Wednesday, July 30, 2025

14 अगस्त को "श्री लड्डू गोपाल विशाल शोभा यात्रा" निकाली जाएगी --- अध्यक्ष अंजू शर्मा, डॉ. बलबीर शर्मा, राकेश सूरी***शोभा यात्रा हेतु आमंत्रण पत्र जारी

बंगा, 30 जुलाई (मनजिंदर सिंह,) श्री लड्डू गोपाल महोत्सव समिति बंगा द्वारा श्री कृष्ण जन्माष्टमी के उपलक्ष्य में 14 अगस्त को शाम 4:00 बजे चौथी "श्री लड्डू गोपाल विशाल शोभा यात्रा" निकाली जाएगी। इस संबंध में जानकारी देते हुए प्राचीन शिव मंदिर मिश्रा बाग प्रबंध समिति के अध्यक्ष डॉ. बलबीर शर्मा,श्री लड्डू गोपाल महोत्सव सेवा समिति बंगा की अध्यक्ष श्रीमती अंजू शर्मा, महासचिव राकेश सूरी ने आज एक प्रेस वार्ता में संयुक्त रूप से बताया कि श्री कृष्ण जन्माष्टमी के अवसर पर 12, 13, 14 अगस्त को प्रातः 4:00 बजे प्राचीन शिव मंदिर मिश्रा बाग मुकुंदपुर रोड से प्रभातफेरी निकाली जाएगी। 14 अगस्त को सायं 4:00 बजे प्राचीन शिव मंदिर मिश्रा बाग मुकुंदपुर रोड से चौथी "श्री लड्डू गोपाल विशाल शोभा यात्रा" बड़ी श्रद्धा व धूमधाम से निकाली जाएगी। जो प्राचीन शिव मंदिर से शुरू होकर शहर के विभिन्न इलाकों व मार्गों से होते हुए शिव मंदिर पर संपन्न होगी। इस अवसर पर समिति द्वारा श्री कृष्ण जन्माष्टमी का निमंत्रण पत्र भी जारी किया गया। इस अवसर पर समिति अध्यक्ष अंजू शर्मा, पवन भल्ला, जनक राज, सतपाल सूरी, एडवोकेट विजय छाबड़ा, कमल चोपड़ा, राकेश सूरी, नरेश कुमार गोयल, नेहा आनंद, गीता कनौजिया, दीपक नारंग, संजीव कुमार, प्रिंसिपल जतिंदर मोहन, युवराज आनंद, महक, अरुणा शर्मा व प्रवीण गंधा भी उपस्थित थे।

14 ਅਗਸਤ ਨੂੰ "ਸ਼੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ" ਸਜਾਈ ਜਾਵੇਗੀ---ਪ੍ਰਧਾਨ ਅੰਜੂ ਸ਼ਰਮਾ, ਡਾ: ਬਲਬੀਰ ਸ਼ਰਮਾ, ਰਾਕੇਸ਼ ਸੂਰੀ***ਸ਼ੋਭਾ ਯਾਤਰਾ ਦਾ ਸੱਦਾ ਪੱਤਰ ਜਾਰੀ

ਬੰਗਾ 30 ਜੁਲਾਈ (ਮਨਜਿੰਦਰ ਸਿੰਘ,ਨਵਕਾਂਤ ਭਰੋਮਜਾਰਾ) ਸ਼੍ਰੀ ਲੱਡੂ ਗੋਪਾਲ ਮਹਾਂਉਤਸਵ ਸਮਿਤੀ ਬੰਗਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਚੌਥੀ "ਸ਼੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ" 14 ਅਗਸਤ ਨੂੰ ਸ਼ਾਮ 4:00 ਵਜੇ ਕੱਢੀ ਜਾਵੇਗੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰਾਚੀਨ ਸ਼ਿਵ ਮੰਦਰ ਮਿਸ਼ਰਾਂ ਬਾਗ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਬਲਬੀਰ ਸ਼ਰਮਾ, ਸ਼੍ਰੀ ਲੱਡੂ ਗੋਪਾਲ ਮਹਾਂਉਤਸਵ ਸੇਵਾ ਸਮਿਤੀ ਬੰਗਾ ਦੇ ਪ੍ਰਧਾਨ ਸ਼੍ਰੀਮਤੀ ਅੰਜੂ ਸ਼ਰਮਾ, ਜਨਰਲ ਸਕੱਤਰ ਰਾਕੇਸ਼ ਸੂਰੀ ਨੇ ਸਾਂਝੇ ਤੌਰ 'ਤੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ 'ਤੇ, 12, 13, 14 ਅਗਸਤ ਨੂੰ ਪ੍ਰਾਚੀਨ ਸ਼ਿਵ ਮੰਦਰ ਮਿਸ਼ਰਾ ਬਾਗ ਮੁਕੁੰਦਪੁਰ ਰੋਡ ਤੋਂ ਸਵੇਰੇ 4:00 ਵਜੇ ਪ੍ਰਭਾਤ ਫੇਰੀਆਂ ਕੱਢੀਆ ਜਾਣਗੀਆਂ। 14 ਅਗਸਤ ਨੂੰ ਸ਼ਾਮ 4:00 ਵਜੇ, ਚੌਥੀ "ਸ਼੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ" ਪ੍ਰਾਚੀਨ ਸ਼ਿਵ ਮੰਦਰ ਮਿਸ਼ਰਾ ਬਾਗ ਮੁਕੁੰਦਪੁਰ ਰੋਡ ਤੋਂ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਕੱਢੀ ਜਾਵੇਗੀ। ਜੋ ਪ੍ਰਾਚੀਨ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਸੜਕਾਂ ਵਿੱਚੋਂ ਘੁੰਮਦੀ ਹੋਈ ਵਾਪਸ ਸ਼ਿਵ ਮੰਦਰ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸ਼ੋਭਾ ਯਾਤਰਾ ਵਿੱਚ ਨਵਾਂਸ਼ਹਿਰ ਦੇ ਬੱਚਿਆਂ ਦਾ ਡਾਂਡੀਆ ਨਾਚ ਅਤੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਦਾ ਮਨਮੋਹਕ ਰੂਪ ਦੇਖਣ ਯੋਗ ਹੋਵੇਗਾ। ਇਸ ਮੌਕੇ ਕਮੇਟੀ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਸੱਦਾ ਪੱਤਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਅੰਜੂ ਸ਼ਰਮਾ, ਪਵਨ ਭੱਲਾ, ਜਨਕ ਰਾਜ, ਸੱਤਪਾਲ ਸੂਰੀ, ਐਡਵੋਕੇਟ ਵਿਜੇ ਛਾਬੜਾ, ਕਮਲ ਚੋਪੜਾ, ਰਾਕੇਸ਼ ਸੂਰੀ, ਨਰੇਸ਼ ਕੁਮਾਰ ਗੋਇਲ, ਨੇਹਾ ਆਨੰਦ, ਗੀਤਾ ਕਨੌਜੀਆ, ਦੀਪਕ ਨਾਰੰਗ, ਸੰਜੀਵ ਕੁਮਾਰ, ਪ੍ਰਿੰਸੀਪਲ ਜਤਿੰਦਰ ਮੋਹਨ, ਯੁਵਰਾਜ ਆਨੰਦ, ਮਹਿਕ, ਅਰੁਣਾ ਸ਼ਰਮਾ ਅਤੇ ਪ੍ਰਵੀਨ ਗਾਂਧਾ  ਵੀ ਮੌਜੂਦ ਸਨ।

Monday, July 28, 2025

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ' ਸ਼ਹੀਦ ਦੀ ਮਹਾਨ ਵਿਰਾਸਤ ਨੂੰ ਸਦੀਵੀ ਤੌਰ 'ਤੇ ਕਾਇਮ ਰੱਖੇਗਾ-ਮੁੱਖ ਮੰਤਰੀ**ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ****51.70 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਕੰਪਲੈਕਸ, ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਫਿਲਾਸਫੀ ਨੂੰ ਰੂਪਮਾਨ ਕਰੇਗਾ ਮਾਣਮੱਤਾ ਪ੍ਰਾਜੈਕਟ*Shaheed-e-Azam Sardar Bhagat Singh Heritage Complex will go a long way in perpetuating legacy of iconic martyr*****CMLays Foundation Stone of Shaheed-e-Azam Sardar Bhagat Singh Heritage Complex***To be constructed at a cost of ₹51.70 crore, the project will showcase the life and philosophy of Shaheed-e-Azam**

ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 28 ਜੁਲਾਈ(ਮਨਜਿੰਦਰ ਸਿੰਘ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਸ਼ਹੀਦ ਸਰਦਾਰ ਭਗਤ ਸਿੰਘ ਦੇ ਦੇਸ਼ ਸੇਵਾ ਲਈ ਪਾਏ ਲਾਮਿਸਾਲ ਯੋਗਦਾਨ ਪ੍ਰਤੀ ਸਤਿਕਾਰ ਭੇਟ ਕਰਦਿਆਂ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ’ ਦਾ ਨੀਂਹ ਪੱਥਰ ਰੱਖਿਆ। ਇਸ ਮਾਣਮੱਤੇ ਪ੍ਰਾਜੈਕਟ ’ਤੇ 51 ਕਰੋੜ 70 ਲੱਖ ਰੁਪਏ ਦੀ ਲਾਗਤ ਆਵੇਗੀ ਜੋ ਮਹਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਲਈ ਨਿਮਾਣੀ ਜਿਹੀ ਕੋਸ਼ਿਸ਼ ਹੋਵੇਗੀ।
ਸ਼ਹੀਦ-ਏ-ਆਜ਼ਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਮਹਾਨ ਕੁਰਬਾਨੀ ਨੇ ਗੁਲਾਮੀ ਦੀ ਦਲਦਲ ਵਿੱਚ ਫਸੇ ਮੁਲਕ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਜੂਲੇ ਤੋਂ ਆਜ਼ਾਦ ਕਰਵਾਇਆ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਹ ਪ੍ਰਾਜੈਕਟ 9 ਮਹੀਨਿਆਂ ਵਿੱਚ ਮੁਕੰਮਲ ਹੋਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਕਰਨ ਲਈ ਪ੍ਰੇਰਨਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਉਪਰਾਲੇ ਦਾ ਉਦੇਸ਼ ਆਪਣੇ ਮਹਾਨ ਸਪੂਤ ਦੀ ਲਾਸਾਨੀ ਵਿਰਾਸਤ ਦੀ ਸੰਭਾਲ ਅਤੇ ਪਾਸਾਰ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸਿਰਫ ਇਕ ਇਮਾਰਤੀ ਢਾਂਚਾ ਨਹੀਂ ਹੋਵੇਗਾ ਸਗੋਂ ਨਾ-ਭੁੱਲਣਯੋਗ ਅਹਿਸਾਸ ਹੋਵੇਗਾ ਜਿੱਥੇ ਸ਼ਹੀਦ ਭਗਤ ਸਿੰਘ ਦੀ ਮਾਤ ਭੂਮੀ ਖਾਤਰ ਮਰ ਮਿਟ ਜਾਣ ਵਾਲੀ ਭਾਵਨਾ, ਬੌਧਿਕ ਸੋਚ ਅਤੇ ਸਾਹਸੀ ਜਜ਼ਬੇ ਦੀ ਝਲਕ ਦੇਖਣ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਨਵੇਂ ਬਣਨ ਵਾਲੇ ਵਿਰਸਾਤੀ ਕੰਪਲੈਕਸ ਵਿੱਚ ਵਿਸ਼ਾਲ ਥੀਮੈਟਿਕ ਗੇਟ ਹੋਵੇਗਾ ਜੋ ਮਹਾਨ ਵਿਰਾਸਤ ਦੀ ਝਲਕ ਪੇਸ਼ ਕਰੇਗਾ। ਉਨ੍ਹਾਂ ਦੱਸਿਆ ਕਿ 350 ਮੀਟਰ ਲੰਮਾ ਵਿਰਾਸਤੀ ਲਾਂਘਾ ਵੀ ਇਸ ਪ੍ਰਾਜੈਕਟ ਦਾ ਅਹਿਮ ਹਿੱਸਾ ਹੋਵੇਗਾ। ਇਹ ਵਿਰਾਸਤੀ ਲਾਂਘਾ ਸ਼ਹੀਦ ਭਗਤ ਸਿੰਘ ਅਜਾਇਬ ਘਰ ਨੂੰ ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦੇ ਘਰ ਨਾਲ ਜੋੜੇਗਾ। ਇਹ ਲਾਂਘਾ ਸ਼ਹੀਦ ਭਗਤ ਸਿੰਘ ਦਾ ਜੀਵਨ ਸਫਰ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਕਹਾਣੀ ਬੁੱਤਾਂ, 2ਡੀ/3ਡੀ ਕੰਧ ਚਿੱਤਰਾਂ, ਪੁਤਲਿਆਂ ਰਾਹੀਂ ਬਸਤੀਵਾਦੀ ਭਾਰਤ ਦੇ ਦੌਰ ਨੂੰ ਦਰਸਾਏਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 30 ਮੀਟਰ ਉੱਚਾ ਭਾਰਤੀ ਝੰਡਾ ਸਾਨੂੰ ਮੁਲਕ ਦੀ ਆਜ਼ਾਦੀ ਲਈ ਦੇਸ਼ ਭਗਤਾਂ ਦੀਆਂ ਮਹਾਨ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਰਹੇਗਾ। ਉਨ੍ਹਾਂ ਦੱਸਿਆ ਕਿ 700 ਸੀਟਾਂ ਦੀ ਸਮਰੱਥਾ ਵਾਲਾ ਆਡੀਟੋਰੀਅਮ ਪੂਰੀ ਤਰ੍ਹਾਂ ਵਾਤਾਨਕੂਲ (ਏ.ਸੀ.) ਹੋਵੇਗਾ ਜਿੱਥੇ ਸੱਭਿਆਚਾਰਕ ਪ੍ਰੋਗਰਾਮ ਅਤੇ ਸੈਮੀਨਾਰਾਂ ਸਮੇਤ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਲਾਇਲਪੁਰ (ਹੁਣ ਪਾਕਿਸਤਾਨ ਵਿੱਚ) ਸਥਿਤ ਜੱਦੀ ਘਰ ਦਾ ਮਾਡਲ ਤਿਆਰ ਕੀਤਾ ਜਾਵੇਗਾ। ਇਸੇ ਤਰ੍ਹਾਂ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਨੂੰ ਵੱਖ-ਵੱਖ ਦ੍ਰਿਸ਼ਾਂ ਅਤੇ ਮਾਧਿਅਮਾਂ ਰਾਹੀਂ ਦਰਸਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਖਟਕੜ ਕਲਾਂ ਵਿਖੇ ਜੱਦੀ ਘਰ ਦੀ ਬਹਾਲੀ ਤੇ ਸੰਭਾਲ ਕੀਤੀ ਜਾਵੇਗੀ ਅਤੇ ਸ਼ਹੀਦ ਭਗਤ ਸਿੰਘ ਦੇ ਅਦਾਲਤੀ ਮੁਕੱਦਮੇ ਦਾ ਦ੍ਰਿਸ਼ ਵੀ ਸਿਰਜਿਆ ਜਾਵੇਗਾ ਜੋ ਸੈਲਾਨੀਆਂ ਨੂੰ ਅਤੀਤ ਵਿੱਚ ਲੈ ਜਾਵੇਗਾ ਅਤੇ ਸ਼ਹੀਦ ਦੇ ਇਨਕਲਾਬੀ ਜੋਸ਼ ਦਾ ਪ੍ਰਗਟਾਵਾ ਕਰੇਗਾ। ਭਗਵੰਤ ਸਿੰਘ ਮਾਨ ਨੇ ਅੱਗੇ ਦੱਸਿਆ ਕਿ ਮੌਜੂਦਾ ਲਾਇਬ੍ਰੇਰੀ ਦਾ ਆਧੁਨਿਕਕਰਨ ਕੀਤਾ ਜਾਵੇਗਾ ਜਿਸ ਤਹਿਤ ਇਸ ਨੂੰ ਡਿਜੀਟਲ ਢੰਗ ਨਾਲ ਨਵਾਂ ਰੂਪ ਮਿਲੇਗਾ ਜੋ ਪਾਠਕਾਂ ਨੂੰ ਵਿਲੱਖਣ ਤਜਰਬਾ ਦੇਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਟੂਰਿਸਟਾਂ ਲਈ ਸੁਵਿਧਾ ਕੇਂਦਰ, ਸੈਲਾਨੀਆਂ ਲਈ ਠਹਿਰ, ਬਾਗ-ਬਗੀਚੇ, ਸੰਗੀਤਕ ਫੁਹਾਰਾ ਅਤੇ ਪਾਰਕਿੰਗ ਲਈ ਢੁਕਵੀਂ ਥਾਂ ਹੋਵੇਗੀ।

ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਪੰਜਾਬ ਕੰਟੇਨਰ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਹਲਕਾ ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ,ਵਾਈਸ ਚੇਅਰਮੈਨ ਜਲ ਸਰੋਤ ਪੰਜਾਬ ਸਰਕਾਰ ਅਤੇ ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ,ਹਲਕਾ ਇੰਚਾਰਜ ਸੰਗਠਨ ਬੰਗਾ ਆਪ ਮੈਡਮ ਹਰਜੋਤ ਕੌਰ ਲੋਹਟੀਆ   ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Khatkar Kalan (SBS Nagar), July 28,(MANJINDER SINGH)

Punjab Chief Minister Bhagwant Singh Mann on Monday laid the foundation stone of the Shaheed-e-Azam Sardar Bhagat Singh Heritage Complex, which will be constructed at a cost of ₹51.70 crore as a humble tribute to Shaheed-e-Azam.

Paying heartfelt floral tributes to the legendary martyr, the Chief Minister said that Shaheed-e-Azam sacrificed his life to liberate India from the chains of foreign imperialism. Bhagwant Singh Mann stated that the project will be completed within nine months and will serve as a source of inspiration for future generations to serve the country selflessly. He added that this significant initiative aims to preserve and promote the unparalleled legacy of this great son of the soil.

The Chief Minister emphasized that the complex will not merely be a structural monument, but an unforgettable experience as visitors will witness glimpses of Shaheed Bhagat Singh’s supreme sacrifice for the motherland, his intellectual depth, and his courageous spirit. He said that the monument will feature a Grand Thematic Gate, a 350-meter-long Heritage Street connecting the Shaheed Bhagat Singh Museum to his ancestral house narrating the life journey of Shaheed-e-Azam and India’s freedom struggle through sculptures, 2D/3D wall art, and mannequins, capturing the essence of colonial-era India. Bhagwant Singh Mann said that it will also have a 30-meter-high Indian National Flag and a 700-seat fully air-conditioned auditorium will also be part of the complex.

The Chief Minister announced that a model of Shaheed Bhagat Singh’s ancestral home in Lyallpur (now in Pakistan) will be constructed, along with a recreation of his ancestral village on the heritage street. Additionally, he said that the ancestral home at Khatkar Kalan will be restored and preserved and digital recreation of Shaheed Bhagat Singh’s courtroom trial will be developed to take visitors back in time and showcase his revolutionary fervor. Bhagwant Singh Mann further added that the existing library will be modernized and digitized to offer an immersive experience adding that other facilities at the complex will include a Tourist Facilitation Centre, cottages, horticultural landscaping, a musical fountain, and ample parking space.

The Chief Minister was accompanied Cabinet Minister Tarunpreet Singh Sondh, Chairman of Punjab Container and Warehouse Corporation and MLA of Banga constituency Dr. Sukhwinder Kumar Sukhi, Vice Chairman Water Resources Punjab Government and Halqa Incharge Banga Kuljit Singh Sarhal, Halqa Incharge Organization Banga AAP Madam Harjot Kaur Lohtia  and others.

ਪੰਜਾਬੀ ਸੱਭਿਆਚਾਰ ਸਾਡੇ ਜੀਵਨ ਦਾ ਅਨਿਖੱੜਵਾ ਅੰਗ : ਰਜਨੀ ਬੰਗਾ **** ਲਾਇਨਜ਼ ਕਲੱਬ ਬੰਗਾ ਸਿਮਰਨ ਨੇ ਮਨਾਇਆ ਤੀਆ ਦਾ ਤਿਉਹਾਰ

ਬੰਗਾ 28 ਜੁਲਾਈ (ਮਨਜਿੰਦਰ ਸਿੰਘ)
ਲਾਇਨਜ਼ ਕਲੱਬ ਬੰਗਾ ਸਿਮਰਨ ਨੇ ਕਲੱਬ ਪ੍ਰਧਾਨ ਮੀਨੂੰ ਭੁੱਟਾ ਦੀ ਅਗਵਾਈ ਹੇਠ ਧੀਆਂ ਦਾ ਤਿਉਹਾਰ ਬੰਗਾ ਦੇ ਜੇ•ਜੇ  ਹੰਗਰ ਪਲਾਜ਼ਾ ਵਿੱਚ ਬੜੇ ਉਤਸਾਹ ਤੇ ਖੁਸ਼ੀ ਨਾਲ ਮਨਾਇਆ I ਇਸ ਤੀਆ ਦੇ ਮੇਲੇ ਦਾ ਉਦਘਾਟਨ ਰਜਨੀ ਬੰਗਾ ਵਲੋਂ ਰੀਬਨ ਕੱਟ ਕੇ ਕੀਤਾ I ਇਸ ਤੀਆ ਦੇ ਮੇਲੇ ਦੌਰਾਨ ਗਿੱਧੇ ਭੰਗੜੇ ਡਾਂਸ ਅਤੇ ਗੀਤ ਸੰਗੀਤ ਦੇ ਮੁਕਾਬਲੇ ਕਰਵਾਏ ਗਏ ਰੰਗ ਬਿਰੰਗੀਆਂ ਰਿਵਾਇਤੀ ਪੁਸ਼ਾਕਾਂ ਵਿੱਚ ਸਜੀਆਂ ਮੁਟਿਆਰਾਂ ਨੇ ਤੀਜ ਦੇ ਗੀਤ ਗਾਏ ਅਤੇ ਬੋਲੀਆਂ ਪਾਈਆਂ I ਇਸ ਮੌਕੇ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਤੋਂ ਪੰਜਾਬ ਦੇ ਵਿਰਸੇ ਦੀ ਝਲਕ ਦਿਖਾਈ ਦਿੱਤੀ I ਮੇਲੇ ਦਾ ਸਲੋਗਨ ਕਲੱਬ ਦੇ ਐਡਮਨਿਸਟ੍ਰੇਟਰ ਲਾਇਨ ਧੀਰਜ ਕੁਮਾਰ ਮੱਕੜ ਵਲੋਂ "ਮੇਲਾ ਲਗਿਆ ਤੀਆ ਦਾ, ਜਿਉਂਦੀਆਂ ਰਹਿਣ ਉਹ ਮਾਵਾਂ ਜਿਨ੍ਹ ਮਾਨ ਵਧਾਇਆ ਧੀਆਂ ਦਾ" ਰਖਿਆ ਗਿਆ। ਇਸ ਮੇਲੇ ਵਿੱਚ ਹਰ ਤਰਾਂ ਦਾ ਪ੍ਰਬੰਧ ਲਾਇਨ ਰੋਹਿਤ ਚੋਪੜਾ ਅਤੇ ਕਮਲਜੀਤ ਰਾਏ ਵਲੋਂ ਕੀਤਾ ਗਿਆ। ਇਸ ਦੋਰਾਨ ਮਿਸ ਤੀਜ ਦੇ ਅਵਾਰਡ ਦੇ ਨਾਲ ਨਾਲ ਬੈਸਟ ਕੋਰੀਓਗ੍ਰਾਫੀ ਦੇ ਅਵਾਰਡ ਦੇ ਨਾਲ ਮੁੱਖ ਮਹਿਮਾਨ ਸਾਬਕਾ ਡਿਸਟ੍ਰਿਕ ਚੇਅਰਪਰਸਨ ਜੀ ਐਮ ਟੀ ਫੈਮਲੀ ਐਂਡ ਵੂਮੈਨ ਲਾਇਨ ਲੇਡੀ ਰਜਨੀ ਬੰਗਾ ਵਲੋਂ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਰਜਨੀ ਬੰਗਾ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਸਾਡੇ ਜੀਵਨ ਦਾ ਅਨਿਖੱੜਵਾ ਅੰਗ ਹੈ ਅਤੇ ਤੀਆਂ ਦਾ ਤਿਉਹਾਰ ਆਪਸੀ ਪ੍ਰੇਮ ਸਾਂਝ ਖੁਸ਼ੀਆਂ ਚਾਵਾਂ ਤੇ ਉਮੰਗਾਂ ਦਾ ਪ੍ਰਤੀਕ ਹੈ I ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਪ੍ਰਧਾਨ ਮੀਨੂ ਭੁੱਟਾ ਦੀ ਅਗਵਾਈ ਹੇਠ ਲਾਇਨ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਰਜਨੀ ਬੰਗਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ I ਇਸ ਮੌਕੇ ਪ੍ਰਧਾਨ ਮੀਨੂੰ ਭੁੱਟਾ, ਰਜਨੀ ਬੰਗਾ,ਰੋਹਿਤ ਚੋਪੜਾ, ਪ੍ਰੀਆ ਚੋਪੜਾ, ਵਨੀਤਾ ਕੁਮਾਰੀ, ਮਨਿੰਦਰ ਕੌਰ, ਪ੍ਰਿੰਕਾ ਕਲਸੀ, ਸੀਮਾ, ਰਿਮੀ, ਚੰਚਲ ਰਾਣੀ, ਨੀਲਮ ਚੋਪੜਾ, ਸੰਤੋਸ਼ ਕੰਡਾ, ਨੀਤੂ, ਪੂਜਾ ਭੁੱਟਾ, ਹਰਮਨਪ੍ਰੀਤ ਕੌਰ, ਸਰੂਤੀ ਕੰਡਾ ਆਦਿ ਹਾਜਰ ਸਨ I

03 ਅਗਸਤ ਨੂੰ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵਲੋਂ ਸੰਗਰੂਰ ਵਿਖੇ ਕੀਤੀ ਜਾਵੇਗੀ ਹੱਕ ਬਚਾਓ ਰੈਲੀ*** ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ

ਨਵਾਂਸ਼ਹਿਰ 28 ਜੁਲਾਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ)  ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ  ਦੇ ਆਗੂ ਲਖਵੀਰ ਸਿੰਘ ਨਵਾਂਸ਼ਹਿਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਗੂਲਰ ਸੇਵਾ ਦੇ 14 ਸਾਲ ਬੀਤ ਜਾਣ ਬਾਅਦ ਵੀ ਕੰਪਿਊਟਰ ਅਧਿਆਪਕ ਆਪਣੇ ਮੁੱਢਲੇ ਹੱਕਾਂ ਤੋਂ ਵਾਝੇਂ ਹਨ।ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ 20 ਸਾਲਾਂ ਤੋਂ ਸੇਵਾ ਨਿਭਾ ਰਹੇ 6640 ਕੰਪਿਊਟਰ ਅਧਿਆਪਕ ਅੱਜ ਤੋਂ 14 ਸਾਲ ਪਹਿਲਾਂ1ਜੁਲਾਈ 2011 ਨੂੰ ਮਾਨਯੋਗ ਰਾਜਪਾਲ ਅਤੇ ਪੰਜਾਬ ਕੈਬਨਿਟ ਦੀ ਪ੍ਰਵਾਨਗੀ ਨਾਲ ਵਿਭਾਗ ਵੱਲੋ ਜਾਰੀ ਕੀਤੇ ਗਏ ਰੈਗੂਲਰ ਨਿਯੁਕਤੀ ਪੱਤਰਾਂ ਨੂੰ ਇਨ ਬਿਨ ਲਾਗੂ ਕਰਵਾਉਣ ਲਈ ਅੱਜ ਵੀ ਸੰਘਰਸ਼ ਕਰਨ ਲਈ ਮਜਬੂਰ ਹਨ। ਲਖਵੀਰ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੀ ਕੋਈ ਸਾਰ ਨਹੀਂ ਲਈ। ਚੋਣ ਮੈਨੀਫੈਸਟੋ ਵਿੱਚ ਲਿਖਤੀ ਰੂਪ ਵਿੱਚ ਵਾਅਦਾ ਕਰਨ ਅਤੇ 15 ਸਤੰਬਰ 2022 ਨੂੰ  ਦੀਵਾਲੀ ਮੌਕੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈੱਸ ਵੱਲੋ ਕੰਪਿਊਟਰ ਅਧਿਆਪਕਾਂ ਤੇ ਛੇਵਾਂ ਪੇਅ ਕਮਿਸ਼ਨ ਅਤੇ ਪੰਜਾਬ ਸੀ ਐਸ ਆਰ ਰੂਲਜ਼ ਲਾਗੂ ਕਰਨ ਦੇ ਅਧਿਕਾਰਤ ਐਲਾਨ ਦੇ ਬਾਵਜੂਦ ਅੱਜ ਵੀ ਕੰਪਿਊਟਰ ਅਧਿਆਪਕ ਆਪਣੇ ਜਾਇਜ ਹੱਕਾਂ ਤੋ ਵਾਂਝੇ ਹਨ। ਇਸ ਦੇ ਨਾਲ ਹੀ ਮਾਣਯੋਗ ਹਾਈਕੋਰਟ ਦੇ ਡਬਲ ਬੈਂਚ ਨੇ 25 ਫਰਵਰੀ ਨੂੰ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਫੈਸਲਾ ਦਿੰਦੇ ਹੋਇਆ ਕੰਪਿਊਟਰ ਅਧਿਆਪਕਾਂ ਨੂੰ ਸਰਕਾਰੀ ਮੁਲਾਜਮ ਮੰਨ ਲਿਆ ਹੈ ਅਤੇ ਉਨਾਂ ਤੇ ਪੂਰੇ ਪੰਜਾਬ ਸਿਵਲ ਸਰਵਿਸ ਨਿਯਮ ਅਤੇ ਛੇਵਾ ਪੇਅ ਕਮਿਸ਼ਨ ਲਾਗੂ ਕਰਨਾ ਬਣਦਾ ਹੈ ਪਰ ਅੱਜ 5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਸ ਨੂੰ ਲਾਗੂ ਕਰਨ ਤੋਂ ਸਰਕਾਰ ਦੀ ਅਫਸਰਸਾਹੀ ਭੱਜ ਰਹੀ ਹੈ। ਇਸ ਸੰਸਾਰ ਤੋਂ ਰੁਖ਼ਸਤ ਹੋ ਚੁੱਕੇ 107 ਕੰਪਿਊਟਰ ਅਧਿਆਪਕ ਸਾਥੀਆਂ ਦੇ ਪਰਿਵਾਰਾਂ ਨੂੰ ਸਰਕਾਰ ਅਜੇ ਤੱਕ ਕੋਈ ਰਾਹਤ ਦੇਣ ਵਿੱਚ ਅਸਫਲ ਰਹੀ ਹੈ। ਮੀਟਿੰਗਾਂ ਦੌਰਾਨ ਜੋ ਸਹਿਮਤੀ ਬਣ ਜਾਂਦੀ ਹੈ, ਬਾਅਦ ਵਿੱਚ ਸਰਕਾਰ ਤੇ ਅਫਸਰ ਸ਼ਾਹੀ ਦੇ ਦਬਾਅ ਕਾਰਨ ਉਸ ਨੂੰ ਲਾਗੂ ਕਰਨ ਤੋ ਮੁਨਕਰ ਹੋ ਜਾਂਦੀ ਹੈ। ਇਸ ਕਰਕੇ ਹਜਾਰਾਂ ਕੰਪਿਊਟਰ ਅਧਿਆਪਕ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜਰ ਰਹੇ ਹਨ। ਇਸ ਦੇ ਰੋਸ ਵਜੋਂ ਅੱਜ ਪੰਜਾਬ ਦੇ ਹਰ ਜਿਲ੍ਹੇ ਵਿੱਚ ਕੰਪਿਊਟਰ ਅਧਿਆਪਕਾਂ ਵੱਲੋ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਗੂਆਂ ਵੱਲੋਂ ਨਵਾਂਸ਼ਹਿਰ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਜਿਲ੍ਹਾ ਆਗੁਆਂ ਲਖਵੀਰ ਸਿੰਘ, ਅਮਰਜੀਤ, ਭੁਪਿੰਦਰ ਸਿੰਘ ਭਟੋਆ,ਨਰੇਸ਼ ਕੁਮਾਰ,ਵਰਿੰਦਰ ਕੁਮਾਰ,ਸੁਰਿੰਦਰ ਸਿੰਘ ਸੋਨੀ, ਹਰਪ੍ਰੀਤ ਸਿੰਘ,ਗੋਰਵ ਪਠਾਣੀਆ, ਮੈਡਮ ਸੰਦੀਪ ਕੌਰ, ਜਸਵਿੰਦਰ ਕੌਰ, ਸੁਰਿੰਦਰ ਕੌਰ,ਸੀਮਾ ਰਾਣੀ, ਅਨੀਤਾ, ਮਨੀਸਾ,ਸੋਨੀਆ,ਮੀਨਾ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਉਨਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਵੱਲੋ ਆਪਣੀਆਂ ਮੰਗਾਂ ਸਬੰਧੀ ਕਿਹਾ ਕਿ ਉਨ੍ਹਾਂ ਦੀ ਕੋਈ ਵੀ ਨਵੀਂ ਮੰਗ ਨਹੀਂ ਹੈ ਉਨ੍ਹਾਂ ਦੀ ਮੰਗ ਕੰਪਿਊਟਰ ਅਧਿਆਪਕਾਂ ਨੂੰ ਛੇਵੇਂ ਪੇ ਕਮਿਸ਼ਨ ਅਤੇ ਉਨ੍ਹਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਲਾਭ ਦਿੰਦੇ ਹੋਏ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ। ਕੰਪਿਊਟਰ ਫੈਕਲਟੀ ਨੇ ਇਹ ਵੀ ਦੱਸਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਠਹਿਰਾ ਰਹੇ ਸਨ ਅੱਜ ਉਹ ਉਨਾਂ ਦੀਆਂ ਮੰਗਾਂ ਨੂੰ ਸੁਣ ਕੇ ਅਣਗੌਲਿਆ ਕਰ ਰਹੇ ਹਨ।ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਹੀ ਉਨਾਂ ਤੇ  ਛੇਵਾਂ ਪੇ ਕਮਿਸ਼ਨ ਅਤੇ ਪੰਜਾਬ ਸਿਵਲ ਸਰਵਿਸਜ ਨਿਯਮ ਪੂਰੀ ਤਰਾਂ ਲਾਗੂ ਨਹੀਂ ਕੀਤੇ ਗਏ ਅਤੇ ਡੈਥ ਕੇਸਾਂ ਸਬੰਧੀ ਕੋਈ ਯੋਗ ਪਾਲਿਸੀ ਨਹੀਂ ਬਣਾਈ ਗਈ ਤਾਂ ਉਹ ਆਉਣ ਵਾਲੀ 3 ਅਗਸਤ ਨੂੰ ਸੀ ਐਮ ਦੀ ਸੰਗਰੂਰ ਰਿਹਾਇਸ਼ ਰਿਹਾਇਸ ਦਾ ਘਿਰਾਓ ਕਰਨਗੇ। ਇਸ ਦੀ ਪੂਰਨ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Sunday, July 27, 2025

बंगा जैन समाज ने *दर्शन-वन्दन-नमन श्रद्धामयी धर्म यात्रा कर आत्म कल्याण किया

बंगा 28 जुलाई(मनजिंदर सिंह)श्री एस. एस. जैन सभा बंगा के प्रधान श्री संजीव जैन जी की उपस्थित में  समस्त बंगा जैन समाज  की एक धर्म यात्रा का शुभारंभ किया गया जिसका एकमेव उद्देश्य रहा - श्रमण संस्कृति के महान संतों और साध्वियों के दर्शन कर आत्मकल्याण की ओर अग्रसर होना। यह यात्रा विभिन्न स्थानों पर विराजमान पूज्य संत- साध्वियों के दर्शन से उनके प्रवचनों का श्रवण कर आत्मा को शांति व ऊर्जा की अनुभूति प्राप्त हुई।इस यात्रा के दौरान अनेक श्रमण-श्रमणीवृन्द के दर्शन-वन्दन का लाभ लिया। जिसमें सर्वप्रथम धुरी (मेलरकोटला) में विराजमान हरफनमौला महासाध्वी श्री समर्थ श्री जी म. सा. ठाणे-3 आदिश्वर धाम कुपकलां में विराजमान पूज्य गुरुदेव श्री आत्मज्ञाता जी म. श्री जितेंद्र मुनि जी म. एवं महासाध्वी श्री समीक्षा जी म. महासाध्वी श्री रक्षिता जी म.  आदि ठाणे तत्पश्चात लुधियाना सिविल लाइंस में विराजमान आगमज्ञाता उपाध्याय प्रवर पूज्य गुरुदेव श्री जितेन्द्र मुनि जी म. आदि ठाणे-6 सुन्दर नगर जैन स्थानक में विराजमान पूज्य गुरुदेव श्री मुकेश मुनि जी म. आदि ठाणे-3 दर्शनों का लाभ लिया। इस शुभ अवसर पर बंगा जैन समाज के सेक्रेटरी युवा श्रेष्ठी रोहित जैन ने लुधियाना सिविल लाइन्स जैन स्थानक में श्री महावीर जैन युवक संघ द्वारा आयोजित विशाल रक्तदान कैंप में ब्लड डोनेट करने का सौभाग्य प्राप्त हुआ l रोहित जैन ने 20वीं बार रक्तदान  कर कल्याणकारी व पुण्य का काम किया और कहा की यह यात्रा न केवल दर्शन-वंदन की थी, बल्कि आत्मिक ऊर्जा, साधना-संस्कार और संयम-संवेदना का अनुपम संगम थी, जो आने वाले समय में भी जीवन की राह को आलोकित करती रहेगी। सभा के प्रधान श्री संजीव जैन जी के मार्गदर्शन व प्रेरणा से इस पूरी यात्रा का लाभ लिया श्री शाम लाल जैन जी श्री अश्वनी जैन जी मंडी श्री अरुण जैन जी जैन स्कूल सेक्रेटरी, श्री नितिन जैन जी श्री अर्हम जैन जी, श्रीमती किरण जैन जी श्रीमती पूजा जैन जी, श्रीमती अमिता जैन जी, श्रीमती आँचल जैन जी श्रीमती रंजू जैन जी श्रीमती सुदेश अरोड़ा जी श्रीमती मंजू जी आदि ने लाभ लिया l

ਲਾਪਤਾ ਹੋਇਆ ਨੌਜਵਾਨ ਲੜਕਾ ਕਿਸੇ ਨੂੰ ਮਿਲਿਆ ਹੈ, ਪਰਿਵਾਰ ਪਰੂਫ ਦਿਖਾ ਕੇ ਲਿਜਾ ਸਕਦਾ ਹੈ

ਜੈੰਤੀਪੁਰ (ਅੰਮ੍ਰਿਤਸਰ)- ਕਸਬੇ ਦੇ ਨਜ਼ਦੀਕ ਪੈਂਦੇ ਚਵਿੰਡਾ ਦੇਵੀ ਦੇ ਲਾਗੇ ਪਿੰਡ ਚੋਂ ਨੌਜਵਾਨ ਲੜਕਾ ਮਿਲਿਆ, ਜਿਸ ਨੇ ਗੋਹੇ ਨਾਲ ਗੰਦੇ ਹੋਏ ਕਪੜੇ ਪਾਏ ਹੋਏ ਸਨ। ਜਦੋਂ ਇਹ ਲੜਕਾ ਕਿਸੇ ਚੰਗੇ ਪਰਿਵਾਰ ਨੂੰ ਮਿਲਿਆ ਤਾਂ ਉਨ੍ਹਾਂ ਵਲੋਂ ਤੁਰੰਤ ਨਵੇਂ ਕਪੜੇ ਪਵਾ ਕੇ ਫੋਟੋ ਗਰੁੱਪਾਂ ਵਿਚ ਪਾਈ ਗਈ। ਇਹ ਨੌਜਵਾਨ ਪੂਰੀ ਤਰ੍ਹਾਂ ਬੋਲ ਵੀ ਨਹੀ ਸੀ ਸਕਦਾ, ਇਸ ਲਈ ਆਪਣਾ ਪਿੰਡ ਪਤਾ ਨਹੀਂ ਦੱਸ ਸਕਦਾ।
ਜੋ ਕੋਈ ਇਸ ਨੂੰ ਜਾਣਦਾ ਜਾਂ ਪਛਾਣਦਾ ਹੈ ਤਾਂ ਮੋਬਾਈਲ ਨੰਬਰ - 62839-08508, 99142-77026  ' ਤੇ ਸੰਪਰਕ ਕਰਕੇ ਇਸ ਦਾ ਪ੍ਰਮਾਣ ਪੱਤਰ ਦਿਖਾ ਕੇ ਲੈ ਜਾ ਸਕਦਾ ਹੈ।

*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋਮਵਾਰ ਨੂੰ ਰੱਖਣਗੇ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ* *ਕਰੀਬ 52 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਲਾਮਿਸ਼ਾਲ ਵਿਰਾਸਤੀ ਕੰਪਲੈਕਸ* *ਸ਼ਹੀਦ ਭਗਤ ਸਿੰਘ ਦੇ ਬਲੀਦਾਨ ਅਤੇ ਆਜ਼ਾਦੀ ਸੰਗਰਾਮ ਨੂੰ ਸ਼ਰਧਾਂਜਲੀ ਵਜੋਂ ਸਮਰਪਿਤ ਹੋਵੇਗਾ ਪ੍ਰਾਜੈਕਟ* *ਡਿਪਟੀ ਕਮਿਸ਼ਨਰ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਨੇ ਲਿਆ ਤਿਆਰੀਆਂ ਦਾ ਜਾਇਜ਼ਾ* Chief Minister Bhagwant Singh Mann to lay the foundation stone of Shaheed Bhagat Singh Heritage Complex*** Complex to be constructed at a cost of nearly Rs. 52 crore ***Project to be dedicated as a tribute to sacrifice of great martyrs and freedom struggle***Deputy Commissioner and Director of Tourism and Cultural Affairs Department reviewed the preparations*

ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਅਤੇ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ।

ਖਟਕੜ ਕਲਾਂ(ਸ਼ਹੀਦ ਭਗਤ ਸਿੰਘ ਨਗਰ), 27 ਜੁਲਾਈ(ਮਨਜਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜੀਅਮ ਦੇ ਨਾਲ ਬਨਣ ਵਾਲੇ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੋਮਵਾਰ ਨੂੰ ਰੱਖਿਆ ਜਾਵੇਗਾ। 
  ਜਜਬੇ ਅਤੇ ਆਜ਼ਾਦੀ ਸੰਗਰਸ਼ ਦੀ ਭਾਵਨਾ ਨੂੰ ਦਰਸਾਉਣ ਵਾਲਾ ਇਹ ਪ੍ਰਾਜੈਕਟ ਕਰੀਬ 52 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ ਜੋ ਸੈਲਾਨੀਆ ਲਈ ਬੇਹੱਦ ਅਨੁਭਵ ਆਜ਼ਾਦੀ ਸੰਗਰਾਮ ਨੂੰ ਸ਼ਰਧਾਂਜਲੀ ਵਜੋਂ ਸੰਕਲਪਿਤ ਹੋਵੇਗਾ। ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਦੇਸ਼ ਦੇ ਮਹਾਨ ਸ਼ਹੀਦਾਂ ਦੀ ਜਿੰਦਗੀ ਅਤੇ ਦੇਸ਼ ਲਈ ਦਿੱਤੇ ਬਲੀਦਾਨ ਦੇ ਵੱਖ-ਵੱਖ ਪਹਿਲੂਆਂ ਨੂੰ ਪੜਾਅਵਾਰ ਦਰਸਾਏਗਾ ਜੋ ਕਿ ਆਉਣ ਵਾਲੀਆਂ ਪੀੜੀਆਂ ਲਈ ਦੇਸ਼ ਭਗਤੀ ਦਾ ਪ੍ਰੇਰਨਾ ਸਰੋਤ ਹੋਵੇਗਾ। 
  ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਮਿਊਜੀਅਮ ਅਤੇ ਨੀਂਹ ਪੱਥਰ ਸਮਾਰੋਹ ਵਾਲੀ ਜਗ੍ਹਾ ‘ਤੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਲੋੜੀਂਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ  ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਨਾਲ-ਨਾਲ ਲੋਕਾਂ ਦੀ ਆਮਦ ਦੇ ਮੱਦੇਨਜ਼ਰ ਪੰਡਾਲ ਵਿੱਚ ਹਰ ਪੱਖੋਂ ਢੁੱਕਵੇਂ ਇੰਤਜਾਮ ਕੀਤੇ ਗਏ ਹਨ। ਜਿਕਰਯੋਗ ਹੈ ਕਿ ਵਿਰਾਸਤੀ ਕੰਪਲੈਕਸ ਵਿਖੇ ਵਿਸ਼ਾਲ ਥੀਮੈਂਟਿਕ ਗੇਟ ਬਣੇਗਾ ਜਿਸ ਤੋਂ ਹੁੰਦੇ ਹੋਏ ਸੈਲਾਨੀ ਵਿਰਾਸਤੀ ਮਾਰਗ ਰਾਹੀਂ ਮਹਾਨ ਸ਼ਹੀਦਾਂ ਬਾਰੇ ਇਤਿਹਾਸਕ ਜਾਣਕਾਰੀਆਂ ਹਾਸਲ ਕਰਨਗੇ। ਇਸ ਕੰਪਲੈਕਸ ਵਿੱਚ ਆਡੀਟੋਰੀਅਮ, ਜੱਦੀ ਘਰ ਦਾ ਦ੍ਰਿਸ਼, ਸੁੰਦਰ ਬਾਗਬਾਨੀ, ਲੈਂਡ ਸਕੈਪਿੰਗ ਆਦਿ ਵਿਸ਼ੇਸ਼ਤਾਵਾਂ ਹੋਣਗੀਆਂ। 
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਅਤੇ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ।
Khatkar Kalan (Shaheed Bhagat Singh Nagar), July 27(MANJINDER SINGH)
Chief Minister Bhagwant Singh Mann will lay the foundation stone of the Shaheed Bhagat Singh Heritage Complex on Monday here adjacent to the Shaheed-e-Azam Sardar Bhagat Singh Museum.

The project would dedicate to the people after completion as a tribute to the freedom struggle and sacrifices of great martyrs. Shaheed Bhagat Singh Heritage Complex will showcase various aspects of the life of the great martyrs of the country in phases thus proving  a source of inspiration for nationalism and patriotism for the younger generations.

Deputy Commissioner Ankurjeet Singh along with Punjab Tourism and Cultural Affairs Department’s Director  Sanjeev Tiwari and other  officials of various departments also reviewed the arrangements at the museum and the foundation stone ceremony site. They gave necessary instructions to the officials for final touch to be given at the function site. He said that in view of arrival of people necessary arrangements including security had been made.
Pertinently,  a magnificent thematic gate will be built at the heritage complex, through which tourists will get historical information about the great martyrs through the heritage street. This complex will have features such as auditorium, replica of ancestral house, beautiful, landscaping for the facilitation of tourist

ਆਚਾਰੀਆ ਸਮਰਾਟ ਸ਼੍ਰੀ ਆਨੰਦ ਰਿਸ਼ੀ ਮਹਾਰਾਜ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ!

ਨਵਾਂਸ਼ਹਿਰ ੨੭ ਜੁਲਾਈ (ਮਨਜਿੰਦਰ ਸਿੰਘ)
ਜੈਨ ਸਥਾਨਕ ਨਵਾਂਸ਼ਹਿਰ ਵਿਖੇ ਬਿਰਾਜਮਾਨ ਮਹਾਸਾਧਵੀ ਸ਼੍ਰੀ ਪ੍ਰਿਯਦਰਸ਼ਨ ਜੀ ਮਹਾਰਾਜ, ਸ਼੍ਰੀ ਕਿਰਨ ਪ੍ਰਭਾ ਜੀ ਮਹਾਰਾਜ, ਸ਼੍ਰੀ ਰਤਨਾ ਜੋਤੀ ਜੀ ਮਹਾਰਾਜ, ਸ਼੍ਰੀ ਵਿਖਿਆਨ ਸ਼੍ਰੀ ਜੀ ਮਹਾਰਾਜ, ਸ਼੍ਰੀ ਅਰਪਿਤਾ ਜੀ ਮਹਾਰਾਜ, ਸ਼੍ਰੀ ਵੰਦਿਤਾ ਜੀ ਮਹਾਰਾਜ ਅਤੇ ਸ਼੍ਰੀ ਮੋਕਸ਼ਦਾ ਸ਼੍ਰੀ ਮਹਾਰਾਜ ਜੀ ਦੀ ਮੌਜੂਦਗੀ ਵਿੱਚ ਆਚਾਰੀਆ ਸਮਰਾਟ ਸ਼੍ਰੀ ਆਨੰਦ ਰਿਸ਼ੀ ਜੀ ਮਹਾਰਾਜ ਜੀ ਦਾ 125ਵਾਂ ਜਨਮ ਦਿਹਾੜਾ ਮਨਾਇਆ ਗਿਆ। ਅੱਜ ਇਸ ਮੌਕੇ 'ਤੇ ਆਨੰਦ ਮੰਚ ਦਾ ਆਯੋਜਨ ਕੀਤਾ ਗਿਆ! ਜਿਸ ਵਿੱਚ ਜੋੜਿਆਂ ਵਿੱਚ ਬੈਠੇ ਗੁਰੂ ਭਗਤਾਂ ਨੇ ਅਚਾਰੀਆ ਸਮਰਾਟ ਸ਼੍ਰੀ ਆਨੰਦ ਰਿਸ਼ੀ ਮਹਾਰਾਜ ਜੀ ਦੇ ਜੀਵਨ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ! ਇਸ ਮੁਕਾਬਲੇ ਵਿੱਚ ਪਹਿਲੇ ਸਥਾਨ 'ਤੇ ਆਏ ਸ਼੍ਰੀ ਨਵੀਨ ਜੈਨ ਅਤੇ ਰੂਬੀ ਜੈਨ, ਦੂਜੇ ਸਥਾਨ 'ਤੇ ਆਏ ਸ਼੍ਰੀ ਅਚਲ ਜੈਨ ਅਤੇ ਅਲਕਾ ਜੈਨ, ਤੀਜੇ ਸਥਾਨ 'ਤੇ ਆਏ ਸ਼੍ਰੀ ਅਤੁਲ ਜੈਨ ਅਤੇ ਸ਼ੈਲੀ ਜੈਨ ਅਤੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਮੈਂਬਰਾਂ ਨੂੰ ਸੁਰੇਂਦਰ ਜੈਨ ਪ੍ਰਧਾਨ ਐਸਐਸ ਜੈਨ ਸਭਾ ਜੀ ਦੇ ਪੁੱਤਰਾਂ ਮਨੀਸ਼ ਜੈਨ ਅਤੇ ਸੁਨੀਸ਼ ਜੈਨ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ! ਇਸ ਮੌਕੇ 'ਤੇ 25 ਜੁਲਾਈ ਨੂੰ ਸਮੂਹਿਕ ਅਯੰਬਿਲ ਵਰਤ ਰੱਖਿਆ ਗਿਆ ਅਤੇ 26 ਜੁਲਾਈ ਨੂੰ ਸਮਾਇਕ ਦਿਵਸ ਵਜੋਂ ਮਨਾਇਆ ਗਿਆ! ਸ਼੍ਰੀਮਤੀ ਸਿੰਮੀ ਜੈਨ, ਸ਼੍ਰੀ ਰੋਹਿਤ ਜੈਨ ਪੁੱਤਰ ਸ਼੍ਰੀਮਤੀ ਰਜਨੀ ਜੈਨ, ਲੋਕਸ਼ਾਹ ਵਿਹਾਰ ਨੇ ਅਯੰਬਿਲ ਵਰਤ ਅਤੇ ਸਮਾਇਕ ਦਿਵਸ ਦੇ ਆਯੋਜਨ ਦਾ ਲਾਭ ਉਠਾਇਆ! ਮੁਖੀ ਸੁਰੇਂਦਰ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ ਅਤੇ ਜੈਨ ਮਹਿਲਾ ਮੰਡਲ ਦੀ ਮੰਤਰੀ ਤ੍ਰਿਪਤਾ ਜੈਨ ਨੇ ਵੀ ਆਚਾਰੀਆ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ! ਪ੍ਰਵਚਨ ਵਿੱਚ ਮਹਾਸਾਧਵੀ ਸ਼੍ਰੀ ਰਤਨਾ ਜੋਤੀ ਜੀ ਮਹਾਰਾਜ ਅਤੇ ਸ਼੍ਰੀ ਵਿਚਕਸ਼ਨ ਸ਼੍ਰੀ ਮਹਾਰਾਜ ਜੀ ਨੇ ਆਚਾਰੀਆ ਸਮਰਾਟ ਸ਼੍ਰੀ ਆਨੰਦ ਰਿਸ਼ੀ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਦਾ ਜਨਮ ਸ਼ਰਵਣ ਸ਼ੁਕਲ ਏਕਮ 1900 ਨੂੰ ਮਹਾਰਾਸ਼ਟਰ ਦੇ ਚਿੰਚੋਡੀ ਪਿੰਡ ਵਿੱਚ ਹੋਇਆ ਸੀ! ਮਾਤਾ ਹੁਲਸਾ ਦੇਵੀ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ 13 ਸਾਲ ਦੀ ਉਮਰ ਵਿੱਚ ਸ਼੍ਰੀ ਰਤਨ ਰਿਸ਼ੀ ਜੀ ਮਹਾਰਾਜ ਤੋਂ ਜੈਨ ਧਰਮ ਦੀ ਦੀਖਿਆ ਲਈ! 1962 ਵਿੱਚ ਉਨ੍ਹਾਂ ਨੂੰ ਆਚਾਰੀਆ ਸਮਰਾਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ! ਉਨ੍ਹਾਂ ਦਾ ਦੇਹਾਂਤ 1992 ਵਿੱਚ ਅਹਿਮਦਨਗਰ ਵਿੱਚ ਹੋਇਆ! ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਅਯੰਬਿਲ ਵ੍ਰਤ ਦੀ ਪੂਜਾ ਕੀਤੀ ਅਤੇ ਹਰ ਪਲ ਮਹਾਂਮੰਤਰ ਨਵਕਾਰ ਦਾ ਜਾਪ ਕੀਤਾ! ਮਹਾਸਾਧਵੀ ਸ਼੍ਰੀ ਪ੍ਰਿਯਦਰਸ਼ਨ ਜੀ ਮਹਾਰਾਜ ਜੀ ਨੇ ਮੰਗਲ ਪਾਠ ਦਾ ਪਾਠ ਕਰਕੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ! ਮੁਖੀ ਸੁਰੇਂਦਰ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਇਸ ਤਿੰਨ ਦਿਨਾਂ ਪ੍ਰੋਗਰਾਮ ਵਿੱਚ ਸਮਰਥਨ ਕਰਨ ਅਤੇ ਹਿੱਸਾ ਲੈਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ!

