ਨਵਾਂਸ਼ਹਿਰ31 ਮਈ(ਮਨਜਿੰਦਰ ਸਿੰਘ, ਹਰਿੰਦਰ ਸਿੰਘ) ਨਜਦੀਕੀ ਪਿੰਡ ਲੰਗੜੋਆ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 419 ਵਾਂ ਸ਼ਹੀਦੀ ਪੁਰਬ ਖੂਨਦਾਨ ਕੈਂਪ ਲਗਾ ਕੇ ਬਣਾਇਆ ਗਿਆ। ਜਾਣਕਾਰੀ ਦਿੰਦੇ ਹੋਏ ਗੁਰਮੁਖ ਸਿੰਘ ਸਕੱਤਰ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਬੋਹੜਾਂ ਵਾਲਾ ਵਿਖੇ ਬਲੱਡ ਬੈਂਕ ਨਵਾਂ ਸ਼ਹਿਰ ਦੇ ਸਹਿਯੋਗ ਨਾਲ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 69 ਯੂਨਿਟ ਇਕੱਤਰ ਹੋਏ। ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਗੁਰਬਾਣੀ ਦੇ ਮਨੋਹਰ ਕੀਰਤਨ ਕੀਤੇ ਗਏ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਬੰਧ ਵਿੱਚ ਕਥਾ ਵਿਚਾਰਾਂ ਹੋਈਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਇਸ ਮੌਕੇ ਗੁਰਦੁਆਰਾ ਪ੍ਰਬੰਧਨ ਦੇ ਗੁਰਮੁਖ ਸਿੰਘ ਜੇ ਈ, ਮਹਿੰਦਰ ਸਿੰਘ, ਹਰਪ੍ਰੀਤ ਸਿੰਘ,ਦੇਵਾ ਸਿੰਘ, ਨਰਿੰਦਰ ਸਿੰਘ, ਰਾਜਵੰਤ ਸਿੰਘ, ਸੁਖਬੀਰ ਸਿੰਘ, ਪ੍ਰਦੀਪ ਸਿੰਘ ਆਦਿ ਤੋਂ ਇਲਾਵਾ ਪਤਵੰਤੇ ਅਤੇ ਸਾਧ ਸੰਗਤ ਹਾਜ਼ਰ ਸਨ। ਖੂਨਦਾਨ ਕੈਂਪ ਸੁਰਿੰਦਰ ਸਿੰਘ ਇਟਲੀ ਵਾਲੇ ਦੇ ਪਰਿਵਾਰ ਵਲੋਂ ਆਪਣੀ ਮਾਤਾ ਦੀ ਯਾਦ ਵਿੱਚ ਲਗਾਇਆ ਗਿਆ।
Saturday, May 31, 2025
Friday, May 30, 2025
ਜੈਨ ਸਕੂਲ ਵਿੱਚ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਛਬੀਲ ਲਗਾਈ ਗਈ
ਬੰਗਾ 29, ਮਈ (ਮਨਜਿੰਦਰ ਸਿੰਘ)ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਸਕੂਲ ਦੇ ਪ੍ਰਿੰਸੀਪਲ ਮੰਜੂ ਮੋਹਨ ਬਾਲਾ ਨੇ ਦੱਸਿਆ ਕਿ ਸਮੇਂ ਸਮੇਂ ਤੇ ਜੈਨ ਸਕੂਲ ਦੇ ਬੱਚੇ ਧਾਰਮਿਕ ਗਤੀਵਿਧੀਆਂ ਵਿੱਚ ਭਾਗ ਲੈਂਦੇ ਰਹਿੰਦੇ ਹਨ।ਅੱਜ ਸਕੂਲ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਸਕੂਲ ਦੇ ਫੋਰਥ ਕਲਾਸ ਕਰਮਚਾਰੀਆਂ ਵੱਲੋਂ ਵੀ ਵੱਧ ਚੜ ਕੇ ਇਸ ਵਿੱਚ ਭਾਗ ਲਿਆ । ਘੁੰਗਣੀਆਂ ਅਤੇ ਕੜਾਹ ਪ੍ਰਸ਼ਾਦ ਵੀ ਤਿਆਰ ਕੀਤਾ ਗਿਆ ਸਕੂਲ ਦੇ ਵਿਦਿਆਰਥੀਆਂ ਵੱਲੋਂ ਬੜੀ ਉਤਸਾਹ ਪੂਰਵਕ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਗਈ। ਸਕੂਲ ਆਪਣੇ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਵਿੱਚ ਧਾਰਮਿਕ ਗਤੀਵਿਧੀਆਂ ਨਾਲ ਜੋੜ ਕੇ ਬੱਚਿਆਂ ਵਿੱਚ ਧਾਰਮਿਕ ਭਾਵਨਾਵਾਂ ਨੂੰ ਉਜਾਗਰ ਕਰਦਾ ਹੈ।ਸਕੂਲ ਦੀ ਮੈਨੇਜਿੰਗ ਕਮੇਟੀਪ੍ਰਧਾਨ ਕਮਲ ਜੈਨ ,ਮੈਨੇਜਰ ਸੰਜੀਵ ਜੈਨ,ਵਾਈਸ ਪ੍ਰਧਾਨ ਅਰਪਨ ਜੈਨ,ਸੈਕਟਰੀ ਅਰੁਣ ਜੈਨ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ।
ਪੰਜਾਬ ਸਰਕਾਰ ਦੀ ‘ਇੱਕ ਦਿਨ ਡੀ.ਸੀ./ ਐਸ.ਐਸ.ਪੀ ਦੇ ਨਾਲ’ ਪਹਿਲਕਦਮੀ****ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨਾਲ ਕੀਤੀ ਗੱਲਬਾਤ, ਸਵਾਲ-ਜਵਾਬ, ਵੱਖ-ਵੱਖ ਦਫ਼ਤਰਾਂ ਦਾ ਕੀਤਾ ਦੌਰਾ ਕਰਕੇ ਹਾਸਲ ਕੀਤੀ ਜਾਣਕਾਰੀ**** ਡਿਪਟੀ ਕਮਿਸ਼ਨਰ/ ਐਸ.ਐਸ.ਪੀ ਨਾਲ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਖਾਧਾ*** ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਦੇ ਉਪਰਾਲੇ ਦੀ ਮਾਪਿਆਂ ਵੱਲੋਂ ਭਰਵੀ ਸ਼ਲਾਘਾ
(ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੀਰਵਾਰ ਨੂੰ ਆਪਣੇ ਕੈਂਪ ਆਫਿਸ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ।)
ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ 'ਇੱਕ ਦਿਨ ਡੀਸੀ/ਐਸਐਸਪੀ ਦੇ ਨਾਲ' ਤਹਿਤ ਜ਼ਿਲ੍ਹੇ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਸੱਤ ਟਾਪਰ ਵਿਦਿਆਰਥੀਆਂ ਨੇ ਸਾਰਾ ਦਿਨ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨਾਲ ਬਿਤਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਇਹ ਗੱਲ ਸਿੱਖੀ ਹੈ ਕਿ ਹਾਂ ਪੱਖੀ ਪਹੁੰਚ, ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਹੋਣ ਤਾਂ ਤੁਹਾਡੇ ਟੀਚੇ ਦੀ ਪ੍ਰਾਪਤੀ ਨੂੰ ਕੋਈ ਰੋਕ ਨਹੀਂ ਸਕਦਾ।
ਡਿਪਟੀ ਕਮਿਸ਼ਨਰ ਦੀ ਰਿਹਾਇਸ਼ ‘ਤੇ ਨਾਸ਼ਤਾ ਕਰਨ ਉਪਰੰਤ ਦਿਨ ਦੀ ਸ਼ੁਰੂਆਤ ਕਰਦੇ ਹੋਏ, ਵਿਦਿਆਰਥੀਆਂ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਦੇ ਰੋਜ਼ਾਨਾ ਦਫ਼ਤਰੀ ਕਾਰਜਾਂ, ਲੋਕ ਮਸਲਿਆਂ ਦੀ ਸੁਣਵਾਈ, ਮੀਟਿੰਗਾਂ ਅਤੇ ਸਮੇਂ ਸਮੇਂ ਸਿਰ ਲਏ ਜਾਣ ਵਾਲੇ ਫੈਸਲਿਆਂ ਬਾਰੇ ਜਾਣਕਾਰੀ ਹਾਸਲ ਕਰਕੇ ਬੇਹੱਦ ਪ੍ਰਸੰਨ ਹਨ।ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਪੜ੍ਹਾਈ, ਸੰਘਰਸ਼ ਅਤੇ ਕਰੀਅਰ ਸਬੰਧੀ ਵਿਚਾਰਾਂ, ਸਲਾਹ, ਮਾਰਗਦਰਸ਼ਨ ਅਤੇ ਜਾਣਕਾਰੀ ਤੋਂ ਬਹੁਤ ਪ੍ਰੇਰਿਤ ਹੋਏ ਅਤੇ ਇਹ ਨਿਸ਼ਚਾ ਕੀਤਾ ਕਿ ਕੋਈ ਵੀ ਟੀਚਾ ਨਾਮੁਮਕਿਨ ਨਹੀਂ ਹੈ।
(ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨਾਲ ਗਰੁੱਪ ਫੋਟੋ ਕਰਵਾਉਂਦੇ ਵਿਦਿਆਰਥੀ।)
ਇਨ੍ਹਾਂ ਵਿਦਿਆਰਥੀਆਂ ਵਿੱਚ ਸ਼ਾਮਲ ਟਵਿੰਕਲ ਕੌਰ, ਬਬੀਤਾ ਕੁਮਾਰੀ, ਜਿਨ੍ਹਾਂ ਨੇ ਦਸਵੀਂ ਵਿੱਚ ਕ੍ਰਮਵਾਰ 97.54 ਪ੍ਰਤੀਸ਼ਤ ਅਤੇ 96.75 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ ਬਾਰ੍ਹਵੀਂ ਵਿਚੋਂ ਸਿਮਰਜੀਤ ਕੌਰ ਨੇ 98.6 ਪ੍ਰਤੀਸ਼ਤ, ਹਰਮਨਪ੍ਰੀਤ ਕੌਰ ਨੇ 97.6, ਰਣਬੀਰ ਕੌਰ ਨੇ ਵੀ 97.6, ਸ਼੍ਰੇਆ ਯਾਦਵ ਅਤੇ ਆਦਰਸ਼ ਯਾਦਵ ਦੋਵੇਂ ਭੈਣ-ਭਰਾ ਨੇ 97.2 ਅਤੇ 97.4 ਪ੍ਰਤੀਸ਼ਤ ਪ੍ਰਾਪਤ ਕੀਤੇ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨਾਲ ਗੱਲਬਾਤ ਕਰਦਿਆਂ, ਵਿਦਿਆਰਥੀਆਂ ਨੇ ਉਨ੍ਹਾਂ ਨੂੰ ਪੜ੍ਹਾਈ ਅਤੇ ਭਵਿੱਖ ਵਿੱਚ ਆਪਣੇ ਟੀਚਿਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਮਿਹਨਤ 'ਤੇ ਵੀ ਮਾਣ ਹੈ, ਜਿਸ ਕਾਰਨ ਉਹ ਜ਼ਿਲ੍ਹੇ ਵਿੱਚ ਟਾਪਰ ਬਣੇ ਅਤੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਪੂਰਾ ਦਿਨ ਬਿਤਾਉਣ ਦਾ ਮੌਕਾ ਮਿਲਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਮਨ ਵਿੱਚ ਟੀਚਾ ਹਾਸਲ ਕਰਨ ਦਾ ਧਾਰਿਆ ਹੋਵੇ ਤਾਂ ਕਿਸੇ ਨੂੰ ਕਾਮਯਾਬ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਡਟ ਕੇ ਕੀਤੀ ਮਿਹਨਤ ਉਚੇਰੀ ਸਿੱਖਿਆ ਅਤੇ ਭਵਿੱਖ ਵਿੱਚ ਮੁਕਾਬਲੇਬਾਜ਼ੀ ਦੇ ਇਮਤਿਹਾਨ ਵਿੱਚ ਬੇਹੱਦ ਲਾਹੇਵੰਦ ਸਾਬਤ ਹੁੰਦੀ ਹੈ ਕਿਉਂਕਿ ਇਹ ਇੱਕ ਮਜ਼ਬੂਤ ਨੀਂਹ ਕੰਮ ਕਰਦੀ ਹੈ। ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਵੱਲੋਂ ਲਈਆਂ ਮੀਟਿੰਗਾਂ ਵਿੱਚ ਸ਼ਿਰਕਤ ਕਰਕੇ ਵੱਖ-ਵੱਖ ਤਰ੍ਹਾਂ ਦੀ ਪ੍ਰਕਿਰਿਆ ਦੀ ਜਾਣਕਾਰੀ ਹਾਸਲ ਕੀਤੀ।
(ਐਸ.ਐਸ.ਪੀ. ਡਾ. ਮਹਿਤਾਬ ਸਿੰਘ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ।)
ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਵੱਖ-ਵੱਖ ਬ੍ਰਾਂਚਾਂ, ਵਧੀਕ ਡਿਪਟੀ ਕਮਿਸ਼ਨਰ ਦਫ਼ਤਰ, ਐਸ.ਡੀ.ਐਮ ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਦਫ਼ਤਰ, ਡੀ.ਪੀ.ਓ., ਕੰਟਰੋਲ ਰੂਮ, ਸਮਾਜਿਕ ਸੁਰੱਖਿਆ ਦਫ਼ਤਰ, ਸੇਵਾ ਕੇਂਦਰ ਆਦਿ ਦਾ ਵੀ ਦੌਰਾ ਕੀਤਾ।
ਇਸ ਉਪਰੰਤ ਵਿਦਿਆਰਥੀਆਂ ਨੇ ਐਸ.ਐਸ.ਪੀ. ਡਾ. ਮਹਿਤਾਬ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਵੀ ਸਵਾਲ-ਜਵਾਬ ਕੀਤੇ। ਐਸ.ਐਸ.ਪੀ. ਜੋ ਇੱਕ ਡਾਕਟਰ ਹਨ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਅਤੇ ਆਈ.ਪੀ.ਐਸ. ਬਣਨ ਲਈ ਕੀਤੀ ਸਖ਼ਤ ਮਿਹਨਤ ਬਾਰੇ ਦੱਸਿਆ। ਵਿਦਿਆਰਥੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦੀਆਂ ਵੱਖ-ਵੱਖ ਬ੍ਰਾਂਚਾਂ ਦਾ ਵੀ ਦੌਰਾ ਕਰਕੇ ਜਾਣਕਾਰੀ ਹਾਸਲ ਕੀਤੀ।
ਮਾਪਿਆਂ ਨੇ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ
ਮੰਢਾਲੀ ਪਿੰਡ ਤੋਂ ਵਿਦਿਆਰਥਣ ਟਵਿੰਕਲ ਕੌਰ ਦੀ ਮਾਤਾ ਕੁਲਵੰਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬੇਹੱਦ ਸਲਾਹੁਣਯੋਗ ਹੈ ਜਿਹੜਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਭਵਿੱਖ ਵਿੱਚ ਕਾਮਯਾਬੀ ਲਈ ਮੀਲਪੱਥਰ ਸਾਬਤ ਹੋਵੇਗਾ।
ਬੰਗਾ ਤੋਂ ਵਿਦਿਆਰਥਣ ਬਬੀਤਾ ਕੁਮਾਰੀ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਕਦੇ ਸੋਚਿਆ ਨਹੀਂ ਸੀ ਕਿ ਉਨ੍ਹਾਂ ਧੀ ਦੀ ਸ਼ਾਨਦਾਰ ਕਾਰਗੁਜਾਰੀ ਉਪਰੰਤ ਉਸ ਨੂੰ ਜ਼ਿਲ੍ਹੇ ਦੇ ਸਭ ਤੋਂ ਵੱਡੇ ਅਧਿਕਾਰੀ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨਾਲ ਯਾਦਗਾਰੀ ਮੁਲਾਕਾਤ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲਕਦਮੀ ਵਿਦਿਆਰਥੀਆਂ ਲਈ ਤਾਅ ਉਮਰ ਯਾਦਗਾਰ ਰਹੇਗੀ।
ਪਿੰਡ ਮਜਾਰਾ ਕਲਾਂ ਤੋਂ ਵਿਦਿਆਰਥਣ ਹਰਮਨਪ੍ਰੀਤ ਕੌਰ ਦੇ ਪਿਤਾ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਦਿਨ ਪਰਿਵਾਰਾਂ ਖਾਸਕਰ ਸਕੂਲਾਂ ਲਈ ਮਾਣ ਅਤੇ ਯਾਦਗਾਰ ਭਰਪੂਰ ਹੈ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਨਾਮਨਾ ਖੱਟ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਦੀ ਕੀਤੀ ਹੌਸਲਾਅਫਜਾਈ ਦਾ ਅਨੰਦ ਮਾਣਿਆ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਵਿਦਿਆਰਥੀਆਂ ਲਈ ਜਾਣਕਾਰੀਆਂ ਭਰਪੂਰ, ਗਿਆਨ ਸਿੱਖਣ ਅਤੇ ਨਵੇਂ ਵਿਚਾਰਾਂ ਦੀ ਸਾਂਝ ਪਾਉਣ ਵਾਲਾ ਹੈ, ਜੋ ਭਵਿੱਖ ਵਿੱਚ ਉਨ੍ਹਾਂ ਦੇ ਬਹੁਤ ਕੰਮ ਆਵੇਗਾ।
ਵਿਦਿਆਰਥੀਆਂ ਬਾਰੇ ਜਾਣਕਾਰੀ
ਟਵਿੰਕਲ ਕੌਰ (97.54 ਪ੍ਰਤੀਸ਼ਤ ਨਾਲ ਦਸਵੀਂ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੰਢਾਲੀ
ਬਬੀਤਾ ਕੁਮਾਰੀ (96.77 ਪ੍ਰਤੀਸ਼ਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਬਾ ਗੋਲਾ, ਬੰਗਾ
ਸਿਮਰਜੀਤ ਕੌਰ +2 (98.06 ਪ੍ਰਤੀਸ਼ਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਚੌਰ
ਹਰਮਨਪ੍ਰੀਤ ਕੌਰ +2 (97.06 ਪ੍ਰਤੀਸ਼ਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਾਡਲਾ
ਰਣਬੀਰ ਕੌਰ +2 (97.06 ਪ੍ਰਤੀਸ਼ਤ)
ਪ੍ਰਧਾਨ ਮੰਤਰੀ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰਾਹੋਂ
ਸ਼੍ਰੇਆ ਯਾਦਵ +2 (97.02 ਪ੍ਰਤੀਸ਼ਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰਾਹੋਂ
ਆਦਰਸ਼ ਯਾਦਵ +2 (97.04 ਪ੍ਰਤੀਸ਼ਤ)
ਸਕੂਲ ਆਫ਼ ਐਮੀਨੈਂਸ, ਨਵਾਂਸ਼ਹਿਰ
Wednesday, May 28, 2025
ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨਹੀਂ ਰਹੇ
ਮੋਹਾਲੀ 28 ਮਈ ( ਮਨਜਿੰਦਰ ਸਿੰਘ)ਸੀਨੀਅਰ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨਹੀਂ ਰਹੇ। ਉਨ੍ਹਾਂ ਨੇ ਅੱਜ ਸ਼ਾਮ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਪਣੇ ਆਖਰੀ ਸਾਹ ਲਏ। ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਸੁਖਦੇਵ ਸਿੰਘ ਢੀਂਡਸਾ ਪੰਜਾਬ ‘ਚ ਅਕਾਲੀ ਦਲ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਤੇ ਕੇਂਦਰੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ। ਇਸ ਤੋਂ ਇਲਾਵਾ ਉਹ ਲੋਕ ਸਭਾ ਤੇ ਰਾਜ ਸਭਾ ਦੇ ਕਈ ਵਾਰ ਮੈਂਬਰ ਵੀ ਰਹੇ ਹਨ।
ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ 8ਵੀਂ,10ਵੀਂ,12ਵੀਂ ਦੇ ਜ਼ਿਲੇ 'ਚੋਂ ਮੈਰਿਟ 'ਚ ਆਏ ਬੱਚਿਆਂ ਦਾ ਹਰੇਕ ਪੱਧਰ ਤੇ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ - ਤੂਰ ਛੋਕਰਾਂ*
ਬੰਗਾ/ਨਵਾਂਸ਼ਹਿਰ (ਮਨਜਿੰਦਰ ਸਿੰਘ)ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰਧਾਨ ਸੁਖਵਿੰਦਰ ਸਿੰਘ ਤੂਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ 8ਵੀਂ,10ਵੀਂ, 12ਵੀਂ ਕਲਾਸਾਂ ਦੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ ਉੱਘੇ ਸਮਾਜ ਸੇਵਕ ਸ਼੍ਰੀ ਗੁਰਚਰਨ ਅਰੋੜਾ ਦੀ ਅਗਵਾਈ ਹੇਠ ਹਰੇਕ ਵਿਦਿਆਰਥੀ ਨੂੰ ਮੋਮੈਂਟੋ, ਮੈਡਲ, ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਉਹਨਾਂ ਕਿਹਾ ਕਿ ਪੈਸੇ ਦੀ ਕਮੀ ਕਾਰਨ ਕਿਸੇ ਵੀ ਜ਼ਰੂਰਤਮੰਦ ਹੁਸ਼ਿਆਰ ਵਿਦਿਆਰਥੀ ਦੀ ਪੜਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਮੈਰਿਟ 'ਚ ਆਏ ਬੱਚਿਆਂ ਦਾ ਹਰੇਕ ਪੱਧਰ ਤੇ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸਮਾਗਮ ਵਿੱਚ ਵਿਦਿਆਰਥੀਆਂ ਦੇ ਕੈਰੀਅਰ ਕਾਉਂਸਲਿੰਗ ਸਬੰਧੀ ਸਮਾਗਮ ਦੇ ਮੁੱਖ ਮਹਿਮਾਨ ਸਾਹਿਬ ਸਿੰਘ ਅਤੇ ਵਿਸੇਸ਼ ਮਹਿਮਾਨ ਸ਼੍ਰੀ ਗੁਰਚਰਨ ਅਰੋੜਾ , ਸ. ਜਸਪਾਲ ਸਿੰਘ ਗਿੱਧਾ, ਮਾਸਟਰ ਨਰਿੰਦਰ ਸਿੰਘ ਭਾਰਟਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਦੇ ਲੈਕਚਰਾਰ ਸ਼੍ਰੀਮਤੀ ਸੁਨੀਤਾ ਦੇਵੀ, ਮੈਥ ਲੈਕਚਰਾਰ ਸ਼੍ਰੀਮਤੀ ਸੁਸ਼ਮਾ ਅਤੇ ਲੈਕਚਰਾਰ ਡਾ. ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਮਾਜ ਨੂੰ ਸਿਰਜਣ ਦੀ ਬਹੁਤ ਵੱਡੀ ਜਿੰਮੇਵਾਰੀ ਅਧਿਆਪਕਾਂ ਅਤੇ ਮਾਤਾ ਪਿਤਾ ਦੇ ਸਿਰ ਹੈ, ਉਸ ਤੋਂ ਵੱਡੀ ਜਿੰਮੇਵਾਰੀ ਬੱਚਿਆਂ ਦੀ ਹੈ ਕਿ ਅਧਿਆਪਕਾਂ ਅਤੇ ਮਾਤਾ ਪਿਤਾ ਵਲੋਂ ਦਿੱਤੀ ਸਿੱਖਿਆ ਨੂੰ ਗ੍ਰਹਿਣ ਕਰਨਾ। ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਬਕਸ਼ੀ ਅਤੇ ਖਜ਼ਾਨਚੀ ਪ੍ਰਿੰਸੀਪਲ ਲਹਿੰਬਰ ਸਿੰਘ ਨੇ ਕਿਹਾ ਕਿ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਬੈਨਰ ਹੇਠ ਜ਼ਰੂਰਤਮੰਦ ਹੁਸ਼ਿਆਰ ਬੱਚਿਆਂ ਦੀ ਹਮੇਸ਼ਾ ਮੱਦਦ ਕੀਤੀ ਜਾਵੇਗੀ। ਇਸ ਮੌਕੇ ਸ਼੍ਰੀ ਰਜਿੰਦਰ ਨਾਥ ਸ਼ਰਮਾ ਸੀਨੀਅਰ ਮੀਤ ਪ੍ਰਧਾਨ,ਮੱਖਣ ਸਿੰਘ ਬਿੱਲੂ ਬੁਲੇਟ ਸਰਵਿਸ, ਗੁਲਸ਼ਨ ਰਾਣਾ, ਜੋਵਨਪ੍ਰੀਤ ਸਿੰਘ ਭੰਗਲ, ਅਜੇ ਕੁਮਾਰ ਚੜ ਮਜਾਰਾ, ਬਲਵਿੰਦਰ ਸਿੰਘ, ਮਾਸਟਰ ਨਰਿੰਦਰ ਸਿੰਘ ਭਾਰਟਾ, ਕੁਲਵੰਤ ਸਿੰਘ, ਅਤੇ ਮੈਰਿਟ ਵਿੱਚ ਆਏ ਵਿਦਿਆਰਥੀ ਅੱਠਵੀਂ ਦੇ ਨਵਦੀਪ ਕੌਰ, ਜੈਸਮੀਨ, ਲਵਪ੍ਰੀਤ, ਸੁਖਪ੍ਰੀਤ ਕੌਰ ,ਦੱਸਵੀਂ ਦੇ ਟਵਿੰਕਲ ਕੌਰ, ਬਬੀਤਾ ਕੁਮਾਰੀ, ਬਾਰਵੀਂ ਦੇ ਸਿਮਰਜੀਤ ਕੌਰ, ਹਰਮਨਪ੍ਰੀਤ ਕੌਰ, ਰਣਬੀਰ ਕੌਰ, ਆਦਰਸ਼ ਯਾਦਵ, ਸ਼੍ਰਰੇਆ ਯਾਦਵ ਅਤੇ ਉਹਨਾਂ ਦੇ ਅਧਿਆਪਕ ਅਤੇ ਮਾਤਾ ਪਿਤਾ ਹਾਜਰ ਸਨ। ਸਟੇਜ ਸੰਚਾਲਨ ਦੀ ਭੂਮਿਕਾ ਮਾਸਟਰ ਬਖਸੀਸ਼ ਸਿੰਘ ਸੈਂਭੀ ਵਲੋਂ ਬਾਖੂਬੀ ਨਿਭਾਈ ਗਈਂ ¹
