ਬੰਗਾ 27 ਸਤੰਬਰ (ਮਨਜਿੰਦਰ ਸਿੰਘ,ਪ੍ਰੇਮ ਜੰਡਿਆਲੀ )- ਪਿੰਡ ਮਹਾਲੋਂ ਵਿਖੇ ਸਮਾਜ ਸੇਵੀ ਕਾਨੂੰਗੋ ਚੈਨ ਦਾਸ ਜੀ ਦਾ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਕਮਲੇਸ਼ ਗੁਰੂ, ਕੁਲਦੀਪ ਗਰੂ, ਜਸਵੀਰ ਗੁਰੂ ਦੇ ਪਿਤਾ ਸਾਬਕਾ ਕਾਨੂੰਗੋ ਸਵ:ਚੈਨ ਦਾਸ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਉਹਨਾਂ ਦੇ ਜੱਦੀ ਪਿੰਡ ਮਹਾਂਲੋ ਵਿਖੇ ਸ਼ਰਧਾਂਜਲੀ ਭੇਟ ਕਰਨ ਪਹੁੰਚੀਆਂ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਗੁਰਦੀਪ ਸਿੰਘ ਜੀ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਮਹੰਤ ਗੁਰਪਾਲ ਰਾਮ ਹੀਉਂ ਨੇ ਕਿਹਾ ਕਿ ਸਾਬਕਾ ਕਾਨੂੰਗੋ ਚੈਨ ਦਾਸ ਜੀ ਇੱਕ ਬਹੁਤ ਜੀ ਨੇਕ ਦਿਲ ਇਨਸਾਨ ਸਨ ਅਤੇ ਹਰ ਇੱਕ ਦੀ ਮਦੱਦ ਕਰਨਾ ਆਪਣਾ ਫਰਜ਼ ਸਮਝਦੇ ਸਨ। ਉਹਨਾਂ ਚੈਨ ਦਾਸ ਜੀ ਦੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ, ਇਸ ਮੌਕੇ ਉਮ ਪ੍ਰਕਾਸ਼ ਗੁਰੂ, ਕ੍ਰਿਸ਼ਨ ਲਾਲ ਗੁਰੂ, ਰਣਵੀਰ ਗੁਰੂ,ਜੱਸੀ ਗੁਰੂ, ਸੁਨੀਤਾ ਦਾਦਰਾ, ਸੰਜੀਵ ਦਾਦਰਾ, ਸੁਰਿੰਦਰ ਕੁਮਾਰ ਦਾਦਰਾ , ਸੁਨੀਤਾ ਦਾਦਰਾ, ਸੰਜਨਾ,ਸੰਦੀਪ ਦਾਦਰਾ, ਵਿਨੈ ਗੁਰੂ, ਰਕੇਸ਼ ਭਾਟੀਆ, ਦੇਸਰਾਜ ਰੁੜਕਾ, ਹੈਰੀਸਨ ਗੁਰੂ,ਆਰੀਅਨ , ਐਮ.ਸੀ. ਗੁਰਮੁਖ ਸਿੰਘ ਨਵਾਂਸ਼ਹਿਰ,ਭੁਪਿੰਦਰ ਭਾਟੀਆ,ਤੇਜਪਾਲ ਜਲੰਧਰ, ਕੈਪਟਨ ਕਿਸ਼ਨ ਸਿੰਘ ਮੰਡੇਰ, ਬਲਦੇਵ ਰਾਜ, ਧਰਮਵੀਰ ਪਾਲ ਹੀਉਂ, ਨੇ ਵੀ ਗੁਰੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Monday, September 27, 2021
Tuesday, September 21, 2021
ਚਰਨਜੀਤ ਸਿੰਘ ਚੰਨੀ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਪਾਰ ਨਹੀਂ ਕਰ ਸਕਣਗੇ - ਬੰਗਾ*************:******* ਮਿਸ਼ਨ 2022 ਫਤਿਹ ਕਰਨ ਲਈ ਸੈਕਟਰ ਤੇ ਬੂਥ ਕਮੇਟੀ ਦਾ ਸੰਗਠਨ ਨੂੰ ਮਜ਼ਬੂਤ ਕਰਨ ਦੀ ਲੋੜ
ਬੰਗਾ22 ਸਤੰਬਰ (ਮਨਜਿੰਦਰ ਸਿੰਘ ) ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਬੰਗਾ ਦੀ ਮੀਟਿੰਗ ਹਲਕਾ ਪ੍ਰਧਾਨ ਜੈਪਾਲ ਸੁੰਡਾ ਜੀ ਦੀ ਪ੍ਰਧਾਨਗੀ ਹੇਠ ਭਰੋਮਜ਼ਾਰਾ ਵਿਖੇ ਹੋਈ ਮੀਟਿੰਗ ਨੂੰ ਵਿਸ਼ੇਸ਼ ਤੌਰ ਤੇ ਬਸਪਾ ਪੰਜਾਬ ਦੇ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ ਨੇ ਸੰਬੋਧਨ ਕਰਦਿਆਂ ਆਖਿਆ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਗਠਜੋੜ ਦੀ ਸਰਕਾਰ ਬਣਾਉਣ ਲਈ ਸੂਬਾ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਲਈ ਹਲਕਾ ਬੰਗਾ ਨੂੰ ਪੰਜ ਹਿਸਿਆਂ ਵਿੱਚ ਜੋ ਵੰਡਿਆ ਹੋਇਆ ਹੈ ਉਹਦੀ ਸਮੀਖਿਆ ਕੀਤੀ ਗਈ ਹਲਕੇ ਦੀਆਂ ਸਮੁੱਚੀਆਂ ਟੀਮਾਂ 2 ਅਕਤੂਬਰ ਤੱਕ ਸੈਕਟਰ ਤੇ ਬੂਥ ਕਮੇਟੀਆਂ ਦੀ ਰਿਪੋਰਟ ਦੇਣਗੇ ਬਸਪਾ ਆਗੂ ਪ੍ਰਵੀਨ ਬੰਗਾ ਜ਼ੋਨ ਇੰਚਾਰਜ ਸਰਪੰਚ ਮਨੋਹਰ ਕਮਾਮ ਜੋਨ ਇੰਚਾਰਜ ਪ੍ਰਦੀਪ ਜਸੀ ਜ਼ਿਲਾ ਇੰਚਾਰਜ ਨੀਲਮ ਸਹਿਜਲ ਜ਼ਿਲਾ ਜਨਰਲ ਸਕੱਤਰ ਹਰਬਲਾਸ ਬਸਰਾ ਜ਼ਿਲਾ ਸਕੱਤਰ ਸੁਰਿੰਦਰ ਸੁਮਨ ਜ਼ਿਲਾ ਸਕੱਤਰ ਵਿਜੇ ਕੁਮਾਰ ਗੁਣਾਚੌਰ ਨੇ ਹਲਕੇ ਦੀ ਲੀਡਰਸ਼ਿਪ ਨੂੰ ਆਖਿਆ ਪੰਜਾਬ ਵਿਚ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਹੋਣ ਤੋਂ ਬਾਅਦ ਪੰਜਾਬ ਤੇ ਕੇਂਦਰ ਵਿਚ ਰਾਜ ਕਰਨ ਵਾਲੀਆਂ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਸਿਆਸੀ ਜ਼ਮੀਨ ਖੁੱਸਦੀ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਵਿੱਚ ਉਥਲ-ਪੁਥਲ ਆਪਣੀ ਹਾਰ ਨੂੰ ਦੇਖਦੇ ਹੋਏ ਸੈਂਟਰ ਨੇ ਧੱਕੇ ਨਾਲ ਕੈਪਟਨ ਨੂੰ ਗੱਦੀ ਤੋਂ ਉਤਾਰ ਕੇ ਚਰਨਜੀਤ ਸਿੰਘ ਚੰਨੀ ਨੂੰ ਗੱਦੀ ਸੌਪਣ ਨਾਲ 2022 ਵਿਚ ਵਾਪਸੀ ਨਹੀਂ ਹੋਵੇਗੀ 2022 ਵਿਚ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਸੈਕਟਰ ਤੇ ਬੂਥ ਪੱਧਰ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪਿਛਲੇ ਸਾਢੇ ਚਾਰ ਸਾਲ ਪੂਰੇ ਨਹੀਂ ਕਰ ਸਕੀ ਹੁਣ ਕਾਂਗਰਸ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੇਗੀ ਉਨ੍ਹਾਂ ਕਿਹਾ ਕਿ ਬੰਗਾ ਹਲਕੇ ਦੇ ਪਿੰਡ ਮੁਕੰਦਪੁਰ ਤੇ ਢਾਹਾਂ ਵਿਚ ਹੋ ਰਹੇ ਵਰਕਰ ਸੰਮੇਲਨ ਨਾਲ ਬਹੁਜਨ ਸਮਾਜ ਪਾਰਟੀ ਦਾ ਕੋਈ ਸੰਬੰਧ ਨਹੀਂ ਹੈ ਬਸਪਾ ਸਮਰਥਕਾਂ ਨੂੰ ਬਸਪਾ ਦੇ ਨਾਂ ਤੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਸਪਾ ਸਮਰਥਕਾਂ ਸੁਚੇਤ ਰਹਿਣ ਦੀ ਲੋੜ ਹੈ ।ਮੀਟਿੰਗ ਦੇ ਅੰਤ ਵਿੱਚ ਵਿੱਚ ਹਲਕਾ ਪ੍ਰਧਾਨ ਜੈ ਪਾਲ ਸੁੰਡਾ ਨੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਆਖਿਆ ਸੰਗਠਨ ਨੂੰ ਚੁਸਤ ਦਰੁਸਤ ਕਰਨਾ ਸਮੇਂ ਦੀ ਲੋੜ ਹੈ ।ਇਸ ਮੌਕੇ ਤੇ ਹਲਕਾ ਉਪ ਪ੍ਰਧਾਨ ਸੋਮਨਾਥ ਰਟੈਂਡਾ ਹਲਕਾ ਜਨਰਲ ਸਕੱਤਰ ਹਰਪ੍ਰੀਤ ਡਾਹਰੀ ਹਲਕਾ ਕੈਸ਼ੀਅਰ ਧਰਮ ਪਾਲ ਤਲਵੰਡੀ ਯੂਥ ਆਗੂ ਹਰਜਿੰਦਰ ਜੰਡਾਲੀ ਮੈਂਬਰ ਬਲਾਕ ਸੰਮਤੀ ਯੂਥ ਆਗੂ ਚਰਨਜੀਤ ਮੰਢਾਲੀ, ਕੁਲਦੀਪ ਬਹਿਰਾਮ ਪਰਮਜੀਤ ਦੋਸਾਂਝ, ਸ਼ਹਿਰੀ ਪ੍ਰਧਾਨ ਪ੍ਰਕਾਸ਼ ਰਾਮ ਬੈਂਸ, ਉਪ ਪ੍ਰਧਾਨ ਰਵਿੰਦਰ ਮਹਿੰਮੀ ਸੁਰਿੰਦਰ ਸਿੰਘ ਝਿੰਗੜ ਗੁਰਦਿਆਲ ਦੁਸਾਂਝ, ਇੰਦਰਜੀਤ ਅਟਾਰੀ, ਜੋਗਿੰਦਰ ਸਿੰਘ ਔੜ ਕਮਲਜੀਤ ਉਂਚਾ ਲਧਾਣਾ , ਰਕੇਸ਼ ਕੁਮਾਰ ਮੇਹਲੀ ਬਲਵਿੰਦਰ ਸਰਹਾਲ ਕਾਜ਼ੀਆਂ ਲਖਵੀਰ ਮਲੂਪੋਤਾ ਦੇਸ ਰਾਜ ਮਨਜੀਤ ਸੋਨੂੰ ਨਿਰਮਲ ਸਲਣ, ਚੰਨੀ ਮੰਢਾਲੀ ਕਸ਼ਮੀਰ ਸਿੰਘ ਸਰਹਾਲਕਾਜੀਆ ਹਰਵਿੰਦਰ ਜਸਲ ਕਰਮਵੀਰ ਸਿੰਘ ਗੁਣਾਚੌਰ, ਦੁਨੀ ਚੰਦ ਬੁਰਜ ਕੰਧਾਰੀ ਆਦਿ ਹਾਜ਼ਰ ਸਨ ।
ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੇ ਵਧਾਈ -ਮੋਹਨ ਸਿੰਘ ਬੰਗਾ
ਬੰਗਾ 21ਸਤੰਬਰ(ਮਨਜਿੰਦਰ ਸਿੰਘ) ਸ :ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਉਪਰੰਤ ਕਾਂਗਰਸ ਪਾਰਟੀ ਦੇ ਵੱਖ ਵੱਖ ਆਗੂ ਆਪਣੇ ਸ਼ਬਦਾਂ ਵਿਚ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਉਸੇ ਲੜੀ ਤਹਿਤ ਬੰਗਾ ਦੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਐਮਐਲਏ ਚੌਧਰੀ ਮੋਹਨ ਸਿੰਘ ਨੇ ਵੀ ਕਾਂਗਰਸ ਹਾਈ ਕਮਾਂਡ ਦੇ ਫੈਸਲੇ ਨੂੰ ਸ਼ਲਾਘਾਯੋਗ ਦੱਸਦਿਆਂ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਸ:ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੂੰ ਵਧਾਈ ਦਿੱਤੀ ।ਉਨ੍ਹਾਂ ਕਿਹਾ ਕਿ ਗਰੀਬਾਂ ਦੇ ਮਾਣ ਪੱਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਸੱਚੇ ਹਮਦਰਦ ਆਮ ਆਦਮੀ ਸਧਾਰਨ ਪਰਿਵਾਰ ਦੇ ਵਿਅਕਤੀ ਨੂੰ ਕਾਗਰਸ ਪਾਰਟੀ ਨੇ ਬਹੁਤ ਵੱਡਾ ਮਾਣ ਬਖਸ਼ ਕੇ ਪੰਜਾਬੀਆਂ ਦੇ ਅਤੇ ਦੇਸ਼-ਵਿਦੇਸ਼ ਵਿੱਚ ਵਸਦੇ ਭਾਰਤੀਆਂ ਦੇ ਦਿੱਲ ਜਿੱਤੇ ਲਏ ਹਨ ਉਨ੍ਹਾਂ ਤੋਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਬਹੁਤ ਆਸਾ ਤੇ ਉਮੀਦਾਂ ਹਨ। ਚੌਧਰੀ ਮੋਹਨ ਸਿੰਘ ਨੇ ਮੁੱਖ ਮੰਤਰੀ ਵੱਲੋਂ ਲਏ ਗਏ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ
ਪਾਣੀ ਦੇ ਬਿੱਲ ,300 ਯੂਨਿਟ ਬਿਜਲੀ ਬਿੱਲ ਮੁਆਫ ਕਰਨਾ, ਰੇਤ ਮਾਫੀਆ ਨੂੰ ਠੱਲ੍ਹ ਪਾਉਂਦੇ ਹੋਏ ਜ਼ਿਮੀਂਦਾਰਾਂ ਨੂੰ ਆਪਣੇ ਖੇਤਾਂ ਵਿਚੋਂ ਰੇਤ ਚੁਕਾਉਣ ਦੀ ਇਜਾਜ਼ਤ ਦੇਣਾ ,32 ਹਜਾਰ ਮਕਾਨ ਗਰੀਬ ਲੋਕਾਂ ਲਈ ਬਣਾਉਣ ਦਾ ਐਲਾਨ ਪੰਜਾਬ ਦੇ ਗ਼ਰੀਬ ਪਰਿਵਾਰਾਂ ਲਈ ਇਕ ਬਹੁਤ ਹੀ ਰਾਹਤ ਭਰਿਆ ਫੈਸਲਾ ਹੈ। ਇਕ ਆਮ ਆਦਮੀ ਦੇ ਮੁੱਖ ਮੰਤਰੀ ਬਣਨ ਨਾਲ ਹੁਣ ਆਮ ਜਨਤਾ ਲਈ ਮੁੱਖ ਮੰਤਰੀ ਦੇ ਦਰਵਾਜ਼ੇ ਖੁੱਲ੍ਹੇ ਮਿਲਣਗੇ ਅਤੇ ਉਹ ਆਪਣੀ ਕੋਈ ਵੀ ਮੁਸ਼ਕਲ ਉਨ੍ਹਾਂ ਨਾਲ ਸਾਂਝੀ ਕਰ ਸਕਣਗੇ।ਕਿਸਾਨਾਂ ਲਈ ਆਪਣੀ ਜਾਨ ਕੁਰਬਾਨ ਕਰਨ ਦੀ ਗੱਲ ਕਹਿਣਾ ਮੁੱਖ ਮੰਤਰੀ ਸਾਹਿਬ ਦਾ ਇੱਕ ਬਹੁਤ ਹੀ ਦਲੇਰਾਨਾ ਕਦਮ ਹੈ ਜਿਸ ਨਾਲ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਬਹੁਤ ਵੱਡੀ ਤਾਕਤ ਮਿਲੇਗੀ।ਇਸ ਮੌਕੇ ਗੁਰਚੇਤਨ ਸਿੰਘ ਗੜੀ' ਸਰਪੰਚ ਅਜੀਤ ਸਿੰਘ ,ਜਸਕੰਵਲ ਸ਼ਿੰਘ ਤਲਵੰਡੀ ਫੱਤੂ ,ਸੋਹਣ ਲਾਲ ਨੰਬਰਦਾਰ ਗਹਿਲ ਮਜਾਰੀ, ਬਗੀਚਾ ਰਾਮ ਲਾਦੀਆ,ਜਰਨੈਲ ਸਿੰਘ ਕਟਾਰੀਆ, ਸੋਨੂ ਝਿੱਕਾ,ਹਰਪਾਲ ਸਿੰਘ ਸਰਪੰਚ ਪਠਲਾਵਾ, ਸੁਰਿੰਦਰਪਾਲ ਸਿੰਘ ਮੇਹਲੀਆਣਾ, ਤੀਰਥ ਰਾਮ ਬਹਿਰਾਮ, ਰਾਮ ਸਿੰਘ ਸਰਪੰਚ ਭਰੋ ਮਜਾਰਾ, ਕਸ਼ਮੀਰ ਹੱਪੋਵਾਲ, ਕੁਲਵੰਤ ਰਾਏ ਸਰਪੰਚ ਜੀਂਦੋਵਾਲ, ਸੱਤਿਆ ਦੇਵੀ ਮਾਹਿਲ ਗਹਿਲਾਂ, ਅਰੂਣ ਘਈ,ਹਰੀਪਾਲ ਮੁੱਖ ਬੁਲਾਰਾ, ਅਮਨ ਢਾਹਾਂ, ਰਮਨਦੀਪ ਜੱਸੀ, ਰੋਸ਼ਨ ਲਾਲ ਮਹਿਰਮਪੁਰ, ਸਤਨਾਮ ਸੰਧੂ ਖਾਨਖਾਨਾਂ,ਅਤੇ ਪਵਨਦੀਪ ਸਿੰਘ ਗੁਣਾਚੌਰ ਹਾਜ਼ਰ ਸਨ ।
ਮੁੱਖ ਮੰਤਰੀ ਚੰਨੀ ਦਲਿਤ ਹੋਣ ਦੇ ਨਾਲ ਉੱਚ ਸਿੱਖਿਆ ਪ੍ਰਾਪਤ ਸੂਝਵਾਨ ਨੇਤਾ ਹਨ -ਮੈਡਮ ਮੂੰਗਾ ,ਗਿਆਨ ਚੰਦ
ਨਵੇਂ ਬਣੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਕੌਂਸਲਰ ਜਤਿੰਦਰ ਕੌਰ ਮੂੰਗਾ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਵਧਾਈ ਦਿੰਦੇ ਹੋਏ
ਬੰਗਾ21 ਸਤੰਬਰ (ਮਨਜਿੰਦਰ ਸਿੰਘ )
ਸਰਦਾਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਪੰਜਾਬ ਬਣਨ ਤੇ ਬੰਗਾ ਇਲਾਕੇ ਵਿਚ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਲੱਡੂ ਵੰਡੇ ਗਏ। ਇਸ ਮੌਕੇ ਕੌਂਸਲਰ ਜਤਿੰਦਰ ਕੌਰ ਮੂੰਗਾ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਅਤੇ ਗਿਆਨ ਚੰਦ ਪ੍ਰਧਾਨ ਬੰਗਾ ਸਿਟੀ ਐਸ ਸੀ ਸੈੱਲ ਨੇ ਕਾਂਗਰਸ ਹਾਈ ਕਮਾਂਡ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਫੈਸਲੇ ਦੀ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਨਵੇਂ ਬਣੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦਲਿਤ ਹੋਣ ਦੇ ਨਾਲ ਨਾਲ ਉੱਚ ਸਿੱਖਿਆ ਪ੍ਰਾਪਤ ਸੂਝਵਾਨ ਨੇਤਾ ਹਨ ਜੋ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਪੰਜਾਬ ਦੀ ਤਰੱਕੀ ਦੀ ਰਫਤਾਰ ਵਿਚ ਤੇਜ਼ੀ ਆਵੇਗੀ । ਇਸ ਮੌਕੇ ਕੌਂਸਲਰ ਰਸ਼ਪਾਲ ਕੌਰ ਅਤੇ ਹਰਬੰਸ ਬਬਲੂ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ।ਇਸ ਮੌਕੇ ਲਹਿੰਬਰ ਲੰਗੇਰੀ,ਕੌਂਸਲਰ ਨਰਿੰਦਰਜੀਤ ਰੱਤੂ , ਹਰਜੀਤ ਕੌਰ, ਪ੍ਰਵੀਨ ਗੋਗੀ ,ਮਾਸਟਰ ਵਾਸਦੇਵ ਹੀਰ, ਸਰਬਜੀਤ ਕੌਰ ਰਾਜਿੰਦਰ ਕਾਕਾ, ਪ੍ਰਮੋਦ ਕੁਮਾਰ ਬਿੱਲਾ, ਪਰਮਜੀਤ, ਕ੍ਰਿਸ਼ਨਾ ਦੇਵੀ, ਹੁਸਨ ਲਾਲ ਸੋਢੀ ਲਾਲ, ਰਾਕੇਸ਼ ਕੁਮਾਰ, ਹਰੀਸ਼ ਸੱਦੀ, ਹਰਬਿਲਾਸ, ਚਰਨਜੀਤ ਝੱਜ ਆਦਿ ਹਾਜ਼ਰ ਸਨ ।
ਸਾਬਕਾ ਵਿਧਾਇਕ ਚੌਧਰੀ ਸੂੰਢ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ :
ਬੰਗਾ21 ਸਤੰਬਰ (ਮਨਜਿੰਦਰ ਸਿੰਘ )ਕਾਂਗਰਸ ਹਾਈ ਕਮਾਂਡ ਵੱਲੋਂ ਉੱਚ ਸਿੱਖਿਆ ਪ੍ਰਾਪਤ ਦਲਿਤ ਸਮਾਜ ਦੇ ਸੂਝਵਾਨ ਆਗੂ ਸ: ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਇਕ ਸ਼ਲਾਘਾਯੋਗ ਫ਼ੈਸਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬੰਗਾ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸ ਆਗੂ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਕਾਂਗਰਸ ਹਾਈ ਕਮਾਂਡ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਨਵ -ਮੁੱਖ ਮੰਤਰੀ ਚੰਨੀ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦੇ ਆਗੂ ਨੂੰ ਪਹਿਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਇਕ ਇਤਿਹਾਸਕ ਫੈਸਲਾ ਹੈ ਜਿਸ ਨਾਲ ਦਲਿਤ ਸਮਾਜ ਦਾ ਮਾਣ ਵਧਿਆ ਹੈ ।ਇਸ ਫ਼ੈਸਲੇ ਨਾਲ ਕਾਂਗਰਸ ਹਾਈਕਮਾਨ ਨੇ ਹੋਰ ਰਾਜਨੀਤਕ ਪਾਰਟੀਆਂ ਦਾ ਮੂੰਹ ਬੰਦ ਕਰ ਦਿੱਤਾ ਹੈ ਜੋ ਦਲਿਤ ਸਮਾਜ ਨੂੰ ਝੂਠੇ ਲਾਰੇ ਲਾ ਕੇ ਵੋਟਾਂ ਹਾਸਿਲ ਕਰਦੇ ਹਨ ।ਉਨ੍ਹਾਂ ਕਿਹਾ ਕਿ ਐੱਸ ਸੀ ਸਮਾਜ ਦਾ ਮੁੱਖ ਮੰਤਰੀ ਬਣਾਉਣਾ 2022 ਦੀਆਂ ਚੋਣਾਂ ਲਈ ਸ਼ੁਭ ਸ਼ਗਨ ਹੈ ਅਤੇ ਪਾਰਟੀ ਵੱਡੀ ਜਿੱਤ ਪ੍ਰਾਪਤ ਕਰਕੇ ਆਪਣੀ ਸਰਕਾਰ ਦੁਬਾਰਾ ਬਣਾਵੇਗੀ ।
Sunday, September 19, 2021
ਠੇਕੇਦਾਰ ਰਜਿੰਦਰ ਸਿੰਘ ਨੇ ਸ: ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਤੇ ਦਿੱਤੀ ਵਧਾਈ :
ਬੰਗਾ ਦੇ ਸੀਨੀਅਰ ਕਾਂਗਰਸ ਆਗੂ ਠੇਕੇਦਾਰ ਰਾਜਿੰਦਰ ਸਿੰਘ ਦੀ ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨਾਲ ਤਸਵੀਰ
ਬੰਗਾ 19ਸਤੰਬਰ (ਮਨਜਿੰਦਰ ਸਿੰਘ )ਬੰਗਾ ਦੇ ਸੀਨੀਅਰ ਕਾਂਗਰਸ ਆਗੂ ਠੇਕੇਦਾਰ ਰਾਜਿੰਦਰ ਸਿੰਘ ਨੇ ਨਵੇਂ ਨਿਯੁਕਤ ਹੋਏ ਪੰਜਾਬ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ।ਇਸ ਮੌਕੇ ਉਨ੍ਹਾਂ ਕਾਂਗਰਸ ਹਾਈ ਕਮਾਂਡ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਕ ਦਲਿੱਤ ਸਿੱਖ ਨੂੰ ਪਹਿਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਲਾਉਣਾ ਇਕ ਇਤਿਹਾਸਕ ਫੈਸਲਾ ਹੈ ਜੋ ਕਾਂਗਰਸ ਹਾਈਕਮਾਂਡ ਵੱਲੋਂ ਲਿਆ ਗਿਆ ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਵਿੱਚ ਹਰੇਕ ਵਰਗ ਦਾ ਬਰਾਬਰ ਮਾਣ ਸਤਿਕਾਰ ਹੈ ।ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਕੈਬਨਿਟ ਮੰਤਰੀ ਵਜੋਂ ਕੀਤੇ ਵਧੀਆ ਕੰਮਾਂ ਨੂੰ ਦੇਖਦੇ ਹੋਏ ਹਾਈ ਕਮਾਂਡ ਨੇ ਮੁੱਖ ਮੰਤਰੀ ਬਣਾਇਆ ਹੈ ਉਨ੍ਹਾਂ ਆਸ ਪ੍ਰਗਟਾਈ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਵਿੱਚ ਹੋ ਰਹੀ ਡਿਵੈੱਲਪਮੈਂਟ ਵਿਚ ਹੋਰ ਤੇਜ਼ੀ ਆਵੇਗੀ ।
ਸ਼ਹੀਦ ਭਾਗਤ ਸਿੰਘ ਸੁਸਾਇਟੀ ਵੱਲੋਂ ਸੰਤੋਖ ਕੁਮਾਰ ਬਿੱਲਾ ਦਾ ਸਨਮਾਨ
