ਰੋਪੜ 31, ਮਈ (ਪ ਪ ਸੱਚ ਕੀ ਬੇਲਾ ) ਕੈਪਟਨ ਸਰਕਾਰ ਹਰ ਮੁਦੇ ਤੇ ਫੇਲ ਹੈ ਪੰਜਾਬ ਵਿੱਚ ਕ਼ਾਨੂਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਲੋਕਾਂ ਨੇ ਇਹ ਸਰਕਾਰ ਆਪਣੀ ਸਹੂਲਤ ਲਈ ਚੁਣੀ ਸੀ ਪਰ ਸਰਕਾਰ ਦੇ ਵਜ਼ੀਰ ਸਮਾਜ ਨੂੰ ਭੁੱਲ ਕੇ ਸਰਮਾਇਆ ਇਕੱਠਾ ਕਰਨ ਵੱਲ ਲਗੇ ਹੋਏ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੀਮਤੀ ਦਲਜੀਤ ਕੌਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰੋਪੜ ਨੇ ਚੋਣਵੇ ਪੱਤਰਕਾਰਾਂ ਨਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਕੋਰੋਨਾ ਮਹਾਮਾਰੀ ਵਿੱਚ ਕਿਸੇ ਵੀ ਵਰਗ ਦੀ ਕੋਈ ਮਦਦ ਨਹੀਂ ਕੀਤੀ ਖਾਸ ਕਰ ਕੇ ਉਨ੍ਹਾਂ ਮੱਧ ਵਰਗ ਬਾਰੇ ਦੱਸਿਆ ਇਹ ਵਰਗ ਦਾ ਬਹੁਤ ਬੁਰਾ ਹਾਲ ਹੈ ਪ੍ਰਾਈਵੇਟ ਸਕੂਲ ਤਿੰਨ ਤਿੰਨ ਮਹੀਨੇ ਦੀਆਂ ਫੀਸਾਂ ਮੰਗ ਰਹੇ, ਬਿਜਲੀ ਦੇ ਬਿਲਾ ਦੀ ਵੀ ਮੰਗ ਕੀਤੀ ਜਾ ਰਹੀ ਹੈ ਜਦ ਕਿ ਪਿੱਛਲੇ 2 ਮਹੀਨੇ ਤੋਂ ਜਿਆਦਾ ਸਮਾਂ ਹੋ ਚੁੱਕਾ ਹੈ ਇਨ੍ਹਾਂ ਦੇ ਕਾਰੋਬਾਰ ਬੰਦ ਹਨ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਦਿੱਲੀ ਸਰਕਾਰ ਦੀ ਤਰਜ ਤੇ ਬਿਜਲੀ ਦੇ ਬਿਲ ਅਤੇ ਸਕੂਲਾਂ ਦੀਆਂ ਫੀਸਾਂ ਤਿੰਨ ਮਹੀਨੇ ਲਈ ਮਾਫ ਕਰਨ ਦੇ ਨਾਲ ਇਸ ਵਰਗ ਦੀ ਆਰਥਿਕ ਮਦਦ ਕੀਤੀ ਜਾਵੇ |
Sunday, May 31, 2020
ਕੈਪਟਨ ਸਰਕਾਰ ਹਰ ਮੁਦੇ ਤੇ ਫੇਲ - ਦਲਜੀਤ ਕੌਰ -ਪੰਜਾਬ ਵਿੱਚ ਸਮਰਾਜਵਾਦ ਹੈ ਸਮਾਜਵਾਦ ਤੇ ਭਾਰੂ -
ਰੋਪੜ 31, ਮਈ (ਪ ਪ ਸੱਚ ਕੀ ਬੇਲਾ ) ਕੈਪਟਨ ਸਰਕਾਰ ਹਰ ਮੁਦੇ ਤੇ ਫੇਲ ਹੈ ਪੰਜਾਬ ਵਿੱਚ ਕ਼ਾਨੂਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਲੋਕਾਂ ਨੇ ਇਹ ਸਰਕਾਰ ਆਪਣੀ ਸਹੂਲਤ ਲਈ ਚੁਣੀ ਸੀ ਪਰ ਸਰਕਾਰ ਦੇ ਵਜ਼ੀਰ ਸਮਾਜ ਨੂੰ ਭੁੱਲ ਕੇ ਸਰਮਾਇਆ ਇਕੱਠਾ ਕਰਨ ਵੱਲ ਲਗੇ ਹੋਏ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੀਮਤੀ ਦਲਜੀਤ ਕੌਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰੋਪੜ ਨੇ ਚੋਣਵੇ ਪੱਤਰਕਾਰਾਂ ਨਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਕੋਰੋਨਾ ਮਹਾਮਾਰੀ ਵਿੱਚ ਕਿਸੇ ਵੀ ਵਰਗ ਦੀ ਕੋਈ ਮਦਦ ਨਹੀਂ ਕੀਤੀ ਖਾਸ ਕਰ ਕੇ ਉਨ੍ਹਾਂ ਮੱਧ ਵਰਗ ਬਾਰੇ ਦੱਸਦਿਆਂ ਕਿ ਇਸ ਵਰਗ ਇਸ ਵੇਲੇ ਬਹੁਤ ਬੁਰਾ ਹਾਲ ਹੈ ਪ੍ਰਾਈਵੇਟ ਸਕੂਲ ਤਿੰਨ ਤਿੰਨ ਮਹੀਨੇ ਦੀਆਂ ਫੀਸਾਂ ਮੰਗ ਰਹੇ, ਬਿਜਲੀ ਦੇ ਬਿਲਾ ਦੀ ਵੀ ਮੰਗ ਕੀਤੀ ਜਾ ਰਹੀ ਹੈ ਜਦ ਕਿ ਪਿੱਛਲੇ 2 ਮਹੀਨੇ ਤੋਂ ਜਿਆਦਾ ਸਮਾਂ ਹੋ ਚੁੱਕਾ ਹੈ ਇਨ੍ਹਾਂ ਦੇ ਕਾਰੋਬਾਰ ਬੰਦ ਹਨ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਦਿੱਲੀ ਸਰਕਾਰ ਦੀ ਤਰਜ ਤੇ ਬਿਜਲੀ ਦੇ ਬਿਲ ਅਤੇ ਸਕੂਲਾਂ ਦੀਆਂ ਫੀਸਾਂ ਤਿੰਨ ਮਹੀਨੇ ਲਈ ਮਾਫ ਕਰਨ ਦੇ ਨਾਲ ਇਸ ਵਰਗ ਦੀ ਆਰਥਿਕ ਮਦਦ ਕੀਤੀ ਜਾਵੇ |
ਹੋਮਿਓਪੈਥੀ ਇਮੁਊਨਟੀ ਬੂਸਟਰ ਦਵਾਈ ਵੰਡੀ ਗਈ
ਹੋਮਿਓਪੈਥੀ ਵਿਭਾਗ ਪੰਜਾਬ ਵਲੋਂ ਕੋਰੋਨਾ ਵਾਈਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਮਨੁੱਖੀ ਸਰੀਰ ਵਿੱਚ ਇਮੁਊਨਿਟੀ ਬੂਸਟਰ ਵਜੋਂ ਕੰਮ ਕਰਨ ਵਾਲੀ ਹੋਮਿਓਪੈਥੀ ਦਵਾਈ ਆਰਸੈਨਿਕ ਐਲਬਮ 30 ਨੂੰ ਪ੍ਰਵਾਨਗੀ ਉਪਰੰਤ ਜ਼ਿਲ੍ਹਾ ਹੋਇਓਪੈਥੀ ਅਫਸਰ ਡਾਕਟਰ ਮਧੂ ਦੱਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਮੀਰਪੁਰ ਜੱਟਾ ਵਿਖੇ ਐਚ ਐਮ ਓ ਡਾਕਟਰ ਹਰਦੀਪ ਸਿੰਘ ਵਲੋਂ ਅਮਰਿੰਦਰ ਸਿੰਘ ਯੂ ਐਸ ਏ, ਅਮਰਜੀਤ ਕੌਰ ਯੂ ਐਸ ਏ ਅਤੇ ਇਕਬਾਲ ਸਿੰਘ ਰਿੰਕੂ ਦੇ ਸਹਿਯੋਘ ਨਾਲ 980 ਲੋਕਾਂ ਨੂੰ ਮੁਫ਼ਤ ਵੰਡੀ ਗਈ ਇਸ ਮੌਕੇ ਐਚ ਐਮ ਓ ਨੇ ਦੱਸਿਆ ਕਿ ਇਸ ਦਵਾਈ ਦਾ ਲਗਾਤਾਰ ਤਿੰਨ ਦਿਨ ਇਸਤੇਮਾਲ ਕਰਨ ਨਾਲ ਸਰੀਰ ਦੀ ਬਿਮਾਰੀ ਪ੍ਰਤੀਰੋਧਕ ਸਕਤੀ ਅਤੇ ਮਾਨਸਿਕ ਸਕਤੀ ਮਜਬੂਤ ਹੁੰਦੀ ਹੈ |ਇਸ ਮੌਕੇ ਡਿਸਪੇਂਸਰ ਸਤਿੰਦਰ ਪਾਲ ਸਿੰਘ ਅਤੇ ਪਿੰਡ ਦੇ ਮਹੁਤਬਰ ਵਿਅਕਤੀ ਮੌਜੂਦ ਸਨ |
Saturday, May 30, 2020
ਧਾਰਮਿਕ ਗੁਰੂਆਂ,ਪੀਰਾਂ ਅਤੇ ਭਗਤਾਂ ਦਾ ਅਪਮਾਨ ਕਰਨ ਵਾਲਿਆ ਤੇ ਹੋਵੇ ਸਖ਼ਤ ਕਾਰਵਾਈ -ਸਰਹਾਲ
ਬੰਗਾ 30ਮਈ (ਮਨਜਿੰਦਰ ਸਿੰਘ )ਕੁਲਜੀਤ ਸਿੰਘ ਸਰਹਾਲ ਵਾਇਸ ਚੇਅਰਮੈਨ ਬਲਾਕ ਸਮਿਤੀ ਔਡ਼ ਵਲੋਂ ਅੱਜ ਪਿੰਡ ਲਿੱਧੜ ਕਲਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾ ਵੰਡੀਆਂ ਗਈਆਂ |ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਵਿੱਚ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦੇਣ ਲਈ ਵਚਨਬੱਧ ਹਨ ਇਸ ਕਾਰਜ ਲਈ ਨਗਰ ਨਿਵਾਸੀਆਂ ਨੇ ਉਨ੍ਹਾਂ ਦਾ ਧੰਨਵਾਧ ਕੀਤਾ |
ਸਰਹਾਲ ਨੇ ਇਸ ਮੌਕੇ ਮਜੂਦ ਪੱਤਰਕਾਰਾਂ ਨੂੰ ਦੱਸਿਆ ਕਿ ਕਿਸੇ ਤੰਬਾਕੂ ਕੰਪਨੀ ਵਲੋਂ ਤੰਬਾਕੂ ਦੀ ਡੱਬੀ ਉਪਰ ਗੁਰੂ ਮਹਾਰਾਜ ਰਵੀਦਾਸ ਜੀ ਦੀ ਫੋਟੋ ਲਾ ਕੇ ਉਨ੍ਹਾਂ ਦਾ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜੋ ਕੀ ਬਰਦਾਸਤ ਤੋਂ ਬਾਹਰ ਹੈ ਇਸ ਲਈ ਉਹ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਸ ਕੰਪਨੀ ਨੂੰ ਤੁਰੰਤ ਬੰਦ ਕਰਾ ਕੇ ਇਸ ਕੰਪਨੀ ਦੇ ਮਾਲਕਾ ਤੇ ਕਾਰਵਾਈ ਕਰ ਕੇ ਸਖ਼ਤ ਤੋਂ ਸਖ਼ਤ ਸਜਾ ਦਵਾਈ ਜਾਵੇ ਤਾਂ ਜੋ ਅਗੇ ਤੋਂ ਕੋਈ ਵੀ ਧਾਰਮਿਕ ਗੁਰੂਆਂ, ਪੀਰ ਪੈਗ਼ਮ੍ਬਰਾਂ ਅਤੇ ਭਗਤਾਂ ਦਾ ਅਪਮਾਨ ਕਰਨ ਦੀ ਜੁਰਅਤ ਨਾ ਕਰੇ ਇਸ ਮੌਕੇ ਬਲਜੀਤ ਕੌਰ ਸਰਪੰਚ, ਗੁਰਮੇਜ ਸਿੰਘ ਸਾਬਕਾ ਡੀ ਐਸ ਪੀ, ਕੁਲਦੀਪ ਸਿੰਘ ਨੰਬਰਦਾਰ, ਤਰਸੇਮ ਲਾਲ ਪੰਚ, ਇਤਾ ਪੰਚ, ਹਰਦੀਪ ਸਿੰਘ ਲਿੱਧੜ ਅਤੇ ਮੱਖਣ ਸਿੰਘ ਲਿੱਧੜ ਆਦਿ ਹਾਜਰ ਸਨ |
ਸੇਖਲ ਅੱਖਾਂ ਨਾਲ ਅੰਤਿਮ ਵਿਦਾਇਗੀ ਚ ਭਗਤ ਚੰਨਣ ਸ਼ਾਹ ਕਫ਼ਨ ਦਫ਼ਨ ਹੋਏ, ਕੁੱਲਾਂ ਫਰੀਆਦ ਖਤਮ ਸ਼ਰੀਫ਼ 1 ਜੂਨ
ਨਵਾਂਸ਼ਹਿਰ 30 ਮੲੀ (ਮਨਜਿੰਦਰ ਸਿੰਘ ) ਅੱਜ ਚਿਸ਼ਤੀ ਖਾਨਦਾਨ ਦੇ ਮੁਰੀਦ ਭਗਤ ਚੰਨਣ ਸ਼ਾਹ ਗੱਦੀ ਨਸ਼ੀਨ ਦਰਬਾਰ ਭਗਵਾਨ ਮਾਇਆ ਫਿਲੌਰ ਪਿੰਡ ਕਾਹਲੋ ਮੁਜਾਰ ਵਿਚ ਕਫ਼ਨ ਦਫ਼ਨ ਕੀਤੇ ਗਏ। ਫਰੀਆਦ ਸਫੀ ਕਵਾਲ ਮਲੇਰਕੋਟਲਾ ਨੇ ਕੀਤੀ। ਕਫ਼ਨ ਦਫ਼ਨ ਸਮੇਂ ਫ਼ਕਰ ਫ਼ਕੀਰਾਂ ਅਤੇ ਸੰਤ ਮਹਾ ਪੁਰਸ਼ ਤੋਂ ਇਲਾਵਾ ਹੋਰ ਉਘੀਆਂ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਭਗਤ ਚੰਨਣ ਸ਼ਾਹ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਵਾਈਸ ਚੇਅਰਮੈਨ ਅਤੇ ਬਲਾਕ ਸੰਮਤੀ ਮੈਂਬਰ ਅਤੇ ਧਾਰਮਿਕ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਹਿਸਾ ਲੈਣ ਲਈ ਯਤਨਸ਼ੀਲ ਰਹਿੰਦੈ ਹਨ ।
ਉਨਾਂ ਦੀ ਧਰਮਪਤਨੀ ਬੀਬੀ ਅਮਰ ਕੌਰ ਅਤੇ ਸਪੁੱਤਰ ਮੇਜਰ ਸਿੰਘ ਨੇ ਦੱਸਿਆ ਕਿ ਭਗਤ ਸ਼ਾਹ ਜੀ ਦਾ ਕੁਲਾਂ ਖ਼ਤਮਸਰੀਫ ਦੀ ਰਸਮ 1 ਜੂਨ 2020 ਨੂੰ ਸਵੇਰੇ 11 ਵਜ਼ੇ ਹੋਵੇਗੀ। ਸਾਈਂ ਵਿਨੋਦ ਜੀਵਨਪੁਰ, ਬਾਬਾ ਸੌਹਣ ਭਾਰਟਾ, ਭਾਰਤ ਪਿਆਰੇ ਲਾਲ ਪੰਛੀ ਮਾਣੇਵਾਲ,ਸਾਈਂ ਪੱਪਲ ਸ਼ਾਹ ਭਰੋਮਜਾਰਾ, ਸਾਈਂ ਬਾਬਾ ਸ਼ੰਭੂ ਫਿਲੌਰ,, ਸਾਈਂ ਲੇਖ ਰਾਜ਼, ਬਾਬਾ ਹਾਕਮ ਸ਼ਾਹ, ਸਾਈਂ ਮੱਖਣ ਸ਼ਾਹ, ਸਾਈਂ ਇੰਦਰਜੀਤ ਬਲਾਚੌਰ, ਬੀਬੀ ਬਲਜੀਤ ਕਾਦਰੀ ਨਵਾਂਸ਼ਹਿਰ ਬਾਬਾ ਅਭਿਨਾਸ ਕਾਦਰੀ, ਬੀਬੀ ਰਵੀਨਾ ਸਾਬਰੀ ਸਾਈਂ ਜਸਵੀਰ ਸਾਬਰੀ, ਸਾਈਂ ਰਾਮ ਸਰੂਪ, ਰੀਨਾ ਦੇਵਾਂ, ਕੁਲਰਾਜ ਮੁਹੰਮਦ ਸੁਭਾਸ਼ ਚੰਦਰ ਪੀ ੲੇ ਅੰਗਦ ਸਿੰਘ ਵਿਧਾਇਕ ਨਵਾਂਸ਼ਹਿਰ, ਸੰਸਾਰਾ ਰਾਮ ਮਹੇ, ਬਲਕਰਨ ਸਿੰਘ ਸਰਪੰਚ, ਚੇਤ ਰਾਮ ਰਤਨ ,ਡਾ ਬਿੱਟੂ,ਹੁਸਨ ਲਾਲ ਜਿੰਦੀ ਗੁਜਰਪੁਰ, ਬਿੰਦਰ ਮਾਂਗਟ, ਬੀਬੀ ਜਸਵਿੰਦਰ ਕੌਰ,ਆਦਿ ਨੇ ਸ਼ਮੂਲੀਅਤ ਕਰਕੇ ਪਰਿਵਾਰ ਨਾਲ ਗਹਿਰਾ ਦੁਖ ਦਾ ਪ੍ਰਗਟਾਵਾ ਕੀਤਾ।
ਜੈਨ ਸਕੂਲ ਬੰਗਾ ਵਿਖੇ ਮਾਪੇ - ਅਧਿਆਪਕ ਮਿਲਣੀ ਆਂਨਲਾਈਨ ਹੋਈ
ਬੰਗਾ 30 ਮਈ (ਮਨਜਿੰਦਰ ਸਿੰਘ )ਸਵਾਮੀ ਰੂਪ ਚੰਦ ਜੈਨ ਮਾਡਲ ਸੀ : ਸੈ :ਸਕੂਲ ਬੰਗਾ ਵਿਖੇ ਸਕੂਲ ਦੇ ਮੈਨੇਜਰ ਸ਼੍ਰੀ ਸੰਜੀਵ ਜੈਨ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਪੇ -ਅਧਿਆਪਕ ਮਿਲਣੀ ਆਨਲਾਈਨ ਕਰਾਈ ਗਈ | ਇਸ ਦੌਰਾਨ ਵੱਖ ਵੱਖ ਅਧਿਆਪਕਾ ਨੇ 1275 ਮਾਪਿਆ ਨਾਲ ਗੱਲ ਬਾਤ ਕੀਤੀ ਮਾਪਿਆਂ ਨੇ ਸਕੂਲ ਦੁਆਰਾ ਕਰਾਈ ਜਾ ਰਹੀ ਆਨਲਾਈਨ ਪੜ੍ਹਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੱਚੇ ਸਕੂਲ ਵਲੋਂ ਦਿੱਤਾ ਜਾ ਰਿਹਾ ਕੰਮ ਪੂਰੀ ਲਗਨ ਨਾਲ ਕਰ ਰਹੇ ਹਨ ਅਤੇ ਆਪਣਾ ਸਲੇਬਸ ਪੂਰਾ ਕਰ ਰਹੇ ਹਨ | ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਬਾਲਾ ਮੋਹਨ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਪਿਆ ਨਾਲ ਗੱਲ ਬਾਤ ਕਰਨ ਤੇ ਇਸ ਗੱਲ ਦੀ ਖੁਸ਼ੀ ਹੋਈ ਕਿ ਸਕੂਲ ਦੇ ਅਧਿਆਪਕਾ ਵਲੋਂ ਕਰਾਈ ਜਾ ਰਹੀ ਆਨਲਾਈਨ ਪੜ੍ਹਾਈ ਤੋਂ ਮਾਪੇ ਸੰਤੁਸਟ ਹਨ ਇਸ ਕਾਰਜ ਲਈ ਉਨ੍ਹਾਂ ਨੇ ਅਧਿਆਪਕਾ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਇਸ ਕੋਰੋਨਾ ਮਹਾਮਾਰੀ ਦੇ ਸੰਕਟ ਵਿੱਚ ਸਕੂਲ ਪ੍ਰਬੰਧਕ ਕਮੇਟੀ ਵਿਦਿਆਰਥੀਆਂ ਅਤੇ ਮਾਪਿਆਂ ਦੀ ਹਰ ਤਰਾਂ ਦੀ ਮਦਦ ਕਰਨ ਲਈ ਵਚਨਬੱਧ ਹੈ | ਪ੍ਰਿੰਸੀਪਲ ਨੇ ਦੱਸਿਆ ਕਿ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਪੰਜਵੀ, ਅੱਠਵੀ ਅਤੇ ਦਸਵੀ ਜਮਾਤਾਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੇ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ ਤੇ ਸਕੂਲ ਦੇ ਅੱਧੇ ਤੋਂ ਜਿਆਦਾ ਬੱਚਿਆਂ ਨੇ ਏ ਪਲੱਸ ਗ੍ਰੇਡ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ | ਸਕੂਲ ਦਾ ਨਤੀਜਾ ਸ਼ਾਨਦਾਰ ਆਉਣ ਤੇ ਸਕੂਲ ਚੇਅਰਮੈਨ ਸ਼੍ਰੀ ਜੇ ਡੀ ਜੈਨ, ਪ੍ਰਧਾਨ ਸ਼੍ਰੀ ਕਮਲ ਜੈਨ ਅਤੇ ਸ਼੍ਰੀ ਸੰਜੀਵ ਜੈਨ ਨੇ ਪ੍ਰਿੰਸੀਪਲ, ਸਮੂਹ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿਤੀ |
Friday, May 29, 2020
ਭਗਤ ਚੰਨਣ ਸ਼ਾਹ ਕਾਹਲੋ ਬਲਾਕ ਸੰਮਤੀ ਮੈਂਬਰ ਨਹੀਂ ਰਹੇ ਕਫ਼ਨ-ਦਫਨ ਦੀ ਰਸਮ ਬਾਅਦ ਦੁਪਹਿਰ 12 ਵਜੇ 30 ਮੲੀ ਨੂੰ ਹੋਵੇਗੀ
ਨਵਾਂਸ਼ਹਿਰ 29 ਮੲੀ (ਮਨਜਿੰਦਰ ਸਿੰਘ ) ਭਗਵਾਨ ਮਈਆ ਜੀ ਦੇ ਸੇਵਕ ਬਾਬਾ ਚੰਬਲ ਚੱਟ ਫਿਲੌਰ ਦੇ ਸੇਵਾਦਾਰ ਸਾਬਕਾ ਸਰਪੰਚ ਤੇ ਭਗਵਾਨ ਮਈਆ ਦਰਬਾਰ ਪਿੰਡ ਕਾਹਲੋ ਦੇ ਗੱਦੀ ਨਸ਼ੀਨ ਭਗਤ ਚੰਨਣ ਸ਼ਾਹ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਵਾਈਸ ਚੇਅਰਮੈਨ ਅਤੇ ਬਲਾਕ ਸੰਮਤੀ ਮੈਂਬਰ ਭਾਰਟਾ ਕਲਾਂ ਦਿਲ ਦੀ ਧੜਕਣ ਬੰਦ ਹੋਣ ਕਾਰਨ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਨਾਂ ਦੀ ਧਰਮਪਤਨੀ ਬੀਬੀ ਅਮਰ ਕੌਰ ਅਤੇ ਸਪੁੱਤਰ ਮੇਜਰ ਸਿੰਘ ਨੇ ਦੱਸਿਆ ਕਿ ਭਗਤ ਸ਼ਾਹ ਜੀ ਦਾ ਕਫ਼ਨ-ਦਫਨ ਦੀ ਰਸਮ ਬਾਅਦ ਦੁਪਹਿਰ 12 ਵਜੇ 30 ਮੲੀ ਨੂੰ ਕੀਤੀ ਜਾਵੇਗੀ।ਇੱਥੇ ਇਹ ਵੀ ਵਰਨਣ ਯੋਗ ਹੈ ਕਿ ਭਗਤ ਸ਼ਾਹ ਸੀਨੀਅਰ ਪੱਤਰਕਾਰ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ ਚੇਤ ਰਾਮ ਰਤਨ ਦੇ ਮਾਮਾ ਜੀ ਸਨ |ਭਗਤ ਦੀ ਮੋਤ ਦੀ ਖਬਰ ਸੁਣਦਿਆਂ ਅੰਗਦ ਸਿੰਘ ਐਮ ਐਲ ਐ , ਚੌਧਰੀ ਸੰਤੋਖ ਸਿੰਘ ਐਮ ਪੀ ਜਲੰਧਰ, ਮਨੀਸ਼ ਤਿਵਾੜੀ ਐਮ ਪੀ ਆਨੰਦਪੁਰ ਸਾਹਿਬ,ਚਮਨ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਗੁਰਇਕਬਾਲ ਕੌਰ ਸਾਬਕਾ ਐਮਐਲਏ, ਅਤੇ ਚੇਤ ਰਾਮ ਰਤਨ ਚੇਅਰਮੈਨ ਮਨੁੱਖੀ ਅਧਿਕਾਰ ਮੰਚ ਪੰਜਾਬ,ਮਨਜਿੰਦਰ ਸਿੰਘ ਬੁਲਾਰਾ ਪੰਜਾਬ ਮਨੁੱਖੀ ਅਧਿਕਾਰ ਮੰਚ ਭਾਰਤ, ਪੱਪਲ ਸ਼ਾਹ ਪ੍ਰਧਾਨ ਐਸ਼ ਡੀ ਪੀ ਕਮੇਟੀ ਪੰਜਾਬ, ਸਾਈਂ ਵਿਨੋਦ ਸ਼ਾਹ ਜੀਵਨਪੁਰ, ਪਿਆਰਾ ਪੰਛੀ ਮਾਣੇਵਾਲ, ਸਾਈਂ ਲੇਖ ਰਾਜ਼, ਬਾਬਾ ਹਾਕਮ ਸ਼ਾਹ, ਸਾਈਂ ਮੱਖਣ ਸ਼ਾਹ, ਸਾਈਂ ਇੰਦਰਜੀਤ ਬਲਾਚੌਰ, ਬੀਬੀ ਬਲਜੀਤ ਕਾਦਰੀ ਨਵਾਂਸ਼ਹਿਰ ਹੁਸਨ ਲਾਲ ਬੌੜੇ ਹੰਸ ਰਾਜ ਰਾਹੋਂ, ਆਦਿ ਨੇ ਪਰਿਵਾਰ ਨਾਲ ਗਹਿਰਾ ਦੁਖ ਦਾ ਪ੍ਰਗਟਾਵਾ ਕੀਤਾ
