ਬੰਗਾ28ਅਕਤੂਬਰ (ਪੱਤਰ ਪ੍ਰੇਰਕ ) :- ਭਾਰਤੀ ਜਨਤਾ ਪਾਰਟੀ ਮੰਡਲ ਬੰਗਾ ਦੇ ਪ੍ਰਧਾਨ ਰਾਮ ਕਿਸ਼ਨ ਜੱਖੂ ਨੇ ਜਿਲ੍ਹਾ ਪ੍ਰਧਾਨ ਪੂਨਮ ਮਾਣਕ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਅੱਜ ਬੰਗਾ ਵਿਖੇ ਆਪਣੀ ਕਾਰਜਕਾਰੀ ਟੀਮ ਦਾ ਐਲਾਨ ਕਰ ਦਿੱਤਾ । ਇਸ ਟੀਮ ਵਿੱਚ ਪ੍ਰਭਾਤ ਕਲਮੀ , ਵਿੱਕੀ ਖੋਸਲਾ , ਪਵਨ ਗੌਤਮ , ਡਾ਼ ਰਜੇਸ਼ ਪੂਨੀਆਂ ਅਤੇ ਅਸ਼ਵਨੀ ਗਰੋਵਰ ਨੂੰ ਵਾਈਸ ਪ੍ਰਧਾਨ , ਸੁਰਿੰਦਰ ਸ਼ਰਮਾ ਅਤੇ ਵਿਪਨ ਕਰਵਲ ਨੂੰ ਜਨਰਲ ਸਕੱਤਰ ਘੋਸ਼ਿਤ ਕੀਤਾ । ਇਸੇ ਤਰ੍ਹਾਂ ਕ੍ਰਿਸ਼ਨਾ ਗੁਪਤਾ , ਆਸ਼ਾ ਰਾਣੀ , ਮੰਗਲ ਸੈਨ , ਰਵੀ ਪਾਲ , ਰਕੇਸ਼ ਅਗਰਵਾਲ ਨੂੰ ਸਕੱਤਰ , ਚੰਦਰ ਮੋਹਨ ਸੂਰੀ ਨੂੰ ਕੈਸ਼ੀਅਰ ਚੁਣਿਆ ਗਿਆ । ਇਸ ਤਰ੍ਹਾਂ ਭੁਪਿੰਦਰ ਸਿੰਘ ਭਿੰਦਾ , , ਵਿਕਾਸ ਬਾਂਸਲ , ਵਿਜੇ ਸਭਰਾ , ਸੁਰਿੰਦਰ ਸਭਰਾ , ਨਵਲ ਗੁਪਤਾ , ਰਜਿੰਦਰ ਸ਼ਰਮਾ , ਅਰਾਧਨਾ , ਵਜਿੰਦਰ ਕਦਮ , ਮਨਨ ਕੁਮਾਰ , ਸੰਜੀਵ ਮੋਹਨ , ਨਰਿੰਦਰ ਕੁਮਾਰ , ਰਾਜ ਕੁਮਾਰ , ਮੁਕੇਸ਼ ਕੁਮਾਰ , ਵਿਕਰਾਂਤ ਚੋਪੜਾ , ਮੋਹਨ ਗਾਬਾ , ਬਲਦੇਵ ਰਾਜ , ਅਰਵਿੰਦਰ ਸਿੰਘ ,ਸਾਹਿਲ ਗੋਇਲ , ਵਰਿੰਦਰ ਚੋਪੜਾ , ਲਖਵੀਰ ਸਿੰਘ , ਵਿਸ਼ਾਲ ਚੁਘ , ਪ੍ਰਦੀਪ ਕੁਮਾਰ , ਸੰਨੀ , ਹਨੀ ਗੌੜ , ਸੀਮਾ ਕੱਕੜ , ਸਨੇਹ ਗਾਂਧੀ , ਅਰੁਣ ਕੰਡਾ , ਮੋਹਨ ਕੁਮਾਰ , ਪ੍ਰਵੀਨ ਸ਼ਰਮਾ , ਉਕਾਰ ਸਿੰਘ ਚਾਹਲ , ਸੁਖਸੰਦੇਸ਼ ਗਿੱਲ ,ਮੋਹਿਤ ਮਹਿਤਾ , ਵਿਨੇ ਸਰੀਨ , ਦੀਪਕ ਦੇਸ਼ਭਗਤ ,ਮਹਿੰਦਰ ਸ਼ਰਮਾ ,ਗੁਰਦੇਵ ਰਾਣਾ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ । ਇਸ ਮੌਕੇ ਸੁਦੇਸ਼ ਸ਼ਰਮਾ ਪ੍ਰਦੇਸ਼ ਕਾਰਜਕਾਰੀ ਮੈਂਬਰ , ਜਿਲ੍ਹਾ ਪ੍ਰੈੱਸ ਸਕੱਤਰ ਨਵਕਾਂਤ ਭਰੋਮਜਾਰਾ , ਜਿਲ੍ਹਾ ਵਾਈਸ ਪ੍ਰਧਾਨ ਡਾ਼ ਨਰੇਸ਼ ਰਾਵਲ , ਜਿਲ੍ਹਾ ਜਨਰਲ ਸਕੱਤਰ ਪ੍ਰਿਤਪਾਲ ਬਜਾਜ , ਜਿਲ੍ਹਾ ਕੈਸ਼ੀਅਰ ਅਨਿਲ ਚੁੱਘ , ਰਵੀ ਭੂਸ਼ਣ ਗੋਇਲ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਨੇ ਮੰਡਲ ਪ੍ਰਧਾਨ ਰਾਮ ਕਿਸ਼ਨ ਜੱਖੂ ਅਤੇ ਚੁਣੀ ਗਈ ਨਵੀਂ ਟੀਮ ਨੂੰ ਵਧਾਈ ਦਿੱਤੀ ।
Tuesday, October 27, 2020
ਜ਼ਿਲੇ ’ਚ ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਨਾ ਰਹੇ -ਅਦਿੱਤਿਆ ਉੱਪਲ ਵਧੀਕ ਜ਼ਿਲਾ ਚੋਣ ਅਫ਼ਸਰ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
ਨਵਾਂਸ਼ਹਿਰ, 27 ਅਕਤੂਬਰ :(ਮਨਜਿੰਦਰ ਸਿੰਘ )
ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਜ਼ਿਲੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਮਿਤੀ 16 ਨਵੰਬਰ 2020 ਤੋਂ 15 ਦਸੰਬਰ 2020 ਤੱਕ ਕੀਤਾ ਜਾਵੇਗਾ। ਇਸ ਸਮੇਂ ਦੌਰਾਨ ਮਿਤੀ 21, 22 ਨਵੰਬਰ ਅਤੇ 5, 6 ਦਸੰਬਰ 2020 ਨੂੰ ਬੂਥ ਲੈਵਲ ਅਫ਼ਸਰ ਆਪਣੇ-ਆਪਣੇ ਪੋਿਗ ਬੂਥ ਤੇ ਬੈਠ ਕੇ ਯੋਗ ਵਿਅਕਤੀਆਂ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਅਦਿੱਤਿਆ ਉੱਪਲ ਵੱਲੋਂ ਜ਼ਿਲੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਪਾਰਟਨਰ ਏਜੰਸੀਆਂ ਅਤੇ ਟ੍ਰਾਂਸਜੈਂਡਰ ਕਮਿਊਨਿਟੀ ਦੇ ਪ੍ਰਤੀਨਿਧੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ ਗਈ। ਉਨਾਂ ਕਿਹਾ ਕਿ ਵੋਟਰ ਸੂਚੀ ਦੀ ਸੁਧਾਈ ਦੌਰਾਨ ਹਰ ਯੋਗ ਵਿਅਕਤੀ ਦੀ ਰਜਿਸਟ੍ਰੇਸਨ ਯਕੀਨੀ ਬਣਾਈ ਜਾਵੇ ਅਤੇ ਸਵੀਪ ਗਤੀਵਿਧੀਆਂ ਅਧੀਨ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਜ਼ਿਲੇ ਵਿਚ ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।
ਉਨਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਇਸ ਸੁਧਾਈ ਦੌਰਾਨ ਨੌਜਵਾਨਾਂ, ਮਾਈਗਰੈਂਟ ਲੇਬਰ, ਪੀ. ਡਬਲਿਊ. ਡੀਜ਼, ਐਨ. ਆਰ. ਆਈਜ਼ ਅਤੇ ਟ੍ਰਾਂਸਜੈਂਡਰ ਕਮਿਊਨਿਟੀ ਸ਼ੇ੍ਰਣੀਆਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਇਨਾਂ ਸ਼੍ਰੇਣੀਆਂ ਦੀ ਵੋਟਰ ਸੂਚੀ ਵਿਚ ਐਨਰੋਲਮੈਂਟ ਨੂੰ ਯਕੀਨੀ ਬਣਾਇਆ ਜਾਣਾ ਹੈ। ਉਨਾ ਮੀਟਿੰਗ ਵਿਚ ਹਾਜ਼ਰ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਜ਼ਿਲੇ ਵਿਚ ਬਕਾਇਆ ਰਹਿੰਦੇ ਸ਼ਮਣ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਨੂੰ ਇਸ ਸੁਧਾਈ ਦੌਰਾਨ ਯਕੀਨੀ ਬਣਾਉਣ। ਜ਼ਿਲਾ ਪ੍ਰੋਗਰਾਮ ਅਫ਼ਸਰ ਵੱਲੋਂ ਫੀਲਡ ਸਟਾਫ ਰਾਹੀਂ ਪਿੰਡਾਂ ਵਿਚ ਅਜਿਹੇ ਨੌਜਵਾਨਾਂ ਦੀ ਪਹਿਚਾਣ ਕੀਤੀ ਜਾਵੇ, ਜੋ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ, ਪਰ ਅੱਗੇ ਪੜਾਈ ਨਾ ਕਰਨ ਕਾਰਨ ਕਿਸੇ ਕਾਲਜ ਜਾਂ ਤਕਨੀਕੀ ਸੰਸਥਾਨ ਵਿਚ ਦਾਖ਼ਲਾ ਨਾ ਲੈਣ ਕਾਰਨ ਉਨਾਂ ਦੀ ਵੋਟ ਬਣਾਉਣ ਲਈ ਕਿਸੇ ਸਿੱਜਿਖਆ ਸੰਸਥਾਨ ਵੱਲੋਂ ਫਾਰਮ ਭਰਨ ਦੇ ਉਪਰਾਲੇ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਅਜਿਹੇ ਵਿਅਕਤੀਆਂ ਦੀ ਸੂਚੀ ਵੀ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਉਪਲਬੱਧ ਕਰਾਉਣ ਲਈ ਕਿਹਾ ਗਿਆ, ਜਿਨਾਂ ਦੀ ਇਸੇ ਸਾਲ ਮੌਤ ਹੋਈ ਹੈ, ਤਾਂ ਜੋ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਵੋਟਰ ਸੂਚੀ ਦੀ ਸੁਧਾਈ ਦੌਰਾਨ ਯੋਗ ਕਾਰਵਾਈ ਉਪਰੰਤ ਅਜਿਹੇ ਨਾਂਅ ਵੋਟਰ ਸੂਚੀ ਵਿਚੋਂ ਡਿਲੀਟ ਕੀਤੇ ਜਾ ਸਕਣ।
ਜ਼ਿਲਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੂੰ ਹਦਾਇਤ ਦਿੱਤੀ ਗਈ ਕਿ ਉਹ ਉਨਾਂ ਅਧੀਨ ਆਉਂਦੇ ਵੱਖ-ਵੱ ਪੈਟਰੋਲ ਪੰਪਾਂ, ਇੱਟ ਭੱਠਿਆਂ, ਰਾਈਸ ਸ਼ੈਲਰਾਂ ਆਦਿ ’ਤੇ ਜਾ ਕੇ ਇਨਾਂ ਥਾਵਾਂ ‘ਤੇ ਕੰਮ ਕਰ ਰਹੀ ਲੇਬਰ ਨੂੰ ਵੇਟ ਬਣਾਉਣ ਲਈ ਪ੍ਰੇਰਿਤ ਕਰਨ। ਇਸੇ ਤਰਾਂ ਜ਼ਿਲਾ ਮੈਨੇਜਰ, ਜ਼ਿਲਾ ਉਦਯੋਗ ਕੇਂਦਰ ਅਤੇ ਲੇਬਰ ਅਫ਼ਸਰ ਨੂੰ ਵੀ ਵੱਖ-ਵੱਖ ਸਨਅਤਾਂ ਅਤੇ ਹੋਰ ਥਾਵਾਂ ’ਤੇ ਕੰਮ ਕਰ ਰਹੇ ਵਰਕਰਾਂ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਹਿੱਤ ਨਿੱਜੀ ਤੌਰ ’ਤੇ ਉਨਾਂ ਥਾਵਾਂ ’ਤੇ ਜਾਣ ਲਈ ਕਿਹਾ ਗਿਆ। ਮੀਟਿੰਗ ਵਿਚ ਮੌਜੂਦ ਕਨਵੀਨਰ ਨਹਿਰੂ ਯੁਵਾ ਕੇਂਦਰ ਨੂੰ ਕਿਹਾ ਗਿਆ ਕਿ ਫੀਲਡ ਵਿਚ ਮੌਜੂਦ ਉਨਾਂ ਦੇ ਵਲੰਟੀਅਰਾਂ ਰਾਹੀਂ ਵੋਟਰ ਸੂਚੀ ਦੀ ਸੁਧਾੀ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਜੋ ਨੌਜਵਾਨ ਮਿਤੀ 1 ਜਨਵਰੀ 2021 ਨੂੰ 18 ਸਾਲ ਦੀ ਉਮਰ ਪੂਰੀ ਕਰ ਲੈਂਦੇ ਹਨ, ਉਨਾਂ ਪਾਸੋਂ ਫਾਰਮ ਨੰ: 6 ਭਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ। ਮੀਟਿੰਗ ਵਿਚ ਟ੍ਰਾਂਸਜੈਂਡਰ ਕਮਿਊਨਿਟੀ ਦੇ ਨੁਮਾਇੰਦੇ ਪ੍ਰੀਤੀ ਮਹੰਤ ਵੱਲੋਂ ਦੱਸਿਆ ਗਿਆ ਕਿ ਜ਼ਿਲੇ ਵਿਚ ਉਨਾਂ ਦੀ ਕਮਿਊਨਿਟੀ ਨਾਲ ਸਬੰਧਤ ਸਾਰੇ ਵਿਅਕਤੀਆਂ ਦੀ ਵੋਟ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ।
ਇਸ ਮੌਕੇ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ. ਡੀ. ਐਮ ਬਲਾਚੌਰ ਦੀਪਕ ਰੋਹਿਲਾ, ਚੋਣ ਤਹਿਸੀਲਦਾਰ ਵਿਵੇਕ ਮੋਹਲਾ, ਪ੍ਰੋਗਰਾਮਰ ਅਮਿਤ ਸੈਣੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਹਾਜ਼ਰ ਸਨ।
707 ਸਵਾਮੀ ਬ੍ਰਹਮਲੀਨ ਰਵੀ ਚਰਨ ਦਾਸ ਜੀ ਅਤੇ ਭਗਵਾਨ ਵਾਲਮੀਕਿ ਜੀ ਦਾ ਅਵਤਾਰ ਪੁਰਬ -
ਬੰਗਾ 27,ਅਕਤੂਬਰ( ਮਨਜਿੰਦਰ ਸਿੰਘ) 707 ਸਵਾਮੀ ਬ੍ਰਹਮਲੀਨ ਰਵੀ ਚਰਨ ਦਾਸ ਜੀ ਦਾ ਜਨਮ ਦਿਹਾੜਾ 31ਅਕਤੂਬਰ ਸ਼ਨੀਵਾਰ ਪੂਰਨਮਾਸ਼ੀ ਵਾਲੇ ਦਿਨ ਉਨ੍ਹਾਂ ਦੇ ਸਥਾਨ ਕੁੱਟਿਆ ਸ੍ਰੀ ਖੁਰਾਲਗੜ੍ਹ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੌਜੂਦਾ ਗੱਦੀ ਨਸ਼ੀਨ ਸੰਤ ਸੁੱਚਾ ਸਿੰਘ ਜੀ ਸ੍ਰੀ ਖੁਰਾਲਗੜ੍ਹ ਨੇ ਕਰਦਿਆਂ ਕਿਹਾ ਕਿ ਇਸ ਦੇ ਨਾਲ ਹੀ ਇੱਥੇ ਸ਼੍ਰਿਸ਼ਟੀ ਦਾਤਾ ਭਗਵਾਨ ਸ੍ਰੀ ਵਾਲਮੀਕਿ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਜਾਵੇਗਾ ।ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪਾਠ ਸਵੇਰ ਤੋਂ ਅਰੰਭ ਹੋ ਕੇ 11ਵਜੇ ਤੱਕ ਚੱਲੇਗਾ ।11ਵਜੇ ਤੋਂ ਸੱਤਸੰਗ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਉਨ੍ਹਾਂ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਮੇਂ ਸਿਰ ਪਹੁੰਚ ਕੇ ਗੁਰੂ ਚਰਨਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ।
Friday, October 23, 2020
ਵਿਧਾਇਕ ਅੰਗਦ ਸਿੰਘ ਨੇ ਬੂਟੇ ਲਗਾ ਕੇ ਮਨਾਇਆ ਜਨਮ ਦਿਨ *ਕਿਹਾ, ਹਰੇਕ ਸ਼ੁਭ ਮੌਕੇ ਨੂੰ ਬੂਟੇ ਲਗਾ ਕੇ ਬਣਾਇਆ ਜਾਵੇ ਯਾਦਗਾਰੀ