ਬੰਗਾ 19ਸਤੰਬਰ( ਮਨਜਿੰਦਰ ਸਿੰਘ ) ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੇ ਕੋਚ ਸੰਤੋਖ ਕੁਮਾਰ ਬਿੱਲਾ ਨੇ ਮਾਸਟਰ ਕਾਮਨਵੈਲਥ ਚੈਂਪੀਅਨਸ਼ਿਪ ਆਸਟ੍ਰੇਲੀਆ ਜੋ ਕੇ ਓਲੈਨ ਹੋਈ ਉਸ ਵਿੱਚ ਸੰਤੋਸ਼ ਕੁਮਾਰ ਨੇ ਦੂਜੀ ਵਾਰ ਗੋਲਡ ਮੈਡਲ ਜਿੱਤਿਆ ਸੀ ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫ਼ੇਅਰ ਕਲਚਰ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਕਿਹਾ ਕਿ ਉਸ ਤੋਂ ਬਾਅਦ ਕੈਨੇਡਾ ਵਿੱਚ ਤੇ ਅਮਰੀਕਾ ਵਿੱਚ ਜਦੋਂ ਕੰਪੀਟੀਸ਼ਨ ਲਈ ਗਏ ਸੀ ਉਥੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਬਹੁਤ ਜ਼ਬਰਦਸਤ ਸੀ ਪਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਮੇਹਰ ਨਾਲ 10 ਤੋਂ 12 ਸਤੰਬਰ 2021ਨੂੰ ਦੁਬਾਰਾ ਗੋਲਡ ਮੈਡਲ ਤੇ ਬੈਸਟ ਲੇਫਟਰ ਦਾ ਖਿਤਾਬ ਜਿੱਤਿਆ ਅਸਟਰੇਲੀਆ ਫੈਡਰੇਸ਼ਨ ਨੇ ਉਨ੍ਹਾਂ ਨੂੰ ਬਹੁਤ ਵਧਾਈ ਦਿੱਤੀ ਤੇ ਸਟਾਰ ਵੇਟਲਿਫਟਰ ਦਾ ਖਿਤਾਬ ਦਿੱਤਾ ਇਸ ਮੌਕੇ ਸੰਤੋਸ਼ ਕੁਮਾਰ ਬਿੱਲਾ ਨੇ ਦੱਸਿਆ ਕਿ ਮੇਰੇ ਗੁਰੂ ਜਸਬੀਰ ਸਿੰਘ ਕਰਨਾਣਾ ਭਰਾ ਸਰਬਜੀਤ ਸਿੰਘ ਸੱਭਾ ਦੇ ਪ੍ਰਧਾਨ ਕਲੱਬ ਰਾਜਾ ਸਾਹਿਬ ਬਲਦੇਵ ਸਿੰਘ ਮਾਨ ਗੁਣਾਚੌਰ ਵਧਾਈ ਦੇ ਪਾਤਰ ਹਨ ਇਸ ਮੌਕੇ ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈੱਲਫੇਅਰ ਐਂਡ ਕਲਚਰ ਸੈਂਟਰ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਉਨ੍ਹਾਂ ਦਾ ਸਨਮਾਨ ਕਰਦੀਆਂ ਕਿਹਾ ਸਾਨੂੰ ਸਾਰੇ ਇਲਾਕੇ ਨੂੰ ਸੰਤੋਸ਼ ਕੁਮਾਰ ਬਿੱਲਾ ਤੇ ਮਾਣ ਹੈ ਇਸ ਮੌਕੇ ਗੋਰਾ ਫਲਪੋਤਾ ਰਮਨ ਪੱਦੀ ਖਾਲਸਾ ਕੁਲਦੀਪ ਸਿੰਘ ਰਾਣਾ ਬਲਦੇਵ ਗੁਰੂ ਵਿਸ਼ਾਲ ਗੁਰਲਾਲ ਹੋਰ ਵਿਅਕਤੀ ਹਾਜ਼ਰ ਸਨ।
Thursday, September 16, 2021
ਰਾਜਨੀਤਕ ਅਤੇ ਧਾਰਮਿਕ ਹਸਤੀਆਂ ਨੇ ਸਵ: ਸ੍ਰੀਮਤੀ ਗੁਰਮੀਤ ਕੌਰ ਨੂੰ ਦਿੱਤੀ ਸ਼ਰਧਾਂਜਲੀ :
ਵਣ ਰੇਂਜ ਅਫਸਰ ਸ ਸਤਨਾਮ ਸਿੰਘ ਬੋਪਾਰਾਏ ਵਾਸੀ ਪਿੰਡ ਮੁਸਤਫਾਬਾਦ ਜੱਟਾਂ ਜ਼ਿਲ੍ਹਾ ਗੁਰਦਾਸਪੁਰ ਦੇ ਮਾਤਾ ਜੀ ਧਾਰਮਿਕ ਸ਼ਖ਼ਸੀਅਤ ਸ੍ਰੀਮਤੀ ਗੁਰਮੀਤ ਕੌਰ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਦੀ ਅੰਤਮ ਅਰਦਾਸ ਮੌਕੇ ਇਲਾਕੇ ਦੀਆਂ ਵੱਖ ਵੱਖ ਰਾਜਨੀਤਕ ਅਤੇ ਧਾਰਮਿਕ ਹਸਤੀਆਂ ਸ਼ਰਧਾਂਜਲੀ ਦੇਣ ਲਈ ਪਹੁੰਚੀਆਂ।ਜਿਨ੍ਹਾਂ ਵਿਚ ਰਮਨ ਬਹਿਲ ਚੇਅਰਮੈਨ ਪੰਜਾਬ ਐਸ ਐਸ ਬੋਰਡ ,ਹਲਕਾ ਵਿਧਾਇਕ ਦੇ ਪਿਤਾ ਸ: ਗੁਰਮੀਤ ਸਿੰਘ ਪਾਹੜਾ,ਹਰਦਿਆਲ ਸਿੰਘ ਗਜਨੀਪੁਰ ,ਪੱਤਰਕਾਰ ਮਨਜਿੰਦਰ ਸਿੰਘ ਨਵਾਂਸ਼ਹਿਰ ,ਸ਼ਾਮਲ ਸਨ ।ਬੁਲਾਰਿਆਂ ਨੇ ਸਵ: ਗੁਰਮੀਤ ਕੌਰ ਜੀ ਨੂੰ ਸ਼ਰਧਾਂਜਲੀ ਦਿੰਦੇ ਕਿਹਾ ਕਿ ਉਨ੍ਹਾਂ ਵੱਲੋਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਬੱਚਿਆਂ ਦੀ ਕੀਤੀ ਪਰਵਰਿਸ਼ ਸਦਕਾ ਉਨ੍ਹਾਂ ਦੇ ਪੁੱਤਰ ਆਪਣੇ ਆਪਣੇ ਅਹੁਦਿਆਂ ਤੇ ਖੁਸ਼ਹਾਲ ਜੀਵਨ ਬਿਤਾ ਰਹੇ ਹਨ ਅਤੇ ਬੇਟੀਆਂ ਵੀ ਆਪਣੇ ਆਪਣੇ ਘਰ ਖ਼ੁਸ਼ਹਾਲ ਹਨ।ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਾਰਕੀਟ ਕਮੇਟੀ ਚੇਅਰਮੈਨ ਸੁੱਚਾ ਸਿੰਘ ਰਾਮਨਗਰ , ਡੀਐਫਓ ਰਾਜੇਸ਼ ਕੁਮਾਰ ਗੁਲਾਟੀ ,ਰੇਂਜ ਅਫਸਰ ਜੰਗ ਬਹਾਦਰ ਸਿੰਘ, ਰੇਂਜ ਅਫਸਰ ਅਸ਼ਵਨੀ ਕੁਮਾਰ,ਸਤਪਾਲ ਸਿੰਘ ਢਿੱਲੋਂ, ਲੈਕਚਰਾਰ ਅਸ਼ਵਨੀ ਕੁਮਾਰ ,ਮਾਸਟਰ ਸ਼ਿਵ ਸਿੰਘ ਬੁੱਟਰ, ਨਿਸ਼ਾਨ ਸਿੰਘ ਸਰਪੰਚ, ਹਰਦੀਪ ਸਿੰਘ ਨੰਬਰਦਾਰ, ਗੁਰਨਾਮ ਸਿੰਘ ਮੁਸਤਫਾਬਾਦ ,ਬਲਦੇਵ ਸਿੰਘ, ਸੁਖਵਿੰਦਰ ਸਿੰਘ
ਅਤੇ ਹੋਰ ਭਾਰੀ ਗਿਣਤੀ ਵਿਚ ਹਾਜ਼ਰ ਸਨ ।
ਗੰਨਾ ਕਾਸ਼ਤਕਾਰਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ :
ਬੰਗਾ/ ਨਵਾਂਸ਼ਹਿਰ16 ਸਤੰਬਰ (ਮਨਜਿੰਦਰ ਸਿੰਘ) ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਮ ਡੀ ਸ਼ੂਗਰਫੈੱਡ ਅਤੇ ਜੀਐਮ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਸ੍ਰੀ ਗਿਰੀਸ਼ ਚੰਦਰ ਸ਼ੁਕਲਾ ਦੀ ਯੋਗ ਅਗਵਾਈ ਹੇਠ ਜ਼ਿਲਾ ਨਵਾਂਸ਼ਹਿਰ ਦੇ ਪਿੰਡ ਉੜਾਪੜ ਵਿਖੇ ਗੰਨਾ ਕਾਸ਼ਤਕਾਰਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਗੰਨਾ ਬੀਜਣ ਵਾਲੇ ਕਿਸਾਨਾਂ ਨੂੰ ਸੁਚੇਤ ਕੀਤਾ ਗਿਆ ਕਿ ਉਹ ਸੀਓ 238 ਕਿਸਮ ਨੂੰ ਆਟਮ 2021 ਦੌਰਾਨ ਬੀਜਣ ਤੋਂ ਗੁਰੇਜ਼ ਕਰਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਅਗੇਤੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਵੇ । ਜਿਵੇਂ ਕਿ ਸੀਓ 118'ਸੀਓਪੀਬੀ92 ਸੀਓਪੀਬੀ 95ਅਤੇ ਸੀਓ 15023 ਦੀ ਬਿਜਾਈ ਨੂੰ ਤਰਜੀਹ ਦਿੱਤੀ ਜਾਵੇ।ਮੁੱਖ ਗੰਨਾ ਅਫਸਰ ਹਰਪਾਲ ਸਿੰਘ ਕਲੇਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਓ 238 ਕਿਸਮ ਦੇ ਬੀਜੇ ਗਏ ਖੇਤਾਂ ਦਾ ਪਿੰਡ ਉੜਾਪੜ, ਚੱਕਦਾਨਾ, ਲਸਾੜਾ, ਰਾਏਪੁਰ ਰਾਈਆਂ, ਛੋਕਰਾਂ ਆਦਿ ਵਿਖੇ ਨਿਰੀਖਣ ਕੀਤਾ ਗਿਆ ਹੈ ।ਇਸ ਮੌਕੇ ਵੱਖ ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ ਜਿਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਉਹ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਬੀਜ ਹੀ ਬੀਜਣਗੇ।ਇਸ ਮੋਕੇ ਸਰਕਲ ਇੰਚਾਰਜ ਅਮਰਜੀਤ ਸਿੰਘ ਕਰਨਾਣਾ, ਮੇਹਰ ਦਾਸ ਨਾਨੋਵਾਲ ਗੰਨਾ ਵਿਕਾਸ ਇੰਸਪੇਕਟਰ ਗਗਨ ਜੀਤ ਸਿੰਘ ਮਹਾਲੋਂ ਜਸਬੀਰ ਸਿੰਘ , ਅਵਤਾਰ ਸਿੰਘ, ਹਰਜੀਤ ਸਿੰਘ, ਨਰਿੰਦਰ ਸਿੰਘ, ਸੁਰਿੰਦਰ ਸਿੰਘ ਸਰਪੰਚਸਾਬਕਾ, ਨਰਿੰਦਰ ਸਿੰਘ ਹਾਜ਼ਰ ਸਨ¦
Tuesday, September 14, 2021
ਬੰਗਾ ਵਿਖੇ ਮੈਗਾ ਰੋਜ਼ਗਾਰ ਮੇਲੇ ਦੌਰਾਨ 1126 ਪ੍ਰਾਰਥੀਆਂ ਦੀ ਰੋਜ਼ਗਾਰ ਲਈ ਹੋਈ ਚੋਣ
ਸਿੱਖ ਨੈਸ਼ਨਲ ਕਾਲਜ, ਬੰਗਾ ਵਿਖੇ ਮੈਗਾ ਰੋਜ਼ਗਾਰ ਮੇਲੇ ਦੌਰਾਨ ਮੁੱਖ ਮਹਿਮਾਨ ਐਸ. ਡੀ. ਐਮ ਬੰਗਾ ਵਿਰਾਜ ਤਿੜਕੇ ਦਾ ਸਵਾਗਤ ਕਰਦੇ ਹੋਏ ਪਿ੍ਰੰਸੀਪਲ ਤਰਸੇਮ ਸਿੰਘ। ਨਾਲ ਹਨ ਜ਼ਿਲਾ ਰੋਜ਼ਗਾਰ ਸੰਜੀਵ ਕੁਮਾਰ ਤੇ ਹੋਰ।
ਬੰਗਾ, 14 ਸਤੰਬਰ (ਮਨਜਿੰਦਰ ਸਿੰਘ )
ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਜ਼ਿਲੇ ਵਿਚ ਲਗਾਏ ਜਾ ਰਹੇ ਸੱਤਵੇਂ ਮੈਗਾ ਰੋਜ਼ਗਾਰ ਮੇਲੇ ਤਹਿਤ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਸਿੱਖ ਨੈਸ਼ਨਲ ਕਾਲਜ, ਬੰਗਾ ਵਿਖੇ ਵਿਖੇ ਲਗਾਏ ਗਏ ਮੈਗਾ ਰੋਜ਼ਗਾਰ ਮੇਲੇ ਵਿਚ 1481 ਪ੍ਰਾਰਥੀਆਂ ਨੇ ਸ਼ਿਰਕਤ ਕੀਤੀ ਜਿਨਾਂ ਵਿਚੋਂ 1126 ਪ੍ਰਾਰਥੀਆਂ ਦੀ ਵੱਖ-ਵੱਖ ਕੰਪਨੀਆਂ ਅਤੇ ਅਦਾਰਿਆਂ ਵੱਲੋਂ ਰੋਜ਼ਗਾਰ ਲਈ ਚੋਣ ਕੀਤੀ ਗਈ। ਇਸ ਮੇਲੇ ਵਿਚ ਐਸ. ਡੀ. ਐਮ ਬੰਗਾ ਵਿਰਾਜ ਤਿੜਕੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨਾਂ ਮੇਲੇ ਵਿਚ ਭਾਗ ਲੈ ਰਹੀਆਂ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਪ੍ਰਾਰਥੀਆਂ ਨਾਲ ਗੱਲਬਾਤ ਵੀ ਕੀਤੀ। ਉਨਾਂ ਜ਼ਿਲੇ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਇਨਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