ਕਲਾਕਾਰ ਸੰਗੀਤ ਸਭਾ (ਰਜਿ )ਨੇ ਚੇਅਰਮੈਨ ਪੱਲੀ ਝਿੱਕੀ ਨੂੰ ਦਿੱਤਾ ਮੰਗ ਪੱਤਰ
ਬੰਗਾ, 29 ਮਈ (ਮਨਜਿੰਦਰ ਸਿੰਘ )ਅੱਜ ਬੰਗਾ ਵਿਖੇ ਕਲਾਕਾਰ ਸੰਗੀਤ ਸਭਾ ਵਲੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਐਸ ਬੀ ਐਸ ਨਗਰ ਅਤੇ ਬੰਗਾ ਹਲਕਾ ਇੰਚਾਰਜ ਸ਼੍ਰੀ ਸਤਵੀਰ ਸਿੰਘ ਪੱਲੀ ਝਿੱਕੀ ਨੂੰ ਇਕ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਗਈ ਕਿ ਜ਼ਿਲ੍ਹਾ ਐਸ ਬੀ ਐਸ ਨਗਰ ਦੇ ਸੰਗੀਤ ਨਾਲ ਜੁੜੇ ਲੋਕਾਂ ਵਲੋਂ ਕੋਰੋਨਾ ਮਹਾਮਾਰੀ ਦੇ ਕਾਰਨ ਸੰਗੀਤਕ ਭਾਈਚਾਰੇ ਵਿੱਚ ਕਲਾਕਾਰ, ਸਾਜਿੰਦੇ, ਲੇਖਕ, ਸਾਊਂਡ ਵਾਲੇ, ਜਾਗਰਣ ਪਾਰਟੀਆਂ, ਕੀਰਤਨੀ ਜਥੇ, ਢਾਡੀ ਜਥੇ, ਕਵਾਲ, ਨਕਾਲ, ਵੀਡੀਓ ਸ਼ੂਟਿੰਗ ਵਾਲੇ ਪਿੱਛਲੇ ਕੋਈ ਤਿੰਨ ਮਹੀਨੇ ਤੋਂ ਕੰਮ ਬੰਦ ਹੋਣ ਕਾਰਨ ਆਰਥਿਕ ਸਮੱਸਿਆ ਨਾਲ ਜੂਝ ਰਹੇ ਹਨ |ਉਨ੍ਹਾਂ ਕਿਹਾ ਕਿ 18 ਮਈ ਤੋਂ ਪੰਜਾਬ ਵਿੱਚ ਕਰਫਿਊ ਹਟ ਜਾਣ ਬਾਦ ਕਾਫੀ ਵਰਗਾ ਅਤੇ ਅਦਾਰਿਆਂ ਨੂੰ ਪੰਜਾਬ ਸਰਕਾਰ ਵਲੋਂ ਕੁੱਝ ਸ਼ਰਤਾਂ ਅਧੀਨ ਕੰਮ ਕਰਨ ਦੀ ਅਗਿਆ ਦਿਤੀ ਗਈ ਹੈ | ਸੰਗੀਤਕ ਕਿਤੇ ਨਾਲ ਜੁੜੇ ਹੋਏ ਸਾਰੇ ਪਰੀਵਾਰ ਭੁੱਖ ਮਰੀ ਦੇ ਹਾਲਾਤ ਵਿੱਚ ਪਹੁੰਚ ਗਏ ਹਨ ਇਸ ਲਈ ਸਾਡੀ ਸਾਰਿਆਂ ਦੀ ਮੰਗ ਹੈ ਕਿ ਸਾਡੀ ਬੇਨਤੀ ਮੁਖ ਮੰਤਰੀ ਪੰਜਾਬ ਤਕ ਪਹੁੰਚਾਈ ਜਾਵੇ ਅਤੇ ਸਾਨੂੰ ਕੰਮ ਕਰਨ ਦੀ ਮੰਜੂਰੀ ਦਿਤੀ ਜਾਵੇ ਅਤੇ ਸਾਡੀ ਆਰਥਿਕ ਮਦਦ ਵੀ ਕੀਤੀ ਜਾਵੇ ਇਸ ਮੌਕੇ ਪ੍ਰਧਾਨ ਹਰਦੇਵ ਚਾਹਲ, ਚੇਅਰਮੈਨ ਲਖਵਿੰਦਰ ਸਿੰਘ ਸੂਰਾਪੂਰੀ, ਜਨਰਲ ਸਕੱਤਰ ਦਿਲਵਰਜੀਤ ਦਿਲਵਰ, ਕਨਵੀਨਰ ਬੂਟਾ ਮੁਹੰਮਦ ਹਾਜਰ ਸਨ |
ਸੋਢੀ ਦੀ ਮੰਡੀ ਬੋਰਡ ਪ੍ਰਤੀ 33 ਸਾਲ ਦੀ ਸੇਵਾ ਸ਼ਲਾਘਾਯੋਗ -- ਚੇਅਰਮੈਨ ਪੱਲੀ ਝਿੱਕੀ
ਜਗਜੀਤ ਸਿੰਘ ਸੋਢੀ ਸੁਪਰਵਾਈਸਰ ਬੰਗਾ ਮੰਡੀ ਅੱਜ ਮੰਡੀ ਬੋਰਡ ਵਿੱਚ 33 ਸਾਲ ਦੀ ਸੇਵਾ ਨਿਭਾਉਣ ਉਪਰੰਤ ਸੇਵਾਮੁਕਤ ਹੋ ਗਏ |
ਇਸ ਮੌਕੇ ਤੇ ਉਚੇਚੇ ਤੌਰ ਤੇ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੇ ਹਲਕਾ ਬੰਗਾ ਇੰਚਾਰਜ ਅਤੇ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਸ਼੍ਰੀ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਸੋਢੀ ਦੀ ਇਮਾਨਦਾਰੀ ਨਾਲ ਪੰਜਾਬ ਮੰਡੀ ਬੋਰਡ ਲਈ ਵੱਖ ਵੱਖ ਅਹੁਦਿਆਂ ਤੇ ਕੀਤੀ ਸੇਵਾ ਸ਼ਲਾਘਾਯੋਗ ਹੈ | ਇਸ ਮੌਕੇ ਐਨ ਆਰ ਆਈ ਨੰਬਰਦਾਰ ਅਤੇ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੇਂਬਰ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਜਗਜੀਤ ਸੋਢੀ ਮੰਡੀ ਬੋਰਡ ਵਿੱਚ ਸਰਕਾਰੀ ਨੌਕਰੀ ਦੇ ਨਾਲ ਸਮਾਜ ਸੇਵਾ ਦੇ ਕੰਮ ਕਰਦੇ ਰਹੇ ਹਨ ਜੋ ਕਿ ਉਹ ਜਾਰੀ ਰੱਖਣਗੇ ਉਨ੍ਹਾਂ ਕਿਹਾ ਸੋਢੀ ਗੁਰੂ ਨਾਨਕ ਮਿਸ਼ਨ ਟਰੱਸਟ ਢਾਹਾਂ ਕਲੇਰਾਂ ਅਤੇ ਗੁਰੂ ਅਰਜੁਨ ਦੇਵ ਹਸਪਤਾਲ ਬੰਗਾ ਦੇ ਟਰੱਸਟੀ ਵੀ ਹਨ | ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਬੰਗਾ ਦਰਵਜੀਤ ਸਿੰਘ ਪੂਨੀ,ਜ਼ਿਲ੍ਹਾ ਮੰਡੀ ਅਫਸਰ ਮੁਕੇਸ਼ ਕੁਮਾਰ ਕੈਲੇ ਸੈਕਟਰੀ ਮਾਰਕਿਟ ਕਮੇਟੀ ਬੰਗਾ ਵਰਿੰਦਰ ਕੁਮਾਰ , ਸੈਕਰੇਟਰੀ ਮਾਰਕੀਟ ਕਮੇਟੀ ਨਵਾਂਸ਼ਹਿਰ ਪਰਮਜੀਤ ਸਿੰਘ, ਸਾਬਕਾ ਸੈਕਰੇਟਰੀ ਮਹਿੰਦਰ ਪਾਲ, ਲੇਖਾਕਾਰ ਅਮਰਜੀਤ ਸਿੰਘ,ਅਮਰੀਕ ਸਿੰਘ ਮਾਨ, ਜਸਵੀਰ ਮਾਨ, ਪਲਵਿੰਦਰ ਮਾਨ ਹਰਦੀਪ ਮਾਨ, ਸੁਖਦੇਵ ਨਖਵਾਲ ਅਤੇ ਸੋਢੀ ਸਿੰਘ ਨੇ ਸੋਢੀ ਨੂੰ ਸੇਵਾ ਮੁਕਤ ਹੋਣ ਦੀਆਂ ਮੁਬਾਰਕਾਂ ਦਿਤੀਆਂ |
ਕੋਰੋਨਾ ਕਾਰਨ ਰਿਸ਼ਤਿਆਂ ਤੋਂ ਮੂੰਹ ਫੇਰਨ ਵਾਲਿਆਂ ਲਈ ਮਿਸਾਲ ਬਣਿਆ ਹਰਪ੍ਰੀਤ ਸਿੰਘ ਪਠਲਾਵਾ
ਬੰਗਾ,29 ਮਈ (ਮਨਜਿੰਦਰ ਸਿੰਘ )-ਕੋਰੋਨਾ ਮਹਾਂਮਾਰੀ ਨਾਲ ਪੀੜਤ ਪੰਜਾਬ ਦਾ ਪਹਿਲਾ ਪਿੰਡ ਪਠਲਾਵਾ ਪੂਰੇ ਵਿਸ਼ਵ ਵਿੱਚ ਜਾਣਿਆ ਜਾਣ ਲੱਗਾ ਹੈ ਇਸ ਪਿੰਡ ਦੇ ਪਹਿਲੇ ਕੋਰੋਨਾ ਪੀੜਤ ਵਿਅਕਤੀ ਗਿਆਨੀ ਬਲਦੇਵ ਸਿੰਘ ਸਨ ਜਿਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ਿਟਿਵ ਪਾਇਆ ਗਿਆ ਸੀ। ਉਸ ਸਮੇਂ ਪੂਰੇ ਭਾਰਤ ਵਿਚ ਇਸ ਮਹਾਂਮਾਰੀ ਕਾਰਨ ਦਹਿਸ਼ਤ ਦਾ ਮਾਹੌਲ ਸੀ ਅਤੇ ਕੋਈ ਵੀ ਵਿਅਕਤੀ ਆਪਣੇ ਸਕਿਆਂ ਦੇ ਅੰਤਿਮ ਸਸਕਾਰ ਕਰਨ ਤੋਂ ਵੀ ਗੁਰੇਜ਼ ਕਰ ਰਿਹਾ ਸੀ। ਬਹੁਤ ਸਾਰੀਆਂ ਉੱਚ ਸ਼ਖਸ਼ੀਅਤਾਂ ਨੂੰ ਉਨ੍ਹਾਂ ਦੇ ਬਣਦੇ ਮਾਣ ਸਤਿਕਾਰ ਤੋਂ ਵਾਂਝਿਆਂ ਰੱਖ ਕੇ ਇਸ ਬਿਮਾਰੀ ਕਾਰਨ ਸਨਮਾਨਪੂਰਵਕ ਅੰਤਿਮ ਵਿਦਾਇਗੀ ਵੀ ਨਹੀਂ ਦਿੱਤੀ ਗਈ। ਉਹਨਾਂ ਦਿਨਾਂ ਵਿੱਚ ਹੀ ਪਿੰਡ ਪਠਲਾਵਾ ਦੇ 17 ਵਿਅਕਤੀਆਂ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਦੇ ਬਾਵਜੂਦ ਪਿੰਡ ਦੇ ਹੀ ਨੌਜਵਾਨ ਹਰਪ੍ਰੀਤ ਸਿੰਘ ਨੇ ਇਕ ਵੱਖਰੀ ਮਿਸਾਲ ਕਾਇਮ ਕੀਤੀ। ਜਿਵੇਂ ਹੀ ਪਿੰਡ ਵਿਚ 17 ਕੇਸ ਕੋਰੋਨਾ ਪਾਜ਼ਿਟਿਵ ਪਾਏ ਗਏ ਤਾਂ ਪਿੰਡ ਦੀਆਂ ਗਲ਼ੀਆਂ ਵਿਚ ਸੁੰਨ ਪਸਰ ਗਈ।ਕੋਰੋਨਾ ਦੇ ਡਰ ਨਾਲ ਲੋਕਾਂ ਨੇ ਘਰਾਂ ਦੇ ਬੂਹੇ ਬੰਦ ਕਰ ਲਏ ਅਤੇ ਖੁਦ ਘਰ ਵਿਚ ਕੈਦ ਹੋ ਗਏ।ਪਿੰਡ ਨੂੰ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ ਅਤੇ ਪਿੰਡ ਵਿੱਚ ਕਿਸੇ ਵੀ ਆਣ ਜਾਣ ਵਾਲੇ ਨੂੰ ਪੂਰੀ ਤਰ੍ਹਾਂ ਮਨਾਹੀ ਸੀ। ਉਸ ਔਖੀ ਘੜੀ ਵਿਚ ਸਭ ਤੋਂ ਪਹਿਲਾਂ ਸਹਿਯੋਗ ਦਾ ਹੱਥ ਵਧਾਉਣ ਵਾਲਿਆਂ ਵਿਚ ਹਰਪ੍ਰੀਤ ਸਿੰਘ ਸ਼ਾਮਲ ਸੀ। ਛੋਟੇ-ਛੋਟੇ ਬੱਚਿਆਂ ਦਾ ਬਾਪ ਹਰਪ੍ਰੀਤ ਸਿੰਘ ਜਿਸਦੇ ਸਿਰ ਤੇ ਇਸ ਮਹਾਂਮਾਰੀ ਨਾਲ ਲੜਨ ਦਾ ਜਨੂੰਨ ਸਵਾਰ ਹੋ ਚੁੱਕਾ ਸੀ।ਉਸ ਨੇ ਪਿੰਡ ਵਾਸੀਆਂ ਦੇ ਹੌਸਲੇ ਵਿੱਚ ਚੋਖਾ ਵਾਧਾ ਕੀਤਾ ਜਿਸ ਕਾਰਨ ਪਿੰਡ ਵਾਸੀ ਇਸ ਮਹਾਂਮਾਰੀ ਦਾ ਮੁਕਾਬਲਾ ਕਰ ਸਕੇ। ਇਸ ਸਬੰਧੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਆਫਤ ਦੀ ਘੜੀ ਵਿੱਚ ਏਕਨੂਰ ਸਵੈ-ਸੇਵੀ ਸੰਸਥਾ ਪਠਲਾਵਾ ਅਤੇ ਗ੍ਰਾਮ ਪੰਚਾਇਤ ਨਾਲ ਪੂਰੀ ਰਣਨੀਤੀ ਉਲੀਕੀ ਜਿਸ ਦੀ ਸ਼ੁਰੂਆਤ ਪੂਰੇ ਪਿੰਡ ਵਿੱਚ ਫੇਸ ਮਾਸਕ ਅਤੇ ਸੈਨੇਟਾਈਜ਼ਰ ਘਰ ਘਰ ਜਾ ਕੇ ਮੁਹੱਈਆ ਕਰਵਾਏ। ਪਿੰਡ ਵਾਸੀਆਂ ਨੂੰ ਇਸ ਮਹਾਂਮਾਰੀ ਵਿਰੁੱਧ ਜਾਗਰੂਕ ਕਰਨ, ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦਾ ਧਿਆਨ ਰੱਖਣ ,ਲੋੜਵੰਦ ਲੋਕਾਂ ਲਈ ਰਾਸ਼ਨ ਦਾ ਪ੍ਰਬੰਧ ਕਰਨ ਅਤੇ ਪ੍ਰਸ਼ਾਸਨ ਵੱਲੋਂ ਪਿੰਡ ਲਈ ਮਿਲਣ ਵਾਲੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਪਹਿਲ ਦੇ ਅਧਾਰ ਤੇ ਕੰਮ ਕੀਤਾ । ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਟੀਮ ਬਣਾਈ ਗਈ ਸੀ ਜਿਸ ਦੇ ਮੋਢੀ ਅਮਰਪ੍ਰੀਤ ਸਿੰਘ ਲਾਲੀ, ਦਿਲਾਵਰ ਸਿੰਘ, ਧਰਮਿੰਦਰ ਸਿੰਘ, ਜਸਪਾਲ ਸਿੰਘ ਵਾਲੀਆ, ਸੁਖਵਿੰਦਰ ਸਿੰਘ, ਸਰਵਜੀਤ ਸਿੰਘ ਟੀਮ ਦੇ ਮੈਂਬਰ ਸਨ। ਜਿਨ੍ਹਾਂ ਮੋਢੇ ਨਾਲ ਮੋਢਾ ਲਾ ਕੇ ਸੇਵਾ ਕੀਤੀ ।ਇਸ ਟੀਮ ਦੇ ਹੋਰ ਨੌਜਵਾਨ ਮੈਂਬਰਾਂ ਵੱਲੋਂ ਸਾਰੇ ਪਿੰਡ ਵਿੱਚ ਸੈਨੇਟਾਈਜ਼ਰ ਛਿੜਕਾਇਆ ਗਿਆ।62 ਦਿਨ ਬਾਅਦ ਪਿੰਡ ਪਠਲਾਵਾ ਨੂੰ ਖੋਲ੍ਹਿਆ ਗਿਆ ਤਾਂ ਜੋ ਆਉਣ ਜਾਣ ਵਾਲਿਆਂ ਲਈ ਸੌੌਖ ਹੋ ਸਕੇ।
ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ ਉਨ੍ਹਾਂ ਦੀ ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਤਾਂ ਉਹ ਇਸ ਵਾਸਤੇ ਤਿਆਰ ਹਨ । ਹਰਪ੍ਰੀਤ ਸਿੰਘ ਦੇ ਇਸ ਵਡਮੁੱਲੇ ਕਾਰਜ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਅਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਨਮਾਨ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਰਜਿੰਦਰ ਸਿੰਘ ਮਹਿਤਾ ਸੀਨੀਅਰ ਮੀਤ ਪ੍ਰਧਾਨ, ਸੰਤ ਚਰਨਜੀਤ ਸਿੰਘ ਜੱਸੋਵਾਲ ਬੁਲਾਰਾ ਦਮਦਮੀ ਟਕਸਾਲ,ਅਜੈਬ ਸਿੰਘ ਅਭਿਆਸੀ ਮੈਂਬਰ ਸ਼੍ਰੋਮਣੀ ਕਮੇਟੀ ,ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੁਆਬਾ ਆਦਿ ਹਾਜ਼ਰ ਸਨ।
ਹਰਪ੍ਰੀਤ ਸਿੰਘ ਦਾ ਅੰਮ੍ਰਿਤਸਰ ਸਾਹਿਬ ਵਿਖੇ ਸਨਮਾਨ ਕਰਨ ਮੌਕੇ ਭਾਈ ਜਸਬੀਰ ਸਿੰਘ ਰੋਡੇ, ਰਜਿੰਦਰ ਸਿੰਘ ਮਹਿਤਾ ਚਰਨਜੀਤ ਸਿੰਘ ਜੱਸੋਵਾਲ ਅਤੇ ਹੋਰ।)
ਮੁਕੰਦਪੁਰ ਵਿਖੇ 396 ਸ਼ਰਾਬ ਦੀਆ ਪੇਟੀਆ ਸਮੇਤ ਇੱਕ ਕਾਬੂ
ਬੰਗਾ 29ਮਈ (ਮਨਜਿੰਦਰ ਸਿੰਘ ) ਪੁਲਿਸ ਥਾਣਾ ਮੁਕੰਦਪੁਰ ਵਲੋਂ 396 ਪੇਟੀਆ ਸ਼ਰਾਬ ਵਾਲਾ ਕੈਟਰ ਇੱਕ ਵਿਆਕਤੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਅਲਕਾ ਮੀਨਾ ਜ਼ਿਲ੍ਹਾ ਪੁਲਿਸ ਮੁਖੀ ਐਸ ਬੀ ਐਸ ਨਗਰ ਨੇ ਦੱਸਿਆ ਥਾਣਾ ਮੁਖੀ ਮੁਕੰਦਪੁਰ ਪਵਨ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਤਲਵੰਡੀ ਫੱਤੂ ਮੋੜ ਤੇ ਨਾਕਾ ਲਗਾਇਆ ਸੀ। ਜਿਥੇ ਮੁਖਬਰ ਨੇ ਇਤਲਾਹ ਦਿੱਤੀ ਕਿ ਇੱਕ ਟਾਟਾ 407 ਜਿਸ ਦਾ ਨੰਬਰ ਪੀ.ਬੀ.32 ਡੀ 8625 ਹੈ ਭਾਰੀ ਮਾਤਰਾ ਚ ਸ਼ਰਾਬ ਲੈ ਕੇ ਮੁਕੰਦਪੁਰ ਸਾਈਡ ਵੱਲ ਆ ਰਿਹਾ ਹੈ। ਪੁਲਿਸ ਵਲੋ ਨਾਕੇ ਦੌਰਾਨ ਸਖ਼ਤੀ ਨਾਲ ਗੱਡੀਆਂ ਦੀ ਜਾਚ ਕਰਨ ਉਪਰੰਤ ਪੁਲਿਸ ਪਾਰਟੀ ਨੇ 396 ਸ਼ਰਾਬ ਦੀਆਂ ਪੇਟੀਆ ਬਰਾਮਦ ਕਰ ਕੇ ਕੈਟਰ ਡਰਾਈਵਰ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਡਰਾਈਵਰ ਦੀ ਪਛਾਣ ਅਸ਼ੋਕ ਕੁਮਾਰ ਸਪੁੱਤਰ ਅਜੀਤ ਕੁਮਾਰ ਵਾਸੀ ਗੋਰਖਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋ ਹੋਈ ਹੈ। ਦੋਸ਼ੀ ਨੇ ਦੱਸਿਆ ਕਿ ਸ਼ਰਾਬ ਦਾ ਕੈਟਰ ਜਲੰਧਰ ਤੋਂ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਕੈਟਰ ਵਿੱਚ ਵੱਖ ਵੱਖ ਮਾਰਕਾ ਦੀ ਦੇਸੀ, ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦੀਆਂ 396 ਪੇਟੀਆ ਬਰਾਮਦ ਹੋਈਆਂ ਹਨ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਡਰਾਈਵਰ ਤੋਂ ਪੂਰੀ ਪੁੱਛ ਪੜਤਾਲ ਕਰਨ ਅਤੇ ਸ਼ਰਾਬ ਦਾ ਬਿੱਲ ਅਤੇ ਰਸੀਦ ਜਾਲੀ ਸਾਬਤ ਹੋਣ ਉਪਰੰਤ ਪਹਿਲਾ ਦਰਜ ਕਿਤੇ ਮੁਕਦਮੇ ਨੰਬਰ 36 ਅ / ਧ 61-1-14 ਅਕਸਾਇਜ ਐਕਟ ਥਾਣਾ ਮੁਕੰਦਪੁਰ ਵਿੱਚ ਵਾਧਾ ਕਰ ਕੇ ਮੁਕਦਮੇ ਵਿੱਚ ਸੋਹਣ ਸਿੰਘ ਉਪਲ ਵਾਸੀ ਉਪਲ ਫਾਰਮ ਭਾਰਟਾ ਨੇੜੇ ਰਾਹੋਂ, ਹਰਜਿੰਦਰ ਸਿੰਘ ਉਰਫ ਲਾਲੀ ਵਾਸੀ ਬੰਗਾ ਰੋਡ ਨਵਾਂਸ਼ਹਿਰ ਅਤੇ ਕਸ਼ਮੀਰੀ ਲਾਲ ਵਾਸੀ ਪਰਾਗਪੁਰ ਜਲੰਧਰ ਨੂੰ ਦੋਸ਼ੀ ਨਾਮਜਦ ਕਰ ਕੇ ਮੁਕਦਮਾ ਵਾਧਾ ਜੁਰਮ 420,465,467,468,471ਭ :ਦ ਕੀਤਾ ਗਿਆ ਹੈ ਇਹ ਤਿਨ ਦੋਸ਼ੀਆਂ ਦੀ ਭਾਲ ਪੁਲਿਸ ਵਲੋਂ ਜਾਰੀ ਹੈ
ਮੁਕੱਦਮਾ ਵਿੱਚ ਗ੍ਰਿਫਤਾਰ ਦੋਸ਼ੀ ਅਸ਼ੋਕ ਕੁਮਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ 2ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ |
ਬੰਗਾ ਦੇ ਜੀਂਦੋਵਾਲ ਦਾ 13 ਸਾਲਾ ਬੱਚਾ ਗੁੰਮ
ਬੰਗਾ, 29ਮਈ ( ਹਰਜਿੰਦਰ ਕੌਰ ਚਾਹਲ )