ਸ਼ਹੀਦ ਭਗਤ ਸਿੰਘ ਨਗਰ ,23 ਅਕਤੂਬਰ (ਮਨਜਿੰਦਰ ਸਿੰਘ )
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਨੌਜਵਾਨ ਵਿਧਾਇਕ ਅੰਗਦ ਸਿੰਘ ਵੱਲੋਂ ਵਾਤਾਵਰਨ ਪ੍ਰੇਮੀ ਸੰਸਥਾ ਐਸ. ਕੇ. ਟੀ ਦੀ ਟੀਮ ਨਾਲ ਮਿਲ ਕੇ ਆਪਣੀ ਰਿਹਾਇਸ਼ ਵਿਖੇ ਅੱਜ ਕਨੇਰ ਦੇ ਬੂਟੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਉਨਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਅੱਜ ਸਮੇਂ ਦੀ ਮੁੱਖ ਲੋੜ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਅਸੀਂ ਵੱਧ ਰਹੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਨੂੰ ਠੱਲ ਪਾ ਸਕਦੇ ਹਾਂ। ਉਨਾਂ ਕਿਹਾ ਕਿ ਜਿਥੇ ਸਰਕਾਰਾਂ ਵਾਤਾਵਰਨ ਦੀ ਸੰਭਾਲ ਪ੍ਰਤੀ ਆਪਣਾ ਕੰਮ ਕਰ ਰਹੀਆਂ ਹਨ, ਉਥੇ ਦੇਸ਼ ਦੇ ਹਰੇਕ ਨਾਗਰਿਕ ਨੂੰ ਵੀ ਇਸ ਕੰਮ ਵਿਚ ਇਕ ਮਿਸ਼ਨਰੀ ਵਜੋਂ ਸ਼ਾਮਿਲ ਹੋਣਾ ਚਾਹੀਦਾ ਹੈ, ਤਾਂ ਜੋ ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ-ਭਰਿਆ ਰੱਖਿਆ ਜਾ ਸਕੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਹਰੇਕ ਸ਼ੁੱਭ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਰੁੱਖ ਜ਼ਰੂਰ ਲਗਾਉਣ ਅਤੇ ਉਨਾਂ ਦੀ ਸਾਂਭ-ਸੰਭਾਲ ਕਰਨ। ਉਨਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਵਿਚ ਲੱਗੀਆਂ ਸੰਸਥਾਵਾਂ ਦਾ ਸਾਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਹੈ। ਉਨਾਂ ਐਸ. ਕੇ. ਟੀ ਦੇ ਸੰਚਾਲਕ ਅੰਕੁਸ਼ ਨਿਝਾਵਨ, ਅਸ਼ਵਨੀ ਜੋਸ਼ੀ ਅਤੇ ਉਨਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਸਮਾਜ ਸੇਵਾ ਦੇ ਇਸ ਕੰਮ ਵਿਚ ਇਸੇ ਤਰਾਂ ਜੁੱਟੇ ਰਹਿਣ ਦੀ ਅਪੀਲ ਕੀਤੀ ਅਤੇ ਉਨਾਂ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
Thursday, October 22, 2020
ਜ਼ਿਲ੍ਹਾ ਪ੍ਰਧਾਨ ਚੇਚੀ ਅਤੇ ਸੈਕਟਰੀ ਗਾਬਾ ਖਟਕੜ ਕਲਾਂ ਵਿਖੇ ਹੋਣਗੇ ਨਤਮਸਤਕ : ਸ਼ਿਵ ਕੌੜਾ
ਬੰਗਾ 22,ਅਕਤੂਬਰ( ਮਨਜਿੰਦਰ ਸਿੰਘ )ਬੰਗਾ ਆਮ ਆਦਮੀ ਪਾਰਟੀ ਦੇ ਸੀਨੀਅਰ ਫਾਊਂਡਰ ਆਗੂ ਸ਼ਿਵ ਕੌੜਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਪਾਰਟੀ ਦੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸ਼ਿਵ ਕਰਨ ਚੇਚੀ ਅਤੇ ਜ਼ਿਲਾ ਸੈਕਟਰੀ ਮਨੋਹਰ ਲਾਲ ਗਾਬਾ 25 ਅਕਤੂਬਰ ਦਿਨ ਐਤਵਾਰ ਨੂੰ ਸਵੇਰ 11 ਵਜੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਆਪਣੇ ਜ਼ਿਲੇ ਦੀ ਸਮੁੱਚੀ ਟੀਮ ਨਾਲ ਨਤਮਸਤਕ ਹੋਣਗੇ ਉਨ੍ਹਾਂ ਨਾਲ ਨਵ ਨਿਯੁਕਤ ਸੰਗਠਨ ਇੰਚਾਰਜ ਸਕੱਤਰ ਪੰਜਾਬ ਗਗਨ ਦੀਪ ਚੱਢਾ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ । ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਬੰਗਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ ਜਿਸ ਲਈ ਉਨ੍ਹਾਂ ਪੱਤਰਕਾਰ ਵੀਰਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ । ਉਨ੍ਹਾਂ ਦੱਸਿਆ ਕੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਸੈਕਟਰੀ ਨੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ ਹੈ ਅਤੇ ਹਰੇਕ ਵਰਕਰ ਨੂੰ ਨਾਲ ਲੈ ਕੇ ਦਿੱਤੀ ਗਈ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਲਿਆ ਹੈ ।
Wednesday, October 21, 2020
ਬੰਗਾ ਦਾਣਾ ਮੰਡੀ ਵਿਖੇ ਮੁੱਖ ਮੰਤਰੀ ਪੰਜਾਬ ਵੱਲੋ ਕਿਸਾਨਾਂ ਪ੍ਰਤੀ ਲਏ ਫੈਸਲੇ ਤੇ ਲੱਡੂ ਵੰਡੇ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਬਿੱਲ ਪਾਸ ਕਰਨ ਤੇ ਮੁੱਖ ਮੰਤਰੀ ਦਾ ਧੰਨਵਾਦ - ਪੱਲੀਝਿੱਕੀ
ਬੰਗਾ ਵਿਖੇ ਕੈਪਟਨ ਅਮਰਿੰਦਰ ਸਿੰਘ ਵੱਲੋ ਕਿਸਾਨਾਂ ਪ੍ਰਤੀ ਲਏ ਫੈਸਲੇ ਤੇ ਦਾਣਾ ਮੰਡੀ ਬੰਗਾ ਵਿਖੇ ਲੱਡੂ ਵੰਡੇ ਦੇ ਹੋਏ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਨਾਲ ਹੋਰ ਕਾਂਗਰਸੀ ਆਗੂ।
ਬੰਗਾ 21ਅਕਤੂਬਰ(ਮਨਜਿੰਦਰ ਸਿੰਘ )
ਬੰਗਾ ਦੀ ਮੁੱਖ ਦਾਣਾ ਮੰਡੀ ਵਿਖੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋ ਕਿਸਾਨਾਂ ਪ੍ਰਤੀ ਲਏ ਫੈਸਲੇ ਨੂੰ ਲੈ ਕੇ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜਿਲ੍ਹਾ ਯੋਜਨਾ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਬਿੱਲ ਪਾਸ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਚ ਸੂਬੇ ਦੇ ਕਿਸਾਨਾਂ ਆੜ੍ਹਤੀਆਂ ਅਤੇ ਖੇਤ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਅਸਰ ਤੋਂ ਬਚਾਉਣ ਲਈ ਤਿੰਨ ਬਿੱਲ ਪੇਸ਼ ਕਰਵਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ 'ਕਿਸਾਨੀ ਦੇ ਰਾਖੇ' ਬਣ ਕੇ ਉਭਰੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਬਿਲਕੁੱਲ ਸਾਫ ਕਰ ਦਿੱਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਉਹ ਹਰ ਕੀਮਤ ਅਦਾ ਕਰਨ ਲਈ ਤਿਆਰ ਹਨ।ਪੱਲੀਝਿੱਕੀ ਦਾ ਕਹਿਣਾ ਹੈ ਕਿ ਜਿਹੜੇ ਇਹ ਤਿੰਨ ਬਿੱਲ ਪਾਸ ਕੀਤੇ ਗਏ ਹਨ ਕੇਂਦਰ ਸਰਕਾਰ ਨੂੰ ਮਜ਼ਬੂਰ ਹੋ ਕੇ ਇਨ੍ਹਾਂ ਨੂੰ ਵਾਪਸ ਲੈਣਾ ਹੋਵੇਗਾ।ਇਹ ਬਿੱਲ ਪੂਰੇ ਦੇਸ਼ ਨੂੰ ਇੱਕ ਨਵਾਂ ਰਸਤਾ ਦਿਖਾਉਣਗੇ। ਕੇਂਦਰ ਸਰਕਾਰ ਨੇ ਸੰਘੀ ਢਾਂਚੇ ਦਾ ਉਲੰਘਣ ਕਰਕੇ ਕਿਸਾਨਾਂ ਦੇ ਖਿਲਾਫ ਫੈਸਲਾ ਲਿਆ ਹੈ।ਜਿਸ ਕਾਰਨ ਐਮ ਐਸ ਪੀ ਤੋਂ ਲੈ ਕੇ ਮੰਡੀਕਰਨ ਤੱਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਪੰਜਾਬ ਸਰਕਾਰ ਨੇ ਕੇਂਦਰ ਨੂੰ ਇੱਕ ਸੰਕੇਤ ਦਿੱਤਾ ਹੈ ਕਿ ਉਹ ਖੇਤੀਬਾੜੀ ਬਿੱਲਾਂ ਨੂੰ ਵਾਪਸ ਲੈਣ। ਪੰਜਾਬ ਨੂੰ ਦੇਸ਼ ਦੇ ਦੂਜੇ ਰਾਜਾਂ ਅੱਗੇ ਵੀ ਇੱਕ ਮਾਡਲ ਰੱਖਿਆ ਹੈ ਅਤੇ ਉਹ ਵੀ ਆਪਣੇ ਸੂਬਿਆ ਚ ਕੇਂਦਰ ਦੇ ਖੇਤੀਬਾੜੀ ਬਿੱਲਾਂ ਖਿਲਾਫ ਅਵਾਜ਼ ਉਠਾaੁਣ।ਉਨ੍ਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ ਅਤੇ ਜੇਕਰ ਸੰਘਰਸ਼0 ਨੂੰ ਹੋਰ ਤਿੱਖਾਂ ਕਰਨਾ ਪਿਆ ਤਾ ਉਹ ਪਿੱਛੇ ਨਹੀ ਹੱਟਣਗੇ। ਇਸ ਮੌਕੇ ਮੋਹਣ ਸਿੰਘ ਸਾਬਕਾ ਐਮ.ਐੱਲ.ਏ ਤੇ ਚੇਅਰਮੈਨ ਦਰਵਜੀਤ ਸਿੰਘ ਪੂੰਨੀ ਮਾਰਕੀਟ ਕਮੇਟੀ ਬੰਗਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਖੇਤੀਬਾੜੀ ਕਾਲੇ ਕਾਨੂੰਨ ਨੂੰ ਪੰਜਾਬ ਵਿਧਾਨ ਸਭਾ ਵਿੱਚ ਮੁੱਢੋਂ ਹੀ ਰੱਦ ਕਰ ਦਿੱਤੇ ਹਨ।ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਇਸ ਫੈਸਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦੀ ਕਾਂਗਰਸ ਲੋਕ ਪੱਖੀ ਹੈ ਕਿਉਕਿ ਸਰਕਾਰਾਂ ਲੋਕਾਂ ਦੀਆਂ ਸਮੱਸਿਆਂਵਾਂ ਤੇ ਉਹਨਾਂ ਦੇ ਹਿੱਤਾਂ ਦੀ ਲਗਾਤਾਰ ਰਾਖੀ ਕਰਨ ਲਈ ਵਚਨਬੱਧ ਹੈ ਇਸ ਲਈ ਪੰਜਾਬ ਹਮੇਸ਼ਾ ਮੁੱਖ ਮੰਤਰੀ ਦੁਆਰਾ ਇਸ ਪੰਜਾਬ ਦੇ ਕਿਸਾਨਾਂ ਪੱਖੀ ਫੈਸਲਿਆਂ ਲਈ ਸ਼ੁਕਰ ਗੁਜਾਰ ਰਹੇਗਾ।ਇਸ ਮੌਕੇ ਵਿਜੇ ਕੁਮਾਰ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਬੰਗਾ, ਡਾ.ਬਖਸੀਸ ਸਿੰਘ, ਰਜਿੰਦਰ ਸ਼ਰਮਾ, ਸੁਖਜਿੰਦਰ ਸਿੰਘ ਨੌਰਾ, ਮਲਕੀਤ ਸਿੰਘ ਬਾਹੜੋਵਾਲ, ਅਮਨਦੀਪ ਸਿੰਘ ਮੇਹਲੀ, ਬਲਵਿੰਦਰ ਸਿੰਘ ਖੋਥੜਾ, ਹਰਭਜਨ ਸਿੰਘ ਭਰੋਲੀ ਬਲਾਕ ਪ੍ਰਧਾਨ , ਬਿੱਟੂ ਘੁੰਮਣ, ਵਿਜੇ ਕੁਮਾਰ ਆੜ੍ਹਤੀਆ ਅਤੇ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ।
Monday, October 19, 2020
ਨੌਜਵਾਨਾ ਵਲੋਂ ਨਵੇਂ ਕਾਰੋਬਾਰ ਖੋਲ੍ਹਣਾ ਸਮੇ ਦੀ ਲੋੜ - ਕੁਲਜੀਤ ਸਰਹਾਲ
ਬੰਗਾ 20 ਅਕਤੂਬਰ (ਮਨਜਿੰਦਰ ਸਿੰਘ ) ਨੌਜਵਾਨਾ ਵਲੋਂ ਨਵੇਂ ਕਾਰੋਬਾਰ ਖੋਲ੍ਹਣਾ ਸਮੇ ਦੀ ਲੋੜ ਹੈ ਕਿਓਕਿ ਨੌਜਵਾਨਾ ਦੇ ਇਨ੍ਹਾਂ ਉਪਰਾਲਿਆਂ ਨਾਲ ਬੇਰੋਜ਼ਗਾਰੀ ਕੱਟੇਗੀ ਜਿਸ ਦਾ ਕੋਵਿਡ 19 ਕਾਰਨ ਬਹੁਤ ਵਾਧਾ ਹੋਇਆ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਅਤੇ ਵਾਈਸ ਚੇਅਰਮੈਨ ਬਲਾਕ ਸਮਤੀ ਔੜ ਕੁਲਜੀਤ ਸਿੰਘ ਸਰਹਾਲ ਨੇ ਆਪਣੇ ਗ੍ਰਹਿ ਪਿੰਡ ਸਰਹਾਲ ਕਾਜ਼ੀਆਂ ਵਿਖੇ ਨਵੇਂ ਖੁੱਲ੍ਹੇ ਬਾਗਲਾ ਸੈਨਿਟਰੀ ਸਟੋਰ ਦਾ ਉਦਘਾਟਨ ਕਰਨ ਮੌਕੇ ਕੀਤਾ । ਇਸ ਮੌਕੇ ਉਨਾਂ ਮਨਪ੍ਰੀਤ ਬਾਗਲਾ ,ਗੁਰਮੀਤ ਰਾਮ ਬਾਗਲਾ ਅਤੇ ਸਮੁੱਚੇ ਬਾਗਲਾ ਪਰਿਵਾਰ ਨੂੰ ਮੁਬਾਰਕਬਾਦ ਦੇਂਦੀਆ ਕਿਹਾ ਕਿ ਇਸ ਸਟੋਰ ਦੇ ਖੁੱਲ੍ਹਣ ਨਾਲ ਨਗਰ ਸਰਹਾਲ ਕਾਜ਼ੀਆਂ ਅਤੇ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਵੱਡੀ ਸਹੂਲਤ ਪ੍ਰਾਪਤ ਹੋਵੇਗੀ ਉਨ੍ਹਾਂ ਕਿਹਾ ਕਿ ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਬਾਗਲਾ ਪਰਿਵਾਰ ਦਾ ਇਹ ਰੋਜ਼ਗਾਰ ਦਿਨ ਦੁੱਗਣੀ ਰਾਤ ਚੌਗਣੀ ਤੱਰਕੀ ਕਰੇ। ਇਸ ਮੌਕੇ ਬਿਸੰਬਰ ਲਾਲ ਸਰਪੰਚ ਸਰਹਾਲ ਕਾਜ਼ੀਆਂ,ਗੁਰਮੀਤ ਸਿੰਘ ਬਾਗਲਾ,ਰਣਜੀਤ ਸਿੰਘ ਪੰਚ,ਮੰਗਲ ਸਿੰਘ ਨੰਬਰਦਾਰ,ਅਮਰਚੰਦ ਮਹੇਂ,ਨਵਪ੍ਰੀਤ ਬਾਗਲਾ,ਰਣਧੀਰ ਸਿੰਘ ,ਅਵਤਾਰ ਸਿੰਘ ਜੱਸਲ ਆਦਿ ਹਾਜ਼ਰ ਸਨ ।