ਪਿੰਡ ਲੰਗੜੋਆ ਦਾ ਨੌਜਵਾਨ ਹੋਇਆ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ
ਨਵਾਂਸ਼ਹਿਰ 28 ਮਈ (ਹਰਿੰਦਰ ਸਿੰਘ,ਮਨਜਿੰਦਰ ਸਿੰਘ) ਇਥੋਂ ਨਜ਼ਦੀਕੀ ਪਿੰਡ ਲੰਗੜੋਆ ਦੇ ਇੱਕ ਨੌਜਵਾਨ ਜਿਸਦਾ ਨਾਂ ਜਸਪਾਲ ਸਿੰਘ ਪੁੱਤਰ ਹੁਸਨ ਲਾਲ ਦੱਸਿਆ ਜਾ ਰਿਹਾ ਹੈ। ਟ੍ਰੈਵਲ ਏਜੰਟਾਂ ਵਲੋਂ ਕੀਤੀ ਵੱਡੀ ਠੱਗੀ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਸਪਾਲ ਸਿੰਘ ਦੀ ਮਾਤਾ ਨਿੰਦਰ ਕੌਰ ਨੇ ਰੋਂਦਿਆਂ ਵਿਲਕਦਿਆਂ ਹੋਏ ਦੱਸਿਆ ਕਿ ਉਸਨੇ ਆਪਣੇ ਪੁੱਤਰ ਜਸਪਾਲ ਨੂੰ ਕਾਰੋਬਾਰ ਦੇ ਸਬੰਧ ਵਿੱਚ ਆਸਟਰੇਲੀਆ ਭੇਜਣ ਲਈ ਹੁਸ਼ਿਆਰਪੁਰ ਤੋਂ ਇੱਕ ਧੀਰਮ ਅਟਵਾਲ ਨਾਂ ਦੇ ਟਰੈਵਲ ਏਜੰਟ ਨੂੰ 18 ਲੱਖ ਰੁਪਏ ਦੇ ਕੇ ਵਿਦੇਸ਼ ਭੇਜਿਆ ਸੀ ਜੋ ਕਿ ਕੱਲ ਇਰਾਨ ਅਤੇ ਤਹਿਰਾਨ ਬਾਰਡਰ ਤੇ ਪਾਕਿਸਤਾਨ ਤੇ ਡੌਂਕੀ ਸਾਜਾਂ ਵੱਲੋਂ ਫੜ ਲਿਆ ਗਿਆ ਹੈ ਅਤੇ ਉਨ੍ਹਾਂ ਡੌਕੀ ਸਾਜ਼ਾਂ ਵੱਲੋਂ ਹੁਣ ਪਰਿਵਾਰ ਤੋਂ ਹੋਰ ਰਕਮ ਦੀ ਮੰਗ ਕੀਤੀ ਜਾ ਰਹੀ ਅਤੇ ਰਕਮ ਨਾ ਦੇਣ ਤੇ ਜਸਪਾਲ ਸਿੰਘ ਨੂੰ ਮਾਰਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਲੰਗੜੋਆ ਦਾ ਜਸਪਾਲ ਸਿੰਘ ਨਾਂ ਦਾ ਨੌਜਵਾਨ ਧੋਖੇਬਾਜ਼ ਏਜੰਟਾਂ ਦੀ ਚੁੰਗਲ ਵਿਚ ਫਸ ਕੇ ਪਹਿਲੀ ਅਪ੍ਰੈਲ ਨੂੰ ਘਰੋਂ ਆਸਟ੍ਰੇਲੀਆ ਜਾਣ ਲਈ ਡੌਂਕੀ ਲਗਾ ਕੇ ਪਹਿਲਾਂ ਦੁਬਈ ਪੁੱਜਾ। ਉਸਦੀ ਮਾਤਾ ਦੇ ਦੱਸਣ ਅਨੁਸਾਰ ਉੱਥੇ ਕੁਝ ਦਿਨ ਲੁਕ ਛਿਪ ਕੇ ਕੰਮ ਕਰਨ ਤੋਂ ਬਾਅਦ ਜਦੋਂ ਉਹ ਤਹਿਰਾਨ ਬਾਰਡਰ ਤੇ ਦੂਸਰੇ ਦੇਸ਼ ਨੂੰ ਕ੍ਰੌਸ ਕਰ ਰਿਹਾ ਸੀ ਤਾਂ ਟਰੈਵਲ ਏਜੰਟਾਂ ਦੀ ਮਿਲੀ ਭੁਗਤ ਨਾਲ ਉੱਥੋਂ ਦੇ ਡੌਂਕੀ ਸਾਜਾਂ ਦੀ ਗ੍ਰਿਫਤ ਵਿੱਚ ਆ ਗਿਆ ਜਿਸ ਤੇ ਜਾਅਲਸਾਜੀ ਏਜੰਟਾਂ ਵਲੋਂ ਜਸਪਾਲ ਸਿੰਘ ਤੇ ਅਣ ਮਨੁੱਖੀ ਤਸ਼ੱਦਦ ਢਾਇਆ ਗਿਆ ਤੇ ਹੋਰ ਰਕਮ ਦੀ ਮੰਗ ਕੀਤੀ ਗਈ ਪਰਿਵਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਠੱਗ ਟ੍ਰੈਵਲ ਏਜੰਟਾਂ ਦੀ ਚੁੰਗਲ ਤੋਂ ਜਲਦ ਤੋਂ ਜਲਦ ਛੁਡਾਇਆ ਜਾਵੇ।ਦੱਸਣ ਯੋਗ ਹੈ ਕਿ ਘਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਜਸਪਾਲ ਸਿੰਘ ਦੀ ਪਤਨੀ ਅਤੇ ਦੋ ਮਾਸੂਮ ਬੱਚੇ ਹਨ ਜੋ ਕਿ ਆਪਣੇ ਪਿਤਾ ਦੀ ਅੱਜ ਵੀ ਉਡੀਕ ਕਰ ਰਹੇ ਹਨ।
ਰੂਪਨਗਰ-ਚੰਡੀਗੜ੍ਹ ਹਾਈਵੇ ਤੇ ਪਿੰਡ ਭਿਓਰਾ ਦੇ ਨਜ਼ਦੀਕ ਫਲਾਈ ਓਵਰ ਦਾ ਕੰਮ ਚੱਲਣ ਕਾਰਨ ਟ੍ਰੈਫਿਕ ਰੂਟ ਬਦਲਿਆਂ
ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਆਮ ਪਬਲਿਕ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਰੂਪਨਗਰ-ਚੰਡੀਗੜ੍ਹ ਹਾਈਵੇ ਤੇ ਪਿੰਡ ਭਿਓਰਾ ਦੇ ਨਜ਼ਦੀਕ ਫਲਾਈ ਓਵਰ ਦਾ ਕੰਮ ਚੱਲਣ ਕਾਰਨ ਜਾਮ ਲੱਗ ਰਹੇ ਹਨ ਜਿਸ ਤੋਂ ਬੱਚਣ ਲਈ ਅਗਲੇ ਤਿੰਨ ਮਹੀਨੇ ਤੱਕ ਐਸ.ਬੀ.ਐਸ. ਨਗਰ (ਨਵਾਂਸ਼ਹਿਰ) ਸਾਇਡ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਵਾਇਆ ਸ਼੍ਰੀ ਚਮਕੌਰ ਸਾਹਿਬ ਤੋਂ ਚੰਡੀਗੜ੍ਹ ਜਾ ਸਕਦੇ ਹਨ ਅਤੇ ਨੰਗਲ ਸਾਇਡ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਵਾਇਆ ਨਾਲਾਗੜ੍ਹ-ਬੱਦੀ ਤੋਂ ਚੰਡੀਗੜ੍ਹ ਜਾ ਸਕਦੇ ਹਨ।
Tuesday, May 27, 2025
ਅੱਤਵਾਦ ਦੇ ਖਿਲਾਫ ਤਿਰੰਗਾ ਯਾਤਰਾ 6 ਜੂਨ ਨੂੰ -- ਪਰਸ਼ੋਤਮ ਬੰਗਾ ##ਬੰਗਾ, ਨਵਾਂਸ਼ਹਿਰ, ਗੜ੍ਹਸ਼ੰਕਰ , ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਕਪੂਰਥਲਾ ਤੋਂ ਸ਼ਿਵ ਸੈਨਿਕਾਂ ਦੀਆਂ ਟੀਮਾਂ ਹੋਣਗੀਆਂ ਰਵਾਨਾ
ਸ਼ਿਵ ਸੈਨਾ ਪੰਜਾਬ ਦੀ ਇੱਕ ਮਹੱਤਵਪੂਰਨ ਮੀਟਿੰਗ ਅੱਜ ਬੰਗਾ ਦੇ ਸਿੱਧ ਮੁਹੱਲੇ ਵਿੱਚ ਸ਼ਿਵ ਸੈਨਾ ਪੰਜਾਬ (ਐਸਸੀ ਵਿੰਗ) ਦੇ ਸੂਬਾ ਪ੍ਰਧਾਨ ਪਰਸ਼ੋਤਮ ਬੰਗਾ ਦੇ ਨਿਵਾਸ ਸਥਾਨ 'ਤੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪਰਸ਼ੋਤਮ ਬੰਗਾ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਵਲੋਂ ਕੌਮੀ ਪ੍ਰਧਾਨ ਸੰਜੀਵ ਕੁਮਾਰ ਘਨੌਲੀ ਦੀ ਯੋਗ ਅਗਵਾਈ ਵਿੱਚ ਅੱਤਵਾਦ ਦੇ ਖਿਲਾਫ 6 ਜੂਨ ਨੂੰ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਸਵੇਰੇ ਮੋਹਾਲੀ ਤੋਂ ਸ਼ੁਰੂ ਹੋਵੇਗੀ ਜੋ ਰੋਪੜ ਵਿਖੇ ਸਮਾਪਤ ਹੋਵੇਗੀ। ਪ੍ਰਸ਼ੋਤਮ ਬੰਗਾ ਨੇ ਦੱਸਿਆ ਕਿ ਇਸ ਯਾਤਰਾ ਵਿੱਚ ਸ਼ਾਮਲ ਹੋਣ ਲਈ ਬੰਗਾ, ਨਵਾਂਸ਼ਹਿਰ, ਗੜ੍ਹਸ਼ੰਕਰ, ਬਲਾਚੌਰ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਕਪੂਰਥਲਾ ਤੋਂ ਸ਼ਿਵ ਸੈਨਾ ਵਰਕਰਾਂ ਦੀਆਂ ਟੀਮਾਂ ਭਾਰੀ ਗਿਣਤੀ ਵਿੱਚ ਹੁੰਮ ਹੁਮਾ ਕੇ ਪਹੁੰਚਣਗੀਆਂ। ਇਸ ਮੌਕੇ ਉਹਨਾਂ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਪਾਕਿਸਤਾਨ 'ਤੇ ਹਮਲਾ ਕੀਤਾ ਅਤੇ ਅੱਤਵਾਦੀ ਟਿਕਾਣਿਆਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ਼ ਸ਼ਿਵ ਸੈਨਾ ਪੰਜਾਬ ਹੀ ਨਹੀਂ ਸਗੋਂ ਪੂਰਾ ਦੇਸ਼ ਅੱਤਵਾਦ ਦੇ ਖਿਲਾਫ ਇੱਕ ਜੁੱਟ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਪੰਜਾਬ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਉਹਨਾਂ ਦੱਸਿਆ ਕਿ ਇਸ "ਵਿਸ਼ਾਲ ਤਿਰੰਗਾ ਯਾਤਰਾ" ਵਿੱਚ ਸਾਰੇ ਧਰਮਾਂ ਦੇ ਲੋਕ ਸ਼ਿਰਕਤ ਕਰਨਗੇ। ਇਸ ਮੌਕੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦ ਹੱਥੋਂ ਮਾਰੇ ਗਏ ਬੇਦੋਸ਼ੇ ਲੋਕਾਂ ਨੂੰ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਪ੍ਰਸ਼ੋਤਮ ਬੰਗਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ "ਵਿਸ਼ਾਲ ਤਿਰੰਗਾ ਯਾਤਰਾ" ਨੂੰ ਸਫਲ ਬਣਾਉਣ ਲਈ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਮੀਟਿੰਗਾਂ ਕਰ ਰਹੇ ਹਨ। ਪੰਜਾਬ ਦੇ ਸਾਰੇ ਸ਼ਿਵ ਸੈਨਿਕਾਂ ਵਿੱਚ ਇਸ "ਵਿਸ਼ਾਲ ਤਿਰੰਗਾ ਯਾਤਰਾ" ਲੈਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਸ਼ਿਵ ਸੈਨਾ ਪੰਜਾਬ ਦੇ ਵਰਕਰ ਅਤੇ ਅਹੁਦੇਦਾਰ ਵੱਧ ਚੜ੍ਹ ਕੇ ਭਾਗ ਲੈਣਗੇ ਅਤੇ ਬੰਗਾ ਤੋਂ ਲਗਭਗ 100 ਸ਼ਿਵ ਸੈਨਿਕਾਂ ਦਾ ਕਾਫਲਾ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗਾ। ਇਸ ਮੀਟਿੰਗ ਵਿੱਚ ਹਾਜ਼ਰ ਸਾਰੇ ਸ਼ਿਵ ਸੈਨਿਕਾਂ ਨੇ ਪੂਰਾ ਉਤਸ਼ਾਹ ਦਿਖਾਇਆ ਅਤੇ 6 ਜੂਨ ਦੇ ਇਸ "ਵਿਸ਼ਾਲ ਤਿਰੰਗਾ ਯਾਤਰਾ" ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਹਿਮਤੀ ਪ੍ਰਗਟਾਈ। ਇਸ ਮੌਕੇ ਜਗਮੋਹਨ ਸਿੰਘ ਜੱਗੀ, ਅਜੈਬ ਸਿੰਘ ਨੰਬਰਦਾਰ, ਕਮਲਜੀਤ, ਸੰਤੋਸ਼ ਸਿੰਘ, ਕਮਲਜੀਤ ਕਮਲ, ਅਮਨਦੀਪ, ਰਾਮਪਾਲ, ਜਸਵਿੰਦਰ ਰਾਮ, ਰਾਜਕੁਮਾਰ, ਕੁਲਵਿੰਦਰ ਸਿੰਘ ਕਿੰਦਾ, ਮਲਕੀਤ ਰਾਮ, ਤਜਿੰਦਰ ਸਿੰਘ, ਸੰਦੀਪ ਕੁਮਾਰ ਆਦਿ ਵੀ ਹਾਜ਼ਰ ਸਨ।
ਥਾਣਾ ਮੁਕੰਦਪੁਰ ਪੁਲਿਸ ਵੱਲੋਂ 5.17 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ - ਐਸ ਐਚ ਓ ਮਹਿੰਦਰ ਸਿੰਘ
ਬੰਗਾ 27, ਮਈ(ਮਨਜਿੰਦਰ ਸਿੰਘ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਕੰਦਪੁਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੀਆਂ ਹਦਾਇਤਾਂ ਅਤੇ ਡੀਐਸਪੀ ਬੰਗਾ ਹਰਜੀਤ ਸਿੰਘ ਪੀਪੀਐਸ ਦੀ ਅਗਵਾਈ ਅਧੀਨ ਨਸ਼ੇ ਦੀ ਰੋਕਥਾਮ ਸਬੰਧੀ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਜ਼ਿਲ੍ਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਮੁਕੰਦਪੁਰ ਦੀ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਉਹ ਥਾਣਾ ਮੁਕੰਦਪੁਰ ਦੀ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਮੁਕੰਦਪੁਰ ਤੋਂ ਹੋ ਕੇ ਸਰਹਾਲ ਕਾਜੀਆਂ ਤੋਂ ਪਿੰਡ ਬੱਲੋਵਾਲ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਲਿੰਕ ਰੋਡ ਤੇ ਮੋੜ ਮੁੜ ਕੇ ਪਾਣੀ ਵਾਲੀ ਟੈਂਕੀ ਕਮਰਾ ਪਾਸ ਪੁੱਜੀ ਤਾਂ ਇੱਕ ਲੜਕਾ ਸਰਹਾਲ ਕਾਜੀਆਂ ਵੱਲ ਤੋਂ ਆਉਂਦਾ ਦਿਖਾਈ ਦਿੱਤਾ ਜੋ ਘਬਰਾ ਕੇ ਪਿਛਾਹ ਵੱਲ ਨੂੰ ਤੁਰਿਆ ਜਿਸਨੂੰ ਕਾਬੂ ਕੀਤਾ ਜਿਸ ਨੇ ਆਪਣਾ ਨਾਮ ਰਵਿੰਦਰ ਸਿੰਘ ਉਰਫ ਕਾਕਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਨੂਰਪੁਰ ਥਾਣਾ ਬਹਿਰਾਮ ਦੱਸਿਆ ਜਿਸ ਪਾਸੋਂ 5.17 ਗਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਮੁਕਦਮਾ ਨੰਬਰ 51 ਮਿਤੀ 26.5.2025 ਜੁਰਮ 21 ਐਨ ਡੀ ਪੀ ਐਸ ਐਕਟ 1985 ਤਹਿਤ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗਿਰਫਤਾਰ ਕੀਤਾ ਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਇਹ ਦੋਸ਼ੀ ਕਿੱਥੋਂ ਨਸ਼ਾ ਲੈ ਕੇ ਆਉਂਦੇ ਹਨ ਉਸ ਸਬੰਧੀ ਅਗਲੀ ਤਫਤੀਸ਼ ਲਿਆਂਦੀ ਜਾਵੇ ਐਸਐਚ ਓ ਮਹਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਗ੍ਰਿਫਤਾਰ ਕੀਤਾ ਦੋਸ਼ੀ ਮੁਕਦਮਾ ਨੰਬਰ 37 ਮਿਤੀ 28.4.25 ਜੁਰਮ 331 (4),305,317,(2),3(5) ਬੀਐਨਐਸ ਥਾਣਾ ਮੁਕੰਦਪੁਰ ਵਿੱਚ ਵੀ ਲੁੜਿੰਦਾ ਸੀ ਕਿਉਂਕਿ ਇਸ ਨੇ ਪਿੰਡ ਸਰਹਾਲ ਕਾਜੀਆਂ ਦੇ ਸ਼ਿਵ ਮੰਦਿਰ ਵਿੱਚ ਦਲਜੀਤ ਸਿੰਘ ਉਰਫ ਜੀਤਾ ਪੁੱਤਰ ਸੁਰਿੰਦਰ ਪਾਲ ਵਾਸੀ ਸਰਹਾਲ ਕਾਜੀਆਂ ਨਾਲ ਰਲ ਕੇ ਰਾਤ ਨੂੰ ਚੋਰੀ ਕੀਤੀ ਸੀ ਜੋ ਕਿ ਦਲਜੀਤ ਸਿੰਘ ਉਰਫ ਜੀਤਾ ਗਿਰਫਤਾਰ ਹੋ ਚੁੱਕਾ ਹੈ ਅਤੇ ਰਵਿੰਦਰ ਸਿੰਘ ਉਫ ਕਾਕਾ ਨੂੰ ਵੀ ਅੱਜ ਮੁਕਦਮਾ ਵਿੱਚ ਗਿਰਫਤਾਰ ਕਰਕੇ ਪੇਸ਼ ਅਦਾਲਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
Monday, May 26, 2025
ਨਸ਼ਿਆ ਤੋ ਅਜ਼ਾਦ ਭਵਿੱਖ ਵੱਲ ਆਪਣੇ ਕਦਮ ਵਧਾਈਏ - ਡਾ ਸੁੱਖੀ*##**ਨਸ਼ਾ ਖਾਤਮੇ ਲਈ ਪਿੰਡ ਪਿੰਡ ਜਾ ਕੇ ਲੋਕਾ ਨੂੰ ਜਾਗਰੂਕ ਕੀਤਾ ਅਤੇ ਪੈਦਲ ਮਾਰਚ ਕੱਢਿਆ**##*Let's take steps towards a drug-free future - Dr. SUKHI####
ਬੰਗਾ 26 ਮਈ(ਮਨਜਿੰਦਰਸਿੰਘ) 'ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 'ਨਸ਼ਾ ਮੁਕਤੀ ਯਾਤਰਾ' ਨੂੰ ਨਿਰੰਤਰ ਜਾਰੀ ਰੱਖਦੇ ਹੋਏ ਅੱਜ 26 ਮਈ ਨੂੰ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਜੀਂਦੋਵਾਲ ਅਤੇ ਪਿੰਡ ਖਮਾਚੋ ਦੇ ਵਾਸੀਆਂ ਨੂੰ ਨਸ਼ਾ ਨਾ ਵਿਕਣ ਦੇਣ ਦੀ ਸਹੁੰ ਚੁਕਾਈ ਅਤੇ ਸਮੂਹ ਪੰਚਾਇਤਾਂ ਨੂੰ MLA ਸਾਬ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਨੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਨਸ਼ੇ ਖਿਲਾਫ਼ ਆਪਣੇ ਪੱਧਰ ਤੇ ਮਤੇ ਪਾਉਣ ਅਤੇ ਕਿਸੇ ਵੀ ਨਸ਼ਾ ਵਾਲੇ ਵਿਅਕਤੀ ਦੀ ਜਮਾਨਤ ਨਾ ਦੇਣ ਤਾਂ ਜੋ (ਯੁੱਧ ਨਸ਼ਿਆਂ ਵਿਰੁੱਧ) ਮਹਿੰਮ ਨੂੰ ਆਪ ਸਭ ਦੇ ਸਹਿਯੋਗ ਨਾਲ ਲੋਕ ਲਹਿਰ ਬਣਾਇਆ ਜਾ ਸਕੇ ਅਤੇ ਪੰਜਾਬ ਨੂੰ ਮੁੜ ਕੁਸ਼ਤੀਆਂ, ਅਖਾੜਿਆਂ ਤੇ ਭੰਗੜੇ, ਗਿੱਧਿਆਂ ਵਾਲਾ ਪੰਜਾਬ ਬਣਾਈਏ। ਇਸ ਮੌਕੇ ਉਨਾਂ ਨਾਲ ਸੋਹਣ ਲਾਲ ਢੰਡਾ,ਯੁੱਧ ਨਸ਼ਿਆ ਵਿਰੁੱਧ ਦੇ ਹਲਕਾ ਇੰਚਾਰਜ ਪ੍ਰਬਜੋਤ ਸਿੰਘ ,ਐੱਸ ਐੱਚ ਓ ਅਭਿਸ਼ੇਕ ਸ਼ਰਮਾ,ਬੀ ਡੀ ਪੀ ਓ ਆਦੇਸ਼ ਕੁਮਾਰ,ਪਿੰਡਾਂ ਦੀਆ ਪੰਚਾਇਤਾ ਅਤੇ ਪਿੰਡ ਦੇ ਪਤਵੰਤੇ ਸਾਥੀ ਹਾਜ਼ਰ ਸਨ
MANJINDER SINGH
BANGA
Continuing the 'Nasha Mukti Yatra' under the 'War Against Drugs' campaign, on May 26, the residents of village Jindowal and village Khamacho of assembly constituency Banga took an oath not to allow drugs to be sold and MLA Saab Dr. Sukhwinder Kumar Sukhi appealed to all the panchayats to pass resolutions against drugs at their level and not to grant bail to any drug addict so that the (war against drugs) campaign can be made a people's movement with the support of all of us and Punjab can be made a Punjab with wrestling, akharas, bhangra and gidhas again. On this occasion, Sohan Lal Dhanda, War Against Drugs Halka In-charge Prabjot Singh, SHO Varinder kumar, SHO Abhishek Sharma, BDPO Adesh Kumar, village panchayats and village dignitaries were present.