ਜ਼ਿਲਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ ਨੇ ਇਸ ਮੌਕੇ ਦੱਸਿਆ ਕਿ ਮੇਲੇ ਦੌਰਾਨ ਸਵੈ-ਰੋਜ਼ਗਾਰ ਨਾਲ ਸਬੰਧਤ ਵਿਭਾਗਾਂ ਨੇ ਵੀ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਸਵੈ-ਰੋਜ਼ਗਾਰ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਜਿਹੜੇ ਪ੍ਰਾਰਥੀ ਆਪਣਾ ਖ਼ੁਦ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਸਨ, ਉਨਾਂ ਪ੍ਰਾਰਥੀਆਂ ਦਾ ਤਾਲਮੇਲ ਸਵੈ-ਰੋਜ਼ਗਾਰ ਨਾਲ ਸਬੰਧਤ ਵਿਭਾਗਾਂ ਨਾਲ ਕਰਵਾਇਆ ਗਿਆ। ਉਨਾਂ ਦੱਸਿਆ ਕਿ 16 ਸਤੰਬਰ ਨੂੰ ਰਿਆਤ ਇੰਸਟੀਚਿਊਟ ਰੈਲ ਮਾਜਰਾ, ਬਲਾਚੌਰ ਵਿਖੇ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ, ਜਿਸ ਦੌਰਾਨ ਨਾਮਵਰ ਕੰਪਨੀਆਂ ਵੱਲੋਂ ਵੀ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਪ੍ਰਦਾਨ ਕੀਤੀ ਜਾ ਰਹੀ ਹੈ, ਜਿਹੜੀ ਕਿ 4 ਮਹੀਨੇ ਦੀ ਹੋਵੇਗੀ। ਉਨਾਂ ਕਿਹਾ ਕਿ ਇਨਾਂ ਮੁਫ਼ਤ ਕੋਚਿੰਗ ਕਲਾਸਾਂ ਲਈ ਪ੍ਰਾਰਥੀ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਨਵਾਂਸ਼ਹਿਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ, ਕਾਲਜ ਦੇ ਪਿ੍ਰੰਸੀਪਲ ਤਰਸੇਮ ਸਿੰਘ, ਕਰੀਅਰ ਕਾਊਂਸਲਰ ਹਰਮਨਦੀਪ ਸਿੰਘ, ਪਲੇਸਮੈਂਟ ਅਫ਼ਸਰ ਅਮਿਤ ਕੁਮਾਰ ਤੇ ਸੋਨਾ ਬਾਂਸਲ ਤੋਂ ਇਲਾਵਾ ਕਾਲਜ ਸਟਾਫ, ਵੱਖ-ਵੱਖ ਕੰਪਨੀਆਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿਚ ਪ੍ਰਾਰਥੀ ਹਾਜ਼ਰ ਸਨ।
-
Monday, September 13, 2021
ਡਾ ਸੁਖਵਿੰਦਰ ਕੁਮਾਰ ਸੁੱਖੀ ਬੰਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਲਾਨੇ :
ਬੰਗਾ 13 ਸਤੰਬਰ (ਮਨਜਿੰਦਰ ਸਿੰਘ ) ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ 64 ਉਮੀਦਵਾਰਾਂ ਦੀ ਸੂਚੀ ਚ ਬੰਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ -ਬਸਪਾ ਗੱਠਜੋੜ ਦੇ ਦੂਸਰੀ ਵਾਰ ਡਾ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਨੂੰ ਉਮੀਦਵਾਰ ਐਲਾਨਿਆ ਗਿਆ ।ਡਾ ਸੁਖਵਿੰਦਰ ਕੁਮਾਰ ਸੁੱਖੀ ਦੇ ਉਮੀਦਵਾਰ ਐਲਾਨੇ ਜਾਣ ਤੇ ਬੰਗਾ ਹਲਕੇ ਦੇ ਅਕਾਲੀ ਬਸਪਾ ਆਗੂਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਡਾ ਸੁੱਖੀ ਐਮ ਐਲ ਏ ਦੇ ਦਫਤਰ ਤੋਂ ਸੂਚਨਾ ਮਿਲੀ ਹੈ ਕਿ ਕੱਲ 14.9 ਦਿਨ ਮੰਗਲਵਾਰ ਨੂੰ ਸਵੇਰ 11ਵਜੇ ਡਾ ਸੁੱਖੀ ਹਲਕਾ ਬੰਗਾ ਦੇ ਸਮੂਹ ਅਕਾਲੀ ਆਗੂ ਅਤੇ ਵਰਕਰਾਂ ਦੇ ਨਾਲ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਪਹੁੰਚਣਗੇ ।
Sunday, September 12, 2021
ਭਾਰਤ ਵਿਕਾਸ ਪਰਿਸ਼ਦ ਨੇ ਪਿੰਡ ਝੰਡੇਰ ਕਲਾਂ ਵਿਖੇ ਲਗਾਇਆ "ਮੁਫਤ ਸ਼ੂਗਰ ਚੈੱਕ ਅੱਪ ਕੈਂਪ"
ਬੰਗਾ 12ਸਤੰਬਰ (ਮਨਜਿੰਦਰ ਸਿੰਘ) ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਪਿੰਡ ਝੰਡੇਰ ਕਲਾਂ ਦੇ ਸੀਤਲ ਰਾਮ ਰੱਤੂ ਦੇ ਪਰਿਵਾਰ ਦੇ ਸਹਿਯੋਗ ਨਾਲ ਪਿੰਡ ਵਿੱਚ "ਮੁਫਤ ਸ਼ੂਗਰ ਚੈੱਕ ਅੱਪ ਕੈਂਪ" ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਪਿੰਡ ਦੀ ਸਰਪੰਚ ਪ੍ਰੋਮਲਾ ਦੇਵੀ ਨੇ ਰੀਬਨ ਕੱਟ ਕੇ ਕੀਤਾ । ਇਸ ਕੈਂਪ ਵਿੱਚ ਲੱਗਭੱਗ 200 ਤੋਂ ਵੱਧ ਮਰੀਜ਼ਾਂ ਦੀ ਸ਼ੂਗਰ ਚੈੱਕ ਕੀਤੀ ਗਈ । ਕੈਂਪ ਦੇ ਪ੍ਰੋਜੈਕਟ ਇੰਚਾਰਜ ਕੁਲਦੀਪ ਸਿੰਘ ਰਾਣਾ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ । ਉਹਨਾਂ ਨੂੰ ਪੂਰੀ ਟੀਮ ਨੇ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ । ਰਾਣਾ ਲੈਬ ਦੀ ਟੀਮ ਨੇ ਮਰੀਜ਼ਾਂ ਦੇ ਖੂਨ ਦੀ ਜਾਂਚ ਕੀਤੀ । ਇਸ ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਨਵਕਾਂਤ ਭਰੋਮਜਾਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਜੈਕਟ ਮਹੀਨੇ ਦੀ ਹਰ ਪਹਿਲੀ ਤਰੀਕ ਨੂੰ ਵੀ ਲਗਾਇਆ ਜਾਂਦਾ ਹੈ । ਇਸ ਮੌਕੇ ਉਹਨਾਂ ਨੇ ਆਏ ਮਰੀਜ਼ਾਂ ਨੂੰ ਸ਼ੂਗਰ ਤੋਂ ਬਚਣ ਲਈ ਸਾਵਧਾਨੀਆਂ ਦੱਸੀਆਂ ।ਇਸ ਮੌਕੇ ਸਰਪੰਚ ਪ੍ਰੋਮਿਲਾ ਦੇਵੀ ਨੇ ਆਈ ਭਾਰਤ ਵਿਕਾਸ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਨਵਕਾਂਤ ਭਰੋਮਜਾਰਾ , ਸਕੱਤਰ ਕੁਲਦੀਪ ਸਿੰਘ ਰਾਣਾ , ਮੁੱਖ ਸਲਾਹਕਾਰ ਅਸ਼ਵਨੀ ਭਾਰਦਵਾਜ , ਸੁਰਜੀਤ ਸਿੰਘ ਰਾਏ , ਸੀਤਲ ਰਾਮ ਰੱਤੂ ਰਿਟਾ ਫੂਡ ਸਪਲਾਈ ਅਫਸਰ , ਸਰਪੰਚ ਪ੍ਰੋਮਿਲਾ ਦੇਵੀ , ਇਰਵਨ ਰੱਤੂ ਮੈਂਬਰ ਬਲਾਕ ਸੰਮਤੀ , ਪੰਚ ਤਲਵਿੰਦਰ ਕੌਰ , ਪੰਚ ਸੁਰਿੰਦਰ ਕੁਮਾਰ , ਡਾ ਮਨਪ੍ਰੀਤ ਸਿੰਘ , ਸੰਤੋਸ਼ , ਗਿਆਨ ਚੰਦ , ਮੇਜਰ ਰਾਮ ਅਤੇ ਆਤਮਾ ਸਿੰਘ ਆਦਿ ਵੀ ਹਾਜਰ ਸਨ ।
Thursday, September 9, 2021
ਆਪਣੇ ਘਰ ਵਿਚ ਜ਼ਹਿਰਾਂ ਤੋਂ ਰਹਿਤ ਸਬਜ਼ੀ ਪੈਦਾ ਕਰੋ - ਗੁਲਸ਼ਨ ਕੁਮਾਰ*************************** ਸਬਜ਼ੀ ਬੀਜਾਂ ਦੀ ਮਿੰਨੀ ਕਿੱਟਾਂ ਵੰਡੀਆਂ
ਕਿਸਾਨਾਂ ਨੂੰ ਅਤੇ ਸ਼ਹਿਰੀ ਲੋਕਾਂ ਨੂੰ ਘਰ ਵਿੱਚ ਬਗੀਚੀ ਬਣਾ ਕੇ ਆਪਣੇ ਘਰਾਂ ਵਿਚ ਹੀ ਜ਼ਹਿਰਾਂ ਤੋਂ ਰਹਿਤ ਸਬਜ਼ੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜਿਸ ਨਾਲ ਜਿਥੇ ਉਹ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ,ਉਥੇ ਸ਼ੁਧ ਅਤੇ ਤਾਜ਼ੀ ਸਬਜ਼ੀ ਉਗਾ ਕੇ ਆਪਣੀ ਸਿਹਤ ਤੰਦਰੁਸਤ ਰੱਖ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਦੇ ਉੱਘੇ ਸਮਾਜ ਸੇਵਕ ਗੁਲਸ਼ਨ ਕੁਮਾਰ ਨੇ ਕੀਤਾ ।ਇਸ ਮੌਕੇ ਉਨ੍ਹਾਂ ਬਾਗਬਾਨੀ ਵਿਭਾਗ ਵੱਲੋਂ ਹਾਸਲ ਕੀਤੀਆਂ ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀਆ ਮਿੰਨੀ ਕਿੱਟਾਂ ਵੀ ਵੰਡੀਆਂ ।। ਉਨਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਇਨਾਂ ਕਿੱਟਾਂ ਵਿਚ 9 ਕਿਸਮ ਦੇ ਸਬਜ਼ੀ ਬੀਜ ਹਨ, ਜਿਨਾਂ ਵਿਚ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆ, ਬਰੌਕਲੀ ਅਤੇ ਚੀਨੀ ਸਰੋਂ ਸ਼ਾਮਲ ਹਨ। ਉਨਾਂ ਕਿਹਾ ਕਿ ਇਹ ਮੌਸਮ ਇਨਾਂ ਸਬਜ਼ੀਆਂ ਦੀ ਬਿਜਾਈ ਲਈ ਬਿਲਕੁਲ ਢੁਕਵਾਂ ਹੈ। ਉਨਾਂ ਕਿਹਾ ਕਿ ਸੰਤੁਲਿਤ ਖ਼ੁਰਾਕ ਵਿਚ ਸਬਜ਼ੀਆਂ ਦਾ ਖਾਸ ਮਹੱਤਵ ਹੈ ।ਇਸ ਮੌਕੇ ਹਰਨੇਕ ਸਿੰਘ ਦੁਸਾਂਝ ਜ਼ਿਲ੍ਹਾ ਪ੍ਰਧਾਨ ਕ੍ਰਾਈਮ ਇਨਵੈਸਟੀਗੇਸ਼ਨ ਟੀਮ ,ਦਿਲਬਰ ਸਿੰਘ ਰੂਪ ਲਾਲ ਆਦਿ ਹਾਜ਼ਰ ਸਨ ।
ਲੰਬੇ ਸਮੇਂ ਤੋਂ ਬੰਦ ਪਏ ਸੀਵਰੇਜ ਖੁੱਲ੍ਹਵਾਏ ਗਏ -ਕੌਂਸਲਰ ਭਾਟੀਆ
ਬੰਗਾ9 ਸਤੰਬਰ(ਮਨਜਿੰਦਰ ਸਿੰਘ ) ਗੜ੍ਹਸ਼ੰਕਰ ਰੋਡ ਬੰਗਾ ਅਤੇ ਆਲੇ ਦੁਆਲੇ ਦੇ ਸੀਵਰੇਜ ਜੋ ਵਾਰਡ ਨੰਬਰ 8, 7 ਅਤੇ 11 ਵਿੱਚ ਪੈਂਦੇ ਹਨ ਜੋ ਪਿਛਲੇ ਕਾਫੀ ਸਮੇਂ ਤੋਂ ਬੰਦ ਪਏ ਸਨ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ ਨੂੰ ਜੀਤ ਸਿੰਘ ਭਾਟੀਆ ਕੌਂਸਲਰ ਵਾਰਡ ਨੰਬਰ 8 ਦੇ ਵਿਸ਼ੇਸ਼ ਉਪਰਾਲੇ ਸਦਕਾ ਖੁੱਲ੍ਹਵਾ ਕੇ ਚਾਲੂ ਕਰਵਾਇਆ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਕੌਂਸਲਰ ਭਾਟੀਆ ਨੇ ਕਿਹਾ ਕਿ ਸੀਵਰੇਜ ਦੀ ਸਫ਼ਾਈ ਕਰਨ ਵਾਲੀ ਜੈੱਟ ਪੰਪ ਮਸ਼ੀਨ ਨਵਾਂਸ਼ਹਿਰ ਤੋਂ ਮੰਗਾਈ ਗਈ ਜਿਸ ਦੀ ਮਦਦ ਨਾਲ ਬੰਗਾ ਨਗਰ ਕੌਂਸਲ ਕਰਮਚਾਰੀਆਂ ਨੇ ਕੜੀ ਮਿਹਨਤ ਕਰਦੇ ਹੋਏ ਸੀਵਰੇਜਾਂ ਦੀ ਸਫਾਈ ਕੀਤੀ ਅਤੇ ਖੋਲ੍ਹੇ ਗਏ ।ਉਨ੍ਹਾਂ ਕਿਹਾ ਕਿ ਨਗਰ ਕੌਂਸਲ ਬੰਗਾ ਕੋਲ ਇਸ ਤਰ੍ਹਾਂ ਦੀ ਜੈੱਟ ਪੰਪ ਮਸ਼ੀਨ ਨਹੀਂ ਹੈ ਜੋ ਕਿ ਲੋੜ ਪੈਣ ਤੇ ਨਵਾਂਸ਼ਹਿਰ ਤੋਂ ਮੰਗਵਾਈ ਜਾਂਦੀ ਹੈ ਕਈ ਵਾਰ ਉਨ੍ਹਾਂ ਦੀ ਮਜਬੂਰੀ ਹੋਣ ਕਰਕੇ ਉਹ ਮਸ਼ੀਨ ਨਹੀਂ ਭੇਜਦੇ।ਇਸ ਲਈ ਭਾਟੀਆ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਪੁਰਜ਼ੋਰ ਅਪੀਲ ਕਰਦੇ ਹਨ ਕਿ ਬੰਗਾ ਨਗਰ ਕੌਂਸਲ ਨੂੰ ਇਹ ਜੈੱਟ ਪੰਪ ਮਸ਼ੀਨ ਮੁਹੱਈਆ ਕਰਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਮੇਂ ਸਮੇਂ ਤੇ ਜੋ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਤੋਂ ਛੁਟਕਾਰਾ ਮਿਲ ਸਕੇ ।ਇਸ ਮੌਕੇ ਕੌਂਸਲਰ ਮਨਜਿੰਦਰ ਮੋਹਨ ਬੌਬੀ ,ਕੌਂਸਲਰ ਜਸਵਿੰਦਰ ਸਿੰਘ ਮਾਨ, ਕੌਂਸਲਰ ਰਸ਼ਪਾਲ ਕੌਰ, ਅਤੇ ਜੇ ਈ ਬਲਬੀਰ ਕੁਮਾਰ ਆਦਿ ਹਾਜ਼ਰ ਸਨ ।