ਹਲਕਾ ਬੰਗਾ ਦੇ ਪਿੰਡ ਫਰਾਲਾ ਦੇ ਨਿਵਾਸੀ ਗੁਰਦੇਵ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ
ਬੰਗਾ 19 ਅਕਤੂਬਰ ( ਮਨਜਿੰਦਰ ਸਿੰਘ ) -: ਅੱਜ ਬੰਗਾ ਮੰਡਲ ਵਿਚ ਜਿਲਾ ਪ੍ਰਧਾਨ ਪੂਨਮ ਮਾਣਿਕ ਅਤੇ ਬੰਗਾ ਮੰਡਲ ਦੇ ਪ੍ਰਧਾਨ ਰਾਮ ਕਿਸ਼ਨ ਜਾਖੂ ਦੀ ਅਗੁਵਾਈ ਹੇਠ ਸਰਦਾਰ ਗੁਰਦੇਵ ਸਿੰਘ ਨਿਵਾਸੀ ਫਰਾਲਾ ਭਾਜਪਾ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਤੇ ਜਿਲੇ ਦੇ ਜਨਰਲ ਸਕੱਤਰ ਪ੍ਰਿਤਪਾਲ ਬਜਾਜ , ਜਿਲੇ ਦੇ ਉਪ ਪ੍ਰਧਾਨ ਹਿੰਮਤ ਤੇਜਪਾਲ , ਸੰਜੀਵ ਰਾਣਾ , ਯੁਵਾ ਮੋਰਚਾ ਜਿਲਾ ਉਪ ਪ੍ਰਧਾਨ ਹਰਪ੍ਰੀਤ , ਵਿਪਿਨ ਕਰਵਲ, ਯੁਵਾ ਮੋਰਚਾ ਬੰਗਾ ਮੰਡਲ ਪ੍ਰਧਾਨ ਹਰਪ੍ਰੀਤ ਸਿੰਘ ਤੇ ਹੋਰਾਂ ਪਾਰਟੀ ਵਰਕਰਾਂ ਨੇ ਪਾਰਟੀ ਦਾ ਸਿਰੋਪਾ ਪਾ ਕੇ ਸਰਦਾਰ ਗੁਰਦੇਵ ਸਿੰਘ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ। ਇੱਸ ਮੌਕੇ ਤੇ ਸਰਦਾਰ ਗੁਰਦੇਵ ਸਿੰਘ ਨੇ ਕਿਹਾ ਭਾਜਪਾ ਦੇਸ਼ ਹਿਤ ਲਈ ਚੌਤਰਫਾ ਵਿਕਾਸ ਕਰ ਰਹੀ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਪਾਰਟੀ ਵਿਚ ਸ਼ਾਮਿਲ ਹੋਏ ਹਨ। ਇੱਸ ਮੌਕੇ ਤੇ ਜਿਲਾ ਜਨਰਲ ਸਕੱਤਰ ਪ੍ਰਿਤਪਾਲ ਬਜਾਜ ਨੇ ਕਿਹਾ ਕਿ ਆਸ ਕਰਦੇ ਹਾਂ ਕਿ ਸਰਦਾਰ ਗੁਰਦੇਵ ਸਿੰਘ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ। ਇੱਥੇ ਜਿਕਰਯੋਗ ਹੈ ਕਿ ਜਿੱਥੇ ਭਾਜਪਾ ਅਤੇ ਮੋਦੀ ਸਰਕਾਰ ਦੇ ਖਿਲਾਫ ਕਿਸਾਨ ਅਤੇ ਹੋਰ ਪਾਰਟੀਆਂ ਧਰਨਿਆਂ ਤੇ ਬੈਠੇ ਹੋਏ ਹਨ । ਹਰ ਰੋਜ਼ ਮੋਦੀ ਸਰਕਾਰ ਦੇ ਪੁਤਲੇ ਜਲਾਏ ਜਾ ਰਹੇ ਹਨ । ਪਰ ਇਸ ਸਭ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਨ ਲਗਾਤਾਰ ਪਾਰਟੀ ਵਿੱਚ ਸ਼ਾਮਲ ਵੀ ਹੋ ਰਹੇ ਹਨ ।
Sunday, October 18, 2020
ਬੰਗਾ ਵਿਖੇ ਸ਼ਹੀਦ ਪੁਲਿਸ ਜਵਾਨਾਂ ਨੂੰ ਮਾਤਮੀ ਧੁਨਾਂ ਵਜਾ ਕੇ ਦਿੱਤੀ ਗਈ ਸ਼ਰਧਾਂਜਲੀ* ਪੁਲਿਸ ਕਰਮੀਆਂ ਨੇ ਸ਼ਹਾਦਤ ਤੋਂ ਪ੍ਰੇਰਨਾ ਲੈਣ ਦਾ ਲਿਆ ਅਹਿਦ
ਬੰਗਾ, 18 ਅਕਤੂਬਰ-(ਮਨਜਿੰਦਰ ਸਿੰਘ )
ਐਸ. ਐਸ. ਪੀ ਅਲਕਾ ਮੀਨਾ ਦੀ ਅਗਵਾਈ ਵਿਚ ਜ਼ਿਲਾ ਪੁਲਿਸ ਵੱਲੋਂ 21 ਅਕਤੂਬਰ ਨੂੰ ਮਨਾਏ ਜਾ ਰਹੇ ਪੁਲਿਸ ਸ਼ਹੀਦੀ ਦਿਵਸ ਸਬੰਧੀ ਹਫ਼ਤਾ ਭਰ ਚੱਲਣ ਵਾਲੀਆਂ ਗਤੀਵਿਧੀਆਂ ਤਹਿਤ ਅੱਜ ਬੰਗਾ ਵਿਖੇ ਸ਼ਹੀਦ ਪੁਲਿਸ ਜਵਾਨਾਂ ਨੂੰ ਪੁਲਿਸ ਬੈਂਡ ਵੱਲੋਂ ਮਾਤਮੀ ਧੁਨਾਂ ਵਜਾ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਸਥਾਨਕ ਪੁਲਿਸ ਕਰਮਚਾਰੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਉਨਾਂ ਦੀ ਸ਼ਹੀਦੀ ਤੋਂ ਪ੍ਰੇਰਨਾ ਲੈਣ ਦਾ ਅਹਿਦ ਲਿਆ ਗਿਆ।
ਇਸ ਦੌਰਾਨ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ ਹੈੱਡਕੁਆਰਟਰ ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ 28 ਬਹਾਦਰ ਪੁਲਿਸ ਤੇ ਹੋਮਗਾਰਡ ਜਵਾਨਾਂ ਨੇ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ, ਜਿਨਾਂ ਵਿਚੋਂ 6 ਜਵਾਨ ਬੰਗਾ ਸਬ-ਡਵੀਜ਼ਨ ਨਾਲ ਸਬੰਧਤ ਹਨ। ਉਨਾਂ ਕਿਹਾ ਕਿ ਪੰਜਾਬ ਨੂੰ ਕਾਲੇ ਦੌਰ ਵਿਚੋਂ ਕੱਢਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਇਹ ਸ਼ਹੀਦ ਜਵਾਨ ਸਾਡਾ ਵਡਮੁੱਲਾ ਸਰਮਾਇਆ ਹਨ ਅਤੇ ਇਨਾਂ ਦੀ ਕੁਰਬਾਨੀ ਨੂੰ ਸਦਾ ਯਾਦ ਰੱਖਿਆ ਜਾਵੇਗਾ।
Saturday, October 17, 2020
ਜੀਤ ਸਿੰਘ ਭਾਟੀਆ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਣ ਦਾ ਸਿਲਸਿਲਾ ਜਾਰੀ
ਬੰਗਾ 17ਅਕਤੂਬਰ (ਮਨਜਿੰਦਰ ਸਿੰਘ )ਮਾਰਚ ਮਹੀਨੇ ਤੋਂ ਕੋਰੋਨਾ ਮਹਾਮਾਰੀ ਦੇ ਸੁਰੂ ਹੋਣ ਤੋਂ ਬਾਦ ਬਹੁਤ ਸਾਰੇ ਸਮਾਜ ਸੇਵਕਾਂ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਨੂੰ ਉਨ੍ਹਾਂ ਦੇ ਘਰ ਰੋਟੀ ਪੱਕਦੀ ਕਰਨ ਲਈ ਰਾਸ਼ਨ ਵੰਡਣ ਦਾ ਸਿਲਸਿਲਾ ਸੁਰੂ ਕੀਤਾ ਪਰ ਸਮਾਂ ਬੀਤਣ ਨਾਲ ਇਹ ਕੰਮ ਮੱਠਾ ਪੈਂਦਾ ਗਿਆ ਪਰ ਬੰਗਾ ਦੇ ਸਾਬਕਾ ਕੌਂਸਲਰ ਜੀਤ ਸਿੰਘ ਭਾਟੀਆ ਉਨ੍ਹਾਂ ਸਮਾਜ ਸੇਵਕਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਕੋਵਿਡ 19 ਦੇ ਸੁਰੁਆਤੀ ਦੌਰ ਤੋਂ ਲੈ ਕੇ ਇਹ ਸੇਵਾ ਦਾ ਸੁੱਭ ਕਾਰਜ ਅੱਜ ਤੱਕ ਜਾਰੀ ਰੱਖਿਆ ਹੈ । ਜੀਤ ਸਿੰਘ ਭਾਟੀਆ ਨੇ ਆਪਣੇ ਗ੍ਰਹਿ ਵਿਖੇ ਦੱਸਿਆ ਕਿ ਅੱਜ ਇਹ ਰਾਸ਼ਨ ਲੋੜਵੰਦਾ ਨੂੰ 16ਵੀ ਵਾਰ ਵੰਡਿਆ ਗਿਆ ਹੈ ਜਿਸ ਵਿਚ ਸ ਮੋਹਨ ਸਿੰਘ ਯੂ ਏਸ ਏ , ਸ੍ਰੀਮਤੀ ਰਮੇਸ਼ ਭਾਟੀਆ ,ਕੁਲਵਿੰਦਰ ਕੌਰ ,ਰਾਜਵਿੰਦਰ ਕੌਰ,ਰੇਸ਼ਮ ਕੌਰ,ਮੀਤਾ ਪਾਸੀ,ਅਤੇ ਗੁਰਸ਼ਰਨ ਕੌਰ ਦਾ ਵਡਮੁੱਲਾ ਸਹਿਯੋਗ ਅਤੇ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਸਾਥੀਆ ਦੇ ਸਹਿਯੋਗ ਨਾਲ ਭਵਿੱਖ ਵਿਚ ਵੀ ਜਾਰੀ ਰਹੇਗਾ ।
ਸੋਨਾ ਭਾਰਤੀ ਨਾਰੀ ਦੇ ਸ਼ਿੰਗਾਰ ਦਾ ਸਭਿਆਚਾਰਕ ਦਾ ਪ੍ਰਤੀਕ-ਭਾਰਦਵਾਜ ਪੰਜਾਬ ਦੇ ਸੋਲਵੇਂ ਅਤੇ ਨੋਰਥ ਇੰਡੀਆਂ ਦੇ 100 ਵੇਂ ਤਨਿਸ਼ਕ ਜਿਊਲਰੀ ਸੋ ਰੂਮ ਦਾ ਉਦਘਾਟਨ
ਸ਼ਹੀਦ ਭਗਤ ਸਿੰਘ ਨਗਰ 17 ਅਕਤੂਬਰ (ਮਨਜਿੰਦਰ ਸਿੰਘ ):-ਸੋਨਾ ਭਾਰਤੀ ਔਰਤਾਂ ਦੇ ਸਿੰਗਾਰ ਦੀ ਸਭ ਤੋਂ ਮਹਿੰਗੀ ਅਤੇ ਮਨ ਪਸੰਦ ਧਾਤ ਹੈ ਜਿਸਤੋਂ ਬਣੇ ਗਹਿਣਿਆਂ ਤੋਂ ਬਗੈਰ ਔਰਤ ਆਪਣੀ ਸੁੰਦਰਤਾ ਨੂੰ ਸੰਪੂਰਨ ਨਹੀਂ ਸਮਝਦੀ ਤੇ ਆਪਣੇ ਸ਼ਿੰਗਾਰ ਨੂੰ ਬਗੈਰ ਸੋਨੇ ਤੋੰਂ ਅਧੂਰਾ ਹੀ ਮੰਨਦੀ ਹੈ।ਉਪਰੋਕਤ ਸੁਝਾਵਾਂ ਦਾ ਪ੍ਰਗਟਾਵਾ ਅੱਜ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ “ਤਨਿਸ਼ਕ ਜਿਊਲਰੀ ਸ਼ੋਅ ਰੂਮ ਦਾ ਉਦਘਾਟਨ ਕਰਦਿਆਂ ਕੰਪਨੀ ਦੇ ਰੀਜਨਲ ਬਿਜਨੈਸ ਮੈਨੇਜਰ ਸ੍ਰੀ ਅਰੁਣ ਕੁਮਾਰ ਭਰਦਵਾਜ ਵਲੋਂ ਕੀਤਾ।ਉਨਾਂ ਦੱਸਿਆ ਕਿ ਭਾਂਵੇ ਕੋਈ ਵਿਅਕਤੀ ਬਹੁਤਾ ਅਮੀਰ ਨਾ ਵੀ ਹੋਵੇ ਤਾਂ ਵੀ ਉਹ ਆਪਣੀ ਲੜਕੀ ਅਤੇ ਨੂੰਹ ਰਾਣੀ ਨੂੰ ਵਿਆਹ ਸਮੇਂ ਆਪਣੇ ਵਿੱਤ ਅਨੁਸਾਰ ਸੋਨੇ ਦੇ ਗਹਿਣੇ ਜਰੂਰ ਉਪਲਬਧ ਕਰਵਾੳੇੁਂਦਾ ਹੈ।ਉਨਾਂ ਕਿਹਾ ਕਿ ਪੰਜਾਬ ਭਾਰਤ ਰੂਪੀ ਮੁੰਦਰੀ ਵਿੱਚ ਨਗੀਨੇ ਵਾਂਗ ਜਚਦਾ ਹੈ ਤੇ ਦੋਆਬਾ ਪੰਜਾਬ ਦਾ ਅਮੀਰ ਖੇਤਰ ਮੰਨਿਆ ਜਾਂਦਾ ਹੈ ਜਿਥੋਂ ਦੀ ਜਿਆਦਾ ਵਸੋਂ ਵਿਦੇਸ਼ਾਂ ਵਿੱਚ ਵਸੀ ਹੋਈ ਹੈ ਤੇ ਉਹ ਵਿਦੇਸ਼ਾਂ ਵਿੱਚ ਕੀਤੇ ਜਾਂਦੇ ਵਿਆਹ ਸਮਾਗਮਾਂ ਲਈ ਸੋਨੇ ਦੇ ਜੇਵਰ ਪੰਜਾਬ ਤੋਂ ਹੀ ਖਰਦਿ ਕੇ ਲਿਜਾਂਦੇ ਹਨ। ਇਸ ਲਈ ਐਨ.ਆਰ.ਆਈ ਦੀ ਸਹੂਲਤ ਲਈ ਭਾਰਤ ਭਰ ਵਿੱਚ ਵਿਸ਼ੇਸ ਪਛਾਣ ਬਣਾ ਚੁੱਕੀ ਤਨਿਸ਼ਕ ਜਿਉਲਰ ਕੰਪਨੀ ਵਲੋਂ ਦੋਆਬੇ ਦੇ ਗੜ ਨਵਾਂਸ਼ਹਿਰ ਵਿਖੇ ਪੰਜਾਬ ਦਾ 16 ਵਾਂ ਤੇ ਉੱਤਰੀ ਭਾਰਤ ਦਾ 100ਵਾਂ ਸ਼ੌ ਰੂਮ ਖੋਲਣ ਦੀ ਖੁਸ਼ੀ ਲੈ ਰਹੇ ਹਾਂ।ਇਸ ਮੌਕੇ ਸ਼ੋ ਰੂਮ ਦੇ ਮਾਲਕ ਕਮਲਦੀਪ ਸਿੰਘ ਕਟਾਰੀ ਵਲੋਂ ਆਈਆਂ ਸਭ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਜੀ ਆਇਆ ਕਹਿੰਦਿਆਂ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ।ਇਸ ਸਮੇਂ ਸ. ਹਰਲੀਨ ਸਿੰਘ ਡੀ.ਐਸ.ਪੀ, ਦਿਵਜੋਤ ਕੌਰ, ਸ.ਕਮeਲਜੀਤ ਸਿੰਘ , ਕੰਵਰਪਾਲ ਸਿੰਘ, ਮੁੰਨਾ ਅਰੋੜਾ, ਹਰਮਿੰਦਰ ਸਿੰਘ ਬੰਗਾ, ਕਸਿਸ ਗੋਇਲ ਤੋਂ ਇਲਾਵਾ ਹੋਰ ਪ੍ਰੱਮੁਖ ਸ਼ਖਸੀਅਤਾਂ ਵੀ ਮੌਜੂਦ ਸਨ।
Tuesday, October 13, 2020
ਮਨੁੱਖੀ ਅਧਿਕਾਰ ਮੰਚ ਦੀ ਮਹੀਨਾਵਾਰ ਮੀਟਿੰਗ ਹੋਈ
