਤੇ ਚੈਨ ਸਿੰਘ ਪਹੁਚੇ । ।

Monday, September 28, 2020

ਪਸ਼ੂਆਂ ਦੇ ਕੰਨਾ ਚ ਟੈਗ ਲਗਾਓ ਅਤੇ ਸਰਕਾਰੀ ਸਕੀਮਾਂ ਦਾ ਲਾਭ ਉਠਾਓ - ਡਾਕਟਰ ਬਿਮਲ ਸ਼ਰਮਾ

ਡਾਕਟਰ ਬਿਮਲ ਸ਼ਰਮਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨਵਾਂਸਹਿਰ ਜ਼ਿਲ੍ਹਾ ਭਗਤ ਸਿੰਘ ਨਗਰ ਜਾਣਕਾਰੀ ਦਿੰਦੇ ਹੋਏ।


ਨਵਾਂਸ਼ਹਿਰ /ਬੰਗਾ 28ਸਤੰਬਰ( ਮਨਜਿੰਦਰ ਸਿੰਘ )
ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਵਿਚ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਦਾ ਮੁਫਤ ਟੀਕਾਕਰਨ 15 ਅਕਤੂਬਰ 2020 ਤੋ 30 ਨਵੰਬਰ 2020  ਤੱਕ ਸ਼ੁਰੂ ਹੋਣ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦੇ ਹੋਏ ਡਾਕਟਰ ਬਿਮਲ ਸ਼ਰਮਾ  ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ  ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਪਸ਼ੂਆਂ ਵਿਚ ਮੂੰਹਖੁਰ ਦੀ ਬਿਮਾਰੀ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਦੌਰਾਨ ਹਰੇਕ ਪਸ਼ੂ ਦੇ ਕੰਨ ਵਿਚ 12 ਨੰਬਰ ਦਾ ਟੈਗ ਲਗਾਉਣਾ ਜਰੂਰੀ ਹੈ। ਇਸ ਦੇ ਨਾਲ ਹੀ ਪਸ਼ੂ ਅਤੇ ਉਸਦੇ ਮਾਲਕ ਦਾ ਰਿਕਾਰਡ ਵੀ ਆਨਲਾਈਨ ਕੀਤਾ ਜਾਵੇਗਾ ਅਤੇ ਇਸ ਨੂੰ ਕਿਸੇ ਵੀ ਥਾਂ ਤੇ ਦੇਖਿਆ ਜਾ ਸਕੇਗਾ । ਡਾਕਟਰ ਸ਼ਰਮਾ ਨੇ ਦੱਸਿਆ ਕਿ ਇਹ ਟੈਗ ਪਸ਼ੂ ਦੇ ਅਧਾਰ ਕਾਰਡ ਦੀ ਤਰ੍ਹਾਂ ਹੋਵੇਗਾ ਅਤੇ ਟੈਗਿੰਗ ਕੀਤੇ ਪਸ਼ੂ ਦੇ ਮਾਲਕ ਨੂੰ ਸਬੰਧਤ ਪਸ਼ੂ ਦੇ ਟੀਕਾਕਰਨ ਸਬੰਧੀ ਸਮੇ ਸਮੇ ਤੇ ਸੂਚਤ ਕੀਤਾ ਜਾਵੇਗਾ । ਇਹ ਟੈਗ ਪਸ਼ੂਆਂ ਦੀ ਆਨਲਾਈਨ ਖਰੀਦ ਅਤੇ ਵੇਚਣ ਸੰਬਧੀ ਸਹਾਈ ਹੋਵੇਗਾ ਅਤੇ ਚੋਰੀ ਹੋਏ ਪਸ਼ੂਆਂ ਦਾ ਵੀ ਆਸਾਨੀ ਨਾਲ ਪਤਾ ਲਗਾਇਆ ਜਾ ਸਕੇਗਾ । ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਪਸ਼ੂਆਂ ਸੰਬਧੀ ਕਿਸੇ ਵੀ ਤਰ੍ਹਾਂ ਦੀ ਸਹੂਲਤ ਪ੍ਰਾਪਤ ਕਰਨ ਲਈ ਪਸ਼ੂ ਦੇ ਕੰਨ ਵਿਚ ਟੈਗ ਹੋਣਾ ਜਰੂਰੀ ਹੋਵੇਗਾ। ਉਹਨਾਂ  ਕਿਹਾ ਕਿ ਪਸ਼ੂ ਪਾਲਕ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਆਪਣੇ ਪਸ਼ੂਆਂ ਨੂੰ ਟੈਗ ਜਰੂਰ ਲਗਾਉਣ । 

Sunday, September 27, 2020

ਸੰਗੀਤ ਸਭਾ ਨਵਾਂਸ਼ਹਿਰ ਵੱਲੋਂ ਗੀਤ ਤਕਦੀਰਾਂ ਦਾ ਪੋਸਟਰ ਰਿਲੀਜ਼ : ਰਮੇਸ਼ ਚੌਹਾਨ

 
ਨਵਾਂ ਸ਼ਹਿਰ /ਬੰਗਾ 27,ਸਤੰਬਰ( ਮਨਜਿੰਦਰ ਸਿੰਘ) ਗਾਇਕ ਰਮੇਸ਼ ਕੁਮਾਰ ਚੌਹਾਨ ਅਤੇ ਅਸ਼ਵਨੀ ਕੁਮਾਰ ਚੌਹਾਨ ਦਾ ਗਾਇਆ ਗੀਤ ਤਕਦੀਰਾਂ ਦਾ ਪੋਸਟਰ ਨਵਾਂਸ਼ਹਿਰ ਸੰਗੀਤ ਸਭਾ ਵੱਲੋਂ ਰਿਲੀਜ਼ ਕੀਤਾ ਗਿਆ । ਇਸ ਗੀਤ ਬਾਰੇ ਜਾਣਕਾਰੀ ਦਿੰਦਿਆਂ ਗਾਇਕ ਰਮੇਸ਼ ਚੌਹਾਨ ਨੇ ਦੱਸਿਆ ਕਿ ਇਸ ਗੀਤ ਨੂੰ ਮਸ਼ਹੂਰ ਗੀਤਕਾਰ ਪੰਮੀ ਜਾਂਗਪੁਰੀ ਨੇ ਲਿਖਿਆ ਹੈ ਅਤੇ ਸੁਰਾਂ ਦੇ ਸੰਗੀਤ ਵਿੱਚ ਬੀ ਆਰ ਡਿਮਾਣਾ ਆਰ ਡੀ ਬੁਆਏ ਨੇ ਪਰੋਇਆ  ਹੈ । ਇਸ ਗੀਤ ਦੀ ਵੀਡੀਓ ਦੀ ਡਾਇਰੈਕਸ਼ਨ ਡਾਇਰੈਕਟਰ ਮਨੀਸ਼ ਠੁਕਰਾਲ ਵੱਲੋਂ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਗੀਤ ਲਈ ਦਿਲ ਨਿੱਜਰ  ਅਤੇ ਗੁਰਾ  ਢੇਸੀ ਨੇ ਖ਼ਾਸ ਸਹਿਯੋਗ ਦਿੱਤਾ ਹੈ । ਇਸ ਮੌਕੇ ਸੰਗੀਤ ਸਭਾ ਦੇ ਪ੍ਰਧਾਨ ਹਰਦੇਵ ਚਾਹਲ  ਐਡਵੋਕੇਟ, ਬੱਬੂ ਬਾਜਵਾ ,ਦਿਲਵਰ ਜੀਤ ਦਿਲਵਰ ,ਗਾਇਕ ਸੋਹਣ ਸ਼ੰਕਰ , ਦਾਰਾ ਮਾਹਲ ਗੈਹਿਲਾਂ ,,ਹਨੀ ਹਰਦੀਪ  ਗਾਇਕ ਜਗਦੀਸ਼ ਜਾਡਲਾ  ,ਬੰਸੀ  ਬਰਨਾਲਾ , ਸੁਰਜੀਤ ਮੱਲ ਪੂਰੀ ਵੀਜੇ ਮੱਲ ਪੂਰੀ  ਸਰਵਜੀਤ ਸਰਵ ,ਪਤਰਕਾਰ ਵਾਸਦੇਵ ਪਰਦੇਸੀ, ਵੀਜੇ ਜੋਤੀ ਲੱਖਾ ਸੁਰਾਪੂਰੀ, ਗਾਇਕਾਂ ਰਾਣੀ ਅਰਮਾਨ,ਕਿਸ਼ਨ ਗੜਸ਼ੰਕਰ ਕੰਮਲ ਬੰਗਾ  ਢਾਡੀ ਕਸ਼ਮੀਰ ਕਾਦਿਰ ' ਸਤਨਾਮ ਬਾਲੋਂ ਨੰਬਰਦਾਰ ਇੰਦਰਜੀਤ ਸਿੰਘ ਮਾਨ  ,ਡਾਕਟਰ ਮਲਕੀਤ ਜੰਡੀ, ਜੋਤੀ ਨਵਾਂ ਸ਼ਹਿਰ ਗੋਰਾ ਢੇਸੀ  ਸੋਨੀ ਸਰੋਆ ਹਰਪਾਲ ਸਿੰਘ , ਆਦਿ ਹਾਜ਼ਰ ਸਨ ।

ਸੰਸਥਾ 'ਪੁੱਤ ਰਵਿਦਾਸ ਗੁਰੂ ਦੇ' ਵਲੋਂ ਵਿੱਦਿਅਕ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਬੰਗਾ, 27 ਸਤੰਬਰ (ਮਨਜਿੰਦਰ ਸਿੰਘ ,ਰਾਜ ਮਜਾਰੀ  )- 'ਵਿੱਦਿਆ ਵਿਚਾਰੀ ਤਾਂ ਪਰਉਪਕਾਰੀ' ਦੇ ਮਹਾਂਵਾਕਾਂ ਅਨੁਸਾਰ ਵਿੱਦਿਆ ਦੇ ਖੇਤਰ ਵਿਚ ਅੱਵਲ ਦਰਜੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਟਾਰੀਆਂ 'ਚ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਐਨ.ਆਰ.ਆਈ ਸੰਸਥਾ 'ਪੁੱਤ ਰਵਿਦਾਸ ਗੁਰੁ ਦੇ'ਵਲੋਂ ਕਰਵਾਏ ਸਾਲਾਨਾ ਸਨਮਾਨ ਸਮਾਗਮ 'ਚ ਸਨਮਾਨਿਤ ਕੀਤਾ ਗਿਆ।ਸਰੱਬਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਹੋਣਹਾਰ ਵਿਦਿਆਰਥੀਆਂ ਅੰਜਲੀ ਸੱਲ੍ਹਣ ਸੁਪੱਤਰੀ ਨਰਿੰਦਰ ਕੁਮਾਰ ਵਾਸੀ ਬੰਗਾ ਅਤੇ ਨਿਖਿਲ ਬਸਰਾ ਸਪੁੱਤਰ ਪਰਮਜੀਤ ਰਾਮ ਵਾਸੀ ਬੁਰਜ਼ ਕੰਧਾਰੀ ਜਿਨ੍ਹਾਂ ੧੨ ਵੀਂ ਜਮਾਤ ਵਿਚੋਂ ੯੦ ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਨੂੰ ਸਨਮਾਨ ਪੱਤਰ, ਸਨਮਾਨ ਚਿੰਨ੍ਹ ਅਤੇ ਸਿਰੋਪਓ ਨਾਲ ਸਨਮਾਨਿਤ ਕੀਤਾ ਗਿਆ।ਉਕਤ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਆਰਥਿਕ ਸਹਾਇਤਾ ਵੀ ਕੀਤੀ ਗਈ।ਇਸ ਮੌਕੇ ਵਿੱਦਿਆ ਦੇ ਖੇਤਰ 'ਚ ਸਨਮਾਨਯੋਗ ਸੇਵਾਵਾਂ ਦੇਣ ਵਾਲੇ ਸਾਮਜ ਸੇਵੀ ਪ੍ਰਧਾਨ ਰਾਮ ਪਾਲ ਗੋਬਿੰਦਪੁਰਾ ਫਗਵਾੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਵਿਦਿਆਰਥੀ ਸਾਡੇ ਦੇਸ਼ ਦੇ ਭਵਿੱਖ ਦਾ ਥੰਮ੍ਹ ਹਨ।ਗਿਆਨ ਅਤੇ ਵਿਗਿਆਨ ਵੀ ਸਮਾਜ ਨੂੰ ਵਿਕਸਿਤ ਕਰ ਸਕਦੇ ਹਨ।ਕਿਉ ਕਿ ਕਿਸੇ ਵੀ ਦੇਸ਼ ਜਾਂ ਸਮਾਜ ਦੀ ਤਰੱਕੀ 'ਚ ਸਭ ਤੋਂ ਵੱਡਾ ਯੋਗਦਾਨ ਵਿੱਦਿਆ ਦਾ ਹੁੰਦਾ ਹੈ।ਉਪਰੰਤ ਵਿੱਦਿਆ ਦੇ ਖੇਤਰ ਵਿੱਚ ਵੱਡਮੁੱਲੀਆਂ ਸੇਵਾਵਾਂ ਨਿਭਾਉਣ ਵਾਲੇ ਵੱਖ-ਵੱਖ ਬੁਲਾਰਿਆਂ ਨੇ ਵਿਦਿਆਰਥੀਆਂ ਅਤੇ ਆਏ ਹੋਏ ਪੱਤਵੰਤਿਆਂ ਨੂੰ ਆਪਣੇ ਵਿਚਾਰਾਂ ਰਾਹੀਂ ਨਿਹਾਲ ਕੀਤਾ।ਇਸ ਮੌਕੇ ਰਾਮਪਾਲ ਪ੍ਰਧਾਨ, ਹਰਵਿੰਦਰ ਮੱਲ੍ਹ, ਸੰਜੀਵ ਬੰਗੜ, ਜੈਲਾ ਮਿਉਂਵਾਲ, ਰਣਜੀਤ ਬੰਗਾ, ਐਨ. ਐਸ. ਜੱਖੂ ਮੈਡਮ ਪਰਮਿੰਦਰ ਕੌਰ ਕੰਗਰੌੜ, ਬਲਦੇਵ ਕੈਲੇ, ਅਰਮਜੀਤ ਜੱਖੂ, ਧਰਮਵੀਰਪਾਲ ਹੀਂਉ, ਗੁਰਮੇਲ ਚੰਦ ਪੰਚ, ਰਾਮ ਦਸ ਬੰਗਾ, ਮਲਕੀਤ ਬੰਗਾ, ਗੁਰਬਚਨ ਬਾਦਸ਼ਾਹ, ਸੁਖਦੇਵ ਰਾਮ, ਰਾਮ ਲਾਲ ਬਬਲੀ, ਹਰਜੀਤ ਰਾਮ ਆਦਿ ਹਾਜ਼ਰ ਸਨ।

ਸੰਸਥਾ 'ਪੁੱਤ ਰਵਿਦਾਸ ਗੁਰੂ ਦੇ' ਵਲੋਂ ਵਿੱਦਿਅਕ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਬੰਗਾ, 27 ਸਤੰਬਰ (ਮਨਜਿੰਦਰ ਸਿੰਘ , )- 'ਵਿੱਦਿਆ ਵਿਚਾਰੀ ਤਾਂ ਪਰਉਪਕਾਰੀ' ਦੇ ਮਹਾਂਵਾਕਾਂ ਅਨੁਸਾਰ ਵਿੱਦਿਆ ਦੇ ਖੇਤਰ ਵਿਚ ਅੱਵਲ ਦਰਜੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਟਾਰੀਆਂ 'ਚ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਐਨ.ਆਰ.ਆਈ ਸੰਸਥਾ 'ਪੁੱਤ ਰਵਿਦਾਸ ਗੁਰੁ ਦੇ'ਵਲੋਂ ਕਰਵਾਏ ਸਾਲਾਨਾ ਸਨਮਾਨ ਸਮਾਗਮ 'ਚ ਸਨਮਾਨਿਤ ਕੀਤਾ ਗਿਆ।ਸਰੱਬਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਹੋਣਹਾਰ ਵਿਦਿਆਰਥੀਆਂ ਅੰਜਲੀ ਸੱਲ੍ਹਣ ਸੁਪੱਤਰੀ ਨਰਿੰਦਰ ਕੁਮਾਰ ਵਾਸੀ ਬੰਗਾ ਅਤੇ ਨਿਖਿਲ ਬਸਰਾ ਸਪੁੱਤਰ ਪਰਮਜੀਤ ਰਾਮ ਵਾਸੀ ਬੁਰਜ਼ ਕੰਧਾਰੀ ਜਿਨ੍ਹਾਂ ੧੨ ਵੀਂ ਜਮਾਤ ਵਿਚੋਂ ੯੦ ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਨੂੰ ਸਨਮਾਨ ਪੱਤਰ, ਸਨਮਾਨ ਚਿੰਨ੍ਹ ਅਤੇ ਸਿਰੋਪਓ ਨਾਲ ਸਨਮਾਨਿਤ ਕੀਤਾ ਗਿਆ।ਉਕਤ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਆਰਥਿਕ ਸਹਾਇਤਾ ਵੀ ਕੀਤੀ ਗਈ।ਇਸ ਮੌਕੇ ਵਿੱਦਿਆ ਦੇ ਖੇਤਰ 'ਚ ਸਨਮਾਨਯੋਗ ਸੇਵਾਵਾਂ ਦੇਣ ਵਾਲੇ ਸਾਮਜ ਸੇਵੀ ਪ੍ਰਧਾਨ ਰਾਮ ਪਾਲ ਗੋਬਿੰਦਪੁਰਾ ਫਗਵਾੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਵਿਦਿਆਰਥੀ ਸਾਡੇ ਦੇਸ਼ ਦੇ ਭਵਿੱਖ ਦਾ ਥੰਮ੍ਹ ਹਨ।ਗਿਆਨ ਅਤੇ ਵਿਗਿਆਨ ਵੀ ਸਮਾਜ ਨੂੰ ਵਿਕਸਿਤ ਕਰ ਸਕਦੇ ਹਨ।ਕਿਉ ਕਿ ਕਿਸੇ ਵੀ ਦੇਸ਼ ਜਾਂ ਸਮਾਜ ਦੀ ਤਰੱਕੀ 'ਚ ਸਭ ਤੋਂ ਵੱਡਾ ਯੋਗਦਾਨ ਵਿੱਦਿਆ ਦਾ ਹੁੰਦਾ ਹੈ।ਉਪਰੰਤ ਵਿੱਦਿਆ ਦੇ ਖੇਤਰ ਵਿੱਚ ਵੱਡਮੁੱਲੀਆਂ ਸੇਵਾਵਾਂ ਨਿਭਾਉਣ ਵਾਲੇ ਵੱਖ-ਵੱਖ ਬੁਲਾਰਿਆਂ ਨੇ ਵਿਦਿਆਰਥੀਆਂ ਅਤੇ ਆਏ ਹੋਏ ਪੱਤਵੰਤਿਆਂ ਨੂੰ ਆਪਣੇ ਵਿਚਾਰਾਂ ਰਾਹੀਂ ਨਿਹਾਲ ਕੀਤਾ।ਇਸ ਮੌਕੇ ਰਾਮਪਾਲ ਪ੍ਰਧਾਨ, ਹਰਵਿੰਦਰ ਮੱਲ੍ਹ, ਸੰਜੀਵ ਬੰਗੜ, ਜੈਲਾ ਮਿਉਂਵਾਲ, ਰਣਜੀਤ ਬੰਗਾ, ਐਨ. ਐਸ. ਜੱਖੂ ਮੈਡਮ ਪਰਮਿੰਦਰ ਕੌਰ ਕੰਗਰੌੜ, ਬਲਦੇਵ ਕੈਲੇ, ਅਰਮਜੀਤ ਜੱਖੂ, ਧਰਮਵੀਰਪਾਲ ਹੀਂਉ, ਗੁਰਮੇਲ ਚੰਦ ਪੰਚ, ਰਾਮ ਦਸ ਬੰਗਾ, ਮਲਕੀਤ ਬੰਗਾ, ਗੁਰਬਚਨ ਬਾਦਸ਼ਾਹ, ਸੁਖਦੇਵ ਰਾਮ, ਰਾਮ ਲਾਲ ਬਬਲੀ, ਹਰਜੀਤ ਰਾਮ ਆਦਿ ਹਾਜ਼ਰ ਸਨ।

Saturday, September 26, 2020

ਜਥੇਦਾਰ ਜਰਨੈਲ ਸਿੰਘ ਦਾ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ - ਬਲਾਕੀਪੁਰ