Tuesday, September 7, 2021
ਕਿਸਾਨ ਆਪਣੇ ਘਰ ਵਿਚ ਜ਼ਹਿਰਾਂ ਤੋਂ ਰਹਿਤ ਸਬਜ਼ੀ ਪੈਦਾ ਕਰਨ-ਡੀ. ਸੀ********-----------------------------------ਘਰੇਲੂ ਬਗੀਚੀ ਸਕੀਮ ਤਹਿਤ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਕੀਤੀ ਜਾਰੀ
ਬਾਗਬਾਨੀ ਵਿਭਾਗ ਦੀ ਘਰੇਲੂ ਬਗੀਚੀ ਸਕੀਮ ਤਹਿਤ ਸਬਜ਼ੀ ਬੀਜ਼ਾਂ ਦੀ ਮਿੰਨੀ ਕਿੱਟ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ ਕਾਹਮਾ ਤੇ ਹੋਰ।
ਨਵਾਂਸ਼ਹਿਰ, 7 ਸਤੰਬਰ :
ਕਿਸਾਨਾਂ ਨੂੰ ਆਪਣੇ ਘਰਾਂ ਵਿਚ ਹੀ ਘਰੇਲੂ ਬਗੀਚੀ ਤਹਿਤ ਜ਼ਹਿਰਾਂ ਤੋਂ ਰਹਿਤ ਸਬਜ਼ੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜਿਸ ਨਾਲ ਜਿਥੇ ਉਹ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ, ਉਥੇ ਸ਼ੁਧ ਅਤੇ ਤਾਜ਼ੀ ਸਬਜ਼ੀ ਉਗਾ ਕੇ ਆਪਣੀ ਸਿਹਤ ਤੰਦਰੁਸਤ ਰੱਖ ਸਕਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਾਗਬਾਨੀ ਵਿਭਾਗ ਵੱਲੋਂ ਜ਼ਿਲੇ ਵਿਚ ਘਰੇਲੂ ਬਗੀਚੀ ਸਕੀਮ ਤਹਿਤ ਵੰਡੀਆਂ ਜਾਣ ਵਾਲੀਆਂ ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਜਾਰੀ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਸੰਤੁਲਿਤ ਖ਼ੁਰਾਕ ਵਿਚ ਸਬਜ਼ੀਆਂ ਦਾ ਖਾਸ ਮਹੱਤਵ ਹੈ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਸਤੰਬਰ-ਅਕਤੂਬਰ ਮਹੀਨੇ ਦੌਰਾਨ ਜ਼ਿਲੇ ਵਿਚ 2400 ਸਬਜ਼ੀ ਬੀਜ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਇਨਾਂ ਕਿੱਟਾਂ ਵਿਚ 9 ਕਿਸਮ ਦੇ ਸਬਜ਼ੀ ਬੀਜ ਹਨ, ਜਿਨਾਂ ਵਿਚ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆ, ਬਰੌਕਲੀ ਅਤੇ ਚੀਨੀ ਸਰੋਂ ਸ਼ਾਮਲ ਹਨ। ਉਨਾਂ ਕਿਹਾ ਕਿ ਇਹ ਮੌਸਮ ਇਨਾਂ ਸਬਜ਼ੀਆਂ ਦੀ ਬਿਜਾਈ ਲਈ ਬਿਲਕੁਲ ਢੁਕਵਾਂ ਹੈ। ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ ਸਿੰਘ ਕਾਹਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਕਿੱਟ ਦੀ ਕੀਮਤ 90 ਰੁਪਏ ਰੱਖੀ ਗਈ ਹੈ। ਉਨਾਂ ਦੱਸਿਆ ਕਿ ਬਾਗਬਾਨੀ ਵਿਭਾਗ ਦੇ ਮੁੱਖ ਦਫ਼ਤਰ ਜਾਂ ਬਲਾਕ ਦਫ਼ਤਰਾਂ ਵਿਚੋਂ ਇਹ ਕਿੱਟਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਸਿੱਖਿਆ ਦਾ ਸਮਾਜਿਕ ਤਰੱਕੀ ਵਿਚ ਅਹਿਮ ਯੋਗਦਾਨ ਹੈ -ਡਾਕਟਰ ਕਸ਼ਮੀਰ ਚੰਦ
ਬੰਗਾ,7 ਸਤੰਬਰ (ਮਨਜਿੰਦਰ ਸਿੰਘ): ਸਿੱਖਿਆ ਦਾ ਸਮਾਜਿਕ ਤਰੱਕੀ ਵਿਚ ਅਹਿਮ ਯੋਗਦਾਨ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਕਸ਼ਮੀਰ ਚੰਦ ਐਮ ਡੀ ਨੇ ਪ੍ਰਿੰਸੀਪਲ ਸੰਤ ਰਾਮ ਦੀ ਦੂਸਰੀ ਬਰਸੀ ਸਬੰਧੀ ਕਰਵਾਏ ਸਮਾਜਿਕ ਚੇਤਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਵਿਦਿਆ ਨੂੰ ਵਿਚਾਰਨ ਤੇ ਹੀ ਪਰਉਪਕਾਰੀ ਹੋ ਸਕਦੀ ਹੈ। ਡਾਕਟਰ ਕਸ਼ਮੀਰ ਨੇ ਪ੍ਰਿੰਸੀਪਲ ਸੰਤ ਰਾਮ ਵਿਰਦੀ ਦੇ ਸਿੱਖਿਆ ਅਤੇ ਸਮਾਜਕ ਖੇਤਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਘਾਟਾ ਪਿਆ ਹੈ ਨਾਲ ਨਾਲ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸੰਤ ਰਾਮ ਵਿਰਦੀ ਦੀ ਸੋਚ ਅਨੁਸਾਰ ਸਮਾਜ ਨੂੰ ਸੇਧ ਅਤੇ ਸਿੱਖਿਆ ਦਾਇਕ ਪ੍ਰੋਗਰਾਮ ਹਰ ਸਾਲ ਕਰਵਾਉਣਾ ਚਾਹੀਦਾ ਹੈ।ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮੋਹਨ ਲਾਲ ਆਨੋਖਰਵਾਲ , ਦਿਨੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਰਟਿ .ਦਰਵਾਰਾ ਸਿੰਘ ਪਰਿਹਾਰ ਸੀਨੀਅਰ ਸੀਨੀਅਰ ਮੈਨੇਜਰ ਰਟਿ. ਭੁਪਿੰਦਰ ਸਿੰਘ ਵਾਈਸ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ ਅਤੇ ਹਰਮੇਸ਼ ਵਿਰਦੀ ਆਦਿ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਮਾਸਟਰ ਸ਼ਿੰਗਾਰਾ ਰਾਮ ਨੇ ਬਾ - ਖ਼ੂਬੀ ਨਿਭਾਈ। ਇਸ ਮੌਕੇ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸੰਤ ਰਾਮ ਦੇ ਬਿਰਧ ਮਾਤਾ ਗੁਰੋ ਦੇਵੀ , ਯੁਗੇਸ਼ ਵਿਰਦੀ, ਹਰਪ੍ਰੀਤ ਕੌਰ, ਹਰਮਨ ਵਿਰਦੀ,ਨਰਿੰਦਰ ਮਾਹੀ, ਪਿਆਰੇ ਲਾਲ ਕੁੱਕ ਮਹਾਰਾਜ, ਸੁਰਿੰਦਰ ਢੰਡਾ , ਕਮਲ ਕੁਮਾਰ ,ਹਰਜਿੰਦਰ ਕੁਮਾਰ ਪੱਦੀ , ਕੁਲਵੰਤ ਸਿੰਘ ਸਰਪੰਚ, ਰੇਸ਼ਮ ਸਿੰਘ ਜੀਂਦੋਵਾਲ, ਵਿਜੇ ਕੁਮਾਰ ਭੱਟ , ਵਿਵੇਕ ਬੇਦੀ, ਬਲਕਾਰ ਸਿੰਘ, ਰੋਸ਼ਨ ਲਾਲ ਕਲੇਰਾਂ, ਸੋਹਨ ਸਿੰਘ ਭਰੋਮਜਾਰਾ, ਮੋਹਨ ਲਾਲ ਮੱਲ੍ਹਾ, ਸ਼ਮੀ ਕੁਮਾਰ ,ਰਾਕੇਸ਼ ਕੁਮਾਰ , ਨਹਿਰੂ ਸਿੰਘ , ਹਰਮੇਸ਼ ਬੰਗੜ , ਹਰਵਿੰਦਰ ਸਿੰਘ ਤਲਵੰਡੀ, ਹਰਜਿੰਦਰ ਲੱਧੜ, ਨਰਿੰਦਰ ਕੁਮਾਰ ,ਮੈਡਮ ਜਤਿੰਦਰ ਕੌਰ ਮੂੰਗਾ , ਮਨੀਸ਼ ਚੁੱਘ, ਧਰਮਵੀਰ ਸਿੰਘ, ਅਤੇ ਇੰਦਰ ਕੁਮਾਰ ਆਦਿ ਹਾਜ਼ਰ ਸਨ।ਸਮਾਗਮ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਤੇ ਮਿਸ਼ਨ ਨਾਲ ਸਬੰਧਤ ਕਿਤਾਬਾਂ ਵੰਡੀਆਂ ਗਈਆਂ।
Sunday, September 5, 2021
ਭਾਰਤ ਵਿਕਾਸ ਪਰਿਸ਼ਦ ਨੇ ਲਗਾਇਆ "ਕੋਵਿਡ ਵੈਕਸੀਨੇਸ਼ਨ ਕੈਂਪ"* **********350 ਲੋਕਾਂ ਦੇ ਲੱਗਿਆ ਕੋਵਿਡਸ਼ੀਲਡ ਟੀਕਾ
ਬੰਗਾ 5ਸਤੰਬਰ (ਮਨਜਿੰਦਰ ਸਿੰਘ) ਸਿਹਤ ਵਿਭਾਗ ਦੇ ਸਹਿਯੋਗ ਨਾਲ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਪ੍ਰਧਾਨ ਨਵਕਾਂਤ ਭਰੋਮਜਾਰਾ ਦੀ ਯੋਗ ਅਗਵਾਈ ਹੇਠ ਮੁਕੰਦਪੁਰ ਰੋਡ ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਮਿਸ਼ਰਾਂ ਬਾਗ ਵਿਖੇ "ਕੋਵਿਡ ਵੈਕਸੀਨੇਸ਼ਨ ਕੈਂਪ" ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਦਾ ਉਦਘਾਟਨ ਮੰਦਰ ਕਮੇਟੀ ਪ੍ਰਧਾਨ ਅਤੇ ਪਰਿਸ਼ਦ ਦੇ ਚੇਅਰਮੈਨ ਡਾ ਬਲਵੀਰ ਸ਼ਰਮਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਇਸ ਮੌਕੇ ਉਹਨਾਂ ਕਿਹਾ ਕਿ ਪਰਿਸ਼ਦ ਦੀ ਸ਼ਾਖਾ ਬੰਗਾ ਟੀਮ ਲੋਕਾਂ ਦੀ ਸਿਹਤ ਪ੍ਰਤੀ ਪਹਿਲਾਂ ਤੋਂ ਹੀ ਸੁਚੇਤ ਹੈ । ਇਸ ਕਰਕੇ ਸ਼ਾਖਾ ਬੰਗਾ ਨੇ ਜਿੱਥੇ ਕਰੋਨਾ ਬਿਮਾਰੀ ਤੋਂ ਬਚਣ ਲਈ "ਅਵੇਅਰਨੈਂਸ ਕੈਂਪ" ਲਗਾ ਕੇ ਲੋਕਾਂ ਨੂੰ ਸੁਚੇਤ ਕੀਤਾ ਉੱਥੇ ਸਮੇਂ ਸਿਰ ਮਾਸਕ , ਸੈਨੇਟਾਈਜਰ ਅਤੇ ਕਾੜ੍ਹੇ ਦੇ ਪੈਕਟ ਵੀ ਵੰਡੇ । ਉਨ੍ਹਾਂ ਕਿਹਾ ਪਰਿਸ਼ਦ ਬੰਗਾ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਮੁਫਤ "ਸ਼ੂਗਰ ਚੈਕ ਅੱਪ ਕੈਂਪ"ਵੀ ਲਗਾ ਰਿਹਾ ਹੈ । ਇਸ ਮੌਕੇ ਮੰਦਰ ਦੇ ਪੁਜਾਰੀ ਬਿਕਰਮਜੀਤ ਨੇ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕੀਤੀ । ਇਸ ਕੈਂਪ ਵਿੱਚ 350 ਲੋਕਾਂ ਦੇ ਕੋਵਿਡਸ਼ੀਲਡ ਵੈਕਸੀਨ ਲਗਾਈ ਗਈ । ਕੁੱਝ ਲੋਕਾਂ ਦੇ ਵੈਕਸੀਨ ਦਾ ਦੂਸਰਾ ਟੀਕਾ ਵੀ ਲਗਾਇਆ ਗਿਆ । ਕੋਵਿਡ ਵੈਕਸੀਨੇਸ਼ਨ ਇੰਚਾਰਜ ਡਾ ਸੰਦੀਪ ਕੁਮਾਰ ਨਰ ਨੇ ਕਿਹਾ ਲੋਕਾਂ ਨੂੰ ਇਹ ਟੀਕਾ ਜਰੂਰ ਲਗਵਾਉਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਦੇਸ਼ ਵਿਚੋਂ ਜੜ੍ਹ ਤੋਂ ਖਤਮ ਕਰਨ ਲਈ ਵੈਕਸੀਨੇਸ਼ਨ ਬਹੁਤ ਜਰੂਰੀ ਹੈ । ਸਿਹਤ ਵਿਭਾਗ ਤੋਂ ਆਈ ਟੀਮ ਦੇ ਰਿੰਕੀ ਸ਼ਰਮਾਂ , ਮੈਡਮ ਜੋਤੀ , ਪੂਨਮ ਕੌਰ , ਸੀਮਾ ਆਦਿ ਨੇ ਟੀਕਾਕਰਨ ਵਿੱਚ ਮੁੱਖ ਭੂਮਿਕਾ ਨਿਭਾਈ । ਇਸ ਮੌਕੇ ਪ੍ਰਧਾਨ ਨਵਕਾਂਤ ਭਰੋਮਜਾਰਾ ਨੇ ਸਿਵਲ ਹਸਪਤਾਲ ਬੰਗਾ ਦੇ ਐਸ ਐਮ ਓ ਡਾ ਕਵਿਤਾ ਭਾਟੀਆ, ਡਾ ਸੰਦੀਪ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ । ਇਸ ਮੌਕੇ ਮੁੱਖ ਸਲਾਹਕਾਰ ਅਸ਼ਵਨੀ ਭਾਰਦਵਾਜ ਦੀ ਭੂਮਿਕਾ ਵੀ ਸਲਾਹੁਣਯੋਗ ਰਹੀ ਜਿਹਨਾਂ ਬਹੁਤ ਗਿਣਤੀ ਵਿੱਚ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਪ੍ਰੇਰਿਆ ਅਤੇ ਕੈਂਪ ਵਿੱਚ ਲੈ ਕੇ ਆਏ । ਇਸ ਮੌਕੇ ਸਕੱਤਰ ਕੁਲਦੀਪ ਸਿੰਘ ਰਾਣਾ,ਮੀਤ ਪ੍ਰਧਾਨ ਜਗਦੀਪ ਕੌਸ਼ਲ , ਲੀਗਲ ਐਡਵਾਈਜਰ ਐਡਵੋਕੇਟ ਵਿਜੇ ਛਾਬੜਾ , ਯਸ਼ਪਾਲ ਖੁਰਾਣਾ ਆਦਿ ਵੀ ਹਾਜਰ ਸਨ ।
Saturday, September 4, 2021
ਜ਼ਿਲੇ ਵਿਚ ਸੁਰੱਖਿਆ ਅਤੇ ਚੌਕਸੀ ਵਧਾਉਣ ਲਈ ‘ਜ਼ਿਲਾ ਸੁਰੱਖਿਆ ਪ੍ਰਾਜੈਕਟ’ ਦੀ ਸ਼ੁਰੂਆਤ*****************ਜ਼ਿਲਾ ਸੁਰੱਖਿਆ ਪ੍ਰਾਜੈਕਟ ਲਈ ਨਵਾਂ ਪੁਲਿਸ ਹੈਲਪ ਲਾਈਨ ਨੰਬਰ 95646-95646 ਹੋਇਆ ਜਾਰੀ
ਜ਼ਿਲਾ ਸੁਰੱਖਿਆ ਪ੍ਰਾਜੈਕਟ’ ਦਾ ਆਗਾਜ਼ ਕਰਦੇ ਹੋਏ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਅਤੇ ਐਸ. ਐਸ. ਪੀ ਹਰਮਨਬੀਰ ਸਿੰਘ ਗਿੱਲ। ਨਾਲ ਹਨ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਤੇ ਹੋਰ।
ਐਸ. ਐਸ. ਪੀ ਹਰਮਨਬੀਰ ਸਿੰਘ ਗਿੱਲ ਨੇ ਇਸ ਮੌਕੇ ਦੱਸਿਆ ਕਿ ਸ਼ਹਿਰੀ ਖੇਤਰਾਂ (ਸਿਟੀ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ) ਲਈ ਪੀ. ਸੀ. ਆਰ ਅਧੀਨ ਅਤਿ-ਆਧੁਨਿਕ ਹਥਿਆਰਾਂ ਅਤੇ ਯੰਤਰਾਂ ਨਾਲ ਲੈਸ 23 ਮੋਟਰ ਸਾਈਕਲਾਂ ਅਤੇ ਸਕੂਟੀਆਂ ਦਾ ਦਸਤਾ ਤਿਆਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਵਿਚ 18 ਮੋਟਰ ਸਾਈਕਲ ਦਿਨ-ਰਾਤ 24 ਘੰਟੇ ਪੈਟਰੋਲਿੰਗ ਕਰਨਗੇ, ਜਿਨਾਂ ’ਤੇ ਹਰ ਸਮੇਂ 2 ਜਵਾਨ ਤਾਇਨਾਤ ਰਹਿਣਗੇ। ਉਨਾਂ ਨੂੰ ਹਾਲਾਤ ਮੁਤਾਬਿਕ ਹਥਿਆਰਾਂ, ਆਧੁਨਿਕ ਸਾਜ਼ੋ-ਸਾਮਾਨ, ਵਾਕੀ-ਟਾਕੀ, ਬੀਟ ਬੁੱਕ ਨਾਲ ਲੈਸ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਨਵਾਂਸ਼ਹਿਰ ਨੂੰ 10 ਬੀਟਾਂ ਵਿਚ ਵੰਡਿਆ ਗਿਆ ਹੈ, ਜਦਕਿ ਬਲਾਚੌਰ ਅਤੇ ਬੰਗਾ ਨੂੰ 4-4 ਬੀਟਾਂ ਵਿਚ ਵੰਡਿਆ ਗਿਆ ਹੈ। ਹਰਕੇ ਬੀਟ ਦੀ ਨਿਰਗਾਨੀ ਇਕ ਮੋਟਰ ਸਾਈਕਲ ਦਸਤਾ ਕਰੇਗਾ ਅਤੇ ਉਹ ਡਰੱਗ ਪੈਡਲਰ, ਸਨੈਚਰਜ਼ ਅਤੇ ਈਵਟੀਜਰਸ ’ਤੇ ਨਿਰਗਾਨੀ ਰੱਖਣਗੇ। ਇਸ ਤੋਂ ਇਲਾਵਾ 2 ਐਕਟਿਵਾ ਨਵਾਂਸ਼ਹਿਰ ਅਤੇ ਇਕ-ਇਕ ਐਕਟਿਵਾ ਬੰਗਾ ਤੇ ਬਲਾਚੌਰ ਲਈ ਲਗਾਈਆਂ ਗਈਆਂ ਹਨ, ਜਿਨਾਂ ’ਤੇ 2-2 ਲੇਡੀ ਕਾਂਸਟੇਬਲ ਤਾਇਨਾਤ ਹੋਣਗੀਆਂ ਅਤੇ ਨਿਗਰਾਨੀ ਰੱਖਣਗੀਆਂ।
ਉਨਾਂ ਦੱਸਿਆ ਕਿ ਇਸੇ ਤਰਾਂ ਦਿਹਾਤੀ ਏਰੀਆ ਲਈ ਆਰ. ਆਰ. ਪੀ. ਆਰ. ਐਸ (ਰੈਪਿਡ ਰੂਰਲ ਪੁਲਿਸ ਰਿਸਪਾਂਸ ਸਿਸਟਮ) ਤਹਿਤ 8 ਗੱਡੀਆਂ ਲਗਾਈਆਂ ਗਈਆਂ ਹਨ, ਜਿਨਾਂ ’ਤੇ ਤਿੰਨ-ਤਿੰਨ ਜਵਾਨ ਤਾਇਨਾਤ ਹੋਣਗੇ ਤੇ ਦਿਨ-ਰਾਤ ਸ਼ਿਫਟ ਵਿਚ ਗਸ਼ਤ ਕਰਨਗੇ। ਉਨਾਂ ਦੱਸਿਆ ਕਿ ਇਹ ਗੱਡੀਆਂ ਥਾਣਾ ਬਹਿਰਾਮ ਤਹਿਤ ਮੇਹਲੀ ਤੋਂ ਬੰਗਾ ਸਿਟੀ ਤੱਕ ਹਾਈਵੇਅ ’ਤੇ, ਥਾਣਾ ਸਦਰ ਬੰਗਾ ਤਹਿਤ ਸਿਟੀ ਬੰਗਾ ਤੋਂ ਮਹਾਲੋਂ ਬਾਈਪਾਸ ਤੱਕ, ਥਾਣਾ ਸਦਰ ਨਵਾਂਸ਼ਹਿਰ ਤਹਿਤ ਬਾਈਪਾਸ ਲੰਗੜੋਆ ਤੋਂ ਬਲਾਚੌਰ ਤੱਕ, ਥਾਣਾ ਕਾਠਗੜ ਤਹਿਤ ਬਲਾਚੌਰ ਤੋਂ ਆਸਰੋਂ ਜ਼ਿਲੇ ਦੀ ਹੱਦ ਤੱਕ, ਥਾਣਾ ਸਦਰ ਬਲਾਚੌਰ ਅਧੀਨ ਬਲਾਚੌਰ ਤੋਂ ਬਕਾਪੁਰ ਤੱਕ ਹਾਈਵੇਅ ’ਤੇ, ਥਾਣਾ ਰਾਹੋਂ ਅਧੀਨ ਨਵਾਂਸ਼ਹਿਰ ਤੋਂ ਰਾਹੋਂ ਕੰਨੋਣ ਪੁਲ ਤੱਕ, ਥਾਣਾ ਔੜ ਅਧੀਨ ਨਵਾਂਸ਼ਹਿਰ ਤੋਂ ਕਰਿਆਮ/ਔੜ/ਖੁਰਦਾ ਤੱਕ ਅਤੇ ਥਾਣਾ ਮੁਕੰਦਪੁਰ ਅਧੀਨ ਸਿਟੀ ਬੰਗਾ ਤੋਂ ਮੁਕੰਦਪੁਰ ਰੋਡ ’ਤੇ ਗਸ਼ਤ ਕਰਨਗੀਆਂ। ਇਸ ਤੋਂ ਇਲਾਵਾ ਇਕ ਜਿਪਸੀ ਸਿਟੀ ਨਵਾਂਸ਼ਹਿਰ ਲਈ ਲਗਾਈ ਗਈ ਹੈ। ਉਨਾਂ ਦੱਸਿਆ ਕਿ ਇਹ ਗੱਡੀਆਂ ਦਿਹਾਤੀ ਏਰੀਆ ਵਿਚ ਕਿਸੇ ਵੀ ਹੰਗਾਮੀ ਸਥਿਤੀ ਵੇਲੇ ਤੁਰੰਤ ਕਾਰਵਾਈ ਕਰਨਗੀਆਂ। ਉਨਾਂ ਦੱਸਿਆ ਕਿ ਇਸ ਐਮਰਜੈਂਸੀ ਪਲਾਨ ਨੂੰ ਵਾਇਰਲੈੱਸ ਸਿਸਟਮ ਨਾਲ ਜੋੜਿਆ ਗਿਆ ਹੈ, ਜਿਸ ਨਾਲ ਤੁਰੰਤ ਮੈਸੇਜ ਪਾਸ ਕੀਤੇ ਜਾ ਸਕਣਗੇ। ਇਹ ਵਾਹਨ ਮਾੜੇ ਅਨਸਰਾਂ ’ਤੇ ਨਿਗਰਾਨੀ ਰੱਖਣ ਤੋਂ ਇਲਾਵਾ ਐਕਸੀਡੈਂਟ ਦੀ ਸੂਰਤ ਵਿਚ ਮਦਦ ਕਰਨਗੇ ਅਤੇ ਐਂਬੂਲੈਂਸ ਕਾਲ ਕਰਨਗੇ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਇਸ ਪ੍ਰਾਜੈਕਟ ਅਧੀਨ ‘ਰੈੱਡ ਅਲਰਟ ਪਲਾਨ’ ਤਿਆਰ ਕੀਤਾ ਗਿਆ ਹੈ। ਇਸ ਪਲਾਨ ਤਹਿਤ ਲਗਭਗ 60 ਚੈਕਿੰਗ ਗਰੁੱਪ ਤਿਆਰ ਕੀਤੇ ਗਏ ਹਨ ਅਤੇ ਜ਼ਿਲਾ ਸੀਲਿੰਗ ਅਤੇ ਨਾਕਾਬੰਦੀਆਂ ਲਈ ਏ, ਬੀ, ਸੀ ਪੁਆਇੰਟ ਨਿਰਧਾਰਤ ਕੀਤੇ ਗਏ ਹਨ। ਉਨਾਂ ਕਿਹਾ ਕਿ ਹੰਗਾਮੀ ਹਾਲਾਤ ਵਿਚ ਰੈੱਡ ਅਲਰਟ ਹੋਣ ’ਤੇ 60 ਨਾਕਾਬੰਦੀਆਂ ਤੁਰੰਤ ਕੀਤੀਆਂ ਜਾ ਸਕਣਗੀਆਂ, ਜਿਨਾਂ ’ਤੇ ਜ਼ਿਲੇ ਦੇ ਸਾਰੇ ਜੀ. ਓਜ਼, ਐਸ. ਐਚ. ਓਜ਼, ਯੂਨਿਟ ਇੰਚਾਰਜ, ਚੌਕੀ ਇੰਚਾਰਜ, ਪੀ. ਸੀ. ਆਰ ਮੋਟਰ ਸਾਈਕਲ, ਆਰ. ਆਰ. ਆਰ. ਪੀ. ਐਸ ਗੱਡੀਆਂ ਤੁਰੰਤ ਰੁੱਖ ਕਰਨਗੀਆਂ। ਉਨਾਂ ਦੱਸਿਆ ਕਿ ਸਾਰੇ ਸਟੇਟ ਹਾਈਵੇਅ ਅਤੇ ਮੇਨ ਸੜਕਾਂ, ਜਿਥੇ ਜ਼ਿਲੇ ਦੀ ਹੱਦ ਸ਼ੁਰੂ ਹੁੰਦੀ ਹੈ, ਉਸ ’ਤੇ 24 ਘੰਟੇ ਦੇ ਪੱਕੇ ਨਾਕੇ ਲਾਏ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਮੁੱਖ ਮਕਸਦ ਜ਼ਿਲਾ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਅਤੇ ਉਨਾਂ ਨੂੰ ਭੈਅ-ਮੁਕਤ ਜੀਵਨ ਨਿਰਬਾਹ ਦਾ ਮੌਕਾ ਪ੍ਰਦਾਨ ਕਰਕੇ ਜਨਤਾ ਅਤੇ ਪੁਲਿਸ ਵਿਚ ਸਦਭਾਵਨਾ ਤੇ ਵਿਸ਼ਵਾਸ ਦਾ ਰਿਸ਼ਤਾ ਕਾਇਮ ਕਰਨਾ ਹੈ।ਇਸ ਮੌਕੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਜਰਨੈਲ ਸਿੰਘ ਵਾਹਦ, ਲਲਿਤ ਮੋਹਨ ਪਾਠਕ, ਰਮਨਦੀਪ ਸਿੰਘ ਥਿਆੜਾ ਅਤੇ ਹੋਰਨਾਂ ਸ਼ਖਸੀਅਤਾਂ ਤੋਂ ਇਲਾਵਾ ਜ਼ਿਲੇ ਦੇ ਸਮੂਹ ਪੁਲਿਸ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਨਵਾਂਸ਼ਹਿਰ, 4 ਸਤੰਬਰ (ਮਨਜਿੰਦਰ ਸਿੰਘ )
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਪ੍ਰਭਾਵਸ਼ਾਲੀ ਪੁਲਿਸਿੰਗ ਅਤੇ ਸੁਰੱਖਿਆ ਵਿਵਸਥਾ ਯਕੀਨੀ ਬਣਾਉਣ ਲਈ ਜ਼ਿਲਾ ਪੁਲਿਸ ਮੁਖੀ ਸ੍ਰੀ ਹਰਮਨਬੀਰ ਸਿੰਘ ਗਿੱਲ ਵੱਲੋਂ ਤਿਆਰ ਕੀਤੇ ਗਏ ‘ਜ਼ਿਲਾ ਸੁਰੱਖਿਆ ਪ੍ਰਾਜੈਕਟ’ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜ਼ਿਲਾ ਪੁਲਿਸ ਕੰਪਲੈਕਸ ਵਿਖੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿਚ ਹਲਕਾ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨਾਂ ਨੇ ਐਸ. ਐਸ. ਪੀ ਹਰਮਨਬੀਰ ਸਿੰਘ ਗਿੱਲ ਦੇ ਨਾਲ ਇਸ ਪ੍ਰਾਜੈਕਟ ਦਾ ਹਰੀ ਝੰਡੀ ਦੇ ਕੇ ਰਸਮੀ ਤੌਰ ’ਤੇ ਆਗਾਜ਼ ਕੀਤਾ। ਇਸ ਮੌਕੇ ਇਸ ਪ੍ਰਾਜੈਕਟ ਲਈ ਇਕ ਵੱਖਰਾ ਨਵਾਂ ਪੁਲਿਸ ਹੈਲਪ ਲਾਈਨ ਨੰਬਰ 95646-95646 ਜਾਰੀ ਕੀਤਾ ਗਿਆ, ਜਿਸ ’ਤੇ ਲੋਕ ਹੰਗਾਮੀ ਹਾਲਾਤ ਵਿਚ ਫੋਨ ਕਰ ਸਕਣਗੇ।