ਐੱਸਬੀਐੱਸ ਨਗਰ 13 ਅਕਤੂਬਰ (ਮਨਜਿੰਦਰ ਸਿੰਘ )ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਰਾਹੋਂ ਵਿਖੇ ਸਾਗਰ ਰਿਜੋਰਟ ਵਿਖੇ ਮਹੀਨਾਵਾਰ ਮੀਟਿੰਗ ਪੰਜਾਬ ਚੇਅਰਮੈਨ (ਸਲਾਹਕਾਰ ਕਮੇਟੀ) ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ,ਜ਼ਿਲ੍ਹਾ ਚੇਅਰਮੈਨ ਆਰਟੀਆਈ ਸੈੱਲ ਨੰਬਰਦਾਰ ਇੰਦਰਜੀਤ ਸਿੰਘ ਮਾਨ ਦੇ ਵਿਸ਼ੇਸ਼ ਉਪਰਾਲੇ ਤਹਿਤ ਹੋਈ ।ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ,ਕੌਮੀ ਸਰਪ੍ਰਸਤ ਰਾਮ ਜੀ ਲਾਲ, ਪ੍ਰਸਨਲ ਸੈਕਟਰੀ ਹੁਸਨ ਲਾਲ ਸੂੰਡ ਅਤੇ ਅਮਰੀਕ ਸਿੰਘ ਜ਼ਿਲ੍ਹਾ ਚੇਅਰਮੈਨ ਬੁੱਧੀਜੀਵੀ ਸੈੱਲ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਕੋਰੋਨਾ ਦੌਰਾਨ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸਤਨਾਮ ਸਿੰਘ, ਮਨਜਿੰਦਰ ਰਾਮ, ਮਨਜੀਤ ਕੁਮਾਰ, ਭੁਪਿੰਦਰ ਸਿੰਘ, ਕੁਲਵੰਤ ਸਿੰਘ ਤੂਤਾਂ, ਸੁਖਵਿੰਦਰਨ ਸਿੰਘ, ਨਵਦੀਪ ਸਿੰਘ, ਪਰਦੀਪ ਕੁਮਾਰ ਬਹਾਰਾ, ਗੁਰਪ੍ਰੀਤ ਸਿੰਘ, ਕਮਲਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਮਨਜਿੰਦਰ ਸਿੰਘ, ਸਤਨਾਮ ਸਿੰਘ, ਜਸਵੀਰ ਸਿੰਘ, ਰਾਮ ਲੁਭਾਇਆ, ਰਣਜੀਤ ਸਿੰਘ, ਸ਼ਿਵ ਕੁਮਾਰ, ਸਤਿੰਦਰ ਕੁਮਾਰ, ਮਨਦੀਪ ਕੁਮਾਰ ਔੜ, ਨੂੰ ਮੰਚ ਵਿਚ ਸ਼ਾਮਿਲ ਕਰਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਚੇਅਰਮੈਨ ਗੁਰਬਚਨ ਸਿੰਘ ਨੇ ਦੱਸਿਆ ਕਿ ਬਲਾਕ ਬੰਗਾ ਵਿਚ ਜਲਦੀ ਹੀ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਮੱਤਭੇਦ ਭੁਲਾ ਕੇ ਮਨੁੱਖਤਾ ਅਤੇ ਸਮਾਜ ਦੀ ਸੇਵਾ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਹੋਣ ਤੋਂ ਰੋਕਣ ਲਈ ੲਿਕ ਪਲੇਟਫਾਰਮ ਤੋਂ ਇਕਠੇ ਹੋ ਕੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਸਖ਼ਤ ਲੋੜ ਹੈ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਆਰਟੀਆਈ ਸੈੱਲ ਇੰਦਰਜੀਤ ਸਿੰਘ ਮਾਨ ਅਤੇ ਜ਼ਿਲ੍ਹਾ ਚੇਅਰਮੈਨ ਸਲਾਹਕਾਰ ਕਮੇਟੀ ਕੁਲਵੰਤ ਸਿੰਘ ਸੈਣੀ ਨੇ ਯੂਪੀ ਵਿੱਚ ਬੇਟੀ ਮਨੀਸ਼ਾ ਨਾਲ ਹੋਈ ਮੰਦਭਾਗੀ ਘਟਨਾ ਤੇ ਗਹਿਰਾ ਰੋਸ ਪ੍ਰਗਟ ਕਰਦਿਆਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਹੇ ਲਾਉਣ ਦੀ ਮੰਗ ਕੀਤੀ।ਇੰਦਰਜੀਤ ਸਿੰਘ ਮਾਨ ਨੇ ਉਚੇਚੇ ਤੌਰ ਤੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਕਿਸਾਨਾਂ ਦੇ ਸੰਘਰਸ਼ ਦਾ ਪੂਰਨ ਸਮਰਥਨ ਕਰਦਾ ਹੈ । ਇਨ੍ਹਾਂ ਤੋਂ ਇਲਾਵਾ ਹਰਭਜਨ ਲਾਲ ਸਾਗਰ, ਮੋਹਿੰਦਰ ਮਾਨ, ਹਰਜੀਤ ਰਾਣੀ, ਸਤਨਾਮ ਸਿੰਘ ਬਾਲੋ, ਪਰਮਿੰਦਰ ਜੀਤ ਸਿੰਘ, ਅਸ਼ੋਕ ਕੁਮਾਰ ਗਰਚਾ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਯੁਧਵੀਰ ਕੰਗ, ਕੁਲਵਿੰਦਰ ਕੌਰ ਲਸਾੜਾ,ਕਿਰਨ ਕੁਮਾਰੀ,ਸਿਸੋ, ਮੱਧੂ ਜੋਸ਼ੀ ਮੇਨੇਜਰ ਸਾਗ਼ਰ ਰਿਸੋਰਟ ਰਾਹੋਂ,ਗੁਰਿੰਦਰ ਸਿੰਘ, ਰਣਬੀਰ ਸਿੰਘ ਬਾਹਰਾ, ਰਮੇਸ਼ ਕੁਮਾਰ, ਗੁਰਮੇਲ ਸਿੰਘ ਚਾਦ ਪੁਰ ਰੁੜਕੀ, ਬਲਵਿੰਦਰ ਸਿੰਘ ਅਤੇ ਸਤਨਾਮ ਭੁੱਟਾ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਮਨੁੱਖੀ ਅਧਿਕਾਰ ਮੰਚ ਖ਼ਿਲਾਫ਼ ਭੰਡੀ ਪ੍ਰਚਾਰ ਕਰਨ ਵਾਲੇ ਅਹੁਦੇਦਾਰ ਕੀਤੇ ਬਰਖਾਸਤ : ਡਾਕਟਰ ਖੇੜਾ
ਐੱਸ ਬੀ ਐੱਸ ਨਗਰ /ਬੰਗਾ 13,ਅਕਤੂਬਰ (ਮਨਜਿੰਦਰ ਸਿੰਘ) ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਜਸਵੰਤ ਸਿੰਘ ਖੇੜਾ ਅਤੇ ਕੌਮੀ ਸਰਪ੍ਰਸਤ ਰਾਮ ਜੀ ਲਾਲ ਨੇ ਸਾਂਝੇ ਤੌਰ ਤੇ ਦੇ ਇਕ ਪ੍ਰੈੱਸ ਨੋਟ ਜਾਰੀ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਮਨੁੱਖੀ ਅਧਿਕਾਰ ਮੰਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕੁਝ ਨਵੀਆਂ ਨਿਯੁਕਤੀਆਂ ਕਰਨ ਤੋਂ ਬਾਅਦ ਕੁਝ ਅਹੁਦੇਦਾਰਾਂ ਵੱਲੋਂ ਸੰਸਥਾ ਵਿਰੋਧੀ ਕਾਰਵਾਈਆਂ ਕਰਨ ਨਾਲ਼ ਮੰਚ ਨੂੰ ਬਹੁਤ ਅਫਸੋਸ ਹੋਇਆ ਹੈ । ਮੰਚ ਦੀ ਸਮੂੱਚੀ ਟੀਮ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਭੰਡੀ ਪ੍ਰਚਾਰ ਕਰਨ ਵਾਲੇ ਵਿਅਕਤੀਆਂ ਨੂੰ ਸੰਸਥਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ। ਇਸ ਕਰਕੇ ਸੰਸਥਾ ਵੱਲੋਂ ਗੁਲਸ਼ਨ ਕੁਮਾਰ ਚੇਅਰਮੈਨ ਸਲਾਹਕਾਰ ਕਮੇਟੀ ਬਲਾਕ ਬੰਗਾ, ਰਣਬੀਰ ਸਿੰਘ ਪ੍ਰਧਾਨ ਬੰਗਾ, ਹਰਨੇਕ ਸਿੰਘ ਚੇਅਰਮੈਨ ਆਰ ਟੀ ਆਈ ਸੈਲ ਬਲਾਕ ਬੰਗਾ, ਬਲਬੀਰ ਸਿੰਘ ਰਾਏ ਅਡਵਾਈਜ਼ਰ ਐਡਵਾਈਜਰੀ ਕਮੇਟੀ ਬੰਗਾ,ਦਿਲਬਾਰ ਸਿੰਘ ਵਾਈਸ ਚੇਅਰਮੈਨ ਆਰ ਟੀ ਆਈ ਸੈਲ ਬੰਗਾ ਨੂੰ ਸੰਸਥਾ ਵੱਲੋਂ ਤਰੁੰਤ ਬਰਖਾਸਤ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਹਦਾਇਤ ਜਾਰੀ ਕੀਤੀ ਜਾਂਦੀ ਹੈ ਕਿ ਸੰਸਥਾ ਵੱਲੋਂ ਦਿੱਤੇ ਹੋਏ ਕਾਰਡ ਅਤੇ ਨਿਯੁਕਤੀ ਪੱਤਰ ਸ, ਗੁਰਬਚਨ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ ਪੰਜਾਬ ਨੂੰ ਤਰੁੰਤ ਜਮਾਂ ਕਰਵਾਏ ਜਾਣ। ਅਗਰ ਕੋਈ ਵੀ ,ਕਿਤੇ ਵੀ ਸੰਸਥਾ ਦੇ ਕਾਰਡ ਦੀ ਦੁਰਵਰਤੋ ਕਰਦੇ ਹਨ ਤਾਂ ਇਹ ਖੁਦ ਜੁਮੇਵਾਰ ਹੋਣ ਗੇ। ਇਨ੍ਹਾਂ ਦੀ ਜਗ੍ਹਾ ਤੇ ਜਲਦੀ ਹੀ ਨਵੀਂ ਭਰਤੀ ਕੀਤੀ ਜਾ ਰਹੀ ਹੈ। ਸਮੂਹ ਮੰਚ ਦੇ ਸਾਰੇ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਇਨ੍ਹਾਂ ਅਹੁਦੇਦਾਰਾਂ ਨੂੰ ਬਰਖਾਸਤ ਕਰਨ ਦੀ ਪ੍ਰੋੜਤਾ ਕੀਤੀ ਗਈ ਹੈ।ਜਿਨ੍ਹਾਂ ਵਿੱਚ ਹਰਭਜਨ ਲਾਲ ਸਾਗਰ, ਮੋਹਿੰਦਰ ਮਾਨ, ਹਰਜੀਤ ਰਾਣੀ, ਕੁਲਵੰਤ ਸਿੰਘ, ਸਤਨਾਮ ਸਿੰਘ ਬਾਲੋ, ਇੰਦਰਜੀਤ ਸਿੰਘ ਮਾਨ, ਪਰਮਿੰਦਰ ਜੀਤ ਸਿੰਘ, ਅਸ਼ੋਕ ਕੁਮਾਰ ਗਰਚਾ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਯੁਧਵੀਰ ਕੰਗ, ਕੁਲਵਿੰਦਰ ਕੌਰ ਲਸਾੜਾ,ਕਿਰਨ ਕੁਮਾਰੀ,ਸਿਸੋ, ਮੱਧੂ ਜੋਸ਼ੀ ਮੇਨੇਜਰ ਸਾਗ਼ਰ ਰਿਸੋਰਟ ਰਾਹੋਂ,ਗੁਰਿੰਦਰ ਸਿੰਘ, ਰਣਬੀਰ ਸਿੰਘ ਬਾਹਰਾ, ਰਮੇਸ਼ ਕੁਮਾਰ, ਗੁਰਮੇਲ ਸਿੰਘ ਚਾਦ ਪੁਰ ਰੁੜਕੀ, ਬਲਵਿੰਦਰ ਸਿੰਘ ਅਤੇ ਸਤਨਾਮ ਭੁੱਟਾ ਆਦਿ ਸ਼ਾਮਲ ਸਨ ।
Monday, October 12, 2020
ਪਰਾਲੀ ਸਾੜਨ ਵਾਲੇ ਕਿਸਾਨ ਨੂੰ 2500 ਰੁਪਏ ਜ਼ੁਰਮਾਨਾ
ਸ਼ਹੀਦ ਭਗਤ ਸਿੰਘ ਨਗਰ 12 ਅਕਤੂਬਰ : (ਮਨਜਿੰਦਰ ਸਿੰਘ )
ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਰਾਲੀ ਨੂੰ ਅੱਗ ਲਾਉਣ ’ਤੇ ਸਖ਼ਤ ਪਾਬੰਦੀ ਲਗਾਈ ਗਈ ਹੈ। ਇਸ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਨੂੰ ਅਦਾਲਤੀ ਹੁਕਮਾਂ ਅਨੁਸਾਰ 2500 ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਤੱਕ ਜ਼ੁਰਮਾਨਾ ਕੀਤਾ ਜਾ ਰਿਹਾ ਹੈ ਅਤੇ ਸਬੰਧਤ ਕਿਸਾਨ ਦੀ ਮਾਲ ਰਿਕਾਰਡ ਵਿਚ ‘ਰੈੱਡ ਐਂਟਰੀ’ ਕਰਨ ਦੇ ਨਾਲ-ਨਾਲ ਪੁਲਿਸ ਵਿਭਾਗ ਵੱਲੋਂ ਐਫ. ਆਈ. ਆਰ ਦਰਜ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਜਿਨਾਂ ਕਿਸਾਨਾਂ ਵੱਲੋਂ ਆਪਦੇ ਖੇਤਾਂ ਵਿਚ ਅੱਗ ਲਗਾਈ ਜਾ ਰਹੀ ਹੈ, ਉਨਾਂ ’ਤੇ ਉੱਪਗ੍ਰਹਿ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਦੱਸਿਆ ਕਿ ਮਿਤੀ 2 ਅਕਤੂਬਰ ਨੂੰ ਪਿੰਡ ਮੀਰਪੁਰ ਜੱਟਾਂ ਦੇ ਇਕ ਕਿਸਾਨ ਕਾਲਾ ਸਿੰਘ ਪੁੱਤਰ ਹਰਬੰਸ ਸਿੰਘ ਵੱਲੋਂ ਆਪਣੇ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਸੀ। ਉਨਾਂ ਦੱਸਿਆ ਕਿ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਦੇ ਨਿਰਦੇਸ਼ਾਂ ’ਤੇ ਉਕਤ ਕਿਸਾਨ ਦੇ ਖੇਤਾਂ ਦੀ ਪੜਤਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਗਠਿਤ ਟੀਮ ਵੱਲੋਂ ਕੀਤੀ ਗਈ। ਇਸ ਟੀਮ ਵੱਲੋਂ ਮੌਕੇ ’ਤੇ ਵੇਖਿਆ ਗਿਆ ਕਿ ਇਸ ਕਿਸਾਨ ਵੱਲੋਂ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਈ ਗਈ ਸੀ, ਜਿਸ ’ਤੇ ਕਾਰਵਾਈ ਕਰਦਿਆਂ ਟੀਮ ਵੱਲੋਂ ਕਿਸਾਨ ਨੂੰ 2500 ਰੁਪਏ ਜ਼ੁਰਮਾਨਾ ਕਰ ਕੇ ਵਸੂਲੀ ਕੀਤੀ ਗਈ ਅਤੇ ਭਵਿੱਖ ਵਿਚ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ।
ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ। ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਨੇ ਸਮੂਹ ਕੰਬਾਇਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਸੁਪਰ ਐਸ. ਐਮ. ਐਸ ਤੋਂ ਝੋਨੇ ਦੀ ਫ਼ਸਲ ਦੀ ਕਟਾਈ ਨਾ ਕਰਨ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ. ਨਰੇਸ਼ ਕਟਾਰੀਆ, ਕਲੱਸਟਰ ਅਫ਼ਸਰ ਰਾਮ ਸ਼ਰਨ, ਪਟਵਾਰੀ ਅਸ਼ੋਕ ਕੁਮਾਰ ਅਤੇ ਹੋਰ ਹਾਜ਼ਰ ਸਨ ।
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਰਵਿੰਦਰ ਖਜ਼ੂਰੀਆ ਆਰਥੋਪੈਡਿਕ ਸਰਜਨ ਨੇ ਚੂਲੇ ਦੀ ਟੁੱਟੀਆਂ ਹੱਡੀਆਂ (ਪੈਲਵਿਸ ਐਸਟੇਬਲਿਮ) ਨੂੰ ਮੁੜ ਜੋੜਨ ਦਾ ਕੀਤਾ ਵਿਸ਼ੇਸ਼ ਅਪਰੇਸ਼ਨ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ ਨਾਲ ਤਸਵੀਰ ਵਿਚ ਡਾ. ਰਵਿੰਦਰ ਖਜ਼ੂਰੀਆ ਐਮ ਐਸ (ਜਾਇੰਟ ਰਿਪਲੇਸਮੈਂਟ ਆਰਥੋਪੈਡਿਕ ਸਰਜਨ, ਡਾ. ਪੀ ਪੀ ਸਿੰਘ ਐਮ ਐਸ (ਜਨਰਲ ਤੇ ਲੈਪਰੋਸਕੋਪਿਕ ਸਰਜਨ) ਅਤੇ ਸਟਾਫ਼ .