ਜਥੇਦਾਰ ਜਰਨੈਲ ਸਿੰਘ ਦੀ ਪੁਰਾਣੀ ਤਸਵੀਰ 

ਬੰਗਾ26, ਸਤੰਬਰ (ਮਨਜਿੰਦਰ ਸਿੰਘ )ਹਲਕਾ ਬੰਗਾ ਦੇ ਪਿੰਡ ਫ਼ਿਰੋਜ਼ਪੁਰ ਦੇ ਵਸਨੀਕ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ  ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਸੰਮਤੀ ਮੈਂਬਰ ਅਤੇ ਸਾਬਕਾ ਸਰਪੰਚ ਜਥੇਦਾਰ ਜਰਨੈਲ ਸਿੰਘ ਦੀ ਕਰੋਨਾ ਵਾਇਰਸ ਨਾਲ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਐਤਵਾਰ 11 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ   ਹੋਵੇਗਾ । ਜਥੇਦਾਰ ਜਰਨੈਲ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ ਨੇ ਕਿਹਾ ਕਿ
ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਜੁਝਾਰੂ ਲੀਡਰ ਸਰਦਾਰ ਜਰਨੈਲ ਸਿੰਘ ਫ਼ਿਰੋਜਪੁਰ  ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਏ ਹਨ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੋਂ ਪਰਿਵਾਰ ਨੂੰ ਅਤੇ ਹੋਰ ਸੱਜਣਾਂ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਜਾਵੇਗਾ : ਅਮਰਜੀਤ , ਜੋਗੀ ਨਿਮਾਣਾ

ਬੰਗਾ, 26 ਸਤੰਬਰ (ਮਨਜਿੰਦਰ ਸਿੰਘ )
ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦਾ  113ਵਾਂ  ਜਨਮਦਿਨ ਸ਼ਹੀਦ  ਦੇ ਜੱਦੀ ਪਿੰਡ ਖੱਟਕੜ ਕਲਾਂ ਵਿਖੇ  28 ਸਤੰਬਰ ਨੂੰ ਮਨਾਇਆ ਜਾਵੇਗਾ ।ਜਿੱਥੇ ਸ਼ਹੀਦ ਭਗਤ ਸਿੰਘ ਦੇ ਅਧੂਰੇ ਪਏ ਸੁਪਨਿਆਂ  ਨੂੰ ਪੂਰਾ ਕਰਨ ਦਾ ਪ੍ਰਣ ਲਿਆ ਜਾਵੇਗਾ  ਇਹ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਅਤੇ ਜਨਰਲ ਸਕੱਤਰ ਜੋਗਰਾਜ ਜੋਗੀ ਨਿਮਾਣਾ   ਨੇ ਪੱਤਰਕਾਰਾ ਨੂੰ ਦਿੰਦਿਆਂ ਕਿਹਾ ਕਿ ਇਸ ਮੌਕੇ ਕਾਹਨ ਸਿੰਘ ਪੰਨੂੰ ਸੀਨੀਅਰ ਆਈ ਏ ਐੱਸ  ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਪੰਜਾਬ ਦੇ ਉੱਘੇ ਗਾਇਕ ਦੁਰਗਾ ਰੰਗੀਲਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚਣਗੇ    । ਉਨ੍ਹਾਂ ਕਿਹਾ ਕਿ ਸ਼ਹੀਦ ਨੂੰ ਸ਼ਰਧਾਂਜਲੀ ਦਿੰਦਿਆਂ ਸ਼ਾਮ 5 ਵਜੇ ਕੇਕ ਕੱਟਿਆ ਜਾਵੇਗਾ ਅਤੇ ਇਸ ਮੌਕੇ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਰੀਆਂ ਸਾਵਧਾਨੀਆਂ ਦਾ ਪੂਰਨ ਖਿਆਲ ਰੱਖਿਆ ਜਾਵੇਗਾ ।

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਜਸਦੀਪ ਸਿੰਘ ਸੈਣੀ ਨੇ ਟੀ.ਬੀ ਦੇ ਮਰੀਜ਼ ਦੀ ਰੀੜ੍ਹ ਦੀ ਹੱਡੀ ਦੇ ਮਣਕਿਆਂ ਦਾ ਸਫਲ ਅਪਰੇਸ਼ਨ ਕੀਤਾ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵੇਂ ਮਾਡੂਲਰ ਅਪਰੇਸ਼ ਥੀਏਟਰ ਵਿਚ ਅਪਰੇਸ਼ਨ ਕਰਦੇ ਹੋਏ ਡਾ. ਜਸਦੀਪ ਸਿੰਘ ਸੈਣੀ ਆਪਣੀ ਟੀਮ ਨਾਲ 

ਬੰਗਾ : 26 ਸਤੰਬਰ -(ਮਨਜਿੰਦਰ ਸਿੰਘ )
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਉਰੋ ਸਰਜਨ ਡਾ. ਜਸਦੀਪ ਸਿੰਘ ਐਮ ਸੀ ਐਚ ਨੇ ਆਪਣੀ ਟੀਮ ਨਾਲ ਟੀ.ਬੀ ਦੀ ਮਰੀਜ਼ 21 ਸਾਲ ਦੀ ਲੜਕੀ ਦੀ ਰੀੜ੍ਹ  ਦੀ ਹੱਡੀ ਦੇ ਮਣਕਿਆਂ ਦਾ ਸਫਲ ਅਪਰੇਸ਼ਨ ਕੀਤੇ ਜਾਣ ਦਾ ਸਮਾਚਾਰ ਹੈ।  ਇਸ ਵਿਸ਼ੇਸ਼ ਪ੍ਰਕਾਰ ਦੇ ਸਫਲ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾਕਟਰ ਜਸਦੀਪ ਸਿੰਘ ਸੈਣੀ ਐਮ ਸੀ ਐਚ (ਨਿਊਰੋ ਸਰਜਨ) ਨੇ  ਦੱਸਿਆ ਕਿ ਇੱਥੋਂ ਨੇੜਲੇ  ਪਿੰਡ ਦੀ ਪੂਜਾ ਨੂੰ ਵਿਆਹ ਦੇ ਡੇਢ ਮਹੀਨੇ ਬਾਅਦ  ਘਰ ਵਿਚ ਹੀ ਉਸ ਦਾ ਪੈਰ ਪੌੜੀਆਂ ਤੋਂ ਉੱਤਰਦੇ ਸਮੇਂ ਐਸਾ ਸਲਿਪ (ਤਿਲਕਿਆ) ਕਿ ਜੀਵਨ ਦੀ ਖੁਸ਼ੀਆਂ ਨੂੰ ਬੁਰੀ ਨਜਰ ਹੀ ਲੱਗ ਗਈ। ਪਰਿਵਾਰ ਨੇ ਇਲਾਜ ਕਰਵਾਇਆ ਪਰ ਅਰਾਮ ਆਉਣ ਦੀ ਬਜਾਏ ਦੁੱਖ ਦਿਨ¸ਬ¸ਦਿਨ ਵੱਧ ਰਿਹਾ ਸੀ, ਇੱਕ ਲੱਤ ਰੁਕ ਰਹੀ ਸੀ ਅਤੇ ਜਿਸ ਦਾ ਅਸਰ ਹੌਲੀ ਹੌਲੀ ਦੂਜੀ ਲੱਤ ਤੇ ਵੀ ਪੈ ਰਿਹਾ ਸੀ । ਪਰਿਵਾਰ ਵੱਲੋਂ ਪੂਜਾ ਦੀ ਵੱਧਦੀ ਤਕਲੀਫ ਨੂੰ ਦੇਖਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਿਆਂਦਾ ਗਿਆ । ਜਿੱਥੇ ਡਾ. ਜਸਦੀਪ ਸਿੰਘ ਸੈਣੀ ਐਮ ਸੀ ਐਚ ਨੇ ਜਦੋਂ ਮਰੀਜ਼ ਪੂਜਾ ਦੇ ਡਿਜੀਟਲ ਐਕਸਰੇ, ਐਮ ਆਰ ਆਈ ਅਤੇ ਹੋਰ ਬਲੱਡ ਦੇ ਜ਼ਰੂਰੀ ਟੈਸਟ ਕਰਵਾਏ ਤਾਂ ਸਾਰੀ ਬਿਮਾਰੀ ਸਾਹਮਣੇ ਆ ਗਈ । ਕਿਉਂਕਿ ਜੇਕਰ ਮਰੀਜ਼ ਦਾ ਸਹੀ ਡਾਇਗਨੋਜ਼ ਕੀਤਾ ਜਾਵੇ ਤਾਂ ਉਸ ਮਰੀਜ਼ ਦਾ ਪੱਕਾ ਇਲਾਜ ਕੀਤਾ ਜਾ ਸਕਦਾ ਹੈ । ਇਸ ਡਾਇਗਨੋਜ਼ ਤੋਂ ਪਤਾ ਲੱਗਾ ਕਿ ਪੂਜਾ ਦੀ ਰੀੜ੍ਹ  ਦੀ ਹੱਡੀ ਵਿਚ ਐਲ-1 ਅਤੇ ਐਲ-2 ਮਣਕਿਆਂ ਉੱਤੇ ਟੀ.ਬੀ. ਦੀ ਬਿਮਾਰੀ ਦਾ ਅਸਰ ਪੈਣ ਕਰਕੇ ਸਾਰੀ ਸਮੱਸਿਆ ਪੈਦਾ ਹੋਈ ਸੀ। ਰਿਪੋਟਾਂ ਅਨੁਸਾਰ ਇਹ  ਟੀ.ਬੀ ਦੀ ਬਿਮਾਰੀ ਪਿਛਲੇ ਦੋ ਸਾਲ ਤੋਂ ਚੱਲ ਰਹੀ ਪਰ ਅਗਿਆਨਤਾ ਵੱਸ ਇਸ ਬਿਮਾਰੀ ਦਾ ਸਹੀ ਇਲਾਜ ਨਹੀਂ ਕਰਵਾਇਆ ਜਾ ਸਕਿਆ ।  ਡਾ. ਸੈਣੀ ਅਨੁਸਾਰ ਇਹਨਾਂ ਹਲਾਤਾਂ ਦੌਰਾਨ ਮਰੀਜ਼ ਦੇ ਡਿੱਗਣ ਕਰਕੇ ਰੀੜ੍ਹ  ਦੀ ਹੱਡੀ ਦੇ ਮਣਕਿਆਂ ਤੇ ਐਸੀ ਗੰਭੀਰ ਸੱਟ ਲੱਗੀ ਕਿ ਸਰੀਰ ਨੂੰ ਕੰਟਰੋਲ ਕਰਨ ਵਾਲੀਆਂ ਅੰਦਰਲੀਆਂ ਨਾੜਾਂ (ਕੋਰਡ) ਤੇ ਵੱਡਾ ਦਬਾਅ ਪੈ ਗਿਆ, ਜਿਸ ਨਾਲ ਸੱਜੀ ਲੱਤ ਵੀ ਆਪਣਾ ਕੰਮ ਕਰਨਾ ਬੰਦ ਕਰ ਰਹੀ ਸੀ । ਪਰਿਵਾਰ ਨੂੰ ਸਾਰੀ ਜਾਣਕਾਰੀ ਦੇ ਕੇ ਮਰੀਜ਼ ਨੂੰ ਤੰਦਰੁਸਤ ਕਰਨ ਲਈ ਢਾਹਾਂ ਕਲੇਰਾਂ ਹਸਪਤਾਲ ਦੇ ਮਾਡੂਲਰ ਉਪਰੇਸ਼ਨ ਥੀਏਟਰ ਵਿਚ ਰੀੜ੍ਹ  ਦੀ ਹੱਡੀ ਦੇ ਮਣਕਿਆਂ ਦਾ ਅਪਰੇਸ਼ਨ ਸਫਲ ਅਪਰੇਸ਼ਨ ਕੀਤਾ ਗਿਆ। ਜਿਸ ਤੇ ਕਰੀਬ 5 ਘੰਟੇ ਦਾ ਲੰਬਾ ਸਮਾਂ ਲੱਗਿਆ, ਨਿਊਰੋ ਮਾਈਕਰੋਸਕੋਪ ਦੀ ਵਿਧੀ ਰਾਹੀਂ ਰਾਹੀਂ ਹੋਏ ਇਸ ਅਪਰੇਸ਼ਨ ਵਿਚ ਟਾਈਟੇਨੀਅਮ ਧਾਤੂ ਦੇ ਵਿਸ਼ੇਸ਼ ਪ੍ਰਕਾਰ ਦੇ ਸਕਰੂ ਅਤੇ ਰਾਡ ਦੀ ਵਰਤੋਂ ਕੀਤੀ ਗਈ । ਡਾ. ਜਸਦੀਪ ਸਿੰਘ ਸੈਣੀ ਅਤੇ ਉਹਨਾਂ ਦੀ ਟੀਮ ਦੀ ਮਿਨਹਤ ਨੇ ਪੂਜਾ ਨੂੰ 10 ਦਿਨਾਂ ਵਿਚ ਆਪਣੇ ਪੈਰਾਂ ਤੇ ਚੱਲਣ ਲਾ ਦਿੱਤਾ।  ਹੁਣ ਪੂਜਾ ਖੁਦ ਤੁਰਨ ਫਿਰਨ ਦੇ ਕਾਬਲ ਹੋ ਗਈ ਅਤੇ ਹਰ ਨਵਾਂ ਦਿਨ, ਪੂਜਾ ਦੇ ਜੀਵਨ ਵਿਚ ਨਵੀਆਂ ਖੁਸ਼ੀਆਂ ਲਿਆ ਰਿਹਾ ਹੈ । ਇਸ ਮੌਕੇ ਪੂਜਾ ਅਤੇ ਉਸਦੇ ਪਤੀ ਦੀ ਖੁਸ਼ੀ, ਉਹਨਾਂ ਦੇ ਚਿਹਰਿਆਂ ਨੂੰ ਸਾਫ਼ ਦਿਖਾਈ ਦੇ ਰਹੀ ਸੀ।  ਉਸ ਦੇ ਪਤੀ ਕਮਲਜੀਤ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ ਦਾ ਹਾਰਦਿਕ ਧੰਨਵਾਦ ਕੀਤਾ ਜਿਨਾਂ ਕਰਕੇ ਉਸ ਦੀ ਪਤਨੀ ਨੂੰ ਨਵਾਂ ਜੀਵਨ ਮਿਲਿਆ ਹੈ । ਮੀਡੀਆ ਨਾਲ ਇਸ ਵਿਸ਼ੇਸ਼ ਅਪਰੇਸ਼ਨ ਬਾਰੇ ਜਾਣਕਾਰੀ ਦੇਣ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ, ਡਾ. ਦੀਪਕ ਦੁੱਗਲ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮਰੀਜ਼ ਪੂਜਾ ਦਾ ਪਤੀ ਕਮਲਜੀਤ, ਨਰਸਿੰਗ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ  ਹਾਜ਼ਰ ਸੀ ।

Friday, September 25, 2020

ਕਿਸਾਨ ਹੈ ਤਾਂ ਅੰਨ ਹੈ, ਅੰਨ ਹੈ ਤਾਂ ਅਸੀ ਸਾਰੇ ਹਾਂ- ਮਹਿੰਦਰਪਾਲ ਸਿੰਘ ਖਾਲਸਾ ਸੀਡ -ਪੈਸਟੀਸਾਈਡ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਵਲੋਂ 3 ਕਿਲੋਮੀਟਰ ਸਫਰ ਕਰਕੇ ਕਿਸਾਨ ਧਰਨੇ ‘ਚ ਸਮੂਲੀਅਤ

ਪੈਸਟੀਸਾਈਡ ਐਸੋਸੀਏਸ਼ਨ ਮੈਂਬਰ ਮਹਿੰਦਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਕਿਸਾਨ ਧਰਨੇ ਵਿੱਚ ਸ਼ਾਮਿਲ ਹੋਣ ਲਈ ਮਾਰਚ ਕਰਦੇ ਹੋਏ।


ਸ਼ਹੀਦ ਭਗਤ ਸਿੰਘ ਨਗਰ , 25 ਸਤੰਬਰ(ਮਨਜਿੰਦਰ ਸਿੰਘ ) :-32 ਕਿਸਾਨ, ਮਜਦੂਰ ਸੰਗਠਨਾਂ ਵਲੋਂ ਅੱਜ ਦੇ ਬੰਦ ਦੇ ਸੱਦੇ ਤੇ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ 3 ਆਰਡੀਨੈਂਸ ਸੰਸਦ ਵਿੱਚ ਕਾਹਲੀ ਨਾਲ ਲਿਆਉਣ ਦੇ ਵਿਰੋਧ ਵਿੱਚ ਅੱਜ ਸੀਡ ਪੈਸਟੀਸਾਈਡ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਵਲੋਂ ਸੂਬਾ ਪ੍ਰਧਾਨ  ਮਹਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ ਵਿੱਚ ਜਿਲ੍ਹਾ ਨਵਾਂਸ਼ਹਿਰ ਦੇ ਸਮੂਹ ਡੀਲਰਾਂ ਅਤੇ ਡਿਸਟੀਬਿਊਟਰਾਂ ਵਲੋਂ ਭਰਵੀਂ ਸਮੂਲੀਅਤ ਕੀਤੀ ।ਜਿਕਰਯੋਗ ਹੈ ਕਿ ਇਸ ਸੰਗਠਨ ਦੇ ਮੈਂਬਰਾਂ ਵਲੋਂ ਇਹਨਾਂ ਕਿਸਾਨ ਮਾਰੂ ਆਰਡੀਨੈਂਸਾਂ ਦੀ ਵਿਰੋਧਤਾ ਕਰਦਿਆਂ ਧਰਨੇ ਵਾਲੀ ਥਾਂ ਨਵਾਂਸ਼ਹਿਰ-ਰੋਪੜ ਬਾਈਪਾਸ ਲੰਗੜੋਆ ਤੀਕ 3 ਕਿਲੋਮੀਟਰ ਦਾ ਸਫਰ ਪੈਦਲ ਤੁਰ ਕੇ ਕੀਤਾ।ਮਾਰਚ ਸਮੇਂ ਸੰਗਠਨ ਦੇ ਮੈਂਬਰਾਂ ਵਲੋਂ ਵੱਖ-ਵੱਖ ਨਾਅਰੇ ਲਗਾਏ ਗਏ ਜਿਨ੍ਹਾਂ ਵਿੱਚ ਦੁਨੀਆਂ ਭਰ ਦੇ ਕਿਸਾਨੋਂ ਇੱਕ ਹੋ ਜਾਉ, ਦੁਨੀਆਂ ਭਰ ਦੇ ਵਪਾਰੀਉ ਇੱਕ ਹੋ ਜਾਉ, ਦੁਨੀਆਂ ਭਰ ਦੇ ਕਿਰਤੀਉ ਇੱਕ ਹੋ ਜਾਉ, ਇਨਕਲਾਬ ਜਿੰਦਾਬਾਦ, ਦੇਸ਼ ਬਚਾੳ-ਮੋਦੀ ਭਜਾੳ ਅਤੇ ਕਿਸਾਨ ਹੈ ਤਾਂ ਅੰਨ ਹੈ , ਅੰਨ ਹੈ ਤਾਂ ਅਸੀਂ ਸਾਰੇ ਹਾਂ।ਇਸ ਸਮੇਂ ਸਪੋਕਸਮੈਨ ਨਾਲ ਗੱਲ ਕਰਦਿਆਂ ਪ੍ਰਧਾਨ ਖਾਲਸਾ ਨੇ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਅੰਨ ਦਾਤਾ ਨਾਲ ਕੇਂਦਰ ਸਰਕਾਰ ਵਲੋਂ ਪੈਰ-ਪੈਰ ਤੇ ਵਿਤਕਰਾ ਕੀਤਾ ਜਾ ਰਿਹਾ ਹੈ , ਜਿਸ ਦੀ ਨਵੇਂ ਲਿਆਂਦੇ 3 ਆਰਡੀਨੈਂਸਾਂ ਨਾਲ ਇੰਤਾਹ ਹੋ ਗਈ ਜੋ ਕਿ ਨਾ ਬਰਦਾਸ਼ਤ ਯੋਗ ਹੈ।ਉਨਾਂ ਕਿਹਾ ਕਿ ਸਾਡੇ ਸੰਗਠਨ ਅਤੇ ਕਿਸਾਨਾਂ ਦੀ ਪਰਿਵਾਰਕ ਸਾਂਝ ਹੈ ਤੇ ਕਿਸਾਨਾਂ ਦੇ ਦੁੱਖ-ਸੁੱਖ ਵਿੱਚ ਅਸੀ ਹਰ ਸਮੇਂ ਸ਼ਰੀਕ ਹਾਂ।ਉਨਾਂ ਕਿਹਾ ਕਿ ਨਵਾਂਸ਼ਹਿਰ ਦੇ ਇੱਕਠ ਤੋਂ ਇਹ ਗੱਲ ਭਲੀ-ਭਾਂਤ ਸਪਸ਼ਟ ਹੋ ਗਈ ਹੈ ਕਿ ਹੁਣ ਕਿਸਾਨ ਇਹਨਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਤੋਂ ਬਿਨਾਂ ਇੱਕ ਇੰਚ ਵੀ ਪਿੱਛੇ ਨਹੀਂ ਹਟਣਗੇ ਤੇ ਪੰਜਾਬ ਦਾ ਹਰ ਵਰਗ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜਾ ਹੈ।ਉਨਾਂ ਕੇਂਦਰ ਸਰਕਾਰ ਨੂੰ ਮਛਵਰਾ ਦਿੱਤਾ ਕਿ ਇਹ ਕਿਸਾਨ ਵਿਰੋਧੀ ਆਰਡੀਨੈਂਸ ਤੁਰੰਤ ਵਾਪਿਸ ਲਏ ਜਾਣ ਅਤੇ ਕਿਸਾਨਾਂ ਨੂੰ ਉਹਾਂ ਦੀਆਂ ਜਿਣਸਾ ਦੇ ਵਾਜਬ ਭਾਅ ਦੇਣਾ ਯਕੀਨੀ ਬਣਾਇਆ ਜਾਵੇ ਇਸ ਨਾਲ ਹੀ ਸਮੁੱਚੀ ਕਿਸਾਨੀ ਅਤੇ ਦੇਸ਼ ਦਾ ਭਲਾ ਹੈ ।ਇਸ ਮੌਕੇ ਸੁਰਿੰਦਰ ਕੁਮਾਰ ਚੱਢਾ, ਰਕੇਸ਼ ਮੁਖੀਜਾ ਊਧਮ ਸਿੰਘ ਸੇਠੀ , ਸੰਜੇ ਛਾਬੜਾ ,ਗੁਰਿੰਦਰ ਸਿੰਘ,  ਰੁਪਿੰਦਰ ਸਿੰਘ ਸੇਠੀ , ਬਲਦੇਵ ਸਿੰਘ , ਤਰਸੇਮ ਸਿੰਘ , ਜਸਵੰਤ ਸਿੰਘ, ਰਾਕੇਸ਼ ਬਤਰਾ, ਅਵਤਾਰ ਸਿੰਘ , ਸੰਦੀਪ ਜੋਸ਼ੀ,  ਯੋਗੇਸ਼ ਕੁਮਾਰ,  ਪਰਮਜੀਤ ਸਿੰਘ ਸੇਠੀ , ਤਰੁਣ ਦੱਤਾ , ਤਰਲੋਕ ਸਿੰਘ ਸੇਠੀ , ਗਗਨ ਰਾਣਾ ਹਾਜ਼ਰ ਸਨ।