ਥਾਣਾ ਸਿਟੀ ਬੰਗਾ ਅਧੀਨ ਪੈਂਦੇ ਪਿੰਡ ਜੀਂਦੋਵਾਲ ਤੋਂ 13 ਸਾਲ ਦੇ ਬੱਚੇ ਦੇ ਗੁੰਮ ਹੋਣ ਸਬੰਧੀ ਮਾਮਲਾ ਸਾਹਮਣੇ ਆਇਆ ਹੈ। ਐਸ ਐਚ ਓ ਬੰਗਾ ਸਿਟੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀਂਦੋਵਾਲ ਦੇ ਬਲਵਿੰਦਰ ਸਿੰਘ ਦਾ 13 ਸਾਲਾ ਲੜਕਾ ਅਰਸ਼ਦੀਪ ਸਿੰਘ 27 ਮਈ ਨੂੰ ਸਵੇਰੇ 8 ਵਜੇ ਘਰ ਤੋਂ ਦੁੱਧ ਲੈਣ ਗਿਆ ਭੇਤਭਰੇ ਹਾਲਾਤਾਂ ’ਚ ਗੁੰਮ ਹੋ ਗਿਆ।ਉਨ੍ਹਾਂ ਦੱਸਿਆ ਕਿ ਲੜਕੇ ਦਾ ਕੱਦ 5 ਫੁੱਟ, ਰੰਗ ਸਾਫ਼, ਘਰ ਤੋਂ ਜਾਣ ਵੇਲੇ ਕਾਲੀ ਪੈਂਟ, ਚਿੱਟੀ ਕਮੀਜ਼ ਤੇ ਪੈਰਾਂ ’ਚ ਚੱਪਲ ਪਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਰਿਸ਼ਤੇਦਾਰੀਆਂ ਅਤੇ ਧਾਰਮਿਕ ਸਥਾਨਾਂ ’ਤੇ ਭਾਲ ਕੀਤੀ ਗਈ ਪਰੰਤੂ ਉਸ ਦਾ ਕੁੱਝ ਪਤਾ ਨਹੀਂ ਲੱਗਾ। ਥਾਣਾ ਬੰਗਾ ਸਿਟੀ ਪੁਲਿਸ ਵੱਲੋਂ ਇਸ ਸਬੰਧ ’ਚ ਐਫ ਆਈ ਆਰ ਨੰ. 44 ਮਿਤੀ 28 ਮਈ 2020, ਧਾਰਾ 346 ਆਈ ਪੀ ਸੀ ਤਹਿਤ ਦਰਜ ਕਰ ਲਈ ਗਈ ਹੈ ਅਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਇਸ ਬੱਚੇ ਦਾ ਕੋਈ ਵੀ ਸੁਰਾਗ ਮਿਲੇ ਤਾਂ ਤੁਰੰਤ ਥਾਣਾ ਬੰਗਾ ਸਿਟੀ ਦੇ ਫ਼ੋਨ ਨੰਬਰਾਂ 01823-263500 ਅਤੇ 86994-28834 (ਮੁੱਖ ਥਾਣਾ ਅਫ਼ਸਰ) ’ਤੇ ਸੂਚਨਾ ਦਿੱਤੀ ਜਾਵੇ।
ਫ਼ੋਟੋ: ਗੁੰਮਸ਼ੁਦਾ ਅਰਸ਼ਦੀਪ ਸਿੰਘ।
Thursday, May 28, 2020
ਮੁਕੰਦਪੁਰ ਵਿਖੇ 396 ਸ਼ਰਾਬ ਦੀਆ ਪੇਟੀਆ ਸਮੇਤ ਇੱਕ ਕਾਬੂ
ਬੰਗਾ28ਮਈ (ਮਨਜਿੰਦਰ ਸਿੰਘ ) ਪੁਲਿਸ ਥਾਣਾ ਮੁਕੰਦਪੁਰ ਵਲੋਂ 396 ਪੇਟੀਆ ਸ਼ਰਾਬ ਵਾਲਾ ਕੈਟਰ ਇੱਕ ਵਿਆਕਤੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅੈਸ.ਅੈਚ.ਓ ਮੁਕੰਦਪੁਰ ਪਵਨ ਕੁਮਾਰ ਨੇ ਦੱਸਿਆ ਕਿ ਏ.ਅੈਸ.ਆਈ.ਜਰਨੈਲ ਸਿੰਘ ਤੇ ਏ.ਅੈਸ.ਆਈ.ਸੰਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਤਲਵੰਡੀ ਫੱਤੂ ਮੋੜ ਤੇ ਨਾਕਾ ਲਗਾਇਆ ਸੀ। ਜਿਥੇ ਮੁਖਬਰ ਨੇ ਇਤਲਾਹ ਦਿੱਤੀ ਕਿ ਇੱਕ ਟਾਟਾ 407 ਜਿਸ ਦਾ ਨੰਬਰ ਪੀ.ਬੀ.32 ਡੀ 8625 ਹੈ ਭਾਰੀ ਮਾਤਰਾ ਚ ਸ਼ਰਾਬ ਲੈ ਕੇ ਮੁਕੰਦਪੁਰ ਸਾਈਡ ਵੱਲ ਆ ਰਿਹਾ ਹੈ। ਪੁਲਿਸ ਵਲੋ ਨਾਕੇ ਦੌਰਾਨ ਸਖ਼ਤੀ ਨਾਲ ਗੱਡੀਆਂ ਦੀ ਜਾਚ ਕਰਨੀ ਸ਼ੁਰੂ ਕਰ ਦਿੱਤੀ ਗਈ।ਤੇ ਨਾਕੇ ਦੌਰਾਨ ਪੁਲਿਸ ਪਾਰਟੀ ਨੇ 396 ਸ਼ਰਾਬ ਦੀਆਂ ਪੇਟੀਆ ਵਾਲਾ ਕੈਟਰ ਡਰਾਈਵਰ ਸਮੇਤ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਡਰਾਈਵਰ ਦੀ ਪਛਾਣ ਅਸ਼ੋਕ ਕੁਮਾਰ ਸਪੁੱਤਰ ਅਜੀਤ ਕੁਮਾਰ ਵਾਸੀ ਗੋਰਖਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋ ਹੋਈ ਹੈ। ਥਾਣਾ ਮੁਖੀ ਪਵਨ ਕੁਮਾਰ ਨੇ ਦੱਸਿਆ ਕਿ ਦੋਸ਼ੀ ਨੇ ਦੱਸਿਆ ਕਿ ਸ਼ਰਾਬ ਦਾ ਕੈਟਰ ਜਲੰਧਰ ਤੋਂ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਕੈਟਰ ਵਿੱਚ 21 ਤਰਾ ਦੀ ਸ਼ਰਾਬ ਬਰਾਮਦ ਹੋਈ ਹੈ। ਪੁਲਿਸ ਨੇ ਦੋਸ਼ੀ ਖਿਲਾਫ ਵੱਖ ਵੱਖ ਧਾਰਾਵਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਵਿਧਾਇਕ ਬੰਗਾ ਡਾ :ਸੁੱਖੀ ਵਲੋਂ ਰਾਜਪਾਲ ਨੂੰ ਮੈਮੋਰੰਡਮ ਪੱਤਰ ਭੇਜਿਆ
ਬੰਗਾ 28 ਮਈ (ਮਨਜਿੰਦਰ ਸਿੰਘ )ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਬਹੁਤ ਵੱਡੇ ਬੀਜ ਘੁਟਾਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਕਿਸਾਨਾਂ ਨਾਲ ਧੋਖਾ ਕਰਨ ਵਾਲੇ ਦੋਸ਼ੀਆਂ ਨੂੰ ਸ਼ਜਾਵਾਂ ਦੇਣ ਦੇ ਸੰਬੰਧ ਵਿੱਚ ਮਾਨਯੋਗ ਰਾਜਪਾਲ ਨੂੰ ਭੇਜਣ ਲਈ ਡੀ ਸੀ ਨਵਾਸ਼ਹਿਰ ਨੂੰ ਹਲਕਾ ਬੰਗਾ ਤੋਂ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਮੈਮੋਰੰਡਮ ਪੱਤਰ ਦਿੱਤਾ ਗਿਆ, ਇਸ ਸਮੇਂ ਉਹਨਾਂ ਨਾਲ ਹਲਕਾ ਇੰਚਾਰਜ ਨਵਾਸ਼ਹਿਰ ਸ. ਜਰਨੈਲ ਸਿੰਘ ਵਾਹਦ, ਸ. ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ, ਸ਼੍ਰੀ ਸੋਹਣ ਲਾਲ ਦੰਡਾਂ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ, ਸ਼੍ਰੀਮਤੀ ਸੁਨੀਤਾ ਚੌਧਰੀ, ਸ੍ਰੀ ਸ਼ੰਕਰ ਦੁੰਗਲ, ਸ਼੍ਰੀ ਰਿੰਕੂ ਚਾਦਪੁਰੀ, ਸ. ਪਰਮ ਸਿੰਘ ਖਾਲਸਾ ਅਤੇ ਅਕਾਲੀ ਦਲ ਦੇ ਹੋਰ ਆਗੂ ਇਸ ਮੌਕੇ ਹਾਜ਼ਰ ਸਨ।
ਪ੍ਰਾਈਵੇਟ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ਤੋਂ ਬਚਾਵੇ ਸਰਕਾਰ - ਨੰਬਰਦਾਰ ਮਾਨ
ਬੰਗਾ 28 ਮਈ ( ਮਨਜਿੰਦਰ ਸਿੰਘ) ਪ੍ਰਾਈਵੇਟ ਸਕੂਲਾਂ ਵਲੋਂ ਸਾਲਾਨਾ ਫੰਡ, ਕਿਤਾਬਾਂ, ਵਰਦੀਆਂ ਅਤੇ ਹਰ ਸਾਲ ਆਪਣੀ ਮਰਜੀ ਨਾਲ ਫੀਸਾਂ ਵਧਾ ਕੇ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ਤੇ ਸਰਕਾਰ ਗੰਭੀਰਤਾ ਅਤੇ ਸਖਤੀ ਨਾਲ ਰੋਕ ਲਾਵੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਬੰਗਾ ਦੇ ਐਨ ਆਰ ਆਈ ਨੰਬਰਦਾਰ ਅਤੇ ਅਕਾਲੀ ਦਲ ਬਾਦਲ ਦੇ ਜਨਰਲ ਕੌਂਸਲ ਮੇਂਬਰ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅੰਦਰ ਨਿਜੀ ਪ੍ਰਾਈਵੇਟ ਸਕੂਲ ਸਿਖਿਆ ਦਾ ਵਪਾਰੀਕਰਨ ਕਰ ਕੇ ਮਾਪਿਆਂ ਨੂੰ ਸ਼ਰੇਆਮ ਲੁੱਟ ਰਹੇ ਹਨ ਜਿਸ ਕਾਰਨ ਮੱਧਵਰਗ ਅਤੇ ਗਰੀਬ ਪਰੀਵਾਰਾਂ ਲਈ ਬੱਚਿਆਂ ਨੂੰ ਸਿਖਿਆ ਦੇਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ | ਦਾਖਲਾ ਫੀਸ ਹਰ ਸਾਲ ਲੈਣ ਦਾ ਕੋਈ ਤਰਕ ਨਹੀਂ ਬਣਦਾ | ਉਨ੍ਹਾਂ ਕਿਹਾ ਕਿ ਇਹ ਸਕੂਲ ਹਰ ਸਾਲ ਬਿਲਡਿੰਗ ਫੰਡ, ਕਿਤਾਬਾਂ ਤੇ ਵਰਦੀਆਂ ਦੀ ਕਾਲਾ ਬਜਾਰੀ, ਛੁਟੀਆ ਦੌਰਾਨ ਬੱਸ ਕਿਰਾਇਆ ਅਤੇ ਹੋਰ ਕਈ ਤਰਾਂ ਦੇ ਸਾਲਾਨਾ ਫੰਡਾ ਦੇ ਨਾਮ ਤੇ ਮਾਪਿਆਂ ਕੋਲੋਂ ਜਬਰਦਸਤੀ ਪੈਸਾ ਵਸੂਲਦੇ ਹਨ | ਉਨ੍ਹਾਂ ਕਿਹਾ ਇਥੇ ਹੀ ਬਸ ਨਹੀਂ ਕੋਰੋਨਾ ਮਹਾਮਾਰੀ ਕਾਰਨ 21ਮਾਰਚ ਤੋਂ ਸਕੂਲ ਬੰਦ ਹਨ ਪਰ ਬਹੁਤੇ ਪ੍ਰਾਈਵੇਟ ਸਕੂਲ ਹਰ ਤਰਾਂ ਦੀ ਫੀਸ ਅਤੇ ਫੰਡਾ ਦੀ ਮੰਗ ਕਰ ਰਹੇ ਹਨ ਅਤੇ ਕੋਈ ਵੀ ਪ੍ਰਾਈਵੇਟ ਸਕੂਲ ਆਰਥਿਕ ਤੌਰ ਤੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਮੁਫ਼ਤ ਦਾਖ਼ਲਾ ਦੇਣ ਅਤੇ ਪੜ੍ਹਾਉਣ ਲਈ ਸਰਕਾਰ ਵਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ | ਨੰਬਰਦਾਰ ਨੇ ਮੁੱਖ ਮੰਤਰੀ ਤੋਂ ਪੁਰਜ਼ੋਰ ਮੰਗ ਕਰਦੇ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਮਾਪਿਆਂ ਨੂੰ ਲੁੱਟਣ ਤੋਂ ਤੁਰੰਤ ਰੋਕਿਆ ਜਾਵੇ ਅਤੇ ਲੁੱਟ ਤੋਂ ਬਾਜ ਨਾ ਆਉਣ ਵਾਲੇ ਸਕੂਲਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਉਨ੍ਹਾਂ ਨਾਲ ਸਤਨਾਮ ਬਾਲੋ, ਦੀਪਕ ਘਈ, ਮੁਖਤਿਆਰ ਸਿੰਘ, ਸੁਰਿੰਦਰ ਕੁਮਾਰ, ਸੰਜੀਵ ਕੁਮਾਰ, ਜਗਬੀਰ ਸਿੰਘ ਅਤੇ ਕੁਲਬੀਰ ਸਿੰਘ ਹਾਜਰ ਸਨ |
Wednesday, May 27, 2020
ਰੇਤ ਮਾਫੀਆ ਦਾ ਸਰਗਨਾ ਜਲਦੀ ਹੋ ਜਾਵੇਗਾ ਜਗਜਾਹਰ --:ਸਤਵੀਰ ਸਿੰਘ ਪੱਲੀ ਝਿੱਕੀ
ਸਤਲੁਜ ਦਰਿਆ ਤੇ ਰੇਤ ਮਾਫੀਆ ਵਲੋ ਬਿਨਾ ਕੋਈ ਸਰਕਾਰੀ ਫੀਸ ਦਿਤੀਆਂ ਨਜਾਇਜ ਢੋਆ -ਢੁਆਈ ਸਰਕਾਰ ਨੂੰ ਚੂਨਾ ਲੱਗਾ ਕਿ ਕਿਤੇ ਜਾਣ ਦੀ ਚਰਚਾ ਇਲਾਕੇ ਦੇ ਲੋਕਾਂ ਵਿੱਚ ਬਹੁਤ ਦੇਰ ਤੋਂ ਹੋ ਰਹੀ ਹੈ |ਜਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਪੁਲਿਸ ਮੁੱਖੀ ਅਲਕਾ ਮੀਨਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਨਫਰੀ ਨਾਲ ਸਤਲੁਜ ਦਰਿਆ ਤੇ ਛਾਪਾ ਮਾਰਕੇ 29 ਟਿੱਪਰ ਅਤੇ 2 ਪੋਪ ਲਾਇਨਾ ਨੂੰ ਕਬਜੇ ਵਿੱਚ ਲੈਕੇ ਵਿਆਕਤੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ |ਇਸ ਗੱਲ ਦਾ ਪ੍ਰਗਟਾਵਾ ਬੰਗਾ ਹਲਕਾ ਦੇ ਹਲਕਾ ਇੰਚਾਰਜ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਕੀਤਾ| ਉਨ੍ਹਾ ਪੁਲਿਸ ਵਲੋ ਰੇਤ ਮਾਫੀਆ ਨੂੰ ਨੱਥ ਪਾਉਣ ਦੇ ਉਪਰਾਲੇ ਅਤੇ ਪੰਜਾਬ ਸਰਕਾਰ ਨੂੰ ਕਰੋੜਾ ਰੁਪਏ ਦੇ ਲੱਗ ਰਹੇ ਚੂਨੇ ਨੂੰ ਬਚਾਉਣ ਦੇ ਯਤਨਾ ਦੀ ਭਰਪੂਰ ਸਲਾਘਾ ਕੀਤੀ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਵਾਈ ਜਹਾਜ ਰਾਹੀ ਸਰਵੈ ਕਰਨ ਉਪਰੰਤ ਪੁਲਿਸ ਨੂੰ ਰੇਤ ਮਾਫੀਆ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ ਦਿੱਤੇ ਸਨ|
ਚੇਅਰਮੈਨ ਪੱਲੀ ਝਿੱਕੀ ਨੇ ਸਪੱਸਟ ਸਬਦਾ ਵਿੱਚ ਕਿਹਾ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਰੇਤ ਮਾਫੀਆ ਕਰਨ ਵਾਲਾ ਚਾਹੇ ਵੱਡਾ ਤਖਤਵਾਰ ਲੀਡਰ ਕਿਉ ਨਾ ਹੋਵੇ ਉਸਦੇ ਖਿਲਾਫ ਕਾਰਵਾਈ ਕਰਨ ਤੋ ਗੁਰਹੇਜ ਨਹੀਂ ਕੀਤਾ ਜਾਵੇਗਾ|ਜਿਲ੍ਹੇ ਵਿੱਚ ਰੇਤ ਮਾਫੀਆ ਦੇ ਕਰਤਾ ਧਰਤਾ ਦੇ ਲੀਡਰ ਦੀ ਲੋਕਾ ਦੀ ਜੁਆਨ ਵਿੱਚ ਚਰਚਾ ਤਾ ਹੋ ਰਹੀ ਹੈ ਅਤੇ ਜਲਦ ਹੀ ਉਸ ਦਾ ਚੇਹਰਾ ਜਗਜਾਹਰ ਹੋ ਜਾਵੇਗਾ |
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਿਲੇ ਦੇ ਸਮੁਚੇ ਲੋਕਾਂ ਦੇ ਹਿਤ ਵਾਲੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਅਤੇ ਕੋਰੋਨਾ ਮਹਾਮਾਰੀ ਤੋਂ ਜਿਸ ਤਰਾਂ ਰਾਹਤ ਮਿਲ ਰਹੀ ਹੈ ਜਲਦ ਹੀ ਅਧੁਰੇ ਕੰਮ ਪੂਰਨ ਕਿਤੇ ਜਾਣਗੇ
ਇਸ ਮੋਕੇ ਚੌਧਰੀ ਸੋਖੀ ਰਾਮ ਬੱਜੋ,ਦਰਬਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬੰਗਾ,ਕੁਲਵੀਰ ਸਿੰਘ ਫੋਜੀ, ਸਰਪੰਚ ਬਿਮਲ ਕਿਸੋਰ ਅਤੇ ਨੰਬਰਦਾਰ ਰਾਣਾ ਗੁਰਦੀਪ ਸਿੰਘ ਆਦਿ ਹਾਜਰ ਸਨ|
ਪ੍ਰਵਾਸੀ ਭਾਰਤੀ ਤਰਸੇਮ ਸਿੰਘ ਨੋਤਾ ਕੋਰੋਨਾ ਮਹਾਮਾਰੀ ਵਿੱਚ ਵੰਡ ਚੁਕੇ ਹਨ 5000 ਰਾਸ਼ਨ ਕਿੱਟਾਂ - ਆਪਣੀ ਨਿਜੀ ਪੂੰਜੀ ਵਿੱਚੋ ਖਰਚ ਚੁਕੇ ਹਨ 28 ਲੱਖ ਦੀ ਧੰਨ ਰਾਸ਼ੀ
ਬੰਗਾ, 27ਮੲੀ ( ਮਨਜਿੰਦਰ ਸਿੰਘ,ਪ੍ਰੇਮ ਜੰਡਿਆਲੀ ) ਕਰੋਨਾ ਮਹਾਂਮਾਰੀ ਤਾਲਾਬੰਦੀ ਕਰਕੇ ਲੋਕਾਂ ਦੇ ਆਰਥਿਕ ਹਲਾਂਤਾਂ ਨੂੰ ਦੇਖਿਆ ਹੋਇਆ ਤਰਸੇਮ ਸਿੰਘ ਨੋਤਾ ( ਖਟਕੜ ਕਲਾਂ ਵਾਲੇ ) ਯੂ ਕੇ ਤੋਂ ਆਏ ਪ੍ਰਵਾਸੀ ਭਾਰਤੀ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ 5000 ਰਾਸ਼ਨ ਕਿੱਟਾਂ ਵੰਡ ਚੁਕੇ ਹਨ ਇਸ ਸੇਵਾ ਦੀ ਸ਼ੁਰੂਆਤ ਉਨ੍ਹਾਂ ਨੇ 25 ਮਾਰਚ ਨੂੰ ਆਪਣੇ ਪਿੰਡ ਖਟਕੜ ਕਲਾ ਤੋਂ ਕੀਤੀ ਜਿਸ ਨੂੰ ਅੱਜ 2 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਉਸ ਦਿਨ ਤੋਂ ਬਾਦ ਕੋਈ ਵੀ ਦਿਨ ਇਸ ਤਰਾਂ ਦਾ ਨਹੀਂ ਹੋਣਾ ਜਿਸ ਦਿਨ ਲੋੜਵੰਦਾਂ ਨੂੰ ਰਾਸ਼ਨ ਨਾ ਵੰਡਿਆ ਹੋਵੇ ਅੰਗਦ ਸਿੰਘ ਵਿਧਾਇਕ ਹਲਕਾ ਨਵਾਂਸ਼ਹਿਰ ਉਨ੍ਹਾਂ ਦੇ ਸਮਾਜ ਸੇਵੀ ਉਪਰਾਲਿਆਂ ਦੀ ਸ਼ਲਾਘਾ ਕਰ ਚੁਕੇ ਹਨ ਉਨ੍ਹਾਂ ਨੂੰ ਕਾਹਮਾ ਗਰਾਮ ਪੰਚਾਇਤ ਅਤੇ ਸ੍ਰੀ ਗੁਰੂ ਰਵਿਦਾਸ ਪ੍ਰੰਬਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਗਮੱਲ ਕਰੀਹਾ ਨੇ ਅੱਜ ਉਨ੍ਹਾਂ ਦੇ ਪਿੰਡ ਕਰੀਹਾ ਵਿਖੇ ਨੋਤਾਂ ਵਲੋਂ ਰਾਸ਼ਨ ਕਿੱਟਾ ਵੰਡਣ ਮੌਕੇ ਕੀਤਾ |ਸਮਾਜ ਸੇਵਕ ਤਰਸੇਮ ਸਿੰਘ ਨੋਤਾ ਨੇ ਇਸ ਮੌਕੇ ਚੋਣਵੇ ਪੱਤਰਕਾਰਾਂ ਨੂੰ ਦੱਸਿਆ ਕਿ ਆਰਥਿਕ ਹਲਾਤਾਂ ਨਾਲ ਪ੍ਰੇਸ਼ਾਨੀਆਂ ਨਾਲ਼ ਜੁਝਣ ਕਰਕੇ ਲੋੜਵੰਦ ਲੋਕਾਂ ਨੂੰ ਰੋਜ਼ਾਨਾ ਵਰਤਣਯੋਗ ਰਾਸ਼ਨ ਵੰਡਿਆ ਜਾ ਰਿਹਾ ਹੈ ਤਾਂ ਕੀ ਉਹ ਭੁੱਖੇ ਸੌਣ ਲਈ ਮਜਬੂਰ ਨਾ ਹੋਣ |
ਉਨਾਂ ਕਿਹਾ ਕਿ ਸਮਾਜ ਭਲਾਈ ਦੇ ਕੰਮ ਆਪਣੀ ਪਤਨੀ ਸਵਰਗਵਾਸੀ ਮਹਿੰਦਰ ਕੌਰ ਦੀ ਯਾਦ ਵਿੱਚ ਪਿਤਾ ਸਵਰਨ ਸਿੰਘ ਅਤੇ ਬਾਬਾ ਦਲੀਪ ਸਿੰਘ ਦੀ ਪ੍ਰੇਰਨਾ ਸਦਕਾ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡ ਕੇ ਕਰ ਰਹੇ ਹਨ ਇਸ ਕਿੱਟ ਵਿਚ ਆਟਾ 10 ਕਿਲੋ,ਖੰਡ ਚਾਹਪੱਤੀ,ਰਿਫਾਇੰਡ, ਤੇਲ ਚਾਵਲ,ਪਿਆਜ਼,ਆਲੂ, ਕਪੜੇ ਧੋਣ ਤੇ ਨਹੁੰਣ ਵਾਲਾਂ ਸਾਬਣ ਆਦਿ , ਕੁਲ 13ਚੀਜ਼ਾਂ ਸ਼ਾਮਲ ਹਨ।ਅੱਜ ਪਿੰਡ ਕਰੀਹਾ ਵਿੱਚ ਵੰਡੀਆਂ ਗਈਆਂ 600 ਕਿਟਾ ਮਿਲਾ ਕੇ ਹੁਣ ਤਕ ਉਹ 5000 ਤੋਂ ਵੱਧ ਕਿੱਟਾ ਵੰਡ ਚੁਕੇ ਹਨ ਜਿਸ ਨਾਲ ਉਨ੍ਹਾਂ ਦਾ 28 ਲੱਖ ਤੋਂ ਵੱਧ ਖਰਚ ਹੋ ਚੁੱਕਾ ਹੈ |ਉਨ੍ਹਾਂ ਦੱਸਿਆ ਕਿ ਇਹ ਸੇਵਾ ਉਹ ਨਿਰਸਵਾਰਥ ਪਾਰਟੀਬਾਜੀ ਤੋਂ ਉਪਰ ਉੱਠ ਕੇ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਗੋਰਖਾ ਮੰਗੂਵਾਲ, ਬਾਬਾ ਹਨੀ, ਮੱਖਣ, ਪਿੰਦਰਜੀਤ ਸਿੰਘ, ਬਿੱਲਾ ਨੋਤਾਂ ਜਿਮ ਵਾਲਾ,, ਸੁਰਜੀਤ ਸਿੰਘ, ਅਰਮਾਨ ਝੰਡਾ, ਸੀਰ, ਹਨੀ, ਜੋਰਾ ਢੋਲੀ ਅਤੇ ਵਿਜੇ ਕੁਮਾਰ ਸਰਪੰਚ ਹਾਜਰ ਸਨ