Saturday, July 26, 2025

ਵਣ ਵਿਭਾਗ ਹਿਮਾਚਲ ਦੇ ਡਾਇਰੈਕਟਰ ਜਨਰਲ ਤੇ ਉਘੇ ਵਿਗਿਆਨੀ ਹੋਏ ਲੰਗੜੋਆ ਸਕੂਲ ਦੇ ਬੱਚਿਆਂ ਨਾਲ ਰੂਬਰੂ

ਨਵਾਂਸ਼ਹਿਰ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਹਿਮਾਚਲ ਪ੍ਰਦੇਸ਼ ਚੋਂ ਬਤੌਰ ਡਾਇਰੈਕਟਰ ਜਨਰਲ ਵਣ ਵਿਭਾਗ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਉੱਘੇ ਵਿਗਿਆਨੀ ਡਾਕਟਰ ਰਣਜੀਤ ਸਿੰਘ ਜੋ ਕਿ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਹਰਿੰਦਰ ਸਿੰਘ ਵਿਖੇ ਸੇਵਾ ਨਿਭਾਅ ਰਹੇ ਹਨ ਦੇ ਬਹੁਤ ਹੀ ਕਰੀਬੀ ਸਰਦਾਰ ਹਨ ਅੱਜ ਬੱਚਿਆਂ ਅਤੇ ਅਧਿਆਪਕਾਂ ਨਾਲ ਰੂਬਰੂ ਹੋਏ। ਉਘੇ ਖੋਜੀ ਤੇ ਵਿਗਿਆਨੀ ਡਾਕਟਰ ਰਣਜੀਤ ਸਿੰਘ ਨੇ ਬੱਚਿਆਂ ਨੂੰ ਆਪਣੇ ਭਾਸ਼ਣ ਵਿੱਚ ਧਰਤੀ ਦੀ ਹੋਂਦ ਅਤੇ ਇਸ ਦੀ ਉਪਜ ਆਦਿ ਅਤੇ ਜੰਗਲੀ ਜੀਵਾਂ ਆਪੇ ਪੋਦਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਦਿਨੋ ਦਿਨ ਵੱਧ ਰਹੀ ਗਲੋਬਲ ਵਾਰਮਿੰਗ ਤੇ ਚਿੰਤਾ ਪ੍ਰਗਟ ਕਰਦਿਆਂ ਰੁੱਖਾਂ ਦੀ ਮਹੱਤਤਾ ਤੇ ਸਾਂਭ ਸੰਭਾਲ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਸਮੇਂ ਸਮੇਂ ਤੇ ਭਾਰਤ ਦੀ ਅਰਥ ਵਿਵਸਥਾ ਵਿਚ ਕਦੋਂ ਕਦੋਂ ਤੇ ਕਿਵੇਂ ਉਤਰਾਅ ਚੜ੍ਹਾਅ ਆਇਆ ਅਤੇ ਜਿਹੜੀਆਂ ਸ਼ਖਸ਼ੀਅਤਾਂ ਨੇ ਇਸ ਵਿੱਚ ਆਪਣਾ ਯੋਗਦਾਨ ਦਿੱਤਾ ਅਤੇ ਇਸ ਤੋਂ ਇਲਾਵਾ ਇਨਸਾਨ ਆਪਣੇ ਸਵਾਰਥ ਲਈ ਆਪਣੀਆਂ ਲੋੜਾਂ ਨੂੰ ਪੂਰਾ ਕਰਦਾ ਰਿਹਾ ਅਤੇ ਰੁੱਖਾਂ ਜੰਗਲਾਂ ਨੂੰ ਕੱਟ ਕੇ ਆਪਣੇ ਜੀਵਨ ਬਸਰ ਲਈ ਆਪਣੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਕਾਨ ਬਣਾਉਣ ਤੱਕ ਹੀ ਸੀਮਿਤ ਰਿਹਾ। ਡਾਕਟਰ ਰਣਜੀਤ ਸਿੰਘ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਿਗਿਆਨਿਕ ਵਿਧੀ ਤੇ ਅਕਰਸ਼ਿਤ ਸਲਾਈਡਾਂ ਰਾਹੀਂ ਬਣਾਈ ਵੀਡੀਓ ਰਾਹੀਂ ਰੁੱਖਾਂ ਦੀ ਮਹੱਤਤਾ ਅਤੇ ਧਰਤੀ ਦੀ ਹੋਂਦ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਪ੍ਰਿੰਸੀਪਲ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਨੇ ਸਟਾਫ ਸਮੇਤ ਡਾਇਰੈਕਟਰ ਜਨਰਲ ਵਣ ਵਿਭਾਗ ਡਾਕਟਰ ਰਣਜੀਤ ਸਿੰਘ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਅੱਜ ਦੇ ਇਸ ਵਿਸ਼ੇਸ਼ ਸੈਮੀਨਾਰ ਵਿੱਚ ਸਕੂਲ ਦੇ ਮੈਡਮ ਗੁਨੀਤ, ਪ੍ਰੇਮਪਾਲ ਸਿੰਘ, ਮਨਮੋਹਨ ਸਿੰਘ, ਸੁਖਵਿੰਦਰ ਲਾਲ, ਰੇਖਾ ਜਨੇਜਾ, ਕਲਪਨਾ ਬੀਕਾ, ਰਜਨੀ ਬਾਲਾ, ਬਰਿੰਦਰ ਕੌਰ,ਅਮਨਦੀਪ ਕੌਰ, ਹਰਿੰਦਰ ਸਿੰਘ, ਸਮੀਤ ਸੋਢੀ ਤੋਂ ਇਲਾਵਾ ਕੈਂਪਸ ਮੈਨੇਜਰ ਕੁਲਵਿੰਦਰ ਸਿੰਘ ਸੁਰੱਖਿਆ ਗਾਰਡ ਲਖਵੀਰ ਸਿੰਘ ਅਤੇ ਬਲਜਿੰਦਰ ਸਿੰਘ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

Friday, July 25, 2025

ਨਸਿਆਂ ਦੇ ਖਾਤਮੇ ਲਈ ਜਾਗਰੂਕਤਾ ਬਹੁਤ ਜ਼ਰੂਰੀ : ਵਿਧਾਇਕ ਡਾ. ਸੁੱਖੀ****ਪਿੰਡ ਹੈਪੋਵਾਲ ‘ਚ ਨਸ਼ਿਆ ਵਿਰੁੱਧ ਜਾਗਰੂਕਤਾ ਪ੍ਰੋਗਰਾਮ,*** ਅਲਾਮਤ ਖਿਲਾਫ ਸਾਂਝੇ ਯਤਨਾਂ ਦੀ ਲੋੜ ‘ਤੇ ਜ਼ੋਰ**ਸਮਾਜਿਕ ਸੰਸਥਾਵਾਂ ਅਤੇ ਕਲੱਬਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਅਹਿਮ ਭੁਮਿਕਾ ਨਿਭਾਉਣ ਦਾ ਸੱਦਾ**नशे के खात्मे के लिए जागरूकता बहुत जरूरी: विधायक डॉ. सुखी***गांव हैपोवाल में नशे के खिलाफ जागरूकता प्रोग्राम, संयुक्त प्रयासों की आवश्यकता पर जोर****सामाजिक संस्थाओं और क्लबों को नशे के खात्मे के लिए महत्वपूर्ण भूमिका निभाने का आह्वान

ਸੁਖਵਿੰਦਰ ਕੁਮਾਰ ਸੁੱਖੀ ਪਿੰਡ ਹੈਪੋਵਾਲ ਵਿਖੇ ਨਸ਼ਾ ਮੁਕਤੀ ਪ੍ਰੋਗਰਾਮ ਦੌਰਾਨ ।

ਬੰਗਾ, 25 ਜੁਲਾਈ: ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ
ਨੇ ਪਿੰਡ ਹੈਪੋਵਾਲ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਦੌਰਾਨ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਾਰਿਆਂ ਨੂੰ ਇੱਕਮੁੱਠ ਹੋ ਕੇ ਹੰਭਲਾ ਮਾਰਨਾ ਸਮੇਂ ਦੀ ਮੁੱਖ ਮੰਗ ਹੈ।
ਜਾਗਰੂਕਤਾ ਪ੍ਰੋਗਰਾਮ ਮੌਕੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋੰ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ । ਉਨ੍ਹਾਂ ਨੇ ਅਪੀਲ ਕੀਤੀ ਕਿ ਨਸ਼ਿਆਂ ਦੇ ਖਾਤਮੇ ਲਈ ਵੱਖ-ਵੱਖ ਉਪਰਾਲਿਆਂ ਦੇ ਨਾਲ-ਨਾਲ ਸਿਹਤ ‘ਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਅਤੇ ਹੋਰ ਉਸਾਰੂ ਸਰਗਰਮੀਆਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ, ਸਮਾਜਿਕ ਸੰਸਥਾਵਾਂ ਅਤੇ ਕਲੱਬਾਂ ਦੇ ਸਹਿਯੋਗ ਨਾਲ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਜਾਣੀ ਚਾਹੀਦੀ ਹੈ ਜਿਸ ਲਈ ਪੰਜਾਬ ਸਰਕਾਰ, ਜ਼ਿਲਾ ਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਹਰ ਸੰਭਵ ਸਹਿਯੋਗ ਯਕੀਨੀ ਬਣਾਇਆ ਜਾਵੇਗਾ।ਨਸ਼ਾ ਵੇਚਣ ਵਾਲੇ ਅਨਸਰਾਂ ਖ਼ਿਲਾਫ਼ ਪੰਜਾਬ ਸਰਕਾਰ ਦੇ ਰੁਖ ਬਾਰੇ ਵਿਧਾਇਕ ਡਾ. ਸੁੱਖੀ ਨੇ ਕਿਹਾ ਕਿ ਸੂਬੇ ਅੰਦਰ ਨਸ਼ਿਆਂ ਦੇ ਖਾਤਮੇ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਨਸ਼ਾ ਵੇਚਣ ਵਾਲਿਆਂ ਵਿਰੂੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬੇ ਵਿੱਚੋਂ ਨਸ਼ਿਆ ਦੇ ਮੁਕੰਮਲ ਖਾਤਮੇ ਲਈ ਜਾਰੀ "ਯੁੱਧ ਨਸ਼ਿਆਂ ਵਿਰੁੱਧ" ਦੇ ਬੀਤੇ ਦਿਨ ਹੋਏ 145 ਦਿਨਾਂ ਦੌਰਾਨ ਪੰਜਾਬ ਪੁਲਿਸ ਨੇ 400 ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਸੂਬੇ ਭਰ ਵਿੱਚ 60 ਐਫਆਈਆਰ ਦਰਜ ਕਰਨ ਉਪਰੰਤ 85 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਨਾਲ 145 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 23,237 ਹੋ ਗਈ ਹੈ।
ਦੱਸਣਯੋਗ ਹੈ ਕਿ ਇਸ ਛਾਪੇਮਾਰੀ ਸਦਕਾ ਨਸ਼ਾ ਤਸਕਰਾਂ ਦੇ ਕਬਜ਼ੇ ‘ਚੋਂ 1.6 ਕਿਲੋ ਹੈਰੋਇਨ, 1 ਕਿਲੋ ਅਫੀਮ, 8.09 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਰਾਜ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ 5 ਮੈਂਬਰੀ ਕੈਬਨਿਟ ਸਬ ਕਮੇਟੀ ਦਾ ਵੀ ਗਠਨ ਕੀਤਾ ਹੈ ਜੋ ਇਸ ਖੇਤਰ ਵਿੱਚ ਹੋ ਰਹੀਆਂ ਕਾਰਵਾਈਆਂ ਦੀ ਲਗਾਤਾਰ ਸਮੀਖਿਆ ਕਰਦੀ ਹੈ। ਪਿੰਡ ਵਾਸੀਆਂ ਨੇ ਵਿਧਾਇਕ ਨੂੰ ਪੂਰਾ ਭਰੋਸਾ ਦਿੱਤਾ ਕਿ ਨਸ਼ਿਆ ਦੇ ਖਾਤਮੇ ਲਈ ਹਰ ਪੱਖੋਂ ਸਹਿਯੋਗ ਕੀਤਾ ਜਾਵੇਗਾ ।
ਜ਼ਿਕਰਯੋਗ  ਹੈ ਕਿ ਸ਼ਹੀਦ ਭਗਤ ਨਗਰ ਵਿਚ ਹੁਣ ਤੱਕ 440 ਦੇ ਕਰੀਬ ਨਸ਼ਾ ਮੁਕਤੀ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ ਜੋ ਅੱਗੋਂ ਤੋਂ ਵੀ ਨਿਰਵਿਘਨ ਜਾਰੀ ਰਹਿਣਗੇ।
बंगा, 25 जुलाई: पंजाब सरकार की नशे के खिलाफ युद्ध मुहिम के तहत विधायक डॉ. सुखविंदर कुमार सुखी ने हैपोवाल गांव में नशे के खिलाफ जागरूकता प्रोग्राम के दौरान कहा कि नशे के खात्मे के लिए सभी को एकजुट होकर प्रयास करना समय की मुख्य मांग है।
जागरूकता प्रोग्राम के अवसर पर विधायक डॉ. सुखविंदर कुमार सुखी ने कहा कि मुख्यमंत्री भगवंत सिंह मान के नेतृत्व में पंजाब सरकार द्वारा लगातार युद्ध नशे विरुद्ध मुहिम चलाई जा रही है, जिसके सकारात्मक परिणाम सामने आए हैं। उन्होंने अपील की कि नशे के खात्मे के लिए विभिन्न उपायों के साथ-साथ स्वास्थ्य पर नशे के दुष्प्रभावों के प्रति जागरूक होना भी बहुत जरूरी है, ताकि युवाओं को नशे से दूर रखकर खेलों और अन्य रचनात्मक गतिविधियों से जोड़ा जा सके। उन्होंने कहा कि गांवों की पंचायतों, सामाजिक संस्थाओं और क्लबों के सहयोग से गांवों को नशा मुक्त बनाने के लिए महत्वपूर्ण भूमिका निभाई जानी चाहिए, जिसके लिए पंजाब सरकार, जिला और पुलिस प्रशासन द्वारा हर संभव सहयोग सुनिश्चित किया जाएगा।
नशा बेचने वालों के खिलाफ पंजाब सरकार के रुख के बारे में विधायक डॉ. सुखी ने कहा कि राज्य में नशे के खात्मे के लिए लगातार मुहिम चलाई जा रही है और नशा बेचने वालों के खिलाफ सख्त कार्रवाई की जा रही है। उन्होंने बताया कि मुख्यमंत्री के निर्देशों पर राज्य में नशे के पूर्ण खात्मे के लिए चलाए जा रहे "युद्ध नशे विरुद्ध " के पिछले 145 दिनों के दौरान पंजाब पुलिस ने 400 स्थानों पर छापेमारी की और पूरे राज्य में 60 एफआईआर दर्ज करने के बाद 85 नशा तस्करों को गिरफ्तार किया गया। इससे 145 दिनों में गिरफ्तार किए गए कुल नशा तस्करों की संख्या 23,237 हो गई है।उल्लेखनीय है कि इस छापेमारी के दौरान नशा तस्करों के कब्जे से 1.6 किलो हेरोइन, 1 किलो अफीम, 8.09 लाख रुपये की ड्रग मनी बरामद की गई है। उन्होंने कहा कि पंजाब को नशा मुक्त राज्य बनाने के लिए राज्य सरकार ने नशे के खिलाफ जंग की निगरानी के लिए 5 सदस्यीय कैबिनेट सब कमेटी का भी गठन किया है, जो इस क्षेत्र में हो रही कार्रवाइयों की लगातार समीक्षा करती है। गांववासियों ने विधायक को पूर्ण भरोसा दिलाया कि नशे के खात्मे के लिए हर तरह से सहयोग किया जाएगा।उल्लेखनीय है कि शहीद भगत नगर में अब तक लगभग 440 नशा मुक्ति प्रोग्राम आयोजित किए जा चुके हैं, जो आगे भी निर्बाध रूप से जारी रहेंगे।

ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਪੰਜਾਬ (ਭਾਰਤ)ਵੱਲੋਂ ਨਸ਼ਿਆ ਖਿਲਾਫ ਸੈਮੀਨਾਰ ਕਰਵਾਇਆ

ਫ਼ਤਹਿਗੜ੍ਹ ਸਾਹਿਬ 25ਜੁਲਾਈ (ਮਨਜਿੰਦਰ ਸਿੰਘ) ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਪੰਜਾਬ (ਭਾਰਤ) ਵਲੋੰ ਸੰਘੋਲ ਨਜਦੀਕ ਪੋਹਲੋ ਮਾਜਰਾ ਵਿਖੇ ਸਰਦਾਰਾ ਦੇ ਢਾਬੇ ਤੇ ਨਸ਼ਿਆ ਖਿਲਾਫ ਸੈਮੀਨਾਰ ਕਰਵਾਇਆ ਗਿਆ। ਜਿਸ ਦੀ ਅਗਵਾਈ ਸੀਨੀਅਰ ਮੀਤ ਪ੍ਰਧਾਨ ਆਰਟੀਵਿੰਗ ਫਤਿਹਗੜ੍ਹ ਸਾਹਿਬ ਅਤੇ ਗੁਰਪ੍ਰੀਤ ਕੌਰ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਫਤਿਹਗੜ੍ਹ ਸਾਹਿਬ ਨੇ ਕੀਤੀ । ਜਿਸ ਵਿੱਚ ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਨ, ਪੰਜਾਬ ਇੰਚਾਰਜ ਇਸਤਰੀ ਵਿੰਗ ਮਨਪ੍ਰੀਤ ਕੌਰ, ਪੰਜਾਬ ਪ੍ਰਧਾਨ ਬਾਜੀਗਰ ਸਮਾਜ ਸਤਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ । ਉਕਤ ਸੈਮੀਨਾਰ ਵਿੱਚ ਯੁੱਧ ਨਸ਼ਿਆਂ ਵਿਰੁੱਧ ਅਤੇ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਟਰੈਫਿਕ ਇੰਚਾਰਜ ਥਾਣੇਦਾਰ ਵਰਿੰਦਰਜੀਤ ਸਿੰਘ ਨਾਗਰਾ ਅਤੇ ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਅੱਜ ਸਾਨੂੰ ਯੁੱਧ ਨਸ਼ਿਆਂ ਵਿਰੁੱਧ ਤਕੜੇ ਹੋ ਕੇ ਪਿੰਡਾਂ ਵਿੱਚ ਜਾ ਕੇ ਨਸ਼ੇ ਨੂੰ ਬੰਦ ਕਰਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਜਿਵੇਂ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਕਿਉਂਕਿ ਪਬਲਿਕ ਦੇ ਸਹਿਯੋਗ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ । ਇਸ ਮੌਕੇ ਸੈਕਟਰੀ ਪੰਜਾਬ ਰਣਜੀਤ ਸਿੰਘ, ਮੀਤ ਪ੍ਰਧਾਨ ਪੰਜਾਬ ਹਰਵੀਰ ਸਿੰਘ, ਨਵਜੋਤ ਸਿੰਘ ਹੌਲਦਾਰ, ਜਿਲਾ ਚੇਅਰਮੈਨ ਸਪਿੰਦਰ ਸਿੰਘ, ਮੁੱਖ ਬੁਲਾਰਾ ਖੰਨਾ ਦੀਦਾਰ ਸਿੰਘ ਬੱਲ, ਆਰਟੀਵਿੰਗ ਜਿਲਾ ਪ੍ਰਧਾਨ ਮੱਘਰ ਸਿੰਘ ਕੋਟਲਾ, ਮੀਤ ਪ੍ਰਧਾਨ ਫਤਿਹਗੜ ਸਾਹਿਬ ਲਖਵਿੰਦਰ ਸਿੰਘ, ਜਿਲ੍ਹਾ ਪ੍ਰਧਾਨ ਐਡਵਾਈਜ਼ਰ ਕਮੇਟੀ ਸੁਲਤਾਨ ਸਿੰਘ, ਜਿਲਾ ਖੰਨਾ ਸੈਕਟਰੀ ਨਵਰੀਤਾ, ਮੀਤ ਪ੍ਰਧਾਨ ਪੰਜਾਬ ਸਰਬਜੀਤ ਕੌਰ, ਬਲਾਕ ਪ੍ਰਧਾਨ ਅਮਰਜੀਤ ਸਿੰਘ, ਮੀਤ ਪ੍ਰਧਾਨ ਪ੍ਰੀਤਮ ਸਿੰਘ ਫਤਿਹਗੜ੍ਹ ਸਾਹਿਬ, ਚੇਅਰਮੈਨ ਸਪੋਰਟਸ ਵਿੰਗ ਪੰਜਾਬ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ ।

Thursday, July 24, 2025

ਸ਼੍ਰੀ ਗੁਰੂ ਰਵਿਦਾਸ ਏਕਤਾ ਲਹਿਰ ਵੱਲੋਂ ਪਿੰਡ ਮਜਾਰੀ ਵਿਖੇ ਸਲਾਈ ਸੈਂਟਰ ਦੀ ਕੀਤੀ ਸ਼ੁਰੂਆਤ -ਬਾਬਾ ਜਸਵੀਰ ਸਿੰਘ

ਬੰਗਾ 24 ਜੁਲਾਈ (ਮਨਜਿੰਦਰ ਸਿੰਘ)
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਲਾਕ ਬੰਗਾ ਦੇ ਪਿੰਡ ਮਜਾਰੀ ਵਿਖੇ ਪ੍ਰਧਾਨ ਬੀਬੀ ਜਸਵੀਰ ਕੌਰ ਬਾਹੜੋਵਾਲ ਦੇ ਵਿਸ਼ੇਸ਼ ਉਪਰਾਲੇ ਸਦਕਾ ਸ਼੍ਰੀ ਗੁਰੂ ਰਵਿਦਾਸ ਏਕਤਾ ਲਹਿਰ ਵੱਲੋਂ ਔਰਤਾਂ ਨੂੰ ਸਿਲਾਈ ਕਢਾਈ ਸਿਖਾਉਣ ਲਈ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ 108 ਸੰਤ ਬਾਬਾ ਮਹਿੰਦਰ ਪਾਲ ਜੀ ਗੱਦੀ ਨਸ਼ੀਨ ਡੇਰਾ108 ਸੰਤ ਬਾਬਾ ਹੰਸਰਾਜ ਜੀ ਮਹਾਰਾਜ ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਪੰਜਾਬ ਕੰਟੇਨਰ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਹਲਕਾ ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਉਚੇਚੇ ਤੌਰ ਤੇ ਪਹੁੰਚ ਕੇ ਉਦਘਾਟਨ ਕਰਨ ਆਏ ਸੰਤ ਮਹਾਂਪੁਰਖਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਏਕਤਾ ਲਹਿਰ ਦੇ ਮੁਖੀ ਬਾਬਾ ਜਸਵੀਰ ਸਿੰਘ ਵੱਲੋਂ 108 ਸੰਤ ਬਾਬਾ ਮਹਿੰਦਰ ਪਾਲ, ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਅਤੇ ਪਿੰਡ ਵਾਸੀਆਂ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਭਰੂਣ ਹੱਤਿਆ ਨੂੰ ਰੋਕਣ ਲਈ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣਾ ਬਹੁਤ ਜਰੂਰੀ ਹੈ ਲੜਕੀਆਂ ਜੇ ਆਪਣਾ ਰੁਜ਼ਗਾਰ ਕਰਨ ਦੇ ਸਮਰੱਥ ਹੋਣਗੀਆਂ ਤਾਂ ਸਹੁਰੇ ਘਰ ਵੀ ਉਹਨਾਂ ਨੂੰ ਇੱਜਤ ਅਤੇ ਮਾਨ ਸਤਿਕਾਰ ਮਿਲੇਗਾ ਇਸ ਲਈ ਉਹਨਾਂ ਦੀ ਸੰਸਥਾ ਵੱਲੋਂ ਇਸ ਤਰ੍ਹਾਂ ਦੇ ਸਿਲਾਈ ਸੈਂਟਰ ਖੋਲੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਇਸ ਇਲਾਕੇ ਵਿੱਚ ਇਹ ਦੂਸਰਾ ਸੈਂਟਰ ਖੋਲਿਆ ਜਾ ਰਿਹਾ ਹੈ ਅਤੇ ਇਸ ਇਲਾਕੇ ਵਿੱਚ 100 ਸਿਲਾਈ ਸੈਂਟਰ ਖੋਲਣ ਦਾ ਟੀਚਾ ਹੈ ਜਿਸ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ ਉਹਨਾਂ ਦੱਸਿਆ ਕਿ ਹਰੇਕ ਸੈਂਟਰ ਵਿੱਚ 50 ਦੇ ਕਰੀਬ ਲੜਕੀਆਂ ਅਤੇ ਔਰਤਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਜਿਨਾਂ ਨੂੰ ਸਿਖਲਾਈ ਉਪਰੰਤ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਸਿਲਾਈ ਮਸ਼ੀਨ ਅਤੇ ਹੋਰ ਲੁੜੀਦਾ ਸਮਾਨ ਮੁਫਤ ਦਿੱਤਾ ਜਾਵੇਗਾ 108 ਸੰਤ ਮਹਾਰਾਜ ਮਹਿੰਦਰਪਾਲ ਜੀ ਵੱਲੋਂ ਬਾਬਾ ਜਸਵੀਰ ਸਿੰਘ ਦੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਇਨ੍ਹਾਂ ਮਹਾਨ ਕਾਰਜਾਂ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਵੱਲੋਂ 11000 ਦੀ ਰਾਸ਼ੀ ਵੀ ਭੇਟ ਕੀਤੀ ਗਈ। ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਪੰਡੋਰੀ ਲੱਧਾ ਸਿੰਘ, ਸ੍ਰੀ ਸੋਹਣ ਲਾਲ ਢੱਡਾ, ਮਨਪ੍ਰੀਤ ਕੌਰ ਵਾਲੀਆ ਸਿਖਲਾਈ ਟੀਚਰ,ਪ੍ਰਧਾਨ ਜਸਬੀਰ ਕੌਰ ਬਾੜੋਵਾਲ , ਅਮਰਜੀਤ ਕੌਰ ਪੰਚ, ਜਸਵਿੰਦਰ ਕੌਰ ਪੰਚ , ਨੰਦਨੀ ਬਾਲਾ
ਹੁਸ਼ਿਆਰਪੁਰ,ਜਸਵਿੰਦਰ ਸਿੰਘ ਮਜਾਰੀ, ਸੁਮਨ ਮਜਾਰੀ ਕੁਲਵੰਤ ਸਿੰਘ ਮਜਾਰੀ ,ਸੁੱਖਾ ਸਿੰਘ ਮਜਾਰੀ ਗੁਰਦੀਪ ਸਿੰਘ ਮੋਰਿੰਡਾ,ਸਤਨਾਮ ਸਿੰਘ ਮਜਾਰੀ, ਦੀਸ਼ਾ ਪੰਚ ਆਦਿ ਹੋਰ ਪਿੰਡ ਨਿਵਾਸੀ ਹਾਜ਼ਰ ਸਨ।