ਬੰਗਾ : 12 ਅਕਤੂਬਰ(ਮਨਜਿੰਦਰ ਸਿੰਘ )
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੋਡੇ ਦੇ, ਚੂਲੇ ਦੇ ਜੋੜਾਂ ਦੀ ਬਦਲੀ, ਟਰੌਮਾ ਅਤੇ ਹੱਡੀਆਂ ਦੇ ਮਾਹਿਰ ਡਾ. ਰਵਿੰਦਰ ਖਜ਼ੂਰੀਆਂ ਐਮ ਐਸ ਨੇ ਬੰਗਾ ਵਾਸੀ ਰਾਕੇਸ਼ ਕੁਮਾਰ ਦੇ ਚੂਲੇ ਦੀਆਂ ਟੁੱਟੀਆਂ ਹੱਡੀਆਂ ( ਪੈਲਵਿਸ ਐਸਟੇਬਲਿਮ) ਨੂੰ ਮੁੜ ਜੋੜਨ ਦਾ ਸਫਲ ਅਪਰੇਸ਼ਨ ਕਰਕੇ ਮੈਡੀਕਲ ਇਲਾਜ ਸੇਵਾਵਾਂ ਦੇ ਖੇਤਰ ਵਿਚ ਨਵਾਂ ਇਤਹਾਸ ਬਣਾਇਆ ਹੈ । ਇਹ ਤਰ੍ਹਾਂ ਦੇ ਅਪਰੇਸ਼ਨ ਸਿਰਫ ਵੱਡੇ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਵਿਚ ਹੁੰਦੇ ਹਨ, ਪਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੈਲਵਿਸ ਐਸਟੇਬਲਿਮ ਦਾ ਵੱਖਰਾ ਅਪਰੇਸ਼ਨ ਪਹਿਲੀ ਵਾਰ ਹੋਇਆ । ਇਸ ਵਿਸ਼ੇਸ਼ ਅਪਰੇਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਰਵਿੰਦਰ ਖਜ਼ੂਰੀਆਂ ਐਮ ਐਸ ਨੇ ਦੱਸਿਆ ਬੀਤੇ ਦਿਨੀ ਬੰਗਾ ਦੇ ਨਿਵਾਸੀ ਸ੍ਰੀ ਰਾਕੇਸ਼ ਕੁਮਾਰ ਜੋ ਕੋਠੇ ਤੋਂ ਡਿਗ ਪਏ ਸਨ ਨੂੰ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਲਿਆਂਦਾ ਗਿਆ। ਮਰੀਜ਼ ਰਾਕੇਸ਼ ਕੁਮਾਰ ਦਾ ਹਸਪਤਾਲ ਢਾਹਾਂ ਕਲੇਰਾਂ ਦੇ ਐਕਸਰੇ ਵਿਭਾਗ ਤੋਂ ਡਿਜੀਟਲ ਐਕਸਰੇ ਅਤੇ ਸੀ ਟੀ ਸਕੈਨ ਵਿਭਾਗ ਤੋਂ ਥਰੀ ਡੀ ਸੀ.ਟੀ. ਸਕੈਨ ਕਰਵਾਏ ਗਏ। ਜਾਂਚ ਵਿਚ ਪਤਾ ਲੱਗਾ ਕਿ ਚੂਲੇ ਦੀਆਂ ਹੱਡੀਆਂ ਜਿਹਨਾਂ ਨੂੰ ਅੰਗਰੇਜ਼ੀ ਵਿਚ ਪੈਲਵਿਸ ਐਸਟੇਬਲਿਮ ਕਿਹਾ ਜਾਂਦਾ ਹੈ ਜੋ ਕਿ ਰਾਕੇਸ਼ ਕੁਮਾਰ ਦੇ ਉਚਾਈ ਤੋਂ ਡਿੱਗਣ ਕਰਕੇ ਪੈਲਵਿਸ ਐਸਟੇਬਲਿਮ ਦੀਆਂ ਹੱਡੀਆਂ ਟੁੱਟ ਚੁੱਕੀਆਂ ਸਨ। ਆਮ ਤੌਰ ਤੇ ਪੈਲਵਿਸ ਐਸਟੇਬਲਿਮ ਦਾ ਇਸ ਪ੍ਰਕਾਰ ਬੁਰੀ ਤਰ੍ਹਾਂ ਟੁੱਟਣਾ/ਫਰੈਕਚਰ ਬਹੁਤ ਘੱਟ ਹੀ ਦੇਖਣ ਨੂੰ ਮਿਲਦਾ ਹੈ। ਮਰੀਜ਼ ਨੂੰ ਤੰਦਰੁਸਤ ਕਰਕੇ ਚੱਲਣ-ਫਿਰਨ ਦੇ ਕਾਬਲ ਬਣਾਉਣ ਵਾਸਤੇ ਵੱਡਾ ਅਪਰੇਸ਼ਨ ਕਰਕੇ ਇਹਨਾਂ ਸਾਰੀਆਂ ਟੁੱਟੀਆਂ ਹੱਡੀਆਂ ਨੂੰ ਜੋੜਨਾ ਪੈਣਾ ਹੈ । ਡਾ. ਰਵਿੰਦਰ ਖਜ਼ੂਰੀਆ ਐਮ ਐਸ ਨੇ ਦੱਸਿਆ ਕਿ ਇਹੋ ਜਿਹੇ ਅਚਾਨਕ ਹੋਏ ਘਰੇਲੂ ਹਾਦਸਿਆਂ ਦੇ ਕੇਸਾਂ ਵਿਚ ਟੁੱਟੀਆਂ ਹੱਡੀਆਂ ਨੂੰ ਪਲੇਟਿੰਗ ਦੀ ਵਿਧੀ ਨਾਲ ਜੋੜਿਆ ਜਾਂਦਾ ਹੈ, ਜੋ ਕਿ ਟੁੱਟੀਆਂ ਹੱਡੀਆਂ ਨੂੰ ਪੱਕੇ ਤੌਰ ਜੋੜਨ ਲਈ ਆਧੁਨਿਕ ਮੈਡੀਕਲ ਇਲਾਜ ਦੀ ਸਭ ਤੋਂ ਕਾਮਯਾਬ ਤਕਨੀਕ ਹੈ । ਮਰੀਜ਼ ਰਾਕੇਸ਼ ਕੁਮਾਰ ਦੀਆਂ ਇਹਨਾਂ ਟੁੱਟੀਆਂ ਹੱਡੀਆਂ ਨੂੰ ਪਲੇਟਿੰਗ ਵਿਧੀ ਨਾਲ ਅਪਰੇਸ਼ਨ ਕਰਕੇ ਜੋੜਨ ਲਈ 4 ਘੰਟੇ ਦਾ ਤੋਂ ਵੱਧ ਦਾ ਸਮਾਂ ਲੱਗਾ। ਇਸ ਅਪਰੇਸ਼ਨ ਡਾ. ਪੀ.ਪੀ. ਸਿੰਘ (ਜਨਰਲ ਤੇ ਲੈਪਰੋਸਕੋਪਿਕ ਸਰਜਨ) ਅਤੇ ਡਾ. ਦੀਪਕ ਦੁੱਗਲ (ਬੇਹੋਸ਼ੀ ਦੇ ਡਾਕਟਰ) ਨੇ ਵਿਸ਼ੇਸ਼ ਸਹਿਯੋਗ ਦਿੱਤਾ । ਅਪਰੇਸ਼ਨ ਉਪਰੰਤ ਮਰੀਜ਼ ਛੇਤੀ ਮਰੀਜ਼ ਰਾਕੇਸ਼ ਕੁਮਾਰ ਨੂੰ ਤੰਦਰੁਸਤ ਕਰਕੇ, ਆਪਣਾ ਜੀਵਨ ਦੇ ਰੋਜ਼ਾਨਾ ਕੰਮ ਕਾਰ ਕਰਨ ਦੇ ਕਾਬਲ ਕਰ ਦਿੱਤਾ ਹੈ। ਮਰੀਜ਼ ਰਾਕੇਸ਼ ਕੁਮਾਰ ਅਤੇ ਉਸ ਦੇ ਪਰਿਵਾਰ ਨੇ ਵਧੀਆ ਇਲਾਜ ਲਈ ਡਾ. ਰਵਿੰਦਰ ਖਜ਼ੂਰੀਆ ਦਾ ਹਾਰਿਦਕ ਧੰਨਵਾਦ ਕੀਤਾ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਐਮ ਐਸ (ਜਾਇੰਟ ਰਿਪਲੇਸਮੈਂਟ ਆਰਥੋਪੈਡਿਕ ਸਰਜਨ), ਡਾ. ਪੀ ਪੀ ਸਿੰਘ ਐਮ ਐਸ (ਜਨਰਲ ਤੇ ਲੈਪਰੋਸਕੋਪਿਕ ਸਰਜਨ), ਡਾ. ਦੀਪਕ ਦੁੱਗਲ ਐਮ ਡੀ (ਬੇਹੋਸ਼ੀ ਦੇ ਡਾਕਟਰ), ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਹਸਪਤਾਲ ਸਟਾਫ਼ ਹਾਜ਼ਰ ਸੀ ।
ਸਮਾਰਟ ਸਕੂਲ ਕਮੇਟੀ ਦੀ ਮੀਟਿੰਗ ਹੋਈ :
ਐੱਸਬੀਐੱਸ ਨਗਰ 12 ਅਕਤੂਬਰ (ਮਨਜਿੰਦਰ ਸਿੰਘ ) ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ਼ਹੀਦ ਭਗਤ ਸਿੰਘ ਨਗਰ ਸੁਸ਼ੀਲ ਕੁਮਾਰ ਤੁਲੀ ਅਤੇ ਡੀ ਐੱਸ ਐੱਮ ਪ੍ਰਿੰਸੀਪਲ ਰਜਨੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਣਾਈ ਗਈ ਸਮਾਰਟ ਸਕੂਲ ਕਮੇਟੀ ਦੀ ਮੀਟਿੰਗ ਜਿਸ ਵਿੱਚ ਲਗਾਏ ਬਲਾਕ ਇੰਚਾਰਜ ਪਿ੍ੰਸੀਪਲ ਨਰਿੰਦਰ ਕੁਮਾਰ ਵਰਮਾ ਬਲਾਕ ਔੜ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਬਲਾਕ ਸੜੋਆ, ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਛਾਬੜਾ, ਹੈਡਮਾਸਟਰ ਸ੍ਰੀ ਸੁਖਵਿੰਦਰ ਕੁਮਾਰ ਬਲਾਕ ਬੰਗਾ ਅਤੇ ਬਲਾਕ ਮੁਕੰਦਪੁਰ, ਹੈਡਮਾਸਟਰ ਲਖਵੀਰ ਸਿੰਘ ਬਲਾਕ ਨਵਾਂਸ਼ਹਿਰ, ਹੈਡਮਾਸਟਰ ਗੁਰਪ੍ਰੀਤ ਸਿੰਘ ਬਲਾਕ ਬਲਾਚੋਰ ਨੇ ਭਾਗ ਲਿਆ। ਮੀਟਿੰਗ ਵਿਚ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਸਮਾਰਟ ਸਕੂਲ ਪੈਰਾਮੀਟਰ 2 ਦੀ ਪੂਰਤੀ ਲਈ ਅਜੰਡਾ ਤਿਆਰ ਕੀਤਾ ਗਿਆ। ਅੱਗੇ ਪਲਾਨ ਤਿਆਰ ਕੀਤਾ ਗਿਆ ਕਿ ਕਿਸ ਤਰ੍ਹਾਂ ਸਕੂਲ ਮੁਖੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਮਾਰਟ ਸਕੂਲ ਪੈਰਾਮੀਟਰ ਪੂਰੇ ਕਰਨ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਕਮੇਟੀ ਦੁਆਰਾ ਫੈਸਲਾ ਕੀਤਾ ਗਿਆ ਜ਼ਿਲ੍ਹੇ ਦੇ ਸਾਰੇ ਸਮਾਰਟ ਸਕੂਲ ਬਨਾਉਣੇ ਹਨ। ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਸਕੂਲ ਮੁਖੀਆਂ ਨੂੰ ਮੋਟੀਵੇਟ ਕੀਤਾ ਜਾਵੇਗਾ। ਸਮਾਰਟ ਸਕੂਲ ਪੈਰਾਮੀਟਰ ਸਟੇਜ 2 ਵਿੱਚ ਸਕੂਲ ਵਿੱਚ ਸਮਾਰਟ ਬਾਲਾ ਵਰਕ, ਕੈਮਰੇ, ਬਿਊਟੀਫਿਕੇਸ਼ਨ ਆਫ ਸਕੂਲ ਗੇਟ, ਹਰ ਕਲਾਸ ਵਿੱਚ ਲੈਕਚਰ ਸਟੈਂਡ, ਐਜੂਕੇਸ਼ਨਲ ਪਾਰਕ ਆਦਿ ਦੀ ਪੂਰਤੀ ਸਬੰਧੀ ਕੰਮ ਕੀਤਾ ਜਾਵੇਗਾ।
ਭਰਤੀ ਦਾ ਲਿਖਤੀ ਟੈਸਟ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਸੈਂਟਰ ਵਿਖੇ ਹੋਇਆ
ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਬਣੇ ਮੈਡੀਕਲ, ਡੈਂਟਲ ਅਤੇ ਫਾਰਮਾਸਿਟਾਂ ਦੀ ਭਰਤੀ ਦਾ ਲਿਖਤੀ ਟੈਸਟ ਵਿਖੇ ਉਮੀਦਵਾਰਾਂ ਦੀ ਸਕਰੀਨਿੰਗ ਕਰਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ
ਬੰਗਾ : 12 ਅਕਤੂਬਰ (ਮਨਜਿੰਦਰ ਸਿੰਘ )
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ ਮੈਡੀਕਲ, ਡੈਂਟਲ ਅਤੇ ਫਾਰਮਾਸਿਟਾਂ ਦੀ ਭਰਤੀ ਦਾ ਲਿਖਤੀ ਟੈਸਟ ਬੰਗਾ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਣਾਏ ਸੈਂਟਰ ਵਿਚ ਲਿਆ ਗਿਆ । ਸੈਂਟਰ ਕੁਆਰਡੀਨੇਟ ਡਾ ਰੁਪਿੰਦਰਜੀਤ ਸਿੰਘ ਬੱਲ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਮੈਡੀਕਲ ਅਫਸਰ (ਜਰਨਲ) , ਮੈਡੀਕਲ ਅਫਸਰ(ਡੈਂਟਲ) ਅਤੇ ਫਾਰਮਾਸਿਟਾਂ ਦੀ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਭਰਤੀ ਕਰਨ ਲਈ ਲਿਖਤੀ ਟੈਸਟ ਲਿਆ ਗਿਆ ਹੈ । ਲਿਖਤੀ ਟੈਸਟ ਸੈਂਟਰ ਵਿਚ ਪੇਪਰ ਪਾਉਣ ਆਏ ਸਾਰੇ ਉਮੀਦਵਾਰਾਂ ਦੀ ਥਰਮਲ ਸਕੈਨਰ ਨਾਲ ਵਿਸ਼ੇਸ਼ ਸਕਰੀਨਿੰਗ ਪੀ ਐਚ ਸੀ ਸੁਜੋਂ ਦੀ ਸਰਕਾਰੀ ਮੈਡੀਕਲ ਟੀਮ ਵੱਲੋਂ ਕੀਤੀ ਗਈ । ਸੈਂਟਰ ਵਿਚ ਸ਼ੋਸ਼ਿਲ ਡਿਸਟੈਂਸ ਰੱਖਣ ਦੇ ਨਾਲ-ਨਾਲ ਅਤੇ ਸੈਨੀਟਾਈਜੇਸ਼ਨ ਦਾ ਪ੍ਰਬੰਧ ਵੀ ਸਰਕਾਰੀ ਨਿਯਮਾਂ ਅਨੁਸਾਰ ਕੀਤਾ ਗਿਆ ਸੀ। ਇਸ ਮੌਕੇ 103 ਉਮੀਦਵਾਰਾਂ ਲਿਖਤੀ ਪੇਪਰ ਪਾਇਆ ਹੈ। ਸਕੂਲ ਵੱਲੋਂ ਲਿਖਤੀ ਪੇਪਰ ਲੈਣ ਲਈ ਕੋਵਿਡ-19 ਦੀ ਪਾਲਣਾ ਕਰਦੇ ਹੋਏ ਵਧੀਆ ਇੰਤਜ਼ਾਮ ਕੀਤੇ ਗਏ ਸਨ। ਇਸ ਮੌਕੇ ਲਿਖਤੀ ਟੈਸਟ ਸੈਂਟਰ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਵੱਲੋ ਏ.ਐਸ.ਆਈ ਹਰਜੀਤ ਸਿੰਘ, ਏ.ਐਸ.ਆਈ ਅਸ਼ੋਕ ਕੁਮਾਰ, ਹੈਡ ਕਾਂਸਟੇਬਲ ਜਸਕਰਨ ਸਿੰਘ, ਕਾਂਸਟੇਬਲ ਰਣਦੀਪ ਕੌਰ ਵਿਸ਼ੇਸ਼ ਤੌਰ ਤੇ ਤਾਇਨਾਤ ਸਨ। ਇਸ ਮੌਕੇ ਹਰਸਿਮਰਨ ਸਿੰਘ ਸ਼ੇਰਗਿੱਲ ਸੇਂਟਰ ਸੁਪਰਡੈਂਟ, ਡਾ.ਸੁਖਵਿੰਦਰ ਸਿੰਘ ਸੀ ਐਚ ਉ, ਡਾ ਦਲਜੀਤ ਕੁਮਾਰ ਸੀ ਐਚ ਉ,, ਰਾਜੇਸ਼ ਕੁਮਾਰ ਹੈਲਥ ਇੰਸਪੈਕਟਰ, ਹਰਜਿੰਦਰ ਕੁਮਾਰ ਮਲਟੀਪਰਪਜ਼ ਹੈਲਥ ਵਰਕਰ, ਗੁਰਜਿੰਦਰ ਕੁਮਾਰ ਮਲਟੀਪਰਪਜ਼ ਹੈਲਥ ਵਰਕਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਪਰਮਜੀਤ ਕੌਰ, ਰਮਨ ਕੁਮਾਰ, ਜਸਵੀਰ ਕੌਰ ਡੀ ਪੀ, ਮੋਨਿਕਾ ਭੋਗਲ ਵੀ ਹਾਜ਼ਰ ਵੀ ਸਨ ।
Sunday, October 11, 2020
ਸੀਨੀਅਰ ਪੱਤਰਕਾਰ ਹਰਮੇਸ਼ ਵਿਰਦੀ ਦਾ ਜਨਮ ਦਿਨ ਮਨਾਇਆ ਗਿਆ
ਬੰਗਾ 11 ਅਕਤੂਬਰ (ਮਨਜਿੰਦਰ ਸਿੰਘ ) ਬੰਗਾ ਦੇ ਸੀਨੀਅਰ ਪੱਤਰਕਾਰ ਅਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਹਰਮੇਸ਼ ਵਿਰਦੀ ਦਾ 58ਵਾ ਜਨਮ ਦਿਨ ਮਨਾਇਆ ਗਿਆ । ਇਸ ਮੌਕੇ ਪੱਤਰਕਾਰ ਧਰਮਵੀਰ ਪਾਲ ਹੀਉਂ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਕਿਹਾ ਕੀ ਸਾਡੇ ਚਾਚਾ ਜੀ ਹਰਮੇਸ਼ ਵਿਰਦੀ ਬਹੁਤ ਹੀ ਨੇਕ ਦਿਲ ਇਨਸਾਨ ਹਨ ਉਨ੍ਹਾਂ ਨੇ ਸਮਾਜ ਸੇਵਾ ਪੱਤਰਕਾਰੀ, ਅਤੇ ਰਾਜਨੀਤੀ ਵਿੱਚ ਬਹੁਤ ਨਾਮ ਕਮਾਇਆ ਹੈ । ਇਸ ਮੌਕੇ ਡਾਕਟਰ ਨਿਰੰਜਣਪਾਲ ਹੀਉਂ ਮੈਡੀਕਲ ਅਫ਼ਸਰ ,ਪੱਤਰਕਾਰ ਅਮਰੀਕ ਕਟਾਰੀਆ ਅਤੇ ਪੱਤਰਕਾਰ ਸੁਖਜਿੰਦਰ ਸਿੰਘ ਬਖਲੌਰ ਨੇ ਹਰਮੇਸ਼ ਵਿਰਦੀ ਨੂੰ ਵਧਾਈ ਦਿੱਤੀ ।
Saturday, October 10, 2020
ਹਿਊਮਨ ਰਾਈਟ ਮੰਚ ਦੀ ਟਕਸਾਲੀ ਟੀਮ ਨੇ ਕੀਤੀ ਬਗਾਵਤ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਵਿੱਚ ਹੋਏ ਸ਼ਾਮਲ - ਦੁਸਾਂਝ .
ਨਵਾਂਸ਼ਹਿਰ 10 ਅਕਤੂਬਰ (ਚਰਨਦੀਪ ਸਿੰਘ ) ਮਾਨਵਤਾ ਨੂੰ ਉਸ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਤੇ ਰਿਸ਼ਵਤਖੋਰੀ ਖਿਲਾਫ ਜੰਗ ਲੜਨ ਵਾਲੀ ਸੰਸਥਾ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਪੰਜਾਬ ਰਜਿਸਟਰਡ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਆਪਣੀ ਟੀਮ ਦਾ ਗਠਨ ਕੀਤਾ।ਇਸ ਸੰਸਥਾ ਦਾ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਪੰਜਾਬ ਰਜਿਸਟਰਡ ਦੇ ਹੀਰੇ ਹਰਨੇਕ ਸਿੰਘ ਦੁਸਾਂਝ ਨੂੰ ਬਣਾਇਆ ਗਿਆ ਹੈ । ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹਰਨੇਕ ਸਿੰਘ ਦੁਸਾਂਝ ਨੇ ਮਨੁੱਖੀ ਅਧਿਕਾਰ ਮੰਚ ਛੱਡਣ ਦਾ ਕਾਰਨ ਕੌਮੀ ਪ੍ਰਧਾਨ ਦੀ ਡਿਕਟੇਟਰਸ਼ਿਪ ਦੱਸਦਿਆਂ ਕਿਹਾ ਕਿ ਇਹ ਮਨੁੱਖੀ ਅਧਿਕਾਰ ਮੰਚ ਇੱਕ ਸਮਾਜ ਸੇਵੀ ਸੰਸਥਾ ਨਾ ਹੋ ਕੇ ਇੱਕ ਚਿੱਟ ਫੰਡ ਕੰਪਨੀ ਬਣ ਚੁੱਕੀ ਹੈ ਜੋ ਕਿ ਮੈਂਬਰਾਂ ਦੀ ਚੇਨ ਬਣਾ ਕੇ ਨਿਯੁਕਤੀਆਂ ਅਤੇ ਸਨਮਾਨ ਪੱਤਰ ਦੇ ਕੇ ਸਿਰਫ ਅਤੇ ਸਿਰਫ ਭੋਲੇ ਭਾਲੇ ਮੈਂਬਰਾਂ ਕੋਲੋਂ ਪੈਸੇ ਲੁੱਟ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਦੇ ਸਫਾਏ ਦਾ ਸਮਾਂ ਆ ਗਿਆ ਹੈ ਇਹ ਬੰਗਾ ਬਲਾਕ ਤੋਂ ਸ਼ੁਰੂ ਹੋ ਕੇ ਪੂਰੇ ਐੱਸ ਬੀ ਐੱਸ ਜ਼ਿਲ੍ਹੇ ਵਿੱਚ ਜਲਦੀ ਖਤਮ ਹੋ ਜਾਵੇਗਾ । ਇਸ ਮੌਕੇ ਗੁਲਸ਼ਨ ਕੁਮਾਰ ਮਨੁੱਖੀ ਅਧਿਕਾਰ ਮੰਚ ਦੇ ਬਲਾਕ ਬੰਗਾ ਚੇਅਰਮੈਨ ਅਤੇ ਪ੍ਰਧਾਨ ਰਣਵੀਂਰ ਸਿੰਘ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਦੀਆਂ ਗੁੰਮਰਾਹ ਕਰਨ ਦੀਆਂ ਨੀਤੀਆਂ ਤੋਂ ਲੋਕ ਜਾਗਰੂਕ ਹੋ ਚੁੱਕੇ ਹਨ । ਇਸ ਮੌਕੇ ਉਚੇਚੇ ਤੌਰ ਤੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਨੂੰ ਨਿਯੁਕਤੀ ਪੱਤਰ ਦੇਣ ਪਹੁੰਚੇ ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਨੇ ਕਿਹਾ ਮੈਂ ਕਾਫੀ ਸਮੇਂ ਤੋਂ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲਾ ਇਨਕਲਾਬੀ ਇਨਸਾਨ ਲੱਭ ਰਿਹਾ ਸੀ ਜੋ ਸ਼ਹੀਦ ਭਗਤ ਸਿੰਘ ਦੀ ਧਰਤੀ ਦੇ ਜ਼ਿਲ੍ਹੇ ਦੀ ਅਗਵਾਈ ਕਰ ਸਕੇ । ਉਨ੍ਹਾਂ ਗੁਰਨੇਕ ਸਿੰਘ ਅਤੇ ਉਸ ਦੀ ਟੀਮ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਅਫਸਰਾਂ ਅਤੇ ਕਰਮਚਾਰੀਆਂ ਦਾ ਡੱਟ ਕੇ ਵਿਰੋਧ ਕਰੋ ਲੋੜ ਪੈਣ ਤੇ ਮੈਂ ਤੁਹਾਡੇ ਨਾਲ ਹਾਂ ।ਇਸ ਮੌਕੇ ਸਟੇਜ ਦਾ ਸੰਚਾਲਨ ਰਾਮ ਸਰੂਪ ਨੇ ਪੰਜਾਬ ਪ੍ਰਧਾਨ ਅਤੇ ਉਨ੍ਹਾਂ ਨਾਲ ਆਏ ਸਾਥੀਆਂ ਦਾ ਸਵਾਗਤ ਕਰਦਿਆਂ ਬਾਖੂਬੀ ਕੀਤਾ । ਇਸ ਮੌਕੇ ਬਲਵੀਰ ਸਿੰਘ ਰਾਏ, ਰਣਵੀਰ ਸਿੰਘ , ਦਿਲਵਰ ਸਿੰਘ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਨਾਲ ਪਹੁੰਚੇ ਪੰਜਾਬ ਵਾਈਸ ਪ੍ਰਧਾਨ ਜਸਵੀਰ ਕਲੋਤਰਾ ,ਵਿਕਾਸ ਛਾਬੜਾ ਸੁਸ਼ੀਲ ਕੁਮਾਰ ਅਮਰੀਸ਼ ਪੁੰਨੀ ਅਤੇ ਵਿਕਾਸ ਸੇਠੀ ਹਾਜ਼ਰ ਸਨ ।
Friday, October 9, 2020
ਸਾਹਿਬ ਕਾਂਸ਼ੀ ਰਾਮ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ -ਪ੍ਰਵੀਨ ਬੰਗਾ
ਬੰਗਾ 9 ਅਕਤੂਬਰ (ਮਨਜਿੰਦਰ ਸਿੰਘ) ਬੰਗਾ ਵਿਖੇ ਸਾਹਿਬ ਕਾਂਸ਼ੀ ਰਾਮ ਦਾ ਪ੍ਰੀ ਨਿਰਮਾਣ ਦਿਵਸ ਮਨਾਇਆ ਗਿਆ ਜਿਸ ਦੀ ਅਗਵਾਈ ਜੈ ਪਾਲ ਸੁੰਡਾ ਨੇ ਕੀਤੀ । ਬਹੁਜਨ ਸਮਾਜ ਪਾਰਟੀ ਦੇ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਇੰਚਾਰਜ ਪ੍ਰਵੀਨ ਬੰਗਾ ਨੇ ਇਸ ਮੌਕੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਨੇ ਬਹੁਜਨ ਰਾਜਨੀਤੀ ਦਾ ਆਗਾਜ਼ ਕੀਤਾ ਗਰੀਬ ਤੇ ਪਿਛੜੇ ਸਮਾਜ ਦੀ ਆਵਾਜ਼ ਬਣ ਕੇ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਭੈਣ ਕੁਮਾਰੀ ਮਾਇਆਵਤੀ ਦੀ ਅਗਵਾਈ ਵਿੱਚ ਸਰਕਾਰ ਬਣਾਈ ਅਤੇ ਅੱਜ ਉਨ੍ਹਾਂ ਦੇ ਅੰਦੋਲਨ ਦੀ ਅਗਵਾਈ ਇੱਕੋ ਇੱਕ ਉੱਤਰ ਅਧਿਕਾਰੀ ਭੈਣ ਕੁਮਾਰੀ ਮਾਇਆਵਤੀ ਬਸਪਾ ਦੇ ਰਾਸ਼ਟਰੀ ਪ੍ਰਧਾਨ ਵਜੋਂ ਕਰ ਰਹੇ ਹਨ ।ਉਨ੍ਹਾਂ ਕਿਹਾ ਕਿ ਭੈਣ ਜੀ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਲੀਆਂ ਤਾਕਤਾਂ ਦੇ ਖਿਲਾਫ ਲੜਾਈ ਲੜ ਰਹੇ ਹਨ ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਕਮਾਮ ਜ਼ਿਲ੍ਹਾ ਇੰਚਾਰਜ ਵਿਜੈ ਮਜਾਰੀ ਜ਼ਿਲ੍ਹਾ ਉਪ ਪ੍ਰਧਾਨ ਦਵਿੰਦਰ ਜੈਪਾਲ ਸੁੰਡਾ ਹਲਕਾ ਜਨਰਲ ਸਕੱਤਰ ਹਰਪ੍ਰੀਤ ਡਾਹਰੀ ਹਲਕਾ ਪ੍ਰਧਾਨ ਸੋਮਨਾਥ ਰਟੈਂਡਾ ਸੁਰਿੰਦਰ ਸੁੰਮਨ ਸਾਬਕਾ ਬਲਾਕ ਸੰਮਤੀ ਚੇਅਰਮੈਨ ਹਰਮੇਸ਼ ਵਿਰਦੀ ਸਰਜੀਵਨ ਭੰਗੂ ਹਲਕਾ ਕੈਸ਼ੀਅਰ ,ਜ਼ਿਲ੍ਹਾ ਯੂਥ ਇੰਚਾਰਜ ਹਰਜਿੰਦਰ ਜੰਡਿਆਲੀ', ਸੋਹਣ ਲਾਲ ਰਟੈਂਡਾ ਸੁਰਿੰਦਰ ਸਿੰਗਲਾ ਡਾ ਬਸ਼ੰਬਰ ਲਾਲ ਮੇਹਲੀਆਣਾ ਵਿਜੇ ਗੁਣਾਚੌਰ ਮੇਜਰ ਬੀਸਲਾ ਪ੍ਰਦੀਪ ਜੱਸੀ ਮਲਕੀਤ ਮੁਕੰਦਪੁਰ ,ਮਿਸ਼ਨਰੀ ਗਾਇਕ ਰੂਪ ਲਾਲ ਧੀਰ ਬਲਵਿੰਦਰ ਬਿੱਟੂ ਰਾਜ ਦਦਰਾਲ ਨੇਹਾ ਸਿੰਘ ਜਗਦੀਸ਼ ਜਾਡਲਾ ਰੰਜਨਾ ਰਾਜਪਾਲ ਢਿੱਲੋਂ ਬੱਬਲੀ ਵਿਰਦੀ ਹਾਜ਼ਰ ਸਨ ।
Tuesday, October 6, 2020
Monday, October 5, 2020
ਅਧਿਆਪਕਾ ਨੇ ਬੇਟੇ ਦੇ ਜਨਮ ਦਿਨ ’ਤੇ ਪੌਦੇ ਵੰਡੇ
ਬੰਗਾ,6ਅਕਤੂਬਰ(ਮਨਜਿੰਦਰ ਸਿੰਘ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂਪੋਤਾ ਦੇ ਹਿਸਾਬ ਅਧਿਆਪਕਾ ਰਾਜ ਰਾਣੀ ਨੇ ਆਪਣੇ ਬੇਟੇ ਸਾਗਰ ਮਜਾਰੀ ਦਾ ਜਨਮ ਦਿਨ ਵਿਦਿਆਰਥੀਆਂ ਨੂੰ ਪੌਦੇ ਵੰਡ ਕੇ ਮਨਾਇਆ। ਉਹਨਾਂ ਦੱਸਿਆ ਕਿ ਰੁੱਖ ਸਾਡੇ ਜੀਵਨ ਦੇ ਪਲ ਪਲ ਨਾਲ ਜੁੜਕੇ ਸਾਥ ਤੇ ਸਮਰਪਣ ਦੀ ਭੂਮਿਕਾ ਨਿਭਾ ਰਹੇ ਹਨ। ਉਹਨਾਂ ਵਿਦਿਆਰਥੀਆਂ ਨੂੰ ਬੂਟੇ ਲਾਉਣ ਤੇ ਉਹਨਾਂ ਦੀ ਸੰਭਾਲ ਲਈ ਵੀ ਪ੍ਰੇਰਿਆ। ਘਰ ਦੇ ਵਿਹੜੇ ’ਚ ਇਹ ਰਸਮ ਨਿਭਾਉਂਦਿਆਂ ਉਹਨਾਂ ਸ਼ਾਮਲ ਹੋਏ ਬੱਚਿਆਂ ਨੂੰ ਰੁੱਖਾਂ ਦੀ ਅਹਿਮੀਅਤ ਦਰਸਾਉਂਦੇ ਪੈਫ਼ਲੈਂਟ, ਸੈਨੀਟਾਇਜ਼ਰ ਤੇ ਮਾਸਕ ਵੀ ਤਕਸੀਮ ਕੀਤੇ। ਸਕੂਲ ਦੇ ਪਿੰ੍ਰਸੀਪਲ ਨਰਿੰਦਰਪਾਲ ਸਿੰਘ ਵਲੋਂ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ ਹੈ।
ਗੀਤ ਤਕਦੀਰਾਂ ਦੇ ਰਿਲੀਜ਼ ਨਾਲ ਰਮੇਸ਼ ਚੌਹਾਨ ਅਤੇ ਅਸ਼ਵਨੀ ਚੌਹਾਨ ਫਿਰ ਚਰਚਾ ਵਿੱਚ :
ਬੰਗਾ 5,ਅਕਤੂਬਰ ( ਮਨਜਿੰਦਰ ਸਿੰਘ ) ਪੰਜਾਬ ਦੀ ਮਸ਼ਹੂਰ ਆਵਾਜ਼ ਪੰਜਾਬੀ ਸੱਭਿਆਚਾਰ ਅਤੇ ਪਰਿਵਾਰ ਵਿੱਚ ਸੁਣਨ ਵਾਲੇ ਗੀਤਾਂ ਵਿੱਚ ਵਿਸ਼ਵ ਪੱਧਰ ਤੇ ਆਪਣੀ ਪਹਿਚਾਣ ਬਣਾ ਚੁੱਕੇ ਸੁਰੀਲੀ ਆਵਾਜ਼ ਦੇ ਮਾਹਰ ਰਮੇਸ਼ ਚੌਹਾਨ ਅਤੇ ਅਸ਼ਵਨੀ ਚੌਹਾਨ ਦਾ ਗਾਇਆ ਗੀਤ ਤਕਦੀਰਾਂ ਦੇ ਟਰੈਕ ਦੀ ਸ਼ੂਟਿੰਗ ਮੁਕੰਮਲ ਹੋਣ ਉਪਰੰਤ ਅੱਜ ਰਿਲੀਜ਼ ਕੀਤਾ ਗਿਆ । ਇਸ ਗੀਤ ਦਾ ਪੋਸਟਰ ਕੁਝ ਦਿਨ ਪਹਿਲਾਂ ਨਵਾਂ ਸ਼ਹਿਰ ਸੰਗੀਤ ਸਭਾ ਵੱਲੋਂ ਰਿਲੀਜ਼ ਕੀਤਾ ਗਿਆ ਸੀ। ਗੀਤ ਧਰਤੀ ਪੰਜ ਦਰਿਆਵਾਂ ਦੀ ਅਪਾਰ ਸਫਲਤਾ ਤੋਂ ਬਾਅਦ ਤਕਦੀਰਾਂ ਟਰੈਕ ਰਿਲੀਜ਼ ਹੋਣ ਨਾਲ ਰਮੇਸ਼ ਚੌਹਾਨ ਇੱਕ ਵਾਰ ਫੇਰ ਚਰਚਾ ਵਿੱਚ ਹਨ ।ਲੇਖਕ ਪੰਮੀ ਜਾਂਗਪੁਰੀ ਦੀ ਕਲਮ ਵਿੱਚੋਂ ਨਿੱਕਲਣ ਉਪਰੰਤ ਗੀਤ ਨੂੰ ਮਿਊਜ਼ਿਕ ਡਾਇਰੈਕਟਰ ਬੀ ਆਰ ਡਿਮਾਣਾ ,ਆਰ ਡੀ ਬੁਆਏ ਨੇ ਧੁੰਨਾ ਰਾਹੀਂ ਸ਼ਿੰਗਾਰਿਆ। ਇਸ ਦੀ ਵੀਡੀਓ ਡਾਇਰੈਕਟਰ ਮੁਨੀਸ਼ ਠੁਕਰਾਲ ਵੱਲੋਂ ਫਿਲਮਾਈ ਗਈ ਹੈ ਅਤੇ ਅਮਰ ਆਡੀਓ ਵੱਲੋਂ ਇਸ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਟਰੈਕ ਦੇ ਰਿਲੀਜ਼ ਹੋਣ ਤੇ ਗਾਇਕ ਸਤਨਾਮ ਸਿੰਘ ਬਾਲੋਂ ਵੱਲੋਂ ਰਮੇਸ਼ ਚੌਹਾਨ , ਅਸ਼ਵਨੀ ਚੌਹਾਨ ਅਤੇ ਟਰੈਕ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਕਿਹਾ ਕਿ ਰਮੇਸ਼ ਚੌਹਾਨ ਨੇ ਕ੍ਰਾਂਤੀਕਾਰੀ ਧਾਰਮਿਕ ਅਤੇ ਸੱਭਿਆਚਾਰਕ ਗੀਤ ਗਾ ਕੇ ਵਿਸ਼ਵ ਵਿੱਚ ਆਪਣਾ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੇ ਵੀ ਤਕਦੀਰਾਂ ਟਰੈਕ ਦੀ ਟੀਮ ਨੂੰ ਵਧਾਈ ਦਿੰਦਿਆਂ ਸਰੋਤਿਆਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਗੀਤ ਸੁਣ ਕੇ ਕਲਾਕਾਰਾਂ ਦੀ ਹੌਸਲਾ ਹਫਜਾਈ ਕੀਤੀ ਜਾਵੇ ਤਾਂ ਜੋ ਭੜਕਾਊ ਅਤੇ ਅਸ਼ਲੀਲ ਗੀਤ ਗਾਉਣ ਵਾਲੇ ਕਲਾਕਾਰ ਮੋੜਾ ਕਰਕੇ ਸੱਭਿਆਚਾਰਕ ਗੀਤ ਗਾਉਣ ਵੱਲ ਉਤਸ਼ਾਹਿਤ ਹੋਣ।ਇਸ ਮੌਕੇ ਗਾਇਕ ਸਰਬਜੀਤ ਸਰਬ, ਵਿਜੇ ਮਜਾਰੀ ,ਵਿਜੈ ਗੁਣਾਚੌਰ, ਅਮਨਦੀਪ ਚੌਹਾਨ, ਅਵਤਾਰ ਸਿੰਘ, ਰਾਜਵਿੰਦਰ ਬਸਨ ,ਸੋਢੀ ਰਾਣਾ ਜਸਵੰਤ ਹੀਰਾ ਆਦਿ ਹਾਜ਼ਰ ਸਨ ।