ਲੋਕ ਇੰਨਸਾਫ ਪਾਰਟੀ ਨੇ ਪ੍ਰਾਈਵੇਟ ਸਕੂਲਾਂ ਵਲੋਂ ਕੀਤੀ ਜਾ ਰਹੀ ਲੁੱਟ ਸੰਬੰਧੀ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
ਨਵਾਂਸ਼ਹਿਰ 27, ਮਈ ( ਮਨਜਿੰਦਰ ਸਿੰਘ ) ਲੋਕ ਇੰਨਸਾਫ ਪਾਰਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਪ੍ਰਾਈਵੇਟ ਸਕੂਲਾਂ ਵਲੋਂ ਸਾਲਾਨਾ ਫੰਡ, ਕਿਤਾਬਾਂ, ਵਰਦੀਆਂ ਅਤੇ ਹਰ ਸਾਲ ਆਪਣੀ ਮਰਜੀ ਨਾਲ ਫੀਸਾਂ ਵਧਾ ਕੇ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ਰੋਕਣ ਸੰਬੰਧੀ ਡਿਪਟੀ ਕਮਿਸ਼ਨਰ ਐਸ ਬੀ ਐਸ ਨਗਰ ਸ਼੍ਰੀ ਵਿਨੈ ਬਬਲਾਨੀ ਰਾਹੀ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਖਿਆ ਮੰਤਰੀ ਨੂੰ ਇਕ ਮੰਗ ਪੱਤਰ ਭੇਜਿਆ ਗਿਆ ਇਸ ਸੰਬੰਧੀ ਜਾਣਕਾਰੀ ਦੇਂਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਹਰਿਪ੍ਰਭਮਹਿਲ ਸਿੰਘ ਬਰਨਾਲਾ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਅੰਦਰ ਨਿਜੀ ਪ੍ਰਾਈਵੇਟ ਸਕੂਲ ਸਿਖਿਆ ਦਾ ਵਪਾਰੀਕਰਨ ਕਰ ਕੇ ਮਾਪਿਆਂ ਨੂੰ ਸ਼ਰੇਆਮ ਲੁੱਟ ਰਹੇ ਹਨ ਜਿਸ ਕਾਰਨ ਮੱਧਵਰਗ ਅਤੇ ਗਰੀਬ ਪਰੀਵਾਰਾਂ ਲਈ ਬੱਚਿਆਂ ਨੂੰ ਸਿਖਿਆ ਦੇਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ | ਦਾਖਲਾ ਫੀਸ ਹਰ ਸਾਲ ਲੈਣ ਦਾ ਕੋਈ ਤਰਕ ਨਹੀਂ ਬਣਦਾ | ਉਨ੍ਹਾਂ ਕਿਹਾ ਕਿ ਇਹ ਸਕੂਲ ਹਰ ਸਾਲ ਬਿਲਡਿੰਗ ਫੰਡ, ਕਿਤਾਬਾਂ ਤੇ ਵਰਦੀਆਂ ਦੀ ਕਾਲਾ ਬਜਾਰੀ, ਛੁਟੀਆ ਦੌਰਾਨ ਬੱਸ ਕਿਰਾਇਆ ਅਤੇ ਹੋਰ ਕਈ ਤਰਾਂ ਦੇ ਸਾਲਾਨਾ ਫੰਡਾ ਦੇ ਨਾਮ ਤੇ ਮਾਪਿਆਂ ਕੋਲੋਂ ਜਬਰਦਸਤੀ ਪੈਸਾ ਵਸੂਲਦੇ ਹਨ | ਉਨ੍ਹਾਂ ਕਿਹਾ ਇਥੇ ਹੀ ਬਸ ਨਹੀਂ ਕੋਰੋਨਾ ਮਹਾਮਾਰੀ ਕਾਰਨ 21ਮਾਰਚ ਤੋਂ ਸਕੂਲ ਬੰਦ ਹਨ ਪਰ ਬਹੁਤੇ ਪ੍ਰਾਈਵੇਟ ਸਕੂਲ ਹਰ ਤਰਾਂ ਦੀ ਫੀਸ ਅਤੇ ਫੰਡਾ ਦੀ ਮੰਗ ਕਰ ਰਹੇ ਹਨ ਅਤੇ ਕੋਈ ਵੀ ਪ੍ਰਾਈਵੇਟ ਸਕੂਲ ਆਰਥਿਕ ਤੌਰ ਤੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਮੁਫ਼ਤ ਦਾਖ਼ਲਾ ਦੇਣ ਅਤੇ ਪੜ੍ਹਾਉਣ ਲਈ ਸਰਕਾਰ ਵਲੋਂ ਜਾਰੀ ਕਿਤੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ | ਪ੍ਰਧਾਨ ਨੇ ਮੁੱਖ ਮੰਤਰੀ ਤੋਂ ਪੁਰਜ਼ੋਰ ਮੰਗ ਕਰਦੇ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਮਾਪਿਆਂ ਨੂੰ ਲੁੱਟਣ ਤੋਂ ਤੁਰੰਤ ਰੋਕਿਆ ਜਾਵੇ ਅਤੇ ਲੁੱਟ ਤੋਂ ਬਾਜ ਨਾ ਆਉਣ ਵਾਲੇ ਸਕੂਲਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕ ਇੰਨਸਾਫ ਪਾਰਟੀ ਨੂੰ ਲੋਕ ਹਿਤਾਂ ਲਈ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਨਾ ਹੋਣਾ ਪਵੇ |ਇਸ ਮੌਕੇ ਅਮਰਜੀਤ ਸਿੰਘ, ਕਰਮ ਜੀਤ, ਬਲਿਹਾਰ ਸਿੰਘ, ਜਸਵਿੰਦਰ ਸਿੰਘ, ਮਹਿੰਦਰ ਸਿੰਘ, ਸਰਵਣ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ, ਹਰੀਸ਼ ਕੁਮਾਰ, ਸੁਰਜੀਤ ਕੁਮਾਰ, ਮੰਗਾ ਸਿੰਘ ਅਤੇ ਚੈਨ ਸਿੰਘ ਹਾਜਰ ਸਨ |
Tuesday, May 26, 2020
ਪ੍ਰਵਾਸੀ ਭਾਰਤੀ ਤਰਸੇਮ ਸਿੰਘ ਨੋਤਾ ਕੋਰੋਨਾ ਮਹਾਮਾਰੀ ਵਿੱਚ ਵੰਡ ਚੁਕੇ ਹਨ 5000 ਰਾਸ਼ਨ ਕਿਟਾ
ਬੰਗਾ, 26ਮਈ ( ਮਨਜਿੰਦਰ ਸਿੰਘ, ਪ੍ਰੇਮ ਜੰਡਿਆਲੀ ) ਕਰੋਨਾ ਮਹਾਂਮਾਰੀ ਤਾਲਾਬੰਦੀ ਕਰਕੇ ਲੋਕ ਦੇ ਆਰਥਿਕ ਹਾਲਤਾਂ ਨੂੰ ਦੇਖਿਆ ਹੋਇਆ ਤਰਸੇਮ ਸਿੰਘ ਨੋਤਾ ( ਖਟਕੜ ਕਲਾਂ ਵਾਲੇ ) ਯੂ ਕੇ ਤੋਂ ਆਏ ਪ੍ਰਵਾਸੀ ਭਾਰਤੀ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ 5000 ਰਾਸ਼ਨ ਕਿੱਟਾਂ ਵੰਡ ਚੁਕੇ ਹਨ ਇਸ ਸੇਵਾ ਦੀ ਸ਼ੁਰੂਆਤ ਉਨ੍ਹਾਂ ਨੇ 25 ਮਾਰਚ ਨੂੰ ਆਪਣੇ ਪਿੰਡ ਖਟਕੜ ਕਲਾ ਤੋਂ ਕੀਤੀ ਜਿਸ ਨੂੰ ਅੱਜ 2 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਉਸ ਦਿਨ ਤੋਂ ਬਾਦ ਕੋਈ ਵੀ ਦਿਨ ਇਸ ਤਰਾਂ ਦਾ ਨਹੀਂ ਹੋਣਾ ਜਿਸ ਦਿਨ ਲੋੜਵੰਦਾਂ ਨੂੰ ਰਾਸ਼ਨ ਨਾ ਵੰਡਿਆ ਹੋਵੇ ਅੰਗਦ ਸਿੰਘ ਵਿਧਾਇਕ ਹਲਕਾ ਨਵਾਂਸ਼ਹਿਰ ਉਨ੍ਹਾਂ ਦੇ ਸਮਾਜ ਸੇਵੀ ਉਪਰਾਲਿਆਂ ਦੀ ਸ਼ਲਾਘਾ ਕਰ ਚੁਕੇ ਹਨ ਉਨ੍ਹਾਂ ਨੂੰ ਕਾਹਮਾ ਗਰਾਮ ਪੰਚਾਇਤ ਅਤੇ ਸ੍ਰੀ ਗੁਰੂ ਰਵਿਦਾਸ ਪ੍ਰੰਬਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ । ਸਮਾਜ ਸੇਵਕ ਤਰਸੇਮ ਸਿੰਘ ਨੋਤਾ ਨੇ ਅੱਜ ਆਪਣੇ ਗ੍ਰਹਿ ਵਿਖੇ ਚੋਣਵੇ ਪੱਤਰਕਾਰਾਂ ਨੂੰ ਦੱਸਿਆ ਕਿ ਆਰਥਿਕ ਹਲਾਤਾਂ ਨਾਲ ਪ੍ਰੇਸ਼ਾਨੀਆਂ ਨਾਲ਼ ਜੁਝਣ ਕਰਕੇ ਲੋੜਵੰਦ ਲੋਕਾਂ ਨੂੰ ਰੋਜ਼ਾਨਾ ਵਰਤਣਯੋਗ ਰਾਸ਼ਨ ਵੰਡਿਆ ਜਾ ਰਿਹਾ ਹੈ ਤਾਂ ਕੀ ਉਹ ਭੁੱਖੇ ਸੌਣ ਲਈ ਮਜਬੂਰ ਨਾ ਹੋਣ |
ਉਨਾਂ ਕਿਹਾ ਕਿ ਸਮਾਜ ਭਲਾਈ ਦੇ ਕੰਮ ਆਪਣੇ ਪਿਤਾ ਸਵਰਨ ਸਿੰਘ ਅਤੇ ਬਾਬਾ ਦਲੀਪ ਸਿੰਘ ਦੀ ਯਾਦ ਵਿੱਚ, ਪਿੰਡ ਭੂਤਾਂ ਕਲੋਨੀ, ਗੱਡੀਆਂ ਵਾਲ਼ੀ ਕਲੋਨੀ,ਖਟਕੜ ਕਲਾਂ, ਮੰਗੂਵਾਲ, ਬੈਂਸਾਂ, ਬਾਜ਼ੀਗਰ ਕਲੋਨੀ, ਆਦਿ ਵਿਚ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡ ਕੇ ਕਰ ਰਹੇ ਹਨ ਇਨ੍ਹਾਂ ਵਿਚ ਆਟਾ 10 ਕਿਲੋ,ਖੰਡ ਚਾਹਪੱਤੀ, ਚਾਵਲ,ਪਿਆਜ਼,ਆਲੂ, ਕਪੜੇ ਧੋਣ ਤੇ ਨਾਹਣ ਵਾਲਾਂ ਸਾਬਣ ਆਦਿ , ਕੁਲ 13ਚੀਜ਼ਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਸੇਵਾ ਉਹ ਨਿਰਸਵਾਰਥ ਪਾਰਟੀਬਾਜੀ ਤੋਂ ਉਪਰ ਉੱਠ ਕੇ ਕਰ ਰਹੇ ਹਨ
ਕੋਰੋਨਾ ਮਹਾਮਾਰੀ ਦੌਰਾਨ ਆਪਣੀ ਜਿੰਦਗੀ ਦੀ ਪ੍ਰਵਾਹ ਨਾ ਕਰਦਿਆਂ ਯੋਗਦਾਨ ਪਾਉਣ ਵਾਲਿਆਂ ਦਾ ਮਨੁੱਖੀ ਅਧਿਕਾਰ ਮੰਚ ਕਰੇਗਾ ਸਨਮਾਨ -ਜਸਵੰਤ ਸਿੰਘ ਖੇੜਾ
ਅਮਲੋਹ 26,ਮਈ (ਮਨਜਿੰਦਰ ਸਿੰਘ )ਮਨੁੱਖੀ ਅਧਿਕਾਰ ਮੰਚ ਦੀ ਮੀਟਿੰਗ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਵਿਚ ਦਰਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਮੁੱਖ ਸਲਾਹਕਾਰ ਆਰ,ਟੀ,ਆਈ ਪੰਜਾਬ ਅਤੇ ਪੂਜਾ ਰਾਣੀ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਡਾਕਟਰ ਜਸਵੰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਕੋਰੋਨਾ ਮਾਹਾਮਾਰੀ ਦੇ ਦੋਰਾਨ ਆਪਣੀ ਜ਼ਿੰਦਗੀ ਦੀ ਨਾ ਪਰਵਾਹ ਕਰਦਿਆਂ ਹੋਏ ਕੋਰੋਨਾ ਮਾਹਾਮਾਰੀ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ । ਉਨ੍ਹਾਂ ਪ੍ਰਤੀ ਵਿਚਾਰਾਂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਸਨਮਾਨ ਦੇਣ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ, ਸਫ਼ਾਈ ਕਰਮਚਾਰੀ, ਪੱਤਰਕਾਰ ਭਾਈਚਾਰਾ ਅਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਨੇ ਇਸ ਮੌਕੇ ਆਪਣੀਆਂ ਸੇਵਾਵਾਂ ਆਮ ਲੋਕਾਂ ਦੀ ਸਹਾਇਤਾ ਲਈ ਦਿਤੀਆਂ , ਉਹਨਾਂ ਨੂੰ ਮੰਚ ਵੱਲੋਂ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸੰਸਥਾ ਦੇ ਮੈਂਬਰਾਂ ਵੱਲੋਂ ਪ੍ਰਣ ਕੀਤਾ ਗਿਆ ਕਿ ਅਸੀਂ ਹਮੇਸ਼ਾ ਮੰਚ ਦੇ ਨਾਲ ਚਟਾਨ ਵਾਂਗ ਖੜੇ ਹਾਂ ਅਤੇ ਖੜੇ ਰਹਾਂਗੇ ਸਮਾਜ ਵਿਰੋਧੀ ਅਨਸਰਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ। ਇਸ ਮੌਕੇ ਸੂਬੇਦਾਰ ਬੂਟਾ ਸਿੰਘ ਚੇਅਰਮੈਨ ਐਡਵੇਜਰੀ ਕਮੇਟੀ, ਜਸਵੀਰ ਕੌਰ ਚੇਅਰਪਰਸਨ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਚਰਨਜੀਤ ਕੌਰ ਮੀਤ ਪ੍ਰਧਾਨ ਫਤਿਹਗੜ੍ਹ ਸਾਹਿਬ ਨੇ ਮੰਚ ਦੀਆਂ ਉਪਲੱਬਧੀਆਂ ਨੂੰ ਦੇਖ ਦੇ ਹੋਏ ਮੰਚ ਨਾਲ ਜੁੜ ਕੇ ਸਮਾਜ ਲਈ ਕੰਮ ਕਰਨ ਪ੍ਰਣ ਕੀਤਾ ।
Saturday, May 23, 2020
ਪਿੰਡ ਦੇ ਸਹਿਯੋਗੀ ਸੱਜਣਾਂ ਦੇ ਉਪਰਾਲੇ ਸਲਾਘਾਯੋਗ ---ਵਿਧਾਇਕ ਸੁੱਖੀ
ਬੰਗਾ24,ਮਈ (ਮਨਜਿੰਦਰ ਸਿੰਘ )ਪਿੰਡ ਗੁਣਾਚੌਰ ਵਿਖੇ ਕੋਰੋਨਾ ਵਾਇਰਸ ਦੇ 2 ਕੇਸ ਹੋਣ ਕਰਕੇ ਪਿੰਡ ਨੂੰ ਪੂਰਨ ਤੌਰ ਤੇ ਪ੍ਰਸ਼ਾਸਨ ਵਲੋਂ ਸੀਲ ਕੀਤਾ ਗਿਆ ਹੈ ਪਿੰਡ ਵਿੱਚ ਰਹਿੰਦੇ ਗ਼ਰੀਬ ਵਰਗ ਦੇ ਲੋਕਾਂ ਲਈ ਆ ਰਹੀ ਰਾਸ਼ਨ ਦੀ ਦਿੱਕਤ ਦੇਖਦੇ ਪਿੰਡ ਦੇ ਸਹਿਯੋਗੀ ਸੱਜਣਾਂ ਵਲੋਂ ਪਿੰਡ ਦੇ ਤਕਰੀਬਨ 650 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਇਸ ਮੌਕੇ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਵਲੋਂ ਪਿੰਡ ਦੇ ਸਹਿਯੋਗੀ ਸੱਜਣਾਂ ਦਵਾਰਾ ਕੀਤੇ ਉਪਰਾਲੇ ਦੀ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਿੰਡ ਦੇ ਸਹਿਯੋਗੀ ਸੱਜਣ ਬਿਨਾਂ ਕਿਸੇ ਭੇਦਭਾਵ ਦੇ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਵਿਧਾਇਕ ਨੇ ਇਸ ਮਹਾਮਾਰੀ ਦੀ ਮੁਸ਼ਕਿਲ ਦੀ ਘੜੀ ਵਿੱਚ ਉਨ੍ਹਾਂ ਦੀ ਹਰ ਮੁਸ਼ਕਿਲ ਵਿੱਚ ਉਨ੍ਹਾਂ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ | ਇਸ ਮੌਕੇ ਮਾਸਟਰ ਬਲਵੀਰ , ਸਰਪੰਚ ਧੀਰਾ ਰਾਮ,ਸੁਖਵਿੰਦਰ ਕੌਰ ਪੰਚ, ਦਲਜੀਤ ਸਿੰਘ ਥਾਂਦੀ, ਪਿਆਰੇ ਲਾਲ, ਭੁਪਿੰਦਰ ਸਿੰਘ ਭਿੰਦੀ, ਰਾਣਾ, ਅਸ਼ੋਕ ਕੁਮਾਰ,ਕੁਲਵਿੰਦਰ ਕੁਮਾਰ, ਪਰਮਜੀਤ ਸਿੰਘ ਭੋਲਾ, ਵਰਿੰਦਰ ਕੁਮਾਰ,ਗੁਰਦੇਵ ਚੰਦ,ਬਿੱਲਾ ਤੇਲੂ ਰਾਮ ਆਦਿ ਹਾਜਰ ਸਨ|
ਗੁਰਵਿੰਦਰਪਾਲ ਸਿੰਘ ਬਤੋਰ ਡੀ ਐਸ ਪੀ ਬੰਗਾ ਨਿਯੁਕਤ
ਬੰਗਾ 23, ਮਈ (ਮਨਜਿੰਦਰ ਸਿੰਘ ) ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ ਸ਼੍ਰੀ ਗੁਰਵਿੰਦਰ ਪਾਲ ਸਿੰਘ ਨੂੰ ਸਬ ਡਵੀਸਨ ਬੰਗਾ ਦੇ ਡੀ ਐਸ ਪੀ ਨਿਯੁਕਤ ਕੀਤਾ ਗਿਆ ਹੈ ਇਸ ਤੋਂ ਪਹਿਲਾ ਉਹ ਵਿਜੀਲੈਸ਼ ਵਿਭਾਗ ਵਿੱਚ ਸੇਵਾ ਨਿਭਾ ਰਹੇ ਸਨ | ਪਹਿਲੇ ਡੀ ਐਸ ਪੀ ਨਵਨੀਤ ਸਿੰਘ ਮਾਹਲ ਦਾ ਤਬਾਦਲਾ ਨਕੋਦਰ ਦਾ ਕਰ ਦਿੱਤਾ ਗਿਆ ਹੈ |
ਦੀਪ ਜੋਤ ਕੌਰ ਨੇ ਬੰਗਾ ਦੇ ਉਪ ਮੰਡਲ ਮੈਜਿਸਟ੍ਰੇਟ ਵਜੋਂ ਅਹੁਦਾ ਸੰਭਾਲਿਆ
2016 ਬੈਚ ਦੇ ਪੀ ਸੀ ਐਸ ਅਧਿਕਾਰੀ
ਦੀਪਜੋਤ ਕੌਰ ਨੇ ਅੱਜ ਬੰਗਾ ਦੇ ਉਪ ਮੰਡਲ ਮੈਜਿਸਟ੍ਰੇਟ ਵਜੋਂ ਚਾਰਜ ਸੰਭਾਲ ਲਿਆ।
ਚੰਡੀਗੜ੍ਹ ਤੋਂ ਪ੍ਰਸ਼ਾਸਕੀ ਸੁਧਾਰ ਵਿਭਾਗ ਚੋਂ ਬਤੌਰ ਉਪ ਸਕੱਤਰ ਦੀ ਤਾਇਨਾਤੀ ਬਾਅਦ ਕੋਵਿਡ ਪ੍ਰਭਾਵਿਤ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਚ ਮਾਰਚ ਮਹੀਨੇ ਸਹਾਇਕ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਬਾਅਦ ਹੁਣ ਬੰਗਾ ਦੇ ਉਪ ਮੰਡਲ ਮੈਜਿਸਟ੍ਰੇਟ ਵਜੋਂ ਤਾਇਨਾਤੀ ਹੋਣ ਉਪਰੰਤ ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਜ਼ਿੰਮੇਵਾਰੀ ਦੇ ਨਾਲ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ (ਜਨਰਲ) ਦੀ ਵਾਧੂ ਜ਼ਿੰਮੇਵਾਰੀ ਨਾਲ ਵੀ ਪੂਰਾ ਇਨਸਾਫ ਕਰਨ ਦੀ ਕੋਸ਼ਿਸ਼ ਕਰਨਗੇ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ ਕੋਵਿਡ ਕੰਟਰੋਲ ਰੂਮ ਦੇ ਇੰਚਾਰਜ ਅਤੇ ਜ਼ਿਲ੍ਹੇ ਚੋਂ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨਾਂ ਨੂੰ ਰਾਜ ਸਰਕਾਰ ਨਾਲ ਰਾਬਤਾ ਕਰਕੇ ਉਨ੍ਹਾਂ ਦੇ ਰਾਜਾਂ ਤਕ ਪੁਜਣ ਦੇ ਕੰਮ ਨੂੰ ਵੀ ਇਹ ਅਧਿਕਾਰੀ ਬੜੀ ਜ਼ਿੰਮੇਵਾਰੀ ਨਾਲ ਨਿਭਾਅ ਰਹੇ ਹਨ।
ਪੁਲਿਸ ਨੇ ਇੱਕ ਹਫ਼ਤੇ ਦੇ ਅੰਦਰ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ
ਮਿਤੀ11-05-2020 ਨੂੰ ਬਲਵੰਤ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਮਿਤੀ 10-05-2020 ਨੂੰ ਉਹ ਤੇ ਉਸਦਾ ਲੜਕਾ ਸਨਪ੍ਰੀਤ ਸਿੰਘ ਖੇਤਾਂ ਵਿੱਚ ਕੰਮ ਕਰਨ ਗਏ ਤੇ ਉਹ ਖੇਤਾਂ ਤੋਂ ਸ਼ਾਮ 06:30 ਵਜੇ ਘਰ ਆ ਗਿਆ। ਜਦੋਂ ਰਾਤ 10:00 ਤੱਕ ਉਸਦਾ ਲੜਕਾ ਘਰ ਨਹੀਂ ਆਇਆ ਤਾਂ ਉਸਨੇ ਆਪਣੇ ਲੜਕੇ ਨੂੰ ਫੋਨ ਕੀਤਾ, ਉਸਦਾ ਫੋਨ ਨਹੀਂ ਲੱਗ ਰਿਹਾ ਸੀ, ਉਹ ਘਰ ਤੋਂ ਪਿੰਡ ਸ਼ੇਖਾ ਮਜਾਰਾ ਖੇਤਾ ਵੱਲ ਨੂੰ ਉਸਦਾ ਪਤਾ ਕਰਨ ਜਾ ਰਿਹਾ ਸੀ ਤਾਂ ਗੜੀ ਮੋੜ, ਰਾਹੋਂ ਸਾਈਡ ਉਸਦੇ ਲੜਕੇ ਦੀ ਕਿਸੇ ਨਾ-ਮਲੂਮ ਵਹੀਕਲ ਨਾਲ ਐਕਸੀਡੈਂਟ ਹੋਣ ਨਾਲ ਮੌਤ ਹੋ ਚੁੱਕੀ ਸੀ ਤੇ ਉਸਦੇ ਲੜਕੇ ਦੀ ਛਾਤੀ ਅਤੇ ਮੂੰਹ ਦੇ ਖੱਬੇ ਪਾਸੇ ਸਖਤ ਸੱਟਾਂ ਦੇ ਨਿਸ਼ਾਨ ਸਨ, ਜਿਸ ਤੇ ਨਾ-ਮਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 47 ਮਿਤੀ 11-05-2020 ਅ/ਧ 279,304-ਏ ਭ:ਦ:ਥਾਣਾ ਰਾਹੋਂ ਵਿਖੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਰਾਨੇ ਤਫਤੀਸ਼ ਮਿ੍ਰਤਕ ਸਨਪ੍ਰੀਤਸਿੰਘ ਦੀ ਪੋਸਟ ਮਾਰਟਮ ਰਿਪੋਰਟ ਮੁਤਾਬਿਕ ਇਸਦੇ ਸਰੀਰ ਤੇ ਤੇਜਧਾਰ ਹਥਿਆਰਾਂ ਨਾਲ 14 ਸੱਟਾਂ ਲੱਗਣ ਕਰਕੇ ਮੌਤ ਹੋਈ ਹੈ, ਜਿਸ ਤੇ ਮੁਕੱਦਮਾ ਵਿੱਚ ਜੁਰਮ 279,304-ਏ ਭ:ਦ: ਦਾ ਘਾਟਾ ਕਰਕੇ ਜੁਰਮ 302,34 ਭ:ਦ: ਦਾ ਵਾਧਾ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਹੋਇਆ ਸ੍ਰੀਮਤੀ ਅਲਕਾ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਮੁਕੱਦਮੇ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਨਾ-ਮਲੂਮ ਦੋਸ਼ੀਆਂ ਨੂੰ ਟਰੇਸ ਕਰਨ ਲਈ ਮੁਕੱਦਮਾ ਦੀ ਆਇੰਦਾ ਤਫਤੀਸ਼ ਕਪਤਾਨ ਪੁਲਿਸ (ਜਾਂਚ), ਸ਼ਭਸ ਨਗਰ, ਉਪ ਕਪਤਾਨ ਪੁਲਿਸ (ਜਾਂਚ), ਸ਼ਭਸ ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਦਲਵੀਰ ਸਿੰਘ ਇੰਚਾਰਜ ਸੀ.ਆਈ.ਏ, ਸ਼ਭਸ ਨਗਰ ਨੂੰ ਸੌਪੀ ਗਈ। ਇਸ ਟੀਮ ਦੀ ਪਿਛਲੇ ਇੱਕ ਹਫਤੇ ਦੀ ਅਣਥੱਕ ਮਿਹਨਤ ਦੇ ਸਿੱਟੇ ਵਜੋਂ ਦੋਸ਼ੀ ਜਗਦੀਪ ਸਿੰਘ ਉਰਫ ਬੱਬੂ ਬਾਜਵਾ, ਬਖਸ਼ੀਸ਼ ਸਿੰਘ ਉਰਫ ਬੱਬੀ, ਹਰਸ਼, ਜਨਿਤ ਕੁਮਾਰ ਉਰਫ ਜਿੰਨੀ ਵਾਸੀਆਨ ਰਾਹੋਂ, ਹਰਜਿੰਦਰ ਸਿੰਘ ਉਰਫ ਭੁੱਟਾ ਅਤੇ ਕਮਲਜੀਤ ਵਾਸੀਆ ਗੜ੍ਹ ਪਧਾਣਾ ਨੂੰ ਟਰੇਸ ਕਰਕੇ ਗਿ੍ਰਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਦੋਸ਼ੀਆ ਨੇ ਮੰਨਿਆ ਕਿ ਮਿਤੀ 10-05-2020 ਦੀ ਦੇਰ ਰਾਤ ਨੂੰ ਉਹ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਸ਼ਰਾਬ ਅਤੇ ਭੰਗ ਪੀ ਕੇ 02 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਰਾਹੋਂ ਤੋਂ ਮਾਛੀਵਾੜਾ ਰੋਡ ਪਰ ਗਏ ਸਨ, ਰਸਤੇ ਵਿੱਚ ਸਨਪ੍ਰੀਤ ਸਿੰਘ ਮਾਂਗਟ ਆਪਣੇ ਮੋਟਰ ਸਾਈਕਲ ਤੇ ਆ ਰਿਹਾ ਸੀ, ਉਹਨਾਂ ਨੇ ਆਪਣੇ ਮੋਟਰ ਸਾਈਕਲ ਉਸ ਦੇ ਮੋਟਰ ਸਾਈਕਲ ਅੱਗੇ ਲਗਾ ਕੇ ਇਸ ਨੂੰ ਘੇਰ ਲਿਆ ਅਤੇ ਸਨਪ੍ਰੀਤ ਸਿੰਘ ਨਾਲ ਇਹਨਾਂ ਦਾ ਤਕਰਾਰ ਹੋ ਗਿਆ। ਸਨਪ੍ਰੀਤ ਸਿੰਘ ਦੇ ਵਿਰੋਧ ਕਰਨ ਤੇ ਬੱਬੂ ਬਾਜਵਾ, ਬਖਸ਼ੀਸ਼ ਬੱਬੀ ਅਤੇ ਇਹਨਾਂ ਦੇ ਸਾਥੀਆਂ ਨੇ ਲੁੱਟ ਕਰਨ ਦੇ ਇਰਾਦੇ ਨਾਲ ਆਪਣੇ ਤੇਜਧਾਰ ਹਥਿਆਰਾਂ ਨਾਲ ਪਹਿਲਾਂ ਮਿ੍ਰਤਕ ਸਨਪ੍ਰੀਤ ਸਿੰਘ ਦੇ ਖੜ੍ਹੇ ਦੇ ਵਾਰ ਕੀਤੇ, ਫਿਰ ਇਸਦੇ ਡਿੱਗੇ ਪਏ ਦੇ ਮਾਰ ਦੇਣ ਦੀ ਨੀਯਤ ਨਾਲ ਕਾਫ਼ੀ ਵਾਰ ਕੀਤੇ, ਜਿਸ ਨਾਲ ਸਨਪ੍ਰੀਤ ਸਿੰਘ ਦੀ ਮੌਕਾ ਤੇ ਹੀ ਮੌਤ ਹੋਈ ਹੈ ਤੇ ਸਾਰੇ ਹਮਲਾਵਰ ਮਿ੍ਰਤਕ ਸਨਪ੍ਰੀਤ ਸਿੰਘ ਮਾਂਗਟ ਦੀ ਜੇਬ ਵਿੱਚੋਂ 15,000/- ਰੁਪਏ, ਇੱਕ ਚਾਂਦੀ ਦੀ ਚੈਨੀ ਤੇ ਪਰਸ ਲੁੱਟ ਕੇ ਫਰਾਰ ਹੋ ਗਏ।
ਦੋਰਾਨੇ ਪੁੱਛਗਿੱਛ ਦੋਸ਼ੀਆ ਨੇ ਇਹ ਵੀ ਮੰਨਿਆ ਕਿ ਉਹਨਾਂ ਦੀ ਮਿ੍ਰਤਕ ਸਨਪ੍ਰੀਤ ਸਿੰਘ ਨਾਲ ਨਾ ਹੀ ਪਹਿਲਾਂ ਕੋਈ ਰੰਜਸ਼ ਸੀ ਅਤੇ ਨਾ ਹੀ ਕੋਈ ਨਿੱਜੀ ਦੁਸ਼ਮਣੀ ਸੀ, ਉਹਨਾਂ ਨੇ ਇਸ ਵਾਰਦਾਤ ਨੂੰ ਸਿਰਫ਼ ਲੁੱਟ-ਖੋਹ ਕਰਨ ਦੀ ਨੀਯਤ ਨਾਲ ਅੰਜਾਮ ਦਿੱਤਾ ਸੀ। ਦੋਸ਼ੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਤੇਜਧਾਰ ਹਥਿਆਰ ਅਤੇ 02 ਮੋਟਰ ਸਾਈਕਲ ਬ੍ਰਾਮਦ ਕਰ ਲਏ ਗਏ ਹਨ। ਗਿ੍ਰਫਤਾਰ ਦੋਸ਼ੀਆਂ ਦੀ ਉਮਰ ਕਰੀਬ18 ਤੋਂ 24 ਸਾਲ ਦੇ ਵਿਚਕਾਰ ਹੈ। ਦੋਸ਼ੀਆਂ ਨੂੰ ਅੱਜ ਮਿਤੀ 23-05-2020 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੱੁਛਗਿੱਛ ਕੀਤੀਜਾਵੇਗੀ, ਜੋ ਦੋਸ਼ੀਆਂ ਪਾਸੋਂ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਸਬੰਧੀ ਖੁਲਾਸੇ ਹੋ ਸਕਦੇ ਹਨ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਿ੍ਰਤਕ ਸਨਪ੍ਰੀਤ ਸਿੰਘ ਮਾਂਗਟ ਦੇ ਖਿਲਾਫ਼ ਅਪ੍ਰੈਲ-2017 ਵਿੱਚ ਐਨ.ਡੀ.ਪੀ.ਐਸ ਐਕਟ ਦਾ ਮੁਕੱਦਮਾ ਦਰਜ ਹੋਣ ਕਰਕੇ ਇਸਨੂੰ ਪੱਤਰਕਾਰੀ ਤੋਂ ਹਟਾ ਦਿੱਤਾ ਗਿਆ ਸੀ। ਸਾਲ-2019 ਦੋਰਾਨ ਇਸਦੇ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਇੱਕ ਮਾਮਲਾ ਹੋਰ ਦਰਜ ਹੋ ਗਿਆ, ਇਸ ਸਮੇਂ ਇਸ ਦੇ ਖਿਲਾਫ਼ ਐਨ.ਡੀ.ਪੀ.ਐਸ ਐਕਟ ਦੇ 02 ਮੁਕੱਦਮੇ ਦਰਜ ਹਨ, ਜੋ ਇਹ ਦੋਵੇਂ ਮੁਕੱਦਮੇ ਜੇਰੇ ਸਮਾਇਤ ਅਦਾਲਤ ਹਨ।
Friday, May 22, 2020
ਦੀਪਜੋਤ ਕੌਰ ਹੋਣਗੇ ਬੰਗਾ ਦੇ ਨਵੇਂ ਐਸ ਡੀ ਐਮ :
ਬੰਗਾ 23, ਮਈ (ਮਨਜਿੰਦਰ ਸਿੰਘ ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕੁੱਝ ਆਈ ਏ ਐਸ ਅਤੇ ਪੀ ਸੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਿਸ ਅਨੁਸਾਰ ਬੰਗਾ ਦੇ ਐਸ ਡੀ ਐਮ ਸ਼੍ਰੀ ਗੌਤਮ ਜੈਨ ਆਈ ਏ ਐਸ ਦਾ ਤਬਾਦਲਾ ਕਰ ਦਿੱਤਾ ਗਿਆ ਹੈ | ਸਰਕਾਰ ਦੇ ਹੁਕਮਾਂ ਅਨੁਸਾਰ ਪੀ ਸੀ ਐਸ ਅਧਿਕਾਰੀ ਦੀਪਜੋਤ ਕੌਰ ਨੂੰ ਐਸ ਡੀ ਐਮ ਬੰਗਾ ਨਿਯੁਕਤ ਕੀਤਾ ਗਿਆ ਹੈ | ਐਸ ਡੀ ਐਮ ਦਫਤਰ ਤੋਂ ਪਤਾ ਲੱਗਾ ਹੈ ਕਿ ਉਹ ਸੋਮਵਾਰ ਨੂੰ ਆਪਣਾ ਅਹੁਦਾ ਸੰਬਾਲਨਗੇ |
Wednesday, May 20, 2020
ਇਲਾਕੇ ਵਿੱਚ ਕਿਸੇ ਨੂੰ ਵੀ ਭੁੱਖਾ ਸੌਣ ਨਹੀਂ ਦਵਾਂਗਾ -ਨੋਤਾ ਪ੍ਰਵਾਸੀ ਭਾਰਤੀ ਨੇ ਲੌੜਵੰਦ ਲੋਕਾਂ ਨੂੰ ਤਾਲਾਬੰਦੀ ਦੌਰਾਨ 970 ਕਿਟਾਂ ਵੰਡੀਆਂ
ਬੰਗਾ ਨਵਾਂਸ਼ਹਿਰ 20,ਮੲੀ ( ਮਨਜਿੰਦਰ ਸਿੰਘ, ਚੇਤ ਰਾਮ ਰਤਨ )ਕਰੋਨਾ ਮਹਾਂਮਾਰੀ ਤਾਲਾਬੰਦੀ ਅਤੇ ਕਰਫਿਊ ਕਰਕੇ ਲੋਕ ਦੇ ਆਰਥਿਕ ਹਾਲਤਾਂ ਨੂੰ ਦੇਖਿਆ ਹੋਇਆ ਤਰਸੇਮ ਸਿੰਘ ਨੋਤਾ ( ਖਟਕੜ ਕਲਾਂ ਵਾਲੇ ) ਯੂ ਕੇ ਤੋਂ ਆਏ ਪ੍ਰਵਾਸੀ ਭਾਰਤੀ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ 970 ਰਾਸ਼ਨ ਕਿੱਟਾਂ ਵੰਡਣ ਦੀ ਰਸਮ ਅੰਗਦ ਸਿੰਘ
ਵਿਧਾਇਕ ਨਵਾਂਸ਼ਹਿਰ ਨੇ ੍ਪਿੰਡ ਕਾਹਮਾ ਤੋਂ ਆਰੰਭ ਕੀਤੀ ਗਈ। ਅੰਗਦ ਸਿੰਘ ਵੱਲੋਂ ਤਰਸੇਮ ਸਿੰਘ ਖਟਕੜਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੂੰ ਕਾਹਮਾ ਗਰਾਮ ਪੰਚਾਇਤ ਅਤੇ ਸ੍ਰੀ ਗੁਰੂ ਰਵਿਦਾਸ ਪ੍ਰੰਬਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੋਕੇ ਉਘੇ ਸਮਾਜ ਸੇਵਕ ਨੋਤਾ ਨੇ ਕਿਹਾ ਕਿ ਆਰਥਿਕ ਹਲਾਤਾਂ ਨਾਲ ਪ੍ਰੇਸ਼ਾਨੀਆਂ ਨਾਲ਼ ਜੁਝਣ ਕਰਕੇ ਲੋੜਵੰਦ ਲੋਕ ਭੁੱਖੇ ਸੌਣ ਲਈ ਮਜਬੂਰ ਹੋਣ ਵਾਲੀਆਂ ਨੂੰ ਰੋਜ਼ਾਨਾ ਵਰਤਣਯੋਗ ਰਾਸ਼ਨ ਵੰਡਿਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਸਮਾਜ ਭਲਾਈ ਦੇ ਕੰਮ ਆਪਣੇ ਪਿਤਾ ਸਵਰਨ ਸਿੰਘ ਅਤੇ ਬਾਬਾ ਦਲੀਪ ਸਿੰਘ ਦੀ ਯਾਦ ਅੰਦਰ ਪਿੰਡ, ਭੂਤਾਂ ਕਲੋਨੀ, ਗੱਡੀਆਂ ਵਾਲ਼ੀ ਕਲੋਨੀ,ਖਟਕੜ ਕਲਾਂ, ਮੰਗੂਵਾਲ, ਬੈਂਸਾਂ, ਬਾਜ਼ੀਗਰ ਕਲੋਨੀ, ਆਦਿ ਵਿਚ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡ ਕੇ ਕਰ ਰਿਹਾ ਹਾਂ । ਇਨ੍ਹਾਂ ਵਿਚ ਆਟਾ 10 ਕਿਲੋ,ਖੰਡ ਚਾਹਪੱਤੀ, ਚਾਵਲ,ਪਿਆਜ਼,ਆਲੂ, ਕਪੜੇ ਧੋਣ ਤੇ ਨਾਹਣ ਵਾਲਾਂ ਸਾਬਣ। ਕੁਲ 12 ਚੀਜ਼ਾਂ ਰਾਸ਼ਨ ਵਿੱਚ ਸ਼ਾਮਲ ਹਨ।
ਇਸ ਮੌਕੇ ਪ੍ਰਮਿੰਦਰਜੀਤ ਕੌਰ ਸਰਪੰਚ, ਬਾਬਾ ਲੱਕੀ ਝੰਡਾਂ ਜੀ, ਸੁਖਵਿੰਦਰ ਕੌਰ ਬਲਾਕ ਸੰਮਤੀ ਮੈਂਬਰ, ਸਤਨਾਮ ਸਿੰਘ ਕਾਹਮਾ ਸਮਾਜ ਸੇਵਕ, ਜਥੇਦਾਰ ਹੰਸ ਸਿੰਘ,ਗੋਰਖਾ ਮੰਗੂਵਾਲ,ਪਿੰਦਰੀ, ਬਾਬਾ ਹੱਨੀ ਝੰਡਾ ਜੀ,ਅਮਰੀਕ ਸਿੰਘ ਜਰਨੈਲ ਸਿੰਘ, ਕਸ਼ਮੀਰ ਸਿੰਘ ਪ੍ਰਵੀਨ ਕੁਮਾਰ, ਮਨਜੀਤ ਲਾਲ ਸਾਰੇ ਪੰਚ ਅਤੇ ਕਰਨੈਲ ਰਾਹੀਂ ਸਾਬਕਾ ਪੰਚ ਆਦਿ ਹਾਜ਼ਰ ਸਨ।
Tuesday, May 19, 2020
ਚੇਅਰਮੈਨ ਪੱਲੀ ਝਿੱਕੀ ਵਲੋਂ ਨਗਰ ਕੌਂਸਲ ਬੰਗਾ ਦੇ ਕਰਮਚਾਰੀਆਂ ਨੂੰ ਰਾਸ਼ਨ ਵੰਡੀਆ -
ਬੰਗਾ 19ਅਪ੍ਰੈਲ (ਮਨਜਿੰਦਰ ਸਿੰਘ )ਜਿਲਾ ਯੋਜਨਾ ਬੋਰਡ ਐਸ ਬੀ ਐਸ ਨਗਰ ਦੇ ਚੇਅਰਮੈਨ ਸ਼੍ਰੀ ਸਤਵੀਰ ਸਿੰਘ ਪੱਲੀ ਝਿੱਲੀ ਨੇ ਨਗਰ ਕੌਂਸਲ ਬੰਗਾ ਵਿੱਚ ਤਾਇਨਾਤ ਸਫਾਈ ਅਤੇ ਵਾਟਰ ਸਪਲਾਈ ਦੇ ਕਰਮਚਾਰੀਆਂ ਨੂੰ ਰਾਸ਼ਨ ਦੀਆਂ ਕਿੱਟਾ ਵੰਡੀਆਂ ਅਤੇ ਉਨ੍ਹਾਂ ਦੇ ਸਨਮਾਨ ਲਈ ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ |ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਇਨ੍ਹਾਂ ਸਫਾਈ ਕਰਮਚਾਰੀਆਂ ਦੀ ਸਚੀ ਲਗਨ ਨਾਲ ਕੀਤੀ ਸੇਵਾ ਕਾਰਨ ਹੀ ਅਸੀਂ ਆਪਣੇ ਆਪ ਨੂੰ ਘਰਾਂ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਾਂ ਕਿਉਂਕਿ ਕਿਸੇ ਵੀ ਵਾਇਰਸ ਦੀ ਰੋਕਥਾਮ ਲਈ ਸਾਡੇ ਆਲੇ ਦੁਆਲੇ ਦਾ ਸਾਫ ਸੁਥਰਾ ਹੋਣਾ ਬਹੁਤ ਜਰੂਰੀ ਹੈ ਇਸ ਮੌਕੇ ਸਾਬਕਾ ਨਗਰ ਕੌਂਸਲ ਬੰਗਾ ਪ੍ਰਧਾਨ ਜਤਿੰਦਰ ਕੌਰ ਮੂੰਗਾ ਅਤੇ ਈ ਓ ਸ਼੍ਰੀ ਰਾਜੀਵ ਓਬਰਾਏ ਨੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਸੰਦੇਸ਼ ਦਿੱਤਾ |ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਦਰਬਜੀਤ ਸਿੰਘ ਪੂਨੀ, ਵਿਜੇ ਕੁਮਾਰ, ਯਸ਼ਪਾਲ, ਮੋਹਨਜੀਤ ਬੋਬੀ, ਸਚਿਨ ਗਈ, ਸੋਢੀ ਸਿੰਘ, ਹਰੀਪਾਲ ਅਤੇ ਦੀਪਮਾਲਾ ਆਦਿ ਹਾਜਰ ਸਨ |
Saturday, May 16, 2020
ਦੇਸ਼ ਪਰਤ ਰਹੇ ਪ੍ਰਵਾਸੀ ਭਾਰਤੀਆਂ ਦੇ ਇਕਾਂਤਵਾਸ ਸਮੇਂ ਦੇ ਖਰਚੇ ਦਾ ਪ੍ਰਬੰਧ ਸਰਕਾਰ ਕਰੇ : ਇੰਦਰਜੀਤ ਮਾਨ
ਬੰਗਾ,16ਮਈ (ਮਨਜਿੰਦਰ ਸਿੰਘ) ਬੰਗਾ ਤੋਂ ਐਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਐਨ ਆਰ ਆਈ ਸਭਾ ਦੇ ਸੀਨੀਅਰ ਅਹੁਦੇਦਾਰ ਜਿਨ੍ਹਾਂ ਵਿੱਚ ਜਿਲਾ ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ ਅਤੇ ਕੇਵਲ ਸਿੰਘ ਖਟਕੜ ਮਜੂਦ ਸਨ ਨੇ ਜਿਲਾ ਮੈਜਿਸਟ੍ਰੇਟ ਸ਼੍ਰੀ ਵਿਨੈ ਬਬਲਾਨੀ ਨਾਲ ਇਕ ਮੀਟਿੰਗ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੇ ਵਿਦੇਸ਼ਾਂ ਤੋਂ ਦੇਸ਼ ਪਰਤ ਰਹੇ ਪ੍ਰਵਾਸੀ ਭਾਰਤੀਆ ਅਤੇ ਟੂਰਿਸਟ ਦੇ ਇਕਾਂਤਵਾਸ ਦੌਰਾਨ ਰਹਿਣ ਅਤੇ ਖਾਣ ਪੀਣ ਦੇ ਸਾਰੇ ਪ੍ਰਬੰਧਾਂ ਦਾ ਖਰਚਾ ਪੰਜਾਬ ਸਰਕਾਰ ਕਰੇ | ਉਨ੍ਹਾਂ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਜੋ ਲੋਕ ਵਿਦੇਸ਼ਾਂ ਤੋਂ ਪਰਤ ਰਹੇ ਹਨ ਉਨ੍ਹਾਂ ਨੂੰ ਇਕਾਂਤਵਾਸ ਲਈ ਸਰਕਾਰ ਆਪਣੇ ਖਰਚੇ ਤੇ ਹੋਟਲਾਂ ਵਿੱਚ ਰਹਿਣ ਦੇ ਆਦੇਸ਼ ਦੇ ਰਹੀਂ ਹੈ| ਜੋ ਕੀ ਸਰਕਾਰ ਦਾ ਇਕ ਗ਼ਲਤ ਫੈਸਲਾ ਹੈ ਕਿਉਂਕਿ ਇਹ ਵਿਦੇਸਾ ਵਿੱਚ ਵਸੇ ਲੋਕ ਹਮੇਸ਼ਾ ਹੀ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਰਹੇ ਹਨ ਇਸ ਲਈ ਇਸ ਕੋਰੋਨਾ ਵਾਇਰਸ ਦੀ ਮੁਸੀਬਤ ਦੀ ਘੜੀ ਵਿੱਚ ਇਨ੍ਹਾਂ ਨੂੰ ਸੰਭਾਲਣਾ ਸਰਕਾਰ ਦਾ ਫਰਜ ਬਣਦਾ ਹੈ | ਨੰਬਰਦਾਰ ਨੇ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਜੋ ਵੀ ਲੋਕ ਬਾਹਰੋਂ ਆਉਣ ਤੇ ਇਕਾਂਤਵਾਸ ਵਿੱਚ ਰੱਖੇ ਜਾਂਦੇ ਹਨ ਉਨ੍ਹਾਂ ਦਾ ਵੇਰਵਾ ਐਨ ਆਰ ਆਈ ਸਭਾ ਨੂੰ ਦਿੱਤਾ ਜਾਵੇ |ਇਸ ਮੌਕੇ ਉਨ੍ਹਾਂ ਨਾਲ ਮਹਿੰਦਰ ਸਿੰਘ ਬਾਠ, ਸੋਢੀ ਸਿੰਘ ਸ਼ੇਰਗਿੱਲ, ਸੁਖਵਿੰਦਰ ਮਿੰਟੂ ਅਤੇ ਸਤਨਾਮ ਬਾਲੋ ਅਤੇ ਸ਼ਮਿੰਦਰ ਸਿੰਘ ਗਰਚਾ ਆਦਿ ਹਾਜਰ ਸਨ |