Wednesday, July 23, 2025

59 ਦੇਸ਼ਾਂ ਦੀ ਯਾਤਰਾ ਬਿਨਾਂ ਵੀਜ਼ੇ ਦੇ ਕਰ ਸਕਦੇ ਹਨ ਭਾਰਤੀ

ਭਾਰਤੀ ਹੁਣ 59 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਕੀਤੇ ਗਏ ਹੈਨਲੇ ਪਾਸਪੋਰਟ ਇੰਡੈਕਸ ਵਿੱਚ ਸਾਹਮਣੇ ਆਈ ਹੈ। ਭਾਰਤ ਨੇ ਗਲੋਬਲ ਪਾਸਪੋਰਟ ਰੈਂਕਿੰਗ ਵਿੱਚ 77ਵਾਂ ਸਥਾਨ ਪ੍ਰਾਪਤ ਕੀਤਾ ਹੈ। ਭਾਰਤ ਦੀ ਰੈਂਕਿੰਗ ਵਿੱਚ ਇਹ ਬਦਲਾਅ ਪਿਛਲੇ 6 ਮਹੀਨਿਆਂ ਵਿੱਚ ਆਇਆ ਹੈ। ਇਹ ਰੈਂਕਿੰਗ ਦੁਨੀਆ ਭਰ ਵਿੱਚ ਪਾਸਪੋਰਟਾਂ ਦੀ ਵੀਜ਼ਾ-ਮੁਕਤ ਯਾਤਰਾ ਦੀ ਗਿਣਤੀ ਦੇ ਆਧਾਰ ‘ਤੇ ਤੈਅ ਕੀਤੀ ਜਾਂਦੀ ਹੈ।ਸਿੰਗਾਪੁਰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੇ ਮਾਮਲੇ ਵਿੱਚ ਸਿਖਰ ‘ਤੇ ਹੈ। ਸਿੰਗਾਪੁਰ ਦਾ ਪਾਸਪੋਰਟ 193 ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ ਦੀ ਆਗਿਆ ਦਿੰਦਾ ਹੈ। ਜਾਪਾਨ ਅਤੇ ਦੱਖਣੀ ਕੋਰੀਆ 190 ਦੇਸ਼ਾਂ ਦੇ ਨਾਲ ਦੂਜੇ ਸਥਾਨ ‘ਤੇ ਹਨ। ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ ਅਤੇ ਸਪੇਨ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਹਨ, ਜਿਨ੍ਹਾਂ ਦੇ ਨਾਗਰਿਕ 189 ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ ਕਰ ਸਕਦੇ ਹਨ।

ਸਬ ਡਿਵੀਜ਼ਨ ਬੰਗਾ ਦੇ ਥਾਣਿਆ ਦੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ 3 ਨਸ਼ਾ ਤਸਕਰ ਕਾਬੂ- ਡੀਐਸਪੀ ਰੰਧਾਵਾ

ਡੀਐਸਪੀ ਸਬ ਡਿਵੀਜ਼ਨ ਬੰਗਾ ਹਰਜੀਤ ਸਿੰਘ ਰੰਧਾਵਾ  ਪੀਪੀਐਸ ਜਾਣਕਾਰੀ ਦਿੰਦੇ ਹੋਏ

ਬੰਗਾ23ਜੁਲਾਈ(ਮਨਜਿੰਦਰ ਸਿੰਘ)ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਬ ਡਿਵੀਜ਼ਨ ਦੇ ਥਾਣਾ ਬੰਗਾ ਸਿਟੀ, ਮੁਕੁੰਦਪੁਰ, ਬਹਿਰਾਮ ਵਿੱਚ 99 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੰਗਾ ਸਬ ਡਵੀਜ਼ਨ ਦੇ ਡੀਐਸਪੀ ਹਰਜੀਤ ਸਿੰਘ ਰੰਧਵਾ ਪੀਪੀਐਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਦਰ ਥਾਣਾ ਬੰਗਾ ਦੇ ਪਿੰਡ ਨੌਰਾ ਦੇ ਰਹਿਣ ਵਾਲੇ ਗੁਰੂਦੱਤ (35) ਨੂੰ ਥਾਣਾ ਸਿਟੀ ਦੇ ਝਿੱਕਾ ਨਹਿਰ ਪੁਲ ਨੇੜੇ 20 ਨਸ਼ੀਲੀਆਂ ਗੋਲੀਆਂ ਸਮੇਤ ਹਿਰਾਸਤ ਵਿੱਚ ਲਿਆ ਗਿਆ। ਮੁਲਜ਼ਮ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਏਐਸਆਈ ਵਿਜੇ ਕੁਮਾਰ ਦੀ ਟੀਮ ਨੇ ਮੁਲਜ਼ਮ ਨੂੰ ਫੜ ਲਿਆ ਅਤੇ ਉਸ ਤੋਂ ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ ਬਾਰੇ ਜਾਣਕਾਰੀ ਲਈ।
ਇੱਕ ਹੋਰ ਮਾਮਲੇ ਵਿੱਚ ਥਾਣਾ ਮੁਖੀ ਮਹਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਥਾਣਾ ਮੁਕੰਦਪੁਰ ਦੇ ਐਸ ਆਈ ਰਾਮ ਲਾਲ ਨੇ ਪੁਲਿਸ ਪਾਰਟੀ ਸਮੇਤ ਪੁਰਾਣੇ ਪਸ਼ੂ ਹਸਪਤਾਲ ਦੇ ਨੇੜੇ ਤੋਂ ਪਿੰਡ ਦੇ ਰਿੰਕੂ ਕਾਂਡਾ ਨੂੰ ਐਨਡੀਪੀਐਸ ਐਕਟ ਤਹਿਤ 59 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਇੱਕ ਹੋਰ ਮਾਮਲੇ ਵਿੱਚ, ਪੁਲਿਸ ਸਟੇਸ਼ਨ ਬਹਿਰਾਮ ਦੇ ਐਸਐਚਓ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਏ ਐੱਸ ਆਈ ਸ਼ਿੰਦਰਪਾਲ ਵੱਲੋਂ ਪੁਲਿਸ ਟੀਮ ਨਾਲ ਪਿੰਡ ਬੀੜ ਸਾਰੰਗਵਾਲ ਨੇੜੇ ਇੱਕ ਨੌਜਵਾਨ (24) ਨੂੰ 20 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ।

ਧਰਤੀ ਤੇ ਹਰਿਆਲੀ ਵਧਾਓ, ਖੁਸ਼ਹਾਲੀ ਪਾਓ-ਸਾਬਕਾ ਕੌਂਸਲਰ ਗੁਰਦੇਵ ਕੌਰ

ਨਵਾਂਸ਼ਹਿਰ 23 ਜੁਲਾਈ (ਮਨਜਿੰਦਰ ਸਿੰਘ, ਹਰਿੰਦਰ
ਸਿੰਘ)ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ, ਪੀਣ ਵਾਲੇ ਪਾਣੀ ਦੀ ਸੰਭਾਲ ਕਰਨ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਦੇ ਵਾਇਸ ਪ੍ਰਧਾਨ ਤਰਸੇਮ ਲਾਲ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਕੌਂਸਲਰ ਗੁਰਦੇਵ ਕੌਰ ਨੇ ਆਪਣੀ ਬੇਟੀ ਪ੍ਰਿਅੰਕਾ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ। ਇਸ ਮੋਕੇ ਤੇ ਵਾਤਾਵਰਣ ਸੰਭਾਲ ਸੁਸਾਇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਹਿਆਲਾ ਪਿੰਡ ਵਿਚ ਨਹਿਰ ਦੇ ਨੇੜੇ ਵੱਖ-ਵੱਖ ਕਿਸਮ ਦੇ 11 ਬੂਟੇ ਲਗਾਏ। ਇਸ ਮੌਕੇ ਤੇ ਉਹਨਾਂ ਦੀ ਧਰਮਪਤਨੀ ਗੁਰਦੇਵ ਕੌਰ ਨੇ ਕਿਹਾ ਕਿ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਹੀ ਨਹੀਂ ਸਗੋਂ ਖਤਮ ਕਰਨ ਦੀ ਸਖਤ ਲੋੜ ਹੈ। ਇਸ ਲਈ ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਹਰ ਇਕ ਨਾਗਰਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਨਮ ਦਿਨ,ਵਿਆਹ ਦੀ ਵਰੇਗੰਢ ਆਦਿ ਤੇ ਫਜ਼ੂਲ ਖ਼ਰਚੇ ਕਰਨ ਦੀ ਬਜਾਏ ਬੂਟੇ ਲਗਾ ਕੇ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਧਾਰਿਆ ਜਾਵੇ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਨੇ ਪਰਿਵਾਰ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਵਾਇਸ ਪ੍ਰਧਾਨ ਤਰਸੇਮ ਲਾਲ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਗੁਰਦੇਵ ਕੌਰ ਕਾਫ਼ੀ ਲੰਬੇ ਸਮੇਂ ਤੋਂ ਸੁਸਾਇਟੀ ਨਾਲ ਜੁੜੇ ਹੋਏ ਹਨ ਅਤੇ ਹਰ ਇਕ ਮੌਕੇ ਤੇ ਬੂਟੇ ਲਗਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਵੀ ਕਰਦੇ ਆ ਰਹੇ ਹਨ। ਇਸ ਜੋੜੀ ਤੋਂ ਸਾਰਿਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਗੁਰਦੇਵ ਕੌਰ, ਭਾਈ ਰੇਸ਼ਮ ਸਿੰਘ,ਅਰੁਣ ਬਾਲੀ, ਕੁਲਦੀਪ ਕੁਮਾਰ, ਧਰਮਪਾਲ ਬਾਲੀ, ਤਰਲੋਚਨ, ਸੁਰਿੰਦਰ ਸਿੰਘ ਅਤੇ ਹਰਪ੍ਰੀਤ ਹਾਜ਼ਿਰ ਸਨ।

Tuesday, July 22, 2025

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦਾਖਲੇ ਦੀ ਮਿਤੀ ਵਧਾ ਕੇ 01 ਅਗਸਤ ਕੀਤੀ ਘੋਸ਼ਿਤ***15 ਜੁਲਾਈ ਦੀ ਥਾਂ 01 ਅਗਸਤ ਤੱਕ ਦਾਖਲੇ, ਪੰਜਾਬ ਸਕੂਲ ਬੋਰਡ ਨੇ ਜਾਰੀ ਕੀਤਾ ਨਵਾਂ ਰਜਿਸਟ੍ਰੇਸ਼ਨ ਸ਼ਡਿਊਲਡ***8ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੀ ਮਿਤੀ ਵਿੱਚ ਵੀ ਵਾਧਾ**

ਐੱਸ.ਏ.ਐੱਸ ਨਗਰ/ਨਵਾਂਸ਼ਹਿਰ 22 ਜੁਲਾਈ(ਮਨਜਿੰਦਰ ਸਿੰਘ, ਹਰਿੰਦਰ ਸਿੰਘ) 
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2025-26 ਦੌਰਾਨ  ਅੱਠਵੀਂ, ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਦਾਖਲੇ ਦੀ ਮਿਤੀ ਵਿੱਚ 15 ਜੁਲਾਈ ਤੋਂ ਵਾਧਾ ਕਰਦੇ ਹੋਏ  01 ਅਗਸਤ 2025 ਆਖਰੀ ਮਿਤੀ ਨਿਰਧਾਰਿਤ ਕੀਤੀ ਗਈ ਹੈ ਅਤੇ ਵਾਧੇ ਦੀਆਂ ਮਿਤੀਆਂ ਅਨੁਸਾਰ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਲਈ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ । ਨਵੇਂ ਸ਼ਡਿਊਲ ਅਨੁਸਾਰ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਦੀ ਮਿਤੀ ਵਿੱਚ ਵੀ ਵਾਧਾ ਕਰਦੇ ਹੋਏ 28 ਜੁਲਾਈ 2025 ਤੋਂ 06 ਅਗਸਤ  2025 ਬਿਨ੍ਹਾਂ ਲੇਟ ਫੀਸ ਵਾਧਾ ਕੀਤਾ ਗਿਆ ਹੈ। ਇਸ ਉਪਰੰਤ  ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ 07 ਅਗਸਤ 2025 ਤੋਂ 09 ਸਤੰਬਰ 2025 ਤੱਕ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ। ਸ਼ਡਿਊਲ ਅਤੇ ਹਦਾਇਤਾਂ ਸਕੂਲਾਂ ਦੀ ਲਾਗ-ਇੰਨ ਆਈ.ਡੀ. ਅਤੇ ਬੋਰਡ ਦੀ ਵੈਬ-ਸਾਈਟ ਤੇ ਵੀ ਉਪਲੱਬਧ ਹਨ।ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਵੱਲੋਂ ਸ਼ਡਿਊਲ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਨ ਲਈ ਬੋਰਡ ਵੱਲੋਂ ਨਿਰਧਾਰਿਤ/ਜਾਰੀ ਕੀਤੇ ਗਏ ਸ਼ਡਿਊਲ (ਸਮਾਂ ਸਾਰਣੀ) ਅਨੁਸਾਰ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਮੁਕੰਮਲ ਕਰਵਾਉਣ ਲਈ ਤਰਜੀਹ ਦੇਣ ਲਈ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕੋਈ ਵੀ ਵਿਦਿਆਰਥੀ ਸਿੱਖਿਆ ਤੋਂ ਵਾਂਝਾ ਨਹੀਂ ਰਹੇਗਾ। ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਅਭਿਆਨ ਚਲਇਆ ਗਿਆ ਅਤੇ ਸਕੂਲਾਂ ਦਾ ਸ਼੍ਰਣੀਕਰਨ ਕਰਦੇ ਹੋਏ ਸਿੱਖਿਆ ਸੂਧਾਰਾਂ ਲਈ ਵਿਸ਼ੇਸ਼ ਸਕੂਲ (School of Eminence, Schools of Brilliance and Schools of Happiness)  ਸ਼ੁਰੂ ਕੀਤੇ ਗਏ ਹਨ। ਨਿਰਧਾਰਿਤ ਸ਼ਡਿਊਲ ਅਧੀਨ ਦਿੱਤੇ ਗਏ ਸਮੇਂ ਤੋਂ ਬਾਅਦ ਹੋਰ ਸਮੇਂ ਵਿੱਚ ਵਾਧਾ ਨਹੀ ਕੀਤਾ ਜਾਵੇਗਾ। ਜੇਕਰ ਕੋਈ ਵੀ ਵਿਦਿਆਰਥੀ ਕਿਸੇ ਕਾਰਨ ਰਜਿਸਟ੍ਰੇਸ਼ਨ ਤੋਂ ਵਾਂਝਾ ਰਹਿ ਜਾਂਦਾ ਹੈ ਜਾਂ ਫਾਈਨਲ ਸਬਮਿਟ ਕਰਨ ਤੋਂ ਰਹਿ ਜਾਂਦਾ ਹੈ ਤਾਂ ਉਸਦੀ ਨਿਰੋਲ ਜਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੀ ਹੋਵੇਗੀ। ਅਜਿਹੇ ਵਿਦਿਆਰਥੀਆਂ ਦੀ ਨਿਰਧਾਰਿਤ ਸਡਿਊਲ ਤੋਂ ਬਾਅਦ ਆਨ-ਲਾਈਨ ਐਂਟਰੀ/ਰਜਿਸਟ੍ਰੇਸ਼ਨ ਕਰਨ ਦਾ ਕੋਈ ਹੋਰ ਮੌਕਾ ਨਹੀ ਦਿੱਤਾ ਜਾਵੇਗਾ ।

Monday, July 21, 2025

ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੱਚਿਆ ਹੜਕੰਪ***Threat to blow up Amritsar airport, administration on alert;

ਅਮ੍ਰਿਤਸਰ(ਸੂਤਰ, ਸੱਚ ਕੀ ਬੇਲਾ) ਅੰਮ੍ਰਿਤਸਰ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਸੋਮਵਾਰ ਨੂੰ ਹਵਾਈ ਅੱਡੇ ਦੇ ਅਧਿਕਾਰਤ ਮੇਲ ‘ਤੇ ਇੱਕ ਈਮੇਲ ਭੇਜੀ ਗਈ ਸੀ, ਜਿਸ ਵਿੱਚ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।
ਈਮੇਲ ਮਿਲਣ ਤੋਂ ਤੁਰੰਤ ਬਾਅਦ, ਸੁਰੱਖਿਆ ਏਜੰਸੀਆਂ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਈਮੇਲ ਭੇਜਣ ਵਾਲੇ ਵਿਅਕਤੀ ਦਾ ਆਈਪੀ ਨੰਬਰ ਲੱਭਿਆ ਜਾ ਰਿਹਾ ਹੈ ਤਾਂ ਜੋ ਉਸਦੀ ਪਛਾਣ ਕੀਤੀ ਜਾ ਸਕੇ।
ਅੰਮ੍ਰਿਤਸਰ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਪੰਜਾਬ ‘ਚ ਦਿਨ-ਦਿਹਾੜੇ ਅਦਾਲਤ ਜਾਂਦੇ ਵਕੀਲ ਦੇ ਮਾਰੀਆਂ ਗੋਲੀਆਂ, ਗੰਭੀਰ ਜ਼ਖਮੀ

ਅਮ੍ਰਿਤਸਰ 21ਜੁਲਾਈ(ਮਨਜਿੰਦਰ ਸਿੰਘ)
ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਚਿੱਟੇ ਦਿਨ ਹੀ ਬਦਮਾਸ਼ਾਂ ਵੱਲੋਂ ਵੱਡਾ ਕਾਂਡ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ‘ਚ ਸੋਮਵਾਰ ਸਵੇਰੇ ਇੱਕ ਵਕੀਲ ‘ਤੇ ਅਣਜਾਣ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ। ਪੀੜਤ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ, ਜੋ ਆਪਣੇ ਘਰੋਂ ਅੰਮ੍ਰਿਤਸਰ ਅਦਾਲਤ ਵੱਲ ਜਾ ਰਹੇ ਸਨ। ਤਾਂ ਕੁੱਝ ਬਦਮਾਸ਼ਾਂ ਵੱਲੋਂ ਉਨ੍ਹਾਂ ਦੀ ਕਾਰ ਉੱਤੇ ਫਾਇਰਿੰਗ ਕਰ ਦਿੱਤੀ 
ਰਸਤੇ ਵਿੱਚ ਪਹਿਲਾਂ ਤੋਂ ਘਾਤ ਲਾਈ ਬੈਠੇ ਤਿੰਨ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ‘ਤੇ ਧੜਾਧੜ ਗੋਲੀਆਂ ਚਲਾਈਆਂ। ਹਮਲੇ ‘ਚ ਵਕੀਲ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜੰਡਿਆਲਾ ਦੇ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਜਲਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
• 

ਨਸ਼ਿਆ ਨੂੰ ਜੜ ਤੋ ਖ਼ਤਮ ਕਰਨਾ ਸਾਡੀ ਨੈਤਿਕ ਜੁੰਮੇਵਾਰੀ - ਡਾ ਸੁੱਖੀ***ਨਸ਼ਾ ਖਾਤਮੇ ਲਈ ਪਿੰਡ ਪਿੰਡ ਜਾ ਕੇ ਲੋਕਾ ਨੂੰ ਜਾਗਰੂਕ ਕੀਤਾ

ਬੰਗਾ 21ਜੁਲਾਈ(ਮਨਜਿੰਦਰ ਸਿੰਘ)'ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 'ਨਸ਼ਾ ਮੁਕਤੀ ਯਾਤਰਾ' ਨੂੰ ਨਿਰੰਤਰ ਜਾਰੀ ਰੱਖਦੇ ਹੋਏ ਅੱਜ 21 ਜੁਲਾਈ  ਨੂੰ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਹੱਪੋਵਾਲ ਅਤੇ ਸੱਲ੍ਹਾ ਦੇ ਵਾਸੀਆਂ ਨੂੰ ਨਸ਼ਾ ਨਾ ਵਿਕਣ ਦੇਣ ਦੀ ਸਹੁੰ ਚੁਕਾਈ ਅਤੇ ਸਮੂਹ ਪੰਚਾਇਤਾਂ ਨੂੰ MLA ਡਾ ਸੁਖਵਿੰਦਰ ਕੁਮਾਰ ਸੁੱਖੀ ਤੇ ਸੋਹਣ ਲਾਲ ਢੰਡਾ  ਨੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਨਸ਼ੇ ਖਿਲਾਫ਼ ਆਪਣੇ ਪੱਧਰ ਤੇ ਮਤੇ ਪਾਉਣ ਅਤੇ ਕਿਸੇ ਵੀ ਨਸ਼ਾ ਵਾਲੇ ਵਿਅਕਤੀ ਦੀ ਜਮਾਨਤ ਨਾ ਦੇਣ ਤਾਂ ਜੋ (ਯੁੱਧ ਨਸ਼ਿਆਂ ਵਿਰੁੱਧ) ਮਹਿੰਮ ਨੂੰ ਆਪ ਸਭ ਦੇ ਸਹਿਯੋਗ ਨਾਲ ਲੋਕ ਲਹਿਰ ਬਣਾਇਆ ਜਾ ਸਕੇ ਅਤੇ ਪੰਜਾਬ ਨੂੰ ਮੁੜ ਕੁਸ਼ਤੀਆਂ, ਅਖਾੜਿਆਂ ਤੇ ਭੰਗੜੇ, ਗਿੱਧਿਆਂ ਵਾਲਾ ਪੰਜਾਬ ਬਣਾਈਏ। ਇਸ ਮੌਕੇ ਹਾਜ਼ਰ ਯੁੱਧ ਨਸ਼ਿਆ ਵਿਰੁੱਧ ਦੇ ਹਲਕਾ ਇੰਚਾਰਜ  ਕਮਲਜੀਤ ਬਸਰਾ , ਰੂਬੀ ਉੱਪਲ , ਪ੍ਰਭਜੋਤ ਸਿੰਘ , ਐੱਸ ਐੱਚ ਓ ਸੁਖਪਾਲ ਸਿੰਘ,ਬੀ ਡੀ ਪੀ ਓ ਆਦੇਸ਼ ਕੁਮਾਰ ,ਐੱਸ ਐੱਮ ਓ ਡਾ ਚਰਨਜੀਤ,ਪਿੰਡਾਂ ਦੀਆ ਪੰਚਾਇਤਾ ਅਤੇ ਹੱਪੋਵਾਲ ਦੇ ਸਰਪੰਚ ਗੁਰਿੰਦਰ ਸਿੰਘ ਅਤੇ ਸੱਲ੍ਹਾਂ ਦੇ ਸਰਪੰਚ ਹਰਪ੍ਰੀਤ ਕੁਮਾਰ ਅਤੇ ਪਿੰਡ ਦੇ ਪਤਵੰਤੇ ਸਾਥੀ ਹਾਜ਼ਰ ਸਨ।

Sunday, July 20, 2025

ਪੰਜਾਬ ‘ਚ ਮਿਲੂ ਗਰਮੀ ਤੋਂ ਰਾਹਤ: ਹੁਣ ਲਗਾਤਾਰ ਭਾਰੀ ਮੀਂਹ ਦੀ ਚੇਤਾਵਨੀ***ਨਵਾਂ ਸ਼ਹਿਰ ਵਿੱਚ ਵੀ ਪਵੇਗਾ ਭਾਰੀ ਮੀਹ**

ਨਵਾਂਸ਼ਹਿਰ 20ਜੁਲਾਈ (ਸੂਤਰ ਸੱਚ ਕੀ ਬੇਲਾ ਮੀਡੀਆ)
ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਅਗਲੇ ਦੋ ਦਿਨ (21 ਅਤੇ 22 ਜੁਲਾਈ) ਭਾਰੀ ਬਾਰਿਸ਼ ਹੋ ਸਕਦੀ ਹੈ। ਅੱਜ ਸੂਬੇ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨ ਕੁਝ ਥਾਵਾਂ ਨੂੰ ਛੱਡ ਕੇ ਜ਼ਿਆਦਾ ਬਾਰਿਸ਼ ਨਹੀਂ ਹੋਈ, ਪਰ ਬੱਦਲ ਛਾਏ ਰਹਿਣ ਕਾਰਨ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆਈ।
ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ, ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਭਾਰੀ ਤੋਂ ਮੱਧਮ ਮੀਂਹ ਹੋ ਸਕਦਾ ਹੈ। ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਰੂਪਨਗਰ ‘ਚ 12 ਸੈਂਟੀਮੀਟਰ ਜਾਂ ਉਸ ਤੋਂ ਵੱਧ ਮੀਂਹ ਪੈ ਸਕਦਾ ਹੈ, ਜਿਸਨੂੰ ਭਾਰੀ ਮੀਂਹ ਮੰਨਿਆ ਜਾਂਦਾ ਹੈ।