Sunday, October 4, 2020
ਭਾਰਤ ਵਿਕਾਸ ਪਰਿਸ਼ਦ ਨੇ ਮੁਫ਼ਤ ਸ਼ੂਗਰ ਚੈੱਕ ਅੱਪ ਦਾ ਕੈਂਪ ਲਗਾਇਆ
ਬੰਗਾ 5ਅਕਤੂਬਰ (ਮਨਜਿੰਦਰ ਸਿੰਘ ) : - ਭਾਰਤ ਵਿਕਾਸ ਪਰਿਸ਼ਦ ਸ਼ਾਖਾ ਬੰਗਾ ਨੇ ਪਰਿਸ਼ਦ ਪ੍ਰਧਾਨ ਨਵਕਾਂਤ ਭਰੋਮਜਾਰਾ ਦੀ ਯੋਗ ਅਗਵਾਈ ਵਿੱਚ ਮੁਕੰਦਪੁਰ ਰੋਡ ਤੇ ਸਥਿਤ ਰਾਣਾ ਲੈਬ ਵਿਖੇ ਮੁਫਤ ਸ਼ੂਗਰ ਚੈੱਕ ਅੱਪ ਕੈਂਪ ਲਗਾਇਆ । ਇਸ ਕੈਂਪ ਵਿੱਚ ਲਗਭੱਗ 60 ਮਰੀਜ਼ਾਂ ਦੀ ਸ਼ੂਗਰ ਦੀ ਜਾਂਚ ਕੀਤੀ ਗਈ । ਇਸ ਕੈਂਪ ਵਿੱਚ ਪਰਿਸ਼ਦ ਦੇ ਜਿਲ੍ਹਾ ਪ੍ਰਧਾਨ ਜੇ ਕੇ ਦੱਤਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਬੰਗਾ ਬ੍ਰਾਂਚ ਵਲੋਂ ਕੀਤੇ ਜਾ ਰਹੇ ਇਸ ਪਰਮਾਨੈਂਟ ਪ੍ਰੋਜੈਕਟ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪਰਿਸ਼ਦ ਲੋਕ ਭਲਾਈ ਦੇ ਕੰਮਾਂ ਵਿੱਚ ਵਧੀਆ ਭੂਮਿਕਾ ਅਦਾ ਕਰ ਰਿਹਾ ਹੈ । ਉਹਨਾਂ ਦਾ ਜੋਰਦਾਰ ਸਵਾਗਤ ਪਰਿਸ਼ਦ ਚੇਅਰਮੈਨ ਡਾਕਟਰ ਬਲਵੀਰ ਸ਼ਰਮਾ ਨੇ ਕੀਤਾ । ਡਾਕਟਰ ਨਰੇਸ਼ ਰਾਵਲ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਸਾਵਧਾਨੀਆਂ ਵਰਤਣ ਅਤੇ ਸੈਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਕਰੋਨਾ ਵਰਗੀ ਭਿਆਨਕ ਬਿਮਾਰੀ ਸ਼ੂਗਰ ਦੇ ਮਰੀਜ਼ਾਂ ਤੇ ਜਿਆਦਾ ਹਮਲਾਵਰ ਹੁੰਦੀ ਹੈ। ਇਸ ਕਰਕੇ ਸ਼ੁਗਰ ਨੂੰ ਕਾਬੂ ਕਰਨ ਲਈ ਦਵਾਈਆਂ ਅਤੇ ਸਾਵਧਾਨੀਆਂ ਦੀ ਵਰਤੋ ਕਰਨੀ ਚਾਹੀਦੀ ਹੈ । ਪਰਿਸ਼ਦ ਪ੍ਰਧਾਨ ਨਵਕਾਂਤ ਭਰੋਮਜਾਰਾ ਨੇ ਦੱਸਿਆ ਇਹ ਪ੍ਰੋਜੈਕਟ ਪਿਛਲੇ ਢਾਈ ਸਾਲ ਤੋਂ ਨਿਰੰਤਰ ਚੱਲ ਰਿਹਾ ਹੈ । ਕੁਲਦੀਪ ਸਿੰਘ ਰਾਣਾ ਦੀ ਪੂਰੀ ਟੀਮ ਮਰੀਜ਼ਾਂ ਨੂੰ ਚੈੱਕ ਅਪ ਕਰਨ ਵਿੱਚ ਵਧੀਆ ਰੋਲ ਅਦਾ ਕਰ ਰਹੇ ਹਨ। ਇਸ ਮੌਕੇ ਪਰਿਸ਼ਦ ਦੇ ਮੈਂਬਰ ਡਾਕਟਰ ਹਰਦਵਿੰਦਰ ਸਿੰਘ ਦੀ ਪਤਨੀ ਹਰਮਿੰਦਰ ਕੌਰ ਦੀ ਹੋਈ ਬੇਵਕਤ ਮੌਤ ਤੇ ਗਹਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੱਤੀ ਗਈ । ਇਸ ਮੌਕੇ ਪ੍ਰਧਾਨ ਨਵਕਾਂਤ ਭਰੋਮਜਾਰਾ , ਜੇ ਕੇ ਦੱਤਾ ਜਿਲ੍ਹਾ ਪ੍ਰਧਾਨ , ਚੇਅਰਮੈਨ ਡਾ਼ ਬਲਵੀਰ ਸ਼ਰਮਾ , ਡਾ ਨਰੇਸ਼ ਰਾਵਲ , ਕੈਸ਼ੀਅਰ ਕਰਨਵੀਰ ਸਿੰਘ ਅਰੋੜਾ , ਕੁਲਦੀਪ ਸਿੰਘ ਰਾਣਾ ਪ੍ਰੋਜੈਕਟ ਇੰਚਾਰਜ , ਨਵਤੇਜ ਸਿੰਘ , ਅਨੀਤਾ ਰਾਣੀ ਅਤੇ ਅਨਮੋਲ ਆਦਿ ਵੀ ਹਾਜਰ ਸਨ ।
ਢਾਹਾਂ ਕਲੇਰਾਂ ਵਿਖੇ ਸੀਨੀਅਰ ਟਰੱਸਟੀ ਬੀਬੀ ਜੋਗਿੰਦਰ ਕੌਰ ਨੂੰ ਸ਼ਰਧਾਂਜਲੀਆਂ ਭੇਟ
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਸੀਨੀਅਰ ਟਰੱਸਟ ਮੈਂਬਰ, ਧਾਰਮਿਕ ਸ਼ਖਸ਼ੀਅਤ ਸਤਿਕਾਰਯੋਗ ਬੀਬੀ ਜੋਗਿੰਦਰ ਕੌਰ ਜੀ ਸਪੁੱਤਰੀ ਡਾ. ਦਲੀਪ ਸਿੰਘ ਕਪੂਰ ਬੰਗਾ ਜੋ ਬੀਤੀ 19 ਸਤੰਬਰ 2020 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਅੱਜ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਧਾਂਜਲੀ ਸਮਾਗਮ ਹੋਇਆ। ਇਸ ਤੋਂ ਪਹਿਲਾਂ ਬੀਬੀ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਸ਼ਰਧਾਂਜਲੀ ਸਮਾਗਮ ਵਿਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਸੀਨੀਅਰ ਮੀਤ ਪ੍ਰਧਾਨ ਮਲਕੀਅਤ ਸਿੰਘ ਬਾਹੜੋਵਾਲ ਅਤੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਨੇ ਬੀਬੀ ਜੋਗਿੰਦਰ ਕੌਰ ਜੀ ਨੂੰ ਸਰਧਾਂਜ਼ਲੀ ਭੇਟ ਕਰਦੇ ਹੋਏ ਦੱਸਿਆ ਕਿ ਬੀਬੀ ਇੱਕ ਨੇਕ ਦਿੱਲ, ਗੁਰੂ ਘਰ ਨਾਲ ਜੁੜੀ ਹੋਏ ਨਿਸ਼ਕਾਮ ਸੇਵਕ, ਦਾਨੀ ਅਤੇ ਧਾਰਮਿਕ ਸ਼ਖਸ਼ੀਅਤ ਸਨ। ਬੀਬੀ ਜੋਗਿੰਦਰ ਕੌਰ ਜੀ ਦੇ ਸਦੀਵੀ ਵਿਛੋੜਾ ਦੇ ਜਾਣ ਨਾਲ ਟਰੱਸਟ ਅਤੇ ਪੂਰੇ ਇਲਾਕੇ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ। ਸ਼ਰਧਾਂਜ਼ਲੀ ਸਮਾਗਮ ਵਿਚ ਬੀਬੀ ਬਲਵਿੰਦਰ ਕੌਰ ਕਲਸੀ ਪ੍ਰਬੰਧਕ ਮੈਂਬਰ ਟਰੱਸਟ,, ਪਾਲ ਸਿੰਘ ਹੇੜੀਆ, ਦਲਜੀਤ ਸਿੰਘ ਬੰਗਾ, ਜਸਪਾਲ ਸਿੰਘ ਬੰਗਾ, ਲੰਬੜਦਾਰ ਸਵਰਨ ਸਿੰਘ ਕਾਹਮਾ, ਸਰਪੰਚ ਪਰਮਿੰਦਰ ਸਿੰਘ ਬੋਇਲ ਮਕਸੂਦਪੁਰ, ਪ੍ਰਿੰਸੀਪਲ ਸੁਰਿੰਦਰ ਜਸਪਾਲ, ਬੀਬੀ ਅਜੀਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ ਬੰਗਾ, ਬੀਬੀ ਜਸਵਿੰਦਰ ਕੌਰ , ਬੀਬੀ ਮਹਿੰਦਰ ਕੌਰ, ਬੀਬੀ ਗੁਰਦੀਪ ਕੌਰ, ਬੀਬੀ ਹਰਜਿੰਦਰ ਕੌਰ ਅਤੇ ਸਮੂਹ ਮੈਬਰ ਇਸਤਰੀ ਸਤਿਸੰਗ ਸਭਾ ਬੰਗਾ, ਮਹਿੰਦਰਪਾਲ ਸਿੰਘ ਬੰਗਾ, ਡਾ. ਪੀ ਪੀ ਸਿੰਘ, ਭਾਈ ਮਨਜੀਤ ਸਿੰਘ, ਬਾਬਾ ਦਲਜੀਤ ਸਿੰਘ ਕਰੀਹਾ, ਗਿਆਨੀ ਦਲਜੀਤ ਸਿੰਘ ਢਾਹਾਂ, ਸੁਰਜੀਤ ਸਿੰਘ ਜਗਤਪੁਰ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।
ਰਾਮ ਸਰੂਪ ਤੇ ਦਿਲਬਰ ਸਿੰਘ ਸਕੱਤਰ ਅਤੇ ਮੀਤ ਪ੍ਰਧਾਨ ਵਜੋਂ ਨਿਯੁਕਤ -ਦੁਸਾਂਝ
ਬੰਗਾ 4 ਅਕਤੂਬਰ (ਮਨਜਿੰਦਰ ਸਿੰਘ ) ਬੰਗਾ ਵਿਖੇ ਕਰਾਈਮ ਇਨਵੈਸਟੀਗੇਸ਼ਨ ਟੀਮ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੁਸਾਂਝ ਦੀ ਪ੍ਰਧਾਨਗੀ ਹੇਠ ਹੋਈ । ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ਨੇ ਦਸਿਆ ਕਿ ਟੀਮ ਵਿਚ ਵਾਧਾ ਕਰਦੇ ਹੋਏ ਰਾਮ ਸਰੂਪ ਨੂੰ ਟੀਮ ਦਾ ਜ਼ਿਲਾ ਸਕੱਤਰ ਅਤੇ ਦਿਲਬਰ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਦੋਨੋਂ ਨਵ ਨਿਯੁਕਤ ਕੀਤੇ ਅਹੁਦੇਦਾਰਾਂ ਨੇ ਸੀ ਆਈ ਟੀ ਦੇ ਅਸੂਲਾਂ ਤੇ ਚੱਲਦਿਆਂ ਸਮਾਜ ਸੇਵਾ ਕਰਨ ਦਾ ਪ੍ਰਣ ਲਿਆ । ਇਸ ਮੌਕੇ ਇਕ ਮਤਾ ਪਾ ਕੇ ਹਾਥਰਸ ਯੂ ਪੀ ਵਿਚ ਲੜਕੀ ਮਨੀਸ਼ਾ ਨਾਲ ਹੋਈ ਵਹਸਿਆਨਾ ਘਟਨਾ ਦੀ ਨਿੰਦਾ ਕਰਦਿਆਂ ਦੋਸੀਆਂ ਨੂੰ ਫਾਹੇ ਲਾਉਣ ਅਤੇ ਯੂ ਪੀ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ।ਪ੍ਰਧਾਨ ਦੁਸਾਂਝ ਨੇ ਦੱਸਿਆ ਕਿ ਸੰਸਥਾ ਦੇ ਪੰਜਾਬ ਪ੍ਰਧਾਨ ਐਡਵੋਕੇਟ ਗੌਰਵ ਅਰੋੜਾ ਨੇ ਇਸ ਜਬਰ ਜਨਾਹ ਦੀ ਘਟਨਾ ਖ਼ਿਲਾਫ਼ ਯੂ ਪੀ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਯੂ ਪੀ ਸਰਕਾਰ ਨੂੰ ਭੰਗ ਕਰਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ ।
ਉਨ੍ਹਾਂ ਦੱਸਿਆ ਕਿ ਸੀ ਆਈ ਟੀ ਦੇ ਪੰਜਾਬ ਪ੍ਰਧਾਨ ਐਡਵੋਕੇਟ ਅਰੋੜਾ ਅਤੇ ਸੀਨੀਅਰ ਵਾਈਸ ਪ੍ਰਧਾਨ ਜਸਵੀਰ ਕਲੋਤਰਾ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਸੰਦੇਸ਼ ਭੇਜਿਆ ਹੈ ਤੇ ਸਮੁੱਚੀ ਜ਼ਿਲ੍ਹੇ ਦੀ ਟੀਮ ਨੂੰ ਜ਼ੁਲਮ ਦੇ ਖਿਲਾਫ ਡਟਦੇ ਹੋਏ ਸਮਾਜ ਸੇਵਾ ਕਰਣ ਦੀ ਅਪੀਲ ਕੀਤੀ ਹੈ ।
ਮਨੀਸ਼ਾ ਨਾਲ ਹੋਈ ਦਰਿੰਦਗੀ ਦੇ ਰੋਸ ਵਜੋਂ ਮੋਦੀ, ਯੋਗੀ ਦੇ ਪੁਤਲੇ ਫੂਕੇ :
ਬੰਗਾ 4 ,ਅਕਤੂਬਰ (ਮਨਜਿੰਦਰ ਸਿੰਘ ) ਹਾਥਰਸ ਯੂ ਪੀ ਵਿੱਚ ਵਾਲਮੀਕਿ ਸਮਾਜ ਦੀ ਲੜਕੀ ਮਨੀਸ਼ਾ ਨਾਲ ਹੋਏ ਵਹਿਸ਼ਿਆਨਾ ਬਲਾਤਕਾਰ ਦੀ ਘਟਨਾ ਦੇ ਵਿਰੋਧ ਵਿੱਚ ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਡ ਕਲਚਰਲ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਸਮਾਰਕ ਤੇ ਨਰਿੰਦਰ ਮੋਦੀ ,ਯੂ ਪੀ ਦੇ ਮੁੱਖ ਮੰਤਰੀ ਯੋਗੀ ਅਤੇ ਯੂ ਪੀ ਦੇ ਡੀਜੀਪੀ ਦਾ ਪੁਤਲਾ ਫੂਕਿਆ ਗਿਆ । ਸੁਸਾਇਟੀ ਵੱਲੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਯੂਪੀ ਦੀ ਯੋਗੀ ਸਰਕਾਰ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਮਨੀਸ਼ਾ ਦੇ ਕਾਤਲਾਂ ਨੂੰ ਫਾਹੇ ਲਾਇਆ ਜਾਵੇ ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਸਖ਼ਤ ਸ਼ਬਦਾਂ ਵਿੱਚ ਮੰਗ ਕਰਦਿਆਂ ਕਿਹਾ ਕਿ ਜੋ ਬੱਚਿਆਂ ਤੇ ਔਰਤਾਂ ਨਾਲ ਬਲਾਤਕਾਰ ਵਰਗੇ ਘਿਨਾਉਣੇ ਜੁਰਮ ਕਰਦਾ ਹੈ ਲਈ ਅਰਬ ਦੇਸ਼ਾਂ ਵਰਗਾ ਸਖ਼ਤ ਕਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੀ ਘਿਨਾਉਣੀ ਸੋਚ ਰੱਖਣ ਵਾਲੇ ਲੋਕਾਂ ਵਿੱਚ ਡਰ ਪੈਦਾ ਹੋ ਸਕੇ ।ਇਸ ਮੌਕੇ ਰਾਮ ਕਿਸ਼ਨ ਪੱਲੀ ਝਿੱਕੀ ਪ੍ਰਧਾਨ ਐਸ ਸੀ ਬੀ ਸੀ ਟੀਚਰ ਯੂਨੀਅਨ ,ਚੰਦਰ ਪ੍ਰਕਾਸ਼ ਕਰਨਾਣਾ , ਬਲਜੀਤ ਸਿੰਘ ਖੱਟਕੜ ਕਲਾਂ, ਨਰਿੰਦਰ ਸਿੰਘ ਨੰਬਰਦਾਰ ਉੜਾਪੜ, ਸਤਨਾਮ ਸਿੰਘ ਖਟਕੜ ਕਲਾਂ, ਪ੍ਰੇਮ ਸਿੰਘ ਖਟਕੜ ਕਲਾਂ , ਬਲਵੀਰ ਸਿੰਘ ਕਰਨਾਣਾ ਮੱਖਣ ਸਿੰਘ ਤਾਰੀ ਕੁਲਵਿੰਦਰ ਸਿੰਘ ਪ੍ਰਧਾਨ ਪੱਲੀ ਝਿੱਕੀ ਸ਼ੂਗਰ ਮਿੱਲ ,ਸੱਤਪਾਲ ਰਟੈਂਡਾ ਭਗਤ ਸਿੰਘ ਕਰੀਹਾ ਸਤਨਾਮ ਸਿੰਘ ਖੱਟਕੜ ਕਲਾਂ ਗੁਰਨੇਕ ਸਿੰਘ ਖੱਟਕੜ ਕਲਾਂ ,ਅਮਰੀਕ ਸਿੰਘ ਬਲਰਾਜ ਸਿੰਘ ਕੇਵਲ ਸਿੰਘ ਮੇਹਲੀਆਣਾ ਅਤੇ ਓਂਕਾਰ ਸਿੰਘ ਕਰਨਾਣਾ ਆਦਿ ਹਾਜ਼ਰ ਸਨ ।