Thursday, May 14, 2020
ਐੱਮ.ਪੀ ਤਿਵਾੜੀ ਵੱਲੋਂ ਕਾਂਗਰਸ ਦੀਆਂ ਮਹਿਲਾ ਵਰਕਰਾਂ ਨਾਲ ਮੀਟਿੰਗ ਮੱਧ ਵਰਗ ਦੀਆਂ ਸਮੱਸਿਆਵਾਂ, ਘਰੇਲੂ ਹਿੰਸਾ ਵਰਗੇ ਵਿਸ਼ੇ ਰਹੇ ਅਹਿਮ; ਤਿਵਾੜੀ ਨੇ ਦਿੱਤੇ ਸੁਝਾਅ,
ਬੰਗਾ/ਨਵਾਂਸ਼ਹਿਰ 14 ਮਈ: (ਮਨਜਿੰਦਰ ਸਿੰਘ ਚੀਫ )ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਵੱਲੋਂ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਦੌਰਾਨ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਨੂੰ ਲੈ ਕੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਇਸਦੇ ਤਹਿਤ ਐੱਮ.ਪੀ ਤਿਵਾੜੀ ਨੇ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀਆਂ ਮਹਿਲਾ ਨੇਤਾਵਾਂ ਤੇ ਵਰਕਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਜਿਸ ਚ ਮੱਧ ਵਰਗ ਦੀਆਂ ਸਮੱਸਿਆਵਾਂ ਤੋਂ ਲੈ ਕੇ ਘਰੇਲੂ ਹਿੰਸਾ, ਪ੍ਰਵਾਸੀ ਮਜ਼ਦੂਰ, ਕੋਰੋਨਾ ਪ੍ਰਤੀ ਜਾਰੂਕਤਾ ਅਤੇ ਬਿਜਲੀ ਦੇ ਬਿੱਲਾਂ ਮੁਰਗੇ ਮੁੱਦਿਆਂ ਤੇ ਚਰਚਾ ਹੋਈ।
ਆਲ ਇੰਡੀਆ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਪਰਮਿੰਦਰ ਕੌਰ ਨੇ ਘਰੇਲੂ ਹਿੰਸਾ ਦੇ ਵਧਦੇ ਮਾਮਲਿਆਂ ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਇਸ ਨਾਲ ਜੁੜੇ ਮਾਮਲੇ ਕਾਫ਼ੀ ਵਧੇ ਹਨ, ਜਿਸ ਲਈ ਕਈ ਵਾਰ ਆਰਥਿਕ ਤੇ ਸਮਾਜਿਕ ਪ੍ਰੇਸ਼ਾਨੀਆਂ ਵੀ ਕਾਰਨ ਰਹਿੰਦੀਆਂ ਹਨ। ਇਸੇ ਤਰ੍ਹਾਂ ਹੋਰ ਮਹਿਲਾ ਵਰਕਰਾਂ ਨੇ ਦੱਸਿਆ ਕਿ ਨੋਟਬੰਦੀ ਤੇ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਕੰਮ ਪਹਿਲਾਂ ਤੋਂ ਮੰਦੇ ਸਨ ਅਤੇ ਕੋਰੋਨਾ ਮਹਾਂਮਾਰੀ ਨੇ ਪ੍ਰੇਸ਼ਾਨੀਆਂ ਜ਼ਿਆਦਾ ਵਧਾ ਦਿੱਤੀਆਂ ਹਨ। ਸਰਕਾਰੀ ਵਿਵਸਥਾ ਦੇ ਬਾਵਜੂਦ ਪਰਵਾਸੀ ਮਜ਼ਦੂਰਾਂ ਵੱਲੋਂ ਸੜਕ ਰਾਹੀਂ ਆਪਣੇ ਘਰਾਂ ਨੂੰ ਜਾਣ ਬਾਰੇ ਉਨ੍ਹਾਂ ਖੁਲਾਸਾ ਕੀਤਾ ਕਿ ਆਨਲਾਈਨ ਅਪਲਾਈ ਕਰਨਾ ਹਰ ਕਿਸੇ ਦੇ ਵੱਸ ਚ ਨਹੀਂ ਹੈ। ਸਰਕਾਰ ਨੂੰ ਹੋਰ ਵਿਕਲਪ ਵੀ ਲੱਭਣੇ ਪੈਣਗੇ। ਕੁਝ ਵਰਕਰਾਂ ਨੇ ਇਨ੍ਹਾਂ ਹਾਲਾਤਾਂ ਚ ਬਿਜਲੀ ਦੇ ਬਿੱਲਾਂ ਨੂੰ ਅਨੁਚਿਤ ਕਰਾਰ ਦਿੱਤਾ, ਜਦੋਂ ਲੋਕਾਂ ਕੋਲ ਪੈਸਿਆਂ ਦੀ ਘਾਟ ਹੈ, ਤਾਂ ਕਈਆਂ ਨੇ ਵਿਧਵਾ ਔਰਤਾਂ ਨੂੰ ਫ਼ਰੀ ਰਾਸ਼ਨ ਦੇਣ ਦੀ ਮੰਗ ਕੀਤੀ, ਤਾਂ ਜੋ ਉਨ੍ਹਾਂ ਦੀ ਸਥਿਤੀ ਹੋਰ ਖਰਾਬ ਨਾ ਹੋਵੇ ਇਸ ਦੌਰਾਨ ਮਹਿਲਾ ਕਾਂਗਰਸ ਦੀਆਂ ਜ਼ਿਲ੍ਹਾ ਤੇ ਬਲਾਕ ਪ੍ਰਧਾਨਾਂ ਨੇ ਹਲਕੇ ਦੇ ਵਿਧਾਇਕਾਂ ਦੇ ਨੁਮਾਇੰਦਿਆਂ ਵੱਲੋਂ ਇਨ੍ਹਾਂ ਹਾਲਾਤਾਂ ਚ ਲੋਕ ਹਿਤ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ।
ਐੱਮ.ਪੀ ਤਿਵਾੜੀ ਨੇ ਭਰੋਸਾ ਦਿੱਤਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਕਾਰਨ ਉਦਯੋਗਾਂ ਦੇ ਮੁੜ ਚੱਲਣ ਨਾਲ ਹਾਲਾਤ ਸੁਧਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਪ੍ਰਕਿਰਿਆ ਦੇ ਤਹਿਤ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਕੰਮ ਜਾਰੀ ਹੈ। ਜਿਨ੍ਹਾਂ ਲੋਕਾਂ ਨੇ ਅਪਲਾਈ ਕੀਤਾ ਹੈ, ਉਨ੍ਹਾਂ ਵਾਰੀ-ਵਾਰੀ ਭੇਜਿਆ ਜਾ ਰਿਹਾ ਹੈ। ਆਨਲਾਈਨ ਅਪਲਾਈ ਨੂੰ ਲੈ ਕੇ ਸਮੱਸਿਆਵਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਤਰ੍ਹਾਂ ਘਰੇਲੂ ਹਿੰਸਾ ਨੂੰ ਲੈ ਕੇ ਕਿਹਾ ਕਿ ਸਮਾਜ ਨੂੰ ਸਮਝਦਾਰੀ ਦਿਖਾਉਣੀ ਪਵੇਗੀ, ਸੰਯਮ ਦਿਖਾਉਂਦਿਆਂ ਮਿਲ ਬਹਿ ਕੇ ਸਮੱਸਿਆਵਾਂ ਦਾ ਹੱਲ ਕੱਢਣਾ ਹੋਵੇਗਾ, ਤਾਂ ਜੋ ਕਰੋਨਾ ਖ਼ਿਲਾਫ਼ ਨਾਲ ਰਹੇ ਪੁਲਿਸ ਪ੍ਰਸ਼ਾਸਨ ਤੇ ਵਾਧੂ ਬੋਝ ਨਾ ਪਵੇ। ਜਦਕਿ ਕੋਰੋਨਾ ਮਹਾਂਮਾਰੀ ਹਾਲੇ ਲੰਬੇ ਸਮੇਂ ਤੱਕ ਚੱਲੇਗੀ। ਇਸ ਲਈ ਸਾਨੂੰ ਸਾਵਧਾਨੀਆਂ ਵਰਤਦੇ ਰਹਿਣਾ ਹੋਵੇਗਾ। ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਚਾਹੀਦਾ ਹੈ ਤੇ ਤੇ ਸਮੇਂ-ਸਮੇਂ ਸਿਰ ਜਾਰੀ ਹੁੰਦੀਆਂ ਸਰਕਾਰੀ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ, ਜੋ ਸਾਡੇ ਹਿੱਤ ਵਿੱਚ ਹੀ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸਾਨੂੰ ਸਿਹਤ ਸੁਵਿਧਾਵਾਂ ਨੂੰ ਮਜ਼ਬੂਤ ਬਣਾਉਣਾ ਪਵੇਗਾ। ਉਹ ਹਲਕੇ ਚ ਮੈਡੀਕਲ ਸਟਾਫ ਤੇ ਸੁਵਿਧਾਵਾਂ ਵਧਾਉਣ ਲਈ ਕੋਸ਼ਿਸ਼ਾਂ ਚ ਹੋਰ ਤੇਜ਼ੀ ਲਿਆਉਣਗੇ। ਬਿਜਲੀ ਦੇ ਬਿਲਾਂ ਸਮੇਤ ਹੋਰ ਵਿਸ਼ਿਆਂ ਨੂੰ ਵੀ ਤਿਵਾੜੀ ਨੇ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਸਰਕਾਰ ਕੋਲ ਚੁੱਕਣ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ, ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਦੀ ਚੇਅਰਮੈਨ ਸੁਖਵਿੰਦਰ ਕੌਰ ਦੁਰਾਲੀ, ਜ਼ਿਲ੍ਹਾ ਪ੍ਰੀਸ਼ਦ ਰੋਪੜ ਦੀ ਚੇਅਰਮੈਨ ਕ੍ਰਿਸ਼ਨਾ ਬੈਂਸ, ਜ਼ਿਲ੍ਹਾ ਪ੍ਰੀਸ਼ਦ ਨਵਾਂਸ਼ਹਿਰ ਦੀ ਚੇਅਰਮੈਨ ਹਰਮੇਸ਼ ਕੌਰ, ਮਹਿਲਾ ਕਾਂਗਰਸ ਨਵਾਂ ਸ਼ਹਿਰ ਦੇ ਪ੍ਰਧਾਨ ਤੇਜਿੰਦਰ ਕੌਰ ਸਹੋਤਾ, ਮਹਿਲਾ ਕਾਂਗਰਸ ਮੁਹਾਲੀ ਦੀ ਪ੍ਰਧਾਨ ਸਵਰਨਜੀਤ ਕੌਰ, ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੀ ਚੇਅਰਮੈਨ ਅਮਨਦੀਪ ਕੌਰ, ਬਲਾਕ ਸੰਮਤੀ ਔੜ ਦੇ ਚੇਅਰਮੈਨ ਕਮਲਾ ਦੇਵੀ, ਸੂਬਾ ਜਨਰਲ ਸਕੱਤਰ ਮਹਿਲਾ ਕਾਂਗਰਸ ਜਤਿੰਦਰ ਕੌਰ ਮੂੰਗਾ, ਸੂਬਾ ਜਨਰਲ ਸਕੱਤਰ ਮਹਿਲਾ ਕਾਂਗਰਸ ਸਰਿਤਾ ਸ਼ਰਮਾ, ਸਰਬਜੀਤ ਕੌਰ ਬਰਾੜ, ਐਡਵੋਕੇਟ ਸਵਿਤਾ ਸਿਸੋਦੀਆ, ਮਹਿਲਾ ਕਾਂਗਰਸ ਬਲਾਚੌਰ ਦੀ ਪ੍ਰਧਾਨ ਗਿਆਨ ਕੌਰ, ਮਹਿਲਪੁਰ ਤੋਂ ਕੌਂਸਲਰ ਪੂਨਮ ਤਨੇਜਾ, ਜ਼ਿਲ੍ਹਾ ਪ੍ਰੀਸ਼ਦ ਰੋਪੜ ਦੀ ਸਾਬਕਾ ਮੈਂਬਰ ਵੀਨਾ ਐਰੀ, ਰੋਪੜ ਯੂਥ ਕਾਂਗਰਸ ਦੀ ਜਨਰਲ ਸਕੱਤਰ ਕਵਿਤਾ ਸੈਣੀ, ਡਿੰਪਲ ਸਭਰਵਾਲ ਮੁਹਾਲੀ ਵੀ ਸ਼ਾਮਿਲ ਰਹੀਆਂ।
Wednesday, May 13, 2020
ਆਨਲਾਈਨ ਤਿਵਾੜੀ ਨੂੰ ਦੱਸੀਆਂ ਬੰਗਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ : ਮੂੰਗਾ
ਬੰਗਾ 14,ਮਈ (ਮਨਜਿੰਦਰ ਸਿੰਘ ) ਅਨੰਦਪੁਰ ਸਾਹਿਬ ਤੋਂ ਮੇਂਬਰ ਪਾਰਲੀਮੈਂਟ ਸ਼੍ਰੀ ਮੁਨੀਸ਼ ਤਿਵਾੜੀ ਨੇ ਆਪਣੇ ਹਲਕੇ ਦੇ ਸੀਨੀਅਰ ਕਾਂਗਰਸ ਆਗੂਆਂ ਨਾਲ ਆਨਲਾਈਨ ਮੀਟਿੰਗ ਕੀਤੀ | ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਅਤੇ ਜਰਨਲ ਸਕੱਤਰ ਮਹਿਲਾ ਕਾਂਗਰਸ ਪੰਜਾਬ ਜਤਿੰਦਰ ਕੌਰ ਮੂੰਗਾ ਨੇ ਬੰਗਾ ਹਲਕੇ ਦੀਆਂ ਸਮਸਿਆਵਾਂ ਦੱਸਦਿਆਂ ਕਿਹਾ ਕਿ ਬੰਗਾ ਹਲਕੇ ਦੇ ਪਿੰਡਾਂ ਵਿੱਚ ਸਰਕਾਰ ਵਲੋਂ ਰਾਸ਼ਨ ਤਾਂ ਪਹੁੰਚਿਆ ਹੈ ਪਰ ਲੋੜਵੰਦਾਂ ਦੀ ਲੋੜ ਅਨੁਸਾਰ ਨਹੀਂ ਆਇਆ ਨਾਲ ਹੀ ਉਨ੍ਹਾਂ ਐਮ ਪੀ ਨੂੰ ਅਪੀਲ ਕਰਦਿਆਂ ਕਿਹਾ ਕਿ ਲਗਭਗ ਦੋ ਮਹੀਨੇ ਦੇ ਲਾਕਡਾਉਨ ਦੌਰਾਨ ਦੁਕਾਨਦਾਰਾ ਦੀਆਂ ਦੁਕਾਨਾ ਬੰਦ ਰਹਿਣ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ਹੈ ਇਸ ਲਈ ਜੋ ਦੁਕਾਨਦਾਰ ਪੰਜਾਬ ਸਰਕਾਰ ਦੀਆਂ ਦੁਕਾਨਾਂ ਵਿੱਚ ਕਿਰਾਏਦਾਰ ਹਨ ਜਿਵੇਂ ਕਿ ਮਿਉਂਸਿਪਲ ਕੌਂਸਲ ਅਤੇ ਪੰਚਾਇਤ ਸੰਮਤੀ ਉਨ੍ਹਾਂ ਦੇ ਘਟ ਤੋਂ ਘਟ ਤਿੰਨ ਮਹੀਨੇ ਦੇ ਕਿਰਾਏ ਮਾਫ ਕਿਤੇ ਜਾਨ | ਮਹਿਲਾ ਆਗੂ ਨੇ ਆਪਣੀ ਵਾਰਤਾ ਦੇ ਅਖੀਰ ਵਿੱਚ ਦੱਸਿਆ ਕਿ ਐਮ ਪੀ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਵਿੱਚ ਲੈਂਦੀਆਂ ਵਿਸ਼ਵਾਸ ਦਿਵਾਇਆ ਕਿ ਉਹ ਇਨ੍ਹਾਂ ਮੁਸ਼ਕਿਲਾਂ ਦੇ ਹੱਲ ਲਈ ਪੁਰੀ ਕੋਸਿਸ ਕਰਨਗੇ |
Tuesday, May 12, 2020
ਪਠਲਾਵਾ ਨੇੜਲੇ ਪਠਲਾਵਾ ਨੂੰ ਛਡ ਕੇ ਸੀਲ ਕੀਤੇ ਬਾਕੀ 14 ਪਿੰਡਾਂ ਤੋਂ ਪਾਬੰਦੀਆਂ ਖਤਮ :ਬਬਲਾਨੀ
ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਵੱਲੋਂ ਪਠਲਾਵਾ, ਸੁਜੋਂ ਤੇ ਲਧਾਣਾ ਝਿੱਕਾ ’ਚ ਮਾਰਚ 2020 ਦੌਰਾਨ ਕੋਵਿਡ ਕੇਸ ਸਾਹਮਣੇ ਆਉਣ ਬਾਅਦ ਸੀਲ ਕੀਤੇ 15 ਪਿੰਡਾਂ ’ਚੋਂ ਪਠਲਾਵਾ ਨੂੰ ਛੱਡ ਕੇ ਬਾਕੀ ਸਾਰਿਆਂ ’ਚੋਂ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਪਿੰਡਾਂ ਨੂੰ ਇਸ ਇਲਾਕੇ ’ਚ ਕੋਵਿਡ ਕੇਸਾਂ ਦੀ ਬਹੁਤਾਤ ਹੋਣ ਕਾਰਨ ‘ਹਾਟ ਸਪਾਟ’ ਇਲਾਕਾ ਬਣਨ ਕਾਰਨ ‘ਕੰਨਟੇਨਮੈਂਟ ਪਲਾਨ’ ਅਧੀਨ ਲਿਆ ਕੇ ਸੀਲ ਕੀਤਾ ਗਿਆ ਸੀ। ਪਾਬੰਦੀਆਂ ਦੇ ਘੇਰੇ ਤੋਂ ਬਾਹਰ ਕੱਢੇ ਗਏ ਇਨ੍ਹਾਂ ਪਿੰਡਾਂ ’ਚ ਗੋਬਿੰਦਪੁਰ, ਲਧਾਣਾ ਉੱਚਾ, ਲਧਾਣਾ ਝਿੱਕਾ, ਮਾਹਿਲ ਗਹਿਲਾਂ, ਨੌਰਾ, ਭੌਰਾ, ਪੱਲੀ ਝਿੱਕੀ, ਸੁੱਜੋਂ, ਸੂਰਾਪੁਰ, ਗੁੱਜਰਪੁਰ ਖੁਰਦ, ਪੱਦੀ ਮਠਵਾਲੀ, ਬਾਹਲੋਂ, ਪੱਲੀ ਉੱਚੀ ਤੇ ਹੀਓਂ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਅਨੁਸਾਰ ਸਿਹਤ ਵਿਭਾਗ ਦੇ ਪ੍ਰੋਟੋਕਾਲ ਮੁਤਾਬਕ ਜਦੋਂ ਕਿਸੇ ਪਿੰਡ ’ਚ ਇੱਕ ਵੀ ਮਾਮਲਾ ਕੋਵਿਡ ਦੇ ਪੀੜਤ ਦਾ ਸਾਹਮਣੇ ਆਉਂਦਾ ਹੈ ਤਾਂ ਉਸ ਪਿੰਡ ਨੂੰ ਸੀਲ ਕਰਕੇ ਲੋਕਾਂ ਦੀਆਂ ਗਤੀਵਿਧੀਆਂ ਨੂੰ ਸੀਮਤ ਕਰ ਦਿੱਤਾ ਜਾਂਦਾ ਹੈ ਤਾਂ ਜੋ ਬਿਮਾਰੀ ਹੋਰਾਂ ਲੋਕਾਂ ’ਚ ਨਾ ਫੈਲੇ, ਪਰੰਤੂ ਇਸ ਇਲਾਕੇ ’ਚ ਇੱਕ ਕੋਵਿਡ ਮਰੀਜ਼ ਦੇ ਦੇਹਾਂਤ ਬਾਅਦ ਪਾਜ਼ਿਟਿਵ ਆਉਣ ਅਤੇ ਉਸ ਤੋਂ ਬਾਅਦ ਇਕੱਠੇ 18 ਹੋਰ ਮਰੀਜ਼ਾਂ ਦੇ ਪਾਜ਼ਿਟਿਵ ਆਉਣ ਨਾਲ ਇਹ ਸਾਰਾ ਇਲਾਕਾ ‘ਹਾਟ ਸਪਾਟ’ ਬਣ ਗਿਆ ਸੀ, ਜਿਸ ਕਾਰਨ ਪਠਲਾਵਾ, ਸੁਜੋਂ ਤੇ ਲਧਾਣਾ ਝਿੱਕਾ ਤੋਂ ਬਾਅਦ ਇਨ੍ਹਾਂ ਸਾਰੇ ਪਿੰਡਾਂ ਨੂੰ ਵੀ ਸੀਲ ਕਰਨਾ ਪਿਆ ਸੀ।
ਉਨ੍ਹਾਂ ਦੱਸਿਆ ਕਿ ਕੰਨਟੇਨਮੈਂਟ ਪਲਾਨ ਅਧੀਨ ਲਿਆਉਣ ਬਾਅਦ ਇਨ੍ਹਾਂ ਪਿੰਡਾਂ ’ਚ ਕੋਵਿਡ-19 ਦੇ ਕੇਸਾਂ ਦੀ ਸ਼ਨਾਖ਼ਤ ਲਈ ਵੱਡੇ ਪੱਧਰ ’ਤੇ ਸਕ੍ਰੀਨਿੰਗ ਕੀਤੀ ਗਈ ਸੀ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ‘ਕੰਨਟੇਨਮੈਂਟ ਜ਼ੋਨ’ ਤੋਂ ਬਾਹਰ ਆਉਣ ਦਾ ਭਾਵ, ਕੋਵਿਡ ਤੋਂ ਬਚਣ ਲਈ ਵਰਤੀਆਂ ਜਾਂਦੀਆਂ ਸਾਵਧਾਨੀਆਂ ਨੂੰ ਤਿਆਗਣ ਤੋਂ ਨਾ ਲਿਆ ਜਾਵੇ ਸਗੋਂ ਆਪਣੇ ਮੂੰਹ ’ਤੇ ਮਾਸਕ, ਹੱਥਾਂ ਨੂੰ ਵਾਰ-ਵਾਰ ਧੋਣ, ਇਕੱਠ ਨਾ ਕਰਨ ਅਤੇ ਇੱਕ ਦੂਸਰੇ ਤੋਂ ਘੱਟੋ-ਘੱਟ ਦੋ ਮੀਟਰ ਦੀ ਦੂਰੀ ਜ਼ਰੂਰ ਰੱਖੀ ਜਾਵੇ।
ਝੋਨੇ ਦੇ ਸੀਜ਼ਨ ਲਈ ਆ ਰਹੀਆਂ ਸਮੱਸਿਆਵਾ ਦਾ ਹੱਲ ਕਰੋਂ ਮੁੱਖ ਮੰਤਰੀ ਸਾਹਿਬ - ਸੁਕਾਰ
ਬੰਗਾ 12,ਮਈ (ਮਨਜਿੰਦਰ ਸਿੰਘ ) ਸੁੱਖਦੀਪ ਸਿੰਘ ਸੁਕਾਰ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜ਼ੋਨ ਨੇ ਮੁੱਖ ਮੰਤਰੀ ਪੰਜਾਬ ਨੂੰ ਇਕ ਪੱਤਰ ਲਿਖ ਕੇ ਝੋਨੇ ਦੇ ਸੀਜਨ ਲਈ ਆ ਰਹੀਆਂ ਸਮੱਸਿਆਵਾ ਨੂੰ ਹੱਲ ਕਰਨ ਦੀ ਅਪੀਲ ਕੀਤੀ | ਉਨ੍ਹਾਂ ਪੱਤਰ ਵਿੱਚ ਕਿਹਾ ਕਿ ਬਿਸਤ ਦੁਆਬ ਵਿੱਚ ਪਿਛਲੇ 3 ਸਾਲ ਤੋਂ ਬਣਦਾ ਪਾਣੀ ਨਹੀਂ ਮਿਲ ਰਿਹਾ ਇਹ ਨਹਿਰ ਆਮ ਤੌਰ ਤੇ ਬਹੁਤਾ ਸਮਾਂ ਬੰਦ ਰਹਿੰਦੀ ਹੈ ਕੇਵਲ ਗਰਮੀਆਂ ਵਿੱਚ ਹੀ 2 ਮਹੀਨਾ ਪਾਣੀ ਆਉਂਦਾ ਹੈ ਪੂਰਾ ਪਾਣੀ ਨਾਂ ਛੱਡਣ ਕਰਕੇ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਹੋਏ ਮੋਗਿਆ ਤੱਕ ਪਾਣੀ ਨਹੀਂ ਪਹੁੰਚਦਾ ਅਤੇ ਇਸ ਸੰਬਧੀ ਸਿੰਝਾਈ ਵਿਭਾਗ ਨੂੰ ਵੀ ਜਵਾਬ ਦੇਹ ਬਣਾਇਆ ਜਾਵੇ ਅਤੇ ਦੋਆਬੇ ਦਾ ਬਣਦਾ ਪਾਣੀ ਦਿੱਤਾ ਜਾਵੇ।ਖੇਤਾਂ ਵਿੱਚ ਰੌਣੀ ਕਰਨ ਲਈ ਤੁਰੰਤ ਪਾਣੀ ਛੱਡਿਆ ਜਾਵੇ।
ਨਾੜ ਨੂੰ ਸਾੜਨ ਤੇ ਪੂਰਨ ਤੋਰ ਤੇ ਪਾਬੰਦੀ ਲੱਗੀ ਹੋਣ ਕਰਕੇ ਨਾੜ ਨੂੰ ਗਲਣ ਲਈ ਵੀ ਵਧੇਰੇ ਪਾਣੀ ਦੀ ਜਰੂਰਤ ਹੁੰਦੀ ਹੈ ਇਸ ਲਈ ਪਾਣੀ ਜਿਆਦਾ ਸਮਾਂ ਲਈ ਪ੍ਰਬੰਧ ਕੀਤਾ ਜਾਵੇ।