SUMMER VACATION IN PUNJAB SCHOOLS FROM 2ND TO 30TH JUNE-HARJOT SINGH BAINS
CHANDIGARH 26 MAY(MANJINDER SINGH) Punjab education minister Harjot Singh bains today announced summer vacation in all schools across the state from June 2nd June to 30th june 2025 During this period he said that all government, recognised and private school in the state will remain closed The minister encourage student to utilise this period for engaging themselves in extracuricular and enriching activities stating that this break would provide students and staff with a much needed respite during the peak summer month
*JANDIALA GURU COUNCILLOR'S MURDER CASE: PUNJAB POLICE SOLVES CASE WITHIN 8-HRs, ENCOUNTERS ACCUSED INVOLVED IN MURDER**— FOREIGN-BASED KISHAN GANG BEHIND JANDIALA GURU COUNCILLOR'S MURDER; FOUR HELD WITH GLOCK PISTOL: --DGP GAURAV YADAV**— ACCUSED GURPREET SINGH ALIAS GOPI INJURED IN RETALIATORY FIRE---CP ASR GURPREET BHULLAR*
May 26(MANJINDER SINGH)
In a major breakthrough amidst the ongoing drive to make Punjab a safe and secure state as per directions of Chief Minister Bhagwant Singh Mann, Amritsar Commissionerate Police has dismantled an organised crime network linked to the foreign-based Kishan Gang with the arrest of its four operatives for their involvement in the murder of Jandiala Guru Councillor Harjinder Singh alias Bahman, said Director General of Police (DGP) Punjab Gaurav Yadav here on Monday.
Those arrested have been identified as Jobanjit Singh alias Joban (22), a resident of village Nangal Guru in Amritsar; Amit (19), a resident of Ghode Shah in Jandiala; Gurpreet Singh alias Don (18), a resident of Nawankot in Amritsar and Gurpreet Singh alias Gopi (22), a resident of Mohalla Shekhupura in Jandiala Guru. Police teams have also recovered one 9MM Glock Pistol and impounded their one Activa Scooter and one Motorcycle, which were used in the crime.
DGP Gaurav Yadav said that within 8 hours, Amritsar Commissionerate Police has arrested four gang operatives, leading to the swift resolution of the Murder Case of Harjinder Singh alias Bahman (Municipal Councillor, Jandiala Guru).
Terming this operation as a crucial step in the ongoing crackdown on inter-gang rivalry and organised crime, the DGP said that investigations are underway to identify additional associates and map backward and forward linkages of the gang.
Sharing operation details, Commissioner of Police (CP) Amristar Gurpreet Singh Bhullar said that following the technical and intelligence leads, police teams have arrested Jobanjit from village Dhunda in Tarn Taran, Gurpreet alias Don and Amit from Hotel near Mahna Singh road in Amritsar.
During a chase near Fatahpur, accused Gurpreet Singh alias Gopi opened fire on the police party, he said, while adding that in self-defence, SHO Chheharta retaliated with his service weapon, injuring Gopi in the right leg. The accused was immediately shifted to Civil Hospital, Amritsar for medical care and is currently under treatment, he added.
The CP said that accused Gurpreet Gopi has a criminal background with cases under NDPS Act have been registered against him. In the recent past, Mother and Sister-in-Law (Bhabi) of Gurpreet Singh alias Gopi were also interrogated in drug case, he added.
A case FIR No. 98 dated 25/05/2025 has already been registered under sections 103, 61(2), 351, 191(2), 191(3) and 190 Bharatiya Nyaya Sanhita (BNS) and section 25 of the Arms Act at Police Station Chheharta in Amritsar.
ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ 8ਵੀਂ,10ਵੀਂ, 12ਵੀਂ 'ਚੋਂ ਮੈਰਿਟ' ਚ ਆਏ ਬੱਚਿਆਂ ਨੂੰ 28 ਮਈ ਨੂੰ ਸਨਮਾਨਿਤ ਕੀਤਾ ਜਾਵੇਗਾ - ਮਨਜਿੰਦਰ ਸਿੰਘ##### ਆਸ ਵਲੋ ਜ਼ਰੂਰਤ ਮੰਦ ਵਿਦਿਆਰਥੀਆਂ ਦੀ ਫੀਸ ਲਈ ਯੋਗਦਾਨ ਪਾਇਆ ਜਾ ਰਿਹਾ ਹੈਂ - ਪ੍ਰਧਾਨ ਤੂਰ ਛੋਕਰਾਂ
ਆਸ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੂਰ ਛੋਕਰਾ ਅਤੇ ਮੀਡੀਆ ਇੰਚਾਰਜ ਮਨਜਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ
ਨਵਾਂਸ਼ਹਿਰ 26 ਮਈ (ਚੇਤ ਰਾਮ ਰਤਨ, ਹਰਿੰਦਰ ਸਿੰਘ)
ਆਸ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਮੀਡੀਆ ਇੰਚਾਰਜ ਪੰਜ਼ਾਬ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ
ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੂਰ ਛੋਕਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਬੈਨਰ ਹੇਠ 28 ਮਈ ਦਿਨ ਬੁੱਧਵਾਰ ਸਮਾਂ 9.30 ਸਵੇਰ,ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ 8ਵੀਂ,10ਵੀਂ, 12ਵੀਂ ਕਲਾਸਾਂ ਦੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ ਪ੍ਰਿੰਸੀਪਲ ਸ. ਸਰਬਜੀਤ ਸਿੰਘ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਸਮਾਜ ਸੇਵੀ ਅਤੇ ਵਿਸੇਸ਼ ਮਹਿਮਾਨ ਸ਼੍ਰੀ ਗੁਰਚਰਨ ਅਰੋੜਾ ਜੀ ਹੋਣਗੇ। ਉਹਨਾਂ ਕਿਹਾ ਕਿ ਇਸ ਸਮਾਗਮ ਵਿੱਚ ਵਿਦਿਆਰਥੀਆਂ ਦੇ ਕੈਰੀਅਰ ਕਾਉਂਸਲਿੰਗ ਸਬੰਧੀ ਵੀ ਗੱਲਬਾਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਪਿੱਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਅੱਗੇ ਪੜ੍ਹਾਈ ਕਰਨ ਵਾਲੇ ਜ਼ਰੂਰਤ ਮੰਦ ਵਿਦਿਆਰਥੀਆਂ ਦੀ ਫੀਸ ਲਈ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਸ. ਸੁਖਵਿੰਦਰ ਸਿੰਘ ਤੂਰ ਛੋਕਰਾਂ ਨਾਲ ਸ. ਪਰਮਿੰਦਰ ਪਾਲ ਸਿੰਘ ਬਕਸ਼ੀ ਜਨਰਲ ਸਕੱਤਰ, ਸ. ਸ਼੍ਰੀ ਕਮਲ ਕੁਮਾਰ ਗੋਗਨਾ ਸ. ਲਹਿੰਬਰ ਸਿੰਘ ਕੈਸ਼ੀਅਰ, ਸ਼੍ਰੀ ਰਜਿੰਦਰ ਨਾਥ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਸ਼੍ਰੀ ਗੁਲਸ਼ਨ ਰਾਣਾ, ਮਾਸਟਰ ਬਖਸੀਸ ਸਿੰਘ ਸੈਂਭੀ, ਸ਼੍ਰੀ ਮੱਖਣ ਸਿੰਘ ਬਿੱਲੂ ਬੁਲੇਟ ਸਰਵਿਸ , ਗੁਲਸ਼ਨ ਕੁਮਾਰ ਬੰਗਾ ਅਤੇ ਮੀਡੀਆ ਇੰਚਾਰਜ ਮਨਜਿੰਦਰ ਸਿੰਘ ਆਦਿ ਹਾਜਰ ਸਨ।
Sunday, May 25, 2025
ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਨੇ 20 ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ#### ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਦਾਨ ਹੈ :: ਕੇਵਲ ਕ੍ਰਿਸ਼ਨ ਜੈਨ
ਮੁੱਖ ਮਹਿਮਾਨ ਅਤੇ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਮੈਂਬਰ ਮਹਾਮੰਤਰ ਨਵਕਾਰ ਦਾ ਜਾਪ ਕਰਦੇ ਹੋਏ ਅਤੇ ਲੋੜਵੰਦਾਂ ਨੂੰ ਰਾਸ਼ਨ ਵੰਡਦੇ ਹੋਏ।
ਨਵਾਂਸ਼ਹਿਰ (ਮਨਜਿੰਦਰ ਸਿੰਘ): ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ ਦੀ ਤਰਫੋਂ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਕੇਵਲ ਕ੍ਰਿਸ਼ਨ ਜੈਨ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਲੋੜਵੰਦ ਵਿਅਕਤੀ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਸਾਨੂੰ ਹਰ ਗਰੀਬ ਅਤੇ ਬੇਸਹਾਰਾ ਵਿਅਕਤੀ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲੋੜਵੰਦਾਂ ਨੂੰ ਦਿੱਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਇਸ ਨੇਕ ਕਾਰਜ ਵਿੱਚ ਸਹਿਯੋਗ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਅਹੁਦੇਦਾਰਾਂ ਵਿਚ ਪ੍ਰਧਾਨ ਮੁਨੀਸ਼ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਸੁਰਿੰਦਰ ਜੈਨ, ਅਚਲ ਜੈਨ, ਅਸ਼ੋਕ ਜੈਨ, ਦਰਸ਼ਨ ਜੈਨ, ਰਾਜੇਸ਼ ਜੈਨ, ਪਦਮ ਜੈਨ, ਮੋਨੂੰ ਸਿੰਘ ਆਦਿ ਸ਼ਾਮਿਲ ਸਨ |
ਆਦਿ ਮੌਜੂਦ ਸਨ।
ਥਾਣਾ ਸਿਟੀ ਬੰਗਾ ਦੀ ਪੁਲਿਸ ਵਲੋਂ ਕੈਸੋ ਅਪਰੇਸ਼ਨ ਦੌਰਾਨ ਘਰਾਂ ਦੀ ਚੈਕਿੰਗ.
ਬੰਗਾ 25 ਮਈ(ਮਨਜਿੰਦਰ ਸਿੰਘ, ਅਮਿਤ ਕੁਮਾਰ)ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਮਾਣਯੋਗ ਆਈ.ਪੀ.ਐਸ ਡਾ. ਮਹਿਤਾਬ ਸਿੰਘ ਜੀ ਵਲੋਂ ਜਿਲ੍ਹੇ ਚ' ਯੁੱਧ ਨਸ਼ਿਆਂ ਵਿਰੁਧ ਚਲਾਈ ਜਾ ਰਹੀ ਮੁਹਿੰਮ ਤਹਿਤ ਮਾਣਯੋਗ ਹਰਜੀਤ ਸਿੰਘ ਰੰਧਾਵਾ ਜੀ (ਡੀ.ਐਸ.ਪੀ ਸਬ ਡਵੀਜ਼ਨ ਬੰਗਾ) ਦੀ ਰਹਿਨੁਮਾਈ ਹੇਠ ਐਸ.ਐਚ.ਓ ਵਰਿੰਦਰ ਕੁਮਾਰ ਥਾਣਾ ਸਿਟੀ ਬੰਗਾ ਦੀ ਨਿਰਦੇਸ਼ਨਾ ਚ' ਪੁਲਿਸ ਪਾਰਟੀ ਵਲੋਂ "ਕੈਸੋ ਅਪਰੇਸ਼ਨ" ਤਹਿਤ ਸਬ-ਡਵੀਜ਼ਨ ਬੰਗਾ ਦੇ ਅਲੱਗ ਅਲੱਗ ਪਿੰਡਾਂ ਚ' ਸਮੱਗਲਰਾਂ ਦੇ ਘਰਾਂ ਚ' ਰੇਡ ਕੀਤੀ,ਕੈਸੋ ਓਪਰੇਸ਼ਨ ਦੌਰਾਨ ਖ਼ੁਦ ਮਾਣਯੋਗ ਹਰਜੀਤ ਸਿੰਘ ਰੰਧਾਵਾ (ਡੀ.ਐਸ.ਪੀ) ਨੇ ਨਸ਼ਿਆਂ ਬਾਬਤ ਚੱਲ ਰਹੀ ਮੁਹਿੰਮ ਦਾ ਨਿਰੀਖਣ ਕੀਤਾ ਅਤੇ ਪਿੰਡ ਲੰਗੇਰੀ ਦੀ ਪੰਚਾਇਤ ਅਤੇ ਉੱਥੋਂ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਅਤੇ ਉੱਥੋਂ ਦੇ ਵਾਸਨਿਕਾ ਨੇ ਪੁਲਿਸ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਪੁਲਿਸ ਪ੍ਰਸ਼ਾਸਨ ਦੀ ਮਿਹਨਤ ਸਦਕਾ ਸਾਡੇ ਪਿੰਡ ਅਤੇ ਲਾਗਲੇ ਪਿੰਡਾਂ ਚ' ਨਸ਼ਾਂ ਲੱਗਭਗ ਖ਼ਤਮ ਹੋਇਆ ਨਾਲ ਦਾ ਹੈ,90% ਤੋਂ ਉਪਰ ਸਾਡੇ ਪਿੰਡ ਸਮੇਤ ਲਾਗਲੇ ਪਿੰਡ ਨਸ਼ਾ ਮੁਕਤ ਹੋ ਗਏ ਹਨ,ਇਸ ਦੌਰਾਨ ਐਸ.ਐਚ.ਓ ਵਰਿੰਦਰ ਕੁਮਾਰ ਨੇ ਆਖਿਆ ਕਿ ਇਹ ਸਭ ਆਮ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ,ਸਾਰੇ ਸੀਨੀਅਰ ਅਫ਼ਸਰਾਂ ਦੀ ਦੇਖ-ਰੇਖ ਚ' ਅਤੇ ਆਮ ਜਨਤਾ ਨਾਲ ਸੰਪਰਕ ਕਾਇਮ ਕਰਕੇ ਹੀ ਅਸੀਂ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਚ' ਕੋਈ ਕਸਰ ਨਹੀਂ ਛੱਡੀ ਜਾਵੇਗੀ,ਇਸ ਮੌਕੇ ਪੁਲਿਸ ਨਾਲ ਉੱਥੋਂ ਦੇ ਮੋਹਤਬਾਰ ਤੇ ਪੰਚਾਇਤ ਮੈਂਬਰ ਹਾਜ਼ਰ ਸਨ
ਥਾਣਾ ਮੁਕੰਦਪੁਰ ਪੁਲਿਸ ਵੱਲੋਂ ਹੈਰੋਇਨ ਪੀ ਰਹੇ 2 ਨਸ਼ੇੜੀ ਕਾਬੂ- ਐਸਐਚਓ ਮਹਿੰਦਰ ਸਿੰਘ####ਮਾਨਯੋਗ ਅਦਾਲਤ ਦੇ ਹੁਕਮਾਂ ਤੇ ਦੋਨੋ ਡੀ ਐਡਿਕਸ਼ਨ ਸੈਂਟਰ ਨਵਾਂ ਸ਼ਹਿਰ ਵਿਖੇ ਭਰਤੀ
ਬੰਗਾ 25 ਮਈ (ਮਨਜਿੰਦਰ ਸਿੰਘ, ਅਮਿਤ ਕੁਮਾਰ) ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਸਬ ਡਿਵੀਜ਼ਨ ਬੰਗਾ ਅਧੀਨ ਆਉਂਦੇ ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ ਹੈਰੋਇਨ ਦਾ ਨਸ਼ਾ ਪੀ ਰਹੇ 2 ਵਿਅਕਤੀਆਂ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਥਾਣਾ ਮੁਕੰਦਪੁਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੀਆਂ ਹਦਾਇਤਾਂ ਅਤੇ ਡੀਐਸਪੀ ਸਬ ਡਿਵੀਜ਼ਨ ਬੰਗਾ ਹਰਜੀਤ ਸਿੰਘ ਦੀ ਅਗਵਾਈ ਅਧੀਨ ਨਸ਼ੇ ਦੀ ਰੋਕਥਾਮ ਸਬੰਧੀ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਥਾਣਾ ਮੁਕੰਦਪੁਰ ਦੀ ਪੁਲਿਸ ਜਦੋਂ ਸਾਬ ਇੰਸਪੈਕਟਰ ਰਾਮ ਲਾਲ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਮੁਕੰਦਪੁਰ ਤੋਂ ਜਗਤਪੁਰ ਹੁੰਦੇ ਹੋਏ ਬਲੋਵਾਲ ਵੱਲ ਇੱਟਾਂ ਦੇ ਪੱਠੇ ਪਾਸ ਲਿੰਕ ਰੋਡ ਤੇ ਚੈਕਿੰਗ ਕਰ ਰਹੇ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਟਾਂ ਪੱਠਾਂ ਪਾਸ ਪ੍ਰਵਾਸੀ ਲੇਬਰ ਦੀਆਂ ਬੇਅਬਾਦ ਇੱਟਾਂ ਦੀਆਂ ਬਣੀਆਂ ਝੁਗੀਆਂ ਦੀ ਪਹਿਲੀ ਝੁੰਗੀ ਵਿੱਚ 2 ਵਿਅਕਤੀ ਨਸ਼ਾ ਕਰ ਰਹੇ ਹਨ ਜੋ ਮੌਕੇ ਤੇ ਰੇਡ ਕੀਤੀ ਤਾਂ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਕੁਲਵਿੰਦਰ ਸਿੰਘ ਅਤੇ ਗੁਰਜੀਤ ਕੁਮਾਰ ਉਰਫ ਪ੍ਰਿੰਸ ਪੁੱਤਰ ਸਰਬਜੀਤ ਸਿੰਘ ਦੋਨੋ ਵਾਸੀ ਬਲੋਵਾਲ ਥਾਣਾ ਮੁਕੰਦਪੁਰ ਹੈਰੋਇਨ ਪੀ ਰਹੇ ਸਨ ਜਿਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਪਾਸੋਂ ਇੱਕ ਲਾਈਟਰ ਹੈਰੋਇਨ ਅਲੋਦ ਪੰਨੀ ਦੋ ਨੋਟ 10 ਰੁਪਏ ਦੇ ਪੂਣੀ ਬਣਾਏ ਹੋਏ ਪਾਣੀ ਦੀ ਚੋਟੀ ਬੋਤਲ ਬਰਾਮਦ ਹੋਇਆ ਜਿਸ ਦੇ ਮੁਕਦਮਾ ਨੰਬਰ 50 ਮਿਤੀ 24,5,25 ਜੁਰਮ 21 27 29 ਐਨਡੀਪੀਐਸ ਐਕਟ 1985 ਤਹਿਤ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਸ ਐਚ ਓ ਨੇ ਦੱਸਿਆ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਡੀ ਅਡਿਕਸ਼ਨ ਸੈਂਟਰ ਨਵਾਂ ਸ਼ਹਿਰ ਵਿਖੇ ਭਰਤੀ ਕਰਾਇਆ ਗਿਆ ਹੈ।
Saturday, May 24, 2025
ਅਹਿਮਦਾਬਾਦੀ ਪਰਿਵਾਰ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਬੱਚਿਆਂ ਨੂੰ ਸਾਲਾਨਾ ਵਜ਼ੀਫਾ ਵੰਡਿਆ