Thursday, September 24, 2020

ਜ਼ਿਲਾ ਬਾਲ ਸੁਰੱਖਿਆ ਯੂਨਿਟ ਅਤੇ ਸਖੀ ਵਨ ਸਟਾਪ ਸੈਂਟਰ ਨੇ ਚਲਾਈ ਜਾਗਰੂਕਤਾ ਮੁਹਿੰਮ


ਜ਼ਿਲਾ ਬਾਲ ਸੁਰੱਖਿਆ ਯੂਨਿਟ ਅਤੇ ਸਖੀ ਵਨ ਸਟਾਪ ਸੈਂਟਰ ਵੱਲੋਂ ਚਲਾਈ ਗਈ ਜਾਗਰੂਕਤਾ ਮੁਹਿੰਮ ਦਾ ਦਿ੍ਰਸ਼।  

ਸ਼ਹੀਦ ਭਗਤ ਸਿੰਘ 
ਨਗਰ24ਸਤੰਬਰ : (ਮਨਜਿੰਦਰ ਸਿੰਘ )

ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਅਤੇ ਸਖੀ ਵਨ ਸਟਾਪ ਸੈਂਟਰ ਦੇ ਸੈਂਟਰ ਐਡਮਨਿਸਟਰੇਟਰ ਮਨਜੀਤ ਕੌਰ ਦੀ ਅਗਵਾਈ ਹੇਠ ਆਈ. ਟੀ. ਆਈ ਨਵਾਂਸ਼ਹਿਰ ਵਿਖੇ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ’ ਮਿਸ਼ਨ ਤਹਿਤ ਲਗਾਏ ਰੋਜ਼ਗਾਰ ਮੇਲੇ ਵਿਚ ਭਾਗ ਲੈਣ ਵਾਲਿਆਂ ਨੂੰ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਰੋਕਣ ਸਬੰਧੀ ਜਾਗਰੂੂਕ ਕੀਤਾ। ਇਸ ਤੋਂ ਇਲਾਵਾ ਬੱਚਿਆਂ ਦੇ ਮੌਲਿਕ ਅਧਿਕਾਰਾਂ ਅਤੇ ਉਨਾਂ ਨਾਲ ਹੋ ਰਹੇ ਹਰੇਕ ਤਰਾਂ ਦੇ ਸ਼ੋਸ਼ਣ ਨੂੰ ਰੋਕਣ, ਆਈ. ਸੀ. ਸੀ. ਸੀ ਸਕੀਮ ਤਹਿਤ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨ ਅਤੇ ਸਖੀ ਵਨ ਸਟਾਪ ਸੈਂਟਰ ਵੱਲੋਂ ਹਿੰਸਾ ਪੀੜਤ ਔਰਤਾਂ ਨੂੰ ਇਕ ਛੱਡ ਥੱਲੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਜਿਵੇਂ ਔਖੇ ਸਮੇਂ ਵਿਚ ਸਹਾਇਤਾ, ਮਨੋਵਿਗਿਆਨਕ ਸੇਵਾਵਾਂ (ਕਾਊਂਸਲਿੰਗ), ਕਾਨੂੰਨੀ ਸਹਾਇਤਾ ਅਤੇ ਸਲਾਹ ਆਦਿ  ਬਾਰੇ ਜਾਣੂ ਕਰਵਾਇਆ ਗਿਆ ਅਤੇ ਪ੍ਰਚਾਰ ਸਮੱਗਰੀ ਵੰਡੀ ਗਈ। ਇਸ ਮੌਕੇ ਰਜਿੰਦਰ ਕੌਰ, ਸ਼ਾਨੂੰ ਰਾਣਾ, ਦੀਪਿਕਾ, ਰਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ। 

ਚੇਅਰਮੈਨ ਪੱਲੀਝਿੱਕੀ ਵੱਲੋਂ ਬੰਦ ਦੇ ਸਮਰਥਨ ਦਾ ਐਲਾਨ

ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ 

ਬੰਗਾ /ਨਵਾਂਸ਼ਹਿਰ 24 ਸਤੰਬਰ : (ਮਨਜਿੰਦਰ ਸਿੰਘ )

ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਨੇ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ ਕੀਤਾ ਹੈ। ਉਨਾਂ ਕਿਹਾ ਕਿ ਬੰਗਾ ਹਲਕੇ ਦੇ ਜੁਝਾਰੂ ਵਰਕਰ ਇਸ ਔਖੀ ਘੜੀ ਵਿਚ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਉਨਾਂ ਵੱਲੋਂ ਵਿੱਢੇ ਸੰਘਰਸ਼ ਵਿਚ ਵੱਧ-ਚੜ ਕੇ ਹਿੱਸਾ ਲੈਣਗੇ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਮਾਰੂ ਆਰਡੀਨੈਂਸਾਂ ਨੂੰ ਵਾਪਸ ਕਰਵਾਉਣ ਲਈ ਪੂਰਾ ਜ਼ੋਰ ਲਗਾਇਆ ਜਾਵੇਗਾ। ਉਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਕਿਸਾਨਾਂ ਦੀ ਬਾਂਹ ਫੜਨ ਦੀ ਥਾਂ ਕੇਂਦਰ ਸਰਕਾਰ ਵੱਲੋਂ ਉਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮੁਲਕ ਦੇ ਲੋਕਾਂ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਸੜਕਾਂ ’ਤੇ ਉਤਰਨ ਲਈ ਮਜਬੂਰ ਹੈ, ਜੋ ਕਿ ਬੇਹੱਦ ਮੰਦਭਾਗੀ ਗੱਲ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਹ ਕੇਵਲ ਕਿਸਾਨਾਂ ਦੀ ਲੜਾਈ ਨਹੀਂ ਹੈ, ਸਗੋਂ ਸਾਰੇ ਪੰਜਾਬੀਆਂ ਦੀ ਸਾਂਝੀ ਲੜਾਈ ਹੈ। ਉਨਾਂ ਕਿਹਾ ਕਿ ਜੇਕਰ ਕਿਸਾਨੀ ਖ਼ਤਮ ਹੋ ਗਈ ਤਾਂ ਸੂਬੇ ਦੀ ਆਰਥਿਕਤਾ ਤਬਾਹ ਹੋ ਜਾਵੇਗੀ। ਇਸ ਲਈ ਇਹ ਵੇਲਾ ਕਿਸਾਨੀ ਪ੍ਰਤੀ ਹਾਅ ਦਾ ਨਾਅਰਾ ਮਾਰਨ ਦਾ ਹੈ। 


Wednesday, September 23, 2020

ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸੰਬੰਧੀ ਜਾਗਰੂਕ ਕੀਤਾ

ਓਟ ਕੇਦਰ ਬੰਗਾ ਵਿਖੇ ਨਸ਼ਿਆਂ ਤੋਂ ਬਚਾਓ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਡਾ ਰਾਜਿੰਦਰ ਮਾਗੋ

ਬੰਗਾ,23 ਸਤੰਬਰ(ਮਨਜਿੰਦਰ ਸਿੰਘ ) ਸਿਵਲ ਹਸਪਤਾਲ ਬੰਗਾ ਵਿਖੇ ਐਸ ਐੱਮ ਓ ਡਾ ਕਵਿਤਾ ਭਾਟੀਆ ਦੀ ਰਹਿਨੁਮਾਈ ਹੇਠ ਨਸ਼ਿਆਂ ਤੋਂ ਬਚਣ ਅਤੇ ਜਾਗਰੂਕ ਕਰਨ ਸਬੰਧੀ ਵਿਸ਼ੇਸ਼ ਸਮਾਗਮ ਕਰਾਇਆ ਗਿਆ। ਓਟ ਕੇਂਦਰ  ਵਿਖੇ ਹੋਏ ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਾਹਿਰ ਡਾਕਟਰ ਰਾਜਿੰਦਰ ਮਾਗੋ ਨੇ ਕਿਹਾ ਕਿ ਨਸ਼ਿਆਂ ਦੀ ਭੈੜੀ ਅਲਾਮਤ ਚ ਫਸ ਕੇ  ਅਨੇਕਾਂ ਜਿੰਦੜੀਆਂ ਬਰਬਾਦ ਹੋ ਰਹੀਆਂ ਹਨ,। ਮਾਨਸਿਕ ਤੌਰ ਤੇ ਮਜਬੂਤ ਹੋ ਕੇ ਅਤੇ ਸਹੀ ਇਲਾਜ ਕਰਾ ਕੇ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬਚਿਆ ਜਾ ਸਕਦਾ ਹੈ।

Tuesday, September 22, 2020

ਕਿਰਤੀ ਕਿਸਾਨਾਂ ਨਾਲ ਚੱਟਾਨ ਵਾਂਗ ਖੜੇ ਹਾਂ - ਪ੍ਰਧਾਨ ਹਰਪ੍ਰਭਮਹਿਲ ਸਿੰਘ

ਸਹੀਦ ਭਗਤ ਸਿੰਘ ਨਗਰ 23 ਸਤੰਬਰ (ਮਨਜਿੰਦਰ ਸਿੰਘ ) ਜ਼ਿਲਾ ਸਹੀਦ ਭਗਤ ਸਿਘ ਨਗਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੀ ਇਕੱਤਰਤਾਂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ ।ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ  ਆਰਡੀਏਸ ਦੇ ਵਿਰੋਧ ਵਿਚ ਪੰਜਾਬ ਬੰਦ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਦੱਸਿਆ ਗਿਆ ਕਿ 25 ਤਰੀਕ ਸਵੇਰ 9.30 ਤੋਂ ਸਾਮ 4 ਵਜੇ ਤੱਕ ਪਿੰਡ ਲੰਗੜੋਆ ਦੇ ਬਾਈਪਾਸ ਪੁਆਇੰਟ ਤੇ ਆਵਾਜਾਈ ਰੋਕ ਕੇ ਸੰਪੂਰਨ ਬੰਦ ਕੀਤਾ ਜਾਵੇਗਾ । ਪ੍ਰਧਾਨ ਬੈਂਸ ਨੇ ਜ਼ਿਲੇ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਕੰਮ ਛੱਡ  ਕੇ ਪਿੰਡ ਲੰਗੜੋਆ ਪਹੁਚਣ। ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਦੀ ਮੌਦੀ ਸਰਕਾਰ ਨੂੰ ਚਿਤਾਵਨੀ ਦੇਂਦੀਆ ਹੋਏ ਕਿਹਾ ਕਿ ਜੇ ਸਰਕਾਰ ਨੇ ਇਹ ਆਰਡੀਨੇਸ  ਵਾਪਸ ਨਾ ਲਿਆ  ਤਾਂ ਅਸੀਂ ਸੰਘਰਸ ਤਿੱਖਾ ਕਰਦੇ ਹੋਏ ਲੰਬਾ ਚਲਾਵਾਗੇ । ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ  ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਿਧਾਇਕ ਲੁਧਿਆਣਾ ਦੇ ਦਿਸਾਂ ਨਿਰਦੇਸ਼ਾਂ ਤੇ ਪਾਰਟੀ ਦੇ ਕਿਸਾਨ ਵਿੰਗ ਵਲੋਂ ਪਹੁਚੇ ਜ਼ਿਲ੍ਹਾ ਪ੍ਰਧਾਨ ਹਰਪ੍ਰਭਮਹਿਲ ਸਿੰਘ ਤੂਰ ਬਰਨਾਲਾ ਕਲਾ ਨੇ ਇਨ੍ਹਾਂ ਆਰਡੀਨੇਂਸਾਂ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸਾਨ ਜਥੇਬੰਦੀਆਂ ਨਾਲ ਚੱਟਾਨ ਵਾਗ ਖੜ੍ਹੀ ਹੈ ਅਤੇ 25 ਦੇ ਬੰਦ ਦਾ ਪੂਰਨ ਸਮਰਥਨ ਕਰਦੇ ਹੋਏ ਲੋਕ ਇਨਸਾਫ਼ ਪਾਰਟੀ ਜ਼ਿਲ੍ਹੇ ਦੇ ਜੁਝਾਰੂ ਵਰਕਰ ਵੱਡੀ ਗਿਣਤੀ ਵਿਚ ਸਾਥ ਦੇਣਗੇ। ਜ਼ਿਲ੍ਹਾ  ਪ੍ਰਧਾਨ ਨੇ ਸਹੀਦ ਭਗਤ ਸਿੰਘ ਦੇ ਕਹੇ ਨੂੰ ਯਾਦ ਕਰਾਉਂਦਿਆਂ ਕਿਹਾ ਕਿ ਸਹੀਦ ਨੇ ਕਿਹਾ ਸੀ ਕਿ ਗੋਰੇ ਅਗਰੇਜਾ ਤੋ ਤਾਂ ਅਸੀਂ ਆਜ਼ਾਦੀ ਲੈ ਲੈਣੀ ਹੈ ਪਰ ਭੂਰੇ ਅਗਰੇਜਾ ਤੋ ਆਜ਼ਾਦੀ ਲੈਣ ਲਈ   ਭਵਿੱਖ ਵਿਚ ਇਕ ਹੋਰ ਸੰਘਰਸ ਕਰਨਾ ਪਵੇਗਾ ਉਹ ਸੰਘਰਸ ਹੁਣ ਸੁਰੂ ਹੋ ਗਿਆ ਹੈ । ਲੋਕ ਇਨਸਾਫ ਪਾਰਟੀ ਆਪਣੇ ਹਮਸੋਚ ਵਾਲੀਆਂ ਜਥੇਬੰਦੀਆਂ ਨਾਲ ਮਿਲ ਕੇ ਇਸ ਸੰਘਰਸ਼ ਵਿਚ ਹਰ ਤਰ੍ਹਾਂ ਦੀ ਕੁਰਬਾਨੀ ਦੇਂਦੀਆ ਇਸ ਵਿਚ ਜਿੱਤ ਪ੍ਰਾਪਤ ਕਰੇਗੀ  ਅਤੇ ਸਹੀਦ ਭਗਤ ਸਿੰਘ  ਜਿਸ ਤਰ੍ਹਾਂ ਦਾ ਭਾਰਤ ਚਾਹੁੰਦੇ  ਸਨ ਉਸ ਤਰ੍ਹਾਂ ਦਾ ਭਾਰਤ ਬਣਾਉਣ ਤੱਕ ਆਪਣੇ ਖੂਨ ਦਾ ਕਤਰਾ ਕਤਰਾ ਬਹਾਉਣ ਤੱਕ ਤਤਪਰ ਰਹੇਗੀ । ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਮਨੁੱਖਤਾ ਦੀ ਸੋਚ ਨੂੰ ਪਹਿਲ ਦੇਂਦੀਆ ਕਿਹਾ ਕਿ ਸਾਡੇ ਸੰਘਰਸ਼ ਦੇ ਜਾਮ ਵਿਚ ਐਂਬੂਲੈਂਸ ਅਤੇ ਹੋਰ ਅਤੀ ਜ਼ਰੂਰੀ ਵਾਹਣਾ ਨੂੰ ਕੋਈ ਰੁਕਾਵਟ ਨਹੀਂ ਆਉਣ  ਦਿੱਤੀ ਜਾਵੇਗੀ । ਇਸ ਮੀਟਿੰਗ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਸੁਰਿੰਦਰ ਸਿੰਘ ਬੈਂਸ , ਹਰਪ੍ਰਭਮਹਿਲ ਸਿੰਘ,ਹਰਮੇਸ਼ ਸਿੰਘ,ਅਵਤਾਰ ਸਿੰਘ ਪਰਮਜੀਤ ਸਿਘ,ਗੁਰਜਿੰਦਰ ਸਿੰਘ, ਕੁਲਵਿੰਦਰ ਸਿੰਘ ਉਸਮਾਨਪੁਰ,ਭੁਪਿੰਦਰ ਸਿੰਘ ਸ਼ਹਾਬਪੁਰ ਬਹਾਦਰ ਸਿੰਘ ਕੰਗ, ਰਘਬੀਰ ਸਿੰਘ , ਡਾਕਟਰ ਦਿਲਦਾਰ ਸਿੰਘ ਰਾਜੇਵਾਲ ,ਰਣਜੀਤ ਸਿੰਘ ਰਟੈਂਡਾ ਹਰਬਲਾਸ ਸਿੰਘ ਚਾਹਲ ,ਪਰਮਜੀਤ ਸਿੰਘ ਕਰੀਮਪੁਰ ,ਹਜ਼ੂਰਾ ਸਿੰਘ ਪੈਲੀ ,ਮੋਹਨ ਸਿੰਘ ਟੱਪਰੀਆਂ ,ਸਵਤੰਤਰ ਕੁਮਾਰ, ਪਰਮਜੀਤ ਸੰਘਾ ਕੁਲਵਿੰਦਰ ਸਿੰਘ ,ਤਰਸੇਮ ਸਿੰਘ ਹੰਸਰੋਂ ,ਬਲਿਹਾਰ ਸਿੰਘ ਪਰਮਿੰਦਰ ਸਿੰਘ ਭੁਪਿੰਦਰ ਸਿੰਘ ਸਿੰਬਲ ਮਜਾਰਾ , ਮੋਹਨ ਸਿੰਘ ਟੱਪਰੀਆਂ, ਬਲਿਹਾਰ ਸਿੰਘ ਬਕਾਪੁਰ , ਰਣਵੀਰ  ਸਿੰਘ ,ਮਹਿੰਦਰ ਸਿੰਘ ਹਾਜ਼ਰ ਸਨ ।

ਬੀਬੀ ਬਾਦਲ ਨੇ ਅਸਤੀਫਾ ਦੇ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ - ਜੋਗੀ ਨਿਮਾਣਾ