ਕਿਸਾਨਾਂ ਨੂੰ ਮੋਟਰਾਂ ਚਲਾਉਣ ਲਈ 10 ਘੰਟੇ ਬਿਜਲੀ ਦਿਤੀ ਜਾਵੇ
ਲਾਕ ਡਾਊਨ ਦੌਰਾਨ ਲੇਬਰ ਦੀ ਵੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਜਿਸ ਕਰਕੇ ਕਿਸਾਨਾਂ ਵੱਲੋਂ ਪੈਡੀ ਟਰਾਂਸ ਪਲਾਂਟਰ ਰਾਹੀਂ ਅਤੇ ਸਿੱਧੀ ਬਿਜਾਈ ਦਾ ਰੁੱਖ ਵੀ ਬਣਾਇਆ ਜਾ ਰਿਹਾ ਇਸ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਪੈਡੀ ਟਰਾਂਸ ਪਲਾਂਟਰ ਅਤੇ ਡਰਿਲ ਮਸ਼ੀਨਾਂ ਸਸਤੇ ਰੇਟਾਂ ਤੇ ਮੁਹਈਆ ਕਰਾਈਆ ਜਾਣ
ਪੱਤਰ ਦੇ ਅੰਤ ਵਿੱਚ ਦੋਆਬਾ ਜ਼ੋਨ ਪ੍ਰਧਾਨ ਨੇ ਮੁੱਖ ਮੰਤਰੀ ਜੀ ਦਾ ਧੰਨਵਾਧ ਕੀਤਾ |
Monday, May 11, 2020
ਪੀਓ ਅਤੇ ਪੁੱਤਰ ਤੇ ਤੇਜ ਧਾਰ ਹਥਿਆਰਾਂ ਨਾਲ਼ ਹੋਇਆ ਕਾਤਲਾਨਾ ਹਮਲਾ :
ਬੰਗਾ 11,ਮਈ ( ਮਨਜਿੰਦਰ ਸਿੰਘ, ਪ੍ਰੇਮ ਜੰਡਿਆਲੀ ) ਬੀਤੇ ਐਤਵਾਰ ਦੀ ਦੇਰ ਰਾਤ ਰੇਲਵੇ ਸਟੇਸ਼ਨ ਬਹਿਰਾਮ ਨਜ਼ਦੀਕ ਬਾਜ਼ੀਗਰ ਬਸਤੀ ਵਿੱਚ ਬਲਰਾਜ ਸਪੁੱਤਰ ਪਿਆਰਾ ਰਾਮ ਉਸਦੇ ਸਪੁੱਤਰ ਅਨਮੋਲ ਸਿੰਘ ਉਰਫ ਮੌਲਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਉੱਤੇ ਉਸਦੇ ਮੁਹੱਲੇ ਵਿੱਚ ਰਹਿੰਦੇ ਰਾਜ ਕੁਮਾਰ ਰਾਜੂ, ਸੁਖਦੇਵ ਕੁਮਾਰ ਸੁੱਖਾ, ਰਾਣਾ, ਸ਼੍ਰੀਮਤੀ ਭੁੱਪੋ ਦੇਵੀ ਅਤੇ ਨੀਲਮ ਰਾਣੀ ਵਾਸੀ ਬਾਜ਼ੀਗਰ ਬਸਤੀ ਥਾਣਾ ਬਹਿਰਾਮ ਨੇੜੇ ਰੇਲਵੇ ਸਟੇਸ਼ਨ ਨੇ ਕਿਸੇ ਤਕਰਾਰ ਨੂੰ ਲੈ ਕੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਬਲਰਾਜ ਸਪੁੱਤਰ ਪਿਆਰਾ ਰਾਮ ਉਸਦੇ ਸਪੁੱਤਰ ਅਨਮੋਲ ਸਿੰਘ ਉਰਫ ਮੌਲਾ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿਹਨਾਂ ਨੂੰ ਤੁਰੰਤ ਐਮਬੂਲੈਂਸ ਰਾਹੀਂ ਬੰਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਦੀ ਟੀਮ ਨੇ ਜ਼ਖਮੀ ਬਲਰਾਜ ਅਤੇ ਉਸਦੇ ਪੁੱਤਰ ਅਨਮੋਲ ਦਾ ਇਲਾਜ ਸ਼ੁਰੂ ਕੀਤਾ। ਬਲਰਾਜ ਸਿੰਘ ਦੇ ਸਿਰ ਅਤੇ ਲੱਤਾ ਬਾਹਾਂ ਉੱਤੇ ਕਾਫ਼ੀ ਗਹਿਰੇ ਜਖਮ ਹੋਣ ਕਰਕੇ ਉਸਦੇ 24 ਟਾਂਕੇ ਲਗਾਏ ਗਏ। ਇਸ ਮੌਕੇ ਥਾਣਾ ਬਹਿਰਾਮ ਦੇ ਸਬ ਇੰਸਪੈਕਟਰ ਨੰਦ ਲਾਲ ਅਤੇ ਏ, ਐਸ, ਆੲੀ ਅਮਰੀਕ ਸਿੰਘ ਨੇ ਦੱਸਿਆ ਕਿ ਬਲਰਾਜ ਦੇ ਬਿਆਨ ਅਤੇ ਐਮ, ਐਲ, ਆਰ ਦੀਆਂ ਕਾਪੀਆਂ ਪ੍ਰਾਪਤ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਬਲਰਾਜ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਜਿੱਥੇ ਉਕਤ ਆਰੋਪੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਕੇ ਇੰਸਾਫ ਦੀ ਮੰਗ ਕੀਤੀ ਹੈ ਉੱਥੇ ਹੀ ਉਸਨੇ ਮੀਡੀਆ ਨੂੰ ਦੱਸਿਆ ਕਿ ਆਰੋਪੀ ਅਜੇ ਵੀ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
Sunday, May 10, 2020
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਕੋ-ਆਰਡੀਨੇਸ਼ਨ ਕਮੇਟੀ ਦਾ ਹੋਇਆ ਗਠਨ : ਮੱਧ ਅਤੇ ਗਰੀਬ ਵਰਗ ਦੀ ਮਦਦ ਲਈ ਮਾਈਕ੍ਰੋ ਤੇ ਸਮਾਲ ਇੰਡਸਟਰੀ ਚਲਾਈ ਜਾਵੇ - ਮੁਨੀਸ਼ ਤਿਵਾੜੀ
ਬੰਗਾ /ਨਵਾਂਸ਼ਹਿਰ 10ਮਈ ,(ਮਨਜਿੰਦਰ ਸਿੰਘ ) ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲਾਗੂ ਤਾਲਾਬੰਦੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਾਸਤੇ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਕੋ-ਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਿਧਾਇਕਾਂ, ਮੇਅਰ, ਬੋਰਡ ਤੇ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਸਮੇਤ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਜਮੀਨੀ ਪੱਧਰ ਦੇ ਹਾਲਾਤਾਂ ਬਾਰੇ ਵਿਚਾਰ ਜਾਣੇ।
ਜਿਨ੍ਹਾਂ ਤਾਲਾਬੰਦੀ ਕਾਰਨ ਉਦਯੋਗਾਂ 'ਤੇ ਪਏ ਅਸਰ ਦਾ ਜ਼ਿਕਰ ਕਰਦਿਆਂ, ਖਾਸ ਤੌਰ 'ਤੇ ਮਿਕਸਯੂਜ ਲੈਂਡ 'ਤੇ ਬਣੀ ਮਾਈਕ੍ਰੋ ਤੇ ਸਮਾਲ ਇੰਡਸਟਰੀ ਨੂੰ ਚਾਲੂ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਉਦਯੋਗ ਕਈ ਵੱਡੇ ਉਦਯੋਗਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਇਸੇ ਤਰ੍ਹਾਂ, ਸਮਾਜ ਦੇ ਮੱਧਮ ਤੇ ਨਿਚਲੇ ਵਰਗ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਗਈ, ਕਿਉਂਕਿ ਤਾਲਾਬੰਦੀ ਕਾਰਨ ਕਾਰੋਬਾਰ ਤੇ ਹੋਰ ਧੰਦੇ ਬੰਦ ਹੋਣ ਕਾਰਨ ਲੋਕਾਂ ਦੀਆਂ ਜੇਬ੍ਹਾਂ 'ਚ ਪੈਸੇ ਨਹੀਂ ਹਨ। ਇਹ ਵਰਗ ਆਪਣੀਆਂ ਲੋੜਾਂ ਵਾਸਤੇ ਅਵਾਜ਼ ਨਹੀਂ ਚੁੱਕ ਸਕਦੇ। ਅਜਿਹੇ 'ਚ ਅਰਥ ਵਿਵਸਥਾ ਦਾ ਚੱਕਰ ਘੁੰਮਾਉਣ ਲਈ ਉਨ੍ਹਾਂ 'ਚ ਪਰਚੇਜਿੰਗ ਪਾਵਰ ਚਾਹੀਦੀ ਹੈ ਤੇ ਸਰਕਾਰ ਨੂੰ ਇਸ ਲਈ ਆਰਥਿਕ ਮਦੱਦ ਦੇਣੀ ਚਾਹੀਦੀ ਹੈ।
ਅੰਮ੍ਰਿਤਸਰ ਤੋਂ ਵਿਧਾਇਕ ਸੁਨੀਲ ਦੱਤੀ, ਦਸੂਹਾ ਤੋਂ ਅਰੂਨ ਡੋਗਰਾ ਤੇ ਪਟਿਆਲਾ ਤੋਂ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਸਮੇਂ ਦੇ ਨਾਲ-ਨਾਲ ਜਿਸ ਤਰ੍ਹਾਂ ਨੀਤੀ ਬਦਲਾਅ ਦੀ ਲੋੜ ਮਹਿਸੂਸ ਹੁੰਦੀ ਹੈ, ਉਸ 'ਚ ਬਦਲਾਅ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ।
ਇਨ੍ਹਾਂ ਵਿਚਾਰਾਂ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਐੱਮ.ਪੀ ਤਿਵਾੜੀ ਨੇ ਭਰੋਸਾ ਦਿੱਤਾ ਕਿ ਕਾਂਗਰਸ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਭਾਵੇਂ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਹੋਵੇ ਜਾਂ ਫਿਰ ਪਾਰਟੀ ਅਗਵਾਈ, ਹਰ ਪੱਧਰ 'ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਸਾਰੇ ਪੈਂਡਿੰਗ ਮੁੱਦਿਆਂ ਨੂੰ ਕੇਂਦਰ ਸਰਕਾਰ ਕੋਲ ਚੁੱਕ ਕੇ ਹੱਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਪ੍ਰਭਾਵ ਹਾਲੇ ਰਹਿਣ ਵਾਲਾ ਹੈ ਤੇ ਸਾਨੂੰ ਸੋਸ਼ਲ ਡਿਸਟੈਂਸਿੰਗ ਸਮੇਤ ਹੋਰ ਸਰਕਾਰ ਹਦਾਇਤਾਂ ਦਾ ਪਾਲਣ ਕਰਦਿਆਂ ਆਪਣਾ ਤੇ ਦੂਜਿਆਂ ਦਾ ਬਚਾਅ ਕਰਨਾ ਪਵੇਗਾ, ਜਿਹੜਾ ਇਸ ਮਹਾਂਮਾਰੀ ਤੋਂ ਬੱਚਣ ਦਾ ਇੱਕੋਮਾਤਰ ਤਰੀਕਾ ਹੈ।
ਵੀਡੀਓ ਕਾਨਫਰੰਸ 'ਚ ਹੋਰਨਾਂ ਤੋਂ ਇਲਾਵਾ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡੇਵਲਪਮੇਂਟ ਬੋਰਡ, ਅਮਰਜੀਤ ਸਿੰਘ ਟਿੱਕਾ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀਅਲ ਡੇਵਲਪਮੇਂਟ ਬੋਰਡ, ਸਚਿਨ ਸ਼ਰਮਾ ਚੇਅਰਮੈਲ ਗਊ ਸੇਵਾ ਕਮਿਸ਼ਨ ਪੰਜਾਬ, ਸਤਬੀਰ ਸਿੰਘ ਚੇਅਰਮੈਨ ਪਲਾਨਿੰਗ ਬੋਰਡ ਨਵਾਂਸ਼ਹਿਰ, ਰਾਣਾ ਰੰਧਾਵਾ ਚੇਅਰਮੈਨ ਇੰਪਰੂਵਮੇਂਟ ਟਰੱਸਟ ਕਰਤਾਰਪੁਰ, ਰਿੰਪਲ ਮਿੱਢਾ ਮੈਂਬਰ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਪੰਜਾਬ, ਮਨਜੀਤ ਜਲਬੂਟੀ, ਜਸਵਿੰਦਰ ਰੰਧਾਵਾ, ਸੰਜੈ ਸ਼ਰਮਾ ਅੰਮ੍ਰਿਤਸਰ, ਧਰਮਿੰਦਰ ਰਾਣਾ, ਸੁਸ਼ੀਲ ਮਲਹੋਤਰਾ, ਰਵਿੰਦਰ ਸ਼ਰਮਾ, ਰੁਪਿੰਦਰ ਬਰਾੜ, ਮਨਜੀਤ ਹੰਬੜਾਂ, ਅਕਸ਼ੈ ਭਨੋਟ, ਗੁਰਵੀਰ ਸਿੰਘ ਰਾਜੂ, ਹਰਿੰਦਰ ਨੀਟਾ, ਅਮਨ ਸਲੈਚ ਵੀ ਸ਼ਾਮਿਲ ਰਹੇ।
Friday, May 8, 2020
ਜਿਲਾ ਐਸ ਬੀ ਐਸ ਨਗਰ ਵਿੱਚ 9 ਮਈ ਤੋਂ ਦੁਕਾਨਾਂ ‘ਰੋਸਟਰ’ ਆਧਾਰ ’ਤੇ ਸਵੇਰੇ 7 ਤੋਂ ਦੁਪਹਿਰ 1 ਵਜੇ ਤੱਕ ਖੁੱਲਣਗੀਆ -ਜਿਲਾ ਮੈਜਿਸਟ੍ਰੇਟ ਵਿਨੈ ਬਬਲਾਨੀ ਕੰਨਟੇਨਮੈਂਟ ਜ਼ੋਨ ਦੇ 24 ਪਿੰਡਾਂ/ਵਾਰਡਾਂ ’ਚ ਕੋਈ ਢਿੱਲ ਨਹੀਂ
ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਵਿਨੈ ਬਬਲਾਨੀ ਨੇ ਜ਼ਿਲ੍ਹੇ ਵਿੱਚ ਕੋਵਿਡ-19 ਕਰਫਿਊ/ਲਾਕਡਾਊਨ ਦੇ ਮੱਦੇਨਜ਼ਰ ਵਧੀਕ ਮੁੱਖ ਸਕੱਤਰ (ਗ੍ਰਹਿ), ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਰੌਸ਼ਨੀ ’ਚ ਆਮ ਲੋਕਾਂ ਦੀਆਂ ਮੁਸ਼ਕਿਲਾਂ/ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਆਮ ਲੋਕਾਂ ਦੀਆਂ ਜ਼ਰੂਰਤਾਂ ਨਾਲ ਸਬੰਧਤ ਦੁਕਾਨਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਹੇਠ ਲਿਖੇ ‘ਰੋਸਟਰ’ ਅਨੁਸਾਰ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਹੈ। ਦੁਕਾਨਾਂ ਵਿੱਚ ਖਰੀਦਦਾਰੀ ਲਈ ਬਾਜ਼ਾਰ ਜਾਣ ਸਮੇਂ ਪੈਦਲ ਜਾਂ ਕੇਵਲ ਦੋ ਪਹੀਆ ਵਾਹਨ ਦਾ ਹੀ ਇਸਤੇਮਾਲ ਕੀਤਾ ਜਾਵੇਗਾ, ਦੋ ਪਹੀਆ ਵਾਹਨ ਉਪਰ ਕੇਵਲ ਇੱਕ ਹੀ ਵਿਅਕਤੀ ਨੂੰ ਬੈਠਣ ਦੀ ਆਗਿਆ ਹੋਵੇਗੀ। ਕੰਨਟੇਨਮੈਂਟ ਜ਼ੋਨ ਦੇ 24 ਪਿੰਡਾਂ/ਵਾਰਡਾਂ ’ਚ ਇਹ ਢਿੱਲ ਲਾਗੂ ਨਹੀਂ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਿਰਧਾਰਤ ਰੋਸਟਰ ਅਨੁਸਾਰ ਜ਼ਿਲ੍ਹੇ ’ਚ ਦੁੱਧ ਡੇਅਰੀ, ਮਿਲਕ ਬੂਥ/ਪਲਾਂਟ, ਦਵਾਈਆਂ, ਮਠਿਆਈ/ਹਲਵਾਈ, ਕੋਲਡ ਸਟੋੋਰੇਜ, ਵੇਅਰ ਹਾਊਸਿੰਗ ਸਰਵਿਸ ਸਬੰਧੀ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ ਖੁੱਲ੍ਹੀਆਂ ਰਹਿਣਗੀਆਂ।
ਸੋਮਵਾਰ ਤੋਂ ਸ਼ਨੀਵਾਰ ਤੱਕ ਕਰਿਆਨਾ, ਫ਼ਲ, ਸਬਜ਼ੀਆਂ, ਪੀਣ ਵਾਲਾ ਪਾਣੀ, ਬੈ੍ਰਡ-ਬੇਕਰੀ, ਆਟਾ ਚੱਕੀਆਂ, ਐਲ.ਪੀ.ਜੀ. ਗੈਸ ਏਜੰਸੀਆਂ, ਲੈਬਾਰਟਰੀਆਂ, ਸਰਜੀਕਲ, ਪਸ਼ੂਆਂ ਲਈ ਹਰਾ ਚਾਰਾ, ਪਸ਼ੂ ਫੀਡ, ਪੋਲਟਰੀ ਫੀਡ, ਤਾਜ਼ਾ ਮੀਟ, ਮੱਛੀ, ਪੋਲਟਰੀ, ਆਂਡਾ, ਸਾਈਕਲ, ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਨਾਲ ਸਬੰਧਤ ਦੁਕਾਨਾਂ ਅਤੇ ਆਟੋਮੋਬਾਈਲਜ਼ ਏਜੰਸੀਆਂ ਰਿਪੇਅਰ ਅਤੇ ਸਪੇਅਰ ਪਾਰਟਸ (ਕੇਵਲ ਸਰਵਿਸ ਅਤੇ ਰਿਪੇੇਅਰ), ਟਾਇਰ ਪੈਂਚਰ, ਕੋਰੀਅਰ ਸਰਵਿਸ, ਇੱਟਾਂ ਦੇ ਭੱਠੇ, ਖਾਦਾਂ, ਬੀਜ, ਕੀੜੇਮਾਰ ਦਵਾਈਆਂ ਆਦਿ, ਇਲੈਕਟ੍ਰਾਨਿਕਸ/ਇਲੈਕਟ੍ਰੀਕਲ/ਕੰਪਿਊਟਰ ਦੇ ਨਵੇਂ ਸਮਾਨ/ਰਿਪੇਅਰ, ਲੱਕੜ ਚੀਰਨ ਵਾਲੇ ਆਰੇ ਆਦਿ ਸਬੰਧੀ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਮੋਬਾਇਲ ਰਿਪੇਅਰ/ਰਿਚਾਰਜ, ਟੈਲੀਕਾਮ ਆਪਰੇਟਰਜ਼ ਅਤੇ ਏਜੰਸੀਆਂ, ਹਾਰਡਵੇਅਰ/ਪੇਂਟ, ਕੰਨਸਟ੍ਰਕਸ਼ਨ ਮੈਟੀਰੀਅਲ, ਲੋੋਹਾ ਸੀਮਿੰਟ, ਸਰੀਆ, ਪਲਾਈ, ਸੈਨੇਟਰੀ, ਐਲਮੀਨੀਅਮ, ਸ਼ੀਸ਼ੇ ਨਾਲ ਸਬੰਧਤ, ਬੋਰਿੰਗ ਵਰਕਸ, ਵੈਲਡਿੰਗ ਦੀਆਂ ਦੁਕਾਨਾਂ ਖੁੱਲਣਗੀਆਂ।
ਮੰਗਲਵਾਰ ਅਤੇ ਵੀਰਵਾਰ ਨੂੰ ਫੋਟੋਸਟੈਟ, ਸਟੇਸ਼ਨਰੀ, ਬੈਗ, ਚਮੜ੍ਹੇ ਦੀਆਂ ਵਸਤਾਂ, ਪ੍ਰੀਟਿੰਗ ਪ੍ਰੈੱਸ, ਖੇਡਾਂ ਦਾ ਸਮਾਨ, ਗਿਫਟ/ਖਿਡੋਣੇੇ ਦੀਆਂ ਖੁੱਲਣਗੀਆਂ।
*ਮੰਗਲਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਮਨਿਆਰੀ, ਕੱਪੜਾ, ਰੇਡੀਮੇਡ ਕੱਪੜਾ, ਡਰਾਈਕਲੀਨ, ਹੈਂਡਲੂਮ, ਜੁੱਤੇ, ਦਰਜੀ, ਲੈਸਾਂ/ਗੋਟਾ ਕਿਨਾਰੀ, ਫਰਨੀਚਰ, ਕਾਰਪੇਂਟਰ, ਮਨੀਗ੍ਰਾਮ/ਵੈਸਟਰਨ ਯੂਨੀਅਨ, ਟਿੰਬਰ ਮਰਚੈਂਟ ਦੀਆਂ ਦੁਕਾਨਾਂ ਖੁੱਲਣਗੀਆਂ।*
ਬੁੱਧਵਾਰ ਅਤੇ ਸ਼ਨੀਵਾਰ ਨੂੰ ਜਿਊਲਰੀ, ਬਰਤਨ ਭੰਡਾਰ, ਕਰੋਕਰੀ, ਪਲਾਸਟਿਕ, ਐਨਕਾਂ, ਘੜੀਆਂ, ਗੈਸ ਚੁੱਲੇ ਰਿਪੇੇਅਰ, ਫੋਟੋਗ੍ਰਾਫਰ ਦੀਆਂ ਦੁਕਾਨਾਂ ਖੁੱਲ੍ਹਣਗੀਆ। ਇਸ ਤੋਂ ਇਲਾਵਾ ਪੈਟਰੋਲ/ਡੀਜ਼ਲ ਪੰਪਾਂ ਨੂੰ ਖੋਲਣ ਸਬੰਧੀ ਇਸ ਦਫਤਰ ਵਲੋਂ ਪਹਿਲਾਂ ਜਾਰੀ ਕੀਤੇ ਗਏ ਹੁਕਮ ਹੀ ਲਾਗੂ ਰਹਿਣਗੇ।
ਇਸ ਤੋਂ ਇਲਾਵਾ ਬਾਰਬਰ ਸ਼ਾਪ, ਸੈਲੂਨ ਅਤੇ ਸਪਾ, ਸ਼ਾਪਿੰਗ ਕੰਪਲੈਕਸ ਤੇ ਸ਼ਾਪਿੰਗ ਮਾਲਜ਼ ਨੂੰ ਖੋਲ੍ਹਣ ਦੀ ਇਜ਼ਾਜ਼ਤ ਨਹੀਂ ਹੋਵੇਗੀ। ਪੇਂਡੂ ਇਲਾਕਿਆਂ ’ਚ ਉਹ ਸਾਰੀਆਂ ਦੁਕਾਨਾਂ ਜੋ ਕਿ ਸ਼ਾਪਸ ਤੇ ਐਸਟੈਬਲਿਸ਼ਮੈਂਟ ਐਕਟ ਤਹਿਤ ਰਜਿਸਟਰਡ ਹਨ (ਮਲਟੀ ਬ੍ਰਾਂਡ ਤੇ ਸਿੰਗਲ ਬ੍ਰਾਂਡ ਮਾਲਜ਼ ਨੂੰ ਛੱਡ ਕੇ), ਉਹ ਆਪਣੇ ਕਾਮਿਆਂ ਦੀ ਕੁੱਲ ਗਿਣਤੀ ਦੇ 50 ਫ਼ੀਸਦੀ ਨਾਲ ਖੁੱਲ ਸਕਦੀ ਹੈ। ਸ਼ਹਿਰੀ ਇਲਾਕਿਆਂ ’ਚ ਉਹ ਦੁਕਾਨਾਂ ਜਿਹੜੀਆਂ ਕਿ ਇਕੋ ਸਮਾਨ ਦੀਆਂ, ਹੋਰ ਦੁਕਾਨਾਂ ਤੇ ਰਿਹਾਇਸ਼ੀ ਇਲਾਕਿਆਂ ’ਚ ਸਥਿਤ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਹੋਵੇਗੀ, ਜਦਕਿ ਮਾਰਕਿਟ, ਮਾਰਕਿਟ ਕੰਪਲੈਕਸ ਅਤੇ ਸ਼ਾਪਿੰਗ ਮਾਲ ਖੋਲ੍ਹਣ ਦੀ ਇਜ਼ਾਜ਼ਤ ਨਹੀਂ ਹੋਵੇਗੀ। ਈ-ਕਾਮਰਸ ਕੰਪਨੀਆਂ ਨੂੰ ਕੇਵਲ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਆਗਿਆ ਹੋਵੇਗੀ।