ਲਾਇਨਜ਼ ਕਲੱਬ ਬੰਗਾ ਸਿਮਰਨ ਦੀ ਮੀਟਿੰਗ ਪ੍ਰਧਾਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਠ ਕੀਤੀ ਗਈ***ਚਾਰ ਨਵੇਂ ਮੈਂਬਰ ਨਿਯੁਕਤ ਕੀਤੇ ਗਏ**

ਬੰਗਾ20ਜੁਲਾਈ(ਮਨਜਿੰਦਰ ਸਿੰਘ)ਲਾਇਨਜ ਕਲੱਬ ਬੰਗਾ ਸਿਮਰਨ ਦੀ ਮਹੀਨੇਵਾਰ ਦੀ ਪਹਿਲੀ ਕਲੱਬ ਮੀਟਿੰਗ ਜੇ•ਜੇ• ਹੰਗਰ ਪਲਾਜ਼ਾ ਬੰਗਾ ਵਿਖੇ ਡਿਸਟ੍ਰਿਕ ਗਵਰਨਰ ਲਾਇਨ ਵੀ• ਐਮ• ਗੋਇਲ ਦੀ ਹਿਦਾਇਤਾਂ ਅਨੁਸਾਰ ਕਲੱਬ ਦੇ ਸੀਨੀਅਰ ਲਾਇਨ ਲੀਡਰ ਕਲੱਬ  ਐਡਮਨਿਸਟ੍ਰੇਟਰ ਲਾਇਨ ਧੀਰਜ ਕੁਮਾਰ ਮੱਕੜ ਦੀ ਦਿਸ਼ਾ ਨਿਰਦੇਸ਼ਾ ਅਨੂਸਾਰ ਚਾਰਟਰਡ ਪ੍ਰਧਾਨ ਲਾਇਨ ਮੀਨੂੰ ਭੁੱਟਾ ਜੀ ਦੀ ਪ੍ਰਧਾਨਗੀ ਹੇਠ ਕਲੱਬ ਦੀ ਮੀਟਿੰਗ ਕੀਤੀ ਗਈ। ਜਿਸ ਦੋਰਾਨ ਕਲੱਬ ਜਨਰਲ ਸਕੱਤਰ ਲਾਇਨ ਸ਼ਰਨਦੀਪ ਦੋਸਾਂਝ ਨੇ ਜੁਲਾਈ ਮਹੀਨੇ ਵਿੱਚ ਲਗਾਏ ਗਏ ਸਮਾਜ ਸੇਵਾ ਦੇ ਕੀਤੇ ਗਏ ਕਾਰਜਾਂ ਦੀ ਮਹੀਨੇਵਾਰ ਰਿਪੋਰਟ ਸਾਰੇ ਮੋਜੂਦ ਮੈਂਬਰਾਂ ਨੂੰ ਸੁਣਾਈ। ਇਸ ਮੋਕੇ ਕਲੱਬ ਦੇ ਖਜ਼ਾਨਚੀ ਲਾਇਨ ਰੋਹਿਤ ਚੋਪੜਾ ਵਲੋਂ ਮਹੀਨੇ ਵਿੱਚ ਇਕੱਠੀ ਕੀਤੀ ਫੀਸ ਅਤੇ ਖਰਚੇ ਦਾ ਹਿਸਾਬ ਸਾਰੇ ਹੀ ਮੋਜੂਦ ਮੈਂਬਰਾਂ ਨੂੰ ਦਿੱਤਾ। ਇਸ ਮੋਕੇ ਕਲੱਬ ਦੇ ਪੀ ਆਰ ਓ ਲਾਇਨ ਕਮਲਜੀਤ ਰਾਏ ਵਲੋਂ ਜੁਲਾਈ ਮਹੀਨੇ ਵਿੱਚ ਦਿੱਤੀ ਗਈ ਪਤਰਕਾਰਾਂ ਦੀ ਪ੍ਰੈੱਸ ਰਿਪੋਰਟ ਸਾਰੇ ਹੀ ਮੋਜੂਦ ਮੈਂਬਰਾਂ ਨੂੰ ਦੱਸੀ ਅਤੇ ਸਾਰੀਆਂ ਹੀ ਅਖਬਾਰਾਂ ਦੀ ਕਟਿੰਗ ਜੋੜਕੇ ਇਕ ਯਾਦਗਾਰੀ ਨਿਉਜ ਬੁੱਕ ਸਾਰੇ ਹੀ ਲਾਇਨ ਮੈਂਬਰਾਂ ਨੂੰ ਦਿਖਾਈ।ਇਸ ਮੋਕੇ ਕਲੱਬ ਦੇ ਲਾਇਨ ਵਨੀਤਾ ਕੁਮਾਰ ਅਤੇ ਲਾਇਨ ਡਾਕਟਰ ਗੁਰਮੀਤ ਸਿੰਘ ਵਲੋਂ ਮੈਡੀਕਲ ਸੇਵਾਵਾ ਦੇ ਨਾਲ ਨਾਲ ਅਜ਼ਾਦੀ ਦਿਵਸ ਮੋਕੇ ਬੱਚਿਆਂ ਨੂੰ ਸਟੇਸ਼ਨਰੀ ਵੰਡਣ ਦਾ ਐਲਾਨ ਕੀਤਾ। ਇਸ ਮੋਕੇ ਕਲੱਬ ਦੇ ਚਾਰਟਰਡ ਪ੍ਰਧਾਨ ਲਾਇਨ ਮੀਨੂੰ ਭੁੱਟਾ ਨੇ ਦਸਿਆ ਕੇ ਕਰੀਬਨ 60 ਲੇਡੀਜ ਮੈਂਬਰਾਂ ਨਾਲ ਮਿਲਕੇ 26 ਜੁਲਾਈ ਦਿਨ ਸ਼ਨੀਵਾਰ ਨੂੰ ਜੇ ਜੇ ਹੰਗਰ ਪਲਾਜ਼ਾ ਵਿਖੇ ਤੀਆਂ ਦਾ ਮੇਲਾ ਵੀ ਕਰਵਾਉਣਗੇ ਅਤੇ ਇਸ ਮੇਲੇ ਦੇ ਮੁੱਖ ਮਹਿਮਾਨ ਸਾਬਕਾ ਡਿਸਟ੍ਰਿਕ ਚੇਅਰਪਰਸਨ ਜੀ• ਐਮ• ਟੀ• ਫੈਮਲੀ ਐਂਡ ਵੂਮੈਨ ਸੀਨੀਅਰ ਲਾਇਨ ਲੀਡਰ ਲਾਇਨ ਰਜਨੀ ਬੰਗਾ ਜੀ ਹੋਣਗੇ। ਇਸ ਮੋਕੇ ਕਲੱਬ ਦੇ ਸਾਰੇ ਹੀ ਮੈਂਬਰ ਮੋਜੂਦ ਹੋਏ ਅਤੇ ਚਾਰ ਨਵੇਂ ਲਾਇਨ ਮੈਂਬਰ ਬਣਾਏ ਗਏ।

ਸੇਵਾ ਸੋਸਾਇਟੀ ਬੰਗਾ ਵੱਲੋਂ ਐਸਐਚਓ ਮਹਿੰਦਰ ਸਿੰਘ ਦਾ ਸਨਮਾਨ:

ਬੰਗਾ 19ਜੁਲਾਈ (ਮਨਜਿੰਦਰ ਸਿੰਘ)
ਸੇਵਾ ਸੋਸਾਇਟੀ ਬੰਗਾ ਵੱਲੋਂ ਸਮੇ ਸਮੇ ਤੇ ਬੰਗਾ ਹਲਕੇ ਦੇ ਪਿੰਡਾਂ ਚ ਮੈਡੀਕਲ ਕੈੰਪ ਤੇ ਵਾਤਾਵਰਨ ਸੰਭਾਲ ਅਤੇ ਹੋਰ ਸਮਾਜ ਸੇਵਾ ਦੇ ਕਾਰਜ ਕਰਾਏ ਜਾਂਦੇ ਹਨ ਅੱਜ ਪਿੰਡ ਖਾਨ ਖਾਨਾ ਵਿੱਚ ਇੱਕ ਵਿਸੇਸ ਪ੍ਰੋਗਰਾਮ ਦੌਰਾਨ ਮੁਕੰਦਪੁਰ ਦੇ ਐਸ ਐਚ ਓ ਮਹਿੰਦਰ ਸਿੰਘ ਜੀ ਦੀਆਂ ਸ਼ਲਾਘਾਯੋਗ ਸੇਵਾਵਾਂ ਜਿਵੇਂ ਕਿ ਨਸ਼ਿਆਂ ਨੂੰ ਇਲਾਕੇ ਵਿੱਚ ਠੱਲ ਪਾਉਣਾ, ਨਸ਼ੇ ਦੇ ਸਦਾਗਰਾਂ ਅਤੇ ਹੋਰ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ  ਨੂੰ ਸਲਾਖਾਂ ਪਿੱਛੇ ਭੇਜਣਾ ਆਦਿ ਦੇ ਨੂੰ ਮੁੱਖ ਰੱਖਦਿਆਂ ਸੇਵਾ ਸੋਸਾਇਟੀ ਬੰਗਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੇਵਾ ਸੋਸਾਇਟੀ ਬੰਗਾ ਦੀ ਫਾਊਂਡਰ ਮੈਡਮ ਬਲਦੀਸ਼ ਕੌਰ ਵੱਲੋਂ ਐਸਐਚ ਓ ਮਹਿੰਦਰ ਸਿੰਘ ਦੀ ਸਲਾਘਾ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਵਿਰੁੱਧ ਬਹੁਤ ਤੇਜੀ ਨਾਲ ਕੰਮ ਰਹੇ ਹਨ ਬਹੁਤ  ਇਮਾਨਦਾਰ ਅਫ਼ਸਰ ਹਨ ਜਿਨ੍ਹਾਂ ਤੇ ਪੰਜਾਬ ਪੁਲਿਸ ਦੇ ਉੱਚ ਅਫ਼ਸਰਾਂ ਨੂੰ ਮਾਣ ਹੈ  ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਿਨ ਰਾਤ ਸਖ਼ਤ ਡਿਊਟੀ ਕਰਦੀ ਹੈ, ਸੜਕਾਂ ਤੇ ਖੜ੍ਹੇ ਪੰਜਾਬ ਪੁਲਿਸ  ਸਾਰੇ ਮਿਹਨਤੀ ਅਫਸਰਾਂ ਨੂੰ ਮੇਰੇ ਵੱਲੋ ਦਿਲੋਂ ਸਲੂਟ ਹੈ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਦਿਨ ਰਾਤ ਡਿਊਟੀ ਕਰਨ ਕਰਕੇ ਅਸੀਂ ਆਮ ਜਨਤਾ ਚੈਨ ਦੀ ਨੀਂਦ ਸੌਂਦੇ ਹਾਂ ਐਸ ਐਚ ਓ ਮਹਿੰਦਰ ਸਿੰਘ ਵੱਲੋਂ ਸੇਵਾ ਸੋਸਾਇਟੀ ਬੰਗਾ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਨਸ਼ਿਆਂ ਦੇ ਸੌਦਾਗਰਾਂ ਅਤੇ ਹੋਰ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਫੜਨ ਲਈ ਪੁਲਿਸ ਦਾ ਸਾਥ ਦਿੱਤਾ ਜਾਵੇ  ਇਸ ਮੌਕੇ ਪ੍ਰੋਜੈਕਟ ਮੇਨਜਰ  ਸਤਨਾਮ ਸਿੰਘ ਖਟਕੜ, ਸੁਰਿੰਦਰ ਸਿੰਘ ਸਿੰਘ ਖਟਕੜ, ਵਾਇਸ ਪ੍ਰਧਾਨ ਰਾਜ ਕੁਮਾਰ
,ਵਾਇਸ ਪ੍ਰਧਾਨਸਰਦਾਰ  ਮਲਕੀਤ ਸਿੰਘ ਚਾਹਲ,ਵਾਇਸ ਚੇਅਰਮੈਨ ਸਰਦਾਰ ਗੁਰਵਿੰਦਰਪਰ ਸਿੰਘ ਬੰਗਾ,ਸਟੇਜ ਸੈਕਟਰੀ, ਡਾਕਟਰਦੇਸ ਰਾਜ ਖਾਨਾ ਖਾਨਾ, ਸਲਾਹਕਾਰ ਡਾਕਟਰ ਰਮੇਸ਼ ਕਪਿਲ ਹਾਜਰ ਸਨ 

Saturday, July 19, 2025

ਸ਼੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ-ਫ਼ੌਰੀ ਕਾਰਵਾਈ ਦੀ ਮੰਗ

ਅੰਮ੍ਰਿਤਸਰ, 19 ਜੁਲਾਈ (ਮਨਜਿੰਦਰ ਸਿੰਘ)  ਪਿਛਲੇ ਛੇ ਦਿਨਾਂ ਤੋਂ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਈ-ਮੇਲਾਂ ਰਾਹੀਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ਨੂੰ ਆਖਿਆ ਕਿ ਬਿਨਾਂ ਦੇਰੀ ਇਹ ਘਿਨੌਣੀ ਹਰਕਤ ਕਰਨ ਵਾਲੇ ਦੋਸ਼ੀ ਵਿਅਕਤੀ ਨੂੰ ਖ਼ਾਲਸਾ ਪੰਥ ਦੇ ਸਾਹਮਣੇ ਨਸ਼ਰ ਕੀਤਾ ਜਾਵੇ। ਉਨ੍ਹਾਂ ਪੰਜਾਬ ਪੁਲਿਸ ਵੱਲੋਂ ਫ਼ਰੀਦਾਬਾਦ ਤੋਂ ਸ਼ੁਭਮ ਦੁਬੇ ਨਾਮ ਦੇ ਵਿਅਕਤੀ ਨੂੰ ਸ਼ੱਕੀ ਵਜੋਂ ਪੁੱਛਗਿੱਛ ਲਈ ਹਿਰਾਸਤ ਵਿੱਚ ਲੈਣ ਦੇ ਦਾਅਵੇ ਬਾਰੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਮੌਜੂਦਾ ਤਕਨੀਕੀ ਦੌਰ ਵਿੱਚ ਅਤੇ ਸਰਕਾਰ ਕੋਲ ਸਾਰੇ ਸਾਧਨ ਹੋਣ ਦੇ ਬਾਵਜੂਦ ਹੁਣ ਤੱਕ ਅਸਲ ਦੋਸ਼ੀ ਦੀ ਪਛਾਣ ਨਹੀਂ ਕੀਤੀ ਗਈ। ਜਥੇਦਾਰ ਗੜਗੱਜ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਦਾ ਇੱਕੋ ਇੱਕ ਮੁਬਾਰਕ ਤੇ ਪਵਿੱਤਰ ਅਸਥਾਨ ਹੈ ਜਿੱਥੇ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਅਤੇ ਸਰਬੱਤ ਦੇ ਭਲੇ ਦੀ ਰੋਜ਼ਾਨਾ ਅਰਦਾਸ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਅਸਥਾਨ ਦੇ ਚਾਰੇ ਦਰਵਾਜ਼ੇ ਸਮੁੱਚੀ ਮਨੁੱਖਤਾ ਦੇ ਲਈ ਖੁੱਲ੍ਹੇ ਹਨ, ਜਿੱਥੇ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਹਜ਼ਾਰਾਂ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਿ ਪਿਛਲੇ ਦਿਨਾਂ ਤੋਂ ਆ ਰਹੀਆਂ ਧਮਕੀ ਵਾਲੀਆਂ ਈ-ਮੇਲਾਂ ਤੋਂ ਸਿੱਖ ਸੰਗਤ ਦੇ ਮਨਾਂ ਵਿੱਚ ਚਿੰਤਾ ਹੈ ਪਰ ਇਸ ਦੇ ਬਾਵਜੂਦ ਵੀ ਸੰਗਤਾਂ ਰੋਜ਼ਾਨਾ ਦੀ ਤਰ੍ਹਾਂ ਵੱਡੀ ਗਿਣਤੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਈ-ਮੇਲਾਂ ਰੂਹਾਨੀਅਤ ਦੇ ਕੇਂਦਰ ਵਿਖੇ ਲਗਾਤਾਰ ਕਿਉਂ ਆ ਰਹੀਆਂ ਹਨ ਅਤੇ ਇਸ ਪਿੱਛੇ ਕੀ ਮਨਸ਼ਾ ਹੈ, ਇਹ ਗਹਿਰੀ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇੱਕ ਸ਼ੱਕੀ ਨੂੰ ਫੜੇ ਜਾਣ ਦੇ ਦਾਅਵੇ ਤੋਂ ਬਾਅਦ ਵੀ ਅੱਜ ਫਿਰ ਈ-ਮੇਲ ਆਈ ਹੈ, ਪਰ ਛੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਸਲ ਦੋਸ਼ੀ ਬਾਰੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਾ ਆਉਣੀ, ਇਸ ਨਾਲ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਉੱਤੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਿਤੇ ਇਨ੍ਹਾਂ ਈ-ਮੇਲਾਂ ਕਰਨ ਵਾਲੇ ਸ਼ਰਾਰਤੀ ਅਨਸਰ ਦੀ ਮਨਸ਼ਾ ਇਹ ਤਾਂ ਨਹੀਂ ਕਿ ਸਿੱਖ ਸੰਗਤਾਂ ਦੇ ਮਨਾਂ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀਆਂ ਸੰਗਤਾਂ ਦੀ ਗਿਣਤੀ ਘਟਾਈ ਜਾਵੇ। ਦੋਸ਼ੀਆਂ ਦੀ ਮਨਸ਼ਾ ਜੱਗ ਜ਼ਾਹਰ ਹੋਣੀ ਚਾਹੀਦੀ ਹੈ, ਜੋ ਕਿ ਸੂਬਾ ਅਤੇ ਕੇਂਦਰੀ ਜਾਂਚ ਏਜੰਸੀਆਂ ਅਤੇ ਸਰਕਾਰਾਂ ਦਾ ਕੰਮ ਹੈ।ਜਥੇਦਾਰ ਗੜਗੱਜ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਨਾਂ ਡਰ ਭੈਅ ਤੋਂ ਹਮੇਸ਼ਾ ਦੀ ਤਰ੍ਹਾਂ ਨਤਮਸਤਕ ਹੋਣ ਪੁੱਜਣ। ਉਨ੍ਹਾਂ ਧਮਕੀਆਂ ਦੇਣ ਵਾਲੀ ਸ਼ਕਤੀਆਂ ਨੂੰ ਕਿਹਾ ਕਿ ਡਰ ਸਿੱਖਾਂ ਦੇ ਸੁਭਾਅ ਵਿੱਚ ਨਹੀਂ ਹੈ ਇਸ ਕਰਕੇ ਉਹ ਅਜਿਹੀਆਂ ਹਰਕਤਾਂ ਨਾਲ ਸਿੱਖ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਤੋਂ ਰੋਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਜਦੋਂ ਸਿੱਖਾਂ ਉੱਤੇ ਪਾਬੰਦੀ ਸੀ ਸਿੱਖ ਉਦੋਂ ਵੀ ਇਸ ਪਾਵਨ ਅਸਥਾਨ ਉੱਤੇ ਦਰਸ਼ਨ ਇਸ਼ਨਾਨ ਕਰਦੇ ਰਹੇ ਹਨ।ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਵੀ ਹਾਜ਼ਰ ਸਨ।ਆਸਥਾ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੋ ਚਿੰਤਾ ਦਾ ਵਿਸ਼ਾ ਹੈ। ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਈਮੇਲ ‘ਤੇ ਦੇਰ ਰਾਤ ਇੱਕ ਹੋਰ ਧਮਕੀ ਭਰੀ ਈ-ਮੇਲ ਪ੍ਰਾਪਤ ਹੋਈ ਹੈ ਅਤੇ ਬੀਤੇ ਕੱਲ੍ਹ ਤੋਂ ਹੁਣ ਤੱਕ 3 ਧਮਕੀਆਂ ਮਿਲੀਆਂ ਹਨ, ਇਸ ਤਰ੍ਹਾਂ ਇਹ 8ਵੀਂ ਵਾਰ ਹੈ ਜਦੋਂ ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਦਿੱਤੀ ਗਈ ਹੈ, ਭਾਵੇਂ ਬੀਤੇ ਦਿਨ ਹੀ ਪੁਲਿਸ ਕਮਿਸ਼ਨਰ ਵਲੋਂ ਪ੍ਰੈਸ ਕਾਂਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਈਮੇਲਾਂ ਭੇਜਨ ਵਾਲੇ ਸਾਫਟਵੇਅਰ ਇੰਜੀਨੀਅਰ ਸ਼ੁਬਮ ਦੂਬੇ ਜੋ ਕਿ ਫਰੀਦਾਬਾਦ ਦਾ ਰਹਿਣ ਵਾਲਾ ਹੈ ਨੂੰ ਕਾਬੂ ਕਰਕੇ ਉਸ ਕੋਲੋਂ ਸੱਖਤੀ ਨਾਲ ਪੁੱੱਛ-ਗਿੱਛ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਯੂਦ ਵੀ ਈਮੇਲਾਂ ਦਾ ਜਾਰੀ ਸਿਲਸਿਲਾ ਚਿੰਤਾ ਦਾ ਵਿਸ਼ਾ ਹੈ। ਐਸਜੀਪੀਸੀ ਨੇ ਤੁਰੰਤ ਹੀ ਇਸ ਈ-ਮੇਲ ਦੀ ਜਾਣਕਾਰੀ ਸੁਰੱਖਿਆ ਏਜੰਸੀਆਂ ਨੂੰ ਦਿੱਤੀ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਾਰ-ਵਾਰ ਆ ਰਹੀਆਂ ਇਨ੍ਹਾਂ ਧਮਕੀਆਂ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਪੁਲਸ ਅਤੇ ਇੰਟੈਲੀਜੈਂਸ ਏਜੰਸੀਆਂ ਨੇ ਈ-ਮੇਲ ਭੇਜਣ ਵਾਲੇ ਦੀ ਪਛਾਣ ਲਈ ਟੈਕਨੀਕਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੇ ਪੂਰੇ ਸੂਬੇ ਵਿਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਾਕੇ ਸੰਬੰਧੀ 14 ਜੁਲਾਈ ਤੋਂ ਧਮਕੀ ਭਰੀਆਂ ਈ-ਮੇਲਾਂ ਪ੍ਰਾਪਤ ਹੋਈਆਂ ਸਨ ਅਤੇ ਜਦੋਂ ਤੀਸਰੀ ਧਮਕੀ ਸ਼੍ਰੋਮਣੀ ਕਮੇਟੀ ਨੂੰ ਮਿਲੀ ਅਤੇ ਉਸੇ ਸਮੇਂ ਹੀ ਸਾਂਸਦ ਔਜਲਾ ਅਤੇ ਮੁੱਖ ਮੰਤਰੀ ਦੀ ਈਮੇਲ ਨੂੰ ਮੇਲਾਂ ਗਈਆਂ ਤਾਂ ਸ਼੍ਰੌਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਪ੍ਰੈਸ ਕਾਂਨਫਰੰਸ ਕਰਕੇ ਮੁੱਖ ਮੰਤਰੀ ਅਤੇ ਸਾਂਸਦ ਅੋਜਲਾ ਤੇ ਸਵਾਲ ਚੁੱਕੇ ਸਨ ਜਿਸ ਤੋਂ ਬਾਅਦ ਪੁਲਿਸ ਦੀ ਹੱਲ ਚੱਲ ਵਿੱਚ ਤੇਜੀ ਦੇਖੀ ਗਈ। ਪਰ ਉਸ ਤੋਂ ਇਕ ਦਿਨ ਕੋਈ ਈਮੇਲ ਨਹੀਂ ਆਈ ਪਰ ਉਸ ਤੋਂ ਬਾਅਦ ਫਿਰ ਈਮੇਲਾਂ ਦਾ ਸਿਲਸਿਲਾ ਜਾਰੀ ਹੋ ਗਿਆ, ਜਦ ਕਿ ਪੁਲਿਸ ਕਮਿਸ਼ਨਰ ਵਲੋਂ ਇਕ ਸਾਫਟਵੇਅਰ ਇੰਜੀਨੀਅਰ ਨੂੰ ਕਾਬੂ ਕਰਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Friday, July 18, 2025