ਬੰਗਾ 22 ਸਤੰਬਰ (ਮਨਜਿੰਦਰ ਸਿੰਘ ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਕੌਂਸਲ ਮੈਂਬਰ ਜੋਗਰਾਜ ਜੋਗੀ  ਨਿਮਾਣਾ ਨੇ ਇਕ ਵਾਰਤਾ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੇ ਫੈਸਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਬੀਬੀ ਬਾਦਲ ਦੇ ਅਸਤੀਫ਼ੇ ਨੇ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹਿੱਤ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹੈ । ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ 100 ਸਾਲ ਦਾ ਇਤਿਹਾਸ ਗਵਾਹ ਹੈ ਕਿ ਕਿਸਾਨਾਂ ਦੇ ਹਿੱਤ ਲਈ ਇਸ ਪਾਰਟੀ ਨੇ ਸਮੇਂ ਸਮੇਂ ਦੀਆਂ ਸਰਕਾਰਾਂ ਨਾਲ ਟੱਕਰ ਲਈ ਅਤੇ  ਲੀਡਰਾਂ ਨੇ ਲੰਬੀਆਂ ਜੇਲ੍ਹਾਂ ਕਟੀਆ ਪਰ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ । ਉਨ੍ਹਾਂ  ਕੇਂਦਰ ਦੀ ਮੋਦੀ ਸਰਕਾਰ ਨੂੰ ਨਸੀਅਤ ਦੇਂਦੀਆ ਕਿਹਾ ਕਿ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਕੇਂਦਰ ਨੂੰ ਚਾਹਿਦਾ ਹੈ ਕਿ ਬਿਨਾਂ ਸਮਾਂ ਗਵਾਏ ਇਸ ਕਿਸਾਨ ਮਾਰੂ ਕਾਨੂੰਨ ਨੂੰ ਵਾਪਿਸ ਲਿਆ ਜਾਵੇ ਤਾਂ ਜੋ ਅਕਾਲੀ ਦਲ ਨਾਲ ਪੁਰਾਣੀ ਸਾਂਝ ਕਾਇਮ ਰਹਿ ਸਕੇ । ਉਨਾਂ ਆਪਣੇ ਇਲਾਕੇ ਦੇ ਸਾਰੇ ਵਰਗ ਦੇ ਲੋਕਾਂ ਨੂੰ 25 ਦੇ ਬੰਦ ਲਈ ਪੂਰਨ ਸਹਿਯੋਗ ਦੀ ਅਪੀਲ ਵੀ ਕੀਤੀ ।ਇਸ ਮੌਕੇ ਉਨਾਂ ਨਾਲ ਮਹਿੰਦਰ ਸਿੰਘ ਮਜਾਰੀ,ਬਲਵੀਰ ਮੰਢਾਲੀ,ਪੰਡਿਤ ਰਾਜੀਵ ਸ਼ਰਮਾ ਕੁਲਥਮ,ਭਜਨ ਸਿੰਘ ਬਹਿਰਾਮ,ਮੱਖਣ ਲਾਲ ਬੰਗਾ,ਰੋਸਨਦੀਪ ਕਰਨਾਣਾ,ਅਮਰੀਕ ਬੰਗਾ,ਜੈਰਾਮ ਸਿੰਘ ,ਜਸਵੰਤ ਰਾਏ ਚੱਕਗੁਰੂ ,ਨੰਬਰਦਾਰ ਟਿੰਬਰ ਨਾਸਿਕ ,ਮਦਨ ਲਾਲ ਪੰਚ ਚੱਕਮਾਈਦਾਸ ਆਦਿ ਹਾਜ਼ਰ ਸਨ ।   

ਕਿਸਾਨਾਂ ਦੇ ਸੰਘਰਸ਼ ਵਿਚ ਹਰ ਤਰ੍ਹਾਂ ਨਾਲ ਖੜਾਗੇ - ਕੁਲਜੀਤ ਸਰਹਾਲ

ਬੰਗਾ 22 ਸਤੰਬਰ (ਮਨਜਿੰਦਰ ਸਿੰਘ ) ਕੇਂਦਰ ਸਰਕਾਰ ਵੱਲੋਂ  ਜੋ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕੀਤੇ ਗਏ ਹਨ ਉਹ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਕਮਜ਼ੋਰ ਕਰਨ ਵਾਲੇ ਹਨ । ਅਸੀਂ ਕਿਸਾਨਾਂ ਨਾਲ ਚੱਟਾਨ ਵਾਂਗ ਖੜੇ ਹਾਂ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਇਕ ਪ੍ਰੈੱਸ ਵਾਰਤਾ ਦੌਰਾਨ  ਬਲਾਕ ਸਮਿਤੀ ਔੜ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ  ਕਰਦਿਆਂ ਕਿਹਾ ਕਿ ਜੇ ਸਰਕਾਰ ਇਸ ਆਰਡੀਨੈਂਸ ਨੂੰ ਕਿਸਾਨ ਹੇਤੂ ਸਮਝਦੀ ਹੈ ਤਾਂ ਇਸ ਨੂੰ ਲਿਆਉਣ ਦੀ ਜਲਦੀ ਨਾ ਕਰਦਿਆਂ ਸਰਕਾਰ ਕਿਸਾਨ ਜਥੇਬਦੀਆਂ ਦੇ ਸੰਕੇ ਦੂਰ ਕਰ ਕੇ ਵੀ ਸੰਸਦ ਵਿੱਚ ਪੇਸ਼ ਕਰ ਸਕਦੀ ਸੀ ਪਰ ਸਰਕਾਰ  ਆਪਣੀ ਡਿਕਟੇਟਰ ਸ਼ਿਪ ਸੋਚ ਦਾ ਸਬੂਤ ਦਿੰਦੀਆ ਕਿਸਾਨਾਂ ਨਾਲ ਧਾਕੇਸਾਹੀ ਕਰ ਰਹੀ ਹੈ ਜੋ ਅਸੀਂ ਬਰਦਾਸਤ ਨਹੀਂ ਕਰਾਗੇ । ਉਨ੍ਹਾਂ ਕਿਹਾ ਕਿ ਉਹ  25 ਤਰੀਕ ਦੇ ਬੰਦ ਦਾ ਪੂਰਨ ਸਮਰਥਨ ਕਰਦੇ ਹਨ  ਅਤੇ ਕਿਸਾਨ ਭਰਾਵਾਂ  ਦੇ ਸੰਘਰਸ਼ ਵਿਚ ਹਰ ਤਰ੍ਹਾਂ ਨਾਲ  ਸਾਮਲ ਹੋਣਗੇ । ਇਸ ਮੌਕੇ ਤੇ ਹਾਜ਼ਰ ਯੋਗਰਾਜ ਜੋਗੀ ਨਿਮਾਣਾ ,ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਅਤੇ ਜਸਵਰਿੰਦਰ ਸਿੰਘ ਜੱਸਾ ਕਲੇਰਾਂ ਨੇ ਸਾਂਝੇ ਤੌਰ ਤੇ ਇਤਿਹਾਸ ਦਾ  ਜ਼ਿਕਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਦੇ  ਪਗੜੀ ਸੰਭਾਲ ਜੱਟਾ  ਅੰਦੋਲਨ ਨੇ ਗੋਰੀ ਸਰਕਾਰ ਨੂੰ ਭਾਰਤ ਤੋਂ ਭੱਜਾ ਦਿਤਾ ਹੁਣ ਦੀ  ਕੇਂਦਰ ਸਰਕਾਰ ਜੇ ਕਿਸਾਨਾਂ ਦੇ ਆਮਦਨ ਸਰੌਤ ਜ਼ਮੀਨ ਨੂੰ ਖੋਹਣ ਦੀ ਹਿੰਮਤ ਕਰੇਗੀ ਤਾਂ ਲੋਕ ਸਕਤੀ  ਅੱਗੇ ਗ਼ਰਕ ਹੋ ਜਾਵੇਗੀ । ਇਸ ਮੌਕੇ ਜਸਵਿੰਦਰ ਸਿੰਘ ,ਦਿਲਾਵਰ ਸਿੰਘ ,ਕੁਲਵੀਰ ਸਿੰਘ ਲਿੱਧੜ ,ਜਗਤਾਰ ਸਿੰਘ ਬੀਸਲਾ ,ਸੁਰਿੰਦਰ ਸਿੰਘ ਕਲੇਰ ,ਗੁਰਜੀਤ ਸਿੰਘ ਬਲਬੀਰ ਸਿੰਘ ਦੇਓਲ,ਕਮਲਜੀਤ ਸਿੰਘ ਔੜ,ਸਤਨਾਮ ਸਿੰਘ ਬਾਲੋ ਆਦਿ ਹਾਜ਼ਰ ਸਨ ।     

Monday, September 21, 2020

ਕੇਂਦਰ ਸਰਕਾਰ ਦਾ ਕਾਲਾ ਕਾਨੂੰਨ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰ ਦੇਵੇਗਾ-ਚੇਅਰਮੈਂਨ ਸਤਵੀਰ ਸਿੰਘ ਪੱਲੀਝਿੱਕੀ

ਬੰਗਾ, 21 ਸਤੰਬਰ (ਹਰਜਿੰਦਰ ਕੌਰ ਚਾਹਲ ):
ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੱਜ ਪੰਜਾਬ ਕਾਂਗਰਸ ਵੱਲੋ ਸਮੁੱਚੇ ਪੰਜਾਬ ਅੰਦਰ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਕੇਂਦਰ ਸਰਕਾਰ ਖਿਲਾਫ ਧਰਨਾ ਲਗਾਇਆ ਗਿਆਂ। ਇਸੇ ਤਹਿਤ ਹੀ ਅੱਜ ਬੰਗਾ ਵਿਖੇ   ਸਤਵੀਰ ਸਿੰਘ ਪੱਲੀਝਿੱਕੀ ਹਲਕਾ ਇਚਾਰਜ਼ ਅਤੇ ਚੇਅਰਮੈਂਨ ਜਿਲ੍ਹਾ ਯੋਜਨਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ,ਆੜ੍ਹਤੀ ਯੂਨੀਅਨ,ਵੱਲੋ ਵੱਡੇ ਪੱਧਰ 'ਤੇ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਬਿੱਲਾਂ ਨੂੰ ਪਾਸ ਕਰ ਕੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਦਾ ਮੁੱਢ ਬੰਨ੍ਹ ਦਿੱਤਾ ਹੈ।ਉਹਨਾ ਕਿਹਾ ਕਿ ਪੰਜਾਬ ਦਾ ਕਿਸਾਨ ਜੋ ਕਿ ਪੂਰੀ ਤਰ੍ਹਾਂ ਖੇਤੀ 'ਤੇ ਨਿਰਭਰ ਹੈ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਧਨਾਢ ਵਪਾਰੀਆਂ ਦੇ ਰਹਿਮੋ ਕਰਮ ਤੇ ਰਹਿ ਜਾਵੇਗਾ। ਉਹਨਾਂ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਖੇਤੀ ਆਰਡੀਨੈਂਸ ਦਾ ਡੱਟ ਕੇ ਵਿਰੋਧ ਕਰ ਰਹੀ ਹੈ ਅਤੇ ਹੁਣ ਵੀ ਕਾਂਗਰਸ ਪਾਰਟੀ ਪੰਜਾਬ ਦੀ ਕਿਸਾਨੀ ਨਾਲ ਖੜ੍ਹੀ ਹੈ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂਨੀਤੀਆਂ ਸਦਕਾ ਪੰਜਾਬ ਦਾ ਕਿਸਾਨ ,ਮਜ਼ਦੂਰ ,ਆਂੜ੍ਹਤੀ ਤੇ ਹੋਰ ਵਪਾਰੀ ਵਰਗ ਦਾ ਕਾਰੋਬਾਰ ਬਿਲਕੁਲ ਖਤਮ ਹੋ ਜਾਵੇਗਾ।ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਹ ਤਿੰਨੇ ਬਿਲ ਰੱਦ ਕਰੇ।ਇਸ ਮੌਕੇ ਮੋਹਣ ਸਿੰਘ ਸਾਬਕਾ ਵਿਧਾਇਕ, ਠੇਕੇਦਾਰ ਰਜਿੰਦਰ ਕੁਮਾਰ, ਡਾ. ਬਖਸ਼ੀਸ਼ ਸਿੰਘ, ਦਰਵਜੀਤ ਸਿੰਘ ਪੂੰਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਅਤੇ ਹਰੀਪਾਲ ਸਾਬਕਾ ਕੌਂਸਲਰ ਬੰਗਾ ਨੇ ਆਪਣੇ-ਆਪਣੇ ਸੰਬੋਧਨ  ਵਿੱਚ ਕਿਹਾ ਕਿ ਮੋਦੀ ਸਰਕਾਰ ਵੱਲੋਂ ਸੰਸਦ 'ਚ ਪਾਸ ਕੀਤੇ ਇਹ ਖੇਤੀਬਾੜੀ ਬਿੱਲ ਕਿਸਾਨ ਨੂੰ ਆਪਣੇ ਹੀ ਖੇਤ 'ਚ ਮਜਦੂਰ ਬਣਾ ਦੇਣਗੇ।ਇਹ ਬਿੱਲ ਜਿੱਥੇ ਮੰਡੀ ਸਿਸਟਮ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਗੇ ਉੱਥੇ ਹੀ ਦੇਸ਼ ਦਾ ਅੰਨਦਾਤਾ ਕਿਸਾਨ ਕੁੱਝ ਕਾਰਪੋਰੇਟ ਘਰਾਣਿਆਂ ਦਾ ਮੁਹਤਾਜ ਹੋ ਕੇ ਰਹਿ ਜਾਵੇਗਾ।ਇਸ ਮੌਕੇ ਮਨਜਿੰਦਰ ਮੋਹਨ ਬੌਬੀ ਸ਼ਹਿਰੀ ਕਾਂਗਰਸੀ ਪ੍ਰਧਾਨ, ਹਰਭਜਨ ਸਿੰਘ ਭਰੋਲੀ ਬਲਾਕ ਪ੍ਰਧਾਨ ਬੰਗਾ, ਕਮਲਜੀਤ ਬੰਗਾ ਜਿਲ੍ਹਾ ਪ੍ਰੀਸ਼ਦ ਮੈਂਬਰ, ਜਰਨੈਲ ਸਿੰਘ ਪੱਲੀਝਿੱਕੀ, ਗੁਰਬਚਨ ਸਿੰਘ ਪੱਲੀਝਿੱਕੀ, ਅਰੁਣ ਘਈ, ਸਚਿਨ ਘਈ, ਰਵੀ ਘਈ, ਗੁਰਮੇਜ ਰਾਮ ਸਰਪੰਚ ਭੁੱਖੜੀ, ਰਘਵੀਰ ਸਿੰਘ, ਜਸਵਿੰਦਰ ਕੌਰ ਰਾਣੀ, ਗੁਰਬਚਨ ਸਿੰਘ, ਸੁਖਜਿੰਦਰ ਸਿੰਘ, ਕਮਲਾ ਦੇਵੀ ਵਾਈਸ ਬਲਾਕ ਪ੍ਰਧਾਨ ਔੜ, ਅਮਨ, ਸੁੱਚਾ ਨੰਬਰਦਾਰ, ਇੰਦਰਜੀਤ ਨੰਰਦਾਰ, ਬਲਵੀਰ ਸਿੰਘ ਖਮਾਚੋ, ਹਰਜਿੰਦਰ ਸਿੰਘ ਸਰਪੰਚ ਬੀਸਲਾ ਆਦਿ ਕਾਂਗਰਸ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।


Sunday, September 20, 2020

ਬਹੁਜਨ ਸਮਾਜ ਪਾਰਟੀ ਹਲਕਾ ਬੰਗਾ ਦੀ ਮੀਟਿੰਗ ਹੋਈ

ਬੰਗਾ 20 ਸਤੰਬਰ( ਮਨਜਿੰਦਰ ਸਿੰਘ)                    ਬਹੁਜਨ ਸਮਾਜ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਬੰਗਾ ਦੀ ਹੰਗਾਮੀ ਮੀਟਿੰਗ ਹਲਕਾ ਪ੍ਰਧਾਨ ਜੈ ਪਾਲ ਸੁੰਡਾ ਦੀ ਪ੍ਰਧਾਨਗੀ ਹੇਠ ਹਲਕੇ ਦੇ ਕੈਸ਼ੀਅਰ ਸਰਜੀਵਨ ਭੰਗੂ ਦੇ ਗ੍ਰਹਿ ਬੰਗਾ ਵਿਖੇ ਕੀਤੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਬਸਪਾ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੇ ਜਿਲਾ ਪ੍ਰਧਾਨ ਮਨੋਹਰ ਕਮਾਮ ਪੁੱਜੇ ਇਸ ਮੌਕੇ ਦਲਿਤ ਸਕਾਲਰਸ਼ਿਪ ਨੂੰ ਲਾਗੂ ਕਰਨ ਅਤੇ ਖੇਤੀ ਸੁਧਾਰ ਬਿੱਲ ਦੀ ਵਿਰੋਧਤਾ ਕੀਤੀ ਗਈ । ਮੀਟਿੰਗ ਵਿੱਚ ਸੰਗਠਨ ਦੀ ਸਮਿਖਿਆ ਕਰਦਿਆਂ ਬਾਕੀ ਰਹਿੰਦੀਆਂ ਬੂਥ ਕਮੇਟੀਆਂ 9 ਅਕਤੂਬਰ ਤਕ ਮੁਕੰਮਲ ਕਰਨ ਲਈ ਆਖਿਆ ਗਿਆ ਅਤੇ ਆਉਣ ਵਾਲੀਆਂ ਬੰਗਾ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਜਲਦੀ ਹੀ ਬੰਗਾ ਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਤੇ ਸਮਰਥਕਾਂ ਦੀ ਮੀਟਿੰਗ ਕਰਕੇ ਚੋਣ ਲੜਨ ਵਾਲੇ ਚਾਹਵਾਨਾਂ ਦਾ ਪੈਨਲ ਲਿਆ ਜਾਵੇਗਾ ਇਸ ਮੌਕੇ ਤੇ ਜ਼ਿਲੇ ਦੇ ਉਪ ਪ੍ਰਧਾਨ ਦਵਿੰਦਰ ਖਾਨਖਾਨਾ, ਜਿਲਾ ਜਨਰਲ ਸਕੱਤਰ ਹਰਬਲਾਸ ਬਸਰਾ ਜ਼ਿਲਾ ਸਕੱਤਰ ਮਨੋਹਰ ਬਹਿਰਾਮ ਬਸਪਾ ਆਗੂ ਸਰਪੰਚ ਅਜੀਤ ਰਾਮ ਗੁਣਾਚੌਰ, ਸੁਰਿੰਦਰ ਸੁਮਨ ਹਲਕਾ ਚੇਅਰਮੈਨ ਜ਼ਿਲ੍ਹਾ ਕਨਵੀਨਰ ਲੇਡੀਜ਼ ਵਿੰਗ ਨੀਲਮ ਸਹਿਲ ਹਲਕਾ ਉਪ ਪ੍ਰਧਾਨ ,ਸੋਮਨਾਥ ਰਟੈਂਡਾ, ਜ਼ਿਲਾ ਯੂਥ ਇੰਚਾਰਜ ਕੁਲਦੀਪ ਬਹਿਰਾਮ ਜ਼ੋਰਾਵਰ ਸੰਧੀ ਬੰਗਾ ਸ਼ਹਿਰ ਦੇ ਸਾਬਕਾ ਪ੍ਰਧਾਨ ਹਰਜਿੰਦਰ ਸੋਨੂੰ, ਸੁਰਿੰਦਰ ਸਿੰਘ ਝਿੰਗੜਾਂ, ਸੁਰਿੰਦਰ ਗੁਣਾਚੌਰ ਸੋਹਣ ਰਟੈਂਡਾ, ਕਸ਼ਮੀਰ ਸਰਹਾਲ ਕਾਜੀਆ ਬਰਜਿੰਦਰ ਸਰਕਾਰ ਕਾਜ਼ੀਆਂ  ਖਾਨਖਾਨਾ  ਮੇਜਰ ਬੀਸਲਾ, ਮਲਕੀਤ ਸਿੰਘ ਮੁਕੰਦਪੁਰ ਜਸਵੰਤ ਕਟਾਰੀਆ                ਆਦਿ ਹਾਜਰ ਹੋਏ(ਬੰਗਾ 20/1)

Saturday, September 19, 2020

ਮਨੁੱਖਤਾ ਅਤੇ ਸਮਾਜ ਸੇਵਾ ਨੂੰ ਸਮਰਪਿਤ ਚੇਤ ਰਾਮ ਰਤਨ ਵਲੋਂ 42 ਵੀ ਵਾਰ ਓ ਨੈਗੇਟਿਵ ਲੋੜਵੰਦ ਨੂੰ ਖੂਨਦਾਨ ਕੀਤਾ