ਉਕਤ ਦੁਕਾਨਾਂ ਨੂੰ ਖੋਲਣ ਦੀ ਇਜ਼ਾਜਤ ਹੇਠ ਲਿਖੀਆਂ ਸ਼ਰਤਾਂ ਤਹਿਤ ਦਿੱਤੀ ਜਾਂਦੀ ਹੈ ਕਿ ਕੋਵਿਡ-19 ਸਬੰਧੀ ਪ੍ਰੋਟੋਕੋਲ ਦੀ ਪਾਲਣਾ ਵਿੱਚ ਸੈਨੀਟਾਈਜਰ ਦੀ ਸੁਵਿਧਾ, ਘੱਟ ਤੋਂ ਘੱਟ 02 ਮੀਟਰ ਦੀ ਦੂਰੀ ਅਤੇ ਹਰੇਕ ਵਿਅਕਤੀ ਵਲੋਂ ਆਪਣੇ ਮੂੰਹ ਤੇ ਮਾਸਕ ਲਗਾਉਣਾ ਯਕੀਨੀ ਹੋਵੇਗਾ। ਸਬੰਧਤ ਦੁਕਾਨ ਮਾਲਕ ਵਲੋਂ ਹਰ ਪ੍ਰਕਾਰ ਦੀਆਂ ਕਰੋਨਾ ਵਾਇਰਸ ਨਾਲ ਸਬੰਧਤ ਸਾਵਧਾਨੀਆਂ ਦੀ ਪਾਲਣਾ ਕਰਨੀ ਜਰੂਰੀ ਹੋਵੇਗੀ ਅਤੇ ਸੋਸ਼ਲ ਡਿਸਟੈਂਸਿੰਗ ਕਾਇਮ ਰੱਖਣ ਲਈ ਦੁਕਾਨ ਦੇ ਬਾਹਰ 02-02 ਮੀਟਰ ਦੀ ਦੂਰੀ ਤੇ ਚੂਨੇ ਆਦਿ ਨਾਲ ਸੜਕ ਦੇ ਇੱਕ ਪਾਸੇ ਸਰਕਲ ਬਣਾਏ ਜਾਣ ਅਤੇ ਇਹਨਾਂ ਸਰਕਲਾਂ ਵਿੱਚ ਹੀ ਗ੍ਰਾਹਕਾਂ ਨੂੰ ਖੜ੍ਹਾ ਕੀਤਾ ਜਾਵੇ। ਇਸ ਤੋਂ ਇਲਾਵਾ ਸਬੰਧਤ ਦੁਕਾਨ ਮਾਲਕ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਸਾਫ-ਸਫਾਈ (ਸੈਨੀਟੇਸ਼ਨ ਤੇ ਹਾਈਜੀਨ) ਸਬੰਧੀ ਜਾਰੀ ਕੀਤੀ ਸਲਾਹ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਉਣਗੇ।
Thursday, May 7, 2020
ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੋਆਬਾ ਜ਼ੋਨ ਵਲੋਂ ਫਰੂਟ ਦੀ ਸੇਵਾ ਕੀਤੀ ਗਈ - ਸੁਕਾਰ
ਬੰਗਾ 7,ਮਈ (ਮਨਜਿੰਦਰ ਸਿੰਘ ) ਅੱਜ ਸ਼੍ਰੌਮਣੀ ਅਕਾਲੀ ਦਲ ਯੂਥ ਵਿੰਗ ਦੁਆਬਾ ਜ਼ੋਨ ਵੱਲੋਂ ਡਾ. ਸੁਖਵਿੰਦਰ ਕੁਮਾਰ ਸੁੱਖੀ ਜੀ ਐਮ ਐਲ ਏ ਬੰਗਾ ਅਤੇ ਸੁਖਦੀਪ ਸਿੰਘ ਸੁਕਾਰ ਦੀ ਅਗਵਾਈ ਵਿੱਚ ਕਰੋਨਾ ਮਰੀਜ਼ਾਂ ਲਈ ਸਿਵਲ ਹਸਪਤਾਲ ਨਵਾਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਫਰੂਟ ਦੀ ਸੇਵਾ ਨਿਭਾਈ ਗਈ ਇਸ ਸਮੇਂ ਸ਼੍ਰੌਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਜੀ. ਬੁੱਧ ਸਿੰਘ ਬਲਾਕੀਪੁਰ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ. ਗੁਰਵਿੰਦਰ ਸਿੰਘ ਸਰਕਲ ਪ੍ਰਧਾਨ ਔੜ, ਨਵਦੀਪ ਅਨੋਖਰੋਵਾਲ. ਅਤੇ ਡਿੰਪਲ ਮੱਲਾ ਹਾਜਰ ਸਨ
Wednesday, May 6, 2020
ਗਰਚਾ ਪਿੰਡ ਵਿੱਚ ਸ਼ੱਕੀ ਹਾਲਤ ਵਿੱਚ ਮਿਲੇ ਪੰਜ ਸੋ ਦੇ 4 ਨੋਟ -ਏ ਐਸ ਆਈ ਕਿਰਪਾਲ ਸਿੰਘ
ਬੰਗਾ 6, ਮਈ (ਜੈ ਦੀਪ ਸਿੰਘ ) ਹਲਕਾ ਬੰਗਾ ਦੇ ਪਿੰਡ ਗਰਚਾ ਵਿੱਚ ਬਹਾਦੁਰਪੁਰ ਨੂੰ ਜਾਂਦੀ ਸੜਕ ਤੇ ਪੰਜ ਪੰਜ ਸੋ ਦੇ 4 ਨੋਟ ਡਿਗੇ ਮਿਲੇ ਹਨ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਥਾਣਾ ਔਡ਼ ਵਿੱਚ ਤਇਨਾਤ ਏ ਐਸ ਆਈ ਕਿਰਪਾਲ ਸਿੰਘ ਨੇ ਫੋਨ ਤੇ ਦੱਸਿਆ ਕਿ ਜਾਣਕਾਰੀ ਮਿਲਣ ਤੇ ਉਹ ਪੁਲਿਸ ਪਾਰਟੀ ਨਾਲ਼ ਜਿਸ ਵਿੱਚ ਏ ਐਸ ਆਈ ਦਵਿੰਦਰ ਸਿੰਘ ਕਾਹਲੋਂ ਸਨ ਮੌਕੇ ਤੇ ਗਏ ਅਤੇ ਨੋਟਾਂ ਨੂੰ ਇਤਿਆਦ ਵਰਤਦਿਆਂ ਪੋਲੀਥੀਨ ਵਿੱਚ ਪਾ ਕੇ ਕਬਜੇ ਵਿੱਚ ਲੈ ਲਿਆ ਹੈ | ਸੀ ਸੀ ਟੀ ਵੀ ਕੈਮਰਿਆ ਰਾਹੀ ਸੁੱਟਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗ਼ਲਤੀ ਨਾਲ਼ ਕਿਸੇ ਦੇ ਇਹ ਨੋਟ ਡਿਗ ਪਏ ਹੋਣ ਪਰ ਮੌਕੇ ਦੇ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦੇ ਹੋਇ ਸ਼ੱਕ ਦੇ ਦਾਇਅਰੇ ਵਿੱਚ ਛਾਂਣ ਬੀਨ ਕੀਤੀ ਜਾ ਰਹੀ ਹੈ | ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਗੱਲ ਦੀ ਇਲਾਕੇ ਵਿੱਚ ਬਹੁਤ ਚਰਚਾ ਹੈ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ |
Tuesday, May 5, 2020
ਤਾਲਾਬੰਦੀ ਦੋਰਾਨ ਸਰਬੱਤ ਭਲਾ ਟਰੱਸਟ ਵੱਲੋਂ ਮਨੁੱਖਤਾ ਨੂੰ ਸਮਰਪਿਤ ਰਾਸ਼ਨ ਵੰਡਿਆ ਜਾ ਰਿਹਾ--ਪ੍ਰਧਾਨ ਤਾਰਾ ਸਿੰਘ
ਨਵਾਂਸ਼ਹਿਰ 6 ਮਈ(ਚੇਤ ਰਾਮ ਰਤਨ, ਮਨਜਿੰਦਰ ਸਿੰਘ ਚੀਫ਼ ਬਿਉਰੋ) ਸੰਤ ਉਂਕਾਰ ਸਿੰਘ ਹਸਪਤਾਲ ਪਿੰਡ ਮਹਿਤਪੁਰ ਉਲਧਣੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਫ਼ਾਈ ਅਤੇ ਸੇਵਾਦਾਰ ਕਰਮਚਾਰੀਆਂ ਨੂੰ ਸਰਬੱਤ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ਼ ਐਸ਼ ਪੀ ਸਿੰਘ ਓਬਰਾਏ ਦੀ ਰਹਿਨੁਮਾਈ ਹੇਠ ਤਜਿੰਦਰ ਸਿੰਘ ਸੈਣੀ ਸਰਗਰਮ ਮੈਂਬਰ ਵਲੋਂ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਹਸਪਤਾਲ ਦੇ ਪ੍ਰਧਾਨ ਜਥੇਦਾਰ ਤਾਰਾ ਸਿੰਘ ਸੇਖੁਪੁਰ
ਨੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਤਾਲਾਬੰਦੀ ਦੋਰਾਨ ਰਾਸ਼ਨ ਵੰਡਣ ਦੇ ਕਦਮਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਸਮੇ -ਸਮੇ ਟਰੱਸਟ ਮਦਦ ਅਤੇ ਪਹਿਲਾਂ ਡੈਲਸਿਜ ਯੁਨਿਟ ਦੇ 48 ਫੀਲਟਰ ਦੇਣ ਉਦਮਾਂ ਲਈ ਸਾਡਾ ਟਰੱਸਟ ਹਮੇਸ਼ਾ ਓਬਰਾਏ ਜੀ ਧੰਨਵਾਦ ਕਰਦਾ ਰਹੇਗਾ।
ਤਜਿੰਦਰ ਸੈਣੀ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਡਾ਼ ਓਬਰਾਏ ਦੇ ਮਨੁੱਖਤਾ ਦੇ ਭਲੇ ਲਈ ਕੀਤੇ ਕਾਰਜਾਂ ਦੇ ਵਫਾਦਾਰ ਸਿਪਾਹੀ ਵਜੋਂ ਸੇਵਾਵਾਂ ਨਿਭਾਅ ਰਹੇ ਹਾਂ। ਇਸ ਮੌਕੇ ਡਾਕਟਰ ਗੁਰਪਾਲ ਸਿੰਘ, ਸ਼ੁਭ ਸੈਣੀ ਸਮਾਜ ਸੇਵਕ, ਤਰਲੋਚਨ ਸਿੰਘ ਭਾਰਟਾ, ਮਨਜੀਤ ਸਿੰਘ, ਜਸਵਿੰਦਰ ਸਿੰਘ ਅਤੇ ਚੋਧਰੀ ਜਗਤ ਰਾਮ ਆਦਿ ਹਾਜ਼ਰ ਸਨ।
ਸਰਕਾਰ ਮੱਧਵਰਗੀ ਸਮਾਜ ਨੂੰ ਰਾਹਤ ਪੈਕਜ ਦੇਵੇ -- ਪੰਜਾਬ ਪ੍ਰਧਾਨ ਖਾਲਸਾ
ਬੰਗਾ/ਨਵਾਂਸ਼ਹਿਰ (ਮਨਜਿੰਦਰ ਸਿੰਘ ) ਸੀਡ ਪੈਸਟੀਸਾਇਡ ਐਂਡ ਫਰਟਿਲਾਇਸਰ ਐਸੋਸੀਅਸਨ ਦੇ ਪੰਜਾਬ ਪ੍ਰਧਾਨ ਸ਼੍ਰੀ ਮੋਹਿੰਦਰਪਾਲ ਸਿੰਘ ਖਾਲਸਾ ਨੇ ਚੋਣਵੇ ਪੱਤਰਕਾਰਾਂ ਨਾਲ਼ ਇਕ ਵਾਰਤਾ ਦੌਰਾਨ ਕਿਹਾ ਕਿ ਇਸ ਕੋਰੋਨਾ ਮਹਾਮਾਰੀ ਕਾਰਨ ਲੱਗੀ ਤਾਲਾਬੰਦੀ ਅਤੇ ਕਰਫਿਊ ਦੌਰਾਨ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾ ਵਲੋਂ ਲੋੜਵੰਦਾਂ ਦੀ ਕੀਤੀ ਗਈ ਮਦਦ ਸ਼ਲਾਗਾਯੋਗ ਹੈ |ਪਰ ਸਰਕਾਰਾਂ ਅਤੇ ਸਮਾਜਸੇਵੀ ਸੰਸਥਾਵਾ ਨੇ ਮੱਧ ਵਰਗ ਸਮਾਜ ਪ੍ਰਤੀ ਕੋਈ ਵੀ ਧਿਆਨ ਨਹੀਂ ਦਿੱਤਾ ਜਦ ਕੇ ਇਸ ਵਰਗ ਦਾ ਇਸ ਤਾਲਾਬੰਦੀ ਦੇ ਲੰਬੇ ਸਮੇਂ ਦੌਰਾਨ ਬਹੁਤ ਬੁਰਾ ਹਾਲ ਹੋ ਚੁਕਾ ਹੈ ਇਨ੍ਹਾਂ ਦੇ ਘਰਾਂ ਵਿੱਚ ਪਰਿਵਾਰਕ ਮੇਂਬਰ ਅੰਦਰੋਂ ਅੰਦਰੀ ਮੁਸ਼ਕਿਲਾਂ ਨਾਲ਼ ਜੂਝ ਰਹੇ ਹਨ ਪਰ ਕੋਈ ਵੀ ਇਨ੍ਹਾਂ ਦੀ ਮਦਦ ਲਈ ਨਹੀਂ ਪਹੁੰਚ ਰਿਹਾ ਹੈ | ਸਰਕਾਰਾਂ ਨੂੰ ਯਾਦ ਕਰਨਾ ਚਾਹਿਦਾ ਹੈ ਕਿ ਇਹ ਉਹ ਵਰਗ ਹੈ ਜੋ ਸਭ ਤੋਂ ਜਿਆਦਾ ਨਿਯਮਾਂ ਦੀ ਪਾਲਣਾ ਕਰਦਾ ਹੈ, ਸਭ ਤੋਂ ਜਿਆਦਾ ਸਰਕਾਰਾਂ ਨੂੰ ਟੈਕਸ ਦੇਂਦਾ ਹੈ, ਬੈਂਕਾਂ ਦੀਆਂ ਕਿਸਤਾ ਵੀ ਸਮੇਂ ਸਿਰ ਦੇਂਦਾ ਹੈ ਬੈਂਕਾਂ ਤੋਂ ਕਰਜੇ ਲੈ ਕੇ ਵਿਆਜ ਸਮੇਤ ਵਾਪਸ ਕਰਦਾ ਹੈ ਜਿਸ ਤੋਂ ਬੈਂਕਾਂ ਦੇ ਮੁਲਾਜਮਾ ਨੂੰ ਤਨਖਾਹਾਂ ਮਿਲਦੀਆਂ ਹਨ ਕਰਜਾਂ ਲੈ ਕੇ ਵਿਦੇਸ਼ਾਂ ਨੂੰ ਨਹੀਂ ਭੱਜਦਾ | ਉਨ੍ਹਾਂ ਕਿਹਾ ਕਿ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਇਹ ਸਮਾਜ ਸਰਕਾਰਾਂ ਦਾ ਅਸਲੀ ਕਮਾਊ ਪੁੱਤਰ ਹੈ ਪਰ ਅੱਜ ਇਸ ਨੂੰ ਸੰਭਾਲਣਾ ਸਰਕਾਰ ਦਾ ਫਰਜ ਬਣਦਾ ਹੈ |ਸਮੇਂ ਸਮੇਂ ਸਿਰ ਗਰੀਬ ਵਰਗ ਦੀ ਮਦਦ ਵੀ ਮੱਧਵਰਗੀ ਲੋਕ ਹੀ ਕਰਦੇ ਹਨ | ਪਰ ਅੱਜ ਇਸ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ ਆਉਣ ਵਾਲੇ ਇਕਠੇ ਖਰਚੇ ਇਨ੍ਹਾਂ ਲੋਕਾਂ ਨੂੰ ਸੋਂਣ ਨਹੀਂ ਦੇ ਰਹੇ | ਪ੍ਰਧਾਨ ਖਾਲਸਾ ਨੇ ਅੰਤ ਵਿੱਚ ਕਿਹਾ ਸਰਕਾਰਾਂ ਨੂੰ ਇਨ੍ਹਾਂ ਹਾਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਮੱਧਵਰਗੀ ਲੋੜਵੰਦ ਪਰਿਵਾਰਾਂ ਨੂੰ ਘਟ ਤੋਂ ਘਟ ਤਿੰਨ ਮਹੀਨੇ ਦਾ ਰਾਹਤ ਪੈਕਜ ਦੇਣਾ ਚਾਹਿਦਾ ਹੈ ਜਿਸ ਵਿੱਚ ਤਿੰਨ ਮਹੀਨੇ ਦੇ ਬਿਜਲੀ ਦਾ ਬਿਲ ਦੀ ਮਾਫੀ, ਹਰ ਤਰਾਂ ਦੀਆਂ ਕਰਜੇ ਦੀਆਂ ਕਿਸਤਾ, ਬੱਚਿਆਂ ਦੀ ਫੀਸਾ, ਦੁਕਾਨਾਂ, ਵਪਾਰਿਕ ਅਦਾਰਿਆਂ ਅਤੇ ਮਕਾਨਾਂ ਦੇ ਕਿਰਾਇਆ ਲਈ ਮਾਲੀ ਸਹਾਇਤਾ ਆਦਿ | ਇਸ ਦੌਰਾਨ ਉਨ੍ਹਾਂ ਨਾਲ਼ ਡਾਕਟਰ ਹਰਮੇਸ਼ ਪੁਰੀ, ਰਾਜੇਸ਼ ਭੰਡਾਰੀ, ਬਲਦੇਵ ਸੈਣੀ, ਰਾਜੂ ਅਨੰਦ ਅਤੇ ਵਿਜੇ ਕੁਮਾਰ ਆਦਿ ਹਾਜਰ ਸਨ |
Monday, May 4, 2020
ਆਜ਼ਾਦ ਟੈਕਸੀ ਸਟੈਂਡ ਵੱਲੋਂ ਐਸ ਡੀ ਐਮ ਬੰਗਾ ਨੂੰ 10 ਗੱਡੀਆਂ ਬਿਨਾਂ ਮਾਣ-ਭੱਤੇ ਤੋਂ ਕੋਵਿਡ ਰੋਕਥਾਮ ਲਈ ਭੇਟ
ਆਜ਼ਾਦ ਟੈਕਸੀ ਸਟੈਂਡ ਵੈਲਫ਼ੇਅਰ ਸੁਸਾਇਟੀ ਬੰਗਾ ਵੱਲੋਂ ਅੱਜ ਐਸ ਡੀ ਐਮ ਬੰਗਾ ਗੌਤਮ ਜੈਨ ਨਾਲ ਮੁਲਾਕਾਤ ਕਰਕੇ ਇੱਕ ਮਈ ਤੋਂ ਚੱਲ ਰਹੀਆਂ 10 ਗੱਡੀਆਂ ਬਿਨਾਂ ਕਿਸੇ ਮਾਣ ਭੱਤੇ ਤੋਂ ਚਲਾਉਣ ਦੀ ਪੇਸ਼ਕਸ਼ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ ਡੀ ਐਮ ਸ੍ਰੀ ਗੌਤਮ ਜੈਨ ਨੇ ਦੱਸਿਆ ਕਿ ਇਨ੍ਹਾਂ ਪਾਸੋਂ 25 ਮਾਰਚ ਤੋਂ ਕੋਵਿਡ ਰੋਕਥਾਮ ਲਈ ਲਾਈਆਂ ਟੀਮਾਂ ਲਈ ਗੱਡੀਆਂ ਕਿਰਾਏ ’ਤੇ ਲਈਆਂ ਗਈਆਂ ਸਨ ਪਰੰਤੂ ਹੁਣ ਇਨ੍ਹਾਂ ਟੈਕਸੀ ਚਾਲਕਾਂ ਨੇ ਇੱਕ ਮਈ ਤੋਂ ਇਹ ਗੱਡੀਆਂ ਬਿਨਾਂ ਕਿਸੇ ਮਾਣ-ਭੱਤੇ ਦੇ ਕੇਵਲ ਤੇਲ ਖਰਚੇ ’ਤੇ ਦੇਣ ਦਾ ਫ਼ੈਸਲਾ ਕੀਤਾ ਹੈ।
ਸ੍ਰੀ ਜੈਨ ਨੇ ਉਨ੍ਹਾਂ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੋਵਿਡ ਰੋਕਥਾਮ ’ਚ ਸਵੈ-ਇੱਛੁਕ ਤੌਰ ’ਤੇ ਪੈਟਰੋਲਿੰਗ ਲਈ ਗੱਡੀਆਂ ਦੇਣ ਦੀ ਸਮਾਜਿਕ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ’ਚ ਹਰ ਇੱਕ ਵੱਲੋਂ ਪਾਇਆ ਯੋਗਦਾਨ ਬਹੁਤ ਹੀ ਪ੍ਰਸੰਸਾਯੋਗ ਹੈ।
ਸ਼੍ਰੀ ਹਜੂਰ ਸਾਹਿਬ ਤੋਂ ਆਈ ਸਾਰੀ ਸੰਗਤ ਚੜ੍ਹਦੀ ਕਲਾ ਵਿੱਚ :ਵਿਧਾਇਕ ਬੰਗਾ ਸੁੱਖੀ
ਬੰਗਾ 4ਮਈ (ਮਨਜਿੰਦਰ ਸਿੰਘ )ਤਖਤ ਸ਼੍ਰੀ ਹਜ਼ੂਰ ਸਾਹਿਬ ਤੋਂ ਆਈ ਸਾਰੀ ਸੰਗਤ ਵਾਹਿਗੁਰੂ ਜੀ ਦੀ ਮੇਹਰ ਸਦਕਾ ਚੜਦੀ ਕਲਾ ਚ’ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਬੰਗਾ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਚੋਣਵੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੇ ਹਲਕੇ ਦੇ ਕਈ ਪਿੰਡਾਂ ਦੇ ਸਾਡੇ ਭੈਣ ਭਰਾਵਾਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ, ਉਨ੍ਹਾਂ ਦਾ ਹਾਲ ਚਾਲ ਜਾਨਣ ਲਈ ਉਨ੍ਹਾਂ ਨਾਲ ਮੈਂ ਹਰ ਰੋਜ਼ ਵੀਡੀਓ ਕਾਲ ਰਾਹੀਂ ਲਗਾਤਾਰ ਜੁੜਿਆ ਹਾਂ। ਵਾਹਿਗੁਰੂ ਦੀ ਮਿਹਰ ਸਦਕਾ ਸਾਰੇ ਹੀ ਸਾਡੇ ਭੈਣ ਭਰਾਵਾਂ ਤੇ ਕੋਰੋਨਾ ਦਾ ਕੋਈ ਅਸਰ ਨਹੀਂ ਦੇਖਣ ਨੂੰ ਮਿਲ ਰਿਹਾ, ਸਾਰੇ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮਚਾਰੀਆਂ ਦੇ ਵਰਤਾਓ ਤੋਂ ਸਾਰੀ ਸੰਗਤ ਖੁਸ ਹੈ, ਮੈਂ ਆਸ ਕਰਦਾ ਹਾਂ ਕਿ ਜਲਦੀ ਹੀ ਸੰਗਤ ਠੀਕ ਹੋ ਕੇ ਸਾਡੇ ਵਿੱਚ ਆ ਜਾਵੇਗੀ। ਡਾਕਟਰਾਂ ਦੀ ਟੀਮ ਜੋ ਉਥੇ ਸੇਵਾ ਨਿਭਾ ਰਹੀ,ਉਨ੍ਹਾਂ ਨਾਲ ਵੀ ਮੈਂ ਲਗਾਤਾਰ ਜੁੜਿਆਂ ਹੋਇਆਂ ਹਾਂ ਕਿਸੇ ਵੀ ਮੇਰੇ ਭੈਣ ਭਰਾਵਾਂ ਕੋਈ ਮੁਸ਼ਕਿਲ ਆਉਂਦੀ ਹੈ, ਮੇਰੇ ਨਾਲ ਮੇਰੇ ਫ਼ੋਨ ਨੰਬਰ ਤੇ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਨੇ। ਵਿਧਾਇਕ ਨੇ ਵਾਹਿਗੁਰੂ ਅਗੇ ਅਰਦਾਸ ਕਰਦਿਆਂ ਕਿਹਾ ਕਿ ਵਾਹਿਗੁਰੂ ਸਭ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖੇ
Subscribe to:
Comments (Atom)
ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ
ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...