ਨਵਾਂਸ਼ਹਿਰ 24 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਪਿੰਡ ਲੰਗੜੋਆ ਦੇ ਦਾਨੀ ਸੱਜਣ ਜੋ ਕਿ ਅਹਿਮਦਾਵਾਦੀ ਪਰਿਵਾਰ ਦੇ ਨਾਂ ਨਾਲ ਜਾਣੇ ਜਾਂਦੇ ਹਨ ਨੇ ਆਪਣੇ ਪੁਰਖਿਆਂ ਦੀ ਯਾਦ ਵਿੱਚ ਮਾਤਾ ਅਵਤਾਰ ਕੌਰ ਅਤੇ ਪਿਤਾ ਸਵ: ਗੁਰਦੇਵ ਸਿੰਘ ਯਾਦਗਾਰੀ ਵਜੀਫਾ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਵੰਡਿਆ ਜਿਨਾਂ ਨੇ ਇਸ ਸਾਲ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜ਼ਿਕਰ ਯੋਗ ਹੈ ਕਿ ਨਰਿੰਦਰ ਸਿੰਘ ਅਹਿਮਦਾਬਾਦੀ ਪਰਿਵਾਰ ਵੱਲੋਂ ਇਹ ਵਜੀਫਾ 2015-16 ਤੋਂ ਲਗਾਤਾਰ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ। ਇਸੇ ਹੀ ਲਗਾਤਾਰਤਾ ਤੇ ਚਲਦਿਆਂ ਅਤੇ ਵਜ਼ੀਫੇ ਦੀ ਰਾਸ਼ੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਦਿਆਂ ਅੱਜ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀ ਅੱਠਵੀਂ ਜਮਾਤ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਬੱਚੀ ਪ੍ਰਾਚੀ ਪਾਠਕ ਨੂੰ 2500/- ਨਕਦ ਇਨਾਮ ਦਿੱਤਾ ਗਿਆ। ਦਸਵੀਂ ਜਮਾਤ ਦੀ ਏਕਤਾ ਪੁੱਤਰੀ ਸਰਬਜੀਤ ਸਿੰਘ ਨੂੰ 5100/- ਰੁਪਏ ਦਸਵੀਂ ਦੀ ਹੀ ਰਾਜਵੀਰ ਕੌਰ ਪੁੱਤਰੀ ਹੇਮ ਰਾਜ ਨੂੰ ਦੂਸਰਾ ਸਥਾਨ ਪ੍ਰਾਪਤ ਕਰਨ ਤੇ 2100/- ਰੁਪਏ ਨਗਦ ਰਾਸ਼ੀ ਵਜੀਫੇ ਵਜੋਂ ਦਿੱਤੀ ਗਈ।ਇਸ ਤੋਂ ਇਲਾਵਾ ਬਾਰਵੀਂ ਜਮਾਤ ਦੇ ਆਰਟਸ ਗਰੁੱਪ ਦੀ ਅੰਜਲੀ ਪੁੱਤਰੀ ਸ਼ਸ਼ੀ ਭੂਸ਼ਣ ਨੂੰ 5100/- ਨਗਦ ਰਾਸ਼ੀ ਅਤੇ ਸਾਇੰਸ ਗਰੁੱਪ ਵਿਚ ਪਹਿਲੇ ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾਂ ਨੇਹਾ ਅਤੇ ਕਿਰਨਜੀਤ ਕੌਰ ਨੂੰ ਕ੍ਰਮਵਾਰ 5100/- 5100/- ਨਗਦ ਰਾਸ਼ੀ ਇਨਾਮੀ ਵਜੀਫੇ ਵੱਲੋਂ ਦਿੱਤੀ ਗਈ। ਉਪਰੋਕਤ ਤੋਂ ਇਲਾਵਾ ਦਾਨੀ ਪਰਿਵਾਰ ਵਲੋਂ ਸੰਸਥਾ ਦੇ ਦੋ ਜਰੂਰਤਮੰਦ ਬੱਚਿਆਂ ਨੂੰ 2500/- 2500/- ਦਿੱਤੇ ਗਏ। ਇਸ ਮੌਕੇ ਤੇ ਨਗਰ ਲੰਗੜੋਆ ਦੇ ਦਾਨੀ ਸੱਜਣ ਤੇ ਪ੍ਰੇਰਣਾਦਾਇਕ ਗੁਰਮੁੱਖ ਸਿੰਘ ਸਕੱਤਰ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਦੀ ਗੱਲ ਕਹੀ ਅਤੇ ਪਿੰਡ ਵੱਲੋਂ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਐਸ.ਐਮ.ਸੀ ਚੇਅਰਮੈਨ ਮਨੋਹਰ ਸਿੰਘ ਨੇ ਇਨਾਮੀ ਰਾਸ਼ੀ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦੇ ਗਾਈਡ ਅਧਿਆਪਕ ਮੈਡਮ ਬਰਿੰਦਰ ਕੌਰ ਅਤੇ ਆਸਵੀਰ ਸਨ। ਅਖੀਰ ਵਿੱਚ ਸੰਸਥਾ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਅਤੇ ਸਮੁੱਚੇ ਸਟਾਫ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਚੇਅਰਮੈਨ ਐਸ.ਐਮ.ਸੀ ਮਾਸਟਰ ਮਨੋਹਰ ਸਿੰਘ, ਸਕੱਤਰ ਗੁਰਮੁੱਖ ਸਿੰਘ ਲੰਗੜੋਆ,ਬੀਬੀ ਸਾਹਿਬ ਪ੍ਰੀਤ ਕੌਰ ਲੰਗੜੋਆ, ਵਾਈਸ ਪ੍ਰਿੰਸੀਪਲ ਗੁਨੀਤ,ਮੈਡਮ ਮੀਨਾ ਰਾਣੀ, ਬਰਿੰਦਰ ਕੌਰ, ਆਸਵੀਰ,ਗੁਰਪ੍ਰੀਤ ਕੌਰ, ਮਨਮੋਹਨ ਸਿੰਘ, ਸੁਖਵਿੰਦਰ ਲਾਲ, ਪ੍ਰਦੀਪ ਕੌਰ,ਰੇਖਾ ਜਨੇਜਾ, ਸੁਖਵਿੰਦਰ ਲਾਲ, ਹਰਿੰਦਰ ਸਿੰਘ, ਸੁਸ਼ੀਲ ਕੁਮਾਰ,ਕਲਪਨਾ ਬੀਕਾ, ਸਪਨਾ,ਰਜਨੀ ਬਾਲਾ, ਅਮਨਦੀਪ ਕੌਰ, ਪਰਮਿੰਦਰ ਕੌਰ, ਪ੍ਰੇਮ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ,ਨੀਰਜ ਬਾਲੀ, ਪਰਵਿੰਦਰ ਕੌਰ ਆਦਿ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
Friday, May 23, 2025
ਹਲਕਾ ਨਵਾਂ ਸ਼ਹਿਰ ਦਾ ਅਗਲਾ ਐਮਐਲਏ ਕਾਂਗਰਸ ਪਾਰਟੀ ਦਾ ਬਣਾਉਣ ਲਈ ਅਣਥੱਕ ਮਿਹਨਤ ਕਰਾਂਗਾ- ਕੌਂਸਲਰ ਚੇਤ ਰਾਮ ਰਤਨ**ਮੈਂ ਕਾਂਗਰਸੀ ਹਾਂ ਅਤੇ ਕਾਂਗਰਸੀ ਹੀ ਰਹਾਂਗਾ
ਨਵਾਂਸ਼ਹਿਰ,23 ਮਈ (ਹਰਿੰਦਰ ਸਿੰਘ) ਮਿਤੀ-24 ਮਈ ਦਿਨ ਸ਼ਨੀਵਾਰ ਸਮਾਂ ਸਵੇਰੇ-10:00 ਵਜੇ ਜੀਐਨ ਸੈਲੀਬ੍ਰੇਸ਼ਨ ਨਵਾਂਸ਼ਹਿਰ ਵਿਖੇ “ ਸੰਵਿਧਾਨ ਬਚਾਓ ਮੁਹਿੰਮ” ਤਹਿਤ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਵਿੱਚ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ.ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ ਅਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਇਸ ਰੈਲੀ ਬਾਰੇ ਟਕਸਾਲੀ ਕਾਂਗਰਸੀ ਅਤੇ ਨਵਾਂ ਸ਼ਹਿਰ ਦੇ ਸੀਨੀਅਰ ਕੌਂਸਲਰ ਚੇਤਰਾਮ ਰਤਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਲੋਕਲ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਸੱਦਾ ਨਹੀਂ ਦਿੱਤਾ ਗਿਆ ਹੈ। ਪਰ ਕਿਉਂਕਿ ਉਹ ਟਕਸਾਲੀ ਕਾਂਗਰਸੀ ਹਨ ਅਤੇ ਕਾਂਗਰਸੀ ਹੀ ਰਹਿਣਗੇ ਉਨਾਂ ਦੇ ਇਲਾਕੇ ਵਿੱਚ ਹੋਣ ਜਾਣ ਰਹੀ ਇਹ ਰੈਲੀ ਜਿਸ ਵਿੱਚ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਹੁੰਚ ਰਹੇ ਹਨ। ਜਿਨਾਂ ਦਾ ਹਮੇਸ਼ਾ ਹੀ ਉਨਾਂ ਨੂੰ ਅਸ਼ੀਰਵਾਦ ਰਹਿੰਦਾ ਹੈ ਇਸ ਲਈ ਉਹ ਭਾਰੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਇਸ ਰੈਲੀ ਵਿੱਚ ਹਾਜ਼ਰੀ ਭਰਨਗੇ ਅਤੇ ਪਹੁੰਚ ਰਹੇ ਸੀਨੀਅਰ ਆਗੂਆਂ ਨੂੰ ਵਿਸ਼ਵਾਸ ਦਿਵਾਉਣ ਗੇ ਕਿ ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਦਾ ਅਗਲਾ ਵਿਧਾਇਕ ਕਾਂਗਰਸ ਪਾਰਟੀ ਦਾ ਹੋਵੇਗਾ ਜਿਸ ਲਈ ਉਹ ਅਣਥੱਕ ਮਿਹਨਤ ਕਰ ਰਹੇ ਹਨ ਅਤੇ 2027 ਦੀਆਂ ਚੋਣਾਂ ਤੱਕ ਆਪਣੀ ਮਿਹਨਤ ਅਤੇ ਕੋਸ਼ਿਸ਼ਾਂ ਜਾਰੀ ਰੱਖਣਗੇ ਤਾਂ ਜੋ 2027 ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਬਣਨ ਜਾ ਰਹੀ ਸਰਕਾਰ ਵਿੱਚ ਨਵਾਂ ਸ਼ਹਿਰ ਦੇ ਵਿਧਾਇਕ ਦਾ ਯੋਗਦਾਨ ਪਾਇਆ ਜਾ ਸਕੇ ਉਹਨਾਂ ਕਿਹਾ ਕਿ ਮੈਨੂੰ ਕੁਝ ਅਖੋਤੀ ਵਿਅਕਤੀ ਕਾਗਰਸੀ ਨਾ ਹੋਣਾ ਮੀਡੀਆ ਵਿੱਚ ਕਹਿੰਦੇ ਹਨ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਕਾਗਰਸੀ ਹੋਣ ਦਾ ਸਰਟੀਫਿਕੇਟ ਉਨ੍ਹਾਂ ਤੋ ਲੈਣ ਦੀ ਲੋੜ ਨਹੀਂ ਹੈ। ਜੋ ਕਾਂਗਰਸੀ ਆਗੂ ਅਤੇ ਨਵਾਂ ਸ਼ਹਿਰ ਦੇ ਕੌਂਸਲਰ ਮੇਰਾ ਸਮਾਜ ਵਿੱਚ ਆਧਾਰ ਦੇਖ ਕੇ ਘਬਰਾਹਟ ਵਿੱਚ ਹਨ ਉਹ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਸਕਦੇ ਹਨ ਮੈਂ ਕਾਗਰਸੀ ਹਾਂ, ਅਤੇ ਕਾਂਗਰਸੀ ਹੀ ਰਹਾਂਗਾ ਲੋਕਾਂ ਅਤੇ ਪੰਜਾਬ ਕਾਗਰਸ ਪ੍ਰਧਾਨ ਰਾਜਾ ਵਰਿੰਗ, ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਐਮ ਪੀ ਮੁਨਸੀ ਤਿਵਾੜੀ, ਕੌਮੀ ਚੇਅਰਮੈਨ ਐਸੀ ਡਿਪਾਰਟਮੈਂਟ,ਸਮਸੇਰ ਸਿੰਘ ਦੁਲੋ ਸਾਬਾਕਾ ਐਮ ਪੀ, ਸੰਤੋਸ ਚੌਧਰੀ ਸਾਬਕਾ ਐਮ ਪੀ ਸਮੇਤ ਕਾਗਰਸ ਹਾਈਕਮਾਡ ਦੀ ਕੇਦਰੀ ਲੀਡਰਸਿਪ ਜਾਣਦੀ ਹੈ ਅਤੇ ਮੈਨੂੰ ਅਸੀਰਵਾਦ ਪ੍ਰਾਪਤ ਹੈ
ਜਿਲਾ ਕਾਂਗਰਸ ਕਮੇਟੀ ਵੱਲੋਂ ਸੰਵਿਧਾਨ ਬਚਾਓ ਮੁਹਿੰਮ ਤਹਿਤ ਰੈਲੀ ਕੱਲ - ਤਰਲੋਚਨ ਸੂੰਢ, ਕੁਲਵਰਨ ਥਾਂਦੀਆਂ
ਬੰਗਾ 23 ਮਈ (ਮਨਜਿੰਦਰ ਸਿੰਘ)
ਸੰਵਿਧਾਨ ਬਚਾਓ ਮੁਹਿੰਮ ਤਹਿਤ 24 ਮਈ ਦਿਨ ਸ਼ਨੀਵਾਰ ਨੂੰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਾਂਗਰਸ ਕਮੇਟੀ ਵੱਲੋਂ ਰੈਲੀ ਕੀਤੀ ਜਾਵੇਗੀ ਬੰਗਾ ਵਿਖੇ ਜਾਣਕਾਰੀ ਦਿੰਦਿਆਂ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਅਤੇ ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆ ਨੇ ਬਲਾਕ ਬੰਗਾ ਅਤੇ ਹਲਕਾ ਬੰਗਾ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਮਿਤੀ-24 ਮਈ ਦਿਨ ਸ਼ਨੀਵਾਰ ਸਮਾਂ ਸਵੇਰੇ-10:00 ਵਜੇ ਜੀਐਨ ਸੈਲੀਬ੍ਰੇਸ਼ਨ ਨਵਾਂਸ਼ਹਿਰ ਵਿਖੇ “ ਸੰਵਿਧਾਨ ਬਚਾਓ ਮੁਹਿੰਮ” ਤਹਿਤ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਵਿੱਚ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ.ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ ਅਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਉਨ੍ਹਾਂ ਸਮੂਹ ਮੈਂਬਰ ਸਾਹਿਬਾਨਾਂ ਨੂੰ ਮਿਤੀ-24 ਮਈ ਦਿਨ ਸ਼ਨੀਵਾਰ ਸਮਾਂ ਸਵੇਰੇ-10:00 ਵਜੇ ਬੰਗਾ ਰੋਡ ਜੀਐਨ ਸੈਲੀਬਰੇਸ਼ਨ ਨਵਾਂਸ਼ਹਿਰ ਵਿਖੇ ਵੱਧ ਤੋਂ ਵੱਧ ਸਾਥੀਆਂ ਸਮੇਤ ਪਹੁੰਚਣ ਦੀ ਅਪੀਲ ਕੀਤੀ

Wednesday, May 21, 2025
ਸ਼ਿਵ ਸੈਨਾ ਪੰਜਾਬ ਨੇ ਸੜਕ ਤੇ ਓਵਰਲੋਡ ਬਜਰੀ ਰੇਤੇ ਅਤੇ ਪੱਥਰ ਦੇ ਟਿੱਪਰਾਂ ਦੀ ਆਵਾਜਾਈ ਸਬੰਧੀ ਐਸ ਐਸ ਪੀ ਹੁਸ਼ਿਆਰਪੁਰ ਨੂੰ ਮੰਗ ਪੱਤਰ
ਪੁਲਿਸ ਦੇ ਹੁਕਮਾਂ ਅਨੁਸਾਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਸਵੇਰੇ 6:00 ਤੋਂ ਸ਼ਾਮ 9:00 ਵਜੇ ਤੱਕ ਓਵਰਲੋਡ ਟਰੱਕ ਅਤੇ ਟਿੱਪਰਾਂ ਦੀ ਆਵਾਜਾਈ ਤੇ ਪਾਬੰਦੀ ਹੈ। ਇਸਦੇ ਬਾਵਜੂਦ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆ ਹਨ ਅਤੇ ਟਿੱਪਰ ਬੇਖੋਫ ਹੋ ਕੇ 6:00 ਤੋਂ 9:00 ਵਜੇ ਵਿੱਚ ਵੀ ਸੜਕਾਂ ਤੇ ਲੋਢ ਲੈ ਕੇ ਭੀੜ ਵਾਲੇ ਬਜ਼ਾਰਾਂ ਵਿੱਚ ਇਹ ਆਮ ਘੁੰਮਦੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸ਼ੋਤਮ ਬੰਗਾ ਸੂਬਾ ਪ੍ਰਧਾਨ ਸ਼ਿਵ ਸੈਨਾ ਪੰਜਾਬ (ਐਸ ਸੀ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਇਸ ਕਾਰਨ ਕਈ ਵਾਰ ਸੜਕ ਦੁਰਘਟਨਾਵਾਂ ਵੀ ਆਮ ਹੋ ਜਾਂਦੀਆਂ ਹਨ ਅਤੇ ਕਈਆਂ ਵਿਅਕਤੀਆਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ। ਪ੍ਰਸ਼ੋਤਮ ਬੰਗਾ ਨੇ ਦੱਸਿਆ ਕਿ ਮਾਹਿਲਪੁਰ ਤੋਂ ਜੇਜੋਂ ਨੂੰ ਜਾਂਦੀ ਸੜਕ ਤੇ ਦਿਨ ਵੇਲੇ ਹਰ ਸਮੇਂ ਸਾਰਾ ਦਿਨ ਸੜਕ ਤੇ ਬਜਰੀ ਅਤੇ ਰੇਤੇ ਦੇ ਓਵਰਲੋਡ ਟਰੱਕ ਅਤੇ ਉਹਨਾਂ ਦਾ ਸਟਾਫ ਧੱਕੇ ਨਾਲ ਸਾਰਾ ਦਿਨ ਆਪਣੀ ਮਨ ਮਰਜ਼ੀ ਨਾਲ ਰੋਡ ਉੱਤੇ ਟਿੱਪਰ ਲੰਘਾਉਂਦੇ ਹਨ। ਜੇਜੋਂ ਕਸਬੇ ਦੇ ਕੋਲ ਕਈ ਕਰੈਸ਼ਰ ਇਸ ਨਜਾਇਜ ਧੰਦੇ ਵਿੱਚ ਕੰਮ ਕਰਦੇ ਹਨ। ਇਸੇ ਤਰ੍ਹਾਂ ਗੜ੍ਹਸ਼ੰਕਰ ਤੋਂ ਨੰਗਲ ਰੋਡ ਤੇ ਬਜਰੀ, ਰੇਤੇ ਅਤੇ ਪੱਥਰ ਦੇ ਭਰੇ ਹੋਏ ਓਵਰਲੋਡ ਟਰੱਕ ਸਾਰਾ ਦਿਨ ਬਜ਼ਾਰ ਵਿੱਚ ਦੀ ਲੰਘਦੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਗੜ੍ਹਸੰਕਰ ਡੀ.ਐਸ.ਪੀ ਸਾਹਿਬ ਨੇ ਕਈ ਜਗ੍ਹਾ ਤੇ ਆਪਣੇ ਹੁਕਮਾਂ ਦੀਆਂ ਫਲੈਕਸਾਂ ਵੀ ਲਗਾਈਆ ਹਨ, ਜਿਸ ਉੱਤੇ ਲਿਖਿਆ ਹੈ ਕਿ ਸਵੇਰੇ 6 ਵਜੇ ਤੋਂ ਸ਼ਾਮ 9 ਵਜੇ ਤੱਕ ਗੜ੍ਹਸ਼ੰਕਰ ਤੋਂ ਨੰਗਲ ਰੋਡ ਤੇ ਟਰਾਲੇ ਤੇ ਟਿੱਪਰਾਂ ਦਾ ਆਉਣਾ ਜਾਣਾ ਮਨ੍ਹਾਂ ਹੈ। ਫਿਰ ਵੀ ਇਹ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਧੱਕੇ ਨਾਲ ਸਾਰਾ ਦਿਨ ਟਰੱਕ ਲੰਘਾਉਦੇ ਰਹਿੰਦੇ ਹਨ ਅਤੇ ਇਸ ਰੋਡ ਤੇ ਕਈ ਕਰੈਸ਼ਰ ਲੱਗੇ ਹੋਏ ਹਨ। ਜੇਕਰ ਇਨ੍ਹਾਂ ਨੂੰ ਕੋਈ ਰੋਕਦਾ ਹੈ ਤਾਂ ਲੜਾਈ ਝਗੜਾ ਅਤੇ ਮਾਰ-ਕੁਟਾਈ ਕਰਨ ਤੱਕ ਆ ਜਾਂਦੇ ਹਨ। ਇਸ ਲਈ ਸ਼ਿਵ ਸੈਨਾ ਪੰਜਾਬ ਇਸਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ। ਇਸ ਮੌਕੇ ਉਨ੍ਹਾਂ ਅਤੇ ਉਸਦੇ ਸਾਥੀਆਂ ਨੇ ਜ਼ਿਲ੍ਹਾ ਐਸ ਐਸ ਪੀ ਹੁਸ਼ਿਆਰਪੁਰ ਦੇ ਨਾਮ ਇੱਕ ਮੰਗ ਪੱਤਰ ਦਿੱਤਾ। ਜਿਸ ਨੂੰ ਮੈਡਮ ਨਵਨੀਤ ਕੌਰ ਪੀਪੀਐਸ ਕਪਤਾਨ ਪੁਲਿਸ ਸਥਾਨਕ ਨੇ ਪ੍ਰਾਪਤ ਕੀਤਾ। ਇਸ ਮੌਕੇ ਪ੍ਰਸ਼ੋਤਮ ਬੰਗਾ ਸੂਬਾ ਪ੍ਰਧਾਨ ਸ਼ਿਵ ਸੈਨਾ ਪੰਜਾਬ (ਐਸ ਸੀ), ਜਗਮੋਹਨ ਸਿੰਘ ਜੱਗੀ, ਕੁਲਵਿੰਦਰ ਸਿੰਘ, ਰਾਮ ਪਾਲ ਆਦਿ ਵੀ ਹਾਜ਼ਰ ਸਨ।
Tuesday, May 20, 2025
ਭਾਰਤੀ ਫ਼ੌਜ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਵਾਲਾ ਬਿਆਨ ਹੈਰਾਨੀਜਨਕ- ਮੁੱਖ ਗ੍ਰੰਥੀ****ਐਡਵੋਕੇਟ ਧਾਮੀ ਨੇ ਵੀ ਕਿਹਾ, ਪ੍ਰਬੰਧਕੀ ਤੌਰ ’ਤੇ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ, ਨਾ ਹੀ ਅਜਿਹਾ ਕੁਝ ਵਾਪਰਿਆ****Indian Army Officer’s Statement About Deploying Air Defence Guns at Sri Harmandar Sahib is Shocking – Head Granthi****Advocate Dhami Also States No Such Permission Was Granted, Nor Did Any Such Incident Occur
ਅੰਮ੍ਰਿਤਸਰ, 20 ਮਈ-(ਮਨਜਿੰਦਰ ਸਿੰਘ, ਹਰਿੰਦਰ ਸਿੰਘ)
ਬੀਤੇ ਕੱਲ੍ਹ ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਵੱਲੋਂ ਇੱਕ ਚੈਨਲ ਨਾਲ ਇੰਟਰਵੀਊ ਦੌਰਾਨ ਹਾਲੀਆ ਭਾਰਤ ਪਾਕਿਸਤਾਨ ਤਣਾਅ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੌਜ ਦੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਕੀਤੇ ਗਏ ਦਾਅਵੇ ਨੂੰ ਮੂਲੋਂ ਰੱਦ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਇਸ ਨੂੰ ਹੈਰਾਨੀਜਨਕ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਬਲੈਕਆਊਟ ਸਬੰਧੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਹਿਯੋਗ ਕੀਤਾ ਗਿਆ, ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ਦੀਆਂ ਬਾਹਰਲੀਆਂ ਤੇ ਉੱਪਰਲੀਆਂ ਲਾਈਟਾਂ ਤੈਅ ਸਮੇਂ ਸੀਮਾ ਅਨੁਸਾਰ ਬੰਦ ਕੀਤੀਆਂ ਗਈਆਂ ਪ੍ਰੰਤੂ ਜਿੱਥੇ-ਜਿੱਥੇ ਗੁਰੂ ਦਰਬਾਰ ਦੀ ਮਰਿਆਦਾ ਚਲਦੀ ਹੈ ਉਨ੍ਹਾਂ ਥਾਵਾਂ ਉੱਤੇ ਲਾਈਟਾਂ ਚੱਲਦੀਆਂ ਰੱਖ ਕੇ ਪੂਰੀ ਜਿੰਮੇਵਾਰੀ ਨਾਲ ਮਰਿਆਦਾ ਨਿਭਾਈ ਗਈ ਹੈ। ਗਿਆਨੀ ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਵੱਲੋਂ ਇਹ ਦਾਅਵਾ ਕਰਨਾ ਕਿ ਆਪਰੇਸ਼ਨ ਸਿੰਧੂਰ ਦੌਰਾਨ ਹੈਡ ਗ੍ਰੰਥੀ ਵੱਲੋਂ ਫੌਜ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਇਹ ਮੂਲੋਂ ਗਲਤ ਹੈ ਕਿਉਂਕਿ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਗੰਨਾਂ ਲਗਾਉਣ ਜਿਹਾ ਘਟਨਾਕ੍ਰਮ ਇਸ ਪਾਵਨ ਅਸਥਾਨ ਉੱਤੇ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੂਹ, ਲੰਗਰ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਅਖੰਡ ਪਾਠ ਸਾਹਿਬਾਨ ਵਾਲੇ ਅਸਥਾਨ ਅਤੇ ਹੋਰ ਸਬੰਧਤ ਗੁਰ ਅਸਥਾਨਾਂ ਦੀ ਰੋਜ਼ਾਨਾ ਚੱਲਣ ਵਾਲੀ ਮਰਿਆਦਾ ਲਾਜ਼ਮੀ ਹੁੰਦੀ ਹੈ ਜਿਸ ਵਿੱਚ ਕਿਸੇ ਕਿਸਮ ਦਾ ਵਿਘਨ ਪਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ਅਤੇ ਬੀਤੇ ਦਿਨੀਂ ਬਣੇ ਹਾਲਾਤ ਦੇ ਚੱਲਦਿਆਂ ਵੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਗੁਰੂ ਦਰਬਾਰ ਦੀ ਸਮੁੱਚੀ ਮਰਿਆਦਾ ਪੂਰਨ ਸਮਰਪਣ ਭਾਵ ਅਤੇ ਦ੍ਰਿੜ੍ਹਤਾ ਨਾਲ ਜਾਰੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਬਲੈਕਆਊਟ ਦੇ ਸਮੇਂ ਕਿਸੇ ਵੀ ਗੁਰ ਅਸਥਾਨ ਜਿੱਥੇ ਮਰਿਆਦਾ ਚੱਲਦੀ ਹੋਵੇ ਉਸ ਦੀਆਂ ਲਾਈਟਾਂ ਬੰਦ ਨਹੀਂ ਕੀਤੀਆਂ ਗਈਆਂ। ਸਿੰਘ ਸਾਹਿਬ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀ ਨੇ ਅਜਿਹਾ ਬਿਆਨ ਕਿਉਂ ਦਿੱਤਾ ਇਸ ਬਾਰੇ ਤਾਂ ਉਹ ਹੀ ਸਪੱਸ਼ਟ ਕਰ ਸਕਦੇ ਹਨ ਪਰੰਤੂ ਅਜਿਹੀ ਗੱਲ ਕਹੀ ਜਾਣੀ ਬਹੁਤ ਗ਼ਲਤ ਤੇ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਬਤੌਰ ਐਡੀਸ਼ਨਲ ਮੁੱਖ ਗ੍ਰੰਥੀ ਉਹ ਇਹ ਗੱਲ ਦਾਅਵੇ ਨਾਲ ਕਹਿ ਰਹੇ ਹਨ ਕਿ ਗੰਨਾਂ ਲਗਾਉਣ ਸਬੰਧੀ ਕੋਈ ਪ੍ਰਵਾਨਗੀ ਫ਼ੌਜ ਨੂੰ ਨਹੀਂ ਦਿੱਤੀ ਗਈ।