ਪਰਵਿੰਦਰ ਭੰਗਲ ਨੂੰ ਬਤੌਰ ਮੁੱਖ ਅਧਿਆਪਕ ਪਦ ਉਨਤ ਹੋਣ ਤੇ ਕੀਤਾ ਸਨਮਾਨਿਤ

ਨਵਾਂਸ਼ਹਿਰ੧੮ ਜੁਲਾਈ (ਹਰਿੰਦਰ ਸਿੰਘ) ਮੂਸਾਪੁਰ ਰੋਡ ਸਥਿਤ ਨਵਾਂ ਸ਼ਹਿਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਸ਼ਹੀਦ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਪਰਵਿੰਦਰ ਸਿੰਘ ਭੰਗਲ ਰਾਜ ਪੁਰਸਕਾਰ ਜੇਤੂ ਅਤੇ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਦੇ ਕਾਰਜ਼ਕਾਰੀ ਮੈਂਬਰ ਨੂੰ ਉਨ੍ਹਾਂ ਦੀ ਬਤੌਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਭੀਣ ਵਿਖੇ ਪਦ ਉਨਤੀ ਹੋਣ ਤੋਂ ਇਲਾਵਾ ਸਮਾਜ ਵਿੱਚ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ ਦੇਖਦਿਆਂ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਦੇ ਸਰਪ੍ਰਸਤ ਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਭੰਗਲ ਬਹੁਤ ਹੀ ਮਿਹਨਤੀ ਅਤੇ ਮਿਲਾਪੜੇ ਸੁਭਾਅ ਦਾ ਮਾਲਕ ਹੈ ਅਤੇ ਸਮਾਜ ਵਿੱਚ ਹਰ ਵੇਲੇ ਗਰੀਬਾਂ ਤੇ ਲੋੜਵੰਦਾਂ ਦਾ ਮਸੀਹਾ ਬਣ ਕੇ ਵਿਚਰ ਰਿਹਾ ਹੈ। ਇਸ ਮੌਕੇ ਤੇ ਸੰਸਥਾ ਮੇਜ਼ਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਪਰਵਿੰਦਰ ਸਿੰਘ ਭੰਗਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੇ ਚੰਗੇ ਭਵਿੱਖ ਤੇ ਨਰੋਈ ਸਿਹਤ ਲਈ ਕਾਮਨਾ ਕੀਤੀ ਗਈ।ਇਸ ਮੌਕੇ ਤੇ ਲੈਕਚਰਾਰ ਬਲਬੀਰ ਕੁਮਾਰ ਜਨਰਲ ਸਕੱਤਰ ਤਰਸੇਮ ਪਠਲਾਵਾ, ਉਪ ਪ੍ਰਧਾਨ ਅਵਤਾਰ ਸਿੰਘ ਘਮੌਰ, ਹਰਬੰਸ ਕੌਰ (ਮੇਜ਼ਰ ਮਨਦੀਪ ਸਿੰਘ ਦੇ ਮਾਤਾ),ਅਮਰਜੀਤ ਸਿੰਘ ਮੈਂਬਰ, ਪ੍ਰਭਜੋਤ ਸਿੰਘ ਮੈਂਬਰ ਤੋਂ ਇਲਾਵਾ ਸੁਸਾਇਟੀ ਦੇ ਹੋਰ ਮੈਂਬਰਾਂ ਤੋਂ ਇਲਾਵਾ ਸਕੂਲ ਦੇ ਸਟਾਫ ਮੈਂਬਰਾਂ ਵਿੱਚ ਅੰਜਨਾ , ਕਿਰਨਦੀਪ, ਗਗਨਦੀਪ, ਰਾਕੇਸ਼ ਰਾਣੀ,ਅਮਨਦੀਪ ਸਿੰਘ, ਸੁਮਨ, ਜਸਪ੍ਰੀਤ ਕੌਰ,ਨਰਿੰਦਰ ਕੌਰ ਆਦਿ ਹਾਜ਼ਰ ਸਨ

*ਗੌਰਮਿੰਟ ਟੀਚਰਜ਼ ਯੂਨੀਅਨ ਨੇ ਅਧਿਆਪਕਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਦੇ ਹੱਲ ਲਈ ਫੜਿਆ ਸੰਘਰਸ਼ ਦਾ ਰਾਹ****ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ*** *ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਸਿਆਸੀ ਦਖਲ ਦਾ ਕੀਤਾ ਵਿਰੋਧ****ਮੰਗਾਂ ਦੀ ਪੂਰਤੀ ਨਾ ਹੋਣ ਤੇ ਸਰਕਾਰ ਵਿਰੁੱਧ ਕੀਤਾ ਜਾਵੇਗਾ ਸੰਘਰਸ਼*

ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮੰਗ ਪੱਤਰ ਸੌਂਪਣ ਸਮੇਂ ਜੀਟੀਯੂ ਆਗੂ ।

ਨਵਾਂਸ਼ਹਿਰ 18 ਜੁਲਾਈ (ਮਨਜਿੰਦਰ ਸਿੰਘ ਹਰਿੰਦਰ ਸਿੰਘ)
ਗੌਰਮਿੰਟ ਟੀਚਰਜ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਸੂਬਾਈ ਸੱਦੇ ਅਨੁਸਾਰ ਅੱਜ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਰਾਹੋਂ ਦੀ ਅਗਵਾਈ ਵਿੱਚ ਅਧਿਆਪਕ ਮੰਗਾਂ ਅਤੇ ਮਸਲਿਆਂ ਸੰਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ. / ਐ.ਸਿੱ) ਸ਼੍ਰੀਮਤੀ ਅਨੀਤਾ ਸ਼ਰਮਾ ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਭੇਜੇ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੀਨੀਅਰ ਆਗੂਆਂ  ਨੇ ਦੱਸਿਆ ਕਿ ਅਧਿਆਪਕਾਂ ਨੂੰ ਤਨਖਾਹਾਂ ਸਮੇਤ ਜੀਪੀ ਫੰਡ ਐਡਵਾਂਸ ਅਤੇ ਹੋਰ ਬਿੱਲ ਮਹੀਨੇ ਦੀ ਇੱਕ ਤਰੀਕ ਨੂੰ ਹੀ ਜਾਰੀ ਕਰਨੇ ਯਕੀਨੀ ਬਣਾਉਣ , ਵੱਖ ਵੱਖ ਭਰਤੀਆਂ ਅਤੇ ਅਧਿਆਪਕਾਂ ਦੇ ਹੱਕ ਚ ਹੋਏ ਫੈਸਲੇ ਨੂੰ ਜਰਨਲਾਈਜ ਕਰਨ , ਅਧਿਆਪਕਾਂ ਦੇ ਉਕਤ ਕੇਸਾਂ ਵਿੱਚ ਬਣਦੇ ਬਕਾਏ ਜਲਦ ਜਾਰੀ ਕੀਤੇ ਜਾਣ,  ਰੀਕਾਸਟ ਲਿਸਟਾਂ ਜਿਵੇਂ ਕਿ 3704 ਤੇ 6635 ਤੁਰੰਤ ਰੱਦ ਕਰਨ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਗਠਨ ਵਿੱਚ ਸਿਆਸੀ ਦਖਲਅੰਦਾਜੀ ਬੰਦ ਕਰਨ , ਛੁੱਟੀਆਂ ਵਾਲੇ ਦਿਨਾਂ ਦੌਰਾਨ ਅਧਿਆਪਕਾਂ ਤੇ ਸਕੂਲ ਮੁਖੀਆਂ ਤੋਂ ਗੂਗਲ ਫਾਰਮ ਭਰਵਾਉਣੇ ਤੇ ਡਾਕ ਮੰਗਣੀ ਬੰਦ ਕਰਨ, ਈਟੀਟੀ, ਸੀ ਐਂਡ ਵੀ ਤੋਂ ਮਾਸਟਰ ਕੇਡਰ, ਮਾਸਟਰ ਕੇਡਰ ਤੋਂ ਲੈਕਚਰਾਰ ਤੇ ਮੁਖ ਅਧਿਆਪਕ ਅਤੇ ਵੱਖ ਵੱਖ ਕਾਡਰਾਂ ਤੋਂ ਬਤੌਰ ਪ੍ਰਿੰਸੀਪਲ ਪ੍ਰਮੋਸ਼ਨਾਂ ਜਲਦ ਕਰਨ, ਇਸੇ ਤਰਾਂ ਨਾਨ ਟੀਚਿੰਗ ਅਸਾਮੀਆਂ ਭਰੀਆਂ ਜਾਣ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਸੈਂਟਰ ਪੱਧਰ ਤੇ ਡਾਟਾ ਐਂਟਰੀ ਆਪਰੇਟਰ ਦੀਆਂ ਅਸਾਮੀਆਂ ਦੇਣ,  ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਦੇ ਵਿੱਚ ਦੋ ਕਲਰਕ ਦੀਆਂ ਅਸਾਮੀਆਂ ਦੇਣ , ਸਮੱਗਰਾ ਅਧੀਨ ਕੰਮ ਕਰਦੇ 59 ਐਸਐਲਏ ਅਤੇ ਦਫਤਰੀ ਕਰਮਚਾਰੀਆਂ ਨੂੰ ਪੱਕਾ ਕਰਨ  ਅਤੇ ਕੰਮ ਕਰਦੇ 29 ਮੁੱਖ ਅਧਿਆਪਕਾਂ ਦੀਆਂ ਖਤਮ ਕੀਤੀਆਂ ਸੇਵਾ ਬਹਾਲ ਕਰਨ , ਕੰਪਿਊਟਰ ਅਧਿਆਪਕਾਂ, ਮੈਰੀਟੋਰੀਅਸ ਅਧਿਆਪਕਾਂ, ਐਸੋਸੀਏਟ ਅਧਿਆਪਕਾਂ, ਆਦਰਸ਼ ਮਾਡਲ ਸਕੂਲਾਂ ਦੇ ਅਧਿਆਪਕਾਂ ਅਤੇ ਐਨਐਸ ਕਿਊ ਐਫ ਅਧਿਆਪਕਾਂ ਨੂੰ ਤਨਖਾਹ ਸਕੇਲਾਂ ਦੇ ਘੇਰੇ ਵਿੱਚ ਲਿਆਉਣ, ਵੱਖ ਵੱਖ ਕੇਡਰਾਂ ਵਿੱਚ ਭਰਤੀ ਹੋਏ ਅਧਿਆਪਕਾਂ ਅਤੇ ਪਦ ਉੱਨਤ ਕੀਤੇ ਗਏ ਲੈਕਚਰਾਰਾਂ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦੇਣ ਅਤੇ ਆਪਸੀ ਬਦਲੀ ਲਈ ਸਟੇਅ ਖਤਮ ਕਰਨ,  8886 ਰੈਗੂਲਰ ਹੋਏ ਅਧਿਆਪਕਾਂ ਨੂੰ ਸੀਐਸਆਰ ਰੂਲ ਅਨੁਸਾਰ ਠੇਕਾ ਆਧਾਰਿਤ ਸੇਵਾਵਾਂ ਨੂੰ ਗਿਣਦੇ  ਅਚਨਚੇਤ ਛੁੱਟੀਆਂ ਦਾ ਲਾਭ ਦੇਣ, ਬਦਲੀਆਂ ਪਾਰਦਰਸ਼ੀ ਢੰਗ ਨਾਲ ਕਰਨ, ਹੈੱਡ ਟੀਚਰਾਂ ਦੀਆਂ ਖਤਮ ਕੀਤੀਆਂ ਗਈਆਂ 1904 ਪੋਸਟਾਂ ਅਤੇ ਮਿਡਲ ਸਕੂਲਾਂ ਦੀਆਂ ਖਤਮ ਕੀਤੀਆਂ ਗਈਆਂ ਸਰੀਰਕ ਸਿੱਖਿਆ ਅਤੇ ਡਰਾਇੰਗ ਅਧਿਆਪਕਾਂ ਦੀਆਂ ਪੋਸਟਾਂ ਨੂੰ ਬਹਾਲ ਕਰਨ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਮੰਗ ਕੀਤੀ। ਵਿੱਤੀ ਮੰਗਾਂ ਸਬੰਧੀ ਗੱਲ ਕਰਦੇ ਉਨ੍ਹਾਂ ਕਿਹਾ ਕਿ ਸਮੂਹ ਅਧਿਆਪਕਾਂ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ 2018 ਤੋਂ ਬਾਅਦ ਭਰਤੀ ਅਧਿਆਪਕਾਂ ਤੇ ਕੇਂਦਰੀ ਸਕੇਲ ਲਾਗੂ ਕਰਨ ਦਾ ਫੈਸਲਾ ਰੱਦ ਕਰਕੇ ਉਹਨਾਂ ਨੂੰ ਪੰਜਾਬ ਸਕੇਲ ਦੀ ਲਿਆਂਦਾ ਜਾਵੇ, 2011 ਵਿੱਚ ਲਾਗੂ ਕੀਤੀ ਉਚੇਰੀ ਗ੍ਰੇਡ ਪੇ ਬਹਾਲ ਕੀਤੀ ਜਾਵੇ, ਸੋਧ ਦੇ ਨਾਂ ਤੇ ਬੰਦ ਕੀਤੇ ਪੇਂਡੂ ਭੱਤੇ ਸਮੇਤ ਸਮੁੱਚੇ ਭੱਤੇ ਬਹਾਲ ਕੀਤੇ ਜਾਣ, ਤਨਖਾਹ ਕਮਿਸ਼ਨ 2016 ਦੀ ਰਿਪੋਰਟ ਨੂੰ ਲਾਗੂ ਕਰਦਿਆਂ ਇਸ ਦੇ ਬਕਾਏ ਤੁਰੰਤ ਤੇ ਜਾਣ,  ਜਨਵਰੀ 2016 ਤੋਂ ਬਣਦੇ 125 ਮਹਿੰਗਾਈ ਭੱਤੇ ਤੇ 2.59 ਦਾ ਫੈਕਟਰ ਲਾਗੂ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ । ਇਸ ਸਮੇਤ ਹੋਰ ਅਨੇਕਾਂ ਅਧਿਆਪਕ ਪੱਖੀ ਮੰਗਾਂ ਸਬੰਧੀ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਅਨੀਤਾ ਸ਼ਰਮਾ ਸੌਂਪਿਆ ਗਿਆ । ਅਧਿਆਪਕ ਆਗੂਆਂ ਨੇ ਗੱਲ ਕਰਦਿਆਂ ਕਿਹਾ ਕਿ ਜੇਕਰ ਅਧਿਆਪਕ ਵਰਗ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਨੇ ਜੇਕਰ ਅਣਗੌਲਿਆਂ ਕਰਨ ਦੀ ਨੀਤੀ ਅਪਣਾਈ ਰੱਖੀ ਤਾਂ ਜਲਦ ਹੀ ਤਿੱਖੇ ਅਤੇ ਲੜੀਵਾਰ ਸੰਘਰਸ਼ਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਸ਼ੋਤਮ ਲਾਲ, ਬਲਜੀਤ ਸਿੰਘ, ਗੁਰਨਾਮ ਸਿੰਘ, ਦਵਿੰਦਰ ਸਿੰਘ, ਮਨਮੋਹਨ ਸਿੰਘ ਚੱਢਾ, ਨਰਿੰਦਰ ਕੁਮਾਰ ਥੋਪੀਆ, ਅਸ਼ਵਨੀ ਕੁਮਾਰ ਬਲਾਚੌਰ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।


ਸਵ: ਵਿਜੇ ਕੁਮਾਰ ਨੂੰ ਅੰਤਿਮ ਅਰਦਾਸ ਉਪਰੰਤ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ:

ਬੰਗਾ18,ਜੁਲਾਈ(ਮਨਜਿੰਦਰ ਸਿੰਘ)
ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ।  ਉਹਨਾਂ ਦੇ ਨਮਿਤ ਰਖੇ ਸ੍ਰੀ ਗੁਰੂੜ ਪੁਰਾਣ ਦੇ ਪਾਠ ਦੇ ਭੋਗ ਅਤੇ ਰਸਮ ਪਗੜੀਦੀ ਰਸਮ ਲਕਸ਼ਮੀ ਨਰਾਇਣ ਮੰਦਿਰ ਪੁਰਾਣੀ ਮੰਡੀ ਵਿਖੇ ਹੋਈ ਇਸ ਮੌਕੇ ਵੱਖ ਵੱਖ ਰਾਜਨੀਤਿਕ ਅਤੇ ਸਮਾਜਿਕ ਆਗੂਆ ਸਾਬਕਾ ਵਿਧਾਇਕ ਬੰਗਾ ਚੌਧਰੀ ਤਰਲੋਚਨ ਸਿੰਘ ਸੂੰਢ, ਨਰਿੰਦਰ ਜੈਨ, ਸੰਜੀਵ ਭਾਰਦਵਾਜ਼,ਅਰੁਣ ਘਈ,ਆਦਿ ਵੱਲੋਂ ਸਵ: ਵਿਜੇ ਕੁਮਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਕੌਂਸਲਰ ਹਿੰਮਤ ਤੇਜਪਾਲ ਵੱਲੋਂ ਸਵ ਵਿਜੇ ਕੁਮਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਮੰਡਲ ਬੰਗਾ ਅਤੇ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਸੋਕ ਸੰਦੇਸ਼ ਭੇਜੇ ਗਏ ਹਨ। ਇਸ ਮੋਕੇ ਪ੍ਰੇਮ ਰਾਣੀ(ਪਤਨੀ)ਸੁਨੀਲ ਦੱਤ ਗੋਗੀ(ਭਰਾ),ਬਾਲ ਕਿਸ਼ਨ( ਭਰਾ),ਜਤਿੰਦਰ ਅਤੇ ਰਾਕੇਸ਼ ( ਪੁੱਤਰ) ਦੀਪਿਕਾ(ਬੇਟੀ),ਬਾਬਾ ਦਵਿੰਦਰ ਕੌੜਾ, ਕੌਂਸਲਰ ਜੀਤ ਸਿੰਘ ਭਾਟੀਆ, ਕੌਂਸਲਰ ਜਸਵਿੰਦਰ ਸਿੰਘ ਮਾਨ, ਕਾਂਗਰਸ ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ,ਕੌਂਸਲਰ ਮਨਜਿੰਦਰ ਮੋਹਨ ਬੋਬੀ, ਕੌਂਸਲਰ ਅਨੀਤਾ ਖੋਸਲਾ , ਕੌਂਸਲਰ ਨਰਿੰਦਰਜੀਤ ਰੱਤੂ ,ਭਾਜਪਾ ਮੰਡਲ ਪ੍ਰਧਾਨ ਵਿੱਕੀ ਖੋਸਲਾ, ਹਰਬੰਸ ਲਾਲ ਬਬਲੂ, ਗਿਆਨ ਚੰਦ,ਗੁਲਸ਼ਨ ਕੁਮਾਰ ਬੰਗਾ,ਅਸ਼ਵਨੀ  ਭਾਰਦਵਾਜ਼, ਸੋਨੀ ਭਾਟੀਆ, ਪੰਕਜ਼ ਗੋਇਲ ਆਦਿ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਰਿਸ਼ਤੇਦਾਰ ਹਾਜ਼ਰ ਸਨ 

Thursday, July 17, 2025

ਡਾ. ਸੁੱਖੀ ਵੱਲੋਂ ਢਾਹਾਂ ਕਲੇਰਾਂ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਲਿੰਕ ਸੜਕ ਦਾ ਨਿਰਮਾਣ ਕਾਰਜ ਆਰੰਭ

ਢਾਹਾਂ ਕਲੇਰਾਂ ਵਿਖੇ ਲਿੰਕ ਰੋਡ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਨ ਸਮੇਂ ਡਾ. ਸੁਖਵਿੰਦਰ ਕੁਮਾਰ ਸੁੱਖੀ ਚੇਅਰਮੈਨ  ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ  ਅਤੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ

ਬੰਗਾ 17 ਜੁਲਾਈ (ਮਨਜਿੰਦਰ ਸਿੰਘ) ਡਾ. ਸੁਖਵਿੰਦਰ ਕੁਮਾਰ ਸੁੱਖੀ ਚੇਅਰਮੈਨ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ  (ਕੈਬਨਿਟ ਰੈਂਕ ਪੰਜਾਬ ਸਰਕਾਰ) ਨੇ ਢਾਹਾਂ ਕਲੇਰਾਂ ਵਿਖੇ ਬੰਗਾ-ਫਗਵਾੜਾ ਸੜਕ ਤੋਂ  ਪਿੰਡ ਕਲੇਰਾਂ ਨੂੰ ਜਾਣਵਾਲੀ ਰੋਡ ਤੋਂ ਨਿਕਲਦੀਆਂ ਲਿੰਕ ਸੜਕਾਂ ਦੇ ਨਿਰਮਾਣ ਕਾਰਜ ਦੀ ਆਰੰਭ ਆਪਣੇ ਕਰ ਕਮਲਾਂ ਨਾਲ ਰਿਬਨ ਕੱਟਕੇ ਕੀਤਾ । ਇਸ ਸੜਕ ਉੱਪਰ 40 ਲੱਖ ਰੁਪਏ ਦੀ ਅਨੁਮਾਨਤ ਲਾਗਤ ਆਵੇਗੀ । ਇਸ ਮੌਕੇ ਡਾ. ਸੁੱਖੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ  ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੀ ਤਰੱਕੀ ਅਤੇ ਵਿਕਾਸ ਲਈ ਕੰਮ ਤੇਜ਼ੀ ਨਾਲ ਹੋ ਰਹੇ ਹਨ ਅਤੇ ਪੰਜਾਬ ਵਿਚ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ  ਪੰਜਾਬ ਦੀਆਂ ਮੰਡੀਆਂ ਅਤੇ ਪੇਂਡੂ ਖੇਤਰਾਂ ਦਾ ਨਵੀਨੀਕਰਨ ਤੇਜ਼ੀ ਨਾਲ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਕਰਵਾਇਆ ਜਾ ਰਿਹਾ ਹੈ । ਇਹਨਾਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਢਾਹਾਂ ਕਲੇਰਾਂ ਵਿਖੇ ਪਿੰਡ ਕਲੇਰਾਂ ਨੂੰ ਜਾਂਦੀ ਸੜਕ ਤੋਂ ਪਿੰਡ ਬਾਹੜੋਵਾਲ, ਹਸਪਤਾਲ ਢਾਹਾਂ ਕਲੇਰਾਂ ਤੇ  ਸ਼ਮਸ਼ਾਨ ਘਾਟ ਢਾਹਾਂ ਨੂੰ ਜਾਂਦੀਆਂ ਲਿੰਕ ਪੁਰਾਣੀਆਂ ਸੜਕਾਂ ਦੇ ਨਵ ਨਿਰਮਾਣ ਕਾਰਜਾਂ ਦਾ ਕੰਮ ਸ਼ੁਰੂ ਕੀਤਾ ਗਿਆ ਹੈ।  ਡਾ. ਸੁਖਵਿੰਦਰ ਕੁਮਾਰ ਸੁੱਖੀ ਚੇਅਰਮੈਨ ਨੇ ਇਸ ਮੌਕੇ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਮੈਡੀਕਲ ਅਤੇ ਵਿਦਿਅਕ ਅਦਾਰਿਆਂ ਲਈ ਵੀ ਪੰਜਾਬ ਸਰਕਾਰ ਤੋਂ ਵੱਧ ਤੋਂ ਵੱਧ ਸਹਿਯੋਗ ਦੇਣ ਭਰੋਸਾ ਦਿਵਾਇਆ।
           ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਚੇਅਰਮੈਨ ਡਾ. ਸੁਖਵਿੰਦਰ ਕੁਮਾਰ ਸੁੱਖੀ ਦਾ ਢਾਹਾਂ ਕਲੇਰਾਂ ਵਿਖੇ ਲਿੰਕ ਰੋਡ ਦੇ ਨਿਰਮਾਣ ਦੇ ਸ਼ੁਰੂ  ਕਰਵਾਉਣ ਲਈ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਡਾ. ਸੁੱਖੀ ਵਿਸ਼ੇਸ਼ ਤੌਰ 'ਤੇ ਟਰੱਸਟ ਦਫਤਰ ਵਿਖੇ ਪੁੱਜੇ, ਜਿੱਥੇ ਉਹਨਾਂ ਦਾ ਟਰੱਸਟ ਵੱਲੋਂ ਸਨਮਾਨ ਕੀਤਾ ਗਿਆ।  ਇਸ ਮੌਕੇ  ਸ੍ਰੀ ਸੋਹਨ ਲਾਲ ਢੰਡਾ, ਪ੍ਰੋ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਗੁਰੂ ਨਾਨਕ ਮਿਸ਼ਨ ਪਬਲਿਕ ਸੀ.ਸੈ. ਸਕੂਲ ਢਾਹਾਂ ਕਲੇਰਾਂ, ਬਾਬਾ ਗੁਰਜੀਤ ਸਿੰਘ ਸੰਗਤੀਪੁਰ, ਸ. ਨਵਦੀਪ ਸਿੰਘ ਸੰਧੂ, ਸ੍ਰੀ ਗੌਰਵ ਭੱਟੀ ਐਕਸੀਅਨ, ਸ੍ਰੀ ਸੰਦੀਪ ਜੱਸੀ ਐਸ.ਡੀ.ਓ., ਸ. ਚਰਨਜੀਤ ਸਿੰਘ ਜੇ.ਈ., ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਇੰਜੀ: ਭੁਪਿੰਦਰ ਸਿੰਘ, ਸ. ਜਸਵੀਰ ਸਿੰਘ ਮਜਾਰੀ, ਸ. ਗੁਰਮੱਖ ਸਿੰਘ ਮੱਲੂਪੋਤਾ, ਸ. ਰਣਜੀਤ ਸਿੰਘ ਮਾਨ, ਸ੍ਰੀ ਜੋਗਾ ਰਾਮ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਕੰਟਰੀਟ ਵਾਲੀ ਸੜਕ ਨਾਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ, ਹਸਪਤਾਲ ਢਾਹਾਂ ਕਲੇਰਾਂ ਨੂੰ ਆਣ ਵਾਲੇ ਮਰੀਜ਼ਾਂ ਨੂੰ ਅਤੇ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਸਹੂਲਤ ਮਿਲੇਗੀ।

Wednesday, July 16, 2025

ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਪੁਲਾੜ ਯਾਤਰੂ ਸੁਭਾਂਸੂ ਸ਼ੁਕਲਾ ਤੇ ਸਾਥੀਆਂ ਨੂੰ ਵਧਾਈ ਦਿੱਤੀ