ਬੰਗਾ 19 ਸਤੰਬਰ ( ਮਨਜਿੰਦਰ ਸਿੰਘ )                 ਦੋਆਬੇ ਦੇ ਨਾਮਵਰ ਸੀਨੀਅਰ ਪੱਤਰਕਾਰ ਅਤੇ ਮਨੁੱਖਤਾ ਨੂੰ ਸਮਰਪਿਤ ਚੇਤ ਰਾਮ ਰਤਨ ਜ਼ਿਲ੍ਹਾ ਇੰਚਾਰਜ ਯੁਗਮਾਰਗ ਇੰਗਲਿਸ਼ ਨਿਊਜ਼ ਪੇਪਰ ਚੰਡੀਗੜ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ   ਨੇ ਲੋੜਵੰਦ ਵਿਅਕਤੀ ਨੂੰ ਸ੍ਰੀ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ ਢਾਹਾਂ ਕਲੇਰਾਂ ਵਿਖੇ 42ਵੀ ਵਾਰ ਖ਼ੂਨਦਾਨ ਕਰਕੇ ਮਾਣ ਹਾਸਲ ਕੀਤਾ ਗਿਆ।  ਰੈਗੂਲਰ ਖ਼ੂਨਦਾਨੀ  ਰਤਨ ਨੇ ਕਿਹਾ ਕਿ ਕਿਸੇ ਵੀ ਲੋੜਵੰਦ ਲੋਕਾਂ ਨੂੰ ਖੂਨਦਾਨ ਦੀ ਲੋੜ ਹੋਵੇ ਤਾਂ ਮੈਂ ਦਿਨ ਰਾਤ ਅਤੇ ਰਹਿੰਦੀ ਜ਼ਿੰਦਗੀ ਤੱਕ  ਹਮੇਸ਼ਾ ਖੂਨਦਾਨ ਕਰਨ ਲਈ ਯਤਨਸ਼ੀਲ ਰਹਾਂਗਾ।।ਇਸ ਮੌਕੇ  ਸਮਾਜ ਸੇਵਕ ਅਤੇ ਲਾਈਨਜ ਗੁਲਸ਼ਨ ਕੁਮਾਰ ਬੰਗਾ, ਸੰਜੀਵ ਕੁਮਾਰ ਕੈਂਥ ਅਤੇ ਡਾ਼ ਗਗਨਦੀਪ ਸਿੰਘ ਅਤੇ ਮਨਜਿੰਦਰ ਸਿੰਘ ਬੁਲਾਰਾ  ਹਾਜ਼ਰ ਸਨ

707ਸੁਆਮੀ ਰਵਿਚਰਨ ਦਾਸ ਜੀ ਕਾਸ਼ੀ ਵਾਲੀਆਂ ਦੀ ਪਹਿਲੀ ਬਰਸੀ ਤੇ ਸ਼ਰਦਾ ਦੇ ਫੁੱਲ ਭੇਟ ਕੀਤੇ -ਸੰਤ ਸੁੱਚਾ ਸਿੰਘ

ਖੁਰਾਲਗੜ੍ਹ  19 ਸਤੰਬਰ (ਮਨਜਿੰਦਰ ਸਿੰਘ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਸ਼ੋਅ ਧਰਤੀ ਸ਼੍ਰੀ ਖੁਰਾਲਗੜ ਸਾਹਿਬ ਕੁਟੀਆ ਪਰਬੰਧਿਕ ਕਮੇਟੀ ਰਜਿ 256 ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸੰਤ ਸੁੱਚਾ ਸਿੰਘ ਕਮੇਟੀ ਪ੍ਰਧਾਨ ਦੀ ਦੇਖ ਰੇਖ ਵਿੱਚ  707ਸੁਆਮੀ ਰਵਿਚਰਨ ਦਾਸ ਜੀ ਕਾਸ਼ੀ ਵਾਲੀਆਂ ਦੀ ਪਹਿਲੀ ਬਰਸੀ ਤੇ ਸ਼ਰਦਾ ਦੇ ਫੁੱਲ ਭੇਟ ਕੀਤੇ ਇਸ ਸਮੇਂ ਸੰਤ ਰਾਮ ਆਸਰਾ ਜੀ ਸੰਤ ਬਿਬੀ ਪਿਆਰੇ ਜੀ ਸੰਤ ਫੋਜਦਾਸ ਜੀ ਸੰਤ  ਰਾਮ   ਲਾਲ ਬੱਸੀ ਬਾਬਾ ਗਿਆਨ ਬਾਬਾ, ਪਰਮਜੀਤ ਕੌਰ,  ਚੂੜਾ ਰਾਮ, ਸੰਤੋਖ ਸਿੰਘ ਪਟਵਾਰੀ ਜੀ, ਬਾਬਾ ਧੰਨੀ ਰਾਮ ਜੀ, ਬਾਬਾ ਪਿਆਰਾ ਜੀ, ਦਿਲਜੀਤ ਜੀਤਾ,  ਰਾਮ ਲਾਲ ਰਾਣੂ,  ਸੁਖਦੇਵ ਸੋਸਪੁਰ ਗੁਰਦਾਸ ਸਿੰਘ ਐਸ ਡੀ ਉ   ਨਿਰਮਲ ਸਿੰਘ ਬੱਸੀ ਗੁਰਮੁਖ ਸਿੰਘ ਕੇਵਲ ਰਾਮ ਧਨਾਸੁ ਖੰਨਾ ਸਰਕਲ ਸੇਵਾਦਾਰ ਨੇ ਸੇਵਾ ਨਿਭਾਈ ।

ਸਿੱਖਿਆ ਸਕੱਤਰ ਵਲੋਂ ਜਿਲੇ ਦੇ ਬੀ.ਪੀ.ਈ.ਓ ਅਤੇ ਪੜ੍ਹੋ ਪੰਜਾਬ ਪੜਾ੍ਹਓ ਪੰਜਾਬ ਦੀ ਟੀਮ ਤੇ ਸਕੂਲ ਮੁੱਖੀਆ ਨੂੰ ਵੱਖ ਵੱਖ ਖੇਤਰਾਂ ਵਿੱਚ ਵਧੀਆ ਕੰਮ ਕਰਨ ਲਈ ਸਨਮਾਨ ਪੱਤਰ ਭੇਜੇ

ਨਵਾਂਸਹਿਰ 19 ਸਤੰਬਰ (ਮਨਜਿੰਦਰ ਸਿੰਘ ) ਜਿਲੇ ਦੇ ਬੀ.ਪੀ.ਈ.ਓ, ਪੜ੍ਹੋ ਪੰਜਾਬ ਅਤੇ ਪੜਾ੍ਹਓ ਟੀਮ ਦੇ ਜਿਲਾ ਕੋਅਡਾਨੇਟਰ ,ਸਹਾਇਕ ਕੋਆਡੀਨੇਟਰ ਅਤੇ ਜਿਲੇ  ਦੇ ਸਕੂਲ ਮੁੱਖੀਆ ਤੇ ਸਟਾਫ ਨੂੰ ਸਕੱਤਰ ਸਕੂਲ ਸਿੱਖਿਆ ਕ੍ਰਿਸਨ ਕੁਮਾਰ ਵਲੋਂ ਸਨਮਾਨ ਪੱਤਰ ਭੇਜੇ ਹਨ ਜਿਹਨਾਂ ਨੇ ਪਿਛਲੇ ਦਿਨੀਂ ਦਾਖਲਾ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਤੇ ਜਿਲੇ ਦਾ ਨਾਂ ਰੌਸਨ ਕੀਤਾ।ਇਸ ਸਬੰਧੀ ਇਹਨਾਂ ਨੂੰ ਸਕੱਤਰ ਸਕੂਲ ਸਿੱਖਿਆ ਵਲੋਂ ਭੇਜੇ ਸਨਮਾਨ ਦੇਣ ਸਮੇਂ  ਜਿਲਾ ਸਿੱਖਿਆ ਅਫਸਰ(ਐਲੀ) ਪਵਨ ਕੁਮਾਰ ਅਤੇ ਉਪ ਜਿਲਾ ਸਿੱਖਿਆ ਅਫਸਰ(ਐਲੀ) ਛੋਟੂ ਰਾਮ ਨੇ ਦੱਸਿਆ ਕਿ ਜਿਹਨਾਂ ਬੀ.ਪੀ.ਈ ਓ ਨੂੰ ਸਨਮਾਨ ਪੱਤਰ ਭੇਜੇ ਹਨ ਉਹਨਾਂ  ਵਿੱਚ ਸਤਪਾਲ ਬਲਾਚੌਰ 2,ਕੁਲਵਿੰਦਰ ਕੌਰ ਬਲਾਚੌਰ 1,ਸੁਨੀਤਾ ਰਾਣੀ ਸੜੋਆ ,ਅਸੋਕ ਕੁਮਾਰ ਬੰਗਾ, ਸੀ.ਐਚ.ਟੀ ਵਿੱਚ ਪਰਮਜੀਤ ਉਸਮਾਨਪੁਰ,ਅਨੀਤਾ ਕੁਮਾਰੀ ਸੜੋਆ,ਇੰਦਰਜੀਤ ਕੌਰ ਬਲਾਚੌਰ(ਕ),ਜੀਵਨ ਲਤਾ (ਹੰਸ਼ਰੋਂ),ਗੀਤਾ ਮਕਸੂਦਪੁਰ,ਸਵਿਤਾ ਹਿਉਂ , ਅਤੇ ਹੈਡ ਟੀਟਰ ਸਪਸ ਸੋਤਰਾਂ,ਰਵਿਦਾਸ ਨਗਰ ਨਵਾਂਸਹਿਰ ਸਾਮਿਲ ਹਨ । ਇਸ ਤੋਂ ਇਲਾਵਾ ਸਮਾਰਟ ਸਕੂਲ਼ ਪਾ੍ਰਜੈਕਟ ਲਈ ਕੰਮ ਕਰਨ ਕਰਕੇ  ਪ੍ਰਾਇਮਰੀ ਸਕੂਲ਼ ਟਕਾਰਲਾ,ਮਹਿਰਮਪੁਰ,ਚਾਹਲ ਕਲਾਂ,ਬੰਗਾ ਬੇਟ,ਲੰਗੇਰੀ, ਗੁੱਲਪੁਰ,ਜੱਟਪੁਰ,ਸੁੱਜੋਂ,ਸੂਰਾਪੁਰ ਨੂੰ ਸਨਮਾਨ ਪੱਤਰ ਭੇਜੇ ਹਨ।ਇਸ ਤੋਂ ਇਲਾਵਾ ਪੜ੍ਹੋ ਪੰਜਾਬ ਤੇ ਪੜਾ੍ਹਓ ਪੰਜਾਬ ਵਿੱਚ ਕੰਮ ਕਰਨ ਲਈ ਸਤਨਾਮ ਸਿੰਘ ਜਿਲਾ ਕੋਆਡੀਨੇਟਰ,ਨੀਲ਼ ਕਮਲ ਜਿਲਾ ਸਹਾਇਕ ਕੋਆਡੀਨੇਟਰ, ਬੀ.ਐਮ.ਟੀ ਵਿੱਚ ਬਿਕਰਮਜੀਤ ਸਿੰਘ ਔੜ,ਅਮਨਦੀਪ ਸਿੰਘ ਬਲਾਚੌਰ 1,ਕੁਲਦੀਪ ਸਿੰਘ ਬਲਾਚੌਰ 2,ਅਮਿਤ ਧਰਿ ਮਕੁੰਦਪੁਰ,ਪਵਨਦੀਫ ਨਵਾਂਸਹਿਰ, ਕੁਲਦੀਪ ਕੁਮਾਰ ਸੜੋਆ,ਸੁਰਿੰਦਰ ਕੁਮਾਰ ਬੰਗਾ,ਸੀ.ਐਮ.ਟੀ ਵਿੱਚ ਇਕਬਾਲ ਸਿੰਘ ਲੋਧੀਪੁਰ,ਮਨਜਿੰਦਰਜੀਤ ਸਿੰਘ ਰਾਹੋਂ(ਮ),ਗੁਰਦੀਸ਼ ਸਿੰਘ ਕੰਗ,ਗਿਆਨ ਸਿੰਘ ਆਦੋਆਣਾ,ਰਾਜੀਵ ਕੁਮਾਰ ਰੱਤੇਵਾਲ, ਤਵਨੀਤ ਕੁਮਾਰ ਕਾਠਗੜ,ਸਵਰਾਜ ਕੁਮਾਰ ਕੰਗਣਾਬੇਟ,ਮਨਜਿੰਦਰ ਕੁਮਾਰ ਆਦੋਆਣਾ,ਧਰਮਵੀਰ ਭੱਦੀ,ਅੰਮ੍ਰਿਤਪਾਲ ਸਿੰਘ ਜੰਡਿਆਲਾ,ਅਸੋਕ ਕੁਮਾਰ ਕਟਾਰੀਆ,ਮਨਜੀਤ ਸਿੰਘ ਮਜਾਰਾ ਨੌ ਆਬਾਦ,ਕੰਵਲ ਕੁਮਾਰ ਹੇੜੀਆ,ਅਨੁਰਾਧਾ ਖਾਨਪੁਰ,ਸਪਨਾ ਬੱਸੀ ਮਹੁੱਲਾ ਪਾਠਕਾ,ਸੁਨੀਤਾ ਰਾਣੀ ਮਹੁੱਲਾ ਪਾਠਕਾ,ਸੰਜੀਵ ਕੁਮਾਰ ਚੰਦਿਆਣੀ ਖੁਰਦ,ਜਤਿੰਦਰ ਪਾਲ ਸੜੋਆ,ਸੋਮ ਨਾਥ ਸੜੋਆ,ਸਾਮਿਲ ਹਨ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਟਰੱਸਟੀ ਅਤੇ ਸਮਾਜ ਸੇਵਕ ਬੀਬੀ ਜੋਗਿੰਦਰ ਕੌਰ ਦਾ ਦਿਹਾਂਤ,ਅਤਿੰਮ ਸੰਸਕਾਰ ਬੰਗਾ ਦੇ ਸ਼ਮਸ਼ਾਨ ਘਾਟ ਵਿਖੇ ਹੋਇਆ

ਬੰਗਾ : 19 ਸਤੰਬਰ (ਮਨਜਿੰਦਰ ਸਿੰਘ )
ਬੰਗਾ ਇਲਾਕੇ ਦੀ ਪ੍ਰਸਿੱਧ ਸਮਾਜ ਸੇਵਕ ਹਸਤੀ ਡਾ. ਦਲੀਪ ਸਿੰਘ ਕਪੂਰ ਦੀ ਬੇਟੀ, ਸੇਵਾ ਮੁਕਤ ਅਧਿਆਪਕ  ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਸੀਨੀਅਰ ਟਰੱਸਟ ਮੈਂਬਰ, ਇਸਤਰੀ ਸਤਸੰਗ ਸਭਾ ਦੇ ਮੋਢੀ, ਧਾਰਮਿਕ ਸ਼ਖਸ਼ੀਅਤ  ਬੀਬੀ ਜੋਗਿੰਦਰ ਕੌਰ ਜੀ ਅੱਜ ਸਵੇਰੇ 8.30 ਵਜੇ  ਹਮੇਸ਼ਾਂ ਲਈ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਉਹਨਾਂ ਦੀ ਉਮਰ 82 ਸਾਲ ਦੀ ਸੀ। ਸਵ: ਬੀਬੀ ਜੋਗਿੰਦਰ ਕੌਰ ਜੀ ਦਾ ਅਤਿੰਮ ਸੰਸਕਾਰ ਅੱਜ  ਦੁਪਿਹਰ ਬਾਅਦ ਸ਼ਮਸ਼ਾਨ ਘਾਟ, ਨੇੜੇ ਟਰੱਕ ਯੂਨੀਅਨ ਝਿੱਕਾ ਰੋਡ ਬੰਗਾ ਵਿਖੇ ਪੂਰਨ ਗੁਰਮਰਿਆਦਾ ਨਾਲ ਹੋਇਆ । ਇਸ ਮੌਕੇ ਸ. ਪਾਲ ਸਿੰਘ ਹੇੜੀਆਂ ਮੈਂਬਰ  ਜ਼ਿਲ੍ਹਾ ਪ੍ਰੀਸ਼ਦ ਨੇ ਚਿਤਾ  ਨੂੰ ਅਗਨੀ ਦਿਖਾਈ । ਅਤਿੰਮ ਸੰਸਕਾਰ ਮੌਕੇ ਜਥੇਦਾਰ ਸੁਖਦੇਵ ਸਿੰਘ ਭੌਰ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ  ਮਨਮਿੰਦਰ ਸਿੰਘ ਭੋਗਲ, ਸ. ਸੁਖਦੇਵ ਸਿੰਘ ਅਜ਼ੀਮਲ, ਸ. ਸੁਖਵੀਰ ਸਿੰਘ ਭਾਟੀਆ, ਸ. ਮਹਿੰਦਰ ਪਾਲ ਸਿੰਘ ਦਫਤਰ ਸੁਪਰਡੈਂਟ, ਬੀਬੀ ਮਨਜੀਤ ਕੌਰ (ਭੈਣ ਸਵ: ਬੀਬੀ ਜੋਗਿੰਦਰ ਕੌਰ ਜੀ), ਬੀਬੀ ਜੀਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ, ਬੀਬੀ ਕਮਲਜੀਤ ਕੌਰ ਬਹਿਰਾਮ, ਭਾਈ ਰੇਸ਼ਮ ਸਿੰਘ, ਭਾਈ ਜੋਗਾ ਸਿੰਘ, ਭਾਈ ਪਲਵਿੰਦਰ ਸਿੰਘ, ਮਾਸਟਰ ਸੁਖਦੇਵ ਸਿੰਘ, ਇਸਤਰੀ ਸਤਿਸੰਗ ਸਭਾ ਦੇ ਸਮੂਹ ਮੈਂਬਰ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਟਾਫ਼ ਮੈਂਬਰਜ਼, ਤੋਂ ਇਲਾਵਾ ਬੰਗਾ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸ਼ੀਅਤਾਂ ਵੀ ਪੁੱਜੀਆਂ ਸਨ ।

ਵੀਰਾ ਸਾੜ ਨਾ ਪਰਾਲੀ, ਮਿੱਟੀ-ਪਾਣੀ ਵੀ ਸੰਭਾਲ, ਆਪਣੇ ਪੰਜਾਬ ਦਾ ਤੂੰ ਰੱਖ ਲੈ ਖਿਆਲ’ ਅੱਗ ਲਗਾਏ ਬਗੈਰ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਕਿਸਾਨ-ਡਾ. ਸ਼ੇਨਾ ਅਗਰਵਾਲ*ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਕੋਵਿਡ ਦੇ ਹੋਰ ਫ਼ੈਲਣ ਦਾ ਖ਼ਤਰਾ*ਡਿਪਟੀ ਕਮਿਸ਼ਨਰ ਨੇ ਵਰਚੁਅਲ ਕਿਸਾਨ ਮੇਲੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੀ ਕੀਤੀ ਅਪੀਲ


ਨਵਾਂਸ਼ਹਿਰ, 18 ਸਤੰਬਰ : (ਮਨਜਿਨਦਰ  ਸਿੰਘ )

ਕਿਸਾਨਾਂ ਨੂੰ ਝੋਨੇ ਦੀ ਸਾਂਭ-ਸੰਭਾਲ, ਸੁਚੱਜੇ ਪਰਾਲੀ ਪ੍ਰਬੰਧਨ ਅਤੇ ਸਹਾਇਕ ਧੰਦਿਆਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਅੱਜ ਦੋ ਰੋਜ਼ਾ ਵਰਚੁਅਲ ਮੇਲਾ ਸ਼ੁਰੂ ਹੋ ਗਿਆ, ਜਿਸ ਦਾ ਰਸਮੀ ਸ਼ੁੱਭ ਆਰੰਭ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਆਨਲਾਈਨ ਕੀਤਾ ਗਿਆ। ਇਸ ਮੇਲੇ ਸਬੰਧੀ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪ੍ਰਸ਼ਾਸਨਿਕ ਅਤੇ ਖੇਤੀਬਾੜੀ ਮਹਿਕਮੇ ਅਧਿਕਾਰੀਆਂ ਤੋਂ ਇਲਾਵਾ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਅਤੇ ਕਿਸਾਨਾਂ ਨੇ ਭਾਗ ਲਿਆ। 

  ਮੇਲੇ ਦੇ ਉਦਘਾਟਨੀ ਸਮਾਰੋਹ ਨਾਲ ਸਿੱਧੇ ਤੌਰ ’ਤੇ ਜੁੜਦਿਆਂ ਮੁੱਖ ਮੰਤਰੀ ਅਤੇ ਹੋਰਨਾਂ ਸ਼ਖਸੀਅਤਾਂ ਦੇ ਵਿਚਾਰ ਸੁਣਨ ਉਪਰੰਤ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਇਸ ਵਰਚੁਅਲ ਕਿਸਾਨ ਮੇਲੇ ਦਾ ਜ਼ਿਲੇ ਦੇ ਸਮੂਹ ਕਿਸਾਨਾਂ ਨੂੰ ਭਰਪੂਰ ਲਾਹਾ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਆਨਲਾਈਨ ਵਿਧੀ ਰਾਹੀਂ ਲਗਾਏ ਗਏ ਇਸ ਮੇਲੇ ਦਾ ਲਾਭ ਜ਼ਿਲੇ ਦੇ ਕਿਸਾਨ ਘਰ ਬੈਠੇ ਆਪਣੇ ਮੋਬਾਈਲ ਫੋਨਾਂ ਰਾਹੀਂ ਉਠਾ ਸਕਦੇ ਹਨ। ਉਨਾਂ ਸਮੂਹ ਕਿਸਾਨਾਂ ਨੂੰ ਅਗਾਮੀ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਰਾਹੀਂ ਆਧੁਨਿਕ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਈ ਗਈ ਹੈ, ਜਿਸ ਦਾ ਲਾਭ ਲੈ ਕੇ ਉਹ ਪਰਾਲੀ ਦਾ ਯੋਗ ਪ੍ਰਬੰਧਨ ਕਰ ਸਕਦੇ ਹਨ।