ਫ਼ੌਜ ਦੇ ਅਧਿਕਾਰੀ ਵੱਲੋਂ ਇਸ ਬਿਆਨ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨਾਲ ਬਲੈਕਆਊਟ ਦੇ ਸਮੇਂ ਲਾਈਟਾਂ ਬੰਦ ਕਰਵਾਉਣ ਸਬੰਧੀ ਸੰਪਰਕ ਕੀਤਾ ਗਿਆ ਸੀ, ਜਿਸ ਸਬੰਧੀ ਪ੍ਰਬੰਧਕੀ ਤੌਰ ਉੱਤੇ ਜ਼ਿੰਮੇਵਾਰੀ ਸਮਝਦਿਆਂ ਅਸੀਂ ਪੂਰਨ ਸਹਿਯੋਗ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਕਿਸੇ ਕਿਸਮ ਦਾ ਸੰਪਰਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਲਈ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨਾਲ ਸਲਾਹ ਕਰਕੇ ਬਾਹਰੀ ਲਾਈਟਾਂ ਹੀ ਬੰਦ ਕਰਵਾਈਆਂ ਗਈਆਂ ਸਨ। ਐਡਵੋਕੇਟ ਧਾਮੀ ਨੇ ਕਿਹਾ ਕਿ ਬਲੈਕਆਊਟ ਦੌਰਾਨ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਤੇ ਸੇਵਾ ਕਰਨ ਪੁੱਜਦੀ ਰਹੀ ਹੈ ਅਤੇ ਜੇਕਰ ਗੰਨਾਂ ਲਗਾਉਣ ਜਿਹੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਸੰਗਤ ਨੇ ਵੀ ਇਸ ਨੂੰ ਜ਼ਰੂਰ ਦੇਖਿਆ ਅਤੇ ਨੋਟਿਸ ਕੀਤਾ ਹੁੰਦਾ। ਉਨ੍ਹਾਂ ਕਿਹਾ ਕਿ ਫੌਜ ਦੇ ਇੱਕ ਅਧਿਕਾਰੀ ਵੱਲੋਂ ਅਜਿਹੀ ਗੱਲ ਨੂੰ ਅੱਗੇ ਵਧਾਉਣਾ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਭਾਰਤ ਸਰਕਾਰ ਨੂੰ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਅਜਿਹੇ ਬਿਆਨ ਫੌਜ ਦੇ ਅਧਿਕਾਰੀਆਂ ਵੱਲੋਂ ਕਿਉਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬਣੇ ਤਣਾਅਪੂਰਨ ਹਾਲਾਤ ਵਿੱਚ ਦੇਸ਼ ਅਤੇ ਫੌਜ ਵੱਲੋਂ ਨਿਭਾਈ ਭੂਮਿਕਾ ਸ਼ਲਾਘਾਯੋਗ ਹੈ ਪਰੰਤੂ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਬਾਰੇ ਕਈ ਦਿਨਾਂ ਬਾਅਦ ਅਜਿਹੀ ਗਲਤ ਗੱਲ ਫੈਲਾਉਣੀ ਹੈਰਾਨੀਜਨਕ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਵਜੋਂ ਐਡਵੋਕੇਟ ਧਾਮੀ ਨੇ ਸਪੱਸ਼ਟ ਕੀਤਾ ਕਿ ਗੰਨਾਂ ਲਗਾਉਣ ਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਸਪੱਸ਼ਟ ਕੀਤਾ ਕਿ ਭਾਵੇਂ ਕਿ ਜਦੋਂ ਬੀਤੇ ਦਿਨੀਂ ਫ਼ੌਜ ਦੀ ਕਾਰਵਾਈ ਚੱਲ ਰਹੀ ਸੀ, ਉਹ ਉਸ ਸਮੇਂ ਵਿਦੇਸ਼ ਦੌਰੇ ਉੱਤੇ ਸਨ, ਪਰੰਤੂ ਇਸ ਦੌਰਾਨ ਉਨ੍ਹਾਂ ਨਾਲ ਗੰਨਾਂ ਲਗਾਉਣ ਸਬੰਧੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਅਜਿਹੀ ਕੋਈ ਗੱਲ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਹੈ। ਗਿਆਨੀ ਰਘਬੀਰ ਸਿੰਘ ਨੇ ਫੌਜ ਦੇ ਅਧਿਕਾਰੀ ਵੱਲੋਂ ਬਿਆਨਬਾਜ਼ੀ ਨੂੰ ਹੈਰਾਨੀਜਨਕ ਦੱਸਿਆ।
Sri Amritsar, May 20:( Sach ki Bela Media)
Responding to the recent claim made by Indian Army Lieutenant General Sumer Ivan D’Cunha during an interview with a channel—where he stated that air defence guns were deployed at Sri Harmandar Sahib amid the recent India-Pakistan tensions—Giani Amarjeet Singh, Additional Head Granthi of Sachkhand Sri Harmandar Sahib, has called the statement shockingly untrue and outrightly rejected it.
He clarified that the management of Sri Harmandar Sahib had cooperated with the district administration’s guidelines regarding the city-wide blackout by switching off exterior and upper lights of the complex within the specified time frame. However, lights at locations where religious code of conduct (Maryada) is observed were kept on, and the sanctity the religious place was maintained with full responsibility.
Giani Amarjeet Singh asserted that the claim made by the Army officer that the Head Granthi gave permission for the deploying air defence guns during “Operation Sindhoor” is completely false. He emphasized that no such permission was ever granted, nor was any such deployment allowed at this sacred site. He reiterated that the daily religious practices at Sri Darbar Sahib, the Langar of Guru Ramdas Ji, places of Sri Akhand Path Sahib, and other related gurdwaras were conducted as per strict protocols, and no one has the right to interfere with them.
Despite the tense situation in recent days, the full religious code of conduct continued at Sri Harmandar Sahib with dedication and discipline. Giani Amarjeet Singh made it clear that no lights were turned off at any religious site where Maryada was being observed, even during the blackout. He expressed surprise and concern over why such a statement was made by the Army officer and asserted confidently that no permission for installing guns was ever given.
Regarding the same statement by Army officer, the Shiromani Gurdwara Parbandhak Committee (SGPC) President Advocate Harjinder Singh Dhami also said that while the administration contacted them only about switching off the lights during the blackout, they fully cooperated in the interest of administrative responsibility while maintaining the sanctity of the ongoing Maryada. However, there was no contact from any Army official regarding the installation of air defence guns at Sri Harmandar Sahib.
He said that based on consultation with Additional Head Granthi Giani Amarjeet Singh, only the outer lights were turned off following the district administration’s guidelines. Advocate Dhami pointed out that even during the blackout, large numbers of devotees continued to visit and do Sewa (voluntary service) at Sri Harmandar Sahib, and had there been any such event like gun deployment, the Sangat (congregation) would certainly have noticed and seen it.
He expressed surprise that an Army officer would propagate such a claim and demanded that the Government of India clarify why such statements are being issued by Army officials. Dhami acknowledged the commendable role played by the Army and the country during the tense circumstances, but emphasized that spreading such falsehoods about the central religious place of Sikhs days after the events is shockingly untrue. As SGPC President, Advocate Dhami clearly stated that no permission was ever granted for the deployment of guns.
Sri Harmandar Sahib’s Head Granthi, Giani Raghbir Singh, also clarified that although he was on an international visit during the Army operation, there was no communication with him regarding any gun deployment, nor did any such incident occur at Sri Darbar Sahib. He too described the Army officer’s statement as shockingly untrue.

Monday, May 19, 2025
ਸਰਕਾਰੀ ਹਾਈ ਸਕੂਲ ਭੀਣ ਦਾ ਨਤੀਜਾ 100 ਫੀਸਦੀ ਰਿਹਾ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਕਲਾਸ ਦੇ ਐਲਾਨੇ ਨਤੀਜੇ 'ਚ' ਸਰਕਾਰੀ ਹਾਈ ਸਕੂਲ ਭੀਣ (ਸ.ਭ.ਸ.ਨਗਰ)ਦਾ ਨਤੀਜਾ ਸੌ ਫੀਸਦੀ ਸਾਨਦਾਰ ਰਿਹਾ।ਮੁੱਖ ਅਧਿਆਪਕ ਪਰਵਿੰਦਰ ਭੰਗਲ ਸਟੇਟ ਐਵਾਰਡੀ ਵਲੋਂ ਜਾਣਕਾਰੀ ਦਿੰਦਿਆ ਦੱਸਿਆ 16 ਵਿਦਿਆਰਥੀ ਪ੍ਰੀਖਿਆ ਵਿੱਚ ਅਪੀਅਰ ਹੋਏ,ਜਿਸ ਵਿਚ 14 ਵਿਦਿਆਰਥੀ ਪਹਿਲੇ ਦਰਜੇ ਵਿੱਚ 2 ਵਿਦਿਆਰਥੀ ਦੂਜੇ ਦਰਜੇ ਵਿੱਚ ਪਾਸ ਹੋਏ।ਜਿਸ ਵਿੱਚ ਯਸ਼ੀਕਾਂ 570 ਅੰਕ ਪਹਿਲਾ ਸਥਾਨ, ਨਵਪ੍ਰੀਤ ਕੌਰ 556 ਦੂਜਾ ਸਥਾਨ, ਬੰਧਨਾਂ 541 ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸਕੂਲ ਮੁਖੀ ਵਲੋਂ ਮਿਹਨਤੀ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਰਣਜੀਤ ਬੱਬਰ, ਅੰਜਨਾ , ਰਾਕੇਸ਼ ਰਾਣੀ , ਕਿਰਨਦੀਪ, ਗਗਨਦੀਪ, ਸੁਮਨ, ਅਮਨਦੀਪ ਸਿੰਘ, ਬਲਵੀਰ ਸਿੰਘ ਹਾਜਰ ਸਨ।
Sunday, May 18, 2025
ਗੁਰਦੁਆਰਾ ਅੰਗਦ ਨਗਰ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਸੰਗਤਾਂ ਨੇ ਕੀਤੀ ਗੁਰਧਾਮਾਂ ਦੀ ਨਿਸ਼ਕਾਮ ਯਾਤਰਾ
ਨਵਾਂਸ਼ਹਿਰ (ਹਰਿੰਦਰ ਸਿੰਘ, ਮਨਜਿੰਦਰ ਸਿੰਘ)ਚੰਡੀਗੜ੍ਹ ਰੋਡ ਸਥਿਤ ਗੁਰਦੁਆਰਾ ਅੰਗਦ ਨਗਰ ਦੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹਿਰ ਦੀ ਸੰਗਤ ਨੇ ਵੱਖ ਵੱਖ ਗੁਰਧਾਮਾਂ ਦੀ ਨਿਸ਼ਕਾਮ ਯਾਤਰਾ ਕੀਤੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਰਨੈਲ ਸਿੰਘ ਖਾਲਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 65 ਯਾਤਰੂਆਂ ਦਾ ਜਥਾ ਮਿਤੀ 17 ਮਈ ਨੂੰ ਗੁਰਦੁਆਰਾ ਸ੍ਰੀ ਗੁਰੂ ਅੰਗਦ ਨਗਰ ਤੋਂ ਅੰਮ੍ਰਿਤ ਵੇਲੇ ਅਰਦਾਸ ਕਰਕੇ ਗੁਰਧਾਮਾਂ ਦੀ ਯਾਤਰਾ ਲਈ ਰਵਾਨਾ ਹੋਇਆ ਜਿਸ ਵਿੱਚ ਪਹਿਲਾਂ ਗੁਰਦੁਆਰਾ ਸ੍ਰੀ ਮਾਛੀਵਾੜਾ ਸਾਹਿਬ ਲੁਧਿਆਣਾ,ਸ੍ਰੀ ਚਮਕੌਰ ਸਾਹਿਬ ਰੋਪੜ, ਸ੍ਰੀ ਫਤਿਹਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ, ਗੁਰਦੁਆਰਾ ਚਿੜੀਆਂ ਤੋਂ ਬਾਜ ਤੁੜਾਊਂ ਅੰਬਾਲਾ, ਗੁਰਦੁਆਰਾ ਲਖਨੌਰ ਸਾਹਿਬ ਅਤੇ ਗੁਰਦੁਆਰਾ ਪੰਜੋਖੜਾ ਸਾਹਿਬ ਅੰਬਾਲਾ ਦੀ ਯਾਤਰਾ ਕਰਨ ਤੋਂ ਉਪਰੰਤ ਪਾਉਂਟਾ ਸਾਹਿਬ ਲਈ ਰਵਾਨਾ ਹੋਇਆ ਜਿੱਥੇ ਸੰਗਤਾਂ ਨੇ ਗੁਰਦੁਆਰਾ ਤੀਰ ਗੜ੍ਹ ਸਾਹਿਬ (ਹਿਮਾਚਲ ਪ੍ਰਦੇਸ਼) ਗੁਰਦੁਆਰਾ ਭੰਗਾਣੀ ਸਾਹਿਬ, ਕਿਰਪਾਲ ਸ਼ਿਲਾ ਗੁਰਦੁਆਰਾ ਸ਼ੇਰਗਾਹ ਸਾਹਿਬ (ਹਿਮਾਚਲ ਪ੍ਰਦੇਸ਼) ਤੋਂ ਹੁੰਦੇ ਹੋਏ ਵਾਪਸੀ ਤੇ ਗੁਰਦੁਆਰਾ ਨਾਢਾ ਸਾਹਿਬ ਹਿਮਾਚਲ ਪ੍ਰਦੇਸ਼ ਆਦਿ ਗੁਰਧਾਮਾਂ ਦੀ ਨਿਸ਼ਕਾਮ ਯਾਤਰਾ ਕੀਤੀ।ਇਸ ਮੌਕੇ ਤੇ ਜਰਨੈਲ ਸਿੰਘ ਖਾਲਸਾ, ਪਰਮਿੰਦਰ ਸਿੰਘ ਕਾਲਾ, ਪਿਆਰਾ ਸਿੰਘ ਪੰਜਾਬੀ, ਤੇਜਾ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਕਰਮਜੀਤ ਸਿੰਘ ਸੋਢੀ, ਅਮਰਜੀਤ ਸਿੰਘ ਖਾਲਸਾ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਸਿਆਣ, ਹਰਮਨਜੀਤ ਸਿੰਘ, ਗੁਰਮੁੱਖ ਸਿੰਘ, ਕੁਲਦੀਪ ਸਿੰਘ, ਹਰਭਜਨ ਸਿੰਘ, ਗਗਨਦੀਪ ਸਿੰਘ, ਤਰਸੇਮ ਸਿੰਘ, ਨਰੰਜਣ ਕੌਰ, ਕਮਲਪ੍ਰੀਤ ਸਿੰਘ, ਸਹਿਜਵੀਰ ਸਿੰਘ, ਮਨੀਸ਼ ਸਿੰਘ, ਅਜੀਤ ਸਿੰਘ, ਪਰਮਜੀਤ ਕੌਰ, ਅਵਤਾਰ ਕੌਰ, ਕੁਲਵਿੰਦਰ ਕੌਰ, ਕਸ਼ਮੀਰ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ, ਨਵਜੌਤ ਕੌਰ, ਦਲਜੀਤ ਕੌਰ, ਬਲਵੀਰ ਕੌਰ, ਜਸਵੰਤ ਕੌਰ, ਅਮਰਜੀਤ ਕੌਰ ਆਦਿ ਹਾਜ਼ਰ ਸਨ
ਸਰਕਾਰੀ ਸਕੂਲ ਲੰਗੜੋਆ ਦਾ ਦਸਵੀਂ/ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਨਵਾਂਸ਼ਹਿਰ (ਹਰਿੰਦਰ ਸਿੰਘ, ਮਨਜਿੰਦਰ ਸਿੰਘ)ਇਥੋਂ ਕੁਝ ਹੀ ਦੂਰੀ ਤੇ ਚੰਡੀਗੜ੍ਹ ਰੋਡ ਤੇ ਸਥਿਤ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦਾ ਦਸਵੀਂ ਅਤੇ ਬਾਰਵੀਂ ਜਮਾਤ ਦਾ ਬੋਰਡ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਵੀਂ ਜਮਾਤ ਵਿੱਚ ਏਕਤਾ ਪੁੱਤਰੀ ਸਰਬਜੀਤ ਸਿੰਘ ਨੇ 92 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਆਕਾਸ਼ ਪੁੱਤਰ ਹੋਰੀ ਲਾਲ ਅਤੇ ਰਾਜਵੀਰ ਕੌਰ ਪੁੱਤਰੀ ਹੇਮ ਰਾਜ ਨੇ 88.3 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਿਲ ਕੀਤਾ ਇਸੇ ਤਰ੍ਹਾਂ ਗੋਬਿੰਦ ਪੁੱਤਰ ਛੋਟੂ ਨੇ 85.2 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਜੈਸਮੀਨ ਨੈਂਸੀ ਪੁੱਤਰੀ ਸੁਰਿੰਦਰ ਪਾਲ ਨੇ 83.5 ਅੰਕ,ਜੈਸਮੀਨ ਪੁੱਤਰੀ ਮਨਪ੍ਰੀਤ ਸਿੰਘ ਨੇ 82.5 ਅੰਕ, ਰਿਤਿਕਾ ਪੁੱਤਰੀ ਸੰਦੀਪ ਕੁਮਾਰ ਨੇ 80.9, ਆਰੀਅਨ ਬਾਵਾ ਪੁੱਤਰ ਪ੍ਰਵੀਨ ਕੁਮਾਰ ਨੇ 80.6 ਫੀਸਦੀ ਅੰਕ ਪ੍ਰਾਪਤ ਕੀਤੇ। ਬਾਰਵੀਂ ਜਮਾਤ ਦੇ ਆਰਟਸ ਗਰੁੱਪ ਵਿੱਚੋਂ ਅੰਜਲੀ ਸੋਨੀ ਪੁੱਤਰੀ ਸ਼ਸ਼ੀ ਭੂਸ਼ਣ ਨੇ 93 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ,ਹਰਪ੍ਰੀਤ ਕੌਰ ਪੁੱਤਰੀ ਸ਼ਿੰਦਰਜੀਤ ਸਿੰਘ ਨੇ 89.4 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਮੰਨਤ ਹੰਸ ਪੁਤਰੀ ਸੰਦੀਪ ਹੰਸ ਨੇ 87.6 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ ਜੇਕਰ ਸਾਇੰਸ ਗਰੁੱਪ ਦੇ ਨਤੀਜੇ ਦੀ ਗੱਲ ਕਰੀਏ ਤਾਂ ਨੇਹਾ ਪੁੱਤਰੀ ਪਵਨ ਕੁਮਾਰ ਅਤੇ ਕਿਰਨਜੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 93.2 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ।ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਨੇ 91.8 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਹਰਪ੍ਰੀਤ ਕੌਰ ਪੁੱਤਰੀ ਮਨਜੀਤ ਸਿੰਘ ਨੇ 91.2 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਚੰਗੇ ਨਤੀਜੇ ਆਉਣ ਤੇ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਅਤੇ ਸਮੂਹ ਸਟਾਫ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਸੰਸਥਾ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Saturday, May 17, 2025
ਕਣਕ ਦੀ ਨਾੜ ਨੂੰ ਕਿਹੜਾ ਮਹਾਂ ਮੂਰਖ ਕਹਿੰਦਾ ਅੱਗ ਲਾਈ ਜਾਵੇ, ਕਣਕ ਦੀ ਨਾੜ ਤਾ ਵੈਸੇ ਹੀ ਖੇਤ ਚ ਖਾਦ ਦਾ ਕੰਮ ਕਰਦੀ ਹੈਂ - ਗੁਰਦੀਪ ਸਿੰਘ ਮਦਨ, ਹਰਿੰਦਰ ਸਿੰਘ ਚੋਮੋ
ਪਾਇਲ/ਖੰਨਾ 17 ਮਈ (ਮਨਜਿੰਦਰ ਸਿੰਘ)ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਨ ਅਤੇ ਹਰਿੰਦਰ ਸਿੰਘ ਚੋਮੋਂ ਵਾਈਸ ਪ੍ਰਧਾਨ, ਮਨੁੱਖੀ ਅਧਿਕਾਰ ਸੋਸ਼ਲ ਵੈੱਲਫ਼ੇਅਰ ਸੰਸਥਾ ਪੰਜਾਬ ਨੇ ਇਕ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਨੂੰ, ਰਾਜਨੀਤਕ ਖੇਤਰ ਦੀਆਂ ਸਤਿਕਾਰਯੋਗ ਹਸਤੀਆਂ ਨੂੰ, ਪੱਤਰਕਾਰ ਭਾਈਚਾਰੇ ਨੂੰ ਅਤੇ ਸਮਾਜਸੇਵੀ ਵੀਰਾਂ ਨੂੰ ਕਿ ਸਮਾਜ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਜੋ ਅੱਜ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸੜਕਾਂ ਤੇ ਖੜੇ ਬੂਟਿਆਂ ਨੂੰ ਅੱਗ ਲਗਾ ਕੇ ਸਾੜਿਆ ਜਾ ਰਿਹਾ, ਉਹਨਾਂ ਬਾਰੇ ਵੀ ਆਪਾ ਕੁੱਝ ਸੋਚ ਵਿਚਾਰ ਕਰੀਏ।ਹੁਣ ਤਾਂ ਹੱਦ ਹੀ ਹੋ ਗਈ, ਕਿ ਮੰਨਿਆ ਝੋਨੇ ਦੀ ਪਰਾਲੀ ਨੂੰ ਸੰਭਾਲਣਾ ਮੁਸ਼ਕਿਲ ਹੁੰਦਾ ਹੈ,, ਪਰ ਅਜੋਕੇ ਸਮੇਂ ਵਿੱਚ ਸਾਰਾ ਕੁੱਝ ਸੰਭਵ ਹੈ ਪਰ ਜੇ ਕਰਨਾ ਹੋਵੇ ਤਾਂ। ਪਿਛਲੇ ਦਿਨੀਂ ਹਲਕਾ ਪਾਇਲ ਅਤੇ ਪੰਜਾਬ ਦੇ ਹੋਰ ਵੱਖ ਵੱਖ ਹਿੱਸਿਆਂ ਵਿੱਚ ਬਹੁਤ ਸਾਰੇ ਪਿੰਡਾਂ ਵਿੱਚ ਸੜਕਾਂ ਦੇ ਲਾਗਲੇ ਖੇਤਾਂ ਚ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸਾੜਿਆ ਗਿਆ ਜਿਸਦੇ ਨਾਲ ਸੜਕ ਤੇ ਖੜੇ ਦਰਖਤ ਵੀ ਸੜ ਦਿੱਤੇ ਗਏ, ਪਰ ਅਫ਼ਸੋਸ ਕਿਸੇ ਵੀ ਕਿਸਾਨ ਯੂਨੀਅਨ ਦੇ ਆਗੂ ਨੇ, ਕਿਸੇ ਵੀ ਪੰਚ ਸਰਪੰਚ ਨੇ, ਕਿਸੇ ਵੀ ਪ੍ਰਸ਼ਾਸ਼ਨ ਦੇ ਅਧਿਕਾਰੀ ਨੇ, ਕਿਸੇ ਵੀ ਹੋਰ ਸਮਾਜ ਸੇਵੀ ਨੇ ਇਸ ਗੱਲ ਤੇ ਆਪਣਾ ਫ਼ਰਜ਼ ਸਮਝਦੇ ਹੋਏ ਨਾ ਅੱਗ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਕੋਈ ਬਿਆਨ ਦਿੱਤਾ।