ਐਸ. ਐਸ. ਪੀ ਹਰਮਨਬੀਰ ਸਿੰਘ ਗਿੱਲ ਨੇ ਇਸ ਮੌਕੇ ਦੱਸਿਆ ਕਿ ਸ਼ਹਿਰੀ ਖੇਤਰਾਂ (ਸਿਟੀ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ) ਲਈ ਪੀ. ਸੀ. ਆਰ ਅਧੀਨ ਅਤਿ-ਆਧੁਨਿਕ ਹਥਿਆਰਾਂ ਅਤੇ ਯੰਤਰਾਂ ਨਾਲ ਲੈਸ 23 ਮੋਟਰ ਸਾਈਕਲਾਂ ਅਤੇ ਸਕੂਟੀਆਂ ਦਾ ਦਸਤਾ ਤਿਆਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਵਿਚ 18 ਮੋਟਰ ਸਾਈਕਲ ਦਿਨ-ਰਾਤ 24 ਘੰਟੇ ਪੈਟਰੋਲਿੰਗ ਕਰਨਗੇ, ਜਿਨਾਂ ’ਤੇ ਹਰ ਸਮੇਂ 2 ਜਵਾਨ ਤਾਇਨਾਤ ਰਹਿਣਗੇ। ਉਨਾਂ ਨੂੰ ਹਾਲਾਤ ਮੁਤਾਬਿਕ ਹਥਿਆਰਾਂ, ਆਧੁਨਿਕ ਸਾਜ਼ੋ-ਸਾਮਾਨ, ਵਾਕੀ-ਟਾਕੀ, ਬੀਟ ਬੁੱਕ ਨਾਲ ਲੈਸ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਨਵਾਂਸ਼ਹਿਰ ਨੂੰ 10 ਬੀਟਾਂ ਵਿਚ ਵੰਡਿਆ ਗਿਆ ਹੈ, ਜਦਕਿ ਬਲਾਚੌਰ ਅਤੇ ਬੰਗਾ ਨੂੰ 4-4 ਬੀਟਾਂ ਵਿਚ ਵੰਡਿਆ ਗਿਆ ਹੈ। ਹਰਕੇ ਬੀਟ ਦੀ ਨਿਰਗਾਨੀ ਇਕ ਮੋਟਰ ਸਾਈਕਲ ਦਸਤਾ ਕਰੇਗਾ ਅਤੇ ਉਹ ਡਰੱਗ ਪੈਡਲਰ, ਸਨੈਚਰਜ਼ ਅਤੇ ਈਵਟੀਜਰਸ ’ਤੇ ਨਿਰਗਾਨੀ ਰੱਖਣਗੇ। ਇਸ ਤੋਂ ਇਲਾਵਾ 2 ਐਕਟਿਵਾ ਨਵਾਂਸ਼ਹਿਰ ਅਤੇ ਇਕ-ਇਕ ਐਕਟਿਵਾ ਬੰਗਾ ਤੇ ਬਲਾਚੌਰ ਲਈ ਲਗਾਈਆਂ ਗਈਆਂ ਹਨ, ਜਿਨਾਂ ’ਤੇ 2-2 ਲੇਡੀ ਕਾਂਸਟੇਬਲ ਤਾਇਨਾਤ ਹੋਣਗੀਆਂ ਅਤੇ ਨਿਗਰਾਨੀ ਰੱਖਣਗੀਆਂ।
ਉਨਾਂ ਦੱਸਿਆ ਕਿ ਇਸੇ ਤਰਾਂ ਦਿਹਾਤੀ ਏਰੀਆ ਲਈ ਆਰ. ਆਰ. ਪੀ. ਆਰ. ਐਸ (ਰੈਪਿਡ ਰੂਰਲ ਪੁਲਿਸ ਰਿਸਪਾਂਸ ਸਿਸਟਮ) ਤਹਿਤ 8 ਗੱਡੀਆਂ ਲਗਾਈਆਂ ਗਈਆਂ ਹਨ, ਜਿਨਾਂ ’ਤੇ ਤਿੰਨ-ਤਿੰਨ ਜਵਾਨ ਤਾਇਨਾਤ ਹੋਣਗੇ ਤੇ ਦਿਨ-ਰਾਤ ਸ਼ਿਫਟ ਵਿਚ ਗਸ਼ਤ ਕਰਨਗੇ। ਉਨਾਂ ਦੱਸਿਆ ਕਿ ਇਹ ਗੱਡੀਆਂ ਥਾਣਾ ਬਹਿਰਾਮ ਤਹਿਤ ਮੇਹਲੀ ਤੋਂ ਬੰਗਾ ਸਿਟੀ ਤੱਕ ਹਾਈਵੇਅ ’ਤੇ, ਥਾਣਾ ਸਦਰ ਬੰਗਾ ਤਹਿਤ ਸਿਟੀ ਬੰਗਾ ਤੋਂ ਮਹਾਲੋਂ ਬਾਈਪਾਸ ਤੱਕ, ਥਾਣਾ ਸਦਰ ਨਵਾਂਸ਼ਹਿਰ ਤਹਿਤ ਬਾਈਪਾਸ ਲੰਗੜੋਆ ਤੋਂ ਬਲਾਚੌਰ ਤੱਕ, ਥਾਣਾ ਕਾਠਗੜ ਤਹਿਤ ਬਲਾਚੌਰ ਤੋਂ ਆਸਰੋਂ ਜ਼ਿਲੇ ਦੀ ਹੱਦ ਤੱਕ, ਥਾਣਾ ਸਦਰ ਬਲਾਚੌਰ ਅਧੀਨ ਬਲਾਚੌਰ ਤੋਂ ਬਕਾਪੁਰ ਤੱਕ ਹਾਈਵੇਅ ’ਤੇ, ਥਾਣਾ ਰਾਹੋਂ ਅਧੀਨ ਨਵਾਂਸ਼ਹਿਰ ਤੋਂ ਰਾਹੋਂ ਕੰਨੋਣ ਪੁਲ ਤੱਕ, ਥਾਣਾ ਔੜ ਅਧੀਨ ਨਵਾਂਸ਼ਹਿਰ ਤੋਂ ਕਰਿਆਮ/ਔੜ/ਖੁਰਦਾ ਤੱਕ ਅਤੇ ਥਾਣਾ ਮੁਕੰਦਪੁਰ ਅਧੀਨ ਸਿਟੀ ਬੰਗਾ ਤੋਂ ਮੁਕੰਦਪੁਰ ਰੋਡ ’ਤੇ ਗਸ਼ਤ ਕਰਨਗੀਆਂ। ਇਸ ਤੋਂ ਇਲਾਵਾ ਇਕ ਜਿਪਸੀ ਸਿਟੀ ਨਵਾਂਸ਼ਹਿਰ ਲਈ ਲਗਾਈ ਗਈ ਹੈ। ਉਨਾਂ ਦੱਸਿਆ ਕਿ ਇਹ ਗੱਡੀਆਂ ਦਿਹਾਤੀ ਏਰੀਆ ਵਿਚ ਕਿਸੇ ਵੀ ਹੰਗਾਮੀ ਸਥਿਤੀ ਵੇਲੇ ਤੁਰੰਤ ਕਾਰਵਾਈ ਕਰਨਗੀਆਂ। ਉਨਾਂ ਦੱਸਿਆ ਕਿ ਇਸ ਐਮਰਜੈਂਸੀ ਪਲਾਨ ਨੂੰ ਵਾਇਰਲੈੱਸ ਸਿਸਟਮ ਨਾਲ ਜੋੜਿਆ ਗਿਆ ਹੈ, ਜਿਸ ਨਾਲ ਤੁਰੰਤ ਮੈਸੇਜ ਪਾਸ ਕੀਤੇ ਜਾ ਸਕਣਗੇ। ਇਹ ਵਾਹਨ ਮਾੜੇ ਅਨਸਰਾਂ ’ਤੇ ਨਿਗਰਾਨੀ ਰੱਖਣ ਤੋਂ ਇਲਾਵਾ ਐਕਸੀਡੈਂਟ ਦੀ ਸੂਰਤ ਵਿਚ ਮਦਦ ਕਰਨਗੇ ਅਤੇ ਐਂਬੂਲੈਂਸ ਕਾਲ ਕਰਨਗੇ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਇਸ ਪ੍ਰਾਜੈਕਟ ਅਧੀਨ ‘ਰੈੱਡ ਅਲਰਟ ਪਲਾਨ’ ਤਿਆਰ ਕੀਤਾ ਗਿਆ ਹੈ। ਇਸ ਪਲਾਨ ਤਹਿਤ ਲਗਭਗ 60 ਚੈਕਿੰਗ ਗਰੁੱਪ ਤਿਆਰ ਕੀਤੇ ਗਏ ਹਨ ਅਤੇ ਜ਼ਿਲਾ ਸੀਲਿੰਗ ਅਤੇ ਨਾਕਾਬੰਦੀਆਂ ਲਈ ਏ, ਬੀ, ਸੀ ਪੁਆਇੰਟ ਨਿਰਧਾਰਤ ਕੀਤੇ ਗਏ ਹਨ। ਉਨਾਂ ਕਿਹਾ ਕਿ ਹੰਗਾਮੀ ਹਾਲਾਤ ਵਿਚ ਰੈੱਡ ਅਲਰਟ ਹੋਣ ’ਤੇ 60 ਨਾਕਾਬੰਦੀਆਂ ਤੁਰੰਤ ਕੀਤੀਆਂ ਜਾ ਸਕਣਗੀਆਂ, ਜਿਨਾਂ ’ਤੇ ਜ਼ਿਲੇ ਦੇ ਸਾਰੇ ਜੀ. ਓਜ਼, ਐਸ. ਐਚ. ਓਜ਼, ਯੂਨਿਟ ਇੰਚਾਰਜ, ਚੌਕੀ ਇੰਚਾਰਜ, ਪੀ. ਸੀ. ਆਰ ਮੋਟਰ ਸਾਈਕਲ, ਆਰ. ਆਰ. ਆਰ. ਪੀ. ਐਸ ਗੱਡੀਆਂ ਤੁਰੰਤ ਰੁੱਖ ਕਰਨਗੀਆਂ। ਉਨਾਂ ਦੱਸਿਆ ਕਿ ਸਾਰੇ ਸਟੇਟ ਹਾਈਵੇਅ ਅਤੇ ਮੇਨ ਸੜਕਾਂ, ਜਿਥੇ ਜ਼ਿਲੇ ਦੀ ਹੱਦ ਸ਼ੁਰੂ ਹੁੰਦੀ ਹੈ, ਉਸ ’ਤੇ 24 ਘੰਟੇ ਦੇ ਪੱਕੇ ਨਾਕੇ ਲਾਏ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਮੁੱਖ ਮਕਸਦ ਜ਼ਿਲਾ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਅਤੇ ਉਨਾਂ ਨੂੰ ਭੈਅ-ਮੁਕਤ ਜੀਵਨ ਨਿਰਬਾਹ ਦਾ ਮੌਕਾ ਪ੍ਰਦਾਨ ਕਰਕੇ ਜਨਤਾ ਅਤੇ ਪੁਲਿਸ ਵਿਚ ਸਦਭਾਵਨਾ ਤੇ ਵਿਸ਼ਵਾਸ ਦਾ ਰਿਸ਼ਤਾ ਕਾਇਮ ਕਰਨਾ ਹੈ।ਇਸ ਮੌਕੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਜਰਨੈਲ ਸਿੰਘ ਵਾਹਦ, ਲਲਿਤ ਮੋਹਨ ਪਾਠਕ, ਰਮਨਦੀਪ ਸਿੰਘ ਥਿਆੜਾ ਅਤੇ ਹੋਰਨਾਂ ਸ਼ਖਸੀਅਤਾਂ ਤੋਂ ਇਲਾਵਾ ਜ਼ਿਲੇ ਦੇ ਸਮੂਹ ਪੁਲਿਸ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਭਾਰਤ ਵਿਕਾਸ ਪਰਿਸ਼ਦ ਨੇ ਲਗਾਇਆ "ਮੁਫਤ ਸ਼ੂਗਰ ਚੈੱਕ ਅੱਪ ਕੈਂਪ"
ਬੰਗਾ 4ਸਤੰਬਰ (ਮਨਜਿੰਦਰ ਸਿੰਘ ):- ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਆਪਣਾ "ਪਰਮਾਨੈਂਟ ਪ੍ਰੋਜੈਕਟ" ਮੁਫਤ ਸ਼ੂਗਰ ਚੈੱਕ ਅੱਪ ਕੈਂਪ ਮੁਕੰਦਪੁਰ ਰੋਡ ਤੇ ਸਥਿਤ ਰਾਣਾ ਲੈਬ ਵਿਖੇ ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਪਰਿਸ਼ਦ ਦੇ ਚੇਅਰਮੈਨ ਡਾ ਬਲਵੀਰ ਸ਼ਰਮਾਂ ਨੇ ਕੀਤਾ । ਇਸ ਕੈਂਪ ਵਿੱਚ 100 ਤੋਂ ਵੱਧ ਮਰੀਜ਼ਾਂ ਦੀ ਸ਼ੂਗਰ ਚੈੱਕ ਕੀਤੀ ਗਈ । ਕੈਂਪ ਦੇ ਪ੍ਰੋਜੈਕਟ ਇੰਚਾਰਜ ਕੁਲਦੀਪ ਸਿੰਘ ਰਾਣਾ ਦੀ ਟੀਮ ਨੇ ਮਰੀਜ਼ਾਂ ਦੇ ਖੂਨ ਦੀ ਜਾਂਚ ਕੀਤੀ । ਇਸ ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਨਵਕਾਂਤ ਭਰੋਮਜਾਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਜੈਕਟ ਮਹੀਨੇ ਦੀ ਹਰ ਪਹਿਲੀ ਤਰੀਕ ਨੂੰ ਲਗਾਇਆ ਜਾਂਦਾ ਹੈ । ਇਸ ਮੌਕੇ ਡਾ ਨਰੇਸ਼ ਰਾਵਲ ਸਾਬਕਾ ਪ੍ਰਧਾਨ ਨੇ ਆਏ ਮਰੀਜ਼ਾਂ ਨੂੰ ਸ਼ੂਗਰ ਤੋਂ ਬਚਣ ਲਈ ਸਾਵਧਾਨੀਆਂ ਦੱਸੀਆਂ । ਇਸ ਮੌਕੇ ਪ੍ਰਧਾਨ ਨਵਕਾਂਤ ਭਰੋਮਜਾਰਾ , ਸਕੱਤਰ ਕੁਲਦੀਪ ਸਿੰਘ ਰਾਣਾ , ਜਗਦੀਪ ਕੌਸ਼ਲ ਸੀਨੀਅਰ ਮੀਤ ਪ੍ਰਧਾਨ , ਮੁੱਖ ਸਲਾਹਕਾਰ ਜੀਵਨ ਕੌਸ਼ਲ , ਚੇਅਰਮੈਨ ਡਾ ਬਲਵੀਰ ਸ਼ਰਮਾਂ , ਕੈਸ਼ੀਅਰ ਕਰਨਵੀਰ ਸਿੰਘ ਅਰੋੜਾ , ਡਾ ਨਰੇਸ਼ ਰਾਵਲ ਸਾਬਕਾ ਪ੍ਰਧਾਨ , ਯਸ਼ਪਾਲ ਖੁਰਾਣਾ , ਸੁਰਜੀਤ ਸਿੰਘ ਰਾਏ ਆਦਿ ਵੀ ਹਾਜਰ ਸਨ ।
Friday, September 3, 2021
Efforts of MP Manish Tewari pays off: -*******Punjab Government approves Rs 40 crore for upgradation of Banga-Garhshankar-Sri Anandpur Sahib road :
Banga,3Sept(Manjinder singh) Tireless efforts of Member of Parliament from Sri Anandpur Sahib & former Union Minister Manish Tewari for the development of Sri Anandpur Sahib Lok Sabha constituency have borne fruit as the Punjab Government has approved the upgradationof Banga-Garhshankar-Sri Anandpur Sahib road. In a press statement issued here today Mr. Tewari said that the Punjab Government has sanctioned Rs. 40 crore for this road development project.