  ਉਨਾਂ ਕਿਹਾ ਕਿ ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨ ਮੇਲਿਆ ਰਾਹੀ ਸਾਂਝੇ ਕੀਤੇ ਨੁਕਤਿਆਂ ਨੰੂ ਹਰੇਕ ਕਿਸਾਨ ਨੰੂ ਅਪਨਾਉਣ ਚਾਹੀਦਾ ਹੈ, ਤਾਂ ਜੋ ਫ਼ਸਲਾਂ ਦਾ ਵਧੀਆ ਝਾੜ ਮਿਲ ਸਕੇ ਅਤੇ ਰਹਿੰਦ-ਖੂੰਹਦ ਨੰੂ ਅੱਗ ਨਾ ਲਗਾ ਆਧੁਨਿਕ ਸੰਦਾਂ ਨਾਲ ਖੇਤੀ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨਾਂ ਕਿਹਾ ਕਿ ਕੋਵਿਡ ਬਿਮਾਰੀ ਦੇ ਫੈਲਣ ਸਦਕਾ ਸਾਨੂੰ ਹੋਰ ਵੀ ਜਿੰਮੇਵਾਰੀ ਤੋਂ ਕੰਮ ਲੈਣ ਦੀ ਜਰੂਰਤ ਹੈ ਕਿਉਂਕਿ ਕੋਵਿਡ ਵੀ ਸਾਹ ਪ੍ਰਣਾਲੀ ਦੀ ਬਿਮਾਰੀ ਹੈ ਜਿਸ ਦਾ ਸਿੱਧਾ ਅਸਰ ਫੇਫੜਿਆਂ ’ਤੇ ਪੈਂਦਾ ਹੈ ਅਜਿਹੇ ਵਿਚ ਜੇਕਰ ਪਰਾਲੀ ਸਾੜਨ ਨਾਲ ਧੂੰਆ ਹੋਇਆ ਤਾਂ ਇਸ ਬਿਮਾਰੀ ਤੋਂ ਪੀੜਤ ਲੋਕਾਂ ਲਈ ਇਹ ਬਹੁਤ ਹੀ ਘਾਤਕ ਸਿੱਧ  ਹੋ ਸਕਦਾ ਹੈ ਅਤੇ ਇਸ ਨਾਲ ਕੋਵਿਡ ਦੇ ਹੋਰ ਫੈਲਣ ਦਾ ਖ਼ਤਰਾ ਹੈ। 

  ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਨੇ ਵਰਚੁਅਲ ਮੇਲੇ ’ਚ ਸ਼ਮੂਲੀਅਤ ਕਰਨ ਆਏ ਪਤਵੰਤਿਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਮੇਲੇ ਦੇ ਪਹਿਲੇ ਸੈਸ਼ਨ ’ਚ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਤੇ ਕਣਕ ਦੀ ਬਿਜਾਈ ਬਾਰੇ ਮਾਹਿਰਾਂ ਅਤੇ ਕਿਸਾਨਾਂ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਅਤੇ ਦੂਜੇ ਦਿਨ ਖੇਤੀਬਾੜੀ ’ਚ ਪਾਣੀ ਦੀ ਬੱਚਤ’ਤੇ ਸਹਾਇਕ ਧੰਦਿਆਂ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਵਰਚੁਅਰਲ ਕਿਸਾਨ ਮੇਲੇ ’ਚ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਲਿੰਕ www.kisanmela.pau.edu ਰਾਹੀਂ ਘਰ ਬੈਠ ਕੇ ਹੀ ਆਪਣੇ ਮੋਬਾਇਲ ਰਾਹੀਂ ਸ਼ਿਰਕਤ ਕਰ ਸਕਦੇ ਹਨ ਅਤੇ ਮਾਹਿਰਾਂ ਤੋਂ  ਖੇਤੀਬਾੜੀ  ਨਾਲ ਸਬੰਧਿਤ ਕਿਸੇ ਵੀ ਤਰਾਂ ਦਾ ਸਵਾਲ ਪੁੱਛ ਸਕਦੇ ਹਨ। ਉਨਾਂ ਦੱਸਿਆ ਕਿ ਮੇਲੇ ਦਾ ਮੰਤਵ ‘ਵੀਰਾ ਸਾੜ ਨਾ ਪਰਾਲੀ, ਮਿੱਟੀ-ਪਾਣੀ ਵੀ ਸੰਭਾਲ, ਆਪਣੇ ਪੰਜਾਬ ਦਾ ਤੂੰ ਰੱਖ ਲੈ ਖਿਆਲ’ ਰੱਖਿਆ ਗਿਆ ਹੈ। ਉਨਾਂ ਜ਼ਿਲੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਵਿਚ ਮੋਬਾਈਲ ਫੋਨ ਰਾਹੀਂ ਸ਼ਾਮਲ ਹੋ ਕੇ ਇਸ ਵਰਚੁਅਲ ਕਿਸਾਨ ਮੇਲੇ ਨੂੰ ਕਾਮਯਾਬ ਬਣਾਉਣ।  

ਇਸ ਮੌਕੇ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ਚਮਨ ਸਿੰਘ ਭਾਨਮਜਾਰਾ, ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ, ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ, ਚੌਧਰੀ ਹਰਬੰਸ ਲਾਲ, ਯੂਥ ਪ੍ਰਧਾਨ ਹੀਰਾ ਖੇਪੜ ਤੋਂ ਇਲਾਵਾ ਹੋਰ ਅਹਿਮ ਸ਼ਖਸੀਅਤਾਂ ਅਤੇ ਅਗਾਂਹਵਧੂ ਕਿਸਾਨ ਹਾਜ਼ਰ ਸਨ।

Monday, September 14, 2020

ਢਾਡੀ ਸਭਾ ਦੀ ਵਿਸ਼ੇਸ਼ ਇਕੱਤਰਤਾ ਹੋਈ :

ਬੰਗਾ ਸਤੰਬਰ 15,(ਮਨਜਿੰਦਰ ਸਿੰਘ )
ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਇੰਟਰਨੈਸ਼ਨਲ ਢਾਡੀ ਸਭਾ ਦੀ ਅਹਿਮ ਇਕੱਤਰਤਾ ਕੌਮੀ ਪ੍ਰਧਾਨ ਢਾਡੀ ਮਲਕੀਤ ਸਿੰਘ ਪਪਰਾਲੀ ਦੀ ਅਗਵਾਈ ਵਿੱਚ ਹੋਈ ।ਇਸ ਮੀਟਿੰਗ ਵਿੱਚ ਢਾਡੀ ਸਿੰਘਾਂ ਦੀਆਂ ਵੱਖ ਵੱਖ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਢਾਡੀ ਸਭਾ ਵੱਲੋਂ ਦੋ ਹੋਰ ਵਿੰਗਾਂ ਸੰਘਰਸ਼ ਕਮੇਟੀ ਵਿੰਗ ਅਤੇ ਇਸਤਰੀ ਵਿੰਗ ਦਾ ਗਠਨ ਕੀਤਾ ਗਿਆ ।ਸੰਘਰਸ਼ ਕਮੇਟੀ ਵਿੰਗ ਵਿੱਚ ਸਰਪ੍ਰਸਤ ਸਾਹਿਬ ਸਿੰਘ ਯੋਧਾ ਨਵਾਂਸ਼ਹਿਰ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੀ ਜ਼ਿਲ੍ਹਾ ਜਥੇਬੰਦੀ ਦੀ ਚੋਣ ਵਿੱਚ ਸੁਖਦੇਵ ਸਿੰਘ ਮੰਡੇਰ ਚੇਅਰਮੈਨ ,ਮਲਕੀਤ ਸਿੰਘ ਸਕੋਹਪੁਰ ਪ੍ਰਧਾਨ ,ਸੀਨੀਅਰ ਮੀਤ ਪ੍ਰਧਾਨ ਫ਼ਤਿਹ ਸਿੰਘ ਨਵਾਂਸ਼ਹਿਰ, ਜਸਪਾਲ ਸਿੰਘ ਦੁਸਾਂਝਾਂ  ਮੀਤ ਪ੍ਰਧਾਨ, ਜੰਗ ਬਹਾਦਰ ਸਿੰਘ ਜਗਤਪੁਰ ਖ਼ਜ਼ਾਨਚੀ ,ਮੁੱਖ ਸਲਾਹਕਾਰ ਰਜਿੰਦਰ ਸਿੰਘ ਰਾਹੋਂ ਅਤੇ  ਸਲਾਹਕਾਰ ਜਤਿੰਦਰ ਸਿੰਘ ਹੀਉਂ ਚੁਣੇ ਗਏ ।
ਇਸਤਰੀ ਵਿੰਗ ਵਿੱਚ ਬੀਬੀ ਮਨਜਿੰਦਰ ਕੌਰ ਪੈਲੀ   ਪ੍ਰਧਾਨ ,  ਅਮਰਜੀਤ ਕੌਰ ਬਸਿਆਲਾ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਕੌਰ ਲੰਗੇਰੀ ਮੀਤ ਪ੍ਰਧਾਨ ਪਿਆਰ ਕੌਰ ਬਲਾਚੌਰ ਜਨਰਲ ਸਕੱਤਰ ,ਦਲਜੀਤ ਕੌਰ ਭਰੋਮਜਾਰਾ ਸਕੱਤਰ , ਬੀਬੀ ਬੇਅੰਤ ਕੌਰ ਸ਼ਾਂਤਪੁਰ ਕੇਂਦਰੀ ਮੁੱਖ ਬੁਲਾਰਾ ਚੁਣੇ ਗਏ ।ਬਲਾਚੌਰ ਇਕਾਈ ਦਾ ਪ੍ਰਧਾਨ ਨਿਰਮਲ ਸਿੰਘ ਫਿਰਨੀ ਮਾਜਰਾ ਨੂੰ ਚੁਣਿਆ ਗਿਆ । ਢਾਡੀ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਪਪਰਾਲੀ ਨੇ ਇਸ ਮੌਕੇ ਕਿਹਾ ਕਿ ਜੇਕਰ ਸਰਕਾਰ ਬਾਕੀ ਕੰਮਕਾਰ ਖੋਲ੍ਹ ਸਕਦੀ ਹੈ ਤਾਂ ਧਾਰਮਿਕ ਸਟੇਜਾਂ ਵੀ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਕਿ ਢਾਡੀ ਸਿੰਘ ਆਪਣਾ ਰੁਜ਼ਗਾਰ  ਕਰ ਸਕਣ ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਢਾਡੀ ਜਸਪਾਲ ਸਿੰਘ ਤਾਨ ,ਮੀਤ ਪ੍ਰਧਾਨ ਜਥੇਦਾਰ ਧੰਨਾ ਸਿੰਘ ਖਾਲਸਾ, ਸੰਘਰਸ਼ ਵਿੰਗ ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਜੋਗੀ,  ਦਿਲਾਵਰ ਸਿੰਘ ਮੰਡੇਰਾਂ ਜਨਰਲ ਸਕੱਤਰ ਸੰਘਰਸ਼ ਵਿੰਗ ਨਵਾਂ ਸ਼ਹਿਰ ਅਤੇ ਗੁਰਦਿਆਲ ਸਿੰਘ ਮੋਇਲਾ ਹਾਜ਼ਰ ਸਨ ।

Sunday, September 13, 2020

ਜੰਮੂ ਕਸ਼ਮੀਰ ਵਿਚ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ - ਮਾਨ



       ਇੰਦਰਜੀਤ ਸਿੰਘ ਮਾਨ 

ਬੰਗਾ 13 ਸਤੰਬਰ (ਮਨਜਿੰਦਰ ਸਿੰਘ )  
ਜੰਮੂ ਖੇਤਰ ਦੇ ਵੱਡੀ ਗਿਣਤੀ ਵਿਚ ਲੋਕ ਪੰਜਾਬੀ ਬੋਲਣ ,ਸਮਝਣ ਅਤੇ ਪੜ੍ਹਨ ਵਾਲੇ ਹਨ । ਸਰਕਾਰੀ ਸਾਜਿਸਾਂ ਤਹਿਤ ਪਿਛਲੇ ਸੰਮਿਆ ਵਿਚ ਪੰਜਾਬੀ ਨੂੰ ਨੁਕਸਾਨ ਪਹੁਚਾਣ ਲਈ ਕਈ ਸਰਕਾਰੀ ਫੈਸਲੇ ਲਏ ਗਏ । ਪੰਜਾਬੀ ਨੂੰ ਇਕ ਧਾਰਮਿਕ ਫ਼ਿਰਕੇ ਦੀ ਭਾਸ਼ਾ ਦਾ  ਪ੍ਰਭਾਵ ਦੇ   ਇਸ ਨੂੰ ਸੁੰਗੇੜਨ ਦੇ ਕੋਝੇ ਯਤਨ ਕੀਤੇ ਗਏ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬੰਗਾ ਦੇ ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਜ਼ਿਲਾ  ਚੇਅਰਮੈਨ ਆਰ ਟੀ ਆਈ ਸੈਲ  ਮਨੁੱਖੀ ਅਧਿਕਾਰ ਮੰਚ ਤੇ  ਜਨਰਲ ਕੌਂਸਲ ਮੈਂਬਰ ਸ਼੍ਰੋਮਣੀ ਅਕਾਲੀ ਦਲ (ਬਾਦਲ ) ਨੇ ਚੋਣਵੇਂ ਪੱਤਰਕਾਰਾਂ ਨਾਲ ਕਰਦਿਆਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਦਰਜੇ ਤੇ ਪਹਿਲੇ ਦੀ ਤਰ੍ਹਾਂ ਬਹਾਲ ਕੀਤਾ ਜਾਵੇ । ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਪੰਜਾਬੀ ਭਾਸ਼ਾ ਦੀ ਰੋਕ ਨੂੰ ਬਰਦਾਸ਼ਤ ਨਹੀਂ ਕਰਨਗੇ ।ਉਨ੍ਹਾਂ ਕਿਹਾ ਕਿ ਪੰਜਾਬੀ ਸੂਬੇ ਦੇ ਲੋਕਾਂ ਲਈ ਮਾਂ ਦੀ ਤਰ੍ਹਾਂ ਹੈ ,ਇਸ ਨੂੰ ਜੰਮੂ ਕਸ਼ਮੀਰ ਦੇ ਸਵੀਧਾਨ ਵਿਚ ਵੀ ਮਾਨਤਾ ਦਿੱਤੀ ਗਈ ਹੈ ।ਉਨ੍ਹਾਂ ਕਿਹਾ ਕਿ ਪੰਜਾਬੀ ਪੰਜਾਬੀਅਤ ਲਈ ਅਤੇ ਪੰਜਾਬੀ ਮਾਂ ਬੋਲੀ ਲਈ ਹਮੇਸਾ ਨਿਆਂ ਦੀ ਲੜਾਈ ਲੜਦੇ ਆ ਰਹੇ ਹਨ ਅਤੇ ਹੁਣ ਵੀ ਪੰਜਾਬੀ ਮਾਂ ਬੋਲੀ ਲਈ ਲੜਾਈ ਜਾਰੀ ਰੱਖਣਗੇ।   ਉਨ੍ਹਾਂ ਕਿਹਾ ਕਿ ਪੰਜਾਬੀ ਜੰਮੂ ਕਸਮੀਰ ਸਾਰੇ ਪ੍ਰਦੇਸ਼ ਵਿਚ ਬੋਲਣ ਵਾਲੀ ਇੱਕੋ ਇੱਕ ਭਾਸਾ ਹੈ ਜਦ ਕੇ ਸਰਕਾਰੀ ਭਾਸਾ ਡੋਗਰੀ ਕੁੱਝ ਖੇਤਰ ਅਤੇ ਕਸ਼ਮੀਰੀ  ਸਿਰਫ਼  ਕਸ਼ਮੀਰੀ ਘਾਟੀ ਵਿਚ ਹੀ ਬੋਲੀ ਜਾਂਦੀ ਹੈ ।ਉਨ੍ਹਾਂ ਜੰਮੂ ਕਸ਼ਮੀਰ ਵਿਚ ਪੰਜਾਬੀ ਨੂੰ ਸਰਕਾਰੀ ਭਾਸਾ ਵਿਚੋਂ ਬਾਹਰ ਕਰਨ ਲਈ ਪੰਜਾਬੀਅਤ ਦੇ ਵਿਰੋਧੀਆਂ ਦਾ ਮੰਦਭਾਗਾਂ ਕਦਮ ਦੱਸਦਿਆਂ ਕੇਂਦਰ ਸਰਕਾਰ ਅਤੇ ਉਪ ਰਾਜਪਾਲ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਭਾਸਾਂ ਨੂੰ ਜੰਮੂ ਕਸ਼ਮੀਰ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਅਤੇ ਪਹਿਲਾਂ ਦੀ ਤਰ੍ਹਾਂ ਪੰਜਾਬੀ ਭਾਸਾਂ ਨੂੰ  ਸਰਕਾਰੀ ਤੌਰ ਤੇ ਪੂਰਨ ਬਹਾਲ ਕੀਤਾ ਜਾਵੇ । ਇਸ ਮੌਕੇ ਨੰਬਰਦਾਰ ਇੰਦਰਜੀਤ ਨਾਲ, ਸਤਨਾਮ ਸਿੰਘ  ਬਾਲੋ ,ਗੁਲਸ਼ਨ ਕੁਮਾਰ ਜਸਕਰਨ ਸਿੰਘ ਮਾਨ ,ਮੁਖ਼ਤਿਆਰ ਸਿੰਘ ਭੁੱਲਰ ,ਗੁਰਜੀਤ ਸਿੰਘ ਸੈਣੀ ,ਹਰਜੀਤ ਸਿੰਘ ਸੈਣੀ ,ਅਮਰੀਕ ਸਿੰਘ ,ਅਤੇ ਪਰਦੀਪ ਸਿੰਘ ਮਾਨ ਆਦ ਹਾਜ਼ਰ ਸਨ।  

Tuesday, September 8, 2020

ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ :

ਬੰਗਾ  9 ਸਤੰਬਰ( ਮਨਜਿੰਦਰ ਸਿੰਘ )ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਸਰੀਰਕ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਣ ਲਈ ਹੋਮੋਪੈਥਿਕ ਦੀ ਦਵਾਈ ਇਮਿਊਨਿਟੀ ਬੂਸਟਰ ਸੰਗਤਾਂ ਨੂੰ ਮੁਫ਼ਤ ਵੰਡਣ ਲਈ ਮੈਡੀਕਲ ਕੈਂਪ ਲਗਾਇਆ ਗਿਆ । ਕੈਂਪ ਦਾ ਉਦਘਾਟਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ  ਅੰਮ੍ਰਿਤਸਰ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ  ਨੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਸਾਇਟੀ ਲੰਬੇ ਸਮੇਂ ਤੋਂ ਲੋਕ ਸੇਵਾ ਦੇ ਕਾਰਜ ਕਰ ਰਹੀ ਹੈ । ਇਸ ਤੋਂ ਪਹਿਲਾਂ ਵੀ ਇਹ ਸੁਸਾਇਟੀ 20 ਤੋਂ ਵੱਧ ਥਾਵਾਂ ਤੇ ਇਸ ਤਰ੍ਹਾਂ ਦੇ ਕੈਂਪ ਲਗਾ ਚੁੱਕੀ ਹੈ ¦ ਇਸ ਮੌਕੇ ਡਾਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਹ ਦਵਾਈ ਕੋਵਿਡ 19 ਦੀ  ਮਹਾਂਮਾਰੀ ਕੋਰੋਨਾ ਤੋਂ  ਬਚਾਅ ਲਈ ਵੀ ਲਾਭਦਾਇਕ ਹੈ ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ,ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ, ਹਰਪ੍ਰੀਤ ਸਿੰਘ ਬੇਦੀ, ਹਰਵੀਰ ਸਿੰਘ ਹੀਰ, ਜੈਦੀਪ ਸਿੰਘ ,ਚਰਨਜੀਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ  ਸੈਨੀਟਾਈਜ਼ ਕੀਤਾ ਗਿਆ। ਖਾਲਸਾ ਵੱਲੋਂ ਸੁਸਾਇਟੀ ਦੀ ਸਮੁੱਚੀ ਟੀਮ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਪਲਵਿੰਦਰ ਸਿੰਘ ', ਸਟੋਰ ਕੀਪਰ ਗੁਰਦਿਆਲ ਸਿੰਘ ,ਜਥੇਦਾਰ ਬਲਰਾਜ ਸਿੰਘ ਖ਼ਾਲਸਾ, ਕੁਲਜਿੰਦਰ ਜੀਤ ਸਿੰਘ ਸੋਢੀ, ਜਸਪ੍ਰੀਤ ਸਿੰਘ ਸੋਢੀ, ਜਸਵੰਤ ਸਿੰਘ ,ਪ੍ਰੇਮ ਸਿੰਘ, ਹਰਪ੍ਰੀਤ ਸਿੰਘ ਜੀਂਦੋਵਾਲ, ਕਥਾਵਾਚਕ ਬਲਵਿੰਦਰ ਸਿੰਘ, ਗਰੰਥੀ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਖਾਲਸਾ  ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ ।