ਭਰਾਵੋ ਅਸੀਂ ਕਿੰਨਾ ਚਿਰ ਕੁਦਰਤ ਦਾ ਖਿਲਵਾੜ ਹੁੰਦਾ ਦੇਖਦੇ ਰਹਾਂਗੇ। ਕਣਕ ਦੀ ਨਾੜ ਨੂੰ ਕਿਹੜਾ ਮਹਾਂ ਮੂਰਖ ਕਹਿੰਦਾ ਵੀ ਅੱਗ ਲਾਈ ਜਾਵੇ ਕਣਕ ਦੀ ਨਾੜ ਤਾ ਵੈਸੇ ਹੀ ਖੇਤ ਚ ਖਾਦ ਦੇ ਰੂਪ ਚ ਵਾਹ ਦਿੱਤੀ ਜਾਂਦੀ ਆ। ਉਹਨਾਂ ਕਿਹਾ ਕਿ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਬੇਨਤੀ ਹੈ ਕਿ ਕਿਸਾਨਾਂ ਨੂੰ ਇਹ ਵੀ ਗੱਲ ਸਮਝਾਓ ਕਿ ਭਰਾਵੋ ਕਣਕ ਦੇ ਨਾੜ ਨੂੰ ਅੱਗ ਨੀ ਲਾਈਦੀ,,, ਜਿਹੜਾ ਅੱਗ ਲਾਉਂਦਾ ਉਹ ਕਿਸਾਨ ਨਹੀਂ ਹੋ ਸਕਦਾ ਅਤੇ ਇਨਸਾਨ ਕਹਿਣ ਦੇ ਯੋਗ ਵੀ ਨਹੀ। ਤਾਜ਼ਾ ਘਟਨਾ ਸਿਹੋੜਾ ਤੋਂ ਮਦਨੀਪੁਰ ਰੋਡ ਤੇ ਅੱਗ ਲਾ ਕੇ ਬੂਟੇ ਸਾੜ ਦਿੱਤੇ ਗਏ। ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਸੰਸਥਾ ਦੇ ਆਗੂਆਂ ਵੱਲੋਂ ਪ੍ਰਸ਼ਾਸਨ ਨੂੰ ਵੀ ਬੇਨਤੀ ਅਪੀਲ ਕੀਤੀ ਗਈ ਕਿ ਇਹਨਾਂ ਧਰਤੀ ਮਾਤਾ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ

Friday, May 16, 2025
ਰੋਟਰੀ ਕਲੱਬ ਬੰਗਾ ਗਰੀਨ ਵਲੋਂ ਵਿਦਿਆਰਥੀਆਂ ਨੂੰ ਰਾਹਤ ਸਮੱਗਰੀ ਵੰਡੀ****ਲੋਕਾਂ ਨੂੰ ਪੈਕਡ ਖਾਣ ਪੀਣ ਵਾਲੇ ਪਦਾਰਥ ਐਕਸਪਾਇਰੀ ਡੇਟ ਦੇਖ ਕੇ ਲੈਣ ਦੀ ਕੀਤੀ ਅਪੀਲ
ਰੋਟਰੀ ਕਲੱਬ ਬੰਗਾ ਗ੍ਰੀਨ ਅਤੇ ਸੇਵਾ ਟਰੱਸਟ ਯੂਕੇ ਵਲੋਂ ਵਿਸ਼ਵਕਰਮਾ ਕੰਪਿਊਟਰਜ਼ ਬੰਗਾ ਵਿਖੇ ਵਿਦਿਆਰਥੀਆਂ ਨੂੰ ਸ਼ੁੱਧਤਾ ਜਾਗ੍ਰਿਤੀ ਪ੍ਰੋਗਰਾਮ ਵਿਚ ਡਾਬਰ ਇੰਡੀਆ ਕੰਪਨੀ ਵਲੋਂ ਸੇਵਾ ਟਰੱਸਟ ਨੂੰ ਮੁਫ਼ਤ ਦਿੱਤੇ ਗਏ ਪ੍ਰੋਡਕਟ ਵੰਡੇ ਗਏ। ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਵਲੋਂ ਬੱਚਿਆਂ ਨੂੰ ਜਾਗਰੂਕਤਾ ਪ੍ਰੋਗਰਾਮ ਵਿਚ ਹਮੇਸ਼ਾ ਸ਼ੁੱਧ ਚੀਜ਼ਾਂ ਵਰਤਣ ਲਈ ਕਿਹਾ ਅਤੇ ਬਾਜ਼ਾਰੀ ਫਾਸਟ ਫੂਡ ਨੂੰ ਘਟਾ ਕੇ ਹਰੀਆਂ ਸਬਜ਼ੀਆਂ ਦਾ ਵੱਧ ਸੇਵਨ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਡਾਬਰ ਇੰਡੀਆ ਵਲੋਂ ਸੇਵਾ ਟਰੱਸਟ ਯੂਕੇ ਅਤੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਹਿਯੋਗ ਨਾਲ ਸ਼ੁੱਧਤਾ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਡਾਬਰ ਨਾਰੀਅਲ ਤੇਲ ਅਤੇ ਡਾਬਰ ਹਨੀਟਸ ਖੰਘ ਦੀ ਦਵਾਈ ਜੋਂ ਕਿ ਡਾਬਰ ਕੰਪਨੀ ਵਲੋਂ ਖ਼ਰਾਬ ਹੋਣ ਤੋਂ ਬਚਾਅ ਲਈ ਮੁਫ਼ਤ ਦਿੱਤੀ ਜਾਂਦੀ ਹੈ,ਬਿਲਕੁਲ ਮੁਫਤ ਵਿਚ ਵੰਡੀ ਜਾ ਰਹੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਕੰਪਿਊਟਰ ਦੀ ਸਿੱਖਿਆ ਦੇ ਨਾਲ ਨਾਲ ਸਿਹਤ ਨੂੰ ਠੀਕ ਰੱਖਣ ਲਈ ਕਸਰਤ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਵਿਸ਼ਵਕਰਮਾ ਕੰਪਿਊਟਰਜ਼ ਬੰਗਾ ਦੇ ਡਾਇਰੈਕਟਰ ਅਮਰਦੀਪ ਸਿੰਘ ਅਤੇ ਮੈਡਮ ਕਵਲਜੀਤ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਿਲਾਵਟ ਖੋਰਾਂ ਅਤੇ ਖਾਣ ਪੀਣ ਵਾਲੇ ਪੈਕਡ ਪਦਾਰਥ ਜੂਸ ਵਗੈਰਾ ਐਕਸਪਾਇਰ ਡੇਟ ਵਾਲੇ ਵੇਚਣ ਵਾਲਿਆਂ ਉਤੇ ਇਰਾਦਾ ਏ ਕਤਲ ਦਾ ਕੇਸ ਹੋਣਾ ਚਾਹੀਦਾ ਹੈ ਕਿਉਂਕਿ ਨਕਲੀ ਮਿਲਾਵਟੀ ਅਤੇ ਐਕਸਪਾਇਰ ਡੇਟ ਚੀਜ਼ ਖਾਣ ਨਾਲ ਇਨਸਾਨ ਦੀ ਜਾਨ ਵੀ ਜਾ ਸਕਦੀ ਹੈ। ਉਨਾਂ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਪੈਕਡ ਪਦਾਰਥ ਲੈਣ ਤੋਂ ਪਹਿਲਾਂ ਉਸ ਦੀ ਐਕਸਪੈਰੀ ਡੇਟ ਜਰੂਰ ਦੇਖ ਲੈਣੀ ਚਾਹੀਦੀ ਹੈ। ਬਲਦੇਵ ਜਵੇਲਰ ਬੰਗਾ ਵਲੋਂ ਵੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਸਭ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ਵਕਰਮਾ ਕੰਪਿਊਟਰਜ਼ ਬੰਗਾ ਤੋਂ ਸਟਾਫ ਮੈਂਬਰ ਵੈਸ਼ਾਲੀ, ਲਿੱਲੀ, ਗੁਲਾਮ ਮੁਹੰਮਦ ਤੋਂ ਇਲਾਵਾ ਰੋਟੇ. ਜੀਵਨ ਦਾਸ ਕੋਸ਼ਲ ਸੈਕਟਰੀ, ਰੋਟੇ. ਗਗਨਦੀਪ ਸਿੰਘ ਚੀਫ ਮੈਨੇਜਰ ਪੀਐਨਬੀ, ਰਣਜੀਤ ਸਿੰਘ ਕੰਦੋਲਾ, ਸੁਖਵਿੰਦਰ ਸਿੰਘ ਧਾਮੀ, ਬਲਦੇਵ ਜਵੇਲਰ ਬੰਗਾ, ਹਰਪ੍ਰੀਤ ਸਿੰਘ ਸੈਣੀ ਆਦਿ ਹਾਜ਼ਿਰ ਸਨ
Thursday, May 15, 2025
ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਨੇ CBSE ਕਲਾਸ 10ਵੀਂ ਅਤੇ 12ਵੀਂ ਦੇ ਸ਼ਾਨਦਾਰ ਨਤੀਜਿਆਂ ਦੀ ਮਨਾਈ ਖੁਸ਼ੀ***डैरिक इंटरनेशनल स्कूल बंगा में सीबीएसई कक्षा 10वीं और 12वीं के उत्कृष्ट परिणामों का भव्य उत्सव
ਬੰਗਾ, 15 ਮਈ (ਮਨਜਿੰਦਰਸਿੰਘ)– ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਨੇ CBSE ਕਲਾਸ 10ਵੀਂ ਅਤੇ 12ਵੀਂ ਦੀਆਂ ਬੋਰਡ ਪਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਬੇਮਿਸਾਲ ਪ੍ਰਾਪਤੀਆਂ ਨੂੰ ਮਨਾਉਣ ਲਈ ਡੈਰਿਕ ਸਕੂਲ ਦੇ ਵਿਹੜੇ ਵਿੱਚ ਇਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ। ਇਸ ਮੌਕੇ ‘ਤੇ ਮਾਪੇ, ਮੀਡੀਆ ਅਤੇ ਪੂਰੇ ਸਟਾਫ਼ ਨੇ ਭਰਪੂਰ ਸ਼ਮੂਲੀਅਤ ਕੀਤੀ।
ਇਹ ਸਮਾਰੋਹ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਕਾਦਮਿਕ ਉਤਕ੍ਰਿਸ਼ਟਤਾ ਨੂੰ ਸਮਰਪਿਤ ਸੀ। ਇਸ ਸਾਲ ਦੇ ਨਤੀਜੇ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ। 98% ਤੋਂ ਵੱਧ ਵਿਦਿਆਰਥੀਆਂ ਨੇ ਅਬਲ ਅੰਕਾਂ ਨਾਲ ਪਾਸ ਕੀਤੇ ਹਨ, ਜਿਨ੍ਹਾਂ ਵਿੱਚੋਂ ਕਈਆਂ ਨੇ 95% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਹ ਸਫਲਤਾ ਸਾਰੇ ਸਕੂਲ ਪਰਿਵਾਰ ਲਈ ਮਾਣਯੋਗ ਹੈ।
ਪ੍ਰਿੰਸੀਪਲ ਸ਼੍ਰੀ ਮਤੀ ਨੀਨਾ ਭਰਦਵਾਜ ਜੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ:
"ਇਹ ਨਤੀਜੇ ਸਾਡੇ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ, ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ। ਅਸੀਂ ਸਿਰਫ਼ ਪਾਠਕ੍ਰਮ ਦੀ ਸਫਲਤਾ ਨਹੀਂ, ਸਗੋਂ ਹਰ ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਵਿਸ਼ਵਾਸ ਰੱਖਦੇ ਹਾਂ। ਅੱਜ ਅਸੀਂ ਸਿਰਫ਼ ਪ੍ਰਾਪਤ ਅੰਕਾਂ ਦਾ ਨਹੀਂ, ਸਗੋਂ ਵਿਦਿਆਰਥੀ ਦੇ ਚਰਿੱਤਰ ਦੇ ਵਿਕਾਸ ਦਾ ਵੀ ਜਸ਼ਨ ਮਨਾਂ ਰਹੇ ਹਾਂ।"ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਮੀਡੀਆ ਨਾਲ ਗੱਲਬਾਤ ਹੋਈ ਅਤੇ ਪਹਿਲਾ ਦਰਜਾ ਪ੍ਰਾਪਤ ਕਰਨ ਵਾਲਿਆਂ ਨੇ ਆਪਣੇ ਪ੍ਰੇਰਣਾਦਾਇਕ ਅਨੁਭਵ ਸਾਂਝੇ ਕੀਤੇ। ਮਾਪਿਆਂ ਨੇ ਜਦੋਂ ਆਪਣੇ ਬੱਚਿਆਂ ਨੂੰ ਮੰਚ ‘ਤੇ ਸਨਮਾਨਿਤ ਹੁੰਦੇ ਵੇਖਿਆ ਤਾਂ ਉਹਨਾਂ ਦੀਆਂ ਅੱਖਾਂ ਖੁਸ਼ੀ ਨਾਲ ਭਰ ਆਈਆਂ ਅਤੇ ਉਹਨਾਂ ਨੇ ਸਕੂਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਉਪਰਾਂਤ ਮਾਪਿਆ ਨੇ ਵੀ ਖੁਸ਼ੀ ਦੇ ਪਲਾਂ ਨੂੰ ਮੀਡੀਆਂ ਨਾਲ ਸਾਂਝਾ ਕੀਤਾ।
ਸਕੂਲ ਪ੍ਰਸ਼ਾਸਨ ਨੇ ਭਵਿੱਖ ‘ਚ ਵੀ ਗੁਣਵੱਤਾਪੂਰਨ ਅਤੇ ਨਵੀਨਤਮ ਸਿੱਖਿਆ ਦੇਣ ਦੀ ਵਚਨਬੱਧਤਾ ਦੱਸੀ ਅਤੇ ਕਿਹਾ ਕਿ ਉਹ ਹਮੇਸ਼ਾ ਵਿਦਿਆਰਥੀਆਂ ਨੂੰ ਹਰ ਖੇਤਰ ‘ਚ ਅੱਗੇ ਵਧਾਉਣ ਲਈ ਕੜੀ ਮਿਹਨਤ ਨਾਲ ਕੰਮ ਕਰਦੇ ਰਹਿਣਗੇ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੰਧ ਰਹਿੰਦੇ ਹੋਏ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
बंगा, 15 मई 2025(मनजिंदरसिंह)
डैरिक इंटरनेशनल स्कूल बंगा ने सीबीएसई कक्षा 10वीं और 12वीं की बोर्ड परीक्षाओं में अपने विद्यार्थियों की उत्कृष्ट उपलब्धियों का भव्य समारोह के साथ जश्न मनाया। इस अवसर पर गर्वित अभिभावक, मीडिया प्रतिनिधि तथा स्कूल के शिक्षकगण उपस्थित रहे।
इस समारोह का उद्देश्य छात्रों की मेहनत, लगन और शैक्षणिक उत्कृष्टता को सम्मानित करना था। इस वर्ष के परिणामों ने उत्कृष्टता के नए कीर्तिमान स्थापित किए हैं। 98% से अधिक छात्र-छात्राएं उत्कृष्ट अंकों के साथ उत्तीर्ण हुए हैं, और कई छात्रों ने 95% से अधिक अंक प्राप्त किए हैं, जिससे पूरे विद्यालय परिवार को गर्व की अनुभूति हुई है।
इस अवसर पर प्रधानाचार्या श्रीमती नीना भारद्वाज ने अपने विचार साझा करते हुए कहा:
"ये परिणाम हमारे छात्रों की निरंतर मेहनत, शिक्षकों के मार्गदर्शन और अभिभावकों के सहयोग का परिणाम हैं। हमारा उद्देश्य केवल शैक्षणिक सफलता ही नहीं, बल्कि बच्चों के सर्वांगीण विकास को भी सुनिश्चित करना है। आज हम केवल अंकों का नहीं, बल्कि समर्पण, निरंतरता और चरित्र का भी उत्सव मना रहे हैं।"
कार्यक्रम में छात्र सम्मान समारोह, मीडिया से संवाद और टॉपर्स के प्रेरणादायक अनुभवों को साझा करने जैसे आयोजन हुए। छात्रों के अभिभावकों ने जब अपने बच्चों को सम्मानित होते देखा तो गर्व से भर उठे और विद्यालय के प्रति आभार व्यक्त किया।
कार्यक्रम में विषयवार टॉपर्स, उल्लेखनीय सुधार करने वाले विद्यार्थियों और सह-पाठ्यक्रम गतिविधियों में उत्कृष्ट प्रदर्शन करने वाले छात्रों को विशेष रूप से सम्मानित किया गया।
विद्यालय प्रबंधन ने शिक्षा में नवाचार और उत्कृष्टता को बढ़ावा देने की अपनी प्रतिबद्धता को दोहराया और यह संकल्प लिया कि भविष्य में भी छात्रों को हर क्षेत्र में ऊँचाइयों तक पहुँचाने के लिए निरंतर प्रयास किए जाते रहेंगे।

Wednesday, May 14, 2025
ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ, ਇੱਕ ਕੁੜੀ ਗੰਭੀਰ ਜ਼ਖਮੀ*** Woman dies, girl seriously injured in road accident
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਉਸਦੀ ਧੀ ਗੰਭੀਰ ਜ਼ਖਮੀ ਹੋ ਗਈ। ਗੰਭੀਰ ਰੂਪ ਵਿੱਚ ਜ਼ਖਮੀ ਲੜਕੀ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਲਗਭਗ 11:40 ਵਜੇ, ਭਰੋਮਾਜਰਾ ਪਿੰਡ ਦੀ ਇੱਕ ਔਰਤ, ਆਸ਼ਾ ਰਾਣੀ (57) ਪਤਨੀ ਹੁਸਨ ਲਾਲ, ਆਪਣੀ ਧੀ ਲੱਕੀ ਨਾਲ ਬੰਗਾ ਤੋਂ ਆਪਣੇ ਪਿੰਡ ਭਰੋਮਾਜਰਾ ਵੱਲ ਪੈਦਲ ਜਾ ਰਹੀ ਸੀ। ਜਦੋਂ ਉਹ ਆਪਣੇ ਪਿੰਡ ਦੇ ਨੇੜੇ ਸਾਹਲੋ ਰੋਡ ਪਹੁੰਚੀ, ਤਾਂ ਉਸਦੀ ਟੱਕਰ ਮਜ਼ਰਾ ਰਾਜਾ ਸਾਹਿਬ ਰੋਡ ਨੇੜੇ ਸੇਂਟ ਸੋਲਜਰ ਪਬਲਿਕ ਸਕੂਲ ਬੰਗਾ ਦੀ ਬੱਸ ਨਾਲ ਹੋ ਗਈ। ਇਸ ਘਟਨਾ ਵਿੱਚ ਆਸ਼ਾ ਰਾਣੀ (57) ਅਤੇ ਉਸਦੀ ਧੀ ਲੱਕੀ ਗੰਭੀਰ ਜ਼ਖਮੀ ਹੋ ਗਈਆਂ। ਆਸ਼ਾ ਰਾਣੀ ਦੇ ਸਿਰ ਅਤੇ ਛਾਤੀ 'ਤੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸਦੀ ਨੱਕ ਵਿੱਚੋਂ ਖੂਨ ਵਹਿ ਰਿਹਾ ਸੀ। ਉਸ ਨੂੰ ਇਲਾਜ ਲਈ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਮਾਜਰਾ ਨੌ ਅਬਾਦ ਵਿਖੇ ਲਿਜਾਇਆ ਗਿਆ। ਆਸ਼ਾ ਰਾਣੀ ਦੀ ਦੁਪਹਿਰ ਕਰੀਬ 1:30 ਵਜੇ ਮੌਤ ਹੋ ਗਈ ਜਦੋਂ ਕਿ ਉਸਦੀ ਧੀ ਲੱਕੀ, ਜਿਸਦੀ ਹਾਲਤ ਗੰਭੀਰ ਹੈ, ਨੂੰ ਨਵਾਨ ਸਿਟੀ ਦੇ ਧਵਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਆਸ਼ਾ ਰਾਣੀ ਦਾ ਇਲਾਜ ਕਰਨ ਵਾਲੀ ਡਾ. ਪੂਨਮ ਆਨੰਦ ਨੇ ਦੱਸਿਆ ਕਿ ਇਹ ਹਾਦਸਾ ਲਗਭਗ 11:40 ਵਜੇ ਵਾਪਰਿਆ। ਕਰੀਬ 12:30 ਵਜੇ, ਇੱਕ ਆਟੋ ਚਾਲਕ ਆਸ਼ਾ ਰਾਣੀ ਅਤੇ ਉਸਦੀ ਧੀ ਲੱਕੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲੈ ਆਇਆ। ਆਸ਼ਾ ਰਾਣੀ ਦੇ ਸਿਰ ਅਤੇ ਛਾਤੀ 'ਤੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸਦੀ ਨੱਕ ਵਿੱਚੋਂ ਖੂਨ ਵਗ ਰਿਹਾ ਸੀ। ਉਸਨੇ ਕਿਹਾ ਕਿ ਉਸਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਸੀ। ਫਿਰ ਦੁਪਹਿਰ 1:30 ਵਜੇ ਦੇ ਕਰੀਬ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਗੰਭੀਰ ਰੂਪ ਵਿੱਚ ਜ਼ਖਮੀ ਧੀ ਲੱਕੀ ਨੂੰ ਸਕੈਨ ਲਈ ਨਵਾਂਸ਼ਹਿਰ ਦੇ ਧਵਨ ਹਸਪਤਾਲ ਭੇਜਿਆ ਗਿਆ। ਉੱਥੇ ਡਾਕਟਰ ਨੇ ਕਿਹਾ ਕਿ ਉਸਦੇ ਦਿਮਾਗ ਵਿੱਚ ਖੂਨ ਦਾ ਗਤਲਾ ਬਣ ਗਿਆ ਹੈ ਜਿਸ ਕਾਰਨ ਉਸਨੂੰ ਆਈਸੀਯੂ ਵਿੱਚ ਵੀ ਦਾਖਲ ਕਰਵਾਇਆ ਗਿਆ ਹੈ। ਡਾ: ਪੂਨਮ ਆਨੰਦ ਨੇ ਕਿਹਾ ਕਿ ਰਿਸ਼ਤੇਦਾਰਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।
MANJINDER SINGH
BANGA
A woman from Bharomajra village died while her daughter was seriously injured in a road accident on Sahlon Road in Banga. The seriously injured girl has been admitted to a private hospital in Nawanshahr for treatment. According to the information received, at around 11:40 am, a woman from Bhayromajra village, Asha Rani (57) wife Hussan Lal, was walking from Banga to her village Bhayromajra with her daughter Lucky. When she reached Sahlon Road near her village, she collided with a bus of St. Soldier Public School Banga near Mazra Raja Sahib Road. Asha Rani (57) and her daughter Lucky were seriously injured in this incident. Asha Rani had serious injuries on her head and chest and blood was flowing from her nose. She was taken to Shri Nabh Kanwal Raja Sahib Charitable Hospital, Majra, Nau Abad for treatment. Asha Rani died at around 1:30 pm while her daughter Lucky, who is in critical condition, has been admitted to Dhawan Hospital in Nawan City. Dr. Poonam Anand, who treated Asha Rani, said that the accident took place at around 11:40 am. At around 12:30 pm, an auto driver brought Asha Rani and her daughter Lucky to the hospital in critical condition. Asha Rani had serious injuries on her head and chest and was bleeding from her nose. She said that she was given first aid. Then she died of a heart attack at around 1:30 pm. She said that the seriously injured daughter Lucky was sent to Dhawan Hospital in Nawanshahr for a scan. The doctor there said that a blood clot had formed in her brain due to which she has also been admitted to the ICU. Dr. Poonam Anand said that relatives and the police have been informed.