ਕੋਵਿਡ 19 ਕਾਰਨ ਸੀਮਤ ਸੰਗਤਾਂ ਦੀ ਹਾਜ਼ਰੀ ਵਿਚ ਹੋਵੇਗਾ ਜਾਗਰਨ - ਸਤਨਾਮ ਸੰਧੂ
ਬੰਗਾ 4,ਅਕਤੂਬਰ (ਮਨਜਿੰਦਰ ਸਿੰਘ ) ਦਾਤਾ ਮਹਿੰਦਰ ਦੇਵਾ ਜੀ ਕਾਦਰੀ ਦੇ ਦਰਬਾਰ ਪਿੰਡ ਬੰਸੀਆਂ ਢੱਕ 10-11 ਅਕਤੂਬਰ ਨੂੰ ਜੋ ਸਲਾਨਾ ਜਾਗਰਨ ਕਰਵਾਇਆ ਜਾਂਦਾ ਹੈ , ਕੋਵਿਡ 19 ਦੀ ਮਾਹਾਮਾਰੀ ਨੂੰ ਮੁੱਖ ਰੱਖਦਿਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸੀਮਤ ਸੰਗਤਾਂ ਦੀ ਹਾਜ਼ਰੀ ਵਿਚ ਜ਼ਰੂਰੀ ਰਸਮਾਂ ਅਦਾ ਕਰ ਕੇ ਕਰਵਾਇਆ ਜਾਵੇਗਾ । ਪੱਤਰਕਾਰਾਂ ਨੂੰ ਇਹ ਜਾਣਕਾਰੀ ਦੇਂਦਿਆਂ ਸੇਵਾਦਾਰ ਸਤਨਾਮ ਸੰਧੂ ਨੇ ਦੱਸਿਆ ਕਿ ਦਾਤਾ ਮਹਿੰਦਰ ਦੇਵਾ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਗੁਰੂ ਮਹਾਰਾਜ ਜੀ ਦਾ ਸਿਮਰਨ ਕਰਨ । ਇਸ ਮੌਕੇ ਉਨਾਂ ਨਾਲ ਚੌਧਰੀ ਜੋਗਰਾਜ ਜੋਗੀ ਨਿਮਾਣਾ ਅਤੇ ਰਾਮਲ ਕਰਨਾਣਾ ਹਾਜ਼ਰ ਸਨ ।
ਬੈਂਕ ਨੇ 57ਵਾਂ ਸਥਾਪਨਾ ਦਿਵਸ ਮਨਾਇਆ :
ਬੰਗਾ 4ਅਕਤੂਬਰ (ਮਨਜਿੰਦਰ ਸਿੰਘ )ਬੰਗਾ ਦੇ ਮੁਕੰਦਪੁਰ ਰੋਡ ਵਿਖੇ ਸਥਿਤ ਆਈ ਡੀ ਬੀ ਆਈ ਬੈਂਕ ਦੀ ਬ੍ਰਾਂਚ ਵਿਚ ਬੈਂਕ ਦੀ ਸਥਾਪਨਾ ਦੀ 57ਵੀਂ ਵਰ੍ਹੇਗੰਢ ਮਨਾਈ ਗਈ ।ਬੈਂਕ ਦੇ ਮੈਨੇਜਰ ਦੀਪਕ ਕੁਮਾਰ ਅਤੇ ਉਪ ਮਨੇਜਰ ਨਵਾਬ ਸਿੰਘ ਨੇ ਦੱਸਿਆ ਕਿ ਅੱਜ ਦੇ ਦਿਨ ਸਾਲ 1964 ਵਿਚ ਇਸ ਬੈਂਕ ਦੀ ਸੁਰੂਆਤ ਕੀਤੀ ਗਈ ਸੀ ।ਬੈਂਕ ਦੀਆਂ ਆਮ ਸੇਵਾਵਾਂ ਤੋਂ ਇਲਾਵਾ ਬੈਂਕ ਵੱਲੋਂ ਗੋਲਡ ਲੋਨ ਵੀ ਦਿੱਤਾ ਜਾਂਦਾ ਹੈ ਤੇ ਐਲ ਆਈ ਸੀ ਬੀਮਾ ਕੀਤਾ ਜਾਂਦਾ ਅਤੇ ਇਸ ਦੀਆਂ ਕਿਸਤਾਂ ਵੀ ਜਮਾਂ ਕਿੱਤਿਆਂ ਜਾਂਦਿਆਂ ਹਨ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁਚੇ ਸੀਨੀਅਰ ਅਕਾਲੀ ਆਗੂ ,ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੇ ਬੈਂਕ ਦੇ ਸਟਾਫ ਨੂੰ ਵਧਾਈ ਦੇਂਦੇ ਕਿਹਾ ਕਿ ਭਾਵੇਂ ਇਹ ਬੈਂਕ ਅਰਧ ਸਰਕਾਰੀ ਹੈ ਪਰ ਇਸ ਦੇ ਸਟਾਫ਼ ਦੀ ਮਿਹਨਤ ਤੇ ਲਗਨ ਸਦਕਾ ਇਸ ਦੀਆਂ ਸੇਵਾਵਾਂ ਪ੍ਰਾਈਵੇਟ ਤੇ ਮਲਟੀਨੈਸ਼ਨਲ ਬੈਂਕਾ ਨਾਲੋਂ ਵਧੀਆ ਹਨ । ਇਲਾਕੇ ਦੇ ਐਨ ਆਰ ਆਈ ਵੀਰ ,ਵਪਾਰੀ ,ਮੁਲਾਜ਼ਮ ਅਤੇ ਹਰ ਵਰਗ ਇਸ ਬੈਂਕ ਵਿਚ ਆਪਣਾ ਖਾਤਾ ਖੋਲ੍ਹ ਕੇ ਖੁੱਸੀ ਮਹਿਸੂਸ ਕਰਦਾ ਹੈ । ਇਸ ਮੌਕੇ ਵਰ੍ਹੇਗੰਢ ਦੀ ਖੁੱਸੀ ਵਿਚ ਕੇਕ ਕੱਟਿਆ ਗਿਆ । ਇਸ ਮੌਕੇ ਕਰਨ ਸਿੰਘ ,ਕਮਲ ਦੀਪ ਕੌਰ,ਅਨੀਤ ਕੁਮਾਰ,ਤਰੁਨ ਕੁਮਾਰ,ਬਲਵੀਰ ਕੁਮਾਰ,ਜਸਵੰਤਰਾਏ,ਅਮਰਜੀਤ ਰਤੂ ,ਵਨੀਤ ਬੇਦੀ ਆਦਿ ਹਾਜ਼ਰ ਸਨ ।
ਲਾਇਨ ਕਲੱਬ ਰਾਜਾ ਸਾਹਿਬ ਸੇਵਾ ਦੀ ਮਹੀਨਾਵਾਰ ਮੀਟਿੰਗ :
ਬੰਗਾ 4 ਅਕਤੂਬਰ( ਮਨਜਿੰਦਰ ਸਿੰਘ) ਲਾਇਨ ਕਲੱਬ ਰਾਜਾ ਸਾਹਿਬ ਸੇਵਾ ਦੀ ਮਹੀਨਾਵਾਰ ਮੀਟਿੰਗ ਜੇ.ਜੇ ਰੈਸਟੋਰੈੰਟ ਬੰਗਾ ਵਿਖੇ ਲਾਇਨ ਬਲਵਿੰਦਰ ਸਿੰਘ ਝਿੰਗੜ ਦੀ ਪਰਧਾਨਗੀ ਹੇਠ ਹੋਈ । ਇਸ ਬਾਰੇ ਜਾਣਕਾਰੀ ਦਿੰਦਿਆਂ ਲਾਈਨ ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ ਚੇਅਰਮੈਨ ਮਾਰਕੀਟਿੰਗ ਅਤੇ ਕਮਿਊਨੀਕੇਸ਼ਨ ਨੇ ਦੱਸਿਆ ਕਿ ਕਲੱਬ ਵਲੋੰ
ਉਤਰ ਪ੍ਰਦੇਸ਼ ਦੇ ਜਿਲਾ ਹਾਥਰਸ ਵਿਖੇ ਬੇਟੀ ਮਨੀਸ਼ ਨਾਲ ਹੋਏ ਘਿਨਾਉਣੇ ਅਪਰਾਧ ਉਪਰੰਤ ਘਿਨਾਉਣੇ ਕਤਲ ਦੀ ਭਾਵਨਾਤਿਮਕ ਨਿੰਦਾ ਕੀਤੀ ਗਈ ਅਤੇ ਇਸ ਅਣਮਨੁਖੀ ਕਾਰੇ ਦੇ ਦੋਸ਼ੀਆਂ ਨੁੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ ਗਈ।ਇਸ ਸਮੇਂ ਕਿਸਾਨਾ ਵਿਰੁਧ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਨੂੰਨਾਂ ਨੂੰ ਵੀ ਰੱਦ ਕਰਕੇ ਕਿਸਾਨ ਮਜਦੂਰਾਂ ਅਤੇ ਹੋਰ ਵਰਗਾਂ ਨੂੰ ਸ਼ਾਂਤ ਕਰਨ ਦੀ ਅਪੀਲ ਵੀ ਕੀਤੀ ਗਈ ।ਕਲੱਬ ਵਲੋਂ ਬਿਰਧ ਆਸ਼ਰਮ ਰਾਜਾ ਸਾਹਿਬ ਪੂਨੀਆਂ ਵਿਖੇ ਰਾਸ਼ਨ ਸਹਾਇਤਾ ਦਾ ਪਰੋਜੈਕਟ ਆਉਂਦੇ ਬੁਧਵਾਰ ਨੂੰ ਸਵੇਰੇ ਠੀਕ ਅਠ ਵਜੇ ਕਰਨ ਦਾ ਫੈਸਲਾ ਕੀਤਾ ਗਿਆ ।
। ਇਸ ਸਮੇਂ ਲਾਇਨ ਰਜਿੰਦਰ ਸਿੰਘ ਢਡਵਾੜ ਚੇਅਰਮੈਨ ਮੈਂਬਰਸ਼ਿਪ, ਲਾਇਨ ਮਲਕੀਅਤ ਸਿੰਘ ਡਾਇਰੈਕਟਰ ,ਲਾਇਨ ਡਾ. ਕਰਮਜੀਤ ਸਿੰਘ ਖਜਾਨਚੀ,ਲਾਇਨ ਬਲਕਾਰ ਸਿੰਘ ਹੇੜੀਆਂ ਸਕੱਤਰ,ਲਾਇਨ ਧਰਮਿੰਦਰ ਸਿੰਘ ਨੋਤੇ, ਲਾਇਨ ਗਗਨਦੀਪ ਸਿੰਘ ਕੰਗਰੌੜ ਅਤੇ ਲਾਇਨ ਸੁਖਵਿੰਦਰ ਸਿੰਘ ਸੋਤਰਾਂ ਹਾਜਰ ਸਨ।
Thursday, October 1, 2020
ਐੱਚ ਪੀ ਪੈਟਰੋਲ ਪੰਪ ਨੌਰਾ ਤੇ ਸਾਰਾ ਸਟਾਫ ਗ੍ਰਾਹਕਾਂ ਦੀ ਤਸੱਲੀ ਅਤੇ ਸੇਵਾ ਲਈ ਤੱਤਪਰ - ਪਾਬਲਾ
ਬੰਗਾ 2 ਅਕਤੂਬਰ ( ਮਨਜਿੰਦਰ ਸਿੰਘ) ਬੰਗਾ ਹਲਕੇ ਦੇ ਪਿੰਡ ਨੌਰਾ ਵਿਖੇ ਸਥਿਤ ਹਿੰਦੋਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਐੱਸ ਵੀ ਪੈਟਰੋਲੀਅਮ ਦੇ ਮਾਲਕ ਦਿਲਬਾਗ ਸਿੰਘ ਪਾਬਲਾ ਨੇ ਇੱਕ ਸੰਖੇਪ ਵਾਰਤਾ ਦੌਰਾਨ ਸਾਡੇ ਮੀਡੀਆ ਦੇ ਪੱਤਰਕਾਰ ਜਦੋਂ ਇਸ ਪੰਪ ਤੇ ਪੈਟਰੋਲ ਪੁਆਉਣ ਗਏ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ਤੇ ਤੇਲ ਦੀ ਗੁਣਵੱਤਾ ਅਤੇ ਮਾਪ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਸਾਡਾ ਪੂਰਾ ਸਟਾਫ ਗ੍ਰਾਹਕਾਂ ਦੀ ਤਸੱਲੀ ਅਤੇ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ । ਉਨ੍ਹਾਂ ਨੇ ਇਸ ਮੌਕੇ ਸਰਕਾਰੀ ਨਾਪੇ ਵਿੱਚ ਪੰਪ ਦੀ ਮਸ਼ੀਨ ਵਿੱਚੋਂ ਪੰਜ ਲੀਟਰ ਤੇਲ ਪਾ ਕੇ ਦਿਖਾਇਆ ਜੋ ਕਿ ਇੱਕ ਬੂੰਦ ਵੀ ਘੱਟ ਨਹੀਂ ਸੀ । ਪਾਬਲਾ ਨੇ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ਤੇ ਡਰਾਈਵਰਾਂ ਦੇ ਆਰਾਮ ਕਰਨ ਲਈ ਪੂਰਨ ਵਿਵਸਥਾ ਅਤੇ ਸਾਫ਼ ਸੁਥਰੇ ਬਾਥਰੂਮ ਵਗੈਰਾ ਅਤੇ ਸਾਫ਼ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਹੈ ।
ਮਨੀਸ਼ਾ ਨਾਲ ਹੋਈ ਦਰਿੰਦਗੀ ਦੇ ਰੋਸ ਵਜੋਂ ਕੱਢਿਆ ਗਿਆ ਕੈਂਡਲ ਮਾਰਚ
ਬੰਗਾ 1 ,ਅਕਤੂਬਰ (ਮਨਜਿੰਦਰ ਸਿੰਘ ) ਬੰਗਾ ਸ਼ਹਿਰ ਵਿਖੇ ਹਾਥਰਸ ਯੂ ਪੀ ਵਿੱਚ ਵਾਲਮੀਕਿ ਸਮਾਜ ਦੀ ਲੜਕੀ ਮਨੀਸ਼ਾ ਨਾਲ ਹੋਏ ਵਹਿਸ਼ਿਆਨਾ ਬਲਾਤਕਾਰ ਦੀ ਘਟਨਾ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੈਂਡਲ ਰੋਸ ਮਾਰਚ ਕੱਢਿਆ ਗਿਆ । ਇਸ ਰੋਸ ਮਾਰਚ ਦੀ ਸ਼ੁਰੂਆਤ ਸ਼ਾਮ 6 ਵਜੇ ਸ੍ਰੀ ਵਾਲਮੀਕਿ ਮੰਦਰ ਬੰਗਾ ਤੋਂ ਕੀਤੀ ਗਈ ¦ ਇਸ ਮੌਕੇ ਕਾਤਲਾਂ ਨੂੰ ਫਾਂਸੀ ਲਾਉਣ ਅਤੇ ਯੂਪੀ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ ।ਬਹੁਜਨ ਸਮਾਜ ਪਾਰਟੀ ਦੇ ਆਗੂ ਪ੍ਰਵੀਨ ਬੰਗਾ ਨੇ ਇਸ ਮੌਕੇ ਕਿਹਾ ਕਿ ਇਹ ਕੈਂਡਲ ਰੋਸ ਮਾਰਚ ਦੇਸ਼ ਦੀਆਂ ਸਾਰੀਆਂ ਨੌਜਵਾਨ ਧੀਆਂ ਭੈਣਾਂ ਦੀ ਸਕਿਊਰਟੀ ਵਜੋਂ ਮੰਗ ਕਰਦਾ ਹੈ ਕਿ ਫਾਸਟ ਟਰੈਕ ਅਦਾਲਤ ਰਾਹੀਂ ਜਲਦੀ ਤੋਂ ਜਲਦੀ ਮਨੀਸ਼ਾ ਦੇ ਕਾਤਲਾਂ ਨੂੰ ਫਾਹੇ ਲਾਇਆ ਜਾਵੇ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ ।ਉੁਨ੍ਹਾਂ ਬੰਗਾ ਸ਼ਹਿਰ ਦੀਆਂ ਜਥੇਬੰਦੀਆਂ ਜੋ ਇਸ ਮਾਰਚ ਵਿੱਚ ਉੱਤਰੀਆਂ ਦਾ ਧੰਨਵਾਦ ਕੀਤਾ ।ਸਾਬਕਾ ਐੱਮ ਸੀ ਸਚਿਨ ਘੱਈ ਨੇ ਕਿਹਾ ਕਿ ਇਸ ਦਰਿੰਦਗੀ ਦੀ ਹਰਕਤ ਕਰਕੇ ਸਿਰਫ ਐ ਸੀ ਸਮਾਜ ਵਿੱਚ ਨਹੀਂ ਭਾਰਤ ਦੇ ਹਰੇਕ ਸਮਾਜ ਵਿੱਚ ਰੋਸ ਦੀ ਲਹਿਰ ਹੈ , ਭਾਰਤ ਦਾ ਹਰੇਕ ਸਮਾਜ ਮੋਦੀ ਦੇ ਖਿਲਾਫ ਖੜ੍ਹਾ ਹੋ ਗਿਆ ਹੈ । ਇਸ ਕੈਂਡਲ ਰੋਸ ਮਾਰਚ ਵਿੱਚ ਬੰਗਾ ਸ਼ਹਿਰ ਦੀਆਂ ਹਰੇਕ ਸਮਾਜ ਦੀਆਂ ਜਥੇਬੰਦੀਆਂ ਅਤੇ ਲੋਕ ਭਾਰੀ ਗਿਣਤੀ ਵਿੱਚ ਸ਼ਾਮਲ ਸਨ ।
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...