Monday, September 7, 2020

ਪ੍ਰਸਿੱਧ ਗਾਇਕ ਰਮੇਸ਼ ਚੌਹਾਨ ਦਾ ਕੀਤਾ ਸਨਮਾਨ

ਬੰਗਾ/  7ਸਤੰਬਰ (ਮਨਜਿੰਦਰ ਸਿੰਘ' ਪ੍ਰੇਮ ਜੰਡਿਆਲੀ ,)
ਦਰਬਾਰ ਭੋਲਾ ਪੀਰ ਪਿੰਡ ਖਾਨਖਾਨਾ ਵਿਖੇ ਗੱਦੀ ਨਸ਼ੀਨ ਸਾੲੀਂ ਜਸਵੀਰ ਦਾਸ  ਸਾਬਰੀ ਅਤੇ  ਸਮੂਹ ਨਗਰ ਦੀ ਸਾਧ ਸੰਗਤ ਵੱਲੋਂ ਗਾਇਕ ਰਮੇਸ਼ ਚੌਹਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਜਿਸ ਕਲਾਕਾਰ ਨੇ   ਕੋਰੋਨਾ ਮਹਾਂਮਾਰੀ ਚੱਲਦਿਆਂ ਆਪਣੀ ਗਾਇਕੀ ਨੂੰ ਕਾਇਮ ਰੱਖਿਆ ਅਤੇ ਬਹੁਤ ਹੀ ਖੂਬਸੂਰਤ ਗੀਤ ਸਰੋਤਿਆਂ ਦੀ ਕਚਹਿਰੀ  ਵਿੱਚ ਪੇਸ਼ ਕੀਤੇ ।ਜਿਨ੍ਹਾਂ ਗੀਤਾਂ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ । ਬਹੁਤ ਹੀ ਖੂਬਸੂਰਤ ਗੀਤ ਉਡੀਕ ਜਿਸ ਗੀਤ ਨੂੰ ਪੰਮੀ ਜਾਨ ਪੁਰੀ ਨੇ ਲਿਖਿਆ ਹੈ ਬਹੁਤ ਮਸ਼ਹੂਰ ਹੋਇਆ ਹੈ ਇਸ ਮੌਕੇ ਰਮੇਸ਼ ਚੌਹਾਨ  ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਖਤਮ ਹੋਣ ਤੋਂ ਬਾਅਦ ਜਲਦੀ ਹੀ ਲਾਈਵ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ  । ਇਸ ਮੌਕੇ ਸਾਈਂ ਜਸਬੀਰ ਦਾਸ  ਸਾਬਰੀ ਨੇ ਸੰਗਤ ਨੂੰ ਕਰੋਨਾ ਮਹਾਂਮਾਰੀ ਦੀਆਂ ਸਾਵਧਾਨੀਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ।

Sunday, September 6, 2020

ਛੇਵਾਂ ਸਵੈ ਇੱਛਕ ਖੂਨਦਾਨ ਕੈਂਪ ਲਗਾਇਆ ਗਿਆ

ਨਵਾਂਸ਼ਹਿਰ 6 ਸਤੰਬਰ( ਮਨਜਿੰਦਰ ਸਿੰਘ )
ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਬਰਨਾਲਾ ਕਲਾਂ ਵੱਲੋਂ ਦਸਮੇਸ਼ ਹੈਲਥ ਕਲੱਬ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਲੱਡ ਡੋਨਰ ਕੰਪਲੈਕਸ ਨਵਾਂਸ਼ਹਿਰ ਵਿਖੇ ਛੇਵਾਂ ਸਵੈਇੱਛਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 41 ਵਲੰਟਰੀਆਂ ਨੇ ਖੂਨ ਦਾਨ  ਕੀਤਾ । ਇਸ ਮੌਕੇ ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ  ਬਰਨਾਲਾ ਕਲਾਂ ਦੇ ਪ੍ਰਧਾਨ ਹਰਪ੍ਰਭਮਹਿਲ ਸਿੰਘ ਬਰਨਾਲਾ  ਜੋ ਕੇ ਲੋਕ ਇਨਸਾਫ਼ ਪਾਰਟੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਵੀ ਪ੍ਰਧਾਨ ਹਨ ਨੇ ਇੱਕ ਸੰਖੇਪ  ਵਾਰਤਾ ਦੌਰਾਨ ਦੱਸਿਆ   ਕਿ ਸਮਾਜ ਵਿੱਚ ਬੇਟੀਆਂ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਇਸ ਕੈਂਪ ਦਾ ਉਦਘਾਟਨ ਪਿੰਡ ਬਰਨਾਲਾ  ਕਲਾ ਦੀ ਬੇਟੀ ਕੁਲਜੀਤ ਕੌਰ ਕੋਲੋਂ ਕਰਵਾਇਆ ਗਿਆ । ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਕਿ ਇਹ ਖ਼ੂਨਦਾਨ ਕੈਂਪ  ਲਗਾ ਕੇ ਟਰੱਸਟ ਹਰ ਸਾਲ ਸੇਵਾ ਕਰਦਾ ਆ ਰਿਹਾ ਹੈ ,ਇਸ ਵਾਰ ਦੇ ਇਸ ਕੈਂਪ ਦਾ ਮਹੱਤਵ ਹੋਰ ਵੀ ਜ਼ਿਆਦਾ ਹੈ ਕਿਉਂਕਿ ਕੋਰੋਨਾ  ਵਾਇਰਸ ਦੀ ਮਹਾਂਮਾਰੀ   ਕਰਕੇ ਲੋੜਵੰਦਾਂ ਨੂੰ  ਖੂਨ ਦੀ ਬਹੁਤ ਜ਼ਰੂਰਤ ਹੈ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਖ਼ੂਨਦਾਨ ਕੀਤਾ ਜਾਵੇ ਤਾਂ ਜੋ ਲੋੜਵੰਦ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ । ਭਗਤ ਪੂਰਨ ਸਿੰਘ ਟਰੱਸਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਟਰੱਸਟ ਭਗਤ ਪੂਰਨ ਸਿੰਘ ਦੇ ਪੂਰਨਿਆਂ ਤੇ ਚੱਲਦਿਆਂ ਸਮਾਜ ਸੇਵਾ ਦੇ ਹਰ ਤਰ੍ਹਾਂ ਦੇ ਕੰਮ ਕਰਦਾ ਆ ਰਿਹਾ ਹੈ । ਪ੍ਰਧਾਨ ਨੇ ਇਸ ਮੌਕੇ ਖੂਨਦਾਨ ਕਰਨ ਵਾਲੇ ਵਲੰਟਰੀਆਂ ਦਾ ਧੰਨਵਾਦ  ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ  ਰਿਣੀ ਹਨ ਅਤੇ ਸਿਰ ਝੁਕਾ ਕੇ ਨਮਸਕਾਰ ਕਰਦੇ ਹਨ ।  ਇਸ ਮੌਕੇ ਸਾਰੇ ਖੂਨਦਾਨੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ  ਕੀਤਾ ਗਿਆ ।ਇਸ ਮੌਕੇ ਮਹਿੰਦਰ ਸਿੰਘ ,ਚੈਨ ਸਿੰਘ ਬਹਾਦਰ ਸਿੰਘ ,ਸਰਵਣ ਸਿੰਘ ,ਸੁੱਚਾ ਸਿੰਘ ਮਨਜੀਤ ਸਿੰਘ ,ਰਸ਼ਪਾਲ ਕੌਰ ਅਤੇ ਦਸਮੇਸ਼ ਕਲੱਬ ਵੱਲੋਂ ਅਮਰਜੀਤ ਸਿੰਘ ,ਪਰਮਿੰਦਰ ਸਿੰਘ ,ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ 

ਪੀ. ਐੱਸ .ਯੂ ਦੇ ਪੱਕੇ ਧਰਨੇ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਭਲਕੇ ਹੋਵੇਗਾ ਡੀ . ਸੀ ਦਫਤਰ ਅੱਗੇ ਵੱਡਾ ਇਕੱਠ

ਨਵਾਂ ਸ਼ਹਿਰ 6ਸਤੰਬਰ (ਚੀਫ ਬਿਊਰੋ ਮਨਜਿੰਦਰ ਸਿੰਘ) ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਕਮਲਦੀਪ ਸਿੰਘ ਮੱਲੂਪੋਤਾ ,ਜਿਲ੍ਹਾ ਆਗੂ ਰਾਜੂ ਬਰਨਾਲਾ ਨੇ ਕਿਹਾ ਕਿ ਭਰਾਤਰੀ ਜਥੇਬੰਦੀਆਂ ਤੇ ਪੀ.ਐੱਸ.ਯੂ ਵਲੋਂ ਸੋਮਵਾਰ ਨੂੰ ਡੀ.ਸੀ ਦਫਤਰ ਅੱਗੇ ਵੱਡਾ ਇਕੱਠ ਕੀਤਾ ਜਾਵੇਗਾ ਤੇ ਅਣਮਿੱਥੇ ਸਮੇਂ ਲਈ ਦਿਨ ਰਾਤ ਦਾ ਧਰਨਾ ਪਹਿਲਾ ਵਾਗ ਹੀ ਜਾਰੀ ਰਹੇਗਾ ਜਦੋ ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਬੰਗਾ ਤੇ ਨਵਾਸ਼ਹਿਰ ਦੀਆ ਵਿਦਿਅਕ ਸੰਸਥਾਵਾਂ ਵਿਚ ਪੂਰਨ ਤੌਰ ਤੇ ਲਾਗੂ ਨਹੀ ਹੁੰਦੀ ।ਉਹਨਾ ਦੱਸਿਆ ਕਿ ਕਾਲਜਾਂ ਦੀਆ ਮੈਨਜਮੈਟਾ ਵਿਦਿਆਰਥੀਆਂ ਨੂੰ ਬਾਰ ਬਾਰ ਫੋਨ ਕਰਕੇ ਦਾਖਲਾ ਕਰਵਾਉਣ ਲਈ ਜੋਰ ਪਾ ਰਹੀਆ ,ਤਾ ਕਿ ਵਿਦਿਆਰਥੀਆ ਤੋਂ ਜਿੰਨੇ ਪੈਸੇ ਵਸੂਲ ਹੁੰਦੇ ਲੈ ਲਵੋ ,ਤੇ ਦੂਜਾ ਵਿਦਿਆਰਥੀਆਂ ਦੀ ਏਕਤਾ ਨੂੰ ਤੋੜਿਆ ਜਾ ਸਕੇ ।ਪਰ ਕਾਲਜ ਦੀ ਇਸ ਘਟੀਆ ਸੋਚ ਦੇ ਵਿਰੋਧ ਵਿਚ ਵਿਦਿਆਰਥੀ ਡੀ.ਸੀ ਦਫਤਰ ਇਕੱਠੇ ਹੋਣਗੇ ,ਇਹਨਾ ਦੇ ਵਿਦਿਆਰਥੀ ਵਿਰੋਧੀ ਚਿਹਰੇ ਨੂੰ ਨੰਗਾ ਕਰਨਗੇ।ਪੀ.ਐੱਸ .ਯੂ ਦੇ ਆਗੂਆਂ ਨੇ ਦੱਸਿਆ ਕਿ ਡੀ .ਸੀ ਸ਼ੇਨਾ ਅਗਰਵਾਲ ,ਐੱਸ. ਐੱਸ .ਪੀ ਅਲਕਾ ਮੀਨਾ ਨੇ ਵਿਦਿਆਰਥੀਆ ਤੇ ਪਰਚੇ ਦਰਜ ਕਰਕੇ ਇਹ ਸਾਬਤ ਕਰ ਦਿੱਤਾ ਕਿ ਉਹ ਸਿੱਧੇ ਤੌਰ ਕਾਲਜ ਮੈਨਜਮੈਟਾਂ ਦੀ ਪਿੱਠ ਤੇ ਖੜੇ।ਨਵਾਂਸ਼ਹਿਰ ਪੁਲਿਸ ਪਰਸ਼ਾਸ਼ਨ ਨੇ ਅਣਮਿੱਥੇ ਸਮੇਂ ਦੇ ਧਰਨੇ ਨੂੰ ਚਕਵਾਉਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥੀ ਦੇ ਰੋਹ ਅੱਗੇ ਉਹਨਾਂ ਨੂੰ ਝੁਕਣਾ ਪਿਆ ।ਵਿਦਿਆਰਥੀ ਪਰਚੇ ਪਰਚੀਆ ਦੀ ਪਰਵਾਹ ਕੀਤੇ ਬਿਨਾ ਸੰਘਰਸ਼ ਉਦੋ ਤੱਕ ਜਾਰੀ ਰੱਖਾਂਗੇ ਜਦੋ ਤੱਕ ਨਵਾਂਸ਼ਹਿਰ ਜਿਲ੍ਹੇ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਲਾਗੂ ਨਹੀ ਹੁੰਦੀ

ਵਿਦਿਆਰਥੀ ਆਗੂ ਰਾਜੂ ,ਰੋਹਿਤ ਚੌਹਾਨ ਤੇ ਵਿੱਕੀ ਦੜੋਚ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕਾਨੂੰਨ ਨੂੰ ਲਾਗੂ ਕਰਵਾਓਣ ਦੀ ਜ਼ਿੰਮੇਵਾਰੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਹੁੰਦੀ ਹੈ ਪਰ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦਲਿਤ ਵਿਦਿਆਰਥੀਆਂ ਦੀ ਸਕੀਮ ਪੋਸਟ ਮੈਟਿ੍ਕ ਸਕਾਲਰਸ਼ਿਪ ਨੂੰ ਲਾਗੂ ਕਰਵਾਓਣ ਵਿੱਚ ਅਸਫ਼ਲ ਸਿੱਧ ਹੋ ਰਹੇ ਹਨ । ਓਨ੍ਹਾਂ ਕਿਹਾ ਲਗਾਤਾਰ ਕੇਂਦਰ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਨਵਾਂਸ਼ਹਿਰ ਨਾਲ਼ ਹੋਏ ਸਮਝੌਤੇ 15-10-2018 ਦੀਆਂ ਵੀ ਕਾਲਜ ਮੈਨਜਮੈਟਾਂ ਸ਼ਰੇਆਮ ਉਲੰਘਣਾਵਾਂ ਕਰ ਰਹੀਆ ਹਨ ।ਅਸੀ ਪਹਿਲਾ 10 ਅਗਸਤ ਤੇ ਦੁਆਰਾ ਫਿਰ 18 ਅਗਸਤ ਨੂੰ ਡੀ ਸੀ ਦਫਤਰ ਅੱਗੇ ਧਰਨਾ ਦਿੱਤਾ, ਤੇ ਹੁਣ 3 ਸਤੰਬਰ ਤੋਂ ਡੀ ਸੀ ਦਫਤਰ ਅੱਗੇ ਦਿਨ ਰਾਤ ਦਾ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਹੈ ਪਰ ਸਾਡੀ ਹੁਣ ਤੱਕ ਸੁਣਵਾਈ ਨਹੀ ਹੋਈ ।ਆਗੂਆ ਨੇ ਕਿਹਾ ਕਿ
ਪੀ .ਐਸ. ਯੂ ਤੇ ਭਰਾਤਰੀ ਜਥੇਬੰਦੀਆਂ ਵਲੋਂ ਸੋਮਵਾਰ ਨੂੰ ਡੀ ਸੀ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ ਤੇ ਦਲਿਤ ਵਿਰੋਧੀ ਪਰਸ਼ਾਸ਼ਨ ਦਾ ਚਿਹਰਾ ਲੋਕਾ ਵਿਚ ਨੰਗਾ ਕਰਾਂਗੇ ਤੇ ਸੰਘਰਸ਼ ਨੂੰ ਜਾਰੀ ਰੱਖਾਗੇ।ਇਸ ਮੌਕੇ ਵਿਦਿਆਰਥੀ ਪ੍ਰਿੰਸ,ਗੁਰਪ੍ਰੀਤ, ਸਤਨਾਮ, ਨੀਰਜ,ਸੌਰਵ, ਸੂਰਜ,ਅਰਵਿੰਦਰ,ਰਾਜਵਿੰਦਰ ,ਸੋਨਿਕਾ,ਲੱਛਮੀ,ਕਰਨ,ਰਵੀ,ਰੋਰੋਹਿਤ ਕੁਮਾਰ, ਮਾਨਵ,ਭੁਪਿੰਦਰ, ਸੁਖਵੀਰ ਆਦਿ ਹਾਜਰ ਹਨ।

Saturday, September 5, 2020

ਅਧਿਆਪਕ ਦਿਵਸ ਮੌਕੇ ਜਿਲਾ ਪੱਧਰ ਸਮਾਗਮ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜਾਰੀ ਵਾਲੇ ਅਧਿਆਪਕਾਂ ਤੇ ਅਧਿਕਾਰੀਆ ਨੂੰ ਸਨਮਾਨ

ਨਵਾਂਸ਼ਹਿਰ /ਬੰਗਾ 5 ਸਤੰਬਰ(ਚੀਫ ਬਿਊਰੋ ਮਨਜਿੰਦਰ ਸਿੰਘ )ਜਿਲਾ ਸਿੱਖਿਆ ਅਫਸਰ(ਐਲੀ) ਸਹੀਦ ਭਗਤ ਸਿੰਘ ਨਗਰ ਵਲੋਂ ਜਿਲਾ ਪੱਧਰ ਤੇ ਵੱਖ ਵੱਖ ਖੇਤਰਾਂ ਵਿੱਚ ਕੰੰ ਕਰਨ ਵਾਲੇ ਪਾ੍ਰਮਇਰੀੌ ਅਦਿਆਪਕਾਂ ਨੂੰ  ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਜਿਲਾ ਪੱਧਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ।ਪਵਨ ਕੁਮਾਰ ਜਿਲਾ ਸਿੱਖਿਆ ਅਫਸਰ(ਐਲੀ.ਸਿ) ਪਵਨ ਕੁਮਾਰ ਅਨੁਸਾਰ ਸਕੂਲ ਪੱਧਰ ਤੇ ਦਾਖਲਾ ਵਧਾਉਣ ਲਈ ਰਾਜ ਕੁਮਾਰ ਗੜੀ ਭਾਰਟੀ, ਆਰਤੀ ਅਰੋੜਾ ਬੈਰਸਾਲ,ਗੁਰਪੀ੍ਰਤ ਕੌਰ ਪਰਾਗਪੁਰ,ਜਸਵਿੰਦਰ ਕੌਰ ਬੜਵਾ,ਗਗਨਦੀਪ ਕੌਰ ਗੋਹਲੜੋਂ, ਸੁੱਖਰਾਮ ਰਵਿਦਾਸ ਨਗਰ ਨਵਾਂਸਹਿਰ,ਦੀਪਕ ਦਾਸ ਐਮਾਂ ਚਾਹਲ,ਬਲਵਿਮਦਰ ਸਿੰਘ ਰਾਮਪੁਰ,ਜਸਵਿੰਦਰ ਕੁਮਾਰ ਚੱਕਇਲਾਹੀ ਬਖਸ,ਮਨਪੀ੍ਰਤ ਮੱਲਾਂ ਸੋਢੀਆਨੂਮ, ਪੜ੍ਹੋ ਪੰਜਾਬ ਪੜਾ੍ਹਓ ਪੰਜਾਬ ਵਿੱਚ 100 ਫੀਸਦੀ ਨਤੀਜਾ ਲਿਆਉਣ ਲਈ ਸੀਮਾ ਰਾਣੀ ਸੈਦਪੁਰ,ਸੋਨੀਆ ਰਾਣੀ ਜਾਫਰਪੁਰ,ਹਰਜੀਤ ਸਿੰਘ ਪੱਲੀਆ ਕਲ਼ਾਂ,ਨਿਸ਼ਾ ਰਾਣੀ ਨਿੱਘੀ,ਬਲਵਿੰਦਰ ਕੌਰ ਔਲੀਆਪੁਰ, ਜਸਵਿੰਦਰ ਕੌਰ ਧਕਤਾਣਾ,ਵੰਦਨਾ, ਸਤਨਾਮ ਸਿੰਘ ਰਸੂਪੁਰ, ਹਰਜਿੰਦਰ ਕੌਰ ਫਿਰੋਜਪੁਰ,ਨੀਲਮ ਕੱਟ, ਬਲਜਿੰਦਰ ਸਿਮਘ ਤਾਹਿਰਪੁਰ,ਕੇਵਲ ਕੁਮਾਰ ਹੇੜੀਆ,ਕੁਲਵਿੰਦਰ ਕੌਰ ਮਾਈਦਿੱਤਾ, ਮਨਦੀਪ ਕੌਰ ਗੋਸਲ,ਮਨਜਿੰਦਰ ਰਾਣੀ ਕੋਟਪੱਤੀ,ਬਲਵੀਰ ਚੰਦ ਮਝੋਟ, ਸੁਰਿੰਦਰ ਪਾਲ ਮਾਹੀਪੁਰ, ਦਲਜੀਤ ਕੌਰ ਹਿਆਤਪੁਰ ਸਿੰਘਾ,ਨਿਤਾਸਾਦੱਤਾ ਹਿਆਤਪੁਰ ਰੁੜਕੀ ਨੂੰ ਸਮਾਰਟ ਸਕੂਲ ਬਣਾਉਣ ਵਿੱਚ ਸਹਿਯੋਗ ਦੇਣ ਲਈ ਬਲਜਿੰਦਰ ਸਿੰਘ ਟਕਾਰਲਾ,ਪਰਮਾ ਨੰਦ ਸਜਾਵਲਪੁਰ, ਬਲਵੰਤ ਰਾਏ ਸਾਧੜਾ,ਹਰਪੀਰਤ ਸਿੰਘ ਜੰਢਿਆਲਾ,ਧਰਿੰਦਰ ਬੱਧਣ ਚਾਹਲ ਕਲਾਂ,ਸਤਿੰਦਰਜੀਤ ਕੌਰ ਸੂਰਾਪੁਰ,ਯਸਪਾਲ ਥੋਪੀਆ,ਨੀਤੂ ਪੁਰੀ ਕਾਠਗੜ, ਅਮਿਤ ਜਗੋਤਾ ਚਾਂਦਪੁਰ ਰੁੜਕੀ ਨੂੰ ਅਤੇ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਅਧਿਕਾਰੀਆ ਵਿੱਚ ਛੋਟੂ ਰਾਮ ਉਪ ਜਿਲਾ ਸਿੱਖਿਆ ਅਫਸਰ,ਨੀਲ ਕਮਲ ਸਹਾਇਕ ਜਿਲਾ ਕੋਆਡੀਨੇਟਰ, ਗੁਰਦਿਆਲ ਸਿੰਘ ਸੋਸਲ ਮੀਡੀਆ ਕੋਆਡੀ ਨੇਟਰ,ਸੁਨੀਤਾ ਰਾਣੀ ਬੀ.ਪੀ.ਈ.ਓ ਔੜ,ਧਰਮ ਪਾਲ ਬੀ.ਪੀ.ਈ.ਓ ਔੜ ਨੂੰ ਜਿਲਾ ਪੱਧਰ ਤੇ ਸਨਮਾੋਿਨਤ ਕੀਤਾ ਜਾ ਰਿਹਾ ਹੈ।