युद्ध नशे विरुद्ध मुहिम के तहत जागरूकता सेमिनार, विद्यार्थियों से दिलवाया संकल्प**जिला प्रशासन ने संगत सिंह खालसा कॉलेज, सिख नेशनल कॉलेज, गुरु नानक कॉलेज फॉर वूमैन और सरकारी पॉलीटेक्निक कॉलेज, बहिराम में करवाए सेमिनार***जन सहयोग से नशे का खात्मा संभव: जिला रोजगार अधिकारी
बंगा, 14 मई:(मनजिंदर सिंह)पंजाब सरकार की नशों के खिलाफ ‘युद्ध नशें विरुद्ध’ मुहिम के अंतर्गत डिप्टी कमिश्नर अंकुरजीत सिंह के निर्देशों पर आज स्थानीय संगत सिंह खालसा कॉलेज, सिख नेशनल कॉलेज, गुरु नानक कॉलेज फॉर वूमेन और सरकारी पॉलीटेक्निक कॉलेज, बहिराम में जागरूकता कार्यक्रम करवाया गया, जिनमें विद्यार्थियों से इस मुहिम में सक्रिय भूमिका निभाने की अपील की गई।
जागरूकता सेमिनारों के दौरान शैक्षणिक संस्थानों में विद्यार्थियों को नशों के खिलाफ शपथ दिलवाने के उपरांत जिला प्रशासन की ओर से अपील की गई कि नशे का जड़ से खात्मा समय की मुख्य आवश्यकता है, जो कि सभी के सामूहिक प्रयासों से ही संभव है। जिला रोज़गार, कौशल विकास और प्रशिक्षण अधिकारी संदीप कुमार ने संबोधन करते हुए कहा कि मुख्यमंत्री भगवंत सिंह मान के नेतृत्व में चलाई जा रही ‘युद्ध नशें विरुद्ध’ मुहिम के तहत जिले में नशा मुक्ति अभियान के ज़रिए लोगों को नशों के खिलाफ जागरूक किया जा रहा है। उन्होंने कहा कि शैक्षणिक संस्थाएं और विद्यार्थी इस अहम कार्य में महत्वपूर्ण भूमिका निभा सकते हैं ताकि युवाओं को इस समस्या से सुरक्षित रखा जा सके और जो व्यक्ति पहले से नशे के जाल में फंसे हुए हैं, उनका इलाज और पुनर्वास सलीके से किया जा सके। विद्यार्थियों और प्रोफेसरों को नशों के खिलाफ शपथ दिलाते हुए जिला रोजगार अधिकारी संदीप कुमार ने कहा कि सभी को प्रण लेना चाहिए कि वे हमेशा नशों से दूर रहेंगे, अपने गांव या वार्ड में किसी भी तरह का नशा प्रवेश नहीं करने देंगे, नशा करने वाले व्यक्तियों को नशा मुक्ति केंद्र में भर्ती करवाने के लिए कदम उठाएंगे और अपने गांव या वार्ड को नशा मुक्त बनाएंगे। उन्होंने कहा कि लोगों को नशों के खिलाफ कदमों में अपना सहयोग देकर सामाजिक बुराई के खात्मे को साकार रूप देना चाहिए।शैक्षणिक संस्थाओं के अध्यापकों और विद्यार्थियों ने इस मुहिम में सक्रिय भूमिका निभाने का विश्वास दिलाया।
इस अवसर पर पॉलीटेक्निक कॉलेज से कुलविंदर बेदी, संगत सिंह खालसा कॉलेज में डॉ. रणजीत सिंह, सिख नेशनल कॉलेज में डॉ. तरसेम सिंह भिंडर, गुरु नानक कॉलेज में मीनू भोला समेत भारी संख्या में विद्यार्थी मौजूद थे।
ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ- ਐਸ ਐਚ ਓ ਮਹਿੰਦਰ ਸਿੰਘ
ਬੰਗਾ 14 ਮਈ ( ਮਨਜਿੰਦਰ ਸਿੰਘ, ਧਰਮਵੀਰ ਪਾਲ ਹਿਉਂ)ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਸਬ ਡਿਵੀਜ਼ਨ ਬੰਗਾ ਅਧੀਨ ਆਉਂਦੇ ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 19.97ਗ੍ਰਾਮ ਹੈਰੋਇਨ ਅਤੇ 50 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਕੰਦਪੁਰ ਦੇ ਮੁੱਖ ਥਾਣਾ ਅਫਸਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਛੇੜੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਅਤੇ ਜ਼ਿਲਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੀ ਯੋਗ ਅਗਵਾਈ ਅਤੇ ਡੀਐਸਪੀ ਸਬਡਵੀਜ਼ਨ ਬੰਗਾ ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਬੰਗਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹ ਸਮੇਤ ਪੁਲਿਸ ਪਾਰਟੀ ਮੁਕੰਦਪੁਰ ਤੋਂ ਜਗਤਪੁਰ ਵੱਲ ਲਿੰਕ ਰੋਡ ਤੇ ਜਾ ਰਹੇ ਸਨ ਜਦੋਂ ਉਹ ਮੁਕੰਦਪੁਰ ਗੇਟ ਪਾਸ ਪਹੁੰਚੇ ਤਾਂ ਇੱਕ ਲੜਕਾ ਮੁਕੰਦਪੁਰ ਸਾਈਡ ਤੋਂ ਆਉਂਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਸੱਜੇ ਹੱਥ ਵਿੱਚ ਫੜੀ ਮੋਮੀ ਵਜਨਦਾਰ ਲਿਫਾਫੀ ਸੜਕ ਤੇ ਗੇਟ ਨਾਲ ਇੱਕ ਪਾਸੇ ਸੁੱਟ ਦਿੱਤੀ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਸਕਰਨ ਸਿੰਘ ਉਰਫ ਜੱਸੀ ਪੁੱਤਰ ਸੁਰਿੰਦਰ ਪਾਲ ਵਾਸੀ ਪਾਹਲੇਵਾਲ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਦੱਸਿਆ ਜਿਸ ਵੱਲੋਂ ਸੁੱਟੀ ਲਿਫਾਫੀ ਦੀ ਤਲਾਸ਼ੀ ਲਈ ਜਿਸ ਵਿੱਚੋਂ 19.97 ਗ੍ਰਾਮ ਹੀਰੋਇਨ ਸਮੇਤ ਲਿਫਾਫੀ ਅਤੇ ਦੂਸਰੀ ਲਿਫਾਫੀ ਵਿੱਚੋਂ 50 ਨਸ਼ੀਲੀਆਂ ਗੋਲੀਆਂ ਖੁੱਲੀਆਂ ਬਰਾਮਦ ਹੋਈਆਂ ਜਿਸ ਤੇ ਮੁਕਦਮਾ ਨੰਬਰ 46,ਅਧੀਨ ਧਾਰਾ 21, 22 ਐਨਡੀਪੀਐਸ ਐਕਟ 1985 ਤਹਿਤ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਐਸਐਚ ਓ ਨੇ ਦੱਸਿਆ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਪੁੱਛ ਪੜਤਾਲ ਦੌਰਾਨ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਜੋ 31 ਮਈ ਤੱਕ ਸਮਾਂ ਸੀਮਾ ਨਿਸ਼ਚਿਤ ਕੀਤੀ ਗਈ ਹੈ। ਉਸ ਤੋਂ ਪਹਿਲਾਂ ਸਭ ਨਸ਼ਾ ਤਸਕਰ ਫੜ ਲਏ ਜਾਣਗੇ ਤੇ ਇਲਾਕੇ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ
Sunday, May 11, 2025
ਬੰਗਾ ਚ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਜਨਮ ਦਿਨ ਮਨਾਇਆ ਅਤੇ ਖ਼ੂਨ ਜਾਂਚ ਕੈਂਪ ਲਗਾਇਆ:
ਬੰਗਾ 11ਮਈ(ਮਨਜਿੰਦਰ ਸਿੰਘ,ਧਰਮਵੀਰ ਪਾਲ) ਰਾਮਗੜੀਆ ਧੀਮਾਨ ਸਭਾ ਰੇਲਵੇ ਰੋਡ ਬੰਗਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ 302ਵੇ ਜਨਮ ਦਿਨ ਦਿਵਸ ਸਬੰਧੀ ਗੁਰਮਤਿ ਸਮਾਗ਼ਮ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ ਸਮਾਗਮ ਦੇ ਆਰੰਭ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਦੇ ਭੋਗ ਪਾਏ ਗਏ ਉਪਰੰਤ ਉਘੇ ਰਾਗੀ ਭਾਈ ਗੁਰਮੁਖ ਸਿੰਘ ਸਤਨਾਮ ਸਿੰਘ ਦੇ ਜਥੇ ਨੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਉਪਰੰਤ ਭਾਈ ਪਲਵਿੰਦਰ ਸਿੰਘ ਕਥਾ ਵਾਚਕ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਨੇ ਇਤਿਹਾਸ ਦੀ ਸਾਂਝ ਪਾਈ ਇਸ ਮੌਕੇ ਲਾਲ ਪਥ ਲੈਬ ਵੱਲੋਂ ਮੁਫ਼ਤ ਖੂਨ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ 200 ਲੋਕਾਂ ਦੀ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਗਈ। ਇਸ ਉਪਰੰਤ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਆਪ ਬੰਗਾ, ਵਾਈਸ ਚੇਅਰਮੈਨ ਜਲ ਸਰੋਤ ਵਿਭਾਗ ਪੰਜ਼ਾਬ,ਪੰਜਾਬ ਦੇ ਕੰਟੇਨਰਜ ਅਤੇ ਵੇਅਰ ਹਾਊਸ ਨਿਗਮ ਦੇ ਚੇਅਰਮੈਨ ਅਤੇ ਬੰਗਾ ਹਲਕੇ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ,ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂਸ਼ਹਿਰ ,ਮੈਡਮ ਹਰਜੋਤ ਕੌਰ ਲੋਹਟੀਆ ਸਕੱਤਰ ਪੰਜਾਬ ਮਹਿਲਾ ਵਿੰਗ ਆਮ ਆਦਮੀ ਪਾਰਟੀ, ਅਮਰਦੀਪ ਸਿੰਘ ਬੰਗਾ, ਜਥੇਦਾਰ ਤਰਲੋਕ ਸਿੰਘ ਫਲੋਰਾ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਮਹਾਰਾਜਾ ਜੱਸਾ ਸਿੰਘ ਜੀ ਦੀ ਉੱਚੀ ਸੁੱਚੀ ਸ਼ਖਸ਼ੀਅਤ ਬਾਰੇ ਵਿਚਾਰ ਸਾਂਝੇ ਕੀਤੇ ਉੱਥੇ ਇਤਿਹਾਸਿਕ ਤੌਰ ਤੇ ਉਹਨਾਂ ਵੱਲੋਂ ਕੀਤੀ ਘਾਲਣਾ ਬਾਰੇ ਵਿਸਤਾਰਪੁਰਵਕ ਜਾਣਕਾਰੀ ਦਿੱਤੀ , ਅਮਰਦੀਪ ਬੰਗਾ ਵੱਲੋਂ ਸਭਾ ਦੀ ਨਵੀਂ ਬਣਾਈ ਕਮੇਟੀ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਅਨੁਸਾਰ ਰਣਬੀਰ ਸਿੰਘ ਸੋਹਲ - ਪ੍ਰਧਾਨ ,ਸੁਰਜੀਤ ਸਿੰਘ ਚੰਨਾ - ਮੀਤ ਪ੍ਰਧਾਨ ,ਮਨਜੀਤ ਸਿੰਘ ਮਰਵਾਹਾ - ਸਕੱਤਰ ,ਹਰਪ੍ਰੀਤ ਸਿੰਘ ਮਣਕੂ - ਜਨਰਲ ਸਕੱਤਰ ,ਅਮਰਦੀਪ ਸਿੰਘ - ਮੀਡੀਆ ਇੰਚਾਰਜ,ਜਤਿੰਦਰ ਭਾਂਬਰਾ - ਕੈਸ਼ੀਅਰ, ਵਿਕਰਮਜੀਤ ਸਿੰਘ ਕਲਸੀ - ਕਾਰਜਕਾਰਨੀ ਮੈਂਬਰ, ਮਨਵੀਰ ਸਿੰਘ ਮਰਵਾਹਾ - ਕਾਰਜਕਾਰਨੀ ਮੈਂਬਰ,ਗੁਰਿੰਦਰ ਸਿੰਘ ਲਾਇਲ- ਕਾਰਜਕਾਰਨੀ ਮੈਂਬਰ,ਇਕਬਾਲ ਸਿੰਘ ਸੰਦਲ - ਕਾਰਜਕਾਰਨੀ ਮੈਂਬਰ ,ਬਹਾਦਰ ਸਿੰਘ ਭੋਗਲ - ਕਾਰਜਕਾਰਨੀ ਮੈਂਬਰ,ਮੋਹਨ ਸਿੰਘ ਚਾਨਾ,ਸੰਦੀਪ ਸਿੰਘ ਚਾਨਾ,ਗਗਨਦੀਪ ਸਿੰਘ ਚਾਨਾ ਇਕਬਾਲ ਸਿੰਘ ਚੰਦਲ,ਕਿਰਪਾਲ ਸਿੰਘ ਨਿਯੁਕਤ ਕੀਤੇ ਗਏ ਇਸ ਮੌਕੇ ਤੇ ਰਣਵੀਰ ਸਿੰਘ ਸੋਹਲ ਪ੍ਰਧਾਨ ਕਮੇਟੀ ਸੁਰਜੀਤ ਸਿੰਘ ਚਾਨਾ ,ਮਨਜਿੰਦਰ ਸਿੰਘ ਮਰਵਾਹਾ, ਹਰਪ੍ਰੀਤ ਸਿੰਘ ਮਾਣਕੂ, ਜਤਿੰਦਰ ਸਿੰਘ ਭਮਰਾ ਬਿਕਰਮਜੀਤ ਸਿੰਘ ਕਲਸੀ ਮਨਵੀਰ ਸਿੰਘ ਮਰਵਾਹਾ ਮਨਜੀਤ ਸਿੰਘ ਤਾਲਿਬ ਜਸਵੀਰ ਸਿੰਘ ਨੂਰਪੁਰ ਇੰਚਾਰਜ ਸਬ ਆਫਿਸ ਅਜੀਤ ਅਤੇ ਜਿਲ੍ਹਾ ਪ੍ਰਧਾਨ ਪੀ ਸੀ ਜੈ ਯੂ ਨਵਾਂ ਸ਼ਹਿਰ,ਧਰਮਵੀਰ ਪਾਲ ਮੈਡਮ ਮੋਨਿਕਾ ਵਾਲੀਆ ਐਮਸੀ ਹਿੰਮਤ ਤੇਜਪਾਲ ਐਮਸੀ ਜਸਵਿੰਦਰ ਸਿੰਘ ਮਾਨ ਐਮਸੀ ਜਤਿੰਦਰ ਕੌਰ ਮੁੰਗਾ ਐਮਸੀ, ਜੀਤ ਸਿੰਘ ਭਾਟੀਆ ਐਮਸੀ ਸਾਗਰ ਅਰੋੜਾ ਪ੍ਰਧਾਨ ਵਪਾਰ ਮੰਡਲ ਸ਼ਹਿਰੀ ਬੰਗਾ ਸੋਹਨ ਲਾਲ ਢੰਡਾ ਮਨਜਿੰਦਰ ਸਿੰਘ ਕੁਲਬੀਰ ਸਿੰਘ ਪਾਬਲਾ ਬਲਵੀਰ ਸਿੰਘ ਪਾਵਲਾ ਕੁਲਦੀਪ ਸਿੰਘ ਬਾਂਸਲ ਯੂਕੇ ਗੁਰਿੰਦਰਜੀਤ ਸਿੰਘ ਬਾਂਸਲ, ਜਸਪਾਲ ਸਿੰਘ ਗਿਦਾ, ਗੁਲਸ਼ਨ ਕੁਮਾਰ ਛੋਟੂ ਪ੍ਰਧਾਨ ਲਾਇਨ ਕਲੱਬ ਅਤੇ ਸਮੂਹ ਰਾਮਗੜੀਆ ਪਰਿਵਾਰ ਤੇ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮੈਂਬਰ ਅਤੇ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਸ਼ਾਮਿਲ ਸਨ
*ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਨੇ ਬੂਟੇ ਲਗਾ ਕੇ ਮਨਾਇਆ ਸ਼੍ਰੀ ਗੁਰੂ ਅਮਰਦਾਸ ਜੀ ਦਾ 546ਵਾਂ ਪ੍ਰਕਾਸ਼ ਪੁਰਬ ਦਿਵਸ*****ਆਓ ਰਲ-ਮਿਲਕੇ ਵਾਤਾਵਰਨ ਦੀ ਸੰਭਾਲ ਅਤੇ ਸ਼ੁੱਧਤਾ ਦੇ ਲਈ ਬੂਟੇ ਲਗਾਈਏ - ਅਮਰਜੀਤ ਸਿੰਘ ਖਾਲਸਾ*
ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਸ਼੍ਰੀ ਗੁਰੂ ਅਮਰਦਾਸ ਜੀ ਦਾ 546ਵਾਂ ਪ੍ਰਕਾਸ਼ ਪੁਰਬ ਦਿਵਸ ਮੁਹੱਲਾ ਖਾਰਾ ਨਿਵਾਸ, ਕਰਿਆਮ ਰੋਡ, ਨਵਾਂਸ਼ਹਿਰ ਵਿਖੇ ਬੂਟੇ ਲਗਾ ਕੇ ਮਨਾਇਆ ਗਿਆ । ਇਸ ਮੌਕੇ ਸੁਸਾਇਟੀ ਪ੍ਰਧਾਨ ਸ. ਸੁਖਵਿੰਦਰ ਸਿੰਘ ਥਾਂਦੀ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਕਿਹਾ ਕਿ ਵਾਤਾਵਰਨ ਸੰਭਾਲ ਲਈ ਸੁਸਾਇਟੀ ਵੱਲੋਂ ਹਰ ਵਿਸ਼ੇਸ਼ ਪੁਰਬ ਤੇ ਬੂਟੇ ਲਗਾਏ ਜਾਂਦੇ ਹਨ ਅੱਜ ਖਾਰਾ ਕਲੋਨੀ ਵਿਖੇ 150 ਬੂਟੇ ਲਗਾਏ ਗਏ । ਇਸ ਮੌਕੇ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਦੱਸਦੇ ਕਿਹਾ ਆਪ ਜੀ ਦੀ ਨਿਰਸਵਾਰਥ ਸੇਵਾ ਨੂੰ ਵੇਖ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਤੀਸਰੇ ਵਾਰਿਸ ਥਾਪ ਦਿੱਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਇਸਤਰੀ ਦੇ ਮਾਣ-ਵਡਿਆਈ ਲਈ ਆਵਾਜ਼ ਬੁਲੰਦ ਕੀਤੀ। ਸਤੀ ਪ੍ਰਥਾ ਦਾ ਉਚੀ ਸੁਰ ਵਿਚ ਵਿਰੋਧ ਕੀਤਾ। ਇਸਤਰੀ ਨੂੰ ਪਰਦੇ ਅੰਦਰ ਰਹਿਣ ਦੇ ਰਿਵਾਜ ਨੂੰ ਵੀ ਨਕਾਰਿਆ। ਇਸੇ ਤਰ੍ਹਾਂ ਆਪ ਨੇ ਵੱਡੇ ਜੋੜ-ਮੇਲੇ ਆਰੰਭ ਕੀਤੇ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ 22 ਪ੍ਰਚਾਰਕ ਥਾਪੇ, ਜਿੰਨ੍ਹਾਂ ਨੂੰ ਮੰਜੀਦਾਰ ਦਾ ਨਾਂ ਦਿੱਤਾ। ਪਾਣੀ ਦੀ ਕਿੱਲਤ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਬਣਵਾਈ। ਹੋਰ ਅਨੇਕਾਂ ਕਾਰਜ ਵੀ ਆਪ ਦੇ ਵਿਅਕਤੀਤਵ ਨੂੰ ਉਭਾਰਦੇ ਹਨ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦਾ ਸਮੁੱਚਾ ਜੀਵਨ ਸੇਵਾ ਨੂੰ ਸਮਰਪਿਤ ਰਿਹਾ, ਜਿਨਾਂ ਨੇ ਗੁਰਬਾਣੀ ਦਾ ਪ੍ਰਚਾਰ ਪਸਾਰ ਕਰਦਿਆਂ ਸਮਾਜਕ ਬੁਰਾਈਆਂ ਦਾ ਖਾਤਮਾ ਕੀਤਾ ਅਤੇ ਸਮੁੱਚੀ ਲੋਕਾਈ ਨੂੰ ਸ਼ਬਦ ਗੁਰੂ ਨਾਲ ਜੋੜਕੇ ਪ੍ਰਮਾਤਮਾ ਨੂੰ ਪਾਉਣ ਦੀ ਜੁਗਤ ਦਿੱਤੀ। ਗੁਰੂ ਸਾਹਿਬ ਨੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਪ੍ਰਮੁੱਖ ਕੇਂਦਰ ਬਣਾਇਆ, ਜਿਥੋਂ ਪ੍ਰਚਾਰ ਪਸਾਰ ਦਾ ਪ੍ਰਵਾਹ ਚਲਿਆ ਅਤੇ ਲੰਗਰ ਪ੍ਰਥਾ ਨੂੰ ਮਜ਼ਬੂਤ ਕੀਤਾ। ਗੁਰੂ ਸਾਹਿਬ ਦਾ ਜੀਵਨ ਗੁਰਬਾਣੀ ਆਸ਼ੇ ਅਨੁਸਾਰ ਜੀਵਨ ਜਿਉਣ ਦੀ ਜਾਂਚ ਪ੍ਰਦਾਨ ਕਰਦਾ ਹੈ ਅਤੇ ਸਿੱਖੀ ਨੂੰ ਪ੍ਰਫੁੱਲਤਾ ਕਰਨ ਦਾ ਮਾਰਗ ਦਰਸ਼ਨ ਵੀ ਕਰਦਾ ਹੈ। ਉਨ੍ਹਾਂ ਕਿਹਾ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਪਹਿਰਾ ਦੇਣਾ ਚਾਹੀਦਾ ਹੈ ਅਸੀਂ ਮਨੁੱਖਾਂ ਦੇ ਬਣਾਏ ਧਰਮਾਂ ਤੋਂ ਉੱਪਰ ਉੱਠ ਕੇ ਸਰਬ-ਸਾਂਝੇ ਧਰਮ ਅਰਥਾਤ ਮਾਨਵਤਾ, ਅਹਿੰਸਾ, ਦਇਆ, ਅਮਨ ਅਤੇ ਅਖੰਡਤਾ ਦੇ ਰਸਤੇ ਉੱਪਰ ਕਦਮ ਧਰੀਏ । ਇਸ ਮੌਕੇ ਮੁੱਖ ਅਨੰਦ ਸੀਡਜ਼ ਕਰਿਆਮ ਰੋਡ ਦੇ ਸਰਪ੍ਰਸਤ ਸ. ਤਰਲੋਕ ਸਿੰਘ ਸੇਠੀ ਵੱਲੋਂ 150 ਬੂਟਿਆਂ ਦੀ ਸੇਵਾ ਕੀਤੀ ਗਈ । ਇਸ ਮੌਕੇ ਉਨ੍ਹਾਂ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਬੂਟੇ ਲਗਵਾਏ । ਉਨ੍ਹਾਂ ਨਵਾਂਸ਼ਹਿਰ ਵਾਸੀਆਂ ਅਪੀਲ ਕੀਤੀ ਕਿ ਸਾਨੂੰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਨੇਕ ਕਾਰਜਾਂ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ । ਇਸ ਮੌਕੇ ਸੁਸਾਇਟੀ ਸਕੱਤਰ ਸ. ਅਮਰਜੀਤ ਸਿੰਘ ਖਾਲਸਾ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਅਪੀਲ ਕੀਤੀ ਆਓ ਰਲ-ਮਿਲਕੇ ਵਾਤਾਵਰਨ ਦੀ ਸੰਭਾਲ ਅਤੇ ਸ਼ੁੱਧਤਾ ਦੇ ਲਈ ਬੂਟੇ ਲਗਾਈਏ । ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਤਰਲੋਕ ਸਿੰਘ ਸੇਠੀ, ਅਮਰਜੀਤ ਸਿੰਘ ਖਾਲਸਾ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਸਿਆਣ, ਜਤਿੰਦਰ ਸਿੰਘ, ਸੁਮਿਤ ਸਿੰਘ, ਜੁਝਾਰ ਸਿੰਘ, ਹਰਪ੍ਰੀਤ ਸਿੰਘ, ਦੀਪਕ, ਆਜ਼ਾਦ, ਕੁਲਦੀਪ ਸਿੰਘ ਆਦਿ ਹਾਜ਼ਰ ਸਨ ।
Saturday, May 10, 2025
ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵਿਚੋਲਗੀ ਕਰਦੇ ਹੋਏ ਭਾਰਤ ਪਾਕ ਜੰਗ ਰੁਕਵਾ ਕੇ ਕੀਮਤੀ ਜਾਨਾਂ ਬਚਾਈਆਂ-ਸਾਬਕਾ ਸਰਪੰਚ ਰਾਮ ਲੁਭਾਇਆ****ਕਿਹਾ ਦੋਨਾਂ ਦੇਸ਼ਾਂ ਵੱਲੋਂ ਮਨੁੱਖਤਾ ਦੇ ਭਲੇ ਲਈ ਲਿਆ ਫੈਸਲਾ ਸਲਾਘਾਯੋਗ,-
ਬੰਗਾ 10 ਮਈ (ਮਨਜਿੰਦਰ ਸਿੰਘ, ਧਰਮਵੀਰ ਪਾਲ) ਜਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਪਿੰਡ ਖਟਕੜ ਖੁਰਦ ਵਿੱਖੇ ਪਿੰਡ ਨਿਵਾਸੀਆ ਵਲੋਂ ਭਾਰਤ ਪਾਕ ਯੁੱਧ ਖ਼ਤਮ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਧੰਨਵਾਦ ਕੀਤਾ। ਪਿੰਡ ਖਟਕੜ ਖੁਰਦ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਕਾਂਗਰਸ ਆਗੂ ਰਾਮ ਲੁਭਾਇਆ ਨੇ ਕਿਹਾ ਕਿ ਦੋਨੋਂ ਦੇਸਾ ਵਲੋਂ ਮਨੁੱਖਤਾ ਦੇ ਭਲੇ ਲਈ ਸਮਝੌਤਾ ਕਰਦੇ ਹੋਏ ਯੁੱਧ ਨੂੰ ਖਤਮ ਕਰਨਾ ਬਹੁਤ ਸ਼ਲਾਘਾਯੋਗ ਫੈਸਲਾ ਹੈ । ਉਹਨਾਂ ਅਮੇਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਿਚੋਲਗੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤਵਾਸੀ ਟਰੰਪ ਦਾ ਦੇਣਾ ਕਦੇ ਵੀ ਨਹੀ ਦੇ ਸਕਦੇ ਜਿਸ ਨੇ ਦੋਨਾਂ ਦੇਸ਼ਾਂ ਦੀ ਮਨੁੱਖਤਾ ਨੂੰ ਬਚਾਇਆ ਇਸ ਨਾਲ਼ ਵੱਡੀ ਗਿਣਤੀ ਵਿੱਚ ਔਰਤਾ ਵਿਧਵਾ ਹੋਣ ਬੱਚੇ ਅਨਾਥ ਹੋਣ ਤੇ ਭੈਣਾਂ ਦੇ ਵੀਰ ਮਰਨੋ ਬੱਚ ਗਏ ਹਨ ਉਹਨਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਭਾਈਚਾਰਕ ਸਾਂਝ ਨੂੰ ਸਮਝਦੇ ਹੋਏ ਯੁੱਧ ਵਿਰਾਮ ਕਰਨ ਵਿੱਚ ਸਹਿਮਤੀ ਜਿਤਾਉਣ ਦੀ ਸਲਾਘਾ ਅਤੇ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਭਵਿੱਖ ਵਿੱਚ ਪਾਕਿਸਤਾਨ ਨੂੰ ਵੀ ਚਾਹੀਦਾ ਹੈ ਕਿ ਉਹ ਅੱਤਵਾਦੀਆਂ ਨੂੰ ਸ਼ਰਨ ਦੇਣੀ ਛੱਡ ਕੇ ਆਪਣੇ ਦੇਸ਼ ਦੀ ਤਰੱਕੀ ਲਈ ਉਪਰਾਲੇ ਕਰੇ। ਇਸ ਮੋਕੇ ਸਾਬਕਾ ਸਰਪੰਚ ਅਤੇ ਟਕਸਾਲੀ ਕਾਂਗਰਸੀ ਆਗੂ ਰਾਮ ਲੁਭਾਇਆ,ਜਤਿੰਦਰ ਸਿੰਘ ਸੋਤਰਾ ਅਤੇ ਮਲਕੀਤ ਸਿੰਘ ਖਟਕੜ ਖੁਰਦ ਆਦ ਹਾਜ਼ਰ ਸਨ।
ਭਾਰਤ-ਪਾਕਿ ਜੰਗਬੰਦੀ ਦੀ ਸਹਿਮਤੀ**ਦੁਕਾਨਾਂ ਆਦਿ ਬੰਦ ਰੱਖਣ ਅਤੇ ਬਲ਼ੈਕਆਉਟ ਦੇ ਹੁਕਮ ਵਾਪਸ ਲਏ***ਡਿਪਟੀ ਕਮਿਸ਼ਨਰ ਵਲੋੰ ਲੋਕਾਂ ਨੂੰ ਅਹਿਤਿਹਾਤ ਅਤੇ ਚੌਕਸੀ ਵਰਤਣ ਦੀ ਅਪੀਲ
ਭਾਰਤ-ਪਾਕਿਸਤਾਨ ਵਲੋੰ ਜੰਗਬੰਦੀ ਦੀ ਸਹਿਮਤੀ ਉਪਰੰਤ ਅੱਜ ਸ਼ਾਮ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਨੀਵਾਰ ਰਾਤ 8:00 ਵਜੇ ਤੋਂ ਸਵੇਰ 6 ਵਜੇ ਤੱਕ ਦੁਕਾਨਾਂ ਆਦਿ ਬੰਦ ਰੱਖਣ ਅਤੇ ਰਾਤ 8:30 ਵਜੇ ਤੋਂ ਸਵੇਰ 5:30 ਵਜੇ ਤੱਕ ਬਲ਼ੈਕਆਊਟ ਦੇ ਦਿੱਤੋ ਹੁਕਮ ਵਾਪਸ ਲੈ ਲਏ ਗਏ ਹਨ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਫਿਰ ਵੀ ਅਹਿਤਿਹਾਤ ਦੇ ਤੌਰ ‘ਤੇ ਪੂਰੀ ਚੌਕਸੀ ਵਰਤੀ ਜਾਵੇ ।
11 मई को जैन उपासरा में विटामिन डी का टेस्ट केवल 150 रुपए में
नवांशहर १० मई (हरिंदर सिंह, मनजिंदर सिंह)जानकारी देते हुए एस एस जैन सभा के प्रधान सुरेंद्र जैन एवं धन शीतल कैलाश चैरिटेबल लैब के अध्यक्ष अमित जैन ने बताया कि 11 मई दिन रविवार को नवांशहर के रेलवे रोड स्थित जैन उपासरा स्थित धन शीतल कैलाश चैरिटेबल लैब में कैंप लगाया जा रहा है! जिसमें विटामिन डी का टेस्ट केवल 150 रुपए में होगा! उन्होंने बताया कि पिछले वर्ष से एस एस जैन सभा नवांशहर की ओर से लाइफ केयर फाउंडेशन डेराबस्सी के सहयोग से धन शीतल कैलाश चैरिटेबल लैब चलाई जा रही है! और इसमें होने वाले खून के टेस्ट बहुत ही कम रेटों पर किए जाते हैं !एस एस जैन सभा के महामंत्री रतन कुमार जैन ने बताया कि लाइफ केयर फाउंडेशन के की पूरे पंजाब में 122 लैब चल रही हैं! रतन जैन ने सभी लोगों को 11 तारीख को लगने वाले कैंप एवं प्रतिदिन बहुत कम रेटों पर होने वाले खून के टेस्टों का लाभ उठाने की अपील की!
ਕੁਲਜੀਤ ਸਿੰਘ ਸਰਹਾਲ ਵੱਲੋਂ ਪਿੰਡ ਨੂਰਪੁਰ ‘ਚ ਹਸਪਤਾਲ ਦੇ ਕੰਪਲੈਕਸ ਦਾ ਉਦਘਾਟਨ
ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਪਿੰਡ ਨੂਰਪੁਰ ਦੇ ਸ਼੍ਰੋਮਣੀ ਭਗਤ ਧੰਨਾ ਚੈਰੀਟੇਬਲ ਹਸਪਤਾਲ ਵਿਖੇ ਗਿਆਨੀ ਕੁਲਦੀਪ ਸਿੰਘ ਯਾਦਗਾਰੀ ਕੰਪਲੈਕਸ ਦਾ ਉਦਘਾਟਨ ਕਰਦੇ ਹੋਏ
ਬੰਗਾ 10 ਮਈ (ਮਨਜਿੰਦਰ ਸਿੰਘ, ਧਰਮਵੀਰ ਪਾਲ)
ਨੇੜਲੇ ਪਿੰਡ ਨੂਰਪੁਰ ਦੇ ਸ਼੍ਰੋਮਣੀ ਭਗਤ ਧੰਨਾ ਚੈਰੀਟੇਬਲ ਹਸਪਤਾਲ ਵਿਖੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ ਗਿਆਨੀ ਕੁਲਦੀਪ ਸਿੰਘ ਯਾਦਗਾਰੀ ਕੰਪਲੈਕਸ ਦਾ ਉਦਘਾਟਨ ਕੀਤਾ।ਇਸ ਮੌਕੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ ਆਖਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾ ਤਤਪਰ ਹੈ ।ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਕਰੋੜਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਹੀ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕਰਕੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਪਹਿਲਾ ਟੀਚਾ ਹੀ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣਾ ਸੀ ,ਜੋ ਸਰਕਾਰ ਵੱਲੋਂ ਪਹਿਲਾ ਵਾਅਦਾ ਪੂਰਾ ਕੀਤਾ ਗਿਆ ਜਿਸਨੂੰ ਬਹੁਤ ਸੁਚੱਜੇ ਢੰਗ ਨਾਲ ਪੂਰਾ ਵੀ ਕੀਤਾ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਨਗਰ ‘ਚ ਬਣਾਏ ਜਾਣ ਵਾਲੇ ਮੈਡੀਕਲ ਕਾਲਜ ਨਾਲ ਇਸ ਖ਼ਿੱਤੇ ਵਿੱਚ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੱਡੀ ਤਬਦੀਲੀ ਆਵੇਗੀ ।
ਸਰਹਾਲ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਿੰਡਾਂ ਵਿੱਚ ਸਮਾਜ ਭਲਾਈ ਦੇ ਕੰਮ ਕਰਨਾ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ ।ਉਹਨਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਭਗਤ ਧੰਨਾ ਚੈਰੀਟੇਬਲ ਟਰੱਸਟ ਵੱਲੋਂ ਨੂਰਪੁਰ ਚ ਹਸਪਤਾਲ ਚਲਾਇਆ ਜਾ ਰਿਹਾ ਹੈ। ਉਹਨਾਂ ਇਸ ਉਪਰਾਲੇ ਲਈ ਪ੍ਰਬੰਧਕਾਂ ਦੀ ਸਲਾਘਾ ਕੀਤੀ । ਭਗਤ ਧੰਨਾ ਚੈਰੀਟੇਬਲ ਹਸਪਤਾਲ ਵੱਲੋਂ ਕੁਲਜੀਤ ਸਿੰਘ ਸਰਹਾਲ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਮੁੱਖ ਪ੍ਰਬੰਧਕ ਜਸਬੀਰ ਸਿੰਘ ਨੂਰਪੁਰ ,ਅਮਰਜੀਤ ਸਿੰਘ ਕਲੇਰ ਨੰਬਰਦਾਰ, ਲਖਵਿੰਦਰ ਸਾਬੀ, ਮਨਦੀਪ ਸਿੰਘ ਕਲੇਰ ,ਹਰਦੀਪ ਸਿੰਘ ਨੰਬਰਦਾਰ ,ਪ੍ਰਿਥੀਪਾਲ ਸਿੰਘ, ਗੁਰਸੇਵ ਸਿੰਘ ਧਾਲੀਵਾਲ ,ਬਰਿੰਦਰਪਾਲ ਸਿੰਘ ਕਲੇਰ, ਸੁਰਿੰਦਰ ਸਿੰਘ ਢੀਡਸਾ, ਜੋਰਾਵਾਰ ਸਿੰਘ ,ਗੁਰਮੁਖ ਸਿੰਘ ਬਹਿਰਾਮ, ਜੁਝਾਰ ਸਿੰਘ ਕਲੇਰ ਪ੍ਰਧਾਨ ਮਿਲਕ ਸੁਸਾਇਟੀ ਨੂਰਪੁਰ, ਸੁਖਵਿੰਦਰ ਕੌਰ ਕਲੇਰ ,ਸਤਿੰਦਰ ਕੌਰ ਸਾਬਕਾ ਸਰਪੰਚ ਨੂਰਪੁਰ, ਬਲਵੀਰ ਕੌਰ ਪੰਚਾਇਤ ਮੈਂਬਰ ਆਦਿ ਹਾਜ਼ਰ ਸਨ।
ਬਜ਼ੁਰਗ ਵਿਅਕਤੀ 'ਤੇ ਤੇਜਤਾਰ ਹਥਿਆਰ ਨਾਲ਼ ਹਮਲਾ, ਹੋਈ ਮੌਤ, ਦੇਖਭਾਲ ਕਰਨ ਵਾਲਾ ਵੀ ਹੋਇਆ ਜ਼ਖਮੀ, ਹਸਪਤਾਲ ਵਿੱਚ ਭਰਤੀ :
ਬੰਗਾ 10 ਮਈ(ਮਨਜਿੰਦਰ ਸਿੰਘ,ਧਰਮਵੀਰ ਪਾਲ)
ਬੀਤੀ ਦੇਰ ਰਾਤ ਕਰੀਬ 12 ਵਜੇ, ਥਾਣਾ ਬਹਿਰਾਮ ਦੇ ਪਿੰਡ ਮੰਢਾਲੀ ਵਿੱਚ ਮੇਹਲੀ ਰੋਡ 'ਤੇ ਇਕ ਖੇਤਾਂ ਵਿੱਚ ਬਣੇ ਹਵੇਲੀ ਨੁਮਾ ਘਰ ਵਿੱਚ ਰਹਿ ਰਹੇ ਇੱਕ ਬਜ਼ੁਰਗ ਜੋੜੇ 'ਤੇ ਇੱਕ ਵਿਕਤੀ ਜਿਸ ਮੂੰਹ ਤੇ ਕਪੜਾ ਬਣਿਆ ਹੋਇਆ ਸੀ ਅਤੇ ਕੈਪਰੀ ਪਾਈ ਹੋਈ ਸੀ ਨੇ ਹਮਲਾ ਕਰ ਦਿੱਤਾ।

ਘਰ ਦੇ ਮਾਲਕ ਪ੍ਰੇਮ ਸਿੰਘ (74) ਦੀ ਮੌਤ ਹੋ ਗਈ। ਜਦੋਂ ਕਿ ਦੇਖਭਾਲ ਕਰਨ ਵਾਲਾ ਜ਼ਖਮੀ ਹੌ ਗਿਆ ਜਿਸ ਨੂੰ ਪੁਲਿਸ ਨੇ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।
ਬਜ਼ੁਰਗ ਆਦਮੀ ਦੀ ਪਤਨੀ ਹਰਜੀਤ ਕੌਰ 20 ਸਾਲਾਂ ਤੋਂ ਅਧਰੰਗ ਦੀ ਮਰੀਜ਼ ਸੀ ਅਤੇ ਘਰ ਦੇ ਇੱਕ ਕਮਰੇ ਵਿੱਚ ਸੀ। ਉਹ ਬਿਮਾਰ ਹੈ ਅਤੇ ਮੰਜੇ 'ਤੇ ਪਈ ਹੈ। ਮ੍ਰਿਤਕ ਬਜ਼ੁਰਗ ਦੀ ਪਛਾਣ ਪ੍ਰੇਮ ਸਿੰਘ (70 ਸਾਲ) ਪੁੱਤਰ ਹਰੀ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਬੱਚੇ, ਪੁੱਤਰ ਜਸਵੀਰ ਸਿੰਘ ਅਤੇ ਦੋ ਧੀਆਂ ਵਿਦੇਸ਼ (ਕੈਨੇਡਾ) ਵਿੱਚ ਹਨ। ਉਸਨੇ ਆਪਣੇ ਮਾਪਿਆਂ ਦੀ ਦੇਖਭਾਲ ਲਈ ਇੱਕ ਦੇਖਭਾਲ ਕਰਨ ਵਾਲਾ ਰੱਖਿਆ ਹੋਇਆ ਸੀ। ਸੂਚਨਾ ਮਿਲਣ 'ਤੇ ਬਹਿਰਾਮ ਥਾਣੇ ਦੇ ਐਸਐਚਓ ਸੁਖਪਾਲ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਜ਼ਖਮੀ ਦੇਖਭਾਲ ਕਰਨ ਵਾਲੇ ਰਵੀ, ਪੁੱਤਰ ਮੋਹਨ ਲਾਲ, ਵਾਸੀ ਮੰਡਲੀ ਨੂੰ ਹਸਪਤਾਲ ਲਿਜਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐਸਐਸਪੀ ਨਵਾਂਸ਼ਹਿਰ ਮਹਿਤਾਬ ਸਿੰਘ, ਐਸਪੀ ਸਰਵਜੀਤ ਸਿੰਘ, ਡੀਐਸਪੀ ਐਚ ਨਿਰਮਲ ਸਿੰਘ, ਡੀਐਸਪੀ ਬੰਗਾ ਹਰਜੀਤ ਸਿੰਘ ਰੰਧਾਵਾ, ਐਸਐਚਓ ਬਹਿਰਾਮ ਸੁਖਪਾਲ ਸਿੰਘ, ਚੌਕੀ ਇੰਚਾਰਜ ਸਤਨਾਮ ਸਿੰਘ ਆਦਿ ਹਾਜ਼ਰ ਸਨ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਐਸਪੀ ਸਰਵਜੀਤ ਸਿੰਘ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਰ ਵਿੱਚ ਚਾਰ ਕੈਮਰੇ ਲੱਗੇ ਹਨ। ਸੀਸੀਟੀਵੀ ਕੈਮਰੇ ਦੀ ਜਾਂਚ ਦੇ ਅਨੁਸਾਰ, ਕੈਪਰੀ ਅਤੇ ਟੀ-ਸ਼ਰਟ ਪਹਿਨੇ ਇੱਕ ਵਿਅਕਤੀ ਹਥਿਆਰ ਅਤੇ ਚਾਕੂ ਨਾਲ ਅੰਦਰ ਦਾਖਲ ਹੋਇਆ। ਲੁੱਟ ਦੇ ਹਮਲੇ ਵਿੱਚ ਘਰ ਦਾ ਮਾਲਕ ਪ੍ਰੇਮ ਸਿੰਘ ਜ਼ਖਮੀ ਹੋ ਗਿਆ। ਇਸ ਤੋਂ ਬਾਅਦ, ਲੁਟੇਰੇ ਦੀ ਘਰ ਦੀ ਛੱਤ 'ਤੇ ਦੇਖਭਾਲ ਕਰਨ ਵਾਲੇ ਰਵੀ ਨਾਲ ਝੜਪ ਹੋ ਗਈ। ਜਿਸ ਤੋਂ ਬਾਅਦ ਹਮਲਾਵਰ ਨੇ ਰਵੀ 'ਤੇ ਵੀ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ।ਜ਼ਖਮੀ ਰਵੀ ਨੂੰ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ, ਢਾਹਾ ਕਲਾਰਾ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਦੂਜੇ ਪਾਸੇ, ਬਜ਼ੁਰਗ ਪ੍ਰੇਮ ਸਿੰਘ ਨੇ ਫਗਵਾੜਾ ਦੇ ਗਾਂਧੀ ਹਸਪਤਾਲ ਵਿੱਚ ਆਖਰੀ ਸਾਹ ਲਿਆ ਕਿਉਂਕਿ ਬੁਰੀ ਤਰ੍ਹਾਂ ਜ਼ਖਮੀ ਪ੍ਰੇਮ ਸਿੰਘ ਆਪਣੇ ਜ਼ਖ਼ਮਾਂ ਦਾ ਦਰਦ ਬਰਦਾਸ਼ਤ ਨਹੀਂ ਕਰ ਸਕਿਆ।। ਪੁਲਿਸ ਹਰ ਇੱਕ ਪਹਿਲੂਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...