ਨਵਾਂਸ਼ਹਿਰ 16 ਜੁਲਾਈ(ਮਨਜਿੰਦਰ ਸਿੰਘ, ਹਰਿੰਦਰ ਸਿੰਘ) ਸ਼ਹੀਦ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਰਜਿਸਟਰਡ ਨਵਾਂ ਸ਼ਹਿਰ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਡਰੈਗਨ ਪੁਲਾੜ ਵਾਹਨ ਦੇ ਯਾਤਰੂ ਅਤੇ ਵਿਗਿਆਨੀ ਸੁਭਾਂਸੂ ਸ਼ੁਕਲਾ ਅਤੇ ਉਸਦੇ ਤਿੰਨ ਹੋਰ ਸਾਥੀ ਵਿਗਿਆਨੀਆਂ ਨੂੰ ਸਪੇਸ ਦੀ ਯਾਤਰਾ ਕਰਨ ਉਪਰੰਤ ਕੈਲੀਫੋਰਨੀਆ ਦੇ ਅੰਤਰਰਾਸ਼ਟਰੀ ਤਟ ਤੇ ਸਫਲਤਾ ਪੂਰਵ ਉਤਰਨ ਤੇ ਵਧਾਈ ਦਿੱਤੀ ਗਈ ਤੇ ਉਹਨਾਂ ਦੀ ਸਫਲਤਾ ਦਾ ਤਾੜੀਆਂ ਦੀ ਗੂੰਜ ਨਾਲ ਸੁਆਗਤ ਕੀਤਾ।ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਸੁਭਾਂਸੂ ਸ਼ੁਕਲਾ ਅਤੇ ਉਨ੍ਹਾਂ ਦੇ ਤਿੰਨ ਸਪੇਸ ਸਾਥੀਆਂ ਨੇ ਐਕਸੀਓਮ 4 ਮਿਸ਼ਨ ਤਹਿਤ ਜੂਨ ਮਹੀਨੇ ਵਿੱਚ ਆਪਣਾ ਸਫਰ ਆਰੰਭ ਕੀਤਾ ਸੀ, ਨੂੰ ਪੂਰਾ ਪੂਰਾ ਕੀਤਾ ਹੈ।ਇਸ ਮੌਕੇ ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਨੇ ਵਧਾਈ ਦਿੱਤੀ ਹੈ ਉਥੇ ਹੀ ਸ਼ਹੀਦ ਮੇਜਰ ਮਨਦੀਪ ਸਿੰਘ ਦੇ ਪਿਤਾ ਤੇ ਸੁਸਾਇਟੀ ਵੱਲੋਂ ਵਿਗਿਆਨੀਆਂ ਦੇ ਮਾਤਾ ਪਿਤਾ, ਅਧਿਆਪਕਾਂ, ਡਾਕਟਰ ਵਰਗ ਤੋਂ ਇਲਾਵਾ ਵਖ ਵਖ ਬੁੱਧੀਜੀਵੀਆਂ,ਦੇਸ਼ ਦੇ ਸੈਨਿਕਾਂ ਤੋਂ ਇਲਾਵਾ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਹੋਰ ਬੁਲੰਦੀਆਂ ਨੂੰ ਛੂਹਣ ਦੀ ਕਾਮਨਾ ਕੀਤੀ।ਧੰਨਵਾਦ ਕਰਨ ਵਾਲੀਆਂ ਸ਼ਖ਼ਸੀਅਤਾਂ ਵਿਚ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਗਲ ਰਾਜ ਪੁਰਸਕਾਰ ਜੇਤੂ (ਅਗਜੈਕਟਿਵ ਮੈਂਬਰ), ਲੈਕਚਰਾਰ ਬਲਬੀਰ ਕੁਮਾਰ ਜਨਰਲ ਸਕੱਤਰ ਤਰਸੇਮ ਪਠਲਾਵਾ, ਉਪ ਪ੍ਰਧਾਨ ਅਵਤਾਰ ਸਿੰਘ ਘਮੌਰ, ਹਰਬੰਸ ਕੌਰ (ਮੇਜ਼ਰ ਮਨਦੀਪ ਸਿੰਘ ਦੇ ਮਾਤਾ),ਅਮਰਜੀਤ ਸਿੰਘ ਮੈਂਬਰ, ਪ੍ਰਭਜੋਤ ਸਿੰਘ ਮੈਂਬਰ ਤੋਂ ਇਲਾਵਾ ਸੁਸਾਇਟੀ ਦੇ ਹੋਰ ਮੈਂਬਰ ਹਾਜ਼ਰ ਸਨ।

Monday, July 14, 2025

ਇੱਕ ਗੈਂਗ ਦੇ 8 ਖ਼ਤਰਨਾਕ ਅਪਰਾਧੀਆਂ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ --ਇਹਨਾਂ ਵਿੱਚ ਪਵਿੱਤਰ ਸਿੰਘ ਬਟਾਲਾ  ਵੀ ਸ਼ਾਮਲ, ਜੋ NIA ਵਲੋਂ ਸਭ ਤੋਂ ਵੱਧ ਲੋੜੀਂਦਾ ਹੈੈ PUNJAB 78 TV ਦੀ ਵਿਸੇਸ ਰਿਪੋਰਟ-- ਪਵਿੱਤਰ ਸਿੰਘ ਬਟਾਲਾ, ਜੋ ਭਾਰਤ ਦੀ ਨੈਸ਼ਨਲ ਇਨਵੈਸਟਿਗੇਸ਼ਨ ਏਜੰਸੀ (NIA) ਵੱਲੋਂ ਆਤੰਕਵਾਦੀ ਸਰਗਰਮੀਆਂ ਲਈ ਚਾਹਿਆ ਜਾਂਦਾ ਹੈ• 11 ਜੁਲਾਈ 2025 ਨੂੰ ਅਨੇਕਾਂ SWAT ਟੀਮਾਂ ਵੱਲੋਂ ਸੰਜੋਸਿਤ ਛਾਪੇਮਾਰੀ• FBI ਵੱਲੋਂ ਤਲਾਸ਼ ਦੌਰਾਨ ਹਥਿਆਰ ਅਤੇ 15,000 ਅਮਰੀਕੀ ਡਾਲਰ ਤੋਂ ਵੱਧ ਨਕਦ ਰਕਮ ਬਰਾਮਦ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਅਮਰੀਕਾ ਦੀ Federal Bureau of Investigation (FBI) ਨੇ ਇੱਕ ਗੈਂਗ ਸੰਬੰਧੀ ਅਗਵਾਈ ਮਾਮਲੇ ਵਿੱਚ 8 CRIMINALS ਨੂੰ ਗ੍ਰਿਫ਼ਤਾਰ ਕੀਤਾ ਹੈ।ਇਨ੍ਹਾਂ ਵਿੱਚ ਭਾਰਤ ਦੀ NIA ਵੱਲੋਂ ਚਾਹਿਆ ਗਿਆ ਗੈਂਗਸਟਰ ਪਵਿੱਤਰ ਸਿੰਘ ਬਟਾਲਾ ਵੀ ਸ਼ਾਮਲ ਹੈ, ਜੋ ਪੰਜਾਬ ਵਿਚ ਹੈ ਅਤੇ ਪਾਬੰਦੀਸ਼ੁਦਾ ਆਤੰਕਵਾਦੀ ਸੰਗਠਨ ਬੱਬਰ ਖਾਲਸਾ ਦੇ ਇਸ਼ਾਰੇ ਤੇ ਆਤੰਕਵਾਦੀ ਗਤੀਵਿਧੀਆਂ ਵਿੱਚ ਲਿਪਤ ਰਹਿ ਚੁੱਕਾ ਹੈ।

Sunday, July 13, 2025

ਮਨੀ ਚੇਂਜਰ ਦੀ ਦੁਕਾਨ ਤੇ ਲੜਕੀ ਨੂੰ ਸਿਰ ਤੇ ਸੱਟ ਮਾਰ ਕੇ ਲੁੱਟ ਕਰਨ ਵਾਲਾ ਦੋਸ਼ੀ ਗ੍ਰਿਫਤਾਰ-ਡੀਐਸਪੀ ਹਰਜੀਤ ਸਿੰਘ ਰੰਧਾਵਾ PPS

ਡੀਐਸਪੀ ਬੰਗਾ ਹਰਜੀਤ ਸਿੰਘ ਰੰਧਾਵਾ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ, ਨਾਲ ਹਨ SHO PS CITY BANGA ਵਰਿੰਦਰ ਕੁਮਾਰ ਅਤੇ ਰੀਡਰ ਬਲਬੀਰ ਸਿੰਘ

ਬੰਗਾ 13 ਜੁਲਾਈ (ਮਨਜਿੰਦਰ ਸਿੰਘ) ਸ਼ੁੱਕਰਵਾਰ ਦੁਪਹਿਰ ਨੂੰ ਸ਼ਹਿਰ ਦੇ ਮੁਕੁੰਦਪੁਰ ਰੋਡ 'ਤੇ ਮਨੀ ਚੇਂਜਰ ਦੀ ਦੁਕਾਨ 'ਤੇ ਹਮਲਾ ਕਰਕੇ ਦੁਕਾਨ ਤੇ ਕੰਮ ਕਰਨ ਵਾਲੀ ਲੜਕੀ ਨੂੰ ਸਿਰ ਤੇ ਸੱਟ ਮਾਰ ਕੇ ਪੈਸੇ ਲੁੱਟਣ ਵਾਲੇ ਦੋਸ਼ੀ ਨੂੰ ਨਕਲੀ ਪਿਸਤੌਲ ਅਤੇ ਲੁੱਟੀ ਗਈ ਰਕਮ ਵਿੱਚੋਂ 15000 ਰੁਪਏ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਇਸ ਬਾਰੇ  ਡੀਐਸਪੀ ਸਬ ਡਿਵੀਜ਼ਨ ਬੰਗਾ ਹਰਜੀਤ ਸਿੰਘ ਰੰਧਾਵਾ ਪੀਪੀਐਸ ਨੇ ਅੱਜ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦੀਆਂ ਦੱਸਿਆ ਕਿ ਬੰਗਾ ਸਿਟੀ ਪੁਲਿਸ ਵੱਲੋਂ ਐਸਐਚ ਓ ਵਰਿੰਦਰ ਕੁਮਾਰ ਦੀ ਅਗਵਾਈ ਵਿੱਚ ਅੰਸ਼ਦੀਪ ਮਨੀ ਚੇਂਜਰ  ਦੀ ਦੁਕਾਨ 'ਤੇ ਕੰਮ ਕਰਨ ਵਾਲੀ ਲੜਕੀ ਨੂੰ ਲੁੱਟਣ ਅਤੇ ਜ਼ਖਮੀ ਕਰਨ ਵਾਲੇ ਨੌਜਵਾਨ ਨੂੰ ਫੜ੍ਹ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਨੌਜਵਾਨ ਤੋਂ ਲੁੱਟੇ ਹੋਏ ਪੈਸੇ ਅਤੇ ਲੁੱਟ ਲਈ ਵਰਤਿਆ ਗਿਆ ਏਅਰ ਪਿਸਤੌਲ ਵੀ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਸੀਆਈਏ ਟੀਮ ਨਵਾਂਸ਼ਹਿਰ ਦੇ ਇੰਚਾਰਜ ਜਰਨੈਲ ਸਿੰਘ ਦੀ ਟੀਮ ਨੇ ਵੀ ਸ਼ਲਾਘਾਯੋਗ ਭੂਮਿਕਾ ਨਿਭਾਈ ।ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਹਿਚਾਨ ਮਨਜਿੰਦਰ ਸਿੰਘ ਬੰਟੂ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਸੋਤਰਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਵਿੱਚ ਦੋਸ਼ੀ ਦਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ । ਉਸ ਦੇ ਦੱਸਣ ਅਨੁਸਾਰ ਉਸ ਨੇ ਇਹ ਅਪਰਾਧ ਚੜਿਆ ਹੋਇਆ ਕਰਜ਼ਾ ਉਤਾਰਨ ਲਈ ਕੀਤਾ ਹੈ। ਥਾਣਾ ਸਿਟੀ ਬੰਗਾ ਵਿੱਚ ਦੋਸ਼ੀ ਵਿਰੁੱਧ ਮਾਮਲਾ ਨੰਬਰ 72 ,11-07-2025 ਬੀਐਨਐਸ  309(4) ਬੀਐਨਐਸ  317 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੇ ਆਈਓ ਏਐਸਆਈ ਲਖਬੀਰ ਸਿੰਘ ਨੇ ਇਸ ਘਟਨਾ ਵਿੱਚ ਦੋਸ਼ੀ ਤੋਂ ਇੱਕ ਮੋਟਰਸਾਈਕਲ,ਦੋ ਮੋਬਾਈਲ ਫੋਨ,15,000 ਰੁਪਏ ਅਤੇ ਇੱਕ ਖਿਡੌਣਾ ਪਿਸਤੌਲ ਬਰਾਮਦ ਕੀਤਾ ਹੈ।ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਉਸਦਾ ਪੁਲਿਸ ਰਿਮਾਂਡ ਲੈ ਕੇ ਪੁੱਛ ਪੜਤਾਲ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇ
FB &UTUBE 🔗 LINK BELOW 
https://www.facebook.com/share/v/1B2nY7Vaok/
https://youtu.be/UIRapEsRqBs?si=TVKZhKYgboWNlZ3R

Thursday, July 10, 2025

बंगा जैन समाज ने महा मन्त्र नवकार के जाप से मनाई गुरू पूर्णिमा

बंगा १० जुलाई (मनजिंदर सिंह)
स्थानीय बंगा जैन स्थानक में जैन समाज द्वारा चातुर्मास के शुभ आरम्भ एवं गुरु पूर्णिमा बड़े ही हर्षोल्लास व श्रद्धा भक्ति के साथ मनाई गयी श्री महावीर जैन युवक मण्डल बंगा के प्रधान श्री इशांत जैन व सदस्यों द्वारा  सामूहिक नवकार महामंत्र का जाप आयोजित किया गया l सभा के प्रधान संजीव जैन सेक्रेटरी युवा श्रेष्ठी रोहित जैन ने कहा की उत्तर भारतीय परंपरा में जैन धर्म एवं सनातन धर्म में भी यह समय धर्म के लिए समर्पित है l उन्होंने चातुर्मास के पावन उपलक्ष्य पर सभी को बधाई दी lयुवक मण्डल प्रधान इशांत जैन ने कहा की युवा अपनी संस्कृति और परंपराओं को संरक्षित करने में महत्वपूर्ण भूमिका निभाते हैं। 
जीवन में गुरु का विशेष स्थान होता है। इन्हीं के जरिए व्यक्ति जीवन जीने की कला और लक्ष्यों को पूरा करने का मार्गदर्शन पाता है। गुरु पूर्णिमा के अवसर पर महिला मण्डल ने गुरु का गुणगान किया l युवक मण्डल द्वारा प्रसाद स्वरूप प्रभावना वितरित की गई l जैन स्थानक का पूरा हॉल जैन धर्म के जयगोश जयकारों से घूंज उठा l भगवान महावीर की सामूहिक आरती का उच्चारण कर भगवन का गुणगान किया गया l इस अवसर पर सभा उप प्रधान लोकेश जैन सेक्रेटरी रोहित जैन  सहमंत्री राहुल जैन स्कूल प्रधान कमल जैन अभिजीत जैन, नरिंदर कुमार जैन, मानव जैन, अर्हम जैन, हितेश जैन, संभव जैन, नितिन जैन, रचित जैन शाम लाल जैन एडवोकेट संजीव जैन, भूषण जैन, अश्वनी जैन, रविंदर जैन, महिला मण्डल प्रधान चन्दन माला जैन,तरुणी मण्डल प्रधान राधिका जैन, सरिता जैन, शिवाली जैन, किरण जैन, पूजा जैन, अनीता जैन पुष्पा जैन सुषमा जैन आदि गणमान्य उपस्थित रहे l

*ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਜ਼ਿਲ੍ਹਾ ਪੁਲੀਸ ਵੱਲੋ ਪਾਸਕੋ ਐਕਟ 2012 ਅਤੇ ਟਰੈਫਿਕ ਜਾਗਰੁਕਤਾ ਸੈਮੀਨਾਰ*

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਜ਼ਿਲ੍ਹਾ ਪੁਲੀਸ ਵੱਲੋ ਪਾਸਕੋ ਐਕਟ 2012 ਅਤੇ ਟਰੈਫਿਕ ਜਾਗਰੁਕਤਾ ਸੈਮੀਨਾਰ ਦੀਆਂ ਝਲਕੀਆਂ

ਬੰਗਾ 10 ਜੁਲਾਈ (ਮਨਜਿੰਦਰ ਸਿੰਘ)  ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਵੂਮੈਨ ਸੈੱਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲੀਸ ਅਤੇ ਟਰੈਫਿਕ ਐਜ਼ੂਕੇਸ਼ਨਲ ਸੈੱਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲੀਸ ਵੱਲੋ ਪੋਕਸੋ ਐਕਟ (ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਅਫੈਂਸਿਸ ਐਕਟ) ਅਤੇ ਟਰੈਫਿਕ ਸਬੰਧੀ ਜਾਣਕਾਰੀ ਦੇਣ ਹਿੱਤ ਸਕੂਲ ਵਿਦਿਆਰਥੀਆਂ ਨੂੰ ਲਈ ਜਾਗਰੁਕਤਾ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਸਬ-ਇੰਸਪੈਕਟਰ ਮਨਜੀਤ ਕੌਰ ਇੰਚਾਰਜ ਵੂਮੈਨ ਸੈੱਲ ਨੇ ਦੱਸਿਆ ਕਿ ਜਿਨਸੀ ਸ਼ੋਸ਼ਣ ਵਰਗੇ ਅਪਰਾਧਾਂ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਪੋਕਸੋ ਐਕਟ 2012 ਅਧੀਨ ਨਾਬਾਲਗ ਬੱਚਿਆਂ ਨਾਲ ਹੋਣ ਵਾਲੇ ਜਿਨਸੀ ਅਪਰਾਧਾਂ ਅਤੇ ਛੇੜਛਾੜ ਦੇ ਮਾਮਲਿਆਂ 'ਚ ਸਖਤ ਕਾਰਵਾਈ ਕੀਤੀ ਜਾਂਦੀ ਹੈ । ਉਹਨਾਂ ਦੱਸਿਆ ਕਿ ਬੱਚਿਆਂ ਨਾਲ ਜਬਰ ਜਨਾਹ ਕਰਨ ਵਾਲਿਆਂ ਨੂੰ ਪੋਕਸੇ ਐਕਟ ਤਹਿਤ ਮੌਤ ਦੀ ਸਜ਼ਾ ਦੇਣ ਦਾ ਵੀ ਕਾਨੂੰਨ ਹੈ। ਇਸ ਮੌਕੇ ਏ.ਐਸ.ਆਈ. ਪ੍ਰਵੀਨ ਕੁਮਾਰ ਇੰਚਾਰਜ ਟਰੈਫਿਕ ਐਜ਼ੂਕੇਸ਼ਨਲ ਸੈੱਲ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ।  ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲੀਸ ਦੇ ਐਸ.ਐਸ.ਪੀ. ਡਾ. ਮਹਿਤਾਬ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ 'ਤੇ ਸਕੂਲ ਵਿਖੇ ਪੁੱਜੇ ਵਿਸ਼ਾ ਮਾਹਿਰਾਂ ਦਾ ਪੋਕਸੋ ਐਕਟ-2012 ਅਤੇ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸਕੂਲ ਵਿਦਿਆਰਥੀ ਵਾਸਤੇ ਸੈਮੀਨਾਰ ਲਗਾਉਣ ਲਈ ਹਾਰਦਿਕ ਧੰਨਵਾਦ ਕੀਤਾ । ਸੈਮੀਨਾਰ ਦੌਰਾਨ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ, ਸਕੂਲ ਪ੍ਰਿੰਸੀਪਲ ਵਨੀਤਾ ਚੋਟ, ਏ.ਐਸ.ਆਈ. ਬਲਵਿੰਦਰ ਕੌਰ ਅਤੇ ਏ.ਐਸ.ਆਈ. ਜਸਵਿੰਦਰ ਸਿੰਘ ਟਰੈਫਿਕ ਇੰਚਾਰਜ ਬੰਗਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੋਕਸੋ ਐਕਟ-2012, ਟਰੈਫਿਕ ਨਿਯਮਾਂ, ਵਾਤਾਵਰਣ ਦੀ ਸੰਭਾਲ ਅਤੇ ਸਮਾਜ ਵਿਚ ਨਸ਼ਿਆਂ ਦੀ ਰੋਕਥਾਮ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ । ਇਸ ਮੌਕੇ ਪੁਲੀਸ ਟੀਮ ਦੇ ਸਨਮਾਨ ਦੀ ਰਸਮ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਦੀ ਅਗਵਾਈ ਵਿਚ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਅਤੇ ਵਨੀਤਾ ਚੋਟ ਪ੍ਰਿੰਸੀਪਲ ਵੱਲੋਂ ਨਿਭਾਈ ਗਈ । ਸੈਮੀਨਾਰ ਵਿਚ ਹੈੱਡ ਕਾਂਸਟੇਬਲ ਅਨੀਤਾ ਬੈਂਸ, ਹੈੱਡ ਕਾਂਸਟੇਬਲ ਰੀਨਾ ਰਾਣੀ, ਮੈਡਮ ਪਰਮਜੀਤ ਕੌਰ ਅਤੇ ਸਕੂਲ ਸਟਾਫ ਮੈਂਬਰ ਵੀ ਹਾਜ਼ਰ ਸਨ ।  ਸ੍ਰੀ ਰਮਨ ਕੁਮਾਰ ਵਾਈਸ ਪ੍ਰਿੰਸੀਪਲ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ।

Wednesday, July 9, 2025

ਸਿਟੀ ਪੁਲਿਸ ਬੰਗਾ ਵਲੋਂ 5.20 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ !

ਥਾਣਾ ਸਿਟੀ ਬੰਗਾ ਦੇ ਐਸ.ਐਚ.ਓ ਚੋਧਰੀ ਵਰਿੰਦਰ ਕੁਮਾਰ ਕਾਬੂ ਕੀਤੇ ਨਸ਼ਾਂ ਤਸਕਰ ਵਾਰੇ ਜਾਣਕਾਰੀ ਦਿੰਦੇ ਹੋਏ

ਬੰਗਾ ੯ ਜੁਲਾਈ (ਮਨਜਿੰਦਰ ਸਿੰਘ)
ਥਾਣਾ ਸਿਟੀ ਬੰਗਾ ਦੀ ਪੁਲਿਸ ਵਲੋਂ ਹੈਰੋਇਨ ਰੱਖਣ ਦੇ ਦੋਸ਼ ਚ' ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ,ਥਾਣਾ ਸਿਟੀ ਬੰਗਾ ਦੇ ਮੁਖੀ ਐਸ.ਐਚ.ਓ ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਗੜ੍ਹਸ਼ੰਕਰ ਚੌਂਕ ਤੋਂ ਝਿੱਕਾ ਰੋਡ ਤੇ ਹੁੰਦੀ ਹੋਈ ਝਿੱਕਾ ਪੁਲੀ ਕੋਲ ਪਹੁੰਚੀ ਤਾਂ ਉੱਥੇ ਸ਼ੱਕੀ ਹਾਲਤ ਵਿੱਚ ਇਕ ਨੌਜਵਾਨ ਦਿਖਾਈ ਦਿੱਤਾ,ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ,ਸ਼ੱਕ ਦੇ ਆਧਾਰ ਤੇ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 5.20 ਗ੍ਰਾਮ ਹੈਰੋਇਨ ਬਰਾਮਦ ਹੋਈ, ਥਾਣਾ ਮੁਖੀ ਨੇ ਆਖਿਆ ਕਿ ਦੋਸ਼ੀ ਦੀ ਪਹਿਚਾਣ ਸੰਦੀਪ ਕੁਮਾਰ ਉਰਫ਼ ਮੰਨੂ ਪੁੱਤਰ ਬਸ਼ੰਬਰ ਸਿੰਘ ਵਾਸੀ ਡੁਗਰੀ,ਥਾਣਾ ਗੜ੍ਹਸ਼ੰਕਰ ਵਜੋ ਹੋਈ ਹੈ,ਥਾਣਾ ਮੁਖੀ ਨੇ ਆਖਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ,ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਤਫ਼ਤੀਸ਼ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ,

Tuesday, July 8, 2025

Rotary Club Banga Green donated food items to Guru Ki Rasoi Nawanshahr.

MANJINDER SINGH 
NAWANSHAHR 
Continuing the chain of Banga humanitarian service, Rotary Club Banga Green celebrated Anpurnama Diwas at Guru Ki Rasoi Nawanshahr.MLA DR Sukhwinder Kumar Sukhi Chairman Punjab Government Cabinet Rank, Rotary Club Banga Green President Dilbagh Singh Bagi, Engineer Gurbaksh Ram, Dr. Paramjit Singh Rattu and Dr. Dharamjit Singh jointly said that serving humanity is the greatest service and Guru Ki Rasoi Nawanshahr is doing this as a service to serve humanity and to provide food to every needy, helpless child to the elderly. Every day, 1500 meals of tiffin are delivered twice a day to the helpless families, on which about 50000/- is spent daily. In this great service of the organization, the Rotary Club Banga Green is feeling very happy by serving food worth up to 35000/- rupees. He thanked all the members of Guru Ki Rasoi for making the club a part of this noble cause. On this occasion, the Chief Sewadar of Guru Ki Rasoi, S. Amrik Singh, welcomed the entire team of Rotary Club Banga Green, and also appreciated their contribution to this noble cause.  On this occasion, Rote Ranbir Singh Rana Secretary, Rote Finance Secretary Harpreet Singh Saini, Rote Dr. Dharamjit Singh Vice Chancellor Sant Baba Bhag Singh University, Rote Jeevan Das Council, Rote Gurbaksh Ram SDO Sub Urban Punjab State Eleccity Board Banga, Rote Davinder Kumar, Rote Dr. Paramjit Singh Rattu Hand Horticulture Nawanshahr, Rote Balwinder Singh Pandhi, Rote Ranjit Singh Kadola, Rote Brij Bhushan Wali, Manjinder Singh, Jaspal Singh Saini, Chief Servant Amrik Singh, Rote Harmanpreet Singh Rana, Sukhwinder Singh Dhami, and Rote Gurcharan Singh Arora A Plus Nawanshahr were present.
YOU Tube Vedio link below 
Subscribe AND SHARE 
REGARDS 
https://youtu.be/wErm7l06oUI?si=KpSR2i3m82q6iLZm

*Dr. Vivek Gumber of Dhahan Kaleran Hospital saved the life of a 61-year-old man suffering from heart failure*

Dr. Vivek Gumbar and hospital staff with the recovered patient Pyara Lal in the HDU ward at Guru Nanak Mission Hospital Dhahan-Kalera.

Banga 8 July (MANJINDER SINGH)
Dr. Vivek Gumber, Head of the Medical Department at Guru Nanak Mission Hospital Dhahan Kaleran, said that the life of a patient named Pyara Lal, 61 years old, who had only twenty percent pumping capacity due to heart failure, was saved after being kept in the ICU for five days and two days in the HDU ward and given standard treatment with the help of a ventilator (breathing machine). On this occasion, Dr. Vivek Gumber shared information with the media and said that the said patient Pyara Lal was brought to Dhahan Kaleran Hospital for treatment in a very bad condition. The patient's heart function was already low due to which the patient had suffered a heart attack and was having difficulty breathing. Dr.  Sahib said that at the time of admission to the hospital, the patient was short of breath, had severe chest pain and the patient's blood pressure was not being recorded. The team of doctors immediately started inotropes with the help of an infusion pump to increase the blood pressure, a ventilator was installed for breathing. Under the leadership of Dr. Vivek Gumbar, the patient Pyara Lal was given good treatment and nursing care in the ICU for the first five days with the help of a ventilator, infusion pump and other modern medical devices, and then two days in a special HDU ward. After good treatment, the patient is completely healthy. On this occasion, the patient's family expressed their heartfelt gratitude to Dr. Vivek Gumbar, all the medical officers and nursing staff of Guru Nanak Mission Hospital Dhahan Kalera for saving the life of their patient Pyara Lal by giving good treatment. Dr.  Vivek Gumbar said that the medical department at the hospital Dhahan-Kalera is equipped with modern ICU, ICCU, modern ventilators, automatic infusion pumps, cardiac monitors and other latest equipment, due to which patients with all kinds of serious conditions are getting good treatment here.