ਲਾਇਨਜ਼ ਕਲੱਬ ਮਿਸ਼ਨ ਫ਼ਤਹਿ ਨੇ ਮਨਾਇਆ ਅਧਿਆਪਕ ਦਿਵਸ ਅਧਿਆਪਕ ਦੰਪਤੀਆਂ ਦਾ ਕੀਤਾ ਸਨਮਾਨ

ਬੰਗਾ, 5ਸਤੰਬਰ (ਮਨਜਿੰਦਰ ਸਿੰਘ )
ਲਾਇਨਜ਼ ਕਲੱਬ ਮਿਸ਼ਨ ਫ਼ਤਹਿ ਵਲੋਂ ਮੁਕੰਦਪੁਰ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜ ਅਧਿਆਪਕ ਦੰਪਤੀਆਂ ਦਾ ਸਨਮਾਨ ਕੀਤਾ ਗਿਆ। ਇਹਨਾਂ ’ਚ ਪ੍ਰਿੰਸੀਪਲ ਨਰਿੰਦਰ ਪਾਲ ਸਿੰਘ, ਕਿਰਨਜੀਤ ਕੌਰ, ਰਾਮ ਕਿਸ਼ਨ ਪੱਲੀ ਝਿੱਕੀ, ਸੁਨੀਤਾ ਰਾਣੀ, ਸ਼ੰਕਰ ਦਾਸ, ਮਨਜੀਤ ਕੌਰ, ਗਗਨ ਅਹੂਜਾ, ਰੇਨੂੰ ਗਰੋਵਰ, ਜਸਵੀਰ ਸਿੰਘ ਖਾਨਖਾਨਾ, ਨਿਰਮਰ ਕੌਰ ਆਦਿ ਸ਼ਾਮਲ ਸਨ। ਇਹਨਾਂ ਨੂੰ ਯਾਦਗਾਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਰਸਮ ਲਾਇਨ ਦੇ ਜ਼ਿਲ੍ਹਾ ਗਵਰਨਰ ਹਰਦੀਪ ਸਿੰਘ ਖੜਕਾ, ਜੀਡੀਪੀ ਪਰਮਜੀਤ ਸਿੰਘ ਚਾਵਲਾ, ਰੀਜਨ ਚੇਅਰਮੈਨ ਸੁੱਚਾ ਰਾਮ ਤੇ ਕਲੱਬ ਦੇ ਪ੍ਰਧਾਨ ਚਰਨਜੀਤ ਨੇ ਸਮੂਹਿਕ ਤੌਰ ’ਤੇ ਨਿਭਾਈ। ਉਹਨਾਂ ਨੇ ਸਨਮਾਨਿਤ ਅਧਿਆਪਕ ਜੋੜੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਵਰਗ ਸਮਾਜ ਦਾ ਹਮੇਸਾਂ ਉਸਾਰੂ ਮਾਰਗ ਦਰਸ਼ਨ ਕਰਦਾ ਆ ਰਿਹਾ ਹੈ। ਇਸ ਮੌਕੇ ਪਹਿਲੇ ਅਧਿਆਪਕ ਰਾਧਾ ਕ੍ਰਿਸ਼ਨਨ ਅਤੇ ਪਹਿਲੀ ਮਹਿਲਾ ਅਧਿਆਪਕਾ ਸਵੀਤਰੀ ਬਾਈ ਫ਼ੂਲੇ ਦੇ ਜ਼ਿੰਦਗੀ ਸੰਘਰਸ਼ ਨੂੰ ਵੀ ਨਮਨ ਕੀਤਾ ਗਿਆ। ਕਲੱਬ ਦੇ ਸਕੱਤਰ ਹਰਮਿੰਦਰ ਸਿੰਘ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਸਨਮਾਨਿਤ ਅਧਿਆਪਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਹਰਦੇਵ ਸਿੰਘ ਬੇਦੀ, ਸਤਪਾਲ  ਮੰਡੇਰਾਂ, ਆਸ਼ਾਂ ਰਾਣੀ, ਮਨਜੀਤ ਕੌਰ, ਤਰਨ ਅਬਰੋਲ, ਰਾਜ ਵਾਲੀਆ, ਜਸਵੰਤ ਕੁਮਾਰ, ਜਗਤਾਰ, ਜੋਗਾ ਰਾਮ, ਕਮਲਜੀਤ ਸਿੰਘ, ਕੁਲਵੰਤ ਸਿੰਘ, ਸੁਨੀਲ ਕੁਮਾਰ, ਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਫ਼ੋਟੋ ਕੈਪਸ਼ਨ- ਅਧਿਆਪਕ ਦੰਪਤੀਆਂ ਨੂੰ ਸਨਮਾਨਿਤ ਕਰਨ ਸਮੇਂ ਗਵਰਨਰ ਹਰਦੀਪ ਸਿੰਘ ਖੜਕਾ, ਪ੍ਰਧਾਨ ਚਰਨਜੀਤ ਤੇ ਹੋਰ।

Tuesday, September 1, 2020

ਸਰਕਾਰਾਂ ਜੇ ਬਾਂਹ ਨਹੀਂ ਫੜ ਸਕਦੀਆਂ ਤਾਂ ਕ੍ਰਿਪਾ ਕਰਕੇ ਮਰੋੜਨ ਨਾ - ਜੋਗੀ ਨਿਮਾਣਾ




             ਜੋਗ ਰਾਜ ਜੋਗੀ ਨਿਮਾਣਾ 

ਬੰਗਾ 2 ਸਤੰਬਰ (ਮਨਜਿੰਦਰ ਸਿੰਘ)               ਵੈਸੇ ਤਾਂ ਇਸ ਤਰ੍ਹਾਂ ਦੇ ਮਹਾਂਮਾਰੀ ਵਾਲੇ ਹਾਲਾਤ ਵਿੱਚ ਸਰਕਾਰਾਂ ਦੇ ਫਰਜ਼ ਬਣਦੇ ਹਨ ਕਿ ਉਹ ਆਪਣੇ ਦੇਸ਼ ਵਾਸੀਆਂ  ਦਾ  ਮੁਸੀਬਤ ਵਿੱਚ ਸਾਥ ਦੇਵੇ ਪਰ ਜਦੋਂ ਦੀ ਕੋਵਿੰਡ 19 ਮਹਾਂਮਾਰੀ ਦੀ ਸ਼ੁਰੂਆਤ ਹੋਈ ਹੈ ਕਿਸੇ ਤਰ੍ਹਾਂ ਦੀ ਵੀ ਆਰਥਿਕ ਮਦਦ ਸਰਕਾਰਾਂ ਵੱਲੋਂ  ਨਹੀਂ ਦਿੱਤੀ ਗਈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜੋਗ ਰਾਜ ਜੋਗੀ ਨਿਮਾਣਾ ਕੌਮੀ  ਜਨਰਲ ਕੌਂਸਲ ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ  ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜੇ ਸਰਕਾਰਾਂ ਆਪਣੇ ਲੋਕਾਂ ਦੀ ਬਾਂਹ ਫੜ ਕੇ ਮਦਦ ਨਹੀਂ ਕਰ ਸਕਦੀਆਂ ਤਾਂ ਘੱਟ ਤੋਂ ਘੱਟ ਬਾਂਹ ਮਰੋੜ ਕੇ ਕਚੂਮਰ ਨਾ ਕੱਢਣ ।ਉਨ੍ਹਾਂ ਕਿਹਾ ਕਿ ਕੌਮਾਂਤਰੀ ਕਿਰਤ ਅਦਾਰੇ ਅਤੇ ਏਸ਼ੀਆਈ ਵਿਕਾਸ ਬੈਂਕ ਦੀ ਸਾਂਝੀ ਰਿਪੋਰਟ ਅਨੁਸਾਰ ਕੋਵਿੱਡ 19  ਤਾਲਾਬੰਦੀ ਕਾਰਨ ਦੇਸ਼ ਅੰਦਰ 41 ਲੱਖ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਗਏ ਹਨ ਇਸ ਰਿਪੋਰਟ ਅਨੁਸਾਰ ਸ਼ਹਿਰੀ ਲੋਕ ਜਿਆਦਾ ਪ੍ਰਭਾਵਿਤ ਹੋਏ ਹਨ ਪਰ ਪੇਂਡੂ ਲੋਕਾਂ ਤੇ ਵੀ ਇਸ ਦਾ ਗਹਿਰਾ ਅਸਰ ਹੋਇਆ ਹੈ । ਗੈਰ ਭਾਜਪਾ ਸੂਬਾ ਸਰਕਾਰਾਂ ਆਪਣੀ ਮੰਦਹਾਲੀ ਦਾ  ਕਾਰਨ ਕੇਂਦਰ ਸਰਕਾਰ ਨੂੰ  ਦੱਸ ਰਹੀਆਂ ਹਨ । ਸੂਬਾ ਸਰਕਾਰਾਂ ਜਿਵੇਂ ਕਿ ਪੰਜਾਬ ਸਰਕਾਰ ਲੋਕਾਂ ਦੀ ਮਦਦ ਕਰਨ ਦੀ ਬਜਾਏ ਕੋਵਿੰਡ 19 ਦੇ ਨਵੇਂ ਨਵੇਂ ਜੁਰਮਾਨੇ ਜਿਵੇਂ ਕੇ ਮਾਸਕ ਨਾ ਪਾਉਣਾ ਅਤੇ ਹੋਰ ਲਾ ਕੇ ਆਪਣੇ ਖਜ਼ਾਨੇ ਭਰ ਕੇ ਲੋਕਾਂ ਦਾ ਕਚੂਮਰ ਕੱਢ ਰਹੀ ਹੈ ।ਲੋਕਾਂ ਦੇ ਕਾਰੋਬਾਰ ਟਰਾਂਸਪੋਰਟ ਸਾਰੇ ਧੰਦੇ ਬੰਦ ਹਨ ਪਰ ਬੈਂਕਾਂ ਵਾਲੇ ਗੱਡੀਆਂ ਅਤੇ ਵਪਾਰ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਮੰਗ ਰਹੇ ਹਨ ਜਿਨ੍ਹਾਂ ਦਾ ਭੁਗਤਾਨ ਕਰਨਾ ਲੋਕਾਂ ਲਈ ਬਹੁਤ ਮੁਸ਼ਕਿਲ ਹੋ ਚੁੱਕਾ ਹੈ । ਲੋਕਾਂ ਦੀ ਜ਼ੁਬਾਨ ਤੇ ਅਤੇ ਸੋਸ਼ਲ ਮੀਡੀਆ ਤੇ ਇਹ ਚਰਚਾ ਹੈ ਕਿ ਦੇਸ਼ ਬੰਦ ਹੈ ਟੈਕਸ ਚਾਲੂ ਹੈ ,ਵਪਾਰ ਬੰਦ ਹੈ ਵਿਆਜ ਚਾਲੂ ਹੈ , ਸ਼ਟਰ ਬੰਦ ਹੈ ਕਿਰਾਇਆ ਚਾਲੂ ਹੈ, ਸਕੂਲ ਬੰਦ ਹੈ  ਫੀਸ ਚਾਲੂ ਹੈ । ਨਿਮਾਣਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਮੀਨੀ ਪੱਧਰ  ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਉਨ੍ਹਾਂ ਦੀ ਬਾਹ  ਫੜੀ ਜਾਵੇ ਅਤੇ ਕੋਈ ਆਰਥਿਕ ਪੈਕੇਜ ਦਿੱਤਾ ਜਾਵੇ ਨਹੀਂ ਤਾਂ ਘੱਟੋ ਘੱਟ ਬਾਹਾਂ ਮਰੋੜਨ ਵਾਲੇ ਜੁਰਮਾਨੇ ਅਤੇ ਟੈਕਸ  ਬੰਦ ਕੀਤੀ ਜਾਣ ।ਇਸ ਮੌਕੇ ਉਨ੍ਹਾਂ ਨਾਲ ਮਹਿੰਦਰ ਸਿੰਘ ਮਜਾਰੀ , ਬਲਵੀਰ ਮੰਢਾਲੀ,  ਪੰਡਿਤ ਰਾਜੀਵ ਸਰਮਾ ਕੁਲਥਮ ਭਜਨ ਸਿੰਘ ਬਹਿਰਾਮ, ਮੱਖਣ ਲਾਲ ਬੰਗਾ ਰੋਸਨਦੀਪ ਕਰਨਾਣਾ , ਅਮਰੀਕ ਬੰਗਾ,  ਜੈ ਰਾਮ ਸਿੰਘ ਜਸਵੰਤ ਰਾਏ ਚੱਕਗੁਰੂ,ਮਹਿੰਦਰ ਸਿੰਘ ਚੱਕ ਗੁਰੂ ,ਲੰਬੜਦਾਰ ਤਿੰਬਰ ਨਾਸਿਕ, ਮਦਨ ਲਾਲ ਪੰਚ ਚੱਕਮਾਈਦਾਸ ਆਦਿ ਹਾਜਰ ਸਨ ।

ਛਾਤੀ ਦੇ ਕੈਂਸਰ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਸਫਲ ਅਪਰੇਸ਼ਨ

ਬੰਗਾ : 2 ਸਤੰਬਰ (ਮਨਜਿੰਦਰ ਸਿੰਘ )
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  43 ਸਾਲ ਦੀ ਔਰਤ ਦੇ ਛਾਤੀ ਦੇ ਕੈਂਸਰ ਦਾ ਸਫਲ ਅਪਰੇਸ਼ਨ ਕੀਤਾ ਗਿਆ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਦੱਸਿਆ ਕਿ 43 ਸਾਲ ਦੀ ਸੁਰਜੀਤ ਕੌਰ ਦੀ ਛਾਤੀ ਵਿਚ ਲਗਾਤਾਰ ਪੈਦਾ ਹੋ ਰਹੀ ਸਮੱਸਿਆਵਾਂ ਕਰਕੇ ਗੰਭੀਰ ਹਾਲਤ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਕਰਵਾਉਣ ਲਈ ਆਈ ਸੀ । ਇਸ ਮੌਕੇ ਹਸਪਤਾਲ ਦੇ ਕੈਂਸਰ ਦੇ ਅਪਰੇਸ਼ਨਾਂ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਪੀ ਪੀ ਸਿੰਘ ਐਮ ਐਸ ਨੇ ਮਰੀਜ਼ ਦੀ ਜਾਂਚ ਕਰਨ ਉਪਰੰਤ ਪਾਇਆ ਕਿ ਇਸ ਔਰਤ ਦੀ ਸੱਜੀ ਛਾਤੀ ਵਿਚ ਕੈਂਸਰ ਦੀਆਂ ਗੰਢਾਂ ਹਨ, ਜੋ ਸਰੀਰ ਦੇ ਅੰਦਰ ਨੂੰ ਫੈਲ ਰਹੀਆਂ ਸਨ ਅਤੇ ਕੈਂਸਰ ਦੀ ਤੀਜੀ ਸਟੇਜ ਹੋ ਚੁੱਕੀ ਸੀ । ਪਰਿਵਾਰਿਕ ਮੈਂਬਰਾਂ ਨੂੰ ਔਰਤ ਦੀ ਛਾਤੀ ਦੇ ਕੈਂਸਰ ਬਾਰੇ ਜਾਣਕਾਰੀ ਦਿੱਤੀ ਗਈ।  ਉਪਰੰਤ ਮਰੀਜ਼ ਦੀ ਜਾਨ ਬਚਾਉਣ ਲਈ ਛਾਤੀ ਦੇ ਕੈਂਸਰ ਦਾ ਅਪਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ ।  ਡਾ. ਪੀ.ਪੀ. ਸਿੰਘ ਐਮ ਐਸ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਪੂਰੀ ਟੀਮ ਨਾਲ ਇਸ ਔਰਤ ਦੀ ਛਾਤੀ ਦੇ ਕੈਂਸਰ ਦਾ ਸਫਲ ਅਪਰੇਸ਼ਨ ਕੀਤਾ । ਡਾਕਟਰ ਸਾਹਿਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਛਾਤੀ ਦੇ ਕੈਂਸਰ ਦੀ ਬਿਮਾਰੀ ਔਰਤਾਂ ਵਿਚ ਦਿਨੋ ਦਿਨ ਵੱਧ ਰਹੀ ਹੈ। ਇਸ ਲਈ ਜੇਕਰ ਕਿਸੇ ਵੀ ਔਰਤ ਦੀ ਛਾਤੀ ਵਿਚ ਕਿਸੇ ਪ੍ਰਕਾਰ ਦੀ ਕੋਈ ਗੰਢ ਜਾਂ ਸੋਜ ਹੋਵੇ ਤਾਂ ਉਸ ਦੀ ਜਲਦੀ ਤੋਂ ਜਲਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਕੈਂਸਰ ਦੀ ਬਿਮਾਰੀ ਦਾ ਪਤਾ ਲੱਗ ਸਕੇ ਅਤੇ ਇਸ ਦਾ ਇਲਾਜ ਹੋ ਸਕੇ ।  ਡਾ. ਪੀ.ਪੀ. ਸਿੰਘ ਦੱਸਿਆ ਕਿ ਇਸ ਕੈਂਸਰ ਦੇ ਵੱਡੇ  ਅਪਰੇਸ਼ਨ ਵਿਚ ਡਾ.  ਦੀਪਕ ਦੁੱਗਲ  (ਬੇਹੋਸ਼ੀ ਦੇ ਡਾਕਟਰ), ਉ ਟੀ ਸਟਾਫ਼ ਗਗਨਦੀਪ ਸਿੰਘ, ਯੂਨਸ ਮਸੀਹ ਸੁਖਵਿੰਦਰ ਕੌਰ, ਇੰਦਰਜੀਤ ਕੌਰ, ਬਲਜੀਤ ਕੌਰ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ। ਮੀਡੀਆ ਨੂੰ ਜਾਣਕਾਰੀ ਦੇਣ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ,  ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਪੀ ਪੀ ਸਿੰਘ ਐਮ ਐਸ (ਜਨਰਲ ਤੇ ਲੈਪਰੋਸਕੋਪਿਕ ਸਰਜਨ), ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ  ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...