Lok Sabha Member Manish Tewari said that this road connects two holy cities Sri Amritsar Sahib and Sri Anandpur Sahib. This is also one of the main road connectivity routes for the devotees of Mata Naina Devi who go to Mata Naina Day Mandir in Himachal Pardesh almost every year especially during the Savan Navratras. He especially thanked the Chief Minister Capt. Amarinder Singh for sanctioning this project which would benefit thousands of travelers and pilgrims He said that this was one of the major demands of the people of Sri Anandpur Sahib Lok Sabha Constituency. Mr. Tewari said that he has also strongly raised voice for upgradtion and strengthening of this important road in the Lok Sabha. He said that now this project has been approved by the Punjab Government for which he once again thanked the Punjab Chief Minister Captain Amarinder Singh.Further disclosing the facts he said that Rs 40 Croere has been approved for this road project and work would also start soon
ਮਿਸ਼ਨ 2022 ਫਤਿਹ ਕਰਨ ਲਈ ਜਥੇਬੰਦਕ ਢਾਂਚਾ ਮਜ਼ਬੂਤ ਕੀਤਾ ਜਾਵੇਗਾ-ਪਰਵੀਨ ਬੰਗਾ
ਬੰਗਾ 3,ਸਤੰਬਰ (ਮਨਜਿੰਦਰ ਸਿੰਘ )ਬਹੁਜਨ ਸਮਾਜ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਬੰਗਾ ਦੀ ਹੰਗਾਮੀ ਮੀਟਿੰਗ ਹਲਕਾ ਪ੍ਰਧਾਨ ਜੈ ਪਾਲ ਸੂੰਡਾ ਜੀ ਦੇ ਗ੍ਰਹਿ ਭਰੋਮਜਾਰਾ ਵਿਖੇ ਹੋਈ ਮੀਟਿੰਗ ਵਿੱਚ ਮੁੱਖ ਤੌਰ ਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ ਤੇ ਨਵਾਂਸ਼ਹਿਰ ਪੁੱਜੇ ¦ਇਸ ਮੌਕੇ ਪਰਵੀਨ ਬੰਗਾ ਨੇ ਕਿਹਾ ਹੈ ਕਿ ਮਿਸ਼ਨ 2022ਫਤਿਹ ਕਰਨ ਨੂੰ ਮੁੱਖ ਰੱਖਦੇ ਹੋਏ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ, ਜਿਸ ਸੰਬੰਧੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਵਿੱਚ ਹਲਕਾ ਬੰਗਾ ਵਿਚ ਗਠਜੋੜ ਵਲੋਂ 10 ਸਤੰਬਰ ਨੂੰ ਹੋਣ ਵਾਲੀਆਂ ਮੁੰਕਦਪੁਰ, ਬੰਗਾ ਸ਼ਹਿਰ, ਬਹਿਰਾਮ,ਖੋਥੜਾਂ ਦੀਆਂ ਰੈਲੀਆਂ ਨੂੰ ਕਾਮਯਾਬ ਕਰਨ ਲਈ ਵਿਚਾਰ ਵਟਾਂਦਰਾ ਵੀ ਕੀਤਾ ਤੇ ਅਲਗ ਅਲਗ ਟੀਮਾਂ ਬਣਾਈਆਂ ਤੇ ਗਠਜੋੜ ਹੋਣ ਤੋਂ ਬਾਅਦ ਪਹਿਲੀ ਅਲਖ ਜਗਾਉ ਫਗਵਾੜਾ ਰੈਲੀ ਵਿਚ ਬੰਗਾ ਹਲਕੇ ਤੋਂ ਵੱਡੀ ਗਿਣਤੀ ਵਿਚ ਪਹੁੰਚਣ ਤੇ ਵਿਧਾਨ ਸਭਾ ਹਲਕਾ ਬੰਗਾ ਦੀ ਸਮੁੱਚੀ ਲੀਡਰਸ਼ਿਪ ਦਾ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਧੰਨਵਾਦ ਕੀਤਾ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜੋਨ ਇੰਚਾਰਜ ਮਨੋਹਰ ਕਮਾਮ ਜੀ , ਜ਼ਿਲਾ ਇੰਚਾਰਜ ਨੀਲਮ ਸਹਿਜਲ, ਦਵਿੰਦਰ ਖਾਨਖਾਨਾ, ਜ਼ਿਲਾ ਉਪ ਪ੍ਰਧਾਨ ਰੂਪ ਲਾਲ ਧੀਰ ਜੀ, ਜ਼ਿਲਾ ਸਕੱਤਰ ਵਿਜੇ ਕੁਮਾਰ ਗੁਣਾਚੌਰ ਜੀ ਜ਼ਿਲਾ ਸਕੱਤਰ ਕੇਹਰ ਚੰਦ ਫਰਾਲਾ ਜੀ, ਹਲਕਾ ਪ੍ਰਧਾਨ ਜੈ ਪਾਲ ਸੁੰਡਾ ਜੀ ਹਲਕਾ ਉਪ ਪ੍ਰਧਾਨ ਸੋਮਨਾਥ ਰਟੈਂਡਾ ਜੀ ਹਲਕਾ ਉਪ ਪ੍ਰਧਾਨ ਬਲਜੀਤ ਮਲੂਪੋਤਾ ਸਕੱਤਰ ਪਰਮਜੀਤ ਮਹਿਰਮ ਪੁਰ, ਹਲਕਾ ਕੈਸ਼ੀਅਰ ਧਰਮ ਪਾਲ ਤਲਵੰਡੀ ਜੀ ਸ਼ਹਿਰੀ ਪ੍ਰਧਾਨ ਪ੍ਰਕਾਸ਼ ਬੈਂਸ ਜੀ, ਮਿਸ਼ਨਰੀ ਗਾਇਕ ਤੇ ਬਸਪਾ ਆਗੂ ਰਾਜ ਦਦਰਾਲ ਜੀ ਯੂਥ ਆਗੂ ਚਰਨਜੀਤ ਮੰਢਾਲੀ, ਕੁਲਦੀਪ ਬਹਿਰਾਮ, ਸੁਰਿੰਦਰ ਕਰਨਾਣਾਂ, ਲਖਵੀਰ ਮਲੂਪੋਤਾ,ਨਿਰਮਲ ਸਲਣ ਜੀ, ਜੋਗਿੰਦਰ ਸਿੰਘ ਔੜ,ਸੋਹਣ ਲਾਲ ਰਟੈਂਡਾ, ਤੋਂ ਇਲਾਵਾ ਸਾਥੀ ਸ਼ਾਮਿਲ ਹੋਏ।
Thursday, September 2, 2021
ਡੇਰਾ ਭਰੋ ਮਜਾਰਾ ਵਿਖੇ ਐੱਸਜੀਪੀਸੀ ਮੈਂਬਰ ਲੱਲੀਆ ਦਾ ਹੋਇਆ ਸਨਮਾਨ :
ਬੰਗਾ 2, ਸਤੰਬਰ (ਮਨਜਿੰਦਰ ਸਿੰਘ) ਡੇਰਾ ਸੱਚ ਖੰਡ ਬਾਬਾ ਮੇਲਾ ਰਾਮ ਜੀ ਭਰੋ ਮਜਾਰਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਉੱਘੀ ਧਾਰਮਕ ਸ਼ਖਸੀਅਤ ਸ: ਹਰਵਿੰਦਰ ਸਿੰਘ ਲੱਲੀਆਂ ਦਾ ਆਪਣੇ ਸਾਥੀਆਂ ਸਮੇਤ ਪਹੁੰਚਣ ਤੇ ਡੇਰਾ ਮੁਖੀ 108 ਸੰਤ ਬਾਬਾ ਕੁਲਵੰਤ ਦਾਸ ਜੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਵੱਲੋਂ ਸਨਮਾਨ ਕੀਤਾ ਗਿਆ ।ਇਸ ਮੌਕੇ ਸ: ਹਰਜਿੰਦਰ ਸਿੰਘ ਲੱਲੀਆਂ ਨੇ ਸੰਤ ਬਾਬਾ ਕੁਲਵੰਤ ਦਾਸ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਡੇਰੇ ਦੀ ਦਲਿਤ ਅਤੇ ਸਮਾਜ ਦੇ ਸਾਰੇ ਵਰਗਾਂ ਵਿਚ ਬਹੁਤ ਆਸਥਾ ਹੈ ਤੇ ਸੰਤ ਬਾਬਾ ਜੀ ਦਾ ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਦੇ ਸੰਘਰਸ਼ ਵਿਚ ਵੱਡਾ ਯੋਗਦਾਨ ਰਿਹਾ ਹੈ।ਇਸ ਮੌਕੇ ਇਲਾਕੇ ਦੇ ਨੌਜਵਾਨ ਆਗੂ ਜੋਗ ਰਾਜ ਜੋਗੀ ਨਿਮਾਣਾ ,ਡਾ ਸਤਨਾਮ ਸਿੰਘ ਜੌਹਲ, ਰੇਸ਼ਮ ਸਿੰਘ ਜੌਹਲ , ਭਜਨਾ ਰਾਮ ਪੰਚ', ਕੁਲਵਿੰਦਰ ਰਾਮ ਕਾਲ਼ੇ,ਜਸਵੰਤ ਰਾਏ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ ।
ਪਿੰਡ ਚਾਹਲ ਕਲਾਂ ਚ ਗੁੱਗਾ ਜਾਹਰ ਪੀਰ ਜੀ ਦੀ ਯਾਦ ਚ ਸਲਾਨਾ ਛਿੰਝ ਮੇਲਾ ਕਰਵਾਇਆ
ਛਿੰਝ ਮੇਲੇ ਦੌਰਾਨ ਸਰਪੰਚ ਸ਼੍ਰੀਮਤੀ ਅਮਰਜੀਤ ਕੌਰ ਵੱਲੋਂ ਠੰਡੇ ਮਿੱਠੇ ਜਲ ਸੰਗਤਾਂ ਨੂੰ ਛਕਾਉਦੇ ਹੋਏ ਨਾਲ ਜਸਪਾਲ ਚਾਹਲ,ਕੁਲਦੀਪ ਰਾਮ ਹੋਰ ਪਿੰਡ ਵਾਸੀ।
ਮੁਕੰਦਪੁਰ/ਬੰਗਾ (ਹਰਜਿੰਦਰ ਕੌਰ ਚਾਹਲ )
ਪਿੰਡ ਚਾਹਲ ਕਲਾਂ ‘ਚ ਗੁੱਗਾ ਨੌਮੀ ਮੌਕੇ ਅੱਜ ਗੁੱਗਾ ਜਾਹਰ ਪੀਰ ਜੀ ਕਮੇਟੀ ਅਤੇ ਪਿੰਡ ਦੀ ਸਮੂਹ ਪੰਚਾਇੰਤ ਵੱਲੋਂ ਛਿੰਝ ਮੇਲਾ ਕਰਵਾਇਆ ਗਿਆ। ਗੁੱਗਾ ਜਾਹਰ ਪੀਰ ਕਮੇਟੀ ਦੇ ਮੁਖੀ ਕੁਲਦੀਪ ਰਾਮ ਨੇ ਦੱਸਿਆ ਕਿ ਰੱਖੜੀ ਵਾਲੇ ਦਿਨ ਤੋਂ ਉਹਨਾਂ ਦੀ ਮੰਡਲੀ ਵੱਲੋਂ ਲਗਾਤਾਰ ਕਾਰ ਕੀਤੀ ਗਈ ਤੇ ਗੁੱਗਾ ਜਾਹਰ ਪੀਰ ਜੀ ਦੀਆਂ ਭੇਂਟਾ ਦਾ ਗੁਣਗਾਨ ਕੀਤਾ ਗਿਆ।
ਛਿੰਝ ਮੇਲਾ ਕਰਵਾ ਕੇ ਗੁੱਗੇ ਜਾਹਰ ਪੀਰ ਜੀ ਦੀਆਂ ਕਾਰਾਂ ਦੀ ਸਮਾਪਤੀ ਕੀਤੀ ਗਈ।ਛਿੰਝ ਮੇਲੇ ਦੌਰਾਨ ਸੰਗਤਾਂ ਲਈ ਸਰਪੰਚ ਸ਼੍ਰੀਮਤੀ ਅਮਰਜੀਤ ਕੌਰ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਮੌਕੇ ਜਸਪਾਲ ਚਾਹਲ, ਛਿੰਦਾ ਰਾਮ, ਮੋਹਣ ਲਾਲ, ਕਸ਼ਮੀਰੀ ਲਾਲ, ਕੁਲਦੀਪ ਚੰਦ, ਰਵੀ ਕੁਮਾਰ, ਦਾਲਾ ਰਾਮ, ਸਤਵਿੰਦਰ ਸੱਤੀ, ਵਿਜੇ ਕੁਮਾਰ,ਰਾਜ ਕੁਮਾਰ,ਸਤਨਾਮ ਰਾਮ, ਬਲਵਿੰਦਰ ਕੁਮਾਰ, ਗੁਰਪ੍ਰੀਤ ਕੁਮਾਰ, ਬਲਵੀਰ ਕੁਮਾਰ, ਦਵਿੰਦਰ ਬੰਗਾ, ਕਰਨਪ੍ਰੀਤ ਬੰਗਾ, ਨਰੇਸ਼ ਕੁਮਾਰ,ਚਰਨ ਦਾਸ, ਪੰਕਜ ਬੰਗਾ, ਰਾਜ ਕੁਮਾਰ ਬੰਗਾ, ਵਿਕਾਸ ਬੰਗਾ, ਭੁਪਿੰਦਰ ਬੰਗਾ ਆਦਿ
ਆਰੀਆ ਸਮਾਜ ਮੰਦਿਰ ਬੰਗਾ ਵਿਖੇ ਕੌਵਿਡਸ਼ੀਲਡ ਵੈਕਸੀਨ ਦਾ ਕੈਪ:
ਬੰਗਾ 2, ਸਤੰਬਰ (ਮਨਜਿੰਦਰ ਸਿੰਘ) ਪੰਜਾਬ ਸਰਕਾਰ ਦੀਆਂ ਹਿਦਾਇਤਾ ਅਨੁਸਾਰ ਮੀਨੂੰ ਅਰੌੜਾ ਕੌਂਸਲਰ ਅਤੇ ਸਾਗਰ ਅਰੌੜਾ ਵਾਰਡ ਨੰ 05 ਦੇ ਯਤਨਾ ਸਦਕਾ ਆਰੀਆ ਸਮਾਜ ਮੰਦਿਰ ਬੰਗਾ ਵਿਖੇ ਕੌਵਿਡਸ਼ੀਲਡ ਵੈਕਸੀਨ ਦਾ ਕੈਪ ਲਗਵਾਇਆ ਗਿਆ।ਜਿਸ ਵਿੱਚ ਸਿਵਲ ਹਸਪਤਾਲ ਬੰਗਾ ਦੇ ਡਾਕਟਰ ਸੰਦੀਪ ਦੀ ਅਗਵਾਈ ਵਿੱਚ ਉਨ੍ਹਾਂ ਦੇ ਟੀਮ ਮੈਂਬਰ ਮੈਡਮ ਰਿੰਕੀ,ਮੈਡਮ ਨੇਹਾ, ਟੀਚਰ ਰਜਿੰਦਰ, ਟੀਚਰ ਰਮਨ ਅਤੇ ਰਾਜ ਕੁਮਾਰ ਨੇ 370 ਤੌ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਗਈ । ਇਸ ਕੈਂਪ ਵਿੱਚ ਆਰੀਆਂ ਸਮਾਜ ਮੰਦਿਰ ਦੇ ਪ੍ਰਧਾਨ ਵਿਨੋਦ ਸ਼ਰਮਾ, ਸੈਕਟਰੀ ਸ਼ਾਮ ਲਾਲ ਅਤੇ ਸ਼ੁਸ਼ੀਲ ਕੁਮਾਰ, ਡਾਕਟਰ ਰਾਜੇਸ਼ ਸ਼ਰਮਾ ਅਤੇ ਸਪਨਾ ਸ਼ਰਮਾ ਹੋਰ ਬਹੁਤ ਮੈਬਰਾਂ ਨੇ ਇਸ ਕੈਂਪ ਵਿੱਚ ਹਿੱਸਾ ਲਿਆ ।
,
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...