ਪੰਜਾਬ ਸਰਕਾਰ ਬੱਚਿਆਂ ਨੂੰ ਰੁਜ਼ਗਾਰ ਮੁੱਖੀ ਹੋਣ ਦਾ ਰਸਤਾ ਨਾ ਰੋਕੇ : ਦਿਨੇਸ਼ ਕਰੀਹਾ ਅਤੇ ਖਟਕੜ

ਨਵਾਂਸ਼ਹਿਰ/ਬੰਗਾ੮ਜੁਲਾਈ (ਮਨਜਿੰਦਰ ਸਿੰਘ ,ਹਰਿੰਦਰ ਸਿੰਘ)ਗਜਿਟਡ ਅਤੇ ਨਾਨ ਗਜਿਟਡ ਐਸਸੀ / ਬੀਸੀ ਇੰਪਲਾਈਜ ਫੈਡਰੇਸ਼ਨ ਇਕਾਈ ਜਿਲ੍ਹਾ ਭਗਤ ਸਿੰਘ ਦੀ ਮੀਟਿੰਗ ਖਾਲਸਾ ਸਕੂਲ ਵਿਖੇ ਜਿਲ੍ਹਾ ਚੇਅਰਮੈਨ ਅਮਰਜੀਤ ਦੀ ਖਟਕੜ ਦੀ ਪ੍ਰਧਾਨਗੀ ਹੇਠ ਹੋਈ। ਸ਼੍ਰੀ ਦਿਨੇਸ਼ ਕੁਮਾਰ ਕਰੀਹਾ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।ਦਿਨੇਸ਼ ਕਰੀਹਾ ਨੇ ਪੰਜਾਬ ਸਰਕਾਰ ਦੇ ਕੈਬਨਿਟ ਵਿੱਚ ਲਏ ਫੈਸਲੇ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 3600 ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਅਧਿਆਪਕਾਂ ਨੂੰ ਭਰਤੀ ਕਰਨ ਦੀ ਮਨਜ਼ੂਰੀ ਦੇਣਾ ਠੀਕ ਹੈ । ਇਨਾਂ ਬੱਚਿਆਂ ਲਈ ਸ਼ਪੈਸਲ ਅਧਿਆਪਕ ਭਰਤੀ ਕਰਨਾ ਬਹੁਤ ਹੀ ਜ਼ਰੂਰੀ ਹੈ ਪਰ ਵੋਕੇਸ਼ਨਲ ਸਿੱਖਿਆ ਅਤੇ ਆਰਟ ਅਤੇ ਕਰਾਫਟ ਟੀਚਰਜ਼ ਦੀਆਂ ਅਸਾਮੀਆਂ ਕਨਵਰਟ ਕਰਕੇ ਭਰਤੀ ਕਰਨਾ ਬਹੁਤ ਹੀ ਮੰਦਭਗਾ ਹੈ । ਇਸ ਤੋਂ ਪੰਜਾਬ ਸਰਕਾਰ ਦੀ ਕੰਗਾਲੀ ਸਪਸ਼ਟ ਝਲਕਦੀ ਹੈ । ਇਨਾ ਬੱਚਿਆਂ ਲਈ ਅਧਿਆਪਕ ਭਰਤੀ ਕਰੇ ਸਰਕਾਰ ਪਰ ਬੱਚਿਆਂ ਦੇ ਰੋਜ਼ਗਾਰ ਮੁੱਖੀ ਹੋਣ ਦੇ ਰਸਤੇ ਨੂੰ ਰੋਕੇ ਨਾ । ਵੋਕੇਸ਼ਨਲ ਅਤੇ ਸੀ ਐਡ ਵੀ ਦੀਆਂ ਅਸਾਮੀਆਂ ਨੂੰ ਕਨਵਰਟ ਨਾ ਕਰਕੇ ਇਹ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰੇ।
ਇਸ ਤੋਂ ਇਲਾਵਾ ਅਮਰਜੀਤ ਖਟਕੜ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਚੇਅਰਮੈਨ ਜਿਲਾ ਸ਼ਹੀਦ ਭਗਤ ਸਿੰਘ ਨੇ ਆਪਣੇ ਸ਼ਬਦਾਂ ਦੇ ਵਿੱਚ ਸਰਕਾਰ ਦੁਆਰਾ ਦਲਤ ਵਰਗ ਦੇ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਸਬੰਧੀ ਚਾਨਣਾ ਪਾਇਆ। ਜਿਸ ਵਿੱਚ ਦਲਿਤ ਵਰਗ ਨਾਲ ਸਬੰਧਤ ਮੁਲਾਜ਼ਮਾਂ ਨੂੰ ਸਨਿਓਰਟੀ ਦੇ ਵਿੱਚ ਪ੍ਰਮੋਸ਼ਨਾਂ ਦੇ ਵਿੱਚ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ ਅਤੇ ਸਪੈਸ਼ਲ ਕੰਪੋਨੈਂਟ ਸਕੀਮ ਸਰਕਾਰ ਨੂੰ ਦੁਬਾਰਾ ਚਲਾਉਣ ਲਈ ਕਿਹਾ ਗਿਆ ਸ਼ਗਨ ਸਕੀਮ ਦੇ ਪੈਸੇ ਭੇਜਣ ਲਈ ਕਿਹਾ ਗਿਆ ਇਸ ਤੋਂ ਇਲਾਵਾ ਭਾਰਤੀਆਂ ਦੇ ਵਿੱਚ ਦਲਤ ਵਰਗ ਨੂੰ ਬਣਦਾ ਹਿੱਸਾ ਦੇਣਾ ਅਤੇ ਬੈਗਲਾਗ ਪੂਰਾ ਕਾਨ ਸੰਬੰਧੀ ਸਰਕਾਰ ਨੂੰ ਅਪੀਲ ਕੀਤੀ ਗਈ ਇਸ ਸਬੰਧੀ ਸਟੇਟ ਕਮੇਟੀ ਵੱਲੋਂ 13 ਤਰੀਕ ਨੂੰ ਲੁਧਿਆਣਾ ਵਿਖੇ ਰਾਜ ਪੱਧਰੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਇਸ ਸਬੰਧੀ ਸਾਥੀਆਂ ਤੋਂ ਇਸ ਚੀਜ਼ ਦਾ ਵਾਧਾ ਲਿਆ ਗਿਆ ਕਿ ਉਹ ਆਪਣੀਆਂ ਆਪਣੀਆਂ ਗੱਡੀਆਂ ਵਿੱਚ ਬੜਾ ਚੋਰ ਨਵਾਂ ਸ਼ਹਿਰ ਬੰਗਾ ਸਬ ਡਿਵੀਜ਼ਨਾਂ ਤੋਂ ਕਾਫਲੇ ਦੇ ਰੂਪ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਇਸ ਤੋਂ ਇਲਾਵਾ ਸ੍ਰੀ ਬਲਦੇਵ ਭਾਰਤੀ ਆਈ ਐੱਲ ਓ ਵਲੋ ਮਨਰੇਗਾ ਸੰਬਧੀ ਵਿਸਥਾਰ ਸਹਿਤ ਦਸਿਆ ਗਿਆ ਜੀ ਸਰਕਾਰ ਬੇਜਮੀਨੇ ਨੂੰ ਵਿਸੇਸ ਵੱਧ ਤੋਂ ਵੱਧ ਰੋਗਜ਼ਾਰ ਦੇਵੇ,ਮਨਰੇਗਾ ਨੂੰ 365 ਦਿਨ ਕੰਮ ਦਿੱਤਾ ਜਾਵੇ ਅਤੇ ਡੇਲੀ ਵਧਾਈ ਜਾਵੇ ।ਸ਼੍ਰੀ ਰਵਿੰਦਰ ਕੁਮਾਰ ਲਾਲੀ ਜਿਲ੍ਹਾ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਕਲੱਬ ਵਲੋਂ ਬਾਬਾ ਸਾਹਿਬ ਦੀ ਵਿਚਾਰਧਾਰਾ ਘਰ ਘਰ ਪਹਚਾਉਣ ਦੇ ਉਪਰਾਲੇ ਤੇ ਹੋਰ ਦਿੱਤਾ।ਸ੍ਰੀ ਅਸ਼ੋਕ ਕੁਮਾਰ ਸਾਬਕਾ ਬਲਾਕ ਪ੍ਰਾਇਮਰੀ ਅਫਸਰ ਹਰਮੇਸ਼ ਗੁਰੂ ਬੂਟਾ ਮਾਹਲ ਜ਼ਿਲਾ ਸੇਕ੍ਰੇਟਰੀ,ਲਖਵੀਰ ਸਿੰਘ  ,ਹਰੀ ਸਿੰਘ ਡਿਵੀਜਨਲ ਪ੍ਰਧਾਨ ਬਲਾਚੌਰ ਬਲਵੰਤ ਸਿੰਘ ਤਹਿਸੀਲ ਪ੍ਰਧਾਨ ਬਲਰਾਜ ਭੁਪਿੰਦਰ ਸਿੰਘ ਤਹਿਸੀਲ ਪ੍ਰਧਾਨ ਬੰਗਾ ਹਰਚਰਨ ਸਿੰਘ ਬਲਾਕ ਪ੍ਰਧਾਨ ਮੁਕੰਦਪੁਰ ਸੁਦੇਸ਼ ਕੁਮਾਰ ਦੀਵਾਨ ਰਾਮ ਲੁਭਾਇਆ ਕਲਸੀ ਜਿਲਾ ਖਜਾਨਚੀ , ਹਰਚਰਨ ਸਿੰਘ ਬਲਾਕ ਪ੍ਰਧਾਨ,
ਰਵਿੰਦਰ ਲਾਲੀ ਜਿਲਾ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਕਲੱਬ ਕੇਵਲ ਸਿੰਘ ਜਗਤਪੁਰੀ ਜਿਲਾ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਮਨਜੀਤ ਸਿੰਘ ਬਲਾਚੌਰ, ਭੁਪਿੰਦਰ ਸਿੰਘ ਨਵਾਂ ਸ਼ਹਿਰ, ਮਨੋਜ ਕੁਮਾਰ ਨਵਾਂ ਸ਼ਹਿਰ ਗੁਰਦੀਪ ਸਿੰਘ,ਹਰਮੇਸ਼ ਗੁਰੂ ਸਾਬਕਾ ਪ੍ਰਧਾਨ, ਤਹਿਸੀਲ ਪ੍ਰਧਾਨ,ਰਾਜੇਸ਼ ਰਹਿਪਾ, ਰਾਜਪਾਲ ਕੈਂਥ ਆਦਿ ਹਾਜ਼ਿਰ ਸਨ।

Monday, July 7, 2025

ਸਵ: ਰਵੀ ਭੂਸ਼ਣ ਗੋਇਲ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ:

ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦੇ ਇੱਕ ਪੈਲਸ ਵਿਖ਼ੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਸ੍ਰੀ ਗਰੁੜ ਪੁਰਾਣ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਵੱਖ ਵੱਖ ਰਾਜਨੀਤਿਕ ਅਤੇ ਸਮਾਜਿਕ ਆਗੂਆਂ ਵੱਲੋਂ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਸੁਭਾਸ਼ ਸ਼ਰਮਾ ਜਿਨਾਂ ਵੱਲੋਂ ਹਲਕਾ ਅਨੰਦਪੁਰ ਸਾਹਿਬ ਤੋਂ ਪਿਛਲੀ ਲੋਕ ਸਭਾ ਇਲੈਕਸ਼ਨ ਲੜੀ ਗਈ ਸੀ ਨੇ ਸ੍ਰੀ ਰਵੀ ਭੂਸ਼ਣ ਗੋਇਲ ਨੂੰ ਸ਼ਰਧਾਂਜਲੀ ਭੇਂਟ ਕਰਦੇ ਕਿਹਾ ਕਿਹਾ ਕਿ ਗੋਇਲ ਜੀ ਬੰਗਾ ਇਲਾਕੇ ਦੇ ਹਰਮਨ ਪਿਆਰੇ ਵਧੀਆ ਇਨਸਾਨ ਸਨ ਜਿਨਾਂ ਵੱਲੋਂ ਮਿਊਨਸੀਪਲ ਕਮੇਟੀ ਦੇ ਪ੍ਰਧਾਨ ਹੁੰਦਿਆਂ ਸ਼ਹਿਰ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਇਸ ਮੌਕੇ ਪੰਜਾਬ ਦੇ ਕੰਟੇਨਰਜ ਅਤੇ ਵੇਅਰ ਹਾਊਸ ਨਿਗਮ ਦੇ ਚੇਅਰਮੈਨ ਅਤੇ  ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ,ਸਾਬਕਾ ਵਿਧਾਇਕ ਮੋਹਨ ਲਾਲ ਬੰਗਾ, ਜਿਲ੍ਹਾ ਪ੍ਰਧਾਨ ਭਾਜਪਾ ਰਾਜਵਿੰਦਰ ਸਿੰਘ ਲੱਕੀ, ਸ਼੍ਰੀਮਤੀ ਸੁਦੇਸ਼ ਸ਼ਰਮਾ,ਵਰਿੰਦਰ ਕੌਰ ਥਾਂਦੀ, ਪੂਨਮ ਮਾਨਕ,ਆਪ ਹਲਕਾ ਇੰਚਾਰਜ ਸੰਗਠਨ ਹਰਜੋਤ ਕੌਰ ਲੋਹਟੀਆ,ਸੰਜੀਵ ਭਾਰਦਵਾਜ਼, ਸਤਵੀਰ ਸਿੰਘ ਪੱਲੀ ਝਿੱਕੀ ਆਦਿ ਵੱਲੋਂ ਸਵ: ਰਵੀ ਭੂਸ਼ਣ ਗੋਇਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਸਟੇਜ ਸਕੱਤਰ ਦੀ ਭੂਮਿਕਾ ਪ੍ਰਿਤਪਾਲ ਬਜਾਜ ਵੱਲੋਂ ਨਿਭਾਉਂਦੇ ਹੋਏ ਕਿਹਾ ਗਿਆ ਕਿ ਵੱਡੀ ਗਿਣਤੀ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਸਵ:ਰਵੀ ਭੂਸ਼ਣ ਗੋਇਲ ਜੀ ਦੀ ਵਿਛੜੀ ਹੋਈ ਆਤਮਾ ਲਈ ਸੋਕ ਸੰਦੇਸ਼ ਭੇਜੇ ਗਏ ਹਨ ਸਾਡੇ ਅਦਾਰੇ ਨੂੰ ਫੋਨ ਕਰਕੇ ਓਵਰਸੀਜ ਭਾਰਤੀ ਜਨਤਾ ਪਾਰਟੀ ਦੇ ਆਗੂ ਕਰਤਾਰ ਸਿੰਘ ਲੇਹਲ ਨੇ ਡੈਨਮਾਰਕ ਤੋਂ ਵੀ ਸਵ: ਰਵੀ ਭੂਸ਼ਣ ਗੋਇਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਸਵ: ਗੋਇਲ ਜੀ ਦਾ ਬੇਟਾ ਸਾਹਿਲ ਗੋਇਲ,ਪਤਨੀ ਕ੍ਰਿਸ਼ਨਾ ਗੋਇਲ ,ਭਤੀਜੇ ਪੰਕਜ ਗੋਇਲ, ਹੈਪੀ ਗੁਪਤਾ ਦੀਪਕ ਗੁਪਤਾ, ਭਰਾ ਸੁਦੇਸ਼ ਗੁਪਤਾ, ਤੋਂ ਇਲਾਵਾ ਬਾਬਾ ਦਵਿੰਦਰ ਕੌੜਾ ਜੀ,ਕੌਂਸਲਰ ਹਿੰਮਤ ਤੇਜਪਾਲ, ਕੌਂਸਲਰ ਜੀਤ ਸਿੰਘ ਭਾਟੀਆ, ਕੌਂਸਲਰ ਜਸਵਿੰਦਰ ਸਿੰਘ ਮਾਨ, ਸਾਬਕਾ ਪ੍ਰਧਾਨ ਜਤਿੰਦਰ ਕੌਰ ਮੂੰਗਾ,ਰਾਮਾਨੰਦ ਭਨੋਟ,ਆਸ਼ੀਸ਼ ਠਾਕੁਰ, ਰਜੀਵ ਸ਼ਰਮਾ,ਡਾਕਟਰ ਰਾਜੇਸ਼ ਕੁਮਾਰ ਪੂਨੀਆ,ਅਸ਼ਵਨੀ ਭਾਰਦਵਾਜ਼, ਮੰਡਲ ਪ੍ਰਧਾਨ ਵਿੱਕੀ ਖੋਸਲਾ, ਕੌਂਸਲਰ ਅਨੀਤਾ ਖੋਸਲਾ, ਰਾਮ ਕ੍ਰਿਸ਼ਨ ਪੱਲੀ ਝਿੱਕੀ, ਲੈਕ:ਅੰਮ੍ਰਿਤ ਪਾਲ ਸਿੰਘ, ਸਤਨਾਮ ਸਿੰਘ ਬਾਲੋ, ਨਰਿੰਦਰ ਮਾਹੀ ਆਦਿ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਰਿਸ਼ਤੇਦਾਰ ਹਾਜ਼ਰ ਸਨ 

Thursday, July 3, 2025

ਸ਼੍ਰੀ ਪ੍ਰਿਯਦਰਸ਼ਨਾ ਜੀ ਮਹਾਰਾਜ ਠਾਣੇ 7 ਦਾ ਜੈਨ ਸਥਾਨਕ ਨਵਾਂਸ਼ਹਿਰ ਵਿਖੇ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ

ਨਵਾਂਸ਼ਹਿਰ3 ਜੁਲਾਈ(ਹਰਿੰਦਰ ਸਿੰਘ,ਮਨਜਿੰਦਰ ਸਿੰਘ)ਮਹਾਸਾਧਵੀ ਪੂਜਯ ਗੁਰੂਨੀ ਸ਼੍ਰੀ ਪ੍ਰਿਯਦਰਸ਼ਨਾ ਜੀ ਮਹਾਰਾਜ,. ਠਾਣੇ 7 ਨੂੰ ਜੈਨ ਸਥਾਨਕ ਨਵਾਂਸ਼ਹਿਰ ਵਿਖੇ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ! ਐਸ.ਐਸ ਜੈਨ ਸਭਾ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਮਹਾਸਾਧਵੀ ਸ਼੍ਰੀ ਪ੍ਰਿਯਦਰਸ਼ਨਾ ਜੀ ਮਹਾਰਾਜ ਠਾਣੇ 7 ਅੱਜ ਸਵੇਰੇ ਪ੍ਰਧਾਨ ਸੁਰਿੰਦਰ ਜੈਨ ਜੀ ਦੇ ਨਿਵਾਸ ਤੋਂ ਗੀਤਾ ਭਵਨ ਰੋਡ, ਰੇਲਵੇ ਰੋਡ ਤੋਂ ਹੁੰਦੇ ਹੋਏ ਜੈਨ ਸਥਾਨਕ ਪਹੁੰਚੇ! ਰਸਤੇ ਵਿੱਚ ਐਸ.ਐਸ ਜੈਨ ਸਭਾ, ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ, ਸ਼੍ਰੀ ਵਰਧਮਾਨ ਜੈਨ ਸੇਵਾ ਸੰਘ, ਪ੍ਰਯਾਸ ਸੋਸਾਇਟੀ, ਜੈਨ ਮਹਿਲਾ ਸੰਘ, ਆਰੀਆ ਚੰਦਨ ਵਾਲਾ ਸੰਘ, ਸ਼੍ਰੀ ਚੰਦਨਬਾਲਾ ਜੈਨ ਯੁਵਤੀ ਸੰਘ ਦੇ ਮੈਂਬਰਾਂ ਨੇ ਭਜਨ ਗਾਇਨ ਅਤੇ ਨਾਅਰੇ ਲਗਾ ਕੇ ਸਮੁੱਚੇ ਮਾਹੌਲ ਨੂੰ ਧਾਰਮਿਕ ਬਣਾ ਦਿੱਤਾ! ਜੈਨ ਸਥਾਨਕ ਪਹੁੰਚਣ 'ਤੇ ਐਸ.ਐਸ. ਜੈਨ ਸਭਾ ਨਵਾਂਸ਼ਹਿਰ ਅਤੇ ਗੁਰੂ ਭਗਤਾਂ ਵੱਲੋਂ ਮਹਾਸਾਧਵੀ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ! ਇਸ ਮੌਕੇ ਜੈਨ ਮਹਿਲਾ ਮੰਡਲ ਦੀ ਸਕੱਤਰ ਤ੍ਰਿਪਤਾ ਜੈਨ, ਅਲਕਾ ਜੈਨ, ਰਜਨੀ ਜੈਨ, ਜੈਨ ਸਭਾ ਤੋਂ ਪ੍ਰਧਾਨ ਸੁਰਿੰਦਰ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ ਦੇ ਸਕੱਤਰ ਦੀਪਕ ਜੈਨ, ਅਹਿਮਦਾਬਾਦ ਬਿਹਾਰ ਸੰਘ ਤੋਂ ਪ੍ਰਸ਼ਾਂਤ ਜੈਨ, ਮਨੀ ਲਕਸ਼ਮੀ ਧਾਮ ਤੋਂ ਰੈਣਕ  ਜੈਨ ਸ਼ਾਮਲ ਹੋਏ। ਮੰਤਰੀ ਰੂਬੀ ਜੈਨ ਨੇ ਸੁੰਦਰ ਭਜਨ ਗਾਏ ਅਤੇ ਮਹਾਸਾਧਵੀ ਜੀ ਦਾ ਗੁਣਗਾਨ ਕੀਤਾ! ਇਸ ਮੌਕੇ ਮਹਾਸਾਧਵੀ ਸ਼੍ਰੀ ਰਤਨ ਜੋਤੀ ਜੀ ਮਹਾਰਾਜ ਅਤੇ ਸ਼੍ਰੀ ਮੋਕਸ਼ਦਾ ਜੀ ਮਹਾਰਾਜ ਨੇ ਵੀ ਸਾਰਿਆਂ ਨੂੰ ਇਸ ਚਤੁਰਮਾਸ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਆ! ਇਸ ਮੌਕੇ ਮਹਾਸਾਧਵੀ ਸ਼੍ਰੀ ਪ੍ਰਿਯਦਰਸ਼ਨਾ ਜੀ ਅਤੇ ਮਹਾਸਾਧਵੀ ਸ਼੍ਰੀ ਰਤਨ ਜੋਤੀ ਜੀ ਨੇ ਕਿਹਾ ਕਿ ਚਤੁਰਮਾਸ ਜਪ, ਤਪੱਸਿਆ, ਧਾਰਮਿਕ ਅਤੇ ਸੇਵਾ ਕਾਰਜਾਂ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ! ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਜਾਪ ਅਤੇ ਸਿਮਰਨ ਕਰਕੇ ਇਸ ਚਤੁਰਮਾਸ ਨੂੰ ਇਤਿਹਾਸਕ ਬਣਾਉਣ! ਇਸ ਪ੍ਰੋਗਰਾਮ ਦੇ ਅੰਤ ਵਿੱਚ ਮਹਾਸਾਧਵੀ ਸ਼੍ਰੀ ਪ੍ਰਿਯਦਰਸ਼ਨਾ ਜੀ ਮਹਾਰਾਜ ਨੇ ਮੰਗਲ ਪਾਠ ਦਾ ਪਾਠ ਕਰਕੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ! ਇਸ ਮੌਕੇ ਸੁਰਿੰਦਰ ਜੈਨ, ਨੇਮ ਕੁਮਾਰ ਜੈਨ, ਅਨਿਲ ਜੈਨ, ਅਚਲ ਜੈਨ, ਅਸ਼ੋਕ ਜੈਨ, ਮਨੀਸ਼ ਜੈਨ, ਸ਼੍ਰੀਪਾਲ ਜੈਨ, ਅਨਿਲ ਜੈਨ, ਸੁਨੀਸ਼ ਜੈਨ, ਰਾਕੇਸ਼ ਜੈਨ ਬੱਬੀ, ਪੁਨੀਤ ਜੈਨ, ਪੰਕਜ ਜੈਨ, ਚਰਚਿਤ ਜੈਨ, ਦੀਪਕ ਜੈਨ, ਦਿਨੇਸ਼ ਜੈਨ, ਮੋਹਿਤ ਜੈਨ ਤੋਂ ਇਲਾਵਾ ਜੈਨ ਸਭਾ,ਜੈਨ  ਯੁਵਕ ਮੰਡਲ, ਵਰਧਮਾਨ ਜੈਨ ਸੇਵਾ ਸੰਘ, ਪ੍ਰਯਾਸ ਸੋਸਾਇਟੀ, ਜੈਨ ਮਹਿਲਾ ਮੰਡਲ, ਸ਼੍ਰੀ ਚੰਦਨਬਾਲਾ ਜੈਨ ਯੁਵਤੀ ਮੰਡਲ, ਆਰੀਆ ਚੰਦਨਬਾਲਾ ਸੰਘ, ਸ਼੍ਰੀ ਰਮਣੀਕ ਬਾਲ ਕਲਾ ਮੰਡਲ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ! ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ ਦੇ ਪ੍ਰਧਾਨ ਪੰਕਜ ਜੈਨ ਦੀ ਅਗਵਾਈ ਵਿੱਚ ਮੈਂਬਰਾਂ ਨੇ ਸ਼ੋਭਾ ਯਾਤਰਾ ਕੱਢਣ ਅਤੇ ਗੌਤਮ ਪ੍ਰਸਾਦੀ ਵੰਡਣ ਵਿੱਚ ਵੱਡਮੁੱਲਾ ਸਹਿਯੋਗ ਦਿੱਤਾ! ਇਸ ਸ਼ੋਭਾ ਯਾਤਰਾ  ਦੇ ਰਸਤੇ ਵਿੱਚ ਪ੍ਰਧਾਨ ਸੁਰਿੰਦਰ ਜੈਨ, ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਅਤੇ ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ ਵੱਲੋਂ ਪ੍ਰਸਾਦ ਵੰਡਿਆ ਗਿਆ! ਇਸ ਮੌਕੇ 'ਤੇ ਅਹਿਮਦਾਬਾਦ, ਲੁਧਿਆਣਾ, ਦਿੱਲੀ, ਗੁੜਗਾਓਂ, ਮਨੀ ਲਕਸ਼ਮੀ ਧਾਮ ਆਦਿ ਸ਼ਹਿਰਾਂ ਤੋਂ ਵੀ ਗੁਰੂ ਸ਼ਰਧਾਲੂ ਆਏ ਹੋਏ ਸਨ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...