ਨਵਾਂਸ਼ਹਿਰ 29'ਨਵੰਬਰ (ਮਨਜਿੰਦਰ ਸਿੰਘ )ਕਰੋਨਾ ਥੀਮਾਰੀ ਦੇ ਪ੍ਰਕੋਪ ਅਤੇ ਰੋਕਥਾਮ ਤੋਂ ਇਲਾਵਾ ਹੋਰ ਰੋਗਾਂ ਦੇ ਉਪਚਾਰ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਅੱਜ ਇਕ ਵਿਸ਼ੇਸ਼ ਕੈਂਪ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਪਿੰਡ ਜਲਵਾਹਾ ਵਿਖੇ ਗਰਾਮ ਪੰਚਾਇਤ ਅਤੇ ਉੱਘੇ ਸਮਾਜ ਸੇਵਕ ਸ: ਸਤਨਾਮ ਸਿੰਘ ਜਲਵਾਹਾ ਦੇ ਸਹਿਯੋਗ ਨਾਲ ਲਗਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਕੈਂਪ ਦਾ ਉਦਘਾਟਨ ਸ੍ਰੀ ਦੇਸ ਰਾਜ ਮਾਨ ਵਲੋਂ ਕੀਤਾ ਗਿਆ। ਇਸ ਕੈਂਪ ਦੌਰਾਨ ਹੱਡੀਆਂ ਦੇ ਮਾਹਿਰ ਡਾ: ਵਿਕਰਮਾਦਿਤਯ ਅਤੇ ਆਮ ਰੋਗਾਂ ਦੇ ਮਾਹਿਰ ਡਾ: ਗਗਨਦੀਪ ਸਿੰਘ ਵਲੋਂ ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸੇ ਤਰ੍ਹਾਂ ਡਾ: ਰਾਜ ਕੁਮਾਰ ਦੀ ਅਗਵਾਈ ਹੇਠ ਹੋਮਿਓਪੈਥਿਕ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਹੋਰ ਦਵਾਈਆਂ ਦੇ ਨਾਲ ਇਮਊਨਟੀ ਬੂਸਟਰ ਦਵਾਈ ਦਾ ਵਿਤਰਣ ਵੀ ਕੀਤਾ ਗਿਆ। ਇਸ ਕੈਂਪ ਦੌਰਾਨ ਲੋਕਾਂ ਨੂੰ ਬਲੱਡ ਟੈਸਟਿੰਗ ਦੀ ਸੁਵਿਧਾ ਵੀ ਉਪਲਬੱਧ ਕਰਵਾਈ ਗਈ ਜਿਸ ਵਿਚ ਬਲੱਡ ਸ਼ੂਗਰ ਅਤੇ ਯੂਰਿਕ ਐਸਿਡ ਦੇ ਫ੍ਰੀ ਟੈਸਟਾਂ ਤੋੰ ਇਲਾਵਾ ਫੁੱਲ ਬੋਡੀ ਟੈਸਟ ਵਿਸ਼ੇਸ਼ ਛੋਟ ਦੇ ਅਧਾਰ ਤੇ ਕੀਤੇ ਗਏ ।
ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੂੰ ਕਾਹੜੇ ਦੇ ਲੰਗਰ ਵੀ ਪ੍ਰਸ਼ਾਦ ਰੂਪ ਵਿਚ ਛਕਾਏ ਗਏ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਵਲੋਂ ਦਸਿਆ ਗਿਆ ਕਿ ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਸੁਸਾਇਟੀ ਵਲੋਂ ਜਿਥੇ ਕਰੋਨਾ ਤੋਂ ਬਚਾਅ ਅਤੇ ਉਪਚਾਰ ਲਈ ਦਵਾਈਆਂ ਅਤੇ ਕਾਹੜੇ ਦੀ ਸੇਵਾ ਸਿਵਲ ਹਸਪਤਾਲ ਅਤੇ ਲੋੜਵੰਦ ਪਰਿਵਾਰਾਂ ਨੂੰ ਉਪਲਬੱਧ ਕਰਵਾਈ ਜਾ ਰਹੀ ਹੈ ਉਥੇ ਰਾਸ਼ਨਕਿੱਟਾਂ, ਕਪੜੇ ਅਤੇ ਸੈਨੇਟਾਈਜੇਸ਼ਨ ਵਰਗੀਆਂ ਸੇਵਾਵਾਂ ਵੀ ਆਮ ਜਨਤਾ ਨੂੰ ਲੋੜ ਅਨੁਸਾਰ ਦਿਤੀਆਂ ਗਈਆਂ ਹਨ।
ਇਸ ਮੌਕੇ ਗੁਰਦਵਾਰਾ ਕਮੇਟੀ ਵੱਲੋਂ ਸ: ਮਹਿੰਦਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਆਸ਼ਾ ਰਾਣੀ ਪੰਚ, ਪਰਮਜੀਤ ਰਾਮ ਪੰਚ, ਚਾਂਦ ਰਾਣੀ ਪੰਚ, ਨਿਰਮਲ ਸਿੰਘ ਸਾਬਕਾ ਸਰਪੰਚ, ਨੰਬਰਦਾਰ ਮੇਜਰ ਸਿੰਘ, ਜਰਨੈਲ ਸਿੰਘ ਹਾਜਰ ਸਨ।
ਸੁਸਾਇਟੀ ਦੇ ਮੈਬਰਾਂ ਅਤੇ ਸੇਵਾਦਾਰਾਂ ਵਿਚ ਬਲਵੰਤ ਸਿੰਘ ਸੋਇਤਾ , ਕੁਲਤਾਰ ਸਿੰਘ ਸਿੰਘ, ਜਗਜੀਤ ਸਿੰਘ ਐਸ ਬੀ ਆਈ, ਜਗਜੀਤ ਸਿੰਘ ਬਾਟਾ, ਬਲਦੀਪ ਸਿੰਘ, ਗੁਰਦੇਵ ਸਿੰਘ, ਸੁਖਮਨ ਸਿੰਘ, ਰਮਣੀਕ ਸਿੰਘ, ਸੁਰਿੰਦਰ ਸਿੰਘ ਸਹੋਤਾ , ਹਰਜਿੰਦਰ ਸਿੰਘ ਚਾਵਲਾ, ਸ਼ਰਨਜੀਤ ਸਿੰਘ, ਸ਼ਿੰਗਾਰਾ ਸਿੰਘ, ਸੁਖਵਿੰਦਰ ਸਿੰਘ ਸਿਆਣ, ਸੁਖਮਨ ਸਿੰਘ, ਹਰਵਿੰਦਰ ਸਿੰਘ ਅਤੇ ਮੈਡੀਕਲ ਟੀਮ ਵਿਚ ਹਰਜੋਤ ਸਿੰਘ ਅਤੇ ਨਵਜੀਤ ਸਿੰਘ ਸ਼ਾਮਲ ਸਨ ।